Granth 04 Likhat 010: 14 Chet 2011 Bikarmi Kehar Singh de Greh Meruth Chhauni

੧੪ ਚੇਤ ੨੦੧੧ ਬਿਕ੍ਰਮੀ ਕਿਹਰ ਸਿੰਘ ਦੇ ਗ੍ਰਹਿ ਮੇਰਠ ਛਾਉਣੀ

ਧੰਨ ਕਮਾਈ ਭਗਤ ਜਨ, ਗੁਰ ਦਰ ਬਹੰਦੇ। ਧੰਨ ਕਮਾਈ ਸੰਤ ਜਨ, ਹਰਿ ਨਾਉਂ ਧਿਆਂਦੇ। ਧੰਨ ਕਮਾਈ ਭਗਤ ਜਨ, ਸਚ ਕਰਮ ਕਰੰਦੇ। ਧੰਨ ਕਮਾਈ ਸੰਤ ਜਨ, ਹਰਿ ਨਾਮ ਰਸਨਾ ਦਿਵਸ ਰੈਣ ਧਿਆਂਦੇ। ਧੰਨ ਕਮਾਈ ਭਗਤ ਜਨ, ਸਾਚਾ ਧਰਮ ਵਿਚ ਮਾਤ ਚਲਾਂਦੇ। ਧੰਨ ਕਮਾਈ ਸੰਤ ਜਨ, ਹਉਮੇ ਤ੍ਰਿਸ਼ਨਾ ਰੋਗ ਗਵਾਂਦੇ। ਧੰਨ ਕਮਾਈ ਭਗਤ ਜਨ, ਪ੍ਰੇਮ ਸਿਤਾਰ ਇਕ ਵਜਾਂਦੇ। ਧੰਨ ਕਮਾਈ ਸੰਤ ਜਨ, ਦੂਈ ਦਵੈਤੀ ਪੜਦਾ ਲਾਹੁੰਦੇ। ਧੰਨ ਕਮਾਈ ਸੰਤ ਜਨ, ਆਪਾ ਵਿਚੋਂ ਹਉਮੇ ਰੋਗ ਗਵਾਂਦੇ। ਧੰਨ ਕਮਾਈ ਭਗਤ ਜਨ, ਦੁਰਮਤ ਮੈਲ ਗੁਰ ਦਰ ਗਵਾਂਦੇ। ਧੰਨ ਕਮਾਈ ਸੰਤ ਜਨ, ਰਲ ਮਿਲ ਸਖੀਆਂ ਮੰਗਲ ਗਾਂਦੇ। ਧੰਨ ਕਮਾਈ ਭਗਤ ਜਨ, ਭੁਲੇ ਅਵਗੁਣ ਹਰਿ ਦਰ ਬਖ਼ਸ਼ਾਂਦੇ। ਧੰਨ ਕਮਾਈ ਸੰਤ ਜਨ, ਨੈਣ ਮੁਧਾਰੀ ਰਿਦੇ ਧਿਆਂਦੇ। ਧੰਨ ਕਮਾਈ ਭਗਤ ਜਨ, ਜਗਤ ਜੰਜਾਲਾ ਆਪ ਕਟਾਂਦੇ। ਧੰਨ ਕਮਾਈ ਸੰਤ ਜਨ, ਦੇ ਸ਼ਬਦ ਗਿਆਨ ਬੇਮੁਖਾਂ ਸਮਝਾਂਦੇ। ਧੰਨ ਕਮਾਈ ਭਗਤ ਜਨ, ਇਕਾ ਓਟ ਹਰਿ ਰਖਾਂਦੇ। ਧੰਨ ਕਮਾਈ ਸੰਤ ਜਨ, ਸ਼ਬਦ ਚੋਟ ਤਨ ਵਜਾਂਦੇ। ਧੰਨ ਕਮਾਈ ਭਗਤ ਜਨ, ਅੰਦਰੋਂ ਖੋਟ ਸਰਬ ਗਵਾਂਦੇ। ਧੰਨ ਕਮਾਈ ਭਗਤ ਜਨ, ਆਤਮ ਦੂਈ ਦਵੈਤੀ ਲਗਾ ਫੱਟ ਆਪਣੀ ਹੱਥੀਂ ਆਪ ਸੁਆਂਦੇ। ਧੰਨ ਕਮਾਈ ਸੰਤ ਜਨ, ਜੂਠਾ ਝੂਠਾ ਮੋਹ ਵਿਚ ਮਾਤ ਆਪਣਾ ਆਪ ਤਜਾਂਦੇ। ਧੰਨ ਕਮਾਈ ਭਗਤ ਜਨ, ਸਾਚਾ ਸ਼ਬਦ ਸੁਣਨ ਕੰਨ ਆਤਮ ਜਾਏ ਸਭ ਦੀ ਮੰਨ, ਏਕਾ ਚਰਨ ਧਿਆਨ ਰਖਾਂਦੇ। ਧੰਨ ਕਮਾਈ ਸੰਤ ਜਨ, ਮਾਇਆ ਮਮਤਾ ਜਗਤ ਜੰਜਾਲ ਆਪਣੇ ਤਨੋਂ ਲਾਹੁੰਦੇ। ਹਰਿ ਭਗਵਾਨ ਦੇਵੇ ਵਡਿਆਈ, ਸੰਤਾਂ ਭਗਤਾਂ ਦੋਹਾਂ ਮੇਲ ਮਿਲਾਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਘਰ ਸਾਚੇ ਆਇਆ ਦੇਵੇ ਸੋਹੰ ਸੱਚਾ ਇਕ ਗਿਆਨ। ਧੰਨ ਕਮਾਈ ਭਗਤ ਜਨ, ਵਿਚ ਮਾਤ ਸੰਸਾਰ। ਧੰਨ ਕਮਾਈ ਸੰਤ ਜਨ, ਗੁਰ ਚਰਨ ਕਰਨ ਪਿਆਰ। ਧੰਨ ਕਮਾਈ ਭਗਤ ਜਨ, ਏਕਾ ਦਿਸੇ ਸ਼ਬਦ ਸੱਚੀ ਧੁਨਕਾਰ। ਧੰਨ ਕਮਾਈ ਸੰਤ ਜਨ, ਏਕਾ ਬੈਠ ਸੇਵਾ ਲਾਏ ਅੱਠੇ ਪਹਿਰ ਰਹੇ ਧਿਆਏ, ਹਉਮੇ ਰੋਗ ਸਰਬ ਨਿਵਾਰ। ਧੰਨ ਕਮਾਈ ਭਗਤ ਜਨ, ਦੋਏ ਜੋੜ ਕਰਦੇ ਰਹਿਣ ਹਰਿ ਦਰ ਤੇਰੇ ਸੱਚੇ ਘਰ ਸਦਾ ਸਦਾ ਨਿਮਸਕਾਰ। ਧੰਨ ਕਮਾਈ ਸੰਤ ਜਨ, ਏਕਾ ਮੰਗਣ ਸਾਚੀ ਮੰਗ ਬਣ ਬਣ ਜਗਤ ਭਿਖਾਰ। ਧੰਨ ਕਮਾਈ ਭਗਤ ਜਨ, ਮਾਨਸ ਜਨਮ ਜਾਏ ਸੁਧਾਰ। ਧੰਨ ਕਮਾਈ ਸੰਤ ਜਨ, ਪ੍ਰਭ ਅਬਿਨਾਸ਼ੀ ਰਸਨਾ ਰਿਹਾ ਉਚਾਰ। ਧੰਨ ਕਮਾਈ ਭਗਤ ਜਨ, ਦੂਜਾ ਸ਼ਬਦ ਵਸਾਏ ਤਨ, ਤੀਜਾ ਆਤਮ ਜਾਏ ਮੰਨ, ਚੌਥੇ ਘਰ ਸਾਚਾ ਹਰਿ ਜੋਤ ਜਗਾਏ ਅਪਰ ਅਪਾਰ। ਧੰਨ ਕਮਾਈ ਸੰਤ ਜਨ, ਭਾਂਡਾ ਭਰਮ ਦੇਵੇ ਭੰਨ, ਅੱਗੇ ਆਇਣ ਮੂਲ ਨਾ ਸੰਗ, ਸਾਚਾ ਦੇਵੇ ਸ਼ਬਦ ਅਸਵਾਰ। ਧੰਨ ਕਮਾਈ ਭਗਤ ਜਨ, ਧੰਨ ਕਮਾਈ ਸੰਤ ਜਨ, ਦੋਹਾਂ ਬੇੜਾ ਦੇਵੇ ਬੰਨ੍ਹ, ਨਿਹਕਲੰਕ ਨਰਾਇਣ ਨਰ ਅਵਤਾਰ। ਧੰਨ ਕਮਾਈ ਭਗਤ ਜਨ, ਹਰਿ ਰਿਦੇ ਵਿਚਾਰੇ। ਧੰਨ ਕਮਾਈ ਸੰਤ ਜਨਾਂ, ਕਾਰਜ ਸਿੱਧੇ ਆਪ ਕਰੇ ਕਰਾਏ ਆਪ ਹਰਿ ਨਿਰੰਕਾਰੇ। ਧੰਨ ਕਮਾਈ ਭਗਤ ਜਨ, ਲੱਗੇ ਚੋਟ ਏਕਾ ਸ਼ਬਦ ਤਨ ਨਗਾਰੇ। ਧੰਨ ਕਮਾਈ ਸੰਤ ਜਨ, ਏਕਾ ਰੱਖਣ ਓਟ ਹਰਿ ਗਿਰਧਾਰੇ। ਧੰਨ ਕਮਾਈ ਭਗਤ ਜਨ, ਵਿਚੋਂ ਕੱਢਣ ਖੋਟ ਹਉਮੇ ਚਿੰਤਾ ਰੋਗ ਨਿਵਾਰੇ। ਧੰਨ ਕਮਾਈ ਸੰਤ ਜਨ, ਮੰਗਦੇ ਰਹਿਣ ਦਵਾਰੇ। ਧੰਨ ਕਮਾਈ ਭਗਤ ਜਨ, ਮਿਲੇ ਵਡਿਆਈ ਸੰਤ ਜਨ ਦੇਵੇ ਸੱਚਾ ਨਾਮ ਧੰਨ ਨਿਹਕਲੰਕ ਨਰਾਇਣ ਨਰ ਅਵਤਾਰੇ। ਧੰਨ ਕਮਾਈ ਭਗਤ ਜਨ, ਮਾਨਸ ਜਨਮ ਅਨਮੋਲ। ਧੰਨ ਕਮਾਈ ਸੰਤ ਜਨ, ਪੂਰੇ ਤੁੱਲੇ ਤੋਲ। ਧੰਨ ਕਮਾਈ ਭਗਤ ਜਨ, ਵੇਲੇ ਅੰਤ ਨਾ ਜਾਇਣ ਡੋਲ। ਧੰਨ ਕਮਾਈ ਸੰਤ ਜਨ, ਪ੍ਰਭ ਵਸੇ ਆਤਮ ਸਦਾ ਕੋਲ। ਧੰਨ ਕਮਾਈ ਭਗਤ ਜਨ, ਸੋਹੰ ਸ਼ਬਦ ਵਜਦਾ ਰਹੇ ਅੱਠੇ ਪਹਿਰ ਢੋਲ। ਧੰਨ ਕਮਾਈ ਸੰਤ ਜਨ, ਪ੍ਰਭ ਆਤਮ ਪੜਦੇ ਦੇਵੇ ਫੋਲ। ਧੰਨ ਕਮਾਈ ਸੰਤ ਜਨ, ਕਰੇ ਕਰਾਏ ਆਪਣੇ ਚੋਹਲ। ਧੰਨ ਕਮਾਈ ਭਗਤ ਜਨ, ਧੰਨ ਕਮਾਈ ਸੰਤ ਜਨ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੋਹਾਂ ਦੇ ਅੰਦਰ ਰਿਹਾ ਬੋਲ। ਧੰਨ ਕਮਾਈ ਭਗਤ ਜਨ, ਸ਼ਬਦ ਤੂਰਾ। ਧੰਨ ਕਮਾਈ ਸੰਤ ਜਨ, ਮਿਲੇ ਜੋਤੀ ਨੂਰਾ। ਧੰਨ ਕਮਾਈ ਭਗਤ ਜਨ, ਹਰਿ ਪਾਇਆ ਗਹਿਰ ਗੰਭੀਰਾ। ਧੰਨ ਕਮਾਈ ਸੰਤ ਜਨ, ਹੋਏ ਸ਼ਾਂਤ ਸਰੀਰਾ। ਧੰਨ ਕਮਾਈ ਭਗਤ ਜਨ, ਕਟੇ ਹਉਮੇ ਪੀੜਾ। ਧੰਨ ਕਮਾਈ ਸੰਤ ਜਨ, ਬੰਨ੍ਹੇ ਆਪਣਾ ਬੀੜਾ। ਧੰਨ ਕਮਾਈ ਭਗਤ ਜਨ, ਚੁਕਾਏ ਜਗਤ ਝੇੜਾ। ਧੰਨ ਕਮਾਈ ਸੰਤ ਜਨ, ਆਪ ਵਸਾਏ ਕਾਇਆ ਨਗਰ ਖੇੜਾ। ਧੰਨ ਕਮਾਈ ਭਗਤ ਜਨ, ਪ੍ਰਭ ਅਬਿਨਾਸ਼ੀ ਦਿਸੇ ਨੇੜਨ ਨੇੜਾ। ਧੰਨ ਕਮਾਈ ਸੰਤ ਜਨ, ਪ੍ਰਭ ਆਤਮ ਰੱਖੇ ਖੁਲ੍ਹਾ ਵਿਹੜਾ। ਧੰਨ ਕਮਾਈ ਭਗਤ ਜਨ, ਪ੍ਰਭ ਦਰ ਸ਼ਬਦ ਲੈਣ, ਰਸਨਾ ਕਹਿਣ ਧੰਨ ਧੰਨ, ਅੰਤ ਨਾ ਮਾਰੇ ਕਰੇ ਖੁਆਰੇ ਆਪੇ ਦੇਵੇ ਸਾਚਾ ਗੇੜਾ। ਧੰਨ ਕਮਾਈ ਸੰਤ ਜਨ, ਅੰਤ ਨਾ ਲੱਗੇ ਮੂਲ ਡੰਨ, ਇਕੋ ਮਿਲੇ ਮਾਲ ਨਾਮ ਧੰਨ, ਮਿਟੇ ਜਗਤ ਝੇੜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਆਦਿਨ ਅੰਤਾ ਗੁਣੀ ਗੁਣਵੰਤਾ ਬੰਨ੍ਹਦਾ ਜਾਏ ਬੇੜਾ। ਧੰਨ ਕਮਾਈ ਭਗਤ ਜਨ, ਗੁਰ ਚਰਨ ਦਵਾਰਾ। ਧੰਨ ਕਮਾਈ ਸੰਤ ਜਨ, ਜਗੇ ਜੋਤ ਅਗੰਮ ਅਪਾਰਾ। ਧੰਨ ਕਮਾਈ ਭਗਤ ਜਨ, ਵੇਖਣ ਹਰਿ ਕੰਤ ਸੱਚਾ ਭਤਾਰਾ। ਧੰਨ ਕਮਾਈ ਸੰਤ ਜਨ, ਮਿਲਿਆ ਨਾਮ ਸੱਚਾ ਭੰਡਾਰਾ। ਧੰਨ ਕਮਾਈ ਭਗਤ ਜਨ, ਪ੍ਰਭ ਪ੍ਰਗਟ ਹੋਏ ਦਰਸ ਦਿਖਾਏ ਵਾਰੋ ਵਾਰਾ। ਧੰਨ ਕਮਾਈ ਸੰਤ ਜਨ, ਸ਼ਬਦ ਦਾਤ ਪ੍ਰਭ ਝੋਲੀ ਪਾਏ ਬਣੇ ਆਪ ਵਰਤਾਰਾ। ਧੰਨ ਕਮਾਈ ਭਗਤ ਜਨ, ਦੂਜਾ ਮੰਗਣ ਨਾ ਕੋਈ ਹੋਰ ਦਵਾਰਾ। ਧੰਨ ਕਮਾਈ ਸੰਤ ਜਨ, ਪ੍ਰਭ ਅਬਿਨਾਸ਼ੀ ਕਿਰਪਾ ਕਰ ਖੋਲ੍ਹੇ ਦਸਮ ਦਵਾਰਾ। ਧੰਨ ਕਮਾਈ ਭਗਤ ਜਨ, ਏਕਾ ਜੋਤ ਹਰਿ ਬਲੋਏ ਦਰਸ਼ਨ ਦੇਵੇ ਤੀਜੇ ਲੋਏ ਆਪਣਾ ਭੇਵ ਨਿਵਾਰਾ। ਧੰਨ ਕਮਾਈ ਸੰਤ ਜਨ, ਨੇਤਰ ਅਵਰ ਨਾ ਦੀਸੇ ਕੋਇ ਏਕਾ ਦੀਸੇ ਹਰਿ ਗਿਰਧਾਰਾ। ਧੰਨ ਕਮਾਈ ਭਗਤ ਜਨ, ਅੰਤਮ ਮਿਲਿਆ ਹਰਿ ਕਰਤਾਰਾ। ਧੰਨ ਕਮਾਈ ਸੰਤ ਜਨ, ਆਤਮ ਕੀਆ ਸਚ ਪਸਾਰਾ। ਧੰਨ ਕਮਾਈ ਭਗਤ ਜਨ, ਧੰਨ ਕਮਾਈ ਸੰਤ ਜਨ, ਦੋਹਾਂ ਮਿਲਿਆ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕੋ ਇਕ ਸਚ ਭਤਾਰਾ। ਧੰਨ ਕਮਾਈ ਭਗਤ ਜਨ, ਦਰ ਸਾਚਾ ਮੰਗਣ। ਧੰਨ ਕਮਾਈ ਸੰਤ ਜਨ, ਕਾਇਆ ਚੋਲੀ ਆਪਣੀ ਰੰਗਣ। ਧੰਨ ਕਮਾਈ ਭਗਤ ਜਨ, ਦਰ ਘਰ ਸਾਚੇ ਮੂਲ ਨਾ ਸੰਗਣ। ਧੰਨ ਕਮਾਈ ਸੰਤ ਜਨ, ਏਕਾ ਤਨ ਸ਼ਿੰਗਾਰ ਲਗਾਇਣ ਸੋਹੰ ਸ਼ਬਦ ਸਾਚਾ ਕੰਗਣ। ਧੰਨ ਕਮਾਈ ਭਗਤ ਜਨ, ਭਾਂਡਾ ਭਰਮ ਝੂਠਾ ਭੰਨਣ। ਧੰਨ ਕਮਾਈ ਸੰਤ ਜਨ, ਸਾਚਾ ਨਾਮ ਹਰਿ ਝੋਲੀ ਪਾਏ ਲੱਗੇ ਮਾਤ ਨਾ ਸੰਨ੍ਹਨ। ਧੰਨ ਕਮਾਈ ਭਗਤ ਜਨ, ਸਾਚਾ ਸ਼ਬਦ ਹਰਿ ਉਪਜਾਏ ਇਕ ਸੁਣਾਏ ਕੰਨਨ। ਧੰਨ ਕਮਾਈ ਸੰਤ ਜਨ, ਕਲਜੁਗ ਜੀਵ ਹੋਏ ਅੰਨ੍ਹਨ। ਧੰਨ ਕਮਾਈ ਭਗਤ ਜਨ, ਦੋਵੇਂ ਬਣ ਗਏ ਸੱਚੇ ਭਾਈ ਨਿਹਕਲੰਕ ਤੈਨੂੰ ਮੰਨਣ। ਧੰਨ ਕਮਾਈ ਭਗਤ ਜਨ, ਹਰਿ ਦਏ ਦਿਲਾਸਾ। ਧੰਨ ਕਮਾਈ ਸੰਤ ਜਨ, ਪ੍ਰਭ ਆਪ ਮਿਟਾਏ ਆਤਮ ਲੱਗੀ ਤ੍ਰਿਸ਼ਨਾ ਪਿਆਸਾ। ਧੰਨ ਕਮਾਈ ਭਗਤ ਜਨ, ਅੰਤਮ ਜਨਮ ਕਰਾਏ ਰਹਿਰਾਸਾ। ਧੰਨ ਕਮਾਈ ਸੰਤ ਜਨ, ਲੱਖ ਚੁਰਾਸੀ ਕਰੇ ਵਿਨਾਸਾ। ਧੰਨ ਕਮਾਈ ਭਗਤ ਜਨ, ਪ੍ਰਭ ਅਬਿਨਾਸ਼ੀ ਹੋਏ ਦਾਸਨ ਦਾਸਾ। ਧੰਨ ਕਮਾਈ ਸੰਤ ਜਨ, ਆਤਮ ਵੇਖਣ ਹਰਿ ਤਮਾਸ਼ਾ। ਧੰਨ ਕਮਾਈ ਭਗਤ ਜਨ, ਜੋਤ ਸਰੂਪੀ ਅੰਦਰ ਬੈਠਾ ਪਾਉਂਦਾ ਰਹੇ ਰਾਸਾ। ਧੰਨ ਕਮਾਈ ਸੰਤ ਜਨ, ਇਕੋ ਦਿਤਾ ਸੱਚਾ ਨਾਮ ਨਾ ਤੋਲਾ ਨਾ ਮਾਸਾ। ਧੰਨ ਕਮਾਈ ਭਗਤ ਜਨ, ਇਕੋ ਮੰਗਣ ਸੱਚਾ ਦਾਨ ਅੱਗੇ ਡਾਹਿਣ ਕਾਇਆ ਚੋਲੀ ਸੱਚਾ ਕਾਸਾ। ਧੰਨ ਕਮਾਈ ਸੰਤ ਜਨ, ਪ੍ਰਭ ਅਬਿਨਾਸ਼ੀ ਕਰੇ ਬੰਦ ਖਲਾਸਾ। ਧੰਨ ਕਮਾਈ ਸੰਤ ਜਨ, ਧੰਨ ਕਮਾਈ ਭਗਤ ਜਨ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਦੋਹਾਂ ਵਿਚ ਇਕੋ ਜਿਹਾ ਰੱਖੇ ਵਾਸਾ। ਧੰਨ ਕਮਾਈ ਭਗਤ ਜਨ, ਹਰਿ ਹਾਜ਼ਰ ਹਜ਼ੂਰ। ਧੰਨ ਕਮਾਈ ਸੰਤ ਜਨ, ਆਤਮ ਹੋਏ ਭਰਪੂਰ। ਧੰਨ ਕਮਾਈ ਭਗਤ ਜਨ, ਪੰਜਾਂ ਚੋਰਾਂ ਕਰਨਾ ਦੂਰੋ ਦੂਰ। ਧੰਨ ਕਮਾਈ ਸੰਤ ਜਨ, ਸੋਹੰ ਸ਼ਬਦ ਰਸਨਾ ਗਾਇਣ ਆਤਮ ਮਿਟੇ ਗਰੂਰ। ਧੰਨ ਕਮਾਈ ਭਗਤ ਜਨ, ਧੰਨ ਕਮਾਈ ਸੰਤ ਜਨ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੋਹਾਂ ਦੱਸੇ ਇਕੋ ਥਾਂ, ਆਪੇ ਫੜੇ ਦੋਹਾਂ ਬਾਂਹ ਪ੍ਰਭ ਅਬਿਨਾਸ਼ੀ ਹਾਜ਼ਰ ਹਜ਼ੂਰ। ਧੰਨ ਕਮਾਈ ਭਗਤ ਜਨ, ਹਰਿ ਸਚ ਪਛਾਣਾ। ਧੰਨ ਕਮਾਈ ਸੰਤ ਜਨ, ਕਰਿਆ ਗੁਰ ਚਰਨ ਧਿਆਨਾ। ਧੰਨ ਕਮਾਈ ਭਗਤ ਜਨ, ਹਰਿ ਦੇਵੇ ਸੱਚਾ ਦਾਨਾ। ਧੰਨ ਕਮਾਈ ਸੰਤ ਜਨ, ਉਪਜੇ ਬ੍ਰਹਮ ਗਿਆਨਾ। ਧੰਨ ਕਮਾਈ ਭਗਤ ਜਨ, ਸ਼ਬਦ ਸੁਣਾਏ ਹਰਿ ਕਾਨਾ। ਧੰਨ ਕਮਾਈ ਸੰਤ ਜਨ ਆਪ ਪਹਿਨਾਏ ਦਇਆ ਕਮਾਏ ਸ਼ਬਦ ਸਰੂਪੀ ਚਿੱਟਾ ਬਾਨਾ। ਧੰਨ ਕਮਾਈ ਭਗਤ ਜਨ ਮੰਨਣ ਸਾਚਾ ਭਾਣਾ। ਧੰਨ ਕਮਾਈ ਸੰਤ ਜਨ, ਮਿਲਿਆ ਹਰਿ ਭਗਵਾਨਾ। ਧੰਨ ਕਮਾਈ ਭਗਤ ਜਨ, ਵਡ ਵਡਿਆਈ ਸੰਤ ਜਨ ਦੋਹਾਂ ਦਿਸੇ ਇਕ ਨਿਸ਼ਾਨਾ। ਧੰਨ ਕਮਾਈ ਭਗਤ ਜਨ, ਮਿਲਿਆ ਸੱਚਾ ਰਾਹ। ਧੰਨ ਕਮਾਈ ਸੰਤ ਜਨ, ਮਾਤਲੋਕ ਬੈਠੇ ਵੇਖਣ ਸਚਾ ਥਾਂ। ਧੰਨ ਕਮਾਈ ਭਗਤ ਜਨ, ਪ੍ਰਭ ਦਰ ਭਾਣਾ ਰਹੇ ਮੰਨ ਕਦੇ ਨਾ ਮੁਖ ਚੋਂ ਨਿਕਲੇ ਨਾ। ਧੰਨ ਕਮਾਈ ਸੰਤ ਜਨ, ਪ੍ਰਭ ਅਬਿਨਾਸ਼ੀ ਰੱਖੇ ਠੰਡੀ ਛਾਂ। ਧੰਨ ਕਮਾਈ ਭਗਤ ਜਨ, ਆਪਣੀ ਗੋਦ ਉਠਾਏ ਜਿਉਂ ਬਾਲਕ ਮਾਂ। ਧੰਨ ਕਮਾਈ ਸੰਤ ਜਨ, ਦਰਗਹਿ ਸਾਚੀ ਦੇਵੇ ਲਾ ਸਾਚੇ ਨਾਂ। ਧੰਨ ਕਮਾਈ ਭਗਤ ਜਨ, ਧੰਨ ਵਡਿਆਈ ਸੰਤ ਜਨ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਦੋਹਾਂ ਦਾ ਆਪੇ ਬਣੇ ਪਿਤਾ ਆਪੇ ਮਾਂ। ਧੰਨ ਕਮਾਈ ਭਗਤ ਜਨ, ਹਰਿ ਸਾਚਾ ਦਿਸੇ। ਧੰਨ ਕਮਾਈ ਸੰਤ ਜਨ, ਵਿਚ ਮਾਤ ਵੰਡਾਇਣ ਆਪਣੇ ਸਾਚੇ ਹਿੱਸੇ। ਧੰਨ ਕਮਾਈ ਭਗਤ ਜਨ, ਬੇਮੁਖ ਕਲਜੁਗ ਜੀਵ ਪਿਸੇ। ਧੰਨ ਕਮਾਈ ਸੰਤ ਜਨ, ਕੋਈ ਨਾ ਕਰੇ ਇਸ ਦੀ ਰੀਸੇ। ਧੰਨ ਕਮਾਈ ਭਗਤ ਜਨ, ਮਿਟਦਾ ਜਾਏ ਭੇਵ ਬੀਸ ਇਕੀਸੇ। ਧੰਨ ਕਮਾਈ ਸੰਤ ਜਨ, ਹਰਿ ਸੋਹੰ ਸ਼ਬਦ ਛਤਰ ਝੁਲਾਏ ਸੀਸੇ। ਧੰਨ ਕਮਾਈ ਭਗਤ ਜਨ, ਦੇਵੇ ਵਡਿਆਈ ਨਾਮ ਧੰਨ, ਚਰਨ ਲਗਾਏ ਮੂਸੇ ਈਸੇ। ਧੰਨ ਕਮਾਈ ਸੰਤ ਜਨ, ਭੇਵ ਖੁਲ੍ਹਾਏ ਸਾਚੇ ਤਨ, ਏਕਾ ਸ਼ਬਦ ਸੁਣਾਏ ਸਪਾਰੇ ਤੀਸੇ। ਧੰਨ ਕਮਾਈ ਭਗਤ ਜਨ, ਧੰਨ ਵਡਿਆਈ ਸੰਤ ਜਨ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਸੱਚਾ ਨਾਮ ਦਾਨ, ਆਏ ਦਰ ਹਰਿ ਭਗਵਾਨ, ਹੋ ਮਿਹਰਵਾਨ ਦੇਵੇ ਸੱਚਾ ਇਕ ਨਿਸ਼ਾਨ, ਸਾਚਾ ਗੁਣ ਨਿਧਾਨ ਛਤਰ ਝੁਲਾਏ ਸੀਸੇ। ਧੰਨ ਕਮਾਈ ਭਗਤ ਜਨ, ਹਰਿ ਮਿਲਿਆ ਸੱਜਣ ਮੁਰਾਰਾ। ਧੰਨ ਕਮਾਈ ਸੰਤ ਜਨ, ਪਾਇਣ ਦਰਸ ਆਤਮ ਅਪਾਰਾ। ਧੰਨ ਕਮਾਈ ਭਗਤ ਜਨ, ਮਿਲਿਆ ਮੇਲ ਕ੍ਰਿਸ਼ਨ ਮੁਰਾਰਾ। ਧੰਨ ਕਮਾਈ ਸੰਤ ਜਨ, ਮਿਲਿਆ ਜੋਤ ਸਰੂਪੀ ਰਾਮ ਅਵਤਾਰਾ। ਧੰਨ ਕਮਾਈ ਭਗਤ ਜਨ, ਨੇਤਰ ਪੇਖਣ ਸਾਚੇ ਤਨ ਇਕੋ ਜੋਤ ਹਰਿ ਨਿਰੰਕਾਰਾ। ਧੰਨ ਕਮਾਈ ਸੰਤ ਜਨ, ਆਤਮ ਦੀਪਕ ਜੋਤੀ ਹੋਏ ਮਾਤ ਉਜਿਆਰਾ। ਧੰਨ ਕਮਾਈ ਭਗਤ ਜਨ, ਦਰ ਆਏ ਲੇਖੇ ਲਾਏ ਮਾਨਸ ਜਨਮ ਸੁਧਾਰਾ। ਧੰਨ ਕਮਾਈ ਸੰਤ ਜਨ, ਮਿਲਿਆ ਪੁਰਖ ਅਗੰਮ ਅਪਾਰਾ। ਧੰਨ ਕਮਾਈ ਭਗਤ ਜਨ, ਹਉਮੇ ਦੁੱਖੜਾ ਲਾਹੇ ਭਾਰਾ। ਧੰਨ ਕਮਾਈ ਸੰਤ ਜਨ, ਦੇਵੇ ਸ਼ਬਦ ਅਪਰ ਅਪਾਰਾ। ਧੰਨ ਕਮਾਈ ਭਗਤ ਜਨ, ਮੰਗਣ ਆਇਣ ਚਲ ਦਵਾਰਾ। ਧੰਨ ਕਮਾਈ ਸੰਤ ਜਨ, ਪ੍ਰਭ ਅਬਿਨਾਸ਼ੀ ਆਪਣੀ ਹੱਥੀਂ ਬਣੇ ਆਪ ਵਰਤਾਰਾ। ਧੰਨ ਕਮਾਈ ਭਗਤ ਜਨ, ਆਤਮ ਝੋਲੀ ਲੈਣ ਭਰਾਏ ਖੁਲ੍ਹਿਆ ਇਕ ਦਵਾਰਾ। ਧੰਨ ਕਮਾਈ ਸੰਤ ਜਨ, ਮਿਲਿਆ ਮੇਲ ਹਰਿ ਨਿਰੰਕਾਰਾ। ਧੰਨ ਕਮਾਈ ਭਗਤ ਜਨ, ਮਿਲੇ ਵਧਾਈ ਸੰਤ ਜਨ, ਦੋਹਾਂ ਮੇਲ ਮਿਲਾਇਆ ਇਕੋ ਜੋਤੀ ਹਰਿ ਨਿਰੰਕਾਰਾ। ਧੰਨ ਕਮਾਈ ਭਗਤ ਜਨ, ਮਾਨਸ ਜਨਮ ਸੁਧਾਰਿਆ। ਧੰਨ ਕਮਾਈ ਸੰਤ ਜਨ, ਹਰਿ ਪਾਇਆ ਅਪਰ ਅਪਾਰਿਆ। ਧੰਨ ਕਮਾਈ ਭਗਤ ਜਨ, ਮਾਨਸ ਜਨਮ ਮਾਤ ਸੁਧਾਰਿਆ। ਧੰਨ ਕਮਾਈ ਸੰਤ ਜਨ, ਸੱਚਾ ਮਿਲਿਆ ਹਰਿ ਭਤਾਰਿਆ। ਧੰਨ ਕਮਾਈ ਭਗਤ ਜਨ, ਦੇਵੇ ਸੱਚਾ ਨਾਮ ਧੰਨ, ਜੋਤ ਜਗਾਏ ਸਾਚੇ ਤਨ ਖੋਲ੍ਹੇ ਦਸਮ ਦਵਾਰਿਆ। ਧੰਨ ਕਮਾਈ ਸੰਤ ਜਨ, ਮਿਲੇ ਸੱਚਾ ਨਰ, ਆਪਣੀ ਕਿਰਪਾ ਕਰ ਜੋਤ ਦੇਵੇ ਧਰ ਕਰੇ ਉਜਿਆਰਿਆ। ਧੰਨ ਕਮਾਈ ਭਗਤ ਜਨ, ਮਿਲੇ ਵਡਿਆਈ ਸੰਤ ਜਨ, ਦੋਵੇਂ ਮੰਗਣ ਇਕ ਦਵਾਰਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਧਾਰਿਆ। ਧੰਨ ਕਮਾਈ ਭਗਤ ਜਨ, ਮਿਲਿਆ ਸੱਚਾ ਰਾਹ। ਧੰਨ ਕਮਾਈ ਸੰਤ ਜਨ, ਗਲੋਂ ਕੱਟਿਆ ਜਮ ਕਾ ਫਾਹ। ਧੰਨ ਕਮਾਈ ਭਗਤ ਜਨ, ਅੱਗੇ ਵੇਖਣ ਸੱਚਾ ਥਾਂ। ਧੰਨ ਕਮਾਈ ਸੰਤ ਜਨ, ਨਾ ਕੁਛ ਪੀਣ ਨਾ ਕੁਝ ਖਾਣ। ਧੰਨ ਕਮਾਈ ਭਗਤ ਜਨ, ਮਿਲੇ ਵਡਿਆਈ ਸੰਤ ਜਨ, ਦੋਹਾਂ ਧਿਰਾਂ ਦਾ ਇਕੋ ਨਾਂ। ਧੰਨ ਕਮਾਈ ਭਗਤ ਜਨ, ਪ੍ਰਭ ਦੇਵੇ ਆਤਮ ਧੀਰੇ। ਧੰਨ ਕਮਾਈ ਸੰਤ ਜਨ, ਸੋਹੰ ਸ਼ਬਦ ਮਿਲਿਆ ਸਾਚਾ ਸੀਰੇ। ਧੰਨ ਕਮਾਈ ਭਗਤ ਜਨ, ਵਿਚ ਮਾਤਲੋਕ ਬਣੇ ਸਾਚੇ ਹੀਰੇ। ਧੰਨ ਕਮਾਈ ਸੰਤ ਜਨ, ਇਕ ਦੂਜੇ ਦੇ ਸਾਚੇ ਵੀਰੇ। ਧੰਨ ਕਮਾਈ ਭਗਤ ਜਨ, ਇਕੋ ਚੋਟ ਸ਼ਬਦ ਲਾਏ ਅੱਖੀਂ ਚਲੇ ਨੀਰੇ। ਧੰਨ ਕਮਾਈ ਸੰਤ ਜਨ, ਚਲਦੇ ਰਹਿਣ ਧੀਰੇ ਧੀਰੇ। ਧੰਨ ਕਮਾਈ ਭਗਤ ਜਨ, ਹਰਿ ਪਾਇਆ ਗਹਿਰ ਗੰਭੀਰੇ। ਧੰਨ ਕਮਾਈ ਸੰਤ ਜਨ, ਝੂਠੀ ਮਾਇਆ ਵਿਚੋਂ ਕਾਇਆ ਪ੍ਰਭ ਅਬਿਨਾਸ਼ੀ ਆਪੇ ਚੀਰੇ। ਧੰਨ ਕਮਾਈ ਭਗਤ ਜਨ, ਇਕ ਵਸਾਇਆ ਸ਼ਬਦ ਤਨ, ਹਉਮੇ ਵਿਚੋਂ ਕੱਢੀ ਪੀੜੇ। ਧੰਨ ਕਮਾਈ ਸੰਤ ਜਨ, ਵਸੇ ਸੱਚੇ ਥਾਂ, ਨਾ ਕੋਈ ਛੱਪਰੀ ਨਾ ਕੋਈ ਛੰਨ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਵਡ ਬਲੀ ਬਲਵਾਨ ਇਕ ਪਿਆਏ ਅੰਮ੍ਰਿਤ ਦੋਹਾਂ ਸੱਚਾ ਸੀਰੇ। ਧੰਨ ਕਮਾਈ ਭਗਤ ਜਨ, ਹਰਿ ਸੱਚਾ ਭਾਲਿਆ। ਧੰਨ ਕਮਾਈ ਸੰਤ ਜਨ, ਵਿਚ ਰੱਖਣ ਨਾਮ ਸੱਚਾ ਦਲਾਲਿਆ। ਧੰਨ ਕਮਾਈ ਸੰਤ ਜਨ, ਗਲੋਂ ਲਾਹਿਆ ਸੂਸਾ ਕਾਲਿਆ। ਧੰਨ ਕਮਾਈ ਸੰਤ ਜਨ, ਤਨ ਕਾਇਆ ਮੰਦਰ ਆਪਣਾ ਆਪ ਸੁਹਾ ਲਿਆ। ਧੰਨ ਕਮਾਈ ਭਗਤ ਜਨ, ਹਰਿ ਸਾਚਾ ਰਿਦੇ ਵਸਾ ਲਿਆ। ਧੰਨ ਕਮਾਈ ਸੰਤ ਜਨ ਪ੍ਰਭ ਅਬਿਨਾਸ਼ੀ ਘਰੋਂ ਪਾ ਲਿਆ। ਧੰਨ ਕਮਾਈ ਭਗਤ ਜਨ ਦੀਪਕ ਜੋਤ ਆਪਣਾ ਆਪ ਜਗਾ ਲਿਆ। ਧੰਨ ਕਮਾਈ ਸੰਤ ਜਨ, ਲਾਲ ਅਨਮੋਲਕ ਸਾਚਾ ਮੋਤੀ ਆਪਣੇ ਗਲ ਵਿਚ ਲਟਕਾ ਲਿਆ। ਧੰਨ ਕਮਾਈ ਭਗਤ ਜਨ, ਆਤਮ ਉਠਾਈ ਕਲਜੁਗ ਸੋਤੀ, ਸੋਹੰ ਰਸਨਾ ਗਾ ਲਿਆ। ਧੰਨ ਕਮਾਈ ਸੰਤ ਜਨ, ਦੋਹਾਂ ਦੀ ਬਣ ਗਈ ਇਕੋ ਗੋਤੀ, ਜੋਤੀ ਜੋਤ ਮੇਲ ਮਿਲਾ ਲਿਆ। ਧੰਨ ਕਮਾਈ ਭਗਤ ਜਨ, ਸ੍ਰਿਸ਼ਟ ਸਬਾਈ ਰਹੀ ਸੋਤੀ, ਹਰਿ ਜੀ ਕਿਸੇ ਦਿਸ ਨਾ ਆ ਰਿਹਾ। ਧੰਨ ਕਮਾਈ ਸੰਤ ਜਨ, ਹਿਰਦੇ ਵਾਸ ਰਖਾ ਰਿਹਾ। ਧੰਨ ਕਮਾਈ ਭਗਤ ਜਨ, ਹਰਿ ਤੋੜੇ ਆਤਮ ਜੰਦਰ, ਸੋਹੰ ਚਾਬੀ ਲਾ ਲਿਆ। ਧੰਨ ਕਮਾਈ ਭਗਤ ਜਨ, ਮਿਲੇ ਵਡਿਆਈ ਸੰਤ ਜਨ ਦੋਹਾਂ ਆਪਣੇ ਥਾਂ ਬਹਾ ਰਿਹਾ। ਧੰਨ ਕਮਾਈ ਭਗਤ ਜਨ, ਤਨ ਕਿਆਰਾ। ਧੰਨ ਕਮਾਈ ਸੰਤ ਜਨ, ਵਿਚ ਪੰਚ ਦੂਤ ਸੋਹੰ ਅਪਰ ਅਪਾਰਾ। ਧੰਨ ਕਮਾਈ ਭਗਤ ਜਨ, ਹਲ ਚਲਾਏ ਰਸਨਾ ਗਾਏ, ਸਿਧੀ ਰਾਹਲ ਇਕ ਰਖਾਏ, ਅੱਗੇ ਦਿਸੇ ਸਚ ਕਿਨਾਰਾ। ਧੰਨ ਕਮਾਈ ਸੰਤ ਜਨ, ਇਕੋ ਪਾਣੀ ਆਪਣੀ ਹੱਥੀਂ ਪਾਇਣ ਅੰਮ੍ਰਿਤ ਸਾਚੀ ਧਾਰਾ। ਧੰਨ ਕਮਾਈ ਭਗਤ ਜਨ, ਆਤਮ ਸੱਚਾ ਹੋਏ ਹਰਿਆ, ਪ੍ਰਭ ਅਬਿਨਾਸ਼ੀ ਕਿਰਪਾ ਕਰਿਆ, ਮਿਲਿਆ ਇਕ ਦਵਾਰਾ। ਧੰਨ ਕਮਾਈ ਸੰਤ ਜਨ, ਸੋਹਣੀ ਵਾੜੀ ਆਪ ਲਗਾਈ, ਹਾੜੀ ਸਾਉਣੀ ਇਕ ਬਣਾਈ, ਇਕੋ ਇਕ ਆਤਮ ਕਿਆਰਾ। ਜੋਤੀ ਜੋਤ ਸਰੂਪ ਹਰਿ, ਦੇਵੇ ਵਡਿਆਈ ਭਗਤ ਜਨ ਸਾਚਾ ਫਲ ਅੰਤਮ ਦਏ ਖੁਆਈ। ਜਨ ਭਗਤ ਤੇਰੀ ਧੰਨ ਕਮਾਈ ਆਤਮ ਲਾਇਆ ਬੂਟਾ। ਸੰਤ ਜਨਾਂ ਨੂੰ ਦਿਓ ਵਧਾਈ, ਇਕੋ ਲੈਣ ਸ਼ਬਦ ਝੂਟਾ। ਭਗਤ ਜਨ ਤੇਰੀ ਵਡ ਵਡਿਆਈ, ਲੱਖ ਚੁਰਾਸੀ ਆਉਣਾ ਜਾਣਾ ਵਿਚ ਮਾਤ ਦੇ ਛੂਟਾ। ਜਨ ਭਗਤ ਤੇਰੀ ਵਡ ਵਡਿਆਈ ਹੋਏ ਚਾਰੇ ਕੂਟਾ। ਧੰਨ ਕਮਾਈ ਭਗਤ ਜਨ, ਧੰਨ ਵਡਿਆਈ ਸੰਤ ਜਨ, ਦੋਹਾਂ ਧਿਰਾਂ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਦੇਵੇ ਆਪਣਾ ਨਾਂ। ਜਨ ਭਗਤ ਧੰਨ ਕਮਾਈ, ਆਤਮ ਤ੍ਰਿਖਾ ਇਕ ਰਖਾਈ। ਜਨ ਸੰਤ ਤੇਰੀ ਧੰਨ ਕਮਾਈ, ਇਕੋ ਆਸ ਚਰਨ ਰਖਾਈ। ਜਨ ਭਗਤ ਤੇਰੀ ਧੰਨ ਕਮਾਈ, ਪ੍ਰਭ ਅਬਿਨਾਸ਼ੀ ਦਇਆ ਕਮਾਈ। ਜਨ ਸੰਤ ਤੇਰੀ ਧੰਨ ਕਮਾਈ, ਪ੍ਰਭ ਮਿਲਣ ਆਇਆ ਪ੍ਰਗਟ ਜੋਤ ਕਲਜੁਗ ਅੰਤਮ ਸਾਚਾ ਮਾਹੀ। ਜਨ ਭਗਤ ਤੇਰੀ ਧੰਨ ਕਮਾਈ, ਹਰਿ ਦੇਣ ਵਾਲਾ ਵਡਿਆਈ। ਜਨ ਸੰਤ ਤੇਰੀ ਧੰਨ ਕਮਾਈ, ਹਰਿ ਫੂਲਨ ਸੇਜ ਰਿਹਾ ਵਿਛਾਈ। ਜਨ ਭਗਤ ਤੇਰੀ ਧੰਨ ਕਮਾਈ, ਦੋਹੀਂ ਹੱਥੀਂ ਹਰਿ ਜੀ ਰਿਹਾ ਤੇਰੀ ਸੇਵ ਕਮਾਈ। ਜਨ ਸੰਤ ਤੇਰੀ ਧੰਨ ਕਮਾਈ, ਵੇਲੇ ਅੰਤ ਕਲਜੁਗ ਪ੍ਰਭ ਉਤੇ ਦੇਵੇ ਆਪ ਸਵਾਈ। ਜਨ ਭਗਤ ਤੇਰੀ ਧੰਨ ਕਮਾਈ, ਪ੍ਰਭ ਅਬਿਨਾਸ਼ੀ ਉਤੇ ਫੂਲਨ ਬਰਖਾ ਲਾਈ। ਜਨ ਸੰਤ ਤੇਰੀ ਧੰਨ ਕਮਾਈ, ਕਰੋੜ ਤੇਤੀਸ ਦਰ ਖਲੋਤੇ ਰਹੇ ਸ਼ਰਮਾਈ। ਜਨ ਭਗਤ ਤੇਰੀ ਧੰਨ ਕਮਾਈ, ਪ੍ਰਭ ਅਬਿਨਾਸ਼ੀ ਗੂੜ੍ਹੀ ਨੀਂਦ ਰਿਹਾ ਸਵਾਈ। ਜਨ ਸੰਤ ਤੇਰੀ ਧੰਨ ਕਮਾਈ, ਪਵਣ ਉਨੰਜਾ ਸਿਰ ਛਤਰ ਝੁਲਾਈ। ਜਨ ਭਗਤ ਤੇਰੀ ਧੰਨ ਕਮਾਈ, ਸਾਚਾ ਲੇਖਾ ਦਏ ਲਿਖਾਈ। ਧੰਨ ਕਮਾਈ ਸੰਤ ਜਨ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਸਾਚੇ ਸੰਤਾਂ ਆਦਿ ਅੰਤ ਜੁਗਾ ਜੁਗੰਤ ਆਪਣੇ ਨਾਲ ਲਏ ਉਪਜਾਈ। ਜਨ ਭਗਤ ਤੇਰੀ ਧੰਨ ਕਮਾਈ, ਹਰਿ ਮਿਲਿਆ ਸੱਚਾ ਸ਼ਾਹ। ਸੰਤ ਜਨ ਤੇਰੀ ਧੰਨ ਕਮਾਈ, ਲੱਭ ਲਿਆ ਇਕ ਨਾਂ। ਜਨ ਭਗਤ ਤੇਰੀ ਧੰਨ ਕਮਾਈ, ਪ੍ਰਭ ਦਰ ਆਏ ਪਕੜੇ ਬਾਂਹ। ਜਨ ਸੰਤ ਤੇਰੀ ਧੰਨ ਕਮਾਈ, ਪ੍ਰਭ ਮਿਲਿਆ ਅਗੰਮ ਅਥਾਹ। ਜਨ ਭਗਤ ਤੇਰੀ ਧੰਨ ਕਮਾਈ, ਔਖੀ ਘਾਟੀ ਕੋਈ ਦਿਸੇ ਨਾ। ਜਨ ਸੰਤ ਤੇਰੀ ਧੰਨ ਕਮਾਈ, ਸੋਹੰ ਸਾਚਾ ਰਸਨਾ ਚਾਟੀਂ, ਗਾਉਂਦਾ ਰਹੀਂ ਸੱਚਾ ਨਾਂ। ਧੰਨ ਕਮਾਈ ਭਗਤ ਜਨ, ਜਨ ਸੰਤ ਵਡ ਵਡਿਆਈ, ਮੇਲ ਮਿਲਾਵਾ ਦੋਹਾਂ ਧਿਰਾਂ ਹੋਇਆ ਪ੍ਰਭ ਅਬਿਨਾਸ਼ੀ ਤੇਰੇ ਘਰ ਸੱਚੇ ਥਾਂ। ਜਨ ਭਗਤ ਆਏ ਚਲ ਦਵਾਰੇ। ਸੰਤ ਜਨਾਂ ਨੂੰ ਵਾਜਾਂ ਮਾਰੇ। ਕਲਜੁਗ ਅੰਤਮ ਅੰਤ ਦੋਹਾਂ ਦੇ ਕਾਜ ਆਪ ਸਵਾਰੇ। ਪ੍ਰਭ ਅਬਿਨਾਸ਼ੀ ਸਾਚਾ ਕੰਤ, ਇਕ ਵਸਾਏ ਸਚ ਸੁੱਚ ਆਪਣੇ ਚਰਨ ਦਵਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਦੇ ਵਡਿਆਈ, ਸਾਧਾਂ ਸੰਤਾਂ ਮੇਲ ਵਖਾਈ। ਕਾਇਆ ਮਹੱਲ ਮੁਨਾਰੇ। ਪੰਜ ਜੇਠ ਦਰਸ ਦਿਖਾਉਣਾ। ਗੁਰ ਸੰਗਤ ਸੋਹਣਾ ਸੱਚਾ ਮੇਲ ਮਿਲਾਉਣਾ। ਜੋ ਜੀਵ ਆਵੇ ਦਰ ਤੇ ਕੱਚਾ, ਬਾਹੋਂ ਪਕੜ ਬਾਹਰ ਕਢਾਉਣਾ। ਪ੍ਰਭ ਅਬਿਨਾਸ਼ੀ ਸਾਚਾ ਜੀਵ ਭਾਂਡਾ ਕਾਚਾ, ਅੰਤਮ ਭੰਨ ਵਖਾਉਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕੋ ਸੱਚਾ ਨਾਮ ਸੱਚਾ ਜਾਮ ਗੁਰਮੁਖਾਂ ਆਪਣੀ ਹੱਥੀਂ ਆਪ ਪਿਆਉਣਾ। ਇਕੋ ਧਿਆਨ ਹਰਿ ਨਿਰੰਕਾਰਾ। ਦੋਏ ਜੋੜ ਕਰੋ ਨਿਮਸਕਾਰਾ। ਮੰਗਣ ਆਏ ਸਚ ਦਵਾਰਾ। ਅੰਮ੍ਰਿਤ ਭਰੇ ਹਰਿ ਭੰਡਾਰਾ। ਖੋਲ੍ਹ ਦਵਾਰਾ ਮਿਟਿਆ ਅੰਧਿਆਰਾ। ਵਖਾ ਘਰ ਜਿਥੇ ਵਸੇ ਹਰਿ ਨਿਰੰਕਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੰਗਣ ਆਏ ਚਰਨ ਦਵਾਰਾ। ਮੰਗਣ ਆਏ ਬਣ ਭਿਖਾਰੀ। ਪ੍ਰਭ ਅਬਿਨਾਸ਼ੀ ਵਡ ਭੰਡਾਰੀ। ਸਾਚੀ ਦਾਤ ਝੋਲੀ ਪਾ, ਕਲਜੁਗ ਅੰਤਮ ਹੋਈ ਖੁਆਰੀ। ਗਲੋਂ ਕਟੇ ਚੁਰਾਸੀ ਫਾਹ, ਦੇ ਚਰਨ ਸੱਚੀ ਸਰਦਾਰੀ। ਇਕ ਵਖਾ ਸੱਚਾ ਥਾਂ, ਜਿਥੇ ਵਸੇ ਹਰਿ ਬਨਵਾਰੀ। ਅੱਗੇ ਹੋਏ ਫੜ ਲੈ ਬਾਂਹ, ਆਤਮ ਹੋਈ ਸਭ ਦੁਖਿਆਰੀ। ਨਾ ਕੋਈ ਸਮਝਾਵੇ ਪੁੱਤਾਂ ਮਾਂ, ਨਿਹਕਲੰਕ ਆਇਆ ਮਾਤ ਜਾਮਾ ਧਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪ੍ਰਗਟ ਜੋਤ ਗੁਰਮੁਖਾਂ ਪਾਰ ਉਤਾਰੀ। ਮੰਗਣਾ ਇਕ ਦਵਾਰ ਹਰਿ ਨਿਰੰਕਾਰ ਦਾ। ਹੋਰ ਹੋਣਾ ਸਰਬ ਖੁਆਰ, ਕਲਜੁਗ ਵੇਲਾ ਆਇਆ ਹਾਰ ਦਾ। ਅਠ ਸਠ ਤੀਰਥ ਕੋਈ ਨਾ ਪਾਵੇ ਸਾਰ, ਬਣੇ ਯਾਰ ਤੱਟਾਂ ਘੱਟਾਂ ਪਾਰ ਉਤਾਰਦਾ। ਵੇਦ ਪੁਰਾਨਾਂ ਸ਼ਾਹ ਸੁਲਤਾਨਾਂ, ਪ੍ਰਭ ਅੰਤਮ ਅੰਤ ਆਪ ਨਿਵਾਰਦਾ। ਪ੍ਰਗਟ ਹੋਇਆ ਵਾਲੀ ਦੋ ਜਹਾਨਾਂ, ਜੋਤ ਸਰੂਪੀ ਹਰਿ ਨਰ ਰੰਗ ਸੱਚੇ ਕਰਤਾਰ ਦਾ। ਜਨ ਭਗਤ ਸੱਜਣ ਸੁਹੇਲੇ। ਪ੍ਰਭ ਮੰਗਣ ਆਏ ਸਾਚਾ ਦਾਨ, ਕਲਜੁਗ ਅੰਤਮ ਹੋਏ ਮੇਲੇ। ਦੇਵੇ ਸੱਚਾ ਮਾਣ ਤਾਣ ਚਰਨ ਧਿਆਨ, ਬਣ ਜਾਏ ਸੱਚਾ ਸੱਜਣ ਸੁਹੇਲੇ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਚਰਜ ਖੇਲ ਪਾਰਬ੍ਰਹਮ ਅੰਤਮ ਕਲਜੁਗ ਆਪ ਖੇਲੇ। ਮੰਗਣ ਆਏ ਹੋ ਨਿਮਾਣੇ। ਪ੍ਰਭ ਅਬਿਨਾਸ਼ੀ ਕਰ ਧਿਆਨੇ। ਇਕੋ ਦੇਵੇ ਸੱਚਾ ਨਾਮ, ਆਤਮ ਉਪਜੇ ਬ੍ਰਹਮ ਗਿਆਨੇ। ਚਰਨ ਧੂੜ ਕਰਾ ਹਰਿ ਇਸ਼ਨਾਨ, ਦੁਰਮਤ ਮੈਲ ਆਪ ਧਵਾਨੇ। ਆਤਮ ਮਾਰ ਸ਼ਬਦ ਕਟਾਰ, ਆਪ ਚੁਕਾ ਜਮ ਕੀ ਕਾਨ, ਲੱਖ ਚੁਰਾਸੀ ਫੰਦ ਕਟਾਨੇ। ਜੋਤੀ ਜੋਤ ਸਰੂਪ ਹਰਿ, ਚਰਨ ਸਰਨ ਆਏ ਤੇਰੀ ਭਗਵਾਨੇ। ਮੰਗਣ ਆਏ ਹਰਿ ਨਿਰੰਕਾਰ। ਸਾਚੀ ਭਿਛਿਆ ਝੋਲੀ ਪਾ, ਆਤਮ ਤ੍ਰਿਖਾ ਦੇ ਨਿਵਾਰ। ਸਾਚਾ ਰਾਹ ਇਕੋ ਦੇ ਵਖਾਲ, ਜਿਥੇ ਵਸੇ ਹਰਿ ਭਤਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਕਲਜੁਗ ਗੁਰਸਿਖਾਂ ਵੰਡਣ ਆਇਆ ਭਾਰ। ਗੁਰਸਿਖਾਂ ਹਰਿ ਭਾਰ ਉਠਾਏ। ਸੋਹਣੀ ਖਾਰੀ ਸਿਰ ਉਠਾਏ। ਗੁਰਸਿਖ ਸੰਤ ਜਨ ਸਾਚੇ ਹਾਰ ਚਾਰੋਂ ਤਰਫ ਲਏ ਲਟਕਾਏ। ਅੱਗੇ ਪਿੱਛੇ ਗੁਰਮੁਖ ਸਾਚੇ ਸੰਤ ਜਨ, ਵਿਚ ਹਰਿ ਜੀ ਬੈਠਾ ਡੇਰਾ ਲਾਏ। ਬੇਮੁਖ ਜੀਵਾਂ ਪੜਦਾ ਪਾਏ, ਦਿਸ ਕਿਸੇ ਨਾ ਆਏ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਮਾਣਕ ਮੋਤੀ ਸੋਹਣਾ ਹਾਰ ਆਪ ਪਰੋਏ। ਸੋਹਣੇ ਹਾਰਾਂ ਤਨ ਸ਼ਿੰਗਾਰਿਆ। ਗੁਰਮੁਖਾਂ ਦੇਵੇ ਇਕ ਪਿਆਰਿਆ। ਪ੍ਰਭ ਆਪਣੀ ਹੱਥੀਂ ਆਪ ਗੁੰਦਾਇਆ, ਸੋਹਣਾ ਸੱਚਾ ਹਾਰਿਆ। ਸਿਰ ਆਪਣੇ ਉਤੇ ਆਪ ਲਗਾਇਆ, ਗੁਰਸਿਖਾਂ ਚੁੱਕਿਆ ਭਾਰਿਆ। ਪਰਦਾ ਉਹਲਾ ਜਗਤ ਰਖਾਇਆ, ਅਚਰਜ ਭੇਖ ਹਰਿ ਵਖਾ ਰਿਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਆਪਣੀ ਸੇਵ ਲਗਾ ਰਿਹਾ। ਗੁਰਮੁਖ ਸਾਚੇ ਹਾਰ ਪਰੋਏ। ਦੁਰਮਤ ਮੈਲ ਆਪੇ ਧੋਏ। ਕਲਜੁਗ ਜੀਵ ਨਾ ਜਾਣੇ ਕੋਇ। ਆਪ ਉਠਾਏ ਫੜ ਫੜ ਸੋਏ। ਸੋਹੰ ਸੋਹਣਾ ਸੱਚਾ ਧਾਗਾ, ਰਸਨਾ ਨਾਲ ਪਰੋਏ। ਆਪੇ ਫੜੀ ਫਿਰਦਾ ਵਾਗਾਂ, ਮਾਰ ਨਾ ਸਕੇ ਕੋਇ। ਫੜ ਫੜ ਕਲਜੁਗ ਤੇਰਾ ਝੂਠਾ ਲਾਹੇ ਦਾਗਾ, ਸੱਚਾ ਨਾਮ ਲਏ ਧੋਏ। ਗੁਰਮੁਖ ਵਿਰਲਾ ਕਲਜੁਗ ਜਾਗਾ, ਬੇਮੁਖ ਗੂੜ੍ਹੀ ਨੀਂਦ ਸਵਾਏ। ਕਿਸੇ ਨਾ ਉਪਜੇ ਸੱਚਾ ਰਾਗਾ, ਨਾ ਹੋਏ ਸਹਾਈ ਕੋਇ। ਸਤਿਜੁਗ ਲੱਗੇ ਪਹਿਲੀ ਮਾਘਾ, ਕਲਜੁਗ ਅੰਧੇਰ ਮਿਟਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨ, ਆਪਣੇ ਤਨ ਸਾਚੇ ਹਾਰ ਪਰੋਏ। ਗੁਰਸਿਖ ਤੇਰੀ ਸਾਚੀ ਲੜੀ। ਪ੍ਰਭ ਦਰ ਲੱਗੀ ਰਹੇ ਝੜੀ। ਇਕੋ ਜੋਤੀ ਹਰਿ ਜਗਾਏ, ਗੁਰਸਿਖ ਮਾਣਕ ਮੋਤੀ ਲੱਭ ਲਿਆਏ, ਕਿਰਪਾ ਕਰਨੀ ਆਪ ਬੜੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਰਿਹਾ ਘਾੜਨ ਘੜੀ। ਘਾੜਨ ਘੜੇ ਹਰਿ ਨਿਆਰਾ। ਸੋਹੰ ਕੁਠਾਲੀ ਪਰਖਣਹਾਰਾ। ਸਚ ਕੁਠਾਲੀ ਨਾਮ ਪਾਏ, ਪਿਆਰ ਸੁਹਾਗਾ ਲਾਏ ਹਰਿ ਗਿਰਧਾਰਾ। ਖੋਟ ਕੋਈ ਵਿਚ ਰਹਿ ਨਾ ਜਾਏ, ਨੇਤਰ ਪੇਖੇ ਆਏ ਦਵਾਰਾ। ਗੁਰਮੁਖ ਸਾਚੇ ਸੰਤ ਬਣਾਏ, ਦੇਵੇ ਨਾਮ ਅਪਰ ਅਪਾਰਾ। ਪ੍ਰਭ ਅਬਿਨਾਸ਼ੀ ਕੰਤ ਮਿਲਾਏ, ਜੋਤ ਜਗਾਏ ਅਪਰ ਅਪਾਰਾ। ਜਨ ਭਗਤਾਂ ਸੰਤਾਂ ਬਣਤ ਬਣਾਏ, ਇਕ ਵਖਾਏ ਘਰ ਬਾਹਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਕਿਆ ਕੋਈ ਪਾਵੇ ਸਾਰਾ। ਆਪੇ ਗੋਪੀ ਆਪੇ ਕਾਹਨਾ। ਕਰਿਆ ਖੇਲ ਜਗਤ ਮਹਾਨਾਂ। ਸਰਬ ਜੀਆਂ ਦਾ ਜਾਣੀ ਜਾਣਾ। ਕਿਆ ਕੋਈ ਜਾਣੇ ਰਾਜਾ ਰਾਣਾ। ਭੌਂਦੇ ਫਿਰਨ ਸ਼ਾਹ ਸੁਲਤਾਨੀ ਗਿਆਨੀ ਧਿਆਨੀ, ਨਾ ਕੋਈ ਜਾਣੇ ਸੱਚਾ ਇਕ ਨਿਸ਼ਾਨਾ। ਆਪਣੇ ਆਪਣੇ ਰਾਹ ਮੰਗਣ, ਨਾ ਜਾਨਣ ਗੁਣਵੰਤ ਗੁਣ ਨਿਧਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਅੰਤ ਕਲਜੁਗ ਸਭਨਾ ਮੇਟ ਮਿਟਾਨਾ। ਇਕ ਚਲਾਏ ਸਿੱਧਾ ਤੀਰ। ਗੁਰਮੁਖਾਂ ਆਤਮ ਜਾਏ ਚੀਰ। ਅੰਮ੍ਰਿਤ ਪਿਆਏ ਸਾਚਾ ਸੀਰ। ਆਪੇ ਦੇਵੇ ਸ਼ਬਦ ਧੀਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਸਾਚੇ ਲੇਖ ਲਿਖਾਏ ਖਿੱਚੀ ਜਾਏ ਇਕ ਲਕੀਰ। ਗੁਰਮੁਖ ਸਾਚੇ ਜਨਮ ਦਵਾਇਆ। ਪ੍ਰਭ ਅਬਿਨਾਸ਼ੀ ਦਇਆ ਕਮਾਇਆ। ਗਰਭਵਾਸ ਫੰਦ ਕਟਾਇਆ। ਪੂਰੇ ਹੋਏ ਨਾ ਦਸ ਮਾਸ, ਪ੍ਰਭ ਜੋਤੀ ਦਏ ਜਗਾਇਆ। ਨਿਜ ਘਰ ਬੈਠਾ ਕਰੇ ਵਾਸ, ਦਿਸ ਕਿਸੇ ਨਾ ਆਇਆ। ਸਚ ਘਰ ਸਦ ਰੱਖੇ ਵਾਸ, ਅੰਗ ਸੰਗ ਹੋਏ ਸਹਾਇਆ। ਗੁਰਮੁਖ ਸਾਚੇ ਸੰਤ ਜਨਾਂ ਪ੍ਰਭ ਅਬਿਨਾਸ਼ੀ ਮਾਤ ਲਏ ਉਪਜਾਇਆ। ਗੁਰਮੁਖ ਸਾਚੇ ਹਰਿ ਜਨਮ ਦਵਾਏ। ਪ੍ਰਭ ਅਬਿਨਾਸ਼ੀ ਕਿਰਪਾ ਕਰ, ਗੁਰਸਿਖ ਸਾਚੇ ਆਪਣੀ ਗੋਦ ਉਠਾਏ। ਪ੍ਰਭ ਅਬਿਨਾਸ਼ੀ ਆਪਣੀ ਗੋਦ ਉਠਾਏ। ਆਪੇ ਬਣੇ ਪਿਤਾ ਮਾਂ, ਸੋਹੰ ਮੰਮਾ ਮੁਖ ਰਖਾਏ। ਆਪੇ ਰੱਖੇ ਠੰਡੀ ਛਾਂ, ਸ਼ਬਦ ਝੂਲੇ ਆਪ ਝੁਲਾਏ। ਵਿਚ ਮਾਤ ਦੇਵੇ ਸੱਚੀ ਦਾਤ ਚਰਨ ਨਾਤ, ਨਾ ਅੰਤਮ ਕੋਈ ਛੁਡਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਹਰਿ ਦੇਵੇ ਲੋਰੀ, ਫੜ ਬਾਹੋਂ ਗੁਰ ਸੰਗਤ ਨਾਲ ਰਲਾਏ, ਜਾਏ ਤੋਰੀ। ਅੰਦਰ ਵੇਖੇ ਵੜ ਵੜ ਸ੍ਰਿਸ਼ਟ ਸਬਾਈ ਕੋਲੋਂ ਕਰੇ ਚੋਰੀ। ਜਿਹੜੇ ਰੱਖੇ ਘੜ ਘੜ, ਆਪਣੇ ਹੱਥ ਗੁਰਸਿਖਾਂ ਡੋਰੀ। ਕੋਈ ਨਾ ਸਕੇ ਅੱਗੇ ਅੜ, ਗੁਰਮੁਖ ਸਾਚੇ ਸੰਤ ਜਨਾਂ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਚੜ੍ਹਾਏ ਸ਼ਬਦ ਘੋੜੀ। ਗੁਰਮੁਖ ਸਾਚੇ ਸੰਤ ਜਨ ਆਪਣੀ ਗੋਦ ਉਠਾਏ ਦਏ ਹੁਲਾਰਾ। ਮਾਤਲੋਕ ਝੂਠਾ ਦਿਸੇ, ਦਰਗਹਿ ਸਾਚੀ ਪਾਰ ਕਿਨਾਰਾ। ਗੁਰਮੁਖਾਂ ਦੇ ਆਉਣਾ ਹਿੱਸੇ, ਪ੍ਰਭ ਅਬਿਨਾਸ਼ੀ ਬਣਿਆ ਆਪ ਵਰਤਾਰਾ। ਕਲਜੁਗ ਜੀਵਾਂ ਮੂਲ ਨਾ ਦਿਸੇ, ਜੋਤ ਸਰੂਪੀ ਹਰਿ ਨਿਰੰਕਾਰਾ। ਕਲਜੁਗ ਝੂਠੀ ਚੱਕੀ ਪੀਸੇ, ਅੰਤਮ ਹੋਏ ਦੋ ਜਹਾਨੀ ਦੋਏ ਦੋਏ ਜਿਉਂ ਦਾਲ ਦੋ ਫਾੜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚਾ ਸੰਤ ਜਨ ਆਪਣੀ ਹੱਥੀਂ ਆਪ ਸ਼ਿੰਗਾਰੇ, ਮਾਤਲੋਕ ਬਣਾਏ ਸਾਚਾ ਲਾੜਾ। ਗੁਰਮੁਖਾਂ ਹਰਿ ਕਰੇ ਪਿਆਰ। ਇਕੋ ਦੇਵੇ ਸ਼ਬਦ ਅਧਾਰ। ਸਾਚੀ ਬਣਤ ਆਪ ਬਣਾਏ, ਭਵ ਸਾਗਰ ਤੋਂ ਜਾਏ ਤਾਰ। ਮਹਿੰਮਾ ਅਗਣਤ ਗਣੀ ਨਾ ਜਾਏ, ਨਾ ਕੋਈ ਪਾਵੇ ਸਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਨਿਤ ਨਵਿਤ ਆਵੇ ਵਿਚ ਸੰਸਾਰ। ਸਾਚੇ ਬਾਲੇ ਆਪ ਖਿਡਾਏ। ਗੁਰਸਿਖ ਸਾਚੇ ਲਾਲੇ ਆਪਣੀ ਗੋਦ ਉਠਾਏ। ਤੋੜੇ ਜਗਤ ਜੰਜ਼ਾਲੇ, ਦੱਸੇ ਰਾਹ ਇਕ ਸੁਖਾਲੇ। ਫੜ ਫੜ ਉਂਗਲੀ ਆਪੇ ਲਾਏ, ਆਤਮ ਹੋਏ ਨਾ ਕਦੇ ਕੰਗਾਲੇ। ਸੋਹੰ ਸ਼ਬਦ ਸੱਚਾ ਨਾਉਂ, ਏਥੇ ਓਥੇੇ ਹੋਏ ਰਖਵਾਲੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਆਪ ਬਹਾਏ ਸਾਚੇ ਥਾਂਏ। ਗੁਰਸਿਖ ਹੁੰਦਾ ਜਾਏ ਜਵਾਨ। ਕਲਜੁਗ ਮਿਟਦਾ ਜਾਏ ਨਿਸ਼ਾਨ। ਪ੍ਰਭ ਅਬਿਨਾਸ਼ੀ ਮਾਰ ਧਿਆਨ। ਕਿਥੇ ਬੈਠੇ ਬੇਈਮਾਨ। ਫੜ ਫੜ ਮਾਰੇ ਵਡ ਸ਼ੈਤਾਨ। ਗੁਰਮੁਖ ਸਾਚੇ ਸੰਤ ਜਨਾਂ ਦੇਵੇ ਸੱਚਾ ਦਾਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਦੇਵੇ ਸੱਚਾ ਨਾਮ ਇਕ ਪਿਆਰ। ਸੱਚਾ ਨਾਮ ਰਿਹਾ ਵੰਡ। ਗੁਰਮੁਖਾਂ ਆਤਮ ਪਾਏ ਠੰਡ। ਆਤਮ ਦੇਣੀ ਸੱਚੀ ਗੰਢ। ਚਰਨ ਪ੍ਰੀਤੀ ਜਾਏ ਹੰਢ। ਵੇਲੇ ਅੰਤ ਨਾ ਦੇਵੇ ਕੰਡ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਚਰਨ ਲਾਗ ਗੁਰਮੁਖ ਸਾਚੇ ਸੰਤ ਜਨ, ਼ਤੇਰੀ ਹੋਏ ਨਾ ਆਤਮ ਰੰਡ। ਪ੍ਰਭ ਅਬਿਨਾਸ਼ੀ ਦਇਆ ਕਮਾਏ। ਗੁਰਮੁਖ ਸਾਚੇ ਸੰਤ ਜਨ ਦੂਰ ਦੁਰਾਡੇ ਬੈਠੇ ਵੇਖੇ, ਜੋਤ ਸਰੂਪੀ ਤਨਕ ਲਗਾਏ। ਜੋਤੀ ਜੋਤ ਸਰੂਪ ਹਰਿ, ਜੇ ਕੋਈ ਆਪਣੇ ਨੈਣ ਵੇਖੇ ਦਿਸ ਨਾ ਆਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨੋਂ ਸਾਚਾ ਦੇਵੇ ਨਾਮ ਇਕ ਰਘੁਰਾਏ। ਕਲਜੁਗ ਜੀਵ ਹੋਏ ਗਵਾਰ, ਧੀਆਂ ਭੈਣਾਂ ਘਰ ਘਰ ਤੱਕਣ, ਨਾ ਪਾਵੇ ਕੋਈ ਕਿਸੇ ਸਾਰ। ਗਿਆਨੀ ਧਿਆਨੀ ਸਾਰੇ ਥੱਕਣ, ਜੋ ਬੈਠੇ ਮੱਲ ਗੁਰੂਦਵਾਰ। ਬਣ ਬਣ ਆਵਣ ਹਾਜੀ ਮੱਕਣ, ਨਾ ਦਿਸੇ ਕੋਈ ਕਿਨਾਰ। ਪ੍ਰਭ ਅਬਿਨਾਸ਼ੀ ਤੇਰੀ ਮਹਿੰਮਾ ਕਹਿਣ ਨਾ ਸਕਣ, ਆਤਮ ਭਰਿਆ ਇਕ ਹੰਕਾਰ। ਝੂਠੇ ਪਿਆਲੇ ਲਹੂ ਵਾਲੇ ਕਲਜੁਗ ਜੀਵ ਲੱਕਣ, ਆਤਮ ਭਰਿਆ ਰਹੇ ਇਕ ਹੰਕਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਤੇਰਾ ਅੰਤਮ ਨੇੜਾ ਵੇਖ ਭੇਖ ਨਿਹਕਲੰਕ ਕਲ ਜਾਮਾ ਧਾਰ। ਦੁੱਖ ਪਾਪ ਹਰਿ ਹਰਿ ਨਾਸ ਕਰਾਇਆ। ਆਪਣਾ ਵਾਸ ਵਿਚ ਰਖਾਇਆ। ਪਹਿਲੇ ਹਰਿ ਪ੍ਰਸਾਦਿ ਵਰਤਾਇਆ। ਕਲਜੁਗ ਪਾਪੀ ਬਾਹਰ ਕਢਾਇਆ। ਸਤਿਜੁਗ ਸਾਚਾ ਵਕਤ ਸੁਹਾਇਆ। ਗੁਰ ਸੰਗਤ ਆਤਮ ਧੀਰ ਧਰਾਇਆ। ਅੰਮ੍ਰਿਤ ਮੇਘ ਆਪ ਬਰਸਾਇਆ। ਰਸਨਾ ਮੁਖ ਦਏ ਚਵਾਇਆ। ਸੁੱਕੀ ਕੁੱਖ ਹਰੀ ਕਰਾਇਆ। ਇਕਾ ਸੁਖ ਆਪ ਉਪਜਾਇਆ। ਉਜਲ ਹੋਇਆ ਮੁਖ, ਜੋ ਜਨ ਚਲ ਆਇਆ ਸਰਨਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪ੍ਰਗਟ ਹੋ ਸਿੰਘ ਸਿੰਘਾਸਣ ਬੈਠਾ ਡੇਰਾ ਲਾਇਆ। ਸੱਚਾ ਕੀਨਾ ਆਪ ਵਿਹਾਰਾ। ਪ੍ਰਸਾਦਿ ਵਰਤਾਇਆ ਹਰਿ ਕਰਤਾਰਾ। ਕਲਜੁਗ ਪਾਪੀ ਕਢਾਇਆ ਬਾਹਰਾ। ਗੁਰ ਸੰਗਤ ਬੈਠੀ ਰਹੇ ਦਵਾਰਾ। ਆਪੇ ਲਾਹੇ ਤਨ ਅਫਾਰਾ। ਸਾਚਾ ਦੇਵੇ ਨਾਮ ਅਧਾਰਾ। ਗੁਰ ਚਰਨ ਪ੍ਰੀਤੀ ਸਾਚੀ ਨੀਤੀ, ਜੋਤ ਸਰੂਪੀ ਹਰਿ ਨਿਰੰਕਾਰਾ। ਮਾਨਸ ਜਨਮ ਜਾਏ ਜਗ ਜੀਤੀ, ਕਰ ਦਰਸ ਨਿਹਕਲੰਕ ਨਰਾਇਣ ਨਰ ਅਵਤਾਰਾ। ਗੁਰਮੁਖ ਕਾਇਆ ਕੀਨੀ ਸੀਤਲ ਸੀਤੀ, ਅੰਮ੍ਰਿਤ ਦੇਵੇ ਆਪ ਭੰਡਾਰਾ। ਪਿਛਲੀ ਔਧ ਗਈ ਬੀਤੀ, ਅੱਗੇ ਦੱਸੇ ਰਾਹ ਅਪਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਦਵਾਰਾ ਆਪ ਖੁਲ੍ਹਾਇਆ, ਕਲਜੁਗ ਅੰਤਮ ਜਾਮਾ ਪਾਇਆ ਪਹਿਲੀ ਵਾਰਾ। ਤਿੰਨ ਜੁਗ ਨਾ ਹਰਿ ਜੀ ਉਠੇ। ਸੁੱਤਾ ਰਹੇ ਕਿਸੇ ਗੁੱਠੇ। ਜਿਹੜੇ ਗਏ ਧੁਰਦਰਗਾਹੋਂ ਰੁਠੇ। ਪ੍ਰਭ ਫੜ ਫੜ ਕੁੱਠੇ। ਗੁਰਮੁਖ ਉਪਜਾਏ ਆਪ ਬੰਧਾਏ ਏਕਾ ਮੁੱਠੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਨੇੜੇ ਆਏ। ਗੁਰਮਤ ਸੱਚੀ ਧਾਰ ਵਿਚ ਸੰਸਾਰ ਹੈ। ਗੁਰਮਤ ਸਾਚੀ ਕਾਰ ਦੱਸੇ ਨਰ ਨਾਰ ਹੈ, ਪੂਰਬ ਕਰਮ ਵਿਚਾਰ ਹੈ। ਗੁਰਮੁਖ ਸੱਚੀ ਧਾਰ, ਪ੍ਰਭ ਅਬਿਨਾਸ਼ੀ ਪਾਏ ਸਾਰ, ਹਉਮੇ ਰੋਗ ਦਏ ਨਿਵਾਰ, ਸੋਹੰ ਦੇਵੇ ਸ਼ਬਦ ਅਪਰ ਅਪਾਰ ਹੈ। ਰਸਨਾ ਗਾਏ ਹਰਿ ਨਿਰੰਕਾਰ, ਜੋਤ ਸਰੂਪੀ ਜਾਮਾ ਧਾਰ, ਕਲਜੁਗ ਅੰਤਮ ਲਏ ਵਿਚਾਰ, ਸਤਿਜੁਗ ਸਾਚਾ ਮਾਤ ਧਰਾਏ ਹੈ। ਬਣੇ ਲੇਖ ਲਿਖਾਰ, ਜੂਠਾ ਝੂਠਾ ਮਾਇਆ ਲੂਠਾ ਭੰਨ ਵਖਾਏ, ਨਾ ਕੋਈ ਬਚਾਏ ਪੈਣੀ ਡਾਹਢੀ ਮਾਰ ਹੈ। ਗੁਰਮੁਖ ਸਾਚੇ ਸੰਤ ਜਨਾਂ ਹਰਿ ਲਏ ਬਚਾਏ, ਚਰਨ ਬਹਾਏ ਕਲਜੁਗ ਅੰਤਮ ਵਾਰ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕ ਵਖਾਏ ਸੱਚਾ ਸਚ ਦਰਬਾਰ ਹੈ। ਕਲਜੁਗ ਮਾਰੇ ਇਕ ਉਛਾਲ। ਗੁਰਮੁਖ ਸਾਚੇ ਸੰਤ ਜਨਾਂ, ਪ੍ਰਭ ਆਪੇ ਲਏ ਸੰਭਾਲ। ਬੇਮੁਖਾਂ ਖਾਣ ਆਇਆ ਕਾਲ, ਵੇਲੇ ਅੰਤ ਨਾ ਹੋਏ ਕੋਈ ਸਹਾਇਆ, ਸਭ ਦੇ ਭੰਨੇ ਕਾਇਆ ਡਾਲ। ਗੁਰਮੁਖਾਂ ਬੇੜਾ ਬੰਨ੍ਹ ਵਖਾਇਆ, ਸੱਚੀ ਡੋਰੀ ਨਾਲ ਬੰਧਾਇਆ, ਆਪੇ ਹੋਏ ਰਖਵਾਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰੇ ਸਦਾ ਪ੍ਰਿਤਪਾਲ। ਕਲਜੁਗ ਅੰਤਮ ਹਰਿ ਜੀ ਵੇਖੇ। ਜਨ ਭਗਤਾਂ ਲਿਖੇ ਸਾਚੇ ਲੇਖੇ। ਸਚ ਦਾਤ ਹਰਿ ਝੋਲੀ ਪਾਏ, ਆਤਮ ਸਾਚੀ ਜੋਤ ਜਗਾਏ, ਦੂਰ ਦੁਰਾਡਾ ਦਿਸ ਕਿਸੇ ਨਾ ਆਏ, ਗੁਰਮੁਖ ਸਾਚਾ ਨੇਤਰ ਪੇਖੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਸੰਗਤ ਦੇਵੇ ਸਾਚਾ ਨਾਮ, ਆਤਮ ਤੋੜੇ ਝੂਠਾ ਮਾਣ, ਬੇਮੁਖਾਂ ਕੱਢੇ ਭਰਮ ਭੁਲੇਖੇ। ਭਰਮ ਭੁਲੇਖੇ ਰਹੇ ਭੁਲ। ਝੂਠੇ ਤੋਲ ਜਾਣਾ ਤੁਲ। ਅੰਤਮ ਵੇਲੇ ਜਾਣਾ ਹੁਲ। ਦਰ ਘਰ ਸਾਚੇ ਜਾਣਾ ਰੁਲ। ਅੰਤਮ ਵੇਲੇ ਕੋਈ ਨਾ ਪੈਂਦਾ ਕਿਸੇ ਮੁੱਲ। ਗੁਰਮੁਖ ਸਾਚੇ ਸੰਤ ਜਨ ਸੋਹੰ ਸਾਚਾ ਰਸਨਾ ਗਾਇਣ, ਹੱਸਦੇ ਰਹਿਣ ਬੁਲ੍ਹ। ਪ੍ਰਭ ਅਬਿਨਾਸ਼ੀ ਵੇਖਣ ਤੀਜੇ ਨੈਣ, ਵਿਚ ਮਾਤ ਲਗਾਏ ਆਪਣੀ ਹੱਥੀਂ ਫੁੱਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਕਲ ਜਾਮਾ ਪਾਇਆ ਸਚ ਭੰਡਾਰਾ ਗਿਆ ਖੁੱਲ੍ਹ। ਸਚ ਭੰਡਾਰਾ ਹਰਿ ਖੁਲ੍ਹਾਇਆ। ਗੁਰਸਿਖ ਦੁਲਾਰਾ ਸਰਬ ਬਣਾਇਆ। ਦੇਵੇ ਸ਼ਬਦ ਹੁਲਾਰਾ, ਦੱਸੇ ਸਚ ਪਿਆਰਾ, ਏਕਾ ਨਾਮ ਝੋਲੀ ਪਾਇਆ। ਕਲਜੁਗ ਤੇਰਾ ਅੰਤ ਕਿਨਾਰਾ, ਨਿਹਕਲੰਕ ਲਿਆ ਅਵਤਾਰਾ, ਗੁਰਮੁਖ ਸਾਚੇ ਸੰਤ ਜਨਾਂ ਪ੍ਰਭ ਸਾਚਾ ਨਾਲ ਲਿਆਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਸੱਚਾ ਦਾਨ, ਸੋਹੰ ਦਾਤ ਝੋਲੀ ਪਾਇਆ। ਸੱਚਾ ਦਾਨ ਹਰਿ ਵਰਤਾ ਰਿਹਾ। ਸ਼ਬਦ ਸੁਣਾਏ ਕਾਨ, ਗੁਰਮੁਖ ਸਾਚੇ ਸੰਤ ਪਿਆਰਿਆ। ਤੋੜੇ ਜਗਤ ਮਾਣ, ਮਿਟੇ ਅੰਧ ਅੰਧਿਆਰਿਆ। ਕਰੇ ਜਾਣ ਪਛਾਣ, ਗੁਰਸਿਖ ਗੁਰਮੁਖ ਦੋਵੇਂ ਬੈਠਣ ਇਕ ਦਵਾਰਿਆ। ਮੇਲ ਮਿਲਾਏ ਆਣ ਹਰਿ ਬਨਵਾਰਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਮਾਣ ਦਵਾ ਰਿਹਾ। ਇੱਕਾ ਦਰ ਭਗਤ ਭੰਡਾਰ ਹੈ। ਆਤਮ ਝੋਲੀ ਲੈਣਾ ਭਰ, ਦੇਵਣਹਾਰ ਦਾਤਾਰ ਹੈ। ਏਕਾ ਲੈਣਾ ਸਾਚਾ ਵਰ, ਸਾਚਾ ਨਾਮ ਅਪਰ ਅਪਾਰ ਹੈ। ਕਲਜੁਗ ਅੰਤਮ ਜਾਣ ਤਰ, ਪ੍ਰਭ ਬੇੜਾ ਕਰ ਜਾਏ ਪਾਰ ਹੈ। ਆਪ ਨੁਹਾਏ ਆਤਮ ਸਰ, ਅੰਮ੍ਰਿਤ ਸਾਚੇ ਝਿਰਨਾ ਝਿਰੇ ਅਪਰ ਅਪਾਰ ਹੈ। ਜੋ ਜਨ ਚਲ ਕੇ ਆਏ ਦਵਾਰ, ਬਖ਼ਸ਼ਣਹਾਰ ਦਾਤਾਰ ਹੈ। ਇਕੋ ਇਕ ਰਿਹਾ ਕਰ, ਊਚ ਨੀਚ ਭਰਮ ਨਿਵਾਰ ਹੈ। ਇੱਕੋ ਰੱਖੇ ਟੇਕ ਹਰਿ, ਵੇਲੇ ਅੰਤਮ ਪਾਏ ਸਾਰ ਹੈ। ਸਾਚੀ ਜੋਤ ਆਤਮ ਧਰ, ਮਿਟਾਏ ਅੰਧ ਅੰਧਿਆਰ ਹੈ। ਗੁਰ ਸੰਗਤ ਬਣਾਏ ਗੋਤੀ, ਬੰਧੇ ਏਕਾ ਧਾਰ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਪਾਇਆ, ਚਾਰਾਂ ਵਰਨਾਂ ਕਰੇ ਇਕ ਪਿਆਰ ਹੈ। ਸਭ ਦੇ ਰਿਹਾ ਕਰਮ ਵਿਚਾਰ, ਨਾ ਕੋਈ ਜਾਣੇ ਨੀਚ ਗਵਾਰ, ਨਾ ਕੋਈ ਜਾਣੇ ਵਡ ਸਰਦਾਰ, ਆਤਮ ਬੈਠਾ ਸਭ ਨੂੰ ਵੇਖੇ, ਗੁਣ ਅਵਗੁਣ ਸਭ ਦੇ ਰਿਹਾ ਵਿਚਾਰ ਹੈ। ਬੇਮੁਖ ਰਹੇ ਭਰਮ ਭੁਲੇਖੇ, ਨਾ ਦਿਸੇ ਹਰਿ ਨਿਰੰਕਾਰ ਹੈ। ਸਰਬ ਦੇਵੇ ਸਾਚੀ ਦਾਤੀ, ਪ੍ਰਗਟ ਹੋਏ ਲੋਕਮਾਤੀ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਧਾਰ ਹੈ। ਨਿਹਕਲੰਕ ਕਲ ਜਾਮਾ ਪਾਇਆ। ਵਰਨਾਂ ਬਰਨਾਂ ਦਏ ਮਿਟਾਇਆ। ਹਿੰਦੂ ਮੁਸਲਿਮ ਸਿੱਖ ਈਸਾਈ ਅੰਤਮ ਵੇਲੇ ਇਕ ਕਰਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਊਚਾਂ ਨੀਚਾਂ ਵਿਚ ਸਮਾਇਆ। ਊਚ ਨੀਚ ਨਾ ਕਰੇ ਵਿਚਾਰ। ਇਕੋ ਸੂਰਾ ਹਰਿ ਨਿਰੰਕਾਰ। ਬੇਮੁਖਾਂ ਅੰਤਮ ਹੋਣਾ ਕੂਚਾ, ਸੋਹੰ ਵੱਜੇ ਡੰਕ ਡਫਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਪਾਇਆ ਵਡ ਵਡ ਬਲਕਾਰ। ਜੋਤ ਸਰੂਪੀ ਹਰਿ ਨਿਰੰਕਾਰਾ। ਇਕੋ ਏਕ ਸਾਚੀ ਦਿਸੇ ਹਰਿ ਸੱਚੀ ਸਰਕਾਰਾ। ਬੇਮੁੱਖ ਪਾਉਂਦੇ ਫਿਰਦੇ ਹਿੱਸੇ, ਅੰਤਮ ਮਿਟਣੇ ਇਕੇ ਵਾਰਾ। ਪ੍ਰਭ ਅਬਿਨਾਸ਼ੀ ਕਿਸੇ ਨਾ ਦਿਸੇ, ਚੀਰ ਚਿਰਾਏ ਕਰੇ ਦੋ ਫਾੜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਚਾਰੋਂ ਤਰਫ ਵੇਖੇ, ਨਾ ਕੋਈ ਰਹੇ ਭਰਮ ਭੁਲੇਖੇ, ਜੰਗਲ ਜੂਹ ਵਿਚ ਪਹਾੜਾਂ। ਕਲਜੁਗ ਜੀਆਂ ਅੰਤ ਮੁਕਾਏ। ਲੇਖਾ ਰਹਿ ਗਿਆ ਬਾਕੀ, ਸਾਚਾ ਖੰਡਾ ਹੱਥ ਉਠਾਏ। ਆਪਣੀ ਹੱਥੀਂ ਵੱਢੇ ਕੰਡੀ ਬੇਮੁਖ ਮੂੰਹ ਦੇ ਭਾਰ ਸੁਟਾਏ। ਮਗਰ ਲਗਾਈ ਹਾਕਣ ਡਾਕਣ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਏਕਾ ਦੇਵੇ ਨਾਮ ਨਈਆ, ਆਪ ਚੜ੍ਹਾਏ ਸੱਚੇ ਰਾਕੀ। ਗੁਰਮੁਖ ਸਾਚੇ ਹੋ ਅਸਵਾਰ। ਸ਼ਬਦ ਮਿਲੇ ਇਕ ਅਪਾਰ। ਇਕੋ ਮਾਰੀ ਵਡੀ ਉਡਾਰ। ਪ੍ਰਭ ਅਬਿਨਾਸ਼ੀ ਕਰ ਦਰਸ, ਨਿਹਕਲੰਕ ਕਲ ਆਇਆ ਜਾਮਾ ਧਾਰ, ਕਰ ਦਰਸ ਹਰਸ ਮਿਟਾ ਵੇਖ ਜੋਤ ਹਰਿ ਨਿਰੰਕਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇਮੁਖਾਂ ਆਤਮ ਲਾਹੇ ਬੁਖ਼ਾਰ। ਆਤਮ ਲਾਹੇ ਸਰਬ ਬੁਖਾਰਾ। ਤੋੜੇ ਮਾਣ ਤਾਣ ਵਡ ਹੰਕਾਰਾ। ਸਾਚਾ ਖੰਡਾ ਹੱਥ ਉਠਾਇਆ, ਫੇਰੀ ਜਾਏ ਵਾਰੋ ਵਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇਮੁਖਾਂ ਜੋਤੀ ਅਗਨ ਲਗਾਏ, ਸਾੜੀ ਜਾਏ ਬਹੱਤਰ ਨਾੜਾ। ਪ੍ਰਭ ਅਬਿਨਾਸ਼ੀ ਅੰਤਮ ਕਲ ਚਬਾਈ ਬੈਠਾ ਆਪਣੀ ਹੇਠਾਂ ਦਾੜ੍ਹਾ। ਗੁਰਮੁਖ ਸਾਚੇ ਲਏ ਬਚਾਈ, ਸ਼ਬਦ ਸਰੂਪੀ ਕਰੇ ਵਾੜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇਮੁਖ ਜੂਠੇ ਝੂਠੇ ਕਲਜੁਗ ਦੇਵੇ ਝਾੜਾ। ਕੱਚੇ ਫਲ ਆਪੇ ਝਾੜੇ। ਅੰਤਮ ਕਲ ਬੇਮੁਖਾਂ ਨੇ ਕੱਢਣੇ ਹਾੜੇ। ਪ੍ਰਭ ਅਬਿਨਾਸ਼ੀ ਦੇਵੇ ਇਕੋ ਧੱਕਾ, ਧਰਮ ਰਾਏ ਦੇ ਘਰ ਵਿਚ ਵਾੜੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕੋ ਮਾਤਾ ਪਿਤਾ ਸਕਾ, ਜੋ ਜਨ ਰਸਨ ਉਚਾਰੇ। ਗੁਰਮੁਖ ਸਾਚੇ ਸੁਰਤ ਸੰਭਾਲ। ਲੈਣਾ ਨਾਮ ਸੱਚਾ ਧੰਨ ਮਾਲ। ਕਲਜੁਗ ਵੇਲਾ ਅੰਤਮ ਆਇਆ, ਨਾ ਹੋਏ ਕੋਈ ਰਖਵਾਲ। ਸਾਚੇ ਸੰਤਾਂ ਵਕਤ ਸੁਹਾਇਆ, ਆਦਿ ਅੰਤ ਜੋਤ ਜਗਾਇਆ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤ ਚਲੇ ਅਵਲੜੀ ਚਾਲ। ਚਲੇ ਚਾਲ ਨਿਰਾਲੀ, ਕਲਜੁਗ ਜੀਵ ਕੱਢਣ ਗਾਲ੍ਹੀ। ਜੋਤ ਸਰੂਪੀ ਅੰਦਰ ਵੜਿਆ, ਕਰਦਾ ਫਿਰੇ ਸਚ ਦਲਾਲੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਵੇਲਾ ਕਲ ਸੁਹਾਏ, ਗੁਰਮੁਖਾਂ ਨੂੰ ਆਪ ਵਖਾਏ, ਬੇਮੁਖਾਂ ਘਰ ਦਿਸਣ ਖਾਲੀ। ਪਾਵੇ ਸਾਰ ਜਗਤ ਨਿਮਾਣਿਆਂ। ਤਖ਼ਤੋਂ ਦਏ ਉਤਾਰ ਰਾਜੇ ਰਾਣਿਆਂ। ਕਰੇ ਸਚ ਵਿਹਾਰ, ਹਰਿ ਭਗਤਾਂ ਦੇਵੇ ਨਾਮ ਅਪਾਰ ਸ਼ਬਦ ਗਿਆਨਿਆ। ਜੋ ਜਨ ਮੰਗਣ ਆਏ ਦਵਾਰ, ਆਤਮ ਘਰ ਹਰਿ ਭਰਾਨਿਆ। ਕਦੇ ਨਾ ਹੋਏ ਖੁਆਰ, ਇਕ ਓਟ ਹਰਿ ਰਖਾਨਿਆ। ਆਪੇ ਪਾਏ ਸਾਰ, ਕਲਜੁਗ ਅੰਤਮ ਬੇਮੁਹਾਨਿਆਂ। ਸ਼ਬਦ ਦੇਵੇ ਸੱਚੀ ਧਾਰ ਕਰ ਵਿਚਾਰ, ਗੁਰਮੁਖ ਸਾਚੇ ਤੇਰੇ ਭਾਣਿਆਂ। ਬੇਮੁਖਾਂ ਡੋਬੇ ਡੂੰਘੀ ਧਾਰ, ਵੰਞ ਮੁਹਾਣਾ ਕਿਸੇ ਹੱਥ ਨਾ ਆਨਿਆ। ਗੁਰਮੁਖਾਂ ਭਵ ਸਾਗਰ ਜਾਏ ਤਾਰ ਕਰੇ ਪਾਰ, ਦੇਵੇ ਨਾਮ ਇਕ ਨਿਸ਼ਾਨਿਆਂ। ਪ੍ਰਭ ਅਬਿਨਾਸ਼ੀ ਕਿਰਪਾ ਧਾਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨਿਆਂ। ਦੇਵੇ ਨਾਮ ਸੱਚੀ ਸਿਕਦਾਰਿਆ। ਜੋ ਜਨ ਮੰਗਣ ਆਏ ਦਰ ਭਗਵਾਨ, ਕਿਰਪਾ ਕਰੇ ਆਪ ਬਨਵਾਲਿਆ। ਖਾਲੀ ਮੁੜ ਕੋਈ ਨਾ ਜਾਇਣ, ਚਰਨ ਸਰਨ ਜੋ ਜਨ ਨਿਮਸਕਾਰਿਆ। ਪੂਰਨ ਆਸ ਹਰਿ ਕਰਾਨ, ਦੇਵਣਹਾਰ ਵਡ ਸੰਸਾਰਿਆ। ਦਰਗਹਿ ਸਾਚੀ ਦੇਵੇ ਮਾਣ, ਵੇਲੇ ਅੰਤਮ ਹੋਏ ਸਹਾਰਿਆ। ਸੱਚਾ ਦੇਵੇ ਇਕ ਬਬਾਣ, ਗੁਰਮੁਖ ਲਗਾਏ ਸੱਚੀ ਇਕ ਉਡਾਨਿਆ। ਆਪ ਚੁਕਾਏ ਜਮ ਕੀ ਕਾਨ, ਗੁਰਮੁਖ ਲਿਆਏ ਸਚ ਦਵਾਰਿਆ। ਓਥੇ ਜੋਤ ਜਗੇ ਮਹਾਨ, ਏਕਾ ਇਕ ਨਿਰੰਕਾਰਿਆ। ਗੁਰਮੁਖ ਸਾਚੇ ਨਾ ਕੁਛ ਪੀਣ ਨਾ ਕੁਛ ਖਾਣ, ਨੇਤਰ ਵੇਖਣ ਨੈਣ ਮੁਧਾਨਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਅੰਤ ਗੁਰਮੁਖ ਸਾਚੇ ਸੰਤ ਜੋਤੀ ਮੇਲ ਮਿਲਾਨਿਆ। ਆਤਮ ਜੋਤੀ ਲੈਣਾ ਮੇਲ। ਗੁਰਮੁਖਾਂ ਬਣੇ ਸੱਜਣ ਸੁਹੇਲ। ਆਪ ਲੈ ਜਾਣਾ ਆਪਣੇ ਘਰ, ਵਸੇ ਇਕ ਇਕੱਲੜਾ ਰੰਗ ਨਵੇਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਚਰਜ਼ ਕਰੇ ਕਲਜੁਗ ਖੇਲ। ਗੁਰ ਸੰਗਤ ਦਰ ਸਾਚੇ ਆਈ। ਪ੍ਰਭ ਦਰ ਬਣੇ ਮੰਗਤ, ਸਚ ਦਾਤ ਹਰਿ ਝੋਲੀ ਪਾਈ। ਇਕ ਚੜ੍ਹਾਏ ਨਾਮ ਰੰਗਤ, ਸ਼ਬਦ ਡੋਰੀ ਨਾਲ ਬੰਧਾਈ। ਹੋਏ ਸਹਾਈ ਜਿਉਂ ਨਾਨਕ ਅੰਗਦ, ਸਾਚੀ ਜੋਤ ਦਏ ਜਗਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੱਚਾ ਨਾਮ ਜੋ ਰਹੇ ਰਸਨਾ ਗਾਈ। ਪਾਵੇ ਸਾਰ ਹਰਿ ਭਗਵਾਨਿਆ। ਜਾਏ ਤਾਰ ਬਿਰਧ ਬਾਲ ਜਵਾਨਿਆ। ਖਿਚ ਲਿਆਏ ਚਰਨ ਦਵਾਰ, ਗੁਣਵੰਤ ਗੁਣ ਨਿਧਾਨਿਆ। ਇਕ ਕਰਾਏ ਵਣਜ ਵਪਾਰ, ਦੇਵੇ ਨਾਮ ਨਿਧਾਨਿਆ। ਨਾ ਕੋਈ ਵੇਖੇ ਨਰ ਨਾਰ, ਸਭਨਾਂ ਇਕ ਪਿਆਰ, ਨਿਹਕਲੰਕ ਬਲੀ ਬਲਵਾਨਿਆ। ਸਰਬ ਜੀਆਂ ਦਾ ਇਕ ਭਤਾਰ, ਗੁਰਮੁਖ ਸਾਚੇ ਸਾਚੀ ਨਾਰ, ਮਿਲੇ ਮੇਲ ਹਰਿ ਭਗਵਾਨਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਕਲਜੁਗ ਅੰਤਮ ਵਿਚ ਮਾਤ ਪਹਿਰੇ ਬਾਨਿਆ। ਗੁਰ ਸੰਗਤ ਹਰਿ ਸਮਝਾਈਆ। ਸਾਚੀ ਵਸਤ ਝੋਲੀ ਪਾਈਆ। ਆਪ ਚੜ੍ਹਾਏ ਸ਼ਬਦ ਹਸਤ, ਵਾਗ ਆਪਣੇ ਹੱਥ ਰਖਾਈਆ। ਤਨ ਪਹਿਨਾਏ ਸਾਚੇ ਬਸਤਰ, ਇਕੋ ਰੰਗ ਰੰਗਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਗੁਰ ਸੰਗਤ ਸਾਚਾ ਮੇਲ ਮਿਲਾਈਆ। ਗੁਰ ਸੰਗਤ ਰੱਖਣੀ ਸਾਚੀ ਆਸ। ਪ੍ਰਭ ਅਬਿਨਾਸ਼ੀ ਪੁਰਖ ਅਬਿਨਾਸ਼। ਸਰਬ ਘਟ ਵਾਸੀ ਸਦਾ ਵਸੇ ਆਸ ਪਾਸ। ਜੋ ਜਨ ਤਜਾਉਣ ਮਦਿਰਾ ਮਾਸ। ਸੋਹੰ ਸ਼ਬਦ ਗਾਇਣ ਸਵਾਸ ਸਵਾਸ। ਮਾਨਸ ਜਨਮ ਹਰਿ ਕਰਾਏ, ਵੇਲੇ ਅੰਤਮ ਰਾਸ। ਪ੍ਰਭ ਅਬਿਨਾਸ਼ੀ ਦਇਆ ਕਮਾਏ, ਦੁੱਖੜੇ ਕਰੇ ਨਾਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਹੋਏ ਸਹਾਏ ਦਇਆ ਕਮਾਏ, ਨਿਜ ਘਰ ਆਤਮ ਰੱਖੇ ਵਾਸ। ਗੁਰਮੁਖ ਗੁਰਸਿਖ ਸਿੱਖ ਗੁਰ ਸਚ ਕਰ ਜਾਨਣਾ। ਗੁਰਮੁਖ ਗੁਰਸਿਖ ਏਕਾ ਇਕ ਭਗਵਾਨਣਾ। ਗੁਰਮੁਖ ਏਕਾ ਦੱਸੇ ਜੋਤੀ ਚਾਨਣਾ। ਸਿੱਖ ਗੁਰ ਗੁਰਸਿਖ ਮੇਲ ਮਿਲਿਆ ਲਿਖਿਆ ਧੁਰ, ਪ੍ਰਭ ਦਰਸ਼ਨ ਕੋ ਲੋਚਣ ਸੁਰ, ਧੰਨ ਕਮਾਈ ਪ੍ਰਭ ਦਰ ਸੇਵ ਕਮਾਈ, ਅੰਤਮ ਜੋੜੀ ਗਈ ਜੁੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਦਾਤ ਝੋਲੀ ਪਾਈ। ਕਲਜੁਗ ਅੰਤਮ ਨਾ ਜਾਏ ਥੁੜ। ਨਰ ਨਾਰੀ ਹਰਿ ਸਮਝਾਇੰਦਾ। ਜੋਤ ਸਰੂਪੀ ਦਇਆ ਕਮਾਇੰਦਾ। ਵੇਖੇ ਵਿਗਸੇ ਕਰੇ ਵਿਚਾਰੀ, ਦਿਸ ਕਿਸੇ ਨਾ ਆਇੰਦਾ। ਕਲਜੁਗ ਜੀਵ ਲੱਭ ਲੱਭ ਥੱਕੇ ਗਏ ਹਾਰੀ, ਸੱਚਾ ਰਾਹ ਨਾ ਕੋਈ ਵਖਾਇੰਦਾ। ਪ੍ਰਗਟ ਹੋਇਆ ਨਿਹਕਲੰਕ ਨਰ ਅਵਤਾਰੀ, ਫੜ ਫੜ ਬਾਹੋਂ ਰਾਹੇ ਪਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭਨਾਂ ਜੀਆਂ ਇਕ ਅਧਾਰੀ, ਸਾਚੀ ਬਖ਼ਸ਼ੇ ਚਰਨ ਪਿਆਰੀ, ਸ਼ਬਦ ਦਾਤ ਝੋਲੀ ਪਾਇੰਦਾ। ਸ਼ਬਦ ਲਿਖਾਏ ਹਰਿ ਨਿਰੰਕਾਰੇ। ਕੱਚਾ ਤੰਦ ਫੜਿਆ ਹੱਥ, ਕਰੇ ਖੇਲ ਅਪਰ ਅਪਾਰੇ। ਗੁਰਮੁਖਾਂ ਬੰਧੇ ਬੰਦ ਬੰਦ, ਪੰਚਾਂ ਚੋਰਾਂ ਕਰੇ ਖੁਆਰੇ। ਇਕ ਉਪਜਾਏ ਪ੍ਰਮਾਨੰਦ, ਅੰਮ੍ਰਿਤ ਬਖ਼ਸ਼ੇ ਸਾਚੀ ਧਾਰੇ। ਜੋ ਜਨ ਗਾਇਣ ਬੱਤੀ ਦੰਦ, ਆਤਮ ਤ੍ਰਿਖਾ ਆਪ ਨਿਵਾਰੇ। ਜੋ ਜਨ ਰਸਨਾ ਮਦਿਰਾ ਮਾਸ ਲਾਇਣ ਕਲਜੁਗ ਗੰਦ, ਪ੍ਰਭ ਸਾਚਾ ਦਰ ਦੁਰਕਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਧਾਰੇ। ਗੁਰਮੁਖ ਆਇਣ ਚਲ ਦਵਾਰੇ। ਪ੍ਰਭ ਅਬਿਨਾਸ਼ੀ ਵਾਜਾਂ ਮਾਰੇ। ਉਠ ਉਠ ਬਲ ਧਾਰੋ ਦਰਸ਼ਨ ਪਾਓ ਨਿਰੰਕਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਧਾਮ ਇਕ ਰਖਾਇਆ। ਜੋਤ ਸਰੂਪੀ ਨਰਾਇਣ ਨਰ ਅਵਤਾਰੇ। ਪ੍ਰਭ ਅਬਿਨਾਸ਼ੀ ਕਰੇ ਧਿਆਨ। ਗੁਰਮੁਖਾਂ ਦੇਵੇ ਬ੍ਰਹਮ ਗਿਆਨ। ਗੁਰਮੁਖ ਸਾਚੇ ਸੰਤ ਜਨ ਆਉਣ ਦਰ ਲੈਣ ਵਰ, ਪ੍ਰਭ ਦੇਵੇ ਸੱਚਾ ਦਾਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਪਾਇਆ, ਆਇਆ ਬਣ ਕੇ ਸੱਚਾ ਕਾਹਨ। ਕਲਜੁਗ ਅੰਤਮ ਡੋਬੇ ਨਈਆ। ਗੁਰ ਸੰਗਤ ਬਣਾਏ ਭੈਣਾਂ ਭਈਆ। ਜੋਤੀ ਜੋਤ ਸਰੂਪ ਹਰਿ, ਆਪੇ ਪਿਤਾ ਆਪੇ ਮਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਲੇਖਾ ਆਪ ਲਿਖਾਏ, ਸਿੰਘ ਸਿੰਘਾਸਣ ਡੇਰਾ ਲਾਏ, ਜੋਤ ਸਰੂਪੀ ਗੁਰਸਿਖ ਸਮਾਏ, ਨਾ ਕੋਈ ਰੱਖੇ ਕਲਮ ਦਵਾਤੀ ਨਾ ਕੋਈ ਰੱਖੇ ਸਈਆ। ਸਾਚਾ ਲੇਖ ਲਿਖਾਏ ਮਾਨਸ ਜਨਮ ਗੁਰਮੁਖ ਸਾਚੇ ਸੰਤ ਜਨੋ ਆਪਣਾ ਦਰਸ ਕਰਾਉਣਾ। ਸੱਚਾ ਲੈਣਾ ਨਾਮ ਧਨ, ਸਾਚਾ ਸ਼ਬਦ ਸੁਣਨਾ ਕੰਨ, ਪ੍ਰਭ ਅਬਿਨਾਸ਼ੀ ਨਾ ਮਨੋਂ ਭੁਲਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧਾਰੇ ਭੇਖ ਸ੍ਰਿਸ਼ਟ ਸਬਾਈ ਰਿਹਾ ਵੇਖ, ਜੋਤ ਸਰੂਪੀ ਪਹਿਰੇ ਬਾਨਾ। ਗੁਰ ਸੰਗਤ ਸੱਚਾ ਇਕ ਵਿਹਾਰ। ਗੁਰਮੁਖ ਆਏ ਚਰਨ ਦਵਾਰ। ਦੋਏ ਜੋੜ ਕਰੇ ਨਿਮਸਕਾਰ। ਗੁਰ ਚਰਨ ਪ੍ਰੀਤੀ ਬਖ਼ਸ਼ੇ ਸੱਚਾ ਇਕ ਪਿਆਰ। ਇਕ ਇਕ ਫੁੱਲ ਦੇਵੇ ਝੋਲੀ ਡਾਰ। ਇਹਦਾ ਕਿਸੇ ਨਾ ਚੁਕਾਉਣਾ ਮੁੱਲ, ਨਾ ਕੋਈ ਜਾਣੇ ਜੀਵ ਜੰਤ ਗਵਾਰ। ਭਾਗ ਲਗਾਉਣਾ ਆਪਣੀ ਕੁਲ, ਮਿਲਣਾ ਸਚ ਭਤਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਭੰਡਾਰਾ ਆਪ ਖੁਲ੍ਹਾਇਆ, ਬਣਿਆ ਆਪ ਵਰਤਾਰ। ਗੁਰਮੁਖ ਆਇਣ ਚਲ ਦਵਾਰੀ। ਉਠ ਉਠ ਵਾਰੋ ਵਾਰੀ। ਕਰਦੇ ਜਾਣ ਨਿਮਸਕਾਰੀ। ਆਤਮ ਤ੍ਰਿਖਾ ਪ੍ਰਭ ਜਾਏ ਨਿਵਾਰੀ। ਸਾਚੀ ਸਿਖਿਆ ਦੇਵੇ ਹਰਿ ਬਨਵਾਰੀ। ਧੁਰਦਰਗਾਹੀ ਲਿਖਿਆ ਲੇਖ, ਮੇਲ ਮਿਲਾਇਆ ਅੰਤਮ ਵਾਰੀ। ਜੋਤ ਸਰੂਪੀ ਧਾਰੇ ਭੇਖ, ਮਿਟਦੀ ਜਾਏ ਚਾਰ ਯਾਰੀ। ਗੁਰਮੁਖਾਂ ਲਿਖਦਾ ਜਾਏ ਸਾਚੇ ਲੇਖ, ਪੰਚਮ ਬਣੇ ਸੱਚੀ ਸਰਕਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਜਾਮਾ ਧਾਰ, ਸਾਚੀ ਕਰੇ ਜਗਤ ਵਿਹਾਰੀ। ਪ੍ਰਭ ਅਬਿਨਾਸ਼ੀ ਜੋਤ ਸਰੂਪੀ ਪਹਿਰੇ ਬਾਣਾ। ਮਿਟਦਾ ਜਾਏ ਜਗਤ ਨਿਸ਼ਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਖੇਲ ਆਪ ਖਿਲਾਣਾ। ਸਤਿਜੁਗ ਤੇਰਾ ਸੱਚਾ ਵੇਸ, ਰੱਖੇ ਖੁਲ੍ਹੜੇ ਕੇਸ, ਖੁਲ੍ਹੜੇ ਕੇਸ ਹਰਿ ਰਖਾਏ। ਵਿਚ ਮਾਤਲੋਕ ਝੂਠੇ ਦੇਸ, ਸਾਚੀ ਜੋਤ ਜਗਾਏ। ਕਰ ਕਰ ਆਵੇ ਭੇਸ ਕਿਸੇ ਦਿਸ ਨਾ ਆਏ। ਭੁਲੇ ਫਿਰਦੇ ਨਰ ਨਰੇਸ਼, ਨਰਾਇਣ ਮਾਇਆ ਪਰਦਾ ਆਪੇ ਪਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਤੇਰਾ ਅੰਤ ਕਰਾਏ। ਕਲਜੁਗ ਤੇਰੀ ਅੰਤ ਨਿਸ਼ਾਨੀ। ਪ੍ਰਭ ਭੁਲਾਏ ਵਡ ਗਿਆਨੀ। ਆਤਮ ਤੁਟੀ ਧੀਰ, ਹੋਏ ਜਗਤ ਨਿਧਾਨੀ। ਬਣ ਬਣ ਬੈਠੇ ਘਰ ਪੀਰ, ਆਈ ਤੇਰੀ ਇਕ ਨਿਸ਼ਾਨੀ। ਦਸਮ ਗੁਰ ਜੋ ਰੀਤ ਚਲਾਈ। ਕਲਜੁਗ ਜੀਵਾਂ ਸਭ ਭੁਲਾਈ। ਊਚ ਨੀਚ ਨਾ ਭੇਵ ਰਖਾਈ। ਨਿਹਕਲੰਕ ਕਲ ਜਾਮਾ ਪਾਈ। ਇੱਕਾ ਜੋਤ ਹਰਿ ਰਘੁਰਾਈ। ਚਾਰ ਵਰਨਾਂ ਇਕ ਥਾਂ ਬਹਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚੇ ਤੇਰਾ ਸਾਚਾ ਲੇਖ ਆਪਣੀ ਹੱਥੀਂ ਰਿਹਾ ਲਿਖਾਈ। ਲਿਖ ਲਿਖ ਲੇਖਾ ਜਗਤ ਮਿਟਾਉਣਾ। ਜਿਹੜਾ ਬਣਿਆ ਝੂਠਾ ਬੰਦਾ, ਪ੍ਰਭ ਅਬਿਨਾਸ਼ੀ ਆਪੇ ਢਾਹੁਣਾ। ਦੂਜਾ ਕੋਇ ਨਾ ਰਹਿਣਾ ਅੰਦਰ, ਸ਼ਬਦ ਘੋੜਾ ਮਗਰ ਲਗਾਉਣਾ। ਕੋਈ ਨਾ ਮਾਰੇ ਅੰਦਰ ਜੰਦਰ, ਪ੍ਰਭ ਆਪਣੀ ਹੱਥੀਂ ਆਤਮ ਜਿੰਦਾ ਲਾਹੁਣਾ। ਨਾ ਕੋਈ ਜਾਣੇ ਬਿਰਧ ਬਾਲ ਜਵਾਨ ਕਰੇ ਖੰਡ ਖੰਡਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਧਾਰ, ਏਕਾ ਰਾਹ ਸਭ ਨੂੰ ਆਪ ਵਖਾਉਣਾ। ਅੰਤਮ ਵੇਲਾ ਹਰਿ ਵਖਾਏ। ਭਰਮ ਭੁਲੇਖਾ ਨਾ ਕੋਈ ਰਖਾਏ। ਸੱਚਾ ਲਿਖਾਏ ਆਪ ਲੇਖਾ, ਫਿਰ ਮਾਤ ਵਰਤਾਏ। ਨਾ ਕੋਈ ਜਾਣੇ ਪੀਰ ਔਲੀਆ ਸ਼ੇਖ਼ਾ, ਵੇਦ ਪੁਰਾਨਾਂ ਹੱਥ ਨਾ ਆਏ। ਖਾਣੀ ਬਾਣੀ ਪਈ ਪੁਕਾਰੇ। ਪ੍ਰਭ ਅਬਿਨਾਸ਼ੀ ਵੇਖ ਵਿਚਾਰ ਕੁਰਾਨ ਅੰਜ਼ੀਲ ਦੋਹਾਂ ਡੋਬੇ ਅੱਧਵਿਚਕਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੱਚਾ ਰਾਹ ਸ਼ਾਹ ਸੁਲਤਾਨ, ਸ਼ਬਦ ਕਰੇ ਤੀਰ ਨਿਸ਼ਾਨ, ਸ੍ਰਿਸ਼ਟ ਸਬਾਈ ਆਰ ਪਾਰ ਪਾਰ ਆਰ ਆਪੇ ਆਪ ਕਰਾਏ। ਇਕੋ ਕਰੇ ਜਗਤ ਜਹਾਨ। ਖਿਚੇ ਤੀਰ ਰਸਨ ਕਮਾਨ। ਮਿਟਦੇ ਜਾਣ ਬੇਈਮਾਨ। ਗੁਰਮੁਖ ਸਾਚੇ ਉਠ ਚਲ ਆਇਣ, ਕਰਨ ਗੁਰ ਚਰਨ ਧਿਆਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਪ੍ਰਗਟ ਹੋਇਆ ਦੇਵੇ ਸੋਹੰ ਸੱਚਾ ਦਾਨ। ਲੈ ਕੇ ਦਾਨ ਘਰ ਨੂੰ ਜਾਣਾ। ਪ੍ਰਭ ਅਬਿਨਾਸ਼ੀ ਨਾ ਭੁਲਾਣਾ। ਸਰਬ ਘਟ ਵਾਸੀ ਆਪਣੇ ਰਿਦੇ ਵਸਾਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਚਿੱਟਾ ਪਹਿਰੇ ਬਾਣਾ। ਚਿੱਟਾ ਬਾਣਾ ਤਨ ਸ਼ਿੰਗਾਰਨਾ। ਗੁਰਮੁਖਾਂ ਕਾਜ ਸਵਾਰਨਾ। ਦੇਣਾ ਸੱਚਾ ਰਾਜ ਧੁਰ ਦਰਗਹਿ, ਨਾ ਕਰੇ ਕੋਈ ਉਧਾਰਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਸ਼ਬਦ ਤੀਰ ਚਲਾਏ, ਰਾਓ ਰੰਕ ਇਕ ਕਰਾਏ, ਊਚ ਨੀਚ ਭੇਵ ਨਿਵਾਰਨਾ। ਜਿਸ ਜਨ ਹੋਏ ਹੰਕਾਰ। ਚਲ ਕੇ ਆਏ ਸਚ ਦੁਆਰ। ਭਰਮ ਭੁਲੇਖਾ ਦਏ ਨਿਵਾਰ। ਵੇਖਾ ਵੇਖੀ ਭੁਲ ਨਾ ਜਾਏ ਕਲਜੁਗ ਜੀਵ ਗਵਾਰ। ਜੋਤ ਸਰੂਪੀ ਪਹਿਰੇ ਬਾਣਾ, ਕੀਆ ਇਕ ਅਕਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਇਕੋ ਇਕ ਸੱਚੋ ਸੱਚਾ ਸਰਦਾਰ। ਸੱਚਾ ਹਰਿ ਸੱਚਾ ਸਰਦਾਰਾ। ਇਕੋ ਇਕ ਤਿੰਨਾਂ ਲੋਕਾਂ ਬਣੇ ਸੱਚੀ ਸਰਕਾਰਾ। ਰਾਜ ਤਾਜ ਜਗਤ ਕਾਜ ਸਾਜ ਬਾਜ ਕਰੇ ਖੇਲ ਅਪਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲੰਕ ਨਿਹ ਨਰਾਇਣ ਨਰ ਅਵਤਾਰਾ। ਪ੍ਰਭ ਅਬਿਨਾਸ਼ੀ ਕਰ ਰਿਹਾ ਵਿਚਾਰ। ਸ਼ਬਦ ਘੋੜੇ ਰਿਹਾ ਸ਼ਿੰਗਾਰ। ਇਕਾ ਚਰਨ ਆਪ ਉਠਾਇਆ ਹੋਣ ਵਾਲਾ ਅਸਵਾਰ। ਦੂਜਾ ਸਿੰਘ ਸਿੰਘਾਸਣ ਆਪ ਲਗਾਇਆ। ਸ੍ਰਿਸ਼ਟ ਸਬਾਈ ਵੇਖੇ ਝਾਤੀ ਮਾਰ। ਗੁਰਮੁਖ ਸਾਚੇ ਸੰਤ ਜਨ ਕਿਥੇ ਬੈਠੇ ਸਾਚੇ ਸਾਥੀ, ਪਹਿਲਾਂ ਕਰਾਂ ਵਿਚਾਰ। ਏਕਾ ਭੇਜਿਆ ਸ਼ਬਦ ਰਾਥੀ, ਫੜ ਬਾਹੋਂ ਕਰਾਂ ਅਸਵਾਰ। ਪ੍ਰਗਟ ਹੋਇਆ ਨਾਥ ਅਨਾਥੀ, ਨਿਹਕਲੰਕ ਕਲ ਜਾਮਾ ਧਾਰ। ਸਾਚਾ ਬਣੇ ਆਤਮ ਸਾਥੀ, ਨਾ ਆਵੇ ਕਦੇ ਹਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਇਕੋ ਸੱਚਾ ਹਰਿ ਨਿਰੰਕਾਰ। ਭੇਖ ਧਰ ਹਰਿ ਭਗਵਾਨਾ। ਮਾਤਲੋਕ ਕਰੇ ਧਿਆਨਾ। ਏਕਾ ਚਰਨ ਹਰਿ ਉਠਾਇਆ, ਮਾਤਲੋਕ ਜਾਮਾ ਪਾਇਆ, ਧਰਤ ਮਾਤ ਤੇਰੀ ਗੋਦ ਭਾਗ ਲਗਾਇਆ, ਸਤਿਜੁਗ ਸਾਚਾ ਦਿਤਾ ਦਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਬਲੀ ਬਲਵਾਨ, ਸਤਿਜੁਗ ਸਾਚੇ ਸੰਤ ਜਨਾਂ ਸਾਚਾ ਦੇਵੇ ਨਾਮ ਨਿਧਾਨਾ। ਨਾਮ ਨਿਧਾਨ ਗੁਣੀ ਗਹੀਰਾ। ਸੋਹੰ ਬੱਧਾ ਸਿਰ ਤੇਰੇ ਚੀਰਾ। ਗੁਰਮੁਖ ਲਾਲ ਅਨਮੁਲੜਾ ਪ੍ਰਭ ਆਪ ਬਣਾਏ ਸਾਚਾ ਹੀਰਾ। ਸੋਹੰ ਸ਼ਬਦ ਤਨ ਪਹਿਨਾਏ, ਕਲਜੁਗ ਚੋਲੀ ਹੋਈ ਲੀਰਾਂ ਲੀਰਾਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਸੰਗਤ ਏਕਾ ਧਾਮ ਵਸਾਏ, ਸਾਚਾ ਨਾਮ ਇਕ ਜਪਾਏ, ਇਕ ਦੂਜੇ ਦੇ ਬਣ ਜਾਓ ਵੀਰਾ। ਇਕੋ ਸੁਖ ਸਚ ਪਿਆਰ। ਦੂਜਾ ਵੇਖੋ ਹਰਿ ਨਿਰੰਕਾਰ। ਤੀਜੀ ਦੱਸੀ ਸਾਚੀ ਧਾਰ। ਚੌਥਾ ਆਉਣਾ ਹਰਿ ਦਰਬਾਰ। ਪੰਚਮ ਵੇਖ ਨਿਹਕਲੰਕ ਅਵਤਾਰ। ਛੇਵੇਂ ਦੱਸੇ ਸਾਚਾ ਜਾਪ। ਸੱਤਵੇਂ ਪਾਏ ਸਾਚੇ ਰਾਹ, ਆਪੇ ਬਣੇ ਮਾਈ ਬਾਪ। ਅੱਠਵੇਂ ਹਰਿ ਜੀ ਉਠ ਉਠ ਵੇਖੇ, ਗੁਰਮੁਖਾਂ ਰਿਹਾ ਥਾਪਨ ਥਾਪ। ਨੌਵਾਂ ਨੌਂ ਘਰ ਕਿਸੇ ਨਾ ਦੇਖੇ, ਬੇਮੁਖਾਂ ਆਤਮ ਭਰਿਆ ਪਾਪ। ਦਸਵੇਂ ਘਰ ਗੁਰਮੁਖ ਸਾਚਾ ਸਚ ਵਸੇਖੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਪ੍ਰਗਟ ਹੋਏ ਆਪੇ ਆਪ। ਦਸ ਇਕ ਗਿਆਰਾਂ, ਗੁਰ ਸੰਗਤ ਲੱਗੀਆਂ ਗੁਰ ਦਰ ਬਹਾਰਾਂ। ਦੋ ਦਸ ਦਸ ਦੋ ਬਾਰਾਂ, ਗੁਰਮੁਖਾਂ ਪ੍ਰਭ ਅਬਿਨਾਸ਼ੀ ਰੋਗ ਸੋਗ ਮਿਟਾਏ ਕਰ ਕਰ ਆਪਣੀਆਂ ਮਿਹਰਾਂ। ਦਸ ਤਿੰਨ ਤੇਰਾਂ, ਪ੍ਰਭ ਅਬਿਨਾਸ਼ੀ ਤਾਰੇ ਕਰ ਕਰ ਆਪਣੀਆਂ ਮਿਹਰਾਂ। ਬੇਮੁਖਾਂ ਹਰਿ ਭੁਲਾਏ ਕਰ ਕਰ ਹੇਰਾ ਫੇਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਜਾਮਾ ਪਾਇਆ। ਚਾਰੋਂ ਕੁੰਟ ਪਾਏ ਘੇਰਾ। ਦਸ ਚਾਰ ਚੌਦਾਂ, ਗੁਰਮੁਖ ਸਾਚਾ ਚਾਈਂ ਚਾਈਂ ਗਾਉਂਦਾ। ਪ੍ਰਗਟ ਹੋਏ ਘਨਕਪੁਰ ਵਾਸੀ, ਆਤਮ ਦੀਪਕ ਜੋਤੀ ਆਪ ਜਗਾਉਂਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚਾ ਬਾਹੋਂ ਪਕੜ ਅੰਤਮ ਕਲ ਆਪੇ ਆਪ ਉਠਾਉਂਦਾ। ਦਸ ਪੰਜ ਪੰਦਰਾਂ, ਪ੍ਰਭ ਵੇਖੇ ਸਭ ਦੇ ਅੰਦਰਾ। ਦਸ ਛੇ ਸੋਲਾਂ, ਪ੍ਰਭ ਅਬਿਨਾਸ਼ੀ ਪਰਦਾ ਖੋਲ੍ਹਾ। ਸੱਤ ਦਸ ਸਤਾਰਾਂ, ਗੁਰ ਦਰ ਸਾਚਾ ਸਗਨ ਮਨਾਇਆ, ਇਕੱਠੇ ਬੈਠੇ ਨਾਰੀ ਨਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕੋ ਦੇਵੇ ਸੱਚਾ ਨਾਮ ਅਧਾਰਾ। ਦਸ ਅੱਠ ਅਠਾਰਾਂ, ਅੰਤਮ ਵੇਲੇ ਹੋਏ ਖੁਆਰਾ। ਕੋਈ ਨਾ ਬੰਨ੍ਹੇ ਕਿਸੇ ਧਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਲਿਆ ਅਵਤਾਰਾ। ਦਸ ਨੌਂ ਉਨੀ, ਪ੍ਰਭ ਅਬਿਨਾਸ਼ੀ ਸ੍ਰਿਸ਼ਟ ਸਬਾਈ ਛਾਣੀ ਪੁਣੀ। ਗੁਰਮੁਖ ਵਿਚੋਂ ਲੱਭੇ ਕੋਟ ਕੋਟੀ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਧਾਰੀ, ਗੁਰਮੁਖਾਂ ਪੁਕਾਰ ਸੁਣੀ। ਦਸ ਦਸ ਬੀਸ, ਸ੍ਰਿਸ਼ਟ ਸਬਾਈ ਜਾਏ ਪੀਸ। ਗੁਰ ਸੰਗਤ ਤੇਰੀ ਕਿਸੇ ਨਾ ਕਰਨੀ ਰੀਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਛਤਰ ਝੁਲਾਉਣਾ ਤੇਰੇ ਸੀਸ। ਬੀਸ ਇਕ ਇੱਕੀ। ਗੁਰ ਸੰਗਤ ਦਿਸੇ ਨਿੱਕੀ। ਪ੍ਰਭ ਅਬਿਨਾਸ਼ੀ ਸੋਹੰ ਸ਼ਬਦ ਖੰਡਾ ਫੜਿਆ, ਰੱਖੀ ਧਾਰ ਤਿੱਖੀ। ਗੁਰਮੁਖਾਂ ਦੇਵੇ ਆਤਮ ਸੁੱਖੀ। ਬੇਮੁਖਾਂ ਨੂੰ ਭਾਜ ਕਰਾਏ, ਗੁਰਮੁਖਾਂ ਦੀ ਸਾਂਝ ਕਰਾਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੇ ਲੇਖ ਜਾਏ ਲਿਖੀ। ਲਿਖੇ ਲੇਖ ਬਣ ਬਣ ਲਿਖਾਰਾ। ਗੁਰਮੁਖਾਂ ਵੇਖੇ ਕਰ ਵਿਚਾਰਾ। ਬੰਨ੍ਹਦਾ ਜਾਏ ਸਾਚੀ ਧਾਰਾ। ਫਿਰਦਾ ਜਾਏ ਸ਼ਬਦ ਆਰਾ। ਜੋਤ ਸਰੂਪੀ ਜੋਤ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਖੋਲ੍ਹੇ ਸੱਚਾ ਇਕ ਦਵਾਰਾ। ਸਚ ਦਵਾਰਾ ਗਿਆ ਖੁਲ੍ਹ। ਲੱਗੇ ਕੋਈ ਨਾ ਏਥੇ ਮੁੱਲ। ਜੋ ਜਨ ਪ੍ਰਭ ਚਰਨ ਤੇਰੀ ਲੱਗੇ, ਗੁਰ ਸੰਗਤ ਵਿਚ ਫੱਬੇ, ਆਪ ਫਿਰੇ ਪਿੱਛੇ ਅੱਗੇ, ਗੁਰਸਿਖ ਨਾ ਜਾਏ ਡੁਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨ ਧਰਤ ਮਾਤ ਤੇਰੀ ਗੋਦ ਬਹਾਏ, ਜਿਉਂ ਸਾਗਰ ਕਵਲ ਫੁੱਲ। ਗੁਰਮੁਖਾਂ ਸਿਰ ਬੱਧਾ ਹਰਿ ਚਿੱਟਾ ਰੁਮਾਲ। ਕਲਜੁਗ ਝੂਠੀ ਨਾਰੀ ਅੰਤਮ ਹੋਏ ਬੇਹਾਲ। ਦਰ ਦਰ ਫਿਰੇ ਹੋਏ ਖੁਆਰੀ, ਖੁਲ੍ਹੇ ਗਲ ਵਿਚ ਵਾਲ। ਕੋਇ ਨਾ ਬਣੇ ਅੰਤ ਸਹਾਈ, ਆਤਮ ਸਭ ਦੀ ਹੋਈ ਕੰਗਾਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਜਾਮਾ ਧਾਰ, ਜਨ ਭਗਤਾਂ ਕਰੇ ਆਪ ਸੰਭਾਲ। ਕਲਜੁਗ ਨਾਰੀ ਤੇਰੀ ਖੁਲ੍ਹੀ ਗੁੱਤ। ਮਾਰੇ ਮਾਰ ਪ੍ਰਭ ਅਬਿਨਾਸ਼ੀ ਪਾਰਬ੍ਰਹਮ ਅਚੁਤ। ਅੰਤਮ ਵੱਢੇ ਤੇਰੀ ਨੱਕ ਗੁੱਤ। ਗੁਰਸਿਖਾਂ ਹਰਿ ਦਰ ਅੱਗੇ ਦਿਸਣ, ਬੇਮੁਖਾਂ ਪੈਂਦੇ ਡਾਹਢੇ ਜੁੱਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਆਪ ਉਪਜਾਏ, ਆਪ ਬਣਾਇਆ ਸਾਚਾ ਸੁਤ। ਕਲਜੁਗ ਨਾਰੀ ਹੋਈ ਬੇਹਾਲ। ਜਿਸ ਨੇ ਚਲੀ ਉਲਟੀ ਚਾਲ। ਲੁਟਿਆ ਗਿਆ ਧਨ ਮਾਲ। ਖੁਲ੍ਹੇ ਦਿਸਣ ਗਲ ਵਿਚ ਵਾਲ। ਕਿਤੇ ਨਾ ਲੱਭੇ ਸੱਚਾ ਲਾਲ। ਜੂਠਾ ਝੂਠਾ ਏਕਾ ਰਖਿਆ ਨਾਲ ਦਲਾਲ। ਪ੍ਰਭ ਅਬਿਨਾਸ਼ੀ ਗੁਰ ਮਿਲਿਆ ਇਕੋ ਸੱਚਾ, ਅੰਤਮ ਲਏ ਸੁਰਤ ਸੰਭਾਲ। ਬਚਿਆ ਰਹੇ ਨਾ ਕੋਈ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਡਾਹਣੇ ਲੱਗੇ ਫਲ ਸੋਹੰ ਡੰਡੇ ਨਾਲ ਦੇਵੇ ਝਾੜ। ਕਲਜੁਗ ਨਾਰੀ ਤੇਰੇ ਸਿਰ ਵਿਚ ਪਈ ਛਾਰ। ਰੋ ਰੋ ਪੁਕਾਰੇ ਧਾਹਾਂ ਮਾਰੇ, ਕੋਈ ਨਾ ਪਾਵੇ ਸਾਰ। ਮੰਦਰ ਕੰਦਰ ਸਾਗਰ ਢੂੰਡੇ, ਕਿਸੇ ਨਾ ਦਿਸੇ ਅੰਦਰ, ਹੋਈ ਅੰਧ ਅੰਧਿਆਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਪਾਇਆ, ਗੁਰਮੁਖਾਂ ਮਿਲਿਆ ਸਚ ਭਤਾਰ। ਕਲਜੁਗ ਨਾਰੀ ਪਾਵੇ ਵੈਣ। ਅੰਤਮ ਡੁਬੀ ਡੂੰਘੇ ਵਹਿਣ। ਕਲਜੁਗ ਜੀਵ ਜੂਠੇ ਝੂਠੇ ਸਾਰੇ ਛੱਡ ਗਏ ਸਾਕ ਸੈਣ। ਅੰਤਮ ਖਾਲੀ ਹੋਏ ਭਾਂਡੇ ਠੂਠੇ, ਕੋਈ ਨਾ ਦਿਸੇ ਭਾਈ ਭੈਣ। ਦਰ ਘਰ ਸਾਚੇ ਤੋਂ ਗਏ ਰੂਠੇ, ਪ੍ਰਭ ਅਬਿਨਾਸ਼ੀ ਜਾਮਾ ਧਾਰ ਚੁਕਾਉਣ ਆਇਆ ਲਹਿਣ ਦੇਣ। ਗੁਰਸਿਖ ਬੰਨ੍ਹਾਏ ਏਕਾ ਮੁੱਠੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਬਣੇ ਸਾਕ ਸੱਜਣ ਸੈਣ। ਗੁਰ ਦਰ ਹਰਿ ਦਰਸ਼ਨ ਪਾਉਂਦੇ ਜਾਣਾ। ਸੋਹੰ ਗੀਤ ਗਾਉਂਦੇ ਜਾਣਾ। ਮਿਲਿਆ ਸੱਚਾ ਮੀਤ ਪਰਖੇ ਨੀਤ, ਨਾ ਮਿਲੇ ਕਿਸੇ ਮੰਦਰ ਗੁਰਦਵਾਰੇ ਮਸੀਤ, ਆਪ ਬੰਧਾਏ ਚਰਨ ਪ੍ਰੀਤ, ਸਤਿਜੁਗ ਦੱਸੇ ਸਾਚੀ ਰੀਤ, ਚਾਰ ਵਰਨ ਇਕੋ ਨਾਤਾ ਜੋੜ ਜੁੜਾਉਂਦੇ ਜਾਣਾ। ਕਾਇਆ ਕਰੇ ਠੰਡੀ ਸੀਤ, ਮਾਨਸ ਜਨਮ ਜਾਣਾ ਜੀਤ, ਨੇਤਰ ਖੋਲ੍ਹ ਗੁਰਮੁਖ ਸਾਚੇ ਸੰਤ ਜਨੋ ਜਾਂਦੀ ਵਾਰੀ ਦਰਸ਼ਨ ਪਾਉਂਦੇ ਜਾਣਾ। ਜੋਤ ਸਰੂਪੀ ਜਾਮਾ ਧਾਰੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਰਮ ਭੁਲੇਖਾ ਦੂਰ ਕਰਾਉਂਦੇ ਜਾਣਾ। ਖ਼ੁਸ਼ੀ ਖ਼ੁਸ਼ੀ ਗਾਉਂਦੇ ਜਾਣਾ। ਸ਼ਬਦ ਡੰਕ ਵਜਾਉਂਦੇ ਜਾਣਾ। ਰਾਓ ਰੰਕ ਸੁਣਾਉਂਦੇ ਜਾਣਾ। ਬੇਮੁਖਾਂ ਆਤਮ ਅਗਨ ਲਗਾਉਂਦੇ ਜਾਣਾ। ਗੁਰਮੁਖਾਂ ਮੁਖ ਸੋਹੰ ਸ਼ਬਦ ਸਗਨ ਲਗਾਉਂਦੇ ਜਾਣਾ। ਆਪ ਜਗਾਉਂਦੇ ਜਾਣਾ। ਦੁੱਖ ਰੋਗ ਮਿਟਾਉਂਦੇ ਜਾਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਬਲੀ ਬਲਵਾਨਾ, ਰਸਨਾ ਇਕ ਧਿਆਉਂਦੇ ਜਾਣਾ। ਨੇਤਰ ਖੋਲ੍ਹ ਲੈਣਾ ਵੇਖ। ਅੰਤਮ ਕਲਜੁਗ ਧਾਰੇ ਭੇਖ। ਨਾ ਕੋਈ ਰੂਪ ਨਾ ਕੋਈ ਰੇਖ। ਜੋਤ ਸਰੂਪੀ ਹਰਿ ਜੀ ਬੋਲੇ। ਇਕ ਸ਼ਬਦ ਸੁਣਾਏ, ਗੁਰਮੁਖਾਂ ਦੇ ਰਿਦੇ ਵਸਾਏ, ਗੁਰਮੁਖ ਸਾਚਾ ਕਦੇ ਨਾ ਡੋਲੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਖੰਡਾ ਹੱਥ ਉਠਾਇਆ, ਸਾਚਾ ਡੰਡਾ ਨਾਲ ਰਖਾਇਆ, ਸ੍ਰਿਸ਼ਟ ਸਬਾਈ ਆਪੇ ਤੋਲੇ, ਤੋਲਣਹਾਰਾ ਵਿਚ ਸੰਸਾਰ, ਗੁਰਮੁਖਾਂ ਹੋਇਆ ਭਾਰਾ ਭਾਰ ਪਹਿਲੀ ਵਾਰ ਹੈ। ਬੇਮੁਖ ਹੋਏ ਖੁਆਰ, ਦੁਖੀ ਹੋਏ ਨਰ ਨਾਰ ਹੈ। ਅੰਤਮ ਵਾਰ ਨਾ ਪਾਈ ਕਿਸੇ ਸਾਰ, ਨਾ ਮਿਲਿਆ ਸੱਚਾ ਕੰਤ ਭਤਾਰ ਹੈ। ਗੁਰਮੁਖ ਵਿਰਲਾ ਸੰਤ, ਪ੍ਰਭ ਅਬਿਨਾਸ਼ੀ ਤੇਰੇ ਚਰਨ ਆਏ ਦਵਾਰ ਹੈ। ਬਣਦੀ ਜਾਏ ਸਾਚੀ ਬਣਤ, ਦੇਂਦਾ ਜਾਏ ਪਿਆਰ ਹੈ। ਮਹਿੰਮਾ ਜਗਤ ਅਗਣਤ, ਨਿਹਕਲੰਕ ਨਰਾਇਣ ਨਰ ਅਵਤਾਰ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਆਇਆ ਜਾਮਾ ਧਾਰ ਹੈ। ਜੋਤ ਸਰੂਪੀ ਜਾਮਾ ਧਰ ਧਰ। ਆਪਣਾ ਵੇਸ ਹਰਿ ਜੀ ਕਰ ਕਰ। ਗੁਰਮੁਖਾਂ ਚਲ ਆਏ ਦਰ ਦਰ। ਅੰਮ੍ਰਿਤ ਭੰਡਾਰ ਜਾਏ ਭਰ ਭਰ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਅਵਤਾਰ ਨਰ ਨਰ। ਨਰ ਨਰ ਹਰਿ ਨਿਰਾਕਾਰਿਆ। ਗੁਰਮੁਖ ਸਾਚੇ ਸੰਤ ਜਨਾਂ ਦਰਸ਼ਨ ਪੇਖਿਆ, ਬੇਮੁਖ ਡੁੱਬੇ ਡੂੰਘੇ ਵਹਿਣ ਵਿਚ ਮੰਝਧਾਰਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਅੰਧ ਅੰਧੇਰ ਕਰਾਏ ਨਾ ਬੁੱਝੇ ਕੋਈ ਸੰਸਾਰਿਆ। ਬੇਮੁਖਾਂ ਆਤਮ ਹੋਏ ਅੰਧੇਰਾ। ਗੁਰਮੁਖਾਂ ਦਰਸ ਦਿਖਾਏ ਪਹਿਲੀ ਵੇਰਾ। ਏਕਾ ਸੱਚਾ ਜਾਮ ਪਿਆਏ, ਅਗਿਆਨ ਅੰਧੇਰ ਸਰਬ ਮਿਟ ਜਾਏ, ਨਾ ਕੋਈ ਰੱਖੇ ਸੰਞ ਸਵੇਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨੋ ਅੰਤਮ ਵਸੇ ਨੇਰਨ ਨੇਰਾ। ਵਡ ਦਾਤਾ ਵਡ ਮਿਹਰਬਾਨ। ਪੁਰਖ ਬਿਧਾਤਾ ਸ੍ਰੀ ਭਗਵਾਨ। ਮਿਟਾਏ ਅੰਧੇਰੀ ਰਾਤਾ, ਦੇਵੇ ਸੱਚਾ ਦਾਨ। ਗੁਰਮੁਖਾਂ ਦੇਵੇ ਸਚ ਸੁਗਾਤਾ, ਚਰਨ ਧੂੜ ਕਰ ਇਸ਼ਨਾਨ। ਆਪੇ ਬਣੇ ਪਿਤਾ ਮਾਤਾ, ਆਪੇ ਦੇਵੇ ਪੀਣ ਖਾਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕੋ ਦੇਵੇ ਸ਼ਬਦ ਬਬਾਣ। ਗੁਰ ਗੁਰਮੁਖਾਂ ਸੇਵ ਕਮਾਇੰਦਾ। ਇਕ ਇੱਕ ਫੁੱਲ ਭੇਟ ਚੜ੍ਹਾਇੰਦਾ। ਅਤੁਲਿਆ ਤੋਲ ਸਾਚਾ ਮੇਲ ਮਿਲਾਇੰਦਾ। ਗੁਰਮੁਖ ਨਾ ਜਾਣਾ ਭੂਲ, ਅੰਤਮ ਆਪੇ ਆਣ ਛੁਡਾਇੰਦਾ। ਸ਼ਬਦ ਪੰਘੂੜਾ ਲੈਣਾ ਝੂਲ, ਇਕ ਹੁਲਾਰਾ ਆਪ ਦਵਾਇੰਦਾ। ਆਪ ਕਰਾਏ ਸੂਲੀਉਂ ਸੂਲ, ਦੇਵੇ ਇਕ ਇੱਕ ਫੁੱਲ, ਲੱਖ ਚੁਰਾਸੀ ਪਾਰ ਕਰਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੇ ਧਾਮ ਆਪ ਬਹਾਇੰਦਾ। ਇਕ ਇੱਕ ਫੁੱਲ ਹਰਿ ਦੇਵੇ ਵੰਡ। ਗੁਰਮੁਖ ਤੇਰੀ ਕਦੀ ਨਾ ਨੰਗੀ ਹੋਵੇ ਕੰਡ। ਆਤਮ ਤੇਰੀ ਸਦਾ ਸੁਹਾਗਣ, ਨਾ ਮਾਤ ਹੋਵੇ ਰੰਡ। ਦਰ ਆਏ ਹੋਏ ਵਡ ਵਡ ਭਾਗਣ, ਤੁੱਟਾ ਸਰਬ ਘਮੰਡ। ਗੁਰਮੁਖ ਸੋਏ ਕਲਜੁਗ ਜੀਵ ਭੰਨੇ ਕੱਚੇ ਅੰਡ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਸੱਚਾ ਸ਼ਬਦ ਦਾਨ, ਚਰਨ ਪ੍ਰੀਤੀ ਲੱਗੀ ਤੋੜ ਜਾਏ ਹੰਢ। ਛੋਟੇ ਬਾਲੇ ਸੁਰਤ ਸੰਭਾਲ। ਸੱਚਾ ਦਿਤਾ ਧਨ ਮਾਲ, ਬਣਿਆ ਆਪ ਰਖਵਾਲ। ਜੋਤੀ ਜੋਤ ਸਰੂਪ ਹਰਿ, ਏਕਾ ਦੇਵੇ ਨਾਮ ਅਧਾਰ। ਮਾਲ ਧਨ ਨਾਮ ਸਚ ਖ਼ਜ਼ੀਨਾ। ਦੇਵੇ ਹਰਿ ਵਡ ਪ੍ਰਬੀਨਾ। ਗੁਰਮੁਖ ਸਾਚੇ ਰਸਨਾ ਚੀਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਠੰਡਾ ਠਾਰ ਕਰਾਏ ਕਲਜੁਗ ਅੰਤਮ ਸੀਨਾ। ਇਕ ਇੱਕ ਫੁੱਲ ਵਰਤਾਇਆ। ਪਿਛਲਾ ਚੁਕਾਇਆ ਸਾਰਾ ਮੁੱਲ, ਅੱਗੇ ਹੌਲਾ ਭਾਰ ਰਖਾਇਆ। ਦੇਵੇ ਨਾਮ ਸ਼ਬਦ ਅਨਮੁੱਲ, ਉਤੇ ਫੂਲਨ ਬਰਖਾ ਲਾਇਆ। ਗੁਰ ਸੰਗਤ ਮੂਲ ਨਾ ਜਾਣਾ ਭੁਲ, ਇਕੋ ਇਕ ਘਰ ਦਰ ਭਾਗ ਲਗਾਉਣਾ ਆਪਣੀ ਕੁਲ, ਝੂਠਾ ਦਾਗ ਹਰਿ ਦਏ ਧਵਾਇਆ। ਅੰਮ੍ਰਿਤ ਆਤਮ ਨਾ ਜਾਏ ਡੁੱਲ੍ਹ, ਪ੍ਰਭ ਬੂੰਦ ਬੂੰਦ ਦਏ ਚੁਆਇਆ। ਧੁਰ ਦਵਾਰਾ ਗਿਆ ਖੁੱਲ੍ਹ, ਆਤਮ ਜੋਤੀ ਦਏ ਜਗਾਇਆ। ਜੋ ਜਨ ਦਰ ਆਏ ਭੁੱਲ, ਗੁਰ ਸੰਗਤ ਹਰਿ ਦਏ ਰਲਾਇਆ। ਜੋਤ ਸਰੂਪੀ ਜੋਤ ਹਰਿ ਸਦਾ ਅਤੋਲ ਅਤੁੱਲ, ਸਦਾ ਅਡੋਲ ਨਾ ਸਕੇ ਕੋਈ ਡੁਲਾਇਆ। ਕਲਜੁਗ ਜੀਵ ਬੈਠੇ ਭੁਲ, ਪ੍ਰਭ ਅਬਿਨਾਸ਼ੀ ਮਨੋਂ ਭੁਲਾਇਆ। ਗੁਰਮੁਖ ਸਾਚੇ ਸੰਤ ਜਨ ਆਪ ਉਪਜਾਏ ਸਾਚੇ ਫੁੱਲ, ਪਾਏ ਮੁੱਲ, ਫੂਲਨ ਬਰਖਾ ਸਾਚਾ ਹਰਿ ਕਿਰਪਾ ਕਰ ਉਪਰ ਸੀਸ ਲਗਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਸੰਗਤ ਦਇਆ ਕਮਾਈ, ਆਤਮ ਵੱਜੇ ਸਚ ਵਧਾਈ, ਗਾਉਂਦੇ ਜਾਣਾ ਸਾਚਾ ਮਾਹੀ, ਖ਼ੁਸ਼ੀ ਖ਼ੁਸ਼ੀ ਜਾਣਾ ਆਪਣੀ ਥਾਈਂ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਦਿਤਾ ਸਾਚਾ ਵਰ ਪੂਰ ਕਰਾਇਆ। ਪੂਰ ਕਰਾਇਆ ਤੇਰਾ ਘਰ। ਦਰਗਹਿ ਸਾਚੀ ਸੰਤ ਜਨਾਂ ਪ੍ਰਭ ਅਬਿਨਾਸ਼ੀ ਲੈਣਾ ਵਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕ ਖੁਲ੍ਹਾਏ ਆਤਮ ਦਰ। ਆਤਮ ਦਰ ਜਿਸ ਖੁਲ੍ਹਾਉਣਾ। ਸੋਹੰ ਸਾਚਾ ਰਸਨਾ ਗਾਉਣਾ। ਮਦਿਰਾ ਮਾਸ ਹੱਥ ਨਾ ਲਾਉਣਾ। ਵੇਖਾ ਵੇਖੀ ਨਾ ਦਰ ਤੇ ਆਣਾ। ਜੋ ਜਨ ਕਰੇ ਚਰਨ ਧਿਆਨਾ। ਦੇਵੇ ਸੱਚਾ ਨਾਮ ਨਿਸ਼ਾਨਾ। ਆਤਮ ਤੋੜੇ ਸਰਬ ਅਭਿਮਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜੀਆਂ ਦਾ ਜਾਣੀ ਜਾਣਾ। ਆਪੇ ਵੇਖੇ ਠਗ ਚੋਰ ਯਾਰ। ਚਾਰੋਂ ਤਰਫ ਹਰਿ ਜੀ ਅੰਦਰ ਬੈਠੇ ਜੋ ਦਿਸਣ ਬਾਹਰ। ਗੁਰਮੁਖ ਸਾਚੇ ਸੰਤ ਜਨਾਂ ਦਰਸ ਦਿਖਾਏ ਪਹਿਲੀ ਵਾਰ। ਬੇਮੁਖ ਜੂਠੇ ਝੂਠੇ ਦੇਵੇ ਦਰ ਦੁਰਕਾਰ। ਗੁਰਮੁਖਾਂ ਆਤਮ ਦੇਵੇ ਸ਼ਬਦ ਹੁਲਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲਗੀ ਧਰ ਅਵਤਾਰ। ਕਲਗੀ ਧਰ ਸਾਰੇ ਕਹਿੰਦੇ। ਇਕ ਦੂਜੇ ਦੇ ਨਾਲ ਖਹਿੰਦੇ। ਪ੍ਰਭ ਦਾ ਭਾਣਾ ਨਾ ਸਿਰ ਤੇ ਸਹਿੰਦੇ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਘਰ ਸੱਚਾ ਗੁਰਮੁਖ ਵਿਰਲੇ ਦਰ ਤੇ ਬਹਿੰਦੇ। ਗੁਰਮੁਖ ਦਰ ਹੋਏ ਪ੍ਰਵਾਨ। ਦੇਵੇ ਨਾਮ ਨਿਧਾਨ ਦਰ ਆਏ ਚਤੁਰ ਸੁਜਾਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਡ ਦਾਤਾ ਦਾਨੀ ਦਾਨ। ਵਡ ਦਾਤਾ ਵਿਚ ਸੰਸਾਰ ਹੈ। ਜੋਤ ਮਹਾਨਾ ਨਰ ਨਿਰੰਕਾਰ ਹੈ। ਗੁਣ ਨਿਧਾਨਾ ਜੋਤ ਸਰੂਪੀ ਆਇਆ ਜਾਮਾ ਧਾਰ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਸੰਗਤ ਸਾਚਾ ਮੇਲ ਮਿਲਾਏ, ਇਕੋ ਸੋਹਣਾ ਸ਼ਬਦ ਸੁਣਾਇਆ, ਫੜ ਕੇ ਬਾਹੋਂ ਰਾਹੇ ਪਾਇਆ, ਆਪੇ ਹੋ ਜਾਏ ਵਿਚੋਂ ਬਾਹਰ ਹੈ। ਦੇਵੇ ਨਾਮ ਸ਼ਬਦ ਅਪਾਰਾ। ਗੁਰ ਪੂਰਾ ਹਰਿ ਵਰਤਾਰਾ। ਵਡ ਸੂਰਾ ਹਰਿ ਨਿਰੰਕਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰਨ ਕਰਾਵਣਹਾਰਾ। ਕਰਨ ਕਰਾਵਣ ਜੋਗ ਹਰਿ ਨਿਰੰਕਾਰ ਹੈ। ਕਟੇ ਹਉਮੇ ਰੋਗ, ਜੋ ਜਨ ਆਏ ਚਰਨ ਦਵਾਰ ਹੈ। ਇਕੋ ਦੇਵੇ ਸਾਚਾ ਰਸਨਾ ਭੋਗ, ਸੋਹੰ ਸ਼ਬਦ ਅਪਰ ਅਪਾਰ ਹੈ। ਕਲਜੁਗ ਅੰਤਮ ਨਾ ਹੋਏ ਵਿਜੋਗ, ਪ੍ਰਭ ਪਾਉਂਦਾ ਰਹੇ ਸਾਰ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਤੇਰੇ ਅੰਤਮ ਅੰਤ ਆਇਆ ਚਵ੍ਹੀਆਂ ਅਵਤਾਰ ਹੈ। ਪੰਚਮ ਜੇਠ ਲਿਖਤ ਅਪਾਰ। ਖੋਲ੍ਹੇ ਭੇਵ ਚੌਵ੍ਹੀਆਂ ਅਵਤਾਰ। ਚਾਰ ਜੁਗ ਜੋ ਆਏ ਵਾਰੋ ਵਾਰ। ਵੇਦ ਪੁਰਾਨ ਰਹੇ ਪੁਕਾਰ। ਨਾਨਕ ਗੋਬਿੰਦ ਬਣੇ ਸਚ ਲਿਖਾਰ। ਜੋਤ ਸਰੂਪੀ ਜਾਮਾ ਪਾਏ ਅੰਤਮ ਅੰਤ ਨਿਹਕਲੰਕ ਨਰਾਇਣ ਨਰ ਅਵਤਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਪਾਵੇ ਸਾਰ। ਚਵ੍ਹੀਆਂ ਅਵਤਾਰ ਭੇਵ ਖੁਲ੍ਹਾਏ। ਕਰੋੜ ਤੇਤੀਸ ਸੇਵ ਲਗਾਏ। ਬ੍ਰਹਮਾ ਬ੍ਰਹਮਪੁਰੀ ਵਿਚੋਂ ਬਾਹਰ ਕਢਾਏ। ਗੁਰਮੁਖ ਸਾਚਾ ਵਿਚ ਬਹਾਏ। ਸਤਿਜੁਗ ਸਾਚੀ ਬਣਤ ਬਣਾਏ। ਪ੍ਰਭ ਅਬਿਨਾਸ਼ੀ ਆਪਣਾ ਭੇਵ ਆਪਣੇ ਹੱਥ ਰਖਾਏ। ਅੰਤਮ ਕਲ ਭਗਤ ਧਰੂ ਤੇਰਾ ਵਕਤ ਚੁਕਾਏ। ਜੋਤੀ ਜੋਤ ਸਰੂਪ ਹਰਿ, ਪੁਰੀਆਂ ਲੋਆਂ ਖੰਡਾਂ ਬ੍ਰਹਿਮੰਡਾਂ ਆਪੇ ਦਏ ਉਲਟਾਏ। ਧਰੂ ਤੇਰਾ ਵਕਤ ਚੁਕਾਉਣਾ। ਚੌਥਾ ਜੁਗ ਖਤਮ ਕਰਾਉਣਾ। ਗੁਰਮੁਖ ਸੱਚਾ ਇਕ ਉਪਜਾਏ, ਸਿੰਘ ਸਵਰਨ ਨਾਉਂ ਰਖਾਉਣਾ। ਚੇਤ ਸਿੰਘ ਦਾ ਸੁਤ ਬਣਾਉਣਾ। ਅੰਤਮ ਵੇਲੇ ਜੋਤ ਮਿਲਾਉਣਾ। ਸਾਚੇ ਧਾਮ ਜਾ ਬਹਾਉਣਾ। ਇਕ ਬਬਾਣ ਆਪ ਰਖਾਉਣਾ। ਜੋਤ ਭਗਵਾਨ ਜੋਤ ਸਰੂਪੀ ਅੱਗੇ ਡਗਮਗਾਉਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚੇ ਤੇਰੀ ਧਾਰ ਆਪ ਬੰਨ੍ਹਾਉਣਾ। ਸਾਚੀ ਰੀਤ ਹਰਿ ਚਲਾਏ। ਇੰਦਰਪੁਰੀ ਅੰਤਮ ਕਲ ਆਪਣੀ ਹੱਥੀਂ ਖਾਲੀ ਜਾ ਕਰਾਏ। ਕਰੋੜ ਤੇਤੀਸ ਸੁਰਪਤ ਰਾਜਾ ਇੰਦ ਅੰਤਮ ਮੇਲ ਮਿਲਾਏ। ਜੋਤੀ ਜੋਤ ਸਰੂਪ ਹਰਿ, ਸਤਿਜੁਗ ਸਾਚੇ ਬਣਤ ਬਣਾਏ। ਰਾਜੇ ਬਲ ਦਿਤੀ ਵਡਿਆਈ। ਅੰਮ੍ਰਿਤ ਕੱਢਿਆ ਆਪ ਹਿਲਾਈ। ਚੌਦਾਂ ਰਤਨ ਹਰਿ ਜੀ ਕੱਢੇ, ਪੰਚਮ ਜੇਠ ਸਾਚੇ ਲੇਖ ਲਿਖਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਵੇਲੇ ਸੁਰਪਤ ਰਾਜਾ ਇੰਦ ਸਿੰਘ ਸਿੰਘਾਸਣ ਉਪਰੋਂ ਦੇਵੇ ਲਾਹੀ। ਚੌਥਾ ਜੁਗ ਅੰਤ ਅਖ਼ੀਰ। ਵਜਦਾ ਜਾਏ ਤੀਰ। ਨਾਥ ਤ੍ਰੈਲੋਕੀ ਸ੍ਰਿਸ਼ਟ ਸਬਾਈ ਸਾਰੀ ਝੋਕੀ, ਇਕੋ ਅੱਗੇ ਲਾਇਆ ਛੋਟਾ ਬਾਲਾ ਨਿੱਕਾ ਵੀਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਵਡਾ ਸ਼ਾਹੋ ਭੂਪੀ, ਵਡ ਦਾਤਾ ਸੂਰਬੀਰ। ਰਾਜੇ ਇੰਦ ਟੁੱਟਾ ਮਾਣ। ਵਡ ਮਰਗਿੰਦ, ਪ੍ਰਗਟ ਹੋਇਆ ਇਕੋ ਸੱਚਾ ਪਹਿਲਵਾਨ। ਭਾਗ ਲਗਾਇਆ ਵਿਚ ਹਿੰਦ, ਰਸਨਾ ਫੜੇ ਤੀਰ ਕਮਾਨ। ਬੇਮੁਖ ਜੋ ਕਰਨ ਨਿੰਦ, ਅੰਤਮ ਵੇਲੇ ਲਏ ਪਛਾਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੇ ਧਾਮ ਆਪ ਬਹਾਏ ਛੋਟੇ ਬਾਲ ਨਿਧਾਨ, ਸਿੰਘ ਮਨਜੀਤ ਦਿਤਾ ਮਾਣ ਆਪ ਬਿਠਾਇਆ ਵਿਚ ਬਬਾਣ। ਗੁਰ ਸੰਗਤ ਸਾਰੀ ਸੰਗ ਰਲਾਈ। ਸੋਲਾਂ ਮੱਘਰ ਖੇਲ ਰਚਾਈ। ਅਚਰਜ ਖੇਲ ਹਰਿ ਵਰਤਾਈ। ਸੋਹਣੀ ਸੇਜਾ ਆਪ ਵਿਛਾਈ। ਗੁਰ ਸੰਗਤ ਸੰਗ ਲਿਆਇਆ ਚਾਈਂ ਚਾਈਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤਿੰਨਾਂ ਲੋਕਾਂ ਆਪੇ ਵੇਖੇ ਚੌਦਾਂ ਹੱਟਾਂ ਬੈਠਾ ਥਾਉਂ ਥਾਈਂ। ਛੋਟਾ ਬਾਲਾ ਕਰ ਤਿਆਰ। ਉਤੇ ਦਿਤਾ ਹਰਿ ਪਿਆਰ। ਸ਼ਬਦ ਕੀਤਾ ਇਕ ਅਸਵਾਰ। ਮਾਤਲੋਕ ਚੋਂ ਹੋਇਆ ਬਾਹਰ । ਗਿਆ ਘਰ ਸੱਚੇ ਦਰ ਨਿਰੰਕਾਰ। ਅੱਗੇ ਲਾਏ ਹਰਿ ਨਿਰੰਕਾਰ। ਕਿਰਪਾ ਆਪਣੀ ਦੇਵੇ ਧਾਰ। ਬਾਹੋਂ ਫੜ ਲਾਏ ਪਾਰ। ਇਕੋ ਘੋੜਾ ਹਰਿ ਮੰਗਾਇਆ, ਅਠਾਰਾਂ ਮਾਘ ਦੇਹ ਛੁਡਾਇਆ, ਉਤੇ ਕਰ ਦੇਵੇ ਅਸਵਾਰ। ਸਿੰਘ ਤੇਜਾ ਸੇਵ ਕਮਾਇਆ, ਪ੍ਰਭ ਅਬਿਨਾਸ਼ੀ ਲੇਖੇ ਲਾਇਆ, ਮੁੜ ਕੇ ਗਾਂਧੀ ਜਨਮ ਦਵਾਇਆ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰ। ਘੋੜਾ ਗਿਆ ਸੱਚੇ ਘਰ। ਅੱਗੇ ਵੇਖੇ ਇਕੋ ਹਰਿ। ਪ੍ਰਭ ਅਬਿਨਾਸ਼ੀ ਖੁਲ੍ਹਾ ਦਰ। ਦੂਜਾ ਮਿਲਿਆ ਸੱਚਾ ਵਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਨਿਹਕਲੰਕ ਨਰਾਇਣ ਅਵਤਾਰ ਨਰ। ਘੋੜਾ ਗਿਆ ਸਚ ਦਵਾਰੇ, ਅੱਗੇ ਖੜਾ ਹਰਿ ਨਿਰੰਕਾਰੇ। ਸ਼ਬਦ ਸਰੂਪੀ ਵਾਜਾਂ ਮਾਰੇ। ਛੋਟੇ ਬਾਲੇ ਕਰ ਤਿਆਰੇ। ਪ੍ਰਭ ਅਬਿਨਾਸ਼ੀ ਬਾਹੋਂ ਫੜ, ਉਪਰ ਕਰਾਏ ਤੈਨੂੰ ਅਸਵਾਰੇ। ਅੱਗੇ ਬੈਠਾ ਹਰਿ ਜੀ ਦਿਸੇ, ਪਿੱਛੇ ਬਾਲ ਨਿਧਾਨ ਪਿਆ ਪੁਕਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਰੀ ਸੁਣ ਇਕ ਪੁਕਾਰੇ। ਨਿੱਕਾ ਬਾਲਾ ਕਰੇ ਪੁਕਾਰ। ਮੇਰੀ ਸੁਣ ਹਰਿ ਦਾਤਾਰ। ਏਕਾ ਬਖ਼ਸ਼ ਚਰਨ ਪਿਆਰ। ਮਾਤਲੋਕ ਨਾ ਮੁੜ ਕੇ ਜਾਵਾਂ ਦੂਜੀ ਵਾਰ। ਅੱਠੇ ਪਹਿਰ ਮੇਰਾ ਤੇਰਾ ਤੇਰਾ ਮੇਰਾ ਇਕ ਪਿਆਰ। ਚਾਰੋਂ ਤਰਫ ਪਾਈਂ ਘੇਰਾ, ਸ਼ਬਦ ਰੱਖੀਂ ਪਹਿਰੇਦਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰ। ਛੋਟੇ ਬਾਲੇ ਸੁਣ ਪੁਕਾਰੀ। ਪ੍ਰਭ ਅਬਿਨਾਸ਼ੀ ਕਿਰਪਾ ਧਾਰੀ। ਸਾਚੀ ਦੇਵੇ ਇਕ ਅਸਵਾਰੀ। ਪੂਰਨ ਹਰਿ ਸਾਚੇ ਘਰ ਸਿੰਘ ਸਿੰਘਾਸਣ ਬੈਠਾ ਕੀਤੀ ਸਚ ਤਿਆਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਦੇਵੇ ਵਡਿਆਈ ਜਿਸ ਸਾਚੀ ਬਣਤ ਬਣਾਈ, ਆਏ ਚਲ ਦਵਾਰੀ। ਛੋਟਾ ਬਾਲਾ ਆਪ ਉਠਾਇਆ। ਫੜ ਕੇ ਬਾਹੋਂ ਰਾਹੇ ਪਾਇਆ। ਇੰਦਰਪੁਰੀ ਦਾ ਰਾਹ ਵਖਾਇਆ। ਕਲਜੁਗ ਤੇਰਾ ਅੰਤਮ ਆਇਆ। ਸੁਰਪਤ ਰਾਜਾ ਇੰਦ ਹਰਿ ਜੀ ਤਖ਼ਤੋਂ ਲਾਹਿਆ। ਏਕਾ ਏਕ ਆਪਣਾ ਭਾਣਾ ਆਪਣੇ ਹੱਥ ਰਖਾਇਆ। ਚਾਰ ਜੁਗ ਅੰਤਮ ਬੀਤੇ, ਪ੍ਰਭ ਅਬਿਨਾਸ਼ੀ ਆਪਣਾ ਭੇਵ ਆਪੇ ਆਪ ਖੁਲ੍ਹਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਿੰਘ ਮਨਜੀਤ ਸਿੰਘ ਸਿੰਘਾਸਣ ਉਤੇ ਬਿਠਾਇਆ। ਸਿੰਘ ਸਿੰਘਾਸਣ ਬੈਠਾ ਹਰਿ ਦੁਲਾਰ। ਕਰੋੜ ਤੇਤੀਸ ਕਰਨ ਨਿਮਸਕਾਰ। ਸਾਡੀ ਪਾਈ ਏਥੇ ਸਾਰ। ਅੱਗੋਂ ਬੋਲੇ ਸ਼ਬਦ ਅਪਾਰ। ਸਿੰਘ ਮਨਜੀਤ ਸੁਣੇ ਪੁਕਾਰ। ਨਿਹਕਲੰਕ ਕਲ ਜਾਮਾ ਪਾਇਆ, ਖੋਲ੍ਹੇ ਸੱਚਾ ਇਕ ਦਵਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਹਰਿ ਦਾਤਾਰ। ਕਰੋੜ ਤੇਤੀਸ ਕਰਨ ਪੁਕਾਰ। ਸਾਨੂੰ ਦੱਸੀਂ ਸਾਚੀ ਧਾਰ। ਚਾਰ ਯੁਗ ਗਏ ਬੀਤ ਬੈਠੇ ਇਕ ਇਕੱਲੜੇ ਥਾਂ, ਨਾ ਹੋਏ ਕੋਈ ਰਖਵਾਰ। ਭੋਗ ਅਪਛਰਾਂ ਤਨ ਮਨ ਸੜਿਆ, ਇਕੇ ਵੇਰ ਅੰਮ੍ਰਿਤ ਮਿਲਿਆ ਸੱਚੀ ਧਾਰ। ਗੁਰ ਚਰਨ ਨਾ ਸੇਵ ਕਮਾਈ, ਨਾ ਮਿਲੀ ਅੰਤ ਵਡਿਆਈ, ਨਾ ਮਿਲਿਆ ਹਰਿ ਨਿਰੰਕਾਰ। ਸਾਚਾ ਰਾਹ ਦਈਂ ਵਖਾਈਂ, ਨਿਹਕਲੰਕ ਵਸੇ ਕਿਹੜੇ ਥਾਈਂ, ਦੋਏ ਜੋੜ ਦੂਰ ਦੁਰਾਡੇ ਬੈਠੇ ਕਰੀਏ ਚਰਨ ਪਿਆਰ। ਉਤੇ ਬੈਠੇ ਨਿਉਂ ਨਿਉਂ ਝਾਤੀ ਮਾਰਨ, ਕਲਜੁਗ ਵੇਲਾ ਅੰਤਮ ਹੋਇਆ, ਹੋਈ ਅੰਧੇਰੀ ਰਾਤ। ਕਲਜੁਗ ਜੀਵ ਨਾ ਕੋਈ ਜਾਣੇ ਅੰਤਮ ਸੋਇਆ, ਗੁਰਮੁਖ ਤੇਰੇ ਆਤਮ ਦਿਸਦੀ ਰਹੇ ਸਦਾ ਪ੍ਰਭਾਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕੋ ਸੱਚਾ ਰਾਹ ਦਿਖਾਏ ਦੱਖਣ ਦਿਸ਼ਾ ਕੁਫਲ ਖੁਲ੍ਹਾਏ ਇਕੋ ਰੱਖੇ ਤਾਕ। ਦੱਖਣ ਦਿਸ਼ਾ ਸਾਚਾ ਜੋੜਾ। ਅੱਗੇ ਦਿਸੇ ਚਿੱਟਾ ਘੋੜਾ। ਪ੍ਰਭ ਅਬਿਨਾਸ਼ੀ ਹੋ ਅਸਵਾਰ, ਮਾਤਲੋਕ ਵਿਚ ਆਏ ਦੌੜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰ, ਜੋਤ ਸਰੂਪੀ ਜਾਮਾ ਪਾਇਆ, ਨਾ ਕੋਈ ਜਾਣੇ ਜਾਣ ਪਛਾਣੇ ਕਿੰਨਾ ਲੰਮਾ ਕਿੰਨਾ ਚੌੜਾ। ਕਰੋੜ ਤੇਤੀਸ ਕਰਨ ਪੁਕਾਰਨ। ਪ੍ਰਭ ਅਬਿਨਾਸ਼ੀ ਵਾਜਾਂ ਮਾਰਨ, ਘਨਕਪੁਰ ਵਾਸੀ ਸਾਡੀ ਪਾਈਂ ਅੰਤਮ ਸਾਰਨ। ਸਾਡੀ ਕਰੀਂ ਬੰਦ ਖ਼ਲਾਸੀ, ਖਿੱਚ ਲਿਆਈਂ ਚਰਨ ਦਵਾਰਨ। ਦੂਰੋਂ ਵੇਖ ਚਾਰ ਜੁਗ ਪਈ ਰਹੀ ਇਕੋ ਫਾਸੀ, ਅੰਤਮ ਕਲ ਹੋਈ ਆਤਮ ਹੰਕਾਰਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਪਾਇਆ, ਆਈਏ ਚਲ ਤੇਰੇ ਦਵਾਰਨ। ਸਿੰਘ ਮਨਜੀਤ ਸ਼ਬਦ ਗਾਇਆ। ਕਰੋੜ ਤੇਤੀਸ ਕੰਨ ਸੁਣਾਇਆ। ਬੀਸ ਇਕੀਸ ਨੇੜੇ ਆਇਆ। ਸਭ ਦਾ ਸੀਸ ਦਏ ਕਟਾਇਆ। ਰਾਕਸ਼ ਬੰਸ ਵਕਤ ਚੁਕਾਇਆ। ਏਕਾ ਸੋਹੰ ਸ਼ਬਦ ਗਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਪਾਇਆ। ਜਾਮਾ ਧਾਰ ਤਿੰਨਾਂ ਲੋਕਾਂ ਕਰੇ ਵਿਚਾਰ। ਇੰਦਲੋਕ ਸ਼ਿਵਲੋਕ ਬ੍ਰਹਮਲੋਕ ਪੈਰਾਂ ਥੱਲੇ ਦਏ ਲਤਾੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨੌਂ ਖੰਡ ਪ੍ਰਿਥਮੀ ਏਕਾ ਅਗਨ ਜੋਤ ਲਗਾਏ, ਘਰ ਘਰ ਬੈਠੇ ਦੇਵੇ ਸਾੜ। ਘਰ ਘਰ ਸਾੜੇ ਕਰੇ ਸਵਾਹ। ਅੰਤਮ ਵੇਲੇ ਦੇਵੇ ਫਾਹ। ਕਿਸੇ ਨਾ ਮਿਲੇ ਕੋਈ ਰਾਹ। ਸਾਰੇ ਫਿਰਨ ਵਾਹੋ ਦਾਹ। ਮਾਂ ਪੁੱਤਰਾਂ ਹੋਏ ਵਿਛੋੜਾ, ਨਾ ਕੋਈ ਵੇਖੇ ਭੈਣ ਭਰਾ। ਇਕੋ ਮਾਰੇ ਸ਼ਬਦ ਕੋੜਾ, ਨਾ ਕੋਈ ਛੁਡਾਏ ਕਰ ਕੇ ਅੱਗੇ ਬਾਂਹ। ਪ੍ਰਭ ਅਬਿਨਾਸ਼fੀ ਤੇਰਾ ਸਤਿ ਫਰਮਾਨ ਕਲਜੁਗ ਜੀਵਾਂ ਅੰਤਮ ਮੋੜਾ, ਨਾ ਮਿਲੇ ਠੰਡੀ ਛਾਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚੜ੍ਹਨ ਵਾਲਾ ਸ਼ਬਦ ਘੋੜਾ ਪੰਚਮ ਜੇਠ ਉਠ ਦੌੜਾ, ਘਰ ਘਰ ਉਡਾਉਂਦਾ ਜਾਏ ਕਾਂ। ਸਤਿਗੁਰ ਪੂਰਾ ਜਾਣੀਏ, ਅੰਤਮ ਜੋਤੀ ਦਏ ਜਗਾਏ। ਸਤਿਗੁਰ ਪੂਰਾ ਜਾਣੀਏ, ਇੱਕਾ ਗੋਤੀ ਦਏ ਬਣਾਏ। ਸਤਿਗੁਰ ਪੂਰਾ ਜਾਣੀਏ, ਆਤਮ ਸੋਤੀ ਲਏ ਜਗਾਏ। ਸਤਿਗੁਰ ਪੂਰਾ ਜਾਣੀਏ, ਦੁਰਮਤ ਮੈਲ ਜਾਏ ਧੋਤੀ ਦਰਸ਼ਨ ਪਾਏ। ਸਤਿਗੁਰ ਪੂਰਾ ਜਾਣੀਏ, ਜੋਤ ਸਰੂਪੀ ਜੋਤ ਹਰਿ ਅਵਰ ਨਾ ਦਿਸੇ ਕੋਇ। ਸਤਿਗੁਰ ਪੂਰਾ ਜਾਣੀਏ, ਵਡਾ ਸ਼ਹਿਨਸ਼ਾਹ। ਸਤਿਗੁਰ ਪੂਰਾ ਜਾਣੀਏ, ਆਪ ਕਟਾਏ ਜਮ ਕਾ ਫਾਹ। ਸਤਿਗੁਰ ਪੂਰਾ ਜਾਣੀਏ, ਫੜ ਫੜ ਬਾਹੋਂ ਰਾਹੇ ਦੇਵੇ ਪਾ। ਸਤਿਗੁਰ ਪੂਰਾ ਜਾਣੀਏ, ਦਰਗਹਿ ਸਾਚੀ ਸਚ ਮਲਾਹ। ਸਤਿਗੁਰ ਪੂਰਾ ਜਾਣੀਏ, ਦੇਵੇ ਨਿਥਾਵਿਆਂ ਥਾਂ। ਸਤਿਗੁਰ ਪੂਰਾ ਜਾਣੀਏ, ਮਾਣੋ ਠੰਡੀ ਛਾਂ। ਸਤਿਗੁਰ ਪੂਰਾ ਜਾਣੀਏ, ਹੰਸ ਬਣਾਏ ਕਾਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਪ੍ਰਗਟ ਹੋਏ ਸੱਚਾ ਦੱਸੇ ਸ਼ਬਦ ਨਾਂ। ਸਤਿਗੁਰ ਪੂਰਾ ਜਾਣੀਏ, ਕਟੇ ਗਲ ਫਾਸੀ। ਸਤਿਗੁਰ ਪੂਰਾ ਜਾਣੀਏ, ਰਸਨ ਤਜਾਏ ਮਦਿਰਾ ਮਾਸੀ। ਸਤਿਗੁਰ ਪੂਰਾ ਜਾਣੀਏ, ਦਰਸ ਦਿਖਾਏ ਪ੍ਰਗਟ ਹੋਏ ਘਨਕਪੁਰ ਵਾਸੀ। ਸਤਿਗੁਰ ਪੂਰਾ ਜਾਣੀਏ, ਅੰਤਮ ਅੰਤ ਕਰੇ ਬੰਦ ਖ਼ਲਾਸੀ। ਸਤਿਗੁਰ ਪੂਰਾ ਜਾਣੀਏ, ਮਾਇਆ ਮਮਤਾ ਦਰ ਤੋਂ ਜਾਏ ਨਾਸੀ। ਸਤਿਗੁਰ ਪੂਰਾ ਜਾਣੀਏ, ਕੱਟਣ ਆਇਆ ਕਲ ਚੁਰਾਸੀ। ਸਤਿਗੁਰ ਪੂਰਾ ਜਾਣੀਏ, ਮਾਨਸ ਜਨਮ ਕਰਾਏ ਵਿਚ ਮਾਤ ਰਹਿਰਾਸੀ। ਸਤਿਗੁਰ ਪੂਰਾ ਜਾਣੀਏ, ਸੋਹੰ ਸ਼ਬਦ ਜਪਾਏ ਸਵਾਸ ਸਵਾਸੀ। ਸਤਿਗੁਰ ਪੂਰਾ ਜਾਣੀਏ, ਦੇਵੇ ਸ਼ਬਦ ਗਿਆਨ। ਸਤਿਗੁਰ ਪੂਰਾ ਜਾਣੀਏ, ਮੇਲ ਮਿਲਾਏ ਭਗਤ ਭਗਵਾਨ। ਸਤਿਗੁਰ ਪੂਰਾ ਜਾਣੀਏ, ਦੇਵੇ ਸੱਚਾ ਦਾਨ। ਸਤਿਗੁਰ ਪੂਰਾ ਜਾਣੀਏ, ਕਰੇ ਕਰਾਏ ਆਤਮ ਤੀਰਥ ਇਸ਼ਨਾਨ। ਸਤਿਗੁਰ ਪੂਰਾ ਜਾਣੀਏ, ਸ਼ਬਦ ਮਾਰੇ ਇਕੋ ਬਾਣ। ਸਤਿਗੁਰ ਪੂਰਾ ਜਾਣੀਏ, ਬਜ਼ਰ ਕਪਾਟੀ ਔਖੀ ਘਾਟੀ ਆਪੇ ਆਪ ਚੜ੍ਹਾਨ। ਸਤਿਗੁਰ ਪੂਰਾ ਜਾਣੀਏ, ਦੇਵੇ ਨਾਮ ਇਕ ਨਿਧਾਨ। ਸਤਿਗੁਰ ਪੂਰਾ ਜਾਣੀਏ, ਆਤਮ ਜੋਤੀ ਆਪ ਜਗਾਏ ਗੁਰਮੁਖ ਆਤਮ ਆਪ ਮਹਾਨ। ਸਤਿਗੁਰ ਪੂਰਾ ਜਾਣੀਏ, ਸਾਚਾ ਸ਼ਬਦ ਸੁਣਾਏ ਕਾਨ। ਸਤਿਗੁਰ ਪੂਰਾ ਜਾਣੀਏ, ਦੇਵੇ ਚਰਨ ਧਿਆਨ। ਸਤਿਗੁਰ ਪੂਰਾ ਜਾਣੀਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ। ਸਤਿਗੁਰ ਪੂਰਾ ਜਾਣੀਏ, ਸਦਾ ਸੁਖਦਾਈ। ਸਤਿਗੁਰ ਪੂਰਾ ਜਾਣੀਏ, ਦੇਵੇ ਮਾਤ ਵਡਿਆਈ। ਸਤਿਗੁਰ ਪੂਰਾ ਜਾਣੀਏ, ਏਥੇ ਓਥੇ ਹੋਏ ਸਹਾਈ। ਸਤਿਗੁਰ ਪੂਰਾ ਜਾਣੀਏ, ਗਰਭਵਾਸ ਅੰਤਮ ਅੰਤ ਦਏ ਕਟਾਈ। ਸਤਿਗੁਰ ਪੂਰਾ ਜਾਣੀਏ, ਘਟ ਘਟ ਰੱਖੇ ਵਾਸ, ਅੰਤਮ ਹੋਏ ਸਹਾਈ। ਸਤਿਗੁਰ ਪੂਰਾ ਜਾਣੀਏ, ਜਨ ਭਗਤਾਂ ਹੋਇਆ ਦਾਸ, ਦਰ ਦਰਸ ਦਿਖਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਸੰਗਤ ਦਏ ਆਪ ਵਧਾਈ। ਸਤਿਗੁਰ ਪੂਰਾ ਗੁਣ ਨਿਧਾਨ ਹੈ। ਸਤਿਗੁਰ ਪੂਰਾ ਚਤੁਰ ਸੁਜਾਨ ਹੈ। ਸਤਿਗੁਰ ਪੂਰਾ ਵਡ ਵਡ ਮਿਹਰਬਾਨ ਹੈ। ਸਤਿਗੁਰ ਪੂਰਾ ਇਕੋ ਦੇਂਦਾ ਸੱਚਾ ਦਾਨ ਹੈ। ਸਤਿਗੁਰ ਪੂਰਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਚੁਕਾਏ ਜਮ ਕੀ ਕਾਨ ਹੈ। ਸਤਿਗੁਰ ਪੂਰਾ ਜਾਣੀਏ, ਦੇਵੇ ਧੀਰ ਧਰਵਾਸਾ। ਸਤਿਗੁਰ ਪੂਰਾ ਜਾਣੀਏ, ਬਖ਼ਸ਼ੇ ਚਰਨ ਭਰਵਾਸਾ। ਸਤਿਗੁਰ ਪੂਰਾ ਜਾਣੀਏ, ਰਸਨਾ ਗਾਈਏ ਸਵਾਸ ਸਵਾਸਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਨਸ ਜਨਮ ਕਰਾਏ ਰਾਸਾ। ਸਤਿਗੁਰ ਪੂਰਾ ਜਾਣੀਏ, ਆਤਮ ਵੇਖ ਵਿਚਾਰ। ਸਤਿਗੁਰ ਪੂਰਾ ਜਾਣੀਏ, ਦੇਵੇ ਸ਼ਬਦ ਸੱਚੀ ਧਾਰ। ਸਤਿਗੁਰ ਪੂਰਾ ਜਾਣੀਏ, ਮੁਨ ਸੁੰਨ ਆਪ ਖੁਲ੍ਹਾਰ। ਸਤਿਗੁਰ ਪੂਰਾ ਜਾਣੀਏ, ਲੱਖ ਚੁਰਾਸੀ ਵਿਚੋਂ ਚੁਣ, ਖਿੱਚ ਲਿਆਏ ਚਰਨ ਦਵਾਰ। ਸਤਿਗੁਰ ਪੂਰਾ ਜਾਣੀਏ, ਕਰੇ ਛਾਣ ਪੁਣ, ਆਤਮ ਕੱਢੇ ਸਰਬ ਹੰਕਾਰ। ਇਕੋ ਦੱਸੇ ਸਾਚਾ ਗੁਣ, ਨਰ ਹਰਿ ਹਰਿ ਨਰ ਅਵਤਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਆਦਿਨ ਅੰਤਾ ਪਾਉਂਦਾ ਰਹੇ ਸਾਰ। ਸਤਿਗੁਰ ਪੂਰਾ ਜਾਣੀਏ, ਸਹਿਜ ਸੁਭਾਓ ਹੈ। ਸਤਿਗੁਰ ਪੂਰਾ ਜਾਣੀਏ, ਦੇਵੇ ਸੱਚਾ ਨਾਉਂ ਹੈ। ਸਤਿਗੁਰ ਪੂਰਾ ਜਾਣੀਏ, ਹਰਿ ਇਕ ਅਗੰਮ ਅਥਾਹੋ ਹੈ। ਸਤਿਗੁਰ ਪੂਰਾ ਜਾਣੀਏ, ਵਡ ਦਾਤਾ ਬੇਪ੍ਰਵਾਹੋ ਹੈ। ਸਤਿਗੁਰ ਪੂਰਾ ਜਾਣੀਏ, ਪੁਰਖ ਬਿਧਾਤਾ, ਗੁਰਮੁਖਾਂ ਰੱਖੇ ਠੰਡੀ ਛਾਂਓ ਹੈ। ਸਤਿਗੁਰ ਪੂਰਾ ਜਾਣੀਏ, ਨਾ ਆਵੇ ਕਿਸੇ ਦਾਓ ਹੈ। ਸਤਿਗੁਰ ਪੂਰਾ ਜਾਣੀਏ, ਆਪੇ ਪਿਤਾ ਆਪੇ ਮਾਉਂ ਹੈ। ਸਤਿਗੁਰ ਪੂਰਾ ਜਾਣੀਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਠੰਡੀ ਛਾਉਂ ਹੈ। ਸਤਿਗੁਰ ਪੂਰਾ ਜਾਣੀਏ, ਜੋਤ ਅਕਾਰਿਆ। ਸਤਿਗੁਰ ਪੂਰਾ ਜਾਣੀਏ, ਦੱਸੇ ਰਾਹ ਸੱਚਾ ਦਰਬਾਰਿਆ। ਸਤਿਗੁਰ ਪੂਰਾ ਜਾਣੀਏ, ਆਤਮ ਤੋੜੇ ਗੜ੍ਹ ਕਿਲ੍ਹਾ ਹੰਕਾਰਿਆ। ਸਤਿਗੁਰ ਪੂਰਾ ਜਾਣੀਏ, ਅੰਦਰ ਜਾਏ ਵੜ ਜੋਤ ਜਗਾਏ ਅਪਰ ਅਪਾਰਿਆ। ਸਤਿਗੁਰ ਪੂਰਾ ਜਾਣੀਏ, ਦਰ ਦਵਾਰੇ ਰਹੇ ਖੜ੍ਹ, ਦੇਵੇ ਦਰਸ ਅਗੰਮ ਅਪਾਰਿਆ। ਸਤਿਗੁਰ ਪੂਰਾ ਜਾਣੀਏ, ਪੰਚਾਂ ਚੋਰਾਂ ਨਾਲ ਰਿਹਾ ਲੜ, ਕੱਢੇ ਬਾਹਰ ਦਰ ਦੁਰਕਾਰਿਆ। ਸਤਿਗੁਰ ਪੂਰਾ ਜਾਣੀਏ, ਵੇਲੇ ਅੰਤਮ ਬਾਂਹ ਲਏ ਫੜ, ਸਤਿਗੁਰ ਪੂਰਾ ਜਾਣੀਏ, ਸਾਚਾ ਘਾੜਨ ਰਿਹਾ ਘੜ, ਗੁਰਮੁਖ ਨਾ ਭੱਜਣ ਅੰਤਮ ਵਾਰਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਨ੍ਹਾਂ ਫੜਾਏ ਆਪਣਾ ਲੜ, ਖਿੱਚ ਲਿਆਏ ਸਚ ਦਰਬਾਰਿਆ। ਸਤਿਗੁਰ ਪੂਰਾ ਜਾਣੀਏ, ਸਚ ਦੇਵੇ ਮਤੀ। ਸਤਿਗੁਰ ਪੂਰਾ ਜਾਣੀਏ, ਆਤਮ ਦੇਵੇ ਧੀਰਜ ਸਤੀ। ਸਤਿਗੁਰ ਪੂਰਾ ਜਾਣੀਏ, ਹਉਮੇ ਵਿਚੋਂ ਰੋਗ ਗਵਾਏ ਜੋਤ ਟਿਕਾਏ ਇਕੋ ਰਤੀ। ਸਤਿਗੁਰ ਪੂਰਾ ਜਾਣੀਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੱਗਣ ਦੇਵੇ ਨਾ ਵਾ ਤੱਤੀ। ਸਤਿਗੁਰ ਪੂਰਾ ਜਾਣੀਏ, ਸਚ ਵਖਾਨਣਾ। ਸਤਿਗੁਰ ਪੂਰਾ ਜਾਣੀਏ, ਆਤਮ ਦੇਵੇ ਜੋਤੀ ਚਾਨਣਾ। ਸਤਿਗੁਰ ਪੂਰਾ ਜਾਣੀਏ, ਦੇਵੇ ਸ਼ਬਦ ਨਾਉਂ ਵਡ ਬ੍ਰਹਮ ਗਿਆਨਣਾ। ਸਤਿਗੁਰ ਪੂਰਾ ਜਾਣੀਏ, ਗੁਣਵੰਤ ਗੁਣ ਨਿਧਾਨਣਾ। ਸਤਿਗੁਰ ਪੂਰਾ ਜਾਣੀਏ, ਨਿਹਕਲੰਕ ਨਰਾਇਣ ਨਰ, ਕਲਜੁਗ ਅੰਤ ਪਛਾਨਣਾ। ਸਤਿਗੁਰ ਪੂਰਾ ਜਾਣੀਏ, ਜਨ ਭਗਤਾਂ ਦੇਵੇ ਸੋਹੰ ਸੱਚਾ ਦਾਨਣਾ। ਸਤਿਗੁਰ ਪੂਰਾ ਜਾਣੀਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨਣਾ। ਸਤਿਗੁਰ ਪੂਰਾ ਜਾਣੀਏ, ਵਡ ਦਾਤਾ ਗਹਿਰ ਗੰਭੀਰ। ਸਤਿਗੁਰ ਪੂਰਾ ਜਾਣੀਏ, ਕਰੇ ਸ਼ਾਂਤ ਸਰੀਰ। ਸਤਿਗੁਰ ਪੂਰਾ ਜਾਣੀਏ, ਅੰਮ੍ਰਿਤ ਪਿਆਏ ਸਾਚਾ ਸੀਰ। ਸਤਿਗੁਰ ਪੂਰਾ ਜਾਣੀਏ, ਬਜ਼ਰ ਕਪਾਟੀ ਦੇਵੇ ਚੀਰ। ਸਤਿਗੁਰ ਪੂਰਾ ਜਾਣੀਏ, ਇਕੋ ਹਾਟੀ ਸਾਚੀ ਘਾਟੀ ਆਪ ਚੜ੍ਹਾਏ ਅਖ਼ੀਰ। ਸਤਿਗੁਰ ਪੂਰਾ ਜਾਣੀਏ, ਅੱਗੇ ਨੇੜੇ ਆਈ ਵਾਟੀ, ਪੈਣੀ ਅੰਤਮ ਭੀੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਜਾਮਾ ਪਾਇਆ, ਲੱਖ ਚੁਰਾਸੀ ਵਿਚ ਸਮਾਏ, ਨਾ ਕੋਈ ਜਾਣੇ ਹਸਤ ਕੀੜ। ਸਤਿਗੁਰ ਪੂਰਾ ਜਾਣੀਏ, ਵਡ ਵਡ ਪੀਰ। ਸਤਿਗੁਰ ਪੂਰਾ ਜਾਣੀਏ, ਕੱਢੇ ਹਉਮੇ ਪੀੜ। ਸਤਿਗੁਰ ਪੂਰਾ ਜਾਣੀਏ, ਆਤਮ ਦੇਵੇ ਸਾਚੀ ਧੀਰ। ਸਤਿਗੁਰ ਪੂਰਾ ਜਾਣੀਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਮਾਰੇ ਸ਼ਬਦ ਤੀਰ। ਸਤਿਗੁਰ ਪੂਰਾ ਜਾਣੀਏ, ਕਲਜੁਗ ਅੰਤਰ। ਸਤਿਗੁਰ ਪੂਰਾ ਜਾਣੀਏ, ਦੇਵੇ ਸ਼ਬਦ ਸੱਚਾ ਗੁਰ ਮੰਤਰ। ਸਤਿਗੁਰ ਪੂਰਾ ਜਾਣੀਏ, ਜਿਹੜਾ ਬਣਾਏ ਸੱਚੀ ਬਣਤਰ। ਸਤਿਗੁਰ ਪੂਰਾ ਜਾਣੀਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕੋ ਜੋਤ ਇਕੋ ਗੋਤ ਆਦਿ ਅੰਤ ਜੁਗਾ ਜੁਗੰਤਰ। ਸਤਿਗੁਰ ਪੂਰਾ ਜਾਣੀਏ, ਦੇਵੇ ਸਚ ਸੰਦੇਸ਼। ਸਤਿਗੁਰ ਪੂਰਾ ਜਾਣੀਏ, ਆਵੇ ਜਾਵੇ ਵਿਚ ਮਾਤ ਪ੍ਰਗਟ ਹੋਏ ਸਦ ਹਮੇਸ਼। ਸਤਿਗੁਰ ਪੂਰਾ ਜਾਣੀਏ, ਮਾਣ ਗਵਾਏ ਵਿਚ ਜਹਾਨ ਨਰ ਨਰੇਸ਼। ਸਤਿਗੁਰ ਪੂਰਾ ਜਾਣੀਏ, ਇਕ ਜੋਤ ਡਗਮਗਾਏ, ਬੇਮੁਖ ਜੀਵਾਂ ਦਿਸ ਨਾ ਆਏ, ਭੁਲੇ ਫਿਰਦੇ ਕਰ ਕਰ ਵੇਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਪਾਇਆ, ਪ੍ਰਗਟ ਹੋਇਆ ਮਾਝੇ ਦੇਸ। ਸਤਿਗੁਰ ਪੂਰਾ ਜਾਣੀਏ, ਨਾ ਹੋਏ ਪਖੰਡੀ। ਸਤਿਗੁਰ ਪੂਰਾ ਜਾਣੀਏ, ਇਕ ਦਿਖਾਏ ਸਾਚੀ ਡੰਡੀ। ਸਤਿਗੁਰ ਪੂਰਾ ਜਾਣੀਏ, ਸੁਖ ਸਾਚਾ ਮਾਣੀਏ ਆਤਮ ਹੋਏ ਨਾ ਫੇਰ ਰੰਡੀ। ਸਤਿਗੁਰ ਪੂਰਾ ਜਾਣੀਏ, ਸਾਚੀ ਦਾਤ ਅੱਠੇ ਪਹਿਰ ਜਾਏ ਵੰਡੀ। ਸਤਿਗੁਰ ਪੂਰਾ ਜਾਣੀਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਨਾ ਦੇਵੇ ਕੰਡੀ। ਪ੍ਰਭ ਅਬਿਨਾਸ਼ੀ ਦਇਆ ਕਮਾਈ। ਪ੍ਰਗਟ ਜੋਤ ਹਰਿ ਰਘੁਰਾਈ। ਗੁਰਮੁਖ ਦੁਰਮਤ ਮੈਲ ਆਪਣੇ ਦਰ ਲੁਹਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਦਵਾਰ ਆਏ ਚਲ ਦੁਰਮਤ ਰਹੀ ਸ਼ਰਮਾਈ। ਪ੍ਰਭ ਅਬਿਨਾਸ਼ੀ ਕਿਰਪਾ ਧਾਰੀ। ਕਲਜੁਗ ਤੇਰੀ ਦੁਰਮਤ ਕਲਜੁਗ ਜੀਆਂ ਕਰੇ ਖੁਆਰੀ। ਭੁਲੇ ਫਿਰਦੇ ਵਡ ਵਡ ਸੁਰਪਤ, ਆਤਮ ਹੋਈ ਹੰਕਾਰੀ। ਜੋਤੀ ਜੋਤ ਸਰੂਪ ਹਰਿ, ਏਕਾ ਪਾਏ ਸਰਬ ਸਾਰੀ। ਦੁਰਮਤ ਆਈ ਦਰ ਦਰਬਾਰ। ਪ੍ਰਭ ਅਬਿਨਾਸ਼ੀ ਕਿਰਪਾ ਧਾਰ। ਮੇਰਾ ਲਾਹ ਤਨ ਬੁਖ਼ਾਰ। ਚੜ੍ਹਿਆ ਰਹੇ ਕਲਜੁਗ ਅੰਤਮ ਵਾਰ। ਬੇਮੁਖਾਂ ਦੇ ਹਿਰਦੇ ਵਸੀ, ਤਪ ਤਪ ਹੋਈ ਅੰਗਿਆਰ। ਇਕੋ ਰਾਹ ਸੱਚਾ ਦੱਸੀਂ, ਮੈਂ ਜਾਵਾਂ ਤੇਰਿਆਂ ਸਿੱਖਾਂ ਦੇ ਦਰਬਾਰ। ਜੋਤ ਸਰੂਪੀ ਕਿਰਪਾ ਕਰ ਨਿਹਕਲੰਕ ਨਰਾਇਣ ਨਰ ਅਵਤਾਰ। ਦੁਰਮਤ ਵਿਚਾਰੀ ਕੀ ਕਰੇ ਗਵਾਰੀ। ਕਲਜੁਗ ਜੀਆਂ ਕਿਸਮਤ ਮਾੜੀ। ਪ੍ਰਭ ਅਬਿਨਾਸ਼ੀ ਵਡ ਕਿਰਸਾਨਾ ਵੱਢਣ ਵਾਲਾ ਇਕੱਠੀ ਹਾੜੀ। ਕੋਈ ਨਾ ਜਾਣੇ ਪ੍ਰਭ ਕਾ ਭਾਣਾ, ਭੁਲੇ ਫਿਰਦੇ ਰਾਜਾ ਰਾਣਾ, ਕਿਸੇ ਹੱਥ ਨਾ ਆਣਾ ਭੱਜੇ ਫਿਰਨ ਪਿੱਛੇ ਅਗਾੜੀ। ਪ੍ਰਭ ਅਬਿਨਾਸ਼ੀ ਸ਼ਬਦ ਤੀਰ ਇਕ ਚਲਾਵਣਾ, ਚਾਰ ਕੁੰਟ ਫੜ ਉਠਾਵਣਾ, ਫੜ ਫੜ ਮਾਰੇ ਸ਼ਾਹ ਸੁਲਤਾਨਾਂ, ਮਗਰ ਲਾਏ ਮੌਤ ਲਾੜੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੁਰਮਤ ਤੈਨੂੰ ਦਏ ਵਧਾਈ। ਕਲਜੁਗ ਸੇਵਾ ਤੂੰ ਕਮਾਈ। ਬੇਮੁਖਾਂ ਨੂੰ ਆਈ ਭੁਲਾਈ। ਅੰਤਮ ਖੇਲ ਹਰਿ ਰਚਾਈ। ਸਿਰ ਤੇਰੇ ਰੱਖੇ ਹੱਥ ਦੇਵੇ ਹਰਿ ਵਡਿਆਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਕਲ ਤੇਰੀ ਔਧ ਮੁਕਾਈ। ਦੂਜੀ ਕਿਰਪਾ ਰਿਹਾ ਕਰ। ਮਨ ਮਤ ਸਦਾਏ ਆਪਣੇ ਘਰ। ਧੀਰਜ ਯਤ ਜਿਸ ਗਵਾਏ, ਬੇਮੁਖ ਫਿਰਾਏ ਦਰ ਦਰ। ਕਿਸੇ ਨਾ ਦਿੱਤੀ ਸਾਚੀ ਮਤ, ਰੋਂਦੇ ਫਿਰਦੇ ਨਾਰੀ ਨਰ। ਸਾਚਾ ਸ਼ਬਦ ਨਾ ਬੀਜਿਆ ਸਾਚੀ ਵਤ, ਮਾਨਸ ਜਨਮ ਗਏ ਹਾਰੀ, ਰਸਨਾ ਚਰਖਾ ਲੈਣਾ ਕੱਤ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਅੰਤ ਮਿਟਾਏ, ਸ਼ਬਦ ਡੰਡਾ ਹੱਥ ਉਠਾਏ, ਮੌਤ ਲਾੜੀ ਸੰਗ ਰਲਾਏ, ਮਾਰ ਮਿਟਾਏ ਘਰ ਘਰ। ਮਨਮਤ ਹੋਈ ਕੁੜਿਆਰੀ, ਜੂਠਿਆਂ ਝੂਠਿਆਂ ਜੀਵਾਂ। ਕਲਜੁਗ ਆਤਮ ਤੁੱਟੀ ਹਾਰੀ। ਆਈ ਸਚ ਦਰਬਾਰ ਮੈਂ ਪਾਣੀ ਕਿਥੇ ਪੀਵਾਂ। ਹੋਈ ਅੰਤ ਦੁੱਖਿਆਰੀ, ਕਿਤੇ ਨਾ ਮਿਲਦੀ ਸੱਚੀ ਛਾਂ। ਚਾਰੋਂ ਕੁੰਟ ਕਲਜੁਗ ਜੀਵ ਬੈਠੇ ਹੰਕਾਰੀ, ਵਿਰਲਾ ਗੁਰਮੁਖ ਦਿਸੇ, ਉਹਦੇ ਆਇਆ ਹਰਿ ਜੀ ਹਿੱਸੇ, ਜਿਸ ਦਾ ਆਤਮ ਹੋਇਆ ਨੀਵਾਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ ਆਈਂ ਦਰ ਚਰਨ ਪ੍ਰੀਤੀ ਇਕੋ ਲਾਈਂ, ਬਲ ਬਲ ਤੈਨੂੰ ਥੀਵਾਂ। ਮਨਮਤ ਪਈ ਪੁਕਾਰੇ। ਆਈ ਹਰਿ ਤੇਰੇ ਦਵਾਰੇ। ਕਲਜੁਗ ਜੀਵ ਛੱਡ ਮੈਂ ਆਈ, ਚਾੜ੍ਹ ਆਈ ਤਨ ਅਫਾਰੇ। ਏਕਾ ਵਸਤ ਜੂਠੀ ਝੂਠੀ ਤਨ ਕਾਇਆ ਅੰਦਰ ਗੱਡ ਮੈਂ ਆਈ, ਨਾ ਕੋਈ ਜੜ੍ਹ ਉਖਾੜੇ। ਗੁਰਮੁਖ ਸਾਚੇ ਸੰਤ ਜਨਾਂ ਦੇ ਦਰਸ ਕਰਾਈਂ, ਮੇਰੀ ਤ੍ਰਿਖਾ ਹਰਿ ਮਿਟਾਈਂ, ਦੋਏ ਜੋੜ ਕਢਦੀ ਫਿਰਦੀ ਹਾੜੇ। ਮਨਮਤ ਆਈ ਸਚ ਘਰ ਬਾਹਰ। ਦੋਏ ਜੋੜ ਕਰੇ ਬੇਨੰਤੀ, ਪ੍ਰਭ ਅਬਿਨਾਸ਼ੀ ਕਿਰਪਾ ਧਾਰ। ਜੋਤ ਸਰੂਪੀ ਜੋਤ ਹਰਿ, ਇਕੋ ਦੇਵੇ ਵਰ ਅਪਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੈਂ ਜਾਵਾਂ ਤੇਰੇ ਸਿੱਖਾਂ ਦਰਬਾਰ। ਪ੍ਰਭ ਅਬਿਨਾਸ਼ੀ ਦੱਸੀਂ ਰਾਹ। ਮੈਂ ਉਠ ਕੇ ਜਾਵਾਂ ਕਿਹੜੇ ਥਾਂ। ਕਲਜੁਗ ਮਿਲੀ ਨਾ ਠੰਡੀ ਛਾਂ। ਔਖੀ ਹੋਈ ਧਰਤ ਮਾਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਇਕੋ ਇਕ ਚਰਨ ਦਿਸੇ ਸੱਚਾ ਥਾਂ। ਕਲਜੁਗ ਤੇਰਾ ਵਕਤ ਚੁਕਾਇਆ। ਸਤਿਜੁਗ ਤੇਰਾ ਜਨਮ ਦਵਾਇਆ। ਕਲਜੁਗ ਪਾਪੀ ਬਾਹਰ ਕਢਾਇਆ। ਸਤਿਜੁਗ ਸਾਚਾ ਸਤਿ ਉਪਜਾਇਆ, ਕਲਜੁਗ ਪਾਪੀ ਹਰਿ ਦੁਰਕਾਇਆ। ਸਤਿਜੁਗ ਸਾਚਾ ਸਤਿ ਉਪਜਾਇਆ, ਧਰਤ ਮਾਤ ਤੇਰੀ ਗੋਦ ਬਿਠਾਇਆ, ਜਨ ਭਗਤਾਂ ਲਏ ਬੁਲਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਕਰਮ ਧਰਮ ਦੋਹਾਂ ਦਾ ਆਪਣੇ ਹੱਥ ਰਖਾਇਆ। ਕਲਜੁਗ ਉਠ ਕਰ ਵਿਚਾਰ। ਸਤਿਜੁਗ ਸੱਚਾ ਜਾਗਿਆ, ਵਿਚ ਮਾਤ ਪਹਿਲੀ ਵਾਰ। ਕਲਜੁਗ ਕਲੰਕੀ ਨਾਰ, ਦੁਸ਼ਟ ਦੁਰਾਚਾਰ ਨਾ ਪਾਵੇ ਸਾਰ। ਸਤਿਜੁਗ ਸਾਚਾ ਸਤਿ ਸੰਤੋਖ, ਵਿਚ ਮਾਤ ਧਰਾਇਆ ਹਰਿ ਨਿਰੰਕਾਰ। ਜੋਤੀ ਜੋਤ ਸਰੂਪ ਹਰਿ, ਦੋਹਾਂ ਬਣਿਆ ਲੇਖ ਲਿਖਾਰ। ਕਟੇ ਹਉਮੇ ਰੋਗ, ਦਇਆ ਕਮਾਇੰਦਾ। ਕਟੇ ਹਉਮੇ ਰੋਗ, ਅੰਮ੍ਰਿਤ ਸਾਚਾ ਜਾਮ ਪਿਆਇੰਦਾ। ਕਟੇ ਹਉਮੇ ਰੋਗ, ਸਾਚਾ ਨਾਮ ਜਪਾਇੰਦਾ। ਕਟੇ ਹਉਮੇ ਰੋਗ, ਅੰਮ੍ਰਿਤ ਧਾਰੀ ਇਕ ਚਵਾਇੰਦਾ। ਕਟੇ ਹਉਮੇ ਰੋਗ, ਸੋਹੰ ਰੱਖੇ ਤਿੱਖੀ ਧਾਰੀ ਦੁਰਮਤ ਮੈਲ ਪਾਪਾਂ ਲਾਹਿੰਦਾ। ਕਟੇ ਹਉਮੇ ਰੋਗ, ਲਿਖਿਆ ਧੁਰ ਸੰਜੋਗ, ਸੱਚਾ ਮੇਲ ਮਿਲਾਇੰਦਾ। ਕਟੇ ਹਉਮੇ ਰੋਗ, ਰਸ ਰਸਨਾ ਸੱਚਾ ਭੋਗ, ਮਾਇਆ ਮਮਤਾ ਤਨ ਜਲਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਜਾਮਾ ਪਾਇੰਦਾ। ਕਟੇ ਹਉਮੇ ਰੋਗ, ਤਨ ਅਫਾਰਿਆ। ਮਿਟਾਏ ਚਿੰਤਾ ਸੋਗ, ਜਨ ਆਏ ਚਲ ਦਵਾਰਿਆ। ਕਦੇ ਨਾ ਹੋਏ ਵਿਜੋਗ, ਹਰਿ ਰੱਖੇ ਚਰਨ ਪ੍ਰੀਤੀ ਵਿਚ ਸੰਸਾਰਿਆ। ਸੋਹੰ ਸ਼ਬਦ ਚੁਗਾਏ ਸਾਚੀ ਚੋਗ, ਆਤਮ ਭਰੇ ਭੰਡਾਰਿਆ। ਸਾਚਾ ਰਸ ਰਸਨਾ ਲੈਣਾ ਭੋਗ, ਸਾਚਾ ਸ਼ਬਦ ਜਪਣਾ ਹਰਿ ਨਿਰੰਕਾਰਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਜਾਮਾ ਧਾਰ ਬਣੇ ਆਪ ਵਰਤਾਰਿਆ। ਕਦੇ ਨਾ ਹੋਏ ਵਿਜੋਗ ਵਿਚ ਜਹਾਨ। ਗੁਰਮੁਖ ਸਾਚੇ ਸੰਤ ਜਨ ਦਰ ਘਰ ਸਾਚੇ ਪਾਵਣ ਮਾਣ। ਇਕੋ ਮਿਲੇ ਨਾਮ ਧਨਾ, ਚੁੱਕੇ ਜਮ ਕੀ ਕਾਨ। ਸਾਚਾ ਸੁਣੇ ਰਾਗ ਕੰਨਾਂ, ਛਤੀਸ ਰਾਗ ਦਰਸ਼ਨ ਪਾਣ। ਇਕੋ ਜੋਤ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਛਤੀਸ ਰਾਗ ਇਹ ਅਲਾਉਂਦੇ। ਅੱਠੇ ਪਹਿਰ ਹਰਿ ਧਿਆਉਂਦੇ। ਚਾਰ ਜੁਗਾਂ ਪਾਵੇ ਸਾਰ ਕੀਤੇ ਹਿੱਸੇ ਚਾਰ, ਇਕ ਜੁਗ ਜੁਗ ਨੂੰ ਨੌਂ ਨੌਂ ਆਉਂਦੇ। ਨੌਂ ਖੰਡ ਪ੍ਰਿਥਮੀ ਨੌਂ ਖੰਡ ਇਕ ਇੱਕ ਵਾਸ ਰਖਾਉਂਦੇ। ਵਾਸਾ ਕਰਨ ਵਿਚ ਵਰਭੰਡ, ਕਲਜੁਗ ਜੀਵ ਸਾਰ ਨਾ ਪਾਉਂਦੇ। ਜੋਤੀ ਜੋਤ ਸਰੂਪ ਹਰਿ, ਅੰਤਮ ਕਲਜੁਗ ਦੇਵੇ ਵਰ, ਗੁਰਮੁਖ ਵਿਰਲੇ ਸੰਤ ਜਨ ਆਪਣੀ ਬਣਤ ਬਣਾਉਂਦੇ। ਸੁਣੇ ਪੁਕਾਰ ਸਰਬ ਦਾਤਾਰ ਹੈ। ਪਾਏ ਸਭ ਦੀ ਸਾਰ ਹੈ। ਜੋ ਜਨ ਆਏ ਚਰਨ ਦਵਾਰ, ਬੇੜਾ ਕਰ ਜਾਏ ਪਾਰ ਹੈ। ਮੰਗਣ ਨਾਮ ਬਣ ਭਿਖਾਰ, ਦੇਵਣਹਾਰ ਦਾਤਾਰ ਹੈ। ਜੋਤੀ ਜੋਤ ਸਰੂਪ ਹਰਿ, ਜਨ ਭਗਤਾਂ ਤਾਰਨਹਾਰ ਹੈ। ਆਤਮ ਵੇਖੇ ਸਭ ਕਿਛ ਜਾਣਦਾ। ਨਾ ਕੋਈ ਰਹੇ ਭਰਮ ਭੁਲੇਖੇ, ਕਿਲਾ ਤੋੜੇ ਆਤਮ ਹੰਕਾਰਦਾ। ਆਪ ਲਿਖਾਏ ਸਾਚੇ ਲੇਖੇ, ਧੁਰਦਰਗਾਹੀ ਸੱਚਾ ਮਾਹੀ ਗੁਰਮੁਖ ਸਾਚੇ ਜਾਣਦਾ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਵਿਰਲਾ ਸੰਤ ਜਨ, ਰੰਗ ਤੇਰਾ ਮਾਣਦਾ। ਗੁਰਮੁਖ ਮਾਣੇ ਰੰਗ, ਹਰਿ ਚਲੂਲ। ਸ੍ਰਿਸ਼ਟ ਸਬਾਈ ਮਾਨਸ ਜਨਮ ਹੋਇਆ ਭੰਗ, ਅੰਤਮ ਵੇਲੇ ਗਏ ਭੂਲ। ਧਰਮ ਰਾਏ ਦਰ ਦੇਵੇ ਟੰਗ, ਏਕਾ ਮਾਰੇ ਸ਼ਬਦ ਤ੍ਰਿਸੂਲ। ਅੰਤਮ ਵੇਲੇ ਹੋਏ ਨੰਗ, ਕੋਈ ਵਸਤ ਨਾ ਦਿਸੇ ਕੋਲ। ਗੁਰਮੁਖ ਸਾਚੇ ਸੰਤ ਜਨਾਂ ਪ੍ਰਭ ਅਬਿਨਾਸ਼ੀ ਆਪ ਉਠਾਏ, ਸੁੱਤੇ ਰਹੇ ਅਨਭੋਲ। ਸਾਚਾ ਕੰਤ ਦਇਆ ਕਮਾਏ, ਗੁਰਮੁਖ ਸਾਚੇ ਸੰਤ ਆਪਣੀ ਸਰਨ ਲਗਾਏ, ਦੇਵੇ ਨਾਮ ਅਨਮੋਲ। ਆਪ ਬਣਾਏ ਸਾਚੀ ਬਣਤ, ਦੇਵੇ ਵਡਿਆਈ ਵਿਚ ਜੀਵ ਜੰਤ, ਸਾਚਾ ਰਾਗ ਕੰਨ ਸੁਣਾਏ, ਹੋਏ ਸਹਾਈ ਅੰਤਮ ਅੰਤ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਪਾਏ, ਹੋਏ ਸਹਾਈ ਅੰਤਮ ਵਾਰਿਆ। ਗੁਰਮੁਖ ਸਾਚੇ ਸੰਤ ਜਨਾਂ, ਆਏ ਚਲ ਦਵਾਰਿਆ। ਸਾਚਾ ਨਾਮ ਵਸਾਏ ਹਰਿ ਧਨਾ, ਜਗਾਏ ਜੋਤ ਅਪਰ ਅਪਾਰਿਆ। ਆਤਮ ਮਿਟਾਏ ਸਰਬ ਜਨਾਂ, ਦੇਵੇ ਦਾਤ ਜਗਤ ਅਪਾਰਿਆ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ ਅਵਤਾਰਿਆ। ਮੰਗਣ ਆਏ ਦਰ ਗੁਰਮੁਖ ਵਣਜਾਰੇ। ਪ੍ਰਭ ਅਬਿਨਾਸ਼ੀ ਕਿਰਪਾ ਕਰ, ਭਰਦਾ ਜਾਏ ਭੰਡਾਰੇ। ਤੋਟ ਨਾ ਆਵੇ ਸਾਚੇ ਘਰ, ਕੋਟਨ ਕੋਟ ਮੰਗਦੇ ਰਹਿਣ ਦਵਾਰੇ। ਆਪ ਖੁਲ੍ਹਾਏ ਆਪਣਾ ਦਰ, ਨਾ ਕਰੇ ਬੰਦ ਕਵਾੜੇ। ਇਕ ਖੁਲ੍ਹਾਏ ਸਾਚਾ ਸਰ, ਗੁਰਮੁਖ ਸਾਚੇ ਸੰਤ ਜਨ ਫੜ ਫੜ ਬਾਹੋਂ ਅੰਦਰ ਵਾੜੇ। ਚਰਨ ਲਾਗ ਕਲ ਜਾਇਣ ਤਰ, ਗੁਰਮੁਖ ਸਾਚੇ ਸੰਤ ਜਨ, ਦੋਏ ਜੋੜ ਕਰਨ ਬੇਨੰਤੀ ਪ੍ਰਭ ਅਬਿਨਾਸ਼ੀ ਕਿਰਪਾ ਕਰ ਨਾ ਵੇਖੀਂ ਚੰਗੇ ਮਾੜੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹਣਾ ਸਿਹਰਾ ਸੀਸ ਗੁੰਦਾਇਆ, ਕਲਜੁਗ ਅੰਤਮ ਆਪ ਬਣਾਏ ਗੁਰਮੁਖ ਸਾਚੇ ਲਾੜੇ। ਸਿਹਰਾ ਬੰਨ੍ਹੇ ਸੀਸ ਹਰਿ ਨਿਰੰਕਾਰਿਆ। ਕਿਰਪਾ ਕਰੇ ਆਪ ਜਗਦੀਸ਼, ਗੁਰਮੁਖ ਸੰਤ ਪਿਆਰਿਆ। ਤੇਰੀ ਕੋਈ ਨਾ ਕਰੇ ਰੀਸ, ਸੁਹਾਉਂਦਾ ਰਹੇ ਚਰਨ ਦਵਾਰਿਆ। ਕਲਜੁਗ ਵੇਲਾ ਅੰਤਮ ਆਇਆ ਮਿਟ ਜਾਣੇ ਰਾਗ ਛਤੀਸ, ਏਕਾ ਨਾਉਂ ਸਭਨੀਂ ਥਾਈਂ, ਚਾਰ ਕੁੰਟ ਵਜਣਾ ਡੰਕ, ਸਾਰੇ ਸੁਣਨ ਰਾਓ ਰੰਕ, ਨਿਹਕਲੰਕ ਨਰਾਇਣ ਨਰ ਅਵਤਾਰਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਜਾਮਾ ਧਾਰਿਆ। ਏਕਾ ਨਾਉਂ ਡੰਕ ਵਜਾਵਣਾ। ਰਾਜਾ ਰਾਣਾ ਸੋਇਆ ਆਪ ਜਗਾਵਣਾ। ਕਰੇ ਕਰਾਏ ਆਪਣਾ ਭਾਣਾ, ਨਾ ਕੋਈ ਜਾਣੇ ਸ਼ਾਹ ਸੁਲਤਾਨਾ, ਏਕਾ ਰਾਹ ਫੜ ਫੜ ਸਭ ਨੂੰ ਪਾਵਨਾ। ਤੋੜੀ ਜਾਏ ਸਭ ਦਾ ਮਾਣਾ, ਜੋਤ ਸਰੂਪੀ ਪਹਿਰੇ ਬਾਣਾ, ਰਸਨਾ ਤੀਰ ਇਕ ਚਲਾਵਣਾ। ਆਪ ਹਿਲਾਏ ਗੋਰਖ ਤੇ ਮਛੰਦਰ, ਤੇਰਾ ਉਚਾ ਟਿੱਲਾ ਇੱਕੇ ਸ਼ਬਦ ਨਾਲ ਹਿਲਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ, ਆਪ ਵਡਿਆਏ ਵਿਚ ਬਹਾਏ ਸ਼ਬਦ ਬਬਾਣਾ। ਉਚੇ ਟਿੱਲੇ ਆਪ ਹਿਲਾਏ। ਜੂਠੇ ਝੂਠੇ ਅੱਖੋਂ ਬਿੱਲੇ, ਦੂਜੀ ਕੂਟੇ ਮਾਰ ਮੁਕਾਏ। ਨਾ ਕੋਈ ਵੇਖੇ ਕੱਚੇ ਪਿੱਲੇ, ਇਕੇ ਵਾਰੀ ਸਾਰੇ ਢਾਹੇ। ਨਾ ਕੋਈ ਕਰੇ ਹਰਿ ਜੀ ਛਿੱਲੇ, ਆਪਣਾ ਭਾਣਾ ਇਕ ਕਰਾਏ। ਸ੍ਰਿਸ਼ਟ ਸਬਾਈ ਸਾਰੀ ਹਿੱਲੇ, ਰਸਨਾ ਤੀਰ ਚੜ੍ਹਾਇਆ ਚਿੱਲੇ, ਆਪ ਕਰਾਏ ਅੰਤ ਖੁਆਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਸੱਚਾ ਦਾਨ, ਗੁਰਮੁਖ ਸਾਚੇ ਸੰਤ ਜਨ, ਜੋ ਆਏ ਚਲ ਸਰਨਾਏ। ਛੁਟੇ ਤੀਰ ਰਸਨ ਕਮਾਨਾ। ਹੋਏ ਜਗਤ ਵਹੀਰ ਨਾ ਕੋਈ ਧੀਰ ਧਰਾਨਾ। ਕਿਸੇ ਹੱਥ ਨਾ ਆਉਣਾ ਨੀਰ, ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਦੇਵੇ ਸਾਚਾ ਦਾਨ, ਸੋਹੰ ਸ਼ਬਦ ਇਕ ਨਿਧਾਨਾ। ਗੁਰ ਸੰਗਤ ਤੇਰਾ ਇਕ ਜੈਕਾਰਾ। ਤਿੰਨਾਂ ਲੋਕਾਂ ਵਸੇ ਬਾਹਰਾ। ਹਰਿ ਜੀ ਸਾਚਾ ਸੁਣੇ ਪੁਕਾਰਾ। ਪਾਉਂਦਾ ਰਹੇ ਆਤਮ ਸਾਰਾ। ਵਜਾਉਂਦਾ ਰਹੇ ਸ਼ਬਦ ਨਗਾਰਾ। ਢਾਉਂਦਾ ਰਹੇ ਝੂਠਾ ਮਹਿਲ ਮੁਨਾਰਾ। ਇੱਕਾ ਪਾਉਂਦਾ ਰਹੇ, ਜੋਤ ਜਗਤ ਜਗਾਉਂਦਾ ਰਹੇ, ਅੰਤਮ ਅੰਤ ਆਉਂਦਾ ਰਹੇ ਨਿਹਕਲੰਕ ਨਰਾਇਣ ਨਰ ਅਵਤਾਰਾ। ਇਕੋ ਇਕ ਕਰਾਉਂਦਾ ਰਹੇ। ਦੂਈ ਦਵੈਤੀ ਮਿਟਾਉਂਦਾ ਰਹੇ। ਸ਼ਰਅ ਸ਼ਰਾਇਤ ਚਲਾਉਂਦਾ ਰਹੇ। ਇਕ ਹਦਾਇਤ ਸੁਣਾਉਂਦਾ ਰਹੇ। ਜ਼ਾਤ ਪਾਤ ਮਿਟਾਉਂਦਾ ਰਹੇ। ਸੋਹੰ ਦਾਤ ਝੋਲੀ ਪਾਉਂਦਾ ਰਹੇ। ਗੁਰਮੁਖ ਸਾਚੇ ਸੰਤ ਜਨਾਂ ਸਾਚਾ ਮੇਲ ਮਿਲਾਉਂਦਾ ਰਹੇ। ਆਪ ਬਣਾਏ ਸ਼ਬਦ ਡੋਲੀ, ਗੁਰਮੁਖ ਸਾਚੇ ਵਿਚ ਚੜ੍ਹਾਉਂਦਾ ਰਹੇ। ਪੂਰੇ ਤੋਲ ਜਾਏ ਤੋਲੀ, ਸੋਹੰ ਕੰਡਾ ਹੱਥ ਉਠਾਉਂਦਾ ਜਾਏ। ਚਰਨ ਪ੍ਰੀਤੀ ਘੋਲ ਘੋਲੀ, ਪੂਰਾ ਮੁੱਲ ਪਵਾਉਂਦਾ ਜਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੇ ਘਰ ਗੁਰਮੁਖਾਂ ਸਦਾ ਵਸਾਉਂਦਾ ਰਹੇ। ਸੁਣ ਪੁਕਾਰ ਸਿਰਜਣਹਾਰਾ ਗੁਰਸਿਖ ਪੁਕਾਰੇ, ਵਿਚ ਮਾਤ ਕਲ ਅੰਧਿਆਰਾ। ਉਤੋਂ ਮਾਰੇ ਥੱਲੇ ਝਾਤ, ਗੁਰਸਿਖ ਹੋਇਆ ਕਲ ਦੁਖਿਆਰਾ। ਹੋਏ ਅੰਧੇਰੀ ਰਾਤ, ਸਾਧਾਂ ਸੰਤਾਂ ਨਾ ਪਾਵੇ ਕੋਈ ਸਾਰਾ। ਪ੍ਰਗਟ ਹੋਇਆ ਸਾਚਾ ਕੰਤ, ਨਿਹਕਲੰਕ ਨਰ ਅਵਤਾਰਾ। ਜਨ ਭਗਤਾਂ ਬਣਾਏ ਸਾਚੀ ਬਣਤ, ਦੇਵੇ ਨਾਮ ਸ਼ਬਦ ਅਪਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਮ੍ਰਿਤ ਸਾਚਾ ਜਾਮ ਪਿਆਏ, ਗੁਰਮੁਖਾਂ ਕਰੇ ਠੰਡਾ ਠਾਰਾ। ਠੰਡਾ ਠਾਰ ਆਤਮ ਸ਼ਾਂਤੀ। ਇਕ ਪਿਆਏ ਬੂੰਦ ਸਵਾਂਤੀ। ਖੋਲ੍ਹ ਵਖਾਏ ਆਤਮ ਤਾਕੀ। ਵਿਚ ਬੈਠਾ ਮਾਰੇ ਝਾਤੀ। ਵੇਖ ਵਖਾਵੇ ਜੋ ਰਹਿ ਗਿਆ ਬਾਕੀ। ਕੋਈ ਨਾ ਰਹਿਣਾ ਅੱਗੇ ਆਕੀ। ਸ੍ਰਿਸ਼ਟ ਸਬਾਈ ਤੇਰੀ ਸੇਜਾ, ਹਰਿ ਆਪ ਬਣਾਈ ਧਰਤ ਮਾਤ ਖ਼ਾਕੀ। ਗੁਰਮੁਖ ਸਾਚੇ ਸੰਤ ਜਨਾਂ, ਸੋਹੰ ਸ਼ਬਦ ਤਨ ਪਹਿਨਾਏ ਚਿੱਟੀ ਇਕ ਪੋਸ਼ਾਕੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਮ੍ਰਿਤ ਸਾਚਾ ਸੀਰ ਪਿਲਾਏ, ਹਉਮੇ ਵਿਚੋਂ ਪੀੜ ਕਢਾਏ, ਏਕਾ ਸਾਚੀ ਧੀਰ ਧਰਾਏ, ਬਣਿਆ ਸਾਚਾ ਸਾਕੀ। ਸੱਚਾ ਸਾਕੀ ਤਨ ਪਿਆਲਾ। ਦੇਵੇ ਜਾਮ ਹਰਿ ਗੋਪਾਲਾ। ਪੂਰ ਕਰਾਏ ਕਾਮ, ਗੁਰ ਦਰ ਜਨ ਭਗਤਾਂ ਤੋੜੇ ਕਲਜੁਗ ਜੰਜ਼ਾਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਮ੍ਰਿਤ ਸਾਚਾ ਆਪ ਕਰਾਏ, ਗੁਰਮੁਖਾਂ ਦੇ ਮੁਖ ਚੁਆਏ, ਆਤਮ ਸਹਿੰਸਾ ਆਪ ਗਵਾਏ, ਇਕੋ ਸੁਖ ਹਰਿ ਉਪਜਾਏ, ਸਾਚਾ ਨਾਮ ਧਨ ਝੋਲੀ ਪਾਏ, ਕਰੇ ਸਰਬ ਮਾਲ ਮਾਲਾ। ਦੇਵੇ ਦਾਨ ਦੀਨਾਂ ਨਾਥ। ਹੋਏ ਸਹਾਈ ਸਗਲਾ ਸਾਥ। ਹਰਿ ਰਘੁਰਾਈ ਤ੍ਰੈਲੋਕੀ ਨਾਥ। ਜੋਤ ਜਗਾਈ ਚਲਾਏ ਸਾਚੀ ਗਾਥ। ਗੁਰਮੁਖ ਚੜ੍ਹਾਏ ਸਾਚੇ ਰਾਥ। ਸਾਚੇ ਲੇਖ ਲਿਖਾਏ ਮਾਥ। ਪ੍ਰਭ ਅਬਿਨਾਸ਼ੀ ਸਿਰ ਰੱਖੇ ਹਾਥ। ਸਗਲ ਵਸੂਰੇ ਜਾਇਣ ਲਾਥ। ਹਾਜ਼ਰ ਹਜ਼ੂਰ ਅਕਥਨਾ ਅਕਾਥ। ਨਾ ਵਸੇ ਦੂਰ ਗੁਰਸਿਖਾਂ ਸਾਥ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜੋਤ ਪ੍ਰਗਟਾਈ, ਜਿਉਂ ਰਾਮਾ ਘਰ ਦਸਰਾਥ। ਬੰਨ੍ਹੇ ਬੇੜਾ ਹੋਏ ਸਹਾਰਾ। ਦਏ ਖੇੜਾ ਤਨ ਅਪਾਰਾ। ਮੁੱਕੇ ਝੇੜਾ ਅੰਮ੍ਰਿਤ ਧਾਰਾ। ਖੁਲ੍ਹਾ ਵਿਹੜਾ ਹਰਿ ਦਵਾਰਾ। ਬੰਨ੍ਹੇ ਬੇੜਾ ਅੰਤਮ ਵਾਰਾ। ਨਿਹਕਲੰਕ ਨਰ ਅਵਤਾਰਾ। ਰਾਓ ਰੰਕਾਂ ਇਕ ਭੰਡਾਰਾ। ਸੁਹਾਏ ਦਵਾਰ ਬੰਕ ਆਏ ਦਵਾਰਾ। ਰਾਓ ਰੰਕ ਇਕ ਦਾਤਾਰਾ। ਏਕਾ ਅੰਕ ਹਰਿ ਸ਼ਬਦ ਅਪਾਰਾ। ਵੱਜੇ ਡੰਕ ਸੁਣੇ ਸੰਸਾਰਾ। ਨਿਹਕਲੰਕ ਨਰਾਇਣ ਨਰ ਅਵਤਾਰਾ। ਸ਼ਬਦ ਡੰਕ ਹਰਿ ਆਪ ਵਜਾਏ। ਮਨ ਕਾ ਮਣਕਾ ਆਪ ਫਿਰਾਏ। ਸ਼ਬਦ ਸਰੂਪੀ ਤਨਕ ਲਗਾਏ। ਦਾਣਾ ਕਨਕ ਜੋਤ ਟਿਕਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰਾਓ ਰੰਕ ਏਕਾ ਥਾਂ ਬਹਾਏ। ਏਕਾ ਧਾਮ ਰਾਜਾ ਰਾਜਾਨ। ਏਕਾ ਧਾਮ ਸ਼ਾਹ ਸੁਲਤਾਨ। ਏਕਾ ਧਾਮ ਬਿਰਧ ਬਾਲ ਜਵਾਨ। ਏਕਾ ਧਾਮ ਹਰਿ ਭਗਵਾਨ। ਏਕਾ ਧਾਮ ਸਚ ਨਿਸ਼ਾਨ। ਏਕਾ ਧਾਮ ਕੱਚ ਜਹਾਨ। ਜੋਤ ਸਰੂਪੀ ਹਰਿ ਭਗਵਾਨ। ਗੁਰਮੁਖ ਸਾਚੇ ਸੰਤ ਪਿਆਰੇ। ਮਿਲਿਆ ਮੇਲ ਹਰਿ ਕੰਤ ਭਤਾਰੇ। ਸੱਜਣ ਸੁਹੇਲਾ ਵਿਚ ਸੰਸਾਰੇ। ਗੁਰ ਸੰਗਤ ਮੇਲਾ ਹਰਿ ਨਿਰੰਕਾਰੇ। ਗੁਰ ਚੇਲਾ ਇਕ ਦਵਾਰੇ। ਨਿਹਕਲੰਕ ਕਲ ਜਾਮਾ ਧਾਰੇ। ਪੂਰੀ ਕਰਦੇ ਆਸ, ਹਰਿ ਬਨਵਾਰਿਆ। ਸਾਚੀ ਜੋਤ ਕਰ ਪ੍ਰਕਾਸ਼, ਮੇਟ ਅੰਧਿਆਰਿਆ। ਹਰਿ ਹਿਰਦੇ ਰੱਖ ਵਾਸ, ਦੀਪਕ ਜੋਤੀ ਕਰ ਉਜਿਆਰਿਆ। ਹਉਮੇ ਦੁੱਖੜਾ ਹੋਵੇ ਨਾਸ, ਏਕਾ ਬਖ਼ਸ਼ੀਂ ਚਰਨ ਪਿਆਰਿਆ। ਸ਼ਬਦ ਜਪੀਏ ਸਵਾਸ ਸਵਾਸ, ਦੁੱਖਾਂ ਰੋਗਾਂ ਕਰੀਏ ਕਾਰਿਆ। ਮਾਨਸ ਜਨਮ ਹੋਵੇ ਰਾਸ। ਮਾਤ ਗਰਭ ਨਾ ਆਈਏ ਦੂਜੀ ਵਾਰਿਆ। ਅੰਤਮ ਕਰ ਬੰਦ ਖੁਲਾਸ, ਸੁਣ ਪੁਕਾਰ ਹਰਿ ਨਿਰੰਕਾਰਿਆ। ਜਨ ਹੋਏ ਤੇਰਾ ਦਾਸ, ਦੋਏ ਜੋੜ ਚਰਨ ਸਰਨ ਕਰਨ ਨਿਮਸਕਾਰਿਆ। ਦੋਏ ਜੋੜ ਚਰਨ ਨਿਮਸਕਾਰਦੇ। ਗੁਰਮੁਖ ਸਾਚੇ ਸੰਤ ਜਨ ਹਰਿ ਤੈਨੂੰ ਸਦਾ ਪੁਕਾਰਦੇ। ਏਕਾ ਬਸਾਈਂ ਨਾਮ ਧਨ, ਦੂਜਾ ਦਰਸ ਅਪਾਰ ਦੇ। ਤੀਜੇ ਕਹਿਣਾ ਜਾਈਂ ਮਨ, ਚੌਥੇ ਘਰ ਵਿਚ ਵਾੜ ਦੇ। ਪੰਚਮ ਮਿਲ ਨਿਕਲੇ ਜੰਨ, ਸਵਛ ਸਰੂਪੀ ਦਰਸ਼ਨ ਹਰਿ ਨਿਰੰਕਾਰ ਦੇ। ਛੇਵੇਂ ਵਸੇ ਸਾਚੇ ਘਰ, ਨਾ ਕੋਈ ਛੱਪਰੀ ਨਾ ਕੋਈ ਛੰਨ, ਸੱਚਾ ਮਹੱਲ ਉਸਾਰ ਦੇ। ਸੱਤੇ ਸਤਿ ਸਤਿ ਆਤਮ ਯਤ ਯਤ, ਸੋਹੰ ਸੱਚਾ ਪਤ, ਵਿਚ ਤਨ ਕਾਇਆ ਵਾੜ ਦੇ। ਅੱਠਵੇਂ ਅਠਸਠ ਤੀਰਥ ਭੌਂ ਭੌਂ ਥੱਕੇ, ਦੁਰਮਤ ਮੈਲ ਉਤਾਰ ਦੇ। ਨਾਵੇਂ ਨੌਂ ਦਰ ਬਹਿ ਬਹਿ ਸਾਰੇ ਅੱਕੇ, ਚਾਰੋਂ ਤਰਫ ਪੈਂਦੇ ਧੱਕੇ, ਨਾ ਸਾਨੂੰ ਦੁਰਕਾਰ ਦੇ। ਦਸਵੇਂ ਦਹਿ ਦਿਸ਼ ਉਠ ਉਠ ਧਾਏ, ਚਾਰੇ ਕੁੰਟਾਂ ਮੁਖ ਭਵਾਏ, ਹਰਿ ਜੀ ਸਾਚਾ ਕਿਸੇ ਦਿਸ ਨਾ ਆਏ, ਗੁਰਮੁਖ ਸਾਚੇ ਸੰਤ ਜਨ ਦੋਏ ਜੋੜ ਦਰ ਸੱਚੇ ਆਏ ਪੁਕਾਰਦੇ। ਅੰਮ੍ਰਿਤ ਬੂੰਦ ਪਿਆਉਂਦਾ ਜਾ। ਹਉਮੇ ਵਿਚੋਂ ਕੱਢ ਪੀੜ, ਅੰਮ੍ਰਿਤ ਬੂੰਦ ਸਵਾਂਤੀ ਪਿਆਉਂਦਾ ਜਾ। ਜੋਤੀ ਜੋਤ ਸਰੂਪ ਹਰਿ, ਦੁੱਖਾਂ ਰੋਗਾਂ ਚਿੰਤਾ ਸੋਗਾਂ, ਬਾਹਰ ਕਢਾਉਂਦਾ ਜਾ। ਆਤਮ ਦੁੱਖ ਮਿਟਾਈ ਜਾ। ਸਾਚਾ ਸੁਖ ਉਪਜਾਈ ਜਾ। ਸੁੱਕੇ ਹੋਏ ਕਲ ਕਾਇਆ ਰੁੱਖ ਅੰਮ੍ਰਿਤ ਉਤੇ ਪਾ ਹਰੇ ਕਰਾਈ ਜਾ। ਕਲਜੁਗ ਜੀਵ ਹੋਏ ਬੇਮੁਖ, ਗੁਰਮੁਖ ਸਾਚੇ ਰਾਹੇ ਪਾਈ ਜਾ। ਆਪ ਮਿਟਾ ਤ੍ਰਿਸ਼ਨਾ ਭੁੱਖ, ਸਾਚਾ ਜਾਮ ਪਿਲਾਈ ਜਾ। ਗੁਰਮੁਖ ਸਾਚੇ ਸੰਤ ਜਨ ਸਦ ਸੁੱਖਣਾ ਰਹੇ ਸੁੱਖ, ਪ੍ਰਗਟ ਹੋ ਜੋਤ ਸਰੂਪੀ ਆਪਣਾ ਦਰਸ ਦਿਖਾਈ ਜਾ। ਅੰਮ੍ਰਿਤ ਮੁਖ ਹਰਿ ਚੁਆਇਆ। ਕਲਜੁਗ ਲੱਗਾ ਹਉਮੇ ਦੁੱਖ, ਆਪਣੀ ਹੱਥੀਂ ਆਪ ਗਵਾਇਆ। ਬਹੱਤਰ ਨਾੜੀ ਹੋਏ ਸੁਖ, ਜਿਸ ਜਨ ਰਸਨਾ ਗਾਇਆ। ਉਜਲ ਹੋਏ ਮਾਤ ਕੁੱਖ, ਮਾਤ ਸੁਲੱਖਣੀ ਭਾਗ ਲਗਾਇਆ। ਧੰਨ ਧੰਨ ਜਣੇਂਦੀ ਗੁਰਸਿਖ ਤੇਰੀ ਮਾਇਆ। ਆਤਮ ਮਿਲਿਆ ਇਕੋ ਸੁਖ, ਜਗਤ ਜੰਜ਼ਾਲਾ ਮਿਟਿਆ ਦੁੱਖ, ਨਿਹਕਲੰਕ ਤੇਰਾ ਦਰਸ਼ਨ ਪਾਇਆ। ਅੰਮ੍ਰਿਤ ਪਿਆਏ ਸਾਚਾ ਸੀਰ। ਕਲਜੁਗ ਅੰਤਮ ਕਿਤੋਂ ਹੱਥ ਨਾ ਆਏ, ਫਿਰ ਫਿਰ ਥੱਕੇ ਅਠਸਠ ਨੀਰ। ਗੰਗਾ ਗੁਦਾਵਰੀ ਕੋਈ ਨਾ ਦੇਵੇ ਧੀਰ। ਅੰਤਮ ਕਲਜੁਗ ਲੱਥੇ ਚੀਰ। ਜੋ਼ਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਸੰਤ ਜਨਾਂ ਅੰਮ੍ਰਿਤ ਸਾਚਾ ਜਾਮ ਪਿਆਏ, ਬਜ਼ਰ ਕਪਾਟੀ ਰਿਹਾ ਚੀਰ। ਅੰਮ੍ਰਿਤ ਪੀਆ ਹਰਿ ਦਵਾਰੇ। ਨਿਰਮਲ ਹੋਇਆ ਜੀਆ, ਲੱਥੇ ਤਨ ਅਫਾਰੇ। ਸਾਚਾ ਬੀਜ ਹਰਿ ਜੀ ਬੀਆ, ਕਾਇਆ ਬਣਾਏ ਸੱਚਾ ਇਕ ਕਿਆਰੇ। ਸੋਹੰ ਛੱਟਾ ਸੱਚਾ ਦੀਆ, ਉਤੇ ਚਲੇ ਅੰਮ੍ਰਿਤ ਇਕ ਫੁਹਾਰੇ। ਬੇਮੁਖਾਂ ਆਤਮ ਰੱਖੀ ਫੱਟਾ, ਅੰਤਮ ਸਿਰ ਵਿਚ ਪੈਣਾ ਘੱਟਾ, ਨਾ ਕੋਈ ਪਾਵੇ ਸਾਰੇ। ਪ੍ਰਭ ਕਿਸੇ ਨਾ ਮਿਲੇ ਤੀਰਥ ਤੱਟਾ, ਝੂਠੀ ਹੋਈ ਕਾਇਆ ਮੱਟਾ, ਜੋਤ ਨਾ ਜਗੀ ਲਟ ਲਟਾ, ਹੋਇਆ ਅੰਧ ਅੰਧਿਆਰੇ। ਗੁਰਮੁਖਾਂ ਲਾਹਾ ਸਾਚਾ ਖੱਟਾ, ਸਾਚਾ ਸ਼ਬਦ ਰਸ ਰਸਨਾ ਚੱਟਾ, ਦੇਵੇ ਰਸ ਅਪਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਧਾਰੇ। ਅੰਮ੍ਰਿਤ ਮੁਖ ਚੁਆਏ ਦਇਆ ਕਮਾਏ, ਦੁੱਖ ਗਵਾਏ ਦਇਆ ਕਮਾਇੰਦਾ। ਸਾਚਾ ਸੁਖ ਉਪਜਾਏ ਹਰਿ ਰਘੁਰਾਏ, ਗੁਰ ਸੰਗਤ ਸੇਵ ਕਮਾਇੰਦਾ। ਛੱਡ ਸਿੰਘਾਸਣ ਹਰਿ ਜੀ ਆਏ, ਤ੍ਰੈਲੋਕੀ ਨਾਥ ਆਪ ਅਖਵਾਏ, ਸਗਲਾ ਸਾਥ ਗੁਰ ਸੰਗਤ ਤੇਰਾ ਤੋੜ ਨਿਭਾਏ, ਨਾ ਕੋਈ ਛੁਡਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੱਚਾ ਦੇਵੇ ਜੀਆ ਦਾਨ, ਵਿਚ ਜਹਾਨ ਹਰਿ ਮਿਹਰਬਾਨ, ਕਰ ਕਿਰਪਾ ਪਾਰ ਲੰਘਾਇੰਦਾ। ਅੰਮ੍ਰਿਤ ਬੂੰਦ ਗੁਰ ਦਰ ਪੀ। ਸਦਾ ਸਦਾ ਗੁਰਮੁਖ ਸਾਚੇ ਸੰਤ ਜਨ, ਵਿਚ ਮਾਤ ਦੇ ਜੀ। ਨਿਹਕਲੰਕ ਕਲ ਜਾਮਾ ਪਾਇਆ, ਸਾਚਾ ਕਰਮ ਆਪ ਕਮਾਇਆ, ਸਤਿਜੁਗ ਤੇਰੀ ਬੰਨ੍ਹਦਾ ਜਾਏ ਸਾਚੀ ਨੀਂਹ। ਇਕ ਭੰਡਾਰਾ ਆਪਣੇ ਹੱਥ ਰਖਾਇੰਦਾ। ਸ੍ਰਿਸ਼ਟ ਸਬਾਈ ਮੰਗਣ ਆਏ ਚਲ ਦਵਾਰਾ, ਸੋਹੰ ਬਣੇ ਸਚ ਵਰਤਾਰਾ, ਅਚਰਜ ਖੇਲ ਹਰਿ ਰਚਾਇੰਦਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਕਲ ਜੋਤ ਸਰੂਪੀ ਜਾਮਾ ਪਾਇੰਦਾ। ਅੰਮ੍ਰਿਤ ਤੇਰੀ ਚਲੇ ਧਾਰ। ਵਿਚ ਸੰਸਾਰ ਕਲਜੁਗ ਅੰਤਮ ਵਾਰ। ਗੁਰਸਿਖਾਂ ਕਰੇ ਠੰਡਾ ਠਾਰ। ਬੇਮੁਖਾਂ ਆਤਮ ਤਨ ਦੇਵੇ ਇਕ ਅਫਾਰ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰ। ਅੰਮ੍ਰਿਤ ਤੇਰੀ ਅਮਰ ਕਹਾਣੀ। ਇਕ ਪਛਾਣੇ ਭਿੰਨੜੀ ਰੈਣ ਸਚ ਸਵਾਣੀ। ਬੇਮੁਖ ਕਲਜੁਗ ਜੀਵ ਗੂੜ੍ਹੀ ਨੀਂਦ ਸੁੱਤੇ, ਨਾ ਮਿਲੇ ਅੰਤਮ ਕਿਸੇ ਪਾਣੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਆਪ ਚੁਕਾਏ ਜਮ ਕੀ ਕਾਣੀ। ਉਠ ਜੀਵ ਜਾਗ ਕਲਜੁਗ ਅੰਧਿਆਰਿਆ। ਉਠ ਜੀਵ ਜਾਗ, ਕਰ ਦਰਸ ਨਿਰੰਕਾਰਿਆ। ਉਠ ਜੀਵ ਜਾਗ, ਪ੍ਰਭ ਚਰਨੀ ਲਾਗ, ਆਤਮ ਛੱਡ ਹੰਕਾਰਿਆ। ਉਠ ਜੀਵ ਜਾਗ, ਆਤਮ ਧੋ ਦਾਗ, ਪ੍ਰਭ ਅਬਿਨਾਸ਼ੀ ਆਪਣੀ ਹੱਥੀਂ ਆਪੇ ਲਾਹ ਰਿਹਾ। ਉਠ ਜੀਵ ਜਾਗ ਸੁਣ ਸਾਚਾ ਰਾਗ, ਹਉਮੇ ਰੋਗ ਗਵਾ ਰਿਹਾ। ਉਠ ਜੀਵ ਜਾਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਸਾਚਾ ਡੰਕ ਵਜਾ ਰਿਹਾ। ਉਠ ਜੀਵ ਜਾਗ ਅੰਤ ਅਖੀਰ। ਉਠ ਜੀਵ ਜਾਗ ਅੰਤਮ ਕਿਸੇ ਨਾ ਦੇਣੀ ਧੀਰ। ਉਠ ਜੀਵ ਜਾਗ, ਵੱਜਣ ਵਾਲਾ ਕਲਜੁਗ ਤੀਰ। ਉਠ ਜੀਵ ਜਾਗ, ਚਾਰੋਂ ਕੁੰਟ ਕਿਸੇ ਹੱਥ ਨਾ ਆਉਣਾ ਨੀਰ। ਉਠ ਜੀਵ ਜਾਗ, ਨਾ ਕੋਈ ਸਹਾਈ ਪੀਰ ਫ਼ਕੀਰ। ਉਠ ਜੀਵ ਜਾਗ, ਪ੍ਰਭ ਸਾਚੇ ਦੀ ਚਰਨੀ ਲਾਗ, ਕੱਢੇ ਹਉਮੇ ਪੀੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਦੇਵੇ ਸਾਚੀ ਧੀਰ। ਉਠ ਜੀਵ ਜਾਗ, ਅਨਭੋਲ। ਉਠ ਜੀਵ ਜਾਗ, ਪ੍ਰਭ ਅਬਿਨਾਸ਼ੀ ਇਕ ਸੁਣਾਏ ਸੱਚਾ ਬੋਲ। ਉਠ ਜੀਵ ਜਾਗ, ਸਾਚੇ ਤੋਲ ਰਿਹਾ ਹਰਿ ਤੋਲ। ਉਠ ਜੀਵ ਜਾਗ, ਪ੍ਰਭ ਅਬਿਨਾਸ਼ੀ ਵਸੇ ਤੇਰੇ ਆਤਮ ਕੋਲ। ਉਠ ਜੀਵ ਜਾਗ, ਪ੍ਰਭ ਦੂਈ ਦਵੈਤੀ ਪਰਦੇ ਦੇਵੇ ਖੋਲ੍ਹ। ਉਠ ਜੀਵ ਜਾਗ, ਸਾਚਾ ਨਾਂ ਵਜਾਏ ਇਕੋ ਢੋਲ। ਉਠ ਜੀਵ ਜਾਗ, ਮਾਨਸ ਜਨਮ ਹੱਥ ਨਾ ਆਉਣਾ, ਲੱਖ ਚੁਰਾਸੀ ਵਿਚੋਂ ਅਨਮੋਲ। ਉਠ ਜੀਵ ਜਾਗ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਰਨ ਪ੍ਰੀਤੀ ਘੋਲੀ ਘੋਲ। ਉਠ ਜੀਵ ਜਾਗ, ਜਗਤ ਹੰਕਾਰਿਆ। ਉਠ ਜੀਵ ਜਾਗ, ਨਿਹਕਲੰਕ ਕਲ ਜਾਮਾ ਧਾਰਿਆ। ਉਠ ਜੀਵ ਜਾਗ, ਸ਼ਬਦ ਵੱਜਣ ਵਾਲਾ ਇਕ ਕਟਾਰਿਆ। ਉਠ ਜੀਵ ਜਾਗ, ਸ੍ਰਿਸ਼ਟ ਸਬਾਈ ਹੋਈ ਅੰਧਿਆਰਿਆ। ਉਠ ਜੀਵ ਜਾਗ, ਸੋਹੰ ਡੰਡਾ ਕਲਜੁਗ ਤੇਰੇ ਸੀਸ ਧਰਾ ਰਿਹਾ। ਉਠ ਜੀਵ ਜਾਗ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਚੀਰ ਦੋ ਫਾੜ ਕਰਾ ਰਿਹਾ। ਸ੍ਰਿਸ਼ਟ ਸਬਾਈ ਹੋਏ ਦੋ ਧੜ। ਇਕ ਦੂਜੇ ਨਾਲ ਮਰਨ ਲੜ ਲੜ। ਪ੍ਰਭ ਅਬਿਨਾਸ਼ੀ ਆਪੇ ਵੇਖੇ, ਦੂਰ ਦੁਰਾਡਾ ਖੜ੍ਹ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਸ਼ਬਦ ਤੀਰ ਚਲਾਏ, ਦਿਸ ਨਾ ਕੋਈ ਆਏ ਕਿਲ੍ਹਾ ਗੜ੍ਹ। ਤੋੜੇ ਕਿਲ੍ਹਾ ਗੜ੍ਹ ਮਹੱਲ ਅਟਾਰੀਆ। ਜੋਤ ਸਰੂਪ ਹਰਿ ਜੀ ਖੜ, ਕਰੇ ਖੇਲ ਅਪਰ ਅਪਾਰਿਆ। ਸ਼ਬਦ ਘੋੜੇ ਜਾਏ ਚੜ੍ਹ, ਚਾਰੋਂ ਕੁੰਟ ਫੇਰ ਫਿਰਾਇਆ। ਕੋਈ ਨਾ ਸਕੇ ਅੱਗੇ ਅੜ, ਸ਼ਬਦ ਤੀਰ ਇਕ ਚਲਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਜੀਵ ਬੇਮੁਖਾਂ, ਫੜ ਫੜ ਕਲਜੁਗ ਭੱਠੀ ਵਿਚ ਪਾ ਰਿਹਾ। ਕਲਜੁਗ ਭੱਠੀ ਗਈ ਤਪ। ਪ੍ਰਗਟ ਹੋਇਆ ਜਗਤ ਅਪ। ਲੜਨ ਵਾਲਾ ਬੇਮੁਖਾਂ ਸੱਪ। ਸਾਚਾ ਛੱਡਿਆ ਜਪ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਜਣਾਏ ਆਪਣਾ ਅਪ। ਬੇਮੁਖਾਂ ਜੀਆਂ ਹੋਏ ਜੁਦਾਈ। ਕਲਜੁਗ ਤੇਰਾ ਅੰਤਮ ਵੇਲਾ, ਹਰਿ ਸਾਚਾ ਦਏ ਦਿਖਾਈ। ਗੁਰਮੁਖਾਂ ਬਣੇ ਸੱਜਣ ਸੁਹੇਲਾ, ਸਾਚਾ ਮੇਲ ਮਿਲਾਈ। ਸ਼ਬਦ ਸੁਹਾਗੀ ਗੀਤ ਗਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਘਰ ਸਾਚੇ ਆਇਆਂ ਦੇਵੇ ਸੱਚੀ ਵਡਿਆਈ। ਆਏ ਦਰ ਦਰ ਪ੍ਰਵਾਨ, ਕਿਰਪਾ ਕਰੇ ਹਰਿ ਭਗਵਾਨ। ਆਪੇ ਤਾਰੇ ਬਿਰਧ ਬਾਲ ਜਵਾਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕ ਰਖਾਏ ਸ਼ਬਦ ਆਨ। ਆਏ ਤਾਰੇ ਜੋ ਜਨ ਘਰ ਸਾਚੇ ਨਰ ਨਾਰੀ। ਸਾਚੇ ਲੇਖੇ ਆਪੇ ਲਾਏ, ਪ੍ਰਭ ਅਬਿਨਾਸ਼ੀ ਕਿਰਪਾ ਧਾਰੀ। ਨੇਤਰ ਖੋਲ੍ਹ ਸਭ ਨੂੰ ਵੇਖੇ, ਪੂਰਬ ਕਰਮ ਰਿਹਾ ਵਿਚਾਰੀ। ਗੁਰਮੁਖ ਸਾਚੇ ਸੰਤ ਜਨ ਪ੍ਰਭ ਦਰਸ ਦਰ ਆਏ ਪੇਖੇ, ਉਤਰੇ ਪਾਰ ਅੰਤਮ ਵਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਸਾਚੇ ਸੰਤਾਂ, ਆਪੇ ਬਣੇ ਲੇਖ ਲਿਖਾਰੀ। ਬਾਲੀ ਬੁਧ ਬੁਧ ਅੰਞਾਣੀ। ਕਲਜੁਗ ਤੇਰਾ ਭਰਿਆ ਪਾਣੀ। ਭੁੱਲੀ ਅਰਜਨ ਤੇਰੀ ਬਾਣੀ। ਕਾਇਆ ਹੋਈ ਅੰਨ੍ਹੀ ਕਾਣੀ। ਰਸਨਾ ਗਾਉਂਦੀ ਮਦਿਰਾ ਮਾਸ ਖਾਣੀ। ਨਾ ਗਾਇਆ ਬੱਤੀ ਦੰਦੀਂ ਹਰਿ ਪ੍ਰਾਣੀ। ਆਤਮ ਅੰਧੀ ਬੇਮੁਹਾਨੀ। ਝੂਠੇ ਧੰਦੇ ਅੰਤ ਪਛਤਾਨੀ। ਛੱਡਣੇ ਪੈਣੇ ਹਾਣੀਆਂ ਹਾਣੀ। ਕਿਸੇ ਨਾ ਲੱਭੇ ਰਾਜੇ ਰਾਣੀ। ਕਿਤੇ ਨਾ ਦਿਸੇ ਠੰਡਾ ਪਾਣੀ। ਅਰਜਨ ਭੁਲੀ ਤੇਰੀ ਸਾਚੀ ਬਾਣੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਜਾਮਾ ਧਾਰ, ਕਰੇ ਫੇਰ ਜਗਤ ਪਛਾਣੀ। ਪਾਰਬ੍ਰਹਮ ਜਨ ਰਾਖੋ ਚੀਤ। ਪਾਰਬ੍ਰਹਮ ਪ੍ਰਭ ਏਕੋ ਸਾਚਾ ਮੀਤ। ਪਾਰਬ੍ਰਹਮ ਸਾਚਾ ਹਰਿ ਪਰਖੇ ਸਾਚੀ ਨੀਤ। ਪਾਰਬ੍ਰਹਮ ਪ੍ਰਭ ਪਰਮੇਸ਼ਵਰ, ਰਸਨਾ ਗਾਓ ਸੁਹਾਗੀ ਗੀਤ। ਜਗਤ ਪਿਤ ਆਪ ਜਗਦੀਸ਼ਰ, ਕਰੇ ਕਾਇਆ ਸੀਤ। ਜੋਤੀ ਜੋਤ ਸਰੂਪ ਹਰਿ, ਕਲਜੁਗ ਮਿਟਾਏ ਸਤਿਜੁਗ ਚਲਾਏ ਸਾਚੀ ਰੀਤ। ਸਤਿਜੁਗ ਸਾਚੀ ਰੀਤ ਚਲਾਵਣੀ। ਆਪਣੀ ਹੱਥੀਂ ਨੀਂਹ ਰਖਾਵਣੀ। ਉਤੇ ਬਰਸੇ ਅੰਮ੍ਰਿਤ ਮੀਂਹ, ਗੁਰਮੁਖ ਤੇਰੀ ਸਾਚੀ ਖ਼ਾਕ ਦੋਹਾਂ ਮੇਲ ਮਿਲਾਵਣੀ। ਜੋਤੀ ਜੋਤ ਸਰੂਪ ਹਰਿ, ਆਪਣੀ ਬਣਤ ਆਪ ਬਣਾਵਣੀ। ਸਤਿਜੁਗ ਤੇਰਾ ਜਨਮ ਦਵਾਣਾ। ਸਤਿਜੁਗ ਸਾਚਾ ਸਤਿਗੁਰ ਬਨਾਣਾ। ਹਰਿ ਦਰ ਆਪਣਾ ਸੋਧ, ਦੇ ਮਤ ਆਪ ਸਮਝਾਉਣਾ। ਵਿਚੋਂ ਮਿਟਾਉਣਾ ਕਾਮ ਕਰੋਧ, ਏਕਾ ਨਾਮ ਮਨ ਵਸਾਉਣਾ। ਸੋਹੰ ਸ਼ਬਦ ਵਡ ਜੋਧਨ ਜੋਧ, ਤੇਰੇ ਨਾਲ ਰਖਾਉਣਾ। ਸ਼ਬਦ ਲਿਖਾਏ ਅਗਾਧ ਬੋਧ, ਭੇਵ ਕਿਸੇ ਨਾ ਆਉਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚਾ ਮਾਤ ਧਰਾਉਣਾ। ਸਤਿਜੁਗ ਤੇਰੀ ਬੰਨ੍ਹੀ ਧਾਰ। ਸ਼ਬਦ ਸਰੂਪੀ ਚਾਰੋਂ ਤਰਫ, ਇਕੋ ਕਰਨੀ ਸੱਚੀ ਵਾੜ। ਸਚ ਵਸਤ ਤੇਰੀ ਝੋਲੀ ਪਾਉਣੀ, ਪਰੇ ਹਟਾਉਣੀ ਝੂਠੀ ਧਾੜ। ਸਾਚੀ ਸਿਖਿਆ ਇਕ ਸੁਨਾਉਣੀ, ਨਾ ਕੋਈ ਵੇਖੇ ਚੰਗੇ ਮਾੜ। ਇਕੋ ਪੱਟੀ ਸਰਬ ਪੜ੍ਹਾਉਣੀ, ਦਰ ਘਰ ਸਾਚੇ ਦੇਣਾ ਵਾੜ। ਸਾਚੀ ਖੱਟੀ ਮਾਤ ਕਮਾਉਣੀ, ਜੋਤ ਜਗਾਉਣੀ ਬਹੱਤਰ ਨਾੜ। ਗੁਰਮੁਖ ਸਾਚੇ ਸੰਤ ਜਨਾਂ ਆਪਣੇ ਚਰਨ ਬਹਾਏ, ਮਾਣ ਦਵਾਏ ਠੰਡੀ ਛਾਂਏ, ਬੇਮੁਖਾਂ ਦੇਵੇ ਝਾੜ। ਸਤਿਜੁਗ ਤੇਰੇ ਸਿਰ ਹੱਥ ਟਿਕਾਏ। ਗੁਰਮੁਖ ਸਾਚੇ ਘੇਰ ਘੇਰ ਤੇਰੇ ਵਿਚ ਬਹਾਏ। ਆਪ ਮਿਟਾਏ ਚੁਕਾਏ ਮੇਰ ਤੇਰ, ਤੇਰ ਮੇਰ ਜਗਤ ਅੰਧੇਰ, ਸਿਧਾ ਰਾਹ ਇਕ ਵਖਾਏ। ਆਪੇ ਕਰੇ ਆਪਣੀ ਮਿਹਰ ਨਾ ਲਾਏ ਦੇਰ, ਗੁਰਮੁਖ ਸਾਚੇ ਸੰਤ ਜਨਾਂ ਦੇ ਮਤ ਆਪ ਸਮਝਾਉਣਾ। ਸਾਚਾ ਪਾਏ ਮਾਲ ਧਨਾ, ਆਤਮ ਝੋਲੀਆਂ ਆਪ ਭਰਾਉਣਾ। ਇਕ ਸੁਣਾਏ ਨਾਮ ਕੰਨਾ, ਸਾਚਾ ਰਾਗ ਇਕ ਉਪਜਾਉਣਾ। ਕਲਜੁਗ ਮਿਟਾਏ ਝੂਠਾ ਜੰਨਾ, ਸਾਚਾ ਰਾਹ ਇਕ ਦਖਾਉਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰਾਓ ਰੰਕ ਰੰਕ ਰਾਜਾਨ, ਸ਼ਾਹ ਸੁਲਤਾਨ ਵਡ ਵਡਾ ਬਲਵਾਨ, ਵਰਨ ਚਾਰ ਏਕਾ ਧਾਮ ਬਹਾਉਣਾ। ਸਤਿਜੁਗ ਤੇਰਾ ਧਾਮ ਨਿਰਾਲਾ। ਆਪ ਰਖਾਏ ਹਰਿ ਗੋਪਾਲਾ। ਜਿਥੇ ਬੈਠ ਸਾਇਆ ਹੇਠ, ਗੁਰਮੁਖਾਂ ਕਰੇ ਪ੍ਰਿਤਪਾਲਾ। ਕਲਜੁਗ ਜੀਵ ਭੰਨੇ ਕੌੜੇ ਰੇਠ, ਫਲ ਰਹੇ ਨਾ ਕਿਸੇ ਡਾਲਾ। ਮਿਟਦੇ ਜਾਣ ਵਡ ਵਡ ਸੇਠ, ਮਿਟ ਜਾਣ ਝੂਠੇ ਧਨ ਮਾਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਪਾਇਆ, ਕਿਸੇ ਨਾ ਵਕਤ ਸੰਭਾਲਾ। ਕੋਈ ਨਾ ਸਕਿਆ ਵਕਤ ਸੰਭਾਲ। ਕਲਜੁਗ ਅੰਤਮ ਖਾਣਾ ਕਾਲ। ਮਾਰਨ ਵਾਲਾ ਇਕੋ ਛਾਲ। ਭੰਨੀ ਜਾਏ ਸਭ ਦੇ ਜਵਾਨੀ ਡਾਲ। ਜੋਤੀ ਜੋਤ ਸਰੂਪ ਹਰਿ, ਇਕੋ ਪਾਉਣ ਵਾਲਾ ਵਡਾ ਘਾਣ। ਇਕੋ ਘਾਣ ਪਾਏ ਘਾਣੀ। ਦੂਜਾ ਗੇੜਾ ਆਪ ਦਵਾਏ, ਵਿਚ ਪਾਏ ਤੱਤਾ ਪਾਣੀ। ਤੀਜਾ ਫੇਰਾ ਫੇਰ ਲਗਾਏ, ਲਹੂ ਮਿਝ ਮਿਝ ਲਹੂ ਦੀ ਧਾਰ ਵਹਾਣੀ। ਚੌਥਾ ਗੇੜਾ ਫੇਰ ਲਗਾਏ, ਕਲਜੁਗ ਜੀਵਾਂ ਮਿਟੇ ਨਿਸ਼ਾਨੀ। ਜੋਤੀ ਜੋਤ ਸਰੂਪ ਹਰਿ, ਸਤਿਜੁਗ ਤੇਰਾ ਆਪੇ ਬਣੇ ਸੱਚਾ ਬਾਨੀ। ਸਤਿਜੁਗ ਤੇਰਾ ਚਿੱਟਾ ਬਾਣਾ। ਪ੍ਰਭ ਅਬਿਨਾਸ਼ੀ ਚਿੱਟਾ ਇਕ ਰਖਾਣਾ। ਬੇਮੁਖ ਜੀਵ ਅੰਤ ਪਿੱਟਣ ਹੋਇਆ ਬੇਮੁਹਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਸਾਚਾ ਖੇਲ ਆਪਣਾ ਆਪ ਰਚਾਨਾ। ਨਿਮਸਕਾਰ ਕਰੋ ਗੁਰਦੇਵਾ। ਬਿਰਥਾ ਨਾ ਜਾਏ ਗੁਰ ਕੀ ਸੇਵਾ। ਸਾਚਾ ਫਲ ਲਗਾਏ ਅੰਮ੍ਰਿਤ ਮੇਵਾ। ਜੋ ਜਨ ਗਾਏ ਰਸਨਾ ਜਿਹਵਾ। ਦਰਸ ਦਿਖਾਏ ਵਡ ਦੇਵੀ ਦੇਵਾ। ਪ੍ਰਭ ਅਬਿਨਾਸ਼ੀ ਅਲਖ ਅਭੇਵਾ। ਪੂਰ ਕਰਾਏ ਗੁਰਸਿਖ ਸੇਵਾ। ਮਾਤ ਲਗਾਏ ਸਾਚਾ ਥੇਵਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਜਨ ਰਸਨਾ ਹਰਿ ਸਾਚਾ ਸੇਵਾ। ਵਡੀ ਵਡਿਆਈ, ਦਰ ਸਾਚੇ ਖ਼ੁਸ਼ੀ ਮਨਾਈ, ਘਰ ਜਾਣਾ ਚਾਈਂ ਚਾਈਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਇਕੋ ਵਸੇ ਸਾਚੇ ਥਾਈਂ। ਸਾਚਾ ਭੇਵ ਹਰਿ ਖੁਲ੍ਹਾਵਣਾ। ਕਲਜੁਗ ਵੇਲਾ ਨੇੜੇ ਆਵਣਾ। ਕਲਜੁਗ ਜੀਵ ਫੇਰ ਪਛਤਾਵਣਾ। ਪ੍ਰਭ ਅਬਿਨਾਸ਼ੀ ਨਾ ਚਰਨ ਲਗਾਵਣਾ। ਘਨਕਪੁਰ ਵਾਸੀ ਆਪਣਾ ਆਪ ਫੇਰ ਛੁਪਾਵਣਾ। ਏਕਾ ਜੋਤ ਮਾਤ ਪ੍ਰਕਾਸ਼ੇ, ਗੁਰਮੁਖਾਂ ਹਿਰਦੇ ਦੀਪਕ ਜਗਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰਸਨ ਸਵਾਸੀ ਸਚ ਜਪਾਵਣਾ। ਭਿੰਨੜੀ ਰੈਣ ਮੰਗਲਾਚਾਰ। ਗੁਰ ਸੰਗਤ ਬਣਾਏ ਭਾਈ ਭੈਣ, ਦੂਜਾ ਵਿਚੋਂ ਰੋਗ ਨਿਵਾਰ। ਇੱਕਾ ਦੇਵੇ ਸੱਚਾ ਲਹਿਣ ਦੇਣ, ਲੇਖਾ ਲਿਖਣੇਹਾਰ। ਏਕਾ ਸੱਜਣ ਸਾਕ ਸੈਣ, ਪ੍ਰਭ ਆਇਆ ਅੰਤਮ ਅੰਤ ਵਾਰ। ਜੋਤੀ ਜੋਤ ਸਰੂਪ ਹਰਿ, ਏਕਾ ਜੋਤੀ ਕਰੇ ਅਕਾਰ। ਇੱਕਾ ਜੋਤੀ ਇਕੋ ਗੁਣ। ਗੁਰਮੁਖ ਸਾਚੇ ਮਾਣਕ ਮੋਤੀ, ਹਰਿ ਲਏ ਪੁਕਾਰ ਸੁਣ। ਆਤਮ ਉਠਾਏ ਆਪ ਸੋਤੀ, ਲੱਖ ਚੁਰਾਸੀ ਵਿਚੋਂ ਚੁਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕ ਉਪਜਾਏ ਸ਼ਬਦ ਧੁਨ। ਦੇਵੇ ਧੁਨਕਾਰ, ਖੁਲ੍ਹੇ ਸੁੰਨ ਹੋਏ ਉਜਿਆਰ। ਕਵਣ ਜਾਣੇ ਹਰਿ ਤੇਰੇ ਗੁਣ, ਗੁਰਮੁਖਾਂ ਪਾ ਰਿਹਾ ਸਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਦੁਆਰਾ ਇਕ ਖੁਲ੍ਹਾਇਆ, ਵਡ ਭੰਡਾਰਾ ਆਪ ਰਖਾਇਆ, ਬਣਿਆ ਰਹੇ ਵਰਤਾਰ। ਹਰਿ ਵਰਤਾਰ ਵਿਚ ਸੰਸਾਰ। ਮੰਗਣ ਆਏ ਜਨ ਦਵਾਰ। ਦੇਵੇ ਨਾਮ ਧਨ ਅਪਾਰ। ਬੇੜਾ ਜਾਏ ਬੰਨ੍ਹ, ਕਲਜੁਗ ਅੰਤਮ ਵਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਸੰਗਤ ਸਾਚਾ ਮੇਲ ਮਿਲਾਇਆ, ਦਰ ਘਰ ਸਾਚੇ ਮਾਣ ਦਵਾਇਆ, ਇਕ ਬਣਾਇਆ ਸਜਣ ਸੁਹੇਲ। ਗੁਰ ਸੰਗਤ ਧੰਨ ਕਮਾਈਆ। ਪ੍ਰਭ ਅਬਿਨਾਸ਼ੀ ਕਿਰਪਾ ਕੀਨੀ, ਦਏ ਮਾਤ ਵਡਿਆਈਆ। ਸਾਚਾ ਨਾਉਂ ਰਸਨਾ ਚੀਨੀ, ਹੋਏ ਜੋਤ ਰੁਸ਼ਨਾਈਆ। ਕਾਇਆ ਰੱਖੇ ਹਰਿ ਜੀ ਭੀਨੀ, ਅੰਮ੍ਰਿਤ ਧਾਰ ਵਹਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਏਕਾ ਸੱਚੇ ਧਾਮ ਬਹਾਈਆ। ਗੁਰ ਸੰਗਤ ਗੁਣ ਗਾਉਂਦੀ ਆਏ, ਦਰ ਘਰ ਪਾਇਆ ਮਾਣ ਚਤੁਰ ਸੁਜਾਨਿਆ। ਮਿਲਿਆ ਮੇਲ ਹਰਿ ਭਗਵਾਨ, ਮਿਲਿਆ ਸੱਚਾ ਦਾਨਿਆ। ਚਰਨ ਧੂੜ ਕੀਆ ਇਸ਼ਨਾਨ, ਆਤਮ ਤੁੱਟਾ ਮਾਨਿਆ। ਏਕਾ ਰੱਖਣਾ ਚਰਨ ਧਿਆਨ, ਦੇਵੇ ਦਰਸ ਆਪ ਭਗਵਾਨਿਆ। ਜੋ ਜਨ ਰਸਨਾ ਗਾਣ, ਆਤਮ ਜੋਤ ਜਗਾਏ ਮਹਾਨਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਦੇਵੇ ਨਾਮ ਨਿਧਾਨ, ਆਤਮ ਮਾਰੇ ਸੱਚਾ ਬਾਨਿਆ। ਵੱਜੇ ਬਾਣ ਤੀਰ ਨਿਰਾਲਾ। ਗੁਰਮੁਖ ਸਾਚੇ ਸੰਤ ਜਨਾਂ, ਪਹਿਲਾ ਵਾਰ ਆਪ ਸੰਭਾਲਾ। ਆਪੇ ਦੇਵੇ ਨਾਮ ਧਨਾ, ਦੀਨਾਂ ਨਾਥ ਦੀਨ ਦਿਆਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ, ਹੋਏ ਸਦ ਸਦਾ ਰਖਵਾਲਾ। ਗੁਰਸਿਖ ਗੁਰਮੁਖ ਦੋਵੇਂ ਹੋਏ ਵਡਭਾਗੀ। ਆਤਮ ਮਿਟਾਇਣ ਕਲਜੁਗ ਤ੍ਰਿਖ, ਕਾਇਆ ਸੋਈ ਜਾਗੀ। ਸਾਚੀ ਸਿਖਿਆ ਲੈਣੀ ਸਿੱਖ, ਧੋਣਾ ਪਿਛਲਾ ਦਾਗੀ। ਕਿਸੇ ਹੱਥ ਨਾ ਆਵੇ ਮੁਨ ਰਿਖ, ਗਾਉਂਦੇ ਫਿਰਦੇ ਵਡ ਵਡ ਰਾਗੀ। ਭੁਲੇ ਫਿਰਦੇ ਜਗਤ ਮਨੁੱਖ, ਧਾਰਨ ਵਡ ਵਡ ਸਵਾਂਗੀ। ਗੁਰਮੁਖਾਂ ਮਿਲਿਆ ਪ੍ਰਭ ਅਬਿਨਾਸ਼ੀ ਆਤਮ ਸੁੱਖਣਾ ਸਾਚੀ ਸੁੱਖ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਰਨ ਪ੍ਰੀਤੀ ਸਾਚੀ ਲਾਗੀ। ਲੱਗੇ ਚਰਨ ਪ੍ਰੀਤ ਤੋੜ ਨਿਭਾਈਆ। ਆਪੇ ਪਰਖੇ ਸਾਡੀ ਨੀਤ, ਹੋਏ ਵਡ ਗੁਨਾਹੀਆ। ਅਚਰਜ ਦਿਸੇ ਤੇਰੀ ਰੀਤ, ਜੋਤ ਸਰੂਪੀ ਸਾਚਾ ਮਾਹੀਆ। ਆਪੇ ਬਣ ਜਾਏ ਸਾਚਾ ਮੀਤ, ਦੇਵੇ ਠੰਡੀ ਛਾਈਂਆ। ਇਕ ਜਪਾਏ ਸਚ ਸੁਹਾਗੀ ਗੀਤ, ਸੋਹੰ ਨਾਮ ਰਖਾਈਆ। ਮਾਨਸ ਜਨਮ ਜਾਣਾ ਜੀਤ, ਗੁਰ ਚਰਨ ਸੀਸ ਨਿਵਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਸੰਗਤ ਸਾਚੀ ਸਿੱਖਿਆ ਆਪੇ ਦੇਵੇ, ਬਣੇ ਰਹਿਣ ਭੈਣ ਭਰਾਈਆ। ਭੈਣ ਭਾਈਆਂ ਸਾਚਾ ਨਾਤਾ। ਦੋਹਾਂ ਮਿਲਿਆ ਪੁਰਖ ਬਿਧਾਤਾ। ਸੱਚੀ ਦੇਵੇ ਇਕ ਸੁਗਾਤਾ। ਆਪੇ ਬਣੇ ਪਿਤਾ ਮਾਤਾ। ਅੰਤਮ ਵੇਲੇ ਪੁਛੇ ਵਾਤਾ। ਆਤਮ ਬੈਠਾ ਅੱਠੇ ਪਹਿਰ, ਵੇਖੇ ਮਾਰੇ ਝਾਤਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਮਿਟਾਏ ਕਲਜੁਗ ਅੰਧੇਰੀ ਰਾਤਾ। ਮਿਟੇ ਅੰਧੇਰੀ ਰੈਣ, ਚਾਨਣ ਚਾਨਣਾ। ਘਰ ਘਰ ਪੈਣੇ ਵੈਣ, ਨਾ ਕਿਸੇ ਹੋਣਾ ਜਾਮਨਾ। ਕੋਈ ਨਾ ਪੇਖੇ ਨੇਤਰ ਨੈਣ, ਇਕ ਦੂਜੇ ਨਾ ਪਛਾਨਣਾ। ਪ੍ਰਭ ਆਪ ਚੁਕਾਏ ਲਹਿਣ ਦੇਣ, ਕਲਜੁਗ ਤੇਰਾ ਲੇਖ ਲਿਖਾਵਣਾ। ਦੇਣਾ ਪਏ ਸਭ ਨੂੰ ਦੇਣ, ਅੱਗੇ ਹੋਏ ਨਾ ਕਿਸੇ ਛੁਡਾਵਣਾ। ਜੂਠੇ ਝੂਠੇ ਇਕੱਠੇ ਹੋ ਸਾਰੇ ਬਹਿਣ, ਸੱਚਾ ਨਾਉਂ ਨਾ ਰਸਨ ਵਖਾਨਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਕਲਜੁਗ ਜਾਮਾ ਧਾਰ, ਜੋਤ ਸਰੂਪੀ ਲਾਏ ਡਾਨਣਾ।

Leave a Reply

This site uses Akismet to reduce spam. Learn how your comment data is processed.