Granth 04 Likhat 058: 4 assu 2011 Bikarmi Navi Delhi Rakab Ganj Gurudwara

੪ ਅੱਸੂ ੨੦੧੧ ਬਿਕ੍ਰਮੀ ਨਵੀਂ ਦਿੱਲੀ ਰਕਾਬ ਗੰਜ ਗੁਰਦਵਾਰਾ

ਸੰਤ ਮਨੀ ਸਿੰਘ ਸੇਵ ਕਮਾਈ। ਸਤਿ ਸਰੂਪੀ ਕਲਮ ਚਲਾਈ। ਪ੍ਰਭ ਅਬਿਨਾਸ਼ੀ ਲੇਖੇ ਲਾਈ। ਪੂਰਨ ਘਾਲ ਮਾਤ ਕਰਾਈ। ਤੁੱਟਾ ਜਗਤ ਜੰਜ਼ਾਲ, ਮਾਨਸ ਦੇਹੀ ਲੇਖੇ ਲਾਈ। ਪੁਰਖ ਅਬਿਨਾਸ਼ੀ ਕਰੇ ਪ੍ਰਿਤਪਾਲ, ਜੋਤੀ ਹੱਥ ਸਿਰ ਟਿਕਾਈ। ਮਰੇ ਨਾ ਜੰਮੇ ਨਾ ਖਾਏ ਕਾਲ, ਨਰ ਨਰਾਇਣ ਸਰਬ ਸੁਖਦਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਆਪ ਆਪਣੀ ਕਿਰਪਾ ਕਰ, ਰਕਾਬ ਗੰਜ ਚਰਨ ਛੁਹਾਈ। ਸੰਤ ਮਨੀ ਸਿੰਘ ਲੇਖਾ ਮੁੱਕਾ। ਵਡ ਜ਼ਰਵਾਣਿਆਂ ਸਵਾਸ ਸੁੱਕਾ। ਬੇਮੁਹਾਣਿਆਂ ਮੁਖ ਪੈਣ ਥੁੱਕਾਂ। ਵਕਤ ਸੁਹੇਲਾ ਅੰਤਮ ਢੁੱਕਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਆਪਣੇ ਭਾਣੇ ਸਰਬ ਕੁਛ ਜਾਣੇ, ਆਪਣੀ ਕਿਰਪਾ ਰਿਹਾ ਕਰ, ਕਿਸੇ ਕੋਲੋਂ ਨਾ ਮਾਤ ਰੁਕਾ। ਹਰਿ ਸੰਤ ਪਿਆਰਾ ਕੰਤ, ਤਿੰਨ ਸਾਲ ਚਲੀ ਚਾਲ ਕਲਮ ਘਾਲ ਹਰਿ ਦਾਤਾਰਾ। ਕਰੀ ਪ੍ਰਿਤਪਾਲ ਪ੍ਰਭ ਅਬਿਨਾਸ਼ੀ ਦਇਆ ਧਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਵਖਾਇਆ ਅੰਤ ਕਿਨਾਰਾ। ਦਰ ਦਵਾਰੇ ਦੱਸੇ ਪ੍ਰੀਤ। ਦਰਸ਼ਨ ਕਰੇ ਨੇਤਨ ਨੀਤ। ਸੰਤ ਮਨੀ ਸਿੰਘ ਚੇਤਨ ਚੀਤ। ਇਕ ਵਖਾਏ ਪ੍ਰਭਾਸੀ ਖੇਤਾ, ਸਾਚੀ ਸੇਵਾ ਹਰਿ ਲਗਾਏ, ਵਹਿੰਦਾ ਰਹੇ ਤੱਤੇ ਠੰਡੇ ਸੀਤਲ ਸੀਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦਾ ਸਦਾ ਸਦ ਰਖਿਆ ਚੀਤ।