Granth 04 Likhat 052: 1 assu 2011 Bikarmi Meeruth Chhauni Tej Bhan de Greh

੧ ਅੱਸੂ ੨੦੧੧ ਬਿਕ੍ਰਮੀ ਮੇਰਠ ਛਾਉਣੀ ਤੇਜ ਭਾਨ ਦੇ ਗ੍ਰਹਿ

ਕਵਲ ਨੈਣ ਨੈਣ ਕਵਲ ਮਧੁਰ ਬੈਣ ਸਾਕ ਸੈਣ। ਧਰਤ ਮਝਾਰ ਸਾਚਾ ਦੇਵੇ ਨਾਮ ਦਾਨ ਪੀਣ ਖਾਣ ਰਹਿਣ ਬਹਿਣ। ਸੋਲਾਂ ਮਾਤ ਤਨ ਸ਼ਿੰਗਾਰ ਵਡਭਾਗ ਪ੍ਰਭ ਚਰਨ ਲਾਗ ਝੂਠੇ ਵਹਿਣ ਜਗਤ ਨਾ ਵਹਿਣ। ਸ਼ਬਦ ਚੋਗ ਹੰਸ ਮੋਤੀ ਆਤਮ ਜੋਤੀ ਦੁਰਮਤ ਮੈਲ ਦਰ ਦਵਾਰੇ ਧੋਤੀ, ਰਸਨਾ ਕਿਸੇ ਨਾ ਸਕੇ ਕਹਿਣ। ਜਨ ਭਗਤ ਉਠਾਈ ਕਾਇਆ ਸੋਤੀ, ਇਕ ਇਕਲੌਤੀ ਹਰਿ ਹਰਿ ਪਾਸ ਪਸਾਨ। ਨਾ ਕੋਈ ਵਰਨ ਨਾ ਕੋਈ ਗੋਤੀ। ਏਕਾ ਅਕਾਲ ਦਿਆਲ ਨੂਰੋ ਨੂਰ ਮਿਲ ਨਿਰਮਲ ਜੋਤੀ, ਹਰਿਜਨ ਪੇਖੇ ਤੀਜੇ ਨੈਣ। ਲੱਖ ਚੁਰਾਸੀ ਘਰ ਘਰ ਰੋਤੀ, ਮਾਵਾਂ ਪੁੱਤਰਾਂ ਸਾਂਝਾ ਵੈਣ। ਨਿਹਕਲੰਕ ਕਲ ਜਾਮਾ ਪਾਇਆ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲਾੜੀ ਮੌਤ ਸੇਵਾ ਲਾਈ ਘਰ ਘਰ ਖਾਏ ਡੈਣ। ਨੈਣ ਮੁਧਾਰ ਸਗਲ ਸੰਸਾਰਾ। ਭਗਤ ਅਧਾਰ ਪੁਰਖ ਅਪਾਰਾ। ਸ਼ਬਦ ਜੈਕਾਰ ਸੋਹੰ ਧਾਰਾ। ਨਰ ਅਵਤਾਰ ਜਗਤ ਉਜਿਆਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੋਆਂ ਪੁਰੀਆਂ ਪਾਵੇ ਸਾਰਾ। ਨੈਣ ਮੁਧਾਰ ਲੋਚਨ ਲੋਚ। ਧਰਮ ਬੁਧ ਕਰ ਸਾਚੇ ਸੋਚ। ਚਿੱਟੇ ਅਸਵ ਬੈਠਾ ਕੁੱਦ, ਲੋਕਮਾਤ ਹਰਿ ਗਿਆ ਪਹੁੰਚ। ਜਨ ਭਗਤਾਂ ਕਰੇ ਉਜਲ ਬੁੱਧ ਕਾਰਜ ਸੁੱਧ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੱਖ ਚੁਰਾਸੀ ਕਰੇ ਸੁੱਧ। ਚਿੱਟਾ ਅਸਵ ਸਤਿ ਸਰੂਪਾ ਹਰਿ ਅਸਵਾਰਾ। ਸ਼ਾਹੋ ਭੂਪਾ ਜੋਤੀ ਲੋਕਮਾਤ ਅਵਤਾਰਾ। ਨਾ ਕੋਈ ਰੇਖਾ ਨਾ ਕੋਈ ਰੂਪਾ, ਚਾਰ ਵਰਨਾਂ ਸੱਚਾ ਸਰਦਾਰਾ। ਨਰ ਹਰੀ ਨਰ ਸਤਿ ਸਰੂਪਾ। ਏਕਾ ਸ਼ਬਦ ਜਗਤ ਜੈਕਾਰਾ। ਕਰੇ ਉਜਿਆਰ ਅੰਧ ਕੂਪਾ, ਗਊ ਗਰੀਬ ਨਿਮਾਣਿਆਂ ਹਾਹਾਕਾਰਾ। ਦੁੱਖੀਆਂ ਭੁੱਖਿਆਂ ਦੇਵੇ ਨਾਮ ਸੱਚਾ ਅਪਾਰਾ। ਚਾਰ ਕੁੰਟ ਵੇਖ ਵਖਾਣੇ, ਰਾਜੇ ਰਾਣੇ ਸ਼ਾਹ ਸੁਲਤਾਨੇ ਜੋਤੀ ਹਵਨ ਸ਼ਬਦ ਧੂਪਾ। ਹਰਿਜਨਾਂ ਹਰਿ ਬੰਨ੍ਹੇ ਗਾਨੇ, ਮਸਤ ਨੈਣ ਰੰਗ ਅਨੂਪਾ। ਪਾਰਬ੍ਰਹਮ ਜਨ ਕਵਣ ਪਛਾਣੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤੀ ਸੱਚਾ ਨੂਰ ਸਰਬ ਕਲਾ ਭਰਪੂਰ, ਆਸਾ ਮਨਸਾ ਪੂਰ ਜਗਤ ਸਹਿੰਸਾ ਕਰੇ ਦੂਰਾ, ਪੁਰਖ ਨਿਰੰਜਣ ਸਤਿ ਸਤਿਵਾਦੀ ਨਾਦ ਅਨਾਦੀ ਵਡ ਬ੍ਰਹਿਮਾਦੀ, ਆਦਿ ਜੁਗਾਦੀ ਸਤਿ ਸਰੂਪਾ। ਚਿੱਟੇ ਅਸਵ ਸਚ ਦੁਸ਼ਾਲ। ਚੋਲਾ ਪਹਿਨੇ ਹਰਿ ਜੀ ਲਾਲ। ਜੋਤ ਨੁਰਾਨੀ ਮਾਤ ਬਾਲ। ਕਲਜੁਗ ਅੰਤਮ ਵਾਰ ਮਾਰੇ ਸੱਚੀ ਛਾਲ। ਟੱਪੇ ਚਾਰ ਦਵਾਰੀ ਕਿਲੇ ਲਾਲ। ਚਾਰ ਕੁੰਟ ਹੋਏ ਖੁਆਰੀ, ਡਿੱਗਣ ਫਲ ਕੱਚੇ ਡਾਲ। ਵੇਖ ਵਖਾਣੇ ਸ਼ਾਹ ਸਵਾਰੀ, ਜਗਤ ਅਵੱਲੜੀ ਚਲੇ ਚਾਲ। ਆਤਮ ਕਾਰੀ ਸ਼ਬਦ ਆਰੀ ਸੋਹੰ ਡੰਡਾ ਲਾਹੇ ਖਾਲ। ਏਕਾ ਨਾਮ ਖ਼ੁਮਾਰੀ ਏਕਾ ਪੈਜ ਦਰ ਘਰ ਸਵਾਰੀ, ਧਰਮ ਰਾਏ ਨਾ ਖਾਏ ਕਾਲ। ਭਗਤ ਵਛਲ ਆਪ ਕਰਤਾਰ, ਨਰ ਨਰਾਇਣ ਚਵੀਆਂ ਅਵਤਾਰ। ਜੋਤੀ ਖੇਲ ਮਾਤ ਅਪਾਰ, ਪੁਰਖ ਪੁਰਖੋਤਮ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਚਿੱਟੇ ਅਸਵ ਨਰ ਹਰਿ ਸੱਚੀ ਸਰਕਾਰ। ਚਿੱਟਾ ਅਸਵ ਮੰਗੇ ਦਾਣਾ। ਪਹਿਲੋਂ ਖਾਣਾ ਰਾਜਾ ਰਾਣਾ। ਕਿਲੇ ਲਾਲ ਹਰਿ ਲੇਖ ਲਿਖਾਣਾ। ਵਾਲੀ ਹਿੰਦ ਪਕੜ ਉਠਾਣਾ। ਦੂਜੀ ਸੇਵਾ ਫਲ ਅੰਮ੍ਰਿਤ ਮੇਵਾ, ਸਾਚਾ ਨਾਮ ਮੁਖ ਲਗਾਏ ਵਡ ਹਰਿ ਦੇਵੀ ਦੇਵਾ, ਕਰੋੜ ਤੇਤੀਸਾ ਰਾਗ ਛਤੀਸਾ ਭੇਵ ਖੁਲ੍ਹਾਣਾ। ਏਕਾ ਛਤਰ ਝੁਲਾਏ ਸੀਸ ਨਰ ਹਰਿ ਜਗਦੀਸ਼ ਚਾਰ ਕੁੰਟ ਹਰਿ ਡੰਕ ਵਜਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਪਾਇਆ ਪ੍ਰਗਟ ਹੋਇਆ ਸ਼ਾਹ ਸੁਲਤਾਨਾ। ਪਵਣ ਜੋਤ ਸ਼ਬਦ ਧਾਰ। ਤਿੰਨਾਂ ਲੋਆਂ ਵਸੇ ਬਾਹਰ। ਪ੍ਰਕਾਸ਼ਨ ਪ੍ਰਕਾਸ਼ ਪ੍ਰਕਾਸ਼ ਰਵ ਸਸ ਅਧਾਰ। ਪਵਣ ਸਵਾਸ ਸਵਾਸ ਸਵਾਸ, ਲੱਖ ਚੁਰਾਸੀ ਪਸਰ ਪਸਾਰ। ਸਚ ਸ਼ਬਦ ਨਰ ਹਰਿ ਥਿਰ ਘਰ ਸਾਚੀ ਹਾਸੀ, ਜਨ ਭਗਤਨ ਖ਼ੁਸ਼ੀ ਅਪਾਰ। ਏਕਾ ਮੰਡਲ ਸਚ ਪੁਰਖ ਅਬਿਨਾਸ਼ੀ, ਸ਼ਬਦ ਧੁਨ ਸੱਚੀ ਜੈਕਾਰ। ਵਸੇ ਬਾਹਰ ਪਤਾਲ ਅਕਾਸ਼ੀ, ਜੋਤ ਨਿਰੰਜਣ ਨਿਰਾਹਾਰ। ਦਰ ਦਵਾਰ ਸਚ ਅਸਥੂਲ ਧਾਮ, ਨਿਜ ਘਰ ਵਾਸੀ ਪੰਚਮ ਪੂਰਬ ਨਿਰਗੁਣ ਰੂਪ ਨਿਰਾਕਾਰ। ਸਚ ਸਮਗਰੀ ਸਚ ਹਵਣ, ਘਰ ਸਾਚੇ ਸਚ ਵਿਹਾਰ। ਅੱਠੇ ਪਹਿਰ ਏਕਾ ਲਹਿਰ ਗੰਭੀਰ ਗਹਿਰ, ਸ਼ਬਦ ਨਿਰੰਜਣ ਸਾਚਾ ਸ਼ਾਇਰ ਗੁਣਵੰਤ ਗੁਣ ਨਿਧਾਨ ਗੁਣ ਵਿਚਾਰ। ਲੋਕਮਾਤ ਹੰਕਾਰ ਵਿਕਾਰ ਵੇਖ ਦੁਪਹਿਰ, ਗਊ ਗਰੀਬ ਨਿਮਾਣਿਆਂ ਵਰਤੇ ਕਹਿਰ, ਧਰੇ ਜੋਤ ਸੰਸਾਰ। ਅੰਮ੍ਰਿਤ ਧਾਰ ਚਰਨ ਪਿਆਰ, ਨਰ ਨਿਰੰਕਾਰ ਲੋਕਮਾਤ ਲਿਆਏ ਕਿਰਪਾ ਕਰ ਅਪਾਰ। ਸ਼ਿਵ ਸ਼ੰਕਰ ਸਾਚਾ ਸੰਗ ਰਲਾਏ, ਮੁਖ ਜ਼ਹਿਰ ਪਿਆਲਾ ਹੱਥ ਫੜਾਏ, ਨਾਗ ਨਾਗਨੀ ਗਲ ਲਟਕਾਏ ਇਕ ਕਰੇ ਸ਼ਿੰਗਾਰ। ਵਿਸ਼ਨ ਅਕਾਰੀ ਹਰਿ ਬਣ ਜਾਏ, ਬ੍ਰਹਮ ਵਿਚਾਰੀ ਸੀਸ ਨਿਵਾਏ, ਧਰਮ ਜੈਕਾਰੀ ਜਗਦੀਸ ਅਖਵਾਏ, ਸ਼ਬਦ ਸੂਤਰ ਸਾਚੀ ਧਾਰ। ਬ੍ਰਹਮਲੋਕ ਬ੍ਰਹਿਮੰਡ ਵਖਾਏ, ਲੋਕਮਾਤ ਹਰਿ ਵੰਡ ਕਰਾਏ, ਜਗਤ ਰਾਣੀ ਬੇਮੁਹਾਣੀ, ਮਾਇਆ ਮਮਤਾ ਕੰਡ ਵਖਾਏ, ਕਰੇ ਖੇਲ ਪਦ ਨਿਰਬਾਨ। ਆਦਿ ਅੰਤ ਜੁਗਾ ਜੁਗੰਤ ਜੀ ਜਹਾਨਾ ਭਗਤ ਭਗਵਾਨਾ, ਚਤੁਰ ਸੁਜਾਨਾ ਨੂਰ ਨੁਰਾਨਾ, ਨੇੜੇ ਦੂਰ ਇਕ ਟਿਕਾਣਾ। ਹਰਿ ਹਜ਼ੂਰ ਸ੍ਰੀ ਭਗਵਾਨਾ। ਲੋਕਮਾਤ ਪਹਿਰੇ ਬਾਣਾ। ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼, ਕਲਜੁਗ ਅੰਤਮ ਵੰਡਿਆ ਦੇਸ, ਧਰਤ ਮਾਤ ਹੋਈ ਰੰਡੀ ਕਲਜੁਗ ਜੀਵ ਹੋਏ ਘਮੰਡੀ, ਦਰ ਦਵਾਰੇ ਹਰਿ ਪੁਕਾਰੇ, ਬਾਸ਼ਕ ਸੇਜਾ ਕਵਲ ਨੈਣ ਸੁਰਤ ਸੰਭਾਲੇ। ਲਛਮੀ ਚਰਨ ਝੱਸੇ ਸਰਨ ਬਹਾਏ, ਲਾਲ ਭੂਸ਼ਣ ਲਾਲ ਫੁੱਲ ਹੱਥ ਉਠਾਏ, ਜਗੇ ਜੋਤ ਮਸਾਲੇ। ਸ਼ਬਦ ਲਸ਼ਕਰ ਨਾਲ ਉਠਾਲੇ। ਬਾਸ਼ਕ ਤਸ਼ਕ ਸਤਿ ਸਫੇਦੀ ਰੰਗ ਵਟਾਲੇ। ਰਵ ਸਸ ਹੱਸ ਹੱਸ, ਪ੍ਰਭ ਚਰਨ ਨੱਸ ਨੱਸ ਸੀਸ ਨਿਵਾਲੇ। ਭਗਤ ਭਗਵਾਨ ਰਾਹ ਦੱਸ ਦੱਸ, ਹਿਰਦੇ ਵਸ ਵਸ ਬਾਣ ਮਾਰੇ ਕਸ ਕਸ, ਸੋਏ ਮਾਤ ਜਗਾਲੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਕਲ ਧਰਤ ਮਾਤ ਖੁਆਰੀ, ਤੇਰੀ ਸੁਰਤ ਸੰਭਾਲੇ। ਇੰਦ ਇੰਦਰਾਸਣ ਇੰਦਰਾ ਤਾਜ। ਕਰੋੜ ਤੇਤੀਸਾ ਸਾਚਾ ਰਾਜ। ਮੰਗਿਆ ਵਰ ਬੀਸ ਇਕੀਸਾ, ਦਰਸ ਕਰਨਾ ਦੇਸ ਮਾਝ। ਝੁੱਲਣਾ ਛਤਰ ਹਰਿ ਜਗਦੀਸ਼ਾ, ਨੌਂ ਖੰਡ ਸਵਾਰੇ ਆਪਣੇ ਕਾਜ। ਸਰਨ ਆਇਣ ਈਸਾ ਮੂਸਾ, ਸਤਿ ਸਾਗਰਾਂ ਪਾਏ ਭਾਜ। ਇਕ ਪੜ੍ਹਾਏ ਸ਼ਬਦ ਹਦੀਸਾ, ਸ਼ਬਦ ਉਡਾਏ ਸਾਚਾ ਬਾਜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਪਾਏ, ਜੋਤ ਸਰੂਪੀ ਖੇਲ ਰਚਾਏ, ਮਾਤ ਭਾਣਾ ਸਾਚਾ ਰਾਣਾ ਆਪਣੇ ਹੱਥ ਰਖਾਏ, ਕਰੇ ਖੇਲ ਜਨ ਭਗਤ ਮੇਲ ਕਲ ਕਿ ਆਜ। ਪੁਰੀ ਇੰਦਰ ਇੰਦਰ ਦਵਾਰਾ। ਸੋਹੰ ਸ਼ਬਦ ਸਚ ਜੈਕਾਰਾ। ਕਰੋੜ ਤੇਤੀਸ ਨਿਵ ਨਿਵ ਕਰਨ ਨਿਮਸਕਾਰਾ। ਪ੍ਰਗਟ ਹੋਏ ਅਵਤਾਰ ਚੌਬੀਸ, ਨਿਹਕਲੰਕੀ ਨਰ ਅਵਤਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧਰਤ ਮਾਤ ਤੇਰੀ ਸੁਣੇ ਦਰ ਘਰ ਸਚ ਪੁਕਾਰਾ। ਬ੍ਰਹਮਾ ਬ੍ਰਹਮ ਰੂਪ ਉਤਪਾਤ, ਚਾਰ ਕੁੰਟ ਨੇਤਰ ਖੋਲ੍ਹ ਉਪਰ ਵੇਖੇ ਮਾਰ ਝਾਤ, ਕਿਹੜੀ ਕੂਟੇ ਪ੍ਰਭ ਰਿਹਾ ਬੋਲ। ਸੱਚ ਵਜਾਏ ਸ਼ਬਦ ਢੋਲ। ਕਲਜੁਗ ਆਈ ਅੰਧੇਰੀ ਰਾਤ, ਅੱਸੂ ਤਿੰਨ ਪ੍ਰਭ ਪੜਦੇ ਖੋਲ੍ਹ। ਚਾਰ ਕੁੰਟ ਸ੍ਰਿਸ਼ਟ ਸਬਾਈ ਰਿਹਾ ਤੋਲ। ਜਨ ਭਗਤਾਂ ਹਰਿ ਜੀ ਹਿਰਦੇ ਵਸੇ, ਆਤਮ ਪੜਦਾ ਲੈਣਾ ਖੋਲ੍ਹ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਬ੍ਰਹਿਮਾਦੀ ਆਦਿ ਜੁਗਾਦੀ, ਸ੍ਰਿਸ਼ਟ ਸਬਾਈ ਆਤਮ ਸਾਧੀ, ਕੰਡਾ ਤੋਲੇ ਪੂਰੇ ਤੋਲ। ਬ੍ਰਹਮਾ ਗਾਏ ਮੁਖ ਮੁਖੜੇ ਚਾਰ। ਧਰਤ ਮਾਤ ਤੇਰੇ ਲਾਹੁਣ ਆਇਆ ਦੁੱਖੜੇ, ਪ੍ਰਭ ਅਬਿਨਾਸ਼ੀ ਜਾਮਾ ਧਾਰ। ਭਗਤ ਜਨਾਂ ਕਾਇਆ ਤਾਲ, ਅੰਮ੍ਰਿਤ ਆਤਮ ਦੇਵੇ ਡਾਲ। ਧਰਤ ਮਾਤ ਤੇਰੇ ਭਾਗ ਲਗਾਏ ਸਾਚੀ ਕੁੱਖ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰ ਅਵਤਾਰ, ਪ੍ਰਗਟ ਜੋਤ ਵਿਚ ਸੰਸਾਰ। ਬ੍ਰਹਮਾ ਆਪ ਪੁਰਖ ਅਪਾਰਾ। ਪ੍ਰਗਟ ਕੀਆ ਨਰ ਨਿਰੰਕਾਰਾ। ਕੋਇ ਨਾ ਜਾਣੇ ਨਰ ਨਿਰੰਜਣ ਤੇਰੀ ਸਾਰਾ। ਸਾਚਾ ਨੇਤਰ ਪਾਇਆ ਅੰਜਨ, ਹੋਇਆ ਸਹਾਈ ਦੁੱਖ ਦਰਦ ਭੰਜਨ, ਵੇਦ ਰਾਗ ਮੁਖ ਉਚਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਦਾਤ ਝੋਲੀ ਪਾਏ, ਸ੍ਰਿਸ਼ਟ ਸਬਾਈ ਅੰਤ ਕਰਾਈ, ਬ੍ਰਹਮਾ ਬਣਿਆ ਇਕ ਵਰਤਾਰਾ। ਨੂਰ ਨਿਰੰਜਣ ਏਕਾ ਲਾਟੀ। ਪ੍ਰਭ ਅਬਿਨਾਸ਼ੀ ਕਮਲਾਪਾਤੀ। ਆਪੇ ਚੜ੍ਹਿਆ ਸਾਚੀ ਘਾਟੀ। ਮਾਤ ਪਿਤ ਨਾ ਕਿਸੇ ਘੜਿਆ। ਨਾ ਕੋਈ ਦੀਵਾ ਨਾ ਕੋਈ ਬਾਤੀ। ਸੰਪਟ ਨੂਰ ਏਕਾ ਚੜ੍ਹਿਆ, ਕਵਲ ਨਾਭੀ ਪਾਟੀ। ਜੋਤੀ ਜੋਤ ਸਰੂਪ ਹਰਿ, ਆਪਣੀ ਕਿਰਪਾ ਦਿਤੀ ਕਰ, ਬ੍ਰਹਮਾ ਪ੍ਰਗਟ ਹੋਇਆ ਮਾਤੀ। ਬ੍ਰਹਮਾ ਪਸਰ ਪਸਾਰ ਵਿਚ ਬ੍ਰਹਿਮੰਡ। ਚਾਰ ਕੁੰਟ ਵੇਖ ਮੁਖ ਚਾਰ, ਚਾਰ ਵੇਦਾਂ ਪਾਈ ਵੰਡ। ਸਿਰ ਮਸਤਕ ਇਕ ਪੁਰਖ ਅਪਾਰ, ਮੰਗੀ ਮੰਗ ਸੱਚੇ ਦਰਬਾਰ, ਨਾ ਅੰਤਮ ਆਏ ਕੰਡ। ਉਤਪਤ ਉਪਜੇ ਸੁਰਸਤੀ ਨਾਰ, ਨਾਰਦ ਮੁਨ ਸੰਗ ਰਾਗ ਛਤੀਸਾ ਕਰ ਉਜਿਆਰ। ਬੀਨ ਹੰਕਾਰੀ ਗਾਏ ਵਜਾਏ ਸੰਞ ਸਵੇਰ, ਸ੍ਰਿਸ਼ਟ ਸਬਾਈ ਬੱਧੀ ਧਾਰ, ਤ੍ਰੈਗੁਣ ਮਾਇਆ ਹੋ ਅਸਵਾਰ। ਦਿੱਤੀ ਦਾਤ ਹਰਿ ਨਿਰੰਕਾਰ। ਵਰਤੇ ਵਰਤਾਵੇ ਵਿਚ ਸੰਸਾਰ। ਵਾਰੋ ਵਾਰ ਰਸਨ ਰਸਾਇਣ, ਹਰਿ ਗੁਣ ਰਿਹਾ ਉਚਾਰ। ਚਾਰ ਕੁੰਟ ਕਾਲ ਕੋਠੜਾ, ਅੰਤਮ ਅੰਤ ਹੋਏ ਥੋਥੜਾ, ਕੀਟ ਲਪੇਟਾ ਚੀਥਾ ਗੋਥੜਾ, ਕਾਲ ਕਲੇਸ਼ੀ ਅੰਤਮ ਵਾਰ। ਜੋਤੀ ਜੋਤ ਸਰੂਪ ਹਰਿ, ਆਦਿ ਪੁਰਖ ਭਗਤ ਵਛਲ ਜਗ ਸਾਚੀ ਰਾਣੀ, ਕਰੇ ਖੇਲ ਅਪਰ ਅਪਾਰ। ਬ੍ਰਹਮਾ ਰੂਪ ਰੰਗ ਰਿਖ, ਵਾਰ ਅੰਤਮ ਅੰਤ ਸਿਖਿਆ ਲਈ ਸਿਖ, ਨਾਰਦ ਮੁਨ ਦਰ ਦਵਾਰੇ ਮੰਗੀ ਭਿਖ ਮਿਟੀ ਤ੍ਰਿਖ, ਆਦਿ ਜੁਗਾਦਿ ਨਿਰਗੁਣ ਸਰਗੁਣ ਹੋਇਆ, ਸਾਚੇ ਲੇਖ ਪ੍ਰਭ ਸਾਚੇ ਲਿਖ, ਸਤਿ ਸਰੂਪੀ ਸਾਚੀ ਦਾਦ। ਜੋਤੀ ਜੋਤ ਸਰੂਪ ਹਰਿ ਦਿਵਸ ਰੈਣ ਰਿਹਾ ਅਰਾਧ। ਰਸਨ ਅਰਾਧੇ ਅਰਾਧ ਪਨ, ਕਵਣ ਸਵਾਰੇ ਮਾਤ ਕਾਜੇ। ਜਗਤ ਨਿਖੁੱਟਾ ਨਾਮ ਧਨ, ਸ਼ਬਦ ਸਰੂਪੀ ਮਾਰੇ ਅਵਾਜ਼ੇ। ਚਾਰ ਮੁਖ ਹੱਥ ਬੰਨ੍ਹ, ਧਰਤ ਮਾਤ ਪ੍ਰਭ ਰੱਖੇ ਲਾਜੇ। ਦੁਸ਼ਟ ਹੰਕਾਰੀ ਦੇਣਾ ਡੰਨ, ਪ੍ਰਗਟ ਹੋਇਆ ਪ੍ਰਭ ਦੇਸ ਮਾਝੇ। ਸ਼ਬਦ ਉਡਾਰੀ ਭਗਤਨ ਕੰਨ, ਸਚ ਸਮਗਰੀ ਸਾਜਨ ਸਾਜੇ। ਸ਼ਬਦ ਅਧਾਰਾ ਜਗਤ ਅੰਧ, ਹੋਏ ਅਸਵਾਰਾ ਚਿੱਟੇ ਤਾਜੇ। ਮਾਤ ਚੜ੍ਹਾਏ ਸਾਚਾ ਚੰਨ, ਬੰਕ ਦਵਾਰ ਸੁਹਾਏ ਸਾਚੇ ਰਾਜਨ ਰਾਜੇ। ਜੂਠੇ ਝੂਠੇ ਜਾਏ ਭੰਨ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਬ੍ਰਹਮ ਬ੍ਰਹਮਾ ਮਨ ਗਰੀਬ ਨਿਵਾਜੇ। ਹਰਿ ਚਰਨ ਸਰਨ ਕਵਲ ਪ੍ਰਭ ਪ੍ਰੀਤ , ਉਪਰ ਧਵਲ ਪ੍ਰਭ ਰਿਹਾ ਮਵਲ, ਨਿਤ ਨੇਤਨ ਨੀਤ। ਉਪਜੇ ਫੁੱਲ ਨਾਭ ਕਵਲ ਅੰਤਮ ਮਾਤ ਹੋਇਆ ਬਵਲ, ਪੁਰਖ ਅਬਿਨਾਸ਼ੀ ਸਾਚਾ ਚੀਤ। ਪੁਰਖ ਅਬਿਨਾਸ਼ੀ ਸ਼ੁਨਯ ਧਿਆਏ, ਧਰਤ ਮਾਤ ਦਏ ਦੁਹਾਏ, ਅੰਤਮ ਕਲ ਹਾਏ ਹਾਏ, ਝੂਠੇ ਹੋਏ ਗੁਰਦਵਾਰੇ ਮੰਦਰ ਮਸੀਤ। ਮੰਦਰ ਮਸੀਤ ਸ਼ਿਵਦਵਾਲੇ, ਮਾਇਆ ਧਾਰੀ ਹੋਏ ਰਖਵਾਲੇ, ਮਨ ਤਨ ਧਨ ਹੋਏ ਕੰਗਾਲੇ, ਦਰ ਘਰ ਸਾਚੇ ਵੱਜੇ ਜੰਦੇ। ਨਾ ਕੋਈ ਸੁਰਤ ਸੰਭਾਲੇ, ਵੇਖ ਵਖਾਇਣ ਝੂਠੇ ਧੰਦੇ। ਪ੍ਰਭ ਅਬਿਨਾਸ਼ੀ ਕੋਈ ਨਾ ਜਾਣੇ, ਜੋਤੀ ਜੋਤ ਸਰੂਪ ਹਰਿ, ਧਰਤ ਮਾਤ ਹਰਿ ਜੋਤ ਧਰ, ਜਨ ਭਗਤ ਉਠਾਏ ਸਾਚੇ ਬੰਦੇ। ਨੈਣ ਮੁਧਾਰ ਕ੍ਰਿਸ਼ਨਾ ਕਾਹਨ। ਪ੍ਰਗਟ ਹੋਏ ਵਿਚ ਜਹਾਨ। ਜੋਤ ਸਰੂਪੀ ਵਡ ਬਲਵਾਨ। ਹੱਥ ਨਾ ਫੜੇ ਤੀਰ ਕਮਾਨ। ਸ਼ਬਦ ਧਰਾਏ ਇਕ ਨਿਸ਼ਾਨ। ਚਾਰ ਕੁੰਟ ਕਰੇ ਵੈਰਾਨ। ਕਿਸੇ ਨਾ ਸੁਝੇ ਪੀਣ ਖਾਣ। ਗੁਰਮੁਖ ਵਿਰਲਾ ਬੂਝੇ, ਚਤਰਭੁਜ ਹਰਿ ਭਗਵਾਨ। ਹਰਿ ਭੇਵ ਖੁਲ੍ਹਾਏ ਗੂਝੇ, ਚਰਨ ਧੂੜ ਸਚ ਇਸ਼ਨਾਨ। ਭੇਵ ਚੁਕਾਏ ਏਕਾ ਦੂਜੇ, ਵਰਨ ਗੋਤ ਨਾ ਕੋਈ ਪਛਾਨ। ਨਿਹਕਲੰਕ ਕਲ ਪ੍ਰਗਟ ਹੋਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਸਮਗਰੀ ਸਚ ਅਕਾਰਾ। ਜੋਤ ਸਰੂਪੀ ਖੇਲ ਅਪਾਰਾ। ਸ਼ਿਵ ਸ਼ੰਕਰ ਪ੍ਰਗਟ ਵਿਚ ਸੰਸਾਰਾ। ਜਟਾ ਜੂਟ ਧਾਰ ਅੰਮ੍ਰਿਤ ਵਹਾਈ ਸਾਚੀ ਧਾਰ, ਲੋਕਮਾਤ ਖੇਲ ਅਪਾਰਾ। ਗਰੜ ਪੁਰਾਨੀ ਹਰਿ ਦਰਬਾਰ, ਬ੍ਰਹਮਾ ਪੂਤਾ ਸੋਇਆ ਜਾਗੇ, ਸੱਚਾ ਹਰਿ ਕਰ ਅਸਵਾਰਾ। ਜੋਤੀ ਨੂਰ ਸਾਚਾ ਘਰ ਸਤਿ ਸਰੋਵਰ ਦੇਵੇ ਵਰ, ਆਸਾ ਮਨਸਾ ਪੂਰ ਨਾ ਨੇੜੇ ਨਾ ਦੂਰਾ। ਜੋਤੀ ਜੋਤ ਸਰੂਪ ਹਰਿ, ਏਕਾ ਰੰਗ ਸਦਾ ਸਹਾਈ ਸਾਚਾ ਸੰਗ ਵਡ ਦਾਤਾ ਸੂਰਾ। ਸਤਵੇਂ ਦਰ ਉਠ ਸੁਲਤਾਨ। ਛੇਵੇਂ ਘਰ ਕਰੇ ਇਸ਼ਨਾਨ। ਪੰਚਮ ਸਾਚਾ ਅੰਮ੍ਰਿਤ ਸਰ, ਪ੍ਰਭ ਚਰਨ ਚਰਨੋਧਕ ਡਿੱਗੇ ਆਣ। ਬੂਹਾ ਖੋਲ੍ਹੇ ਚੌਥੇ ਘਰ, ਸੰਤ ਪੀਰ ਔਲੀਏ ਗੁਰ ਜਿਥੇ ਜਾਣ। ਤਿੰਨਾਂ ਲੋਕਾਂ ਦੇਵੇ ਵਰ, ਬ੍ਰਹਮ ਇੰਦਰ ਸ਼ਿਵ ਸਾਰੇ ਗਾਣ। ਮਾਤ ਪਤਾਲ ਅਕਾਸ਼ੀ ਜਾਇਣ। ਹਰਿ ਨੂਰ ਸਾਚੇ ਦਰਸ਼ਨ ਪਾਇਣ। ਜੋਤੀ ਜੋਤ ਸਰੂਪ ਹਰਿ, ਸਰਬ ਘਟਾਂ ਘਟ ਅੰਦਰ ਵਸੇ, ਆਦਿ ਪੁਰਖ ਜਾਣੀ ਜਾਣ। ਸੱਤਵਾਂ ਘਰ ਹਰਿ ਸਚ ਵਸੇਰਾ। ਲਾਲ ਭੂਸ਼ਣ ਨੂਰੀ ਜੋਤੀ ਰੱਖੇ ਸਤਿ ਸਵੇਰਾ। ਕੌਸਤਕ ਮਣੀ ਸੁੱਚਾ ਮੋਤੀ ਕੋਈ ਨਾ ਦਿਸੇ, ਚਾਰੋਂ ਕੁੰਟ ਅੰਧੇਰਾ। ਪ੍ਰਭ ਅਬਿਨਾਸ਼ੀ ਏਕਾ ਜੋਤੀ, ਸ਼ਬਦ ਸੱਚਾ ਸਚ ਵਸੇਰਾ। ਨਿਰਧਨ ਨਾਰ ਕਦੇ ਨਾ ਸੋਤੀ, ਸਰਧਨ ਰੂਪ ਹਰਿ ਹਰਿ ਹਰਿ ਤੇਰਾ। ਜੋਤੀ ਜੋਤ ਸਰੂਪ ਹਰਿ, ਥਿਰ ਘਰ ਸਤਵੇਂ ਦਰ ਇਕ ਇਕੱਲਾ ਰੱਖੇ ਡੇਰਾ। ਚਰਨ ਕਵਲ ਕਵਲ ਚਰਨ ਦਰ ਛੇ ਦਵਾਰ। ਦੂਜੀ ਜੋਤੀ ਕੰਚਨ ਧਾਰ। ਚਰਨ ਚਰਨੋਦਕ ਅੰਮ੍ਰਿਤ ਧਾਰ। ਲਛਮੀ ਸੇਵਾ ਪ੍ਰਭ ਚਰਨ ਪਿਆਰ। ਮਿਲਿਆ ਮੇਵਾ ਹਰਿ ਦਵਾਰ। ਚੌਦਾਂ ਰਤਨਾਂ ਕੱਢੇ ਬਾਹਰ। ਹੱਥ ਸਾਚਾ ਫੂਲ ਕਵਲ ਮੁਖ ਚਾਰ, ਰਸਨਾ ਹਰਿ ਗੁਣ ਰਹੀ ਉਚਾਰ। ਜੋਤੀ ਜੋਤ ਸਰੂਪ ਹਰਿ, ਏਕਾ ਦੋਏ ਦੋਏ ਏਕ, ਇਕ ਦੂਜੀ ਸਾਚੀ ਧਾਰ। ਪੰਚਮ ਪਰਮ ਪੁਰਖ ਨਿਸ਼ਾਨੀ। ਅੰਮ੍ਰਿਤ ਸਤਿ ਸਰੋਵਰ ਭਰਿਆ ਨਿਰ ਪਦ ਨਿਰਬਾਣੀ। ਜਨ ਭਗਤਾਂ ਦੇਵੇ ਸਾਚਾ ਜੋਗ, ਬੂੰਦ ਸਵਾਂਤੀ ਇਕ ਇਕਾਂਤੀ ਕਾਇਆ ਸੀਤਲ ਧਾਰ ਰਖਾਨੀ। ਪੰਚਮ ਘਰ ਮਾਰੇ ਝਾਤੀ, ਪ੍ਰਭ ਅਬਿਨਾਸ਼ੀ ਕਮਲਾਪਾਤੀ ਵੰਡਣ ਬਹੇ ਲੋਆਂ ਪੁਰੀਆਂ ਸਾਚੀ ਦਾਤੀ, ਜੋਤੀ ਜੋਤ ਸਰੂਪ ਹਰਿ, ਏਕਾ ਵਸੇ ਥਿਰ ਘਰ, ਪੰਚਮ ਦਰ ਸਹਿਜ ਸੁਭਾਨੀ। ਪੰਚਮ ਦਰ ਸੱਚੇ ਦਰਵਾਜ਼ੇ। ਸ਼ਬਦ ਧੁਨ ਅਨਾਹਦ ਵਾਜੇ। ਕਵਣ ਜਾਣੇ ਪ੍ਰਭ ਤੇਰੇ ਗੁਣ, ਸ਼ਬਦ ਸਵਾਸੀ ਵਿਚ ਪਵਨ ਗਾਜੇ। ਜੋਤੀ ਜੋਤ ਸਰੂਪ ਹਰਿ, ਗੁਰ ਪੀਰ ਔਲੀਏ ਪੈਗ਼ੰਬਰ ਪੰਚਮ ਘਰ ਬੈਠ ਸਾਜੇ। ਪੰਚਮ ਘਰ ਹਰਿ ਟਿਕਾਣਾ। ਏਕਾ ਰੱਖੇ ਸ਼ਬਦ ਬਬਾਣਾ। ਜੋਤੀ ਹਵਣ ਪਵਣ ਮਸਾਣਾ। ਚੌਥੇ ਘਰ ਦੀਪ ਜਗਾਣਾ। ਸੰਤਾਂ ਭਗਤਾਂ ਰਾਹ ਵਖਾਣਾ। ਜੋਤੀ ਜੋਤ ਸਰੂਪ ਹਰਿ, ਏਕਾ ਏਕ ਆਪਣੇ ਹੱਥ ਰਖਾਏ ਆਉਣਾ ਜਾਣਾ। ਚੌਥਾ ਘਰ ਚੌਥਾ ਪਦ। ਭਗਤ ਭਗਵੰਤ ਦਰ ਲਏ ਸਦ। ਅੰਮ੍ਰਿਤ ਪਿਆਏ ਪ੍ਰਭ ਸਾਚੀ ਮਧ। ਸ਼ਬਦ ਭਾਰ ਤਨ ਦੇਵੇ ਲਦ। ਜੋਤੀ ਜੋਤ ਸਰੂਪ ਹਰਿ, ਏਕਾ ਦੇਵੇ ਨਾਮ ਦਾਦ। ਚੌਥੇ ਘਰ ਸੰਤ ਵਣਜਾਰੇ। ਪ੍ਰਭ ਅਬਿਨਾਸ਼ੀ ਵਾਜਾਂ ਮਾਰੇ। ਖੋਲ੍ਹੇ ਬੰਦ ਕੁਆੜ, ਜਿਸ ਜਨ ਕਿਰਪਾ ਧਾਰੇ। ਕਾਇਆ ਬੁਝਾਏ ਅਗਨ ਤੱਤੀ ਹਾੜ, ਅੰਮ੍ਰਿਤ ਧਾਰ ਸੀਤਲ ਧਾਰੇ। ਹੋਏ ਪ੍ਰਕਾਸ਼ ਨਾੜ ਨਾੜ, ਮਿੱਟੇ ਅੰਧੇਰ ਅੰਧ ਅੰਧਿਆਰੇ। ਪੰਜਾਂ ਚੋਰਾਂ ਮਾਰੇ ਧਾੜ, ਸ਼ਬਦ ਖੰਡਾ ਹਰਿ ਦੋ ਧਾਰੇ। ਹਰਿਜਨ ਦਰ ਸੰਤ ਪਿਆਰੇ, ਸੁਣੇ ਪੁਕਾਰ ਸਚ ਦਾਤਾਰੇ। ਚੌਥੇ ਘਰ ਜਨ ਵਣਜਾਰੇ, ਅੱਗੇ ਦਿਸੇ ਸੱਚਾ ਲਾੜੇ। ਚੌਥਾ ਘਰ ਧਾਮ ਅਸਥੂਲਾ। ਜਨ ਭਗਤਾਂ ਮਿਲੇ ਕੰਤ ਕੰਤੂਹਲਾ। ਭੇਵ ਚੁਕਾਏ ਲੇਖ ਲਿਖਾਏ, ਦਰ ਘਰ ਸਾਚੇ ਮਾਣ ਦਵਾਏ ਭਗਤ ਭਗਵੰਤ ਮਿਲੇ ਮੇਲ ਹਰਿ ਜੋਤੀ ਖੇਲ ਮਹਾਨੇ। ਬਣੇ ਬਣਾਏ ਸੱਜਣ ਸੁਹੇਲ, ਚਲੇ ਚਲਾਏ ਆਪਣੇ ਭਾਣੇ। ਜੋਤੀ ਜੋਤ ਸਰੂਪ ਹਰਿ, ਕਿਸੇ ਹੱਥ ਨਾ ਆਏ ਰਾਜੇ ਰਾਣੇ। ਤੀਜਾ ਖੋਲ੍ਹੇ ਦਰ ਦਵਾਰਾ। ਨੀਲੀ ਛੱਤੋਂ ਹੋਏ ਬਾਹਰਾ। ਗਗਨ ਅਕਾਸ਼ੀ ਤੁੱਟਾ ਪਾੜਾ। ਮਾਤ ਪਤਾਲੀ ਹਰਿ ਅਖਾੜਾ। ਤਿੰਨਾਂ ਲੋਕਾਂ ਸਾਚਾ ਲਾੜਾ। ਜੋਤੀ ਜੋਤ ਸਰੂਪ ਹਰਿ, ਆਪੇ ਖੇਲੇ ਖੇਲ ਭਗਤ ਜਨ ਮੇਲੇ ਸੁਹੰਜਣੀ ਰੈਣ ਸੁਭਾਗੀ ਦਿਹਾੜਾ। ਤਿੰਨਾਂ ਲੋਆਂ ਬੰਨ੍ਹੇ ਧਾਰ। ਉਤਪੁਤ ਮਾਇਆ ਵਿਚ ਸੰਸਾਰ। ਸਚ ਸਤਿ ਪ੍ਰਭ ਏਕਾ ਜਾਪਾ ਬ੍ਰਹਮਾ ਵੇਦ ਮੁਖ ਚਾਰ ਉਚਾਰ। ਜੋਤੀ ਜੋਤ ਸਰੂਪ ਹਰਿ, ਤਿੰਨਾਂ ਲੋਆਂ ਬੱਧੀ ਧਾਰ। ਦੂਜਾ ਦਰ ਹਰਿ ਨਿਰੰਕਾਰ। ਆਵੇ ਜਾਵੇ ਵਾਰੋ ਵਾਰ। ਮਰੇ ਮਰ ਜੰਮੇ ਉਤਭੁਜ ਸੇਤਜ ਅੰਡਜ਼ ਜੇਰਜ਼ ਜਨਮੇ ਕਦੇ ਪੁਰਖ ਕਦੇ ਨਾਰ। ਗਗਨ ਪਤਾਲੀ ਪਵਣ ਥੰਮੇ, ਪੁਰਖ ਅਬਿਨਾਸ਼ੀ ਖੇਲ ਅਪਾਰ। ਜੋਤੀ ਜੋਤ ਸਰੂਪ ਹਰਿ, ਦੋ ਜਹਾਨਾਂ ਪਾਵੇ ਸਾਰ। ਇਕ ਇਕੱਲਾ ਇਕ ਦਵਾਰ। ਸਚ ਮਹੱਲਾ ਹਰਿ ਨਿਰੰਕਾਰ। ਸਚ ਫੜਾਏ ਸਾਚਾ ਪੱਲਾ, ਅੰਤ ਨਾ ਆਵੇ ਹਾਰ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਵੇਖ ਵਖਾਣੇ ਸਰਬ ਜਾਣੇ ਨਾਰੀ ਨਾਰ। ਇਕ ਇਕੱਲਾ ਹਰਿ ਇਕਲੌਤਾ। ਸਚ ਦਵਾਰ ਸਦਾ ਖਲੋਤਾ। ਨਿਰਾਹਾਰ ਨਰ ਨਿਰਾਧਾਰ ਸਾਚਾ ਬੀਜ ਆਤਮ ਬੋਤਾ। ਸ਼ਬਦ ਪਵਣ ਕਰ ਸ਼ਿੰਗਾਰ, ਪ੍ਰੇਮ ਸੇਜਾ ਹਰਿਜਨ ਸੋਤਾ। ਸੋਲਾਂ ਕਲੀਆਂ ਵਾਰੋ ਵਾਰ, ਨਾੜ ਬਹੱਤਰ ਮਾਣ ਮਣੋਤਾ। ਵੇਖੇ ਫਲ ਸਾਚੇ ਡਾਲ, ਅੰਮ੍ਰਿਤ ਨੀਰ ਸਾਚੇ ਧੋਤਾ। ਅੰਤ ਕਾਲ ਨਾ ਖਾਏ ਕਾਲ, ਚਰਨ ਕਵਲ ਜਨ ਸਾਚੇ ਛੋਹਤਾ। ਪ੍ਰਭ ਅਬਿਨਾਸ਼ੀ ਉਠੇ ਮਾਰ ਛਾਲ, ਧਰਮ ਰਾਏ ਦਰ ਆਣ ਖਲੋਤਾ। ਮੈਂ ਹੋਇਆ ਅੰਤ ਕੰਗਾਲ, ਪ੍ਰਭ ਥਾਂਵ ਨਿਥਾਵਿਆਂ ਮਾਣ ਮਣੋਤਾ। ਕਿਰਪਾ ਕਰ ਸਾਚੇ ਹਰਿ ਦੀਨ ਦਿਆਲ, ਲਾੜੀ ਮੌਤ ਕਰ ਤਿਆਰ, ਲੱਖ ਚੁਰਾਸੀ ਵਾਰੋ ਵਾਰ, ਅਠਾਈ ਕੁੰਡਾਂ ਖੋਲ੍ਹਾਂ ਬਾਰ, ਕਿਸੇ ਨਾ ਦਿਸੇ ਦੂਧ ਪੂਤਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਧਾਰ, ਤ੍ਰੈਲੋਕੀ ਨਾਥ ਸੁਣ ਪੁਕਾਰ, ਸ਼ਬਦ ਹਲ ਸਾਚਾ ਜੋਤਾ। ਸਾਚਾ ਹਰਿ ਜੋਤੀ ਨੂਰਾ। ਨੂਰ ਨੁਰਾਨੀ ਸਚ ਸੁਲਤਾਨੀ, ਸਰਬ ਕਲਾ ਭਰਪੂਰਾ। ਨਾਮ ਸੰਜੋਗਾ ਵਡ ਵਿਦਵਾਨੀ, ਹਰਿ ਦਾਤਾ ਵਡ ਜੋਧਨ ਸੂਰਾ। ਲੱਖ ਚੁਰਾਸੀ ਆਤਮ ਗਿਆਨੀ, ਨਾਦ ਧੁਨ ਸਾਚੀ ਤੂਰਾ। ਏਕਾ ਜੋਤੀ ਆਦਿ ਸ਼ਕਤ ਆਦਿ ਭਵਾਨੀ, ਨੂਰ ਨਿਰਾਲਮ ਜਗਤ ਆਲਮ ਵਰਭੰਡ ਬ੍ਰਹਿਮੰਡੀ ਪੂਰਾ। ਨਰ ਅਕਾਲ ਇਕ ਇਕੱਲਾ। ਸਤਵਾਂ ਘਰ ਸਚ ਮਹੱਲਾ। ਨਾ ਕੋਈ ਫੂਲ ਨਾ ਕੋਈ ਫਲਾ। ਨਾ ਕੋਈ ਸ਼ਬਦ ਕਟਾਰ ਨਾ ਕੋਈ ਭੱਲਾ। ਏਕਾ ਜੋਤ ਅਕਾਰੀ ਨਿਰਮਲ ਨੂਰ ਅਧਾਰੀ ਨਿਰਮਲਾ। ਜੋਤ ਅਹੂਤੀ ਲਾਟੀ ਹਵਣ, ਪਵਣ ਸਵਾਸੀ ਨੂਰ ਅੱਲਾ। ਆਪ ਪ੍ਰਕਾਸ਼ੇ ਸਰਬ ਗਵਣ, ਵਸੇ ਨਿਹਚਲ ਧਾਮ ਅਟੱਲਾ। ਨਾ ਕੋਈ ਵਖਾਏ ਦੇਵ ਗੰਧਰਬ ਜਮਨ, ਕਰ ਕਰ ਵੇਖੇ ਵਲ ਛਲਾ। ਪੰਚਮ ਬੈਠ ਉਪਜਾਏ ਸਿੰਘ ਸਵਣ, ਰੱਖੇ ਚਰਨ ਥਲਾ। ਧਰੇ ਭੇਖ ਜਿਉਂ ਬਲ ਬਾਵਨ, ਲੋਕਮਾਤ ਮਾਰ ਛਲਾ। ਦੁਸ਼ਟ ਸੰਘਾਰੇ ਜਿਉਂ ਰਾਮਾ ਰਾਵਣ, ਚਾਰ ਕੁੰਟ ਪ੍ਰਭ ਸਾਚੇ ਹੱਲਾ। ਵੇਖ ਵਖਾਣੇ ਕਾਮਨੀ ਕਾਮਨ, ਕਲਜੁਗ ਪਾਪੀ ਝੂਠਾ ਪੱਲਾ। ਧੁਰਦਰਗਾਹੀ ਸਾਚਾ ਜਾਮਨ, ਜਨ ਭਗਤਾਂ ਦੱਸੇ ਰਾਹ ਸੁਖਾਲਾ। ਮਿੱਟੇ ਅੰਧੇਰੀ ਰੈਣ ਸ਼ਾਮਨ, ਦੀਪਕ ਜੋਤੀ ਸਾਚਾ ਬਾਲਾ। ਨਿਹਕਲੰਕ ਕਲ ਜਾਮਾ ਪਾਇਆ। ਜੋਤ ਸਰੂਪੀ ਖੇਲ ਰਚਾਇਆ, ਸ਼ਬਦ ਸਰੂਪੀ ਡੰਕ ਵਜਾਇਆ, ਸ੍ਰਿਸ਼ਟ ਸਬਾਈ ਹੋਏ ਭਲ ਭਲਾ। ਪ੍ਰਭ ਦਿਸੇ ਸਾਚਾ ਸ਼ਾਹੋ ਭੂਪੀ, ਦਵਾਰ ਬੰਕ ਕਿਸੇ ਦਿਸ ਨਾ ਆਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਿੱਟੇ ਅਸਵ ਹੋ ਅਸਵਾਰ ਸੋਲਾਂ ਕਲੀਆਂ ਤਨ ਸ਼ਿੰਗਾਰ, ਚੌਥੇ ਦਰ ਕਢੇ ਬਾਹਰ, ਦੱਖਣ ਦਿਸ਼ਾ ਵੇਖ ਵਿਚਾਰ, ਪਵਣ ਸਵਾਸੀ ਹੋ ਅਸਵਾਰ, ਪਹਿਲਾ ਹਿੱਸਾ ਮਾਤ ਰਖਾਇਆ। ਚਿੱਟੇ ਅਸਵ ਕਰ ਤਿਆਰੀ। ਪ੍ਰਭ ਅਬਿਨਾਸ਼ੀ ਕਿਰਪਾ ਧਾਰੀ। ਸ਼ਬਦ ਸਰੂਪੀ ਹੱਥ ਕਟਾਰੀ। ਏਕਾ ਸ਼ੇਰ ਸ਼ੇਰ ਦਲੇਰ, ਜੋਤੀ ਨੂਰ ਅਕਾਰੀ। ਕਲਜੁਗ ਤੇਰੀ ਅੰਤਮ ਵੇਰ, ਲੋਕਮਾਤ ਪ੍ਰਭ ਪਾਏ ਸਾਰੀ। ਰਾਜੇ ਰਾਣੇ ਮਾਰੇ ਘੇਰ, ਸ੍ਰਿਸ਼ਟ ਸਬਾਈ ਕਰੇ ਦੋ ਫਾੜੀ। ਆਪ ਚੁਕਾਏ ਮੇਰ ਤੇਰ, ਧਰਤ ਮਾਤ ਤੇਰੀ ਇਕ ਅਖਾੜੀ। ਅੰਤਮ ਵੇਲਾ ਆਏ ਨੇੜ, ਲੱਖ ਚੁਰਾਸੀ ਪੱਕੀ ਹਾੜੀ। ਜਨ ਭਗਤਾਂ ਸਦਾ ਰੱਖੇ ਮਿਹਰ, ਫਿਰਦਾ ਰਹੇ ਪਿਛੇ ਅਗਾੜੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਪਾਏ, ਜੋਤ ਸਰੂਪੀ ਦਿਸ ਨਾ ਆਏ, ਸ਼ਬਦ ਸਰੂਪੀ ਰਖੇ ਵਾੜੀ। ਪੰਚਮ ਘਰ ਧਰੇ ਧਿਆਨਾ। ਛੇਵੇਂ ਸਰ ਸੱਚਾ ਇਸ਼ਨਾਨਾ। ਸਤਵੇਂ ਜਗੇ ਜੋਤ ਮਹਾਨਾ। ਸਤਿ ਸਰੂਪੀ ਹਰਿ ਭਗਵਾਨਾ। ਛੇਵੇਂ ਚਰਨ ਕਵਲ ਲਛਮੀ ਕਰੇ ਧਿਆਨਾ। ਪੰਜਵੇਂ ਘਰ ਜਾਏ ਮਵਲ, ਹਰਿ ਸ਼ਬਦ ਏਕਾ ਹੱਥ ਉਠਾਨਾ। ਇਕ ਉਪਜਾਏ ਸਾਚਾ ਕਵਲ, ਪਵਣ ਸਵਾਸੀ ਰੂਪ ਸੁਹਾਨਾ। ਜੋਤੀ ਜੋਤ ਸਰੂਪ ਹਰਿ, ਏਕਾ ਜੋਤੀ ਇਕ ਘਰ, ਤਿੰਨਾਂ ਦੱਸੇ ਖੇਲ ਮਹਾਨਾ। ਪੰਚਮ ਪੰਚ ਪੁਰਖ ਅਬਿਨਾਸ਼ਾ। ਸਚ ਦਵਾਰੇ ਏਕਾ ਵਾਸਾ। ਰੰਗ ਅਪਾਰੇ ਨਾ ਕੋਈ ਵੇਖ ਵਿਚਾਰੇ ਸਚ ਮੰਡਲ ਦੀ ਸਾਚੀ ਰਾਸਾ। ਤਿੰਨਾਂ ਲੋਆਂ ਬੰਨ੍ਹੇ ਧਾਰੇ, ਚੌਥੇ ਵਸੇ ਆਏ ਦਵਾਰੇ, ਪੂਰ ਕਰਾਏ ਮਾਤ ਆਸਾ। ਜੋਤੀ ਜੋਤ ਸਰੂਪ ਹਰਿ, ਏਕਾ ਜਾਣੇ ਆਪਣਾ ਘਰ, ਲੱਖ ਚੁਰਾਸੀ ਆਵੇ ਡਰ, ਸਚ ਤਖ਼ਤ ਸੁਲਤਾਨ ਸ਼ਾਹ ਸ਼ਾਬਾਸ਼ਾ। ਚੌਥਾ ਖੋਲ੍ਹੇ ਦਰ ਦਰਵਾਜ਼ਾ। ਅੰਦਰ ਬੋਲੇ ਗਰੀਬ ਨਿਵਾਜ਼ਾ। ਜਨ ਭਗਤਾਂ ਮਾਰੇ ਸ਼ਬਦ ਅਵਾਜਾ। ਸੀਸ ਟਿਕਾਏ ਸਾਚਾ ਤਾਜਾ। ਧੁਰਦਰਗਾਹੀ ਸਾਚਾ ਰਾਜਾ। ਲੋਕ ਪ੍ਰਲੋਕ ਬ੍ਰਹਮਲੋਕ ਸ਼ਿਵਲੋਕ ਇੰਦਰ ਮਹੇਸ਼ ਗਣੇਸ਼ਾ ਦਰ ਦਰਵੇਸ਼ਾ ਜੁਗਾ ਜੁਗੰਤਰ ਰੱਖੇ ਲਾਜਾ। ਸ਼ਸਤਰ ਅਸਤਰ ਨਾ ਤਨ ਬਸਤਰ, ਦਾਹੜੀ ਮੁੱਛ ਨਾ ਕੇਸ ਦਰ ਦਰਵੇਸ਼ ਤਨ ਮੰਦਰ ਨਾ ਕੋਈ ਸਾਜਾ। ਅਲਖ ਨਿਰੰਜਣ ਅਵੱਲੜਾ ਭੇਸ, ਸਚ ਪੁਰਖ ਵਿਚ ਸਾਚੇ ਦੇਸ, ਜੋਤ ਪਵਣ ਸ਼ਬਦ ਪ੍ਰਵੇਸ਼, ਤਿੰਨਾਂ ਲੋਕਾਂ ਸਵਾਰੇ ਕਾਜਾ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਕਲਜੁਗ ਤੇਰੀ ਅੰਤਮ ਵਰ, ਧਰੇ ਜੋਤ ਵਿਚ ਦੇਸ ਮਾਝਾ। ਚੌਥਾ ਖੋਲ੍ਹੇ ਬੰਦ ਕੁਆੜ। ਰਚਨ ਰਚਾਈ ਪਹਿਲੀ ਹਾੜ। ਲੇਖ ਲਿਖਾਇਆ ਭੇਖ ਵਟਾਇਆ ਉਨੀਂ ਹਾੜ। ਚਰਨ ਬਿਆਸੇ ਜਾ ਟਿਕਾਇਆ, ਸਾਵਣ ਸਿੰਘ ਸੋਇਆ ਆਪ ਜਗਾਇਆ, ਲੱਗੀ ਅੱਗ ਬਹੱਤਰ ਨਾੜ। ਪ੍ਰਭ ਅਬਿਨਾਸ਼ੀ ਦਇਆ ਕਮਾਇਆ, ਤ੍ਰੈਲੋਕੀ ਨਾਥ ਮਾਤ ਆਇਆ, ਸਗਲਾ ਸਾਥ ਆਣ ਨਿਭਾਇਆ, ਜਗਤ ਚਲਾਈ ਸਾਚੀ ਗਾਥ। ਸੋਹੰ ਸ਼ਬਦ ਡੰਕ ਵਜਾਇਆ, ਰਾਓ ਰੰਕ ਲਏ ਉਠਾਇਆ, ਤੀਰ ਚਲਾਇਆ ਦਿਆਲ ਬਾਗ਼। ਗੁਰ ਸਵਾਮੀ ਲਏ ਉਠਾਇਆ, ਪ੍ਰਭ ਅਬਿਨਾਸ਼ੀ ਮਾਤ ਆਇਆ, ਜੋਤ ਸਰੂਪੀ ਜਾਮਾ ਪਾਇਆ, ਨਿਹਕਲੰਕ ਨਾਉਂ ਰਖਾਇਆ, ਹੰਸ ਬਣਾਏ ਗੁਰਮੁਖ ਕਾਗ। ਚੌਥਾ ਦਰ ਖੋਲ੍ਹ ਵਖਾਇਆ। ਦੋਹੀਂ ਹੱਥੀਂ ਕੁੰਡਾ ਲਾਹਿਆ। ਛੋਟਾ ਮੁੰਡਾ ਅੱਗੇ ਲਾਇਆ। ਸਿੰਘ ਮਨਜੀਤ ਨਾਮ ਉਪਜਾਇਆ। ਇੰਦ ਇੰਦਰਾਸਣ ਬਾਹਰ ਕਢਾਇਆ। ਸਚ ਸਿੰਘਾਸਣ ਹਰਿ ਜੀ ਲਾਇਆ। ਪੁਰਖ ਅਬਿਨਾਸ਼ੀ ਘਟ ਘਟ ਵਾਸਣ, ਸਚ ਮਹੱਲਾ ਇਕ ਵਸਾਇਆ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਅਸਵ ਹੋ ਅਸਵਾਰ, ਕਰ ਵਿਚਾਰ ਕਲਜੁਗ ਤੇਰੀ ਅੰਤਮ ਵਾਰ, ਚਾਰ ਕੁੰਟ ਲਏ ਦੁੜਾਇਆ। ਚੌਥੇ ਘਰ ਚਾਰ ਦਰਵਾਜ਼ੇ। ਪਹਿਲੇ ਆਏ ਗਰੀਬ ਨਿਵਾਜ਼ੇ। ਹੋ ਅਸਵਾਰ ਚਿੱਟੇ ਤਾਜੇ। ਚੁੱਕੇ ਪੌੜ ਆਏ ਦੌੜ। ਮਾਤਲੋਕ ਦੇਸ ਮਾਝੇ। ਆਪੇ ਪਰਖੇ ਮਿੱਠੇ ਕੌੜ, ਚਾਰ ਕੁੰਟ ਪੈਣੀ ਭਾਜੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਸਾਜਣਾ ਆਪੇ ਸਾਜੇ। ਕਵਣ ਦਵਾਰ ਹਰਿ ਹੋਏ ਬਾਹਰ। ਸਚ ਅਸਵ ਹੋ ਅਸਵਾਰ। ਕਦੇ ਗੁਪਤ ਕਦੇ ਜ਼ਾਹਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਪਾਇਆ, ਚਾਰ ਵਰਨ ਏਕਾ ਹਵਨ ਕਰਾਏ। ਅੰਮ੍ਰਿਤ ਸਾਵਣ ਮੇਘ ਬਰਸਾਏ। ਪਤਤ ਪਾਵਣ ਦਇਆ ਕਮਾਏ। ਧਰਤ ਮਾਤ ਬਖ਼ਸ਼ੇ ਇਕ ਦਾਤ, ਵਡ ਕਰਾਮਾਤ ਸਚ ਸੁਗਾਤ, ਮਿਟਾਏ ਅੰਧੇਰੀ ਰਾਤ ਨਾ ਕੋਈ ਦੱਸੇ ਜਾਤ ਪਾਤ, ਕਾਇਆ ਠੰਡੀ ਠਾਰ ਕਰਾਏ। ਹਰਿ ਅਸਵਾਰੀ ਸ਼ਬਦ ਉਡਾਰੀ, ਦਰ ਦਰਵਾਜ਼ੇ ਹੋਇਆ ਬਾਹਰੀ, ਨੈਣ ਮੁਧਾਰਾ ਪੁਰਖ ਅਪਾਰਾ। ਦਰ ਦਰਵੇਸ਼ਾ ਖੁੱਲ੍ਹੇ ਕੇਸਾ, ਨਰ ਨਰੇਸ਼ਾ ਵਡ ਮਰਗੇਸ਼ਾ ਜੋਤੀ ਵੇਸਾ ਮਾਝੇ ਦੇਸਾ, ਕਰੇ ਖੇਲ ਅਪਾਰਾ। ਮਿਟਿਆ ਮਾਣ ਬ੍ਰਹਮੇ ਹੱਟ ਸ਼ਿਵ ਸ਼ੰਕਰ ਕਰੋੜ ਤੇਤੀਸਾ ਬੀਸ ਇਕੀਸਾ ਈਸਾ ਮੂਸਾ ਹੋਏ ਖੁਆਰਾ। ਜਗੇ ਜੋਤ ਏਕ ਜਗਦੀਸ਼ਾ, ਵੇਦ ਪੁਰਾਨੀ ਇਕ ਹਦੀਸਾ, ਕਲਜੁਗ ਝੂਠਾ ਪੀਸਣ ਪੀਸਾ, ਸੋਹੰ ਚਲੇ ਸਚ ਜੈਕਾਰਾ। ਤੁੱਟੇ ਮਾਣ ਰਾਗ ਛਤੀਸਾ, ਅਠਾਰਾਂ ਵਰਨਾਂ ਏਕਾ ਰੀਸਾ, ਪ੍ਰਗਟ ਹੋਏ ਅਵਤਾਰ ਚੌਬੀਸਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਡ ਬਲੀ ਬਲਵਾਨ ਗੁਣਵੰਤ ਗੁਣ ਨਿਧਾਨ, ਕਵਣ ਵਖਾਣੇ ਕਵਣ ਜਾਣੇ ਪਵਣ ਮਸਾਣੇ, ਹਰਿ ਭਗਵਾਨੇ ਜੋਤ ਨਿਧਾਨੇ ਸ਼ਬਦ ਉਡਾਨੇ, ਆਦਿ ਪੁਰਖ ਆਦਿ ਉਨੀਸਾ। ਸ਼ਬਦ ਉਡਾਰੀ ਹਰਿ ਮੁਰਾਰੀ। ਕਲਜੁਗ ਤੇਰੀ ਅੰਤਮ ਵਾਰੀ। ਕਰੇ ਖੇਲ ਜਨ ਭਗਤ ਮੇਲ ਪੂਰਬ ਕਰਮ ਮਿਟੇ ਭਰਮ, ਖੇਲ ਕਰਾਏ ਮਾਨਸ ਜਨਮ ਦਰਸ ਦਿਖਾਏ ਪਹਿਲੀ ਵਾਰੀ। ਦੂਈ ਦਵੈਤੀ ਮੇਟੇ ਭਰਮ, ਭਾਗ ਮਥੰਨੇ ਧੰਨ ਧੰਨੇ, ਜੋਤ ਜਗਾਏ ਆਤਮ ਅੰਨ੍ਹੇ, ਅੰਤਮ ਕਲ ਬੇੜਾ ਬੰਨ੍ਹੇ, ਕੋਈ ਨਾ ਦਿਸੇ ਛੱਪਰੀ ਛੰਨੇ, ਲੱਖ ਚੁਰਾਸੀ ਹਰਿ ਜੀ ਡੰਨੇ, ਕਲਜੁਗ ਤੇਰੀ ਅੰਤਮ ਵਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਪਾਇਆ, ਸ਼ਬਦ ਗੋਤੀ ਵਣਜ ਕਰਾਏ, ਕਾਇਆ ਸੋਤੀ ਆਪ ਉਠਾਏ, ਪ੍ਰਭ ਦਰ ਮੈਲ ਜਾਏ ਧੋਤੀ ਦੂਈ ਦਵੈਤੀ ਰਹਿਣ ਨਾ ਪਾਏ, ਨੂਰ ਨੁਰਾਨੀ ਸਾਚੀ ਜੋਤੀ, ਗੁਰਮੁਖ ਸਾਚੇ ਸੰਤ ਜਨਾਂ ਆਤਮ ਅੰਦਰ ਡੂੰਘੀ ਕੰਦਰ ਵਿਚੋਂ ਉਠਾਏ, ਨੇੜ ਨਾ ਆਏ ਮੌਤ ਲਾੜੀ। ਮੌਤ ਲਾੜੀ ਦਰ ਦੁਰਕਾਏ, ਸਚ ਕਰਾਏ ਵਣਜ ਵਪਾਰੇ। ਲੱਖ ਚੁਰਾਸੀ ਗੇੜ ਨਿਵਾਰੇ। ਇਕ ਸੁਣਾਏ ਰਾਗ ਕੰਨਾਂ, ਪੰਜ ਸ਼ਬਦ ਧੁਨ ਅਪਾਰੇ। ਆਤਮ ਕੱਢੇ ਝੂਠਾ ਜੰਨਾ, ਮਿਲੇ ਮੇਲ ਮੀਤ ਮੁਰਾਰੇ। ਭਾਂਡਾ ਭਰਮ ਮਾਨਸ ਦੇਹੀ ਹਰਿ ਭੰਨਾ, ਹਉਮੇ ਰੋਗ ਚਿੰਤ ਨਿਵਾਰੇ। ਕਲਜੁਗ ਜੀਵ ਅੰਤਮ ਅੰਨ੍ਹਾ, ਚਾਰ ਕੁੰਟ ਹੋਏ ਖੁਆਰੇ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਨਰ ਨਰਾਇਣੀ ਗੁਰਮੁਖਾਂ ਦੱਸੇ ਸਾਚੀ ਬਹਿਣੀ। ਦਰਸ ਦਿਖਾਏ ਤੀਜੇ ਨੈਣੀ। ਖੋਲ੍ਹੇ ਬੰਦ ਕੁਆੜੀ, ਬਜ਼ਰ ਕਪਾਟੀ ਪਾੜੀ। ਸਤਿ ਸੰਤੋਖੀ ਪੱਕੀ ਹਾੜੀ। ਅੰਤਮ ਮੋਖੀ ਪ੍ਰਭ ਚਰਨ ਛੁਹਾਈ ਦਾਹੜੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਇਆ ਕਮਾਏ ਗੁਰਮੁਖ ਸਾਚੇ ਸੰਤ ਜਨਾਂ ਨੇੜ ਨਾ ਆਏ ਮੌਤ ਲਾੜੀ। ਮੌਤ ਨਾ ਲੰਘੇ ਦਰ। ਗੁਰਮੁਖ ਵੇਖ ਜਾਏ ਡਰ। ਪ੍ਰਭ ਅਬਿਨਾਸ਼ੀ ਦਰ ਖੁਲ੍ਹਾਇਆ, ਭਗਤ ਸੁਹੇਲਾ ਫੜਿਆ ਲੜ। ਸੋਹੰ ਫੜਿਆ ਸੋਟਾ, ਅਸ਼ਟਮ ਪੰਚਮ ਰਿਹਾ ਲੜ। ਸਾਚੀ ਜਗੇ ਨੂਰੀ ਜੋਤਾ ਬਹੱਤਰ ਨੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਡ ਦਾਤਾ ਮਿਹਰਵਾਨ, ਪਾਰ ਕਰਾਏ ਦਰ ਬਹਾਏ ਬਾਹੋਂ ਫੜ। ਚੌਥੇ ਘਰ ਸੁਣ ਪੁਕਾਰ। ਜੋਤੀ ਨੂਰ ਕਰ ਅਕਾਰ। ਸ਼ਬਦ ਖੰਡਾ ਕਰ ਤਿਆਰ। ਸੋਹੰ ਡੰਡੇ ਤਿੰਨਾਂ ਲੋਕਾਂ ਕਰਨਾ ਖ਼ਬਰਦਾਰ। ਰਾਓ ਰੰਕ ਸ਼ਾਹ ਸੁਲਤਾਨ ਰਾਜ ਰਾਜਾਨ ਨਾ ਕੋਈ ਸਕੇ ਰੋਕ, ਪ੍ਰਭ ਮਾਰੇ ਵਾਰੋ ਵਾਰ। ਲੱਖ ਚੁਰਾਸੀ ਦੇਵੇ ਝੋਕ, ਇਕ ਸੁਣਾਇਆ ਹਰਿ ਸਲੋਕ, ਕਲਜੁਗ ਤੇਰੀ ਅੰਤਮ ਵਾਰ। ਨਿਹਕਲੰਕ ਕਲ ਜਾਮਾ ਪਾਏ, ਬਲੀ ਬਲਵਾਨ ਇਕ ਰਘੁਰਾਏ, ਸਖੀ ਸੁਲਤਾਨ ਆਪ ਹੋ ਜਾਏ, ਪੀਰ ਫ਼ਕੀਰ ਸ਼ਾਹ ਹਕੀਰ ਦਸਤਗੀਰ, ਚਾਰ ਯਾਰਾਂ ਸੰਗ ਮੁਹੰਮਦ ਪਕੜ ਉਠਾਏ, ਵੇਖ ਵਖਾਣੇ ਰਾਜੇ ਰਾਣੇ, ਜਗਤ ਸਿਆਣੇ ਅੰਧੇ ਕਾਣੇ, ਜਗਤ ਚਲਾਏ ਸਾਚਾ ਤੀਰ। ਖਾਣੀ ਬਾਣੀ ਆਈ ਹਾਨੀ, ਕੁਰਾਨ ਅੰਜ਼ੀਲ ਭੇਵ ਨਾ ਜਾਣੇ, ਈਸਾ ਮੂਸਾ ਕਾਲਾ ਸੂਸਾ ਕਵਣ ਵਖਾਣੇ ਚੀਨਾ ਰੂਸਾ ਭਾਰਤ ਖੰਡੀ ਪਾਏ ਵੰਡੀ ਚਮਕੇ ਚੰਡ ਪ੍ਰਚੰਡੀ, ਨਾ ਦਿਸੇ ਰਾਹ ਡੰਡੀ ਚਰਨ ਛੁਹਾਏ ਪ੍ਰਭ ਜਮਨ ਕਿਨਾਰਾ। ਗੁਰ ਗੋਬਿੰਦ ਤੇਰਾ ਬਚਨ ਪੂਰ ਆਣ ਕਰਾਉਣਾ। ਅੱਸੂ ਤਿੰਨ ਦਿਵਸ ਸੁਹਾਨਾ। ਸ਼ਬਦ ਤੀਰ ਇਕ ਚਲਾਨਾ। ਵਾਲੀ ਹਿੰਦ ਪਕੜ ਉਠਾਣਾ। ਆਤਮ ਬੰਨ੍ਹ ਸ਼ਬਦ ਧਾਰ ਜੋਤ ਸਰੂਪੀ ਦਰਸ ਦਿਖਾਣਾ। ਮਾਣਕ ਮੋਤੀ ਮਨੀ ਕੌਸਤਕ ਧਾਰੀ, ਸ਼ਬਦ ਉਡਾਰੀ ਪਵਣ ਆਹਾਰੀ, ਨਰ ਨਿਰੰਕਾਰੀ ਭੇਖ ਧਾਰੀ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਆਪੇ ਵੇਖੇ ਸਾਚੇ ਘਰ, ਭਗਤ ਵਛਲ ਵਛਲ ਭਗਵਾਨ, ਗੁਰਮੁਖਾਂ ਬੰਨ੍ਹੇ ਹੱਥੀਂ ਗਾਨਾ। ਮੌਲੀ ਮਹਿੰਦੀ ਅਮਾਮ ਮਹਿੰਦੀ। ਉਮਤ ਨਬੀ ਰਸੂਲ ਦੀ ਇਕ ਦੂਜੇ ਦੇ ਨਾਲ ਖਹਿੰਦੀ। ਕਲਜੁਗ ਤੇਰੀ ਵਹਿੰਦੀ ਨਦੀ। ਗੁਰਮੁਖ ਵਿਰਲੇ ਤੇਰੀ ਆਤਮ ਪ੍ਰਭ ਕਾ ਭਾਣਾ ਸਹਿੰਦੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਿੱਟੇ ਅਸਵ ਹੋ ਅਸਵਾਰ, ਅੱਸੂ ਤਿੰਨ ਦਿਵਸ ਵਿਚਾਰ, ਕਿਲੇ ਲਾਲ ਪਾਵੇ ਸਾਰ, ਲੱਖ ਚੁਰਾਸੀ ਦੋਹੀਂ ਹੱਥੀਂ ਲਾਏ ਮਹਿੰਦੀ। ਲਾਏ ਮਹਿੰਦੀ ਰੰਗ ਲਾਲ। ਪ੍ਰਭ ਅਬਿਨਾਸ਼ੀ ਸਾਚਾ ਉਠੇ ਮਾਰ ਛਾਲ। ਕਲਜੁਗ ਤੇਰਾ ਅੰਤਮ ਵੇਲਾ, ਸ਼ਬਦ ਬਣਿਆ ਵਿਚ ਦਲਾਲ। ਲੱਖ ਚੁਰਾਸੀ ਅੰਤਮ ਕਰੇ ਹੱਕ ਨਬੇੜਾ, ਲਾੜੀ ਮੌਤ ਸੰਗ ਰਲਾਏ ਕਾਲ। ਲਾੜੀ ਮੌਤ ਕਾਲ ਅਕਾਲਾ। ਦੇਵੇ ਵਰ ਦੀਨ ਦਿਆਲਾ। ਭਗਤ ਵਛਲ ਹੋਏ ਭਗਤਾਂ ਆਪ ਰਖਵਾਲਾ। ਸੋਹੰ ਸ਼ਬਦ ਤਨ ਪਹਿਨਾਏ ਚਿੱਟੀ ਚਾਦਰ ਸਚ ਦੁਸ਼ਾਲਾ। ਬੇਮੁਖ ਗੂੜ੍ਹੀ ਨੀਂਦ ਸੁਆਏ, ਏਕਾ ਭੁੱਲਿਆ ਹਰਿ ਗੋਪਾਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਪਾਏ, ਕਲਜੁਗ ਜੀਆਂ ਦਿਸ ਨਾ ਆਏ, ਗੁਰਮੁਖ ਸਾਚੇ ਵਿਚ ਸਮਾਏ, ਲੱਖ ਚੁਰਾਸੀ ਵੇਖ ਵਖਾਣੇ, ਪਕੜ ਉਠਾਏ ਰਾਜੇ ਰਾਣੇ, ਬਣਿਆ ਰਹੇ ਆਪ ਕੰਗਾਲਾ। ਆਪ ਕੰਗਾਲ ਦੀਨ ਦਿਆਲ। ਨਾ ਕੋਈ ਸਕੇ ਸੁਰਤ ਸੰਭਾਲ। ਰਾਣਾ ਸੰਗਰੂਰ ਸਾਚਾ ਲਾੜ, ਚਰਨ ਪ੍ਰੀਤੀ ਲਏ ਪਾਲ। ਫਲ ਲਗਾਏ ਸਾਚੇ ਡਾਲ। ਵਾਲੀ ਹਿੰਦ ਅਨਮੁਲੜਾ ਲਾਲ। ਪ੍ਰਭ ਬਖ਼ਸ਼ਿੰਦ ਤੋੜੇ ਜਗਤ ਜੰਜ਼ਾਲ। ਪੰਚਮ ਜੇਠੀ ਵਾਗਾਂ ਮੋੜੇ, ਏਕਾ ਚੜ੍ਹਿਆ ਸ਼ਬਦ ਘੋੜੇ, ਮਾਤਲੋਕ ਕਰ ਧਿਆਨ। ਆਪੇ ਜਾਣੇ ਜਾਣ ਪਛਾਣੇ, ਵੇਖ ਵਖਾਣੇ ਬਾਗ਼ ਦਿਆਲ। ਬਾਗ਼ ਦਿਆਲ ਧੰਨ ਧਨੰਤਰ। ਕਵਣ ਗੁਰ ਕਵਣ ਚੇਲਾ, ਕਵਣ ਸੁਣਾਏ ਸਾਚਾ ਮੰਤਰ। ਕਵਣ ਆਦਿ ਪੁਰਖ ਅੰਤਰਜਾਮੀ, ਜੁਗਾ ਜੁਗੰਤਰ ਪਟਨ ਪਟੰਬਰ। ਸਦ ਸੁਤੰਤਰ ਨਿਹਕਾਮੀ, ਕਵਣ ਬਣਾਏ ਸਾਚੀ ਬਣਤਰ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਲੋਕਮਾਤ ਹਰਿ ਜੋਤ ਧਰ, ਆਪਣਾ ਭਾਣਾ ਹਰਿ ਨਰ ਰਾਣਾ, ਪੁਰਖ ਸੁਜਾਨਾ ਵਾਲੀ ਦੋ ਜਹਾਨਾਂ, ਆਦਿਨ ਅੰਤਾ ਪੂਰਨ ਭਗਵੰਤਾ, ਵੇਖ ਵਖਾਏ ਸਾਚੇ ਸੰਤ ਭਗਤ ਭਗਵੰਤਾ। ਮਿਲੇ ਮੇਲ ਕਵਲਾ ਕੰਤਾ। ਸ਼ਬਦ ਝੂਲਾ ਆਦਮੀ ਮੂਲਾ ਬਣਾਏ ਬਣਤਾ। ਕਲਜੁਗ ਅੰਤਮ ਫਲਿਆ ਫੂਲਾ, ਲੱਖ ਚੁਰਾਸੀ ਰਾਹ ਭੂਲਾ, ਏਕਾ ਅਗਨ ਕਾਇਆ ਚੋਲਾ, ਨਾ ਕੋਈ ਵਖਾਣੇ ਆਦਿਨ ਅੰਤਾ। ਨਿਹਕਲੰਕ ਕਲ ਜਾਮਾ ਪਾਏ, ਅੰਤਮ ਵੇਲਾ ਆਣ ਸੁਹਾਏ, ਗੁਰਮੁਖ ਸਾਚੇ ਲਏ ਜਗਾਏ, ਜੋਤ ਸਰੂਪੀ ਦਰਸ ਦਿਖਾਏ, ਸ਼ਬਦ ਸਰੂਪੀ ਡੰਕ ਵਜਾਏ, ਇਕ ਵਖਾਏ ਨਾਮ ਝੂਲਾ। ਨਾਮ ਝੂਲਾ ਸ਼ਬਦ ਉਡਾਨ। ਜਨ ਹਰਿ ਦਏ ਸ੍ਰੀ ਭਗਵਾਨ। ਅੰਮ੍ਰਿਤ ਆਤਮ ਬਰਸੇ ਮੇਂਹ, ਚਰਨ ਪ੍ਰੀਤੀ ਸਾਚਾ ਨੇਂਹ, ਦੂਈ ਦਵੈਤੀ ਮੇਟ ਮਿਟਾਈ, ਲੱਖ ਚੁਰਾਸੀ ਉਡੇ ਖੇਹ, ਝੂਠੀ ਗਾਗਰ ਮਾਟੀ ਦੇਹ ਕਲਜੁਗ ਅੰਤਮ ਮਿਟਣਾ ਨਿਸ਼ਾਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿ ਪੁਰਖ ਆਦਿ ਅੰਤਰ ਜੁਗਾ ਜੁਗੰਤਰ, ਮਾਤ ਪਤਾਲ ਗਗਨ ਗਗਨੰਤਰ, ਏਕਾ ਏਕ ਜਨ ਭਗਤ ਟੇਕ, ਕਰੇ ਬੁੱਧ ਬਬੇਕ, ਕਲਜੁਗ ਤਨ ਨਾ ਲਗੇ ਸੇਕ, ਪੈਜ ਸਵਾਰੀ ਹਰਿ ਬਨਵਾਰੀ ਨਰ ਨਿਰੰਕਾਰੀ ਨੈਣ ਮੁੰਧਾਰੀ, ਸਤਿ ਪੁਰਖ ਸਤਿ ਧੰਨਵਾਦਾ, ਬੋਧ ਅਗਾਧਾ, ਸਾਚੀ ਦੇਵੇ ਸ਼ਬਦ ਦਾਦਾ, ਏਕਾ ਜੋਤੀ ਆਦਿ ਨੂਰ, ਨਾ ਕੋਈ ਮਾਤ ਪਿਤ ਨਾ ਕੋਈ ਦਾਦਾ, ਜਨ ਭਗਤਾਂ ਰੱਖੇ ਹਿੱਤ, ਨਿਤ ਨਵਿਤ ਵਾਰ ਥਿਤ, ਅੰਮ੍ਰਿਤ ਧਾਰ ਆਤਮ ਦੇਵੇ। ਸਤਿ ਸੁਹੰਜਣੀ ਰੈਣ। ਗੁਰ ਸੰਗਤ ਮਿਲ ਇਕੱਠੇ ਬਹਿਣ। ਪੁਰਖ ਅਬਿਨਾਸ਼ੀ ਸਾਚਾ ਲਾਧਾ, ਦਰਸ ਪੇਖੇ ਸਾਚੇ ਨੈਣ। ਮੀਤ ਮੁਰਾਰ ਸਾਕ ਸੱਜਣ ਸੈਣ, ਮਾਤ ਪਿਤ ਲੋਕਮਾਤ ਦੇਵੇ ਦਾਤੀ ਨਾਮ ਸੁਗਾਤੀ, ਅੰਤ ਚੁਕਾਏ ਲਹਿਣ ਦੇਣ। ਗੁਰ ਸੰਗਤ ਬਣਾਏ ਇਕ ਜਮਾਤੀ। ਆਤਮ ਰਸ ਸਹਿਜ ਸਮਾਤੀ। ਮਿਲਿਆ ਮੇਲ ਕਮਲਾਪਾਤੀ। ਜਗੀ ਜੋਤ ਧਰਤ ਮਾਤੀ। ਕਲਜੁਗ ਮਿਟੇ ਅੰਧੇਰ ਰਾਤੀ। ਗੁਰਮੁਖਾਂ ਕਾਇਆ ਸੀਤਲ ਧਾਰਾ, ਸੀਤਲ ਧਾਰ ਅੰਮ੍ਰਿਤ ਫੁਹਾਰ, ਠੰਡੀ ਠਾਰ ਰੱਖੇ ਛਾਤੀ। ਤੁੱਟੇ ਮਾਣ ਮੁਹੰਮਦ ਸੰਗ ਯਾਰ ਚਾਰ, ਵੱਜੇ ਤੀਰ ਸਾਚੀ ਕਾਤੀ। ਨਿਹਕਲੰਕ ਵੇਖ ਦਰਬਾਰ, ਸ਼ਬਦ ਖੰਡਾ ਖਿੱਚ ਤਲਵਾਰ, ਮੇਟ ਮਿਟਾਏ ਊਚੀ ਨੀਚੀ ਜਗਤ ਜਾਤੀ। ਸ਼ਬਦ ਘੋੜੇ ਹੋ ਅਸਵਾਰ। ਚਰਨ ਜੋੜਾ ਹੋਏ ਬਾਹਰ। ਲੱਖ ਚੁਰਾਸੀ ਖ਼ਬਰਦਾਰ। ਕਲਜੁਗ ਫਲ ਹੋਇਆ ਕੌੜ, ਮਿਟਦੇ ਜਾਣ ਵਾਰੋ ਵਾਰ। ਧਰਮ ਰਾਏ ਘਰ ਲੱਗੀ ਔੜ, ਅਠਾਈ ਕੁੰਡਾ ਖੋਲ੍ਹੇ ਬਾਰ। ਪ੍ਰਭ ਅਬਿਨਾਸ਼ੀ ਕਰੇ ਛੇਤੀ ਖ਼ਾਲੀ ਜਗਤ ਦਵਾਰ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਅਵਤਾਰ ਨਰ, ਕਲਜੁਗ ਤੇਰੀ ਅੰਤਮ ਵਾਰ, ਲੋਕਮਾਤੀ ਲੈ ਅਵਤਾਰ। ਪ੍ਰਭ ਅਬਿਨਾਸ਼ੀ ਸਰਬ ਘਟ ਵਾਸੀ, ਧਰਮ ਰਾਏ ਤੱਕੇ ਰਾਹ। ਘਨਕਪੁਰ ਵਾਸੀ ਜੋਤ ਪ੍ਰਕਾਸ਼ੀ, ਲੱਖ ਚੁਰਾਸੀ ਦੇਣਾ ਫਾਹ। ਕੋਈ ਨਾ ਜਪੇ ਸਵਾਸ ਸਵਾਸੀ, ਬੇਮੁਖ ਜੀਵਾਂ ਭੁੱਲਿਆ ਰਾਹ। ਝੂਠੇ ਪੰਡਤ ਵੇਦ ਵਖਾਨਣ ਪੰਡਤ ਕਾਂਸ਼ੀ, ਸਚ ਸੁਨੇਹੁੜਾ ਕੋਈ ਦੇਵੇ ਨਾ। ਗੁਰਦਵਾਰੇ ਮੰਦਰ ਬੈਠੇ ਮਦਿਰਾ ਮਾਸੀ, ਨਾ ਕੋਈ ਜਪਾਏ ਸਾਚਾ ਨਾਂ। ਘਰ ਘਰ ਬੈਠੇ ਕਰਨ ਹਾਸੀ, ਗੁਰ ਗੋਬਿੰਦ ਕਿਸੇ ਦਿਸੇ ਨਾ। ਕਲਜੁਗ ਤੇਰੀ ਤੁੱਟੀ ਰਾਸੀ, ਕਵਣ ਕਰਾਏ ਬੰਦ ਖ਼ਲਾਸੀ, ਤੀਰਥ ਤੱਟਾਂ ਕੋਈ ਪੁੱਛੇ ਨਾ। ਹੋਏ ਅੰਧੇਰ ਮਾਤ ਪਤਾਲ ਅਕਾਸੀ, ਕਲਜੁਗ ਤੇਰੀ ਉਦਾਸੀ, ਗੁਰਮੁਖ ਵਿਰਲਾ ਜੀਵ ਜਗਤ ਸਵਾਸੀ ਜਿਸ ਤਨ ਪ੍ਰਭ ਨਾਮ ਧਨ ਸਚ ਗਹਿਣਾ ਤਨ ਛੁੱਟੇ ਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਪਾਏ, ਏਕਾ ਅੰਕ ਜਗਤ ਰਖਾਏ, ਸੋਹੰ ਡੰਕ ਰਾਓ ਰੰਕ ਕੰਨ ਸੁਣਾਏ, ਭਗਤ ਫੁਲਵਾੜੀ ਕਲ ਸੁੱਕੇ ਨਾ। ਲਾੜੀ ਮੌਤ ਧਰਮਰਾਯ ਦੋਹਾਂ ਬਣੀ ਇਕ ਸਲਾਹ। ਪੁਰਖ ਅਬਿਨਾਸ਼ੀ ਜਗਤ ਮਲਾਹ। ਲੱਖ ਚੁਰਾਸੀ ਦੇਵੇ ਫਾਹ। ਕਿਸੇ ਨਾ ਸੁਝੇ ਕੋਈ ਰਾਹ। ਸਾਧ ਸੰਤ ਸਾਧ ਗੁਰ ਭਗਤ ਭਗਵੰਤ ਜਗਤ ਧਰ, ਔਲੀਏ ਪੀਰ ਦਸਤਗੀਰ ਚਾਰ ਯਾਰ ਕਰ ਖਵਾਰ। ਹਾਹਾਕਾਰ ਵਿਚ ਸੰਸਾਰ। ਕਲਜੁਗ ਤੇਰੀ ਅੰਤਮ ਵਾਰ। ਦਰ ਦਰ ਘਰ ਘਰ ਰੋਏ ਨਰ ਨਾਰ। ਕੰਤ ਕੰਤੂਹਲਾ ਨਾ ਮਿਲੇ ਮੁਰਾਰ। ਜਗਤ ਝੂਲਾ, ਪੁਰਖ ਅਬਿਨਾਸ਼ੀ ਭੁੱਲਾ, ਮਾਇਆ ਰੁਲਾ ਸਰਬ ਸੰਸਾਰ। ਠੰਡਾ ਹੋਇਆ ਕਾਇਆ ਚੁੱਲ੍ਹਾ, ਜੋਤੀ ਅਗਨ ਅਗਨੀ ਜੋਤੀ ਬੁਝਿਆ ਅੰਗਿਆਰ। ਜੋਤੀ ਜੋਤ ਸਰੂਪ ਹਰਿ, ਵੇਖ ਵਖਾਣੇ ਸਾਚੇ ਦਰ ਨਿਹਕਲੰਕੀ ਨਰ ਅਵਤਾਰ।

Leave a Reply

This site uses Akismet to reduce spam. Learn how your comment data is processed.