੨ ਅਸੂ ੨੦੧੧ ਬਿਕ੍ਰਮੀ ਤੇਜ ਭਾਨ ਦੇ ਗ੍ਰਹਿ ਮੇਰਠ ਛਾਉਣੀ
ਸਤਿ ਸਰੂਪ ਅਨੂਪ ਰੂਪ ਮਧ ਮਤਿਆ। ਸ਼ਾਹ ਸੁਲਤਾਨਾ ਨਿਗਾਹਬਾਨਾ ਜੋਤੀ ਨੂਰਾ ਹਾਜ਼ਰ ਹਜ਼ੂਰਾ ਸਾਚਾ ਭੂਪ ਵਲੀਆ ਛਲੀਆ। ਦਾਤਾ ਸੂਰਾ ਭੇਖਾਧਾਰੀ ਵਡ ਪ੍ਰਤਾਪ, ਸਤਵੇਂ ਘਰ ਜੋਤੀ ਬਲਿਆ। ਏਕਾ ਧਾਰ ਸਾਚੀ ਚਲਿਆ। ਨੂਰ ਨੁਰਾਨਾ ਇਕ ਇਕਲੌਤਾ, ਜੋਤੀ ਜੋਤ ਸਰੂਪ ਹਰਿ, ਨਾਮ ਸਿੰਘਾਸਣ ਸ਼ਬਦ ਸੇਜਾ ਦਰ ਘਰ ਸਾਚੇ ਸੋਤਾ। ਸੱਤਮ ਘਰ ਸਤਿ ਅਕਾਰਾ। ਨੂਰ ਨੁਰਾਨਾ ਕਮਲਾਪਤ, ਦੀਪਕ ਜੋਤੀ ਇਕ ਅਕਾਰਾ। ਦੂਜਾ ਕੋਇ ਨਾ ਦਿਸੇ ਤੱਤ, ਰੱਤ ਬੂੰਦ ਨਾ ਕੋਈ ਗਾਰਾ। ਸਚ ਧਾਮ ਨਾ ਉਪਜੇ ਰੱਤ, ਹੱਡ ਮਾਸ ਨਾ ਨਾੜੀ ਪਿੰਜਰ ਪਿਆਰਾ। ਏਕਾ ਜੋਤ ਹਰਿ ਪ੍ਰਭ ਸਮਰਥ, ਸਗਲੀ ਜੋਤੀ ਸਰਬ ਅਕਾਰਾ। ਸੱਤਮ ਘਰ ਸਤਿ ਸਤਿਵਾਦ। ਜੋਤੀ ਵਸੇ ਮਾਧਵ ਮਾਧ। ਨੇਤਰ ਨੀਰ ਨਿਰਾਲਾ ਕਸੇ, ਲਛਮੀ ਦੇਵੇ ਪ੍ਰੀਤੀ ਦਾਦ। ਛੇਵੇਂ ਘਰ ਆਏ ਵਸੇ, ਜੋਤੀ ਜੋਤ ਸਰੂਪ ਹਰਿ, ਏਕਾ ਨੂਰੀ ਸਚ ਧਰ ਜੋਤ ਨਿਰੰਜਣ ਸ਼ਕਤੀ ਆਦਿ ਸਤਵੇਂ ਦਰ ਤੋੜ ਗੜ੍ਹ। ਛੇਵੇਂ ਘਰ ਜਾਏ ਵੜ। ਸ਼ਬਦ ਸਾਚਾ ਲਏ ਫੜ। ਚਰਨ ਦਾਸਾ ਹਰਿ ਭਰਵਾਸਾ ਜੋਤ ਅਕਾਸਾ, ਨਾ ਕੋਈ ਸਿਰ ਨਾ ਕੋਈ ਧੜ। ਜੋਤੀ ਜੋਤ ਸਰੂਪ ਹਰਿ, ਏਕਾ ਜਾਣੇ ਆਪ ਪਛਾਣੇ, ਸ਼ਬਦ ਜੋਤੀ ਆਪਣਾ ਲੜ। ਛੇਵੇਂ ਘਰ ਸ਼ਬਦ ਵਸੇਰਾ। ਸਾਚੀ ਧੁਨ ਮੇਰਾ ਤੇਰਾ। ਦੋਹਾਂ ਗੁਣ ਇਕ ਘਨੇਰਾ। ਪੰਜਵੇਂ ਘਰ ਪਾਏ ਫੇਰਾ। ਪੁਰਖ ਅਬਿਨਾਸ਼ੀ ਸਾਚਾ ਡੇਰਾ। ਨਾ ਕੋਈ ਸੰਞ ਨਾ ਸਵੇਰਾ। ਏਕਾ ਪਵਣ ਦਰ ਵਸੇਰਾ। ਜੋਤੀ ਜੋਤ ਸਰੂਪ ਹਰਿ, ਪੰਚਮ ਵੇਖੇ ਚਾਰ ਚੁਫੇਰਾ। ਪੰਚਮ ਘਰ ਹਰਿ ਜੀ ਆਏ। ਸ਼ਬਦ ਪਵਣ ਸੰਗ ਲਿਆਏ। ਨਾਦ ਧੁਨ ਇਕ ਉਪਜਾਏ। ਚੌਥੇ ਦਰ ਇਕ ਕੁੰਡਾ ਲਾਹੇ। ਦਰ ਦਵਾਰੇ ਅੱਗੇ ਖੜ੍ਹ, ਗੁਰੂਆਂ ਪੀਰਾਂ ਬਣਤ ਬਣਾਏ। ਸਤਿ ਸਰੂਪੀ ਅੰਦਰ ਵੜ, ਦੀਪਕ ਜੋਤੀ ਦਏ ਜਗਾਏ। ਨਾਮ ਨਿਮਾਣਾ ਬਾਹੋਂ ਫੜ, ਲੋਕਮਾਤੀ ਰਾਹ ਦਿਸਾਏ। ਚੌਥੇ ਦਰ ਤੋੜੇ ਗੜ੍ਹ, ਸਾਚੇ ਘਰ ਬਾਹਰ ਕਢਾਏ। ਕਿਲੇ ਕੋਟ ਉਪਰ ਚੜ੍ਹ, ਗਗਨ ਅਕਾਸ਼ੀ ਬਾਹਰ ਕਰਾਏ। ਆਪ ਫੜਾਏ ਆਪਣਾ ਲੜ, ਜੋਤੀ ਜੋਤ ਸਰੂਪ ਹਰਿ, ਏਕਾ ਵਸੇ ਸਾਚੇ ਘਰ, ਚੌਥੇ ਦਰ ਬੂਹਾ ਲਾਹੇ। ਚੌਥਾ ਘਰ ਸਚ ਦਵਾਰੀ। ਸ਼ਬਦ ਪਵਣ ਮਾਰ ਉਡਾਰੀ। ਪੂਰਾ ਗੁਰ ਹੋਏ ਬਾਹਰੀ। ਤਿੰਨਾਂ ਲੋਕਾਂ ਆਈ ਵਾਰੀ। ਪੈਜ ਸਵਾਰੇ ਵਾਰੋ ਵਾਰੀ। ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼ ਕਰੋੜ ਤੇਤੀਸਾ ਆਈ ਹਾਰੀ। ਮਿੱਟੇ ਭੇਵ ਬੀਸ ਇਕੀਸਾ, ਏਕਾ ਖੇਲ ਨਿਆਰੀ। ਕਵਣ ਗਾਏ ਰਾਗ ਛਤੀਸਾ, ਅੰਜ਼ੀਲ ਕੁਰਾਨੀ ਈਸਾ ਮੂਸਾ, ਵੇਦ ਪੁਰਾਨੀ ਪੜ੍ਹਨ ਹਦੀਸਾ, ਖਾਣੀ ਬਾਣੀ ਕਵਣ ਪੜ੍ਹਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤਿੰਨਾਂ ਲੋਕਾਂ ਧਾਰ ਬੰਨ੍ਹਾਏ। ਤਿੰਨਾਂ ਲੋਆਂ ਕਰ ਪ੍ਰਕਾਸ਼। ਮਾਤ ਪਤਾਲ ਇਕ ਅਕਾਸ਼। ਤ੍ਰੈਗੁਣ ਮਾਇਆ ਹੋਈ ਦਾਸ। ਸਰਗੁਣ ਰੂਪ ਵਿਚ ਪ੍ਰਭਾਸ। ਨਿਰਗੁਣ ਜੋਤੀ ਨੂਰ ਅਕਾਸ਼। ਸ਼ਬਦ ਧੁਨ ਪਵਣ ਸਵਾਸ। ਅੱਠਾਂ ਤੱਤਾਂ ਮੰਡਲ ਰਾਸ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੱਖ ਚੁਰਾਸੀ ਕਰੇ ਵਾਸ। ਤਿੰਨਾਂ ਲੋਆਂ ਸਾਜਨ ਸਾਜ। ਵੇਖ ਵਖਾਣੇ ਗਰੀਬ ਨਿਵਾਜ। ਪੁਰੀਆਂ ਲੋਆਂ ਕਰ ਅਕਾਰ, ਸ਼ਬਦ ਜੈਕਾਰ ਨਾਮ ਦੇਵੇ ਸਾਚਾ ਦਾਜ। ਜੋਤੀ ਜੋਤ ਸਰੂਪ ਹਰਿ, ਤਿੰਨਾਂ ਲੋਆਂ ਖੋਲ ਦਰ, ਵੇਖੇ ਖੇਲ ਕਲ ਕਿ ਆਜ। ਤਿੰਨ ਲੋਕ ਕਰ ਅਕਾਰਾ। ਇੰਦਲੋਕ ਸ਼ਿਵਲੋਕ ਬ੍ਰਹਮਲੋਕ ਪਾਏ ਸਾਰਾ। ਇਕ ਚਲਾਏ ਸੋਹੰ ਸ਼ਬਦ ਸੱਚਾ ਸਲੋਕ, ਚਾਰ ਕੁੰਟੀ ਖੰਡਾ ਭਾਰਾ। ਕੋਇ ਨਾ ਸਕੇ ਅੱਗੋਂ ਰੋਕ, ਰਾਜਾ ਰਾਣਾ ਹੋਏ ਖੁਆਰਾ। ਲੱਖ ਚੁਰਾਸੀ ਦੇਵੇ ਝੋਕ, ਨਿਹਕਲੰਕ ਲਏ ਅਵਤਾਰਾ। ਜੋਤੀ ਜੋਤ ਸਰੂਪ ਹਰਿ, ਆਪੇ ਬੰਨ੍ਹੇ ਆਪਣੀ ਧਾਰਾ। ਸਾਚਾ ਕਰ ਜਗਤ ਅਕਾਰ। ਮਾਇਆ ਰਾਣੀ ਪਸਰ ਪਸਾਰ। ਲੱਖ ਚੁਰਾਸੀ ਜੋਤ ਅਧਾਰ। ਨੌਂ ਦਸ ਗਿਆਰਾਂ ਬੀਸ ਤੀਸ ਚਾਰ ਲੱਖ ਅਪਾਰ। ਚੁਰਾਸੀ ਕੀਨੀ ਵੱਖ ਵੱਖ, ਆਪੇ ਕਰੇ ਖੇਲ ਕਰਤਾਰ। ਜੋਤੀ ਨੂਰ ਇਕ ਪ੍ਰਤੱਖ, ਜਗੇ ਜੋਤ ਅਗੰਮ ਅਪਾਰ। ਜੀਵ ਜੰਤ ਭਾਂਡੇ ਸੱਖ, ਆਤਮ ਭਰਿਆ ਇਕ ਹੰਕਾਰ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਲੋਕਮਾਤ ਆਵੇ ਜਾਵੇ ਵਾਰੋ ਵਾਰ। ਤਿੰਨਾਂ ਲੋਆਂ ਕਰ ਅਕਾਰ। ਪ੍ਰਭ ਅਬਿਨਾਸ਼ੀ ਸਾਚੀ ਧਾਰ। ਬ੍ਰਹਮਾ ਵਿਸ਼ਨੂੰ ਸ਼ਿਵ ਲਾਏ ਕਾਰ। ਕਰੋੜ ਤੇਤੀਸਾ ਬਣਾਏ ਦੇਵ, ਅੰਮ੍ਰਿਤ ਪਿਆਇਆ ਤ੍ਰਿਖਾ ਬੁਝਾਏ, ਸਤਿਜੁਗ ਬੰਨ੍ਹੀ ਸਾਚੀ ਧਾਰ। ਸਚ ਸਿੰਘਾਸਣ ਡੇਰਾ ਲਾਇਆ, ਪੁਰਖ ਅਬਿਨਾਸ਼ੀ ਦਿਸ ਨਾ ਆਇਆ, ਆਦਿ ਅੰਤੀ ਜੁਗਾ ਜੁਗੰਤੀ ਸਾਚੀ ਕਾਰ। ਸ਼ਬਦ ਘੇਰਾ ਇਕ ਰਖਾਇਆ, ਚੁਰਾਸੀ ਝੇੜਾ ਵਾਹ ਵਾਹ ਪਾਇਆ, ਏਕਾ ਗੇੜਾ ਆਪ ਦਵਾਇਆ ਕਲਜੁਗ ਤੇਰੀ ਅੰਤਮ ਵਾਰ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਧਰਤ ਮਾਤ ਤੇਰੀ ਸੁਣੇ ਪੁਕਾਰ ਅੰਤਮ ਵਾਰ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਇਕ ਪੁਕਾਰ ਤਿੰਨਾਂ ਲੋਆਂ ਕਰ ਅਕਾਰ। ਮਾਤ ਚਲੇ ਸਾਚੀ ਧਾਰ। ਚਾਰ ਜੁਗ ਏਕਾ ਕਾਰ। ਮੀਤ ਮੁਰਾਰ ਆਪੇ ਕਰੇ ਦਾਸਨ ਦਾਸੀ, ਸਤਿਜੁਗ ਤਰੇਤਾ ਦਵਾਪਰ ਕਲਜੁਗ ਕਲਗੀ ਅਵਤਾਰ। ਜੋਤੀ ਜੋਤ ਸਰੂਪ ਹਰਿ, ਕਰੇ ਖੇਲ ਰੰਗ ਅਪਾਰ। ਸਚ ਦਰਬਾਰ ਹਰਿ ਨਿਰੰਕਾਰਾ। ਤਖ਼ਤ ਤਾਜ ਕਰੇ ਸਚ ਵਿਹਾਰਾ। ਚਾਰ ਜੁਗ ਸਾਜਨ ਸਾਜ, ਮਾਣ ਦਵਾਏ ਵਾਰੋ ਵਾਰਾ। ਸ਼ਬਦ ਸਰੂਪੀ ਮਾਰੇ ਅਵਾਜ਼, ਕਾਜ ਰਚਾਏ ਵਿਚ ਸੰਸਾਰਾ। ਆਪ ਰੱਖੇ ਸਦਾ ਸਦ ਲਾਜ, ਕਰੇ ਖੇਲ ਹਰਿ ਖੇਲਣਹਾਰਾ। ਜੋਤੀ ਜੋਤ ਸਰੂਪ ਹਰਿ, ਸਤਿਜੁਗ ਸਾਚਾ ਮਾਤ ਧਰਾਏ ਧਰਮ ਕਰਮ ਇਕ ਰਖਾਏ, ਨਾ ਕੋਈ ਦਿਸੇ ਜੀਵ ਗਵਾਰਾ। ਸਤਿਜੁਗ ਉਪਜੇ ਸਤਿ ਸੰਤਾਨ। ਜਨ ਭਗਤਾਂ ਮਿਲੇ ਜੀਆ ਦਾਨ। ਆਤਮ ਉਪਜੇ ਇਕ ਗਿਆਨ। ਮੇਲ ਮਿਲਾਵਾ ਹਰਿ ਭਗਵਾਨ। ਦਿਵਸ ਰੈਣੀ ਠੰਡੀ ਛਾਵਾਂ, ਜਗਤ ਅੰਦੇਸੇ ਸਰਬ ਮਿਟ ਜਾਣ। ਜੋਤੀ ਜੋਤ ਸਰੂਪ ਹਰਿ, ਆਪਣਾ ਖੇਲ ਕਰੇ ਭਗਵਾਨ। ਤਰੇਤਾ ਦਵਾਪਰ ਮਾਤ ਧਰਾਏ। ਏਕਾ ਬਖ਼ਸ਼ੇ ਸਰਨ ਸਰਨਾਏ। ਜੋਤ ਸਰੂਪੀ ਜਾਮਾ ਪਾਏ। ਜੁਗਾ ਜੁਗੰਤਰ ਖੇਲ ਰਚਾਏ। ਸੰਤਨ ਨਵਿਤ ਭਗਤਨ ਹਿਤ, ਪੁਰਖ ਅਬਿਨਾਸ਼ੀ ਨਾ ਕੋਈ ਵਖਾਏ ਮਾਤ ਪਿਤ, ਲੋਕਮਾਤੀ ਜੋਤ ਜਗਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗਾ ਜੁਗੰਤਰ ਅੰਤਮ ਅੰਤ ਕਰਾਏ। ਦਵਾਪਰ ਤਰੇਤਾ ਜਾਏ ਮੁੱਕ। ਕਲਜੁਗ ਭਾਰ ਲਿਆ ਚੁੱਕ। ਅੰਤਮ ਵੇਲਾ ਆਇਆ ਢੁਕ। ਹਰੇ ਰੁਖੜੇ ਗਏ ਸੁੱਕ। ਜੋਤੀ ਜੋਤ ਸਰੂਪ ਹਰਿ, ਲੱਖ ਚੁਰਾਸੀ ਕਰੇ ਖੁਆਰੀ ਹਾਹਾਕਾਰੀ ਬੇਮੁਖਾਂ ਮੁਖ ਪਾਏ ਥੁੱਕ। ਕਲਜੁਗ ਅੰਤਮ ਕਰ ਖੁਆਰ। ਕਾਲਾ ਸੂਸਾ ਤਨ ਸ਼ਿੰਗਾਰ। ਧਰਤ ਮਾਤ ਕਰੇ ਪੁਕਾਰ। ਈਸਾ ਮੂਸਾ ਹੋਏ ਖਵਾਰ। ਏਕਾ ਸੰਗ ਰਲਾਏ, ਚੀਨਾ ਰੂਸਾ, ਹੱਥ ਖੰਡਾ ਹਰਿ ਕਰਤਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਪਰ ਅਪਾਰ। ਧਰਤ ਮਾਤ ਦਏ ਦੁਹਾਏ। ਪ੍ਰਭ ਅਬਿਨਾਸ਼ੀ ਹੋ ਸਹਾਏ। ਏਕਾ ਦਿਸੇ ਆਈ ਹਿੱਸੇ ਤੇਰੀ ਸਚ ਸਰਨਾਏ। ਝੂਠੀ ਚੱਕੀ ਜੀਵ ਪੀਸੇ ਸਚ ਦਾਤ ਕਿਸੇ ਹੱਥ ਨਾ ਆਏ। ਭੇਵ ਚੁਕਾਏ ਬੀਸ ਇਕੀਸੇ, ਨੂਰੀ ਜੋਤ ਜਗਾਏ। ਏਕਾ ਛਤਰ ਝੁਲਾਉਣਾ ਸੀਸੇ, ਸ਼ਬਦ ਡੰਕ ਵਜਾਏ। ਪ੍ਰਗਟ ਹੋ ਮਾਤ ਜਗਤ ਪਿਤ ਜਗਦੀਸੇ, ਨਿਹਕਲੰਕੀ ਨਾਉਂ ਰਖਾਏ। ਜੋਤੀ ਜੋਤ ਸਰੂਪ ਹਰਿ, ਪੰਚਮ ਜੇਠੀ ਜਾਮਾ ਪਾਏ। ਪੰਚਮ ਜੇਠੀ ਜਾਮਾ ਪਾਇਆ। ਨਿਹਕਲੰਕੀ ਡੰਕ ਵਜਾਇਆ। ਰਾਓ ਰੰਕਾਂ ਦਏ ਸੁਣਾਇਆ। ਦਵਾਰ ਬੰਕ ਇਕ ਸੁਹਾਇਆ। ਸਤਵੇਂ ਘਰ ਦੀਪ ਜਗਾਇਆ। ਛੇਵੇਂ ਘਰ ਚਰਨ ਛੁਹਾਇਆ। ਅੰਮ੍ਰਿਤ ਪਿਆਲਾ ਇਕ ਭਰਾਇਆ। ਸ਼ਬਦ ਸਾਚੇ ਲੜ ਫੜਾਇਆ। ਪੰਜਵੇਂ ਘਰ ਅਕਾਰ ਵਖਾਇਆ। ਚੌਥੇ ਦਰ ਧਾਰ ਬੰਨ੍ਹਾਇਆ। ਸਾਚਾ ਅਸਵ ਇਕ ਮੰਗਾਉਣਾ, ਸ਼ਬਦ ਘੋੜਾ ਨਾਮ ਰਖਾਇਆ। ਸ਼ਬਦ ਘੋੜਾ ਇਕ ਰਖਾਇਆ। ਕਲਜੁਗ ਤੇਰੀ ਪਰਖੇ ਨੀਤੀ ਮਿਠੀ ਕੌੜ, ਦੂਰ ਦੁਰਾਡਾ ਨੇੜੇ ਆਇਆ। ਧੁਰਦਰਗਾਹੀ ਆਇਆ ਦੌੜ, ਜੋਤੀ ਜੋਤ ਸਰੂਪ ਹਰਿ, ਸੋਲਾਂ ਕਲੀਆਂ ਤਨ ਸ਼ਿੰਗਾਰ, ਸਿੰਘ ਸਿੰਘਾਸਣ ਡੇਰਾ ਲਾਇਆ। ਸੋਲਾਂ ਕਲੀਆਂ ਕਰੇ ਸ਼ਿੰਗਾਰ। ਪ੍ਰਭ ਅਬਿਨਾਸ਼ੀ ਵੇਖ ਵਿਚਾਰ। ਕਲਜੁਗ ਤੇਰੀ ਅੰਤਮ ਵਾਰ। ਰੰਗ ਰੰਗਾਏ ਅਪਰ ਅਪਾਰ। ਚਿੱਟਾ ਪੀਲਾ ਸੂਹਾ ਲਾਲ ਕਾਲੀ ਧਾਰ। ਏਕਾ ਰੰਗ ਚੜ੍ਹਾਏ ਗੁਲਾਲ, ਸਾਚੇ ਦਰ ਹਰਿ ਕਰਤਾਰ। ਚਿੱਟਾ ਅਸਵ ਮਾਰੇ ਛਾਲ, ਕਿਲੇ ਲਾਲ ਤਨ ਆਤਮ ਹੋਵੇ ਪਾਰ। ਉਚੇ ਫਲ ਲਾਹੇ ਡਾਲ, ਸ਼ਬਦ ਡੰਡਾ ਹੱਥ ਅਸਵਾਰ। ਵੇਖ ਵਖਾਏ ਨਿਹਚਲ ਧਾਮ ਅਟੱਲ, ਲੋਕਮਾਤ ਇਕ ਅਖਾੜ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਲੋਕਮਾਤ ਹਰਿ ਜੋਤ ਧਰ, ਆਪਣਾ ਖੇਲ ਕਰ ਕਰਤਾਰ। ਚਿੱਟਾ ਅਸਵ ਹੋ ਤਿਆਰ। ਦੱਖਣ ਦਿਸ਼ਾ ਹੋਣਾ ਬਾਹਰ। ਤਿੰਨਾਂ ਲੋਆਂ ਪਾਵੇ ਸਾਰ। ਲੱਖ ਚੁਰਾਸੀ ਕਰੇ ਖ਼ਬਰਦਾਰ। ਕਲਜੁਗ ਅੰਤਮ ਆਉਣੀ ਫਾਸੀ, ਧਰਮ ਰਾਏ ਕਰੇ ਪਿਆਰ। ਕੋਈ ਨਾ ਝੱਲੇ ਪੰਡਤ ਕਾਂਸੀ, ਵੇਦ ਪੁਰਾਨਾਂ ਕਰਨ ਵਿਚਾਰ। ਕੁਰਾਨ ਅੰਜ਼ੀਲਾਂ ਹੋਏ ਉਦਾਸੀ, ਅੰਤਮ ਹੋਈ ਛਾਰ। ਖਾਣੀ ਬਾਣੀ ਵੇਖ ਵਖਾਣੇ ਮਦਿਰਾ ਮਾਸੀ, ਸ਼ਬਦ ਖੰਡਾ ਤਿੱਖੀ ਧਾਰ। ਏਕਾ ਵਸੇ ਹਰਿ ਭਗਵਾਨੀ, ਰਸਨਾ ਗਾਏ ਗੁਣ ਗੁਣਵੰਤ ਰਸਨਾ ਧਾਰ। ਹਰਿਜਨ ਹੋਏ ਦਾਸਨ ਦਾਸੀ, ਸੋਲਾਂ ਕਲੀਆਂ ਤਨ ਸ਼ਿੰਗਾਰ। ਪ੍ਰਗਟ ਹੋਏ ਘਨਕਪੁਰ ਵਾਸੀ, ਆਤਮ ਕਿਲ੍ਹਾ ਤੋੜੇ ਕਾਇਆ ਗੜ੍ਹ ਹੰਕਾਰ। ਜੋਤੀ ਜੋਤ ਸਰੂਪ ਹਰਿ, ਅੱਸੂ ਤਿੰਨ ਦਿਵਸ ਵਿਚਾਰ। ਅੱਸੂ ਤਿੰਨ ਮਾਤ ਵਡਿਆਈ। ਨਿਹਕਲੰਕੀ ਜੋਤ ਜਗਾਈ। ਸਚ ਦਵਾਰੇ ਜਾਏ ਬੰਕੀ, ਚੋਟ ਨਗਾਰੇ ਲੱਗੇ ਡੰਕੀ, ਵਾਲੀ ਹਿੰਦ ਲਏ ਉਠਾਈ। ਕਿਰਪਾ ਕਰ ਸਾਚਾ ਹਰਿ, ਜਮਨ ਕਿਨਾਰੇ ਡੇਰਾ ਲਾਈ। ਰਾਜਾ ਰਾਣਾ ਫੜ ਫੜ ਬਾਹੋਂ ਚਰਨੀ ਲਾਈ। ਪ੍ਰਭ ਅਬਿਨਾਸ਼ੀ ਧਰਨੀ ਧਰ, ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਸਾਚੀ ਜੋਤ ਜਗਾਈ। ਆਪ ਉਠਾਏ ਵਡੇ ਸ਼ਾਹ ਰਾਜਨ ਰਾਜੇ, ਪੁਰਖ ਅਬਿਨਾਸ਼ੀ ਬੇਪ੍ਰਵਾਹ, ਕਿਸੇ ਨਾ ਲੱਭੇ ਥਾਂ। ਸ਼ਾਹ ਸੁਲਤਾਨ ਫਿਰਨ ਭਾਜੇ, ਜਨ ਭਗਤਾਂ ਪਕੜੇ ਬਾਂਹ। ਦਿਵਸ ਰੈਣ ਠੰਡੀ ਛਾਂ। ਲੋਕਮਾਤ ਆਪ ਉਠਾਏ ਦਏ ਬੰਨੇ ਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਸਾਜਨਾ ਸਤਿਜੁਗ ਤੇਰੀ ਆਪੇ ਸਾਜੇ ਅਸੂ ਤਿੰਨ ਦਿਵਸ ਸੁਹਾ। ਕਿਸੇ ਨਾ ਦਿਸੇ ਸਚ ਕਲਬੂਤ, ਝੂਠੀ ਮਾਟੀ ਦੇਹ ਤਜਾਵਣਾ। ਏਕਾ ਸ਼ਬਦ ਪ੍ਰਭ ਦਰ ਸਾਚੇ ਦੂਤ, ਚਾਰ ਕੁੰਟ ਹਰਿ ਦੁੜਾਵਣਾ। ਰਾਓ ਰੰਕ ਏਕਾ ਨਾਤਾ, ਏਕਾ ਸਰਨ ਸਤਿਗੁਰ ਸ਼ਬਦ ਰਖਾਵਣਾ। ਏਕਾ ਮਾਤ ਏਕਾ ਪਿਤਾ, ਏਕਾ ਹਿੱਤਾ ਚਾਰ ਵਰਨ ਕਰਾਵਣਾ। ਏਕਾ ਖੇਵਟ ਏਕਾ ਖੇਟਾ, ਤੀਰਥ ਤਟ ਨਾ ਕੋਈ ਰਖਾਵਣਾ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਕਲਜੁਗ ਤੇਰੀ ਅੰਤਮ ਵਾਰ ਜਮਨ ਕਿਨਾਰੇ ਡੇਰਾ ਲਾਵਣਾ। ਚਰਨ ਛੁਹਾਏ ਜਮਨ ਕਿਨਾਰੇ, ਜੋਤੀ ਨੂਰ ਕਰ ਉਜਿਆਰ। ਸੱਚੀ ਤੂਰ ਸ਼ਬਦ ਸੰਸਾਰ। ਧਰਤ ਮਾਤ ਤੇਰੀ ਆਸਾ ਮਨਸਾ ਕਰੇ ਪੂਰ, ਦਰ ਸਾਚੇ ਸੁਣੀ ਪੁਕਾਰ। ਲੱਖ ਚੁਰਾਸੀ ਕੂੜੋ ਕੂੜ, ਮਾਨਸ ਜਨਮ ਗਏ ਹਾਰ। ਚਾਰ ਕੁੰਟ ਉਡੇ ਧੂੜ, ਮਿਟਦੇ ਜਾਣ ਮੂਰਖ ਮੂੜ੍ਹ, ਫਲ ਨਾ ਦਿਸੇ ਕਿਸੇ ਡਾਲ। ਰਾਜਿਆਂ ਰਾਣਿਆਂ ਪਾਏ ਜੂੜ, ਸ਼ਬਦ ਵੇਲਣੇ ਪੀੜੇ ਬੂੜ। ਗੁਰਮੁਖ ਖਿੱਚ ਲਿਆਏ ਚਰਨ ਦਵਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਡ ਦਾਤਾ ਮਿਹਰਬਾਨ ਚਤੁਰ ਸੁਜਾਨ, ਵਾਲੀ ਦੋ ਜਹਾਨ, ਜਿਸ ਜਨ ਮਸਤਕ ਲਾਏ ਧੂੜ। ਸ਼ਬਦ ਪਵਣ ਆਏ ਚਲ ਦਵਾਰੇ। ਪ੍ਰਭ ਅਬਿਨਾਸ਼ੀ ਕਰ ਨਿਮਸਕਾਰੇ। ਦੋਏ ਮੰਗਣ ਸੱਚਾ ਵਰ, ਪ੍ਰਭ ਅਬਿਨਾਸ਼ੀ ਕਿਰਪਾ ਕਰ, ਖਾਲੀ ਭਰੇ ਆਪ ਭੰਡਾਰੇ। ਰਾਜੇ ਰਾਣਿਆਂ ਦਏ ਵਰ, ਅੰਮ੍ਰਿਤ ਖੋਲ੍ਹ ਸਾਚਾ ਸਰ ਮਿਟੇ ਅੰਧ ਅੰਧਿਆਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਅੱਸੂ ਤਿੰਨ ਦੇਵੇ ਕਿਲ੍ਹੇ ਲਾਲ ਸ਼ਬਦ ਦੁਸ਼ਾਲ, ਚੋਲਾ ਪਾਏ ਵਿਚ ਸੰਸਾਰੇ। ਲਾਲ ਰੰਗ ਰੰਗ ਰੰਗ ਰੰਗੀਲਾ। ਕਲਜੁਗ ਤੇਰਾ ਅੰਤਮ ਵੇਲਾ, ਜੋਤੀ ਲੱਗੇ ਏਕਾ ਤੀਲਾ। ਪ੍ਰਭ ਅਬਿਨਾਸ਼ੀ ਨੂਰ ਨੁਰਾਨੀ । ਵੇਖ ਵਖਾਣੇ ਸ਼ਾਹ ਦੁਰਾਨੀ। ਜਗੇ ਜੋਤ ਇਕ ਭਵਾਨੀ। ਸ਼ਬਦ ਮਾਰੇ ਤੀਰ ਨੁਰਾਨੀ। ਨਾ ਕੋਈ ਜਾਣੇ ਭੇਵ, ਸਾਰ ਨਾ ਪਾਏ ਵੇਦ ਕੁਰਾਨੀ। ਕਲਜੁਗ ਵਧੀ ਬਈਮਾਨੀ। ਪ੍ਰਗਟ ਹੋਏ ਸ਼ਾਹ ਸੁਲਤਾਨੀ। ਜਨ ਭਗਤਾਂ ਦੇਵੇ ਸਚ ਨਿਸ਼ਾਨੀ। ਹੱਥੀ ਬੰਨ੍ਹੇ ਮੌਲੀ ਗਾਨੀ। ਮਹਿੰਦੀ ਲਾਏ ਰੰਗ ਮਹਾਨੀ। ਗੁਰ ਗੋਬਿੰਦ ਲਿਖਤ ਭਵਿਖਤ ਅੰਤਮ ਕਲ ਪੂਰ ਕਰਾਨੀ। ਗੁਰ ਗੋਬਿੰਦ ਲਿਖਿਆ ਲੇਖ । ਪ੍ਰਭ ਅਬਿਨਾਸ਼ੀ ਧਾਰੇ ਭੇਖ। ਵੇਖ ਵਖਾਣੇ ਔਲੀਏ ਪੀਰ ਸ਼ੇਖ਼। ਪੰਚ ਪਿਆਰੇ ਆਪ ਉਪਜਾਏ, ਮਸਤਕ ਲਾਏ ਸਾਚੀ ਮੇਖ਼। ਨਾਮ ਕਰਾਏ ਸਤਿ ਵਣਜਾਰੇ। ਰਾਜੇ ਰਾਣੇ ਕਰ ਖੁਆਰੇ। ਤਖ਼ਤ ਤਾਜ ਝੂਠਾ ਕਾਜ, ਸ਼ਬਦ ਮਾਰੇ ਇਕ ਉਡਾਰੇ। ਪ੍ਰਗਟ ਹੋਏ ਮਾਝੇ ਦੇਸ ਨਰਾਇਣ ਨਰ ਵਡ ਮਰਗੇਸ਼, ਕਰੇ ਖੇਲ ਅਪਰ ਅਪਾਰੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਰਮ ਭੁਲੇਖਾ ਦੂਰ ਕਰ, ਵੇਖੇ ਵਿਗਸੇ ਕਰ ਵਿਚਾਰੇ। ਲਾਲ ਰੰਗ ਰੰਗ ਗੁਲਾਲਾ। ਭਗਤ ਜਨਾਂ ਪ੍ਰਭ ਬਣੇ ਦਲਾਲਾ। ਨਾ ਕੋਈ ਸੂਹਾ ਨਾ ਕੋਈ ਦਿਸੇ ਪੀਲਾ ਕਾਲਾ। ਏਕਾ ਜੋਤੀ ਨੂਰ ਨੁਰਾਨੀ ਅੱਸੂ ਤਿੰਨ ਹੋਏ ਉਜਾਲਾ। ਰਾਓ ਰੰਕਾਂ ਜਾਏ ਆਤਮ ਵਿੰਨ੍ਹ, ਚਿੱਟੇ ਅਸਵ ਮਾਰੇ ਛਾਲਾ। ਪ੍ਰਗਟ ਜੋਤ ਭਿੰਨ ਭਿੰਨ, ਨਾ ਕੋਈ ਵੇੇਖੇ ਰੈਣ ਦਿਨ, ਕਲਜੁਗ ਮੇਟੇ ਰੈਣ ਕਾਲਾ। ਵਕਤ ਲੰਘਾਇਆ ਗਿਣ ਗਿਣ, ਸੰਤ ਮਨੀ ਸਿੰਘ ਲੇਖ ਲਿਖਾਇਆ ਬੈਠ ਸੱਚੀ ਧਰਮਸਾਲਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਿੱਟੇ ਅਸਵ ਪੈਰ ਧਰ ਕਰੇ ਖੇਲ ਜਗਤ ਨਿਰਾਲਾ। ਸੋਲਾਂ ਕਲੀਆਂ ਸੋਲਾਂ ਕਲ। ਸੱਤ ਦੀਪ ਨੌਂ ਖੰਡ ਪ੍ਰਿਥਮੀ ਕਰੇ ਛਲ। ਸਤਿ ਸਾਗਰਾਂ ਜਲ ਥਲ। ਕਾਇਆ ਗਾਗਰਾ ਘੜੀ ਘੜੀ ਪਲ ਪਲ। ਜੋਤੀ ਜੋਤ ਸਰੂਪ ਹਰਿ, ਵੇਖ ਵਖਾਣੇ ਨਿਹਚਲ ਧਾਮ ਅਟੱਲ। ਸੋਲਾਂ ਕਲੀਆਂ ਅਸਵ ਪਲਾਣ। ਸੱਤਾਂ ਦੀਪਾਂ ਕਰੇ ਧਿਆਨ। ਜੰਬੂ ਕੁਸ਼ਾ ਲਖਣ ਕਰੌਚ ਪੁਸ਼ਕਰ ਸਲਮਲ ਸਾਨ ਪਛਾਣ। ਸੱਤੇ ਹਿੱਸੇ ਸੱਤਾਂ ਦੀਪਾਂ ਕਰੇ ਵੰਡ ਆਪ ਭਗਵਾਨ। ਨੌਂ ਖੰਡ ਪ੍ਰਿਥਮੀ ਕਿਸੇ ਨਾ ਦਿਸੇ ਕੁਲਾ ਖੰਡ, ਇਲਾਬੁਤ ਹਰਿਵਰਖ ਕਿੰਪੁਰਖ ਭਾਰਤ ਖੰਡ, ਹਰਣਯਮਹ ਕੇਤਮਾਲ ਸਨਕ ਭਦਰ। ਜੋਤੀ ਜੋਤ ਸਰੂਪ ਹਰਿ, ਸੋਲਾਂ ਕਲੀਆਂ ਦੇਵੇ ਵਰ, ਘਟ ਘਟ ਤੋੜੇ ਜੰਦਰ। ਸੋਲਾਂ ਕਲੀਆਂ ਸਚ ਕਨਾਤ। ਸੱਤਾਂ ਦੀਪਾਂ ਨੌਂਆਂ ਖੰਡਾਂ, ਲਾੜੀ ਮੌਤ ਚੜ੍ਹੇ ਬਰਾਤ। ਘਰ ਘਰ ਪੌਂਦੀ ਜਾਏ ਵੰਡਾਂ, ਬੇਮੁਖਾਂ ਵਢੀ ਚਾਏ ਕੰਡਾਂ, ਨਾ ਕੋਈ ਵੇਖੇ ਦਿਵਸ ਰਾਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਸੰਤ ਜਨਾਂ, ਚਰਨ ਬੰਨ੍ਹਾਏ ਸਾਚਾ ਨਾਤ। ਸੋਲਾਂ ਕਲੀਆਂ ਸੋਲਾਂ ਸ਼ਿੰਗਾਰ। ਪੁਰਖ ਅਬਿਨਾਸ਼ੀ ਅੰਤਮ ਵਾਰ। ਲੱਖ ਚੁਰਾਸੀ ਹੋਏ ਦਾਸੀ, ਜੀਵ ਜੰਤ ਸਾਧ ਸੰਤ ਦਰ ਦਰ ਖੁਆਰ। ਜਨ ਭਗਤ ਬਣਾਏ ਸਾਚੀ ਬਣਤ, ਕਿਰਪਾ ਕਰ ਨਰ ਗਿਰਧਾਰ। ਨਾ ਹੋਏ ਵਿਛੋੜਾ ਆਦਿ ਅੰਤ, ਜੁਗਾ ਜਗੰਤ ਭਗਤ ਭਗਵੰਤ, ਸ਼ਬਦ ਡੋਰੀ ਬੱਧੇ ਧਾਰ। ਮੇਲ ਮਿਲਾਵਾ ਪੂਰਨ ਸੰਤ, ਰਸਨਾ ਗਾਏ ਗੁਣ ਅਪਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਾਰ, ਨਿਹਕਲੰਕੀ ਲੈ ਅਵਤਾਰ। ਵਰ ਵਰਿਆਮ, ਸ਼ਾਹ ਸੁਲਤਾਨ, ਸੋਲਾਂ ਕਲੀਆਂ ਤਣਿਆਂ ਤਾਣ। ਚਾਰ ਕੁੰਟ ਭਵਾਏ ਬੇਈਮਾਨ ਵਡ ਸੁਲਤਾਨ, ਸ਼ਬਦ ਡੰਡਾ ਮਗਰ ਲਾਏ, ਇਕ ਕਰਾਏ ਸਚ ਉਡਾਨ। ਵੇਖ ਵਖਾਣੇ ਥਾਉਂ ਥਾਏ, ਅੰਦਰ ਬਾਹਰ ਨਾ ਕੋਈ ਰਖਾਏ, ਲੱਖ ਚੁਰਾਸੀ ਕਰੇ ਪਛਾਣ। ਨਾ ਕੋਈ ਛੁਡਾਏ ਪਿਤਾ ਮਾਏ, ਝੂਠੇ ਦਿਸਣ ਭੈਣ ਭਰਾਏ, ਕਲਜੁਗ ਦਿਸੇ ਅੰਧੇਰੀ ਰਾਤ। ਜੋਤੀ ਜੋਤ ਸਰੂਪ ਹਰਿ, ਅੱਠੇ ਪਹਿਰ ਦਿਵਸ ਰੈਣ ਵਕਤ ਸੁਹਾਏ, ਅੰਮ੍ਰਿਤ ਵੇਲਾ ਸਚ ਪ੍ਰਭਾਤ। ਸੋਲਾਂ ਸੋਲਾਂ ਬੱਤੀ ਬੱਤੀ ਧਾਰ। ਪ੍ਰਭ ਦੇ ਸਮਝਾਵੇ ਮਤੀ ਵਿਚ ਸੰਸਾਰ। ਕਲਜੁਗ ਵਗੇ ਵਾ ਤੱਤੀ, ਨਾ ਕੋਈ ਕਰੇ ਠੰਡੀ ਠਾਰ। ਨਾ ਕੋਈ ਦਿਸੇ ਜੀਵ ਜਤੀ, ਕਾਮ ਕਰੋਧ ਲੋਭ ਚਲਿਆ ਅੰਤਮ ਤਨ ਵਿਕਾਰ। ਕਾਇਆ ਮੰਦਰ ਝੂਠਾ ਬਣਿਆ ਅੰਤਮ ਹੋਣਾ ਛਾਰ। ਸ਼ਬਦ ਤੀਰ ਏਕਾ ਚਲਿਆ, ਚਾਰ ਕੁੰਟੀ ਵਾਰੋ ਵਾਰ। ਪ੍ਰਗਟ ਹੋਏ ਵਲੀਆ ਛਲੀਆ, ਨਿਹਕਲੰਕੀ ਨਰ ਅਵਤਾਰ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੋਕਮਾਤ ਜਾਮਾ ਧਰ, ਸੋਲਾਂ ਕਲੀਆਂ ਜੋੜੇ ਜੋੜ। ਉਪਰ ਪਾਏ ਸ਼ਬਦ ਘੋੜ, ਚਰਨ ਛੁਹਾਏ ਹਰਿ ਜੀ ਦੌੜ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਹਿਲੀ ਕੂਟੇ ਲਹਿੰਦੀ ਦਿਸ਼ਾ ਆਪ ਲਗਾਏ ਪਹਿਲਾ ਪੌੜ। ਸੋਲਾਂ ਕਲੀਆਂ ਸਚ ਸੁਲਤਾਨਾ। ਦੇਵੇ ਮਾਣ ਭਗਤ ਭਗਵਾਨਾ ਅੱਸੂ ਤਿੰਨ ਦਿਵਸ ਸੁਹਾਨਾ। ਉਠਿਆ ਹਰਿ ਬਲੀ ਬਲਵਾਨਾ। ਜਨ ਭਗਤਾਂ ਤੁੱਠਾ, ਹੱਥੀਂ ਬੱਧੇ ਗਾਨਾ। ਬੇਮੁਖਾਂ ਟੰਗੇ ਪੁੱਠਾ, ਸ਼ਬਦ ਡੰਡਾ ਸਿਰ ਲਗਾਨਾ। ਜੋਤੀ ਜੋਤ ਸਰੂਪ ਹਰਿ, ਕਰੇ ਖੇਲ ਜਗਤ ਬਿਧ ਨਾਨਾ। ਸੋਲਾਂ ਕਲੀਆਂ ਸਿਧੇ ਚੀਰ। ਅੱਸੂ ਤਿੰਨ ਚਲੇ ਤੀਰ। ਰਾਜੇ ਰਾਣੇ ਹੋਏ ਦਿਲਗੀਰ। ਬੇਮੁਹਾਣੇ ਸ਼ਾਹ ਹਕੀਰ। ਸੁਘੜ ਸਿਆਣੇ ਨੇਤਰ ਵਹਾਇਣ ਘਰ ਘਰ ਨੀਰ। ਬਾਲ ਅੰਞਾਣੇ ਮਾਤਾ ਛੱਡਣ ਸੀਰ। ਪੁਰਖ ਸੁਜਾਨੇ ਹਰਿ ਭਗਵਾਨੇ, ਇਕ ਚਲਾਏ ਸ਼ਬਦ ਤੀਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧਰਤ ਮਾਤ ਤੇਰੀ ਕਰੇ ਖ਼ਲਾਸੀ, ਬੇਮੁਖਾਂ ਪਾਏ ਸ਼ਬਦ ਜੰਜ਼ੀਰ। ਸੋਲਾਂ ਕਲੀਆਂ ਤਨ ਕਲੀਰੇ । ਜਨ ਭਗਤ ਉਪਜਾਏ ਮਾਤ ਹੀਰੇ। ਦੀਪਕ ਜਗੇ ਸਾਚੀ ਜੋਤੀ, ਇਕ ਦੂਜੇ ਦੇ ਸਾਚੇ ਵੀਰੇ। ਆਪੇ ਲੱਭੇ ਮਾਣਕ ਮੋਤੀ, ਸ੍ਰਿਸ਼ਟ ਸਬਾਈ ਰਹੀ ਸੋਤੀ, ਮੇਲ ਮਿਲਾਏ ਧੀਰੇ ਧੀਰੇ। ਨਾ ਕੋਈ ਰਖਾਏ ਵਰਨ ਗੋਤੀ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਵਿਸ਼ਨੂੰ ਭਗਵਾਨ, ਸ਼ਬਦ ਬੰਨ੍ਹਾਏ ਸਾਚੇ ਚੀਰੇ। ਸ਼ਬਦ ਚੀਰ ਸਿਰ ਬੰਧਾਵਣਾ। ਨਾਮ ਬਸਤਰ ਤਨ ਪਹਿਨਾਵਣਾ। ਆਤਮ ਫ਼ਕੀਰ ਹਰਿ ਜਨ ਬੰਨਾਵਣਾ। ਧੀਰਜ ਧੀਰ ਇਕ ਰਖਾਵਣਾ। ਜੋਤੀ ਜੋਤ ਸਰੂਪ ਹਰਿ, ਅੱਸੂ ਤਿੰਨ ਆਤਮ ਬੰਨ੍ਹ, ਅੰਮ੍ਰਿਤ ਸਾਚਾ ਸੀਰ ਪਿਲਾਵਣਾ। ਅੱਸੂ ਤਿੰਨ ਸਚ ਦਿਹਾੜਾ। ਆਪੇ ਵੇਖੇ ਚੰਗਾ ਮਾੜਾ। ਕਲਜੁਗ ਲੱਗੀ ਅਗਨ ਤੱਤੀ ਹਾੜਾ। ਸ਼ਬਦ ਸਰੂਪੀ ਕਰੇ ਵਾੜਾ। ਧਰਤ ਮਾਤ ਤੇਰਾ ਬਣਾਏ ਇਕ ਅਖਾੜਾ। ਮੇਟ ਮਿਟਾਏ ਜਾਤ ਪਾਤ, ਚਹੁੰ ਵਰਨਾਂ ਦਾ ਸੱਚਾ ਲਾੜਾ। ਏਕਾ ਬਖ਼ਸ਼ੇ ਸੱਚੀ ਦਾਤ, ਜੋਤ ਜਗਾਏ ਬਹੱਤਰ ਨਾੜਾ। ਕਲਜੁਗ ਮਿਟੇ ਰੈਣ ਅੰਧੇਰੀ ਰਾਤ, ਸ੍ਰਿਸ਼ਟ ਸਬਾਈ ਚਬਾਏ ਦਾੜ੍ਹਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਜਾਂ ਦੂਤਾਂ ਪਾਏ ਝਾੜਾ। ਸਚ ਸਵਾਮੀ ਸਰਬ ਸੁਖ ਦਾਤਾ ਆਤਮ ਵੇਖ ਵਖਾਣੇ, ਸਚ ਸਿੰਘਾਸਣ ਬੈਠ ਮਾਰੇ ਝਾਤਾ। ਵਾਲੀ ਹਿੰਦ ਸਾਚੇ ਰਾਣੇ, ਪੁਰਖ ਅਬਿਨਾਸ਼ੀ ਵੇਖ ਇਕ ਇਕਾਤਾ। ਕਲਜੁਗ ਭੁੰਨੇ ਜਿਉਂ ਭਠਿਆਲੇ ਦਾਣੇ, ਆਤਮ ਤ੍ਰਿਖਾ ਕਵਣ ਬੁਝਾਤਾ। ਕਵਣ ਚਲਾਏ ਆਪਣੇ ਭਾਣੇ, ਅੰਮ੍ਰਿਤ ਬੂੰਦ ਪਿਆਏ ਸਵਾਂਤਾ। ਨਰ ਹਰਿ ਵਡ ਬਲੀ ਬਲਵਾਨੇ, ਭਗਤ ਸੁਹੇਲਾ ਪਿਤਾ ਮਾਤਾ। ਝੂਠੇ ਦਿਸਣ ਤਹਿਸੀਲਾਂ ਥਾਣੇ, ਵੱਢੀਆਂ ਖਾਣੇ ਵਡ ਕਮਜਾਤਾ। ਮਾਇਆਧਾਰੀ ਬੇਮੁਹਾਨੇ, ਗਊ ਗਰੀਬਾਂ ਮਾਰਨ ਲਾਤਾ। ਪੁਰਖ ਅਬਿਨਾਸ਼ੀ ਅੰਤ ਪਛਾਣੇ, ਸੁਣੀ ਪੁਕਾਰ ਧਰਤ ਮਾਤਾ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿਘ ਵਿਸ਼ਨੂੰ ਭਗਵਾਨ, ਜੋਤੀ ਜਾਤਾ ਪੁਰਖ ਬਿਧਾਤਾ। ਵਾਲੀ ਹਿੰਦ ਪੁਰਖ ਸੁਜਾਨ। ਸਾਚੇ ਦਰ ਕਰ ਧਿਆਨ। ਮਿਲੇ ਹਰਿ ਦਰ ਦਰਬਾਨ। ਖੁਲ੍ਹੇ ਸਰ ਜਾਣਾ ਤਰ, ਚਰਨ ਧੂੜ ਕਰ ਇਸ਼ਨਾਨ। ਨੌਂ ਖੰਡ ਪ੍ਰਿਥਮੀ ਚੁੱਕੇ ਡਰ। ਨਾ ਜਨਮੇ ਨਾ ਜਾਏ ਮਰ, ਭਰਮ ਭੁਲੇਖੇ ਦੂਰ ਕਰ, ਸ੍ਰਿਸ਼ਟ ਸਬਾਈ ਸੁੰਞ ਮਸਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖ ਲਿਖਾਏ ਰਾਸ਼ਟਰਪਤ ਕਰਨਾ ਇਕ ਧਿਆਨ। ਸਾਚਾ ਲੇਖਾ ਹਰਿ ਲਿਖਾਣਾ। ਸੋਹੰ ਕੰਡੇ ਨਾਲ ਤੁਲਾਨਾ। ਸਾਚੇ ਡੰਡੇ ਵਣਜ ਕਰਾਨਾ। ਵਿਚ ਵਰਭੰਡੇ ਆਪ ਜਪਾਣਾ। ਕੁਝ ਨਾ ਜਾਨਣ ਪੰਡਤ ਪੰਡੇ, ਮੁਲਾਂ ਸ਼ੇਖ਼ ਹੱਥ ਨਾ ਆਵਣਾ। ਗ੍ਰੰਥੀ ਪੰਥੀ ਹੋਏ ਰੰਡੇ, ਸਾਚੇ ਡੰਡੇ ਕਿਸੇ ਹੱਥ ਨਾ ਪਾਵਣਾ। ਚਾਰ ਵਰਨ ਪ੍ਰਭ ਆਪੇ ਵੰਡੇ, ਕਲਜੁਗ ਅੰਤਮ ਆਇਆ ਕੰਢੇ, ਭਰਮ ਭੁਲੇਖਾ ਦੂਰ ਕਰਾਵਨਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਾਰ ਵਰਨਾਂ ਏਕਾ ਸਰਨ ਰਾਓ ਰੰਕ ਸ਼ਾਹ ਸੁਲਤਾਨ ਏਕਾ ਧਾਮ ਬਹਾਵਣਾ। ਵਾਲੀ ਹਿੰਦ ਸ਼ਬਦ ਪੁਜਾਰੀ। ਕਰ ਧਿਆਨ ਨਰ ਨਿਰੰਕਾਰੀ। ਧਰੇ ਭੇਖ ਭੇਖਾਧਾਰੀ। ਨੇਤਰ ਖੋਲ੍ਹ ਲੈਣਾ ਵੇਖ, ਨੈਣ ਮੁਧਾਰ ਕ੍ਰਿਸ਼ਨ ਮੁਰਾਰੀ। ਮਸਤਕ ਲਿਖੇ ਸਾਚੇ ਲੇਖ, ਆਦਿ ਪੁਰਖ ਏਕਾ ਕਾਰੀ। ਲੋਕਮਾਤ ਲਾਈ ਮੇਖ਼, ਜਗਤ ਸੱਚੀ ਸਰਦਾਰੀ। ਅੰਤਮ ਕਲਜੁਗ ਧਰਿਆ ਭੇਖ, ਦਿੱਲੀ ਆਏ ਸਚ ਦਵਾਰੀ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਸੁਨੇਹੜਾ ਰਿਹਾ ਘਲ, ਵੇਖ ਵਖਾਣੇ ਜਲ ਥਲ ਡੂੰਘੀ ਕੰਦਰ ਜੰਗਲ ਜੂਹ ਪਹਾੜੀ। ਵਾਲੀ ਹਿੰਦ ਰਾਜਨ ਰਾਜ। ਸਿਰ ਕਿਸੇ ਨਾ ਦਿਸੇ ਤਾਜ। ਪ੍ਰਗਟ ਹੋਇਆ ਪ੍ਰਭ ਦੇਸ ਮਾਝ। ਗਊ ਗਰੀਬ ਨਿਮਾਣਿਆਂ ਰੱਖੇ ਲਾਜ। ਵਡੇ ਵਡੇ ਸ਼ਾਹ ਰਾਜੇ ਰਾਣਿਆਂ, ਚਾਰ ਕੁੰਟ ਕਰਾਏ ਭਾਜ। ਕਿਸੇ ਹੱਥ ਨਾ ਆਏ ਸੁਘੜ ਸਿਆਣਿਆਂ, ਸ਼ਬਦ ਉਡਾਏ ਸਾਚਾ ਬਾਜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਸਾਜਨ ਰਿਹਾ ਸਾਜ। ਨਾਮ ਖ਼ੁਦਾਈ ਸਚ ਰੰਗੀਨ, ਅਲਾਮੁਮ ਹਿਲਾ ਆਲਮੀਨ ਯਾਮੁਬੀਨ, ਦਰੋਹੀ ਖ਼ੁਦਾਏ ਦੀ, ਖ਼ੁਦਾਏ ਦੇ ਨਬੀ ਦੀ, ਦਰੋਹੀ ਚਹੁੰ ਯਾਰਾਂ ਦੀ, ਹਜ਼ਰਤ ਦਸਤਗੀਰ ਦੀ, ਜੀਵ ਅਲਨੇਕ ਕਮਚ ਖੇਲ ਸੋਹੰ ਖ਼ੁਦਾਏ ਦੀ, ਖ਼ੁਦਾਏ ਦੇ ਨਬੀ ਦੀ, ਦੁੱਖ ਰੋਗ ਸੋਗ ਹੱਡ ਨਾੜ, ਕਾਇਆ ਉਜਾੜ ਦੇਵੇ ਸਾੜ, ਸਭ ਤੌਫ਼ੀਕ ਇਕ ਖ਼ੁਦਾਏ ਦੀ, ਮਿਹਰਬਾਨ ਮਿਹਬਾਨ ਬੀਦੋ ਬੀ ਖੈਰ ਯਾ ਮੁਬੀਨ ਬੀ ਖੈਰ ਯਾ ਅਲਾਹ। ਨਾਮ ਖ਼ੁਦਾਈ ਹੱਕ ਹਲਾਲ ਸਚ ਬਿਸਮਿਲਾ। ਨਾਮ ਖ਼ੁਦਾਈ ਕਮਾਨੀ ਚਿੱਲਾ। ਜਗਤ ਵਡਿਆਈ ਨਬੀ ਰਸੂਲਾ। ਸੇਵ ਕਮਾਈ ਵੇਖੇ ਏਕਾ ਨੂਰ ਇਕੱਲਾ। ਸਾਚਾ ਨੂਰ ਜਿਉਂ ਕੋਹਤੂਰ ਹਾਜ਼ਰ ਹਜ਼ੂਰ , ਤਨ ਮੰਦਰ ਮਾਟੀ ਝੂਠੀ ਖੱਲਾ। ਇਕ ਖ਼ੁਦਾਈ ਖ਼ੁਦੀ ਖ਼ੁਦ ਬੰਦੇ। ਭਰਮ ਭੁਲੇਖੇ ਝੂਠੇ ਧੰਦੇ। ਅੰਧ ਅਗਿਆਨੀ ਮੰਦੇ। ਏਕਾ ਨੂਰ ਤੂਰ ਸੁਰੰਗਾ, ਸਚ ਦਮਾਮਾ ਨਾਮ ਮਰਦੰਗਾ, ਪੂਰ ਕਰਾਏ ਕਾਮਾ ਘਰ ਸਚ ਖਿਤਾਬ, ਏਕਾ ਦੇਵੇ ਆਬੇ ਹਯਾਤ ਹਯਾਤ ਆਬ, ਇਕ ਇਕੱਠੇ ਦੋ ਆਬ ਸਮੇਟ ਦੇਵੇ ਕਾਇਆ ਲਾਭ ਹੱਕ ਹਲਾਲੀ ਸ਼ਾਹ ਹਜ਼ੂਰ ਚੌਦਾਂ ਤਬਕੀ ਕਰੇ ਕਾਰਜ ਪੂਰਾ। ਪੀਰ ਦਸਤਗੀਰ ਸ਼ਾਹ ਜਨਾਬ, ਅਲੀ ਉਸਮਾਨ ਆਲਮੀਨ ਉਲਮਲਾ ਜਹਾਨ ਕੁਲਇਤੁਲਾ ਨਾਮ ਬਿਸਮਿਲਾ ਸਚ ਸਚਾਈ ਹੱਥ ਕੁਰਾਨ ਜੋਤੀ ਨੂਰ ਇਕ ਰੁਸ਼ਨਾਈ। ਦੂਈ ਦਵੈਤੀ ਰਹੇ ਨਾ ਰਾਈ। ਅਹਿਮਦ ਮੁਹੰਮਦ ਮਿਲੇ ਐਲੀ ਸ਼ਾਹ ਸੁਲਤਾਨ, ਹੱਕ ਹਕੂਕ ਸ਼ਾਹ ਰਫ਼ੀਕਾ ਚੁੱਕੇ ਚੂਕ ਸਿਦਕ ਸਬੂਰੀ ਆਸਾ ਪੂਰੀ, ਜਗ ਹੋਏ ਨੀਕਨ ਨੀਕਾ। ਏਕਾ ਜੋਤੀ ਨੂਰੀ ਅੱਲਾ ਵਸੇ ਇਕੱਲਾ, ਕੋਈ ਨਾ ਜਾਣੇ ਰਸ ਮੀਠਾ ਫੀਕਾ। ਦਰ ਘਰ ਤਨ ਅੰਦਰ ਰੋਗ ਸੋਗ ਮਿਟਾਵਣਾ, ਕਿਸੇ ਰਹੇ ਨਾ ਚਿੰਤਾ। ਬਿਰਧ ਬਾਲ ਜਵਾਨ ਏਕਾ ਮਿਲੇ ਨਾਮ ਖਜ਼ਾਨਾ, ਆਪ ਬਣਾਏ ਸਾਚੀ ਬਣਤਾ। ਕਿਰਪਾ ਕਰ ਹਰਿ ਭਗਵਾਨਾ, ਦੇਵੇ ਨਾਮ ਸਾਚਾ ਦਾਨਾ, ਅੰਮ੍ਰਿਤ ਆਤਮ ਸਾਚੇ ਸੰਤਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਗਤ ਨਿਵਾਰੇ ਸੋਗੀ ਚਿੰਤਾ। ਕਾਲ ਕਲੇਸ਼ ਜਗਤ ਕਲੰਦਰ। ਅੱਠੇ ਪਹਿਰ ਰਹੇ ਅੰਦਰ। ਦਿਵਸ ਰੈਣ ਵਰਤੇ ਕਹਿਰ ਹੰਕਾਰੀ ਵਿਕਾਰੀ ਕਰੇ ਖੁਆਰੀ, ਲੱਗੀ ਅਗਨ ਕਾਇਆ ਅੰਦਰ। ਸ਼ਬਦ ਮਾਰ ਪ੍ਰਭ ਤੇਜ ਕਟਾਰੀ, ਵਾਰੋ ਵਾਰੀ ਹੱਡ ਨਾੜੀ ਤੋੜ ਜੰਦਰ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਭੇਵ ਆਪੇ ਜਾਣੇ ਕਾਇਆ ਮੰਦਰ ਸਾਚੇ ਅੰਦਰ। ਗੁਰ ਸੰਗਤ ਭਰਿਆ ਰਹੇ ਭੰਡਾਰਾ। ਸੇਵਾ ਕੀਨੀ ਗੁਰੂਦੁਆਰਾ। ਮਨ ਤਨ ਕਾਇਆ ਸੀਤਲ ਭੀਨੀ, ਰੰਗ ਚੜ੍ਹੇ ਅਪਾਰਾ। ਜੋਤੀ ਜੋਤ ਸਰੂਪ ਹਰਿ, ਕਿਰਪਾ ਕਰੇ ਹਰਿ ਗਿਰਧਾਰਾ। ਸਚ ਭੰਡਾਰਾ ਹਰਿ ਦਾਤਾਰਾ। ਵਿਚ ਸੰਸਾਰ ਦੇਵਣਹਾਰ ਨਰ ਨਿਰੰਕਾਰਾ। ਮਾਨਸ ਦੇਹੀ ਕਦੇ ਨਾ ਹਾਰ, ਮਿਲਿਆ ਮੇਲ ਪੁਰਖ ਅਪਾਰਾ। ਬਸਤਰ ਪਾਏ ਤਨ ਸ਼ਿੰਗਾਰ, ਸਾਚੇ ਘੋੜ ਕਰ ਅਸਵਾਰਾ। ਨਾਮ ਦੇਵੇ ਤਿੱਖੀ ਧਾਰ, ਬਜ਼ਰ ਕਪਾਟੀ ਆਰ ਪਾਰਾ। ਚਰਨ ਲਗਾਏ ਦਇਆ ਕਮਾਏ ਦਰ ਦਵਾਰਾ। ਸਾਚਾ ਦੇਵੇ ਭਗਤ ਸਹਾਰਾ। ਪੁਰਖ ਅਬਿਨਾਸ਼ੀ ਨਰ ਨਿਰੰਕਾਰ, ਵਣਜ ਕਰਾਏ ਇਕ ਵਪਾਰਾ। ਸੋਹੰ ਸ਼ਬਦ ਸਚ ਜੈਕਾਰ, ਹਉਮੇ ਰੋਗ ਦਏ ਨਿਵਾਰਾ। ਗੁਰਮੁਖ ਰਸਨਾ ਰਹੀ ਉਚਾਰ, ਆਤਮ ਲਾਹੇ ਤਨ ਅਫ਼ਾਰਾ। ਜਗਤ ਅਵਲੜੀ ਚਲੇ ਚਾਲ, ਜੋਤ ਸਰੂਪੀ ਭੇਖ ਧਾਰਾ। ਮਾਨਸ ਦੇਹੀ ਅੰਮ੍ਰਿਤ ਫਲ ਵੇਖੇ ਸਾਚੇ ਡਾਲ, ਗੁਰਮੁਖ ਖਿੱਚ ਲਿਆਏ ਦਵਾਰਾ। ਦਰ ਘਰ ਸਾਚੇ ਹਰਿਜਨ ਅਨਮੁੱਲੜਾ ਲਾਲ, ਨਾ ਕੋਈ ਜਾਣੇ ਜੀਵ ਗਵਾਰਾ। ਅੰਮ੍ਰਿਤ ਸੁਹਾਏ ਸਾਚੇ ਤਾਲ, ਪ੍ਰਭ ਅਬਿਨਾਸ਼ੀ ਵਡ ਭੰਡਾਰਾ। ਆਦਿ ਅੰਤ ਨਾ ਹੋਏ ਕੰਗਾਲ, ਦੇਵਣਹਾਰ ਸਰਬ ਸੰਸਾਰਾ। ਜਗਤ ਤੋੜੇ ਹਰਿ ਜੰਜਾਲ, ਲੱਖ ਚੁਰਾਸੀ ਨਾ ਆਏ ਹਾਰਾ। ਸੱਚਾ ਦੇਵੇ ਨਾਮ ਧਨ ਜਗਤ ਮਾਲ, ਦਰ ਘਰ ਆਏ ਦਇਆ ਕਮਾਏ ਭਗਤ ਵਛਲ ਹਰਿ ਗਿਰਧਾਰਾ। ਅੰਤ ਕਾਲ ਨਾ ਖਾਏ ਕਾਲ, ਚਰਨ ਪ੍ਰੀਤੀ ਨਿਭੇ ਨਾਲ, ਜਗਤ ਮਾਣ ਗੁਰ ਚਰਨ ਦੁਆਰਾ। ਜੋਤੀ ਜੋਤ ਸਰੂਪ ਹਰਿ, ਗੁਰ ਸੰਗਤ ਕਿਰਪਾ ਦੇਵੇ ਕਰ, ਭਰਿਆ ਰਹੇ ਸਦ ਭੰਡਾਰਾ। ਗੁਰ ਸੰਗਤ ਦੇਵੇ ਨਾਮ ਖ਼ਜ਼ਾਨਾ। ਪ੍ਰਭ ਅਬਿਨਾਸ਼ੀ ਬੀਨਾ ਦਾਨਾ। ਚਰਨ ਧੂੜੀ ਸਚ ਇਸ਼ਨਾਨਾ। ਹੱਥੀਂ ਬੰਨ੍ਹੇ ਨਾਮ ਗਾਨਾ। ਸੋਹੰ ਸਾਚਾ ਪੀਣਾ ਖਾਣਾ। ਦਰਗਹਿ ਸਾਚੀ ਮਾਣ ਦਵਾਣਾ। ਕਾਇਆ ਕਾਚੀ ਜੋਤ ਜਗਾਣਾ। ਜੋਤੀ ਜੋਤ ਸਰੂਪ ਹਰਿ, ਗੁਰ ਸੰਗਤ ਭੰਡਾਰੇ ਰਿਹਾ ਭਰ, ਅਤੋਟ ਅਤੁਟ ਆਪ ਰਖਾਨਾ। ਗੁਰ ਸੰਗਤ ਹਰਿ ਸੰਗ ਨਿਭਾਉਣਾ। ਦਰ ਘਰ ਸਾਚੇ ਰਹਿਣਾ ਮੰਗਤ, ਪ੍ਰਭ ਅਬਿਨਾਸ਼ੀ ਰਿਦੇ ਵਸਾਉਣਾ। ਆਪੇ ਕਟੇ ਭੁੱਖ ਨੰਗਤ, ਰੋਗ ਸੋਗ ਚਿੰਤ ਵਿਜੋਗ ਗਵਾਉਣਾ। ਆਪੇ ਚਾੜ੍ਹੇ ਨਾਮ ਰੰਗਤ, ਆਦਿ ਅੰਤ ਨਾ ਕਿਸੇ ਲਾਹੁਣਾ। ਧੰਨ ਵਡਿਆਈ ਧੰਨ ਕਮਾਈ, ਗੁਰ ਪੂਰੇ ਸੇਵ ਕਮਾਈ, ਗੁਰ ਸਾਚੀ ਸੰਗਤ ਅਮਰਾਪਦ ਘਰ ਸਾਚੇ ਪਾਈ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਸੰਗਤ ਦੇਵੇ ਸਚਾ ਮਾਣ, ਦਿਵਸ ਰੈਣ ਸਦ ਰਸਨਾ ਗਾਉਣਾ। ਸ਼ਬਦ ਤੀਰ ਨਾਮ ਕਮਾਨ। ਰਸਨਾ ਚਿੱਲਾ ਖਿਚੇ ਤੀਰ, ਵਾਲੀ ਦੋ ਜਹਾਨ। ਦਿਲ ਹਿਲਾਵੇ ਦਿੱਲੀ ਦਿਲਾ, ਸਾਲ ਗਿਆਰਵੇਂ ਨੌਜਵਾਨ। ਵੇਖ ਵਖਾਣੇ ਸ਼ਾਹੀ ਕਿਲਾ, ਲਾ ਚੋਟ ਨਿਗਾਰੇ ਹਰਿ ਮਿਹਰਬਾਨ। ਕਲਜੁਗ ਤੇਰਾ ਅੰਤਮ ਸ਼ਿਲਾ, ਪੂਰਾ ਹੋਏ ਵਿਚ ਜਹਾਨ। ਮਾਤ ਪਤਾਲੀ ਉਖਾੜੀ ਸਿਲਾ, ਝੂਠੀ ਮੇਟੇ ਜਗਤ ਦੁਕਾਨ। ਸੱਤ ਸਾਗਰਾਂ ਜਲ ਹਿਲਾ, ਪਹਾੜ ਪਰਬਤ ਗੂੰਜ ਗੁੰਜਾਨ। ਨੌਂ ਖੰਡੀਂ ਉਖੜੇ ਮਾਤ ਕਿਲਾ, ਰਸਨਾ ਚਲੇ ਤੀਰ ਨਿਸ਼ਾਨ। ਨਿਹਕਲੰਕ ਕਲ ਜਾਮਾ ਪਾਏ, ਪ੍ਰਗਟ ਹੋਏ ਵਿਚ ਜਹਾਨ। ਫੂਲਣਹਾਰ ਕਰ ਸ਼ਿੰਗਾਰ ਤੀਰ ਕਮਾਨੀ ਸ਼ਬਦ ਕਟਾਰ। ਪਾੜਾ ਤੁਟੇ ਜ਼ਿਮੀ ਅਸਮਾਨੀ, ਨਾ ਕੋਈ ਵੇਖੇ ਰੂਸਾ ਧਾੜ। ਆਤਮ ਭੰਨੇ ਜਗਤ ਅਭਿਮਾਨੀ, ਵਿਚ ਨਿਸ਼ਾਨਾ ਕਾੜ ਕਾੜ। ਨਿਰ ਹਰਿ ਸਾਚਾ ਗੁਣਵੰਤ ਗੁਣ ਨਿਧਾਨੀ, ਕਲਜੁਗ ਝੂਠਾ ਦੇਵੇ ਝਾੜ। ਰਾਜੇ ਰਾਣਿਆਂ ਹੱਥ ਫੜਾਏ ਠੂਠਾ, ਮੰਗਣ ਦਰ ਦਵਾਰ। ਗੁਰਮੁਖਾਂ ਦੇਵੇ ਰਸ ਅਨੂਠਾ, ਜਗਤ ਵਡਿਆਈ ਕਿਲੇ ਵਿਚਕਾਰ। ਵਾਲੀ ਹਿੰਦ ਤੂੰ ਕਿਉਂ ਰੂਠਾ, ਪ੍ਰਗਟ ਹੋਇਆ ਨਿਹਕਲੰਕ ਅਵਤਾਰ। ਚਾਰ ਵਰਨ ਬੰਨ੍ਹਾਏ ਏਕਾ ਮੁੱਠਾ, ਸ੍ਰਿਸ਼ਟ ਸਬਾਈ ਕਰੇ ਦੋ ਫਾੜ। ਹਰਿਜਨ ਸਾਚਾ ਮਾਤ ਤੁੱਠਾ, ਪੰਚ ਬਣਾਏ ਸੱਚੀ ਸਰਕਾਰ। ਸਾਲ ਗਿਆਰਵੇਂ ਨਾ ਕੋਈ ਲੁਕਣ ਦੇਵੇ ਗੁੱਠਾ, ਲਿਆਏ ਅੰਦਰੋਂ ਬਾਹਰ। ਰਾਜਾ ਰਾਣਾ ਟੰਗੇ ਪੁੱਠਾ, ਆਤਮ ਭਰਿਆ ਜਿਸ ਹੰਕਾਰ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਸ਼ਬਦ ਘੋੜੇ ਚਿੱਟੇ ਜੋੜੇ ਹੋ ਅਸਵਾਰ।