੧ ਵਿਸਾਖ ੨੦੧੧ ਬਿਕ੍ਰਮੀ ਜੇਠੂਵਾਲ ਦਰਬਾਰ ਵਿਚ ਵਿਹਾਰ ਹੋਇਆ
ਹਰਿ ਕਾ ਰੂਪ ਅਗੰਮ ਨਿਜ ਘਰ ਵਾਸ ਹੈ। ਨਾ ਦਿਸੇ ਕਿਸੇ ਕਰੇ ਆਪਣਾ ਕਾਮ ਹੈ। ਏਕਾ ਏਕ ਅਵੱਲੜਾ ਰੱਖੇ ਧਾਮ ਹੈ। ਨਾ ਜਨਮੇ ਨਾ ਜਾਏ ਮਰ, ਜੋਤ ਸਰੂਪੀ ਸੱਚਾ ਰਾਮ ਹੈ। ਨਾ ਹੱਸੇ ਨਾ ਰੋਏ ਛੰਮ ਛੰਮ, ਆਪੇ ਕਰੇ ਆਪਣਾ ਕਾਮ ਹੈ। ਨਾ ਮੰਗੇ ਕਿਸੇ ਕੋਲੋਂ ਦਾਮ, ਦੇਵਣਹਾਰ ਸੱਚਾ ਨਾਮ ਹੈ। ਸ੍ਰਿਸ਼ਟ ਸਬਾਈ ਆਪੇ ਪਾਏ ਵਿਚ ਭਰਮ, ਗੁਰਮੁਖ ਸਾਚੇ ਸੰਤ ਜਨ ਆਪੇ ਬੂਝ ਬੁਝਾਨ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਡ ਦਾਤਾ ਮਿਹਰਬਾਨ ਹੈ। ਉਠੇ ਜੋਧਾ ਬਲੀ ਸੂਰ। ਕਲਜੁਗ ਭਰਿਆ ਵਡਾ ਪੂਰ। ਦੂਰ ਦੁਰਾਡਾ ਹਰਿ ਜੀ ਵੇਖੇ, ਲੱਖ ਚੁਰਾਸੀ ਦੇਵੇ ਸੱਚਾ ਨੂਰ। ਪੰਚਮ ਜੇਠੀ ਹਾਜ਼ਰ ਹਜ਼ੂਰ। ਗੁਰਮੁਖਾਂ ਲਾਏ ਸਾਚੇ ਲੇਖੇ, ਬੇਮੁਖਾਂ ਆਤਮ ਧਨ ਭਰਿਆ ਗਰੂਰ। ਦਿਸ ਨਾ ਆਏ ਕਿਸੇ ਔਲੀਏ ਪੀਰ ਸ਼ੇਖ਼ੇ, ਨਾ ਜਗੇ ਜੋਤ ਕਿਤੇ ਕੋਹਤੂਰ। ਬੇਮੁਖ ਭੁਲੇ ਕਲਜੁਗ ਭਰਮ ਭੁਲੇਖੇ, ਪ੍ਰਗਟ ਹੋਇਆ ਨਿਹਕਲੰਕ ਸਰਬ ਕਲਾ ਭਰਪੂਰ। ਗੁਰਮੁਖ ਵਿਰਲਾ ਸੰਤ ਜਨ ਨੇਤਰ ਨੈਣ ਪੇਖੇ, ਪ੍ਰਭ ਦੇਵੇ ਸੱਚਾ ਨੂਰ। ਮਾਨਸ ਜਨਮ ਲਾਏ ਲੇਖੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਸਾ ਮਨਸਾ ਪੂਰ। ਇਕ ਸ਼ਬਦ ਸੁਣਾਏ ਸਾਚੀ ਧੁਨ, ਨਾ ਕੋਈ ਜਾਣੇ ਰਿਖ ਮੁਨ, ਸ੍ਰਿਸ਼ਟ ਸਬਾਈ ਮਾਰੇ ਚੁਣ ਚੁਣ, ਲੱਖ ਚੁਰਾਸੀ ਕਰੇ ਚੂਰ। ਲੱਖ ਚੁਰਾਸੀ ਗੇੜ ਨਿਰਾਲੀ। ਏਕਾ ਜੋਤ ਨੂਰ ਅਕਾਲੀ। ਸ੍ਰਿਸ਼ਟ ਸਬਾਈ ਆਪ ਭੁਲਾਈ, ਪਾਈ ਮਾਇਆ ਜਗਤ ਜੰਜ਼ਾਲੀ। ਝੂਠੇ ਧੰਦੇ ਆਪੇ ਲਾਈ, ਆਤਮ ਰੱਖੀ ਸਰਬ ਕੰਗਾਲੀ। ਗੁਰਮੁਖ ਸਾਚੇ ਲਏ ਜਗਾਏ ਸੋਹੰ ਦੇਵੇ ਸੱਚੀ ਦਾਤ ਹਰਿ ਸੱਚਾ ਬਨਵਾਲੀ। ਆਪੇ ਪਾਏ ਸਾਚੇ ਰਾਹੇ, ਅੰਤਮ ਬਣੇ ਸੱਚਾ ਵਾਲੀ। ਲੱਖ ਚੁਰਾਸੀ ਧਰਮ ਰਾਏ ਗਲ ਪਾਏ ਫਾਹੇ, ਚਾਰੋਂ ਕੁੰਟ ਉਠ ਉਠ ਵੇਖਣ ਦਿਸਣ ਹੱਥ ਖਾਲੀ। ਵੇਲੇ ਅੰਤ ਨਾ ਕੋਇ ਛੁਡਾਏ, ਨਾ ਕੋਈ ਦੇਵੇ ਸੱਚਾ ਨਾਮ ਵਿਚ ਦਲਾਲੀ। ਗੁਰਮੁਖ ਸਾਚੇ ਸੰਤ ਜਨ ਆਪਣੀ ਸਰਨ ਲਗਾਏ ਦਇਆ ਕਮਾਏ, ਅੱਠੇ ਪਹਿਰ ਦਿਵਸ ਰੈਣ ਕਰੇ ਹਰਿ ਰਖਵਾਲੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਸਰਨ ਜਿਸ ਰਖਾ ਲੀ। ਹਰਿ ਰਾਖੇ ਸਭਨੀ ਥਾਉਂ ਹੈ। ਦਰਗਹਿ ਸਾਚੀ ਸਚ ਤਖ਼ਤ, ਸੁਲਤਾਨ ਕਰੇ ਸਚ ਨਿਆਉਂ ਹੈ। ਲੱਖ ਚੁਰਾਸੀ ਆਈ ਹਾਣ, ਕਿਸੇ ਨਾ ਮਿਲਣਾ ਦਰ ਸੱਚਾ ਮਾਣ ਹੈ। ਬਾਲ ਬਿਰਧ ਨੌਜਵਾਨ ਨਾ ਕੋਈ ਭੈਣ ਭਾਈ, ਨਾ ਕੋਈ ਪਿਤਾ ਨਾ ਕੋਈ ਮਾਈ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਕਲ ਨਿਹਕਲੰਕ ਸਾਚੀ ਜੋਤ ਮਾਤ ਪ੍ਰਗਟਾਈ ਹੈ। ਸਾਚਾ ਸ਼ਬਦ ਨਾਦ ਧੁਨ ਉਪਜਾਇੰਦਾ। ਗੁਰਮੁਖ ਸਾਚੇ ਲਏ ਸਾਧ, ਆਤਮ ਸੁੰਨ ਤੁੜਾਇੰਦਾ। ਸ਼ਬਦ ਲਿਖਾਏ ਬੋਧ ਅਗਾਧ, ਗੁਣ ਅਵਗੁਣ ਜਣਾਇੰਦਾ। ਜੋ ਜਨ ਰਸਨਾ ਲਏ ਅਰਾਧ, ਮੁਨ ਸੁੰਨ ਆਪ ਖੁਲ੍ਹਾਇੰਦਾ। ਲੱਖ ਚੁਰਾਸੀ ਵਿਚੋਂ ਲਾਧ, ਆਪਣੀ ਸਰਨ ਲਗਾਇੰਦਾ। ਆਪ ਮਿਟਾਏ ਵਾਦ ਵਿਵਾਦ, ਸਚ ਦਾਤ ਹਰਿ ਝੋਲੀ ਪਾਇੰਦਾ। ਪ੍ਰਭ ਅਬਿਨਾਸ਼ੀ ਮਾਧਵ ਮਾਧ, ਜੋਤ ਸਰੂਪੀ ਰਾਮ ਰਹੀਮ ਆਪ ਅਖਵਾਇੰਦਾ। ਸਾਚੀ ਦੇਵੇ ਸ਼ਬਦ ਦਾਦ, ਮਾਨਸ ਜਨਮ ਲੇਖੇ ਲਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਕਲ ਜੋਤ ਸਰੂਪੀ ਹਰਿ ਲੋਕਮਾਤ ਜਾਮਾ ਪਾਇੰਦਾ। ਸਾਚਾ ਨਾਦ ਸ਼ਬਦ ਵਡਿਆਈ। ਗੁਰਮੁਖ ਸਾਚੇ ਸੰਤ ਜਨਾਂ ਦਰ ਪੂਰੇ ਪਾਈ। ਸਾਚਾ ਮਿਲਿਆ ਨਾਮ ਧਨਾ, ਹਉਮੇ ਰੋਗ ਗਵਾਈ। ਇਕ ਸੁਣਾਇਆ ਸ਼ਬਦ ਘਨਾ, ਦੂਈ ਦਵੈਤੀ ਮੇਟ ਮਿਟਾਈ। ਆਤਮ ਭਾਂਡਾ ਭਰਮ ਭੌ ਭੰਨਾ, ਸਾਚੀ ਦੇਵੇ ਜੋਤ ਰੁਸ਼ਨਾਈ। ਨਾ ਕੋਈ ਲਾਵੇ ਅੰਤਮ ਸੰਨ੍ਹਾ, ਪੰਜੇ ਚੋਰ ਨਾ ਸਕੇ ਚੁਰਾਈ। ਧਰਮ ਰਾਏ ਨਾ ਦਏ ਡੰਨਾ, ਪ੍ਰਭ ਅਬਿਨਾਸ਼ੀ ਵੇਲੇ ਅੰਤ ਹੋਏ ਸਹਾਈ। ਧੰਨ ਧੰਨ ਕਮਾਈ ਸੰਤ ਜਨਾਂ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਤੇਰੀ ਸੇਵ ਕਮਾਈ। ਸਚ ਸ਼ਬਦ ਸਹਿਜ ਸੁਖ ਧਾਰੀ। ਮੇਲ ਮਿਲਾਵਾ ਹਰਿ ਗਿਰਧਾਰੀ। ਪ੍ਰਗਟ ਹੋਏ ਦਰਸ ਦਿਖਾਏ, ਸਤਿ ਸਰੂਪੀ ਨੈਣ ਮੁਧਾਰੀ। ਦਇਆ ਕਮਾਏ ਘਨਕਪੁਰ ਵਾਸੀ, ਇਕੋ ਦੱਸੇ ਸ਼ਬਦ ਉਡਾਰੀ, ਬੇਮੁਖ ਘਰ ਘਰ ਕਰਨ ਹਾਸੀ, ਜੋ ਨਰ ਨਾਰ ਦਿਸਦੇ ਮਦਿਰਾ ਮਾਸੀ, ਵੇਲੇ ਅੰਤ ਹੋਣ ਖੁਆਰ। ਗੁਰਮੁਖਾਂ ਮਿਲਿਆ ਹਰਿ ਸ਼ਾਹੋ ਸ਼ਾਬਾਸੀ, ਨਿਹਕਲੰਕ ਸਚ ਭਤਾਰ। ਮਾਨਸ ਜਨਮ ਕਰਾਏ ਰਹਿਰਾਸੀ, ਲੱਖ ਚੁਰਾਸੀ ਗੇੜ ਨਿਵਾਰ। ਸੋਹੰ ਗਾਇਣ ਸਵਾਸ ਸਵਾਸੀ, ਪ੍ਰਭ ਬੇੜਾ ਕਰ ਜਾਏ ਪਾਰ। ਅੱਠੇ ਪਹਿਰ ਗੁਰਮੁਖ ਸਾਚੇ ਸੰਤ ਜਨ, ਦੋਏ ਜੋੜ ਚਰਨ ਸਰਨ ਕਰਨ ਨਿਮਸਕਾਰ। ਗੁਰਮੁਖਾਂ ਹਰਿ ਸਦ ਬਲ ਬਲ ਜਾਸੀ, ਅੱਠੇ ਪਹਿਰ ਕਰਦੇ ਰਹਿਣ ਇਕ ਪੁਕਾਰ। ਸ੍ਰਿਸ਼ਟ ਸਬਾਈ ਅੰਤ ਵਿਨਾਸੀ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਅੰਤ ਜੁਗਾ ਜੁਗੰਤ ਰਿਹਾ ਪੈਜ ਸਵਾਰ। ਸਚ ਸ਼ਬਦ ਸੱਚਾ ਧਨ ਮਾਲ। ਗੁਰਮੱਖ ਸਾਚਾ ਸੰਤ ਜਨ, ਨਾ ਹੋਏ ਮਾਤ ਕੰਗਾਲ। ਪ੍ਰਭ ਅਬਿਨਾਸ਼ੀ ਕਿਰਪਾ ਕਰ, ਸਾਚਾ ਫਲ ਲਗਾਏ ਕਾਇਆ ਡਾਲ। ਘਨਕਪੁਰ ਵਾਸੀ ਦੇਵੇ ਵਰ, ਆਤਮ ਜੋਤੀ ਦੇਵੇ ਬਾਲ। ਮੰਗਣ ਆਏ ਸੱਚਾ ਦਰ, ਸਾਚਾ ਸ਼ਬਦ ਇਕ ਲਵਾਏ ਤਿੰਨਾਂ ਲੋਕਾਂ ਸਾਚੀ ਛਾਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੱਖ ਚੁਰਾਸੀ ਵਿਚੋਂ ਗੁਰਮੁਖ ਸਾਚੇ ਲਏ ਭਾਲ। ਸਾਚਾ ਸ਼ਬਦ ਸੰਤ ਜਣਾਈ। ਪ੍ਰਭ ਅਬਿਨਾਸ਼ੀ ਦੇਵੇ ਸਾਚਾ ਵਰ, ਕਿਰਪਾ ਕਰ ਚੁਕਾਏ ਡਰ, ਦੇਵੇ ਸਚ ਰੁਸ਼ਨਾਈ। ਇਕ ਨਹਾਏ ਆਤਮ ਸਾਚੇ ਸਰ, ਗੁਰਮੁਖ ਕਾਇਆ ਠੰਡੀ ਠਾਰ ਰਖਾਈ। ਦੂਜਾ ਮੰਗਣ ਨਾ ਜਾਏ ਦਰ, ਜੋ ਜਨ ਨਿਹਕਲੰਕ ਆਏ ਤੇਰੀ ਸਰਨਾਈ। ਇਕ ਵਜਾਉਣਾ ਸ਼ਬਦ ਡੰਕ, ਚਾਰ ਕੁੰਟਾਂ ਸ਼ਬਦ ਜਣਾਈ। ਇਕ ਕਰਾਉਣਾ ਰਾਓ ਰੰਕ, ਰਾਜਾ ਰਾਣਾ ਤਖ਼ਤੋਂ ਲਾਹੀ। ਇਕ ਸੁਹਾਉਣਾ ਦਵਾਰ ਬੰਕ, ਗੁਰਮੁਖ ਆਤਮ ਸੇਜਾ ਇਕ ਬਣਾਈ। ਦੇਵੇ ਵਡਿਆਈ ਜਿਉਂ ਭਗਤ ਜਨਕ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਸਾਚਾ ਹਰਿ, ਅੰਤਮ ਕਲ ਹਰਿ ਸਾਚੀ ਜੋਤ ਪ੍ਰਗਟਾਈ। ਨਾਮ ਰਤਨ ਗੁਰ ਦੇਵੇ। ਪ੍ਰਭ ਅਬਿਨਾਸ਼ੀ ਅਲਖ ਅਭੇਵੇ। ਅੰਮ੍ਰਿਤ ਦੇਵੇ ਸਾਚਾ ਫਲ, ਸੋਹੰ ਸਾਚਾ ਮੇਵੇ। ਆਪ ਨੁਹਾਏ ਅੰਮ੍ਰਿਤ ਠਾਂਡੇ ਜਲ, ਪ੍ਰਭ ਅਬਿਨਾਸ਼ੀ ਵਡ ਦੇਵੀ ਦੇਵੇ। ਪੂਰ ਕਰਾਏ ਅੱਜ ਕੱਲ, ਗੁਰਮੁਖ ਤੇਰੀ ਮਾਨਸ ਜਨਮ ਵਾਲੀ ਸੇਵੇ। ਦੂਰ ਦੁਰਾਡਾ ਆਇਆ ਚਲ, ਸਚ ਦਵਾਰ ਲਿਆ ਮੱਲ, ਅੰਮ੍ਰਿਤ ਭਰਿਆ ਖਾਲੀ ਖਲ, ਬੇੜਾ ਕੀਤਾ ਪਾਰ। ਦਰਸ ਦਿਖਾਏ ਘੜੀ ਘੜੀ ਪਲ ਪਲ, ਨਾ ਕੋਈ ਕਰੇ ਵਲ ਛਲ, ਗਊ ਗਰੀਬ ਨਿਮਾਣਿਆਂ ਪ੍ਰਭ ਚੁੱਕਣ ਆਏ ਭਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਸਾਚਾ ਹਰਿ ਜਨ ਦਰ ਆਏ ਸਾਚੇ ਘਰ, ਫੜ ਬਾਹੋਂ ਬੇੜਾ ਕਰ ਜਾਏ ਪਾਰਾ। ਬੇੜਾ ਕਰੇ ਪਾਰ ਸਤਿਗੁਰ ਪੂਰਾ। ਆਪ ਮਿਟਾਏ ਲੱਖ ਚੁਰਾਸੀ ਵਾਲਾ ਝੇੜਾ, ਪ੍ਰਭ ਅਬਿਨਾਸ਼ੀ ਸਾਚਾ ਸੂਰਾ। ਆਪ ਕਟਾਏ ਆਵਣ ਜਾਣ ਗੇੜਾ, ਸਰਬ ਕਲਾ ਭਰਪੂਰਾ। ਇਕ ਵਸਾਏ ਕਾਇਆ ਨਗਰ ਖੇੜਾ, ਦੇਵੇ ਸੱਚੀ ਜੋਤੀ ਸਾਚਾ ਨੂਰਾ। ਕਲਜੁਗ ਮਿਟਦਾ ਜਾਂਦਾ ਝੇੜਾ, ਪ੍ਰਭ ਭਰਿਆ ਡੋਬੇ ਪੂਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ, ਆਤਮ ਦਰ ਸੁਹਾਏ ਵਸੇ ਹਾਜ਼ਰ ਹਜ਼ੂਰਾ। ਉਠ ਬਲ ਧਾਰ ਗੁਰ ਚਰਨ ਨਿਮਾਣਿਆਂ। ਮਾਨਸ ਜਨਮ ਲੈ ਸਵਾਰ, ਇਹ ਵਕਤ ਕਿਸੇ ਹੱਥ ਨਾ ਆਏ ਰਾਜੇ ਰਾਣਿਆਂ। ਪ੍ਰਭ ਦੇਵੇ ਸ਼ਬਦ ਧਾਰ ਕਰੇ ਪਾਰ, ਨਾ ਕੋਈ ਵੰਞ ਮੁਹਾਣਿਆ। ਏਕੋ ਮਾਰ ਸ਼ਬਦ ਉਡਾਰ, ਆਪ ਰਖਾਏ ਸਚ ਟਿਕਾਣਿਆ। ਬਹਿੰਦਾ ਜਾਏ ਚਰਨ ਦਵਾਰ, ਜਗੇ ਜੋਤ ਹਰਿ ਭਾਣਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਜਿਸ ਕਲਜੁਗ ਅੰਤ ਪਛਾਣਿਆਂ। ਆਏ ਦਰ ਹੋ ਨਿਮਾਣਾ। ਪ੍ਰਭ ਅਬਿਨਾਸ਼ੀ ਦੇਵੇ ਮਾਣਾ। ਨਾ ਕੋਈ ਜਾਣੇ ਅੰਧਾ ਕਾਣਾ। ਗੁਰਮੁਖ ਸਾਚੇ ਸੰਤ ਜਨਾਂ ਧੁਰਦਰਗਾਹੀ ਸਾਚਾ ਰਾਣਾ। ਇਕੋ ਮਿਲਿਆ ਸਾਚਾ ਮਾਹੀ, ਫੜ ਫੜ ਸਾਚੇ ਦਰ ਬਹਾਨਾ। ਸਾਚੇ ਘਰ ਦਿਸਣ ਗੁਰਮੁਖ, ਉਹਨਾਂ ਚਾਈਂ ਚਾਈਂ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰਸਨਾ ਸਦਾ ਗਾਣਾ। ਨੈਣ ਹੀਣ ਜਗਤ ਅੰਧੇਰਾ। ਨਾ ਕੋਈ ਜਾਣੇ ਸੰਞ ਸਵੇਰਾ। ਪ੍ਰਭ ਅਬਿਨਾਸ਼ੀ ਕਿਰਪਾ ਕਰ, ਆਪ ਚੁਕਾਏ ਮੇਰਾ ਤੇਰਾ। ਇਕ ਖੁਲ੍ਹਾਏ ਸਾਚਾ ਦਰ, ਆਤਮ ਘਰ ਕਰੇ ਹੇਰਾ ਫੇਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਪ੍ਰਭ ਭੇਵ ਖੁਲ੍ਹਾਏ, ਗੁਰ ਗੋਬਿੰਦ ਬਚਨ ਲਿਖਾਏ, ਆਪੇ ਗੁਰ ਆਪੇ ਚੇਰਾ। ਚੇਰਾ ਗੁਰ ਗੁਰ ਚੇਰਾ। ਇਕੋ ਜੋਤ ਤੇਰਾ ਮੇਰਾ। ਤੇਰਾ ਮੇਰਾ ਚਾਰੋਂ ਤਰਫ ਘੇਰਾ। ਕਾਇਆ ਕੋਟ ਨਗਰ ਖੇੜਾ ਖੁਲ੍ਹਾ ਵਿਹੜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਕਲ ਜੋਤ ਪ੍ਰਗਟਾਈ, ਵੱਜੀ ਵਧਾਈ ਸੁਣੇ ਲੋਕਾਈ, ਕਲਜੁਗ ਤੇਰਾ ਅੰਤਮ ਵੇਲਾ। ਔਖੀ ਘਾਟੀ ਸੌਖਾ ਰਾਹ। ਪ੍ਰਭ ਅਬਿਨਾਸ਼ੀ ਪਾਰ ਕਰਾਏ ਫੜ ਕੇ ਬਾਂਹ। ਏਕਾ ਸੱਚਾ ਨਾਮ ਜਪਾਏ, ਸਦਾ ਰੱਖੇ ਠੰਡੀ ਛਾਂ। ਦਰਗਹਿ ਸਾਚੀ ਮਾਣ ਦਵਾਏ, ਸਾਚੇ ਥਾਂਏ ਲੇਖੇ ਲਾਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਆਪ ਗੋਦ ਉਠਾਏ ਜਿਉਂ ਬਾਲਕ ਮਾਂ। ਆਪਣੀ ਗੋਦ ਹਰਿ ਆਪ ਉਠਾਵਣਾ। ਗੁਰਮੁਖ ਸੋਇਆ ਆਪ ਜਗਾਵਣਾ। ਉਨੰਜਾ ਪਵਣ ਸਿਰ ਛਤਰ ਝੁਲਾਵਣਾ। ਪ੍ਰਭ ਅਬਿਨਾਸ਼ੀ ਗੁਣ ਜਾਣੇ ਕਵਣ, ਇੱਕੋ ਇਕ ਕਲਜੁਗ ਅੰਤ ਨਿਸ਼ਾਨ ਝੁਲਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਾਰ ਕੁੰਟ ਸ੍ਰਿਸ਼ਟ ਸਬਾਈ ਗੁਰਮੁਖ ਸਾਚੇ ਸੰਤ ਜਨਾਂ, ਪੰਚਮ ਜੇਠ ਦਏ ਸੁਨੇਹੜਾ, ਚਲਦੀ ਚਲਦੀ ਸਾਚੀ ਪਵਣਾ। ਸਚ ਸੁਨੇਹੁੜਾ ਸਚ ਘਰ, ਸਤਿਗੁਰ ਸਾਚੇ ਦੇਣਾ ਘਲ। ਗੁਰਮੁਖ ਸਾਚੇ ਸੰਤ ਜਨ ਆਓ ਚਲ। ਉਠ ਉਠ ਸਾਚਾ ਮਿਲੇ ਨਾਮ ਧਨ, ਜਾਓ ਬਲ ਬਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਅੰਮ੍ਰਿਤ ਸਚ ਲਗਾਇਆ ਕਾਇਆ ਫਲ। ਸਚ ਕਰਮ ਹਰਿ ਆਪ ਕਰਾਏ। ਗੁਰਮੁਖਾਂ ਸਾਚਾ ਜਨਮ ਦਵਾਏ। ਜਨਮ ਕਰਮ ਆਪਣੇ ਹੱਥ ਰਖਾਏ। ਅੰਤਮ ਵੇਲੇ ਪ੍ਰਗਟ ਜੋਤ, ਆਤਮ ਸਭਨਾ ਭਰਮ ਚੁਕਾਏ। ਨਾ ਕੋਈ ਵਰਨ ਨਾ ਕੋਈ ਗੋਤ, ਜੋਤ ਸਰੂਪੀ ਡਗਮਗਾਏ। ਦੁਰਮਤ ਮੈਲ ਜਾਏ ਧੋਤ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਆਪਣੀ ਦਇਆ ਕਮਾਏ। ਦੁਰਮਤ ਮੈਲ ਜਾਏ ਉਤਾਰ। ਗੁਰਮਤ ਸਾਚੀ ਦੱਸੀ ਧਾਰ। ਹਿਰਦੇ ਵਸੇ ਕਰੇ ਪ੍ਰਕਾਸ਼ ਕੋਟ ਰਵ ਸੱਸੇ, ਜਾਏ ਤਾਰ। ਹਰਿ ਜੀ ਸਾਚਾ ਹਿਰਦੇ ਵਸੇ, ਮੇਟ ਮਿਟਾਏ ਅੰਧ ਅੰਧਿਆਰ। ਸ਼ਬਦ ਤੀਰ ਏਕਾ ਕਸੇ, ਸ੍ਰਿਸ਼ਟ ਸਬਾਈ ਆਰ ਪਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਖੰਡਾ ਹੱਥ ਉਠਾਏ ਤਿੱਖੀਆਂ ਰੱਖੇ ਦੋਵੇਂ ਧਾਰ। ਦੋਵੇਂ ਧਾਰ ਰੱਖੇ ਤਿੱਖੀ। ਸਾਚਾ ਲੇਖ ਜਾਏ ਲਿਖੀ। ਨਾ ਕੋਈ ਜਾਣੇ ਮੁਨੀ ਰਿਖੀ। ਸਾਚੀ ਦਾਤ ਕਿਸੇ ਹੱਥ ਨਾ ਆਏ ਨਾ ਕੋਈ ਪਾਵੇ ਸਾਚੀ ਭਿਖੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਾਰ ਵਰਨ ਇਕ ਸਰਨ, ਸਾਚੀ ਧਾਰ ਵਿਚ ਸੰਸਾਰ ਆਪ ਬੰਧਾਏ, ਊਚ ਨੀਚ ਏਕੋ ਜਾਣੇ ਸਾਚੀ ਸਿੱਖੀ। ਚਾਰ ਵਰਨ ਇਕ ਦਵਾਰਾ। ਏਕਾ ਸ਼ਬਦ ਇਕ ਅਧਾਰਾ। ਏਕਾ ਕੰਤ ਇਕ ਭਤਾਰਾ। ਬਣਦੀ ਜਾਏ ਬਣਤ, ਜਨ ਆਏ ਚਲ ਦਵਾਰਾ। ਮਹਿੰਮਾ ਜਗਤ ਅਗਣਤ, ਨਾ ਪਾਏ ਕੋਈ ਸਾਰਾ। ਆਵੇ ਜਾਵੇ ਆਦਿ ਅੰਤ, ਜੁਗੋ ਜੁਗ ਵਾਰੋ ਵਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚੌਥੇ ਜੁਗ ਅੰਤਮ ਕਲ ਕੀਆ ਖੇਲ ਅਪਰ ਅਪਾਰਾ। ਜੋਤ ਸਰੂਪੀ ਕੀਆ ਖੇਲ। ਗੁਰਮੁਖ ਸਾਚੇ ਲਏ ਮੇਲ। ਆਪੇ ਬਣੇ ਸੱਜਣ ਸੁਹੇਲ। ਬੇਮੁਖ ਝੂਠੇ ਮਾਇਆ ਲੂਠੇ, ਅੰਤਮ ਹੋਏ ਮੂਧੇ ਠੂਠੇ, ਆਪ ਧਕਾਏ ਧਰਮ ਰਾਏ ਦੀ ਜੇਲ। ਗੁਰਮੁਖ ਸਾਚੇ ਸੰਤ ਜਨਾਂ ਆਤਮ ਜੋਤੀ ਦੀਪ ਜਗਾਏ, ਸ਼ਬਦ ਬੱਤੀ ਇਕੋ ਲਾਏ, ਨਾ ਕੋਈ ਦੂਜਾ ਪਾਏ ਤੇਲ। ਨਾ ਕੋਈ ਤੇਲ ਨਾ ਕੋਈ ਬਾਤੀ। ਜਗੇ ਜੋਤ ਇਕ ਇਕਾਂਤੀ। ਗੁਰਮੁਖ ਆਤਮ ਮਾਰ ਝਾਤੀ। ਨਿਹਕਲੰਕ ਕਲ ਜਾਮਾ ਪਾਇਆ, ਗੁਰਮੁਖਾਂ ਚੁਕਾਉਣ ਆਇਆ ਬਾਕੀ। ਸੋਹੰ ਸਾਚਾ ਡੰਕ ਵਜਾਇਆ, ਗੁਰਸਿਖ ਉਠਾਏ ਸੁਤਿਆਂ ਰਾਤੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਸਾਚਾ ਹਰਿ, ਆਦਿ ਅੰਤ ਜੁਗਾ ਜੁਗੰਤ, ਬਾਹਰ ਵਸੇ ਜਾਤੀ ਪਾਤੀ। ਗੁਰਸਿਖ ਆਤਮ ਗਹਿਰ ਗੰਭੀਰ। ਇਕੋ ਦਿੱਤੀ ਪ੍ਰਭ ਸਾਚੇ ਧੀਰ। ਨਾ ਕੋਈ ਸਕੇ ਮਾਤ ਚੀਰ। ਨਾ ਕੋਈ ਤੱਕੇ ਅੰਤ ਅਖ਼ੀਰ। ਪੰਜੇ ਚੋਰ ਸ਼ਬਦ ਡੰਡੇ ਬਾਹਰ ਧੱਕੇ, ਕੱਢੇ ਹਉਮੇ ਪੀੜ। ਨਾ ਹਰਿ ਮਿਲੇ ਮਦੀਨੇ ਮੱਕੇ, ਲੱਭਦੇ ਫਿਰਨ ਪੀਰ ਫ਼ਕੀਰ। ਈਸਾ ਮੂਸਾ ਕਿਸੇ ਹੱਥ ਨਾ ਆਏ ਬੂਰੇ ਕੱਕੇ, ਨੇਤਰ ਵਗਣ ਸਭ ਦੇ ਨੀਰ। ਦਾਣਾ ਪਾਣੀ ਸਭ ਦਾ ਚੁੱਕੇ, ਹੋਏ ਵਕਤ ਅਖ਼ੀਰ। ਹਰਿ ਕਾ ਭਾਣਾ ਨਾ ਕੋਈ ਡੱਕੇ, ਸ੍ਰਿਸ਼ਟ ਸਬਾਈ ਦੋਹੀਂ ਹੱਥੀਂ ਰਿਹਾ ਚੀਰ। ਨਾ ਹੋਣਾ ਕਿਸੇ ਸਹਾਈ ਭਾਈ ਭੈਣ ਸੱਕੇ, ਲੱਗੇ ਸੋਹੰ ਸ਼ਬਦ ਸਾਚਾ ਤੀਰ। ਇਕ ਸ਼ਬਦ ਨਕੇਲ ਪਾਏ ਬੇਮੁਖਾਂ ਨੱਕੇ, ਨਾ ਕੋਈ ਦੇਵੇ ਧੀਰ। ਲਾੜੀ ਮੌਤ ਮਗਰ ਲਗਾਈ, ਧਰਮ ਰਾਏ ਦੇ ਘਰ ਵਿਚ ਧੱਕੇ, ਕਿਸੇ ਹੱਥ ਨਾ ਆਉਣਾ ਨੀਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਪਾਇਆ ਲਿਆ ਅਵਤਾਰ, ਗੁਰਮੁਖ ਸਾਚੇ ਜਾਏ ਤਾਰ, ਦੇਵੇ ਦਰਸ ਕਰ ਤਰਸ ਕਰੇ ਸ਼ਾਂਤ ਸਰੀਰ। ਸ਼ਾਂਤ ਸਰੀਰਾ ਆਤਮ ਧੀਰਾ। ਮਿਲਿਆ ਹਰਿ ਵਡ ਪੀਰਨ ਪੀਰਾ। ਏਕਾ ਸ਼ਬਦ ਰਸਨ ਪਿਆਇਆ ਸਾਚਾ ਸੀਰਾ। ਗੁਰਮੁਖ ਸਾਚਾ ਸਾਚੀ ਜੋਤ ਮਿਲਾਇਆ, ਬਣਾਇਆ ਸਾਚਾ ਹੀਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਕਲ ਗੁਰਮੁਖ ਸਾਚੇ ਸੰਤ ਜਨਾਂ ਕਟਣ ਆਇਆ ਭੀੜਾਂ। ਸੰਤ ਜਨ ਕਰਨ ਪੁਕਾਰੀ। ਪ੍ਰਭ ਅਬਿਨਾਸ਼ੀ ਕਰ ਵਿਚਾਰ, ਕਲਜੁਗ ਅੰਤਮ ਵਾਰੀ। ਪ੍ਰਗਟ ਹੋ ਘਨਕਪੁਰ ਵਾਸੀ, ਪਾਈਂ ਸਾਚੀ ਸਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੋਏ ਜੋੜ ਚਰਨ ਸਰਨ ਕਰਨ ਨਿਮਸਕਾਰੀ। ਜਨ ਭਗਤ ਸਦਾ ਪੁਕਾਰਦੇ। ਸ਼ਬਦ ਸਰੂਪੀ ਵਾਜਾਂ ਮਾਰਦੇ। ਜੋਤ ਸਰੂਪੀ ਦਰਸ ਹਰਿ ਨਿਰੰਕਾਰ ਦੇ। ਅੱਠੇ ਪਹਿਰ ਕਰੀਂ ਤਰਸ, ਅੰਮ੍ਰਿਤ ਮੇਘ ਸਾਚਾ ਬਰਸ, ਤਪਿਆ ਸੀਨਾ ਠਾਰ ਦੇ। ਆਪ ਮਿਟਾ ਕਲਜੁਗ ਵਾਲੀ ਹਰਸ, ਪੰਚਮ ਜੇਠ ਪੂਰੇ ਹੋਏ ਦਸ ਬਰਸ, ਸਾਚਾ ਦਰਸ ਸਿਰਜਣਹਾਰ ਦਾਤਾਰ ਦੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਸਰੂਪੀ ਵਡਾ ਸ਼ਾਹੋ ਭੂਪੀ, ਨਾ ਕੋਈ ਰੰਗ ਨਾ ਕੋਈ ਰੂਪੀ, ਏਕਾ ਨਾਮ ਅਧਾਰ ਦੇ। ਦੇਵੇ ਨਾਮ ਸ਼ਬਦ ਅਧਾਰਾ। ਗੁਰਮੁਖ ਦੇਵੇ ਨਾਮ ਅਪਾਰਾ। ਜੋਤ ਜਗਾਏ ਮਿਟਾਏ ਅੰਧ ਅੰਧਿਆਰਾ। ਦੁਰਮਤ ਮੈਲ ਧੋਤ ਵਖਾਏ, ਕਰੇ ਇਕ ਉਜਿਆਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ ਸਾਚਾ ਹਰਿ ਖੋਲ੍ਹ ਵਖਾਏ ਦਸਮ ਦਵਾਰਾ। ਦਸਮ ਦਵਾਰਾ ਗੁਰਸਿਖ ਖੁਲ੍ਹੇ। ਸ਼ਬਦ ਪੰਘੂੜਾ ਸਾਚਾ ਝੂਲੇ। ਮਿਲਿਆ ਹਰਿ ਵਡ ਦੂਲ੍ਹੋ ਦੂਲ੍ਹੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਜੋਤ ਜਗਾਏ ਗੁਰਮੁਖ ਤੇਰੇ ਕਾਇਆ ਚੋਲੇ। ਸੰਤਾਂ ਬੰਨ੍ਹੇ ਸ਼ਬਦ ਡੋਰ। ਜਿਧਰ ਚਾਹੇ ਲਏ ਤੋਰ। ਜਗਤ ਹੋਏ ਅੰਧੇਰ ਘੋਰ। ਗੁਰਮੁਖ ਸਾਚੇ ਸੰਤ ਜਨਾਂ ਅੱਠੇ ਪਹਿਰ ਜੋਤ ਸਰੂਪੀ, ਧੁਨ ਸ਼ਬਦ ਸ਼ਬਦ ਧੁਨ ਪੌਂਦੀ ਰਹੇ ਸ਼ੋਰ। ਸਚ ਪੁਕਾਰ ਲਏ ਸੁਣ, ਆਪ ਚੁਕਾਏ ਮੋਰ ਤੋਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਸੱਚਾ ਵਾਸ ਰਖਾਏ, ਆਪ ਆਪਣਾ ਦਰਸ ਦਿਖਾਏ, ਨੇੜ ਨਾ ਆਇਣ ਪੰਜੇ ਚੋਰ। ਪੰਜਾਂ ਚੋਰਾਂ ਦੇਵੇ ਕੱਢ। ਆਪ ਖੁਲ੍ਹਾਏ ਸਾਚਾ ਹੱਟ। ਕਲਜੁਗ ਬੇਮੁਖ ਜੀਵਾਂ, ਕਾਇਆ ਝੂਠਾ ਮੱਟ। ਸਾਢੇ ਤਿੰਨ ਹੱਥ ਆਉਣੀ ਸੀਆਂ, ਖੇਲ ਜਿਉਂ ਬਾਜੀਗਰ ਨਟ। ਜਨ ਭਗਤਾਂ ਮਿਲਦਾ ਹੋ ਕੇ ਨੀਵਾਂ, ਵਸੇ ਘਟ ਘਟ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਜਨ ਦਇਆ ਕਮਾਏ ਜੋਤ ਜਗੇ ਲਟ ਲਟ। ਲਟ ਲਟ ਜਗੇ ਜੋਤ ਵਿਚ ਲਲਾਟ। ਜਨ ਸੰਤਾਂ ਪੂਰ ਕਰਾਏ ਪਿਛਲਾ ਘਾਟ। ਵਖਾਏ ਅੱਗੇ ਨੇੜੇ ਵਾਟ। ਬਜ਼ਰ ਕਪਾਟੀ ਜਾਏ ਪਾਟ। ਔਖੀ ਘਾਟੀ ਸਾਚਾ ਰਸ ਰਸਨਾ ਚਾਟ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਦੁਰਮਤ ਮੈਲ ਦੋ ਹੱਥੀਂ ਰਿਹਾ ਕਾਟ। ਦੁਰਮਤ ਮੈਲ ਆਪ ਧੁਆਏ। ਅੰਮ੍ਰਿਤ ਸਾਚਾ ਮੁਖ ਚੁਆਏ। ਜਗਤ ਤ੍ਰਿਸ਼ਨਾ ਭੁੱਖ ਗਵਾਏ। ਏਕਾ ਸੁਖ ਹਰਿ ਉਪਜਾਏ। ਸੁਫਲ ਕਰਾਏ ਮਾਤ ਕੁੱਖ, ਜੋ ਜਨ ਸਰਨਾਈ ਆਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰਗਹਿ ਸਾਚੀ ਸਾਚੇ ਧਾਮ ਆਪ ਵਸਾਏ। ਕਲਜੁਗ ਤੇਰੀ ਅੰਤਮ ਨਈਆ। ਚਾਰ ਵਰਨ ਹਰਿ ਜੀ ਬਣਾਏ ਭੈਣਾਂ ਭਈਆ। ਸਾਚੇ ਲੇਖ ਲਿਖਾਏ ਏਕਾ ਹੁਕਮ ਇਕ ਦੀਬਾਣ। ਜੋਤ ਸਰੂਪੀ ਭੇਖ ਵਟਾਏ, ਦਿਸ ਕਿਸੇ ਨਾ ਆਇਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਬੇੜਾ ਆਪ ਬੰਨ੍ਹਾਏ, ਜਗਤ ਝੇੜਾ ਅੰਤ ਚੁਕਾਏ, ਗੁਰਮੁਖ ਸਾਚੇ ਸੰਤ ਚੜ੍ਹਾਏ, ਬੇਮੁਖਾਂ ਡੋਬੇ ਝੂਠੀ ਨਈਆ। ਗੁਰਮੁਖ ਸਾਚੇ ਜਾਣ ਚੜ੍ਹ। ਬੇਮੁਖ ਝੂਠੇ ਜਾਣ ਹੜ੍ਹ। ਗੁਰਮੁਖ ਸਾਚੇ ਅੰਦਰ ਜਾਣ ਵੜ। ਕਲਜੁਗ ਜੀਵ ਝੂਠੇ ਬੰਦਰ, ਧਰਮ ਰਾਏ ਲਏ ਫੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪ ਅੱਠੇ ਪਹਿਰ ਗੁਣ ਅਵਗੁਣ ਨਾਲ ਰਿਹਾ ਲੜ। ਸਾਚੀ ਨਈਆ ਜਗਤ ਨਬੇੜਾ। ਗੁਰਸਿਖ ਆਤਮ ਵਸੇ ਖੇੜਾ। ਅੰਤਮ ਬੰਨ੍ਹੇ ਹਰਿ ਜੀ ਬੇੜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੇ ਲੇਖ ਲਿਖਾਏ ਅੰਤਮ ਢਾਹੇ ਕਿਹੜਾ। ਸਾਚੀ ਨਈਆ ਲਾਏ ਤਾਰੀ। ਕਲਜੁਗ ਤੇਰੀ ਅੰਤਮ ਵਾਰੀ। ਸੰਸਾਰ ਸਾਗਰ ਕੱਚੀ ਗਾਗਰ, ਪ੍ਰਭ ਅਬਿਨਾਸ਼ੀ ਪਾਰ ਉਤਾਰੀ। ਨਿਰਮਲ ਕਰਮ ਹੋਏ ਉਜਾਗਰ, ਜਨ ਆਏ ਚਰਨ ਦਵਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਚੱਪੂ ਆਪ ਲਗਾਏ, ਧੱਕੀ ਜਾਏ ਵਾਰੋ ਵਾਰੀ। ਸੋਹੰ ਚੱਪੂ ਦਿਤਾ ਲਾ। ਸਾਚੇ ਰਾਹੇ ਦਿਤਾ ਪਾ। ਗੁਰਸਿਖ ਕੋਈ ਨਾ ਕਰੇ ਨਾਹ। ਅੱਗੇ ਮਿਲੇ ਸੱਚਾ ਥਾਂ। ਪ੍ਰਭ ਅਬਿਨਾਸ਼ੀ ਪਕੜੇ ਬਾਂਹ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਹਰਿ, ਵਡ ਸ਼ਾਹੋ ਭੂਪ ਸਾਚੇ ਧਾਮ ਲਏ ਵਸਾ। ਨਈਆ ਚਲੇ ਡੂੰਘਰ ਨੀਰ। ਕਲਜੁਗ ਸਾਗਰ ਰਹੀ ਚੀਰ। ਘਤੀ ਜਾਏ ਇੱਕ ਵਹੀਰ। ਮਿਲਾਉਂਦੀ ਜਾਏ ਸੰਤਾਂ ਸੰਤ ਵਿਛੜੇ ਵੀਰ। ਬਣਾਉਂਦੀ ਜਾਏ ਸਾਚੀ ਬਣਤ, ਮਾਰੀ ਜਾਏ ਸ਼ਬਦ ਤੀਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਬੇੜਾ ਪਾਰ ਲਗਾਏ, ਕਲਜੁਗ ਅੰਤ ਅਖ਼ੀਰ। ਬੇੜੀ ਚਲੇ ਡੂੰਘੇ ਵਹਿਣ। ਗੁਰਮੁਖ ਸਾਚੇ ਸੰਤ ਜਨ, ਇਸ ਦੇ ਉਤੇ ਬਹਿਣ। ਜੂਠਾ ਝੂਠਾ ਮਾਲ ਧਨ, ਨਾ ਜਾਨਣ ਕੋਈ ਭਾਈ ਭੈਣ। ਸਾਚਾ ਸ਼ਬਦ ਲੈਣਾ ਸੁਣ, ਹਰਿ ਬਣੇ ਸਾਚਾ ਸਾਕ ਸੱਜਣ ਸੈਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪ੍ਰਗਟ ਜੋਤ ਦਰਸ ਦਿਖਾਏ ਗੁਰਸਿਖ ਤੀਜੇ ਨੈਣ। ਸਾਚੀ ਨਈਆ ਅੰਤ ਲਹਿਰ। ਕਲਜੁਗ ਵਰਤੇ ਡਾਹਢਾ ਕਹਿਰ। ਨਾ ਕੋਈ ਦਿਸੇ ਨਗਰ ਖੇੜਾ, ਨਾ ਕੋਈ ਦਿਸੇ ਸ਼ਹਿਰ। ਧਰਤ ਮਾਤ ਤੇਰਾ ਖੁੱਲ੍ਹਾ ਵਿਹੜਾ, ਗੁਰਸਿਖਾਂ ਹਰਿ ਬੰਨ੍ਹੇ ਬੇੜਾ, ਕਰ ਕਰ ਆਪਣੀ ਮਿਹਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਚੱਪੂ ਆਪ ਲਗਾਏ, ਵੰਞ ਮੁਹਾਣਾ ਹੱਥ ਰਖਾਏ, ਸਾਚਾ ਰਾਣਾ ਦਇਆ ਕਮਾਏ, ਗੁਰਮੁਖਾਂ ਚੜ੍ਹਾਏ ਨਾ ਲਾਏ ਦੇਰ। ਨਈਆ ਤੇਰਾ ਉਚ ਮੁਨਾਰਾ। ਮਿਟਦਾ ਜਾਏ ਜਗਤ ਪਸਾਰਾ। ਚਾਰ ਵਰਨ ਆਈ ਹਾਰਾ। ਨਾ ਕੋਈ ਦਿਸਿਆ ਪਾਰ ਕਿਨਾਰਾ। ਚਾਰ ਕੁੰਟ ਭੌਂਦੀ ਰਹੇ, ਵਾਹੋ ਦਾਹੋ ਝੂਠੇ ਸਾਕ ਬਣਾਉਂਦੀ ਰਹੇ, ਅੰਤਮ ਆਈ ਹਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਖੋਲ੍ਹੇ ਸੱਚਾ ਇਕ ਦਵਾਰਾ। ਸਾਚੀ ਨਈਆ ਸ਼ਬਦ ਵੰਞ ਮੁਹਾਣਾ। ਨਾ ਕੋਈ ਚੜ੍ਹੇ ਰਾਜਾ ਰਾਣਾ। ਗਰੀਬ ਨਿਮਾਣਾ ਹਰਿ ਜੀ ਫੜੇ, ਆਪ ਬਹਾਏ ਦੱਸੇ ਸਚ ਟਿਕਾਣਾ। ਦੂਜਾ ਅੰਦਰ ਨਾ ਕੋਈ ਵੜੇ, ਪ੍ਰਭ ਅਬਿਨਾਸ਼ੀ ਦਰ ਦੁਰਕਾਣਾ। ਦੂਰ ਦੁਰਾਡੇ ਦੇਖਣ ਖੜੇ, ਸੰਸਾਰ ਸਾਗਰ ਨਾ ਕਿਸੇ ਪਾਰ ਕਰਾਣਾ। ਕਲਜੁਗ ਫਲ ਅੰਤਮ ਝੜੇ, ਦੂਜੀ ਵੇਰ ਨਾ ਕਿਸੇ ਡਾਲ ਲਗਾਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਪੂਰੀ ਘਾਲ ਆਪੇ ਲੇਖੇ ਲਾਣਾ। ਕਲਜੁਗ ਨਈਆ ਤਿੱਖੀ ਧਾਰ, ਸ੍ਰਿਸ਼ਟ ਸਬਾਈ ਕਰੇ ਦੋ ਫਾੜ। ਸਾਚੀ ਕਰਨੀ ਕਰੇ ਪਹਿਲੀ ਹਾੜ੍ਹ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਤੇਰੀ ਝੂਠੀ ਨਈਆ ਵਿਚ ਮਾਤ ਦੋ ਹੱਥੀਂ ਦੇਵੇ ਪਾੜ। ਹਰਿ ਸੱਜਣ ਸਾਚਾ ਕੰਤ। ਜਗਤ ਸੁਹੇਲਾ, ਸੋਹੰ ਸ਼ਬਦ ਸੁਣਾਏ ਸਾਚਾ ਛੰਤ। ਆਪ ਕਰਾਏ ਸਚ ਨਬੇੜਾ, ਕਲਜੁਗ ਵੇਲਾ ਅੰਤ। ਹਰਿ ਦਿਸੇ ਇਕ ਇਕੇਲੜਾ, ਗੁਰਮੁਖ ਵਿਰਲਾ ਪਾਏ ਸੰਤ। ਅਚਰਜ ਖੇਲ ਵਿਚ ਮਾਤ ਪ੍ਰਭ ਖੇਲੜਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਨਾਮ ਨਿਧਾਨ ਬ੍ਰਹਮ ਗਿਆਨ ਅੰਤਮ ਅੰਤ। ਧੰਨ ਕਮਾਈ ਸੰਤ ਜਨ, ਹਰਿ ਰਸਨ ਧਿਆਉਂਦੇ। ਧੰਨ ਕਮਾਈ ਭਗਤ ਜਨ, ਪ੍ਰਭ ਦਰਸ਼ਨ ਪਾਉਂਦੇ। ਧੰਨ ਕਮਾਈ ਸੰਤ ਜਨ, ਚਰਨ ਪ੍ਰੀਤ ਸੇਵ ਕਮਾਉਂਦੇ। ਧੰਨ ਕਮਾਈ ਭਗਤ ਜਨ, ਦੇਵੀ ਦੇਵ ਏਕਾ ਪੁਰਖ ਮਨਾਉਂਦੇ। ਧੰਨ ਕਮਾਈ ਸੰਤ ਜਨ, ਮਿਲੇ ਵਡਿਆਈ ਭਗਤ ਜਨ, ਦੋਵੇਂ ਜੋਤੀ ਇਕੋ ਗੋਤੀ, ਪ੍ਰਭ ਅਬਿਨਾਸ਼ੀ ਸਾਚਾ ਪਾਉਂਦੇ। ਧੰਨ ਕਮਾਈ ਸੰਤ ਜਨ, ਆਤਮ ਚਾਨਣ। ਧੰਨ ਕਮਾਈ ਭਗਤ ਜਨ, ਮਿਲਿਆ ਨਾਮ ਸੱਚਾ ਦਾਨਣ। ਧੰਨ ਕਮਾਈ ਸੰਤ ਜਨ, ਮਿਲੇ ਚਰਨ ਧੂੜ ਇਸ਼ਨਾਨਣ। ਧੰਨ ਕਮਾਈ ਭਗਤ ਜਨ, ਆਤਮ ਜੋਤ ਜਗੀ ਹੋਇਆ ਬ੍ਰਹਮ ਗਿਆਨਣ। ਧੰਨ ਕਮਾਈ ਸੰਤ ਜਨ, ਮਿਲੇ ਵਡਿਆਈ ਭਗਤ ਜਨ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੋਹਾਂ ਹੱਥੀਂ ਬੰਨ੍ਹੇ ਗਾਨਣ। ਧੰਨ ਵਡਿਆਈ ਸੰਤ ਜਨ, ਮਿਲਿਆ ਹਰਿ ਸੱਚਾ ਭਰਪੂਰ। ਧੰਨ ਕਮਾਈ ਭਗਤ ਜਨ, ਹੋਏ ਆਤਮ ਰੁਸ਼ਨਾਈ ਜਿਉਂ ਕੋਹਤੂਰ। ਧੰਨ ਕਮਾਈ ਸੰਤ ਜਨ, ਮਿਲੇ ਵਡਿਆਈ ਭਗਤ ਜਨ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੋਹਾਂ ਧਿਰਾਂ ਦੀ ਆਸਾ ਮਨਸਾ ਪੂਰ। ਜਾਣਾ ਸਚ ਦਵਾਰ ਸੱਚਾ ਧਾਮ ਹੈ। ਨਾ ਕੋਈ ਕਿਲ੍ਹਾ ਨਾ ਕੋਈ ਦਵਾਰ, ਦਿਸੇ ਸਾਚਾ ਰਾਮ ਹੈ। ਨਾ ਅੰਧੇਰਾ ਨਾ ਸ਼ਾਮ, ਇਕੋ ਜੋਤ ਅਕਾਰ ਹੈ। ਨਾ ਸੁੱਕਾ ਨਾ ਹਰਿਆ ਚਾਮ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕੋ ਤੂਰ ਇਕੋ ਨਾਮ ਹੈ। ਗੁਰ ਸੰਗਤ ਤੇਰੀ ਪੂਰੀ ਘਾਲ। ਪ੍ਰਭ ਅਬਿਨਾਸ਼ੀ ਆਪੇ ਲਏ ਸੁਰਤ ਸੰਭਾਲ। ਸਰਬ ਘਟ ਵਾਸੀ, ਅੱਠੇ ਪਹਿਰ ਕਰੇ ਪ੍ਰਿਤਪਾਲ। ਸੋਹੰ ਜਪਣਾ ਸਵਾਸ ਸਵਾਸੀ, ਚਰਨ ਪ੍ਰੀਤੀ ਨਿਭੇ ਨਾਲ। ਅੰਤਮ ਕਲ ਕਿਸੇ ਨਾ ਲੱਭਣਾ ਪੰਡਤ ਵਿਚ ਕਾਸ਼ੀ, ਮਾਝੇ ਦੇਸ ਬੈਠਾ ਜੋਤੀ ਬਾਲ। ਲੱਖ ਚੁਰਾਸੀ ਦੇਵੇ ਫਾਸੀ, ਗੁਰਸਿਖ ਦੱਸੇ ਰਾਹ ਸੁਖਾਲ। ਅੰਤਮ ਢਾਹੇ ਮਦਿਰਾ ਮਾਸੀ, ਕਲਜੁਗ ਖਾਏ ਕਾਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਜਾਮਾ ਧਾਰ ਚਲੇ ਅਵਲੜੀ ਚਾਲ। ਚਲੇ ਚਾਲ ਸ੍ਰਿਸ਼ਟ ਸਬਾਈ, ਆਪੇ ਬਣ ਜਾਏ ਸਾਚਾ ਹਾਲੀ। ਵਾਹੁੰਦਾ ਜਾਏ ਢਾਹੁੰਦਾ ਜਾਏ, ਗੁਰਮੁਖ ਸਾਚੇ ਫੜ ਫੜ ਬਾਹੋਂ ਉਠਾਉਂਦਾ ਜਾਏ, ਸਤਿਜੁਗ ਬੂਟੇ ਲਾਉਂਦਾ ਜਾਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਲੱਖ ਚੁਰਾਸੀ ਅੰਦਰ ਵਸੇ, ਕੋਈ ਹਿਰਦਾ ਦਿਸੇ ਨਾ ਖਾਲੀ। ਕਾਇਆ ਅੰਦਰ, ਸਾਚਾ ਮੰਦਰ ਡੂੰਘੀ ਕੰਦਰ। ਪ੍ਰਭ ਅੰਦਰ ਵੜ ਮਾਰ ਦੜ ਮਾਰੀ ਬੈਠਾ ਜੰਦਰ। ਬੇਮੁਖ ਜੀਵ ਚਾਰੋਂ ਵਰਨ, ਚਾਰੋਂ ਕੁੰਟ ਭੌਂਦੇ ਘਰ ਘਰ ਬੰਦਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਸਾਚਾ ਹਰਿ ਨਰ, ਵੇਲੇ ਅੰਤ ਕਿਸੇ ਹੱਥ ਨਾ ਆਉਣਾ ਗੋਰਖ ਮਛੰਦਰ। ਗੋਰਖ ਮਛੰਦਰ ਗੋਪੀ ਨਾਥ। ਤ੍ਰੈਲੋਕੀ ਨਾਥ ਸਗਲਾ ਸਾਥ। ਸਾਚਾ ਲੇਖ ਲਿਖਾਏ ਮਾਥ। ਸੋਹੰ ਚੜ੍ਹਾਏ ਸਾਚੇ ਰਾਥ। ਅੰਤਮ ਰੱਖੇ ਦੇ ਕਰ ਹਾਥ। ਜਗਤ ਚਲਾਏ ਸਾਚੀ ਗਾਥ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਸਗਲ ਵਸੂਰੇ ਜਾਇਣ ਲਾਥ। ਲਗਾਏ ਭੋਗ ਹਰਿ ਭਗਵਾਨ। ਗੁਰਮੁਖਾਂ ਦੇਵੇ ਸਾਚਾ ਮਾਣ। ਸ਼ਬਦ ਸੁਣਾਏ ਸਾਚਾ ਕਾਨ। ਚਰਨ ਧੂੜ ਕਰਾਏ ਇਕ ਇਸ਼ਨਾਨ। ਆਤਮ ਮੂੜ੍ਹ ਰੰਗ ਚੜ੍ਹਾਏ ਗੂੜ੍ਹ, ਬਣਾਏ ਚਤੁਰ ਸੁਜਾਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ। ਭੋਗ ਭਗਵਾਨ ਭਗਤ ਅਧਾਰ। ਜੀਅ ਜਹਾਨੀ ਜਗਤ ਸੁਧਾਰ। ਮਾਣ ਤਾਣ ਵਿਚ ਜਹਾਨ ਸ਼ਬਦ ਅਧਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰੇ ਅਪਰ ਅਪਾਰ। ਨਾਮ ਨਿਧਾਨ ਜਗਤ ਦਾਤ। ਗੁਰਮੁਖਾਂ ਦੇਵੇ ਧੁਰਦਰਗਾਹੀ ਸਾਚੀ ਸੁਗਾਤ। ਗੁਰਮੁਖ ਵਿਰਲਾ ਲੇਵੇ, ਦਰ ਘਰ ਸਾਚੇ ਨਾ ਕੋਈ ਜਾਣੇ ਜਾਤ ਪਾਤ। ਅੱਠੇ ਪਹਿਰ ਰਸਨਾ ਸੇਵੇ, ਆਪ ਮਿਟਾਏ ਅੰਧੇਰੀ ਰਾਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਸੱਚਾ ਆਸਣ ਲਾਏ, ਜੋਤ ਸਰੂਪੀ ਡਗਮਗਾਏ, ਬੈਠਾ ਰਹੇ ਇਕ ਇਕਾਂਤ। ਇਕ ਇਕਾਂਤ ਠੰਡਾ ਠਾਰ। ਬੈਠਾ ਰਹੇ ਹਰਿ ਦਵਾਰ। ਗੁਰਮੁਖ ਵਿਰਲਾ ਭਾਣਾ ਸਿਰ ਤੇ ਸਹੇ, ਜਿਸ ਦੇਵੇ ਸ਼ਬਦ ਅਧਾਰ। ਗੁਰ ਸੰਗਤ ਜੋ ਰਲ ਮਿਲ ਰਹੇ, ਪ੍ਰਭ ਅਬਿਨਾਸ਼ੀ ਬੇੜਾ ਕਰ ਜਾਏ ਪਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੂਰਬ ਕਰਮ ਮਾਨਸ ਜਨਮ ਦੋਵੇਂ ਰਿਹਾ ਸਵਾਰ। ਨਾਮ ਨਿਧਾਨ ਵਡ ਬਲਕਾਰਾ। ਗੁਰਮੁਖਾਂ ਬੰਨ੍ਹੇ ਸਾਚੀ ਧਾਰਾ। ਬੇਮੁਖਾਂ ਡੰਨੇ ਵਿਚ ਸੰਸਾਰਾ। ਕਲਜੁਗ ਅੰਤਮ ਭੰਨੇ, ਚੌਥੇ ਜੁਗ ਪਹਿਲੀ ਵਾਰਾ। ਕਿਸੇ ਹੱਥ ਨਾ ਆਉਣਾ ਥਾਲੀ ਛੰਨੇ, ਦਰ ਦਰ ਫਿਰਨ ਭਿਖਾਰਾ। ਕਲਜੁਗ ਜੀਵ ਆਤਮ ਅੰਨ੍ਹੇ, ਆਤਮ ਭਰਿਆ ਇਕ ਹੰਕਾਰਾ। ਆਪੇ ਕਰੇ ਖੰਨ ਖੰਨੇ, ਮਾਰੇ ਸ਼ਬਦ ਖੰਡਾ ਦੋ ਧਾਰਾ। ਆਪੇ ਘੜੇ ਆਪੇ ਭੰਨੇ, ਜੋਤ ਸਰੂਪੀ ਹਰਿ ਨਿਰੰਕਾਰਾ। ਬੇਮੁਖਾਂ ਵੇਲੇ ਅੰਤਮ ਡੰਨੇ, ਲਾਹੇ ਤਨ ਅਫਾਰਾ। ਗੁਰਮੁਖਾਂ ਬੇੜਾ ਆਪੇ ਬੰਨ੍ਹੇ, ਚੁੱਕੇ ਭਾਰ ਸਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਾਰ ਵਰਨ ਇਕ ਸਰਨ, ਸਤਿਜੁਗ ਸਾਚੇ ਖੋਲ੍ਹੇ ਇਕੋ ਇਕ ਦਵਾਰਾ। ਨਾਮ ਨਿਧਾਨ ਜਗਤ ਸੁਖਦਾਈ। ਪ੍ਰਭ ਅਬਿਨਾਸ਼ੀ ਸਰਬ ਘਟ ਵਾਸੀ, ਗੁਰਮੁਖਾਂ ਆਤਮ ਦਏ ਵਧਾਈ। ਗਲੋਂ ਕਟੇ ਜਮ ਕੀ ਫਾਸੀ, ਹੱਥੀਂ ਲਾਹੇ ਕਲਜੁਗ ਛਾਹੀ। ਸਾਚਾ ਨਾਮ ਜਪਾਏ ਸਵਾਸ ਸਵਾਸੀ, ਦਰਸ ਦਿਖਾਏ ਥਾਉਂ ਥਾਈਂ। ਪੰਡਤ ਲੱਭਦੇ ਫਿਰਨ ਕਾਸ਼ੀ, ਮਾਝੇ ਦੇਸ ਹੋਏ ਰੁਸ਼ਨਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਤਿੰਨਾਂ ਲੋਕਾਂ ਏਕਾ ਸ਼ਬਦ ਦਏ ਜਣਾਈ। ਨਾਮ ਨਿਧਾਨ ਜਗਤ ਸੰਦੇਸ਼। ਪ੍ਰਭ ਅਬਿਨਾਸ਼ੀ ਸਾਚਾ ਦੇਵੇ, ਕਲਜੁਗ ਅੰਤਮ ਕਰੇ ਭੇਸ। ਜੋਤ ਸਰੂਪੀ ਵਡ ਦੇਵੀ ਦੇਵੇ, ਖੁਲ੍ਹੇ ਰੱਖੇ ਕੇਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਆਤਮ ਦਰ ਖੜਾ ਰਹੇ ਅੱਠੇ ਪਹਿਰ ਬਣ ਦਰਵੇਸ਼। ਦਰ ਦਰਵੇਸ਼ ਦਰ ਪੁਕਾਰੇ। ਆਸਣ ਬੈਠਾ ਲਾਏ ਭਾਰੇ। ਸ਼ਬਦ ਸਰੂਪੀ ਵਾਜਾਂ ਮਾਰੇ। ਜੋਤ ਸਰੂਪੀ ਹਰਿ ਚਮਤਕਾਰੇ। ਨਾ ਕੋਈ ਰੰਗ ਨਾ ਕੋਈ ਰੂਪੀ, ਕਲਜੁਗ ਜੀਵ ਨਾ ਕੋਈ ਪਾਵੇ ਸਾਰੇ। ਵਡੇ ਭੁਲੇ ਸ਼ਾਹੋ ਭੂਪੀ, ਆਤਮ ਹੋਏ ਅੰਧ ਅੰਧਿਆਰੇ। ਇਕੋ ਜੋਤ ਸਤਿ ਸਰੂਪੀ, ਨਿਹਕਲੰਕ ਨਰਾਇਣ ਨਰ ਅਵਤਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸ਼ਬਦ ਚਾਰ ਕੁੰਟ ਆਪ ਕਰਾਏ ਜੈ ਜੈ ਜੈਕਾਰੇ। ਸੋਹੰ ਚਲੇ ਜਗਤ ਜੈਕਾਰਾ। ਕਲਜੁਗ ਤੇਰੀ ਅੰਤਮ ਵਾਰਾ। ਬੇਮੁਖਾਂ ਸਿਰ ਧਰਿਆ ਆਰਾ। ਆਪੇ ਚੀਰ ਚਿਰਾਏ, ਕਰੇ ਦੋ ਫਾੜਾ। ਗੁਰਮੁਖਾਂ ਧੀਰ ਧਰਾਏ, ਪ੍ਰਭ ਅਬਿਨਾਸ਼ੀ ਪਹਿਲੀ ਹਾੜਾ। ਸ਼ਾਹ ਸੁਲਤਾਨ ਪੀਰ ਫ਼ਕੀਰ ਹਕੀਰ ਬਣਾਏ, ਧਰਤ ਮਾਤ ਬਣਾਏ ਇਕ ਅਖਾੜਾ। ਸ੍ਰਿਸ਼ਟ ਸਬਾਈ ਨਾ ਕੋਈ ਧੀਰ ਧਰਾਏ, ਨਾਰਾਂ ਛੱਡਣ ਸਾਚਾ ਲਾੜਾ। ਬਾਲਕ ਮਾਤ ਨਾ ਸੀਰ ਪਿਆਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕੋ ਸ਼ਬਦ ਸੱਚਾ ਸੋਹੰ, ਕਲਜੁਗ ਲਾਇਆ ਸਿਰ ਕੁਹਾੜਾ। ਸੋਹੰ ਸ਼ਬਦ ਸਚ ਕੁਹਾੜੀ। ਕਲਜੁਗ ਜੀਆਂ ਸਿਰ ਰਿਹਾ ਪਾੜੀ। ਹੋ ਹੋ ਨੀਵਾਂ ਪਕੜੇ ਦਾਹੜੀ। ਕਿਸੇ ਨਾ ਦਿਸੇ ਪਿਛਾ ਅਗਾੜੀ। ਪਹਿਲੀ ਕੂਟ ਆਈ ਹਿੱਸੇ, ਉਮਤ ਨਬੀ ਰਸੂਲ ਦੀ ਕਟੀ ਜਾਏ ਦਿਨ ਦਿਹਾੜੀ। ਜੂਠੀ ਝੂਠੀ ਜੀਵ ਚੱਕੀ ਪੀਸੇ, ਲੁਕਿਆ ਰਹਿਣ ਨਾ ਦੇਵੇ ਕੋਈ ਜੰਗਲ ਜੂਹ ਉਜਾੜ ਪਹਾੜੀ। ਆਪਣਾ ਭੇਵ ਨਾ ਕਿਸੇ ਦੱਸੇ, ਗੁਰਮੁਖਾਂ ਵਸੇ ਨਾੜੀ ਨਾੜੀ। ਮਾਇਆ ਫਾਹੀ ਸਾਰੇ ਫਸੇ, ਧਰਮ ਰਾਏ ਦਰ ਜਾਏ ਵਾੜੀ। ਲਾੜੀ ਮੌਤ ਦਰ ਘਰ ਵੇਖ ਵੇਖ ਹੱਸੇ, ਕਲਜੁਗ ਤੇਰੀ ਪੱਕੀ ਵਾੜੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੱਚਾ ਦਿਤਾ ਵਰ, ਮੈਂ ਗਈ ਮਾਤ ਭਰ, ਜਾਵਾਂ ਘਰ ਘਰ, ਚਾਰ ਕੁੰਟ ਦਿਸਾਵਾਂ ਇਕੋ ਇਕ ਉਜਾੜੀ। ਚਾਰ ਕੁੰਟ ਹੋਏ ਉਜਾੜ। ਬਚਿਆ ਰਹੇ ਨਾ ਕੋਈ ਜੰਗਲ ਜੂਹ ਵਿਚ ਪਹਾੜ। ਲਹਿਣਾ ਦੇਣਾ ਆਪੇ ਲਏ, ਸ੍ਰਿਸ਼ਟ ਸਬਾਈ ਆਪ ਚਬਾਏ ਆਪਣੀ ਦਾੜ੍ਹ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਮੇਟੇ ਮੇਟ ਮਿਟਾਏ, ਲੱਖ ਚੁਰਾਸੀ ਜੋ ਘੜਿਆ ਘਾੜ। ਲੱਖ ਚੁਰਾਸੀ ਘਾੜਨ ਘੜਿਆ। ਵੇਲੇ ਅੰਤ ਨਾ ਕੋਈ ਅੜਿਆ। ਪ੍ਰਭ ਅਬਿਨਾਸ਼ੀ ਏਕਾ ਖੰਡਾ ਸੋਹੰ ਹੱਥ ਵਿਚ ਫੜਿਆ। ਸਾਚਾ ਮਾਰੇ ਸਿਰ ਵਿਚ ਡੰਡਾ, ਕੋਈ ਨਾ ਰਹੇ ਅੰਦਰ ਵੜਿਆ। ਸਾਚਾ ਖੇਲ ਕਰੇ ਵਿਚ ਵਰਭੰਡਾ, ਸ਼ਬਦ ਸਰੂਪੀ ਘੋੜੀ ਚੜ੍ਹਿਆ। ਆਪੇ ਪਾਉਂਦਾ ਜਾਏ ਵੰਡਾਂ ਵਿਚ ਨਵਖੰਡਾ, ਅੱਡ ਕਰਾਏ ਸਿਰ ਧੜਿਆ। ਚਾਰੋਂ ਕੁੰਟ ਚਲੇ ਚੰਡ ਪ੍ਰਚੰਡਾ, ਗੁਰਸਿਖਾਂ ਪਾਏ ਠੰਡਾ, ਦਰ ਦਵਾਰੇ ਆਏ ਖੜਿਆ। ਘਰ ਘਰ ਰੋਵਣ ਨਾਰਾਂ ਰੰਡਾਂ, ਕਲਜੁਗ ਜੀਵ ਝੂਠਾ ਧੜਿਆ। ਆਤਮ ਤੋੜੇ ਸਰਬ ਘਮੰਡਾ, ਜੋਤ ਸਰੂਪੀ ਸਾਚਾ ਲੜਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਸਾਚੇ ਪਾਰ ਉਤਾਰੇ, ਚਰਨ ਆਏ ਜੋ ਨਿਮਸਕਾਰੇ, ਆਪੇ ਫੜੇ ਗੁਰਸਿਖਾਂ ਲੜਿਆ। ਗੁਰਸਿਖਾਂ ਲੈਣਾ ਲੜ ਫੜ। ਹਰਿ ਕੀ ਪੌੜੀ ਜਾਣਾ ਚੜ੍ਹ। ਤੋੜ ਦੇਣਾ ਕਿਲ੍ਹਾ ਹੰਕਾਰੀ ਗੜ੍ਹ। ਇਕ ਮਹੱਲ ਸਚ ਅਟਾਰੀ, ਗੁਰਮੁਖ ਸਾਚੇ ਅੰਦਰ ਜਾਣਾ ਵੜ। ਨਿਹਚਲ ਧਾਮ ਸਾਚੇ ਰਾਮ ਜੁਗੋ ਜੁਗ ਅਟੱਲ, ਆਪ ਲੈ ਜਾਏ ਬਾਹੋਂ ਫੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਜਾਮਾ ਧਾਰ, ਅਵਤਾਰ ਨਰ ਕਿਰਪਾ ਕਰੇ ਸਾਚਾ ਹਰਿ ਦੇਵੇ ਵਰ, ਗੁਰਮੁਖ ਸਾਚਾ ਰਾਹ ਵਿਚ ਨਾ ਜਾਏ ਅੜ। ਦਰ ਆਏ ਕਰੇ ਪੁਕਾਰ। ਪ੍ਰਭ ਅਬਿਨਾਸ਼ੀ ਕਿਰਪਾ ਧਾਰ। ਮਾਨਸ ਜਨਮ ਦੇ ਸਵਾਰ। ਦਰਸ਼ਨ ਪਾਇਆ ਪਹਿਲੀ ਵਾਰ। ਜੋਤ ਸਰੂਪੀ ਹਰਿ ਨਿਰੰਕਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ ਕਾਇਆ ਕਰੇ ਠੰਡੀ ਠਾਰ। ਦੁੱਖਾਂ ਦਰਦਾਂ ਕਰੇ ਨਬੇੜਾ। ਸੁਖ ਵਖਾ ਕਾਇਆ ਨਗਰ ਖੇੜਾ। ਕਲਜੁਗ ਅੰਤਮ ਵੇਲਾ, ਪ੍ਰਭ ਅਬਿਨਾਸ਼ੀ ਬੰਨ੍ਹੇ ਬੇੜਾ। ਆਪੇ ਬਣੇ ਸੱਜਣ ਸੁਹੇਲਾ, ਲੱਖ ਚੁਰਾਸੀ ਮਿਟਾਇਆ ਗੇੜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਸਾਚੇ ਹਰਿ ਦਿਤਾ ਵਰ, ਵੇਲੇ ਅੰਤ ਕਰੇ ਨਬੇੜਾ। ਆਤਮ ਦੁੱਖ ਕਟੇ ਫਾਹੀ। ਕਾਇਆ ਲਾਹੇ ਝੂਠੀ ਛਾਹੀ। ਮਿਲਿਆ ਹਰਿ ਸਾਚਾ ਮਾਹੀ। ਅੱਗੋਂ ਮਿਲਿਆ ਕਰ ਕੇ ਲੰਮੀਆਂ ਬਾਹੀਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਸਰਬ ਵੇਖੇ ਥਾਉਂ ਥਾਈਂ। ਮੰਗਣ ਆਇਆ ਇਕ ਦਵਾਰਾ। ਪ੍ਰਭ ਅਬਿਨਾਸ਼ੀ ਸੱਚੋ ਸਚ ਸੱਚੀ ਸਰਕਾਰਾ। ਘਨਕਪੁਰ ਵਾਸੀ ਪ੍ਰਗਟ ਜੋਤ, ਸਾਚਾ ਦੇਵੇ ਨਾਮ ਅਧਾਰਾ। ਆਪ ਕਰਾਏ ਬੰਦ ਖ਼ਲਾਸੀ, ਆਤਮ ਲੇਖਾ ਪਾਵੇ ਸਾਰਾ। ਰਸਨਾ ਗਾਵੇ ਸਵਾਸ ਸਵਾਸੀ, ਖੁਲ੍ਹੇ ਦਰ ਦਵਾਰਾ। ਮਾਨਸ ਜਨਮ ਕਰਾਏ ਰਹਿਰਾਸੀ, ਅੰਮ੍ਰਿਤ ਝਿਰਨਾ ਆਪ ਝਿਰਾਏ, ਕਾਇਆ ਕਰੇ ਠੰਡੀ ਠਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਹਰਿ ਕਿਰਪਾ ਕਰ ਲਾਹੇ ਤਨ ਅਫਾਰਾ। ਆਤਮ ਲੱਗਾ ਦੁੱਖ ਭਾਰਾ। ਕਲਜੁਗ ਦੇਵੇ ਨਾ ਕੋਈ ਸਹਾਰਾ। ਦਿਵਸ ਰੈਣ ਅੱਠੇ ਪਹਿਰ ਆਤਮ ਰੋਵੇ ਕਰੇ ਹਾਹਾਕਾਰਾ। ਹੰਝੂ ਨਾਲ ਮੁਖੜਾ ਧੋਵੇ, ਨਾ ਸੁਣੇ ਕੋਈ ਪੁਕਾਰਾ। ਸਾਚਾ ਬੀਜ ਹਰਿ ਜੀ ਬੋਵੇ, ਗੁਰਮੁਖ ਆਏ ਚਲ ਦਵਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਮਾਣਿਆਂ ਨਿਤਾਣਿਆਂ ਬੇਮੁਹਾਣਿਆਂ ਆਪੇ ਹੋਏ ਸਹਾਰਾ। ਆਪੇ ਹੋਏ ਸਹਾਰ ਜਗਤ ਨਿਮਾਣਿਆਂ। ਦੇਵੇ ਸੱਚਾ ਨਾਮ ਬ੍ਰਹਮ ਗਿਆਨਿਆ। ਦੇਖੇ ਸੱਚਾ ਨਾਮ ਵਾਲੀ ਦੋ ਜਹਾਨਿਆਂ। ਸੁੱਕਾ ਹਰਿਆ ਕਰੇ ਚਾਮ, ਦੇਵੇ ਦਾਤ ਸ਼ਬਦ ਵਡ ਭਗਵਾਨਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਅੰਤਮ ਵੇਲੇ ਹੱਥ ਨਾ ਆਏ ਕਿਸੇ ਰਾਜਿਆਂ ਰਾਣਿਆਂ। ਆਤਮ ਆਇਆ ਦਰ ਭਿਖਾਰੀ। ਪ੍ਰਭ ਅਬਿਨਾਸ਼ੀ ਪਾਏ ਸਾਰੀ। ਦੁੱਖਾਂ ਰੋਗਾਂ ਕਰੇ ਕਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰ ਕਿਰਪਾ ਪਾਰ ਜਾਏ ਉਤਾਰੀ। ਪਾਰ ਉਤਾਰਾ ਦੇਵੇ ਕਰ। ਵਿਚ ਸੰਸਾਰ ਮਿਲਿਆ ਵਰ। ਸ਼ਬਦ ਅਧਾਰਾ ਸਾਚਾ ਹਰਿ। ਜਗਤ ਪਸਾਰਾ ਚੁਕਾਏ ਜਮ ਕਾ ਡਰ। ਇਕ ਵਖਾਏ ਸੱਚਾ ਘਰ। ਜਿਥੇ ਵਸੇ ਸਾਚਾ ਹਰਿ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਮ੍ਰਿਤ ਆਤਮ ਆਪ ਪਿਲਾਏ, ਦੂਈ ਦਵੈਤੀ ਮਿਟਾਏ ਦੁੱਖ ਲੱਗਾ ਭਾਰਾ। ਪੂਰਬ ਕਰਮ ਹਰਿ ਵਿਚਾਰੇ। ਜੋਤ ਸਰੂਪੀ ਵਾਜਾਂ ਮਾਰੇ। ਦੇਵੇ ਸਾਚੀ ਸ਼ਬਦ ਧੁਨ, ਆਏ ਚਲ ਦਵਾਰੇ। ਲੱਖ ਚੁਰਾਸੀ ਵਿਚੋਂ ਜਨ, ਆਤਮ ਤੋੜੇ ਸਰਬ ਹੰਕਾਰੇ। ਕਵਣ ਜਾਣੇ ਹਰਿ ਤੇਰੇ ਗੁਣ, ਕਲਜੁਗ ਜੀਵ ਹੋਏ ਗਵਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਦਇਆ ਕਮਾਏ, ਆਪ ਮਿਟਾਏ ਆਤਮ ਅੰਧ ਅੰਧਿਆਰੇ। ਆਤਮ ਮਿਟੇ ਅੰਧੇਰ ਜੋਤ ਪ੍ਰਕਾਸ਼ਿਆ। ਗੁਰਸਿਖ ਨਾ ਜਾਣੇ ਸੰਞ ਸਵੇਰ, ਮਿਲਿਆ ਹਰਿ ਪੁਰਖ ਅਬਿਨਾਸ਼ਿਆ। ਪ੍ਰਗਟ ਹੋਏ ਦਰਸ ਦਿਖਾਏ ਨਾ ਲਾਏ ਦੇਰ, ਰੱਖੇ ਵਾਸ ਸਰਬ ਘਟ ਵਾਸਿਆ। ਦਰ ਘਰ ਹਰਿ ਚਰਨ ਬਹਾਏ ਘੇਰ, ਗੁਰਮੁਖ ਸਾਚੇ ਸਦ ਬਲ ਬਲ ਜਾਸਿਆ। ਆਪੇ ਤਾਰੇ ਕਰ ਕਰ ਮਿਹਰ , ਕਰੇ ਬੰਦ ਖਲਾਸਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਜਨ ਰਸਨਾ ਗਾਏ ਸਵਾਸ ਸਵਾਸਿਆ। ਰਸਨਾ ਗਾਏ ਗੁਰ ਗੋਬਿੰਦਾ। ਆਪ ਮਿਟਾਏ ਆਤਮ ਚਿੰਦਾ। ਗੁਰਸਿਖ ਬਣਾਏ ਸਾਚੀ ਬਿੰਦਾ। ਦੇਵੇ ਵਡਿਆਈ ਸਰਨ ਲਗਾਏ ਸੁਰਪਤ ਰਾਜੇ ਇੰਦਾ। ਹੋਏ ਸਹਾਈ ਆਤਮ ਤੋੜੇ ਜਿੰਦਾ। ਬੇਮੁਖਾਂ ਦਏ ਸਜਾਈ, ਕਲਜੁਗ ਅੰਤਮ ਜੋ ਕਰਨ ਨਿੰਦਾ। ਗੁਰਮੁਖ ਤੇਰੀ ਆਤਮ ਵੱਜਦੀ ਰਹੇ ਵਧਾਈ, ਮਿਲਿਆ ਹਰਿ ਗੁਣੀ ਗਹਿੰਦਾ। ਦਰ ਘਰ ਸਾਚੇ ਆਏ ਚਾਈਂ ਚਾਈਂ, ਆਦਿ ਅੰਤ ਜਗਤ ਬਖ਼ਸ਼ਿੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਸਾਚੇ ਧਾਮ ਆਪ ਵਸੰਦਾ। ਬਹੱਤਰ ਨਾੜੀ ਤਿੰਨ ਸੌ ਸੱਠ ਹਾਡੀ ਜੋੜੇ। ਲੱਗਾ ਕਾਇਆ ਦੁੱਖ ਕੋੜ੍ਹੇ। ਪ੍ਰਭ ਅਬਿਨਾਸ਼ੀ ਵਾਗਾਂ ਮੋੜੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ ਇਕ ਚੜ੍ਹਾਏ ਸ਼ਬਦ ਘੋੜੇ। ਹੱਡੀ ਨਾੜੀ ਲੱਗੇ ਤਾੜੀ। ਆਸ ਪਾਸ ਹਿਰਦੇ ਵਾਸ, ਨਾ ਦਿਸੇ ਕਿਸੇ ਪਿਛੇ ਅਗਾੜੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੁੱਖਾਂ ਰੋਗਾਂ ਦਰ ਬਹਾਏ ਦਇਆ ਕਮਾਏ, ਸ਼ਬਦ ਡੰਡੇ ਨਾਲ ਜਾਏ ਝਾੜੀ।