੨੧ ਕੱਤਕ ੨੦੧੧ ਬਿਕ੍ਰਮੀ ਪਿੰਡ ਜੇਠੂਵਾਲ ਪੂਰਨ ਸਿੰਘ ਦੇ ਗ੍ਰਹਿ ਜ਼ਿਲਾ ਅੰਮ੍ਰਿਤਸਰ
ਦਰ ਦਰਬਾਰ ਗੁਰਸਿਖ ਮੰਦਰ ਹਰਿ ਆਪ ਸੁਹਾਣਾ। ਜਨਮ ਕਰਮ ਮਾਤ ਵਿਚਾਰ, ਸ਼ਬਦ ਟਿਕਾਏ ਵਿਚ ਬਬਾਣਾ। ਲੱਖ ਚੁਰਾਸੀ ਬੰਨ੍ਹੇ ਧਾਰ, ਧਰਮ ਰਾਏ ਹਰਿ ਗੇੜ ਕਟਾਨਾ। ਹਰਿਜਨ ਸਾਚੇ ਉਤਰਨ ਪਾਰ, ਦਰ ਦਵਾਰ ਜਿਸ ਸੀਸ ਝੁਕਾਨਾ। ਦਰਗਹਿ ਸਾਚੀ ਦਿਸੇ ਪਾਰ ਕਿਨਾਰ, ਰਾਹ ਵਿਚ ਨਾ ਕਿਸੇ ਅਟਕਾਨਾ। ਮਾਨਸ ਦੇਹ ਲੇਖੇ ਲਾਏ ਹਰਿ ਕਰਤਾਰ, ਦੇ ਮਤ ਸਰਬ ਸਮਝਾਨਾ। ਜਨਮ ਨਾ ਆਏ ਦੂਜੀ ਵਾਰ, ਮਿਲੇ ਮੇਲ ਹਰਿ ਭਗਵਾਨਾ। ਉਧਰੇ ਪਾਰ ਨਰ, ਨਾਰ ਪਾਏ ਸਾਰ ਬਿਰਧ ਬਾਲ ਜਵਾਨਾ। ਸ਼ਬਦ ਰੱਖੇ ਤਿੱਖੀ ਧਾਰ, ਜਗਤ ਜੰਜ਼ਾਲਾ ਫੰਦ ਕਟਾਨਾ। ਛੋਟੀ ਕਾਇਆ ਨਿੱਕੀ ਵਾੜ, ਗੁਰਸਿਖੀ ਹਰਿ ਨੀਂਹ ਰਖਾਨਾ। ਆਪੇ ਜਾਣੇ ਆਪਣੀ ਸਾਰ, ਆਪਣਾ ਭੇਵ ਹਰਿ ਆਪ ਰਖਾਨਾ। ਸਤਾਰਾਂ ਹਾੜੀ ਦਿਵਸ ਵਿਚਾਰ, ਗੁਰ ਸੰਗਤ ਹਰਿ ਬੰਨ੍ਹੇ ਹੱਥੀਂ ਗਾਨਾ। ਸ਼ਬਦ ਚੜ੍ਹਾਏ ਸਾਚੇ ਲਾਲ, ਚੁੱਕੇ ਗੇੜ ਆਵਣ ਜਾਣਾ। ਪਰੇ ਹਟਾਏ ਜਮਦੂਤਾਂ ਧਾੜ, ਚਿਤਰ ਗੁਪਤ ਹਰਿ ਲੇਖ ਮਿਟਾਨਾ। ਕਲਜੁਗ ਮਾਇਆ ਚੋਲੀ ਪਾੜ, ਸਾਚਾ ਧਨੀ ਸ਼ਬਦ ਵਸਾਨਾ। ਚਾਰੋਂ ਕੁੰਟ ਦਿਸੇ ਉਜਾੜ, ਕਾਇਆ ਮੰਦਰ ਮਹੱਲ ਇਕ ਵਸਾਨਾ। ਜਗਤ ਜਗੇ ਜੋਤ ਅਪਾਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਰੰਗ ਮਸਤਕ ਤਿਲਕ ਇਕ ਲਗਾਨਾ। ਚਾੜ੍ਹੇ ਰੰਗ ਸ਼ਬਦ ਗੁਲਾਲ। ਗੁਰਮੁਖਾਂ ਮੰਗੀ ਇਕ ਮੰਗ, ਪ੍ਰਭ ਅਬਿਨਾਸ਼ੀ ਬਣਿਆ ਦਲਾਲ। ਸ਼ਬਦ ਘੋੜੇ ਕਸ ਤੰਗ, ਲੋਕਮਾਤ ਮਾਰੀ ਸਚੀ ਛਾਲ। ਆਪੇ ਵਸੇ ਅੰਗ ਸੰਗ, ਜਗਤ ਅਵਲੜੀ ਚਲੇ ਚਾਲ। ਮਾਨਸ ਦੇਹੀ ਹੋਣੀ ਭੰਗ, ਗੁਰਮੁਖ ਲੈਣੀ ਸੁਰਤ ਸੰਭਾਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਾਰਾਂ ਹਾੜੀ ਫੁੱਲ ਫੁਲਵਾੜੀ, ਫੱਲ ਲਗਾਉਣੇ ਕਾਇਆ ਡਾਲ। ਹਰਿ ਮੰਦਰ ਹਰਿ ਉਸਾਰੇ। ਗੁਰਮੁਖਾਂ ਪਾਰ ਉਤਾਰੇ। ਲਾਲ ਦੁਲਾਰੇ ਸਾਚੇ ਵਾਰੇ। ਲੇਖਾ ਲਿਖੇ ਫੇਰਾ ਪਾਵੇ ਦਰ ਦਰਵੇਸ਼ਾ, ਜੋਤ ਸਰੂਪੀ ਭੇਖ ਧਾਰੇ। ਕਲਜੁਗ ਵਟਾਇਆ ਆਪਣਾ ਭੇਸਾ, ਨਾ ਜਾਣੇ ਜੀਵ ਗਵਾਰੇ। ਸ਼ਿਵ ਸ਼ੰਕਰ ਕਰੇ ਸਦਾ ਵੇਸਾ, ਦੋਏ ਜੋੜ ਚਰਨ ਨਿਮਸਕਾਰੇ। ਪ੍ਰਭ ਪ੍ਰਗਟ ਹੋਏ ਮਾਝੇ ਦੇਸਾ, ਪ੍ਰਭ ਮੇਲ ਮਿਲਾਵੇ ਸਿੰਘ ਜਗਦੀਸ਼ ਬਹਾਏ ਸਚ ਚੁਬਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਬੇੜਾ ਪਾਰ ਕਰਾਏ ਦਇਆ ਕਮਾਏ, ਲੱਖ ਚੁਰਾਸੀ ਗੇੜ ਕਟਾਏ, ਲੇਖ ਲਿਖਾਏ ਸਤਾਰਾਂ ਹਾੜੇ। ਸਾਚੀ ਬਣਤ ਹਰਿ ਬਣਾਇੰਦਾ। ਸਾਧ ਸੰਤ ਜੀਵ ਜੰਤ, ਨਾ ਕਿਸੇ ਭੇਵ ਚੁਕਾਇੰਦਾ। ਆਦਿ ਅੰਤ ਜੁਗਾ ਜੁਗੰਤ, ਅਚਰਜ਼ ਮਾਇਆ ਜਗਤ ਪਿਤ ਜਗਦੀਸ਼ਰ ਪਾਇੰਦਾ। ਆਵਣ ਜਾਵਣ ਖੇਲ ਰਚਾਇਆ, ਪੁਰੀਆਂ ਲੋਆਂ ਕਰ ਅਕਾਰ, ਸ਼ਬਦ ਧੀਰ ਧਰਾਇੰਦਾ। ਕਲਜੁਗ ਤੇਰੀ ਅੰਤਮ ਵਾਰ, ਨਿਹਕਲੰਕੀ ਨਰ ਨਿਰੰਕਾਰ, ਬਾਣਾ ਭਾਣਾ ਜੋਤੀ ਰਾਣਾ ਆਪਣੇ ਹੱਥ ਰਖਾਇੰਦਾ। ਨਾ ਕੋਈ ਜਾਣੇ ਸੁਘੜ ਸਿਆਣਾ, ਪ੍ਰਭ ਆਪੇ ਘੜੇ ਅੰਦਰ ਵੜੇ, ਆਪੇ ਅੰਤ ਮਿਟਾਇੰਦਾ। ਨਾ ਕੋਈ ਸੀਸ ਨਾ ਕੋਈ ਧੜੇ, ਮਾਨਸ ਦੇਹੀ ਕਿਸੇ ਨਾ ਦਿਸੇ ਮਾਤ ਜੜ੍ਹੇ, ਗਰਭਵਾਸ ਰਖਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਆਤਮ ਜੋਤੀ ਫੜੇ, ਅੰਤਮ ਜੋਤੀ ਮੇਲ ਮਿਲਾਇੰਦਾ। ਮਿਲੇ ਮੇਲ ਹਰਿ ਭਗਵਾਨਾ। ਗੁਰਮੁਖ ਵਿਰਲੇ ਸਚ ਦੁਲਾਰੇ, ਸੱਚਾ ਸ਼ਬਦ ਬੰਨ੍ਹੇ ਗਾਨਾ। ਸਚ ਧਾਮ ਬਹਾਏ ਸਿੰਘ ਪਾਲ ਦੇਵੇ ਮਾਣ ਸੰਸਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹੋ ਦਿਆਲ ਤਿੰਨ ਲਾਲ ਨਾਲ ਰਲਾਏ, ਜਗਤ ਚਲਾਏ ਸਾਚੀ ਧਾਰੇ। ਫਲ ਲਗਾਏ ਸਾਚੇ ਡਾਲ, ਵੇਖੇ ਵਿਗਸੇ ਕਰੇ ਵਿਚਾਰੇ। ਚਾਰ ਕੁੰਟ ਦਏ ਬਹਾਲ, ਦਰ ਦਰਬਾਨ ਖੜ੍ਹੇ ਰਹਿਣ ਪਹਿਰੇਦਾਰੇ। ਮਾਤਲੋਕੀ ਕਰ ਧਿਆਨ, ਬ੍ਰਹਮਲੋਕੀ ਸ਼ਬਦ ਉਡਾਨ, ਇੰਦਲੋਕੀ ਸੁਰਤ ਧਿਆਨ, ਸ਼ਿਵ ਸ਼ੰਕਰ ਵੇਖੇ ਨੈਣ ਮੁੰਧਾਰੇ। ਸ਼ਬਦ ਵੱਜੇ ਏਕਾ ਬਾਣ, ਪੁਰੀਆਂ ਲੋਆਂ ਲਾਹੇ ਘਾਣ, ਗੁਰਮੁਖਾਂ ਵਧਦੀ ਜਾਏ ਸ਼ਾਨ, ਦੇਵੇ ਮਾਣ ਹਰਿ ਗਿਰਧਾਰੇ। ਸਰਬ ਜੀਆਂ ਜਾਣੀ ਜਾਣ, ਆਪੇ ਕਰੇ ਮਾਤ ਪਛਾਣ, ਜਨ ਭਗਤਾਂ ਦੇਵੇ ਬ੍ਰਹਮ ਗਿਆਨ, ਲੇਖਾ ਚੁੱਕੇ ਸਤਾਰਾਂ ਹਾੜੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਮਸਤਕ ਤਿਲਕ ਲਗਾਏ, ਜਗਤ ਉਪਜਾਏ ਸਾਚੇ ਲਾੜੇ। ਸ਼ਬਦ ਜੋਗ ਜਗਤ ਬ੍ਰਹਿਮਾਦ। ਪੁਰੀਆਂ ਲੋਆਂ ਸਾਚਾ ਨਾਦ। ਮਿਲੇ ਮੇਲ ਜਹਾਨੀ ਦੋਆ, ਲਿਖਿਆ ਲੇਖ ਆਦਿ ਜੁਗਾਦਿ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਕਿਰਪਾ ਕਰ, ਦੇਵੇ ਦਾਤ ਵਡ ਸੁਗਾਤ, ਸੋਹੰ ਸ਼ਬਦ ਨਾਮ ਦਾਦ। ਹਰਿ ਜੋਤ ਅਕਾਰ, ਸ਼ਬਦ ਪ੍ਰਕਾਸ਼ ਹੈ। ਸ਼ਬਦ ਰੱਖੇ ਤਿਖੀ ਧਾਰ, ਪਵਣ ਦੇਵੇ ਸਰਬ ਸਵਾਸ ਹੈ। ਸ਼ਬਦ ਘੋੜੇ ਹੋ ਅਸਵਾਰ, ਸਚ ਮੰਡਲ ਵੇਖੇ ਸਾਚੀ ਰਾਸ ਹੈ। ਤਿੰਨਾਂ ਲੋਆਂ ਬੰਨੇ ਧਾਰ, ਵੇਖ ਵਖਾਣੇ ਮਾਤ ਪਤਾਲ ਅਕਾਸ਼ ਹੈ। ਸਾਚੀ ਪੁਰੀਆਂ ਪਾਵੇ ਸਾਰ, ਹਰਿ ਵਿਚਾਰ ਕਿਰਪਾ ਧਾਰ, ਬ੍ਰਹਮਾ ਸ਼ਿਵ ਇੰਦ ਵਡ ਮਰਗਿੰਦ ਸੱਚੀ ਸਰਕਾਰ ਹੈ। ਜਨ ਭਗਤ ਉਪਜਾਏ ਮਾਤ ਸਾਚੀ ਬਿੰਦ, ਮਾਨਸ ਦੇਹੀ ਅਪਰ ਅਪਾਰ ਹੈ। ਜੋਤੀ ਜੋਤ ਸਰੂਪ ਹਰਿ, ਆਤਮ ਜੋਤੀ ਨੂਰ ਧਰ, ਸ਼ਬਦ ਵਸਾਏ ਸਾਚੇ ਘਰ, ਪਵਣ ਅਸਵਾਰ ਹਰਿ ਨਿਰੰਕਾਰ ਹੈ। ਹਰਿ ਨਰ ਨਰ ਨਿਰੰਕਾਰਾ। ਪਵਣ ਸ਼ਬਦ ਜੋਤ ਅਧਾਰਾ। ਵਰਨ ਬਰਨ ਗੋਤ ਵਸੇ ਬਾਹਰਾ। ਏਕਾ ਅਬਿਨਾਸ਼ੀ ਅਬਿਨਾਸ਼ ਜੋਤ, ਦਿਸੇ ਸਦ ਗੁਪਤ ਜ਼ਾਹਰਾ। ਗੁਰਮੁਖਾਂ ਮੈਲ ਦੁਰਮਤ ਰਿਹਾ ਧੋਤ, ਸ਼ਬਦ ਕਰਾਏ ਤਨ ਸ਼ਿੰਗਾਰਾ। ਬੇਮੁਖ ਮਾਤ ਰਹੇ ਸੋਤ, ਆਤਮ ਅੰਧ ਧੁੰਦੂਕਾਰਾ। ਨਰ ਨਿਰੰਜਣ ਏਕਾ ਜੋਤ, ਆਵੇ ਜਾਵੇ ਵਾਰੋ ਵਾਰਾ। ਲੱਖ ਚੁਰਾਸੀ ਵਿਆਹੇ ਲਾੜੀ ਮੌਤ, ਗੁਰਮੁਖਾਂ ਦੇਵੇ ਸ਼ਬਦ ਬਬਾਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਤੇਰਾ ਅੰਤਮ ਅੰਤ ਮਾਇਆ ਖੇਲ, ਜਨ ਭਗਤ ਮੇਲ ਆਪਣੇ ਹੱਥ ਰਖਾਨਾ। ਭਗਤ ਮੇਲ ਹਰਿ ਆਪ ਕਰਾਇੰਦਾ। ਜੋਤੀ ਜਗੇ ਬਿਨ ਬਾਤੀ ਬਿਨ ਤੇਲ, ਜਗਤ ਉਜਿਆਰ ਹਰਿ ਗਿਰਧਾਰ ਚਾਰ ਕੁੰਟ ਕਰਾਇੰਦਾ। ਗੁਰਮੁਖ ਸਾਚੇ ਮਾਣਕ ਮੋਤੀ, ਫੜ ਫੜ ਬਾਹੋਂ ਸਾਚੇ ਹਾਰ ਬਣਾਇੰਦਾ। ਨਾ ਕੋਈ ਜਾਣੇ ਵਰਨ ਗੋਤੀ, ਚਾਰ ਵਰਨ ਏਕਾ ਸਰਨ ਏਕਾ ਧਾਰ ਰਖਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਪੁਰੀਆਂ ਲੋਆਂ ਪਸਰ ਪਸਾਰ ਆਪੇ ਜਾਣੇ ਵੇਖ ਵਖਾਣੇ ਨਜ਼ਰ ਕਿਸੇ ਨਾ ਆਇੰਦਾ। ਨਾ ਕੋਈ ਵੇਖੇ ਨਾ ਕੋਈ ਜਾਣੇ। ਲੋਕਮਾਤੀ ਭੁੱਲੇ ਰਾਜੇ ਰਾਣੇ। ਲੱਖ ਚੁਰਾਸੀ ਝੂਠੀ ਬਾਤੀ, ਨਾ ਕੋਈ ਚੁਕਾਵੇ ਆਵਣ ਜਾਣੇ। ਗੁਰਮੁਖਾਂ ਮੇਲ ਕਮਲਾਪਾਤੀ, ਦੇਵੇ ਦਰਸ ਸ੍ਰੀ ਭਗਵਾਨੇ। ਆਤਮ ਮਿਟੇ ਅੰਧੇਰੀ ਰਾਤੀ, ਦੀਪਕ ਜਗੇ ਜੋਤ ਮਹਾਨੇ। ਬੈਠਾ ਦਿਸੇ ਇਕ ਇਕਾਂਤੀ, ਗੁਰਮੁਖ ਲਾਏ ਚਰਨ ਧਿਆਨੇ। ਆਤਮ ਵੇਖੇ ਮਾਰ ਝਾਤੀ, ਕਾਇਆ ਮੰਦਰ ਹਰਿ ਸੁਹਾਨੇ। ਅੰਮ੍ਰਿਤ ਦੇਵੇ ਬੂੰਦ ਸਵਾਂਤੀ, ਸਰ ਸਰੋਵਰ ਇਸ਼ਨਾਨ ਕਰਾਨੇ। ਅੰਤਮ ਵੇਲੇ ਪੁੱਛੇ ਵਾਤੀ, ਦਰਗਹਿ ਸਾਚੀ ਮਾਣ ਦਵਾਨੇ। ਨਾ ਕੋਈ ਪਿਤਾ ਨਾ ਕੋਈ ਮਾਤੀ, ਜਗਤ ਝੂਠੇ ਭੈਣ ਭਰਾਨੇ। ਏਕਾ ਨਰ ਹਰਿ ਪੁਰਖ ਬਿਧਾਤੀ, ਜਨ ਭਗਤਾਂ ਬੰਨ੍ਹੇ ਹੱਥੀਂ ਸ਼ਬਦ ਗਾਨੇ। ਸਾਚੀ ਦੇਵੇ ਨਾਮ ਦਾਤੀ, ਲੱਖ ਚੁਰਾਸੀ ਗੇੜ ਕਟਾਨੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤ੍ਰੈਲੋਕੀ ਨਾਥੀ ਸਗਲਾ ਸਾਥੀ, ਆਦਿ ਅੰਤ ਜੁਗਾ ਜੁਗੰਤ ਭਗਤ ਸੁਹੇਲਾ ਸਾਚਾ ਮੇਲਾ ਦੋ ਜਹਾਨੇ। ਦੋ ਜਹਾਨੀ ਮੇਲ ਮਿਲਾਇੰਦਾ। ਸ਼ਬਦ ਮਾਰੇ ਤੀਰ ਕਾਨੀ, ਗੁਰਮੁਖ ਸੋਇਆ ਆਪ ਜਗਾਇੰਦਾ। ਅੰਮ੍ਰਿਤ ਦੇਵੇ ਆਤਮ ਪਾਣੀ, ਕਾਇਆ ਠੰਡੀ ਠਾਰ ਰਖਾਇੰਦਾ। ਸਾਚੀ ਦੇਵੇ ਸ਼ਬਦ ਬਾਣੀ, ਨਾਦ ਧੁਨ ਇਕ ਉਪਜਾਇੰਦਾ। ਪ੍ਰਭ ਜੋਤੀ ਸਾਚੀ ਰਾਣੀ, ਗੁਰਮੁਖ ਲਾੜੇ ਨਾਲ ਵਿਆਹਿੰਦਾ। ਸਾਚਾ ਮੇਲ ਇਕੋ ਹਾਣੀ, ਵਿਛੜ ਕਦੇ ਨਾ ਜਾਇੰਦਾ। ਸ਼ਬਦ ਚੜ੍ਹੇ ਸਾਚਾ ਤੇਲ, ਜਨ ਭਗਤਾਂ ਸਿਰੋਂ ਵਾਰੇ ਪਾਣੀ, ਫੂਲਨ ਸਿਹਰਾ ਸੀਸ ਗੁੰਦਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਡ ਧਨ ਧਨੀ ਕੌਸਤਕ ਮਣੀ ਗੁਰਸਿਖਾਂ ਮਸਤਕ ਤਿਲਕ ਲਗਾਇੰਦਾ। ਕੌਸਤਕ ਮਨੀ ਤਨ ਸ਼ਿੰਗਾਰ। ਪ੍ਰਭ ਅਬਿਨਾਸ਼ੀ ਲਾਏ ਵਾਰੋ ਵਾਰ। ਸਿੰਘ ਸਿੰਘਾਸਣ ਬੈਠ ਸੱਚੀ ਸਰਕਾਰ। ਲੱਖ ਚੁਰਾਸੀ ਅੰਤਮ ਨਾਸਨ, ਜਨ ਭਗਤਾਂ ਪਾਏ ਸਾਚੀ ਸਾਰ। ਮਿਲੇ ਮੇਲ ਪੁਰਖ ਅਬਿਨਾਸ਼ਨ, ਸ਼ਬਦ ਬੰਨ੍ਹੇ ਸੀਸ ਦਸਤਾਰ। ਨਿਜ ਘਰ ਆਤਮ ਰੱਖੇ ਵਾਸਨ, ਬੇਮੁਖ ਲੱਭਣ ਅੰਦਰ ਬਾਹਰ। ਜਨ ਭਗਤਾਂ ਕਰੇ ਮਾਨਸ ਜਨਮ ਰਾਸਨ, ਆਤਮ ਖੋਲ੍ਹੇ ਬੰਦ ਕਿਵਾੜ। ਜੁਗਾ ਜੁਗੰਤੀ ਦਾਸ ਦਾਸਨ, ਬੈਠਾ ਰਹੇ ਦਰ ਦਰਬਾਰ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਪੁਰੀਆਂ ਲੋਆਂ ਬੰਨ੍ਹੇ ਧਾਰ, ਕਰਮ ਕਮਾਇੰਦਾ। ਕੋਈ ਨਾ ਪਾਵੇ ਸਾਰ, ਸਤਿਜੁਗ ਸਾਚੇ ਜਨਮ ਦਵਾਇੰਦਾ। ਸ਼ਬਦ ਰੱਖੇ ਤਿੱਖੀ ਧਾਰ ਹਰਿ ਕਰਤਾਰ, ਖੰਡਾ ਆਪਣੇ ਹੱਥ ਰਖਾਇੰਦਾ। ਵੇਖ ਵਖਾਣੇ ਦਰ ਦਵਾਰ, ਆਪ ਬਣਾਏ ਆਪੇ ਢਾਹਿੰਦਾ। ਨਾ ਕੋਈ ਜਾਣੇ ਜੀਵ ਗਵਾਰ, ਕਿਹੜੇ ਧਾਮ ਹਰਿ ਰਹਾਇੰਦਾ। ਤਿੰਨਾਂ ਲੋਆਂ ਪਾਵੇ ਸਾਰ, ਆਪਣਾ ਭੇਵ ਆਪ ਛੁਪਾਇੰਦਾ। ਲੱਖ ਚੁਰਾਸੀ ਕਰ ਉਜਿਆਰ, ਜੋਤੀ ਨੂਰ ਇਕ ਵਖਾਇੰਦਾ। ਪਵਣ ਸਵਾਸੀ ਕਰ ਵਿਚਾਰ, ਪਵਣ ਉਨੰਜਾ ਕਾਇਆ ਮੰਡਲ ਵਿਚ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਸੰਤ ਜਨਾਂ ਸਾਚਾ ਮਾਣ ਦੋ ਜਹਾਨ ਆਪੇ ਆਪ ਦਵਾਇੰਦਾ। ਦੋ ਜਹਾਨਾਂ ਵਾਲੀ ਬਣਤ ਬਣਾਇੰਦਾ। ਜਨ ਭਗਤ ਸੁਰਤ ਸੰਭਾਲੀ, ਸੇਵ ਕਮਾਈ ਲੇਖੇ ਲਾਇੰਦਾ। ਮਾਇਆ ਤੋੜੇ ਜਗਤ ਜੰਜ਼ਾਲੀ, ਫਲ ਲਗਾਏ ਸਾਚੀ ਡਾਲੀ, ਅੰਮ੍ਰਿਤ ਮੇਵਾ ਇਕ ਖਵਾਇੰਦਾ। ਜਗਤ ਪਿਤ ਚਾਲ ਨਿਰਾਲੀ। ਕਲਜੁਗ ਦਿਸੇ ਘਟਾ ਕਾਲੀ, ਚੰਦ ਸੂਰਜ ਦੋਏ ਮਾਤ ਚੜ੍ਹਾਇੰਦਾ। ਗਗਨ ਮਸਤਕ ਸਾਚੀ ਥਾਲੀ, ਜੋਤੀ ਨੂਰ ਇਕ ਅਕਾਲੀ, ਤਿੰਨਾਂ ਲੋਕਾਂ ਅਕਾਰ ਕਰਾਇੰਦਾ। ਕਲਜੁਗ ਸਤਿਜੁਗ ਦਰ ਦਰਬਾਰ ਸੱਚੀ ਸਰਕਾਰ, ਲਾੜੀ ਮੌਤ ਨਾਲ ਰਲਾਈ, ਵੇਖ ਵਖਾਣੇ ਸਰਬ ਕੁਛ ਜਾਣੇ, ਆਪਣਾ ਭਾਣਾ ਸਾਚਾ ਰਾਣਾ ਆਪਣੇ ਹੱਥ ਰਖਾਇੰਦਾ। ਸ੍ਰਿਸ਼ਟ ਸਬਾਈ ਤਣਦੀ ਤਾਣਾ, ਨਾ ਕੋਈ ਜਾਣੇ ਗੁਣ ਨਿਧਾਨਾ, ਆਪੇ ਘੜੇ ਅੰਦਰ ਵੜੇ, ਆਪੇ ਅੰਤ ਮਿਟਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਲਗਾਏ ਸਾਚੇ ਲੜੇ ਪੱਲੂ ਨਾਮ ਇਕ ਫੜਾਇੰਦਾ। ਪੱਲੂ ਨਾਮ ਇਕ ਫੜਾਇਆ। ਸੱਚਾ ਦਾਮ ਪ੍ਰਭ ਝੋਲੀ ਪਾਇਆ। ਪੂਰ ਕਰਾਏ ਆਪਣਾ ਕਾਮ, ਨਿਹਕਲੰਕੀ ਭੇਖ ਵਟਾਇਆ। ਰਾਮ ਰਹੀਮਾ ਏਕਾ ਰਾਮ, ਨੂਰੀ ਜੋਤੀ ਜੋਤ ਉਪਜਾਇਆ। ਨਾ ਹੋਏ ਅੰਧੇਰੀ ਰਾਤੀ ਸ਼ਾਮ, ਸੰਞ ਸਵੇਰ ਇਕ ਕਰਾਇਆ। ਹੱਡ ਨਾੜੀ ਨਾ ਕੋਈ ਚਾਮ, ਬੱਤੀ ਧਾਰ ਨਾ ਸੀਰ ਮੁਖ ਚੁਆਇਆ। ਨਰ ਹਰਿ ਏਕਾ ਏਕ ਰਮਈਆ ਰਾਮ, ਜੋਤੀ ਨੂਰ ਸ਼ਬਦ ਸਮਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਮਾਤ ਧਰ, ਆਪ ਆਪਣਾ ਭੇਵ ਛੁਪਾਇਆ। ਜੋਤੀ ਜਾਮਾ ਹਰਿ ਨਿਰੰਕਾਰ ਹੈ। ਗੁਰਮੁਖਾਂ ਪਾਏ ਸਾਚੀ ਸਾਰ ਹੈ। ਤਿੰਨਾਂ ਲੋਆਂ ਬੰਨ੍ਹੇ ਏਕਾ ਧਾਰ ਹੈ। ਚੌਥੇ ਘਰ ਖੋਲ੍ਹੇ ਦਰ, ਗੁਰਮੁਖ ਸਾਚੇ ਵੇਖ ਵਿਚਾਰ ਹੈ। ਪੰਜਵੇਂ ਘਰ ਜੋਤ ਹੋਏ, ਏਕਾ ਨੂਰੀ ਚਾਨਣ ਹੋਏ, ਸ਼ਬਦ ਧੁਨੀ ਅਨਹਦ ਧੁਨ ਨਾਦ ਹੈ। ਛੇਵੇ ਘਰਂ ਹਰਿ ਖਲੋਏ, ਅੰਮ੍ਰਿਤ ਧਾਰ ਨਿਝਰ ਚੋਏ, ਪਵਣ ਸਵਾਸੀ ਚਰਨ ਦਾਸੀ ਜਾਣੇ ਰੰਗ ਕਰਤਾਰ ਹੈ। ਸਤਵੇਂ ਘਰ ਪ੍ਰਭ ਅਬਿਨਾਸ਼ੀ ਕਰ ਜੋਤੀ ਨੂਰਾ, ਏਕਾ ਹਰਿ ਸਤਿ ਸਰੂਪਾ ਵਡਾ ਭੂਪਾ, ਸ਼ਾਹੋ ਸ਼ਹਾਨਾ ਸ਼ਾਹਕਾਰ ਹੈ। ਸਤਵੇਂ ਘਰ ਹਰਿ ਬਨਵਾਰੀ। ਰੂਪ ਰੰਗ ਨਾ ਰੇਖ ਭੇਖ, ਨਾ ਕੋਈ ਵੇਖੇ ਖੇਲ ਮੁਰਾਰੀ। ਛੇਵੇਂ ਘਰ ਲਿਖੇ ਲੇਖ, ਪਵਣ ਸ਼ਬਦੀ ਜੋਤ ਅਧਾਰੀ। ਪੰਜਵੇਂ ਘਰ ਰਿਹਾ ਵੇਖ, ਗੁਰੂਆਂ ਪੀਰਾਂ ਪੈਜ ਸਵਾਰੀ। ਚੌਥੇ ਅੰਦਰ ਨੇਤਰ ਪੇਖ, ਆਤਮ ਜੋਤੀ ਸ਼ਬਦ ਧੁਨੀ ਸਾਚੀ ਦੇਵੇ ਇਕ ਧੁਨਕਾਰੀ। ਜਨ ਭਗਤ ਪੁਕਾਰ ਹਰਿ ਜੀ ਸੁਣੀ, ਪੰਜਵੇਂ ਅੰਦਰ ਆਇਆ ਬਾਹਰੀ। ਲੱਖ ਚੁਰਾਸੀ ਛਾਣੀ ਪੁਣੀ, ਫਲ ਨਾ ਦਿਸੇ ਕਿਸੇ ਡਾਰੀ। ਵਡ ਦਾਤਾ ਹਰਿ ਵਡ ਗੁਣ ਗੁਣੀ, ਵੇਖ ਵਖਾਣੇ ਗੁਪਤ ਜ਼ਾਹਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਅੰਤਮ ਅੰਤ, ਗੁਰਮੁਖਾਂ ਬਣਾਏ ਸਾਚੀ ਬਣਤ, ਦੇਵੇ ਮਾਣ ਸਚ ਦਵਾਰੇ। ਕਿਰਪਾ ਧਾਰੇ ਵਾਰੋ ਵਾਰੀ। ਕਿਰਪਾ ਧਾਰ ਧਾਰ ਬੰਨ੍ਹਾਇੰਦਾ। ਨਰ ਨਿਰੰਕਾਰ ਸੱਚੀ ਸਰਕਾਰ, ਸਿੰਘ ਸਿੰਘਾਸਣ ਡੇਰਾ ਲਾਇੰਦਾ। ਵੇਖ ਵਖਾਣੇ ਕਰੇ ਵਿਚਾਰ, ਆਪਣਾ ਭੇਵ ਵਡ ਦੇਵੀ ਦੇਵ ਆਪਣੇ ਹੱਥ ਰਖਾਇੰਦਾ। ਨਾ ਕੋਈ ਜਾਣੇ ਨਰ ਨਾਰ, ਗੁਰਮੁਖ ਸਾਚੇ ਸੰਤ ਜਨਾਂ ਪ੍ਰਭ ਸਾਚੀ ਸੇਵ ਲਗਾਇੰਦਾ। ਸੋਲਾਂ ਕਰ ਤਨ ਸ਼ਿੰਗਾਰ, ਸਾਚੀ ਸੇਜਾ ਆਪ ਬਹਾਇੰਦਾ। ਗੁਰਮੁਖ ਨਾਰੀ ਹਰਿ ਭਤਾਰਾ, ਸਾਚਾ ਕੰਤ ਮੀਤ ਮੁਰਾਰਾ, ਸਾਚਾ ਸੰਗ ਨਿਭਾਇੰਦਾ। ਆਤਮ ਖੋਲ੍ਹੇ ਬੰਦ ਕਵਾੜਾ, ਨਾਮ ਗਾੜ੍ਹਾ ਪ੍ਰੇਮ ਰੰਗਣ ਰੰਗ ਚੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬਹੱਤਰ ਨਾੜਾ ਏਕਾ ਰੰਗ, ਸੱਚਾ ਸੰਗ ਆਪਣਾ ਆਪ ਨਿਭਾਇੰਦਾ। ਸਾਚਾ ਸੰਗ ਆਪ ਨਿਭਾਇਆ। ਸਿੰਘ ਪਾਲ ਵਡ ਪ੍ਰਤਾਪ, ਸੋਹੰ ਜਪਿਆ ਸਾਚਾ ਜਾਪ, ਚਰਨ ਕਵਲ ਉਪਰ ਧਵਲ ਸੀਸ ਝੁਕਾਇਆ। ਪੁਰੀਆਂ ਲੋਆਂ ਗਿਆ ਮਵਲ, ਰੰਗ ਅਵਲੜਾ ਪ੍ਰਭ ਰੰਗਾਇਆ। ਪ੍ਰਭ ਅਬਿਨਾਸ਼ੀ ਆਪ ਟਿਕਾਇਆ ਨਾਭ ਕਵਲ, ਕਵਲ ਮੁਖ ਅੰਮ੍ਰਿਤ ਧਾਰ ਦੇ ਝਿਰਾਇਆ। ਨਾ ਕੋਈ ਵੇਖੇ ਰੰਗ ਕਾਲਾ ਪੀਲਾ ਸਵਲ, ਜੋਤੀ ਨੂਰ ਸਤਿ ਸਰੂਰ ਸਰਬ ਕਲਾ ਭਰਪੂਰ, ਏਕਾ ਰੰਗ ਹਰਿ ਰਘੁਰਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ ਦਿਤਾ ਵਰ, ਬ੍ਰਹਮਲੋਕ ਧਾਮ ਸੁਹਾਇਆ। ਬ੍ਰਹਮਲੋਕ ਧਾਮ ਨਿਆਰਾ । ਆਪੇ ਵੇਖੇ ਹਰਿ ਹਰਿ ਸਿਰਜਨਹਾਰਾ। ਸ੍ਰਿਸ਼ਟ ਸਬਾਈ ਲਿਖੇ ਲੇਖੇ, ਬਣਾਏ ਢਾਏ ਕਰ ਉਸਾਰਾ। ਗੁਰਮੁਖ ਵਿਰਲਾ ਨੇਤਰ ਪੇਖੇ, ਕਲਜੁਗ ਤੇਰੀ ਅੰਤਮ ਵਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਧਾਮ ਇਕ ਸੁਹਾਇਆ, ਗੁਰਮੁਖ ਸਾਚਾ ਦਏ ਬਹਾਇਆ, ਨਾਂ ਲਗਾਏ ਇਕ ਚੁਬਾਰਾ। ਪਾਲ ਸਿੰਘ ਤੇਰੀ ਸੇਵ ਵਡ ਵਡਿਆਈ। ਮਿਲਿਆ ਹਰਿ ਵਡ ਦੇਵੀ ਦੇਵ, ਲੋਕਮਾਤ ਬਣਤ ਬਣਾਈ। ਜਪਿਆ ਜਾਪ ਰਸਨਾ ਜਿਹਵ, ਭੁੱਲ ਰਹੇ ਨਾ ਰਾਈ। ਲੱਗਾ ਫਲ ਸਾਚਾ ਮੇਵ, ਪਿਤਾ ਪੂਤ ਏਕਾ ਜੋਤ ਸਮਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਚਰਜ ਖੇਲ ਪਾਰਬ੍ਰਹਮ ਕਲ ਖੇਲਾ, ਜੋਤੀ ਨੂਰ ਸਤਿ ਸਰੂਰ ਦੇਵੇ ਮਾਣ ਚਰਨ ਸਰਨਾਈ। ਸਰਨ ਸਰਨਾਈ ਆਪ ਰਖਾਇਆ , ਹਰਿ ਧਰਨੀ ਧਰਨ, ਮਰਨ ਡਰਨ ਗੇੜ ਚੁਕਾਇਆ। ਮਿਲਿਆ ਨਰ ਵਰਨੀ ਵਰਨ, ਕਰਨੀ ਕਰਨ ਕਲ ਖੇਲ ਕਰਾਇਆ। ਖੋਲ੍ਹੇ ਦਰ ਵਡ ਦਰਨੀ ਦਰਨ, ਵਡ ਭੰਡਾਰ ਇਕ ਰਖਾਇਆ। ਆਤਮ ਝੋਲੀ ਹਰਿ ਭਰਨੀ ਭਰਨ, ਤੋਟ ਕਦੇ ਨਾ ਆਇਆ। ਆਪੇ ਖੋੋਲ੍ਹੇ ਹਰਨੀ ਫਰਨ, ਤੀਜੇ ਨੇਤਰ ਲੋਇਣ ਦਰਸ ਦਿਖਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬ੍ਰਹਮਲੋਕ ਸਾਚਾ ਧਾਮ ਅੰਤ ਸੁਹਾਇਆ । ਅੰਤ ਸੰਤ ਭਗਵੰਤ ਮੇਲ ਮਿਲਾਇੰਦਾ। ਮਿਲਿਆ ਮੇਲ ਕੰਤ ਜੰਤ, ਸਾਚਾ ਨਾਤਾ ਮਾਤ ਜੁੜ੍ਹਾਇੰਦਾ। ਜੀਵ ਜੰਤ ਸਾਧ ਸੰਤ, ਜੁਗਾ ਜੁਗੰਤ ਪੈਜ ਰਖਾਇੰਦਾ। ਮਾਤ ਬਣਾਏ ਸਾਚੀ ਬਣਤ, ਪਿਤਾ ਪੂਤ ਏਕਾ ਧਾਗਾ ਏਕਾ ਸੂਤ, ਸ਼ਬਦ ਡੋਰ ਨਾਲ ਬੰਨ੍ਹਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਾਰੋ ਵਾਰੀ ਰਿਹਾ ਤੋਰ, ਅੱਗਾ ਪਿੱਛਾ ਕਿਸੇ ਨਜ਼ਰ ਨਾ ਆਇੰਦਾ। ਪਿੱਛਾ ਅੱਗਾ ਨਾ ਕੋਈ ਜਾਣੇ। ਕਾਇਆ ਤੁੱਟੇ ਅੰਤਮ ਤੱਗਾ, ਭੁੱਲੇ ਜੀਵ ਨਿਦਾਨੇ। ਮਾਇਆ ਮਮਤਾ ਮੋਹ ਝੂਠਾ ਲੱਗਾ, ਮਾਤ ਪਿਤ ਨਾ ਕੋਈ ਭੈਣ ਭਰਾਨੇ। ਏਕਾ ਦਾਤਾ ਹਰਿ ਸੂਰਾ ਸਰਬਗਾ, ਦਰਗਹਿ ਸਾਚੀ ਦੇਵੇ ਮਾਣੇ। ਚਰਨ ਸਰਨ ਸਚ ਸਰਨਾਈ ਜੋ ਜਨ ਲੱਗਾ, ਆਵਣ ਜਾਵਣ ਫੰਦ ਕਟਾਣੇ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਬੰਨ੍ਹਾਏ ਸ਼ਬਦ ਹੱਥੀਂ ਸੱਚੇ ਗਾਨੇ। ਪਾਲ ਸਿੰਘ ਕਰ ਤਿਆਰੀ। ਮਾਰੀ ਇਕ ਸ਼ਬਦ ਉਡਾਰੀ। ਮਿਲਿਆ ਜੋਤ ਹਰਿ ਨਿਰੰਕਾਰੀ। ਬ੍ਰਹਮਲੋਕ ਮਿਲੀ ਸੱਚੀ ਸਰਦਾਰੀ। ਪਿਤਾ ਪੂਤ ਹਰਿ ਪੈਜ ਸਵਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜਾਮਾ ਨੂਰ ਧਰ, ਕਾਇਆ ਮੰਦਰ ਸਾਚੇ ਅੰਦਰ ਡੂੰਘੀ ਕੰਦਰ ਤੋੜ ਜੰਦਰ, ਆਤਮ ਸੇਜਾ ਆਸਣ ਲਾਇਆ ਭਾਰੀ। ਆਤਮ ਸੇਜਾ ਆਸਣ ਲਾਇਆ। ਸ਼ਬਦ ਨੇਜਾ ਹੱਥ ਉਠਾਇਆ। ਨੇਤਰ ਤੀਜਾ ਖੋਲ੍ਹ ਵਖਾਇਆ। ਆਪ ਖਲੋਏ ਦਰ ਦਹਿਲੀਜਾ, ਪੜਦਾ ਉਹਲਾ ਸਰਬ ਚੁਕਾਇਆ। ਗੁਰਮੁਖ ਆਤਮ ਤਨ ਮਨ ਸੀਜਾ, ਕਾਇਆ ਠੰਡੀ ਠਾਰ ਕਰਾਇਆ। ਸ਼ਬਦ ਬੀਜ ਸਾਚਾ ਬੀਜਾ, ਨਾਦ ਧੁਨ ਇਕ ਉਪਜਾਇਆ। ਆਪੇ ਕਰੇ ਮਾਤ ਰੀਝਾ, ਪੂਤ ਸਪੂਤਾ ਦੇ ਵਡਿਆਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਵਣ ਜਾਵਣ ਜਗਤ ਜਹਾਨ, ਹਰਿ ਭਗਵਾਨ ਆਪਣੇ ਹੱਥ ਰਖਾਇਆ। ਪੂਤ ਸਪੂਤਾ ਹਰਿ ਬਣਤ ਬਣਾਈ। ਨਾਰ ਕੰਤ ਨਾ ਜਾਣੇ ਰਾਈ। ਸਾਧ ਸੰਤ ਭੇਵ ਨਾ ਪਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਜੋਤੀ ਸਾਚਾ ਨੂਰ, ਬਜ਼ਰ ਕਪਾਟੀ ਕੀਨੀ ਦੂਰ, ਕਾਇਆ ਮੰਦਰ ਵਿਚ ਟਿਕਾਈ। ਕਾਇਆ ਮੰਦਰ ਹਰਿ ਸੁਹਾਇਆ। ਅੰਦਰੇ ਅੰਦਰ ਡੇਰਾ ਲਾਇਆ। ਨੂਰ ਉਜਾਲਾ ਗੁਰ ਗੋਪਾਲਾ, ਭਗਤ ਦਿਆਲਾ ਆਪ ਅਖਵਾਇਆ। ਏਕਾ ਰੱਖਿਆ ਸ਼ਬਦ ਦੁਸ਼ਾਲਾ। ਧਰਮ ਰਾਏ ਦਾ ਲਾਹੇ ਪਾਲਾ, ਗੁਰਮੁਖਾਂ ਹਰਿ ਤਨ ਪਹਿਨਾਇਆ। ਜਗਤ ਅਵਲੜੀ ਚੱਲੇ ਚਾਲਾ, ਸ਼ਬਦ ਵਜਾਏ ਸਾਚਾ ਤਾਲਾ, ਸੁਰ ਤਾਲ ਰਾਗ ਰੰਗ ਨਾ ਕੋਈ ਰਖਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਜੋਤੀ ਨੂਰ ਕਰ, ਵੇਖ ਵਖਾਣੇ ਸਚ ਘਰ, ਸਾਚੇ ਮੰਦਰ ਡੇਰਾ ਲਾਇਆ। ਸਾਚਾ ਧਾਮ ਇਕ ਅਸਥੂਲ। ਜਿਥੇ ਵਸੇ ਕੰਤ ਕੰਤੂਹਲ। ਸਚ ਸਿੰਘਾਸਣ ਹਰਿ ਬਿਰਾਜੇ, ਨਾ ਕੋਈ ਪਾਵਾ ਨਾ ਕੋਈ ਚੂਲ। ਪ੍ਰਗਟ ਹੋਇਆ ਦੇਸ ਮਾਝੇ, ਲੱਖ ਚੁਰਾਸੀ ਗਈ ਭੂਲ। ਆਪ ਸਵਾਰੇ ਆਪਣੇ ਕਾਜੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਰ ਹਰਿ ਸਚ ਕੰਤੂਹਲ। ਬ੍ਰਹਮਲੋਕ ਹਰਿ ਪੈਜ ਸਵਾਰ। ਤੀਜੇ ਘਰ ਵੇਖ ਵਿਚਾਰ। ਸੁਰਪਤ ਰਾਜੇ ਇੰਦ, ਪ੍ਰਭ ਪਾਏ ਸਾਰ। ਜੋਤੀ ਜੋਤ ਸਰੂਪ ਹਰਿ, ਆਪੇ ਬੰਨ੍ਹੇ ਆਪਣੀ ਧਾਰ। ਰਾਜ ਇੰਦ ਹਰਿ ਆਪ ਜਗਾਇਆ। ਵਡ ਦਾਤਾ ਗੁਣੀ ਗਹਿੰਦ, ਸਾਚਾ ਹੁਕਮ ਇਕ ਸੁਣਾਇਆ। ਲੋਕਮਾਤ ਉਪਜੀ ਸਾਚੀ ਬਿੰਦ, ਪੂਤ ਸਪੂਤਾ ਭਾਗ ਲਗਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਸਿੰਘਾਸਣ ਸਰਬ ਸੁਖ ਆਸਣ, ਏਕਾ ਡੇਰਾ ਆਪ ਰਖਾਇਆ। ਆਏ ਦਰ ਹਰਿ ਦਰਬਾਰ। ਰਾਜਾ ਇੰਦ ਕਰ ਵਿਚਾਰ। ਨਰ ਹਰਿ ਗੁਣੀ ਗਹਿੰਦ, ਅੰਤਮ ਕਲ ਲੋਕਮਾਤ ਲਏ ਅਵਤਾਰ। ਇਕ ਰਖਾਏ ਨਿਹਚਲ ਧਾਮ ਅਟਲ, ਪੁਰੀਆਂ ਲੋਆਂ ਕਰੇ ਖੁਆਰ। ਜੋਤੀ ਜਾਮਾ ਵਲ ਛਲ, ਗੁਰਮੁਖਾਂ ਰਿਹਾ ਪੈਜ ਸਵਾਰ। ਜਨ ਭਗਤਾਂ ਜਾਏ ਬਲ ਬਲ, ਪ੍ਰਭ ਅਬਿਨਾਸ਼ੀ ਘਟ ਘਟ ਵਾਸੀ ਜਾਏ ਤਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਿੰਘ ਮਨਜੀਤ ਤੇਰੀ ਰਿਹਾ ਪੈਜ ਸਵਾਰ। ਮਨਜੀਤ ਸਿੰਘ ਹਰਿ ਪੈਜ ਰਖਾਈ। ਪੁਰੀ ਇੰਦਰ ਮਿਲੀ ਵਡਿਆਈ। ਸੁਰਪਤ ਰਾਜਾ ਇੰਦ ਹਰਿ ਸਰਨਾਈ। ਸਦਾ ਸਦਾ ਸਦਾ ਬਖ਼ਸ਼ਿੰਦ, ਆਤਮ ਚੋਲਾ ਮੇਲ ਮਿਲਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤਿੰਨਾਂ ਲੋਆਂ ਕਰ ਅਕਾਰ, ਸ਼ਬਦ ਜੈਕਾਰ ਇਕ ਕਰਾਈ ਸ਼ਬਦ ਜੈਕਾਰਾ ਇਕ ਕਰਾਇਆ। ਸੋਹੰ ਨਾਅਰਾ ਗੁਰਸਿਖ ਲਗਾਇਆ। ਕਰੋੜ ਤੇਤੀਸਾ ਕਰੇ ਨਿਮਸਕਾਰਾ, ਹਰਿ ਹਰਿ ਸਾਚੇ ਸੇਵਾ ਲਾਇਆ। ਮਾਤਲੋਕ ਆਏ ਦੌੜਾ, ਦੇਵੇ ਵਰ ਹਰਿ ਰਘੁਰਾਇਆ। ਪ੍ਰਭ ਚਰਨ ਲਾਗ ਜਾਈਏ ਤਰ, ਪ੍ਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰਾ। ਆਵਣ ਜਾਵਣ ਚੁੱਕੇ ਡਰ, ਜੋਤੀ ਮਿਲਿਆ ਹਰਿ ਭਤਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਅੰਤ ਕਲ ਕੁਲਵੰਤੇ, ਪੂਰਨ ਭਗਵੰਤੇ ਪਾਈ ਸਾਚੀ ਸਾਰਾ। ਇੰਦਰਪੁਰੀ ਧਾਮ ਸੁਹੇਲਾ। ਨਾ ਕੋਈ ਜਾਣੇ ਜੀਵ ਜਗਤ ਦੁਹੇਲਾ। ਪਾਰਬ੍ਰਹਮ ਅਚਰਜ਼ ਖੇਲਾ। ਸਤਿ ਪੁਰਖ ਨਿਰੰਜਣ ਜੋਤ ਅਪਾਰੀ ਹਰਿ ਨਿਰੰਕਾਰੀ, ਵੇਖ ਵਖਾਣੇ ਗੁਰ ਚੇਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧੁਰ ਦੀ ਬਾਣ ਇਕ ਰਖਾਏ ਸ਼ਬਦ ਆਣ, ਬਣਿਆ ਰਹੇ ਸੱਜਣ ਸੁਹੇਲਾ। ਸੱਜਣ ਸੁਹੇਲਾ ਹਰਿ ਮੁਰਾਰ। ਕਰੇ ਮੇਲ ਸਾਚਾ ਮੇਲਾ ਵਿਚ ਸੰਸਾਰ। ਨੌਂ ਬਾਰਾਂ ਅਠਾਰਾਂ ਤੀਸ, ਕਲਜੁਗ ਤੇਰਾ ਅੰਤਮ ਵੇਲਾ। ਮਿਟੇ ਭੇਵ ਰਾਗ ਛਤੀਸ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਜਾਣੇ ਜਾਣ ਪਛਾਣੇ ਵਸੇ ਧਾਮ ਇਕ ਇਕੇਲਾ। ਸਾਚਾ ਧਾਮ ਹਰਿ ਸੁਹਾਇੰਦਾ। ਪੂਰਨ ਕਰੇ ਆਪਣਾ ਕਾਮ, ਸ਼ਿਵ ਸ਼ੰਕਰ ਚਰਨ ਧਿਆਨ ਲਗਾਇੰਦਾ। ਸੁੱਕਾ ਕਾਇਆ ਝੂਠਾ ਚਾਮ, ਹਰਿਆ ਕੋਈ ਨਾ ਮਾਤ ਕਰਾਇੰਦਾ। ਪ੍ਰਭ ਦਰ ਕੋਈ ਨਾ ਲੱਗੇ ਦਾਮ, ਅੰਮ੍ਰਿਤ ਇਕ ਬਰਸਾਇੰਦਾ। ਇਕ ਪਿਆਏ ਸ਼ਬਦ ਜਾਮ, ਆਤਮ ਤ੍ਰਿਸ਼ਨਾ ਭੁੱਖ ਮਿਟਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨੀਲ ਕੰਠ ਬਸਨ ਬਨਵਾਰੀ, ਅੰਤਮ ਮੇਲ ਜੋਤੀ ਆਪ ਮਿਲਾਇੰਦਾ। ਨੀਲ ਕੰਠ ਕਰ ਤਿਆਰੀ। ਚੌਥੇ ਜੁਗ ਆਈ ਹਾਰੀ। ਪ੍ਰਗਟ ਹੋਇਆ ਨਰ ਨਿਰੰਕਾਰੀ। ਪੁਰੀਆਂ ਲੋਆਂ ਕਰੇ ਫਿਰ ਉਸਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਿੰਘ ਜਗਦੀਸ਼ ਛਤਰ ਝੁਲੇ ਮਾਤ ਸੀਸ ਆਈ ਅੰਤਮ ਕਲ ਵਾਰੀ। ਛਤਰ ਸਾਚਾ ਸੀਸ ਝੁਲਾਉਣਾ। ਗੁਰਮੁਖ ਸਾਚੇ ਸਾਚਾ ਤਾਜ, ਜਗਤ ਰਾਜ ਹੱਥ ਰਖਾਉਣਾ। ਆਪ ਰਖਾਏ ਗੁਰ ਸੰਗਤ ਲਾਜ, ਚਾਰ ਕੁੰਟ ਪਏ ਭਾਜ, ਮਾਤ ਪਿਤ ਕਿਸੇ ਹੱਥ ਨਾ ਆਉਣਾ। ਧੁਰਦਰਗਾਹੀ ਸਾਚਾ ਮਾਹੀ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੱਚਾ ਦਰ ਨਿਰਮਲ ਘਰ ਗੁਰਮੁਖ ਸਾਚੇ ਦਰ ਦਵਾਰੇ ਦਰਸ਼ਨ ਪਾਉਣਾ। ਸਾਚਾ ਦਰ ਸਚ ਦਰਬਾਰਾ। ਲੱਖ ਚੁਰਾਸੀ ਨਾਤਾ ਤੁੱਟਾ ਮੋਹ, ਗੁਰ ਮੰਦਰ ਸੋਹੇ ਦਵਾਰਾ। ਹਰਿ ਜਨ ਮਸਤਕ ਧੂੜੀ ਜਾਏ ਛੋਹ, ਲੱਖ ਚੁਰਾਸੀ ਉਤਰੇ ਪਾਰਾ। ਸਿੰਘਾਸਣ ਲਾਉਣਾ ਛੱਬੀ ਪੋਹ, ਜਗੇ ਜੋਤ ਅਗੰਮ ਅਪਾਰਾ। ਕਰੇ ਖੇਲ ਵਾਲੀ ਜਹਾਨਾਂ ਦੋ, ਨਰ ਨਰਾਇਣ ਹਰਿ ਨਿਰੰਕਾਰਾ। ਅਵਰ ਨਾ ਜਾਣੇ ਜੀਵ ਕੋ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਪਾਏ ਜਨ ਭਗਤਾਂ ਸਾਰਾ। ਹਰਿ ਵਿਛੋੜਾ ਹਰਿ ਜਨ ਜਾਣੇ, ਬਿਰਹੋਂ ਰੋਗ ਸੰਤਾਪ। ਆਤਮ ਜੋਤੀ ਜੋ ਸੁਖ ਮਾਣੇ, ਨਾ ਜਾਣੇ ਜਗਤ ਮਾਤ ਪਿਤ ਮਾਈ ਬਾਪ। ਮਾਣਕ ਮੋਤੀ ਸਾਚੇ ਚੰਦ ਚੜ੍ਹਾਣੇ, ਲੋਕਮਾਤੀ ਉਤਰਨ ਕੋਟਨ ਪਾਪ। ਹਰਿਜਨ ਦਿਸਣ ਵਾਂਗ ਮਹਿਤਾਬ। ਹਰਿ ਵਕਤ ਸੁਹਾਏ ਆਪਣਾ ਆਪ। ਤਨ ਪਹਿਨਾਏ ਸ਼ਬਦ ਬਾਣੇ, ਸ਼ਬਦ ਜਪਾਏ ਸਾਚਾ ਜਾਪ। ਕਿਸੇ ਵਕਤ ਹੱਥ ਨਾ ਆਏ ਰਾਜੇ ਰਾਣੇ, ਜਨ ਭਗਤਾਂ ਥਾਪਣਾ ਰਿਹਾ ਥਾਪ। ਅੰਤਮ ਲਾੜੀ ਮੌਤ ਖਾਣੇ, ਲੱਖ ਚੁਰਾਸੀ ਰਹੀ ਕਾਂਪ। ਹਰਿ ਰੰਗ ਗੁਰਮੁਖ ਵਿਰਲਾ ਮਾਣੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਜਨ ਗੋਦ ਬਿਠਾਏ ਆਪ। ਹਰਿ ਵਿਛੋੜਾ ਗੁਰਮੁਖ ਧਾਰੀ। ਗੁਰ ਗੋਬਿੰਦ ਚਰਨ ਜੋੜਾ, ਸ਼ਬਦ ਤਨ ਸਚ ਸ਼ਿੰਗਾਰੀ। ਘਰ ਸਾਚਾ ਏਕਾ ਲੋੜਾ, ਨਿਹਕਲੰਕ ਨਰਾਇਣ ਨਰ ਜੋਤ ਨਿਰੰਕਾਰੀ। ਲੋਕਮਾਤੀ ਨਾਤਾ ਤੋੜਾ, ਛੱਡਿਆ ਜੋੜ ਹਰਿ ਗਿਰਧਾਰੀ। ਏਕਾ ਮਿਲਿਆ ਸ਼ਬਦ ਘੋੜਾ, ਸਾਚਾ ਘਰ ਮਹੱਲ ਅਟੱਲ ਅਟਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਮਾਣ ਦਵਾਏ, ਤਿੰਨਾਂ ਲੋਆਂ ਦਰ ਦਰਬਾਰੀ। ਹਰਿ ਵਿਛੋੜਾ ਬਿਰਹੋਂ ਰੋਗ। ਕਲਜੁਗ ਵਕਤ ਰਹਿ ਗਿਆ ਥੋੜਾ, ਅੰਤਮ ਹੋਏ ਮਾਤ ਸੋਗ। ਸਤਿਜੁਗ ਸਾਚੇ ਮਿਲਿਆ ਜੋੜਾ, ਲਿਖਿਆ ਲੇਖਾ ਧੁਰ ਸੰਜੋਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਘਰ ਸਾਚੇ ਗੁਰਮੁਖ ਚਰਨ ਸਰਨ ਰਸ ਸਾਚਾ ਲੈਣ ਭੋਗ। ਹਰਿ ਵਿਛੋੜਾ ਔਖੀ ਘਾਟੀ। ਕਾਇਆ ਦਿਸੇ ਝੂਠੀ ਮਾਟੀ। ਰਾਓ ਰੰਕਾਂ ਚੋਲੀ ਪਾਟੀ। ਦਰ ਦਰ ਫਿਰਨ ਮੰਗਣ ਹਾਟੀ। ਗੁਰਮੁਖ ਸਾਚੇ ਮਾਤ ਤਰਨ, ਪ੍ਰਭ ਲਪੇਟੇ ਸ਼ਬਦ ਪਾਟੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੇ ਦਰ ਬਹਾਏ ਅੱਗੇ ਵਖਾਏ ਨੇੜੇ ਵਾਟੀ।
