੭ ਹਾੜ ੨੦੧੧ ਬਿਕ੍ਰਮੀ ਤੇਜ ਭਾਨ ਦੇ ਗ੍ਰਹਿ ਮੇਰਠ ਛਾਉਣੀ
ਧਰਤ ਮਾਤ ਤੇਰੀ ਸੁਣ ਪੁਕਾਰ। ਕਲਜੁਗ ਝੂਠੇ ਅੰਤਮ ਵਾਰ। ਬੇਮੁਖਾਂ ਹੋਏ ਮੂਧੇ ਠੂਠੇ, ਨਾ ਪਾਵੇ ਕੋਈ ਸਾਰ। ਦਰ ਘਰ ਸਾਚੇ ਕਲਜੁਗ ਜੀਵ ਰੂਠੇ, ਹੋਏ ਦੁਸ਼ਟ ਦੁਰਾਚਾਰ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਮਾਤਲੋਕ ਲਏ ਅਵਤਾਰ। ਧਰਤ ਮਾਤ ਦਏ ਦੁਹਾਈ। ਚਾਰ ਕੁੰਟ ਚਾਰੋਂ ਭੁੱਲੇ, ਲੱਗੀ ਪਾਪਾਂ ਕਾਲਖ ਛਾਹੀ। ਬੇਮੁਖ ਕਰਦੇ ਝੂਠੇ ਹੱਲੇ, ਮਾਇਆ ਰਾਣੀ ਬੱਧੀ ਪੱਲੇ, ਭੁੱਲੇ ਸਾਚਾ ਮਾਹੀ। ਲੱਗੀ ਰਹੇ ਅੱਗ ਕਾਇਆ ਕੁੱਲੇ, ਕੋਈ ਬੁਝਾਏ ਨਾਹੀਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਪਾਇਆ, ਜਨ ਭਗਤਾਂ ਕੱਟਣ ਆਇਆ ਜਮ ਕੀ ਫਾਹੀ। ਧਰਤ ਮਾਤ ਹਰਿ ਦਏ ਦਿਲਾਸਾ। ਏਕਾ ਦੇਵੇ ਚਰਨ ਭਰਵਾਸਾ। ਗੁਰਮੁਖ ਸਾਚੇ ਸੰਤ ਜਨ ਤੇਰੇ ਸੰਗ ਰਲਾਏ, ਹੱਥ ਫੜਾਏ ਸ਼ਬਦ ਕਾਸਾ। ਧੁਰਦਰਗਾਹੀ ਇਕ ਵਸਤ ਸਾਚੀ ਸੰਗ ਲਿਆਏ, ਜਨ ਭਗਤਾਂ ਦੇਵੇ ਕਰ ਕਰ ਹਾਸਾ। ਨਾਮ ਰੰਗਣ ਇਕ ਚੜ੍ਹਾਏ, ਜੋਤ ਸਰੂਪੀ ਰੱਖੇ ਵਾਸਾ। ਦੂਜਾ ਦਰ ਨਾ ਮੰਗਣ ਜਾਏ, ਸ਼ਬਦ ਜਪਾਏ ਸਵਾਸ ਸਵਾਸਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧਰਤ ਮਾਤ ਤੇਰੀ ਗੋਦ ਬਿਠਾਏ, ਪ੍ਰਭ ਅਬਿਨਾਸ਼ੀ ਦਇਆ ਕਮਾਏ, ਛੋਟੇ ਬਾਲੇ ਲੇਖ ਲਿਖਾਏ, ਬਣ ਬਣ ਆਪ ਲਿਖਾਸਾ। ਬਣੇ ਲਿਖਾਰੀ ਲੇਖ ਹਰਿ ਜਨ ਭਗਤ ਤਰੰਦਾ। ਲੱਖ ਚੁਰਾਸੀ ਵੇਖ ਗੁਰਮੁਖ ਸਾਚੇ ਮਾਣ ਦਵੰਦਾ। ਜੋਤ ਸਰੂਪੀ ਭੇਖ ਧਰ, ਸ਼ਬਦ ਹਥੌੜਾ ਹੱਥ ਉਠੰਦਾ। ਲੱਖ ਚੁਰਾਸੀ ਵੇਖ ਕਰ, ਪੂਰੇ ਤੋਲ ਆਪ ਕਰੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਦਰ ਦਰਬਾਰ ਸੁਹਾਏ, ਜੋਤ ਸਰੂਪੀ ਆਸਣ ਲਾਏ, ਕੋਈ ਦਿਸ ਨਾ ਆਏ ਮਦਿਰਾ ਮਾਸੀ ਪਾਪੀ ਗੰਦਾ। ਧਰਤ ਮਾਤ ਤੇਰੀ ਰੱਖੇ ਲਾਜ। ਸ਼ਬਦ ਸਰੂਪੀ ਮਾਰੇ ਵਾਜ। ਸੋਹੰ ਦੇਵੇ ਸਾਚਾ ਤਾਜ। ਆਪ ਕਰਾਏ ਹਰਿ ਜੀ ਕਾਜ। ਪ੍ਰਗਟ ਹੋਏ ਪ੍ਰਭ ਦੇਸ ਮਾਝ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੇ ਬਾਲੇ ਦਇਆ ਕਮਾਈ, ਸਿੰਘ ਮਨਜੀਤ ਸਾਚੀ ਸੇਵਾ ਆਪ ਲਗਾਈ, ਸ੍ਰਿਸ਼ਟ ਸਬਾਈ ਪੈ ਜਾਏ ਭਾਜ। ਛੋਟਾ ਬਾਲਾ ਜਗਤ ਨਿਮਾਣਾ। ਪ੍ਰਭ ਅਬਿਨਾਸ਼ੀ ਸਾਚਾ ਭਾਣਾ। ਸੱਤਾਂ ਦੀਪਾਂ ਨਾਮ ਉਪਜਾਣਾ। ਸੋਹੰ ਸਾਚਾ ਲੇਖ ਲਿਖਾਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਝੰਡਾ ਸ਼ਬਦ ਡੰਡਾ ਨੌਂ ਖੰਡ ਪ੍ਰਿਥਮੀ ਆਪ ਚਲਾਣਾ। ਸੱਤਾਂ ਦੀਪਾਂ ਸਤਿ ਸਤਿਵਾਦ। ਆਪ ਚਲਾਏ ਸ਼ਬਦ ਦਾਦ। ਭੇਵ ਖੁਲ੍ਹਾਏ ਬੋਧ ਅਗਾਧ। ਗੁਰਮੁਖ ਸਾਚੇ ਲਏ ਲਾਧ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਨੀਂਹ ਆਪ ਰਖਾਏ ਸ੍ਰਿਸ਼ਟ ਸਬਾਈ ਰੱਖਣਾ ਯਾਦ। ਸੱਤਾਂ ਦੀਪਾ ਸਹਿਜ ਸੁਖਦਾਈ ਹੈ। ਦੇਵੇ ਨਾਮ ਸਚ ਦਾਤ, ਭਗਤ ਵਡਿਆਈ ਹੈ। ਸੋਹੰ ਸ਼ਬਦ ਸਚ ਕਰਾਮਾਤ, ਤਿੰਨਾਂ ਲੋਕਾਂ ਜੈ ਜੈ ਜੈਕਾਰ ਕਰਾਈ ਹੈ। ਏਕਾ ਵਸੇ ਹਰਿ ਇਕਾਂਤ, ਸ਼ਿਵ ਸ਼ੰਕਰ ਬ੍ਰਹਮਾ ਵਿਸ਼ਨ ਮਹੇਸ਼, ਸਰਬ ਸੁਖਦਾਈ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਹਿਲੀ ਹਾੜ ਕਲਜੁਗ ਜੀਵਾਂ ਸਾੜ, ਜਨ ਭਗਤਾਂ ਕਰ ਵਾੜ, ਧਰਤ ਮਾਤ ਤੇਰੀ ਦਾਤ ਤੇਰੇ ਵਿਚ ਟਿਕਾਈ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਏਕ ਵੇਸ ਅਨੇਕ, ਜਨ ਭਗਤਾਂ ਰੱਖੀ ਟੇਕ, ਹੋਏ ਸਦਾ ਸਦਾ ਸਹਾਈ ਹੈ। ਚਿੱਟਾ ਬਾਣਾ ਸ਼ਬਦ ਕਰਾਮਾਤ ਹੈ। ਹਰਿ ਵਡਾ ਸ਼ਾਹੋ ਰਾਜ ਰਾਜਾਨਾ, ਜਨ ਭਗਤਾਂ ਦੇਵੇ ਇਕ ਸੱਚੀ ਦਾਤ ਹੈ। ਆਪੇ ਬਣੇ ਵੰਞ ਮੁਹਾਣਾ, ਕਲਜੁਗ ਅੰਧੇਰੀ ਰਾਤ ਹੈ। ਜੋਤ ਸਰੂਪੀ ਹਰਿ ਭਗਵਾਨਾ, ਸ਼ਬਦ ਚਲਾਏ ਵਿਚ ਮਾਤ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਛੋਟੇ ਬਾਲੇ ਲੇਖੇ ਲਾਇਆ, ਜਨ ਭਗਤਾਂ ਪੁੱਛੀ ਵਾਤ ਹੈ। ਛੋਟੇ ਬਾਲੇ ਸਚ ਦਵਾਰੇ। ਪ੍ਰਭ ਅਬਿਨਾਸ਼ੀ ਕਿਰਪਾ ਧਾਰੇ। ਅੱਠੇ ਪਹਿਰ ਦਿਵਸ ਰੈਣ ਰੰਗੇ ਰੰਗ ਕਰਤਾਰੇ। ਦਰਸ ਪੇਖੇ ਸਾਚੇ ਨੈਣ, ਵਸੇ ਅਚਲ ਅਟਲ ਮੁਨਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪ੍ਰਗਟ ਜੋਤ ਵਿਚ ਸੰਸਾਰ ਤੇਰੀ ਪੈਜ ਸਵਾਰੇ। ਗੁਰ ਨਾਨਕ ਤੇਰੀ ਸਚ ਸਵਾਰੀ। ਸ਼ਬਦ ਸਰੂਪੀ ਸਚ ਉਡਾਰੀ। ਰਸਨਾ ਨਾਦ ਇਕ ਸ਼ਬਦ ਵੱਜੇ ਵਾਰੋ ਵਾਰੀ। ਨਿਹਕਲੰਕ ਪ੍ਰਭ ਅਬਿਨਾਸ਼ੀ ਪਾਈ ਸਾਰ, ਲੋਕਮਾਤ ਸੱਚੀ ਉਜਿਆਰੀ। ਸੋਹੰ ਪੱਲੇ ਬੱਧੀ ਦਾਤ, ਮਿਲਿਆ ਜੋਤ ਹਰਿ ਨਿਰੰਕਾਰੀ। ਛੋਟੇ ਬਾਲੇ ਇੰਦਰਪੁਰੀ ਕਰ ਤਿਆਰੀ। ਉਤੋਂ ਬੈਠਾ ਮਾਰ ਝਾਤ, ਕਰੋੜ ਤੇਤੀਸ ਕਰਨ ਚਰਨ ਨਿਮਸਕਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਪ੍ਰਗਟ ਜੋਤ ਸਤਿਜੁਗ ਤੇਰੀ ਬੱਧੀ ਸਾਚੀ ਧਾਰੀ। ਸਤਿਜੁਗ ਬੰਨ੍ਹੇ ਸਾਚੀ ਧਾਰੀ, ਅੰਮ੍ਰਿਤ ਮੇਘ ਬਰਸਾਇੰਦਾ। ਕਿਰਪਾ ਕਰ ਹਰਿ ਗਿਰਧਾਰੀ, ਸਾਚੀ ਨੀਂਹ ਰਖਾਇੰਦਾ। ਚਾਰੋਂ ਕੁੰਟ ਫੇਰੇ ਬਹਾਰੀ, ਸਚ ਉਸਾਰੀ ਆਪ ਕਰਾਇੰਦਾ। ਖੁਆਰ ਹੋਏ ਨਰ ਨਾਰੀ, ਹਰਿ ਇੱਟ ਨਾਲ ਇੱਟ ਖੜਕਾਇੰਦਾ। ਲੱਖ ਚੁਰਾਸੀ ਆਈ ਭਾਰੀ, ਜੋਤ ਸਰੂਪੀ ਹਰਿ ਜਾਮਾ ਪਾਇੰਦਾ। ਕਲਜੁਗ ਤੇਰੀ ਅੰਤਮ ਵਾਰੀ, ਅਚਰਜ ਖੇਲ ਆਪ ਵਰਤਾਇੰਦਾ। ਜਨ ਭਗਤਾਂ ਦੇਵੇ ਸ਼ਬਦ ਉਡਾਰੀ, ਸਾਚੇ ਘੋੜੇ ਆਪ ਚੜ੍ਹਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇਮੁਖਾਂ ਬੇੜਾ ਸ਼ੌਹ ਦਰਿਆਏ ਰੋੜ੍ਹ, ਜਨ ਭਗਤਾਂ ਪਾਰ ਕਰਾਇੰਦਾ। ਸਾਚੀ ਨੀਂਹ ਜਗਤ ਨਿਸ਼ਾਨ। ਸਤਿਜੁਗ ਸਾਚੇ ਸੰਤ ਜਨਾਂ, ਦਰ ਘਰ ਸਾਚੇ ਮਿਲਣਾ ਮਾਣ। ਸਾਚਾ ਦੇਵੇ ਨਾਮ ਧਨਾ, ਏਕਾ ਸ਼ਬਦ ਬਹਿ ਕੇ ਖਾਣ। ਲੱਖ ਚੁਰਾਸੀ ਵਡਾ ਜੋਧਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਮੰਦਰ ਆਪ ਸੁਹਾਏ ਜੋਤ ਸਰੂਪੀ ਡਗਮਗਾਨ। ਸਿੰਘ ਮਨਜੀਤ ਹਰਿ ਦਇਆ ਕਮਾਈ, ਨਾ ਕੋਈ ਜਾਣੇ ਜੀਵ ਨਾਦਾਨਾ। ਨਾ ਕੋਈ ਪਵਣ ਨਾ ਕੋਈ ਮਸਾਣਾ। ਜੋਤ ਸਰੂਪੀ ਹਰਿ ਭਗਵਾਨਾ। ਬਿਨ ਰੰਗ ਰੂਪੀ ਸਚ ਟਿਕਾਣਾ। ਹਰਿ ਵਡਾ ਸ਼ਾਹੋ ਭੂਪੀ, ਸੋਹੰ ਵਜੇ ਸਚ ਨਿਸ਼ਾਨਾ। ਸ੍ਰਿਸ਼ਟ ਸਬਾਈ ਹੋਈ ਅੰਧ ਕੂਪੀ, ਮਾਇਆ ਪੜਦਾ ਪਾਏ ਨਰ ਹਰਿ ਸ੍ਰੀ ਭਗਵਾਨਾ। ਤੇਰਾਂ ਵਿਸਾਖ ਜਨਮ ਦਵਾਇਆ, ਸੋਲਾਂ ਮੱਘਰ ਕਾਜ ਰਚਾਇਆ, ਪਹਿਲੀ ਹਾੜੀ ਮਾਣ ਦਵਾਇਆ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੱਖ ਚੁਰਾਸੀ ਦੇਵੇ ਸਾੜ, ਕਰੇ ਖੇਲ ਹਰਿ ਮਹਾਨਾ। ਸਤਾਰਾਂ ਹਾੜੀ ਬੰਨ੍ਹੇ ਗਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੱਖ ਚੁਰਾਸੀ ਦੇਵੇ ਵਰ, ਜੋਤ ਸਰੂਪੀ ਘਨਈਆ ਸ਼ਾਮਾ। ਕਾਹਨ ਘਨਈਆ ਹਰਿ ਬਨਵਾਰੀ। ਜੋਤ ਸਰੂਪੀ ਖੇਲ ਅਪਾਰੀ। ਕਲਜੁਗ ਤੇਰੀ ਅੰਤਮ ਵਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਸੰਗਤ ਸੇਵਾ ਲਾਏ ਦਇਆ ਕਮਾਏ, ਦਰ ਦਰਬਾਰ ਆਪ ਸੁਹਾਏ, ਮਾਨਸ ਜਨਮ ਲੇਖੇ ਲਾਏ, ਮਾਤ ਗਰਭ ਨਾ ਆਏ ਦੂਜੀ ਵਾਰੀ। ਸਿੰਘ ਮਨਜੀਤ ਮਨ ਭਇਆ ਅਨੰਦ। ਕਲਜੁਗ ਚੜ੍ਹਿਆ ਸਤਿ ਸਰੂਪੀ ਸਾਚਾ ਚੰਦ। ਪ੍ਰਭ ਅਬਿਨਾਸ਼ੀ ਦਇਆ ਕਮਾਈ, ਗੁਰ ਸੰਗਤ ਤੇਰਾ ਭਾਰ ਆਪਣੇ ਸਿਰ ਉਠਾਈ, ਖ਼ੁਸ਼ੀ ਕਰਾਏ ਬੰਦ ਬੰਦ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲਿਖਤ ਭਵਿਖਤ ਆਪ ਲਿਖਾਈ, ਬੱਤੀ ਧਾਰ ਦਏ ਬਖ਼ਸ਼ਾਈ, ਮਾਤਾ ਸੀਰ ਜੋ ਲਾਇਆ ਬੱਤੀ ਦੰਦ। ਪਹਿਲੀ ਕੂਟ ਪੁਰਖ ਅਬਿਨਾਸ਼। ਦੂਜੀ ਕੂਟ ਹਰਿ ਜੀ ਵਾਸ। ਤੀਜੀ ਕੂਟ ਸ਼ਬਦ ਅਕਾਸ਼। ਚੌਥੀ ਕੂਟ ਏਕਾ ਗਾਏ ਰਸਨਾ ਸਵਾਸ ਸਵਾਸ। ਮਹਾਰਾਜ ਸ਼ੇਰ ਸਿਘ ਵਿਸ਼ਨੂੰ ਭਗਵਾਨ, ਕਲਜੁਗ ਤੇਰੇ ਅੰਤਮ ਵੇਲੇ ਜਨ ਭਗਤਾਂ ਹੋਏ ਆਪੇ ਦਾਸ। ਪਹਿਲੀ ਕੂਟੇ ਹਰਿ ਆਪੇ ਵੰਡੇ। ਦੂਜੀ ਕੂਟ ਸ਼ਬਦ ਝੰਡੇ। ਤੀਜੀ ਕੂਟ ਆਈ ਗੰਢੇ। ਚੌਥੀ ਕੂਟ ਸੁਹਾਗੀ ਕੰਤ, ਮਹਾਰਾਜ ਸ਼ੇਰ ਸਿਘ ਵਿਸ਼ਨੂੰ ਭਗਵਾਨ, ਸਚ ਸੁਹਾਗੀ ਕੰਤ ਗੁਰਮੁਖਾਂ ਮੇਲ ਮਿਲਾਇਆ ਨਾ ਹੋਏ ਕਦੇ ਰੰਡੇ। ਸਚ ਸੁਹਾਗਣ ਨਾਰ। ਗੁਰਮੁਖ ਵਿਰਲਾ ਮਿਲਿਆ ਹਰਿ ਭਤਾਰ। ਵਡ ਦਾਤਾ ਵਡ ਸੂਰਾ, ਦੋ ਜਹਾਨੀ ਕਰੇ ਪਿਆਰ। ਸ਼ਬਦ ਉਪਜਾਏ ਸਾਚੀ ਤੂਰਾ। ਪੂਰਬ ਕਰਮ ਹਰਿ ਵਿਚਾਰ। ਪਾਵੇ ਸਾਰ ਹਰਿ ਨਿਰੰਕਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਕਲਾ ਭਰਪੂਰ। ਸਿੰਘ ਮਨਜੀਤ ਸਹਿਜ ਸੁਭਾਗਾ। ਮਾਤ ਧੋਇਆ ਆਪਣਾ ਦਾਗਾ। ਕਲਜੁਗ ਮੋਇਆ ਸੋਇਆ ਰੋਇਆ, ਸਤਿਜੁਗ ਸਾਚਾ ਜਾਗਾ। ਅੰਮ੍ਰਿਤ ਫਲ ਸਾਚਾ ਲਿਆਇਆ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਘੋੜੇ ਆਪ ਚੜ੍ਹਾਏ, ਆਪਣੇ ਹੱਥ ਰੱਖੇ ਵਾਗਾ। ਸ਼ਬਦ ਘੋੜੇ ਦੇਵੇ ਚਾੜ੍ਹ। ਸਿੰਘ ਮਨਜੀਤ ਪਹਿਲੀ ਹਾੜ। ਇੰਦਰਪੁਰੀ ਦਾ ਸਾਚਾ ਲਾੜ। ਕਰੋੜ ਤੇਤੀਸ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਸ਼ਬਦ ਦਇਆ ਕਮਾਏ, ਜੋਤ ਜਗਾਏ ਨਾੜ ਨਾੜ। ਜਗੇ ਜੋਤ ਇਕ ਅਕਾਲਣ। ਸਿੰਘ ਮਨਜੀਤ ਤੇਰਾ ਬਾਣਾ ਪ੍ਰਭ ਅਬਿਨਾਸ਼ੀ ਭੇਖਾਧਾਰੀ, ਕਲਜੁਗ ਤੇਰੀ ਅੰਤਮ ਵਾਰੀ, ਬਣ ਕੇ ਆਇਆ ਕੀਤੀ ਖੇਲ ਜਗਤ ਨਿਆਰੀ, ਭੁੱਲੇ ਜੀਵ ਹਰਿ ਜਗਤ ਸੰਸਾਰੀ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਹੁਕਮ ਆਪ ਸੁਣਾਇਆ, ਨਾ ਕੋਈ ਹੱਡੀਆਂ ਜਾਏ ਉਠਾਲਣ। ਸਾਚੀ ਹੱਡੀ ਸਾਚਾ ਰੋੜਾ। ਲਹੂ ਮਿਝ ਲਹੂ ਗਾਰਾ ਜੋੜਾ। ਚਾਰੋਂ ਕੁੰਟ ਚਾਰ ਦੀਵਾਰੀ, ਸ਼ਬਦ ਸਰੂਪੀ ਫਿਰੇ ਘੋੜਾ। ਦੌੜਾ ਜਾਏ ਵਾਰੋ ਵਾਰੀ, ਹਰਿ ਬਨਵਾਰੀ ਵੇਖੀ ਜਾਏ ਮਿੱਠਾ ਕੌੜਾ। ਜੋਤ ਸਰੂਪੀ ਸ਼ਾਹ ਸਵਾਰੀ, ਪਵਣ ਸਰੂਪੀ ਨਾਮ ਅਧਾਰੀ ਧੁਰਦਰਗਾਹੀ ਏਕਾ ਪੌੜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਘੇਰਾ ਆਪ ਰਖਾਇਆ, ਪਹਿਲੀ ਵੇਰ ਦਇਆ ਕਮਾਇਆ, ਸਾਢੇ ਤਿੰਨ ਤਿੰਨ ਹੱਥ ਨਾ ਲੰਮਾ ਨਾ ਚੌੜਾ। ਕਲਜੁਗ ਤੇਰੀ ਅੰਤ ਨਿਸ਼ਾਨੀ। ਸਾਢੇ ਤਿੰਨ ਹੱਥ ਸਾਚਾ ਰਥ ਮਹਾਨੀ। ਬੇਮੁਖਾਂ ਮਾਰੇ ਜਿਥੇ ਸ਼ਬਦ ਤੀਰ ਕਾਨੀ। ਸਰਬ ਕਲਾ ਸਮਰਥ ਏਕਾ ਜੋਤ ਵਾਲੀ ਦੋ ਜਹਾਨੀ। ਚਾਰ ਕੁੰਟ ਚਾੜ੍ਹੇ ਰੰਗ। ਚਿੱਟਾ ਲਾਲ ਸੂਹਾ ਕਾਲਾ ਜਨ ਭਗਤਾਂ ਲਿਆ ਮੰਗ। ਕਲਜੁਗ ਸਤਿਜੁਗ ਦੋਏ ਜੁੜ ਆਏ ਦੌੜ, ਸ਼ਬਦ ਘੋੜ ਪ੍ਰਭ ਸਾਚੇ ਕਸਿਆ ਤੰਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਾਰੋਂ ਕੁੰਟ ਕਰ ਖੁਆਰੀ ਵਾਰੀ ਵਾਰੀ ਆਪੇ ਡੰਨੇ, ਭੰਨੇ ਜਿਉਂ ਕਾਚੀ ਵੰਗ। ਕਲਜੁਗ ਕਾਲੀ ਰੈਣ ਜਗਤ ਅੰਧੇਰ ਹੈ। ਨਾਤਾ ਤੁੱਟਾ ਭਾਈ ਭੈਣ, ਚੁੱਕੀ ਮੇਰ ਤੇਰ ਹੈ। ਪ੍ਰਭ ਅਬਿਨਾਸ਼ੀ ਪਾਇਆ ਫੇਰਾ, ਆਪ ਵਹਾਏ ਉਲਟੇ ਵਹਿਣ ਹੈ। ਪ੍ਰਗਟ ਹੋਇਆ ਸਿੰਘ ਸ਼ੇਰ ਸ਼ੇਰ ਦਲੇਰ, ਬੇਮੁਖਾਂ ਨਾ ਮਿਲੇ ਰਸਨਾ ਕਹਿਣ ਹੈ। ਉਠ ਜੀਵ ਜਾਗ ਵਕਤ ਸੁਹੇਲਾ। ਦਰ ਘਰ ਸਾਚੇ ਲੱਗਾ ਭਾਗ, ਗੁਰ ਸੰਗਤ ਸਾਚਾ ਮੇਲਾ। ਹੱਥ ਪਕੜੇ ਆਪਣੇ ਵਾਗ, ਆਪੇ ਗੁਰ ਆਪੇ ਚੇਲਾ। ਘਰ ਘਰ ਉਡਦੇ ਕਾਗ, ਅਚਰਜ ਖੇਲ ਪਾਰਬ੍ਰਹਮ ਕਲ ਖੇਲਾ। ਗੁਰਮੁਖਾਂ ਦੇਵੇ ਕਲਜੁਗ ਅਵਾਜ। ਆਤਮ ਜੋਤੀ ਦੀਪ ਜਗਾਏ ਬਿਨ ਬਾਤੀ ਬਿਨ ਤੇਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਆਦਿ ਅੰਤ ਬੋਧ ਅਗਾਧੀ ਹੋਏ ਸੱਜਣ ਸੁਹੇਲਾ। ਸੱਜਣ ਸੁਹੇਲਾ ਸਾਚਾ ਮੀਤ ਹੈ। ਪ੍ਰਭ ਅਬਿਨਾਸ਼ੀ ਦਇਆ ਕਮਾਈ, ਇਕੋ ਇਕ ਸਾਚਾ ਮੇਲ ਮਿਲਾਈ, ਅਚਰਜ ਚਲਾਈ ਰੀਤ ਹੈ। ਇਕ ਥਾਂ ਬਹਾਏ ਆਪ ਬਣਾਏ ਭੈਣਾਂ ਭਾਈ, ਲੱਖ ਚੁਰਾਸੀ ਪਰਖੇ ਨੀਤ ਹੈ। ਜਨ ਭਗਤਾਂ ਪਕੜੇ ਦੋਵੇਂ ਬਾਹੀਂ, ਕਾਇਆ ਕਰੇ ਠੰਡੀ ਸੀਤ ਹੈ। ਸ਼ਬਦ ਕਰੇ ਠੰਡੀ ਛਾਈਂ, ਗੁਰਮੁਖ ਸਾਚਾ ਰੱਖੇ ਚੀਤ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਰਾਹ ਇਕ ਚਲਾਏ, ਲੱਖ ਚੁਰਾਸੀ ਦਏ ਜਗਾਏ, ਗੁਰਮੁਖ ਸਾਚੇ ਸੰਤ ਜਨਾਂ, ਮਾਨਸ ਜਨਮ ਜਾਣਾ ਜੀਤ ਹੈ। ਮਿਲਿਆ ਜਨਮ ਜਗਤ ਵਣਜਾਰਿਆ। ਚਰਨ ਕਵਲ ਕਰ ਸਾਚਾ ਹਿਤ, ਕਰ ਦਰਸ ਪ੍ਰਭ ਪਰਮ ਪੁਰਖ ਅਪਾਰਿਆ। ਜਾਮਾ ਧਾਰੇ ਨਿਤ ਨਵਿਤ, ਜਨ ਭਗਤਾਂ ਪੈਜ ਸਵਾਰਿਆ। ਨਾ ਕੋਈ ਜਾਣੇ ਵਾਰ ਥਿਤ, ਘੜੀ ਪਲ ਨਾ ਕਿਸੇ ਵਿਚਾਰਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ, ਮਾਨਸ ਜਨਮ ਸਵਾਰਿਆ। ਮਾਨਸ ਜਨਮ ਸਵਾਰ, ਪਾਰ ਕਰਾਇੰਦਾ। ਪਾਵੇ ਸਾਚੀ ਸਾਰ, ਧਰਮ ਧਰਾਇੰਦਾ। ਦੇਵੇ ਸ਼ਬਦ ਉਡਾਰ, ਨਾਮ ਜਪਾਇੰਦਾ। ਧੁਰਦਰਗਾਹੀ ਸਾਚੀ ਮਾਰ ਅਵਾਜ, ਧੰਦੇ ਲਾਇੰਦਾ। ਸੋਲਾਂ ਮੱਘਰ ਕਰ ਸ਼ਿੰਗਾਰ, ਛੋਟਾ ਬਾਲਾ ਤੋੜ ਜਗਤ ਜੰਜਾਲਾ, ਸਿੰਘਾਸਣ ਹਰਿ ਬਿਠਾਇੰਦਾ। ਮੇਲ ਮਿਲਾਏ ਸਿੰਘ ਪਾਲਾ, ਤਿੰਨਾਂ ਲੋਕਾਂ ਆਪ ਫਿਰਾਇੰਦਾ। ਸੋਹੰ ਦਿਤਾ ਚਿੱਟਾ ਇਕ ਦੁਸ਼ਾਲਾ, ਪੜਦਾ ਉਪਰ ਆਪ ਪਾਇੰਦਾ। ਦਿਤਾ ਨਾਮ ਸੱਚਾ ਧਨ ਮਾਲਾ, ਸਾਚੀ ਗੰਢ ਬੰਨ੍ਹਾਇੰਦਾ। ਇੰਦਰਪੁਰੀ ਸਾਚੇ ਧਾਮ ਬੈਠਾਲਾ, ਮੋਰ ਮੁਕਟ ਸਿਰ ਟਿਕਾਇੰਦਾ। ਕਰੋੜ ਤੇਤੀਸ ਸਰਨ ਲਗਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਦਇਆ ਕਮਾਇੰਦਾ। ਦੇਵੇ ਵਰ ਹਰਿ ਸਾਚਾ ਵਰਨੀ ਵਰਨਾ। ਗੁਰਮੁਖ ਸਾਚਾ ਗਿਆ ਤਰ, ਆਏ ਪ੍ਰਭ ਸਾਚੀ ਸਰਨਾ। ਆਪ ਬਹਾਇਆ ਸਾਚੇ ਗੁਰ, ਚੁਕਾਇਆ ਮਰਨਾ ਡਰਨਾ। ਨਿਹਕਲੰਕ ਨਰਾਇਣ ਨਰ ਅਵਤਾਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਵਿਰਲੇ ਕਲਜੁਗ ਵਰਨਾ। ਗੁਰਮੁਖ ਤੇਰੀ ਧਾਰ, ਜਗਤ ਨਿਆਰੀ ਹੈ। ਪ੍ਰਭ ਅਬਿਨਾਸ਼ੀ ਪਾਵੇ ਸਾਰ, ਦੇਵੇ ਸ਼ਬਦ ਉਡਾਰੀ ਹੈ। ਮਾਨਸ ਜਨਮ ਨਾ ਆਏ ਹਾਰ, ਲੱਖ ਚੁਰਾਸੀ ਗੇੜ ਨਿਵਾਰੀ ਹੈ। ਬਾਹੋਂ ਪਕੜ ਕਲ ਜਾਏ ਤਾਰ, ਭਰਮ ਭੁਲੇਖਾ ਦੂਰ ਕਰਾਏ ਦੇਵੇ ਚਰਨ ਪਿਆਰੀ ਹੈ। ਸੋਲਾਂ ਕਰ ਤਨ ਸ਼ਿੰਗਾਰ, ਹਰਿ ਕਰਤਾਰ ਕਰੇ ਖੇਲ ਅਪਰ ਅਪਾਰੀ ਹੈ। ਦਰ ਘਰ ਦੇਵੇ ਸੱਚੀ ਸਰਦਾਰੀ ਹੈ। ਸਾਚਾ ਗੁਰ ਹਰਿ ਦਵਾਰਿਆ। ਗੁਰਮੁਖਾਂ ਮਿਲੇ ਵਰ, ਆਏ ਚਲ ਦਵਾਰਿਆ। ਅੰਤਮ ਭੰਡਾਰੇ ਦੇਵੇ ਭਰ, ਪ੍ਰਭ ਅਬਿਨਾਸ਼ੀ ਕਿਰਪਾ ਧਾਰਿਆ। ਸਾਚਾ ਭਾਣਾ ਸਿਰ ਤੇ ਜਰ, ਮਿਲੇ ਹੁਕਮ ਹਰਿ ਬਨਵਾਰਿਆ। ਮਾਤਲੋਕ ਨਾ ਜਾਏ ਮਰ, ਸਦਾ ਅਜੀਤਾ ਆਪ ਰਖਾ ਰਿਹਾ। ਆਪ ਨੁਹਾਏ ਅੰਮ੍ਰਿਤ ਸਾਚੇ ਸਰ, ਸਾਚੇ ਪੌੜੇ ਆਪ ਚੜ੍ਹਾ ਰਿਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ, ਸ਼ਬਦ ਘੋੜੇ ਆਪ ਚੜ੍ਹਾ ਰਿਹਾ। ਸ਼ਬਦ ਘੋੜੇ ਕਰ ਅਸਵਾਰ। ਮਾਤਲੋਕ ਹਰਿ ਕਰੇ ਬਾਹਰ। ਪੱਲੇ ਬੱਧੀ ਸ਼ਬਦ ਦਾਤ, ਨਾ ਆਵੇ ਪਾਸਾ ਹਾਰ। ਮਹਾਰਾਜ ਸ਼ੇਰ ਸਿਘ ਵਿਸ਼ਨੂੰ ਭਗਵਾਨ, ਛੋਟੇ ਬਾਲੇ ਬਾਲ ਅੰਞਾਣੇ, ਗੁਰ ਸੰਗਤ ਉਠਾਇਆ ਸਿਰ ਭਾਰ। ਅੱਗੇ ਲੱਗਾ ਬਾਲ ਅੰਞਾਣਾ। ਸੋਹੰ ਤਾਗਾ ਤਨ ਪਹਿਨਾਣਾ। ਕਲਜੁਗ ਮਾਇਆ ਅਗਨ ਵਿਚ ਨਾ ਦਗਾ, ਸਤਿਜੁਗ ਸਾਚਾ ਚੰਦ ਚੜ੍ਹਾਣਾ। ਬੇਮੁਖ ਹੋਏ ਬੇਮੁਹਾਣੇ, ਪ੍ਰਭ ਅਬਿਨਾਸ਼ੀ ਨਾ ਪਛਾਣਾ। ਨਾ ਕੋਈ ਦੀਸੇ ਸੁਘੜ ਸਿਆਣਾ। ਘਰ ਘਰ ਦੀਸੇ ਲੱਗੀ ਅੱਗ, ਏਕਾ ਭੁੱਲਿਆ ਹਰਿ ਭਗਵਾਨਾ। ਦੀਪਕ ਜੋਤੀ ਨਾ ਕਿਸੇ ਜਗਾ, ਨਾ ਮਿਲਿਆ ਨਾਮ ਨਿਸ਼ਾਨਾ। ਕਲਜੁਗ ਜੀਵ ਹੰਸ ਹੋਏ ਕਗਾ, ਬੇੜਾ ਹੋਏ ਬੇਮੁਹਾਣਾ। ਗੁਰਮੁਖਾਂ ਲਾਜ ਰਖਾਏ ਚਰਨ ਛੁਹਾਈ ਪੱਗਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਸ਼ਬਦ ਬਬਾਣਾ। ਸ਼ਬਦ ਬਬਾਣਾ ਸਚ ਉਡਾਰਿਆ। ਗੁਰਮੁਖ ਸਾਚਾ ਜਾਵੇ ਪਹਿਲੀ ਵਾਰਿਆ। ਅੱਗੇ ਸਾਚੀ ਪਾਵੇ ਸਾਰੀ, ਨਾ ਹੋਏ ਖੁਆਰਿਆ। ਆਪ ਚੁਕਾਏ ਜਮ ਕੀ ਕਾਣ। ਜੋਤ ਸਰੂਪੀ ਮੇਲ ਮਿਲਾ ਰਿਹਾ। ਮਹਾਰਾਜ ਸ਼ੇਰ ਸਿਘ ਵਿਸ਼ਨੂੰ ਭਗਵਾਨ, ਪਹਿਲੀ ਹਾੜ ਜਨ ਭਗਤਾਂ ਕਰ ਸ਼ਬਦ ਵਾੜ, ਸ੍ਰਿਸ਼ਟ ਸਬਾਈ ਛੇੜ ਛਿੜਾ ਰਿਹਾ। ਛੇੜ ਛਿੜਾਏ ਪਹਿਲੀ ਹਾੜ, ਪ੍ਰਭ ਸਾਚਾ ਲਿਆਈ। ਲੱਖ ਚੁਰਾਸੀ ਅਗਨ ਜੋਤ ਹਰਿ ਦੇਵੇ ਸਾੜ, ਗੁਰਮੁਖ ਸਾਚੇ ਲਏ ਬਚਾਈ। ਜੋਤ ਜਗਾਏ ਬਹੱਤਰ ਨਾੜ, ਸ੍ਰਿਸ਼ਟ ਸਬਾਈ ਚਬਾਏ ਦਾੜ੍ਹ, ਸਭਨਾ ਰਿਹਾ ਭੁਲਾਈ। ਸ਼ਬਦ ਵੱਜੇ ਕਾੜ ਕਾੜ, ਚਾਰੋਂ ਤਰਫ ਉਠੇ ਧਾੜ, ਪਏ ਸਰਬ ਦੁਹਾਈ। ਬੇਮੁਖਾਂ ਦਿਨ ਆਏ ਮਾੜ, ਗੁਰਮੁਖ ਸਾਚੇ ਬਣੇ ਲਾੜ, ਪ੍ਰਭ ਅਬਿਨਾਸ਼ੀ ਸਿਹਰਾ ਸ਼ਬਦ ਪਹਿਨਾਈ। ਦਰ ਘਰ ਸਾਚੇ ਲਏ ਵਾੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਨਾਮ ਸੱਚੀ ਵਡਿਆਈ। ਨਾਮ ਵਡੀ ਵਡਿਆਈ ਜਗਤ ਨਿਧਾਨ। ਗੁਰ ਪੂਰੇ ਬੂਝ ਬੁਝਾਈ, ਝੁੱਲੇ ਇਕ ਸੱਚਾ ਨਿਸ਼ਾਨ। ਇਕ ਦੂਜੇ ਭਓ ਚੁਕਾਏ ਆਪ ਸ੍ਰੀ ਭਗਵਾਨ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਘਰ ਸਾਚੇ ਦੇਵੇ ਮਾਣ। ਲੱਥੇ ਜਗਤ ਰੋਗ ਦੁੱਖ ਸੰਤਾਪ। ਉਤਰੇ ਕਾਇਆ ਭੁੱਖ, ਮਿਟ ਜਾਏ ਪਾਪ। ਇਕ ਉਪਜਾਏ ਸਾਚਾ ਸੁਖ, ਸੋਹੰ ਜਪਾਵੇ ਸਾਚਾ ਜਾਪ। ਸੁਫ਼ਲ ਕਰਾਏ ਮਾਤ ਕੁੱਖ, ਦਇਆ ਕਮਾਏ ਆਪਾ ਆਪ। ਸੁਕੜੇ ਹਰੇ ਕਰਾਏ ਰੁੱਖ, ਅੰਮ੍ਰਿਤ ਮੁਖ ਚੁਆਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਰੇ ਤੀਨੋ ਤਾਪ। ਅੰਮ੍ਰਿਤ ਮੁਖ ਚੁਆਇਆ ਠੰਡੀ ਧਾਰ ਹੈ। ਪ੍ਰਭ ਅਬਿਨਾਸ਼ੀ ਦਇਆ ਕਮਾਈ, ਪਹਿਲੀ ਹਾੜ ਦਿਵਸ ਵਿਚਾਰ ਹੈ। ਜੋ ਜਨ ਚਲ ਆਏ ਸਰਨਾਇਆ, ਮਾਨਸ ਜਨਮ ਦਏ ਸਵਾਰ ਹੈ। ਪ੍ਰਭ ਪੂਰੇ ਲੇਖੇ ਸਾਚੇ ਲਾਇਆ, ਨਾ ਕੀਆ ਕੋਈ ਉਧਾਰ ਹੈ। ਭਰਮ ਭੁਲੇਖਾ ਦੂਰ ਕਰਾਇਆ, ਸ਼ਬਦ ਘੋੜੇ ਸ਼ਾਹ ਸਵਾਰ ਹੈ। ਕਲਜੁਗ ਪੋਹ ਨਾ ਸਕੇ ਮਾਇਆ, ਚਰਨ ਪ੍ਰੀਤੀ ਦੱਸੇ ਸਾਚੀ ਧਾਰ ਹੈ। ਏਕਾ ਸਾਚਾ ਨਾਮ ਜਪਾਇਆ, ਮਾਨਸ ਜਨਮ ਜਾਏ ਸਵਾਰ ਹੈ। ਦਰ ਘਰ ਸਾਚੇ ਜਿਸ ਜਨ ਗਾਇਆ, ਤਨ ਅਫਾਰ ਸਿਰ ਦਾ ਭਾਰ ਦੇ ਮਿਟਾਇਆ, ਪ੍ਰਭ ਅਬਿਨਾਸ਼ੀ ਕਿਰਪਾ ਕਰ, ਤਾਰੇ ਨਰ ਨਾਰ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਘਰ ਸਾਚੇ ਆਇਆ ਦੇਵੇ ਪੈਜ ਸਵਾਰ ਹੈ। ਸਵਾਰੇ ਪੈਜ ਗੁਰ ਗੋਪਾਲਾ। ਭਗਤ ਸਹਾਈ ਸਦਾ ਰਖਵਾਲਾ। ਘਰ ਸਾਚੇ ਮਿਲੇ ਵਡਿਆਈ, ਤੋੜੇ ਜਗਤ ਜੰਜ਼ਾਲਾ। ਕਟੀ ਜਮ ਕੀ ਫਾਹੀ, ਮਿਲਿਆ ਰਾਹ ਸੁਖਾਲਾ। ਪ੍ਰਭ ਅਬਿਨਾਸ਼ੀ ਭੁੱਲੇ ਨਾਹੀ, ਸਿੰਘ ਮਨਜੀਤ ਛੋਟਾ ਬਾਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲਾਲ ਅਨਮੁਲੜਾ ਲੱਖ ਚੁਰਾਸੀ ਵਿਚੋਂ ਭਾਲਾ। ਲਾਲ ਅਨਮੁਲੜਾ ਸਾਚਾ ਹੀਰਾ। ਸੋਹੰ ਬੱਧਾ ਪ੍ਰਭ ਸਾਚੇ ਸਿਰ ਸਾਚਾ ਚੀਰਾ। ਅੰਮ੍ਰਿਤ ਸਾਚਾ ਸਿੰਚੇ, ਮੁਖ ਚੁਆਇਆ ਸਾਚਾ ਨੀਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਸੰਗਤ ਸਾਰੀ ਸੰਗ ਰਲਾਇਆ, ਕਲਜੁਗ ਬੇੜਾ ਬੰਨ੍ਹ ਵਖਾਇਆ, ਅੱਗੇ ਲਾਇਆ ਛੋਟਾ ਵੀਰਾ। ਦੇਵੇ ਮਾਣ ਜਗਤ ਨਿਮਾਣਿਆ। ਪ੍ਰਭ ਅਬਿਨਾਸ਼ੀ ਸਾਚਾ ਹਰਿ, ਜਿਸ ਜਨ ਕਲ ਪਛਾਣਿਆ। ਆਪ ਚੁਕਾਏ ਅੰਤਮ ਡਰ, ਚਲਾਏ ਸਾਚੇ ਭਾਣਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਡੋਰੀ ਅੰਧ ਘੋਰੀ ਆਪ ਬੰਧਾਣਿਆ। ਜੋੜਾਂ ਪੀੜਾਂ ਟੁੱਟੇ ਨਾਤਾ। ਸ਼ਬਦ ਦੇਵੇ ਹਰਿ ਸੱਚੀ ਦਾਤਾ। ਰਸਨਾ ਗਾਓ ਮਾਨਸ ਜਨਮ ਲੇਖੇ ਲਾਓ, ਸੁਫ਼ਲ ਕਰਾਓ ਕੁੱਖ ਮਾਤਾ। ਮਦਿਰਾ ਮਾਸ ਰਸਨ ਤਜਾਓ, ਮਿਲੇ ਮੇਲ ਪੁਰਖ ਬਿਧਾਤਾ। ਪ੍ਰਭ ਅਬਿਨਾਸ਼ੀ ਸਾਚਾ ਪਾਓ, ਦੇਵੇ ਸਚ ਸੁਗਾਤਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਵਸੇ ਸਾਚੇ ਧਾਮ, ਸਦਾ ਸਦਾ ਇਕਾਂਤ ਇਕਾਂਤਾ। ਛਦੌਣ ਮਾਈ ਪੌਣ ਡੰਕ ਵਜਾਇਆ। ਮਾਈ ਗੌਰਜਾਂ ਸੰਗ ਰਲ, ਕਿੰਗਰੇ ਕਿੰਗਰੇ ਮਰਦੰਗ ਵਜਾਇਆ। ਬਾਲ ਜਵਾਨੀ ਗਈ ਹੰਢ, ਅੰਤ ਬੁਢਾਪਾ ਆਇਆ। ਵਕਤ ਲੰਘਾਇਆ ਕਰ ਕਰ ਵਲ ਛਲ, ਸਾਚਾ ਰਾਹ ਕਿਸੇ ਹੱਥ ਨਾ ਆਇਆ। ਦੁੱਖਾਂ ਰੋਗਾਂ ਸੁਕਾਇਆ ਕਾਇਆ ਧੜ, ਪਵਣ ਸਿਰ ਹਿਲਾਇਆ। ਪਵਣ ਮਸਾਣ ਬਣਾਇਆ ਸਾਚਾ ਗੜ੍ਹ, ਘਰ ਸਾਚੇ ਆਸਣ ਲਾਇਆ। ਪ੍ਰਭ ਅਬਿਨਾਸ਼ੀ ਜੋਤ ਸਰੂਪੀ ਅੰਦਰ ਵੜ, ਸ਼ਬਦ ਡੰਡਾ ਮਗਰ ਲਗਾਇਆ। ਕੋਈ ਨਾ ਸਕੇ ਅੱਗੇ ਅੜ, ਵਿਚੋਂ ਕਾਇਆ ਅੰਦਰ ਬਾਹਰ ਕਢਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਲਿਆ ਫੜ, ਮਾਨਸ ਜਨਮ ਲੇਖੇ ਲਾਇਆ। ਬਿਧਨਾ ਲਿਖੀ ਰੇਖ ਹਰਿ ਮਿਟਾਇੰਦਾ। ਦਰ ਸਾਚੇ ਲੱਗੀ ਮੇਖ, ਦਇਆ ਕਮਾਇੰਦਾ। ਜੋਤ ਸਰੂਪੀ ਧਾਰੇ ਭੇਖ, ਗਊ ਗਰੀਬ ਨਿਮਾਣਿਆਂ ਸਾਚਾ ਮਾਣ ਦਵਾਇੰਦਾ। ਪ੍ਰਭ ਅਬਿਨਾਸ਼ੀ ਚਾਰੋਂ ਕੁੰਟ ਰਿਹਾ ਵੇਖ, ਪੜਦਾ ਉਹਲਾ ਨਾ ਕੋਈ ਰਖਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਘਰ ਸਾਚੇ ਆ ਮਾਣ ਦਵਾਇੰਦਾ। ਖਿੱਟਾ ਰੋਗ ਕਰੇ ਨਾਸ। ਸ਼ਬਦ ਸਰੂਪੀ ਕਰੇ ਵਾਸ। ਨਾਮ ਜਪਾਏ ਸਵਾਸ ਸਵਾਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ੁਕਲਾ ਕਿਸ਼ਨਾ ਪੱਖ ਸੁਫ਼ਲ ਕਰਾਏ, ਦੁੱਖ ਦਰਦ ਮਿਟਾਏ, ਹੱਡ ਨਾੜੀ ਪਿੰਜਰ ਮਾਸ। ਲੇਖਾ ਲਿਖਣਹਾਰ ਆਪੇ ਜਾਣਦਾ। ਆਪੋ ਆਪਣੀ ਵਾਰ ਸਰਬ ਪਛਾਣਦਾ। ਕਦੇ ਜਿੱਤ ਕਦੇ ਹਾਰ, ਖੇਲ ਗੁਣ ਨਿਧਾਨ ਦਾ। ਫੜ ਫੜ ਬਾਹੋਂ ਜਾਏ ਤਾਰ ਵਿਚ ਸੰਸਾਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਖੇਲ ਸ੍ਰੀ ਭਗਵਾਨ ਦਾ। ਜੋਤ ਸਰੂਪੀ ਪ੍ਰਭ ਅਬਿਨਾਸ਼ੀ ਧਾਰ ਭੇਖ, ਭਰਮ ਭੁਲੇਖਾ ਦੂਰ ਕਰਾਉਣਾ। ਆਪ ਮਿਟਾਏ ਬਿਧਨਾ ਲਿਖੀ ਰੇਖ, ਸਾਚਾ ਮਾਣ ਆਪ ਦਵਾਉਣਾ। ਆਪ ਮਿਟਾਏ ਬਿਧਨਾ ਲਿਖੀ ਰੇਖ, ਪੂਰਨ ਕਰਮ ਆਪ ਕਰਾਉਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰਮ ਵਿਜੋਗਾ ਆਪੇ ਆਪ ਵਿਚ ਮਾਤ ਵਰਤਾਉਣਾ। ਬਾਲਕ ਮਾਤਾ ਸੀਰ ਬੱਤੀ ਧਾਰ ਹੈ। ਦੂਈ ਦਵੈਤੀ ਪਰਦੇ ਚੀਰ, ਪਾਵੇ ਆਪਣੀ ਸਾਰ ਹੈ। ਇਕ ਚਲਾਏ ਸ਼ਬਦ ਤੀਰ, ਪੰਜਾਂ ਚੋਰਾਂ ਰਿਹਾ ਮਾਰ ਹੈ। ਅੰਮ੍ਰਿਤ ਵਗੇ ਸੋਮਾ ਨੀਰ, ਚਲੇ ਇਕ ਫ਼ੁਹਾਰ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚੇ ਬੰਨ੍ਹੇ ਤੇਰੀ ਧਾਰ ਹੈ। ਸਤਿਜੁਗ ਸਾਚੇ ਧਾਰ ਬੰਧਾਈ। ਗੁਰ ਸੰਗਤ ਰਲ ਮਿਲ ਦਿਓ ਵਧਾਈ। ਜਗੇ ਜੋਤ ਹੋਈ ਰੁਸ਼ਨਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਿੰਘ ਮਨਜੀਤ ਸਚ ਸਮਾਧੀ ਤੇਰੀ ਆਪ ਬਣਾਈ। ਚਾਰ ਜੁਗ ਹਰਿ ਆਪ ਵਖਾਣੇ। ਜੋਤ ਸਰੂਪੀ ਪਹਿਰੇ ਬਾਣੇ। ਕਲਜੁਗ ਭੁਲਾਏ ਰਾਜੇ ਰਾਣੇ। ਜਨ ਭਗਤਾਂ ਸੰਗ ਸਦ ਖ਼ੁਸ਼ੀਆਂ ਮਾਣੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਣਵੰਤ ਗੁਣ ਨਿਧਾਨੇ। ਸਾਚੀ ਨੀਂਹ ਦਏ ਉਸਾਰ। ਪਹਿਲੀ ਵਾਰ ਸਤਿਜੁਗ ਤੇਰੀ ਸਾਚੀ ਧਾਰ। ਸਤਿ ਪੁਰਖ ਨਿਰੰਜਣ ਦਰਦ ਦੁੱਖ ਭੈ ਭੰਜਨ, ਦੀਆ ਵਾਰ ਚਾਰ ਕੁੰਟ ਚਾਰ ਚੁਫੇਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਸਿਰ ਆਪਣੇ ਚੁੱਕਿਆ ਭਾਰ। ਦੂਜੇ ਵਾਰ ਕਰ ਉਸਾਰੀ। ਪ੍ਰਭ ਅਬਿਨਾਸ਼ੀ ਚੜ੍ਹੇ ਖੁਮਾਰੀ। ਤਰੇਤੇ ਤੇਰੀ ਆਈ ਵਾਰੀ। ਜੋਤੀ ਜੋਤ ਸਰੂਪ ਹਰਿ, ਕਰੇ ਖੇਲ ਅਪਰ ਅਪਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੁਸ਼ਟ ਸੰਘਾਰੇ ਸ਼ਬਦ ਖੰਡਾ ਮਾਰੇ, ਬੈਠ ਸਚ ਅਟੱਲ ਅਟਾਰੀ। ਤੀਜਾ ਵਾਰ ਹਰਿ ਚੁਣਾਇਆ। ਸੋਹਣਾ ਮੰਦਰ ਅੰਦਰ ਆਪ ਰਖਾਇਆ। ਚਾਰ ਕੁੰਟ ਅੰਧੇਰ ਡੂੰਘੀ ਕੰਦਰ, ਦਵਾਪਰ ਦੀਪਕ ਆਪ ਜਗਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੀਜੇ ਜੁਗ ਵਾਹਵਾ ਸਾਚਾ ਭਾਗ ਲਗਾਇਆ। ਚੌਥੀ ਵਾਰੀ ਚਾਰ ਦਵਾਰੀ। ਪ੍ਰਭ ਅਬਿਨਾਸ਼ੀ ਵੇਖੇ ਵਿਗਸੇ ਚਾਰੋਂ ਤਰਫ ਕਰ ਵਿਚਾਰੀ। ਜੋਤੀ ਜੋਤ ਸਰੂਪ ਹਰਿ, ਕਲਜੁਗ ਤੇਰੀ ਉਤੇ ਬੱਧੀ ਧਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਛੋਟਾ ਘੇਰ ਆਪ ਬਣਾਏ, ਖੁਲ੍ਹਾ ਵਿਹੜਾ ਜਗਤ ਕਰਾਏ। ਕਰੇ ਖੇਲ ਅਪਾਰੀ। ਪੰਚਮ ਵਾਰ ਪਤ ਪ੍ਰਵਾਨਾ। ਸ਼ਾਮ ਵੇਦ ਹਰਿ ਬੱਧਾ ਗਾਨਾ। ਤਨ ਪਹਿਨਾਏ ਚਿੱਟਾ ਬਾਣਾ। ਸਤਿਜੁਗ ਸਾਚੇ ਵਕਤ ਸੁਹਾਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜੀਆਂ ਹਰਿ ਜਾਣੀ ਜਾਣਾ। ਛੇਵਾਂ ਵਾਰ ਹਰਿ ਅਛੱਲ ਅਛੇਦਾ। ਆਪੇ ਜਾਣੇ ਪ੍ਰਭ ਆਪਣਾ ਭੇਦਾ। ਮਾਣ ਗਵਾਏ ਰਿਗ ਵੇਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੱਖ ਚੁਰਾਸੀ ਕਰੇ ਖੇਦਾ। ਸਤਵਾਂ ਵਾਰ ਸਹਿਜ ਸੁਭਾਗਾ। ਵੇਦ ਯੁਜਰ ਸੋਇਆ ਜਾਗਾ। ਸੱਤਾਂ ਦੀਪਾਂ ਬੱਧਾ ਸੁੱਚਾ ਧਾਗਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿਨ ਅੰਤ ਜੁਗਾ ਜੁਗੰਤ ਸ੍ਰਿਸ਼ਟ ਸਬਾਈ ਹੱਥ ਆਪਣੇ ਰੱਖੇ ਵਾਗਾਂ। ਅੱਠਵਾਂ ਵਾਰ ਉਠ ਉਠ ਵੇਖੇ। ਜੋਤ ਸਰੂਪੀ ਹਰਿ ਧਾਰੇ ਭੇਖੇ। ਵੇਦ ਅਥਰਬਣ ਐੜਾ ਅੱਲਾ ਨੂਰ, ਹਰਿ ਲਾਏ ਲੇਖੇ। ਸਰਬ ਕਲਾ ਭਰਪੂਰ, ਔਲੀਏ ਪੀਰ ਕੁਤਬ ਗੌਂਸ ਮਿਟਾਏ ਸ਼ੇਖ਼ੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੱਠਵੇਂ ਵਾਰ ਕਰ ਵਿਚਾਰ, ਵੇਦ ਅਥਰਬਣ ਕਲਜੁਗ ਤੇਰੀ ਕਾਲੀ ਧਾਰ ਮਿਟਾਏ ਰੇਖੇ। ਨੌਂਵਾਂ ਵਾਰ ਨੌਂ ਦਰ ਠਾਕ ਰਹਿੰਦਾ। ਇਕ ਬਣਾਏ ਸੋਹਣਾ ਸੁੱਚਾ ਘਰ, ਛੋਟਾ ਬਾਲਾ ਵਿਚ ਬਹਿੰਦਾ। ਨੌਂ ਖੰਡ ਪ੍ਰਿਥਮੀ ਵਿਚ ਮਾਤ ਮਾਣ ਰਖੰਦਾ। ਦਿੱਤੀ ਨਾਮ ਸ਼ਬਦ ਦਾਤ ਵਡ ਕਰਾਮਾਤ ਪੁਰੀ ਇੰਦਰ ਕਰੋੜ ਤੇਤੀਸ ਜਪੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨੌਵਾਂ ਵਾਰ ਨੌਂ ਦਰ ਧਰਤ ਮਾਤ ਤੇਰਾ ਇਕ ਘਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਨਜੀਤ ਤੇਰੀ ਗੋਦ ਸਾਚੇ ਆਸਣ ਲਾਇੰਦਾ। ਉਤੇ ਚਲੇ ਫੇਰ ਉਸਾਰੀ। ਕਰੇ ਖੇਲ ਹਰਿ ਗਿਰਧਾਰੀ। ਪੁਰਾਨ ਅਠਾਰਾਂ ਲੇਖ ਲਿਖਾਰੀ। ਚਾਰ ਵਰਨਾਂ ਅਠਾਰਾਂ ਬਰਨਾਂ ਬਣ ਪੁਜਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਗਤ ਬਣਾਏ ਸੱਚੀ ਇਕ ਅਟਾਰੀ। ਅਠਾਰਾਂ ਪੁਰਾਨ ਪੁਰਾਨ ਅਠਾਰਾਂ। ਮਿਟਦੇ ਜਾਣ ਸੰਗ ਚਾਰ ਯਾਰਾਂ। ਗੁਰਮੁਖ ਸਾਚੇ ਸੰਤ ਜਨਾਂ, ਹਰਿ ਆਤਮ ਦੇਵੇ ਸਾਚਾ ਸੀਰ ਸਾਚੀ ਧਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਉਸਾਰੀ ਆਪ ਕਰਾਏ ਉਤੇ ਵਾਰ ਦੇਵੇ ਅਠਾਰਾਂ। ਵਾਰ ਅਠਾਰਾਂ ਔਖੀ ਘਾਟ। ਲੱਖ ਚੁਰਾਸੀ ਜਾਏ ਪਾਟ। ਜਨ ਭਗਤਾਂ ਮਸਤਕ ਜੋਤੀ ਨਿਕਲੇ ਲਾਟ। ਸਤਿਜੁਗ ਖੁਲ੍ਹੇ ਏਕਾ ਸਾਚਾ ਹਾਟ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਗਹਿਣਾ ਤਨ ਪਹਿਨਾਇਆ, ਸਿੰਘ ਮਨਜੀਤ ਸ਼ਬਦ ਪਾਟ। ਨੌਂ ਨਿਧਾਂ ਹਰਿ ਉਪਜੰਦਾ। ਅਠਾਰਾਂ ਸਿਧਾਂ ਵਸ ਕਰੰਦਾ। ਦੋਹਾਂ ਧਿਰਾਂ ਮੇਲ ਕਰ, ਏਕਾ ਬਣਤ ਰਖੰਦਾ। ਸਾਚੇ ਦਰ ਦਰਬਾਰ ਜਗਤ ਜੀਆਂ ਨੇਤਰ ਆਪ ਵਖੰਦਾ। ਮਹਾਰਾਜ ਸ਼ੇਰ ਸਿਘ ਵਿਸ਼ਨੂੰ ਭਗਵਾਨ, ਪਰਮ ਪੁਰਖ ਪਰਮੇਸ਼ਵਰ ਸ਼ਬਦ ਡੋਰੀ ਬੰਨ੍ਹ ਲਟਕਾਇਆ, ਮਾਲ ਧਨ ਅੰਦਰ ਬੰਦ ਕਰੰਦਾ। ਛੇ ਸ਼ਾਸਤਰ ਭੇਵ ਖੁਲੰਦੇ। ਛੱਤੀ ਰਾਗ ਸੰਗ ਰਲਾਉਂਦੇ। ਅੱਠੇ ਪਹਿਰ ਹਰਿ ਜੀ ਧਿਆਉਂਦੇ। ਦੋਹਾਂ ਧਿਰਾਂ ਮਿਲਿਆ ਮੇਲ, ਸਾਚਾ ਨਾਮ ਰਖਾਉਂਦੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤਲੋਕ ਲੋਕਮਾਤ ਪਤਾਲ ਅਕਾਸ਼ ਨਿਰਗੁਣ ਸਰਗੁਣ ਰੂਪ ਏਕਾ ਧਾਮ ਵਖਾਉਂਦੇ। ਚਰਨ ਕਵਲ ਪ੍ਰਭ ਸਾਚਾ ਪਾਇਆ। ਅੰਮ੍ਰਿਤ ਆਤਮ ਸਾਚਾ ਸੀਰ ਪਿਆਇਆ। ਪ੍ਰਭ ਅਬਿਨਾਸ਼ੀ ਦਾਨਾ ਬੀਨਾ, ਸੋਹੰ ਸਾਚਾ ਨਾਦ ਵਜਾਇਆ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਕਿਰਪਾਲਾ ਆਪਣਾ ਭੇਖ ਵਟਾਇਆ। ਚਰਨ ਕਵਲ ਪਿਆਰ, ਨੌਂ ਨਿਧ ਪਾਇੰਦਾ। ਏਕਾ ਮਿਲੇ ਸਾਚੀ ਧਾਰ, ਰਿਧਾਂ ਸਿਧਾਂ ਵਸ ਕਰਾਇੰਦਾ। ਪਾਰਬ੍ਰਹਮ ਪ੍ਰਭ ਰੂਪ ਅਗੰਮ ਅਪਾਰ, ਦਿਸ ਕਿਸੇ ਨਾ ਆਇੰਦਾ। ਜੋਤ ਸਰੂਪੀ ਕਰ ਅਕਾਰ, ਵਿਚ ਸੰਸਾਰ ਹਰਿ ਦਾਤਾਰ, ਜਨ ਭਗਤਾਂ ਸਾਚੇ ਰੰਗ ਰੰਗਾਇੰਦਾ। ਦੇਵੇ ਸ਼ਬਦ ਅਧਾਰ ਹਉਮੇ ਹੰਗਤਾ ਰੋਗ ਨਿਵਾਰ, ਸਾਚੇ ਧਾਮ ਵਸਾਇੰਦਾ। ਮਾਨਸ ਜਨਮ ਨਾ ਆਵੇ ਹਾਰ, ਜੋਤੀ ਜੋਤ ਸਰੂਪ ਹਰਿ, ਆਤਮ ਜੋਤੀ ਮੇਲ ਮਿਲਾਇੰਦਾ। ਚਰਨ ਕਵਲ ਮਨ ਭਏ ਅਤੀਤਾ। ਉਪਰ ਧਵਲ ਗੁਰਮੁਖ ਸਾਚਾ ਜਾਏ ਬਲ, ਕਾਇਆ ਕਰੇ ਠੰਡੀ ਸੀਤਾ। ਜੋਤ ਸਰੂਪੀ ਹਰਿ ਮਵਲ, ਲੱਖ ਚੁਰਾਸੀ ਪਰਖੇ ਨੀਤਾ। ਗੁਰਮੁਖ ਉਪਜਾਏ ਜੋਗ ਕਮਾਏ ਸਰਨ ਲਗਾਏ, ਆਪ ਬਣਾਏ ਫੁੱਲ ਕਵਲ, ਬਣ ਬਣ ਜਾਏ ਸਾਚਾ ਮੀਤਾ। ਜੋਤੀ ਜੋਤ ਸਰੂਪ ਹਰਿ, ਮਾਤਲੋਕ ਹਰਿ ਜੋਤ ਧਰ, ਏਕਾ ਸ਼ਬਦ ਕੰਨ ਸੁਣਾਏ, ਸੋਹੰ ਸਾਚਾ ਗੀਤਾ। ਹਰਿ ਚਰਨ ਗੁਰਮੁਖ ਵਿਰਲਾ ਮਸਤਕ ਨੂਰ ਸੁਹਾਇੰਦਾ। ਜੋਤ ਸਰੂਪੀ ਧਰਨੀ ਧਰਨ, ਲੱਖ ਚੁਰਾਸੀ ਮਾਨਸ ਦੇਹੀ ਜੋੜ ਜੁੜਾਇੰਦਾ। ਨਾ ਕੋਈ ਜਣਾਵੇ ਗੋਤ ਵਰਨ, ਏਕਾ ਰੰਗਣ ਰੰਗ ਨਾਮ ਚੜ੍ਹਾਇੰਦਾ। ਨੂਰ ਨੁਰਾਨੀ ਏਕਾ ਸਾਚੀ ਜੋਤ, ਜੀਵਾਂ ਜੰਤਾਂ ਵਿਚ ਟਿਕਾਇੰਦਾ। ਜਨ ਭਗਤਾਂ ਦੁਰਮਤ ਮੈਲ ਰਿਹਾ ਧੋਤ, ਨਿਜ ਘਰ ਆਸਣ ਸਾਚੇ ਲਾਇੰਦਾ। ਬੇਮੁਖ ਘਰ ਘਰ ਰਹੇ ਰੋਤ, ਬਾਹੋਂ ਪਕੜ ਨਾ ਕੋਈ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਇਕ ਖੁਲ੍ਹਾਏ ਸਾਚਾ ਦਰ, ਸ਼ਬਦ ਦੇਵੇ ਸਾਚਾ ਵਰ, ਗਊ ਗਰੀਬ ਨਿਮਾਣਿਆਂ ਫੜ ਫੜ ਰਾਹੇ ਪਾਇੰਦਾ। ਹਰਿ ਚਰਨ ਪ੍ਰੀਤ ਮਨ ਭਏ ਅਨੰਦਾ। ਨੇਤਰ ਨੀਰ ਹਰਿ ਸਾਚਾ ਬਰਸੇ, ਮਿਲੇ ਮੇਲ ਗੁਰ ਗੋਬਿੰਦਾ। ਪ੍ਰਭ ਅਬਿਨਾਸ਼ੀ ਕਰ ਤਰਸ, ਧਰੇ ਜੋਤ ਅੰਤ ਕਲਜੁਗ ਦਹਿੰਦਾ। ਅੰਮ੍ਰਿਤ ਆਤਮ ਮੇਘ ਰਿਹਾ ਬਰਸ, ਜਨ ਭਗਤ ਬਣਾਏ ਸਾਚਾ ਬੰਦਾ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਸੰਤ ਜਨਾਂ, ਸਾਚਾ ਮਾਣ ਦਵਾਏ, ਸਰਨ ਲਗਾਏ ਸੁਰਪਤ ਰਾਜੇ ਇੰਦਾ। ਹਰਿ ਚਰਨ ਸਦ ਬਲਿਹਾਰੀ। ਆਦਿ ਅੰਤ ਜੁਗਾ ਜੁਗੰਤ ਸਾਧ ਸੰਤ, ਪ੍ਰਭ ਅਬਿਨਾਸ਼ੀ ਜਾਏ ਤਾਰੀ। ਮੇਲ ਮਿਲਾਵਾ ਸਾਚੇ ਕੰਤ, ਆਤਮ ਦੇਵੇ ਨਾਮ ਖੁਮਾਰੀ। ਜਗਤ ਬਣਾਏ ਸਾਚੀ ਬਣਤ, ਤਨ ਕਰੇ ਸੋਲਾਂ ਸ਼ਿੰਗਾਰੀ। ਜਗਤ ਮਹਿੰਮਾ ਸਦਾ ਅਗਣਤ, ਗੁਰਮੁਖ ਤਾਰੇ ਨਰ ਨਾਰੀ। ਕਲਜੁਗ ਤੇਰੀ ਵਾਰ ਅੰਤ, ਨਿਹਕਲੰਕ ਨਰਾਇਣ ਪ੍ਰਗਟ ਜੋਤ ਹਰਿ ਗਿਰਧਾਰੀ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਾਰ ਕੁੰਟ ਚਾਰ ਚੁਫੇਰੇ, ਸ਼ਬਦ ਸਰੂਪੀ ਕਰੇ ਵਾੜੀ। ਹਰਿ ਚਰਨ ਹਰਿ ਦਵਾਰ। ਗੁਰਮੁਖ ਸਾਚਾ ਸੰਤ ਜਨ, ਵਿਰਲਾ ਕਰੇ ਵਿਚਾਰ। ਸਾਚਾ ਮਿਲੇ ਨਾਮ ਧਨ, ਦੇਵੇ ਹਰਿ ਨਿਰੰਕਾਰ। ਸ਼ਬਦ ਸੁਣਾਏ ਇਕ ਕੰਨ, ਦੂਈ ਦਵੈਤੀ ਦੇਵੇ ਸਾੜ। ਭਾਂਡਾ ਭਰਮ ਦੇਵੇ ਭੰਨ, ਜੋਤ ਜਗਾਏ ਬਹੱਤਰ ਨਾੜ। ਪੰਜਾਂ ਚੋਰਾਂ ਲਾਏ ਡੰਨ, ਝੂਠੀ ਕਢਾਏ ਬਾਹਰ ਧਾੜ। ਜੋਤੀ ਜੋਤ ਸਰੂਪ ਹਰਿ, ਏਕਾ ਸ਼ਬਦ ਅੰਦਰ ਦੇਵੇ ਵਾੜ। ਨਾ ਕੋਈ ਛੱਪਰੀ ਨਾ ਕੋਈ ਛੰਨ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਵਸਤ ਹਰਿ ਝੋਲੀ ਪਾਏ। ਦਇਆ ਕਮਾਏ ਕਲਜੁਗ ਜੀਵ ਨਾ ਕੋਈ ਲਾਏ ਸੰਨ੍ਹ। ਹਰਿ ਚਰਨ ਹਰਿ ਨੈਣ ਮੁਧਾਰਾ। ਜੋਤ ਸਰੂਪੀ ਖੇਲ ਅਪਾਰਾ। ਨੇਤਰ ਨੈਣ ਦੋਏ ਪੇਖ, ਵੇਖੇ ਰੰਗ ਅਪਰ ਅਪਾਰਾ। ਆਪ ਭੇਵ ਖੁਲ੍ਹਾਏ ਸਾਚਾ ਭੇਖ, ਭਗਤ ਜਨਾਂ ਹਰਿ ਆਏ ਦਵਾਰਾ। ਜੋਤ ਸਰੂਪੀ ਘਰ ਘਰ ਬੈਠੇ, ਜਗਤ ਖੇਲ ਅਪਰ ਅਪਾਰਾ। ਜੋਤ ਸਰੂਪੀ ਸਚ ਵਸਤ ਹਰਿ ਝੋਲੀ ਪਾਏ, ਗੁਰਮੁਖ ਵਿਰਲਾ ਬਣੇ ਜਗਤ ਵਣਜਾਰਾ। ਹਰਿ ਚਰਨ ਜਗਤ ਰਲਾਇਆ, ਜਨ ਭਗਤਾਂ ਮੇਲ ਮਿਲਾਏ, ਪ੍ਰਭ ਅਬਿਨਾਸ਼ੀ ਪੁਰਖ ਬਿਧਾਤਾ। ਆਤਮ ਜੋਤੀ ਦੀਪ ਜਗਾਏ, ਬੈਠਾ ਦਿਸੇ ਇਕ ਇਕਾਂਤਾ। ਗੁਰਮੁਖ ਸਾਚੇ ਲਏ ਜਗਾਏ, ਆਤਮ ਮਿਟੇ ਅੰਧੇਰੀ ਰਾਤਾ। ਕਰੇ ਖੇਲ ਪ੍ਰਭ ਅਬਿਨਾਸ਼ੀ ਤ੍ਰੈਲੋਕੀ ਨਾਥਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਗੁਰਮੁਖ ਸਾਚੇ ਜਾਇਣ ਤਰ, ਚਰਨ ਧੂੜ ਲਾਗੇ ਮਾਥਾ। ਹਰਿ ਚਰਨ ਪ੍ਰਭ ਦੀ ਜੋਤੀ। ਗੁਰਮੁਖ ਗੁਰ ਏਕਾ ਗੋਤੀ। ਪ੍ਰਭ ਚਰਨ ਹਰਿ ਦਇਆ ਕਮਾਏ, ਦੁਰਮਤ ਮੈਲ ਜਾਏ ਧੋਤੀ। ਆਪ ਆਪਣੇ ਰੰਗ ਰੰਗਾਏ, ਏਕਾ ਸਾਚਾ ਸੰਗ ਰਖਾਏ, ਗੁਰ ਗੋਬਿੰਦਾ ਏਕਾ ਦਾਤ ਏਕਾ ਜੋਤੀ। ਸ਼ਬਦ ਖੰਡਾ ਆਪਣੇ ਸੰਗ ਰਖਾਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਾਰ ਕੁੰਟ ਲੱਖ ਚੁਰਾਸੀ ਆਪ ਉਠਾਏ ਸੋਤੀ। ਹਰਿ ਚਰਨ ਤੋੜੇ ਜਗਤ ਜੰਜ਼ਾਲਾ। ਹਰਿ ਚਰਨ ਆਪ ਚੜ੍ਹਾਏ ਸ਼ਬਦ ਘੋੜੇ, ਫਲ ਲਗਾਏ ਸਾਚੇ ਡਾਲਾ। ਪ੍ਰਭ ਅਬਿਨਾਸ਼ੀ ਵਾਗਾਂ ਮੋੜੇ, ਭੇਖ ਵਟਾਏ ਵੇਸ ਕਰਾਏ ਚਿੱਟਾ ਸੂਹਾ ਪੀਲਾ ਲਾਲ ਕਾਲਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਸਾਚਾ ਹਲ ਚਲਾਏ ਸੋਹੰ ਰੱਖੇ ਤਿੱਖਾ ਫਾਲਾ। ਹਰਿ ਚਰਨ ਜਗ ਸਾਚਾ ਮੰਦਰ। ਹਰਿ ਚਰਨ ਜੋਤ ਜਗਾਏ, ਪ੍ਰਭ ਸਾਚਾ ਅੰਦਰੇ ਅੰਦਰ। ਕਰੇ ਰੁਸ਼ਨਾਏ ਹਰਿ ਰਘੁਰਾਏ, ਕਾਇਆ ਡੂੰਘੀ ਕੰਦਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੰਗਲ ਜੂਹ ਉਜਾੜ ਪਹਾੜ ਜਲ ਥਲ ਵਡ ਪਤਾਲ ਕਿਸੇ ਹੱਥ ਨਾ ਆਏ ਉਚੇ ਟਿੱਲੇ, ਲੱਭ ਲੱਭ ਥੱਕੇ ਗੋਰਖ ਤੇ ਮਛੰਦਰ।