Granth 04 Likhat 110: 1 Magh 2011 Bikarmi Prem Singh de Greh Pind Bugge Jila Amritsar

੧ ਮਾਘ ੨੦੧੧ ਬਿਕ੍ਰਮੀ ਪ੍ਰੇਮ ਸਿੰਘ ਦੇ ਗ੍ਰਹਿ ਪਿੰਡ ਬੁੱਗੇ ਜ਼ਿਲਾ ਅੰਮ੍ਰਿਤਸਰ

ਹਰਿ ਸਰਨ ਜਗ ਮਾਣ, ਨੌਂ ਨਿਧ ਪਾਈਆ। ਹਰਿ ਸਰਨ ਜਗ ਮਾਣ, ਜੁਗਾਂ ਜੁਗੰਤ ਕਾਰਜ ਸਿਧ, ਆਦਿ ਅੰਤ ਸੰਗ ਨਿਭਾਈਆ। ਹਰਿ ਸਾਚਾ ਮਾਤ ਸਾਚੀ ਬਿਧ, ਆਤਮ ਤ੍ਰਿਖ ਵਿਕਾਰ ਗਵਾਈਆ। ਹਰਿ ਸਰਨ ਜੋਤੀ ਜੋਤ ਸਰੂਪ ਹਰਿ, ਏਕਾ ਏਕ ਰਖਾਈਆ। ਹਰਿ ਸਰਨ ਜਗ ਲਾਲ, ਸ਼ਬਦ ਖ਼ਜ਼ਾਨਿਆ। ਹਰਿ ਸ਼ਬਦ ਨਾ ਭੂਲ, ਜੀਵ ਦੀਵਾਨਿਆ। ਹਰਿ ਸ਼ਬਦ ਕਲ ਫੂਲ, ਨਾਮ ਨਿਧਾਨਿਆ। ਹਰਿ ਸ਼ਬਦ ਮੇਲ ਕੰਤ ਕੰਤੂਲ, ਮੇਲ ਮਿਲਾਨਿਆ। ਹਰਿ ਸਰਨ ਜੋਤੀ ਜਾਮਾ ਸ੍ਰੀ ਭਗਵਾਨਾ, ਆਪਣੀ ਆਪ ਰਖਾ ਰਿਹਾ। ਹਰਿ ਸਰਨ ਸਰਬ ਸੁਖਦਾਇਆ। ਹਰਿ ਸਰਨ ਮਿਟੇ ਤ੍ਰਿਸ਼ਨਾ ਭੁੱਖ, ਹਉਮੈ ਰੋਗ ਗਵਾਇਆ। ਹਰਿ ਸਰਨ ਆਪ ਨਿਵਾਰੇ ਕਾਇਆ ਦੁੱਖ, ਸ਼ਬਦ ਸਾਚੀ ਚੋਗ ਚੁਗਾਇਆ। ਹਰਿ ਸਰਨ ਆਤਮ ਪਰਮਾਨੰਦੇ, ਸਾਚਾ ਸੁਖ ਸਹਿਜ ਧੁਨਕਾਈਆ। ਹਰਿ ਸਰਨ ਜੋਤੀ ਜੋਤ ਸਰੂਪ ਹਰਿ, ਏਕਾ ਆਪਣੀ ਆਪ ਰਖਾਈਆ। ਹਰਿ ਸਰਨ ਦੋ ਜਹਾਨਿਆ। ਹਰਿ ਸਰਨ ਭੇਵ ਚੁਕਾਏ ਅਵਣ ਗਵਣ, ਲੱਖ ਚੁਰਾਸੀ ਫੰਦ ਕਟਾਨਿਆ। ਹਰਿ ਸਰਨ ਗੁਰਮੁਖ ਵਿਰਲੇ ਆਏ ਮਾਤ ਤਰਨ, ਹਰਿ ਜੋਤੀ ਜੋਤ ਜਗਾਨਿਆ। ਹਰਿ ਸਰਨ ਹਰਿ ਭਾਣਾ ਜਨ ਜਰਨ, ਹਰਿ ਸਾਚਾ ਸ਼ਬਦ ਪਛਾਣਿਆ। ਹਰਿ ਸਰਨ ਨਾ ਕੋਈ ਗੋਤ ਨਾ ਕੋਈ ਵਰਨ, ਏਕ ਸਰਨ ਬ੍ਰਹਮ ਵਖਾਨਿਆ। ਹਰਿ ਸਰਨ ਸਾਚਾ ਧਰਮ, ਰਸਨਾ ਹਰਿ ਗੁਣ ਗਾਨਿਆ। ਹਰਿ ਸਰਨ ਗੁਰਮੁਖ ਵਿਰਲੇ ਲਾਏ ਲੋਕਮਾਤ ਚੁਣ, ਕਲਜੁਗ ਤੇਰੀ ਅੰਤ ਨਿਸ਼ਾਨੀਆ। ਹਰਿ ਸਰਨ ਆਪ ਜਣਾਏ ਗੁਣ ਅਵਗੁਣ, ਬਾਣੀ ਵੇਦ ਨਾ ਕੋਈ ਪੜ੍ਹਾਨਿਆ। ਹਰਿ ਸਰਨ ਕਰੇ ਕਰਾਏ ਛਾਣ ਪੁਣ, ਦੁਰਮਤ ਮੈਲ ਸਰਬ ਗਵਾਨਿਆ। ਹਰਿ ਸਰਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਇਕ ਰਖਾਨਿਆ। ਹਰਿ ਸਰਨ ਜਗਤ ਭਗਤ, ਤ੍ਰੈਲੋਕੀ ਨਾਥਿਆ। ਹਰਿ ਸਰਨ ਅੰਤ ਕਰਾਏ ਮੁਕਤ , ਏਕਾ ਲਾਏ ਸ਼ਬਦ ਬਾਣਿਆ। ਹਰਿ ਸਰਨ ਧੁਰਦਰਗਾਹੀ ਸਾਚੀ ਜੁਗਤ, ਨਾ ਸਕੇ ਕੋਈ ਵਖਾਨਿਆ। ਹਰਿ ਸਰਨ ਮੇਟ ਮਿਟਾਏ ਕਲਜੁਗ ਝੂਠੀ ਭੁਗਤ, ਨਾ ਲੱਗੇ ਕੋਈ ਦੋਖਿਆ। ਹਰਿ ਸਰਨ ਇਕ ਉਪਜਾਏ ਆਤਮ ਸੁਖਤ, ਦੇਵੇ ਸ਼ਬਦ ਨਾਮ ਸੰਤੋਖਿਆ। ਹਰਿ ਸਰਨ ਦੋ ਜਹਾਨ ਨਿਰਮਲ ਮੁਖਤ , ਜੋਤੀ ਜੋਤ ਸਰੂਪ ਹਰਿ, ਇਕ ਪੜ੍ਹਾਏ ਸਾਚੀ ਪੋਥੀਆ। ਹਰਿ ਸਰਨ ਸ਼ਬਦ ਰਸਨਾਨਿਆ। ਹਰਿ ਚਰਨ ਬ੍ਰਹਮ ਗਿਆਨਿਆ। ਹਰਿ ਸਰਨ ਗੁਰ ਚਰਨ, ਗੁਰਮੁਖ ਵਿਰਲੇ ਮਾਤ ਪਛਾਨਿਆ। ਹਰਿ ਸਰਨ ਖੁਲ੍ਹੇ ਹਰਨ ਫਰਨ, ਦੇਵੇ ਸੱਚੀ ਇਕ ਨਿਸ਼ਾਨੀਆ। ਹਰਿ ਸਰਨ ਜੋਤੀ ਜੋਤ ਸਰੂਪ ਹਰਿ, ਮਸਤਕ ਧੂੜੀ ਸ਼ਬਦ ਉਡਾਨਿਆ। ਹਰਿ ਸਰਨ ਮਸਤਕ ਧੂੜਿਆ। ਹਰਿ ਸਰਨ ਕਰੇ ਚਤੁਰ ਸੁਘੜ ਸਿਆਣ ਮਨਮੁਖ ਮੂੜ੍ਹਿਆ। ਹਰਿ ਸਰਨ ਦਰਗਾਹ ਸਾਚੀ ਦੇਵੇ ਮਾਣ, ਲੋਕਮਾਤ ਦਿਸਾਵੇ ਕੂੜੋ ਕੂੜਿਆ। ਹਰਿ ਸਰਨ ਪਵਣੀ ਸ਼ਬਦੀ ਇਕ ਉਡਾਨ, ਰੰਗ ਚੜ੍ਹਾਏ ਏਕਾ ਗੂੜ੍ਹਿਆ। ਹਰਿ ਸਰਨ ਨਾਮ ਜੋਤੀ ਸ਼ਬਦ ਨਿਸ਼ਾਨ, ਆਪੇ ਜਾਣੇ ਆਪ ਪਛਾਣੇ, ਸ੍ਰਿਸ਼ਟ ਸਬਾਈ ਦਿਸੇ ਕੂੜਿਆ। ਹਰਿ ਸ਼ਬਦ ਨਾਮ ਨਿਸ਼ਾਨੀਆ। ਹਰਿ ਸ਼ਬਦ ਜਗਤ ਬੇਮੁਹਾਨਿਆ। ਹਰਿ ਸ਼ਬਦ ਹਰਿ ਸਰਨ ਮਿਲੇ ਦਾਨ, ਵਡ ਵਡ ਦਾਨਿਆ। ਹਰਿ ਸ਼ਬਦ ਹਰਿ ਸਰਨ ਜਗਤ ਮਾਣ, ਸਚ ਨਿਸ਼ਾਨ ਆਪਣਾ ਆਪ ਝੂਲਾਨਿਆ। ਜੋਤੀ ਜੋਤ ਸਰੂਪ ਹਰਿ, ਭਾਣਾ ਜਿਸ ਪਛਾਣਿਆ। ਹਰਿ ਸਿੰਘਾਸਣ ਅਡੋਲ, ਹਰਿ ਨਿਰੰਕਾਰਿਆ। ਹਰਿ ਸਿੰਘਾਸਣ ਅਡੋਲ, ਨਾ ਕਿਸੇ ਉਸਾਰਿਆ। ਹਰਿ ਸਿੰਘਾਸਣ ਅਡੋਲ, ਸਚ ਮਹੱਲ ਅਪਰ ਅਪਾਰਿਆ। ਹਰਿ ਸਿੰਘਾਸਣ ਅਡੋਲ, ਨਾ ਦਿਸੇ ਕੋਈ ਚਾਰ ਦਵਾਰਿਆ। ਹਰਿ ਸਿੰਘਾਸਣ ਅਡੋਲ, ਪਾਵਾ ਚੂਲ ਨਾ ਕੋਈ ਰਖਾ ਰਿਹਾ। ਹਰਿ ਸਿੰਘਾਸਣ ਅਡੋਲ, ਲੰਮਾ ਚੌੜਾ ਨਾ ਕੋਈ ਵਖਾ ਰਿਹਾ। ਹਰਿ ਸਿੰਘਾਸਣ ਅਡੋਲ, ਜੋਤੀ ਜੋਤ ਸਰੂਪ ਹਰਿ, ਆਪੇ ਆਪ ਬਣਾ ਰਿਹਾ। ਹਰਿ ਸਿੰਘਾਸਣ ਅਡੋਲ, ਨਾ ਕਿਸੇ ਜਣਾਈਆ। ਹਰਿ ਸਿੰਘਾਸਣ ਅਡੋਲ, ਨਾ ਬਾਡੀ ਕੋਈ ਬਣਾਈਆ। ਹਰਿ ਸਿੰਘਾਸਣ ਅਡੋਲ, ਨਾ ਢਾਡੀ ਕੋਈ ਗਾਈਆ। ਹਰਿ ਸਿੰਘਾਸਣ ਅਡੋਲ, ਛੱਤੀ ਰਾਗਾਂ ਭੇਵ ਨਾ ਰਾਈਆ। ਹਰਿ ਸਿੰਘਾਸਣ ਅਡੋਲ, ਨਾਰਦ ਦਿਸ ਨਾ ਆਈਆ। ਹਰਿ ਸਿੰਘਾਸਣ ਅਡੋਲ, ਬ੍ਰਹਮਾ ਵੇਤਾ ਸਾਰ ਨਾ ਪਾਈਆ। ਹਰਿ ਸਿੰਘਾਸਣ ਅਡੋਲ, ਸ਼ਿਵ ਸ਼ੰਕਰ ਦਿਸ ਨਾ ਆਈਆ। ਹਰਿ ਸਿੰਘਾਸਣ ਅਡੋਲ, ਸੁਰਪਤ ਰਾਜਾ ਇੰਦ ਨਾ ਵੇਖੇ ਨੈਣ ਉਠਾਈਆ। ਹਰਿ ਸਿੰਘਾਸਣ ਅਡੋਲ, ਰਵ ਸਸ ਕੋਟ ਵੇਖ ਨਾ ਪਾਈਆ। ਹਰਿ ਸਿੰਘਾਸਣ ਅਡੋਲ, ਮਾਤ ਪਤਾਲ ਅਕਾਸ਼ ਨਾ ਕੋਈ ਬਣਤ ਬਣਾਈਆ। ਹਰਿ ਸਿੰਘਾਸਣ ਅਡੋਲ, ਸਚ ਮੰਡਲ ਦੀ ਸਾਚੀ ਰਾਸਾ, ਸਾਚੀ ਸੇਜਾ ਆਪ ਵਿਛਾਈਆ। ਹਰਿ ਸਿੰਘਾਸਣ ਅਡੋਲ, ਪੁਰਖ ਅਬਿਨਾਸ਼ੀ ਘਟ ਘਟ ਵਾਸੀ, ਆਪੇ ਜਾਣੇ ਆਪੇ ਆਪ ਰਘੁਰਾਈਆ। ਹਰਿ ਸਿੰਘਾਸਣ ਅਡੋਲ, ਨਾ ਕੋਈ ਸੁਹਾ ਰਿਹਾ। ਹਰਿ ਸਿੰਘਾਸਣ ਅਡੋਲ, ਨਾ ਕੋਈ ਬਸਤਰ ਭੂਸ਼ਣ ਫੂਲਨਹਾਰ ਨਾਲ ਲਟਕਾ ਰਿਹਾ। ਹਰਿ ਸਿੰਘਾਸਣ ਅਡੋਲ, ਅਸਤਰ ਸ਼ਸਤਰ ਲਾ ਨਾ ਹਰਿ ਸੁਹਾ ਰਿਹਾ। ਹਰਿ ਸਿੰਘਾਸਣ ਅਡੋਲ, ਪ੍ਰਭ ਆਪਣਾ ਆਪ ਉਠਾ ਰਿਹਾ। ਹਰਿ ਸਿੰਘਾਸਣ ਅਡੋਲ, ਸਾਚੇ ਥਾਉਂ ਹੈ। ਹਰਿ ਸਿੰਘਾਸਣ ਅਡੋਲ, ਕਰੇ ਸਚ ਨਿਆਉਂ ਹੈ। ਹਰਿ ਸਿੰਘਾਸਣ ਅਡੋਲ, ਪਾਰਜਾਤ ਨਾ ਵੇਖੇ ਠੰਡੀ ਛਾਉਂ ਹੈ। ਹਰਿ ਸਿੰਘਾਸਣ ਅਡੋਲ, ਜੋਤੀ ਜੋਤ ਸਰੂਪ ਹਰਿ, ਏਕਾ ਏਕ ਲਗਾਏ ਆਪਣੇ ਨਾਉਂ ਹੈ। ਹਰਿ ਸਿੰਘਾਸਣ ਅਡੋਲ, ਸਚ ਟਿਕਾਣਿਆ। ਹਰਿ ਸਿੰਘਾਸਣ ਅਡੋਲ, ਏਕਾ ਏਕ ਸਚ ਬਿਬਾਣਿਆ। ਹਰਿ ਸਿੰਘਾਸਣ ਅਡੋਲ, ਗੁਰ ਪੀਰਾਂ ਹੱਥ ਨਾ ਆਣਿਆ। ਹਰਿ ਸਿੰਘਾਸਣ ਅਡੋਲ, ਸੁਘੜ ਸਿਆਣੇ ਜਗਤ ਰਾਣੇ ਨਾ ਵੇਖ ਵਖਾਣਿਆ। ਹਰਿ ਸਿੰਘਾਸਣ ਆਪ ਉਠਾਏ ਆਪਣੇ ਭਾਣੇ, ਨਾ ਦੇਵੇ ਕੋਈ ਸਹਾਰਿਆ। ਹਰਿ ਸਿੰਘਾਸਣ ਆਪ ਆਪਣਾ ਆਪੇ ਜਾਣੇ, ਨਾ ਕੋਈ ਕਿਸੇ ਜਣਾ ਰਿਹਾ। ਹਰਿ ਸਿੰਘਾਸਣ ਹਰਿ ਸਚ ਨਿਸ਼ਾਨੇ, ਹਰਿ ਸਾਚੇ ਧਾਮ ਰਖਾ ਰਿਹਾ। ਹਰਿ ਸਿੰਘਾਸਣ ਜੋਤ ਮਹਾਨੇ, ਪ੍ਰਭ ਆਪਣੀ ਆਪ ਜਗਾ ਰਿਹਾ। ਸਚ ਸਿੰਘਾਸਣ ਧੂਪ ਦੀਪ ਨਾ ਕੋਈ ਵਖਾਣੇ, ਸੰਧਿਆ ਕਾਲ ਨਾ ਕੋਈ ਨਿਸ਼ਾਨੀਆ। ਹਰਿ ਸਿੰਘਾਸਣ ਅਡੋਲ, ਜੋਤੀ ਜੋਤ ਸਰੂਪ ਹਰਿ, ਆਪਣਾ ਆਪ ਰਖਾਨਿਆ। ਹਰਿ ਸਿੰਘਾਸਣ ਅਡੋਲ, ਧਾਮ ਅਨਮੋਲਿਆ। ਹਰਿ ਸਿੰਘਾਸਣ ਅਡੋਲ, ਬਿਰਾਜੇ ਹਰਿ ਕੰਤ ਕੰਤੂਲਿਆ। ਹਰਿ ਸਿੰਘਾਸਣ ਅਡੋਲ, ਹਰਿ ਸਾਚੇ ਸਾਜਨ ਸਾਜ, ਹਰਿ ਝੂਲੇ ਸਾਚਾ ਝੂਲਿਆ। ਹਰਿ ਸਿੰਘਾਸਣ ਅਡੋਲ, ਵਡ ਸ਼ਾਹੋ ਰਾਜਨ ਰਾਜ, ਆਪ ਚੁਕਾਏ ਆਪਣਾ ਮੂਲਿਆ। ਹਰਿ ਸਿੰਘਾਸਣ ਅਡੋਲ, ਆਪ ਆਪਣੀ ਰੱਖੇ ਲਾਜ, ਆਦਿ ਅੰਤ ਕਦੇ ਨਾ ਭੂਲਿਆ। ਹਰਿ ਸਿੰਘਾਸਣ ਅਡੋਲ, ਦੂਸਰ ਨਾ ਕੋਈ ਮਾਰੇ ਅਵਾਜ, ਦਰ ਦਵਾਰੇ ਨਾ ਕੋਈ ਬੋਲਿਆ। ਹਰਿ ਸਿੰਘਾਸਣ ਅਡੋਲ, ਕਿਸੇ ਨਾ ਬੰਨ੍ਹੇ ਹਰਿ ਜੀ ਧਾਗੇ, ਆਪ ਆਪਣਾ ਸਾਚਾ ਤੋਲ ਤੋਲਿਆ। ਹਰਿ ਸਿੰਘਾਸਣ ਸਦਾ ਅਡੋਲ, ਜੋਤੀ ਜੋਤ ਸਰੂਪ ਹਰਿ, ਆਪ ਆਪਣਾ ਦਰ ਦਵਾਰਾ ਆਪੇ ਖੋਲ੍ਹਿਆ। ਹਰਿ ਸਿੰਘਾਸਣ ਸਚ ਦਵਾਰਿਆ। ਹਰਿ ਸਿੰਘਾਸਣ ਅਡੋਲ, ਅੰਤ ਨਾ ਪਾਰਾਵਾਰਿਆ। ਹਰਿ ਸਿੰਘਾਸਣ ਹਰਿ ਜੀ ਮਵਲ, ਪੂਰੇ ਤੋਲ ਤੁਲਾ ਰਿਹਾ। ਹਰਿ ਸਿੰਘਾਸਣ ਅਡੋਲ, ਨਾ ਕੋਈ ਜਾਣੇ ਜੀਵ ਧਵਲ, ਲੇਖਾ ਅਗਣਤ ਨਾ ਕੋਈ ਗਿਣਾ ਰਿਹਾ। ਹਰਿ ਸਿੰਘਾਸਣ ਨਾ ਉਪਜੇ ਕਿਸੇ ਕਵਲ, ਨਾ ਨਾਭੀ ਕੋਈ ਟਿਕਾ ਰਿਹਾ। ਹਰਿ ਸਿੰਘਾਸਣ ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤੀ ਨਾਲ ਸਮਾ ਰਿਹਾ। ਹਰਿ ਸਿੰਘਾਸਣ ਖੇਲ ਅਪਾਰਿਆ। ਜੋਤੀ ਨੂਰ ਇਕ ਨਿਰੰਕਾਰਿਆ। ਚਾਰ ਕੁੰਟ ਦਹਿ ਦਿਸ਼ਾ ਵੇਖੇ ਵੇਖ ਵਿਚਾਰੇ ਪਾਵੇ ਸਾਰਿਆ। ਸਾਚਾ ਘਰ ਸਾਚਾ ਝੰਡਾ ਝੁੱਲੇ ਨਾ ਦੂਸਰ ਕਿਸੇ ਦਵਾਰਿਆ। ਜੋਤੀ ਜੋਤ ਸਰੂਪ ਹਰਿ, ਜੋਤੀ ਲਾਟੀ ਲਾਟ ਲਿਲਾਟਾ ਛਤਰ ਝੁੱਲੇ ਸੀਸੇ, ਆਪ ਆਪਣੀ ਬਣਤ ਬਣਾ ਰਿਹਾ। ਜੋਤੀ ਜਾਮਾ ਹਰਿ ਜਗਦੀਸ਼ੇ, ਨਾ ਕੋਈ ਭੇਵ ਖੁਲ੍ਹਾ ਰਿਹਾ। ਜੋਤੀ ਜੋਤ ਸਰੂਪ ਹਰਿ, ਸਚ ਸਿੰਘਾਸਣ ਹਰਿ ਸਾਚਾ ਡੇਰਾ ਲਾ ਰਿਹਾ। ਸਚ ਸਿੰਘਾਸਣ ਕਰ ਤਿਆਰ। ਪ੍ਰਭ ਅਬਿਨਾਸ਼ੀ ਕਰੇ ਵਿਚਾਰ। ਕਵਣ ਸਾਜਣਾ ਹਰਿ ਜੀ ਸਾਜੇ, ਕਵਣ ਬੰਨ੍ਹੇ ਮਾਇਆ ਧਾਰ। ਜੋਤੀ ਜੋਤ ਸਰੂਪ ਹਰਿ, ਸਾਚੀ ਜੋਤ ਕਰ ਅਕਾਰ। ਹਰਿ ਸਾਚੇ ਮਤਾ ਪਕਾਇਆ। ਘਰ ਸਤਵੇਂ ਪਾੜੇ ਛਤਾਂ, ਇਕ ਅੰਮ੍ਰਿਤ ਤਾਲ ਸੁਹਾਇਆ। ਨਾ ਕੋਈ ਲਹੂ ਮਿੱਝ ਨਾ ਨਾੜੀ ਰੱਤਾ, ਨਾ ਸਾਗਰ ਸਿੰਧ ਵਹਾਇਆ। ਨਾ ਕੋਸਾ ਨਾ ਪਾਣੀ ਤੱਤਾ, ਨਾ ਠੰਡਾ ਠਾਰ ਵਖਾਇਆ। ਨਾ ਰੋਟੀ ਨਾ ਕੋਈ ਭੱਤਾ, ਨਾ ਤੀਰਥ ਨਾ ਕੋਈ ਤੱਟਾ, ਨਾ ਕਾਇਆ ਨਾ ਕੋਈ ਮੱਟਾ, ਪ੍ਰਭ ਸਾਚੀ ਖੇਲ ਰਚਾਇਆ। ਨਾ ਧੜੀ ਨਾ ਕੋਈ ਵੱਟਾ, ਨਾ ਮਿੱਠਾ ਨਾ ਦੀਸੇ ਖੱਟਾ, ਨਾ ਲਪੇਟੇ ਕਿਸੇ ਪੱਟਾ, ਪ੍ਰਭ ਆਪਣੇ ਆਪ ਰਹਾਇਆ। ਜੋਤੀ ਜੋਤ ਸਰੂਪ ਹਰਿ, ਸੱਤਵੇਂ ਘਰ ਦਰ ਦਵਾਰੇ, ਸਾਚਾ ਭਾਗ ਲਗਾਇਆ। ਸਚ ਦਵਾਰੇ ਖੁਲ੍ਹੇ ਦਰ। ਆਪ ਆਪਣੀ ਕਿਰਪਾ ਕਰ। ਜੋਤ ਸਰੂਪ ਚਰਨ ਉਠਾਏ, ਚਾਰੋਂ ਕੁੰਟਾਂ ਡਗਮਗਾਏ, ਦਰ ਦਹਿਲੀਜੋਂ ਬਾਹਰ ਕਰ। ਸਾਚਾ ਚਰਨ ਹਰਿ ਛੁਹਾਏ। ਛੇਵੇਂ ਦਰ ਕੁੰਡਾ ਲਾਹੇ। ਤਾਲ ਸੁਹਾਵਾ ਇਕ ਸੁਹਾਏ। ਅੰਮ੍ਰਿਤ ਭੰਡਾਰਾ ਨਾਮ ਰਖਾਏ। ਜੋਤੀ ਜੋਤ ਸਰੂਪ ਹਰਿ, ਸਚ ਸਿੰਘਾਸਣ ਆਪਣਾ ਆਪ ਸੁਹਾਏ। ਹਰਿ ਸਾਚੇ ਚਰਨ ਛੁਹਾਇਆ। ਅੰਮ੍ਰਿਤ ਤਾਲ ਇਕ ਭਰਾਇਆ। ਸੱਤਵੇਂ ਦਰ ਦੇ ਥੱਲੇ ਰਖਾਇਆ। ਛੇਵੇਂ ਘਰ ਦਾ ਮੂੰਹ ਖੁਲ੍ਹਾਇਆ। ਏਕਾ ਬੂੰਦ ਧਾਰ ਵਹਾਇਆ। ਖੁਲ੍ਹਿਆ ਬੰਦ ਕਵਾੜ ਛੇਵੇਂ ਘਰ ਧਾੜ ਧਾੜ, ਸਾਚਾ ਸ਼ਬਦ ਬੋਲ ਬੁਲਾਇਆ। ਜੋਤੀ ਜੋਤ ਸਰੂਪ ਹਰਿ, ਸਚ ਸਿੰਘਾਸਣ ਲਾਇਆ। ਸਾਚੀ ਚੱਲੇ ਅੰਮ੍ਰਿਤ ਧਾਰਾ। ਛੇਵੇਂ ਖੁਲ੍ਹੇ ਬੰਦ ਕਿਵਾੜਾ। ਸ਼ਬਦ ਚਲੇ ਧਾੜ ਧਾੜਾ। ਹਰਿ ਜੀ ਆਇਆ ਦਇਆ ਕਮਾਇਆ, ਸਾਚੇ ਘਰ ਪੜਦਾ ਪਾੜਾ। ਜੋਤੀ ਜੋਤ ਸਰੂਪ ਹਰਿ, ਆਪੇ ਬੋਲੇ ਆਪੇ ਤੋਲੇ, ਨਾ ਕੋਈ ਦਿਸੇ ਨਾੜੀ ਨਾੜਾ। ਸਾਚੇ ਘਰ ਸ਼ਬਦ ਜੈਕਾਰਾ। ਰਾਗ ਨਾਦ ਨਾ ਕੋਈ ਵਖਾਣੇ, ਨਾ ਕੋਈ ਰੱਖੇ ਡੰਕ ਡਫਾਰਾ। ਏਕਾ ਨਾਦ ਹਰਿ ਬ੍ਰਹਿਮਾਦ, ਧੁਰਦਰਗਾਹੀ ਸਾਚੀ ਦਾਦ, ਆਪੇ ਬਣੇ ਹਰਿ ਸੁਨਾਰਾ। ਕਰੇ ਖੇਲ ਮਾਧਵ ਮਾਧ, ਸਾਚੀ ਧੁਨ ਪੁਰਖ ਅਬਿਨਾਸ਼ੀ ਸੁਣੀ, ਸਾਚਾ ਅੰਮ੍ਰਿਤ ਦੇਵੇ ਸੀਰ ਨਿਆਰਾ। ਜੋਤੀ ਜਾਮਾ ਸ੍ਰੀ ਭਗਵਾਨਾ, ਸਚ ਸਿੰਘਾਸਣ ਆਪ ਬਿਰਾਜੇ, ਆਪੇ ਬੰਨ੍ਹੇ ਆਪਣੀ ਧਾਰਾ। ਸਾਚਾ ਨੀਰ ਸ਼ਬਦ ਵਿਰੋਲਿਆ। ਅੰਮ੍ਰਿਤ ਮਿਲਿਆ ਸਾਚਾ ਸੀਰ, ਘਰ ਸਾਚੇ ਸ਼ਬਦ ਅਗੰਮਾ ਆਪੇ ਬੋਲਿਆ। ਨਾ ਕੋਈ ਰੱਖੇ ਥੱਲੇ ਥੰਮਾ, ਗਗਨ ਪਤਾਲਾਂ ਮੂਲ ਨਾ ਡੋਲਿਆ। ਨਾ ਕੋਈ ਦੀਸੇ ਨਾੜੀ ਚੰਮਾ, ਨਾ ਕੋਈ ਪੜਦਾ ਓਹਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਮ੍ਰਿਤ ਪਿਆਲਾ ਦਿਤਾ ਭਰ, ਸਾਚਾ ਸ਼ਬਦ ਆਪੇ ਬੋਲਿਆ। ਸਾਚਾ ਸ਼ਬਦ ਦਏ ਦੁਹਾਈ। ਪ੍ਰਭ ਅਬਿਨਾਸ਼ੀ ਸਰਨ ਰਖਾਈ। ਆਪ ਆਪਣੀ ਗੋਦ ਉਠਾਈਂ। ਜੋਤੀ ਸਾਚਾ ਮੇਲ ਮਿਲਾਈਂ। ਵਰਨ ਗੋਤੀ ਇਕ ਬਣਾਈਂ। ਆਤਮ ਮੇਰੀ ਰਹੇ ਨਾ ਸੋਤੀ, ਅੱਠੇ ਪਹਿਰ ਆਪ ਜਗਾਈਂ। ਸਾਚਾ ਦਈਂ ਮਾਣਕ ਮੋਤੀ, ਜਗਤ ਤ੍ਰਿਸ਼ਨਾ ਆਪਣੇ ਹਾਰ ਬਣਾਈਂ। ਸਾਚਾ ਬਣੀਂ ਖੇਵਟ ਖੇਟਾ, ਪੰਜਵੇਂ ਦਵਾਰੇ ਬਾਹਰ ਕਰਾਈਂ। ਆਪੇ ਬਣ ਮਾਂ ਪਿਓ ਬੇਟਾ, ਆਪਣੀ ਉਂਗਲੀ ਨਾਲ ਰਖਾਈਂ। ਜੋਤੀ ਜੋਤ ਸਰੂਪ ਹਰਿ, ਸ਼ਬਦ ਵਿਰੋਲੇ ਸਾਚਾ ਹਰਿ, ਨਾ ਜਨਮੇ ਨਾ ਜਾਏ ਮਰ, ਆਪੇ ਨੇਤਨ ਨੇਤਾ। ਸ਼ਬਦ ਜੋਤੀ ਮੇਲ ਮਿਲਾਇਆ। ਅੰਮ੍ਰਿਤ ਭਰਿਆ ਸਾਚੇ ਹਰਿ ਤਾਲ, ਪੂਰ ਭੰਡਾਰ ਰਖਾਇਆ। ਆਦਿ ਅੰਤ ਨਾ ਹੋਏ ਕੰਗਾਲ, ਸਾਚਾ ਮਾਣ ਦਵਾਇਆ। ਆਪੇ ਬਣੇ ਹਰਿ ਰਖਵਾਲ, ਕਿਸੇ ਦੂਸਰ ਹੱਥ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ ਘਰ ਪੰਚਮ ਡੇਰਾ ਲਾਇਆ। ਪੰਚਮ ਆਇਆ ਹਰਿ ਨਿਰੰਕਾਰ। ਪਵਣ ਉਠਾਈ ਖ਼ਬਰਦਾਰ। ਸ਼ਬਦ ਸ਼ਬਦੀ ਹਰਿ ਚਰਨ ਕਰੇ ਨਿਮਸਕਾਰ। ਪਵਣ ਪੁਕਾਰੀ ਦਰ ਨਿਮਸਕਾਰੀ, ਪ੍ਰਭ ਅਬਿਨਾਸ਼ੀ ਕਿਰਪਾ ਧਾਰ। ਮੇਰੀ ਆਈ ਸਾਚੀ ਵਾਰੀ, ਸੇਵਾ ਬਖ਼ਸ਼ੀ ਸੱਚੀ ਸਰਕਾਰ। ਪ੍ਰਭ ਅਬਿਨਾਸ਼ੀ ਪਾਏ ਸਾਰੀ, ਪਵਣ ਸੁਨੇਹੜਾ ਛਤਰ ਝੁਲਾਰ। ਸਾਚੀ ਖੇਲ ਕਰੇ ਨਿਆਰੀ, ਪਵਣ ਜੋਤੀ ਮੇਲ ਮਿਲਾਰ। ਪ੍ਰਭ ਅਬਿਨਾਸ਼ੀ ਘਟ ਘਟ ਵਾਸੀ, ਆਪ ਬਣਾਏ ਆਪਣੀ ਕਾਰੀ, ਸ਼ਬਦ ਬਣਾਇਆ ਸਾਚਾ ਯਾਰ। ਜੋਤੀ ਜੋਤ ਸਰੂਪ ਹਰਿ, ਆਪੇ ਬੰਨ੍ਹੇ ਤਿੰਨਾਂ ਧਾਰ। ਸ਼ਬਦ ਪਵਣ ਜੋਤ ਇਕ ਅਕਾਰਿਆ। ਇਕ ਬਣਾਈ ਵਰਨ ਗੋਤ, ਸਾਚਾ ਮਤਾ ਪਕਾ ਰਿਹਾ। ਦਿਵਸ ਰੈਣ ਰੈਣ ਦਿਵਸ ਨਾ ਰਹਿਣਾ ਸੋਤ, ਅੱਠੇ ਪਹਿਰ ਹਰਿ ਜਗਾ ਰਿਹਾ। ਹਰਿ ਦਾਨਾ ਬੀਨਾ ਸਾਚੀ ਜੋਤ, ਅਮੀਰ ਵਜ਼ੀਰ ਪਵਣ ਸ਼ਬਦੀ ਨਾਲ ਰਖਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚੌਥੇ ਘਰ ਚਰਨ ਛੁਹਾ ਰਿਹਾ। ਪੰਚਮ ਘਰ ਪਵਣ ਮਸਾਣਿਆ। ਮਿਲਿਆ ਮੇਲ ਜੋਤ ਭਗਵਾਨਿਆ। ਦੇਵੇ ਮਾਣ ਸ਼ਬਦ ਗਿਆਨਿਆ। ਝੁੱਲੇ ਇਕ ਨਿਸ਼ਾਨਾ ਤਖ਼ਤ ਸੁਹਾਨਿਆ। ਨਾ ਕੋਈ ਰੱਖੇ ਦਰ ਦਰਬਾਨ, ਤੀਰ ਕਮਾਨ ਨਾ ਕੋਈ ਰਖਾਨਿਆ। ਅੱਠੇ ਪਹਿਰ ਨੌਜਵਾਨ, ਨਾ ਕੋਈ ਜਾਣੇ ਬਿਰਧ ਬਾਲ ਅੰਞਾਣਿਆ। ਨਾ ਕੁਛ ਪੀਣ ਨਾ ਕੁਛ ਖਾਣ, ਹਰਿ ਰੰਗ ਆਪਣਾ ਆਪੇ ਮਾਣਿਆ। ਨਾ ਕੋਈ ਵੇਖੇ ਬ੍ਰਹਮ ਗਿਆਨ, ਆਤਮ ਬ੍ਰਹਮ ਜੋਤੀ ਧਰਮ ਸਾਚਾ ਕਰਮ ਸਾਚੀ ਕਲ ਵਖਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ ਤਿੰਨਾਂ ਵਸੇਰਾ ਪੰਚਮ ਦਰ ਸਾਚਾ ਧਾਮ ਸੁਹਾ ਰਿਹਾ। ਪੰਚਮ ਘਰ ਮਿਲੇ ਵਡਿਆਈ। ਪ੍ਰਭ ਅਬਿਨਾਸ਼ੀ ਦਇਆ ਕਮਾਈ। ਆਤਮ ਤੱਤ ਚੇਤਨ ਚਿੱਤਾ, ਆਪਣੀ ਬਣਤ ਰਿਹਾ ਬਣਾਈ। ਜੋਤੀ ਜੋਤ ਸਰੂਪ ਹਰਿ, ਮਹਿੰਮਾ ਅਗਣਤ ਗਣੀ ਨਾ ਜਾਈ। ਆਪ ਆਪਣਾ ਮਤ ਰਖਾਇਆ। ਪੁਰੀਆਂ ਲੋਆਂ ਬੰਨ੍ਹ ਵਖਾਇਆ। ਮਾਤ ਪਤਾਲ ਅਕਾਸ਼, ਗਗਨ ਬ੍ਰਹਿਮੰਡਾਂ ਸਾਚਾ ਖੇਲ ਰਚਾਇਆ। ਘਟ ਘਟ ਹਰਿ ਜੀ ਰੱਖੇ ਵਾਸ, ਦਿਸ ਕਿਸੇ ਨਾ ਆਇਆ। ਬ੍ਰਹਮਲੋਕ ਸ਼ਿਵਲੋਕ ਇੰਦਲੋਕ ਬਨ ਬਨ ਬਨਵਾਰੀ ਆਪ ਅਖਵਾਇਆ। ਇਕ ਸੁਣਾਏ ਸ਼ਬਦ ਸਲੋਕ, ਪਵਣ ਸੁਨੇਹੜਾ ਦਏ ਘਲਾਇਆ। ਆਤਮ ਜੋਤੀ ਰੱਖੇ ਰੋਕ, ਦਿਸ ਕਿਸੇ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਚੌਥੇ ਘਰ ਦੇਣ ਵਰ ਲੋਕਮਾਤ ਆਇਆ। ਚੌਥੇ ਘਰ ਬਣਤ ਬਣਾਇੰਦਾ। ਲੱਖ ਚੁਰਾਸੀ ਮਾਤ ਉਪਜਾਇੰਦਾ। ਹੱਡ ਮਾਸ ਨਾੜੀ ਪਿੰਜਰ ਲਹੂ ਮਿਝ ਘਾਣ ਆਪ ਕਰਾਇੰਦਾ। ਆਪੇ ਕਰੇ ਆਪ ਪਛਾਣ, ਆਪੇ ਬਣਤ ਬਣਾਇੰਦਾ। ਸਾਚਾ ਦੇਵੇ ਜੀਆ ਦਾਨ, ਆਤਮ ਜੋਤੀ ਵਿਚ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਸਾਚੀ ਬਣਤ ਬਣਾਇੰਦਾ। ਲੱਖ ਚੁਰਾਸੀ ਹਰਿ ਉਪਾਇਆ। ਸਾਚੀ ਜੋਤੀ ਵਿਚ ਟਿਕਾਈਆ। ਪਵਣ ਸਵਾਸੀ ਨਾਲ ਰਲਾਈਆ। ਸ਼ਬਦ ਜਣਾਈ ਹਰਿ ਰਘੁਰਾਈਆ। ਅੱਠੇ ਪਹਿਰ ਰਿਹਾ ਸੁਣਾਈਆ। ਆਤਮ ਦਰ ਵਜਦੀ ਰਹੇ ਵਧਾਈਆ। ਕਦੇ ਨਾ ਹੋਵੇ ਸੁੰਞਾ ਘਰ, ਹਰਿ ਹਰਿ ਮੰਦਰ ਡੇਰਾ ਲਾਈਆ। ਨਾ ਜਨਮੇ ਨਾ ਜਾਏ ਮਰ, ਆਵਣ ਜਾਵਣ ਰਚਨਾ ਹਰਿ ਰਚਾਈਆ। ਨਾ ਕੋਈ ਲੇਖੇ ਲੇਖ ਲਿਖਾਏ ਪ੍ਰਭ ਅਬਿਨਾਸ਼ੀ ਤੇਰੇ ਕਰਮ, ਲੱਖ ਚੁਰਾਸੀ ਰਿਹਾ ਲੇਖ ਲਿਖਾਈਆ। ਜੋਤੀ ਜਾਮਾ ਹਰਿ ਭਗਵਾਨਾ, ਸੰਤ ਜਨਾਂ ਹਰਿ ਬੰਨ੍ਹੇ ਗਾਨਾ, ਚੌਥੇ ਦਰ ਮੇਲ ਮਿਲਾਈਆ। ਚੌਥੇ ਘਰ ਹਰਿ ਭਗਵਾਨ। ਸਚ ਧਰਮ ਦਾ ਇਕ ਨਿਸ਼ਾਨ। ਲੋਕਮਾਤੀ ਨਾਮ ਬਬਾਣ। ਆਪੇ ਬੈਠਾ ਮਾਰੇ ਝਾਤੀ, ਜੀਵ ਜੰਤ ਸਾਧ ਸੰਤ ਕਰੇ ਪਛਾਣ। ਜੁਗਾ ਜੁਗੰਤਰ ਵੇਖੇ ਕਲ ਕਾਤੀ, ਏਕਾ ਮਾਰੇ ਸ਼ਬਦ ਬਾਣ। ਆਪ ਉਠਾਏ ਸੁੱਤਿਆਂ ਰਾਤੀਂ, ਇਕ ਰਖਾਏ ਆਪਣੀ ਆਣ। ਜਨ ਭਗਤਾਂ ਬਖ਼ਸ਼ੇ ਅੰਮ੍ਰਿਤ ਬੂੰਦ ਸਵਾਂਤੀ, ਸਾਚਾ ਨਾਮ ਚਰਨ ਧਿਆਨ। ਗੁਰਮੁਖ ਸਾਚੇ ਤੇਰੀ ਉਤਮ ਜ਼ਾਤੀ, ਹਰਿ ਹਰਿ ਸਾਚਾ ਰਸਨਾ ਗਾਣ। ਨਾ ਕੋਈ ਪਿਤਾ ਨਾ ਕੋਈ ਮਾਤੀ, ਮਿਲੇ ਮੇਲ ਪੁਰਖ ਬਿਧਾਤੀ, ਆਵਣ ਜਾਵਣ ਫੰਦ ਕਟਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੇਵੇ ਨਾਮ ਦਾਨ। ਸਾਚਾ ਨਾਮ ਹਰਿ ਖਜ਼ਾਨਾ। ਆਪੇ ਦੇਵੇ ਬੀਨਾ ਦਾਨਾ। ਗੁਰਮੁਖ ਸਾਚੇ ਸੰਤ ਜਨਾਂ, ਆਤਮ ਝੋਲੀ ਹਰਿ ਭਰਾਨਾ। ਏਕਾ ਦੇਵੇ ਨਾਮ ਧਨਾਂ, ਅੱਠੇ ਪਹਿਰ ਸ਼ਬਦ ਤਰਾਨਾ। ਸਾਚਾ ਰਾਗ ਸੁਣਾਏ ਕੰਨਾਂ, ਅਨਹਦ ਧੁਨ ਅਨਾਹਦ ਕਾਨਾ। ਗੁਰਮੁਖਾਂ ਬੇੜਾ ਆਪੇ ਬੰਨ੍ਹਾ, ਮੇਲ ਮਿਲਾਏ ਸਾਚੇ ਘਰ ਪਦ ਨਿਰਬਾਨਾ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਮਾਤ ਧਰ, ਗੁਰਮੁਖਾਂ ਦੇਵੇ ਬ੍ਰਹਮ ਗਿਆਨਾ। ਲੋਕਮਾਤ ਮਾਤ ਕਲ ਧਾਰਿਆ। ਆਵੇ ਜਾਵੇ ਵਾਰੋ ਵਾਰਿਆ। ਸਤਿਜੁਗ ਤਰੇਤਾ ਉਧਰੇ ਪਾਰ, ਦਵਾਪਰ ਖੇਲ ਬਣਾ ਰਿਹਾ। ਕਲਜੁਗ ਤੇਰੀ ਅੰਤਮ ਵਧੇ ਵੇਲ, ਪ੍ਰਭ ਅਬਿਨਾਸ਼ੀ ਪਾਵੇ ਸਾਰਿਆ। ਲੱਖ ਚੁਰਾਸੀ ਚੜ੍ਹਨਾ ਤੇਲ, ਆਪ ਵਿਆਹੇ ਲਾੜੀ ਮੌਤ ਸਾਚੀ ਨਾਰੀਆ। ਧਰਮ ਰਾਏ ਦੀ ਜਾਣਾ ਜੇਲ੍ਹ, ਨਾ ਹੋਏ ਕੋਈ ਸਹਾਰਿਆ। ਅਚਰਜ ਪਾਰਬ੍ਰਹਮ ਕਲ ਖੇਲ, ਤੇਰੀ ਜਾਏ ਵਾਰੋ ਵਾਰਿਆ। ਨਾ ਕੋਈ ਵੇਖੇ ਗੁਰ ਚੇਲ, ਪੀਰਾਂ ਸ਼ੇਖਾਂ ਆਈ ਹਾਰਿਆ। ਨਰ ਨਰਾਇਣ ਨੇਤਰ ਲੈਣਾ ਪੇਖ, ਕਰੇ ਖੇਲ੍ਹ ਜਗਤ ਨਿਰੰਕਾਰਿਆ। ਆਪ ਮਿਟਾਏ ਕਲਜੁਗ ਤੇਰਾ ਜੂਠਾ ਝੂਠਾ ਭੇਖ, ਹੱਥ ਫੜੇ ਸ਼ਬਦ ਕਟਾਰਿਆ। ਗੁਰਮੁਖਾਂ ਮੇਟ ਮਿਟਾਏ ਬਿਧਨਾ ਲਿਖੀ ਰੇਖ, ਲੇਖਾ ਲਿਖੇ ਨਿਰਗੁਣ ਹਾਰਿਆ। ਸਾਚੇ ਨੇਤਰ ਲੈਣਾ ਪੇਖ, ਦਸਮ ਦਵਾਰੇ ਹਰਿ ਖੋਲ੍ਹੇ ਬੰਦ ਕਵਾੜਿਆ। ਗੁਰਮੁਖਾਂ ਦੇਵੇ ਹਰਿ ਜੀ ਦਾਤ, ਆਤਮ ਭੰਡਾਰੇ ਦੇਵੇ ਭਰ, ਕਾਇਆ ਚੋਲੇ ਪੁਰਖ ਅਬਿਨਾਸ਼ੀ ਆਪੇ ਬੋਲੇ, ਰਚਨ ਰਚਾਏ ਸਤਾਰਾਂ ਹਾੜਿਆ। ਸ਼ਬਦ ਬਿਬਾਣ ਲਿਆਏ ਡੋਲੇ, ਗੁਰਮੁਖ ਬਣਾਏ ਚਰਨ ਗੋਲੇ, ਸੋਹੰ ਕੰਡਾ ਹੱਥ ਉਠਾਏ ਆਪੇ ਪੂਰੇ ਤੋਲ ਤੋਲੇ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਘੋੜੇ ਸਾਚੇ ਚਾੜ੍ਹਿਆ। ਸਾਚੇ ਘੋੜੇ ਸ਼ਬਦ ਚੜ੍ਹਾਇੰਦਾ। ਜਗਤ ਵਿਛੋੜਾ ਆਪ ਕਟਾਇੰਦਾ। ਚਰਨ ਪ੍ਰੀਤੀ ਹਰਿ ਜੀ ਜੋੜੇ, ਦਰਸ ਅਮੋੜ ਹਰਿ ਸੰਜੋਗ ਆਪਣਾ ਆਪ ਵਖਾਇੰਦਾ। ਗੁਰਮੁਖ ਸਾਚਾ ਦਰ ਸਾਚਾ ਲੋੜੇ, ਅੰਤਮ ਵੇਲੇ ਹਰਿ ਜੀ ਬਹੁੜੇ, ਆਪਣੀ ਗੋਦ ਉਠਾਇੰਦਾ। ਅੰਤਮ ਵੇਲਾ ਵਕਤ ਦੁਹੇਲਾ ਦਿਨ ਰਹਿ ਗਏ ਥੋੜੇ, ਰਾਜਾ ਰਾਣਾ ਬੇਮੁਹਾਨਾ ਸ਼ਾਹ ਸੁਲਤਾਨਾ ਦਰ ਦਰ ਘਰ ਘਰ ਪਛੋਤਾਇੰਦਾ। ਗੁਰਮੁਖ ਸਾਚਾ ਸੁਘੜ ਸਿਆਣਾ, ਪੁਰਖ ਅਬਿਨਾਸ਼ੀ ਮੰਨੇ ਭਾਣਾ, ਘਨਕਪੁਰ ਵਾਸੀ ਸਾਚਾ ਰਾਹ ਵਖਾਇੰਦਾ। ਨਾ ਕੋਈ ਆਏ ਮਦਿਰਾ ਮਾਸੀ, ਗੁਰਮੁਖਾਂ ਦੇਵੇ ਸ਼ਬਦ ਸਵਾਸੀ, ਠਗ ਚੋਰ ਯਾਰ ਨਿੰਦਕ ਜੂਠੇ ਝੂਠੇ ਮਾਇਆਧਾਰੀ ਹਰਿ ਸਾਚਾ ਦਰ ਦੁਰਕਾਇੰਦਾ। ਗੁਰਮੁਖਾਂ ਦੇਵੇ ਨਾਮ ਖੁਮਾਰੀ, ਚਰਨ ਪ੍ਰੀਤੀ ਸਾਚੀ ਧਾਰੀ, ਕਾਇਆ ਠੰਡੀ ਠਾਰ ਰਖਾਇੰਦਾ। ਕਲਜੁਗ ਤੇਰੀ ਅੰਤਮ ਵਾਰੀ, ਕਾਲੀ ਡੋਲੀ ਹਰਿ ਸ਼ਿੰਗਾਰੀ, ਹਰਿ ਨਿਰੰਕਾਰਾ ਸਚ ਕਹਾਰਾ ਆਪੇ ਆਪ ਅਖਵਾਇੰਦਾ। ਸਾਚੀ ਡੋਲੀ ਹਰਿ ਬਣਾਈ। ਧਰਮ ਰਾਏ ਦੀ ਸਾਚੀ ਗੋਲੀ, ਅੰਦਰ ਨਾ ਕਿਸੇ ਸ਼ਬਦ ਬੋਲੀ, ਪ੍ਰਭ ਸਾਚੇ ਦਇਆ ਕਮਾਈ। ਪੂਰਾ ਤੋਲ ਹਰਿ ਜੀ ਤੋਲੀ, ਕਲਜੁਗ ਅੰਤਮ ਵੇਲਾ, ਨਾ ਪਾਸਾ ਕੋਈ ਬਚਾਈ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ ਸਦਾ ਰੱਖੀ ਠੰਡੀਂ ਛਾਈਂ। ਠੰਡੀ ਛਾਉਂ ਗੁਰ ਚਰਨ ਦਵਾਰਿਆ। ਆਪੇ ਪਿਤਾ ਆਪੇ ਮਾਂ, ਅੰਮ੍ਰਿਤ ਦੇਵੇ ਸ਼ਬਦ ਨਿਆਰਿਆ। ਨਾ ਕੋਈ ਰੱਖੇ ਮੱਝ ਗਾਂ, ਅੰਮ੍ਰਿਤ ਆਤਮ ਰਸ ਚੁਆ ਰਿਹਾ। ਜੋਤੀ ਜੋਤ ਸਰੂਪ ਹਰਿ, ਗੁਰਮੁਖਾਂ ਸਾਚੀ ਬਣਤ ਬਣਾ ਰਿਹਾ। ਹਰਿ ਸਾਚੀ ਬਣਤ ਬਣਾਇੰਦਾ। ਅੰਮ੍ਰਿਤ ਬਖ਼ਸ਼ੇ ਸਾਚੀ ਦਾਤ, ਆਤਮ ਤ੍ਰਿਖਾ ਮਾਤ ਮਿਟਾਇੰਦਾ। ਗੁਰ ਚਰਨ ਸੀਰ ਅੰਮ੍ਰਿਤ ਬੂੰਦ ਸਵਾਂਤ, ਹਉਮੇ ਰੋਗ ਗਵਾਇੰਦਾ। ਆਪੇ ਵੇਖੇ ਮਾਰ ਝਾਤ, ਅੰਦਰ ਬੈਠਾ ਡਗਮਗਾਇੰਦਾ। ਨਿਤ ਨਵੇਲਾ ਸਦਾ ਇਕਾਂਤ, ਜੋਤੀ ਕਰੇ ਹਰਿ ਜੀ ਮੇਲਾ, ਅੰਮ੍ਰਿਤ ਮੇਘ ਬਰਸਾਇੰਦਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਹਿਲੀ ਮਾਘੀ ਵਕਤ ਸੁਹਾਇੰਦਾ। ਪਹਿਲੀ ਮਾਘੀ ਵਕਤ ਸੁਹੰਦੜਾ। ਗੁਰਮੁਖਾਂ ਧੋਏ ਦਾਗ, ਕਰਮ ਕਰੰਦੜਾ। ਹੱਥ ਆਪਣੇ ਪਕੜੇ ਵਾਗ, ਸ਼ਬਦ ਘੋੜਾ ਇਕ ਰਖੰਦੜਾ। ਹਰਿਜਨ ਸੋਇਆ ਜਾਏ ਜਾਗ, ਵਰ ਪਾਏ ਮਾਣ ਲੋੜੰਦੜਾ। ਸਚ ਦਵਾਰੇ ਹੰਸ ਬਣਾਏ ਕਾਗ, ਹਰਿ ਅੰਮ੍ਰਿਤ ਮੁਖ ਚਵੰਦੜਾ। ਮਾਇਆ ਡਸਣੀ ਨਾ ਡਸੇ ਨਾਗ, ਹਰਿ ਸੀਤਲ ਧਾਰ ਵਹਾਇੰਦਾ। ਆਤਮ ਤ੍ਰਿਸ਼ਨਾ ਬੁਝੇ ਆਗ, ਚਾਰ ਚੰਡਾਲੀ ਦੂਰ ਕਰਾਇੰਦਾ। ਗੁਰਮੁਖਾਂ ਹੋਏ ਵਡ ਵਡਭਾਗ, ਅੰਮ੍ਰਿਤ ਪਿਆਲਾ ਇਕ ਪਿਲਾਇੰਦਾ। ਹਰਿ ਮਿਲਿਆ ਕੰਤ ਸੁਹਾਗ, ਦੀਨ ਦਿਆਲਾ ਮੇਲ ਮਿਲਾਇੰਦਾ। ਆਪ ਬੁਝਾਏ ਤ੍ਰਿਸ਼ਨਾ ਆਗ, ਆਤਮ ਤ੍ਰਿਖਾ ਦੂਰ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ ਗੁਰ ਸੰਗਤ ਮੇਲਾ ਗੁਰ ਚਰਨ ਪ੍ਰੀਤੀ ਸਾਚਾ ਰਾਹ ਵਖਾਇੰਦਾ। ਗੁਰ ਚਰਨ ਪ੍ਰੀਤੀ ਸਚ ਵਿਹਾਰਿਆ। ਮਾਨਸ ਦੇਹੀ ਜਾਏ ਜੀਤੀ, ਮਿਲੇ ਮੇਲ ਭਤਾਰਿਆ। ਸਦਾ ਸੁਹੇਲਾ ਕਾਇਆ ਸੁਘੜ ਸਿਆਣ ਰੱਖੇ ਅਤੀਤੀ, ਨਾ ਆਵੇ ਪਾਸਾ ਹਾਰਿਆ। ਅੰਮ੍ਰਿਤ ਬੂੰਦ ਸਵਾਂਤੀ ਪੀਤੀ, ਹਰਿ ਮਿਲਿਆ ਵਡ ਭੰਡਾਰਿਆ। ਮਾਨਸ ਦੇਹੀ ਸੁਫਲ ਕੀਤੀ, ਗੁਰ ਚਰਨ ਸਰਨ ਨਿਮਸਕਾਰਿਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਆਸਾ ਮਨਸਾ ਪੂਰ ਕਰਾ ਰਿਹਾ। ਮਾਘ ਵੱਜੀ ਵਧਾਈ, ਮਗਨ ਗੁਰ ਚੇਲਿਆ। ਨਾ ਹੋਵੇ ਮਾਤ ਜੁਦਾਈ, ਪ੍ਰਭ ਸਾਚਾ ਮੇਲ ਮੇਲਿਆ। ਫੜ ਫੜ ਬਾਹੋਂ ਰਾਹੇ ਪਾਈ, ਬਣ ਸਾਚਾ ਸੱਜਣ ਸੁਹੇਲਿਆ। ਵੇਲੇ ਅੰਤ ਹੋਏ ਸਹਾਈ, ਦਰ ਘਰ ਸਾਚਾ ਵਰ ਘਰ ਧਾਮ ਵਸੇ ਰੰਗ ਨਵੇਲਿਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਿਲਿਆ ਮੇਲ ਨਰ ਹਰਿ ਅਲਬੇਲਿਆ। ਧਰਮ ਰਾਜ ਹਰਿ ਦਵਾਰ। ਅੱਗੇ ਦਿਸੇ ਨਰ ਨਿਰੰਕਾਰ। ਦੋਏ ਜੋੜ ਕਰੇ ਨਿਮਸਕਾਰ। ਪ੍ਰਭ ਅਬਿਨਾਸ਼ੀ ਕਿਰਪਾ ਧਾਰ। ਨਰ ਨਰੇਸ਼ਾ ਦੇਵੇ ਵਰ, ਰਸਨਾ ਮੁਖ ਆਪ ਉਚਾਰ। ਧਰਤ ਮਾਤ ਸੁਫਲ ਕਰਾਏ ਤੇਰੀ ਕੁੱਖ, ਗੁਰਮੁਖ ਸਾਚੇ ਸੰਤ ਅਪਾਰ। ਧਰਮ ਰਾਏ ਤੇਰਾ ਚੁੱਕੇ ਦੁੱਖ, ਪ੍ਰਭ ਅਬਿਨਾਸ਼ੀ ਪਾਏ ਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ ਵਸੇ ਸਾਚੇ ਘਰ ਦੇਵੇ ਵਰ ਸੱਚੀ ਸਰਕਾਰ। ਸਚ ਸਰਕਾਰ ਹੁਕਮ ਸੁਣਾਈਆ। ਤੇਰਾ ਖੁਲ੍ਹੇ ਬੰਦ ਕਵਾੜ, ਖ਼ੁਸ਼ੀ ਮਨਾਈਆ। ਮਗਰ ਲੱਗੇ ਏਕਾ ਧਾੜ, ਰਾਜਾ ਰਾਣਾ ਦਏ ਦੁਹਾਈਆ। ਗਲੋਂ ਚੋਗਾ ਦੇਵੇ ਪਾੜ, ਸਿਰ ਤਾਜ ਰਹਿਣ ਨਾ ਪਾਈਆ। ਘਰ ਤੇਰੇ ਵਿਚ ਦੇਵੇ ਵਾੜ, ਨਾ ਸਕੇ ਕੋਈ ਛੁਡਾਈਆ। ਫੜ ਫੜ ਟੰਗੇ ਝਾੜ ਝਾੜ, ਵਖੋ ਵਖ ਰੰਗ ਵਖਾਈਆ। ਸਿਰ ਹਥੌੜਾ ਵੱਜੇ ਕਾੜ ਕਾੜ, ਅਗਨੀ ਤੀਲਾ ਆਪ ਲਗਾਈਆ। ਘੁੱਟ ਘੁੱਟ ਬੰਨ੍ਹੇ ਨਾੜ, ਲਹੂ ਮਿੱਝ ਬੰਦ ਕਰਾਈਆ। ਜੋਤੀ ਜੋਤ ਸਰੂਪ ਹਰਿ, ਦੇ ਮਤ ਰਿਹਾ ਸਮਝਾਈਆ। ਧਰਮ ਰਾਏ ਖ਼ੁਸ਼ੀ ਮਨਾਉਂਦਾ ਏ। ਪ੍ਰਭ ਅਬਿਨਾਸੀ ਰਸਨਾ ਗਾਉਂਦਾ ਏ। ਘਨਕਪੁਰ ਵਾਸੀ ਜਾਮ ਪਿਆਉਂਦਾ ਏ। ਫੜ ਫੜ ਮਾਰੇ ਲੱਖ ਚੁਰਾਸੀ, ਏਕਾ ਰਾਹ ਵਖਉਂਦਾ ਏ। ਧਰਮ ਰਾਏ ਦੀ ਕਰੇ ਦਾਸੀ, ਲਾੜੀ ਮੌਤ ਨਾਲ ਰਲਾਉਂਦਾ ਏ। ਮੇਟ ਮਿਟਾਏ ਮਦਿਰਾ ਮਾਸੀ, ਸਾਚਾ ਸ਼ਬਦ ਲਿਖਾਉਂਦਾ ਏ। ਸ਼ਬਦ ਸੁਨੇਹੁੜਾ ਦੇਵੇ ਕਾਂਸ਼ੀ, ਪਰਾਗ ਅਯੁਧਿਆ ਆਪ ਸਮਝਾਉਂਦਾ ਏ। ਸਾਚੀ ਜੋਤ ਮਾਤ ਪ੍ਰਕਾਸ਼ੀ, ਸਤਾਰਾਂ ਹਾੜੀ ਬਣਤ ਬਣਾਉਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣਾ ਦੇਵੇ ਵਰ, ਧਰਮ ਰਾਏ ਨਿਉਂ ਨਿਉਂ ਸੀਸ ਨਿਵਾਉਂਦਾ ਏ। ਧਰਮ ਰਾਏ ਗੁਣ ਸਾਚਾ ਗਾਏ। ਪ੍ਰਭ ਅਬਿਨਾਸ਼ੀ ਪੁਕਾਰ ਸੁਣ, ਮੇਰਾ ਘਰ ਇਕ ਵਸਾਏ। ਲੱਖ ਚੁਰਾਸੀ ਛਾਣ ਪੁਣ, ਗੁਰਮੁਖ ਸਾਚੇ ਵਖ ਕਰਾਏ। ਸੋਹੰ ਸ਼ਬਦ ਸੁਣਾਏ ਸਾਚੀ ਧੁਨ, ਸਤਿਜੁਗ ਸਾਚੀ ਰੇਖ ਵਖਾਏ। ਗੁਰਮੁਖਾਂ ਪੁਕਾਰ ਲਏ ਕੰਨ ਸੁਣ, ਧਰਤ ਮਾਤ ਦੀ ਗੋਦ ਬਿਠਾਏ। ਜੋਤੀ ਜੋਤ ਸਰੂਪ ਹਰਿ, ਸਤਿਜੁਗ ਸਾਚੇ ਸਾਚੀ ਧਾਰ ਮਾਤ਼ ਚਲਾਏ। ਸਤਿਗੁਰ ਸਾਚਾ ਧਰਮ ਧਰਾਇਆ। ਪਹਿਲੀ ਮਾਘੀ ਦਿਵਸ ਸੁਹਾਇਆ। ਮਾਣ ਤਾਣ ਵਿਚ ਜਹਾਨ, ਸ੍ਰੀ ਭਗਵਾਨ ਆਪਣੀ ਆਣ ਰਖਾਇਆ। ਇਕ ਝੁਲਾਏ ਧਰਮ ਨਿਸ਼ਾਨ, ਸੱਤਾਂ ਦੀਪਾਂ ਨੌਜਵਾਨ, ਨੌਵਾਂ ਖੰਡਾਂ ਵੰਡ ਕਰਾਇਆ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਆਪ ਆਪਣਾ ਕਰਮ ਕਮਾਇਆ। ਹਰਿ ਦਵਾਰ ਵਡ ਭੰਡਾਰ ਸ਼ਬਦ ਅਪਾਰਿਆ। ਗੁਰਮੁਖਾਂ ਕਰੇ ਖ਼ਬਰਦਾਰ ਕਰ ਪਿਆਰ, ਦੇਵੇ ਨਰ ਨਿਰੰਕਾਰਿਆ। ਮਾਨਸ ਜਨਮ ਜਾਏ ਸਵਾਰ, ਆਵੇ ਸਰਨ ਸੱਚੀ ਸਰਕਾਰਿਆ। ਉਲਟੀ ਨਾਭੀ ਕਵਲ ਮੌਲਿਆ, ਝਿਰਨਾ ਝਿਰੇ ਅਪਰ ਅਪਾਰ, ਨੂਰੀ ਜੋਤ ਕਰ ਉਜਿਆਰ, ਅਗਿਆਨ ਅੰਧੇਰ ਮਿਟਾ ਰਿਹਾ। ਸ਼ਬਦ ਚਲਾਏ ਏਕਾ ਧਾਰ, ਆਤਮ ਹੰਕਾਰ ਵਿਕਾਰ ਮਿਟਾ ਰਿਹਾ। ਵੇਖੇ ਰੰਗ ਸੱਚਾ ਕਰਤਾਰ, ਗੁਰਮੁਖ ਸਾਚੇ ਬੂਝ ਬੁਝਾ ਰਿਹਾ। ਸ਼ੌਹ ਦਰਿਆਏ ਬੇੜਾ ਪਾਰ, ਪ੍ਰਭ ਆਪਣੇ ਕੰਧ ਉਠਾ ਰਿਹਾ। ਧੁਰਦਰਗਾਹੀ ਸਚ ਵਿਹਾਰ, ਏਕਾ ਸ਼ਬਦ ਰਾਗ ਸੁਣਾ ਰਿਹਾ। ਨਾ ਕੋਈ ਜਾਣੇ ਜੰਤ ਗਵਾਰ, ਗੁਰਮੁਖ ਸੋਇਆ ਆਪ ਉਠਾ ਰਿਹਾ। ਸ਼ਬਦ ਭੰਡਾਰਾ ਭਰੇ ਭੰਡਾਰ, ਕਾਇਆ ਮੰਦਰ ਸਾਚੇ ਅੰਦਰ, ਏਕਾ ਵਸਤ ਟਿਕਾ ਰਿਹਾ। ਨੂਰ ਉਜਾਲਾ ਗੁਰ ਗੋਪਾਲਾ, ਕਾਇਆ ਡੂੰਘੀ ਕੰਦਰ, ਸਾਚਾ ਦੀਪਕ ਆਪ ਸੁਹਾ ਰਿਹਾ। ਆਤਮ ਤੋੜੇ ਵੱਜਾ ਜੰਦਰ, ਸੋਹੰ ਕੁੰਜੀ ਨਾਮ ਲਗਾ ਰਿਹਾ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਸੰਤ ਜਨਾਂ, ਦਰ ਆਏ ਮਾਣ ਦਵਾ ਰਿਹਾ। ਸਾਚਾ ਮਿਲੇ ਮਾਣ, ਹਰਿ ਸਰਨ ਨਿਰੰਕਾਰਿਆ। ਅੰਮ੍ਰਿਤ ਦੇਵੇ ਪੀਣ ਖਾਣ, ਮਿਲੀ ਧਾਰਾ ਠੰਡੀ ਠਾਰਿਆ। ਆਪ ਚੁਕਾਏ ਜਮ ਕੀ ਕਾਨ, ਬੰਦ ਖ਼ੁਲਾਸੀ ਆਪ ਕਰਾ ਰਿਹਾ। ਇਕ ਰਖਾਏ ਸ਼ਬਦ ਆਣ, ਸੱਚੀ ਸਿੱਖਿਆ ਆਪ ਸਿਖਾ ਰਿਹਾ। ਮਦਿਰਾ ਮਾਸ ਜਗਤ ਤਿਆਗ, ਹਰਿ ਸਾਚਾ ਮਾਰਗ ਲਾ ਰਿਹਾ। ਅਨਹਦ ਉਪਜੇ ਸਾਚਾ ਰਾਗ, ਧੁਨਧੁਨੀ ਆਪਣੇ ਹੱਥ ਰਖਾ ਰਿਹਾ। ਸਚ ਸਤਾਰਾ ਆਪ ਵਜੰਤਾ, ਰਾਗ ਰਾਗਨੀ ਏਕ ਧਾਰ ਸੁਣਾ ਰਿਹਾ। ਗੁਰਮੁਖ ਸਾਚੇ ਕੰਨ ਸੁਣੰਤਾ, ਆਪ ਬਣਾਏ ਆਪਣੀ ਬਣਤਾ, ਪਵਣ ਅਸਵਾਰੀ ਸ਼ਬਦ ਉਡਾਰੀ, ਅੰਦਰੇ ਅੰਦਰ ਕਰਾ ਰਿਹਾ। ਆਪੇ ਗੋਬਿੰਦ ਆਪੇ ਗੋਵਿੰਤਾ, ਆਪੇ ਭੋਗੀ ਆਪੇ ਭੋਗ ਭੁਗੰਤਾ, ਸ਼ਬਦ ਧੁਨ ਨਾਦ ਧੁਨਕਾਰੀ, ਹਰਿ ਸਾਚਾ ਨਾਦ ਵਜਾ ਰਿਹਾ। ਮਾਣ ਦਵਾਏ ਸਾਚੇ ਸੰਤਾ, ਚਰਨ ਬਹਾਏ ਆਦਿਨ ਅੰਤਾ, ਸੋਹੰ ਸ਼ਬਦ ਜਿਹਵਾ ਰਸਨਾ ਹਰਿ ਚੋਗ ਚੁਗਾ ਰਿਹਾ। ਜੋਤੀ ਜਾਮਾ ਸ੍ਰੀ ਭਗਵਾਨਾ, ਗੁਰਮੁਖਾਂ ਦੇਵੇ ਨਾਮ ਨਿਸ਼ਾਨਾ, ਵਡ ਵਡਭਾਗੀ ਦਿਵਸ ਮਾਘੀ, ਲੋਕਮਾਤ ਸੁਹਾ ਰਿਹਾ। ਹਰਿ ਸਿੰਘਾਸਣ ਅਡੋਲ, ਵਿਚ ਸੰਸਾਰਿਆ। ਹਰਿ ਸਿੰਘਾਸਣ ਅਡੋਲ, ਨਾ ਕੋਈ ਤੋਲ ਤੁਲਾ ਰਿਹਾ। ਹਰਿ ਸਿੰਘਾਸਣ ਅਡੋਲ, ਨਾ ਕੋਈ ਬਣਤ ਬਣਾ ਰਿਹਾ। ਹਰਿ ਸਿੰਘਾਸਣ ਅਨਮੋਲ, ਜੁਗੋ ਜੁਗ ਮਾਤ ਧਰਾ ਰਿਹਾ। ਹਰਿ ਸਿੰਘਾਸਣ ਅਡੋਲ, ਸਤਿਜੁਗ ਸਾਚੇ ਧਰਤ ਮਾਤ ਟਿਕਾ ਰਿਹਾ। ਹਰਿ ਸਿੰਘਾਸਣ ਅਤੋਲ, ਅਠਾਰਾਂ ਭੇਖੀ ਵੇਖਾ ਵੇਖੀ ਲਾਲ ਧਾਰ ਖੇਲ ਰਚਾ ਰਿਹਾ। ਹਰਿ ਸਿੰਘਾਸਣ ਅਡੋਲ, ਨਾ ਕੋਈ ਜਾਣੇ ਜਗਤ ਡੋਲਾ, ਨਾ ਕੋਈ ਬਣਤ ਬਣਾ ਰਿਹਾ। ਹਰਿ ਸਿੰਘਾਸਣ ਜਗਤ ਅਤੋਲਾ, ਤਰੇਤੇ ਆਪਣਾ ਆਪ ਉਪਾ ਰਿਹਾ। ਹਰਿ ਸਿੰਘਾਸਣ ਸਦਾ ਅਡੋਲਾ, ਦੋਏ ਦੋਏ ਲੇਖ ਲਿਖਾ ਰਿਹਾ। ਹਰਿ ਸਿੰਘਾਸਣ ਅਤੋਲਾ, ਨਾ ਕੋਈ ਮਾਤ ਵਖਾ ਰਿਹਾ। ਹਰਿ ਸਿੰਘਾਸਣ ਅਤੋਲਾ, ਜੁਗੋ ਜੁਗ ਜੁਗੰਤੀ ਮਾਤ ਬਣਾ ਰਿਹਾ। ਹਰਿ ਸਿੰਘਾਸਣ ਅਤੋਲਾ, ਨਾ ਕੋਈ ਮਾਤ ਵਖਾ ਰਿਹਾ। ਹਰਿ ਸਿੰਘਾਸਣ ਅਤੋਲਾ, ਸ਼ਬਦ ਛਤਰ ਹੱਥ ਫੜਾ ਰਿਹਾ। ਹਰਿ ਸਿੰਘਾਸਣ ਅਤੋਲਾ, ਨਾ ਕੋਈ ਪਹਿਨੇ ਅਸਤਰ ਸ਼ਸਤਰ, ਚੱਕਰ ਸੁਦਰਸ਼ਨ ਉਪਰ ਟਿਕਾ ਰਿਹਾ। ਹਰਿ ਸਿੰਘਾਸਣ ਅਤੋਲਾ, ਦਵਾਪਰ ਵੇਖ ਵਖਾ ਰਿਹਾ। ਹਰਿ ਸਿੰਘਾਸਣ ਅਤੋਲਾ, ਸਾਚੀ ਜੜਤੀ ਆਪ ਜੜਾ ਰਿਹਾ। ਹਰਿ ਸਿੰਘਾਸਣ ਅਤੋਲਾ, ਕਲਜੁਗ ਰੱਖੇ ਪੜਦਾ ਉਹਲਾ, ਗੁਰ ਪੀਰਾਂ ਭੇਵ ਨਾ ਪਾ ਲਿਆ। ਹਰਿ ਸਿੰਘਾਸਣ ਅਤੋਲਾ, ਪਾ ਸਰਗੁਣ ਮਾਤ ਚੋਲਾ, ਕਾਇਆ ਦੇਹੀ ਨਾ ਕਿਸੇ ਬਣਾ ਲਿਆ। ਹਰਿ ਸਿੰਘਾਸਣ ਅਡੋਲਾ, ਧੁਰਦਰਗਾਹੀ ਸਚ ਸਨੇਹੀ, ਆਪ ਆਪਣੇ ਹੱਥ ਰਖਾ ਰਿਹਾ। ਆਪ ਤਜਾਏ ਕਾਇਆ ਦੇਹੀ, ਜੋਤੀ ਜਾਮਾ ਪਾ ਲਿਆ। ਜੋਤ ਨਿਰੰਜਣ ਨਿਰ ਵਿਕਾਰ, ਨਿਰਗੁਣ ਸਰਗੁਣ ਦੋਵੇਂ ਲੇਖ ਲੋਕਮਾਤ ਲਿਖਾ ਰਿਹਾ। ਜੋਤੀ ਜਾਮਾ ਧਰਿਆ ਭੇਖ, ਹਰਿ ਆਪਣੀ ਬਣਤ ਬਣਾ ਰਿਹਾ। ਹਰਿ ਸਿੰਘਾਸਣ ਅਤੋਲ, ਕਲਜੁਗ ਤੇਰੇ ਅੰਤਮ ਵੇਲੇ ਬੇਮੁਖਾਂ ਪੜਦੇ ਦੇਵੇ ਖੋਲ੍ਹ, ਸਾਚੀ ਬਣਤ ਬਣਾ ਰਿਹਾ। ਜੋਤੀ ਜਾਮਾ ਸ੍ਰੀ ਭਗਵਾਨਾ, ਸਾਚੀ ਰਚਨ ਰਚਾ ਰਿਹਾ। ਹਰਿ ਸਿੰਘਾਸਣ ਅਤੋਲ, ਚਾਰ ਕੁੰਟ ਚਾਰ ਚੁਫੇਰ ਧਰਤ ਮਾਤ ਵੇਖ ਵਖਾਈਆ। ਹਰਿ ਸਿੰਘਾਸਣ ਅਤੋਲ, ਪੁਰਖ ਅਬਿਨਾਸ਼ੀ ਸਾਚੇ ਭੇਖ, ਸਾਚੇ ਧਾਮ ਵੰਡ ਕਰਾਈਆ। ਹਰਿ ਸਿੰਘਾਸਣ ਅਤੋਲ, ਗੁਰ ਗੋਬਿੰਦੇ ਲਿਖਿਆ ਲੇਖ, ਨਿਹਕਲੰਕ ਦਏ ਉਪਜਾਈਆ। ਹਰਿ ਸਿੰਘਾਸਣ ਅਤੋਲ, ਹਰਿ ਸਾਚਾ ਸਾਚੀ ਗਣਤ ਗਿਣਾਈਆ। ਹਰਿ ਸਿੰਘਾਸਣ ਅਤੋਲ, ਗੁਰਮੁਖ ਸਾਚੇ ਸੰਤ ਦੁਲਾਰੇ ਧਰਤ ਮਾਤ ਤੇਰੀ ਗੋਦ ਉਠਾਈਆ। ਹਰਿ ਸਿੰਘਾਸਣ ਅਤੋਲ, ਸਿੰਘ ਮਨਜੀਤ ਨਾ ਜਾਏ ਡੋਲ, ਪ੍ਰਭ ਭਾਣੇ ਆਪ ਰਖਾਈਆ। ਹਰਿ ਸਿੰਘਾਸਣ ਅਤੋਲ, ਜਗਤ ਜਗਦੀਸ਼ੇ ਕਿਹਾ ਬੋਲ, ਤੇਰੀ ਵਾਰੀ ਮਾਤ ਅੰਤਮ ਆਈਆ। ਹਰਿ ਸਿੰਘਾਸਣ ਅਤੋਲ, ਪ੍ਰਭ ਪਾਕੀ ਪਾਕ ਨੀਹਾਂ ਹੇਠ ਚਿਣਾਈਆ। ਹਰਿ ਸਿੰਘਾਸਣ ਅਡੋਲ, ਸਾਚਾ ਮੰਦਰ ਆਪ ਸੁਹਾਈਆ। ਹਰਿ ਸਿੰਘਾਸਣ ਅਡੋਲ, ਅੱਠਾਂ ਤੱਤਾਂ ਬਣਤ ਬਣਾਈਆ। ਹਰਿ ਸਿੰਘਾਸਣ ਅਤੋਲ, ਨਾਵੇਂ ਦਰ ਖੋਲ੍ਹ ਵਖਾਈਆ। ਹਰਿ ਸਿੰਘਾਸਣ ਅਤੋਲ, ਦਸਵਾਂ ਆਪਣੇ ਹੱਥ ਰਖਾਈਆ। ਹਰਿ ਸਿੰਘਾਸਣ ਅਤੋਲ, ਨਾਵੇਂ ਉਪਰ ਪੜਦਾ ਪਾਈਆ। ਹਰਿ ਸਿੰਘਾਸਣ ਅਤੋਲ, ਬਾਰਾਂ ਚਾਰ ਲੇਖਾ ਰਿਹਾ ਲਿਖਾਈਆ। ਹਰਿ ਸਿੰਘਾਸਣ ਅਤੋਲ, ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਬੈਠ ਇਕਾਂਤ ਆਪਣੀ ਬਣਤ ਬਣਾਈਆ। ਹਰਿ ਸਿੰਘਾਸਣ ਅਤੋਲ, ਮਾਤ ਬਣਾਇੰਦਾ। ਹਰਿ ਸਿੰਘਾਸਣ ਅਤੋਲ, ਚਾਰ ਚਾਰ ਚਾਰ ਚਾਰ, ਚਾਰ ਚੁਫੇਰ ਰਖਾਇੰਦਾ। ਨਿਰਗੁਣ ਸਰਗੁਣ ਦੋਵੇਂ ਰੂਪ, ਹੀਆਂ ਸੇਰੂ ਆਪ ਜਣਾਇੰਦਾ। ਸਾਚਾ ਤਾਣਾ ਪ੍ਰੇਮੀ ਬਾਣਾ, ਨੌਂ ਤੰਦੀ ਆਪ ਉਣਾਇੰਦਾ। ਤਿੰਨ ਤਿੰਨ ਰੱਖੇ ਏਕਾ ਧਾਰਾ, ਇਕ ਦੂਜੇ ਉਪਰ ਲੰਘਾਇੰਦਾ। ਤਿੰਨੇ ਦਿਸ਼ਾ ਵਾਰੋ ਵਾਰਾ, ਨਾਵੇਂ ਘਰ ਤਿੰਨ ਤਿੰਨ ਜੋੜ ਜੁੜਾਇੰਦਾ। ਲੇਖਾ ਲਿਖੇ ਹਰਿ ਜੀ ਗਿਣ ਗਿਣ, ਸਾਚੀ ਬਣਤ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਸਚ ਸਿੰਘਾਸਣ ਕਰ ਤਿਆਰ, ਲੋਕਮਾਤ ਤੇਰੇ ਉਪਰ ਚਰਨ ਛੁਹਾਇੰਦਾ। ਜੋਤੀ ਜਾਮਾ ਸ੍ਰੀ ਭਗਵਾਨਾ, ਆਪ ਆਪਣੇ ਰੰਗ ਸਮਾਇੰਦਾ। ਸਚ ਸਿੰਘਾਸਣ ਦੇਵੇ ਰੱਖ। ਕਲਜੁਗ ਤੇਰੀ ਅੰਤਮ ਸਾਚੀ ਵਸਤ ਕਰੇ ਵਖ। ਚਾਰ ਕੁੰਟ ਦਹਿ ਦਿਸ਼ਾ ਕਿਸੇ ਹੱਥ ਨਾ ਆਏ, ਨਾ ਕੋਈ ਮੁੱਲ ਚੁਕਾਏ ਕਰੋੜ ਲੱਖ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਿੰਘਾਸਣ ਧਰਤ ਮਾਤ ਟਿਕਾਇਆ, ਗੁਰਮੁਖਾਂ ਸਾਚਾ ਮਾਣ ਦਵਾਇਆ, ਆਪੇ ਰੱਖੇ ਦੇ ਕਰ ਹੱਥ। ਸਚ ਸਿੰਘਾਸਣ ਦਸਮ ਦਵਾਰਿਆ। ਪ੍ਰਭ ਅਬਿਨਾਸ਼ੀ ਸਾਚਾ ਆਸਣ ਦਿਸ ਕਿਸੇ ਨਾ ਆ ਰਿਹਾ। ਕਰੇ ਖੇਲ ਹਰਿ ਸ਼ਬਦ ਸਵਾਸਨ, ਮਾਤ ਪਤਾਲ ਅਕਾਸ਼ਨ ਬਣਤ ਬਣਾ ਰਿਹਾ। ਜੋਤ ਨਿਰਾਲੀ ਘਨਕਪੁਰ ਵਾਸਣ, ਸ਼ਬਦ ਜਲਾਲੀ ਰੰਗ ਚੜ੍ਹਾ ਰਿਹਾ। ਗੁਰਮੁਖਾਂ ਲਹਿਣਾ ਦੇਣਾ ਦੇਵੇ ਹੱਕ ਹਲਾਲੀ, ਆਤਮ ਦਰ ਨਾ ਰਹੇ ਖਾਲੀ, ਹਰਿ ਸਚ ਭੰਡਾਰ ਭਰਾ ਰਿਹਾ। ਜਗਤ ਅਵਲੜੀ ਚਲੀ ਚਾਲੀ, ਕਲਜੁਗ ਜਗੀ ਜੋਤ ਅਕਾਲੀ, ਗੁਰਮੁਖਾਂ ਬਣਿਆ ਆਪੇ ਪਾਲੀ, ਭਾਣਾ ਆਪਣੇ ਹੱਥ ਰਖਾ ਰਿਹਾ। ਕੋਈ ਨਾ ਮੰਗੇ ਵਿਚ ਦਲਾਲੀ, ਫਲ ਲਗਾਏ ਸਾਚੀ ਡਾਲੀ, ਅੰਮ੍ਰਿਤ ਮੇਵਾ ਰਸਨਾ ਜਿਹਵਾ ਆਪੇ ਆਪ ਖਵਾ ਰਿਹਾ। ਜੋਤੀ ਜੋਤ ਸਰੂਪ ਹਰਿ, ਸਤਿ ਸਿੰਘਾਸਣ ਆਪ ਬਿਰਾਜੇ, ਕਰੇ ਖੇਲ ਦੇਸ ਮਾਝੇ, ਭਗਤ ਜਨਾਂ ਹਰਿ ਸਾਜਨ ਸਾਜੇ, ਸਾਚਾ ਲੇਖਾ ਲੇਖ ਲਿਖਾ ਰਿਹਾ। ਆਪ ਸਵਾਰੇ ਆਪਣੇ ਕਾਜੇ, ਭਗਤ ਸੁਹੇਲਾ ਰੱਖੇ ਲਾਜੇ, ਸ਼ਬਦ ਸਰੂਪੀ ਮਾਰੇ ਅਵਾਜੇ, ਸੋਇਆ ਗੁਰਮੁਖ ਮਾਤ ਉਠਾ ਰਿਹਾ। ਜੋਤੀ ਜਾਮਾ ਸ੍ਰੀ ਭਗਵਾਨਾ, ਸਚ ਭੰਡਾਰਾ ਹਰਿ ਦਾਤਾਰਾ, ਆਪੇ ਆਪ ਵਰਤਾ ਰਿਹਾ। ਸਚ ਸਿੰਘਾਸਣ ਹਰਿ ਰਖਾਇੰਦਾ। ਜਗਤ ਜਗਦੀਸ਼ੇ ਤੇਰੀ ਕਾਇਆ ਮੰਦਰ ਤਖ਼ਤ ਬਣਾਇੰਦਾ। ਨੌਂ ਦਵਾਰੇ ਵੱਜੇ ਜੰਦਰ, ਦਸਵੇਂ ਡੇਰਾ ਲਾਇੰਦਾ। ਬਾਹਰ ਵੇਖਣ ਬੇਮੁਖ ਬੰਦਰ, ਗੁਰਮੁਖਾਂ ਅੰਦਰੇ ਅੰਦਰ ਨੂਰ ਨੁਰਾਨਾ ਆਪ ਵਖਾਇੰਦਾ। ਕਾਇਆ ਕੋਠਾ ਸਾਚੀ ਕੰਦਰ, ਅਠਾਰਾਂ ਬਾਰਾਂ ਪੰਦਰਾਂ ਨੌਂ ਸਾਚੀ ਬਣਤ ਬਣਾਇੰਦਾ। ਸਚ ਸਿੰਘਾਸਣ ਰਿਹਾ ਮਵਲ, ਦਿਸ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਸੰਤ ਦੁਲਾਰੇ, ਦਰ ਤੇਰੇ ਆਪ ਸੁਹਾਇੰਦਾ। ਕਾਇਆ ਮੰਦਰ ਬਣਤ ਬਣਾਈਆ। ਵਿੱਚ ਬੈਠਾ ਹਰਿ ਰਘੁਰਾਈਆ। ਆਤਮ ਸੇਜਾ ਇੱਕ ਵਿਛਾਈਆ। ਜੋਤੀ ਜੋਤ ਸਰੂਪ ਹਰਿ, ਸਾਚਾ ਡੇਰਾ ਹਰਿ ਘਰ ਵਸੇਰਾ, ਆਪਣਾ ਆਪ ਰਖਾਈਆ। ਕਾਇਆ ਮੰਦਰ ਸੇਜ ਵਿਛਾਈਆ। ਹਰਿ ਸੁੱਤਾ ਜਗਤ ਰਘੁਰਾਈਆ। ਬੇਮੁਖ ਜੀਵਾਂ ਖ਼ਾਲੀ ਦਿਸੇ ਬੁਤਾ, ਪ੍ਰਭ ਸਾਚਾ ਦਿਸ ਨਾ ਆਈਆ। ਗੁਰਮੁਖਾਂ ਸੁਹਾਏ ਸਾਚੀ ਰੁੱਤਾ, ਛੱਬੀ ਪੋਹ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਸਚ ਸਿੰਘਾਸਣ ਡੇਰਾ ਲਾਏ, ਆਤਮ ਸੇਜਾ ਇਕ ਬਣਾਏ, ਨਾ ਚਲੇ ਕਿਸੇ ਕੋਈ ਚਤੁਰਾਈਆ। ਕਾਇਆ ਮੰਦਰ ਖੇਲ ਨਿਆਰੜਾ। ਲੋਕਮਾਤ ਬਣਾਇਆ ਸਾਚਾ ਅੰਦਰ, ਵਿਚ ਵਸਿਆ ਮੀਤ ਮੁਰਾਰੜਾ। ਨੌਂ ਦਰਵਾਜੇ ਸਾਜਨ ਸਾਜੇ, ਨਾ ਕੀਆ ਕਿਸੇ ਪਿਆਰੜਾ। ਸਚ ਦਵਾਰੇ ਹਰਿ ਜੀ ਭਾਜੇ, ਸੁੱਤਾ ਪੈਰ ਪਸਾਰੜਾ। ਹਰਿਜਨ ਰੱਖੇ ਹਰਿ ਜੂ ਲਾਜੇ, ਮਿਲੇ ਮੀਤ ਸਚਾ ਯਾਰੜਾ। ਆਪ ਸਵਾਰੇ ਕਲਜੁਗ ਕਾਜੇ, ਗੁਰਮੁਖਾਂ ਬੰਦ ਕਰਾਏ ਨੌਂ ਦਵਾਰੜਾ। ਕਿਸੇ ਹੱਥ ਨਾ ਆਏ ਰਾਜਨ ਰਾਜੇ, ਵਣਜ ਕਰਾਏ ਏਕਾ ਸ਼ਬਦ ਬਣ ਸੱਚਾ ਵਣਜਾਰੜਾ। ਬੇਮੁਖ ਜੀਵ ਭਾਂਡੇ ਕਾਚੇ, ਨਾ ਮਿਲਿਆ ਕੋਈ ਠਠਿਆਰਿੜਾ। ਗੁਰਮੁਖਾਂ ਹਰਿ ਸਾਜਨ ਸਾਜੇ, ਕਰੇ ਖੇਲ ਅਪਰ ਅਪਾਰੜਾ। ਸ਼ਬਦ ਸਰੂਪੀ ਮਾਰੇ ਅਵਾਜੇ, ਖਿਚ ਲਿਆਏ ਚਰਨ ਦਵਾਰੜਾ। ਕਲਜੁਗ ਅੰਤਮ ਰੱਖੇ ਲਾਜੇ, ਨਾ ਕੋਈ ਕਰੇ ਉਦਾਰੜਾ। ਚਿੱਟੇ ਅਸਵ ਚੜ੍ਹੇ ਸਦੀ ਬੀਸ ਸਾਲ ਗਿਆਰੜਾ। ਲੇਖਾ ਲਿਖੇ ਦਸਵੇਂ ਮਾਸੇ, ਹਰਿ ਬੇੜਾ ਪਾਰ ਉਤਾਰੜਾ। ਪ੍ਰਗਟ ਹੋਏ ਘਨਕਪੁਰ ਵਾਸੇ, ਮਿਲੇ ਵਡਿਆਈ ਸਤਾਰਾਂ ਹਾਰੜਾ। ਸਾਚੀ ਜੋਤ ਮਾਤ ਪ੍ਰਕਾਸ਼ੇ, ਨਰ ਨਰਾਇਣ ਸੱਚਾ ਲਾਰੜਾ। ਕਲਜੁਗ ਅੰਧੇਰਾ ਅੰਤ ਵਿਨਾਸੇ, ਮਾਰੇ ਬਾਣ ਰਸਨ ਕਮਾਨ ਤੀਰ ਅਪਾਰੜਾ। ਗੁਰਮੁਖਾਂ ਹਰਿ ਹੋਇਆ ਦਾਸੇ, ਜੋਤੀ ਜੋਤ ਸਰੂਪ ਹਰਿ, ਬਣ ਸਾਚਾ ਮੀਤ ਮੁਰਾਰੜਾ। ਹਰਿ ਸਾਚਾ ਮੀਤ ਮੁਰਾਰਿਆ। ਲੋਕਮਾਤ ਨਾ ਕਰੇ ਕੋਈ ਉਧਾਰਿਆ। ਕਲਜੁਗ ਤੇਰੀ ਅੰਧੇਰੀ ਰਾਤ, ਲੋਕਮਾਤ ਕਰੇ ਉਜਿਆਰਿਆ। ਦੂਰ ਦੁਰਾਡਾ ਮਾਰੇ ਝਾਤ, ਸ਼ਬਦ ਸਚੀ ਉਡਾਰਿਆ। ਗੁਰਮੁਖਾਂ ਦੇਵੇ ਅੰਮ੍ਰਿਤ ਬੂੰਦ ਸਵਾਂਤ, ਖਿਚ ਲਿਆਏ ਚਰਨ ਦਵਾਰਿਆ। ਆਪ ਬੰਧਾਏ ਚਰਨ ਨਾਤ, ਹਉਮੇ ਮਮਤਾ ਰੋਗ ਨਿਵਾਰਿਆ। ਸ਼ਬਦ ਦੇਵੇ ਸਾਚੀ ਦਾਤ, ਅੱਠੇ ਪਹਿਰ ਰਹੇ ਖ਼ੁਮਾਰਿਆ। ਧੁਰਦਰਗਾਹੀ ਸਚ ਸੁਗਾਤ, ਮੰਗਣ ਆਏ ਦਰ ਦਵਾਰਿਆ। ਅੰਤਮ ਵੇਲੇ ਪੁੱਛੇ ਵਾਤ, ਪੁਰਖ ਨਿਰੰਜਣ ਹਰਿ ਭਗਤਾਂ ਪਾਵੇ ਸਾਰਿਆ। ਜੋਤੀ ਜਾਮਾ ਸ੍ਰੀ ਭਗਵਾਨਾ, ਖੇਲ ਅਪਰ ਅਪਾਰਿਆ। ਹਰਿ ਖੇਲ ਅਪਾਰ ਵਿਚ ਸੰਸਾਰਿਆ। ਕਲਜੁਗ ਤੇਰਾ ਅੰਤਮ ਵੇਲ, ਨਾ ਕਿਸੇ ਮਾਤ ਵਿਚਾਰਿਆ। ਗੁਰਮੁਖਾਂ ਚਾੜ੍ਹੇ ਸ਼ਬਦ ਸਰੂਪੀ ਆਤਮ ਤੇਲ, ਨਾਮ ਵਟਣਾ ਆਪ ਲਗਾ ਰਿਹਾ। ਹਰਿ ਕੰਤ ਸੁਹੇਲਾ ਸਾਚਾ ਮੇਲ, ਪਿਰ ਨਾਰੀ ਮਾਤ ਜੁੜਾ ਰਿਹਾ। ਆਪੇ ਕਟੇ ਧਰਮ ਰਾਏ ਦੀ ਝੂਠੀ ਜੇਲ੍ਹ, ਜੋਤੀ ਜੋਤ ਸਰੂਪ ਹਰਿ, ਅੰਤਮ ਜੋਤੀ ਮੇਲ ਮਿਲਾ ਰਿਹਾ। ਗੁਰ ਪੂਰਾ ਸੇਵ ਕਮਾਏ, ਹਰਿ ਸਾਚਾ ਲੇਖੇ ਲਾਇੰਦਾ। ਸੰਤ ਮਨੀ ਸਿੰਘ ਜਨਮ ਦਵਾਏ, ਸਾਚਾ ਧੁਰ ਧਿਆਨ ਹਰਿ ਰਖਾਇੰਦਾ। ਜਨਮ ਕਰਮ ਪ੍ਰਭ ਹੱਥ ਰਖਾਏ, ਦਿਸ ਕਿਸੇ ਨਾ ਆਇੰਦਾ। ਆਤਮ ਜੋਤੀ ਵਥ ਟਿਕਾਏ, ਸ਼ਬਦ ਨਾਲ ਆਪ ਜੁੜਾਇੰਦਾ। ਸੋਹੰ ਸਾਚੇ ਰਥ ਚੜ੍ਹਾਏ, ਸਾਚਾ ਤੱਤ ਵਖਾਇੰਦਾ। ਫੜ ਫੜ ਬਾਹੋਂ ਆਪ ਉਡਾਏ, ਲੋਆਂ ਪੁਰੀਆਂ ਪਾਰ ਕਰਾਇੰਦਾ। ਆਪ ਆਪਣਾ ਲੜ ਫੜਾਏ, ਜੋਤੀ ਜਾਮਾ ਹਰਿ ਜੀ ਪਾਇੰਦਾ। ਅੰਦਰ ਵੜ ਕੋਈ ਭੁੱਲ ਨਾ ਜਾਏ, ਪ੍ਰਭ ਆਤਮ ਭੇਵ ਖੁਲ੍ਹਾਇੰਦਾ। ਦਰ ਦਵਾਰੇ ਸਾਚੇ ਖੜ੍ਹ, ਏਕਾ ਰਾਹ ਵਖਾਇੰਦਾ। ਮੁਖ ਨਾ ਪੀਵੇ ਕੋਈ ਨੜ, ਦਰ ਦਵਾਰੇ ਹਰਿ ਦੁਰਕਾਇੰਦਾ। ਸ਼ਬਦ ਸਰੂਪੀ ਲਏ ਫੜ, ਸ਼ਬਦ ਡੰਡਾ ਹੱਥ ਉਠਾਇੰਦਾ। ਕਾਇਆ ਮੰਦਰ ਸਾਚੇ ਵੜ, ਪੰਚ ਵਿਕਾਰਾ ਪੁਰਖ ਅਪਾਰਾ ਡੰਨ ਲਗਾਇੰਦਾ। ਨਾ ਕੋਈ ਜਾਣੇ ਜੀਵ ਜੰਤ ਗਵਾਰਾ, ਮਦਿਰਾ ਮਾਸ ਕਰੇ ਅਹਾਰਾ, ਦਰ ਘਰ ਮਾਣ ਨਾ ਪਾਇੰਦਾ। ਪਹਿਲੀ ਮਾਘੀ ਵਕਤ ਵਿਚਾਰਾ, ਸਤਿਜੁਗ ਤੇਰੀ ਸਾਚੀ ਧਾਰਾ, ਪ੍ਰਗਟ ਹੋਏ ਨਰਾਇਣ ਨਰ, ਕਲਜੁਗ ਤੇਰੀ ਅੰਤਮ ਵਾਰਾ, ਸ਼ਬਦ ਕਰਾਏ ਤਨ ਸ਼ਿੰਗਾਰਾ, ਸੋਲਾਂ ਕਲੀਆਂ ਬੰਨ੍ਹਣ ਬੰਨ੍ਹੇ, ਨੌਂ ਖੰਡ ਪ੍ਰਿਥਮੀ ਸੱਤਾਂ ਦੀਪਾਂ ਆਪ ਆਪਣੀ ਵੰਡ ਕਰਾਏ। ਚੱਲੇ ਸ਼ਬਦ ਵਿਚ ਵਰਭੰਡ, ਨਾ ਕੋਈ ਸੌਂਵੇਂ ਦੇ ਕਰ ਕੰਡ, ਰਾਜੇ ਰਾਣਿਆਂ ਦੇਵੇ ਦੰਡ, ਮੇਟ ਮਿਟਾਏੇ ਜਗਤ ਪਖੰਡ, ਸੀਸ ਮੂੰਡਾ ਮਗਰ ਲਗਾਏ। ਜੋਤੀ ਜਾਮਾ ਸ੍ਰੀ ਭਗਵਾਨਾ, ਨਿਹਕਲੰਕ ਬਲੀ ਬਲਵਾਨਾ, ਨਾਮ ਨਿਸ਼ਾਨਾ ਵੰਞ ਮੁਹਾਨਾ, ਵਾਲੀ ਦੋ ਜਹਾਨਾਂ ਲੋਕਮਾਤ ਇਕ ਚਲਾਏ। ਸਾਚਾ ਇਕ ਨਿਸ਼ਾਨ ਬਣਾਉਣਾ। ਵਾਲੀ ਹਿੰਦ ਵੇਖ ਵਖਾਉਣਾ। ਸੱਤਾਂ ਦੀਪਾਂ ਰੰਗ ਵਟਾਉਣਾ। ਨੌਂ ਦਵਾਰੇ ਨੌਂ ਘਰ, ਨੌਂ ਖੰਡ ਪ੍ਰਿਥਮੀ ਵੰਡ ਕਰਾਉੁਣਾ। ਫੜ ਫੜ ਮਾਰੇ ਔਲੀਏ ਪੀਰ ਸ਼ੇਖ਼ ਪੰਡਤ ਪਾਂਧੇ ਗ੍ਰੰਥੀ ਪੰਥੀ ਮੁਲਾਂ ਕਾਜੀ, ਜੋਤੀ ਜਾਮਾ ਸ੍ਰੀ ਭਗਵਾਨਾ, ਨਿਹਕਲੰਕ ਬਲੀ ਬਲਵਾਨਾ, ਸਾਚਾ ਤੀਰ ਉਠਾਉਣਾ। ਸਾਚਾ ਤੀਰ ਆਪ ਉਠਾਇੰਦਾ। ਰਸਨਾ ਖਿੱਚ ਕਮਾਨ, ਵਿਚ ਮਾਤ ਹਰਿ ਚਲਾਇੰਦਾ। ਵੇਖ ਵਖਾਣੇ ਬੇਈਮਾਨ ਸ਼ੈਤਾਨ, ਚਾਰੇ ਕੁੰਟਾਂ ਫੋਲ ਫੁਲਾਇੰਦਾ। ਨਾ ਕੋਈ ਜਾਣੇ ਜੀਵ ਜਹਾਨ, ਮਾਇਆ ਰਾਣੀ ਪੜਦਾ ਪਾਇੰਦਾ। ਮਿਲੇ ਨਾ ਕਿਸੇ ਨਾਮ ਦਾਨ, ਬ੍ਰਹਮ ਗਿਆਨ ਨਾ ਕੋਈ ਦਵਾਇੰਦਾ। ਕੂੜ ਕੁੜਿਆਰਾ ਜਗਤ ਪ੍ਰਧਾਨ, ਦਿਨ ਦਿਹਾੜਾ ਖੇਲ ਵਰਤਾਇੰਦਾ। ਕਲਜੁਗ ਜੀਵ ਕੱਢੇ ਹਾੜਾ, ਨਾ ਕੋਈ ਕਿਸੇ ਛੁਡਾਇੰਦਾ। ਜ਼ਿਮੀਂ ਅਸਮਾਨੀ ਪੜਦਾ ਪਾੜਾ। ਕਲਜੁਗ ਤੇਰਾ ਧੁੰਦੂਕਾਰ, ਪ੍ਰਗਟ ਹੋਏ ਨਰ ਨਿਰੰਕਾਰਾ। ਭੇਖ ਅਨੂਪਾ ਸਤਿ ਸਰੂਪਾ, ਜੋਤੀ ਜਾਮਾ ਸ੍ਰੀ ਭਗਵਾਨਾ ਨਿਹਕਲੰਕੀ ਪਹਿਰੇ ਬਾਣਾ, ਮੱਲਿਆ ਦੇਸ ਕਰ ਕਰ ਵੇਸ, ਗੁਰਮੁਖ ਸਾਚੇ ਵਿਚ ਪ੍ਰਵੇਸ਼, ਪਕੜ ਉਠਾਏ ਨਰ ਨਰੇਸ਼, ਵਾਲੀ ਹਿੰਦ ਆਪ ਜਗਾਏ, ਸ਼ਬਦ ਬਾਣ ਇਕ ਲਗਾਏ, ਸੋਇਆ ਕੋਈ ਰਹਿਣ ਨਾ ਪਾਏ, ਗੁਰਮੁਖਾਂ ਆਤਮ ਦਾਗ ਧੋਇਆ। ਸਾਚਾ ਬੀਜ ਇਕ ਬਿਜਾਏ। ਨਰ ਹਰਿ ਸਾਚਾ ਅਵਰ ਨਾ ਜਾਣੇ ਕੋਇਆ, ਲੱਖ ਚੁਰਾਸੀ ਭਰਮ ਭੁਲਾਇਆ, ਧੁਰਦਰਗਾਹੀ ਲਿਆਏ ਸਾਚੀ ਧੂੜਾ, ਗੁਰਮੁਖਾਂ ਝੋਲੀ ਆਪੇ ਪਾਏ। ਜੋਤੀ ਜਾਮਾ ਸ੍ਰੀ ਭਗਵਾਨਾ, ਨਿਹਕਲੰਕ ਬਲੀ ਬਲਵਾਨਾ, ਆਪ ਆਪਣਾ ਰੰਗ ਰੰਗਾਏ। ਸਾਚਾ ਰੰਗ ਰੰਗੇ ਕਰਤਾਰਾ। ਕਲਜੁਗ ਤੇਰੀ ਅੰਤਮ ਵਾਰਾ। ਲੋਕਮਾਤ ਲੱਖ ਚੁਰਾਸੀ ਕਰੇ ਪੁਕਾਰਾ। ਧਰਤ ਮਾਤ ਤੇਰੀ ਬੰਨ੍ਹੇ ਧਾਰਾ। ਮਿਟੇ ਅੰਧੇਰੀ ਰਾਤ, ਜੋਤੀ ਦੀਪ ਕਰੇ ਉਜਿਆਰਾ। ਪ੍ਰਗਟ ਹੋਏ ਇਕ ਇਕਾਂਤ, ਚਾਰੋਂ ਕੁੰਟ ਕਰੇ ਖ਼ਬਰਦਾਰਾ। ਗੁਰਮੁਖਾਂ ਦੇਵੇ ਅੰਮ੍ਰਿਤ ਬੂੰਦ ਸਵਾਂਤ, ਕਾਇਆ ਕਰੇ ਠੰਡੀ ਠਾਰਾ। ਚਰਨ ਪ੍ਰੀਤੀ ਬਨ੍ਹਾਏ ਸਾਚਾ ਨਾਤ, ਲੱਖ ਚੁਰਾਸੀ ਦਿਤਾ ਵਰ, ਨਾ ਕੋਈ ਜਾਣੇ ਜਾਤ ਪਾਤ, ਊਚ ਨੀਚ ਰੰਕ ਰਾਜਾਨ ਸ਼ਾਹ ਸੁਲਤਾਨ, ਏਕਾ ਵਰ ਸੱਚੇ ਦਰਬਾਰਾ। ਬੈਠੇ ਤਖ਼ਤ ਸ੍ਰੀ ਭਗਵਾਨ। ਪ੍ਰਗਟ ਹੋਏ ਵਾਲੀ ਦੋ ਜਹਾਨ। ਚਰਨ ਛੁਹਾਏ ਦਿੱਲੀ ਆਣ। ਵਾਲੀ ਹਿੰਦ ਉਠ ਮਰਗਿੰਦ, ਸਰਨੀ ਡਿੱਗੇ ਪੁਰਖ ਅਬਿਨਾਸ਼ੀ ਕਰੇ ਪਛਾਨ। ਆਪੇ ਬੰਨ੍ਹੇ ਸੱਚੇ ਤਗੇ, ਆਤਮ ਜੋਤੀ ਸਾਚੀ ਜਗੇ, ਤੱਤੀ ਵਾ ਨਾ ਮਾਤ ਲੱਗੇ, ਦਰਸ ਦੇਵੇ ਗੁਣ ਨਿਧਾਨ। ਜੋਤੀ ਜਾਮਾ ਸ੍ਰੀ ਭਗਵਾਨਾ, ਆਪ ਆਪਣੀ ਕਰੇ ਪਛਾਣ। ਆਪ ਆਪਣੀ ਕਰੇ ਪਛਾਣਾ। ਆਪੇ ਬਣੇ ਸਾਚਾ ਰਾਣਾ। ਸ਼ਬਦ ਚਲਾਏ ਤੀਰ ਕਮਾਨਾ। ਚਾਰੋਂ ਕੁੰਟ ਵਹੀਰ ਅਖ਼ੀਰ ਹੱਥ ਨਾ ਆਏ ਨੀਰ, ਕਲਜੁਗ ਭੁਲੇ ਜੀਵ ਨਾਦਾਨਾ। ਨਾ ਕੋਈ ਸ਼ਾਹ ਦਸਤਗੀਰ ਪੀਰ ਫ਼ਕੀਰ ਹੋਏ ਵੈਰਾਨਾ। ਕੋਇ ਨਾ ਕਿਸੇ ਕਟੇ ਭੀੜ, ਤਖ਼ਤ ਤਾਜ ਸਾਜ ਬਾਜ ਅੰਤਮ ਲੱਥੇ ਚੀਰ। ਜੋਤੀ ਜਾਮਾ ਸ੍ਰੀ ਭਗਵਾਨਾ, ਨਿਹਕਲੰਕ ਬਲੀ ਬਲਵਾਨਾ, ਗੁਰਮੁਖਾਂ ਅੰਤਮ ਕਟੇ ਭੀੜ। ਗੁਰਮੁਖਾਂ ਕਟੇ ਭੀੜ ਬਣਤ ਬਣਾਇੰਦਾ। ਰੰਕ ਰਾਜਾਨਾ ਜਾਏ ਪੀੜ, ਨਾ ਕੋਈ ਕਿਸੇ ਛੁਡਾਇੰਦਾ। ਕਲਜੁਗ ਟੁੱਟੀ ਹੱਡੀ ਰੀੜ, ਨਾ ਪਾਪਾਂ ਭਾਰ ਉਠਾਇੰਦਾ। ਸਤਿਜੁਗ ਤੇਰੀ ਬੰਨ੍ਹੇ ਬੀੜ, ਸਚ ਧਰਮ ਦੀ ਸਾਚੀ ਰਾਸਾ, ਤੇਰੀ ਝੋਲੀ ਪਾਇੰਦਾ। ਕਲਜੁਗ ਵਕਤ ਅੰਤ ਅਖੀਰ, ਪ੍ਰਭ ਸਾਚਾ ਹੁਕਮ ਸੁਣਾਇੰਦਾ। ਸਤਿਜੁਗ ਸਾਚੇ ਦੇਵੇ ਧੀਰ, ਪ੍ਰਭ ਸੋਇਆ ਆਪ ਉਠਾਇੰਦਾ। ਕਲਜੁਗ ਨੇਤਰ ਆਪ ਬਹਾਏ ਨੀਰ, ਸੰਗੀ ਸਾਥੀ ਲੱਖ ਚੁਰਾਸੀ ਕੋਈ ਦਿਸ ਨਾ ਆਇੰਦਾ। ਸਤਿਜੁਗ ਲੱਗੇ ਮਸਤਕ ਤਿਲਕ, ਪ੍ਰਭ ਸ਼ਬਦ ਬਣਾਏ ਸੱਚੀ ਮਾਲਣ, ਲੋਕਮਾਤ ਆਪ ਟਿਕਾਇੰਦਾ। ਜੋਤੀ ਜਾਮਾ ਸ੍ਰੀ ਭਗਵਾਨਾ, ਨਿਹਕਲੰਕ ਬਲੀ ਬਲਵਾਨਾ, ਆਪੇ ਜਾਣੇ ਆਪ ਪਛਾਣੇ, ਕਲਜੁਗ ਸਤਿਜੁਗ ਵਾਰੋ ਵਾਰੀ, ਆਪੇ ਆਪ ਸਮਝਾਇੰਦਾ। ਕਲਜੁਗ ਦੇਵੇ ਹਰਿ ਜੀ ਮਤ। ਝੂਠਾ ਨਾਤਾ ਪੰਜ ਤਤ। ਅੰਤਮ ਵੇਲੇ ਉਬਲੀ ਰਤ। ਲੱਖ ਚੁਰਾਸੀ ਤੁਟਾ ਧੀਰਜ ਯਤ। ਕੋਈ ਨਾ ਦੇਵੇ ਸਾਚਾ ਸੀਰਜ, ਨਾ ਕੋਈ ਰੱਖੇ ਅੰਤਮ ਪਤਿ। ਆਪਣਾ ਖਾਣਾ ਬੀਜਿਆ ਬੀਰਜ, ਜੂਠਾ ਝੂਠਾ ਝੂਠੇ ਵਤ। ਜੋਤੀ ਜਾਮਾ ਸ੍ਰੀ ਭਗਵਾਨਾ, ਨਿਹਕਲੰਕ ਬਲੀ ਬਲਵਾਨਾ, ਅੰਤਮ ਵੇਲੇ ਪਾਏ ਨੱਥ। ਸਤਿਜੁਗ ਸਾਚਾ ਕਰ ਤਿਆਰਾ। ਏਕਾ ਦੇਵੇ ਨਾਮ ਅਧਾਰਾ। ਸੋਹੰ ਸ਼ਬਦ ਅਪਰ ਅਪਾਰਾ। ਲੋਕਮਾਤ ਹਰਿ ਆਪ ਚਲਾਏ, ਆਪ ਆਪਣੀ ਦਇਆ ਕਮਾਏ, ਦੋਵੇਂ ਰੱਖੇ ਤਿੱਖੀਆਂ ਧਾਰਾ। ਜੋਤੀ ਜਾਮਾ ਸ੍ਰੀ ਭਗਵਾਨਾ, ਦੋਹਾਂ ਧਿਰਾਂ ਹਰਿ ਖੇਲ ਰਚਾਨਾ, ਆਪ ਆਪਣੀ ਬਣਤ ਬਣਾਏ। ਕਲਜੁਗ ਕਾਲਾ ਵੇਸ, ਕੂੜ ਕੁੜਿਆਰੜਾ। ਕੋਈ ਨਾ ਦੀਸੇ ਦਰ ਦਰਵੇਸ਼, ਨਾ ਕੋਈ ਮੀਤ ਮੁਰਾਰੜਾ। ਨਰ ਨਾਰੀ ਖੁਲ੍ਹੇ ਦਿਸਣ ਕੇਸ, ਲੁੱਟਿਆ ਕੰਤ ਸੁਹਾਗੜਾ। ਮਾਇਆ ਰਾਣੀ ਘਰ ਘਰ ਵੇਸ, ਗੁਰਮੁਖ ਵਿਰਲਾ ਮਾਤ ਜਾਗੜਾ। ਆਪ ਭੁਲਾਏ ਨਰ ਨਰੇਸ਼, ਝੂਠੀ ਕਾਇਆ ਲੱਗੇ ਦਾਗ਼ੜਾ। ਨਾ ਕੋਈ ਜਾਣੇ ਜੋਤ ਵਰਨ ਗੋਤ ਦਸ ਦਸਮੇਸ਼, ਕਲਜੁਗ ਲੱਗੀ ਤੱਤੀ ਵਾ, ਚਰਨ ਸਰਨ ਨਾ ਕੋਈ ਲਾਗੜਾ। ਜੋਤੀ ਜਾਮਾ ਸ੍ਰੀ ਭਗਵਾਨਾ, ਨਿਹਕਲੰਕ ਬਲੀ ਬਲਵਾਨਾ, ਅੰਤਮ ਖੇਲਾਂ ਆਪ ਕਰਾਏ, ਭਾਰਤ ਖੰਡੀ ਬਣਤ ਬਣਾਏ ਵਾਗੜਾ। ਸਤਿਜੁਗ ਸਾਚੇ ਹੋ ਦਲੇਰ। ਆਪ ਚੁਕਾਏ ਜਗਤ ਮਾਇਆ ਝੂਠੀ ਰਾਣੀ ਮੇਰ ਤੇਰ। ਸੋਹੰ ਸ਼ਬਦ ਚਲਾਏ ਸਾਚੀ ਬਾਣੀ, ਗੁਰਮੁਖਾਂ ਲਿਆਏ ਘੇਰ ਘੇਰ। ਆਤਮ ਜੋਤੀ ਇਕ ਪਛਾਣੀ, ਹਰਿ ਦਿਸੇ ਨੇਰਨ ਨੇਰ। ਜੋਤੀ ਜਾਮਾ ਸ੍ਰੀ ਭਗਵਾਨਾ, ਆਪੇ ਤਾਰੇ ਸੰਤ ਦੁਲਾਰੇ, ਬੇੜਾ ਲਾਏ ਪਾਰ, ਕਰ ਕਰ ਆਪਣੀ ਮਿਹਰ। ਬੇੜਾ ਲਾਏ ਪਾਰ, ਕੰਧ ਉਠਾਇੰਦਾ। ਮਾਨਸ ਜਨਮ ਰਿਹਾ ਸਵਾਰ, ਭਰਮ ਗਵਾਇੰਦਾ। ਲੱਖ ਚੁਰਾਸੀ ਉਤਰੇ ਪਾਰ, ਹਰਿ ਸਾਚਾ ਜੋ ਜਨ ਦਰਸ਼ਨ ਪਾਇੰਦਾ। ਮੇਟ ਮਿਟਾਏ ਮਦਿਰਾ ਮਾਸੀ, ਸ਼ਬਦ ਫਾਸੀ ਗਲ ਲਟਕਾਇੰਦਾ। ਪ੍ਰਗਟ ਹੋਏ ਪੁਰਖ ਅਬਿਨਾਸ਼ੀ, ਹਰਿ ਸੁਹੇਲੇ ਆਪ ਮਿਲਾਇੰਦਾ। ਸਾਚੀ ਜੋਤ ਮਾਤ ਪ੍ਰਕਾਸ਼ੀ, ਨਿਹਕਲੰਕੀ ਡੰਕ ਵਜਾਇੰਦਾ। ਗੁਰਮੁਖ ਵਿਰਲੇ ਸ਼ਬਦ ਸਵਾਸੀ, ਪੂਰਬ ਕਰਮਾਂ ਜਨਮ ਦਵਾਇੰਦਾ। ਆਤਮ ਲਾਹੇ ਹਰਿ ਉਦਾਸੀ, ਆਤਮ ਧਾਰਾ ਸੀਰ ਪਿਆਇੰਦਾ। ਚਰਨ ਕਵਲ ਕਰ ਚਰਨ ਦਾਸੀ, ਆਤਮ ਦਰਸ ਆਪ ਕਰਾਇੰਦਾ। ਪ੍ਰਗਟ ਹੋਏ ਘਨਕਪੁਰ ਵਾਸੀ, ਸ਼ਾਹ ਸੁਲਤਾਨਾਂ ਪਕੜ ਉਠਾਇੰਦਾ। ਵੇਖ ਵਖਾਣੇ ਲੱਖ ਚੁਰਾਸੀ, ਕਲਜੁਗ ਅੰਤਮ ਗਾਨਾ ਹੱਥ ਬੰਨ੍ਹਾਇੰਦਾ। ਕੋਈ ਨਾ ਜਾਣੇ ਹਰਿ ਨਰ ਸਾਚਾ ਸ਼ਾਹੋ ਸ਼ਾਬਾਸ਼ੀ, ਸ਼ਬਦ ਤੀਰ ਕਮਾਨ ਇਕ ਉਠਾਇੰਦਾ। ਗੁਰਮੁਖ ਵਿਰਲਾ ਬਲ ਬਲ ਜਾਸੀ, ਜਿਸ ਆਪਣਾ ਭੇਵ ਖੁਲ੍ਹਾਇੰਦਾ। ਬੇਮੁਖ ਦਰ ਦਰ ਘਰ ਘਰ ਕਰਨ ਹਾਸੀ, ਝੂਠ ਵਿਕਾਰਾ ਝੂਠ ਭਿਖਾਰਾ ਖ਼ਾਲੀ ਹੱਥ ਵਖਾਇੰਦਾ। ਗੁਰਮੁਖਾਂ ਆਤਮ ਜਗੇ ਜੋਤ, ਘਟ ਘਟ ਰੱਖੇ ਵਾਸ, ਸ਼ਬਦ ਭੰਡਾਰਾ ਆਪ ਭਰਾਇੰਦਾ। ਜੋਤੀ ਜਾਮਾ ਸ੍ਰੀ ਭਗਵਾਨਾ, ਸਤਿਜੁਗ ਤੇਰੀ ਬਣਤ ਬਣਾਇੰਦਾ। ਭਿੰਨੜੀ ਰੈਣ ਸੰਤ ਸੁਹੇਲੀ, ਲਾਏ ਰੰਗ ਚਰਨ ਦਵਾਰ। ਗੁਰਮੁਖਾਂ ਦਿਸੇ ਇਕ ਇਕੇਲੀ, ਮੰਗੇ ਭਿੱਖ ਨਾਮ ਦਾਤਾਰ। ਗੁਰ ਦਰ ਆਈ ਬਣ ਕੇ ਚੇਲੀ, ਦੋਏ ਜੋੜ ਕਰੇ ਨਿਮਸਕਾਰ। ਗੁਰ ਸੰਗਤ ਮਿਲਿਆ ਸਾਚਾ ਮੇਲੀ, ਨਰ ਨਰਾਇਣਾ ਕੰਤ ਭਤਾਰ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਸਤਿਜੁਗ ਤੇਰੀ ਬੰਨ੍ਹ ਸਾਚੀ ਧਾਰ। ਭਿੰਨੜੀ ਰੈਣ ਖ਼ੁਸ਼ੀ ਮਨਾਉਂਦੀ। ਗੁਰਮੁਖ ਸਾਚੇ ਸੰਤ ਜਨਾਂ, ਫੜ ਫੜ ਬਾਹੋਂ ਮਾਤ ਉਠਾਉਂਦੀ। ਪੁਰਖ ਅਬਿਨਾਸ਼ੀ ਜਾਮਾ ਪਾਇਆ, ਜੋਤ ਸਰੂਪੀ ਖੇਲ ਰਚਾਇਆ, ਸਚ ਸਿੰਘਾਸਣ ਹਰਿ ਜੀ ਬੈਠਾ, ਦੋਵੇਂ ਨੇਤਰ ਖੋਲ੍ਹ ਵਖਾਉਂਦੀ। ਰੰਗ ਰੰਗੀਲਾ ਮਾਧਵ ਆਇਆ, ਸਾਧਨ ਸੰਤਾ ਆਦਿਨ ਅੰਤਾ ਹਰਿ ਭਗਵੰਤਾ, ਤੀਜੇ ਲੋਇਣ ਭੇਵ ਚੁਕਾਇਆ। ਜੁਗਾ ਜੁਗੰਤਾ ਸਾਚਾ ਕੰਤਾ, ਭਗਤ ਬਣਾਏ ਸਾਚੀ ਬਣਤਾ, ਮਾਣ ਤਾਣ ਵਿਚ ਜਹਾਨ ਗੁਣ ਨਿਧਾਨ ਰਖਦਾ ਆਇਆ। ਭਿੰਨੜੀ ਰੈਣ ਹੱਥ ਬੰਨ੍ਹੇ ਗਾਨਾ, ਗੁਰਮੁਖ ਵੇਖੇ ਚਤੁਰ ਸੁਜਾਨਾ, ਪ੍ਰਭ ਅਬਿਨਾਸ਼ੀ ਆਪ ਪਛਾਣਾ, ਚਰਨ ਪ੍ਰੀਤੀ ਤੰਦ ਬੰਨ੍ਹਾਇਆ। ਗੁਰਮੁਖ ਸਾਚਾ ਕਰੇ ਧਿਆਨਾ, ਮਿਲੇ ਮੇਲ ਹਰਿ ਭਗਵਾਨਾ, ਭਿੰਨੀ ਰੈਣ ਮਿਲੇ ਦਾਨਾ, ਖ਼ੁਸ਼ੀ ਬੰਦ ਬੰਦ ਕਰਾਇਆ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਸਤਿਜੁਗ ਤੇਰੀ ਸਾਚੀ ਬਣਤ ਰਿਹਾ ਬਣਾਇਆ। ਭਿੰਨੜੀ ਰੈਣ ਚੜ੍ਹਿਆ ਚਾਅ। ਕਿਹੜਾ ਵੇਖਾਂ ਮਾਤ ਥਾਂ। ਘਰ ਘਰ ਉਡਦੇ ਦਿਸਣ ਕਾਂ। ਨਾ ਕੋਈ ਵੇਖੇ ਪਿਤਾ ਮਾਂ। ਗੁਰਮੁਖ ਸਾਚਾ ਸੰਤ ਦੁਲਾਰਾ ਪਕੜ ਉਠਾਵਾਂ ਰੈਣ ਅੰਧੇਰੀ ਕਾਲੀ, ਜਿਸ ਨੇ ਗਾਇਆ ਸੋਹੰ ਨਾਂ। ਜਾਵਾਂ ਮੈਂ ਚਲ ਦਵਾਰ, ਗੁਰਮੁਖਾਂ ਕਰਾਂ ਖ਼ਬਰਦਾਰ, ਕਲਜੁਗ ਤੇਰੀ ਅੰਤਮ ਵਾਰ, ਨਿਹਕਲੰਕ ਕਲ ਜਾਮਾ ਪਾਇਆ, ਸ਼ਬਦ ਸਰੂਪੀ ਡੰਕ ਵਜਾਇਆ, ਗੁਰਮੁਖ ਸਾਚੇ ਸੰਤ ਜਨਾਂ ਦੇਵੇ ਸੱਚਾ ਨਾਮ ਦਾਨ। ਅੱਠੇ ਪਹਿਰ ਸੰਞ ਸਵੇਰ ਰੱਖੇ ਠੰਡੀ ਛਾਂ। ਜੋਤੀ ਜਾਮਾ ਸ੍ਰੀ ਭਗਵਾਨਾ, ਸਤਿਜੁਗ ਸਾਚੇ ਤੇਰੀ ਬਣਤ ਬਣਾਏ ਦਿਸੇ ਕਿਸੇ ਨਾ। ਭਿੰਨੜੀ ਰੈਣ ਹੱਥ ਰੰਗੇ ਲਾਲ। ਗੁਰਮੁਖ ਸਾਚੇ ਸੰਤ ਜਨਾਂ ਬਣ ਜਾਏ ਆਪ ਦਲਾਲ। ਚਾਰੋਂ ਕੁੰਟ ਡਗਮਗਾਏ, ਉਠ ਉਠ ਵੇਖੇ ਕਿਥੇ ਸੁੱਤਾ ਪੈਰ ਪਸਾਰੇ ਗੁਰਮੁਖ ਸਾਚਾ ਅਨਮੁਲੜਾ ਲਾਲ। ਦਿਵਸ ਰੈਣ ਅਵਾਜਾਂ ਮਾਰੇ, ਆਤਮ ਧੁਨੀ ਏਕਾ ਧਾਰੇ, ਦੂਰ ਦਰਾਡੀ ਚਾਰ ਚੁਫੇਰੇ ਵੇੇਖੇ ਅੰਮ੍ਰਿਤ ਫਲ ਕਿਹੜੇ ਡਾਲ। ਗੁਰਮੁਖਾਂ ਲੇਖ ਲਿਖਾਏ ਸਾਚੇ ਲੇਖੇ, ਬੇਮੁਖ ਰਹੇ ਭਰਮ ਭੁਲੇਖੇ, ਸ਼ਬਦ ਸਰੂਪੀ ਨਿਹਕਲੰਕਾ ਵੱਜਾ ਡੰਕਾ ਸੱਚਾ ਤਾਲ। ਕੋਈ ਨਾ ਜਾਣੇ ਆਪਣੀ ਰੇਖੇ, ਭੁੱਲੇ ਔਲੀਏ ਪੀਰ ਸ਼ੇਖ਼ੇ, ਸੋਹੰ ਸ਼ਬਦ ਸਚ ਦਮਾਮਾ, ਆਪ ਵਜਾਏ ਨਿਹਕਾਮਾ, ਜਗ ਅਵਲੜੀ ਚਲੇ ਚਾਲ। ਜੋਤ ਸਰੂਪੀ ਪਹਿਰੇ ਬਾਣਾ, ਗੁਰਮੁਖ ਸਾਚੇ ਸੰਤ ਜਨਾਂ, ਆਤਮ ਸਾਚੀ ਜੋਤ ਧਰ ਸੁੱਕਾ ਹਰਿਆ ਕਰੇ ਚਾਮਾ। ਚਰਨ ਪ੍ਰੀਤੀ ਨਿਭੇ ਨਾਲ। ਆਪ ਆਪਣਾ ਵਰਤੇ ਭਾਣਾ, ਨਾ ਕੋਈ ਜਾਣੇ ਰਾਜ ਰਾਜਾਨਾ, ਕਲਜੁਗ ਜੀਵ ਬੇਮੁਹਾਨਾ, ਆਤਮ ਜੋਤੀ ਕਿਸੇ ਨਾ ਦਿਸੇ ਗਗਨ ਮੰਡਲ ਦੀ ਸਾਚੀ ਰਾਸ। ਨਾ ਕੋਈ ਵੇਖੇ ਮਾਣਕ ਮੋਤੀ ਸਾਚੀ ਜੋਤੀ ਮਸਤਕ ਥਾਲ। ਜੋਤੀ ਜਾਮਾ ਸ੍ਰੀ ਭਗਵਾਨਾ, ਭਿੰਨੜੀ ਰੈਣ ਦੇਵੇ ਮਾਣ। ਨਾਲ ਰਲਾਏ ਗੁਰਮੁਖ ਸਾਚਾ ਬਾਲ ਅੰਞਾਣਾ, ਅੱਠੇ ਪਹਿਰ ਦਿਵਸ ਰੈਣ ਕਰੇ ਕਰਾਏ ਆਪ ਪ੍ਰਿਤਪਾਲ। ਭਿੰਨੜੀ ਰੈਣ ਖ਼ੁਸ਼ੀ ਮਨਾਉਂਦੀ। ਚਾਈਂ ਚਾਈਂ ਹਰਿ ਜੀ ਧਿਆਉਂਦੀ। ਗੁਰਮੁਖ ਸਾਚੇ ਸੰਤ ਜਨਾਂ, ਸੁਹਾਗੀ ਗੀਤ ਅੱਗੇ ਹੋ ਹੋ ਰਸਨਾ ਕਹਿ ਕਹਿ ਸੁਣਾਉਂਦੀ। ਜਗਤ ਨਾਤਾ ਤੁਟੇ ਮੋਹ, ਲੱਖ ਚੁਰਾਸੀ ਕਲਜੁਗ ਜੀਵ ਕੋਇ ਨਾ ਕਰ ਬੰਦ ਖ਼ਲਾਸੀ, ਪ੍ਰਭ ਅਬਿਨਾਸ਼ੀ ਜਾਮਾ ਪਾਇਆ, ਸੱਚਾ ਰਾਹ ਵਖਾਉਂਦੀ। ਦੁਰਮਤ ਮੈਲ ਪਾਪਾਂ ਧੋ, ਜੋਤੀ ਜੋਤ ਸਰੂਪ ਹਰਿ, ਨੇਤਰ ਨੈਣ ਪੇਖ ਹਰਿ, ਗੁਰਮੁਖਾਂ ਸਾਚਾ ਸੰਗ ਰਲਾਉਂਦੀ। ਭਿੰਨੜੀ ਰੈਣ ਜਗਤ ਵਣਜਾਰੜੀ। ਦਰਸ਼ਨ ਪੇਖੇ ਸਾਚੇ ਨੈਣ, ਮਿਲਿਆ ਮੇਲ ਮੀਤ ਮੁਰਾਰੜੀ। ਨਾਤਾ ਤੁੱਟੇ ਭਾਈ ਭੈਣ, ਚਰਨ ਪ੍ਰੀਤੀ ਸਾਚੀ ਬਹਿਣ ਨੈਣ ਮੁਧਾਰੜੀ। ਨਾ ਕੋਈ ਦਿਸੇ ਸਾਕ ਸੱਜਣ ਸੈਣ, ਜੂਠੇ ਝੂਠੇ ਹੋ ਹੋ ਇਕੱਠੇ ਬਹਿਣ, ਨਾ ਕੋਈ ਦੇਵੇ ਅੰਤ ਸਹਾਰੜੀ। ਨਾ ਕੋਈ ਚੁਕਾਏ ਲਹਿਣ ਦੇਣ, ਅੰਤਮ ਖਾਏ ਲਾੜੀ ਮੌਤ ਡੈਣ, ਪਾਪਾਂ ਪੰਡ ਹੋਈ ਭਾਰੜੀ। ਬੇਮੁਖ ਵਹਿੰਦੇ ਵਹਿਣ ਵਹਣ, ਆਤਮ ਦਏ ਨਾ ਕੋਈ ਗੰਢ, ਝੂਠੀ ਦਿਸੇ ਚਾਰ ਯਾਰੜੀ। ਗੁਰਮੁਖਾਂ ਪ੍ਰਭ ਆਤਮ ਪਾਏ ਠੰਡ, ਸਚ ਨਾਮ ਰਿਹਾ ਵੰਡ, ਬੇਮੁਖ ਸੁੱਤੇ ਦੇ ਕਰ ਕੰਡ, ਕਲਜੁਗ ਔਧ ਅੰਤ ਗਈ ਹੰਢ, ਜੋਤੀ ਜੋਤ ਸਰੂਪ ਹਰਿ, ਚਲੇ ਚਾਲ ਨਿਆਰੜੀ। ਗੁਰਮੁਖ ਜਾਗੇ, ਭਿੰਨੜੀ ਰੈਣ ਜਗਾਈਆ। ਪ੍ਰਭ ਅਬਿਨਾਸ਼ੀ ਚਰਨੀ ਲਾਗੇ, ਆਤਮ ਵੱਜੀ ਵਧਾਈਆ। ਖ਼ੁਸ਼ੀ ਮਨਾਈ ਪਹਿਲੀ ਮਾਘੇ, ਮਿਲੇ ਮਾਤ ਵਡਿਆਈਆ। ਆਪੇ ਧੋਵੇ ਪਿਛਲੇ ਦਾਗ਼ੇ, ਸਾਚਾ ਮਾਰਗ ਇਕ ਵਖਾਈਆ। ਗੁਰਮੁਖ ਪਰੋਏ ਸੋਹੰ ਧਾਗੇ, ਰਸਨਾ ਸੂਈ ਹਰਿ ਚਲਾਈਆ। ਆਪ ਬਣਾਏ ਹੰਸ ਕਾਗੇ, ਚਰਨ ਧੂੜੀ ਮਸਤਕ ਲਾਗੇ, ਜੋ ਜਨ ਆਏ ਚਰਨ ਛੁਹਾਈਆ। ਇਕ ਉਪਜਾਏ ਸ਼ਬਦ ਰਾਗੇ, ਅਨਹਦ ਧੁਨੀ ਸਾਚੀ ਧੁਨ ਰਿਹਾ ਉਪਜਾਈਆ। ਕਲਜੁਗ ਮਾਇਆ ਭੁੱਲੇ ਜੀਵ ਅਨੁਰਾਗੇ, ਸੁਰਤੀ ਸ਼ਬਦ ਨਾ ਮੇਲ ਮਿਲਾਈਆ। ਆਤਮ ਵਧੀ ਤ੍ਰਿਸ਼ਨਾ ਆਗੇ, ਨਾ ਕੋਈ ਤ੍ਰਿਖਾ ਬੁਝਾਈਆ । ਗੁਰਮੁਖਾਂ ਮਿਲਿਆ ਕੰਤ ਸੁਹਾਗੇ, ਭਿੰਨੜੀ ਰੈਣ ਨਾਲ ਰਲਾਈ ਸਾਚੀ ਭੈਣ, ਦੋਹਾਂ ਬਣਤ ਬਣਾਈਆ। ਆਪ ਚੁਕਾਏ ਲਹਿਣ ਦੇਣ, ਗੁਰ ਸਰਨਾਈ ਜੋ ਜਨ ਲੈਣ, ਜੋਤੀ ਜੋਤ ਸਰੂਪ ਹਰਿ, ਹੋਏ ਅੰਤ ਸਹਾਈਆ। ਹੋਏ ਅੰਤ ਸਹਾਈ ਦੋ ਜਹਾਨਿਆ। ਆਏ ਚਲ ਸਰਨਾਈ, ਗੁਣ ਨਿਧਾਨਿਆ। ਲੋਕਮਾਤ ਪੈਜ ਰਖਾਈ, ਸ਼ਬਦ ਬੰਨ੍ਹੇ ਆਤਮ ਗਾਨਿਆ। ਆਤਮ ਵੱਜਦੀ ਰਹੇ ਵਧਾਈ, ਹਰਿ ਸਾਚਾ ਸ਼ਬਦ ਚਲਾਨਿਆ। ਏਕਾ ਰੰਗ ਏਕਾ ਰਾਗ ਪ੍ਰਭ ਆਪਣਾ ਆਪ ਰਿਹਾ ਉਪਜਾਨਿਆ। ਜੋਤੀ ਜਾਮਾ ਸ੍ਰੀ ਭਗਵਾਨਾ, ਗੁਰਮੁਖ ਸਾਚਾ ਸੁਘੜ ਸਿਆਣਾ, ਭਿੰਨੜੀ ਰੈਣ ਭੈਣ ਭਰਾ ਬਣਾਨਿਆ। ਭਿੰਨੜੀ ਰੈਣ ਕਰੇ ਵਿਚਾਰ। ਪ੍ਰਭ ਅਬਿਨਾਸ਼ੀ ਕਿਰਪਾ ਧਾਰ। ਕਵਲ ਨੈਣ ਨੈਣ ਕਵਲ ਮੂਧਾ ਉਲਟੀ ਨਭੀ, ਆਪੇ ਦਏ ਇਕ ਹੁਲਾਰ। ਪਾਪਾਂ ਭਾਰ ਕਾਇਆ ਦੱਬੀ, ਆਤਮ ਮਿਲੇ ਨਾ ਸਾਚੀ ਧਾਰ। ਇਕ ਇਕੱਲੜੀ ਭੈਣ ਪਿਆਰੜੀ ਰੈਣ ਵਣਜਾਰੀ ਲੱਭੀ, ਕਾਇਆ ਕਰੇ ਠੰਡੀ ਠਾਰ। ਪੰਜਾਂ ਚੋਰਾਂ ਸ਼ਬਦ ਦਾੜ੍ਹ ਹੇਠ ਚੱਬੀ, ਦਰ ਘਰ ਸਾਚੇ ਕੱਢੇ ਬਾਹਰ। ਜੋਤ ਸਰੂਪੀ ਪ੍ਰਗਟ ਹੋ ਦੇਹ ਤਜਾਈ ਪੋਹ ਛੱਬੀ, ਜੋਤੀ ਜਾਮਾ ਕਰ ਅਕਾਰ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਸਤਿਜੁਗ ਸਾਚੇ ਤੇਰੀ ਬੰਨ੍ਹੇ ਸਾਚੀ ਧਾਰ। ਸਤਿਜੁਗ ਬੰਨ੍ਹੇ ਧਾਰ, ਬਣਤ ਬਣਾਇੰਦਾ। ਵੇਖ ਵਖਾਣੇ ਜੀਵ ਗਵਾਰ, ਲੱਖ ਚੁਰਾਸੀ ਲੇਖ ਲਿਖਾਇੰਦਾ। ਸ਼ਬਦ ਫੜਾਏ ਹੱਥ ਕਟਾਰ, ਤਿੱਖੀ ਧਾਰ ਰਖਾਇੰਦਾ। ਪੰਚਮ ਪੋਹ ਦਿਵਸ ਵਿਚਾਰ, ਰਾਜੇ ਰਾਣੇ ਆਪ ਜਗਾਇੰਦਾ। ਹੋ ਕੇ ਰਹਿਣਾ ਖ਼ਬਰਦਾਰ, ਨਿਹਕਲੰਕੀ ਡੰਕ ਵਜਾਇੰਦਾ। ਮੇਟ ਮਿਟਾਉਣੇ ਚਾਰ ਯਾਰ, ਸੰਗ ਮੁਹੰਮਦ ਸੰਗ ਛੁਡਾਇੰਦਾ। ਈਸਾ ਮੂਸਾ ਕਰ ਖੁਆਰ, ਵਹਿੰਦੀ ਧਾਰ ਜਗਤ ਵਹਾਇੰਦਾ। ਕਾਲਾ ਸੂਸਾ ਤਨ ਸ਼ਿੰਗਾਰ, ਕਲਜੁਗ ਕਾਲਾ ਵੇਸ ਰਖਾਇੰਦਾ। ਪ਼੍ਰਭ ਅਬਿਨਾਸ਼ੀ ਕਿਰਪਾ ਧਾਰ, ਕਾਲਖ ਸ਼ਿਆਹੀ ਝੂਠਾ ਟਿੱਕਾ, ਉਪਰ ਆਪਣੀ ਹੱਥੀਂ ਲਾਇੰਦਾ। ਭੇਵ ਚੁਕਾਏ ਬੀਸ ਇਕੀਸ ਸ਼ਬਦ ਚਲਾਏ ਸਾਚਾ ਸਿੱਕਾ, ਵਾਲੀ ਹਿੰਦ ਹਰਿ ਸੁਣਾਇੰਦਾ। ਜੋਤੀ ਜਾਮਾ ਹਰਿ ਭਗਵਾਨਾ, ਲੇ ਖਾ ਲੇਖ ਨਾ ਕੋਈ ਮਿਟਾਇੰਦਾ। ਲਿਖੇ ਲੇਖ ਹਰਿ ਬਨਵਾਰਿਆ। ਸੱਚਾ ਸ਼ਾਹ ਸੁਲਤਾਨ ਵਿਚ ਜਹਾਨ ਜੋਤ ਨਿਰੰਕਾਰਿਆ। ਆਪੇ ਜੋਧਾ ਵਡ ਬਲਵਾਨ, ਤਿੰਨਾਂ ਲੋਆਂ ਸਚ ਸਰਦਾਰਿਆ। ਅੱਠੇ ਪਹਿਰ ਨੌਜਵਾਨ, ਨਾ ਸਕੇ ਕੋਈ ਮਾਰਿਆ। ਚੜ੍ਹਿਆ ਰਹੇ ਸ਼ਬਦ ਬਿਬਾਣ, ਲਾਉਂਦਾ ਰਹੇ ਸਦ ਉਡਾਰਿਆ। ਲੋਕ ਪ੍ਰਲੋਕ ਨਾ ਆਏ ਹਾਨ, ਨਾ ਮਾਰੇ ਕੋਈ ਨਿਸ਼ਾਨ ਦਿਸ ਕਿਸੇ ਨਾ ਆ ਰਿਹਾ। ਆਪੇ ਜਾਣੇ ਜਾਣੀ ਜਾਣ, ਕਲਜੁਗ ਤੇਰੀ ਕਰ ਪਛਾਣ, ਅੰਤਮ ਬਣਤ ਬਣਾ ਰਿਹਾ। ਜੋਤ ਜਾਮਾ ਸ੍ਰੀ ਭਗਵਾਨ, ਰੰਕ ਰਾਜਾਨਾਂ ਸ਼ਾਹ ਸੁਲਤਾਨਾਂ ਸ਼ਬਦ ਸੁਨੇਹੁੜਾ ਸਚ ਮਰਦੰਗ ਆਪੇ ਆਪ ਸੁਣਾ ਰਿਹਾ। ਵੱਜੇ ਸ਼ਬਦ ਮਰਦੰਗ, ਕਾਇਆ ਚੋਟ ਨਗਾਰਿਆ। ਕਲਜੁਗ ਤੇਰਾ ਕਾਲਾ ਰੰਗ, ਹਰਿ ਸਾਚਾ ਵੇਖ ਵਖਾ ਰਿਹਾ। ਚਿੱਟੇ ਅਸਵ ਕਸਿਆ ਤੰਗ, ਉਤੇ ਚੜ੍ਹਿਆ ਹਰਿ ਭਗਵਾਨਿਆ। ਸਤਵੇਂ ਆਸਣ ਸਾਚੇ ਦਰ ਪਾਰ ਲੰਘ, ਸ਼ਬਦ ਚੜ੍ਹੇ ਤੀਰ ਕਮਾਨਿਆ। ਛੇਵਾਂ ਅਸਤਰ ਸਾਚਾ ਸ਼ਸਤਰ, ਤਨ ਪਹਿਨ ਚਿੱਟਾ ਬਸਤਰ, ਪੰਚਮ ਵੇਖ ਵਖਾਣੇ ਸੁਘੜ ਸਿਆਣਿਆਂ। ਪਵਣ ਅਸਵਾਰੀ ਹਰਿ ਨਿਰੰਕਾਰੀ, ਸ਼ਬਦ ਉਡਾਰੀ ਏਕਾ ਮਾਰੀ, ਚੌਥੇ ਦਰ ਆਇਆ ਬਾਹਰੀ, ਵੇਖ ਵਖਾਣੇ ਮਾਰ ਝਾਤ, ਪੁਰੀਆਂ ਲੋਆਂ ਖੰਡਾਂ ਵਰਭੰਡਾਂ ਪਾਵੇ ਸਾਰੀ। ਜੋਤੀ ਜਾਮਾ ਸ੍ਰੀ ਭਗਵਾਨ, ਚੌਥੇ ਘਰ ਆਇਆ ਆਪ, ਆਪ ਆਪਣੇ ਰੰਗ ਸਮਾਇਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਤੇਰਾ ਅੰਤਮ ਭਾਣਾ, ਆਪਣੇ ਹੱਥ ਰਖਾਇਆ। ਚੌਥੇ ਘਰ ਕਰ ਵਿਚਾਰ। ਪਹਿਲੋਂ ਮਾਰਾਂ ਕਿਹੜੀ ਮਾਰ। ਚਾਰੋਂ ਦਿਸ਼ਾ ਹਾਹਾਕਾਰ। ਆਪੇ ਵੰਡੇ ਪਾਏ ਡੰਡੇ, ਸ਼ਬਦ ਕਟਾਰੀ ਰਿਹਾ ਮਾਰ। ਕਲਜੁਗ ਅੰਤਮ ਆਇਆ ਕੰਢੇ, ਰਾਜੇ ਰਾਣਿਆਂ ਲਹਿਣ ਝੰਡੇ, ਨਾ ਕੋਈ ਦੀਸੇ ਛਤਰ ਝੁਲਾਰ। ਪੁਰਖ ਅਬਿਨਾਸ਼ੀ ਆਪੇ ਦੰਡੇ, ਸ਼ਬਦ ਖੰਡਾ ਰਿਹਾ ਹੁਲਾਰ। ਗੁਰਮੁਖਾਂ ਆਤਮ ਪਾਏ ਠੰਡੇ, ਅੰਮ੍ਰਿਤ ਪਿਆਏ ਠੰਡੀ ਧਾਰ। ਚਾਰੋਂ ਕੁੰਟ ਚੰਡ ਪ੍ਰਚੰਡੇ, ਨਾ ਕੋਈ ਦੀਸੇ ਕੰਤ ਸੁਹਾਗਣ, ਜਗਤ ਨਾਰੀ ਹੋਏ ਰੰਡੇ। ਜੋਤੀ ਜਾਮਾ ਸ੍ਰੀ ਭਗਵਾਨਾ, ਕਲਜੁਗ ਤੇਰਾ ਅੰਤ ਪਛਾਣਾ, ਗੁਰਮੁਖਾਂ ਬੰਨ੍ਹੇ ਹੱਥੀਂ ਗਾਨਾ, ਸਾਚੀ ਬਣਤ ਬਣਾਇੰਦਾ। ਹੱਥੀਂ ਬੰਨ੍ਹੇ ਗਾਨਾ ਖੇਲ ਅਪਾਰਿਆ। ਨਾ ਕੋਈ ਜਾਣੇ ਜੀਵ ਨਦਾਨਾ, ਭੁੱਲਿਆ ਸਰਬ ਸੰਸਾਰਿਆ। ਪੁਰਖ ਅਬਿਨਾਸ਼ੀ ਜੋਤੀ ਬਾਣਾ, ਪੜ੍ਹ ਪੜ੍ਹ ਥੱਕੇ ਵੇਦ ਪੁਰਾਨਾਂ, ਨਾ ਕੋਈ ਜਾਣੇ ਅੰਜੀਲ ਕੁਰਾਨਾਂ, ਖਾਣੀ ਬਾਣੀ ਸਾਰ ਨਾ ਪਾ ਰਿਹਾ। ਅੰਤਮ ਛੱਡਣੇ ਪੈਣੇ ਹਾਣੀਆਂ ਹਾਣੀ, ਘਰ ਘਰ ਕਿਸੇ ਨਾ ਮਿਲੇ ਪਾਣੀ, ਰਾਜੇ ਛੱਡੀ ਜਾਣ ਰਾਣੀ, ਪ੍ਰਭ ਆਪਣੀ ਖੇਲ ਰਚਾ ਰਿਹਾ। ਨਾ ਕੋਈ ਦੀਸੇ ਸੁਘੜ ਸਿਆਣੀ, ਨਾ ਕੋਈ ਗਾਏ ਜਗਤ ਬਾਣੀ, ਕਿਸੇ ਹੱਥ ਨਾ ਆਏ ਅੰਨ ਦਾਣੀ, ਚਾਰੋਂ ਕੁੰਟ ਹਾਹਾਕਾਰਿਆ। ਗੁਰਮੁਖ ਸਾਚਾ ਆਪ ਉਠਾਏ, ਆਪ ਆਪਣੀ ਗੋਦ ਬਿਠਾਏ ਪ੍ਰਭ ਅਬਿਨਾਸ਼ੀ ਦਇਆ ਕਮਾਏ, ਸੋਹੰ ਗਾਏ ਸਾਚੀ ਬਾਣੀ, ਪੁਰਖ ਅਬਿਨਾਸ਼ੀ ਲੱਖ ਚੁਰਾਸੀ ਰਿੜਕਣ ਆਇਆ। ਗੁਰਮੁਖਾਂ ਅੰਮ੍ਰਿਤ ਸਾਚਾ ਛਿੜਕਣ ਆਇਆ। ਸੋਹੰ ਡੰਡਾ ਨਾਲ ਉਠਾਇਆ। ਸਤਿਜੁਗ ਸਾਚੀ ਸਿਰੀ ਬਣਾਇਆ। ਆਪ ਮਧਾਣੀ ਜੋਤੀ ਜਾਮਾ ਹਰਿ ਭਗਵਾਨਾ, ਨਿਹਕਲੰਕ ਬਲੀ ਬਲਵਾਨਾ, ਕਲਜੁਗ ਤੇਰਾ ਅੰਤ ਪਛਾਨਾ, ਨਾ ਕੋਈ ਜਾਣੇ ਰਾਜਾ ਰਾਣਾ, ਜੀਵਾਂ ਜੰਤਾਂ ਸਾਧਾਂ ਸੰਤਾਂ ਬੰਨ੍ਹਣ ਆਇਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ, ਮਦਿਰਾ ਮਾਸੀ ਦੂਰ ਕਰਾਇਆ। ਪ੍ਰਗਟ ਜੋਤ ਘਨਕਪੁਰਵਾਸੀ, ਕੰਤ ਕੰਤੂਲਾ ਸਾਚਾ ਝੂਲਾ, ਸ਼ਬਦ ਬਿਬਾਣਾ ਇਕ ਰਖਾਇਆ। ਕੋਈ ਨਾ ਲਾਏ ਹਰਿ ਜੀ ਮੁੱਲਾ, ਸਚ ਭੰਡਾਰਾ ਹਰਿ ਜੀ ਏਕਾ ਖੋਲ੍ਹਾ। ਗੁਰਮੁਖਾਂ ਮਿਲੇ ਨਾਮ ਵਡ ਅਨਮੁੱਲਾ। ਹਰਿਜਨ ਸਾਚਾ ਸੰਤ ਪਿਆਰਾ, ਪੂਰੇ ਤੋਲ ਕਲਜੁਗ ਤੁਲਾ। ਪੁਰਖ ਅਬਿਨਾਸ਼ੀ ਵਸੇ ਕੋਲ, ਦਸਮ ਦਵਾਰਾ ਏਕਾ ਖੁਲ੍ਹਾ। ਅੱਠੇ ਪਹਿਰ ਕਰੇ ਚੋਹਲ, ਬਣਿਆ ਰਹੇ ਦਰ ਘਰ ਸਾਚੇ ਸੱਚਾ ਗੋਲਾ। ਅੰਦਰੇ ਅੰਦਰ ਰਿਹਾ ਬੋਲ, ਸ਼ਬਦ ਸੁਣਾਏ ਸਾਚਾ ਢੋਲਾ। ਗੁਰਮੁਖਾਂ ਪੜਦੇ ਆਤਮ ਫੋਲ, ਭਾਗ ਲਗਾਏ ਕਾਇਆ ਚੋਲਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਸੰਤ ਦੁਲਾਰੇ ਨਾਮ ਵਣਜਾਰੇ, ਪ੍ਰਭ ਦੇਵੇ ਨਾਮ ਅਨਮੋਲਾ। ਨਾਮ ਵਸਤ ਅਨਮੋਲ, ਹਰਿ ਵਰਤਾਇੰਦਾ। ਸ਼ਬਦ ਕੰਡੇ ਰਿਹਾ ਤੋਲ, ਵਧ ਘੱਟ ਨਾ ਕੋਈ ਰਖਾਇੰਦਾ। ਸਾਚਾ ਸ਼ਬਦ ਵਜਾਏ ਢੋਲ, ਭਰਮ ਭੁਲੇਖਾ ਦੂਰ ਕਰਾਇੰਦਾ। ਗੁਰਮੁਖ ਆਤਮ ਰਿਹਾ ਮਵਲ, ਮੇਰ ਤੇਰ ਹੇਰ ਫੇਰ ਸੰਞ ਸਵੇਰ ਵਖਾਇੰਦਾ। ਬਜ਼ਰ ਕਪਾਟੀ ਪੜਦਾ ਰਿਹਾ ਖੋਲ੍ਹ, ਸ਼ਬਦ ਹਾਟੀ ਤੀਰਥ ਤਾਟੀ, ਅੰਮ੍ਰਿਤ ਸਰੋਵਰ ਕਾਇਆ ਮੰਦਰ ਸਾਚੇ ਅੰਦਰ ਏਕਾ ਤਾਲ ਸੁਹਾਵਾ, ਨੇਤਰ ਲੋਚਨ ਸਾਚੇ ਆਪ ਵਖਾਇੰਦਾ। ਗੁਰਮੁਖਾਂ ਦੇਵੇ ਠੰਡੀ ਛਾਵਾਂ, ਦਰ ਘਰ ਸਾਚੇ ਲਾਵੇ ਨਾਵਾਂ, ਜੋਤੀ ਜਾਮਾ ਸ੍ਰੀ ਭਗਵਾਨਾ, ਧੁਰਦਰਗਾਹੀ ਸਾਚਾ ਮਾਹੀ ਸਾਚੇ ਧਾਮ ਆਪ ਬਹਾਇੰਦਾ। ਸਾਚਾ ਧਾਮ ਅਸਥੂਲ, ਹਰਿ ਅਵਲੜਾ। ਗੁਰਮੁਖ ਨਾ ਜਾਏ ਭੂਲ, ਸਦਾ ਵਸੇ ਇਕ ਇਕੱਲੜਾ। ਏਕਾ ਹਰਿ ਸਾਚਾ ਕੰਤ ਕੰਤੂਲ, ਏਕਾ ਰੱਖੇ ਸਚ ਮਹੱਲੜਾ। ਸਚ ਸਿੰਘਾਸਣ ਆਪ ਬਿਰਾਜੇ ਨਾ ਕੋਈ ਪਾਵਾ ਨਾ ਕੋਈ ਚੂਲ, ਆਸਣ ਲਾਏ ਜਲ ਥਲੜਾ। ਜੋਤੀ ਜਾਮਾ ਸ੍ਰੀ ਭਗਵਾਨਾ, ਗੁਰਮੁਖਾਂ ਦੇਵੇ ਸਾਚਾ ਮਾਣਾ ਚਰਨ ਧਿਆਨਾ, ਜੋ ਦਰ ਆਏ ਭੁਲੜਾ। ਭੁਲ ਭੁਲੇਖੇ ਆਏ ਦਰ। ਗੁਰ ਸੰਗਤ ਵੇਖ ਮੰਗੇ ਵਰ। ਪ੍ਰਭ ਅਬਿਨਾਸ਼ੀ ਲਿਖੇ ਲੇਖ, ਬਿਧਨਾ ਲੇਖ ਦੂਰ ਕਰ। ਸਾਚੇ ਨੇਤਰ ਨੈਣ ਪੇਖ, ਅੰਮ੍ਰਿਤ ਆਤਮ ਸਚ ਸਰੋਵਰ ਸਾਚਾ ਸਰ। ਜੋ ਜਨ ਰਹੇ ਵੇਖੀ ਵੇਖ, ਦਰ ਘਰ ਸਾਚੇ ਆਉਣਾ ਡਰ। ਗੁਰਮੁਖਾਂ ਲਿਖੇ ਮਸਤਕ ਲੇਖ, ਲੱਖ ਚਰੁਾਸੀ ਫੰਦ ਕਟਾਏ ਨਾ ਜਨਮੇ ਨਾ ਜਾਏ ਮਰ। ਜੋਤੀ ਜਾਮਾ ਸ੍ਰੀ ਭਗਵਾਨਾ, ਕਲਜੁਗ ਤੇਰਾ ਅੰਤਮ ਅੰਤ ਇਕ ਰਖਾਏ ਸ਼ਬਦ ਨਿਸ਼ਾਨਾ। ਕਲਜੁਗ ਲੱਥੇ ਚੀਰ, ਦਏ ਦੁਹਾਈਆ। ਨਾ ਕੋਈ ਦੇਵੇ ਧੀਰ, ਨਾ ਹੋਏ ਕੋਈ ਸਹਾਈਆ। ਨਾ ਕੋਈ ਸਹਾਈ ਪੀਰ ਫਕੀਰ ਦਸਤਗੀਰ ਸ਼ਾਹ ਹਕੀਰ, ਸਾਚਾ ਸੰਗ ਨਾ ਕੋਈ ਨਿਭਾਈਆ। ਤਨ ਲੱਗੀ ਹਉਮੇ ਪੀੜ, ਲੱਖ ਚੁਰਾਸੀ ਦਏ ਦੁਹਾਈਆ। ਕਲਜੁਗ ਪਾਪ ਰਿਹਾ ਪੀੜ, ਲਹੂ ਮਿੱਝ ਏਕਾ ਧਾਰ ਵਹਾਈਆ। ਕੋਇ ਨਾ ਕਟੇ ਕਿਸੇ ਭੀੜ, ਕਾਲੀ ਰੈਣ ਅੰਧ ਅੰਧਿਆਨੀ, ਰਾਹ ਸਾਚਾ ਦਿਸ ਨਾ ਆਈਆ। ਨਾ ਕੋਈ ਸਹਾਏ ਹਸਤ ਕੀੜ, ਰਾਜ ਰਾਜਾਨਾ ਧੀਰ ਗਵਾਈਆ। ਕੋਈ ਨਾ ਬੰਨ੍ਹੇ ਮਾਤ ਬੀੜ, ਸ਼ਾਹ ਸ਼ਾਹਾਨਾ ਵਿਚ ਮੈਦਾਨਾ ਤਨ ਝੂਠੀ ਖ਼ਾਕ ਉਡਾਈਆ। ਕਲਜੁਗ ਤੇਰਾ ਅੰਤਮ ਵੇਲਾ ਲਾੜੀ ਮੌਤ ਬੰਨ੍ਹੇ ਗਾਨਾ, ਆਪ ਉਠਾਏ ਵਡ ਬਲੀ ਬਲਵਾਨਾ, ਵਿਚ ਪਵਣਾ ਆਪ ਉਡਾਈਆ। ਮਿਟਦਾ ਜਾਏ ਨਾਮ ਨਿਸ਼ਾਨਾ, ਨਾ ਕੋਈ ਦੀਸੇ ਰਾਜ ਰਾਜਾਨਾ, ਚਾਰ ਵਰਨਾਂ ਨਾ ਹੋਏ ਕੋਈ ਸਹਾਈਆ। ਪ੍ਰਗਟ ਹੋਏ ਪੁਰਖ ਅਬਿਨਾਸ਼ੀ ਬੀਨਾ ਦਾਨਾ, ਗੁਰਮੁਖਾਂ ਦੇਵੇ ਸਾਚਾ ਮਾਣਾ, ਅੰਤਮ ਅੰਤ ਹੋਏ ਸਹਾਈਆ। ਹਰਿ ਹਰਿ ਸਾਚਾ ਜਿਸ ਪਛਾਣਾ, ਆਪ ਆਪਣੀ ਗੋਦ ਉਠਾਈਆ। ਬੰਕ ਦਵਾਰਾ ਸਚ ਦਰਬਾਰੇ ਆਪ ਲਗਾਈਆ। ਆਪੇ ਵਸੇ ਅਸਥਿਲ ਮਹੱਲ ਮੁਨਾਰੇ, ਸਚ ਸਿੰਘਾਸਣ ਜੋਤ ਜਗਾਈਆ। ਗੁਰਮੁਖਾਂ ਦੇਵੇ ਹਰਿ ਜੀ ਪਹਿਰੇ, ਸਾਚੀ ਸੇਵਾ ਰਿਹਾ ਕਮਾਈਆ। ਚੱਲ ਕੇ ਆਵੇ ਮਾਤ ਦਵਾਰੇ, ਜੋਤੀ ਜਾਮਾ ਭੇਖ ਵਟਾਈਆ। ਹੱਥ ਨਾ ਆਏ ਕਿਸੇ ਮੰਦਰ ਮਸੀਤ ਗੁਰਦਵਾਰੇ, ਸ਼ਿਵਦਵਾਲੇ ਠਾਕਰ ਰਹੇ ਮਨਾਈਆ। ਗੁਰਮੁਖਾਂ ਮੇਲ ਕਾਇਆ ਮਹੱਲ ਸ਼ਬਦ ਅਟੱਲ ਜੋਤ ਪ੍ਰਬਲ, ਨੂਰ ਨੁਰਾਨਾ ਹਰਿ ਨਿਰੰਕਾਰੇ। ਕਲਜੁਗ ਵੇਲਾ ਅੰਤਮ ਅੰਤ ਕਲ ਕਾਲਖ ਟਿੱਕੇ ਮਸਤਕ ਭਾਰੇ। ਆਪ ਕਰਾਏ ਜਲ ਥਲ, ਸੰਤ ਮਨੀ ਸਿੰਘ ਲੇਖ ਲਿਖਾਰੇ। ਰਾਜੇ ਰਾਣਿਆਂ ਰਿਹਾ ਘੱਲ, ਪੁਰੀਆ ਅਨੰਦ ਧਾਮ ਵਿਚਾਰੇ। ਪ੍ਰਗਟ ਹੋਇਆ ਪ੍ਰਭ ਜਲ ਥਲ, ਨਿਹਕਲੰਕੀ ਜਾਮਾ ਧਾਰੇ। ਰਾਜ ਰਾਜਾਨਾ ਜਾਏ ਦਲ, ਕਲਜੁਗ ਸਤਿਜੁਗ ਦੋਵੇਂ ਪੁੜ ਚੱਕੀ ਆਪ ਬਣਾਏ, ਸੋਹੰ ਹੱਥਾ ਵਿਚ ਗਡਾਏ, ਦੇਵੇ ਗੇੜਾ ਇਕ ਅਪਾਰੇ। ਲੱਖ ਚੁਰਾਸੀ ਹੱਥ ਹੁਲਾਰੇ। ਫੜ ਫੜ ਪਾਏ ਵਾਰੋ ਵਾਰੇ। ਪਹਿਲੀ ਕੂਟ ਲਹਿੰਦੀ ਦਿਸ਼ਾ, ਉਮਤ ਨਬੀ ਰਸੂਲ ਦੀ ਧੁਰਦਰਗਾਹੀ ਮੰਗੇ ਭਾੜੇ। ਏਕਾ ਹੱਜ ਕੁਰਾਨ ਕੁਰਾਨਾ। ਨਾ ਕਾਅਬਾ ਹਰਿ ਕਬੂਲ ਦੀ, ਮਿਟੇ ਨਾਮ ਨਿਸ਼ਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣਾ ਭੇਖ ਵਟਾਇੰਦਾ। ਨਾ ਕੋਈ ਜਾਣੇ ਚਤੁਰ ਸੁਜਾਨਾ। ਸੰਤ ਮਨੀ ਸਿੰਘ ਸਾਚਾ ਸਚ ਦੁਲਾਰ ਹੈ। ਆਤਮ ਜੋਤੀ ਸ਼ਬਦ ਧਨਾ ਧਨੀ, ਵਡ ਵਡ ਭੰਡਾਰ ਹੈ। ਆਤਮ ਆਈ ਇਕ ਗੱਲ ਮੰਨੀ, ਵਸਿਆ ਜਗਤ ਨਿਆਰ ਹੈ। ਆਤਮ ਚੜ੍ਹਿਆ ਸਾਚਾ ਚੰਨੀ, ਹੋਇਆ ਸਚ ਉਜਿਆਰ ਹੈ। ਹੱਥ ਵਿਚ ਫੜੀ ਕਾਪੀ ਕੰਨੀ, ਸ੍ਰਿਸ਼ਟ ਸਬਾਈ ਆਪ ਲਿਖਾਰ ਹੈ। ਪ੍ਰਭ ਅਬਿਨਾਸ਼ੀ ਇਕ ਪੁਕਾਰ ਸਾਚੀ ਮੰਨੀ, ਦੋਏ ਜੋੜ ਖੜ੍ਹਾ ਦਵਾਰ ਹੈ। ਲੱਖ ਚੁਰਾਸੀ ਮਿਲੇ ਅੰਤਮ ਡੰਨੀ, ਕਾਇਆ ਤਜਿਆ ਦੇਹ ਮੁਨਾਰ ਹੈ। ਕਾਚੇ ਭਾਂਡੇ ਕਲਜੁਗ ਜੀਵ ਘਰ ਘਰ ਭੰਨੀ, ਨਾ ਘੜੇ ਕੋਈ ਠਠਿਆਰ ਹੈ। ਆਪ ਕਰੇ ਖੰਨ ਖੰਨੀ, ਬੇਮੁਖ ਹੋਏ ਬੇਮੁਹਾਰ ਹੈ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਬਖ਼ਸ਼ੇ ਚਰਨ ਪਿਆਰ ਹੈ। ਗੁਰ ਚਰਨ ਪਿਆਰ, ਜਗਤ ਕੁੜਮਾਈਆ। ਗੁਰ ਚਰਨ ਪਿਆਰ ਆਤਮ ਜੋਤੀ ਜਾਏ ਵਿਆਹੀਆ। ਗੁਰ ਚਰਨ ਪਿਆਰ, ਸਚ ਸਵਰਨ ਉਠ ਸੋਤੀ, ਪ੍ਰੇਮ ਪਿਆਰੀ ਸੇਜ ਵਿਛਾਈਆ। ਗੁਰ ਚਰਨ ਦੁਰਮਤ ਮੈਲ ਜਾਏ ਧੋਤੀ, ਨਿਰਮਲ ਜੋਤੀ ਇਕ ਦਿਸਾਈਆ। ਗੁਰ ਚਰਨ ਨਾਤਾ ਛੁਟੇ ਵਰਨ ਗੋਤੀ, ਏਕਾ ਰੰਗ ਰੰਗੀਲਾ ਪੁਰਖ ਅਬਿਨਾਸ਼ੀ ਸਚ ਸੁਹਾਗਣ ਨਾਰ ਤਨ ਸ਼ਿੰਗਾਰ, ਬੈਠੀ ਸਾਚੇ ਘਰ ਆਤਮ ਕੁੰਡਾ ਲਾਹੀਆ। ਗੁਰ ਚਰਨ ਪਿਆਰ ਛੈਲ ਛਬੀਲਾ। ਸਾਚਾ ਮੁੰਡਾ ਨਾ ਲੰਗੜਾ ਨਾ ਦਿਸੇ ਟੁੰਡਾ, ਸ਼ਬਦ ਅਸਵਾਰ ਸਾਚਾ ਲਾੜਾ, ਦਰ ਦਵਾਰੇ ਆਈਆ। ਅੱਗੋਂ ਉਠੇ ਪੁਰਖ ਅਪਾਰਾ, ਜੋਤੀ ਖੇਲ ਸਾਚੀ ਨਾਰਾ, ਏਕਾ ਦਿਸੇ ਦਸਮ ਦਵਾਰਾ, ਨੌਵੇਂ ਬੰਦ ਕਰਾਈਆ। ਗੁਰ ਚਰਨ ਪ੍ਰੀਤੀ ਜਨ ਅਸਵਾਰਾ। ਦਰ ਘਰ ਸਾਚਾ ਏਕਾ ਵੇਖੇ, ਕਿਹੜਾ ਖੁਲ੍ਹੇ ਬੰਦ ਕਵਾੜਾ। ਪੁਰਖ ਅਬਿਨਾਸ਼ੀ ਨੇਤਰ ਪੇਖੇ ਨੇੜ ਨਾ ਆਏ ਪੰਚਮ ਧਾੜਾ। ਜੋਤੀ ਨਾਰੀ ਕੰਤ ਪਿਆਰੀ, ਦਰ ਘਰ ਸਾਚੇ ਆਤਮ ਅੰਦਰ ਜੋੜਾ। ਆਤਮ ਅੰਦਰ ਸਚ ਪਿਆਰ। ਏਕਾ ਨਾਰੀ ਕੰਤ ਭਤਾਰ। ਨਾਮ ਰੰਗੀਲਾ ਸ਼ਬਦ ਸ਼ਿੰਗਾਰ। ਅੰਮ੍ਰਿਤ ਜਾਮ ਸਾਚਾ ਪੀ ਲਾ, ਆਤਮ ਤ੍ਰਿਸ਼ਨਾ ਭੁਖ ਨਿਵਾਰ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਸੰਤ ਜਨਾਂ, ਆਤਮ ਸੇਜਾ ਰੈਣ ਵਸੇਰਾ, ਵਿਚ ਸੰਸਾਰਾ ਸੁੱਤਾ ਪੈਰ ਪਸਾਰ। ਸੁੱਤਾ ਪੈਰ ਪਸਾਰ ਕਦੇ ਨਾ ਜਾਗਿਆ। ਬੇਮੁਖ ਜੀਵ ਗਵਾਰ, ਚਰਨ ਸਰਨ ਨਾ ਲਾਗਿਆ। ਨਾ ਖੁਲ੍ਹੇ ਬੰਦ ਕਵਾੜ, ਨਾ ਧੋਏ ਕੋਈ ਦਾfਗ਼ਆ। ਮਾਇਆ ਅਗਨੀ ਤੱਤੀ ਹਾੜਾ ਸਾੜੇ ਕਾਇਆ ਚੋਲੀ ਕੱਚਾ ਧਾਗਿਆ। ਗੁਰਮੁਖ ਸਾਚਾ ਸੰਤ ਦੁਲਾਰਾ। ਮਿਲਿਆ ਮੇਲ ਕੰਤ ਕੰਤ ਭਤਾਰਾ। ਏਕਾ ਕਰੇ ਚਰਨ ਪਿਆਰਾ। ਦਰ ਘਰ ਸਾਚੇ ਦੇਵੇ ਵਾੜਾ। ਅੰਮ੍ਰਿਤ ਬਖ਼ਸ਼ੇ ਠੰਡੀ ਧਾਰਾ। ਸਾਂਤਕ ਸੀਤਲ ਬਹੱਤਰ ਨਾੜਾ। ਆਤਮ ਜੋਤੀ ਕਰ ਉਜਿਆਰਾ। ਮੇਟ ਮਿਟਾਏ ਪੰਚਮ ਧਾੜਾ। ਦਰਸ ਦਿਖਾਏ ਅਗੰਮ ਅਪਾਰਾ। ਆਪੇ ਫਿਰੇ ਪਿਛੇ ਅਗਾੜਾ। ਗੁਰਮੁਖ ਸਾਚਾ ਸੰਤ ਦੁਲਾਰਾ। ਮਿਲਿਆ ਮੇਲ ਕੰਤ ਭਤਾਰਾ। ਸ਼ਬਦ ਘੋੜੇ ਦੇਵੇ ਚਾੜ੍ਹਾ। ਲੱਖ ਚੁਰਾਸੀ ਹਾਹਾਕਾਰਾ। ਆਪ ਚਬਾਏ ਆਪਣੀ ਦਾੜ੍ਹਾ। ਜੋਤੀ ਜਾਮਾ ਸ੍ਰੀ ਭਗਵਾਨਾ, ਸ਼ਬਦ ਚਲਾਏ ਤੀਰ ਕਮਾਨਾ, ਬੇਮੁਖਾਂ ਸੀਨੇ ਵਜੇ ਕਾੜ ਕਾੜਾ। ਸ਼ਬਦ ਤੀਰ ਰਸਨ ਕੜਾਕਾ। ਗੁਰਮੁਖਾਂ ਖੋਲ੍ਹੇ ਆਤਮ ਤਾਕਾ। ਦਇਆ ਕਮਾਏ ਆਪ ਵਖਾਏ, ਲੇਖ ਲਿਖਾਏ ਭਵਿਖਤ ਵਾਕਾ। ਗੁਰਮੁਖ ਸੋਇਆ ਆਪ ਜਗਾਏ, ਚਰਨ ਪ੍ਰੀਤੀ ਰਾਹ ਵਖਾਏ, ਆਤਮ ਖੋਲ੍ਹੇ ਹਰਿ ਜੀ ਤਾਕਾ। ਜਨਮ ਜਨਮ ਦਾ ਗੇੜ ਕਟਾਏ, ਜੋਤੀ ਜੋਤ ਸਰੂਪ ਹਰਿ, ਆਪ ਚੁਕਾਏ ਗੁਰਮੁਖਾਂ ਪਿਛਲਾ ਬਾਕਾ। ਪਿਛਲੀ ਬਾਕੀ ਜਾਏ ਚੁਕ, ਚਰਨ ਹਜ਼ੂਰਿਆ। ਲੋਕਮਾਤ ਪੈਂਡਾ ਜਾਏ ਮੁੱਕ, ਜਨ ਆਏ ਮਨਜੂਰਿਆ। ਹਰਿਆ ਚਾਮ ਨਾ ਜਾਏ ਸੁੱਕ, ਕਾਇਆ ਤਪੇ ਵਾਂਗ ਤੰਦੂਰਿਆ। ਦਾਣਾ ਪਾਣੀ ਨਾ ਜਾਏ ਮੁੱਕ, ਹਰਿ ਚਰਨ ਤੁੱਟੇ ਗ਼ਰੂਰਿਆ। ਚਾਰੋਂ ਕੁੰਟ ਨਾ ਪਏ ਮੁਖ ਵਿਚ ਥੁੱਕ, ਆਤਮ ਨੂਰੀ ਸਚ ਸਰੂਰਿਆ। ਪ੍ਰਭ ਕਾ ਭਾਣਾ ਨਾ ਜਾਏ ਰੁਕ, ਸ਼ਬਦ ਮਿਲੇ ਸਾਚੀ ਤੂਰਿਆ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਸੰਤ ਜਨਾਂ, ਏਕਾ ਦੇਵੇ ਨਾਮ ਧੰਨਾ, ਆਸਾ ਮਨਸਾ ਪੂਰਿਆ, ਆਸਾ ਮਨਸਾ ਪੂਰ, ਦਇਆ ਕਮਾਇੰਦਾ। ਸ਼ਬਦ ਰਖਾਏ ਸਾਚੀ ਤੂਰ, ਸੋਹੰ ਨਾਦ ਵਜਾਇੰਦਾ। ਗੁਰ ਸੰਗਤ ਤੇਰਾ ਪਹਿਲਾ ਪੂਰ, ਸਤਾਰਾਂ ਹਾੜੀ ਬੇੜਾ ਬੰਨ੍ਹ ਵਖਾਇੰਦਾ। ਰਾਜੇ ਰਾਣਿਆਂ ਰਿਹਾ ਘੂਰ, ਸ਼ਬਦ ਲੇਖਾ ਲੇਖ ਲਿਖਾਇੰਦਾ। ਫੜ ਫੜ ਕੁੱਠੇ ਕਰੇ ਚੂਰੋ ਚੂਰ, ਸ਼ਬਦ ਖੰਡਾ ਇਕੋ ਉਠਾਇੰਦਾ। ਤੋੜੇ ਹੰਕਾਰ ਮਾਣ ਗਵਾਏ ਮੂਰਖ ਮੁਗਧ ਮੂੜ੍ਹ, ਚਰਨ ਦਵਾਰਾ ਸੱਚੀ ਸਰਕਾਰਾ ਏਕਾ ਏਕ ਵਖਾਇੰਦਾ। ਸ਼ਾਹ ਸੁਲਤਾਨਾਂ ਵਿਚ ਜਹਾਨਾ ਏਕ ਬਖ਼ਸ਼ੇ ਚਰਨ ਧੂੜ, ਆਤਮ ਜੋਤੀ ਖਿਚ ਵਖਾਇੰਦਾ। ਸ਼ਬਦ ਸਰੂਪੀ ਪਾਏ ਜੂੜ, ਨਾ ਕੋਈ ਮਾਤ ਤੁੜਾਇੰਦਾ। ਕਲਜੁਗ ਵੇਲਣੇ ਪੀੜੇ ਬੂੜ, ਅੱਡੋ ਅੱਡ ਹੱਡ ਹੱਡ ਕਰਾਇੰਦਾ। ਅੰਤਮ ਵੇਲੇ ਆਈ ਭੀੜ, ਨਾ ਕੋਈ ਕਿਸੇ ਛੁਡਾਇੰਦਾ। ਗੁਰਮੁਖਾਂ ਹਰਿ ਜੀ ਬੰਨ੍ਹੇ ਬੀੜ, ਆਪਣੇ ਕੰਧ ਉਠਾਇੰਦਾ। ਜੋਤੀ ਜਾਮਾ ਸ੍ਰੀ ਭਗਵਾਨਾ, ਸਤਿਜੁਗ ਤੇਰਾ ਸਾਚਾ ਲੇਖਾ ਆਪਣੀ ਹੱਥੀਂ ਆਪ ਲਿਖਾਇੰਦਾ। ਸਤਿਜੁਗ ਲੇਖਾ ਚਿੱਟਾ ਦੁੱਧ। ਜਨ ਭਗਤਾਂ ਕਰੇ ਉਜਲ ਬੁਧ। ਚਰਨ ਦਵਾਰਾ ਹਰਿ ਪਿਆਰਾ ਕਾਰਜ ਕਰੇ ਸੁਧ। ਮੰਗਣ ਆਏ ਬਣ ਭਿਖਾਰਾ, ਨਾਮ ਵਡਿਆਈ ਸੰਗ ਰਲਾਈ ਨੌਂ ਨਿਧ। ਸਾਚੇ ਘਰ ਵੱਜੀ ਵਧਾਈ, ਰਲ ਮਿਲ ਸਈਆਂ ਮੰਗਲ ਗਾਈ, ਪ੍ਰਭ ਮਿਲਣ ਦੀ ਸਾਚੀ ਬਿਧ। ਸਾਚਾ ਸ਼ਬਦ ਰਿਹਾ ਸੁਣਾਈ, ਗੁਰਮੁਖ ਸਾਚਾ ਭੁੱਲ ਨਾ ਜਾਈ, ਆਤਮ ਤੀਰ ਰਿਹਾ ਵਿੱਧ। ਜੋਤੀ ਜਾਮਾ ਸ੍ਰੀ ਭਗਵਾਨਾ, ਨਿਹਕਲੰਕ ਨਰਾਇਣ ਨਰ, ਸਤਿਜੁਗ ਸਾਚੀ ਜਾਗ ਲਗਾਏ, ਆਪ ਆਪਣੀ ਦਇਆ ਕਮਾਏ, ਮੁਖ ਲਗਾਏ ਚਿੱਟਾ ਸੀਰ ਨਿਰਮਲ ਦੁੱਧ।

Leave a Reply

This site uses Akismet to reduce spam. Learn how your comment data is processed.