੩ ਅੱਸੂ ੨੦੧੧ ਬਿਕ੍ਰਮੀ ਦਿੱਲੀ ਰਾਜ ਘਾਟ ਗਾਂਧੀ ਦੇ ਨਵਿਤ
ਇੰਦਰ ਤੇਰਾ ਸਚ ਦਵਾਰ। ਪ੍ਰਭ ਅਬਿਨਾਸ਼ੀ ਕਰੇ ਵਿਚਾਰ। ਘਨਕਪੁਰ ਵਾਸੀ ਜਾਮਾ ਧਾਰ। ਭਾਰਤ ਵਾਸੀ ਉਤਰੇ ਪਾਰ। ਮਦਿਰਾ ਮਾਸੀ ਹੋਇਣ ਖੁਆਰ। ਗਊ ਗਰੀਬ ਨਿਮਾਣਿਆਂ ਲਾਹੇ ਉਦਾਸੀ, ਸਿਰ ਰੱਖੇ ਹੱਥ ਆਪ ਕਰਤਾਰ। ਜੋਤੀ ਜੋਤ ਸਰੂਪ ਹਰਿ, ਤੇਰਾਂ ਮੱਘਰ ਫੂਲਨ ਹਾਰ ਵੰਡੇ ਵਾਰੋ ਵਾਰ। ਤੇਰਾਂ ਮੱਘਰ ਹਰਿ ਵਕਤ ਸੁਹੇਲਾ, ਫੂਲਣ ਬਰਖਾ ਹਰਿ ਜੀ ਲਾਇਆ। ਗੁਰ ਸੰਗਤ ਸਾਚੀ ਸਿਖ ਸਹਿਜ ਸਹਿਜ ਅਨੰਦ ਮੰਗਲ ਭੈਣ ਭਾਈ ਗਾਇਆ। ਨਾਤਾ ਜੁੜੇ ਭਾਈ ਭੈਣ, ਨਾ ਕੋਈ ਤੋੜੇ ਤੋੜ ਤੁੜਾਇਆ। ਚਾਰ ਵਰਨੀ ਸਾਚਾ ਸਾਕ ਸੱਜਣ ਸੈਣ, ਨਿਹਕਲੰਕੀ ਨਾਮ ਰਖਾਇਆ। ਜੋਤੀ ਜੋਤ ਸਰੂਪ ਹਰਿ, ਨੌਂ ਅਠਾਰਾਂ ਅਠਾਰਾਂ ਨੌਂ, ਆਪਣਾ ਭਾਣਾ ਆਪਣੇ ਹੱਥ ਰਖਾਇਆ। ਤੇਰਾਂ ਮੱਘਰ ਖੇਲ ਰਚਾਏ। ਇਕ ਇਕ ਫੁੱਲ ਹਰਿ ਵਰਤਾਏ। ਅੰਤਮ ਪੈਣਾ ਸਦਾ ਮੁੱਲ, ਮੁਖੋਂ ਬੋਲ ਸੁਣਾਏ। ਸ਼ਬਦ ਪੰਘੂੜਾ ਜਾਣਾ ਝੁੱਲ, ਨਿਹਕਲੰਕ ਡੰਕ ਵਜਾਏ। ਕਲਜੁਗ ਮਾਇਆ ਜਾਣੀ ਰੁਲ, ਧਰਮ ਜੈਕਾਰ ਆਪ ਕਰਾਏ। ਲੱਖ ਚੁਰਾਸੀ ਰਹੀ ਭੁੱਲ, ਸਚ ਦਵਾਰਾ ਹਰਿ ਦਿਖਾਏ। ਜੋਤੀ ਜੋਤ ਸਰੂਪ ਹਰਿ, ਨੌਂ ਅਠਾਰਾਂ ਅਠਾਰਾਂ ਨੌਂ ਆਪਣਾ ਭਾਣਾ ਆਪਣੇ ਹੱਥ ਰਖਾਏ। ਤੇਰਾਂ ਮੱਘਰ ਧੰਨ ਵਡਿਆਈ। ਤਿੰਨਾਂ ਲੋਆਂ ਖ਼ੁਸ਼ੀ ਮਨਾਈ। ਸਾਚੇ ਹਰੀ ਵਜੀ ਵਧਾਈ। ਇੰਦਲੋਕ ਵੇਖੇ ਰਾਹੀ। ਪ੍ਰਭ ਅਬਿਨਾਸ਼ੀ ਪਾਈ ਫਾਹੀ। ਲੋਕਮਾਤ ਜੋਤ ਜਗਾਈ। ਗਗਨ ਪਤਾਲਾਂ ਮਾਰੇ ਝਾਤ, ਉਹਲਾ ਪੜਦਾ ਕੋਈ ਨਾਹੀ। ਇਕ ਕਰਾਏ ਦਿਵਸ ਰਾਤ, ਭਰਮ ਭੁਲੇਖਾ ਰੱਖੇ ਨਾਹੀ। ਸੋਲਾਂ ਮੱਘਰ ਵਕਤ ਸੁਭਾਗਾ। ਚੜ੍ਹਿਆ ਦਿਨ ਮਾਤ ਵਡਭਾਗਾ। ਪ੍ਰਭ ਲੇਖਾ ਲੈਣਾ ਗਿਣ ਗਿਣ, ਕਲਜੁਗ ਤੇਰਾ ਤੁੱਟਾ ਤਾਗਾ। ਕੀਆ ਖੇਲ ਇਕ ਛਿੰਨ, ਕਾਇਆ ਜੋਤੀ ਬੁਝੇ ਆਗਾ। ਜੋਤੀ ਜੋਤ ਸਰੂਪ ਹਰਿ, ਮਿਲਿਆ ਮੇਲ ਕੰਤ ਸੁਹਾਗਾ। ਸੋਲਾਂ ਮੱਘਰ ਦਇਆ ਕਮਾਏ। ਛੋਟੇ ਬਾਲੇ ਦਇਆ ਕਮਾਏ ਲੇਖੇ ਲਾਏ। ਸਾਚਾ ਰਾਹ ਇਕ ਵਖਾਏ। ਪੁਰੀ ਇੰਦਰ ਜਾ ਬਹਾਏ। ਜੋਤੀ ਜੋਤ ਸਰੂਪ ਹਰਿ, ਸਾਚੇ ਭਾਣੇ ਰਿਹਾ ਸਮਾਏ। ਪੁਰੀ ਇੰਦਰ ਗਿਆ ਭੱਜ। ਸਿੰਘ ਸਿੰਘਾਸਣ ਗਿਆ ਸਜ। ਛੋਟਾ ਬਾਲਾ ਗਿਆ ਸਜ। ਪ੍ਰਭ ਅਬਿਨਾਸ਼ੀ ਪੜਦੇ ਮਾਤ ਰਿਹਾ ਕੱਜ। ਕਾਇਆ ਭਾਂਡਾ ਗਿਆ ਭੱਜ। ਅੰਮ੍ਰਿਤ ਪਿਆਏ ਕਾਇਆ ਰੱਜ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਸਿਹਰਾ ਸੀਸ ਬੰਨ੍ਹਾਇਆ, ਫੂਲਨ ਵਰਖਾ ਹਰਿ ਜੀ ਲਾਇਆ, ਦਰ ਘਰ ਸਾਚੇ ਰਿਹਾ ਸਜ। ਫੂਲਨ ਬਰਖਾ ਹਰਿ ਜੀ ਲਾਏ। ਸਾਚੀ ਰੁਤ ਆਪ ਸੁਹਾਏ। ਪੂਰਨ ਸੁਤ ਭੇਟ ਚੜ੍ਹਾਏ। ਪਾਰਬ੍ਰਹਮ ਅਬਿਨਾਸ਼ੀ ਅਚੁਤ, ਲਿਖਿਆ ਲੇਖ ਨਾ ਕੋਈ ਮਿਟਾਏ। ਵਾਰ ਸੁਹੰਜਣੀ ਸੁਲੱਖਣੀ ਥਿਤ, ਸਾਚਾ ਲੇਖਾ ਲਏ ਲਿਖਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨੌਂ ਅਠਾਰਾਂ ਅਠਾਰਾਂ ਨੌਂ ਅੰਤਮ ਵੇਲਾ ਪੂਰ ਕਰਾਏ। ਸਾਚੇ ਘਰ ਹਰਿ ਟਿਕਾਏ। ਮਸਤਕ ਟਿੱਕਾ ਆਪ ਲਗਾਏ। ਸੋਹੰ ਦੇਵੇ ਨਾਮ ਇੱਕਾ ਕਰੋੜ ਤੇਤੀਸਾ ਜਾ ਸੁਣਾਏ। ਸ਼ਬਦ ਮਿਲੇ ਸਾਚਾ ਸਿੱਕਾ, ਦੂਸਰ ਕੋਈ ਰਹਿ ਨਾ ਜਾਏ। ਬਾਲ ਅਵਸਥਾ ਬਾਲਾ ਨਿੱਕਾ, ਸਚ ਸਿੰਘਾਸਣ ਡੇਰਾ ਲਾਏ। ਮਾਤ ਲੱਗੇ ਰਸ ਫਿੱਕਾ, ਅੰਮ੍ਰਿਤ ਰਸ ਸਾਚਾ ਪਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਗਾਂਧੀ ਸੇਵਾ ਲਾਏ। ਪ੍ਰਭ ਖੇਲ ਹਰਿ ਹਰਿ ਜਾਣੇ। ਹਰੀ ਚੰਦ ਜੋਗ ਮਹਾਨੇ। ਰਸਨਾ ਚੁਗੀ ਸਾਚੀ ਚੋਗ, ਦੇਵੇ ਫਲ ਹਰਿ ਭਗਵਾਨੇ। ਛਡਿਆ ਤਖ਼ਤ ਤਾਜ ਲਿਆ ਸੱਚਾ ਜੋਗ, ਤਨ ਗਰੀਬੀ ਸਚ ਪਛਾਣੇ। ਧੁਰਦਰਗਾਹ ਨਾ ਹੋਏ ਵਿਜੋਗ, ਮਿਟੇ ਰਾਜ ਰਾਜ ਰਾਜਾਨੇ। ਜੋਤੀ ਜੋਤ ਸਰੂਪ ਹਰਿ, ਜੁਗਾ ਜੁਗੰਤ ਆਦਿ ਅੰਤ ਭਗਤ ਭਗਵੰਤ ਆਪ ਪਛਾਣੇ। ਆਤਮ ਮੰਗਿਆ ਏਕਾ ਦਾਨ। ਸਾਚੀ ਸੇਵਾ ਹਰਿ ਭਗਵਾਨ। ਅੰਮ੍ਰਿਤ ਮੇਵਾ ਵਿਚ ਜਹਾਨ। ਪ੍ਰਭ ਅਬਿਨਾਸ਼ੀ ਕਿਰਪਾ ਕਰ ਦਿਤਾ ਵਰ, ਪ੍ਰਗਟ ਕੀਆ ਵਿਚ ਜਹਾਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਜਾਣੇ ਜਾਣੀ ਜਾਨ। ਜੋਤ ਜੋਤੀ ਜਾਮਾ ਪਾਇਆ। ਸਾਚੀ ਸੇਵਾ ਹਰਿ ਜੀ ਲਾਇਆ। ਗਊ ਗਰੀਬ ਨਿਮਾਣਿਆਂ ਏਕਾ ਸੱਚਾ ਰਾਹ ਵਖਾਇਆ। ਅੰਤਮ ਮੰਨਣਾ ਪਿਆ ਭਾਣਿਆਂ, ਤਨ ਮੰਦਰ ਝੂਠਾ ਡੇਰਾ ਢਾਹਿਆ। ਛਤਰ ਦੀਸੇ ਨਾ ਸਿਰ ਰਾਜੇ ਰਾਣਿਆਂ, ਕਲਜੁਗ ਜੰਜ਼ਾਲਾ ਮੋਹ ਵਧਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਲੇਖੇ ਹਰਿ ਜੀ ਲਾਇਆ। ਸਾਚਾ ਲੇਖਾ ਹਰਿ ਅਪਾਰ। ਦੂਜੀ ਬੰਨ੍ਹੇ ਫੇਰ ਧਾਰ। ਸੱਚਾ ਅਸਵ ਕਰ ਤਿਆਰ। ਅਠਾਰਾਂ ਮਾਘ ਕਰੇ ਪਾਰ। ਆਪੇ ਖਿੱਚੇ ਚਰਨ ਦਵਾਰ। ਦੱਸੇ ਸੱਚਾ ਰਾਹ ਫੜ ਫੜ ਬਾਹੋਂ ਪੁਰੀ ਇੰਦਰ ਵੇਖ ਵਿਚਾਰ। ਜੋਤੀ ਜੋਤ ਸਰੂਪ ਹਰਿ, ਆਪ ਕਰਾਏੇ ਸਾਚਾ ਵਿਹਾਰ। ਅਠਾਰਾਂ ਮਾਘ ਦੇਹ ਤਜਾਈ। ਸਾਚੇ ਘਰ ਵਜੀ ਵਧਾਈ। ਧਰਤ ਮਾਤ ਸਾਚਾ ਸੁਤ, ਸਾਚੀ ਸੇਵਾ ਗਿਆ ਕਮਾਈ। ਮਿਲਿਆ ਮੇਲ ਅਬਿਨਾਸ਼ੀ ਅਚੁੱਤ, ਏਕਾ ਘਰ ਦਏ ਬਹਾਈ। ਜੋਤੀ ਜੋਤ ਸਰੂਪ ਹਰਿ, ਆਪਣਾ ਭਾਣਾ ਆਪੇ ਜਾਣੇ ਰਘੁਪਤ ਰਘੁਰਾਈ। ਭਗਤ ਗਾਂਧੀ ਤਨ ਸ਼ਿੰਗਾਰ। ਛੋਟਾ ਬਾਲਾ ਹੋ ਤਿਆਰ। ਚਾਰ ਕੁੰਟ ਵੇਖ ਵਿਚਾਰ। ਰਾਜੇ ਰਾਣੇ ਘੇਰ ਲਿਆਏ, ਹੱਥ ਫੜਾਏ ਸ਼ਬਦ ਕਟਾਰ। ਮੇਰ ਤੇਰ ਜਗਤ ਚੁਕਾਏ, ਚਾਰ ਵਰਨਾਂ ਆਪ ਸਰਦਾਰ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਚੋਲਾ ਤਨ ਛੁਹਾਏ, ਆਪ ਆਪਣੀ ਦਇਆ ਕਮਾਏ, ਪੰਚਮ ਦਿਤਾ ਸੱਚਾ ਹਾਰ। ਸੋਲਾਂ ਮੱਘਰ ਸਤਿ ਵਿਹਾਰੇ। ਪੁਰੀ ਇੰਦਰ ਜੈ ਜੈਕਾਰੇ। ਮਾਤਲੋਕ ਨਾ ਕੋਈ ਕਰੇ ਵਿਚਾਰੇ। ਛੋਟਾ ਬਾਲਾ ਘਰੋਂ ਕੱਢੇ ਫੜ ਕੇ ਬਾਹਰੇ। ਪ੍ਰਭ ਅਬਿਨਾਸ਼ੀ ਬਣਿਆ ਇਕ ਸੱਚਾ ਦੁਲਾਰਾ, ਉਤੇ ਪਾਏ ਸ਼ਬਦ ਦੁਸ਼ਾਲਾ, ਚਿੱਟਾ ਰੰਗ ਇਕ ਅਪਾਰੇ। ਜੋਤੀ ਜੋਤ ਸਰੂਪ ਹਰਿ, ਆਪੇ ਹੋਏ ਹਰਿ ਰਖਵਾਲਾ। ਸੋਲਾਂ ਮੱਘਰ ਲੋਕ ਇੰਦਰ ਵਧਾਈ। ਲੋਕਮਾਤ ਦੀ ਵਾਰੀ ਆਈ। ਤਿੰਨ ਅੱਸੂ ਖ਼ੁਸ਼ੀ ਮਨਾਈ। ਵੀਹ ਸੌ ਗਿਆਰਾਂ ਬਿਕ੍ਰਮੀ ਲੇਖ ਲਿਖਾਈ। ਨੌਂ ਮਹੀਨੇ ਅਠਾਰਾਂ ਦਿਨ ਗਰਭ ਮਾਤੀ ਫੰਦ ਕਟਾਈ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੋਕਮਾਤ ਸਾਚਾ ਚੰਦ ਅੱਸੂ ਤਿੰਨ ਚੜ੍ਹਾਈ।