Granth 04 Likhat 055: 3 assu 2011 Bikarmi Delhi Lal Kile Deevane Aam wich

੩ ਅੱਸੂ ੨੦੧੧ ਬਿਕ੍ਰਮੀ ਦਿੱਲੀ ਲਾਲ ਕਿਲ੍ਹੇ ਦੀਵਾਨੇ ਆਮ ਵਿਚ

ਸੋਹੰ ਨਾਮ ਅਜਪਾ ਜਾਪ ਜਾਪੇ। ਮਾਨਸ ਜਨਮ ਬਣਾਏ ਕਰਮ, ਉਤਾਰੇ ਪਾਪ ਰੋਗ ਸੰਤਾਪੇ। ਕਾਇਆ ਮੰਦਰ ਮਾਟੀ ਚਰਮ, ਮੇਟ ਮਿਟਾਏ ਤੀਨੋ ਤਾਪੇ। ਜਗਤ ਅੰਦੇਸਾ ਮਿਟੇ ਭਰਮ, ਦਰਸ ਦਿਖਾਏ ਅਪਨ ਆਪੇ। ਲੇਖੇ ਲਾਏ ਮਾਨਸ ਜਨਮ, ਭਗਤ ਵਛਲ ਵਡੱ ਪ੍ਰਤਾਪੇ। ਜੋਤੀ ਜੋਤ ਸਰੂਪ ਹਰਿ, ਅੰਤਮ ਕਲ ਸੋਹੰ ਜਪਾਏ ਸਾਚਾ ਜਾਪੇ। ਅਜਪਾ ਜਪ ਸੋਹੰ ਧਾਰਾ। ਤਿੰਨ ਲੋਆਂ ਸਦ ਵਸੇ ਬਾਹਰਾ। ਗੁਰ ਪੀਰ ਨਾ ਕਰੇ ਕੋਈ ਜਾਹਰਾ। ਪ੍ਰਗਟ ਹੋਏ ਅਵਤਾਰ ਨਰ, ਏਕਾ ਮਾਤ ਬੰਨੇ ਧਾਰਾ। ਆਪ ਆਪਣੀ ਕਿਰਪਾ ਕਰ, ਸ਼ਬਦ ਘੋੜਾ ਸਚ ਅਸਵਾਰਾ। ਲੋਕਮਾਤ ਖੋਲ੍ਹੇ ਦਰ, ਜਿੰਦਾ ਤੋੜੇ ਬੰਦ ਕੁਆੜਾ। ਕਾਇਆ ਭਾਂਡੇ ਦੇਵੇ ਭਰ, ਅਗਨ ਬੁਝਾਏ ਲੱਗੀ ਨਾੜਾ। ਜਮ ਰਾਜ ਚੁਕਾਏ ਝੂਠਾ ਡਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਰੰਗ ਏਕਾ ਚਾੜ੍ਹਾ। ਸੋਹੰ ਜਾਪ ਰਸਨ ਮਧੂ ਮਾਤਰ। ਆਪ ਵਖਾਣੇ ਆਪਣਾ ਆਪ, ਭੇਵ ਨਾ ਪਾਇਣ ਵੇਦ ਸ਼ਾਸਤਰ । ਪੁਰੀਆਂ ਲੋਆਂ ਰਹੇ ਕਾਂਪ, ਸ਼ਬਦ ਤੀਰ ਤਨ ਸਾਚੇ ਗਾਤਰ। ਕਲਜੁਗ ਤੇਰਾ ਅੰਤਮ ਪਾਪ, ਧਰਮ ਨਾ ਦਿਸੇ ਛਿੰਨ ਮਾਤਰ। ਪ੍ਰਗਟੇ ਜੋਤ ਵਡ ਨਰ ਹਰਿ ਪ੍ਰਤਾਪ, ਮਿਟਾਏ ਰੈਣ ਅੰਧੇਰੀ ਰਾਤਰ। ਸੋਹੰ ਜਪਾਏ ਸਾਚਾ ਜਾਪ, ਲਿਖਾਏ ਲੇਖ ਮਸਤਕ ਪਾਤਰ। ਸੋਹੰ ਜਾਪ ਅਜਪਾ ਜਪਣਾ, ਕਲਜੁਗ ਮਾਇਆ ਵਿਚ ਨਾ ਤਪਣਾ, ਮਾਇਆ ਮੋਹ ਨਾ ਲਾਏ ਡੰਗ, ਸੈਨੀ ਸੈਨਾ ਹਰਿ ਹੋਏ ਸਹਾਈ ਅੰਗ ਸੰਗ, ਮਾਨਸ ਜਨਮ ਨਾ ਹੋਏ ਭੰਗ, ਅੰਤ ਬਣਾਏ ਆਪ ਅਪਨਾ। ਜੋਤੀ ਜੋਤ ਸਰੂਪ ਹਰਿ, ਕਲਜੁਗ ਤੇਰੀ ਅੰਤਮ ਵਾਰ ਜੋਤ ਧਰ, ਸੋਹੰ ਜਪਾਏ ਸਾਚਾ ਜਪਨਾ। ਸੋਹੰ ਸ਼ਬਦ ਸੁਰਤ ਧੁਨ ਨਾਦ। ਤੁੱਟੇ ਮੁਨ ਸੁੰਨ, ਵੇਖੇ ਜੋਤੀ ਏਕਾ ਆਦਿ। ਪੰਜਾਂ ਤੱਤਾਂ ਛਾਣ ਪੁਣ, ਕਾਇਆ ਮੰਡਲ ਸਚ ਬ੍ਰਹਿਮਾਦ। ਸਚ ਪੁਕਾਰ ਰਿਹਾ ਸੁਣ, ਭਗਤੀ ਬਖ਼ਸ਼ੇ ਸਾਚੀ ਦਾਦ। ਦੇਵੇ ਮਾਣ ਚੁਣ ਚੁਣ, ਹਰਿਜਨ ਰਸਨਾ ਰਹੇ ਅਰਾਧ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਅਜਪਾ ਜਾਪ ਜਪਾਏ ਪੁਰਖ ਅਬਿਨਾਸ਼ਾ ਮਾਧੋ ਮਾਧ। ਅਜਪਾ ਜਾਪ ਅਤੋਲ ਅਤੋਲਾ। ਸੋਹੰ ਸ਼ਬਦ ਜਗਤ ਅਮੋਲਾ। ਨਾਮ ਰਾਗੀ ਕੰਤ ਸੁਹਾਗੀ ਚਾਰ ਵਰਨਾਂ ਸੱਚਾ ਢੋਲਾ। ਬੁਝੇ ਆਗੀ ਮਿਟੇ ਦਾਗੀ, ਹੰਸ ਕਾਗੀ ਜਗਤ ਵਿਚੋਲਾ। ਮਾਇਆ ਤਿਆਗੀ ਭਗਤ ਵੈਰਾਗੀ, ਚਰਨ ਪ੍ਰੀਤੀ ਸਾਚੀ ਲਾਗੀ, ਨਰ ਨਰਾਇਣ ਵਸੇ ਕੋਲਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਾਰ ਵਰਨ ਏਕਾ ਦਸੇ ਸਾਚਾ ਬੋਲਾ। ਸੋਹੰ ਸ਼ਬਦ ਸਚ ਜੈਕਾਰ। ਸਤਿਜੁਗ ਸਾਚੇ ਸਾਚੀ ਧਾਰ। ਹਰਿਜਨ ਵਿਰਲਾ ਆਤਮ ਵਾਚੇ, ਦੁਰਮਤ ਮੈਲ ਲਏ ਉਤਾਰ। ਕਰੇ ਦਰਸ ਪ੍ਰਭ ਸਾਚੋ ਸਾਚੇ , ਅੱਖਰ ਵੱਖਰ ਸਚ ਨਿਤਾਰ। ਜੂਠਾ ਝੂਠਾ ਕੋਈ ਨਾ ਨਾਚੇ, ਕਿਰਿਆ ਕਰਮ ਲਏ ਵਿਚਾਰ। ਮਾਇਆ ਤਨ ਨਾ ਲਗੇ ਆਂਚੇ, ਹੰਕਾਰੀ ਨਾ ਚੜ੍ਹੇ ਬੁਖ਼ਾਰ। ਆਪੇ ਢਾਲੇ ਸਾਚੇ ਢਾਂਚੇ, ਜੋਤੀ ਭੱਠੀ ਕਾਇਆ ਅਗਨੀ ਡਾਰ। ਸੋਨਾ ਕੰਚਨ ਏਕਾ ਪਾਸੇ, ਸ਼ਬਦ ਸੁਹਾਗਾ ਦੇਵੇ ਡਾਰ। ਨਿਜ ਘਰ ਆਤਮ ਰੱਖੇ ਵਾਸੇ, ਪੁਰਖ ਅਬਿਨਾਸ਼ੀ ਹਰਿ ਨਿਰੰਕਾਰ। ਹਰਿਜਨ ਗਾਵੇ ਰਸਨ ਸਵਾਸ ਸਵਾਸੇ, ਮਿਲੇ ਮੇਲ ਅੰਤਮ ਵਾਰ। ਜਗੇ ਜੋਤ ਵਿਚ ਅਕਾਸ਼ੇ, ਧਰਮ ਰਾਏ ਨਾ ਕਰੇ ਖੁਆਰ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਕਲ ਸਤਿਜੁਗ ਸਾਚੇ ਸਾਚੀ ਸੋਹੰ ਦੱਸੇ ਏਕਾ ਧਾਰ। ਸੋਹੰ ਵਣਜ ਜਗਤ ਵਣਜਾਰਾ। ਖੁਲ੍ਹਿਆ ਦਰ ਹਰਿ ਵਰਤਾਰਾ। ਭਗਤ ਭੰਡਾਰੇ ਰਿਹਾ ਭਰ, ਜੋਤੀ ਦੀਪਕ ਕਰ ਉਜਿਆਰਾ। ਸਤਿਜੁਗ ਸਾਚੀ ਨੀਂਹ ਧਰ, ਅੰਮ੍ਰਿਤ ਦੇਵੇ ਠੰਡੀ ਧਾਰਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਅਮੋਲਾ ਸਾਚਾ ਤੋਲਾ, ਆਪ ਚਲਾਏ ਵਿਚ ਸੰਸਾਰਾ। ਸੰਤ ਮਨੀ ਸਿੰਘ ਵਡਾ ਦਾਤਾ। ਮਿਲਿਆ ਮੇਲ ਪੁਰਖ ਬਿਧਾਤਾ। ਨਾਮ ਚੜ੍ਹਾਇਆ ਸਾਚਾ ਤੇਲ, ਸ਼ਬਦ ਦਿੱਤੀ ਸਾਚੀ ਦਾਤਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤਮ ਪੁੱਛੇ ਮਾਤ ਵਾਤਾ। ਅੰਤਮ ਵੇਲਾ ਆਏ ਢੁਕ। ਰਾਓ ਰੰਕਾਂ ਹਰਿ ਜੀ ਪੜਦਾ ਦੇਵੇ ਚੁੱਕ। ਬੇਮੁਖਾਂ ਮੁਖ ਪਾਏ ਥੁੱਕ। ਜੋਤੀ ਜੋਤ ਸਰੂਪ ਹਰਿ, ਆਪੇ ਖੋਲ੍ਹੇ ਸਾਚਾ ਦਰ, ਕਿਸੇ ਕੋਲੋਂ ਨਾ ਸਕੇ ਰੁਕ। ਗੁਰ ਗੋਬਿੰਦ ਤੇਰਾ ਭਾਰਾ। ਪ੍ਰਭ ਅਬਿਨਾਸ਼ੀ ਲਾਹੇ ਸਾਰਾ। ਅੰਤਮ ਕਲ ਪ੍ਰਗਟ ਹੋਏ, ਘਨਕਪੁਰ ਵਾਸੀ ਦੇਸ ਮਝਾਰਾ। ਜੋਤ ਸਰੂਪੀ ਕੀਆ ਭੇਸ, ਨਰ ਨਰਾਇਣ ਨਾ ਕੋਈ ਜਾਣੇ ਜੀਵ ਗਵਾਰਾ। ਸਤਿ ਪੁਰਖ ਸਦਾ ਆਦੇਸ, ਆਦਿ ਅੰਤ ਜੁਗਾ ਜੁਗੰਤ ਮਾਤ ਬੰਨ੍ਹੇ ਸਾਚੀ ਧਾਰਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਜਾਣੇ ਆਪਣੀ ਸਾਰਾ। ਸੰਤ ਮਨੀ ਸਿੰਘ ਸਿਰ ਤੇਰੇ ਤਾਜ। ਪੂਰ ਕਰਾਏ ਪ੍ਰਭ ਸਾਚਾ ਕਾਜ। ਧੁਰਦਰਗਾਹੀ ਸਾਚਾ ਮਾਹੀ, ਦੁੱਖ ਦਲਿਦ੍ਰ ਰੋਗ ਸੋਗ ਕਟੇ ਆਜ। ਜਗਤ ਸਾਜਨਾ ਹਰਿ ਜੀ ਸਾਜੇ, ਜੋਤੀ ਜੋਤ ਸਰੂਪ ਹਰਿ, ਕਲਜੁਗ ਤੇਰੀ ਅੰਤਮ ਵਾਰੀ, ਬੇਮੁਖ ਮਾਰੇ ਹਰਿ ਨਿਰੰਕਾਰੀ, ਤੇਰੀ ਰੱਖੇ ਅੰਤਮ ਲਾਜ। ਗੁਰ ਸੰਗਤ ਤੇਰੀ ਵਡ ਵਡਿਆਈ। ਕਿਲ੍ਹੇ ਲਾਲ ਚਰਨ ਛੁਹਾਈ। ਪ੍ਰਭ ਅਬਿਨਾਸ਼ੀ ਕਰੇ ਪ੍ਰਿਤਪਾਲ, ਅੰਤਮ ਵੇਲੇ ਹੋਏ ਸਹਾਈ। ਜੋਤੀ ਜੋਤ ਸਰੂਪ ਹਰਿ, ਸਾਚੇ ਧਾਮ ਰਾਮ ਰਮਈਆ। ਅੰਤਮ ਮੇਲ ਆਪ ਮਿਲਾਈ। ਸੰਗਤ ਸਾਚੀ ਨਾਲ ਰਖਾਉਣਾ। ਪ੍ਰਭ ਅਬਿਨਾਸ਼ੀ ਲੇਖੇ ਲਾਉਣਾ, ਅੱਸੂ ਤਿੰਨ ਡੰਨ ਲਗਾਉਣਾ, ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੂਰ ਕਰਾਏ ਕਾਜ ਵੇਖ ਸਾਜ ਸਾਚੇ ਦਰ ਹਰਿ ਬਹਾਉਣਾ। ਸੰਗਤ ਮਿਲਿਆ ਸਾਚਾ ਰਾਹ। ਪ੍ਰਭ ਅਬਿਨਾਸ਼ੀ ਜਗਤ ਮਲਾਹ। ਜਮ ਕੀ ਫਾਸੀ ਦੇਵੇ ਲਾਹ। ਪੁਰਖ ਅਬਿਨਾਸ਼ੀ ਦੇਵੇ ਠੰਡੀ ਛਾਂ, ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਮ੍ਰਿਤ ਮੇਵਾ ਇਕ ਖੁਆਏ ਕੋਈ ਨਾ ਅੱਗੋਂ ਕਰੇ ਨਾ। ਅੰਮ੍ਰਿਤ ਧਾਰਾ ਆਤਮ ਸੀਰਾ। ਗੁਰਮੁਖ ਦੇਵੇ ਕਰ ਪਿਆਰਾ। ਕਾਇਆ ਛਾਣੇ ਮੰਦਰ ਤੇਰਾ। ਆਪੇ ਪਾਏ ਹਰਿ ਜੀ ਸਾਰਾ, ਲੋਕਮਾਤ ਨਾ ਹੋਏ ਵਹੀਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੱਸੂ ਤਿੰਨ ਗੁਰਮੁਖ ਸੰਤ ਪਿਆਰਿਆ, ਹਰਿ ਚਰਨ ਦੁਲਾਰਿਆ, ਸ਼ਬਦ ਬੰਨ੍ਹੇ ਸਿਰ ਸਾਚਾ ਚੀਰਾ। ਸਾਚਾ ਚੀਰਾ ਸਿਰ ਰਖਾਏ। ਨਾਮ ਹੀਰਾ ਵਿਚ ਟਿਕਾਏ। ਪੀਰਨ ਪੀਰਾ ਦਇਆ ਕਮਾਏ। ਅੰਮ੍ਰਿਤ ਸੀਰਾ ਸਚ ਪਿਆਏ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਲ੍ਹੇ ਲਾਲ ਗੜ੍ਹੀ ਚਮਕੌਰ ਤੇਰਾ ਲੇਖਾ ਪੂਰਾ ਅੱਜ ਕਰਾਏ। ਚੌਬਦਾਰ ਪ੍ਰਭ ਧਾਰ ਵੇਸੇ। ਪੁਰਖ ਅਬਿਨਾਸ਼ੀ ਨਰ ਨਰੇਸ਼ੇ। ਦੋ ਜਹਾਨਾਂ ਵਾਲੀ ਹੱਥੋਂ ਖਾਲੀ, ਨਾ ਕੋਈ ਰੰਗ ਰੂਪ ਨਾ ਰੇਖੇ। ਲੋਕਮਾਤ ਚਾਰ ਕੁੰਟ ਕਰੇ ਰੁਸ਼ਨਾਈ, ਵਿਚ ਅੰਧ ਕੂਪ, ਗੁਰ ਸੰਗਤ ਸਾਰੀ ਹਰਿ ਜੀ ਵੇਖੇ। ਏਕਾ ਨੂਰ ਦੱਸੇ ਜੋਤ ਸਰੂਪ, ਪਹਿਲੀ ਵਾਰੀ ਚੌਬਦਾਰ ਹਰਿ ਨਿਰੰਕਾਰ, ਗੁਰ ਸੰਗਤ ਬੈਠੀ ਅੱਧਵਿਚਕਾਰ, ਆਪੇ ਕਰੇ ਖ਼ਬਰਦਾਰ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੁਗਾ ਜੁਗੰਤ ਆਦਿ ਅੰਤ ਆਪੇ ਜਾਣੇ ਆਪਣੀ ਧਾਰ। ਆਪਣੀ ਧਾਰ ਜਾਣੇ ਹਰਿ ਭਗਵਾਨਾ। ਏਕਾ ਪਹਿਨੇ ਲਾਲ ਬਾਣਾ। ਗੁਰਮੁਖਾਂ ਦੇਵੇ ਸਾਚੀ ਮਤ ਧੀਰਜ ਯਤ, ਸੋਹੰ ਸ਼ਬਦ ਭੁੱਲ ਨਾ ਜਾਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਅੰਤ ਹੋਏ ਸਹਾਏ, ਸਚ ਵਾੜ ਆਪ ਕਰਾਨਾ। ਸਾਚੀ ਦਰਗਹਿ ਹਰਿ ਮਾਣ ਦਵਾਨਾ। ਜੀਵ ਕਿਉਂ ਭੁੱਲੇ ਗੁਣ ਨਿਧਾਨਾ। ਗੁਰਮੁਖ ਸਾਚਾ ਪੂਰੇ ਤੋਲ ਤੁਲੇ, ਆਤਮ ਜੋਤੀ ਤੇਜ ਪ੍ਰਕਾਸ਼ੀ ਕੋਟਨ ਭਾਨਾ। ਪ੍ਰਗਟ ਹੋਏ ਘਨਕਪੁਰ ਗੁਰ ਸੰਗਤ ਬਣਾਏ ਚਰਨ ਦਾਸੀ, ਕਿਲ੍ਹੇ ਲਾਲ ਝੁਲਦਾ ਰਹੇ ਲਾਲ ਨਿਸ਼ਾਨਾ। ਵਾਲੀ ਹਿੰਦ ਦਰ ਦਵਾਰ। ਅੱਸੂ ਤਿੰਨ ਦਿਵਸ ਵਿਚਾਰ। ਕਰੇ ਖੇਲ ਹਰਿ ਨਿਰੰਕਾਰ। ਗੁਰੂਆਂ ਪੀਰਾਂ ਪਾਏ ਸਾਰ। ਤੇਰੀ ਫੇਰ ਆਏ ਵਾਰ। ਆਪੇ ਲਿਖੇ ਤੇਰੇ ਲੇਖ, ਨੈਣ ਖੋਲ੍ਹ ਲੈਣਾ ਵੇਖ ਜੋਤ ਜਗੇ ਕਿਸ ਪ੍ਰਕਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਦੇਸ ਮਾਝੇ ਜੋਤ ਧਰ, ਪ੍ਰਗਟ ਹੋਏ ਵਿਚ ਸੰਸਾਰ। ਨੂਰੀ ਜੋਤ ਨੂਰ ਨਿਰਾਲਾ। ਪਾਇਆ ਗਲ ਲਾਲ ਦੁਸ਼ਾਲਾ। ਜਗਤ ਅਵਲੜੀ ਚਲੇ ਚਾਲਾ। ਗੁਰਮੁਖ ਸਾਚੇ ਲਾਲ, ਕਿਰਪਾ ਕਰੇ ਹਰਿ ਗੋਪਾਲਾ। ਗਊ ਗਰੀਬ ਨਿਮਾਣਿਆਂ ਸਦਾ ਸਦਾ ਸਦ ਕਰੇ ਪ੍ਰਿਤਪਾਲ, ਲੋਕਮਾਤ ਜਿਉਂ ਕ੍ਰਿਸ਼ਨਾ ਕਾਹਨਾ। ਜੋਤੀ ਜੋਤ ਸਰੂਪ ਹਰਿ, ਆਦਿ ਅੰਤ ਜੁਗਾ ਜੁਗੰਤ ਭਗਤ ਭਗਵੰਤ ਦਰ ਘਰ ਸਾਚੇ ਦੇਵੇ ਮਾਣਾ। ਕ੍ਰਿਸ਼ਨ ਮੁਰਾਰਾ ਖੇਲ ਅਪਾਰਾ, ਮਾਰੇ ਜੀਵ ਜੰਤ ਹੰਕਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਅੰਤ ਗਊ ਗਰੀਬ ਨਿਮਾਣਿਆਂ, ਪਾਉਂਦਾ ਰਹੇ ਸਦ ਮਾਤ ਸਾਰਾ। ਰਾਮ ਅਵਤਾਰ ਵਡ ਬਲਕਾਰੀ। ਕਰੇ ਖੇਲ ਅੰਤਮ ਵਾਰੀ। ਰਾਵਣ ਦੁਸ਼ਟ ਦਏ ਸੰਘਾਰੀ। ਧਰਮੀ ਭਬੀਖਣ ਰਾਜ ਦਰਬਾਰੀ। ਸਰਨ ਆਇਆ ਗਿਰਵਰ ਗਿਰਧਾਰੀ। ਚਰਨ ਲਾਇਆ ਕਿਰਪਾ ਧਾਰੀ। ਜੋਤੀ ਜੋਤ ਸਰੂਪ ਹਰਿ, ਆਦਿ ਅੰਤ ਜੁਗਾ ਜੁਗੰਤ, ਜਨ ਭਗਤਾਂ ਰਿਹਾ ਪੈਜ ਸਵਾਰੀ। ਮਦਿਰਾ ਮਾਸ ਰਸਨ ਤਜਾਵਣੀ। ਪੂਰ ਕਰੇ ਪ੍ਰਭ ਸਾਚਾ ਭਾਵਨੀ। ਸਾਚੀ ਰੁੱਤ ਘੜੀ ਸੁਹੰਞਣੀ , ਲੋਕਮਾਤ ਫੇਰ ਨਾ ਆਵਣੀ। ਜਗੀ ਜੋਤ ਮਾਤ ਨਿਰੰਜਣ, ਸਾਚੀ ਜੋਤੀ ਆਪ ਜਗਾਵਣੀ। ਚਰਨ ਧੂੜ ਕਰੇ ਇਸ਼ਨਾਨ, ਜਨਮ ਜਨਮ ਮੈਲ ਪ੍ਰਭ ਦਰ ਲਾਹਵਣੀ। ਦਰ ਘਰ ਸਾਚੇ ਮਿਲੇ ਮਾਣ, ਲਗੀ ਪ੍ਰੀਤੀ ਤੋੜ ਨਿਭਾਵਣੀ। ਮਿਲੇ ਮੇਲ ਹਰਿ ਭਗਵਾਨ, ਸੋਹੰ ਰਾਗ ਸਚ ਸ਼ਬਦ ਲੋਕਮਾਤ ਸੁਣਾਵਣੀ। ਗੁਰ ਪੂਰਾ ਪੂਰ ਕਰਾਏ ਭਾਵਨੀ। ਜਗਤ ਵਿਕਾਰਾ ਦੇਣਾ ਤੱਜ। ਸਾਚੀ ਸੇਜਾ ਚੜ੍ਹਨਾ ਭੱਜ। ਅੰਮ੍ਰਿਤ ਪੀਣਾ ਪ੍ਰਭ ਦਰ ਘਰ ਸਾਚੇ ਰੱਜ। ਪੁਰਖ ਅਬਿਨਾਸ਼ੀ ਆਤਮ ਸੇਜਾ ਰਿਹਾ ਸਜ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਸੰਤ ਜਨਾਂ ਆਪੇ ਪੜਦੇ ਲਏ ਕੱਜ। ਮਤ ਮਨ ਬੁਧ, ਸਤਿ ਸਰੂਪੀ ਪ੍ਰਭ ਕਰੇ ਸੁੱਧ। ਨਿਰਮਲ ਅਕਾਰ ਜੋਤ ਨਿਰੰਕਾਰ, ਸ਼ਬਦ ਅਸਵਾਰ ਪਵਣ ਅਧਾਰ, ਪੰਚਾਂ ਤੱਤਾਂ ਸੱਚਾ ਯੁੱਧ। ਜੋਤੀ ਜੋਤ ਸਰੂਪ ਹਰਿ, ਕਿਰਪਾ ਆਪਣੀ ਦੇਵੇ ਕਰ, ਸਾਚਾ ਗੁਰਮੁਖ ਜਾਏ ਤਰ, ਸ਼ਬਦ ਘੋੜੇ ਆਪ ਚੜ੍ਹਾਏ, ਗੁਰਮੁਖ ਸਾਚਾ ਬਹੇ ਕੁੱਦ। ਏਕਾ ਰੱਖਣਾ ਚਰਨ ਧਿਆਨ। ਦੇਵੇ ਦਰਸ ਹਰਿ ਭਗਵਾਨ। ਆਤਮ ਜੋਤੀ ਬ੍ਰਹਮ ਗਿਆਨ। ਦੁਰਮਤ ਮੈਲ ਜਾਏ ਧੋਤੀ, ਭਰਮ ਭੁਲੇਖੇ ਝੂਠੇ ਲੇਖੇ ਸਰਬ ਮਿਟ ਜਾਣ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਲ ਮਿਲਾਏ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ। ਵਿਸ਼ਨੂੰ ਭਗਵਾਨ ਸਤਿਗੁਰ ਮੀਤਾ। ਗੁਰਮੁਖਾਂ ਕਾਇਆ ਕਰੇ ਠੰਡੀ ਸੀਤਾ। ਅੱਠੇ ਪਹਿਰ ਦਿਵਸ ਰੈਣ ਰਾਹ ਸਾਚਾ ਦੱਸੇ, ਪਰਖੇ ਨੀਤਾ। ਵਿਸ਼ੇ ਵਿਕਾਰਾਂ ਚਰਨਾਂ ਹੇਠ ਝੱਸੇ, ਰਸ ਰਸਨ ਜਗਤ ਵਿਕਾਰੀ ਨੱਸੇ, ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਤੀਰ ਏਕਾ ਕਸੇ। ਚਰਨ ਕਵਲ ਪ੍ਰਭ ਸਾਚਾ ਲੋੜੇ। ਪ੍ਰਭ ਅਬਿਨਾਸ਼ੀ ਕਦੇ ਨਾ ਮੋੜੇ। ਕਲਜੁਗ ਅੰਤਮ ਵੇਲਾ ਵਕਤ ਦੁਹੇਲਾ, ਗੁਰਸਿਖ ਆਤਮ ਕਦੇ ਨਾ ਕੌੜੇ। ਗੁਰ ਸੰਗਤ ਮੇਲਾ ਹਰਿ ਦਵਾਰੇ, ਅੰਤ ਸਹਾਈ ਪ੍ਰਭ ਸਾਚਾ ਬਹੁੜੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਚੜ੍ਹਾਏ ਸ਼ਬਦ ਘੋੜੇ। ਸ਼ਬਦ ਘੋੜੇ ਜਾਣਾ ਚੜ੍ਹ। ਅੰਦਰ ਸਾਚੇ ਜਾਣਾ ਵੜ। ਪ੍ਰਭ ਅਬਿਨਾਸ਼ੀ ਆਪੇ ਫੜੇ ਜਨ ਭਗਤਾਂ ਲੜ। ਸ਼ਬਦ ਉਡਾਰੀ ਇਕ ਲਗਾਏ, ਆਪ ਆਪਣੀ ਦਇਆ ਕਮਾਏ, ਕੋਈ ਨਾ ਰੋਕੇ ਕਿਲ੍ਹਾ ਗੜ੍ਹ। ਜੋਤੀ ਜੋਤ ਸਰੂਪ ਹਰਿ, ਪ੍ਰਭ ਅਬਿਨਾਸ਼ੀ ਦਰ ਦਰਬਾਨ ਮਿਹਰਬਾਨ, ਆਤਮ ਦਰ ਰਿਹਾ ਖੋਲ੍ਹ, ਸਚ ਦਰਬਾਰ ਹਰਿ ਸੁਲਤਾਨ। ਗੁਰ ਸੰਗਤ ਪ੍ਰਭ ਦੇਵੇ ਮਾਣ। ਪੁਰਖ ਅਬਿਨਾਸ਼ੀ ਨਿਗਹਬਾਨ। ਚਤਰਭੁਜ ਸ੍ਰੀ ਭਗਵਾਨ, ਭੇਵ ਖੁਲ੍ਹਾਏ ਮਾਤ ਗੁਝ, ਜੋਤੀ ਜੋਤ ਸਰੂਪ ਹਰਿ, ਆਪਣੀ ਕਿਰਪਾ ਦੇਵੇ ਕਰ, ਨਿਹਕਲੰਕ ਨਰਾਇਣ ਨਰ, ਵਡ ਦਾਤਾ ਬਲੀ ਬਲਵਾਨ। ਗੁਰ ਸੰਗਤ ਖੜ੍ਹੀ ਬਣ ਭਿਖਾਰ। ਮੰਗਣ ਵਾਰੋ ਵਾਰ। ਦੇਵਣਹਾਰ ਇਕ ਦਾਤਾਰ। ਲੋਕਮਾਤ ਜਾਮਾ ਪਾਏ, ਧਰਤ ਮਾਤ ਸੁਣ ਪੁਕਾਰ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਕਲਜੁਗ ਅੰਤਮ ਚਵੀਆਂ ਅਵਤਾਰ।

Leave a Reply

This site uses Akismet to reduce spam. Learn how your comment data is processed.