Granth 04 Likhat 059: 4 assu 2011 Bikarmi Navi Delhi Rashtarpati Bhawan Dr. Rajinder Parsad

੪ ਅੱਸੂ ੨੦੧੧ ਬਿਕ੍ਰਮੀ ਨਵੀਂ ਦਿੱਲੀ ਰਾਸ਼ਟਰਪਤੀ ਭਵਨ ਡਾ: ਰਾਜਿੰਦਰ ਪ੍ਰਸ਼ਾਦ

ਰਾਜ ਦਰਬਾਰ ਸਚ ਦਵਾਰਾ। ਚਰਨ ਸਰਨ ਹਰਿ ਨਿਰੰਕਾਰਾ। ਵੇਖ ਵਖਾਣੇ ਵਿਚ ਸੰਸਾਰਾ। ਦਰ ਘਰ ਸਾਚੇ ਜੋਤ ਜਗਾਏ, ਚੋਬਦਾਰਾਂ ਦਿਸ ਨਾ ਆਇਆ ਗਿਰਵਰ ਗਿਰਧਾਰਾ। ਸੋਹੰ ਸ਼ਬਦ ਡੰਕ ਵਜਾਇਆ, ਚਾਰੋਂ ਕੁਟ ਜੈ ਜੈ ਜੈਕਾਰਾ। ਰਾਓ ਰੰਕ ਰੰਕ ਰਾਜਾਨ। ਸ਼ਾਹ ਸੁਲਤਾਨ ਏਕਾ ਰੰਗ ਰੰਗਾਇਆ, ਕਰੇ ਖੇਲ ਅਪਰ ਅਪਾਰਾ। ਸ਼ਬਦ ਘੋੜੇ ਤੰਗ ਕਸਾਇਆ, ਅੰਦਰ ਮੰਦਰ ਲੰਘ ਕੇ ਆਇਆ, ਜੋਤ ਸਰੂਪੀ ਹਰਿ ਅਸਵਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਚਵੀਆਂ ਅਵਤਾਰਾ।