੧੨ ਭਾਦਰੋਂ ੨੦੧੧ ਬਿਕ੍ਰਮੀ ਪਾਕਿਸਤਾਨ ਮੁਹੰਮਦ ਦੀਨ ਰੋੜੀ ਸਖਰ ਸ਼ਾਹ ਮਸਤਾਨਾ ਨੂੰ ਸ਼ਬਦ ਭੇਜਿਆ ਗਿਆ
ਰੋੜੀ ਸੱਖਰ ਸਖੀ ਸੁਲਤਾਨਾ। ਮੌਲੀ ਮਹਿੰਦੀ ਹੱਥੀਂ ਗਾਨਾ। ਮਿਲੇ ਨਾਮ ਖ਼ੁਦਾਈ ਅੱਲਾ ਨੂਰ ਨੁਰਾਨਾ। ਬੈਠਾ ਰਹੇ ਇਕ ਇਕੱਲਾ, ਅੱਠੇ ਪਹਿਰ ਮਸਤ ਮਸਤਾਨਾ। ਸ਼ਬਦ ਮੁਲਾਣਿਆਂ ਛੱਡਿਆ ਸਚ ਮਹੱਲਾ, ਸ਼ੇਖ਼ ਪੀਰਾਂ ਤਨ ਹੋਇਆ ਜਗਤ ਬੇਗਾਨਾ। ਜੋਤੀ ਜੋਤ ਸਰੂਪ ਹਰਿ, ਦੇਵੇ ਦਰਸ ਆਪ ਭਗਵਾਨਾ। ਹਰਿ ਖ਼ੁਦਾਈ, ਖ਼ੁਦੀ ਖ਼ੁਦ ਬੰਦੇ। ਨਾ ਹੋਏ ਜੁਦਾਈ, ਝੂਠੇ ਜਗਤ ਧੰਦੇ। ਏਕ ਓਟ ਨੂਰ ਇਲਾਹੀ, ਜਗਤ ਤਿਆਗੇ ਪਾਪੀ ਗੰਦੇ। ਸ਼ਬਦ ਸਵਾਸੇ ਰਿਹਾ ਗਾਈ, ਆਤਮ ਤੁੱਟੇ ਜਿੰਦੇ। ਜੋਤੀ ਜੋਤ ਸਰੂਪ ਹਰਿ, ਨਾਮ ਰੰਗਣ ਰੰਗ ਰੰਗਾਏ, ਸ਼ਬਦ ਕੰਗਣ ਤਨ ਪਹਿਨਾਏ, ਸਾਚਾ ਧਾਮ ਹਰਿ ਸੁਹੰਦੇ। ਮਨ ਮੁਸਤਫ਼ਾ, ਨੂਰੀ ਜੋਤ ਅੱਲ੍ਹਾ। ਆਪ ਕਟੇ ਕਟਾਏ ਜਗਤ ਫਾਹ, ਅਜ਼ਮਤੋ ਕਸਮਤੋ ਅਜਿ ਬਵਾ ਅਤੁਲਹੇ ਸਚ ਸੁਹੇਲੇ। ਚਾਰ ਯਾਰ ਪੀਰ ਦਸਤਗੀਰ, ਮੌਲਾਨਾ ਸ਼ਾਹ ਫ਼ਕੀਰ ਹਕੀਰ, ਆਪੇ ਗੁਰ ਬਣਿਆ ਆਪੇ ਚੇਲੇ। ਵਜਦਾ ਰਹੇ ਸ਼ਬਦ ਤੀਰ, ਹਰਿ ਜੋਤੀ ਸਾਚੇ ਮੇਲੇ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਖੇਲ ਆਪੇ ਖੇਲੇ। ਹਰਿ ਨਿਰੰਜਣ ਨਿਰਗੁਣ ਧਾਰ। ਏਕਾ ਨਾਮ ਸਾਚਾ ਅੰਜਨ, ਨਾ ਕੋਈ ਵੇਖੇ ਵਿਚ ਸੰਸਾਰ। ਜੋਤੀ ਨੂਰ ਨੂਰ ਅਕਾਰ। ਧੁਰਦਰਗਾਹੀ ਸਾਚਾ ਮਾਣਕ ਮੋਤੀ, ਸਾਚਾ ਸ਼ਬਦ ਇਕ ਅਪਾਰ। ਨਾਲ ਰਲਾਏ ਆਪ ਉਠਾਏ ਪਵਣ ਰੂਪੀ ਸਾਚਾ ਬੰਨ੍ਹੇ ਇਕ ਪਿਆਰ। ਨਿਰਮਲ ਬਾਤੀ ਸੰਗ ਜਗੇ ਜੋਤੀ, ਕਾਇਆ ਬਣੇ ਇਕ ਅਕਾਰ। ਜੋਤੀ ਜੋਤ ਸਰੂਪ ਹਰਿ, ਤ੍ਰੈਗੁਣ ਆਪਣੇ ਹੱਥ ਰਖਾਏ, ਆਪੇ ਜਾਣੇ ਆਪਣੀ ਸਾਰ। ਤ੍ਰੈਗੁਣ ਹਰਿ ਜੀ ਵਸ। ਗੁਰ ਪੀਰ ਸਭ ਰਹੇ ਦੱਸ। ਲੋਕਮਾਤ ਜੋ ਆਈ ਨੱਸ। ਅੰਤਮ ਕਾਇਆ ਹੋਈ ਭਸ। ਏਕਾ ਜੋਤੀ ਸਾਚਾ ਨੂਰ, ਪ੍ਰਕਾਸ਼ ਕੋਟਨ ਰਵ ਸਸ। ਹਰਿ ਸ਼ਬਦ ਸਾਚੀ ਤੂਰ, ਹਰਿ ਸੁਨੇਹੁੜਾ ਰਿਹਾ ਦੱਸ। ਪਵਣ ਸਵਾਸੀ ਸਰਬ ਗੁਣਾਂ ਭਰਪੂਰ, ਹਰਿ ਹਿਰਦੇ ਸਾਚਾ ਰਿਹਾ ਵਸ। ਤਿੰਨਾਂ ਮੇਲ ਸਤਿ ਸਰੂਰ, ਹਰਿ ਦਰ ਘਰ ਏਕਾ ਰਿਹਾ ਦੱਸ। ਜੋਤ ਅਧਾਰ ਪੀਰ ਗੁਰ ਸ਼ਬਦ ਧਾਰ ਲਿਖੀ ਧੁਰ ਪਵਣ ਅਸਵਾਰ। ਨਰ ਹਰਿ ਕਰੇ ਵਿਚਾਰ। ਹਰਿ ਚਰਨ ਲੋਕਮਾਤ ਜਾਏ ਜੁੜ, ਜੋਤੀ ਜੋਤ ਸਰੂਪ ਹਰਿ, ਏਕਾ ਰੰਗ ਵਸੇ, ਰਾਹ ਜਗਤ ਸਾਚਾ ਦੱਸੇ, ਦਰ ਸਾਚਾ ਰਿਹਾ ਲੋੜ। ਤਿੰਨਾਂ ਲੋਆਂ ਹਰਿ ਪ੍ਰਭ ਜਾਣੇ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ, ਆਦਿ ਅੰਤ ਜੁਗਾ ਜੁਗੰਤ, ਆਤਮ ਵੇਖੇ ਮਾਰ ਧਿਆਨੇ। ਜਗਤ ਸਹਾਈ ਸਾਚਾ ਕੰਤ, ਏਕਾ ਮੰਗੇ ਦਾਤ ਜਗਤ ਮਹਾਨੇ। ਜੋਤੀ ਜੋਤ ਸਰੂਪ ਹਰਿ, ਪਵਣ ਬੂਝ ਆਪ ਬੁਝਾਨੇ। ਏਕਾ ਮੰਗੇ ਨਾਮ ਮਜੂਰੀ। ਕਦੇ ਨਾ ਮੰਗੇ ਲੁਚੀ ਪੂਰੀ। ਹੱਥੀਂ ਕੁਟ ਨਾ ਖਾਏ ਚੂਰੀ। ਜੋਤੀ ਜੋਤ ਸਰੂਪ ਹਰਿ, ਚਰਨ ਧਿਆਨਾ ਸ਼ਬਦ ਗਿਆਨਾ ਆਸਾ ਮਨਸਾ ਪੂਰੀ। ਚਰਨ ਨਾਤਾ ਪੁਰਖ ਬਿਧਾਤਾ। ਸਾਚੀ ਮੰਗੇ ਮੰਗ ਲੋਕਮਾਤ ਗੁਰਮੁਖ ਸਾਚੇ ਉਤਮ ਜਾਤਾ। ਜੋਤੀ ਜੋਤ ਸਰੂਪ ਹਰਿ, ਆਦਿ ਅੰਤ ਜੁਗਾ ਜੁਗੰਤ, ਇਕ ਅਧਾਰ ਜੋਤ ਰਖਾਤਾ। ਜੋਤ ਅਧਾਰੀ ਹਰਿ ਨਿਰੰਕਾਰ। ਅੱਠੇ ਪਹਿਰ ਖ਼ਬਰਦਾਰ। ਭਿਖਿਆ ਮੰਗਣ ਨਾ ਜਾਏ ਕਿਸੇ ਦਵਾਰ। ਜਨ ਭਗਤਾਂ ਦੇਵੇ ਆਤਮ ਸੁਖਾ, ਸ਼ਬਦ ਧੁਨ ਸਾਚੀ ਧਾਰ। ਉਜਲ ਹੋਏ ਮਾਤ ਮੁਖਾ, ਤੁੱਟੇ ਜਗਤ ਜੰਜ਼ਾਲ। ਜੋਤੀ ਜੋਤ ਸਰੂਪ ਹਰਿ, ਸਾਚਾ ਨਾਮ ਅੰਮ੍ਰਿਤ ਜਾਮ ਗੁਰਮੁਖਾਂ ਖਾਏ ਰਿਧੀ ਦਾਲ। ਗੁਰਮੁਖਾਂ ਰਸਨਾ ਚੱਕੀ ਪੀਸੇ। ਸ਼ਬਦ ਆਟਾ ਹਰਿ ਜਗਦੀਸ਼ੇ। ਅੰਮ੍ਰਿਤ ਮੇਲ ਠੰਡੀ ਜਲ ਧਾਰ। ਮਿਟੇ ਭੇਵ ਬੀਸ ਇਕੀਸੇ। ਸਾਚੇ ਘਰ ਦਿਸੇ ਨਿਰੰਕਾਰ, ਜੋਤੀ ਨੂਰ ਏਕਾ ਵੇਸੇ। ਮੰਗਣ ਆਏ ਜਨ ਭਿਖਾਰ, ਭਗਤੀ ਦਾਨ ਵਿਚ ਜਹਾਨ, ਛੱਤਰ ਝੁਲਾਏ ਸਾਚਾ ਸੀਸੇ। ਜੋਤੀ ਜੋਤ ਸਰੂਪ ਹਰਿ, ਤ੍ਰਿਸ਼ਨਾ ਭੁੱਖ ਬੰਧਨ ਸਭ ਕਟਾਨ, ਕੋਈ ਨਾ ਕਰੇ ਪ੍ਰਭ ਕੀ ਰੀਸੇ। ਇਕ ਇਕੱਲਾ ਹਰਿ ਰਖਵਾਲਾ। ਦੂਜਾ ਦਿਸੇ ਸਚ ਮਹੱਲਾ, ਸ੍ਰਿਸ਼ਟ ਸਬਾਈ ਕਰੇ ਪ੍ਰਿਤਪਾਲਾ। ਤੀਜੇ ਸ਼ਬਦ ਸਾਚਾ ਭੱਲਾ, ਲੋਕਮਾਤ ਰਿਹਾ ਵਾਰ ਸੰਭਾਲਾ। ਚੌਥੇ ਘਰ ਜਨ ਸੰਤਾਂ ਹੱਲਾ, ਹੋਏ ਆਪ ਰਖਵਾਲਾ। ਪੰਜਵੇਂ ਘਰ ਜਗੇ ਜੋਤ ਘੜੀ ਘੜੀ ਪਲ ਪਲਾ। ਤਿੰਨੇ ਧਾਰ ਅਵਲੜੀ ਚਾਲ। ਛੇਵਾਂ ਘਰ ਡੂੰਘੀ ਡੱਲਾ, ਜਿਥੇ ਦਿਸੇ ਜਮ ਕਾ ਕਾਲ। ਸਤਵੇਂ ਘਰ ਸਤਿ ਪੁਰਖ ਸਤਿਵਾਦ, ਏਕਾ ਖੇਲ ਰਿਹਾ ਵੇਖ ਵਿਚਾਰ। ਅਠ ਅਠ ਅਠ ਚੌਬੀਸਾ, ਤਿੰਨ ਪੰਜ ਸੱਤ ਨੌਂ ਪੂਰਬ ਜਾਣੇ ਸਾਚੀ ਧਾਰ। ਨਾਵੇਂ ਦਰ ਭੁੱਲੇ ਰਿਖੀ ਰਿਖੇਸ਼ਾ, ਅੰਤਮ ਬਾਜ਼ੀ ਗਏ ਹਾਰ। ਦਸਵੇਂ ਘਰ ਏਕਾ ਹਰਿ ਨਰ ਜਗਦੀਸ, ਜੋਤ ਸਰੂਪੀ ਬੈਠਾ ਕਰ ਅਕਾਰ। ਏਕਾ ਦੱਸੇ ਸ਼ਬਦ ਹਦੀਸਾ, ਖਾਣੀ ਬਾਣੀ ਕੁਰਾਨ ਅੰਜ਼ੀਲਾਂ ਵਸੇ ਬਾਹਰ। ਸਾਚਾ ਨਾਉਂ ਜਿਸ ਜਨ ਰਸਨ ਪੀਸਨ ਪੀਸਾ, ਪ੍ਰਭ ਸੋਹਣਾ ਕਰੇ ਅਹਾਰ। ਰਸਨਾ ਪੀਸੇ ਚਿੱਟਾ ਆਟਾ। ਪ੍ਰਭ ਪੂਰ ਕਰਾਏ ਮਾਤ ਘਾਟਾ। ਸ਼ਬਦ ਦੇਵੇ ਸਾਚੀ ਤੂਰ, ਜਗੇ ਜੋਤ ਵਿਚ ਲਲਾਟਾ। ਆਸਾ ਮਨਸਾ ਹਰਿ ਹਰਿ ਹਰਿ ਸਦਾ ਪੂਰ, ਅੰਮ੍ਰਿਤ ਦੇਵੇ ਆਤਮ ਸਾਚਾ ਬਾਟਾ। ਪੰਚਮ ਤੱਤੀ ਕੱਢੇ ਕਰ ਕਰ ਚੂਰ, ਰਸਨਾ ਰਸ ਰਸਾਇਣ ਜਿਸ ਜਨ ਚਾਟਾ। ਜੋਤੀ ਦੇਵੇ ਸਾਚਾ ਨੂਰ, ਦੁਰਮਤੀ ਪੜਦਾ ਆਪੇ ਕਾਟਾ। ਜਨ ਭਗਤਾਂ ਸਦ ਹਾਜ਼ਰ ਹਜ਼ੂਰ, ਨੇੜੇ ਰੱਖੇ ਅਠੇ ਪਹਿਰ ਵਾਟਾ। ਸਾਚਾ ਦੇਵੇ ਤਨ ਸਰੂਰ, ਠੰਡਾ ਰੱਖੇ ਕਾਇਆ ਮਾਟਾ। ਜੋਤੀ ਜੋਤ ਸਰੂਪ ਹਰਿ, ਗੁਰਮੁਖਾਂ ਦੇਵੇ ਇਕ ਨਾਮ ਵਰ, ਲੋਕਮਾਤ ਨਾ ਆਵੇ ਘਾਟਾ। ਦਹਿ ਦਿਸ਼ਾ ਹਰਿ ਸਮਾਇੰਦਾ। ਮਾਤ ਪਤਾਲ ਅਕਾਸ਼, ਦਿਸ ਕਿਸੇ ਨਾ ਆਇੰਦਾ। ਜੀਆਂ ਜੰਤਾਂ ਨਿਜ ਆਤਮ ਰੱਖੇ ਵਾਸ, ਆਪਣਾ ਭੇਵ ਛੁਪਾਇੰਦਾ। ਗੁਰਮੁਖ ਸਾਚਾ ਸੰਤ ਸਾਜਨ ਹੋਏ ਚਰਨ ਦਾਸ, ਪੂਰਨ ਭੇਵ ਖੁਲ੍ਹਾਇੰਦਾ। ਰਸਨਾ ਗਾਏ ਸਵਾਸ ਸਵਾਸ, ਜਗਤ ਮੁਰਾਰੀ ਲੇਖੇ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਜਨ ਭਗਤ ਵਧਾਈ, ਜਗਤ ਸਹਿੰਸਾ ਹੋਏ ਦੂਰੀ, ਧਾਮ ਸਾਚੇ ਭੋਗ ਲਗਾਇੰਦਾ। ਨਿਰਗੁਣ ਧਾਰ ਸਰਗੁਣ ਖੇਲ, ਸਰਗੁਣ ਮੇਲ ਨਿਰਗੁਣ ਜੋਤ ਅਕਾਰ, ਨਿਰਗੁਣ ਨਿਰਾਹਾਰ ਸਰਗੁਣ ਸਾਲਸ ਨਾਰ ਘਰ ਸਵਾਣੀ। ਮੁਖੋਂ ਬੋਲੇ ਦੁੱਧ ਪਾਨੀ। ਰਸਨਾ ਤੋਲੇ ਅਕੱਥਨ ਕਹਾਨੀ। ਆਤਮ ਅਤੀਤ ਸਦਾ ਅਡੋਲੇ, ਪਾਏ ਪਦ ਨਿਰਬਾਨੀ। ਲੱਗੇ ਭਾਗ ਕਾਇਆ ਚੋਲੇ, ਜਗੇ ਜੋਤ ਮਿਲੇ ਗੁਰ ਵਿਚ ਮਸਾਣੀ।