੨੦ ਮੱਘਰ ੨੦੧੧ ਬਿਕ੍ਰਮੀ ਪ੍ਰੇਮ ਸਿੰਘ ਦੇ ਗ੍ਰਹਿ ਪਿੰਡ ਬੁੱਗੇ ਜ਼ਿਲਾ ਅੰਮ੍ਰਿਤਸਰ
ਰਾਜਨ ਰਾਜ ਹਰਿ ਨਿਰੰਕਾਰ। ਸਾਚਾ ਸਾਜਨ ਵਿਚ ਸੰਸਾਰ। ਜੁਗਾ ਜੁਗੰਤਰ ਸਵਾਰੇ ਕਾਜੇ, ਰੱਖੇ ਲਾਜਨ ਭਗਤ ਮੁਰਾਰ। ਮਾਰੇ ਸ਼ਬਦ ਇਕ ਅਵਾਜ਼ਣ, ਜੋਤੀ ਜਾਮਾ ਭੇਖ ਨਿਆਰ। ਆਪੇ ਮੱਕਾ ਆਪੇ ਹਾਜਣ, ਨਾ ਕੋਈ ਦੀਸੇ ਠਗ ਚੋਰ ਯਾਰ। ਸ਼ਬਦ ਘੋੜਾ ਸਾਚਾ ਤਾਜਨ ਸ਼ਾਹੋ ਸ਼ਾਬਾਸ਼ਾ ਹਰਿ ਅਸਵਾਰ। ਜੋਤੀ ਜੋਤ ਸਰੂਪ ਹਰਿ, ਭੇਖ ਭਿਖਾਰੀ ਭਗਤ ਅਧਾਰੀ ਮੰਗੇ ਦਾਤ ਪ੍ਰੇਮ ਅਪਾਰ। ਹਰਿ ਭਿਖਾਰਾ ਭਗਤ ਦਵਾਰਾ। ਕਲਜੁਗ ਤੇਰੀ ਅੰਤਮ ਵਾਰਾ। ਕਰੇ ਖੇਲ ਅਪਰ ਅਪਾਰਾ। ਸ਼ਬਦ ਰਖਾਏ ਤਿੱਖਾ ਆਰਾ। ਨਾ ਕੋਈ ਜਾਣੇ ਮੁਨ ਰਿਖਾ, ਵੇਦ ਪੁਰਾਨਾ ਦਿਸੇ ਬਾਹਰਾ। ਏਕਾ ਲੇਖ ਧੁਰ ਮਸਤਕ ਲਿਖਾ, ਗੁਰਮੁਖਾਂ ਪਾਏ ਮਾਤ ਸਾਰਾ। ਸ਼ਬਦ ਜਣਾਈ ਸਾਚੀ ਸਿੱਖਾ, ਲੱਖ ਚੁਰਾਸੀ ਉਤਰੇ ਪਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬਣਿਆ ਦਰ ਦਰਵੇਸ਼ ਨਰ ਹਰਿ ਨਿਰੰਕਾਰਾ। ਦਰ ਦਰਵੇਸ਼ ਸ਼ਾਹ ਹਕੀਰ। ਜੋਤ ਗਰੀਬੀ ਅਵਲੜਾ ਭੇਸ, ਨਾ ਕੋਈ ਜਾਣੇ ਜਗਤ ਫ਼ਕੀਰ। ਧਰੇ ਜੋਤ ਹਰਿ ਮਾਝੇ ਦੇਸ, ਸ਼ਬਦ ਚਲਾਏ ਸਾਚਾ ਤੀਰ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਪੋਹ ਤਨ ਛੁਹਾਏ ਕਾਲੇ ਚੀਰ। ਕਾਲੇ ਚੀਰ ਤਨ ਛੁਹਾਏ। ਸਾਚਾ ਤੀਰ ਇਕ ਸ਼ਬਦ ਚਲਾਏ। ਰਾਜੇ ਰਾਣਿਆਂ ਤੁੱਟੇ ਧੀਰ, ਵਾਲੀ ਹਿੰਦ ਹਰਿ ਉਠਾਏ। ਗੁਰੂਆਂ ਪੀਰਾਂ ਕੱਢੇ ਦੂਈ ਦਵੈਤੀ ਪੀੜ, ਬਾਹੋਂ ਪਕੜ ਜਗਤ ਜਣਾਏ। ਗੁਰਮੁਖਾਂ ਕਟੇ ਅੰਤਮ ਭੀੜ, ਗੁਰ ਗੋਬਿੰਦ ਜੋ ਗਿਆ ਲਿਖਾਏ। ਛੱਬੀ ਪੋਹ ਵਕਤ ਅਖ਼ੀਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਭੇਵ ਸਰਬ ਖੁਲ੍ਹਾਏ। ਪੰਚਮ ਪੋਹ ਹਰਿ ਖੇਲ ਰਚਾਉਣਾ। ਸ਼ਬਦ ਮਿਆਨੋਂ ਖੰਡਾ ਧੂਹ, ਰਾਜੇ ਰਾਣਿਆਂ ਹਰਿ ਵਖਾਉਣਾ। ਏਕਾ ਹਰਿ ਅਵਰ ਨਾ ਕੋ, ਤਖ਼ਤ ਤਾਜ ਜਿਸ ਮਾਤ ਮਿਟਾਉਣਾ। ਗੁਰਮੁਖਾਂ ਅੰਮ੍ਰਿਤ ਆਤਮ ਰਿਹਾ ਚੋ, ਏਕਾ ਮੇਘ ਨਾਮ ਬਰਸਾਉਣਾ। ਸ਼ਬਦ ਹਲ ਪ੍ਰਭ ਰਿਹਾ ਜੋ, ਸਾਚਾ ਬੀਜ ਨਾਮ ਬਿਜਾਉਣਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲਿਖਤ ਭਵਿਖਤ ਲੇਖ ਲਿਖਾਏ, ਅੰਤਮ ਕਲ ਜੋ ਮਾਤ ਵਰਤਾਉਣਾ। ਪੰਚਮ ਪੋਹ ਲਿਖਤ ਲਿਖਾਏ। ਵਾਲੀ ਹਿੰਦ ਹਰਿ ਉਠਾਏ। ਸਰਬ ਬਖ਼ਸ਼ਿੰਦ ਪੰਡਤ ਪਾਂਧੇ ਲਏ ਜਗਾਏ। ਜਗਤ ਪ੍ਰਧਾਨ ਨੌਜਵਾਨ, ਪੁਰਖ ਅਬਿਨਾਸ਼ੀ ਘਟ ਘਟ ਵਾਸੀ, ਸ਼ਬਦ ਹਲੂਣਾ ਇਕ ਰਖਾਏ। ਰਾਣਾ ਸੰਗਰੂਰ ਸ਼ਬਦ ਤੂਰ ਜੋਤੀ ਨੂਰ ਇਕ ਉਪਜਾਏ। ਤਟ ਬਿਆਸਾ ਆਤਮ ਵਾਸਾ, ਸਿੰਘ ਗੁਰਚਰਨ ਸ਼ਬਦ ਡੋਰੀ ਨਾਲ ਬੰਧਾਏ। ਦਿਆਲ ਬਾਗ਼ ਜਾਏ ਜਾਗ। ਰਾਧਾ ਸਵਾਮੀ ਰਾਹ ਵਖਾਏ, ਦਰ ਘਰ ਸਾਚੇ ਸਦ ਲਿਆਏ, ਕਾਗੋਂ ਹੰਸ ਆਪ ਬਣਾਏ, ਸ਼ਬਦ ਸੁਣਾਏ ਸਾਚਾ ਰਾਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਪੋਹ ਖੇਲ ਰਚਾਏ, ਗੁਰਮੁਖਾਂ ਮਿਲੇ ਕੰਤ ਸੁਹਾਗ।