੭ ਜੇਠ ੨੦੧੧ ਬਿਕ੍ਰਮੀ ਪ੍ਰੇਮ ਸਿੰਘ ਦੇ ਗ੍ਰਹਿ ਪਿੰਡ ਬੁੱਘੇ ਜ਼ਿਲਾ ਅੰਮ੍ਰਿਤਸਰ
ਖੰਡ ਮੰਡਲ ਬ੍ਰਹਿਮੰਡ, ਗਗਨ ਪ੍ਰਬਤ ਪਾਤਾਲ। ਚਾਰ ਕੁੰਟ ਪ੍ਰਿਥਮੀ ਨੌਂ ਖੰਡ, ਪ੍ਰਭ ਅਬਿਨਾਸ਼ੀ ਰਿਹਾ ਸੁਰਤ ਸੰਭਾਲ। ਤੀਰ ਤੁਫੰਗ ਚੰਡ ਪ੍ਰਚੰਡ, ਵੱਜੇ ਏਕਾ ਤਾਲ। ਸਭ ਹੋਵਣ ਖੰਡ ਖੰਡ, ਨਾ ਸਕੇ ਕੋਈ ਸੁਰਤ ਸੰਭਾਲ। ਕੱਚੇ ਭੱਜਣ ਅੰਡ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਇਆ ਰੂਪੀ ਤਣਿਆ ਜਾਲ। ਮਾਇਆ ਰੂਪੀ ਪਾਏ ਘੇਰਾ। ਬਿਨ ਰੰਗ ਰੂਪੀ ਨਾ ਆਵੇ ਘੇਰਾ। ਹੋਈ ਵਰਭੰਡ ਸਰਬ ਅੰਧ ਕੂਪੀ, ਨਾ ਕੋਈ ਗੁਰੂ ਨਾ ਕੋਈ ਚੇਰਾ। ਆਤਮ ਭਰਿਆ ਸਰਬ ਘਮੰਡ, ਕਰਦੇ ਮੇਰਾ ਮੇਰਾ। ਪ੍ਰਭ ਅਬਿਨਾਸ਼ੀ ਸਰਬ ਬ੍ਰਹਿਮੰਡ, ਚੁਕਾਏ ਹੇਰਾ ਫੇਰਾ। ਨਾ ਕੋਈ ਪੂਜੇ ਕਰੀਰ ਜੰਡ, ਪ੍ਰਗਟ ਹੋਇਆ ਸਿੰਘ ਸ਼ੇਰ ਸ਼ੇਰ ਦਲੇਰਾ। ਕਲਜੁਗ ਜੀਵਾਂ ਬਾਲ ਜਵਾਨੀ ਗਈ ਹੰਢ, ਅੰਤਮ ਵੇਲਾ ਆਇਆ ਨੇੜਾ। ਹੋਈ ਸੁਹਾਗਣ ਨਾਰ ਰੰਡ, ਕਲਜੁਗ ਉਜੜੇ ਨਗਰ ਖੇੜਾ। ਸਿਰ ਉਠਾਈ ਪਾਪਾਂ ਪੰਡ, ਅੰਤਮ ਭਾਰ ਵੰਡਾਏ ਕਿਹੜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਪਾਇਆ ਅੰਤਮ ਫੇਰਾ। ਨਿਹਕਲੰਕ ਕਲ ਪਾਏ ਫੇਰੀ। ਸੱਤ ਦੀਪ ਬਣਾਏ ਚੇਰੀ। ਸੁਰ ਨਰ ਗੰਧਰਬ ਗਨ ਸਭ ਹੋਵਣ ਢੇਰੀ। ਜਨ ਭਗਤਾਂ ਗੁਰ ਚਰਨ ਪ੍ਰੀਤੀ ਗਈ ਬਣ, ਚੁੱਕੇ ਮੇਰੀ ਤੇਰੀ। ਸਚ ਸਪੂਤ ਧਰਤ ਮਾਤ ਲਏ ਚੁਣ, ਕਲਜੁਗ ਤੇਰੀ ਅੰਤਮ ਵੇਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਕਲਜੁਗ ਅੰਤਮ ਪਾਈ ਫੇਰੀ। ਅੰਤਮ ਆਇਆ ਹਰਿ ਬਲਵਾਨਾ। ਕਲਜੁਗ ਪਹਿਨ ਗਰੀਬੀ ਬਾਣਾ। ਸ਼ਬਦ ਲਿਆ ਤੀਰ ਕਮਾਨਾ। ਸਿੱਧਾ ਰੱਖੇ ਇਕ ਨਿਸ਼ਾਨਾ। ਆਪੇ ਮਾਰੇ ਕਰੇ ਖੁਆਰੇ, ਵਡੇ ਵਡੇ ਸ਼ਾਹ ਸੁਲਤਾਨਾ। ਉਚੇ ਮੰਦਰ ਢਾਹੇ ਚੁਬਾਰੇ, ਇੱਟ ਨਾਲ ਇੱਟ ਰਹਿਣ ਨਾ ਪਾਏ, ਬੇਮੁਖ ਜੀਵਾਂ ਆਏ ਹਾਰੇ, ਆਪ ਭੁਲਾਏ ਪੀਣਾ ਖਾਣਾ। ਏਕਾ ਸ਼ਬਦ ਕਰਾਏ ਜੈ ਜੈ ਜੈਕਾਰੇ, ਹੱਥੀਂ ਬੰਨ੍ਹੇ ਗਾਨਾ। ਦੂਤੀ ਦੁਸ਼ਟ ਆਪ ਸੰਘਾਰੇ, ਏਕਾ ਕਰ ਧਿਆਨਾ। ਜੋਤੀ ਜੋਤ ਸਰੂਪ ਹਰਿ, ਆਪੇ ਜਾਣੇ ਆਪਣਾ ਭਾਣਾ। ਆਪਣਾ ਭਾਣਾ ਹਰਿ ਵਖਾਣੇ। ਮੇਟ ਮਿਟਾਏ ਰਾਜੇ ਰਾਣੇ। ਸਿਰ ਤੇ ਤਾਜ ਨਾ ਕੋਈ ਰਖਾਏ, ਚਾਰੋਂ ਕੁੰਟ ਕਰਾਏ ਭਾਜ, ਸ੍ਰਿਸ਼ਟ ਸਬਾਈ ਹੋਏ ਬੇਮੁਹਾਨੇ। ਸ਼ਬਦ ਛੁੱਟੇ ਏਕਾ ਬਾਜ, ਕਲਜੁਗ ਜੀਵ ਜਿਸ ਨੇ ਮਾਰ ਮੁਕਾਨੇ। ਸਾਚੇ ਰਿਹਾ ਸਾਜਨ ਸਾਜ, ਲੱਖ ਚੁਰਾਸੀ ਕਲਜੁਗ ਜੀਵ ਹੋਏ ਅੰਧੇ ਕਾਣੇ। ਅੰਤਮ ਵੇਲੇ ਗੁਰਮੁਖ ਸਾਚੇ ਸੰਤ ਜਨਾਂ ਦੇਵਣ ਆਇਆ ਸੱਚਾ ਦਾਜ, ਸੋਹੰ ਸ਼ਬਦ ਇਕ ਮਹਾਨੇ। ਪੁਰੀ ਸੱਚੀ ਦਾ ਸੱਚਾ ਰਾਜ, ਜਿਥੇ ਵਸੇ ਹਰਿ ਭਗਵਾਨੇ। ਅੰਤਮ ਵੇਲੇ ਰੱਖੇ ਲਾਜ, ਚਰਨ ਧੂੜ ਜੋ ਜਨ ਕਰੇ ਇਸ਼ਨਾਨੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਸਾਚਾ ਸੁਖ ਗੁਰ ਚਰਨ ਮਾਣੇ। ਗੁਰ ਚਰਨ ਸਹਿਜ ਸੁਖ ਦਾਇਆ। ਕਲਜੁਗ ਤੇਰਾ ਅੰਤ ਕਰਾਇਆ। ਨਿਹਕਲੰਕ ਕਲਗੀ ਧਰ ਨਰ ਅਵਤਾਰ ਵਿਚ ਮਾਤ ਦੇ ਆਇਆ। ਏਕਾ ਏਕੀ ਰਿਹਾ ਕਰ, ਊਚ ਨੀਚ ਦਾ ਭੇਵ ਚੁਕਾਇਆ। ਜੋਤੀ ਜੋਤ ਸਰੂਪ ਹਰਿ, ਰਾਓ ਰੰਕਾਂ ਇਕ ਕਰਾਇਆ। ਰਾਓ ਰੰਕ ਇਕ ਦਵਾਰੇ। ਊਚ ਨੀਚ ਨਾ ਕੋਇ ਵਿਚਾਰੇ। ਸਾਧ ਸੰਤ ਹੋਏ ਪਨਿਹਾਰੇ। ਪ੍ਰਭ ਅਬਿਨਾਸ਼ੀ ਮਿਲਿਆ ਸਾਚਾ ਕੰਤ, ਦੇਵੇ ਦਰਸ ਅਗੰਮ ਅਪਾਰੇ। ਆਪ ਬਣਾਏ ਕਲਜੁਗ ਬਣਤ, ਦੇਵੇ ਨਾਮ ਅਪਰ ਅਪਾਰੇ। ਪ੍ਰਭ ਮਹਿੰਮਾ ਤੇਰੀ ਅਗਣਤ, ਨਾ ਕੋਈ ਜਾਣੇ ਜੀਵ ਸੰਸਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਜਾਮਾ ਧਾਰੇ। ਜੋਤ ਸਰੂਪੀ ਜਾਮਾ ਧਾਰ, ਕਰੇ ਖੇਲ ਅਵੱਲੜਾ। ਪ੍ਰਭ ਅਬਿਨਾਸ਼ੀ ਹਰਿ ਗਿਰਧਾਰ, ਵਸੇ ਇਕ ਇਕੱਲੜਾ। ਆਪਣੀ ਕਿਰਪਾ ਕਰੇ ਪਹਿਲੀ ਵਾਰ, ਗੁਰਮੁਖਾਂ ਫੜਾਏ ਆਪਣਾ ਪਲੜਾ। ਨਾ ਕੋਈ ਹੱਥ ਫੜੇ ਤੀਰ ਕਟਾਰ, ਸਚ ਅਖਾੜਾ ਹਰਿ ਜੀ ਮੱਲੜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਏਕਾ ਜੋਤ ਆਦਿ ਅੰਤ ਇਕ ਇਕੱਲੜਾ। ਇਕ ਇਕੱਲੜਾ ਚਾਰੋਂ ਓਟ। ਢਾਹੁੰਦਾ ਜਾਏ ਕਿਲ੍ਹਾ ਕੋਟ। ਗਿਰਾਉਂਦਾ ਜਾਏ ਆਹਲਣਿਆਂ ਵਿਚੋਂ ਬੋਟ। ਬੇਮੁਖ ਜੀਵਾਂ ਅਜੇ ਨਾ ਭਰੀ ਪੋਟ। ਆਤਮ ਤਨ ਸੋਹੰ ਸ਼ਬਦ ਅਜੇ ਨਾ ਲੱਗੀ ਚੋਟ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਆਪ ਬਖ਼ਸ਼ੇ ਚਰਨ ਓਟ। ਚਰਨ ਓਟ ਹਰਿ ਧਿਆਨਾ। ਦੇਵੇ ਸੱਚਾ ਨਾਮ ਨਿਧਾਨਾ। ਗੁਰਸਿਖ ਆਤਮ ਉਪਜੇ ਬ੍ਰਹਮ ਗਿਆਨਾ। ਸਤਿਜੁਗ ਮੈਲ ਸਾਚੀ ਧੁਪ ਜਾਏ, ਮਿਟੇ ਨਾਮ ਨਿਸ਼ਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸਾਚਾ ਸ਼ਬਦ ਸੁਣਾਏ, ਆਦਿ ਅੰਤ ਇਕ ਰਖਾਏ ਦੇਵੇ ਸੱਚਾ ਇਕ ਮਾਣਾ। ਆਦਿ ਅੰਤ ਦੇਵੇ ਮਾਣ, ਪ੍ਰਭ ਅਬਿਨਾਸ਼ੀ ਚਤੁਰ ਸੁਜਾਨ। ਘਨਕਪੁਰ ਵਾਸੀ ਦੇਵੇ ਸੋਹੰ ਦਾਨ। ਸੱਚੀ ਜੋਤ ਮਾਤ ਪ੍ਰਗਟਾਈ, ਕਰੇ ਪ੍ਰਕਾਸ਼ ਕੋਟਨ ਭਾਨ। ਬੇਮੁਖਾਂ ਲਾਹੇ ਉਦਾਸੀ, ਆਪ ਮਿਟਾਏ ਮਦਿਰਾ ਮਾਸੀ, ਸ਼ਬਦ ਸਰੂਪੀ ਕਰ ਧਿਆਨ। ਪੰਡਤ ਪੜ੍ਹ ਪੜ੍ਹ ਥੱਕੇ ਕਾਸ਼ੀ, ਗੀਤਾ ਗਿਆਨ ਵੇਦ ਪੁਰਾਨ। ਅੱਠੇ ਪਹਿਰ ਰਹੇ ਉਦਾਸੀ, ਨਾ ਮਿਲਿਆ ਸ੍ਰੀ ਭਗਵਾਨ। ਜੋਤੀ ਜੋਤ ਸਰੂਪ ਹਰਿ, ਪ੍ਰਗਟ ਹੋਏ ਮਾਝੇ ਦੇਸ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਾਸ਼ੀ ਪੰਡਤ ਪੜ੍ਹ ਪੜ੍ਹ ਥੱਕੇ। ਅੱਕੇ ਮਜੌਰ ਮਦੀਨੇ ਮੱਕੇ। ਚਾਰ ਕੁੰਟ ਪੈਣ ਧੱਕੇ। ਕਿਸੇ ਨਾ ਦਿਸੇ ਬੂਰੇ ਕੱਕੇ। ਕਲਜੁਗ ਫਲ ਅੰਤਮ ਪੱਕੇ। ਦੂਰ ਦੁਰਾਡਾ ਧਰਮ ਰਾਏ ਰਾਹ ਏਕਾ ਤੱਕੇ। ਨਿਹਕਲੰਕ ਕਲ ਜਾਮਾ ਪਾਇਆ, ਸਿਰ ਮੇਰੇ ਤੇ ਹੱਥ ਰਖਾਇਆ, ਲੱਖ ਚੁਰਾਸੀ ਕਿਹੜੇ ਵੇਲੇ ਘਰ ਮੇਰੇ ਵਿਚ ਧੱਕੇ। ਧਰਮ ਰਾਏ ਮਾਰੇ ਝਾਤੀ। ਪ੍ਰਭ ਅਬਿਨਾਸ਼ੀ ਖੋਲ੍ਹੀ ਤਾਕੀ। ਅੰਤ ਮਿਟਾਏ ਤੇਰੀ ਬਾਕੀ। ਕੋਈ ਨਾ ਹੋਵੇ ਅੱਗੇ ਆਕੀ। ਸ਼ਬਦ ਲਿਆਇਆ ਸਾਚਾ ਰਾਕੀ। ਮੇਟ ਮਿਟਾਏ ਬੰਦੇ ਖ਼ਾਕੀ। ਗੁਰਮੁਖਾਂ ਅੰਮ੍ਰਿਤ ਪਿਆਏ ਜਾਮ, ਪੁਰਖ ਅਬਿਨਾਸ਼ੀ ਬਣੇ ਸਾਕੀ। ਪ੍ਰਗਟ ਹੋਇਆ ਰਮਈਆ ਰਾਮ, ਮੁਕਾਵਣ ਆਇਆ ਪਿਛਲੀ ਬਾਕੀ। ਇੱਕਾ ਜੋਤ ਘਨਈਆ ਸ਼ਾਮ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਨਾਉਂ ਜਗਤ ਜਪਾ ਕੇ। ਏਕਾ ਰਾਮ ਰਹੀਮਾ ਆਇਆ। ਪ੍ਰਭ ਅਬਿਨਾਸ਼ੀ ਵਡ ਕਰੀਮਾ, ਮਾਤਲੋਕ ਵਿਚ ਜਾਮਾ ਪਾਇਆ। ਵਡ ਗੁਣ ਗੁਣੀ ਗ਼ਨੀਮਾ ਨਾਮ ਰਖਾਇਆ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਕਲ ਜਾਮਾ ਪਾਇਆ। ਨਿਹਕਲੰਕੀ ਭੇਖ ਨਿਆਰ, ਵੱਜੇ ਸ਼ਬਦ ਡੰਕੀ ਧੁਨਕਾਰ। ਦਵਾਪਰ ਸੰਗੀ ਆਪ ਸਹਾਏ, ਆਏ ਚਲ ਦਵਾਰ। ਰਾਓ ਰੰਕ ਆਪ ਉਠਾਏ, ਕਰੇ ਖੇਲ ਅਪਰ ਅਪਾਰ। ਸ਼ਬਦ ਲਾਏ ਏਕ ਧਨਕੀ, ਖਿੱਚ ਲਿਆਏ ਚਰਨ ਦਵਾਰ। ਪੈਜ ਰਾਖੇ ਪ੍ਰਭ ਅਬਿਨਾਸ਼ੀ ਜਨ ਕੀ, ਕਲਜੁਗ ਤੇਰੀ ਅੰਤਮ ਵਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਲਿਆ ਅਵਤਾਰ। ਪੈਜ ਸਵਾਰੇ ਅੰਤਮ ਵੇਲਾ। ਪ੍ਰਭ ਅਬਿਨਾਸ਼ੀ ਸੱਜਣ ਸੁਹੇਲਾ। ਸਾਚੇ ਘਰ ਅੰਤਮ ਵੇਲੇ ਕੀਆ ਮੇਲਾ। ਗੁਰ ਪੂਰੇ ਸਦ ਬਲ ਬਲ ਜਾਸੀ, ਅੰਮ੍ਰਿਤ ਫਲ ਖਵਾਏ ਕੇਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇਮੁਖ ਜੀਆਂ ਕਰਿਆ ਵਕਤ ਦੁਹੇਲਾ। ਵਕਤ ਦੁਹੇਲਾ ਹੋਏ ਦੁਹਾਗਣ ਨਾਰ। ਕਲਜੁਗ ਜੂਠੇ ਝੂਠੇ, ਨਾ ਮਿਲਿਆ ਸਚ ਭਤਾਰ। ਝੂਠੀ ਮਾਇਆ ਲੂਠੇ, ਹੋਵਣ ਅੰਤ ਖੁਆਰ। ਮੂਧੇ ਹੋਏ ਠੂਠੇ, ਨਾ ਮਿਲੇ ਅੰਮ੍ਰਿਤ ਧਾਰ। ਨਿਹਕਲੰਕ ਤੇਰੇ ਦਰ ਤੋਂ ਰੂਠੇ, ਕੋਇ ਨਾ ਦਿਸੇ ਸਹਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਜੋਤ ਸਰੂਪੀ ਏਕਾ ਕੀਆ ਅਕਾਰ। ਨਰ ਨਰਾਇਣ ਜੋਤ ਹਰਿ ਧਰਿਆ। ਸਾਕ ਸੱਜਣ ਸੈਣ, ਗੁਰਮੁਖਾਂ ਸਾਚਾ ਵਰਿਆ। ਬਣਾਏ ਭਾਈ ਭੈਣ, ਪ੍ਰਭ ਆਏ ਸਾਚੇ ਦਰਿਆ। ਆਪ ਚੁਕਾਏ ਲਹਿਣ ਦੇਣ, ਨਾ ਆਵੇ ਪਾਸਾ ਹਰਿਆ। ਰਸਨਾ ਹਰਿ ਹਰਿ ਕਹਿਣ, ਚੁਕਾਏ ਜਮ ਕਾ ਡਰਿਆ। ਬੇਮੁਖ ਝੂਠੇ ਵਹਿਣ ਵਹਿਣ, ਮਾਇਆ ਰਾਣੀ ਪਾਣੀ ਤੇਰਾ ਭਰਿਆ। ਅੰਤਮ ਵੇਲੇ ਫਿਰਨ ਮੜ੍ਹੀ ਮਸਾਣੀ, ਮਾਨਸ ਜਨਮ ਹਰਿਆ। ਸਤਿਜੁਗ ਤੇਰੀ ਸਾਚੀ ਰਾਣੀ, ਪੰਚਮ ਜੇਠ ਰੈਣ ਸਵਾਣੀ, ਪ੍ਰਭ ਅਬਿਨਾਸ਼ੀ ਕਿਰਪਾ ਕਰਿਆ। ਇਕ ਤਣਾਏ ਸਾਚੀ ਤਾਣੀ, ਨਾਲ ਧੋਏ ਸੋਹੰ ਸ਼ਬਦ ਸੱਚੀ ਬਾਣੀ, ਪ੍ਰਭ ਅਬਿਨਾਸ਼ੀ ਆਸਾ ਵਰਿਆ। ਗੁਰ ਪੂਰੇ ਮਿਲੇ ਜੀਵ ਪਰਾਨੀ, ਜਮ ਕੀ ਕਾਨ ਆਪ ਛੁਡਾਨੀ, ਲਾਗ ਚਰਨ ਜਗ ਤਰਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਮ੍ਰਿਤ ਆਤਮ ਸਚ ਭੰਡਾਰ, ਗੁਰਮੁਖ ਸਾਚੇ ਭਰਿਆ। ਸਚ ਭੰਡਾਰਾ ਹਰਿ ਭਰੀਜੇ। ਗੁਰਸਿਖ ਆਤਮ ਫੇਰ ਪਤੀਜੇ। ਦੇਵੇ ਦਰਸ ਹਰਿ ਨੈਣ ਤੀਜੇ। ਤਨ ਮਨ ਆਪਣੀ ਕਾਇਆ ਬੀਜ ਸਾਚਾ ਬੀਜ, ਗੁਰਸਿਖ ਆਪਣੀ ਦੇਹੀ ਆਤਮ ਬੀਜੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖ ਭੇਖ ਚਾਰੋਂ ਕੁੰਟ ਕੀਜੇ। ਚਾਰੋਂ ਕੁੰਟਾਂ ਇਕ ਅਕਾਰਾ। ਜੋਤ ਸਰੂਪੀ ਖੇਲ ਅਪਾਰਾ। ਲੋਆਂ ਪੁਰੀਆਂ ਖੰਡਾਂ ਬ੍ਰਹਿਮੰਡਾਂ, ਆਪੇ ਵਸੇ ਬਾਹਰਾ। ਅੰਡਜ ਜੇਰਜ ਉਤਭੁਜ ਸੇਤਜ, ਰੱਖੇ ਜੋਤ ਅਧਾਰਾ। ਗੁਰਮੁਖਾਂ ਦਰ ਜਾਏ ਭੱਜ ਭੱਜ, ਤਿੰਨਾਂ ਲੋਕਾਂ ਪਾਏ ਸਾਰਾ। ਗੁਰਮੁਖਾਂ ਹਰਿ ਪੜਦੇ ਕੱਜ ਕੱਜ, ਪਾਏ ਪੜਦਾ ਭਾਰਾ। ਕਲਜੁਗ ਜੀਵ ਜੂਠਾ ਝੂਠਾ ਭਾਂਡਾ ਜਾਣਾ ਭੱਜ, ਭੇਵ ਨਾ ਪਾਏ ਗਵਾਰਾ। ਅਗਨ ਜੋਤ ਵਿਚ ਜਾਣਾ ਦਜ, ਦੁੱਖ ਲੱਗੇ ਭਾਰਾ। ਗੁਰਮੁਖਾਂ ਅੰਮ੍ਰਿਤ ਪ੍ਰਭ ਦਰ ਪੀਣਾ ਰੱਜ, ਆਤਮ ਦੁੱਖੜਾ ਲੱਥੇ ਸਾਰਾ। ਸਚ ਸੁੱਚ ਵਿਚ ਜਾਣਾ ਸਜ, ਮਦਿਰਾ ਮਾਸ ਕਰ ਕਿਨਾਰਾ। ਸ਼ਬਦ ਤਾਲ ਜਾਏ ਵੱਜ, ਸੋਹੰ ਸੱਚੀ ਧੁਨਕਾਰਾ। ਭਾਂਡਾ ਭਰਮ ਜਾਏ ਭੱਜ, ਵੱਜੇ ਚੋਟ ਸਚ ਨਗਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪ੍ਰਗਟ ਹੋਏ ਦਰਸ ਦਿਖਾਏ ਨਿਹਕਲੰਕ ਨਰ ਅਵਤਾਰਾ। ਦਰਸ ਦਿਖਾਏ ਦੀਨ ਦਿਆਲਾ। ਗੁਰਮੁਖ ਤੇਰੀ ਆਪ ਕਰੇ ਪ੍ਰਿਤਪਾਲਾ। ਅੱਠੇ ਪਹਿਰ ਹੋਇਆ ਰਹੇ ਰਖਵਾਲਾ। ਜੋਤ ਸਰੂਪੀ ਸਾਚੀ ਸੇਜਾ ਮਾਣੇ, ਜਨ ਭਗਤਾਂ ਆਤਮ ਮਿਰਗਸ਼ਾਲਾ। ਆਪ ਚਲਾਏ ਆਪਣੇ ਭਾਣੇ, ਤੋੜੇ ਜਗਤ ਜੰਜ਼ਾਲਾ। ਆਪ ਭੁਲਾਏ ਰਾਜੇ ਰਾਣੇ, ਆਤਮ ਕਰੇ ਕੰਗਾਲਾ। ਭੱਜੇ ਫਿਰਨ ਬੇਮੁਹਾਣੇ, ਫਲ ਨਾ ਦਿਸੇ ਕਿਸੇ ਡਾਲਾ। ਲੱਭਦੇ ਫਿਰਦੇ ਸੁਘੜ ਸਿਆਣੇ, ਬੇਮੁਖਾਂ ਮੂੰਹ ਹੋਇਆ ਕਾਲਾ। ਗੁਰਮੁਖ ਸਾਚੇ ਸੰਤ ਜਨਾਂ, ਪ੍ਰਭ ਸਾਚਾ ਜਾਪ ਜਪਾਏ, ਸੋਹੰ ਸ਼ਬਦ ਸੁਖਾਲਾ। ਦੇਵੇ ਸੱਚਾ ਨਾਮ ਧਨਾ, ਕਰੇ ਮਾਲ ਮਾਲਾ। ਸ਼ਬਦ ਸੁਣਾਏ ਸੱਚਾ ਕੰਨਾ, ਤੋੜੇ ਹੰਕਾਰੀ ਸ਼ਾਲਾ। ਧਰਮ ਰਾਏ ਨਾ ਦਏ ਡੰਨਾ, ਪ੍ਰਭ ਅਬਿਨਾਸ਼ੀ ਸਾਚਾ ਭਾਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਬਣੇ ਸਚ ਦਲਾਲਾ। ਸਚ ਦਲਾਲ ਹੋਏ ਗੁਰ ਪੂਰਾ। ਕਰੇ ਹਲਾਲ ਸ਼ਬਦ ਧੁਨ ਤੂਰਾ। ਆਤਮ ਬਖ਼ਸ਼ੇ ਸਾਚਾ ਲਾਲ, ਸੋਹੰ ਸ਼ਬਦ ਸਾਚਾ ਨੂਰਾ। ਆਤਮ ਹੋਏ ਮਾਲਾ ਮਾਲ, ਕਿਰਪਾ ਕਰੇ ਸਤਿਗੁਰ ਪੂਰਾ। ਫਲ ਲਗਾਏ ਸਾਚੇ ਡਾਲ, ਕਿਸੇ ਹੱਥ ਨਾ ਆਵੇ ਵਿਚ ਬਹਿਸ਼ਤੀ ਹੂਰਾ। ਲੱਖ ਚੁਰਾਸੀ ਖਾਏ ਕਾਲ, ਨਾ ਮਿਲਿਆ ਸਾਚਾ ਨੂਰਾ। ਗੁਰਸਿਖ ਮਾਰੋ ਇਕੋ ਛਾਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰ ਕੇ ਜਾਏ ਕਾਰਜ ਪੂਰਾ। ਕਾਲ ਕਾਲ ਕਾਲ ਮਹਾਂਕਾਲ। ਕਾਲ ਕਾਲ ਕਾਲ ਨਾ ਕੋਈ ਸਕੇ ਸੁਰਤ ਸੰਭਾਲ। ਕਾਲ ਕਾਲ ਕਾਲ ਲਏ ਨਾਮ ਧਨ ਨਾ ਸੱਚਾ ਮਾਲ। ਕਾਲ ਕਾਲ ਕਾਲ ਬੇਮੁਖਾਂ ਲਾਏ ਡੰਨ, ਵਜਾਏ ਝੂਠਾ ਤਾਲ। ਅੰਤਮ ਕਲ ਕਰੇ ਖੰਨ ਖੰਨ, ਭੰਨੇ ਜਵਾਨੀ ਡਾਲ। ਬੇਮੁਖ ਜੀਵ ਆਤਮ ਅੰਨ੍ਹ, ਨਾ ਰਹੇ ਵਸਤ ਸੰਭਾਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਇਆ ਰੂਪੀ ਤਣਿਆ ਏਕਾ ਜਾਲ। ਕਾਲ ਕਾਲ ਕਾਲ ਕੁਲਵੰਤਾ। ਕਾਲ ਕਾਲ ਕਾਲ ਪ੍ਰਭ ਆਪ ਕਰਾਏ, ਸ੍ਰਿਸ਼ਟ ਸਬਾਈ ਹਰਿ ਭਗਵੰਤਾ। ਕਾਲ ਕਾਲ ਕਾਲ ਨੇੜ ਨਾ ਆਏ ਗੁਰਮੁਖ ਸਾਚੇ ਸੰਤਾ। ਕਾਲ ਕਾਲ ਕਾਲ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੱਖ ਚੁਰਾਸੀ ਝੋਲੀ ਪਾਏ, ਏਕਾ ਡੋਲੀ ਆਪ ਚਲਾਏ, ਬੇਮੁਖ ਉਤੇ ਸਰਬ ਚੜ੍ਹਾਏ ਚਾਰੋਂ ਕੁੰਟ ਜੀਵ ਜੰਤਾ। ਜਗਤ ਜੰਜ਼ਾਲਾ ਮਾਇਆ ਧਰੋਹ। ਕਲਜੁਗ ਜੀਵ ਕੰਗਾਲ, ਜਗਤ ਨਾਤਾ ਝੂਠਾ ਮੋਹ। ਨਾ ਰਿਹਾ ਵਕਤ ਸੰਭਾਲ, ਅੱਠੇ ਪਹਿਰ ਰਿਹਾ ਰੋ। ਅੰਤਮ ਵੇਲੇ ਹੋਏ ਕੰਗਾਲ, ਪੱਲੇ ਧੰਨ ਨਾ ਦਿਸੇ ਕੋ। ਡੂੰਘੀ ਕੰਦਰ ਮਾਰੇ ਛਾਲ, ਦਰ ਸੱਚੇ ਨਾ ਸਕੇ ਛੋਹ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਕਾਇਆ ਆਪ ਤਜਾਈ, ਵੀਹ ਸੌ ਬਿਕ੍ਰਮੀ ਛੱਬੀ ਪੋਹ। ਛੱਬੀ ਪੋਹ ਦੇਹ ਤਜਾਈ। ਅਚਰਜ਼ ਖੇਲ ਹਰਿ ਵਰਤਾਈ। ਚਾਰ ਮਹੀਨੇ ਨੌਂ ਦਿਨ ਗਿਣ ਗਿਣ ਲੰਘਾਈ। ਜੋਤੀ ਜੋਤ ਸਰੂਪ ਹਰਿ, ਪੰਚਮ ਜੇਠ ਅਚਰਜ਼ ਖੇਲ ਮਾਤ ਵਰਤਾਈ। ਪੰਚਮ ਜੇਠ ਜੋਤ ਜਗਾਈ। ਵਿਚ ਮਾਤ ਕਰੀ ਰੁਸ਼ਨਾਈ। ਗੁਰਮੁਖ ਸਾਚੇ ਲਏ ਜਗਾਈ। ਘਨਕਪੁਰੀ ਹਰਿ ਦਇਆ ਕਮਾਈ। ਗੁਰ ਸੰਗਤ ਸਾਚੀ ਸੰਗ ਰਲਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਗਤ ਅਵੱਲੜੀ ਰੀਤ ਚਲਾਈ। ਪਹਿਲਾ ਸਾਲ ਹਰਿ ਗੁਜਾਰੇ। ਕਰੇ ਜੋਤ ਸਤਿ ਚਮਤਕਾਰੇ। ਸਾਚਾ ਹੁਕਮ ਆਪ ਸੁਣਾਏ, ਬਣਾਏ ਦਰਬਾਰ ਇਕ ਅਪਾਰੇ। ਚਾਰ ਦਰ ਦਰਵਾਜੇ ਅੱਠ ਬਾਰੇ। ਜੋਤੀ ਜੋਤ ਸਰੂਪ ਹਰਿ, ਸਤਾਰਾਂ ਹਾੜ ਪਲੰਘ ਡਾਹਿਆ ਸਚ ਦਰਬਾਰੇ। ਸਚ ਦਰਬਾਰ ਆਪ ਸਜਾਇਆ। ਚਾਰ ਦਰਵਾਜੇ ਕੁੰਟ ਚਾਰੇ ਮੁਖ ਰਖਾਇਆ। ਵੇਖ ਵਿਚਾਰੇ ਸ੍ਰਿਸ਼ਟ ਸਬਾਈ ਤੇਰੇ ਦੁੱਖ, ਪੜਦਾ ਉਹਲਾ ਨਾ ਕੋਇ ਰਖਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਭਾਣਾ ਸਾਚਾ ਰਾਣਾ ਆਪੇ ਰਿਹਾ ਜਣਾਇਆ। ਦੂਜੇ ਸਾਲ ਦਇਆ ਹਰਿ ਧਾਰੇ। ਗੁਰਮੁਖਾਂ ਦੇਵੇ ਨਾਮ ਅਧਾਰੇ। ਖਾਣੀ ਬਾਣੀ ਰਸਨ ਉਚਾਰੇ। ਕੁਰਾਨ ਅੰਜੀਲਾਂ ਪਾਵੇ ਸਾਰੇ। ਵੇਦ ਪੁਰਾਨਾਂ ਪੜ੍ਹ ਪੜ੍ਹ ਹਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਖੇਲ ਅਪਾਰੇ। ਤੀਜੇ ਸਾਲ ਤਿੰਨੇ ਲੋਕ। ਏਕਾ ਚਲੇ ਸ਼ਬਦ ਸਲੋਕ। ਕੋਈ ਨਾ ਸਕੇ ਅੱਗੋਂ ਰੋਕ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਖੇਲ ਅਪਾਰੇ, ਆਪਣਾ ਗੇੜਾ ਆਪੇ ਲਾਇਆ, ਸ੍ਰਿਸ਼ਟ ਸਬਾਈ ਰਿਹਾ ਝੋਕ। ਚੌਥੇ ਸਾਲ ਚਰਨ ਗੁਰ ਧਰੇ। ਅੰਤਮ ਖੇਲ ਆਪੇ ਕਰੇ। ਸਚ ਦਵਾਰੇ ਹਰਿ ਜੀ ਖੜੇ। ਲੇਖ ਲਿਖਾਏ, ਵੇਖ ਵੇਖ ਸਰਬ ਉਠਾਏ, ਪਹਿਲੀ ਮਾਘੀ ਭੇਵ ਖੁਲ੍ਹਾਏ, ਗੁਰਸਿਖ ਅੱਗੇ ਸੀਸ ਝੁਕਾਏ, ਪ੍ਰਭ ਅਬਿਨਾਸ਼ੀ ਕਿਰਪਾ ਕਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਝੇ ਦੇਸ ਆਪਣੇ ਕਾਰਜ ਆਪੇ ਕਰੇ ਹਰੇ। ਆਪਣਾ ਕਾਜ ਆਪ ਰਚਾਇਆ। ਤਿੰਨ ਅੱਸੂ ਨੀਂਹ ਰਖਾਇਆ। ਸੋਹਣਾ ਮੰਦਰ ਇਕ ਬਣਾਇਆ। ਕਾਲਾ ਰਖਾਇਆ ਹਰਿ ਜੀ ਅੰਦਰ, ਅੰਧ ਅੰਧੇਰਾ ਜਗਤ ਕਰਾਇਆ। ਬੇਮੁਖਾਂ ਆਤਮ ਵੱਜਾ ਜੰਦਰ, ਨਾ ਕਿਸੇ ਤੁੜਾਇਆ। ਘਰ ਘਰ ਰੋਵਣ ਗਵਾਰੀ ਬੰਦਰ, ਹਾਹਾਕਾਰ ਕਰੇ ਬਿਲਲਾਇਆ। ਮਾਝੇ ਦੇਸ ਤੇਰੀ ਹੱਦ ਪੁਰੀ ਘਨਕ ਆਪ ਬਣਾਇਆ। ਪੁਰੀ ਘਨਕ ਹਰਿ ਖਿਚ ਲਕੀਰੇ। ਫਿਰੇ ਹਾਲ ਵਾਂਗ ਫ਼ਕੀਰੇ। ਨੀਂਹ ਰਖਾਏ ਧੀਰੇ ਧੀਰੇ। ਸਿਰੋਂ ਲਾਹੇ ਸਭ ਦੇ ਚੀਰੇ। ਇੱਕ ਦੂਜੇ ਨਾਲੋਂ ਵਿਛੜਨ ਵੀਰੇ। ਹਉਮੇ ਲੱਗੇ ਸਭ ਨੂੰ ਪੀੜੇ। ਸੰਤ ਮਨੀ ਸਿੰਘ ਲੇਖ ਲਿਖਾਇਆ, ਨਿਹਕਲੰਕ ਬੰਨ੍ਹੇ ਬੀੜੇ। ਸਾਚਾ ਸ਼ਬਦ ਲਿਖਾਏ ਆਪ, ਉਠਾਏ ਹਸਤ ਕੀੜੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇਮੁਖ ਜੀਵਾਂ ਆਪੇ ਪੀੜੇ। ਚੌਥੇ ਸਾਲ ਖੇਲ ਨਿਰਾਲੀ। ਆਪ ਉਠਾਏ ਘਟਾ ਕਾਲੀ। ਬੈਠੀ ਰਹੇ ਹੱਥਾਂ ਖ਼ਾਲੀ। ਲੁੱਟੀ ਜਾਏ ਵਡ ਵਡ ਧਨ ਮਾਲੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕ ਦੂਜੇ ਦੀ ਕਰੇ ਚਾਲੀ। ਚਲੇ ਚਾਲ ਹਰਿ ਨਿਰਾਲੀ। ਨਾ ਕੋਈ ਜਾਣੇ ਜੋਤ ਜਵਾਲੀ। ਨਾ ਕੋਈ ਬੂਝੇ ਜੀਵ ਅਕਾਲੀ। ਬੈਠੇ ਲੱਭਣ ਧਰਮਸ਼ਾਲੀ। ਫਲ ਨਾ ਦਿਸਿਆ ਕਿਸੇ ਡਾਲੀ। ਚਾਰੇ ਕੁੰਟਾਂ ਹੋਇਆ ਖ਼ਾਲੀ। ਕਰੇ ਖੇਲ ਦੋ ਜਹਾਨਾਂ ਵਾਲੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ, ਆਪੇ ਸਾਰ ਸਮਾਲੀ। ਪੰਜ ਸਾਲ ਪੰਜ ਪਿਆਰਾ। ਕਰੇ ਖੇਲ ਅਪਰ ਅਪਾਰਾ। ਸਾਚੀ ਜੋਤ ਆਪ ਜਗਾਏ, ਮਾਝੇ ਦੇਸ ਕਰੇ ਉਜਿਆਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਕਰਾਏ ਆਪਣਾ ਖੇਲ ਅਪਰ ਅਪਾਰਾ। ਛੇਵੇਂ ਸਾਲ ਹਰਿ ਮਾਝੇ ਦੇਸੇ। ਜੋਤ ਸਰੂਪੀ ਹਰਿ ਪ੍ਰਵੇਸ਼ੇ। ਸਾਚਾ ਸ਼ਬਦ ਕਰੇ ਆਦੇਸ਼ੇ। ਭੁੱਲੇ ਫਿਰਨ ਨਰ ਨਰੇਸ਼ੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਧਾਰੇ ਭੇਸੇ। ਸਾਲ ਸਤਵੇਂ ਖੇਲ ਰਚਾਇਆ। ਪੰਚਮ ਜੇਠ ਮਾਤ ਸੁਹਾਇਆ। ਸਪਤਮ ਜੇਠ ਖ਼ੁਸ਼ੀ ਮਨਾਇਆ। ਸਿੰਘ ਸਵਰਨ ਅੱਗੇ ਲਾਇਆ। ਧੁਰ ਦੀ ਬਾਣ ਮਾਣ ਗਵਾਇਆ। ਸਚ ਦਵਾਰੇ ਆਸਣ ਲਾਇਆ। ਭਗਤ ਭਗਵਾਨ ਮੇਲ ਮਿਲਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਖਾਣੀ ਬਾਣੀ ਰਾਹ ਚਲਾਇਆ। ਅੱਠਵੇਂ ਸਾਲ ਹਰਿ ਦਇਆ ਕਮਾਈ। ਦਸਵੇਂ ਚੇਤ ਕਰੇ ਰੁਸ਼ਨਾਈ। ਗੁਰਬਾਣੀ ਦੀ ਨੀਂਹ ਰਖਾਈ। ਜੋਤੀ ਜੋਤ ਸਰੂਪ ਹਰਿ, ਆਪਣੀ ਰਚਨਾ ਆਪ ਰਚਾਈ। ਨਾਵੇਂ ਨੌਕਾ ਇਕ ਚਲਾਈ। ਸੰਸਾਰ ਸਾਗਰ ਵਿਚ ਟਿਕਾਈ। ਕਾਇਆ ਪਾਣੀ ਗਾਗਰ ਆਪ ਭਰਾਈ। ਗੁਰਮੁਖ ਵਿਰਲੇ ਹੋਏ ਉਜਾਗਰ, ਆਏ ਹਰਿ ਸਰਨਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਫੜ ਫੜ ਬਾਹੋਂ ਉਪਰ ਲਏ ਚੜ੍ਹਾਈ। ਦਸਵੇਂ ਸਾਲ ਦਹਿ ਦਿਸ਼ ਵਿਚਾਰੇ। ਧਰਤ ਮਾਤ ਤੇਰੇ ਪਾਏ ਹਿੱਸੇ, ਕਰੇ ਖੇਲ ਅਪਾਰੇ। ਜੋਤ ਸਰੂਪੀ ਨਾ ਕਿਸੇ ਦਿਸੇ, ਭੁੱਲੇ ਜੀਵ ਗਵਾਰੇ। ਜੂਠੀ ਝੂਠੀ ਚੱਕੀ ਪੀਸੇ, ਨਾ ਦਿਸੇ ਹਰਿ ਕਰਤਾਰੇ। ਭੇਵ ਮਿਟਾਏ ਬੀਸ ਇਕੀਸੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰੇ। ਸਾਲ ਯਾਰਵੇਂ ਮਿਲਿਆ ਯਾਰ। ਪ੍ਰਭ ਅਬਿਨਾਸ਼ੀ ਸਚ ਭਤਾਰ। ਗੁਰ ਸੰਗਤ ਕਰਨ ਆਇਆ ਪਿਆਰ। ਦਰ ਘਰ ਸਾਚੇ ਹੋਇਆ ਮੰਗਤ, ਮੰਗੇ ਭਿਖ ਨਾਮ ਅਪਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਲ ਗਯਾਰਵੇਂ ਕਰੇ ਖੇਲ ਅਪਰ ਅਪਾਰ। ਸਾਲ ਗਯਾਰਵੇਂ ਮਿਟਦੀ ਜਾਏ ਚਾਰ ਯਾਰੀ। ਫਿਰਦੀ ਜਾਏ ਘਰ ਘਰ ਬਹਾਰੀ। ਰੋਂਦੇ ਫਿਰਨ ਨਰ ਨਾਰੀ। ਢਾਹੁੰਦੀ ਜਾਏ ਉਚ ਉਸਾਰੀ। ਵਹਿੰਦੇ ਵਹਿਣ ਵਹਿੰਦੀ ਜਾਏ ਸ੍ਰਿਸ਼ਟੀ ਸਾਰੀ। ਬੇਮੁਖਾਂ ਨੀਂਹ ਬਹਿੰਦੀ ਜਾਏ, ਇਕੋ ਲੱਗੇ ਧੱਕਾ ਭਾਰੀ। ਇਕੋ ਗਾਹ ਗਹਿੰਦੀ ਜਾਏ, ਉਤੇ ਲੱਗੇ ਸੁਹਾਗਾ ਭਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰੇ ਖੇਲ ਹਰਿ ਨਿਰੰਕਾਰੀ। ਚੜ੍ਹਿਆ ਸਚ ਪੰਚ ਪ੍ਰਧਾਨਾ। ਮਾਤਲੋਕ ਹੋਏ ਹਰਿ ਪ੍ਰਵਾਨਾ। ਹੱਥੀਂ ਆਇਆ ਬੰਨ੍ਹਣ ਗਾਨਾ। ਫੜ ਫੜ ਸ਼ਬਦ ਤੀਰ ਕਮਾਨਾ। ਸੋਹੰ ਚਲਾਏ ਸਚ ਨਿਸ਼ਾਨਾ। ਆਪ ਉਠਾਏ ਬਲੀ ਬਲਵਾਨਾ। ਵਿਚ ਬਿਠਾਏ ਸ਼ਬਦ ਬਬਾਣਾ। ਚਾਰੋਂ ਕੁੰਟ ਅਗਨ ਮੇਘ, ਹਰਿ ਆਪ ਬਰਸਾਨਾ। ਇਕ ਚਲਾਏ ਸ਼ਬਦ ਤੇਗ, ਫਤਿਹ ਡੰਕ ਆਪ ਵਜਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਏਕ ਅੰਕ ਰਖਾਨਾ। ਏਕਾ ਅੰਕ ਅੰਕ ਅਕਾਰਾ। ਵੱਜੇ ਡੰਕ ਸ਼ਬਦ ਅਪਾਰਾ। ਪ੍ਰਗਟ ਹੋਏ ਘਨਕਪੁਰ ਵਾਸੀ, ਜਗਤ ਕਰਾਏ ਹਾਹਾਕਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਲੇਖਾ ਆਪ ਚੁਕਾਏ, ਸਿਰੋਂ ਲਾਹੇ ਆਪਣਾ ਭਾਰਾ। ਭਾਰਾ ਤੇਰਾ ਹਰਿ ਲਾਹਵਣਾ। ਸੰਤ ਮਨੀ ਸਿੰਘ ਤੇਰਾ ਲਿਖਿਆ ਲੇਖ, ਪੂਰ ਕਰਾਵਣਾ। ਆਪਣੇ ਨੇਤਰ ਲੈਣਾ ਪੇਖ, ਨਾ ਕੋਈ ਕਿਸੇ ਛੁਡਾਵਣਾ। ਆਪੇ ਫੜ ਫੜ ਬੰਨ੍ਹੇ ਔਲੀਏ ਪੀਰ ਸ਼ੇਖ਼, ਮੁੱਲਾ ਮਸੀਤੋਂ ਬਾਹਰ ਕਢਾਵਣਾ। ਆਪੇ ਧਾਰੇ ਜੋਤ ਸਰੂਪੀ ਭੇਖ, ਲਾਲ ਰੰਗੀਲਾ ਸਾਚਾ ਮਾਹੀ ਧਰਤ ਮਾਤ ਲਾਲ ਕਰਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸੱਚਾ ਰੰਗ ਗੁਲਾਲ, ਗੁਰਮੁਖਾਂ ਆਤਮ ਆਪ ਚੜ੍ਹਾਵਣਾ। ਰੰਗੇ ਰੰਗ ਲਾਲ, ਬਣ ਹਰਿ ਲਲਾਰੀ। ਗੁਰਮੁਖ ਵੇਖੇ ਸਾਚੇ ਲਾਲ। ਕਰੇ ਸ਼ਬਦ ਪਿਆਰੀ। ਆਤਮ ਜੋਤੀ ਦੇਵੇ ਬਾਲ, ਹਉਮੇ ਕੱਢੇ ਜਗਤ ਬਿਮਾਰੀ। ਆਪੇ ਬਣੇ ਹਰਿ ਪ੍ਰਿਤਪਾਲ, ਜਾਏ ਪੈਜ ਸਵਾਰੀ, ਆਤਮ ਸੁਹਾਏ ਸਾਚਾ ਤਾਲ, ਅੰਮ੍ਰਿਤ ਭਰੇ ਭੰਡਾਰਾ ਭਾਰੀ। ਗੁਰਮੁਖਾਂ ਕਰੇ ਮਾਲਾ ਮਾਲ, ਦੇਵੇ ਸ਼ਬਦ ਖ਼ੁਮਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪ੍ਰਭ ਅਬਿਨਾਸ਼ੀ ਕਿਰਪਾ ਧਾਰੀ। ਲਾਲ ਰੰਗ ਰੰਗ ਰੰਗੀਲਾ। ਕਲਜੁਗ ਆਇਆ ਕਰ ਕਰ ਹੀਲਾ। ਨਾਲ ਲਿਆਇਆ ਸ਼ਬਦ ਤੀਲਾ। ਢਾਹੁਣ ਆਇਆ ਉਚਾ ਟੀਲਾ। ਹਿਲਾਉਣ ਆਇਆ ਹੰਕਾਰੀ ਕਿਲ੍ਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਛੈਲ ਛਬੀਲਾ। ਹਰਿ ਉਠਾਈ ਗੁਰਸਿਖਾਂ ਖਾਰੀ ਹੈ। ਗੁਰ ਸੰਗਤ ਸੱਚੀ ਹਰੀ ਕਿਆਰੀ ਹੈ। ਘਰ ਘਰ ਦਵਾਉਂਦੀ ਗਈ ਬਹਾਰੀ ਹੈ। ਬਿਰਧ ਬਾਲ ਜਵਾਨਾਂ ਲੱਗੀ ਤਨ ਖੁਆਰੀ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ ਸਾਚੇ ਹਰਿ, ਆਏ ਚਲ ਦਵਾਰੀ ਹੈ। ਸੱਚਾ ਰੋਗ ਇਕ ਗਵਾਣਾ। ਪ੍ਰਭ ਅਬਿਨਾਸ਼ੀ ਦਰਸ ਦਿਖਾਣਾ। ਹਉਮੇ ਵਿਚੋਂ ਰੋਗ ਗਵਾਣਾ। ਝੂਠੀ ਮਮਤਾ ਕਢ ਵਖਾਣਾ। ਸਾਚੇ ਦਰ ਬਣਾਏ ਇਕ ਟਿਕਾਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰੋਗਾਂ ਸੋਗਾਂ ਚਿੰਤ ਮਿਟਾਣਾ। ਹਉਮੇ ਰੋਗ ਜੋ ਗਵਾਏ। ਸਾਚਾ ਜੋਗ ਝੋਲੀ ਪਾਏ। ਦਰਸ ਅਮੋਘ ਹਰਿ ਦਿਖਾਏ। ਕਰਮ ਵਿਜੋਗ ਮੇਟ ਮਿਟਾਏ। ਸਤਿ ਸੰਜੋਗ ਆਪ ਕਰਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰਸਨਾ ਗਾਏ। ਲੱਗਾ ਰੋਗ ਆਤਮ ਭਾਰਾ। ਅੱਠੇ ਪਹਿਰ ਹਾਹਾਕਾਰਾ। ਦਿਸ ਨਾ ਆਏ ਹਰਿ ਨਿਰੰਕਾਰਾ। ਜੀਆਂ ਜੰਤਾਂ ਲੱਗਾ ਪਿਆਰਾ। ਆਦਿਨ ਅੰਤ ਸਚ ਭੁਲਾਇਆ, ਵਧਿਆ ਮੋਹ ਹੰਕਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਹਿਕਮਤ ਆਪੇ ਜਾਣੇ, ਰੋਗ ਗਵਾਏ ਸਾਚਾ ਕਰਤਾਰਾ। ਸਾਚੀ ਦੇਵੇ ਨਾਮ ਦਵਾਈ। ਗੁਰਮੁਖ ਸਾਚੇ ਰਸਨਾ ਖਾਈ। ਕਾਇਆ ਰੋਗ ਸਰਬ ਮਿਟਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੱਠੇ ਪਹਿਰ ਰਸਨ ਧਿਆਈ। ਇਕ ਮੰਗਿਆ ਨਾਮ ਕ੍ਰਿਪਾਲ ਹੈ। ਸੁਖੀ ਹੋਵੇ ਵਾਲ ਵਾਲ ਹੈ। ਧੀਆਂ ਪੁੱਤਰ ਭੈਣ ਭਾਈ, ਝੂਠੇ ਦਿਸੇ ਜਗਤ ਜੰਜ਼ਾਲ ਹੈ। ਚਾਰੋਂ ਕੁੰਟ ਦਿਸੇ ਖਾਲੀ, ਵੇਲੇ ਅੰਤ ਕੰਗਾਲ ਹੈ। ਗੁਰਮੁਖ ਸਾਚੇ ਸੰਤ ਜਨ, ਤੇਰੇ ਅੰਦਰ ਸੱਚਾ ਮਾਲ ਹੈ। ਕਾਇਆ ਭਾਂਡਾ ਕੱਚਾ ਵਿਚ ਆਪਣੀ ਸੰਭਾਲ ਹੈ। ਇਕੋ ਰਾਮ ਹਰਿ ਜੀ ਸੱਚਾ, ਕਰੇ ਅੰਤ ਰਖਵਾਲ ਹੈ। ਮਾਇਆ ਅਗਨ ਜਗਤ ਮੱਚਾ, ਦੁਖੀ ਵਾਲ ਵਾਲ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕ ਸੁਣਾਏ ਬਚਨ ਸੱਚਾ, ਚਰਨ ਪ੍ਰੀਤੀ ਨਿਭੇ ਨਾਲ ਨਾਲ ਹੈ। ਮੰਗੋ ਮੰਗ ਇਕ ਭਿਖਾਰੀ। ਚਰਨ ਪ੍ਰੀਤੀ ਅੰਤਮ ਵਾਰੀ। ਚਹੁੰ ਜੁਗਾਂ ਤੋਂ ਰਹੇ ਨਿਆਰੀ। ਤਿੰਨਾਂ ਲੋਕਾਂ ਵਸੇ ਬਾਹਰੀ। ਖਿੱਚ ਲੈ ਜਾਏ ਸਚ ਦਰਬਾਰੀ। ਦੁੱਖ ਰੋਗ ਨਾ ਲੱਗੇ ਭਾਰੀ। ਤਨ ਨਾ ਛੋਹੇ ਕੋਇ ਬਿਮਾਰੀ। ਆਤਮ ਨਿਵਾਰੇ ਦੁਖੜਾ ਭਾਰੀ। ਜਗੇ ਜੋਤ ਹਰਿ ਨਿਰੰਕਾਰੀ। ਕਿਰਪਾ ਕਰੇ ਪ੍ਰਭ ਆਪ ਗਿਰਧਾਰੀ। ਜੋ ਜਨ ਆਏ ਚਲ ਦਵਾਰੀ। ਕਰੇ ਉਜਿਆਰੀ ਕਾਇਆ ਮਹੱਲ ਸਚ ਅਟਾਰੀ। ਛੱਤੀ ਰਾਗ ਆਪ ਉਪਜਾਏ, ਗੁਰਮੁਖ ਤੇਰੇ ਕੰਨ ਸੁਣਾਏ, ਅੱਠੇ ਪਹਿਰ ਰਹੇ ਧੁਨਕਾਰੀ। ਮੁਨ ਸੁਨ ਤੇਰੀ ਆਪ ਪੁਣ ਛਾਣ, ਛਾਣ ਪੁਣ ਹਰਿ ਦਏ ਕਰਾਏ। ਆਪੇ ਲਾਹੇ ਦੂਈ ਦਵੈਤੀ ਵਡੀ ਬਿਮਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਹੁਕਮ ਆਪ ਸੁਣਾਏ, ਏਕਾ ਮੰਗੇ ਚਰਨ ਪਿਆਰੀ। ਚਰਨ ਪ੍ਰੀਤੀ ਸਾਚਾ ਨਾਤਾ। ਘਰ ਘਰ ਬੈਠਿਆਂ ਦੇਵੇ ਸੱਚੀਆਂ ਸੁਗਾਤਾਂ। ਨਾ ਕੋਈ ਭਾਈ ਨਾ ਕੋਈ ਭੈਣ ਭਰਾਤਾ। ਰਸਨਾ ਕਿਸੇ ਨਾ ਸਕੇ ਕਹਿਣ, ਅੰਤਮ ਵੇਲੇ ਪੁੱਛੇ ਵਾਤਾ। ਗੁਰਮੁਖ ਸਾਚੇ ਸੰਤ ਜਨਾਂ, ਪ੍ਰਭ ਅਬਿਨਾਸ਼ੀ ਆਪੇ ਪਿਤਾ ਆਪੇ ਮਾਤਾ। ਪ੍ਰਭ ਅਬਿਨਾਸ਼ੀ ਚਿੱਟੇ ਅਸਵ ਹੋ ਅਸਵਾਰ, ਆਵੇ ਜਾਵੇ ਪੁਰਖ ਬਿਧਾਤਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਸੰਗਤ ਸਾਚੀ ਇਕੋ ਹੁਕਮ ਸੁਣਾਏ, ਮੰਗੋ ਸੋਹੰ ਸਾਚਾ ਜਾਪਾ। ਸਚ ਬੀਮਾਰ ਵਡਾ ਰੋਗੀ। ਅੱਠੇ ਪਹਿਰ ਧੁਰਦਰਗਾਹੀ ਸਚ ਸੰਜੋਗੀ। ਭੁੱਖ ਤ੍ਰਿਸ਼ਨਾ ਬਲਦੀ ਅੱਗ ਹੈ। ਤੱਤੀ ਵਾ ਵਗਦੀ ਜਗ ਹੈ। ਕਾਇਆ ਕੁੱਲੇ ਰਹੇ ਦੱਗ ਹੈ। ਗੁਰਮੁਖ ਆਏ ਤੇਰੇ ਦਰ, ਦੂਰ ਦੁਰਾਡੇ ਸਦ ਹੈ। ਅੱਗੇ ਬੈਠਾ ਹਰਿ ਜੀ ਦਿਸੇ, ਸਿੰਘ ਸਿੰਘਾਸਣ ਰਿਹਾ ਸਜ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਗੁਰ ਸੰਗਤ ਤੇਰੀ ਰੱਖਣ ਆਇਆ ਲਜ ਹੈ। ਸਾਚਾ ਰੋਗ ਕਿਵੇਂ ਗਵਾਈ ਦਾ। ਪਹਿਲੋਂ ਚਰਨ ਪਿਆਰ ਪਾਈ ਦਾ। ਫਿਰ ਕਰਨਾ ਦਰਸ ਸੱਚੇ ਮਾਹੀ ਦਾ। ਫਿਰ ਮਸਤਕ ਜੋਤੀ ਨੂਰ ਜਗਾਈ ਦਾ। ਵੇਖੋ ਰੰਗ ਹਰਿ ਰਘੁਰਾਈ ਦਾ। ਬਹੱਤਰ ਨਾੜਾਂ ਹਰਿ ਵਸਾਈ ਦਾ। ਜੰਗਲ ਜੂਹ ਵਿਚ ਪਹਾੜਾਂ, ਆਪਣੇ ਸੰਗ ਰਖਾਈ ਦਾ। ਤਨ ਸਾੜੇ ਜੇਠ ਤੱਤੀ ਅਗਨੀ ਹਾੜਾ, ਅੰਮ੍ਰਿਤ ਠੰਡੀ ਧਾਰ ਵਹਾਈਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰਸਨਾ ਨਾਲ ਜੋ ਧਿਆਈ ਦਾ। ਰਸਨਾ ਗਾਓ ਸਹਿਜ ਸੁਭਾਓ। ਹਉਮੇ ਰੋਗ ਸਰਬ ਗਵਾਓ। ਕਿਰਪਾ ਕਰ ਹਰਿ ਰਘੁਰਾਓ। ਮਾਤਾ ਕੁੱਖੜੀ ਸੁਫਲ ਕਰਾਓ। ਭੁੱਖ ਲਹਿ ਜਾਏ, ਉਜਲ ਮੁਖੜੀ ਵਿਚ ਮਾਤ ਕਰਾਓ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਜਨ ਰਸਨਾ ਗਾਓ। ਗਹਿਰ ਗੰਭੀਰਾ ਆਪੇ ਕਰੇ ਠੰਡਾ ਸਰੀਰਾ। ਸ਼ਬਦ ਦੇਵੇ ਸਾਚੀ ਧੀਰਾ। ਵਿਚੋਂ ਮਾਰੇ ਹਉਮੇ ਕੀੜਾ। ਖਾਈ ਜਾਏ ਹੱਡੀ ਰੀੜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਸੰਗਤ ਤੇਰਾ ਬੰਨ੍ਹਣ ਆਇਆ ਬੀੜਾ। ਰੋਗ ਤਨ ਜਗਤ ਵਧਾਇਆ। ਪ੍ਰਭ ਅਬਿਨਾਸ਼ੀ ਇਕ ਭੁਲਾਇਆ। ਝੂਠਾ ਨਾਤਾ ਜਗਤ ਬੰਧਾਇਆ। ਸਾਚਾ ਦਾਤਾ ਦਿਸ ਨਾ ਆਇਆ। ਬੈਠਾ ਰਹੇ ਇਕ ਇਕਾਂਤਾ, ਕਾਇਆ ਕੋਠੜੀ ਡੇਰਾ ਲਾਇਆ। ਨੇਤਰ ਮੀਟ ਅੰਦਰ ਮਾਰੋ ਝਾਤਾ, ਜੋਤ ਸਰੂਪੀ ਡਗਮਗਾਇਆ। ਪਾੜ ਆਇਆ ਗਗਨ ਦੀਆਂ ਛਾਤਾਂ, ਗੁਰਮੁਖ ਸਾਚੇ ਵਿਚ ਸਮਾਇਆ। ਕਲਜੁਗ ਮਿਟਾਏ ਅੰਧੇਰੀ ਰਾਤਾ, ਸਤਿਜੁਗ ਸਾਚਾ ਚੰਦ ਚੜ੍ਹਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਮ੍ਰਿਤ ਸਾਚਾ ਜਾਮ ਪਿਆਇਆ। ਹਉਮੇ ਰੋਗ ਗੁਰ ਦਰ ਗਵਾਣਾ। ਸਿਰ ਤੇ ਮੰਨਣਾ ਪੈਣਾ ਭਾਣਾ। ਸ਼ਾਹ ਸੁਲਤਾਨ ਵਡ ਰਾਜ ਰਾਜਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧਰੇ ਜੋਤ ਸ੍ਰੀ ਭਗਵਾਨਾ। ਰੋਗੀਆਂ ਰੋਗ ਗਵਾਈ ਜਾ। ਅੰਮ੍ਰਿਤ ਜਾਮ ਪਿਆਈ ਜਾ। ਸੋਹੰ ਸਾਚਾ ਨਾਮ ਧਿਆਈ ਜਾ। ਫੜ ਫੜ ਬਾਹੋਂ ਉਠਾਈ ਜਾ। ਸਾਚੇ ਰਾਹੇ ਪਾਈ ਜਾ। ਸੰਤ ਮਨੀ ਸਿੰਘ ਤੇਰਾ ਦਵਾਰਾ, ਆਪਣੇ ਹੱਥੀਂ ਵਖਾਈ ਜਾ। ਆਪ ਵਖਾਈਂ ਘਰ ਬਾਹਰ, ਜਿਥੇ ਹਰਿ ਜੀ ਬਹਾਈਦਾ। ਅੰਮ੍ਰਿਤ ਵਗੇ ਸੋਮਾ ਧਾਰ, ਕਾਇਆ ਠੰਡੀ ਠਾਰ ਕਰਾਈ ਜਾ। ਕਵਲ ਨਾਭ ਹੋਏ ਉਜਿਆਰ, ਅੰਮ੍ਰਿਤ ਮੁਖ ਚੁਆਈ ਜਾ। ਉਤੋਂ ਲੱਥੇ ਸਿਰ ਦੇ ਭਾਰ, ਚਰਨੀਂ ਸੀਸ ਨਿਵਾਈਦਾ। ਪ੍ਰਭ ਅਬਿਨਾਸ਼ੀ ਮਿਲੇ ਸਚ ਭਤਾਰ, ਅੱਗੇ ਬਹਿ ਦਰਸ਼ਨ ਪਾਈਦਾ। ਗੁਰਮੁਖ ਸੁਲੱਖਣੀ ਨਾਰ, ਸਾਚੀ ਸੇਜਾ ਕੰਤ ਹੰਢਾਈ ਜਾ। ਪ੍ਰਭ ਅਬਿਨਾਸ਼ੀ ਦੱਸੇ ਧਾਰ, ਕਿਵੇਂ ਪੀਆ ਮਨਾਈ ਦਾ। ਨਿਹਕਲੰਕ ਲਿਆ ਅਵਤਾਰ, ਪੰਚਮ ਜੇਠ ਖ਼ੁਸ਼ੀਆਂ ਨਾਲ ਮਨਾਈ ਦਾ। ਸਾਚੀ ਕਰੇ ਹਰਿ ਜੀ ਕਾਰੀ। ਦੇਵੇ ਨਾਮ ਸੱਚੀ ਇਕ ਖ਼ੁਮਾਰੀ। ਲਾਹੇ ਤਨ ਜੂਠ ਝੂਠ ਹਰਿ ਬਿਮਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਜਨ ਆਏ ਚਲ ਦਵਾਰੀ । ਲਾਹੇ ਦੁੱਖ ਹਰਿ ਭਗਵਾਨੇ। ਬਿਰਧ ਬਾਲ ਜਵਾਨ ਨਾ ਕੋਈ ਪਛਾਨੇ। ਏਕਾ ਜਾਮ ਸਰਬ ਪਿਲਾਨੇ। ਨਾ ਕੋਈ ਮੰਗੇ ਦਾਮ। ਸੁੱਕੇ ਚਾਮ ਹਰੇ ਕਰਾਏ ਪੂਰ ਕਰਾਏ ਕਾਮ। ਜੋ ਜਨ ਚਰਨ ਧਿਆਨ ਰਖਾਏ, ਮਿਟੇ ਅੰਧੇਰੀ ਸ਼ਾਮ। ਆਤਮ ਸਾਚੀ ਜੋਤ ਜਗਾਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਾਇਆ ਤਨ ਅੰਦਰ ਸਾਚੇ ਮੰਦਰ, ਏਕਾ ਜੋਤੀ ਰਾਮ। ਸਾਚਾ ਰੋਗ ਗੁਰ ਦਰ ਗਵਾਈਏ। ਪੂਰੇ ਗੁਰ ਦਾ ਦਰਸ਼ਨ ਪਾਈਏ। ਗੁਰ ਸੰਗਤ ਸੇਵ ਕਮਾਈਏ। ਭੈਣ ਭਾਈ ਸਰਬ ਬਣ ਜਾਈਏ। ਨੇਤਰ ਖੋਲ੍ਹ ਨਾ ਕਿਸੇ ਤਕਾਈਏ। ਕਾਮ ਕਰੋਧ ਦੂਰ ਕਰਾਈਏ। ਹਿਰਦਾ ਸੋਧ ਗੁਰ ਚਰਨ ਆਈਏ। ਅਗਾਧ ਬੋਧ ਸ਼ਬਦ ਕੰਨ ਪਾਈਏ। ਵਡ ਦਾਤਾ ਜੋਧਨ ਜੋਧ, ਏਕਾ ਸਰਨ ਰਖਾਈਏ। ਸਾਚਾ ਸ਼ਬਦ ਦੇਵੇ ਧਰਵਾਸ, ਲੱਖ ਚੁਰਾਸੀ ਗੇੜ ਕਟਾਈਏ। ਨਿਜ ਘਰ ਆਤਮ ਰੱਖੇ ਵਾਸ, ਆਤਮ ਜੋਤੀ ਆਪ ਜਗਾਈਏ। ਲਾਏ ਕੌਲ ਵਿਚ ਪਰਭਾਸ, ਕਾਇਆ ਚੰਦਨ ਰੱਖ ਬਣਾਈਏ। ਅੰਤਮ ਵੇਲਾ ਹੋਣਾ ਨਾਸ, ਪ੍ਰਭ ਅਬਿਨਾਸ਼ੀ ਨਾ ਮਨੋਂ ਭੁਲਾਈਏ। ਅੱਠੇ ਪਹਿਰ ਰਹੀਏ ਦਾਸ, ਜਿਸ ਦਾ ਦਿਤਾ ਪੀਏ ਖਾਈਏ। ਰਸਨਾ ਜਪੀਏ ਸਵਾਸ ਸਵਾਸ, ਮਾਨਸ ਜਨਮ ਕਰਾਈਏ ਰਾਸ, ਸਿਰ ਸਾਚਾ ਛਤਰ ਝੁਲਾਈਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਜ ਘਰ ਆਤਮ ਰੱਖੇ ਵਾਸ, ਅੰਦਰ ਬੈਠਾ ਦਰਸ਼ਨ ਪਾਈਏ। ਅੰਦਰ ਵੇਖ ਵਿਚਾਰੋ। ਪ੍ਰਭ ਅਬਿਨਾਸ਼ੀ ਸਚ ਭਤਾਰੋ। ਆਤਮ ਆਸਣ ਸਾਚੀ ਸੇਜਾ, ਸੁੱਤਾ ਪੈਰ ਪਸਾਰੋ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਸੰਤ ਜਨੋਂ, ਕਰੋ ਸੱਚਾ ਇਕ ਪਿਆਰੋ। ਆਤਮ ਸੇਜਾ ਹਰਿ ਵਿਛਾਈਆ। ਉਤੇ ਸੁੱਤਾ ਹਰਿ ਰਘੁਰਾਈਆ। ਮਾਇਆ ਪੜਦਾ ਇਕ ਰਖਾਈਆ। ਬੇਮੁਖਾਂ ਦਿਸ ਨਾ ਆਈਆ। ਗੁਰਸਿਖਾਂ ਆਤਮ ਵਜੇ ਵਧਾਈਆ। ਜਿਸ ਦੂਈ ਦਵੈਤੀ ਦੂਰ ਕਰਾਈਆ। ਨਾ ਕੋਈ ਸ਼ਰਅ ਨਾ ਹਦਾਇਤੀ, ਨਾ ਕੋਈ ਔਖਾ ਮਾਰਗ ਲਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸੱਚਾ ਇਕੋ ਰਾਗ, ਸਭਨਾਂ ਸਿਰ ਰੱਖੇ ਵਡਿਆਈਆ। ਸੋਹੰ ਰਾਗ ਇਕ ਸੁਣਾਇਆ। ਰਾਗ ਛਤੀਸਾ ਮਾਣ ਗਵਾਇਆ। ਨਾ ਕੋਈ ਕਰੇ ਪ੍ਰਭ ਸਾਚੇ ਦੀ ਸਾਚੀ ਰੀਸਾ, ਰਾਜ ਤਾਜ ਸਾਜ ਬਾਜ ਜਗਤ ਕਾਜ ਆਪਣੇ ਹੱਥ ਰਖਾਇਆ। ਜਿਸ ਜਨ ਮਾਰੇ ਸ਼ਬਦ ਅਵਾਜ਼, ਸੋਇਆ ਲਏ ਜਗਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿ ਪ੍ਰਗਟ ਹੋਇਆ ਦੇਸ ਮਾਝ, ਬੇਮੁਖਾਂ ਗੂੜ੍ਹੀ ਨੀਂਦ ਸਵਾਇਆ। ਸਾਚੀ ਡੋਲੀ ਹਰਿ ਬਣਾਈਆ। ਚਾਰ ਕਹਾਰ ਚਾਰੇ ਜੁਗ ਰਖਾਈਆ। ਉਤੇ ਲਾਲ ਪਾਏ ਪੜਦਾ, ਸਾਚਾ ਚੋਲਾ ਤਨ ਛੁਹਾਈਆ। ਕਲਜੁਗ ਲੱਖ ਚੁਰਾਸੀ ਝੂਠੀ ਨਾਰੀ, ਇਹਦੇ ਵਿਚ ਬਹਾਈਆ। ਹਰਿ ਚੁਕਾਏ ਪੰਡ ਭਾਰੀ, ਨਾ ਸਕੇ ਇਹ ਉਠਾਈਆ। ਤੋਰੀ ਜਾਏ ਵਾਰੋ ਵਾਰੀ, ਚਾਰੇ ਕੁੰਟ ਫਿਰਾਈਆ। ਫੇਰੀ ਜਾਏ ਮਗਰ ਬਹਾਰੀ, ਲਾੜੀ ਮੌਤ ਮਗਰ ਲਗਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਚਰਜ਼ ਮਾਇਆ ਆਪਣੀ ਆਪ ਵਰਤਾਈਆ। ਲੱਖ ਚੁਰਾਸੀ ਨਾਰੀ, ਡੋਲੇ ਪਾਈ ਰੋਨੀ। ਇਕ ਇਕੱਲੀ ਜੂਠ ਝੂਠ ਦਿਸੇ ਨਾਲ ਇਕੋ ਚੁੰਨੀ। ਅੰਤਮ ਵੇਲੇ ਨਾ ਕੋਈ ਸੁਹੇਲ ਬਨੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਪਾਇਆ, ਆਪੇ ਘੜੇ ਆਪੇ ਜਾਏ ਭੰਨੀ। ਡੋਲੀ ਚੁੱਕਣ ਚਾਰ ਕੁਹਾਰ। ਲੱਖ ਚੁਰਾਸੀ ਰੋਵੇ ਧਾਹਾਂ ਮਾਰ। ਕਰ ਬੰਦ ਖ਼ਲਾਸੀ, ਹਰਿ ਕਰਤਾਰ। ਪਈ ਫਾਂਸੀ, ਧਰਮ ਰਾਏ ਦੇ ਸਚ ਦਵਾਰ। ਕਲਜੁਗ ਕਰਦੇ ਰਹੇ ਹਾਸੀ ਮਦਿਰਾ ਮਾਸੀ, ਨਿਹਕਲੰਕ ਲਿਆ ਅਵਤਾਰ। ਬਣੇ ਧਰਮ ਰਾਏ ਦੀ ਦਾਸੀ, ਸਿਰ ਚੁਕਿਆ ਡਾਹਢਾ ਭਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕੋ ਧੱਕਾ ਆਪੇ ਲਾਇਆ, ਸਕੇ ਨਾ ਕੋਈ ਖਲ੍ਹਾਰ। ਲੱਖ ਚੁਰਾਸੀ ਪਾਵੇ ਹਾਵੇ, ਵੇਲੇ ਅੰਤ ਨਾ ਕੋਈ ਛੁਡਾਵੇ। ਝੂਠੇ ਬੱਧੇ ਕਲਜੁਗ ਦਾਅਵੇ। ਧਰਮ ਰਾਏ ਅਠਾਈ ਕੁੰਡਾਂ ਆਪ ਭਰਾਵੇ। ਛੋਟਾ ਬਾਲਾ ਸਿੰਘ ਮਨਜੀਤ, ਆਪਣੀ ਹੱਥੀਂ ਬੂਹਾ ਲਾਹਵੇ। ਲੱਖ ਚੁਰਾਸੀ ਗਿਆ ਜੀਤ, ਇੰਦਰਪੁਰੀ ਵਿਚ ਡੇਰਾ ਲਾਵੇ। ਆਪੇ ਢਾਹੇ ਮੰਦਰ ਮਸੀਤ, ਨਿਹਕਲੰਕ ਸਾਚਾ ਡੰਕ ਇਕ ਵਜਾਵੇ। ਜਗਤ ਚਲਾਏ ਸਾਚੀ ਰੀਤ, ਪਹਿਲੀ ਹਾੜੀ ਨੀਂਹ ਰਖਾਵੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਾਰਾਂ ਹਾੜ ਦਿਨ ਖ਼ੁਸ਼ੀਆਂ ਨਾਲ ਮਨਾਵੇ। ਪਹਿਲੀ ਹਾੜੀ ਨੀਂਹ ਰਖਾਉਣੀ। ਸਤਿ ਸਰੂਪੀ ਇੱਟ ਲਗਾਉਣੀ। ਸਿੰਘ ਗੁਰਮੁਖ ਜੋ ਲਾਈ ਮੇਖ, ਪ੍ਰਭ ਅਬਿਨਾਸ਼ੀ ਪੂਰ ਕਰਾਉਣੀ। ਸਾਢੇ ਤਿੰਨ ਹੱਥ ਧਰਤੀ ਵੇਖ, ਚਾਰੋਂ ਤਰਫ ਲਕੀਰ ਲਗਾਉਣੀ। ਨੇਤਰ ਲੈਣਾ ਵੇਖ, ਚੜ੍ਹਦੇ ਪਾਸੇ ਮੁਖ ਰਖਾਉਣੀ। ਸਾਚੀ ਬਣਤ ਹਰਿ ਬਣਾ, ਲਾਲ ਚੋਲੀ ਗਲ ਵਿਚ ਪਾਉਣੀ। ਗੁਰ ਸੰਗਤ ਸਾਚੀ ਸੇਵ ਕਮਾ, ਪੱਕੀ ਰਹੇ ਤੇਰੀ ਹਾੜੀ ਸਾਉਣੀ। ਚਰਨ ਪ੍ਰੀਤੀ ਏਕਾ ਦਿਸੇ, ਨਾ ਹੋਰ ਕੋਈ ਅੜਾਉਣੀ। ਆਪ ਤੋੜੇ ਜਗਤ ਜੰਜ਼ਾਲ, ਜਿਸ ਨੇ ਸਾਚੀ ਬਣਤ ਬਣਾਉਣੀ। ਗੁਰ ਸੰਗਤ ਨਾ ਹੋਏ ਕਦੇ ਕੰਗਾਲ, ਸਾਚੀ ਝੋਲੀ ਨਾਮ ਭਰਾਉਣੀ। ਫਲ ਲਗਾਉਣਾ ਸਾਚੇ ਡਾਲ, ਪਹਿਲੀ ਹਾੜ ਦਇਆ ਕਮਾਉਣੀ। ਸ੍ਰਿਸ਼ਟ ਸਬਾਈ ਦਲੇ ਜਿਉਂ ਦਾਲ, ਅਚਰਜ਼ ਖੇਲ ਕਰ ਵਖਾਉਣੀ। ਆਪੇ ਚਲੇ ਅਵੱਲੜੀ ਚਾਲ, ਗੁਰ ਸੰਗਤ ਰੱਖੇ ਨਾਲ ਨਾਲ, ਬੇਮੁਖ ਜੀਵਾਂ ਖ਼ਾਕ ਉਡਾਉਣੀ। ਸਿੰਘ ਮਨਜੀਤ ਧੋਏ ਦਾਗ ਛੋਟੇ ਬਾਲ, ਪ੍ਰਭ ਅਬਿਨਾਸ਼ੀ ਕਿਰਪਾ ਧਾਰ, ਤੇਰੀ ਇਕ ਬਣਤ ਬਣਾਉਣੀ। ਸਾਚੀ ਨੀਂਹ ਦੇਵੇ ਰੱਖ। ਲੱਖ ਚੁਰਾਸੀ ਵਿਚੋਂ ਵੱਖ। ਚਾਰੋਂ ਕੁੰਟ ਦਿਸਣ ਭੱਖ। ਗੁਰਮੁਖ ਸਾਚੇ ਲਏ ਰੱਖ। ਸ੍ਰਿਸ਼ਟ ਸਬਾਈ ਜਾਏ ਮਥ। ਸ਼ਬਦ ਸਰੂਪੀ ਪਾਏ ਨੱਥ। ਗੁਰਮੁਖ ਸਾਚੇ ਸੰਤ ਜਨਾਂ, ਸਗਲ ਵਸੂਰੇ ਜਾਇਣ ਲਥ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਜੋਤ ਜਗਾਈ, ਸਰਬ ਕਲਾ ਸਮਰੱਥ। ਪ੍ਰਭ ਅਬਿਨਾਸ਼ੀ ਕਿਰਪਾ ਕਰ, ਮਨ ਸਾਚੇ ਧੀਰ ਧਰੀਜੇ। ਸੋਹੰ ਦੇਵੇ ਸਾਚਾ ਵਰ, ਆਤਮ ਜੀਵ ਫੇਰ ਪਤੀਜੇ। ਸਾਚੀ ਵਸਤ ਵਿਚ ਧਰ, ਸੋਹੰ ਬੀਜ ਸਾਚਾ ਬੀਜੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੱਠੇ ਪਹਿਰ ਗੁਰਸਿਖ ਸਾਚੇ ਤੇਰੀ ਖੜਿਆ ਰਹੇ ਆਤਮ ਦਰ ਦਹਿਲੀਜੇ। ਸ਼ਬਦ ਭੰਡਾਰਾ ਵੰਡ, ਆਤਮ ਦੁੱਖ ਦੁਖਦਾਈ ਹੈ। ਆਤਮ ਤੋੜ ਘਮੰਡ, ਕਾਮ ਕਰੋਧ ਹੰਕਾਰ ਗਵਾਈ ਹੈ। ਕਾਇਆ ਤਨ ਝੂਠਾ ਘਮੰਡ, ਆਤਮ ਵਸਤ ਪਰਾਈ ਹੈ। ਨਾਰ ਸੁਹਾਗਣ ਸਦਾ ਰੰਡ, ਸਾਚੀ ਸੇਜ ਨਾ ਕੰਤ ਹੰਢਾਈ ਹੈ। ਅੰਤਮ ਵੇਲੇ ਹਰਿ ਦੇਵੇ ਦੰਡ, ਨਾ ਲਏ ਕੋਈ ਛੁਡਾਈ ਹੈ। ਕਰੇ ਖੇਲ ਵਿਚ ਬ੍ਰਹਿਮੰਡ, ਸਾਚੀ ਜੋਤ ਜਗਾਈ ਹੈ। ਬੇਮੁਖਾਂ ਵੱਢਣ ਆਇਆ ਕੰਡ, ਸ਼ਬਦ ਤੇਗ ਹੱਥ ਉਠਾਈ ਹੈ। ਜੂਠੇ ਝੂਠੇ ਪਾਵਣ ਵੰਡ, ਵੇਲੇ ਅੰਤ ਕਰੇ ਸਫ਼ਾਈ ਹੈ। ਕੱਚੇ ਭੰਨੇ ਘਰ ਘਰ ਅੰਡ, ਛੁਪਿਆ ਰਹੇ ਨਾ ਕੋਈ ਥਾਈਂ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਆਪਣੀ ਸਰਨ ਰਿਹਾ ਬਹਾਈ ਹੈ। ਨਾਥ ਤ੍ਰੈਲੋਕੀ ਰਚਨ ਰਚਾਇੰਦਾ। ਜੋਤ ਸਰੂਪੀ ਸ਼ਬਦ ਸਲੋਕੀ ਇਕ ਸੁਣਾਇੰਦਾ। ਸਾਚਾ ਭਾਣਾ ਜੋ ਵਰਤਾਏ ਨਾ ਸਕੇ ਕੋਈ ਰੋਕੀ, ਵਿਚ ਮਾਤ ਭੇਵ ਖੁਲ੍ਹਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤਿੰਨਾਂ ਲੋਕਾਂ ਬਣਤ ਬਣਾਇੰਦਾ। ਸਚ ਤ੍ਰੈਲੋਕੀ ਆਪ ਬਣਾਈ। ਮਾਤ ਪਤਾਲ ਅਕਾਸ਼ ਲਿਖਾਈ। ਉਪਰ ਰੱਖੇ ਹਰਿ ਜੀ ਵਾਸ, ਅਚਰਜ ਧਾਮ ਰਚਾਈ। ਇੰਦਲੋਕ ਸ਼ਿਵਲੋਕ ਬ੍ਰਹਮਲੋਕ ਚਰਨਾਂ ਹੇਠ ਰਖਾਈ। ਜੋਤੀ ਜੋਤ ਸਰੂਪ ਹਰਿ, ਚੌਦਾਂ ਹੱਟਾਂ ਚੌਦਾਂ ਭਵਨ ਇਕ ਦੁਕਾਨ ਰਖਾਈ। ਚੌਦਾਂ ਲੋਕ ਹਰਿ ਭੇਵ ਖੁਲ੍ਹਾਰੇ। ਵਿਚ ਧਰਤ ਨਾ ਕੋਈ ਉਸਾਰੇ। ਇਕ ਵਖਾਏ ਕਾਇਆ ਮਹੱਲ ਮੁਨਾਰੇ। ਜਿਸ ਦੇ ਅੱਗੇ ਪੜਦੇ ਲੱਗੇ ਭਾਰੇ। ਜੋਤੀ ਜੋਤ ਸਰੂਪ ਹਰਿ, ਆਪੇ ਵਸੇ ਸੱਚੇ ਇਕ ਚੁਬਾਰੇ। ਚੌਦਾਂ ਹੱਟ ਸਰਬ ਖੁਲ੍ਹਾਏ। ਸਾਚਾ ਭੇਵ ਆਪ ਸੁਣਾਏ। ਸਮੇਰੂ ਵਿਚ ਸਰਬ ਰਖਾਏ। ਸਚ ਸਮੇਰੂ ਕਵਣ ਵਖਾਏ। ਕਿਸ ਦਾ ਨਾਂ ਰਖਾਏ। ਵੇਦ ਪੁਰਾਨ ਸਰਬ ਪੁਕਾਰੇ, ਵਿਚ ਮੇਲ ਸਾਚੇ ਸਾਗਰ, ਹਰਿ ਜੀ ਆਪ ਟਿਕਾਏ। ਜੋਤੀ ਜੋਤ ਸਰੂਪ ਹਰਿ, ਪ੍ਰਗਟ ਜੋਤ ਪੰਚਮ ਜੇਠ ਸਾਚਾ ਭੇਵ ਖੁਲ੍ਹਾਏ। ਨਾ ਉਹ ਸਮੇਰੂ ਨਾ ਉਹ ਸਾਗਰ। ਚੌਦਾਂ ਹੱਟ ਕਾਇਆ ਗਾਗਰ। ਏਕਾ ਜੋਤ ਕਰੇ ਉਜਾਗਰ। ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਭੇਵ ਆਪ ਖੁਲ੍ਹਾਏ, ਗੁਰਮੁਖ ਸਾਚਾ ਬਣੇ ਸੁਦਾਗਰ। ਤ੍ਰੈਲੋਕੀ ਹਰਿ ਬਣਾਈਆ। ਹਰਿ ਹੱਥ ਆਪਣੇ ਵਿਚ ਲਟਕਾਈਆ। ਉਤੇ ਅਕਾਸ਼ ਹਰਿ ਰਹਾਈਆ। ਬਿਨਾਂ ਥੰਮ੍ਹਾਂ ਗਗਨ ਟਿਕਾਈਆ। ਚੰਦ ਸਿਤਾਰੇ ਦੀਪਕ ਸਾਚੇ ਸੂਰਜ ਜੋਤ ਜਗਾਈਆ। ਆਪੇ ਵਸੇ ਸਾਚੇ ਉਪਰ ਮਹੱਲ ਮੁਨਾਰੇ, ਜੋਤੀ ਦੂਣ ਸਵਾਈਆ। ਕਦੇ ਨਾ ਲੱਗੇ ਕਿਸੇ ਕਿਨਾਰੇ, ਉਚ ਅਟੱਲ ਹਰਿ ਪਰਬਲ, ਏਕਾ ਧਾਮ ਵਸਾਈਆ। ਥਲ ਪਤਾਲ ਹਰਿ ਪਸਾਰੇ, ਬਾਸ਼ਕ ਸੇਜਾ ਸੁੱਤਾ ਪੈਰ ਪਸਾਰੇ, ਲਛਮੀ ਚਰਨ ਝੱਸਣ ਲਾਈਆ। ਨਿਹਕਲੰਕ ਨਰਾਇਣ ਨਰ, ਆਪਣੀ ਕਿਰਪਾ ਦਿੱਤੀ ਕਰ, ਕਾਲਾ ਚੋਲਾ ਗੁਰ ਸੰਗਤ ਬਣਾ ਲਿਆਈਆ। ਤ੍ਰੈਲੋਕੀ ਦੀ ਦੱਸਾਂ ਧਾਰ। ਮਿਰਤੂ ਲੋਕ ਇਹ ਸੰਸਾਰ। ਆਪੇ ਬੱਧਾ ਅੱਧਵਿਚਕਾਰ। ਲੱਖ ਚੁਰਾਸੀ ਪਸਰ ਪਸਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੇ ਭਾਣੇ ਆਪ ਵਰਤਾਏ ਬੇਮੁਖਾਂ ਅੰਤਮ ਆਈ ਹਾਰ। ਲੱਖ ਚੁਰਾਸੀ ਲਾਏ ਫਾਸੀ। ਵੇਖੋ ਲਟਕਣ ਮਦਿਰਾ ਮਾਸੀ। ਵੇਦ ਪੁਰਾਨਾਂ ਸਾਰ ਨਾ ਪਾਈ, ਪੜ੍ਹ ਪੜ੍ਹ ਥੱਕੇ ਪੰਡਤ ਕਾਂਸ਼ੀ। ਕੁਰਾਨ ਅੰਜ਼ੀਲਾਂ ਅੰਤਮ ਹਾਰ ਆਈ, ਨਾ ਕੋਈ ਜਾਣੇ ਭੇਵ ਰਾਈ। ਖਾਣੀ ਬਾਣੀ ਦਏ ਦੁਹਾਈ। ਓਹੋ ਜਾਣੇ ਜਿਸ ਸ੍ਰਿਸ਼ਟੀ ਸਾਜੀ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਨਿਹਕਲੰਕ ਨਰਾਇਣ ਨਰ, ਚੜ੍ਹ ਕੇ ਆਇਆ ਸ਼ਬਦ ਘੋੜੇ ਚਿੱਟੇ ਤਾਜੀ। ਸ਼ਬਦ ਘੋੜੇ ਹੋ ਅਸਵਾਰ। ਸ੍ਰਿਸ਼ਟ ਸਬਾਈ ਵੇਖ ਗੁਰ ਸੰਗਤ ਰਿਹਾ ਤਾਰ। ਬਣ ਕੇ ਆਇਆ ਪਹਿਰੇਦਾਰ। ਲੱਖ ਚੁਰਾਸੀ ਪਈ ਲਟਕੇ ਅੱਧਵਿਚਕਾਰ। ਪ੍ਰਭ ਅਬਿਨਾਸ਼ੀ ਸਾਚਾ ਮਾਹੀ, ਏਕਾ ਦਏ ਹੁਲਾਰ। ਆਪੇ ਕਰੇ ਬੰਦ ਖ਼ਲਾਸੀ, ਧਰਮ ਰਾਏ ਨਾ ਕਰੇ ਖੁਆਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਾ ਹੱਥ ਫੜੇ ਕੋਈ ਕਟਾਰ। ਨਾ ਕੋਈ ਖੰਡਾ ਨਾ ਤਲਵਾਰ। ਏਕਾ ਸ਼ਬਦ ਕਰਾਏ ਲੱਖ ਚੁਰਾਸੀ ਆਰ ਪਾਰ। ਆਪੇ ਬੈਠੇ ਇਕ ਕਿਨਾਰ। ਧਰਮ ਰਾਏ ਦਾ ਖੋਲ੍ਹ ਕਵਾੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਾਲਾ ਸੂਸਾ ਤਨ ਪਹਿਨਾਏ ਈਸਾ ਮੂਸਾ ਆਣ ਮਿਟਾਏ, ਜੋਤ ਜਗਾਏ ਅਗਨ ਲਗਾਏ ਬਹੱਤਰ ਨਾੜ। ਕਾਲੇ ਸੂਸੇ ਤੇਰੀ ਵਾਰੀ, ਚੌਥੇ ਜੁਗ ਕਰ ਖੁਆਰੀ। ਗੁਰਸਿਖ ਪੂਰੇ ਕਿਰਪਾ ਧਾਰੀ। ਨਿਹਕਲੰਕ ਪ੍ਰਗਟ ਹੋਇਆ ਨਰਾਇਣ ਨਰ ਅਵਤਾਰੀ। ਪ੍ਰਗਟ ਹੋਇਆ ਚਿੱਟੇ ਅਸਵ ਕਰ ਅਸਵਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਘਰ ਘਰ ਚਾਰ ਚੁਫੇਰੇ ਵੇਂਹਦਾ ਜਾਏ ਦੇਂਦਾ ਜਾਏ ਸਰਬ ਬਹਾਰੀ। ਦੇਵੇ ਆਪ ਬਹਾਰੀ। ਬੇਮੁਖਾਂ ਕਰੇ ਖੁਆਰੀ। ਘਰ ਸਾਚੇ ਵਿਚੋਂ ਕੱਢੇ ਬਾਹਰੀ। ਨਾ ਕੋਈ ਅਟਕੇ ਵਿਚ ਸੰਸਾਰੀ। ਸ਼ਬਦ ਖੰਡਾ ਏਕਾ ਫੜੇ, ਮਾਰੇ ਵਾਰੋ ਵਾਰੀ। ਰਾਜੇ ਰਾਣਿਆਂ ਆਤਮ ਫੜੇ ਨਿਹਕਲੰਕ ਵਡਾ ਵਡ ਬਲਕਾਰੀ। ਆਪ ਕਰਾਏ ਪਾਰ ਅਟਕੋਂ, ਮਗਰ ਜਾਏ ਕਰੇ ਖੁਆਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੇ ਅੱਗੇ ਕੋਈ ਨਾ ਅਟਕੇ, ਸੋਹੰ ਚਲੇ ਤਿੱਖੀ ਆਰੀ। ਤਿੱਖੀ ਆਰੀ ਜਾਏ ਵੱਢੀ। ਰਾਜ ਤਾਜ ਜਾਣ ਛੱਡੀ। ਕੋਈ ਨਾ ਦੇਵੇ ਨਾਮ ਵੱਢੀ। ਪ੍ਰਭ ਇਕ ਖੁਲ੍ਹਾਏ ਸਾਚਾ ਦਰ, ਬੇਮੁਖਾਂ ਜਾਏ ਵੱਢੀ। ਬੇਮੁਖ ਸੁੱਟੇ ਮੂੰਹ ਦੇ ਭਾਰੇ, ਉਤੋਂ ਜਾਏ ਦੱਬੀ। ਘਰ ਘਰ ਰੋਵਣ ਨਰ ਨਾਰੇ, ਚਾਰੋਂ ਤਰਫ ਧਾਹਾਂ ਮਾਰੇ, ਦਾੜ੍ਹਾਂ ਹੇਠ ਜਾਏ ਚੱਬੀ। ਸਾਚੀ ਖੇਲ ਆਪ ਰਚਾਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਇਆ ਕਮਾਏ ਅੰਤਮ ਦਿਨ ਬਾਕੀ ਰਹਿ ਗਏ ਛੱਬੀ। ਇਕ ਸੌ ਗਿਆਰਾਂ ਦਿਨ ਪ੍ਰਭ ਜਾਏ ਵੰਡੀ। ਨੌਂ ਖੰਡ ਪ੍ਰਿਥਮੀ ਵੱਢੇ ਕੰਡੀ। ਘਰ ਘਰ ਪਾਉਂਦਾ ਜਾਏ ਵੰਡੀ। ਨਾ ਕੋਈ ਸੁਹਾਗਣ ਨਾ ਕੋਈ ਰੰਡੀ। ਆਪ ਚਮਕਾਏ ਸਾਚੀ ਚੰਡੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕ ਵਖਾਏ ਸਾਚੀ ਡੰਡੀ। ਪਹਿਲਾ ਖੇਲ ਕਰੇ ਅਕਾਸ਼ ਹੈ। ਸਾਚੀ ਜੋਤ ਕਰੇ ਪ੍ਰਕਾਸ਼ ਹੈ। ਬ੍ਰਹਮਾ ਅੰਤਮ ਹੋਏ ਨਾਸ ਹੈ। ਸਿੰਘ ਪਾਲ ਹੋਇਆ ਪ੍ਰਭ ਦਾਸ ਹੈ। ਮਾਨਸ ਜਨਮ ਹੋਇਆ ਰਾਸ ਹੈ। ਹਰਿ ਜਪਿਆ ਸਵਾਸ ਸਵਾਸ ਹੈ। ਦਿਤੀ ਦਾਤ ਸੱਚੀ ਵਡਿਆਈ, ਪ੍ਰਭ ਅਬਿਨਾਸ਼ੀ ਪੁਰਖ ਅਬਿਨਾਸ਼ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬ੍ਰਹਮਲੋਕ ਕਰੇ ਪ੍ਰਕਾਸ਼ ਹੈ। ਦੂਜੀ ਖੇਲ ਹਰਿ ਰਚਾਏ। ਭਗਤ ਧਰੂ ਜੋਤ ਮਿਲਾਏ। ਸਿੰਘ ਸਵਰਨ ਆਪ ਉਠਾਏ। ਬਾਹੋਂ ਪਕੜ ਦਰ ਬਹਾਏ। ਅੱਠੇ ਪਹਿਰ ਸੇਵਾ ਲਾਏ। ਦਿਵਸ ਰੈਣ ਦਰਸ ਦਿਖਾਏ। ਸ਼ਬਦ ਡੰਡਾ ਹੱਥ ਫੜਾਏ। ਸਾਚੇ ਡੰਡੇ ਆਪ ਚੜ੍ਹਾਏ। ਧੁਰਦਰਗਾਹੀ ਏਕਾ ਖੰਡਾ, ਹੱਥ ਉਠਾਏ। ਬੇਮੁਖਾਂ ਕਰਨ ਆਇਆ ਝੰਡਾਂ, ਨਿਹਕਲੰਕ ਜਾਮਾ ਪਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇੰਦਰਪੁਰੀ ਫੇਰ ਜਗਾਏ। ਇੰਦਰ ਪੁਰੀ ਪਾਇਆ ਫੇਰਾ। ਸਿੰਘ ਮਨਜੀਤ ਤੇਰਾ ਵੇਖੇ ਸੱਚਾ ਡੇਰਾ। ਜਿਥੇ ਕਰਾਇਆ ਹਰਿ ਵਸੇਰਾ। ਚਾਰੋਂ ਤਰਫ ਘੁੰਮਰ ਪੈਂਦੀ ਅਪੱਛਰਾ ਦੇਣਾ ਗੇੜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰੋੜ ਤੇਤੀਸ ਤੇਰਾ ਬੰਨ੍ਹਣ ਜਾਏ ਬੇੜਾ। ਸ਼ਿਵ ਪੁਰੀ ਹਰਿ ਚਰਨ ਛੁਹਾਏ। ਸ਼ਿਵ ਸ਼ੰਕਰ ਅੱਗੋਂ ਸੀਸ ਝੁਕਾਏ। ਪ੍ਰਭ ਅਬਿਨਾਸ਼ੀ ਦਇਆ ਕਮਾਏ। ਗਲੋਂ ਨਾਗ ਕਾਲੇ ਲਾਹੇ। ਜਗਤ ਜਗਦੀਸ਼ ਸਿੰਘ ਸੇਵਾ ਲਾਏ। ਪ੍ਰਭ ਅਬਿਨਾਸ਼ੀ ਚਰਨ ਧੂੜੀ ਮਸਤਕ ਲਾਏ। ਸਾਚਾ ਹੁਕਮ ਦਏ ਫ਼ਰਮਾਨ, ਮੋਹਣੀ ਰੂਪ ਆਪ ਵਟਾਏ। ਪ੍ਰਭ ਅਬਿਨਾਸ਼ੀ ਨਿਹਕਲੰਕ, ਸੋਹਣੀ ਸੂਰਤ ਇਕ ਬਣਾਏ। ਏਕਾ ਜੋਤ ਦਿਸੇ ਅਕਾਲ ਮੂਰਤ, ਮਾਤਲੋਕ ਹਰਿ ਜਾਮਾ ਪਾਏ। ਨਾਲ ਰਖਾਏ ਸ਼ਬਦ ਤੂਰਤ, ਤਿੰਨਾਂ ਲੋਕਾਂ ਆਪ ਸੁਣਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦੀ ਆਸਾ ਪੂਰਤ, ਪੁਰੀਆਂ ਲੋਆਂ ਆਪ ਸਮਾਏ। ਸੰਤ ਮਨੀ ਸਿੰਘ ਦੇਗ ਚੜ੍ਹਾਉਣੀਆ। ਲੱਖ ਚੁਰਾਸੀ ਵਿਚ ਪਕਾਉਣੀਆ। ਸਿੰਘ ਪ੍ਰੀਤਮ ਸੇਵਾ ਲਾਉਣੀਆ। ਅੱਗ ਮੱਠੀ ਮੱਠੀ ਡਾਹਣੀਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਵੇਲੇ ਕਲਜੁਗ ਤੇਰੇ ਗੁਰ ਸੰਗਤ fਰੰਨ੍ਹ ਖਵਾਣੀਆ। ਮੱਠੀ ਮੱਠੀ ਅਗਨੀ ਬਾਲ। ਸਾਚੀ ਦੇਗ ਲੈਣੀ ਉਬਾਲ। ਸੰਤ ਮਨੀ ਸਿੰਘ ਪ੍ਰਗਟ ਹੋਵੇ, ਸਾਚਾ ਸੰਤ ਸਾਚਾ ਲਾਲ। ਕਲਜੁਗ ਤੇਰਾ ਮੁਖੜਾ ਧੋਵੇ, ਸਿਰ ਤੇ ਬੰਨ੍ਹੇ ਚਿੱਟਾ ਰੁਮਾਲ। ਕਾਲਾ ਸੂਸਾ ਤਨ ਪਹਿਨਾਏ, ਜੋ ਲਿਆਏ ਗੁਰਮੁਖ ਪਾਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਦੀਪਕ ਦੇਵੇ ਬਾਲ। ਸਾਚੀ ਦੇਗ ਦੇਣੀ ਚਾੜ੍ਹ। ਆਪ ਉਠਾਏ ਸਾਚੀ ਧਾੜ। ਗੁਰ ਸੰਗਤ ਤੇਰਾ ਹੋਏ ਸਹਾਈ, ਫਿਰੇ ਪਿਛੇ ਅਗਾੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਅੰਤ ਖਪਾਏ, ਉਚੇ ਟਿੱਲੇ ਫੁੱਲ ਰਹਿਣ ਨਾ ਪਾਏ, ਸ਼ਬਦ ਡੰਡੇ ਨਾਲ ਦੇਵੇ ਝਾੜ। ਉਬਲੇ ਦੇਗ ਚਿੱਟਾ ਰੰਗ। ਸ੍ਰਿਸ਼ਟ ਸਬਾਈ ਕੱਚੀ ਵੰਗ। ਅੰਤਮ ਵੇਲੇ ਹੋਏ ਭੰਗ। ਚਾਰੋਂ ਕੁੰਟ ਦਿਸਣ ਨੰਗ। ਗੁਰ ਸੰਗਤ ਤੇਰਾ ਸਾਚਾ ਸੰਗ। ਪ੍ਰਭ ਦਰ ਮੰਗੀ ਸਾਚੀ ਮੰਗ। ਸੰਤ ਮਨੀ ਸਿੰਘ ਸਾਚਾ ਗੁਰ, ਅੰਤਮ ਦੇਵੇ ਰੰਗ। ਨਿਹਕਲੰਕ ਲੇਖ ਲਿਖਾਇਆ, ਲਿਖਿਆ ਲੇਖ ਧੁਰ, ਚੜ੍ਹ ਕੇ ਸਾਚੇ ਘੋੜੇ ਆਇਆ। ਚਿੱਟੇ ਅਸਵ ਤੰਗ ਕਸਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਤੇਰੇ ਅੰਤਮ ਵੇਲੇ, ਸਾਚਾ ਪੂਤ ਸਾਚਾ ਦੂਤ, ਆਪੇ ਆਣ ਉਠਾਇਆ। ਸੰਤ ਮਨੀ ਸਿੰਘ ਉਠੇ ਜਾਗੇ। ਘਨਕਪੁਰ ਵਿਚ ਲੱਗੇ ਆਗੇ। ਸੜਦੇ ਜਾਣ ਕੋਲ ਵਾਗੇ। ਕੋਇ ਨਾ ਧੋਏ ਪਿਛਲਾ ਦਾਗੇ। ਆਪ ਸੁਣਾਏ ਸਾਚਾ ਰਾਗੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਹੁਕਮ ਆਪ ਸੁਣਾਏ, ਆਪਣੀ ਖੇਲ ਆਪ ਰਚਾਏ, ਸ੍ਰਿਸ਼ਟ ਸਬਾਈ ਉਠ ਉਠ ਭਾਗੇ। ਉਬਲੇ ਦੇਗ ਮਾਰੇ ਉਛੱਲ। ਸ੍ਰਿਸ਼ਟ ਸਬਾਈ ਜਾਏ ਹੱਲ। ਬੈਠੇ ਆਪ ਨਿਹਚਲ ਧਾਮ ਅਟੱਲ। ਸਾਚਾ ਵੇਲਾ ਆਣ ਸੁਹਾਇਆ, ਵੇਲੇ ਅੰਤਮ ਕੱਲ। ਸ੍ਰਿਸ਼ਟ ਸਬਾਈ ਆਪ ਭੁਲਾਇਆ, ਕਰ ਕਰ ਵਲ ਛਲ। ਗੁਰਮੁਖਾਂ ਬੇੜਾ ਬੰਨ੍ਹ ਵਖਾਇਆ, ਫਲ ਲਗਾਏ ਸਾਚੇ ਡਾਲ। ਅੰਤਮ ਵੇਲੇ ਕੰਧ ਉਠਾਇਆ, ਪੱਲੂ ਪਾਇਆ ਗਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਗੁਰ ਸੰਗਤ ਜਾਏ ਬਲ ਬਲ। ਉਬਲੇ ਦੇਗ ਪਾਣੀ ਗੜਕੇ। ਪ੍ਰਭ ਅਬਿਨਾਸ਼ੀ ਸ੍ਰਿਸ਼ਟੀ ਰਿੜਕੇ। ਜੇਠ ਦੁਪਹਿਰ ਡਾਹਢੀ ਕੜਕੇ। ਲੱਖ ਚੁਰਾਸੀ ਆਪੇ ਮਰੇ, ਇਕ ਦੂਜੇ ਦੇ ਨਾਲ ਲੜ ਕੇ। ਬੇਮੁਖ ਜੀਵਾਂ ਨੀਤ ਖੋਟੀ, ਧੁਰ ਦਰਗਾਹੋਂ ਫਿਟਕੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਪਾਇਆ, ਗੁਰਸੰਗਤ ਤੇਰਾ ਮਾਣ ਰਖਾਇਆ, ਸਾਚਾ ਲੇਖ ਆਪ ਲਿਖਾਇਆ, ਵਿਚ ਮਾਤ ਕੋਈ ਨਾ ਮੇਟੇ। ਪ੍ਰਭ ਸਾਚੇ ਖ਼ੁਸ਼ੀ ਮਨਾਈਆ। ਗੁਰ ਸੰਗਤ ਦਏ ਸੁਣਾਈਆ। ਜੋ ਸਚ ਦਾਨ ਆਏ ਮੰਗਤ, ਸਚ ਨਾਮ ਦਾਤ, ਹਰਿ ਭਿੱਛਿਆ ਝੋਲੀ ਪਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭੁੱਖਿਆਂ ਨੰਗਿਆਂ ਪੂਰਨ ਆਸ ਕਰਾਈਆ। ਪੰਚਮ ਜੇਠ ਹਰਿ ਜੋਤ ਜਗਾਵੇ। ਜੋ ਜਨ ਆਵੇ ਰਾਜੀ ਜਾਵੇ। ਖ਼ੁਸ਼ੀਆਂ ਨਾਲ ਮੰਗਲ ਗਾਵੇ। ਪ੍ਰਭ ਅਬਿਨਾਸ਼ੀ ਨਾ ਭੁਲਾਵੇ। ਪ੍ਰਭ ਅਬਿਨਾਸ਼ੀ ਸਹਿਜ ਸਮਾਵੇ। ਘਨਕਪੁਰ ਵਾਸੀ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਦੇਵੇ ਚਰਨ ਧੂੜ, ਅੰਮ੍ਰਿਤ ਆਤਮ ਤੀਰਥ ਗੁਰਮੁਖ ਸਾਚਾ ਸਦਾ ਸਦਾ ਨੁਹਾਵੇ। ਆਤਮ ਤੀਰਥ ਸਾਚੇ ਨਹਾਓ। ਦੁਰਮਤ ਮੈਲ ਤਨ ਗਵਾਓ। ਅਠਸਠ ਤੀਰਥ ਜੋ ਰਹੀ ਫੈਲ, ਪ੍ਰਭ ਦਰ ਆਏ ਦੂਰ ਕਰਾਓ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰ ਦਰਸ ਮਿਟਾ ਹਰਸ, ਸੁਖੀ ਵਸੰਦੜੇ ਘਰ ਨੂੰ ਜਾਓ। ਰਚਨਾਂ ਸਾਚੀ ਆਪ ਰਚਾਈਆ। ਜੋਤੀ ਪੂਰੇ ਸਿੱਖ ਵਿਚ ਟਿਕਾਈਆ। ਦੁਰਮਤ ਮੈਲ ਪਹਿਲੋਂ ਧੋਤੀ, ਕਾਇਆ ਮਾਟੀ ਸਾਫ ਕਰਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਜੋਤੀ ਏਕਾ ਆਪ ਜਗਾਈਆ। ਸਾਚੀ ਜੋਤ ਕੀਆ ਉਜਿਆਰਾ। ਨਿਹਕਲੰਕ ਵਿਚ ਮਾਤ ਲਿਆ ਅਵਤਾਰਾ। ਕਦੇ ਗੁਪਤ ਕਦੇ ਪ੍ਰਗਟ ਕਦੇ ਹੋਵੇ ਜਾਹਰਾ। ਗੁਰ ਸੰਗਤ ਚਾਰ ਚੁਫੇਰੇ ਪ੍ਰਭ ਅਬਿਨਾਸ਼ੀ ਦੇਵੇ ਪਾਹਿਰਾ। ਅੱਖੀਂ ਕਿਸੇ ਦਿਸ ਨਾ ਆਏ, ਬੇਮੁਖ ਫਿਰਨ ਸਰਬ ਹਲਕਾਏ, ਪ੍ਰਭ ਅਬਿਨਾਸ਼ੀ ਦਇਆ ਕਮਾਏ, ਗੁਰ ਸੰਗਤ ਤੇਰੇ ਲੇਖ ਲਿਖਾਏ, ਭਰਮ ਹੋਵੇ ਤੇਰੇ ਵਿਚੋਂ ਬਾਹਰਾ। ਸਰਬ ਗਿਆਤਾ ਆਪ ਪ੍ਰਭ, ਸਰਬ ਘਟ ਜਾਣੇ। ਆਤਮ ਰਾਮ ਸਰਬ ਪਛਾਣੇ। ਸਰਬ ਘਟ ਦਾਤਾ ਆਪ ਪ੍ਰਭ, ਗੁਰਮੁਖ ਸਾਚੇ ਆਪ ਪਛਾਣੇ। ਸਰਬ ਘਟ ਦਾਤਾ ਆਪ ਪ੍ਰਭ, ਏਕਾ ਜੋਤ ਜਗੇ ਮਹਾਨੇ। ਸਰਬ ਘਟ ਦਾਤਾ ਆਪ ਪ੍ਰਭ, ਕਲ ਮਿਟਾਏ ਅੰਧ ਅੰਧਿਆਨੇ। ਸਰਬ ਘਟ ਦਾਤਾ ਆਪ ਪ੍ਰਭ, ਕਲਜੁਗ ਤੇਰੀ ਲਾਹੁਣ ਆਇਆ ਮੁਕਾਨੇ। ਸਰਬ ਘਟ ਦਾਤਾ ਆਪ ਪ੍ਰਭ, ਚੋਜੀ ਚੋਜ ਕਰੇ ਭਗਵਾਨੇ। ਸਰਬ ਘਟ ਦਾਤਾ ਆਪ ਪ੍ਰਭ, ਕੱਢੇ ਖੋਜ ਲੱਖ ਚੁਰਾਸੀ ਫੋਲ ਵਖਾਣੇ। ਸਰਬ ਘਟ ਦਾਤਾ ਆਪ ਪ੍ਰਭ, ਨਾਮ ਝੁਲਾਏ ਸਚ ਨਿਸ਼ਾਨੇ। ਸਰਬ ਘਟ ਦਾਤਾ ਆਪ ਪ੍ਰਭ, ਗੁਰਮੁਖਾਂ ਹੱਥੀਂ ਬੰਨ੍ਹੇ ਗਾਨੇ। ਸਰਬ ਘਟ ਦਾਤਾ ਆਪ ਪ੍ਰਭ, ਧਰਤ ਮਾਤ ਖ਼ੁਸ਼ੀ ਮਨਾਨੇ। ਸਰਬ ਘਟ ਦਾਤਾ ਆਪ ਪ੍ਰਭ, ਲੱਖ ਚੁਰਾਸੀ ਵਿਆਹੀ ਜਾਏ, ਧਰਮ ਰਾਏ ਦੇ ਘਰ ਰਖਾਨੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲਾਲ ਚੋਲੀ ਸੱਚੀ ਡੋਲੀ ਨਾਲ ਬੰਨ੍ਹੇ ਸ਼ਬਦ ਕਲੀਰੇ ਸੱਚੇ ਗਾਨੇ। ਸਰਬ ਘਟ ਦਾਤਾ ਆਪ ਪ੍ਰਭ, ਵਕਤ ਵਿਚਾਰੇ। ਸਰਬ ਘਟ ਦਾਤਾ ਆਪ ਪ੍ਰਭ, ਕਲਜੁਗ ਤੇਰੀ ਪਾਏ ਸਾਰੇ। ਸਰਬ ਘਟ ਦਾਤਾ ਆਪ ਪ੍ਰਭ, ਕਰੇ ਖੇਲ ਰੰਗ ਅਪਾਰੇ। ਸਰਬ ਘਟ ਦਾਤਾ ਆਪ ਪ੍ਰਭ, ਧਰਮ ਰਾਏ ਤੇਰਾ ਬਣਿਆ ਸੰਗ, ਲੱਖ ਚੁਰਾਸੀ ਬਣ ਭਤਾਰੇ। ਸਰਬ ਘਟ ਦਾਤਾ ਆਪ ਪ੍ਰਭ, ਵਿਆਹੁਣ ਆਇਆ ਜਗਤ ਨਾਰੇ। ਸਰਬ ਘਟ ਦਾਤਾ ਆਪ ਪ੍ਰਭ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੇਈਏ ਸਹੁਰੇ ਦੋਵੀਂ ਥਾਈਂ ਕਾਜ ਸਵਾਰੇ। ਮਾਤਲੋਕ ਤੇਰੇ ਕਵਣ ਮਾਪੇ। ਧਰਮ ਰਾਏ ਪਿਤ ਸਾਚਾ ਜਾਪੇ। ਲੱਖ ਚੁਰਾਸੀ ਬੁਝ ਆਪਣਾ ਆਪੇ। ਅੰਤਮ ਵੇਲੇ ਪੈਣੀ ਫਾਸੀ, ਅੱਠੇ ਪਹਿਰ ਚੜ੍ਹਨਾ ਤਾਪੇ। ਖੜੇ ਤੱਕਣ ਮਦਿਰਾ ਮਾਸੀ, ਵੇਖ ਵੇਖ ਧਰਤ ਮਾਤ ਕਾਂਪੇ। ਪ੍ਰਗਟ ਹੋਇਆ ਘਨਕਪੁਰ ਵਾਸੀ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਜਨਮ ਕਰਾਏ ਰਹਿਰਾਸੇ। ਲੱਖ ਚੁਰਾਸੀ ਕਲਜੁਗ ਕੰਨਿਆ। ਨੇਤਰ ਵੇਖ ਧਰਮ ਰਾਏ ਨਾ ਮੰਨਿਆ। ਵਿਚ ਰਲ ਗਏ ਪੀਰ ਔਲੀਏ ਸ਼ੇਖ਼, ਝੂਠਾ ਬੇੜਾ ਜਿਨ੍ਹਾਂ ਬੰਨਿਆ। ਪ੍ਰਭ ਉਖਾੜੇ ਮਾਤਲੋਕ ਲੱਗੀ ਮੇਖ, ਅੱਗੇ ਦੇਵੇ ਡੰਨਿਆ। ਕਲਜੁਗ ਰੋਏ ਧੀ ਨਿਮਾਣੀ ਮਾੜੇ ਹੋਏ ਆਪਣੇ ਲੇਖ, ਧਰਮ ਰਾਏ ਡਾਹਢਾ ਬੰਨ੍ਹਿਆ। ਕਰਦੀ ਆਪਣੇ ਝੂਠੇ ਭੇਖ, ਆਤਮ ਰਾਮ ਅਜੇ ਨਾ ਮੰਨਿਆ। ਅੰਤਮ ਵੇਲੇ ਨੇਤਰ ਰਹੀ ਵੇਖ, ਮਾਤ ਪਿਤ ਭੈਣ ਭਾਈ ਸਾਕ ਸੱਜਣ ਸੈਣ, ਹੁੰਦੇ ਜਾਣ ਖੰਨ ਖੰਨਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਆਦਿ ਅੰਤ ਜੁਗਾਂ ਜੁਗੰਤ ਜਿਹੜਾ ਘੜਿਆ ਸੋ ਭੰਨਿਆ। ਲੱਖ ਚੁਰਾਸੀ ਨੀਰ ਵਹਾਵੇ। ਅੱਗੇ ਕੋਈ ਨਾ ਧੀਰ ਧਰਾਵੇ। ਧਰਮ ਰਾਏ ਦੇ ਸਜਾਏ। ਰੁਸਿਆ ਪਤੀ ਕੌਣ ਮਨਾਏ। ਆਤਮ ਜਤੀ ਕੋਈ ਦਿਸ ਨਾ ਆਏ। ਵਾ ਤੱਤੀ ਸਰਬ ਜਲਾਏ। ਦੇ ਮਤੀ ਹਰਿ ਸਮਝਾਏ। ਟੁੱਟਾ ਨੱਤੀ ਹਰਿ ਰਘੁਰਾਏ। ਡੂੰਘੇ ਕੁੰਦਰ ਜਾਏ ਘੱਤੀ, ਅਠਾਈ ਕੁੰਡਾਂ ਆਪ ਖੁਲ੍ਹਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਲਾਲ ਬਾਣਾ ਤਨ ਛੁਹਾਏ। ਲੱਖ ਚੁਰਾਸੀ ਹੋਏ ਨਿਮਾਣੀ। ਧਰਮ ਰਾਏ ਨਾ ਮਿਲਿਆ ਹਾਣੀ। ਰੁੜ੍ਹਦੀ ਜਾਏ ਐਵੇਂ ਜਵਾਨੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਪਾਇਆ, ਮਾਇਆ ਰਾਣੀ ਜਾਲ ਵਿਛਾਇਆ, ਵਡਾ ਸ਼ਾਹੋ ਭੂਪੀ ਵਿਚੱ ਫਸਾਇਆ, ਅੰਧ ਕੂਪੀ ਕਲਜੁਗ ਕਰਾਇਆ, ਦਿਸ ਕਿਸੇ ਨਾ ਆਇਆ, ਲੱਖ ਚੁਰਾਸੀ ਹੋ ਨਿਮਾਣੀ। ਧਰਮ ਰਾਏ ਤੇਰਾ ਭਰੇ ਪਾਣੀ। ਵੇਲੇ ਅੰਤਮ ਹੋਈ ਅੰਧੀ ਕਾਣੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਫਲ ਰਹਿਣ ਨਾ ਦੇਵੇ ਕਿਸੇ ਡਾਹਣੀ। ਪ੍ਰਭ ਸਾਚੇ ਰੰਗ ਰੰਗਾਇਆ। ਰਲ ਮਿਲ ਸਈਆਂ ਮੰਗਲ ਗਾਇਆ। ਮਾਤ ਪਿਤ ਭੈਣਾਂ ਭਈਆਂ ਮਿਲੀ ਵਧਾਈਆ। ਧਰਤ ਤੇਰੀ ਨਈਆ, ਅੰਤਮ ਅੰਤ ਡੁਲਾਈਆ। ਪ੍ਰਗਟ ਹੋਇਆ ਸ਼ਾਮ ਘਨਈਆ, ਸਾਚੀ ਅੰਗੀ ਤਨ ਛੁਹਾਈਆ। ਚੂੜਾ ਲਟਕਾਏ ਸਾਚੀ ਬਹੀਆਂ, ਲਾਲ ਰੰਗ ਕਰਾਈਆ। ਲੱਖ ਚੁਰਾਸੀ ਵਿਦਾ ਕਰਾਏ, ਸਿੱਧਾ ਰਾਹ ਇਕ ਵਖਾਏ, ਮਿਲ ਮਿਲ ਅੰਕ ਸਹੇਲੜੀਆਂ ਮਹਿੰਦੀ ਲਾਏ, ਦੋ ਹੱਥੀਂ fਗੱਧਾ ਆਪੇ ਪਾਏ, ਚਲੀ ਇਕ ਅਕੇਲੜੀਆ, ਨਾ ਬਣਿਆ ਕੋਈ ਬੇਲੜੀਆ, ਵੇਲੇ ਅੰਤ ਪਛਤਾਈਆ। ਜਨ ਭਗਤਾਂ ਪੁਰਖ ਅਬਿਨਾਸ਼ੀ ਸਾਚਾ ਮੇਲ ਮੇਲੜੀਆ, ਨਿਹਕਲੰਕ ਕਲ ਜਾਮਾ ਪਾਏ, ਲੱਖ ਚੁਰਾਸੀ ਮਿਲੀ ਸਹੇਲੀ ਜਗਤ ਵਿਛੁੰਨੀਆ। ਕਲਜੁਗ ਅੰਤਮ ਹੋਈ ਦੁਹੇਲੀ, ਨਾ ਹਰਿ ਰਿਹਾ ਸੁਹਾਗ, ਚੋਟੀ ਗਈ ਮੁੰਨੀਆ। ਏਕਾ ਤੁਟਾ ਧੀਰਜ ਤਾਗ, ਹੋਈ ਕੱਚੀ ਭੁੰਨੀਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਸੰਗਤ ਤੇਰੀ ਪਕੜਨ ਆਇਆ ਵਾਗ, ਪੰਚਮ ਜੇਠ ਚਿਰੀ ਵਿਛੁੰਨੀਆ। ਲੱਖ ਚੁਰਾਸੀ ਪਾਏ ਵਹੀਰ। ਇਕ ਦੂਜੇ ਨੂੰ ਵੇਖਣ, ਕਿਧਰੇ ਭੈਣ ਤੇ ਕਿਧਰੇ ਵੀਰ। ਰੁੜ੍ਹਦੇ ਜਾਣ ਪੰਡਤ ਸ਼ੇਖ਼ਣ, ਗ੍ਰੰਥੀਆਂ ਕਿਸੇ ਹੱਥ ਨਾ ਆਉਣਾ ਨੀਰ। ਲੱਖ ਚੁਰਾਸੀ ਮਿਟੇ ਦੋਖਣ, ਚਲੇ ਸੱਚਾ ਸ਼ਬਦ ਤੀਰ। ਸਤਿਜੁਗ ਲੱਗੇ ਸਾਚੀ ਮੇਖਨ, ਪ੍ਰਗਟ ਹੋਏ ਗੁਣੀ ਗਹੀਰ। ਗੁਰਮੁਖ ਸਾਚੇ ਨੇਤਰ ਪੇਖਣ, ਕਲਜੁਗ ਅੰਤ ਅਖ਼ੀਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਪ੍ਰਗਟ ਹੋਏ, ਗੁਰਮੁਖਾਂ ਕਟਣ ਆਇਆ ਭੀੜ। ਲੱਖ ਚੁਰਾਸੀ ਭੌਂ ਭੌਂ ਤੱਕੇ। ਪ੍ਰਭ ਅਬਿਨਾਸ਼ੀ ਪਿੱਛੋਂ ਹੱਕੇ। ਉਚ ਮੁਨਾਰੇ ਢਹਿੰਦੇ ਜਾਣ, ਪਹਿਲੇ ਗਾਹ ਗਹਿੰਦੇ ਜਾਣ, ਉਮਤ ਨਬੀ ਰਸੂਲ ਦੀ ਝੂਠੇ ਵਹਿਣ ਵਹਿੰਦੇ ਜਾਣ, ਆਪਣਾ ਲਹਿਣਾ ਲੈਂਦੇ ਜਾਣ, ਨਾਲ ਮਿਲਾਏ ਜਾਮਨ ਬੂਰੇ ਕੱਕੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਡੰਡੇ ਆਪੇ ਝਾੜੇ, ਕਲਜੁਗ ਅੰਤਮ ਫਲ ਤੇਰੇ ਪੱਕੇ। ਫਲ ਗਿਆ ਪੱਕ ਲੱਗੇ ਡਾਲ। ਦੂਰੋਂ ਹਰਿ ਜੀ ਰਿਹਾ ਤੱਕ, ਉਠੇ ਮਾਰੇ ਪਹਿਲੀ ਛਾਲ। ਪਹਿਲੀ ਕੂਟ ਲਾਉਂਦੇ ਭੱਖ, ਚੁਲ੍ਹੇ ਚੜ੍ਹੀ ਰਹਿ ਜਾਏ ਦਾਲ। ਬੱਧਾ ਭਾਰ ਨਾ ਕੋਈ ਸਕੇ ਚੱਕ, ਦਰ ਦਰ ਫਿਰਨ ਹੋਏ ਕੰਗਾਲ। ਨਬੇੜਾ ਕਰੇ ਪ੍ਰਭ ਹੱਕੋ ਹੱਕ, ਸ਼ਬਦ ਸਰੂਪੀ ਪਾਏ ਜਾਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਪਾਇਆ, ਕਿਹੜਾ ਝੱਲੇ ਇਹਦੀ ਝਾਲ। ਘੜੀ ਵਿਛੋੜਾ ਪਾਈਂ ਨਾ। ਚਰਨੋਂ ਪਰੇ ਹਟਾਈਂ ਨਾ। ਆਤਮ ਹੰਕਾਰ ਵਿਕਾਰ ਚਲਾਈਂ ਨਾ। ਵਿਚ ਸੰਸਾਰ ਝੂਠੀ ਮਾਇਆ ਜਾਲ ਵਿਛਾਈਂ ਨਾ। ਏਕਾ ਦੇਵੀਂ ਸ਼ਬਦ ਅਧਾਰ, ਭਰਮ ਭੁਲੇਖੇ ਗੁਰਮੁਖਾਂ ਭੁਲਾਈਂ ਨਾ। ਫੜ ਫੜ ਬਾਹੋਂ ਲਾਈਂ ਪਾਰ, ਦੇ ਧੱਕਾ ਜਗਤ ਵਹਿਣ ਵਹਾਈਂ ਨਾ। ਆਤਮ ਅੰਧੇ ਨਾ ਦਿਸੇ ਕੋਈ ਕਿਨਾਰ, ਦਰ ਸਾਚੇ ਹਰਿ ਦੁਰਕਾਈਂ ਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਵੇਲਾ ਤੇਰਾ ਆਇਆ, ਗੁਰਸਿਖ ਨਿਮਾਣਾ ਗਊ ਗਰੀਬ ਆਤਮ ਵਿਚੋਂ ਭੁਲਾਈਂ ਨਾ। ਗਊ ਗਰੀਬ ਨਿਮਾਣਾ ਹੈ। ਹੋਏ ਸੁਘੜ ਸਿਆਣਾ ਹੈ। ਜਿਸ ਦੇਵੇ ਚਰਨ ਧਿਆਨਾ ਹੈ। ਵਡਾ ਪ੍ਰੇਮ ਨਿਭਾਣਾ ਹੈ। ਚਰਨ ਧੂੜ ਸੱਚਾ ਇਸ਼ਨਾਨਾ ਹੈ। ਅਠਸਠ ਤੀਰਥ ਮੇਟ ਮਿਟਾਨਾ ਹੈ। ਖਾਣੀ ਬਾਣੀ ਵਕਤ ਚੁਕਾਣਾ ਹੈ। ਵੇਦ ਪੁਰਾਨਾਂ ਅੰਤ ਪਛਤਾਣਾ ਹੈ। ਕੁਰਾਨ ਅੰਜ਼ੀਲਾਂ ਬੱਧਾ ਗਾਨਾ ਹੈ। ਸੋਹੰ ਸ਼ਬਦ ਚੜ੍ਹਿਆ ਵਿਚ ਬਬਾਨਾ ਹੈ। ਨਾਲ ਲਿਆਏ ਸਚ ਕਮਾਨਾ ਹੈ। ਆਪ ਚਲਾਏ ਵਿਚ ਜਹਾਨਾ ਹੈ। ਜਨ ਭਗਤਾਂ ਦੇਵੇ ਸੱਚਾ ਮਾਨਾ ਹੈ। ਆਤਮ ਜਿੰਦਾ ਇਕ ਤੁੜਾਨਾ ਹੈ। ਝੂਠੀ ਚਿੰਦਾ ਹਰਿ ਮਿਟਾਨਾ ਹੈ। ਗੁਰ ਗੋਬਿੰਦਾ ਮੇਲ ਮਿਲਾਣਾ ਹੈ। ਸੁਰਪਤ ਰਾਜੇ ਇੰਦਾ ਸਰਨ ਲਗਾਣਾ ਹੈ। ਕਰੋੜ ਤੇਤੀਸ ਸੰਗ ਰਖਾਣਾ ਹੈ। ਸ਼ਿਵ ਸ਼ੰਕਰ ਤੀਰ ਤ੍ਰਸੂਲ ਚਲਾਣਾ ਹੈ। ਧੂੰਆਂਧਾਰ ਹੋਏ ਮਹਾਨਾ ਹੈ। ਹਨਵੰਤ ਬੀਰ ਆਪ ਉਠਾਨਾ ਹੈ। ਰਾਮ ਰਮਈਆ ਆਪ ਅਖਵਾਨਾ ਹੈ। ਅਰਜਨ ਰਥ ਹਰਿ ਆਪ ਚਲਾਨਾ ਹੈ। ਕ੍ਰਿਸ਼ਨ ਘਨਈਆ ਹੱਥ ਆਪਣੇ ਵਾਗ ਰਖਾਨਾ ਹੈ। ਕਲਜੁਗ ਤੇਰੀ ਡੋਬੇ ਨਈਆ। ਪ੍ਰਗਟ ਹੋਏ ਹਰਿ ਭਗਵਾਨਾ ਹੈ। ਮਿਲਣ ਨਾ ਆਏ ਤੇਰੀ ਸਾਚੀ ਮਈਆ, ਨਿਹਕਲੰਕ ਬਲੀ ਬਲਵਾਨਾ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਵਕਤ ਸੁਹਾਨਾ ਹੈ। ਨੀਲ ਕੰਠ ਜੋ ਅਖਵਾਈ ਹੈ। ਦੂਜੇ ਰੱਖੇ ਨਾਲ ਪਾਰਬਤੀ ਮਾਈ ਹੈ। ਕਲਜੁਗ ਤੇਰੀ ਵਗੀ ਵਾ ਤੱਤੀ, ਦੂਆ ਆਸਣ ਦਿਤਾ ਹਿਲਾਈ ਹੈ। ਉੇਠੇ ਸ਼ਿਵ ਸੱਚਾ ਜਤੀ, ਪਿਠ ਤ੍ਰਸੂਲ ਉਠਾਈ ਹੈ। ਪਾਰਬਤੀ ਤੇਰਾ ਸਾਚਾ ਪਤੀ, ਲੈ ਅੰਗੜਾਈ ਹੈ। ਸ਼ਬਦ ਸਰੂਪੀ ਦੇਵੇ ਮਤੀ, ਨਾ ਕੋਈ ਬੂਝ ਬੁਝਾਈ ਹੈ। ਧਰਤ ਮਾਤ ਹੋਈ ਸਤੀ, ਦੇਵੇ ਅੰਤ ਦੁਹਾਈ ਹੈ। ਕਲਜੁਗ ਵੇਲਾ ਅੰਤਮ ਆਇਆ, ਸ਼ਿਵ ਸੁੰਨ ਸਮਾਧ ਖੁਲ੍ਹਾਈ ਹੈ। ਨੇਤਰ ਖੋਲ੍ਹੇ ਪਵਣ ਬੋਲੇ, ਨਿਹਕਲੰਕ ਜੋਤ ਜਗਾਈ ਹੈ। ਸਾਚਾ ਭੇਵ ਨਾਥ ਭੋਲਾ ਖੋਲ੍ਹੇ, ਪਾਰਬਤੀ ਰਿਹਾ ਸਮਝਾਈ ਹੈ। ਪ੍ਰਗਟ ਹੋਇਆ ਰਾਮ ਰਮਈਆ, ਲਛਮਣ ਜਤੀ ਨਾਲ ਉਪਜਾਈ ਸੀਤਾ ਮਾਈ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ ਕਲਜੁਗ ਤੇਰੇ ਅੰਤਮ ਵੇਲੇ, ਝੂਠੇ ਜਗ ਲੱਖ ਚੁਰਾਸੀ ਕਰਨ ਆਇਆ ਕੁੜਮਾਈ ਹੈ। ਧ੍ਰਿਗਕਾਰ ਧ੍ਰਿਗਕਾਰ ਧ੍ਰਿਗਕਾਰ, ਬੇਮੁਖ ਨਿੰਦਕ ਚੁਗਲ ਦੁਰਾਚਾਰ। ਕਾਇਆ ਹੋਈ ਨਸ਼ਟ, ਅੱਠੇ ਪਹਿਰ ਰਹੇ ਬੁਖ਼ਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇਮੁਖਾਂ ਮਾਰਨ ਆਇਆ ਪੰਚਮ ਜੇਠ ਡਾਹਢੀ ਮਾਰ। ਦੁਸ਼ਟ ਦੁਰਾਚਾਰ ਜੀਵ ਵਡ ਕਾਮੀ। ਪ੍ਰਭ ਦਰ ਆਏ ਹੋਏ ਹਰਾਮੀ। ਆਪੇ ਪਰਖੇ ਅੰਤਰਜਾਮੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰੇ ਸੁਕਾਏ ਕਾਇਆ ਚਾਮੀ। ਝੂਠਾ ਚੰਮ ਗਿਆ ਸੁੱਕ। ਪ੍ਰਭ ਅਬਿਨਾਸ਼ੀ ਮੁਖ ਪਾਏ ਥੁੱਕ। ਡਾਹਣ ਜਵਾਨੀ ਜਾਇਣ ਟੁੱਟ। ਜਗਤ ਚੋਗ ਜਾਏ ਨਿਖੁੱਟ। ਸੱਤਾਂ ਪੀੜ੍ਹੀਆਂ ਜੜ੍ਹ ਦੇਵੇ ਪੁੱਟ। ਸ਼ਬਦ ਤੀਰ ਰਸਨਾ ਜਾਏ ਛੁੱਟ। ਬੇਮੁਖ ਦੁਸ਼ਟ ਦੁਰਜਨਾਂ ਧੁਰਦਰਗਾਹੀ ਬਾਹਰ ਕਢੇ ਕੁੱਟ। ਬੇਮੁਖਾਂ ਜੜ੍ਹ ਜਹਾਨੋਂ ਦੇਵੇ ਪੁੱਟ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਿਨ ਦਿਹਾੜੇ ਦੇਵੇ ਲੁੱਟ। ਦਿਨ ਦਿਹਾੜੇ ਮਾਰੇ ਡਾਕਾ। ਘਰ ਨਾ ਦਿਸੇ ਬਾਲ ਕਾਕਾ। ਜਗਤ ਜਹਾਨੋਂ ਤੁੱਟਾ ਨਾਤਾ। ਪ੍ਰਭ ਅਬਿਨਾਸ਼ੀ ਨਾ ਪਛਾਤਾ, ਹੋਈ ਨਾਰ ਵਡ ਕਮਜ਼ਾਤਾ। ਗਈ ਜਹਾਨੋਂ ਸੱਖਣੀ, ਨਾ ਮਿਲੇ ਸੱਚੀ ਦਾਤਾ। ਲਜ ਪਤਿ ਕਿਸੇ ਨਾ ਰੱਖਣੀ, ਨਾ ਬਣੇ ਕੋਈ ਸਾਥਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਲੇਖ ਲਿਖਾਏ ਤ੍ਰੈਲੋਕੀ ਨਾਥਾ। ਨਰ ਨਾਰੀ ਹੋਏ ਚੋਰ। ਪ੍ਰਭ ਅਬਿਨਾਸ਼ੀ ਆਪੇ ਪਾਏ ਨਰਕ ਨਿਵਾਸੀ ਅੰਧ ਘੋਰ। ਵੇਲੇ ਅੰਤ ਨਾ ਕੋਇ ਛੁਡਾਏ, ਅੱਧ ਵਿਚ ਟੁੱਟੀ ਡੋਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ੌਹ ਦਰਿਆ ਦੇਵੇ ਰੋੜ੍ਹ। ਚੋਰੀ ਕਰੇ ਨਾਰ ਦੁਹਾਗਣ। ਮਾਤਲੋਕ ਨਾ ਹੋਏ ਸੁਹਾਗਣ। ਸ਼ਬਦ ਸਰੂਪੀ ਲੜੇ ਨਾਗਨ। ਸੋਏ ਮੌਤ ਨਾ ਫਿਰ ਜਾਗਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਤੀਰ ਰਸਨਾ ਚਲਾਇਆ, ਘਰ ਉਡਦੇ ਦਿਸਣ ਕਾਗਣ। ਉਡਣ ਕਾਗ ਘਰ ਬਨੇਰੇ। ਪ੍ਰਭ ਅਬਿਨਾਸ਼ੀ ਸਾਚਾ ਘੇਰੇ। ਸੁੰਞ ਮਸਾਣੀ ਹੋਣ ਡੇਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਕਰੇ ਹੱਕ ਨਬੇੜੇ। ਠੱਗੀ ਚੋਰੀ ਕਰੀ ਪਿਆਰੀ। ਪ੍ਰਭ ਦਰ ਭੁਲੀ ਆਏ ਨਾਰੀ। ਵੇਲੇ ਅੰਤਮ ਹੋਏ ਖੁਆਰੀ। ਘਰ ਸਾਚੇ ਵਿਚੋਂ ਹੋਏ ਬਾਹਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਮਾਰੇ ਸ਼ਬਦ ਕਟਾਰੀ। ਮਾਰੇ ਮਾਰ ਹਰਿ ਅਚੁੱਤ। ਘਰ ਨਾ ਰਹੇ ਦੁੱਧ ਪੁੱਤ। ਜਗਤ ਜਹਾਨੋਂ ਨਾਤਾ ਤੁੱਟਾ, ਵੱਢੇ ਨੱਕ ਗੁੱਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਜੋਤੀ ਆਪ ਖਿਚਾਏ, ਖਾਲੀ ਰਹਿ ਜਾਏ ਬੁੱਤ। ਚੋਰ ਯਾਰ ਠਗ ਵਣਜਾਰੇ। ਕਾਮ ਕਰੋਧ ਲੋਭ ਹੰਕਾਰੇ। ਪ੍ਰਭ ਸਾਰੇ ਲਏ ਸੋਧ, ਮਾਰੇ ਸ਼ਬਦ ਖੰਡਾ ਦੋ ਧਾਰੇ। ਜੋਤ ਸਰੂਪੀ ਵਡ ਜੋਧਨ ਜੋਧ, ਦੂਤੀ ਦੁਸ਼ਟ ਆਪ ਸੰਘਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇਮੁਖਾਂ ਘਰ ਕਰਾਏ ਹਾਹਾਕਾਰੇ। ਹਾਹਾਕਾਰ ਹੋਏ ਘਰ ਕੱਚੇ। ਖਾਲੀ ਕਰੇ ਕੱਖ ਨਾ ਰਸਨ ਜਪੇ। ਸਾਚਾ ਜਾਪ ਕਿਸੇ ਨਾ ਪਚੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਹਥੌੜਾ ਇਕੋ ਮਾਰੇ ਭੰਨੇ ਅੰਡੇ ਕੱਚੇ। ਸ਼ਬਦ ਹਥੌੜਾ ਦਿਤਾ ਮਾਰ। ਨਰ ਨਾਰੀ ਸੁੱਟੇ ਮੂੰਹ ਦੇ ਭਾਰ। ਦਰ ਘਰ ਸਾਚੇ ਹੋਏ ਵਿਭਚਾਰ। ਕੁਕਰਮ ਕਮਾਇਆ ਧਰਮ ਗਵਾਇਆ ਮਾਨਸ ਜਨਮ ਆਈ ਹਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਰੇ ਸ਼ਬਦ ਸੱਚੀ ਕਟਾਰ। ਬੇਮੁਖ ਮੁਗਧ ਅੰਞਾਣ ਹੈ, ਪਾਪੀ ਆਤਮ ਅੰਧਾ। ਬੇਮੁਖ ਮੁਗਧ ਅੰਞਾਣ ਹੈ, ਲੋਭੀ ਝੂਠਾ ਪਾਪਾਂ ਮੰਦਾ। ਬੇਮੁਖ ਮੁਗਧ ਅੰਞਾਣ ਹੈ, ਮਦਿਰਾ ਮਾਸੀ ਕਲਜੁਗ ਗੰਦਾ। ਬੇਮੁਖ ਮੁਗਧ ਅੰਞਾਣ ਹੈ, ਹਰਿ ਨਾ ਗਾਇਆ ਬੱਤੀ ਦੰਦਾ। ਬੇਮੁਖ ਮੁਗਧ ਅੰਞਾਣ ਹੈ, ਆਤਮ ਵਿਚ ਝੂਠਾ ਜੰਦਾ। ਬੇਮੁਖ ਮੁਗਧ ਅੰਞਾਣ ਹੈ, ਅੱਗੇ ਹੋਈ ਪਾਪਾਂ ਕੰਧਾ। ਬੇਮੁਖ ਮੁਗਧ ਅੰਞਾਣ ਹੈ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਲਾਏ ਝੂਠੇ ਧੰਦਾ। ਬੇਮੁਖ ਮੁਗਧ ਅੰਞਾਣ ਹੈ, ਆਤਮ ਵਿਕਾਰੀ। ਬੇਮੁਖ ਮੁਗਧ ਅੰਞਾਣ ਹੈ, ਦੁਸ਼ਟ ਦੁਰਾਚਾਰੀ। ਬੇਮੁਖ ਮੁਗਧ ਅੰਞਾਣ ਹੈ, ਜੂਏ ਬਾਜੀ ਆਪਣੀ ਹਾਰੀ। ਬੇਮੁਖ ਮੁਗਧ ਅੰਞਾਣ ਹੈ, ਪਾਪਾਂ ਪੰਡ ਚੁੱਕੀ ਸਿਰ ਭਾਰੀ। ਬੇਮੁਖ ਮੁਗਧ ਅੰਞਾਣ ਹੈ, ਘਰ ਆਪਣੇ ਫੇਰਨ ਆਪ ਬਹਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਜੋਤ ਮਨੋਂ ਵਿਸਾਰੀ। ਬੇਮੁਖ ਮੁਗਧ ਅੰਞਾਣ ਹੈ, ਆਤਮ ਭੁੱਲਾ। ਬੇਮੁਖ ਮੁਗਧ ਅੰਞਾਣ ਹੈ, ਵਿਚ ਮਾਇਆ ਰੁਲਾ। ਬੇਮੁਖ ਮੁਗਧ ਅੰਞਾਣ ਹੈ, ਵਸਿਆ ਰਹੇ ਨਾ ਕਾਇਆ ਕੁੱਲਾ। ਬੇਮੁਖ ਮੁਗਧ ਅੰਞਾਣ ਹੈ, ਮਿਟ ਜਾਏ ਪਹਿਲੇ ਬੁਲ੍ਹਾ। ਬੇਮੁਖ ਮੁਗਧ ਅੰਞਾਣ ਹੈ, ਕਾਇਆ ਫਲ ਅੰਤਮ ਹੁੱਲਾ। ਬੇਮੁਖ ਮੁਗਧ ਅੰਞਾਣ ਹੈ, ਬੁਝੇ ਅਗਨੀ ਕਾਇਆ ਚੁੱਲ੍ਹਾ। ਬੇਮੁਖ ਮੁਗਧ ਅੰਞਾਣ ਹੈ, ਦਰ ਘਰ ਸਾਚੇ ਆਇਆ ਭੁੱਲਾ। ਬੇਮੁਖ ਮੁਗਧ ਅੰਞਾਣ ਹੈ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦ ਸਦ ਦਵਾਰਾ ਰਹੇ ਖੁਲ੍ਹਾ। ਬੇਮੁਖ ਮੁਗਧ ਅੰਞਾਣ, ਪ੍ਰਭ ਅਬਿਨਾਸ਼ੀ ਨਾ ਪਛਾਣਿਆ। ਬੇਮੁਖ ਮੁਗਧ ਅੰਞਾਣ ਘਨਕਪੁਰ ਵਾਸੀ ਆਪ ਭੁੰਨਾਏ ਜਿਉਂ ਭਠਿਆਲੇ ਦਾਣਿਆ। ਝੂਠੀ ਕਾਇਆ ਅੰਤ ਵਿਨਾਸੀ, ਰੋ ਰੋ ਪਛੋਤਾਣਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਤੀਰ ਸਾਚਾ ਮਾਰੇ ਬਾਣਿਆ। ਸ਼ਬਦ ਬਾਣ ਸਾਚਾ ਵੱਜੇ। ਕਵਣ ਤੇਰੇ ਪੜਦੇ ਕੱਜੇ। ਬੇਮੁਖ ਦਰ ਘਰ ਸਾਚੇ ਮੂਲ ਨਾ ਆਈ ਲਜੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਡੰਡਾ ਮਗਰ ਲਗਾਏ ਕਾਇਆ ਭਾਂਡਾ ਤੇਰਾ ਭੱਜੇ। ਬੇਮੁਖ ਆਤਮ ਖੋਟੀ ਹੈ। ਪ੍ਰਭ ਮਾਸ ਤੁੜਾਏ ਬੋਟੀ ਬੋਟੀ ਹੈ। ਕਿਤੇ ਹੱਥ ਨਾ ਆਉਣੀ ਰੋਟੀ ਹੈ। ਕਲਜੁਗ ਮੁੰਨੀ ਗਈ ਚੋਟੀ ਹੈ। ਸਿਰ ਵੱਜੇ ਸ਼ਬਦ ਸੋਟੀ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਾਇਆ ਭਾਂਡਾ ਦੇਵੇ ਫੋਟੀ ਹੈ। ਬੇਮੁਖ ਮੂਰਖ ਅਗਿਆਨੀਆਂ। ਦਰ ਘਰ ਆਏ ਜਾਇਣ ਕਰ ਕਰ ਬੇਈਮਾਨੀਆਂ। ਸਾਚਾ ਲਾਹਾ ਲੈਣ ਤੂੰ ਆਇਆ, ਝੂਠੀ ਲੈ ਲੀ ਨਾਲ ਨਿਸ਼ਾਨੀਆਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਰੇ ਤੀਰ ਸ਼ਬਦ ਸੱਚੀ ਕਾਨੀਆਂ। ਪ੍ਰਭ ਸਾਚੇ ਦਇਆ ਕਮਾਈ ਜਾ। ਬਿਧਨਾ ਲਿਖੀ ਰੇਖ ਮਿਟਾਈ ਜਾ। ਸਾਚਾ ਲੇਖਾ ਫੇਰ ਲਿਖਾਈ ਜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਆਪ ਸਮਾਈ ਜਾ। ਲਿਖਿਆ ਲੇਖ ਬਣ ਲਿਖਾਰੀ। ਮੰਗਣ ਆਏ ਦਰ ਭਿਖਾਰੀ। ਕਿਰਪਾ ਕਰ ਹਰਿ ਗਿਰਧਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਰੱਖੇ ਕੋਇ ਨਾ ਮਾਰੀ। ਆਪੇ ਰੱਖੇ ਆਪ ਜਵਾਲੇ। ਆਪੇ ਰੱਖੇ ਸਵਾਸ ਸੁਖਾਲੇ। ਪੰਜ ਸਠ ਸਠ ਪੰਜ ਪ੍ਰਭ ਸਾਚਾ ਲੇਖ ਲਿਖਾ ਲੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੁੱਟੀ ਗੰਢ ਵਖਾਲੇ। ਪ੍ਰਭ ਪੂਰੇ ਖੇਲ ਰਚਾਈਆ। ਦੇਵਣ ਆਇਆ ਜਗਤ ਵਧਾਈਆ। ਪੰਚਮ ਜੇਠ ਜਾਮਾ ਧਰ, ਜੋਤ ਸਰੂਪੀ ਜੋਤ ਜਗਾਈਆ। ਬੇਮੁਖ ਲੱਭਣ ਦਰ ਦਰ, ਸਾਚੀ ਜੋਤ ਕਿਸੇ ਹੱਥ ਨਾ ਆਈਆ। ਆਪੇ ਵਸੇ ਸਾਚੇ ਘਰ, ਬੇਮੁਖਾਂ ਬੂਝ ਨਾ ਪਾਈਆ। ਵਿਰਲਾ ਗੁਰਮੁਖ ਆਵੇ ਦਰ, ਜਿਸ ਪ੍ਰਭ ਦਇਆ ਕਮਾਈਆ। ਪ੍ਰਗਟ ਜੋਤ ਨਾਰੀ ਨਰ, ਚਰਨ ਧੂੜੀ ਮਸਤਕ ਦਏ ਛੁਹਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਕਲਜੁਗ ਤੇਰੇ ਅੰਤਮ ਵੇਲੇ ਸਾਚੀ ਜੋਤ ਜਗਾਈਆ। ਜਗੇ ਜੋਤ ਹਰਿ ਨਿਰੰਕਾਰੇ। ਪ੍ਰਗਟ ਹੋਇਆ ਵਿਚ ਸੰਸਾਰੇ। ਬੇਮੁਖ ਜੀਵ ਕਲਜੁਗ ਡੋਬੇ ਵਿਚ ਮੰਞਧਾਰੇ। ਗੁਰਮੁਖ ਸਾਚੇ ਰਸਨਾ ਗਾਉਂਦੇ, ਮਿਲਿਆ ਪੁਰਖ ਅਪਾਰੇ। ਅੱਠੇ ਪਹਿਰ ਚਿਤ ਧਿਆਉਂਦੇ, ਜਗਾਏ ਜੋਤ ਅਪਰ ਅਪਾਰੇ। ਅੰਮ੍ਰਿਤ ਸਾਚੇ ਤੀਰਥ ਨਹਾਉਂਦੇ, ਦੁਰਮਤ ਮੈਲ ਰਿਹਾ ਉਤਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਪਾਇਆ, ਵਡ ਬਲੀ ਬਲਕਾਰੇ। ਵਡ ਬਲਕਾਰ ਹਰਿ ਨਿਰੰਕਾਰ। ਤਿੰਨਾਂ ਲੋਕਾਂ ਬੰਨ੍ਹੇ ਧਾਰ। ਫਿਰ ਫਿਰ ਵਾਰੋ ਵਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਵੇਲਾ ਕਲਜੁਗ ਆਇਆ, ਪ੍ਰਗਟ ਹੋਇਆ ਵਿਚ ਮਾਝੇ ਦੇਸ, ਕਰ ਕਰ ਅਵਲੜਾ ਭੇਸ, ਆਪ ਬਣਾਏ ਸੱਚੀ ਸਰਕਾਰ। ਸੱਚੀ ਸਰਕਾਰ ਸਚ ਵਿਹਾਰਿਆ। ਜੋਤ ਸਰੂਪੀ ਜਾਮਾ ਧਾਰ, ਕਰੇ ਖੇਲ ਅਪਰ ਅਪਾਰਿਆ। ਪ੍ਰਗਟ ਹੋ ਨਰ ਨਰਾਇਣ, ਚਾਰ ਕੁੰਟ ਕਰੇ ਜੋਤ ਅਕਾਰਿਆ। ਪ੍ਰਭ ਅਬਿਨਾਸ਼ੀ ਧਰਨੀ ਧਰ, ਭਰਮ ਭੁਲੇਖੇ ਜਗਤ ਭੁਲਾ ਰਿਹਾ। ਗੁਰਮੁਖਾਂ ਮਿਲਿਆ ਵਰਨੀ ਵਰ, ਆਤਮ ਬੂਝ ਆਪ ਬੁਝਾ ਰਿਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਜਨ ਸਰਨੀ ਗਏ ਪੜ, ਲੱਖ ਚੁਰਾਸੀ ਗੇੜ ਕਟਾ ਲਿਆ। ਲੱਖ ਚੁਰਾਸੀ ਕਟੇ ਗੇੜਾ। ਕਲਜੁਗ ਤੇਰਾ ਅੰਤ ਮਿਟਾਏ ਝੂਠਾ ਝੇੜਾ। ਸ਼ਬਦ ਸਰੂਪੀ ਜੋਤ ਜਗਾਈ, ਧਰਤ ਮਾਤ ਤੈਨੂੰ ਦੇਵੇ ਪੁੱਠਾ ਗੇੜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਕਲਜੁਗ ਨਿਹਕਲੰਕ ਜਾਮਾ ਪਾਇਆ, ਵਕਤ ਰਹਿ ਗਿਆ ਥੋੜਾ। ਕਲਜੁਗ ਪਾਪੀ ਕਰੇ ਵਿਚਾਰ। ਬੇਮੁਖ ਜੀਵ ਹੋਏ ਵਿਭਚਾਰ। ਘਰ ਘਰ ਬੈਠੇ ਨਰ ਨਾਰ। ਮਦਿਰਾ ਮਾਸੀ ਦੁਸ਼ਟ ਦੁਰਾਚਾਰ। ਪ੍ਰਭ ਅਬਿਨਾਸ਼ੀ ਜਾਮਾ ਧਾਰ, ਧਰਤ ਮਾਤ ਕਰੇ ਪੁਕਾਰ। ਗੁਰਮੁਖਾਂ ਕਰ ਸਚ ਪਿਆਰ। ਸਾਚੀ ਲਾਈ ਇਕ ਫੁਲਵਾੜੀ, ਬੇਮੁਖਾਂ ਵੱਢੀਂ ਪਹਿਲੀ ਹਾੜੀ, ਕਰੀਂ ਖੇਲ ਅਪਰ ਅਪਾਰ। ਬੇਮੁਖਾਂ ਫੜ ਫੜ ਖੋਹੀਂ ਦਾਹੜੀ, ਸ਼ਬਦ ਮਾਰੀਂ ਡਾਹਢੀ ਮਾਰ। ਅੱਗੇ ਲਾਈਂ ਮੌਤ ਲਾੜੀ, ਧਰਮ ਰਾਏ ਦੇ ਘਰ ਬਹਾਈਂ, ਪਿੱਛੇ ਲਾਈਂ ਡੰਡਾ ਭਾਰ। ਅੰਦਰ ਵਾੜ ਕਰੀਂ ਬੰਦ ਕਿਵਾੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਪਾਇਆ, ਅਗਨ ਜੋਤ ਵਿਚ ਦੇਵੇ ਸਾੜ। ਨਿਹਕਲੰਕ ਜਾਮਾ ਪਾਇਆ। ਸੋਹਣਾ ਬਗੀਚਾ ਇਕ ਲਗਾਇਆ। ਗੁਰਮੁਖ ਸਾਚਾ ਵਿਚ ਮਹਿਕਾਇਆ। ਜੋਤੀ ਦੀਪਕ ਆਪ ਜਗਾਇਆ। ਏਕਾ ਸੱਚਾ ਰਾਗ ਸੁਣਾਇਆ। ਧੋਇਆ ਦਾਗ ਅੰਧੇਰ ਮਿਟਾਇਆ। ਪਕੜੀ ਵਾਗ ਹੋਇਆ ਸਹਾਇਆ। ਚਰਨ ਪ੍ਰੀਤੀ ਗਈ ਲਾਗ, ਆਪਣਾ ਬਿਰਧ ਨਿਭਾਇਆ। ਪੂਰਨ ਹੋਏ ਵਡ ਵਡ ਭਾਗ, ਪੰਚਮ ਜੇਠ ਜੋ ਸਰਨੀ ਆਇਆ। ਬੇਮੁਖਾਂ ਤਨ ਲਾਏ ਆਗ, ਜੋਤੀ ਅਗਨ ਦਏ ਜਲਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭੇਸ ਅਵਲੜਾ ਆਪ ਰਖਾਇਆ। ਮਾਤਲੋਕ ਖੇਲ ਰਚਾਈਆ। ਬਣ ਮਾਲਣ ਹਰਿ ਜੀ ਆਈਆ। ਡਾਲੀ ਡਾਲੀ ਪੱਤ ਪੱਤ ਇਕ ਇਕ ਕਲੀ ਤੋੜ ਲਿਆਈਆ। ਗੁਰਮੁਖਾਂ ਮਿਲਿਆ ਸਾਚਾ ਮਾਲੀ, ਅੰਮ੍ਰਿਤ ਪਾਣੀ ਮੁਖ ਚੁਆਈਆ। ਕਰੇ ਆਪ ਸੱਚੀ ਰਖਵਾਲੀ। ਸੋਹਣਾ ਹਾਰ ਇਕ ਗੁੰਦਾਈਆ। ਗੁਰਸਿਖ ਸਾਚੇ ਦੋ ਜਹਾਨੀ ਨਾ ਹੋਣ ਖਾਲੀ, ਵਿਚ ਵਿਚੋਲਾ ਨਿਹਕਲੰਕ ਨਰਾਇਣ ਹਰਿ ਰਘੁਰਾਈਆ। ਪੂਰਾ ਤੋਲ ਜਿਸ ਨੇ ਤੋਲਾ, ਸੋਹੰ ਕੰਡਾ ਮਾਤ ਲਗਾਈਆ। ਵਿਚ ਲਗਾਇਆ ਸ਼ਬਦ ਡੰਡਾ, ਪੜਦਾ ਉਹਲਾ ਨਾ ਕੋਈ ਰਖਾਈਆ। ਇਕ ਸੁਣਾਇਆ ਸ਼ਬਦ ਢੋਲਾ, ਸੋਹੰ ਸੱਚਾ ਨਾਉਂ ਰਖਾਈਆ। ਆਪ ਬਣਿਆ ਸੱਚਾ ਗੋਲਾ, ਮਾਤਲੋਕ ਜੋਤ ਪ੍ਰਗਟਾਈਆ। ਪ੍ਰਭ ਪਹਿਨ ਕੇ ਆਏ ਚਿੱਟਾ ਲਾਲ ਸੂਹਾ ਨੀਲਾ ਕਾਲਾ ਚੋਲਾ, ਕਲਜੁਗ ਤੇਰੇ ਸਾਰੇ ਭੇਖ ਵਟਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਪਾਇਆ, ਬੇਮੁਖਾਂ ਸਿਰ ਪਾਏ ਛਾਹੀਆ। ਬੇਮੁਖ ਜਗਤ ਵਣਜਾਰਾ। ਮਾਨਸ ਜਨਮ ਜਿਸ ਨੇ ਹਾਰਾ। ਮਦਿਰਾ ਮਾਸੀ ਜੀਵ ਗਵਾਰਾ। ਨਾ ਕੋਈ ਕਰੇ ਬੰਦ ਖਲਾਸੀ, ਮਾਨਸ ਜਨਮ ਨਾ ਕਿਸੇ ਵਿਚਾਰਾ। ਘਰ ਘਰ ਬੈਠੇ ਕਰਨ ਹਾਸੀ। ਕਰੇ ਖੇਲ ਹਰਿ ਅਪਾਰਾ। ਗੁਰਮੁਖ ਵਿਰਲਾ ਹੋਏ ਚਰਨ ਦਾਸੀ, ਜਿਸ ਦੇਵੇ ਦਰਸ ਅਗੰਮ ਅਪਾਰਾ। ਮਾਨਸ ਜਨਮ ਕਰੇ ਰਹਿਰਾਸੀ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰਾ। ਬੇਮੁਖ ਦੇਵੇ ਜਗਤ ਦੁਹਾਈ ਹੈ। ਕਲਜੁਗ ਤੇਰੀ ਅੰਧੇਰੀ ਰਾਤੀ, ਸਭ ਦੇ ਉਤੇ ਛਾਈ ਹੈ। ਆਪ ਮੁਕਾਏ ਬਣ ਬਣ ਡੈਣ, ਭੈਣਾਂ ਛੱਡੇ ਭਾਈ ਹੈ। ਲੱਖ ਚੁਰਾਸੀ ਵਹੇ ਡੂੰਘੇ ਵਹਿਣ, ਨਾ ਸਕੇ ਕੋਈ ਬਚਾਈ ਹੈ। ਨਾ ਕੋਈ ਮਾਤ ਪਿਤ ਨਾ ਭਾਈ ਭੈਣ, ਸਾਕ ਸੱਜਣ ਸੈਣ ਵੇਲੇ ਅੰਤ ਮੁਖ ਛੁਪਾਈ ਹੈ। ਪ੍ਰਭ ਅਬਿਨਾਸ਼ੀ ਜਾਮਾ ਧਾਰੇ, ਗੁਰਮੁਖ ਵੇਖ ਜਿਸ ਜਨ ਲਿਆ ਮਿਲਾਈ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਤੇਰੀ ਅੰਤਮ ਵਾਰੀ ਸਾਚੀ ਜੋਤ ਜਗਾਈ ਹੈ। ਕਲਜੁਗ ਤੇਰਾ ਵੇਖ ਲੇਖਾ। ਪ੍ਰਭ ਅਬਿਨਾਸ਼ੀ ਧਾਰੇ ਭੇਖਾ। ਸ੍ਰਿਸ਼ਟ ਸਬਾਈ ਆਪ ਭੁਲਾਈ, ਪਾਇਆ ਭਰਮ ਭੁਲੇਖਾ। ਮਾਤਾ ਬਿਧਨਾ ਦਏ ਦੁਹਾਈ, ਨਿਹਕਲੰਕ ਮਿਟਾਏ ਮੇਰੀ ਲਿਖੀ ਰੇਖਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਖ਼ੁਸ਼ੀਆਂ ਨਾਲ ਮਨਾਈ, ਮਿਟਦੇ ਜਾਣ ਔਲੀਏ ਪੀਰ ਸ਼ੇਖ਼ਾ। ਔਲੀਏ ਪੀਰ ਸ਼ੇਖ਼ ਮੁਲਾਣੇ। ਕਲਜੁਗ ਤੇਰੇ ਅੰਤਮ ਵੇਲੇ ਘਰ ਘਰ ਸਰਬ ਬਿਲਲਾਣੇ। ਪ੍ਰਭ ਅਬਿਨਾਸ਼ੀ ਕਰੇ ਖੁਆਰੀ, ਬਗ਼ਲੇ ਰਹੇ ਕੁਰਾਨੇ। ਪ੍ਰਗਟ ਹੋਇਆ ਨਰ ਅਵਤਾਰੀ, ਹੱਥ ਮਸੱਲਾ ਇਕ ਇਕੱਲਾ ਮੁਹੰਮਦ ਸੰਗ ਚਾਰ ਯਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਸਤਿਜੁਗ ਦੋਹਾਂ ਮੇਲ ਮਿਲਾਏ, ਦੋਹਾਂ ਧਿਰਾਂ ਦਾ ਸਚ ਭਤਾਰੇ। ਹਰਿ ਸਾਚੀ ਸੇਵ ਕਮਾਇੰਦਾ। ਗੁਰਮੁਖਾਂ ਛਤਰ ਝੁਲਾਇੰਦਾ। ਫੂਲਨ ਬਰਖਾ ਆਪ ਬਰਖਾਇੰਦਾ। ਆਤਮ ਤ੍ਰਿਖਾ ਸਰਬ ਬੁਝਾਇੰਦਾ। ਜਿਸ ਜਨ ਆਏ ਦਰਸ ਪੇਖਾ, ਪ੍ਰਗਟ ਜੋਤ ਦਰਸ ਦਿਖਾਇੰਦਾ। ਧੰਨ ਕਮਾਈ ਗੁਰਸਿਖ ਤੇਰੀ ਪੰਚਮ ਜੇਠ ਖ਼ੁਸ਼ੀਆਂ ਨਾਲ ਮਨਾਇੰਦਾ। ਪ੍ਰਭ ਅਬਿਨਾਸ਼ੀ ਸੋਹੰ ਤੀਰ ਹੱਥ ਵਿਚ ਫੜਿਆ ਤਿੱਖਾ, ਕਲਜੁਗ ਤੇਰੀ ਭੁੱਖ ਮਿਟਾਇੰਦਾ। ਆਤਮ ਲਾਹੇ ਮਾਇਆ ਰਾਣੀ ਝੂਠੀ ਵਿੱਖਾ, ਗੁਰਮੁਖਾਂ ਦਇਆ ਕਮਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਅੰਤ ਜੁਗਾ ਜੁਗੰਤ ਆਪਣੇ ਭਾਣੇ ਵਿਚ ਸਮਾਇੰਦਾ। ਆਪਣਾ ਭਾਣਾ ਹਰਿ ਜੀ ਜਾਣਦਾ। ਜਨ ਭਗਤਾਂ ਆਪ ਪਛਾਣਦਾ। ਮਾਰੇ ਖੰਡਾ ਸ਼ਬਦ ਬ੍ਰਹਮ ਗਿਆਨ ਦਾ। ਚੜ੍ਹਾਏ ਸਾਚਾ ਡੰਡਾ, ਦਰਸ ਕਰਾਏ ਗੁਣ ਨਿਧਾਨ ਦਾ। ਕੋਇ ਨਾ ਦਿਸੇ ਅੱਗੇ ਕੰਢਾ, ਪ੍ਰਭ ਅਬਿਨਾਸ਼ੀ ਮਿਹਰਵਾਨ ਦਾ। ਜੋਤ ਪ੍ਰਕਾਸ਼ ਕਰੇ ਵਿਚ ਵਰਭੰਡਾ, ਵਾਲੀ ਦੋ ਜਹਾਨ ਦਾ। ਪਾਏ ਸਾਚੀਆਂ ਵੰਡਾਂ, ਤੋੜੇ ਕਿਲਾ ਆਤਮ ਹੰਕਾਰ ਦਾ। ਖੜਕਾਏ ਚੰਡ ਪ੍ਰਚੰਡਾ, ਆਪਣੀ ਬਿਧ ਹਰਿ ਆਪੇ ਜਾਣਦਾ। ਚਾਰ ਕੁੰਟ ਰੋਵਣ ਨਾਰਾਂ ਰੰਡਾਂ, ਸੁਹਾਗੀ ਕੰਤ ਨਾ ਕੋਇ ਹੰਢਾਂਵਦਾ। ਪ੍ਰਭ ਤੋੜੇ ਸਰਬ ਘਮੰਡਾ, ਰਾਜੇ ਰਾਣੇ ਪਕੜ ਹਰਿ ਆਪ ਵਖਾਣਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਪਾਇਆ, ਧਾਰੇ ਭੇਖ ਸ੍ਰੀ ਭਗਵਾਨ ਦਾ। ਧਾਰੇ ਭੇਖ ਸ੍ਰੀ ਭਗਵਾਨ ਹੈ। ਧਰੀ ਜੋਤ ਵਿਚ ਜਹਾਨ ਹੈ। ਕਰਨ ਆਇਆ ਸੁੰਞ ਮਸਾਣ ਹੈ। ਜਨ ਭਗਤਾਂ ਦੇਵਣ ਆਇਆ ਸੱਚਾ ਨਾਮ ਦਾਨ ਹੈ। ਸਾਧਾਂ ਸੰਤਾਂ ਬਖ਼ਸ਼ੇ ਚਰਨ ਧਿਆਨ ਹੈ। ਆਦਿਨ ਅੰਤਾ ਜੁਗਾ ਜੁਗੰਤਾ ਸ੍ਰਿਸ਼ਟ ਸਬਾਈ ਆਪ ਜਗਾਵੇ ਸਦਾ ਸਦਾ ਨਿਗਹਬਾਨ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਤੇਰਾ ਭੇਖ ਮਿਟਾਏ, ਆਪੇ ਮੇਟੇ ਬੇਈਮਾਨ ਹੈ। ਕਲਜੁਗ ਅੰਤ ਕੁਰਾਨ ਕੁਰਲਾਈ ਹੈ। ਅੱਠੇ ਪਹਿਰ ਦਏ ਦੁਹਾਈ ਹੈ। ਸਚ ਮੁਹੰਮਦ ਤੇਰੀ ਸਦੀ ਚੌਧਵੀਂ ਆਈ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜੋਤ ਜਗਾਈ ਹੈ। ਕੁਰਾਨ ਪੁਕਾਰੇ ਧਾਹਾਂ ਮਾਰਦੀ। ਢਹਿੰਦੇ ਜਾਣ ਮਹੱਲ ਮੁਨਾਰੇ, ਵੇਖੇ ਖੇਲ ਸੱਚੀ ਸਰਕਾਰ ਦੀ। ਛੁੱਟਾ ਸੰਗ ਚਾਰ ਯਾਰੇ, ਢੇਰੀ ਢਹੇ ਬੇਈਮਾਨ ਦੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਉਖਾੜੇ ਜੜ੍ਹ ਅੰਦਰ ਵੜ, ਉਲਟੀ ਮਤ ਬਾਹਰ ਕਢੇ ਫੜ, ਕਿਲੇ ਕੋਟ ਜੋ ਉਸਾਰਦੀ। ਮੁਕੇ ਵਕਤ ਅੰਤ ਕੁਰਾਨਾ। ਪ੍ਰਭ ਅਬਿਨਾਸ਼ੀ ਮਾਰੇ ਸ਼ਬਦ ਬਾਨਾ। ਦੀਨ ਮੁਹੰਮਦੀ ਪ੍ਰਭ ਬੰਨ੍ਹਣ ਆਇਆ ਹੱਥੀਂ ਗਾਨਾ। ਧਰਤ ਮਾਤ ਕਲਜੁਗ ਤੇਰੇ ਅੰਤਮ ਵੇਲੇ ਕਹਿੰਦੀ, ਪ੍ਰਭ ਅਬਿਨਾਸ਼ੀ ਕਿਰਪਾ ਕਰ, ਮਾਰ ਵਡ ਸ਼ੈਤਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਵੇਲੇ ਦੀਨ ਮੁਹੰਮਦੀ ਦੇਵਣ ਆਇਆ ਤੈਨੂੰ ਹਾਨਾ। ਪ੍ਰਭ ਅਚਰਜ ਭੇਖ ਵਟਾਇਆ। ਕਲਜੁਗ ਤੇਰਾ ਵੇਖ ਲੇਖ, ਨੀਲਾ ਚੋਗਾ ਆਪ ਰੰਗਾਇਆ। ਪੁੱਠੀ ਮਤ ਹੋਈ ਔਲੀਏ ਪੀਰ ਸ਼ੇਖ਼, ਸਾਚਾ ਰਾਹ ਸਰਬ ਭੁਲਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਿਟਾਵਣ ਆਇਆ ਅੰਤਮ ਰੇਖ, ਸਦੀ ਚੌਧਵੀਂ ਵਕਤ ਚੁਕਾਇਆ। ਨੀਲਾ ਚੋਲਾ ਗਲ ਵਿਚ ਪਾਏ। ਸ਼ਬਦ ਗੋਲਾ ਇਕ ਚਲਾਏ। ਸਾਚਾ ਡੋਲਾ ਇਕ ਲਿਆਏ। ਪੂਰਾ ਤੋਲਾ ਸਾਚਾ ਤੋਲ ਇਕ ਤੁਲਾਏ। ਦੀਨ ਮੁਹੰਮਦੀ ਹੋਇਆ ਗੋਲਾ, ਪ੍ਰਭ ਅਬਿਨਾਸ਼ੀ ਗਏ ਭੁਲਾਏ। ਨਿਹਕਲੰਕ ਨਰਾਇਣ ਨਰ, ਅੰਤਮ ਕਲਜੁਗ ਜਾਮਾ ਪਾਏ। ਨੀਲਾ ਚੋਲਾ ਤਨ ਛੁਹਾਏ। ਜੋਤ ਸਰੂਪੀ ਭੇਖ ਵਟਾਏ। ਅਮਾਮ ਮਹਿੰਦੀ ਨਾਮ ਰਖਾਏ। ਉਮਤ ਨਬੀ ਰਸੂਲ ਦੀ ਵਹਿੰਦੀ ਧਾਰ ਜਾਏ ਵਹਿੰਦੀ, ਪਿਛੋਂ ਜਾਏ ਧੱਕਾ ਲਾਏ। ਕੁਰਾਨ ਅੰਜੀਲ ਇਕੱਠੀ ਹੋ ਹੋ ਬਹਿੰਦੀ, ਇਕ ਦੂਜੇ ਦੇ ਘਰ ਜਾਵਣ ਮਤਾ ਪਕਾਏ। ਪਹਿਲਾ ਗੇੜਾ ਲਾਏ ਦਿਸ਼ਾ ਲਹਿੰਦੀ। ਮਾਰੇ ਭੇੜ ਭਿੜਾ ਕੇ। ਉਮਤ ਨਬੀ ਰਸੂਲ ਦੀ ਇਕੋ ਗਾਹੇ ਗਹਿੰਦੀ, ਰੂਸਾ ਚੀਨਾ ਨਾਲ ਰਲਾਏ, ਦੀਨ ਮੁਹੰਮਦੀ ਵੱਖ ਕੀਨਾ ਸੰਤ ਮਨੀ ਸਿੰਘ ਤੇਰੀ ਕਲਮ ਚਲਾ ਕੇ। ਨਾਲ ਰਲਾਏ ਸ਼ਾਹ ਫਰੰਗੀ ਵਡ ਨਗੀਨਾ, ਅੰਤਮ ਪਿੱਠ ਵੱਢੀ ਜਾਏ ਭੰਨੇ ਹੰਕਾਰੀ ਬੀਨਾ, ਨਿਹਕਲੰਕ ਕਲ ਆਇਆ ਜਾਮਾ ਪਾ ਕੇ। ਸਾਚਾ ਰਾਜ ਤਾਜ ਜਗਤ ਕਾਜ ਜਿਸ ਦੀਨਾ, ਬੈਠੇ ਮਨੋਂ ਭੁਲਾ ਕੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਾਏ ਖ਼ਾਕ ਰੁਲਾ ਕੇ। ਲਹਿੰਦੀ ਦਿਸ਼ਾ ਉਡੇ ਖ਼ਾਕ। ਨਾ ਕੋਈ ਦਿਸੇ ਜੀਵ ਪਾਕ। ਅੰਤਮ ਬੰਦ ਹੋਵੇ ਤਾਕ। ਪ੍ਰਭ ਅਬਿਨਾਸ਼ੀ ਆਪ ਲਿਖਾਏ ਪਹਿਲੇ ਭਵਿਖਤ ਵਾਕ। ਸੰਗ ਮੁਹੰਮਦ ਸ਼ਾਹ ਫਰੰਗੀ, ਇਕ ਦੂਜੇ ਦੇ ਬਣ ਗਏ ਸਾਕ। ਅੰਤਮ ਵੇਲੇ ਆਈ ਤੰਗੀ, ਮਿਟਦੇ ਜਾਣ ਜਗਤ ਫਰੰਗੀ, ਮਗਰ ਲਗਾਏ ਡਾਕਨ ਹਾਕ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਪਾਇਆ, ਇਕੋ ਇਕ ਸੱਚਾ ਸੁੱਚ ਪਾਕ। ਪਹਿਲੀ ਦਿਸ਼ਾ ਆਪ ਤਕਾਈਆ। ਲਾੜੀ ਮੌਤ ਸੋਈ ਉਠਾਈਆ। ਹੱਥ ਬਹਾਰੀ ਆਪ ਫੜਾਈਆ। ਕੰਨਿਆ ਕੁਮਾਰੀ ਮਾਤਲੋਕ ਵਿਚ ਆਈਆ। ਧਰਮ ਰਾਏ ਤੇਰੀ ਸਚ ਦੁਲਾਰੀ, ਲੱਖ ਚੁਰਾਸੀ ਦੂਲ੍ਹਾ ਵੇਖਣ ਆਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਤੇਰੇ ਅੰਤਮ ਵੇਲੇ ਕਰ ਕੇ ਸੂਹਾ ਵੇਸ ਕਰਨ ਆਇਆ ਕੁੜਮਾਈਆ। ਲਾੜੀ ਮੌਤ ਉਠੀ ਬਲਕਾਰਨ। ਆਈ ਚਲ ਦਵਾਰ ਪ੍ਰਭ ਦਰ ਕਰੇ ਨਿਮਸਕਾਰਨ। ਪ੍ਰਭ ਅਬਿਨਾਸ਼ੀ ਕਿਰਪਾ ਧਾਰ, ਦੇ ਵਰ ਸੱਚੀ ਸਰਕਾਰਨ। ਮੈਂ ਜਾਵਾਂ ਘੋੜੀ ਚੜ੍ਹ, ਮਾਰਾਂ ਵਡ ਵਡ ਹੰਕਾਰਨ। ਬੰਨ੍ਹ ਲਿਆਵਾਂ ਫੜ ਬਾਹਵਾਂ, ਧਰਮ ਰਾਏ ਦੇ ਦਰ ਦਵਾਰਨ। ਕੋਈ ਨਾ ਸਕੇ ਅੱਗੇ ਅੜ, ਅੱਡ ਅੱਡ ਕਰਾਵਾਂ ਸੀਸ ਧੜ, ਕਲਜੁਗ ਫਲ ਜਾਣ ਝੜ, ਅੰਤਮ ਭਾਗ ਹੋਏ ਮਾੜ, ਇਕ ਦੂਜੇ ਦੇ ਨਾਲ ਮਰਨ ਲੜ, ਫਲ ਨਾ ਦਿਸੇ ਕਿਸੇ ਡਾਲ, ਦੂਰ ਦੁਰਾਡਾ ਵੇਖੇ ਹਰਿ ਜੀ ਖੜ, ਮੈਂ ਬੰਨ੍ਹਣ ਜਾਵਾਂ ਸਾਚੇ ਗਾਨਣ। ਪਹਿਲੇ ਵਹਿਣ ਜਾਇਣ ਹੜ੍ਹ, ਜੋ ਜਨ ਹੋਏ ਅੰਤ ਬੇਈਮਾਨਣ। ਕੋਈ ਨਾ ਦਿਸੇ ਜੋ ਮੁਖ ਲਗਾਇਣ ਨੜ, ਭੁੱਲਿਆ ਹਰਿ ਭਗਵਾਨਣ। ਸ਼ਬਦ ਗੋਲਾ ਵੱਜੇ ਕੜ ਕੜ, ਧੂੰਆਂਧਾਰ ਹੋਏ ਅਸਮਾਨਣ। ਵੱਖ ਵੱਖ ਦਿਸਣ ਸਿਰ ਧੜ, ਚਲੇ ਜਗਤ ਚਾਲ ਨਿਰਾਲਨ। ਗੁਰਮੁਖ ਸਾਚਾ ਏਕਾ ਅੱਖਰ ਜਾਏ ਪੜ੍ਹ, ਸੋਹੰ ਸੱਚਾ ਨਾਮ ਨਿਸ਼ਾਨਣ। ਸਚ ਦਰਬਾਰੇ ਜਾਏ ਵੜ, ਮਾਤਲੋਕ ਕਰਦਾ ਜਾਏ ਚਾਨਣ। ਪ੍ਰਭ ਅਬਿਨਾਸ਼ੀ ਅੱਗੋਂ ਬਾਹੋਂ ਲਏ ਫੜ, ਕਰਾਏ ਚਰਨ ਧੂੜ ਇਸ਼ਨਾਨਣ। ਬੇਮੁਖ ਜੀਵ ਕਲਜੁਗ ਤੇਰੀ ਅਗਨੀ ਜਾਣ ਸੜ, ਆਤਮ ਹੋਈ ਸਰਬ ਕੰਗਾਲਣ। ਨਾ ਕੋਈ ਦਿਸੇ ਕਿਲ੍ਹਾ ਗੜ੍ਹ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਸ਼ਬਦ ਰਸਨਾ ਚਿੱਲੇ ਤੀਰ ਚੜ੍ਹਾਇਆ ਵੱਜੇ ਪਹਿਲਾ ਬਾਨਣ। ਸਚ ਨਿਸ਼ਾਨਾ ਹਰਿ ਜੀ ਤੱਕੇ। ਪਹਿਲਾ ਵਜੇ ਮਦੀਨੇ ਮੱਕੇ। ਗੌਂਸ ਔਲੀਏ ਪੀਰ ਸ਼ੇਖ਼, ਫੜ ਫੜ ਬਾਹਰ ਧੱਕੇ। ਬੇਮੁਖਾਂ ਪ੍ਰਭ ਆਤਮ ਵੇਖ, ਆਪ ਵਿਛੋੜੇ ਭਾਈ ਸਕੇ। ਜੋਤ ਸਰੂਪੀ ਧਾਰੇ ਭੇਖ, ਧਰਤ ਮਾਤ ਰਾਹ ਸਾਚਾ ਤੱਕੇ। ਪ੍ਰਭ ਅਬਿਨਾਸ਼ੀ ਆ ਨੇਤਰ ਪੇਖ, ਵੇਖ ਕਲਜੁਗ ਫਲ ਅੰਤਮ ਵੇਲੇ ਪੱਕੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਤੀਰ ਆਪ ਚਲਾਏ, ਸਿਧੀ ਧਾਰ ਇਕ ਰਖਾਏ, ਜੜ੍ਹ ਅਮਰੀਕਾ ਪਤਾਲੋਂ ਤੇਰੀ ਚੱਕੇ। ਪੁੱਟੇ ਜੜ੍ਹ ਦਏ ਉਖੇੜ। ਚਿੱਟੀਆਂ ਚੰਮੜੀਆਂ ਦਏ ਉਧੇੜ। ਕਲਜੁਗ ਵਧਾਏ ਤੇਰਾ ਝੇੜ। ਆਪ ਦਵਾਏ ਏਕਾ ਗੇੜਾ, ਮਾਰੇ ਸ਼ਬਦ ਇਕ ਲਫੇੜ। ਲੱਖ ਚੁਰਾਸੀ ਗਾਹੁਣ ਆਇਆ, ਬੀਰ ਬੈਤਾਲਿਆਂ ਪਾਈ ਮੇੜ੍ਹ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਿੰਘ ਸਿੰਘਾਸਣ ਚੁੱਪ ਚੁਪੀਤਾ ਬੈਠਾ ਰਿਹਾ ਛੇੜਾਂ ਛੇੜ। ਛੇੜਾਂ ਛੇੜੇ ਹਰਿ ਕਲ ਧਾਰ। ਨਾ ਕੋਈ ਜਾਣੇ ਜੀਵ ਗਵਾਰ। ਨਾ ਕੋਈ ਕਰੇ ਸਚ ਵਿਹਾਰ। ਭਾਣਾ ਵਰਤੇ ਹਰਿ ਕਰਤਾਰ। ਉਪਰ ਧਰਤ ਮਿਟਦੇ ਜਾਣ ਚਾਰ ਯਾਰ। ਇਕ ਦੂਜੇ ਦੇ ਨਾਲ ਲੜ ਲੜ ਮਰਦੇ, ਅੰਤਮ ਹੋਏ ਸਰਬ ਦੋ ਫਾੜ। ਗੁਰਮੁਖ ਵਿਰਲੇ ਭਾਣਾ ਜਰਤੇ, ਪ੍ਰਭ ਜੋਤ ਜਗਾਏ ਨਾੜ ਨਾੜ। ਕੀਆ ਖੇਲ ਕਾਦਰ ਕਰਤੇ, ਜੂਹ ਜੰਗਲ ਵਿਚ ਉਜਾੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਪਾਇਆ, ਸ੍ਰਿਸ਼ਟ ਸਬਾਈ ਚਬਾਏ ਆਪਣੀ ਦਾੜ੍ਹ। ਲੱਖ ਚੁਰਾਸੀ ਆਪ ਚਬਾਇੰਦਾ। ਕਲਜੁਗ ਸਤਿਜੁਗ ਦੋਵੇਂ ਪੁੜ, ਚੱਕੀ ਸਚ ਬਣਾਇੰਦਾ। ਇਕ ਦੂਜੇ ਦੇ ਨਾਲ ਗਏ ਜੁੜ, ਬੇਮੁਖ ਵਿਚ ਟਿਕਾਇੰਦਾ। ਚੜ੍ਹ ਕੇ ਆਇਆ ਸ਼ਬਦ ਘੋੜ, ਉਤੇ ਚਿੱਟਾ ਆਸਣ ਪਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਡੰਡਾ ਸਾਚਾ ਹੱਥਾਂ ਵਿਚ ਲਾਇੰਦਾ। ਸਾਚੇ ਹੱਥਾਂ ਆਪ ਜੁੜਾਏ। ਪਹਿਲਾ ਗੇੜਾ ਆਪ ਦਵਾਏ। ਉਮਤ ਨਬੀ ਰਸੂਲ ਦੀ ਕਰਦੀ ਹਾਏ ਹਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਡੰਡਾ ਹੱਥ ਵਿਚ ਫੜਿਆ, ਉਤੋਂ ਰਿਹਾ ਦਬਾਏ। ਦੇਵੇ ਗੇੜਾ ਲਾਏ ਜ਼ੋਰ। ਲੱਖ ਚੁਰਾਸੀ ਪਾਏ ਸ਼ੋਰ। ਪ੍ਰਭ ਅਬਿਨਾਸ਼ੀ ਕਿਰਪਾ ਕਰ, ਹੌਲੀ ਹੌਲੀ ਤੋਰ। ਅੱਗੇ ਆਵੇ ਸਾਨੂੰ ਡਰ, ਨਰਕ ਪਿਆ ਅੰਧਘੋਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਪਾਇਆ, ਜੋਤ ਸਰੂਪੀ ਖੇਲ ਰਚਾਇਆ, ਗੁਰਮੁਖਾਂ ਪਕੜੇ ਹੱਥੀਂ ਡੋਰ। ਗੁਰਮੁਖਾਂ ਸੁਰਤ ਸੰਭਾਲਦਾ। ਅਕਾਲ ਮੂਰਤ ਰੰਗ ਭਗਵਾਨ ਦਾ। ਸ਼ਬਦ ਤੂਰਤ ਸੁਰਤ ਸੰਭਾਲਦਾ। ਏਕਾ ਨੂਰਤ ਮਿਹਰਵਾਨ ਦਾ। ਸ੍ਰਿਸ਼ਟ ਸਬਾਈ ਦਿਸੇ ਕੂੜਤ, ਏਕਾ ਝੁਲੇ ਸਚ ਨਿਸ਼ਾਨ ਸ੍ਰੀ ਭਗਵਾਨ ਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੱਖ ਚੁਰਾਸੀ ਪੁਣ ਛਾਣਦਾ। ਲੱਖ ਚੁਰਾਸੀ ਪੁਣੇ ਛਾਣੇ। ਤਖ਼ਤੋਂ ਲਾਹੇ ਰਾਜੇ ਰਾਣੇ। ਗਲੇ ਲਗਾਏ ਗਰੀਬ ਨਿਮਾਣੇ। ਰਾਓ ਰੰਕ ਇਕ ਕਰਾਨੇ। ਊਚ ਨੀਚ ਭੇਵ ਚੁਕਾਨੇ। ਗੁਰਮੁਖ ਸਾਚੇ ਸੇਵ ਲਗਾਨੇ। ਪ੍ਰਭ ਅਬਿਨਾਸ਼ੀ ਵਡ ਦੇਵੀ ਦੇਵ, ਕਿਰਪਾ ਕਰੇ ਅੰਤ ਮਹਾਨੇ। ਸੋਹੰ ਦੇਵੇ ਸਾਚਾ ਮੇਵ, ਆਤਮ ਹੋਏ ਬ੍ਰਹਮ ਗਿਆਨੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਪਣਾ ਸਾਚੀ ਰਸਨਾ ਜਿਹਵਾ, ਗੁਣਵੰਤ ਹਰਿ ਗੁਣ ਨਿਧਾਨੇ। ਰਾਜਾ ਰਾਣਾ ਕਰ ਖੁਆਰ। ਖਿੱਚ ਲਿਆਏ ਚਰਨ ਦਵਾਰ। ਸ੍ਰਿਸ਼ਟ ਸਬਾਈ ਅੰਧ ਕੂਪੀ, ਬੇਮੁਖ ਸੁੱਤੇ ਪੈਰ ਪਸਾਰ। ਪ੍ਰਗਟ ਹੋਇਆ ਸਤਿ ਸਰੂਪੀ, ਨਿਹਕਲੰਕ ਨਰਾਇਣ ਨਰ ਅਵਤਾਰ। ਨਾ ਕੋਈ ਰੰਗ ਰੇਖ ਰੂਪੀ, ਏਕਾ ਸ਼ਬਦ ਅਧਾਰ। ਜਮ ਕੀ ਕਾਨ ਗੁਰਮੁਖਾਂ ਚੁੱਕੀ ਆਏ ਸਰਨ ਦਵਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਅੰਤਮ ਵੇਲੇ ਫੜ ਫੜ ਬਾਹੋਂ ਜਾਏ ਤਾਰ। ਪਹਿਲਾ ਖੇਲ ਹਰਿ ਰਚਾਉਣਾ। ਚਰਨ ਬਿਆਸੋਂ ਪਾਰ ਟਿਕਾਉਣ। ਰਾਜੇ ਸੰਗਰੂਰ ਦਰਸ ਦਿਖਾਉਣਾ। ਅੰਮ੍ਰਿਤ ਮੇਘ ਬਰਸ, ਆਤਮ ਠੰਡੀ ਠਾਰ ਕਰਾਉਣਾ। ਕਰ ਕਰ ਮਿਹਰ ਦੇਵੇ ਦਰਸ, ਗੁਰਮੁਖ ਚਰਨੀ ਸੀਸ ਝੁਕਾਉਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਮਸਤੂਆਣੇ ਭਾਗ ਲਗਾਉਣਾ। ਮਸਤੂਆਣੇ ਜਾਏ ਚਲ। ਸੰਬਲ ਦੇਸ ਧਾਮ ਅਟੱਲ ਗੁਰ ਗੋਬਿੰਦ ਜੋ ਲਿਖਾਇਆ, ਕਲਜੁਗ ਪ੍ਰਗਟ ਹੋਵੇ ਅੰਤਮ ਕਲ। ਪ੍ਰਭ ਅਬਿਨਾਸ਼ੀ ਭੇਖ ਵਟਾਇਆ, ਸ੍ਰਿਸ਼ਟ ਭੁਲਾਏ ਕਰ ਕਰ ਵਲ ਛਲ। ਨਿਹਕਲੰਕ ਕਲ ਜਾਮਾ ਪਾਇਆ, ਕਰੇ ਕਰਾਏ ਜਲ ਥਲ। ਸਾਚਾ ਸ਼ਬਦ ਡੰਕ ਵਜਾਇਆ, ਵਾਹ ਵਾਹ ਸੋਹਣਾ ਖੇਲ ਰਚਾਇਆ ਨਾ ਕੋਈ ਸਕੇ ਝੱਲ। ਰਾਓ ਰੰਕ ਇਕ ਕਰਾਇਆ, ਦਵਾਰ ਬੰਕ ਆਣ ਸੁਹਾਇਆ, ਪ੍ਰਗਟ ਹੋਏ ਜੋਤ ਸਰੂਪੀ ਘੜੀ ਘੜੀ ਪਲ ਪਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਸਮਾਂ ਆਣ ਸੁਹਾਇਆ, ਗੁਰ ਸੰਗਤ ਜਾਏ ਬਲ ਬਲ। ਮਸਤੂਆਣਾ ਮਾਣ ਦਵਾਣਾ। ਸਾਚਾ ਲੇਖ ਆਪ ਲਿਖਾਣਾ। ਰਾਜਾ ਰਾਣਾ ਸਰਨ ਲਗਾਣਾ। ਗੁਰ ਸੰਗਤ ਹਰਿ ਸੰਗ ਰਖਾਣਾ। ਪ੍ਰਭ ਅਬਿਨਾਸ਼ੀ ਦੇਵੇ ਵਰ, ਮੰਗੀ ਮੰਗ ਹਰਿ ਪੂਰ ਕਰਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਦੀਪਕ ਜੋਤ ਜਗਾਣਾ। ਜੋਤੀ ਦੀਪ ਹੋਏ ਪ੍ਰਕਾਸ਼। ਕਲਜੁਗ ਅੰਧੇਰ ਜਾਏ ਵਿਨਾਸ। ਸ਼ਬਦ ਸਰੂਪੀ ਪ੍ਰਗਟ ਹੋਵੇ, ਜੋਤ ਸਰੂਪੀ ਪਾਵੇ ਰਾਸ। ਗੁਰਮੁਖਾਂ ਮੈਲ ਪਾਪਾਂ ਧੋਵੇ, ਕਰੇ ਬੰਦ ਖ਼ਲਾਸ। ਲੱਖ ਚੁਰਾਸੀ ਦਰ ਦਰ ਰੋਵੇ, ਅੰਤਮ ਹੋਵੇ ਨਾਸ। ਗੁਰਮੁਖ ਸਾਚਾ ਚਰਨ ਧੂੜ ਮਲ ਮਲ ਧੋਵੇ, ਕਿਰਪਾ ਕਰੇ ਪੁਰਖ ਅਬਿਨਾਸ਼। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਪਾਇਆ, ਸੰਗਤ ਤੇਰਾ ਹੋਇਆ ਦਾਸ। ਰਾਣਾ ਸੰਗਰੂਰ ਚਰਨੀ ਲਗ। ਚਰਨਾਂ ਉਪਰ ਧਰੇ ਪੱਗ। ਪ੍ਰਭ ਅਬਿਨਾਸ਼ੀ ਕਿਰਪਾ ਕਰ, ਆਤਮ ਸਾਚੀ ਜੋਤ ਧਰ ਲੱਗੀ ਰਹੀ ਅੱਗ। ਨਿਹਕਲੰਕ ਅਵਤਾਰ ਨਰ, ਇਕ ਖੁਲ੍ਹਾਏ ਸਾਚਾ ਸਰ, ਹੰਸ ਬਣਾਏ ਕਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਪਾਇਆ। ਵਡ ਦਾਤਾ ਸੂਰਾ ਸਰਬਗ। ਰਾਣੇ ਸੰਗਰੂਰ ਵਡ ਦੇਵੀ ਦੇਵ ਦਇਆ ਕਮਾਇੰਦਾ। ਪ੍ਰਭ ਅਬਿਨਾਸ਼ੀ ਅਲਖ ਅਭੇਵ, ਮਾਇਆ ਪੜਦਾ ਲਾਹਿੰਦਾ। ਪੂਰਨ ਹੋਈ ਤੇਰੀ ਸੇਵ, ਸਾਚੀ ਘਾਲ ਥਾਂਏ ਪਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ ਦੇ ਕੇ ਵਰ, ਸਾਚਾ ਚਰਨ ਉਠਾਇੰਦਾ। ਸਾਚਾ ਚਰਨ ਆਪ ਉਠਾਏ। ਗੁਰ ਸੰਗਤ ਸਾਰੀ ਸੰਗ ਰਲਾਏ। ਰਾਣਾ ਸੰਗਰੂਰ ਸੇਵ ਕਮਾਏ। ਪ੍ਰਭ ਅਬਿਨਾਸ਼ੀ ਸਾਚਾ ਪੱਲੂ ਆਪ ਫੜਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਮਨ ਕਿਨਾਰੇ ਜਾਏ ਡੇਰਾ ਲਾਏ। ਜਮਨ ਕਿਨਾਰੇ ਡੇਰਾ ਲੱਗੇ। ਏਕਾ ਪਵਣ ਜਗਤ ਵਗੇ। ਸ੍ਰਿਸ਼ਟ ਸਬਾਈ ਕਲਜੁਗ ਦੱਗੇ। ਦੀਪਕ ਜੋਤੀ ਸਾਚੀ ਜਗੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਪਾਰ ਉਤਾਰੇ ਫਿਰੇ ਪਿੱਛੇ ਅੱਗੇ। ਜਮਨ ਕਿਨਾਰੇ ਚਰਨ ਸੁਹਾਨਾ। ਸਾਚਾ ਸ਼ਬਦ ਹਰਿ ਚਲਾਨਾ। ਸਾਧਾਂ ਸੰਤਾਂ ਪਕੜ ਉਠਾਨਾ। ਜੋਤ ਸਰੂਪੀ ਖੇਲ ਰਚਾਨਾ। ਜੰਗਲ ਜੂਹ ਉਜਾੜ ਪਹਾੜ ਏਕਾ ਰੰਗ ਸਾਚਾ ਸੰਗ ਆਪ ਨਿਭਾਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਰੰਗ ਨਾਮ ਚੜ੍ਹਾਨਾ। ਸਾਚਾ ਸੰਗ ਆਪ ਨਿਭਾਇੰਦਾ। ਡੂੰਘੀ ਕੰਦਰ ਫੋਲ ਫੁਲਾਇੰਦਾ। ਗੁਰਦਵਾਰਾ ਮੰਦਰ ਵੇਖ ਵਖਾਇੰਦਾ। ਬੈਠਾ ਕੋਈ ਲੁਕਿਆ ਰਹੇ ਨਾ ਅੰਦਰ, ਜੋ ਜਨ ਪ੍ਰਭ ਸਾਚਾ ਧਿਆਇੰਦਾ। ਉਚੇ ਟਿੱਲੇ ਫੜ ਫੜ ਹਿਲਾਏ ਗੋਰਖ ਮਛੰਦਰ, ਆਪਣੀ ਸਰਨ ਬਹਾਇੰਦਾ। ਗੁਰਮੁਖਾਂ ਜੋਤ ਜਗਾਏ ਅੰਦਰੇ ਅੰਦਰ, ਸ਼ਬਦ ਸਰੂਪੀ ਦਰਸ ਦਿਖਾਇੰਦਾ। ਆਤਮ ਤੋੜੇ ਆਪੇ ਜੰਦਰ, ਦੂਈ ਦਵੈਤੀ ਪੜਦੇ ਲਾਹਿੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਏ ਸੁਨੇਹੜਾ ਜਾਂਦੀ ਪਵਣ, ਸਾਧਾਂ ਸੰਤਾਂ ਪਕੜ ਉਠਾਇੰਦਾ। ਉਠੋ ਸੰਤੋ ਕਰੋ ਤਿਆਰੀ। ਆਓ ਚਲ ਜਮਨ ਕਿਨਾਰੀ। ਨਿਹਕਲੰਕ ਜਗੀ ਜੋਤ, ਕਲਜੁਗ ਤੇਰੀ ਅੰਤਮ ਵਾਰੀ। ਆਪ ਮਿਟਾਏ ਚਿੰਤਾ ਸੋਗ, ਹਉਮੇ ਕਟੇ ਤਨ ਬਿਮਾਰੀ। ਏਕਾ ਦੇਵੇ ਦਰਸ ਅਮੋਘ, ਪੱਕੀ ਸੱਚੀ ਯਾਰੀ। ਆਪੇ ਦੇਵੇ ਸੱਚਾ ਜੋਗ, ਸੋਹੰ ਸ਼ਬਦ ਨਾਮ ਖੁਮਾਰੀ। ਕਦੇ ਨਾ ਹੋਏ ਜਗਤ ਵਿਜੋਗ, ਪ੍ਰਭ ਅਬਿਨਾਸ਼ੀ ਕਿਰਪਾ ਧਾਰੀ। ਅੰਤਮ ਹੋਏ ਸਚ ਸੰਜੋਗ, ਗੁਰਮੁਖਾਂ ਮਿਲੇ ਸਾਚਾ ਪੀਆ। ਬਣ ਜਾਏ ਸਾਚੀ ਨਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਆਪੇ ਚੀਰੇ, ਚੀਰ ਕਰਾਏ ਕਰੇ ਦੋ ਫਾੜੀ। ਸਾਧਾਂ ਸੰਤਾਂ ਦਏ ਹੁਲਾਰਾ। ਪ੍ਰਭ ਅਬਿਨਾਸ਼ੀ ਹਰਿ ਗਿਰਧਾਰਾ। ਖੇਲ ਅਪਾਰਾ ਜੋਤ ਸਰੂਪੀ ਇਕ ਅਕਾਰਾ। ਚਾਰੋਂ ਕੁੰਟ ਪਾਵੇ ਸਾਰਾ। ਨਾ ਕੋਈ ਵੇਖੇ ਧੁੰਦੂਕਾਰਾ। ਅੱਠੇ ਪਹਿਰ ਇਕ ਉਜਿਆਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਆਪ ਉਠਾਏ ਸਰਨ ਲਿਆਏ ਦਇਆ ਕਮਾਏ ਸ਼ਬਦ ਸੁਣਾਏ ਅਪਰ ਅਪਾਰਾ। ਉਠ ਉਠ ਸੰਤ ਖ਼ੁਸ਼ੀ ਮਨਾਉਂਦੇ। ਪ੍ਰਭ ਅਬਿਨਾਸ਼ੀ ਰਸਨਾ ਗਾਉਂਦੇ। ਧਨ ਧਨ ਹੋਇਆ ਵਕਤ ਸੁਹੇਲਾ, ਕਲਜੁਗ ਕਾਲੀ ਰੈਣ ਮਿਟਾਉਂਦੇ। ਗੁਰ ਪੂਰੇ ਘਰ ਹੋਏ ਮੇਲਾ, ਇਕ ਦੂਜੇ ਨੂੰ ਦੁੱਖ ਸੁਣਾਉਂਦੇ। ਆਪੇ ਬਣ ਜਾਏ ਗੁਰ ਚੇਲਾ, ਸਾਚਾ ਲੇਖ ਕਲਜੁਗ ਤੇਰੀ ਅੰਤਮ ਵਾਰ, ਆਪਣਾ ਆਪ ਮਿਟਾਉਂਦੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਜਨ ਰਸਨ ਧਿਆਉਂਦੇ। ਪ੍ਰਭ ਅਬਿਨਾਸ਼ੀ ਦਇਆ ਕਮਾਈਆ। ਸਰਬ ਘਟ ਵਾਸੀ ਸਾਚੀ ਜੋਤ ਜਗਾਈਆ। ਮਾਇਆ ਰਾਣੀ ਕਰ ਦਾਸੀ, ਬੇਮੁਖਾਂ ਝੋਲੀ ਪਾਈਆ। ਦੂਰ ਖਲੋ ਕੇ ਕਰਨ ਹਾਸੀ, ਝੂਠੇ ਧੰਦੇ ਲਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਦੇ ਮਤ ਸੱਚੀ ਸਮਝਾਈਆ। ਸਾਚੀ ਦਇਆ ਹਰਿ ਕਮਾਇਆ। ਸੰਤਾਂ ਭਗਤਾਂ ਮੇਲ ਮਿਲਾਇਆ। ਖੇਲ ਕਰਨ ਹਰਿ ਜੀ ਆਇਆ। ਸਾਚਾ ਖੰਡਾ ਹੱਥ ਉਠਾਇਆ। ਸੋਹੰ ਡੰਡਾ ਵਿਚ ਲਗਾਇਆ। ਪਾਵੇ ਸਾਚੀ ਵੰਡਾ, ਪੜਦਾ ਉਹਲਾ ਨਾ ਕੋਈ ਰਖਾਇਆ। ਜੇ ਕੋਈ ਪਾਵੇ ਝੂਠੀ ਵੰਡਾ, ਪ੍ਰਭ ਅਬਿਨਾਸ਼ੀ ਦਏ ਮਿਟਾਇਆ। ਆਪੇ ਡੋਬੇ ਡੂੰਘੇ ਸਾਗਰ, ਘੁੰਮਣ ਘੇਰ ਰੁੜ੍ਹਾਇਆ। ਪ੍ਰਭ ਕਰੇ ਖੰਡ ਖੰਡਾ, ਸ਼ਬਦ ਸੱਚਾ ਹੱਥ ਉਠਾਇਆ। ਜਿਸ ਆਤਮ ਹੋਈ ਰੰਡਾ, ਝੂਠਾ ਰਹੇ ਮਨ ਘਮੰਡਾ, ਪ੍ਰਭ ਪੂਰੇ ਭੇਵ ਖੁਲਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਚਰਜ ਵਰਤੀ ਆਪਣੀ ਮਾਇਆ। ਅਚਰਜ ਖੇਲ ਕੀਆ ਕਰਤਾਰੇ। ਸੰਤ ਭਗਤ ਦੋਏ ਇਕ ਦਵਾਰੇ। ਇਕ ਦੂਜੇ ਦਾ ਕਰਨ ਵਿਚਾਰੇ। ਪ੍ਰਭ ਅਬਿਨਾਸ਼ੀ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਬਖ਼ਸ਼ੇ ਇਕੋ ਧਾਰੇ। ਭਗਵੰਤ ਬੋਲੇ ਭਗਤ ਵਡਿਆਈ। ਸ਼ਬਦ ਪੂਰਾ ਤੋਲ ਤੋਲੇ, ਦੇਵੇ ਭੇਵ ਖੁਲ੍ਹਾਈ। ਪ੍ਰਭ ਅਬਿਨਾਸ਼ੀ ਫੇਰ ਬੋਲੇ, ਦੋਹਾਂ ਧਿਰਾਂ ਦਾ ਮੇਲ ਮਿਲਾਈ। ਸਾਚਾ ਦਰ ਨਾ ਬਣਨਾ ਗੋਲੇ, ਜੋਤ ਸਰੂਪੀ ਰਿਹਾ ਸੁਣਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਬਣੇ ਸੱਚਾ ਤੋਲਾ, ਸਚ ਨਬੇੜਾ ਰਿਹਾ ਕਰਾਈ। ਸਾਚਾ ਤੋਲ ਤੋਲਣ ਆਇਆ। ਕੂੜ ਕੁੜਿਆਰਾ ਫੋਲਣ ਆਇਆ। ਵਡ ਵਣਜਾਰੇ ਹਰਿ ਗਿਰਧਾਰੇ ਸਾਚਾ ਲਾਲ ਖ਼ਰੀਦਣ ਆਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੰਤਾਂ ਭਗਤਾਂ ਆਦਿਨ ਅੰਤਾ ਜੁਗਾ ਜੁਗੰਤਾ ਸਾਚਾ ਸੰਗ ਨਿਭਾਵਣ ਆਇਆ। ਸਾਚਾ ਸੰਤ ਸਹਿਜ ਸੁਭਾਏ ਹੈ। ਵਸੇ ਏਕਾ ਸੱਚੇ ਥਾਂਏ ਹੈ। ਜਿਥੇ ਹੋਵੇ ਸਚ ਨਿਆਂਏ ਹੈ। ਨਾ ਕੋਈ ਪਿਤਾ ਨਾ ਕੋਈ ਮਾਂਏ ਹੈ। ਏਕਾ ਜੋਤ ਹੋਏ ਰੁਸ਼ਨਾਏ ਹੈ। ਜੋਤ ਸਰੂਪੀ ਜੋਤ ਹਰਿ ਪ੍ਰਗਟਾਏ ਹੈ। ਆਤਮ ਸਾਚਾ ਭੇਵ ਖੁਲ੍ਹਾਏ ਹੈ। ਸੰਤ ਬੰਨ੍ਹੇ ਆਪਣਾ ਮਨ, ਪ੍ਰਭ ਅਬਿਨਾਸ਼ੀ ਦੇਵੇ ਸਾਚਾ ਨਾਮ ਧਨ। ਆਪ ਸੁਣਾਏ ਇਕੋ ਰਾਗ ਕੰਨ। ਭਾਂਡਾ ਭਰਮ ਭੌ , ਭੁਲੇਖਾ ਪ੍ਰਭ ਦੇਵੇ ਭੰਨ। ਜੋਤੀ ਜੋਤ ਸਰੂਪ ਹਰਿ, ਜੂਠਿਆਂ ਝੂਠਿਆਂ ਲਾਉਂਦਾ ਆਇਆ ਅੰਤਮ ਡੰਨ। ਆਪੇ ਡੰਨੇ ਆਪੇ ਭੰਨੇ। ਕਾਇਆ ਭਾਂਡੇ ਕਾਚੇ ਛੰਨੇ। ਗੁਰਮੁਖਾਂ ਹੋਏ ਸਹਾਈ ਪੈਜ ਰਖਾਈ, ਆਤਮ ਦਰ ਦਵਾਰੇ ਆਈ, ਜਿਉਂ ਮਾਲ ਚਰਾਏ ਧੰਨੇ। ਪ੍ਰਭ ਅਬਿਨਾਸ਼ੀ ਕੀ ਕਰੇ ਵਿਚਾਰਾ। ਜਨ ਭਗਤਾਂ ਖਿਚ ਲਿਆਏ ਦਵਾਰਾ। ਗੁਰਮੁਖ ਥੱਲੇ ਕਰੇ ਹਾਹਾਕਾਰਾ। ਉਤੋਂ ਆਵੇ ਸ਼ਾਹ ਅਸਵਾਰਾ। ਸ਼ਬਦ ਸਰੂਪੀ ਅੰਦਰ ਬੋਲੇ, ਸੁਣੇ ਸਚ ਪੁਕਾਰਾ। ਸਾਚੀ ਜਗੇ ਜੋਤ ਅਮੁਲੇ। ਜੋਤ ਸਰੂਪੀ ਹਰਿ ਉਜਿਆਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰਾ। ਮਾਤਲੋਕ ਪਰਖਣ ਆਇਆ ਸੋਹੰ ਘਸਵਟੀ ਲੈ ਕੇ ਆਇਆ, ਕੋਈ ਨਾ ਦਿਸੇ ਝੂਠਾ ਸੁਨਿਆਰਾ। ਭਗਤ ਤੇਰੀ ਧੰਨ ਕਮਾਈਆ। ਆਤਮ ਸੇਜਾ ਇਕ ਵਿਛਾਈਆ। ਉਤੇ ਪ੍ਰੇਮ ਪਟੋਲੀ ਪਾਈਆ। ਪ੍ਰਭ ਸਾਚੀ ਡੋਲੀ ਬਣਾਈਆ। ਚੜ੍ਹ ਜਾਏ ਹੌਲੀ ਹੌਲੀ, ਅਚਰਜ ਰੀਤ ਇਹ ਚਲਾਈਆ। ਗੁਰਮੁਖ ਆਤਮ ਤੇਰੀ ਮੌਲੀ, ਪ੍ਰਭ ਅਬਿਨਾਸ਼ੀ ਦੇਵੇ ਸ਼ਬਦ ਇਹ ਵਧਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਪੈਜ ਰਖਾਈਆ। ਸੰਤ ਜਨਾ ਹਰਿ ਦਏ ਦਿਲਾਸਾ। ਏਕਾ ਨਾਮ ਸਚ ਭਰਵਾਸਾ। ਬੇਮੁਖ ਕਰਨ ਜਗਤ ਤਮਾਸ਼ਾ। ਝੂਠੀ ਪਾਉਂਦੇ ਮਾਨਸ ਰਾਸਾ। ਖ਼ਾਲੀ ਦਿਸੇ ਕਾਇਆ ਕਾਸਾ। ਜੋਤ ਨਾ ਲੱਭੇ ਕਿਤੋਂ ਮਾਸਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਦੋਹਾਂ ਧਿਰਾਂ ਆਪੇ ਵੇਖੇ ਜਗਤ ਤਮਾਸ਼ਾ। ਭਗਤ ਜਨ ਜਗ ਲਾਏ ਪ੍ਰੀਤ। ਪ੍ਰਭ ਅਬਿਨਾਸ਼ੀ ਪਰਖੇ ਨੀਤ। ਆਤਮ ਘਰ ਸਾਚੇ ਆਏ, ਬਣ ਕੇ ਸਾਚਾ ਮੀਤ। ਅੰਮ੍ਰਿਤ ਸਾਚਾ ਜਾਮ ਪਿਆਏ, ਖੰਡਾ ਧਾਰ ਇਕ ਰਖਾਏ, ਕਰੇ ਕਾਇਆ ਠੰਡੀ ਸੀਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਨਿਹਕਲੰਕ ਕਿਸੇ ਨਾ ਮਿਲੇ ਮੰਦਰ ਵਿਚ ਮਸੀਤ। ਸੰਤ ਜਨਾਂ ਹਰਿ ਕਰ ਪਿਆਰਾ। ਸ਼ਬਦ ਦੇਵੇ ਸਾਚੀ ਧਾਰਾ। ਏਕਾ ਬਖ਼ਸ਼ੇ ਚਰਨ ਪਿਆਰਾ। ਆਪੇ ਮਿਲੇ ਯਾਰ ਪਿਆਰਾ। ਕਿਸੇ ਵੇਲੇ ਨਾ ਕਰੇ ਉਧਾਰਾ। ਅੱਠੇ ਪਹਿਰ ਦਏ ਸਹਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰਾ, ਦੋਹਾਂ ਧਿਰਾਂ ਦਾ ਸਾਂਝਾ ਯਾਰਾ।