Granth 04 Likhat 086: 21 Maghar 2011 Bikarmi Mangal Singh de Greh Pind Patti Jila Amritsar

੨੧ ਮੱਘਰ ੨੦੧੧ ਬਿਕ੍ਰਮੀ ਮੰਗਲ ਸਿੰਘ ਦੇ ਗ੍ਰਹਿ ਪਟੀ ਜ਼ਿਲਾ ਅੰਮ੍ਰਿਤਸਰ

ਹਰਿ ਸੇਵਾ ਫਲ ਉਤਮ ਪਾਇਆ, ਨਾਮ ਪਦਾਰਥ ਲਾਧਾ। ਜਗਤ ਮੇਵਾ ਰਸ ਸਾਚਾ ਖਾਇਆ, ਮਿਲਿਆ ਮੇਲ ਹਰਿ ਮਾਧਵ ਮਾਧਾ। ਸਾਚਾ ਦਰ ਜਿਸ ਇਕ ਵਖਾਇਆ। ਸ਼ਬਦ ਵਜਾਇਆ ਸਾਚਾ ਨਾਦਾ। ਬਾਹੋਂ ਪਕੜ ਕਲ ਗਲੇ ਲਗਾਇਆ, ਪਾਰਬ੍ਰਹਮ ਪੁਰਖ ਬ੍ਰਹਿਮਾਦਾ। ਸੰਤ ਮਨੀ ਸਿੰਘ ਜਨਮ ਦਵਾਇਆ, ਮਾਨਸ ਦੇਹੀ ਸਾਧਨ ਸਾਧਾ। ਚਰਨ ਪ੍ਰੀਤੀ ਨਾਤ ਜੁੜਾਇਆ, ਸ਼ਬਦ ਚਲਾਇਆ ਬੋਧ ਅਗਾਧਾ। ਸਾਚਾ ਲੇਖਾ ਮਾਤ ਕਰਾਇਆ, ਆਪ ਕਰਾਏ ਮਾਤ ਵਾਧਾ। ਜੋਤੀ ਜੋਤ ਜੋਤ ਜਗਾਇਆ, ਦਿਵਸ ਰੈਣ ਅੱਠੇ ਪਹਿਰ ਰਸਨ ਅਰਾਧਾ। ਆਪੇ ਬਖ਼ਸ਼ੇ ਪੀਆ ਖਾਇਆ, ਆਪੇ ਹੋਏ ਪਿਤਾ ਦਾਦਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰਤਨ ਪਦਾਰਥ ਗੁਰਸਿਖ ਹੀਰਾ, ਸੰਤ ਦੁਲਾਰਾ ਏਕਾ ਲਾਧਾ। ਸੰਤ ਦੁਲਾਰਾ ਹਰਿ ਦਵਾਰ। ਪਾਵੇ ਸਾਰ ਵਿਚ ਸੰਸਾਰ। ਸ਼ਬਦ ਵਣਜਾਰਾ ਜਗਤ ਅਪਾਰਾ, ਪ੍ਰਭ ਭਰੇ ਭੰਡਾਰ। ਪਹਿਲੀ ਵਾਰ ਆਤਮ ਖੋਲ੍ਹੇ ਦਰ ਦਵਾਰ। ਸ਼ਬਦ ਧੁਨ ਅਪਰ ਅਪਾਰ। ਕਵਲ ਮੁਖੀ ਮੁਖ ਉਘਾੜਾ, ਝਿਰਨਾ ਅੰਮ੍ਰਿਤ ਝਿਰੇ ਅਪਾਰ। ਪੰਚਮ ਚੋਰਾਂ ਪਾਏ ਝਾੜਾ, ਸ਼ਬਦ ਡੰਡਾ ਮਾਰੇ ਮਾਰ। ਨੇੜ ਨਾ ਆਏ ਝੂਠੀ ਧਾੜਾ, ਤੁੱਟਾ ਮਾਣ ਜਗਤ ਹੰਕਾਰ। ਗੁਰ ਚਰਨ ਛੁਹਾਏ ਚਿੱਟਾ ਦਾਹੜਾ, ਬਾਹੋਂ ਪਕੜ ਕਲ ਜਾਏ ਤਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨਮ ਦਵਾਏ ਦਇਆ ਕਮਾਏ, ਘਰ ਸਪੂਤਾ ਸੱਚੀ ਸਰਕਾਰ। ਸਚ ਸਰਕਾਰ ਹਰਿ ਨਿਰੰਕਾਰਾ। ਜਗਤ ਅਵੱਲੜੀ ਚਲੇ ਧਾਰਾ। ਹਰਿ ਜਨ ਪਾਵੇ ਸਾਰ, ਆਤਮ ਵੇਖੇ ਇਕ ਦਵਾਰਾ। ਸਾਚਾ ਭਰੇ ਸ਼ਬਦ ਭੰਡਾਰ, ਪੁਰਖ ਅਬਿਨਾਸ਼ੀ ਬਣ ਵਰਤਾਰਾ। ਮਾਤਲੋਕ ਨਾ ਆਏ ਹਾਰ, ਸ਼ਬਦ ਸਿਹਰਾ ਸੀਸ ਦਸਤਾਰ। ਫੂਲਨ ਵਰਖਾ ਅਪਰ ਅਪਾਰ, ਗਣ ਗੰਧਰਬੀ ਪਾਏ ਸਾਰਾ। ਅੰਮ੍ਰਿਤ ਬਰਖੇ ਠੰਡੀ ਧਾਰ, ਕਿਰਪਾ ਕਰੇ ਅਪਰ ਅਪਾਰਾ। ਕਾਰਜ ਕਰਤਾ ਦਏ ਸਵਾਰ, ਨਾ ਕੋਈ ਜਾਣੇ ਜੀਵ ਗਵਾਰਾ। ਆਪੇ ਡੁਬਦੇ ਲਾਏ ਪਾਰ, ਇਕ ਵਖਾਏ ਪਾਰ ਕਿਨਾਰਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਲੱਖ ਅਲੇਖਾ ਜਗਤ ਭੁਲੇਖਾ, ਕਰੇ ਖੇਲ ਅਪਾਰ ਅਪਾਰਾ। ਅਪਰ ਅਪਾਰਾ ਖੇਲ ਨਿਆਰਾ। ਦੋ ਜਹਾਨੀ ਹਰਿ ਕਰਤਾਰਾ। ਭਗਤ ਨਿਸ਼ਾਨੀ ਵਿਚ ਸੰਸਾਰਾ। ਗੁਰਮੁਖਾਂ ਜੋਤ ਜਗੇ ਮਹਾਨੀ, ਥਿਰ ਘਰ ਵਾਸ ਪੁਰਖ ਅਬਿਨਾਸ਼ੀ ਚਰਨ ਦਵਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੀ ਜਾਣੇ ਸਾਰਾ। ਹਰਿ ਸੰਤ ਪਿਆਰਾ ਮੀਤ, ਵਡ ਸੰਸਾਰਿਆ। ਜਗਤ ਅਵੱਲੜੀ ਚਲੇ ਰੀਤ, ਕਰਾਏ ਵਣਜ ਇਕ ਸਚ ਵਣਜਾਰਿਆ। ਦਿਵਸ ਰੈਣ ਪਰਖੇ ਨੀਤ, ਭਰਮ ਭੁੱਲੇ ਨਾ ਜੰਤ ਵਿਚਾਰਿਆ। ਹਰਿ ਹਰਿ ਸਦਿ ਰਾਖੇ ਚੀਤ, ਮਿਲੇ ਮੇਲ ਨਰ ਬਨਵਾਰਿਆ। ਸਦਾ ਰੱਖੇ ਕਾਇਆ ਠੰਡੀ ਸੀਤ, ਦੇਵੇ ਨਾਮ ਸ਼ਬਦ ਸਾਚੀ ਧਾਰਿਆ। ਨਾ ਕੋਈ ਮੰਦਰ ਨਾ ਕੋਈ ਮਸੀਤ, ਮਿਲੇ ਹਰਿ ਨਾ ਕਿਸੇ ਗੁਰਦਵਾਰਿਆ। ਏਕਾ ਟੇਕ ਗੁਰ ਚਰਨ ਪ੍ਰੀਤ, ਦੋਏ ਜੋੜ ਦਰ ਨਿਮਸਕਾਰਿਆ। ਸ਼ਬਦ ਸੁਣਾਏ ਇਕ ਸੁਹਾਗੀ ਗੀਤ, ਸਾਚਾ ਮੰਗਲ ਗੁਰਮੁਖ ਸੰਤ ਸੁਹਾਗੀ ਰਸਨਾ ਗਾ ਰਿਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੁਗਾਂ ਜੁਗਾਂ ਦੇ ਵਿਛੜੇ ਕਲਜੁਗ ਅੰਤਮ ਮੇਲ ਮਿਲਾ ਰਿਹਾ। ਜਗ ਵਿਛੋੜਾ ਜਗਤ ਕਲ। ਭਗਤ ਸੁਹੇਲਾ ਆਪ ਅਛਲ ਅਛੱਲ। ਜਲ ਥਲ ਘੜੀ ਘੜੀ ਪਲ ਪਲ। ਇਕ ਜਪਾਏ ਸਾਚਾ ਜਾਪ, ਹਰਿ ਭਾਣਾ ਜਗਤ ਰਾਣਾ ਸੁਘੜ ਸਿਆਣਾ ਨਾ ਜਾਏ ਟਲ। ਵੇਖ ਵਖਾਣੇ ਅੱਜ ਕਿ ਕੱਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਪਹਿਰੇ ਬਾਣਾ, ਸਚ ਦਵਾਰਾ ਲੈਣਾ ਮੱਲ। ਸਚ ਦਵਾਰਾ ਹਰਿ ਨਿਰੰਕਾਰ। ਜੋਤ ਅਕਾਰਾ ਸਾਚੀ ਧਾਰ। ਸ਼ਬਦ ਅਸਵਾਰਾ ਪਵਣ ਅਧਾਰ। ਖੇਲ ਅਪਾਰਾ ਸੰਤ ਪਿਆਰਾ, ਚਰਨ ਬਹਾਏ ਦਇਆ ਕਮਾਏ, ਪ੍ਰਭ ਅਬਿਨਾਸ਼ੀ ਮੀਤ ਮੁਰਾਰਾ। ਤੁੱਟੀ ਗੰਢੇ ਤੋੜ ਤੁੜਾਏ ਜੋੜ ਜੁੜਾਏ ਸਾਚਾ ਨਾਤਾ, ਪੁਰਖ ਬਿਧਾਤਾ ਵਿਚ ਸੰਸਾਰ। ਗੁਰਮੁਖ ਗੁਰਮੁਖ ਕਰੇ ਉਤਮ ਜਾਤਾ, ਸੰਤ ਸੁਹੇਲਾ ਪਿਤਾ ਮਾਤਾ, ਭੈਣ ਭਾਈ ਸਾਕ ਸੱਜਣ ਸੈਣ ਸੱਚਾ ਯਾਰ। ਬੈਠਾ ਰਹੇ ਇਕ ਇਕਾਂਤਾ, ਸੁਹਾਏ ਦਿਵਸ ਰੈਣ ਸੁਹੰਜਣੀ ਰਾਤਾ, ਭਾਗ ਲਗਾਏ ਦਰ ਦਵਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਜੋਤੀ ਖੇਲਾ ਜਗਤ ਮੇਲਾ, ਆਪੇ ਗੁਰ ਆਪੇ ਚੇਲਾ, ਸਾਚਾ ਵਣਜ ਇਕ ਕਰਾਇਆ, ਫੜ ਕੇ ਬਾਹੋਂ ਰਾਹੇ ਪਾਇਆ, ਨਾ ਹੋਏ ਵਿਛੋੜਾ ਦੂਜੀ ਵਾਰ। ਜਗਤ ਵਿਛੋੜਾ ਗਿਆ ਛੁੱਟ। ਸਾਚਾ ਪੀਆ ਅੰਮ੍ਰਿਤ ਘੁਟ। ਨਿਰਮਲ ਜੀਆ ਭੰਡਾਰ ਅਤੁਟ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੀ ਦਇਆ ਕਮਾਏ , ਦੋਹਾਂ ਧਿਰਾਂ ਮੇਲ ਮਿਲਾਏ, ਦੂਈ ਦਵੈਤੀ ਗਈ ਛੁਟ। ਮਿਲਿਆ ਮੇਲ ਧੁਰਦਰਗਾਹ। ਪ੍ਰਭ ਅਬਿਨਾਸ਼ੀ ਜਗਤ ਮਲਾਹ। ਪੁੱਤਰ ਧੀਆਂ ਪਕੜੇ ਬਾਂਹ। ਰਖਾਏ ਮਾਤ ਨੀਹਾਂ, ਸਦਾ ਰੱਖੇ ਠੰਡੀ ਛਾਂ। ਜੀਵ ਜੰਤ ਕਿਆ ਕਰੇ ਹੀਆ, ਪਿਤਾ ਮਾਤ ਕੋਈ ਜਾਣੇ ਨਾ। ਪੂਰਬ ਕਰਮ ਬੀਜ ਜੋ ਬੀਆ, ਮਾਨਸ ਦੇਹੀ ਲੈਣੇ ਖਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਗਤ ਵਡਿਆਈ ਬਣਤ ਬਣਾਈ ਦੋਹਾਂ ਧਿਰਾਂ ਏਕਾ ਥਾਂ। ਹਰਿ ਪਿਆਰ ਪ੍ਰਭ ਪਰਮ ਪੁਰਖ ਭਾਨਿਆ। ਜਗਤ ਵਿਹਾਰ ਹਰਿ ਦਾਤਾਰ, ਸ਼ਬਦ ਧਾਰ ਇਕ ਸਚ ਨਿਸ਼ਾਨੀਆ। ਦਿਵਸ ਵਿਚਾਰ ਕਰ ਤਨ ਸ਼ਿੰਗਾਰ, ਹਰਿ ਦੇਵੇ ਨਾਮ ਦਾਨ ਵਡ ਸਚ ਦਾਨ ਦਾਨੀਆ। ਚਰਨ ਧਿਆਨ ਇਕ ਧੁਰਦਰਗਾਹੀ, ਸਚ ਲੇਖ ਪ੍ਰਭ ਦੇਵੇ ਲਿਖ, ਆਦਿ ਅੰਤ ਟੇਕ ਇਕ ਭਗਵਾਨਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੁਗਾ ਜੁਗੰਤੀ ਸ਼ਬਦ ਰਖਾਏ ਸੰਗ ਏਕ ਸਚ ਨਿਸ਼ਾਨੀਆਂ। ਸ਼ਬਦ ਡੋਰੀ ਹੱਥ ਸਗਨ ਮਨਾਇੰਦਾ। ਭਾਂਡਾ ਭਰਮ ਭੰਨ, ਤਨ ਸੁਹਾਇੰਦਾ। ਜਗਤ ਨਿਕਲੇ ਜੰਨ, ਕੰਨ ਸੁਣਾਇੰਦਾ। ਮੂਰਖ ਮੁਗਧ ਨਾ ਜਾਣੇ ਅੰਨ੍ਹ, ਤੋੜ ਵਿਛੋੜਾ ਆਪ ਕਰਾਇੰਦਾ। ਦਰ ਘਰ ਸਾਚੇ ਚੜ੍ਹਦਾ ਸੱਚਾ ਚੰਨ, ਅੰਧ ਅੰਧੇਰ ਸਰਬ ਮਿਟਾਇੰਦਾ। ਅੰਤਮ ਬੇੜਾ ਰਿਹਾ ਬੰਨ੍ਹ, ਧੁਰ ਸੰਜੋਗੀ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਸੰਤ ਸੁਹੇਲੇ ਸਾਚੇ ਮੇਲੇ ਗੁਰ ਚਰਨ ਪ੍ਰੀਤੀ ਸਾਚੀ ਨੀਤੀ, ਕਾਇਆ ਅਤੀਤੀ ਠੰਡੀ ਠਾਰ, ਮਾਇਆ ਧਾਰ ਵਿਚ ਸੰਸਾਰ, ਪਵਣ ਅਸਵਾਰ ਸ਼ਬਦ ਧਾਰ ਅੰਮ੍ਰਿਤ ਜਾਮ ਪਿਲਾਇੰਦਾ। ਅੰਮ੍ਰਿਤ ਜਾਮ ਹਰਿ ਪਿਆਏ। ਪੰਚਮ ਜੇਠੀ ਸਗਨ ਮਨਾਏ। ਜੁਗਾ ਜੁਗੰਤਰ ਲਿਖਿਆ ਲੇਖ, ਕਲਜੁਗ ਅੰਤਮ ਪੂਰ ਕਰਾਏ। ਜੋਤ ਸਰੂਪੀ ਧਾਰੇ ਭੇਖ, ਨਿਹਕਲੰਕੀ ਜਾਮਾ ਪਾਏ। ਆਪ ਮਿਟਾਏ ਬਿਧਨਾ ਰੇਖ, ਸ਼ਬਦ ਮੇਖ ਇਕ ਲਗਾਏ। ਗੁਰਮੁਖ ਸਾਚੇ ਨੇਤਰ ਪੇਖ, ਧੁਰਦਰਗਾਹੀ ਸਾਚਾ ਮਾਹੀ, ਕੰਤ ਕੰਤੂਲੇ ਸੰਤ ਪਿਆਰੇ ਮੇਲ ਮਿਲਾਏ। ਨਾਰ ਪਿਆਰੀ ਕੰਤ ਸੁਹਾਗਣ ਵਡ ਵਡਭਾਗਣ, ਸਹਿੰਸਾ ਰੋਗ ਪਹਿਲੀ ਮਾਘਣ, ਸਾਚਾ ਸ਼ਬਦ ਤੇਲ ਚੜ੍ਹਾਏ। ਆਪ ਮਿਟਾਏ ਤ੍ਰਿਸ਼ਨਾ ਆਗਨ, ਗੁਰਮੁਖ ਸਾਚੇ ਸੰਤ ਜਨਾਂ, ਪੁਰਖ ਅਬਿਨਾਸ਼ੀ ਘਟ ਘਟ ਵਾਸੀ ਦਰ ਘਰ ਸਾਚੇ ਮੇਲ ਮਿਲਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਅੰਤ ਬਣਾਏ ਬਣਤ, ਏਕਾ ਜੋੜਾ ਸ਼ਬਦ ਘੋੜਾ ਸਾਚੀ ਵਾਗ ਪ੍ਰੀਤ ਤਾਗ ਮੌਲੀ ਮਹਿੰਦੀ ਸਾਚਾ ਸਗਣ ਨਾਮ ਰੰਗਣ ਸਾਚੀ ਤਨ ਆਪ ਕਰਾਏ। ਸਾਚਾ ਤਨ ਹਰਿ ਸ਼ਿੰਗਾਰ। ਅੰਗਣ ਭੂਸ਼ਣ ਸ਼ਬਦ ਪਿਆਰ। ਸਾਚਾ ਸਗਣ ਹਰਿ ਸਾਚੇ ਕੀਆ, ਜੋਤ ਸਰੂਪੀ ਕਰ ਵਿਚਾਰ। ਦੂਜਾ ਦਰ ਨਾ ਗਿਆ ਮੰਗਣ, ਆਪੇ ਬਣੇ ਲੇਖ ਲਿਖਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹੋਏ ਸਹਾਈ ਸਭਨੀ ਥਾਈਂ, ਆਪੇ ਜਾਣੇ ਵੇਖ ਵਖਾਣੇ, ਦੇਵੇ ਮਾਣੇ ਦੋ ਜਹਾਨੇ, ਮਿਲਿਆ ਮੇਲ ਭਾਈਆ ਭਾਈ। ਭਈਆ ਭਈਆ ਜਗਤ ਵਿਚੋਲਾ, ਸਾਚੀ ਨਈਆ ਆਪ ਚੜ੍ਹਈਆ। ਖਾਏ ਮਾਤ ਝਕੋਲਾ, ਅੰਤਮ ਵੇਲੇ ਪਕੜੇ ਬਾਹੀਂ, ਸਦਾ ਰਖਾਵੇ ਠੰਡੀ ਛਾਂਈਂ, ਦਰ ਘਰ ਪਿਆਰਾ ਜਗਤ ਨਿਆਰਾ, ਆਤਮ ਦਰ ਮਹੱਲ ਮੁਨਾਰਾ, ਦੂਸਰ ਕੋਈ ਦੀਸੇ ਨਾਹੀਂ। ਸੰਤ ਮਨੀ ਸਿੰਘ ਕਰ ਪਿਆਰ, ਮੁਖ ਸਗਨ ਲਗਾਏ ਪ੍ਰਭ ਛੁਹਾਰਾ। ਚਰਨ ਸੁਹਾਏ ਸਾਚੀ ਨਾਰਾ। ਕਲਜੁਗ ਤੇਰੀ ਅੰਤਮ ਵਾਰਾ। ਪ੍ਰਭ ਅਬਿਨਾਸ਼ੀ ਸਿਰ ਲੱਥਾ ਭਾਰਾ। ਮਿਲਿਆ ਮੇਲ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰੱਖੇ ਲਾਜ ਧਰੇ ਸੀਸ ਸ਼ਬਦ ਸੱਚਾ ਦਸਤਾਰਾ। ਸ਼ਬਦ ਤਾਲ ਮਰਦੰਗ ਨਗਾਰਾ। ਸਾਚੀ ਧੁਨ ਧੁਨੀ, ਧੁਨ ਨਾਦ ਲੋਕ ਪ੍ਰਲੋਕ ਇਕ ਸਹਾਰਾ। ਵਜਦਾ ਰਹੇ ਆਦਿ ਜੁਗਾਦਿ, ਨਾ ਕੋਈ ਮੇਟੇ ਮੇਟਣਹਾਰਾ। ਸ਼ਬਦ ਚਲਾਏ ਹਰਿ ਬ੍ਰਹਿਮਾਦ, ਆਪ ਖੁਲ੍ਹਾਏ ਸੁੰਨ ਸਮਾਧ, ਗੁਰਮੁਖਾਂ ਖੋਲ੍ਹੇ ਦਰ ਦਵਾਰਾ। ਦਰ ਘਰ ਮਿਲੇ ਸਾਚੀ ਦਾਦ, ਨਾਮ ਕਰਾਏ ਵਣਜ ਵਪਾਰਾ। ਹਰਿ ਸੱਜਣ ਮੀਤ ਮੁਰਾਰਾ ਲੈਣਾ ਅਰਾਧ, ਚਰਨ ਕਵਲ ਕਰ ਇਕ ਪਿਆਰਾ। ਧੁਰਦਰਗਾਹੀ ਮਾਧਵ ਮਾਧ, ਵਰਭੰਡੀ ਹੋਏ ਕੰਤ ਪਿਆਰਾ। ਸੰਤ ਸੁਹੇਲਾ ਰਸਨ ਅਰਾਧ, ਸਦਾ ਸਦਾ ਸਦ ਜੈ ਜੈਕਾਰਾ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਕਿਰਪਾ ਕਰ, ਆਪੇ ਦੇਵੇ ਸੱਚਾ ਵਰ, ਜਗਤ ਭੰਡਾਰਾ ਦੇਵੇ ਭਰ, ਚਰਨ ਲਾਗ ਜਾਣਾ ਤਰ, ਮਾਨਸ ਦੇਹੀ ਸ਼ਬਦ ਸਨੇਹੀ, ਏਕਾ ਨਾਮ ਸੱਚਾ ਕਾਮ ਜਗਤ ਧਾਮ ਦੂਸਰ ਕੋਈ ਨਾਹੀਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਸੰਜੋਗੀ ਧੁਰਦਰਗਾਹੀ ਮੇਲਾ, ਫੜ ਫੜ ਤਾਰੇ ਵਿਚ ਸੰਸਾਰੇ ਅੰਤਮ ਦੋਵੇਂ ਬਾਹੀਂ। ਹਰਿ ਵਿਚੋਲਾ ਜਗਤ ਵਿਵਹਾਰ। ਪੜਦਾ ਉਹਲਾ ਵਿਚ ਸੰਸਾਰ। ਨਾਮ ਡੋਲਾ ਕਰ ਤਿਆਰ। ਸੰਤ ਮਨੀ ਸਿੰਘ ਤੇਰਾ ਗੋਲਾ, ਜਗਤ ਬਣੇ ਹਰਿ ਕਹਾਰ। ਆਪ ਸ਼ਿੰਗਾਰੇ ਕਾਇਆ ਚੋਲਾ, ਤਨ ਪਹਿਨਾਏ ਫੂਲਨਹਾਰ। ਦਸਮ ਦਵਾਰੀ ਪੜਦਾ ਖੋਲ੍ਹਾ, ਜੋਤੀ ਨੂਰ ਕਰ ਅਕਾਰ। ਅੰਤਮ ਪੂਰੇ ਤੋਲ ਤੋਲਾ, ਨਾ ਕੋਈ ਕੀਆ ਮਾਤ ਅਧਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜਾਤੀ ਪੁਰਖ ਬਿਧਾਤੀ ਦਿਵਸ ਰਾਤੀ, ਸ਼ਬਦ ਰਖਾਏ ਏਕਾ ਧਾਰ। ਏਕਾ ਧਾਰ ਸ਼ਬਦ ਚਲਾਈਆ। ਪੰਚਮ ਜੇਠੀ ਕਰ ਵਿਹਾਰ ਬੀਸ ਇਕੀਸਾ ਪੂਰ ਕਰਾਈਆ। ਮਾਤ ਪਿਤ ਭੈਣ ਭਾਈ ਨਾ ਕੋਈ ਪਾਵੇ ਸਾਰ, ਜਗਤ ਅਵੱਲੜੀ ਰੀਤ ਆਪੇ ਆਪ ਚਲਾਈਆ। ਜੋੜੀ ਜੋੜ ਹਰਿ ਨਿਰੰਕਾਰ, ਸਾਚੀ ਸੇਜਾ ਇਕ ਬਣਾਈਆ। ਫੂਲਨ ਬਰਖਾ ਅੰਮ੍ਰਿਤ ਧਾਰ, ਕਾਇਆ ਠੰਡੀ ਠਾਰ ਰਖਾਈਆ। ਸੰਤ ਸੁਹਾਗੀ ਸਾਚੀ ਨਾਰ, ਚਰਨ ਕਵਲ ਪ੍ਰੀਤ ਬੰਧਾਈਆ। ਮੇਲ ਮਿਲਾਵਾ ਸਚ ਭਤਾਰ, ਵਿਛੜ ਕਦੇ ਨਾ ਜਾਈਆ। ਫਲ ਲਗਾਇਆ ਸਾਚੇ ਡਾਲ, ਮਾਤਾ ਕੁੱਖ ਸੁਫਲ ਕਰਾਈਆ। ਗੁਰ ਸੰਗਤ ਸੁਹਾਏ ਪ੍ਰਭ ਸਾਚਾ ਨਾਲ, ਸਚ ਤਾਜ ਸਾਚਾ ਸੀਸ, ਸ਼ਬਦ ਸਿਹਰਾ ਹਰਿ ਗੁੰਦਾਈਆ। ਕਰੇ ਖੇਲ ਹਰਿ ਜਗਦੀਸ਼, ਮਾਤਲੋਕੀ ਕਾਜ ਰਚਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਥੇ ਓਥੇ ਦੋ ਜਹਾਨੀ, ਪੂਰਨ ਜੋਤੀ ਇਕ ਭਗਵਾਨੀ, ਦੇਵੇ ਨਾਮ ਸਚ ਨਿਸ਼ਾਨੀ, ਸਾਚਾ ਲੇਖਾ ਨੇਤਰ ਪੇਖਾ, ਅੰਦਰ ਬਾਹਰ ਗੁਪਤ ਜ਼ਾਹਰ, ਵੇਖ ਵਖਾਣੇ ਜੀਵ ਨਾਦਾਨੇ ਬੇਮੁਹਾਨੇ, ਗੁਰਮੁਖ ਵਿਰਲਾ ਸੰਤ ਪਛਾਣੇ, ਪ੍ਰਭ ਅਬਿਨਾਸ਼ੀ ਚਲੇ ਭਾਣੇ, ਸਾਚੀ ਧਾਰ ਸ਼ਬਦ ਵਿਚਾਰ ਨਰ ਨਾਰੀ, ਗੁਰਮੁਖ ਵਿਰਲੇ ਮਾਤ ਪਾਈਆ। ਨਰ ਨਾਰੀ ਕੰਤ ਪਿਆਰੀ। ਪ੍ਰਭ ਅਬਿਨਾਸ਼ੀ ਦੇਵੇ ਸੱਚਾ ਇਕ ਪਿਆਰ, ਚਰਨ ਬੰਧਾਏ ਏਕਾ ਧਾਰੀ। ਅੰਤਮ ਵੇਲਾ ਆਪ ਸੁਹਾਏ, ਕਾਇਆ ਚੋਲੀ ਰੰਗ ਵਖਾਏ, ਸ਼ਬਦ ਚੂੜਾ ਹੱਥ ਪਹਿਨਾਏ, ਮਹਿੰਦੀ ਲਾਏ ਪ੍ਰੇਮ ਪਿਆਰੀ। ਗੁਰ ਸੰਗਤ ਸੇਵਾ ਸਚ ਕਮਾਏ, ਰੰਗਣ ਰੰਗ ਉਤਰ ਨਾ ਜਾਏ, ਚੜ੍ਹੀ ਰਹੇ ਸਦ ਖ਼ੁਮਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿ ਦਰ ਕਰ ਪਿਆਰ, ਜਗਤ ਖਾਰੇ ਆਪ ਉਤਾਰੀ।

Leave a Reply

This site uses Akismet to reduce spam. Learn how your comment data is processed.