੮ ਅੱਸੂ ੨੦੧੧ ਬਿਕ੍ਰਮੀ ਦਿੱਲੀ ਰੇਲਵੇ ਸਟੇਸ਼ਨ ਉਤੇ ਬਿਸ਼ਨ ਸਿੰਘ ਦੇ ਨਵਿਤ
ਪ੍ਰੇਮ ਮਧ ਮਾਤਾ ਗੁਣਵੰਤ, ਭਗਵੰਤ ਗੁਰਮੁਖ ਸਾਚਾ ਸੰਤ ਜਗਤ ਭਗਤ ਅੰਤਮ ਮੁਕਤ ਦਰ ਘਰ ਸਚ ਬਣਾਤਾ। ਪਾਰਬ੍ਰਹਮ ਸਚ ਕਰਮ ਮਾਨਸ ਜਨਮ, ਆਰ ਪਾਰ ਵਿਚ ਸੰਸਾਰ, ਦੋ ਧਾਰ ਜਗਤ ਅਧਾਰ ਪਾਰ ਕਰਾਤਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਣ ਗੁਣਵੰਤੀ ਸੋਭਾਵੰਤੀ ਗੁਰਮੁਖ ਨਾਰੀ ਕੰਤ ਪਿਆਰੀ, ਸਾਚੇ ਦਰ ਅਟੱਲ ਮਹੱਲ ਨਿਹਚਲ ਧਾਮ ਸਦ ਸਦ ਰਖਾਤਾ। ਵਿਸ਼ਨੂੰ ਬੰਸੀ ਬੰਸ ਅਮੋਲਾ। ਉਤਮ ਮਾਤ ਵਿਚ ਸਹੰਸੀ, ਮਿਲੇ ਸ਼ਬਦ ਸਾਚਾ ਢੋਲਾ। ਪੰਚ ਦੁਸ਼ਟ ਸੰਘਾਰੇ ਜਿਉਂ ਕਾਹਨਾ ਕੰਸੀ, ਨਿਰਮਲ ਬੁੱਧੀ ਉਤਮ ਚੋਲਾ। ਮਿਲਿਆ ਮੇਲ ਜਿਉਂ ਅਰਜਨ ਬੰਸੀ, ਆਤਮ ਪੜਦਾ ਪ੍ਰਭ ਸਾਚੇ ਖੋਲ੍ਹਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੰਤ ਮਨੀ ਸਿੰਘ ਸਿੰਘ ਬਿਸ਼ਨ ਤੇਰਾ ਮਾਤ ਬਣਾਇਆ ਸਚ ਵਿਚੋਲਾ। ਸੰਤ ਵਿਚੋਲਾ ਦੋ ਜਹਾਨ। ਦਰ ਘਰ ਬਣਿਆ ਸਾਚਾ ਗੋਲਾ, ਮਿਲਿਆ ਨਾਮ ਇਕ ਨਿਸ਼ਾਨ। ਸ਼ਬਦ ਪਹਿਨਾਏ ਪ੍ਰਭ ਨਿਰਮਲ ਚੋਲਾ, ਰੰਗਣ ਚੜ੍ਹੇ ਜਗਤ ਮਹਾਨ। ਬਜ਼ਰ ਕਪਾਟੀ ਪਰਦਾ ਖੋਲ੍ਹਾ, ਸ਼ਬਦ ਧੁਨੀ ਕੰਨ ਸੁਣੀ, ਮਿਲੇ ਮੇਲ ਨਰ ਹਰਿ ਸ੍ਰੀ ਭਗਵਾਨ।