੨੭ ਕੱਤਕ ੨੦੧੧ ਬਿਕ੍ਰਮੀ ਪਿੰਡ ਬੁਗੇ ਪ੍ਰੇਮ ਸਿੰਘ ਦੇ ਗ੍ਰਹਿ
ਜੋਤੀ ਨਾਰੀ ਗੁਰਮੁਖ ਕੰਤ ਸੁਹਾਗੀਆ। ਕਲਜੁਗ ਤੇਰੀ ਅੰਤਮ ਵਾਰੀ, ਵੇਖ ਵਖਾਣੇ ਗੁਰਮੁਖ ਜਾਣੇ ਜਾਣ ਪਛਾਣੇ ਆਤਮ ਧੋਏ ਦਾਗ਼ੀਆ। ਸਾਚਾ ਰੰਗ ਇਕ ਚੜ੍ਹਾਣੇ, ਜੋਤੀ ਜੋਤ ਸਰੂਪ ਹਰਿ, ਸਰਨ ਚਰਨ ਜੋ ਜਨ ਲਾਗੀਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਸੋਇਆ ਮਾਤ ਉਠ ਉਠ ਜਾਗਿਆ। ਜੋਤੀ ਨਾਰ ਤਨ ਸ਼ਬਦ ਸ਼ਿੰਗਾਰ। ਸੋਲਾਂ ਕਲੀਆਂ ਵੇਖ ਵਿਚਾਰ। ਜੋਤੀ ਜੋਤ ਸਰੂਪ ਹਰਿ, ਸਾਚਾ ਸੀਸ ਆਪ ਗੁੰਦਾਏ ਗੁਰਮੁਖ ਪ੍ਰਨਾਏ ਸਾਚੀ ਨਾਰ। ਸਾਚਾ ਸੀਸ ਆਪ ਗੁੰਦਾਇਆ। ਸਚ ਜਗਦੀਸ਼ ਖੇਲ ਰਚਾਇਆ। ਨਾ ਕੋਈ ਜਾਣੇ ਮੂਸਾ ਈਸਾ, ਕੁਰਾਨ ਅੰਜ਼ੀਲੀ ਭੇਵ ਛੁਪਾਇਆ। ਜੋਤੀ ਜੋਤ ਸਰੂਪ ਹਰਿ, ਜੋਤੀ ਨਾਰੀ ਇਕ ਪਿਆਰੀ, ਸ਼ਬਦ ਰੱਖੇ ਤਨ ਸ਼ਿੰਗਾਰੀ, ਸੋਹਣੀ ਸੇਜਾ ਆਸਣ ਲਾਇਆ। ਸੋਹਣੀ ਸੇਜ ਹਰਿ ਦਵਾਰ। ਜੋਤੀ ਰਾਣੀ ਪੁਰਖ ਭਤਾਰ। ਦੋ ਜਹਾਨੀ ਵੱਜੇ ਸ਼ਬਦ ਸਿਤਾਰ। ਜਨ ਭਗਤਾਂ ਪੜਦੇ ਕੱਜੇ, ਲੋਕਮਾਤੀ ਮਾਰੇ ਝਾਤੀ, ਦਿਵਸ ਰਾਤੀ ਪਾਵੇ ਸਾਰ। ਹਰਿਜਨ ਨਿਭਾਏ ਚਰਨ ਨਾਤੀ, ਜੋਤੀ ਦਿਸੇ ਇਕ ਇਕਾਂਤੀ, ਅੰਮ੍ਰਿਤ ਧਾਰ ਠੰਡੀ ਠਾਰ। ਇਕ ਪਿਆਏ ਬੂੰਦ ਸਵਾਂਤੀ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿ ਪੁਰਖ ਨਿਰੰਜਣ ਸਦਾ ਸੁਹਾਗਣ ਏਕਾ ਨਾਰ। ਜੋਤੀ ਨਾਰੀ ਜਿਸ ਪ੍ਰਨਾਈ। ਦੁਹਾਗਣ ਰਾਤ ਮਾਤ ਨਾ ਆਈ। ਸੇਜ ਸੁਹਾਗਣ ਇਕ ਹੰਢਾਈ। ਅੱਠੇ ਪਹਿਰ ਦਿਵਸ ਰੈਣ ਰਿਹਾ ਜਾਗ, ਸਾਚੀ ਸੇਵਾ ਰਿਹਾ ਕਮਾਈ। ਗੁਰਮੁਖਾਂ ਪੂਰਨ ਵਡ ਵਡਭਾਗ, ਚਰਨ ਪ੍ਰੀਤੀ ਏਕਾ ਲਾਈ। ਅੰਤਮ ਬੁੱਝੇ ਤ੍ਰਿਸ਼ਨਾ ਆਗ, ਸਾਂਤਕ ਸਤਿ ਕਰੇ ਆਤਮ ਜੋਤ ਧਰੇ ਰਘੁਰਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੁਰਖ ਨਿਰੰਜਣ ਸਾਚੀ ਜੋਤੀ ਗੁਰਮੁਖ ਤੇਰੇ ਨਾਲ ਵਿਆਹੀ। ਹਰਿ ਜੋਤੀ ਸ਼ਬਦ ਅਧਾਰ ਹੈ। ਏਕਾ ਸ਼ਬਦ ਸੱਚੀ ਸਰਕਾਰ ਹੈ। ਤੀਜਾ ਪੁਰਖ ਸਬਾਈ ਸ੍ਰਿਸ਼ਟੀ ਏਕਾ ਨਾਰ ਹੈ। ਆਤਮ ਦਰ ਵਜਦੀ ਰਹੇ ਵਧਾਈ, ਅਨਹਦ ਧੁਨੀ ਸੱਚੀ ਧੁਨਕਾਰ ਹੈ। ਗੁਰਮੁਖ ਗਾਉਂਦਾ ਰਹੇ ਚਾਈਂ ਚਾਈਂ, ਨਰਾਇਣ ਨਰ ਸੱਚਾ ਭਤਾਰ ਹੈ। ਹੋਏ ਸਹਾਈ ਸਭਨੀਂ ਥਾਈਂ, ਮਾਨਸ ਜਨਮ ਰਿਹਾ ਸਵਾਰ ਹੈ। ਕਲਜੁਗ ਪਾਰ ਲੰਘਾਏ ਫੜ ਕੇ ਬਾਹੀਂ, ਪੁਰੀ ਘਨਕ ਲਿਆ ਅਵਤਾਰ ਹੈ। ਸਦਾ ਰੱਖੇ ਠੰਡੀ ਛਾਈਂ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਡ ਬਲੀ ਬਲਕਾਰ ਹੈ। ਵਡ ਬਲੀ ਬਲਵਾਨ, ਹਰਿ ਹਰਿ ਨਿਰੰਕਾਰਿਆ। ਵੱਜੇ ਸੱਚਾ ਬਾਣ, ਬਜ਼ਰ ਕਪਾਟੀ ਚੀਰ ਵਖਾ ਰਿਹਾ। ਵਡ ਦਾਤਾ ਚਤੁਰ ਸੁਜਾਨ, ਜੋਤੀ ਖੇਲ ਅਪਰ ਅਪਾਰਿਆ। ਧਾਰੇ ਭੇਖ ਸ੍ਰੀ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ, ਸਾਚੇ ਲੇਖੇ ਆਪ ਲਿਖਾ ਰਿਹਾ। ਏਕਾ ਦੇਵੇ ਸ਼ਬਦ ਦਾਨ, ਨਾਮ ਝੋਲੀ ਹਰਿ ਭਰਾ ਰਿਹਾ। ਏਕਾ ਰੱਖੇ ਆਪਣੀ ਆਣ ਵਿਚ ਜਹਾਨ, ਭਾਣਾ ਆਪਣੇ ਹੱਥ ਰਖਾ ਰਿਹਾ। ਨਾ ਕੋਈ ਭੁੱਲੇ ਜੀਵ ਨਿਧਾਨ, ਲੱਖ ਚੁਰਾਸੀ ਬਣਤ ਬਣਾ ਰਿਹਾ। ਦਰਗਹਿ ਸਾਚੀ ਦੇਵੇ ਮਾਣ, ਗੁਰਮੁਖ ਸਾਚੇ ਸੰਤ ਜਨਾਂ ਸਾਚਾ ਰੰਗ ਵਖਾ ਰਿਹਾ। ਲੋਕ ਮਾਤੀ ਛੁੱਟੇ ਪੀਣ ਖਾਣ, ਅੰਮ੍ਰਿਤ ਫਲ ਇਕ ਖਵਾ ਰਿਹਾ। ਫਲ ਲਗਾਇਆ ਸੱਚੇ ਡਾਹਣ ਰਸਨਾ ਰਸ ਸੋਹੰ ਸ਼ਬਦ ਹਰਿ ਚੁਆ ਰਿਹਾ। ਜਨ ਭਗਤਾਂ ਹੋਇਆ ਵਸ, ਰਾਹ ਸਾਚਾ ਰਿਹਾ ਦੱਸ, ਵਾਸੀ ਪੁਰੀ ਘਨਕ ਲੋਕਮਾਤੀ ਜੋਤ ਜਗਾ ਰਿਹਾ। ਬੇਮੁਖ ਦਰ ਤੋਂ ਜਾਇਣ ਨੱਸ, ਗੁਰਮੁਖਾਂ ਹਿਰਦੇ ਜਾਏ ਵਸ, ਚਰਨ ਪ੍ਰੀਤੀ ਇਕ ਨਿਭਾ ਰਿਹਾ। ਲੱਖ ਚੁਰਾਸੀ ਰੈਣ ਅੰਧੇਰੀ ਮਸ, ਗੁਰਮੁਖਾਂ ਆਤਮ ਜੋਤ ਪ੍ਰਕਾਸ਼ ਕੋਟ ਰਵ ਸਸ, ਦੀਪਕ ਸਾਚਾ ਇਕ ਜਗਾ ਰਿਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਜੋਤੀ ਨਾਰੀ ਸ਼ਬਦ ਉਡਾਰੀ, ਗੁੁਰਮੁੱਖਾਂ ਮੇਲ ਮਿਲਾ ਰਿਹਾ। ਜੋਤੀ ਨਾਰ ਸ਼ਬਦ ਉਡਾਨ ਹੈ। ਲੋਕਮਾਤੀ ਕਰ ਧਿਆਨ ਹਰਿ ਭਗਵਾਨ ਗੁਰਮੁਖਾਂ ਮੇਲ ਮਿਲਾਣ ਹੈ। ਆਤਮ ਦੇਖੇ ਚਤੁਰ ਸੁਜਾਨ, ਸ਼ਬਦ ਦੇਵੇ ਸੱਚਾ ਦਾਨ, ਸਾਚੀ ਝੋਲੀ ਹਰਿ ਭਰਾਨ ਹੈ। ਆਪੇ ਗੋਪੀ ਆਪੇ ਕਾਹਨ, ਦੂਸਰ ਨਾ ਕੋਈ ਵਿਚ ਜਹਾਨ ਹੈ। ਜਨ ਭਗਤਾਂ ਦੇਵੇ ਮਾਣ ਗੁਣ ਨਿਧਾਨ, ਝੁਲਦਾ ਰਹੇ ਸਦਾ ਇਕ ਨਿਸ਼ਾਨ। ਪੰਚਮ ਪੋਹ ਵੇਖ ਵਖਾਣੇ ਨਿਹਕਲੰਕ ਬਲੀ ਬਲਵਾਨ, ਕਰੇ ਖੇਲ ਮਾਤ ਮਹਾਨ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਧਾਂ ਸੰਤਾਂ ਗੁਰੂਆਂ ਪੀਰਾਂ ਗਹਿਰ ਗੰਭੀਰਾਂ ਮਾਰੇ ਆਤਮ ਤੀਰ ਰਸਨਾ ਖਿੱਚ ਕਮਾਨ ਹੈ। ਰਸਨਾ ਖਿੱਚ ਕਮਾਨ ਤੀਰ ਚਲਾ ਰਿਹਾ। ਪੰਚਮ ਪੋਹ ਚਾਰ ਕੁੰਟ ਦਹਿ ਦਿਸ਼ ਪ੍ਰਭ ਅਬਿਨਾਸ਼ੀ ਘਟ ਘਟ ਵਾਸੀ ਸਰਬ ਕੁਛ ਵੇਖ ਵਖਾ ਰਿਹਾ। ਨਿਹਕਲੰਕ ਮਾਤ ਜੋਤ ਪ੍ਰਕਾਸ਼ੀ, ਮੇਟ ਮਿਟਾਏ ਮਦਿਰਾ ਮਾਸੀ, ਸੋਹੰ ਖੰਡਾ ਸ਼ਬਦ ਡੰਡਾ ਹੱਥ ਉਠਾ ਰਿਹਾ। ਪ੍ਰਗਟ ਹੋਏ ਘਨਕਪੁਰ ਵਾਸੀ, ਤੀਰ ਕਮਾਨ ਨਾ ਹੱਥ ਉਠਾ ਰਿਹਾ। ਭਾਰਤ ਖੰਡ ਜੋਤ ਪ੍ਰਕਾਸ਼ੀ, ਸੱਤ ਦੀਪ ਨੌਂ ਖੰਡ ਏਕਾ ਧਾਰ ਬੰਨ੍ਹਾ ਰਿਹਾ। ਵੇਖ ਵਖਾਣੇ ਪੰਡਤ ਕਾਸ਼ੀ, ਵੇਦ ਪੁਰਾਨਾ ਮਾਣ ਚੁਕਾ ਰਿਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਪੋਹ ਲਿਖਤ ਲੇਖ ਵਾਲੀ ਹਿੰਦ ਤੇਰੇ ਦਰ ਪੁਜਾ ਰਿਹਾ। ਪੰਚਮ ਪੋਹ ਬਣੇ ਲਿਖਾਰਾ। ਉਸਰੇ ਮਹੱਲ ਇਕ ਅਪਾਰਾ। ਦੇਵੇ ਵਾਰ ਵਾਰੋ ਵਾਰਾ। ਰਾਜੇ ਰਾਣਿਆਂ ਕਰ ਖੁਆਰਾ। ਸ਼ਬਦ ਰੱਖੇ ਤਿੱਖੀ ਧਾਰਾ। ਕਲਜੁਗ ਤੇਰੀ ਅੰਤਮ ਵਾਰਾ। ਪ੍ਰਗਟ ਜੋਤ ਨਿਹਕਲੰਕ ਨਰਾਇਣ ਨਰ ਅਵਤਾਰਾ। ਮੇਟ ਮਿਟਾਏ ਵਰਨ ਗੋਤ, ਚਾਰ ਕੁੰਟ ਹੋਏ ਧੁੰਦੂਕਾਰਾ। ਸਚ ਜੋਤ ਨਿਰਾਲਮ, ਸਿੰਘ ਸ਼ੇਰ ਸ਼ੇਰ ਸਿੰਘ ਸੱਚੀ ਸਰਕਾਰਾ। ਜਨ ਭਗਤਾਂ ਦੁਰਮਤ ਮੈਲ ਰਿਹਾ ਧੋਤ, ਅੰਮ੍ਰਿਤ ਪਾਏ ਕਾਇਆ ਕਰੇ ਠੰਡੀ ਠਾਰਾ। ਲੱਖ ਚੁਰਾਸੀ ਰਹੀ ਰੋਤ, ਹੱਥ ਨਾ ਆਏ ਨੈਣ ਮੁੰਧਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਗਤ ਜਗਦੀਸ਼ ਤੇਰਾ ਮਾਤ ਬਣਾਏ ਇਕ ਸੱਚਾ ਚੁਬਾਰਾ। ਵਾਲੀ ਹਿੰਦ ਹਰਿ ਜਣਾਇਆ। ਸਾਚੇ ਮੰਦਰ ਨੀਂਹ ਰਖਾਇਆ। ਜੋਤ ਜਗਾਣੀ ਅੰਦਰੇ ਅੰਦਰ, ਗੁਰੂਆਂ ਪੀਰਾਂ ਖਿੱਚ ਬਹਾਇਆ। ਕਾਇਆ ਦਿਸੇ ਡੂੰਘੀ ਕੰਦਰ, ਸਾਚੇ ਮੰਦਰ ਜੋਤ ਸਵਾਇਆ। ਅਠਸਠ ਤੀਰਥ ਭੌਂਦੇ ਬੰਦਰ, ਸੱਚਾ ਰਾਹ ਕਿਸੇ ਹੱਥ ਨਾ ਆਇਆ। ਪੰਚਮ ਪੋਹ ਧਰਤ ਮਾਤ ਤੇਰਾ ਤੋੜੇ ਜੰਦਰ, ਆਪਣੀ ਹੱਥੀਂ ਖੇਲ ਰਚਾਇਆ। ਨਾ ਕੋਈ ਜਾਣੇ ਗੁਰਖ ਮਛੰਦਰ, ਉਚੇ ਟਿੱਲੇ ਆਸਣ ਲਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਾਲੀ ਹਿੰਦ ਸੁਰਤ ਸੰਭਾਲ ਨਾ ਬਣ ਕੰਗਾਲ, ਨਿਹਕਲੰਕ ਸਾਚੀ ਜੋਤ ਜਗਾਇਆ। ਸਾਚੀ ਜੋਤ ਕਰੇ ਉਜਿਆਰੀ। ਪ੍ਰਭ ਅਬਿਨਾਸ਼ੀ ਕਿਰਪਾ ਧਾਰੀ। ਪੰਚਮ ਪੋਹ ਦਿਵਸ ਵਿਚਾਰੀ। ਕਲਜੁਗ ਜੀਵ ਨਾ ਜਾਣੇ ਕੋ, ਪੁਰੀਆਂ ਲੋਆਂ ਪਾਵੇ ਸਾਰੀ। ਜਗਤ ਨਾਤਾ ਝੂਠਾ ਮੋਹ, ਅੰਤਮ ਜਾਏ ਬਾਜ਼ੀ ਹਾਰੀ। ਗੁਰ ਚਰਨ ਸਰਨ ਜਨ ਜਾਏ ਛੋਹ, ਮਾਨਸ ਜਨਮ ਜਾਏ ਪੈਜ ਸਵਾਰੀ। ਹੋਏ ਸਹਾਈ ਜਹਾਨੀ ਦੋ, ਅੱਗੇ ਪਿਛੇ ਪਿਛੇ ਅੱਗੇ ਹਰਿ ਸ਼ਬਦ ਸਵਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਕਰੇ ਸਾਚੀ ਕਾਰੀ। ਸਚ ਵਿਹਾਰ ਕਰਾਉਣਾ। ਕਰ ਜੋਤ ਅਕਾਰ ਸ਼ਬਦ ਧਾਰ ਇਕ ਰਖਾਉਣਾ। ਵੇਖ ਵਖਾਣੇ ਸਰਬ ਸੰਸਾਰ, ਸ਼ਬਦ ਮਾਰੇ ਡਾਹਢੀ ਮਾਰ, ਰਾਜ ਰਾਜਾਨ ਸ਼ਾਹ ਸੁਲਤਾਨ ਤਖ਼ਤੋਂ ਲਾਹ ਬਹਾਉਣਾ। ਨਾ ਕੋਈ ਝੁੱਲੇ ਮਾਤ ਨਿਸ਼ਾਨ, ਕਲਜੁਗ ਅੰਤਮ ਲੇਖ ਲਿਖਾਉਣਾ। ਪ੍ਰਗਟ ਜੋਤ ਸ੍ਰੀ ਭਗਵਾਨ, ਏਕਾ ਝੰਡਾ ਧਰਮ ਉਠਾਉਣਾ। ਸੱਤਾਂ ਦੀਪਾਂ ਦੇਵੇ ਮਾਣ, ਨੌਵਾਂ ਖੰਡਾਂ ਹਰਿ ਚਰਨ ਲਗਾਉਣਾ। ਸੋਹੰ ਚਲੇ ਏਕਾ ਬਾਣ, ਚਾਰ ਕੁੰਟ ਚਾਰ ਵਰਨ ਅਠਾਰਾਂ ਬਰਨ ਹਰਿ ਇਕ ਕਰਾਉਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਪੋਹ ਸਾਚਾ ਦਿਵਸ ਖੁਸ਼ੀਆਂ ਨਾਲ ਮਾਤ ਮਨਾਉਣਾ। ਪੰਚਮ ਪੋਹ ਕਰੇ ਤਿਆਰੀ। ਲੱਖ ਚੁਰਾਸੀ ਜਿਸ ਕਰਨੀ ਪਾਰੀ। ਬੇਮੁਖ ਜੀਵ ਕਰਨ ਹਾਸੀ ਪ੍ਰਗਟੇ ਜੋਤ ਨਰ ਨਿਰੰਕਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਘਨਕ ਪੁਰ ਵਾਸੀ ਆਪਣੀ ਹੱਥੀਂ ਹਰਿ ਕਰੇ ਆਪ ਉਸਾਰੀ। ਪੰਚਮ ਪੰਚਮ ਪੰਚਮ ਜਗਤ ਵਡਿਆਈਆ। ਪੰਚਮ ਜੇਠੀ ਲਏ ਅਵਤਾਰ, ਲੋਕਮਾਤੀ ਪੁਰਖ ਬਿਧਾਤੀ ਜੋਤ ਜਗਾਈਆ। ਕਾਇਆ ਮੰਦਰ ਬੈਠਾ ਰਹੇ ਇਕ ਇਕਾਂਤੀ, ਭੈਣਾਂ ਭਾਈਆਂ ਸਾਰ ਨਾ ਪਾਈਆ। ਜਨ ਭਗਤਾਂ ਮਿਲਿਆ ਪੁਰਖ ਬਿਧਾਤੀ, ਦਰ ਦਰ ਘਰ ਘਰ ਜਾਏ ਆਤਮ ਕੁੰਡਾ ਲਾਹੀਆ। ਦੇਵੇ ਦਰਸ ਜੋਤ ਜਗਾਏ, ਸਾਵਣ ਸੁੰਦਰ ਰੂਪ ਵਟਾਈਆ। ਅਚਰਜ ਖੇਲ ਹਰਿ ਰਘੁਰਾਈਆ। ਮਾਤਾ ਤਾਬੋ ਸਿੰਘ ਜਵੰਦ, ਭੋਲੇ ਭਾਓ ਗੁਰ ਗੋਬਿੰਦਾ ਸਾਚਾ ਦਰ ਸੁਹਾਈਆ। ਦੇਵੇ ਵਡਿਆਈ ਗੁਰਮੁਖ ਵਧਾਈ, ਛੱਬੀ ਪੋਹ ਦੇਹ ਤਜਾਈਆ। ਅਵਰ ਨਾ ਜਾਣੇ ਕੋ, ਭੁੱਲੀ ਸਰਬ ਲੋਕਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਚਰਜ਼ ਖੇਲ ਜਨ ਭਗਤਾਂ ਮੇਲ ਆਪਣਾ ਆਪ ਕਰਾਈਆ। ਛੱਬੀ ਪੋਹ ਦੇਹ ਤਜਾਈ ਜਗਤ ਤੁੱਟਾ ਮੋਹ, ਛੱਡੇ ਭੈਣਾਂ ਭਾਈਆ। ਤਿੰਨਾਂ ਲੋਕਾਂ ਪਾਏ ਸੋ, ਏਕਾ ਜੋਤ ਜਗੇ ਰਘੁਰਾਈਆ। ਬੇਮੁਖ ਜੀਵ ਕੋਇ ਨਾ ਸਕੇ ਛੋਹ, ਗੁਰਮੁਖਾਂ ਰਿਹਾ ਬਣਤ਼ ਬਣਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਗਤ ਜਗਦੀਸ਼ਾ ਬੀਸ ਇਕੀਸਾ, ਏਕਾ ਛਤਰ ਰਿਹਾ ਸੀਸ ਝੁਲਾਈਆ। ਛੱਬੀ ਪੋਹ ਤਨ ਤਜਾਇਆ। ਲੱਖ ਚੁਰਾਸੀ ਦੇਣਾ ਡੰਨ, ਸ਼ਬਦ ਘੋੜਾ ਇਕ ਰਖਾਇਆ। ਜੋ ਘੜਿਆ ਸੋ ਦੇਣਾ ਭੰਨ, ਆਉਣ ਜਾਣਾ ਆਪਣੇ ਹੱਥ ਰਖਾਇਆ। ਗੁਰਮੁਖ ਸਾਚੇ ਸੁਣਨਾ ਕੰਨ, ਮਾਨਸ ਦੇਹੀ ਉਤਮ ਫਲ, ਸਾਚਾ ਮੇਵਾ ਮਾਤ ਲਗਾਇਆ। ਜਨ ਭਗਤਾਂ ਮਿਲਿਆ ਸਾਚਾ ਹਰਿ ਆਤਮ ਜਾਏ ਮੰਨ। ਲੱਖ ਚੁਰਾਸੀ ਫੰਦ ਕਟਾਇਆ। ਬੇਮੁਖ ਜੀਵ ਕਲਜੁਗ ਅੰਨ੍ਹ, ਨਰ ਹਰਿ ਹਰਿ ਨਰ ਭੇਵ ਕਿਸੇ ਨਾ ਪਾਇਆ। ਗੁਰਮੁਖ ਸਾਚੇ ਰਸਨਾ ਕਹਿਣ ਧੰਨ ਧੰਨ ਧੰਨ, ਭਾਂਡਾ ਭਰਮ ਹਰਿ ਭੰਨਾਇਆ। ਲੋਕਮਾਤ ਚੜ੍ਹਾਏ ਸਾਚੇ ਚੰਨ, ਪੰਚਮ ਪੋਹ ਨੀਂਹ ਰਖਾਇਆ। ਲੇਖੇ ਲੱਗਾ ਸੱਚਾ ਤਨ, ਮਾਤ ਕੁੱਖ ਮਿਲਿਆ ਸੁਖ ਲੋਕਮਾਤੀ ਸੁਫ਼ਲ ਕਰਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਸੰਗਤ ਤੇਰਾ ਲਾਹੇ ਦੁੱਖ, ਕਰ ਦਰਸ ਉਤਰੇ ਭੁੱਖ, ਛੱਬੀ ਪੋਹ ਇੰਦਲੋਕ ਸ਼ਿਵਲੋਕ ਬ੍ਰਹਮਲੋਕ ਬੈਕੁੰਠ ਧਾਮ ਏਕਾ ਥਾਂ ਦਏ ਵਖਾਇਆ। ਛੱਬੀ ਪੋਹ ਹਰਿ ਬਣਤ ਬਣਾਉਣੀ। ਪੰਚਮ ਪੋਹ ਧਾਰ ਰਖਾਉਣੀ। ਸ਼ਬਦ ਘੋੜੇ ਹੋ ਅਸਵਾਰ, ਗੁਰਮੁਖਾਂ ਵੇਖੇ ਵਾਰੋ ਵਾਰ, ਅੰਦਰ ਬਾਹਰ ਗੁਪਤ ਜ਼ਾਹਰ, ਏਕਾ ਜੋਤੀ ਰਾਮ ਜਗਾਉਣੀ। ਧਰਤ ਮਾਤ ਚਾਰ ਕੁੰਟ ਖਿੱਚੇ ਕਾਰ, ਉਤਰ ਪੂਰਬ ਪੱਛਮ ਦੱਖਣ ਏਕਾ ਸਾਰ ਰਖਾਉਣੀ। ਗੁਰਮੁਖ ਵਿਰੋਲੇ ਜਿਉਂ ਛਾਛ ਮੱਖਣ, ਲੱਖ ਚੁਰਾਸੀ ਛਾਣ ਵਖਾਉੁਣੀ। ਜੂਠੇ ਝੂਠੇ ਭਾਂਡੇ ਸੱਖਣ, ਗੁਰਮੁਖਾਂ ਆਤਮ ਅੰਮ੍ਰਿਤ ਧਾਰ ਠੰਡੀ ਠਾਰ ਆਪ ਵਖਾਉਣੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੱਖ ਚੁਰਾਸੀ ਕਟੇ ਗੇੜਾ, ਧਰਮ ਰਾਏ ਤੇਰਾ ਛੁੱਟੇ ਝੇੜਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਬਣਤ ਇਕ ਬਣਾਉਣੀ। ਸਾਚੀ ਬਣਤ ਹਰਿ ਬਣਾਇੰਦਾ। ਜੀਵ ਜੰਤ ਸਾਧ ਸੰਤ ਭਗਤ ਭਗਵੰਤ ਵੇਖ ਵਖਾਇੰਦਾ। ਜਨ ਭਗਤਾਂ ਮਿਲੇ ਸਾਚਾ ਕੰਤ, ਸਤਾਰਾਂ ਹਾੜੀ ਫੁੱਲ ਫੁੱਲਵਾੜੀ ਵਿਚ ਮਾਤ ਲਗਾਇੰਦਾ। ਪੰਚਮ ਪੋਹ ਕਰ ਤਿਆਰੀ, ਛੱਬੀ ਪੋਹ ਪੂਰ ਉਸਾਰੀ, ਸਾਚਾ ਧਾਮ ਆਪ ਸੁਹਾਇੰਦਾ। ਸਤਾਰਾਂ ਹਾੜੀ ਵੇਖੇ ਵਾੜੀ, ਆਪੇ ਫਿਰੇ ਪਿਛੇ ਅਗਾੜੀ, ਗੁਰਮੁਖਾਂ ਰੱਖੇ ਲਾਜ ਚਰਨ ਛੁਹਾਈ ਦਾਹੜੀ, ਸੱਚਾ ਪੱਲਾ ਨਾਮ ਫੜਾਇੰਦਾ। ਸ਼ਬਦ ਘੋੜੇ ਜਾਏ ਚਾੜ੍ਹੀ, ਨੇੜ ਨਾ ਆਏ ਮੌਤ ਲਾੜੀ, ਜਗੇ ਜੋਤ ਬਹੱਤਰ ਨਾੜੀ, ਸ਼ਬਦ ਨਾਦ ਇਕ ਵਜਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ, ਲੱਖ ਚੁਰਾਸੀ ਜਮ ਕੀ ਫਾਸੀ, ਲੋਕਮਾਤ ਮਾਰ ਝਾਤ ਅੰਤਮ ਅੰਤ ਕਟਾਇੰਦਾ। ਲੱਖ ਚੁਰਾਸੀ ਦੇਵੇ ਕਟ, ਹਰਿ ਸਾਚੀ ਬਣਤ ਬਣਾਇਆ। ਨਾ ਕੋਈ ਜਾਣੇ ਤੀਰਥ ਤੱਟ, ਵਸੇ ਘਟ ਘਟ, ਲੇਖਾ ਲਿਖਤ ਰਿਹਾ ਲਿਖਾਇਆ। ਵੇਖ ਵਖਾਣੇ ਕਾਇਆ ਮਟ, ਜਗੇ ਜੋਤ ਲਟ ਲਟ, ਸ਼ਬਦ ਲਪੇਟੇ ਸਾਚੇ ਪਟ, ਤਾਣਾ ਪੇਟਾ ਇਕ ਰਖਾਇਆ। ਇਕ ਖੁਲ੍ਹਾਏ ਸਾਚਾ ਹੱਟ, ਗੁਰਮੁਖ ਲਾਹਾ ਲੈਣ ਖੱਟ, ਦੂਈ ਦਵੈਤੀ ਮਿਟੇ ਫੱਟ, ਸਤਾਰਾਂ ਹਾੜੀ ਮਿਲੇ ਮਾਤ ਵਡਿਆਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਦੇਵੇ ਨਾਮ ਪੂਰ ਕਰਾਏ ਕਾਮ, ਦਰ ਮੰਦਰ ਕਾਇਆ ਇਕ ਸੁਹਾਇਆ। ਕਾਇਆ ਮੰਦਰ ਇਕ ਸੁਹਾਵਣਾ। ਦੀਪਕ ਜਗੇ ਅੰਦਰੇ ਅੰਦਰ, ਪੰਜਾਂ ਚੋਰਾਂ ਡੰਨ ਲਗਾਵਣਾ। ਸਾਚੇ ਘਰ ਤੋੜੇ ਜੰਦਰ, ਦੂਈ ਦਵੈਤੀ ਪੜਦਾ ਲਾਹਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਾਰਾਂ ਹਾੜ ਲੱਖ ਚੁਰਾਸੀ ਗੁਰਮੁਖ ਫੰਦ ਕਟਾਵਣ। ਤਿੰਨ ਪੰਜ ਸੱਤ ਨੌਂ ਬਾਰਾਂ ਪੰਦਰਾਂ ਅਠਾਰਾਂ ਇਕੀਸ ਚੌਬੀਸ ਸਤਾਈਸ ਸੰਗ ਲਾਉਣੀ ਤੀਸ। ਪ੍ਰਭ ਅਬਿਨਾਸ਼ੀ ਭੇਵ ਚੁਕਾਈ, ਜਾਣੇ ਰਾਗ ਛਤੀਸ। ਨਾਰਦ ਮੁਨ ਰਿਹਾ ਸਮਝਾਈ, ਚੁੱਕੇ ਭੇਵ ਬੀਸ ਇਕੀਸ। ਸਾਚੀ ਜੋਤ ਕਰੇ ਰੁਸ਼ਨਾਈ, ਪ੍ਰਗਟ ਹੋਏ ਜਗਤ ਜਗਦੀਸ਼। ਝੂਠਾ ਨਾਤਾ ਮਾਤ ਪਿਤ ਭੈਣਾਂ ਭਾਈ, ਅੰਤਮ ਜਾਣਾ ਮਾਤ ਪੀਸ। ਏਕਾ ਹਰਿ ਸੱਚੀ ਸਰਨਾਈ, ਛਤਰ ਝੁੱਲੇ ਸਦਾ ਸੀਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਵਣ ਕਰੇ ਕਲ ਤੇਰੀ ਰੀਸ। ਕਲ ਕਲ ਕਲ ਪ੍ਰਭ ਧਾਰੀ। ਵਸੇ ਨਿਹਚਲ ਧਾਮ ਅਟੱਲ, ਅਟਲ ਅਟਲਾ ਨੀਂਹ ਉਸਾਰੀ। ਜਗਤ ਕਰਾਏ ਵਲ ਛਲ, ਵਲ ਛਲ ਛਲੀਆ ਖੇਲ ਅਪਾਰੀ। ਗੁਰਮੁਖ ਸਾਚੇ ਸਚ ਦਵਾਰਾ ਲੈਣਾ ਮੱਲ, ਮਿਲੇ ਮੇਲ ਹਰਿ ਬਨਵਾਰੀ। ਆਪ ਲਗਾਏ ਸਾਚਾ ਫਲ, ਕਾਇਆ ਅੰਮ੍ਰਿਤ ਆਤਮ ਸਿੰਚੇ ਇਕ ਕਿਆਰੀ। ਗੁਰਮੁਖ ਸਾਚੇ ਆਇਣ ਚਲ, ਵੇਖਣ ਧਾਮ ਸੱਚਾ ਰਾਮ ਛਤਰ ਝੁੱਲੇ ਇਕ ਅਪਾਰੀ। ਮਾਵਾਂ ਪੁੱਤਰਾਂ ਜਗਤ ਵਿਛੋੜਾ ਦੂਈ ਦਵੈਤੀ ਮਿਟੇ ਸੱਲ, ਕਾਇਆ ਹੋਏ ਠੰਡੀ ਠਾਰੀ। ਇਕ ਵਖਾਏ ਜਲ ਥਲ, ਜੰਗਲ ਜੂਹ ਉਜਾੜ ਪਹਾੜੀ, ਜਗੇ ਜੋਤ ਘੜੀ ਘੜੀ ਪਲ ਪਲ, ਛੱਬੀ ਪੋਹ ਕਰੇ ਸ਼ਬਦ ਅਸਵਾਰੀ। ਗੁਰਮੁਖਾਂ ਦੁਰਮਤ ਮੈਲ ਰਿਹਾ ਧੋ, ਸਿੰਘ ਪਾਲ ਪੈਜ ਸਵਾਰੀ। ਲੱਖ ਚੁਰਾਸੀ ਰਹੀ ਰੋ, ਕੋਈ ਨਾ ਪਾਵੇ ਕਲਜੁਗ ਸਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਸਾਚੇ ਧਾਮ ਬਹਾਏ, ਖਿੱਚ ਲਿਆਏ ਵਾਰੋ ਵਾਰੀ। ਦਰ ਦਵਾਰੇ ਏਕਾ ਵਾਰੇ, ਸ਼ਬਦ ਅਸਵਾਰੀ ਪਵਣ ਅਧਾਰੀ ਜੋਤ ਨਿਰੰਕਾਰੀ ਪਾਵੇ ਸਾਰ। ਤਿੰਨਾਂ ਲੋਆਂ ਵਸੇ ਬਾਹਰ। ਨੂਰੀ ਜੋਤ ਕਰ ਅਕਾਰ, ਆਪੇ ਗੁਪਤ ਆਪੇ ਜ਼ਾਹਰ, ਆਪੇ ਗੁਣੀਆਂ ਸਾਚਾ ਸ਼ਾਇਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਜੋਧਾ ਸੂਰਬੀਰ ਬਹਾਦਰ , ਬੇਮੁਖਾਂ ਦਿਸੇ ਏਕਾ ਕਾਇਰ। ਸੂਰਬੀਰ ਬਹਾਦਰ ਏਕਾ ਬਨਵਾਰਿਆ। ਕਰੇ ਖੇਲ ਕਰਤਾ ਕਾਦਰ, ਨਿਰਮਲ ਕਰਮ ਹੋਏ ਉਜਾਗਰ, ਗੁਰਮੁਖਾਂ ਬਣਿਆ ਸਚ ਸੁਦਾਗਰ, ਕਰਾਏ ਸਾਚਾ ਵਣਜ ਵਪਾਰਿਆ। ਜੋਤ ਜਗੀ ਕਾਇਆ ਗਾਗਰ, ਅੰਮ੍ਰਿਤ ਭਰਿਆ ਸਿੰਧ ਸਾਗਰ, ਚੱਲੇ ਧਾਰ ਅਪਰ ਅਪਾਰਿਆ। ਮਿਲਿਆ ਮੇਲ ਹਰਿ ਰਤਨਾਗਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਿੰਘ ਪਾਲ ਹੋ ਦਿਆਲ, ਹੱਥ ਫੜਾਏ ਸਾਚੇ ਲਾਲ, ਵਾਰੋ ਵਾਰੀ ਸਾਚੇ ਧਾਮ ਸੁਹਾ ਰਿਹਾ। ਸਾਚਾ ਧਾਮ ਆਪ ਸੁਹਾਇਆ। ਜੋਤੀ ਨੂਰਾ ਜੋਤ ਸਵਾਇਆ। ਕੋਟਨ ਭਾਨਾ ਗੁਣ ਨਿਧਾਨਾ ਚਤੁਰ ਸੁਜਾਨਾ ਦਿਸ ਨਾ ਆਇਆ। ਸਰਬ ਗਿਆਨਾ ਵਡ ਧਿਆਨਾ, ਪਵਣ ਬਬਾਣਾ ਸ਼ਬਦ ਉਡਾਨਾ, ਜੋਤੀ ਰਾਣਾ ਇਕ ਰਖਾਇਆ। ਕ੍ਰਿਸ਼ਨਾ ਕਾਹਨਾ ਨੈਣ ਮੁਧਾਨਾ, ਸਾਵਲ ਸੁੰਦਰ ਕਵਲ ਨੈਣ ਮਧੁਰ ਬੈਨ, ਕੁੰਡਲ ਸੀਸ ਨਾ ਕੋਇ ਰਖਾਇਆ। ਜਨ ਭਗਤਾਂ ਬਣੇ ਸਾਕ ਸੱਜਣ ਸੈਣ, ਲਹਿਣ ਦੇਣ ਮਾਤ ਚੁਕਾਇਆ। ਰਸਨਾ ਸਕੇ ਨਾ ਕਿਸੇ ਕਹਿਣ, ਦਰਸ ਪੇਖੇ ਜੋ ਜਨ ਨੈਣ, ਤੀਜਾ ਲੋਇਣ ਹਰਿ ਖੁਲ੍ਹਾਇਆ। ਬੇਮੁਖਾਂ ਖਾਏ ਲਾੜੀ ਮੌਤ ਡੈਣ, ਗੁਰਮੁਖਾਂ ਪ੍ਰਭ ਗੋਦ ਉਠਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਗਾਧ ਬੋਧ ਬੋਧ ਅਗਾਧ, ਸ਼ਬਦ ਲੇਖ ਜਨ ਭਗਤ ਵੇਖ, ਵਿਚ ਮਾਤ ਸਚ ਦਾਤ ਵਸਤ ਨਾਮ ਝੋਲੀ ਪਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਸੋਹੰ ਸਾਚਾ ਅੰਮ੍ਰਿਤ ਆਤਮ ਜਾਮ ਪਿਲਾਇਆ। ਨਾ ਕੋਈ ਰੱਖੇ ਘੋੜ ਹਸਤ, ਨਾ ਸ਼ਿੰਗਾਰੇ ਤਨ ਬਸਤ, ਖੰਡਾ ਫੜੇ ਨਾ ਕੋਈ ਦਸਤ, ਜੋਤੀ ਖੇਲ ਰਚਾਇਆ। ਗੁਰਮੁਖਾਂ ਰੱਖੇ ਸਦਾ ਮਸਤ, ਰੰਗਣ ਨਾਮ ਇਕ ਚੜ੍ਹਾਇਆ। ਸਾਚਾ ਜਾਮ ਹਰਿ ਪਿਲਾਇੰਦਾ। ਕੋਈ ਨਾ ਲਾਏ ਦਾਮ, ਮਿਟਾਏ ਅੰਧੇਰੀ ਸ਼ਾਮ, ਦੀਪਕ ਜੋਤੀ ਇਕ ਜਗਾਇੰਦਾ। ਪੂਰ ਕਰਾਏ ਕਾਮ, ਸੋਹੰ ਬਖ਼ਸ਼ੇ ਸਾਚਾ ਨਾਮ, ਦੋ ਜਹਾਨੀ ਪੈਜ ਰਖਾਇੰਦਾ। ਸੁੱਕਾ ਹਰਿਆ ਕਰੇ ਕਾਇਆ ਚਾਮ, ਅੰਮ੍ਰਿਤ ਪਿਆਏ ਸਾਚਾ ਜਾਮ, ਤਨ ਰੋਗ ਜਗਤ ਵਿਜੋਗ ਸਰਬ ਮਿਟਾਇੰਦਾ। ਗੁਰਮੁਖਾਂ ਦੇਵੇ ਅੰਮ੍ਰਿਤ ਆਤਮ ਰਸ ਸਾਚਾ ਭੋਗ, ਜਗਤ ਤ੍ਰਿਸ਼ਨਾ ਹਰਿ ਮਿਟਾਇੰਦਾ। ਏਕਾ ਦੇਵੇ ਦਰਸ ਅਮੋਘ, ਨੇਤਰ ਨੈਣ ਲੋਇਣ ਏਕਾ ਧਾਰ ਵਖਾਇੰਦਾ। ਲਿਖਿਆ ਧੁਰ ਸੱਚਾ ਸੰਜੋਗ, ਏਕਾ ਸੇਜਾ ਕੰਤ ਪਿਆਰੀ ਸਾਚੀ ਨਾਰੀ, ਸ਼ਬਦ ਸੁਹਾਗਣ ਵਡ ਵਡਭਾਗਣ ਸਾਚੀ ਸੇਜ ਬਹਾਇੰਦਾ। ਗੁਰਮੁਖ ਸਾਚੇ ਪ੍ਰਭ ਚਰਨ ਲਾਗਣ, ਦਿਵਸ ਰੈਣ ਜਾਗਣ, ਮਾਤ ਪਿਤ ਭਾਈ ਭੈਣ ਤਿਆਗਣ, ਏਕਾ ਨਾਤਾ ਚਰਨ ਜੁੜ੍ਹਾਇੰਦਾ। ਆਪ ਬਣਾਏ ਹੰਸ ਕਾਗਨ, ਇਕ ਸੁਣਾਏ ਸਾਚਾ ਰਾਗਨ, ਜਨ ਭਗਤਾਂ ਧੋਏ ਪਿਛਲੇ ਦਾਗਨ, ਪੂਰਬ ਲੇਖਾ ਹਰਿ ਚੁਕਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਖਾਧੇ ਬੇਰ ਸੰਞ ਸਵੇਰ ਪੰਚਮ ਵੇਰ, ਸਾਚੇ ਫਲ ਸਾਚੇ ਡਾਲ ਲਗਾਇੰਦਾ। ਸਾਚੇ ਫਲ ਲਗਾਏ ਡਾਲ। ਕਾਇਆ ਸੁਹਾਇਆ ਏਕਾ ਤਾਲ। ਅੰਮ੍ਰਿਤ ਭਰਿਆ ਨਾਮ ਜਲਾਲ। ਗੁਰਮੁਖ ਮਾਰੇ ਪਹਿਲੀ ਛਾਲ। ਸੁੱਚਾ ਮਿਲੇ ਅਨਮੁੱਲੜਾ ਲਾਲ। ਅੰਤ ਕਾਲ ਨਾ ਖਾਏ ਕਾਲ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰਿਹਾ ਸੁਰਤ ਸੰਭਾਲ। ਹਰਿ ਚਰਨ ਜੋ ਜਨ ਧਿਆਨ ਲਗਾਇੰਦਾ। ਹਰਿ ਚਰਨ ਜੋ ਜਨ ਮਨ ਟਿਕਾਇੰਦਾ। ਹਰਿ ਚਰਨ ਜੋ ਜਨ ਤਨ ਸੇਵ ਕਮਾਇੰਦਾ। ਹਰਿ ਚਰਨ ਜੋ ਜਨ ਏਕਾ ਧਾਰ ਕਰ ਵਿਚਾਰ, ਦੁੱਖ ਭੁੱਖ ਭੇਟ ਚੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਕਰ ਉਜਲ ਮੁਖ ਬਣਤ ਬਣਾਇੰਦਾ। ਏਕਾ ਕੀਆ ਚਰਨ ਧਿਆਨਾ। ਅੱਠੇ ਪਹਿਰ ਰਸਨਾ ਗਾਏ, ਗੁਣਵੰਤ ਗੁਣ ਨਿਧਾਨਾ। ਜੀਵ ਜੰਤ ਕੋਈ ਸਾਰ ਨਾ ਪਾਏ, ਗਊ ਗਰੀਬਾਂ ਮਾਰਨ ਤਾਅਨਾ। ਕਵਣ ਬੇੜਾ ਪਾਰ ਕਰਾਏ, ਕਿਰਪਾ ਕਰ ਸ੍ਰੀ ਭਗਵਾਨਾ। ਜਗਤ ਉਖੇੜਾ ਰਿਹਾ ਲਗਾਏ, ਤੁੱਟਾ ਮਾਣ ਤਾਣਾ। ਨਗਰ ਖੇੜਾ ਕੌਣ ਵਸਾਏ, ਕਾਇਆ ਮਹੱਲ ਹੋਇਆ ਵੈਰਾਨਾ। ਮਾਇਆ ਝੇੜਾ ਕੌਣ ਚੁਕਾਏ, ਬੈਠੀ ਵਿਚ ਉਜਾੜ ਬੀਆਬਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਮ ਦਾਨ ਦੇ ਦਰਸ ਮਿਟੇ ਹਰਸ, ਚਰਨ ਧੂੜ ਸਚਾ ਇਸ਼ਨਾਨਾ। ਮੰਗੇ ਚਰਨ ਧੂੜ ਦਿਵਸ ਰੈਣਿਆ। ਜੀਵ ਜੰਤ ਕੀ ਜਾਨਣ ਮੂੜ੍ਹ, ਪ੍ਰਭ ਦਰਸ ਲੋਚਣ ਨੈਣਿਆਂ। ਆਤਮ ਕਾਇਆ ਰੰਗ ਰਹੇ ਗੂੜ੍ਹ, ਮਿਲੀ ਰਾਮ ਨਾਮ ਇਕ ਰਸੈਣਿਆ। ਮਸਤਕ ਮੰਗੇ ਚਰਨ ਧੂੜ, ਚਰਨ ਕਵਲ ਸਾਚੀ ਬਹਿਣਿਆ। ਮੰਗੇ ਧੂੜੀ ਕਰ ਪੁਕਾਰ। ਕਾਇਆ ਰੰਗੇ ਨਾਮ ਰੰਗਣ ਗੂੜ੍ਹੀ, ਭੁੱਖੀ ਭੀਲਣੀ ਤਿੱਖੀ ਧਾਰ। ਨਾ ਕੋਈ ਜਾਣੇ ਮੁਨੀ ਰਿਖੀ ਆਤਮ ਕੁਰਲਾਣੀ, ਦਏ ਦੁਹਾਈ ਹਰਿ ਰਘੁਰਾਈ ਕਰ ਵਿਚਾਰ। ਮਿੱਠਾ ਕੌੜਾ ਦਿਸੇ ਪਾਣੀ, ਗਰੀਬ ਨਿਮਾਣੀ ਬੇਰੀਆਂ ਬੇਰ ਖਾਣੀ, ਅੱਠੇ ਪਹਿਰ ਰਹੇ ਅਧਾਰ। ਚਤੁਰ ਸੁਜਾਨ ਨਾ ਸੁਘੜ ਸਿਆਣੀ, ਜੀਵ ਜੰਤ ਕਹਿਣ ਗਵਾਰ। ਤੇਰੇ ਚਰਨ ਸਰੋਵਰ ਮੰਗਾਂ ਇਕੋ ਪਾਣੀ, ਦੇਣਾ ਦਰਸ ਰਾਮ ਅਵਤਾਰ। ਆਤਮ ਕੁਰਲਾਏ ਦਏ ਦੁਹਾਏ, ਰਾਮ ਪਿਆਰਾ ਭਗਤ ਉਧਾਰਾ, ਕਵਣ ਮਿਲਾਏ ਸ਼ਬਦ ਸੁਣਾਏ ਇਕ ਜੈਕਾਰਾ। ਸੁਤਿਆਂ ਰੈਣ ਸਮਾਂ ਸੁਹਾਏ, ਕਰੇ ਦਰਸ ਹਰਿ ਨਿਰੰਕਾਰਾ। ਦਰ ਦਵਾਰਾ ਆਣ ਸੁਹਾਏ। ਉਠੇ ਭੀਲਣੀ ਮਨ ਕਰੇ ਵਿਚਾਰਾ। ਕਵਣ ਭੇਟ ਪ੍ਰਭ ਅੱਗੇ ਚੜ੍ਹਾਏ, ਵੇਖ ਵਖਾਣੇ ਝਾੜੀ ਝਾੜਾ। ਤੋੜ ਬੇਰ ਝੋਲੀ ਪਾਏ, ਪ੍ਰਭ ਅਬਿਨਾਸ਼ੀ ਜਾਣੇ ਬਹੱਤਰ ਨਾੜਾ। ਤਿੰਨ ਸੌ ਸੱਠ ਹਾਡੀ ਵਿਚ ਸਮਾਏ। ਜਨ ਭਗਤ ਲਡਾਏ ਆਪੇ ਲਾਡੀ, ਊਚ ਨੀਚ ਜ਼ਾਤ ਪਾਤ ਨਾ ਕੋਈ ਰਖਾਏ। ਜੋਤੀ ਜੋਤ ਸਰੂਪ ਹਰਿ, ਆਦਿ ਅੰਤ ਜੁਗਾ ਜੁਗੰਤ ਜਨ ਭਗਤਾਂ ਰਿਹਾ ਬਣਤ ਬਣਾਏ। ਕਿਰਪਾ ਕਰੀ ਰਾਮ ਅਵਤਾਰੀ। ਆਇਆ ਚਲ ਦਰ ਦਵਾਰੀ। ਭੀਲਣੀ ਵੇਖ ਖ਼ੁਸ਼ੀ ਅਪਾਰੀ। ਨੇਤਰ ਪੇਖੇ ਚੜ੍ਹੀ ਖ਼ੁਮਾਰੀ। ਅੱਗੇ ਡਾਹੀ ਬੇਰਾਂ ਖਾਰੀ। ਪ੍ਰਭ ਅਬਿਨਾਸ਼ੀ ਕੀਨੀ ਇਕ ਪਿਆਰੀ। ਆਤਮ ਜੋਤੀ ਨੂਰ ਉਜਾਲਾ, ਸ਼ਬਦ ਮਾਰੀ ਤੇਜ ਕਟਾਰੀ। ਦਰਸ ਦਿਖਾਇਆ ਗੁਰ ਗੋਪਾਲਾ, ਮਿਲਿਆ ਮੇਲ ਬਸਨ ਬਨਵਾਰੀ। ਝੂਠਾ ਪੜਦਾ ਲਾਹਿਆ ਕਾਲਾ, ਕਾਇਆ ਮੰਦਰ ਜੋਤ ਉਜਿਆਰੀ। ਧੁਰਦਰਗਾਹੀ ਮਿਲਿਆ ਸਚ ਦਲਾਲਾ, ਮਾਨਸ ਦੇਹੀ ਪੈਜ ਸਵਾਰੀ। ਜੋਤੀ ਜੋਤ ਸਰੂਪ ਹਰਿ, ਪੰਜ ਬੇਰ ਪਹਿਲੀ ਵੇਰ ਆਪਣੀ ਮੁੱਠ ਰਖਾ ਲੀ। ਪੰਜ ਬੇਰ ਹਰਿ ਹੱਥ ਉਠਾਏ। ਪਹਿਲਾ ਆਪਣੇ ਮੁਖ ਲਗਾਏ। ਲੱਗੇ ਭੋਗ ਮਿਟੇ ਜਗਤ ਵਿਜੋਗ, ਭੀਲਣੀ ਦੁੱਖ ਮਿਟਾਏ। ਜਨ ਭਗਤਾਂ ਲਿਖਿਆ ਧੁਰ ਸੰਜੋਗ, ਰਸਨਾ ਰਸ ਭੋਗ ਦਏ ਖਵਾਏ। ਜੋਤੀ ਜੋਤ ਸਰੂਪ ਹਰਿ, ਚਾਰੇ ਫ਼ਲ ਸਾਚੇ ਡਾਲ ਅੰਤਮ ਕਲ ਆਣ ਲਗਾਏ। ਸਾਚਾ ਫਲ ਦਰ ਪ੍ਰਵਾਨ। ਖ਼ੁਸ਼ੀ ਹੋਏ ਹਰਿ ਭਗਵਾਨ। ਦੇਵੇ ਵਰ ਵਡ ਮਿਹਰਬਾਨ। ਜਗਤ ਭੀਲਣੀ ਗਈ ਤਰ, ਮੇਟੇ ਆਵਣ ਜਾਣ। ਪ੍ਰਭ ਅਬਿਨਾਸ਼ੀ ਕਿਰਪਾ ਕਰ, ਦਰਸ ਦਿਖਾਉਣਾ ਫੇਰ ਜਹਾਨ। ਜੋਤੀ ਜੋਤ ਸਰੂਪ ਹਰਿ, ਲਿਖਿਆ ਲੇਖ ਵਕਤ ਪਛਾਣ। ਸਾਚਾ ਲੇਖਾ ਰਾਮ ਲਿਖਈਆ। ਤਰੇਤਾ ਦਵਾਪਰ ਜੋਤ ਮਿਲਈਆ। ਕਲਜੁਗ ਚਲਾਏ ਸਾਚੀ ਨਈਆ। ਨਿਹਕਲੰਕੀ ਜੋਤ ਜਗਈਆ। ਮਾਨਸ ਦੇਹੀ ਸਚ ਸਨੇਹੀ, ਦਵਾਰ ਬੰਕੀ ਆਣ ਸੁਹਈਆ। ਜੋਤੀ ਜੋਤ ਸਰੂਪ ਹਰਿ, ਆਪਣਾ ਖੇਲ ਆਪੇ ਜਾਣੇ ਨਾ ਕੋਈ ਜਾਣੇ ਭੈਣਾਂ ਭਈਆ। ਮੰਗਿਆ ਵਰ ਚਰਨ ਦਵਾਰੇ। ਮਿਲੇ ਮੇਲ ਦੂਜੀ ਵਾਰੇ। ਲੋਕਮਾਤ ਹਰਿ ਜਾਮਾ ਧਾਰੇ। ਕਲਜੁਗ ਅੰਤਮ ਪੈਜ ਸਵਾਰੇ। ਸਾਚੇ ਫਲ ਸਾਚੇ ਡਾਲੇ। ਚੌਥੇ ਜੁਗ ਚਾਰ ਅਪਾਰੇ। ਪੰਚਮ ਡਿੱਗਾ ਧਰਤ ਮਾਤ ਮੁਖ ਉਘਾੜੇ। ਲਿਖਿਆ ਲੇਖ ਵੇਦ ਰਿੱਗਾ ਅਥਰਬਣ ਆਏ ਪਾਏ ਸਾਰੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੱਖ ਚੁਰਾਸੀ ਗੇੜ ਨਿਵਾਰੇ, ਸਾਚਾ ਗੇੜਾ ਹਰਿ ਚੁਕਾਇੰਦਾ। ਜੂਠਾ ਝੂਠਾ ਜਗਤ ਝੇੜਾ , ਅੰਤਮ ਵੇਲੇ ਬੰਨ੍ਹੇ ਬੇੜਾ, ਆਪੇ ਪਾਰ ਕਰਾਇੰਦਾ। ਝੂਠਾ ਦਿਸੇ ਕਾਇਆ ਖੇੜਾ, ਆਪ ਬਣਾਏ ਆਪੇ ਢਾਹਿੰਦਾ। ਪੰਚਮ ਜੇਠ ਕਰੇ ਨਿਬੇੜਾ, ਕਲਜੁਗ ਜੀਵ ਭੇਵ ਨਾ ਪਾਇੰਦਾ। ਆਵਣ ਜਾਵਣ ਜਗਤ ਗੇੜਾ ਖੁਲ੍ਹਾ ਵਿਹੜਾ, ਨਾ ਕੋਇ ਪਾਰ ਕਰਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੁਗਾਂ ਜੁਗਾਂ ਦਾ ਕਰੇ ਨਿਬੇੜਾ, ਵਿਚ ਵਿਚੋਲਾ ਪੜਦਾ ਉਹਲਾ ਨਾ ਕੋਈ ਰਖਾਇੰਦਾ। ਜਗਤ ਵਿਚੋਲਾ ਨਾ ਕੋਈ ਰਖਾਇਆ। ਸ਼ਬਦ ਬੋਲਾ ਇਕ ਕਰਾਇਆ। ਹਰਿ ਸਾਚੇ ਪੂਰਾ ਤੋਲ ਏਕਾ ਤੋਲਾ, ਵਾਧ ਘਾਟ ਨਾ ਕੋਈ ਜਣਾਇਆ। ਪ੍ਰਭ ਚਰਨ ਦਵਾਰੇ ਏਕਾ ਡੋਲਾ, ਸ਼ਬਦ ਬਬਾਣਾ ਇਕ ਰਖਾਇਆ। ਕਾਇਆ ਦਿਸੇ ਝੂਠਾ ਚੋਲਾ, ਆਦਿ ਅੰਤ ਕਿਸੇ ਰਹਿਣ ਨਾ ਪਾਇਆ। ਜੀਵ ਨਿਮਾਣਾ ਆਲਾ ਭੋਲਾ, ਮਾਇਆ ਮਮਤਾ ਫੰਦ ਫਸਾਇਆ। ਧਰਮ ਰਾਏ ਦਾ ਹੋਇਆ ਗੋਲਾ, ਆਤਮ ਅੰਧੇਰੀ ਕੰਧ ਰਖਾਇਆ। ਗੁਰਮੁਖਾਂ ਸੁਣਿਆ ਸ਼ਬਦ ਢੋਲਾ, ਲੱਖ ਚੁਰਾਸੀ ਪੰਧ ਮੁਕਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੰਤ ਮਨੀ ਸਿੰਘ ਤੇਰੇ ਦਰ ਸਾਚੇ ਘਰ ਮਿਲਿਆ ਵਰ, ਜਗਤ ਬੋਲਾ ਇਕ ਵਿਹਾਇਆ। ਜਗਤ ਖੇਲ ਹਰਿ ਬਨਵਾਰਿਆ। ਸੰਤ ਮਨੀ ਸਿੰਘ ਸਾਚਾ ਮੇਲ, ਜਨਮ ਦਵਾਇਆ ਦੂਜੀ ਵਾਰਿਆ। ਸ਼ਬਦ ਚੜ੍ਹਾਇਆ ਸਾਚਾ ਤੇਲ, ਨਾਮ ਮਹਿੰਦੀ ਰੰਗਣ ਰੰਗ ਰੰਗਾਇਆ। ਆਪੇ ਗੁਰ ਆਪੇ ਚੇਲ, ਗੁਰ ਗੋਬਿੰਦਾ ਵਕਤ ਸੁਹਾਇਆ। ਅਚਰਜ ਪਾਰਬ੍ਰਹਮ ਕਲ ਖੇਲ, ਭੇਵ ਕਿਸੇ ਨਾ ਪਾਇਆ। ਭੀਲਣੀ ਮਿਲਿਆ ਸਾਚਾ ਮੇਲ, ਨਿਹਕਲੰਕ ਚਰਨ ਪ੍ਰੀਤੀ ਸੇਵ ਕਮਾ ਲਿਆ। ਆਪ ਕਟਾਏ ਧਰਮ ਰਾਏ ਦੀ ਜੇਲ੍ਹ, ਜਗਤ ਜੀਤੀ ਨਾਮ ਰਖਾ ਲਿਆ। ਬਣੇ ਸਾਚਾ ਸੱਜਣ ਸੁਹੇਲ, ਕਾਇਆ ਅਤੀਤੀ ਇਕ ਰਖਾ ਰਿਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਗੁਰ ਮਨੀ ਸਿੰਘ ਤੇਰੇ ਸਚ ਦਵਾਰੇ, ਸਾਚੀ ਸੇਵਾ ਲੇਖੇ ਲਾ ਰਿਹਾ। ਸਾਚੀ ਸੇਵਾ ਲੇਖੇ ਲਾਈ। ਕਾਇਆ ਡਾਲ ਲਗਾ ਫਲ ਅੰਮ੍ਰਿਤ ਮੇਵਾ, ਮਿਠਤ ਰਸ ਰਸਨਾ ਗੁਰ ਸੰਗਤ ਦਏ ਖਵਾਈ। ਦੇਵੇ ਵਡਿਆਈ ਵਡ ਦੇਵੀ ਦੇਵਾ, ਸਾਚੇ ਧਾਮ ਦਏ ਬਹਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਗੁਰ ਗੁਰ ਚਰਨ ਕੌਰ ਅੱਠ ਕੱਤਕ ਜੋਤੀ ਮੇਲ ਮਿਲਾਈ।