Granth 04 Likhat 033: 16 Harh 2011 Bikarmi Bishan Kaur de Greh Pind Jethuwal Jila Amritsar

੧੬ ਹਾੜ ੨੦੧੧ ਬਿਕ੍ਰਮੀ ਬਿਸ਼ਨ ਕੌਰ ਦੇ ਗ੍ਰਹਿ ਪਿੰਡ ਜੇਠੂਵਾਲ ਜ਼ਿਲਾ ਅੰਮ੍ਰਿਤਸਰ

ਹਰਿ ਹਰਿ ਹਰਿ ਏਕਾ ਰੂਪ ਹੈ, ਰੰਗ ਅਨੂਪ ਕਰਤਾਰ। ਹਰਿ ਹਰਿ ਹਰਿ ਵਡਾ ਸ਼ਾਹੋ ਭੂਪ ਹੈ, ਤਿੰਨਾਂ ਲੋਕਾਂ ਪਾਵੇ ਸਾਰ। ਹਰਿ ਹਰਿ ਹਰਿ ਏਕਾ ਜੋਤ ਸਤਿ ਸਰੂਪ ਹੈ, ਸ੍ਰਿਸ਼ਟ ਸਬਾਈ ਕਰੇ ਅਕਾਰ। ਹਰਿ ਹਰਿ ਹਰਿ ਜਗਾਏ ਜੋਤ ਵਿਚ ਅੰਧ ਕੂਪ ਹੈ, ਨਿਹਕਲੰਕ ਅੰਤਮ ਕਲ ਮਾਤ ਲਏ ਅਵਤਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਸਾਚੇ ਸੰਤਾਂ ਆਪ ਉਠਾਏ ਅੰਤਮ ਵਾਰ। ਸੰਤਨ ਸੰਗ ਰੰਗ ਹਰਿ ਚਾੜ੍ਹੇ ਨਾਮ ਰੰਗ। ਮੰਗਣ ਜਾਏ ਨਾ ਕਿਸੇ ਦਰ, ਸ਼ਬਦ ਘੋੜੇ ਕਸ ਤੰਗ। ਸ੍ਰਿਸ਼ਟ ਸਬਾਈ ਕਰੇ ਸਰ, ਲੱਖ ਚੁਰਾਸੀ ਭੰਨੇ ਵਾਂਗ ਕਾਚੀ ਵੰਗ। ਜਨ ਭਗਤਾਂ ਚੁਕਾਏ ਜਮ ਕਾ ਡਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤੀ ਅਟਲ। ਅਕਾਲ ਸਰਬ ਪ੍ਰਿਤਪਾਲ, ਜਨ ਭਗਤਾਂ ਦੇਵੇ ਨਾਮ ਵਰ। ਸਾਚਾ ਹਰਿ ਵਡ ਵਰਿਆਮਾ। ਆਤਮ ਵਜਾਏ ਸੱਚਾ ਸ਼ਬਦ ਦਮਾਮਾ। ਆਪਣਾ ਪੂਰ ਕਰਾਏ ਅੰਤਮ ਕਲਜੁਗ ਕਾਮਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਾਥ ਤ੍ਰੈਲੋਕੀ ਏਕਾ ਜੋਤੀ, ਆਦਿ ਅੰਤੀ ਜੁਗਾ ਜੁਗੰਤੀ ਹਰਿ ਭਗਵੰਤੀ ਰਮਈਆ ਰਾਮਾ ਕ੍ਰਿਸ਼ਨਾ ਸ਼ਾਮਾ। ਕ੍ਰਿਸ਼ਨ ਮੁਰਾਰੇ ਹਰਿ ਗਿਰਧਾਰੇ। ਕਲਜੁਗ ਅੰਤਮ ਵਾਰੇ। ਪਾਵੇ ਸਾਰੇ ਚਾਰ ਕੁੰਟ ਵੇਖ ਵਿਚਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਚਰਜ ਖੇਲ ਜਨ ਭਗਤਾਂ ਮੇਲ, ਆਤਮ ਜਗੇ ਜੋਤੀ ਬਿਨ ਬਾਤੀ ਤੇਲ, ਦੇਵੇ ਦਰਸ ਅਗੰਮ ਅਪਾਰੇ। ਅਗੰਮ ਅਪਾਰ ਦਰਸ ਗੁਰ ਦੀਨਾ। ਕਰੇ ਖੇਲ ਹਰਿ ਨਿਰੰਕਾਰ ਰੂਸਾ ਚੀਨਾ। ਸ਼ਬਦ ਖੰਡਾ ਪਕੜ ਉਠਾਏ ਭੰਨੇ ਇਕ ਹੰਕਾਰੀ ਬੀਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਭਾਣੇ ਆਪ ਸਮਾਣੇ, ਰਾਜੇ ਰਾਣੇ ਕਿਸੇ ਦਿਸ ਨਾ ਆਏ, ਬ੍ਰਹਮ ਗਿਆਨੀ ਆਪ ਭੁਲਾਏ, ਉਚੇ ਮੰਦਰ ਆਪੇ ਢਾਹੇ, ਮੇਟ ਮਿਟਾਏ ਮੱਕਾ ਮਦੀਨਾ। ਆਰ ਪਾਰ ਪਾਰ ਆਰ। ਇਕ ਹਰਿ ਦੋਹਾਂ ਧਿਰਾਂ ਪਾਵੇ ਸਾਰ। ਕਰੇ ਖੇਲ ਸੱਚਾ ਸੱਜਣ, ਸ਼ਬਦ ਰੱਖੇ ਤਿਖੀ ਧਾਰ। ਕਲਜੁਗ ਤੇਰੀ ਅੰਤਮ ਵਾਰ। ਸ਼ਬਦ ਫੜੇ ਹੱਥ ਕਟਾਰ। ਰੂਪ ਰੰਗ ਨਾ ਰੇਖ ਭੇਖ ਕਿਸੇ ਵਿਚਾਰ। ਮੇਟ ਮਿਟਾਏ ਜਾਤ ਪਾਤ, ਊਚ ਨੀਚ ਹਰਿ ਵਸੇ ਬਾਹਰ। ਤਿੰਨਾਂ ਲੋਕਾਂ ਹਰਿ ਸਰਦਾਰ। ਜੋਤ ਸਰੂਪੀ ਖੇਲ ਅਪਾਰ। ਖੰਡਾਂ ਬ੍ਰਹਿਮੰਡਾਂ ਪਾਵੇ ਵੰਡਾਂ ਆਪੇ ਬਣੇ ਲੇਖ ਲਿਖਾਰ। ਆਪ ਚਮਕਾਏ ਚੰਡ ਪ੍ਰਚੰਡਾ, ਲਹੂ ਮਿਝ ਵੱਗੇ ਧਾਰ। ਬੇਮੁਖਾਂ ਦੇਵੇ ਘਰ ਘਰ ਡੰਡਾ, ਰੰਡੀਆਂ ਹੋਵਣ ਜਗਤ ਨਾਰਾਂ ਆਤਮ ਤੋੜੇ ਸਰਬ ਘਮੰਡਾ, ਮਾਰੇ ਡਾਹਢੀ ਮਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੰਤ ਮਨੀ ਸਿੰਘ ਸਾਚੇ ਗੁਰ, ਲਿਖਿਆ ਲੇਖ ਪੁਰਖ ਅਬਿਨਾਸ਼ੀ ਧੁਰ, ਮਿਲੀ ਦਾਤ ਵਡ ਕਰਾਮਾਤ ਉਤਮ ਜ਼ਾਤ, ਏਕਾ ਨਾਥ ਹਰਿ ਸਚ ਭਤਾਰ। ਆਰ ਪਾਰ ਪਾਰ ਕਿਨਾਰੇ। ਦੋਹਾਂ ਵਸੇ ਹਰਿ ਜੀ ਬਾਹਰੇ। ਦੂਰ ਦੁਰਾਡਾ ਵੇਖ ਖਿੜ ਖਿੜ ਹੱਸੇ, ਬੇਮੁਖਾਂ ਪੈਣੀ ਡਾਹਢੀ ਮਾਰੇ। ਧਰਤ ਮਾਤ ਕਰੀ ਪੁਕਾਰੇ। ਜਨ ਭਗਤਾਂ ਰਾਹ ਸਾਚਾ ਦੱਸੇ, ਨਿਹਕਲੰਕੀ ਜਾਮਾ ਧਾਰੇ। ਸ਼ਬਦ ਤੀਰ ਏਕਾ ਕਸੇ, ਚਾਰ ਕੁੰਟ ਕਰੇ ਖੁਆਰੇ। ਕਲਜੁਗ ਮਿਟੇ ਅੰਧੇਰੀ ਰੈਣ ਮੱਸੇ, ਸਤਿਜੁਗ ਸਾਚਾ ਚੜ੍ਹੇ ਚੰਦ ਚੜ੍ਹਾਏ ਆਪ ਨਿਰੰਕਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੰਤ ਮਨੀ ਸਿੰਘ ਸਾਚੇ ਗੁਰ ਲਿਖਿਆ ਧੁਰ, ਕਰੀ ਲੇਖ ਲਿਖਤ ਅਪਾਰੇ। ਆਰ ਪਾਰ ਪਾਰ ਵਸਾਉਣਾ। ਏਕਾ ਰਾਹ ਸ੍ਰਿਸ਼ਟ ਸਬਾਈ ਆਪ ਵਖਾਉਣਾ। ਜਨ ਭਗਤਾਂ ਕਟੇ ਜਮ ਕਾ ਫਾਹ, ਲੱਖ ਚੁਰਾਸੀ ਗੇੜ ਕਟਾਉਣਾ। ਇਕ ਵਖਾਏ ਸੱਚਾ ਥਾਂ, ਜੋਤ ਸਰੂਪੀ ਜੋਤ ਜਗਾਉਣਾ। ਅੰਤਮ ਵੇਲੇ ਪਕੜੇ ਬਾਂਹ, ਦਰਗਹਿ ਸਾਚੀ ਮਾਣ ਦਵਾਉਣਾ। ਆਦਿ ਅੰਤ ਜੁਗਾ ਜੁਗੰਤ ਸਦ ਰੱਖੇ ਠੰਡੀ ਛਾਂ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਗਗਨ ਪਤਾਲੀ ਆਰ ਪਾਰ ਭੇਵ ਕਿਸੇ ਨਾ ਪਾਉਣਾ। ਭੇਵ ਕਿਸੇ ਨਾ ਪਾਵਣਾ। ਰਾਓ ਰੰਕ ਰੰਕ ਰਾਜਾਨ, ਪ੍ਰਭ ਮਾਰੇ ਸ਼ਬਦ ਬਾਨਣਾ। ਹਰਿ ਪਹਿਰੇ ਚਿੱਟਾ ਬਾਣਾ ਜਨ ਭਗਤਾਂ ਦੇਵੇ ਨਾਮ ਨਿਧਾਨਾ, ਮਿਟੇ ਰੈਣ ਅੰਧ ਅੰਧਿਆਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤ ਭਗਤ ਜਨ ਵਿਰਲੇ ਮਾਤ ਪਛਾਣਾ। ਇਕ ਜਣਾਈ ਸ਼ਬਦ ਸੰਦੇਸ਼ਾ। ਧਰੇ ਜੋਤ ਪ੍ਰਭ ਮਾਝੇ ਦੇਸਾ। ਪੁਰੀ ਘਨਕ ਹਰਿ ਡੰਕ ਵਜਾਏ, ਗੁਰਮੁਖ ਸਾਚੇ ਵਿਚ ਪ੍ਰਵੇਸ਼ਾ। ਏਕਾ ਅੰਕ ਸ਼ਬਦ ਚਲਾਇਆ, ਮਾਣ ਗਵਾਏ ਬ੍ਰਹਮਾ ਵਿਸ਼ਨ ਮਹੇਸ਼ਾ। ਰਾਓ ਰੰਕ ਇਕ ਰੰਗ ਰੰਗਾਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਅੰਤਮ ਕਲ ਧਾਰੇ ਭੇਸਾ। ਸਾਚਾ ਭੇਖ ਹਰਿ ਨਿਰੰਕਾਰਿਆ। ਸ੍ਰਿਸ਼ਟ ਸਬਾਈ ਰਿਹਾ ਵੇਖ, ਮਾਨਸ ਜਨਮ ਹਾਰਿਆ। ਗੁਰਮੁਖ ਸਾਚੇ ਨੇਤਰ ਪੇਖ, ਮੇਟ ਮਿਟਾਏ ਔਲੀਏ ਪੀਰ ਸ਼ੇਖ਼, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੁਰੀ ਘਨਕ ਵੱਜਾ ਡੰਕ, ਜਾਮਾ ਲੋਕਮਾਤ ਵਿਚ ਧਾਰਿਆ। ਜਾਮਾ ਧਾਰੇ ਨਰ ਅਵਤਾਰਾ। ਨਿਹਕਲੰਕੀ ਖੇਲ ਅਪਾਰਾ। ਰਾਓ ਰੰਕ ਏਕਾ ਰੰਗ ਏਕਾ ਸੰਗ, ਸ਼ਬਦ ਘੋੜੇ ਕਸੇ ਤੰਗ, ਚਾਰ ਕੁੰਟ ਹੋਏ ਜੰਗ, ਵੱਜੇ ਸ਼ਬਦ ਡੰਕ ਵਿਚ ਸੰਸਾਰਾ। ਲੱਖ ਚੁਰਾਸੀ ਹੋਏ ਭੰਗ, ਕਲਜੁਗ ਤੇਰੀ ਅੰਤਮ ਵਾਰਾ। ਗੁਰਮੁਖ ਵਿਰਲਾ ਮੰਗੇ ਮੰਗ, ਏਕਾ ਸ਼ਬਦ ਨਾਮ ਅਪਾਰਾ। ਦੇਵਣਹਾਰ ਵਡ ਦਾਤਾ ਸੂਰਾ ਸਰਬੰਗ, ਆਦਿ ਅੰਤ ਨਾ ਪਾਰਾਵਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੋਕਮਾਤ ਚਾਰ ਵਰਨਾਂ ਕਰੇ ਏਕਾ ਉੱਤਮ ਜ਼ਾਤ ਊਚ ਨੀਚ ਹਰਿ ਭੇਵ ਨਿਵਾਰਾ। ਭੇਵ ਨਿਵਾਰੇ ਹਰਿ ਦਵਾਰ। ਜਨ ਭਗਤਾਂ ਦੇਵੇ ਸ਼ਬਦ ਅਧਾਰ। ਆਤਮ ਸਾਚੀ ਜੋਤ ਜਗਾਏ, ਮਿਟਾਏ ਅੰਧ ਅੰਧਿਆਰ। ਵਰਨ ਗੋਤ ਨਾ ਕੋਈ ਰਹਾਏ, ਦਰਸ ਪਾਏ ਹਰਿ ਨਿਰੰਕਾਰ। ਏਕਾ ਮਾਤ ਪਿਤ ਆਪ ਅਖਵਾਏ, ਨਰ ਹਰਿ ਸੱਚੀ ਸਰਕਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਾਸੀ ਪੁਰੀ ਘਨਕ ਪੰਚਮ ਜੇਠ ਬੰਨ੍ਹੀ ਸੱਚੀ ਦਸਤਾਰ। ਏਕਾ ਖੇਲ ਆਪ ਕਰਾਏ। ਸ਼ਬਦ ਸਰੂਪੀ ਬਾਣ ਚਲਾਏ। ਆਤਮ ਤੀਰ ਸੀਨੇ ਲਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਾਰ ਕੁੰਟ ਚਾਰ ਚੁਫੇਰੇ ਸ਼ਬਦ ਪੱਲੂ ਆਪ ਫਿਰਾਏ, ਬੇਮੁਖ ਜੀਵਾਂ ਦਿਸ ਨਾ ਆਏ। ਗੁਰਮੁਖਾਂ ਦੇਵੇ ਠੰਡੀ ਛਾਂ, ਠੰਡੀ ਛਾਂ ਆਤਮ ਸੁਖ ਆਪੇ ਬਣੇ ਪਿਤਾ ਮਾਤ। ਮਿਟਾਏ ਅੰਧ ਅੰਧੇਰੀ ਰਾਤ। ਜੋਤ ਸਰੂਪੀ ਚਾਰ ਵਰਨਾਂ ਜਪਾਏ ਏਕਾ ਜਾਪ। ਸੋਹੰ ਸ਼ਬਦ ਅੰਮ੍ਰਿਤ ਵੇਲੇ ਨਾਮ ਪ੍ਰਭਾਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ, ਮਾਤਲੋਕ ਬਣਾਏ ਉਤਮ ਜ਼ਾਤ। ਉਤਮ ਜ਼ਾਤੀ ਦਰਗਹਿ ਪ੍ਰਵਾਨ। ਏਕਾ ਨਾਮ ਸ਼ਬਦ ਪੰਘੂੜਾ, ਆਪ ਚੜ੍ਹਾਏ ਸ੍ਰੀ ਭਗਵਾਨ। ਰੰਗ ਚੜ੍ਹਾਏ ਏਕਾ ਗੂੜ੍ਹਾ, ਵਾਲੀ ਦੋ ਜਹਾਨ। ਗੁਰਮੁਖ ਵਿਰਲਾ ਚਰਨ ਮਸਤਕ ਲਾਏ ਧੂੜਾ, ਆਤਮ ਕਰੇ ਇਸ਼ਨਾਨ। ਕਲਜੁਗ ਜੀਵ ਮੂਰਖ ਮੁਗਧ ਅੰਞਾਣ ਨਾ ਕਰੇ ਪਛਾਣ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਹਿਜ ਸੁਭਾਏ ਜਗਤ ਚਲਾਏ ਨਾਏ, ਗੁਰਮੁਖ ਸਾਚੇ ਲਏ ਚੜ੍ਹਾਏ, ਕਰ ਕਰ ਆਪ ਪਛਾਣ। ਸੰਤ ਮਨੀ ਸਿੰਘ ਤੇਰੀ ਕਲਮ ਚੋਜ। ਭੇਵ ਖੁਲ੍ਹਾਇਆ ਲੇਖ ਲਖਾਇਆ, ਕਲਜੁਗ ਅੰਤਮ ਵੇਲੇ ਗੋਝ। ਪ੍ਰਭ ਅਬਿਨਾਸ਼ੀ ਦਇਆ ਕਮਾਇਆ, ਛੋਟਾ ਬਾਲਾ ਅੱਗੇ ਲਾਇਆ, ਸਿਰ ਆਪਣੇ ਉਠਾਇਆ ਬੋਝ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਭਾਗ ਲਗਾਏ ਪਿੰਡ ਬੋਘ। ਹੀਰਾ ਘਾਟ ਕਰ ਰੁਸ਼ਨਾਈ। ਸਤਿਜੁਗ ਤੇਰੀ ਸਚ ਨਿਸ਼ਾਨੀ, ਆਪ ਲਿਖਾਏ ਬਣਤ ਬਣਾਏ ਵਾਲੀ ਦੋ ਜਹਾਨੀ। ਗੁਰਮੁਖ ਸਾਚੇ ਸ਼ਬਦ ਜਣਾਏ, ਕਰੇ ਖੇਲ ਅਟਲ ਅਚਲ ਮਹਾਨੀ। ਚਾਰ ਕੁੰਟ ਕਰਾਏ ਜਲ ਥਲ, ਮੇਲ ਮਿਲਾਏ ਭਗਤ ਭਗਵਾਨੀ। ਹੀਰਾ ਘਾਟ ਹਰਿ ਹਰਿ ਜਸ ਗਾਇਆ। ਕਲਜੁਗ ਤੇਰੀ ਅੰਤਮ ਵਾਰ, ਸਾਚਾ ਰਾਹ ਇਕ ਵਖਾਇਆ। ਗੁਰਮੁਖ ਸਾਚਾ ਰਸ ਲੈਣ ਚਾਟ, ਅੰਮ੍ਰਿਤ ਫਲ ਸਚ ਖਵਾਇਆ। ਬੇਮੁਖ ਜਾਨਣ ਖੇਲ ਬਾਜ਼ੀਗਰ ਨਾਟ, ਅੰਤਮ ਵੇਲੇ ਮਾਨਸ ਜਨਮ ਗਵਾਇਆ। ਵੇਲੇ ਅੰਤਮ ਆਈ ਘਾਟ, ਨਾ ਹੋਏ ਕੋਈ ਸਹਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਚੜ੍ਹਾਏ ਔਖੇ ਘਾਟ, ਸ਼ਬਦ ਡੰਡਾ ਏਕਾ ਪੌੜਾ, ਆਪ ਲਗਾਇਆ। ਜਗਤ ਭੇਖ ਨਿਆਰਾ ਹਰਿ ਨਿਰੰਕਾਰਿਆ। ਕਲਜੁਗ ਤੇਰੀ ਅੰਤਮ ਵਾਰਾ, ਜੋਤ ਸਰੂਪੀ ਜਾਮਾ ਧਾਰਿਆ। ਏਕਾ ਏਕ ਸੱਚੀ ਸਰਕਾਰਾ, ਨਿਹਕਲੰਕ ਨਰ ਅਵਤਾਰਿਆ। ਲੱਖ ਚੁਰਾਸੀ ਮੰਗਦੀ ਰਹੇ ਦੁਆਰਾ, ਭਰਿਆ ਰਹੇ ਸਦਾ ਭੰਡਾਰਿਆ। ਦੇਂਦਾ ਰਹੇ ਵਾਰੋ ਵਾਰਾ, ਚਾਰੇ ਜੁਗ ਖੇਲ ਅਪਾਰਿਆ। ਜੋਤੀ ਜੋਤ ਸਰੂਪ ਹਰਿ, ਆਪਣੇ ਭਾਣੇ ਸਦ ਸਮਾ ਰਿਹਾ। ਆਪਣੇ ਭਾਣੇ ਸਦ ਸਮਾਏ। ਰਾਜੇ ਰਾਣੇ ਹੱਥ ਨਾ ਆਏ। ਕਲਜੁਗ ਜੀਵ ਅੰਤਮ ਭੁੱਲੇ ਸੁਘੜ ਸਿਆਣੇ, ਖਾਣੀ ਬਾਣੀ ਕਿਸੇ ਦਿਸ ਨਾ ਆਏ। ਅੰਤਮ ਵੇਲੇ ਛਡਣੇ ਪੈਣੇ ਹਾਣੀਆਂ ਹਾਣੀ, ਕਿਸੇ ਹੱਥ ਨਾ ਆਏ ਪਾਣੀ ਸਤਾਰਾਂ ਹਾੜ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਲੇਖ ਆਪ ਲਿਖਾਏ। ਕਲਜੁਗ ਕੂੜਾ ਫਲ ਫਲ ਕੱਚਿਆ। ਨਾ ਕੋਈ ਸੱਜਣ ਸੁਹੇਲ, ਬੇਮੁਖਾਂ ਤਨ ਰਹੇ ਮੱਚਿਆ। ਜਨ ਭਗਤਾਂ ਸਾਚਾ ਮੇਲ, ਹਰਿ ਹਿਰਦੇ ਸਾਚੇ ਰਚਿਆ। ਜਗੇ ਜੋਤ ਬਿਨ ਬਾਤੀ ਬਿਨ ਤੇਲ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਮਾਰਗ ਲਾਏ ਦੱਸੇ ਰਾਹ ਸੱਚੋ ਸੱਚਿਆ। ਕਲਜੁਗ ਕਾਲ ਰੂਪ ਵਖਾਨਾ। ਜੋਤ ਸਰੂਪੀ ਪਹਿਰੇ ਬਾਣਾ। ਨੀਲਾ ਚੋਲਾ ਤਨ ਸੁਹਾਏ, ਖੇਲ ਕਰਾਏ ਜਗਤ ਮਹਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਜਾਣੇ ਆਪਣਾ ਭਾਣਾ। ਨੀਲਾ ਚੋਲਾ ਮੁਹੰਮਦੀ ਦੀਨਾ। ਪ੍ਰਭ ਅਬਿਨਾਸ਼ੀ ਫੜ ਫੜ ਬਾਹੋਂ ਵੱਖਰ ਵੱਖ ਕੀਨਾ। ਮੇਟ ਮਿਟਾਏ ਮਦਿਰਾ ਮਾਸੀ, ਅੰਤਮ ਵੇਲੇ ਕਲਜੁਗ ਤੇਰਾ ਪਾੜੇ ਸੀਨਾ। ਪ੍ਰਭ ਦਰ ਮੰਗੀ ਗੁਰਮੁਖ ਮੰਗ, ਇਕ ਚੜ੍ਹਾਏ ਗੂੜ੍ਹਾ ਰੰਗ, ਦੇਵੇ ਨਾਮ ਨਗੀਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰ ਨਰਾਇਣ, ਮਾਤ ਪਿਤ ਸਾਕ ਸੱਜਣ ਸੈਣਾ। ਗੁਰ ਸੰਗਤ ਦੱਸੇ ਮਿਲ ਮਿਲ ਬਹਿਣੀ, ਨੇਤਰ ਵੇਖ ਸਾਚੇ ਨੈਣੀ, ਸ਼ਾਂਤ ਕਰਾਏ ਗੁਰਸਿਖ ਸੀਨਾ। ਸੀਨਾ ਸ਼ਾਂਤ ਆਤਮ ਠੰਡ। ਪੱਲੇ ਬੰਨ੍ਹੇ ਨਾਮ ਗੰਢ। ਸ਼ਬਦ ਗਿਆਨੀ ਆਤਮ ਧਿਆਨੀ, ਭੁੱਲੀ ਜੋਤ ਇਕ ਭਗਵਾਨੀ ਆਤਮ ਹੋਈ ਰੰਡ। ਗੁਰਮੁਖ ਸਾਚੇ ਸੰਤ ਜਨ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਜਗਾਏ ਵਿਚ ਬ੍ਰਹਿਮੰਡ। ਵਿਚ ਬ੍ਰਹਿਮੰਡ ਮਾਣ ਨਿਮਾਣੇ। ਗੁਰਮੁਖ ਸਾਚੇ ਆਪ ਪਛਾਣੇ। ਦੇਵੇ ਸਾਚਾ ਮਾਣ ਤਾਣ, ਜੋਤ ਸਰੂਪੀ ਹਰਿ ਭਗਵਾਨੇ। ਆਤਮ ਦੇਵੇ ਸ਼ਬਦ ਬਬਾਣ, ਗੁਰਮੁਖ ਸਾਚੇ ਆਪ ਬਹਾਣੇ। ਦਰਗਹਿ ਸਾਚੀ ਦਰ ਪ੍ਰਵਾਨ, ਝੁੱਲਦਾ ਰਹੇ ਨਾਮ ਨਿਸ਼ਾਨ, ਛੋਟੇ ਬਾਲੇ ਬਾਲ ਅੰਞਾਣੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਿੰਘ ਮਨਜੀਤ ਸਦਾ ਅਤੀਤ, ਮਾਤਲੋਕ ਗਿਆ ਜੀਤ, ਆਪ ਬਹਾਏ ਸਾਚੇ ਥਾਂ ਸਚ ਟਿਕਾਣੇ। ਸਚ ਟਿਕਾਣਾ ਦੱਸੇ ਰਾਹ। ਲੱਖ ਚੁਰਾਸੀ ਕਟੇ ਫਾਹ। ਆਪੇ ਬਣੇ ਪਿਤਾ ਮਾਂ। ਸ਼ਬਦ ਦਾਤ ਹਰਿ ਝੋਲੀ ਪਾਏ, ਸਾਚੀ ਡੋਲੀ ਆਪ ਚੜ੍ਹਾਏ, ਇਕ ਬਹਾਏ ਸੱਚੇ ਥਾਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਤੇਰੇ ਅੰਤਮ ਅੰਤ ਆਪ ਜਗਾਏ ਸਾਚੇ ਸੰਤ, ਘਰ ਘਰ ਉਡਦੇ ਦਿਸਣ ਕਾਂ। ਉਡਣ ਕਾਗ ਮਾਰ ਉਡਾਰੀ। ਬੇਮੁਖ ਜੀਵਾਂ ਮਾਨਸ ਬਾਜ਼ੀ ਅੰਤਮ ਹਾਰੀ। ਚਾਰੋਂ ਕੁੰਟ ਚਾਰ ਚੁਫੇਰੇ ਕਲਜੁਗ ਤੇਰੀ ਹੋਏ ਖੁਆਰੀ। ਅੱਠੇ ਪਹਿਰ ਸ਼ਬਦ ਸਰੂਪੀ ਹੋਇਆ ਰਹੇ ਪਹਿਰੇਦਾਰੀ। ਆਪੇ ਪਹਿਨੇ ਨੀਲਾ ਚੋਲਾ। ਗੁਰਮੁਖਾਂ ਸੁਣਾਏ ਸਾਚਾ ਬੋਲਾ। ਸੋਹੰ ਸ਼ਬਦ ਸਾਚਾ ਬੋਲਾ। ਧੁਰਦਰਗਾਹੀ ਸਾਚਾ ਢੋਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਵਿਰਲਾ ਚਰਨ ਪ੍ਰੀਤੀ ਘੋਲ ਘੋਲਾ। ਸਤਿਜੁਗ ਚਾਰ ਵੇਦ, ਨੌਂ ਖੰਡ ਹੈ। ਸੱਤਾਂ ਦੀਪਾਂ ਖੋਲ੍ਹੇ ਭੇਵ, ਵਡ ਦੇਵੀ ਦੇਵ ਵਿਚ ਬ੍ਰਹਿਮੰਡ ਹੈ। ਗੁਰਮੁਖ ਸਾਚੇ ਕੀਨੀ ਸਾਚੀ ਸੇਵ, ਕਲਜੁਗ ਜੀਵਾਂ ਦੇਣ ਆਇਆ ਦੰਡ ਹੈ। ਛੇ ਸ਼ਾਸਤਰ ਅਠਾਰਾਂ ਪੁਰਾਨ, ਪ੍ਰਭ ਅਬਿਨਾਸ਼ੀ ਮਾਰੇ ਇਕ ਧਿਆਨ। ਕਲਜੁਗ ਵੇਖ ਵਖਾਣੇ ਅਠਾਰਾਂ ਧਿਆਏ ਗੀਤਾ ਗਿਆਨ। ਲੱਖ ਚੁਰਾਸੀ ਮੁਖ ਆਪ ਪਛਾਣੇ, ਵਰਨ ਅਠਾਰਾਂ ਮਿਟੇ ਨਿਸ਼ਾਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸੱਚਾ ਸੰਤ ਦੁਲਾਰਾ, ਤੇਰਾ ਝੁੱਲੇ ਇਕ ਸੱਚਾ ਨਿਸ਼ਾਨ। ਚੌਦਾਂ ਤਬਕ ਚੌਦਾਂ ਹੱਟ। ਚੌਦਾਂ ਲੋਕ ਗੁਰਮੁਖ ਸਾਚੇ ਸੰਤ ਜਨ ਤੈਨੂੰ ਸਕੇ ਨਾ ਕੋਈ ਰੋਕ। ਸੋਹੰ ਸ਼ਬਦ ਇਕ ਸੱਚਾ ਸਲੋਕ। ਕਲਜੁਗ ਵੇਲਾ ਵਕਤ ਸੁਹਾਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਮਤ ਸੱਚਾ ਜੋਗ। ਚਾਰ ਕੁੰਟ ਚਾਰ ਦਵਾਰੀ। ਵਾਰ ਅਠਾਰਾਂ ਹਰਿ ਉਸਾਰੀ। ਸਾਢੇ ਤਿੰਨ ਹੱਥ ਰੱਖੀ ਸੀਂ, ਕਲਜੁਗ ਤੇਰੀ ਅੰਤਮ ਵਾਰੀ। ਜਨ ਭਗਤਾਂ ਆਤਮ ਬਰਖੇ ਮੀਂਹ, ਕਾਇਆ ਕਰੇ ਠੰਡੀ ਠਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਰੀਤ ਜਗਤ ਚਲਾਈ, ਚਰਨ ਪ੍ਰੀਤੀ ਇਕ ਬੰਧਾਈ, ਕਰੇ ਖੇਲ ਅਪਰ ਅਪਾਰੀ। ਦਹਿ ਦਿਸ਼ ਸਚ ਦਵਾਰੇ। ਪ੍ਰਭ ਅਬਿਨਾਸ਼ੀ ਆਪ ਉਸਾਰੇ। ਗੁਰਮੁਖਾਂ ਵਖਾਏ ਏਕਾ ਛੋਟਾ ਸਚ ਦਵਾਰੇ। ਗੁਰਮੁਖ ਸਾਚੇ ਸੇਵਾ ਲਾਏ, ਜਗੀ ਜੋਤ ਜਗਤ ਅਪਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੋਕਮਾਤ ਹਰਿ ਜਾਮਾ ਪਾਇਆ, ਜਨ ਭਗਤਾਂ ਬਣਿਆ ਆਪ ਨਾਮ ਵਰਤਾਰੇ। ਨਾਮ ਸ਼ਬਦ ਧੁਨਕਾਰ, ਜਗਤ ਜੈਕਾਰ ਹੈ। ਜੋਤ ਸਰੂਪੀ ਜਾਮਾ ਧਾਰ, ਨੁਹਾਏ ਸਰ ਨਿਰੰਕਾਰ ਹੈ। ਲੋਕਮਾਤ ਖੇਲ ਅਪਰ ਅਪਾਰ, ਕਲਜੁਗ ਤੇਰੀ ਅੰਤਮ ਵਾਰ ਹੈ। ਮਨਮੁਖਾਂ ਮਾਤ ਆਈ ਹਾਰ, ਗੁਰਮੁਖਾਂ ਮਿਲਿਆ ਨਾਮ ਅਧਾਰ ਹੈ। ਆਪ ਕਰਾਏ ਤਨ ਸ਼ਿੰਗਾਰ, ਨਰ ਨਰਾਇਣ ਭੇਖਾ ਧਾਰ ਹੈ। ਆਦਿ ਅੰਤ ਜੁਗਾ ਜੁਗੰਤ, ਕਰੇ ਖੇਲ ਅਪਰ ਅਪਾਰ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਾ ਕੋਈ ਪਾਵੇ ਸਾਰ ਹੈ। ਨਾ ਕੋਈ ਪਾਵੇ ਸਾਰ, ਭੇਵ ਨਾ ਜਾਣਦਾ। ਸ੍ਰਿਸ਼ਟ ਸਬਾਈ ਹੋਈ ਅੰਧ ਅੰਧਿਆਰ, ਪ੍ਰਭ ਅਬਿਨਾਸ਼ੀ ਨਾ ਕੋਈ ਵਖਾਣਦਾ। ਮੁਕਦੇ ਜਾਣ ਚਾਰ ਯਾਰ, ਅੰਤਮ ਵਾਰ ਹੋ ਖੁਆਰ, ਵੱਜੇ ਤੀਰ ਨਿਗਾਹਬਾਨ ਦਾ। ਸਤਿਜੁਗ ਸਾਚੀ ਦੱਸੇ ਧਾਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਹੁਕਮ ਧੁਰਦਰਗਾਹੀ ਸੱਚੀ ਸਰਕਾਰ ਦਾ। ਸਚ ਸਰਕਾਰ ਸੱਚਾ ਸ਼ਾਹੋ। ਜੋਤ ਸਰੂਪੀ ਜਾਮਾ ਪਾਏ, ਆਦਿਨ ਅੰਤਾ ਬੇਪ੍ਰਵਾਹੋ। ਆਪ ਬਹਾਏ ਸਾਚੇ ਥਾਉਂ, ਨਰ ਹਰਿ ਹਰਿ ਨਰ ਆਪ ਅਗੰਮ ਅਥਾਹੋ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ, ਫੜ ਫੜ ਚਰਨ ਬਹਾਏ ਦਇਆ ਕਮਾਏ ਪਾਰ ਲੰਘਾਏ ਫੜ ਕੇ ਬਾਹੋਂ। ਬਾਹੋਂ ਫੜ ਕਰੇ ਪਾਰ। ਸ਼ਬਦ ਦੱਸੇ ਸਾਚੀ ਧਾਰ। ਸ਼ਬਦ ਘੋੜੇ ਹੋ ਅਸਵਾਰ। ਸੋਹੰ ਸ਼ਬਦ ਅਸਤਰ ਸ਼ਸਤਰ ਰਸਨਾ ਚਲਾਏ ਹਰਿ ਕਟਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਗਤ ਮਾਇਆ ਲੱਖ ਚੁਰਾਸੀ ਆਪ ਭੁਲਾਇਆ, ਗੁਰਮੁਖ ਸਾਚੇ ਜਾਏ ਤਾਰ। ਗੁਰਮੁਖ ਸਾਚੇ ਤਾਰੇ ਸੁਰਤ ਸੰਭਾਲਦਾ। ਪੰਜਾਂ ਚੋਰਾਂ ਠੱਗਾਂ ਯਾਰਾਂ ਮਾਰੇ, ਕਿਲ੍ਹਾ ਤੋੜੇ ਗੜ੍ਹ ਹੰਕਾਰ ਦਾ। ਸਤਿਜੁਗ ਦੱਸੇ ਸਾਚੀ ਧਾਰ, ਸੋਹੰ ਸ਼ਬਦ ਹਰਿ ਭਗਵਾਨ ਦਾ। ਏਕਾ ਰਾਹ ਵਖਾਏ ਸ੍ਰਿਸ਼ਟ ਸਬਾਈ ਨਰ ਨਿਰੰਕਾਰ ਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਾਮਾ ਧਾਰ ਸ੍ਰੀ ਭਗਵਾਨ ਦਾ। ਹਰਿਜਨ ਜਨਮ ਅਪਾਰ, ਪੁਰਖ ਹਰਿ ਪਾਇੰਦਾ। ਹਰਿਜਨ ਜਨਮ ਅਪਾਰ ਗੁਰ ਗੋਬਿੰਦ ਦੋਵੇਂ ਰਸਨ ਧਿਆਇੰਦਾ। ਹਰਿਜਨ ਜਨਮ ਅਪਾਰ, ਵਡ ਗੁਣੀ ਗਹਿੰਦ ਚਰਨ ਧਿਆਨ ਲਗਾਇੰਦਾ। ਹਰਿਜਨ ਜਨਮ ਅਪਾਰ, ਵਡ ਦਾਤਾ ਮਰਗਿੰਦ ਏਕਾ ਓਟ ਰਖਾਇੰਦਾ। ਹਰਿਜਨ ਜਨਮ ਅਪਾਰ, ਬੇਮੁਖ ਕਰਨ ਨਿੰਦ, ਬੇੜਾ ਆਪਣਾ ਆਪ ਤਰਾਇੰਦਾ। ਹਰਿਜਨ ਜਨਮ ਅਪਾਰ, ਮਿਲੇ ਮਾਣ ਵਿਚ ਹਿੰਦ, ਪੁਰਖ ਅਬਿਨਾਸ਼ੀ ਦਇਆ ਕਮਾਇੰਦਾ। ਹਰਿਜਨ ਜਨਮ ਅਪਾਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਮ੍ਰਿਤ ਸਾਗਰ ਸਿੰਧ ਆਪ ਵਹਾਇੰਦਾ। ਹਰਿਜਨ ਜਨਮ ਅਪਾਰ, ਜੋਤ ਜਗਾਈਆ। ਹਰਿਜਨ ਜਨਮ ਅਪਾਰ, ਲੋਕਮਾਤ ਮਿਲੀ ਵਡਿਆਈਆ। ਹਰਿਜਨ ਜਨਮ ਅਪਾਰ, ਘਰ ਘਰ ਵਜਦੀ ਰਹੇ ਵਧਾਈਆ। ਹਰਿਜਨ ਜਨਮ ਅਪਾਰ, ਘਰ ਸਾਚੇ ਖ਼ੁਸ਼ੀ ਮਨਾਈਆ। ਹਰਿਜਨ ਜਨਮ ਅਪਾਰ, ਝੂਠੀ ਕਾਇਆ ਜਗਤ ਤਜਾਈਆ। ਹਰਿਜਨ ਜਨਮ ਅਪਾਰ, ਮੋਹ ਮਾਇਆ ਤ੍ਰਿਸ਼ਨ ਮਿਟਾਈਆ। ਹਰਿਜਨ ਜਨਮ ਅਪਾਰ, ਏਕਾ ਬ੍ਰਹਮ ਏਕਾ ਓਟ ਰਖਾਈਆ। ਹਰਿਜਨ ਜਨਮ ਅਪਾਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰਗਹਿ ਸਾਚੀ ਆਪ ਬਹਾਈਆ। ਹਰਿਜਨ ਜਨਮ ਅਪਾਰ, ਜੋਤ ਅਮੋਲ ਹੈ। ਹਰਿਜਨ ਜਨਮ ਅਪਾਰ, ਉਤਰੇ ਪੂਰੇ ਤੋਲ ਹੈ। ਹਰਿਜਨ ਜਨਮ ਅਪਾਰ, ਹਰ ਹਿਰਦੇ ਰੱਖੇ ਵਾਸ ਵਸੇ ਸਦਾ ਕੋਲ ਹੈ। ਹਰਿਜਨ ਜਨਮ ਅਪਾਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸ਼ਬਦ ਆਤਮ ਦਰ ਦਵਾਰੇ ਵਜਾਏ ਸੱਚਾ ਢੋਲ ਹੈ। ਹਰਿਜਨ ਜਨਮ ਅਪਾਰ, ਭਗਤ ਭੰਡਾਰ ਹੈ। ਹਰਿਜਨ ਜਨਮ ਅਪਾਰ, ਮਾਨਸ ਜਨਮ ਨਾ ਆਏ ਹਾਰ ਹੈ। ਹਰਿਜਨ ਜਨਮ ਅਪਾਰ, ਆਪਾ ਆਪ ਗੁਰ ਸੰਗਤ ਉਤੋਂ ਦਿਤਾ ਵਾਰ ਹੈ। ਹਰਿਜਨ ਜਨਮ ਅਪਾਰ, ਏਕਾ ਮਿਲਿਆ ਸੋਹੰ ਜਾਪ ਦੂਜਾ ਦਿਸੇ ਨਾ ਕੋਈ ਬੋਲ ਹੈ। ਹਰਿਜਨ ਜਨਮ ਅਪਾਰ, ਤਨ ਲੱਗਾ ਨਾ ਕੋਈ ਪਾਪ ਰਿਹਾ ਜਗਤ ਅਡੋਲ ਹੈ। ਹਰਿਜਨ ਜਨਮ ਅਪਾਰ, ਆਪੇ ਮਾਰੇ ਤੀਨੋ ਤਾਪ, ਆਤਮ ਪੜਦੇ ਰਿਹਾ ਖੋਲ੍ਹ ਹੈ। ਹਰਿਜਨ ਜਨਮ ਅਪਾਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਆਦਿ ਅੰਤ ਕਰਦਾ ਰਹੇ ਸਦਾ ਚੋਹਲ ਹੈ। ਹਰਿਜਨ ਜਨਮ ਅਪਾਰ, ਜੋਤ ਨੁਰਾਨਿਆ । ਹਰਿਜਨ ਜਨਮ ਅਪਾਰ, ਮਿਲੇ ਮੇਲ ਪੁਰਖ ਅਬਿਨਾਸ਼ ਹਰਿ ਭਗਵਾਨਿਆ। ਹਰਿਜਨ ਜਨਮ ਅਪਾਰ, ਪ੍ਰਭ ਹੋਇਆ ਰਹੇ ਦਾਸ ਪ੍ਰਭ ਦੇਵੇ ਸ਼ਬਦ ਨਿਸ਼ਾਨਿਆ। ਹਰਿਜਨ ਜਨਮ ਅਪਾਰ, ਨਿਜ ਘਰ ਆਤਮ ਰੱਖੇ ਵਾਸ, ਮਾਰੇ ਤੀਰ ਨਿਸ਼ਾਨਿਆ। ਹਰਿਜਨ ਜਨਮ ਅਪਾਰ, ਮਾਨਸ ਜਨਮ ਕਰੇ ਰਹਿਰਾਸ, ਇਕ ਸੁਣਾਏ ਸ਼ਬਦ ਕਾਨਿਆ। ਹਰਿਜਨ ਜਨਮ ਅਪਾਰ, ਜਗੇ ਜੋਤ ਮਾਤ ਪਤਾਲ ਅਕਾਸ਼, ਲੋਕਮਾਤ ਕਰੀ ਕੁਰਬਾਨੀਆਂ। ਹਰਿਜਨ ਜਨਮ ਅਪਾਰ, ਸ਼ਬਦ ਜਪੇ ਸਵਾਸ ਸਵਾਸ, ਹਰਿ ਦੇਵੇ ਵਡ ਵਡ ਦਾਨਿਆ। ਹਰਿਜਨ ਜਨਮ ਅਪਾਰ, ਆਤਮ ਰਸ ਰਸਨਾ ਕਰੀ ਰਾਸ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰੇ ਵਾਲੀ ਦੋ ਜਹਾਨਿਆ। ਹਰਿਜਨ ਜਨਮ ਅਪਾਰ, ਗੇੜ ਚੁਕਾਇੰਦਾ। ਹਰਿਜਨ ਜਨਮ ਅਪਾਰ, ਲੋਕਮਾਤ ਛੇੜ ਛਿੜਾਇੰਦਾ। ਹਰਿਜਨ ਜਨਮ ਅਪਾਰ, ਲੱਖ ਚੁਰਾਸੀ ਏਕਾ ਭੇੜ ਭਿੜਾਇੰਦਾ। ਹਰਿਜਨ ਜਨਮ ਅਪਾਰ, ਸ਼ਬਦ ਉਖੇੜਾ ਇਕ ਲਗਾਇੰਦਾ। ਹਰਿਜਨ ਜਨਮ ਅਪਾਰ, ਆਪ ਗਿੜਾਏ ਉਲਟਾ ਗੇੜਾ, ਬੇਮੁਖਾਂ ਗੇੜ ਗਿੜਾਇੰਦਾ। ਹਰਿਜਨ ਜਨਮ ਅਪਾਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦ ਵਸੇ ਨੇਰਨ ਨੇਰਾ ਆਪ ਵਖਾਇੰਦਾ। ਹਰਿਜਨ ਜਨਮ ਅਪਾਰ, ਜਗਤ ਦਲਾਲ ਹੈ। ਹਰਿਜਨ ਜਨਮ ਅਪਾਰ, ਲੋਕਮਾਤ ਅਨਮੁਲੜਾ ਲਾਲ ਹੈ। ਹਰਿਜਨ ਜਨਮ ਅਪਾਰ, ਪ੍ਰਭ ਅਬਿਨਸ਼ੀ ਲੱਖ ਚੁਰਾਸੀ ਵਿਚੋਂ ਕਰੇ ਭਾਲ ਹੈ। ਹਰਿਜਨ ਜਨਮ ਅਪਾਰ, ਆਪ ਲਗਾਏ ਸਾਚਾ ਫਲ ਕਾਇਆ ਡਾਲ ਹੈ। ਹਰਿਜਨ ਜਨਮ ਅਪਾਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਅੰਤ ਜੁਗਾ ਜੁਗੰਤ ਸਦ ਚਲੇ ਅਵਲੜੀ ਚਾਲ ਹੈ। ਹਰਿਜਨ ਜਨਮ ਅਪਾਰ, ਜੋਤ ਨਿਰਾਲੀਆ। ਹਰਿਜਨ ਜਨਮ ਅਪਾਰ, ਜਗੀ ਜੋਤ ਇਕ ਅਕਾਲੀਆ। ਹਰਿਜਨ ਜਨਮ ਅਪਾਰ, ਸੋਹੰ ਬਾਣਾ ਤਨ ਪਹਿਨਾਏ, ਏਕਾ ਦੇਵੇ ਸ਼ਬਦ ਦੁਸ਼ਾਲਿਆ। ਹਰਿਜਨ ਜਨਮ ਅਪਾਰ, ਆਪ ਬਹਾਏ ਸਾਚੀ ਨਾਏ, ਦਰਗਾਹ ਸਾਚੀ ਆਪ ਬਹਾ ਲਿਆ। ਹਰਿਜਨ ਜਨਮ ਅਪਾਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇਮੁਖ ਜੀਵਾਂ ਆਤਮ ਰੰਡੀ, ਝੂਠੀ ਕਾਇਆ ਦਿਸੇ ਖਾਲੀਆ। ਹਰਿਜਨ ਜਨਮ ਅਪਾਰ, ਜਗਤ ਵਣਜਾਰ ਹੈ। ਹਰਿਜਨ ਜਨਮ ਅਪਾਰ, ਏਕਾ ਹਰਿ ਸੱਚਾ ਭਤਾਰ ਹੈ। ਹਰਿਜਨ ਜਨਮ ਅਪਾਰ, ਬਣਿਆ ਰਹੇ ਘਰ ਸਾਚੇ ਦੀ ਸਾਚੀ ਨਾਰ ਹੈ। ਹਰਿਜਨ ਜਨਮ ਅਪਾਰ, ਵਰਦਾ ਰਹੇ ਧਰਦਾ ਰਹੇ ਪੁਰਖ ਅਬਿਨਾਸ਼ ਸੱਚਾ ਇਕ ਸਰਦਾਰ ਹੈ। ਹਰਿਜਨ ਜਨਮ ਅਪਾਰ, ਭਗਤ ਅਮੋਲ। ਹਰਿਜਨ ਜਨਮ ਅਪਾਰ, ਸਦਾ ਅਡੋਲ। ਹਰਿਜਨ ਜਨਮ ਅਪਾਰ, ਜਨ ਭਗਤ ਸਦ ਅਤੋਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ ਦੇਵੇ ਵਰ, ਨਾ ਜਾਏ ਹਰਿ ਦੇਵੇ ਸ਼ਬਦ ਝਕੋਲ। ਹਰਿਜਨ ਜਨਮ ਅਪਾਰ, ਸਦਾ ਰੰਗ ਰਾਤਿਆ। ਹਰਿਜਨ ਜਨਮ ਅਪਾਰ, ਪ੍ਰਭ ਖੋਲ੍ਹੇ ਆਤਮ ਤਾਕਿਆ। ਹਰਿਜਨ ਜਨਮ ਅਪਾਰ, ਆਪ ਚੁਕਾਏ ਪੂਰਬ ਲੇਖਾ ਪਿਛਲਾ ਬਾਕੀਆ। ਹਰਿਜਨ ਜਨਮ ਅਪਾਰ, ਆਪ ਚੜ੍ਹਾਏ ਸਾਚੇ ਘੋੜੇ ਸ਼ਬਦ ਜਣਾਏ ਸਾਚਾ ਰਾਕੀਆ। ਹਰਿਜਨ ਜਨਮ ਅਪਾਰ, ਅੰਮ੍ਰਿਤ ਸਾਚਾ ਸੀਰ ਪਿਆਏ, ਬਣ ਬਣ ਸਾਚਾ ਸਾਕੀਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਣ ਦਵਾਏ ਵਿਚ ਮਾਤ ਨਾਥ ਤ੍ਰੈਲੋਕੀਆ। ਹਰਿਜਨ ਜਨਮ ਅਪਾਰ, ਰੰਗ ਚਲੂਲ ਹੈ। ਹਰਿਜਨ ਜਨਮ ਅਪਾਰ, ਨਾ ਜਾਏ ਭੂਲ ਹੈ। ਹਰਿਜਨ ਜਨਮ ਅਪਾਰ, ਮੇਲ ਮਿਲਾਵਾ ਕੰਤ ਕੰਤੂਹਲ ਹੈ। ਹਰਿਜਨ ਜਨਮ ਅਪਾਰ, ਸਚ ਸਿੰਘਾਸਣ ਡੇਰਾ ਲਾਏ ਨਾ ਦਿਸੇ ਪਾਵਾ ਚੂਲ ਹੈ। ਹਰਿਜਨ ਜਨਮ ਅਪਾਰ, ਏਕਾ ਸ਼ਬਦ ਤੀਰ ਚਲਾਏ ਪੁਰੀਆਂ ਲੋਆਂ ਮਾਰੇ ਤਰਸੂਲ ਹੈ। ਹਰਿਜਨ ਜਨਮ ਅਪਾਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਮਿਲਿਆ ਕੰਤ ਕੰਤੂਹਲ ਹੈ। ਹਰਿਜਨ ਜਨਮ ਅਪਾਰ, ਜਗਤ ਸੁਧਾਰ ਹੈ। ਹਰਿਜਨ ਜਨਮ ਅਪਾਰ, ਹਰਿ ਮਿਲਿਆ ਮੀਤ ਮੁਰਾਰ ਹੈ। ਹਰਿਜਨ ਜਨਮ ਅਪਾਰ, ਆਤਮ ਜਗੀ ਜੋਤ ਕਾਇਆ ਹੋਈ ਉਜਿਆਰ ਹੈ। ਹਰਿਜਨ ਜਨਮ ਅਪਾਰ, ਦੁਰਮਤ ਮੈਲ ਗਿਆ ਧੋਤ, ਮਾਨਸ ਜਨਮ ਗਿਆ ਸੁਧਾਰ ਹੈ। ਹਰਿਜਨ ਜਨਮ ਅਪਾਰ, ਇਕ ਕਰਾਇਆ ਵਣਜ ਵਪਾਰ ਹੈ। ਹਰਿਜਨ ਜਨਮ ਅਮੋਲ, ਮਿਲਿਆ ਮੇਲ ਹਰਿ ਭਗਵਾਨਿਆ। ਹਰਿਜਨ ਜਨਮ ਅਪਾਰ, ਲੋਕਮਾਤ ਦੇਵੇ ਦਾਤ, ਪ੍ਰਭ ਕਰੇ ਪੁਰਖ ਸੁਜਾਨਿਆ। ਹਰਿਜਨ ਜਨਮ ਅਪਾਰ, ਮਿਟੇ ਅੰਧੇਰੀ ਰਾਤ, ਆਤਮ ਮਾਰੇ ਝਾਤ ਜਗੇ ਜੋਤ ਮਹਾਨਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰਗਹਿ ਸਾਚੀ ਮਾਣ ਦਵਾਏ, ਸਾਚੇ ਧਾਮ ਆਪ ਬਹਾਏ, ਦੇਵੇ ਨਾਮ ਨਿਸ਼ਾਨੀਆਂ। ਹਰਿਜਨ ਜਨਮ ਅਪਾਰ, ਆਤਮ ਦਾਤ ਹੈ। ਹਰਿਜਨ ਜਨਮ ਅਪਾਰ, ਦਰ ਸਾਚੇ ਮਿਲੀ ਉਤਮ ਜਾਤ ਹੈ। ਹਰਿਜਨ ਜਨਮ ਅਪਾਰ, ਚਰਨ ਪ੍ਰੀਤੀ ਬੱਧਾ ਸੱਚਾ ਨਾਤ ਹੈ। ਹਰਿਜਨ ਜਨਮ ਅਪਾਰ, ਜਗਤ ਰੀਤੀ ਪਰਖੇ ਨੀਤੀ ਅੰਤਮ ਪੁੱਛੇ ਵਾਤ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਦਰਸ ਦਿਖਾਏ ਦਇਆ ਕਮਾਏ ਬੈਠਾ ਰਹੇ ਇਕ ਇਕਾਂਤ ਹੈ। ਹਰਿਜਨ ਜਨਮ ਅਪਾਰ, ਮੇਲ ਹਰਿ ਇਕ ਇਕਾਂਤਿਆ। ਹਰਿਜਨ ਜਨਮ ਅਪਾਰ, ਪ੍ਰਭ ਦੇਵੇ ਅੰਮ੍ਰਿਤ ਬੂੰਦ ਸਵਾਂਤਿਆ। ਹਰਿਜਨ ਜਨਮ ਅਪਾਰ, ਪ੍ਰਭ ਰਿਹਾ ਪੂਰੇ ਤੋਲ ਤੋਲ, ਬੰਧਾਏ ਸਾਚਾ ਨਾਤਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਠਾਰਾਂ ਮਾਘ ਦਇਆ ਕਮਾਏ, ਗਾਂਧੀ ਬਾਂਧੀ ਬੰਨ੍ਹ ਲਿਆਏ, ਬਣਾਏ ਸਾਚਾ ਰਾਕੀਆ। ਸਾਚਾ ਰਾਕੀ ਹੋ ਤਿਆਰ। ਆਇਆ ਚਰਨ ਹਰਿ ਦਵਾਰ। ਪ੍ਰਭ ਅਬਿਨਾਸ਼ੀ ਕਿਰਪਾ ਧਾਰ। ਪੂਰਬ ਜਨਮ ਕਰ ਵਿਚਾਰ। ਮਾਨਸ ਜਨਮ ਆਈ ਹਾਰ। ਮੇਲ ਮਿਲਾਵਾ ਜਗਤ ਭੁਲਾਵਾ ਨਾ ਮਿਲਿਆ ਹਰਿ ਕਰਤਾਰ। ਝੂਠਾ ਬੰਨ੍ਹਿਆ ਜਗਤ ਦਾਅਵਾ, ਏਕਾ ਨਰ ਹਰਿ ਹਰਿ ਨਰ ਦਰ ਘਰ ਸੱਚੀ ਸਰਕਾਰ। ਜਿਥੇ ਵਸੇ ਹਰਿ ਜੀ ਜਗੇ ਜੋਤ ਅਗੰਮ ਅਪਾਰ। ਤਰਦੇ ਜਾਣ ਨਾਰੀ ਨਰ, ਰੂਪ ਰੰਗ ਰੇਖ ਭੇਖ ਅਪਰ ਅਪਾਰ। ਆਪ ਨੁਹਾਏ ਸਾਚੇ ਸਰ, ਕਾਇਆ ਦੋਖ ਦਏ ਨਿਵਾਰ। ਆਪ ਵਸਾਏ ਸਾਚੇ ਘਰ, ਜਗੇ ਜੋਤ ਅਗੰਮ ਅਪਾਰ । ਨਿਹਕਲੰਕ ਨਰਾਇਣ ਨਰ, ਮਾਤਲੋਕ ਹਰਿ ਜਾਮਾ ਧਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰੇ ਖੇਲ ਅਪਰ ਅਪਾਰ। ਆਏ ਗਾਂਧੀ ਦਰ ਦਵਾਰੇ। ਪ੍ਰਭ ਅਬਿਨਾਸ਼ੀ ਸੁਣ ਪੁਕਾਰੇ। ਏਕਾ ਖੋਲ੍ਹੇ ਬੰਦ ਕਵਾੜੇ। ਵੀਹ ਸੌ ਬਿਕ੍ਰਮੀ ਪਹਿਲੀ ਹਾੜੇ। ਇਕ ਗਿਆਰਾਂ ਨਾਲ ਰਲਾਈ, ਆਪ ਬਣਾਏ ਸਾਚੇ ਲਾੜੇ। ਪ੍ਰਭ ਅਬਿਨਾਸ਼ੀ ਸਾਚਾ ਮਾਹੀ, ਲੱਖ ਚੁਰਾਸੀ ਆਪੇ ਝਾੜੇ। ਗੁਰਮੁਖਾਂ ਫੜੇ ਅੰਤਮ ਬਾਹੀਂ, ਦਰ ਘਰ ਸਾਚੇ ਆਪੇ ਵਾੜੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਸਾਚੀ ਜੋਤ ਜਗਾਈ ਕਰੇ ਰੁਸ਼ਨਾਈ ਬਹੱਤਰ ਨਾੜੇ। ਕਾਇਆ ਕੂੜਾ ਦਿਲ ਦਿਲਗੀਰ। ਸ਼ਬਦ ਸਰੂਪੀ ਬੱਝਾ ਜੰਜ਼ੀਰ। ਨੇਤਰ ਨੀਰ ਵਹਾਏ, ਆਤਮ ਵੱਜਾ ਤੀਰ। ਪ੍ਰਭ ਦਰ ਬੱਧਾ ਕੌਣ ਛੁਡਾਏ, ਨਾ ਕੋਈ ਦੇਵੇ ਧੀਰ। ਪੰਡਤ ਪਾਂਧੇ ਰਹੇ ਪਛਤਾਏ, ਰਾਓ ਰਾਜ ਸ਼ਾਹ ਸੁਲਤਾਨ ਵਡ ਬਲਵਾਨ ਹੱਥ ਨਾ ਆਏ ਨੀਰ। ਨਿਹਕਲੰਕ ਹਰਿ ਬਲਵਾਨ, ਏਕਾ ਮਾਰੇ ਬਾਣ ਵਾਲੀ ਦੋ ਜਹਾਨ, ਸਿੱਧਾ ਜਾਏ ਇਕ ਨਿਸ਼ਾਨ, ਸ੍ਰਿਸ਼ਟ ਸਬਾਈ ਰਿਹਾ ਚੀਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਦਵਾਰਾ ਆਪ ਸੁਹਾਏ, ਤਨ ਸੁਹਾਏ ਅਵਲੜੇ ਚੀਰ। ਆਏ ਦੌੜ ਚਰਨ ਨਿਮਸਕਾਰੇ। ਪ੍ਰਭ ਅਬਿਨਾਸ਼ੀ ਸੁਣ ਪੁਕਾਰੇ। ਕਲਜੁਗ ਤੇਰੀ ਅੰਤਮ ਵਾਰੇ। ਨਿਹਕਲੰਕੀ ਜਾਮਾ ਧਾਰੇ। ਰਾਓ ਰੰਕੀ ਸੁਣ ਪੁਕਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗਾਂਧੀ ਬਾਂਧੀ ਆਤਮ ਬਾਂਧੀ ਹੋਏ ਆਪ ਸਹਾਏ। ਹੋਏ ਸਹਾਰਾ ਹੁਕਮ ਸੁਣਾਇੰਦਾ। ਦੇਵੇ ਸ਼ਬਦ ਧਾਰਾ ਮਾਰਗ ਪਾਇੰਦਾ। ਵੱਜੇ ਸ਼ਬਦ ਨਗਾਰਾ, ਚਾਰ ਕੁੰਟ ਆਪ ਸੁਣਾਇੰਦਾ। ਆਇਆ ਚੱਲ ਹਰਿ ਦਵਾਰਾ, ਸੋਹਣਾ ਘੋੜਾ ਚਿੱਟਾ ਜੋੜਾ ਸੰਗ ਰਲਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵੇਲੇ ਅੰਤਮ ਕਲਜੁਗ ਬਹੁੜਾ, ਜੋਤ ਸਰੂਪੀ ਭੇਖ ਵਟਾਇੰਦਾ। ਆਇਆ ਦਰ ਹੋਇਆ ਮਸਕੀਨ। ਪ੍ਰਭ ਅਬਿਨਾਸ਼ੀ ਕਿਰਪਾ ਕਰ, ਦੱਸੇ ਸਾਚਾ ਰਾਹ ਮੇਲ ਮਿਲਾਵਾ ਰੂਸਾ ਚੀਨ। ਹਰਿ ਕਾ ਭਾਣਾ ਲੈਣਾ ਜਰ, ਨੌਂ ਖੰਡ ਪ੍ਰਿਥਮੀ ਕਰਨੀ ਸਰ, ਏਕਾ ਭੰਨੇ ਹੰਕਾਰੀ ਬੀਨ। ਅੰਤਮ ਅੰਤ ਜੋਤ ਧਰ, ਜੋਤ ਸਰੂਪੀ ਭੇਖ ਕਰ, ਤਖ਼ਤ ਤਾਜ ਸਾਜ ਬਾਜ ਸ੍ਰਿਸ਼ਟ ਸਬਾਈ ਲਏ ਛੀਨ। ਗਾਂਧੀ ਗਊ ਗਰੀਬ ਨਿਵਾਜ਼ ਹੈ। ਅੰਤਮ ਕਲਜੁਗ ਪੈਂਦੀ ਮਾਰ, ਮਾਨਸ ਜਨਮ ਗਿਆ ਹਾਰ ਹੈ। ਦਰ ਸਾਚੇ ਆਇਆ ਭਾਜ, ਮਿਲੇ ਪ੍ਰਭ ਅਬਿਨਾਸ਼ੀ ਪਾਏ ਸਾਰ ਹੈ। ਕਰ ਵਿਚਾਰ ਆਪ ਬਣਾਏ ਤਾਜੀ ਤਾਜ ਹੈ। ਛੋਟੇ ਬਾਲੇ ਕਰ ਅਸਵਾਰ ਹੈ। ਆਪ ਫਿਰਾਏ ਦਰ ਦਵਾਰ, ਵੇਖ ਵਖਾਣੇ ਪੂਰੀ ਇੰਦਰ ਪ੍ਰਸਤ ਜਿਥੇ ਸੱਚਾ ਰਾਜ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਪਾਇਆ, ਭਾਗ ਲਗਾਇਆ ਮਾਝੇ ਦੇਸ ਹੈ। ਮਾਝਾ ਦੇਸ ਗੁਰ ਗੋਬਿੰਦ ਲਿਖਾਇਆ। ਕਲਜੁਗ ਭੇਵ ਕਿਸੇ ਨਾ ਪਾਇਆ। ਸੰਬਲ ਦੇਸ ਹਰਿ ਦਰਵੇਸ਼, ਜੋਤ ਸਰੂਪੀ ਖੇਲ ਰਚਾਇਆ। ਭੁੱਲੇ ਫਿਰਦੇ ਨਰ ਨਰੇਸ਼, ਵਡ ਮਰਗੇਸ਼, ਭਰਮ ਭੁਲੇਖੇ ਜਗਤ ਭੁਲਾਇਆ। ਜਨ ਭਗਤਾਂ ਦੇਵੇ ਸ਼ਬਦ ਸੰਦੇਸ਼, ਸੰਗ ਰਲਾਇਆ। ਗੁਰਮੁੱਖ ਸਾਚੇ ਵਿਚ ਪ੍ਰਵੇਸ਼, ਖੁੱਲ੍ਹੇ ਰੱਖੇ ਸਦਾ ਕੇਸ, ਸਤਿਜੁਗ ਸਾਚਾ ਰਾਹ ਵਖਾਇਆ। ਭੁੱਲੇ ਫਿਰਦੇ ਬ੍ਰਹਮਾ ਵਿਸ਼ਨ ਮਹੇਸ਼, ਤਿੰਨਾਂ ਲੋਕਾਂ ਦਿਸ ਨਾ ਆਇਆ। ਨਿਹਕਲੰਕੀ ਅੰਤਮ ਕਲਜੁਗ ਕਰ ਕਰ ਵੇਖੇ ਵੇਸ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰਾਓ ਰਾਜਾਨ ਸ਼ਾਹ ਸੁਲਤਾਨ ਕਿਸੇ ਹੱਥ ਨਾ ਆਇਆ। ਰਾਓ ਰੰਕ ਦਿਸ ਨਾ ਆਏ ਹਰਿ ਭਗਵਾਨੇ। ਕਲਜੁਗ ਜੀਵ ਹੋਏ ਨਿਧਾਨੇ। ਮਾਇਆ ਰੂਪੀ ਜਗਤ ਪ੍ਰਧਾਨੇ। ਗੁਰਮੁਖ ਸਾਚੇ ਬਾਲ ਅੰਞਾਣੇ, ਮੇਲ ਮਿਲਾਵਾ ਸਾਚੇ ਕੰਤ, ਆਪ ਬਣਾਏ ਸਾਚੀ ਬਣਤ, ਜੋਤ ਜਗਾਏ ਆਪ ਮਹਾਨੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤ ਜੋਤ ਹਰਿ ਆਪੇ ਧਰ, ਜਨ ਭਗਤਾਂ ਦੇਵੇ ਸਾਚਾ ਵਰ, ਆਪ ਉਠਾਏ ਬਾਲ ਅੰਞਾਣੇ। ਦਰ ਬਾਂਧਾ ਹਰਿ ਪੁਕਾਰਿਆ। ਨਾ ਕੋਈ ਤੰਦ ਨਾ ਤਾਂਦਾ, ਅਚਰਜ਼ ਖੇਲ ਹਰਿ ਖਿਲਾ ਰਿਹਾ। ਨਾ ਕੋਈ ਛੰਦ ਨਾ ਕੋਈ ਛਾਂਦਾ, ਛੱਤੀ ਰਾਗ ਨਾ ਕਿਸੇ ਵਿਚਾਰਿਆ। ਨਾ ਕੋਈ ਜਾਣੇ ਬੱਤੀ ਦੰਦਾ, ਦਸਵੇਂ ਦਰ ਨਾ ਵੇਖ ਵਖਾ ਰਿਹਾ। ਨਾ ਕੋਈ ਜਾਣੇ ਸ਼ਬਦ ਨਾਦਾ, ਸਾਚਾ ਹਰਿ ਸਾਚੇ ਘਰ ਆਪ ਬਹਾ ਰਿਹਾ। ਝੂਠੀ ਮਾਇਆ ਜਗਤ ਬਾਂਧਾ, ਮਾਇਆ ਮੋਹ ਜਗਤ ਬੰਨ੍ਹਾ ਰਿਹਾ। ਸ਼ਬਦ ਚਲਾਏ ਬੋਧ ਅਗਾਧਾ, ਹੋਏ ਸਹਾਈ ਮਾਣ ਰਖਾਇਆ। ਹੋਏ ਸਹਾਈ ਤਾਣ ਨਿਤਾਣਿਆਂ, ਸਾਚਾ ਨਾਮ ਦੇਵੇ ਵੰਞ ਮੁਹਾਣਿਆਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤਿੰਨਾਂ ਲੋਕਾਂ ਡੰਕ ਵਜਾਇਆ, ਰਾਓ ਰੰਕਾਂ ਆਪ ਸੁਣਾਇਆ। ਆਏ ਦਰ ਦਰਬਾਨਿਆ। ਲੱਖ ਚੁਰਾਸੀ ਵਿਚੋਂ ਪੁਰਖ ਅਬਿਨਾਸ਼ੀ ਵੱਖ ਕੀਨਾ, ਪ੍ਰਗਟ ਹੋਏ ਘਨਕਪੁਰ ਵਾਸੀ। ਮੇਟ ਮਿਟਾਏ ਮਦਿਰਾ ਮਾਸੀ। ਮਾਰੇ ਬਾਣ ਸ਼ਬਦ ਖਿਚ, ਜੋ ਜਨ ਜਪੇ ਰਸਨ ਸਵਾਸ ਸਵਾਸੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਘਨਕਪੁਰ ਵਾਸੀ। ਆਏ ਦਰ ਬਣ ਭਿਖਾਰੀ। ਏਕਾ ਮੰਗਿਆ ਸਾਚਾ ਵਰ, ਦੇਵੇ ਹਰਿ ਨਰ ਨਿਰੰਕਾਰੀ। ਆਪਣੀ ਕਿਰਪਾ ਲਈ ਕਰ, ਕਲਜੁਗ ਤੇਰੀ ਅੰਤਮ ਵਾਰੀ। ਛੋਟੇ ਬਾਲੇ ਜੋਤ ਧਰ, ਸਾਚੇ ਘੋੜੇ ਕਰ ਅਸਵਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਫਿਰਾਏ ਪੁਰੀ ਇੰਦਰ, ਸਚ ਸਿੰਘਾਸਣ ਵਾਰੋ ਵਾਰੀ। ਆਇਆ ਦਰ ਦਰਵੇਸ਼ਾ, ਗਲ ਪਲੜਾ ਪਾਏ ਸੀਸ ਝੁਕਾਏ ਦਇਆ ਕਮਾਏ। ਵਡ ਦਾਤਾ ਗੁਣੀ ਗੁਣੀਤਾ, ਫੜ ਫੜ ਬਾਹੋਂ ਰਾਹੇ ਪਾਏ। ਚੌਥੇ ਜੁਗ ਚਾਰ ਕੁੰਟ ਆਪ ਫਿਰਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਭਾਣਾ ਆਪੇ ਜਾਣੇ, ਦਿਸ ਕਿਸੇ ਨਾ ਆਏ। ਚੌਥੇ ਜੁਗ ਚੌਥਾ ਪੌੜਾ। ਦਰ ਘਰ ਸਾਚੇ ਆਏ ਦੌੜਾ। ਸ਼ਬਦ ਸਰੂਪੀ ਬਣਿਆ ਘੋੜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਜਾਮਾ ਧਰ, ਧਰਤ ਮਾਤ ਹਰਿ ਦੇ ਦੇ ਵਰ, ਵੇਲੇ ਅੰਤਮ ਕਲਜੁਗ ਬਹੁੜਾ। ਹਰਿਜਨ ਜਨਮ ਅਮੋਲ, ਨਾਮ ਭੰਡਾਰ ਹੈ। ਹਰਿਜਨ ਜਨਮ ਅਮੋਲ, ਲੋਕਮਾਤ ਸੱਚਾ ਵਣਜਾਰ ਹੈ। ਹਰਿਜਨ ਜਨਮ ਅਮੋਲ, ਦੇਵੇ ਵਡਿਆਈ ਪੁਰਖ ਅਗੰਮੜਾ ਮੀਤ ਮੁਰਾਰ ਹੈ। ਹਰਿਜਨ ਜਨਮ ਅਮੋਲ, ਲੇਖੇ ਲਾਏ ਚੰਮੜਾ, ਮਾਨਸ ਦੇਹੀ ਆਈ ਹਾਰ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਏਕ ਬੇੜਾ ਕਰ ਜਾਏ ਪਾਰ ਹੈ। ਹਰਿਜਨ ਜਨਮ ਅਪਾਰ, ਕਲ ਉਧਾਰਨਾ। ਹਰਿਜਨ ਜਨਮ ਅਮੋਲ, ਜਗਤ ਉਭਾਰਨਾ। ਹਰਿਜਨ ਜਨਮ ਅਮੋਲ, ਵਕਤ ਸੁਧਾਰਨਾ। ਹਰਿਜਨ ਜਨਮ ਅਮੋਲ, ਪੰਚਾਂ ਦੁਸ਼ਟਾਂ ਮਾਰ ਮਾਰਨਾ। ਹਰਿਜਨ ਜਨਮ ਅਮੋਲ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਕਰਾਏ ਸ਼ਬਦ ਘੋੜੇ ਅਸਵਾਰਨਾ। ਸ਼ਬਦ ਘੋੜੇ ਕਰ ਤਿਆਰ। ਮਾਤਲੋਕ ਹਰਿ ਆਏ ਦੌੜੇ, ਜੋਤ ਸਰੂਪੀ ਕਰ ਅਕਾਰ। ਜਨ ਭਗਤਾਂ ਅੰਤਮ ਵੇਲੇ ਬਹੁੜੇ, ਧਰਮ ਰਾਏ ਨਾ ਮਾਰੇ ਮਾਰ। ਆਪੇ ਪਰਖੇ ਮਿੱਠੇ ਕੌੜੇ, ਕਰੇ ਨਬੇੜਾ ਸਚ ਦਰਬਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬਾਹੋਂ ਪਕੜ ਕਲ ਜਾਏ ਤਾਰ। ਸ਼ਬਦ ਘੋੜਾ ਮਾਤ ਸਿਧਾਏ। ਪ੍ਰਭ ਅਬਿਨਾਸ਼ੀ ਸੰਗ ਰਲਾਏ। ਏਕਾ ਚਾੜ੍ਹੇ ਨਾਮ ਰੰਗਣ, ਰੰਗ ਚਲੂਲ ਉਤਰ ਨਾ ਜਾਏ। ਦੂਜੇ ਦਰ ਨਾ ਜਾਏ ਮੰਗਣ, ਸ਼ਬਦ ਝੂਲਾ ਆਪ ਝੁਲਾਏ। ਆਪ ਰੰਗਾਏ ਆਪਣੀ ਰੰਗਣ, ਕੰਤ ਕੰਤੂਹਲ ਮੇਲ ਮਿਲਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਗਤ ਪ੍ਰੀਤੀ ਚਰਨ ਨੀਤੀ ਸਾਚਾ ਸੰਗ ਨਿਭਾਏ। ਅੰਗ ਸੰਗ ਸੰਗ ਅੰਗ ਹੋ ਜਾਏ, ਬੇੜਾ ਪਾਰ ਕਰਾਇੰਦਾ। ਰੰਗਣ ਰੰਗ ਨਾਮ ਚੜ੍ਹਾਏ, ਚੋਲੀ ਕਾਇਆ ਆਪ ਰੰਗਾਇੰਦਾ। ਸ਼ਬਦ ਗਹਿਣਾ ਦੇਣਾ ਲਹਿਣਾ ਅੰਗ ਲਗਾਏ, ਤਨ ਸ਼ਿੰਗਾਰ ਕਰਾਇੰਦਾ। ਸਾਚਾ ਸ਼ਬਦ ਕੰਨ ਸੁਣਾਏ, ਸ਼ਬਦ ਮਰਦੰਗ ਵਜਾਇੰਦਾ। ਤੀਜੇ ਨੈਣ ਦਰਸ ਦਿਖਾਏ, ਅੰਧ ਅੰਧਿਆਰ ਮਿਟਾਇੰਦਾ। ਘਰ ਸਾਚੇ ਦੱਸੇ ਗੁਰਮੁਖ ਬਹਿਣਾ, ਖੁਲ੍ਹਾ ਵਿਹੜਾ ਆਪ ਰਖਾਇੰਦਾ। ਝੂਠਾ ਨਾਤਾ ਭਾਈ ਭੈਣਾਂ, ਅੰਤਮ ਅੰਤ ਵਿਛੋੜਾ ਆਪ ਕਰਾਇੰਦਾ। ਗੁਰਮੁਖਾਂ ਮੰਨੇ ਸਾਚਾ ਕਹਿਣਾ, ਸ਼ਬਦ ਘੋੜੇ ਆਪ ਚੜ੍ਹਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ, ਆਤਮ ਜੋਤੀ ਮੇਲ ਮਿਲਾਇੰਦਾ। ਭਾਣਾ ਮੰਨ ਹਰੀ ਕਰਤਾਰ। ਬੇੜਾ ਦੇਵੇ ਬੰਨ੍ਹ ਸੱਚੀ ਸਰਕਾਰ। ਰਸਨਾ ਕਹਿਣਾ ਧਨ ਧਨ, ਆਪ ਬਹਾਏ ਸੱਚੇ ਦਰਬਾਰ। ਭਾਂਡਾ ਭਰਮ ਪ੍ਰਭ ਦੇਵੇ ਭੰਨ, ਦੇਵੇ ਸ਼ਬਦ ਉਡਾਰ। ਦਿਸ ਨਾ ਆਏ ਕਿਸੇ ਗੰਧਰਬ ਗਨ, ਗੁਰਮੁਖਾਂ ਰਹੇ ਦਰ ਦਵਾਰ। ਆਸਣ ਲਾਏ ਬਿਨ ਛੱਪਰੀ ਛੰਨ, ਕਰ ਜੋਤ ਅਕਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ, ਕਲਜੁਗ ਅੰਤਮ ਵਾਰ ਆਪ ਬਣਾਏ ਸੱਜਣ ਸੁਹੇਲੇ ਬਾਹੋਂ ਪਕੜ ਕਲ ਜਾਏ ਤਾਰ। ਕਰੇ ਪਾਰ ਕਲਜੁਗ ਕਿਨਾਰੇ। ਜੋਤ ਸਰੂਪੀ ਜਾਮਾ ਧਾਰੇ। ਨਿਹਕਲੰਕੀ ਖੇਲ ਅਪਾਰੇ। ਆਪ ਸੁਹਾਏ ਦਵਾਰ ਬੰਕੀ, ਜੋਤ ਜਗਾਏ ਅਪਰ ਅਪਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾਂ ਮੱਘਰ ਖੇਲ ਰਚਾਈ, ਸੋਲਾਂ ਮੱਘਰ ਵੱਜੀ ਵਧਾਈ, ਗੁਰ ਸੰਗਤ ਤੇਰੇ ਆਤਮ ਦਰ ਦਵਾਰੇ। ਸੋਲਾਂ ਮੱਘਰ ਵੱਜੀ ਵਧਾਈ, ਅਚਰਜ ਖੇਲ ਰਚਾਈਆ। ਗੁਰ ਸੰਗਤ ਮਿਲਿਆ ਸਾਚਾ ਮੇਲ, ਕਲ ਮਿਲੀ ਵਡਿਆਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੀ ਅਚਰਜ ਖੇਲ ਮਿਲੀ ਭਗਤਾਂ ਕਲਜੁਗ ਦਾਤ ਜਗਤ ਵਧਾਈਆ। ਜਗਤ ਵਡਿਆਈ ਭਗਤ ਵਣਜਾਰਿਆ। ਆਤਮ ਸੁਖਦਾਈ ਮਿਲਿਆ ਹਰਿ ਨਿਰੰਕਾਰਿਆ। ਜਗਤ ਮਾਇਆ ਤਨੋ ਤਜਾਈ, ਹਰਿ ਕੀਤੇ ਤਨ ਸੋਲਾਂ ਸ਼ਿੰਗਾਰਿਆ। ਨਾਤਾ ਛੁੱਟਾ ਭੈਣਾਂ ਭਾਈ, ਹੋਏ ਘੋੜ ਸ਼ਬਦ ਅਸਵਾਰਿਆ। ਨਾ ਕੋਈ ਪਿਤਾ ਨਾ ਕੋਈ ਮਾਈ, ਮਿਲਿਆ ਹਰਿ ਸਾਚਾ ਮਾਹੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਛੋਟੇ ਬਾਲੇ ਆਪ ਉਠਾਏ ਦੋਵੇਂ ਭੁਜਾਂ ਪਸਾਰਿਆ। ਭੁਜਾਂ ਪਸਾਰੇ ਆਪ ਰਘੁਰਾਤਾ। ਸੁਣੇ ਪੁਕਾਰ ਤੇਰੀ ਧਰਤ ਮਾਤਾ। ਦੇਵਣ ਆਇਆ ਸੱਚੀ ਦਾਤ ਵਡ ਕਰਾਮਾਤ, ਸੋਹੰ ਸ਼ਬਦ ਜਨ ਭਗਤਾਂ ਦਾਤਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਜੋਤ ਜਗਾਈ, ਤਿੰਨਾਂ ਲੋਆਂ ਕਰੇ ਰੁਸ਼ਨਾਈ, ਕਲਜੁਗ ਮਿਟੇ ਅੰਧੇਰੀ ਰਾਤਾ। ਮਿਟੇ ਅੰਧੇਰੀ ਰੈਣ ਕਲਜੁਗ ਕੁੜਿਆਰ ਹੈ। ਹਰਿ ਮਿਲਿਆ ਸਾਕ ਸੱਜਣ ਸੈਣ, ਬਣਿਆ ਮੀਤ ਮੁਰਾਰ ਹੈ। ਆਪ ਚੁਕਾਏ ਲਹਿਣ ਦੇਣ, ਨਾ ਕਰੇ ਕੋਈ ਉਧਾਰ ਹੈ। ਦਰਸ ਦਿਖਾਏ ਤਰਸ ਕਮਾਏ ਸਾਚੇ ਨੈਣ, ਖੋਲ੍ਹੇ ਬੰਦ ਕਵਾੜ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਨੀਂਹ ਆਪ ਰਖਾਈ, ਕਲਜੁਗ ਤੇਰੀ ਖ਼ਾਕ ਉਡਾਈ, ਬੇਮੁਖਾਂ ਸਿਰ ਛਾਹੀ ਪਾਈ। ਲਿਖਤ ਲਿਖਾਈ ਪਹਿਲੀ ਹੈ। ਪਹਿਲੀ ਹਾੜ ਬਣ ਲਿਖਾਰਾ। ਕਲਜੁਗ ਤੇਰਾ ਵਕਤ ਵਿਚਾਰਾ। ਸੰਤ ਮਨੀ ਸਿੰਘ ਵਿਚ ਸੰਸਾਰਾ। ਬੇਮੁਖਾਂ ਹਰਿ ਦਿਸੇ ਦੂਰ, ਗੁਰਮੁਖਾਂ ਸਦ ਹਾਜਰ ਹਜ਼ੂਰ, ਜੋਤ ਸਰੂਪੀ ਨਰ ਨਿਰੰਕਾਰਾ। ਸਰਬ ਗੁਣਾਂ ਪ੍ਰਭ ਆਪੇ ਭਰਪੂਰ, ਬੇੜਾ ਡੋਬੇ ਵਿਚ ਮੰਝਧਾਰਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਹਿਲੀ ਹਾੜੇ ਰੀਤ ਚਲਾਈ, ਉਚੇ ਮੰਦਰ ਗੁਰਦਵਾਰੇ ਸ਼ਿਵਦਵਾਲੇ ਮਸਜਿਦ ਮਸੀਤ ਸਾਰੇ ਢਾਹੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਿੰਘ ਮਨਜੀਤ ਸਦਾ ਅਤੀਤ, ਸਤਿਜੁਗ ਚਲਾਈ ਸਾਚੀ ਰੀਤ, ਤੇਰੀ ਖ਼ਾਕ ਵਡ ਪਾਕੀ ਪਾਕ, ਪ੍ਰਭ ਸਾਚੇ ਲੇਖੇ ਲਾਈ। ਉਡੇ ਖ਼ਾਕ ਜਗਤ ਅਪਾਰਾ। ਹੁਲਾਰਾ ਦੇਵੇ ਨਰ ਨਿਰੰਕਾਰਾ। ਵੱਜੇ ਸ਼ਬਦ ਡੰਕ ਨਗਾਰਾ। ਚਾਰ ਕੁੰਟ ਹਾਹਾਕਾਰਾ। ਵਾਲੀ ਹਿੰਦ ਉਠ ਉਠ ਜਾਗ, ਨਿਹਕਲੰਕ ਵੱਜੇ ਜੈਕਾਰਾ। ਕਿਸੇ ਸਿਰ ਨਾ ਦਿਸੇ ਤਾਜ, ਨਾ ਕੋਈ ਦਿਸੇ ਛਤਰ ਝੁਲਾਰਾ। ਮਿਟਦੇ ਜਾਣ ਸਾਜ ਬਾਜ ਰਾਜ, ਰਾਓ ਉਮਰਾਓ ਸ਼ਾਹੋ ਸੁਲਤਾਨ ਦਰ ਦਰ ਫਿਰਨ ਭਿਖਾਰਾ। ਆਪ ਸਵਾਰੇ ਆਪਣੇ ਕਾਜ, ਜਨ ਭਗਤਾਂ ਮਾਰੇ ਅਵਾਜ਼, ਦੇਵੇ ਸੋਹੰ ਸ਼ਬਦ ਇਕ ਹੁਲਾਰਾ। ਸਿਰ ਪਹਿਨਾਇਆ ਸਾਚਾ ਤਾਜ, ਪੁਰੀ ਇੰਦਰ ਦਿਤਾ ਰਾਜ, ਮਾਤਲੋਕ ਪਈ ਭਾਜ, ਨਾ ਕਿਸੇ ਕਰਿਆ ਵਣਜ ਵਪਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਕਲ ਜਾਮਾ ਪਾਇਆ, ਦਸ ਅੱਠ ਅਠਾਰਾਂ ਚਾਰ ਵਰਨਾਂ ਇਕ ਖੁਲ੍ਹਾਇਆ ਦਰ ਦਰਬਾਰਾ। ਦਰ ਦਰਬਾਰਾ ਇਕ ਅਕਾਲ ਹੈ। ਲੱਖ ਚੁਰਾਸੀ ਮਾਇਆ ਜਗਤ ਜੰਜ਼ਾਲ ਹੈ। ਕਲਜੁਗ ਵੇਲਾ ਅੰਤਮ ਆਇਆ, ਸਾਚਾ ਸ਼ਬਦ ਨਾ ਕਿਸੇ ਸੁਣਾਇਆ, ਬਾਹੋਂ ਪਕੜ ਨਾ ਕਿਸੇ ਜਗਾਇਆ, ਆਪੇ ਗੁਰ ਆਪੇ ਗੋਪਾਲ ਹੈ। ਝੂਠੇ ਧੰਦੇ ਜਗਤ ਲਗਾਇਆ, ਮਦਿਰਾ ਮਾਸੀ ਪੰਡਤ ਕਾਸ਼ੀ ਨਾ ਕੋਈ ਜਾਣੇ ਸਰ ਰਵਾਲ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਹਰਿ, ਮਾਤਲੋਕ ਹਰਿ ਜੋਤ ਧਰ, ਕਰੇ ਖੇਲ ਆਪ ਮਹਾਨ ਹੈ। ਕਰੇ ਖੇਲ ਜਗਤ ਮਹਾਨੇ। ਜਗੇ ਜੋਤ ਸ੍ਰੀ ਭਗਵਾਨੇ। ਜੋਤ ਸਰੂਪੀ ਪਹਿਰੇ ਬਾਨੇ। ਦੇਵੇ ਨਾਮ ਜਗਤ ਨਿਸ਼ਾਨੇ। ਚਾਰ ਕੁੰਟ ਚਾਰ ਚੁਫੇਰ ਜਗਤ ਵਹੀਰ, ਮਾਰੇ ਸ਼ਬਦ ਨਿਸ਼ਾਨਾ। ਮੇਟ ਮਿਟਾਏ ਔਲੀਏ ਪੀਰ ਫ਼ਕੀਰ, ਦਸਤਗੀਰ ਲੱਥੇ ਚੀਰ, ਹਰਿ ਕਿਸੇ ਹੱਥ ਨਾ ਆਇਆ, ਨਾ ਕੋਈ ਦੇਵੇ ਜਗਤ ਧੀਰ, ਬਾਲਕ ਮਾਤਾ ਛੁੱਟੇ ਸੀਰ, ਅੰਤਮ ਲੱਗੇ ਡਾਹਢੀ ਪੀੜ, ਨਾ ਧੀਰਜ ਕੋਈ ਬੰਧਾਏ, ਗੁਰਮੁਖਾਂ ਕੱਢੇ ਹਉਮੇ ਪੀੜ, ਹਰਿ ਜੀ ਦੇਵੇ ਨਾਮ ਨਿਧਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਅੰਤਮ ਅੰਤ ਬਿਠਾਏ ਵਿਚ ਬਬਾਣਾ। ਸੱਚ ਬਬਾਣ ਕਰ ਤਿਆਰ, ਲੋਕਮਾਤ ਕਰ ਵਿਚਾਰ, ਪੁਰਖ ਅਬਿਨਾਸ਼ੀ ਛੋਟਾ ਬਾਲਾ ਵਿਚ ਬਹਾਇਆ, ਸਿੰਘ ਮਨਜੀਤ ਹੋ ਤਿਆਰ, ਕਲਜੁਗ ਤੇਰੀ ਅੰਤਮ ਵਾਰ ਮਾਰੇ ਤੀਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਤੇਰਾ ਅੰਤਮ ਭੇਵ ਖੁਲ੍ਹਾਏ, ਸਤਾਰਾਂ ਹਾੜ ਘਰ ਘਰ ਕਰ ਕਰ ਅਖ਼ੀਰ। ਹਰਿਜਨ ਜਨਮ ਅਮੋਲ, ਦਰਸ ਅਮੋਘ ਹੈ। ਹਰਿਜਨ ਜਨਮ ਅਮੋਲ, ਮਿਟਿਆ ਹਉਮੇ ਰੋਗ ਹੈ। ਹਰਿਜਨ ਜਨਮ ਅਮੋਲ, ਆਪੇ ਚਿੰਤਾ ਆਪੇ ਸੋਗ ਹੈ। ਹਰਿਜਨ ਜਨਮ ਅਮੋਲ, ਆਤਮ ਰਸ ਸਾਚਾ ਰਿਹਾ ਭੋਗ ਹੈ। ਹਰਿਜਨ ਜਨਮ ਅਮੋਲ, ਸੋਹੰ ਸ਼ਬਦ ਅੰਤਮ ਕਲ ਚੁਗੇ ਸਾਚੀ ਚੋਗ ਹੈ। ਹਰਿਜਨ ਜਨਮ ਅਮੋਲ, ਨਾ ਹੋਏ ਕਦੇ ਵਿਜੋਗ ਹੈ। ਹਰਿਜਨ ਜਨਮ ਅਮੋਲ, ਮੇਲ ਮਿਲਾਵਾ ਸਾਚੇ ਕੰਤ ਲਿਖਿਆ ਧੁਰ ਸੰਜੋਗ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਬਣਾਏ ਸਾਚੀ ਬਣਤ ਹੈ। ਹਰਿਜਨ ਜਨਮ ਅਮੋਲ, ਜਗਤ ਬਣਤ ਬਣਾਇੰਦਾ। ਹਰਿਜਨ ਜਨਮ ਅਮੋਲ, ਹੰਸ ਬਣਿਆ ਕਾਗ ਮਾਣਕ ਮੋਤੀ ਸ਼ਬਦ ਚੋਗ ਚੁਗਾਇੰਦਾ। ਹਰਿਜਨ ਜਨਮ ਅਮੋਲ, ਲੱਖ ਚੁਰਾਸੀ ਰਹੀ ਸੋਤੀ, ਗੁਰਮੁਖ ਵਿਰਲਾ ਪ੍ਰਭ ਦਰਸ ਪਾਇੰਦਾ। ਹਰਿਜਨ ਜਨਮ ਅਮੋਲ, ਦੁਰਮਤ ਮੈਲ ਪ੍ਰਭ ਦਰ ਧੋਤੀ, ਮਾਇਆ ਜਗਤ ਜਲਾਇੰਦਾ। ਹਰਿਜਨ ਜਨਮ ਅਮੋਲ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੇ ਭਾਣੇ ਸਦ ਸਦ ਚਲਾਇੰਦਾ। ਹਰਿਜਨ ਜਨਮ ਅਮੋਲ, ਜੋਤੀ ਅਕਾਰ ਹੈ। ਹਰਿਜਨ ਜਨਮ ਅਮੋਲ, ਸ਼ਬਦ ਵੇਖੇ ਸਾਚੀ ਧਾਰ ਹੈ। ਹਰਿਜਨ ਜਨਮ ਅਮੋਲ, ਮਾਨਸ ਜਨਮ ਲਾਏ ਲੇਖੇ ਮਾਤਲੋਕ ਲਿਆ ਅਵਤਾਰ ਹੈ। ਹਰਿਜਨ ਜਨਮ ਅਮੋਲ, ਬੇਮੁਖਾਂ ਰਹੇ ਭਰਮ ਭੁਲੇਖੇ, ਕਰੇ ਖੇਲ ਹਰਿ ਕਰਤਾਰ ਹੈ। ਹਰਿਜਨ ਜਨਮ ਅਮੋਲ, ਪ੍ਰਭ ਅਬਿਨਾਸ਼ੀ ਦਰਸ਼ਨ ਪੇਖੇ, ਵੇਖੇ ਨੈਣ ਮੁਧਾਰ ਹੈ। ਹਰਿਜਨ ਜਨਮ ਅਮੋਲ, ਮੇਟ ਮਿਟਾਏ ਬਿਧਨਾ ਲਿਖੀ ਰੇਖੇ, ਸ੍ਰਿਸ਼ਟ ਸਬਾਈ ਪੜਦੇ ਰਿਹਾ ਖੋਲ੍ਹ ਹੈ। ਹਰਿਜਨ ਜਨਮ ਅਮੋਲ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਲਗਾਏ ਸਾਚੇ ਲੇਖੇ, ਉਤਰੇ ਪੂਰੇ ਤੋਲ ਹੈ। ਹਰਿਜਨ ਜਨਮ ਅਮੋਲ, ਅਮੋਲ ਅਮੁੱਲੜਾ। ਹਰਿਜਨ ਜਨਮ ਅਮੋਲ, ਪੂਰੇ ਤੋਲ ਕਲਜੁਗ ਅੰਤਮ ਤੁੱਲੜਾ। ਹਰਿਜਨ ਜਨਮ ਅਮੋਲ, ਵਸਦਾ ਰਹੇ ਅੰਤਮ ਕਲ ਕਾਇਆ ਕੋਟ ਕੁੱਲੜਾ। ਹਰਿਜਨ ਜਨਮ ਅਮੋਲ, ਸਾਚਾ ਰਾਹ ਘਰ ਦਸਦਾ ਰਹੇ ਛੋਟਾ ਬਾਲਾ ਲਾਲ ਅਮੁੱਲੜਾ। ਹਰਿਜਨ ਜਨਮ ਅਮੋਲ, ਚੌਦਾਂ ਲੋਕ ਚਰਨਾਂ ਹੇਠ ਝਸਦਾ, ਗਾਇਆ ਪੁਰਖ ਅਬਿਨਾਸ਼ੀ, ਲਿਆ ਚਰਨਾਂ ਕੋਲ। ਹਰਿਜਨ ਜਨਮ ਅਮੋਲ, ਧਰਮ ਰਾਏ ਦਰ ਹੱਸਦਾ, ਗਿਆ ਅਠਾਈਆਂ ਕੁੰਢਾਂ ਕੁੰਡਾ ਖੋਲ੍ਹ। ਹਰਿਜਨ ਜਨਮ ਅਮੋਲ, ਦੂਰ ਦੁਰਾਡਾ ਲੰਮਾ ਪੈਂਡਾ ਬਾਲ ਅੰਞਾਣਾ ਸਿੱਧਾ ਗਿਆ ਸ਼ਬਦ ਵਜਾਉਂਦਾ ਜਾਏ ਢੋਲ। ਹਰਿਜਨ ਜਨਮ ਅਮੋਲ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ, ਸਾਚੀ ਰੀਤੀ ਕਲਜੁਗ ਚਲਾਏ ਚਰਨ ਪ੍ਰੀਤੀ ਤੋੜ ਨਿਭਾਏ, ਪਰਖੇ ਨੀਤੀ ਸਾਚਾ ਮੀਤੀ, ਕਾਇਆ ਕਰੇ ਠੰਡੀ ਸੀਤੀ, ਦੂਈ ਦਵੈਤੀ ਪੜਦੇ ਰਿਹਾ ਖੋਲ੍ਹ। ਹਰਿਜਨ ਜਨਮ ਅਮੋਲ, ਸਾਚਾ ਰਾਹ ਵਖਾਣਿਆਂ। ਹਰਿਜਨ ਜਨਮ ਅਮੋਲ, ਪ੍ਰਭ ਵੇਖੇ ਬਾਲ ਅੰਞਾਣਿਆਂ। ਹਰਿਜਨ ਜਨਮ ਅਮੋਲ, ਦੱਸੇ ਰਾਹ ਵਡਾ ਬੇਪ੍ਰਵਾਹ ਕਲਜੁਗ ਹਰਿ ਵਡਾ ਸੁਘੜ ਸਿਆਣਿਆ। ਹਰਿਜਨ ਜਨਮ ਅਮੋਲ, ਕਟੇ ਲੱਖ ਚੁਰਾਸੀ ਫਾਹ, ਮਿਲੇ ਮਾਣ ਦਰਬਾਨਿਆ। ਹਰਿਜਨ ਜਨਮ ਅਮੋਲ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਦਾਸ ਘਨਕਪੁਰ ਵਾਸ, ਅੰਤ ਕਰੇ ਪਛਾਣਿਆ। ਹਰਿਜਨ ਜਨਮ ਅਮੋਲ, ਜੀਵਣ ਜੁਗਤ ਹੈ। ਹਰਿਜਨ ਜਨਮ ਅਮੋਲ, ਦਰ ਸਾਚੇ ਮਿਲੀ ਮੁਕਤ ਹੈ। ਹਰਿਜਨ ਜਨਮ ਅਮੋਲ, ਹਰਿ ਸਵਾਰੇ ਆਪਣੀ ਭੁਗਤ ਹੈ। ਹਰਿਜਨ ਜਨਮ ਅਮੋਲ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਦਵਾਰ ਆਪ ਸੁਹਾਏ, ਚਰਨ ਪ੍ਰੀਤੀ ਤੋੜ ਨਿਭਾਏ, ਬੇਮੁਖ ਜੀਵਾਂ ਦਿਸ ਨਾ ਆਏ, ਸਦ ਵਸੇ ਨੇੜ ਦੂਰ ਕੀੜ ਹਸਤ ਹੈ। ਹਰਿਜਨ ਜਨਮ ਅਮੋਲ, ਰੀਤ ਅਟੱਲ ਹੈ। ਹਰਿਜਨ ਜਨਮ ਅਮੋਲ, ਸਦ ਵਸੇ ਧਾਮ ਅਚਲ ਹੈ। ਹਰਿਜਨ ਜਨਮ ਅਮੋਲ, ਸਾਚਾ ਮਾਰਗ ਇਕ ਵਖਾਏ ਰਸਨਾ ਧਿਆਵੇ ਘੜੀ ਘੜੀ ਪਲ ਪਲ ਹੈ। ਹਰਿਜਨ ਜਨਮ ਅਮੋਲ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਆਪ ਲਗਾਏ ਕਾਇਆ ਅੰਮ੍ਰਿਤ ਫਲ ਹੈ। ਹਰਿਜਨ ਜਨਮ ਅਮੋਲ, ਚਾਲ ਅਵੱਲੜੀ। ਹਰਿਜਨ ਜਨਮ ਅਮੋਲ, ਵਸੇ ਕਾਇਆ ਇਕ ਇਕੱਲੜੀ। ਹਰਿਜਨ ਜਨਮ ਅਮੋਲ, ਉਤਰੇ ਪੂਰੇ ਤੋਲ, ਝੂਠੀ ਦਿਸੇ ਜਗਤ ਚਮੜੀ। ਹਰਿਜਨ ਜਨਮ ਅਮੋਲ, ਆਤਮ ਗੰਢਾਂ ਰਿਹਾ ਖੋਲ੍ਹ, ਲੱਖ ਚੁਰਾਸੀ ਜੂਠੀ ਝੂਠੀ ਮਾਇਆ ਲੂਠੀ, ਅੰਤਮ ਵੇਲੇ ਪੱਲੇ ਕਿਸੇ ਨਾ ਦਿਸੇ ਦਮੜੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਅੰਤ ਆਪੇ ਬਣੇ ਪਿਤਾ ਆਪੇ ਬਣ ਅੰਮੜੀ। ਹਰਿਜਨ ਜਨਮ ਅਮੋਲ, ਸ਼ਬਦ ਭੰਡਾਰ ਹੈ। ਹਰਿਜਨ ਜਨਮ ਅਮੋਲ, ਜਨਮ ਅਪਾਰ ਹੈ। ਹਰਿਜਨ ਜਨਮ ਅਮੋਲ, ਏਕਾ ਰੰਗ ਸੱਚਾ ਸੰਗ ਸੱਚੀ ਸਰਕਾਰ ਹੈ। ਹਰਿਜਨ ਜਨਮ ਅਮੋਲ, ਮਾਨਸ ਜਨਮ ਨਾ ਹੋਏ ਭੰਗ, ਲੋਕਮਾਤ ਨਾ ਆਏ ਦੂਜੀ ਵਾਰ ਹੈ। ਹਰਿਜਨ ਜਨਮ ਅਪਾਰ, ਆਤਮ ਚਾੜ੍ਹੇ ਸਾਚਾ ਰੰਗ, ਨਾ ਹੋਏ ਮਾਤ ਖੁਆਰ ਹੈ। ਹਰਿਜਨ ਜਨਮ ਅਮੋਲ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਿਲਿਆ ਨਰ ਹਰਿ ਹਰਿ ਨਰ ਸੱਚਾ ਭਤਾਰ ਹੈ। ਹਰਿ ਨਰ ਸੱਚਾ ਭਤਾਰਾ। ਸੱਚਾ ਦੇਵੇ ਸ਼ਬਦ ਜਾਪ, ਰੂਪ ਰੰਗ ਰੇਖ ਭੇਖ ਨਾ ਕੋਈ ਪਾਵੇ ਸਾਰਾ। ਆਪੇ ਮਾਰੇ ਤੀਨੋ ਤਾਪ, ਕਰੇ ਨਾਮ ਵਣਜ ਵਪਾਰਾ। ਆਪ ਉਤਾਰੇ ਕਲਜੁਗ ਜੂਠੇ ਝੂਠੇ ਪਾਪ, ਸ਼ਬਦ ਖੰਡਾ ਮਾਰੇ ਦੋ ਧਾਰਾ। ਆਪੇ ਬਣੇ ਮਾਈ ਬਾਪ, ਰਾਮ ਰਮਈਆ ਕ੍ਰਿਸ਼ਨ ਮੁਰਾਰਾ। ਧਰਤ ਮਾਤ ਗਈ ਕਾਂਪ, ਨਿਹਕਲੰਕ ਲਏ ਅਵਤਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ, ਬਣਿਆ ਰਹੇ ਆਪ ਸਹਾਰਾ। ਆਪ ਸਹਾਰਾ ਸਦਾ ਸਹਾਈ ਹੈ। ਛੋਟੇ ਬਾਲੇ ਬਾਲ ਨਿਧਾਨੇ, ਤੇਰੀ ਮਾਤ ਵਡਿਆਈ ਹੈ। ਹੱਥੀਂ ਬੰਨ੍ਹੇ ਹਰਿ ਜੀ ਗਾਨੇ, ਕਰੇ ਸੱਚੀ ਕੁੜਮਾਈ ਹੈ। ਮਿਲਿਆ ਕੰਤ ਪੁਰਖ ਅਬਿਨਾਸ਼ੀ ਵਾਲੀ ਦੋ ਜਹਾਨੇ, ਸਾਚੀ ਨਾਰ ਸੁਹਾਈ ਹੈ। ਏਕਾ ਸੇਜਾ ਰੰਗ ਰਲੀਆਂ ਮਾਣੇ, ਆਤਮ ਸੋਹਣੀ ਸੇਜ ਵਿਛਾਈ ਹੈ। ਹੋਏ ਪ੍ਰਕਾਸ਼ ਕੋਟਨ ਭਾਨੇ, ਦੀਪਕ ਜੋਤੀ ਰਿਹਾ ਜਗਾਈ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬਾਲ ਅਵਸਥਾ ਬਾਲ ਅੰਞਾਣੇ, ਪਰਖੇ ਨੀਤੀ ਜਗਤ ਰੀਤੀ ਵਾਹਵਾ ਮਾਤ ਚਲਾਈ ਹੈ। ਸਾਚਾ ਕੰਤ ਨਾਰ ਸੁਹਾਗਣ। ਸ਼ਬਦ ਸੁਣਾਇਆ ਸਾਚਾ ਰਾਗਣ। ਗੁਰਮੁਖ ਸੋਏ ਵਿਰਲੇ ਜਾਗਣ। ਗੁਰਮੁਖ ਹੋਏ ਵਡ ਵਡ ਭਾਗਣ। ਮਿਲੀ ਸੱਚੀ ਦਾਤ ਸਚ ਸੁਗਾਤ, ਪ੍ਰਭ ਅਬਿਨਾਸ਼ੀ ਚਰਨ ਲਾਗਣ। ਦਰਸ ਦਿਖਾਏ ਬੈਠ ਇਕ ਇਕਾਂਤ, ਆਪੇ ਧੋਏ ਕਾਇਆ ਦਾਗਣ। ਆਤਮ ਵੇਖੋ ਮਾਰ ਝਾਤ, ਪੁਰਖ ਅਬਿਨਾਸ਼ ਸਦਾ ਬੈਰਾਗਣ। ਕਲਜੁਗ ਮਾਇਆ ਡੱਸਣੀ ਨਾਗ, ਹੰਸ ਬਣਾਏ ਜੀਵ ਕਾਗਣ। ਗੁਰਮੁਖ ਸਾਚੇ ਵਡ ਵਡਭਾਗਣ, ਪ੍ਰਭ ਚਰਨੀ ਲਾਗਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਬੁਝਾਏ ਤ੍ਰਿਸ਼ਨਾ ਆਗਣ। ਆਤਮ ਤ੍ਰਿਸ਼ਨਾ ਆਪ ਨਿਵਾਰੇ। ਮਾਇਆ ਮਮਤਾ ਲੱਗੀ ਭੁੱਖ, ਕਲਜੁਗ ਜੀਵ ਹੋਏ ਗਵਾਰੇ। ਕਿਸੇ ਨਾ ਦਿਸੇ ਆਤਮ ਸੁਖ, ਭੁਲਿਆ ਫਿਰੇ ਸਰਬ ਸੰਸਾਰੇ। ਮਾਤ ਗਰਭ ਉਲਟਾ ਰੁੱਖ, ਨਾ ਹੋਏ ਕੋਈ ਸਹਾਰੇ। ਘਰ ਘਰ ਧੂੰਏ ਰਹੇ ਧੁਖ, ਨਿਹਕਲੰਕ ਕਲ ਜਾਮਾ ਧਾਰੇ। ਗੁਰਮੁਖ ਸਾਚੇ ਸੁੱਖਣਾ ਰਹੇ ਸੁੱਖ, ਚਲ ਆਏ ਹਰਿ ਦਵਾਰੇ। ਉਜਲ ਕਰਾਏ ਮਾਤ ਕੁੱਖ, ਸੋਹੰ ਸ਼ਬਦ ਕਰਾਏ ਜੈ ਜੈ ਜੈਕਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਫੜ ਫੜ ਬਾਹੋਂ ਪਾਰ ਉਤਾਰੇ। ਉਠਿਆ ਬਾਲ ਬਲੀ ਬਲਵਾਨ। ਬਾਲ ਅਵਸਥਾ ਨੌਜਵਾਨ। ਏਕਾ ਛਾਲ ਕਲਜੁਗ ਮਾਰੀ, ਤਿੰਨਾਂ ਲੋਕਾਂ ਹੋਇਆ ਬਾਹਰ, ਫਲ ਲਗਾਏ ਸਾਚੇ ਡਾਹਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੱਖ ਚੁਰਾਸੀ ਇਕ ਅਨਮੁੱਲੜਾ ਲਾਲ ਆਪ ਲਿਆ ਭਾਲ। ਆਪੇ ਪਾਲੇ ਹਰਿ ਬਨਵਾਰੀ। ਵੇਖੇ ਵਿਗਸੇ ਕਰੇ ਵਿਚਾਰੀ। ਰੂਪ ਰੰਗ ਨਾ ਕਿਸੇ ਦਿਸੇ, ਗੁਰਮੁਖ ਇਕ ਆਏ ਹਿੱਸੇ, ਝੂਠੀ ਲਾਹੇ ਆਤਮ ਵਿੱਖੇ, ਜੋਤ ਜਗਾਏ ਨਰ ਨਿਰੰਕਾਰੀ। ਲੱਖ ਚੁਰਾਸੀ ਚਰਨਾਂ ਹੇਠ ਝਸੇ, ਕਰੇ ਅੰਤ ਖੁਆਰੀ। ਭੇਵ ਖੁਲ੍ਹਾਏ ਬੀਸ ਇਕੀਸੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਤੇਰੀ ਅੰਤਮ ਵਾਰੀ। ਛੋਟਾ ਲਾਲ ਲਾਲ ਦੁਲਾਰਾ। ਪੂਰਬ ਕਰਮ ਹਰਿ ਵਿਚਾਰਾ। ਮਾਤਲੋਕ ਦੀਆ ਜਰਮ, ਸਤਿਜੁਗ ਵਖਾਏ ਰਾਹ ਨਿਆਰਾ। ਇਕ ਰਖਾਏ ਸਾਚਾ ਧਰਮ, ਸ਼ਬਦ ਕਰਾਏ ਜੈ ਜੈ ਜੈਕਾਰਾ। ਚਾਰ ਵਰਨ ਏਕਾ ਬ੍ਰਹਮ ਰੂਪ ਅਪਾਰਾ। ਨਿਹਕਲੰਕ ਤੇਰੀ ਸਰਨ ਵੱਜੇ ਡੰਕ ਸ਼ਬਦ ਅਪਾਰਾ। ਪ੍ਰਗਟ ਹੋਇਆ ਕਰਨੀ ਕਰਨ, ਜੋਤ ਸਰੂਪੀ ਕਰ ਅਕਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਸਿੰਘਾਸਣ ਆਸਣ ਲਾਏ, ਜੋਤ ਸਰੂਪੀ ਦਇਆ ਕਮਾਏ, ਕਦੇ ਗੁਪਤ ਕਦੇ ਜ਼ਾਹਰਾ। ਛੋਟਾ ਬਾਲਾ ਬਲੀ ਬਲਵਾਨਾ। ਮਾਰੇ ਤੀਰ ਸ਼ਬਦ ਨਿਸ਼ਾਨਾ। ਚਾਰ ਕੁੰਟ ਕਰੇ ਵਹੀਰ, ਸਾਚਾ ਸੀਰ ਕਿਸੇ ਹੱਥ ਨਾ ਆਨਾ। ਮੇਟ ਮਿਟਾਏ ਸ਼ਾਹ ਫ਼ਕੀਰ, ਸੁਲਤਾਨ ਹਕੀਰ ਤੁਟੇ ਮਾਣ ਅਭਿਮਾਨਾ। ਬੇਮੁਖਾਂ ਬਝਣ ਅੰਤ ਜੰਜ਼ੀਰ, ਲਾੜੀ ਮੌਤ ਦੂਰ ਦੁਰਾਡਾ ਪੈਂਡਾ ਆਈ ਚੀਰ, ਮਿਲਿਆ ਹੁਕਮ ਆਪ ਭਗਵਾਨਾ। ਸੋਹੰ ਵੱਜੇ ਸਾਚਾ ਤੀਰ, ਆਪ ਚਲਾਏ ਨਿਹਕਲੰਕ ਰਸਨਾ ਖਿੱਚੇ ਤੀਰ ਕਮਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਤੇਰੀ ਅੰਤਮ ਵਾਰ, ਜੋਤ ਸਰੂਪੀ ਪਹਿਰੇ ਬਾਣਾ। ਜੋਤ ਸਰੂਪੀ ਬਾਣਾ ਧਾਰ। ਰਾਜੇ ਰਾਣੇ ਰਿਹਾ ਵੰਗਾਰ। ਕਲਜੁਗ ਵੇਲਾ ਅੰਤਮ ਆਇਆ, ਝੂਠੇ ਦਿਸਣ ਘਰ ਘਰ ਸ਼ਿੰਗਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਤੇਰੀ ਅੰਤਮ ਵਾਰ। ਏਕਾ ਜੋਤ ਮਾਤ ਜਗਾਈ। ਸੱਤ ਦੀਪ ਨੌਂ ਖੰਡ ਪ੍ਰਿਥਮੀ , ਆਪਣੇ ਹਿੱਸੇ ਵੰਡ ਕਰਾਈ। ਇਕ ਸੌ ਗਿਆਰਾਂ ਦਿਨ ਸਾਚੀ ਜੋਤ ਕਰੇ ਰੁਸ਼ਨਾਈ। ਅਲਖ ਅਲੇਖਾ ਧਾਰੇ ਭੇਖਾ, ਲੱਖ ਚੁਰਾਸੀ ਰਹੇ ਭਰਮ ਭੁਲੇਖਾ, ਦਿਸ ਕਿਸੇ ਨਾ ਆਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਆਪਣੇ ਹੱਥ ਰੱਖੇ ਵਡਿਆਈ। ਸਤਿ ਸਤਿ ਵਾਦਿਆ, ਚਲੇ ਸ਼ਬਦ ਅਨਾਦ ਅਨਾਦਿਆ। ਭੇਵ ਕੋਈ ਨਾ ਜਾਣੇ ਬੋਧ ਅਗਾਧਿਆ। ਕਰੇ ਖੇਲ ਮਾਧਵ ਮਾਧਿਆ। ਬੇਮੁਖਾਂ ਸਾਧਨ ਸਾਧਿਆ। ਰਾਓ ਰੰਕ ਉਠਾਏ, ਗੁਰਮੁਖ ਵਿਰਲੇ ਆਤਮ ਅਰਾਧਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਚਲੇ ਸ਼ਬਦ ਜੈਕਾਰ ਵੱਜੇ ਨਾਦ ਧੁਨ ਧੁਨ ਨਾਦ ਸੁਣਾਏ ਆਪ ਅਨਾਦਿਆ। ਨੌਂ ਖੰਡ ਹੋਏ ਬੇਹਾਲਾ। ਵਿਚ ਵਰਭੰਡ ਹੋਏ ਕੰਗਾਲਾ। ਬੇਮੁਖਾਂ ਦੇਵੇ ਦੰਡ, ਨਾ ਕੋਇ ਸੁਰਤ ਸੰਭਾਲਾ। ਘਰ ਘਰ ਰੋਵੇ ਨਾਰ ਰੰਡ, ਖੁਲ੍ਹੇ ਵਾਲ ਜਗਤ ਬੇਹਾਲਾ। ਬੇਮੁਖਾਂ ਆਤਮ ਆਈ ਕੰਡ, ਪੁੱਠੀ ਹੋਈ ਚਾਲਾ। ਨੌਂ ਖੰਡ ਨੌਂ ਦਰਵਾਜਿਆ। ਏਕਾ ਦਰ ਦਵਾਰੇ ਸਾਚੇ ਵਸੇ, ਦਿਸ ਨਾ ਆਏ ਗਰੀਬ ਨਿਵਾਜਿਆ। ਗੁਰਮੁਖ ਵਿਰਲਾ ਵਿਚ ਮਾਤ ਹੱਸੇ, ਘਰ ਘਰ ਹੋਵੇ ਭਾਜਿਆ। ਜਨ ਭਗਤਾਂ ਆਤਮ ਜੋਤ ਕਰੇ ਪ੍ਰਕਾਸ਼ ਕੋਟ ਰਵ ਸੱਸੇ, ਤੁਟੇ ਮਾਣ ਰਾਜਨ ਰਾਜਿਆ। ਸ਼ਬਦ ਤੀਰ ਏਕਾ ਕਸੇ, ਝੂਠਾ ਜਗਤ ਸਾਜ ਸਾਜਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਕਲ ਜੋਤ ਜਗਾਈ ਵੱਜੇ ਵਧਾਈ, ਪ੍ਰਗਟ ਹੋਏ ਦੇਸ ਹਰਿ ਮਾਝਿਆ। ਕਾਇਆ ਗੜ੍ਹ ਖੇਲ ਅਪਾਰੀ। ਪੰਜਾਂ ਤੱਤਾਂ ਸਾਚਾ ਧੜ ਜੋਤ ਨਿਰੰਕਾਰੀ। ਆਪੇ ਬੈਠਾ ਅੰਦਰ ਵੜ, ਕਰੇ ਬੰਦ ਕਵਾੜੀ। ਅੱਠੇ ਪਹਿਰ ਰਿਹਾ ਲੜ, ਸ਼ਬਦ ਸਰੂਪੀ ਫੜ ਕਟਾਰੀ। ਪੰਜਾਂ ਚੋਰਾਂ ਪੁੱਟੇ ਜੜ੍ਹ, ਫੇਰੇ ਸ਼ਬਦ ਬਹਾਰੀ। ਆਪ ਬੰਨ੍ਹਾਏ ਆਪਣੇ ਲੜ। ਗੁਰਮੁਖਾਂ ਅੰਤਮ ਵਾਰੀ। ਮਾਤਲੋਕ ਨਾ ਜਾਣਾ ਹੜ੍ਹ, ਹਰਿ ਰਿਹਾ ਪੈਜ ਸਵਾਰੀ। ਦਰ ਘਰ ਸਾਚੇ ਜਾਇਣ ਵੜ, ਮਿਲੇ ਸ਼ਬਦ ਮਹੱਲ ਅਟਾਰੀ। ਦਰਸ ਦਿਖਾਏ ਅੱਗੇ ਖੜ੍ਹ, ਮਾਣ ਦਵਾਏ ਚਰਨ ਦਵਾਰੀ। ਗੁਰਮੁਖ ਸਾਚਾ ਸਾਚੇ ਪੌੜੇ ਜਾਏ ਚੜ੍ਹ, ਵੇਖੇ ਜੋਤ ਨਰ ਨਿਰੰਕਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ, ਆਪ ਬਹਾਏ ਚਰਨ ਦਵਾਰੀ। ਕਾਇਆ ਮੰਦਰ ਕਿਲਾ ਕੋਟ। ਵਜਦੀ ਰਹੇ ਸ਼ਬਦ ਚੋਟ। ਜਨ ਭਗਤਾਂ ਕੱਢਦਾ ਰਹੇ, ਅਵਗੁਣ ਰਤੀ ਮਾਇਆ ਖੋਟ। ਅੰਮ੍ਰਿਤ ਭੰਡਾਰ ਭਰਦਾ ਰਹੇ, ਲੋਕਮਾਤ ਨਾ ਆਵੇ ਤੋਟ। ਗੁਰਮੁਖ ਸਾਚਾ ਡਰਦਾ ਰਹੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕ ਰਖਾਏ ਚਰਨ ਓਟ। ਕਾਇਆ ਮੰਦਰ ਮਿੱਟੀ ਢੇਰ। ਅੰਤਮ ਵਾਰ ਨਾ ਵੇਖੇ ਸੰਞ ਸਵੇਰ। ਝੂਠੇ ਛਡਣੇ ਸਾਕ ਸੱਜਣ ਸੈਣਾ, ਕੋਈ ਨਾ ਆਵੇ ਨੇੜ। ਏਕਾ ਦਰ ਘਰ ਸਾਚੇ ਬਹਿਣਾ ਕਲਜੁਗ ਅੰਤਮ ਵੇਰ। ਸੋਹੰ ਸ਼ਬਦ ਤਨ ਪਹਿਨਾਏ ਸਾਚਾ ਗਹਿਣਾ, ਗੁਰਮੁਖ ਸਾਚੇ ਚਰਨ ਘੇਰ। ਆਪ ਚੁਕਾਏ ਲਹਿਣਾ ਦੇਣਾ, ਵਿਚੋਂ ਚੁਕਾਏ ਮੇਰ ਤੇਰ। ਸ਼ਬਦ ਜਣਾਏ ਭਾਣਾ ਸਹਿਣਾ, ਕਾਇਆ ਮਿਟੀ ਝੂਠਾ ਢੇਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਸਾਚੇ ਧਾਮ ਆਪ ਬਹਾਏ ਦਇਆ ਕਮਾਏ ਪਹਿਲੀ ਵੇਰ। ਕਾਇਆ ਕੋਟ ਕਾਚੀ ਗਾਗਰ। ਅੰਮ੍ਰਿਤ ਤਾਲ ਸਚ ਸੁਹਾਵਾ ਭਰਿਆ ਸਿੰਧ ਸਾਗਰ। ਚਰਨ ਪ੍ਰੀਤੀ ਸਾਚਾ ਦਾਅਵਾ, ਗੁਰਮੁਖ ਨਿਰਮਲ ਕਰਮ ਉਜਾਗਰ। ਪ੍ਰਭ ਅਬਿਨਾਸ਼ੀ ਅੱਗੋਂ ਮਿਲੇ ਫੜ ਕੇ ਬਾਹਵਾਂ, ਸਾਚਾ ਨਾਮ ਜਨ ਬਣੇ ਸੁਦਾਗਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਮ੍ਰਿਤ ਆਪ ਵਹਾਏ ਸਾਚੀ ਧਾਰ, ਵਹਾਏ ਅੰਮ੍ਰਿਤ ਜਲ ਸਾਚੀ ਗਾਗਰ। ਸਦਾ ਵੱਜਾ ਰਹੇ ਜੰਦਰ, ਮਨਮੁਖ ਵਸੇ ਬਾਹਰ। ਜੋਤ ਸਰੂਪੀ ਵਸੇ ਅੰਦਰ, ਜਨ ਭਗਤਾਂ ਦੇਵੇ ਜੋਤ ਅਕਾਰ। ਬੇਮੁਖਾਂ ਦਿਸੇ ਡੂੰਘੀ ਕੰਦਰ, ਹੋਇਆ ਰਹੇ ਅੰਧ ਅੰਧਿਆਰ। ਦਰ ਦਵਾਰੇ ਫਿਰਨ ਬੰਦਰ, ਨਾ ਮਿਲੇ ਮੀਤ ਹਰਿ ਦਾਤਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਏਕ ਸਚ ਭਤਾਰ। ਕਾਇਆ ਮੰਦਰ ਕੋਟ ਨਿਆਰਾ। ਸ਼ਬਦ ਸਰੂਪੀ ਸਚ ਕਿਆਰਾ। ਚਾਰ ਚੁਫੇਰ ਰਿਹਾ ਘੇਰ, ਅੱਠੇ ਪਹਿਰ ਦੇਵੇ ਪਹਿਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਵਹਾਏ ਚਲਾਏ ਅੰਮ੍ਰਿਤ ਸਾਚੀ ਧਾਰ। ਕਾਇਆ ਕੋਟ ਪੰਜ ਤੱਤ ਹੈ। ਤ੍ਰੈਗੁਣ ਵੇਖ ਵਿਚਾਰ, ਅੱਠਾਂ ਤੱਤਾਂ ਏਕਾ ਰੱਤ ਹੈ। ਤਿੰਨ ਸੌ ਸਠ ਹਾਡੀ ਗੁਣ ਵਿਚਾਰ, ਤਾਣਾ ਪੇਟਾ ਆਪੇ ਰਿਹਾ ਕੱਤ ਹੈ। ਬਹੱਤਰ ਨਾੜੀ ਕਰ ਅਕਾਰ, ਸਾਚਾ ਸੂਤਰ ਰਿਹਾ ਕੱਤ ਹੈ। ਸਾਚਾ ਸ਼ਬਦ ਦੱਸੇ ਸਾਚੀ ਧਾਰ, ਪਾਣਾ ਲਾਏ ਸਾਚਾ ਵੱਟ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਾਇਆ ਗੜ੍ਹ ਅੰਦਰ ਬੈਠਾ ਵੜ, ਆਪ ਉਸਾਰੇ ਸਚ ਚੁਬਾਰੇ, ਪ੍ਰਭ ਲਗਾਏ ਗਾਰਾ ਇੱਟ ਹੈ। ਕਾਇਆ ਕੋਟ ਕਾਚੀ ਗਾਗਰ ਕਾਚੀ ਮਾਟੀ। ਔਖੀ ਦਿਸੇ ਮਾਤ ਘਾਟੀ। ਨਾ ਕੋਈ ਤੀਰਥ ਨਾ ਕੋਈ ਤਾਟੀ। ਏਕਾ ਜੋਤ ਜਗੇ ਲਲਾਟੀ। ਗੁਰਮੁਖ ਵਿਰਲੇ ਸੰਤ ਜਨ, ਆਪੇ ਪਾੜੇ ਬਜ਼ਰ ਕਪਾਟੀ। ਸਾਚਾ ਦੇਵੇ ਨਾਮ ਧਨ, ਚਰਨ ਦਵਾਰੇ ਸਾਚੀ ਹਾਟੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੁਰਮਤ ਮੈਲ ਅਠ ਸਠ ਤੀਰਥ ਰਹੀ ਫੈਲ, ਜਨ ਭਗਤਾਂ ਆਤਮ ਰਿਹਾ ਕਾਟੀ। ਕਾਇਆ ਮੰਦਰ ਘਰ ਘਰ ਵਾਸ। ਆਤਮ ਜੋਤ ਹਰਿ ਪ੍ਰਕਾਸ਼। ਅੰਧ ਅੰਧੇਰ ਕਰੇ ਵਿਨਾਸ। ਸ਼ਬਦ ਚਲਾਏ ਰਸਨ ਸਵਾਸ ਸਵਾਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ, ਹੋਇਆ ਰਹੇ ਦਾਸਨ ਦਾਸ। ਕਾਇਆ ਮੰਦਰ ਸਚ ਸਿੰਘਾਸਣ। ਸਾਚੀ ਸੇਜਾ ਹਰਿ ਬਿਰਾਜੇ, ਏਕਾ ਪੁਰਖ ਅਬਿਨਾਸ਼ਣ। ਆਪੇ ਰੱਖੇ ਗੁਰਸਿਖ ਲਾਜੇ, ਦੇਵੇ ਸ਼ਬਦ ਨਾਮ ਸਵਾਸਣ। ਸਤਿ ਸਰੂਪ ਮਾਤ ਗਾਜੇ, ਜੋਤ ਅਕਾਲ ਮਾਤ ਪਤਾਲ ਅਕਾਸ਼ਣ। ਸਾਚਾ ਦੇਵੇ ਸ਼ਬਦ ਦਾਜੇ, ਪੁਰੀ ਇੰਦਰ ਭੋਗ ਬਲਾਸਣ। ਏਕਾ ਮਾਰੇ ਸ਼ਬਦ ਅਵਾਜ਼ੇ, ਚਰਨ ਹਜ਼ੂਰੇ ਦਾਸ ਦਾਸਣ। ਅੰਤਮ ਰੱਖੇ ਹਰਿ ਜੀ ਲਾਜੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਘਨਕ ਪੁਰ ਵਾਸਣ। ਕਾਇਆ ਮੰਦਰ ਡੰਕ ਡਫਾਰਾ। ਚੜ੍ਹਿਆ ਰਹੇ ਤਨ ਅਫਾਰਾ। ਹਉਮੇ ਲੱਗਾ ਰੋਗ ਭਾਰਾ। ਕੋਇ ਨਾ ਧੋਏ ਆਤਮ ਦਾਗਾ, ਅੰਮ੍ਰਿਤ ਮਿਲੇ ਨਾ ਸਾਚੀ ਧਾਰਾ। ਗੁਰਮੁਖ ਵਿਰਲਾ ਮਾਤ ਜਾਗਾ, ਆਏ ਚਲ ਦਵਾਰਾ। ਇਕ ਉਪਜਾਏ ਸ਼ਬਦ ਰਾਗਾ, ਸੁਣੇ ਹਰਿ ਪੁਕਾਰਾ। ਆਪ ਸਵਾਰੇ ਆਪਣੇ ਕਾਜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰੇ ਖੇਲ ਅਪਰ ਅਪਾਰਾ। ਕਾਇਆ ਮੰਦਰ ਕੂੜ ਪਸਾਰਾ। ਕਲਜੁਗ ਭੁੱਲਾ ਜੀਵ ਗਵਾਰਾ। ਮਾਨਸ ਜਨਮ ਲੱਖ ਚੁਰਾਸੀ ਮਦਿਰਾ ਮਾਸੀ, ਅੰਤਮ ਵੇਲੇ ਜਾਇਣ ਹਾਰਾ। ਧਰਮ ਰਾਏ ਗਲ ਪਾਏ ਫਾਸੀ, ਵੇਖ ਵਖਾਏ ਘਨਕਪੁਰ ਵਾਸੀ, ਮਾਰੇ ਸ਼ਬਦ ਕਟਾਰਾ। ਜਨ ਭਗਤਾਂ ਹੋਏ ਦਾਸਨ ਦਾਸੀ, ਤਨ ਪਹਿਨਾਏ ਫੂਲਨ ਹਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਘਰ ਸਾਚੇ ਖਿੜੀ ਰਹੇ ਸਦਾ ਗੁਲਜ਼ਾਰਾ। ਕਾਇਆ ਕੋਟ ਸ਼ਬਦ ਵਸੇਰਾ। ਕੋਈ ਨਾ ਬੁੱਝੇ, ਤੇਰਾ ਮੇਰਾ ਮੇਰਾ ਤੇਰਾ । ਭੇਵ ਖੁਲ੍ਹਾਏ ਹਰਿ ਜੀ ਗੁੱਝੇ, ਨਾ ਕੋਈ ਜਾਣੇ ਸੰਞ ਸਵੇਰਾ। ਲੇਖ ਲਿਖਾਏ ਏਕਾ ਦੂਜੇ, ਲੱਖ ਚੁਰਾਸੀ ਸਾਚਾ ਗੇੜਾ। ਗੁਰਮੁਖ ਵਿਰਲਾ ਚਰਨ ਪ੍ਰੀਤੀ ਝੂਜੇ, ਕਰੇ ਅੰਤ ਨਿਬੇੜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚਾ ਸਚ ਘਰ ਬੂਝੇ, ਆਪ ਸੁਹਾਏ ਕਾਇਆ ਨਗਰ ਖੇੜਾ। ਕਾਇਆ ਨਗਰ ਖੇੜਾ, ਸਚ ਮਹੱਲ ਹੈ। ਅੰਤਮ ਮੁੱਕੇ ਝੇੜਾ, ਰਹੇ ਨਾਮ ਅਟੱਲ ਹੈ। ਖੁੱਲ੍ਹਾ ਦਿਸੇ ਏਕਾ ਵਿਹੜਾ, ਨਿਹਚਲ ਧਾਮ ਅਚੱਲ ਹੈ। ਬੰਨ੍ਹਣ ਆਏ ਮਾਤ ਬੇੜਾ, ਗੁਰਮੁਖ ਸਾਚਾ ਜਾਏ ਬਲ ਬਲ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਦੇਵੇ ਜਗਤ ਗੇੜਾ, ਆਪ ਭੁਲਾਏ ਕਰ ਕਰ ਵਲ ਛਲ ਹੈ। ਕਾਇਆ ਕੋਟ ਗੜ੍ਹ ਹੰਕਾਰਾ। ਕਾਮ ਕਰੋਧ ਅੰਦਰ ਗਿਆ ਵੜ, ਮਾਣ ਮੋਹ ਵੱਜੇ ਜੈਕਾਰਾ। ਕੋਇ ਨਾ ਸਕੇ ਮਾਤ ਫੜ, ਭੁੱਲੇ ਜੀਵ ਜਗਤ ਗਵਾਰਾ। ਗੁਰਮੁਖ ਸਾਚੇ ਸਾਚੇ ਪੌੜੇ ਜਾਇਣ ਚੜ੍ਹ, ਮਿਲੇ ਨਾਮ ਸ਼ਬਦ ਅਪਾਰਾ। ਪ੍ਰਭ ਅਬਿਨਾਸ਼ੀ ਅੱਗੇ ਖੜ੍ਹ, ਸੁਣਦਾ ਰਹੇ ਸਦ ਪੁਕਾਰਾ। ਅੰਤਮ ਵੇਲੇ ਬਾਹੋਂ ਫੜ, ਲੋਕਮਾਤ ਹਰਿ ਕਰੇ ਪਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਛੋਟੇ ਬਾਲੇ ਬਾਲ ਅੰਞਾਣੇ ਸਿੰਘ ਮਨਜੀਤ ਬੰਨ੍ਹਿਆ ਸ਼ਬਦ ਸੱਚਾ ਦਸਤਾਰਾ। ਕਾਇਆ ਕੋਟ ਕਲਰ ਘਾਟ। ਬੇਮੁਖਾਂ ਆਈ ਤੋਟ, ਔਖੀ ਦਿਸੇ ਵਾਟ। ਕਾਇਆ ਚੋਲੀ ਗਈ ਪਾਟ। ਨਾ ਕੋਈ ਸ਼ਬਦ ਖਟੋਲਾ, ਨਾ ਕੋਈ ਮਿਲੇ ਖਾਟ। ਨਾ ਕੋਈ ਹੋਏ ਜਗਤ ਵਿਚੋਲਾ, ਝੂਠਾ ਨਾਤਾ ਕਾਇਆ ਮਾਟ। ਜਨ ਭਗਤਾਂ ਦੇਵੇ ਸ਼ਬਦ ਢੋਲਾ, ਜਗੇ ਜੋਤ ਵਿਚ ਲਲਾਟ। ਨਾ ਕੋਈ ਰੱਖੇ ਪੜਦਾ ਉਹਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰਸਨਾ ਰਸ ਜੋ ਜਨ ਰਹੇ ਚਾਟ। ਕਾਇਆ ਕੂੜ ਕੂੜ ਕੁੜਿਆਰੀ। ਬੇਮੁਖਾਂ ਦਿਸੇ ਮਾਤ ਪਿਆਰੀ। ਅੰਤਮ ਆਏ ਅੰਧੇਰੀ ਰਾਤ, ਸੁੱਤਾ ਰਹੇ ਵਿਚ ਉਜਾੜੀ। ਗੁਰਮੁਖ ਵਿਰਲਾ ਖੋਲ੍ਹੇ ਤਾਕ, ਪਾਵੇ ਦਰਸ ਹਰਿ ਗਿਰਧਾਰੀ। ਝੂਠੀ ਮਿੱਟੀ ਝੂਠੀ ਖ਼ਾਕ, ਅੰਤਮ ਹੋਏ ਛਾਰ ਛਾਰੀ। ਨਾ ਕੋਈ ਮਾਤ ਪਿਤ ਭੈਣ ਭਾਈ ਅੰਗ ਸਾਕ, ਦਰ ਦਵਾਰਿਉਂ ਕੱਢਣ ਬਹਾਰੀ। ਸ਼ਬਦ ਸਰੂਪੀ ਏਕਾ ਵਾਕ, ਅੰਤਮ ਮੇਲ ਨਰ ਨਿਰੰਕਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ, ਸਾਚੇ ਧਾਮ ਆਪ ਵਸਾਏ, ਦੇਵੇ ਸ਼ਬਦ ਉਡਾਰੀ। ਕਾਇਆ ਮੰਦਰ ਨਾਭੀ ਕਵਲ। ਪ੍ਰਗਟ ਹੋਏ ਉਪਰ ਧਵਲ। ਸ੍ਰਿਸ਼ਟ ਸਬਾਈ ਜਾਏ ਮਵਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨ ਆਪ ਉਪਜਾਏ ਦਇਆ ਕਮਾਏ, ਮਾਤ ਲਗਾਏ ਫੁੱਲ ਕਵਲ। ਫੁੱਲ ਕਵਲ ਮਾਤ ਪ੍ਰਕਾਸ਼ੇ। ਜੋਤ ਧਰੇ ਪੁਰਖ ਅਬਿਨਾਸ਼ੇ। ਸਾਚਾ ਮੰਡਲ ਸਾਚੀ ਰਾਸੇ। ਹਰਿਜਨ ਸਾਚੇ ਕਰੇ ਵਾਸੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਅੰਤ ਕਲਜੁਗ, ਆਪੇ ਵੇਖੇ ਜਗਤ ਤਮਾਸ਼ੇ। ਜਗਤ ਤਮਾਸ਼ਾ ਜੂਏ ਹਾਰ। ਕਰੇ ਖੇਲ ਅਪਰ ਅਪਾਰ। ਜਨ ਭਗਤਾਂ ਬਣੇ ਸੱਜਣ ਸੁਹੇਲ, ਦੇਵੇ ਨਾਮ ਸ਼ਬਦ ਖੁਮਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕ ਲਗਾਏ ਸ਼ਬਦ ਉਡਾਰ। ਕਾਇਆ ਪ੍ਰੀਤ ਜਗਤ ਤਜਾਈਆ। ਪ੍ਰਭ ਮਿਲਿਆ ਸਾਚਾ ਮੀਤ, ਧੁਰਦਰਗਾਹੀਆ। ਹੋਈ ਕਾਇਆ ਠੰਡੀ ਸੀਤ, ਕਟੇ ਜਮ ਕੀ ਫਾਹੀਆ। ਨਾ ਕੋਈ ਮੰਦਰ ਨਾ ਕੋਈ ਮਸੀਤ, ਦਰ ਦਵਾਰਾ ਇਕ ਵਖਾਈਆ। ਆਪੇ ਪਰਖੇ ਘਰ ਘਰ ਨੀਤ, ਜਨ ਭਗਤਾਂ ਆਤਮ ਵਜਦੀ ਰਹੇ ਵਧਾਈਆ। ਏਕਾ ਰਾਖੋ ਹਰਿ ਹਰਿ ਚੀਤ, ਮੇਲ ਮਿਲਾਵਾ ਸਹਿਜ ਸੁਭਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਰੰਗ ਰਹੇ ਰਘੁਰਾਈਆ। ਕਾਇਆ ਮੰਦਰ ਖੇਲ ਅਪਾਰਾ। ਮਨ ਮਤ ਬੁੱਧ ਤਿੰਨਾਂ ਦੱਸੇ ਇਕ ਪਿਆਰਾ। ਤਿੰਨ ਗੁਣ ਸਾਚੇ ਵੇਖ, ਵੇਸ ਕਰੇ ਭੇਖ ਅਪਰ ਅਪਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਛੋਟੇ ਬਾਲੇ ਬਾਲ ਅੰਞਾਣੇ, ਮਾਨਸ ਜਨਮ ਮਾਤ ਸੁਧਾਰਾ। ਮਿਲਿਆ ਜਨਮ ਜਨਮ ਗੁਰ ਦੀਨਾ। ਮੇਲ ਮਿਲਾਵਾ ਸਾਚੇ ਘਰ, ਲੋਕਮਾਤ ਜਿਉਂ ਜਲ ਮੀਨਾ। ਅੰਤਮ ਮਿਲਿਆ ਸਾਚਾ ਵਰ, ਸ਼ਾਂਤ ਕਰਾਇਆ ਹਰਿ ਜੀ ਸੀਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੇ ਦਰ ਬਹਾਇਆ ਤਨ ਮਨ ਆਤਮ ਹੋਇਆ ਭੀਨਾ। ਸਾਚੇ ਦਰ ਦਵਾਰ ਘਰ ਨਿਮਸਕਾਰਿਆ। ਵੇਖੇ ਰੰਗ ਅਪਾਰ, ਜੋਤ ਨਿਰੰਕਾਰਿਆ। ਨਾ ਕੋਈ ਪਾਵੇ ਸਾਰ, ਹਰਿ ਗਿਰਧਾਰ, ਜੋਤੀ ਜੋਤ ਸਮਾ ਰਿਹਾ। ਦੋਏ ਜੋੜ ਹਰਿ ਦਰ ਕਰੋ ਨਿਮਸਕਾਰ, ਪ੍ਰਭ ਬਖ਼ਸ਼ੇ ਬਖ਼ਸ਼ਣਹਾਰਾ, ਆਏ ਚੱਲ ਦਵਾਰਿਆ। ਸੋਹੰ ਸ਼ਬਦ ਚਲੇ ਜੈਕਾਰ, ਭਰਿਆ ਰਹੇ ਤੇਰਾ ਭੰਡਾਰਿਆ। ਲੋਕਮਾਤ ਨਾ ਆਵੇ ਹਾਰਿਆ। ਚਲ ਆਇਆ ਸਚ ਦਰਬਾਰੀ, ਮਾਰੀ ਇਕ ਸ਼ਬਦ ਉਡਾਰੀ, ਮਿਲ ਜੋਤ ਅਗੰਮ ਅਪਾਰਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਛੋਟੇ ਬਾਲੇ ਬਾਲ ਅੰਞਾਣੇ ਸਿੰਘ ਮਨਜੀਤ ਮਾਨਸ ਜਨਮ ਸਵਾਰਿਆ। ਸਚ ਦਵਾਰ ਸੱਚੀ ਸਰਕਾਰ। ਏਕਾ ਜੋਤੀ ਰੂਪ ਰੰਗ ਰੇਖ ਭੇਖ ਅਪਾਰ। ਆਪ ਉਠਾਏ ਆਤਮ ਸੋਤੀ, ਇੰਦ ਇੰਦ੍ਰਾਸਣ ਹਰਿ ਵਿਚਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੁਰਪਤ ਰਾਜੇ ਇੰਦ ਵਡ ਮਰਗਿੰਦ ਦੇਵੇ ਸ਼ਬਦ ਹੁਲਾਰ। ਸ਼ਬਦ ਹੁਲਾਰਾ ਦੇ ਹੁਕਮ ਸੁਣਾਇੰਦਾ। ਕਰੋੜ ਤੇਤੀਸ ਟੁੱਟਾ ਨੇਂਹ, ਵੇਲਾ ਅੰਤ ਮੁਕਾਇੰਦਾ। ਜਨ ਭਗਤਾਂ ਅੰਮ੍ਰਿਤ ਮੁਖ ਚੁਆਏ ਬਰਖੇ ਮੇਂਹ, ਸਦਾ ਅਟਲ ਰਖਾਇੰਦਾ। ਚਰਨ ਪ੍ਰੀਤੀ ਲੱਗਾ ਨੇਂਹ, ਦੋ ਜਹਾਨੀ ਤੋੜ ਨਿਭਾਇੰਦਾ। ਜਨ ਭਗਤਾਂ ਅੰਮ੍ਰਿਤ ਮੁਖ ਚੁਆਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਭਾਣੇ ਆਪ ਸਮਾਇੰਦਾ। ਰਾਣੇ ਇੰਦਰ ਉਠ ਬਲ ਧਾਰ। ਆਪਣਾ ਕਰਮ ਆਪ ਵਿਚਾਰ। ਮਾਤਲੋਕ ਕਲ ਲਿਆ ਜਨਮ, ਛੋਟੇ ਬਾਲੇ ਰੰਗ ਅਪਾਰ। ਜਗਤ ਮਿਟਾਏ ਝੂਠਾ ਭਰਮ, ਹਰਿ ਦੇਵੇ ਸ਼ਬਦ ਦੁਸ਼ਾਲੇ ਨਾਮ ਭੰਡਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਘਰ ਸਾਚੇ ਮਾਣ ਦਵਾਏ, ਇਕ ਵਖਾਏ ਦਰ ਸੱਚਾ ਦਰਬਾਰ। ਸੁਰਪਤ ਰਾਜੇ ਇੰਦ ਉਠ ਕਰ ਤਿਆਰੀ। ਪ੍ਰਭ ਜੋਤ ਜਗਾਈ ਵਿਚ ਹਿੰਦ, ਨਿਹਕਲੰਕ ਵੱਜਾ ਡੰਕ ਅਪਰ ਅਪਾਰੀ। ਲੱਖ ਚੁਰਾਸੀ ਕਰੇ ਨਿੰਦ, ਦਰ ਘਰ ਸਾਚੇ ਪ੍ਰਭ ਆਪ ਦੁਰਕਾਰੀ। ਗੁਰਮੁਖ ਵਿਰਲਾ ਪ੍ਰਭ ਸਾਚੇ ਦੀ ਸਾਚੀ ਬਿੰਦ, ਉਧਰੇ ਪਾਰ ਜਨਮ ਸਵਾਰੀ। ਪ੍ਰਗਟ ਹੋਏ ਵਡ ਮਰਗਿੰਦ, ਰਾਜੇ ਰਾਣਿਆਂ ਕਰੇ ਖੁਆਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਛੋਟੇ ਬਾਲੇ ਬਾਲ ਅੰਞਾਣੇ, ਤੇਰੀ ਸੁਣੇ ਅੰਤ ਪੁਕਾਰੀ। ਰਾਜਾ ਇੰਦਰ ਕਰੇ ਪੁਕਾਰ। ਪ੍ਰਭ ਅਬਿਨਾਸ਼ੀ ਕਿਰਪਾ ਧਾਰ। ਘਨਕਪੁਰ ਵਾਸੀ ਕਰ ਬੰਦ ਖੁਲਾਸੀ, ਭੋਗੀ ਅਪਛਰਾਂ ਕਈ ਹਜ਼ਾਰ। ਹਰਿ ਨਾ ਜਪਿਆ ਸਵਾਸ ਸਵਾਸੀ, ਅੰਤਮ ਵੇਲੇ ਆਈ ਹਾਰ। ਸਾਚੀ ਜੋਤ ਮਾਤ ਪ੍ਰਕਾਸ਼ੀ, ਨਿਹਕਲੰਕ ਲਏ ਅਵਤਾਰ। ਗੁਰਮੁਖ ਸਾਚੇ ਮਿਲਿਆ ਵਡ ਸ਼ਾਹੋ ਸ਼ਾਬਾਸ਼ੀ, ਏਕਾ ਜੋਤੀ ਜਗਤ ਅਪਾਰ। ਝੂਠੀ ਕਾਇਆ ਜਗਤ ਵਿਨਾਸੀ, ਆਈ ਸਚ ਦਵਾਰ। ਮਾਨਸ ਜਨਮ ਹੋਏ ਰਹਿਰਾਸੀ, ਪ੍ਰਭ ਕੀਤੀ ਕਿਰਪਾ ਵਡ ਸੰਸਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਜਾਮਾ ਪਾਏ, ਸ਼ਬਦ ਸਰੂਪੀ ਹੁਕਮ ਸੁਣਾਏ, ਇੰਦਰ ਇੰਦਰਪੁਰੀ ਵਿਚੋਂ ਹੋ ਜਾਣਾ ਬਾਹਰ। ਇੰਦਰਪੁਰੀ ਛਡ ਦਵਾਰ। ਸਾਚਾ ਧਾਮ ਆਪ ਵਸਾਏ, ਤਖ਼ਤ ਤਾਜ ਸਿਰ ਪਹਿਨਾਏ, ਮਸਤਕ ਤਿਲਕ ਲਗਾਏ ਅੰਮ੍ਰਿਤ ਧਾਰ। ਬਾਲ ਅੰਞਾਣੇ ਮਾਣ ਦਵਾਏ, ਆਪ ਆਪਣੀ ਆਣ ਰਖਾਏ, ਸੋਹੰ ਸ਼ਬਦ ਚਲਾਏ ਰੰਗ ਰੰਗਾਏ ਅਪਰ ਅਪਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੁਰੀਆਂ ਲੋਆਂ ਸੋਹੰ ਸ਼ਬਦ ਕਰੇ ਜੈ ਜੈ ਜੈਕਾਰ। ਛੋਟਾ ਬਾਲਾ ਤਖ਼ਤ ਬਿਰਾਜੇ। ਪ੍ਰਭ ਅਬਿਨਾਸ਼ੀ ਰੱਖੇ ਲਾਜੇ। ਪੂਰਨ ਹੋਵੇ ਮਾਤ ਕਾਜੇ। ਦੇਵੇ ਵਡਿਆਈ ਪ੍ਰਗਟ ਜੋਤ ਪ੍ਰਭ ਦੇਸ ਮਾਝੇ। ਆਪਣੇ ਰੰਗ ਰਿਹਾ ਰੰਗਾਈ। ਵੇਲੇ ਅੰਤ ਰੱਖੇ ਲਾਜੇ। ਸਾਚਾ ਸੰਗ ਰਿਹਾ ਨਿਭਾਈ, ਆਪ ਵਜਾਏ ਅਨਹਦ ਸ਼ਬਦ ਅਨਾਹਦ ਵਾਜੇ। ਸ਼ਬਦ ਘੋੜੇ ਤੰਗ ਕਸਾਈ, ਸਚ ਸਿੰਘਾਸਣ ਹਰਿ ਬਿਰਾਜੇ। ਦਰਸ ਦਿਖਾਏ ਥਾਉਂ ਥਾਈਂ, ਸ਼ਬਦ ਸਰੂਪੀ ਮਾਰੇ ਅਵਾਜ਼ੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਅੰਤਮ ਅੰਤ ਕਰਾਏ ਭੇਵ ਕੋਈ ਨਾ ਪਾਏ ਖੇਲ ਕਰਾਏ ਕਲ ਕਿ ਆਜੇ।

Leave a Reply

This site uses Akismet to reduce spam. Learn how your comment data is processed.