Granth 04 Likhat 070: 10 Assu 2011 Bikarmi Meeruth Chhauni Kehar Singh de Greh Swami Mehta ji nu Agra

੧੦ ਅੱਸੂ ੨੦੧੧ ਬਿਕ੍ਰਮੀ ਮੇਰਠ ਛਾਉਣੀ ਕੇਹਰ ਸਿੰਘ ਦੇ ਗ੍ਰਹਿ ਸਵਾਮੀ ਮਹਿਤਾ ਜੀ ਨੂੰ ਆਗਰਾ

ਦਿਆਲ ਬਾਗ਼ ਗੁਰ ਜਾਣਾ ਜਾਗ। ਪ੍ਰਗਟ ਹੋਇਆ ਮਾਹੀ ਧੁਰ, ਜਿਸ ਹੱਥ ਪਕੜੀ ਤੇਰੀ ਵਾਗ। ਚਰਨ ਪ੍ਰੀਤੀ ਜਾਏ ਜੁੜ, ਸ਼ਬਦ ਸੁਣਾਏ ਇਕ ਰਾਗ। ਨਾਮ ਵਸਤ ਨਾ ਰਹੇ ਥੁੜ, ਤਨ ਬੁਝਾਏ ਤ੍ਰਿਸ਼ਨਾ ਆਗ। ਮਾਨਸ ਦੇਹੀ ਕਲਜੁਗ ਰਹੀ ਰੁੜ੍ਹ, ਨਾ ਕੋਈ ਧੋਏ ਪਾਪਾਂ ਦਾਗ਼। ਨਿਹਕਲੰਕ ਕਲ ਜਾਮਾ ਪਾਇਆ, ਜਨ ਭਗਤਾਂ ਮਿਲਿਆ ਕੰਤ ਸੁਹਾਗ। ਦਿਆਲ ਬਾਗ਼ ਗੁਰ ਵੇਖ ਵਖਾਣ। ਆਤਮ ਮੂਲ ਸਚ ਪਛਾਣ। ਜੋਤੀ ਨੂਰ ਸ਼ਬਦ ਬਾਣ। ਪੁਰਖ ਅਬਿਨਾਸ਼ੀ ਆਸਾ ਮਨਸਾ ਪੂਰ, ਕਰ ਚਰਨ ਧਿਆਨ। ਸਦਾ ਸਦਾ ਸਦ ਹਾਜ਼ਰ ਹਜ਼ੂਰ, ਅੰਦਰ ਬਾਹਰ ਗੁਪਤ ਜ਼ਾਹਰ ਜੋਤੀ ਨੂਰ ਸਚ ਜਹਾਨ। ਨਿਹਕਲੰਕ ਕਲ ਜਾਮਾ ਪਾਇਆ, ਵਡ ਦਾਤਾ ਸੂਰ ਬਲੀ ਬਲਵਾਨ। ਦਿਆਲ ਬਾਗ ਗੁਰ ਗੁਰ ਸੁਰਤ ਸੰਭਾਲ। ਤਨ ਲੱਗੇ ਪੰਜੇ ਚੋਰ, ਅੱਠੇ ਪਹਿਰ ਕਰਨ ਕੰਗਾਲ। ਕੋਇ ਨਾ ਪਕੜੇ ਦੇਵਤ ਸੁਰ, ਨਾ ਸਕੇ ਕੋਈ ਸੁਰਤ ਸੰਭਾਲ। ਕਲਜੁਗ ਮਾਇਆ ਗਏ ਰੁੜ੍ਹ, ਕੋਈ ਨਾ ਝੱਲੇ ਜਗਤ ਝਾਲ। ਨਿਹਕਲੰਕ ਕਲ ਜਾਮਾ ਪਾਇਆ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਗਤ ਅਵਲੜੀ ਚਲੀ ਚਾਲ। ਦਿਆਲ ਬਾਗ਼ ਗੁਰ ਸ਼ਬਦ ਜਗਾਉਣਾ। ਅੰਦਰ ਬਾਹਰ ਗੁਪਤ ਜ਼ਾਹਰ ਸੰਗ ਸੁਹੇਲਾ, ਜੋਤੀ ਨੂਰ ਮੇਲ ਮਿਲਾਉਣਾ। ਆਪੇ ਗੁਰ ਆਪੇ ਚੇਲਾ, ਆਦਿ ਸ਼ਕਤੀ ਜਗਤ ਭਵਾਨੀ ਭਗਤ ਰਖਾਨੀ, ਦਸਮ ਦਵਾਰੀ ਜੋਤ ਜਗਾਉਣਾ। ਨਿਹਕਲੰਕ ਕਲ ਜਾਮਾ ਪਾਇਆ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਘੋੜੇ ਸ੍ਰਿਸ਼ਟ ਸਬਾਈ ਜਿਸ ਚੜ੍ਹਾਉਣਾ। ਦਿਆਲ ਬਾਗ਼ ਗੁਰ ਉਠ ਬਲ ਧਾਰ। ਪ੍ਰਭ ਅਬਿਨਾਸ਼ੀ ਚੜ੍ਹਿਆ ਸ਼ਬਦ ਘੋੜ, ਪੰਚਮ ਜੇਠਾ ਹੋ ਅਸਵਾਰ। ਚਾਰੋਂ ਕੁੰਟ ਰਿਹਾ ਦੌੜ, ਨੌਂ ਖੰਡ ਪ੍ਰਿਥਮੀ ਸਰਬ ਸੰਸਾਰ। ਸ਼ਬਦ ਘੋੜਾ ਮਾਰੇ ਪੌੜ, ਹੰਕਾਰੀ ਵਿਕਾਰੀ ਜੀਵ ਜੰਤ ਦੁਸ਼ਟ ਦੁਰਾਚਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਪਾਇਆ, ਜੋਤ ਸਰੂਪੀ ਖੇਲ ਰਚਾਇਆ, ਸ਼ਬਦ ਰਖਾਈ ਤਿੱਖੀ ਧਾਰ। ਦਿਆਲ ਬਾਗ਼ ਗੁਰ ਗੁਰ ਕੀਰਤ ਰਤ। ਹਰਿ ਦਰਸ਼ਨ ਕੋ ਲੋਚਣ ਸੁਰ, ਲੋਕਮਾਤ ਦਰ ਘਰ ਸਾਚੇ ਏਕਾ ਮਤ। ਪ੍ਰਗਟ ਹੋਏ ਘਨਕਪੁਰ, ਏਕਾ ਸ਼ਬਦ ਜਗਤ ਵਖਾਣੇ ਸਾਚਾ ਤੱਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਬਲੀ ਬਲਵਾਨ ਸਦ ਮਿਹਰਬਾਨ, ਦਰ ਦਵਾਰਾ ਹਰਿ ਭੰਡਾਰਾ ਜਗਤ ਵਰਤਾਰਾ, ਦੇਵੇ ਸਤਿ ਸੰਤੋਖ ਧੀਰਜ ਜਤ। ਸਤਿ ਹਰਿ ਵੰਡੇ। ਕਲਜੁਗ ਅੰਤਮ ਆਇਆ ਕੰਢੇ। ਗੁਰਮੁਖਾਂ ਲੋਕਮਾਤ ਮਾਰ ਝਾਤ, ਨਾ ਵੇਖੇ ਪਰਖੇ ਜਾਤ ਪਾਤ, ਤੁੱਟੀ ਗੰਢੇ। ਕਾਲ ਕੋਠੜੀ ਜਗਤ ਅੰਧੇਰੀ ਰੈਣ ਰਾਤ, ਕਲਜੁਗ ਅੰਧੇਰ ਵਿਚ ਵਰਭੰਡੇ। ਪੁਰਖ ਅਬਿਨਾਸ਼ੀ ਧੁਰਦਰਗਾਹੀ ਸਾਚਾ ਮਾਹੀ ਨਾਮ ਲਿਆਇਆ ਇਕ ਸੁਗਾਤ, ਭਗਤ ਜਨਾਂ ਦਰ ਸਾਚੇ ਵੰਡੇ। ਅੰਤਮ ਵੇਲੇ ਪੁੱਛੇ ਵਾਤ, ਸੋਹੰ ਦੇਵੇ ਸਾਚੀ ਦਾਤ, ਚਾਰ ਵਰਨ ਬਹਾਏ ਦਇਆ ਕਮਾਏ, ਗੁਰ ਗੋਬਿੰਦਾ ਵਾਲੀ ਹਿੰਦਾ ਏਕਾ ਝੰਡੇ ਸ਼ਬਦ ਡੰਡੇ ਆਤਮ ਚੰਡੇ। ਸ਼ਬਦ ਡੰਡਾ ਵਡ ਬਲਕਾਰੀ। ਵੇਖ ਵਖਾਣੇ ਵਾਰੋ ਵਾਰੀ। ਰਾਜੇ ਰਾਣੇ ਆਤਮ ਹੰਕਾਰੀ। ਬੇਮੁਹਾਣੇ ਜੀਵ ਸੰਸਾਰੀ। ਅੰਧੇ ਕਾਣੇ ਧੀਆਂ ਭੈਣਾਂ ਕਰਨ ਖੁਆਰੀ। ਮਦਿਰਾ ਮਾਸੀ ਪਾਪੀ ਗੰਦੇ, ਸ਼ਬਦ ਚਲਾਏ ਇਕ ਕਟਾਰੀ। ਧਰਮ ਰਾਏ ਦੀ ਪਾਏ ਬੰਦੀ, ਲੱਖ ਚੁਰਾਸੀ ਗੇੜ ਅਪਾਰੀ। ਗੁਰਮੁਖਾਂ ਢਾਹੇ ਆਤਮ ਕੰਧੀ, ਛੁਟੀ ਬੰਧੀ ਮਿਲੇ ਮੇਲ ਨਰ ਨਿਰੰਕਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਜਨ ਲੇਵੇ ਮਾਤ ਵਸਤ ਦਸਤ ਅਪਾਰੀ। ਦੋਏ ਜੋੜ ਗੁਰਸਿਖ ਅਰਦਾਸ। ਪੁਰਖ ਅਬਿਨਾਸ਼ੀ ਸਦਾ ਆਸ ਪਾਸ। ਘੱਟ ਘੱਟ ਵਾਸੀ, ਹਰਿ ਹਿਰਦੇ ਰੱਖੇ ਵਾਸ। ਹਰਿਜਨ ਸਾਚੇ ਸ਼ਾਹੋ ਸ਼ਾਬਾਸ਼ੀ, ਰਸਨਾ ਜਪੇ ਸਵਾਸ ਸਵਾਸ। ਆਪ ਮਿਟਾਏ ਚਿੰਤਾ ਸੋਗ ਰੋਗ ਉਦਾਸੀ, ਹਉਮੇ ਕਰੇ ਵਿਨਾਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ, ਸਚ ਘਰ ਆਤਮ ਕਾਇਆ ਮੰਡਲ ਸਚ ਸਮਗਰੀ, ਜੋਤੀ ਨੂਰਾ ਪਾਏ ਸਾਚੀ ਰਾਸ। ਹਰਿ ਦਸ ਮਾਸ ਨੌਂ ਅਠਾਰਾਂ ਘੱਟ ਘੱਟ ਵਾਸ, ਆਤਮ ਸੁਖੀ ਮਾਇਆ ਕੁੱਖੀ, ਉਤਰੀ ਤ੍ਰਿਸ਼ਨਾ ਭੁੱਖੀ, ਸਚ ਸੁਗੰਧੀ ਸ਼ਬਦ ਸ਼ਬਦੀ ਏਕਾ ਨਾਮ ਸੁਖਣਾ ਸੁੱਖੀ, ਛੁਟਿਆ ਗੇੜਾ ਗਰਭਵਾਸ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਭਗਤ ਸੁਹੇਲਾ ਦੇਵੇ ਵਰ, ਆਦਿ ਅੰਤਾ ਸਾਚਾ ਕੰਤਾ ਪੂਰਨ ਭਗਵੰਤਾ ਗੁਣੀ ਗੁਣਣੰਤਾ ਨਾ ਜਾਏ ਵਿਨਾਸ। ਧਾਮ ਅਵਲੜਾ ਥਾਂ ਸੁਹਾਏ। ਹਰਿ ਇਕੱਲੜਾ ਜੋਤ ਜਗਾਏ। ਦਰ ਦਵਾਰਾ ਜਿਸ ਜਨ ਮਲੜਾ, ਅੰਮ੍ਰਿਤ ਫਲ ਨਿਹਚਲ ਧਾਮ ਅਟੱਲ ਮਾਤ ਰਖਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਦੱਸੇ ਰਾਹ ਸੁਖਲੜਾ, ਅੰਤਮ ਵੇਲੇ ਫੜੇ ਪਲੜਾ, ਜੋਤੀ ਸਾਚਾ ਮੇਲ ਮਿਲਾਏ। ਮਿਲੇ ਮੇਲ ਜੋਤ ਭਗਵਾਨ। ਸੋਹੰ ਸ਼ਬਦ ਚੜ੍ਹਾਏ ਸਾਚਾ ਤੇਲ, ਅਚਰਜ ਖੇਲ ਸ਼ਬਦ ਗਾਨਾ ਹੱਥ ਬੰਧਾਨ। ਧਰਮ ਰਾਏ ਦੀ ਤੋੜੇ ਜੇਲ੍ਹ, ਆਪ ਬਚਾਏ ਗੁਰ ਗੋਬਿੰਦਾ ਸਾਚਾ ਚੇਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਗੁਰਮੁਖਾਂ ਦੇਵੇ ਸਾਚਾ ਵਰ, ਹਰਿ ਦਰ ਵਸੇ ਏਕਾ ਇਕ ਅਕੇਲ। ਥਾਨ ਸੁਭਾਗਾ, ਹਰਿ ਮਿਲਿਆ ਕੰਤ ਸੁਹਾਗਾ। ਹਰਿ ਸੁਣਿਆ ਰਾਗਾ। ਸੋਇਆ ਜੀਵ ਮਾਤ ਜਾਗਾ। ਜਨਮ ਜਨਮ ਦਾ ਧੋਇਆ ਦਾਗਾ। ਭਰਮ ਭਰਮ ਭਰਮ ਗਿਆ, ਧੁਨੀ ਧੁਨਵੰਤੇ ਸ਼ਬਦ ਸੁਣਾਇਆ ਸਾਚਾ ਰਾਗਾ। ਪ੍ਰਭ ਅਬਿਨਾਸ਼ੀ ਕੀਨੀ ਦਇਆ ਮਿਲੀ ਹਰਿ ਸਰਨਾਈ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਸੱਚਾ ਨਾਮ ਦਾਨ ਜੋ ਜਨ ਚਰਨੀ ਲਾਗਾ। ਗੁਰ ਸੇਵਾ ਪੂਰਨ ਘਾਲ ਜਗਤ ਦਲਾਲਾ। ਹਰਿ ਰਖਵਾਲ ਕਰੇ ਪ੍ਰਿਤਪਾਲਾ। ਸੁਰਤ ਸੰਭਾਲ ਨਿਤ ਨਵਿਤ ਅਵਲੜੀ ਚਾਲਾ। ਜਗਤ ਬੰਧਾਇਆ ਮਾਇਆ ਜਾਲ, ਗੁਰਮੁਖ ਸਾਚੇ ਸੰਤ ਜਨਾਂ ਅੰਤਮ ਅੰਤ ਨਾ ਖਾਏ ਕਾਲਾ। ਪੁਰਖ ਅਬਿਨਾਸ਼ ਹੋਏ ਆਪ ਰਖਵਾਲਾ। ਹਰਿ ਭਗਤ ਹਰਿ ਦਰ ਸੁਹਾਏ। ਮਿਲੇ ਵਡਿਆਈ ਵਿਚ ਜਗਤ, ਪ੍ਰਭ ਅਬਿਨਾਸ਼ੀ ਸੇਵ ਕਮਾਏ। ਸਾਚੀ ਦੇਵੇ ਨਾਮ ਸ਼ਕਤ, ਬੂੰਦ ਰਕਤ ਲੇਖੇ ਲਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਮਾਨਸ ਦੇਹੀ ਸੁਫ਼ਲ ਕਰਾਏ। ਮਾਨਸ ਦੇਹੀ ਉਤਮ ਜਾਤ। ਮਿਲਿਆ ਹਰਿ ਸੱਚਾ ਸ਼ਬਦ ਸਨੇਹੀ, ਅੰਤਮ ਪੁੱਛੇ ਮਾਤ ਵਾਤ। ਗੁਰ ਪੀਰ ਔਲੀਏ ਕਿਸੇ ਨਾ ਰਹਿਣੀ ਮਾਨਸ ਦੇਹੀ, ਅੰਤਮ ਆਉਣੀ ਕਾਲੀ ਰਾਤ। ਗੁਰ ਪੂਰੇ ਚਰਨ ਪ੍ਰੀਤੀ ਸਾਚੀ ਬਹਿਣੀ, ਵੇਖ ਵਖਾਣੇ ਮਾਰ ਝਾਤ। ਗੁਰ ਨਾਨਕ ਗਿਆ ਜਿਉਂ ਵਿਚ ਤ੍ਰਬੈਣੀ, ਜਗਤ ਅੰਧੇਰਾ ਮਾਇਆ ਕਨਾਤ। ਇਕ ਪ੍ਰੀਤ ਸਚ ਰੀਤ ਜਗਤ ਮੀਤ ਨੇਂਹੀ, ਬੈਠਾ ਵੇਖੇ ਇਕ ਇਕਾਂਤ। ਅੰਮ੍ਰਿਤ ਬੂੰਦ ਨਾਨਕ ਹਰਿ ਚੋਏ। ਤਿੰਨਾਂ ਲੋਆਂ ਪੁਰੀਆਂ ਪਤਾਲਾਂ ਏਕਾ ਧਾਰ ਹਰਿ ਨਿਰੰਕਾਰ, ਦੂਜੀ ਦਿਸੇ ਨਾ ਕੋਇ ਸੋਏ। ਪ੍ਰਿਥਮੀ ਅਕਾਸ਼ ਘਟ ਘਟ ਵਾਸ, ਨਾ ਭਏ ਉਦਾਸ, ਮੰਡਪ ਮੰਡਲ ਸਾਚੀ ਰਾਸ ਵਿਚ ਪ੍ਰਭਾਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਨਕ ਗੁਰ ਗੁਰ ਨਾਨਕ ਦਿਤਾ ਸੱਚਾ ਵਰ, ਵਿਚ ਮਾਤ ਦਿੱਤੀ ਦਾਤ ਬੈਠ ਇਕਾਂਤ ਕਾਇਆ ਕੋਠੜੀ ਧਰਮਸਾਲ। ਸਚ ਦਰਬਾਰਾ ਹਰਿ ਮਾਤ ਲਗਾਇਆ। ਗੁਰਮੁਖ ਸਾਚਾ ਬਣ ਭਿਖਾਰੀ, ਕੋਇ ਨਾ ਮੰਗੇ ਧੁਰਦਰਗਾਹਿਆ। ਵੇਦ ਵਿਆਸ ਵਡਾ ਸ਼ਾਹ, ਵੇਖ ਅਵਲੜਾ ਰਾਹ ਮੰਗਣ ਆਇਆ। ਪ੍ਰਭ ਅਬਿਨਾਸ਼ੀ ਵੇਖ ਵਖਾਣੇ ਸੱਚਾ ਥਾਂ, ਜੋਤੀ ਜੋਤ ਸਰੂਪ ਹਰਿ, ਲੋਕਮਾਤੀ ਮਾਰ ਝਾਤੀ, ਪੁਰਖ ਬਿਧਾਤੀ ਜੋਤ ਜਗਾਇਆ। ਬੇਮੁਖ ਸੁੱਤੇ ਪੈਰ ਪਸਾਰ ਵਿਚ ਸੰਸਾਰ, ਗੁਰਮੁਖਾਂ ਲੇਖੇ ਲਾਈ ਰਾਤੀ। ਕਿਰਪਾ ਕਰੇ ਹਰਿ ਨਿਰੰਕਾਰ ਅੰਤਮ ਵੇਲੇ ਪੁੱਛੇ ਵਾਤੀ। ਅੰਤਮ ਜੋਤ ਜਗੇ ਬਾਤੀ। ਗੁਰਮੁਖ ਸਾਚੇ ਸੰਤ ਜਨਾਂ, ਖ਼ਾਲੀ ਹੱਥ ਹਰਿ ਸਮਰਥ, ਮੰਗਣ ਆਇਆ ਨਾਮ ਭਿਖਾਰ। ਗੁਰਮੁਖ ਸਾਚੇ ਸੰਤ ਜਨ, ਰਸਨਾ ਕਹਿਣ ਧੰਨ ਧੰਨ, ਜਿਸ ਜਨ ਆਤਮ ਜਾਏ ਮੰਨ, ਭਾਂਡਾ ਭਰਮ ਦਰ ਸਾਚੇ ਦਏ ਭੰਨ, ਗੁਣ ਅਵਗੁਣ ਰਸਨਾ ਰਸ ਵਿਚਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰੇ ਆਪ ਮਹਾਨ, ਮੰਗਣ ਆਏ ਜੀਆ ਦਾਨ। ਗੁਰਮੁਖ ਸਾਚੇ ਸੰਤ ਜਨਾਂ, ਆਪਣੇ ਹੱਥ ਹਰਿ ਸਮਰਥ ਛਤਰ ਸੀਸ ਚਵਰ ਝੁਲਾਰ। ਗੁਰ ਸੰਗਤ ਤੇਰੀ ਸਤਿ ਕਮਾਈ। ਪ੍ਰਭ ਅਬਿਨਾਸ਼ੀ ਜੋਤ ਧਰ, ਦਰ ਘਰ ਸਾਚੇ ਸੇਵਾ ਲਾਈ। ਪ੍ਰਗਟ ਹੋਏ ਦਰਦ ਦੁੱਖ ਭੰਜਨ, ਗੁਰਮੁਖਾਂ ਦੇਵੇ ਨਾਮ ਅੰਜਨ, ਕਲਜੁਗ ਮਾਇਆ ਝੂਠੀ ਛਾਇਆ, ਦੋਹੀਂ ਹੱਥੀਂ ਮੁਖ ਤੋਂ ਰਿਹਾ ਲਾਹੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਆਪਣੀ ਕਿਰਪਾ ਕਰ, ਲੋਕਮਾਤ ਹਰਿ ਜੋਤ ਧਰ, ਗੁਰਮੁਖਾਂ ਬਾਲ ਅੰਞਾਣਿਆਂ ਧੋਵਣ ਆਇਆ ਕਲਜੁਗ ਤੇਰੀ ਝੂਠੀ ਛਾਹੀ। ਕਲਜੁਗ ਦਾਗ਼ ਪ੍ਰਭ ਦੇਵੇ ਧੋ। ਦੁਰਮਤ ਮੈਲ ਗੁਰਮੁਖ ਤੇਰੇ ਤਨ ਨਾ ਜਾਏ ਛੋਹ। ਗੁਰਮਤ ਦੱਸੇ ਮਾਤ, ਜਗ ਖੇਲ ਕਰ ਛੱਬੀ ਪੋਹ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਾਰ ਕੁੰਟ ਵੱਜੇ ਡੰਕ, ਘਰ ਘਰ ਦਰ ਦਰ ਸੁਣਾਏ ਆਪਣੀ ਸੋ। ਸੋਇਆ ਜਾਗੇ ਜਗਤ ਗੁਰ ਦੀਨਾ। ਗੁਰਮੁਖ ਸਾਚਾ ਹਰਿ ਚਰਨੀ ਲਾਗੇ। ਮਨ ਤਨ ਕਾਇਆ ਮੰਦਰ ਸਾਚਾ ਅੰਦਰ। ਹੋਏ ਭਿੰਨ ਭਿੰਨ ਭਿੰਨ ਪੀਨਾ, ਤੁੱਟਾ ਜੋੜੇ ਸ਼ਬਦ ਡੋਰੀ ਬੰਨ੍ਹਿਆ, ਕਲਜੁਗ ਜੀਵ ਭੌਂਦੇ ਬੰਦਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਜਗਾਈ ਡੂੰਘੀ ਕੰਦਰ। ਵੇਸੀ ਵੇਸਾ ਨਰ ਨਰੇਸ਼ਾ। ਗੁਰਮੁਖ ਸਾਚੇ ਵਿਚ ਪ੍ਰਵੇਸ਼ਾ। ਕਿਸੇ ਹੱਥ ਨਾ ਆਏ ਬ੍ਰਹਮਾ ਵਿਸ਼ਨ ਮਹੇਸ਼ਾ। ਜਗਤ ਭੇਖ ਵਟਾਏ, ਟੇਕ ਏਕ ਰਖਾਏ, ਚਾਰ ਵਰਨ ਹਰਿ ਸਾਚੀ ਸਰਨ, ਖੱਤਰੀ ਬ੍ਰਹਿਮਣ ਸ਼ੂਦਰ ਵੈਸ਼ ਪਕੜੇ ਸੱਚਾ ਦਾਮਨ। ਹਰਿ ਸੰਗਤ ਹਰਿ ਹਰਿ ਰਸਨ ਧਿਆਇਆ। ਪੁਰਖ ਅਬਿਨਾਸ਼ੀ ਦਰ ਰਹਿਣਾ ਮੰਗਤ, ਫੂਲਨਹਾਰ ਤਨ ਸਿੰਗਾਰ ਆਪ ਕਰਾਇਆ। ਕਲਜੁਗ ਤੇਰੀ ਤਿੱਖੀ ਧਾਰ ਵਿਚ ਸੰਸਾਰ, ਲੱਖ ਚੁਰਾਸੀ ਗਈ ਹਾਰ। ਝੂਠੇ ਧੰਦੇ ਪਾਪੀ ਗੰਦੇ, ਮਾਨਸ ਜਨਮ ਗਵਾਇਆ। ਮੌਤ ਪੰਘੂੜਾ ਚੁਕਿਆ ਕੰਧੇ, ਘਰ ਘਰ ਖੋਲ੍ਹੇ ਕੁੰਡੇ ਤੋੜੇ ਜੰਦੇ, ਭਾਈ ਭੈਣ ਨਾ ਹੋਏ ਕੋਈ ਸਹਾਇਆ। ਰਸਨ ਨਾ ਗਾਇਆ ਬੱਤੀ ਦੰਦੇ, ਵੇਲੇ ਅੰਤ ਨਾ ਲਏ ਕੋਈ ਛੁਡਾਇਆ। ਬੇਮੁਖ ਜੀਵ ਮਦਿਰਾ ਮਾਸੀ ਆਤਮ ਗੰਦੇ, ਨਰ ਨਰਾਇਣਾ ਮਨੋਂ ਭੁਲਾਇਆ। ਕਾਇਆ ਤਾਣੀ ਕੱਚੀ ਤੰਦੇ, ਤੁੱਟੀ ਗੰਢ ਨਾ ਕਿਸੇ ਲਗਾਇਆ। ਧਰਮ ਰਾਏ ਲਾੜੀ ਮੌਤ ਫੰਦੀ ਫੰਦੇ, ਲੱਖ ਚੁਰਾਸੀ ਲਏ ਪ੍ਰਨਾਇਆ। ਗੁਰਮੁਖ ਸਾਚੇ ਸੰਤ ਜਨਾਂ, ਹਰਿ ਸਰਨਾਈ ਚਰਨ ਪ੍ਰੀਤੀ ਸਾਚੀ ਬੰਧੇ, ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਅੰਤਮ ਜੋਤੀ ਮੇਲ ਲਏ ਮਿਲਾਇਆ। ਗੁਰਮੁਖ ਗੁਰ ਗੁਰ ਗੁਰ ਨੇਤਰ ਵੇਖ, ਉਤਰੇ ਭੁੱਖ ਉਜਲ ਮੁਖ, ਨਿਜ ਘਰ ਆਤਮ ਸੁਖ, ਜਗਤ ਸੁਹੇਲਾ। ਨੇਤਰ ਪੇਖ ਗਰਭ ਵਾਸੀ ਨਾ ਹੋਏ ਉਲਟਾ ਰੁਖ, ਧਰਮ ਰਾਏ ਨਾ ਪਾਏ ਜੇਲ੍ਹਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤ ਪਛਾਣ, ਆਦਿ ਅੰਤ ਜੁਗਾ ਜੁਗੰਤ, ਭਗਤ ਭਗਵੰਤ ਸਾਚੇ ਸੰਤ, ਮੀਤ ਮੁਰਾਰ ਨਰ ਨਿਰੰਕਾਰਾ ਦਰ ਭਿਖਾਰਾ, ਬਣਿਆ ਰਹੇ ਸੱਜਣ ਸੁਹੇਲਾ। ਗੁਰ ਸੰਗਤ ਪ੍ਰਭ ਦਰ ਆਵੇ। ਫੂਲਣ ਬਰਖਾ ਸੀਸ ਲਗਾਵੇ। ਰੋਗ ਸੋਗ ਜਗਤ ਚਿੰਤ ਮਿਟਾਵੇ। ਰਸਨਾ ਰਸ ਸੱਚਾ ਲੈਣਾ ਭੋਗ, ਹਰਿ ਹਰਿ ਗੁਣ ਸਾਚੇ ਗਾਵੇ। ਮਿਲੇ ਦਰਸ ਦਰ ਘਰ ਅਮੋਘ, ਦੋਏ ਜੋੜ ਚਰਨੀ ਸੀਸ ਝੁਕਾਵੇ। ਧੁਰ ਦਰਗਾਹੋਂ ਆਏ ਦੌੜ, ਦਰ ਦਰਬਾਨ ਹੋ ਮਿਹਰਬਾਨ ਸਾਚੀ ਜੋਤ ਜਗਾਵੇ। ਨਾ ਵੇਖ ਵਖਾਣੇ ਪੈਂਡਾ ਲੰਬਾ ਚੌੜ, ਛਿੰਨ ਭੰਗਰ ਅੰਦਰੇ ਅੰਦਰ ਜੋਤੀ ਜੋਤ ਡਗਮਗਾਵੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਸੰਗਤ ਸਾਚੀ ਦਏ ਵਧਾਈ, ਰੈਣ ਸਬਾਈ ਰਸਨ ਰਸ ਗਾਈ, ਆਤਮ ਤ੍ਰਿਸ਼ਨਾ ਹਰਸ ਮਿਟਾਈ, ਫੂਲਨਹਾਰ ਤਨ ਸ਼ਿੰਗਾਰ ਕਰਮ ਵਿਚਾਰ ਪ੍ਰਭ ਝੋਲੀ ਪਾਈ। ਕਰਮ ਧਰਮ ਹੋਏ ਉਜਿਆਰ, ਮਿਲਿਆ ਮੇਲ ਵਿਚ ਸੰਸਾਰ। ਮਿਟੇ ਚੁਰਾਸੀ ਭਰਮ, ਪ੍ਰਭ ਚਰਨ ਦਵਾਰ। ਦੂਈ ਦਵੈਤੀ ਮਿਟੇ ਵਰਮ, ਅੰਮ੍ਰਿਤ ਪੀਏ ਠੰਡੀ ਧਾਰ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਸੰਗਤ ਬਾਲ ਅੰਞਾਣਿਆਂ, ਕਰੇ ਹਿਤ ਨਿਤ ਚਿਤ ਆਤਮ ਘਰ ਸਚ ਪਿਆਰ। ਆਤਮ ਘਰ ਕਰ ਪਿਆਰਾ। ਖੁਲ੍ਹਾ ਦਰ ਨਰ ਨਿਰੰਕਾਰਾ। ਤੀਰਥ ਵਖਾਣੇ ਗੁਰਮੁਖ ਜਾਣੇ, ਅੰਮ੍ਰਿਤ ਸਾਚਾ ਸਰ ਨੈਣ ਮੁਧਾਰਾ। ਮਧੁਰ ਰਸ ਪੀਵਣ ਤ੍ਰਿਖਾ ਬੁਝਾਵਣ, ਕਰ ਦਰਸ ਕੰਤ ਮੀਤ ਮੁਰਾਰਾ। ਨੇੜ ਨਾ ਆਏ ਕਾਮਨੀ ਕਾਮਨ, ਮਿਲੇ ਮੇਲ ਹਰਿ ਸਾਚੇ ਜਾਮਨ, ਧੁਰਦਰਗਾਹੀ ਆਪ ਕਰਾਏ ਪਾਰ ਕਿਨਾਰਾ। ਅੰਤਮ ਵੇਲੇ ਪਕੜੇ ਬਾਹੀਂ, ਧਰਮ ਰਾਏ ਦੀ ਤੋੜੇ ਫਾਹੀ, ਪਵਣ ਜੋਤੀ ਸ਼ਬਦ ਗੋਤੀ, ਗੁਰਮੁਖ ਬਣਾਏ ਮਾਣਕ ਮੋਤੀ, ਤਨ ਪਹਿਨਾਏ ਆਪ ਸੱਚਾ ਹਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਇਆ ਨਿਧ ਕਰ ਕਾਰਜ ਸਿਧ, ਮੇਲ ਮਿਲਾਏ ਸ਼ਬਦ ਦਿਆਲਾ ਰੱਖੇ ਬੁੱਧ, ਤੁੱਟੇ ਮਾਣ ਹੰਕਾਰ। ਦਰ ਦਵਾਰ ਜਾਏ ਤੁਠ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਸਵਾਸ ਸਵਾਸੀ ਜਪ ਜਪ ਜਪਣਾ, ਲੱਖ ਚੁਰਾਸੀ ਜਾਏ ਛੁੱਟ। ਮਾਨਸ ਦੇਹੀ ਰਾਸੀ, ਸਾਚੀ ਜੋਤ ਆਤਮ ਪ੍ਰਕਾਸ਼ੀ, ਮਿਲੇ ਭੰਡਾਰਾ ਅਤੁੱਟ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਣ ਨਿਧਾਨ ਸ਼ਬਦ ਖੰਡਾ ਹੱਥ ਫੜੇ, ਪੰਜਾਂ ਚੋਰਾਂ ਬਾਹਰ ਕੱਢੇ ਮਾਰ ਕੁੱਟ। ਸ਼ਬਦ ਖੰਡਾ ਲੈਣਾ ਫੜ। ਗੁਰਸਿਖ ਕਾਇਆ ਮੰਦਰ ਅੰਦਰ ਵੜ, ਕਾਇਆ ਕੋਟ ਕੱਢੇ ਖੋਟ, ਤੋੜ ਜਿੰਦਾ ਜਾਣਾ ਚੜ੍ਹ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਦਰ ਦਵਾਰੇ ਬੈਠਾ, ਆਪ ਫੜਾਏ ਆਪਣਾ ਲੜ। ਸਤਿ ਪੁਰਖ ਨਿਰੰਜਣ ਧੰਨ, ਜੋਤੀ ਜੋਤ ਜਗਾਈਆ। ਸਤਿ ਪੁਰਖ ਨਿਰੰਜਣ ਧੰਨ, ਸ਼ਬਦ ਧਾਰ ਜਿਸ ਉਪਜਾਈਆ। ਸਤਿ ਪੁਰਖ ਨਿਰੰਜਣ ਧੰਨ, ਸਵਾਸ ਸਵਾਸ ਰਸਨ ਜਿਸ ਚਲਾਈਆ। ਸਤਿ ਪੁਰਖ ਨਿਰੰਜਣ ਧੰਨ, ਮਾਤ ਪਤਾਲ ਅਕਾਸ਼ ਏਕਾ ਰਾਸ ਵਧਾਈਆ। ਸਤਿ ਪੁਰਖ ਨਿਰੰਜਣ ਧੰਨ, ਨਿਜ ਘਰ ਆਤਮ ਡੇਰਾ ਲਾਈਆ। ਸਤਿ ਪੁਰਖ ਨਿਰੰਜਣ ਧੰਨ, ਲੋਕਮਾਤ ਵੇਖ ਪ੍ਰਭਾਸ, ਅਚਰਜ ਖੇਲ ਰਚਾਈਆ। ਸਤਿ ਪੁਰਖ ਨਿਰੰਜਣ ਧੰਨ, ਪ੍ਰਗਟ ਜੋਤ ਘਨਕਪੁਰੀ, ਕਾਇਆ ਝੂਠੀ ਦੇਹ ਤਜਾਈਆ। ਸਤਿ ਪੁਰਖ ਨਿਰੰਜਣ ਧੰਨ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਬਣਤ ਆਪਣੇ ਹੱਥ ਰਖਾਈਆ। ਸਤਿ ਪੁਰਖ ਨਿਰੰਜਣ ਧੰਨ, ਰਚਨ ਰਚਾਇਆ। ਸਤਿ ਪੁਰਖ ਨਿਰੰਜਣ ਧੰਨ, ਸੋਹੰ ਸ਼ਬਦ ਸਾਚਾ ਬਚਨ ਮਾਤਲੋਕ ਆਪ ਉਪਜਾਇਆ ਸਤਿ ਪੁਰਖ ਨਿਰੰਜਣ ਧੰਨ, ਗੁਰਮੁਖ ਕਾਇਆ ਕੰਚਨ, ਸ਼ਬਦ ਸੁਹਾਗਾ ਉਪਰ ਲਾਇਆ। ਸਤਿ ਪੁਰਖ ਨਿਰੰਜਣ ਧੰਨ, ਜਨ ਭਗਤਾਂ ਦੇਵੇ ਆਤਮ ਦਾਨ, ਸਾਚਾ ਰਾਗ ਕੰਨ ਸੁਣਾਇਆ। ਸਤਿ ਪੁਰਖ ਨਿਰੰਜਣ ਧੰਨ, ਆਪੇ ਧੋਏ ਦੁਰਮਤ ਮੈਲ ਦਾਗ, ਕਾਇਆ ਨਿਰਮਲ ਕਰਾਇਆ। ਸਤਿ ਪੁਰਖ ਨਿਰੰਜਣ ਧੰਨ, ਹੱਥ ਆਪਣੇ ਪਕੜੇ ਵਾਗ, ਭਵ ਜਲ ਬੇੜਾ ਪਾਰ ਕਰਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕੰਤ ਸੁਹਾਗਾ ਵਿਰਲੇ ਗੁਰਮੁਖ ਮਾਤ ਪਾਇਆ। ਸਤਿ ਪੁਰਖ ਨਿਰੰਜਣ ਧੰਨ, ਜੋਤ ਬਨਵਾਰੀਆ। ਸਤਿ ਪੁਰਖ ਨਿਰੰਜਣ ਧੰਨ, ਏਕਾ ਏਕੰਕਾਰੀਆ। ਸਤਿ ਪੁਰਖ ਨਿਰੰਜਣ ਧੰਨ, ਜੋਤ ਸਰੂਪ ਅਗੰਮ ਅਨਮੋਲ ਅਮੁੱਲੜਾ ਕਰੇ ਸਚ ਵਿਹਾਰਿਆ। ਸ਼ਬਦ ਤੋਲ ਤੋਲੇ ਗੁਰਮੁਖ ਪੂਰੇ ਤੋਲ ਤੁਲੜਾ, ਲੱਖ ਚੁਰਾਸੀ ਪਾਸਾ ਹਾਰਿਆ। ਸਤਿ ਪੁਰਖ ਨਿਰੰਜਣ ਧੰਨ, ਹਰਿ ਜਨ ਸਾਚੇ ਸੰਤ ਲੋਕਮਾਤ ਪਾਏ ਸਾਚਾ ਮੁੱਲੜਾ, ਵੇਖੇ ਵਿਗਸੇ ਕਰੇ ਵਿਚਾਰਿਆ। ਹਰਿ ਪੁਰਖ ਨਿਰੰਜਣ ਧੰਨ, ਭਾਗ ਲਗਾਏ ਆਪਣੀ ਕੁਲੜਾ, ਜਗੇ ਜੋਤ ਅਗੰਮ ਅਪਾਰਿਆ। ਹਰਿ ਪੁਰਖ ਨਿਰੰਜਣ ਧੰਨ, ਸਦ ਦਵਾਰਾ ਰੱਖੇ ਖੁਲ੍ਹੜਾ, ਸੱਚਾ ਕਰੇ ਵਣਜ ਵਪਾਰਿਆ। ਹਰਿ ਪੁਰਖ ਨਿਰੰਜਣ ਧੰਨ, ਲੋਕਮਾਤ ਜਨ ਭਗਤਾਂ ਬੇੜਾ ਦੇਵੇ ਬੰਨ੍ਹ, ਸੋਹੰ ਦੇਵੇ ਸ਼ਬਦ ਨਾਮ ਸਹਾਰਿਆ। ਹਰਿ ਪੁਰਖ ਨਿਰੰਜਣ ਧੰਨ, ਬੇਮੁਖਾਂ ਦੇਵੇ ਡੰਨ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਜੋਤ ਸਰੂਪੀ ਭੇਖ ਧਰ, ਕਰੇ ਖੇਲ ਮਾਤ ਅਪਾਰਿਆ। ਹਰਿ ਪੁਰਖ ਨਿਰੰਜਣ ਧੰਨ, ਧੰਨ ਧੰਨਵੰਤ ਹੈ। ਹਰਿ ਪੁਰਖ ਨਿਰੰਜਣ ਧੰਨ, ਗੁਰਮੁਖ ਜਗਾਏ ਦਇਆ ਕਮਾਏ, ਬੇਮੁਖ ਆਤਮ ਅੰਨ੍ਹ, ਹੋਏ ਰੈਣ ਅੰਧੇਰੀ ਅੰਧ ਅੰਧਿਆਰਿਆ। ਗੁਰਸਿਖ ਉਪਜਾਏ ਮਾਤ ਸਾਚੇ ਚੰਨ, ਜੋਤੀ ਨੂਰ ਕਰ ਉਜਿਆਰ ਕਿਰਪਾ ਧਾਰ ਵਿਚ ਸੰਸਾਰਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਕਰੇ ਖੇਲ ਅਪਰ ਅਪਾਰਿਆ। ਹਰਿ ਪੁਰਖ ਨਿਰੰਜਣ ਧੰਨ, ਜਗਤ ਪ੍ਰਵੇਸ਼ ਹੈ। ਸਤਿ ਪੁਰਖ ਨਿਰੰਜਣ ਧੰਨ, ਗੁਰਮੁਖ ਸਾਚੇ ਸਦਾ ਸਦਾ ਕਰ ਅਦੇਸ ਹੈ। ਸਤਿ ਪੁਰਖ ਨਿਰੰਜਣ ਧੰਨ, ਸਾਚਾ ਸ਼ਬਦ ਸੁਣਨਾ ਕੰਨ, ਧਰੇ ਜੋਤ ਮਾਝੇ ਦੇਸ ਹੈ। ਸਤਿ ਪੁਰਖ ਨਿਰੰਜਣ ਧੰਨ, ਗੁਰਮੁਖਾਂ ਦੇਵੇ ਬੇੜਾ ਬੰਨ੍ਹ, ਧੁਰਦਰਗਾਹੀ ਸੱਚਾ ਨਰ ਨਰੇਸ਼ ਹੈ। ਸਤਿ ਪੁਰਖ ਨਿਰਜਣ ਧੰਨ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਖੁਲ੍ਹੜੇ ਰੱਖੇ ਮਾਤ ਕੇਸ ਹੈ। ਸਤਿ ਪੁਰਖ ਨਿਰੰਜਣ ਧੰਨ, ਦਰ ਦਰਬਾਰ ਹੈ। ਸਤਿ ਪੁਰਖ ਨਿਰੰਜਣ ਧੰਨ, ਹਰਿ ਵਡਾ ਸੁਲਤਾਨ ਸ਼ਾਹੋ ਅਸਵਾਰ ਹੈ। ਸਤਿ ਪੁਰਖ ਨਿਰੰਜਣ ਧੰਨ, ਗੁਰਮੁਖ ਵਸੇ ਸਾਚੇ ਤਨ, ਕਾਇਆ ਮੰਦਰ ਚਾਰ ਦਵਾਰ ਹੈ। ਸਤਿ ਪੁਰਖ ਨਿਰੰਜਣ ਧੰਨ, ਪੰਚਾਂ ਕਰੇ ਖੰਨ ਖੰਨ, ਮਾਰੇ ਖੰਡਾ ਸ਼ਬਦ ਦੋ ਧਾਰ। ਸਤਿ ਪੁਰਖ ਨਿਰੰਜਣ ਧੰਨ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਏਕੰਕਾਰ ਹੈ। ਸਤਿ ਪੁਰਖ ਨਿਰੰਜਣ ਧੰਨ, ਜਗਤ ਗਿਆਨਿਆ। ਸਤਿ ਪੁਰਖ ਨਿਰੰਜਣ ਧੰਨ, ਗੁਰਮੁਖ ਸਾਚੇ ਸੰਤ ਜਨਾਂ, ਚਰਨ ਕਵਲ ਕਵਲ ਚਰਨ ਦੇਵੇ ਚਰਨ ਧਿਆਨਿਆ । ਸਤਿ ਪੁਰਖ ਨਿਰਜਣ ਧੰਨ, ਉਪਰ ਧਵਲ ਗੁਰਮੁਖ ਉਪਜਾਏ ਫੁੱਲ ਕਵਲ, ਮਾਤ ਲਗਾਏ ਸਾਚਾ ਨਿਸ਼ਾਨਿਆ। ਸ੍ਰਿਸ਼ਟ ਸਬਾਈ ਰਿਹਾ ਮਵਲ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਵਿਰਲੇ ਮਾਤ ਪਛਾਨਿਆ। ਸਤਿ ਪੁਰਖ ਨਿਰੰਜਣ ਧੰਨ, ਜੋਤ ਜਗਾਇੰਦਾ। ਸਤਿ ਪੁਰਖ ਨਿਰੰਜਣ ਧੰਨ, ਵਰਨ ਗੋਤ ਮਿਟਾਇੰਦਾ। ਸਤਿ ਪੁਰਖ ਨਿਰੰਜਣ ਧੰਨ, ਕਿਵਾੜ ਦਸਵਾਂ ਸੋਤ ਖੁਲ੍ਹਾਇੰਦਾ। ਸਤਿ ਪੁਰਖ ਨਿਰੰਜਣ ਧੰਨ, ਵੇਖ ਵਖਾਣੇ ਬਹੱਤਰ ਨਾੜ, ਜੋਤੀ ਨੂਰ ਉਪਜਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੁਰਮਤ ਮੈਲ ਅਠ ਸਠ ਰਹੀ ਫੈਲ, ਗੁਰਸਿਖ ਆਤਮ ਦੇਵੇ ਝਾੜ, ਸੋਹੰ ਸ਼ਿੰਗਾਰ ਤਨ ਪਹਿਨਾਇੰਦਾ। ਭਿੰਨੀ ਰੈਨੜੀਏ ਕਲ ਰੰਗ ਗੁਲਾਲ। ਭਿੰਨੀ ਰੈਨੜੀਏ ਉਠ ਜਾਗ ਵਡ ਵਡਭਾਗ, ਸੁਣ ਸੱਚਾ ਰਾਗ ਧੋ ਕਾਇਆ ਦਾਗ਼, ਪ੍ਰਭ ਦੇਵੇ ਸ਼ਬਦ ਦਲਾਲ। ਭਿੰਨੀ ਰੈਨੜੀਏ ਗੁਰਮੁਖ ਸਾਚੇ ਸੰਤ ਜਨਾਂ ਬੁਝਾ ਤ੍ਰਿਸ਼ਨਾ ਆਗ, ਹਰਿ ਸਰਨ ਸਰਨਾਈ ਜਾਇਣ ਲਾਗ, ਅੰਤਮ ਅੰਤ ਨਾ ਖਾਏ ਕਾਲ। ਭਿੰਨੀ ਰੈਨੜੀਏ ਮਿਲੇ ਮੇਲ ਕੰਤ ਸੁਹਾਗ, ਸ਼ਬਦ ਸੁਣਾਏ ਸੱਚਾ ਰਾਗ, ਸਦਾ ਸਹਾਈ ਹੋਏ ਰਖਵਾਲ। ਭਿੰਨੀ ਰੈਨੜੀਏ ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਜਨ ਸੰਤਾਂ ਦੇਵੇ ਸਾਚਾ ਫਲ, ਲਗਾਏ ਕਾਇਆ ਡਾਲ। ਭਿੰਨੀ ਰੈਨੜੀਏ ਧੰਨ ਧੰਨ ਸੁਰੈਣੀ। ਭਿੰਨੀ ਰੈਨੜੀਏ ਗੁਰਸਿਖ ਗੁਰਮੁਖ ਪਿਆਰਿਆਂ ਆਤਮ ਗਿਆ ਮੰਨ, ਪ੍ਰਭ ਅਬਿਨਾਸ਼ੀ ਵੇਖਣ ਨੈਣੀ। ਭਿੰਨੀ ਰੈਨੜੀਏ ਸ਼ਬਦ ਸ਼ਿੰਗਾਰਾ ਤੇਰੇ ਤਨ ਸਾਚੀ ਸੇਜਾ, ਧਰਤ ਮਾਤ ਗੁਰ ਸੰਗਤ ਮਿਲ ਬਹਿਣੀ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸੰਤ ਸੁਹੇਲੇ ਸਾਚੇ ਮੇਲੇ, ਬਣੇ ਬਣਾਏ ਸਾਕ ਸੱਜਣ ਸੈਣੀ। ਭਿੰਨੀ ਰੈਨੜੀਏ ਰੁੱਤ ਮਾਤ ਸੁਹਾਈ। ਭਿੰਨੀ ਰੈਨੜੀਏ ਪੁਰਖ ਅਬਿਨਾਸ਼ੀ ਪਾਰਬ੍ਰਹਮ ਅਚੁੱਤ, ਜੋਤੀ ਜੋਤ ਜਗਾਈ। ਭਿੰਨੀ ਰੈਨੜੀਏ ਗੁਰਮੁਖ ਸਾਚੇ ਸੰਤ ਜਨ ਹਰਿ ਦਰ ਸਾਚੇ ਸੁਤ, ਲਏ ਗੋਦ ਉਠਾਈ। ਭਿੰਨੀ ਰੈਨੜੀਏ ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਜਨ ਭਗਤਾਂ ਲੇਖ ਰਿਹਾ ਲਿਖਾਈ। ਭਿੰਨੀ ਰੈਨੜੀਏ ਸਾਚੇ ਲੈਣੇ ਪ੍ਰਭ ਦਰ ਲੈਣੇ, ਕਲਜੁਗ ਜੀਵ ਅੰਤਮ ਕਲ ਝੂਠੇ ਵਹਿਣ ਮਾਤ ਵਹਿਣੇ। ਪ੍ਰਭ ਭਾਣਾ ਨਾ ਜਾਏ ਟਲ, ਜਗਤ ਭੁਲਾਏ ਕਰ ਕਰ ਵਲ ਛਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਤਰਾਏ ਦਇਆ ਕਮਾਏ, ਆਪ ਚੁਕਾਏ ਲਹਿਣੇ ਦੇਣੇ। ਲਹਿਣਾ ਦੇਣਾ ਹਰਿ ਚੁਕਾਉਣਾ। ਧਰਤ ਮਾਤ ਤੇਰਾ ਸਾਚਾ ਪੂਤ, ਗੁਰਮੁਖ ਸੋਇਆ ਆਪ ਜਗਾਉਣਾ। ਤਾਣਾ ਪੇਟਾ ਵੇਖੇ ਸੂਤ, ਰੰਗ ਮਜੀਠੀ ਇਕ ਚੜ੍ਹਾਉਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਜੋਤੀ ਜਾਮਾ ਸ਼ਬਦ ਦਮਾਮਾ ਜਗਤ ਵਜਾਉਣਾ। ਜੋਤੀ ਜਾਮਾ ਨਰ ਨਿਰੰਕਾਰ। ਪੂਰਨ ਕਾਮਾ ਕਰੇ ਵਿਚ ਸੰਸਾਰ। ਭੇਖਾਧਾਰੀ ਬਨ ਬਨਵਾਰੀ ਕ੍ਰਿਸ਼ਨ ਮੁਰਾਰੀ ਰਮਈਆ ਰਾਮ। ਹਰਿ ਉਜਿਆਰ ਕਾਇਆ ਮਾਟੀ, ਝੂਠਾ ਚੰਮ ਹੋਏ ਛਾਰ। ਏਕਾ ਟੇਕ ਹਰਿ ਹਰਿ ਨਾਮ ਨਾਮਾ, ਦੋ ਜਹਾਨੀ ਪਾਵੇ ਸਾਰ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਆਦਿ ਅੰਤ ਨਾ ਜਾਏ ਮਰ, ਆਵੇ ਜਾਵੇ ਵਾਰੋ ਵਾਰ। ਆਵਣ ਜਾਵਣ ਖੇਲ ਰਚਾਇਆ। ਪਤਿਤ ਪਾਵਨ ਕਿਸੇ ਭੇਦ ਨਾ ਪਾਇਆ , ਅੰਮ੍ਰਿਤ ਸਾਵਣ ਬਰਖੇ ਮੇਘ, ਨਿਝਰ ਝਿਰਨਾ ਦਏ ਝਿਰਾਇਆ। ਨੇੜ ਨਾ ਆਏ ਕਾਮਨੀ ਕਾਮਨ, ਪੰਜਾਂ ਸ਼ਬਦ ਡੋਰ ਬੰਨਾਇਆ। ਧੁਰਦਰਗਾਹੀ ਸਾਚੀ ਮੁਨ ਸ਼ੁੰਨ, ਕਰ ਪ੍ਰਕਾਸ਼ ਅੰਧਘੋਰ ਮਿਟਾਇਆ। ਦੁਸ਼ਟ ਸੰਘਾਰੇ ਜਿਉਂ ਰਾਮਾ ਰਾਮਨ, ਸ਼ਬਦ ਘੋੜਾ ਇਕ ਰਖਾਇਆ। ਭੇਖ ਧਾਰੇ ਜਿਉਂ ਦਵਾਰੇ ਬਲ ਬਾਵਨ, ਬੇਮੁਖ ਜੀਵਾਂ ਦਿਸ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਨਿਹਕਲੰਕ ਕਲ ਅਵਤਾਰ ਨਰ, ਸ਼ਬਦ ਅਸਵਾਰ ਨੌਂ ਖੰਡ ਪ੍ਰਿਥਮੀ ਪਾਵੇ ਸਾਰ, ਸੱਤਾਂ ਦੀਪਾਂ ਵੰਡ ਕਰਾਇਆ। ਨੌਂ ਖੰਡ ਪ੍ਰਿਥਮੀ ਪਾਏ ਵੰਡ। ਸੱਤਾਂ ਦੀਪਾਂ ਦਿਸੇ ਕੰਡ। ਸ਼ਬਦ ਉਠਾਏ ਚੰਡ ਪ੍ਰਚੰਡ। ਲੱਖ ਚੁਰਾਸੀ ਹਾਏ ਹਾਏ, ਦਰ ਦਰ ਘਰ ਘਰ ਪਏ ਡੰਡ। ਵੇਲੇ ਅੰਤ ਨਾ ਕੋਇ ਛੁਡਾਏ, ਬੇਮੁਖਾਂ ਆਤਮ ਹੋਈ ਰੰਡ। ਨਿਹਕਲੰਕ ਜਾਮਾ ਪਾਏ, ਸ਼ਬਦ ਸਰੂਪੀ ਡੰਕ ਵਜਾਏ, ਚਾਰ ਕੁੰਟਾਂ ਰਿਹਾ ਸੁਣਾਏ, ਕੋਈ ਨਾ ਦਿਸੇ ਜੇਰਜ ਅੰਡ। ਹਰਿ ਵਡਾ ਸ਼ਾਹੋ ਭੂਪੀ, ਨਾ ਕੋਈ ਰੰਗ ਨਾ ਕੋਈ ਰੂਪੀ, ਸ਼ਬਦ ਛਤਰ ਜਗਤ ਝੁਲਾਵਣਾ। ਸ੍ਰਿਸ਼ਟ ਸਬਾਈ ਅੰਧ ਕੂਪੀ, ਏਕਾ ਜੋਤ ਸਤਿ ਸਰੂਪੀ, ਰਾਜੇ ਰਾਣੇ ਕਿਸੇ ਹੱਥ ਨਾ ਆਵਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੋਕਮਤ ਹਰਿ ਜੋਤ ਧਰ, ਰਾਣਾ ਸੰਗਰੂਰ ਦਰ ਦਰਸ ਹਜ਼ੂਰ ਬਾਹੋਂ ਪਕੜ ਮਾਤ ਉਠਾਵਣਾ। ਰਾਣੇ ਸੰਗਰੂਰ ਹਰਿ ਦਰਸ ਦਿਖਾਏ। ਜੋਤ ਸਰੂਪੀ ਨਜ਼ਰੀ ਆਏ। ਕੌਸਤਕ ਮਣੀਆਂ ਮਸਤਕ ਟੀਕਾ, ਚਾਰੋਂ ਦਿਸ਼ਾ ਇਕ ਦਿਸਾਏ। ਭੇਖਾਧਾਰੀ ਵਡ ਧਨ ਧਨੀਆ, ਤੇਰੀ ਨਈਆ ਇਕ ਚਲਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਸਤੂਆਣੇ ਚਰਨ ਧਰ, ਸਚ ਸੁਹਾਵਾ ਥਾਨ, ਵਾਲੀ ਦੋ ਜਹਾਨ ਵਿਚ ਮਾਤ ਉਪਜਾਏ। ਮਸਤੂਆਣੇ ਚਰਨ ਛੁਹਾਉਣਾ। ਰਾਜਾ ਰਾਣਾ ਹਰਿ ਚਰਨ ਲਗਾਉਣਾ। ਚਾਰ ਵਰਨਾਂ ਇਕ ਟਿਕਾਣਾ, ਮਿਲੇ ਮੇਲ ਹਰਿ ਭਗਵਾਨਾ, ਅੰਮ੍ਰਿਤ ਜਾਮ ਇਕ ਪਿਆਉਣਾ। ਕਲਜੁਗ ਮਿਟੇ ਅੰਧੇਰੀ ਰੈਣੀ, ਸਤਿਜੁਗ ਸਾਚਾ ਚੰਦ ਚੜ੍ਹਾਉਣਾ। ਅੰਮ੍ਰਿਤ ਆਤਮ ਪਿਆਏ ਜਾਮ, ਹੰਕਾਰ ਵਿਕਾਰ ਦੂਰ ਕਰਾਉਣਾ। ਚਾਰ ਵਰਨਾਂ ਜਪਾਏ ਏਕਾ ਨਾਮ, ਊਚ ਨੀਚ ਜਾਤ ਪਾਤ ਭਰਮ ਭੁਲੇਖਾ ਦੂਰ ਕਰਾਉਣਾ। ਮੇਟ ਮਿਟਾਏ ਔਲੀਏ ਪੀਰ ਦਸਤਗੀਰ, ਜੋਤੀ ਜੋਤ ਸਰੂਪ ਹਰਿ, ਏਕਾ ਡੰਕ ਚਾਰ ਕੁੰਟ ਵਜਾਉਣਾ। ਮੁਲਾਂ ਸ਼ੇਖ਼ ਮਿਟੇ ਕਾਜੀ। ਕੋਈ ਨਾ ਦਿਸੇ ਮੱਕੇ ਹਾਜ਼ੀ। ਛਤਰ ਝੁੱਲੇ ਨਾ ਕਿਸੇ ਤਾਜੀ। ਸ਼ਬਦ ਅੰਧੇਰੀ ਏਕਾ ਝੁੱਲੇ, ਮੇਟ ਮਿਟਾਏ ਪਾਪੀ ਗ਼ਾਜ਼ੀ। ਕਿਸੇ ਸਿਰ ਨਾ ਦਿਸੇ ਕੁੱਲੇ, ਸਚ ਸਾਜਨਾ ਪ੍ਰਭ ਸਾਚੇ ਸਾਜੀ। ਹਰਿਜਨ ਜਨ ਹਰਿ ਦੇਵੇ ਨਾਮ ਇਕ ਅਨਮੁੱਲੇ, ਅੰਤਮ ਵੇਲੇ ਰੱਖੇ ਲਾਜੀ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਸਾਚਾ ਵਰ, ਜਿਨ੍ਹ ਜਨ ਹਰਿ ਸਾਚੀ ਸਾਜਨਾ ਸਾਜੀ।