੨੧ ਜੇਠ ੨੦੧੧ ਬਿਕ੍ਰਮੀ ਗੁਰਬਖ਼ਸ਼ ਸਿੰਘ ਦੇ ਗ੍ਰਹਿ ਪਿੰਡ ਜੇਠੂਵਾਲ ਜ਼ਿਲਾ ਅੰਮ੍ਰਿਤਸਰ
ਹਰਿ ਵਸੇਰਾ ਸਚਖੰਡ। ਆਪ ਕਰਾਈ ਸੱਤਾਂ ਦੀਪਾਂ ਨੌਵਾਂ ਖੰਡਾਂ ਸਾਚੀ ਵੰਡ। ਪ੍ਰਭ ਅਬਿਨਾਸ਼ੀ ਕਿਰਪਾ ਕਰ ਸਾਚੇ ਹਰਿ, ਗੁਰਮੁਖਾਂ ਆਤਮ ਪਾਈ ਠੰਡ। ਕਰ ਦਰਸ ਜਾਇਣ ਤਰ, ਸਾਚਾ ਨਾਮ ਮਿਲੇ ਵਰ, ਜਗੀ ਜੋਤ ਭਾਰਤ ਖੰਡ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਸੁਨੇਹੁੜਾ ਰਿਹਾ ਵੰਡ। ਸਾਚਾ ਨਾਮ ਸੰਗ ਜਾਏ ਹੰਢ। ਏਥੇ ਓਥੇ ਦੋ ਜਹਾਨੀ ਕਦੇ ਨਾ ਦੇਵੇ ਕੰਡ। ਆਤਮ ਜਗੇ ਜੋਤ ਮਹਾਨੀ, ਗੁਰਸਿਖ ਆਤਮ ਨਾ ਹੋਏ ਰੰਡ। ਸ਼ਬਦ ਚਲੇ ਤੀਰ ਕਾਨੀ, ਬੇਮੁਖਾਂ ਦੇਵੇ ਦੰਡ। ਨਿਹਕਲੰਕ ਤੇਰੀ ਸਚ ਨਿਸ਼ਾਨੀ, ਦਿਵਸ ਸੁਹੇਲਾ ਜਗੀ ਜੋਤ ਭਾਰਤ ਖੰਡ। ਭਾਰਤ ਖੰਡ ਹਰਿ ਗੁਸਈਂਆ। ਸ਼ਬਦ ਚਲਾਏ ਸਾਚੀ ਨਈਆ। ਗੁਰਮੁਖ ਵਿਰਲਾ ਪ੍ਰਭ ਆਪ ਤਰਈਆ। ਬੇਮੁਖ ਜੀਵ ਮੰਞਧਾਰ ਰੁੜ੍ਹਈਆ। ਸਤਿਜੁਗ ਤੇਰੀ ਸੱਚੀ ਬੱਧੀ ਧਾਰ, ਏਕਾ ਜੋਤ ਅਕਾਰ ਕਰਈਆ। ਲੱਖ ਚੁਰਾਸੀ ਗੁਣ ਅਵਗੁਣ ਵਿਚਾਰ, ਆਪਣਾ ਭਾਣਾ ਹਰਿ ਵਰਤਈਆ। ਚਾਰੋਂ ਕੁੰਟ ਹੋਣੇ ਖੁਆਰ, ਛੁੱਟੇ ਨਾਤਾ ਭੈਣਾਂ ਭਈਆ। ਅੱਗੇ ਪੈਂਦੀ ਡਾਹਢੀ ਮਾਰ, ਧਰਮ ਰਾਏ ਲੇਖਾ ਮੰਗੇ ਕਢ ਕਢ ਵਹੀਆ। ਕੋਈ ਨਾ ਬੇਲੀ ਮੀਤ ਯਾਰ, ਨਾ ਕੋਈ ਸੱਜਣ ਸਾਕ ਸੈਣ ਸਈਆ। ਨਾ ਕੋਈ ਮਾਤ ਪਿਤ ਪੀਆ ਨਾਰ, ਝੂਠਾ ਨਾਤਾ ਜਗਤ ਤੁੜਈਆ। ਏਕਾ ਏਕ ਗੁਰ ਚਰਨ ਪਿਆਰ, ਦਰਗਹਿ ਸਾਚੀ ਮਾਣ ਦਵਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਸ੍ਰਿਸ਼ਟ ਸਬਾਈ ਏਕਾ ਧਾਰ ਆਪ ਚਲਈਆ। ਸਚ ਤਖ਼ਤ ਹਰਿ ਸੁਲਤਾਨਾ। ਜੋਤ ਸਰੂਪੀ ਪਹਿਰੇ ਬਾਨਾ। ਆਪੇ ਗੋਪੀ ਆਪੇ ਕਾਹਨਾ। ਆਪੇ ਰਾਮ ਸ੍ਰੀ ਭਗਵਾਨਾ। ਆਪੇ ਕਰੇ ਆਪਣੇ ਕਾਮ, ਆਪਣਾ ਆਪ ਹਰਿ ਪਛਾਨਾ। ਸਦ ਵਸੇ ਅਵਲੜੇ ਧਾਮ, ਪਿਆਏ ਅੰਮ੍ਰਿਤ ਸੱਚਾ ਜਾਮ, ਕੋਇ ਨਾ ਮੰਗੇ ਸੱਚਾ ਦਾਮ, ਦੇਵੇ ਸ਼ਬਦ ਸੱਚਾ ਮਾਣਾ। ਸੁੱਕਾ ਹਰਿਆ ਹੋਵੇ ਚਾਮ, ਸੋਹੰ ਵਜੇ ਤਨ ਦਮਾਮਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ, ਆਤਮ ਦੇਵੇ ਬ੍ਰਹਮ ਗਿਆਨਾ। ਜਗਤ ਰੀਤੀ ਆਪ ਚਲਾਈ। ਇਕ ਅਟੱਲ ਹਰਿ ਰਘੁਰਾਈ। ਜਲ ਥਲ ਘੜੀ ਘੜੀ ਪਲ ਪਲ ਦੇ ਹਿਲਾਈ। ਕਰ ਕਰ ਵਲ ਛਲ, ਸ੍ਰਿਸ਼ਟ ਸਬਾਈ ਆਪ ਭੁਲਾਈ। ਗੁਰਮੁਖਾਂ ਆਤਮ ਲਾਇਆ ਫਲ, ਚਰਨ ਪ੍ਰੀਤੀ ਜਿਸ ਜਨ ਸੇਵ ਕਮਾਈ। ਸ੍ਰਿਸ਼ਟ ਸਬਾਈ ਜਾਏ ਦਲ, ਕਰੇ ਕਰਾਏ ਹਰਿ ਰਘੁਰਾਈ। ਸ਼ਬਦ ਸਰੂਪੀ ਚਲਾਏ ਹਲ, ਜੜ੍ਹ ਕਿਸੇ ਰਹਿਣ ਨਾ ਪਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਲਾਂ ਕਲਾ ਸਪੂਰਾ ਹਾਜ਼ਰ ਹਜ਼ੂਰਾ, ਆਪਣੀ ਵੰਡ ਆਪ ਕਰਾਈ। ਆਪੇ ਪਾਏ ਮਾਤ ਹਿੱਸੇ। ਜੋਤ ਸਰੂਪੀ ਨਾ ਕਿਸੇ ਦਿਸੇ। ਸ੍ਰਿਸ਼ਟ ਸਬਾਈ ਏਕਾ ਚੜ੍ਹੀ ਹੰਕਾਰੀ ਵਿਸੇ। ਚਾਰੋਂ ਕੁੰਟ ਪਏ ਦੁਹਾਈ, ਜੂਠੀ ਝੂਠੀ ਚੱਕੀ ਪੀਸੇ। ਪ੍ਰਭ ਪਕੜ ਉਠਾਏ ਥਾਉਂ ਥਾਈਂ, ਸੌਣ ਨਾ ਦੇਵੇ ਈਸੇ ਮੂਸੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਤੇਰੀ ਅੰਤਮ ਵਾਰ, ਕੀਆ ਖੇਲ ਅਪਰ ਅਪਾਰ, ਨਾ ਕੋਈ ਜਾਣੇ ਜੀਵ ਗਵਾਰ, ਕਿਆ ਕੋਈ ਕਰੇ ਰੀਸੇ। ਭਾਰਤ ਖੰਡ ਭਰਮ ਭੁਲੇਖਾ ਲਾਗਾ। ਪ੍ਰਭ ਅਬਿਨਾਸ਼ੀ ਤਬ ਹੀ ਜਾਗਾ। ਗੁਰਸਿਖ ਬਣਾਏ ਹੰਸ ਕਾਗਾ। ਗੁਰਮੁਖਾਂ ਸੁਣਾਏ ਸਾਚਾ ਰਾਗਾ। ਫੜ ਫੜ ਧੋਏ ਪਿਛਲਾ ਦਾਗਾ। ਗੁਰਮੁਖ ਸਾਚਾ ਆਤਮ ਸਾਚੀ ਜੋਤ ਬਲੋਏ, ਸੋਹੰ ਬੰਨ੍ਹੇ ਤਨ ਸਾਚਾ ਤਾਗਾ। ਦੁਰਮਤ ਮੈਲ ਪਾਪਾਂ ਧੋਏ, ਜਨ ਸਰਨਾਈ ਲਾਗਾ। ਗੁਰਮੁਖ ਸਾਚਾ ਨਿਰਮਲ ਹੋਏ, ਚਿੱਟੇ ਬਸਤਰ ਪਹਿਨ ਖਲੋਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਹੱਥੀਂ ਪਕੜੇ ਵਾਗਾ। ਪਕੜੇ ਵਾਗ ਹੱਥ ਰੱਖੇ ਡੋਰੀ। ਆਪਣੇ ਸੰਗ ਹਰਿ ਜਾਏ ਤੋਰੀ। ਲੱਖ ਚੁਰਾਸੀ ਵਿਚੋਂ ਹਰਿ ਕਰੇ ਚੋਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਭੇਵ ਖੁਲ੍ਹਾਏ ਤੋੜੇ ਮੋਰੀ ਤੋਰੀ। ਖੋਲ੍ਹੇ ਭੇਵ ਨੂਰ ਨੁਰਾਨਾ। ਗੁਰਮੁਖ ਸਾਚੇ ਸਾਚੀ ਸੇਵ, ਹਰਿ ਵੱਡਾ ਸ਼ਾਹ ਸੁਲਤਾਨਾ। ਦੀਆ ਦਾਨ ਅਲਖ ਅਭੇਵ, ਤਨ ਪਹਿਨਾਇਆ ਸਾਚਾ ਬਾਣਾ ਵਡ ਦਾਤਾ ਵਡ ਗੁਰਦੇਵ, ਸਤਿਜੁਗ ਵਖਾਇਆ ਸਚ ਨਿਸ਼ਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨ, ਸੋਹੰ ਸ਼ਬਦ ਹੱਥ ਬੱਧਾ ਗਾਨਾ। ਹੱਥ ਬੰਨ੍ਹੇ ਗਾਨਾ ਸਗਨ ਮਨਾਏ। ਗੁਰ ਚਰਨ ਪ੍ਰੀਤੀ ਸਾਚੀ ਲਗਨ, ਏਕਾ ਰਾਹ ਵਖਾਏ। ਆਤਮ ਦੀਪਕ ਗੁਰਮੁਖ ਜਗਣ, ਹੋਏ ਸਚ ਰੁਸ਼ਨਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਰੰਗਣ ਨਾਮ ਚੜ੍ਹਾਏ। ਮਿਟੇ ਰੋਗ ਜਗਤ ਅੰਧੇਰਾ। ਆਤਮ ਰਸ ਸਾਚਾ ਲੈਣਾ ਭੋਗ, ਮਿਟੇ ਚੁਰਾਸੀ ਗੇੜਾ। ਸੋਹੰ ਸ਼ਬਦ ਸਾਚਾ ਜੋਗ, ਆਵਣ ਜਾਵਣ ਮਿਟਾਏ ਝੇੜਾ। ਹੋਏ ਸਾਚਾ ਸਚ ਸੰਜੋਗ, ਵਸੇ ਕਾਇਆ ਨਗਰ ਖੇੜਾ। ਕਰ ਦਰਸ ਹਰਿ ਅਮੋਘ, ਸਦ ਖੁਲ੍ਹਾ ਰਹੇ ਵਿਹੜਾ। ਨਾ ਹੋਏ ਕਦੇ ਵਿਜੋਗ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਆਪ ਕਰੇ ਨਿਬੇੜਾ। ਨਿਰਗੁਣ ਨਿਰਾਹਾਰ ਹਰਿ ਨਿਰੰਕਾਰ ਹੈ। ਏਕ ਸ਼ਬਦ ਅਧਾਰ, ਦੂਜੀ ਜੋਤ ਅਕਾਰ ਹੈ। ਤੀਜਾ ਸਰਬ ਵਿਚਾਰ, ਚੌਥਾ ਪਹਿਰੇਦਾਰ, ਪੰਚਮ ਪਾਵੇ ਨਾਮ ਹਰਿ, ਛੇਵੇਂ ਘਰ ਸੱਚਾ ਸਰਦਾਰ ਹੈ। ਸਤਵੇਂ ਸਤਿ ਸਤਿਵਾਦ ਸ਼ਬਦ ਅਨਾਦ ਬੋਧ ਅਗਾਧ, ਚਿੱਟੇ ਅਸਵ ਅਸਵਾਰ ਹੈ। ਅਠਵੇਂ ਉਠ ਉਠ ਦੇਵੇ ਧੀਰਜ ਸਤਿ, ਸਾਚਾ ਤੱਤ, ਰੱਖੇ ਇਕ ਅਧਾਰ ਹੈ। ਨਾਵੇਂ ਚਰਨ ਨਤ ਬੰਨ੍ਹੇ ਮਿਤ ਗਤ, ਪਾਵੇ ਸਾਚੀ ਸਾਰ ਹੈ। ਦਸਵੇਂ ਦਰ ਸਾਚੇ ਘਰ ਬਾਹਰ ਜੋਤ ਅਕਾਰ, ਪੁਰਖ ਅਪਾਰ ਭਗਤ ਅਧਾਰ, ਦੇਵੇ ਏਕਾ ਸੱਚੀ ਮਤ ਹੈ। ਸਾਚੀ ਮਤ ਸਜਣ ਸੁਹੇਲੇ। ਗੁਰਮੁਖ ਸਾਚੇ ਸੰਤ ਜਨ, ਇਕ ਦੂਜੇ ਦੇ ਹੋਵਣ ਮੇਲੇ। ਸਾਚਾ ਦੇਵੇ ਮਾਲ ਧੰਨ, ਅਚਰਜ ਖੇਲ ਪ੍ਰਭ ਸਾਚਾ ਖੇਲੇ। ਭਾਂਡਾ ਭਰਮ ਪ੍ਰਭ ਦੇਵੇ ਭੰਨ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕੋਈ ਭੇਵ ਨਾ ਜਾਣੇ ਗੁਰ ਚੇਲੇ। ਗੁਰ ਚੇਲਾ ਚਰਨ ਧੂੜ ਹੈ। ਬਣੇ ਚਤੁਰ ਸੁਜਾਨ ਮੂਰਖ ਮੂੜ੍ਹ ਹੈ। ਆਤਮ ਦੇਵੇ ਬ੍ਰਹਮ ਗਿਆਨ, ਸ੍ਰਿਸ਼ਟ ਸਬਾਈ ਦਿਸੇ ਕੂੜੋ ਕੂੜ ਹੈ। ਸ਼ਬਦ ਮਾਰੇ ਸਾਚਾ ਬਾਣ, ਮਸਤਕ ਲਾਏ ਸਾਚੀ ਧੂੜ ਹੈ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਚੇਲਾ ਕਟੇ ਲੱਖ ਚੁਰਾਸੀ ਗੇੜ ਹੈ। ਸਾਚਾ ਚੇਲਾ ਚੇਤਨ ਰੂਪ ਹੈ। ਮੇਲ ਮਲਾਵਾ ਸਾਚੇ ਕੰਤ, ਪ੍ਰਭ ਅਬਿਨਾਸ਼ੀ ਸਾਚਾ ਭੂਪ ਹੈ। ਪਾਰ ਉਤਾਰੇ ਫੜ ਫਡ ਬਾਹੋਂ, ਨਾ ਕੋਈ ਰੰਗ ਨਾ ਰੂਪ ਹੈ। ਏਕਾ ਜੋਤ ਅਗੰਮ ਅਥਾਹੋ, ਆਦਿ ਜੁਗਾਦਿ ਸਦਾ ਸਦਾ ਸਤਿ ਸਰੂਪ ਹੈ। ਜੋਤ ਸਰੂਪੀ ਪ੍ਰਭ ਸੱਚਾ ਵਜਾਵੇ ਨਾਦ ਹੈ। ਗੁਰਮੁਖ ਸਾਚੇ ਸੰਤ ਜਨਾਂ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਸ਼ਬਦ ਸੱਚੀ ਦਾਤ ਹੈ। ਸਚ ਤਖ਼ਤ ਸਚ ਸੁਲਤਾਨ। ਉਤੇ ਬੈਠਾ ਸ੍ਰੀ ਭਗਵਾਨ। ਲਿਖਾਏ ਲੇਖ ਧਰ ਭੇਖ ਵਿਚ ਜਹਾਨ। ਸਤਿਜੁਗ ਤੇਰੀ ਸਾਚੀ ਮੇਖ, ਨੇਤਰ ਵੇਖ ਹਰਿ ਆਪ ਲਗਾਏ ਵਡ ਮਿਹਰਬਾਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਸਿੰਘਾਣ ਸੱਚ ਦੁਆਰ ਸਚ ਘਰ ਬਾਹਰ ਵੇਖ ਵਖਾਨ। ਵੇਖ ਵਖਾਣੇ ਹਰਿ ਭਗਵੰਤਾ। ਸਰਬ ਜੀਆਂ ਬਿਧ ਆਪੇ ਜਾਣੇ, ਨਰ ਹਰਿ ਹਰਿ ਨਰ ਲੱਖ ਚੁਰਾਸੀ ਸਾਚਾ ਕੰਤਾ। ਆਪੇ ਦੇਵੇ ਸਾਚਾ ਵਰ, ਬਣਾਏ ਸਾਚਾ ਘਰ, ਜਗਤ ਬਣਾਏ ਸਾਚੀ ਬਣਤਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੂਰਬ ਲਹਿਣਾ ਆਪ ਚੁਕਾਏ, ਸ਼ਬਦ ਗਹਿਣਾ ਤਨ ਪਹਿਨਾਏ, ਦੇਵੇ ਵਡਿਆਈ ਸਾਚੇ ਸੰਤਾ। ਸੰਤ ਸਰਨ ਹਰਿ ਸਾਚੇ ਆਏ। ਕਲਜੁਗ ਅੰਤਮ ਪ੍ਰਭ ਗਲੇ ਲਗਾਏ। ਜੀਵ ਜੰਤ ਵਿਚ ਦੇ ਵਡਿਆਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਹਿੰਮਾ ਅਗਣਤ ਗਣੀ ਨਾ ਜਾਏ। ਸਾਚਾ ਸੰਤ ਹਰਿ ਦੁਲਾਰਾ। ਪਰਮ ਪੁਰਖ ਅਗੋਚਰ ਹਰਿ ਨਿਰੰਕਾਰਾ। ਪਹਿਲੀ ਹਾੜ ਸੁਹਾਏ ਰੁਤ, ਪੰਚਮ ਜੇਠ ਬਣ ਲਿਖਾਰਾ। ਬੇਮੁਖਾਂ ਵੱਢੇ ਨੱਕ ਗੁੱਤ, ਮਾਤ ਬਣਾਏ ਕਲਜੁਗ ਤੇਰਾ ਸੱਚਾ ਇਕ ਚੁਬਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਸੁਤ ਭੇਟ ਚੜ੍ਹਾਇਆ, ਸਿੰਘ ਮਨਜੀਤ ਲਹੂ ਮਿਝ ਬਣਾਇਆ ਗਾਰਾ। ਸੋਲਾਂ ਮਘਰ ਖੇਲ ਨਿਆਰੀ। ਕਰੀ ਹਰਿ ਪਹਿਲੀ ਵਾਰੀ। ਦੇਵੇ ਭਗਤ ਸਾਚੀ ਦਾਤ ਕਲਜੁਗ ਅੰਧੇਰੀ ਰਾਤ, ਹਰਿ ਜਾਏ ਪੈਜ ਸਵਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਛੋਟੇ ਬਾਲੇ ਤੇਰੀ ਆਪ ਕਰਾਏ ਆਪਣੀਂ ਹੱਥੀਂ ਉਸਾਰੀ। ਸੋਲਾਂ ਮੱਘਰ ਹਰਿ ਲੇਖ ਲਿਖਾਇਆ। ਛੋਟਾ ਬਾਲਾ ਲੇਖੇ ਲਾਇਆ। ਤੋੜਿਆ ਜਗਤ ਜੰਜ਼ਾਲਾ, ਸਿੰਘਾਸਣ ਉਪਰ ਹਰਿ ਬਿਠਾਇਆ। ਨਾਲ ਰਲਾਇਆ ਸਿੰਘ ਪਾਲਾ, ਪੁਰੀਆਂ ਲੋਆਂ ਵਿਚ ਫਿਰਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੇ ਧਾਮ ਆਪਣੇ ਹੱਥੀਂ ਆਪ ਬਹਾਇਆ। ਸਿੰਘਾਸਣ ਉਪਰ ਹਰਿ ਆਪ ਟਿਕਾਇਆ। ਗੁਰ ਸੰਗਤ ਸਾਰੀ ਸੰਗ ਰਲਾਇਆ। ਅੰਮ੍ਰਿਤ ਭਾਂਡਾ ਭੰਨੇ ਭੰਡਾਰਨ, ਸੋਹਣਾ ਸਗਨ ਹਰਿ ਆਪ ਮਨਾਇਆ। ਕੀਤਾ ਸਚ ਜਗਤ ਵਿਚਾਰਨ, ਸਾਚਾ ਡੇਰਾ ਸ਼ਬਦ ਘੇਰਾ ਪ੍ਰਭ ਆਪ ਰਖਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋ ਸੁਹਾਏ ਥਾਨ ਦਇਆ ਕਮਾਏ ਅੰਮ੍ਰਿਤ ਭਾਂਡਾ ਜਿਥੇ ਰੁੜ੍ਹਾਇਆ। ਸੋਲਾਂ ਮੱਘਰ ਹਰਿ ਲਿਖਤ ਲਿਖਾਈ, ਵਾਕ ਭਵਿਖਤ ਕੋਈ ਬੁਝੇ ਨਾਹੀਂ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਸ਼ਬਦ ਸਰੂਪੀ ਭੇਵ ਖੁਲ੍ਹਾਇਆ। ਸਾਚਾ ਭੇਵ ਹਰਿ ਜਣਾਇਆ। ਆਪਣਾ ਭੇਵ ਆਪਣੇ ਹੱਥ ਰਖਾਇਆ। ਗੁਰ ਸੰਗਤ ਕਰਨੀ ਸਾਚੀ ਸੇਵ, ਆਤਮ ਫਲ ਸੋਹੰ ਮੇਵਾ ਲਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਾਰੋਂ ਕੁੰਟ ਚਾਰ ਚੁਫੇਰ, ਸ਼ਬਦ ਘੇਰਾ ਪਾਇਆ। ਸਚ ਧਾਮ ਹਰਿ ਅਸਥੂਲ। ਉਤੇ ਵਸੇ ਹਰਿ ਕੰਤੂਹਲ। ਗੁਰਮੁਖ ਸਾਚਾ ਸੰਤ ਜਨ ਨਾ ਜਾਣਾ ਭੂਲ। ਆਪ ਉਪਾਏ ਜਣਾਏ ਮਨ ਤਨ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚੁਕਾਏ ਪਿਛਲਾ ਮੂਲ। ਬਿਨ ਰੰਗ ਰੂਪੀ ਹਰਿ ਸ਼ਾਹੋ ਵਡਾ ਭੂਪੀ, ਹਰਿ ਦਿਸ ਕਿਸੇ ਨਾ ਆਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚੇ ਤੇਰਾ ਸਾਚਾ ਵਕਤ ਸੁਹਾਏ, ਦਇਆ ਕਮਾਏ ਸੌ ਸੌ ਕਰਮ ਸਾਚਾ ਗੇੜ ਰਖਾਵਣਾ। ਪਈਏ ਸਰਨ ਸ੍ਰੀ ਧਜ। ਹੋਏ ਸਹਾਈ ਜਿਉਂ ਅੰਤਮ ਗਜ। ਛੋਟੇ ਬਾਲੇ ਦਇਆ ਕਮਾਈ, ਸਿੰਘ ਸਿੰਘਾਸਣ ਚੜ੍ਹਿਆ ਭੱਜ। ਪ੍ਰਭ ਅਬਿਨਾਸ਼ੀ ਦਇਆ ਕਮਾਈ, ਸੋਲਾਂ ਮੱਘਰ ਲਿਖਤ ਲਿਖਾਈ, ਛੋਟੇ ਮੰਦਰ ਵਸੇ ਅੰਦਰ ਦਏ ਬਣਾਈ, ਚੜ੍ਹਦੇ ਮੁਖ ਰਖਾਏ ਦਰਸ ਕਰਨਾ ਰੱਜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੋ ਜਹਾਨਾ ਹਰਿ ਸਾਚਾ ਸੁਲਤਾਨਾ, ਪੜਦੇ ਰਿਹਾ ਕੱਜ। ਚੜ੍ਹਦੇ ਮੁਖ ਚਾਰ ਦੀਵਾਰੀ ਦੇਵੇ ਦਰਸ ਨਰ ਹਰਿ ਗਿਰਧਾਰੀ। ਸੂਰਜ ਦੇਵਤਾ ਕਰੇ ਚਰਨ ਨਿਮਸਕਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕੋ ਗੇੜਾ ਲੱਖ ਚੁਰਾਸੀ ਮੁਕਾਏ ਝੇੜਾ ਪਹਿਲੀ ਵਾਰੀ। ਸਚ ਘਰ ਮੰਦਰ ਹਰਿ ਸਚ ਵਸੇਰਾ। ਸਚ ਘਰ ਮੰਦਰ ਚਾਰ ਕੁੰਟ ਸ਼ਬਦ ਘੇਰਾ। ਸਚ ਘਰ ਮੰਦਰ, ਪ੍ਰਭ ਅਬਿਨਾਸ਼ੀ ਆਪ ਆਪਣਾ ਪਾਏ ਫੇਰਾ। ਸਚ ਘਰ ਮੰਦਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਏਕ ਦਿਸਾਏ ਕਲਜੁਗ ਅੰਤਮ ਵੇਲਾ। ਸਚ ਘਰ ਮੰਦਰ ਧਾਮ ਅਸਥੂਲ। ਸਚ ਘਰ ਮੰਦਰ, ਗੁਰਮੁਖ ਨਾ ਭੂਲ। ਸਚ ਘਰ ਮੰਦਰ, ਚਰਨ ਪ੍ਰੀਤੀ ਭੇਟਾ ਸਾਚੇ ਫੂਲ। ਸਚ ਘਰ ਮੰਦਰ ਆਪੇ ਹਰਿ ਜੀ ਮਾਂ ਪਿਓ ਬੇਟਾ ਕਰੇ ਸੂਲੀਉਂ ਸੂਲ। ਸਚ ਘਰ ਮੰਦਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪ ਬਿਰਾਜੇ, ਨਾ ਕੋਈ ਪਾਵਾ ਨਾ ਕੋਈ ਚੂਲ। ਸਚ ਘਰ ਮੰਦਰ ਗੁਰਮੁਖ ਸੋਏ ਪ੍ਰਭ ਚਰਨ ਦਵਾਰੀ। ਸਚ ਘਰ ਮੰਦਰ ਦੇਵੀ ਦੇਵਤ ਦਰ ਕਰਨ ਬਹਾਰੀ। ਸਚ ਘਰ ਮੰਦਰ ਗੁਰਮੁਖ ਸਾਚੇ ਬਣੇ ਜਗਤ ਪੁਜਾਰੀ। ਸਚ ਘਰ ਮੰਦਰ ਨਾ ਕੋਈ ਜਾਣੇ ਜੀਵ ਹੰਕਾਰੀ। ਸਚ ਘਰ ਮੰਦਰ ਸਾਚਾ ਅੰਮ੍ਰਿਤ ਤੀਰਥ ਨੁਹਾਵੇ ਕਾਇਆ ਠੰਡੀ ਠਾਰੀ। ਸਚ ਘਰ ਮੰਦਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਏਕ ਵਸੇ ਸਚ ਮਹੱਲ ਅਟਾਰੀ। ਸਚ ਘਰ ਮੰਦਰ ਸ਼ਬਦ ਧੁਨਕਾਰਾ। ਸਚ ਘਰ ਮੰਦਰ ਪ੍ਰਭ ਹੋਏ ਆਪ ਰਖਵਾਰਾ। ਸਚ ਘਰ ਮੰਦਰ ਪ੍ਰਭ ਅਬਿਨਾਸ਼ੀ ਚਾਰੋਂ ਤਰਫ ਰੱਖੇ ਪਹਿਰਾ। ਸਚ ਘਰ ਮੰਦਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਤੇਰੀ ਸਾਚੀ ਕਾਇਆ, ਹਰਿ ਵਸੇ ਸਦਾ ਅੰਦਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਜੋਤ ਧਰ, ਸ਼ਬਦ ਸਰੂਪੀ ਡੰਡਾ ਫੜ, ਤੋੜੇ ਆਤਮ ਜੰਦਰ। ਸਚ ਘਰ ਮੰਦਰ ਦੇਹੀ ਮਾਟੀ। ਸਚ ਘਰ ਮੰਦਰ ਦੁਰਮਤ ਮੈਲ ਜਾਏ ਕਾਟੀ। ਸਚ ਘਰ ਮੰਦਰ ਏਕਾ ਵਸਤ ਮਿਲੇ ਸਾਚੀ ਹਾਟੀ। ਸਚ ਘਰ ਮੰਦਰ, ਗੁਰਮੁਖ ਸਾਚੇ ਲਾਹਾ ਸਾਚਾ ਖਾਟੀ। ਸਚ ਘਰ ਮੰਦਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਮਿਟਾਏ ਸੁਹਾਏ ਨਾ ਕੋਈ ਖੇਲ ਬਾਜੀਗਰ ਨਾਟੀ। ਸਚ ਘਰ ਮੰਦਰ ਡੂੰਘਾ ਤਾਲ। ਸਚ ਘਰ ਮੰਦਰ ਗੁਰਮੁਖ ਵਿਰਲਾ ਮਾਰੇ ਛਾਲ। ਸਚ ਘਰ ਮੰਦਰ ਏਕਾ ਮਿਲੇ ਨਾਮ ਮਾਣਕ ਮੋਤੀ ਅਨਮੁਲੜਾ ਲਾਲ। ਸਚ ਘਰ ਮੰਦਰ ਪੁਰਖ ਅਬਿਨਾਸ਼ੀ ਜਗੇ ਜੋਤੀ, ਸਰਬ ਜੀਆਂ ਰਿਹਾ ਸੁਰਤ ਸੰਭਾਲ। ਸਚ ਘਰ ਮੰਦਰ ਨਾ ਕੋਈ ਵਰਨ ਨਾ ਕੋਈ ਗੋਤੀ, ਮਿਲੇ ਏਕਾ ਸੱਚਾ ਨਾਮ ਧਨ ਮਾਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਮੰਦਰ ਆਪ ਬਣਾਏ, ਵਿਚ ਮਾਤ ਸੁਹਾਏ ਦਇਆ ਕਮਾਏ, ਵਿਚ ਬਿਠਾਏ ਛੋਟਾ ਬਾਲ।