Granth 04 Likhat 008: 14 Chet 2011 Bikarmi Gurdyal Singh de Greh Meruth

੧੪ ਚੇਤ ੨੦੧੧ ਬਿਕ੍ਰਮੀ ਗੁਰਦਿਆਲ ਸਿੰਘ ਦੇ ਗ੍ਰਹਿ ਮੇਰਠ

ਕਲਜੁਗ ਮਿਟਾਏ ਹਰਿ ਅੰਧੇਰੀ ਰਾਤਾ। ਗੁਰਮੁਖਾਂ ਲਿਆਏ ਦਰ ਸਾਚੇ ਘਰ, ਦੇਵੇ ਵਰ ਪੁਰਖ ਬਿਧਾਤਾ। ਸਚ ਭੰਡਾਰ ਦੇਵੇ ਭਰ, ਮਾਤਲੋਕ ਜਾਏ ਤਰ, ਚਰਨ ਪ੍ਰੀਤ ਬੰਧਾਏ ਸਾਚਾ ਨਾਤਾ। ਆਪ ਚੁਕਾਏ ਜਮ ਕਾ ਡਰ, ਜੋ ਜਨ ਸਰਨੀ ਜਾਏ ਪੜ, ਖੁਲ੍ਹਾ ਰੱਖੇ ਸਦਾ ਦਰ, ਦੇਵੇ ਸੱਚਾ ਸ਼ਬਦ ਸੱਚੀ ਸੁਗਾਤਾ। ਗੁਰਮੁਖ ਵਿਰਲੇ ਸੰਤ ਜਨ ਆਤਮ ਝੋਲੀ ਲੈਣ ਭਰ, ਅੰਤਮ ਕਲ ਨਾ ਜਾਇਣ ਮਰ, ਏਕਾ ਨਹਾਇਣ ਸਾਚੇ ਸਰ, ਨਾ ਕੋਈ ਪੁੱਛੇ ਜਾਤ ਪਾਤਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਸੱਚਾ ਨਾਮ ਦਾਨ ਧੁਰਦਰਗਾਹੀ ਸੋਹੰ ਸ਼ਬਦ ਸੱਚੀ ਇਕ ਸੁਗਾਤਾ। ਸ਼ਬਦ ਦਾਨ ਦੇਵੇ ਹਰਿ। ਬਣ ਗੁਣ ਨਿਧਾਨ ਗੁਰਮੁਖ ਸਾਚਾ ਵਿਚ ਮਾਤ ਜਾਏ ਤਰ। ਬਣੇ ਸੁਜਾਨ ਜੋਤੀ ਜੋਤ ਹਰਿ ਮੇਲ ਮਿਲਾਏ, ਹਉਮੇ ਸਹਿੰਸਾ ਰੋਗ ਗਵਾਏ, ਬੈਠਾ ਹਰਿ ਇਕ ਇਕਾਂਤਾ। ਇਕ ਇਕਾਂਤਾ ਵੇਖ ਵਿਚਾਰੇ। ਅੰਮ੍ਰਿਤ ਦੇਵੇ ਬੂੰਦ ਸਵਾਂਤਾ, ਗੁਰਮੁਖਾਂ ਆਤਮ ਠਾਰੇ। ਕਲਜੁਗ ਮਿਟੇ ਅੰਧੇਰੀ ਰਾਤਾ, ਸਤਿਜੁਗ ਚੜ੍ਹੇ ਚੰਦ ਅਪਾਰੇ। ਗੁਰਮੁਖਾਂ ਮੇਲ ਮਿਲਾਏ ਕਰ ਕਰ ਬਹੁ ਬਿਧ ਭਾਂਤਾ, ਦੇਵੇ ਦਰਸ ਅਗੰਮ ਅਪਾਰੇ। ਆਪੇ ਪਾੜ ਆਏ ਗਗਨ ਦੀਆਂ ਛਾਤਾਂ, ਗੁਰਸਿਖ ਕੁਰਲਾਇਣ ਵੈਣ ਨੈਣ ਪਾਇਣ ਵਿਚ ਮਾਤ ਸਚ ਦੁਲਾਰੇ। ਜੋਤੀ ਜੋਤ ਸਰੂਪ ਹਰਿ, ਅੰਤਮ ਕਲ ਮਾਤ ਜਾਮਾ ਧਾਰੇ। ਗੁਰਸਿਖ ਸਾਚਾ ਵਿਚ ਮਾਤ ਪੁਕਾਰਦਾ। ਅੱਠੇ ਪਹਿਰ ਰੋ ਰੋ, ਮੁਖ ਆਪਣਾ ਸੱਚਾ ਧੋ ਧੋ, ਪ੍ਰਭ ਸਾਚੇ ਵਾਜਾਂ ਮਾਰਦਾ। ਆਤਮ ਬੀਜ ਸਚਾ ਬੋ ਬੋ, ਬਣ ਗਿਆ ਭਿਖਾਰੀ ਸੱਚੇ ਪ੍ਰਵਰਦਿਗਾਰ ਦਾ। ਆਪੇ ਸੁਣੇ ਸਾਚੀ ਸੋ, ਪ੍ਰਗਟ ਖੜਾ ਹੋਵੇ ਅੱਗੇ ਹੋ, ਦੇਵੇ ਦਰਸ ਜੋਤ ਸਰੂਪੀ ਰੰਗ ਹਰਿ ਨਿਰੰਕਾਰ ਦਾ। ਦੁਰਮਤ ਮੈਲ ਜਾਏ ਧੋ ਧੋ, ਗੁਰਮੁਖ ਸਾਚੇ ਸੰਤ ਫੜ ਫੜ ਬਾਹੋਂ ਤਾਰਦਾ। ਸਚ ਸ਼ਬਦ ਦਾਤ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਤੇਰੀ ਅਤਮ ਝੋਲੀ ਡਾਰਦਾ। ਗੁਰਮੁਖ ਤੇਰਾ ਮੂਲ ਚੁਕਾਉਣਾ। ਪਿਛਲਾ ਲਿਖਿਆ ਲੇਖ ਪ੍ਰਭ ਆਇਆ ਆਣ ਮੁਕਾਉਣਾ। ਜੋਤ ਸਰੂਪੀ ਧਾਰੇ ਸੱਚਾ ਭੇਖ, ਦਿਸ ਕਿਸੇ ਨਾ ਆਉਣਾ। ਆਪ ਮਿਟਾਏ ਬਿਧਨਾ ਲਿਖੀ ਰੇਖ, ਸੋਹੰ ਵਟੇ ਨਾਲ ਘਸਾਉਣਾ। ਫਿਰ ਲਾਏ ਸਾਚੀ ਮੇਖ, ਵਿਚ ਮਾਤ ਆਪ ਗਡਾਉਣਾ। ਨਾ ਕੋਈ ਜਾਣੇ ਪੀਰ ਔਲੀਆ ਸ਼ੇਖ਼, ਪ੍ਰਭ ਸਾਚੇ ਆਪ ਮਿਟਾਉਣਾ। ਸ੍ਰਿਸ਼ਟ ਸਬਾਈ ਰਹੀ ਵੇਖ, ਨਿਹਕਲੰਕ ਕਿਹੜੀ ਕੂਟੇ ਆਉਣਾ। ਜੋਤੀ ਜੋਤ ਸਰੂਪ ਹਰਿ, ਧਰ ਭੇਖ ਬੇਮੁਖਾਂ ਅੰਤ ਖਪਾਏ ਮਿਟਾਏ ਜਿਉਂ ਰਾਮਾ ਰਾਵਣਾ। ਗੁਰਮੁਖ ਸਾਚੇ ਤੇਰੀ ਆਤਮ ਸਜੀ। ਸਾਚੀ ਜੋਤ ਗੁਰਮੁਖ ਹਿਰਦੇ ਤੇਰੇ ਜਗੀ। ਬੈਠਾ ਪੜਦੇ ਕੱਜੀ। ਵਿਚ ਰਹਿਣ ਨਾ ਦੇਵੇ ਕਾਇਆ ਖੋਟ, ਏਕਾ ਜੋਤ ਮਾਝੇ ਦੇਸ ਜਗੀ। ਲੱਭਦੇ ਫਿਰਨ ਕੋਟਨ ਕੋਟ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਏਕ ਜੋਤ ਸਰੂਪ ਆਦਿ ਅੰਤ ਜੁਗਾ ਜੁਗੰਤ ਗੁਰਮੁਖ ਸਾਚੇ ਇਕੋ ਰਾਖੋ ਹਰਿ ਓਟ। ਇਕੋ ਓਟ ਹਰਿ ਨਿਰੰਕਾਰ। ਮਾਰੇ ਚੋਟ ਡੰਕ ਡਫਾਰ। ਨਾ ਆਵੇ ਕਦੇ ਤੋਟ, ਭਰੇ ਰਹਿਣ ਸਦ ਭੰਡਾਰ। ਦਰ ਖੜੇ ਰਹਿਣ ਕੋਟਨ ਕੋਟ, ਦੇਵਣਹਾਰ ਆਪ ਦਾਤਾਰ। ਬੇਮੁਖਾਂ ਕਲਜੁਗ ਅਜੇ ਭਰੀ ਨਾ ਪੋਟ, ਜੂਠ ਝੂਠ ਰਹੇ ਝੱਖ ਮਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਪ੍ਰਗਟ ਜੋਤ ਅੰਤਮ ਕਲ ਆਪੇ ਪਾਵੇ ਸਾਰ। ਗੁਰਮੁਖ ਗੁਰਸਿਖ ਦੁਲਾਰਿਆ। ਸਾਚੀ ਮੰਗੀ ਨਾਮ ਭਿੱਖ, ਦੇਣ ਆਵੇ ਹਰਿ ਨਿਰੰਕਾਰਿਆ। ਸਾਚੀ ਸਿੱਖਿਆ ਲੈਣੀ ਸਿੱਖ, ਸਾਚਾ ਨਾਮ ਆਤਮ ਝੋਲੀ ਆਪ ਭਰਾ ਰਿਹਾ। ਆਪ ਮਿਟਾਏ ਆਤਮ ਲੱਗੀ ਤਿਖ, ਅੰਮ੍ਰਿਤ ਨਾਮ ਸੱਚਾ ਸ਼ਬਦ ਗੁਰਮੁਖਾਂ ਮੁਖ ਚੁਆ ਰਿਹਾ। ਆਪ ਮਿਟਾਏ ਦੁੱਖ ਭੁੱਖ, ਇਕ ਉਪਜਾਏ ਸੱਚਾ ਸੁਖ, ਰੋਗ ਸਰਬ ਗਵਾ ਰਿਹਾ। ਗੁਰਮੁਖ ਹਰਿ ਸੁੱਖਣਾ ਸੁੱਖ, ਪ੍ਰਭ ਆਪ ਕਰਾਏ ਉਜਲ ਮੁਖ, ਦਰ ਘਰ ਆਏ ਦਰਸ ਦਿਖਾ ਰਿਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਮਾਤਲੋਕ ਆਇਆ ਜਾਮਾ ਧਾਰ, ਦੇਵੇ ਵਰ ਚੁਕਾਵੇ ਡਰ, ਭਾਣਾ ਆਪਣੇ ਹੱਥ ਰਖਾ ਰਿਹਾ। ਗੁਰਮੁਖ ਸਾਚੇ ਉਠ ਉਠ ਸੰਤ। ਪ੍ਰਭ ਬਣਾਵਣ ਆਇਆ ਤੇਰੇ ਘਰ ਤੇਰੀ ਬਣਤ। ਚਰਨ ਲਾਗ ਜਾਣਾ ਤਰ, ਦੁੱਖ ਹੋਏ ਨਾ ਵੇਲੇ ਅੰਤ ਆਪ ਨੁਹਾਏ ਸਾਚੇ ਸਰ, ਨਾ ਕੋਈ ਜਾਣੇ ਜੀਵ ਜੰਤ। ਖਾਲੀ ਭੰਡਾਰੇ ਰਿਹਾ ਭਰ, ਮੇਲ ਮਿਲਾਵਾ ਸਾਚੇ ਕੰਤ। ਨਾ ਕੋਈ ਵੇਖੇ ਨਾਰੀ ਨਰ, ਨਾ ਕੋਈ ਵੇਖੇ ਦੇਵ ਦੰਤ। ਏਕਾ ਸ਼ਬਦ ਧਾਰ ਸਾਚੀ ਮਾਤ ਦੇਵੇ ਧਰ, ਬੇਮੁਖਾਂ ਮਾਇਆ ਪਾਏ ਬੇਅੰਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕ ਜੋਤ ਆਵੇ ਜਾਵੇ, ਵਿਚ ਮਾਤ ਰਹਾਵੇ, ਬੇਮੁਖਾਂ ਨੂੰ ਅੰਤ ਖਪਾਵੇ, ਚਾਰ ਵਰਨ ਇਕ ਧਿਆਨ ਰਖਾਵੇ, ਨਾ ਕੋਈ ਜਾਣੇ ਵਰਨ ਗੋਤ। ਵਰਨ ਗੋਤ ਹਰਿ ਨਿਰਾਲਾ। ਇਕਾ ਜੋਤ ਜਗੇ ਅਕਾਲਾ। ਗੁਰ ਗੋਬਿੰਦ ਹਰਿ ਸੱਚਾ ਦੀਨ ਦਿਆਲਾ। ਗੁਰਸਿਖ ਬਣਾਏ ਆਪਣੀ ਸਾਚੀ ਬਿੰਦ, ਕਰਦਾ ਰਹੇ ਸਦਾ ਪ੍ਰਿਤਪਾਲਾ। ਬੇਮੁਖ ਕਲਜੁਗ ਅੰਤਮ ਕਰਨ ਤੇਰੀ ਨਿੰਦ, ਗਲ ਪਿਆ ਜਗਤ ਜੰਜ਼ਾਲਾ। ਆਪ ਵਹਾਏ ਡੂੰਘੀ ਧਾਰ ਸਾਗਰ ਸਿੰਧ, ਨਾ ਹੋਏ ਕੋਈ ਰਖਵਾਲਾ। ਗੁਰਮੁਖ ਸਾਚੇ ਲਾਏ ਪਾਰ ਵਡਾ ਸ਼ਾਹੋ ਹਰਿ ਮਰਗਿੰਦ, ਫੜ ਫੜ ਬਾਹੋਂ ਦੇਵੇ ਤਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਦੇਵੇ ਆਪਣਾ ਸੱਚਾ ਇਕ ਚਰਨ ਪਿਆਰ। ਗੁਰਮੁਖ ਜਾਣ ਹਰਿ ਸਾਚੇ ਦੀ ਸਾਚੀ ਰੀਤ, ਨਾ ਕੋਈ ਪਵਣ ਨਾ ਕੋਈ ਮਸਾਣ। ਨਾ ਕਿਸੇ ਜੰਗਲ ਜੂਹ ਵਿਚ ਬੀਆਬਾਨ। ਨਾ ਕਿਸੇ ਮਿਲੇ ਗੁਰਦਵਾਰੇ ਮੰਦਰ ਮਸੀਤ ਵਿਚ ਕੁਰਾਨ। ਫੜ ਫੜ ਰਾਹ ਸਾਰੇ ਦੱਸਣ, ਨਾ ਕੋਈ ਜਾਣੇ ਗੁਰਮੁਖ ਧਾਮ ਕਿਹੜੇ ਵਸਣ, ਮੇਲ ਮਿਲਾਵਾ ਇਕ ਭਗਵਾਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਦੇਵੇ ਜੀਆ ਦਾਨ। ਗੁਰਮੁਖ ਲੈਣਾ ਸੱਚਾ ਦਾਨ। ਸੱਚਾ ਭਾਣਾ ਸਿਰ ਤੇ ਸਹਿਣਾ, ਮੇਲ ਮਿਲਾਵਾ ਹਰਿ ਭਗਵਾਨ। ਆਪ ਚੁਕਾਏ ਲਹਿਣਾ ਦੇਣਾ, ਦਰਸ ਦਿਖਾਏ ਤੀਜੇ ਨੈਣਾਂ, ਜੋਤ ਜਗਾਏ ਆਪ ਮਹਾਨ। ਬਣ ਬਣ ਬਹਿਣਾ ਭਾਈ ਭੈਣਾਂ, ਅੰਤਮ ਕਲਜੁਗ ਬੇਮੁਖਾਂ ਖਾਏ ਦਏ ਖਪਾਏ, ਜਿਉਂ ਲਾੜੀ ਮੌਤ ਡੈਣਾ। ਨਾ ਕੋਈ ਛੁਡਾਏ, ਗੁਰਮੁਖਾਂ ਚੁਕਾਏ ਲਹਿਣਾ ਦੇਣਾ, ਸ਼ਬਦ ਪਹਿਨਾਏ ਤਨ ਸਾਚਾ ਗਹਿਣਾ, ਅੰਤਮ ਹੋਏ ਸਹਾਏ। ਜੋਤੀ ਜੋਤ ਸਰੂਪ ਹਰਿ, ਫੜ ਫੜ ਬਾਹੋਂ ਆਪੇ ਰਾਹੇ ਪਾਏ। ਸਾਚਾ ਧਾਮ ਜਿਥੇ ਵਸੇ ਹਰਿ ਦਿਆਲਾ। ਸ਼ਬਦ ਤੀਰ ਏਕਾ ਕਸੇ, ਤੋੜੇ ਜਗਤ ਜੰਜ਼ਾਲਾ। ਗੁਰਮੁਖ ਸਦ ਹਿਰਦੇ ਵਸੇ, ਚਰਨ ਪ੍ਰੀਤੀ ਆਪ ਨਿਭਾਏ ਆਪਣੇ ਨਾਲਾ। ਆਤਮ ਬੈਠਾ ਹਰਿ ਜੀ ਖਿੜ ਖਿੜ ਹੱਸੇ, ਕਲਜੁਗ ਜੀਵ ਹੋਏ ਕੰਗਾਲਾ। ਅੰਤਮ ਵੇਲੇ ਸਾਰੇ ਜਾਣ ਇਕ ਦੂਜੇ ਦੇ ਪਿੱਛੇ ਨੱਸੇ, ਨਾ ਕੋਈ ਸਕੇ ਸੁਰਤ ਸੰਭਾਲਾ। ਜੋਤੀ ਜੋਤ ਸਰੂਪ ਹਰਿ, ਗੁਰਮੁਖਾਂ ਫਲ ਲਗਾਏ ਕਾਇਆ ਆਤਮ ਤਨ ਸਾਚੇ ਡਾਲਾ। ਤਨ ਕਾਇਆ ਸੱਚਾ ਡਾਲ। ਵਿਚ ਸੁਹਾਇਆ ਅੰਮ੍ਰਿਤ ਸਾਚਾ ਤਾਲ। ਪ੍ਰਭ ਅਬਿਨਾਸ਼ੀ ਹੱਥੀਂ ਆਪ ਭਰਾਇਆ ਬਣਿਆ ਰਹੇ ਰਖਵਾਲ। ਅੱਠੇ ਪਹਿਰ ਹਰਿ ਆਪਣਾ ਪਹਿਰਾ ਲਾਇਆ, ਬੇਮੁਖ ਨਾ ਸਕੇ ਭਾਲ। ਗੁਰਮੁਖਾਂ ਸਾਚਾ ਸ਼ਬਦ ਰਸਨਾ ਗਾਇਆ, ਪ੍ਰਭ ਅਬਿਨਾਸ਼ੀ ਸਾਚਾ ਫਲ ਦਏ ਖਵਾਲ। ਕਰੇ ਕਰਾਏ ਜੋ ਮਨ ਭਾਇਆ, ਹਰਿ ਰਘੁਰਾਇਆ ਦਿਸ ਨਾ ਆਇਆ, ਜੋਤ ਸਰੂਪੀ ਜਾਮਾ ਪਾਇਆ, ਗੁਰਮੁਖਾਂ ਆਪੇ ਕਰਦਾ ਰਹੇ ਵਿਚ ਮਾਤ ਪ੍ਰਿਤਪਾਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਜਾਮਾ ਧਾਰ, ਲੱਖ ਚੁਰਾਸੀ ਖਾਣ ਆਇਆ ਬਣ ਕੇ ਅਕਾਲਾ ਕਾਲ। ਲੱਖ ਚੁਰਾਸੀ ਹਰਿ ਜੀ ਖਾਏ। ਆਪਣਾ ਤੋਸਾ ਆਪ ਬਣਾਏ। ਨਾਲ ਮੰਗੇ ਪਾਣੀ ਕੋਸਾ, ਸੱਤ ਸਮੁੰਦਰ ਦਏ ਤਪਾਏ। ਇਕੋ ਮਾਰੇ ਸ਼ਬਦ ਝੋਸਾ, ਧਰਤ ਮਾਤ ਦਏ ਹਿਲਾਏ। ਦੀਵਾ ਬੱਤੀ ਦਿਸ ਨਾ ਆਏ, ਅੰਦਰ ਬਾਰਾਂ ਕੋਸਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਤੇਰਾ ਕਾਲਾ ਸੂਸਾ ਉਤੋਂ ਦੇਵੇ ਲਾਹੇ। ਕਾਲਾ ਸੂਸਾ ਦੇਣਾ ਲਾਹ। ਬੇਮੁਖਾਂ ਗਲ ਪੈਣਾ ਫਾਹ। ਕਿਸੇ ਨਾ ਫੜਨੀ ਅੰਤਮ ਬਾਂਹ। ਘਰ ਘਰ ਰੋਣੇ ਪੁੱਤ ਮਾਂ। ਕਿਸੇ ਨਾ ਮਿਲਣਾ ਸੱਚਾ ਥਾਂ। ਗੁਰਮੁਖ ਸਾਚੇ ਸੰਤ ਜਨਾਂ ਦੇਵੇ ਏਕਾ ਏਕ ਸੱਚਾ ਨਾਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਅੰਤ ਪ੍ਰਗਟ ਜੋਤ ਆਪੇ ਪਕੜੇ ਹੱਥੀਂ ਬਾਂਹ। ਹੱਥੀਂ ਬਾਂਹ ਲਏ ਫੜ। ਆਪੇ ਬੰਨ੍ਹੇ ਆਪਣੇ ਲੜ। ਸ਼ਬਦ ਘੋੜੇ ਜਾਏ ਚੜ੍ਹ। ਸ੍ਰਿਸ਼ਟ ਸਬਾਈ ਜਾਏ ਹੜ੍ਹ। ਗੁਰਮੁਖ ਸਾਚਾ ਦਰ ਸਾਚੇ ਘਰ ਸਾਚੇ ਜਾਏ ਵੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੂੜ੍ਹੀ ਨੀਂਦ ਆਪ ਸੋਇਆ, ਸ੍ਰਿਸ਼ਟ ਸਬਾਈ ਨਾ ਜਾਣੇ ਕੋਇਆ, ਬੈਠ ਰਿਹਾ ਮਾਰ ਸੋਹਣੀ ਦੜ। ਮਾਰ ਰੱਖੀ ਦੜ ਬੈਠਾ ਰਿਹਾ ਚੁੱਪ। ਕਲਜੁਗ ਜੀਵ ਜਾਣੇ ਸੜ, ਲਗਣੀ ਜੇਠ ਹਾੜੀ ਸੱਚੀ ਧੁੱਪ। ਮੁਲਾਂ ਮੁਲਾਣੇ ਵੇਦ ਪੁਰਾਨੀ ਗਿਆਨੀ ਧਿਆਨੀ ਵਡ ਵਿਦਵਾਨੀ ਜੋ ਵਡੇ ਵਡੇ ਪੋਪ। ਏਕਾ ਰੱਖੇ ਸ਼ਬਦ ਨਿਸ਼ਾਨੀ। ਆਤਮ ਮਾਰੇ ਸਾਚੀ ਕਾਨੀ। ਨਾ ਕੋਈ ਜਾਣੇ ਜੀਵ ਨਿਧਾਨੀ। ਅੰਦਰ ਵਸੀ ਬੇਈਮਾਨੀ। ਏਕਾ ਸੁਝੇ ਮਾਤ ਸ਼ੈਤਾਨੀ। ਨਾ ਕੋਈ ਦਾਰਾ ਸ਼ਾਹ ਇਰਾਨੀ। ਨਾ ਕੋਈ ਦਿਸੇ ਵਡ ਸੁਲਤਾਨੀ। ਮਿਟਦੇ ਜਾਣ ਰਾਜ ਰਾਜਾਨੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਬਣੇ ਸ੍ਰਿਸ਼ਟ ਸਬਾਈ ਸੱਚਾ ਬਾਨੀ। ਅੰਤਮ ਕਲ ਜਗਤ ਵੈਰਾਨਾ, ਜੂਠੇ ਝੂਠੇ ਰਹੇ ਪਲ, ਨਾ ਲਗਣਾ ਫਲ ਕਿਸੇ ਡਲ। ਪ੍ਰਭ ਜੋੜੀ ਬੈਠਾ ਹਲ, ਪ੍ਰਗਟ ਹੋਇਆ ਕਲ। ਸੋਹੰ ਰਖਿਆ ਤਿਖਿਆ ਫਲ। ਬੇਮੁਖਾਂ ਆਤਮ ਜਾਣੀ ਗਲ। ਪ੍ਰਭ ਅਬਿਨਾਸ਼ੀ ਜੂਠੀ ਝੂਠੀ ਮੱਕੀ ਦੇਵੇ ਦਲ। ਹੰਕਾਰੀ ਪਰਛਾਵਾਂ ਜਾਣਾ ਢਲ। ਨਾ ਹੋਏ ਕੋਇ ਸਹਾਏ। ਗੁਰਮੁਖ ਸਾਚੇ ਦਰ ਆਇਣ ਚਲ, ਘਰ ਸਾਚਾ ਬੈਠਣ ਦਰ ਗੁਰ ਪੂਰੇ ਮਲ, ਅੰਤਮ ਹੋਏ ਹਰਿ ਸਹਾਏ। ਆਪ ਕਰਾਏ ਜਲ ਥਲ ਥਲ ਜਲ ਨਾ ਸਕੇ ਕੋਈ ਅਟਕਾਏ। ਮਾਇਆਧਾਰੀ ਹੋਏ ਖੁਆਰੀ। ਮੂਲ ਨਾ ਚੁੱਕਣਾ ਮਿਲੇ ਸਿਰ ਭਾਰੀ। ਸ਼ਬਦ ਅੰਧੇਰੀ ਜਾਏ ਚਲ, ਇਕੋ ਮਾਰੇ ਹਰਿ ਉਛੱਲ ਗੁਰਸਿਖ ਮਾਣਕ ਮੋਤੀ ਸੰਸਾਰ ਸਾਗਰ ਵਿਚੋਂ ਕੱਢੇ ਬਾਹਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਦੇਵੇ ਜੀਆ ਦਾਨ ਨਿਹਕਲੰਕ ਵੱਡਾ ਦਰ ਦਰਬਾਰੀ। ਇਕੋ ਮਾਰੇ ਜਗਤ ਉਛਾਲ। ਸ਼ਬਦ ਸਰੂਪੀ ਆਪਣਾ ਖੇਲ ਕਰੇ ਕਮਾਲ। ਬਿਨ ਰੰਗ ਰੂਪੀ ਕਿਸੇ ਹੱਥ ਨਾ ਆਏ, ਚਾਰੋਂ ਕੁੰਟ ਰਹੇ ਭਾਲ। ਗੁਰਮੁਖਾਂ ਹਰਿ ਆਇਆ ਹਿੱਸੇ, ਆਪੇ ਲੱਭੇ ਅਨਮੁਲੜੇ ਲਾਲ। ਕਲਜੁਗ ਜੀਆਂ ਮੂਲ ਨਾ ਦਿਸੇ, ਜੂਠੇ ਝੂਠੇ ਉਠ ਉਠ ਮਾਰਨ ਛਾਲ। ਵੇਲਾ ਗਿਆ ਹੱਥ ਨਾ ਆਉਣਾ ਕਿਸੇ, ਨਾ ਸਕੇ ਕੋਈ ਸੁਰਤ ਸੰਭਾਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੂਠੀ ਝੂਠੀ ਚੱਕੀ ਪੀਸੇ, ਆਤਮ ਹੋਈ ਸਰਬ ਕੰਗਾਲ। ਆਤਮ ਹੋਈ ਕੰਗਾਲ। ਨਾ ਮਿਲਿਆ ਹਰਿ ਦਲਾਲ। ਜਿਹੜੇ ਪਰਖੇ ਸੱਚੇ ਲਾਲ। ਸ੍ਰਿਸ਼ਟ ਸਬਾਈ ਖਾਣ ਆਇਆ ਅੰਤਮ ਬਣ ਕੇ ਕਾਲ। ਸਾਚੇ ਰਾਹੇ ਪਾਣ ਆਇਆ, ਦੇਵੇ ਸ਼ਬਦ ਉਡਾਨ। ਸ੍ਰਿਸ਼ਟ ਸਬਾਈ ਗਾਹੁਣ ਆਇਆ, ਪਾਵੇ ਪਹਿਲਾ ਗਾਹਣ। ਮੁਗਲ ਪਠਾਣ ਖਪਾਣ ਆਇਆ, ਬਿਆਸਾ ਹੱਦ ਟਪਾਣ ਆਇਆ, ਇਕ ਦੂਜੇ ਨੂੰ ਵੇਖਣ ਬੇਈਮਾਨ। ਸੱਚਾ ਸ਼ਬਦ ਬਬਾਣ ਲਿਆਇਆ, ਗੁਰਮੁਖਾਂ ਹਰਿ ਲਏ ਚੜ੍ਹਾਇਆ, ਅੱਠੇ ਪਹਿਰ ਧਿਆਨ ਰਖਾਇਆ, ਸਰਬ ਜੀਆਂ ਦਾ ਜਾਣੀ ਜਾਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿ ਹਰਿ ਹਰਿ ਵਿਸ਼ਨੂੰ ਭਗਵਾਨ। ਹਰਿ ਹਰਿ ਹਰਿ ਭਗਵਾਨਾ। ਹਰਿ ਹਰਿ ਹਰਿ ਸੱਚਾ ਦਰ ਮਿਲੇ ਵਰ, ਜੋ ਜਨ ਕਰੇ ਚਰਨ ਧਿਆਨਾ। ਹਰਿ ਹਰਿ ਹਰਿ ਕਿਰਪਾ ਰਿਹਾ ਕਰ, ਸੋਹੰ ਦੇਵੇ ਸੱਚਾ ਦਾਨਾ। ਹਰਿ ਹਰਿ ਹਰਿ ਗੁਰਮੁਖ ਵਿਰਲਾ ਜਾਏ ਤਰ, ਜਿਸ ਮਿਲਿਆ ਨਾਮ ਨਿਧਾਨਾ। ਹਰਿ ਹਰਿ ਹਰਿ ਭੰਡਾਰੇ ਰਿਹਾ ਭਰ, ਖੁਲ੍ਹਾ ਰਹੇ ਸਦਾ ਦਰ, ਦੁੱਖ ਰੋਗ ਭੁੱਖ ਗਵਾਣਾ। ਹਰਿ ਹਰਿ ਹਰਿ ਆਪ ਨੁਹਾਏ ਸਾਚੇ ਸਰ, ਅੰਮ੍ਰਿਤ ਬੂੰਦ ਮੁਖ ਚੁਆਣਾ। ਹਰਿ ਹਰਿ ਹਰਿ ਆਪਣੀ ਕਰਨੀ ਰਿਹਾ ਕਰ, ਗੁਰਮੁਖ ਸਾਚੇ ਲਏ ਵਰ, ਸ੍ਰਿਸ਼ਟ ਸਬਾਈ ਆਪ ਭੁਲਾਣਾ। ਹਰਿ ਹਰਿ ਹਰਿ ਜੋਤ ਸਰੂਪੀ ਜਾਮਾ ਧਾਰ, ਆਪੇ ਵਸੇ ਗੁਰਸਿਖ ਸਾਚੇ ਘਰ, ਨਾ ਕੋਈ ਜਾਣੇ ਸੁਘੜ ਸਿਆਣਾ। ਅੰਤਮ ਕਲ ਬੇਮੁਖਾਂ ਹੋਈ ਬੇਮੁਖ ਬੁੱਧੀ, ਚਾਰੋਂ ਤਰਫ ਟੱਪੇ ਮਾਰੇ ਛਾਲਾਂ ਰਹੀ ਕੁੱਦੀ, ਸਾਚਾ ਜਾਪ ਨਾ ਕੋਈ ਜਪੇ। ਮਨਮੁਖਾਂ ਆਤਮ ਭਠੀ ਤਪੇ। ਮਾਇਆ ਰੂਪੀ ਕਾਇਆ ਬੱਧੀ, ਸ੍ਰਿਸ਼ਟ ਸਬਾਈ ਆਤਮ ਤਪੇ। ਨਾ ਜਪਿਆ ਕੋਈ ਸਾਚਾ ਜਪੇ, ਨਾ ਆਤਮ ਹੋਈ ਸੁੱਧੀ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨ, ਆਪੇ ਝੇੜਾ ਆਪ ਚੁਕਾਏ, ਆਤਮ ਖੇੜਾ ਆਪ ਵਸਾਏ, ਪੰਜਾਂ ਚੋਰਾਂ ਨਾਲ ਕਰਨ ਦੇਵੇ ਯੁਧੀ। ਪੰਚਾਂ ਚੋਰਾਂ ਹੋਏ ਖੁਆਰੀ। ਮਿਲਿਆ ਹਰਿ ਸੱਚਾ ਦਰਬਾਰੀ। ਦੇਣ ਆਇਆ ਸੱਚਾ ਵਰ, ਪੂਰਨ ਕਿਰਪਾ ਜਾਏ ਕਰ, ਦੇਵੇ ਨਾਮ ਸ਼ਬਦ ਉਡਾਰੀ। ਸਚ ਭੰਡਾਰੇ ਜਾਏ ਭਰ, ਗੁਰਮੁਖ ਸਾਚਾ ਜਾਏ ਤਰ, ਆਏ ਚਰਨ ਦਵਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਘਰ ਸਾਚਾ ਦੱਸੇ, ਜਿਥੇ ਹਰਿ ਸਾਚਾ ਸਦਾ ਵਸੇ, ਆਵੇ ਜਾਵੇ ਮਾਤ ਵਾਰੋ ਵਾਰੀ। ਆਵੇ ਜਾਵੇ ਖੇਲ ਨਿਰਾਲਾ। ਜੋਤ ਸਰੂਂਪੀ ਦੀਨ ਦਿਆਲਾ। ਸੋਹੰ ਸ਼ਬਦ ਰਸਨਾ ਗਾਵੇ, ਕਿਰਪਾ ਕਰੇ ਭਗਤ ਰਖਵਾਲਾ। ਦਰਗਹਿ ਸਾਚੀ ਲਾਏ ਨਾਮੇ, ਹੋਏ ਅੰਤ ਰਖਵਾਲਾ। ਆਪੇ ਰੱਖੇ ਠੰਡੀ ਛਾਵੇਂ, ਕਰੇ ਹਰਿ ਪ੍ਰਿਤਪਾਲਾ। ਫੜ ਫੜ ਬਾਹੀਂ ਗਲੇ ਲਗਾਵੇ, ਜਿਉਂ ਬਾਲਕ ਮਾਤਾ ਬਾਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਦੱਸੇ ਰਾਹ ਇਕੋ ਇਕ ਸੁਖਾਲਾ। ਗੁਰਸਿਖ ਸੁਖੀ ਵਸੰਦਿਆ। ਤੇਰੇ ਪੂਰ ਕਰਾਏ ਕਾਜ, ਕਲਜੁਗ ਦਿਸੇ ਝੂਠਾ ਧੰਦਿਆ। ਸੋਹੰ ਦੇਵੇ ਸੱਚਾ ਦਾਜ, ਬੇਮੁਖ ਹੋਏ ਭਾਗ ਮੰਦਿਆ। ਆਪ ਸਵਾਰੇ ਦਰ ਘਰ ਕਾਜ, ਵਿਚੋਂ ਕੱਢੇ ਪਾਪ ਗੰਦਿਆ। ਅੰਤਮ ਵੇਲੇ ਰੱਖੇ ਲਾਜ, ਜਿਸ ਬਣਾਏ ਸਾਚੇ ਬੰਦਿਆ। ਏਕਾ ਦੇਵੇ ਸੱਚਾ ਰਾਜ, ਸ਼ਬਦ ਨਾਮ ਮਾਰ ਆਵਾਜ਼, ਗੁਰਮੁਖ ਚੜ੍ਹਾਏ ਸਾਚੇ ਚੰਦਿਆ। ਕਲਜੁਗ ਅੰਤਮ ਪੈਣੀ ਭਾਜ, ਸਭ ਦੇ ਛੁੱਟਣੇ ਸਾਜ ਬਾਜ ਰਾਜ ਤਾਜ, ਕਲਜੁਗ ਜੀਵ ਹੋਏ ਅੰਧਿਆ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਦਰਗਹਿ ਸਾਚੀ ਆਪ ਬਹਾਏ, ਚੁਕਾਏ ਆਪਣੇ ਕੰਧਿਆ। ਆਪਣੇ ਕੰਧੇ ਲਏ ਉਠਾ। ਸਾਚੇ ਬੰਦੇ ਲਏ ਬਣਾ। ਬੇਮੁਖ ਮਦਿਰਾ ਮਾਸੀ ਦਏ ਖਪਾ। ਗੁਰਮੁਖਾਂ ਦੁਰਮਤ ਮੈਲ ਦਏ ਗਵਾ। ਸੋਹੰ ਸਾਚਾ ਜਾਪ ਜਪਾ। ਗੁਰਸਿਖ ਨਾ ਜਾਏ, ਧਰਮ ਰਾਏ ਨਾ ਪਾਏ ਫੰਦੇ, ਜਮ ਕਾ ਝੇੜਾ ਦਏ ਕਟਾ। ਬੇਮੁਖ ਜੀਵ ਭਾਗਾਂ ਮੰਦੇ ਆਤਮ ਅੰਧੇ, ਗਲ ਪਿਆ ਚੁਰਾਸੀ ਫਾਹ। ਝੂਠੀ ਮਾਇਆ ਲੱਗੇ ਝੂਠੇ ਧੰਦੇ, ਨਾ ਅੰਤਮ ਹੋਏ ਕੋਈ ਸਹਾ। ਇਕ ਗਵਾਇਆ ਪ੍ਰਮਾਨੰਦੇ, ਮੁਖ ਰਖਾਣ ਆਹਾਰ ਗੰਦੇ, ਇਕ ਭੁਲਾਇਆ ਸੱਚਾ ਨਾਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੰਤ ਜਨਾਂ ਸੁਹਾਏ ਬਹਾਏ ਸੱਚੇ ਥਾਂ। ਸਚ ਦਵਾਰਾ ਨਿਜ ਘਰ ਵੇਖ। ਜਿਥੇ ਮਿਟੇ ਬਿਧਨਾ ਲਿਖੀ ਰੇਖ। ਜੋਤ ਸਰੂਪੀ ਅੰਦਰ ਵਸੇ, ਏਕਾ ਰਾਹ ਸੱਚਾ ਦੱਸੇ, ਧਾਰੀ ਰੱਖੇ ਭੇਸ। ਆਤਮ ਅੰਧ ਅੰਧੇਰੀ ਜਿਉਂ ਚੰਦ ਮੱਸੇ, ਕਲਜੁਗ ਰਹੇ ਵੇਖਾ ਵੇਖ। ਏਕਾ ਸ਼ਬਦ ਤੀਰ ਹਰਿ ਜੀ ਕਸੇ, ਸ੍ਰਿਸ਼ਟ ਸਬਾਈ ਨੇਤਰ ਲੈਣਾ ਪੇਖ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਕਰੇ ਆਪੇ ਬੁੱਧ ਬਬੇਕ। ਦੁਖੀ ਜੀਵ ਸਦਾ ਕੁਰਲਾਏ। ਤਨ ਪੈਰਾਂ ਰੋਗ ਸਤਾਏ। ਖਿਟਾ ਲੱਗਾ ਏਕਾ ਕੀੜਾ, ਦਿਵਸ ਰੈਣ ਸਤਾਏ। ਟੁੱਟੀ ਪਈ ਹੱਡੀ ਰੀੜਾ, ਆਪੇ ਬੰਨ੍ਹੇ ਹਰਿ ਜੀ ਬੇੜਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਦਇਆ ਆਪ ਕਮਾਏ। ਗੁਰ ਸੰਗਤ ਗੁਰ ਏਕਾ ਰਾਹ। ਦੋਵੇਂ ਵਸਣ ਏਕਾ ਥਾਂ ਗੁਰ ਸੰਗਤ ਹੋਏ ਨਿਮਾਣੀ, ਪ੍ਰਭ ਅਬਿਨਾਸ਼ੀ ਪਕੜੀ ਬਾਂਹ। ਏਕਾ ਰੱਖੇ ਚਰਨ ਧਿਆਨੀ, ਅੰਤਮ ਲੇਖਾ ਕੋਈ ਮੰਗੇ ਨਾਹ। ਏਕਾ ਦੇਵੇ ਨਾਮ ਨਿਸ਼ਾਨੀ। ਵਡ ਮਿਹਰਬਾਨੀ ਵਿਚ ਮਾਤ ਕਦੇ ਛੁੱਟੇ ਨਾ। ਜੋ ਜਨ ਹੋਏ ਵਡ ਅਭਿਮਾਨੀ, ਆਤਮ ਲੇਖਾ ਮੁੱਕੇ ਨਾ। ਗੁਰਮੁਖਾਂ ਕਰੇ ਆਪ ਪਛਾਣੀ, ਦਰ ਘਰ ਸਾਚੇ ਜਾਇਣ ਅਧਵਿਚਕਾਰ ਕੋਈ ਰੁਕੇ ਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਸਾਚੇ ਬੂਟੇ ਮਾਤ ਲਗਾਏ, ਕਲਜੁਗ ਅੰਤਮ ਸੁੱਕਣ ਨਾ।

Leave a Reply

This site uses Akismet to reduce spam. Learn how your comment data is processed.