੧੧ ਮਾਘ ੨੦੧੧ ਬਿਕ੍ਰਮੀ ਕਾਂਸ਼ੀ ਰਾਮ ਦੇ ਗ੍ਰਹਿ ਪਿੰਡ ਸਨਈਆ ਜ਼ਿਲਾ ਗੁਰਦਾਸਪੁਰ
ਆਤਮ ਭੋਗ ਸ਼ਬਦ ਭਗਵਾਨਿਆ। ਦਰਸ ਅਮੋਘ ਜੀਵ ਨਿਧਾਨਿਆ। ਮਿਲੇ ਮੇਲ ਧੁਰ ਸੰਜੋਗ, ਪੁਰਖ ਸੁਜਾਨਿਆ। ਜਗਤ ਮਾਇਆ ਕਟੇ ਹਉਮੇ ਰੋਗ, ਆਤਮ ਦੇਵੇ ਬ੍ਰਹਮ ਗਿਆਨਿਆ। ਸ਼ਬਦ ਚੁਗਾਏ ਸਾਚੀ ਚੋਗ, ਮਿਟਾਏ ਤ੍ਰਿਸ਼ਨਾ ਜਗਤ ਮਹਾਨਿਆ। ਕਲਜੁਗ ਚਿੰਤਾ ਕੱਢੇ ਰੋਗ, ਆਤਮ ਤੀਰਥ ਸਚ ਇਸ਼ਨਾਨਿਆ। ਸੋਹੰ ਸ਼ਬਦ ਸੱਚਾ ਜੋਗ, ਸਤਿਜੁਗ ਸਾਚੀ ਮਾਤ ਨਿਸ਼ਾਨੀਆ। ਜੋਤੀ ਜੋਤ ਸਰੂਪ ਹਰਿ, ਜਨ ਭਗਤਾਂ ਦੇਵੇ ਨਾਮ ਵਰ, ਦੇਵਣਹਾਰ ਵਡ ਵਡ ਦਾਨੀਆ। ਆਤਮ ਭੋਗ ਸ਼ਬਦ ਸ਼ਿੰਗਾਰਾ। ਸਾਚਾ ਜੋਗ ਜੀਵ ਗਵਾਰਾ। ਨਾ ਹੋਏ ਵਿਜੋਗ ਪੁਰਖ ਅਪਾਰਾ। ਜੋਤੀ ਜੋਤ ਸਰੂਪ ਹਰਿ, ਗੁਰਮੁਖਾਂ ਖੋਲ੍ਹੇ ਬੰਦ ਕਵਾੜਾ। ਆਤਮ ਭੋਗ ਨਾਮ ਨਿਧਾਨਿਆ। ਦੇਵੇ ਹਰਿ ਕਿਰਪਾ ਕਰ, ਵਡ ਬਲੀ ਬਲਵਾਨਿਆ। ਆਤਮ ਜੋਤੀ ਨੂਰ ਸ਼ਬਦ ਸਾਚੀ ਤੂਰ, ਵੱਜੇ ਧੁਨ ਸੱਚੀ ਧੁਨਕਾਨਿਆ। ਅੰਧ ਅੰਧੇਰਾ ਦੂਰ ਕਰ, ਜੋਤ ਉਜਿਆਰਾ ਸਤਿ ਪੁਰਖ ਸਤਿ ਸਰੂਰ ਕਰ, ਦੇਵੇ ਸ਼ਬਦ ਆਤਮ ਗਿਆਨ ਵਡ ਬ੍ਰਹਮ ਗਿਆਨਿਆ। ਜੋਤੀ ਜੋਤ ਸਰੂਪ ਹਰਿ, ਜਨ ਭਗਤਾਂ ਦੇਵੇ ਨਾਮ ਵਰ, ਏਕਾ ਸ਼ਬਦ ਸੱਚੀ ਖਾਣੀ ਬਾਣੀਆ। ਆਤਮ ਭੋਗ ਹਰਿ ਨਿਰੰਕਾਰ। ਵੇਖ ਵਖਾਣੇ ਵਿਚ ਸੰਸਾਰ। ਰਾਜੇ ਰਾਣੇ ਦਰ ਭਿਖਾਰ। ਬੇਮੁਹਾਣੇ ਚਾਰ ਯਾਰ। ਸੁਘੜ ਸਿਆਣੇ ਪੰਜ ਪਿਆਰ। ਚਰਨ ਧਿਆਨੇ ਹਰਿ ਭਗਵਾਨੇ, ਗੁਰਮੁਖ ਸਾਚੇ ਸਾਚੀ ਨਾਰ। ਚਤਰਭੁਜ ਭੇਵ ਮਹਾਨੇ, ਭੇਵ ਖੁਲ੍ਹਾਏ ਆਤਮ ਘਰ, ਮਾਰੇ ਤੀਰ ਇਕ ਨਿਸ਼ਾਨੇ, ਨਾ ਕੋਈ ਜਾਣੇ ਜੀਵ ਨਿਧਾਨ। ਬਜ਼ਰ ਕਪਾਟੀ ਖੋਲ੍ਹ ਵਖਾਏ, ਸਾਚੀ ਹਾਟੀ ਨਾਮ ਵਿਕਾਏ ਕਾਇਆ ਮੰਦਰ ਅੰਦਰ ਸ਼ਬਦ ਭੰਡਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਬਣੇ ਮਾਤ ਵਰਤਾਰ। ਆਤਮ ਭੋਗ ਧੁਰਦਰਗਾਹੀ। ਆਪੇ ਮੇਟੇ ਕਲਜੁਗ ਛਾਹੀ। ਫੜ ਫੜ ਪਾਏ ਰਾਹੀ। ਧੁਰਦਰਗਾਹੀ ਸਾਚਾ ਮਾਹੀ। ਇਕ ਇਕਾਗਰ ਕਾਇਆ ਗਾਗਰ, ਸਤਿ ਪੁਰਖ ਨਿਰੰਜਣ ਆਪ ਅਧਾਰ, ਜੋਤ ਨਿਰੰਜਣ ਇਕ ਜਗਾਈ। ਆਤਮ ਸਰ ਸਰੋਵਰ ਸਾਚਾ ਕੱਜਲ ਨੈਣ ਨੇਤਰ ਲੋਚਣ ਅੰਜਨ, ਕਰੇ ਖੇਲ ਹਰਿ ਰਘੁਰਾਈ। ਕਾਇਆ ਭਾਂਡੇ ਝੂਠੇ ਭੱਜਣ, ਗੁਰਮੁਖਾਂ ਤਾਲ ਆਤਮ ਸਾਚੇ ਵੱਜਣ, ਮਿਲੇ ਮੇਲ ਆਤਮ ਘਰ ਸਾਚੇ ਦਰ, ਹੋਏ ਵਿਛੋੜਾ ਨਾਹੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇਵੇ ਨਾਮ ਵਰ, ਜਗਤ ਜੰਜਾਲਾ ਕਟੇ ਜਮ ਕੀ ਫਾਹੀ। ਆਤਮ ਭੋਗ ਕਾਇਆ ਬਸਤਰ ਨਿਝਰ ਰਸ, ਸਾਚੀ ਚੋਗ ਮਾਨਸ ਦੇਹੀ ਜਾਏ ਜੀਤ। ਪੁਰਖ ਅਬਿਨਾਸ਼ੀ ਹੋਏ ਵਸ, ਕਿਸੇ ਨਾ ਮਿਲੇ ਮੰਦਰ ਮਸੀਤ। ਸ਼ਬਦ ਸੁਨੇਹੁੜਾ ਰਾਹ ਸਾਚਾ ਜਾਏ ਦੱਸ, ਇਕ ਸੁਣਾਏ ਸੁਹਾਗੀ ਗੀਤ। ਆਤਮ ਤੀਰ ਸ਼ਬਦ ਮਾਰੇ ਕਸ, ਚਰਨ ਕਵਲ ਕਰਾਏ ਸਚ ਪ੍ਰੀਤ। ਪੰਚ ਪੰਚਾਇਣ ਜਾਏ ਨੱਸ, ਸੁਣੇ ਸੁਣਾਏ ਸੋਹੰ ਸ਼ਬਦ ਸੁਹਾਗੀ ਗੀਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇਵੇ ਨਾਮ ਵਰ, ਕਾਇਆ ਕਰੇ ਪਤਤ ਪੁਨੀਤ। ਆਤਮ ਭੋਗ ਨਿਰਗੁਣ ਹਾਰਿਆ। ਆਤਮ ਭੋਗ ਸਰਗੁਣ ਵਿਰਲੇ ਮਾਤ ਵਿਚਾਰਿਆ। ਆਤਮ ਭੋਗ ਨਿਰਗੁਣ ਰੂਪ ਜੋਤ ਸਰੂਪ, ਜੋਤੀ ਜਾਮਾ ਭੇਖ ਨਿਆਰਿਆ। ਆਤਮ ਭੋਗ ਹਰਿ ਵਡਾ ਸ਼ਾਹੋ ਸ਼ਾਹ ਭੂਪ, ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਵਡ ਸਿਕਦਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇਵੇ ਨਾਮ ਵਰ, ਫੜ ਫੜ ਬਾਹੋਂ ਤਾਰੇ ਕਲਜੁਗ ਵਾਰੋ ਵਾਰਿਆ। ਆਤਮ ਭੋਗ ਭਗਤ ਭਗਵਾਨਿਆ। ਨਾ ਕੋਈ ਜਾਣੇ ਜੀਵ ਜੰਤ, ਸਾਧ ਸੰਤ ਦਰ ਸਾਚਾ ਮਾਣਿਆ। ਕਲਜੁਗ ਮਾਇਆ ਪਾਏ ਬੇਅੰਤ, ਝੁੱਲੇ ਝੁਲਾਏ ਇਕ ਨਿਸ਼ਾਨਿਆ। ਲੱਖ ਚੁਰਾਸੀ ਜੀਵ ਜੰਤ, ਆਤਮ ਹੰਕਾਰੀ ਵਿਸ਼ੇ ਵਿਕਾਰੀ ਭੁੱਲੇ ਗੁਣ ਗੁਣ ਨਿਧਾਨਿਆ। ਗੁਰਮੁਖ ਵਿਰਲੇ ਮੇਲ ਮਿਲਾਵਾ ਸਾਚੇ ਕੰਤ, ਮਿਲੇ ਸ਼ਬਦ ਬਿਬਾਣਾ ਇਕ ਉਡਾਨਿਆ। ਏਕਾ ਸ਼ਬਦ ਸਾਚਾ ਮੰਤ, ਆਦਿ ਅੰਤ ਦੇਵੇ ਮਾਤ ਪੁਰਖ ਅਬਿਨਾਸ਼ੀ ਘਟ ਘਟ ਜਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇਵੇ ਨਾਮ ਵਰ, ਲੱਖ ਚੁਰਾਸੀ ਝੂਠਾ ਗੇੜਾ, ਜਮ ਜੇੜਾ ਆਪ ਕਟਾਨਿਆ। ਆਤਮ ਭੋਗ ਭਗਤ ਉਧਾਰਿਆ। ਕਿਰਪਾ ਕਰ ਹਰਿ ਨਿਰੰਕਾਰਿਆ। ਦਰ ਦਵਾਰੇ ਆਤਮ ਖੜੇ, ਦੇਵੇ ਦਰਸ ਅਗੰਮ ਅਪਾਰਿਆ। ਪੰਜਾਂ ਤੱਤਾਂ ਨਾਲ ਲੜੇ, ਸ਼ਬਦ ਫੜ ਖੰਡਾ ਦੋ ਧਾਰਿਆ। ਆਪ ਉਖਾੜੇ ਝੂਠੀ ਜੜ੍ਹੇ, ਕਲਜੁਗ ਵੇਲਾ ਅੰਤ ਨਾ ਹੋਏ ਕਿਸੇ ਸਹਾਰਿਆ। ਆਪੇ ਘੜੇ ਆਪੇ ਭੰਨੇ, ਜੁਗਾ ਜੁਗੰਤਰ ਸਾਚੀ ਕਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇਵੇ ਨਾਮ ਵਰ, ਆਤਮ ਭਰੇ ਵਡ ਭੰਡਾਰਿਆ। ਆਤਮ ਭੋਗ ਪੂਰਨ ਭਗਵੰਤ। ਸਾਚਾ ਮੇਲ ਗੁਰਮੁਖ ਸਾਚੇ ਸੰਤ। ਸਾਚਾ ਦਰ ਘਰ ਰੰਗ ਨਵੇਲ, ਏਕਾ ਵਸੇ ਇਕ ਇਕੰਤ। ਲੱਖ ਚੁਰਾਸੀ ਧਰਮ ਰਾਏ ਦੀ ਜਾਏ ਜੇਲ, ਕਲਜੁਗ ਮਾਇਆ ਪਾਏ ਬੇਅੰਤ। ਨਾ ਕੋਈ ਗੁਰ ਨਾ ਕੋਈ ਚੇਲ, ਬੇਮੁਖ ਜੀਵ ਦੇਵ ਦੰਤ। ਅਚਰਜ ਪਾਰਬ੍ਰਹਮ ਕਲ ਖੇਲ, ਗੁਰਮੁਖ ਸਾਚੇ ਸੰਤ ਆਪ ਉਠਾਏ ਦਇਆ ਕਮਾਏ ਹਰਿ ਕੰਤ, ਮਿਲਾਏ ਅੰਤਮ ਵੇਲ। ਜੋਤੀ ਜੋਤ ਸਰੂਪ ਹਰਿ, ਜਨ ਭਗਤਾਂ ਦੇਵੇ ਨਾਮ ਵਰ, ਆਪੇ ਬਣੇ ਸੱਜਣ ਸੁਹੇਲ। ਆਤਮ ਭੋਗ ਸ਼ਬਦ ਧੁਨਕਾਰਿਆ। ਗੁਰਮੁਖ ਸਾਚਾ ਸੰਤ ਦੁਲਾਰਾ, ਸਾਚਾ ਰਾਗ ਜਗਤ ਤਿਆਗ ਇਕ ਸੁਣਾ ਰਿਹਾ। ਪੁਰਖ ਅਬਿਨਾਸ਼ੀ ਹੱਥ ਪਕੜੇ ਵਾਗ, ਵਡਭਾਗ ਆਤਮ ਸੋਈ ਗਈ ਜਾਗ, ਸ਼ਬਦ ਹੁਲਾਰਾ ਇਕ ਲਗਾ ਰਿਹਾ। ਹੰਸ ਬਣਾਏ ਕਾਗ, ਆਤਮ ਤ੍ਰਿਸ਼ਨਾ ਬੁਝੇ ਆਗ, ਮਿਲਿਆ ਮੇਲ ਕੰਤ ਸੁਹਾਗ, ਏਕਾ ਉਪਜੇ ਮਨ ਵੈਰਾਗ, ਸ਼ਬਦ ਨਾਦ ਸੱਚਾ ਵਜਾ ਰਿਹਾ। ਜੋਤੀ ਜੋਤ ਸਰੂਪ ਹਰਿ, ਜਨ ਭਗਤਾਂ ਦੇਵੇ ਨਾਮ ਵਰ, ਗਿਆਰਾਂ ਮਾਘ ਵਕਤ ਸੁਹਾ ਗਿਆ। ਆਤਮ ਭੋਗ ਹਰਿ ਹਜ਼ੂਰਿਆ। ਆਸਾ ਮਨਸਾ ਪੂਰ, ਸਰਬ ਕਲਾ ਭਰਪੂਰਿਆ। ਪੰਜਾਂ ਚੋਰਾਂ ਕਰੇ ਚੂਰੋ ਚੂਰ, ਦਰ ਦਵਾਰੇ ਆਤਮ ਰੱਖੇ ਦੂਰਿਆ। ਏਕਾ ਬਖ਼ਸ਼ੇ ਨਾਮ ਸਤਿ ਸਰੂਰ, ਜੋਤੀ ਨੂਰ ਨੂਰੋ ਨੂਰਿਆ। ਜਗਤ ਮਾਇਆ ਝੂਠੀ ਛਾਹੀ ਕੂੜੋ ਕੂੜ, ਆਤਮ ਤ੍ਰਿਸ਼ਨਾ ਜਗਤ ਵਸੂਰਿਆ। ਸ਼ਬਦ ਵੇਲਣੇ ਪ੍ਰਭ ਰਿਹਾ ਪੀੜ ਸਾਚੇ ਬੂੜ, ਜੋਤੀ ਜੋਤ ਸਰੂਪ ਹਰਿ, ਜਨ ਭਗਤਾਂ ਦੇਵੇ ਨਾਮ ਵਰ, ਨਾ ਕੋਈ ਜਾਣੇ ਸਾਚੀ ਤੂਰਿਆ। ਆਤਮ ਭੋਗ ਸ਼ਬਦ ਨਾਦ ਪ੍ਰਭ ਆਪ ਜਣਾਏ, ਦਇਆ ਕਮਾਏ ਬੋਧ ਅਗਾਧ। ਆਤਮ ਭੇਵ ਗੁਝ ਖੁਲ੍ਹਾਏ, ਮੇਟ ਮਿਟਾਏ ਜਗਤ ਵਿਰੋਧ। ਏਕਾ ਦੂਜਾ ਭਉ ਚੁਕਾਏ, ਸਾਚੀ ਸੇਵਾ ਆਪ ਲਗਾਏ, ਸਾਚੀ ਦੇਵੇ ਸ਼ਬਦ ਦਾਦ। ਕਾਇਆ ਡਾਲ ਫਲ ਲਗਾਏ, ਜਲ ਥਲ ਹੋਏ ਸਹਾਏ, ਵਲ ਛਲ ਜਗਤ ਭੁਲਾਏ, ਗੁਰਮੁਖ ਵਿਰਲਾ ਰਸਨਾ ਰਿਹਾ ਅਰਾਧ। ਅੱਜ ਕਲ ਖੇਲ ਵਰਤਾਏ, ਨਿਹਚਲ ਧਾਮ ਅਟੱਲ ਸਮਾਏ, ਗੁਰਮੁਖ ਸਾਚਾ ਬਲ ਬਲ ਜਾਏ, ਮਿਲੇ ਮੇਲ ਮਾਧਵ ਮਾਧ। ਘੜੀ ਘੜੀ ਪਲ ਪਲ, ਛਿਨ ਭੰਗਰ ਅੰਦਰ ਜੋਤ ਜਗਾਏ, ਗੁਰਮੁਖ ਸਾਚੇ ਲਏ ਲਾਧ। ਜੋਤੀ ਜੋਤ ਸਰੂਪ ਹਰਿ, ਏਕਾ ਦੇਵੇ ਨਾਮ ਵਰ, ਹਰਿ ਭਗਤ ਸੁਹੇਲਾ ਏਕਾ ਮੇਲਾ, ਧੁਰਦਰਗਾਹੀ ਇਕ ਇਕੱਲਾ। ਜਨ ਭਗਤਾਂ ਧਾਮ ਨਿਆਰੜਾ। ਏਕਾ ਜੋਤੀ ਏਕਾ ਗੋਤੀ, ਏਕਾ ਨਾਮ ਏਕਾ ਕਾਮ, ਏਕਾ ਹਰਿ ਪਸਾਰੜਾ। ਦੁਰਮਤ ਮੈਲ ਜਾਏ ਧੋਤੀ, ਕਾਇਆ ਉਠੇ ਸੋਤੀ, ਮਿਲੇ ਜੋਤ ਸਾਚੀ ਜੋਤੀ, ਆਪ ਬਣਾਏ ਮਾਣਕ ਮੋਤੀ, ਮਿਲੇ ਮੀਤ ਮੁਰਾਰੜਾ। ਭੁੱਲੇ ਫਿਰਨ ਕੋਟਨ ਕੋਟੀ, ਚੜ੍ਹਦੇ ਫਿਰਨ ਉਪਰ ਚੋਟੀ, ਕਿਸੇ ਹੱਥ ਨਾ ਆਏ ਸ਼ਬਦ ਸੋਟੀ, ਨਾ ਕੋਈ ਵਸੇ ਪਾਰ ਕਿਨਾਰੜਾ। ਲੱਖ ਕਟਾਇਣ ਬੋਟੀ ਬੋਟੀ, ਕਿਸੇ ਨਾ ਮਿਲੇ ਆਤਮ ਜੋਤੀ, ਨਾ ਕੋਈ ਮਿਲਾਏ ਸੰਗ ਸੁਹੇਲਾ, ਇਕ ਇਕੇਲਾ ਜੋਤੀ ਜੋਤ ਸਰੂਪ ਹਰਿ, ਸਾਚਾ ਯਾਰ ਪਿਆਰੜਾ। ਕਲ ਹੋਇਆ ਵਕਤ ਦੁਹੇਲਾ। ਬੇਮੁਖਾਂ ਲਾਇਆ ਮੇਲਾ। ਗੁਰਮੁਖਾਂ ਸਾਚੇ ਸੰਤ ਜਨਾਂ, ਚਰਨ ਪ੍ਰੀਤੀ ਗਈ ਜੁੜ। ਚਾਰ ਕੁੰਟ ਚਾਰ ਦਵਾਰ ਧਰਮ ਰਾਏ ਨਾ ਮਾਰੇ ਮਾਰ। ਮਿਲਿਆ ਮੇਲ ਕੰਤ ਭਤਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣਾ ਕਰ ਪਿਆਰ। ਜੋਤ ਸਰੂਪੀ ਹਰਿ ਭਗਵਾਨ। ਨਾ ਕੋਈ ਦੀਸੇ ਹੋਰ ਨਿਸ਼ਾਨ। ਨਾ ਕੋਈ ਕਿਲ੍ਹਾ ਕੋਟ ਮਕਾਨ। ਨਾ ਕੋਈ ਦੀਸੇ ਕੋਲ ਬਿਬਾਣ। ਨਾ ਕੋਈ ਸ਼ਬਦ ਨਾ ਹਦੀਸੇ, ਨਾ ਹਰਿ ਰੱਖੇ ਕੋਈ ਆਣ। ਆਪ ਆਪਣਾ ਪੀਸਣ ਪੀਸੇ, ਅੱਠੇ ਪਹਿਰ ਆਪ ਚੁਕਾਏ ਪੀਣ ਖਾਣ। ਏਕਾ ਸ਼ਬਦ ਛਤਰ ਸੀਸੇ, ਨਾ ਕੋਈ ਦੀਸੇ ਦਰ ਦਰਬਾਨ। ਨਾ ਕੋਈ ਕਰੇ ਮਾਤ ਰੀਸੇ, ਕਿਸੇ ਹੱਥ ਨਾ ਆਏ ਰਾਜ ਰਾਜਾਨ। ਜੂਠੀ ਝੂਠੀ ਚੱਕੀ ਕਲਜੁਗ ਜੀਵ ਪੀਸੇ, ਆਤਮ ਭੁੱਲੇ ਮਾਇਆ ਰੁਲੇ ਪਾਣੀ ਪਿਆ ਕਾਇਆ ਚੁੱਲ੍ਹੇ, ਨਾ ਕੋਈ ਦੀਸੇ ਬ੍ਰਹਮ ਗਿਆਨ। ਜੋਤੀ ਜਾਮਾ ਸ੍ਰੀ ਭਗਵਾਨ, ਸਾਚੇ ਧਾਮ ਇਕ ਟਿਕਾਨ। ਆਪ ਆਪਣੇ ਰੰਗ ਸਮਾਣਾ, ਨਾ ਕੋਈ ਦੀਸੇ ਹੋਰ ਨਿਸ਼ਾਨ। ਸਾਚਾ ਘਰ ਸੁਹਾਇਆ ਹੈ। ਜੋਤੀ ਨੂਰ ਇਕ ਰਖਾਇਆ ਹੈ। ਸਰਬ ਕਲਾ ਸਾਚਾ ਭਰਪੂਰ, ਸਚ ਸਿੰਘਾਸਣ ਡੇਰਾ ਲਾਇਆ ਹੈ। ਨਾ ਕੋਈ ਪਾਵਾ ਨਾ ਕੋਈ ਚੂਲ, ਤਾਣਾ ਪੇਟਾ ਅੱਗਾ ਪਿੱਛਾ ਨਾ ਕੋਈ ਰਖਾਇਆ ਹੈ। ਆਪੇ ਖੇਵਟ ਆਪੇ ਖੇਟਾ, ਧੁਰ ਦਰਬਾਰ ਪਾਰ ਕਿਨਾਰਾ, ਕਿਸੇ ਦਿਸ ਨਾ ਆਇਆ ਹੈ। ਜੋਤ ਸਰੂਪੀ ਪੁਰਖ ਅਪਾਰਾ, ਆਪੇ ਜਾਣੇ ਆਪਣੀ ਧਾਰਾ, ਸਚ ਸਿੰਘਾਸਣ ਹਰਿ ਬਿਰਾਜੇ, ਲੋਆਂ ਪੁਰੀਆਂ ਸਾਜਨ ਸਾਜੇ, ਲੋਕਮਾਤ ਆਵੇ ਜਾਵੇ ਵਾਰੋ ਵਾਰ ਹੈ। ਜੋਤੀ ਜੋਤ ਸਰੂਪ ਹਰਿ, ਆਪ ਆਪਣੇ ਵਸੇ ਘਰ, ਸਦ ਰੱਖੇ ਬੰਦ ਕਿਵਾੜ ਹੈ। ਸਾਚੇ ਘਰ ਹਰਿ ਬਲਵਾਨ। ਜੋਤੀ ਨੂਰ ਸ੍ਰੀ ਭਗਵਾਨ। ਦੂਰਨ ਦੂਰ ਨਾ ਕੋਈ ਜਾਣੇ ਚਤੁਰ ਸੁਜਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੇ ਵਸੇ ਘਰ, ਨਾ ਕੋਈ ਜਾਣੇ ਗੁਣ ਨਿਧਾਨ। ਸੱਤਵੇਂ ਘਰ ਸਤਿ ਸਤਿਵਾਦਾ। ਜੋਤ ਸਰੂਪੀ ਵਡ ਬ੍ਰਹਿਮਾਦਾ। ਲੱਖ ਚੁਰਾਸੀ ਹਿੱਸੇ ਪਾਏ, ਭੇਵ ਨਾ ਜਾਣੇ ਵਡ ਸਾਧਨ ਸਾਧਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੇ ਵਸੇ ਘਰ, ਨਾ ਕੋਈ ਜਾਣੇ ਸੁੰਨ ਸਮਾਧਿਆ। ਸੁਨ ਸਮਾਧ ਸ਼ਬਦ ਸਵਾਸ। ਕੋਇ ਨਾ ਜਾਣੇ ਪੁਰਖ ਅਬਿਨਾਸ਼। ਲੋਆਂ ਪੁਰੀਆਂ ਬੰਨ੍ਹੇ ਧਾਰ, ਮਾਤ ਪਤਾਲ ਅਕਾਸ਼। ਜੋਤ ਸਰੂਪੀ ਖੇਲ ਅਪਾਰ, ਆਦਿ ਅੰਤ ਨਾ ਜਾਏ ਵਿਨਾਸ। ਸਤਵੇਂ ਘਰ ਸਤਿ ਕਰਤਾਰ, ਸਤਿ ਪੁਰਖ ਨਿਰੰਜਣ ਏਕਾ ਕਾਰ, ਸਚ ਮੰਡਲ ਦੀ ਸਾਚੀ ਰਾਸ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਜੋਤੀ ਨੂਰ ਧਰ, ਆਦਿ ਅੰਤ ਨਾ ਹੋਏ ਉਦਾਸ। ਸੱਤਵੇਂ ਘਰ ਜੋਤ ਜਗਾਇੰਦਾ। ਸਚ ਸਿੰਘਾਸਣ ਹਰਿ ਜੀ ਬੈਠ, ਆਪਣਾ ਖੇਲ ਰਚਾਇੰਦਾ। ਜੋਤੀ ਨੂਰ ਕਰ ਉਜਿਆਰ, ਸਾਚਾ ਚਰਨ ਹਰਿ ਧਰਨੀ ਧਰਨ, ਆਪਣਾ ਆਪ ਉਠਾਇੰਦਾ। ਆਪ ਆਪਣੀ ਕਰਨੀ ਕਰਨ, ਛੇਵੇਂ ਘਰ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਸ਼ਬਦ ਧਾਰ ਸੱਚੀ ਧੁਨਕਾਰ, ਅਨਹਦ ਨਾਦ ਏਕਾ ਸੰਗ ਰਲਾਇੰਦਾ। ਛੇਵਾਂ ਘਰ ਬੋਧ ਅਗਾਧਾ। ਸ਼ਬਦ ਵੱਜੇ ਸਾਚਾ ਨਾਦਾ। ਸੰਗ ਰਲਾਏ ਮਾਧਵ ਮਾਧਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਸਾਜਨ ਸਾਜਾ। ਆਪ ਆਪਣਾ ਕਰ ਉਜਿਆਰ। ਸ਼ਬਦ ਰੱਖੇ ਵਸਤ ਅਪਾਰ। ਦੋਹਾਂ ਬਣਿਆ ਇਕ ਪਿਆਰ। ਏਕਾ ਜੋਤੀ ਨਾ ਕੋਈ ਵਰਨ ਨਾ ਕੋਈ ਗੋਤੀ, ਲੋਆਂ ਪੁਰੀਆਂ ਪਸਰ ਪਸਾਰ। ਹਰਿ ਸ਼ਬਦ ਉਠਾਈ ਧੁਨੀ ਨਾਦ, ਆਪ ਵਜਾਏ ਵਿਚ ਸੰਸਾਰ। ਛੇਵਾਂ ਘਰ ਆਪ ਸੁਹਾਇਆ, ਸਾਚਾ ਸ਼ਬਦ ਕਰ ਤਿਆਰ। ਜੋਤੀ ਜੋਤ ਅਪਰ ਅਪਾਰ। ਪੰਚਮ ਖੋਲ੍ਹੇ ਬੰਦ ਕਵਾੜ। ਆਪੇ ਬੈਠਾ ਦਿਸੇ ਅਗਾੜ, ਪੰਚ ਪੰਚਾਇਤੀ ਨਰ ਨਰਾਇਣੀ ਸਾਚਾ ਖੇਲ ਰਚਾਇਆ, ਜੋਤੀ ਜੋਤ ਸਰੂਪ ਹਰਿ, ਆਪੇ ਆਏ ਆਪਣੇ ਘਰ, ਪਵਣ ਸਵਾਸੀ ਆਪਣੇ ਸੰਗ ਰਖਾਇਆ। , ਨਿਜ ਘਰ ਕਰ ਵਿਚਾਰ। ਪਵਣ ਸਵਾਸੀ ਇਕ ਹੁਲਾਰ। ਛਤਰ ਝੁਲਾਏ ਹਰਿ ਨਿਰੰਕਾਰ। ਆਪ ਆਪਣੀ ਦਇਆ ਕਮਾਏ, ਸ਼ਬਦ ਰਖਾਏ ਸਾਚੀ ਧਾਰ। ਜੋਤੀ ਮੇਲਾ ਅੰਤ ਕਰਾਏ, ਆਦਿਨ ਅੰਤਾ ਪੂਰਨ ਭਗਵੰਤਾ, ਮੇਲ ਮਿਲਾਏ ਆਪ ਆਪਣੀ ਕਿਰਪਾ ਧਾਰ। ਸ਼ਬਦ ਜੋਤ ਹਰਿ ਮੇਲ ਮਿਲਾਇਆ। ਪਵਣ ਸਵਾਸ ਨਾਲ ਰਲਾਇਆ। ਪੰਚਮ ਨਰ ਹਰਿ ਸੁਹਾਏ, ਲੱਖ ਚੁਰਾਸੀ ਬਣਤ ਬਣਾਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੱਖ ਚੁਰਾਸੀ ਵਿਚ ਮਾਤ ਉਪਜਾਏ। ਪੰਚਮ ਘਰ ਬਣਤ ਬਣਾਇੰਦਾ। ਲੱਖ ਚੁਰਾਸੀ ਜੀਵ ਜੰਤ, ਪੁਰੀਆਂ ਲੋਆਂ ਆਪ ਟਿਕਾਇੰਦਾ। ਆਪੇ ਵਸੇ ਇਕ ਇਕੰਤ, ਸਾਰ ਕੋਈ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪੇ ਖੋਲ੍ਹੇ ਚੌਥਾ ਦਰ, ਗੁਰਮੁਖ ਸਾਚੇ ਸੰਤ ਜਨਾਂ ਪ੍ਰਗਟ ਹੋਏ ਦਰਸ ਦਿਖਾਇੰਦਾ। ਗੁਰਮੁਖ ਸ਼ਬਦ ਅਧਾਰ ਸ਼ਬਦ ਕਮਾਈਆ। ਗੁਰਮੁਖ ਸਾਚਾ ਕਰੇ ਵਣਜ ਵਪਾਰ, ਮਾਨਸ ਜਨਮ ਲੇਖੇ ਲਾਈਆ। ਲੱਖ ਚੁਰਾਸੀ ਉਤਰੇ ਪਾਰ, ਭਾਂਡਾ ਭਰਮ ਤਨ ਭੰਨਾਈਆ। ਜੂਠੇ ਝੂਠੇ ਕਲਜੁਗ ਮੀਤ ਮੁਰਾਰ, ਸਾਚਾ ਸੰਗ ਨਾ ਕੋਈ ਨਿਭਾਈਆ। ਸਾਚੀ ਰੀਤ ਗੁਰ ਚਰਨ ਪਿਆਰ, ਮੰਦਰ ਮਸੀਤ ਕਿਸੇ ਹੱਥ ਨਾ ਆਈਆ। ਸ਼ਬਦ ਰੱਖੇ ਤਿੱਖੀ ਧਾਰ, ਬਜ਼ਰ ਕਪਾਟੀ ਖੋਲ੍ਹ ਵਖਾਈਆ। ਅੰਮ੍ਰਿਤ ਕਾਇਆ ਠੰਡੀ ਠਾਰ, ਸਾਚਾ ਝਿਰਨਾ ਰਿਹਾ ਝਿਰਾਈਆ। ਆਤਮ ਜੋਤੀ ਕਰ ਉਜਿਆਰ, ਅਗਿਆਨ ਅੰਧੇਰ ਸਰਬ ਮਿਟਾਈਆ। ਖਾਲੀ ਭਰੇ ਹਰਿ ਭੰਡਾਰ, ਸ਼ਬਦ ਭੰਡਾਰ ਇਕ ਵਰਤਾਈਆ। ਆਦਿਨ ਅੰਤਾ ਨਾ ਜਾਏ ਹਾਰ, ਏਕਾ ਜੋਤੀ ਨੂਰ ਸਵਾਈਆ। ਜਨ ਭਗਤਾਂ ਦੇਵੇ ਸ਼ਬਦ ਦਾਤ, ਬੇਮੁਖ ਭੁੱਲੇ ਵਾਹੋ ਦਾਹੀਆ। ਜੋਤੀ ਜਾਣੇ ਖੇਲ੍ਹ ਅਪਾਰ। ਹਰਿ ਨਿਰੰਜਣ ਏਕਾ ਧਾਰ, ਸਾਚਾ ਮਜਨ ਗੁਰ ਚਰਨ ਪਿਆਰ, ਸਾਚੀ ਬਣਤ ਬਣਾਈਆ। ਨਾ ਕੋਈ ਜਾਣੇ ਨਰ ਨਾਰ। ਜੀਵ ਜੰਤ ਹੋਏ ਗਵਾਰ, ਸਾਧ ਸੰਤ ਦਰ ਦਰ ਭਿਖਾਰ, ਸਾਚੀ ਵਸਤ ਕਿਸੇ ਹੱਥ ਨਾ ਆਈਆ। ਸਾਚਾ ਡੰਕ ਸ਼ਬਦ ਅਪਾਰ, ਰਾਓ ਰੰਕ ਏਕਾ ਧਾਰ, ਊਚ ਨੀਚ ਜਾਤ ਪਾਤ ਨਾ ਕਰੇ ਵਿਚਾਰ, ਏਕਾ ਰੰਗ ਸਾਚਾ ਸੰਗ ਆਪਣਾ ਆਪ ਨਿਭਾਈਆ। ਪੂਰਬ ਕਰਮ ਹਰਿ ਵਿਚਾਰ, ਲਹਿਣਾ ਦੇਣਾ ਵਿਚ ਸੰਸਾਰ, ਸ਼ਬਦ ਗਹਿਣਾ ਤਨ ਸ਼ਿੰਗਾਰ, ਭਾਣਾ ਸਹਿਣਾ ਹੁਕਮ ਅਪਾਰ, ਇਕ ਮਰਦੰਗ ਵਜਾਈਆ। ਵੇਖੇ ਖੇਲ ਸੰਗ ਮੁਹੰਮਦ ਚਾਰ ਯਾਰ, ਈਸਾ ਮੂਸਾ ਕਰ ਤਿਆਰ, ਕਾਲਾ ਸੂਸਾ ਤਨ ਸ਼ਿੰਗਾਰ, ਚੀਨਾ ਰੂਸਾ ਹੋ ਹੁਸ਼ਿਆਰ, ਜੋਤੀ ਜੋਤ ਸਰੂਪ ਹਰਿ, ਆਪੇ ਆਪਣੀ ਜਾਣੇ ਕਾਰ। ਜਾਣੇ ਜਗਤ ਵਿਹਾਰ ਸ਼ਬਦ ਜਣਾਈਆ। ਜਨ ਭਗਤਾਂ ਰਿਹਾ ਪੈਜ ਸਵਾਰ, ਆਤਮ ਵੱਜੀ ਵਧਾਈਆ। ਕਲਜੁਗ ਮਾਇਆ ਲਾਹੇ ਬੁਖ਼ਾਰ, ਸ਼ਬਦ ਹਾਰ ਤਨ ਪਹਿਨਾਈਆ। ਮੇਲ ਮਿਲਾਏ ਅੰਤਮ ਵਾਰ, ਜਗਤ ਵਿਛੋੜਾ ਦੂਰ ਕਰਾਈਆ। ਸਾਚਾ ਕੰਤ ਹਰਿ ਭਤਾਰ, ਆਤਮ ਸੇਜਾ ਡੇਰਾ ਲਾਈਆ। ਮਿਲਿਆ ਮੇਲ ਮੀਤ ਮੁਰਾਰ, ਨਾਰ ਸੁਹਾਗਣ ਗੁਰਮੁਖ ਸਾਚੀ ਆਪ ਬਣਾਈਆ। ਸ਼ਬਦ ਡੋਲਾ ਕਰ ਤਿਆਰ, ਉਪਰ ਰਿਹਾ ਚੜ੍ਹਾਈਆ। ਸੋਲਾਂ ਕਰੇ ਤਨ ਸ਼ਿੰਗਾਰ, ਚਿੱਟੇ ਅਸਵ ਆਸਣ ਲਾਈਆ। ਅੱਠੇ ਪਹਿਰ ਪਹਿਰੇਦਾਰ, ਚਾਰੋਂ ਕੁੰਟ ਕਰੇ ਜਣਾਈਆ। ਆਪੇ ਚੁੱਕੇ ਬਣ ਕਹਾਰ, ਸਾਚੇ ਦਰ ਦਵਾਰੇ ਅੰਤ ਬਹਾਈਆ। ਫੜ ਬਾਹੋਂ ਕੱਢੇ ਬਾਹਰ, ਨਾਮ ਰੰਗਣ ਮਹਿੰਦੀ ਜਿਨ੍ਹਾਂ ਲਾਈਆ। ਦਰ ਘਰ ਸਾਚੇ ਸੰਤ ਪਿਆਰ, ਗੁਰਮੁਖ ਆਤਮ ਫੂਲ ਸੱਚਾ ਮਹਿਕਾਈਆ। ਮਿਲੇ ਮੇਲ ਨਰ ਹਰਿ ਕਰਤਾਰ, ਜਗਤ ਵਿਛੋੜਾ ਅੰਤ ਤਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਬੇੜਾ ਰਿਹਾ ਬੰਨ੍ਹਾਈਆ। ਗ੍ਰਹਿ ਮੰਦਰ ਤਨ ਸੁਹਾਇਆ। ਜੋਤ ਜਗੇ ਅੰਦਰੇ ਅੰਦਰ, ਤਨ ਮਨ ਭਿੰਨਾ ਆਪ ਕਰਾਇਆ। ਹੋਏ ਪ੍ਰਕਾਸ਼ ਅੰਧੇਰੀ ਕੰਦਰ, ਸਾਂਤਕ ਸੀਤ ਆਪ ਵਖਾਇਆ। ਆਤਮ ਤੋੜੇ ਹੰਕਾਰੀ ਜੰਦਰ, ਭਰਮਾਂ ਡੇਰਾ ਆਪੇ ਢਾਹਿਆ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਚੇ ਸੰਤ ਜਨਾਂ ਸਾਚਾ ਮੇਲ ਕਰਾਇਆ। ਗ੍ਰਹਿ ਮੰਦਰ ਤਨ ਸੁਹਾਨਿਆ। ਪ੍ਰਭ ਅਬਿਨਾਸ਼ੀ ਵਸੇ ਅੰਦਰ, ਗੁਰਮੁਖ ਵਿਰਲੇ ਮਾਤ ਪਛਾਨਿਆ। ਚਾਰੋਂ ਕੁੰਟ ਦਰ ਦਰ ਘਰ ਘਰ ਭੌਂਦੇ ਬੰਦਰ, ਨਾ ਕੋਈ ਜਾਣੇ ਖੇਲ ਨਰ ਹਰਿ ਸ੍ਰੀ ਭਗਵਾਨਿਆ। ਜੋਤੀ ਜੋਤ ਸਰੂਪ ਹਰਿ, ਏਕਾ ਦੀਪਕ ਜਗਤ ਬਲੋਏ, ਸਦਾ ਸਦਾ ਡਗਮਗਾਨਿਆ। ਆਤਮ ਗ੍ਰਹਿ ਸ਼ਬਦ ਨਾਦ ਧੁਨ ਵਜੰਤਾ। ਆਤਮ ਗ੍ਰਹਿ ਗੁਰਮੁਖ ਸਾਚਾ ਸਾਚੇ ਧਾਮ ਰਹੇ, ਪ੍ਰਭ ਅਬਿਨਾਸ਼ੀ ਖੋਜ ਖੁਜੰਤਾ। ਚਰਨ ਪਿਆਰ ਅੰਮ੍ਰਿਤ ਧਾਰ ਏਕਾ ਵਹੇ, ਸਾਚਾ ਜਾਮ ਆਪ ਪਲੰਤਾ। ਹਰਿ ਪ੍ਰਭ ਭਾਣਾ ਸਾਚਾ ਸਹੇ, ਧੁਨੀ ਨਾਦ ਨਾਦ ਧੁਨ ਸ਼ਬਦ ਰਾਗ ਇਕ ਸੁਣੰਤਾ। ਏਕਾ ਲਿਵ ਹਰਿ ਹਰਿ ਰਸਨਾ ਕਹੇ, ਮਿਲੇ ਮੇਲ ਹਰਿ ਭਗਵੰਤਾ। ਧਾਮ ਅਵਲੜਾ ਗੁਰਸਿਖ ਬਹੇ, ਸਾਚਾ ਨਾਤਾ ਸਾਚਾ ਕੰਤਾ, ਜੋਤੀ ਜੋਤ ਸਰੂਪ ਹਰਿ, ਆਪ ਆਪਣਾ ਮੇਲ ਕਰ, ਮਾਣ ਕਰਾਏ ਜਗਤ ਵਡਿਆਏ ਗੁਰਮੁਖ ਸਾਚੇ ਸੰਤਾ। ਮਿਲੇ ਮੇਲ ਭਗਤ ਭਗਵਾਨਿਆ। ਸ਼ਬਦ ਦਾਨ ਵਿਚ ਜਹਾਨ ਵਡ ਮਹਾਨਿਆ। ਚਰਨ ਧੂੜ ਇਸ਼ਨਾਨ, ਪਵਣ ਮਸਾਣ ਇਕ ਉਡਾਨ ਸ਼ਬਦ ਬਿਬਾਣ ਆਪ ਚੜ੍ਹਾਨਿਆ। ਆਪ ਚੁਕਾਏ ਜਮ ਕੀ ਕਾਨ, ਲੱਖ ਚੁਰਾਸੀ ਫੰਦ ਕਟਾਨ, ਆਤਮ ਦੇਵੇ ਬ੍ਰਹਮ ਗਿਆਨ, ਸ਼ਬਦ ਸਰੂਪੀ ਨਾਮ ਨਿਧਾਨ, ਸੱਚਾ ਝੁੱਲੇ ਇਕ ਨਿਸ਼ਾਨ, ਨਾ ਕੋਈ ਜਾਣੇ ਰਾਓ ਰੰਕ ਰੰਕ ਰਾਜਾਨ, ਦਵਾਰ ਬੰਕ ਇਕ ਸੁਹਾਏ, ਗੁਰਮੁਖ ਆਤਮ ਦਰ ਦਰਬਾਨਿਆ। ਸ਼ਬਦ ਸਾਚੀ ਤਨਕ ਲਗਾਏ, ਆਤਮ ਜੋਤੀ ਦੀਪ ਜਗਾਏ, ਕਰੇ ਪ੍ਰਕਾਸ਼ ਘਟ ਘਟ ਵਾਸ ਕੋਟਨ ਭਾਨਿਆ। ਹਰਿ ਮਿਲਣ ਦੀ ਸਾਚੀ ਆਸ, ਕਾਇਆ ਮੰਡਲ ਡੇਰਾ ਪ੍ਰਭਾਸ, ਚਾਰੋਂ ਕੁੰਟ ਅੰਧ ਅੰਧਿਆਨਿਆ। ਰਸਨਾ ਗਾਏ ਸਵਾਸ ਸਵਾਸ, ਹਰਿ ਹਿਰਦੇ ਹੋਏ ਵਾਸ, ਸ਼ਬਦ ਦੇਵੇ ਆਤਮ ਧਰਵਾਸ, ਸਤਿ ਸਰੂਪੀ ਦਰਸ ਦਿਖਾਨਿਆ। ਵੇਖ ਵਖਾਏ ਮਾਤ ਪਤਾਲ ਅਕਾਸ਼, ਭਗਤ ਜਨਾਂ ਹਰਿ ਹੋਇਆ ਦਾਸ, ਕਾਇਆ ਮੰਦਰ ਪਾਵੇ ਰਾਸ, ਆਪੇ ਗੋਪੀ ਆਪੇ ਕਾਹਨਿਆ। ਏਕਾ ਏਕ ਪੁਰਖ ਅਬਿਨਾਸ਼, ਜੋਤੀ ਜੋਤ ਸਰੂਪ ਹਰਿ, ਜਨ ਭਗਤਾਂ ਦੇਵੇ ਨਾਮ ਵਰ, ਆਪ ਆਪਣੀ ਕਿਰਪਾ ਕਰ, ਵਾਲੀ ਦੋ ਜਹਾਨਿਆ। ਗੁਰ ਸੰਗਤ ਵਡ ਵਡਿਆਈਆ। ਏਕਾ ਸਾਚੀ ਨਾਮ ਰੰਗਤ, ਆਤਮ ਵੱਜੀ ਵਧਾਈਆ। ਪੁਰਖ ਅਬਿਨਾਸ਼ੀ ਸਾਚੇ ਘਰ, ਰਹਿਣਾ ਮੰਗਤ, ਦੂਜੇ ਦਰ ਨਾ ਕੋਈ ਜਾਈਆ। ਚਾਰ ਵਰਨਾਂ ਭੈਣ ਭਾਈ ਸਾਚੀ ਸੰਗਤ, ਭਰਮ ਭੁਲੇਖਾ ਦੂਰ ਕਰਾਈਆ। ਹਰਿਜਨ ਸਾਚੇ ਹਰਿ ਨੇਤਰ ਪੇਖਾ, ਦੂਈ ਦਵੈਤੀ ਮੈਲ ਤਨ ਮੰਦਰ ਅੰਦਰ ਗਵਾਈਆ। ਕਿਸੇ ਹੱਥ ਨਾ ਆਏ ਔਲੀਆ ਪੀਰ ਸ਼ੇਖ਼ਾ, ਗਿਆਨੀ ਧਿਆਨੀ। ਵਡ ਵਿਦਵਾਨੀ ਵੇਦ ਪੁਰਾਨੀ ਕਿਸੇ ਹੱਥ ਨਾ ਆਈਆ। ਧੁਰਦਰਗਾਹੀ ਸ਼ਬਦ ਨਿਸ਼ਾਨ ਆਤਮ ਵੱਜੇ ਤਿੱਖੀ ਕਾਨੀ, ਬਜ਼ਰ ਕਪਾਟੀ ਪਾਰ ਕਰਾਈਆ। ਆਤਮ ਸਰੋਵਰ ਅੰਮ੍ਰਿਤ ਪੀਣਾ ਸੱਚਾ ਪਾਣੀ, ਜਲ ਧਾਰ ਠੰਡੀ ਠਾਰ ਕਾਇਆ ਗਾਗਰ ਸਾਚੇ ਸਾਗਰ ਏਕਾ ਏਕ ਵਖਾਈਆ। ਨਿਰਮਲ ਕਰਮ ਹੋਏ ਉਜਾਗਰ, ਗੁਰਮੁਖ ਸਾਚੇ ਨਾਮ ਸੁਦਾਗਰ, ਏਕਾ ਵਣਜ ਵਪਾਰਾ ਜਗਤ ਹਰਿ ਰਖਾਈਆ। ਆਤਮ ਜੋਤੀ ਨੂਰ ਇਕਾਗਰ, ਰੰਗ ਰੰਗੀਲਾ ਇਕ ਰਤਨਾਗਰ, ਦੂਸਰ ਰੰਗ ਨਾ ਕੋਈ ਵਟਾਈਆ। ਜੋਤੀ ਜੋਤ ਸਰੂਪ ਹਰਿ, ਗੁਰ ਸੰਗਤ ਸੋਹੇ ਸਾਚਾ ਘਰ, ਰਸਨਾ ਰਸ ਰਸਾਇਣ ਹਰਿ ਹਰਿ ਗੁਣ ਗਾਈਆ। ਗੁਰ ਸੰਗਤ ਸੰਗਤ ਗੁਰ ਵਡ ਵਡਭਾਗ। ਏਕਾ ਲੇਖ ਮਸਤਕ ਧੁਰ, ਲੋਕਮਾਤ ਗਏ ਜਾਗ। ਪ੍ਰਭ ਦਰਸ਼ਨ ਕੋ ਲੋਚਨ ਸੁਰ, ਪੁਰੀ ਇੰਦ ਨਾ ਬੁਝੇ ਤ੍ਰਿਸ਼ਨਾ ਆਗ। ਗੁਰ ਸੰਗਤ ਗੁਰ ਚਰਨ ਪ੍ਰੀਤੀ ਜਾਏ ਜੁੜ, ਕਲਜੁਗ ਧੋਏ ਝੂਠੇ ਦਾਗ। ਆਪ ਚੜ੍ਹਾਏ ਸ਼ਬਦ ਘੋੜ, ਪ੍ਰਭ ਅਬਿਨਾਸ਼ੀ ਹੱਥ ਆਪਣੇ ਰੱਖੇ ਵਾਗ। ਆਪੇ ਵੇਖੇ ਮਿਠੇ ਕੌੜ, ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ, ਇਕ ਉਪਜਾਏ ਸਾਚਾ ਰਾਗ। ਸ਼ਬਦ ਰਾਗ ਉਪਜੇ ਤਾਰ, ਮਿਲੇ ਮੇਲ ਮਾਧਵ ਮਾਧ। ਜੋਤੀ ਜੋਤ ਸਰੂਪ ਹਰਿ, ਜੋਤੀ ਨੂਰ ਮਾਧਵ ਮਾਧ। ਸੁੰਨ ਸਮਾਧੀ ਲੱਗੇ ਅਵਾਜ। ਏਕਾ ਦੇਵੇ ਸਾਚੀ ਦਾਦ। ਗੁਰ ਸੰਗਤ ਵਸੇ ਸਚ ਘਰ, ਸ਼ਬਦ ਗਾਏ ਰਿਦੇ ਵਸਾਏ ਬੋਧ ਅਗਾਧ। ਸ਼ਬਦ ਚੋਲਾ ਤਨ ਸ਼ਿੰਗਾਰੇ। ਜਗੇ ਜੋਤ ਕਾਇਆ ਮਹੱਲ ਮੁਨਾਰੇ। ਲੱਖ ਚੁਰਾਸੀ ਰਹੀ ਰੋਤ, ਕਿਸੇ ਹੱਥ ਨਾ ਆਏ ਮੀਤ ਮੁਰਾਰੇ। ਗੁਰਮੁਖਾਂ ਮੈਲ ਰਿਹਾ ਧੋਤ, ਆਪੇ ਵਸੇ ਇਕ ਕਿਨਾਰੇ। ਸ਼ਬਦ ਕਵਾੜੀ ਖੋਲ੍ਹੇ ਸੋਤ, ਸ਼ਬਦ ਜਣਾਏ ਸਾਚੀ ਧਾਰੇ। ਜੋਤੀ ਜੋਤ ਸਰੂਪ ਹਰਿ, ਕਾਇਆ ਮੰਦਰ ਸਾਚੇ ਘਰ, ਆਪ ਆਪਣਾ ਕਾਜ ਸਵਾਰੇ। ਸ਼ਬਦ ਚੋਲਾ ਤਨ ਰੰਗਾਇਆ। ਕਾਇਆ ਮਾਟੀ ਝੂਠਾ ਡੋਲਾ, ਰੰਗਣ ਨਾਮ ਇਕ ਚੜ੍ਹਾਇਆ। ਗੁਰਮੁਖ ਸਾਚਾ ਭਾਲਾ ਭੋਲਾ, ਸ਼ਬਦ ਵਿਚੋਲਾ ਇਕ ਰਖਾਇਆ, ਆਤਮ ਪੜਦਾ ਹਰਿ ਜੀ ਖੋਲ੍ਹਾ, ਅੰਦਰੇ ਅੰਦਰ ਜੋਤ ਜਗਾਇਆ। ਬੇਮੁਖਾਂ ਦਿਸੇ ਪੜਦਾ ਉਹਲਾ, ਸਤਿ ਸਰੂਪੀ ਦਿਸ ਨਾ ਆਇਆ। ਜਗਤ ਕਾਰਨ ਬਣਿਆ ਗੋਲਾ, ਹਰਿ ਵਡ ਸ਼ਾਹੋ ਭੂਪੀ ਮਨ ਮਤ ਭੁਲਾਇਆ। ਸ੍ਰਿਸ਼ਟ ਸਬਾਈ ਅੰਧ ਕੂਪੀ, ਕਾਇਆ ਮੰਦਰ ਸਾਚੇ ਅੰਦਰ ਦੀਪਕ ਜੋਤ ਨਾ ਕਿਸੇ ਜਗਾਇਆ। ਘਰ ਘਰ ਭੌਂਦੇ ਫਿਰਦੇ ਬੰਦਰ, ਮਾਇਆ ਰਾਣੀ ਬਣੀ ਕਲੰਦਰ, ਚਾਰੋਂ ਕੁੰਟ ਰਹੀ ਨਚਾਈਆ। ਭੇਖਾਧਾਰੀ ਵਡ ਸੰਸਾਰੀ ਜੀਵ ਗਵਾਰੀ, ਪ੍ਰਭ ਅਬਿਨਾਸ਼ੀ ਨਾ ਪਾਈ ਸਾਰੀ, ਮਾਨਸ ਦੇਹੀ ਜਨਮ ਗਵਾਇਆ। ਗੁਰਮੁਖ ਵਿਰਲਾ ਲੋਕਮਾਤ ਪ੍ਰਭ ਚਰਨ ਦਵਾਰਿਆ। ਦੋਏ ਜੋੜ ਆਤਮ ਕਰੇ ਸੱਚੀ ਨਿਮਸਕਾਰ, ਅਮਰਾਪਦ ਦਰ ਘਰ ਸਾਚੇ ਏਕਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਤਮ ਧੁਨੀ ਨਾਦ ਆਪਣਾ ਆਪ ਵਜਾਇਆ। ਕਾਇਆ ਚੋਲਾ ਸ਼ਬਦ ਅਪਾਰ, ਜਗੇ ਜੋਤ ਆਤਮ ਮਵਲਾ, ਨੂਰ ਨਿਰੰਜਣ ਇਕ ਅਕਾਰ, ਇਕ ਸੁਣਾਏ ਸ਼ਬਦ ਸੋਹਲਾ, ਖਾਣੀ ਬਾਣੀ ਵਸੇ ਬਾਹਰ। ਨਾਮ ਨਿਰੰਜਣ ਸਾਚਾ ਢੋਲਾ, ਪੁਰੀਆਂ ਲੋਆਂ ਬੰਨ੍ਹੇ ਧਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜਾਣੇ ਧਾਰ, ਕਾਇਆ ਮੰਦਰ ਸਾਜਣ ਸਾਚੀ ਰੀਤ। ਜਗੇ ਜੋਤ ਡੂੰਘੀ ਕੰਦਰ, ਏਕਾ ਏਕ ਗੁਰਦਵਾਰਾ ਮੰਦਰ ਮਸੀਤ। ਗੁਰ ਸ਼ਬਦ ਤੋੜੇ ਆਤਮ ਹੰਕਾਰੀ ਜੰਦਰ, ਆਪੇ ਪਰਖੇ ਗੁਰਮੁਖ ਨੀਤ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਵਿਰਲਾ ਰਸ ਰਸਨਾ ਗਾਏ, ਹਿਰਦੇ ਰਿਹਾ ਚੀਤ। ਹਰਿ ਹਰਿ ਗੁਣ ਗਾਵਣਾ। ਘਰ ਘਰ ਸਾਚਾ ਸੁਖ ਪਾਵਣਾ। ਦਰ ਦਰ ਦਰ ਆਤਮ ਦਰ ਖੁਲ੍ਹਾਵਣਾ। ਵਰ ਵਰ ਵਰ ਘਰ ਏਕਾ ਸਾਚਾ ਪਾਵਣਾ। ਨਰ ਨਰ ਨਰ ਏਕਾ ਪੁਰਖ ਧਿਆਵਣਾ। ਕਰ ਕਰ ਕਰ ਸਾਚਾ ਨਾਉਂ ਕਰਮ ਕਮਾਵਣਾ। ਡਰ ਡਰ ਡਰ ਲੱਖ ਚੁਰਾਸੀ ਡਰ ਚੁਕਾਵਣਾ। ਤਰ ਤਰ ਤਰ ਸੰਤ ਸੁਹੇਲਾ ਮੀਤ ਅਖਵਾਵਣਾ। ਹਰਿ ਕਾ ਭਾਣਾ ਜਰ ਜਰ ਜਰ, ਕਲਜੁਗ ਵੇਲਾ ਅੰਤ ਪਛਤਾਵਣਾ। ਚਾਰ ਵਰਨ ਖੁਲ੍ਹਾਏ ਏਕਾ ਦਰ, ਆਤਮ ਸਚ ਸਰ ਸਰੋਵਰ ਇਕ ਇਸ਼ਨਾਨ ਕਰਾਵਣਾ। ਨਾ ਜਨਮੇ ਨਾ ਜਾਏ ਮਰ, ਜੋਤੀ ਜਾਮਾ ਮਾਤ ਧਰ, ਹਰਿ ਆਪਣੀ ਬਣਤ ਬਣਾਵਣਾ। ਨਾ ਕੋਈ ਜਾਣੇ ਨਾਰੀ ਨਰ, ਵੇਖ ਵਖਾਣੇ ਘਰ ਘਰ ਹਾਹਾਕਾਰ ਵਡ ਵਿਭਚਾਰ ਜੂਠਾ ਝੂਠਾ ਰੰਗ ਰੰਗਾਵਣਾ। ਗੁਰਮੁਖਾਂ ਬਖ਼ਸ਼ੇ ਚਰਨ ਪਿਆਰ, ਆਤਮ ਸ਼ਬਦ ਤਿੱਖੀ ਧਾਰ ਦੂਈ ਦਵੈਤੀ ਮੈਲ ਗਵਾਵਣਾ। ਸੋਲਾਂ ਕਲੀਆਂ ਕਰ ਸ਼ਿੰਗਾਰ, ਚਿੱਟੇ ਅਸਵ ਹੋ ਅਸਵਾਰ, ਪੁਰੀਆਂ ਲੋਆਂ ਆਪ ਪਾਰ ਕਰਾਵਣਾ। ਜੋਤੀ ਨੂਰ ਕਰ ਅਕਾਰ, ਸ਼ਬਦ ਨਾਦ ਇਕ ਉਡਾਰ, ਸਾਚੀ ਪਵਣ ਦਰ ਪੁਕਾਰ, ਏਕਾ ਸੰਗ ਨਿਭਾਵਣਾ। ਲੋਕਮਾਤ ਜਾਮਾ ਧਾਰ, ਨਿਹਕਲੰਕੀ ਖੇਲ ਅਪਾਰ, ਸ਼ਬਦ ਡੰਕਾ ਹਰਿ ਸੁਣਾਵਣਾ। ਰਾਓ ਰੰਕ ਰੰਕ ਰਾਜਾਨ, ਸ਼ਾਹ ਸੁਲਤਾਨ ਉਠਾਵਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਖੋਲ੍ਹੇ ਬੰਦ ਕਵਾੜ, ਇਕ ਵਖਾਏ ਸਾਚਾ ਘਰ, ਸੁੰਨ ਸਮਾਧ ਤੁੜਾਵਣਾ। ਸੁੰਨ ਸਮਾਧ ਆਪ ਤੁੜਾਇੰਦਾ। ਸ਼ਬਦ ਚਲਾਏ ਬੋਧ ਅਗਾਧ ਭੇਵ ਚੁਕਾਇੰਦਾ। ਏਕਾ ਸ਼ਬਦ ਤੂਰ ਕਰ, ਸਾਚੀ ਧੁਨ ਉਪਜਾਇੰਦਾ। ਸਚ ਸਿੰਘਾਸਣ ਰਸਨਾ ਕਿਸੇ ਨਾ ਆਵੇ ਸਾਧ, ਪੜ੍ਹ ਪੜ੍ਹ ਥੱਕੇ ਵੇਦ ਪੁਰਾਨ, ਦਿਸ ਕਿਸੇ ਨਾ ਆਇੰਦਾ। ਆਤਮ ਮੇਲ ਮਾਧਵ ਮਾਧ, ਸਤਿ ਪੁਰਖ ਸਵਾਮੀ ਸਦਾ ਸੁਹੇਲਾ ਇਕ ਇਕੇਲਾ ਆਤਮ ਸੇਜਾ ਸਚ ਸਿੰਘਾਸਣ ਡੇਰਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਗੁਰਮੁਖਾਂ ਖੋਲ੍ਹੇ ਬੰਦ ਕਵਾੜ, ਪਰੇ ਹਟਾਏ ਪੰਚਾਂ ਧਾੜ, ਸਤਿ ਸਰੂਪੀ ਹਰਿ ਹਰਿ ਵਡਾ ਸ਼ਾਹੋ ਭੂਪੀ, ਪ੍ਰਗਟ ਹੋਏ ਦਰਸ ਦਿਖਾਇੰਦਾ। ਆਤਮ ਜੋਤੀ ਕਰ ਉਜਿਆਰ, ਗੁਰ ਦੇਵੇ ਸ਼ਬਦ ਕਰ ਪਿਆਰ, ਅੱਠੇ ਪਹਿਰ ਸਾਚੀ ਧੁਨ, ਸਾਚੇ ਘਰ ਸਚ ਦਵਾਰ। ਧੁਰਦਰਗਾਹੀ ਲੋਕਮਾਤ ਆਏ ਪੁਕਾਰ ਸੁਣ, ਜੁਗਾ ਜੁਗੰਤਰ ਵਾਰੋ ਵਾਰ। ਕਲਜੁਗ ਵੇਖ ਵਖਾਣੇ ਗੁਣ ਅਵਗੁਣ, ਬੇਮੁਖ ਪਕੜ ਪਛਾੜੇ, ਨਿਹਕਲੰਕੀ ਜਾਮਾ ਧਾਰ। ਜੋਤੀ ਜੋਤ ਸਰੂਪ ਹਰਿ, ਇਕ ਉਠਾਏ ਹੱਥ ਸ਼ਬਦ ਕਟਾਰ। ਸ਼ਬਦ ਕਟਾਰਾ ਹੱਥ ਉਠਾਇੰਦਾ। ਚਵੀਆਂ ਅਵਤਾਰਾ ਖੇਲ ਰਚਾਇੰਦਾ। ਨਿਹਕਲੰਕੀ ਜੋਤ ਅਕਾਰਾ, ਦਿਸ ਕਿਸੇ ਨਾ ਆਇੰਦਾ। ਗੁਰ ਗੋਬਿੰਦ ਬਣਿਆ ਇਕ ਲਿਖਾਰਾ, ਪੁਰੀ ਘਨਕ ਜੋਤ ਜਗਾਇੰਦਾ। ਸ਼ਬਦ ਰੱਖੇ ਤਿਖੀ ਧਾਰਾ, ਗੁਰਮੁਖ ਬੇਮੁਖ ਦੋਵੇਂ ਪਾਰ ਕਰਾਇੰਦਾ। ਸ੍ਰਿਸ਼ਟ ਸਬਾਈ ਆਰਾ ਪਾਰਾ, ਆਪੇ ਕਰੇ ਸਚ ਵਿਹਾਰਾ, ਤਖ਼ਤ ਤਾਜ ਰਾਜ ਬਾਜ ਸਾਜ ਕਿਸੇ ਦਿਸ ਨਾ ਆਇੰਦਾ। ਸ਼ਬਦੀ ਖੇਲ ਅਪਰ ਅਪਾਰਾ, ਗੁਰਮੁਖ ਸਾਚੇ ਸੰਤ ਜਨਾਂ, ਇਕ ਦਵਾਰ ਰਖਾਇੰਦਾ। ਜੋਤੀ ਨੂਰਾ ਕਰ ਉਜਿਆਰ, ਗੁਰ ਸੰਗਤ ਮੇਲ ਮਿਲਾਇੰਦਾ। ਕਲਜੁਗ ਕਰਮ ਹਰਿ ਵਿਚਾਰਾ, ਅੰਤਮ ਅੰਤ ਸਾਚੀ ਬਣਤ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਮਹਿੰਮਾ ਅਗਣਤ ਗੁਰਮੁਖ ਵਿਰਲਾ ਸੰਤ ਭੇਵ ਅਭੇਦਾ ਪਾਇੰਦਾ। ਗੁਰਮੁਖ ਵਿਰਲੇ ਸੰਤ, ਹਰਿ ਜਣਾਈਆ। ਕਲਜੁਗ ਜੀਵਾਂ ਮਾਇਆ ਪਾਏ ਬੇਅੰਤ, ਹਰਿਜਨ ਮੇਲਾ ਸਾਚੇ ਕੰਤ, ਵੱਜੇ ਸ਼ਬਦ ਸੱਚੀ ਸ਼ਨਵਾਈਆ। ਲੱਖ ਚੁਰਾਸੀ ਭੁੱਲੀ ਜੀਵ ਜੰਤ, ਮਦਿਰਾ ਮਾਸੀ ਦੇਣ ਦੁਹਾਈਆ। ਕਵਣ ਬਣਾਏ ਸਾਚੀ ਬਣਤ, ਧਰਮ ਰਾਏ ਅੰਤਮ ਅੰਤ ਫਾਸੀ ਗਲ ਲਟਕਾਈਆ। ਜੋਤੀ ਜੋਤ ਸਰੂਪ ਹਰਿ, ਕਲਜੁਗ ਤੇਰੀ ਅੰਤਮ ਵਰ, ਅਚਰਜ ਖੇਲ ਰਚਾਈਆ। ਸੰਤ ਸੁਹਾਗਣ ਨਾਰ ਪਤ ਪਤਵੰਤੀ ਮਿਲਿਆ ਪੁਰਖ ਭਤਾਰ, ਘਰ ਸਾਚੇ ਸੋਭਾਵੰਤੀਆ। ਕਲਜੁਗ ਜੀਵ ਮੁਗਧ ਗਵਾਰ, ਝੂਠਾ ਖੋਜ ਖੁਜੰਤਿਆ। ਨਾ ਕੋਈ ਪਾਵੇ ਪ੍ਰਭ ਕੀ ਸਾਰ, ਝਗੜਤ ਬੋਲਤ ਵਕਤ ਗਵੰਤਿਆ। ਆਪ ਅਪਣਾ ਜਨਮ ਸੁਧਾਰ, ਵਡ ਹੋਏ ਕੁਲ ਕੁਲਵੰਤਿਆ। ਆਤਮ ਜੋਤੀ ਸਚ ਮਹੱਲ ਮੁਨਾਰ, ਘਰ ਆਪਣਾ ਢੂੰਡ ਢੂੰਡੰਤਿਆ। ਮਿਲੇ ਮੇਲ ਹਰਿ ਨਿਰੰਕਾਰ, ਆਸਾ ਮਨਸਾ ਪੂਰ ਕਰੰਤਿਆ। ਹਉਮੇ ਦੁੱਖੜਾ ਦਏ ਨਿਵਾਰ, ਏਕਾ ਰੰਗ ਰੰਗਤਿਆ। ਸਾਚਾ ਸ਼ਬਦ ਕਰ ਤਿਆਰ, ਜੋਤੀ ਜੋਤ ਸਰੂਪ ਹਰਿ, ਦੇਵੇ ਸੱਚਾ ਦਾਨ ਹੋ ਮਿਹਰਬਾਨ, ਏਕਾ ਧਾਮ ਹਰਿ ਸੁਹੰਤਿਆ। ਹਰਿ ਸ਼ਬਦ ਅਪਾਰ, ਜਗਤ ਢੋਡੋਰਿਆ। ਹਰਿ ਸ਼ਬਦ ਅਪਾਰ, ਏਕਾ ਏਕ ਸੱਚਾ ਘੋੜਿਆ। ਹਰਿ ਸ਼ਬਦ ਅਪਾਰ, ਗੁਰਮੁਖ ਵਿਰਲੇ ਸੰਤ ਜਨ, ਲੋਕਮਾਤ ਜੁਗਾ ਜੁਗੰਤ ਏਕਾ ਬਹੁੜਿਆ। ਹਰਿ ਸ਼ਬਦ ਅਪਾਰ, ਜਨ ਭਗਤਾਂ ਬਣਾਏ ਸਾਚੀ ਬਣਤ, ਧੁਰਦਰਗਾਹੀ ਸਾਚਾ ਮੇਲਾ ਇਕ ਇਕੇਲਾ ਨਰ ਨਿਰੰਕਾਰੇ ਜੋੜ ਜੋੜਿਆ। ਹਰਿ ਸ਼ਬਦ ਅਪਾਰ, ਸਾਚਾ ਸੱਜਣ, ਸੁਹੇਲਾ, ਨਾ ਹੋਏ ਵਕਤ ਦੁਹੇਲਾ, ਏਕਾ ਰੰਗਣ ਰੰਗੇ ਅਪਰ ਅਪਾਰਿਆ। ਹਰਿ ਸ਼ਬਦ ਅਪਾਰ, ਖੰਡਾ ਦੋ ਧਾਰ ਵਿਚ ਸੰਸਾਰ, ਕਲਜੁਗ ਤੇਰੀ ਅੰਤਮ ਵਾਰ, ਫੜੇ ਹੱਥ ਆਪ ਕਰਤਾਰਿਆ। ਲੱਖ ਚੁਰਾਸੀ ਪਾਵੇ ਸਾਰ, ਜੋਤੀ ਜਾਮਾ ਕਰ ਅਕਾਰ, ਸ਼ਬਦ ਰੱਖੇ ਤਿੱਖੀ ਧਾਰ, ਸਾਚੀ ਸਿੱਖੀ ਕਰਮ ਵਿਚਾਰ, ਭਗਤਾਂ ਦੇਵੇ ਦਾਤ ਭਿੱਖੀ, ਸੋਹੰ ਸ਼ਬਦ ਅਪਰ ਅਪਾਰਿਆ। ਧੁਰਦਰਗਾਹੀ ਲੇਖ ਲਿਖੀ, ਨਾ ਕੋਈ ਮੇਟੇ ਮੇਟਣਹਾਰਿਆ। ਜੋਤੀ ਜੋਤ ਸਰੂਪ ਹਰਿ, ਏਕਾ ਸ਼ਬਦ ਮਾਤ ਧਰ, ਚਾਰ ਵਰਨਾਂ ਏਕਾ ਸਰਨਾ, ਰਾਓ ਰੰਕ ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਇਕ ਬੰਨ੍ਹਾਏ ਸਾਚੀ ਧਾਰਿਆ। ਹਰਿ ਸ਼ਬਦ ਅਡੋਲ, ਕਦੇ ਨਾ ਡੋਲਿਆ। ਪੁਰਖ ਅਬਿਨਾਸ਼ੀ ਏਕਾ ਸੱਚਾ ਬੋਲ, ਨਾ ਕੋਈ ਸਕੇ ਤੋਲ, ਪੂਰਾ ਤੋਲ ਕਿਸੇ ਨਾ ਤੋਲਿਆ। ਆਤਮ ਦਰ ਵਜਾਏ ਢੋਲ, ਬਜ਼ਰ ਕਪਾਟੀ ਪਾਟੀ ਸੁੰਨ ਸਮਾਧੀ ਅੰਦਰੇ ਅੰਦਰ ਬੋਲਿਆ। ਗੁਰਮੁਖਾਂ ਮਿਲੇ ਮਾਧਵ ਮਾਧੀ, ਗੁਰਮੁਖਾਂ ਜੋਤ ਅੰਦਰ ਲਾਧੀ, ਦੂਜਾ ਦਰ ਨਾ ਕੋਈ ਫੋਲਿਆ। ਏਕਾ ਨਾਉਂ ਰਸਨ ਅਰਾਧੀ, ਪੰਚ ਪੰਚਾਇਣ ਜਿਸ ਨੇ ਸਾਧੀ, ਸਾਚਾ ਦਰ ਦਵਾਰਾ ਆਤਮ ਘਰ ਏਕਾ ਖੋਲ੍ਹਿਆ। ਸ਼ਬਦ ਵੱਜੇ ਏਕਾ ਨਾਦੀ, ਜੋਤੀ ਜੋਤ ਸਰੂਪ ਹਰਿ, ਆਪੇ ਵਸੇ, ਗੁਰਮੁਖਾਂ ਰਾਹ ਸਾਚਾ ਦੱਸੇ, ਕਾਇਆ ਮੰਦਰ ਸਾਚੇ ਅੰਦਰ ਝੂਲੇ ਝੂਲਿਆ। ਕਾਇਆ ਮੰਦਰ ਹਰਿ ਨਿਰੰਕਾਰ ਹੈ। ਅੰਦਰੇ ਅੰਦਰ ਗੇੜਾ ਆਪੇ ਮਾਰੇ, ਸਰਬ ਜੀਆਂ ਪ੍ਰਭ ਪਾਵੇ ਸਾਰੇ, ਆਪੇ ਆਪ ਸੱਚੀ ਸਰਕਾਰ ਹੈ। ਲੱਖ ਚੁਰਾਸੀ ਭੌਂਦੇ ਬੰਦਰ, ਜੰਗਲ ਜੂਹ ਵਿਚ ਪਹਾੜਾਂ ਉਚੇ ਟਿੱਲੇ ਸੁੰਨ ਸਮਾਧੀ ਨਾ ਪਾਵੇ ਕੋਈ ਸਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੇ ਵਸੇ ਘਰ, ਸਦਾ ਰੱਖੇ ਬੰਦ ਕਵਾੜ ਹੈ। ਹਰਿ ਸ਼ਬਦ ਅਪਾਰ, ਜਗਤ ਢੰਡੋਰਾ। ਕਲਜੁਗ ਤੇਰੀ ਅੰਤਮ ਵਾਰ, ਆਪ ਸੁਣੇ ਸੁਣਾਏ ਅੰਧ ਘੋਰਾ। ਪਰਖਣ ਆਇਆ ਸਾਚੇ ਲਾਲ, ਸ਼ਬਦ ਬਣਾਇਆ ਇਕ ਦਲਾਲ, ਜੋਤੀ ਜਾਮਾ ਲੱਖ ਚੁਰਾਸੀ ਖਾਏ ਕਾਲ। ਗੁਰਮੁਖ ਸਾਚੇ ਸੰਤ ਜਨਾਂ, ਕਰੇ ਕਰਾਏ ਆਪ ਰਖਵਾਲ। ਮੇਟ ਮਿਟਾਏ ਮਦਿਰਾ ਮਾਸੀ, ਫਲ ਨਾ ਦਿਸੇ ਕਿਸੇ ਡਾਲ। ਗੁਰਮੁਖਾਂ ਦਿਸੇ ਲੱਖ ਚੁਰਾਸੀ ਧਰਮ ਰਾਏ ਦੀ ਆਏ ਫਾਸੀ, ਨਾ ਕੋਈ ਸਕੇ ਸੁਰਤ ਸੰਭਾਲ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਜਗਤ ਅਵਲੜੀ ਚਲੇ ਚਾਲ। ਹਰਿ ਸ਼ਬਦ ਅਪਾਰ, ਜਗਤ ਚਲਾਈਆ। ਹਰਿ ਸ਼ਬਦ ਅਪਾਰ, ਗੁਰੂਆਂ ਪੀਰਾਂ ਸਾਧਾਂ ਸੰਤਾਂ, ਆਤਮ ਵੱਜੀ ਇਕ ਵਧਾਈਆ। ਹਰਿ ਸ਼ਬਦ ਅਪਾਰ, ਏਕਾ ਏਕ ਸੱਚਾ ਤੀਰਾ, ਬਜ਼ਰ ਕਪਾਟੀ ਚੀਰ ਵਖਾਈਆ। ਹਰਿ ਸ਼ਬਦ ਅਪਾਰ, ਅੰਮ੍ਰਿਤ ਆਤਮ ਕੱਢੇ ਬਾਹਰ, ਠੰਡੀ ਧਾਰ ਇਕ ਵਹਾਈਆ। ਗੁਰਮੁਖਾਂ ਆਤਮ ਕੱਢੇ ਹਉਮੇ ਪੀੜਾ, ਏਕਾ ਧਾਰ ਬੰਧਾਈਆ। ਹਰਿ ਸ਼ਬਦ ਅਪਾਰ, ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਅੰਕ ਏਕਾ ਡੰਕ, ਰਾਓ ਰੰਕ ਰਖਾਈਆ। ਹਰਿ ਸ਼ਬਦ ਅਪਾਰ, ਖੇਲ ਨਿਰਾਲੀਆ। ਹਰਿ ਸ਼ਬਦ ਅਪਾਰ, ਜਨ ਭਗਤਾਂ ਕਰਾਏ ਮੇਲ ਵਾਲੀ ਦੋ ਜਹਾਨਿਆਂ। ਹਰਿ ਸ਼ਬਦ ਅਪਾਰ, ਗੁਰਮੁਖ ਸਾਚੇ ਸੰਤ ਜਨ ਆਤਮ ਪਾਏ ਸਾਰ, ਸੁਰਤ ਸੰਭਾਲੀਆ। ਹਰਿ ਸ਼ਬਦ ਅਪਾਰ, ਧਰਮ ਰਾਏ ਦੀ ਕਟੇ ਜੇਲ੍ਹ, ਦੇਵੇ ਨਾਮ ਇਕ ਬਿਬਾਨਿਆ। ਹਰਿ ਸ਼ਬਦ ਅਪਾਰ, ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੋਕਮਾਤ ਮਾਰ ਝਾਤ, ਦੇਵੇ ਇਕ ਸੁਗਾਤ ਸੱਚੀ ਨਿਸ਼ਾਨੀਆ। ਹਰਿ ਸ਼ਬਦ ਅਪਾਰ, ਸਦਾ ਅਡੋਲਿਆ। ਹਰਿ ਸ਼ਬਦ ਅਪਾਰ, ਗੁਰਮੁਖ ਵਿਰਲੇ ਮਾਤ ਬੋਲਿਆ। ਹਰਿ ਸ਼ਬਦ ਅਪਾਰ, ਗੁਰ ਪ੍ਰਸਾਦਿ ਸਾਧ ਸੰਤ, ਪੂਰਾ ਕਿਸੇ ਨਾ ਤੋਲਿਆ। ਹਰਿ ਸ਼ਬਦ ਅਪਾਰ, ਲੱਖ ਚੁਰਾਸੀ ਭੁੱਲੇ ਜੀਵ ਜੰਤ, ਆਤਮ ਪੜਦਾ ਕਿਸੇ ਨਾ ਖੋਲ੍ਹਿਆ। ਹਰਿ ਸ਼ਬਦ ਅਪਾਰਾ ਮੇਲ ਮਿਲਾਵਾ ਸਾਚੇ ਕੰਤ, ਹਰਿ ਸ਼ਬਦ ਅਪਾਰ, ਗੁਰਮੁਖ ਵਿਰਲਾ ਜਾਣੇ ਸੰਤ, ਆਤਮ ਕੁੰਡਾ ਜਿਸ ਨੇ ਖੋਲ੍ਹਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਅੰਦਰ ਆਪੇ ਬੋਲਿਆ। ਹਰਿ ਸ਼ਬਦ ਅਪਾਰ, ਜਗਤ ਧੁਨਕਾਈਆ। ਹਰਿ ਸ਼ਬਦ ਅਪਾਰ, ਗੁਰਮੁਖ ਵਿਰਲੇ ਬੂਝ ਬੁਝਾਈਆ। ਹਰਿ ਸ਼ਬਦ ਅਪਾਰ, ਏਕਾ ਦੂਜਾ ਭਉ ਚੁਕਾਈਆ। ਹਰਿ ਸ਼ਬਦ ਅਪਾਰ, ਘਰ ਸਾਚੇ ਵੱਜੇ ਵਧਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਦਰ ਸੁਹਾਈਆ। ਹਰਿ ਸ਼ਬਦ ਅਪਾਰ, ਸਦਾ ਜੈਕਾਰਿਆ। ਹਰਿ ਸ਼ਬਦ ਅਪਾਰ, ਏਕਾ ਘਰ ਸਾਚੇ ਦਰ ਸਦਾ ਸਦਾ ਪਸਾਰਿਆ। ਹਰਿ ਸ਼ਬਦ ਅਪਾਰ, ਮਿਲਾਏ ਵਿਰਲੇ ਮੇਲ ਕੰਤ ਭਤਾਰਿਆ। ਹਰਿ ਸ਼ਬਦ ਅਪਾਰ, ਕਾਇਆ ਸੀਤਲ ਠੰਡੀ ਧਾਰ, ਕਰੇ ਠੰਡਾ ਠਾਰਿਆ। ਹਰਿ ਸ਼ਬਦ ਅਪਾਰ, ਸਾਚੇ ਮੰਦਰ ਜਾਏ ਵੜ੍ਹ, ਏਕਾ ਜੋਤੀ ਅਗੰਮ ਅਪਾਰਿਆ। ਪੁਰਖ ਅਬਿਨਾਸ਼ੀ ਅੱਗੇ ਖੜ੍ਹ, ਆਪ ਫੜਾਏ ਆਪਣੇ ਲੜ, ਇਕ ਬਹਾਏ ਸਚ ਦਵਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਚੁਕਾਏ ਜਮ ਕਾ ਡਰ, ਆਦਿ ਅੰਤ ਏਕਾ ਏਕ ਆਵੇ ਜਾਵੇ ਵਾਰੋ ਵਾਰਿਆ। ਵਾਰੋ ਵਾਰ ਆਏ ਸੰਸਾਰ। ਸ੍ਰਿਸ਼ਟ ਸਬਾਈ ਬੰਨ੍ਹੇ ਧਾਰ। ਗੁਰਮੁਖਾਂ ਦੇਵੇ ਨਾਮ ਅਪਾਰ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਾਰ ਵਰਨਾਂ ਏਕਾ ਸਰਨਾ ਧਰਨੀ ਧਰਨਾ ਕਲਜੁਗ ਤੇਰੀ ਅੰਤਮ ਵਾਰ। ਹਰਿ ਸ਼ਬਦ ਅਪਾਰ, ਵਡ ਵਡਿਆਇਆ। ਹਰਿ ਸ਼ਬਦ ਅਪਾਰ, ਖੇਲ ਕਰਤਾਰਿਆ। ਹਰਿ ਸ਼ਬਦ ਅਪਾਰ, ਜਨ ਭਗਤਾਂ ਕਰਾਏ ਮੇਲ ਵਿਚ ਸੰਸਾਰਿਆ। ਹਰਿ ਸ਼ਬਦ ਅਪਾਰ, ਲੋਕਮਾਤ ਰਖਾਵੇ ਉਪਜਾਵੇ ਵਾਰੋ ਵਾਰਿਆ। ਹਰਿ ਸ਼ਬਦ ਅਪਾਰ, ਏਕਾ ਡੰਕ ਰਾਓ ਰੰਕ ਅਠਾਰਾਂ ਵਰਨਾਂ ਏਕਾ ਸਰਨਾ ਆਪੇ ਆਪ ਰਖਾ ਰਿਹਾ। ਹਰਿ ਸ਼ਬਦ ਅਪਾਰ, ਗੁਰਮੁਖਾਂ ਲਾਏ ਆਤਮ ਤਨਕਾ, ਖਿੱਚ ਲਿਆਏ ਚਰਨ ਦਵਾਰ। ਹਰਿ ਸ਼ਬਦ ਅਪਾਰ, ਸੰਤ ਸੁਹੇਲੇ ਤਾਰੇ ਜਿਉਂ ਭਗਤ ਜਨਕਾ, ਆਤਮ ਪੜਦੇ ਦੇਵੇ ਪਾੜ। ਹਰਿ ਸ਼ਬਦ ਅਪਾਰ, ਪਤਤ ਪਾਪੀ ਜਾਏ ਤਾਰ ਜਿਉਂ ਤਾਰੀ ਗਨਕਾ, ਰਸਨਾ ਗਾਏ ਹਰਿ ਨਿਰੰਕਾਰ। ਹਰਿ ਸ਼ਬਦ ਅਪਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੋਕਮਾਤ ਜਪਾਏ ਆਦਿ ਅੰਤ ਵਾਰੋ ਵਾਰ। ਹਰਿ ਸ਼ਬਦ ਅਪਾਰ, ਹਰਿ ਖ਼ੀਨਿਆ। ਹਰਿ ਸ਼ਬਦ ਅਪਾਰ, ਵਡ ਵਡ ਦਾਨਾ ਬੀਨਿਆ। ਹਰਿ ਸ਼ਬਦ ਅਪਾਰ, ਗੁਰਮੁਖ ਵਿਰਲੇ ਰਸਨਾ ਚੀਨਿਆ। ਹਰਿ ਸ਼ਬਦ ਅਪਾਰ, ਤਨ ਮਨ ਕਾਇਆ ਠੰਡਾ ਕਰੇ ਸੀਨਿਆ। ਹਰਿ ਸ਼ਬਦ ਅਪਾਰ, ਅੰਮ੍ਰਿਤ ਸਿੰਚ ਕਾਇਆ ਕਰਾਏ ਠੰਡੀ ਠਾਰ, ਹਰਿ ਸ਼ਬਦ ਅਪਾਰ, ਖੋਲ੍ਹੇ ਬੰਦ ਕਵਾੜ, ਤੱਤੀ ਵਾ ਨਾ ਲੱਗੇ ਹਾੜ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਦੁਲਾਰੇ, ਆਪੇ ਪਰਖੇ ਚੰਗੇ ਮਾੜੇ, ਸਚ ਸੱਚ ਸਚ ਨਗ਼ੀਨਿਆ। ਹਰਿ ਸ਼ਬਦ ਅਪਾਰ, ਵਥ ਰਘੁਰਾਈਆ। ਹਰਿ ਸ਼ਬਦ ਅਪਾਰ, ਸਰਬ ਕਲਾ ਸਮਰਥ, ਮਾਤਲੋਕ ਸਦਾ ਏਕਾ ਵਸਤ ਟਿਕਾਈਆ। ਹਰਿ ਸ਼ਬਦ ਅਪਾਰ, ਗੁਰਮੁਖਾਂ ਦੇਵੇ ਵਥ, ਸਿਰ ਰੱਖੇ ਦੇ ਕਰ ਹੱਥ, ਆਤਮ ਭੇਵ ਗੂਝ ਖੁਲ੍ਹਾਈਆ। ਹਰਿ ਸ਼ਬਦ ਅਪਾਰ, ਲੱਖ ਚੁਰਾਸੀ ਪਾਈ ਨੱਥ, ਚਾਰੋਂ ਕੁੰਟ ਫਿਰਨ ਵਾਹੋ ਦਾਹੀਆ। ਹਰਿ ਸ਼ਬਦ ਅਪਾਰ, ਪੰਜਾਂ ਚੋਰਾਂ ਜਾਏ ਮਥ, ਇਕ ਚੜ੍ਹਾਏ ਸ਼ਬਦ ਰਥ, ਲੋਆਂ ਪੁਰੀਆਂ ਪਾਰ ਕਰਾਈਆ। ਹਰਿ ਸ਼ਬਦ ਅਪਾਰ, ਜਨ ਭਗਤਾਂ ਦੇਵੇ ਨਾਮ ਵਥ, ਸ਼ਬਦ ਗਹਿਣਾ ਲੋਕਮਾਤ ਲੈਣਾ, ਹਰਿਜਨ ਸੇਵ ਕਮਾਈਆ। ਪੁਰਖ ਅਬਿਨਾਸ਼ੀ ਸਾਚਾ ਸੈਣਾ, ਦਰਸ ਦਿਖਾਏ ਤੀਜੇ ਨੈਣਾ, ਸੰਤ ਸੁਹੇਲੇ ਮਿਲ ਮਿਲ ਬਹਿਣਾ, ਅਚਰਜ ਰੀਤ ਚਲਾਈਆ। ਜੋਤੀ ਜੋਤ ਸਰੂਪ ਹਰਿ, ਦੁਰਮਤ ਮੈਲ ਤਨ ਰਿਹਾ ਧੋਤ, ਹਰਿਜਨ ਰਹੇ ਸਰਨਾਈਆ। ਹਰਿ ਸੰਤ ਅਪਾਰ, ਸਤਿ ਸਰੂਪਿਆ। ਹਰਿ ਸੰਤ ਅਪਾਰ, ਕਰੇ ਪ੍ਰਕਾਸ਼ ਵਿਚ ਅੰਧ ਕੂਪਿਆ। ਹਰਿ ਸੰਤ ਅਪਾਰ, ਜਗਤ ਬੰਧਾਏ ਧਾਰ, ਫੜ ਉਠਾਏ ਵਡ ਵਡ ਸ਼ਾਹੋ ਭੂਪਿਆ। ਹਰਿ ਸੰਤ ਅਪਾਰ, ਮਿਲਿਆ ਮੇਲ ਕੰਤ ਭਤਾਰ, ਵਸੇ ਸਚ ਮਹੱਲ ਉਚ ਮੁਨਾਰ, ਰੰਗ ਮਾਣੇ ਹਰਿ ਭਗਵਾਨ, ਨਾ ਕੋਈ ਜਾਣੇ ਰੇਖ ਰੂਪਿਆ। ਹਰਿ ਸੰਤ ਅਪਾਰ, ਜੀਵ ਜੰਤ ਵਖਾਣੇ ਸਚ ਇਕ ਟਿਕਾਣਿਆ। ਹਰਿ ਸੰਤ ਅਪਾਰ, ਕੁਲਵੰਤ ਸੋਭਾਵੰਤ ਸੁਹਾਗੀ ਨਾਰ, ਜੋਤੀ ਜੋਤ ਸਰੂਪ ਹਰਿ, ਇਕ ਬਿਠਾਏ ਦਇਆ ਕਮਾਏ, ਸਾਚੇ ਸ਼ਬਦ ਬਿਬਾਨਿਆ। ਸ਼ਬਦ ਬਿਬਾਣਾ ਹਰਿ ਕਰਤਾਰ। ਜਨ ਸੰਤਾਂ ਦੇਵੇ ਕਰ ਪਿਆਰ। ਲੋਕਮਾਤ ਉਠਾਏ ਵਾਰੋ ਵਾਰ। ਸੁਖ ਸਹਿਜ ਸਮਾਏ, ਘਰ ਇਕ ਵਖਾਏ ਦਰ ਦਵਾਰ। ਨਾਮ ਵਸਤ ਹਰਿ ਝੋਲੀ ਪਾਏ, ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਸੰਤ ਜਨਾਂ, ਏਕਾ ਦੇਵੇ ਸ਼ਬਦ ਅਧਾਰ। ਹਰਿ ਸੰਤ ਹਰਿ ਦੁਲਾਰਾ। ਆਦਿ ਅੰਤ ਨਾਮ ਵਣਜਾਰਾ। ਬੈਠ ਇਕੰਤ ਵੇਖ ਵਖਾਣੇ ਘਰ ਸਚ ਟਿਕਾਣੇ, ਨਾ ਕੋਈ ਦੀਸੇ ਚਾਰ ਦੀਵਾਰਾ। ਆਤਮ ਰੰਗ ਸਾਚਾ ਮਾਣੇ, ਨਾ ਕੋਈ ਜਾਣੇ ਜਗਤ ਕਾਣੇ, ਮਿਲਿਆ ਮੇਲ ਪੁਰਖ ਅਪਾਰਾ। ਜੀਵ ਜੰਤ ਵੰਞ ਮੁਹਾਣੇ, ਏਕਾ ਦੇਵੇ ਨਾਮ ਨਿਧਾਨੇ, ਗੁਣਵੰਤ ਗੁਣੀ ਗੁਣਕਾਰਾ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਸੰਤ ਜਨਾਂ, ਆਦਿ ਅੰਤ ਜੁਗਾ ਜੁਗੰਤ, ਏਕਾ ਮਿਲੇ ਮੀਤ ਮੁਰਾਰਾ, ਮੀਤ ਮੁਰਾਰਾ ਹਰਿ ਨਿਰੰਕਾਰਾ। ਅੱਠੇ ਪਹਿਰ ਕਰੇ ਪਿਆਰਾ। ਵੇਲਾ ਵਕਤ ਨਾ ਰਿਹਾ ਵਿਚਾਰਾ। ਸ਼ਬਦ ਦੱਸੇ ਤਿਖੀ ਧਾਰਾ। ਇਕ ਫੜਾਏ ਹੱਥ ਕਟਾਰਾ। ਮਾਰੀ ਜਾਏ ਵਾਰੋ ਵਾਰਾ। ਹਉਮੇ ਰੋਗ ਰਿਹਾ ਨਿਵਾਰਾ। ਆਤਮ ਜੋਤੀ ਕਰ ਉਜਿਆਰਾ। ਮੇਟ ਮਿਟਾਏ ਅੰਧ ਅੰਧਿਆਰਾ। ਜਗੇ ਜੋਤ ਅਗੰਮ ਅਪਾਰਾ। ਮਿਲੇ ਮੇਲ ਪੁਰਖ ਭਤਾਰਾ। ਸੋਹੰ ਤਿ਼ੱਖੀ ਧਾਰਾ। ਕਲਜੁਗ ਤੇਰੀ ਅੰਤਮ ਵਾਰਾ। ਜੋਤੀ ਜੋਤ ਸਰੂਪ ਹਰਿ, ਜਨ ਭਗਤਾਂ ਦੇਵੇ ਨਾਮ ਵਰ, ਸ਼ਬਦ ਭੰਡਾਰ ਰਿਹਾ ਭਰ, ਮਾਤਲੋਕ ਨਾ ਆਏ ਹਾਰਾ। ਹਰਿ ਮੂਰਤ ਅਕਾਲ, ਨੂਰ ਨੁਰੰਤਿਆ। ਹਰਿ ਮੂਰਤ ਅਕਾਲ, ਜੋਤ ਭਗਵੰਤਿਆ। ਹਰਿ ਮੂਰਤ ਅਕਾਲ ਸਚ ਧਾਮ ਰਹੰਤਿਆ। ਹਰਿ ਮੂਰਤ ਅਕਾਲ, ਤ੍ਰੈਲੋਆਂ ਇਕ ਅਕਾਰ ਰਖੰਤਿਆ। ਹਰਿ ਮੂਰਤ ਅਕਾਲ, ਨਾ ਕੋਈ ਜਾਣੇ ਜੀਵ ਜੰਤ ਗਵਾਰ, ਭਰਮ ਭੁਲਾਏ ਸਾਧਨ ਸੰਤਿਆ। ਹਰਿ ਮੂਰਤ ਅਕਾਲ, ਗੁਰੂਆਂ ਪੀਰਾਂ ਮਾਰੇ ਕਲਜੁਗ ਤੇਰੀ ਅੰਤਮ ਵਾਰ, ਦੂਸਰ ਦਰ ਨਾ ਕੋਈ ਵਖੰਤਿਆ। ਹਰਿ ਮੂਰਤ ਅਕਾਲ, ਇਕ ਹਰਿ ਸੱਚੀ ਸਰਕਾਰ, ਚਾਰ ਵਰਨ ਏਕਾ ਸਰਨ ਰਖੰਤਿਆ। ਹਰਿ ਮੂਰਤ ਅਕਾਲ, ਅੱਠੇ ਪਹਿਰ ਖ਼ਬਰਦਾਰ, ਹਰਿ ਮੂਰਤ ਅਕਾਲ, ਨਾ ਕੋਈ ਪਾਵੇ ਸਾਰ, ਹਰਿ ਨਰਾਇਣ ਸਹਿਜ ਸੁਖਵੰਤਿਆ। ਹਰਿ ਮੂਰਤ ਅਕਾਲ, ਆਪ ਨੁਹਾਏ ਏਕਾ ਸਾਚੇ ਤਾਲ, ਸਤਿ ਸਰੋਵਰ ਇਕ ਇਸ਼ਨਾਨ ਕਰੰਤਿਆ। ਹਰਿ ਮੂਰਤ ਅਕਾਲ, ਜਨ ਭਗਤਾਂ ਕਰੇ ਪ੍ਰਿਤਪਾਲ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਏਕ ਜਨ ਭਗਤ ਟੇਕ ਆਦਿਨ ਅੰਤਿਆ। ਹਰਿ ਮੂਰਤ ਅਕਾਲ, ਇਕ ਓਅੰਕਾਰ ਹੈ। ਹਰਿ ਮੂਰਤ ਅਕਾਲ, ਸ਼ਬਦ ਸਾਚੀ ਧਾਰ ਹੈ। ਹਰਿ ਮੂਰਤ ਅਕਾਲ, ਪਵਣ ਸਵਾਸੀ ਘਟ ਘਟ ਵਾਸੀ, ਜੀਆਂ ਜੰਤਾਂ ਪਾਏ ਸਾਰ ਹੈ। ਹਰਿ ਮੂਰਤ ਅਕਾਲ, ਮਾਨਸ ਜਨਮ ਕਰੇ ਰਹਿਰਾਸੀ, ਆਪ ਕਟਾਏ ਜਮ ਕੀ ਫਾਸੀ, ਗੁਰਮੁਖਾਂ ਰਿਹਾ ਸੁਰਤ ਸੰਭਾਲ ਹੈ। ਹਰਿ ਮੂਰਤ ਅਕਾਲ, ਗੁਰਮੁਖ ਬਣਾਏ ਸ਼ਬਦ ਸਵਾਸੀ, ਆਤਮ ਜੋਤ ਕਰੇ ਪ੍ਰਕਾਸ਼ੀ, ਆਤਮ ਦੀਪਕ ਕਰ ਉਜਿਆਰ ਹੈ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਵਸੇ ਸਦ ਬਾਹਰ ਹੈ। ਹਰਿ ਮੂਰਤ ਅਕਾਲ ਵਿਚ ਦਰਬਾਰਿਆ। ਜਗੇ ਜੋਤ ਇਕ ਗੁਲਾਲ, ਅੰਤ ਨਾ ਪਾਰਾਵਾਰਿਆ। ਸ਼ਬਦ ਰੱਖੇ ਇਕ ਦਲਾਲ, ਕਲਜੁਗ ਤੇਰੀ ਅੰਤਮ ਵਾਰਿਆ। ਚਾਰ ਵਰਨਾਂ ਏਕਾ ਸਰਨਾਂ, ਰਾਓ ਰੰਕ ਰਾਜ ਰਾਜਾਨਾਂ ਸ਼ਾਹ ਸੁਲਤਾਨਾਂ, ਏਕਾ ਰਾਹ ਵਖਾ ਰਿਹਾ। ਨਾ ਕੋਈ ਜਾਣੇ ਜੀਵ ਜਹਾਨਾ, ਗੁਰਮੁਖਾਂ ਬੰਨ੍ਹੇ ਆਤਮ ਗਾਨਾ, ਸ਼ਬਦ ਡੋਰੀ ਨਾਲ ਬੰਧਾ ਰਿਹਾ। ਏਕਾ ਝੁੱਲੇ ਜਗਤ ਨਿਸ਼ਾਨਾ, ਸਾਚਾ ਲੇਖ ਹਰਿ ਲਿਖਾਏ, ਸੱਤਾਂ ਦੀਪਾਂ ਵੰਡ ਕਰਾਨਾਂ, ਨੌਵਾਂ ਖੰਡਾਂ ਬਣਤ ਬਣਾ ਰਿਹਾ। ਜੋਤੀ ਜੋਤ ਕੋਟਨ ਭਾਨਾ, ਨਾ ਕੋਈ ਜਾਣੇ ਬ੍ਰਹਮ ਗਿਆਨਾ, ਹੱਥ ਨਾ ਆਏ ਵੇਦ ਪੁਰਾਨਾ, ਖਾਣੀ ਬਾਣੀ ਨਰ ਪਛਾਣਾ, ਕਲਜੁਗ ਅੰਤਮ ਅੰਤ ਆਪਣਾ ਭਾਣਾ ਹਰਿ ਸੁਹਾ ਰਿਹਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਧਾਰ ਵਿਚ ਸੰਸਾਰ ਆਪ ਆਪਣੀ ਆਪ ਬਣਾ ਰਿਹਾ।
