Granth 04 Likhat 009: 14 Chet 2011 Bikarmi Kehar Singh de Greh Meruth Chhauni

੧੪ ਚੇਤ ੨੦੧੧ ਬਿਕ੍ਰਮੀ ਕਿਹਰ ਸਿੰਘ ਦੇ ਗ੍ਰਹਿ ਮੇਰਠ ਛਾਉਣੀ

ਕਟੇ ਹਉਮੇ ਰੋਗ ਹਰਿ ਭਗਵਾਨ। ਲਿਖਿਆ ਧੁਰ ਸੰਜੋਗ, ਮੇਲ ਮਿਲਾਇਆ ਆਣ। ਨਾ ਹੋਏ ਕਦੇ ਵਿਜੋਗ, ਏਕਾ ਜੋਤੀ ਹੋਏ ਦੋਏ ਭਗਤ ਭਗਵਾਨ। ਲਿਖਿਆ ਧੁਰ ਸੰਜੋਗ, ਗੁਰਸਿਖ ਸਾਚੀ ਨਾਰ ਹਰਿ ਕੰਤ ਪਿਆਰ ਆਪਣੇ ਰੰਗ ਰੰਗਾਨ। ਦੇਵੇ ਸ਼ਬਦ ਸਾਚਾ ਜੋਗ, ਸੋਹੰ ਨਾਮ ਵਿਚ ਜਹਾਨ। ਪ੍ਰਗਟ ਹੋਵੇ ਦੇਵੇ ਦਰਸ, ਰੋਗ ਚਿੰਤਾ ਸੋਗ ਸਰਬ ਮਿਟ ਜਾਣ। ਜੋਤੀ ਜੋਤ ਸਰੂਪ ਹਰਿ, ਏਕਾ ਜੋਤੀ ਮੇਲ ਮਿਲਾਏ, ਅੰਤਮ ਆਪਣੇ ਦਰ ਬਹਾਏ, ਦੂਜਾ ਦਰ ਨਾ ਕੋਈ ਸਹਾਏ, ਨਰ ਹਰਿ ਹਰਿ ਮਿਹਰਬਾਨ। ਹਰਿ ਅਵਤਾਰ ਭਗਤ ਅਧਾਰਦਾ। ਪਾਵੇ ਸਾਚੀ ਸਾਰ ਵਿਚ ਸੰਸਾਰ, ਆਤਮ ਦਰ ਦਵਾਰ ਸਰਬ ਵੇਖ ਵਿਚਾਰਦਾ। ਵਸੇ ਸੱਚੇ ਘਰ ਬਾਰ, ਨਾ ਹੋਏ ਕਦੇ ਬਾਹਰ, ਆਪੇ ਜਿੰਦਾ ਮਾਰਦਾ। ਪਾਰ ਕਰਾਏ ਚਰਨ ਲਗਾਏ ਨਰ ਨਾਰ, ਨਾ ਆਏ ਪਾਸਾ ਹਾਰਦਾ। ਪੂਰਬ ਕਰਮ ਕਰ ਵਿਚਾਰ, ਪ੍ਰਭ ਅਬਿਨਾਸ਼ੀ ਬੰਨ੍ਹੇ ਧਾਰ, ਦੇਵੇ ਨਾਮ ਚਰਨ ਪਿਆਰ ਦਾ। ਜੋਤੀ ਜੋਤ ਸਰੂਪ ਹਰਿ , ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਰੰਗ ਸੱਚੀ ਸਰਕਾਰ ਦਾ। ਧਾਰੇ ਭੇਖ ਜਗਤ ਪਿਤ ਹਰੀ। ਗੁਰਮੁਖਾਂ ਜਾਣੇ ਮਿਤ ਗਤ ਗਤ ਮਿਤ ਆਪਣਾ ਭਾਣਾ ਕਰੀ। ਆਪ ਸਮਝਾਵੇ ਦੇ ਮਤ, ਰੱਖੇ ਪਤ ਦੇਵੇ ਸਾਚੀ ਵਰੀ। ਚਰਨ ਬੰਨ੍ਹਾਏ ਨਤ, ਸ਼ਬਦ ਆਤਮ ਦੇਵੇ ਬੀਜ ਸਾਚੇ ਵਤ, ਕਾਇਆ ਕਿਆਰੀ ਆਪੇ ਕਰੇ ਹਰੀ। ਗੁਰਮੁਖ ਸਾਚੇ ਤੇਰਾ ਧੀਰਜ ਯਤ ਉਤੇ ਰਹੇ ਮਾਤ ਧਰਤ, ਦੇਵੇ ਵਰ ਕਿਰਪਾ ਕਰ, ਜੋਤ ਸਰੂਪੀ ਨਰ ਹਰੀ। ਨਰ ਹਰਿ ਹਰਿ ਨਿਰੰਕਾਰ। ਗੁਰਮੁਖ ਸਾਚੇ ਸੰਤ ਜਨਾਂ, ਜੋਤ ਅਧਾਰ ਦੇਵੇ ਸ਼ਬਦ ਅਪਰ ਅਪਾਰ। ਕਲਜੁਗ ਅੰਤਮ ਵੇਲਾ, ਪ੍ਰਭ ਬਣੇ ਸੱਜਣ ਸੁਹੇਲਾ ਨਾ ਹੋਏ ਕਦੇ ਖੁਆਰ। ਆਪੇ ਗੁਰ ਆਪੇ ਚੇਲਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਆਪੇ ਪਾਵੇ ਸਾਰ। ਗੁਰ ਗੁਰ ਗੁਰ ਚੇਲਾ, ਚੇਲਾ ਗੁਰ ਗੁਰ ਚੇਲਾ ਇਕਾ ਥਾਂਏ ਹੋਏ ਮੇਲਾ। ਇਕ ਜੋਤ ਦੋਏ ਥਾਂ, ਅੰਤਮ ਹੋਏ ਇਕ ਇਕੇਲਾ। ਆਪ ਫੜੇ ਬਾਂਹ, ਬਣੇ ਸੱਜਣ ਸੁਹੇਲਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਚਰਜ ਖੇਲ ਪਾਰਬ੍ਰਹਮ ਕਲ ਖੇਲਾ। ਕਰੇ ਖੇਲ ਅਪਰ ਅਪਾਰਿਆ। ਮਿਲਾਏ ਮੇਲ ਵਡ ਸੰਸਾਰਿਆ। ਵਧੇ ਵੇਲ ਗੁਰਮੁਖ ਫੁਲਵਾੜਿਆ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਸੰਤ ਜਨਾਂ, ਸ਼ਬਦ ਸਰੂਪੀ ਕਰੇ ਵਾੜਿਆ। ਸੱਚਾ ਪੀਰ ਸੁਲਤਾਨ ਇਕ ਅਲਾਹ ਹੈ। ਸ੍ਰਿਸ਼ਟ ਸਬਾਈ ਬਣਿਆ ਰਹੇ ਆਪ ਮਲਾਹ ਹੈ। ਜ਼ਾਤ ਪਾਤ ਦੀਨ ਮਜ਼੍ਹਬ ਨਾ ਮੰਨੇ ਕਿਸੇ ਈਨ, ਇਕੋ ਇਕ ਬੇਪ੍ਰਵਾਹ ਹੈ। ਭੰਨੇ ਹੰਕਾਰੀ ਜੋ ਵਜਾਵਣ ਝੂਠੀ ਬੀਨ, ਸਾਚੇ ਲੇਖ ਰਿਹਾ ਲਿਖਾ ਹੈ। ਸ੍ਰਿਸ਼ਟ ਸਬਾਈ ਸੱਚਾ ਨੂਰ ਨੁਰਾਨੀ ਰਿਹਾ ਵੇਖ, ਜੂਠਿਆਂ ਝੂਠਿਆਂ ਗਲ ਪਾਉਣਾ ਫਾਹ ਹੈ। ਰਹਿਣ ਨਾ ਦੇਵੇ ਕੋਈ ਜੀਵ ਸ਼ੈਤਾਨੀ, ਦਰ ਘਰ ਸਾਚੇ ਜੋ ਕਰਦੇ ਰਹੇ ਗੁਨਾਹ ਹੈ। ਜੋਤੀ ਜੋਤ ਸਰੂਪ ਹਰਿ, ਵਸੇ ਇਕ ਇਕੱਲੜਾ, ਧੁਰਦਰਗਾਹ ਸੱਚਾ ਥਾਂ ਹੈ। ਧੁਰਦਰਗਾਹ ਸਚ ਥਾਂ ਅਵੱਲੜਾ। ਵਸੇ ਇਕ ਅਲਾਹੀ ਨੂਰ ਖੁਦਾਏ ਇਕ ਇਕੱਲੜਾ। ਕਲਜੁਗ ਜੀਵ ਗਏ ਭੁਲਾਏ, ਪੈ ਗਏ ਔਝੜ ਰਾਹੇ, ਇਕ ਦੂਜੇ ਦਾ ਛਡਿਆ ਪਲੜਾ। ਜੋਤ ਸਰੂਪੀ ਹਰਿ ਜੋਤ ਜਗਾਏ। ਨਿਹਕਲੰਕ ਨਾਮ ਰਖਾਏ। ਅਮਾਮ ਮਹਿੰਦੀ ਬਣ ਕੇ ਆਏ। ਸ੍ਰਿਸ਼ਟ ਸਬਾਈ ਏਕਾ ਥਾਂ ਬਹਾਏ। ਦੂਈ ਦਵੈਤੀ ਪੜਦੇ ਆਪ ਵਢਾਏ। ਇਕੋ ਸੱਚਾ ਨੂਰ, ਇਕੋ ਸੱਚੀ ਤੂਰ ਸਭ ਦੇ ਕੰਨ ਸੁਣਾਏ। ਜੋ ਜਨ ਕਰਦੇ ਆਤਮ ਗਰੂਰ, ਕਰੇ ਚੂਰੋ ਚੂਰ, ਅੰਤਮ ਭੰਨ ਵਖਾਏ। ਜੋਤੀ ਜੋਤ ਸਰੂਪ ਹਰਿ, ਇਕੋ ਰਾਹ ਸੱਚਾ ਥਾਂ ਸ੍ਰਿਸ਼ਟ ਸਬਾਈ ਨੇਤਰ ਨਾਲ ਵਖਾਏ। ਸੱਚਾ ਥਾਂ ਧਾਮ ਅਪਾਰ ਹੈ। ਓਥੇ ਮਿਲੇ ਠੰਡੀ ਛਾਂ, ਹਰਿ ਪਰਵਰਦਿਗਾਰ ਹੈ। ਆਪੇ ਬਣੇ ਪਿਤਾ ਮਾਂ, ਜੋਤ ਸਰੂਪੀ ਸੱਚਾ ਯਾਰ ਹੈ। ਜਨ ਭਗਤਾਂ ਫੜੇ ਬਾਂਹ, ਕਰੇ ਸੱਚਾ ਇਕ ਪਿਆਰ ਹੈ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਆਏ ਜਾਮਾ ਧਾਰ ਹੈ। ਨੂਰ ਨੁਰਾਨੀ ਇਕ ਖੁਦਾਇਆ। ਆਤਮ ਹੋਈ ਸਰਬ ਗੁਮਾਨੀ, ਸਚ ਅੱਲਾ ਮਨੋ ਭੁਲਾਇਆ। ਸਾਰੇ ਫਿਰਦੇ ਵਾਹੋ ਦਾਹ, ਸਾਚਾ ਰਾਹ ਕਿਸੇ ਹੱਥ ਨਾ ਆਇਆ। ਪ੍ਰਗਟ ਹੋਇਆ ਸਾਚਾ ਹਰਿ, ਜੋਤ ਧਰ ਦੋਹਾਂ ਧਿਰਾਂ ਦਾ ਇਹ ਮੇਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪਣਾ ਰਾਹ ਇਕੋ ਇਕ ਰਖਾਇਆ। ਇਕੋ ਸਿੱਧਾ ਰਾਹ ਜਗਤ ਦਿਸਾਇੰਦਾ। ਅੱਖੀਂ ਦਏ ਦਿਖਾ, ਕਲਜੁਗ ਲੇਖ ਲਿਖਾਇੰਦਾ। ਅੱਗੋਂ ਕਿਸੇ ਨਾ ਕਰਨੀ ਨਾਹ, ਸ਼ਬਦ ਡੰਡਾ ਜਿਸ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪਣੇ ਭਾਣੇ ਆਪ ਸਮਾਇੰਦਾ। ਆਪਣਾ ਭਾਣਾ ਆਪੇ ਜਾਣੇ। ਚਾਰ ਕੁੰਟਾਂ ਵੇਖ ਵਖਾਣੇ। ਦਹਿ ਦਿਸ਼ਾ ਦੇ ਵਿਚ ਭਵਾਣੇ। ਆਤਮ ਪਰਖੇ ਨੇਤਰ ਪੇਖੇ, ਬਿਰਧ ਬਾਲ ਜਵਾਨੇ। ਆਪੇ ਲਾਏ ਸਾਚੇ ਲੇਖੇ, ਤਖ਼ਤੋਂ ਲਾਹੇ ਰਾਜੇ ਰਾਣੇ। ਫੜ ਫੜ ਬਾਹੋਂ ਰਾਹੇ ਪਾਏ, ਕਲਜੁਗ ਜੀਵ ਗਰੀਬ ਨਿਮਾਣੇ। ਆਪੇ ਰੱਖੇ ਠੰਡੀ ਛਾਂਏ, ਦੇਵੇ ਮਾਣ ਨਿਮਾਣੇ ਨਿਤਾਣੇ। ਜੋਤੀ ਜੋਤ ਸਰੂਪ ਹਰਿ, ਸਰਬ ਜੀਆਂ ਦੀ ਆਪੇ ਜਾਣੇ। ਗਲ ਕਵਾਏ ਹਰਿ ਜੀ ਪਾਏ। ਪੰਚਮ ਜੇਠ ਰੰਗ ਰੰਗਾਏ। ਅਮਾਮ ਮਹਿੰਦੀ ਬਣ ਕੇ ਆਏ। ਸ੍ਰਿਸ਼ਟ ਸਬਾਈ ਝੂਠੀ ਇਕ ਦੂਜੇ ਨਾਲ ਐਵੇਂ ਖਹਿੰਦੀ, ਕਰੇ ਕਰਾਏ ਆਪ ਖ਼ੁਦਾਏ। ਇਕੱਠੇ ਹੋ ਹੋ ਨਾ ਇਕ ਥਾਂ ਪੁੱਤ ਮਾਂ ਭੈਣ ਭਰਾ ਨਾ ਬਹਿੰਦੀ, ਆਤਮ ਦਏ ਸਰਬ ਰੁਲਾਏ। ਜੋਤੀ ਜੋਤ ਸਰੂਪ ਹਰਿ, ਕਰ ਖੇਲ ਵਡ ਵਡ ਸੱਜਣ ਸੁਹੇਲ ਸਾਚੇ ਲੇਖੇ ਦਏ ਲਗਾ। ਵੇਖ ਵਿਚਾਰੇ ਵੇਦ ਪੁਰਾਨਾ। ਪਾਵੇ ਸਾਰ ਕੁਰਾਨ ਅੰਜ਼ੀਲ ਅੰਜ਼ੀਲ ਕੁਰਾਨਾ। ਸਾਰੇ ਦੱਸਣ ਇਕੋ ਰਾਹ, ਇਕ ਖ਼ੁਦਾਈ ਇਕ ਭਗਵਾਨਾ, ਕਲਜੁਗ ਜੀਵ ਪਏ ਔਝੜ ਰਾਹ, ਭੁੱਲਿਆ ਹਰਿ ਜਿਸ ਨੇ ਦਿਤਾ ਪੀਣਾ ਖਾਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਸਭਨਾਂ ਜੀਆਂ ਦਾ ਇਕੋ ਬੀਨਾ ਦਾਨਾ। ਸ੍ਰਿਸ਼ਟ ਸਬਾਈ ਇਕ ਦਾਤਾਰ। ਸ੍ਰਿਸ਼ਟ ਸਬਾਈ ਕਰੇ ਪਿਆਰ। ਊਚ ਨੀਚ ਜ਼ਾਤ ਪਾਤ ਭੇਵ ਨਿਵਾਰ। ਕਲਜੁਗ ਤੇਰੀ ਅੰਧੇਰੀ ਰਾਤ, ਪ੍ਰਭ ਅੰਤਮ ਕਰੇ ਖੁਆਰ। ਸਭ ਦੇ ਅੰਦਰ ਵੇਖੇ ਮਾਰ ਝਾਤ, ਇਕੋ ਨੂਰ ਇਕੋ ਜੋਤ ਅਪਰ ਅਪਾਰ, ਧੁਰ ਦਰਗਾਹੋਂ ਲਿਆਇਆ ਇਕ ਸੁਗਾਤ, ਏਕਾ ਸ਼ਬਦ ਅਪਰ ਅਪਾਰ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਮਾਤ ਲਏ ਅਵਤਾਰ। ਨਿਹਕਲੰਕ ਲਏ ਅਵਤਾਰਾ। ਚਾਰ ਵਰਨ ਕਰੇ ਪਿਆਰਾ। ਬੇਮੁਖਾਂ ਕਲ ਕਰੇ ਖੁਆਰਾ। ਮਾਰੀ ਜਾਏ ਵਾਰੋ ਵਾਰਾ। ਫੇਰੀ ਜਾਏ ਹਰਿ ਸ਼ਬਦ ਆਰਾ। ਜਨ ਭਗਤਾਂ ਪਾਵੇ ਸਾਰਾ। ਮੰਗਣ ਜਾਏ ਚਲ ਦਵਾਰਾ। ਅੱਗੇ ਝੋਲੀ ਆਪਣੀ ਡਾਹੇ, ਗੁਰਮੁਖ ਸਾਚਾ ਭਿਖਿਆ ਪਾਏ, ਇਕੋ ਚਰਨ ਪਿਆਰਾ। ਸਾਚੀ ਸਿੱਖਿਆ ਆਪ ਦਵਾਏ, ਦੂਈ ਦਵੈਤੀ ਮੇਟੇ ਪਾੜਾ। ਸਾਚਾ ਲੇਖਾ ਲਿਖਿਆ ਨਾ ਕੋਇ ਮਿਟਾਏ, ਆਪ ਮਿਟਾਏ ਝੂਠੀ ਧਾੜਾ। ਜੋਤੀ ਜੋਤ ਸਰੂਪ ਹਰਿ, ਸ੍ਰਿਸ਼ਟ ਸਬਾਈ ਤੇਰੇ ਵਿਚ ਸਮਾਏ, ਜੋਤ ਜਗਾਏ ਰਚਿਆ ਰਹੇ ਤੇਰੀ ਬਹੱਤਰ ਨਾੜਾ। ਸਾਚਾ ਸਖੀ ਹਰਿ ਸੁਲਤਾਨ। ਹੋਇਆ ਰਹੇ ਮਿਹਰਵਾਨ। ਬੇਮੁਖਾਂ ਰਿਹਾ ਕਲਜੁਗ ਛਾਣ। ਦੂਰ ਦੁਰਾਡਾ ਵਸੇ, ਕਰ ਰਿਹਾ ਸੱਚੀ ਪਛਾਣ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਸ਼ਬਦ ਤੀਰ ਚਲਾਏ, ਬੇਮੁਖਾਂ ਹਰਿ ਚੀਰ ਵਖਾਏ, ਮਾਰੇ ਸੱਚਾ ਬਾਣ। ਆਪੇ ਪੀਰ ਆਪ ਮੁਲਾਨਾ। ਆਪੇ ਬਣੇ ਦਸਤਗੀਰ, ਦੇਵੇ ਧੀਰ ਨਾਮ ਨਿਧਾਨਾ। ਬੇਮੁਖਾਂ ਲਾਹੇ ਚੀਰ, ਕਰੇ ਵਹੀਰ ਸ਼ਬਦ ਤੀਰ, ਇਕ ਚਲਾਨਾ। ਗੁਰਮੁਖਾਂ ਕਟੇ ਭੀੜ, ਦਰ ਘਰ ਸਾਚੇ ਮਾਣ ਦਵਾਨਾ। ਜੋਤੀ ਜੋਤ ਸਰੂਪ ਹਰਿ, ਆਪੇ ਪਹਿਰੇ ਆਪਣਾ ਬਾਣਾ। ਪਹਿਰੇ ਬਾਣਾ ਪਹਿਰੇ ਭੇਖ। ਸ੍ਰਿਸ਼ਟ ਸਬਾਈ ਲਿਖਾਏ ਹਰਿ ਜੀ ਸੱਚਾ ਲੇਖ। ਚਾਰੋਂ ਕੁੰਟ ਅੰਦਰ ਵੜ ਵੇਖੇ ਕਰੇ ਸਰਬ ਪਛਾਣਾ ਪੀਰ ਔਲੀਏ ਸ਼ੇਖ਼। ਨਾ ਕੋਈ ਲਾਏ ਵੰਞ ਮੁਹਾਣੇ, ਨਾ ਕੋਈ ਵੇਖੇ ਰਾਜੇ ਰਾਣੇ ਵਡ ਸੁਲਤਾਨੇ, ਆਪਣੀ ਹੱਥੀਂ ਜੋ ਪਹਿਲੇ ਲਿਖੀ ਰੇਖ। ਜੋਤੀ ਜੋਤ ਸਰੂਪ ਹਰਿ, ਪ੍ਰਗਟ ਹੋਏ ਦਰਸ ਦਿਖਾਏ, ਧਰ ਧਰ ਭੇਸ, ਨਰ ਨਰੇਸ਼ ਮਾਝੇ ਦੇਸ ਸ੍ਰਿਸ਼ਟ ਸਬਾਈ ਲੈਣਾ ਵੇਖ। ਸ੍ਰਿਸ਼ਟ ਸਬਾਈ ਬੰਧੇ ਏਕਾ ਡੋਰ। ਆਪਣੇ ਚਰਨ ਬਹਾਏ ਖਿੱਚ ਲਿਆਏ ਗੁਰਮੁਖਾਂ ਨਿਭਾਏ ਲੱਗੀ ਤੋੜ। ਤੋੜ ਵਿਛੋੜਾ ਨਾ ਕੋਈ ਕਰੇ, ਸ਼ਬਦ ਘੋੜਾ ਇਕ ਲਿਆਏ ਆਪੇ ਪਏ ਬਹੁੜ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਤ੍ਰਿਖਾ ਬੁਝਾਏ, ਅੰਮ੍ਰਿਤ ਮੁਖ ਚੁਆਏ, ਆਤਮ ਲੱਗੀ ਡਾਹਢੀ ਔੜ। ਗਲ ਮਾਲਾ ਹੱਥ ਵਿਚ ਗਾਨੀਆਂ। ਕਲਜੁਗ ਤੇਰੀਆਂ ਆਉਂਦੀਆਂ ਜਾਂਦੀਆਂ ਅੰਤ ਨਿਸ਼ਾਨੀਆਂ। ਕਰੇ ਖੇਲ ਹਰਿ ਅਪਾਰ ਵਿਚ ਸੰਸਾਰ, ਗੁਰਮੁਖ ਸਾਚੇ ਲਏ ਤਾਰ, ਕਰ ਕਰ ਵਡ ਮਿਹਰਬਾਨੀਆਂ। ਸਾਚਾ ਤਨ ਕਰਾਏ ਇਕ ਸ਼ਿੰਗਾਰ, ਸਾਚਾ ਬਖ਼ਸ਼ੇ ਚਰਨ ਪਿਆਰ, ਦੇਵੇ ਦਾਨ ਵਡ ਵਡ ਦਾਨੀਆਂ। ਸੁਖੀ ਕਰਾਏ ਨਰ ਨਾਰ, ਪਾਵੇ ਸਾਰ ਜੋ ਜਨ ਆਏ ਚਰਨ ਦਵਾਰ, ਜ਼ਾਤ ਪਾਤ ਊਚ ਨੀਚ ਭਰਮ ਨਿਵਾਰ, ਦੇਵੇ ਮਾਣ ਭਗਤ ਭਗਵਾਨਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਆਪੇ ਬਣੇ ਸੱਚਾ ਬਾਨੀਆ। ਸੱਚਾ ਬਣੇ ਬਾਨੀ ਪਹਿਰੇ ਬਾਣਾ। ਨਾਲ ਰਲਾਏ ਸਤਿਜੁਗ ਤੇਰੀ ਚਰਨ ਪ੍ਰੀਤ ਸੱਚੀ ਰਾਣੀ, ਆਪੇ ਬਣੇ ਸੱਚਾ ਰਾਣਾ। ਚਾਰ ਵਰਨ ਇਕ ਥਾਂ ਬਹਾਏ, ਇਕੱਠਾ ਪਿਆਏ ਪਾਣੀ, ਇਕੋ ਰੱਖੇ ਸੱਚਾ ਤਾਣਾ। ਸ੍ਰਿਸ਼ਟ ਸਬਾਈ ਆਪੇ ਬਣੇ ਸੱਚਾ ਬਾਨੀ, ਸੋਹੰ ਸ਼ਬਦ ਇਕ ਸੁਖਾਣਾ। ਜੋਤੀ ਜੋਤ ਸਰੂਪ ਹਰਿ, ਆਪਣੀ ਕਿਰਪਾ ਰਿਹਾ ਕਰ, ਦੇਵੇ ਮਾਣ ਹਰਿ ਜੋ ਜਨ ਜਗਤ ਨਿਮਾਣਾ। ਹੱਥੀਂ ਪਾਏ ਹਰਿ ਕਲੀਰੇ। ਚਾਰ ਵਰਨ ਕਰਾਏ ਹਰਿ ਇਕ ਦੂਜੇ ਦੇ ਭੈਣ ਭਾਈ ਸਾਚੇ ਵੀਰੇ। ਆਪੇ ਬਣੇ ਸਾਕ ਸੱਜਣ ਸੈਣ ਵੇਖੇ ਨੈਣ, ਸਾਚਾ ਸ਼ਬਦ ਚਲਾਏ ਤੀਰੇ। ਬੇਮੁਖ ਭਾਣਾ ਅੰਤਮ ਸਹਿਣ, ਡੂੰਘੇ ਵਹਿਣ ਵਹਿਣ, ਕਿਸੇ ਹੱਥ ਨਾ ਆਉਣ ਨੀਰੇ। ਗੁਰਮੁਖ ਸਾਚੇ ਸੱਚਾ ਨਾਉਂ ਖ਼ੁਦਾਏ ਰਸਨਾ ਕਹਿਣ, ਅੰਤਮ ਕਟੇ ਭੀੜੇ। ਜੋਤੀ ਜੋਤ ਸਰੂਪ ਹਰਿ, ਏਕਾ ਤਨ ਲਗਾਏ ਬੇਮੁਖਾਂ ਦੇ ਪੀੜੇ। ਬੇਮੁਖਾਂ ਲੱਗੇ ਤਨ ਪੀੜ। ਆਤਮ ਖਾਏ ਇਕ ਹੰਕਾਰੀ ਕੀੜ। ਨਾ ਕੋਇ ਛੁਡਾਏ ਖਾਧੀ ਜਾਏ ਕਾਇਆ ਹੱਡੀ ਰੀੜ। ਜੋਤੀ ਜੋਤ ਸਰੂਪ ਹਰਿ, ਅੰਤਮ ਅੰਤ ਸ਼ਬਦ ਵੇਲਨੇ ਰਿਹਾ ਪੀੜ। ਸਾਚਾ ਹਾਰ ਹੱਥ ਨਿਰੰਕਾਰ। ਚਾਰ ਵਰਨਾ ਇਕਾ ਦੇਵੇ ਸਾਚਾ ਚਰਨ ਪਿਆਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਦੇਵੇ ਨਿਹਕਲੰਕ, ਸ਼ਬਦ ਵਜਾਏ ਇਕ ਡੰਕ, ਥਾਂ ਬਹਾਏ ਰਾਓ ਰੰਕ, ਨਾ ਕੋਈ ਕਰੇ ਵਿਚਾਰ। ਜਨ ਭਗਤਾਂ ਪਕੜ ਬਾਹੋਂ ਭਵ ਸਾਗਰ ਤਾਰੇ, ਪਾਵੇ ਸਾਰੇ ਵਿਚ ਸੰਸਾਰੇ, ਕਲਜੁਗ ਤੇਰੀ ਅੰਤਮ ਵਾਰੇ, ਬੇਮੁਖ ਹੋਣ ਸਰਬ ਖੁਆਰੇ, ਗੁਰਮੁਖ ਸਾਚੇ ਸੰਤ ਜਨ, ਹਰਿ ਮਿਲਿਆ ਸਚ ਭਤਾਰੇ। ਆਤਮ ਪੜਦਾ ਦੇਵੇ ਭੰਨ੍ਹ, ਦੇਵੇ ਨਾਮ ਅਪਰ ਅਪਾਰੇ। ਸਾਚਾ ਨਾਮ ਸੁਣਾਏ ਕੰਨ, ਆਤਮ ਲਾਹੇ ਸਰਬ ਅਫਾਰੇ। ਅੰਤਮ ਵੇਲੇ ਬੇਮੁਖਾਂ ਦੇਵੇ ਡੰਨ, ਸ਼ਬਦ ਕੁਹਾੜਾ ਸਿਰ ਵਿਚ ਮਾਰੇ। ਜੂਠੇ ਝੂਠੇ ਦੇਵੇ ਭੰਨ, ਨਾ ਅੰਤਮ ਬਣੇ ਕੋਈ ਰਖਵਾਰੇ। ਗੁਰਮੁਖ ਸਾਚੇ ਰਸਨਾ ਕਹਿਣ ਧੰਨ ਧੰਨ, ਪ੍ਰਭ ਅਬਿਨਾਸ਼ੀ ਸਾਚਾ ਤਨ ਗੁਰਮੁਖਾਂ ਆਪਣੀ ਹੱਥੀਂ ਆਪ ਸ਼ਿੰਗਾਰੇ। ਗੁਰਮੁਖਾਂ ਤਨ ਸ਼ਿੰਗਾਰਦਾ। ਆਪਣਾ ਆਪ ਉਤੋਂ ਵਾਰਦਾ। ਦੇਵੇ ਸੱਚੀ ਦਾਤ, ਰਾਹ ਦੱਸੇ ਇਕ ਪਰਵਰਦਿਗਾਰਦਾ। ਅੱਗੇ ਮਿਲਦਾ ਕਰ ਕੇ ਲੰਮੀਆਂ ਬਾਹਾਂ, ਜੋਤ ਸਰੂਪੀ ਧਾਰ ਭੇਖ ਹਰਿ ਨਿਰੰਕਾਰ ਦਾ। ਆਪ ਬਹਾਏ ਥਾਉਂ ਥਾਈਂ, ਸ੍ਰਿਸ਼ਟ ਸਬਾਈ ਆਤਮ ਵੇਖ ਵਿਚਾਰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਗੁਰਮੁਖ ਸਾਚੇ ਸੰਤ ਜਨਾਂ ਫੜ ਬਾਹੋਂ ਪਾਰ ਉਤਾਰਦਾ। ਉਤਰੇ ਪਾਰ ਗੁਰਸਿਖ ਦੁਲਾਰਾ। ਮਿਲਿਆ ਹਰਿ ਨਿਰੰਕਾਰ, ਕਰਿਆ ਭੇਖ ਜਗਤ ਨਿਆਰਾ। ਸ੍ਰਿਸ਼ਟ ਸਬਾਈ ਲੈਣਾ ਵੇਖ, ਕਲਜੁਗ ਜੀਵ ਬਣੇ ਗਵਾਰਾ। ਭੇਵ ਨਾ ਪਾਏ ਕੋਈ ਵਡ ਵਡ ਸ਼ੇਖ, ਵੇਦ ਪੁਰਾਨਾ ਵਸੇ ਬਾਹਰਾ। ਨਾ ਕੋਈ ਰੂਪ ਨਾ ਕੋਈ ਰੇਖ, ਜੋਤ ਸਰੂਪੀ ਗੁਰਸਿਖ ਪਸਾਰਾ। ਆਪ ਲਿਖਾਏ ਗੁਰਸਿਖਾਂ ਲੇਖ, ਤਨ ਪਹਿਨਾਏ ਸੋਹੰ ਸੋਹਣਾ ਹਾਰਾ। ਵਿਚ ਮਾਤ ਲਗਾਏ ਸਾਚੀ ਮੇਖ, ਨਾ ਦਏ ਕੋਈ ਉਖਾੜਾ। ਸ੍ਰਿਸ਼ਟ ਸਬਾਈ ਰਹੀ ਵੇਖਾ ਵੇਖ, ਗੁਰਸਿਖ ਬਣਾਇਆ ਕਲਜੁਗ ਨਾਰੀ ਤੇਰਾ ਸੱਚਾ ਲਾੜਾ। ਕਲਜੁਗ ਲਾੜੀ ਲਈ ਪਰਨਾ। ਗੁਰਸਿਖ ਲਾੜਾ ਲਿਆ ਬਣਾ। ਆਪਣੀ ਹੱਥੀਂ ਬੰਨ੍ਹੇ ਸਿਹਰੇ, ਪੰਚਮ ਜੇਠ ਦੇਵੇ ਫੇਰੇ, ਚੌੜਾ ਗੇੜਾ ਕਲਜੁਗ ਤੇਰਾ ਦਏ ਮੁਕਾ। ਆਪੇ ਕਰੇ ਆਪਣੀ ਮਿਹਰੇ। ਨਾ ਕੋਈ ਵੇਖੇ ਸੰਞ ਸਵੇਰੇ। ਵਕਤ ਆਉਂਦਾ ਜਾਏ ਨੇੜੇ। ਜਗਤ ਮੁਕਦੇ ਜਾਣ ਝੇੜੇ। ਖੁਲ੍ਹੇ ਦਿਸਣ ਚਾਰੋਂ ਤਰਫ ਧਰਤ ਤੇਰੇ ਵਿਹੜੇ। ਗੁਰਮੁਖਾਂ ਬੰਨ੍ਹੇ ਅੰਤਮ ਬੇੜੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀਂ ਹੱਥੀਂ ਕਲ ਜਿਹੜੇ ਮਾਤ ਸਹੇੜੇ। ਕਲਜੁਗ ਨਾਰੀ ਤੇਰਾ ਸੀਸ ਹਰਿ ਗੁੰਦਾਇਆ। ਸੋਹਣਾ ਹਾਰ ਤੇਰੀ ਗੁੱਤੇ, ਆਪਣੀ ਹੱਥੀਂ ਆਪ ਬੰਨ੍ਹਾਇਆ। ਗੁਰਸਿਖ ਉਠਾਏ ਮਾਤ ਸੁੱਤੇ, ਜਾਂਞੀ ਲਾੜੇ ਗੁਰਸਿਖ ਸੰਗ ਨਾਲ ਰਲਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ, ਕਲਜੁਗ ਨਾਰੀ ਤੇਰੀ ਸੇਵਾ ਦਰ ਦਰ ਘਰ ਘਰ ਸਾਚੇ ਦਏ ਬੰਨ੍ਹਾਏ। ਕਲਜੁਗ ਨਾਰੀ ਤੇਰੇ ਸੀਸ ਪਾਏ ਸੱਗੀ। ਸਾਚੀ ਜੋਤ ਮਾਝੇ ਦੇਸ ਜਗੀ। ਤੱਤੀ ਵਾ ਚਾਰੋਂ ਤਰਫ ਲੱਗੀ। ਗੁਰਮੁਖ ਸਾਚੇ ਸੰਤ ਜਨਾਂ, ਮੂਲ ਤਨ ਨਾ ਲੱਗੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਏਕ ਡੋਰ ਰਖਾਏ ਕੱਚੀ ਤਗੀ। ਸੋਹਣਾ ਹਾਰ ਹਰਿ ਗੁਦਾਇੰਦਾ। ਕਲਜੁਗ ਨਾਰੀ ਕਰ ਤਿਆਰ, ਹੱਥ ਕਲੀਰੇ ਆਪ ਪਹਿਨਾਇੰਦਾ। ਬੇਮੁਖ ਜੀਵ ਇਹਦੇ ਬਣੇ ਝੂਠੇ ਵੀਰੇ, ਡੋਲੀ ਉਹਨਾਂ ਕੰਧੀ ਆਪ ਉਠਾਇੰਦਾ। ਮਾਤਲੋਕ ਵਿਚੋਂ ਜਾਣ ਪੈਂਡਾ ਚੀਰੇ, ਧਰਮ ਰਾਏ ਅੱਗੇ ਬੈਠਾ ਮੁਖ ਤਕਾਇੰਦਾ। ਜੋਤੀ ਜੋਤ ਸਰੂਪ ਹਰਿ, ਅੰਤਮ ਵੇਲੇ ਕਲਜੁਗ ਤੇਰਾ ਵਾਹਵਾ ਸੋਹਣਾ ਕਾਜ ਰਚਾਇੰਦਾ। ਕਲਜੁਗ ਤੇਰਾ ਕਾਜ ਰਚਾਇਆ। ਬੇਮੁਖਾਂ ਹੱਡਾਂ ਬਾਲਣ ਸੱਚਾ ਦਾਜ, ਤੇਰੀ ਝੋਲੀ ਪਾਇਆ। ਗੁਰਮੁਖਾਂ ਸਿਰ ਦੇਵੇ ਸੱਚਾ ਤਾਜ, ਤਨ ਸ਼ਿੰਗਾਰ ਆਪ ਕਰਾਇਆ। ਆਪ ਸੁਹਾਏ ਅੰਤਮ ਤੇਰਾ ਕਾਜ, ਨਾ ਕੋਈ ਹੋਰ ਰੱਖੇ ਤੇਰੀ ਲਾਜ, ਚਾਰੋਂ ਕੁੰਟ ਬੇਮੁਖ ਜਾਣੇ ਭਾਜ, ਨਾ ਸੰਗ ਕਿਸੇ ਨਿਭਾਇਆ। ਜੋਤੀ ਜੋਤ ਸਰੂਪ ਹਰਿ, ਜੋਤ ਮਾਤ ਕਲ ਧਰ, ਆਪਣਾ ਭੇਖ ਆਪ ਵਟਾਇਆ। ਵੇਖੇ ਖੇਲ ਹਰਿ ਬਨਵਾਰਿਆ। ਕਰੇ ਖੇਲ ਅਪਰ ਅਪਾਰਿਆ। ਕਲਜੁਗ ਸਤਿਜੁਗ ਦੋਏ ਹੋਏ ਇਕੱਠੇ, ਹਰਿ ਸਾਚਾ ਵੇਖੇ ਕਰੇ ਵਿਚਾਰੇ, ਮੈਂ ਪਹਿਲਾਂ ਕਰਾਂ ਕਿਹਦੀ ਚੱਠੇ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕ ਤਪਾਏ ਸ੍ਰਿਸ਼ਟ ਸਬਾਈ ਤੇਰਾ ਸੱਚਾ ਭੱਠੇ। ਸ੍ਰਿਸ਼ਟ ਸਬਾਈ ਭੱਠ ਤਪਾਉਣਾ। ਲੱਖ ਚੁਰਾਸੀ ਵਿਚ ਪਕਾਉਣਾ। ਜੋਤ ਸਰੂਪੀ ਜੋਤ ਧਰ, ਆਪਣਾ ਭਾਣਾ ਆਪ ਵਰਤਾਉਣਾ। ਸਿੰਘ ਸਿੰਘਾਸਣ ਹਰ ਜੀ ਬੈਠ, ਦੋਵੇਂ ਹੱਥੀਂ ਫੜ ਫੜ ਖਾਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਣ ਗਵਾਏ ਰਾਜਾ ਰਾਣਾ। ਹਰਿ ਜੀ ਆਪ ਬਣਾਏ ਲੱਖ ਚੁਰਾਸੀ ਇਕੋ ਰੋਟੀ, ਦੋਹੀਂ ਹੱਥੀਂ ਆਪ ਪਕਾਏ। ਘੜ ਘੜ ਸੋਹਣੀ ਟਿੱਕੀ, ਧਰਤ ਮਾਤ ਤੇਰੇ ਉਤੇ ਆਪ ਟਿਕਾਏ। ਜੋਤੀ ਜੋਤ ਸਰੂਪ ਹਰਿ, ਕੋਟਨ ਕੋਟੀ ਇਕੋ ਵਾਰ ਦਏ ਤਪਾਏ। ਗੁਰ ਸੰਗਤ ਆਈ ਘੇਰੇ। ਹਰਿ ਕਰੇ ਸਚ ਨਬੇੜੇ। ਬੇਮੁਖ ਝੂਠੇ ਉਠ ਖਲੋਵਣ, ਬਾਹਰ ਜਾਵਣ ਖੁਲ੍ਹੇ ਵਿਹੜੇ। ਜੋਤੀ ਜੋਤ ਸਰੂਪ ਹਰਿ, ਗੁਰਮੁਖਾਂ ਫਿਰੇ ਚਾਰ ਚੁਫੇਰੇ ਕਰੇ ਨਬੇੜੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇਮੁਖ ਜਾਨਣ ਦੂਰ ਦੁਰਾਡਾ, ਗੁਰਮੁਖਾਂ ਸਦ ਨੇੜਨ ਨੇੜੇ। ਗੁਰ ਪੂਰੇ ਘੇਰਾ ਪਾਇਆ। ਸ਼ਬਦ ਡੋਰੀ ਨਾਲ ਬੰਧਾਇਆ। ਇਕੋ ਗੇੜਾ ਆਪ ਦਵਾਇਆ। ਸ਼ਬਦ ਮਾਰੇ ਇਕ ਲਫੇੜਾ, ਜਿਸ ਨੇ ਮੁਖ ਭਵਾਇਆ। ਆਪੇ ਦੇਵੇ ਬੈਠਾ ਗੇੜਾ, ਜੋ ਜਨ ਸੋਹੰ ਸ਼ਬਦ ਲਏ ਭੁਲਾਇਆ। ਆਪੇ ਡੋਬੇ ਅਧ ਵਿਚ ਬੇੜਾ, ਨਾ ਸਕੇ ਕੋਈ ਤਰਾਇਆ। ਉਜੜਿਆ ਰਹੇ ਕਾਇਆ ਨਗਰ ਖੇੜਾ, ਦੀਪਕ ਜੋਤੀ ਦਏ ਬੁਝਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਹੁਕਮ ਦੂਜੀ ਵਾਰ ਇਕ ਸੁਣਾਇਆ। ਗੁਰ ਸੰਗਤ ਹੋਣਾ ਖ਼ਬਰਦਾਰ। ਅੰਤਮ ਵਾਰ ਬੇਮੁਖ ਭੁਆਣਾ, ਦਰ ਘਰ ਸਾਚੇ ਵਿਚੋਂ ਹੋਣਾ ਬਾਹਰ। ਚਰਨ ਪ੍ਰੀਤੀ ਲੱਗੀ ਤੋੜ ਨਿਭਾਉਣਾ, ਪ੍ਰਭ ਦੇਵੇ ਸੱਚਾ ਇਕ ਪਿਆਰ। ਔਝੜ ਰਾਹੇ ਹਰਿ ਜੀ ਪਾਉਣਾ, ਰਸਨਾ ਮਦਿਰਾ ਮਾਸ ਜਿਸ ਜਨ ਲਗਾਉਣਾ, ਬੈਠਾ ਰਹੇ ਅੱਧਵਿਚਕਾਰ। ਜੋਤੀ ਜੋਤ ਸਰੂਪ ਹਰਿ, ਗੁਰ ਸੰਗਤ ਤੇਰੇ ਚਾਰ ਚੁਫੇਰੇ ਸ਼ਬਦ ਸਰੂਪੀ ਲਾਏ ਇਕ ਲਕਾਰ। ਗੁਰ ਸੰਗਤ ਹਰਿ ਆਖ ਸੁਣਾਏ। ਫਲ ਲਗਾਏ ਸਾਚੇ ਡਾਲ, ਅੰਮ੍ਰਿਤ ਫਲ ਪੂਰਾ ਆਪੇ ਲਏ ਪਾਲ, ਕਰ ਰਖਵਾਲ ਸਾਚੇ ਬੂਟੇ ਹਰਿ ਜੀ ਲਾਏ। ਚਰਨ ਪ੍ਰੀਤੀ ਨਿਭਾਏ ਨਾਲ ਨਾਲ, ਨਾ ਕੋਈ ਤੋੜੇ ਤੋੜ ਤੁੜਾਏ। ਗੁਰਮੁਖ ਸਾਚੇ ਵਿਚੋਂ ਮਾਤ ਲੱਭੇ ਅਨਮੁਲੜੇ ਲਾਲ, ਅੰਤਮ ਲੇਖਾ ਆਪ ਚੁਕਾਇਆ, ਤੋੜੇ ਜਗਤ ਜੰਜ਼ਾਲ ਸਾਚੇ ਲੇਖੇ ਆਪੇ ਲਾਏ। ਗੁਰਸਿਖ ਕਦੇ ਨਾ ਹੋਏ ਕੰਗਾਲ, ਸੋਹੰ ਸੱਚਾ ਧੰਨ ਮਾਲ, ਪ੍ਰਭ ਅਬਿਨਾਸ਼ੀ ਝੋਲੀ ਪਾਏ। ਗੁਰਮੁਖ ਤੇਰਾ ਮਸਤਕ ਲਾਲੋ ਲਾਲ, ਆਤਮ ਜੋਤੀ ਦਏ ਜਗਾਏ। ਇਕਾ ਚਾੜ੍ਹੇ ਰੰਗ ਗੁਲਾਲ, ਉਤਰ ਕਦੀ ਨਾ ਜਾਏ। ਇਕੋ ਉਠੋ ਮਾਰੋ ਛਾਲ, ਸ਼ਬਦ ਬਬਾਣਾ ਹਰਿ ਲਿਆਏ। ਆਪ ਅੰਮ੍ਰਿਤ ਸੁਹਾਏ ਤਾਲ, ਦੁਰਮਤ ਮੈਲ ਸਰਬ ਗਵਾਏ। ਆਪੇ ਤੋੜੇ ਮਾਇਆ ਜਾਲ, ਸ਼ਬਦ ਡੋਰੀ ਨਾਲ ਬੰਧਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨ ਸਾਚੀ ਵਸਤ ਰੱਖੇ ਸੰਭਾਲ, ਅੰਤਮ ਵੇਲੇ ਸੰਗ ਨਿਭਾਏ। ਸਾਚਾ ਕਰਮ ਕਮਾਉਂਦਾ ਜਾਏ। ਗੁਰਮੁਖ ਸੋਇਆ ਵਿਚ ਮਾਤ, ਫੜ ਫੜ ਬਾਹੋਂ ਆਪ ਉਠਾਉਂਦਾ ਜਾਏ। ਗੁਰਮੁਖ ਮੈਲ ਪਾਪਾਂ ਦਾਗ ਧੋਇਆ, ਚਿੱਟਾ ਬਾਣਾ ਇਕਾ ਤਨ ਪਹਿਨਾਉਂਦਾ ਜਾਏ। ਸਾਚਾ ਬੀਜ ਹਰਿ ਜੀ ਬੋਇਆ, ਸਾਚਾ ਫਲ ਆਪਣੀ ਹੱਥੀਂ ਆਪ ਖਵਾਉਂਦਾ ਜਾਏ। ਗੁਰਮੁਖ ਅਵਰ ਨਾ ਜਾਣੇ ਕੋਇਆ, ਨਿਹਕਲੰਕ ਸਾਚਾ ਡੰਕ ਵਜਾਉਂਦਾ ਜਾਏ। ਕਲਜੁਗ ਅੰਤਮ ਬੇਮੁਖ ਰੋਇਆ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੇ ਹਾਰ ਗਲ ਵਿਚ ਫਾਹੀਆਂ ਪਾਉਂਦਾ ਜਾਏ। ਕਲਜੁਗ ਤੇਰੇ ਗਲ ਵਿਚ ਫਾਹੀ। ਅੰਤ ਨਾ ਲਏ ਕੋਈ ਛੁਡਾਈ। ਬੇਮੁਖਾਂ ਮੁਖ ਲੱਗੀ ਛਾਹੀ। ਅੰਤਮ ਮਿਲੇ ਨਾ ਕੋਈ ਮਲਾਹੀ। ਗੁਰਮੁਖ ਸਾਚੇ ਸੰਤ ਜਨਾਂ, ਇਕਾ ਸ਼ਬਦ ਸ਼ਿੰਗਾਰ ਤਨ ਸੋਹਣਾ ਹਾਰ ਆਪ ਪਹਿਨਾਈ। ਸੋਹਣਾ ਹਾਰ ਗੁਰ ਪੂਰੇ ਹੱਥ ਸਜਦਾ। ਗੁਰਮੁਖਾਂ ਗੁਰਸਿਖਾਂ ਜਿਹੜਾ ਪੜਦੇ ਕੱਜਦਾ। ਜਿਸ ਜਨ ਤਨ ਛੁਹਾਏ ਦਇਆ ਕਮਾਏ, ਕਲਜੁਗ ਅੰਤਮ ਮੂਲ ਨਾ ਭੱਜਦਾ। ਸਾਚਾ ਫੂਲ ਕੰਤ ਕੰਤੂਹਲ ਗੁਰਮੁਖ ਤੇਰੀ ਸੇਜਾ ਆਪਣੀ ਹੱਥੀਂ ਆਪ ਬਣਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਅੰਤ ਗੁਰਮੁਖ ਸਾਚਾ ਸੰਤ ਉਤੇ ਗੂੜ੍ਹੀ ਨੀਂਦ ਦਏ ਸਵਾਏ। ਗੂੜ੍ਹੀ ਨੀਂਦ ਗੁਰਸਿਖ ਸੌਣਾ। ਫੂਲਾਂ ਥੱਲੇ ਸੇਜ ਵਿਛਾਉਣਾ। ਸ਼ਬਦ ਦੁਸ਼ਾਲਾ ਉਤੇ ਪਾਉਣਾ। ਆਪ ਬਨਾਉਣਾ ਸੱਚਾ ਲਾਲਾ, ਚਿੱਟੇ ਰੁਮਾਲ ਬੰਨ੍ਹ ਵਖਾਉਣਾ। ਲਾਲ ਅਨਮੁਲੜਾ ਹਰਿ ਜੀ ਭਾਲਾ, ਇਕੋ ਛੋਟਾ ਨਿੱਕਾ ਬਾਲਾ, ਸਾਚਾ ਰਾਹ ਜਿਸ ਵਖਾਉਣਾ। ਗੁਰਮੁਖਾਂ ਅੰਤਮ ਕਰਦਾ ਜਾਏ ਮਾਲ ਮਾਲਾ, ਭੱਜਾ ਜਾਏ ਮਾਰੀ ਛਾਲਾ, ਨਿਹਕਲੰਕ ਕਲ ਦਰਸ ਦਿਖਾਉਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿ ਮਿਹਰਵਾਨ ਸਿੰਘ ਮਨਜੀਤ ਸਾਚੇ ਧਾਮ ਆਪ ਬਹਾਉਣਾ। ਛੋਟੇ ਬਾਲੇ ਚੜ੍ਹਿਆ ਚਾਅ। ਪ੍ਰਭ ਅਬਿਨਾਸ਼ੀ ਕਿਰਪਾ ਕਰ, ਦੱਸੇ ਸਾਚਾ ਥਾਂ। ਸੱਤ ਮਹੀਨੇ ਤਿੰਨ ਦਿਨ ਵਿਚ ਮਾਤ ਲਏ ਲੰਘਾ। ਮੈਂ ਲੰਘਾਏ ਗਿਣ ਗਿਣ, ਨਾ ਲੱਗੀ ਪਿਆਰੀ ਮਾਂ। ਸ੍ਰਿਸ਼ਟ ਸਬਾਈ ਮਿਣ ਮਿਣ, ਮੈਂ ਚਾਰੇ ਕੁੰਟਾਂ ਦਿਆਂ ਵਖਾ। ਫੂਲਨ ਸੇਜ ਹਰਿ ਜੀ ਚੁਣ ਚੁਣ, ਉਤੇ ਦਿਤਾ ਆਪ ਟਿਕਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਸੰਗਤ ਤੇਰਾ ਹੌਲਾ ਭਾਰ, ਕਲਜੁਗ ਅੰਤਮ ਵਾਰ ਵਿਚ ਮਾਤ ਦਿਤਾ ਕਰਾ। ਗੁਰ ਸੰਗਤ ਤੇਰਾ ਹੌਲਾ ਭਾਰ ਕਰਾਇਆ। ਛੋਟਾ ਬਾਲਾ ਅੱਗੇ ਲਾਇਆ। ਸੱਤਾਂ ਦੀਪਾਂ ਕਰੇ ਰੁਸ਼ਨਾਇਆ। ਤਿੰਨਾਂ ਲੋਕਾਂ ਬਾਹਰ ਰਖਾਇਆ। ਇਕ ਸੁਣਾਇਆ ਸ਼ਬਦ ਸਲੋਕਾ, ਦਰ ਘਰ ਸਾਚੇ ਜਾਏ ਰਾਹ ਵਿਚ ਨਾ ਕਿਸੇ ਰੋਕਾ, ਹਰਿ ਚਰਨੀ ਲਏ ਬਹਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਛੋਟੇ ਬਾਲੇ ਤੋੜ ਜੰਜ਼ਾਲੇ, ਬਾਹੋਂ ਫੜ ਆਪਣੇ ਲੜ, ਸੋਲਾਂ ਮੱਘਰ ਨਾਲ ਬੰਨ੍ਹਾਇਆ। ਮੇਰੀ ਇਕੋ ਛਾਲ ਸ਼ਬਦ ਉਡਾਰਿਆ। ਸੁਖੀ ਹੋਇਆ ਵਾਲ ਵਾਲ, ਛੱਡੇ ਮਾਤ ਪਿਤ ਪਿਆਰਿਆ। ਮਿਲੀ ਦਰ ਘਰ ਸਾਚੇ ਇਕ ਸੁਗਾਤ, ਸੋਹੰ ਸ਼ਬਦ ਅਪਰ ਅਪਾਰਿਆ। ਕਲਜੁਗ ਮਿਟੀ ਅੰਧੇਰੀ ਰਾਤ, ਗਿਆ ਧੁਰਦਰਗਾਹ ਸਚ ਦਰਬਾਰਿਆ। ਅੱਗੇ ਵੇਖਿਆ ਠੰਡਾ ਥਾਂ, ਜਗੇ ਜੋਤ ਹਰਿ ਨਿਰੰਕਾਰਿਆ। ਪ੍ਰਭ ਅਬਿਨਾਸ਼ੀ ਅੱਗੋਂ ਫੜੀ ਬਾਂਹ, ਧਰਤ ਮਾਤ ਦੇ ਲਾਲ ਦੁਲਾਰਿਆ। ਜੋਤੀ ਜੋਤ ਸਰੂਪ ਹਰਿ, ਆਪਣੀ ਚਰਨੀ ਆਪ ਬਹਾ ਰਿਹਾ। ਆਪਣੀ ਚਰਨੀ ਆਪ ਲਗਾਇਆ। ਦੂਜਾ ਹੁਕਮ ਫੇਰ ਸੁਣਾਇਆ। ਉਠ ਲਾਲ ਹੋ ਤਿਆਰ, ਪ੍ਰਭ ਅਬਿਨਾਸ਼ੀ ਤੇਰਾ ਬੇੜਾ ਬੰਨ੍ਹ ਵਖਾਇਆ। ਕਲਜੁਗ ਅੰਤਮ ਆਈ ਹਾਰ, ਇੰਦਰ ਹੋ ਜਾਏ ਇੰਦਰਪੁਰੀ ਚੋਂ ਬਾਹਰ, ਖ਼ਾਲੀ ਸਿੰਘਾਸਣ ਆਪ ਵਖਾਇਆ। ਨਿਹਕਲੰਕ ਕਲ ਲੈ ਅਵਤਾਰ, ਆਪਣੀ ਕਿਰਪਾ ਦਿੱਤੀ ਧਾਰ, ਤਿੰਨਾਂ ਲੋਕਾਂ ਪਾਵੇ ਸਾਰ, ਛੋਟਾ ਬਾਲਾ ਸਿੰਘ ਸਿੰਘਾਸਣ ਫੜ ਕੇ ਆਪਣੇ ਹੱਥੀਂ ਗੁਰ ਪੂਰਾ ਦਏ ਬਹਾਇਆ। ਸਿੰਘ ਸਿੰਘਾਸਣ ਗਿਆ ਸਜ। ਮਾਰ ਛਾਲ ਚੜ੍ਹਿਆ ਭੱਜ। ਕਲਜੁਗ ਤੇਰਾ ਝੂਠਾ ਤਾਲ ਅੰਤਮ ਜਾਣਾ ਵੱਜ। ਫਲ ਨਾ ਰਹਿਣਾ ਕਿਸੇ ਡਾਲ, ਜੋਤ ਸਰੂਪੀ ਰਿਹਾ ਗੱਜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਕਲ ਖੇਲ ਰਚਾਏ, ਲਾਉਣ ਨਾ ਦੇਵੇ ਅੱਜ ਪੱਜ। ਗੁਰ ਦਰ ਗੁਰਮੁਖ ਜਾਣ। ਜਿਥੇ ਹੋਵੇ ਸਚ ਪਛਾਣ। ਗੁਰਮੁਖ ਗੁਰ ਦਰ ਜਾਣ, ਨਾ ਬਣਨਾ ਕਲ ਨਿਧਾਨ। ਏਥੇ ਚੁੱਕੇ ਜਮ ਕੀ ਕਾਨ। ਗੁਰਮੁਖ ਗੁਰ ਪਛਾਣ। ਮਿਲੇ ਦਰਗਾਹ ਸੱਚਾ ਮਾਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਬਲੀ ਬਲਵਾਨ। ਬਲੀ ਬਲਵਾਨ ਜੋਧਾ ਸੂਰ। ਸ੍ਰਿਸ਼ਟ ਸਬਾਈ ਬੰਨ੍ਹੀ ਬੈਠਾ ਸੱਚਾ ਬੇੜਾ ਇਕੋ ਪੂਰ। ਇਕੋ ਪਾਇਆ ਨਾਮ ਜੇੜਾ, ਅੰਤ ਛੁਡਾਇਆ ਜਮ ਕਾ ਜੂੜ। ਕਲਜੁਗ ਤੇਰਾ ਅੰਤ ਕਰੇ ਨਬੇੜਾ, ਇਕੋ ਦੇਵੇ ਜਗਤ ਗੇੜਾ, ਕਰੇ ਚੂਰੋ ਚੂਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਸਾ ਮਨਸਾ ਦੇਵੇ ਪੂਰ। ਸਿਰ ਉਠਾਇਆ ਫੂਲਾਂ ਖਾਰਾ। ਗੁਰਮੁਖਾਂ ਚੁਕਿਆ ਹਰਿ ਜੀ ਭਾਰਾ। ਮੰਗਣ ਆਇਆ ਚਲ ਦਵਾਰਾ। ਜੋਤ ਸਰੂਪੀ ਭੇਖ ਧਾਰਾ। ਵੇਖ ਵੇਖ ਪੇਖ ਪੇਖ ਭੁਲ ਨਾ ਜੀਵ ਗਵਾਰਾ। ਗੁਰਮੁਖਾਂ ਆਪ ਲਿਖਾਏ ਸਾਚੇ ਲੇਖ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰਾ। ਸਿਰ ਉਠਾਈ ਫੂਲਾਂ ਖਾਰੀ। ਮਾਲਨ ਆਈ ਜੋਤ ਵਿਚਾਰੀ। ਗੁਰਮੁਖ ਉਠਾਇਆ ਹਰਿ ਜੀ ਬਾਲਨ, ਅੰਤਮ ਥੱਲੇ ਡਾਹੇ ਕਰ ਤਿਆਰੀ। ਗੁਰਮੁਖ ਸਾਚਾ ਫਲੇ ਫੁਲੇ, ਮੁੱਲ ਪਵਾਏ ਹਰਿ ਜੀ ਭਾਗ ਲਗਾਏ ਸਾਚੀ ਕੁੱਲੇ, ਬਾਹੋਂ ਪਕੜ ਜਾਏ ਤਾਰੀ। ਸਾਚਾ ਤੋਲ ਗੁਰਮੁਖ ਤੁਲੇ, ਮਾਨਸ ਜਨਮ ਨਾ ਜਾਏ ਹਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਕਰੇ ਕਾਰੀ। ਫੂਲਨ ਖਾਰੀ ਹਰਿ ਉਠਾਈਆ। ਪਹਿਲੀ ਵਾਰ ਚੌਥੇ ਜੁਗ ਨਿਹਕਲੰਕ ਜੋਤ ਜਗਾਈਆ। ਸ਼ਬਦ ਵਜਾਏ ਸਾਚਾ ਡੰਕ, ਸੁਣੇ ਸਰਬ ਲੋਕਾਈਆ। ਸਰਬ ਉਠਾਏ ਰਾਓ ਰੰਕ, ਘਰ ਘਰ ਸਾਰੇ ਦੇਣ ਦੁਹਾਈਆ। ਗੁਰਮੁਖਾਂ ਮਿਟਾਏ ਆਤਮ ਸ਼ੰਕ, ਦੇਵੇ ਸੱਚੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਗੁਰਮੁਖਾਂ ਰਿਹਾ ਭਾਰ ਵੰਡਾਈਆ। ਗੁਰਮੁਖਾਂ ਭਾਰ ਲਵਾਂ ਚੁੱਕ। ਕਲਜੁਗ ਅੰਤਮ ਆਇਆ ਢੁਕ। ਪ੍ਰਭ ਅਬਿਨਾਸ਼ੀ ਲਿਖਾਇਆ ਲੇਖ ਲਾਉਂਦਾ ਜਾਏ ਇਕ ਮੇਖ, ਪ੍ਰਭ ਅਬਿਨਾਸ਼ੀ ਨੇਤਰ ਪੇਖ, ਗੁਰਸਿਖ ਤੇਰੀ ਉਤਰੇ ਭੁੱਖ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਘਰ ਸਾਚੇ ਭਾਗ ਲਗਾਇਆ, ਗੁਰ ਸੰਗਤ ਦੂਜੀ ਸੰਗ ਰਲਾਇਆ ਆਪ ਦਵਾਇਆ ਸਾਰਾ ਸੁਖ। ਆਪੇ ਚੁੱਕੇ ਫੂਲਨ ਪੰਡ। ਹਰਿ ਜੀ ਆਪੇ ਦੇਵੇ ਪੱਕੀ ਗੰਢ। ਖੁਲ੍ਹ ਨਾ ਜਾਏ ਵਿਚ ਬ੍ਰਹਿਮੰਡ। ਗੁਰਸਿਖ ਨਾ ਹੋਏ ਰੰਡ। ਪ੍ਰਭ ਅਬਿਨਾਸ਼ੀ ਨਾ ਦੇਵੇ ਅੰਤਮ ਵੇਲੇ ਕੰਡ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇਮੁਖਾਂ ਤੋੜੇ ਹੰਕਾਰੀ ਗੰਢ। ਚੁੱਕੇ ਭਾਰ ਹਰਿ ਦਾਤਾਰ। ਗੁਰਮੁਖਾਂ ਦਿਸੇ ਸਚ ਪਿਆਰ। ਅੰਤਮ ਵੇਲੇ ਹੋਏ ਸਹਾਰ। ਜੋਤ ਸਰੂਪੀ ਹਰਿ ਕਰਤਾਰ। ਨਾ ਕੋਈ ਰੰਗ ਨਾ ਕੋਈ ਰੂਪੀ, ਜੋਤ ਸਰੂਪੀ ਇਕ ਅਕਾਰ। ਭੁਲੇ ਫਿਰਨ ਸ਼ਾਹੋ ਭੂਪੀ, ਹੋਈ ਆਤਮ ਅੰਧ ਕੂਪੀ, ਨਾ ਕੋਈ ਪਾਵੇ ਸਾਰ। ਗੁਰਮੁਖ ਆਤਮ ਸਤਿ ਸਰੂਪੀ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕਾ ਦਿਸੇ ਸਾਚੀ ਧਾਰ। ਦੱਸੇ ਸਾਚੀ ਧਾਰ ਜਗਤ ਗੁਸਾਈਂਆ। ਸਿਰ ਉਠਾਇਆ ਆਪਣਾ ਭਾਰ, ਗੁਰਮੁਖਾਂ ਲਿਆ ਵੰਡਾਈਆ। ਦਰਗਹਿ ਸਾਚੀ ਪਾਵੇ ਸਾਰ, ਹੋਏ ਆਪ ਸਹਾਈਆ। ਬਾਹੋਂ ਫੜ ਕਲ ਜਾਏ ਤਾਰ, ਬੇੜਾ ਪਾਰ ਕਰਾਈਆ। ਧਰਮ ਰਾਏ ਨਾ ਮਾਰੇ ਡਾਹਢੀ ਮਾਰ, ਲੱਖ ਚੁਰਾਸੀ ਫੰਦ ਕਟਾਈਆ। ਇਕ ਪਹਿਨਾਏ ਤਨ ਸ਼ਿੰਗਾਰ, ਗੁਰਮੁਖਾਂ ਦੇਵੇ ਕਰ ਪਿਆਰ, ਜੋਤ ਸਰੂਪੀ ਹਰਿ ਰਘੁਰਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਸੱਚੀ ਕਾਰ ਵਿਚ ਮਾਤ ਚਲਾਈਆ। ਫੂਲਨ ਖਾਰੀ ਲਈ ਉਠਾਲ। ਪਹਿਲੀ ਮਾਰੀ ਇਕੋ ਛਾਲ। ਗੁਰਮੁਖਾਂ ਬਣੇ ਆਪ ਰਖਵਾਲ। ਬੇਮੁਖਾਂ ਦਲੇ ਜਿਉਂ ਦੋ ਫਾੜੇ ਦਾਲ। ਗੁਰਮੁਖਾਂ ਦੇ ਅੰਦਰ ਵੜੇ, ਦੀਪਕ ਜੋਤੀ ਦੇਵੇ ਬਾਲ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨ ਵਿਚੋਂ ਮਾਤ ਲੱਭੇ ਅਨਮੁੱਲੜੇ ਲਾਲ। ਹਰਿ ਸਾਚੇ ਖੇਲ ਰਚਾਈਆ। ਗੁਰਮੁਖ ਸਾਚੇ ਸੰਤ ਜਨਾਂ, ਸਾਚੇ ਲੇਖ ਲਿਖਾਈਆ। ਨੇਤਰ ਲੈਣਾ ਵੇਖ ਸੁਣਨਾ ਹਰਿ ਕੰਨਾਂ, ਪ੍ਰਭ ਸੋਹੰ ਡੰਕ ਰਿਹਾ ਵਜਾਈਆ। ਝੋਲੀ ਪਾਏ ਸਾਚਾ ਨਾਮ ਧਨਾ, ਤ੍ਰਿਸ਼ਨਾ ਭੁੱਖ ਅਗਨ ਗਵਾਈਆ। ਗੁਰਮੁਖਾਂ ਆਤਮ ਜਾਏ ਮੰਨਾ, ਅੰਮ੍ਰਿਤ ਬੂੰਦ ਸਵਾਂਤੀ ਆਪ ਪਿਲਾਈਆ। ਬੇਮੁਖਾਂ ਲੱਗੇ ਅੱਗ ਤਨਾਂ, ਦਰ ਘਰ ਸਾਚੇ ਰਹਿਣ ਨਾ ਪਾਈਆ। ਆਪ ਕਢਾਏ ਸਰਬ ਜਨਾਂ, ਜੋਤ ਸਰੂਪੀ ਹਰਿ ਰਘੁਰਾਈਆ। ਭਾਂਡਾ ਭਉ ਭਰਮ ਦੇਵੇ ਭੰਨਾ, ਸ਼ਬਦ ਹਥੌੜਾ ਆਪ ਉਤੇ ਲਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਬੇੜਾ ਬੰਨ੍ਹ ਵਖਾਈਆ। ਬੇੜਾ ਬੰਧੇ ਹੋਏ ਸਹਾਰਾ। ਜਿਉਂ ਮਾਲ ਚਰਾਏ ਧੰਨੇ, ਆਪਣੀ ਹੱਥੀਂ ਮੋੜੇ ਆਪ ਕਿਆਰਾ। ਪੀਏ ਛਾਛ ਵਿਚ ਛੰਨੇ, ਭੋਗ ਲਗਾਏ ਕਰ ਖੇਲ ਅਪਰ ਅਪਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪ੍ਰਗਟ ਜੋਤ ਆਏ ਗੁਰਸਿਖਾਂ ਚਲ ਦਵਾਰਾ। ਜਿਉਂ ਧੰਨੇ ਪਾਈ ਸਾਰ। ਪ੍ਰਭ ਅਬਿਨਾਸ਼ੀ ਦਇਆ ਕਮਾਈ, ਨਾ ਜਾਣੇ ਮੂਰਖ ਮੁਗਧ ਗਵਾਰ। ਪ੍ਰਗਟ ਹੋਇਆ ਹਰਿ ਰਘੁਰਾਈ, ਕੀਆ ਸੱਚਾ ਇਕ ਪਿਆਰ। ਦਿੱਤੀ ਦਾਤ ਜਗਤ ਵਡਿਆਈ, ਕਰ ਕਿਰਪਾ ਦਿਤਾ ਤਾਰ। ਜੋਤ ਸਰੂਪੀ ਜੋਤ ਹਰਿ, ਅਚਰਜ ਖੇਲ ਵਿਚ ਮਾਤ ਕਰਦਾ ਜਾਏ, ਨਾ ਰੱਖੇ ਭੇਵ ਕੋਈ, ਆਏ ਜਾਏ ਵਾਰੋ ਵਾਰ। ਨਰ ਨਰਾਇਣ ਕਰੇ ਖੇਲ ਅਪਰ ਅਪਾਰਾ। ਧਰੂ ਬਾਲ ਜਿਉਂ ਪਾਰ ਉਤਾਰਾ। ਰੱਖੇ ਲਾਜ ਜਿਉਂ ਪ੍ਰਹਿਲਾਦ ਹਰਨਾਕਸ਼ ਦੈਂਤ ਕਰੇ ਖੁਆਰਾ। ਮੰਗਣ ਆਏ ਬਲ ਦਵਾਰੇ, ਭੇਖ ਧਾਰੇ ਅਪਰ ਅਪਾਰਾ। ਦੁਰਬਾਸ਼ੇ ਤੋੜੇ ਮਾਣ, ਰੱਖੇ ਪਤ ਅਮਰੀਕ ਵਿਚਾਰਾ। ਜਨਕ ਕੀਤਾ ਇਕ ਪਿਆਰ। ਪ੍ਰਭ ਅਬਿਨਾਸ਼ੀ ਦਿਤਾ ਤਾਰ। ਦਿਤਾ ਸੱਚਾ ਇਕ ਨਾਮ ਭੰਡਾਰ। ਰਾਣੀ ਤਾਰਾ ਉਤਰੀ ਪਾਰ। ਗੁਰ ਸੰਗਤ ਕੀਆ ਪਿਆਰ। ਪ੍ਰਭ ਅਬਿਨਾਸ਼ੀ ਕਿਰਪਾ ਧਾਰ ਜੋੜੀ ਇਕ ਬਣਾਈ, ਭੇਵ ਨਾ ਰਖਿਆ ਰਾਈ, ਸ੍ਰਿਸ਼ਟ ਸਬਾਈ ਰਿਹਾ ਸਮਝਾਈ, ਕਿਰਪਾ ਕਰੀ ਅਪਰ ਅਪਾਰ। ਸਾਚੇ ਹਰਿ ਦਇਆ ਕਮਾਈ, ਮਹੱਲ ਅਟਾਰੀ ਦਰਯੋਧਨ ਹੰਕਾਰੀ ਆਪ ਤਜਾਈ, ਜਾਏ ਬਿਦਰ ਦਵਾਰੀ ਕ੍ਰਿਸ਼ਨ ਮੁਰਾਰੀ ਖ਼ਾਕੀ ਸੇਜਾ ਹਰਿ ਬਣਾਈ, ਜੋਤੀ ਜੋਤ ਸਰੂਪ ਹਰਿ, ਜਨ ਭਗਤਾਂ ਦੇਂਦਾ ਰਿਹਾ ਵਡਿਆਈ। ਜਨ ਭਗਤਾਂ ਦੇਵੇ ਸੱਚਾ ਮਾਣ। ਬਿਦਰ ਸੁਦਾਮਾ ਬਾਲ ਅੰਞਾਣ। ਹਰਿ ਜੀ ਕਰਨੀ ਜਾਣ ਪਛਾਣ। ਆਇਆ ਚਲ ਦਵਾਰ ਸੱਚੇ ਘਰ ਬਾਹਰ, ਹਰਿ ਜੀ ਡਿੱਗੇ ਚਰਨ ਆਣ। ਜੋਤੀ ਜੋਤ ਸਰੂਪ ਹਰਿ, ਜਨ ਭਗਤਾਂ ਦੇਵੇ ਸਾਚਾ ਮਾਣ। ਸਾਚਾ ਹਰਿ ਦਇਆ ਕਮਾਏ। ਜੈ ਦੇਵ ਤੇਰਾ ਪਿਛਲਾ ਲੇਖਾ ਪੂਰ ਕਰਾਏ। ਇਕੋ ਦਿਸੇ ਦੂਰ ਵਾਟਾ, ਸ਼ਬਦ ਲੇਖ ਆਪ ਲਿਖਾਏ। ਜੋਤੀ ਜੋਤ ਸਰੂਪ ਹਰਿ, ਇਕ ਇਕ ਪਤਰ ਇਕੋ ਵੇਰ ਕੋਟਾਂ ਕੋਟੀ ਨਾਮ ਜਪਾਏ। ਜੈ ਦਿਓ ਨਾਮਾ ਦਿਤਾ ਤਾਰ। ਪ੍ਰਭ ਅਬਿਨਾਸ਼ੀ ਕਿਰਪਾ ਧਾਰ। ਵੇਖੇ ਵਿਗਸੇ ਕਰੇ ਵਿਚਾਰ। ਜੋਤੀ ਜੋਤ ਸਰੂਪ ਹਰਿ, ਕਿਆ ਕੋਈ ਪਾਵੇ ਇਹਦੀ ਸਾਰ। ਭਗਤ ਤਰਲੋਚਨ ਹੋਇਆ ਪਾਰ। ਤੀਜਾ ਲੋਚਣ ਖੋਲ੍ਹਿਆ ਬੋਲਿਆ ਹਰਿ ਨਿਰੰਕਾਰ। ਪੂਰੇ ਤੋਲ ਤੋਲਿਆ, ਸੁਣੀ ਸੱਚੀ ਪੁਕਾਰ। ਜੋਤੀ ਜੋਤ ਸਰੂਪ ਹਰਿ, ਜਨ ਭਗਤਾਂ ਪਾਵੇ ਸਾਰ। ਉਤਰਿਆ ਪਾਰ ਰਵਿਦਾਸ ਚੁਮਾਰਾ। ਰਸਨਾ ਜਪਿਆ ਜਿਸ ਨਿਰੰਕਾਰਾ। ਤਿੰਨ ਆਏ ਬਣ ਭਿਖਾਰਾ। ਰਵਿਦਾਸ ਤੇਰੇ ਦਰ ਦਵਾਰਾ। ਬ੍ਰਹਮਾ ਵਿਸ਼ਨ ਨਾਰਦ ਖੇਲ ਕਰੀ ਅਪਰ ਅਪਾਰਾ। ਛੋਟੀ ਬਾਲੀ ਤਿੰਨ ਸਾਲ ਅਵਸਥਾ ਉਡੀ ਮਾਰ ਉਡਾਰਾ। ਜੋਤੀ ਜੋਤ ਸਰੂਪ ਹਰਿ, ਤੋੜਦਾ ਰਹੇ ਸਰਬ ਹੰਕਾਰਾ। ਗੁਰ ਕਾ ਸ਼ਬਦ ਅਪਾਰ, ਜੋਤ ਜਗਾਇੰਦਾ। ਗੁਰ ਦੇਵੇ ਕਰ ਪਿਆਰ, ਗੁਰਮੁਖਾਂ ਝੋਲੀ ਪਾਇੰਦਾ। ਆਪੇ ਬੰਨ੍ਹੇ ਸਾਚੀ ਧਾਰ, ਚਰਨ ਨਾਤਾ ਇਕ ਬੰਨ੍ਹਾਇੰਦਾ। ਪਾਵੇ ਅੰਤਮ ਸਾਰ ਕਰਮ ਵਿਚਾਰ, ਲੱਖ ਚੁਰਾਸੀ ਗੇੜ ਕਟਾਇੰਦਾ। ਜਗਤ ਹੋਣਾ ਅੰਤ ਖੁਆਰ, ਦਰ ਘਰ ਸਾਚੇ ਪੈਣੀ ਮਾਰ, ਅੱਗੇ ਹੋਏ ਨਾ ਕੋਈ ਛੁਡਾਇੰਦਾ। ਕਰਮ ਧਰਮ ਹਰਿ ਸੱਚਾ ਲਏ ਵਿਚਾਰ, ਬਣਿਆ ਰਹੇ ਲੇਖ ਲਿਖਾਰ, ਏਕਾ ਏਕ ਲੇਖਾ ਸਰਬ ਚੁਕਾਇੰਦਾ। ਗੁਰਮੁਖ ਸਾਚੇ ਸੰਤ ਜਨ ਦਰ ਹੋਏ ਰਹਿਣ ਭਿਖਾਰ, ਏਕਾ ਮੰਗਣ ਵਸਤ ਨਾਮ ਅਪਾਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਾਂਡੇ ਸਰਬ ਭਰਾਇੰਦਾ। ਸਚ ਭੰਡਾਰਾ ਆਪ ਵਰਤਾਏ। ਇਕ ਦਾਤਾਰਾ ਆਪ ਅਖਵਾਏ। ਮੰਗਣ ਆਏ ਕੋਟ ਦਵਾਰਾ, ਪੂਰਨ ਇਛਿਆ ਸਰਬ ਕਰਾਏ। ਅੱਗੇ ਪਿੱਛੇ ਕਿਸੇ ਨਾ ਆਵੇ ਹਾਰਾ, ਸਚ ਭੰਡਾਰਾ ਆਪ ਰਖਾਏ। ਸ੍ਰਿਸ਼ਟ ਸਬਾਈ ਪਾਵੇ ਸਾਰਾ, ਲੱਖ ਚੁਰਾਸੀ ਜੋਤ ਜਗਾਏ। ਏਕਾ ਕਰੇ ਜੋਤ ਅਕਾਰਾ, ਦੂਸਰ ਨਾ ਕੋਈ ਸੰਗ ਰਲਾਏ। ਪ੍ਰਗਟ ਹੋਏ ਵਿਚ ਸੰਸਾਰਾ, ਤੀਜੇ ਨੈਣ ਡੇਰਾ ਲਾਏ। ਸਰਗੁਣ ਨਿਰਗੁਣ ਖੇਲ ਅਪਾਰਾ, ਉਪਰ ਪੜਦਾ ਮਾਇਆ ਪਾਏ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਅਚਰਜ ਖੇਲ ਕਲ ਕਰਾਏ। ਦੋਵੇਂ ਰੂਪ ਹਰਿ ਨਿਰੰਕਾਰ। ਇਕੋ ਸੱਚਾ ਸ਼ਾਹੋ ਭੂਪ, ਕਰੇ ਖੇਲ ਅਪਰ ਅਪਾਰ। ਨਾ ਕੋਈ ਰੰਗ ਨਾ ਕੋਈ ਰੂਪ, ਨਿਰਗੁਣ ਰੂਪ ਕਲਜੁਗ ਜੀਵ ਵਿਚਾਰ। ਇਕੋ ਰੂਪ ਦਿਸੇ ਸਤਿ ਸਰੂਪ, ਜਗੇ ਜੋਤੀ ਅਗੰਮ ਅਪਾਰ। ਮਹਿੰਮਾ ਜਗਤ ਹਰਿ ਅਨੂਪ, ਆਵੇ ਮਾਤ ਵਾਰੋ ਵਾਰ। ਕਲਜੁਗ ਅੰਤਮ ਵੇਲਾ ਆਇਆ, ਨਿਹਕਲੰਕ ਕਲ ਲੈ ਅਵਤਾਰ। ਜੋਤ ਸਰੂਪੀ ਜਾਮਾ ਪਾਇਆ, ਗੁਰਮੁਖ ਸਾਚੇ ਵਿਚ ਸਮਾਇਆ, ਭਰਮ ਭੁਲੇਖਾ ਡਾਹਢਾ ਪਾਇਆ, ਚੌਥੇ ਜੁਗ ਅੰਤਮ ਵਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਣ ਨਿਧਾਨ ਗੁਰਮੁਖ ਸਾਚਾ ਚਤੁਰ ਸੁਜਾਨ, ਆਪਣੀ ਹੱਥੀਂ ਆਪ ਬਣਾਇਆ, ਜੋਤ ਸਰੂਪੀ ਏਕਾ ਧਾਰ। ਤਿੰਨਾਂ ਲੋਕਾਂ ਕਰੇ ਪਸਾਰ। ਸ਼ਬਦ ਸਰੂਪੀ ਜਾਏ ਤਾਰ। ਆਪ ਕਿਸੇ ਦਿਸ ਨਾ ਆਇਆ, ਸ੍ਰਿਸ਼ਟ ਸਬਾਈ ਰਿਹਾ ਸੁਰਤ ਸੰਭਾਲ। ਭਰਮ ਭੁਲੇਖਾ ਡਾਹਢਾ ਪਾਇਆ, ਕਲਜੁਗ ਅੰਤਮ ਖਾਣ ਆਇਆ, ਸਾਚਾ ਲੇਖਾ ਆਪ ਲਿਖਾਇਆ, ਜੋਤ ਸਰੂਪੀ ਭੇਖ ਧਰਾਇਆ, ਗੁਰਮੁਖ ਸਾਚੇ ਸੰਤ ਜਨ ਆਪੇ ਲਏ ਸੁਰਤ ਸੰਭਾਲ। ਵੇਖਾ ਵੇਖੀ ਜਗਤ ਭੁਲਾਇਆ, ਸਾਚਾ ਰਾਹ ਕਿਸੇ ਦਿਸ ਨਾ ਆਇਆ , ਫਲ ਨਾ ਦਿਸੇ ਕਿਸੇ ਡਾਲ। ਕਲਜੁਗ ਜੀਆਂ ਤਨ ਇਕੋ ਵਸਿਆ ਝੂਠਾ ਜਨ, ਨਾ ਕਿਸੇ ਭੰਨਿਆ ਭਾਂਡਾ ਭਰਮ ਆਤਮ ਅੰਧ, ਜੋਤੀ ਜੋਤ ਸਰੂਪ ਹਰਿ, ਆਵੇ ਜਾਵੇ ਹਰਿ ਰਘੁਰਾਇਆ। ਨਿਰਗੁਣ ਵੇਖ ਜੋਤ ਨਿਰਾਲੀ। ਜਗੇ ਜੋਤ ਇਕ ਅਕਾਲੀ। ਨਾ ਕੋਈ ਵਰਨ ਨਾ ਕੋਈ ਗੋਤ, ਸ੍ਰਿਸ਼ਟ ਸਬਾਈ ਸਾਰ ਸਮਾਲੀ। ਜੋਤੀ ਜੋਤ ਸਰੂਪ ਹਰਿ, ਤੇਰਾ ਭਾਣਾ ਕਿਆ ਕੋਈ ਜਾਣੇ ਰਾਜਾ ਰਾਣਾ, ਕਲਜੁਗ ਜੀਵ ਚਤੁਰ ਸੁਘੜ ਸਿਆਣਾ, ਤੇਰੀ ਖੇਲ ਆਦਿ ਅੰਤ ਮਾਤ ਨਿਰਾਲੀ। ਕਰੇ ਖੇਲ ਨਿਰਾਲੀ ਹਰਿ ਨਿਰੰਕਾਰਿਆ। ਸ੍ਰਿਸ਼ਟ ਸਬਾਈ ਸਾਚਾ ਹਾਲੀ ਸਾਚਾ ਪਾਲੀ, ਬੇਮੁਖਾਂ ਕਲ ਭੁਲਾ ਰਿਹਾ। ਕਲਜੁਗ ਜੀਵ ਕੱਢਣ ਗਾਲ੍ਹੀ, ਝੂਠੀ ਮੰਗਣ ਵਿਚ ਦਲਾਲੀ, ਜਨ ਭਗਤਾਂ ਨਿਹਕਲੰਕ ਕਰੇ ਰਖਵਾਲੀ, ਗੁਰਮੁਖਾਂ ਬਣੇ ਸਾਚਾ ਵਾਲੀ, ਧੁਰਦਰਗਾਹੀ ਸਾਚਾ ਮਾਲੀ ਸਾਚੇ ਬੂਟੇ ਮਾਤ ਲਗਾ ਰਿਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਬਲੀ ਬਲਵਾਨ, ਸੋਹੰ ਸ਼ਬਦ ਸਾਚੇ ਝੂਲੇ ਦੋਹੀਂ ਹੱਥੀਂ ਗੁਰਸਿਖਾਂ ਆਪ ਝੁਲਾ ਰਿਹਾ। ਦੇਵੇ ਝੂਟਾ ਇਕ ਹੁਲਾਰ। ਸ਼ਬਦ ਸਰੂਪੀ ਕਰ ਪਿਆਰ, ਤਿੰਨਾਂ ਲੋਕਾਂ ਕਰੇ ਬਾਹਰ। ਅੱਗੇ ਬੈਠਾ ਹਰਿ ਨਿਰੰਕਾਰ, ਜੋਤ ਸਰੂਪੀ ਇਕ ਅਕਾਰ। ਗੁਰਮੁਖ ਸਾਚੇ ਸੰਤ ਜਨਾਂ ਦਰਗਹਿ ਸਾਚੀ ਪਾਵੇ ਸਾਰ। ਜੋਤੀ ਜੋਤ ਸਰੂਪ ਹਰਿ, ਇਕੋ ਇਕ ਕਰੇ ਅਕਾਰ। ਇਕੋ ਇਕ ਅਕਾਰ ਜਗਤ ਅਕਾਰਦਾ। ਅਚਰਜ਼ ਭੇਵ ਹਰਿ ਸੱਚੀ ਸਰਕਾਰ, ਨਾ ਜਾਣੇ ਕੋਈ ਖੇਲ ਹਰਿ ਨਿਰੰਕਾਰ ਦਾ। ਕਿਸੇ ਦਿਸ ਨਾ ਆਏ ਦੇਵੀ ਦੇਵ, ਏਕਾ ਸੱਚਾ ਧਾਮ ਅਪਰ ਅਪਾਰ ਦਾ। ਸਾਰੇ ਕਰਦੇ ਰਹਿਣ ਸੇਵ, ਵਿਰਲੇ ਲੱਗੇ ਕਿਸੇ ਮੇਵ, ਖਵਾਏ ਫਲ ਦਰ ਆਏ ਚਲ ਏਕਾ ਅੰਮ੍ਰਿਤ ਅਪਰ ਅਪਾਰ ਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਵਸੇ ਧਾਮ ਅਟੱਲ ਨਾ ਜਾਏ ਕਦੇ ਹੱਲ, ਸਦਾ ਸਦਾ ਪ੍ਰਬਲ, ਧਾਰੇ ਭੇਖ ਕਲਜੁਗ ਅੰਤਮ ਵੇਖ ਤੇਰੇ ਲੇਖ ਵੇਖ ਹਰਿ ਨਿਰੰਕਾਰ ਦਾ। ਸਰਗੁਣ ਰੂਪ ਸਚ ਪਛਾਣ। ਪੰਜਾਂ ਤੱਤਾਂ ਹਰਿ ਦੇਵੇ ਮਾਣ। ਵਿਚ ਧਰੇ ਜੋਤ ਆਪਣੀ ਆਪ ਮਹਾਨ। ਖੋਲ੍ਹੇ ਆਤਮ ਸੋਤ ਮਾਰੇ ਸ਼ਬਦ ਮਾਰ। ਜੋਤੀ ਜੋਤ ਸਰੂਪ ਹਰਿ, ਗੁਰ ਪੂਰੇ ਵਲ ਕਰੇ ਧਿਆਨ। ਗੁਰ ਪੂਰਾ ਸ਼ਬਦ ਅਧਾਰ ਹੈ। ਦੇਵੇ ਸ਼ਬਦ ਜੋਤ ਸਰੂਪੀ ਹਰਿ ਨਿਰੰਕਾਰ ਹੈ। ਗੁਰ ਪੂਰਾ ਭਰਿਆ ਰਹੇ ਭੰਡਾਰ ਹੈ। ਦੇਵਣਹਾਰ ਇਕ ਦਾਤਾਰ ਹੈ। ਗੁਰ ਪੂਰਾ ਮਾਤ ਜਾਮਾ ਧਾਰ, ਅੰਤਮ ਅੰਤ ਬਣਿਆ ਵਰਤਾਰ ਹੈ। ਇਕੋ ਇਕ ਸੱਚਾ ਸਤਿ ਦੇਵੇ ਮਤ ਉਤੋਂ ਬੰਧੀ ਰੱਖੇ ਸ਼ਬਦ ਧਾਰ ਹੈ। ਗੁਰ ਪੂਰਾ ਗੁਰਮੁਖਾਂ ਦੇਵੇ ਮਤ ਕਰ ਪਿਆਰ ਹੈ। ਜੋਤੀ ਜੋਤ ਸਰੂਪ ਹਰਿ, ਕਰ ਕਿਰਪਾ ਗੁਰ ਪੂਰੇ ਦੇਵੇ ਸ਼ਬਦ ਸੱਚਾ ਅਸਵ ਅਸਵਾਰ ਹੈ। ਹਰਿ ਸੱਚਾ ਸ਼ਬਦ ਚਲਾਇੰਦਾ। ਗੁਰ ਪੂਰੇ ਹਿਰਦੇ ਵਿਚ ਵਸਾਇੰਦਾ। ਗੁਰ ਪੂਰਾ ਦਇਆ ਕਮਾਇੰਦਾ। ਗੁਰ ਸੰਗਤ ਤਾਈਂ ਸੁਣਾਇੰਦਾ। ਜੋਤ ਸਰੂਪੀ ਇਕੋ ਇਕ ਡਗਮਗਾਇੰਦਾ। ਇਕੋ ਜੋਤ ਵਿਚ ਮਾਤ ਪੰਜ ਤੱਤ ਵਿਚ ਰਹਾਇੰਦਾ। ਫੜ ਫੜ ਬਾਹੋਂ ਸ੍ਰਿਸ਼ਟ ਸਬਾਈ ਆਪੇ ਰਾਹੇ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਏਕਾ ਰਾਹ ਵਖਾਇੰਦਾ। ਇਕੋ ਜੋਤ ਹਰਿ ਨਿਰੰਕਾਰੀ। ਗੁਰ ਪੂਰੇ ਵਿਚ ਕਰੇ ਸੱਚੀ ਅਸਵਾਰੀ। ਇਕਾ ਦੇਵੇ ਸ਼ਬਦ ਸਾਚੀ ਧਾਰੀ। ਆਤਮ ਕਰੇ ਠੰਡੀ ਠਾਰ, ਗੁਰ ਪੂਰਾ ਰਸਨਾ ਜਾਏ ਉਚਾਰੀ। ਜੋਤ ਸਰੂਪੀ ਰਿਹਾ ਤਾਰ, ਅੰਮ੍ਰਿਤ ਬਰਖੇ ਠੰਡੀ ਧਾਰ, ਗੁਰ ਪੂਰਾ ਪਾਏ ਗੁਰ ਸੰਗਤ ਸਾਰ, ਰਸਨਾ ਰਿਹਾ ਨਾਮ ਉਚਾਰੀ। ਹਰਿ ਦੇਵੇ ਸ਼ਬਦ ਅਪਾਰ। ਗੁਰ ਪੂਰਾ ਸੁਣੇ ਸੱਚੀ ਧੁਨਕਾਰ, ਸਾਚੀ ਧੁਨ ਰਸਨਾ ਕੱਢੇ ਬਾਹਰ, ਜਗਤ ਬਣਤ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਕੋਈ ਭੇਵ ਨਾ ਪਾਇੰਦਾ। ਜੋਤ ਸਰੂਪੀ ਨਿਹਚਲ ਧਾਮ ਅਟੱਲ। ਗੁਰ ਪੂਰਾ ਹਰਿ ਵਿਚ ਮਾਤ ਉਪਜਾਏ ਆਤਮ ਜੋਤੀ ਦੇਵੇ ਘਲ। ਆਪਣਾ ਆਪ ਨਾ ਕਿਸੇ ਬੂਝ ਬੁਝਾਏ ਜਿਹੜੇ ਵਸੇ ਜਲ ਥਲ। ਆਵਣ ਜਾਵਣ ਲੇਖ ਲਿਖਾਵਣ ਗੁਰ ਪੀਰ ਸ਼ੇਖ਼ ਮੁਸਾਇਕ ਔਲੀਏ ਪੀਰ ਦਸਤਗੀਰ ਸ਼ਾਹ ਹਕੀਰ ਮੁੱਲਾ ਕਾਜ਼ੀ ਸ਼ਾਹ ਤਾਜੀ ਅਸਵ ਅਸਵਾਰਾ ਵੇਦ ਪੁਰਾਨੀ ਗਿਆਨੀ ਧਿਆਨੀ ਵਡ ਵਿਦਵਾਨੀ ਪੰਡਤ ਪਾਂਧੇ ਥੱਕੇ ਮਾਂਦੇ ਆਤਮ ਅੰਧੇ ਨਾ ਕੋਈ ਪਾਵੇ ਸਾਰ। ਚਾਰ ਵੇਦ ਪਏ ਪੁਕਾਰਨ। ਚੌਹ ਜੁਗਾਂ ਨੂੰ ਅਵਾਜ਼ਾਂ ਮਾਰਨ। ਦਸ ਅੱਠ ਅਠਾਰਾਂ ਕਰਨ ਪੁਕਾਰਾਂ। ਪ੍ਰਭ ਅਬਿਨਾਸ਼ੀ ਤੇਰੀਆਂ ਦੱਸਣ ਸੱਚੀਆਂ ਧਾਰਾਂ। ਕੁਰਾਨ ਅੰਜੀਲ ਮਾਤ ਕੁਰਲਾਈ। ਇਕੋ ਦਿਸੇ ਸਾਚਾ ਮਾਹੀ। ਜੋਤ ਸਰੂਪੀ ਹਰਿ ਜੋਤ ਜਗਾਈ। ਨਿਹਕਲੰਕ ਨਰਾਇਣ ਇਕੋ ਜੋਤ ਮਾਤਲੋਕ ਗੁਰਮੁਖ ਸਾਚੇ ਵਿਚ ਸਮਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਹੱਥ ਰੱਖੇ ਵਡਿਆਈ। ਗੁਰ ਪੂਰੇ ਕਰੀ ਵਿਚਾਰ। ਪ੍ਰਭ ਅਬਿਨਾਸ਼ੀ ਆਪਣੀ ਕਿਰਪਾ ਦਿੱਤੀ ਧਾਰ। ਇਕਾ ਜੋਤ ਮਾਤ ਗੁਰ ਨਾਨਕ ਆਇਆ, ਸ਼ਬਦ ਸਰੂਪੀ ਜਾਮਾ ਧਾਰ। ਪੂਰੀ ਕਰੀ ਫੇਰ ਵਿਚਾਰ। ਕਿਹੜੀ ਕਰਾਂ ਮਾਤ ਕਾਰ। ਬੇਮੁਖਾਂ ਮਾਰਾਂ ਸ਼ਬਦ ਮਾਰ। ਗਿਆ ਚਲ ਹਰਿ ਦਵਾਰ। ਅੱਗੋਂ ਮਿਲਿਆ ਜੋਤ ਸਰੂਪੀ ਨਰ ਨਿਰੰਕਾਰ। ਦੋਹਾਂ ਭੁੱਜਾਂ ਉਤੇ ਉਠਾਇਆ, ਕਿਰਪਾ ਕਰੀ ਅਪਰ ਅਪਾਰ। ਗੁਰ ਨਾਨਕ ਆਪਣੇ ਤਨ ਲਗਾਏ, ਜੋਤ ਸਰੂਪੀ ਕਰੇ ਪਿਆਰ। ਏਕਾ ਸ਼ਬਦ ਦਾਤ ਝੋਲੀ ਪਾਏ, ਸੋਹੰ ਸ਼ਬਦ ਹਰਿ ਨਿਰੰਕਾਰ। ਇਕ ਓਅੰਕਾਰ ਸਤਿਨਾਮ ਮਿਲੀ ਦਾਤ ਵਡ ਕਰਾਮਾਤ, ਲੋਕਮਾਤ ਆਏ ਦੂਜੀ ਵਾਰ। ਜੋਤੀ ਜੋਤ ਸਰੂਪ ਹਰਿ, ਕਰੇ ਖੇਲ ਅਪਰ ਅਪਾਰ। ਨਾਨਕ ਮੰਗਿਆ ਇਕ ਦਵਾਰਾ। ਜੋਤ ਸਰੂਪੀ ਇਕ ਅਕਾਰਾ। ਆਤਮ ਭਰਿਆ ਇਕ ਭੰਡਾਰਾ। ਵੰਡੀ ਜਾਏ ਵਿਚ ਸੰਸਾਰਾ। ਲਾਹੁੰਦਾ ਜਾਏ ਆਤਮ ਸਰਬ ਅਫਾਰਾ। ਮਿਟਾਉਂਦਾ ਜਾਏ ਜੀਵ ਜੋ ਮਨ ਰੱਖੇ ਹੰਕਾਰਾ। ਇਕੋ ਸੱਚਾ ਗੀਤ ਸੁਣਾਉਂਦਾ ਜਾਏ ਨਿਰੰਕਾਰ ਨਿਰੰਕਾਰਾ। ਫੜ ਫੜ ਬਾਹੋਂ ਰਾਹੇ ਪਾਉਂਦਾ ਜਾਏ, ਨਾ ਕੋਈ ਜਾਣੇ ਜਾਤ ਪਾਤ ਰੱਖੇ ਭੇਵ ਨਿਆਰਾ। ਗੂੜ੍ਹੀ ਨੀਂਦ ਸਵਾਉਂਦਾ ਜਾਏ ਅੰਮ੍ਰਿਤ ਜਾਮ ਪਿਆਉਂਦਾ ਜਾਏ। ਜੋਤੀ ਨਾਲ ਜੋਤ ਮਿਲਾਉਂਦਾ ਜਾਏ। ਦੁਰਮਤ ਮੈਲ ਧੋਂਦਾ ਜਾਏ। ਗੁਰਮੁਖ ਸਾਚੇ ਸੰਤ ਜਨਾਂ ਏਕਾ ਰੰਗ ਰੰਗਾਉਂਦਾ ਜਾਏ। ਗੁਰ ਨਾਨਕ ਕੀਤੀ ਸੱਚੀ ਕਾਰ। ਸ਼ਬਦ ਸਰੂਪੀ ਚਾਰੇ ਕੁੰਟਾਂ ਮਾਰੀ ਉਡਾਰ। ਵੰਡੀ ਜਾਏ ਆਪ ਦਾਤਾਰ। ਜੋਤੀ ਜੋਤ ਸਰੂਪ ਹਰਿ, ਕਿਰਪਾ ਆਪਣੀ ਦੇਣੀ ਕਰ, ਸਚ ਭੰਡਾਰਾ ਦਿਤਾ ਭਰ, ਜੋਤ ਆਈ ਨਾ ਦੂਜੀ ਵਾਰ। ਘਨਕਪੁਰ ਵਾਸੀ ਹਰਿ ਜਾਮਾ ਧਾਰ। ਲਿਆ ਲੋਕਮਾਤ ਵਿਚ ਅਵਤਾਰ। ਪਿਤਾ ਜਵੰਦ ਸਿੰਘ ਨਾਮ ਲਿਖਾਏ, ਮਾਤਾ ਤਾਬੋ ਲਏ ਗੋਦ ਉਠਾਲ। ਸਾਚਾ ਲੇਖਾ ਆਪ ਲਿਖਾਏ, ਅੰਤਮ ਕਰੇ ਕਲਜੁਗ ਸਤਿਜੁਗ ਦੋਹਾਂ ਦੀ ਆਪ ਸੰਭਾਲ। ਜੋਤੀ ਜੋਤ ਸਰੂਪ ਹਰਿ, ਆਪਣੀ ਚਲੇ ਚਲਾਏ ਉਲਟੀ ਚਾਲ। ਜਾਮਾ ਧਾਰ ਲਿਆ ਅਵਤਾਰਾ। ਕੀਆ ਖੇਲ ਅਪਰ ਅਪਾਰਾ। ਵਿਚ ਸੰਸਾਰਾ ਪਹਿਲੀ ਵਾਰਾ ਸ੍ਰਿਸ਼ਟ ਸਬਾਈ ਪੜਦਾ ਪਾਇਆ ਸੁੱਟੇ ਮੂੰਹ ਦੇ ਭਾਰਾ। ਸੰਤ ਮਨੀ ਸਿੰਘ ਇਕ ਜਗਾਇਆ, ਦਿਤਾ ਸ਼ਬਦ ਅਪਾਰਾ। ਬਾਹੋਂ ਪਕੜ ਆਪ ਜਗਾਇਆ, ਕਰਿਆ ਖੇਲ ਵਿਚ ਸੰਸਾਰਾ। ਦੀਪਕ ਜੋਤੀ ਆਪ ਜਗਾਇਆ, ਤੇਲ ਬਾਤੀ ਨਾ ਕੋਈ ਰਖਾਇਆ, ਕੀਆ ਸਚ ਉਜਿਆਰਾ। ਸ਼ਬਦ ਸਰੂਪੀ ਮੇਲ ਮਿਲਾਇਆ, ਸਿੰਘ ਸਾਹਿਬ ਮਹਿਤਾਬ ਸਿੰਘ ਜੋ ਆਖ ਸੁਣਾਇਆ। ਬੀਸ ਬਰਸ ਨਾ ਹਰਿ ਉਠਾਇਆ। ਆਪਣਾ ਵੇਲਾ ਪੂਰ ਕਰਾਇਆ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਪਹਿਲਾ ਸਰਗੁਣ ਰੂਪ ਬਣਾਇਆ। ਸੰਤ ਮਨੀ ਸਿੰਘ ਲਿਆ ਜਗਾਏ। ਸ਼ਬਦ ਸਰੂਪੀ ਅਵਾਜ਼ ਲਗਾਏ। ਵਡਾ ਹਰਿ ਸ਼ਾਹੋ ਭੂਪੀ, ਸਚ ਸਿੰਘਾਸਣ ਡੇਰਾ ਲਾਏ। ਦਿਸੇ ਨਾ ਕਿਸੇ ਸਤਿ ਸਰੂਪੀ, ਗੁਰਮੁਖ ਸਾਚੇ ਤੇਰੇ ਨਿਜ ਘਰ ਆਪ ਰਖਾਏ। ਪ੍ਰਗਟ ਹੋਇਆ ਘਨਕਪੁਰ ਵਾਸੀ, ਸੰਤ ਮਨੀ ਸਿੰਘ ਦੂਰ ਦੁਰਾਡੇ ਤੇਰੀ ਲੱਥੀ ਮਨੋਂ ਉਦਾਸੀ, ਆਇਆ ਚਲ ਦਵਾਰੀ। ਜੋਤੀ ਜੋਤ ਸਰੂਪ ਹਰਿ, ਕਰੇ ਖੇਲ ਅਪਰ ਅਪਾਰੀ। ਸਰਗੁਣ ਰੂਪ ਧਾਰ ਹਰਿ ਅਪਾਰਿਆ। ਕਲਜੁਗ ਕਰੀ ਵਿਚਾਰ, ਆਪਣਾ ਭੇਵ ਆਪੇ ਆਪ ਛੁਪਾ ਰਿਹਾ। ਕਿਸੇ ਦਿਸ ਨਾ ਆਏ ਦੇਵੀ ਦੇਵ ਸ਼ਿਵ ਸ਼ੰਕਰ ਗਣੇਸ਼ ਬ੍ਰਹਮਾ ਵਸੇ ਆਪਣੇ ਦੇਸ, ਪ੍ਰਭ ਅਬਿਨਾਸ਼ੀ ਵਿਚ ਮਾਤ ਕਰ ਕੇ ਆਇਆ ਆਪਣਾ ਭੇਸ, ਭਾਣਾ ਆਪਣੇ ਹੱਥ ਰਖਾ ਲਿਆ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਮਾਰ ਝਾਤ, ਸਾਚੀ ਜੋਤ ਜਗਾ ਰਿਹਾ। ਪਹਿਲੀ ਕੀਤੀ ਖੇਲ ਅਪਾਰੀ। ਬਾਲ ਅਵਸਥਾ ਹਰਿ ਗਿਰਧਾਰੀ। ਸਾਚੇ ਸੰਤ ਦਿਤੀ ਨਾਮ ਖ਼ੁਮਾਰੀ। ਜੋਤੀ ਜੋਤ ਸਰੂਪ ਹਰਿ, ਅੱਠੇ ਪਹਿਰ ਰਹੇ ਨਰ ਨਿਰੰਕਾਰੀ। ਬਾਲ ਅਵਸਥਾ ਬਾਲ ਅੰਞਾਣ। ਸੰਤ ਮਨੀ ਸਿੰਘ ਵਿਚ ਮਾਤ ਬਣਾਇਆ ਸੁਘੜ ਸਿਆਣ। ਜਿਸ ਬੁਲਾਇਆ ਹੁਕਮ ਸੁਣਾਇਆ ਰਾਜਾ ਰਾਣਾ। ਉਠ ਉਠ ਬਲ ਧਾਰੋ। ਆਤਮ ਮਨ ਵਿਚਾਰੋ। ਜਗਤ ਜੀਵ ਨਾ ਹੋ ਗਵਾਰੋ। ਨਿਹਕਲੰਕ ਜੋਤ ਸਰੂਪੀ ਜਾਮਾ ਪਾਇਆ, ਕਰੇ ਖੇਲ ਅਪਰ ਅਪਾਰੋ। ਸੰਤ ਮਨੀ ਸਿੰਘ ਸ਼ਬਦ ਧੁਨਕਾਰੀ। ਆਉਂਦੀ ਰਹੇ ਅੱਠੇ ਪਹਿਰ ਵਾਰੋ ਵਾਰੀ। ਛੋਟਾ ਬਾਲਾ ਨਾ ਸੁਰਤ ਸੰਭਾਲਾ, ਦੇਵੇ ਸ਼ਬਦ ਸੱਚੀ ਧਾਰੀ। ਕਲਜੁਗ ਜੀਵ ਤੇਰਾ ਤੋੜਨ ਆਇਆ ਜੰਜ਼ਾਲਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਗੁਣ ਰੂਪ ਕਰੇ ਖੇਲ ਅਪਰ ਅਪਾਰੀ। ਛੋਟੀ ਅਵਸਥਾ ਦੋ ਸਾਲ। ਕਰੇ ਖੇਲ ਹਰ ਕਮਾਲ। ਸੰਤ ਮਨੀ ਸਿੰਘ ਉਠ, ਪ੍ਰਭ ਅਬਿਨਾਸ਼ੀ ਪਿਆ ਤੁਠ, ਤੇਰਾ ਬਣੇ ਵਿਚ ਦਲਾਲ। ਜੋਤੀ ਜੋਤ ਸਰੂਪ ਹਰਿ, ਇਕੋ ਇਕ ਲੱਭਾ ਧਰਤ ਮਾਤ ਵਿਚੋਂ ਅਨਮੁਲੜਾ ਲਾਲ। ਸੰਤ ਮਨੀ ਸਿੰਘ ਖ਼ੁਸ਼ੀ ਮਨਾਈ। ਪ੍ਰਭ ਅਬਿਨਾਸ਼ੀ ਦਇਆ ਕਮਾਈ। ਗੁਰਮੁਖਾਂ ਸੰਗ ਰਲਾਈ। ਸਰ ਅੰਮ੍ਰਿਤ ਆਇਆ ਚਾਈਂ ਚਾਈਂ। ਗੁਰ ਅਰਜਨ ਤੇਰਾ ਸਾਚਾ ਧਾਮ, ਰਾਮ ਦਾਸ ਤੇਰਾ ਸਚ ਸਰੋਵਰ ਮਿਲਦਾ ਸੱਚਾ ਜਾਮ, ਵੇਖੇ ਥਾਈਂ ਥਾਈਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਭਾਣਾ ਆਪੇ ਜਾਣੇ ਦਿਸੇ ਕਿਸੇ ਨਾਹੀਂ। ਆਇਆ ਸੰਤ ਗੁਰੂਦਵਾਰ। ਪਹਿਲੀ ਕੀਤੀ ਇਕ ਵਿਚਾਰ। ਨਿਹਕਲੰਕ ਬਾਲ ਅਵਸਥਾ ਮੰਜਾ ਸਾਹਿਬ ਉਤੇ ਦਿਤਾ ਬਹਾਲ। ਅੱਗੋਂ ਉਠੇ ਵਡ ਪੁਜਾਰੀ। ਜੋ ਬੈਠੇ ਵਿਚ ਹੰਕਾਰੀ, ਮਾਰੀ ਡਾਹਢੀ ਮਾਰ। ਸੰਤ ਮਨੀ ਸਿੰਘ ਕਲਮ ਚਲਾਈ, ਸਰ ਅੰਮ੍ਰਿਤ ਤੇਰਾ ਲੇਖ ਲਿਖਾਈ, ਕਲਜੁਗ ਅੰਤਮ ਢਹਿਣਾ ਦੂਜੀ ਵਾਰ। ਸਾਚਾ ਕਰਮ ਹਰਿ ਕਮਾਏ। ਦੂਜੀ ਵਾਰ ਹੁਕਮ ਸੁਣਾਏ। ਪੁਰੀ ਅਨੰਦ ਰਾਹ ਵਖਾਏ। ਪੰਜ ਸਾਲ ਅਵਸਥਾ ਆਪਣੀ ਆਪ ਲਿਖਾਏ। ਜੋਤ ਸਰੂਪੀ ਜੋਤ ਹਰਿ ਸੰਤ ਮਨੀ ਸਿੰਘ ਸਾਚੇ ਸੰਤ ਇਕੋ ਸੱਚਾ ਸਾਥ ਨਿਭਾਏ। ਪੁਰੀ ਅਨੰਦ ਕੀਆ ਘਰ ਸਚ ਵਾਸ। ਗੁਰ ਗੋਬਿੰਦ ਜਿਸ ਦੀ ਆਪ ਬਣਾਈ ਸਾਚੀ ਰਾਸ। ਸਾਚਾ ਵਕਤ ਆਪ ਸੁਹਾਇਆ ਬੈਠਾ ਰਹੇ ਛੇ ਮਾਸ। ਜੋਤੀ ਜੋਤ ਸਰੂਪ ਹਰਿ, ਮਾਇਆ ਪੜਦਾ ਇਕਾ ਪਾਇਆ, ਮਾਤ ਪਤਾਲ ਅਕਾਸ਼। ਹੋਏ ਸ਼ਬਦ ਅਪਾਰੇ, ਸੰਤ ਮਨੀ ਸਿੰਘ ਉਠ ਬਲ ਧਾਰੇ। ਪੁਰੀ ਅਨੰਦ ਵਿਚ ਅਵਾਜ਼ਾਂ ਮਾਰੇ। ਸੋਏ ਜਾਗੋ, ਉਠ ਉਠ ਭਾਗੋ, ਚਰਨੀ ਲਾਗੋ, ਵੇਲਾ ਗਿਆ ਫੇਰ ਪਛਤਾਏ, ਜੋਤੀ ਜੋਤ ਸਰੂਪ ਹਰਿ, ਮਾਇਆ ਪੜਦੇ ਸਭ ਨੂੰ ਪਾਏ, ਨਾ ਕੋਈ ਸੁਰਤ ਸੰਭਾਲੇ। ਤੀਜਾ ਹੁਕਮ ਹਰਿ ਸੁਣਾਇਆ। ਸੰਤ ਮਨੀ ਸਿੰਘ ਫੜ ਉਠਾਇਆ। ਨੀਲਾ ਚੋਗਾ ਇਕ ਰੰਗਾਇਆ। ਪੰਜ ਸਾਲ ਅਵਸਥਾ ਹੋਈ, ਗੁਰ ਪੂਰੇ ਦੇ ਤਨ ਪਹਿਨਾਇਆ। ਆਪਣੇ ਕੰਧੇ ਲਏ ਉਠਾਏ, ਪੁਰੀ ਅਨੰਦ ਦੇ ਵਿਚ ਫਿਰਾਇਆ। ਉਠੋ ਮੁਸਲਮਾਨੋ ਨੌਜਵਾਨੋ ਅਮਾਮ ਮਹਿੰਦੀ ਬਣ ਕੇ ਆਇਆ। ਅੰਤਮ ਕਲ ਮੌਤ ਰਾਣੀ ਦੋ ਹੱਥਾਂ ਨੂੰ ਲਾਵੇ ਮਹਿੰਦੀ। ਕਲਜੁਗ ਜੀਵ ਗੁਮਾਨੀ ਵਡ ਸਵਾਣੀ, ਪੀਹੜੇ ਡਾਹ ਡਾਹ ਥਲੇ ਬਹਿੰਦੀ। ਉਤੋਂ ਵੇਖ ਮੌਤ ਰਾਣੀ, ਕਲਜੁਗ ਜੀਵ ਵਾਹਵਾ ਸਾਚੇ ਹਾਣੀ, ਬਾਹੋਂ ਫੜ ਫੜ ਨਾਲ ਲੈਂਦੀ। ਜੋਤੀ ਜੋਤ ਸਰੂਪ ਹਰਿ, ਕਿਰਪਾ ਕਰ ਦੇਵੇ ਵਰ, ਅੱਠੇ ਪਹਿਰ ਦਰ ਤੇ ਕਹਿੰਦੀ। ਪ੍ਰਭ ਅਬਿਨਾਸ਼ੀ ਪੜਦਾ ਪਾਇਆ। ਸੰਤ ਮਨੀ ਸਿੰਘ ਜ਼ੋਰ ਲਗਾਇਆ। ਹਿੰਦੂ ਸਿੱਖ ਈਸਾਈ ਮੁਸਲਿਮ ਕੋਈ ਉਠਣ ਨਾ ਪਾਇਆ। ਉਠ ਮਨੀ ਸਿੰਘ ਹੋਇਆ ਤਿਆਰ। ਸਾਚੀ ਕਰੀ ਇਕ ਵਿਚਾਰ। ਸੰਤ ਮਨੀ ਸਿੰਘ ਲਿਖੇ ਲੇਖ, ਰਾਜੇ ਰਾਣੇ ਕਰੇ ਖ਼ਬਰਦਾਰ। ਨਿਹਕਲੰਕ ਕਲ ਜਾਮਾ ਪਾਇਆ, ਆਈ ਚਲ ਸੱਚੀ ਸਰਕਾਰ। ਆਪਣਾ ਭੇਵ ਆਪ ਛੁਪਾਇਆ, ਦਿਸ ਕਿਸੇ ਨਾ ਆਇਆ, ਭਰਮ ਭੁਲੇਖੇ ਰਿਹਾ ਮਾਰ। ਜੋਤੀ ਜੋਤ ਸਰੂਪ ਹਰਿ, ਭਰਮ ਭੁਲੇਖੇ ਝੂਠੇ ਲੇਖੇ ਸਭ ਦੇ ਰਿਹਾ ਵਿਚਾਰ। ਰਾਜੇ ਰਾਣੇ ਨਾ ਕਰਨ ਵਿਚਾਰੇ। ਅੰਤਮ ਵੇਲੇ ਹੋਏ ਖੁਆਰੇ। ਸਾਚੇ ਲਿਖੇ ਲੇਖ ਬਣ ਗੁਰਸਿਖ ਲਿਖਾਰੇ। ਵਿਚ ਮਾਤ ਕਲ ਵੇਖ ਲੱਗੀ ਮੇਖ ਨਾ ਕੋਈ ਉਖਾੜੇ। ਜੋਤੀ ਜੋਤ ਸਰੂਪ ਹਰਿ, ਕਲਜੁਗ ਅੰਤਮ ਦਰ ਦਰ ਘਰ ਘਰ ਮੌਤ ਲਾੜੀ ਮਗਰ ਲਗਾਏ ਦੇਂਦੀ ਜਾਏ ਬਹਾਰੀ। ਸਿਰ ਉਤੋਂ ਲਾਹੇ ਬਾਣਾ। ਕਲਜੁਗ ਬਣਾਇਆ ਅੰਧਾ ਕਾਣਾ। ਸਿੰਘ ਸਿੰਘਾਸਣ ਬੈਠਾ ਹਰਿ ਜੀ ਆਪਣਾ ਕੀਆ ਸੱਚਾ ਭਾਣਾ। ਜੋਤੀ ਜੋਤ ਸਰੂਪ ਹਰਿ, ਦੂਜਾ ਪੜਦਾ ਆਪੇ ਲਾਹੇ, ਤਖ਼ਤੋਂ ਲੱਥੇ ਰਾਜਾ ਰਾਣਾ। ਸਾਚੀ ਖੇਲ ਆਪ ਰਚਾਏ। ਹੱਥੋਂ ਕੰਗਣ ਇਹ ਭੀ ਲਾਹੇ। ਰਾਓ ਉਮਰਾਓ ਦਰ ਦਰ ਮੰਗਣ ਭਿਖ ਕੋਈ ਨਾ ਪਾਏ। ਗੁਰਮੁਖ ਸਾਚੇ ਸਾਚੀ ਦਾਤ ਇਕੋ ਮੰਗਣ, ਸਾਚਾ ਨਾਮ ਹਰਿ ਝੋਲੀ ਪਾਏ। ਦਰ ਘਰ ਸਾਚੇ ਮੂਲ ਨਾ ਸੰਗਣ, ਸ਼ਬਦ ਡੋਰੀ ਨਾਲ ਬੰਧਾਏ। ਕਲਜੁਗ ਅੰਤਮ ਨਾ ਹੋਇਣ ਨਗਨ, ਸ਼ਬਦ ਪੜਦਾ ਉਤੇ ਪਾਏ। ਦੀਪਕ ਜੋਤੀ ਆਤਮ ਜਗਣ, ਜੋਤ ਸਰੂਪੀ ਡਗਮਗਾਏ। ਇਕ ਲਗਾਏ ਗੁਰਸਿਖਾਂ ਮੁਖ ਸੋਹੰ ਸਾਚਾ ਸਗਨ, ਆਪਣੇ ਨਾਲ ਲਏ ਪਰਨਾਏ। ਪੰਚਮ ਜੇਠ ਸੋਹਣਾ ਨਿਰਾਲਾ ਲਗਨ, ਸਤਿਜੁਗ ਤੇਰੀ ਧਾਰ ਬੰਧਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਹੱਥੀਂ ਆਪਣੀ ਕਾਰ ਆਪੇ ਆਪ ਕਰਾਏ। ਕਰੇ ਤਨ ਸ਼ਿੰਗਾਰ ਭੇਖ ਵਟਾਇੰਦਾ। ਨਾ ਕੋਈ ਜਾਣੇ ਜੀਵ ਗਵਾਰ, ਨਿਹਕਲੰਕ ਜਾਮਾ ਪਾਇੰਦਾ। ਪ੍ਰਗਟ ਹੋਇਆ ਵਿਚ ਸੰਸਾਰ ਪਹਿਲੀ ਵਾਰ, ਸ਼ਬਦ ਡੰਕ ਇਕ ਵਜਾਇੰਦਾ। ਆਪ ਮਿਟਾਏ ਕਲਜੁਗ ਤੇਰਾ ਅੰਧੇਰ, ਦੀਪਕ ਜੋਤੀ ਇਕ ਜਗਾਇੰਦਾ। ਗੁਰਮੁਖ ਤਾਰੇ ਕਰੇ ਆਪਣੀ ਮਿਹਰ ਨਾ ਲਾਏ ਦੇਰ, ਅੰਮ੍ਰਿਤ ਸੀਰ ਪਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪਣਾ ਭਾਣਾ ਸਾਚਾ ਰਾਣਾ ਆਪਣੇ ਹੱਥ ਰਖਾਇੰਦਾ। ਸਾਚਾ ਰਾਣਾ ਹਰਿ ਸੁਲਤਾਨ ਹੈ। ਸ੍ਰਿਸ਼ਟ ਸਬਾਈ ਇਕ ਭਗਵਾਨ ਹੈ। ਵੇਲੇ ਅੰਤ ਲਏ ਛੁਡਾਈ, ਚਾਰੋਂ ਤਰਫ ਨਿਗਾਹਬਾਨ ਹੈ। ਨਾ ਕੋਈ ਸਕੇ ਭੇਵ ਛੁਪਾਈ, ਖੋਟੇ ਖਰੇ ਪਰਖੇ ਬੇਈਮਾਨ ਹੈ। ਆਤਮ ਜੋਤੀ ਸਭ ਦੇ ਧਰੇ, ਨਾਲ ਰੱਖੇ ਪੰਜ ਸ਼ੈਤਾਨ ਹੈ। ਸ਼ਬਦ ਡੋਰੀ ਨਾਲ ਬੰਧਾਏ, ਗੁਰਮੁਖ ਤੇਰੇ ਵਸ ਕਰਾਏ ਅੰਤਮ ਦੇਵੇ ਹਾਣ ਹੈ। ਬੇਮੁਖਾਂ ਦਹਿ ਦਿਸ਼ ਦੇ ਵਿਚ ਫਿਰਾਏ, ਨਾ ਸਕੇ ਕੋਈ ਉਠਾਨ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਦੇਵੇ ਇਕ ਸੱਚਾ ਨਾਮ ਨਿਧਾਨ ਹੈ। ਮਿਲੇ ਨਾਮ ਨਿਧਾਨਾ। ਗੁਰਮੁਖ ਹੋਏ ਚਤੁਰ ਸੁਘੜ ਸਿਆਣਾ। ਇਕੋ ਜੋਤ ਜਗੇ ਮਹਾਨਾ। ਪ੍ਰਭ ਅਬਿਨਾਸ਼ੀ ਕਿਰਪਾ ਕਰ, ਹੱਥੀਂ ਬੰਨ੍ਹੇ ਸਾਚਾ ਗਾਨਾ। ਆਤਮ ਜੋਤੀ ਦੇਵੇ ਧਰ, ਸੱਚਾ ਦੇਵੇ ਬ੍ਰਹਮ ਗਿਆਨਾ। ਨਾ ਕੋਈ ਵੇਖੇ ਨਾਰੀ ਨਰ, ਬਿਰਧ ਬਾਲ ਇਕ ਜਵਾਨਾ। ਜੋਤੀ ਜੋਤ ਸਰੂਪ ਹਰਿ, ਸਰਬ ਜੀਆਂ ਦਾ ਬੀਨਾ ਦਾਨਾ। ਸਰਬ ਜੀਆਂ ਏਕਾ ਰਾਖਾ। ਜੋਤ ਸਰੂਪੀ ਸੱਚਾ ਸਾਖਾ। ਸਾਚਾ ਰਾਹ ਗੁਰਮੁਖ ਵਿਰਲੇ ਵਿਚ ਮਾਤ ਦੇ ਭਾਖਾ। ਅੰਤਮ ਕਲਜੁਗ ਨੇੜੇ ਆਇਆ, ਨਿਹਕਲੰਕ ਜਨ ਤੇਰਾ ਹੋਇਆ ਰਾਖਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਨਾਮ ਨਿਧਾਨ ਗੁਣਵੰਤ ਹੋ ਮਿਹਰਵਾਨ ਹਰਿ ਨਰ ਨਰ ਹਰਿ ਅਲਖਣਾ ਅਲਾਖਾ। ਦੇਵੇ ਨਾਮ ਹਰਿ ਮਿਹਰਵਾਨ। ਗੁਰਮੁਖ ਸਾਚੇ ਆਪ ਬਣਾਏ ਚਤੁਰ ਸੁਜਾਨ। ਦੇਵੇ ਦਾਨ ਏਕਾ ਸ਼ਬਦ ਸੁਣਾਏ ਕਾਨ, ਮਾਰੇ ਸ਼ਬਦ ਤੀਰ ਸੱਚਾ ਬਾਣ, ਆਤਮ ਸਭ ਦਾ ਵਿਨ੍ਹ ਵਖਾਏ ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਆਤਮ ਬੈਠਾ ਡੇਰਾ ਲਾਏ। ਆਤਮ ਡੇਰਾ ਲਾਇਆ ਰੂਪ ਅਪਾਰ ਹੈ। ਬੇਮੁਖਾਂ ਪੜਦਾ ਪਾਇਆ ਹੋਇਆ ਅੰਧ ਅੰਧਿਆਰ ਹੈ। ਗੁਰਸਿਖ ਸੋਇਆ ਆਪ ਜਗਾਇਆ, ਦੀਪਕ ਜੋਤੀ ਕੀਆ ਉਜਿਆਰ ਹੈ। ਫੜ ਫੜ ਬਾਹੋਂ ਰਾਹੇ ਪਾਇਆ, ਸਿੱਧਾ ਰਾਹ ਇਕ ਰਖਾਇਆ, ਜਿਥੇ ਵਸੇ ਹਰਿ ਨਿਰੰਕਾਰ ਹੈ। ਵਿਚ ਰਾਹ ਨਾ ਕੋਈ ਅਟਕਾਇਆ, ਧਰਮ ਰਾਏ ਬੈਠਾ ਸ਼ਰਮਾਇਆ, ਚਿਤਰ ਗੁਪਤ ਨੇ ਮੂੰਹ ਭਵਾਇਆ, ਸਿੱਧਾ ਜਾਏ ਵਿਚ ਦਰਬਾਰ ਹੈ। ਸਾਚਾ ਲੇਖਾ ਹਰਿ ਚੁਕਾਇਆ, ਲਹਿਣਾ ਦੇਣਾ ਆਪ ਮੁਕਾਇਆ, ਸਾਚਾ ਗਹਿਣਾ ਤਨ ਪਹਿਨਾਇਆ ਕੀਆ ਸੱਚਾ ਇਕ ਸ਼ਿੰਗਾਰ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਵੇਲੇ ਅੰਤਮ ਕਲ ਗੁਰਮੁਖਾਂ ਤਨ ਪਹਿਨਾਏ ਫੂਲਣ ਸੋਹਣਾ ਸੱਚਾ ਹਾਰ ਹੈ। ਫੂਲਣਹਾਰ ਗੁਰਸਿਖਾਂ ਗਲ ਵਿਚ ਡਾਲੇ। ਆਪਣੀ ਗੋਦੀ ਆਪ ਉਠਾਏ, ਆਪੇ ਆਪ ਲਪੇਟੇ ਚਿੱਟੇ ਵਿਚ ਰੁਮਾਲੇ। ਬੇਮੁਖ ਕਲਜੁਗ ਜੀਵ ਤਨ ਕਾਇਆ ਪਹਿਨੇ ਸੂਸੇ ਕਾਲੇ। ਨਿਹਕਲੰਕ ਕਲ ਜਾਮਾ ਪਾਇਆ, ਜੋਤ ਸਰੂਪੀ ਦੀਪ ਜਗਾਇਆ, ਬੇਮੁਖਾਂ ਕਲ ਦਿਸ ਨਾ ਆਇਆ, ਅੰਤਮ ਕਰੇ ਬਾਹੋਂ ਫੜ ਫੜ ਮੂੰਹ ਕਾਲੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਡੰਡਾ ਹੱਥ ਉਠਾਇਆ, ਸੋਹੰ ਜਿਸ ਦਾ ਨਾਮ ਰਖਾਇਆ, ਉਚੇ ਡਾਹਣ ਦਏ ਚੜ੍ਹਾਇਆ। ਫਲ ਕਿਸੇ ਦਾ ਰਹਿਣ ਨਾ ਪਾਇਆ। ਸੋਹੰ ਡੰਡਾ ਹੱਥ ਉਠਾਏ। ਬੇਮੁਖਾਂ ਦੀ ਕੰਡਾਂ ਉਤੇ ਆਪ ਲਗਾਏ। ਕਰੀ ਜਾਏ ਉਤੋਂ ਝੰਡਾਂ, ਪਾਉਂਦਾ ਜਾਏ ਜਗਤ ਵੰਡਾਂ, ਕਰੀ ਜਾਏ ਖੰਡ ਖੰਡਾਂ, ਆਤਮ ਪਾਏ ਠੰਡਾਂ, ਏਕਾ ਦਾਤ ਝੋਲੀ ਪਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਡੰਡਾ ਆਪਣੇ ਹੱਥ ਰਖਾਏ। ਸੋਹੰ ਡੰਡਾ ਉਠੇ ਹੋ ਤਿਆਰ। ਨਿਹਕਲੰਕ ਕਰੇ ਤੇਰੇ ਤਨ ਸ਼ਿੰਗਾਰ। ਗੁਰਮੁਖਾਂ ਦੀ ਆਤਮ ਵਸੀਂ ਕਰੀਂ ਸੱਚਾ ਇਕ ਪਿਆਰ। ਇਕੋ ਰਾਹ ਸੱਚਾ ਦੱਸੀਂ, ਨਿਹਕਲੰਕ ਲੋਕਮਾਤ ਆਇਆ ਜਾਮਾ ਧਾਰ। ਬੇਮੁਖਾਂ ਦੇ ਕੋਲ ਖਲੋ ਕੇ ਖਿੜ ਖਿੜ ਹੱਸੀਂ, ਦੇਵੀਂ ਧੱਕਾ ਮਾਰ। ਮੁੜ ਕੇ ਉਤੋਂ ਫੜ ਕੇ ਕਸੀਂ, ਸ਼ਬਦ ਡੋਰੀ ਖਿਚੀਂ ਦੋਵੇਂ ਭੁੱਜਾਂ ਪਸਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਪਾਇਆ, ਗੁਰਮੁਖ ਵਿਰਲਾ ਪਾਏ ਸਾਰ। ਸ਼ਬਦ ਡੰਡਾ ਹਰਿ ਹੱਥ ਲਲਕਾਰੇ। ਨਿਹਕਲੰਕ ਨੂੰ ਅਵਾਜਾਂ ਮਾਰੇ। ਆ ਮਾਤ ਮੇਰੀ ਸੱਚੀ ਸਰਕਾਰੇ। ਲੱਖ ਚੁਰਾਸੀ ਹੋਈ ਬੜੀ ਖੁਆਰੇ। ਕਲਜੁਗ ਪਾਪੀ ਫੜ ਫੜ ਸਭ ਨੂੰ ਧੱਕੇ ਮਾਰੇ। ਮਿਲੇ ਨਾ ਮਾਣ ਨਾ ਕਿਸੇ ਮਦੀਨੇ ਨਾ ਮੱਕੇ, ਨਾ ਕੋਈ ਰੱਖੇ ਮਾਣ ਬੂਰੇ ਕੱਕੇ, ਜੋਤੀ ਜੋਤ ਸਰੂਪ ਹਰਿ, ਕਿਸੇ ਬੈਠਾ ਰਹਿਣ ਨਾ ਦੇਵੇ ਉਚੇ ਸੁੱਚੇ ਕਿਸੇ ਚੁਬਾਰੇ। ਮਹੱਲ ਮੁਨਾਰੇ ਦੇਣੇ ਢਾਹ। ਆਪੇ ਪਾਉਣਾ ਇਕੋ ਗਾਹ। ਸ੍ਰਿਸ਼ਟ ਸਬਾਈ ਆਪੇ ਕਰੇ ਸਫਾ। ਗੁਰਮੁਖ ਸਾਚੇ ਲਏ ਬਚਾ। ਸਰਨ ਸਰਨਾਈ ਲਏ ਲਗਾ। ਉਤੇ ਪੜਦਾ ਸ਼ਬਦ ਪਾ। ਪ੍ਰੇਮ ਡੋਰੀ ਨਾਲ ਬੰਧਾ। ਰਸਨਾ ਗੰਢ ਦਏ ਦਵਾ। ਸੋਹੰ ਜੋ ਜਨ ਰਹੇ ਗਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵੇਲੇ ਅੰਤਮ ਅੰਤ ਕਲ ਗੁਰਮੁਖਾਂ ਫੜੇ ਬਾਂਹ। ਸੋਹੰ ਡੰਡੇ ਉਠ ਕਰ ਇਸ਼ਨਾਨ। ਉਠ ਕੇ ਵੇਖੇ ਮਾਰ ਧਿਆਨ। ਜੋਤ ਸਰੂਪੀ ਜਾਮਾ ਪਾਇਆ ਭੁਲੇ ਫਿਰਨ ਜੀਵ ਨਿਧਾਨ। ਸਾਚਾ ਹਰਿ ਕਿਸੇ ਦਿਸ ਨਾ ਆਇਆ, ਆਤਮ ਭਰਿਆ ਵਡ ਗੁਮਾਨ। ਏਕਾ ਆਤਮ ਹੰਕਾਰ ਰਖਾਇਆ, ਨਾ ਕੋਈ ਜਾਣੇ ਜੋਤ ਸਰੂਪੀ ਹਰਿ ਭਗਵਾਨ। ਮਾਝੇ ਦੇਸ ਭਾਗ ਲਗਾਇਆ। ਸੋਹਣਾ ਵੇਸ ਇਕ ਰਖਾਇਆ। ਖੁਲ੍ਹੜੇ ਕੇਸ ਰਹੇ ਕਰਾਇਆ। ਪੰਚਮ ਜੇਠ ਦਿਨ ਸੁਹਾਇਆ। ਚਾਰੇ ਵੇਸ ਕਰ ਵਖਾਇਆ। ਚਿੱਟਾ ਬਾਣਾ ਤਨ ਛੁਹਾਇਆ। ਸੂਹਾ ਬਾਣਾ ਨਾਲ ਰਲਾਇਆ। ਤੀਜਾ ਬਾਣਾ ਲਾਲ ਰੰਗਾਇਆ। ਚੌਥਾ ਕਾਲਾ ਤਨ ਲੈ ਪਾਇਆ। ਬੇਮੁਖਾਂ ਕੱਢੇ ਦਵਾਲਾ, ਨਾ ਹੋਏ ਕੋਈ ਸਹਾਇਆ। ਗੁਰਮੁਖਾਂ ਦੱਸੇ ਰਾਹ ਸੁਖਾਲਾ, ਨਿਹਕਲੰਕ ਵਿਚ ਮਾਤ ਦੇ ਆਇਆ। ਬੇਮੁਖਾਂ ਲੱਗੇ ਹੱਡੀਂ ਪਾਲਾ, ਸੋਹੰ ਡੰਡਾ ਪ੍ਰਭ ਹੱਥ ਉਠਾਇਆ। ਆਤਮ ਹੋਈ ਜਿਨ੍ਹਾਂ ਕੰਗਾਲਾ, ਸੱਚਾ ਮਾਲ ਧਨ ਕਿਸੇ ਹੱਥ ਨਾ ਆਇਆ। ਨਾ ਕੋਈ ਤੋੜੇ ਜਗਤ ਜੰਜ਼ਾਲਾ, ਨਾ ਕੋਈ ਕਰੇ ਗੁਰਮੁਖਾਂ ਪ੍ਰਿਤਪਾਲਾ, ਆਪਣੀ ਗੋਦੀ ਲਏ ਉਠਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਭਾਣਾ ਆਪਣੇ ਹੱਥ ਰਖਾਇਆ। ਸੋਹੰ ਡੰਡਾ ਉਠ ਲਲਕਾਰੇ। ਮਾਤਲੋਕ ਪਹਿਲੀ ਵਾਰੇ। ਪਹਿਲੀ ਕੂਟ ਮਾਰੇ ਮਾਰ ਕਰੇ ਖੁਆਰੇ। ਗੁਰਮੁਖ ਸਾਚੇ ਸਚ ਪੰਘੂੜਾ ਰਹੇ ਝੂਟ, ਦੇਵੇ ਆਪ ਹੁਲਾਰੇ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਤੇਰੀ ਆਤਮ ਵਸੇ ਸੱਚੇ ਇਕ ਚੁਬਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਪਾਇਆ, ਗੁਰਮੁਖਾਂ ਰੱਖੇ ਪੈਜ ਸਵਾਰੇ। ਗੁਰਮੁਖਾਂ ਪੈਜ ਸਵਾਰਦਾ। ਰਾਤੀਂ ਸੁੱਤਿਆਂ ਵਾਜਾਂ ਮਾਰਦਾ। ਕਰੇ ਕੰਮ ਪਹਿਰੇਦਾਰ ਦਾ। ਊਚ ਨੀਚ ਨਾ ਕੋਈ ਵਿਚਾਰਦਾ। ਏਕਾ ਮਾਰੇ ਧਿਆਨ, ਵੇਖੇ ਪ੍ਰੇਮ ਚਰਨ ਪਿਆਰ ਦਾ। ਜੋਤੀ ਜੋਤ ਸਰੂਪ ਹਰਿ, ਸਰਬ ਜੀਆਂ ਹਰਿ ਆਪੇ ਜਾਣਦਾ। ਸੋਹੰ ਡੰਡਾ ਖ਼ੁਸ਼ੀ ਮਨਾਏ। ਮੈਂ ਆਇਆ ਵਿਚ ਵਰਭੰਡਾ, ਨਿਹਕਲੰਕ ਆਪਣੇ ਹੱਥ ਉਠਾਏ। ਪਾਉਂਦਾ ਜਾਏ ਸਭ ਦੀਆਂ ਵੰਡਾਂ, ਫੜ ਫੜ ਚਰਨਾਂ ਨਾਲ ਲਗਾਏ। ਆਪੇ ਵੇਖੇ ਸੱਤ ਦੀਪ ਨੌਂ ਖੰਡਾਂ, ਨਾਰਾਂ ਰੰਡਾਂ ਸਰਬ ਵਖਾਏ। ਤੋੜੀ ਜਾਏ ਸਰਬ ਘਮੰਡਾਂ, ਭੰਨੀ ਜਾਏ ਕੱਚੇ ਅੰਡਾਂ ਹਰਿ ਜੀ ਭੰਨੇ ਦੋਹੀਂ ਹੱਥੀਂ ਠੋਕਰ ਰਿਹਾ ਲਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਦਿਸ ਕਿਸੇ ਨਾ ਆਏ। ਸੋਹੰ ਡੰਡੇ ਖ਼ੁਸ਼ੀ ਮਨਾਈ। ਵਾਹਵਾ ਸੋਹਣੀ ਸੇਵਾ ਹਰਿ ਜੀ ਲਾਈ। ਬੇਮੁਖਾਂ ਨੂੰ ਫਲ ਖਵਾਈ। ਇਕੋ ਮੇਵਾ ਸਿਰ ਉਤੇ ਲਗਾਈਂ ਚਾਈਂ ਚਾਈਂ। ਨਾ ਕੋਈ ਹੋਏ ਸਹਾਏ ਦੇਵੀ ਦੇਵਾ, ਥਾਉਂ ਥਾਈਂ ਬੈਠੇ ਮਾਰਨ ਧਾਹੀਂ। ਗੁਰਮੁਖ ਵਿਰਲੇ ਰਸਨਾ ਹਰਿ ਜੀ ਜਪਿਆ ਜਿਹਵਾ, ਵੇਲੇ ਅੰਤਮ ਹੋਏ ਸਹਾਈ। ਜੋਤੀ ਜੋਤ ਸਰੂਪ ਹਰਿ, ਤਿੰਨਾਂ ਲੋਕਾਂ ਪਾਏ ਸਾਰ, ਮੇਟ ਮਿਟਾਵੇ ਸਭਨੀਂ ਥਾਈਂ। ਸੋਹੰ ਡੰਡਾ ਉਠ ਲਲਕਾਰੇ। ਆਇਆ ਦਰ ਸੱਚੇ ਦਰਬਾਰੇ। ਦੋਏ ਜੋੜ ਕਰੇ ਨਿਮਸਕਾਰੇ। ਪ੍ਰਭ ਅਬਿਨਾਸ਼ੀ ਕਿਰਪਾ ਕਰ, ਮੈਂ ਜਾਵਾਂ ਬੇਮੁਖਾਂ ਦੇ ਦਰ ਦਵਾਰੇ। ਇਕੋ ਦੇਵੀਂ ਸੱਚਾ ਵਰ, ਮੈਂ ਜਾਏ ਕਰਾਂ ਸਭ ਨੂੰ ਸਰ, ਬੇਮੁਖਾਂ ਕਰਾਂ ਚੀਰ ਦੋ ਫਾੜੇ। ਚਾਰੇ ਕੁੰਟਾਂ ਆਉਣਾ ਡਰ, ਘਰ ਘਰ ਰੋਵਣ ਨਾਰ ਨਰ, ਕਿਸੇ ਨਾ ਮਿਲੇ ਸਾਚਾ ਵਰ, ਅੰਤਮ ਭਾਗ ਹੋਏ ਮਾੜੇ। ਗੁਰਮੁਖਾਂ ਹਰਿ ਜੀ ਲਿਆ ਵਰ, ਚਰਨ ਲਾਗ ਗਏ ਤਰ, ਆਪ ਬਣਾਏ ਸਾਚੇ ਲਾੜੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਅੰਦਰ ਬੈਠਾ ਆਪੇ ਵੇਖੇ ਚੰਗੇ ਮਾੜੇ। ਆਪੇ ਆਪ ਹਰਿ ਪਛਾਣਦਾ। ਜੀਵਾਂ ਜੰਤਾਂ ਸਾਧਾਂ ਸੰਤਾਂ ਆਦਿਨ ਅੰਤਾ ਵੇਖ ਵਖਾਣਦਾ। ਗੁਰਮੁਖਾਂ ਮਿਲੇ ਸਾਚਾ ਕੰਤਾ ਬਣਾਏ ਬਣਤਾ, ਨਾ ਆਏ ਪਾਸਾ ਹਾਰਦਾ। ਔਖੇ ਹੋਏ ਜੀਵ ਜੰਤਾ, ਜੋਤੀ ਜੋਤ ਸਰੂਪ ਹਰਿ, ਪ੍ਰਗਟ ਹੋਏ ਅਵਤਾਰ ਨਰ ਭੇਖ ਧਾਰੇ ਸ੍ਰੀ ਭਗਵਾਨ ਦਾ। ਧਰ ਧਰ ਭੇਖ ਜਗਤ ਭੁਲਾਇੰਦਾ। ਗੁਰਮੁਖ ਸਾਚੇ ਸੰਤ ਜਨ ਆਤਮ ਵੇਖ ਚਰਨ ਪ੍ਰੀਤ ਬੰਨ੍ਹਾਇੰਦਾ। ਲਿਖਦਾ ਜਾਏ ਸਾਚੇ ਲੇਖ, ਮਿਟਾਉਂਦਾ ਜਾਏ ਬਿਧਨਾ ਰੇਖ, ਸੋਹੰ ਡੰਡੇ ਨਾਲ ਘਸਾਇੰਦਾ। ਗੁਰਮੁਖ ਸਾਚੇ ਨੇਤਰ ਲੈਣਾ ਪੇਖ, ਮਿਟਦੇ ਜਾਣ ਵਡ ਵਡ ਸੇਠ, ਪ੍ਰਭ ਸਾਚਾ ਖੇਲ ਰਚਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਭਾਣੇ ਆਪ ਸਮਾਇੰਦਾ। ਗੁਰ ਸੰਗਤ ਖ਼ੁਸ਼ੀ ਮਨਾਈਆ। ਸਾਚਾ ਹਰਿ ਰਸਨਾ ਗਾਏ ਚਾਈਂ ਚਾਈਂਆ। ਮਿਲ ਜਾਏ ਦੂਜਾ ਸੱਚਾ ਵਰ, ਵਸਣਾ ਸੱਚੇ ਘਰ, ਆਤਮ ਹੰਕਾਰ ਸਰਬ ਤਜਾਈਆ। ਮਿਲਣਾ ਅਵਤਾਰ ਨਰ, ਚੁਕਾਏ ਭਰਮ ਡਰ, ਸਾਚੇ ਧਾਮ ਬਹਾਈਆ। ਕਿਰਪਾ ਆਪਣੀ ਦੇਵੇ ਕਰ, ਆਤਮ ਸਾਚੀ ਜੋਤ ਧਰ, ਕਰੇ ਜੀਵ ਰੁਸ਼ਨਾਈਆ। ਇਕੋ ਇਕ ਰਿਹਾ ਕਰ, ਜੋਤ ਸਰੂਪੀ ਜਾਮਾ ਧਰ, ਨੀਚ ਊਚ ਭੇਵ ਮਿਟਾਈਆ। ਆਪ ਖੁਲ੍ਹਾਏ ਸਾਚਾ ਦਰ, ਇਕ ਵਖਾਏ ਸਾਚਾ ਸਰ, ਆਤਮ ਤੀਰਥ ਸਚ ਇਸ਼ਨਾਨ ਕਰਾਈਆ। ਇਕ ਵਖਾਏ ਸਾਚਾ ਘਰ, ਵੇਲੇ ਅੰਤਮ ਲੈਣਾ ਵਰ, ਭੁਲ ਭੁਲੇਖੇ ਆਉਣਾ ਦਰ, ਮਸਤੂਆਣਾ ਸਾਚਾ ਧਾਮ ਹਰਿ ਵਿਚ ਮਾਤ ਉਪਜਾਈਆ। ਜੋਤੀ ਜੋਤ ਸਰੂਪ ਹਰਿ, ਆਪਣੀ ਖੇਲ ਲਈ ਕਰ, ਕਿਸੇ ਮੰਗਣ ਨਾ ਜਾਣਾ ਦਰ, ਸ਼ਬਦ ਸਰੂਪੀ ਰਿਹਾ ਜਗਾਈਆ। ਰਾਣੇ ਸੰਗਰੂਰ ਆਵੇ ਡਰ, ਪ੍ਰਭ ਅਬਿਨਾਸ਼ੀ ਸ਼ਬਦ ਸਰੂਪੀ ਉਤੇ ਬਹੇ ਚੜ੍ਹ। ਆਪ ਚੁਕਾਏ ਪਿਛਲਾ ਲਹਿਣ ਦੇਣ, ਦੋਹੀਂ ਹੱਥੀਂ ਲਏ ਫੜ। ਸੌਖਾ ਸਾਹ ਫੇਰ ਨਾ ਲੈਣਾ, ਏਥੇ ਅੱਗੇ ਜਾਏ ਅੜ। ਹਰਿ ਨਾ ਦਿਸੇ ਦੋਏ ਨੈਣਾ, ਨਾ ਦਿਸੇ ਕਿਹੜੇ ਰਾਹ ਅੰਦਰ ਗਿਆ ਵੜ। ਪਹਿਰੇਦਾਰ ਖੜ੍ਹੇ ਚੁਫੇਰੇ, ਚਾਰੋਂ ਤਰਫ ਮਾਰਨ ਗੇੜੇ, ਜੋਤੀ ਜੋਤ ਸਰੂਪ ਹਰਿ, ਸਭ ਨੂੰ ਬਾਹਰ ਗਿਆ ਛੱਡ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਜਾਮਾ ਪਾਇਆ, ਆਪਣਾ ਭੇਵ ਆਪ ਖੁਲ੍ਹਾਏ, ਰਾਜੇ ਰਾਣੇ ਸਰਨ ਲਗਾਏ ਜੋ ਮਾਰੀ ਬੈਠੇ ਦੜ। ਰਾਣਾ ਸੰਗਰੂਰ ਆਪ ਉਠਾਵਣਾ। ਆਤਮ ਤੋੜ ਸਰਬ ਗਰੂਰ, ਕਰ ਕਰ ਚੂਰੋ ਚੂਰ, ਏਕਾ ਨੂਰ ਫੇਰ ਵਖਾਵਣਾ। ਜਿਹੜਾ ਦਿਸੇ ਦੂਰੋ ਦੂਰ, ਪ੍ਰਗਟ ਹੋ ਸਵਛ ਸਰੂਪੀ ਦਰਸ ਦਿਖਾਵਣਾ। ਆਸਾ ਮਨਸਾ ਜਾਏ ਪੂਰ, ਸ਼ਬਦ ਸਰੂਪੀ ਰਿਹਾ ਘੂਰ, ਇਕ ਉਪਜਾਏ ਸਾਚੀ ਤੂਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਰਾਹ ਸਾਚਾ ਥਾਂ ਚਰਨ ਵਖਾਵਣਾ। ਰਾਣਾ ਸੰਗਰੂਰ ਉਠ ਵਿਚਾਰੇ। ਕਿਹੜਾ ਇਹਨੂੰ ਵਾਜਾਂ ਮਾਰੇ। ਕਿਹੜਾ ਪਾਈ ਬੈਠਾ ਉਤੇ ਭਾਰੇ। ਦੋਹੀਂ ਹੱਥੀਂ ਜ਼ੋਰ ਲਗਾਏ, ਉਤੋਂ ਨਾ ਉਤਰੇ ਹਰਿ ਨਿਰੰਕਾਰੇ। ਆਪਣੀ ਖੇਲ ਆਪ ਵਰਤਾਏ, ਪਾਉਂਦਾ ਜਾਏ ਹੋਰ ਭਾਰੇ। ਜੋਤੀ ਜੋਤ ਸਰੂਪ ਹਰਿ, ਕਰੇ ਖੇਲ ਵਿਚ ਸੰਸਾਰੇ। ਰਾਣਾ ਸੰਗਰੂਰ ਧਾਰੇ ਬਲ। ਕਿਹੜਾ ਅੰਦਰ ਆਇਆ ਕਰੇ ਵਲ ਛਲ। ਮੈਂ ਆਪਣਾ ਕਵਾੜ ਬੰਦ ਰਖਾਇਆ, ਖੁਲ੍ਹਾਇਆ ਕਿਹੜੀ ਕਲ। ਆਉਂਦਾ ਜਾਂਦਾ ਕੋਈ ਨਜ਼ਰ ਨਾ ਆਇਆ, ਜਿਹੜਾ ਰਿਹਾ ਮੈਨੂੰ ਦਲ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਉਤੇ ਭਾਰ ਪਾਏ, ਰਿਹਾ ਦਬਾਏ ਦਮ ਸੁਕਾਏ ਮੂੰਹੋਂ ਮੰਗੇ ਜਲ। ਰਾਣਾ ਸੰਗਰੂਰ ਕਰੇ ਪੁਕਾਰ। ਲੱਗੀ ਤ੍ਰਿਖਾ ਕੋਈ ਦੇਵੇ ਨਿਵਾਰ। ਓਥੇ ਨਾ ਕੋਈ ਸੁਣੇ ਪੁਕਾਰ। ਪ੍ਰਭ ਅਬਿਨਾਸ਼ੀ ਪ੍ਰਗਟ ਹੋਵੇ ਕਿਰਪਾ ਧਾਰ। ਸਿਰ ਦੇ ਉਤੇ ਹੱਥ ਰਖਾਏ, ਅੰਮ੍ਰਿਤ ਝਿਰਨਾ ਇਕ ਝਿਰਾਏ, ਆਤਮ ਕਰੇ ਠੰਡੀ ਠਾਰ। ਇਕੋ ਬੂੰਦ ਮੁਖ ਚੁਆਏ, ਕਵਲ ਨਾਭ ਹਰਿ ਆਪ ਉਲਟਾਏ, ਖਿੜੇ ਕਵਲ ਸੱਚੀ ਗੁਲਜ਼ਾਰ। ਉਪਰ ਧਵਲ ਮਾਣ ਦਵਾਏ, ਚਰਨੀ ਹਰਿ ਜੀ ਸੀਸ ਨਿਵਾਏ, ਵੇਖੇ ਰੰਗ ਸੱਚੇ ਕਰਤਾਰ। ਦਸਮ ਦਵਾਰੇ ਬੂਝ ਬੁਝਾਏ, ਮਾਇਆ ਪੜਦੇ ਆਪੇ ਲਾਹੇ, ਸੋਹੰ ਡੰਡੇ ਨਾਲ ਹਟਾਏ, ਸੋਹੰ ਖੰਡੇ ਨਾਲ ਵਡਾਏ, ਕਰੇ ਲੋ ਅਪਰ ਅਪਾਰ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਅਵਤਾਰ ਨਰ, ਆਪਣੀ ਕਿਰਪਾ ਆਪੇ ਧਾਰ। ਦੂਜਾ ਦੇਵੇ ਇਕ ਪਿਆਰ। ਜਗੇ ਜੋਤ ਅਗੰਮ ਅਪਾਰ। ਰਾਜਾ ਡਿੱਗਾ ਮੂੰਹ ਦੇ ਭਾਰ। ਦੋਏ ਜੋੜ ਗੁਰ ਪੂਰੇ, ਤੇਰੇ ਚਰਨ ਕਰੇ ਨਿਮਸਕਾਰ। ਸਿਰ ਉਤੇ ਹੱਥ ਧਰੇ ਧਰਨੀ ਧਰਨ, ਚਰਨ ਲਾਗ ਸਾਰੇ ਤਰਨ ਖਿੱਚੀ ਆਏ ਵਾਰੋ ਵਾਰ। ਆਪਣੇ ਹੱਥ ਰੱਖੇ ਵਾਗ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬਣਾਏ ਦਰ ਸਰਬ ਭਿਖਾਰ। ਰਾਜੇ ਮੰਗਣ ਬਣ ਭਿਖਾਰੀ। ਕਿਰਪਾ ਕਰ ਹਰਿ ਗਿਰਧਾਰੀ। ਦੇਵੇ ਇਕੋ ਨਾਮ ਖ਼ੁਮਾਰੀ। ਮਾਰੀ ਸੱਚੀ ਇਕ ਉਡਾਰੀ। ਹਉਮੇ ਵਿਚੋਂ ਜਾਏ ਬਿਮਾਰੀ। ਚਰਨੀ ਲੱਗੀਏ ਕਰ ਪਿਆਰੀ। ਜੋਤੀ ਜੋਤ ਸਰੂਪ ਹਰਿ, ਆਪ ਬੰਧਾਏ ਆਪਣੀ ਧਾਰੀ। ਆਪਣੀ ਧਾਰ ਹਰਿ ਬੰਨ੍ਹਾਏ। ਰਾਜਾ ਰਾਣਾ ਸਰਨ ਲਗਾਏ। ਦੇਵੇ ਨਾਮ ਨਿਧਾਨਾ, ਆਤਮ ਦੀਪਕ ਜੋਤ ਜਗਾਏ। ਭਗਵੰਤ ਹਰਿ ਭਗਵਾਨਾ, ਬੇਮੁਖਾਂ ਦਿਸ ਨਾ ਆਏ। ਗੁਰਮੁਖਾਂ ਬੱਧਾ ਹਰਿ ਦਰ ਗਾਨਾ, ਵਿਚੋਂ ਮਾਤ ਲਏ ਉਠਾਏ। ਸੱਚਾ ਦੇਵੇ ਨਾਮ ਨਿਸ਼ਾਨਾ ਬ੍ਰਹਮ ਗਿਆਨਾ ਹਰਿ ਧਿਆਨਾ, ਸੋਹੰ ਰਸਨਾ ਗਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਪੱਲੂ ਨਾਲ ਬੰਧਾਏ। ਸਿੰਘ ਪੂਰਨ ਕੀ ਕਰੇ ਬੇਚਾਰਾ। ਵਿਚ ਵੜ ਬੈਠਾ ਜੋਤ ਸਰੂਪੀ ਹਰਿ ਨਿਰੰਕਾਰਾ। ਸ੍ਰਿਸ਼ਟ ਸਬਾਈ ਮਾਰੇ ਧੱਕੇ, ਨਾ ਨਿਕਲੇ ਵਿਚੋਂ ਬਾਹਰਾ। ਤਟ ਤੀਰਥਾਂ ਲੱਭ ਲੱਭ ਥੱਕੇ, ਕਈ ਲੱਭਦੇ ਫਿਰਦੇ ਮਦੀਨੇ ਮੱਕੇ, ਡਿੱਗੇ ਮੂੰਹ ਦੇ ਭਾਰਾ। ਕੱਕੇ ਬੂਰੇ ਸਾਰੇ ਅੱਕੇ, ਨਾ ਮਿਲੇ ਖ਼ੁਦਾਈ ਨੂਰ ਪਿਆਰਾ। ਹਾਰ ਥੱਕੇ ਈਸਾ ਮੂਸਾ, ਸਭ ਦਾ ਹੋਵੇ ਕਾਲਾ ਸੂਸਾ, ਕਲਜੁਗ ਅੰਤਮ ਆਪ ਪੁਕਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕੋ ਇਕ ਨਰਾਇਣ ਨਰ ਰਸਨਾ ਸਾਰੇ ਕਹਿਣ ਤਿੰਨਾਂ ਲੋਕਾਂ ਪਾਏ ਸਾਰਾ। ਗੁਰ ਸੰਗਤ ਤੇਰਾ ਮੁੱਲ ਪਵਾਇਆ। ਸੋਹਣਾ ਸੱਚਾ ਤੋਲ ਤੁਲਾਇਆ। ਸੋਹੰ ਖੰਡਾ ਹੱਥ ਉਠਾਇਆ। ਸ਼ਬਦ ਡੰਡੇ ਨਾਲ ਬੰਧਾਇਆ। ਵਿਚ ਵਰਭੰਡਾਂ ਹਰਿ ਜੀ ਆਇਆ। ਨਵ ਖੰਡਾਂ ਨੂੰ ਲਏ ਤੁਲਾਇਆ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਸੰਤ ਜਨਾਂ ਆਪਣੇ ਦਰ ਆਪ ਬਹਾਇਆ। ਗੁਰ ਸੰਗਤ ਕੀਆ ਸਚ ਪਿਆਰ। ਬੈਕੁੰਠ ਨਿਵਾਸੀ ਆਇਆ ਗੁਰਮੁਖਾਂ ਦੇ ਦਵਾਰ। ਨੇਤਰ ਬੰਦ ਰਖਾਏ ਨਾ ਵੇਖੇ ਮਦਿਰਾ ਮਾਸੀ, ਦਰ ਹੁੰਦੇ ਰਹਿਣ ਖੁਆਰ। ਗੁਰਮੁਖ ਸਾਚੇ ਆਤਮ ਸਾਚੇ ਕਰਨ ਹਾਸੀ, ਪ੍ਰਭ ਰਿਹਾ ਕਰਮ ਵਿਚਾਰ। ਜੋਤੀ ਜੋਤ ਸਰੂਪ ਹਰਿ, ਬੇਮੁਖਾਂ ਮਾਰੇ ਡਾਹਢੀ ਮਾਰ। ਗੁਰ ਸੰਗਤ ਕੀਆ ਸਚ ਵਿਹਾਰਾ। ਰਸਨਾ ਗਾਇਆ ਹਰਿ ਨਿਰੰਕਾਰਾ। ਦਰਸ਼ਨ ਪਾਇਆ ਪਹਿਲੀ ਵਾਰਾ। ਪ੍ਰਗਟ ਹੋਇਆ ਜਗਤ ਦਾਤਾਰਾ। ਜਿਸ ਨੂੰ ਲੱਗੇ ਝੂਠਾ ਭੇਖ, ਆਏ ਚਲ ਦਵਾਰਾ। ਪ੍ਰਭ ਅਬਿਨਾਸ਼ੀ ਆਪੇ ਲਏ ਵੇਖ, ਲਾਹੇ ਤਨ ਅਫਾਰਾ। ਜੋਤੀ ਜੋਤ ਸਰੂਪ ਹਰਿ, ਸ਼ਬਦ ਡੰਡਾ ਰਿਹਾ ਹੁਲਾਰਾ। ਸਭ ਦੀ ਵੇਖੇ ਆਤਮ ਖੋਟੀ। ਕਟੀ ਜਾਏ ਬੋਟੀ ਬੋਟੀ। ਸਾਚੇ ਦਰ ਜੋ ਜਨ ਆਏ, ਭਰਮ ਭੁਲੇਖਾ ਸਭ ਦਾ ਗਵਾਏ, ਭੁਲਾ ਕੋਈ ਰਹਿ ਨਾ ਜਾਏ, ਕੋਟਨ ਕੋਟੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਬਲੀ ਬਲਵਾਨ, ਨਾ ਵੇਖੋ ਕਾਇਆ ਖੋਟੀ। ਇਹ ਕਾਇਆ ਹਰਿ ਦਾਤਾਰ। ਵਿਚ ਵਸੇ ਹਰਿ ਨਿਰੰਕਾਰ। ਰਾਹ ਸਾਚਾ ਦੱਸੇ, ਪਾਵੇ ਸਾਚੀ ਸਾਰ । ਜੋ ਜਨ ਦਰ ਆਏ ਹੱਸੇ, ਸ਼ਬਦ ਤੀਰ ਏਕਾ ਕਸੇ, ਤੋੜੇ ਸਰਬ ਹੰਕਾਰ। ਫੜ ਫੜ ਬਾਹੋਂ ਗੁਰਮੁਖਾਂ ਰਾਹ ਸਾਚਾ ਦੱਸੇ, ਬੇਮੁਖਾਂ ਚਰਨਾਂ ਹੇਠ ਝੱਸੇ ਉਤੇ ਪਾਵੇ ਡਾਹਢਾ ਭਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਲੇਖਾ ਆਪ ਲਿਖਾਏ, ਨਾ ਕਰੇ ਕੋਈ ਉਧਾਰ। ਭਰਮ ਭੁਲੇਖਾ ਹੋਏ ਜਿਸ ਜਨ, ਆਏ ਚਲ ਦਵਾਰ। ਸਾਚਾ ਲੇਖਾ ਆਪ ਚੁਕਾਏ ਤਨ, ਗਵਾਏ ਸਰਬ ਹੰਕਾਰ। ਸਾਚਾ ਲਾਏ ਵਿਚ ਗੁਰ ਸੰਗਤ ਡੰਨ, ਸ਼ਬਦ ਖੰਡਾ ਰਿਹਾ ਹੁਲਾਰ। ਝੂਠੀ ਕਾਇਆ ਭਾਂਡਾ ਦੇਵੇ ਭੰਨ, ਲਾਹੇ ਤਨ ਅਫਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਜਨ ਜਾਣੇ ਜੀਵ ਗਵਾਰ। ਨਾ ਇਹ ਜੀਵ ਨਾ ਬਾਲ ਨਿਧਾਨਾ। ਨਾ ਇਹ ਬੁੱਢਾ ਬਿਰਧ ਨਾ ਇਹ ਨੌਜਵਾਨਾ। ਜੋਤ ਸਰੂਪੀ ਇੱਕਾ ਰੰਗ ਇੱਕਾ ਰੂਪ ਸ੍ਰੀ ਭਗਵਾਨਾ। ਤਿੰਨਾਂ ਲੋਕਾਂ ਵਡਾ ਸ਼ਾਹੋ ਭੂਪ, ਫੜੀ ਬੈਠਾ ਸ਼ਬਦ ਸਰੂਪੀ ਹੱਥੀਂ ਤੀਰ ਕਮਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਤੇਰਾ ਇਕੋ ਇਕ ਕਰੇ ਸਚ ਨਿਸ਼ਾਨਾ। ਸਚ ਨਿਸ਼ਾਨਾ ਚਲੇ ਤੀਰ। ਬੇਮੁਖਾਂ ਆਤਮ ਜਾਏ ਚੀਰ। ਚਾਰ ਕੁੰਟ ਹੋਏ ਵਹੀਰ। ਨਾ ਕੋਈ ਦਿਸੇ ਪੀਰ ਫ਼ਕੀਰ। ਮਿਟਦੇ ਜਾਣ ਦਸਤਗੀਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਨੂੰ ਰਿਹਾ ਚੀਰ। ਪਾਵੇ ਸਾਰ ਵੇਦ ਪੁਰਾਨਾ। ਪੜ੍ਹ ਪੜ੍ਹ ਥੱਕੇ ਕਲਜੁਗ ਜੀਵ, ਨਾ ਮਿਲਿਆ ਸੱਚਾ ਇਕ ਨਿਸ਼ਾਨਾ। ਅੰਤਮ ਕਲਜੁਗ ਸਾਰੇ ਅੱਕੇ, ਚਾਰੋਂ ਕੁੰਟ ਪੈਣ ਧੱਕੇ, ਮੁਖ ਭਵਾਏ ਹਰਿ ਭਗਵਾਨਾ। ਧਰਮ ਰਾਏ ਦੇ ਘਰ ਵਿਚ ਧੱਕੇ, ਇਕੋ ਵਾਰੀ ਬੰਦ ਕਵਾੜ ਆਪ ਕਰਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਗੁਰ ਸੰਗਤ ਮੇਲ ਮਿਲਾਏ ਸਾਚਾ ਦੇਵੇ ਨਾਮ ਨਿਧਾਨਾ। ਗੁਰ ਸੰਗਤ ਗੁਰ ਦਰ ਸੱਚਾ ਧਾਮ। ਰਲ ਮਿਲ ਬਹਿਣਾ ਪ੍ਰਭ ਅਬਿਨਾਸ਼ੀ ਦੱਸੇ ਸਾਚਾ ਰਾਹ, ਗਲੋਂ ਕਟੇ ਜਮ ਕਾ ਫਾਹ, ਦਰਸ ਦਿਖਾਏ ਪ੍ਰਗਟ ਹੋਏ ਦੂਸਰ ਕੋਈ ਨਾ। ਨਾ ਕੋਈ ਪਿਤਾ ਨਾ ਕੋਈ ਮਾਂ। ਪਹਿਲਾਂ ਆਪਣਾ ਤਨ ਜਲਾਇਆ। ਕਲਜੁਗ ਜੀਵਾਂ ਡੰਨ ਲਗਾਇਆ। ਸਾਚਾ ਸ਼ਬਦ ਇਕ ਉਪਜਾਇਆ ਕੰਨ ਸੁਣਾਇਆ। ਜੋਤ ਸਰੂਪੀ ਜਾਮਾ ਧਾਰ ਵਿਚ ਸੰਸਾਰ ਪੰਚਮ ਜੇਠ ਪ੍ਰਗਟ ਹੋਏ ਵਿਚ ਮਾਤ ਦੇ ਆਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਵਿਚ ਸਮਾਇਆ। ਆਪਣੀ ਦੇਹ ਹਰਿ ਤਜਾਈ। ਦੂਜੀ ਚੋਲੀ ਆਪ ਉਪਾਈ। ਵਸਿਆ ਕਾਇਆ ਚੋਲੀ ਬਣਾਈ ਦਰ ਦੀ ਗੋਲੀ, ਨਾ ਜਾਣੇ ਕੋਈ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਭੇਵ ਰਿਹਾ ਛੁਪਾਈ। ਹਰਿ ਸਾਚਾ ਭੋਗ ਲਗਾਏ, ਪੂਰ ਕਰਾਏ ਭਾਵਨੀ। ਗੁਰਮੁਖਾਂ ਚੋਗ ਚੁਗਾਏ, ਮਿਟਾਏ ਕਾਇਆ ਝੂਠੀ ਕਾਮਨੀ। ਸਾਚਾ ਜਾਮ ਪਿਆਏ, ਮਿਟਾਏ ਅੰਧੇਰੀ ਸ਼ਾਮਨੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਬੰਨ੍ਹਾਏ ਸਾਚੀ ਦਾਮਨੀ। ਗੁਰਮੁਖਾਂ ਚੋਗ ਚੁਗਾਇੰਦਾ। ਭੋਰਾ ਭੋਰਾ ਮੂੰਹ ਵਿਚ ਪਾਇੰਦਾ। ਥੋੜਾ ਥੋੜਾ ਦੁੱਖ ਵੰਡਾਇੰਦਾ। ਗੁਰਮੁਖਾਂ ਜੋੜਾ ਜੋੜਾ ਕਰ ਬਹਾਇੰਦਾ। ਸ਼ਬਦ ਘੋੜੇ ਫਿਰ ਚੜ੍ਹਾਇੰਦਾ। ਧੁਰਦਰਗਾਹੀ ਅੱਗੇ ਆਇਆ ਦੌੜਾ, ਵਾਗ ਆਪਣੇ ਹੱਥ ਰਖਾਇੰਦਾ। ਹਰਿ ਵਖਾਏ ਇਕੋ ਸੱਚਾ ਪੌੜਾ, ਤਿੰਨਾਂ ਲੋਕਾਂ ਜੋ ਲਗਾਇੰਦਾ। ਗੁਰਮੁਖਾਂ ਪ੍ਰਭ ਸਾਚਾ ਬਹੁੜਾ, ਅੰਤਮ ਕਲ ਬਾਂਹ ਫੜਾਇੰਦਾ। ਆਪੇ ਭੰਨੇ ਕਲਜੁਗ ਜੀਵ ਰੀਠਾ ਕੌੜਾ, ਹਰਿ ਹਥੌੜਾ ਸਿਰ ਲਗਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰਗਹਿ ਸਾਚੀ ਸਾਚਾ ਧਾਮ ਸਾਚਾ ਮਾਣ ਦਵਾਇੰਦਾ। ਲਾਏ ਭੋਗ ਭੁੱਖ ਗਵਾਏ। ਸਹਿੰਸਾ ਰੋਗ ਦੁੱਖ ਮਿਟਾਏ। ਆਪ ਉਪਜਾਏ ਆਤਮ ਸੁਖ, ਜੋ ਜਨ ਚਰਨ ਧਿਆਨ ਲਗਾਏ। ਉਜਲ ਕਰੇ ਮਾਤ ਮੁਖ, ਜੋ ਜਨ ਰਸਨਾ ਗਾਏ। ਸੁਫਲ ਕਰਾਏ ਮਾਤ ਕੁੱਖ, ਮਾਨਸ ਜਨਮ ਲੇਖੇ ਲਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਰਮ ਭੁਲੇਖੇ ਜਗਤ ਭੁਲਾਏ। ਲੱਗੇ ਭੋਗ ਹਰਿ ਬਨਵਾਰਿਆ। ਮਿਲਿਆ ਧੁਰ ਸੰਜੋਗ, ਮਿਲਿਆ ਨਰ ਅਵਤਾਰਿਆ। ਨਾ ਹੋਏ ਅੰਤ ਵਿਜੋਗ, ਕਿਰਪਾ ਕਰ ਹਰਿ ਨਿਰੰਕਾਰਿਆ। ਮਿਟਾਏ ਚਿੰਤਾ ਸੋਗ, ਦੇਵੇ ਸ਼ਬਦ ਅਪਰ ਅਪਾਰਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਸੰਗਤ ਸਾਚਾ ਮੇਲ ਮਿਲਾਇਆ, ਚਰਨ ਨਾਤਾ ਇਕ ਬਣਾਇਆ, ਕਲਜੁਗ ਅੰਤਮ ਪਹਿਲੀ ਵੇਰਿਆ। ਲੱਗੇ ਭੋਗ ਸੁਖ ਵਖਾਇੰਦਾ। ਦੇਵੇ ਸਾਚਾ ਨਾਮ ਜੋਗ, ਤ੍ਰਿਸ਼ਨਾ ਭੁੱਖ ਗਵਾਇੰਦਾ। ਕਟੇ ਹਉਮੇ ਰੋਗ, ਸ਼ਬਦ ਦਾਤ ਆਤਮ ਝੋਲੀ ਪਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ ਗੁਰਮੁਖਾਂ ਆਪਣੀ ਹੱਥੀਂ ਆਪ ਵਰਤਾਇੰਦਾ। ਸਚ ਕਮਾਨ ਆਪ ਉਠਾਇੰਦਾ। ਤੀਰ ਭੱਥਾ ਪਿਛੇ ਬੰਨ੍ਹਾਇੰਦਾ। ਦੋਵੇਂ ਹੱਥੀਂ ਖਿੱਚ ਵਖਾਇੰਦਾ। ਮਾਰੇ ਬੇਮੁਖਾਂ ਦੇ ਸੀਨੇ ਵਿਚ ਵਿੰਨ੍ਹ ਵਿੰਨ੍ਹ ਪਾਰ ਕਰਾਇੰਦਾ। ਗੁਰਮੁਖ ਸਾਚੇ ਸੰਤ ਜਨ ਚਰਨ ਲਿਆਏ ਖਿੱਚ, ਅੰਮ੍ਰਿਤ ਸੀਰ ਪਿਆਇੰਦਾ। ਜੋਤੀ ਜੋਤ ਸਰੂਪ ਹਰਿ, ਰਸਨਾ ਤੀਰ ਇਕ ਚਲਾਇੰਦਾ। ਰਸਨਾ ਖਿੱਚੇ ਤੀਰ ਸਚ ਕਮਾਨ ਹੈ। ਨਾ ਕੋਈ ਦੇਵੇ ਕਿਸੇ ਧੀਰ, ਨਾ ਕਰੇ ਕੋਈ ਸਚ ਧਿਆਨ ਹੈ। ਨਾ ਮਿਲੇ ਕਿਸੇ ਸੀਰ, ਨਾ ਹੱਥ ਆਉਣਾ ਨੀਰ, ਅੰਤਮ ਕਲ ਸਰਬ ਪਛਤਾਨ ਹੈ। ਗੁਰਮੁਖਾਂ ਪ੍ਰਭ ਮਿਲਦਾ ਦੂਰ ਦੁਰਾਡਾ ਪੈਂਡਾ ਚੀਰ, ਅੰਮ੍ਰਿਤ ਮੁਖ ਚੁਆਏ ਸਾਚਾ ਸੀਰ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਅੰਤਮ ਜਾਮਾ ਧਾਰ, ਗੁਰਮੁਖਾਂ ਕਟਣ ਆਇਆ ਭੀੜ ਹੈ।

Leave a Reply

This site uses Akismet to reduce spam. Learn how your comment data is processed.