Granth 04 Likhat 108: 29 Poh 2011 Bikarmi Karnail Singh de Greh Pind Kadrabad Jila Gurdaspur

੨੯ ਪੋਹ ੨੦੧੧ ਬਿਕ੍ਰਮੀ ਕਰਨੈਲ ਸਿੰਘ ਦੇ ਗ੍ਰਹਿ ਪਿੰਡ ਕਾਦਰਾਬਾਦ ਜ਼ਿਲਾ ਗੁਰਦਾਸਪੁਰ

ਸ਼ਬਦ ਖੰਡਾ ਧਰਮ ਮਹਾਨਿਆ। ਨਾਮ ਡੰਡਾ ਵਿਚ ਜਹਾਨਿਆ। ਗੁਰਮੁਖਾਂ ਪਾਇਆ ਸਾਚਾ ਵੰਡਾ, ਫੜਾਏ ਹੱਥ ਭਗਵਾਨਿਆ। ਪੰਜਾਂ ਚੋਰਾਂ ਦੇਵੇ ਦੰਡਾ, ਹਰਿ ਤਿਖੀ ਰੱਖੇ ਧਾਰਿਆ। ਬੇਮੁਖਾਂ ਵਡੇ ਕੰਡਾ, ਮੂੰਹ ਦੇ ਭਾਰ ਸੁਟਾ ਰਿਹਾ। ਆਪੇ ਕਰੇ ਖੰਡ ਖੰਡਾ, ਨਾ ਕੋਈ ਕਿਸੇ ਛੁਡਾਨਿਆ। ਨਾਲ ਰਲਾਏ ਕਹਿਰ ਰਾਣੀ ਮਾਤ ਸੁਹਾਣੀ। ਚੰਡ ਪ੍ਰਚੰਡਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਖੰਡਾ ਨਾਮ ਕਟਾਰਿਆ। ਪ੍ਰਭ ਅਬਿਨਾਸ਼ੀ ਫੜਿਆ ਹੱਥ, ਧੁਰਦਰਗਾਹੀ ਸੱਚੀ ਸਰਕਾਰਿਆ। ਲੰਮਾ ਰਖਾਏ ਸਾਢੇ ਤਿੰਨ ਹੱਥ, ਮਾਰੇ ਵਾਰੋ ਵਾਰਿਆ। ਕਲਜੁਗ ਤੇਰਾ ਝੂਠਾ ਰਥ, ਧਰਮ ਰਾਏ ਦਏ ਹੁਲਾਰਿਆ। ਯਮਰਾਜ ਪਾਏ ਸਥ, ਪਾਏ ਪੱਲੂ ਚਾਰ ਕੁੰਟ ਪਾਏ ਘਰ ਘਰ ਘਰ ਹਾਹਾਕਾਰਿਆ। ਕਿਸੇ ਸਿਰ ਨਾ ਦੀਸੇ ਤਾਜ, ਝੂਠੇ ਛੁੱਟੇ ਰਾਜਨ ਰਾਜ, ਪ੍ਰਭ ਸਾਚਾ ਪਾਏ ਘੇਰਿਆ। ਹਰਿ ਭਗਤਾਂ ਰੱਖੇ ਲਾਜ, ਬੇਮੁਖਾਂ ਖੋਲ੍ਹੇ ਪਾਜ, ਕਰੇ ਖੇਲ ਜਗਤ ਨਿਆਰਿਆ। ਸਾਚਾ ਸਾਜਨ ਰਿਹਾ ਸਾਜ, ਪ੍ਰਭ ਅਬਿਨਾਸ਼ੀ ਗਰੀਬ ਨਿਵਾਜ, ਕਲਜੁਗ ਤੇਰੀ ਅੰਤਮ ਵਾਰਿਆ। ਆਪ ਸਵਾਰੇ ਆਪਣਾ ਕਾਜ, ਪ੍ਰਗਟ ਜੋਤ ਦੇਸ ਮਾਝ, ਰੰਕ ਡੰਕ ਇਕ ਵੱਜਾ ਰਿਹਾ। ਬੇਮੁਖਾਂ ਅੰਤਮ ਚਾਰੋਂ ਕੁੰਟ ਪੈਣੀ ਭਾਜ, ਨਾ ਕੋਈ ਕਿਸੇ ਛੁਡਾ ਰਿਹਾ। ਗੁਰਮੁਖਾਂ ਮਾਰੇ ਸ਼ਬਦ ਅਵਾਜ, ਅੰਤਮ ਹੋਈ ਰੈਣ ਅੰਧੇਰੀ ਕਲਜੁਗ ਆਪੇ ਆਪ ਜਗਾ ਰਿਹਾ। ਸ਼ਬਦ ਖੰਡਾ ਪੁਰਖ ਅਪਾਰ। ਸਿੱਧਾ ਡੰਡਾ ਵਿਚ ਸੰਸਾਰ। ਕਲਜੁਗ ਤੇਰਾ ਅੰਤਮ ਕੰਢਾ, ਆਪੇ ਵੇਖੇ ਹਰਿ ਦਾਤਾਰ। ਗੁਰਮੁਖ ਬੇਮੁਖ ਪਾਏ ਵੰਡਾ, ਸਾਚਾ ਤੋਲ ਤੋਲਣਹਾਰ। ਨਾ ਕੋਈ ਦੀਸੇ ਪਖੰਡਾ, ਜਗੀ ਜੋਤ ਇਕ ਕਰਤਾਰ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਆਪ ਆਪਣੀ ਕਰੇ ਵਿਚਾਰ। ਆਪ ਆਪਣੀ ਕਰ ਵਿਚਾਰ। ਕੀਆ ਖੇਲ ਅਪਰ ਅਪਾਰ। ਗੁਰਮੁਖ ਸਾਚੇ ਸੰਤ ਮਿਲਾਏ, ਦਇਆ ਕਮਾਏ ਚਰਨ ਬਹਾਏ, ਮਿਲਿਆ ਮੇਲ ਕੰਤ ਭਤਾਰ। ਬੇਮੁਖ ਜੀਵ ਦਰ ਦੁਰਕਾਏ, ਦਰ ਘਰ ਸਾਚੇ ਰਹਿਣ ਨਾ ਪਾਏ, ਚਾਰੋਂ ਕੁੰਟ ਫਿਰਨ ਭਿਖਾਰ। ਸਾਚੀ ਭਿੱਛਿਆ ਕੋਈ ਨਾ ਪਾਏ, ਜੋਤੀ ਜਾਮਾ ਹਰਿ ਭਗਵਾਨਾ, ਸ਼ਬਦ ਬਿਬਾਣਾ ਜਗਤ ਉਡਾਣਾ, ਚਾਰ ਦਵਾਰੇ ਵੇਖ ਵਖਾਏ, ਚਾਰ ਦਵਾਰੇ ਚਾਰੇ ਯਾਰ। ਅੱਠੇ ਪਹਿਰ ਸੇਵਾਦਾਰ। ਪ੍ਰਭ ਇਕ ਚਲਾਏ ਸ਼ਬਦ ਲਹਿਰ। ਆਪ ਬਹਾਏ ਵਹਿੰਦੀ ਧਾਰ। ਧਰਤ ਮਾਤ ਦਰ ਮੰਗੇ ਕਹਿਰ, ਪ੍ਰਭ ਅਬਿਨਾਸ਼ੀ ਕਿਰਪਾ ਧਾਰ। ਕੋਈ ਨਾ ਦੀਸੇ ਨਗਰ ਖੇੜਾ ਸ਼ਹਿਰ, ਪਰਬਤ ਜੰਗਲ ਜੂਹ ਉਜਾੜ ਪਹਾੜ, ਜੋਤੀ ਅਗਨੀ ਦੇਵੇ ਸਾੜ। ਗੁਰਮੁਖਾਂ ਆਤਮ ਕਰੇ ਮਿਹਰ, ਜੋਤ ਜਗਾਏ ਬਹੱਤਰ ਨਾੜ। ਲੱਖ ਚੁਰਾਸੀ ਆਪ ਭੁਲਾਏ ਕਰ ਕਰ ਹੇਰ ਫੇਰ, ਬੇਮੁਖ ਜੀਵ ਝੂਠੀ ਧਾੜ। ਗੁਰਮੁਖ ਸਾਚੇ ਮਾਤ ਤਰਾਏ, ਹਉਮੇ ਵਿਚੋਂ ਰੋਗ ਗਵਾਏ, ਸ਼ਬਦ ਘੋੜੇ ਰਿਹਾ ਚਾੜ੍ਹ। ਚਰਨ ਦਵਾਰੇ ਘੇਰ ਲਿਆਏ, ਮੇਰ ਤੇਰ ਸਰਬ ਚੁਕਾਏ, ਆਪ ਆਪਣੀ ਦਇਆ ਕਮਾਏ, ਨਾ ਲਾਏ ਦੇਰ ਘਰ ਸਾਚੇ ਰਿਹਾ ਵਾੜ। ਆਪੇ ਗੁਰ ਆਪੇ ਚੇਲੇ ਸਿੰਘ ਸ਼ੇਰ ਸ਼ੇਰ ਦਲੇਰ, ਕਲਜੁਗ ਚੋਲੀ ਰਿਹਾ ਪਾੜ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਗੁਰਮੁਖਾਂ ਦੇਵੇ ਸਾਚਾ ਵਰ, ਲੱਖ ਚੁਰਾਸੀ ਵੱਢੇ ਧੜ, ਰਚਨ ਰਚਾਏ ਸਤਾਰਾਂ ਹਾੜ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿ ਸੁਹੇਲੇ ਜਗਤ ਮੇਲੇ, ਧਰਤ ਮਾਤ ਦੁਲਾਰੇ, ਆਪ ਬਣਾਏ ਸਾਚੇ ਲਾੜ। ਸਤਾਰਾਂ ਹਾੜੀ ਫੁਲ ਫੁਲਵਾੜੀ। ਪ੍ਰਭ ਸ਼ਬਦ ਬਗੀਚਾ ਲਾਇਆ, ਆਪੇ ਕਰੇ ਨਾਮ ਵਾੜੀ। ਰੱਖੇ ਲਾਜ ਚਰਨ ਛੁਹਾਈ ਦਾਹੜੀ। ਸਾਚੀ ਬਣਤ ਰਿਹਾ ਬਣਾਇਆ, ਸਦਾ ਫਿਰੇ ਪਿੱਛੇ ਅਗਾੜੀ। ਹੋਏ ਸਹਾਈ ਬਹੱਤਰ ਨਾੜੀ। ਪੰਜਾਂ ਚੋਰਾਂ ਦਰ ਦੁਰਕਾਇਆ, ਗੁਰ ਚਰਨ ਸਰਨ ਨੇੜ ਨਾ ਆਏ ਮੌਤ ਲਾੜੀ। ਸਿੰਘ ਸਿੰਘਾਸਣ ਡੇਰਾ ਲਾਇਆ, ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਕਲਜੁਗ ਤੇਰੀ ਅੰਤਮ ਵਾਰੀ, ਖ਼ੁਸ਼ੀ ਮਨਾਈ ਸਤਾਰਾਂ ਹਾੜੀ। ਧਰਮ ਰਾਏ ਦੀ ਕਟੇ ਫਾਸੀ, ਆਪਣਾ ਬੇੜਾ ਆਪਣੇ ਹੱਥ ਰਖਾਏ, ਆਪਣਾ ਬੇੜਾ ਰੱਖੇ ਹੱਥ। ਪ੍ਰਭ ਅਬਿਨਾਸ਼ੀ ਸਰਬ ਸਮਰਥ। ਆਵਣ ਜਾਵਣ ਜਾਵਣ ਆਵਣ ਪਤਤ ਪਾਵਨ ਹਰਿ ਭਗਵਾਨ, ਜਗਤ ਝੇੜਾ ਦਏ ਚੁਕਾਇਆ। ਕਿਰਪਾ ਕਰੇ ਗੁਣ ਨਿਧਾਨ, ਵਡ ਵਡਾ ਮਿਹਰਵਾਨ, ਕਾਇਆ ਖੇੜਾ ਭਾਗ ਲਗਾਇਆ। ਸ਼ਬਦ ਬਿਠਾਏ ਸਚ ਬਿਬਾਣ, ਲੋਕਮਾਤ ਹਰਿ ਗੇੜਾ ਲਾਇਆ। ਆਪ ਉਠਾਏ ਗੁਰਮੁਖ ਸਾਚੇ ਨੌਜਵਾਨ, ਬੇਮੁਖ ਸੋਇਆ ਨਾ ਕੋਈ ਜਗਾਇਆ। ਅੱਠੇ ਪਹਿਰ ਕਰ ਧਿਆਨ, ਚਾਰ ਕੁੰਟ ਦਹਿ ਦਿਸ਼, ਗੁਰਮੁਖਾਂ ਸਾਚਾ ਮੇਲ ਮਿਲਾਇਆ। ਸਾਚਾ ਛਤਰ ਝੁਲਾਏ ਸੀਸ, ਆਪ ਆਪਣੇ ਹੱਥ ਰਖਾਇਆ। ਲੱਖ ਚੁਰਾਸੀ ਕਿਸੇ ਨਾ ਆਏ ਦਿਸ, ਸਾਧ ਸੰਤ ਕਿਸੇ ਵੇਖ ਨਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਬਣਤ ਰਿਹਾ ਬਣਾਇਆ। ਪ੍ਰਭ ਸਾਚਾ ਬਣਤ ਬਣਾਈ ਜਾਂਦਾ। ਗੁਰਮੁਖਾਂ ਗਣਤ ਗਿਣਾਈ ਜਾਂਦਾ। ਦੇ ਮਤ ਸਮਝਾਈ ਜਾਂਦਾ। ਨੌਂ ਅਠਾਰਾਂ ਭੇਵ ਚੁਕਾਈ ਜਾਂਦਾ। ਮਾਤ ਗਰਭ ਰੋਗ ਮਿਟਾਈ ਜਾਂਦਾ। ਸਾਚਾ ਸ਼ਬਦ ਰਸਨ ਜਪਾਈ ਜਾਂਦਾ। ਮੋਤੀ ਚੋਗ ਹੰਸ ਚੁਗਾਈ ਜਾਂਦਾ। ਆਤਮ ਜੋਤੀ ਆਪ ਜਗਾਈ ਜਾਂਦਾ। ਚਾਰ ਵਰਨਾਂ ਇਕ ਗੋਤ ਬਣਾਈ ਜਾਂਦਾ। ਦੁਰਮਤ ਮੈਲ ਗਈ ਧੋਤੀ, ਗੁਰਮੁਖਾਂ ਬਣਤ ਬਣਾਈ ਜਾਂਦਾ। ਜੋਤੀ ਜੋਤ ਸਰੂਪ ਹਰਿ, ਧਰਮ ਰਾਏ ਤੇਰਾ ਲੇਖਾ ਤਾਮ, ਸਤਾਰਾਂ ਹਾੜੀ ਲੰਗਰ ਲਵਾਈ ਜਾਂਦਾ। ਬਾਰਾਂ ਬਾਰਾਂ ਕਰ ਲੇਖਾ ਪੂਰਾ, ਬਾਰਾਂ ਮਾਸ ਲਿਵ ਮਾਤ ਲਾਈ ਜਾਂਦਾ। ਤੇਰਾਂ ਤੇਰਾਂ ਦਰ ਖੋਲ੍ਹੇ ਭੇਤ, ਗੁਰ ਨਾਨਕ ਜੋ ਰਸਨਾ ਗਾਈ ਜਾਂਦਾ। ਗੁਰਮੁਖਾਂ ਲਿਖਾਏ ਲੇਖ, ਸ਼ਬਦ ਰਸਨਾ ਕਲਮ ਚਲਾਈ ਜਾਂਦਾ। ਲੱਖ ਚੁਰਾਸੀ ਵਿੱਚੋਂ ਵੇਖ, ਚਰਨ ਪ੍ਰੀਤੀ ਜੋੜ ਜੁੜਾਈ ਜਾਂਦਾ। ਮਾਇਆ ਰਾਣੀ ਜਗਤ ਭੇਖ, ਗੁਰਮੁਖਾਂ ਗਲੋਂ ਜੰਜ਼ਾਲਾ ਲਾਹੀ ਜਾਂਦਾ। ਜੋਤੀ ਜੋਤ ਸਰੂਪ ਹਰਿ, ਬਾਰਾਂ ਬਾਰਾਂ ਸਚ ਧਾਰਾ, ਮਾਇਆ ਰਾਣੀ ਤੇਰਾ ਲੰਗਰ ਲਵਾਈ ਜਾਂਦਾ। ਹਰਿ ਪ੍ਰਕਾਸ਼ ਸ਼ਬਦ ਅਨੂਪਿਆ। ਹਰਿ ਪ੍ਰਕਾਸ਼ ਜਗਤ ਅੰਧ ਕੂਪਿਆ। ਹਰਿ ਪ੍ਰਕਾਸ਼ ਸਤਿ ਸਰੂਪਿਆ। ਹਰਿ ਪ੍ਰਕਾਸ਼ ਨਾ ਕੋਈ ਰੇਖ ਨਾ ਕੋਈ ਰੂਪਿਆ। ਹਰਿ ਕਾ ਪ੍ਰਕਾਸ਼ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਟ ਮਿਟਾਏ ਗੁਰਮੁਖਾਂ ਆਤਮ ਦੂਖਿਆ। ਹਰਿ ਪ੍ਰਕਾਸ਼ ਮਿਟਾਏ ਜਗਤ ਅਗਿਆਨਿਆ। ਗੁਰਮੁਖ ਵਿਰਲੇ ਮਾਤ ਪਛਾਨਿਆ। ਹਰਿ ਪ੍ਰਕਾਸ਼ ਸ਼ਬਦ ਰਹਿਰਾਸ ਪੁਰੀਆਂ ਲੋਆਂ ਅਕਾਸ਼ ਪਤਾਲਾਂ ਗਗਨਾਂ ਏਕਾ ਤਾਲ ਵਜਾ ਰਿਹਾ। ਗੁਰਮੁਖਾਂ ਦੇਵੇ ਆਤਮ ਲਗਨ, ਸਾਚਾ ਦਰ ਵਖਾ ਰਿਹਾ। ਹਰਿ ਪ੍ਰਕਾਸ਼ ਆਤਮ ਜੋਤੀ ਸਾਚੇ ਦੀਪਕ ਜਗਣ, ਗੁਰਮੁਖ ਨਾ ਹੋਏ ਮਾਤ ਨਗਨ, ਪ੍ਰਭ ਸਾਚਾ ਲੇਖ ਲਿਖਾ ਰਿਹਾ। ਮੁਖ ਲਗਾਏ ਸਾਚਾ ਸ਼ਬਦ ਸਗਨ, ਧੁਰਦਰਗਾਹੀ ਮੇਲ ਮਿਲਾ ਰਿਹਾ। ਹਰਿ ਪ੍ਰਕਾਸ਼ ਜਗਤ ਰੰਗਣ, ਗੁਰਮੁਖ ਸਾਚੇ ਦਰ ਘਰ ਸਾਚਾ ਏਕਾ ਮੰਗਣ, ਹਰਿ ਹਉਮੇ ਪੀੜ ਗਵਾ ਰਿਹਾ। ਮਾਨਸ ਦੇਹੀ ਨਾ ਹੋਏ ਭੰਗਣ, ਦੂਈ ਦਵੈਤੀ ਫੱਟ ਗਵਾ ਰਿਹਾ। ਜੋਤੀ ਜੋਤ ਸਰੂਪ ਹਰਿ ਨਿਹਕਲੰਕ ਨਰਾਇਣ ਨਰ, ਸਾਚੀ ਜੋਤੀ ਨੂਰ ਉਪਾ ਰਿਹਾ। ਹਰਿ ਪ੍ਰਕਾਸ਼ ਸ਼ਬਦ ਨਗਾਰਿਆ। ਚਾਰ ਕੁੰਟ ਦਹਿ ਦਿਸ਼ਾ ਪ੍ਰਭ ਅਬਿਨਾਸ਼ੀ ਆਪ ਵਜਾ ਰਿਹਾ। ਹਰਿ ਪ੍ਰਕਾਸ਼ ਘਟ ਘਟ ਭੀਤਰ ਅੰਦਰ ਬਾਹਰ ਡੂੰਘੀ ਕੰਦਰ ਸਾਗਰ ਥਾਰਿਆ। ਅਗਿਆਨ ਅੰਧੇਰਾ ਭਗਤ ਸਵੇਰਾ, ਕਲਜੁਗ ਸੁੰਞ ਮਿਟਾ ਰਿਹਾ। ਹਰਿ ਪ੍ਰਕਾਸ਼ ਗੁਰਮੁਖਾਂ ਹਿਰਦੇ ਰੱਖੇ ਵਾਸ, ਹਰਿ ਹਰਿ ਸਾਚਾ ਦਾਸਨ ਦਾਸ ਆਪੇ ਆਪ ਅਖਵਾ ਰਿਹਾ। ਮੇਟ ਮਿਟਾਏ ਮਦਿਰਾ ਮਾਸ, ਸ਼ਬਦ ਅੰਮ੍ਰਿਤ ਸਾਚਾ ਸੀਰ ਪਿਆ ਰਿਹਾ। ਹਰਿ ਪ੍ਰਕਾਸ਼ ਮਾਤ ਪਤਾਲ ਅਕਾਸ਼, ਕਲਜੁਗ ਰੈਣ ਅੰਧੇਰੀ ਆਪ ਮਿਟਾ ਰਿਹਾ। ਗੁਰਮੁਖ ਨਾਤਾ ਪੁਰਖ ਬਿਧਾਤਾ ਸਾਚਾ ਜੋੜ ਜੁੜਾ ਰਿਹਾ। ਹਰਿ ਪ੍ਰਕਾਸ਼ ਰਸਨ ਕਿਸੇ ਨਾ ਸਕੇ ਕਹਿਣ, ਹਰਿਜਨ ਵੇਖੇ ਤੀਜੇ ਨੈਣ, ਬੇਮੁਖਾਂ ਨੇਤਰ ਬੰਦ ਕਰਾ ਰਿਹਾ। ਗੁਰ ਚਰਨ ਦਵਾਰੇ ਸਾਚਾ ਨਾਤਾ, ਮਾਤ ਪਿਤ ਭਾਈ ਭੈਣ ਪਿਤਾ ਪੂਤ ਏਕਾ ਡੋਰ ਬੰਧਾ ਰਿਹਾ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਭਾਣੇ ਹਰਿ ਸਮਾ ਰਿਹਾ। ਹਰਿ ਪ੍ਰਕਾਸ਼ ਸ਼ਬਦ ਘਨਘੋਰਿਆ। ਘਟ ਘਟ ਰੱਖੇ ਵਾਸ, ਪਕੜ ਉਠਾਏ ਠਗ ਚੋਰ ਯਾਰਿਆ। ਹਰਿ ਪ੍ਰਕਾਸ਼ ਗੁਰਮੁਖਾਂ ਸੁਣਾਏ ਏਕਾ ਰਾਗ, ਚੁੱਕੇ ਮੋਰ ਤੋਰਿਆ। ਜੋਤੀ ਜਾਮਾ ਕੰਤ ਸੁਹਾਗ, ਸ਼ਬਦ ਬਹਾਏ ਸਾਚੇ ਡੋਲਿਆ। ਬਣੇ ਕੁਹਾਰ ਚੁੱਕੇ ਵਾਗ, ਰਸਨਾ ਕਦੇ ਨਾ ਬੋਲਿਆ। ਆਤਮ ਧੋਏ ਅੰਮ੍ਰਿਤ ਦਾਗ, ਕਾਇਆ ਸਾਗਰ ਨੀਰ ਵਰੋਲਿਆ। ਦੀਪਕ ਜੋਤੀ ਜਗੇ ਚਿਰਾਗ, ਮਿਟੇ ਅੰਧੇਰ ਪਰਦਾ ਉਹਲਿਆ। ਆਤਮ ਤ੍ਰਿਸ਼ਨਾ ਬੁਝੇ ਆਗ, ਅੰਮ੍ਰਿਤ ਸੀਰ ਸਾਚਾ ਡੋਲ੍ਹਿਆ। ਗੁਰਮੁਖ ਵਿਰਲਾ ਜਾਏ ਜਾਗ, ਪ੍ਰਭ ਪੂਰੇ ਤੋਲ ਤੋਲਿਆ। ਹੰਸ ਬਣਾਏ ਹਰਿ ਜੀ ਕਾਗ, ਚੁਗਾਏ ਚੋਗ ਸ਼ਬਦ ਅਮੋਲਿਆ। ਮਾਇਆ ਰਾਣੀ ਡੱਸਣੀ ਨਾਗ, ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਵਸੇ ਸਦਾ ਕਾਇਆ ਚੋਲਿਆ। ਹਰਿ ਸ਼ਬਦ ਗੁਰ ਧਾਰ। ਗੁਰ ਸ਼ਬਦ ਜਗਤ ਪਸਾਰ। ਹਰਿ ਸ਼ਬਦ ਬ੍ਰਹਮ ਵਿਚਾਰ। ਗੁਰ ਸ਼ਬਦ ਜਗਤ ਅਧਾਰ। ਹਰਿ ਸ਼ਬਦ ਅੰਧ ਅੰਧਿਅਰ। ਗੁਰ ਸ਼ਬਦ ਅੰਦਰ ਬਾਹਰ। ਹਰਿ ਸ਼ਬਦ ਨੂਰ ਉਜਿਆਰ। ਗੁਰ ਸ਼ਬਦ ਮਾਤ ਪਸਾਰ। ਹਰਿ ਸ਼ਬਦ ਰੰਗ ਅਪਾਰ। ਗੁਰਮੁਖ ਗੁਰ ਸ਼ਬਦ ਸੰਗ ਪਿਆਰ। ਹਰਿ ਸ਼ਬਦ ਗੁਰ ਸ਼ਬਦ ਗੁਰਮੁਖ ਵਿਰਲੇ ਕਰਨ ਵਿਚਾਰ। ਹਰਿ ਸ਼ਬਦ ਗੁਰ ਅਧਾਰਿਆ। ਗੁਰ ਸ਼ਬਦ ਵਿਚ ਸੰਸਾਰਿਆ। ਹਰਿ ਸ਼ਬਦ ਅਗੰਮ ਵੇਖ ਵੇਖ ਨਾ ਕਿਸੇ ਵਿਚਾਰਿਆ। ਗੁਰ ਸ਼ਬਦ ਲੋਕਮਾਤੀ ਗਗਨੀ ਥੰਮ, ਰਸਨਾ ਰਸ ਉਪਾ ਰਿਹਾ। ਹਰਿ ਸ਼ਬਦ ਨਾ ਜਨਮੇ ਨਾ ਜਾਏ ਮਰ, ਸਾਚੀ ਧੁਨ ਧੁਨੀ ਧੁਨਕਾਰਿਆ। ਗੁਰ ਸ਼ਬਦ ਕਾਇਆ ਭੰਨੇ ਘੜੇ, ਕਰੇ ਵੇਸ ਵਾਰੋ ਵਾਰਿਆ। ਹਰਿ ਸ਼ਬਦ ਗੁਰ ਸ਼ਬਦ ਗੁਰਮੁਖ ਵਿਰਲੇ ਮਾਤ ਵਿਚਾਰਿਆ। ਹਰਿ ਸ਼ਬਦ ਗੁਰ ਜਣਾਈਆ। ਗੁਰ ਸ਼ਬਦ ਜਗਤ ਵਡਿਆਈਆ। ਹਰਿ ਸ਼ਬਦ ਨਾ ਕਿਸੇ ਲੇਖ ਲਿਖਾਈਆ। ਗੁਰ ਸ਼ਬਦ ਲੋਕਮਾਤੀ ਹੁਕਮ ਚਲਾਈਆ। ਹਰਿ ਸ਼ਬਦ ਗੁਣਵੰਤ ਗੁਣ ਨਿਧਾਨ ਹਰਿ ਭਗਵਾਨ, ਆਪੇ ਆਪ ਰਿਹਾ ਉਪਾਈਆ। ਗੁਰ ਸ਼ਬਦ ਸਰਗੁਣ ਸਾਚਾ ਸਾਚਾ ਰੂਪ, ਕਥ ਕਥ ਜੀਵ ਜੰਤ ਰਿਹਾ ਸਮਝਾਈਆ। ਹਰਿ ਕਾ ਸ਼ਬਦ ਗੁਰ ਕਾ ਸ਼ਬਦ ਗੁਰਮੁਖ ਵਿਰਲੇ ਬੂਝ ਬੁਝਾਈਆ। ਹਰਿ ਕਾ ਸ਼ਬਦ ਅਡੋਲ ਕਾਇਆ ਚੋਲਿਆ। ਗੁਰ ਕਾ ਸ਼ਬਦ ਅਮੋਲ ਰਸਨਾਂ ਬੋਲਿਆ। ਹਰਿ ਕਾ ਸ਼ਬਦ ਕਾਇਆ ਮੰਦਰ ਸਾਚੇ ਅੰਦਰ, ਗੁਰ ਪੂਰੇ ਮਾਤ ਫਰੋਲਿਆ। ਗੁਰ ਕਾ ਸ਼ਬਦ ਲੋਕਮਾਤੀ ਕਲਜੁਗ ਜੀਵਾਂ ਹੋ ਹੋ ਨੀਵਾਂ ਤੋਲ ਤੋਲਿਆ। ਹਰਿ ਕਾ ਸ਼ਬਦ ਗੁਰ ਪੂਰੇ ਹਾਜਰ ਹਜ਼ੂਰੇ, ਆਤਮ ਸੁਣਿਆ ਸਚ ਢੋਲਿਆ। ਗੁਰ ਕਾ ਸ਼ਬਦ ਅਪਾਰ ਸਾਚੀ ਤੂਰੇ, ਲੋਕਮਾਤ ਗੁਰਮੁਖਾਂ ਆਤਮ ਪੜਦਾ ਖੋਲ੍ਹਿਆ। ਹਰਿ ਸ਼ਬਦ ਗੁਰ ਸ਼ਬਦ ਗੁਰਮੁਖ ਸਾਚੇ ਸੰਤ ਪਿਆਰੇ, ਹਰਿ ਭਗਤ ਨਾਮ ਵਣਜਾਰੇ, ਆਤਮ ਸਾਚੀ ਕੋਲਿਆ। ਹਰਿ ਸ਼ਬਦ ਜਗਤ ਗੁਰ ਨਿਆਉਂ ਹੈ। ਗੁਰ ਸ਼ਬਦ ਵਸੇ ਥਾਉਂ ਥਾਉਂ ਹੈ। ਹਰਿ ਸ਼ਬਦ ਗੁਰ ਪੂਰੇ ਰੱਖੀ ਠੰਡੀ ਛਾਉਂ ਹੈ। ਗੁਰ ਸ਼ਬਦ ਲੋਕਮਾਤ ਪਿਤਾ ਮਾਉਂ ਹੈ। ਹਰਿ ਸ਼ਬਦ ਨਾ ਕੋਈ ਵੇਖੇ ਨਾ ਕੋਈ ਜਾਣੇ, ਨਾ ਕੋਈ ਦੱਸੇ ਨਾਉਂ ਹੈ। ਗੁਰ ਸ਼ਬਦ ਲੋਕਮਾਤ ਰਾਗ ਛਤੀਸਾ, ਵੰਡੇ ਕਰ ਕਰ ਨਿਆਉਂ ਹੈ। ਹਰਿ ਸ਼ਬਦ ਗੁਰ ਸ਼ਬਦ ਗੁਰਮੁਖ ਸਾਚਾ ਸੰਤ ਪਿਆਰਾ, ਹਰਿਜਨ ਸਾਚਾ ਭਗਤ ਉਜਿਆਰਾ, ਜਾਣੇ ਨੇਹਚਲ ਥਾਉਂ ਹੈ। ਹਰਿ ਸ਼ਬਦ ਗੁਰ ਗੁਰ ਦਾਤ। ਗੁਰ ਗੁਰ ਸ਼ਬਦ ਜਗਤ ਕਰਾਮਾਤ। ਹਰਿ ਸ਼ਬਦ ਕਾਇਆ ਰੈਣ ਅੰਧੇਰੀ ਡੂੰਘੀ ਕੰਦਰ ਖੋਲ੍ਹੇ ਤਾਕ। ਗੁਰ ਸ਼ਬਦ ਗੁਰ ਰਸਨੀ ਗਾਏ, ਜਗਤ ਜਣਾਏ ਭਵਿਖਤ ਵਾਕ। ਹਰਿ ਸ਼ਬਦ ਹਰਿ ਘਰ ਵਸੇਰਾ, ਨਾ ਕੋਈ ਰੱਖੇ ਦੂਜੀ ਆਸ। ਗੁਰ ਸ਼ਬਦ ਲੋਕਮਾਤ ਕਰੇ ਨਿਬੇੜਾ, ਚਲੇ ਸਵਾਸ ਸਵਾਸ। ਹਰਿ ਸ਼ਬਦ ਗੁਰ ਸ਼ਬਦ ਨਿਰਗੁਣ ਸਰਗੁਣ ਦੋਹਾਂ ਬਣਾਏ ਸਾਚੀ ਰਾਸ। ਹਰਿ ਸ਼ਬਦ ਸੁਣੇ ਪੁਕਾਰ। ਹਰਿ ਸ਼ਬਦ ਗੁਰ ਅਧਾਰ। ਘਰ ਘਰ ਵੇਖੇ ਨੇਤਰ ਪੇਖੇ, ਇੱਕੋ ਸੱਚਾ ਇਕ ਵਿਚਾਰ। ਧੁਰਦਰਗਾਹੀ ਲਿਖੀ ਰੇਖੇ, ਆਪੇ ਲਿਖਣਹਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੋਤ ਧਾਰ। ਕਿਰਪਾ ਧਾਰੇ ਹਰਿ ਨਿਰੰਕਾਰਾ। ਦੇਵੇ ਵਰੇ ਸਾਚਾ ਮੀਤ ਮੁਰਾਰਾ। ਗੁਰਮੁਖ ਸਾਚਾ ਕਰਨੀ ਕਰੇ, ਹਉਮੇ ਦੁੱਖੜਾ ਲੱਥੇ ਭਾਰਾ। ਆਪ ਆਪਣੀ ਕਰਨੀ ਕਰੇ, ਆਤਮ ਮਾਰੇ ਇਕ ਹੰਕਾਰਾ। ਸਾਚੀ ਤਰਨੀ ਹਰਿਜਨ ਤਰੇ, ਦੇਵੇ ਸਾਚਾ ਸ਼ਬਦ ਸ਼ਿੰਗਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਵਸਤ ਹਰਿ ਝੋਲੀ ਪਾਏ, ਨਾਰੀ ਕੰਤਾ ਸਚ ਭਤਾਰਾ। ਨਾਰੀ ਕੰਤਾ ਸਚ ਭਤਾਰ। ਪ੍ਰਭ ਅਬਿਨਾਸ਼ੀ ਕਿਰਪਾ ਕਰ, ਦੂਈ ਦਵੈਤੀ ਸ਼ਰਅ ਸ਼ਰਾਇਤੀ ਆਤਮ ਖੋਟੀ ਕੱਢੇ ਬਾਹਰ। ਏਕਾ ਦੇਵੇ ਨਾਮ ਹਦਾਇਤੀ, ਜੋਤੀ ਨੂਰਾ ਅਪਰ ਅਪਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ੇ ਸੱਚਾ ਇਕ ਪਿਆਰ। ਇਕ ਪਿਆਰ ਦੂਜਾ ਜੋੜ। ਜਗਤ ਵਿਛੋੜਾ ਦੇਵੇ ਤੋੜ। ਹਉਮੇ ਕੱਢੇ ਵਿੱਚੋਂ ਰੋੜ। ਸ਼ਬਦ ਚੜ੍ਹਾਏ ਸਾਚੇ ਘੋੜ। ਜੋਤੀ ਜਾਮਾ ਹਰਿ ਭਗਵਾਨਾ, ਦੇਵੇ ਸੱਚਾ ਨਾਮ ਨਿਸ਼ਾਨਾ, ਅੰਤਮ ਵੇਲੇ ਜਾਏ ਬਹੁੜ। ਕਰੇ ਪਿਆਰਾ ਹਰਿ ਕਰਤਾਰਾ, ਦੂਈ ਦਵੈਤੀ ਕਰੇ ਦੂਰ। ਸ਼ਬਦ ਫੇਰੇ ਤਿੱਖਾ ਆਰਾ। ਕਾਇਆ ਮੰਦਰ ਸਾਚੇ ਅੰਦਰ, ਹਉਮੇ ਰੋਗ ਕੱਢੇ ਬਾਹਰਾ। ਕਰ ਉਜਿਆਰਾ ਅੰਦਰੇ ਅੰਦਰ, ਗੁਪਤੀ ਗੁਪਤ ਕਰੇ ਜ਼ਾਹਿਰਾ। ਹੰਕਾਰੀ ਤੋੜੇ ਆਤਮ ਜੰਦਰ, ਸਾਚਾ ਮੇਲ ਕੰਤ ਭਤਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਕਰਮ ਕਰ ਵਿਚਾਰਾ। ਮਾਨਸ ਦੇਹੀ ਬੰਨ੍ਹੇ ਧਾਰ, ਮਿਲੇ ਵਡਿਆਈ ਵਿਚ ਸੰਸਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਇਕ ਵਖਾਏ ਸਚ ਦਵਾਰਾ। ਜਗਤ ਪਖੰਡਾ ਵਣਜ, ਲੱਖ ਚੁਰਾਸੀਆ। ਜਗਤ ਪਖੰਡਾ ਵਣਜ ਮਦਿਰਾ ਮਾਸੀਆ। ਜਗਤ ਪਖੰਡਾ ਵਣਜ ਕਲਜੁਗ ਜੀਵ ਉਦਾਸੀਆ। ਜਗਤ ਪਖੰਡਾ ਵਣਜ, ਅੰਤਮ ਅੰਤ ਅੰਤ ਵਿਨਾਸੀਆ। ਕਲਜੁਗ ਪਖੰਡਾ ਵਣਜ, ਜੀਵ ਜੰਤ ਕਰਾਏ ਦਾਸੀਆ। ਕਲਜੁਗ ਪਖੰਡਾ ਵਣਜ, ਜੋਤੀ ਜੋਤ ਸਰੂਪ ਹਰਿ, ਏਕਾ ਏਕ ਸ਼ਬਦ ਸਵਾਸੀਆ। ਜਗਤ ਪਖੰਡਾ ਵਣਜ, ਜਗਤ ਭੰਡਾਰ ਹੈ। ਜਗਤ ਪਖੰਡਾ ਵਣਜ, ਸਾਧਾਂ ਸੰਤਾਂ ਵਗੀ ਮਾਰ ਹੈ। ਜਗਤ ਪਖੰਡਾ ਵਣਜ, ਗੁਰੂਆਂ ਪੀਰਾਂ ਮਾਇਆ ਰਾਣੀ ਪਾਇਆ ਵਡ ਜੰਜਾਲ ਹੈ। ਜਗਤ ਪਖੰਡਾ ਵਣਜ, ਦਿਸੇ ਮੰਦਰ ਮਸਜਿਦ ਗੁਰੂਦਵਾਰ ਹੈ। ਜਗਤ ਪਖੰਡਾ ਵਣਜ, ਮੁਲਾਂ ਪੰਡਤ ਪਾਂਧੇ ਖਾਣੀ ਬਾਣੀ ਕਰਨ ਵਿਚਾਰ ਹੈ। ਜਗਤ ਪਖੰਡਾ ਵਣਜ, ਗੁਰ ਪੀਰ ਔਲੀਏ ਸ਼ੇਖ਼ ਮੁਸਾਇਕ ਆਪ ਆਪਣਾ ਗਏ ਹਾਰ ਹੈ। ਜਗਤ ਪਖੰਡਾ ਵਣਜ, ਚਾਰੋਂ ਕੁੰਟ ਚਾਰ ਚੁਫੇਰ ਹੋਏ ਅੰਧ ਅੰਧਿਆਰ ਹੈ। ਜਗਤ ਪਖੰਡਾ ਵਣਜ, ਨਾ ਕੋਈ ਜਾਣੇ ਸੱਚੀ ਸਰਕਾਰ ਹੈ। ਜਗਤ ਪਖੰਡਾ ਵਣਜ, ਕਲਜੁਗ ਤੇਰੀ ਸੱਚੀ ਧਾਰ ਹੈ। ਜਗਤ ਪਖੰਡਾ ਵਣਜ, ਪੁੱਠੀ ਸਿੱਧੀ ਸੀਸ ਬੰਨ੍ਹੀ ਦਸਤਾਰ ਹੈ। ਜਗਤ ਪਖੰਡਾ ਵਣਜ, ਭਾਣਾ ਪੈਣਾ ਸਹਿਣਾ ਕਰੇ ਖੁਆਰ ਹੈ। ਕਲਜੁਗ ਪਖੰਡਾ ਵਣਜ, ਗੁਰਮੁਖਾਂ ਕਰੇ ਹਿੱਤਾ, ਬੇਮੁਖ਼ਾਂ ਅੰਤ ਪੈਣੀ ਸ਼ਬਦ ਮਾਰ ਹੈ। ਕਲਜੁਗ ਪਖੰਡਾ ਵਣਜ, ਨਾ ਕੋਈ ਦਿਸੇ ਸੁਘੜ ਸਿਆਣਾ ਬੇਮੁਹਾਣਾ ਸਰਬ ਸੰਸਾਰ ਹੈ। ਕਲਜੁਗ ਪਖੰਡਾ ਵਣਜ, ਨਾ ਕੋਈ ਦੀਸੇ ਤਹਿਸੀਲ ਥਾਨਾ, ਗਊ ਗਰੀਬਾਂ ਪਾਵੇ ਸਾਰ ਹੈ। ਕਲਜੁਗ ਪਖੰਡਾ ਵਣਜ, ਨਾ ਕੋਈ ਮੰਨੇ ਪ੍ਰਭ ਕਾ ਭਾਣਾ, ਆਤਮ ਭਰਿਆ ਇਕ ਹੰਕਾਰ ਹੈ। ਜਗਤ ਪਖੰਡਾ ਵਣਜ, ਮਾਇਆਧਾਰੀ ਵਡੇ ਵਡੇ ਸ਼ਾਹਕਾਰ ਹੈ। ਜਗਤ ਪਖੰਡਾ ਵਣਜ, ਨਾ ਕੋਈ ਕਰੇ ਕਰਾਏ ਸਚ ਹੁਕਮ ਦੀ ਸਾਚੀ ਕਾਰ ਹੈ। ਜਗਤ ਪਖੰਡਾ ਵਣਜ, ਧਰਤ ਮਾਤ ਤੇਰੀ ਸੁਣੇ ਨਾ ਕੋਈ ਪੁਕਾਰ ਹੈ। ਜਗਤ ਪਖੰਡਾ ਵਣਜ, ਕਲਜੁਗ ਬੀਜ ਸਾਚਾ ਬੀਆ, ਫਲ ਲਗਾਇਆ ਚੌਥੇ ਜੁਗ ਤੇਰੇ ਸੱਚੇ ਡਾਲ ਹੈ। ਕਲਜੁਗ ਪਖੰਡਾ ਆਪ ਰਖਾਈ ਸਾਚੀ ਨੀਹਾਂ, ਕਲਜੁਗ ਬਣਾਇਆ ਆਪ ਸਿਕਦਾਰ ਹੈ। ਕਲਜੁਗ ਪਖੰਡਾ ਸਾਢੇ ਤਿੰਨ ਹੱਥ ਰਖਾਏ ਸੀਆਂ, ਵੰਡ ਕੀਤੀ ਅਪਰ ਅਪਾਰ ਹੈ। ਕਲਜੁਗ ਪਖੰਡਾ ਨਾ ਕੋਈ ਬੀਵੀ ਨਾ ਕੋਈ ਮੀਆਂ, ਨਾ ਕੋਈ ਨਾਰੀ ਕੰਤ ਭਤਾਰ ਹੈ। ਕਲਜੁਗ ਪਖੰਡਾ ਕਲਜੁਗ ਜੀਆਂ, ਮਾਰ ਰਿਹਾ ਡਾਢੀ ਮਾਰ ਹੈ। ਕਲਜੁਗ ਪਖੰਡਾ ਅੰਤ ਚੜ੍ਹਾਏ ਝੂਠਾ ਡੰਡਾ, ਨਾ ਦੀਸੇ ਪਾਰ ਕਿਨਾਰ ਹੈ। ਕਲਜੁਗ ਪਖੰਡਾ ਜੋਤੀ ਜੋਤ ਸਰੂਪ ਹਰਿ, ਆਪੇ ਆਪ ਕਰਾਏ ਆਰ ਪਾਰ ਹੈ। ਕਲਜੁਗ ਪਖੰਡਾ ਮਾਤ ਪ੍ਰਧਾਨਿਆ। ਕਲਜੁਗ ਭੇਖ ਪਖੰਡਾ ਆਤਮ ਹੋਈ ਜੀਵ ਸ਼ੈਤਾਨਿਆ। ਆਤਮ ਭੇਖ ਪਖੰਡਾ, ਸਾਧਾਂ ਸੰਤਾਂ ਬੰਨ੍ਹੇ ਹੱਥੀਂ ਗਾਨਿਆ। ਕਲਜੁਗ ਭੇਖ ਪਖੰਡਾ, ਉਲਟੀ ਕਰੇ ਮਤ ਰਾਜੇ ਰਾਣਿਆ। ਕਲਜੁਗ ਭੇਖ ਪਖੰਡਾ ਆਪ ਗਵਾਏ ਸਾਚਾ ਤਤ, ਭੁਲਾਏ ਜੀਵ ਨਿਧਾਨਿਆ। ਕਲਜੁਗ ਭੇਖ ਪਖੰਡਾ ਕਿਸੇ ਨਾ ਉਬਲੇ ਬਹੱਤਰ ਨਾੜੀ ਸਾਚੀ ਰਤ, ਕਾਇਆ ਮਾਟੀ ਨਾ ਕਿਸੇ ਪਛਾਣਿਆ। ਕਲਜੁਗ ਭੇਖ ਪਖੰਡਾ ਕੋਈ ਨਾ ਰੱਖੇ ਕਿਸੇ ਪਤ, ਜੂਠੇ ਝੂਠੇ ਸ਼ੇਖ਼ ਸ਼ਿਖ਼ਾਣਿਆ। ਕਲਜੁਗ ਭੇਖ ਪਖੰਡਾ ਆਤਮ ਤੁੱਟਾ ਧੀਰਜ ਯਤ, ਵਡ ਵੱਡੇ ਸ਼ਾਹ ਦੁਰਾਨਿਆ। ਕਲਜੁਗ ਭੇਖ ਪਖੰਡਾ ਸਚ ਵਸਤ ਨਾ ਆਏ ਹੱਥ, ਨਾ ਕੋਈ ਦੇਵੇ ਬ੍ਰਹਮ ਗਿਆਨਿਆ। ਕਲਜੁਗ ਭੇਖ ਪਖੰਡਾ ਬੇਮੁਖਾਂ ਪਾਏ ਨੱਥ, ਚਾਰ ਕੁੰਟ ਕਰੇ ਹਲਕਾਨਿਆ। ਕਲਜੁਗ ਭੇਖ ਪਖੰਡਾ ਸ੍ਰਿਸ਼ਟ ਸਬਾਈ ਰਿਹਾ ਮਥ, ਰਿੜਕੇ ਵਾਂਗ ਮਧਾਨਿਆ। ਕਲਜੁਗ ਭੇਖ ਪਖੰਡਾ ਲੱਖ ਚੁਰਾਸੀ ਲਾਹੇ ਸਥ, ਆਤਮ ਰਾਮ ਨਾ ਕਿਸੇ ਪਛਾਣਿਆ। ਕਲਜੁਗ ਭੇਖ ਪਖੰਡਾ ਬੇਮੁਖਾਂ ਮਿਲੀ ਏਕਾ ਵਥ, ਹੋਏ ਵਿਛੋੜਾ ਸ੍ਰੀ ਭਗਵਾਨਿਆ। ਕਲਜੁਗ ਭੇਖ ਪਖੰਡਾ, ਨਾ ਕੋਈ ਚੜ੍ਹਾਏ ਸ਼ਬਦ ਰਥ, ਡੂੰਘੇ ਵਹਿਣ ਜਗਤ ਰੁੜ੍ਹਾਨਿਆ। ਕਲਜੁਗ ਭੇਖ ਪਖੰਡਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਕਲ ਆਪੇ ਮੇਟ ਮਿਟਾਨਿਆ। ਕਲਜੁਗ ਭੇਖ ਪਖੰਡ, ਜਗਤ ਨਿਆਰਿਆ। ਕਲਜੁਗ ਭੇਖ ਪਖੰਡ, ਗੁਰਮੁਖ ਵਿਰਲੇ ਮਾਤ ਵਿਚਾਰਿਆ। ਕਲਜੁਗ ਭੇਖ ਪਖੰਡ, ਜੀਵਾਂ ਜੰਤਾਂ ਕਰੇ ਖੁਆਰਿਆ। ਕਲਜੁਗ ਭੇਖ ਪਖੰਡ, ਸਚ ਦਵਾਰੇ ਦਰ ਦਰਵਾਜੇ ਹੰਕਾਰੀ ਕੁੰਡਾ ਮਾਰਿਆ। ਕਲਜੁਗ ਭੇਖ ਪਖੰਡ, ਦਰ ਦਰ ਬੰਦਰ ਨਾਚੇ, ਲੱਖ ਚੁਰਾਸੀ ਆਪੇ ਆਪ ਨਚਾ ਰਿਹਾ। ਕਲਜੁਗ ਭੇਖ ਪਖੰਡਾ, ਧੂੰਆਂ ਧੁਖੇ ਅੰਦਰੇ ਅੰਦਰ, ਜੋਤੀ ਦੀਪ ਨਾ ਕੋਈ ਜਗਾ ਰਿਹਾ। ਕਲਜੁਗ ਭੇਖ ਪਖੰਡਾ, ਨਾ ਕੋਈ ਵਖਾਏ ਸਾਚਾ ਮੰਦਰ, ਜਾਤ ਪਾਤ ਵੰਡ ਵੰਡਾ ਰਿਹਾ। ਕਲਜੁਗ ਭੇਖ ਪਖੰਡਾ, ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਅੰਤਮ ਮੇਟ ਮਿਟਾ ਰਿਹਾ। ਕਲਜੁਗ ਭੇਖ ਪਖੰਡਾ, ਜਗਤ ਕੁੜਮਾਈਆ। ਕਲਜੁਗ ਭੇਖ ਪਖੰਡਾ, ਮਾਇਆ ਰਾਣੀ ਤਨ ਸ਼ਿੰਗਾਰ ਲਗਾਈਆ। ਕਲਜੁਗ ਭੇਖ ਪਖੰਡਾ, ਲੱਖ ਚੁਰਾਸੀ ਇੱਕੋ ਵੇਖੇ ਸੱਚਾ ਹਾਣੀ, ਸਚ ਸੁਹਾਗਣ ਨਾਰ ਆਪ ਅਖਵਾਈਆ। ਕਲਜੁਗ ਭੇਖ ਪਖੰਡਾ, ਮਾਇਆ ਮਮਤਾ ਕੱਜਲ ਸੁੰਦਰ ਬਾਂਕੇ ਨੈਣ ਸੁਹਾਈਆ। ਕਲਜੁਗ ਭੇਖ ਪਖੰਡਾ, ਬੇਮੁਖਾਂ ਵਖਾਏ ਝੂਠਾ ਮੰਦਰ, ਫੜ ਅੰਦਰ ਆਪ ਬਹਾਈਆ। ਕਲਜੁਗ ਭੇਖ ਪਖੰਡਾ, ਇਕ ਵਖਾਏ ਡੂੰਘੀ ਕੰਦਰ, ਝੂਠੀ ਸੇਜਾ ਆਸਣ ਲਾਈਆ। ਕਲਜੁਗ ਭੇਖ ਪਖੰਡਾ, ਨਾ ਹੋਏ ਮੇਲ ਪੁਰਖ ਅਬਿਨਾਸ਼ਣ, ਰਾਹ ਸਾਚਾ ਹੱਥ ਨਾ ਆਈਆ। ਕਲਜੁਗ ਭੇਖ ਪਖੰਡਾ, ਨਾ ਕੋਈ ਗਾਵੇ ਸ਼ਬਦ ਸਵਾਸਣ, ਸਾਚਾ ਨਾਦ ਨਾ ਕੋਈ ਵਜਾਈਆ। ਕਲਜੁਗ ਭੇਖ ਪਖੰਡਾ, ਚਾਰੋਂ ਕੁੰਟ ਮਦਿਰਾ ਮਾਸਨ, ਗੁਰਮਤ ਦਰ ਰਹੀ ਸ਼ਰਮਾਈਆ। ਕਲਜੁਗ ਭੇਖ ਪਖੰਡਾ, ਚਲਿਆ ਮਾਤ ਅਕਾਸ਼ਨ, ਮਨ ਮਤ ਜੀਆਂ ਰਹੀ ਭੁਲਾਈਆ। ਕਲਜੁਗ ਭੇਖ ਪਖੰਡਾ, ਕਲਜੁਗ ਤੇਰੇ ਆਇਆ ਵੰਡਾ, ਦੁਰਮਤ ਨਾਲ ਸੰਗ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤਮ ਦੇਵੇ ਮੇਟ ਮਿਟਾਈਆ। ਕਲਜੁਗ ਭੇਖ ਪਖੰਡ, ਜਟਾ ਜੂਟ ਧਾਰਿਆ। ਕਲਜੁਗ ਭੇਖ ਪਖੰਡ, ਮੁਨੀ ਨਾਦ ਪਾਰ ਕਰਾ ਰਿਹਾ। ਕਲਜੁਗ ਭੇਖ ਪਖੰਡ, ਸ਼ਬਦ ਰਾਗੀ ਆਪ ਭੁਲਾ ਪਾ ਰਿਹਾ। ਕਲਜੁਗ ਭੇਖ ਪਖੰਡ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਭੇਖ ਪਖੰਡਾ, ਅੰਤ ਨਿਸ਼ਾਨੀਆਂ। ਕਲਜੁਗ ਭੇਖ ਪਖੰਡਾ, ਵਡ ਵਡ ਵਿਦਵਾਨੀਆਂ। ਕਲਜੁਗ ਭੇਖ ਪਖੰਡਾ, ਨਾ ਕੋਈ ਜਾਣੇ ਜਗਤ ਗਿਆਨੀਆ। ਕਲਜੁਗ ਭੇਖ ਪਖੰਡਾ, ਨਾ ਜਾਣੇ ਵੇਦ ਪੁਰਾਨੀਆ। ਕਲਜੁਗ ਭੇਖ ਪਖੰਡਾ, ਨਾ ਕੋਈ ਵਖਾਣੇ ਸਾਚੀ ਬਾਣੀਆ। ਕਲਜੁਗ ਭੇਖ ਪਖੰਡਾ, ਭੁੱਲੇ ਪੰਡਤ ਪਾਂਧੇ ਬੇਮੁਹਾਨਿਆ। ਕਲਜੁਗ ਭੇਖ ਪਖੰਡਾ, ਨਾ ਜਾਣੇ ਸ਼ੇਖ਼ ਸ਼ੇਖ਼ਾਨਿਆ। ਕਲਜੁਗ ਭੇਖ ਪਖੰਡਾ, ਨਾ ਜਾਣੇ ਮੁਲਾ ਮੁਲਾਨਿਆ। ਕਲਜੁਗ ਭੇਖ ਪਖੰਡਾ, ਝੂਠੇ ਮਣਕੇ ਗਲ ਤਸਬਾਨੀਆ। ਕਲਜੁਗ ਭੇਖ ਪਖੰਡਾ, ਨਾ ਕੋਈ ਵਿਰੋਲੇ ਦੁੱਧ ਮਧਾਣੀਆ। ਕਲਜੁਗ ਭੇਖ ਪਖੰਡਾ, ਲੱਖ ਚੁਰਾਸੀ ਝੂਠੀ ਬਣੀ ਸਵਾਣੀਆ। ਕਲਜੁਗ ਭੇਖ ਪਖੰਡਾ, ਨਾ ਕੋਈ ਜਾਣੇ ਅੰਜੀਲ ਕੁਰਾਨੀਆ। ਕਲਜੁਗ ਭੇਖ ਪਖੰਡਾ, ਮੋਨੀ ਸੋਨੀ ਨੈਣ ਮੁਧਾਨੀਆ। ਕਲਜੁਗ ਭੇਖ ਪਖੰਡਾ, ਕਾਲਾ ਸੂਸਾ ਦਰ ਦਰਵੇਸ਼ ਕੋਈ ਨਾ ਜਾਣੀਆ। ਕਲਜੁਗ ਭੇਖ ਪਖੰਡਾ, ਲਾਲ ਚੋਲਾ ਜਗਤ ਅਮੋਲਾ, ਚਿੱਟਾ ਰੰਗ ਦਾ ਜਾਣੀਆ। ਕਲਜੁਗ ਭੇਖ ਪਖੰਡਾ, ਨਾ ਕੋਈ ਜਾਣੇ ਰਾਜੇ ਰਾਣੀਆ। ਕਲਜੁਗ ਭੇਖ ਪਖੰਡਾ, ਨਾ ਜਾਣੇ ਸ਼ਾਹ ਸੁਲਤਾਨਿਆ। ਕਲਜੁਗ ਭੇਖ ਪਖੰਡਾ, ਨਾ ਜਾਣੇ ਸ਼ਾਹ ਅਰਕਾਨੀਆ। ਕਲਜੁਗ ਭੇਖ ਪਖੰਡਾ, ਪਰਦਾ ਪਾਏ ਆਪ ਦੁਰਾਨੀਆ। ਕਲਜੁਗ ਭੇਖ ਪਖੰਡਾ, ਆਪ ਭੁਲਾਏ ਵਡ ਅਰਬਾਨੀਆ। ਕਲਜੁਗ ਭੇਖ ਪਖੰਡਾ, ਮਾਇਆ ਲੁਟਿਆ ਸ਼ਾਹ ਈਰਾਨੀਆ। ਕਲਜੁਗ ਭੇਖ ਪਖੰਡਾ, ਪਤ ਲੱਥੀ ਸ਼ਾਹ ਲਿਬਨਾਨੀਆ। ਕਲਜੁਗ ਭੇਖ ਪਖੰਡਾ, ਵੇਖ ਵਖਾਣੇ ਰੂਸ ਬੂਸਾਨੀਆ। ਕਲਜੁਗ ਭੇਖ ਪਖੰਡਾ, ਨਾ ਜਾਣੇ ਚੀਨ ਚੀਨਾਨੀਆ। ਕਲਜੁਗ ਭੇਖ ਪਖੰਡਾ, ਮਿਟਦਾ ਜਾਏ ਸ਼ਾਹ ਜਾਪਾਨੀਆ। ਕਲਜੁਗ ਭੇਖ ਪਖੰਡਾ, ਆਪ ਮਿਟਾਏ ਆਸਟਰੇਲਾਨੀਆ। ਕਲਜੁਗ ਭੇਖ ਪਖੰਡਾ, ਮੇਟ ਮਿਟਾਏ ਸ਼ਾਹ ਸੁਲਤਾਨੀਆ। ਕਲਜੁਗ ਭੇਖ ਪਖੰਡਾ, ਨਾ ਜਾਣੇ ਅਮਰੀਕਾਨੀਆ। ਕਲਜੁਗ ਭੇਖ ਪਖੰਡਾ, ਫਿਰੇ ਦੁਹਾਈ ਫ਼ਰੀਕ ਅਫ਼ਰੀਕਾਨੀਆ। ਕਲਜੁਗ ਭੇਖ ਪਖੰਡਾ, ਉਡਦਾ ਜਾਏ ਰੰਗ ਸ਼ਾਹ ਇੰਗਲਤਾਸਨੀਆ। ਕਲਜੁਗ ਭੇਖ ਪਖੰਡਾ, ਮੇਟ ਮਿਟਾਏ ਹਰਿ ਸੁਲਾਨੀਆ। ਕਲਜੁਗ ਭੇਖ ਪਖੰਡਾ, ਨਾ ਜਾਣੇ ਸ਼ਾਹ ਫ਼ਰਾਂਸੀਸਾਨੀਆ। ਕਲਜੁਗ ਭੇਖ ਪਖੰਡਾ, ਆਪ ਮਿਟਾਏ ਵਡ ਬਿਲਜਅਮਾਨੀਆ। ਕਲਜੁਗ ਭੇਖ ਪਖੰਡਾ, ਉਡੇ ਖ਼ਾਕ ਵਿਚ ਹਾਲੈਂਡਾਨੀਆ। ਕਲਜੁਗ ਭੇਖ ਪਖੰਡਾ, ਲੱਥੇ ਤਾਜ ਪੋਲ ਪੋਲੈਂਡਾਨੀਆ। ਕਲਜੁਗ ਭੇਖ ਪਖੰਡਾ, ਵਜੇ ਤਾਕ ਵਡ ਜਰਮਾਨੀਆ। ਕਲਜੁਗ ਭੇਖ ਪਖੰਡਾ, ਨਾ ਕੋਈ ਬਚਾਏ ਸ਼ਾਹ ਫਿਨਲਾਨੀਆ। ਕਲਜੁਗ ਭੇਖ ਪਖੰਡਾ, ਆਪ ਮਿਟਾਏ ਨਾਰਵੇਆਨੀਆ। ਕਲਜੁਗ ਭੇਖ ਪਖੰਡਾ, ਰੁੜ੍ਹਦਾ ਜਾਏ ਜਗਤ ਸੁਡਾਨੀਆ। ਕਲਜੁਗ ਭੇਖ ਪਖੰਡਾ, ਮਿਟੇ ਨਾਮ ਮਾਤ ਹੰਗਰਾਨੀਆ। ਕਲਜੁਗ ਭੇਖ ਪਖੰਡਾ, ਨਾ ਕੋਈ ਦੀਸੇ ਜਗਤ ਤਸਮਾਨੀਆ। ਕਲਜੁਗ ਭੇਖ ਪਖੰਡਾ, ਚੱਕੀ ਪੀਸੇ ਚੈਕ ਚਕਵਾਨੀਆ। ਕਲਜੁਗ ਭੇਖ ਪਖੰਡਾ, ਧੱਕਾ ਲੱਗੇ ਸ਼ਾਹ ਇਟਾਲਾਨੀਆ। ਕਲਜੁਗ ਭੇਖ ਪਖੰਡਾ, ਨਾ ਹੋਏ ਵਿਚੋਲਾ ਸਵਿਟਜ਼ਰਲਾਨੀਆ। ਕਲਜੁਗ ਭੇਖ ਪਖੰਡਾ, ਮਿਟੇ ਨਿਸ਼ਾਨ ਤੁਰਕ ਤੁਰਕਾਨੀਆ। ਕਲਜੁਗ ਭੇਖ ਪਖੰਡਾ, ਸਤਿ ਸਾਗਰ ਵਡ ਗਾਗਰ, ਮਾਰੇ ਇਕ ਉਛਾਲ ਸ਼ਬਦ ਭਗਵਾਨੀਆ। ਕਲਜੁਗ ਭੇਖ ਪਖੰਡਾ, ਜੰਗਲ ਜੂਹ ਉਜਾੜ ਪਹਾੜ, ਡੂੰਘੀ ਕੰਦਰ ਅੰਦਰ ਮੰਦਰ, ਜਲ ਧਾਰ ਸੱਚੇ ਤਾਲ ਏਕਾ ਧਾਰ ਰੁੜ੍ਹਾਨਿਆ। ਕਲਜੁਗ ਭੇਖ ਪਖੰਡ, ਆਪੇ ਕਰੇ ਕਰਾਏ ਵੇਖ ਵਖਾਏ, ਭਾਰਤ ਖੰਡਾਨਿਆ। ਕਲਜੁਗ ਭੇਖ ਪਖੰਡਾ, ਪਾਕ ਪਾਕਾਨਿਆ। ਕਲਜੁਗ ਭੇਖ ਪਖੰਡ, ਪ੍ਰਭ ਆਪੇ ਮੇਟੇ ਪ੍ਰਗਟ ਹੋਏ ਦੋ ਜਹਾਨਿਆ। ਕਲਜੁਗ ਭੇਖ ਪਖੰਡ, ਆਪੇ ਘੜੇ ਆਪੇ ਲਏ ਭੰਨ, ਸ਼ਬਦ ਡੰਡਾ ਹੱਥ ਰਖਾਨਿਆ। ਕਲਜੁਗ ਭੇਖ ਪਖੰਡ, ਸਤ ਦੀਪ ਨੌਂ ਖੰਡ ਪਾਏ ਵੰਡ, ਨਾ ਕੋਇ ਛੋਡ ਛੁਡਾਨਿਆ। ਕਲਜੁਗ ਭੇਖ ਪਖੰਡ, ਪ੍ਰਭ ਦੇਵਣ ਆਇਆ ਦੰਡ ਹੱਥ ਚੁੱਕੇ ਚੰਡ ਪ੍ਰਚੰਡ, ਰਸਨਾ ਤੀਰ ਕਮਾਨ ਉਠਾਨਿਆ। ਆਪੇ ਕਰੇ ਖੰਡ ਖੰਡ, ਜੋਤੀ ਜੋਤ ਸਰੂਪ ਹਰਿ, ਨਾ ਕੋਈ ਜਾਣੇ ਖੇਲ ਮਹਾਨਿਆ। ਕਲਜੁਗ ਭੇਖ ਪਖੰਡ, ਹਰਿ ਮਿਟਾਵਣਾ। ਸ਼ਬਦ ਸੁਹਾਗੀ ਗੀਤ, ਹਰਿ ਜਪਾਵਣਾ। ਆਪ ਚਲਾਏ ਆਪਣੀ ਰੀਤ, ਵਕਤ ਸੁਹਾਵਣਾ। ਜੋਤੀ ਜੋਤ ਸਰੂਪ ਹਰਿ, ਧਰਮ ਜੈਕਾਰ ਕਰਾਵਣਾ। ਕਲਜੁਗ ਭੇਖ ਪਖੰਡ, ਗੁਰੂਆਂ ਪੀਰਾਂ ਆਤਮ ਹੋਈ ਹੈਰਾਨੀਆ। ਕਲਜੁਗ ਭੇਖ ਪਖੰਡ, ਕਲਜੁਗ ਜੀਆਂ ਆਤਮ ਰੰਡ, ਪ੍ਰਭ ਕਰੇ ਆਪ ਪਛਾਣਿਆ। ਪੱਲੇ ਕਿਸੇ ਨਾ ਨਾਮ ਗੰਢ, ਸਿਰ ਚੁੱਕੀ ਪੰਡ, ਪਾਪ ਪ੍ਰਾਣੀਆ। ਕਲਜੁਗ ਭੇਖ ਪਖੰਡ, ਪ੍ਰਭ ਦੇਵਣ ਆਇਆ ਦੰਡ, ਜੋਤੀ ਜੋਤ ਸਰੂਪ ਹਰਿ, ਆਪਣਾ ਭਾਣਾ ਆਪਣੇ ਹੱਥ ਰਖਾਨਿਆ। ਆਤਮ ਪਾਏ ਠੰਡ, ਲੱਖ ਚੁਰਾਸੀ ਗੇੜ ਕਟਾਵਣਾ। ਆਪੇ ਵੇਖ ਵਖਾਣੇ ਵਿਚ ਬ੍ਰਹਿਮੰਡ, ਪੁਰੀਆਂ ਲੋਆਂ ਧਾਰ ਬੰਨ੍ਹਾਵਣਾ। ਆਦਿ ਅੰਤ ਨਾ ਦਏ ਕੰਡ, ਜਨ ਭਗਤਾਂ ਇਹ ਸਮਝਾਵਣਾ। ਸੋਹੰ ਪੱਲੇ ਬੰਨ੍ਹਣੀ ਗੰਢ, ਅੰਤਮ ਜਿਸ ਨੇ ਪਾਰ ਕਰਾਵਣਾ। ਜੋਤੀ ਜੋਤ ਸਰੂਪ ਹਰਿ, ਆਪੇ ਪਕੜੇ ਆਪਣਾ ਦਾਮਨਾ। ਏਕਾ ਜੋਤੀ ਕਰ ਨੂਰ, ਦੇਵੇ ਦਰਸ ਗੁਣ ਨਿਧਾਨਣਾ। ਸਰਬ ਕਲਾ ਭਰਪੂਰ, ਧੁਰਦਰਗਾਹੀ ਸਾਚਾ ਜਾਮਣਾ। ਗੁਰਮੁਖਾਂ ਆਤਮ ਕਰੇ ਸਤਿ ਸਰੂਰ, ਮੇਟ ਮਿਟਾਏ ਕਾਮਨੀ ਕਾਮਨਾ। ਸ੍ਰਿਸ਼ਟ ਸਬਾਈ ਕੂੜੋ ਕੂੜ, ਕਲ ਅੰਤ ਅੰਤਮ ਖ਼ਾਕੀ ਖ਼ਾਕ ਮਿਲਾਵਣਾ। ਗੁਰਮੁਖਾਂ ਚਰਨ ਧੂੜ ਕਰ, ਆਪਣੀ ਗੋਦ ਉਠਾਵਣਾ। ਗੁਰਮੁਖ ਚਤੁਰ ਮੁਗਧ ਮੂੜ੍ਹ ਕਰ, ਸਤਿਜੁਗ ਸਾਚਾ ਜਾਪ ਜਪਾਵਣਾ। ਏਕਾ ਏਕ ਆਤਮ ਸਾਚੀ ਗੂੜ੍ਹ ਕਰ, ਨਾਮ ਸਾਚਾ ਉਪਰ ਲਾਵਣਾ। ਜੋਤੀ ਜੋਤ ਸਰੂਪ ਹਰਿ, ਕਲਜੁਗ ਝੂਠਾ ਭੇਖ ਪਖੰਡਾ, ਆਪੇ ਆਪ ਮਿਟਾਵਣਾ। ਕਲਜੁਗ ਭੇਖ ਪਖੰਡਾ, ਆਪੇ ਆਪ ਮਿਟਾਵਣ। ਕਲਜੁਗ ਭੇਖ ਪਖੰਡਾ, ਦਏ ਦੁਹਾਈਆ। ਲੋਕਮਾਤ ਵਿਚ ਰੰਡਾ, ਜੋਤੀ ਹਰਿ ਜੀ ਆਪ ਪ੍ਰਗਟਾਈਆ। ਨਾ ਦੀਸੇ ਪਾਰ ਕੰਢਾ, ਸੰਸਾਰ ਸਾਗਰ ਵਹਿਣ ਰੁੜ੍ਹਾਈਆ। ਮਗਰ ਫੜਿਆ ਹਰਿ ਜੀ ਡੰਡਾ, ਭੱਜਾ ਜਾਏ ਵਾਹੋ ਦਾਹੀਆ। ਵੇਖੇ ਖੇਲ ਵਿਚ ਵਰਭੰਡਾ, ਨਿਹਕਲੰਕ ਜੋਤ ਜਗਾਈਆ। ਗੁਰਮੁਖਾਂ ਕਰਾਏ ਏਕਾ ਸਾਚੀ ਵੰਡਾ, ਨਾਮ ਵਸਤ ਹਰਿ ਝੋਲੀ ਪਾਈਆ। ਧਰਮ ਰਾਏ ਨਾ ਦਏ ਦੰਡਾ, ਅੰਤਮ ਅੰਤ ਆਪਣੀ ਗੋਦ ਉਠਾਈਆ। ਸਦ ਸੁਹੇਲਾ ਇਕ ਇਕੇਲਾ, ਠੰਡੀ ਛਾਂ ਰਖਾਈਆ। ਜੋਤੀ ਜਾਮਾ ਹਰਿ ਭਗਵਾਨਾ, ਮੇਟ ਮਿਟਾਏ ਜਗਤ ਪਖੰਡਾ, ਕਲ ਆਪਣੇ ਹੱਥ ਰਖਾਈਆ। ਕਲਜੁਗ ਭੇਖ ਪਖੰਡ, ਧਾਹੀਂ ਮਾਰਦਾ। ਵੇਖੇ ਹੱਥ ਵਿਚ ਫੜਿਆ ਡੰਡਾ ਸੱਚੀ ਸਰਕਾਰ ਦਾ। ਕੋਈ ਨਾ ਅੱਗੇ ਮਾਤ ਅੜਿਆ, ਤੋੜੇ ਗੜ੍ਹ ਕਿਲ੍ਹਾ ਹੰਕਾਰ ਦਾ। ਆਪੇ ਭੰਨੇ ਜੋ ਜਨ ਘੜਿਆ, ਆਪ ਮਹੱਲ ਉਸਾਰਦਾ। ਅੰਦਰ ਕੋਈ ਰਹੇ ਨਾ ਵੜਿਆ, ਕਰੇ ਕੰਮ ਹਰਿ ਪਹਿਰੇਦਾਰ ਦਾ। ਸਚ ਅਸਵਾਰਾ ਸਾਚੇ ਘੋੜੇ ਚੜ੍ਹਿਆ, ਕਰੇ ਖੇਲ ਸੱਚੇ ਪ੍ਰਵਰਦਿਗਾਰ ਦਾ। ਲੱਖ ਚੁਰਾਸੀ ਨਾਲ ਸਿੰਘ ਸਿੰਘਾਸਣ ਬੈਠ ਲੜਿਆ, ਸ਼ਬਦ ਖੰਡਾ ਇਕ ਹੁਲਾਰ ਦਾ। ਅੱਡੋ ਅੱਡ ਕਰਾਏ ਸੀਸ ਧੜਿਆ, ਸਾਚਾ ਖੇਲ ਨਰ ਅਵਤਾਰ ਦਾ। ਅੱਗੇ ਜਾਏ ਕਦੇ ਨਾ ਲੜਿਆ, ਭਾਣੇ ਅੰਦਰ ਸਰਬ ਨਿਵਾਰਦਾ। ਪੁਰਖ ਅਬਿਨਾਸ਼ੀ ਕਿਸੇ ਨਾ ਫੜਿਆ, ਰਾਜੇ ਰਾਣਿਆਂ ਆਪ ਵੰਗਾਰਦਾ। ਸਚ ਕਿਲ੍ਹੇ ਕੋਟ ਪ੍ਰਭ ਸਾਚਾ ਚੜ੍ਹਿਆ, ਖਿੱਚੇ ਤੀਰ ਰਸਨ ਕਮਾਨ ਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਭੇਖ ਪਖੰਡਾ ਮੇਟੇ, ਨਾ ਦਿਸੇ ਝੂਠ ਨਿਸ਼ਾਨ ਦਾ। ਹਰਿ ਮੰਗਲ ਹਰਿਜਨ ਜਾਨਿਆ। ਭਿੰਨੜੀ ਰੈਣ ਸੁਹਾਗਣ, ਹਰਿ ਰੰਗ ਹਰਿ ਹਰਿ ਵਖਾਣਿਆ। ਭਿੰਨੜੀ ਰੈਣ ਧੋਏ ਦਾਗਣ, ਹਰਿ ਰੰਗ ਦੇਵੇ ਗੁਰਮੁਖ ਬਾਲ ਅੰਞਾਣਿਆ। ਭਿੰਨੜੀ ਰੈਣ ਬਣਾਏ ਲਾਗਨ, ਹਰਿ ਰੰਗ ਵੇਖੇ ਹਰਿਜਨ ਸੁਘੜ ਸਿਆਣਿਆ। ਭਿੰਨੜੀ ਰੈਣ ਬਣੇ ਸੁਹਾਗਣ, ਹਰਿ ਰੰਗ ਗੁਰਮੁਖ ਸਾਚੇ ਪ੍ਰਭ ਸਰਨਾਈ ਮਾਣਿਆ। ਭਿੰਨੜੀ ਰੈਣ ਹੋਈ ਵਡ ਵਡਭਾਗਣ, ਹਰਿ ਰੰਗ ਵੇਖੇ ਪੁਰਖ ਨਿਧਾਨਿਆ। ਗੁਰਮੁਖ ਸਾਚੇ ਸੰਤ ਦੁਲਾਰੇ, ਆਪ ਬਹਾਏ ਚਰਨ ਦਵਾਰਿਆ, ਭਿੰਨੜੀ ਰੈਣ ਉਠ ਉਠ ਜਾਗਣ। ਭਿੰਨੜੀ ਰੈਣ ਕੰਤ ਪਿਆਰ। ਗੁਰਮੁਖ ਸਾਚੇ ਸਚ ਦੁਲਾਰ। ਮਿਲਿਆ ਮੇਲ ਪੁਰਖ ਅਪਾਰ। ਰਸਨਾ ਗਾਏ ਰੋਗ ਗਵਾਇਆ। ਆਤਮ ਰਸ ਨਿਝਰ ਅੰਮ੍ਰਿਤ ਬੂੰਦ ਧਾਰ ਕਵਲ ਚੁਆਇਆ। ਪ੍ਰਭ ਅਬਿਨਾਸ਼ੀ ਹੋਇਆ ਵਸ, ਸ਼ਬਦ ਸਰੂਪੀ ਆਇਆ ਨੱਸ, ਸ਼ਬਦ ਬਾਣ ਹਰਿ ਰਿਹਾ ਕਸ, ਗੁਰਮੁਖਾਂ ਹਰਿ ਬੰਨੇ ਲਾਇਆ। ਭਿੰਨੜੀ ਰੈਣ ਰਾਹ ਸਾਚਾ ਦੱਸ, ਕਲਜੁਗ ਮਿਟੇ ਅੰਧੇਰ ਮਸ, ਸੋਹੰ ਚੰਦ ਸਚ ਚੜ੍ਹਾਇਆ। ਜੋਤ ਪ੍ਰਕਾਸ਼ੇ ਘਰ ਘਰ ਵਾਸੇ, ਗੁਰਮੁਖਾਂ ਮਾਨਸ ਜਨਮ ਕਰੇ ਰਹਿਰਾਸੇ, ਖ਼ੁਸ਼ੀ ਬੰਦ ਬੰਦ ਕਰਾਇਆ। ਲੇਖੇ ਲਾਏ ਗਰਭ ਦਸ ਮਾਸੇ, ਆਤਮ ਜੋਤੀ ਕਰ ਪ੍ਰਕਾਸ਼ੇ, ਗਗਨ ਮੰਡਲ ਦੀ ਬਣਤ ਬਣਾਇਆ। ਆਪੇ ਰੱਖੇ ਅੰਦਰ ਵਾਸੇ, ਪਵਣ ਦੇਵੇ ਇਕ ਸਵਾਸੇ, ਸ਼ਬਦੀ ਬੋਲਾ ਬੋਲ ਬੁਲਾਸੇ, ਜੋਤੀ ਨੂਰ ਇਕ ਪ੍ਰਕਾਸ਼ੇ, ਨਾਵੇਂ ਦਰ ਦਿਸ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਭਿੰਨੜੀ ਰੈਣ ਦੇਵੇ ਵਰ, ਗੁਰਮੁਖ ਸਾਚੇ ਗਏ ਤਰ, ਹਰਿਜਨ ਆਏ ਸਾਚੇ ਘਰ ਦਸਵੇਂ ਮੇਲ ਪੁਰਖ ਅਬਿਨਾਸ਼ੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦਾ ਸੁਹੇਲਾ ਇਕ ਇਕੇਲਾ, ਹਰਿਜਨ ਮੇਲਾ, ਆਪੇ ਵਸੇ ਆਸ ਪਾਸਿਆ। ਆਸ ਪਾਸ ਚਾਰ ਦਵਾਰ। ਹਰਿ ਜੀ ਹੋਵੇ ਪਹਿਰੇਦਾਰ। ਗੁਰਮੁਖਾਂ ਕਰੇ ਖ਼ਬਰਦਾਰ। ਕਲਜੁਗ ਵੇਲਾ ਅੰਤਮ ਆਏ, ਲੁੱਟਿਆ ਜਾਏ ਚੋਰ ਯਾਰ। ਬੇਮੁਖਾਂ ਵਕਤ ਦੁਹੇਲਾ ਹੋਇਆ, ਪ੍ਰਗਟ ਹੋਇਆ ਕੂੜ ਕੁੜਿਆਰਾ ਯਾਰ। ਜਨ ਭਗਤਾਂ ਵਕਤ ਸੁਹੇਲਾ ਹੋਇਆ, ਹਰਿ ਮਿਲਿਆ ਪੁਰਖ ਅਪਾਰ। ਆਪੇ ਰੰਗ ਨਵੇਲਾ ਹੋਇਆ, ਜੋਤ ਸਰੂਪੀ ਗੁਪਤ ਜ਼ਾਹਿਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰ। ਭਿੰਨੜੀ ਰੈਣ ਖ਼ੁਸ਼ੀ ਮਨਾਉਂਦੀਆ। ਦਰ ਘਰ ਸਾਚੇ ਜੋਤ ਜਗਾਉਂਦੀਆ। ਗੁਰਮੁਖਾਂ ਨਾਲ ਰਲਾਉਂਦੀਆ। ਭੈਣਾਂ ਭਾਈਆਂ ਨਾਤਾ ਜੋੜ ਜੁੜਾਉਂਦੀਆ। ਸਤਿਜੁਗ ਤੇਰੀ ਬਣਤ ਬਣਾਉਂਦੀਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ, ਤੇਰੀ ਗਣਤ ਗਿਣਾਉਂਦੀਆ। ਰਸਨਾ ਗਾਉਣਾ ਸਵਾਸ ਸਵਾਸੀ, ਮਾਇਆ ਮੋਹ ਤਜਾਉਂਦੀਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ, ਗੁਰ ਸੰਗਤ ਨਾਉਂ ਰਖਾਉਂਦੀਆ। ਭਿੰਨੜੀ ਰੈਣ ਵੱਜੀ ਵਧਾਈਆ। ਗੁਰ ਸੰਗਤ ਮਾਤ ਵਡਿਆਈਆ। ਹਰਿ ਘਰ ਸਾਚੇ ਆਈ ਮੰਗਤ, ਪ੍ਰਭ ਭਿੱਛਿਆ ਨਾਮ ਇਕ ਪਾਈਆ। ਨਾਮ ਅਮੋਲਾ ਚਾੜ੍ਹੇ ਰੰਗਤ, ਸ਼ਬਦ ਢੋਲਾ ਇਕ ਸੁਣਾਈਆ। ਪੂਰੇ ਤੋਲ ਹਰਿ ਜੀ ਤੋਲਾ, ਗੁਰਮੁਖ ਸਾਚੇ ਸੰਤ ਜਨਾਂ, ਚਿੱਟਾ ਬਾਣਾ ਸ਼ਬਦ ਚੋਲਾ, ਆਪਣੇ ਹੱਥੀਂ ਤਨ ਪਹਿਨਾਈਆ। ਬਜ਼ਰ ਕਪਾਟੀ ਪਰਦਾ ਖੋਲ੍ਹਾ, ਆਪ ਹਟਾਏ ਪਰਦਾ ਉਹਲਾ, ਦਰ ਘਰ ਸਾਚਾ ਬੂਝ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਭਿੰਨੜੀ ਰੈਣ ਨੇਤਰ ਵੇਖ ਸਾਚੇ ਨੈਣ, ਗੁਰ ਸੰਗਤ ਮੇਲ ਮਿਲਾਈਆ। ਬੇਮੁਖ ਡੁੱਬੇ ਡੂੰਘੇ ਵਹਿਣ, ਪ੍ਰਭ ਗੂੜ੍ਹੀ ਨੀਂਦ ਸਵਾਈਆ। ਗੁਰਮੁਖ ਸਾਚੇ ਸਾਚਾ ਲਾਹਾ ਲੈਣ, ਆਏ ਹਰਿ ਸਰਨਾਈਆ। ਦਰਸ ਦਿਖਾਏ ਸਾਚੇ ਨੈਣ, ਆਤਮ ਤ੍ਰਿਸ਼ਨ ਮਿਟਾਈਆ। ਗੁਰ ਸੰਗਤ ਨਾਤਾ ਭਾਈ ਭੈਣ, ਜਗਤ ਵਿਛੋੜਾ ਇਕ ਕਰਾਈਆ। ਦਰ ਘਰ ਸਾਚੇ ਸਾਚਾ ਬਹਿਣ, ਪੰਜਾਂ ਤੱਤਾਂ ਦੂਰ ਹਟਾਈਆ। ਹਰਿ ਸਵਾਮੀ ਸਾਚਾ ਸਾਕ ਸੱਜਣ ਸੈਣ, ਹੋਏ ਅੰਤ ਸਹਾਈਆ। ਆਪ ਚੁਕਾਏ ਲਹਿਣ ਦੇਣ, ਲੇਖਾ ਲਿਖੇ ਸ਼ਬਦ ਰਘੁਰਾਈਆ। ਗੁਰਮੁਖ ਸਾਚੇ ਸੰਤ ਜਨਾਂ ਨਾਲ ਰਲਾਈ ਭਿੰਨੜੀ ਰੈਣ, ਭੈਣਾਂ ਭਾਈਆਂ ਇਕ ਸਲਾਹ ਪਕਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਤੇਰੇ ਸੱਚੇ ਦਰ ਦਵਾਰ ਸਾਚੀ ਰੁੱਤ ਸੁਹਾਈਆ। ਪੂਰਬ ਕਰਮ ਵਿਚਾਰ, ਧਾਰ ਬੰਨ੍ਹਾਇੰਦਾ। ਜਨਮ ਕਰਮ ਹੱਥ ਕਰਤਾਰ, ਜਨਮ ਮਰਨ ਖੇਲ ਰਚਾਇੰਦਾ। ਪੂਰਬ ਕਰਮ ਵਿਚਾਰ, ਭਗਤ ਉਧਾਰ ਬਣਤ ਬਣਾਇੰਦਾ। ਸ਼ਬਦ ਕਰਾਏ ਵਣਜ ਵਪਾਰ, ਸਾਚਾ ਲੇਖਾ ਜਗਤ ਲਿਖਾਇੰਦਾ। ਆਤਮ ਦੇਵੇ ਨਾਮ ਅਧਾਰ, ਸਾਚਾ ਸ਼ਬਦ ਝੋਲੀ ਪਾਇੰਦਾ। ਚਰਨ ਛੁਹਾਇਆ ਸਚ ਘਰ ਬਾਹਰ, ਸਾਚਾ ਕਰਮ ਕਮਾਇੰਦਾ। ਉਨੀਂ ਸੌ ਤਰਿਆਸੀ ਬਿਕ੍ਰਮੀ ਦਿਵਸ ਵਿਚਾਰ। ਜੋਤੀ ਜੋਤ ਸਰੂਪ ਹਰਿ, ਲੇਖੇ ਲਾਏ ਦਇਆ ਕਮਾਏ, ਸ਼ਬਦ ਸਰੂਪੀ ਇਕ ਪਿਆਰ। ਜਨਮ ਕਰਮ ਪ੍ਰਭ ਹੱਥ ਜਗਤ ਵਡਿਆਈਆ। ਬੇਮੁਖ ਭੁੱਲੇ ਝੂਠੇ ਭਰਮ, ਘਰ ਸਾਚਾ ਸਾਰ ਨਾ ਪਾਈਆ। ਮਾਨਸ ਦੇਹੀ ਉਤਮ ਜਨਮ, ਲੱਖ ਚੁਰਾਸੀ ਬਣਤ ਬਣਾਈਆ। ਕਰੇ ਕਰਾਏ ਆਪਣਾ ਕਰਮ, ਸਦ ਭਾਣੇ ਹਰਿ ਸਮਾਈਆ। ਹਰਿ ਨਾਉਂ ਸਾਚਾ ਮਾਤ ਧਰਮ, ਜਾਤ ਪਾਤ ਕੋਈ ਦੀਸੇ ਨਾਹੀਆ। ਏਕਾ ਰੂਪ ਏਕਾ ਬ੍ਰਹਮ, ਸਾਚੀ ਰੇਖਾ ਕਿਸੇ ਦਿਸ ਨਾ ਆਈਆ। ਘਰ ਘਰ ਵੰਡਾਂ ਧਾਰੇ ਭੇਖ, ਹਉਮੇ ਮਾਇਆ ਜਗਤ ਢਾਹੀਆ। ਨਾ ਕੋਈ ਜਾਣੇ ਪੰਡਤ ਮੁਲਾਂ ਸ਼ੇਖ਼ ਸ਼ੇਖ਼ਾਨਾ, ਗ੍ਰੰਥੀ ਪੰਥੀ ਸਾਰ ਨਾ ਪਾਈਆ। ਪ੍ਰਭ ਅਬਿਨਾਸ਼ੀ ਸਾਚਾ ਰਾਣਾ, ਧੁਰ ਫ਼ਰਮਾਣਾ ਏਕਾ ਸ਼ਬਦ ਚਲਾਈਆ। ਵੇਖੇ ਵਿਗਸੇ ਗਊ ਗਰੀਬ ਨਿਮਾਣਾ, ਆਪਣੀ ਸਰਨ ਲਗਾਈਆ। ਸਰਨ ਨਾ ਲਾਏ ਰਾਜਾ ਰਾਣਾ, ਹਰਿ ਭਗਤਾਂ ਹੋਏ ਸਹਾਈਆ। ਨਾ ਕੋਈ ਜਾਣੇ ਸੁਘੜ ਸਿਆਣਾ, ਪੜ੍ਹ ਪੜ੍ਹ ਵਿਦਿਆ ਭੁੱਲੀ ਲੋਕਾਈਆ। ਗੁਰਮੁਖ ਵਿਰਲੇ ਹਰਿ ਪਛਾਣਾ, ਜਿਸ ਆਤਮ ਬੂਝ ਬੁਝਾਈਆ। ਦਰ ਘਰ ਸਾਚੇ ਮਿਲੇ ਮਾਣਾ, ਹਰਿ ਸਾਚਾ ਲੇਖ ਲਿਖਾਈਆ। ਕਲਜੁਗ ਝੂਠਾ ਤਣਿਆ ਤਾਣਾ, ਹਉਮੇ ਰੋਗ ਵਡ ਵਡਿਆਈਆ। ਕੋਈ ਨਾ ਦੀਸੇ ਸ਼ਾਹ ਸ਼ਹਾਨਾ, ਬੇਮੁਹਾਣਾ ਦਏ ਦੁਹਾਈਆ। ਹਰਿ ਕਾ ਨਾਮ ਸ਼ਬਦ ਬਬਾਣਾ, ਗੁਰਮੁਖਾਂ ਰਿਹਾ ਉਡਾਈਆ। ਏਕਾ ਬਖ਼ਸ਼ੇ ਚਰਨ ਧਿਆਨਾ, ਪ੍ਰੇਮ ਸਿਤਾਰ ਇਕ ਵਜਾਈਆ। ਆਤਮ ਬਖ਼ਸ਼ੇ ਬ੍ਰਹਮ ਗਿਆਨਾ, ਧੁਨੀ ਨਾਦ ਨਾਦ ਧੁਨ ਆਪਣੀ ਰਿਹਾ ਸੁਣਾਈਆ। ਸ਼ਬਦ ਸਰੂਪੀ ਬੰਨ੍ਹੇ ਗਾਨਾ, ਲੱਖ ਚੁਰਾਸੀ ਵਿੱਚੋਂ ਵਖ ਕਰਾਈਆ। ਪੁਰਖ ਅਬਿਨਾਸ਼ੀ ਬੀਨਾ ਦਾਨਾ, ਆਤਮ ਵਸਤ ਇਕ ਟਿਕਾਈਆ। ਹਰਿਜਨ ਹਰਿ ਹਰਿ ਰਸਨਾ ਚੀਨਾ, ਪ੍ਰਭ ਸਾਚੀ ਜੋਤ ਜਗਾਈਆ। ਅੱਠੇ ਪਹਿਰ ਮਨ ਤਨ ਭੀਨਾ, ਆਤਮ ਵੱਜਦੀ ਰਹੇ ਵਧਾਈਆ। ਹਰਿ ਦਰਸ਼ਨ ਪਾਇਆ ਠਾਂਡਾ ਸੀਨਾ, ਧਰਮ ਰਾਏ ਫਾਹੀ ਕਟਾਈਆ। ਨੇਤਰ ਨੈਣ ਤਿਸਾਏ ਜਿਉਂ ਜਲ ਮੀਨਾ, ਪ੍ਰਭ ਅੰਮ੍ਰਿਤ ਮੇਘ ਬਰਸਾਈਆ। ਨਾ ਕੋਈ ਜਾਣੇ ਮੁਹੰਮਦੀ ਦੀਨਾ, ਬ੍ਰਹਮ ਵਿਦਿਆ ਨਾ ਕਿਸੇ ਸਿਖਾਈਆ। ਜੋਤੀ ਜਾਮਾ ਹਰਿ ਭਗਵਾਨਾ, ਹਰਿਜਨ ਸਾਚੇ ਸੰਤ ਸੁਹੇਲੇ ਆਪੇ ਰਿਹਾ ਮਿਲਾਈਆ। ਸੁਹਾਏ ਦਵਾਰ ਬੰਕ ਚਰਨ ਛੁਹਾਇੰਦਾ। ਗੁਰਮੁਖ ਉਧਰੇ ਪਾਰ, ਪ੍ਰਭ ਪੂਰਬ ਲੇਖਾ ਆਪ ਲਿਖਾਇੰਦਾ। ਮਾਨਸ ਦੇਹੀ ਜਨਮ ਸਵਾਰ, ਲੱਖ ਚੁਰਾਸੀ ਪਾਰ ਕਰਾਇੰਦਾ। ਊਚਾਂ ਨੀਚਾਂ ਭਰਮ ਨਿਵਾਰ, ਸੂਚੋ ਸੂਚ ਦਰ ਦਵਾਰ ਸੁਹਾਇੰਦਾ। ਪ੍ਰਭ ਅਬਿਨਾਸ਼ੀ ਜਾਮਾ ਧਾਰ, ਚਾਰ ਵਰਨਾਂ ਏਕਾ ਸਰਨਾ ਸਾਚਾ ਰਸਨ ਵਖਾਇੰਦਾ। ਆਪੇ ਜਾਣੇ ਹਰਿ ਜੀ ਸਾਰ, ਫੜ ਫੜ ਬਾਹੋਂ ਪਾਰ ਕਰਾਇੰਦਾ। ਨਾ ਕੋਈ ਜਾਣੇ ਨਰ ਨਾਰ, ਭਰਮ ਭੁਲੇਖੇ ਜਗਤ ਭੁਲਾਇੰਦਾ। ਗੁਰਮੁਖਾਂ ਕਰੇ ਤਨ ਸ਼ਿੰਗਾਰ, ਸ਼ਬਦ ਚੋਲਾ ਤਨ ਪਹਿਨਾਇੰਦਾ। ਆਤਮ ਬਖ਼ਸ਼ੇ ਚਰਨ ਪਿਆਰ, ਸਾਚਾ ਧਰਮ ਮਾਤ ਧਰਾਇੰਦਾ। ਦੇਵੇ ਵਰ ਸੱਚੀ ਸਰਕਾਰ, ਪ੍ਰਵਰਦਿਗਾਰ ਆਪ ਅਖਵਾਇੰਦਾ। ਨੈਣ ਮੁੰਧਾਨਾ ਜੋਤ ਅਕਾਰ, ਹਰਿ ਭਗਵਾਨਾ ਸ਼ਬਦ ਚਲਾਇੰਦਾ। ਨਾਮ ਬਬਾਣਾ ਵਿਚ ਸੰਸਾਰ, ਭਗਤ ਨਿਧਾਨਾ ਆਪ ਚੜ੍ਹਾਇੰਦਾ। ਸਾਚਾ ਮਾਣ ਦਰ ਦਰਬਾਰ, ਜਗਤ ਵਿਕਾਰ ਰਸਨ ਤਜਾਇੰਦਾ। ਮਿਲੇ ਮੇਲ ਪੁਰਖ ਅਪਾਰ, ਦਰਗਹਿ ਸਾਚੀ ਮਾਣ ਦਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲਾ ਸੰਤ ਸੁਹੇਲਾ, ਜਗਤ ਵਿਛੋੜਾ ਸ਼ਬਦ ਘੋੜਾ ਗੁਰਮੁਖ ਸਾਚੇ ਆਪ ਚੜ੍ਹਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਜੋੜ ਜੋੜਾ, ਸਾਚਾ ਨਾਤਾ ਪੁਰਖ ਬਿਧਾਤਾ ਉਤਮ ਜਾਤਾ ਏਕਾ ਚਰਨ ਰਖਾਇੰਦਾ। ਕਰੇ ਸਚ ਨਿਆਉਂ, ਸੱਚੀ ਸਰਕਾਰਿਆ। ਵੇਖ ਵਖਾਣੇ ਸਾਚੇ ਥਾਉਂ, ਅੰਦਰ ਬਾਹਰ ਗੁਪਤ ਜ਼ਾਹਰਿਆ। ਗੁਰਮੁਖਾਂ ਦੇਵੇ ਠੰਡੀ ਛਾਉਂ, ਦਰ ਮਿਲੇ ਮਾਣ ਜਗਤ ਨਿਮਾਣਿਆ। ਆਪੇ ਪਿਤਾ ਆਪੇ ਮਾਉਂ, ਭਾਈ ਭੈਣਾਂ ਹਰਿ ਸਾਚਾ ਸਾਕ ਸੱਜਣ ਸੈਣਾ ਅਖਵਾ ਰਿਹਾ। ਸੱਚਾ ਨਾਮ ਪੀਣ ਖਾਣ, ਚਰਨ ਧਿਆਨ ਇਕ ਵਖਾਣਿਆ। ਦਰ ਘਰ ਸਾਚੇ ਦੇਵੇ ਮਾਣ, ਨਰ ਹਰਿ ਸ੍ਰੀ ਭਗਵਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਦਰਸ ਅਮੋਘ ਧੁਰ ਸੰਜੋਗਾ, ਸਾਚਾ ਦਰ ਆਪ ਪਛਾਣਿਆ। ਜਲ ਨੀਰ ਅੰਮ੍ਰਿਤ ਅੰਮ੍ਰਿਤ ਧਾਰਿਆ। ਕੱਢੇ ਹਉਮੇ ਪੀੜ, ਦੁੱਖ ਨਿਵਾਰਿਆ। ਅੰਮ੍ਰਿਤ ਸਾਚਾ ਸੀਰ, ਗੁਰਮੁਖਾਂ ਆਪ ਚੁਆ ਰਿਹਾ। ਕਿਸੇ ਹੱਥ ਨਾ ਆਏ ਪੀਰ ਫ਼ਕੀਰ, ਵੇਦ ਪੁਰਾਨ ਗਾ ਗਾ ਥੱਕੇ, ਅੰਮ੍ਰਿਤ ਧਾਰ ਨਾ ਕੋਈ ਚੁਆ ਰਿਹਾ। ਪ੍ਰਭ ਅਬਿਨਾਸ਼ੀ ਕਿਰਪਾ ਧਾਰੀ, ਵਡ ਸੰਸਾਰੀ ਸਾਚੀ ਬਣਤ ਬਣਾ ਰਿਹਾ। ਏਕਾ ਦੇਵੇ ਨਾਮ ਅਧਾਰਾ ਜਗਤ ਵਣਜਾਰਾ, ਭਗਤ ਵਣਜ ਸਾਚਾ ਨਾਮ ਕਰਾ ਰਿਹਾ। ਨਾ ਕੋਈ ਕਰੇ ਮਾਤ ਉਧਾਰਾ, ਲਹਿਣਾ ਦੇਣਾ ਸ਼ਬਦ ਗਹਿਣਾ, ਕਾਇਆ ਚੋਲੀ ਸਾਚੇ ਮੰਦਰ ਆਤਮ ਅੰਦਰ ਆਪਣੇ ਆਪ ਪਹਿਨਾ ਰਿਹਾ। ਹੋਏ ਪ੍ਰਕਾਸ਼ ਕੋਟਨ ਭਾਨਾ, ਗੁਰਮੁਖ ਸਾਚੇ ਚਤੁਰ ਸੁਜਾਨਾ, ਚਰਨ ਧੂੜ ਕਰ ਇਸ਼ਨਾਨਾ, ਆਤਮ ਜੋਤੀ ਜੋਤ ਜਗਾ ਰਿਹਾ। ਜਨ ਭਗਤਾਂ ਬੰਨ੍ਹੇ ਹੱਥੀਂ ਗਾਨਾ, ਸਾਚਾ ਦੇਵੇ ਨਾਮ ਨਿਸ਼ਾਨਾ, ਭਰਿਆ ਜਾਮ ਰਮਈਆ ਰਾਮਾ, ਸਾਚੇ ਮਾਰਗ ਆਪੇ ਪਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਮ੍ਰਿਤ ਮੇਘ ਠੰਡੀ ਸੀਤਲ ਧਾਰ, ਗੁਰ ਸੰਗਤ ਤੇਰਾ ਇਕ ਪਿਆਰ, ਲੋਕਮਾਤ ਮਾਰ ਝਾਤ, ਇਕ ਇਕਾਂਤ ਆਪਣਾ ਆਪ ਨਿਭਾ ਰਿਹਾ। ਅੰਮ੍ਰਿਤ ਸਾਚਾ ਸੀਰ, ਮੁਖ ਚਵਾਇੰਦਾ। ਜਨ ਭਗਤਾਂ ਆਤਮ ਦੇਵੇ ਧੀਰ, ਪੀੜ ਕਢਾਇੰਦਾ। ਗੁਰਮੁਖਾਂ ਕਰੇ ਸ਼ਾਂਤ ਸਰੀਰ, ਕਾਇਆ ਅਗਨੀ ਆਪ ਬੁਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਸ਼ਬਦ ਚੀਰ ਸੀਸ ਸਜਾਇੰਦਾ।

Leave a Reply

This site uses Akismet to reduce spam. Learn how your comment data is processed.