੧੨ ਕੱਤਕ ੨੦੧੧ ਬਿਕ੍ਰਮੀ ਆਤਮਾ ਸਿੰਘ ਦੇ ਗ੍ਰਹਿ ਪਿੰਡ ਮਲੂਵਾਲ ਜ਼ਿਲਾ ਅੰਮ੍ਰਿਤਸਰ
ਜਾਗ ਜਾਗ ਜੀਵ ਜਾਗ ਕਲ, ਅੰਤ ਕੰਤ ਸੰਤ ਅਮੋਲ ਨਰ। ਜਾਗ ਜਾਗ ਜੀਵ ਜਾਗ ਕਲ, ਮਿਲੇ ਸਤਿ ਨਾਮ ਅੰਤ ਕੰਤ ਸੁਹਾਗ ਮਾਤ ਸਚ ਦਰ। ਜਾਗ ਜਾਗ ਜੀਵ ਜਾਗ ਕਲ ਦੇਵ ਦੰਤ ਕਲ ਅੰਤ ਹੋਏ ਭਸਮੰਤ, ਉਡੇ ਕਾਗ ਘਰ ਘਰ। ਉਠ ਜੀਵ ਜਾਗ ਜਾਗ ਕਲ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਅੰਤ ਜੁਗਾ ਜੁਗੰਤ, ਚਾਰ ਵਰਨ ਇਕ ਸਰਨ ਖੋਲ੍ਹੇ ਇਕ ਸੱਚਾ ਦਰ। ਦਰ ਦਵਾਰਾ ਇਕ ਖੁਲ੍ਹਾਇੰਦਾ। ਸਾਚਾ ਰਾਹ ਇਕ ਵਖਾਇੰਦਾ। ਗੁਰਮੁਖਾਂ ਫੜੇ ਬਾਂਹ ਪਾਰ ਕਰਾਇੰਦਾ। ਦਰਗਹਿ ਸਾਚੀ ਦੇਵੇ ਸੱਚਾ ਥਾਨ, ਆਵਣ ਜਾਵਣ ਪਤਤ ਪਾਵਨ ਗੇੜਾ ਝੇੜਾ ਜਗਤ ਚੁਕਾਇੰਦਾ। ਅੰਮ੍ਰਿਤ ਮੇਘ ਬਰਸੇ ਸਾਵਣ, ਗੁਰਮੁਖ ਸਾਚੇ ਤੀਰਥ ਨ੍ਹਾਵਣ, ਦੁਰਮਤ ਮੈਲ ਪ੍ਰਭ ਗਵਾਇੰਦਾ। ਬੇਮੁਖ ਮਾਰੇ ਕਰ ਖਵਾਰੇ ਵਡ ਹੰਕਾਰੇ ਜਿਉਂ ਰਾਮਾ ਰਾਵਣਾ, ਸ਼ਬਦ ਖੰਡਾ ਹੱਥ ਉਠਾਇੰਦਾ। ਉਠ ਉਠ ਲਾਲ ਜਗਤ ਦਲਾਲ, ਸਿੰਘ ਸਾਵਣ ਪਕੜ ਦਾਮਨ, ਨਿਹਕਲੰਕੀ ਬਾਣਾ ਪਾਇੰਦਾ। ਨੇੜ ਨਾ ਆਏ ਕਾਮਨੀ ਕਾਮਨ, ਦਰਗਹਿ ਸਾਚੀ ਹੋਏ ਜਾਮਨ, ਸਾਚਾ ਲੜ ਅੱਗੇ ਖੜ੍ਹ ਹਰਿ ਹੱਥ ਫੜਾਇੰਦਾ। ਜਗੇ ਜੋਤ ਬਹੱਤਰ ਨੜ, ਕਾਇਆ ਦਿਸੇ ਝੂਠਾ ਧੜ, ਏਕਾ ਸ਼ਬਦ ਸੀਸ ਤਾਜ ਰਖਾਇੰਦਾ। ਮਾਇਆ ਵਹਿਣ ਝੂਠਾ ਹੜ੍ਹ, ਸ਼ਬਦ ਪੈਣਾ ਕਾੜ ਕਾੜ, ਅੱਠੇ ਪਹਿਰ ਰਿਹਾ ਲੜ, ਡੋਰਾਂ ਆਪਣੇ ਹੱਥ ਰਖਾਇੰਦਾ। ਅੰਤਮ ਕਲ ਜਾਣਾ ਝੜ, ਮਾਇਆ ਧਾਰੀ ਜਾਣੇ ਸੜ, ਗੁਰਮੁਖ ਸਾਚੇ ਸੰਤ ਜਨ, ਪੁਰਖ ਅਬਿਨਾਸ਼ੀ ਹੋਏ ਰਾਸੀ ਬਾਹੋਂ ਲਏ ਫੜ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਪਾਇਆ, ਜੋਤ ਸਰੂਪੀ ਭੇਸ ਵਟਾਇਆ, ਗੁਰੂਆਂ ਪੀਰਾਂ ਕਿਸੇ ਹੱਥ ਨਾ ਆਏ ਸੀਸ ਧੜ। ਸਿਰ ਧੜ ਨਾ ਦਿਸੇ ਸੀਸ। ਕਰੇ ਖੇਲ ਹਰਿ ਜਗਦੀਸ਼। ਨਾ ਕੋਈ ਗੁਰ ਨਾ ਕੋਈ ਚੇਲ, ਸ੍ਰਿਸ਼ਟ ਸਬਾਈ ਜਾਏ ਪੀਸ। ਲੱਖ ਚੁਰਾਸੀ ਏਕਾ ਸਾਚਾ ਸੱਜਣ ਸੁਹੇਲ, ਜਗਤ ਦੇਵੇ ਮਾਣ ਤਾਣ, ਕਵਣ ਕਰੇ ਹਰਿ ਤੇਰੀ ਰੀਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਫੜ ਫੜ ਚਰਨ ਨਿਵਾਏ, ਸ਼ਬਦ ਡੰਡਾ ਸੀਸ ਲਗਾਏ, ਇਕ ਅਕਾਰ ਜੋਤ ਧਰਾਏ, ਸੱਚੀ ਸਰਕਾਰ ਆਪ ਅਖਵਾਏ, ਖੋਲ੍ਹੇ ਭੇਵ ਵਡ ਦੇਵੀ ਦੇਵ ਬੀਸ ਇਕੀਸ। ਸਤਿਗੁਰ ਸੋਏ ਸਾਚੇ ਜਾਗ। ਮਾਨਸ ਦੇਹੀ ਅੰਤ ਕਲ ਕਵਣ ਧੋਏ ਪਾਪਾਂ ਦਾਗ਼। ਸਾਚੇ ਸ਼ਬਦ ਕਰ ਅਸਵਾਰੀ ਪਹਿਲੀ ਵਾਰੀ, ਸੁਣ ਸ਼ਬਦ ਸਾਚਾ ਰਾਗ। ਨਿਹਕਲੰਕ ਕਲ ਜੋਤ ਧਾਰੀ ਵਡ ਸੰਸਾਰੀ, ਜਾਮਾ ਧਾਰੀ ਭੇਖ ਅਪਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰੇ ਖੇਲ ਅਪਰ ਅਪਾਰੀ। ਜਗਤ ਗੁਰ ਜਾਗੇ ਜਨ ਭਗਤ ਜਗਾਇੰਦਾ। ਜਗਤ ਗੁਰ ਜਾਗੇ, ਸਚ ਸ਼ਬਦ ਨਾਮ ਦ੍ਰਿੜਾਇੰਦਾ। ਜਗਤ ਗੁਰ ਜਾਗੇ, ਕਲਜੁਗ ਜੀਆਂ ਭੁੱਲਿਆਂ ਫੜ ਫੜ ਰਾਹੇ ਪਾਇੰਦਾ। ਜਗਤ ਗੁਰ ਜਾਗੇ, ਮਾਇਆ ਮਮਤਾ ਲੋਭ ਮੋਹ ਚੁਕਾਇੰਦਾ। ਸਤਿਗੁਰ ਸਾਚਾ ਜਾਗੇ ਮਾਤਲੋਕ ਪੂਰੇ ਤੋਲ ਤੁਲਿਆ, ਸਾਚਾ ਦਰ ਦਵਾਰਾ ਇਕ ਖੁਲ੍ਹਾਇੰਦਾ। ਸਤਿਗੁਰ ਸਾਚਾ ਜਾਗੇ, ਗੁਰਮੁਖਾਂ ਕਾਇਆ ਲਾਏ ਭਾਗੇ ਦੇਵੇ ਨਾਮ ਦਾਤ, ਨਾ ਮੁੱਲ ਕੋਈ ਰਖਾਇੰਦਾ। ਕਲਜੁਗ ਆਈ ਅੰਧੇਰੀ ਰਾਤ, ਕੋਈ ਨਾ ਪੁੱਛੇ ਵਾਤ, ਸਤਿਗੁਰ ਪੂਰਾ ਦਇਆ ਕਮਾਇੰਦਾ। ਨੇਤਰ ਖੋਲ੍ਹ ਮਾਰ ਝਾਤ, ਗੁਰ ਗੋਬਿੰਦ ਗੋਬਿੰਦ ਗੋਬਿੰਦ ਮਾਤ ਜੋਤ ਪ੍ਰਗਟਾਇੰਦਾ। ਨਾ ਕੋਈ ਪਿਤਾ ਨਾ ਕੋਈ ਮਾਤ, ਸਿੰਘ ਸਾਵਣ ਦਰਸ ਦਿਖਾਇੰਦਾ। ਧੁਰਦਰਗਾਹੀ ਦੇਵੇ ਸਾਚੀ ਦਾਤ, ਤਨ ਮੰਦਰ ਵਿਚ ਬਹਾਇੰਦਾ। ਬੈਠਾ ਰਹੇ ਸਦਾ ਇਕ ਇਕਾਂਤ, ਸੁਨ ਸਮਾਧ ਆਸਣ ਬਾਸਣ, ਤਾੜੀ ਵਾੜੀ ਨੈਣ ਉਘਾੜੀ, ਨਾ ਨੇਤਰ ਬੰਦ ਕਰਾਇੰਦਾ। ਮਾਨਸ ਦੇਹੀ ਅੰਤਮ ਹਾਰੀ, ਨਾ ਕੋਈ ਥਿਰ ਰਹਾਇੰਦਾ। ਏਕਾ ਜੋਤ ਨਰ ਨਿਰੰਕਾਰੀ, ਜਗਤ ਗੁਰ ਥਾਪਨ ਥਾਪ ਆਪੇ ਆਪ, ਮਾਣ ਤਾਣ ਦਵਾਇੰਦਾ। ਏਕਾ ਰੱਖੇ ਆਪਣਾ ਵਡ ਪ੍ਰਤਾਪ, ਦੂਸਰ ਕੋਈ ਦਿਸ ਨਾ ਆਇੰਦਾ। ਕਲਜੁਗ ਅੰਤਮ ਪਾਪ ਗਿਆ ਕਾਂਪ, ਸਤਿਗੁਰ ਪੂਰਾ ਬੇੜਾ ਬੰਨ੍ਹੇ ਲਾਇੰਦਾ। ਏਕਾ ਦੱਸ ਘਰ ਸਾਚੇ ਜਾਪ, ਬੰਦ ਕਵਾੜਾ ਕਾਇਆ ਮੰਦਰ ਅੰਦਰ ਗੁਰ ਖੁਲ੍ਹਾਇੰਦਾ। ਕਾਇਆ ਮਾਟੀ ਭਾਂਡਾ ਕਾਚਾ, ਨੂਰੀ ਜੋਤੀ ਸ਼ਬਦ ਸਾਚਾ, ਆਵੇ ਜਾਵੇ ਦਿਸ ਕਿਸੇ ਨਾ ਆਇੰਦਾ। ਏਕਾ ਨਰ ਹਰਿ ਥਿਰ ਰਹਾਵੇ, ਤਿੰਨਾਂ ਲੋਆਂ ਜੀਆਂ ਜੰਤਾਂ ਸਾਧਾਂ ਸੰਤਾਂ, ਆਤਮ ਜੋਤੀ ਮਾਣਕ ਮੋਤੀ, ਮਸਤਕ ਗਗਨ ਜੋਤੀ, ਅਗਨ ਕਾਇਆ ਬ੍ਰਹਿਮੰਡ ਵਖਾਇੰਦਾ। ਸਤਿਗੁਰ ਪੂਰੇ ਕਰੋ ਵਿਚਾਰ ਵਿਚ ਸੰਸਾਰ, ਸ਼ਬਦ ਘੋੜੇ ਹੋ ਅਸਵਾਰ, ਨਿਹਕਲੰਕ ਨਰਾਇਣ ਨਰ, ਕਰੇ ਖ਼ਬਰਦਾਰ। ਦਰਸ ਪੇਖ ਤੀਜੇ ਨੈਣ, ਲੇਖ ਆਵੇ ਵਾਰੋ ਵਾਰ। ਮਿਲੇ ਮੇਲ ਸਾਚੇ ਸਾਜਨ ਸੈਣ, ਮੇਲ ਮਿਲਾਵਾ ਸਚ ਘਰ ਦਰ ਦਰਬਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜੋਤ ਜਗਾਈ, ਪੁਰੀ ਘਨਕ ਵੱਜੀ ਵਧਾਈ, ਸ੍ਰਿਸ਼ਟ ਸਬਾਈ ਸਚ ਭਤਾਰ। ਸਚ ਭਤਾਰ ਸ਼ਬਦ ਸਵਾਮੀ। ਕਾਇਆ ਮੰਦਰ ਦਏ ਸੁਧਾਰ, ਪਹਿਲਾ ਕਰੇ ਸੱਚਾ ਵਾਰ, ਨਿਹਕਲੰਕ ਨਿਹਕਾਮੀ , ਅੰਤਮ ਆਉਣੀ ਕਲਜੁਗ ਹਾਰ, ਮੱਲਣਾ ਪਏ ਇਕ ਦਵਾਰ, ਕਿਸੇ ਨਾ ਪੱਲੇ ਦਿਸੇ ਦਾਮੀ। ਪ੍ਰਗਟ ਹੋਏ ਵਿਚ ਸੰਸਾਰ, ਪੁਰੀ ਘਨਕ ਜਾਮਾ ਧਾਰ, ਚਾਰ ਵਰਨ ਸਰਨ ਲਗਾਏ, ਰਾਓ ਰੰਕ ਰਾਜਾਨ ਸ਼ਾਹ ਸੁਲਤਾਨ ਤਮਾਮੀ। ਸਤਿਗੁਰ ਪੂਰੇ ਜਗਤ ਗੁਰ ਦਾਤੇ, ਉਪਜੇ ਧੁਨ ਅਨਾਹਦ ਤੂਰੇ ਅੰਮ੍ਰਿਤ ਰਸ ਅਮਰ ਮਧ ਮਾਤੇ, ਨੇਤਰ ਵੇਖ ਵੇਖ ਵਖਾਨੀ। ਮਾਇਆ ਰਾਣੀ ਵਡ ਕਮਜਾਤੇ, ਅੰਤਮ ਮਿਲੇ ਨਾ ਕਿਸੇ ਪਾਣੀ। ਜਗੇ ਜੋਤ ਇਕ ਪੁਰਖ ਬਿਧਾਤੇ ਛੱਡਣੇ ਪੈਣੇ ਹਾਣੀਆਂ ਹਾਣੀ। ਨਿਹਕਲੰਕ ਦਰ ਸਾਚਾ ਖੋਲ੍ਹੇ ਅੰਮ੍ਰਿਤ ਦੇਵੇ ਬੂੰਦ ਸਵਾਂਤੀ, ਚੁਕਾਏ ਜਮ ਕੀ ਕਾਨੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜੋਤ ਪ੍ਰਗਟਾਏ, ਆਦਿ ਸ਼ਕਤ ਆਦਿ ਭਵਾਨੀ। ਸ਼ਬਦ ਫੂਲਨਹਾਰ ਤਨ ਸ਼ਿੰਗਾਰਿਆ। ਕਿਰਪਾ ਕਰ ਦਾਤਾਰ ਵਿਚ ਸੰਸਾਰ ਹੋਏ ਉਜਿਆਰਿਆ। ਇਕ ਵਖਾਏ ਸਚ ਦਰਬਾਰ, ਨਰ ਹਰਿ ਸੱਚੀ ਸਰਕਾਰ, ਊਚ ਨੀਚ ਭੇਵ ਨਿਵਾਰਿਆ। ਜਨਮ ਕਰਮ ਧਰਮ ਵੇਖ, ਲੋਚਨ ਨੈਣ ਨੇਤਰ ਪੇਖ ਭਰਮ ਨਿਵਾਰਿਆ। ਸ਼ਬਦ ਲੱਗੇ ਸਾਚੀ ਮੇਖ ਬਜ਼ਰ ਕਪਾਟੀ, ਖੁਲ੍ਹੀ ਸਾਚੀ ਹਾਟੀ ਵਣਜ ਵਣਜਾਰਿਆ। ਅੰਮ੍ਰਿਤ ਆਤਮ ਸਚ ਸਰੋਵਰ ਤੀਰਥ ਤਾਟੀ, ਅਠਸਠ ਫਿਰ ਫਿਰ ਥੱਕੇ ਸਾਧਾਂ ਸੰਤਾਂ ਕਾਇਆ ਚੋਲੀ ਪਾਟੀ, ਸ਼ਬਦ ਡੋਰ ਨਾ ਕੋਈ ਬੰਧਾ ਰਿਹਾ। ਕਰ ਕਰ ਖੇਲ ਨਾਟਕ ਨਾਟੀ, ਹੰਕਾਰ ਵਿਕਾਰ ਡੰਕ ਵਜਾ ਰਿਹਾ। ਦਰਸ ਦਰਸ ਦਰਸ ਗੁਰਦੇਵ ਨੇਤ ਸਾਚਾ ਲਾਹਾ ਮਾਤ ਖਾਟੀ, ਮਸਤਕ ਰੇਖ ਮੇਖ ਵੇਖ ਲਗਾ ਰਿਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਔਲੀਏ ਪੀਰ ਸ਼ੇਖ਼ ਏਕਾ ਧਾਰ ਵਿਚ ਸੰਸਾਰ ਵਹਾ ਰਿਹਾ। ਸ਼ਬਦ ਤੀਰ ਰਸਨ ਕਮਾਨ। ਖਿੱਚੇ ਹਰਿ ਬਲੀ ਬਲਵਾਨ। ਸਤਿਗੁਰ ਉਠੇ ਨੌਜਵਾਨ। ਮਾਇਆ ਮੂਧੇ ਹੋਣ ਠੂਠੇ, ਘਰ ਮੰਦਰ ਦਿਸੇ ਵੈਰਾਨ। ਸਾਕ ਸੰਬੰਧੀ ਸਾਰੇ ਝੂਠੇ, ਵੇਲੇ ਅੰਤ ਸਰਬ ਪਛਤਾਨ। ਪ੍ਰਭ ਅਬਿਨਾਸ਼ੀ ਏਕਾ ਤੁੱਠੇ, ਦੇਵੇ ਨਾਮ ਸ਼ਬਦ ਨਿਸ਼ਾਨ। ਪੰਜਾਂ ਚੋਰਾਂ ਫੜ ਫੜ ਕੁੱਠੇ, ਮੇਟ ਮਿਟਾਏ ਮਾਰ ਸ਼ੈਤਾਨ। ਗੁਰ ਗੁਰ ਗੁਰ ਗੁਰਮੁਖ ਸਾਚੇ ਰੁੱਠੇ, ਮੇਲ ਮਿਲਾਏ ਸ੍ਰੀ ਭਗਵਾਨ। ਅੰਤਮ ਰੱਖੇ ਏਕਾ ਮੁੱਠੇ, ਸਤਿਜੁਗ ਝੁੱਲੇ ਸੋਹੰ ਸੱਚਾ ਇਕ ਨਿਸ਼ਾਨ। ਨਿਹਕਲੰਕ ਕਲ ਜਾਮਾ ਪਾਇਆ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰੰਗਣ ਰੰਗ ਨਾਮ ਕੰਤ ਮੁਰਾਰਿਆ। ਜੁਗੋ ਜੁਗ ਕਾਇਆ ਕਾਲਾ ਚਾਮ, ਹੋਏ ਅੰਧ ਅੰਧਿਆਰਿਆ। ਅੰਤਮ ਕਿਸੇ ਨਾ ਆਉਣਾ ਕਾਮ, ਹੋਏ ਖੇਹ ਛਾਰ ਛਾਰਿਆ। ਕੋਈ ਨਾ ਮੰਗੇ ਕਿਸੇ ਦਾਮ, ਚਾਰੇ ਕੁੰਟਾਂ ਖੋਲ੍ਹ ਖੁਲ੍ਹਾ ਰਿਹਾ। ਗੁਰਮੁਖ ਸਾਚੇ ਇਕ ਪਿਆਏ ਅੰਮ੍ਰਿਤ ਜਾਮ, ਦੇਵੇ ਰਸ ਅਪਰ ਅਪਾਰਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰੰਗਣ ਨਾਮ ਇਕ ਚੜ੍ਹਾਇਆ, ਨਾ ਕੋਈ ਰੰਗੇ ਦੂਜੀ ਵਾਰਿਆ। ਰੰਗ ਰੰਗ ਰੰਗਣ ਲਾਲ। ਗੁਰਮੁਖਾਂ ਰੱਖੇ ਸੰਗ ਚਰਨ ਪ੍ਰੀਤੀ ਨਿਭੇ ਨਾਲ। ਜਗਤ ਤ੍ਰਿਸ਼ਨਾ ਮਿਟੇ ਭੁੱਖ ਨੰਗ, ਦਰਗਹਿ ਸਾਚੀ ਨਾ ਹੋਏ ਕੰਗਾਲ। ਪ੍ਰਭ ਅਬਿਨਾਸ਼ੀ ਸਦਾ ਅੰਗ ਸੰਗ, ਗੁਰਮੁਖ ਉਠਾਏ ਗੋਦੀ ਸਿੰਘ ਪਾਲ। ਗੁਰਚਰਨ ਸਿੰਘ ਉਠ ਆਤਮ ਬੋਧੀ ਮਾਤ ਸੁਰਤ ਸੰਭਾਲ। ਪ੍ਰਗਟ ਹੋਇਆ ਨਰ ਨਰਾਇਣਾ ਨਾ ਕੋਈ ਵਰਨ ਨਾ ਕੋਈ ਗੋਤੀ, ਨੂਰੀ ਨੂਰ ਨਾ ਕੋਈ ਜਾਣੇ ਜਲਾਲ। ਆਪ ਗੁੰਦਾਏ ਏਕਾ ਲੜੀ ਗੁਰਮੁਖ ਸਾਚੇ ਮਾਣਕ ਮੋਤੀ, ਗਲ ਲਟਕਾਏ ਸੁਰਤ ਸੰਭਾਲ। ਪੁਰੀਆਂ ਲੋਆਂ ਏਕਾ ਜੋਤੀ, ਗੁਰੂਆਂ ਪੀਰਾਂ ਰਿਹਾ ਬਾਲ। ਕਾਇਆ ਮੰਦਰ ਆਤਮ ਜੋਤੀ, ਸ਼ਬਦ ਡੰਡਾ ਰਿਹਾ ਉਠਾਲ। ਕਲਜੁਗ ਅੰਤਮ ਆਇਆ ਕੰਢਾ, ਤਟ ਬਿਆਸਾ ਹੋਣਾ ਠੰਡਾ, ਪੱਲੇ ਕਿਸੇ ਨਾ ਦਿਸੇ ਧਨ ਮਾਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਲੇ ਅਵਲੜੀ ਇਕ ਜਗਤ ਚਾਲ। ਹਰਿ ਚਰਨ ਸਚ ਸਰਨਾਈ। ਖੁਲ੍ਹੇ ਹਰਨ ਫਰਨ ਚੁੱਕੇ ਮਰਨ ਡਰਨ, ਪ੍ਰਭ ਦਇਆ ਕਮਾਈ। ਕਰੇ ਖੇਲ ਹਰਿ ਕਰਨੀ ਕਰਨ, ਲੇਖਾ ਅਗਣਤ ਨਾ ਗਣਿਆ ਜਾਈ। ਹਰਿ ਦਰ ਮਿਲੇ ਵਰ ਸੱਚੇ ਘਰ, ਜਨ ਪੜੇ ਸੱਚੀ ਸਰਨਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਗਤ ਨਾਤਾ ਤੋੜ ਵਿਛੋੜ, ਸ਼ਬਦ ਘੋੜੇ ਦਏ ਚੜ੍ਹਾਈ। ਰੋਗ ਸੋਗ ਚਿੰਤਾ ਦੁੱਖ ਸੁਖ ਮੁਖ ਪ੍ਰਭ ਚਰਨ ਆਏ ਦਰ। ਆਏ ਦਰ ਕਰੇ ਉਜਲ ਮੁਖ, ਸੁਫ਼ਲ ਹੋਏ ਮਾਤ ਕੁੱਖ, ਮਿਲੇ ਸੱਚਾ ਨਾਮ ਵਰ। ਮਾਤ ਗਰਭ ਉਲਟਾ ਰੁੱਖ, ਅੰਧ ਅੰਧੇਰ ਧੂੰਆਂ ਧੁਖ, ਜਪੇ ਸਵਾਸ ਸਵਾਸ ਹਰਿ। ਮਾਨਸ ਦੇਹੀ ਮਿਲੀ ਮਨੁੱਖ, ਲੱਖ ਚੁਰਾਸੀ ਸੁੱਖਣਾ ਸੁੱਖ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕ ਵਖਾਏ ਸਚ ਦਰ। ਸੱਚਾ ਦਰ ਜਗਦੀਸ਼ ਮਾਤ ਵਖਾਇੰਦਾ। ਸ਼ਬਦ ਛਤਰ ਝੁਲਦਾ ਰਹੇ ਸੀਸ, ਗੁਰਮੁਖ ਸਾਇਆ ਹੇਠ ਰਖਾਇੰਦਾ। ਨਾ ਕੋਈ ਸੁਣਾਏ ਰਾਗ ਛਤੀਸ, ਏਕਾ ਸ਼ਬਦ ਤਨ ਵਸਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨ ਚਰਨ ਸਰਨ ਆਏ ਪ੍ਰਭ ਬੇੜਾ ਪਾਰ ਕਰਾਇੰਦਾ। ਬੇੜਾ ਕਰੇ ਪਾਰ ਨਾ ਕੋਈ ਵੰਞ ਮੁਹਾਣਿਆ। ਡੂੰਘੀ ਭਵਰ ਕਲ ਸੰਸਾਰ ਡੁੱਬੇ ਰਾਜੇ ਰਾਣਿਆਂ। ਕੋਈ ਨਾ ਕਰੇ ਪਾਰ, ਬੇਮੁਖ ਹੋਏ ਜੀਵ ਬੇਮੁਹਾਣਿਆਂ। ਗੁਰਮੁਖ ਪਾਏ ਪ੍ਰਭ ਦਰ ਸਾਚਾ ਮਾਣ, ਹਰਿ ਦਰ ਸਾਚਾ ਰੰਗ ਜਿਸ ਜਨ ਮਾਣਿਆ। ਪੂਰਬ ਕਰਮ ਲਏ ਵਿਚਾਰ, ਸ਼ਬਦ ਕਰਾਏ ਤਨ ਸ਼ਿੰਗਾਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨਿਆ। ਧਰਮ ਸਿੰਘਾਸਣ ਹਰਿ ਬਿਰਾਜੇ। ਪ੍ਰਗਟਾਏ ਜੋਤ ਜੋਤ ਜੋਤ ਦੇਸ ਹਰਿ ਮਾਝੇ। ਜੋਤੀ ਸ਼ਬਦੀ ਸਾਚਾ ਭੇਸ ਨਾ ਕੋਈ ਪਛਾਣੇ ਰਾਜਨ ਰਾਜੇ। ਕਲਜੁਗ ਅਵਲੜਾ ਕੀਆ ਵੇਸ, ਸ਼ਬਦ ਤੁਰੰਗ ਚਿੱਟਾ ਰੰਗ, ਜੀਵ ਜੰਤ ਚਾਰ ਕੁੰਟ ਦਿਸਣ ਨੰਗ, ਨਾ ਕੋਈ ਰਖਾਏ ਕਿਸੇ ਲਾਜੇ। ਕਾਇਆ ਕਾਚੀ ਭੱਜੀ ਵੰਗ, ਘੜੇ ਭੰਨੇ ਜੋ ਜਨ ਸਾਜਨ ਸਾਜੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਪਾਇਆ, ਜਨ ਭਗਤਾਂ ਪੜਦੇ ਕਾਜੇ। ਪ੍ਰਗਟ ਹੋਏ ਨਰ ਅਵਤਾਰਾ। ਨਾ ਕੋਈ ਹਾਡੀ ਨਾ ਕੋਈ ਚੰਮ, ਨਾ ਕੋਈ ਪੱਲੇ ਦਿਸੇ ਦਮ, ਨਾਮ ਭਗਤੀ ਸਚ ਵਣਜਾਰਾ। ਨਾ ਕੋਈ ਖ਼ੁਸ਼ੀ ਨਾ ਕੋਈ ਗ਼ਮ, ਨਾ ਕੋਈ ਧੰਦਾ ਨਾ ਕੋਈ ਕੰਮ, ਨਾ ਪ੍ਰਭ ਅੰਧਾ ਨਾ ਨੀਰ ਵਹਾਏ ਛੰਮ ਛੰਮ, ਵੇਖੇ ਵਿਗਸੇ ਸਰਬ ਸੰਸਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਪਾਇਆ, ਚਾਰ ਵਰਨ ਸਾਚੀ ਸਰਨ ਇਕ ਰਖਾਏ, ਸੱਚਾ ਮੰਦਰ ਅੰਦਰ ਗੁਰ ਦਰ ਦਵਾਰਾ। ਗੁਰ ਦਵਾਰਾ ਤਨ ਮੰਦਰ ਬਣਾਏ। ਸ਼ਬਦ ਸਾਚਾ ਬਖ਼ਸ਼ੇ ਅੰਦਰ, ਅਨਹਦ ਧੁਨ ਉਪਜਾਏ। ਜੋਤੀ ਨੂਰਾ ਦੇਵੇ ਡੂੰਘੀ ਕੰਦਰ, ਕਾਇਆ ਅੰਧੇਰ ਕਰੇ ਰੁਸ਼ਨਾਏ। ਤੋੜੇ ਵੱਜਾ ਤਨ ਮਨ ਹੰਕਾਰੀ ਜੰਦਰ, ਨਾਮ ਚਾਬੀ ਇਕੋ ਲਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਅੰਤਮ ਕਲ ਜੋਤ ਧਰ, ਗੁਰਮੁਖ ਸਾਚੇ ਸੰਤ ਜਨਾਂ ਸ਼ਬਦੀ ਮੇਲ ਮਿਲਾਏ। ਸ਼ਬਦ ਮੇਲ ਸ਼ਬਦ ਸੁਰਤ ਨਾਦ। ਸ਼ਬਦ ਜੋਤ ਅਕਾਲ ਮੂਰਤ, ਸ਼ਬਦ ਸ਼ਬਦ ਸ਼ਬਦ ਬ੍ਰਹਿਮਾਦ। ਸ਼ਬਦ ਦਾਦ ਨਾਮ ਤੂਰਤ, ਸ਼ਬਦ ਸ਼ਬਦ ਸ਼ਬਦ ਆਦਿ ਜੁਗਾਦਿ। ਸ਼ਬਦ ਆਸਾ ਮਨਸਾ ਪੂਰਤ, ਸ਼ਬਦ ਸ਼ਬਦ ਸ਼ਬਦ ਮੇਲ ਮਾਧਵ ਮਾਧ। ਸ਼ਬਦ ਨਾ ਜਾਣੇ ਨਾ ਵਖਾਣੇ ਕੋਈ ਰੰਗ ਰੂਪ ਸੂਰਤ, ਸ਼ਬਦ ਸ਼ਬਦ ਸ਼ਬਦ ਧੁਨ ਸਾਚੀ ਦਾਦ। ਸ਼ਬਦ ਮੇਲ ਸਾਚੀ ਜੋਤੀ ਨੂਰ ਨੂਰਤ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਗੁਰਮੁਖ ਸਾਚੇ ਪਾਰ ਉਤਾਰੇ, ਅੰਤਮ ਕਲ ਸੰਤ ਸਾਧ। ਤਨ ਮੰਦਰ ਸ਼ਬਦ ਵਜੰਤਾ। ਵੱਸਿਆ ਨਗਰ ਖੇੜਾ, ਮੁਕਿਆ ਜਗਤ ਝੇੜਾ ਖੁਲ੍ਹਿਆ ਏਕਾ ਵਿਹੜਾ, ਦਰ ਘਰ ਸਾਚੇ ਮੇਲ ਸਾਚੇ ਕੰਤਾ। ਹੋਏ ਸੱਚੋ ਸਚ ਨਿਬੇੜਾ, ਮਿਟੇ ਮਾਤ ਚੁਰਾਸੀ ਗੇੜਾ, ਚਰਨ ਸਰਨ ਗੁਰ ਸਾਚੇ ਸੰਤਾਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਬੰਨ੍ਹੇ ਕਲਜੁਗ ਬੇੜਾ, ਪੂਰਨ ਜੋਤ ਨਰ ਹਰ ਸ੍ਰੀ ਭਗਵੰਤਾ। ਨਰ ਹਰਿ ਭਗਤ ਭਗਵੰਤ ਪਤ ਪਤਵੰਤਾ। ਅੰਤਮ ਮੇਲ ਘਰ ਸਾਚੇ ਖੇਲ, ਦੀਪਕ ਜੋਤੀ ਬਿਨ ਜਗੇ ਤੇਲ, ਆਦਿ ਜੁਗਾਦੀ ਜੁਗਾਂ ਜੁਗੰਤਾ। ਸ਼ਬਦ ਅਨਾਦੀ ਬ੍ਰਹਮ ਬ੍ਰਹਿਮਾਦੀ ਸਾਚਾ ਮੇਲ, ਬਣਤ ਬਣਾਏ ਮਾਨਸ ਜਨਮ ਦਵਾਏ ਦਏ ਵਡਿਆਈ ਜੀਵ ਜੰਤਾ। ਨਿਹਕਲੰਕ ਕਲ ਜੋਤ ਜਗਾਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੂਰਨ ਜੋਤ ਨੇੜ ਨਾ ਆਏ ਜਗਤ ਵਿਕਾਰ ਹਉਮੈ ਹੰਗਤਾ।