੧੩ ਚੇਤ ੨੦੧੧ ਬਿਕ੍ਰਮੀ ਮੇਰਠ ਛਾਉਣੀ ਰੇਸ਼ਮ ਸਿੰਘ ਦੇ ਗ੍ਰਹਿ
ਸਤਿਗੁਰ ਪੂਰਾ ਸਰਬ ਸੁਖਦਾਈਆ। ਸਤਿਗੁਰ ਪੂਰਾ, ਗੁਰਮੁਖਾਂ ਦੇਵੇ ਵਿਚ ਮਾਤ ਵਡਿਆਈਆ। ਸਤਿਗੁਰ ਪੂਰਾ ਮਿਟਾਏ ਆਤਮ ਸਗਲ ਵਸੂਰਾ, ਸਾਚੀ ਦੇਵੇ ਜੋਤ ਜਗਾਈਆ। ਸਤਿਗੁਰ ਪੂਰਾ ਏਕਾ ਸ਼ਬਦ ਦੇਵੇ ਅਨਹਦ ਸਾਚੀ ਤੂਰਾ, ਅਗਿਆਨ ਅੰਧੇਰ ਮਿਟਾਈਆ। ਜੋਤ ਸਰੂਪੀ ਜਾਮਾ ਧਾਰੇ ਵਡ ਦਾਤਾ ਵਡ ਸੂਰਾ, ਨਾ ਕੋਈ ਭੇਵ ਰਖਾਈਆ। ਸਤਿਗੁਰ ਪੂਰਾ ਜੋਤ ਸਰੂਪੀ ਇਕੋ ਨੂਰਾ, ਲੋਕਮਾਤ ਜੋਤ ਜਗਾਈਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਏਕਾ ਸ਼ਬਦ ਵਜਾਏ ਡੰਕ, ਫੜ ਫੜ ਉਠਾਏ ਰਾਓ ਰੰਕ, ਸ੍ਰਿਸ਼ਟ ਸਬਾਈ ਦਏ ਹਿਲਾਈਆ। ਰਾਓ ਰੰਕ ਹਰਿ ਉਠਾਉਣਾ। ਸ਼ਬਦ ਤੀਰ ਇਕ ਚਲਾਉਣਾ। ਚਾਰ ਕੁੰਟ ਹੋਏ ਵਹੀਰ, ਨਾ ਧੀਰ ਕਿਸੇ ਧਰਾਉਣਾ। ਆਪੇ ਲਾਹੇ ਕਲਜੁਗ ਤੇਰੇ ਅੰਤਮ ਚੀਰ, ਨਾ ਪਰਦਾ ਉਤੇ ਕਿਸੇ ਪਾਵਣਾ। ਜੋਤੀ ਜੋਤ ਸਰੂਪ ਹਰਿ, ਗੁਰਮੁਖਾਂ ਸਾਚੇ ਸੰਤ ਜਨਾਂ, ਅੰਤਮ ਕਲ ਆਪੇ ਹੋਏ ਜਾਮਨਾ। ਕਲਜੁਗ ਤੇਰਾ ਝੂਠ ਵਿਹਾਰਾ। ਦਰ ਸਾਚੇ ਗਿਆ ਰੂਠ, ਨਾ ਮਿਲਿਆ ਹਰਿ ਨਿਰੰਕਾਰਾ। ਏਕਾ ਫੜਿਆ ਠੂਠਾ ਝੂਠ, ਮੰਗਦਾ ਫਿਰੇ ਦਰ ਦਰ ਦਵਾਰਾ। ਜੋਤੀ ਜੋਤ ਸਰੂਪ ਹਰਿ, ਅੰਤਮ ਕਲ ਨਿਹਕਲੰਕ ਨਰਾਇਣ ਨਰ ਹਰਿ ਲਏ ਮਾਤ ਅਵਤਾਰਾ। ਨਿਹਕਲੰਕ ਕਲ ਜਾਮਾ ਧਾਰ। ਲੱਖ ਚੁਰਾਸੀ ਪਾਵੇ ਸਾਰ। ਗੁਰਮੁਖਾਂ ਕਰੇ ਬੰਦ ਖ਼ਲਾਸੀ, ਦੇਵੇ ਸ਼ਬਦ ਅਪਰ ਅਪਾਰ। ਮਾਨਸ ਜਨਮ ਕਰਾਏ ਰਹਿਰਾਸੀ, ਲੇਖਾ ਲਿਖੇ ਵਿਚ ਸੰਸਾਰ। ਆਤਮ ਲਾਹੇ ਜਗਤ ਉਦਾਸੀ, ਪਿਆਏ ਅੰਮ੍ਰਿਤ ਸਾਚੀ ਧਾਰ। ਪ੍ਰਗਟ ਹੋਏ ਘਨਕਪੁਰ ਵਾਸੀ, ਨਿਹਕਲੰਕ ਨਰਾਇਣ ਨਰ ਅਵਤਾਰ। ਸੋਹੰ ਸ਼ਬਦ ਜਪਾਏ ਸਵਾਸ ਸਵਾਸੀ, ਤਨ ਕਾਇਆ ਲਾਹੇ ਆਤਮ ਅਫਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰ ਹਰਿ ਸੱਚਾ ਅਵਤਾਰ। ਹਰਿ ਸੱਚਾ ਅਵਤਾਰ ਚਰਨ ਬਲਹਾਰਿਆ। ਮਾਤ ਆਇਆ ਜਾਮਾ ਧਾਰ, ਨਾ ਕਿਸੇ ਵਿਚਾਰਿਆ। ਜਨ ਭਗਤਾਂ ਪਾਏ ਸਾਰ, ਆਏ ਚਲ ਦਵਾਰਿਆ। ਆਪ ਲੁਹਾਏ ਕਲਜੁਗ ਝੂਠਾ ਸਿਰ ਤੋਂ ਭਾਰ, ਸੋਹੰ ਸ਼ਬਦ ਤਨ ਸ਼ਿੰਗਾਰ ਪਹਿਨਾ ਰਿਹਾ। ਵੇਲਾ ਵਕਤ ਮੁੱਕ ਜਾਏ ਚਾਰ ਯਾਰ, ਪੰਚਮ ਪੰਚਾਇਨ ਹਰਿ ਬਣਾਵੇ, ਸ੍ਰਿਸ਼ਟ ਸਬਾਈ ਹੋਏ ਖੁਆਰ ਦਰ ਦਰ ਰੋਵੇ ਨਰ ਨਾਰ, ਬਿਰਧਾਂ ਬਾਲਾਂ ਨਾ ਕੋਈ ਧੀਰ ਧਰਾਇੰਦਾ। ਇਕ ਉਠਾਏ ਹਰਿ ਸ਼ਬਦ ਕਟਾਰ, ਮਾਰੀ ਜਾਏ ਵਾਰੋ ਵਾਰ, ਬੇਮੁਖਾਂ ਸੁੱਟੀ ਜਾਏ ਮੂੰਹ ਦੇ ਭਾਰ, ਗੁਰਮੁਖਾਂ ਸੋਹੰ ਸ਼ਬਦ ਡੰਡੇ ਨਾਲ ਰਿਹਾ ਤਾੜ, ਸਾਚੇ ਲੇਖੇ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਅੰਤਮ ਅੰਤ ਗੁਰਮੁਖ ਵਿਰਲੇ ਸਾਚੇ ਸੰਤ, ਫੜ ਬਾਹੋਂ ਰਾਹੇ ਪਾਇੰਦਾ। ਸਾਚੇ ਰਾਹ ਜਾਣਾ ਲੱਗ, ਆਤਮ ਜੋਤੀ ਜਾਏ ਜਗ। ਦੁਰਮਤ ਮੈਲ ਜਾਏ ਧੋਤੀ, ਨਾ ਤੁੱਟੇ ਕਾਇਆ ਤਗ। ਆਪ ਉਠਾਏ ਗੁਰਮੁਖ ਤੇਰੀ ਆਤਮ ਸੋਤੀ, ਕਾਇਆ ਮਿਟਾਏ ਤ੍ਰਿਸ਼ਨਾ ਅੱਗ। ਏਕਾ ਦੇਵੇ ਨੂਰ ਜੋਤੀ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਕਲ ਬੇਮੁਖ ਪਛਾੜੇ ਆਪੇ ਪਰਖੇ ਚੰਗੇ ਮਾੜੇ, ਅਗਨ ਜੋਤ ਹਰਿ ਸਾਚਾ ਸਾੜੇ। ਲਾੜੀ ਮੌਤ ਲੱਖ ਚੁਰਾਸੀ ਮੰਗੇ ਲਾੜੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਅੰਤ ਕਲ ਬੇਮੁਖਾਂ ਸ਼ਬਦ ਸਰੂਪੀ ਚੱਕੀ ਦਲ, ਧਰਮ ਰਾਏ ਘਰ ਜਾਈਂ ਵਾੜੇ। ਕਲਜੁਗ ਅੰਤਮ ਘਰ ਘਰ ਵੇਖ ਹਾਸਾ, ਨਿਹਕਲੰਕ ਕਲ ਜੋਤ ਜਗਾਈ, ਚਾਰੋਂ ਕੁੰਟ ਤੇਰਾ ਵੇਖੇ ਆਪ ਤਮਾਸ਼ਾ। ਜੀਵ ਜੰਤ ਕਿਸੇ ਦਿਸ ਨਾ ਆਈ, ਸਾਚੀ ਜੋਤ ਰਿਹਾ ਜਗਾਏ ਮਾਤ ਪਤਾਲ ਅਕਾਸ਼, ਵਰਨ ਗੋਤ ਨਾ ਕੋਈ ਰਖਾਏ, ਗੁਰਮੁਖ ਹਿਰਦੇ ਰੱਖੇ ਸਦ ਵਾਸਾ। ਦੁਰਮਤ ਮੈਲ ਰਿਹਾ ਧੋ, ਜਨ ਜਪੇ ਸਵਾਸ ਸਵਾਸਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਸਾਚੇ ਸੰਤ ਜਨਾਂ ਮਾਨਸ ਜਨਮ ਕਰਾਏ ਰਾਸਾ। ਮਾਨਸ ਜਨਮ ਹੋਏ ਰਾਸ। ਸੋਹੰ ਸ਼ਬਦ ਸੱਚਾ, ਜੀਵ ਕਾਇਆ ਭਾਂਡਾ ਕੱਚਾ, ਜਪਣਾ ਸਵਾਸ ਸਵਾਸ। ਅੰਤਮ ਕਲਜੁਗ ਰਹੇ ਨਾ ਕੋਈ ਬਚਾ, ਧਰਮ ਰਾਏ ਘਰ ਕਲਜੁਗ ਝੂਠਾ ਪਾਪੀ ਕੱਚਾ ਨਾ ਪਾਵੇ ਸਾਰ। ਲੋਕਮਾਤ ਚਾਰੋਂ ਕੁੰਟ ਅਗਨ ਜੋਤੀ ਭਾਂਬੜ ਮੱਚਾ, ਰਸਨਾ ਕਰੇ ਬਚਨ ਸੱਚਾ ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤ ਆਏ ਜਾਮਾ ਧਾਰ। ਲਿਆ ਅਵਤਾਰ ਪੁਰਖ ਅਬਿਨਾਸ਼ੀ, ਸ੍ਰਿਸ਼ਟ ਸਬਾਈ ਆਇਆ ਕਰਮ ਵਿਚਾਰ। ਜੋਤ ਸਰੂਪੀ ਭੇਖ ਨਾ ਜਾਣੇ ਕੋਈ ਜੀਵ ਗਵਾਰ। ਕਰੇ ਵਿਚਾਰ ਪਾਵੇ ਸਾਰ ਨਰ ਨਾਰ। ਪ੍ਰਗਟ ਹੋਏ ਘਨਕਪੁਰ, ਵਸਿਆ ਡੂੰਘੀ ਭਵਰ ਡੁੱਬਾ ਸੰਸਾਰ। ਮਾਨਸ ਜਨਮ ਨਾ ਜਾਏ ਸਵਰ, ਘਰ ਘਰ ਰੋਂਦੇ ਧਾਹਾਂ ਮਾਰ। ਨਾ ਕੋਈ ਅੰਤਮ ਲਾਏ ਪਾਰ। ਬੇੜਾ ਡੁੱਬੇ ਵਿਚ ਮੰਝਧਾਰ। ਕਲਜੁਗ ਪਾਪੀ ਵਡ ਪ੍ਰਤਾਪੀ ਫਲਿਆ ਫੁਲਿਆ ਵਿਚ ਸੰਸਾਰ। ਕਲਜੁਗ ਜੀਵਾਂ ਅੰਮ੍ਰਿਤ ਆਤਮ ਡੁੱਲਿਆ, ਪ੍ਰਭ ਅਬਿਨਾਸ਼ੀ ਏਕਾ ਘਰ ਸਭ ਨੂੰ ਭੁੱਲਿਆ, ਦਰ ਦਰ ਹੋਏ ਭਿਖਾਰ। ਇਕ ਭੰਡਾਰਾ ਨਿਹਕਲੰਕ ਸੱਚਾ ਖੁੱਲ੍ਹਿਆ, ਫਲ ਲਗਾਏ ਸਾਚੇ ਡਾਲ। ਕਲਜੁਗ ਬੂਟਾ ਜਿਹੜਾ ਫੁਲਿਆ, ਆਪੇ ਲਏ ਸੁਰਤ ਸੰਭਾਲ। ਨਾ ਲਾਵੇ ਕੋਈ ਮੁੱਲਿਆ, ਅਮੀਰ ਵਜ਼ੀਰ ਕੰਗਾਲ। ਏਕਾ ਰੰਗ ਸਾਚੇ ਢਲਿਆ, ਨਾ ਕੋਈ ਜਾਣੇ ਊਚ ਨੀਚ ਵਡ ਸਰਦਾਰ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜੀਆਂ ਪਾਵੇ ਸਾਰ। ਪਾਵੇ ਸਾਰ ਸੁਰਤ ਸੰਭਾਲਦਾ। ਦੇਵੇ ਸੱਚਾ ਨਾਮ ਅਧਾਰ, ਮਾਨਸ ਜਨਮ ਸਵਾਰਦਾ। ਲੱਖ ਚੁਰਾਸੀ ਬੇੜਾ ਕਰ ਜਾਏ ਪਾਰ, ਜਗਤ ਬੰਨ੍ਹੇ ਸਾਚੀ ਧਾਰ, ਡੁੱਬਦਾ ਜਾਏ ਸਰਬ ਸੰਸਾਰ, ਗੁਰਮੁਖ ਸਾਚੇ ਫੜ ਫੜ ਬਾਹੋਂ ਤਾਰਦਾ। ਕਰੇ ਸੱਚਾ ਇਕ ਪਿਆਰ, ਜੋਤ ਸਰੂਪੀ ਹਰਿ ਨਿਰੰਕਾਰ, ਊਚ ਨੀਚ ਭੇਵ ਨਿਵਾਰਦਾ। ਰਾਓ ਰੰਕ ਇਕੋ ਇਕ ਹਰਿ ਸੱਚਾ ਕਰਤਾਰ, ਸਾਚੇ ਲੇਖ ਵਖਾਣਦਾ। ਜੋਤੀ ਜੋਤ ਸਰੂਪ ਹਰਿ, ਦੇਂਦਾ ਰਹੇ ਸਦਾ ਵਰ, ਵਸਦਾ ਰਹੇ ਸਾਚਾ ਘਰ, ਜਿਥੇ ਚੁੱਕੇ ਜਮ ਕਾ ਡਰ, ਅੰਮ੍ਰਿਤ ਨੁਹਾਵੇ ਸਾਚੇ ਸਰ, ਗੁਰ ਚਰਨ ਲਾਗ ਗੁਰਮੁਖ ਸਾਚੇ ਜਾਣ ਤਰ, ਕਲਜੁਗ ਬੇੜਾ ਪਾਰ ਕਰਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੱਚਾ ਸ਼ਬਦ ਗਿਆਨ ਚਰਨ ਧਿਆਨ ਧੂੜ ਇਸ਼ਨਾਨ ਜੋਤ ਮਹਾਨ ਦੀਪਕ ਆਪ ਜਗਾਇੰਦਾ। ਜਗਾਏ ਜੋਤ ਹਰਿ ਨਿਰੰਕਾਰਾ। ਗੁਰਮੁਖ ਸਾਚੇ ਸੰਤ ਜਨ ਸੰਗ ਕਰੇ ਸੱਚਾ ਇਕ ਪਿਆਰਾ। ਦੇਵੇ ਸੱਚਾ ਨਾਮ ਧਨ ਕਰਾਏ ਵਣਜ ਵਪਾਰਾ। ਭਾਂਡਾ ਭਰਮ ਹਰਿ ਭੰਨ, ਰੱਖੇ ਵਸਤ ਤਨ, ਇਕ ਹਰਿ ਥਾਰਾ। ਆਪ ਚੜ੍ਹਾਏ ਸਾਚਾ ਚੰਨ, ਜਗਾਏ ਜੋਤ ਅਪਰ ਅਪਾਰਾ। ਸੋਹੰ ਸ਼ਬਦ ਸੁਣਾਏ ਗੁਰਮੁਖਾਂ ਕੰਨ, ਆਪ ਖੁਲ੍ਹਾਏ ਦਸਮ ਦਵਾਰਾ। ਗੁਰਮੁਖ ਵਿਰਲੇ ਕਲਜੁਗ ਅੰਤਮ ਇਕੋ ਹਰਿ ਦਿਤਾ ਵਰ, ਬੇਮੁਖ ਫਿਰਦੇ ਦਰ ਦਰ ਗਵਾਰਾ। ਕਲਜੁਗ ਅੰਤਮ ਪ੍ਰਭ ਦੇਵੇ ਡੰਨ, ਸੁੱਟੇ ਡੂੰਘੀ ਗਾਰਾ। ਗੁਰਮੁਖਾਂ ਬੇੜਾ ਹਰਿ ਜੀ ਬੰਨ੍ਹ, ਫੜ ਬਾਹੋਂ ਲਾਏ ਪਾਰਾ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ ਅਵਤਾਰ ਸੱਚੀ ਸਰਕਾਰਾ। ਗੁਰਮੁਖ ਵਿਰਲਾ ਪਾਵੇ ਸਾਰ ਹਰਿ ਕਰਤਾਰ। ਦੋ ਜਹਾਨਾਂ ਕਰੇ ਸਚ ਵਿਹਾਰ। ਭਰਮ ਭੁਲੇਖੇ ਦਏ ਨਿਵਾਰ। ਸਾਚੇ ਲੇਖੇ ਆਪ ਲਿਖਾਏ, ਗੁਰਮੁਖਾਂ ਵਿਚ ਸੰਸਾਰ। ਸੋਹੰ ਸ਼ਬਦ ਪਹਿਨਾਏ ਤਨ ਸ਼ਿੰਗਾਰ। ਹਉਮੇ ਰੋਗ ਹਰਿ ਦਏ ਆਪ ਨਿਵਾਰ। ਚਿੰਤਾ ਸੋਗ ਸਰਬ ਗਵਾਏ, ਜੋ ਜਨ ਆਏ ਸਚ ਦਰਬਾਰ। ਆਤਮ ਜੋਤੀ ਆਪ ਜਗਾਏ, ਦੇਵੇ ਸ਼ਬਦ ਅਧਾਰ। ਜੋਤੀ ਜੋਤ ਸਰੂਪ ਹਰਿ, ਆਪ ਬੰਧਾਏ ਏਕਾ ਧਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਪ੍ਰਗਟ ਹੋਣਾ ਮਾਝੇ ਦੇਸ, ਕਰਨਾ ਵੇਸ ਧਾਰੇ ਭੇਖ, ਕਲਗੀ ਧਰ ਨਿਹਕਲੰਕ ਨਰ ਅਵਤਾਰ। ਮਾਝੇ ਦੇਸ ਵੱਜਣੀ ਵਧਾਈ। ਪੰਚਮ ਜੇਠ ਹਰਿ ਜੋਤ ਪ੍ਰਗਟਾਈ। ਸ੍ਰਿਸ਼ਟ ਸਬਾਈ ਪ੍ਰਭ ਸਾਚਾ ਦਏ ਹਿਲਾਈ। ਚਾਰੋਂ ਕੁੰਟ ਉਠ ਉਠ ਵੇਖੇ, ਬੇਮੁਖ ਬਹਿਣ ਕਿਹੜੀ ਥਾਂਈ। ਸ੍ਰਿਸ਼ਟ ਸਬਾਈ ਨੇਤਰ ਪੇਖੇ, ਨਾ ਪੁੱਛੇ ਕਿਸੇ ਕੋਲੋਂ ਕੋਈ ਸਲਾਹੀ। ਆਪ ਮੁਕਾਏ ਵਡ ਵਡ ਔਲੀਏ ਪੀਰ ਗੌਂਸ ਸ਼ੇਖੇ, ਜੋ ਜਨ ਆਤਮ ਹੰਕਾਰ ਰਖਾਈ। ਮਦਿਰਾ ਮਾਸੀ ਲਾਏ ਲੇਖੇ, ਕੋਈ ਸੰਸਾਰ ਰਹਿਣ ਨਾ ਪਾਈ। ਕਲਜੁਗ ਅੰਤਮ ਸ੍ਰਿਸ਼ਟ ਸਬਾਈ ਰਹੀ ਭਰਮ ਭੁਲੇਖੇ, ਨਿਹਕਲੰਕ ਸੱਚੀ ਤੇਰੀ ਇਕ ਵਡਿਆਈ। ਆਪ ਮਿਟਾਏ ਕਲਜੁਗ ਤੇਰੀ ਕਾਲੀ ਰੇਖੇ, ਸੋਹੰ ਸ਼ਬਦ ਤੀਰ ਤਿੱਖਾ ਹਰਿ ਮਾਤ ਸੰਗ ਲਿਆਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਸਾਚੇ ਸੰਤਾਂ ਸਾਚੀ ਦੇਵੇ ਧੀਰ ਧਰਾਈ। ਦੇਵੇ ਧੀਰ ਧਰਮ ਗਿਆਨ। ਗੁਰਮੁਖਾਂ ਵੇਖ ਪੂਰਬ ਕਰਮ ਆਪ ਸਵਾਰੇ, ਮਾਨਸ ਜਨਮ ਕਰੇ ਮਾਤ ਪਛਾਣ। ਕੱਢੇ ਆਤਮ ਝੂਠਾ ਭਰਮ, ਸੁੱਕਾ ਕਰੇ ਹਰਿਆ ਹਰਿ ਕਾਇਆ ਚਰਮ, ਦੇਵੇ ਨਾਮ ਸ਼ਬਦ ਬਬਾਣ। ਇਕੋ ਕਰੇ ਅੰਤਮ ਵਰਨ, ਚਾਰ ਕੁੰਟ ਦਿਸਾਏ ਇਕੋ ਸਚ ਬ੍ਰਹਮ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਾਰ ਵਰਨ ਇਕ ਦਵਾਰ, ਕਲਜੁਗ ਅੰਤਮ ਸਰਬ ਹੋਣ ਖੁਆਰ, ਸਤਿਜੁਗ ਸਾਚਾ ਮਾਤ ਆਏ, ਨਿਹਕਲੰਕ ਕਲ ਜੋਤ ਜਗਾਏ, ਆਪੇ ਬਣਾਏ ਸੱਚੀ ਸਰਕਾਰ। ਸੱਚਾ ਸ਼ਬਦ ਡੰਕ ਵਜਾਏ, ਚਾਰ ਕੁੰਟ ਹਰਿ ਆਪ ਸੁਣਾਏ ਆਪਣੀ ਕਿਰਪਾ ਧਾਰ। ਜੋਤੀ ਜੋਤ ਸਰੂਪ ਹਰਿ, ਕਲਜੁਗ ਜੂਠੇ ਝੂਠੇ ਮਾਇਆ ਲੂਠੇ, ਅੰਤਮ ਅੰਤ ਡੋਬੇ ਡੂੰਘਰ ਮੰਝਧਾਰ। ਕਲਜੁਗ ਝੂਠੇ ਤਣਿਆ ਜਾਲ, ਬੇਮੁਖਾਂ ਆਤਮ ਹੋਈ ਕੰਗਾਲ, ਨਾ ਦੇਵੇ ਕੋਈ ਸਾਚਾ ਲੇਖਾ, ਹਰਿ ਹੱਥ ਨਾ ਆਇਆ ਅਨਮੁੱਲੜਾ ਲਾਲ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਸੰਤ ਜਨ ਵਿਚ ਮਾਤ ਰੱਖੇ ਅੰਤਮ ਆਪਣੀ ਸਰਨ ਬਹਾਲ। ਲਾਏ ਸਰਨ ਸਰਬ ਗੁਣਵੰਤਾ। ਚੁਕਾਏ ਮਰਨ ਡਰਨ ਹਰਿ ਆਦਿਨ ਅੰਤਾ, ਚਾਰ ਵਰਨ ਲਾਗ ਚਰਨ ਕਰਾਏ ਮੇਲ ਮਿਲਾਵਾ ਸਾਚੇ ਕੰਤਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕੋ ਜੋਤ ਜਗਤ ਨਿਰਾਲੀ, ਇਕ ਅਕਾਲੀ ਆਵੇ ਜਾਵੇ ਆਦਿਨ ਅੰਤਾ। ਆਦਿ ਅੰਤ ਹਰਿ ਆਣਾ ਜਾਣਾ। ਨਾ ਕੋਈ ਭੇਵ ਪਾਏ ਰਾਜਾ ਰਾਣਾ। ਕਲਜੁਗ ਗੂੜ੍ਹੀ ਨੀਂਦ ਸਵਾਏ, ਸਾਚਾ ਹਰਿ ਨਾ ਕਿਸੇ ਪਛਾਣਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਪਹਿਨੇ ਆਪਣਾ ਬਾਣਾ। ਧਰੇ ਬਾਣਾ ਭੇਖ ਧਾਰੀ। ਰਾਜਾ ਰਾਣਾ ਕਿਆ ਕੋਈ ਕਰੇ ਵਿਚਾਰੀ। ਸੁਘੜ ਸਿਆਣਾ ਸਭ ਦੀ ਆਤਮ ਦੇਂਦਾ ਜਾਏ ਬਹਾਰੀ। ਅੰਤਮ ਕਲ ਹੋਇਆ ਅੰਧਾ ਕਾਣਾ ਬੇਮੁਹਾਣਾ, ਨਾ ਕੋਈ ਪਾਵੇ ਸਾਰੀ। ਗੁਰਮੁਖ ਵਿਰਲਾ ਹਰਿ ਆਪ ਬਚਾਣਾ। ਦੇਵੇ ਨਾਮ ਸ਼ਬਦ ਬਬਾਨਾ। ਆਪ ਉਡਾਏ ਇਕ ਉਡਾਨਾ। ਗੁਣਵੰਤ ਹਰਿ ਗੁਣ ਨਿਧਾਨਾ। ਜੋਤੀ ਜੋਤੀ ਸਰੂਪ ਹਰਿ, ਸੱਚਾ ਦੇਵੇ ਨਾਮ ਦਾਨਾ। ਨਾਮ ਦਾਨ ਹਰਿ ਭੰਡਾਰ ਹੈ। ਪਿਆਏ ਸੱਚਾ ਜਾਮ, ਆਤਮ ਤ੍ਰਿਖਾ ਦਏ ਨਿਵਾਰ ਹੈ। ਪੂਰ ਕਰਾਏ ਕਾਮ, ਜੋਤ ਸਰੂਪੀ ਹਰਿ ਦਾਤਾਰ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕੋ ਇਕ ਆਦਿ ਅੰਤ, ਜੁਗਾ ਜੁਗੰਤ ਪੂਰਨ ਭਗਵੰਤ, ਸੱਚਾ ਇਕ ਅਕਾਰ ਹੈ। ਇਕ ਅਕਾਰ ਹਰਿ ਨਿਰੰਕਾਰਿਆ। ਇਕ ਦਵਾਰ ਹਰਿ ਸਿਰਜਣਹਾਰਿਆ। ਇਕ ਭੰਡਾਰਾ ਸ੍ਰਿਸ਼ਟ ਸਬਾਈ ਆਪ ਵਰਤਾ ਰਿਹਾ। ਇਕ ਘਰ ਬਾਹਰਾ ਚਾਰ ਵਰਨ ਏਕਾ ਧਾਮ ਬਹਾ ਰਿਹਾ। ਇਕ ਸੰਸਾਰਾ ਵਰਨ ਗੋਤ ਭੇਵ ਮਿਟਾ ਰਿਹਾ। ਇਕੋ ਇਕ ਹਰਿ ਸਿਰਜਣਹਾਰ ਪਾਵੇ ਸਾਰਾ, ਜੋ ਜਨ ਆਏ ਚਰਨ ਦਵਾਰਾ, ਸਾਚੇ ਰੰਗ ਰੰਗਾ ਰਿਹਾ। ਇਕੋ ਇਕ ਪੁਰਖ ਅਪਾਰਾ, ਦੇਵੇ ਨਾਮ ਸ਼ਬਦ ਕਰ ਕਰ ਪਿਆਰਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਉਮੇ ਚਿੰਤਾ ਰੋਗ ਸੋਗ ਜਗਤ ਵਿਜੋਗ ਵਿਚ ਮਾਤ ਆਪ ਗਵਾ ਰਿਹਾ। ਚਿੰਤਾ ਰੋਗ ਵਡਾ ਦੁੱਖ। ਪ੍ਰਭ ਅਬਿਨਾਸ਼ੀ ਆਤਮ ਕੱਢੇ ਗੁਰਮੁਖਾਂ ਭੁੱਖ। ਏਕਾ ਨਾਮ ਦਾਤ ਸ਼ਬਦ, ਆਤਮ ਝੋਲੀ ਪਾਏ, ਉਜਲ ਕਰਾਏ ਵਿਚ ਮਾਤ ਮੁਖ। ਜੋਤੀ ਜੋਤ ਸਰੂਪ ਹਰਿ, ਆਪਣੀ ਕਰਨੀ ਰਿਹਾ ਕਰ, ਗੁਰਮੁਖਾਂ ਦੇਵੇ ਸਾਚਾ ਹਰਿ, ਪ੍ਰਗਟ ਜੋਤ ਨਰ ਹਰਿ, ਸਾਚੇ ਲੇਖ ਲਿਖਾਇੰਦਾ। ਲੇਖਾ ਲਿਖੇ ਲਿਖਣਹਾਰ। ਲੱਖ ਚੁਰਾਸੀ ਪਾਵੇ ਸਾਰ। ਕਰੇ ਬੰਦ ਖ਼ਲਾਸੀ, ਜੋ ਜਨ ਮੰਗਣ ਆਏ ਸਚ ਦਵਾਰ। ਪ੍ਰਗਟ ਹੋਏ ਘਨਕਪੁਰ ਵਾਸੀ, ਸਾਚੀ ਜੋਤ ਮਾਤ ਪ੍ਰਕਾਸ਼ੀ, ਜਗੇ ਜੋਤ ਅਗੰਮ ਅਪਾਰ। ਜੋ ਜਨ ਦਰ ਘਰ ਸਾਚੇ ਆਏ ਕਰਨ ਹਾਸੀ, ਕਲਜੁਗ ਅੰਤਮ ਹੋਏ ਗਵਾਰ। ਗੁਰਮੁਖ ਸਾਚੇ ਸੰਤ ਪ੍ਰਭ ਹੋਏ ਰਹੇ ਦਾਸੀ, ਦੇਵੇ ਵਡਿਆਈ ਵਿਚ ਸੰਸਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਜੋਤ ਹਰਿ ਅਮੁੱਲ ਅਤੁੱਲ ਅਡੁੱਲ ਏਕਾ ਵਡਾ ਵਡ ਭੰਡਾਰ। ਵਡਾ ਵਡ ਭੰਡਾਰ ਹਰਿ ਨਿਰੰਕਾਰ ਦਾ। ਇਕੋ ਸੱਚਾ ਸਚ ਦਵਾਰ, ਹਰਿ ਪਰਵਰਦਿਗਾਰ ਦਾ। ਇਕੋ ਜੋਤ ਅਕਾਰ, ਤਿੰਨਾਂ ਲੋਕਾਂ ਪਾਵੇ ਸਾਰ, ਚੌਦਾਂ ਲੋਕ ਹਰਿ ਪਸਰ ਪਸਾਰ, ਨਾ ਕੋਈ ਸਕੇ ਰੋਕ, ਨਾ ਕੋਈ ਸਕੇ ਟੋਕ, ਆਉਣਾ ਜਾਣਾ ਮਾਤ ਪਤਾਲ ਅਕਾਸ਼, ਖੇਲ ਅਪਰ ਅਪਾਰ ਦਾ। ਸਾਚਾ ਸ਼ਬਦ ਸੁਣਾਏ ਇਕ ਸਲੋਕ, ਅੰਤਮ ਦੇਵੇ ਸੱਚੀ ਮੋਖ, ਮਿਟਾਏ ਕਲਜੁਗ ਅਗਨ ਤ੍ਰਿਸ਼ਨਾ ਭੁੱਖ, ਜੋਤ ਸਰੂਪੀ ਦਰਸ ਦਿਖਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਗੁਣ ਨਿਰਗੁਣ ਰੂਪ ਏਕਾ ਜੋਤੀ ਆਪੇ ਆਪ ਜਾਣਦਾ। ਨਿਰਗੁਣ ਰੂਪ ਨਿਰ ਨਿਰਵੈਰ ਹੈ। ਸਰਗੁਣ ਸਰੂਪ ਸਤਿਗੁਰ ਪੂਰਾ ਵਿਚ ਮਾਤ ਹਾਜ਼ਰ ਹਜ਼ੂਰ ਹੈ। ਨਿਰਗੁਣ ਰੂਪ ਸਾਚਾ ਨੂਰ, ਇਕੋ ਸ਼ਬਦ ਤੂਰ ਹੈ। ਸਰਗੁਣ ਰੂਪ ਜਗਤ ਅਨੂਪ, ਸਤਿਗੁਰ ਪੂਰਾ ਸਰਬ ਕਲਾ ਭਰਪੂਰ ਹੈ। ਦੋਵੇਂ ਖੇਲ ਕਰੇ ਹਰਿ ਵਡਾ ਸ਼ਾਹੋ ਭੂਪ ਏਕਾ ਏਕ ਸਤਿ ਸਰੂਪ ਹੈ। ਜਗਤ ਬੰਨ੍ਹੇ ਸਾਚੀ ਧਾਰ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜੋਤ ਜਗਾਈ, ਸ੍ਰਿਸ਼ਟ ਸਬਾਈ ਆਪ ਭੁਲਾਈ, ਗੂੜ੍ਹੀ ਨੀਂਦ ਸਵਾਈ। ਗੁਰਮੁਖ ਸੋਏ ਲਏ ਉਠਾਈ। ਆਤਮ ਜੋਤੀ ਦਏ ਜਗਾਈ। ਕਾਇਆ ਸੋਤੀ ਲਏ ਉਠਾਈ। ਬੰਦ ਕਵਾੜ ਪੰਜੇ ਚੋਰ ਬੰਦ ਕਰਾਏ, ਅੱਗੇ ਕਰੇ ਸ਼ਬਦ ਵਾੜ ਹੋਏ ਆਪ ਸਹਾਈ। ਜਗੇ ਜੋਤ ਬਹੱਤਰ ਨਾੜ, ਅੱਠੇ ਪਹਿਰ ਏਕਾ ਰੰਗ ਰੰਗਾਈ। ਘਰ ਸਾਚੇ ਵਿਚ ਦੇਵੇ ਵਾੜ, ਇਕਾ ਠੰਡੀ ਛਾਂਈ। ਨਾ ਤੱਤੀ ਲੱਗੇ ਹਾੜ, ਸਾਚੇ ਧਾਮ ਬਹਾਈ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਪਾਰ ਉਤਾਰੇ ਵਿਚ ਸੰਸਾਰੇ, ਕਲਜੁਗ ਤੇਰੀ ਅੰਤਮ ਵਾਰੇ ਸਾਚੇ ਰਾਹੇ ਪਾਏ। ਸਾਚਾ ਸ਼ਬਦ ਜਗਤ ਸੰਦੇਸ਼। ਕਲਜੁਗ ਅੰਤਮ ਪ੍ਰਗਟ ਹੋਣਾ ਕਲਗੀ ਧਰ ਹਰਿ ਦਸ਼ਮੇਸ਼। ਬੇਮੁਖਾਂ ਵੇਲੇ ਅੰਤਮ ਰੋਣਾ, ਨਾ ਜਾਨਣ ਹਰਿ ਕਾ ਭੇਸ। ਗੂੜ੍ਹੀ ਨੀਂਦ ਨਾ ਕਿਸੇ ਸੌਣਾ, ਛੱਡਣਾ ਪਏ ਝੂਠਾ ਦੇਸ। ਗੁਰਮੁਖ ਵਿਰਲੇ ਸਾਚਾ ਬੀਜ ਆਤਮ ਬੋਣਾ, ਖਾਂਦਾ ਰਹੇ ਹਮੇਸ਼। ਬੇਮੁਖਾਂ ਹਰਿ ਵਾਂਗ ਬੱਕਰੇ ਕੋਹਣਾ, ਪ੍ਰਗਟ ਹੋਏ ਨਰ ਨਰੇਸ਼। ਕਲਜੁਗ ਦਾਗ ਨਾ ਕਿਸੇ ਧੋਣਾ, ਘਰ ਘਰ ਬੈਠੇ ਦਰ ਦਰਵੇਸ਼। ਏਕਾ ਹਲ ਪ੍ਰਭ ਸਾਚੇ ਜੋਣਾ, ਧਰਤ ਮਾਤ ਤੇਰਾ ਇਕ ਬਣਾਉਣਾ ਖੇਤ। ਕਲਜੁਗ ਸਤਿਜੁਗ ਦੋਵੇਂ ਫੜ ਕੇ ਅੱਗੇ ਜੋਣਾ, ਸੋਹੰ ਸ਼ਬਦ ਮਾਰੇ ਸਿਰ ਵਿਚ ਬੈਂਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਕਲ ਜੋਤ ਧਰ ਬੇਮੁਖ ਦਏ ਖਪਾਏ ਦਇਆ ਕਮਾਏ ਜਿਉਂ ਕਾਹਨਾ ਮਾਰੇ ਕੰਸਾ ਦੈਂਤ। ਮਾਰੇ ਮਾਰ ਕਰੇ ਖੁਆਰ। ਸ਼ਬਦ ਡੰਡਾ ਪ੍ਰਭ ਰਿਹਾ ਉਲਾਰ। ਤਿੱਖੀਆਂ ਰੱਖੇ ਦੋਵੇਂ ਧਾਰ। ਸ੍ਰਿਸ਼ਟ ਸਬਾਈ ਆਪ ਕਰਾਉਣੀ ਦੋ ਫਾੜ। ਗੁਰਮੁਖ ਸਾਚੇ ਆਪ ਤਰਾਏ ਚਾਰੋਂ ਤਰਫ਼ ਕਰਾਏ ਸ਼ਬਦ ਵਾੜ। ਬੇਮੁਖ ਜੀਵ ਫਿਰਨ ਹਲਕਾਏ, ਨੀਰ ਹੱਥ ਨਾ ਆਇਆ ਮਹੀਨੇ ਹਾੜ। ਗੁਰਮੁਖਾਂ ਦੇਵੇ ਠੰਡੀ ਛਾਂਏ, ਜਿਉਂ ਬਾਲਕ ਮਾਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਬਣਾਏ ਸਾਚੇ ਲਾੜ। ਗੁਰਮੁਖ ਸਾਚਾ ਲਾੜ ਘੋੜ ਚੜ੍ਹਾਇਆ। ਚਰਨ ਪ੍ਰੀਤੀ ਲਈ ਜੋੜ, ਤੋੜ ਨਿਭਾਇਆ। ਧੁਰਦਰਗਾਹੀ ਆਇਆ ਦੌੜ, ਗੁਰਮੁਖਾਂ ਰਿਹਾ ਬਹੁੜ, ਬੇਮੁਖਾਂ ਆਤਮ ਹੋਈ ਕੌੜ। ਕਲਜੁਗ ਵੇਲਾ ਅੰਤਮ ਹਰਿ ਸਾਚਾ ਮਨੋਂ ਭੁਲਾਇਆ। ਪਹਿਲਾ ਮਾਰੇ ਸਿਰ ਵਿਚ ਪੌੜ, ਪ੍ਰਗਟ ਹੋਏ ਬ੍ਰਹਿਮਣ ਗੌੜ, ਕਲਜੁਗ ਜੀਵ ਭੁਲੇ ਬੈਠੇ ਰੀਠੇ ਕੌੜ, ਭਾਣਾ ਆਪਣੇ ਹੱਥ ਰਖਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰ ਅਵਤਾਰ, ਬੰਨ੍ਹੇ ਸਾਚੀ ਧਾਰ ਵਿਚ ਸੰਸਾਰ, ਕਰ ਵਿਚਾਰ ਸਰਬ ਨਿਰੰਕਾਰ, ਨਰ ਨਾਰ ਲੱਖ ਚੁਰਾਸੀ ਵਿਚ ਸਮਾਇਆ। ਲੱਖ ਚੁਰਾਸੀ ਹਰਿ ਜੀ ਵਸੇ, ਅੰਤਮ ਕਲਜੁਗ ਜੋਤ ਧਰ, ਗੁਰਮੁਖਾਂ ਰਾਹ ਸਾਚਾ ਦੱਸੇ, ਲਾੜੀ ਮੌਤ ਕੋਲ ਖੜ, ਬੇਮੁਖਾਂ ਵੱਲ ਵੇਖ ਵੇਖ ਖਿੜ ਖਿੜ ਹੱਸੇ, ਜੋਤੀ ਜੋਤ ਸਰੂਪ ਹਰਿ, ਸ਼ਬਦ ਤੀਰ ਅੰਤ ਅਖ਼ੀਰ ਏਕਾ ਕਸੇ। ਸ਼ਬਦ ਤੀਰ ਇਕ ਚਲਾਵਣਾ। ਨਿਹਕਲੰਕ ਬਲੀ ਬਲਵਾਨ, ਕਲਗੀ ਧਰ ਹਰਿ ਜਗਦੀਸ਼ ਆਪ ਅਖਵਾਵਣਾ। ਵਾਲੀ ਹਿੰਦ ਗੁਰ ਗੋਬਿੰਦ ਬਣ ਕੇ ਆਏ ਸਾਚਾ ਕਾਹਨਾ ਸ੍ਰਿਸ਼ਟ ਸਬਾਈ ਮਿਟਾਏ ਚਿੰਦ, ਦੇਵੇ ਨਾਮ ਸ਼ਬਦ ਨਿਧਾਨਾ, ਗੁਰਮੁਖ ਬਣਾਏ ਸਾਚੀ ਬਿੰਦ, ਉਡਾਏ ਵਿਚ ਸ਼ਬਦ ਬਬਾਣਾ। ਜੋ ਜਨ ਕਰਨ ਦਰ ਨਿੰਦ, ਅੰਤਮ ਅੰਤ ਪ੍ਰਭ ਸਾਚੇ ਖ਼ਾਕ ਮਿਲਾਣਾ। ਦੂਰ ਦੁਰਾਡਾ ਰਿਹਾ ਤਰਸ ਸੁਰਪਤ ਰਾਜਾ ਇੰਦ, ਪ੍ਰਭ ਅਬਿਨਾਸ਼ੀ ਮੁਖ ਛੁਪਾਣਾ। ਜੋਤੀ ਜੋਤ ਸਰੂਪ ਹਰਿ, ਕਲਜੁਗ ਅੰਤਮ ਕਿਰਪਾ ਕਰ, ਪ੍ਰਗਟ ਹੋਣਾ ਨਿਹਕਲੰਕ ਅਵਤਾਰ ਨਰ, ਇਕ ਖੁਲ੍ਹਾਏ ਸਾਚਾ ਦਰ, ਅੰਮ੍ਰਿਤ ਆਤਮ ਸਤਿ ਸਰੋਵਰ, ਆਪ ਵਖਾਏ ਸਾਚਾ ਸਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਵਿਚ ਮਾਤ ਲੈਣਾ ਵਰ, ਆਪਣੇ ਚਰਨ ਲਗਾਣਾ। ਹਰਿ ਹਰਿ ਜਗਤ ਰਘੁਰਾਈਆ। ਹਰਿ ਹਰਿ ਹਰਿ ਚਾਰ ਕੁੰਟ ਬੰਦ ਹੋਏ ਦਰ, ਭੁਲੀ ਸਰਬ ਲੋਕਾਈਆ। ਹਰਿ ਹਰਿ ਹਰਿ ਨਾ ਵਸੇ ਕਿਸੇ ਘਰ, ਨਾ ਦਿਸ ਕਿਸੇ ਆਈਆ। ਹਰਿ ਹਰਿ ਹਰਿ ਮਾਤ ਜੋਤ ਆਇਆ ਧਰ, ਇਕ ਖੁਲ੍ਹਾਇਆ ਸਾਚਾ ਦਰ, ਆਪ ਚੁਕਾਏ ਜਮ ਕਾ ਡਰ, ਗੁਰਮੁਖਾਂ ਦਏ ਵਡਿਆਈਆ। ਚਰਨ ਲਾਗ ਜਾਇਣ ਤਰ, ਵਿਚ ਮਾਤ ਨਾਰੀ ਨਰ, ਰੱਖੇ ਪਤ ਪੁਰਖ ਬਿਧਾਤਾ ਬੰਨ੍ਹੇ ਨਾਤਾ, ਜੋਤੀ ਜੋਤ ਸਰੂਪ ਹਰਿ, ਸਭ ਥਾਈਂ ਹੋਏ ਸਹਾਈਆ। ਹੋਏ ਸਹਾਈ ਆਪ ਰਖਵਾਲ, ਗੁਰਮੁਖਾਂ ਮਨ ਵਧਾਈਆ। ਪ੍ਰਗਟ ਹੋਏ ਦੀਨ ਦਿਆਲ, ਰਸਨਾ ਗਾਇਣ ਚਾਈਂ ਚਾਈਂਆ। ਆਤਮ ਦੇਵੇ ਅਨਮੁਲੜੇ ਲਾਲ, ਆਪ ਬਹਾਏ ਥਾਉਂ ਥਾਈਂਆ। ਚਰਨ ਪ੍ਰੀਤੀ ਏਕਾ ਜੋੜੇ, ਸਾਚੇ ਦਰ ਤੋਂ ਹਰਿ ਜੀ ਹੋੜੇ, ਚਾਰੋਂ ਤਰਫ ਫਿਰਨ ਦੌੜੇ, ਨਾ ਸਕਣ ਸੁਰਤ ਸੰਭਾਲ। ਗੁਰਮੁਖ ਪ੍ਰਭ ਸਾਚੇ ਦੀ ਸਾਚੀ ਲੋੜੇ, ਵੇਲੇ ਅੰਤਮ ਕਲਜੁਗ ਬਹੁੜੇ, ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਬਲੀ ਬਲਵਾਨ। ਵਡ ਬਲੀ ਬਲਵਾਨ ਨੌਜਵਾਨ ਵਿਚ ਜਹਾਨ ਹੈ। ਜੋਤ ਸਰੂਪੀ ਹਰਿ ਭਗਵਾਨ, ਵਡ ਮਿਹਰਵਾਨ ਭਗਤ ਜਨਾਂ ਕਰੇ ਪਛਾਣ, ਦੇਵੇ ਨਾਮ ਨਿਧਾਨ ਹੈ। ਆਪ ਬਹਾਏ ਵਿਚ ਬਬਾਣ, ਜਗਾਏ ਜੋਤ ਇਕ ਮਹਾਨ, ਝੁੱਲੇ ਸੱਚਾ ਇਕ ਨਿਸ਼ਾਨ, ਆਤਮ ਜੋਤੀ ਦਏ ਜਗਾਈ ਹੈ। ਗੁਰਮੁਖ ਤੇਰੀ ਵਧਦੀ ਜਾਏ ਸ਼ਾਨ, ਬੇਮੁਖ ਵਹਿੰਦੇ ਜਾਣ ਵਿਚ ਸੰਸਾਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਰੇ ਜੋਤ ਰੁਸ਼ਨਾਈ ਹੈ। ਸਾਚੀ ਜੋਤ ਹੋਏ ਰੁਸ਼ਨਾਈਆ। ਗੁਰਮੁਖਾਂ ਮਨ ਵਧਾਈਆ। ਅੰਤਮ ਵੇਲੇ ਫੜ ਫੜ ਤਾਰੇ, ਦੋਵੀਂ ਹੱਥੀਂ ਹਰਿ ਜੀ ਬਾਹੀਂਆ। ਗੁਰਮੁਖ ਬੇਮੁਖ ਆਪ ਪਛਾਣੇ, ਵਡ ਦਾਤਾ ਬੇਪਰਵਾਹੀਆ। ਸ੍ਰਿਸ਼ਟ ਸਬਾਈ ਪਾਵੇ ਸਾਰੇ, ਜੋਤ ਸਰੂਪੀ ਵਿਚ ਬੈਠਾ ਆਸਣ ਲਾਈਆ। ਨਾ ਕਰੇ ਕਿਸੇ ਉਧਾਰੇ, ਵਸੇ ਕਾਇਆ ਮਹੱਲ ਅਟੱਲ ਅਪਾਰੇ, ਬੈਠਾ ਸਾਚੀ ਜੋਤ ਜਗਾਈਆ। ਆਤਮ ਖੁਲ੍ਹਾਏ ਦਸਮ ਦਵਾਰੇ, ਮਿਟਾਏ ਅੰਧ ਅੰਧਿਆਰੇ, ਆਤਮ ਜੋਤ ਆਪ ਜਗਾਈਆ। ਝਿਰਨਾ ਝਿਰੇ ਅਪਰ ਅਪਾਰੇ, ਉਲਟੇ ਕਵਲ ਖੇਲ ਅਪਰ ਅਪਾਰੇ, ਸਵਾਂਤੀ ਬੂੰਦ ਵਿਚ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਕਾਇਆ ਅੰਦਰ ਡੂੰਘੀ ਕੰਦਰ ਸਾਚੇ ਮੰਦਰ, ਸਾਚੀ ਜੋਤ ਕਰੇ ਰੁਸ਼ਨਾਈਆ। ਕਰੇ ਜੋਤ ਆਤਮ ਪ੍ਰਕਾਸ਼ , ਅਗਿਆਨ ਅੰਧੇਰ ਜਾਏ ਵਿਨਾਸ। ਏਕਾ ਸ਼ਬਦ ਚਲੇ ਸਵਾਸ ਸਵਾਸ। ਜੋਤੀ ਜੋਤ ਸਰੂਪ ਹਰਿ, ਗੁਰਮੁਖਾਂ ਸਾਚੇ ਸੰਤ ਜਨਾਂ, ਮਾਨਸ ਜਨਮ ਕਰੇ ਰਹਿਰਾਸ। ਮਾਨਸ ਜਨਮ ਹਰਿ ਸਵਾਰਦਾ। ਮਿਟਾਏ ਆਤਮ ਭਰਮ ਵੇਖੇ ਸਾਚੇ ਕਰਮ, ਤੋੜੇ ਕਿਲ੍ਹਾ ਗੜ੍ਹ ਹੰਕਾਰ ਦਾ। ਭਗਤ ਵਛਲ ਗਿਰਧਾਰ, ਜੁਗਾ ਜੁਗੰਤ ਹੈ। ਵਲ ਛਲ ਵਿਚ ਸੰਸਾਰ, ਕਰ ਕਰ ਜਾਏ ਸਾਚਾ ਕੰਤ ਹੈ। ਵਲ ਛਲ ਕਰ ਕੇ ਜਗਤ ਭੁਲਾਏ, ਮਾਇਆ ਪੜਦਾ ਪਾਏ ਬੇਅੰਤ ਹੈ। ਗੁਰਮੁਖ ਵਿਰਲਾ ਚਲ ਸਰਨਾਈ ਆਏ, ਅੰਮ੍ਰਿਤ ਫਲ ਸਾਚਾ ਖਾਏ, ਬਣਾਏ ਸਾਚੀ ਬਣਤ ਹੈ। ਜੋਤੀ ਜੋਤ ਸਰੂਪ ਹਰਿ, ਜਨ ਭਗਤਾਂ ਮਾਣ ਦਵਾਏ, ਵੇਲੇ ਅੰਤਮ ਹੋਏ ਸਹਾਏ, ਲਏ ਛੁਡਾਏ ਦਇਆ ਕਮਾਏ, ਦੇਵੇ ਵਡਿਆਈ ਵਿਚ ਜੀਵ ਜੰਤ ਹੈ। ਦੇਵੇ ਹਰਿ ਸੱਚਾ ਵਡਿਆਈਆ। ਗੁਰਮੁਖ ਸਾਚੇ ਸਦ ਹਿਰਦੇ ਰਿਹਾ ਭਾਗ ਲਗਾਏ, ਤਨ ਭਾਂਡਾ ਕੱਚਾ, ਸਚ ਵਸਤ ਹਰਿ ਵਿਚ ਟਿਕਾਈਆ। ਬੇਮੁਖ ਅਗਨ ਜੋਤ ਮੱਚਾ, ਅਠਸਠ ਦਏ ਦੁਹਾਈਆ। ਗੁਰਮੁਖ ਜਾਨਣ ਇਕ ਹਰਿ ਸਾਚੋ ਸਾਚਾ, ਸਾਚੀ ਜੋਤ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਪ੍ਰਗਟ ਹੋਏ ਜੋਤ ਬਲੋਏ ਨਾ ਜਾਣੇ ਕੋਇ, ਗੁਰਮੁਖ ਉਠਾਏ ਸੋਏ, ਸਾਚਾ ਸ਼ਬਦ ਕੰਨ ਸੁਣਾਈਆ। ਦੇਵੇ ਤਨ ਸੱਚੀ ਧੁਨਕਾਰ। ਕਲਜੁਗ ਤੇਰੀ ਅੰਤਮ ਸੁਣ ਪੁਕਾਰ। ਆਪ ਚੁਕਾਏ ਤੇਰੀ ਮੇਰੀ ਮੇਰੀ ਤੇਰੀ, ਤੋੜੇ ਮਾਣ ਸਰਬ ਹੰਕਾਰ। ਨਿਹਕਲੰਕ ਪਾਏ ਫੇਰੀ ਨਾ ਲਾਏ ਦੇਰੀ, ਪ੍ਰਗਟ ਹੋਏ ਵਿਚ ਸੰਸਾਰ। ਗੁਰਮੁਖਾਂ ਹਰਿ ਪਾਈ ਜਾਏ ਘੇਰੀ, ਮਾਰੇ ਸ਼ਬਦ ਡਾਹਢੀ ਮਾਰ। ਅੰਤਮ ਕਲ ਹੋਣਾ ਢਹਿ ਢਹਿ ਢੇਰੀ, ਝੂਠੇ ਮਹੱਲ ਮੰਦਰ ਦਏ ਉਸਾਰ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਕਲ ਆਇਆ ਜਾਮਾ ਧਾਰ। ਨਿਹਕਲੰਕ ਜੋਤ ਜਗਈਆ। ਕਲਜੁਗ ਡੋਬੇ ਤੇਰੀ ਨਈਆ। ਅੰਤਮ ਅੰਤ ਨੇੜੇ ਆਇਆ, ਭੈਣਾਂ ਛੱਡਣ ਭਈਆ। ਜਗਤ ਝੇੜਾ ਦਏ ਮੁਕਾਇਆ। ਆਪੇ ਬਣਿਆ ਲੇਖ ਲਿਖਾਰਾ, ਬੈਠ ਸਚ ਦਰਬਾਰਾ, ਚਿਤਰ ਗੁਪਤ ਲੇਖ ਲਿਖਈਆ। ਲੱਖ ਚੁਰਾਸੀ ਪਾਵੇ ਸਾਰ, ਜੋਤ ਅਧਾਰ ਹਰਿ ਨਿਰੰਕਾਰ, ਕਲਜੁਗ ਤੇਰੀ ਰੇਖ ਮਿਟਈਆ। ਕਰੇ ਕਰਾਵੇ ਵਿਚ ਸੰਸਾਰ, ਆਵੇ ਜਾਵੇ ਵਾਰੋ ਵਾਰ, ਆਪਣਾ ਭੇਵ ਆਪਣੇ ਹੱਥ ਰਖਈਆ। ਗੁਰਮੁਖ ਵਿਰਲੇ ਖਿੱਚ ਲਿਆਇਆ ,ਆਪਣੇ ਚਰਨ ਦਵਾਰਾ, ਦੇਵੇ ਨਾਮ ਸ਼ਬਦ ਅਪਾਰਾ, ਸਾਚੇ ਬੇੜੇ ਆਪ ਬੰਨ੍ਹਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਬਣਾਏ ਚਤੁਰ ਸੁਜਾਨ, ਏਕਾ ਦੇਵੇ ਨਾਮ ਦਾਨ ਕਰ ਧਿਆਨ, ਸਾਚਾ ਬਖ਼ਸ਼ੇ ਚਰਨ ਧੂੜ ਇਸ਼ਨਾਨ, ਬ੍ਰਹਮ ਗਿਆਨ ਸਾਚੇ ਰਾਹੇ ਆਪੇ ਪਾਈਆ। ਸਾਚੇ ਰਾਹੇ ਪਾਏ ਸ਼ਬਦ ਜਣਾਇੰਦਾ। ਗਲੋਂ ਲਾਹੇ ਜਮ ਕੇ ਫਾਹੇ, ਸ਼ਬਦ ਡੋਰੀ ਨਾਲ ਬੰਧਾਇੰਦਾ। ਦਰਸ ਦਿਖਾਏ ਥਾਉਂ ਥਾਂਏਂ, ਗੁਰਸਿਖਾਂ ਹਰਸ ਮਿਟਾਇੰਦਾ। ਸਦਾ ਰੱਖੇ ਠੰਡੀ ਛਾਂਏ, ਕਲਜੁਗ ਅਗਨ ਪਰ੍ਹੇ ਹਟਾਇੰਦਾ। ਜੋਤੀ ਜੋਤ ਸਰੂਪ ਹਰਿ, ਗੁਰਮੁਖਾਂ ਸੋਹੰ ਸ਼ਬਦ ਮੁਖ ਲਗਾਇੰਦਾ। ਕਲਜੁਗ ਖੇਲ ਨਿਰਾਲੀ, ਮਹਿੰਮਾ ਅਪਾਰ ਹੈ। ਪ੍ਰਗਟ ਹੋਏ ਦੋ ਜਹਾਨਾਂ ਵਾਲੀ, ਜਗਾਏ ਜੋਤ ਅਪਰ ਅਪਾਰ ਹੈ। ਕਲਜੁਗ ਰੈਣ ਘਟਾ ਕਾਲੀ, ਹੋਏ ਅੰਧ ਅੰਧਿਆਰ ਹੈ। ਨਾ ਕੋਈ ਕਰੇ ਕਿਸੇ ਰਖਵਾਲੀ, ਕਲਜੁਗ ਜੀਵ ਭੁਲੇ ਮਾਇਆ ਮਮਤਾ ਡੁੱਲੇ ਰੁਲੇ ਨਾ ਦਿਸੇ ਸੰਞ ਸਵੇਰ ਹੈ। ਪ੍ਰਗਟ ਹੋਏ ਪ੍ਰਭ ਅਬਿਨਾਸ਼ੀ ਸੱਚਾ ਮਾਲੀ, ਗੁਰਮੁਖ ਸਾਚੇ ਸੱਚੇ ਬੂਟੇ ਰਿਹਾ ਪਾਲੀ, ਸਤਿਜੁਗ ਸਾਚੇ ਮਾਤ ਧਰ, ਆਪੇ ਨਾਲ ਰਲਾਇੰਦਾ। ਅੰਤਮ ਵੇਲਾ ਕਲਜੁਗ, ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਵਿਚ ਮਾਤ ਜਾਮਾ ਧਾਰ ਜੋਤ ਜਗਾਇੰਦਾ। ਕਲਜੁਗ ਤੇਰਾ ਅੰਤਮ ਵੇਖ। ਪ੍ਰਭ ਪ੍ਰਗਟ ਹੋਇਆ ਜੋਤ ਸਰੂਪੀ ਧਾਰ ਭੇਖ। ਦਰ ਘਰ ਸਾਚੇ ਆਏ ਕਲਜੁਗ ਦੱਸਿਆ, ਨਿਹਕਲੰਕ ਮੇਰੀ ਆਪ ਲਿਖਾ ਮਿਟੀ ਅਗਲੀ ਲਿਖੀ ਰੇਖ। ਕਲਜੁਗ ਜੀਵਾਂ ਪਾਪ ਜੋ ਵਿਚ ਮਾਤ ਦੇ ਬੋਇਆ, ਨੈਣ ਮੁੰਧਾਰੀ ਕਰੇ ਵਿਚਾਰੀ। ਨੇਤਰ ਖੋਲ੍ਹ ਆਪੇ ਵੇਖੇ, ਗੁਰਮੁਖ ਉਠਾਇਆ ਵਿਚ ਮਾਤ ਸੋਇਆ, ਨਿਹਕਲੰਕ ਕਲ ਪ੍ਰਗਟ ਹੋਇਆ, ਕਰੇ ਇਕ ਸ਼ਬਦ ਅਸਵਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਾਰੇ ਕੁੰਟਾਂ ਆਪੇ ਪਾਵੇ ਸਾਰੀ। ਸ਼ਬਦ ਉਡਾਰੀ ਇਕ ਉਡਾਨ। ਇਕ ਸ਼ਬਦ ਸੱਚਾ ਬਬਾਣ। ਬੈਠਾ ਰਹੇ ਵਿਚ ਹਰਿ ਸੱਚਾ ਗੁਣ ਨਿਧਾਨ। ਚਾਰ ਕੁੰਟ ਹਰਿ ਸਾਚਾ ਵੇਖੇ, ਨੌਂ ਖੰਡ ਸੱਤ ਦੀਪ ਵਡ ਮਹੀਪ ਕਰੇ ਇਕ ਧਿਆਨ। ਜੋਤੀ ਜੋਤ ਸਰੂਪ ਹਰਿ, ਭੇਵ ਕੋਈ ਨਾ ਪਾਏ, ਨੇਤਰ ਦਿਸ ਕਿਸੇ ਨਾ ਆਏ, ਭੁੱਲਿਆ ਆਤਮ ਸਰਬ ਜਹਾਨ। ਆਤਮ ਪਿਆ ਭਰਮ ਭੁਲੇਖਾ। ਘਰ ਘਰ ਦਰ ਦਰ ਆਪਣਾ ਬਹਿ ਕੇ ਲਿਖਦੇ ਲੇਖਾ। ਜੋਤੀ ਜੋਤ ਸਰੂਪ ਹਰਿ, ਕਰ ਧਿਆਨ ਅੰਜੀਲ ਕੁਰਾਨ, ਵੇਦ ਪੁਰਾਨ ਗੀਤਾ ਗਿਆਨ, ਖਾਣੀ ਬਾਣੀ ਕਲਜੁਗ ਰਾਣੀ ਕਰੇ ਸਰਬ ਪਛਾਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਪਾਏ ਵਡ ਬਲੀ ਬਲਵਾਨ। ਵਡ ਬਲੀ ਬਲਵਾਨ ਵਿਚ ਸੰਸਾਰ ਹੈ। ਗੁਣਵੰਤ ਗੁਣ ਨਿਧਾਨ, ਕਲਜੁਗ ਅੰਤਮ ਅੰਤ ਨਿਹਕਲੰਕ ਲਿਆ ਅਵਤਾਰ ਹੈ। ਗੁਰਸਿੱਖ ਬਣਾਏ ਚਤੁਰ ਸੁਜਾਨ, ਦੇਵੇ ਮਾਣ ਵਿਚ ਜਹਾਨ, ਆਤਮ ਜੋਤੀ ਲਏ ਜਗਾਈ ਹੈ। ਆਪ ਬਿਠਾਏ ਸ਼ਬਦ ਬਬਾਣ, ਦਰਗਹਿ ਸਾਚੀ ਦੇਵੇ ਮਾਣ, ਆਵਣ ਜਾਵਣ ਗੇੜ ਕਟਾਈ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚੇ ਤੇਰੀ ਸਾਚੀ ਬਣਤ ਰਿਹਾ ਬਣਾਈ ਹੈ। ਸਤਿਜੁਗ ਸਾਚੇ ਤੇਰੀ ਸਾਚੀ ਬਣਤ ਬਣਾਏ। ਗੁਰਮੁਖ ਸਾਚੇ ਸੰਤ ਜਨ, ਪ੍ਰਭ ਅਬਿਨਾਸ਼ੀ ਆਪਣੇ ਸੰਗ ਰਲਾਏ। ਮੇਲ ਮਿਲਾਏ ਸਾਚੇ ਘਰ, ਭਰਮ ਭੁਲੇਖੇ ਦੂਰ ਕਰਾਏ। ਭੁਲੇ ਫਿਰਨ ਜੀਵ ਜੰਤ ਸਾਧ ਸੰਤ, ਜੋਤ ਸਰੂਪੀ ਵਡ ਵਡ ਭੂਪੀ ਬਿਨ ਰੰਗ ਰੂਪੀ ਸਤਿ ਸਰੂਪੀ ਦਿਸ ਕਿਸੇ ਨਾ ਆਏ। ਅੰਤਮ ਕਲ ਰੈਣ ਅੰਧੇਰੀ, ਮਾਇਆ ਪੜਦੇ ਪਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਆਪਣਾ ਭੇਵ ਪੰਚਮ ਜੇਠ ਆਪੇ ਆਣ ਖੁਲ੍ਹਾਏ। ਪੰਚਮ ਜੇਠ ਹਰਿ ਨਿਰੰਕਾਰਿਆ। ਗੁਰ ਪੂਰੇ ਮਾਰੀ ਝਾਤ, ਵਿਚ ਮਾਤ ਬਖ਼ਸ਼ੀ ਦਾਤ, ਵਡ ਕਰਾਮਾਤ ਸੋਹੰ ਸ਼ਬਦ ਅਪਰ ਅਪਾਰਿਆ। ਆਤਮ ਮਿਟੀ ਅੰਧੇਰੀ ਰਾਤ, ਮਿਲੀ ਸਾਚੀ ਇਕ ਸੁਗਾਤ, ਨਾ ਕੋਈ ਪੁਛੇ ਜ਼ਾਤ ਪਾਤ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਆਪਣੇ ਤਨ ਸ਼ਿੰਗਾਰ ਕਰਾਏ, ਦੋਹੀਂ ਹੱਥੀਂ ਗੁਰਮੁਖਾਂ ਤਨ ਪਹਿਨਾਏ, ਕਲਜੁਗ ਅੰਤਮ ਵਾਰਿਆ। ਗੁਰਮੁਖਾਂ ਰੰਗੇ ਚੋਲੀ। ਕਲਜੁਗ ਤੇਰੀ ਅੰਤਮ ਵਿਆਹੇ ਬੋਲੀ। ਧਰਮ ਰਾਏ ਦੇ ਦਰ ਦੀ ਬਣ ਜਾਏ ਝੂਠੀ ਗੋਲੀ। ਗੁਰਮੁਖ ਸਾਚੇ ਸੰਤ ਜਨਾਂ, ਪ੍ਰਭ ਅਬਿਨਾਸ਼ੀ ਚਰਨ ਪ੍ਰੀਤੀ ਤੇਰੇ ਤਨ ਮਨ ਘੋਲ ਘੋਲੀ। ਸਾਚਾ ਸ਼ਬਦ ਬਬਾਣ ਲਿਆਇਆ, ਗੁਰਮੁਖ ਸਾਚਾ ਲਏ ਚੜ੍ਹਾਇਆ, ਆਪ ਬਣਾਏ ਸਾਚੀ ਡੋਲੀ। ਨਿਹਕਲੰਕ ਕਲ ਜਾਮਾ ਪਾਇਆ। ਜੋਤ ਸਰੂਪੀ ਖੇਲ ਰਚਾਇਆ। ਦੂਰ ਦੁਰਾਡਾ ਕਿਸੇ ਦਿਸ ਨਾ ਆਇਆ, ਆਪੇ ਵਸੇ ਤਿੰਨ ਸੌ ਸੱਠ ਹਾਡਾ, ਅੰਗ ਅੰਗ ਸੰਗ ਸੰਗ ਰਹਾਇਆ। ਗੁਰਮੁਖਾਂ ਉਪਜੇ ਅਨੰਦ, ਜਿਸ ਨੇ ਰਸਨਾ ਗਾਇਆ। ਬੱਤੀ ਦੰਦ ਮੁਖ ਨਾ ਲਾਇਆ ਮਦਿਰਾ ਮਾਸ ਗੰਦ, ਸਾਚਾ ਚੜ੍ਹਾਏ ਚੰਦ, ਨਿਹਕਲੰਕ ਕਲ ਜਾਮਾ ਪਾਇਆ। ਗੁਰਮੁਖ ਤੇਰਾ ਧਾਮ ਅਵੱਲੜਾ। ਦੱਸੇ ਰਾਹ ਇਕ ਸੁਖੱਲੜਾ। ਫੜ ਕੇ ਬਾਂਹ ਆਪ ਬਹਾਏ, ਜਿਥੇ ਵਸੇ ਇਕ ਇਕੱਲੜਾ। ਨਿਹਕਲੰਕ ਜੋਤ ਪ੍ਰਗਟਾਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਰੱਖੇ ਸਾਇਆ ਹੇਠ, ਗੁਰਸਿਖਾਂ ਭਾਰਾ ਕਰਾਏ ਪਲੜਾ। ਗੁਰਮੁਖ ਆਤਮ ਗੁਣ ਗਿਆਨ, ਗੁਰ ਬਲਹਾਰਿਆ। ਪ੍ਰਭ ਬਣਾਏ ਚਤੁਰ ਸੁਜਾਨ ਹਰਿ ਭਗਵਾਨ, ਦੋਏ ਜੋੜ ਕਰੇ ਨਿਮਸਕਾਰਿਆ। ਪ੍ਰਭ ਅਬਿਨਾਸ਼ੀ ਹੋਏ ਮਿਹਰਵਾਨ, ਵਿਚ ਜਹਾਨ ਦੇਵੇ ਮਾਣ ਵਡ ਸੰਸਾਰਿਆ। ਆਪ ਚੁਕਾਏ ਜਮ ਕੀ ਕਾਨ, ਧਰਮ ਰਾਏ ਯਮਰਾਜ ਤੇਰੇ ਸਾਰੇ ਸਾਜ ਬਾਜ, ਗੁਰ ਦਰ ਆਏ ਜਾਣ ਸ਼ਰਮਾਏ। ਗੁਰਮੁਖਾਂ ਸਵਾਰੇ ਕਾਜ ਰੱਖੇ ਲਾਜ ਮਾਰੇ ਅਵਾਜ਼, ਸਿਰ ਪਹਿਨਾਏ ਸੱਚਾ ਤਾਜ, ਨਾ ਦਏ ਕੋਈ ਲਾਹੇ। ਸ੍ਰਿਸ਼ਟ ਸਬਾਈ ਹੋਈ ਮੁਹਤਾਜ, ਵੇਲਾ ਦਿਸੇ ਕਲ ਕਿ ਆਜ, ਕਲਜੁਗ ਤੇਰਾ ਡੁੱਬਣ ਵਾਲਾ ਜਹਾਜ਼, ਪ੍ਰਭ ਇਕੋ ਧੱਕਾ ਲਾਏ। ਸ੍ਰਿਸ਼ਟ ਸਬਾਈ ਰਿਹਾ ਸਾਜਨ ਸਾਜ, ਏਕਾ ਸ਼ਬਦ ਉਡਾਏ ਬਾਜ਼, ਜੋਤੀ ਜੋਤ ਸਰੂਪ ਹਰਿ, ਆਪਣਾ ਭਾਣਾ ਆਪੇ ਆਣ ਵਰਤਾਏ। ਆਪਣਾ ਭਾਣਾ ਆਪੇ ਜਾਨਿਆ। ਜੋਤ ਸਰੂਪੀ ਹਰਿ ਭਗਵਾਨਿਆ। ਅੰਤਮ ਅੰਤ ਕਲ ਆਪ ਭੁਲਾਨਿਆ। ਮਾਇਆ ਵਿਚ ਰੁਲਾਇਆ, ਸਾਚਾ ਰਾਹ ਕਿਸੇ ਹੱਥ ਨਾ ਆਇਆ, ਕਲਜੁਗ ਜੀਵ ਹੋਏ ਬੇਮੁਹਾਨਿਆ। ਪ੍ਰਭ ਪੂਰੇ ਭੇਵ ਛੁਪਾਇਆ। ਕਲਜੁਗ ਜੀਵਾਂ ਦੁੱਖ ਉਠਾਇਆ। ਸਾਚਾ ਸੁਖ ਆਤਮ ਕਿਸੇ ਹੱਥ ਨਾ ਆਇਆ। ਚਾਰੋਂ ਕੁੰਟ ਰੋਏ ਸਰਬ ਮਨਮੁਖ, ਅਠਸਠ ਦਏ ਦੁਹਾਇਆ। ਭਾਗ ਲੱਗਾ ਨਾ ਕਿਸੇ ਮਾਤ ਕੁੱਖ, ਸਾਚਾ ਸ਼ਬਦ ਨਾ ਰਸਨਾ ਕਿਸੇ ਗਾਇਆ। ਅੰਤਮ ਸਹਿਣਾ ਪਏ ਦੁੱਖ, ਕਲਜੁਗ ਹੋਣ ਵਾਲਾ ਹਲਕਾਇਆ। ਕਲਜੁਗ ਬੂਟੇ ਜਾਣੇ ਸੁੱਕ, ਪ੍ਰਭ ਪਾਉਣ ਵਾਲਾ ਸਭ ਦੇ ਗਲ ਵਿਚ ਫਾਹਿਆ। ਨਾ ਭਾਣਾ ਸਕੇ ਰੁਕ, ਕਲਜੁਗ ਵੇਲਾ ਅੰਤਮ ਆਇਆ ਢੁੱਕ, ਜੂਠੇ ਝੂਠੇ ਜਾਣ ਮੁੱਕ, ਅੰਤਮ ਪੈਣਾ ਮੂੰਹ ਵਿਚ ਥੁੱਕ, ਨਾ ਹੋਏ ਕੋਈ ਸਹਾਇਆ। ਦੂਰ ਦੁਰਾਡਾ ਸਾਚਾ ਮਾਹੀ ਪੈਂਡਾ ਜਾਏ ਮੁੱਕ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਪਾਇਆ। ਕਲਜੁਗ ਤੇਰੀ ਵਧ ਗਈ ਵੇਲ। ਪੰਚਮ ਜੇਠ ਤੇਰਾ ਅੰਤਮ ਇਸ਼ਨਾਨ ਪ੍ਰਭ ਆਪ ਕਰਾਏ, ਚੋਵੇ ਸੱਚਾ ਤੇਲ। ਬੇਮੁਖਾਂ ਨਾਮ ਨਿਸ਼ਾਨ ਮਿਟਾਏ, ਏਕਾ ਬਾਣ ਸ਼ਬਦ ਚਲਾਏ, ਤੀਰ ਕਮਾਨ ਨਾ ਕੋਈ ਹੱਥ ਉਠਾਏ, ਆਪ ਘਲਾਏ ਧਰਮ ਰਾਏ ਦੀ ਜੇਲ। ਜੋਤੀ ਜੋਤ ਸਰੂਪ ਹਰਿ, ਦੇਣ ਆਇਆ ਸਾਚਾ ਵਰ, ਗੁਰਮੁਖ ਸਾਚੇ ਤੇਰੇ ਸਾਚੇ ਘਰ, ਬਣ ਸਾਚਾ ਸੱਜਣ ਸੁਹੇਲ। ਸਾਚਾ ਸੱਜਣ ਸੁਹੇਲ ਗੁਰਮੁਖਾਂ ਮਿਲਾਏ ਮੇਲ। ਸੋਹੰ ਸ਼ਬਦ ਦੱਸੇ ਸਾਚਾ ਰਾਹ, ਆਤਮ ਜੋਤੀ ਜਗਾਏ ਬਿਨ ਬਾਤੀ ਤੇਲ। ਬੇਪ੍ਰਵਾਹ ਅਗੰਮ ਅਥਾਹ, ਅਚਰਜ ਪਾਰਬ੍ਰਹਮ ਕਲ ਖੇਲ। ਵਡਾ ਸ਼ਹਿਨਸ਼ਾਹ, ਵੇਲੇ ਅੰਤ ਕਿਸੇ ਨਾ ਹੋਣਾ ਮੇਲ। ਮੂੰਹ ਦੇ ਭਾਰ ਡਿੱਗਣ ਆ, ਪ੍ਰਗਟ ਹੋਣਾ ਸਿੰਘ ਸ਼ੇਰ ਸ਼ੇਰ ਦਲੇਰ। ਨਿਹਕਲੰਕ ਰਖਾਉਣਾ ਨਾਂ, ਪੰਚਮ ਜੇਠ ਪਹਿਲੀ ਵੇਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਚੁਕਾਏ ਮੇਰ ਤੇਰ। ਪੰਚਮ ਜੇਠ ਉਠਣਾ ਜਾਗ। ਮਾਝੇ ਦੇਸ ਲੱਗਣਾ ਭਾਗ। ਜਿਸ ਫੜਨੀ ਗੁਰਮੁਖਾਂ ਦੀ ਵਾਗ। ਫੜ ਫੜ ਗੁਰਮੁਖ ਸਾਚੇ ਸੰਤ ਜਨਾਂ ਧੋਏ ਜੂਠੇ ਝੂਠੇ ਦਾਗ। ਸੋਹੰ ਸਾਚਾ ਸ਼ਬਦ ਇਕ ਸੁਣਾਏ ਰਾਗ। ਝੂਠਾ ਜੰਨ ਕਢਾਏ ਝੂਠੇ ਤਨ ਏਕਾ ਲਾਏ ਸ਼ਬਦ ਸੱਚੀ ਜਾਗ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨ, ਚਰਨ ਬਹਾਏ ਦਇਆ ਕਮਾਏ ਹੰਸ ਬਣਾਏ ਕਾਗ। ਬਣਾਏ ਹੰਸ ਕਾਗਾ। ਇਕ ਸੁਣਾਏ ਸ਼ਬਦ ਰਾਗਾ। ਗੁਰਮੁਖਾਂ ਹੋਇਆ ਵਡ ਵਡ ਭਾਗਾ। ਕਲਜੁਗ ਤੇਰੀ ਅੰਤਮ ਵਾਰ ਸੋਇਆ ਮਾਤ ਜਾਗਾ। ਪ੍ਰਭ ਅਬਿਨਾਸ਼ੀ ਦੇਵੇ ਦੋਂਹ ਹੱਥਾਂ ਦਾ ਇਕ ਪਿਆਰ, ਜੋ ਜਨ ਆਏ ਸਰਨੀ ਲਾਗਾ। ਏਥੇ ਓਥੇ ਨਾ ਕਰੇ ਕੋਈ ਉਧਾਰ, ਫੜਾਏ ਲੜ ਦਰ ਗੁਰਸਿਖਾਂ ਫੜੇ ਅੱਗੋਂ ਵਾਗਾਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਮ੍ਰਿਤ ਬੂੰਦ ਮੁਖ ਚੁਆਏ, ਆਪ ਮਿਟਾਏ ਤਨ ਲੱਗੀ ਤ੍ਰਿਸ਼ਨਾ ਆਗਾ। ਜਗਤ ਤ੍ਰਿਸ਼ਨਾ ਅੱਗ ਜਗਤ ਜਲੱਨਿਆਂ। ਅੱਠੇ ਪਹਿਰ ਕਲਜੁਗ ਜੀਵ ਰਹੇ ਦਗ, ਆਤਮ ਹੋਈ ਅੰਨ੍ਹਿਆ। ਤੁੱਟਾ ਆਤਮ ਧੀਰਜ ਤਗ, ਝੂਠਾ ਰਹਿ ਗਿਆ ਤਗ, ਨਾ ਬੇੜਾ ਕਿਸੇ ਬੰਨ੍ਹਿਆ। ਸਭ ਦੇ ਸਿਰ ਤੋਂ ਲੱਥੀ ਪੱਗ, ਬਣ ਗਏ ਗੁਰਮੁਖ ਸਾਚੇ ਅੰਤਮ ਕਲਜੁਗ ਕਗ, ਮਦਿਰਾ ਮਾਸ ਘਰ ਘਰ ਦਿਸੇ ਥਾਲੀ ਛੰਨਿਆ। ਨਿਹਕਲੰਕ ਜੋਤ ਜਗਾਈ ਕਲਜੁਗ ਤੱਤੀ ਵਾ ਚਾਰ ਕੁੰਟ ਜਾਣੀ ਵਗ, ਬੇਮੁਖਾਂ ਪਕੜੇ ਸ਼ਾਹ ਰਗ, ਅੰਤਮ ਅੰਤ ਕਲਜੁਗ ਦੇਵੇ ਡੰਨਿਆ। ਗੁਰਮੁਖ ਸਾਚੇ ਸੰਤ ਜਨ ਗੁਰ ਚਰਨੀ ਜਾਇਣ ਲੱਗ, ਦੀਪਕ ਜੋਤੀ ਜਾਣ ਜਗ, ਆਪ ਪਾਏ ਸਾਚੇ ਤਗ, ਨਾ ਕੋਈ ਰੱਖੇ ਉਹਲਾ ਬੰਨਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਵਡ ਸੁਲਤਾਨ, ਵਸੇ ਸਾਚੇ ਘਰ ਸੱਚਾ ਹਰਿ ਜਿਸ ਦੀ ਕੋਈ ਨਾ ਛੱਪਰ ਛੰਨਿਆ। ਨਿਹਕਲੰਕ ਘਰ ਘਰ ਵੇਖੇ, ਲਿਖਦਾ ਜਾਏ ਸਭ ਦੇ ਲੇਖੇ, ਕਲਜੁਗ ਜੀਵ ਰਹੇ ਭਰਮ ਭੁਲੇਖੇ, ਆਪ ਰਖਾਏ ਦਇਆ ਕਮਾਏ, ਸਤਿਜੁਗ ਤੇਰੀ ਸਾਚੀ ਨੀਂਹ, ਮਾਰੀ ਸਾਚੀ ਮੇਖ। ਜੋਤੀ ਜੋਤ ਸਰੂਪ ਹਰਿ, ਲੱਖ ਚੁਰਾਸੀ ਆਤਮ ਬੈਠ ਸ੍ਰਿਸ਼ਟ ਸਬਾਈ ਆਪੇ ਪਰਖੇ ਵੇਖੇ। ਵੇਖ ਵਖਾਣੇ ਸਭ ਕਿਛ ਜਾਣਦਾ। ਨਾ ਕੋਈ ਭੁਲਾਏ ਕਲਜੁਗ ਜੀਵ ਹੋਏ ਨਿਧਾਨੇ, ਏਕਾ ਰਸਨ ਹਲਕਾਏ ਵਧੀਆ ਪੀਣ ਖਾਣੇ, ਆਤਮ ਭੁੱਲਿਆ ਇਕ ਭਗਵਾਨੇ, ਨਾ ਮਿਲੇ ਘਰ ਸਾਚੇ ਦਰ ਸਾਚਾ ਮਾਨੇ, ਵੇਲਾ ਅੰਤਮ ਆਇਆ ਕਲਜੁਗ ਪਛੋਤਾਣਦਾ। ਗੁਰ ਗੋਬਿੰਦ ਜੋ ਬਚਨ ਲਿਖਾਇਆ, ਨਿਹਕਲੰਕ ਪੂਰਾ ਦਏ ਕਰਾਇਆ, ਪੰਚਮ ਜੇਠ ਸਾਰਾ ਭੇਵ ਦਏ ਖੁਲ੍ਹਾਇਆ, ਆਪ ਚੁਕਾਇਆ ਵਕਤ ਕਲਜੁਗ ਤੇਰਾ ਵਡ ਬਲਵਾਨ ਦਾ। ਨਿਹਕਲੰਕ ਕਲ ਜਾਮਾ ਪਾਇਆ, ਜੋਤ ਸਰੂਪੀ ਖੇਲ ਰਚਾਇਆ, ਪੁਰੀ ਘਨਕ ਭਾਗ ਲਗਾਇਆ, ਮਾਝੇ ਦੇਸ ਦਿਓ ਵਧਾਇਆ, ਪੂਰੀ ਆਸ ਹਰਿ ਆਪ ਕਰਾਇਆ, ਲੱਖ ਚੁਰਾਸੀ ਵੇਖ ਵਖਾਣਦਾ। ਜਗੇ ਜੋਤ ਇਕ ਰਘੁਰਾਇਆ , ਤਿੰਨਾਂ ਲੋਕਾਂ ਹੋਏ ਰੁਸ਼ਨਾਇਆ, ਬ੍ਰਹਮਾ ਬ੍ਰਹਮਲੋਕ ਦੋਏ ਜੋੜ ਕਰੇ ਨਿਮਸਕਾਰਦਾ। ਸੁਰਪਤ ਰਾਜਾ ਇੰਦ ਕਰੋੜ ਤੇਤੀਸ ਦਰ ਦਵਾਰੇ ਰਿਹਾ ਪੁਕਾਰੇ, ਸ਼ਿਵ ਸ਼ੰਕਰ ਜਟਾ ਜੂਟ ਧਾਰ ਏਕਾ ਜੋਤ ਓਟ ਰਖਾਇੰਦਾ। ਨਿਹਕਲੰਕ ਕਲ ਆਇਆ ਜਾਮਾ ਧਾਰ, ਸਾਰੇ ਨਿਉਂ ਨਿਉਂ ਰਹੇ ਝਾਤੀਆਂ ਮਾਰ, ਕਿਹੜੀ ਕੂਟੇ ਕਰੇ ਵਿਚਾਰ, ਜਿਥੇ ਜਗੇ ਜੋਤ ਅਗੰਮ ਅਪਾਰ, ਸ੍ਰਿਸ਼ਟ ਸਬਾਈ ਆਪ ਲਗਾਏ ਏਕਾ ਅਗਨ। ਘਰ ਘਰ ਹੋਏ ਜੀਵ ਦੁਖਿਆਰ, ਗੁਰਮੁਖਾਂ ਸਾਚਾ ਮੁਖ ਲਗਾਏ ਸਗਨ। ਸਾਚਾ ਕਰੇ ਤਨ ਸ਼ਿੰਗਾਰ, ਜੋ ਜਨ ਸਾਚਾ ਨਾਮ ਦਾਨ ਮੰਗਣ। ਲੱਖ ਚੁਰਾਸੀ ਦਏ ਨਿਵਾਰ, ਸੰਸਾਰ ਸਾਗਰ ਪਾਰ ਲੰਘਣ। ਪੂਰਬ ਕਰਮ ਰਿਹਾ ਵਿਚਾਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਰਹੇ ਮਗਨ। ਨਿਹਕਲੰਕ ਜੋਤ ਜਗਾਈਆ। ਚਾਰੋਂ ਕੁੰਟ ਕਰੇ ਰੁਸ਼ਨਾਈਆ। ਸਾਚਾ ਭੇਵ ਵਡ ਦੇਵੀ ਦੇਵ, ਪੰਚਮ ਜੇਠ ਦਏ ਖੁਲ੍ਹਾਏ, ਗੁਰਮੁਖ ਸਾਚੇ ਸੰਤ ਜਨ ਆਪ ਲਗਾਏ ਆਪਣੀ ਚਰਨ ਸੇਵ, ਬੇਮੁਖਾਂ ਦੇਵੇ ਦਰ ਦੁਰਕਾਰ, ਸੋਹੰ ਸ਼ਬਦ ਦੇਵੇ ਸਾਚਾ ਫਲ, ਅੰਮ੍ਰਿਤ ਰਸ ਸਾਚਾ ਭੋਗ ਰਸਨ ਲਗਾਈਆ। ਪ੍ਰਗਟ ਹੋਏ ਅਲਖ ਅਭੇਵ, ਸਾਚੀ ਜੋਤ ਜਿਸ ਜਗਾਈਆ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਗੁਰਮੁਖਾਂ ਦਏ ਵਧਾਈਆ। ਜਗੇ ਜੋਤ ਜਗਤ ਅਕਾਲਣ। ਆਪੇ ਬਣੇ ਹਰਿ ਜਗਤ ਮਾਲਣ। ਗੁਰਮੁਖਾਂ ਅੰਤਮ ਅੰਤ ਤਨ ਸ਼ਿੰਗਾਰ ਕਰਾਏ ਸਾਚਾ ਫੂਲ ਫੂਲਣ। ਸੋਹੰ ਸ਼ਬਦ ਤਨ ਪਹਿਨਾਏ, ਦਰਗਹਿ ਸਾਚੀ ਮਾਣ ਦਵਾਏ। ਬੇੜਾ ਲਏ ਬੰਧ, ਕੰਨ੍ਹ ਉਠਾਇੰਦਾ। ਗੁਰਮੁਖ ਆਤਮ ਜਾਏ ਮੰਨ, ਲੱਖ ਚੁਰਾਸੀ ਗੇੜ ਕਟਾਇੰਦਾ। ਕੱਢੇ ਜੂਠਾ ਝੂਠਾ ਜੰਨ, ਧਰਮ ਰਾਏ ਨਾ ਲਾਏ ਡੰਨ, ਰਾਹ ਸਾਚੇ ਆਪੇ ਪਾਇੰਦਾ। ਏਕਾ ਸ਼ਬਦ ਵਸਾਏ ਤਨ, ਸੱਚਾ ਮਿਲੇ ਨਾਮ ਧਨ, ਦੋ ਜਹਾਨਾਂ ਮਾਣ ਦਵਾਇੰਦਾ। ਜੋ ਜਨ ਹੋਏ ਕਲਜੁਗ ਅੰਤਮ ਅੰਨ੍ਹ, ਭਾਂਡਾ ਕਾਇਆ ਹਰਿ ਜੀ ਦੇਵੇ ਭੰਨ, ਨਾ ਕੋਇ ਅੰਤ ਛੁਡਾਇੰਦਾ। ਧਰਮ ਰਾਏ ਦਏ ਡੰਨ, ਕਰੇ ਖੰਨ ਖੰਨ ਅਠਾਈ ਕੁੰਡਾਂ ਵਿਚ ਫਿਰਾਇੰਦਾ। ਗੁਰਮੁਖ ਸਾਚੇ ਸੰਤ ਜਨਾਂ ਬੇੜਾ ਦੇਵੇ ਬੰਨ੍ਹ, ਦਰਗਹਿ ਸਾਚੀ ਸਾਚੇ ਧਾਮ ਬਹਾਇੰਦਾ। ਦਰਗਹਿ ਸਾਚੀ ਦੇਵੇ ਚਾੜ੍ਹ, ਘਰ ਸਾਚੇ ਵਿਚ ਦੇਵੇ ਵਾੜ, ਸ੍ਰਿਸ਼ਟ ਸਬਾਈ ਆਪ ਚਬਾਏ ਪ੍ਰਭ ਅਬਿਨਾਸ਼ੀ ਆਪਣੀ ਦਾੜ੍ਹ, ਸਾਚਾ ਲੇਖ ਹਰਿ ਲਿਖਾਏ, ਕਲਜੁਗ ਤੇਰੀ ਅੰਤਮ ਵੇਖ ਰੇਖ ਪੰਚਮ ਜੇਠ ਨੇੜੇ ਆਏ, ਜਗਤ ਮਿਟਦਾ ਜਾਏ ਭੇਖ, ਜੋਤੀ ਜੋਤ ਸਰੂਪ ਹਰਿ, ਸਾਚਾ ਅਲਖ ਅਲੇਖ। ਕਲਜੁਗ ਤੇਰਾ ਕਰ ਧਿਆਨ। ਪ੍ਰਭ ਅਬਿਨਾਸ਼ੀ ਸ਼ਬਦ ਫੜਿਆ ਹੱਥ ਵਿਚ ਬਾਣ, ਚਾਰ ਕੁੰਟ ਹਰਿ ਵਿਚਾਰੀ, ਜੋਤ ਸਰੂਪੀ ਨਿਗਾਹ ਮਾਰੀ, ਬੇਮੁਖ ਦਿਸਣ ਬੇਈਮਾਨ। ਗੁਰਮੁਖ ਵਿਰਲਾ ਪਾਵੇ ਸਾਰੀ ਹਰਿ ਨਿਰੰਕਾਰੀ, ਆਤਮ ਗਵਾਏ ਮਾਣ ਤਾਣ, ਅੰਤਮ ਬਾਜ਼ੀ ਸਭ ਨੇ ਹਾਰੀ, ਕਲਜੁਗ ਕਾਲ ਆਇਆ ਖਾਣ, ਖੇਲ ਕਰੇ ਹਰਿ ਨਿਰੰਕਾਰ, ਨਾਲ ਲਿਆਏ ਮੌਤ ਲਾੜੀ, ਗੁਰਮੁਖਾਂ ਸ਼ਬਦ ਕਰਾਏ ਵਾੜੀ। ਖਿੱਚੀ ਫਿਰੇ ਵਿਚ ਸੰਸਾਰ ਰਹੇ ਪਿਛੇ ਅਗਾੜੀ। ਆਪੇ ਫੜ ਫੜ ਜਾਏ ਪਰਖੇ ਨੀਤ ਚੰਗੀ ਮਾੜੀ। ਕਲਜੁਗ ਜੀਵ ਪ੍ਰਭ ਅਬਿਨਾਸ਼ੀ ਏਕਾ ਵਾਰੀ ਵੱਢੇ ਤੇਰੀ ਹਾੜੀ। ਨਾ ਕੋਈ ਲਏ ਛੁਡਾਏ, ਗੁਰਮੁਖਾਂ ਸਾਚੇ ਸੰਤ ਜਨਾਂ, ਸਾਚਾ ਸ਼ਬਦ ਘੋੜੀ ਜਾਏ ਚਾੜ੍ਹੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਜੀਵ ਉਠ ਹੋ ਤਿਆਰ ਨਿਹਕਲੰਕ ਕਲ ਆਇਆ ਜਾਮਾ ਧਾਰ। ਕਲਜੁਗ ਤੇਰਾ ਅੰਤਮ ਵੇਲਾ ਨੇੜੇ ਆਇਆ। ਲੱਖ ਚੁਰਾਸੀ ਨਾ ਕੋਈ ਹੋਏ ਸਹਾਇਆ, ਦਰ ਦਰ ਘਰ ਘਰ ਧੀਆਂ ਭੈਣਾਂ ਕਰਨ ਵਪਾਰ, ਪ੍ਰਭ ਅਬਿਨਾਸ਼ੀ ਜਾਮਾ ਪਾਇਆ। ਆਪਣਾ ਖੇਲ ਆਪਣੇ ਹੱਥ ਰਖਾਇਆ। ਗੁਰਮੁਖ ਸਾਚੇ ਸੰਤ ਸਾਚੀ ਸੇਵਾ ਆਪ ਲਗਾਇਆ। ਆਪ ਕਰਾਏ ਵਣਜ ਵਪਾਰ, ਲੱਖ ਚੁਰਾਸੀ ਪਰਖਣ ਆਇਆ। ਸੋਹੰ ਸ਼ਬਦ ਸਚ ਸੰਦੇਸ਼ ਹਰਿ ਜੀ ਨਾਲ ਲੈ ਕੇ ਆਇਆ। ਗੁਰਮੁਖ ਸਾਚੇ ਸਾਚਾ ਲਾਹਾ ਜਾਣ ਖੱਟੀ, ਦਰ ਸਾਚੇ ਆਣ ਸੀਸ ਝੁਕਾਇਆ। ਆਤਮ ਰਸ ਸਾਚਾ ਚੱਟੀ, ਸੋਹੰ ਸ਼ਬਦ ਸਾਚਾ ਲਿਆਇਆ। ਜਗੇ ਜੋਤ ਕਾਇਆ ਮੱਟੀ, ਅੱਠੇ ਪਹਿਰ ਡਗਮਗਾਇਆ। ਇਕ ਖੁਲ੍ਹਾਏ ਹਰਿ ਜੀ ਹੱਟੀ, ਸੋਹੰ ਸ਼ਬਦ ਵਿਚ ਵਸਤ ਰਖਾਇਆ। ਬੇਮੁਖਾਂ ਚਾੜ੍ਹੇ ਭੱਠੀ, ਨਿਹਕਲੰਕ ਸਾਚਾ ਬਾਲਨ ਜੋਤ ਸਰੂਪੀ ਆਪ ਜਲਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਗੇੜਾ ਮੁਕਾਏ ਝੇੜਾ, ਖੁਲ੍ਹਾ ਕਰੇ ਧਰਤ ਮਾਤ ਤੇਰਾ ਵਿਹੜਾ, ਲਹਿੰਦੀ ਕੂਟੇ ਆਪੇ ਫੇਰਾ ਪਾਇਆ। ਲਹਿੰਦੀ ਕੂਟ ਲਈ ਵਿਚਾਰ। ਪ੍ਰਭ ਅਬਿਨਾਸ਼ੀ ਕਰ ਵਿਚਾਰ। ਸ਼ਬਦ ਸਰੂਪੀ ਡੰਕ ਵਜਾਏ ਹੱਥ ਫੜਾਏ ਇਕ ਕਟਾਰ । ਉਡਦੇ ਜਾਣ ਚੜ੍ਹਦੇ ਜਾਣ ਮਾਤ ਵਿਚ ਬਬਾਣ, ਕਲਜੁਗ ਅੰਤਮ ਅੰਤ ਗੁਰਮੁਖਾਂ ਕਰੇ ਆਪ ਪਛਾਣ। ਸ਼ਬਦ ਉਡਾਏ ਇਕ ਉਡਾਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਅੰਤ ਲਾਹੁਣ ਆਇਆ ਤੇਰੀ ਇਕ ਮੁਕਾਣ। ਕਲਜੁਗ ਤੇਰੀ ਲਾਹੁਣ ਆਇਆ ਮੁਕਾਣੇ। ਸ਼ਬਦ ਮਾਰੇ ਖਿਚ ਬਾਣੇ। ਤਖ਼ਤੋਂ ਲਾਹੇ ਰਾਜੇ ਰਾਣੇ। ਸਾਰੇ ਹੋਏ ਬੇਮੁਹਾਣੇ। ਨਿਹਕਲੰਕ ਨਾ ਕੋਈ ਪਛਾਣੇ। ਏਕਾ ਜੋਤ ਜਗੇ ਮਹਾਨੇ। ਨਾ ਕੋਈ ਵਰਨ ਨਾ ਕੋਈ ਗੋਤ, ਚਾਰ ਵਰਨ ਇਕ ਕਰਾਨੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਭੇਵ ਆਪ ਖੁਲ੍ਹਾਏ, ਚਾਰ ਵੇਦਾਂ ਲੇਖ ਲਿਖਾਏ, ਦਸ ਅੱਠ ਅਠਾਰਾਂ ਪੁਰਾਨ ਵੱਖ ਵੱਖ ਸਲੋਕ ਲਿਖਾਏ, ਗੁਰ ਨਾਨਕ ਤੇਰੀ ਸਾਚੀ ਮੋਹਰ ਲਗਾਈ, ਬੇਮੁਖਾਂ ਨਾ ਕਲ ਪਛਾਣੇ। ਗੁਰ ਗੋਬਿੰਦ ਸਾਚੀ ਕਲਮ ਚਲਾਈ, ਅੰਤਮ ਕਰੇ ਵਿਚ ਖੇਲ ਪ੍ਰਭ ਕਿਸੇ ਹੱਥ ਨਾ ਆਈ। ਨਿਹਕਲੰਕ ਕਲ ਜਾਮਾ ਪਾਇਆ, ਪਿਛਲਾ ਭੇਵ ਪ੍ਰਭ ਫੇਰ ਖੁਲ੍ਹਾਈ। ਗੁਰ ਗੋਬਿੰਦ ਜੋ ਗਿਆ ਲਿਖਾਏ। ਗਿਆਨੀ ਧਿਆਨੀ ਵਿਦਵਾਨੀ ਲੱਭ ਲੱਭ ਥੱਕੇ ਕਿਸੇ ਹੱਥ ਨਾ ਆਏ। ਨਾ ਕੋਈ ਜਾਣੇ ਬ੍ਰਹਮ ਗਿਆਨੀ, ਨਾ ਕੋਈ ਜਾਣੇ ਵਡ ਇਸ਼ਨਾਨੀ, ਨਾ ਕੋਈ ਸਾਰ ਪਾਏ। ਕਲਜੁਗ ਜੀਵ ਲੱਭ ਲੱਭ ਥੱਕੇ, ਹਰਿ ਮਿਲੇ ਨਾ ਮਦੀਨੇ ਨਾ ਮੱਕੇ, ਜੋਤ ਸਰੂਪੀ ਨਿਹਕਲੰਕ ਵਿਚ ਮਾਤ ਜਾਮਾ ਪਾਏ। ਜਾਮਾ ਪਾਏ ਅਮਾਮ ਮਹਿੰਦੀ, ਸ੍ਰਿਸ਼ਟ ਸਬਾਈ ਵੇਖੋ ਕਿਵੇਂ ਗਹਿੰਦੀ, ਇਕੋ ਗਾਹੇ ਸਾਰੇ ਪਾਏ। ਪਹਿਲੋਂ ਵੇਖੇ ਦਿਸ਼ਾ ਲਹਿੰਦੀ, ਹੱਥੀਂ ਲਾਏ ਖੂਨਨ ਮਹਿੰਦੀ। ਸ੍ਰਿਸ਼ਟ ਸਬਾਈ ਵੇਖੋ ਕਿਵੇਂ ਗਹਿੰਦੀ। ਖ਼ੁਸ਼ੀ ਹੋ ਹੋ ਮੌਤ ਰਾਣੀ ਪ੍ਰਭ ਦਰ ਅੱਗੇ ਬਹਿੰਦੀ। ਮੈਂ ਲਿਆਵਾਂ ਚੁਣ ਚੁਣ ਕਲਜੁਗ ਜੀਵ ਆਪਣੇ ਹਾਣੀ, ਕਲਜੁਗ ਭਾਰ ਸਿਰ ਤੇ ਰਹੀ ਸਹਿੰਦੀ। ਪੀਣ ਦੇਵਾਂ ਨਾ ਕਿਸੇ ਪਾਣੀ, ਜੋਤੀ ਜੋਤ ਸਰੂਪ ਹਰਿ, ਦੋਏ ਜੋੜ ਚਰਨ ਕਰਨ ਨਿਮਸਕਾਰੀ, ਰਸਨਾ ਬੋਲ ਬੋਲ ਇਹ ਕਹਿੰਦੀ। ਲਾੜੀ ਮੌਤ ਹਰਿ ਪੁਕਾਰੇ। ਨਰ ਹਰਿ ਹਰਿ ਗਿਰਧਾਰੇ। ਇਕੋ ਦੇ ਸਚ ਪਿਆਰੇ। ਮੈਂ ਵਿਚ ਮਾਤ ਦੇ ਜਾਵਾਂ। ਬੇਮੁਖ ਫੜ ਫੜ ਖਾਵਾਂ, ਆਪਣੀ ਅਗਨੀ ਭੁੱਖ ਬੁਝਾਵਾਂ। ਸਾਚੇ ਸਗਨ ਫੇਰ ਮਨਾਵਾਂ। ਕਲਜੁਗ ਤੇਰਾ ਲੇਖ ਮਿਟਾਵਾਂ। ਨਿਹਕਲੰਕ ਤੇਰੇ ਸਾਚੇ ਚਰਨ ਜਾਏ ਸੇਵ ਕਮਾਵਾਂ। ਕਲਜੁਗ ਤੇਰਾ ਲੇਖ ਮਿਟਾਵਾਂ। ਗੁਰਮੁਖ ਸਾਚੇ ਸੰਤ ਵੇਖ ਦੋਏ ਚਰਨੀ ਸੀਸ ਨਿਵਾਵਾਂ। ਜੋਤੀ ਜੋਤ ਸਰੂਪ ਹਰਿ, ਅੱਗੋਂ ਫੜੇ ਕਰ ਕੇ ਲੰਮੀਆਂ ਬਾਹਵਾਂ। ਲਾੜੀ ਮੌਤ ਉਠੇ ਲਲਕਾਰ। ਕਲਜੁਗ ਜੀਵ ਹੋਣਾ ਖ਼ਬਰਦਾਰ। ਬੇਮੁਖਾਂ ਫੜ ਫੜ ਮਾਰੇ ਡਾਹਢੀ ਮਾਰ। ਘਰ ਘਰ ਜਾਏ ਫੜ ਫੜ ਉਠਾਏ ਬਿਰਧ ਬਾਲ ਜਵਾਨ ਨਾਰੀ ਨਾਰ। ਬਚਿਆ ਕੋਈ ਰਹਿਣ ਨਾ ਪਾਏ, ਸਿਰ ਦੇ ਉਤੇ ਰਹੀ ਛਾਏ, ਉਠੇ ਕਲ ਲਲਕਾਰ। ਜੋਤ ਸਰੂਪੀ ਨਿਹਕਲੰਕ ਲਿਆ ਅਵਤਾਰ। ਲਾੜੀ ਮੌਤ ਸਗਨ ਲਿਆ ਮਨਾਇਆ। ਵਿਚ ਗਗਨ ਦੇ ਹਰਿ ਜੀ ਧਿਆਇਆ। ਲੱਗੀ ਸਾਚੀ ਅਗਨ ਨਿਹਕਲੰਕ ਤੇਰੀ ਚਰਨ ਪ੍ਰੀਤ ਲਿਖਾਇਆ। ਕਲਜੁਗ ਜੀਵਾਂ ਤਨ ਕਾਇਆ ਲੱਗੀ ਅਗਨ ਨਾ ਕੋਈ ਬੁਝਾਇਆ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਸੰਤ ਜਨ ਕਰ ਦਰਸ ਤੇਰਾ ਦੀਪਕ ਜੋਤੀ ਵਿਚ ਜਗਾਇਆ। ਲੱਗੀ ਸਾਚੀ ਲਗਨ, ਬੇਮੁਖ ਜੀਵ ਭੌਂਦੇ ਫਿਰਦੇ ਨਗਨ, ਸਚ ਸ਼ਬਦ ਪਰਦਾ ਨਾ ਕਿਸੇ ਤਨ ਪਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਤੇਰਾ ਅੰਤਮ ਵੇਖ ਨਿਹਕਲੰਕ ਲਏ ਜੋਤ ਜਗਾਇਆ। ਕਲਜੁਗ ਸੋਇਆ ਅੰਤਮ ਰੋਇਆ। ਹੰਝੂਆਂ ਹਾਰ ਪਰੋਇਆ। ਕਾਲਾ ਮੁਖੜਾ ਕਿਸੇ ਦਾਗ ਨਾ ਧੋਇਆ। ਲੱਖ ਚੁਰਾਸੀ ਰਹੀ ਸੋਇਆ। ਜਿਹੜਾ ਕਰੇ ਬੰਦ ਖਲਾਸੀ, ਉਹਨੂੰ ਕਹਿੰਦੇ ਕਊ ਨਾ ਕੋਇਆ। ਰਸਨਾ ਲਾਣ ਮਦਿਰਾ ਮਾਸੀ, ਸਾਚਾ ਬੀਜ ਕਿਸੇ ਨਾ ਬੋਇਆ। ਰਸਨਾl ਜਪਿਆ ਨਾ ਹਰਿ ਸਾਚਾ ਸ਼ਾਹੋ ਸ਼ਾਬਾਸੀ, ਨਾ ਹੋਇਆ ਪ੍ਰਕਾਸ਼ ਸਾਚੀ ਲੋਇਆ। ਅੰਤਮ ਪਾਏ ਗਲ ਵਿਚ ਫਾਸੀ, ਛੁਡਾਏ ਨਾਹੀਂ ਕੋਇਆ। ਲਾੜੀ ਮੌਤ ਬੇਮੁਖਾਂ ਕੋਲ ਖਲੋ ਕੇ ਹੱਸੇ, ਨਾ ਸਹਾਈ ਕੋਈ ਕਿਸੇ ਹੋਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਵਿਚ ਮਾਤ ਪ੍ਰਗਟ ਇਕੋ ਹੋਇਆ। ਲਾੜੀ ਮੌਤ ਉਠ ਲਲਕਾਰੇ। ਆਪਣਾ ਤਨ ਰਹੀ ਸ਼ਿੰਗਾਰੇ। ਬੇਮੁਖਾਂ ਨੂੰ ਅਵਾਜਾਂ ਮਾਰੇ। ਆਓ ਮੇਰੇ ਚਲ ਦਵਾਰੇ। ਮੈਂ ਮਾਤਲੋਕ ਆਈ ਅੰਤਮ ਕਲ ਸੱਚਾ ਜਾਮਾ ਧਾਰੇ। ਨਿਹਕਲੰਕ ਮਿਲੀ ਸਰਨਾਈ ਦੇਵੇ ਵਡਿਆਈ ਆਈ ਚਾਈਂ ਚਾਈਂ ਵਿਚ ਸੰਸਾਰੇ। ਫੜ ਫੜ ਉਠਾਵਾਂ ਬਾਹੀਂ। ਭੈਣਾਂ ਛੁਡਾਵਾਂ ਭਾਈ, ਪੂਤ ਹੱਥ ਨਾ ਆਵੇ ਮਾਈ, ਦਰ ਦਰ ਸਰਬ ਪੁਕਾਰੇ। ਜੋਤੀ ਜੋਤ ਸਰੂਪ ਹਰਿ, ਦਿੱਤੀ ਦਾਤ ਕਿਰਪਾ ਧਾਰੇ। ਲਾੜੀ ਮੌਤ ਕਰ ਨਿਮਸਕਾਰ। ਉਠ ਉਠ ਉਠ ਬਲਧਾਰ। ਕਰ ਵਿਚਾਰ ਵਿਚ ਸੰਸਾਰ। ਬੇਮੁਖਾਂ ਪਾਈਂ ਸਾਰ। ਡੋਬੀਂ ਵਿਚ ਅੱਧਵਿਚਕਾਰ। ਨਾ ਦੇਵੇ ਕੋਈ ਸਹਾਰ। ਇਕੋ ਮਾਰ ਸਿਰ ਕਟਾਰ। ਕਰੀ ਜਾਈਂ ਦਰ ਦਰ ਦੋ ਫਾੜ। ਅਗਨ ਲੱਗੀ ਪਹਿਲੀ ਹਾੜ। ਚਬਾਏ ਏਕਾ ਆਪਣੀ ਦਾੜ੍ਹ। ਕਿਸੇ ਨਾ ਮਿਲੇ ਕੰਤ ਨਾਰ। ਨਾ ਕੋਈ ਹੰਢਾਏ ਸੁਹਾਗਣ ਨਾਰ। ਗੁਰਮੁਖ ਸਾਚੇ ਸੰਤ ਜਨ ਘਰ ਸਾਚੇ ਦੇਵੇ ਵਾੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੱਗੇ ਕਰੇ ਸ਼ਬਦ ਵਾੜ। ਲਾੜੀ ਮੌਤ ਵਡ ਬਲਕਾਰਨ। ਪਹਿਲੋਂ ਮਾਰੇ ਫੜ ਫੜ ਵਡ ਬਲੀ ਬੀਰ ਹੰਕਾਰਨ। ਅੱਡ ਕਰਾਏ ਸਿਰ ਧੜ, ਧੜ ਸਿਰ ਚਲਾਏ ਤੀਰ ਇਕ ਕਮਾਨਨ। ਚਾਰੋਂ ਕੁੰਟ ਹੋਏ ਕੜ ਕੜ, ਆਵਣ ਅਕਾਸ਼ ਬਬਾਨ ਚੜ੍ਹ, ਸ੍ਰਿਸ਼ਟ ਸਬਾਈ ਮਰੇ ਲੜ ਲੜ, ਨਾ ਸਕੇ ਕੋਈ ਛੁਡਾਇਨ। ਕਲਜੁਗ ਕੱਚੇ ਬੇਰ ਡਿੱਗਣ ਝੜ ਝੜ, ਨਾ ਸਕੇ ਕੋਈ ਉਠਾਲਨ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਕਰੇ ਆਪੇ ਪਾਲਨ। ਲਾੜੀ ਮੌਤ ਚੜ੍ਹਿਆ ਚਾਅ। ਪ੍ਰਭ ਅਬਿਨਾਸ਼ੀ ਫੜ ਕੇ ਬਾਹੋਂ ਰਾਹੇ ਪਾ। ਸਾਚਾ ਰਾਹ ਇਕ ਵਖਾ। ਮੈਂ ਪਹਿਲਾਂ ਜਾਵਾਂ ਕਿਹੜੇ ਥਾਂ। ਸਿਰ ਮੇਰੇ ਤੇ ਹੱਥ ਰਖਾਈਂ, ਰੱਖੀ ਠੰਡੀ ਛਾਂ। ਕਲਜੁਗ ਜੀਵਾਂ ਗੋਦ ਉਠਾਵੀਂ, ਧਰਮ ਰਾਏ ਦੇ ਦਰ ਬਹਾਵਾਂ ਡੂੰਘੀ ਕੰਦਰ ਦੇਵਾਂ ਪਾ। ਜੋਤੀ ਜੋਤ ਸਰੂਪ ਹਰਿ, ਸਾਚੀ ਕਿਰਪਾ ਦੇਵੇ ਕਰ, ਇਕੋ ਦੇਵੇ ਸਾਚਾ ਵਰ, ਮੇਰੀ ਫੜੀ ਰੱਖੀਂ ਬਾਂਹ। ਦੇਵੇ ਵਰ ਹਰਿ ਨਿਰੰਕਾਰ। ਪਹਿਲੋਂ ਵੇਖ ਇਕੋ ਦਰ, ਜਿਥੇ ਭਰਿਆ ਹੋਵੇ ਹੰਕਾਰ। ਪਹਿਲੀ ਕੂਟ ਕਰ ਸਰ, ਫਿਰ ਆਵੀਂ ਦਰ ਸੱਚੇ ਦਰਬਾਰ। ਦੂਜਾ ਦੇਵਾਂ ਵਰ, ਘਰ ਬੂਰੇ ਕੱਕੇ ਲੈਣੇ ਮਾਰ। ਸਚ ਭੰਡਾਰੇ ਦੇਵਾਂ ਭਰ, ਧਰਮ ਰਾਏ ਤੇਰੇ ਦਵਾਰ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਕਲ ਜਾਮਾ ਪਾਇਆ, ਕਲਜੁਗ ਅੰਤਮ ਤੇਰੇ ਕਰਮ ਵਿਚਾਰ। ਲਾੜੀ ਮੌਤ ਹੋਈ ਤਿਆਰ। ਕਰੇ ਅਰਜ਼ ਗੁਰ ਚਰਨ ਦਵਾਰ। ਏਕਾ ਦਾਤ ਝੋਲੀ ਪਾ, ਨਾਲ ਦੇ ਸ਼ਬਦ ਕਟਾਰ। ਮੈਂ ਜਾਵਾਂ ਗਲ ਵਿਚ ਪਾਵਾਂ ਫਾਹ, ਉਤੋਂ ਮਾਰੇ ਸ਼ਬਦ ਡਾਹਢੀ ਮਾਰ। ਬੇਮੁਖ ਕਲਜੁਗ ਜੀਵ ਇਕੋ ਤੇਰਾ ਸੱਚਾ ਰਾਹ, ਮੂਰਖ ਮੁਗਧ ਹੋਏ ਜੀਵ ਗਵਾਰ। ਕਿਸੇ ਨਾ ਮਿਲੇ ਸੱਚਾ ਥਾਂ, ਦਰ ਦਰ ਰਹੇ ਝੱਖ ਮਾਰ। ਨਾ ਕੋਈ ਫੜੇ ਕਿਸੇ ਬਾਂਹ, ਜੂਠਾ ਝੂਠਾ ਕਲਜੁਗ ਤੇਰਾ ਵਣਜ ਵਪਾਰ। ਨਾਤਾ ਤੁਟਾ ਪਿਤਾ ਮਾਂ, ਨਾ ਕੋਈ ਭੈਣ ਨਾ ਕੋਈ ਭਰਾ, ਨਾ ਕੋਈ ਕਰੇ ਕਿਸੇ ਪਿਆਰ। ਜੋਤੀ ਜੋਤ ਸਰੂਪ ਹਰਿ ਜਨ ਭਗਤਾਂ ਆਪੇੇ ਰਿਹਾ ਤਾਰ। ਸਾਚਾ ਹੱਟ ਹਰਿ ਖੁਲ੍ਹਾਇਆ। ਸੌਦਾ ਇਕੋ ਵਿਚ ਰਖਾਇਆ। ਸੋਹੰ ਸਾਚੀ ਵਥ ਧੁਰ ਦਰਗਾਹੋਂ ਆਪ ਲਿਆਇਆ। ਗੁਰਮੁਖਾਂ ਫੜਾਏ ਆਤਮ ਦਸਤ, ਚੜ੍ਹਾਏ ਸ਼ਬਦ ਹਸਤ ਚਾਰ ਕੁੰਟ ਲਏ ਫਿਰਾਇਆ। ਅੱਠੇ ਪਹਿਰ ਰਹੇ ਮਸਤ, ਜੋਤ ਸਰੂਪੀ ਜੋਤ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਾਣਾ ਆਪਣੇ ਹੱਥ ਰਖਾਇਆ। ਗੁਰਮੁਖ ਸਾਚੇ ਸਾਚੀ ਖੱਟੀ ਖੱਟੀ, ਆਏ ਚਲ ਸਰਨਾਈ। ਨਾ ਕੋਈ ਸੁਰ ਨਾ ਕੋਈ ਕਿੱਲੀ, ਏਕਾ ਰਸਨਾ ਗਾਣਾ ਸਾਚਾ ਮਾਹੀ। ਆਤਮ ਜੋਤ ਜਗੇ ਲਟ ਲਟੀ, ਕਰੇ ਰੁਸ਼ਨਾਈ। ਵਸੇ ਘਟ ਘਟੀ, ਦੇਵੇ ਸ਼ਬਦ ਵਡੀ ਵਡਿਆਈ। ਕਲਜੁਗ ਤੇਰੀ ਕਾਇਆ ਜੀਵ ਫਟੀ, ਨਾ ਕੋਈ ਸ਼ਬਦ ਧਾਗੇ ਨਾਲ ਸਵਾਈ। ਸਾਚਾ ਲਾਹਾ ਗੁਰਮੁਖ ਸਾਚੇ ਜਾਣ ਖੱਟੀ, ਦੁਰਮਤ ਮੈਲ ਗਵਾਈ। ਬੇਮੁਖਾਂ ਜੜ੍ਹ ਜਾਏ ਪੁੱਟੀ, ਨਾ ਸਕੇ ਕੋਈ ਲਗਾਈ। ਨਿਹਕਲੰਕ ਕਲ ਜਾਮਾ ਪਾਇਆ, ਨਾ ਜਾਣੋ ਖੇਲ ਬਾਜ਼ੀਗਰ ਨਟੀ, ਵੇਲਾ ਗਿਆ ਹੱਥ ਨਾ ਆਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਖੇਲ ਆਪਣੀ ਆਪ ਰਚਾਈ। ਸਾਚਾ ਹੱਟ ਆਪ ਲਗਾਇੰਦਾ। ਚੌਦਾਂ ਲੋਕ ਵਿਚ ਵਸਾਇੰਦਾ। ਤ੍ਰੈਲੋਕੀ ਮਾਇਆ ਜਾਲ ਬੰਨ੍ਹਾਇੰਦਾ। ਬ੍ਰਹਮਲੋਕ ਸ਼ਿਵਲੋਕ ਇੰਦਲੋਕ ਤਿੰਨੇ ਵਿਚ ਆਪ ਟਿਕਾਇੰਦਾ। ਉਤੇ ਰੱਖੇ ਆਪਣਾ ਲੋਕ ਜਿਹੜੇ ਧਾਮ ਸਦ ਰਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪਣੇ ਭਾਣੇ ਵਿਚ ਸਮਾਇੰਦਾ। ਸਾਚੀ ਹੱਟੀ ਗੁਰਮੁਖ ਵਣਜਾਰਾ। ਮੰਗਣ ਆਏ ਸਚ ਦਵਾਰਾ। ਪ੍ਰਭ ਅਬਿਨਾਸ਼ੀ ਅੰਮ੍ਰਿਤ ਬਰਖੇ ਸਾਚੀ ਧਾਰਾ। ਬਜ਼ਰ ਕਪਾਟੀ ਆਰ ਪਾਰਾ। ਜੋਤੀ ਜਗੇ ਲਟ ਲਾਟੀ, ਆਤਮ ਹੋਏ ਉਜਿਆਰਾ। ਨਾ ਕੋਈ ਤੀਰਥ ਨਾ ਕੋਈ ਤਾਟੀ, ਇਕੋ ਦਿਸੇ ਇਕ ਕਿਨਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਦੇਵੇ ਸ਼ਬਦ ਦਾਨ ਗੁਰਮੁਖਾਂ ਦੇਵੇ ਬ੍ਰਹਮ ਗਿਆਨ, ਆਪ ਖੁਲ੍ਹਾਏ ਦਸਮ ਦਵਾਰਾ। ਖੁਲ੍ਹੇ ਦਸਮ ਦਵਾਰ, ਜੋਤ ਜਗਾਈਆ। ਪੜਦਾ ਲਏ ਉਤਾਰ, ਸ਼ਬਦ ਖੰਡਾ ਤਿੱਖਾ ਮਾਰ, ਦੂਈ ਦਵੈਤੀ ਪਰਦਾ ਲਾਹੀਆ। ਇਕੋ ਦੱਸੇ ਸਾਚੀ ਧਾਰ, ਗੁਰਮੁਖ ਆਤਮ ਕਰ ਵਿਚਾਰ, ਵਿਚ ਤਾੜੀ ਸਾਚੀ ਲਾਈਆ। ਜਗੇ ਜੋਤ ਅਪਰ ਅਪਾਰ, ਝਿਰਨਾ ਝਿਰੇ ਠੰਡਾ ਠਾਰ, ਏਕਾ ਬੂੰਦ ਹਰਿ ਮੁਖ ਚੁਆਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ, ਜੋਤ ਸਰੂਪ ਬਜ਼ਰ ਕਪਾਟੀ ਚੀਰ ਵਖਾਈਆ। ਖੁਲ੍ਹਿਆ ਹੱਟ ਸੱਚੀ ਸਰਕਾਰ ਦਾ। ਜ਼ਾਤ ਪਾਤ ਆਦਿ ਅੰਤ ਨਾ ਕੋਈ ਵਿਚਾਰਦਾ। ਕਰ ਕਿਰਪਾ ਪਾਵੇ ਸਾਰ, ਕਲਜੁਗ ਜੀਵਾਂ ਪਾਰ ਉਤਾਰਦਾ। ਨਾ ਕੋਈ ਜਾਣੇ ਔਲੀਆ ਪੀਰ ਸ਼ੇਖ਼, ਸੱਚਾ ਖੇਲ ਪਰਵਰਦਿਗਾਰ ਦਾ। ਬੇਮੁਖ ਜੀਵ ਰਹੇ ਵੇਖੀ ਵੇਖ, ਗੁਰਮੁਖਾਂ ਲਿਖਦਾ ਜਾਏ ਲੇਖ, ਮਾਨਸ ਜਨਮ ਸਵਾਰਦਾ। ਬੇਮੁਖਾਂ ਸਿਰ ਇਕੋ ਸ਼ਬਦ ਖੰਡਾ ਮਾਰਦਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਸ਼ਬਦ ਸੱਚਾ ਦਾਨ, ਜੋ ਜਨ ਆਏ ਚਰਨ ਨਿਮਸਕਾਰਦਾ। ਨਿਮਸਕਾਰ ਗੁਰ ਦੁਆਰ। ਨਰ ਹਰਿ ਕਿਰਪਾ ਦੇਵੇ ਧਾਰ ਅਪਰ ਅਪਾਰ। ਸਾਚਾ ਦੇਵੇ ਨਾਮ ਵਰੀ, ਉਜਲ ਮੁਖ ਵਿਚ ਸੰਸਾਰ। ਨਾ ਲੱਗੇ ਕਾਇਆ ਦੁੱਖ, ਨਾ ਰਹੇ ਤਨ ਅਫਾਰ। ਸਾਚੀ ਖੁਲ੍ਹੇ ਆਤਮ ਕਲੀ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਕਰੇ ਵਿਚਾਰ। ਹੋ ਜਾਏ ਪਹਿਰੇਦਾਰ, ਆਪ ਫਿਰੇ ਗਲੀਓ ਗਲੀ, ਗੁਰਮੁਖ ਸਾਚਾ ਹਰਿ ਸਮਝਾਇੰਦਾ। ਸ਼ਬਦ ਡੋਰ ਹੱਥ ਫੜਾਇੰਦਾ। ਲੱਗੀ ਪ੍ਰੀਤ ਤੋੜ ਨਿਭਾਇੰਦਾ। ਦੇਵੇ ਜੋੜ ਨਾ ਕੋਈ ਤੁੜਾਇੰਦਾ। ਚੜ੍ਹਾਏ ਘੋੜ ਗੁਰਮੁਖ ਸਾਚੇ ਨਾ ਕੋਈ ਉਤੋਂ ਲਾਹਿੰਦਾ। ਇਕ ਲਗਾਇਆ ਸੱਚਾ ਪੌੜ, ਵਿਚ ਡੰਡਾ ਇਕ ਰਖਾਇੰਦਾ। ਗੁਰਮੁਖ ਚਰਨ ਆਏ ਦੌੜ, ਫੜ ਬਾਹੋਂ ਤਿੰਨਾਂ ਲੋਕਾਂ ਪਾਰ ਕਰਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ, ਸਾਚੇ ਧਾਮ ਬਹਾਇੰਦਾ। ਸਾਚਾ ਧਾਮ ਇਕ ਨਿਆਰਾ। ਜਿਥੇ ਹੋਵੇ ਖੇਲ ਅਪਾਰਾ। ਜਗੇ ਜੋਤ ਅਗੰਮ ਅਪਾਰਾ, ਬੈਠਾ ਦਿਸੇ ਇਕ ਨਿਰੰਕਾਰਾ। ਗੁਰਮੁਖਾਂ ਆਇਆ ਹਿੱਸੇ ਵਿਚ ਮਾਤ ਪਹਿਲੀ ਵਾਰਾ। ਬੇਮੁਖਾਂ ਮੂਲ ਨਾ ਦਿਸੇ, ਆਤਮ ਹੋਈ ਅੰਧ ਅੰਧਿਆਰਾ। ਕਲਜੁਗ ਜੀਵ ਤੇਰੀ ਜੂਠੀ ਝੂਠੀ ਚੱਕੀ ਪੀਸੇ, ਅੰਤਮ ਹੋਏ ਦੋ ਫਾੜਾ। ਅੰਤਮ ਕਲ ਮਾਇਆ ਫਸੇ, ਨਾ ਲੱਥੇ ਤਨ ਅਫਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਦੇਵੇ ਸੋਹੰ ਸ਼ਬਦ ਨਾਮ ਅਧਾਰਾ। ਨਾਮ ਸ਼ਬਦ ਜਗਤ ਅਧਾਰ ਹੈ। ਗੁਰਮੁਖ ਸਾਚੇ ਸੰਤ ਜਨ ਕਰਨ ਸੱਚਾ ਇਕ ਵਪਾਰ ਹੈ। ਮਿਲੇ ਸੱਚਾ ਨਾਮ ਧਨ, ਨਾ ਹੋਇਣ ਕਲਜੁਗ ਖ਼ੁਆਰ ਹੈ। ਕੋਈ ਨਾ ਦੇਵੇ ਹੋਰ ਦੁੱਖ, ਸਿਰ ਰੱਖੇ ਹੱਥ ਕਰਤਾਰ ਹੈ। ਜੋਤੀ ਜੋਤ ਸਰੂਪ ਹਰਿ, ਜਾਮਾ ਧਾਰੀ ਵਿਚ ਸੰਸਾਰੀ ਹਰਿ ਨਿਰੰਕਾਰੀ ਹੋਈ ਪਹਿਰੇਦਾਰੀ ਹੈ। ਪਹਿਰੇਦਾਰ ਵਡ ਜਵਾਨਾ। ਜੋਤ ਸਰੂਪੀ ਹਰਿ ਸੁਲਤਾਨਾ। ਵੱਡਾ ਸ਼ਾਹੋ ਸ਼ਾਹ ਰਾਜ ਰਾਜਾਨਾ। ਜੋਤੀ ਜੋਤ ਸਰੂਪ ਹਰਿ, ਸਾਚੇ ਸੰਤ ਜਨਾਂ ਸੋਹੰ ਬੰਨ੍ਹੇ ਹੱਥੀਂ ਗਾਨਾ। ਸ਼ਬਦ ਗਾਨਾ ਬੰਨ੍ਹੇ ਹੱਥ। ਪ੍ਰਭ ਅਬਿਨਾਸ਼ੀ ਸਰਬ ਕਲਾ ਆਪੇ ਸਮਰਥ। ਜੋਤ ਸਰੂਪੀ ਘਨਕਪੁਰ ਵਾਸੀ, ਸਿਰ ਰੱਖੇ ਦੇ ਕਰ ਹੱਥ। ਆਤਮ ਕਰੇ ਬੰਦ ਖੁਲਾਸੀ, ਸੋਹੰ ਦੇਵੇ ਆਤਮ ਸਾਚੀ ਵਥ। ਕੋਇ ਨਾ ਦਿਸੇ ਮਦਿਰਾ ਮਾਸੀ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਕਲ ਸਭਨਾ ਪਾਏ ਨੱਕ ਨੱਥ। ਪਾਏ ਨੱਕ ਨੱਥ ਹੱਥ ਡੋਰ। ਜੂਠੇ ਝੂਠੇ ਕਲਜੁਗ ਜੀਵਾਂ ਜਿਧਰ ਚਾਹੇ ਲਏ ਤੋਰ। ਅੱਗੇ ਦਿਸੇ ਥਾਂ ਨੀਵਾਂ ਡੂੰਘੀ ਕੰਦਰ ਅੰਧੇਰ ਘੋਰ। ਸਾਢੇ ਤਿੰਨ ਹੱਥ ਆਉਣੀ ਸੀਆਂ, ਕਿਉਂ ਬਣੇ ਹਰਾਮ ਖੋਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਆਤਮ ਕੱਢੇ ਹਰਿ ਫੜ ਵਡੇ ਪੰਜ ਤੱਤੀ ਚੋਰ। ਆਤਮ ਝੂਠਾ ਚੋਰ ਪੰਜ ਤੱਤ ਹੈ, ਇਹ ਕਿਸੇ ਨਾ ਬੱਝੇ ਡੋਰ, ਇਹ ਪੀਂਦਾ ਰਹਿੰਦਾ ਰੱਤ ਹੈ। ਦਿਵਸ ਰੈਣ ਆਪਣੀ ਦੇਂਦਾ ਰਹਿੰਦਾ ਮਤ ਹੈ। ਪਾਉਂਦਾ ਰਹੇ ਸ਼ੋਰ, ਨਾ ਕੋਈ ਸਕੇ ਇਹਨੂੰ ਹੋੜ, ਆਪਣਾ ਬੀਜ ਬੇਮੁਖਾਂ ਆਤਮ ਰਿਹਾ ਘੱਤ ਹੈ। ਅੰਤਮ ਵੇਲੇ ਕੋਈ ਨਾ ਸਕੇ ਹੋੜ, ਜਮਦੂਤ ਉਤੋਂ ਮਾਰਨ ਸਿਰ ਵਿਚ ਲੱਤ ਹੈ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਦੇਵੇ ਵਰ, ਰੱਖੇ ਅੰਤਮ ਪਤ ਹੈ। ਰੱਖੇ ਪਤ ਹਰਿ ਭਗਵੰਤਾ। ਜੋ ਦਰ ਆਏ ਸਾਚੇ ਸੰਤਾ। ਆਪ ਬਣਾਏ ਸਾਚੀ ਬਣਤਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਰਾਮ ਸ਼ਾਮ ਆਦਿਨ ਅੰਤਾ। ਇਕੋ ਰਾਮ ਜੋਤ ਅਕਾਰ ਹੈ। ਪ੍ਰਗਟ ਹੋਇਆ ਵਿਚ ਸੰਸਾਰ ਹੈ। ਜੋਤ ਸਰੂਪੀ ਜਾਮਾ ਧਾਰ, ਕਰੇ ਖੇਲ ਅਪਰ ਅਪਾਰ ਹੈ। ਭੁਲੇ ਜੀਵ ਸਰਬ ਨਰ ਨਾਰ, ਅੰਤਮ ਬਾਜ਼ੀ ਗਏ ਹਾਰ। ਮਾਨਸ ਜਨਮ ਨਾ ਆਉਣਾ ਦੂਜੀ ਵਾਰ। ਲੱਖ ਚੁਰਾਸੀ ਆਪ ਭਵਾਈਆ, ਬੇੜਾ ਡੁੱਬੇ ਵਿਚ ਮੰਝਧਾਰ। ਡੂੰਘੀ ਗਾਰ ਨਾ ਕੋਈ ਪਾਰ ਕਰਾਈਆ। ਗੁਰਮੁਖਾਂ ਮਾਨਸ ਜਨਮ ਜਾਏ ਸਵਾਰ। ਰਸਨਾ ਗਾਇਣ ਗਹਿਰ ਗੰਭੀਰ, ਫੜ ਬਾਹੋਂ ਜਾਏ ਤਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਅੰਤਮ ਅੰਤ ਤੇਰੇ ਕਰਮ ਰਿਹਾ ਵਿਚਾਰ। ਕਰਮ ਵਿਚਾਰੇ ਨੀਰ ਵਿਰੋਲੇ। ਕਲਜੁਗ ਝੂਠਾ ਮੂਲ ਨਾ ਅੱਗੋਂ ਬੋਲੇ। ਮੂਧਾ ਹੋਇਆ ਠੂਠਾ, ਪੱਲੇ ਨਾਹੀ ਕੁਛ ਹੋਇਆ ਭਾਰ ਹੌਲੇ। ਪ੍ਰਭ ਦਰ ਤੋਂ ਅੰਤਮ ਰੂਠਾ, ਪ੍ਰਭ ਆਪ ਬਿਠਾਏ ਝੂਠੇ ਡੋਲੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਪਾਇਆ, ਕਲਜੁਗ ਤੇਰਾ ਭੇਖ ਮਿਟਾਇਆ, ਪੰਚਮ ਜੇਠ ਨੇੜੇ ਆਇਆ ਆਪ ਉਤਾਰੇ ਤੇਰੇ ਕਾਲੇ ਚੋਲੇ। ਕਾਲਾ ਚੋਲਾ ਦੇਣਾ ਸਾੜ। ਕਲਜੁਗ ਤੇਰਾ ਭਾਗ ਮਾੜ। ਲੱਗੀ ਅੱਗ ਬਹੱਤਰ ਨਾੜ। ਜੋਤੀ ਜੋਤ ਸਰੂਪ ਹਰਿ, ਚਬਾਈ ਬੈਠਾ ਆਪਣੀ ਦਾੜ੍ਹ। ਕਾਲਾ ਚੋਲਾ ਹੋਏ ਸੁਆਹ। ਬੇਮੁਖ ਜੀਵ ਮਾਰਨ ਧਾਹ। ਕੋਈ ਨਾ ਫੜੇ ਕਿਸੇ ਬਾਂਹ। ਗੁਰਮੁਖ ਸਾਚੇ ਸੰਤ ਜਨਾਂ, ਹਰਿ ਦੇਵੇ ਠੰਡੀ ਛਾਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਗੋਦ ਉਠਾਏ ਗਲੇ ਲਗਾਏ ਜਿਉਂ ਪੁੱਤਾਂ ਮਾਂ। ਸੁਹਾਏ ਥਾਨ ਚਰਨ ਛੁਹਾਇੰਦਾ। ਸੁਹਾਏ ਥਾਨ ਜੋਤ ਪ੍ਰਗਟਾਇੰਦਾ। ਸੁਹਾਏ ਥਾਨ ਗੁਰ ਸੰਗਤ ਸੰਗ ਰਲਾਇੰਦਾ। ਸੁਹਾਏ ਥਾਨ ਗੁਰਮੁਖ ਸਾਚੇ ਸੰਤ ਜਨ ਨਾਲ ਮਿਲਾਏ ਜਿਉਂ ਨਾਨਕ ਅੰਗਦ, ਏਕਾ ਜੋਤੀ ਦੀਪਕ ਜਗਾਇੰਦਾ। ਸੁਹਾਏ ਥਾਨ ਦੇਵੇ ਮਾਣ ਸ਼ਬਦ ਬਬਾਣ ਇਕ ਧਿਆਨ ਚਰਨ ਰਖਾਇੰਦਾ। ਗੁਰਮੁਖ ਸਾਚੇ ਰਲ ਮਿਲ ਰਸਨਾ ਗਾਵਣ ਪ੍ਰਭ ਦਰ ਪਾਵਣ ਸਾਚਾ ਮਾਣ, ਹਰਿ ਸਾਚਾ ਧਾਮ ਵਸਾਇੰਦਾ। ਸੁਹਾਏ ਥਾਨ ਹੋਇਆ ਹਰਿ ਭਗਤ ਭਗਵਾਨ, ਦੂਈ ਦਵੈਤੀ ਆਪੇ ਪੜਦੇ ਲਾਹਿੰਦਾ। ਸੁਹਾਏ ਥਾਨ ਕਰਾਏ ਇਸ਼ਨਾਨ, ਗੁਣ ਨਿਧਾਨ ਕਰ ਧਿਆਨ, ਗੁਰਮੁਖ ਸਾਚੇ ਸੰਤ ਜਨਾਂ ਅੰਮ੍ਰਿਤ ਸੀਰ ਮੁਖ ਚੁਆਇੰਦਾ। ਸੁਹਾਏ ਥਾਨ ਹਰਿ ਮਿਹਰਵਾਨ ਵਡ ਨਿਗਾਹਬਾਨ, ਸਰਬ ਜੀਆਂ ਦਾ ਜਾਣੀ ਜਾਣ, ਮਦਿਰਾ ਮਾਸੀ ਦਰ ਦੁਰਕਾਇੰਦਾ। ਗੁਰਮੁਖਾਂ ਦੇਵੇ ਬ੍ਰਹਮ ਗਿਆਨ, ਚਰਨ ਧੂੜ ਸੱਚਾ ਇਸ਼ਨਾਨ, ਦਰ ਮੰਗਣ ਸੱਚਾ ਨਾਮ ਦਾਨ, ਆਤਮ ਝੋਲੀ ਆਪ ਭਰਾਇੰਦਾ। ਆਪ ਚੁਕਾਏ ਜਮ ਕੀ ਕਾਨ, ਗੁਰਸਿਖ ਸ਼ਬਦ ਬਬਾਣੇ ਆਪ ਚੜ੍ਹਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੁਹਾਏ ਥਾਨ ਦਵਾਏ ਸੱਚਾ ਮਾਣ ਜਿਸ ਥਾਈਂ ਚਰਨ ਛੁਹਾਇੰਦਾ। ਸੁਹਾਇਆ ਥਾਨ ਗੁਰ ਸੰਗਤ ਸੰਗ ਰਲਾਈ, ਸਾਚੀ ਬਣਤ ਬਣਾਈ, ਇਕ ਬਿਠਾਏ ਹਰਿ ਬਬਾਣ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜੀਆਂ ਦਾ ਜਾਣੀ ਜਾਣ। ਸੁਹਾਇਆ ਥਾਨ ਚਰਨ ਛੁਹਾਇਆ। ਗੁਰਮੁਖ ਸੋਇਆ ਆਪ ਜਗਾਇਆ। ਮੈਲ ਪਾਪਾਂ ਧੋਇਆ, ਸੋਹੰ ਸਾਬਣ ਸਾਚਾ ਲਾਇਆ। ਅੱਗੇ ਬੀਜ ਸਾਚਾ ਬੋਇਆ, ਮਦਿਰਾ ਮਾਸ ਦਏ ਤਜਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਘਰ ਆਏ ਆਪੇ ਹੋਏ ਸਹਾਇਆ। ਦੇਵੇ ਦਰਸ ਦੀਨ ਦਿਆਲ, ਵਡ ਕਿਰਪਾਲ ਹੈ। ਮਿਟਾਏ ਆਤਮ ਹਰਸ, ਆਤਮ ਜੋਤੀ ਨੀਰ ਲਏ ਬਰਸ, ਸੁਖੀ ਹੋਏ ਵਾਲ ਵਾਲ ਹੈ। ਅੰਮ੍ਰਿਤ ਮੇਘ ਦੇਵੇ ਬਰਸ, ਅੰਮ੍ਰਿਤ ਭਰੇ ਭੰਡਾਰਾ ਕਾਇਆ ਸੁਹਾਵੇ ਤਾਲ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਕਟੇ ਅੰਤਮ ਜਗਤ ਜੰਜ਼ਾਲ ਹੈ। ਕਟੇ ਜਗਤ ਜੰਜ਼ਾਲਾ। ਰਾਹ ਦੱਸੇ ਇਕ ਸੁਖਾਲਾ। ਨਾ ਲੱਗੇ ਹੱਡਾਂ ਪਾਲਾ। ਨਾ ਦਿਸੇ ਅੰਧੇਰੀ ਖੱਡਾ ਡੂੰਘੀ ਡੱਲਾ। ਇਕੋ ਦਿਸੇ ਹਰਿ ਜੀ ਵਡ ਵਡਾ, ਅੰਤਮ ਲਏ ਸੰਭਾਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੇ ਫਲ ਲਾਏ, ਗੁਰਮੁਖ ਤੇਰੀ ਕਾਇਆ ਡਾਲਾ। ਫਲ ਲਗਾਏ ਕਾਇਆ ਡਾਲ। ਦਰਗਹਿ ਸਾਚੀ ਦਏ ਖਵਾਲ। ਲੱਗੀ ਪ੍ਰੀਤੀ ਨਿਭੇ ਨਾਲ। ਮਾਨਸ ਜਨਮ ਜਾਏ ਜਗ ਜੀਤੀ, ਨਾ ਹੋਣਾ ਅੰਤ ਕੰਗਾਲ। ਏਕਾ ਦੱਸੇ ਸਾਚੀ ਰੀਤੀ, ਆਤਮ ਸ਼ਬਦ ਝੂਠੀ ਕਾਇਆ ਡਾਲੀ ਰੱਖਣਾ ਸਦ ਸੰਭਾਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਕਰੇ ਗੁਰਸਿਖਾਂ ਪ੍ਰਿਤਪਾਲ। ਗੁਰ ਸੰਗਤ ਸਤਿ ਸਤਿ ਸਤਿ ਕਮਾਈਆ। ਸੰਗਤ ਸਤਿ ਹਰਿ ਰੱਖੇ ਪਤ, ਧੀਰਜ ਯਤ ਦੇਵੇ ਸਤਿ, ਸਾਚੀ ਮਤ ਆਪ ਸਮਝਾਈਆ। ਚਰਨ ਬੰਧਾਵੇ ਨਤ, ਏਕੋ ਰਾਖੋ ਚਿਤ ਨਰ ਹਰਿ ਆਪ ਰਘੁਰਾਈਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਬੈਠਾ ਸਰਬ ਸੁਹਾਈਆ। ਆਤਮ ਬੈਠਾ ਵੇਖ ਵਿਚਾਰੇ, ਗੁਣ ਅਵਗੁਣ ਹਰਿ ਨਿਰੰਕਾਰੇ। ਗੁਰਮੁਖਾਂ ਉਪਾਏ ਸ਼ਬਦ ਧੁਨ, ਖਿਚ ਲਿਆਏ ਚਰਨ ਦਵਾਰੇ। ਸ੍ਰਿਸ਼ਟ ਸਬਾਈ ਛਾਣ ਪੁਣ, ਲੱਖਾਂ ਵਿਚੋਂ ਲੱਭੇ ਗੁਰਸਿਖ ਸਚ ਦੁਲਾਰੇ। ਕਵਣ ਜਾਣੇ ਹਰਿ ਤੇਰੇ ਗੁਣ, ਕਲਜੁਗ ਜੀਵ ਗਵਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤ ਭਗਤ ਜਨ ਏਕਾ ਵਸਤ ਦੋਏ ਦਵਾਰੇ। ਇਕ ਦੂਜੇ ਨੂੰ ਮਿਲ ਮਿਲ ਹੱਸਣ, ਕਰਨ ਸੱਚਾ ਪਿਆਰ। ਪੰਜ ਚੋਰ ਸਾਚੇ ਘਰ ਵਲੋਂ ਨੱਸਣ, ਹੋਣ ਬੜੇ ਦੁਖਿਆਰ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਤੇਰੀ ਮੇਰੀ ਮੇਰੀ ਤੇਰੀ ਇਕੋ ਧਾਰ। ਦੋਏ ਜੋਤੀ ਇਕ ਧਾਰਾ। ਇਕਾ ਦਰ ਇਕਾ ਦਵਾਰਾ। ਇਕਾ ਸਰ ਸਰੋਵਰ ਅੰਮ੍ਰਿਤ ਸੱਚਾ ਸੱਚੀ ਜਲ ਧਾਰਾ। ਜੋਤੀ ਜੋਤ ਸਰੂਪ ਹਰਿ, ਭਗਤ ਜਨ ਜਨ ਭਗਤ ਦੋਏ ਵਸਣ ਇਕ ਦਵਾਰਾ। ਇਕਾ ਦਵਾਰ ਸੱਚਾ ਅਸਥਾਨ। ਭਗਤ ਜਨ ਤੇਰੀ ਕਾਇਆ ਮੰਦਰ ਵਿਚ ਬੈਠੇ ਹਰਿ ਭਗਵਾਨ। ਏਕਾ ਖੋਲ੍ਹੇ ਹੰਕਾਰੀ ਵੱਜਾ ਜਿੰਦਰ, ਕਿਰਪਾ ਕਰੇ ਮਹਾਨ। ਬੇਮੁਖ ਜੀਵ ਘਰ ਘਰ ਭੌਂਦੇ ਫਿਰਦੇ ਬੰਦਰ, ਨਾ ਕੋਈ ਪਾਵੇ ਸੱਚਾ ਦਾਨ। ਜੋਤ ਸਰੂਪੀ ਹਰਿ ਸੱਚਾ ਵਸੇ ਅੰਦਰ, ਲੱਭਦੇ ਫਿਰਨ ਜਗਤ ਬੇਈਮਾਨ। ਕਿਸੇ ਹੱਥ ਨਾ ਆਏ ਗੋਰਖ ਮਛੰਦਰ ਤਨ ਮੂੰਡ ਮੁੰਡਾਨ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਸੰਤ ਸ਼ਬਦ ਡੋਰੀ ਨਾਲ ਬੰਧਾਨ। ਸ਼ਬਦ ਡੋਰੀ ਹਰਿ ਜਾਏ ਬੱਝ। ਕਿਸੇ ਕੁੰਟ ਨਾ ਜਾਏ ਭੱਜ। ਅੰਤਮ ਅੰਤ ਜਨ ਭਗਤਾਂ ਪੜਦੇ ਲਏ ਕੱਜ। ਦੇਵੇ ਦਰਸ ਸਾਧ ਸੰਤ, ਅੰਮ੍ਰਿਤ ਮੁਖ ਚੁਆਏ ਪੀਣ ਰੱਜ ਰੱਜ। ਕਾਇਆ ਅਗਨ ਤ੍ਰਿਸ਼ਨਾ ਭੁੱਖ ਗਵਾਏ, ਆਪ ਰਖਾਏ ਵਿਚ ਮਾਤ ਲਜ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਸੰਤ ਜਨ, ਤੇਰੇ ਆਤਮ ਦਰ ਦਵਾਰ ਬੈਠਾ ਪਹਿਰੇਦਾਰ ਰਿਹਾ ਸਜ। ਆਤਮ ਬੈਠਾ ਪਹਿਰੇਦਾਰ। ਅੱਠੇ ਪਹਿਰ ਕਰੇ ਖ਼ਬਰਦਾਰ। ਕਲਜੁਗ ਵੇਲਾ ਅੰਤਮ ਆਇਆ, ਗੁਰਮੁਖਾਂ ਵਿਚ ਸੰਸਾਰ। ਨਿਹਕਲੰਕ ਕਲ ਜਾਮਾ ਪਾਇਆ, ਖੰਡਾ ਫੜਿਆ ਦੋ ਧਾਰ। ਬੇਮੁਖਾਂ ਵੱਢੀ ਜਾਏ, ਮਾਰੇ ਮਾਰ ਆਪ ਨਿਰੰਕਾਰ। ਗੂੜ੍ਹੀ ਨੀਂਦ ਦਏ ਸਵਾਇਆ, ਧਰਤ ਮਾਤ ਤੇਰੀ ਸੁਣ ਪੁਕਾਰ। ਸਤਿਜੁਗ ਜਗਾਇਆ ਉਤੇ ਮਾਰੇ ਤੇਰੇ ਛਾਲ, ਪਾਵੇ ਭਾਰ। ਸਾਚਾ ਮਾਣ ਹਰਿ ਦਵਾ ਰਿਹਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰ। ਕਲਜੁਗ ਅੰਤਮ ਗਲ ਪੱਲਾ ਪਾ। ਦਰ ਘਰ ਸਾਚੇ ਆਏ ਮਾਰੇ ਧਾਹ। ਅੰਤਮ ਵੇਲਾ ਨੇੜੇ ਆਇਆ, ਪ੍ਰਭ ਅਬਿਨਾਸ਼ੀ ਮੈਨੂੰ ਕੋਈ ਨਾ ਦਿਸੇ ਥਾਂ। ਸੱਜਣ ਸੁਹੇਲਾ ਸੰਤ ਜਨ ਨਾ ਕੋਈ ਬਣਾਇਆ, ਨਾ ਕੋਈ ਪਕੜੇ ਮੇਰੀ ਬਾਂਹ। ਜੂਠਾ ਝੂਠਾ ਮੇਲਾ ਵਿਚ ਮਾਤ ਲਗਾਇਆ, ਘਰ ਘਰ ਉਡਾਉਂਦਾ ਰਹੇ ਕਾਂ। ਚਾਰ ਵਰਨ ਨਾ ਕਿਸੇ ਸਮਝਾਇਆ, ਹਰਿ ਜੀ ਵਸੇ ਕਿਹੜੇ ਥਾਂ। ਫੜ ਫੜ ਬਾਹੋਂ ਨਾ ਕਿਸੇ ਹਲੂਣਿਆ, ਨਾ ਲਿਆ ਕਿਸੇ ਜਗਾ। ਜੋਤੀ ਜੋਤ ਸਰੂਪ ਹਰਿ, ਅੰਤਮ ਕਲ ਜਾਮਾ ਧਾਰ ਕਰ ਖੁਆਰ, ਮਾਵਾਂ ਪੁੱਤਾਂ ਪਾਏ ਔਝੜ ਰਾਹ। ਇਕ ਦਰ ਨੱਸੇ ਮਾਂ ਪਿਆਰੀ। ਦੂਜੇ ਪਾਸੇ ਹੋਏ ਪੂਤਾਂ ਖਵਾਰੀ। ਤੀਜੇ ਪਾਸੇ ਜਾਏ ਤਾਰੀ। ਚੌਥੇ ਪਾਸੇ ਬੇਮੁਖ ਡਿੱਗੇ ਮੂੰਹ ਦੇ ਭਾਰੀ। ਆਤਮ ਬੈਠਾ ਹਰਿ ਜੀ ਵੇਖੇ, ਕਰੇ ਖੇਲ ਅਪਾਰੀ। ਬੇਮੁਖਾਂ ਕਲ ਮੂਲ ਨਾ ਦਿਸੇ, ਸੰਞ ਸਵੇਰ ਪ੍ਰਗਟ ਹੋਣਾ ਸਿੰਘ ਸ਼ੇਰ ਸ਼ੇਰ ਦਲੇਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰੇ ਖੇਲ ਅਪਰ ਅਪਾਰੀ। ਮਾਵਾਂ ਪੁੱਤਾਂ ਤੁੱਟਾ ਨਾਤਾ। ਭੈਣਾਂ ਛੱਡਣ ਸੰਗ ਭਰਾਤਾ। ਨਾਰੀ ਛੱਡੇ ਕੰਤ ਸੁਹਾਗਾ। ਜੋਤੀ ਜੋਤ ਸਰੂਪ ਹਰਿ, ਕਲਜੁਗ ਇਕੋ ਇਕ ਕਰਾਏ ਤੇਰੀ ਅੰਧੇਰੀ ਰਾਤਾ। ਕਲਜੁਗ ਅੰਤ ਹੋਣਾ ਅੰਧੇਰ ਹੈ। ਨਾ ਦਿਸੇ ਸੰਞ ਸਵੇਰ ਹੈ। ਪ੍ਰਗਟ ਹੋਣਾ ਸਿੰਘ ਸ਼ੇਰ ਸ਼ੇਰ ਦਲੇਰ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਚੌਥੇ ਜੁਗ ਪਹਿਲੀ ਵੇਰ ਹੈ। ਤਿੰਨ ਜੁਗ ਨਾ ਹਰਿ ਜੀ ਆਏ। ਆਪਣੀ ਜੋਤ ਕਿਸੇ ਗੋਤ ਵਿਚ ਟਿਕਾਏ। ਸਤਿਜੁਗ ਤੇਰੀ ਸਾਚੀ ਰੀਤ ਚਲਾਏ। ਹਰਿ ਜੀ ਜਾਮਾ ਪਾਏ। ਫੇਰ ਤਰੇਤੇ ਆਪ ਉਪਾਇਆ। ਏਕਾ ਸੱਚਾ ਰਾਮ ਏਕਾ ਸੱਚਾ ਨਾਮ ਵਿਚ ਮਾਤ ਦੇ ਆਇਆ। ਜੋਤੀ ਜੋਤ ਸਰੂਪ ਹਰਿ, ਰਾਵਣ ਆਪਣੀ ਹੱਥੀਂ ਮਾਰ, ਤਰੇਤੇ ਆਇਆ ਵਿਚ ਸੰਸਾਰ। ਜੋਤ ਸਰੂਪੀ ਲਿਆ ਅਵਤਾਰ। ਕਰੇ ਖੇਲ ਅਪਰ ਅਪਾਰ। ਤਰੇਤੇ ਜੁਗ ਆਈ ਹਾਰ। ਤਰੇਤਾ ਕਰਾਇਆ ਅੰਤਮ ਫਾਨੀ, ਜੋਤੀ ਜੋਤ ਸਰੂਪ ਹਰਿ, ਕੋਈ ਨਾ ਪਾਵੇ ਤੇਰੀ ਸਾਰ। ਤਰੇਤੇ ਹੋਏ ਰਾਮ ਅਵਤਾਰ। ਇਕ ਹਰਿ ਇਕ ਰਾਮ ਨਿਰੰਕਾਰ। ਕਲਜੁਗ ਕੋਈ ਨਾ ਕਰੇ ਵਿਚਾਰ। ਜੋਤੀ ਜੋਤ ਸਰੂਪ ਹਰਿ, ਆਦਿ ਅੰਤ ਜੁਗਾ ਜੁਗੰਤ ਵਾਰੋ ਵਾਰ। ਮਾਤਲੋਕ ਕਰਦਾ ਰਹੇ ਵਿਚਾਰ। ਫਿਰ ਦਵਾਪਰ ਮਾਤ ਧਰਾਇਆ। ਕਾਹਨਾ ਕ੍ਰਿਸ਼ਨਾ ਬਣ ਕੇ ਆਇਆ। ਅੰਤਮ ਜੁਗ ਜਿਸ ਕਰਾਇਆ। ਬਣ ਰਥਵਾਹੀ ਆਪਣੇ ਹੱਥੀਂ ਰਥ ਚਲਾਇਆ। ਸ੍ਰਿਸ਼ਟ ਸਬਾਈ ਸਾਚਾ ਮਾਹੀ, ਅਰਜਨ ਗੀਤਾ ਗਿਆਨ ਸੁਣਾਇਆ। ਜੋਤੀ ਜੋਤ ਸਰੂਪ ਹਰਿ, ਆਦਿ ਅੰਤ ਜੁਗਾ ਜੁਗੰਤ ਆਪਣਾ ਭੇਖ ਵਿਚ ਮਾਤ ਰਖਦਾ ਆਇਆ। ਦਵਾਪਰ ਆਏ ਦੋ ਅਵਤਾਰ। ਵੇਦ ਵਿਆਸ ਤੇ ਕ੍ਰਿਸ਼ਨ ਮੁਰਾਰ। ਕ੍ਰਿਸ਼ਨਾ ਗੀਤਾ ਗਾਏ ਰਸਨਾ ਦਏ ਅਠਾਰਾਂ ਧਿਆਏ ਉਚਾਰ। ਵੇਦ ਵਿਆਸ ਕਰੇ ਕਿਆਸ ਅਠਾਰਾਂ ਪੁਰਾਨ ਦਏ ਲਿਖਾਏ। ਜੋਤੀ ਜੋਤ ਸਰੂਪ ਹਰਿ, ਇਕੋ ਜੋਤ ਸਭ ਦੇ ਵਿਚ ਟਿਕਾਏ ਦਵਾਪਰ ਤੇਰਾ ਅੰਤਮ ਅੰਤ, ਕਾਹਨ ਘਨਈਆ ਤੇਰੀ ਡੋਬੇ ਨਈਆ। ਅਚਰਜ ਖੇਲ ਹਰਿ ਕਰਈਆ। ਨਾਲ ਲੜਾਏ ਭੈਣਾਂ ਭਈਆ। ਇਕ ਦਾ ਗੇੜੇ ਆਪ ਪਈਆ। ਦੂਜਾ ਵਿਚ ਧਰਤ ਮਾਤ ਗਡਈਆ। ਆਪਣਾ ਰਥ ਏਕਾ ਧਾਮ ਰਖਈਆ। ਜਿਸ ਦਾ ਨਾਉਂ ਗੁੜਗਾਉਂ ਰਖਈਆ। ਸਿੰਘ ਬਿਸ਼ਨ ਓਥੇ ਵਸਈਆ। ਨਿਹਕਲੰਕ ਕਲ ਜਾਮਾ ਪਈਆ। ਆਪਣਾ ਸਿਰ ਹੱਥ ਰਖਈਆ। ਤੀਜਾ ਲੋਚਣ ਖੋਲ੍ਹ ਵਖਈਆ। ਜੋਤੀ ਜੋਤ ਸਰੂਪ ਹਰਿ, ਆਪਣਾ ਮੇਲ ਬਿਨ ਬਾਤੀ ਬਿਨ ਤੇਲ ਆਪਣਾ ਆਪ ਕਰਈਆ। ਚੌਥੇ ਜੁਗ ਹੋਈ ਵੰਡ। ਵਿਚ ਮਾਤ ਆਤਮ ਹੋਈ ਸਭ ਰੰਡ। ਕਿਸੇ ਨਾ ਮਿਲੇ ਸੱਚੀ ਦਾਤ, ਨੰਗੀ ਹੋਈ ਸਭ ਦੀ ਕੰਡ। ਜੂਠ ਝੂਠ ਜਗਤ ਵਸਾਇਆ, ਬੇਮੁਖਾਂ ਨੂੰ ਰਿਹਾ ਵੰਡ। ਨਿਹਕਲੰਕ ਅੰਤ ਕਲਜੁਗ ਜਾਮਾ ਪਾਇਆ, ਕਰੇ ਖੰਡ ਖੰਡ। ਨਿਹਕਲੰਕ ਕਲਗੀ ਧਰ ਅਵਤਾਰ। ਵਜਾਏ ਸ਼ਬਦ ਡੰਕ, ਸੁਣੇ ਸਰਬ ਸੰਸਾਰ। ਇਕ ਕਰਾਏ ਰਾਓ ਰੰਕ, ਊਚ ਨੀਚ ਭੇਵ ਨਿਆਰ। ਆਪ ਸੁਹਾਏ ਦਵਾਰ ਬੰਕ, ਜਗਾਏ ਜੋਤ ਅਪਰ ਅਪਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕੋ ਏਕ ਵੇਖੇ ਸੱਚਾ ਦਰ ਦਰਬਾਰ। ਸੱਚਾ ਲਾਏ ਦਰਬਾਰ ਹਰਿ ਨਿਰੰਕਾਰਿਆ। ਕਰੇ ਸਚ ਵਿਹਾਰ ਜਮਨ ਕਿਨਾਰੇ ਚਰਨ ਛੁਹਾ ਰਿਹਾ। ਵਾਲੀ ਹਿੰਦ ਹੋ ਉਠ ਖ਼ਬਰਦਾਰ, ਨਿਹਕਲੰਕ ਕਲ ਜਾਮਾ ਪਾਇਆ। ਦੇਵੇ ਸ਼ਬਦ ਅਪਰ ਅਪਾਰ, ਰਾਜੇ ਰਾਣੇ ਸੋਏ ਆਪ ਜਗਾ ਰਿਹਾ। ਆਪ ਬੰਧਾਏ ਸਤਿਜੁਗ ਤੇਰੀ ਸੱਚੀ ਧਾਰ, ਸ਼ਬਦ ਡੋਰੀ ਨਾਲ ਬੰਧਾਇਆ। ਬੇਮੁਖਾਂ ਸੁੱਟੇ ਡੂੰਘੀ ਗਾਰ, ਨਾ ਕਿਸੇ ਛੁਡਾਇਆ। ਗੁਰਮੁਖਾਂ ਕਰੇ ਪਿਆਰ, ਆਪਣੇ ਨਾਲ ਬੰਧਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਚਰਜ ਖੇਲ ਆਪ ਵਰਤਾਏ, ਆਪਣਾ ਚਰਨ ਲਏ ਉਠਾਏ, ਪਾਰ ਬਿਆਸੋਂ ਦਏ ਟਿਕਾਇਆ। ਰੱਖੇ ਚਰਨ ਬਿਆਸੋਂ ਪਾਰ। ਹੋਏ ਖੁਆਰੀ ਆਰ ਪਾਰ। ਚਲੇ ਦੋ ਧਾਰੀ ਖੰਡਾ ਦੇਵੇ ਪਾੜ। ਫੇਰੀ ਜਾਏ ਆਰੀ ਹੱਡੋ ਹੱਡੀ ਨਾੜੀ ਨਾੜ। ਫੜ ਫੜ ਬਾਹੋਂ ਦਰ ਘਰ ਸਾਚੇ ਵਿਚੋਂ ਜਾਏ ਕੱਢੀ, ਬੇਮੁਖਾਂ ਹੋਏ ਭਾਗ ਮਾੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਅਗਨ ਜੋਤ ਲਗਾਏ ਜਿਉਂ ਤੱਤੀ ਅਗਨ ਹਾੜ। ਕਲਜੁਗ ਤਪਿਆ ਅੰਤ ਤੰਦੂਰ। ਪ੍ਰਭ ਅਬਿਨਾਸ਼ੀ ਸਾਚੀ ਕਲ ਆਪ ਚਲਾਈ ਲੱਖ ਚੁਰਾਸੀ ਵਿਚ ਬਹਾਈ ਅੰਮ੍ਰਿਤ ਛਿੜਕੇ ਨਾ ਲਾਹੁਣ ਵਾਲਾ ਪਹਿਲਾ ਪੂਰ। ਦੇਵੇ ਇਕ ਗੁਰਮੁਖ ਵਡਿਆਈ। ਊਚੋਂ ਨੀਚ ਕਰੇ ਸੱਚਾ ਹਰਿ ਰਘੁਰਾਈ। ਬੇਮੁਖਾਂ ਕਰੇ ਚੂਰੋ ਚੂਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਵੇਲਾ ਨੇੜੇ ਆਇਆ, ਮੁੱਕਣ ਕਲਜੁਗ ਤੇਰੇ ਝੇੜੇ, ਧਰਤ ਮਾਤ ਤੇਰੇ ਖੁਲ੍ਹੇ ਹੋਣ ਵਿਹੜੇ, ਬੇਮੁਖਾਂ ਦੇਵੇ ਮਾਰ। ਬੇਮੁਖਾਂ ਦਿਸੇ ਦੂਰ ਦੁਰਾਡੀ ਵਾਟ ਹੈ। ਆਪੇ ਜਾਣੇ ਹਰਿ ਹਜ਼ੂਰ ਔਖੀ ਘਾਟ ਹੈ। ਸ੍ਰਿਸ਼ਟ ਸਬਾਈ ਕੂੜੋ ਕੂੜ, ਝੂਠਾ ਰਸ ਰਹੇ ਚਾਟ ਹੈ। ਅੰਤਮ ਕਲਜੁਗ ਪੈਣਾ ਜੂੜ, ਮਾਨਸ ਜਨਮ ਆਈ ਹਾਰ ਹੈ। ਆਪੇ ਪੀੜੇ ਸ਼ਬਦ ਵੇਲਣੇ ਬੂੜ, ਕਾਇਆ ਚੋਲੀ ਜਾਣੀ ਪਾਟ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਅੰਮ੍ਰਿਤ ਪਿਆਏ ਸਾਚਾ ਸੀਰ ਦੁਰਮਤ ਮੈਲ ਰਿਹਾ ਕਾਟ ਹੈ। ਭਿੰਨੜੀ ਰੈਣ ਜਗਤ ਵਣਜਾਰੀਏ। ਕਲਜੁਗ ਅੰਤਮ ਖੋਲ੍ਹੇ ਨੈਣ, ਇਕ ਇਕ ਵਾਰੀਏ। ਗੁਰਸਿਖਾਂ ਦੀ ਬਣ ਜਾਏ ਸੱਚੀ ਭੈਣ, ਬੰਨ੍ਹੇ ਨਾਤਾ ਅਪਰ ਅਪਾਰੀਏ। ਹਰਿ ਜੀ ਬਣੇ ਸਾਕ ਸੱਜਣ ਸੈਣ, ਵਸੇ ਇਕ ਦਰਬਾਰੀਏ। ਧੰਨ ਧੰਨ ਧੰਨ ਗੁਰਮੁਖ ਸਾਚੇ ਸੰਤ ਜਨ, ਰਸਨਾ ਨਾਉਂ ਸਾਚਾ ਲੈਣ, ਸੁਹਾਈ ਨਾਲ ਭਿੰਨੜੀ ਰੈਣ, ਨਿਹਕਲੰਕ ਨਰਾਇਣ ਨਰ ਅਵਤਾਰੀਏ। ਬੇਮੁਖਾਂ ਮੌਤ ਖਾਣ ਆਈ ਡੈਣ, ਡੁਬਦੇ ਜਾਣ ਜੂਠੇ ਝੂਠੇ ਵਹਿਣ, ਹਰਿ ਇਕੋ ਧੱਕਾ ਦੇਵੇ ਮਾਰੀਏ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕੋ ਜੋਤ ਆਦਿ ਅੰਤ ਨਰ ਨਰਾਇਣ ਨਿਰੰਕਾਰੀਏ। ਭਿੰਨੜੀ ਰੈਣ ਸੁਰਤ ਸੰਭਾਲੇ। ਗੁਰਮੁਖ ਸਾਚੇ ਸੰਤ ਜਨ, ਸੰਗ ਰਲਾਏ ਵਿਚੋਂ ਮਾਤ ਲੱਭੇ ਅਨਮੁਲੜੇ ਲਾਲੇ। ਗੁਰ ਚਰਨੀ ਲਿਆ ਬਹਾਏ, ਪ੍ਰਭ ਉਤੇ ਪਾਏ ਸ਼ਬਦ ਚਿੱਟੇ ਦੁਸ਼ਾਲੇ। ਗੁਰਸਿਖ ਤੇਰਾ ਪਰਦਾ ਕੋਈ ਨਾ ਲਾਹੇ, ਕਲਜੁਗ ਜੀਵ ਆਤਮ ਹੋਈ ਸਰਬ ਕੰਗਾਲੇ। ਸਚ ਵਸਤ ਹਰਿ ਝੋਲੀ ਪਾਏ ਸੋਹੰ ਦਾਤ, ਗੁਰਸਿਖ ਹੋਏ ਮਾਲੋ ਮਾਲੇ। ਮਿਟ ਗਈ ਕਲਜੁਗ ਅੰਧੇਰੀ ਰਾਤ, ਚਰਨ ਪ੍ਰੀਤੀ ਨਿਭੇ ਪ੍ਰਭ ਨਾਲੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਸ਼ਬਦ ਘੋੜੇ ਚੜ੍ਹ, ਮਾਤ ਵਿਚ ਗਿਆ ਵੜ। ਸ਼ਬਦ ਘੋੜੇ ਆਪ ਚੜ੍ਹਾਇਆ। ਚਾਰੋਂ ਕੁੰਟ ਲਏ ਫਿਰਾਇਆ। ਨਾ ਕੋਈ ਸਕੇ ਰੋਕ, ਨਾ ਕਿਸੇ ਦਿਸ ਆਇਆ। ਗੁਰਮੁਖਾਂ ਸੁਣਾਏ ਇਕ ਸੱਚਾ ਸਲੋਕ, ਸੋਹੰ ਸ਼ਬਦ ਧੁਰਦਰਗਾਹੀ ਆਇਆ। ਸਤਿਜੁਗ ਸਾਚੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਹੱਥੀਂ ਝੋਲੀ ਪਾਇਆ। ਸਤਿਜੁਗ ਤੇਰਾ ਸਚ ਸੰਦੇਸ਼, ਪ੍ਰਭ ਅਬਿਨਾਸ਼ੀ ਗੁਰਮੁਖਾਂ ਕੰਨ ਸੁਣਾਇਆ। ਜੋਤੀ ਜੋਤ ਸਰੂਪ ਹਰਿ, ਅੰਤਮ ਬੇੜਾ ਬੰਨ੍ਹ ਵਖਾਇਆ। ਆਤਮ ਪਰਦਾ ਦਏ ਹਟਾਇਆ। ਹੱਥ ਵਿਚ ਫੜਿਆ ਸ਼ਬਦ ਤਿੱਖਾ ਤੀਰ, ਸਵੱਛ ਸਰੂਪੀ ਦਰਸ ਦਿਖਾਇਆ। ਬਿਨ ਰੰਗ ਰੂਪੀ ਜੋਤ ਸਰੂਪੀ ਡਗਮਗਾਇਆ। ਗੁਰਮੁਖਾਂ ਆਤਮ ਖੋਲ੍ਹੇ ਸੋਤ, ਨਜ਼ਰੀ ਆਵੇ ਹਰਿ ਰਘੁਰਾਇਆ। ਬੇਮੁਖ ਦੋਵੇਂ ਨੈਣ ਮਲ ਮਲ ਰਹੇ ਰੋਤ, ਸਾਚਾ ਰਾਹ ਹੱਥ ਨਾ ਆਇਆ। ਭਰਮ ਭੁਲੇਖੇ ਭੁਲੇ ਵਿਚ ਵਰਨ ਗੋਤ, ਬ੍ਰਾਹਮਣ ਸ਼ੂਦਰ ਸ਼ੱਤ੍ਰੀ ਵੈਸ਼ ਹਰਿ ਜੀ ਨਾ ਕੋਈ ਭੇਵ ਰਖਾਇਆ। ਸਭ ਦੇ ਵਿਚ ਇਕੋ ਇਕ ਵਸੇ ਹਮੇਸ਼, ਕਲਜੁਗ ਜੀਵਾਂ ਬੰਨਾਂ ਆਪਣਾ ਆਪੇ ਪਾਇਆ। ਅੰਤਮ ਕਰੇ ਸੱਚੀ ਇਕ ਪੈਮਾਇਸ਼, ਉਚੇ ਟਿੱਲੇ ਡੂੰਘੇ ਕੰਦਰ ਉਜਾੜ ਪਹਾੜ ਸਾਰੇ ਦਏ ਢਾਹਿਆ। ਘਰ ਸਾਚੇ ਇਕ ਕਰਾਏ ਸੱਚੀ ਰਿਹਾਇਸ਼, ਊਚ ਨੀਚ ਵਡਾ ਛੋਟਾ ਖਰਾ ਖੋਟਾ ਨਾ ਕੋਈ ਰਖਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਧਾਰ, ਸਤਿਜੁਗ ਸਾਚੇ ਤੇਰਾ ਬੇੜਾ ਬੰਨ੍ਹਣ ਵਿਚ ਮਾਤ ਦੇ ਆਇਆ। ਕਲਜੁਗ ਮੁਕਾਏ ਤੇਰਾ ਝੇੜਾ। ਸੋਹੰ ਸਾਚਾ ਤੇਰਾ ਨਗਰ ਖੇੜਾ। ਕਲਜੁਗ ਮਿਟਾਏ ਖ਼ਾਕ ਰੁਲਾਏ ਸਿਰ ਛਾਰ ਪਾਏ, ਦੋਹੀਂ ਹੱਥੀਂ ਉਡਾਏ, ਚਾਰੋਂ ਤਰਫ ਧਰਤ ਮਾਤ ਤੇਰਾ ਖੁਲ੍ਹਾ ਦਿਸੇ ਵਿਹੜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਜੋਤ ਜਗਾਈ। ਸ੍ਰਿਸ਼ਟ ਸਬਾਈ ਸੱਚੀ ਚੱਕੀ ਆਪ ਬਣਾਈ। ਕਲਜੁਗ ਪੁੜ ਥੱਲੇ ਰੱਖ, ਉਤੇ ਸਤਿਜੁਗ ਦਿਤਾ ਰੱਖ, ਕਿਲੀ ਸੋਹੰ ਸ਼ਬਦ ਦੋਹਾਂ ਵਿਚ ਰਖਾਈ। ਆਪਣਾ ਹੱਥ ਲਾਇਆ ਡੰਡਾ, ਮੁੱਠ ਵਾਹਵਾ ਘੁੱਟ ਕੇ ਪਾਈ। ਪੰਚਮ ਜੇਠ ਨੇੜੇ ਆਈ ਆਪ ਦਏ ਭਵਾਈ। ਜੋਤੀ ਜੋਤ ਸਰੂਪ ਹਰਿ, ਸਾਚੀ ਜੋਤ ਵਿਚ ਮਾਤ ਕਰੇ ਰੁਸ਼ਨਾਈ। ਸਾਚੀ ਚੱਕੀ ਆਪ ਚਲਾਈ। ਸ੍ਰਿਸ਼ਟ ਸਬਾਈ ਕਲਜੁਗ ਸਤਿਜੁਗ ਦੋਵੇਂ ਪੁੜ ਇਹਨਾਂ ਵਿਚ ਪਿਸਾਈ। ਗੁਰਮੁਖ ਸਾਚੇ ਸੰਤ ਜਨ, ਨਿਹਕਲੰਕ ਤੇਰੇ ਚਰਨ ਬਹਿਣਾ ਜੁੜ, ਦੋਏ ਜੋੜ ਭੁਲ ਬਖ਼ਸ਼ਾਈ। ਬੇਮੁਖ ਕਲਜੁਗ ਜੀਵ ਮਾਇਆਧਾਰੀ ਜਾਣ ਰੁੜ੍ਹ, ਦਰ ਦਵਾਰੇ ਆਤਮ ਹੰਕਾਰ ਇਕ ਰਖਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਣ ਨਿਧਾਨ ਕਲਜੁਗ ਤੇਰੇ ਅੰਤਮ ਕਰਾਏ ਅੰਤ ਨਿਸ਼ਾਨ, ਆਪਣੀ ਹੱਥੀਂ ਪਿਆਏ ਪਾਣੀ। ਕਲਜੁਗ ਅੰਤਮ ਪੀ ਲੈਣਾ ਪਾਣੀ। ਚਾਰੋਂ ਕੁੰਟ ਘਰ ਘਰ ਹਾਣੀਆਂ ਛੱਡਣੇ ਹਾਣੀ। ਆਪੇ ਵੇਖੇ ਦੁਰਜਨ ਜੀਆਂ ਆਤਮ ਹੋਈ ਅੰਧੀ ਕਾਣੀ। ਸਤਿ ਸਰੂਪੀ ਜਾਮਾ ਪਾਇਆ, ਸੋਹੰ ਡੰਡਾ ਨਾਲ ਲਏ ਲਗਾਇਆ, ਧਰਤ ਮਾਤ ਦੇ ਵਿਚ ਗਡਾਇਆ। ਗੁਰਮੁਖ ਤੇਰਾ ਸਾਚਾ ਬ੍ਰਹਮ ਆਪ ਆਪਣੀ ਹੱਥੀਂ ਖਿਚੀ ਜਾਏ, ਬੇਮੁਖ ਛਾਣ ਵਿਚ ਖ਼ਾਕ ਰੁਲਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਚਰਜ ਖੇਲ ਆਪਣੇ ਹੱਥ ਰਖਾਇਆ। ਕਲਜੁਗ ਤੇਰੀ ਚਲਦੀ ਜਾਏ ਚੱਕੀ। ਸੱਜੇ ਹੱਥ ਦੇਵੇ ਗੇੜਾ, ਖੱਬੇ ਹੱਥ ਨਾਲ ਜਾਏ ਧੱਕੀ। ਕਲਜੁਗ ਮੁਕਦਾ ਜਾਏ ਝੇੜਾ, ਦੂਰ ਦੁਰਾਡਾ ਤੱਕੇ ਹਰਿ ਜੀ, ਏਕਾ ਵੇਖੋ ਖੋਲ੍ਹ ਤਾਕੀ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਲੋਕਮਾਤ ਆਇਆ ਜਾਮਾ ਧਾਰ, ਕਲਜੁਗ ਫਸਲ ਤੇਰੀ ਪੱਕੀ। ਫ਼ਸਲ ਹਾੜੀ ਹੋਈ ਤਿਆਰ। ਪ੍ਰਭ ਅਬਿਨਾਸ਼ੀ ਕਰੇ ਵਿਚਾਰ। ਕਿਹੜੀ ਲੱਭਾਂ ਸਾਚੀ ਧਾਰ। ਕਿਹੜਾ ਡੰਡਾ ਹੱਥ ਉਠਾਵਾਂ, ਕਲਜੁਗ ਜੀਵਾਂ ਦੇਵਾਂ ਮਾਰ। ਕਿਹੜਾ ਕੁੰਡਾ ਲਾਹ ਵਖਾਵਾਂ, ਔਖਾ ਓਥੋਂ ਲੰਘਣਾ ਪਾਰ। ਧਰਮ ਰਾਏ ਦਾ ਦਰ ਵਖਾਵਾਂ, ਉਤੋਂ ਮਾਰਾਂ ਡਾਹਢੀ ਮਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਆਤਮ ਵੇਖੇ ਸਰਬ ਵਿਚਾਰ। ਲੱਗੇ ਭੋਗ ਸਤਿਜੁਗ ਸਰਦਾਰ ਦਾ। ਦੱਸੇ ਸਾਚੀ ਜੁਗਤ, ਮਾਨਸ ਜਨਮ ਸੁਆਰਦਾ। ਅੰਤਮ ਮਿਲਦੀ ਮੁਕਤ, ਜੋ ਜਨ ਹਰਿ ਹਰਿ ਰਸਨ ਉਚਾਰਦਾ। ਜੋਤੀ ਜੋਤ ਸਰੂਪ ਹਰਿ, ਕਰ ਕਿਰਪਾ ਪਾਰ ਉਤਾਰਦਾ। ਭੋਗ ਲਗਾਇਆ ਹਰਿ ਰਘੁਰਾਇਆ। ਗੁਰਮੁਖਾਂ ਦਏ ਮੁਖ ਲਗਾਇਆ। ਚਿੰਤਾ ਸੋਗ ਆਤਮ ਦੁੱਖ ਦਏ ਮਿਟਾਇਆ। ਹਉਮੇ ਕਟੇ ਰੋਗ, ਸੁੱਕੀ ਕੁੱਖ ਹਰੀ ਦਏ ਕਰਾਇਆ। ਕਦੇ ਨਾ ਹੋਏ ਵਿਜੋਗ, ਤ੍ਰਿਸ਼ਨਾ ਭੁੱਖ ਦਏ ਮਿਟਾਇਆ। ਲਿਖਿਆ ਧੁਰ ਸੰਜੋਗ, ਸੋਹੰ ਸ਼ਬਦ ਸਚ ਸੁਹਾਗੀ ਗੀਤ ਸੁਣਾਇਆ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਤੇਰਾ ਆਉਣਾ ਜਾਣਾ ਲੇਖੇ ਲਾਇਆ। ਹਰਿ ਭੋਗੀ ਵਡ ਭਗਵਾਨ ਹੈ। ਆਪ ਖਵਾਏ ਸਾਚੇ ਘਰ, ਅੰਮ੍ਰਿਤ ਬੂੰਦ ਮੁਖ ਚੁਆਨ ਹੈ। ਗੁਰਮੁਖਾਂ ਭੰਡਾਰੇ ਦੇਵੇ ਭਰ, ਦੇਵਣਹਾਰ ਦਾਤਾਰ ਹੈ। ਨਿਹਕਲੰਕ ਨਰਾਇਣ ਨਰ ਵਿਚ ਸੰਸਾਰ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ, ਆਤਮ ਤਨ ਆਪੇ ਪਾਏ ਸੋਹੰ ਧਾਗੇ ਨਾਲ ਪਰੋਏ, ਗਲ ਲਟਕਾਏ ਹੈ। ਗੁਰਮੁਖ ਸਾਚੇ ਲਏ ਪਰੋਏ। ਦੁਰਮਤ ਮੈਲ ਪਾਪਾਂ ਧੋਏ। ਮਿਲ ਗੁਰ ਗੁਰਸਿਖ ਏਕਾ ਜੋਤ ਦੋਏ ਹੋਏ। ਏਕਾ ਮੰਗੀ ਨਾਮ ਭਿੱਖ, ਭੁੱਖ ਰਹੇ ਨਾ ਕੋਇ। ਸਾਚੀ ਸਿੱਖਿਆ ਲੈਣੀ ਸਿੱਖ, ਮਦਿਰਾ ਮਾਸ ਖਾਏ ਨਾ ਕੋਇ। ਆਤਮ ਲੱਥੇ ਨਾ ਕਦੇ ਵਿੱਖ, ਨਾ ਹੋਏ ਸੱਚੀ ਸੋਏ। ਜੋਤੀ ਜੋਤ ਸਰੂਪ ਹਰਿ, ਅੰਤਮ ਕਲਜੁਗ ਸਭਨਾਂ ਸੀਖਾਂ ਵਿਚ ਪਰੋਏ। ਲਾਇਆ ਭੋਗ ਦਰ ਪ੍ਰਵਾਨਿਆਂ। ਮਿਟਿਆ ਵਿਜੋਗ ਵਿਚ ਜਹਾਨਿਆਂ। ਹੋਏ ਸਤਿ ਸੰਜੋਗ, ਜਗੀ ਜੋਤ ਮਹਾਨਿਆਂ। ਕਟੇ ਹਉਮੇ ਰੋਗ, ਦੇਵੇ ਨਾਮ ਨਿਧਾਨਿਆਂ। ਰਸਨਾ ਰਸ ਸਾਚਾ ਲੈਣਾ ਭੋਗ, ਆਤਮ ਹੋਏ ਬ੍ਰਹਮ ਗਿਆਨਿਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨਿਆ। ਰਸਨਾ ਲਾਏ ਰਸ ਸਚ ਦਰਬਾਰ ਹੈ। ਗੁਰਮੁਖਾਂ ਹੋਇਆ ਵਸ ਆਇਆ ਨੱਸ, ਮਾਤਲੋਕ ਜਾਮਾ ਧਾਰ ਹੈ। ਰਾਹ ਸਾਚਾ ਜਾਏ ਦੱਸ, ਗੁਰਮੁਖ ਚੱਲਣ ਹੱਸ ਹੱਸ, ਨਾ ਮਾਰੇ ਕੋਈ ਮਾਰ ਹੈ। ਹਰਿ ਹਿਰਦੇ ਜਾਏ ਵਸ, ਅੰਮ੍ਰਿਤ ਆਤਮ ਦੇਵੇ ਸਾਚਾ ਰਸ, ਅੱਠੇ ਪਹਿਰ ਰਹੇ ਸਦਾ ਖ਼ੁਮਾਰ ਹੈ। ਬੇਮੁਖ ਦਰ ਤੋਂ ਜਾਇਣ ਨੱਸ, ਸ਼ਬਦ ਤੀਰ ਮਾਰੇ ਕਸ, ਹੋਇਣ ਅੰਤ ਦੁੱਖਿਆਰ ਹੈ। ਸ੍ਰਿਸ਼ਟ ਸਬਾਈ ਹੋਣੀ ਭਸ, ਕੋਈ ਨਾ ਚਲੇ ਕਿਸੇ ਦਾ ਵਸ, ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੀਲਾ ਅਪਰ ਅਪਾਰ ਹੈ। ਹਰਿ ਭੋਗ ਭਗਤਾਂ ਦਾਨ ਹੈ। ਮਾਤ ਜੋਤ ਧਰੇ ਕਿਰਪਾ ਕਰ, ਦੇਵੇ ਗੁਣ ਨਿਧਾਨ ਹੈ। ਅੰਮ੍ਰਿਤ ਸਾਚੀ ਦਾਤ ਅੰਮ੍ਰਿਤ ਸਰ ਸਰੋਵਰ ਭਰ, ਆਤਮ ਤ੍ਰਿਖਾ ਆਪ ਮਿਟਾਨ ਹੈ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਸੰਤ ਜਨਾਂ, ਦੇਵੇ ਨਾਮ ਜਗਤ ਨਿਧਾਨ ਹੈ। ਲੱਗੇ ਭੋਗ ਸਤਿ ਸੰਤੋਖਿਆ। ਕਟੇ ਹਉਮੇ ਰੋਗ ਮਿਟੇ ਰੋਗਿਆ। ਗੁਰਮੁਖ ਵਿਰਲੇ ਰਸ ਰਸਨਾ ਲੈਣ ਭੋਗ, ਮਿਲੇ ਸੱਚਾ ਜੋਗ ਬੇਮੁਖਾਂ ਹੋਏ ਵਿਜੋਗਿਆ। ਦੇਵੇ ਦਰਸ ਹਰਿ ਅਮੋਘ, ਜੋਤ ਸਰੂਪੀ ਵਡ ਭੋਗਣ ਭੋਗਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕੋਈ ਭੇਵ ਨਾ ਜਾਣੇ, ਹੱਥ ਨਾ ਆਏ ਕਿਸੇ ਰਾਜੇ ਰਾਣੇ ਸੁਘੜ ਸਿਆਣੇ ਵਡ ਮਹਾਰਾਣੇ, ਚਾਰੋਂ ਕੁੰਟ ਭੌਂਦੇ ਫਿਰਦੇ, ਧਾਰੇ ਭੇਖ ਵਡ ਵਡ ਜੋਗੀਆ। ਜੋਗੀ ਜਟਾ ਜੂਟ ਧਾਰ। ਨੰਗੀ ਪੈਰੀਂ ਹੋਣ ਖੁਆਰ। ਸਿਰ ਚੁੱਕੀ ਫਿਰਦੇ ਭਾਰ। ਹਰਿ ਨਾ ਦਿਸੇ ਨਾ ਆਏ ਕਿਸੇ ਵਿਚਾਰ। ਗੁਰਮੁਖਾਂ ਪਾਏ ਸਾਚੇ ਹਿੱਸੇ, ਨਿਹਕਲੰਕ ਤੇਰੇ ਸਾਚੇ ਦਰਬਾਰ। ਤੀਜੇ ਲੋਇਣ ਹਰਿ ਜੀ ਦਿਸੇ, ਜਗੇ ਜੋਤ ਅਪਰ ਅਪਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ, ਅੰਮ੍ਰਿਤ ਆਤਮ ਝਿਰਾਏ ਝਿਰਨਾ, ਕਾਇਆ ਕਰੇ ਠੰਡੀ ਠਾਰ। ਕਾਇਆ ਠੰਡੀ ਠਾਰ ਸੀਤਲ ਸੀਤ ਹੈ। ਪੂਰਬ ਕਰਮ ਲਏ ਵਿਚਾਰ, ਮਿਲਿਆ ਮੀਤ ਸੁਹਾਏ ਦਰ ਆਏ ਜੋ ਨਰ ਨਾਰ ਹੈ। ਪ੍ਰਭ ਆਪ ਦਿਖਾਏ ਸੱਚੀ ਰੀਤ ਹੈ। ਇਕੋ ਇਕ ਸਚ ਵਿਹਾਰ ਹੈ। ਰਸਨਾ ਗਾਉਣਾ ਸੱਚਾ ਹਰਿ ਮੀਤ ਹੈ। ਝੂਠਾ ਜੂਠਾ ਰਸਨ ਆਹਾਰ ਤਜਾਉਣਾ, ਇਹ ਬਣਾਈ ਜਗਤ ਅਨੀਤ ਹੈ। ਗੁਰਮੁਖਾਂ ਬਖ਼ਸ਼ੇ ਚਰਨ ਪਿਆਰ, ਪਰਖੇ ਨੀਤ ਹੈ। ਦੱਸੇ ਸ਼ਬਦ ਸਾਚੀ ਧਾਰ, ਮਾਨਸ ਜਨਮ ਜਾਣਾ ਜੀਤ ਹੈ। ਲੱਖ ਚੁਰਾਸੀ ਵਿਚੋਂ ਗੁਰਮੁਖ ਸਾਚੇ ਲਏ ਵਿਚਾਰ, ਆਪ ਬੰਧਾਏ ਆਪਣੇ ਚਰਨ ਪ੍ਰੀਤ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਸੇ ਹੱਥ ਨਾ ਆਏ ਗੁਰਦਵਾਰੇ ਮੰਦਰ ਵਿਚ ਮਸੀਤ ਹੈ। ਹਰਿ ਸਾਚਾ ਭੋਗ ਲਗਾਏ ਰਸਨ ਛੁਹਾਇੰਦਾ। ਸ਼ਬਦ ਘੋੜੇ ਕਸੇ ਤੰਗ, ਚਾੜ੍ਹੇ ਰੰਗ ਗੁਰਸਿਖ ਮੰਗਣ ਸਾਚੀ ਮੰਗ, ਹੋ ਅਸਵਾਰ ਹਰਿ ਆਪੇ ਆਇੰਦਾ। ਕਟੇ ਭੁੱਖ ਨੰਗ, ਸ਼ਬਦ ਵਜਾਏ ਇਕ ਸਾਚਾ ਮਰਦੰਗ, ਚੋਟ ਆਪਣੀ ਹੱਥੀਂ ਲਾਇੰਦਾ। ਇਕ ਚੜ੍ਹਾਏ ਮਜੀਠੀ ਰੰਗ, ਸਦਾ ਵਸੇ ਅੰਗ ਸੰਗ, ਨਾ ਮੂੰਹ ਕਦੇ ਭਵਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਜਾਮਾ ਧਾਰ, ਕਰ ਵਿਚਾਰ ਗੁਰਮੁਖ ਸਾਚੇ ਰਾਹੇ ਪਾਇੰਦਾ। ਸਾਚੇ ਰਾਹ ਜਾਣਾ ਚਲ। ਨਿਹਚਲ ਧਾਮ ਇਕ ਅਟੱਲ। ਪਾਰ ਕਰਾਏ ਜਲ ਥਲ। ਆਵੇ ਜਾਵੇ ਘੜੀ ਘੜੀ ਪਲ ਪਲ। ਬੇਮੁਖ ਵਕਤ ਲੰਘਾਵੇ ਨਾ ਹਰਿ ਧਿਆਵੇ, ਵਿਚਾਰੇ ਅੱਜ ਕਿ ਕਲ ਅੰਤਮ ਕਲ ਹੋਏ ਖਵਾਰੇ, ਨਾ ਕੋਈ ਪਾਵੇ ਸਾਰੇ ਪ੍ਰਭ ਅਬਿਨਾਸ਼ੀ ਸ੍ਰਿਸ਼ਟ ਸਬਾਈ ਜੋਣ ਵਾਲਾ ਇਕੋ ਹਲ। ਇਕੋ ਹਲ ਆਪ ਚਲਾਏ। ਸਾਚਾ ਹਾਲੀ ਬਣ ਕੇ ਆਏ। ਦੋਹੀਂ ਹੱਥੀਂ ਉਤੋਂ ਭਾਰ ਪਾਏ। ਜੜ੍ਹ ਕਿਸੇ ਦੀ ਰਹਿਣ ਨਾ ਪਾਏ। ਜੰਗਲ ਜੂਹ ਉਜਾੜ ਪਹਾੜਾਂ ਉਚੇ ਟਿੱਬੇ ਵਾਹੁੰਦਾ ਜਾਏ। ਸੋਹੰ ਸ਼ਬਦ ਸੁਹਾਗੀ ਗੀਤ ਸਾਚਾ ਮਾਹੀਆ ਰਸਨਾ ਨਾਲ ਸੁਣਾਉਂਦਾ ਜਾਏ। ਸਤਿਜੁਗ ਬਣ ਜਾਏ ਤੇਰੀ ਰੀਤ, ਕਲਜੁਗ ਬੇਮੁਖਾਂ ਗੂੜ੍ਹੀ ਨੀਂਦ ਸਵਾਉਂਦਾ ਜਾਏ। ਬੰਧਾਉਂਦਾ ਜਾਏ ਚਰਨ ਪ੍ਰੀਤ, ਬਣ ਜਾਏ ਸਾਚਾ ਮੀਤ, ਬੇਮੁਖਾਂ ਦਰ ਦੁਰਕਾਉਂਦਾ ਜਾਏ। ਕਾਇਆ ਕਰਦਾ ਜਾਏ ਠੰਡੀ ਸੀਤ ਗੁਰਮੁੱਖ ਸਾਚੇ ਸੰਤ ਜਨਾਂ, ਬੇਮੁਖਾਂ ਅਗਨ ਆਪਣੀ ਹੱਥੀਂ ਲਾਉਂਦਾ ਜਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਅੰਤਮ ਜਾਮਾ ਧਾਰ, ਮਾਤਲੋਕ ਵਿਚੋਂ ਕੱਢੇ ਬਾਹਰ, ਸਤਿਜੁਗ ਉਤੋਂ ਆਏ ਸੰਸਾਰ, ਗੁਰਮੁਖਾਂ ਆਤਮ ਸੋਧੇ ਸ਼ਬਦ ਕੁਠਾਲੀ ਡਾਰ, ਨਿਹਕਲੰਕ ਲਿਆ ਅਵਤਾਰ, ਸਚ ਵਿਹਾਰ ਆਪ ਕਰਾਉਂਦਾ ਜਾਏ। ਸਚ ਵਿਹਾਰ ਆਪ ਕਰਾਵਣਾ। ਸਤਿਜੁਗ ਸਾਚਾ ਵਿਚ ਮਾਤ ਆਪ ਧਰਾਵਣਾ। ਕਲਜੁਗ ਅੰਤਮ ਮਾਰੇ ਡਾਹਢੀ ਮਾਰ, ਘਰੋਂ ਬਾਹਰ ਕਢਾਵਣਾ। ਬੇਮੁਖ ਹੋਣ ਨਾਲ ਖੁਆਰ, ਇਕ ਦੂਜੇ ਦਾ ਸੰਗ ਨਾ ਕਿਸੇ ਨਿਭਾਵਣਾ। ਕਲਜੁਗ ਜੂਠਾ ਝੂਠਾ ਯਾਰ, ਅੰਤਮ ਜਿਸ ਨੇ ਪਿਛਾ ਵਖਾਵਣਾ। ਕਲਜੁਗ ਜੀਵ ਕਿਉਂ ਭੁਲੇ ਗਵਾਰ ਏਕਾ ਹਰਿ, ਕਲ ਅੰਤਮ ਜਿਸ ਨੇ ਸਿਰ ਹੱਥ ਰਖਾਵਣਾ। ਦੋਵੇਂ ਰਾਹ ਹੋਏ ਦੋਫਾੜ। ਪ੍ਰਭ ਅਬਿਨਾਸ਼ੀ ਆਪੇ ਦੇਵੇ ਪਾੜ। ਕਲਜੁਗ ਜੀਵ ਧਰਮ ਰਾਏ ਦੇ ਦਰ ਦੇਵੇ ਵਾੜ। ਗੁਰਮੁਖ ਬਣਾਏ ਸਾਚੇ ਲਾੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਕਰੇ ਸ਼ਬਦ ਸਾਚੀ ਵਾੜ। ਗੁਰਸਿਖ ਪੂਰੇ ਰਸਨਾ ਰੱਸ ਵਖਾਨਿਆ। ਗੁਰਸਿਖ ਪੂਰੇ ਹਰਿ ਸਮਝਾਨਿਆ। ਕਲਜੁਗ ਅੰਤਮ ਅੰਤ, ਆਪ ਚਲਾਏ ਆਪਣੇ ਭਾਣਿਆ। ਮੇਲ ਮਿਲਾਏ ਸਾਚੇ ਸੰਤ, ਦੇਵੇ ਆਤਮ ਬ੍ਰਹਮ ਗਿਆਨਿਆ। ਮੇਲ ਮਿਲਾਵਾ ਸਾਚੇ ਕੰਤ, ਨਾ ਹੋਏ ਵਿਛੋੜਾ ਦੋਏ ਜਹਾਨਿਆ। ਜੋਤ ਸਰੂਪੀ ਆਦਿ ਅੰਤ, ਦੇਵੇ ਮਾਣ ਭਗਤ ਭਗਵਾਨਿਆ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਜੀਆਂ ਮਾਇਆ ਪਾਏ ਬੇਅੰਤ ਆਪਣਾ ਭੇਵ ਆਪਣੇ ਹੱਥ ਰਖਾਨਿਆ। ਭੁਲੇ ਫਿਰਦੇ ਜੀਵ ਜੰਤ, ਸਚ ਵਸਤ ਕਿਸੇ ਹੱਥ ਨਾ ਆਈਆ। ਗੁਰਮੁਖਾਂ ਮਿਲਿਆ ਹਰਿ ਸਾਚਾ ਕੰਤ, ਸਾਚੀ ਜੋਤ ਜਗਾਈਆ। ਸ਼ਬਦ ਪਾਏ ਤਨ ਸਾਚੀ ਵਸਤ, ਹੁੰਦੀ ਜਾਏ ਦਿਨੋ ਦਿਨ ਰੁਸ਼ਨਾਈਆ। ਮਹਿੰਮਾ ਜਗਤ ਅਗਣਤ, ਨਾ ਕਿਸੇ ਗਣੀ ਜਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਆਪਣੇ ਹੱਥ ਰੱਖੇ ਵਡਿਆਈਆ। ਆਪਣੇ ਹੱਥ ਰੱਖੇ ਵਡਿਆਈ, ਕੰਤ ਕੰਤੂਹਲ। ਦਰ ਘਰ ਸਾਚਾ ਨਾ ਜਾਣਾ ਭੂਲ। ਅੱਗੇ ਫੜ ਕੇ ਮਾਰਗ ਪਾਏ, ਸ਼ਬਦ ਪੰਘੂੜਾ ਲੈਣਾ ਝੂਲ। ਸਾਚੇ ਧਾਮ ਆਪ ਸੁਹਾਏ, ਬਹਾਏ ਜਿਥੇ ਬੈਠਾ ਆਸਣ ਲਾਏ, ਜੋਤ ਸਰੂਪੀ ਡਗਮਗਾਏ, ਸਿੰਘ ਸਿੰਘਾਸਣ ਹਰਿ ਜੀ ਬੈਠਾ ਨਾ ਕੋਈ ਪਾਵਾ ਨਾ ਕੋਈ ਚੂਲ। ਜਗੇ ਜੋਤ ਹਰਿ ਨਿਰੰਕਾਰੀ। ਨਾ ਕੋਈ ਦਿਸੇ ਚਾਰ ਦਵਾਰੀ। ਆਪੇ ਵਸੇ ਸਭ ਤੋਂ ਬਾਹਰੀ। ਵੇਖੇ ਵਿਗਸੇ ਕਰੇ ਵਿਚਾਰੀ। ਲੱਖ ਚੁਰਾਸੀ ਜਿਸ ਪਸਾਰੀ। ਕਲਜੁਗ ਜੀਵ ਕਿਉਂ ਭੁਲੇ ਰੁਲੇ ਕਾਇਆ ਡੁਲੇ, ਅੰਤਮ ਜਾਣਾ ਬਾਜੀ ਹਾਰੀ। ਭਾਗ ਲਗਾਉਂਣਾ ਆਪਣੀ ਕੁੱਲੇ, ਸਚ ਵਸਤ ਹਰਿ ਝੋਲੀ ਪਾਏ, ਕੋਈ ਨਾ ਲੈਂਦਾ ਮੁੱਲੇ। ਗੁਰਮੁਖ ਸਾਚੇ ਸੰਤ ਜਨ ਪੂਰੇ ਤੋਲ ਤੁਲੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਾ ਡੋਲੇ ਨਾ ਡੁਲੇ। ਨਾ ਡੁਲੇ ਹਰਿ ਨਾ ਡੁਲਾਇੰਦਾ। ਨਾ ਕਿਸੇ ਕੋਲੋਂ ਤੁਲੇ, ਨਾ ਕੋਈ ਤੁਲਾਇੰਦਾ। ਸ੍ਰਿਸ਼ਟ ਸਬਾਈ ਕਲ ਅੰਤ ਤੁਲਾਇੰਦਾ। ਨਾ ਕੋਈ ਪਾਏ ਮੁਲੇ, ਸ੍ਰਿਸ਼ਟ ਸਬਾਈ ਇਕੋ ਨਾਉਂ ਆਪਣਾ ਮੁੱਲ ਚੁਕਾਇੰਦਾ। ਅੰਤਮ ਕਲ ਵੇਖੇ ਥਾਉਂ ਥਾਈਂ, ਗੁਰਮੁਖ ਪਿਆਰਾ ਭਗਤ ਕਿੱਥੇ ਨਜ਼ਰੀ ਆਇੰਦਾ। ਅੱਗੋਂ ਹੋ ਕੇ ਫੜਦਾ ਬਾਹੀਂ, ਫੜ ਫੜ ਗਲੇ ਲਗਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇ ਮਤੀਂ ਆਪ ਸਮਝਾਇੰਦਾ। ਗੁਰ ਸੱਜਣ ਗੁਰਸਿਖ ਮੀਤ ਪਿਆਰਾ। ਏਕਾ ਦੱਸੇ ਰਾਹ ਗਲੋਂ ਕਟੇ ਭਗਤ ਜੰਜਾਲਾ ਫਾਹ, ਦੇਵੇ ਨਾਮ ਸ਼ਬਦ ਅਪਾਰਾ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਵਿਰਲਾ ਮੰਗੇ ਸੱਚਾ ਇਕ ਦਵਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਤੁੱਲ ਅਤੁੱਟ ਨਿਖੁੱਟ ਭਰਿਆ ਰਹੇ ਭੰਡਾਰਾ। ਹਰਿ ਭੰਡਾਰਾ ਵਡ ਭੰਡਾਰ ਹੈ। ਬਣਿਆ ਆਪ ਵਰਤਾਰਾ, ਮੰਗਣ ਆਏ ਸਰਬ ਸੰਸਾਰ ਹੈ। ਨਾ ਕਰੇ ਕੋਈ ਵਿਚਾਰਾ, ਏਕਾ ਵੇਖੇ ਆਤਮ ਪਿਆਰ ਹੈ। ਨਾ ਕੋਈ ਜਾਣੇ ਸ਼ਾਹ ਸੁਲਤਾਨ ਰਾਜ ਰਾਜਾਨ ਵਡ ਸਰਦਾਰ, ਗਰੀਬ ਨਿਮਾਣਿਆਂ ਪਾਉਂਦਾ ਆਏ ਸਾਰ, ਭੁਲੇ ਪ੍ਰਭ ਸਾਚੇ ਦਾ ਸੱਚਾ ਇਕ ਵਿਹਾਰ, ਦਰ ਆਇਆਂ ਦੇਂਦਾ ਮਾਣ ਹੈ। ਇਕੋ ਇਕ ਵਖਾਏ ਸੱਚਾ ਘਰ ਬਾਹਰਾ, ਜਿਥੇ ਵਸੇ ਆਪ ਹਰਿ ਭਗਵਾਨ ਹੈ। ਉਚਾ ਲੰਮਾ ਚੌੜਾ ਨਾ ਕੋਈ ਚੁਬਾਰਾ, ਜੋਤੀ ਜੋਤ ਸਰੂਪ ਹਰਿ, ਏਕਾ ਡਗਮਗਾਨ ਹੈ। ਕਿਸੇ ਹੱਥ ਨਾ ਆਵੇ ਕੋਈ ਕਿਨਾਰਾ, ਥੱਕ ਥੱਕ ਗਏ ਵਿਚ ਮਾਤ ਕਈ ਅਵਤਾਰ ਨਾ ਕਰੇ ਕੋਈ ਬਿਆਨ ਹੈ। ਜੋਤ ਸਰੂਪੀ ਭੇਦ ਅਭੇਦਾ ਅਪਰ ਅਪਾਰਾ, ਨਾ ਰਸਨਾ ਸਕੇ ਕਿਸੇ ਵਖਾਨ ਹੈ। ਨਾ ਕੋਈ ਜਾਣੇ ਨਾ ਵਖਾਣੇ, ਕਿਵੇਂ ਬੰਨ੍ਹੇ ਤ੍ਰੈਲੋਕੀ ਧਾਰ, ਨਾ ਕੋਈ ਥੰਮ੍ਹ ਦਿਸੇ ਵਿਚ ਜ਼ਿਮੀਂ ਅਸਮਾਨ ਹੈ। ਨਾ ਕੋਈ ਜਾਣੇ ਪ੍ਰਭ ਅਬਿਨਾਸ਼ੀ ਕਿਵੇਂ ਪਿਆ ਜੰਮ, ਨਾ ਕੋਈ ਪਿਤਾ ਨਾ ਕੋਈ ਮਾਂ ਹੈ। ਅੰਮ੍ਰਿਤ ਮੇਘ ਗੁਰਸਿਖ ਤੇਰੀ ਆਤਮ ਬਰਸੇ ਛੰਮ ਛੰਮ, ਏਕਾ ਕਰ ਚਰਨ ਧਿਆਨ ਹੈ। ਸੁੱਕਾ ਹੋਏ ਹਰਿਆ ਕਾਇਆ ਚੰਮ, ਆਤਮ ਨਿਕਲੇ ਸੁਖਾਲਾ ਸਾਹ ਹੈ। ਘਰ ਆਏ ਭਗਵਾਨ, ਲੈ ਬਬਾਨ ਹੈ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਅੰਤ ਸਦਾ ਸਦਾ ਮਿਹਰਵਾਨ ਹੈ। ਮਿਹਰਵਾਨ ਮਿਹਰਵਾਨ ਮਿਹਰਵਾਨ ਹੈ। ਜਨ ਭਗਤ ਦੇਂਦਾ ਮਾਣ, ਜੋ ਜਨ ਹੋਏ ਨਿਤਾਣਿਆਂ ਤਾਣ ਹੈ। ਗੁਰਮੁਖ ਸਾਚੇ ਅੰਮ੍ਰਿਤ ਫਲ ਸਾਚਾ ਖਾਣ ਹੈ। ਰਸਨਾ ਸ਼ਬਦ ਸੱਚਾ ਗਾਣ ਹੈ। ਬੇਮੁਖਾਂ ਫਲ ਨਾ ਦਿਸੇ ਕਲਜੁਗ ਆਤਮ ਡਾਹਣ, ਵਾਂਗ ਸਿੰਮਲ ਪ੍ਰਾਣੀ ਉਠ ਜਾਣ ਹੈ। ਸਰਬ ਜੀਆਂ ਹਰਿ ਜਾਣੀ ਜਾਣ, ਗੁਰਮੁਖਾਂ ਆਪੇ ਕਰੇ ਪਛਾਣ ਹੈ। ਗੁਣਵੰਤ ਗੁਣ ਨਿਧਾਨ ਗੁਰਮੁਖ ਸਾਚੇ ਚਤੁਰ ਸੁਜਾਨ, ਸੱਚਾ ਦੇਵੇ ਸ਼ਬਦ ਇਕੋ ਬ੍ਰਹਮ ਗਿਆਨ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੋਕਮਾਤ ਜਾਮਾ ਧਾਰੇ, ਰਾਮ ਅਵਤਾਰੇ ਕ੍ਰਿਸ਼ਨ ਮੁਰਾਰੇ, ਅੰਤਮ ਕਲ ਜੋਤ ਸਰੂਪੀ ਸ੍ਰੀ ਭਗਵਾਨ ਹੈ। ਅੰਮ੍ਰਿਤ ਤਿੱਖੀ ਧਾਰ ਹਰਿ ਨਿਰੰਕਾਰਦਾ। ਦਰ ਆਏ ਜੋ ਨਰ ਨਾਰ, ਆਤਮ ਸਭ ਦੀ ਠਾਰਦਾ। ਬਿਰਧ ਬਾਲ ਜਵਾਨਾਂ ਪਾਏ ਸਾਰ, ਪੂਰਬ ਕਰਮ ਕਰ ਵਿਚਾਰ, ਹਉਮੇ ਰੋਗ ਸਰਬ ਨਿਵਾਰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਭੰਡਾਰਾ ਆਪ ਖੁਲ੍ਹਾਇਆ, ਗੁਰਮੁਖਾਂ ਦਏ ਮੁਖ ਚੁਆਇਆ, ਅੰਤਮ ਰੰਗ ਇਕ ਚੜ੍ਹਾਇਆ, ਸਚ ਸੱਚੀ ਸਰਕਾਰ ਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੀਆਂ ਜੰਤਾਂ ਸਾਧਾਂ ਸੰਤਾਂ, ਆਦਿਨ ਅੰਤਾ ਆਪੇ ਆਪ ਵਿਚਾਰਦਾ। ਵਿਚਾਰੇ ਕਰਮ ਸਿਰਜਣਹਾਰਿਆ। ਸਾਚਾ ਦਿਸੇ ਏਕਾ ਧਰਮ ਵਿਚ ਸੰਸਾਰਿਆ। ਕੋਈ ਨਾ ਕਰੇ ਆਤਮ ਭਰਮ, ਏਕਾ ਜੋਤੀ ਹਰਿ ਨਿਰੰਕਾਰਿਆ। ਇਹ ਕਾਇਆ ਝੂਠਾ ਚਰਮ, ਕੰਮ ਨਾ ਆਏ ਅੰਤਮ ਵਾਰਿਆ। ਗੁਰਮੁਖ ਸਾਚੇ ਸੰਤ ਜਨਾਂ ਪ੍ਰਭ ਅਬਿਨਾਸ਼ੀ ਕਿਰਪਾ ਕਰ, ਅੰਮ੍ਰਿਤ ਸਾਚਾ ਜਾਮ ਆਪਣੀ ਹੱਥੀਂ ਆਪ ਪਿਲਾ ਰਿਹਾ। ਪੀਣਾ ਅੰਮ੍ਰਿਤ ਜਾਮ ਰੋਗ ਨਿਵਾਰਦਾ। ਪੂਰੀ ਕਰੇ ਆਸ ਮਾਨਸ ਜਨਮ ਸਵਾਰਦਾ। ਦੁਰਮਤ ਮੈਲ ਗੁਰ ਦਰ ਆਏ ਜੋ ਜਨ ਧੋਇਣ, ਸੱਚਾ ਰੰਗ ਆਪ ਚੜ੍ਹਾਏ, ਨਾ ਫੇਰ ਕੋਈ ਉਤਾਰਦਾ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਅਵਤਾਰ ਨਰ, ਮਾਤਲੋਕ ਜਾਮਾ ਧਾਰੇ ਭੇਖ ਸ੍ਰੀ ਭਗਵਾਨ ਦਾ। ਸ੍ਰੀ ਭਗਵਾਨ ਸਾਜਣ ਮਿਤਿਆ। ਸ੍ਰਿਸ਼ਟ ਸਬਾਈ ਆਪ ਭੁਲਾਈ, ਗੁਰਮੁਖ ਵਿਰਲਾ ਬੈਠਾ ਵਿਚ ਮਾਤ ਮਾਨਸ ਜਨਮ ਜਿੱਤਿਆ। ਬੇਮੁਖਾਂ ਅੰਤਮ ਦੇਵੇ ਖ਼ਾਕ ਰੁਲਾਈ, ਨਾ ਸਕੇ ਕੋਈ ਬਚਾਈ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਆਪਣੀ ਕਾਇਆ ਹੱਥ ਰਖਾਇੰਦਾ। ਕਾਇਆ ਰੱਖੀ ਖੇਲ ਪੇਖ। ਸ੍ਰਿਸ਼ਟ ਸਬਾਈ ਵੇਖ ਵੇਖ। ਜੋਤ ਸਰੂਪੀ ਧਾਰੇ ਭੇਖ। ਵਿਚ ਮਾਤ ਲੱਗੀ ਮੇਖ। ਸਤਿਜੁਗ ਸਾਚੇ ਲਏ ਉਪਜਾਏ। ਮਾਤਲੋਕ ਦਏ ਲਗਾਏ। ਧਰਤ ਮਾਤ ਦੀ ਗੋਦ ਬਿਠਾਏ। ਚਿੱਟੇ ਅਸਵ ਹੋ ਅਸਵਾਰ, ਪੰਚਮ ਜੇਠ ਮਾਤ ਵਿਚ ਆਏ। ਜੋਤ ਸਰੂਪੀ ਜੋਤ ਹਰਿ, ਸ੍ਰਿਸ਼ਟ ਵਾਗ ਆਪਣੇ ਹੱਥ ਰਖਾਏ। ਗੁਰਮੁਖਾਂ ਧੋਏ ਸਾਚੇ ਦਾਗ। ਸੋਇਆ ਗੁਰਮੁਖ ਜਾਏ ਜਾਗ। ਮਾਝੇ ਦੇਸ ਲੱਗਾ ਭਾਗ। ਸ੍ਰਿਸ਼ਟ ਸਬਾਈ ਇਕੋ ਕਰਨ ਵਾਲਾ ਸੱਚਾ ਸ਼ਬਦ ਜੋਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਖੇਲ ਰਚਾਈ, ਬੇਮੁਖ ਜੀਵਾਂ ਦਿਸ ਨਾ ਆਈ, ਚਾਰੋਂ ਕੁੰਟ ਆਪਣੇ ਹੱਥੀਂ ਲਾਉਂਦਾ ਫਿਰਦਾ ਆਗ। ਲਾਏ ਅੱਗ ਮਾਰੇ ਫੁਨਕਾਰਿਆ। ਕਲਜੁਗ ਜੀਵ ਆਤਮ ਹੋਏ ਹੰਕਾਰਿਆ। ਉਠ ਉਠ ਬਲ ਧਾਰੇ ਆਏ ਵਿਚ ਸੰਸਾਰਿਆ। ਜੋਤ ਸਰੂਪੀ ਜੋਤ ਹਰਿ, ਆਪਣੀ ਕਿਰਪਾ ਰਿਹਾ ਕਰ, ਬੇਮੁਖ ਜੀਵਾਂ ਉਲਟੇ ਵਹਿਣ ਵਹਾ ਰਿਹਾ। ਉਲਟੇ ਵਹਿਣ ਬੇਮੁਖ ਵਹਿਣੇ। ਗੁਰ ਵਖਾਏ ਹਰਿ ਸਾਚੇ ਨੈਣੇ। ਵੇਲਾ ਅੰਤਮ ਨੇੜੇ ਆਇਆ, ਆਪੇ ਲਾਏ ਬੇਮੁਖਾਂ ਦੀ ਚੋਲੀ ਕਾਇਆ ਛੁਡਾਏ, ਝੂਠੇ ਦਿਸਣ ਸਾਕ ਸੈਣੇ। ਮਾਤ ਪਿਤ ਭੈਣ ਭਰਾ ਸਰਬ ਰਵਾਏ, ਇਕ ਦੂਜੇ ਨਾ ਕੋਈ ਚੁਕਾਏ ਲਹਿਣੇ ਦੇਣੇ। ਇਕੋ ਥਾਂ ਸਰਬ ਰਵਾਏ, ਕਰਨ ਹਾਏ ਹਾਏ, ਧਰਮ ਰਾਏ ਅੱਗੇ ਲੇਖੇ ਦੇਣੇ ਪੈਣੇ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਦਰਸ ਦਿਖਾਏ ਆਤਮ ਤ੍ਰਿਖਾ ਬੁਝਾਏ ਬਜ਼ਰ ਕਪਾਟੀ ਖੋਲ੍ਹੇ ਤੀਜੇ ਨੈਣੇ। ਤੀਜਾ ਨੈਣ ਜਾਏ ਖੁਲ੍ਹ। ਗੁਰਮੁਖ ਚਰਨ ਪ੍ਰੀਤੀ ਜਾਏ ਘੁੱਲ। ਪੂਰੇ ਤੋਲ ਵਿਚ ਮਾਤ ਜਾਏ ਤੁਲ। ਸੋਹੰ ਦੇਵੇ ਸਾਚੀ ਦਾਤ ਸਚ ਸੁਗਾਤ ਵਿਚ ਮਾਤ ਅਨਮੁੱਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਭਾਗ ਲਗਾਉਣਾ ਆਪਣੀ ਕੁੱਲ। ਲੱਗੇ ਭਾਗ ਗੁਰਸਿਖ ਪਿਆਰਿਆ। ਧੋਣਾ ਆਪਣਾ ਦਾਗ ਪ੍ਰਵਾਰ ਸੁਧਾਰਿਆ। ਸੁਣਿਆ ਸੱਚਾ ਰਾਗ, ਤਨ ਬੁਝਾਈ ਆਗ, ਸੋਇਆ ਗਿਆ ਜਾਗ, ਆਤਮ ਜਿੰਦਾ ਆਪ ਤੁੜਾਇਆ। ਬੁਝਾਏ ਤ੍ਰਿਸ਼ਨਾ ਆਗ, ਅੰਮ੍ਰਿਤ ਮੇਘ ਹਰਿ ਆਪ ਵਰਸਾ ਰਿਹਾ। ਜੋ ਜਨ ਚਰਨੀ ਗਏ ਲਾਗ, ਪ੍ਰਗਟ ਹੋਏ ਸਵਛ ਸਰੂਪੀ ਵਡਾ ਸ਼ਾਹੋ ਭੂਪੀ ਦਰਸ ਆਪ ਦਿਖਾ ਰਿਹਾ। ਹਿਰਦੇ ਹਰਿ ਰੱਖੇ ਵਾਸ, ਹਰਿ ਹੋਏ ਦਾਸ। ਗੁਰਮੁਖ ਸਾਚੇ ਸੰਤ ਜਨਾਂ ਸਦ ਸਦ ਬਲ ਬਲ ਜਾਸ। ਸਾਚੀ ਦੇਵੇ ਦਾਤ ਸੋਹੰ ਸ਼ਬਦ ਵਡਾ ਧਨਾ, ਮਾਨਸ ਜਨਮ ਹੋਏ ਰਾਸ। ਇਕ ਸੁਣਾਏ ਸ਼ਬਦ ਕੰਨਾ, ਹਉਮੇ ਦੁਖੜਾ ਹੋਵੇ ਨਾਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨੋ, ਹਰਿ ਦੁਲਾਰਿਓ ਜਨਮ ਸੁਧਾਰਿਓ, ਅੰਤਮ ਕਰੇ ਬੰਦ ਖਲਾਸ। ਬੰਦ ਖ਼ਲਾਸੀ ਪ੍ਰਭ ਸਾਚੇ ਕਰਨੀ, ਬੇਮੁਖ ਜੂਠੇ ਝੂਠੇ ਕਲਜੁਗ ਭਰਦੇ ਪਾਣੀ। ਅੰਤਮ ਹੋਏ ਖਾਲੀ ਠੂਠਿਆ, ਨਾ ਦਿਸੇ ਅੰਨ ਦਾਣੀ। ਦਰ ਘਰ ਸਾਚੇ ਜੋ ਗਿਆ ਰੂਠਿਆ, ਫਲ ਲੱਗੇ ਨਾ ਉਹਦੀ ਡਾਹਣੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਗੁਣ ਸਰਗੁਣ ਦੋਏ ਰੂਪ ਕਰ ਵਖਾਏ, ਵੇਲਾ ਗਿਆ ਸਰਬ ਪਛਤਾਏ, ਹੱਥ ਨਾ ਆਏ ਕਿਸੇ ਚਤੁਰ ਸੁਘੜ ਵਡ ਸਿਆਣਿਆ। ਚਤੁਰ ਸੁਘੜ ਵਡ ਸਿਆਣਿਆਂ। ਕਲਜੁਗ ਅੰਤਮ ਹੱਥ ਨਾ ਆਉਣਾ, ਪਏ ਡੂੰਘੇ ਵਹਿਣ ਬਿਨ ਵੰਞ ਮੁਹਾਣਿਆ। ਨਾ ਕੋਈ ਬਣਨਾ ਸਾਕ ਸੱਜਣ ਸੈਣ, ਨਾ ਦੇਣਾ ਕਿਸੇ ਮਾਣ ਅੰਤ ਨਿਮਾਣਿਆਂ। ਆਪੇ ਬਣੇ ਮਾਤ ਪਿਤ ਸੁਤ ਭੈਣਾ ਭਾਈ, ਜੋ ਜਨ ਆਏ ਦਰ ਹਰਿ ਭਗਵਾਨਿਆ। ਕਰੇ ਸਾਚਾ ਹਿੱਤ ਬਣੇ ਸਾਚਾ ਮਿਤ, ਜੋਤ ਪ੍ਰਗਟਾਏ ਨਿਤ ਨਵਿਤ ਦੇਵੇ ਦਾਨ ਸੋਹੰ ਸ਼ਬਦ ਵਡ ਬ੍ਰਹਮ ਗਿਆਨਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਸਾਚਾ ਹਰਿ, ਗੁਰਮੁਖ ਵਿਰਲੇ ਕਲ ਪਛਾਣਿਆ। ਕਲਜੁਗ ਇਕ ਇਕੱਲਾ ਕੀ ਕਰੇ ਵਿਚਾਰਾ। ਉਜੜ ਜਾਏ ਇਹਦਾ ਮਹੱਲਾ, ਢਹਿਣ ਵਾਲਾ ਵਡ ਮੁਨਾਰਾ। ਸ਼ਬਦ ਫੜਿਆ ਹੱਥ ਵਿਚ ਸੋਹੰ ਭੱਲਾ, ਬੇਮੁਖਾਂ ਕਲ ਸੀਨੇ ਮਾਰਾ। ਵਗੇ ਲਹੂ ਧਾਰ ਬੇਮੁਹਾਰ ਸਚ ਕਰਤਾਰ ਨਾ ਵਾਰ ਕਿਸੇ ਝੱਲਾ, ਕਰੇ ਪਹਿਲਾ ਹੱਲਾ, ਨਾ ਪਾਵੇ ਭੇਵ ਕੋਈ ਸੰਸਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਵਸੇ ਨਿਹਚਲ ਧਾਮ ਅਟੱਲਾ, ਰਹੇ ਇਕ ਇਕੱਲਾ, ਇਕੋ ਇਕ ਨਿਰੰਜਣ ਜੋਤ ਨਰਾਇਣ ਨਰ ਨਿਰੰਕਾਰਾ। ਨਿਰੰਜਣ ਜੋਤ ਨਿਰੰਕਾਰ ਹੈ। ਮਾਤਲੋਕ ਆਏ ਸ਼ਬਦ ਘੋੜੇ ਹੋ ਅਸਵਾਰ ਹੈ। ਜੁਗਾਂ ਜੁਗਾਂ ਦੇ ਵਿਛੜੇ ਚਰਨ ਆਪਣੇ ਜੋੜੇ, ਪੂਰਬ ਕਰਮ ਰਿਹਾ ਵਿਚਾਰ ਹੈ। ਗੁਰਸਿਖ ਦਰ ਦਵਾਰੇ ਦੌੜੇ, ਦੂਰ ਦੁਰੇਡੇ ਵਸੰਦੜੇ, ਚਰਨ ਪ੍ਰੀਤੀ ਰੰਗ ਰੰਗਦੜੇ, ਪ੍ਰਭ ਅਬਿਨਾਸ਼ੀ ਕਿਰਪਾ ਕਰ ਦੇਵੇ ਵਰ ਚੜ੍ਹਾਏ ਸਾਚੇ ਪੌੜ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਸੱਚਾ ਦਾਨ ਹੋ ਮਿਹਰਵਾਨ ਵੇਲੇ ਅੰਤਮ ਕਲਜੁਗ ਪ੍ਰਭ ਅਬਿਨਾਸ਼ੀ ਸਾਚਾ ਬਹੁੜ ਹੈ। ਗੁਰਮੁਖਾਂ ਆਪ ਪਛਾਣੇ ਕਰਮ ਵਿਚਾਰਦਾ। ਸਰਬ ਘਟਾਂ ਘਟ ਆਪੇ ਜਾਣੇ ਆਤਮ ਭਰਮ ਨਿਵਾਰਦਾ। ਆਪ ਪਹਿਨਾਏ ਆਪਣੇ ਸ਼ਬਦ ਬਾਣੇ, ਸੱਚਾ ਤਨ ਸ਼ਿੰਗਾਰਦਾ। ਚੁਕਾਏ ਜਮ ਕੀ ਕਾਣੇ, ਸਚ ਬਬਾਣੇ, ਆਪੇ ਚਾੜ੍ਹਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਦੇਵੇ ਸੱਚਾ ਮਾਣ ਤਾਣ ਵਿਚ ਜਹਾਨ, ਸ੍ਰਿਸ਼ਟ ਸਬਾਈ ਪੁਣ ਛਾਣਦਾ। ਛਾਣੇ ਪੁਣੇ ਗੁਰਮੁਖ ਵਿਰਲੇ ਵਿਚੋਂ ਚੁਣੇ। ਕਿਆ ਕੋਈ ਜਾਣੇ ਹਰਿ ਤੇਰੇ ਗੁਣੇ। ਉਧਰੇ ਪਾਰ ਜੋ ਦਰ ਆਏ ਸੱਚਾ ਰਾਗ ਕੰਨ ਸੁਣੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਇਕ ਉਪਜਾਏ ਸ਼ਬਦ ਧੁਨੇ। ਉਪਜੇ ਸ਼ਬਦ ਧੁਨ ਸੱਚੀ ਧੁਨਕਾਰ ਹੈ। ਗੁਰਸਿਖ ਤੇਰੀ ਤੁੱਟੇ ਸੁੰਨ ਮੁਨ ਹੋਏ ਉਜਿਆਰ ਹੈ। ਆਪੇ ਤੋੜੇ ਲੱਗੀ ਮੁਨ, ਮਿਟਾਏ ਅੰਧ ਅੰਧਿਆਰ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਦੀਪਕ ਜੋਤੀ ਆਪ ਜਗਾਏ ਕਰੇ ਰੁਸ਼ਨਾਏ, ਅਪਰ ਅਪਾਰ ਹੈ। ਜੋਤੀ ਦੀਪਕ ਵਿਚ ਕਾਇਆ ਮੰਦਰ ਜਗਣਾ। ਹਰਿ ਹਿਰਦੇ ਵੇਖ ਅੰਦਰ ਇਕ ਲਗਾਓ ਲਗਨਾ। ਆਪੇ ਤੋੜੇ ਹੰਕਾਰੀ ਜੰਦਰ, ਸਾਚਾ ਸ਼ਬਦ ਰਸਨ ਲੱਗਾ ਸਾਚਾ ਸਗਨ। ਜੋਤੀ ਜੋਤ ਸਰੂਪ ਹਰਿ, ਹਰਿ ਵਸੇ ਕਾਇਆ ਡੂੰਘੀ ਕੰਦਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਬੁਝਾਏ ਤ੍ਰਿਸ਼ਨਾ ਅਗਨ। ਤ੍ਰਿਸ਼ਨਾ ਅਗਨ ਵਿਚ ਜਹਾਨ ਹੈ। ਸ੍ਰਿਸ਼ਟ ਸਬਾਈ ਰਹੀ ਦਗ, ਆਤਮ ਹੋਈ ਬੇਈਮਾਨ ਹੈ। ਮਾਨਸ ਦੇਹੀ ਬਣਾਈ ਹੰਸ ਕਗ, ਨਾ ਜਾਣੇ ਗੁਣ ਗੁਣ ਨਿਧਾਨ ਹੈ। ਲੱਖ ਚੁਰਾਸੀ ਧਰਮ ਰਾਏ ਦੇ ਅੱਗੇ ਲਾਉਣਾ ਜੂਠਾ ਝੂਠਾ ਵਗ, ਕੁੰਭੀ ਨਰਕ ਆਪ ਭਵਾਨ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਸਦਾ ਸਹਾਈ ਮਿਹਰਵਾਨ ਹੈ। ਗੁਰ ਸੰਗਤ ਤੇਰਾ ਪਿਆਰ ਅੰਮ੍ਰਿਤ ਨੀਰ ਹੈ। ਕਰਨਾ ਸਚ ਵਿਹਾਰ, ਵਕਤ ਅਖ਼ੀਰ ਹੈ। ਮਾਨਸ ਜਨਮ ਲੈਣਾ ਸੁਧਾਰ, ਫਿਰ ਨਾ ਦੇਵੇ ਕੋਈ ਧੀਰ ਹੈ। ਪੈਣੀ ਅੰਤ ਡਾਹਢੀ ਮਾਰ, ਨਾ ਹੋਏ ਕੋਈ ਸਹਾਈ ਪੀਰ ਫਕੀਰ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਗੁਰਮੁਖਾਂ ਕਟਣ ਆਇਆ ਭੀੜ ਹੈ। ਕਟੇ ਭੀੜ ਦੁੱਖ ਮਿਟਾਇੰਦਾ। ਸਿਰ ਆਪਣੇ ਚੁੱਕੇ ਬੀੜ ਭਾਰ ਉਠਾਇੰਦਾ। ਬ੍ਰਹਮਾ ਤੋੜੇ ਹੱਡੀ ਰੀੜ, ਮੂੰਹ ਦੇ ਭਾਰ ਸੁਟਾਇੰਦਾ। ਅੱਠੇ ਪਹਿਰ ਲੱਗੀ ਰਹੇ ਹਉਮੇ ਪੀੜ, ਨਾ ਦੁੱਖ ਕੋਈ ਮਿਟਾਇੰਦਾ। ਪ੍ਰਭ ਸ਼ਬਦ ਸਰੂਪੀ ਰਿਹਾ ਪੀੜ, ਲਹੂ ਮਿਝ ਘਾਣ ਕਲਜੁਗ ਤੇਰਾ ਅੰਤਮ ਵਾਰ ਵਹਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਸੰਤ ਦੁਲਾਰਿਆਂ ਅੰਮ੍ਰਿਤ ਧਾਰ ਠੰਡੀ ਠਾਰ ਮੁਖ ਚਵਾਇੰਦਾ। ਅੰਮ੍ਰਿਤ ਧਾਰੀ ਠੰਡੀ ਠਾਰੀ ਗੁਰਮੁਖਾਂ ਲੱਗੇ ਪਿਆਰੀ। ਦੇਂਦਾ ਜਾਏ ਵਾਰੋ ਵਾਰੀ ਪਿਆਉਂਦਾ ਜਾਏ ਸ਼ਾਹ ਅਸਵਾਰੀ। ਦੀਪਕ ਜੋਤੀ ਜਗਾਉਂਦਾ ਜਾਏ ਕਿਰਪਾ ਧਾਰੀ। ਬੇਮੁਖਾਂ ਅੰਧ ਅੰਧੇਰ ਕਰਾਉਂਦਾ ਜਾਏ, ਗੁਰਮੁਖਾਂ ਸਾਚਾ ਰਾਹ ਵਖਾਉਂਦਾ ਜਾਏ, ਉਂਗਲੀ ਫੜ ਕੇ ਆਪ ਦਿਸਾਏ ਪਾਰ ਕਿਨਾਰੀ। ਦੋਹਾਂ ਧਿਰਾਂ ਦਾ ਮੇਲ ਮਿਲਾਉਂਦਾ ਜਾਏ। ਗੁਰ ਸੰਗਤ ਏਕਾ ਧਾਮ ਬਹਾਉਂਦਾ ਜਾਏ। ਊਚ ਨੀਚ ਜਾਤ ਪਾਤ ਰਾਓ ਰੰਕ ਆਪਣਾ ਰੰਗ ਰੰਗਾਉਂਦਾ ਜਾਏ। ਏਕਾ ਬੰਧਾਏ ਚਰਨ ਨਾਤ, ਅੰਤਮ ਪੁੱਛੇ ਆਪੇ ਵਾਤ, ਗੁਰਮੁਖ ਆਤਮ ਵੇਖ ਮਾਰ ਝਾਤ, ਸਾਚਾ ਆਸਣ ਆਤਮ ਸੇਜਾ ਆਪਣੀ ਹੱਥੀਂ ਵਿਛਾਉਂਦਾ ਜਾਏ। ਕਲਜੁਗ ਮਿਟਾਏ ਅੰਧੇਰੀ ਰਾਤ, ਸਤਿਜੁਗ ਸਾਚੀ ਫੂਲਨ ਸੇਜਾ ਤੇਰੀ ਆਪਣੀ ਹੱਥੀਂ ਆਤਮ ਆਪ ਬਣਾਉਦਾ ਜਾਏ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕੋ ਡੇਰਾ ਸਦ ਵਸੇਰਾ ਤੇਰੀ ਆਤਮ ਵਸੇ ਨੇਰਨ ਨੇਰਾ ਦਸਮ ਦਵਾਰ ਖੁਲਾਉਂਦਾ ਜਾਏ। ਦਸਮ ਦਵਾਰ ਖੋਲ੍ਹ ਤਾਕੀ। ਆਪ ਚੁਕਾਏ ਪਿਛਲੀ ਬਾਕੀ। ਬਿਨ ਸਿੱਖ ਤੇਰਾ ਮਨ ਨਾ ਹੋਏ ਆਕੀ। ਨਿਰਗੁਣ ਸਰਗੁਣ ਰੂਪ ਦੋਵੇਂ ਵਿਚੋਂ ਆਏ, ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਆਪ ਖੁਲ੍ਹਾਏ ਆਤਮ ਤਾਕੀ। ਆਤਮ ਤਾਕੀ ਦੇਵੇ ਖੋਲ੍ਹ। ਵਿਚੋਂ ਹਰਿ ਜੀ ਪਏ ਬੋਲ। ਜਿਹੜਾ ਵਸੇ ਸਦਾ ਕੋਲ। ਕਲਜੁਗ ਜੀਵ ਸੁੱਤੇ ਅਨਭੋਲ। ਅੰਤਮ ਵੇਲੇ ਸਾਰੇ ਗਏ ਡੋਲ। ਨਿਹਕਲੰਕ ਕਲ ਜਾਮਾ ਪਾਇਆ, ਗੁਰਮੁਖ ਸਾਚੇ ਤੋਲੇ ਪੂਰੇ ਤੋਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਡੰਕ ਆਪ ਵਜਾਏ ਨਾ ਕੋਈ ਰੱਖੇ ਪੜਦਾ ਉਹਲ। ਪੜਦਾ ਉਹਲਾ ਦੇਵੇ ਵੱਢ। ਕਾਇਆ ਚੋਲੀ ਦੇਵੇ ਛੱਡ। ਗੁਰਸਿਖ ਬਣਾਏ ਸਾਚੀ ਗੋਲੀ, ਰਚਿਆ ਹੱਡ ਹੱਡ। ਇਕ ਬਣਾਈ ਸਾਚੀ ਡੋਲੀ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਵੇਖ ਵਿਚਾਰ ਸਾਰੀ ਦਿਤੀ ਛੱਡ। ਆਪਣੀ ਕਾਇਆ ਨਾ ਕਰੀ ਪਿਆਰੀ, ਗੁਰਸਿਖ ਕਾਇਆ ਆਣ ਸ਼ਿੰਗਾਰੀ। ਗੁਰਸਿਖ ਰਚਿਆ ਤੇਰੀ ਬਹੱਤਰ ਨਾੜੀ। ਕਲਜੁਗ ਜੀਵਾਂ ਆਈ ਕਿਸਮਤ ਮਾੜੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜ਼ਿਮੀਂ ਅਸਮਾਨ ਆਪੇ ਬੈਠਾ ਪਾੜੀ। ਆਪਣੀ ਦੇਹ ਆਪ ਤਜਾਈ। ਗੁਰਸਿਖ ਸਾਚੇ ਤੇਰੀ ਕਾਇਆ ਜੋਤ ਜਗਾਈ। ਸ੍ਰਿਸ਼ਟ ਸਬਾਈ ਦਏ ਦੁਹਾਈ ਨਿਹਕਲੰਕ ਪ੍ਰਗਟ ਹੋਇਆ ਕਿਹੜੇ ਥਾਈਂ। ਕਿਹੜਾ ਦੇਸ ਕਿਹੜਾ ਵੇਸ, ਨਾ ਕੋਈ ਜਾਣੇ ਨਾ ਪਛਾਣੇ, ਪੁਛਦੇ ਫਿਰਨ ਜਾਦਿਆਂ ਰਾਹੀ। ਸਾਧ ਸੰਤ ਨਾ ਮਿਲੇ ਕੰਤ, ਨਾ ਫੜਦਾ ਕੋਈ ਬਾਹੀਂ। ਕਲਜੁਗ ਮਾਇਆ ਪਾਈ ਬੇਅੰਤ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਿਸੇ ਕਿਸੇ ਨਾਹੀਂ। ਆਪਣੀ ਕਾਇਆ ਦਿੱਤੀ ਤਜ। ਸਿੰਘ ਪੂਰਨ ਵਿਚ ਵੜਿਆ ਭੱਜ। ਗੁਰਮੁਖਾਂ ਪੜਦੇ ਰਿਹਾ ਕੱਜ। ਅੰਮ੍ਰਿਤ ਪਿਆਏ ਰੱਜ ਰੱਜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਪ੍ਰਗਟ ਹੋਏ ਵਿਚ ਮੈਦਾਨਾ ਪਏ ਗੱਜ। ਕਾਇਆ ਛਡਿਆ ਝੂਠਾ ਚੋਲਾ। ਗੁਰਸਿਖ ਤੇਰੀ ਆਤਮ ਹਰਿ ਜੀ ਮਵਲਾ। ਸ੍ਰਿਸ਼ਟ ਸਬਾਈ ਉਤੋਂ ਕੀਤਾ ਪਰਦਾ ਉਹਲਾ। ਇਹ ਕਾਇਆ ਝੂਠੀ ਜੀਵਾਂ ਜੰਤਾਂ ਦਿਸੇ, ਇਹ ਪਾਇਆ ਰੋਲ ਘਚੋਲਾ। ਸ੍ਰਿਸ਼ਟ ਸਬਾਈ ਖਿੜ ਖਿੜ ਹੱਸੇ, ਰਾਹ ਆਪਣਾ ਨਾ ਕਿਸੇ ਦੱਸੇ, ਗੁਰਸਿਖ ਸਾਚੇ ਚਰਨ ਬਹਾ ਕੇ ਆਪ ਬਣਾਏ ਭੋਲੇ ਭਾਲੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੂਰੇ ਤੋਲ ਆਪੇ ਤੋਲੇ। ਆਪਣਾ ਛਡਿਆ ਕਾਇਆ ਬਾਣਾ। ਗੁਰਸਿਖ ਬਣਾਇਆ ਸਾਚਾ ਰਾਣਾ। ਜੋਤ ਸਰੂਪੀ ਵਿਚ ਟਿਕਾਣਾ। ਸ੍ਰਿਸ਼ਟ ਸਬਾਈ ਹਰਿ ਵੇਖੇ, ਬੇਮੁਖ ਕੀਆ ਅੰਧਾ ਕਾਣਾ। ਰਾਜੇ ਰਾਣੇ ਰਹੇ ਭੁਲ। ਭਾਗ ਲਗਾ ਕਿਹੜੀ ਕੁਲ। ਸਭ ਦੀ ਆਤਮ ਅੰਮ੍ਰਿਤ ਗਿਆ ਡੁਲ੍ਹ। ਕਾਇਆ ਪਾਣੀ ਪਿਆ ਚੁਲ੍ਹ। ਗੁਰ ਚਰਨ ਫੁੱਲ ਫੁਲਵਾੜੀ ਲਾਏ, ਲੱਗੇ ਸਾਚੇ ਫੁੱਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਹੱਥੀਂ ਬੂਟੇ ਲਾਏ ਲਾਲ ਲਾਲ ਲਾਲ ਅਨਮੁੱਲ। ਲਾਲ ਅਨਮੁਲੜੇ ਗੁਰਸਿਖ ਹੀਰੇ। ਇਕ ਦੂਜੇ ਦੇ ਬਣ ਜਾਓ ਸਾਚੇ ਵੀਰੇ। ਸਿੱਧੇ ਹੋ ਜਾਓ ਵਾਂਗ ਤੀਰੇ। ਦੂਈ ਦਵੈਤੀ ਪ੍ਰਭ ਪੜਦਾ ਚੀਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਜਾਮ ਇਕ ਪਿਲਾਏ ਜਿਉਂ ਬਾਲਕ ਮਾਤਾ ਸੀਰੇ। ਸੱਚਾ ਸੀਰ ਮੁਖ ਚਵਾਇੰਦਾ। ਆਤਮ ਧੀਰ ਇਕ ਦਵਾਇੰਦਾ। ਅੰਮ੍ਰਿਤ ਨੀਰ ਮੁਖ ਰਖਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਡ ਪੀਰਨ ਪੀਰ ਆਪ ਅਖਵਾਇੰਦਾ। ਗੁਰ ਸੰਗਤ ਵੱਡੀ ਵਡਿਆਈ, ਵਿਚ ਸੰਸਾਰ ਹੈ। ਸਾਰੇ ਰਲ ਮਿਲ ਬਹਿਣਾ ਬਣ ਕੇ ਭੈਣ ਭਾਈ, ਨਾ ਬਣਨਾ ਜੀਵ ਗਵਾਰ ਹੈ। ਲਜ ਪਤ ਪਤ ਲਜ ਏਕਾ ਸਾਂਝ ਰਖਾਈ, ਗੁਰ ਗੋਬਿੰਦ ਪਿਆਈ ਅੰਮ੍ਰਿਤ ਧਾਰ ਹੈ। ਕਿਉਂ ਆਪਣਾ ਆਪ ਬੈਠੇ ਭੁਲਾਈ, ਕਲਗੀ ਧਰ ਲਿਆ ਅਵਤਾਰ ਹੈ। ਚਿੱਟੇ ਘੋੜੇ ਬੈਠਾ ਤੰਗ ਕਸਾਈ, ਉਤੇ ਹੋਣ ਵਾਲਾ ਅਸਵਾਰ ਹੈ। ਸਾਚੀ ਰੁੱਤ ਨੇੜੇ ਆਈ, ਲੱਗਣ ਵਾਲੀ ਮਾਤ ਬਹਾਰ ਹੈ। ਗੁਰਮੁਖ ਸਾਚੇ ਸੰਤ ਲਏ ਉਪਜਾਈ, ਜਿਹੜੇ ਪਹਿਲੇ ਰੱਖੇ ਚਰਨ ਦਵਾਰ ਹੈ। ਵਸਦੇ ਜਾਣ ਨਗਰ ਖੇੜੇ, ਜਿਸ ਜਾਏ ਚਲ ਦਵਾਰ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਿਚ ਮਾਤ ਪਹਿਲੀ ਵਾਰ ਹੇ। ਗੁਣ ਗਾਉਂਦੀ ਆਈ। ਗੁਰ ਪੂਰੇ ਕੰਨ ਸੁਣਾਉਂਦੀ ਆਈ। ਆਪਣੀ ਬਣਤ ਬਣਾਉਂਦੀ ਆਈ। ਜੋਤੀ ਜੋਤ ਸਰੂਪ ਹਰਿ, ਮਿਲਿਆ ਮੇਲ ਸ਼ਬਦ ਡੋਰ ਆਪਣੀ ਹੱਥੀਂ ਪਾਉਂਦੀ ਆਈ। ਗੁਰ ਸੰਗਤ ਗੁਣ ਵਿਚਾਰਿਆ। ਇਕ ਉਪਜਾਈ ਸ਼ਬਦ ਧੁਨ, ਉਪਜੇ ਪ੍ਰੇਮ ਅਪਾਰਿਆ। ਸਾਚਾ ਰਾਗ ਕੰਨ ਸੁਣ, ਮਿਟੇ ਅੰਧ ਅੰਧਿਆਰਿਆ। ਕੋਈ ਨਾ ਜਾਣੇ ਤੇਰੇ ਗੁਣ ਅਵਗੁਣ, ਜੋਤ ਸਰੂਪੀ ਖੇਲ ਅਪਰ ਅਪਾਰਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਪੁਰੀ ਘਨਕ ਵਿਚ ਮਾਤ ਜਾਮਾ ਧਾਰਿਆ। ਸੰਗਤ ਗੁਰ, ਗੁਰ ਸੰਗਤ ਗਾਏ ਸੁਹਾਗੀ ਗੀਤ। ਪ੍ਰਭ ਅਬਿਨਾਸ਼ੀ ਮਿਲਿਆ ਸਾਚਾ ਰਾਗੀ, ਧੁਰਦਰਗਾਹੀ ਸਭ ਦਾ ਵਾਗੀ, ਬਣਿਆ ਰਹੇ ਸਭ ਦਾ ਮੀਤ। ਕਿਸਮਤ ਸੋਈ ਕਲਜੁਗ ਜਾਗੀ, ਮਾਨਸ ਜਨਮ ਜਾਣਾ ਜੀਤ। ਚਾਰੋਂ ਕੁੰਟ ਵਾ ਤੱਤੀ ਲਾਗੀ, ਨਾ ਕੋਈ ਕਰੇ ਠੰਡੀ ਸੀਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਜਾਮਾ ਪਾਏ, ਨਾ ਮਿਲੇ ਮੰਦਰ ਗੁਰਦਵਾਰੇ ਵਿਚ ਮਸੀਤ। ਸੱਚੇ ਮੰਦਰ ਗੁਰੂਦਵਾਰੇ। ਬੈਠੇ ਜੀਵ ਵਡ ਵਡ ਹੰਕਾਰੇ। ਮਾਇਆਧਾਰੀ ਕੀ ਕਰਨ ਵਿਚਾਰੇ। ਇਕ ਦੂਜੇ ਦਾ ਕਰਨ ਪਿਆਰ ਵਾਰੋ ਵਾਰੇ। ਚੜ੍ਹਿਆ ਰਹੇ ਤਈਆ ਤਾਪਾ। ਨਾ ਉਤਰੇ ਕਦੇ ਬੁਖਾਰੇ। ਕਲਜੁਗ ਵੇਲੇ ਅੰਤਮ ਕਾਇਆ ਸਰ ਸਰੋਵਰ ਰਾਮਦਾਸ ਤੇਰੇ ਸਚ ਸੱਚੇ ਦੁਆਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਪਾਇਆ, ਪਾਵੇ ਸਭ ਦੀ ਸਾਰੇ। ਗੁਰ ਸੰਗਤ ਗੁਰ ਵਡਿਆਈ। ਆਪਣੀ ਰਸਨਾ ਦਏ ਵਧਾਈ। ਰੈਣ ਸਬਾਈ ਮੰਗਲ ਗਾਇਆ ਚਾਈਂ ਚਾਈਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਪਾਇਆ ਆਪ ਬਹਾਏ ਸਭਨਾ ਥਾਉਂ ਥਾਈਂ। ਮਿਟੇ ਅੰਧੇਰੀ ਰੈਣ, ਮਿਟਾਏ ਘਨਕਪੁਰ ਵਾਸਿਆ। ਮਿਟੇ ਅੰਧੇਰੀ ਰੈਣ, ਪ੍ਰਭ ਪੁਰਖ ਅਬਿਨਾਸ਼ਿਆ। ਮਿਟੇ ਅੰਧੇਰੀ ਰੈਣ ਕਲਜੁਗ ਅੰਧੇਰ ਵਿਨਾਸਿਆ। ਮਿਟੇ ਅੰਧੇਰੀ ਰੈਣ, ਗੁਰਮੁਖ ਸਾਚੇ ਵੇਖੋ ਖੋਲ੍ਹ ਨੈਣ, ਨਿਹਕਲੰਕ ਬਲ ਬਲ ਜਾਸਿਆ। ਮਿਟੇ ਅੰਧੇਰੀ ਰੈਣ, ਗੁਰਮੁਖ ਸਾਚੇ ਸੰਤ ਮਿਲ ਗੁਰ ਚਰਨੀ ਬਹਿਣ, ਕਰੇ ਬੰਦ ਖਲਾਸਿਆ। ਮਿਟੇ ਅੰਧੇਰੀ ਰੈਣ, ਰਸਨਾ ਗੀਤ ਸੁਹਾਗੀ ਗਾਇਣ, ਜਨ ਭਗਤਾਂ ਮਾਨਸ ਜਨਮ ਰਹਿਰਾਸਿਆ। ਮਿਟੇ ਅੰਧੇਰੀ ਰੈਣ, ਪ੍ਰਭ ਅਬਿਨਾਸ਼ੀ ਸਾਚਾ ਬਣੇ ਮਾਤ ਪਿਤ ਭੈਣ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਰੀਤ ਚਲਾਸਿਆ। ਹਰਿ ਸਾਚੀ ਰੀਤ ਚਲਾਇੰਦਾ। ਸ੍ਰਿਸ਼ਟ ਸਬਾਈ ਪਰਖੇ ਨੀਤ, ਇਕੋ ਗੀਤ ਸੋਹੰ ਸ਼ਬਦ ਸੁਣਾਇੰਦਾ। ਬਣੇ ਸਾਚਾ ਮੀਤ, ਸਿਰ ਆਪਣਾ ਹੱਥ ਟਿਕਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਰੀਤ ਚਲਾਈਆ, ਗੁਰ ਸੰਗਤ ਦਰ ਆਈ ਮੰਗਤ ਚਾੜ੍ਹੇ ਨਾਮ ਰੰਗਤ, ਕਾਇਆ ਝੋਲੀ ਦੋਹੀਂ ਹੱਥੀਂ ਆਪ ਭਰਾਇੰਦਾ। ਕਾਇਆ ਝੋਲੀ ਦੇਵੇ ਭਰ। ਅੰਮ੍ਰਿਤ ਸਰ ਸਰੋਵਰ ਆਪ ਨੁਹਾਏ ਸਾਚੇ ਸਰ। ਏਕਾ ਰੰਗ ਰੰਗਾਏ ਸਾਚਾ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨੋ ਆਤਮ ਭੰਡਾਰੇ ਦੇਵੇ ਭਰ। ਭਰੇ ਭੰਡਾਰਾ ਹਰਿ ਭਗਵਾਨ। ਖੋਲ੍ਹੇ ਦਵਾਰਾ ਗੁਰਮੁਖ ਬਣੇ ਵਣਜਾਰਾ, ਵਿਰਲਾ ਸਾਚਾ ਸੰਤ ਦਰ ਆਏ ਬਣ ਭਿਖਾਰਾ। ਪ੍ਰਭ ਵੰਡੇ ਸ਼ਬਦ ਅਪਾਰਾ। ਮਿਟਾਏ ਆਤਮ ਤ੍ਰਿਖਾ, ਅੰਮ੍ਰਿਤ ਦੇਵੇ ਧਾਰਾ। ਬੇਮੁਖ ਵਿਚ ਮਾਤ ਫਿਰੇ ਅਵਾਰਾ। ਨਾ ਮਿਲੇ ਕੋਈ ਸੱਚੀ ਧਾਰਾ। ਨਾ ਸਿੱਖੀ ਸਾਚੀ ਸਿੱਖਿਆ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਬਲੀ ਬਲਵਾਨ ਸਾਚੀ ਦੇਵੇ ਦਾਤ ਸੋਹੰ ਨਾਮ ਸਾਚੀ ਭਿੱਛਿਆ। ਸਾਚੀ ਭਿਖਿਆ ਹਰਿ ਜੀ ਪਾਈ। ਗੁਰਸਿਖਾਂ ਲੇਖਾ ਰਿਹਾ ਸੁਣਾਈ। ਸੋਹੰ ਸ਼ਬਦ ਤੀਰ ਲਿਆ ਤਿੱਖਾ, ਆਤਮ ਵਿੱਖਾ ਰਿਹਾ ਲਾਹੀ। ਸਾਚਾ ਲੇਖ ਧੁਰਦਰਗਾਹੀ ਆਪੇ ਵੇਖ, ਲੇਖਾ ਚੁਕੇ ਜਮ ਕੀ ਫਾਹੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਕਲਜੁਗ ਪਾਰ ਉਤਾਰੇ ਗੁਰਮੁਖਾਂ ਫੜੇ ਬਾਹੀਂ। ਫੜ ਬਾਹੀਂ ਪਾਰ ਉਤਾਰਦਾ। ਨਾ ਆਵੇ ਪਾਸਾ ਹਾਰ ਦਾ। ਗੁਰਮੁਖ ਸਾਚਾ ਸੰਤ ਜਨ ਜੋ ਰਸਨ ਉਚਾਰਦਾ। ਤਨ ਮੰਦਰ ਤੋੜੇ ਗੜ੍ਹ ਕਿਲ੍ਹਾ ਹੰਕਾਰ ਦਾ। ਗੁਰਮੁਖਾਂ ਦੱਸੇ ਰਾਹ ਇਕਾ ਰਾਹ ਸੱਚਾ ਪਰਵਰਦਿਗਾਰ ਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕੋ ਇਕ ਦਵਾਰ ਸੱਚਾ ਘਰ ਬਾਹਰ ਸਰਬ ਨਰ ਨਾਰ ਵੇਖੇ ਹਰਿ ਨਿਰੰਕਾਰ ਦਾ। ਹਰਿ ਨਿਰੰਕਾਰ ਨਿਜ ਘਰ ਵਾਸ ਹੈ। ਗੁਰਮੁਖ ਆਤਮ ਵੇਖ ਦਰ ਦਵਾਰ ਸੱਚਾ ਧਰਵਾਸ ਹੈ। ਕਾਹਨੂੰ ਭੱਜੇ ਫਿਰਦੇ ਬਾਹਰ, ਹਰਿ ਹੋਇਆ ਬੈਠਾ ਤੇਰਾ ਦਾਸ ਹੈ। ਨਾ ਕੋਈ ਗਾਏ ਸ਼ਾਇਰੀ ਸ਼ਾਇਰ, ਮਹਿੰਮਾ ਅਗਣਤ ਪੁਰਖ ਅਬਿਨਾਸ਼ ਹੈ। ਗੁਰਮੁਖਾਂ ਤਾਰੇ ਕਰ ਕਰ ਆਪਣੀ ਮਿਹਰ, ਹਰਿ ਜੋਤ ਸਰੂਪੀ ਆਤਮ ਪਾਉਂਦਾ ਰਾਸ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਸ਼ਬਦ ਰਸਨ ਚਲਾਏ ਸੁਣਾਏ ਮਾਤ ਪਤਾਲ ਅਕਾਸ਼ ਹੈ। ਮਾਤ ਪਤਾਲ ਗਗਨ। ਗੁਰਮੁਖ ਲੱਗੇ ਏਕ ਲਗਨ। ਗੁਰਮੁਖ ਸਾਚੇ ਸੰਤ ਜਨਾਂ ਆਤਮ ਜੋਤੀ ਦੀਪਕ ਜਗਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਸੁਰਤ ਸ਼ਬਦ ਬੰਧਾਏ, ਇਕ ਦੂਜੇ ਦਾ ਸੰਗ ਰਲਾਏ, ਬੈਠੇ ਕੋਲ ਕੋਲ ਫਬਣ। ਸੁਰਤ ਸ਼ਬਦ ਹਰਿ ਜੋੜ ਜੁੜਾਈਆ। ਦੋਹਾਂ ਧਿਰਾਂ ਦਾ ਮੇਲ ਮਿਲਾਈਆ। ਇਕ ਬਣਾਏ ਸਾਚੀ ਨਈਆ। ਗੁਰ ਸੰਗਤ ਬਣਾਏ ਭੈਣਾਂ ਭਈਆ। ਫੜ ਫੜ ਬਾਹੋਂ ਉਪਰ ਚੜ੍ਹਈਆ। ਸ਼ਬਦ ਚੱਪੂ ਇਕ ਲਗਈਆ। ਕਲਜੁਗ ਤੇਰਾ ਡੂੰਘਾ ਡੂੰਘਰ ਪ੍ਰਭ ਅਬਿਨਾਸ਼ੀ ਪਾਰ ਕਰਈਆ। ਜੋਤੀ ਜੋਤ ਸਰੂਪ ਹਰਿ, ਇਕੋ ਇਕ ਪਾਰ ਕਿਨਾਰਾ ਗੁਰਮੁਖਾਂ ਨੇੜ ਆਪ ਵਖਈਆ। ਇਕੋ ਇਕ ਕਿਨਾਰ ਹਰਿ ਵਖਾਇੰਦਾ। ਨਾ ਕੋਈ ਪਾਵੇ ਸਾਰ, ਦੁੱਖ ਉਠਾਇੰਦਾ। ਗੁਰਮੁਖ ਸਾਚੇ ਫੜ ਫੜ ਬਾਹੋਂ ਪਾਰ ਉਤਾਰਦਾ। ਜਾਏ ਤਾਰ ਹਰਿ ਨਿਰੰਕਾਰ, ਸ਼ਬਦ ਧਾਰ ਇਕ ਰਖਾਇੰਦਾ। ਜੋ ਜਨ ਹੋਏ ਜੀਵ ਮੁਗਧ ਗਵਾਰ, ਦਰ ਦਰ ਫਿਰਨ ਝੱਖ ਮਾਰ ਹੱਥ ਕਿਸੇ ਕੁਛ ਨਾ ਆਇੰਦਾ। ਸਾਚਾ ਕਰਨ ਵਿਹਾਰ, ਹਰਿ ਕਰਤਾਰ ਪਾਵੇ ਸਾਰ ਸਰਬ ਨਰ ਨਾਰ, ਪੜਦਾ ਉਹਲਾ ਨਾ ਕੋਈ ਰਖਾਇੰਦਾ। ਮਿਲਿਆ ਕੰਤ ਹਰਿ ਭਗਵੰਤ ਸੱਚਾ ਭਤਾਰ, ਸੁਖੀ ਹੋਏ ਨਰ ਨਾਰ, ਆਤਮ ਜੋਤੀ ਲੇਖਾ ਲਿਖੇ ਅਪਰ ਅਪਾਰ, ਜੋਤੀ ਸਰੂਪੀ ਜਾਮਾ ਧਾਰ, ਗੁਰਮੁਖ ਸਾਚੇ ਲਿਆਏ ਦਰ ਦਵਾਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇੜਾ ਬੰਨ੍ਹ ਵਖਾਇੰਦਾ। ਆਏ ਚਲ ਦਵਾਰ। ਹਰਿ ਸਾਚਾ ਸੁਣ ਪੁਕਾਰ। ਕਲਜੁਗ ਅੰਤਮ ਵਹਿਣਾ ਡੂੰਘੀ ਧਾਰ। ਪ੍ਰਭ ਕਾ ਭਾਣਾ ਸਿਰ ਤੇ ਸਹਿਣਾ ਪੈਣਾ, ਨਾ ਕਰੇ ਕੋਈ ਉਧਾਰ। ਗੁਰਮੁਖ ਸਾਚੇ ਸੰਤ ਵੇਖਣ ਨੈਣਾਂ, ਬੇਮੁਖਾਂ ਪੈਂਦੀ ਮਾਰ। ਆਪ ਪਹਿਨਾਏ ਤਨ ਸਾਚਾ ਗਹਿਣਾ, ਸੋਹੰ ਸ਼ਬਦ ਤਨ ਸ਼ਿੰਗਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਪਾਏ ਗੁਰਸਿਖਾਂ ਸਾਰ। ਸੋਹੰ ਸ਼ਬਦ ਤਨ ਸ਼ਿੰਗਾਰਿਆ। ਗੁਰਮੁਖ ਸਾਚੇ ਸੰਤ ਆਪ ਆਪਣੇ ਉਤੋਂ ਵਾਰਿਆ। ਆਪੇ ਬਣੇ ਮਾਈ ਬਾਪਾ, ਆਪੇ ਮਾਰੇ ਤੀਨੋ ਤਾਪਾ, ਸੋਹੰ ਦੇਵੇ ਸੱਚਾ ਜਾਪਾ, ਹਰਿ ਅਪਰ ਅਪਾਰਿਆ। ਆਪੇ ਧੋਏ ਦਾਗ ਪਾਪਾਂ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਧਾਰਿਆ। ਕਲਜੁਗ ਜੀਵ ਪਾਪੀ ਪਾਪ ਕਮਾਉਂਦੇ। ਪ੍ਰਭ ਅਬਿਨਾਸ਼ੀ ਮਨੋਂ ਭੁਲਾਉਂਦੇ। ਮਾਇਆ ਜੂਠੇ ਝੂਠੇ ਧੰਦੇ ਆਪਣਾ ਮੂਲ ਗਵਾਉਂਦੇ। ਅੰਮ੍ਰਿਤ ਆਤਮ ਨਾ ਸੱਚਾ ਸੀਰ ਕਵਲ ਨਾਭ ਉਪਜਾਉਂਦੇ। ਵਿਚੋਂ ਨਿਕਲੇ ਹਉਮੇ ਪੀੜ, ਦੁੱਖ ਰੋਗ ਸੋਗ ਨਾ ਕੋਈ ਮਿਟਾਉਂਦੇ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤ ਆਇਆ ਜੋਤ ਧਰ, ਦਰ ਘਰ ਸਾਚੇ ਆਏ ਸ਼ਰਮਾਉਂਦੇ। ਦਰ ਸੱਚਾ ਹਰਿ ਦਵਾਰ ਹੈ। ਕੋਈ ਨਾ ਏਥੇ ਵਸੇ ਦੁਸ਼ਟ ਦੁਰਾਚਾਰ ਹੈ। ਗੁਰਸਿਖਾਂ ਸੰਗ ਪੂਰਾ ਵਸੇ, ਬੈਠਾ ਰਹੇ ਦਰ ਦਵਾਰ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਦੇਵੇ ਸੱਚਾ ਇਕ ਪਿਆਰ ਹੈ। ਇਕ ਪਿਆਰ ਦਏ ਦਿਲਾਸਾ। ਅੰਮ੍ਰਿਤ ਪਿਆਏ ਸੱਚਾ ਜਾਮ, ਗੁਰਸਿਖ ਮਾਨਸ ਜਨਮ ਹੋਇਆ ਰਾਸਾ। ਕੋਇ ਨਾ ਲੱਗੇ ਏਥੇ ਦਾਮ, ਪੂਰੇ ਹੋਵਣ ਸਾਰੇ ਕਾਮ, ਜੋ ਜਨ ਤਜਾਏ ਮਦਿਰਾ ਮਾਸਾ। ਪ੍ਰਗਟ ਹੋਇਆ ਘਨਈਆ ਸ਼ਾਮ, ਇਕੋ ਜੋਤ ਰਮਈਆ ਰਾਮ, ਨਿਹਕਲੰਕ ਬਲ ਬਲ ਜਾਸਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕੋ ਜੋਤ ਜਗਤ ਬਲੋਏ, ਤਿੰਨਾਂ ਲੋਕਾਂ ਆਪ ਬਸੋਏ, ਮਾਤ ਪਤਾਲ ਅਕਾਸਾ। ਤਿੰਨਾਂ ਲੋਕਾਂ ਕਰ ਉਜਿਆਰ। ਪ੍ਰਭ ਅਬਿਨਾਸ਼ੀ ਕਿਰਪਾ ਧਾਰ। ਮਾਤਲੋਕ ਹਰਿ ਪਾਵੇ ਸਾਰ। ਗੁਰਮੁਖਾਂ ਦਰ ਆਏ, ਪੂਰਬ ਕਰਮ ਵਿਚਾਰ। ਮਿਟਾਏ ਤ੍ਰਿਸ਼ਨਾ ਭੁੱਖਾ, ਨਾ ਰਹੇ ਤਨ ਦੁੱਖਾ, ਸੁਫ਼ਲ ਕਰਾਏ ਮਾਤ ਕੁੱਖਾ, ਜਨ ਭਗਤਾਂ ਪਾਵੇ ਸਾਚੀ ਸਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਭਰੇ ਦੇਵੇ ਵਰੇ ਸੱਚਾ ਇਕ ਭੰਡਾਰ। ਇਕ ਭੰਡਾਰਾ ਆਪਣਾ ਭਰ। ਸੋਹੰ ਸ਼ਬਦ ਲੈਣਾ ਵਰ। ਗੁਰਮੁਖ ਸਾਚੇ ਜਾਣੇ ਤਰ। ਆਪ ਖੁਲ੍ਹਾਏ ਸਾਚਾ ਦਰ। ਅੱਗੇ ਬੈਠਾ ਦਿਸੇ ਹਰਿ। ਜੋਤ ਸਰੂਪੀ ਜੋਤ ਧਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਸਾਚਾ ਅੰਤਮ ਵਸੇ ਸਾਚੇ ਘਰ। ਆਤਮ ਸਾਚੇ ਘਰ ਘਰ ਵਸੇਰਾ। ਕਲਜੁਗ ਜੀਵ ਤਨ ਕਾਇਆ ਭਾਂਡੇ ਕਾਚੇ, ਦਿਸੇ ਅੰਧ ਅੰਧੇਰਾ। ਹਰਿ ਜੀ ਸਾਚਾ ਹਿਰਦੇ ਵਾਸੇ, ਹੋਏ ਲੋਅ ਚਾਰ ਚੁਫੇਰਾ। ਬੇਮੁਖ ਦਰ ਤੇ ਆਏ ਨਾਚੇ, ਸਾਰ ਨਾ ਪਾਏ ਪਹਿਲੀ ਵੇਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਲਿਖਾਏ ਸਾਚੋ ਸਾਚੇ, ਨਾ ਕੋਈ ਕਰੇ ਹੇਰਾ ਫੇਰਾ। ਹੇਰਾ ਫੇਰਾ ਨਾ ਦਿਲਗੀਰੀ। ਪਹਿਲੀ ਵੇਰਾਂ ਕਲਜੁਗ ਤੇਰੀ ਮਿਟ ਜਾਏ ਪੀਰੀ ਫ਼ਕੀਰੀ। ਸ਼ਬਦ ਸਰੂਪੀ ਪਾਇਆ ਘੇਰਾ, ਦੋਹੀਂ ਹੱਥੀਂ ਜਾਏ ਚੀਰੀ। ਉਠਿਆ ਸ਼ੇਰ ਸ਼ੇਰ ਦਲੇਰਾ, ਵਧਦੀ ਜਾਏ ਸਭ ਦੀ ਪੀਹੜੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕੋ ਜੋਤ ਸਰਬ ਰਖਾਏ, ਨਾ ਜਾਣੇ ਹਸਤ ਕੀੜੀ। ਇਕੋ ਜੋਤ ਸਰਬ ਟਿਕਾਈਆ। ਥਾਉਂ ਥਾਈਂ ਲੱਖ ਚੁਰਾਸੀ ਆਪੇ ਆਪ ਬਹਾਈਆ। ਗੁਰਮੁਖਾਂ ਕਰੇ ਬੰਦ ਖਲਾਸੀ, ਦੇਵੇ ਨਾਮ ਸ਼ਬਦ ਵਡਿਆਈਆ। ਜੋ ਜਨ ਹੋਏ ਮਦਿਰਾ ਮਾਸੀ, ਦਰ ਸਾਚੇ ਰਹਿਣ ਨਾ ਪਾਈਆ। ਜੋ ਜਨ ਗਾਏ ਸਵਾਸ ਸਵਾਸੀ, ਕਰੇ ਜੋਤ ਸੱਚੀ ਰੁਸ਼ਨਾਈਆ। ਸਾਚੀ ਬਣਤ ਗੁਰਸਿਖਾਂ ਆਪ ਬਣਾਈਆ। ਬਣਤ ਬਣਾਏ ਹਰਿ ਜਗਦੀਸ਼। ਗੁਰਮੁਖ ਸਾਚੇ ਤੇਰੀ ਕੋਈ ਨਾ ਕਰੇ ਮਾਤ ਰੀਸ। ਸਾਚਾ ਸ਼ਬਦ ਆਪ ਚਲਾਇਆ, ਸਾਚਾ ਤਾਜ ਆਪ ਪਹਿਨਾਇਆ, ਆਪ ਬੰਨ੍ਹਾਏ ਤੇਰੇ ਸੀਸ। ਸਾਜ ਬਾਜ ਤਾਜ ਆਪਣੇ ਹੱਥ ਰਖਾਇਆ। ਅੰਤਮ ਵੇਲੇ ਰੱਖੇ ਲਾਜ, ਮਾਝੇ ਦੇਸ ਮਾਰੇ ਆਵਾਜ਼, ਚਾਰੋਂ ਤਰਫ ਪੈਣੀ ਭਾਜ, ਗੁਰ ਸੰਗਤ ਤੇਰਾ ਇਕਾ ਇਕੱਠ ਕਰਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਵੇਲਾ ਅੰਤਮ ਪੰਚਮ ਜੇਠ ਦੇਵੇ ਚੱਠ ਕਰਾਇਆ। ਕਲਜੁਗ ਤੇਰੀ ਅੰਤਮ ਹੋਣੀ ਚੱਠ , ਆਪ ਕਰਾਏ ਤੇਰੀ ਆਪਣੀ ਹੱਥੀਂ ਹਰਿ ਸਮਰਥ। ਸੱਚਾ ਇਕ ਤੰਦੂਰ ਬਣਾਏ, ਸਭ ਤੋਂ ਵਡਾ ਭੱਠ। ਲੱਖ ਚੁਰਾਸੀ ਇਕੋ ਪੂਰ ਬਣਾਏ, ਵਿਚ ਪਾਏ ਕਰੇ ਇਕੱਠ। ਥੱਲੇ ਅੱਗ ਮੱਠੀ ਮੱਠੀ ਡਾਹੇ, ਨਾ ਬਾਹਰ ਜਾਏ ਕੋਈ ਨੱਠ। ਚਾਰੋਂ ਕੁੰਟ ਵਾਰੋ ਵਾਰ ਮੁਕਾਏ, ਅੰਤਮ ਪਾਏ ਸਭ ਨੂੰ ਇਕੋ ਵਡੇ ਭੱਠ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਧੀਰ ਧਰਾਏ, ਦੇਵੇ ਸ਼ਬਦ ਸੱਚਾ ਹੱਠ। ਸੱਚਾ ਸ਼ਬਦ ਹੱਥ ਹਥੌੜਾ। ਬੇਮੁਖਾਂ ਸਿਰ ਆਪੇ ਮਾਰੇ, ਭੰਨੇ ਰੀਠਾ ਕੌੜਾ। ਗੁਰਮੁਖਾਂ ਪ੍ਰਭ ਪਾਵੇ ਸਾਰੇ, ਧੁਰਦਰਗਾਹੀ ਆਏ ਦੌੜਾ। ਪ੍ਰਗਟ ਹੋਏ ਚਰਨ ਛੁਹਾਏ ਜਮਨ ਕਿਨਾਰੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਵੇਲੇ ਗੁਰ ਪੂਰਾ ਬਹੁੜਾ। ਹਰਿ ਹੋਇਆ ਜਗਤ ਦੀਵਾਨਾ। ਕਲਜੁਗ ਜੀਵ ਕੰਨ ਸੁਣਾਨਾ। ਜਿਸ ਨੇ ਕੀਨਾ ਇਕ ਨਿਸ਼ਾਨਾ। ਸੋਹੰ ਫੜਿਆ ਤੀਰ ਕਮਾਨਾ। ਕੋਈ ਨਾ ਅੱਗੇ ਇਸ ਦੇ ਅੜਿਆ, ਸਭ ਦਾ ਸੀਨਾ ਛਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਬਣੇ ਆਪੇ ਬੀਨਾ ਦਾਨਾ। ਹਰਿ ਬਣਿਆ ਸ਼ਾਹ ਫ਼ਕੀਰ ਹੈ। ਬੇਮੁਖ ਜਾਨਣ ਕੋਈ ਹਕੀਰ ਹੈ। ਵੇਲੇ ਅੰਤ ਹੱਥ ਨਾ ਆਉਣਾ ਨੀਰ ਹੈ। ਚਾਰੋਂ ਕੁੰਟ ਉਠ ਉਠ ਵੇਖਣ ਵਡ ਵਡ ਔਲੀਏ ਪੀਰ ਗੌਂਸ, ਘਰ ਘਰ ਬੈਠੇ ਸਾਰੇ ਮਾਰਨ ਧੌਂਸ, ਨਾ ਕੋਈ ਜਾਣੇ ਕੀ ਹੋਣਾ ਅੰਤ ਅਖ਼ੀਰ ਹੈ। ਕਲਜੁਗ ਤੇਰੀ ਉਲਟੀ ਰੌਂਸ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਵੇਲਨੇ ਰਿਹਾ ਪੀੜ ਹੈ। ਸ਼ਬਦ ਵੇਲਣਾ ਆਪ ਬਣਾਇਆ। ਅਚਰਜ ਸਾਰਾ ਖੇਲ ਰਚਾਇਆ। ਆਪਣਾ ਤਨ ਖ਼ਾਕ ਰੁਲਾਇਆ। ਦੂਜੇ ਗੁਰਮੁਖ ਸਾਚੇ ਵਿਚ ਕਾਇਆ ਡੇਰਾ ਲਾਇਆ। ਤੀਜੀ ਸੰਗ ਰਲਾਈ ਸਾਧ ਸੰਗਤ, ਤਿੰਨੇ ਮਿਲ ਇਕੱਠੇ ਬਹਿਣ, ਸਾਚਾ ਮਾਰਗ ਜਗਤ ਚਲਾਇਆ। ਪ੍ਰਭ ਅਬਿਨਾਸ਼ੀ ਜੋਤ ਸਰੂਪੀ ਪਹਿਲੀ ਕੂਟ ਫੇਰਾ ਪਾਇਆ ਆਪੇ ਦਏ ਢਾਹਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਹੱਥੀਂ ਇਕੋ ਗੇੜਾ ਆਪ ਦਵਾਇਆ। ਆਪੇ ਪੀੜੇ ਪੀੜ ਪਿੜਾਏ। ਗੁਰਮੁਖਾਂ ਅੰਮ੍ਰਿਤ ਸਾਚਾ ਸੀਰ ਪਿਆਏ। ਬੇਮੁਖ ਤਨ ਲੱਗਾ, ਦੁੱਖਾ ਨਾ ਕੋਈ ਹਟਾਏ। ਮਾਤ ਗਰਭ ਉਲਟੇ ਹੋਏ ਰੁੱਖਾ, ਨਾ ਕੋਈ ਛੁਡਾਏ। ਗੁਰਸਿਖ ਗੁਰ ਚਰਨ ਪ੍ਰੀਤੀ ਭੁੱਖਾ, ਪ੍ਰਭ ਅੰਮ੍ਰਿਤ ਮੁਖ ਚੁਆਏ। ਇਕ ਉਪਜਾਏ ਸਾਚਾ ਸੁਖਾ, ਨਿਜਾਨੰਦ ਵਿਚ ਸਮਾਏ। ਉਜਲ ਹੋਏ ਗੁਰਸਿਖ ਤੇਰਾ ਮੁਖਾ, ਤੇਰੀ ਰਸਨਾ ਸੋਹੰ ਸ਼ਬਦ ਗਾਏ। ਸੁਫਲ ਹੋਏ ਮਾਤ ਕੁੱਖਾ, ਗੁਰ ਚਰਨ ਸੀਸ ਝੁਕਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਅੰਤ ਆਪੇ ਹੋਏ ਸਹਾਏ। ਹੋਏ ਸਹਾਈ ਜਿਸ ਬਣਤ ਬਣਾਈ। ਕਿਉਂ ਰਹੇ ਸ਼ਰਮਾਈ ਗਾਓ ਚਾਈਂ ਚਾਈਂ। ਰਸਨਾ ਜਿਹਵਾ ਸਾਚੀ ਲਾਈ। ਭਰਮ ਭੁਲੇਖੇ ਕੋਈ ਰੱਖਿਆ ਨਾਹੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕੋ ਹਰਿ ਇਕੋ ਘਰ ਇਕੋ ਦਰ ਇਕੋ ਦੇਵੇ ਸੱਚਾ ਵਰ, ਨੀਤੀ ਪਰਖੇ ਥਾਉਂ ਥਾਈਂ। ਪਰਖੇ ਨੀਤ ਸਰਬ ਵਿਚਾਰਦਾ। ਜਿਸ ਜਨ ਹੋਏ ਚਰਨ ਪ੍ਰੀਤ, ਫੜ ਬਾਹੋਂ ਕਲਜੁਗ ਤਾਰਦਾ। ਕਰੇ ਕਾਇਆ ਠੰਡੀ ਸੀਤ, ਕੱਢੇ ਅਫਾਰ ਤਨ ਹੰਕਾਰ ਦਾ। ਦਰਸ ਦਿਖਾਏ ਸਾਚਾ ਹਰਿ ਜੋਤ ਸਰੂਪੀ ਜਾਮਾ ਧਾਰਦਾ। ਇਕ ਸੁਣਾਏ ਸੁਹਾਗੀ ਗੀਤ, ਰਸਨਾ ਆਪਣੀ ਹਰਿ ਉਚਾਰਦਾ। ਕਾਇਆ ਹੋਏ ਠੰਡੀ ਸੀਤ, ਕਰ ਦਰਸ ਨਿਹਕਲੰਕ ਅਵਤਾਰ ਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਤੇਰੇ ਡੁਬਦੇ ਪੱਥਰ ਫੜ ਫੜ ਤਾਰਦਾ। ਗੁਰ ਪੂਰਾ ਗੁਣ ਨਿਧਾਨ ਹੈ। ਗੁਰ ਪੂਰਾ ਚਤੁਰ ਸੁਜਾਨ ਹੈ। ਗੁਰ ਪੂਰਾ ਮਿਹਰਵਾਨ ਹੈ। ਗੁਰ ਪੂਰਾ ਦੇਵੇ ਜੀਆ ਦਾਨ ਹੈ। ਗੁਰ ਪੂਰਾ ਗੁਰਮੁਖ ਵਿਰਲਾ ਆਏ ਲੇਵੇ, ਕਿਰਪਾ ਕਰੇ ਆਪ ਭਗਵਾਨ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਡ ਦਾਤਾ ਮਿਹਰਵਾਨ ਹੈ। ਗੁਰ ਪੂਰਾ ਗੁਣੀ ਗਹੀਰ ਹੈ। ਗੁਰ ਪੂਰਾ ਗੁਰਮੁਖਾਂ ਦੇਵੇ ਸਾਚੀ ਧੀਰ ਹੈ। ਗੁਰ ਪੂਰਾ ਵਡ ਵਡ ਪੀਰ ਫ਼ਕੀਰ ਹੈ। ਗੁਰ ਪੂਰਾ ਆਤਮ ਹੰਕਾਰੀ ਕੱਢੇ ਹਉਮੇ ਪੀੜ ਹੈ। ਗੁਰ ਪੂਰਾ ਜੋਤੀ ਜੋਤ ਸਰੂਪ ਹਰਿ, ਇਕ ਚਲਾਏ ਸ਼ਬਦ ਸੱਚਾ ਤੀਰ ਹੈ। ਗੁਰ ਪੂਰਾ ਗੁਰਮੁਖਾਂ ਮਾਣ ਦੇਵੇ ਸ਼ਬਦ ਸੱਚੀ ਦਾਤ ਵਿਚ ਜਹਾਨ ਹੈ। ਗੁਰ ਪੂਰਾ ਗੁਰਸਿਖ ਤੇਰਾ ਸੱਚਾ ਦੀਨ ਈਮਾਨ ਹੈ। ਕਲਜੁਗ ਮਾਇਆ ਵਿਚ ਨਾ ਰੁਲ, ਨਾ ਬਣਨਾ ਅੰਤ ਨਿਧਾਨ ਹੈ। ਗੁਰ ਪੂਰਾ ਵਡਾ ਸ਼ਾਹੋ ਸ਼ਾਹ ਸੁਲਤਾਨ ਹੈ। ਗੁਰ ਪੂਰਾ ਦਰਗਹਿ ਸਾਚੀ ਗੁਰਮੁਖ ਤੇਰੇ ਨਾਉਂ ਲਾਏ ਸੱਚਾ ਥਾਉਂ ਮਕਾਨ ਹੈ। ਗੁਰ ਪੂਰਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਹੈ। ਗੁਰ ਪੂਰਾ ਗੁਰ ਗੋਪਾਲ। ਗੁਰ ਪੂਰਾ ਦੀਨ ਦਿਆਲ। ਗੁਰ ਪੂਰਾ ਭਗਤ ਵਛਲ ਰਛਕ ਕਿਰਪਾਲਾ। ਗੁਰ ਪੂਰਾ ਨਾ ਕੋਈ ਕਰੇ ਬਚਨ ਅਧੂਰਾ, ਬਣ ਜਾਏ ਮਾਤ ਸੂਰਾ ਉਤਰੇ ਪੂਰਾ, ਜੋਤੀ ਜਗੇ ਨੂਰੋ ਨੂਰਾ ਜਿਉਂ ਕੋਹਤੂਰਾ, ਮਿਲਿਆ ਹਰਿ ਸੱਚਾ ਸਰਬ ਕਲਾ ਭਰਪੂਰਾ ਨਾ ਵਸੇ ਦੂਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਡ ਦਾਤਾ ਵਡ ਵਡ ਵਡ ਸੂਰਾ। ਤਨ ਮੰਦਰ ਅਪਰ ਅਪਾਰਾ। ਮਨ ਬੰਦਰ ਫਿਰੇ ਦਹਿ ਦਿਸ਼ ਧਾਰਾ। ਨਾ ਪਾਏ ਕੋਈ ਸ਼ਬਦ ਭੰਡਾਰਾ। ਨਾ ਸਿਰ ਧਰਾਏ ਇਹਦੇ ਆਰਾ। ਜੋਤ ਸਰੂਪੀ ਵਸੇ ਅੰਦਰ, ਆਪੇ ਪਾਏ ਸਾਰਾ। ਮਤ ਮਨ ਬੁੱਧ ਹਰਿ ਵਿਚ ਟਿਕਾਈ। ਗੁਰਮੁਖ ਵਿਰਲੇ ਆਈ ਸੁਧ, ਕਲਜੁਗ ਜੀਵ ਆਤਮ ਹੋਈ ਹਲਕਾਈ। ਪੰਜੇ ਚੋਰ ਅੱਠੇ ਪਹਿਰ ਕਰਦੇ ਰਹਿਣ ਯੁਧ, ਲੱਗੀ ਰਹੇ ਤੇਰੇ ਘਰ ਸੱਚੇ ਲੜਾਈ। ਮਨ ਚੰਚਲ ਹਾਰਾ ਉਤੇ ਵਸੇ ਬੁੱਧ, ਮਤ ਥੱਲੇ ਰਹੀ ਸ਼ਰਮਾਈ। ਦੂਜੀ ਵਸਤ ਹਰਿ ਰੱਖੀ ਨਾਲ ਬੁੱਧ, ਮਾਰ ਲੱਫੜ ਥੱਲੇ ਦੇਵੇ ਲਾਹੀ। ਰਸਨਾ ਜਪਿਆ ਸਾਚਾ ਨਾਂ, ਚਿੱਟਾ ਹੋਇਆ ਦੁੱਧ, ਅਗਿਆਨ ਅੰਧੇਰ ਸਰਬ ਮਿਟ ਜਾਈ। ਨਿਰਮਲ ਹੋਏ ਗੁਰਸਿਖ ਤੇਰੀ ਬੁੱਧ, ਸੁਰਤ ਸ਼ਬਦ ਮੇਲ ਮਿਲਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸ਼ਬਦ ਸੱਚੀ ਡੋਰੀ ਆਪੇ ਦਏ ਬੰਨ੍ਹਾਈ। ਵਸ ਨਾ ਆਵੇ ਇਹ ਮਨ ਵਿਚੋਂ ਤਨ ਭਰਮ ਭੁਲੇਖਾ ਨਿਕਲੇ ਜੰਨ। ਉਤੇ ਪਾਏ ਸ਼ਬਦ ਛੱਪਰੀ ਛੰਨ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਦਰ ਬੈਠਾ ਸਭ ਨੂੰ ਲਾਏ ਡੰਨ। ਏਕਾ ਰੱਖਣਾ ਚਰਨ ਧਿਆਨ। ਰੱਖਣੀ ਓਟ ਸ੍ਰੀ ਭਗਵਾਨ। ਸ਼ਬਦ ਗਾਉਣਾ ਖਿੱਚ ਕਮਾਨ। ਨੇਤਰ ਬੰਦ ਕਰਾਉਣਾ, ਕੰਨ ਨਾ ਸੁਣਨਾ ਕੋਈ ਸ਼ਬਦ ਅੰਧ ਅੰਧਿਆਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪ੍ਰਗਟ ਹੋਏ ਜੋਤ ਸਰੂਪੀ ਵਡ ਮਿਹਰਬਾਨ। ਸੋਹੰ ਸ਼ਬਦ ਰਸਨਾ ਗਾਏ। ਸਵਾਸ ਸਵਾਸ ਹਰਿ ਧਿਆਏ। ਤਨ ਖੇੜਾ ਵਸਾਏ, ਮਾਸ ਗਰਾਸ ਮੁਖੋਂ ਆਪ ਛੁਡਾਏ। ਹਰਿ ਹਿਰਦੇ ਕਰੇ ਵਾਸ, ਲੱਗੇ ਕਾਇਆ ਰੋਗ ਗਵਾਏ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਿੰਤਾ ਸੋਗ ਸਰਬ ਮਿਟਾਏ। ਏਕਾ ਗਾਏ ਸ਼ਬਦ ਸਵਾਸਾ। ਮਾਨਸ ਜਨਮ ਹੋਏ ਰਾਸਾ। ਕਾਇਆ ਤਨ ਦੁੱਖ ਰਹੇ ਨਾ ਮਾਸਾ। ਰਸਨਾ ਕਹੇ ਧੰਨ ਧੰਨ ਗਾਉਂਦੀ ਰਹੇ ਕਰ ਕਰ ਹਾਸਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਜ ਘਰ ਆਤਮ ਰੱਖੇ ਵਾਸਾ। ਅੰਤਮ ਅੰਤ ਨਾਮ ਮਿਲੀ ਵਡਿਆਈ। ਭੁੱਲਿਆ ਰੁਲਿਆ ਜੀਵ ਜੰਤ, ਨਾ ਹੋਇਆ ਕੋਈ ਸਹਾਈ। ਇੱਕ ਵਿਛੋੜਾ ਪਿਆ ਕੰਤ, ਨਾ ਕੋਈ ਮੇਲ ਮਿਲਾਈ। ਜੋਤੀ ਜੋਤ ਸਰੂਪ ਹਰਿ, ਆਪੇ ਵੇਖੇ ਸਭਨੀਂ ਥਾਈਂ। ਵੇਖੇ ਹਰਿ ਪਵਣ ਮਸਾਣਾ। ਇਕੋ ਮਾਰੇ ਸ਼ਬਦ ਬਾਣਾ। ਜੋਤ ਸਰੂਪੀ ਸਾਚਾ ਰਾਣਾ। ਭੂਤ ਪ੍ਰੇਤਾਂ ਵਸ ਕਰਾਨਾ। ਇਕ ਲੱਖ ਅੱਸੀ ਹਜ਼ਾਰ ਸ਼ਬਦ ਡੋਰੀ ਨਾਲ ਬੰਧਾਨਾ। ਗੁਰ ਨਾਨਕ ਤੇਰਾ ਲਿਖਿਆ ਸ਼ਬਦ, ਕਲਜੁਗ ਜੀਆਂ ਹੱਥ ਨਾ ਆਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਰਸਨਾ ਆਪੇ ਗਾਣਾ। ਗੁਰ ਨਾਨਕ ਇਹ ਸ਼ਬਦ ਅਲਾਇਆ। ਵਿਚ ਬੰਗਾਲੇ ਇਹ ਸੁਣਾਇਆ। ਮਰਦਾਨਾ ਬਣਿਆ ਭੇਡੂ, ਗੁਰ ਪੂਰੇ ਆਪ ਛੁਡਾਇਆ। ਸਾਰੇ ਰੋਵਣ ਕੱਢ ਕੱਢ ਲਕੀਰਾ, ਨਾ ਸਕੇ ਕੋਈ ਛੁਡਾਇਆ। ਏਕਾ ਇਕ ਨਿਰੰਕਾਰ, ਕਰੋੜ ਉਨੰਜਾ ਏਕਾ ਸ਼ਬਦ ਬਣਾਇਆ। ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਸ਼ਬਦ ਚਲਾਇਆ। ਉਸ ਦਾ ਫਲ ਇਹ ਰਖਾਇਆ। ਤ੍ਰੈਲੋਕੀ ਨੂੰ ਆਪ ਬੰਧਾਇਆ। ਆਪੇ ਬੰਨ੍ਹੇ ਮਨ ਚਿਤ ਸੁਰਤ ਲਾਇਆ। ਨਾਮ ਨਿਰਬਾਣ ਤੀਰ ਚਲਾਇਆ। ਜੇਤੀਆਂ ਮੁਸ਼ਕਲਾਂ ਤੇਤੀਆਂ ਆਸਾਨ ਕਰਾਇਆ। ਮਸਾਣ ਪੌਣਾ ਕਾ ਰੂਪ, ਸ਼ਬਦ ਡੋਰ ਨਾਲ ਬੰਧਾਇਆ। ਕਿੰਗਰਾ ਕਿੰਗਰਾ ਉਤੋਂ ਢਾਹਿਆ। ਨਾਨਕ ਤੇਰਾ ਲਿਖਿਆ ਸ਼ਬਦ ਨਾ ਕਿਸੇ ਮਿਟਾਇਆ। ਜਮ ਕਾ ਬੇਟਾ ਬੰਨ੍ਹ ਵਖਾਇਆ। ਕਾਲਕਾ ਮਾਤ ਦਏ ਦੁਹਾਇਆ। ਨਾਨਕ ਚਲ ਕੇ ਕਿਧਰੋਂ ਆਇਆ। ਸ਼ਬਦ ਫਾਹ ਜਿਸ ਨੇ ਪਾਇਆ। ਲੋਹੇ ਦੇ ਸੰਗਲ ਨਾਲ ਬੰਧਾਇਆ। ਜੋਤੀ ਜੋਤ ਸਰੂਪ ਹਰਿ, ਨਾਨਕ ਤੇਰੀ ਰਸਨਾ ਚਲਿਆ ਤੀਰ, ਪ੍ਰਗਟ ਹੋਏ ਨਿਹਕਲੰਕ ਦੇਵੇ ਫੇਰ ਲਿਖਾਇਆ। ਗੁਰ ਨਾਨਕ ਬੱਧੇ ਸਾਰੇ ਪੀਰ। ਇਕ ਚਲਾਏ ਸ਼ਬਦ ਤੀਰ। ਸਭਨਾਂ ਪਾਏ ਆਪ ਵਹੀਰ। ਮਰਦਾਨੇ ਦਿੱਤੀ ਇਕੋ ਧੀਰ। ਸਭ ਦੇ ਪੜਦੇ ਦੇਵੇ ਚੀਰ। ਗੁਰ ਨਾਨਕ ਤੇਰੀ ਕੌਣ ਮਿਟਾਏ, ਚਿੱਟੇ ਉਤੇ ਲੱਗੀ ਕਾਲੀ ਲਕੀਰ। ਪਹਿਲੇ ਮਦਿਰਾ ਮਾਸ ਤਜਾਉਂਣਾ। ਦੂਜੇ ਰਸਨਾ ਨਾਲ ਗਾਉਣਾ। ਤੀਜੇ ਨੇਤਰ ਤੀਜੇ ਨੈਣ ਦਰਸ ਦਿਖਾਉਣਾ। ਚੌਥੇ ਪੌੜੇ ਸਾਚੇ ਘਰ ਉਪਰ ਚੜ੍ਹ ਸਾਚੇ ਧਾਮ ਵਾਸ ਰਖਾਉਣਾ। ਪੰਚਮ ਪੰਚਾ ਰਾਣੀ ਕਲਜੁਗ ਮਾਇਆ ਬੇਮੁਹਾਣੀ ਕਾਇਆ ਵਿਚੋਂ ਬਾਹਰ ਕਢਾਉਣਾ। ਜੋਤੀ ਜੋਤ ਸਰੂਪ ਹਰਿ ਆਪਣਾ ਆਪੇ ਮੇਲ ਮਿਲਾਉਣਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ ਸ਼ਬਦ ਡੋਰ ਨਾਲ ਗੁਰਮੁਖ ਸਾਚੇ ਆਪ ਬੰਧਾਉਣਾ। ਕਾਮ ਕਰੋਧ ਲੋਭ ਮੋਹ ਹੰਕਾਰ ਨਾ ਤੁੱਟੇ ਜੰਜ਼ਾਲ, ਹੋਇਆ ਕੰਗਾਲ ਤਨ ਨਾ ਬਣਾਇਆ ਸੱਚੀ ਧਰਮਸਾਲ। ਨਾ ਮਿਲਿਆ ਹਰਿ ਅਨਮੁਲੜਾ ਲਾਲ। ਨਾ ਬਣਿਆ ਕੋਈ ਵਿਚ ਦਲਾਲ। ਜਿਹੜਾ ਦੇਵੇ ਸੱਚਾ ਥਾਂ ਵਖਾਲ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਲਏ ਸੁਰਤ ਸੰਭਾਲ। ਇਕ ਨਾਮ ਸਰਬ ਪ੍ਰਧਾਨ। ਪੰਚਾਂ ਚੋਰਾਂ ਮਾਰੇ ਇਕ ਸ਼ਬਦ ਬਾਣ। ਆਪੇ ਬੰਨ੍ਹੇ ਸਾਚੀ ਡੋਰ, ਗੁਰਮੁਖ ਰੱਖੇ ਚਰਨ ਧਿਆਨ। ਦੁੱਖ ਰੋਗ ਜਾਏ ਨਿਵਾਰ, ਦੀਪਕ ਜਗੇ ਨੂਰੋ ਨੂਰਾ, ਨਾ ਆਤਮ ਦਿਸੇ ਸੁੰਞ ਮਸਾਨ। ਮਿਟ ਜਾਏ ਅੰਧ ਘੋਰਾ, ਚੁਕਾਏ ਜੰਮ ਕੀ ਕਾਨ। ਪੰਚੇ ਜੂਠੇ ਝੂਠੇ ਪਾਉਂਦੇ ਰਹਿਣ ਅੰਦਰ ਸ਼ੋਰ, ਨਾ ਸੁਣਨ ਸ਼ਬਦ ਸੱਚਾ ਕਾਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੱਚਾ ਨਾਮ ਰਿਦੇ ਵਸਾਏ ਕਾਰਜ ਸਿਧੇ ਆਪ ਕਰਾਏ, ਆਤਮ ਵਿਧੇ ਤੀਰ ਚਲਾਏ ਆਪੇ ਕਰੇ ਆਤਮ ਧਿਆਨ। ਜੋਤ ਜਗਾਏ ਬਹੱਤਰ ਨਾੜ। ਬਾਹਰ ਕੱਢੇ ਝੂਠੀ ਧਾੜ। ਮਾਇਆ ਅਗਨ ਵਿਚ ਦੇਵੇ ਸਾੜ। ਜੋਤੀ ਜੋਤ ਸਰੂਪ ਹਰਿ, ਪੰਚਾਂ ਚੋਰਾਂ ਬਾਹਰ ਰੱਖੇ ਦਰ ਦਰਵਾਜਿਉਂ ਝਾੜ। ਤਨ ਚੜ੍ਹਿਆ ਰਹੇ ਅਫਾਰ। ਨਾ ਲੱਥੇ ਉਤੋਂ ਭਾਰ। ਨਾ ਆਵੇ ਕਿਸੇ ਸਾਰ। ਦੁੱਖ ਲੱਗਾ ਅਪਰ ਅਪਾਰ। ਜੋਤ ਸਰੂਪੀ ਕਿਰਪਾ ਕਰ ਆਏ ਚਲ ਦਵਾਰ। ਲੱਗੇ ਤਨ ਅਫਾਰਾ ਉਲਟੇ ਸਾਹ । ਦੁਖੀ ਰਹੇ ਜੀਵ ਵਿਚਾਰਾ, ਕੋਈ ਛੁਟਕਾਰਾ ਕਰਾਵੇ ਨਾਹ। ਪ੍ਰਭ ਅਬਿਨਾਸ਼ੀ ਪਾਵੇ ਸਾਰਾ, ਸੋਹੰ ਦੇਵੇ ਸਾਚੀ ਧਾਰਾ, ਜੋ ਜਨ ਰਸਨਾ ਲਏ ਗਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਸਵਾਮੀ ਸਾਰਾ ਦੁੱਖ ਦਰਦ ਦਏ ਬਾਹਰ ਕਢਾ। ਚਰਨ ਕਵਲ ਉਪਰ ਧਵਲ ਰਹੇ ਮਵਲ, ਪ੍ਰਗਟ ਹੋਏ ਕਾਹਨਾ ਸਵਲ, ਬੇਮੁਖਾਂ ਆਤਮ ਹੋਈ ਬਵਲ, ਨਾ ਆਤਮ ਖਿੜਿਆ ਕਿਸੇ ਕਵਲ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਰਿਹਾ ਮਵਲ। ਸਚ ਦਵਾਰਾ ਮੰਗੀ ਸਾਚੀ ਭਿੱਛਾ। ਜੋਤ ਸਰੂਪੀ ਹਰਿ ਕਰਤਾਰਾ, ਕਰੇ ਪੂਰੀ ਇੱਛਾ। ਦੇਵੇ ਨਾਮ ਸ਼ਬਦ ਭੰਡਾਰਾ, ਸਾਚੀ ਦੇਵੇ ਸਿੱਖਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਲੇਖ ਦਰ ਘਰ ਸਾਚੇ ਆਪੇ ਦੇਵੇ ਲਿਖਾ। ਸ਼ਬਦ ਗਾਉਣਾ ਪ੍ਰਭ ਅਬਿਨਾਸ਼ ਸਾਚਾ ਪਾਉਣਾ। ਸਰਬ ਘਟ ਵਾਸ ਰਿਦੇ ਵਸਾਉਣਾ। ਹੋਏ ਬੰਦ ਖਲਾਸ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੱਠੇ ਪਹਿਰ ਸੰਞ ਸਵੇਰ ਰਿਦੇ ਵਸਾਉਣਾ। ਮਿਲੀ ਸਚ ਵਸਤ ਰੱਖਣੀ ਜਗਤ ਸੰਭਾਲ। ਕਲਜੁਗ ਵੇਲਾ ਅੰਤਮ ਆਇਆ, ਨਾ ਹੋਣਾ ਕਦੇ ਕੰਗਾਲ। ਸਚ ਦਾਤ ਹਰਿ ਝੋਲੀ ਪਾਏ, ਸੋਹੰ ਸ਼ਬਦ ਵੱਡਾ ਧਨ ਮਾਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਬਣਿਆ ਸੱਚਾ ਵਿਚੋਲਾ ਜਗਤ ਦਲਾਲ। ਚਰਨੀ ਸੀਸ ਨਿਵਾਈ ਜਾ। ਰਸਨਾ ਨਾਲ ਗਾਈ ਜਾ। ਹਿਰਦੇ ਵਿਚ ਵਸਾਈ ਜਾ। ਹਉਮੈ ਰੋਗ ਗਵਾਈ ਜਾ। ਆਤਮ ਜੋਤ ਜਗਾਈ ਜਾ। ਅਗਿਆਨ ਅੰਧੇਰ ਮਿਟਾਈ ਜਾ। ਸਵਛ ਸਰੂਪੀ ਪ੍ਰਗਟ ਹੋਇਆ, ਦਰ ਘਰ ਸਾਚੇ ਸਾਚਾ ਦਰਸ਼ਨ ਪਾਈ ਜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰਸਨਾ ਨਾਲ ਧਿਆਈ ਜਾ। ਰਸਨਾ ਧਿਆਉਣਾ ਪੰਧ ਮੁਕਾਉਣਾ। ਆਤਮ ਪੜਦਾ ਸਾਚਾ ਲਾਹੁਣਾ। ਜੋਤੀ ਜੋਤ ਸਰੂਪ ਹਰਿ, ਪ੍ਰਗਟ ਹੋਏ ਦਰ ਘਰ ਸਾਚੇ ਮੰਦਰ ਕਾਇਆ ਅੰਦਰ ਦਰਸ ਦਿਖਾਉਣਾ। ਤਨ ਮਾਟੀ ਇਕ ਬਣਾਇਆ। ਅਚਰਜ ਖੇਲ ਹਰਿ ਰਚਾਇਆ। ਦੂਜਾ ਮੇਲ ਮਨ ਕਰਾਇਆ। ਤੀਜੇ ਕਾਇਆ ਮੰਦਰ ਵਿਚ ਟਿਕਾਇਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੋਹਾਂ ਵੇਖ ਵਿਚਾਰੇ ਪਾਵੇ ਸਾਰੇ, ਆਤਮ ਦੁੱਖੜਾ ਦੇਵੇ ਲਾਹਿਆ। ਤਨ ਮਨ ਦੋਏ ਹੋਏ ਰੋਗੀ। ਆਤਮ ਹੋਈ ਜਗਤ ਵਿਜੋਗੀ। ਕੋਈ ਨਾ ਲੱਗੇ ਸੱਚਾ ਭੋਗੀ। ਅੱਠੇ ਪਹਿਰ ਬਣਿਆ ਰਹੇ ਆਤਮ ਰੋਗੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੋਹਾਂ ਵਿਚੋਂ ਪੀੜ ਪਿੜਾਏ, ਅੰਮ੍ਰਿਤ ਸਾਚਾ ਸੀਰ ਪਿਆਏ, ਕਟੇ ਹਉਮੇ ਰੋਗੀ। ਜੋਤ ਜਗਾਏ ਤੇਰੀ ਵਿਚ ਲਲਾਟ। ਆਪ ਕਰਾਏ ਪਿਛਲਾ ਪੂਰਾ ਘਾਟ। ਸਾਚਾ ਰਸ ਰਸਨਾ ਲੈਣਾ ਚਾਟ। ਤੀਜੇ ਲੋਇਣ ਪੜਦਾ ਜਾਣਾ ਪਾਟ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਹੱਥੀਂ ਰਿਹਾ ਕਾਟ। ਹਰਿ ਨੇਤਰ ਨੀਰ ਵਿਰੋਲੇ। ਤੇਰਾ ਤੀਜਾ ਨੈਣ ਖੋਲ੍ਹੇ। ਵਿਚੋਂ ਬੈਠਾ ਹਰਿ ਜੀ ਬੋਲੇ। ਜਿਹੜਾ ਵੱਸਿਆ ਰਹਿੰਦਾ ਉਹਲੇ। ਕਾਇਆ ਡੂੰਘੇ ਅੰਧੇਰ ਭੜੋਲੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਆਪ ਬਣਾਏ, ਨਾ ਵਿਚ ਮਾਤ ਦੇ ਡੋਲੇ। ਏਕਾ ਦੇਵੇ ਜੋਤੀ ਨੂਰ। ਸ਼ਬਦ ਦੇਵੇ ਸਾਚੀ ਤੂਰ। ਪ੍ਰਭ ਅਬਿਨਾਸ਼ੀ ਵਡਾ ਦਾਤਾ ਸੂਰ। ਆਤਮ ਤੇਰੀ ਹਰਸ ਮਿਟਾਏ ਸਰਬ ਕਲਾ ਭਰਪੂਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਸਾ ਮਨਸਾ ਸਭ ਦੀ ਪੂਰ। ਚਰਨ ਪ੍ਰੀਤੀ ਲੈਣੀ ਜੋੜ। ਦਰ ਘਰ ਸਾਚੇ ਆਏ ਗੁਰ ਪੂਰਾ, ਕਿਸੇ ਨਾ ਦੇਵੇ ਮੋੜ। ਸਾਚੇ ਰਾਹੇ ਆਪੇ ਪਾਏ, ਨਾ ਕਰੇ ਤੋੜ ਵਿਛੋੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਬਿਠਾਏ ਚੜ੍ਹਾਏ ਸ਼ਬਦ ਸਾਚੇ ਘੋੜ। ਸੱਚਾ ਸ਼ਬਦ ਪਵਣ ਅਸਵਾਰਾ। ਵਸਦਾ ਰਹੇ ਕਾਇਆ ਮਹੱਲ ਮੁਨਾਰਾ। ਰਾਹ ਸਾਚਾ ਦੱਸਦਾ ਰਹੇ, ਉਠ ਸੋਇਆ ਜੀਵ ਗਵਾਰਾ। ਹਰਿ ਹਿਰਦੇ ਸਦਾ ਵਸਦਾ ਰਹੇ, ਜੋਤ ਸਰੂਪੀ ਨਿਰਾਹਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ ਦੇਵੇ ਵਰ, ਜਾਣਾ ਤਰ ਨਹਾਉਣਾ ਅੰਮ੍ਰਿਤ ਸਾਚੇ ਸਰ, ਕਲਜੁਗ ਅੰਤ ਭੁਲ ਨਾ ਜਾਣਾ। ਨਾਮ ਸੱਚਾ ਸਚ ਸੁਗਾਤੀ। ਆਤਮ ਸਾਚੀ ਜੋਤ ਜਗਾਏ, ਨਾ ਕੋਈ ਰੱਖੇ ਦੀਵਾ ਬਾਤੀ। ਜੋਤੀ ਜੋਤ ਸਰੂਪ ਹਰਿ, ਆਪ ਮਿਟਾਏ ਕਲਜੁਗ ਤੇਰੀ ਅੰਧੇਰੀ ਰਾਤੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰਸਨਾ ਗਾਣ ਸੋ ਜਨ ਹੋਏ ਚਤੁਰ ਸੁਜਾਨ ਵਿਚ ਲੋਕਮਾਤੀ। ਸਿਰ ਪੈਰਾਂ ਤਨ ਲੱਗੀ ਅੱਗ। ਤੱਤੀ ਵਾ ਰਹੀ ਵਗ। ਗੁਰ ਪੂਰੇ ਸਾਚੇ ਕਿਰਪਾ ਕਰ, ਮੁਖ ਲਗਾ ਸੋਹੰ ਸ਼ਬਦ ਸੱਚਾ ਸਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰੋਗ ਸੋਗ ਸਰਬ ਮਿਟਾਏ ਵਡ ਦਾਤਾ ਸੂਰਾ ਸਰਬਗ। ਦੁੱਖ ਦਰਦ ਹਰਿ ਦੇਵੇ ਭੰਨ। ਸੋਹੰ ਸ਼ਬਦ ਸੁਣਾਵੇ ਕੰਨ। ਆਪ ਵਸਾਵੇ ਤਨ ਮੰਦਰ ਸਾਚੇ ਤਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰੋਗਾਂ ਸੋਗਾਂ ਚਿੰਤਾ ਕਰਮ ਵਿਯੋਗਾਂ ਲਾਏ ਡੰਨ। ਜੀਵ ਅੰਞਾਣਾ ਹੋਏ ਬਵਰਾ। ਪ੍ਰਭ ਆਪ ਪਛਾਣੇ ਗਹਿਰਾ ਗਵਰਾ। ਅੰਦਰ ਬਾਹਰ ਬਾਹਰ ਅੰਦਰ ਇਕ ਰੋਗ ਇਕ ਸੋਗ, ਮਾਨਸ ਜਨਮ ਨਾ ਅਜੇ ਸਵਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਮੇਟੇ ਚਾਰ ਚੁਫੇਰੇ ਜੋ ਲੱਗਾ ਰਹੇ ਦਵਰਾ। ਦੁੱਖ ਪੀੜ ਆਪ ਬੰਧਾਈ। ਸਾਚੀ ਬੀੜ ਇਕ ਰਖਾਈ। ਦੇਵੇ ਪੀੜ ਸ਼ਬਦ ਵੇਲਣਾ ਰਿਹਾ ਚਲਾਈ। ਗੁਰਮੁਖ ਸਾਚਾ ਆਇਆ ਦਰ, ਚੁੱਕਿਆ ਡਰ ਆਪੇ ਲਏ ਹਰਿ ਛਡਾਈ। ਔਖਾ ਦਿਸੇ ਰਾਹ ਵਿਚ ਸੰਸਾਰ। ਏਥੇ ਮਿਲਦਾ ਫਾਹ, ਜੇ ਕੋਈ ਜਾਏ ਭੁਲ ਗਵਾਰ। ਜੋ ਜਨ ਰਸਨਾ ਗਾਏ ਸਾਹੋ ਸਾਹ, ਬੇੜਾ ਕਰਦਾ ਪਾਰ। ਚਰਨ ਲਾਗ ਜੇ ਕੋਈ ਅੱਗੋਂ ਕਰੇ ਨਾਹ, ਮਾਰੇ ਸ਼ਬਦ ਡਾਹਢੀ ਮਾਰ। ਗੁਰਸਿਖ ਮੰਨੇ ਸਾਚਾ ਭਾਣਾ ਕਰੇ ਹਾਂ ਹਾਂ, ਫੜ ਫੜ ਬਾਹੋਂ ਕਲ ਜਾਏ ਤਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਔਖੀ ਘਾਟੀ ਆਪ ਦਿਸਾਏ, ਮਦਿਰਾ ਮਾਸ ਰਸਨਾ ਤਜਾਏ, ਨਾ ਕੋਈ ਕਰੇ ਅਹਾਰ। ਮਦਿਰਾ ਮਾਸ ਜਿਸ ਜਨ ਤਜਾਉਣਾ। ਗੁਰ ਦਰ ਸਾਚੇ ਫੇਰ ਆਉਣਾ। ਪਹਿਲੋਂ ਦੋਏ ਜੋੜ ਸੀਸ ਝੁਕਾਉਣਾ। ਪਿਛਲੀ ਭੁਲ ਦਰ ਬਖ਼ਸ਼ਾਉਣਾ। ਅੱਗੇ ਰਾਹੇ ਆਪੇ ਪਾਉਣਾ। ਦੇਵੇ ਮਤ ਦੇਵੇ ਧੀਰਜ ਯਤ, ਭੁਲਿਆਂ ਆਪ ਸਮਝਾਉਣਾ। ਸ਼ਬਦ ਬੀਜੇ ਸਾਚੇ ਵਤ, ਸੋਹੰ ਬੀਜ ਆਪਣੀ ਹੱਥੀਂ ਆਪ ਬਿਜਾਣਾ। ਆਪਣੀ ਰਸਨਾ ਚਰਖਾ ਲੈਣਾ ਕੱਤ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੱਠੇ ਪਹਿਰ ਆਪ ਧਿਆਵਣਾ। ਪੀ ਅੰਮ੍ਰਿਤ ਪੂਰੀ ਹੋਏ ਆਸ। ਆਪ ਬੁਝਾਏ ਤੇਰੀ ਲੱਗੀ ਸੱਚੀ ਪਿਆਸ। ਸਾਚੀ ਦਾਤ ਵਿਚ ਰਲਾਏ ਆਪਣਾ ਆਪ, ਤੇਰੇ ਮੁਖ ਲਗਾਏ ਹੋਇਆ ਰਹੇ ਦਾਸ। ਏਕਾ ਸੁਖ ਤਨ ਉਪਜਾਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰੇ ਸੁਖਾਲੇ ਸਾਸ ਗਰਾਸ। ਇਕ ਇਕੱਲਾ ਅਰਜ ਗੁਜ਼ਾਰੇ। ਪ੍ਰਭ ਪਾਵੇ ਸਾਰਿਆਂ ਸਾਰੇ। ਖਿੱਚੇ ਵਿਚੋਂ ਇਕ ਭਰਿਆ ਹੰਕਾਰੇ। ਕਰੇ ਬੇਨੰਤੀ ਇਕ ਦਵਾਰੇ। ਹਉਮੇ ਵਿਚੋਂ ਸਭ ਦੇ ਮਾਰੇ। ਭੈਣਾਂ ਭਾਈਆਂ ਮਾਤਾ ਪਿਤਾ, ਇਕੋ ਬਖ਼ਸ਼ੇ ਸਾਚਾ ਇਕ ਪਿਆਰੇ। ਪੁੱਤਾਂ ਧੀਆਂ ਸਾਚਾ ਜੀਆਂ, ਇਕੋ ਰੱਖੇ ਸਾਚੀ ਧਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰੇ ਆਪੇ ਲਾਹੇ ਸਰਬ ਅਫਾਰੇ। ਰਖਣਾ ਚਰਨ ਧਿਆਨ। ਅੱਗੇ ਮਿਲੇ ਸ਼ਬਦ ਬਬਾਣ। ਸਾਚਾ ਦਰ ਘਰ ਗੁਰਮੁਖ ਵਿਰਲੇ ਪਾਣ। ਚਲ ਕੇ ਆਇਣ ਦਰ ਕਰਨ ਚਰਨ ਧੂੜ ਇਸ਼ਨਾਨ। ਸਚ ਭੰਡਾਰਾ ਆਤਮ ਦਵਾਰਾ ਹਰਿ ਦੇਵੇ ਭਰ, ਬਣਾਏ ਚਤੁਰ ਸੁਜਾਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਝੋਲੀ ਪਾਏ ਜੋ ਜਨ ਮੰਗੇ ਸ਼ਬਦ ਸੱਚਾ ਦਾਨ। ਰੋਗ ਅਵੱਲੜਾ ਕਾਇਆ ਅੰਦਰ। ਨਾ ਜੀਵੜਾ ਹੋਏ ਸੁਖਲੜਾ, ਢਹਿੰਦਾ ਜਾਏ ਝੂਠਾ ਮੰਦਰ। ਪ੍ਰਭ ਅਬਿਨਾਸ਼ੀ ਫੜਿਆ ਪਲੜਾ, ਰੋਗ ਸੋਗ ਮਿਟਾਏ ਵੜਿਆ ਰਹੇ ਵਿਚ ਅੰਦਰੇ ਅੰਦਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹੋਏ ਸਹਾਈ ਜੂਹ ਜੰਗਲ ਵਿਚ ਪਹਾੜ ਡੂੰਘੀ ਕੰਦਰ। ਸ਼ਬਦ ਦਾਨ ਜਿਸ ਜਨ ਮੰਗਿਆ। ਦਰ ਘਰ ਸਾਚੇ ਮੂਲ ਨਾ ਸੰਗਿਆ। ਸਾਚਾ ਸ਼ਬਦ ਤਨ ਸੁਹਾਏ, ਸੋਹੰ ਸ਼ਬਦ ਸਾਚਾ ਕੰਗਣਾ। ਇਕੋ ਰਾਮ ਨਜ਼ਰੀ ਆਏ, ਦੂਜਾ ਦਰ ਨਾ ਕੋਈ ਮੰਗਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪ੍ਰਗਟ ਹੋਏ ਦਰਸ ਦਿਖਾਏ ਹਰਸ ਮਿਟਾਏ, ਮਾਨਸ ਜਨਮ ਨਾ ਹੋਣ ਦੇਵੇ ਭੰਗਣਾ। ਮੰਗੋ ਮੰਗ ਇਕ ਕਰਤਾਰ। ਦੇਵੇ ਸੱਚਾ ਰੰਗ ਸੋਹੰ ਸ਼ਬਦ ਅਪਰ ਅਪਾਰ। ਹੋਏ ਸਹਾਈ ਅੰਗ ਸੰਗ, ਕਲਜੁਗ ਅੰਤਮ ਦੇਵੇ ਤਾਰ। ਆਪੇ ਕਟੇ ਭੁੱਖ ਨੰਗ, ਵਡ ਦਾਤਾ ਹਰਿ ਦਾਤਾਰ। ਅੰਮ੍ਰਿਤ ਸਾਚਾ ਸੀਰ ਪਿਆਏ ਗੰਗ, ਕਾਇਆ ਰੱਖੇ ਠੰਡੀ ਠਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਦੇਵੇ ਨਾਮ ਅਧਾਰ। ਪਹਿਲੇ ਆਪਣਾ ਮਨ ਸਮਝਾਉਣਾ। ਦਰ ਘਰ ਸਾਚੇ ਫੇਰ ਆਉਣਾ। ਲੋਕ ਲਾਜ ਨੂੰ ਗਲੋਂ ਲਾਹੁਣਾ। ਸਾਚਾ ਤਾਜ ਹਰਿ ਸਾਚੇ ਸਿਰ ਪਹਿਨਾਉਣਾ। ਮਾਰੇ ਸ਼ਬਦ ਆਵਾਜ਼, ਗੁਰਸਿਖ ਸੋਇਆ ਗੂੜ੍ਹੀ ਨੀਂਦ ਪ੍ਰਭ ਅਬਿਨਾਸ਼ੀ ਆਪੇ ਆਪ ਉਠਾਉਣਾ। ਸੱਚਾ ਦੇਵੇ ਧੁਰ ਦਰਗਾਹੀ ਰਾਜ, ਲੱਖ ਚੁਰਾਸੀ ਗੇੜ ਕਟਾਉਣਾ। ਆਪ ਸਵਾਰੇ ਗੁਰਸਿਖ ਤੇਰੇ ਕਾਜ, ਦਰ ਦਰਬਾਨ ਆਪ ਮਿਹਰਵਾਨ ਅਖਵਾਉਣਾ। ਪ੍ਰਗਟ ਹੋਇਆ ਸ਼ੇਰ ਸਿੰਘ ਸੱਚਾ ਮਹਾਰਾਜ, ਨਿਹਕਲੰਕ ਜਿਸ ਨਾਉਂ ਰਖਾਉਣਾ। ਆਤਮ ਦੇਣਾ ਇਕ ਦਿਲਾਸਾ। ਗੁਰ ਪੂਰੇ ਚਰਨ ਰੱਖਣਾ ਭਰਵਾਸਾ। ਚੁਕਾਏ ਮਰਨ ਡਰਨ, ਖੁਲ੍ਹਾਏ ਹਰਨ ਫਰਨ, ਮਾਨਸ ਜਨਮ ਕਰਾਏ ਰਾਸਾ। ਗੁਰਮੁਖ ਵਿਰਲੇ ਵਿਚ ਮਾਤ ਤਰਨ, ਲਾਗ ਸਰਨ ਰਸਨਾ ਰਸ ਤਜਾਉਣਾ ਮਦਿਰਾ ਮਾਸਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕੋ ਸੱਚਾ ਨਾਮ ਜਾਮ ਪਿਆਏ, ਭਰਿਆ ਰਹੇ ਗੁਰਸਿਖ ਤੇਰਾ ਕਾਇਆ ਕਾਸਾ। ਅੰਮ੍ਰਿਤ ਪੀਣਾ ਸੱਚਾ ਜਾਮ। ਸੋਹੰ ਦੇਵੇ ਸੱਚਾ ਨਾਮ। ਪੂਰ ਕਰਾਏ ਆਪੇ ਕਾਮ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕੋ ਸੱਚੀ ਨੀਤੀ ਪਰਖੇ, ਮੰਗੇ ਨਾ ਕੋਈ ਦਾਮ। ਨਾ ਰੱਖੇ ਵਿਚ ਵਿਚੋਲਾ। ਪੂਰ ਕਰਾਏ ਕਾਮ, ਜੋ ਜਨ ਚਰਨ ਹੋਏ ਗੋਲਾ। ਪਰਗਟ ਹੋਇਆ ਘਨਈਆ ਸ਼ਾਮ, ਸ੍ਰਿਸ਼ਟ ਸਬਾਈ ਕੀਆ ਪੜਦਾ ਉਹਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਸ਼ਬਦ ਇਕੋ ਬੋਲਾ ਸੱਚਾ ਬੋਲਾ। ਗੁਰਮਤ ਸਚ ਪਛਾਣ। ਗੁਰਮਤ ਇਕ ਵਖਾਏ ਸੱਚਾ ਤੱਤ ਮੂਰਖ ਮੁਗਧ ਬਣਾਏ ਚਤੁਰ ਸੁਜਾਨ। ਗੁਰਮੁਖ ਸੋਹੰ ਸ਼ਬਦ ਰਸਨਾ ਰਟ, ਤੇਰੀ ਨਾ ਉਬਲੇ ਕਾਇਆ ਰਤ, ਕਿਰਪਾ ਕਰੇ ਮਹਾਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਦਰਸ ਵਾਲੀ ਦੋ ਜਹਾਨ। ਪਹਿਲੋਂ ਕਰਨੀ ਇਕ ਸਲਾਹ। ਕਲਜੁਗ ਅੰਤਮ ਬਣੇ ਕਿਹੜਾ ਸੱਚਾ ਮਲਾਹ। ਦਰ ਉਹਦੇ ਤੇ ਫਬੀਏ, ਪਾਰ ਕਰਾਏ ਫੜ ਕੇ ਬਾਂਹ। ਹੱਡ ਮਾਸ ਨਾ ਰਸਨਾ ਚਬੀਏ, ਬੱਤੀ ਦੰਦ ਦਏ ਭੰਨਾ। ਅੰਤ ਪਾਏ ਧਰਮ ਰਾਏ ਦੇ ਬੰਦੀਏ, ਜਮਦੂਤਾਂ ਹੱਥ ਹਥੌੜੇ ਦਏ ਫੜਾ। ਬੇਮੁਖਾਂ ਕਾਇਆ ਢਾਹੁੰਦੇ ਜਾਣ ਜਿਉਂ ਰੇਤ ਕੰਧੀਏ, ਨਾ ਹੋਏ ਕੋਈ ਸਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚਾ ਹੁਕਮ ਸੁਣਾਏ, ਜੋ ਜਨ ਸੋਹੰ ਸ਼ਬਦ ਰਸਨਾ ਗਾਏ, ਆਪਣੀ ਬਣਤ ਲਏ ਬਣਾ। ਆਪਣੀ ਬਣਤ ਜਿਸ ਜਨ ਬਣਾਉਣੀ। ਲੱਗੀ ਪ੍ਰੀਤ ਤੋੜ ਨਿਭਾਉਣੀ। ਕਲਜੁਗ ਹਰਿ ਵੱਢਣ ਵਾਲਾ ਹਾੜੀ ਸਾਉਣੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕੋ ਵਾਢੀ ਇਕੇ ਵਾਰ ਪਾਉਣੀ। ਸੁੱਕਿਆ ਹਰਿਆ ਹੋਵੇ ਤਨ। ਸਾਚਾ ਸ਼ਬਦ ਜਾਏ ਮਨ। ਪ੍ਰਭ ਬੇੜਾ ਦੇਵੇ ਬੰਨ੍ਹ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਕਰਾਏ ਹਰਿਆ ਤਨ। ਭਾਈ ਭਾਈਆਂ ਰਹੇ ਜੁਦਾਈ। ਨਾ ਕੋਈ ਦੂਜਾ ਮੇਲ ਮਿਲਾਈ। ਤੀਜੇ ਹੋਏ ਆਪ ਸਹਾਈ। ਇਕੋ ਥਾਂ ਦਏ ਬਹਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਬੁੱਧੀ ਸਾਚੀ ਸੁੱਧੀ ਸਭ ਨੂੰ ਦੇ ਸਮਝਾਈ। ਗੁਰ ਪੂਰਾ ਸੇਵ ਕਮਾਇੰਦਾ। ਦਰ ਦੇਵੇ ਸੱਚਾ ਮੇਵਾ, ਸੋਹੰ ਫਲ ਖਵਾਇੰਦਾ। ਪ੍ਰਗਟ ਹੋਇਆ ਵਡ ਦੇਵੀ ਦੇਵਾ, ਜੋਤੀ ਸੱਚੀ ਆਪ ਜਗਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਦਰ ਸਾਚੇ ਮਾਣ ਦਵਾਇੰਦਾ। ਸੇਵਾ ਕਰੇ ਹਰਿ ਦਾਤਾਰ। ਗੁਰਮੁਖਾਂ ਸੀਸ ਛਤਰ ਰਿਹਾ ਝੁਲਾਰ। ਪ੍ਰਗਟ ਹੋਇਆ ਹਰਿ ਜਗਦੀਸ਼ ਜੋਤ ਸਰੂਪੀ ਨਿਰਾਧਾਰ। ਭੇਵ ਚੁਕਾਏ ਬੀਸ ਇਕੀਸ ਸਦੀ ਬੀਸ ਕਰ ਵਿਚਾਰ। ਕਿਆ ਕੋਈ ਕਰੇ ਗੁਰਮੁਖ ਤੇਰੀ ਰੀਸ, ਪ੍ਰਭ ਬੇੜਾ ਕਰ ਜਾਏ ਪਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬਣਿਆ ਰਹੇ ਸੇਵਾਦਾਰ। ਸੇਵਾ ਕਰੇ ਸੱਚੀ ਸਰਕਾਰਾ। ਗੁਰਮੁਖਾਂ ਆਏ ਚਲ ਦਵਾਰਾ। ਆਪ ਮਿਟਾਏ ਲੱਗੀ ਭੁੱਖਾ, ਦੇਵੇ ਆਪਣੇ ਹੱਥਾਂ ਨਾਲ ਪਿਆਰਾ। ਇਕ ਉਪਜਾਏ ਸੱਚਾ ਸੁਖਾ, ਜਗਾਏ ਜੋਤ ਕਾਇਆ ਮਹੱਲ ਮੁਨਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੰਗਣ ਆਇਆ ਗੁਰਸਿਖਾਂ ਦਾ ਦਰ ਦਵਾਰਾ। ਗੁਰਮੁਖਾਂ ਦਰ ਹਰਿ ਜੀ ਆਏ। ਆਪਣੀ ਝੋਲੀ ਅੱਗੇ ਡਾਹੇ। ਸਚ ਪ੍ਰੀਤੀ ਕੋਈ ਝੋਲੀ ਪਾਏ। ਭੁਲ ਬਖ਼ਸ਼ੇ ਜੋ ਪਿਛੇ ਕੀਤੀ, ਅੱਗੇ ਮਾਰਗ ਪਾਏ। ਕਲਜੁਗ ਔਧ ਅੰਤ ਗਈ ਬੀਤੀ, ਸਤਿਜੁਗ ਮਾਤ ਧਰਾਏ, ਕਾਇਆ ਕਰੇ ਸੀਤਲ ਸੀਤੀ, ਅੰਮ੍ਰਿਤ ਸੱਚਾ ਜਾਮ ਪਿਆਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਘਰ ਆਇਆਂ ਪੂਰੀ ਇੱਛਿਆ ਆਪ ਕਰਾਏ। ਦਰ ਸੱਚੇ ਦਰਬਾਰ। ਦੋਏ ਜੋੜ ਕਰ ਨਿਮਸਕਾਰ। ਕਿਰਪਾ ਕਰ ਸਾਚਾ ਹਰਿ ਦੁੱਖ ਦਰਦ ਦਏ ਨਿਵਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਤਾਰੇ ਨਾਰੀ ਨਾਰ। ਨਰ ਨਾਰੀ ਹਰਿ ਤਰਾਇੰਦਾ। ਕਰਾਏ ਗੁਰਸਿਖ ਗੁਰ ਸੰਗਤ ਪਿਆਰੀ, ਸਾਚੀ ਰੀਤ ਇਕ ਚਲਾਇੰਦਾ। ਕਰੇ ਖੇਲ ਵਿਚ ਸੰਸਾਰੀ, ਕਿਰਪਾ ਕਰ ਅਪਰ ਅਪਾਰੀ, ਸ਼ਬਦ ਡੋਰੀ ਨਾਲ ਬੰਧਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਸੰਗਤ ਤੇਰਾ ਮਾਣ ਵਿਚ ਜਹਾਨ ਆਪੇ ਆਣ ਰਖਾਇੰਦਾ। ਰੱਖੇ ਮਾਣ ਹਰਿ ਵਿਚ ਜਹਾਨਾ। ਗੁਰਮੁਖ ਸਾਚੇ ਸੰਤ ਜਨਾਂ ਪ੍ਰਭ ਅਬਿਨਾਸ਼ੀ ਸਾਚਾ ਛਤਰ ਸੀਸ ਝੁਲਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪ੍ਰਗਟ ਹੋਏ ਵਡ ਬਲੀ ਬਲਵਾਨਾ। ਨਿਹਕਲੰਕ ਛਤਰ ਝੁਲਾਇੰਦਾ। ਆਪ ਸੁਹਾਏ ਥਾਨ ਬੰਕ, ਗੁਰ ਸੰਗਤ ਸੰਗ ਰਲਾਇੰਦਾ। ਇਕੋ ਰਖਾਏ ਇਕੋ ਅੰਗ, ਸੋਹੰ ਗੀਤ ਸੱਚਾ ਰਸਨਾ ਜਾਪ ਜਪਾਇੰਦਾ। ਮਾਤ ਪਿਤ ਛੱਡਣ ਭੈਣਾਂ ਭਾਈਆਂ ਤਾਈਂ, ਭਾਈ ਸਕਾ ਰਾਹ ਅੱਡੋ ਅੱਡ ਰਖਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਆਪਣੇ ਚਰਨ ਲਗਾਇੰਦਾ। ਮਹਿੰਮਾ ਅਗਣਤ ਅਪਾਰ ਸਰਬ ਸੁਖਦਾਇਆ। ਕਿਆ ਕੋਈ ਕਰੇ ਵਿਚਾਰ, ਸਾਚੀ ਖੇਲ ਇਕ ਰਘੁਰਾਇਆ। ਦੁੱਖਾਂ ਰੋਗਾਂ ਪਾਏ ਸਾਰ, ਭੂਤ ਪ੍ਰੇਤਾਂ ਬੰਨ੍ਹ ਵਖਾਇਆ। ਫੜ ਫੜ ਵਿਚੋਂ ਕੱਢੇ ਬਾਹਰ, ਸ਼ਬਦ ਡੰਡਾ ਰਿਹਾ ਲਗਾਇਆ। ਲੱਗਾ ਸੱਚਾ ਇਕ ਦਰਬਾਰ, ਰੋਗਾਂ ਸੋਗਾਂ ਕੋਈ ਰਹਿਣ ਨਾ ਪਾਇਆ। ਕਾਇਆ ਦੁੱਖੜੇ ਦਏ ਨਿਵਾਰ, ਕਿਆ ਕੋਈ ਜਾਣੇ ਜੀਵ ਗਵਾਰ, ਨਾ ਦਿਸੇ ਕਿਸੇ ਨਜ਼ਰ ਆਇਆ। ਆਪੇ ਪਾਵੇ ਸਾਰ, ਜਿਸ ਸਾਚੀ ਬਣਤ ਬਣਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਕਟਾਰ ਹੱਥ ਉਠਾਇਆ। ਸਾਚਾ ਦਰ ਹਰਿ ਖੁਲ੍ਹਾਏ। ਅੱਠੇ ਪਹਿਰ ਨਾ ਬੰਦ ਕਰਾਏ। ਦੂਜੀ ਨਾ ਕੋਈ ਵਿਚ ਕੰਧ ਰਖਾਏ। ਭਾਗ ਮੰਦ ਨਾ ਦਰ ਤੇ ਆਏ। ਪ੍ਰਭ ਅਬਿਨਾਸ਼ੀ ਸਦ ਬਖ਼ਸ਼ੰਦ, ਗੁਰਮੁਖਾਂ ਲਏ ਤਰਾਏ। ਖ਼ੁਸ਼ੀ ਕਰਾਏ ਬੰਦ ਬੰਦ, ਅੰਮ੍ਰਿਤ ਸਾਚਾ ਮੁਖ ਚੁਆਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੇ ਧਾਮ ਗੁਰਸਿਖਾਂ ਆਪ ਵਸਾਏ। ਗੁਰਮੁਖ ਵਸਣ ਸਾਚੇ ਥਾਂ। ਜਿਥੇ ਮਿਲੇ ਠੰਡੀ ਛਾਂ। ਦੁੱਖ ਨਾ ਰਹੇ ਵਿਚ ਕਾਇਆ ਕਿਲ੍ਹੇ, ਆਪ ਬੰਨ੍ਹੇ ਸ਼ਬਦ ਡੋਰੀ ਨਾਲ। ਵਡ ਕਾਇਆ ਅੰਧੇਰੀ ਖੱਡੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਆਪ ਪਛਾਣੇ ਕੋਈ ਪਾਏ ਹਿੱਸੇ ਨਾ। ਆਤਮ ਧਿਆਨ ਕਰੇ ਵਿਚਾਰੇ। ਵੇਖ ਵਿਚਾਰੇ ਦੁੱਖ ਲੱਗੇ ਭਾਰੇ। ਜੋਤ ਸਰੂਪੀ ਸਾਚਾ ਹਰਿ, ਆਪਣੀ ਕਿਰਪਾ ਆਪੇ ਧਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਭੰਨੇ ਆਪੇ ਡੰਨੇ, ਆਪੇ ਘੜੇ ਆਪੇ ਭੰਨੇ, ਸਾਚਾ ਸ਼ਬਦ ਸੁਣਾਏ ਕੰਨੇ, ਕਰੇ ਖੇਲ ਅਪਾਰੇ। ਸਾਚੀ ਸ਼ਬਦ ਲੱਗੀ ਸੱਟ, ਵੱਜਾ ਕਾਇਆ ਸੱਚਾ ਫੱਟ, ਝੂਠਾ ਭੱਜਣ ਲੱਗਾ ਮਟ, ਜੋਤ ਜਗਣ ਲੱਗੀ ਲਟ ਲਟ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੁੱਖਾਂ ਰੋਗਾਂ ਫੇਰੇ ਆਰੀ ਵਿਚੋਂ ਜਾਏ ਕਟ। ਕਟੇ ਰੋਗ ਕਰ ਤਿੱਖੀ ਧਾਰੀ। ਵਿਚੋਂ ਹੱਡਾਂ ਨਾੜਾਂ ਕੱਢੇ ਬਾਹਰੀ। ਲਹੂ ਮਿਝ ਖਾਣ ਨਾ ਕਰਨ ਕੋਈ ਹੋਰ ਆਹਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਡੋਰੀ ਇਕ ਬੰਧਾਈ, ਵਾਗ ਆਪਣੇ ਹੱਥ ਰਖਾਈ, ਆਪਣਾ ਕਰੇ ਸਚ ਵਿਹਾਰੀ। ਬੀਰ ਬੇਤਾਲੇ ਹੋਏ ਬੇਹਾਲੇ। ਭੱਜਣ ਲੱਗੇ ਝੂਠੇ ਡਾਲੇ। ਟੁੱਟਣ ਲੱਗੇ ਜਗਤ ਜੰਜ਼ਾਲੇ। ਛੁੱਟਣ ਲੱਗੇ ਕਾਇਆ ਦੁਸ਼ਾਲੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਾਇਆ ਬੈਠਾ ਸਭ ਦੀ ਸੁਰਤ ਸੰਭਾਲੇ। ਪਾਵੇ ਸਾਰ ਕਰ ਵਿਚਾਰ। ਅੰਮ੍ਰਿਤ ਬਰਖੇ ਠੰਡੀ ਧਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਕਰਾਏ ਏਕਾ ਆਪਣੀ ਸੱਚੀ ਕਾਰ। ਗੁਰ ਸੰਗਤ ਮਿਲ ਮੰਗਲ ਗਾਇਆ। ਕਲਜੁਗ ਵੱਜਾ ਸੰਗਲ, ਪ੍ਰਭ ਅਬਿਨਾਸ਼ੀ ਗਲੋਂ ਤੁੜਾਇਆ। ਅੰਤਮ ਵੇਲੇ ਫੜਿਆ ਲੜ, ਆਪਣੇ ਨਾਲ ਬੰਨ੍ਹਾਇਆ। ਦਰ ਘਰ ਸਾਚੇ ਬੈਠਾ ਸ੍ਰਿਸ਼ਟ ਸਬਾਈ ਨਾਲ ਰਿਹਾ ਲੜ, ਸ਼ਬਦ ਸਰੂਪੀ ਖੇਲ ਰਚਾਇਆ। ਸਚਖੰਡ ਨਿਵਾਸੀ ਵਿਚ ਮਾਤ ਗੁਰਮੁਖ ਸਾਚੇ ਅੰਦਰ ਬੈਠਾ ਵੜ, ਆਪਣਾ ਭੇਵ ਛੁਪਾਇਆ। ਮਾਰੀ ਰੱਖੀ ਡਾਹਢੀ ਦੜ, ਅੰਤਮ ਲਏ ਫੜ, ਨਾ ਸਕੇ ਕੋਈ ਛੁਡਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਭਾਣਾ ਆਪਣੇ ਹੱਥ ਰਖਾਇਆ। ਗੁਰ ਸੰਗਤ ਗੁਰ ਦਰ ਖ਼ੁਸ਼ੀ ਮਨਾਈਆ। ਵਾਹ ਵਾਹ ਮਿਲੀ ਸੱਚੀ ਵਡਿਆਈਆ। ਦੇਵੇ ਨਿਥਾਵਿਆਂ ਥਾਂ ਆਪਣੇ ਚਰਨ ਬਹਾਈਆ। ਆਪੇ ਬਣੇ ਪਿਤਾ ਮਾਂ, ਆਪਣੀ ਗੋਦ ਰਿਹਾ ਉਠਾਈਆ। ਆਪੇ ਫੜੇ ਗੁਰਮੁਖਾਂ ਬਾਂਹ, ਪਾਰ ਕਿਨਾਰਾ ਇਕ ਰਖਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਵਿਚ ਮਾਤ ਦੇਣ ਆਇਆ ਵਧਾਈਆ। ਮਾਤਲੋਕ ਦਏ ਵਧਾਈ। ਗੁਰ ਸੰਗਤ ਖ਼ੁਸ਼ੀ ਮਨਾਈ। ਚੜ੍ਹੀ ਰਹੇ ਸਾਚੀ ਰੰਗਤ, ਨਾ ਸਕੇ ਕੋਈ ਲਾਹੀ। ਬਣ ਜਾਏ ਸਾਚੀ ਸੰਗਤ, ਮਦਿਰਾ ਮਾਸ ਰਸਨਾ ਤਜਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਵੇਲੇ ਕਲਜੁਗ ਹੋਏ ਆਪ ਸਹਾਈ। ਗੁਰ ਸੰਗਤ ਗੁਰ ਪੂਰਾ ਪਾਇਆ। ਰਸਨਾ ਹਰਿ ਹਰਿ ਸਾਚਾ ਗਾਇਆ। ਦਰ ਘਰ ਸਾਚੇ ਆਪ ਸੁਹਾਏ, ਰਲ ਮਿਲ ਏਕਾ ਨਾਮ ਸੱਚਾ ਰਾਮ, ਆਪਣੀ ਰਸਨਾ ਗਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਸਾਚਾ ਹਰਿ, ਦਰ ਘਰ ਸਾਚੇ ਪਾਇਆ। ਸੱਚੇ ਘਰ ਮਿਲਿਆ ਸ਼ਾਹ। ਪ੍ਰਭ ਅਬਿਨਾਸ਼ੀ ਬੇਪ੍ਰਵਾਹ। ਲੇਖ ਲਿਖਾਏ ਅੰਤਮ ਅਥਾਹ। ਧਾਰੀ ਭੇਖ ਬੈਠਾ ਜਾਣੇ ਕੋਈ ਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕ ਰਖਾਏ ਨਾਂ। ਆਪੇ ਬੋਲੇ ਬੋਲ ਬੁਲਾਏ। ਵਿਚ ਵਿਚੋਲਾ ਨਾ ਕੋਈ ਰਖਾਵੇ। ਪੜਦਾ ਉਹਲਾ ਸਰਬ ਹਟਾਵੇ। ਕਾਇਆ ਡੋਲਾ ਵੇਖ ਵਖਾਣੇ, ਅੰਤਮ ਦੁੱਖ ਉਠਾਵੇ। ਛੱਡਣਾ ਪੈਣਾ ਦੇਹੀ ਚੋਲਾ, ਨਾ ਕੋਈ ਅੰਤ ਛੁਡਾਵੇ। ਇਕ ਮਿਲੇ ਨਾਮ ਅਨਮੋਲਾ, ਦੁੱਖਾਂ ਰੋਗਾਂ ਪਾਰ ਕਰਾਵੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੂਰੇ ਤੋਲ ਤੋਲਾ, ਆਪਣਾ ਕਰਮ ਆਪ ਕਰਾਵੇ। ਗੁਰਸਿਖ ਤਾਰ ਤਾਰ। ਕਰ ਕਰ ਪਿਆਰ। ਆਤਮ ਸਭ ਵੇਖ ਵਿਚਾਰ। ਦਰ ਬੈਠੇ ਨਰ ਨਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਦੇਵੇ ਆਪੇ ਪਾਏ ਸਾਰ। ਘਨਕਪੁਰ ਵਾਸਿਆ। ਲਾਹੇ ਕਾਇਆ ਤਨ ਏਕਾ ਲੱਗੀ ਅੱਠੇ ਪਹਿਰ ਉਦਾਸਿਆ। ਦਰ ਘਰ ਸਾਚੇ ਦੇਵੇ ਪੈਜ ਸਵਾਰ, ਕਰੇ ਬੰਦ ਖਲਾਸਿਆ। ਸਾਚਾ ਸ਼ਬਦ ਦੇਵੇ ਤਨ ਸ਼ਿੰਗਾਰ, ਮਾਨਸ ਜਨਮ ਹੋਏ ਰਹਿਰਾਸਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਬੰਨ੍ਹੇ ਸਾਚੀ ਧਾਰ। ਸਾਚਾ ਨਾਉਂ ਜਗਤ ਵਣਜਾਰਾ। ਮਿਲੇ ਏਕਾ ਸੱਚਾ ਥਾਉਂ, ਨਾ ਲੱਭੇ ਕਿਸੇ ਹੋਰ ਦਵਾਰਾ। ਸਦਾ ਪੀਓ ਖਾਓ, ਦੁੱਖ ਭੁੱਖ ਨਾ ਲੱਗੇ ਭਾਰਾ। ਤਨ ਕਾਇਆ ਨਾਲ ਹੰਢਾਓ, ਅੰਤਮ ਉਤਰੇ ਪਾਰਾ। ਪ੍ਰਭ ਅਬਿਨਾਸ਼ੀ ਪੂਰਾ ਪਾਓ, ਪਾਏ ਅੰਤਮ ਸਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਜਨ ਮੰਗਣ ਆਏ ਚਰਨ ਦਵਾਰਾ। ਚਰਨ ਦਵਾਰ ਸੱਚਾ ਧਾਮ। ਚਰਨ ਦਵਾਰ ਪੂਰਨ ਹੋਏ ਕਾਮ। ਚਰਨ ਦਵਾਰ ਇਕ ਪਿਲਾਏ ਸੱਚਾ ਜਾਮ। ਚਰਨ ਦਵਾਰ ਆਪ ਮਿਟਾਏ ਅੰਧ ਅੰਧੇਰੀ ਸ਼ਾਮ। ਚਰਨ ਦਵਾਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਆਇਣ ਚਲ ਦਰਗਹਿ ਸਾਚੀ, ਹਰਿ ਆਪ ਰਖਾਏ ਨਾਮ। ਦਰਗਹਿ ਸਾਚੀ ਸਚ ਟਿਕਾਨਾ। ਗੁਰਮੁਖ ਵਿਰਲਾ ਜਾਣੇ ਜਿਸ ਮਿਲਿਆ ਨਾਮ ਨਿਧਾਨਾ। ਜੋ ਜਨ ਚਲੇ ਪ੍ਰਭ ਕੇ ਭਾਣੇ, ਆਤਮ ਦੇਵੇ ਸੁਖ ਮਹਾਨਾ। ਕਲਜੁਗ ਜੀਵ ਹੋਏ ਅੰਧੇ ਕਾਣੇ, ਭੁੱਲਿਆ ਹਰਿ ਭਗਵਾਨਾ। ਆਪੇ ਫੜੇ ਫੜ ਸਿਆਣੇ, ਕਾਇਆ ਡੂੰਘਰ ਤਾਲ ਨਾ ਕੋਈ ਰੱਖੇ ਵੰਞ ਮੁਹਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜੀਆਂ ਦੀ ਆਪੇ ਜਾਣਾਂ। ਆਪੇ ਜਾਣੇ ਵੇਖ ਵਿਚਾਰੇ, ਬੇਮੁਖ ਭੰੁਨੇ ਜੀਵ ਭੁੰਨੇ ਜਿਉਂ ਭਠਿਆਲੇ ਦਾਣੇ। ਸ਼ਬਦ ਫੁੰਕਾਰਾ ਦੇਵੇ ਮਾਰ। ਗੁਰਮੁਖ ਸਾਚਾ ਰੰਗ ਸਾਚਾ ਮਾਣੇ ਡਿੱਗੇ ਚਰਨ ਦਵਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰ। ਅਵਤਾਰ ਨਰ ਹਰਿ ਵੇਖ ਵਖਾਣੇ। ਦਰ ਘਰ ਜੰਗਲ ਜੂਹ ਪਹਾੜ, ਵੇਖੇ ਵਿਚ ਉਜਾੜ, ਨੇਤਰ ਪੇਖੇ ਆਪ ਰਖਾਏ, ਸਭ ਨੂੰ ਡੋਰ ਸ਼ਬਦ ਨਾਲ ਬੰਧੇ ਪੀਰ ਔਲੀਏ ਗੌਂਸ ਸ਼ੇਖੇ, ਬੀਰ ਬੇਤਾਲੇ ਖੜੇ ਰਹਿਣ ਦਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਭਾਣਾ ਆਪੇ ਰਿਹਾ ਕਰ। ਭਾਣਾ ਰੱਖੇ ਹੱਥ ਸੱਚਾ ਰਾਣਾ ਹਰਿ ਕਰਤਾਰ। ਗੁਰਮੁਖ ਸਾਚੇ ਸੁਖ ਸਾਚਾ ਮਾਣਾ, ਮਿਲਿਆ ਕੰਤ ਸੱਚਾ ਭਤਾਰ। ਸੋਹੰ ਸ਼ਬਦ ਲਾਏ ਆਤਮ ਬਾਣਾ, ਬਜ਼ਰ ਕਪਾਟੀ ਚੀਰ ਹੋਏ ਪਾਰ। ਆਪ ਪਹਿਨਾਏ ਤਨ ਚਿੱਟਾ ਬਾਣਾ, ਸੋਹੰ ਸ਼ਬਦ ਕਰ ਸ਼ਿੰਗਾਰ। ਗੁਰਮੁਖ ਸਾਚੇ ਸੁਘੜ ਸਿਆਣੇ ਜੋ ਜਨ ਰਸਨਾ ਰਹੇ ਉਚਾਰ। ਦਰ ਘਰ ਸਾਚੇ ਰੰਗ ਸਾਚਾ ਮਾਣਾ, ਉਤਰੇ ਸਿਰ ਦਾ ਭਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਗਨ ਭੱਠੀ ਇਕ ਤਪਾਈ, ਸਭ ਨੂੰ ਵਿਚ ਦੇਵੇ ਡਾਰ। ਅਗਨ ਭੱਠਾ ਰਿਹਾ ਤਪ। ਪ੍ਰਗਟ ਹੋਏ ਤਿੰਨੇ ਤਪ। ਬੇਮੁਖ ਜੀਵਾਂ ਸ਼ਬਦ ਸਰੂਪੀ ਲੜਨਾ ਸੋਹੰ ਇੱਕੋ ਸੱਪ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਮਾਣ ਤਾਣ ਰਖਾਏ ਏਕਾ ਦੇਵੇ ਸੱਚਾ ਜਪ। ਸੱਚਾ ਜਾਪ ਆਪ ਜਪਾਉਣਾ। ਆਇਆ ਆਪ ਆਪਣਾ ਆਪ ਵਖਾਉਣਾ। ਮਾਰੇ ਤੀਨੋ ਤਾਪ, ਵਡ ਪ੍ਰਤਾਪ ਦੁੱਖ ਰੋਗ ਸਰਬ ਮਿਟਾਉਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬਖ਼ਸ਼ੇ ਪਾਪ ਸਰਾਪ ਜੋ ਜਨ ਦਰ ਆਏ ਭੁਲ ਬਖ਼ਸ਼ਾਉਣਾ। ਪਾਪੀ ਬੰਦੇ ਆਤਮ ਅੰਧੇ। ਕਲਜੁਗ ਹੋਏ ਭਾਗ ਮੰਦੇ। ਕਾਇਆ ਚੋਲੀ ਹੋਏ ਗੰਦੇ। ਇਕ ਗਵਾਇਆ ਪਰਮਾਨੰਦੇ। ਝੂਠੇ ਲੱਗੇ ਮਾਇਆ ਧੰਦੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਚਰਨ ਲਗਾਏ ਆਪ ਬਣਾਏ ਸਾਚੇ ਬੰਦੇ। ਚਰਨ ਲਾਗ ਹੋਏ ਚਤੁਰਾਈ। ਗੁਰਮੁਖ ਸਾਚੇ ਪਰਮਗਤ ਪਾਈ। ਆਪ ਰਖਾਏ ਧੀਰਜ ਯਤ ਸੰਤੋਖ, ਦੇਵੇ ਸੁਖ ਕਲਜੁਗ ਅੰਤਮ ਹੋਏ ਮੋਖ, ਲਏ ਆਪ ਛੁਡਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਾਗ ਲਗਾਏ ਸੁੱਕੀ ਕੁੱਖ ਕਰੇ ਆਪ ਹਰਿਆਈ। ਇਕ ਇਕ ਆਵੇ ਗੁਰਸਿਖ ਉਠ। ਪ੍ਰਭ ਅਬਿਨਾਸ਼ੀ ਇਕ ਇਕ ਦੇਵੇ ਭਰ ਭਰ ਮੁੱਠ। ਦਰ ਘਰ ਸਾਚਾ ਕੋਇ ਨਾ ਜਾਏ ਰੁੱਠ। ਗੁਰਮੁਖ ਸਾਚਾ ਲੁਕਿਆ ਰਹੇ ਨਾ ਕੋਈ ਗੁੱਠ। ਪ੍ਰਭ ਅਬਿਨਾਸ਼ੀ ਕਿਰਪਾ ਕਰ, ਕਲਜੁਗ ਅੰਤਮ ਗਿਆ ਤੁਠ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇਮੁਖਾਂ ਹੱਥ ਫੜਾਏ ਜੂਠੇ ਝੂਠੇ ਠੁੱਠ। ਪ੍ਰਭ ਅਬਿਨਾਸ਼ੀ ਪਾਏ ਵੰਡੀ। ਗੁਰਮੁਖ ਵੇਖੇ ਵਿਚ ਨੌਂ ਖੰਡੀ। ਆਪ ਚਲਾਏ ਸਾਚੀ ਡੰਡੀ , ਸ੍ਰਿਸ਼ਟ ਸਬਾਈ ਹੋਈ ਰੰਡੀ। ਆਤਮ ਹੋਈ ਸਰਬ ਘੁਮੰਡੀ। ਚਾਰੋਂ ਤਰਫ ਚਮਕੇ ਚੰਡੀ। ਘਰ ਘਰ ਦਿਸੇ ਨਾਰ ਰੰਡੀ। ਬੇਮੁਖਾਂ ਵੱਢੀ ਜਾਏ ਕੰਡੀ, ਸੁੱਟੀ ਜਾਏ ਰਾਹ ਡੰਡੀ। ਕਰੀ ਜਾਏ ਖੰਡ ਖੰਡੀ। ਭੰਨੀ ਜਾਏ ਕੱਚੇ ਅੰਡੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਅੰਤਮ ਰਹਿਣ ਨਾ ਦੇਵੇ ਜੀਵ ਕੋਈ ਪਖੰਡੀ। ਸਾਚਾ ਨਾਮ ਬਣੇ ਵਰਤਾਰਾ। ਗੁਰਮੁਖਾਂ ਝੋਲੀ ਪਾਏ ਕਰ ਕਰ ਪਿਆਰ ਅਪਰ ਅਪਾਰਾ। ਦੋਹੀਂ ਹੱਥੀਂ ਆਪ ਵਰਤਾਏ, ਬਣਿਆ ਹਰਿ ਸੱਚਾ ਵਰਤਾਰਾ। ਤੋਟ ਕੋਈ ਨਾ ਆਏ, ਅਤੁਟ ਰਹੇ ਭੰਡਾਰਾ। ਜੋਤੀ ਜੋਤ ਸਰੂਪ ਹਰਿ, ਕੋਟਨ ਕੋਟ ਮੰਗਦੇ ਰਹਿਣ ਦਵਾਰਾ। ਪ੍ਰਭ ਅਬਿਨਾਸ਼ੀ ਵਡਾ ਭੂਪ। ਨਾ ਕੋਈ ਰੰਗ ਨਾ ਕੋਈ ਰੂਪ। ਗੁਰਮੁਖ ਸਾਚੇ ਵਿਚ ਪਸਾਰੇ ਇਕੋ ਇਕ ਜੋਤ ਸਰੂਪ। ਨਿਹਕਲੰਕ ਨਰ ਅਵਤਾਰਾ ਸ਼ਬਦ ਦਾਤ ਪਾਏ ਝੋਲੀ, ਗੁਰਮੁਖ ਟਿਕਾਏ ਤੇਰੀ ਕਾਇਆ ਡੋਲੀ, ਆਪ ਬਣਾਏ ਦਰ ਘਰ ਸਾਚੇ ਦੀ ਸਾਚੀ ਗੋਲੀ। ਕਲਜੁਗ ਅੰਤਮ ਵਕਤ ਸੁਹਾਏ, ਬੇਮੁਖਾਂ ਵਿਆਹੇ ਬੋਲੀ। ਭਿੰਨੜੀ ਰੈਣ ਰਾਣੀ ਸੰਗ ਰਲਾਏ, ਪੂਰੇ ਤੋਲ ਅੰਤਮ ਤੋਲੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਰੰਗੇ ਕਾਇਆ ਚੋਲੀ। ਵੰਡੀ ਜਾਏ ਨਾਮ ਅਪਾਰਾ। ਆਪੇ ਬਣੇ ਸਚ ਭਤਾਰਾ। ਗੁਰਮੁਖ ਬਣਾਏ ਸਾਚੀ ਨਾਰਾ। ਮੇਲ ਮਿਲਾਵਾ ਕੰਤ ਪਿਆਰਾ। ਆਤਮ ਸੱਚਾ ਸੁੱਤਾ ਪੈਰ ਪਸਾਰਾ। ਕਲਜੁਗ ਜੀਵ ਬਾਹਰ ਭੌਂਦੇ ਫਿਰਦੇ, ਵਿਚ ਨਾ ਵੇਖੇ ਹਰਿ ਗਿਰਧਾਰਾ। ਗੁਰਮੁਖਾਂ ਆਪ ਸੁਹਾਏ ਸਾਚੀ ਰੁੱਤਾ, ਦੇਵੇ ਸ਼ਬਦ ਅਪਰ ਅਪਾਰਾ। ਬੇਮੁਖਾਂ ਵੱਢੇ ਨੱਕ ਗੁੱਤਾਂ, ਕਰੇ ਅੰਤ ਖੁਆਰਾ। ਕਲਜੁਗ ਜੀਵ ਅੰਤਮ ਰਹਿ ਜਾਏ ਸੁੱਤਾ, ਨਾ ਪਾਵੇ ਕੋਈ ਸਾਰਾ। ਗੁਰਮੁਖ ਸਾਚੇ ਹਰਿ ਆਪੇ ਪਾਲੇ ਜਿਉਂ ਪਾਲਣ ਮਾਵਾਂ ਪੁੱਤਾਂ, ਬਣਾਏ ਸਚ ਦੁਲਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰਾ। ਵੰਡੀ ਜਾਏ ਨਾਮ ਵਡ ਪ੍ਰਬੀਨ। ਪੂਰ ਕਰਾਏ ਕਾਮ, ਹੋਇਆ ਗੁਰਮੁਖਾਂ ਅਧੀਨ। ਕਲਜੁਗ ਤੇਰੀ ਅੰਧੇਰੀ ਸ਼ਾਮ ਮਿਟਾਏ, ਮਿਲਾਏ ਰੂਸਾ ਚੀਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਥਾਉਂ ਥਾਈਂ ਆਪੇ ਭੰਨੇ ਸਭ ਦੀ ਹੰਕਾਰੀ ਬੀਨ। ਵੰਡੀ ਜਾਏ ਨਾਮ ਨਿਧਾਨਾ। ਗੁਰਮੁਖ ਦਰ ਆਏ ਕਰੇ ਪ੍ਰਵਾਨਾ। ਸੋਹੰ ਦੇਵੇ ਇਕੋ ਇਕ ਸੱਚੋ ਸਚ ਨਿਸ਼ਾਨਾ। ਸਾਚਾ ਝੰਡਾ ਆਪ ਝੁਲਾਏ, ਵਡ ਬਲੀ ਬਲਵਾਨਾ। ਸੱਤੇ ਰੰਗ ਆਪ ਲਿਖਾਏ, ਸਤਿਜੁਗ ਸਾਚੇ ਤੇਰਾ ਇਹ ਨਿਸ਼ਾਨਾ। ਤਿੰਨੇ ਲੇਖ ਲਿਖਾਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨਾ। ਵੰਡੀ ਜਾਏ ਨਾਮ ਦਾਤ। ਗੁਰਮੁਖਾਂ ਸਚ ਸੁਗਾਤ। ਭਾਗ ਲਗਾਏ ਵਿਚ ਮਾਤ। ਮਰਨ ਡਰਨ ਚੁਕਾਏ ਹਰਿ ਕਮਲਾਪਾਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਮਿਟਾਏ ਕਲਜੁਗ ਤੇਰੀ ਅੰਧੇਰੀ ਰਾਤ। ਵੰਡੀ ਜਾਏ ਨਾਮ ਨਿਧਾਨ। ਗੁਰਮੁਖ ਸਾਚੇ ਪੀਣ ਖਾਣ। ਏਥੇ ਓਥੇ ਤੋਟ ਨਾ ਆਏ, ਮਿਲੇ ਦਰਗਹਿ ਸਾਚੀ ਮਾਣ। ਵਿਚੋਂ ਹਉਮੇ ਖੋਟ ਗਵਾਏ, ਜੋ ਜਨ ਰਸਨਾ ਗਾਣ। ਬੇਮੁਖ ਕਲਜੁਗ ਜੀਵ ਆਲ੍ਹਣਿਉਂ ਡਿੱਗੇ ਬੋਟ, ਨਾ ਕੋਈ ਉਠਾਏ, ਅੰਤਕਾਲ ਪਛਤਾਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਸੋਹੰ ਆਤਮ ਚੋਟ ਲਗਾਏ ਚੜ੍ਹਾਏ ਸ਼ਬਦ ਬਬਾਣ। ਉਠਿਆ ਸਿੱਖ ਬਲੀ ਬਲਵਾਨ। ਹਰਿ ਦਰ ਬੈਠਾ ਹੋਇਆ ਨੌਜਵਾਨ। ਸਾਚੇ ਲੇਖ ਹਰਿ ਸਾਚੇ ਲਿਖਿਆ, ਦੂਸਰ ਹੋਰ ਨਾ ਵਿਚ ਜਹਾਨ। ਸਾਚੀ ਲਿਖਤ ਹਰਿ ਆਪ ਲਿਖਾਈ, ਨਾ ਸਕੇ ਕੋਈ ਮੇਟ ਮਿਟਾਨ। ਸਤਿਜੁਗ ਸਾਚਾ ਰੰਗ ਤੇਰੇ ਨੇਤਰ ਦਿਆਂ ਵਖਾਲ, ਸ੍ਰਿਸ਼ਟ ਸਬਾਈ ਖ਼ਾਕ ਰੁਲਾਨ। ਤੇਰੀ ਆਤਮ ਵੱਜਦੀ ਰਹੀ ਸੱਚੀ ਵਧਾਈ, ਬੈਠਾ ਦਿਸਦਾ ਰਹੇ ਭਗਵਾਨ। ਰਸਨਾ ਗਾਉਂਦੇ ਰਹਿਣਾ ਚਾਈਂ ਚਾਈਂ, ਬਣਿਆ ਰਹੀਂ ਪ੍ਰਭ ਪੂਰੇ ਦਾ ਬਾਲ ਨਿਧਾਨ। ਆਪ ਉਠਾਏ ਫੜ ਫੜ ਬਾਹੀਂ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ। ਸਤਿਜੁਗ ਬਣ ਜਾ ਛੋਟਾ ਬਾਲਾ। ਸਿਰ ਦਿੱਤੀ ਦਸਤਾਰ, ਗੁਰ ਸੰਗਤ ਵਿਚ ਕੀਆ ਸ਼ਿੰਗਾਰ, ਤੁੜਾਇਆ ਜਗਤ ਜੰਜ਼ਾਲਾ। ਗਲ ਪਾਇਆ ਫੂਲਾਂ ਹਾਰ, ਅੰਤਮ ਕਲ ਰਾਹ ਦੱਸੇ ਸੁਖਾਲਾ। ਪੂਰ ਕੀਆ ਗੁਰ ਗੁਰਸਿਖ ਪਿਆਰ, ਬਣਿਆ ਆਪ ਰਖਵਾਲਾ। ਸਤਿਜੁਗ ਬੰਨ੍ਹੇ ਸਾਚੀ ਧਾਰ, ਸੋਹੰ ਸ਼ਬਦ ਆਪ ਪਿਆਏ ਅੰਮ੍ਰਿਤ ਕਾਇਆ ਭਰ ਪਿਆਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਦਾਨ ਤੇਰੀ ਝੋਲੀ ਪਾਏ, ਗੁਰਸਿਖ ਕਦੇ ਨਾ ਹੋਏ ਕੰਗਾਲਾ। ਤੇਰੀ ਆਤਮ ਇਕ ਟਿਕਾਇਆ, ਹਰਿ ਅਨਮੁਲੜਾ ਲਾਲ। ਇਸ ਦਾ ਮੁੱਲ ਨਾ ਕਿਸੇ ਚੁਕਾਇਆ, ਨਾ ਕੋਈ ਬਣਿਆ ਵਿਚ ਦਲਾਲ। ਸਾਚਾ ਲਾਲ ਕਿਸੇ ਹੱਥ ਨਾ ਆਇਆ, ਆਪ ਲਪੇਟਿਆ ਤੇਰੀ ਕਾਇਆ ਸਚ ਸੱਚੇ ਰੁਮਾਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੂਜੀ ਵਸਤ ਨਾਲ ਰਲਾਈ, ਅੰਮ੍ਰਿਤ ਸੁਹਾਵਾ ਤਾਲ। ਅੰਮ੍ਰਿਤ ਸੁਹਾਵਾ ਤਾਲ ਤਾਰੀ ਲਾ। ਉਠ ਗੁਰਮੁਖ ਮਾਰ ਛਾਲ, ਦੁਰਮਤ ਮੈਲ ਸਾਰੀ ਲਾਹ। ਆਤਮ ਜੋਤੀ ਆਪਣੀ ਬਾਲ, ਅਗਿਆਨ ਅੰਧੇਰ ਦਏ ਮਿਟਾ। ਅੰਤਮ ਕਲਜੁਗ ਸੁਰਤ ਸੰਭਾਲ, ਸਤਿਜੁਗ ਸਾਚਾ ਦਏ ਦਿਖਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਲੇਖਾ ਲਿਖਤ ਦਏ ਲਿਖਾ। ਲਿਖੀ ਲਿਖਤ ਨਾ ਕੋਈ ਮੋੜੇ। ਲੱਗੀ ਪ੍ਰੀਤ ਨਾ ਕੋਈ ਤੋੜੇ। ਸਾਚੀ ਬਣਤ ਹਰਿ ਮਿਲਿਆ ਸੱਚਾ ਮੀਤ, ਨਾ ਹੋਣ ਤੋੜ ਵਿਛੋੜੇ। ਆਦਿ ਅੰਤ ਜੁਗਾ ਜੁਗੰਤ ਕਰਦਾ ਆਇਆ ਸਾਚੀ ਰੀਤ, ਜਨ ਭਗਤਾਂ ਘਰ ਵਾਗਾਂ ਆਪੇ ਮੋੜੇ। ਆਪੇ ਬਣੇ ਸਾਚਾ ਮੀਤ, ਪੰਚਮ ਜੇਠ ਚੜ੍ਹ ਕੇ ਸਾਚੇ ਘੋੜੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਸੰਤ ਪਿਆਰਿਆਂ ਆਪੇ ਬਹੁੜੇ। ਗੁਰਮੁਖ ਮੰਗਣ ਹਰਿ ਦਵਾਰਾ। ਸਾਚਾ ਸ਼ਬਦ ਡੰਕ ਵਜਾਏ ਅਪਰ ਅਪਾਰਾ। ਆਤਮ ਇਕੋ ਤਨਕ ਲਗਾਏ, ਖਿੱਚ ਲਿਆਏ ਚਰਨ ਦਵਾਰਾ। ਦਵਾਰ ਬੰਕ ਆਪ ਸੁਹਾਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਨਾਮ ਅਪਰ ਅਪਾਰਾ। ਗੁਰਸਿਖ ਸਾਚੇ ਸਾਚੀ ਸੇਵ ਕਮਾਈ, ਚਰਨ ਛੁਹਾਈ ਦਾਹੜੀ। ਪ੍ਰਭ ਅਬਿਨਾਸ਼ੀ ਆਪਣੀ ਸੇਵਾ ਆਪੇ ਲਾਈ, ਫਿਰਦਾ ਰਹੇ ਸੱਜੇ ਖੱਬੇ ਪਿੱਛੇ ਅਗਾੜੀ। ਜੋਤ ਸਰੂਪੀ ਨਜ਼ਰੀ ਆਏ, ਪ੍ਰਗਟ ਹੋਏ ਦਰਸ ਦਿਖਾਏ, ਚਾਰੋਂ ਤਰਫ ਸ਼ਬਦ ਸਰੂਪੀ ਕਰੇ ਵਾੜੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਦਰ ਭਾਗ ਲਗਾਇਆ, ਬੇਮੁਖਾਂ ਕਿਸਮਤ ਹੋਈ ਮਾੜੀ। ਬੇਮੁਖ ਰੋਵਣ ਰੋ ਰੋ ਪੁਕਾਰਨ। ਆਤਮ ਹੋਇਆ ਰਹੇ ਹੰਕਾਰਨ। ਵੇਲੇ ਅੰਤ ਨਾ ਹੋਏ ਕੋਈ ਸਹਾਰਨ। ਸਾਚੀ ਡੋਲੀ ਜੋ ਤਨ ਬਣਾਈ, ਵੇਲੇ ਅੰਤ ਨਾ ਬਣੇ ਕੋਈ ਕਹਾਰਨ। ਧਰਮ ਰਾਏ ਘਰ ਹੋਈ ਗੋਲੀ, ਬੇਮੁਖ ਜੀਵ ਨਾਰ ਗਵਾਰਨ। ਗੁਰਮੁਖਾਂ ਰੰਗਦਾ ਸਾਚੀ ਚੋਲੀ, ਚੜ੍ਹਾਏ ਰੰਗ ਅਪਰ ਅਪਾਰਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਰਨ ਪ੍ਰੀਤੀ ਘੋਲ ਘੋਲੀ ਆਪੇ ਪਾਏ ਸਾਰਨ। ਜਿਸ ਜਨ ਹੋਏ ਨਾ ਕੋਈ ਸਹਾਰਾ। ਪ੍ਰਭ ਅਬਿਨਾਸ਼ੀ ਅੱਠੇ ਪਹਿਰ ਦੇਵੇ ਪਹਿਰਾ। ਖੜਾ ਰਹੇ ਆਤਮ ਦਰ ਦਵਾਰਾ। ਜੋਤੀ ਜੋਤ ਸਰੂਪ ਹਰਿ, ਗੁਰਮੁਖਾਂ ਰਹੇ ਇਕ ਪਿਆਰਾ। ਗੁਰਸਿਖ ਤੇਰਾ ਹੋਏ ਦਰਬਾਨ। ਜੋਤ ਸਰੂਪ ਹਰਿ ਭਗਵਾਨ। ਆਪ ਬਹਾਏ ਸ਼ਬਦ ਬਬਾਣ। ਦਰਗਹਿ ਸਾਚੀ ਦੇਵੇ ਮਾਣ। ਝੁੱਲੇ ਸੱਚਾ ਇਕ ਨਿਸ਼ਾਨ। ਨਿਹਕਲੰਕ ਬਲੀ ਬਲਵਾਨ। ਜਗੇ ਜੋਤ ਇਕ ਮਹਾਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ।