Granth 04 Likhat 082: 16 Maghar 2011 Bikarmi Ranjit Kaur de Greh Pind Jethuwal Jila Amritsar

੧੬ ਮੱਘਰ ੨੦੧੧ ਬਿਕ੍ਰਮੀ ਰਣਜੀਤ ਕੌਰ ਦੇ ਗ੍ਰਹਿ ਪਿੰਡ ਜੇਠੂਵਾਲ ਜ਼ਿਲਾ ਅੰਮ੍ਰਿਤਸਰ

ਸਤ ਦੀਪ ਨੌਂ ਖੰਡ ਸਰਬ ਸੰਸਾਰਿਆ। ਵੇਖ ਵਖਾਣੇ ਹਰਿ ਬ੍ਰਹਿਮੰਡ, ਸੁਘੜ ਸਿਆਣਿਆ। ਪਹਿਲੀ ਪਾਈ ਮਾਤ ਵੰਡ, ਸੋਲਾਂ ਮੱਘਰ ਕਰ ਧਿਆਨਿਆ। ਸਾਧਾਂ ਸੰਤਾਂ ਆਈ ਕੰਡ, ਉਠਿਆ ਬਾਲ ਨੌਜਵਾਨਿਆ। ਦਰ ਘਰ ਜਾਏ ਵੰਡ, ਇਕ ਵਖਾਏ ਆਪਣੇ ਭਾਣਿਆ। ਕਲਜੁਗ ਔਧ ਗਈ ਹੰਢ, ਬੇੜਾ ਡੁੱਬੇ ਬੇਮੁਹਾਣਿਆ। ਸਿਰ ਉਠਾਈ ਪਾਪਾਂ ਪੰਡ, ਤਨ ਪਾਏ ਝੂਠਾ ਬਾਣਿਆ। ਆਤਮ ਹੋਈ ਖੰਡ ਖੰਡ, ਨਾ ਕੋਈ ਦੇਵੇ ਮਾਣ ਜਗਤ ਨਿਮਾਣਿਆ। ਨਾ ਕੋਈ ਸੁਹਾਗਣ ਨਾ ਕੋਈ ਰੰਡ, ਕਲਜੁਗ ਜੀਵ ਅੰਧੇ ਕਾਣਿਆ। ਸ਼ਬਦ ਫੜੇ ਹੱਥ ਚੰਡ ਪ੍ਰਚੰਡ, ਪ੍ਰਗਟ ਹੋਏ ਵਿਚ ਜਹਾਨਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਲਾਂ ਮੱਘਰ ਇਕ ਇਕ ਅੱਖਰ ਕਰ ਕਰ ਵੱਖਰ, ਰਖਾਏ ਜਗਤ ਨਿਸ਼ਾਨਿਆ। ਸੋਲਾਂ ਮੱਘਰ ਕਰੇ ਵਿਚਾਰੇ। ਪ੍ਰਭ ਅਬਿਨਾਸ਼ੀ ਕਿਰਪਾ ਧਾਰੇ। ਛੋਟੇ ਲਾਲ ਹਰਿ ਦੁਲਾਰੇ। ਸ਼ਬਦ ਘੋੜੇ ਕਰ ਅਸਵਾਰੇ। ਚਰਨ ਪ੍ਰੀਤੀ ਸਾਚੀ ਜੋੜੇ, ਤਿੰਨਾਂ ਲੋਆਂ ਵਸੇ ਬਾਹਰੇ। ਆਪ ਚੜ੍ਹਾਏ ਸ਼ਬਦ ਘੋੜੇ, ਗੁਰੂਆਂ ਪੀਰਾਂ ਸਾਧਾਂ ਸੰਤਾਂ ਵਾਜਾਂ ਮਾਰੇ। ਕਲਜੁਗ ਦਿਨ ਰਹਿ ਗਏ ਥੋੜੇ, ਨਿਹਕਲੰਕ ਕਲ ਜਾਮਾ ਧਾਰੇ। ਵੇਖੇ ਪਰਖੇ ਮਿਠੇ ਕੌੜੇ, ਸ਼ਬਦ ਹਥੌੜਾ ਇਕੋ ਮਾਰੇ। ਗੁਰਮੁਖਾਂ ਹਰਿ ਸਾਚਾ ਬਹੁੜੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਰਾਇਣ ਨਰ ਅਵਤਾਰੇ। ਸੋਲਾਂ ਮੱਘਰ ਖੇਲ ਰਚਾਈ। ਗੁਰਮੁਖ ਸਾਚੇ ਸੰਤ ਜਨ ਹਰਿ ਸਾਚਾ ਮੇਲ ਮਿਲਾਈ। ਦੇਵੇ ਨਾਮ ਇਕ ਧਨਾ, ਰੋਗ ਦੁੱਖ ਰਹੇ ਨਾ ਰਾਈ, ਜੋਤੀ ਜੋਤ ਸਰੂਪ ਹਰਿ, ਏਕਾ ਸ਼ਬਦ ਸ੍ਰਿਸ਼ਟ ਸਬਾਈ ਰਿਹਾ ਸੁਣਾਈ। ਛੋਟਾ ਲਾਲ ਕਰ ਤਿਆਰੇ। ਸਾਧਾਂ ਸੰਤਾਂ ਵਾਜਾਂ ਮਾਰੇ। ਗੁਰਮੁਖਾਂ ਦੇਵੇ ਸ਼ਬਦ ਅਧਾਰੇ। ਆਤਮ ਉਪਜਾਏ ਏਕਾ ਸੁਖਾ, ਆਓ ਚਲ ਸਚ ਘਰ ਸਚ ਦਰਬਾਰੇ। ਨਿਹਚਲ ਧਾਮ ਇਕ ਅਟੱਲ, ਵਸੇ ਨਾ ਮੰਦਰ ਕਿਸੇ ਚੁਬਾਰੇ। ਵੇਖ ਵਖਾਣੇ ਜਲ ਥਲ, ਡੂੰਘੀ ਕੰਦਰ ਡੂੰਘੀ ਗਾਰੇ। ਸ਼ਬਦ ਮਾਰੇ ਇਕ ਉਛੱਲ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੋਕਮਾਤ ਖੁਲ੍ਹਾਏ ਇਕ ਦਵਾਰੇ। ਛੋਟਾ ਬਾਲਾ ਉਤੋਂ ਬੋਲੇ। ਸਾਧਾਂ ਸੰਤਾਂ ਵਾਜਾਂ ਮਾਰੇ, ਆਤਮ ਕੁੰਡਾ ਏਕਾ ਖੋਲ੍ਹੇ। ਜੀਵ ਜੰਤ ਆਦਿ ਅੰਤ, ਹਰਿ ਸਾਚਾ ਪੂਰੇ ਤੋਲ ਤੋਲੇ। ਜਨ ਭਗਤ ਮਿਲਾਵਾ ਸਾਚੇ ਕੰਤ, ਆਤਮ ਪੜਦੇ ਖੋਲ੍ਹੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੁਰੀ ਇੰਦਰ ਸਚ ਸਿੰਘਾਸਣ ਆਪ ਬਿਠਾਏ ਪੜਦੇ ਉਹਲੇ। ਇੰਦ ਇੰਦਰਾਸਣ ਹਰਿ ਸ਼ਿੰਗਾਰ। ਛੋਟਾ ਬਾਲਾ ਆਇਆ ਭੱਜ, ਆਪਣੀ ਪੈਜ ਸਵਾਰੇ। ਮੇਟੇ ਦਾਗ਼ ਕਾਲੇ, ਸ਼ਬਦ ਘੋੜੇ ਕਰ ਅਸਵਾਰ। ਅੱਠੇ ਪਹਿਰ ਕਰੇ ਪ੍ਰਿਤਪਾਲੇ, ਅੰਮ੍ਰਿਤ ਬਖ਼ਸ਼ੇ ਠੰਡੀ ਧਾਰ। ਚਰਨ ਪ੍ਰੀਤੀ ਨਿਭੇ ਨਾਲ, ਪੁਰੀ ਇੰਦਰ ਪੈਜ ਸਵਾਰ। ਇੰਦਰ ਦਵਾਰੇ ਹੋਏ ਖਾਲੀ , ਅੰਤਮ ਹੋਇਆ ਕਲਜੁਗ ਬਾਹਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਿੰਘ ਮਨਜੀਤ ਸਦਾ ਅਤੀਤ, ਏਕਾ ਬਖ਼ਸ਼ੇ ਸੱਚਾ ਚਰਨ ਪਿਆਰ। ਸੋਲਾਂ ਮੱਘਰ ਵੇਖ ਵਖਾਨਿਆ। ਜਗਤ ਭੁਲੇਖਾ ਭੇਖ ਵਟਾਨਿਆ। ਸਾਚਾ ਲੇਖਾ ਹਰਿ ਲੇਖ ਲਿਖਾਨਿਆ। ਲੱਖ ਚੁਰਾਸੀ ਵਿਚੋਂ ਵੇਖ, ਭਾਲ ਬਾਲ ਅੰਞਾਣਿਆ। ਅੱਗੇ ਲਾਇਆ ਸਾਧਾਂ ਸੰਤਾਂ ਨੇਤਰ ਲੈਣਾ ਪੇਖ, ਸੋਲਾਂ ਕਲੀਆਂ ਤਨ ਪਹਿਨਾਇਆ। ਧੁਰਦਰਗਾਹੋਂ ਲਿਖੀ ਸਾਚੀ ਰੇਖ, ਬਿਧਨਾ ਲੇਖ ਦਏ ਮਿਟਾਇਆ। ਸਤਿਜੁਗ ਸਾਚੀ ਲੱਗੀ ਮੇਖ, ਇੰਦਰ ਗਗਨ ਸੁਹਾਇਆ। ਨੇਤਰ ਨੈਣ ਲੋਚਣ ਤਿੰਨੇ ਲੈਣ ਵੇਖ, ਸਚ ਸਿੰਘਾਸਣ ਹਰਿ ਬਹਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿ ਮਿਹਰਬਾਨ ਲੱਖ ਚੁਰਾਸੀ ਵਿਚੋਂ ਕਰ ਵਖ ਬਹਾਇਆ। ਲੱਖ ਚੁਰਾਸੀ ਕੀਨਾ ਵੱਖਰ। ਸੋਹੰ ਸ਼ਬਦ ਭੇਟਾ ਅੱਖਰ। ਪ੍ਰਭ ਆਪ ਉਠਾਏ ਸਾਚਾ ਬੇਟਾ, ਦਇਆ ਕਮਾਏ ਰੋੜੀ ਸੱਖਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵੇਖ ਵਖਾਣੇ ਸਰਬ ਕਿਛ ਜਾਣੇ ਉਜਾੜ ਪਹਾੜ ਵਡ ਵਡ ਪੱਥਰ। ਸੋਲਾਂ ਮੱਘਰ ਸਮਰਥ ਦੀਨ ਦਿਆਲਿਆ। ਜਨ ਭਗਤਾਂ ਸਿਰ ਰੱਖੇ ਹੱਥ, ਦੇਵੇ ਸ਼ਬਦ ਨਾਮ ਦੁਸ਼ਾਲਿਆ। ਸੋਹੰ ਇਕ ਚਲਾਇਆ ਸਾਚਾ ਰਥ, ਰਥ ਰਥਵਾਹੀ ਆਪਣਾ ਆਪ ਰਖਾਨਿਆ। ਪੁਰੀਆਂ ਲੋਆਂ ਦੇਵੇ ਮਥ, ਗੁਰਮੁਖਾਂ ਸਾਚਾ ਰਾਹ ਵਖਾਨਿਆ। ਜਗਤ ਚਲਾਏ ਸਾਚੀ ਗਥ, ਦੇਵੇ ਮਾਣ ਜਗਤ ਜਹਾਨਿਆ। ਵੇਲਾ ਗਿਆ ਨਾ ਆਵੇ ਹੱਥ, ਭੁੱਲੇ ਜੀਵ ਗੁਣ ਨਿਧਾਨਿਆ। ਰਾਜੇ ਰਾਣਿਆਂ ਪਾਏ ਨੱਥ, ਘਰ ਘਰ ਫਿਰਾਏ ਵਡ ਸ਼ੈਤਾਨਿਆ। ਸਗਲ ਵਸੂਰੇ ਜਾਇਣ ਲੱਥ, ਜੋ ਦਰ ਆਏ ਜੀਵ ਨਿਮਾਣਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਲਾਂ ਮੱਘਰ ਸਿੰਘ ਮਨਜੀਤ, ਆਪ ਚੁਕਾਏ ਪੀਣਾ ਖਾਣਿਆ। ਪੀਣਾ ਖਾਣਾ ਜਗਤ ਚੁਕਾਇਆ। ਸ਼ਬਦ ਬਾਣ ਹੱਥ ਫੜਾਇਆ। ਤੀਰ ਕਮਾਨ ਹਰਿ ਰਸਨ ਰਖਾਇਆ। ਕਰੇ ਪਛਾਣ ਜਗਤ ਰਘੁਰਾਇਆ। ਸਾਧਾਂ ਸੰਤਾਂ ਤੁੱਟੇ ਮਾਣ, ਨਾਮ ਨਿਸ਼ਾਨ ਇਕ ਲਗਾਇਆ। ਆਪੇ ਜਾਣੇ ਜਾਣੀ ਜਾਣ, ਦੂਸਰ ਕੋਈ ਸਾਰ ਨਾ ਪਾਇਆ। ਤਟ ਬਿਆਸਾ ਵੇਖ ਵਖਾਣ, ਸ਼ਬਦ ਸੀਨੇ ਤੀਰ ਲਗਾਇਆ। ਦਿਆਲ ਬਾਗ਼ ਕਰ ਧਿਆਨ, ਸ਼ਬਦ ਆਣ ਇਕ ਵਖਾਈਆ। ਇਕ ਝੁਲਾਏ ਸ਼ਬਦ ਨਿਸ਼ਾਨ, ਛੋਟੇ ਬਾਲ ਹੱਥ ਫੜਾਈਆ। ਪੁਰੀਆਂ ਲੋਆਂ ਦੇਵੇ ਮਾਣ, ਗੁਰਮੁਖਾਂ ਹਰਿ ਦਇਆ ਕਮਾਈਆ। ਕਲਜੁਗ ਅੰਤਮ ਆਈ ਹਾਨ, ਜਗਤ ਲੇਖਾ ਦਏ ਚੁਕਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਿੰਘ ਮਨਜੀਤ ਛੋਟੇ ਬਾਲੇ ਆਪਣਾ ਭਾਣਾ ਤੇਰੇ ਹੱਥ ਰਖਾਈਆ। ਛੋਟੇ ਬਾਲੇ ਹਰਿ ਹੁਕਮ ਸੁਣਾਏ। ਸਾਧ ਸੰਤ ਲਏ ਜਗਾਏ। ਸੋਇਆ ਮੋਇਆ ਕੋਈ ਰਹਿ ਨਾ ਜਾਏ। ਏਕਾ ਹਲ ਪ੍ਰਭ ਸਾਚੇ ਜੋਇਆ, ਚਾਰੇ ਕੁੰਟਾਂ ਆਪੇ ਵਾਹੇ। ਅੰਮ੍ਰਿਤ ਬੀਜ ਗੁਰਮੁਖਾਂ ਆਤਮ ਬੋਇਆ, ਸਾਚਾ ਫਲ ਨਾਮ ਖਵਾਏ। ਨਿਝਰ ਰਸ ਏਕਾ ਚੋਇਆ, ਤ੍ਰਿਸ਼ਨਾ ਭੁੱਖ ਸਰਬ ਮਿਟਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਭਾਣਾ ਆਪੇ ਜਾਣੇ ਨਾ ਜਾਣੇ ਜੀਵ ਕੋਇ। ਸਿੰਘ ਮਨਜੀਤ ਸੇਵ ਕਮਾਈ। ਸਾਧਾਂ ਸੰਤਾਂ ਜੀਆਂ ਜੰਤਾਂ ਦਏ ਉਠਾਈ। ਆਦਿਨ ਅੰਤਾ ਇਕ ਭਗਵੰਤਾ, ਸਾਚੀ ਬਣਤਾ ਰਿਹਾ ਬਣਾਈ। ਹਰਿਜਨ ਮੇਲ ਸਾਚੇ ਕੰਤਾ, ਸਿੰਘ ਜਗਦੀਸ਼ ਉਠਾਏ ਫੜ ਕੇ ਬਾਹੀਂ। ਵੇਲਾ ਚੁੱਕਿਆ ਸਾਧਾਂ ਸੰਤਾਂ, ਰਾਜੇ ਰਾਣਿਆਂ ਪਾਏ ਫਾਹੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਸ਼ਬਦ ਹੁਕਮ ਸੁਣਾਏ, ਦਏ ਸੁਨੇਹੜਾ ਥਾਉਂ ਥਾਈਂ। ਸਿੰਘ ਜਗਦੀਸ਼ ਕਰ ਵਿਚਾਰ। ਪ੍ਰਭ ਅਬਿਨਾਸ਼ੀ ਪਾਵੇ ਸਾਰ। ਲੋਕਮਾਤ ਮਾਰ ਝਾਤ, ਕਲਜੁਗ ਤੇਰੀ ਅੰਤਮ ਵਾਰ। ਚਾਰੋਂ ਕੁੰਟ ਅੰਧੇਰੀ ਰਾਤ, ਚੰਦ ਸੂਰਜ ਦੋਏ ਗਏ ਹਾਰ। ਨਾ ਕੋਈ ਪੁੱਛੇ ਮਾਤ ਵਾਤ, ਜੀਵ ਜੰਤ ਹੋਏ ਖੁਆਰ। ਸ਼ਿਵ ਸ਼ੰਕਰ ਬੈਠਾ ਇਕ ਇਕਾਂਤ ਪ੍ਰਭ ਚਰਨ ਕਰੇ ਇਕ ਪਿਆਰ। ਪ੍ਰਗਟ ਹੋ ਪ੍ਰਭ ਕਮਲਾਪਾਤ, ਧਰਤ ਮਾਤ ਰੋਵੇ ਧਾਹਾਂ ਮਾਰ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਕਰੇ ਖੇਲ ਅਪਰ ਅਪਾਰ। , ਸ਼ਿਵ ਸ਼ੰਕਰ ਦਰ ਪੁਕਾਰਿਆ। ਪ੍ਰਭ ਸਾਚੇ ਖੇਲ ਅਪਾਰਿਆ। ਪ੍ਰਭ ਸਾਚੀ ਜੋਤੀ ਮੇਲ ਕਰ, ਵਿਛੜੇ ਜੁਗ ਕਈ ਕਈ ਵਾਰਿਆ। ਏਕਾ ਆਪਣਾ ਸੱਜਣ ਸੁਹੇਲ ਕਰ, ਕਲਜੁਗ ਦੁਖੀ ਆਤਮ ਭੁੱਖੀ ਚਰਨ ਪਿਆਰਿਆ। ਇਕ ਉਪਜਾਨਾ ਸਾਚਾ ਸੁਖੀ, ਸ਼ਬਦ ਚਲਾਣਾ ਸਾਚੀ ਧਾਰਿਆ। ਗੁਰਮੁਖਾਂ ਕਰ ਕਰ ਉਜਲ ਮੁਖੀ, ਖਿੱਚ ਲਿਆਏ ਚਰਨ ਦਵਾਰਿਆ। ਸੁਫ਼ਲ ਕਰਾਏ ਮਾਤ ਕੁੱਖੀ, ਦੇਵੇ ਮਾਣ ਵਿਚ ਸੰਸਾਰਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਘਰ ਸਾਚੇ ਸਚ ਦਵਾਰ, ਸ਼ਿਵ ਸ਼ੰਕਰ ਦਰ ਪੁਕਾਰਿਆ। ਸ਼ਿਵ ਸ਼ੰਕਰ ਦਰ ਦਏ ਦੁਹਾਈ। ਕਲਜੁਗ ਵੇਲਾ ਅੰਤਮ ਆਇਆ, ਦਰ ਘਰ ਸਾਚਾ ਕੋਈ ਦੀਸੇ ਨਾਹੀ। ਨਿਹਕਲੰਕ ਹਰਿ ਦਰ ਸੁਹਾਇਆ ਮੇਲ ਮਿਲਾਇਆ ਫੜ ਕੇ ਬਾਹੀਂ। ਅੰਤਮ ਵੇਲਾ ਨੇੜੇ ਆਇਆ, ਸਦਾ ਰੱਖੇ ਠੰਡੀ ਛਾਈਂ। ਹੇਰਾ ਫੇਰਾ ਕਰਦਾ ਆਇਆ, ਜੀਵ ਜੰਤ ਕੋਈ ਜਾਣੇ ਨਾਹੀ। ਤੇਰਾ ਮੇਰਾ ਨਾਉਂ ਧਰਦਾ ਆਇਆ, ਜੋਤੀ ਨੂਰ ਸਭਨੀਂ ਥਾਈਂ। ਗੁਰਮੁਖਾਂ ਹਰਿ ਵਰਦਾ ਆਇਆ, ਸੇਜ ਬਹਾਏ ਚਾਈਂ ਚਾਈਂ। ਆਤਮ ਭੰਡਾਰੇ ਭਰਦਾ ਆਇਆ, ਤੋਟ ਕੋਈ ਰੱਖੇ ਨਾਹੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਅੰਤਮ ਅੰਤ ਕਲ ਦੂਸਰ ਕੋਈ ਦੀਸੇ ਨਾਹੀ। ਸ਼ਿਵ ਸ਼ੰਕਰ ਦਰ ਨਿਮਾਣਾ। ਕੰਕਰ ਕੰਕਰ ਵਰਤੇ ਭਾਣਾ। ਸ਼ਬਦ ਮਰਦੰਗ ਇਕ ਵਜਾਣਾ। ਗੁਰਮੁਖਾਂ ਚੋਲੇ ਚਾੜ੍ਹੇ ਰੰਗ, ਰੰਗਣ ਨਾਮ ਇਕ ਰੰਗਾਣਾ। ਆਪ ਨਿਭਾਏ ਆਪਣਾ ਸੰਗ, ਨਰ ਹਰਿ ਸ੍ਰੀ ਭਗਵਾਨਾ। ਸ਼ਬਦ ਘੋੜੇ ਕਸ ਤੰਗ, ਆਪ ਉਡਾਏ ਇਕ ਬਬਾਣਾ। ਦਰ ਘਰ ਮਿਲੇ ਸਾਚੀ ਮੰਗ, ਮੰਗੇ ਮੰਗ ਚਰਨ ਧਿਆਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ, ਆਪ ਬਿਠਾਏ ਦਇਆ ਕਮਾਏ ਸਾਚੇ ਸਚ ਟਿਕਾਣਾ। ਸਚ ਟਿਕਾਣਾ ਹਰਿ ਮਿਹਰਬਾਨ, ਹਰਿ ਦੇਵੇ ਸ਼ਬਦ ਬਬਾਣਾ ਇਕ ਉਡਾਨ ਹੈ। ਮਿਲੇ ਆਤਮ ਜੋਤੀ ਪਵਣ ਮਸਾਣਾ, ਛੱਡੇ ਜੀਵ ਜਹਾਨ, ਇਹ ਕਾਇਆ ਦਿਸੇ ਝੂਠਾ ਬਾਣਾ, ਅੰਤਮ ਖ਼ਾਕੀ ਖ਼ਾਕ ਮਿਲ ਜਾਣ ਹੈ। ਦਰ ਘਰ ਸਾਚਾ ਇਕ ਪਛਾਣਾ, ਜਿਥੇ ਵਸੇ ਹਰਿ ਭਗਵਾਨ ਹੈ। ਮਿਲੇ ਅੰਮ੍ਰਿਤ ਨਾਮ ਨਿਧਾਨਾ, ਅੱਠੇ ਪਹਿਰ ਰੰਗ ਰੰਗਾਨ ਹੈ। ਛੁੱਟੇ ਜਗਤ ਪੀਣਾ ਖਾਣਾ, ਤ੍ਰਿਸ਼ਨਾ ਭੁੱਖ ਮੇਟ ਮਿਟਾਨ ਹੈ। ਝੁੱਲੇ ਸੱਚਾ ਨਾਮ ਨਿਸ਼ਾਨਾ, ਲੱਖ ਚੁਰਾਸੀ ਏਕਾ ਆਨ ਹੈ। ਜਗੀ ਜੋਤ ਇਕ ਭਗਵਾਨਾ। ਨੂਰੀ ਜੋਤ ਡਗਮਗਾਨ ਹੈ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ, ਆਪ ਬਿਠਾਏ ਦਇਆ ਕਮਾਏ ਸਾਚੇ ਧਾਮ ਨਿਧਾਨ ਹੈ। ਸਾਚਾ ਧਾਮ ਆਪ ਸੁਹਾਇਆ। ਪੂਰਨ ਕਾਮ ਅੰਤਮ ਕਲ ਆਪਣਾ ਆਪ ਕਰਾਇਆ। ਜੂਠਾ ਝੂਠਾ ਕਾਇਆ ਚਾਮ, ਅੰਤਮ ਵੇਲੇ ਹੱਥ ਕਿਸੇ ਨਾ ਆਇਆ। ਆਤਮ ਜੋਤੀ ਨੂਰੀ ਪ੍ਰਭ ਸਾਚੇ ਮੇਲ ਮਿਲਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਿਵ ਸ਼ੰਕਰ ਅੰਕੁਰ ਕੰਕਰ, ਏਕਾ ਮਰਦੰਗ ਵਜਾਇਆ। ਸ਼ਿਵ ਸ਼ੰਕਰ ਕਰ ਤਿਆਰੀ, ਪ੍ਰਭ ਸਾਚਾ ਹੁਕਮ ਸੁਣਾਇੰਦਾ। ਜਗੀ ਜੋਤ ਹਰਿ ਨਿਰੰਕਾਰੀ, ਲੋਕਮਾਤ ਡਗਮਗਾਇੰਦਾ। ਵੇਖ ਵਖਾਣੇ ਵਾਰੋ ਵਾਰੀ, ਪੁਰੀਆਂ ਲੋਆਂ ਧਾਰ ਬੰਨ੍ਹਾਇੰਦਾ। ਪਹਿਲੋਂ ਆਏ ਬ੍ਰਹਮੇ ਵਾਰੀ, ਸਿੰਘ ਪਾਲ ਤਖ਼ਤ ਸੁਹਾਇੰਦਾ। ਰਾਜੇ ਇੰਦ ਕਰੀ ਤਿਆਰੀ, ਸਿੰਘ ਮਨਜੀਤ ਹੁਕਮ ਸੁਣਾਇੰਦਾ। ਸ਼ਿਵ ਸ਼ੰਕਰ ਚਰਨ ਬਲਿਹਾਰੀ, ਸਿੰਘ ਜਗਦੀਸ਼ ਦਰਸ ਦਿਖਾਇੰਦਾ। ਵੇਖੇ ਖੇਲ ਹਰਿ ਕਰਤਾਰੀ, ਸਿਰ ਆਪਣਾ ਹੱਥ ਰਖਾਇੰਦਾ। ਪ੍ਰਭ ਖੇਲ ਅਪਰ ਅਪਾਰੀ, ਜੀਵ ਜੰਤ ਨਾ ਕੋਈ ਜਣਾਇੰਦਾ। ਪੁਰੀਆਂ ਲੋਆਂ ਏਕਾ ਸ਼ਬਦ ਉਡਾਰੀ, ਜੋਤੀ ਨੂਰ ਇਕ ਰਖਾਇੰਦਾ। ਦਰ ਘਰ ਸਾਚੇ ਲੱਗੀ ਸੱਚੀ ਫੁਲਵਾੜੀ, ਪ੍ਰਭ ਸਾਚਾ ਫਲ ਲਗਾਇੰਦਾ। ਕਰੇ ਖੇਲ ਸਤਾਰਾਂ ਹਾੜੀ, ਰਾਜੇ ਰਾਣਿਆਂ ਹੁਕਮ ਸੁਣਾਇੰਦਾ। ਗੁਰਮੁਖਾਂ ਰੱਖੇ ਲਾਜ ਚਰਨ ਛੁਹਾਈ ਦਾਹੜੀ, ਲੱਖ ਚੁਰਾਸੀ ਗੇੜ ਕਟਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਹਰਿ ਸੰਤ ਦੁਲਾਰੇ, ਸਾਚਾ ਨਾਮ ਨਿਸ਼ਾਨ ਤੇਰਾ ਜਗਤ ਝੁਲਾਇੰਦਾ। ਸਚ ਨਿਸ਼ਾਨ ਜਗਤ ਝੁਲਾਉਣਾ। ਰੰਗਣ ਰੰਗ ਸਤਿ ਕਰਾਉਣਾ। ਏਕਾ ਤੱਤ ਹਰਿ ਰਖਾਉਣਾ। ਆਤਮ ਸ਼ਬਦ ਸਾਚਾ ਤੱਤ, ਦੇ ਮਤ ਚਾਰ ਵਰਨਾਂ ਆਪ ਸਮਝਾਉਣਾ। ਪ੍ਰਭ ਅਬਿਨਾਸ਼ੀ ਰੱਖੀ ਪਤ, ਸਿੰਘ ਜਗਦੀਸ਼ ਸ਼ਿਵ ਸ਼ੰਕਰ ਜਾਏ ਸੁਣਾਉਣਾ। ਬਾਲ ਅਵਸਥਾ ਨਾ ਤੁੱਟੇ ਧੀਰਜ ਯਤ, ਰਕਤ ਬੂੰਦ ਏਕਾ ਲੇਖ ਲਿਖਾਉਣਾ। ਆਤਮ ਸ਼ਬਦ ਸਾਚਾ ਸਤਿ, ਸਾਚੀ ਸ਼ਕਤ ਹਰਿ ਦਰ ਘਰ ਬੰਦ ਕਰਾਉਣਾ। ਪੂਰ ਕਰਾਏ ਹਰਿ ਸੇਵਾ ਭਗਤ, ਪੰਚਮ ਪੋਹ ਨੀਂਹ ਰਖਾਉਣਾ। ਮਿਲੇ ਵਡਿਆਈ ਚਾਰ ਜੁਗ ਜਗਤ, ਗੁਰਸਿਖ ਸਾਚੇ ਸੇਵ ਕਮਾਉਣਾ। ਦਰ ਘਰ ਸਾਚੇ ਮਿਲੀ ਮੁਕਤ, ਸਿੰਘ ਜਗਦੀਸ਼ ਤੇਰਾ ਦਰ ਦਰਬਾਰ ਵਿਚ ਮਾਤ ਉਪਜਾਉਣਾ। ਨਿਹਕਲੰਕ ਬਣਾਈ ਸਾਚੀ ਜੁਗਤ, ਉਤਰ ਪੂਰਬ ਪੱਛਮ ਦੱਖਣ ਕਿਸੇ ਹੱਥ ਨਾ ਆਉਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਡ ਮਿਹਰਬਾਨ, ਸਤਾਰਾਂ ਹਾੜੀ ਫੁੱਲ ਫੁੱਲਵਾੜੀ ਵਿਚ ਮਾਤ ਲਗਾਏ, ਸ਼ਬਦ ਡੰਡਾ ਵਿਚ ਨਵ ਖੰਡਾਂ ਸਿੰਘ ਪ੍ਰੀਤਮ ਤੇਰੇ ਹੱਥ ਫੜਾਉਣਾ। ਸ਼ਬਦ ਡੰਡਾ ਲੈਣਾ ਫੜ। ਸਾਚੇ ਪੌੜੇ ਜਾਣਾ ਚੜ੍ਹ। ਸਾਧ ਸੰਤ ਕੋਈ ਅੱਗੇ ਨਾ ਸਕੇ ਅੜ। ਗੁਰੂਆਂ ਪੀਰਾਂ ਜੋਤ ਦਏ ਨਿਰੰਕਾਰ, ਖ਼ਾਲੀ ਦਿਸਣ ਧੜ। ਸਚ ਬਣਾਏ ਦਰ ਦਰਬਾਰ, ਆਪ ਅੰਦਰ ਬੈਠੇ ਵੜ। ਲੱਖ ਚੁਰਾਸੀ ਭੌਂਦੀ ਫਿਰੇ ਬਾਹਰ, ਸ਼ਬਦ ਤੀਰ ਵੱਜੇ ਕੜ ਕੜ। ਗੁਰਮੁਖਾਂ ਪੈਜ ਹਰਿ ਰਿਹਾ ਸਵਾਰ, ਦਰ ਦਵਾਰੇ ਅੱਗੇ ਖੜ੍ਹ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਸੁਲਤਾਨ ਅੱਠੇ ਪਹਿਰ ਸ਼ਬਦ ਘੋੜ ਚੜ੍ਹ। ਪੰਚਮ ਪੋਹ ਭਗਤ ਵਡਿਆਈਆ। ਜਨ ਭਗਤਾਂ ਮਿਟੇ ਦੁੱਖ ਰੰਜ, ਸਵੇਰ ਸੰਞ ਇਕ ਰਖਾਈਆ। ਨਾ ਕੋਈ ਦਿਸੇ ਧਾਰ ਮੰਝ, ਪ੍ਰਭ ਬੇੜਾ ਪਾਰ ਕਰਾਈਆ। ਸ਼ਬਦ ਰੱਖੇ ਸਾਚਾ ਵੰਞ, ਗੁਰਮੁਖਾਂ ਹੱਥ ਫੜਾਈਆ। ਛੱਬੀ ਪੋਹ ਗੁਰਮੁਖਾਂ ਚੜ੍ਹਨੀ ਸਾਚੀ ਜੰਞ, ਲਾੜੀ ਮੌਤ ਜਿਨ ਵਿਆਹੀਅ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਸਿੰਘਾਸਣ ਡੇਰਾ ਲਾਏ, ਸਾਧਾਂ ਸੰਤਾਂ ਗੁਰੂਆਂ ਪੀਰਾਂ, ਜੋਤੀ ਨੂਰਾ ਜੋਤੀ ਖਿੱਚ ਲਿਆਈਆ। ਸਾਚੀ ਬਣਤ ਆਪ ਬਣਾਉਣੀ ਛੱਬੀ ਪੋਹ, ਤੁੱਟੇ ਜਗਤ ਜੰਜ਼ਾਲਾ ਝੂਠਾ ਮੋਹ, ਪੂਰ ਕਰਾਏ ਵੇਖ ਵਖਾਏ ਮਾਤ ਪਤਾਲ ਪ੍ਰਿਥਮੀ ਅਕਾਸ਼। ਮਾਤ ਪਤਾਲ ਪ੍ਰਿਥਮੀ ਅਕਾਸ਼ੇ। ਕਰੇ ਖੇਲ ਵਿਚ ਪਰਵਾਸੇ। ਨੌਂ ਅਠਾਰਾਂ ਬਣੇ ਬਣਤ, ਲੇਖ ਲਿਖਤ ਲਿਲਾਟ ਲਿਖਾਸੇ। ਦਰ ਘਰ ਵਡਿਆਈ ਸਾਚੇ ਆਵਣ ਜਾਵਣ ਚੁੱਕੇ ਝੇੜਾ, ਦਹਿ ਦਿਸ਼ ਦਸ ਮਾਸੇ। ਹਰਿ ਹਰਿ ਜੀ ਬੰਨ੍ਹੇ ਬੇੜਾ, ਨਿਜ ਘਰ ਆਤਮ ਰੱਖੇ ਵਾਸੇ। ਵਸਦਾ ਰਹੇ ਨਗਰ ਖੇੜਾ, ਗੁਰਮੁਖਾਂ ਜਨਮ ਹੋਇਆ ਰਹਿਰਾਸੇ। ਕਲਜੁਗ ਜੀਵ ਝੂਠਾ ਝੇੜਾ, ਲੱਖ ਚੁਰਾਸੀ ਅੰਤਮ ਨਾਸੇ। ਹਰਿ ਹਰਿ ਕਾ ਭਾਣਾ ਮੇਟੇ ਕਿਹੜਾ, ਏਕਾ ਏਕ ਪੁਰਖ ਅਬਿਨਾਸ਼ੇ। ਧਰਤ ਮਾਤ ਤੇਰਾ ਖੁਲ੍ਹਾ ਵਿਹੜਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਖੇਲ ਮਾਤ ਕਰਾਏ, ਗੁਰਮੁਖ ਸਾਚੇ ਲੇਖੇ ਲਾਏ, ਇੰਦਲੋਕ ਸ਼ਿਵਲੋਕ ਧਾਮ ਬਹਾਏ, ਬ੍ਰਹਮਲੋਕ ਰਖਾਏ ਸਿੰਘ ਪਾਲ ਵਾਸੇ। ਵਸੇ ਧਾਮ ਨਰ ਨਿਰੰਕਾਰਿਆ। ਅੰਮ੍ਰਿਤ ਪਿਆਏ ਸਾਚਾ ਜਾਮ, ਗੁਰਮੁਖਾਂ ਕਰ ਪਿਆਰਿਆ। ਲੇਖੇ ਲਾਏ ਕਾਇਆ ਚਾਮ, ਵਸਾਏ ਸਚ ਦਰਬਾਰਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਦਰ ਦਵਾਰਾ, ਜਨ ਭਗਤ ਭਗਤ ਜਨ ਸਦਾ ਭਿਖਾਰਾ, ਦੇਵਣਹਾਰ ਹਰਿ ਗਿਰਧਾਰਿਆ। ਤੇਗ ਬਹਾਦਰ ਸੇਵ ਕਮਾਈ। ਚਿੱਟੀ ਚਾਦਰ ਧਰਮ ਵਿਛਾਈ। ਪ੍ਰਭ ਅਬਿਨਾਸ਼ੀ ਕੀਆ ਆਦਰ, ਸਿੰਘ ਪਾਲ ਜਨਮ ਦਵਾਈ। ਕਰੀ ਖੇਲ ਕਰਤੇ ਕਾਦਰ, ਨਿਹਕਲੰਕੀ ਮੇਲ ਮਿਲਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਸੇਵਾ ਅਲਖ ਅਭੇਵਾ, ਦੇਵੀ ਦੇਵਾ ਰਿਹਾ ਪੂਰ ਕਰਾਈ। ਗੁਰ ਪੂਰੇ ਜਨਮ ਦਵਾਇਆ। ਵਡ ਸੂਰੇ ਹਰਿ ਸਰਨ ਲਗਾਇਆ। ਕਾਰਜ ਕਰੇ ਮਾਤ ਪੂਰੇ, ਮਰਨ ਡਰਨ ਜਗਤ ਚੁਕਾਇਆ। ਸਰਬ ਕਲਾ ਆਪ ਭਰਪੂਰੇ, ਪਿਤਾ ਪੂਤ ਹਰਿ ਜੋਤ ਟਿਕਾਇਆ। ਬੇਮੁਖਾਂ ਕਲ ਦਿਸੇ ਦੂਰੇ, ਗੁਰ ਗੋਬਿੰਦ ਕਲ ਜਾਮਾ ਪਾਇਆ। ਜੋਤ ਨਿਰੰਜਣ ਸਾਚੀ ਨੂਰੇ, ਪ੍ਰਭ ਅਬਿਨਾਸ਼ੀ ਝੋਲੀ ਪਾਇਆ। ਸਮਰਥ ਪੁਰਖ ਸਦਾ ਉਡੀਕੇ, ਸਿੰਘ ਪੂਰਨ ਹਰਿ ਨਾਮ ਉਪਜਾਇਆ। ਨਿਹਕਲੰਕ ਕਲ ਆਸਾ ਪੂਰੇ, ਆਪਣਾ ਭੇਵ ਆਪਣੇ ਹੱਥ ਰਖਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਿਛਲਾ ਲੇਖਾ ਅੰਤ ਭੁਲੇਖਾ, ਅੰਤਮ ਦਏ ਮਿਟਾਇਆ। ਪਿਛਲਾ ਲੇਖਾ ਹਰਿ ਮੁਕਾਇੰਦਾ। ਭਗਤ ਭੁਲੇਖਾ ਅੰਤ ਕਢਾਇੰਦਾ। ਨਾ ਕੋਈ ਜਾਣੇ ਪੀਰ ਔਲੀਆ ਸ਼ੇਖ਼ਾ, ਸਾਧ ਸੰਤ ਨਾ ਕਿਸੇ ਜਣਾਇੰਦਾ। ਆਪੇ ਲਿਖੀ ਧੁਰ ਮਸਤਕ ਰੇਖਾ, ਲੇਖਾ ਆਪ ਲਿਖਾਇੰਦਾ। ਕਲਜੁਗ ਅੰਤਮ ਧਾਰੇ ਭੇਖਾ, ਜੋਤੀ ਜਾਮਾ ਹਰਿ ਵਟਾਇੰਦਾ। ਗੁਰ ਗੋਬਿੰਦ ਤੇਰੇ ਲਿਖੇ ਲੇਖਾ, ਹਰਿ ਲੇਖਾ ਲੇਖ ਲਿਖਤ ਪੂਰ ਕਰਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨੇਤਰ ਨੈਣ ਲੋਚਨ ਜਿਸ ਜਨ ਪੇਖਾ, ਲੱਖ ਚੁਰਾਸੀ ਜਮ ਕੀ ਫਾਸੀ, ਅੰਤਮ ਕਲ ਕਟਾਇੰਦਾ। ਗੁਰ ਗੋਬਿੰਦੇ ਖੇਲ ਅਪਾਰੇ। ਵਾਲੀ ਹਿੰਦੇ ਵਿਚ ਸੰਸਾਰੇ। ਵਾਲੀ ਹਿੰਦੇ ਲਾਲ ਦੁਲਾਰੇ। ਸਚ ਨੌਂ ਚੰਦੇ ਨੀਹਾਂ ਵਿਚ ਉਸਾਰੇ। ਪ੍ਰਭ ਆਪ ਬਣਾਏ ਸਾਚੀ ਬਿੰਦੇ, ਅੰਤਮ ਕਲ ਪਾਏ ਸਾਰੇ। ਕਰੇ ਖੇਲ ਹਰਿ ਗੁਣੀ ਗਹਿੰਦੇ, ਜਗਾਏ ਜੋਤ ਅਪਰ ਅਪਾਰੇ। ਆਪ ਮਿਟਾਏ ਸਗਲੀ ਚਿੰਦੇ, ਕਰੇ ਖੇਲ ਨਰ ਨਿਰੰਕਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਲੇਖਾ ਆਣ ਚੁਕਾਏ ਦੇਵੇ ਮਾਣ ਵਿਚ ਮਾਤ ਜਨਮ ਸੰਸਾਰੇ। ਮਾਤਲੋਕ ਹਰਿ ਜਨਮ ਦਵਾਇਆ। ਲੋਕ ਪ੍ਰਲੋਕ ਥਾਂ ਸੁਹਾਇਆ। ਸਾਚੀ ਪੁਰੀਆਂ ਆਣ ਰਖਾਇਆ। ਸ਼ਬਦ ਬਾਣ ਇਕ ਚਲਾਇਆ। ਮਾਣ ਤਾਣ ਸਚ ਨਿਸ਼ਾਨ, ਸ਼ਬਦ ਬਬਾਣ ਹੱਥ ਫੜਾਇਆ। ਵੇਖ ਵਖਾਣੇ ਚਤੁਰ ਸੁਜਾਨ, ਜੋਤੀ ਨੂਰ ਕੋਟਨ ਭਾਨ, ਅਕਾਸ਼ ਪਤਾਲ ਗਗਨ ਰਹਾਇਆ। ਲੱਖ ਚੁਰਾਸੀ ਪੁਣ ਛਾਣ, ਦਰ ਘਰ ਸਾਚੇ ਵੇਖ ਵਖਾਣੇ, ਬਾਲ ਅੰਞਾਣੇ ਲੇਖੇ ਲਾਇਆ। ਸ੍ਰਿਸ਼ਟ ਸਬਾਈ ਸੁੰਞ ਮਸਾਣ, ਕਲਜੁਗ ਅੰਤਮ ਆਈ ਹਾਨ, ਸਿੰਘ ਜਗਦੀਸ਼ ਤੇਰਾ ਦਰ ਦਵਾਰ ਇਕ ਰਖਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਪੋਹ ਨੀਂਹ ਰਖਾਇਆ।

Leave a Reply

This site uses Akismet to reduce spam. Learn how your comment data is processed.