Granth 04 Likhat 114: 3 Magh 2011 Bikarmi Massa Singh de Greh Pind Naurangabad Jila Amritsar

੩ ਮਾਘ ੨੦੧੧ ਬਿਕ੍ਰਮੀ ਮੱਸਾ ਸਿੰਘ ਦੇ ਗ੍ਰਹਿ ਪਿੰਡ ਨੌਰੰਗਾਬਾਦ ਜ਼ਿਲਾ ਅੰਮ੍ਰਿਤਸਰ

ਹਰਿ ਜੋਤ ਅਬਿਨਾਸ਼, ਜਗਤ ਉਪਜਾਇੰਦਾ। ਹਰਿ ਜੋਤ ਅਬਿਨਾਸ਼, ਭਗਤ ਭੁਗਤ ਬਣਾਇੰਦਾ। ਹਰਿ ਜੋਤ ਅਬਿਨਾਸ਼, ਆਤਮ ਸ਼ਕਤ ਲੱਖ ਚੁਰਾਸੀ ਆਪ ਟਿਕਾਇੰਦਾ। ਹਰਿ ਜੋਤ ਅਬਿਨਾਸ਼, ਬੂੰਦ ਰਕਤ ਕਾਇਆ ਮਾਇਆ ਆਪ ਬਣਾਇੰਦਾ। ਹਰਿ ਜੋਤ ਅਬਿਨਾਸ਼, ਜੋਤੀ ਜੋਤ ਸਰੂਪ ਹਰਿ, ਜੁਗੋ ਜੁਗ ਆਪਣੀ ਆਪ ਜਗਾਇੰਦਾ। ਹਰਿ ਜੋਤ ਅਬਿਨਾਸ਼, ਸਤਿ ਸਰੂਰਿਆ। ਹਰਿ ਜੋਤ ਅਬਿਨਾਸ਼, ਸਰਬ ਕਲਾ ਭਰਪੂਰਿਆ। ਹਰਿ ਜੋਤ ਅਬਿਨਾਸ਼, ਨੂਰ ਨੁਰਾਨੀ ਸਾਚਾ ਨੂਰ ਕਲਜੁਗ ਦੀਸੇ ਦੂਰਿਆ। ਹਰਿ ਸ਼ਬਦ ਅਬਿਨਾਸ਼, ਵੇਖ ਵਖਾਣੇ ਜੰਤ ਜੀਵ ਸ਼ੈਤਾਨੀ, ਜੋਤੀ ਜੋਤ ਸਰੂਪ ਹਰਿ, ਗੁਰਮੁਖਾਂ ਆਤਮ ਰੰਗ ਚੜ੍ਹਾਏ ਗੂੜ੍ਹਿਆ। ਹਰਿ ਜੋਤ ਅਬਿਨਾਸ਼, ਜਗਤ ਪ੍ਰਕਾਸ਼ ਹੈ। ਹਰਿ ਜੋਤ ਅਬਿਨਾਸ਼, ਘਟ ਘਟ ਰੱਖੇ ਵਾਸ ਹੈ। ਹਰਿ ਜੋਤ ਅਬਿਨਾਸ਼, ਕਾਇਆ ਆਤਮ ਸਾਚਾ ਤੀਰਥ, ਜੋਤ ਜਵਾਲਾ ਇਕ ਲਲਾਟ ਹੈ। ਹਰਿ ਜੋਤ ਅਬਿਨਾਸ਼, ਜੋਤੀ ਜੋਤ ਸਰੂਪ ਹਰਿ, ਆਦਿ ਅੰਤ ਜੁਗਾ ਜੁਗੰਤ, ਇਕ ਨਿਭਾਏ ਸੱਚਾ ਸਾਥ ਹੈ। ਹਰਿ ਜੋਤ ਅਬਿਨਾਸ਼, ਸੰਗ ਸਾਥੀਆ। ਹਰਿ ਜੋਤ ਅਬਿਨਾਸ਼, ਵੇਖ ਵਖਾਣੇ ਤ੍ਰੈਲੋਕੀ ਨਾਥੀਆ। ਹਰਿ ਜੋਤ ਅਬਿਨਾਸ਼, ਕਾਇਆ ਮੰਦਰ ਡਗਮਗਾਏ ਝੂਠੀ ਦੇਹੀ ਮਾਟੀ ਖ਼ਾਕੀਆ। ਹਰਿ ਜੋਤ ਅਬਿਨਾਸ਼, ਆਪ ਆਪਣੀ ਮਾਤ ਜਗਾਏ, ਜਨ ਭਗਤਾਂ ਲਿਖੇ ਲੇਖ ਮਸਤਕ ਸਾਚੇ ਮਾਥਿਆ। ਹਰਿ ਜੋਤ ਅਬਿਨਾਸ਼, ਨਰ ਨਿਰੰਕਾਰਿਆ। ਹਰਿ ਜੋਤ ਅਬਿਨਾਸ਼, ਸਗਲ ਪਸਾਰਿਆ। ਹਰਿ ਜੋਤ ਅਬਿਨਾਸ਼, ਖੇਲ ਅਪਾਰਿਆ। ਹਰਿ ਜੋਤ ਅਬਿਨਾਸ਼, ਸਾਚੇ ਧਾਮ ਸਚ ਸਿੰਘਾਸਣ ਆਪੇ ਆਪ ਡਗਮਗਾ ਰਿਹਾ। ਹਰਿ ਜੋਤ ਅਬਿਨਾਸ਼, ਸਚ ਮੰਡਲ ਦੀ ਸਾਚੀ ਰਾਸ, ਏਕਾ ਨੂਰਾ ਚਾਰ ਕੁੰਟ ਦਹਿ ਦਿਸ਼ਾ ਵਖਾ ਰਿਹਾ ਹੈ। ਹਰਿ ਜੋਤ ਅਬਿਨਾਸ਼, ਸਰਬ ਘਟਾ ਘਟ ਵਾਸਿਆ। ਹਰਿ ਜੋਤ ਅਬਿਨਾਸ਼, ਜਨ ਭਗਤਾਂ ਆਤਮ ਪੜਦੇ ਰਿਹਾ ਖੋਲ੍ਹ, ਭਾਗ ਲਗਾਏ ਕਾਇਆ ਚੋਲੀ, ਦੀਪਕ ਜੋਤੀ ਡਗਮਗਾ ਰਿਹਾ। ਹਰਿ ਜੋਤ ਅਬਿਨਾਸ਼, ਲੱਖ ਚੁਰਾਸੀ ਦਾਸਨ ਦਾਸ, ਵਸਤ ਅਨਮੋਲ ਪੂਰਾ ਤੋਲ ਤੋਲ, ਆਪ ਆਪਣੇ ਵਿਚ ਟਿਕਾ ਰਿਹਾ। ਹਰਿ ਜੋਤ ਅਬਿਨਾਸ਼, ਜਨ ਭਗਤਾਂ ਆਤਮ ਪੜਦੇ ਰਿਹਾ ਖੋਲ੍ਹ, ਜੋਤੀ ਜੋਤ ਸਰੂਪ ਹਰਿ, ਆਪ ਆਪਣੇ ਰੰਗ ਸਮਾ ਰਿਹਾ। ਹਰਿ ਜੋਤ ਅਬਿਨਾਸ਼, ਰੰਗ ਰੰਗ ਰੰਗਾਨਿਆ। ਹਰਿ ਜੋਤ ਅਬਿਨਾਸ਼, ਹਰਿ ਧਾਮ ਹਰਿ ਰਾਮ ਆਪੇ ਆਪ ਸਮਾਨਿਆ। ਹਰਿ ਜੋਤ ਅਬਿਨਾਸ਼, ਆਪ ਕਰਾਏ ਆਪਣਾ ਕਾਮ, ਦਿਸ ਨਾ ਆਏ ਰਾਜੇ ਰਾਣਿਆਂ। ਹਰਿ ਜੋਤ ਅਬਿਨਾਸ਼, ਲੱਖ ਚੁਰਾਸੀ ਕਾਇਆ ਚਾਮ, ਡਗਮਗਾਏ ਏਕਾ ਰੰਗ ਸਮਾਨਿਆ। ਹਰਿ ਜੋਤ ਅਬਿਨਾਸ਼, ਜੋਤੀ ਜੋਤ ਸਰੂਪ ਹਰਿ, ਆਪ ਆਪਣਾ ਰੰਗ ਆਪੇ ਜਾਣਿਆ। ਹਰਿ ਜੋਤ ਅਬਿਨਾਸ਼, ਧਾਮ ਅਸਥੂਲਿਆ। ਹਰਿ ਜੋਤ ਅਬਿਨਾਸ਼, ਸਚ ਸਿੰਘਾਸਣ ਡੇਰਾ ਲਾਏ, ਨਾ ਪਾਵਾ ਨਾ ਚੂਲਿਆ। ਹਰਿ ਜੋਤ ਅਬਿਨਾਸ਼, ਸੰਞ ਸਵੇਰ ਨਾ ਕੋਈ ਰਖਾਏ, ਅੰਧ ਅੰਧੇਰ ਦਿਸ ਨਾ ਆਏ, ਏਕਾ ਰੰਗ ਰੰਗ ਨਵੇਲਿਆ। ਹਰਿ ਜੋਤ ਅਬਿਨਾਸ਼, ਆਪ ਆਪਣਾ ਆਪ ਉਪਾਏ, ਨਾ ਕੋਈ ਗੁਰ ਨਾ ਕੋਈ ਚੇਲਿਆ। ਹਰਿ ਜੋਤ ਅਬਿਨਾਸ਼, ਅਚਰਜ ਖੇਲ ਖੇਲਿਆ। ਜਗਤ ਸੁਹੇਲ ਅੱਠੇ ਪਹਿਰ ਡਗਮਗਾਏ, ਨਾ ਕੋਈ ਬਾਤੀ ਨਾ ਕੋਈ ਤੇਲਿਆ। ਹਰਿ ਜੋਤ ਅਬਿਨਾਸ਼, ਜੋਤੀ ਜੋਤ ਸਰੂਪ ਹਰਿ, ਅਚਰਜ ਖੇਲ ਪਾਰਬ੍ਰਹਮ ਆਪ ਆਪਣਾ ਖੇਲਿਆ। ਹਰਿ ਜੋਤ ਅਬਿਨਾਸ਼, ਸਚ ਦਵਾਰਿਆ। ਹਰਿ ਜੋਤ ਅਬਿਨਾਸ਼, ਪਰਮ ਪੁਰਖ ਏਕਾ ਕਲ ਏਕਾ ਧਾਰਿਆ। ਹਰਿ ਜੋਤ ਅਬਿਨਾਸ਼ੀ, ਲੱਖ ਚੁਰਾਸੀ ਵਲ ਛਲ ਜੁਗਾ ਜੁਗੰਤਰ ਖੇਲ ਬਣਾ ਰਿਹਾ। ਹਰਿ ਜੋਤ ਅਬਿਨਾਸ਼, ਵੇਖ ਵਖਾਣੇ ਜਲ ਥਲ, ਸ਼ਬਦ ਮੰਤਰ ਇਕ ਚਲਾ ਰਿਹਾ। ਹਰਿ ਜੋਤ ਅਬਿਨਾਸ਼, ਸਤਵੇਂ ਘਰ ਸਤਿ ਇਕ ਅਹਿਮਦ ਸਚ ਮੁਹੰਮਦ ਸਾਚਾ ਆਸਣ ਲਾ ਰਿਹਾ। ਸਾਚੇ ਘਰ ਹਰਿ ਬਲਵਾਨਾ। ਜੋਤ ਸਰੂਪੀ ਪਵਣ ਮਸਾਣਾ। ਗੁਣਵੰਤਾ ਹਰਿ ਗੁਣ ਨਿਧਾਨਾ। ਜੀਵ ਜੰਤ ਨਾ ਕਰੇ ਪਛਾਨਾ, ਸਾਧ ਸੰਤ ਕਿਸੇ ਹੱਥ ਨਾ ਆਏ, ਦਰ ਘਰ ਸਾਚਾ ਬੂਝ ਬੁਝਾਨਾ। ਸਰਬ ਕਲਾ ਸਮਰਥ ਆਪ ਅਖਵਾਏ, ਲੋਆਂ ਪੁਰੀਆਂ ਬਾਹਰ ਟਿਕਾਨਾ। ਜੋਤੀ ਜੋਤ ਸਰੂਪ ਹਰਿ, ਆਪੇ ਜਾਣੇ ਆਪ ਆਪਣਾ ਸਚ ਨਿਸ਼ਾਨਾ। ਹਰਿ ਜੋਤ ਅਬਿਨਾਸ਼, ਜੋਧ ਬਲ ਸੂਰਿਆ। ਹਰਿ ਜੋਤ ਅਬਿਨਾਸ਼, ਕਾਮ ਕਰੋਧ ਲੋਭ ਮੋਹ ਹੰਕਾਰ ਵਿਕਾਰਾ ਵਾਰਿਆ। ਹਰਿ ਜੋਤ ਅਬਿਨਾਸ਼, ਤੁੱਟੇ ਨਾਤਾ ਜਗਤ ਮੋਹ, ਆਤਮ ਰਾਮ ਸਦ ਭਰਪੂਰਿਆ। ਹਰਿ ਜੋਤ ਅਬਿਨਾਸ਼, ਕੋਈ ਨਾ ਸਕੇ ਮਾਤ ਛੋਹ, ਲੱਖ ਚੁਰਾਸੀ ਕੂੜ ਕੁੜਿਆਰਿਆ। ਹਰਿ ਜੋਤ ਅਬਿਨਾਸ਼, ਸਾਧ ਸੰਤ ਕਲ ਕਲਕਾਤੀ ਰਹੇ ਰੋ, ਕਿਸੇ ਹੱਥ ਨਾ ਆਏ ਸਾਚਾ ਨੂਰਿਆ। ਹਰਿ ਜੋਤ ਅਬਿਨਾਸ਼, ਜੋਤੀ ਜੋਤ ਸਰੂਪ ਹਰਿ, ਇਕ ਰਖਾਏ ਦਇਆ ਕਮਾਏ, ਸੰਗ ਸੁਹੇਲਾ ਸ਼ਬਦ ਸੁਹੇਲਾ ਸਾਚੀ ਤੂਰਿਆ। ਹਰਿ ਜੋਤ ਜੋਤ ਅਬਿਨਾਸ਼ੀ। ਕਰੇ ਖੇਲ ਹਰਿ ਸਰਬ ਘਟਾ ਘਟ ਵਾਸੀ। ਛੇਵੇਂ ਦਰ ਵੇਖੇ ਹਰਿ ਖੋਲ੍ਹੇ ਬੰਦ ਕਵਾੜ, ਨੂਰ ਨੁਰਾਨੀ ਜੋਤ ਪ੍ਰਕਾਸ਼ੀ। ਸਚ ਦਵਾਰੇ ਜਾਣਾ ਵੜ, ਪ੍ਰਭ ਅਬਿਨਾਸ਼ੀ ਅੱਗੇ ਖੜ, ਆਪ ਫੜਾਏ ਆਪਣਾ ਲੜ, ਸ਼ਬਦ ਬਣਾਏ ਸਾਚੀ ਦਾਸੀ। ਜੋਤੀ ਜਾਮਾ ਸ੍ਰੀ ਭਗਵਾਨਾ, ਸਚ ਮੰਡਲ ਦੀ ਸਾਚੀ ਰਾਸੀ। ਛੇਵੇਂ ਘਰ ਹਰਿ ਵਿਚਾਰੇ। ਜੋਤੀ ਖੇਲ ਅਪਰ ਅਪਾਰੇ। ਸ਼ਬਦ ਤਰਾਨਾ ਇਕ ਅਲਾਏ, ਦੇਵੇ ਨਾਦ ਨਾਦ ਧੁਨਕਾਰੇ। ਸਾਚਾ ਸ਼ਬਦ ਇਕ ਚਲਾਏ, ਜੁਗਾ ਜੁਗੰਤਰ ਬਣਤ ਬਣਾਏ, ਆਪ ਆਪਣੀ ਜਾਣੇ ਕਾਰੇ। ਜੋਤੀ ਜਾਮਾ ਸ੍ਰੀ ਭਗਵਾਨਾ, ਛੇਵੇਂ ਦਰ ਹਰਿ ਨਿਰੰਕਾਰੇ। ਵੇਖ ਵਿਚਾਰੇ ਸਾਚਾ ਸ਼ਬਦ ਸਚ ਤਰਾਨਾ। ਕਿਸੇ ਨਾ ਦਿਸੇ ਮਾਤ ਨਿਸ਼ਾਨਾ, ਆਪ ਆਪਣੀ ਬੰਨ੍ਹੇ ਧਾਰੇ। ਸਾਚੇ ਘਰ ਸ਼ਬਦ ਨਿਸ਼ਾਨਾ ਏਕਾ ਰਾਗ ਏਕਾ ਸਾਜ, ਦੂਜਾ ਨਾ ਕੋਈ ਤਾਲ ਰਖਾਨਾ। ਅਨਹਦ ਧੁਨੀ ਸਾਚੀ ਅਵਾਜ਼, ਧੁਨ ਧਨਵੰਤਾ ਆਪ ਅਖਵਾਨਾ। ਮਾਤਲੋਕ ਪ੍ਰਭ ਦੇਵੇ ਸਾਚੀ ਦਾਤ, ਸਾਚਾ ਸ਼ਬਦ ਜਗਤ ਮਹਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਸੰਤ ਜਨਾਂ, ਆਤਮ ਦਰ ਸਚ ਸੁਹਾਣਾ। ਉਪਜੇ ਸ਼ਬਦ ਵੈਰਾਗ, ਆਗ ਤਨ ਨਾਸੀਆ। ਗੁਰਮੁਖ ਸੋਇਆ ਜਾਏ ਜਾਗ, ਵਡ ਵਡਭਾਗ ਕਿਰਪਾ ਕਰੇ ਸ਼ਾਹੋ ਸ਼ਾਬਾਸ਼ੀਆ। ਕਾਇਆ ਅੰਦਰ ਆਤਮ ਅੰਧ ਧੋ ਝੂਠੇ ਦਾਗ, ਮਾਨਸ ਜਨਮ ਕਰੇ ਰਹਿਰਾਸੀਆ। ਹਰਿ ਸੰਤ ਸੁਹੇਲਾ ਆਪ ਬਣਾਏ ਹੰਸ ਕਾਗ, ਕਿਰਪਾ ਕਰ ਸਾਚਾ ਹਰਿ ਦੇਵੇ ਵਰ ਘਟ ਘਟ ਵਾਸੀਆ। ਜੋਤੀ ਜੋਤ ਸਰੂਪ ਹਰਿ, ਸਚ ਸ਼ਬਦ ਹਰਿ ਮਾਤ ਧਰ, ਸੁਣ ਸੁਣਾਵੇ ਆਵੇ ਜਾਵੇ ਪੁਰਖ ਅਬਿਨਾਸ਼ੀਆ। ਸਾਚਾ ਸ਼ਬਦ ਜਗਤ ਜਣਾਈਆ। ਗੁਰਮੁਖ ਸਾਚੇ ਸੰਤ ਜਨਾਂ ਪ੍ਰਭ ਅਬਿਨਾਸ਼ੀ ਰਿਹਾ ਉਠਾਈਆ। ਏਕਾ ਦੇਵੇ ਸੱਚਾ ਨਾਮ ਧਨਾ, ਸਾਚੀ ਵਸਤ ਇਕ ਅਮੋਲ ਅਤ਼ੋਲ ਧੁਰਦਰਗਾਹੀ ਸਾਚਾ ਮਾਹੀ ਵਿਚ ਮਾਤ ਟਿਕਾਈਆ। ਸਾਚਾ ਸੁਣਾਏ ਰਾਗ ਕੰਨਾਂ, ਗੁਰਮੁਖਾਂ ਕੱਢੇ ਆਤਮ ਜੰਨਾ, ਦਰਸ ਅਮੋਘਾ ਧੁਰ ਸੰਜੋਗਾ ਏਕਾ ਆਪਣਾ ਆਪ ਵਖਾਈਆ। ਭਾਂਡਾ ਭਰਮ ਹਰਿ ਜੀ ਭੰਨਾ, ਸ਼ਬਦ ਤੀਰ ਲਾਇਆ ਤਨਾ, ਆਤਮ ਖਿਚੇ ਸਾਚਾ ਸੀਰ, ਬਜ਼ਰ ਕਪਾਟੀ ਚੀਰ ਵਖਾਈਆ। ਜੋਤੀ ਜਾਮਾ ਸ੍ਰੀ ਭਗਵਾਨਾ, ਸ਼ਬਦੀ ਵੇਖੇ ਇਕ ਤਰਾਨਾ, ਜੁਗਾ ਜੁਗੰਤਰ ਆਪ ਬਣਾਏ ਸਾਚੀ ਬਣਤਰ, ਭਗਤ ਸੁਹੇਲਾ ਸਾਚਾ ਮੇਲਾ ਸ਼ਬਦ ਸੁਰਤੀ ਮੇਲ ਮਿਲਾਈਆ। ਸ਼ਬਦ ਸੁਰਤੀ ਮੇਲ ਮਿਲਾਵਾ, ਖੇਲ ਅਪਰ ਅਪਾਰਿਆ। ਬੇਮੁਖ ਬੰਨ੍ਹਣ ਝੂਠੇ ਦਾਅਵੇ, ਨਰ ਹਰਿ ਦਿਸ ਨਾ ਆਏ ਜੀਵ ਜੰਤ ਗਵਾਰਿਆ। ਗੁਰਮੁਖਾਂ ਦੇਵੇ ਠੰਡੀਆਂ ਛਾਂਵਾਂ, ਆਪ ਉਠਾਵੇ ਫੜ ਫੜ ਬਾਹੋਂ, ਸਾਚੀ ਜੋਤੀ ਮੇਲ ਮਿਲਾ ਰਿਹਾ। ਦਰ ਘਰ ਸਾਚੇ ਸਾਚੇ ਥਾਵਾਂ, ਗੁਰਮੁਖ ਸਾਚੇ ਸੰਤ ਜਨਾਂ, ਜੋਤੀ ਜਾਮਾ ਸ੍ਰੀ ਭਗਵਾਨਾ, ਏਕਾ ਰੰਗਣ ਨਾਮ ਚੜ੍ਹਾ ਰਿਹਾ। ਸਾਚੀ ਰੰਗਣ ਹਰਿ ਦਵਾਰ। ਗੁਰਮੁਖ ਗੁਰਸਿਖ ਮੂਲ ਨਾ ਸੰਗਣ, ਮਿਲੇ ਮੇਲ ਕੰਤ ਭਤਾਰ। ਕਾਇਆ ਡੋਲੀ ਸ਼ਬਦ ਚੋਲੀ, ਹੌਲੀ ਹੌਲੀ ਕਰਦੀ ਵਿੱਚੋਂ ਬੋਲੀ, ਸਚ ਕਰਾਏ ਤਨ ਸ਼ਿੰਗਾਰ। ਆਤਮ ਪਰਦੇ ਰਿਹਾ ਫੋਲੀ, ਗੁਰਮੁਖ ਸਾਚੇ ਚਰਨ ਪ੍ਰੀਤੀ ਘੋਲ ਘੋਲੀ, ਆਪੇ ਵੇਖੇ ਅੰਦਰ ਬਾਹਰ ਗੁਪਤ ਜ਼ਾਹਰ। ਪੂਰੇ ਤੋਲ ਰਿਹਾ ਤੋਲੀ, ਜੋਤੀ ਜੋਤ ਸਰੂਪ ਹਰਿ, ਲੱਖ ਚੁਰਾਸੀ ਕਰਮ ਵਿਚਾਰ, ਜੋਤੀ ਜਾਮਾ ਸ੍ਰੀ ਭਗਵਾਨਾ, ਧੁਰਦਰਗਾਹੀ ਸਾਚਾ ਰਾਣਾ, ਆਪ ਜਾਣੇ ਆਪਣੀ ਕਾਰ। ਸਾਚੀ ਜਾਣੇ ਕਾਰ ਸ਼ਬਦ ਮਰਦੰਗਿਆ। ਕਲਜੁਗ ਤੇਰਾ ਅੰਤਾ ਵਿਹਾਰ, ਗੁਰਮੁਖਾਂ ਮੇਲ ਮਿਲਾਏ ਸਾਚਾ ਸੰਗਿਆ। ਮਾਨਸ ਦੇਹੀ ਅਪਰ ਅਪਾਰ, ਮਿਲਿਆ ਨਰ ਹਰਿ ਹਰਿ ਨਰ ਸੂਰਾ ਸਰਬੰਗਿਆ। ਲੱਖ ਚੁਰਾਸੀ ਗਈ ਹਾਰ, ਸਚ ਵਸਤ ਕਿਸੇ ਹੱਥ ਨਾ ਆਏ, ਸਾਚਾ ਨਾਮ ਦਰ ਦਰ ਮੰਗਿਆ। ਭੇਖਾਧਾਰੀ ਭੇਖ ਭਿਖਾਰ, ਭਗਵੇਂ ਵੇਸ ਪੈਰੀਂ ਨੰਗਿਆ। ਚਾਰੋਂ ਕੁੰਟ ਫਿਰੇ ਦੇਸ ਪ੍ਰਦੇਸ, ਮਾਇਆਧਾਰੀ ਆਤਮ ਅੰਧਿਆ। ਸ਼ਬਦ ਲਿਖਾਇਆ ਗੁਰ ਦਸਮੇਸ਼, ਕਲਜੁਗ ਤੇਰਾ ਝੂਠਾ ਵੇਸ, ਝੂਠਾ ਦਿਸੇ ਧੰਦਿਆ। ਪ੍ਰਗਟ ਹੋਏ ਨਰ ਨਰੇਸ਼, ਜੋਤੀ ਜਾਮਾ ਮਾਝੇ ਦੇਸ, ਪੂਰਨ ਨਰ ਹਰਿ ਭਗਵਾਨਿਆ। ਬੇਮੁਖ ਪਛਾੜੇ ਪਕੜ ਕੇਸ, ਰਾਜੇ ਰਾਣੇ ਦਰ ਦਰਵੇਸ਼, ਸਾਚਾ ਲੇਖਾ ਲੇਖ ਲਿਖਾ ਰਿਹਾ। ਜੋਤੀ ਜਾਮਾ ਸ਼ਬਦੀ ਭੇਖਾ, ਨਾਮ ਤਰਾਨਾ ਇਕ ਰਖਾ ਰਿਹਾ। ਸੋਹੰ ਸ਼ਬਦ ਸੱਚਾ ਧਨ ਮਾਲਾ, ਨਾ ਹੋਏ ਕਦੇ ਕੰਗਾਲਾ, ਆਦਿ ਜੁਗਾਦੀ ਸਦ ਬ੍ਰਹਿਮਾਦੀ, ਸਾਚੇ ਧਾਮ ਸੁਹਾ ਰਿਹਾ। ਕਲਜੁਗ ਤੇਰੀ ਅੰਤਮ ਵਾਰੀ, ਸੱਚਾ ਵੱਜੇ ਏਕਾ ਨਾਦੀ, ਚਾਰ ਵਰਨਾਂ ਏਕਾ ਸਰਨਾ, ਹਰਿ ਸਾਚਾ ਖੋਜ ਖੁਜਾ ਰਿਹਾ। ਜੋਤੀ ਜਾਮਾ ਸ੍ਰੀ ਭਗਵਾਨਾ, ਨਿਹਕਲੰਕੀ ਪਹਿਰੇ ਬਾਣਾ, ਸ਼ਬਦ ਰੱਖੇ ਇਕ ਤਰਾਨਾ, ਲੱਖ ਚੁਰਾਸੀ ਬੰਨ੍ਹੇ ਗਾਨਾ, ਗੁਰਮੁਖਾਂ ਦੇਵੇ ਨਾਮ ਨਿਧਾਨਾ, ਸਮਰਥ ਪੁਰਖ ਪੂਰਨ ਭਗਵੰਤਿਆ। ਪੂਰਨ ਭਗਵੰਤ ਸਚ ਵਧਾਈਆ। ਜੁਗਾ ਜੁਗੰਤ ਆਵਣ ਜਾਵਣ ਖੇਲ ਰਚਾਈਆ। ਆਪੇ ਬੰਨ੍ਹੇ ਆਪਣੀ ਧਾਰ, ਭੇਵ ਕਿਸੇ ਨਾ ਪਾਈਆ। ਮਾਇਆ ਰਾਣੀ ਜਗਤ ਭੁਲਾਇਆ, ਭੁੱਲੇ ਜੀਵ ਗਵਾਰ, ਘਰ ਘਰ ਪਈ ਦੁਹਾਈਆ। ਨਾ ਕੋਈ ਦਿਸੇ ਮੀਤ ਮੁਰਾਰ, ਚੋਰੀ ਯਾਰੀ ਠੱਗੀ ਘਰ ਘਰ ਵਾਸ ਰਖਾਈਆ। ਨਾ ਕੋਈ ਦਿਸੇ ਕੰਤ ਭਤਾਰ, ਨਾ ਕੋਈ ਜਾਣੇ ਸਾਚੀ ਨਾਰ, ਮਾਤ ਪਿਤ ਭੈਣਾਂ ਭਾਈ ਤੁੱਟਾ ਨਾਤਾ ਜਗਤ ਮੋਹ, ਆਤਮ ਹੰਕਾਰ ਚਲਾਈਆ। ਪੁਰਖ ਅਬਿਨਾਸ਼ੀ ਪ੍ਰਗਟ ਹੋ ਗੁਰਮੁਖਾਂ ਆਤਮ ਮੈਲ ਧੋ, ਅੰਮ੍ਰਿਤ ਸਾਚਾ ਜਾਮ ਪਿਆਈਆ। ਪੂਰ ਕਰਾਏ ਆਪਣੇ ਕਾਮ, ਇਕ ਜਪਾਏ ਸਾਚਾ ਨਾਮ, ਵਰਨਾਂ ਬਰਨਾਂ ਭੇਵ ਚੁਕਾਈਆ। ਕੋਈ ਨਾ ਲਾਏ ਹਰਿ ਜੀ ਦਾਮ, ਸੁੱਕਾ ਕਰੇ ਹਰਿਆ ਚਾਮ, ਸਚ ਖ਼ਜ਼ੀਨਾ ਪ੍ਰਬੀਨਾ, ਧੁਰਦਰਗਾਹੀ ਵਸਤ ਅਮੋਲ, ਕਲਜੁਗ ਤੇਰੀ ਅੰਤਮ ਵਾਰ, ਲੋਕਮਾਤ ਰਿਹਾ ਟਿਕਾਈਆ। ਗੁਰਮੁਖਾਂ ਦੇਵੇ ਕਰ ਪਿਆਰ, ਸਦ ਰੱਖੇ ਤਿੱਖੀ ਧਾਰ, ਪੰਜ ਚੋਰਾਂ ਮਾਰੇ ਮਾਰ, ਕਾਮ ਕਾਮਨੀ ਨੇੜ ਨਾ ਆਈਆ। ਸਾਚਾ ਮੇਲ ਕੰਤ ਭਤਾਰ, ਆਤਮ ਜੋਤੀ ਕਰ ਉਜਿਆਰ, ਸ਼ਬਦ ਮੋਨੀ ਸਾਚੀ ਧਾਰ, ਸਾਚਾ ਰੰਗ ਏਕਾ ਰਿਹਾ ਰੰਗਾਈਆ। ਜੋਤੀ ਜਾਮਾ ਸ੍ਰੀ ਭਗਵਾਨਾ, ਗੁਰਮੁਖ ਸਾਚੇ ਸੰਤ ਜਨਾਂ, ਲੋਕਮਾਤ ਮਾਰ ਝਾਤ, ਆਪੇ ਬੈਠ ਇਕ ਇਕਾਂਤ, ਸਾਚੀ ਬਣਤ ਰਿਹਾ ਬਣਾਈਆ। ਬਣਤ ਬਣਾਏ ਹਰਿ ਬਨਵਾਰੀ। ਕਲਜੁਗ ਤੇਰੀ ਅੰਤਮ ਵਾਰੀ। ਚਾਰੋਂ ਕੁੰਟ ਹੋਏ ਖੁਆਰੀ। ਲੱਖ ਚੁਰਾਸੀ ਉਤਰੀ ਪਾਰੀ। ਗੁਰਮੁਖ ਵਿਰਲਾ ਸਚ ਸੁਹੇਲਾ, ਹਰਿ ਚਰਨ ਸਰਨ ਕਰੇ ਇਕ ਪਿਆਰੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਏਕਾ ਬਖ਼ਸ਼ੇ ਸ਼ਬਦ ਉਡਾਰੀ। ਸ਼ਬਦ ਉਡਾਰ ਅਪਾਰਿਆ। ਆਤਮ ਖੁਲ੍ਹੇ ਦਰ ਬੰਦ ਕਵਾੜਿਆ। ਪੰਜਾਂ ਹੱਟੇ ਧਾੜ, ਦਰ ਦਵਾਰਿਆ। ਸ਼ਬਦ ਚੱਲੇ ਕਾੜ ਕਾੜ, ਸਾਚੀ ਧੁਨੀ ਨਾਦ ਧੁਨਕਾਰਿਆ। ਜੋਤ ਸਰੂਪੀ ਆਤਮ ਦਰ ਜਾਏ ਖੜ੍ਹ, ਗੁਰਮੁਖ ਸਾਚੇ ਸੁਣੇ ਪੁਕਾਰਿਆ। ਨਾ ਕੋਈ ਸੀਸ ਨਾ ਕੋਈ ਧੜ, ਨੂਰ ਨੁਰਾਨਾ ਜੋਤ ਅਕਾਰਿਆ। ਗੁਰਮੁਖ ਆਤਮ ਸਾਚੇ ਅੰਦਰ ਆਪੇ ਜਾਏ ਵੜ, ਦਿਸ ਕਿਸੇ ਨਾ ਆ ਰਿਹਾ। ਸਚ ਸਿੰਘਾਸਣ ਆਤਮ ਸੇਜਾ ਗੁਰਮੁਖ ਜਾਏ ਚੜ੍ਹ, ਸਾਚਾ ਕੰਤ ਰੰਗੀਲਾ ਮਾਧਵ ਸਾਚੇ ਆਸਣ ਡੇਰਾ ਲਾ ਰਿਹਾ। ਜੋਤੀ ਜਾਮਾ ਸ੍ਰੀ ਭਗਵਾਨਾ, ਜਨ ਭਗਤਾਂ ਦੇਵੇ ਨਾਮ ਨਿਧਾਨਾ, ਪੂਰਨ ਆਸਾ ਧੁਰ ਭਰਵਾਸਾ, ਏਕਾ ਸ਼ਬਦ ਮਾਤ ਪਤਾਲ ਅਕਾਸ਼ਾ, ਕਾਇਆ ਕੰਦਰ ਆਪ ਉਪਜਾ ਰਿਹਾ। ਕਾਇਆ ਕੰਦਰ ਅੰਧੇਰੀ ਰਾਤ। ਮਾਨਸ ਦੇਹੀ ਸਾਚਾ ਮੰਦਰ, ਬੈਠਾ ਰਹੇ ਇਕ ਇਕਾਂਤ। ਲੱਖ ਚੁਰਾਸੀ ਭੌਂਦੀ ਬੰਦਰ, ਨਾ ਕੋਈ ਦੇਵੇ ਅੰਮ੍ਰਿਤ ਬੂੰਦ ਸਵਾਂਤ। ਨਾ ਕੋਈ ਤੋੜੇ ਆਤਮ ਵੱਜਾ ਜੰਦਰ, ਦਰ ਦਰ ਘਰ ਘਰ ਕਲਜੁਗ ਜੀਵ ਭਵਾਂਤ। ਗੁਰਮੁਖਾਂ ਦੇ ਵਸੇ ਅੰਦਰੇ ਅੰਦਰ, ਜੋਤੀ ਜੋਤ ਸਰੂਪ ਹਰਿ, ਅੰਤਮ ਅੰਤ ਪੁੱਛੇ ਵਾਤ, ਹਰਿ ਸ਼ਬਦ ਅਤੋਲ ਵਿਚ ਸੰਸਾਰਿਆ। ਕੋਈ ਨਾ ਸਕੇ ਰਸਨਾ ਬੋਲ, ਆਪੇ ਜਾਣੇ ਗੁਣ ਵਿਚਾਰਿਆ। ਆਤਮ ਪੜਦੇ ਰਿਹਾ ਖੋਲ੍ਹ, ਜਿਸ ਜਨ ਆਪੇ ਕਿਰਪਾ ਕਰੇ ਅਪਾਰਿਆ। ਸ਼ਬਦ ਵਜਾਏ ਏਕਾ ਨਾਦ ਏਕਾ ਧਾਰ ਅਨਾਦ ਅਨਾਦੀ ਸੱਚਾ ਢੋਲ, ਸਾਚਾ ਰਾਗ ਛਤੀਸਾ ਏਕਾ ਏਕ ਸੁਣਾ ਰਿਹਾ। ਹਰਿਜਨ ਗਾਏ ਸੰਗ ਬਤੀਸਾ, ਇਕ ਝੁਲਾਏ ਛਤਰ ਸੀਸਾ, ਸਾਚੀ ਦਰਗਹਿ ਸਾਚਾ ਮਾਣ ਦਵਾ ਰਿਹਾ। ਖੇਲ ਖਿਲਾਏ ਬੀਸ ਇਕੀਸਾ, ਮੇਟ ਮਿਟਾਏ ਮੂਸਾ ਈਸਾ, ਕੁਰਾਨ ਅੰਜੀਲਾ ਕਰ ਕਰ ਹੀਲਾ, ਅਗਨੀ ਜੋਤੀ ਲਾਏ ਤੀਲਾ, ਭੇਖ ਨਾ ਕੋਈ ਵੇਖੇ ਚਿੱਟਾ ਪੀਲਾ, ਕਾਲਾ ਲਾਲ ਹਰਿ ਆਪਣੀ ਖੇਲ ਰਚਾ ਰਿਹਾ। ਵੇਦ ਪੁਰਾਨਾਂ ਵੇਖ ਵਖਾਣੀ, ਕਲਜੁਗ ਅੰਤਮ ਆਈ ਹਾਨੀ, ਸ਼ਬਦੀ ਉਡੇ ਇਕ ਬਬਾਣੀ। ਚਾਰ ਕੁੰਟਾਂ ਦਹਿ ਦਿਸ਼ਾ ਖੰਡਾਂ ਵਰਭੰਡਾਂ ਲੋਆਂ ਪੁਰੀਆਂ ਵਿਚ ਨਵਖੰਡਾਂ, ਸੱਤਾਂ ਦੀਪਾਂ ਵੰਡ ਵੰਡਾਣੀ। ਕਲਜੁਗ ਤੇਰਾ ਅੰਤਮ ਕੰਢਾ, ਸ਼ਬਦ ਸਰੂਪੀ ਏਕਾ ਡੰਡਾ, ਲੱਖ ਚੁਰਾਸੀ ਪਾਏ ਵੰਡਾਂ, ਕੋਈ ਨਾ ਜਾਣੇ ਜੀਵ ਨਿਧਾਨੀ। ਗੁਰਮੁਖਾਂ ਆਤਮ ਕਰੇ ਠੰਡਾ, ਬੇਮੁਖ ਦੁਹਾਗਣ ਨਾਰ ਆਤਮ ਹੋਈ ਰੰਡਾ, ਨਾ ਹੋਵੇ ਕੋਈ ਸਿਆਨੀ। ਜੋਤੀ ਜੋਤ ਸਰੂਪ ਹਰਿ, ਸਚ ਸ਼ਬਦ ਅਤੁਲ ਅਡੁਲ, ਇਕ ਅਮੁਲ ਨਾਮ ਨਿਸ਼ਾਨੀ। ਨਾਮ ਨਿਸ਼ਾਨੀ ਵਿਚ ਸੰਸਾਰ। ਜੁਗਾ ਜੁਗੰਤਰ ਸਾਚੀ ਧਾਰ। ਏਕਾ ਅੰਕਰ ਏਕਾ ਕਾਰ। ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼ ਸ਼ਿਵ ਸ਼ੰਕਰ ਖੜੇ ਰਹਿਣ ਦਵਾਰ। ਕਰੋੜ ਤੇਤੀਸਾ ਸੁਰਪਤ ਰਾਜਾ ਇੰਦ ਸਾਚਾ ਛਤਰ ਸੀਸ ਝੁਲੀਸਾ, ਅੱਠੇ ਪਹਿਰ ਮੰਗੇ ਬਣ ਭਿਖਾਰਾ। ਏਕਾ ਸ਼ਬਦ ਏਕਾ ਧੁਨੀ ਵਿਚ ਬ੍ਰਹਿਮਾਦ, ਗੁਰੂਆਂ ਪੀਰਾਂ ਸਾਧਾਂ ਸੰਤਾਂ ਆਦਿਨ ਅੰਤਾ ਦਏ ਅਧਾਰਾ। ਜੋਤੀ ਜਾਮਾ ਸ੍ਰੀ ਭਗਵਾਨਾ, ਏਕਾ ਸ਼ਬਦ ਜਗਤ ਨਿਸ਼ਾਨੀ, ਆਪ ਉਪਜਾਏ ਵਿਚ ਸੰਸਾਰਾ। ਹਰਿ ਸ਼ਬਦ ਆਪ ਉਪਜਾਇੰਦਾ। ਮਾਤ ਧਰੇ ਸੱਚੀ ਬਾਣੀ, ਜਗਤ ਜਾਪ ਆਪ ਜਪਾਇੰਦਾ। ਗੁਰ ਗੁਰ ਗੁਰੂਆਂ ਏਕਾ ਆਣ, ਸ਼ਬਦ ਦਾਨ ਹਰਿ ਝੋਲੀ ਪਾਇੰਦਾ। ਅੱਠੇ ਪਹਿਰ ਸ਼ਬਦ ਬਿਬਾਣ, ਇਕ ਉਡਾਨ ਲਗਾਇੰਦਾ। ਦਿਵਸ ਰੈਣੀ ਚਰਨ ਧਿਆਨ, ਨੇਤਰ ਨੈਣੀ ਦਰਸ ਦਿਖਾਇੰਦਾ। ਆਦਿ ਪੁਰਖ ਆਦਿ ਭਵਾਨੀ, ਸਾਚਾ ਸ਼ਬਦ ਰਖਾਏ ਸਾਚੀ ਬਾਣੀ, ਆਪ ਆਪਣਾ ਆਪ ਟਿਕਾਇੰਦਾ। ਚਾਰ ਵਰਨਾਂ ਏਕਾ ਖਾਣੀ, ਪ੍ਰਭ ਅਬਿਨਾਸ਼ੀ ਸਾਚਾ ਜਾਣੀ, ਜੋਤੀ ਜਾਮਾ ਸ੍ਰੀ ਭਗਵਾਨਾ, ਸਤਿਜੁਗ ਸਾਚਾ ਕੰਤ ਸੁਹਾਗਾ, ਏਕਾ ਰਾਗ ਸੋਹੰ ਜਾਪ ਆਪੇ ਆਪ ਜਪਾਇੰਦਾ। ਸ਼ਬਦ ਅਟੱਲ ਅਡੋਲ, ਨਿਰਗੁਣ ਹਾਰਦਾ। ਅੰਦਰੇ ਅੰਦਰ ਰਿਹਾ ਬੋਲ, ਸੱਚਾ ਖੇਲ ਸਿਰਜਣ ਹਾਰਦਾ। ਬਜ਼ਰ ਕਪਾਟੀ ਪਾਈ ਸਾਚੀ ਹਾਟੀ ਰਿਹਾ ਬੋਲ, ਗੁਰਮੁਖਾਂ ਵਾਜ ਮਾਰਦਾ। ਕਿਸੇ ਹੱਥ ਨਾ ਆਏ ਤੀਰਥ ਤਾਟੀ, ਏਕਾ ਵਸੇ ਕਾਇਆ ਘਾਟੀ, ਸਦਾ ਅਡੋਲ ਅਡੋਲਦਾ। ਗੁਰਮੁਖਾਂ ਦਿਸੇ ਨੇੜੇ ਵਾਟੀ, ਸਾਚੇ ਘਰ ਵਸੇ ਹਰਿ ਆਤਮ ਤਾਕੀ ਖੋਲ੍ਹਦਾ। ਭਰਮ ਭੁਲੇਖਾ ਚੁੱਕੇ ਡਰ, ਅੰਮ੍ਰਿਤ ਪਿਆਏ ਸਾਚੇ ਸਰ, ਸਚ ਸਰੋਵਰ ਏਕਾ ਤਾਲ ਮਾਰੇ ਛਾਲ ਚੜ੍ਹੇ ਰੰਗ ਚਲੂਲ ਦਾ। ਜੋਤੀ ਜਾਮਾ ਸ੍ਰੀ ਭਗਵਾਨਾ, ਏਕਾ ਸ਼ਬਦ ਜਗਤ ਅਮੋਲਾ। ਜੁਗਾ ਜੁਗੰਤਰ ਹਰਿ ਜੀ ਬੋਲਾ, ਗੁਰ ਗੁਰ ਗੁਰੂਆਂ ਕਾਇਆ ਚੋਲੇ ਸਾਚੇ ਵਸੇ, ਨਾ ਕੋਈ ਰੱਖੇ ਪੜਦਾ ਉਹਲਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਜੁਗ ਸਾਚੇ ਦੇਵੇ ਵਰ, ਸੋਹੰ ਸ਼ਬਦ ਸਾਚਾ ਢੋਲਾ। ਸੋਹੰ ਸ਼ਬਦ ਵੰਡੇ ਦਾਤ। ਕਲਜੁਗ ਮਿਟੇ ਅੰਧੇਰੀ ਰਾਤ। ਪੁਰਖ ਅਬਿਨਾਸ਼ੀ ਦੂਰ ਦੁਰਾਡਾ ਆਤਮ ਵੇਖੇ, ਨੌਂ ਖੰਡ ਪ੍ਰਿਥਮੀ ਮਾਰੇ ਝਾਤ। ਗੁਰਮੁਖ ਸਾਚਾ ਨੇਤਰ ਪੇਖੇ, ਆਤਮ ਜੋਤੀ ਪਵਣ ਅਧਾਰੀ ਹਰਿ ਗੁਣ ਰੂਪਾ ਇਕ ਇਕਾਂਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖਾਂ ਪੁੱਛੇ ਵਾਤ। ਗੁਰਮੁਖਾਂ ਪੁੱਛੇ ਵਾਤ, ਸ਼ਬਦ ਮਿਲਾਇੰਦਾ। ਏਕਾ ਬਖ਼ਸ਼ੇ ਚਰਨ ਨਾਤ, ਸਾਚਾ ਜੋੜ ਜੁੜਾਇੰਦਾ। ਆਤਮ ਮਿਟੇ ਅੰਧੇਰੀ ਰਾਤ, ਦੀਪਕ ਜੋਤੀ ਇਕ ਜਗਾਇੰਦਾ। ਆਪੇ ਪਿਤਾ ਆਪੇ ਮਾਤ, ਸਾਕ ਸੱਜਣ ਸੈਣ ਮਾਤ ਪਿਤ ਭਾਈ ਭੈਣ ਅਖਵਾਇੰਦਾ। ਏਕਾ ਦੇਵੇ ਸ਼ਬਦ ਸੁਗਾਤ, ਧੁਰਦਰਗਾਹੀ ਜਗਤ ਮਲਾਹੀ, ਗੁਰਮੁਖ ਸਾਚੇ ਆਪ ਸਮਝਾਇੰਦਾ। ਆਪ ਕਟਾਏ ਜਮ ਕੀ ਫਾਹੀ, ਲੱਖ ਚੁਰਾਸੀ ਪਾਰ ਕਰਾਇੰਦਾ। ਕਲਜੁਗ ਧੋਵੇ ਲੱਗੀ ਛਾਹੀ, ਉਜਲ ਮਤ ਬੁੱਧ ਬਬੇਕੀ ਏਕਾ ਟੇਕੀ ਸਰਨ ਚਰਨ ਗੁਰ ਰਖਾਇੰਦਾ। ਬਹੱਤਰ ਨਾੜੀ ਰੱਤੀ ਰੱਤ, ਦੇਵੇ ਮਤ ਧੀਰਜ ਯਤ ਕਮਲਾਪਤ, ਸਤਿ ਸਤਿਵਾਦਾ ਬ੍ਰਹਮ ਅਨਾਦਾ ਏਕਾ ਏਕ ਵਜਾਇੰਦਾ। ਸ਼ਬਦ ਚੜ੍ਹਾਏ ਸਾਚੇ ਰਥ, ਸਗਲ ਵਸੂਰੇ ਜਾਇਣ ਲਥ, ਪੰਚ ਪੰਚਾਇਤੀ ਜਾਏ ਮਥ, ਪ੍ਰੇਮ ਜੋਤੀ ਪਾਏ ਨੱਥ, ਸ਼ਬਦ ਅਸਵਾਰ ਕਰਾਇੰਦਾ। ਧੁਰਦਰਗਾਹੀ ਸਾਚੀ ਵਥ ਹਰਿ ਸਮਰਥ, ਸੋਹੰ ਅੱਖਰ ਆਤਮ ਝੋਲੀ ਟਿਕਾਇੰਦਾ। ਜੋਤੀ ਜਾਮਾ ਸ੍ਰੀ ਭਗਵਾਨਾ, ਜਿਉਂ ਰਾਮਾ ਘਰ ਦਸਰਥ, ਕ੍ਰਿਸ਼ਨ ਕਾਹਨਾ ਭੇਖਾ ਧਾਰੀ ਗੁਣ ਵਿਚਾਰੀ, ਮੁਕੰਦ ਮਨੋਹਰ ਲਖ਼ਮੀ ਨਰਾਇਣ ਭੇਖੀ ਭੇਖ ਵਟਾਇੰਦਾ। ਗੁਰਮੁਖਾਂ ਚੁਕਾਏ ਲਹਿਣਾ ਦੇਣਾ, ਸਾਚਾ ਭਾਣਾ ਸਿਰ ਤੇ ਸਹਿਣਾ, ਸ਼ਬਦ ਪਹਿਨਾਏ ਸਿਰ ਤੇ ਗਹਿਣਾ, ਸਚ ਸ਼ਿੰਗਾਰ ਕਰਾਇੰਦਾ। ਨਾਮ ਪਾਏ ਕੱਜਲ ਨੈਣਾਂ, ਲੇਖੇ ਲਾਏ ਚਾਮ ਗੁਰ ਚਰਨ ਬਹਿਣਾ, ਮਿਟੇ ਅੰਧੇਰੀ ਸ਼ਾਮ ਦਰਸ ਪੇਖੇ ਸਾਚੇ ਨੈਣਾਂ, ਸਾਚਾ ਮਾਰਗ ਇਕ ਵਖਾਇੰਦਾ। ਚਾਰ ਵਰਨ ਕਰਾਏ ਭਾਈ ਭੈਣਾਂ, ਬੇਮੁਖਾਂ ਖਾਏ ਲਾੜੀ ਮੌਤ ਡੈਣਾ, ਦਰ ਦਰ ਘਰ ਘਰ ਹਰਿ ਹਰਿ ਹਾਹਾਕਾਰ ਕਰਾਇੰਦਾ। ਗੁਰਮੁਖ ਪੂਰੇ ਰਸਨਾ ਕਹਿਣਾ, ਬੇਮੁਖ ਜੀਵ ਝੂਠੇ ਵਹਿਣ ਵਹਿਣਾ, ਕਲਜੁਗ ਵੇਲਾ ਅੰਤਮ ਅੰਤ ਆਪਣਾ ਕਰਮ ਕਮਾਇੰਦਾ। ਜੋਤੀ ਜਾਮਾ ਸ੍ਰੀ ਭਗਵਾਨਾ, ਨਿਹਕਲੰਕੀ ਪਹਿਰੇ ਬਾਣਾ, ਮਾਝੇ ਦੇਸ ਕਰ ਕਰ ਵੇਸ, ਆਪਣਾ ਭੇਖ ਵਟਾਇੰਦਾ। ਸ਼ਬਦ ਤੁਰੰਗ ਹਰਿ ਹਰਿ ਰੰਗਾ। ਚਾਰ ਕੁੰਟੀ ਏਕਾ ਜੰਗਾ। ਆਪ ਉਠਾਏ ਰਾਜਾ ਰਾਣਾ ਭਾਣਾ ਮੰਗਾ। ਬੇਮੁਹਾਣਾ ਹਰਿ ਭਗਵਾਨਾ, ਇਕ ਕਰਾਏ ਸਾਚਾ ਸੰਗਾ। ਚਿੱਟੇ ਅਸਵ ਤੰਗ ਕਸਾਣਾ। ਸ਼ਾਹੋ ਅਸਵਾਰ ਆਪ ਅਖਵਾਣਾ। ਸ਼ਬਦ ਘੋੜਾ ਚਾਰ ਕੁੰਟ ਦੌੜਾ, ਦਿਸ ਕਿਸੇ ਨਾ ਆਣਾ। ਨੌਂ ਖੰਡ ਪ੍ਰਿਥਮੀ ਵੇਖੇ ਮਿੱਠਾ ਕੌੜਾ, ਪਹਿਲਾ ਮਾਰੇ ਮਾਤ ਪੌੜਾ, ਲਹਿੰਦੀ ਦਿਸ਼ਾ ਆਖ ਵਖਾਣਾ। ਜੋਤੀ ਜਾਮਾ ਸ੍ਰੀ ਭਗਵਾਨਾ, ਸ਼ਬਦ ਰੱਖੇ ਇਕ ਉਡਾਨਾ। ਨੂਰੀ ਜੋਤੀ ਖੇਲ ਮਹਾਨਾ। ਨਾ ਕੋਈ ਜਾਣੇ ਜੀਵ ਨਾਦਾਨਾ। ਪਵਣ ਸ਼ਬਦੀ ਇਕ ਉਡਾਨਾ। ਜੋਤੀ ਵਰਨੀ ਤੀਰ ਨਿਸ਼ਾਨਾ। ਧਰਨੀ ਧਰਨਾ ਏਕਾ ਸੱਚੀ ਖੇਲ ਕਰਨੀ, ਕਲਜੁਗ ਅੰਤਮ ਮਿਟੇ ਨਿਸ਼ਾਨਾ। ਗੁਰਮੁਖ ਵਿਰਲਾ ਆਏ ਸਰਨੀ, ਆਪ ਚੁਕਾਏ ਮਰਨੀ ਡਰਨੀ, ਆਤਮ ਦੇਵੇ ਬ੍ਰਹਮ ਗਿਆਨਾ। ਲੋਚਣ ਨੇਤਰ ਖੁਲ੍ਹੇ ਹਰਨੀ ਫਰਨੀ, ਸਾਚਾ ਦਰਸ ਅਮੋਗਾ ਅਰੋਗਾ, ਧੁਰ ਸੰਜੋਗਾ ਸ੍ਰੀ ਭਗਵਾਨਾ। ਸ਼ਬਦ ਚੁਗਾਏ ਸਾਚੀ ਚੋਗਾ। ਗੁਰਮੁਖ ਸਾਚਾ ਮਾਣਕ ਮੋਤੀ, ਹੰਸ ਕਾਗਾ ਧੋਇਆ ਦਾਗਾ, ਹਰਿ ਹਰਿ ਪੁਰਖ ਸੁਜਾਨਾ। ਜੋਤੀ ਜਾਮਾ ਸ੍ਰੀ ਭਗਵਾਨਾ, ਗੁਰਮੁਖਾਂ ਪਕੜੇ ਆਪੇ ਵਾਗਾ, ਅੱਠੇ ਪਹਿਰ ਨੌਜਵਾਨਾ। ਨਰ ਹਰਿ ਹਰਿ ਨਰ ਦਇਆ ਕਮਾਇੰਦਾ। ਪ੍ਰਭ ਅਬਿਨਾਸ਼ੀ ਦੀਨ ਦਿਆਲਾ, ਸਾਚੀ ਬਣਤ ਬਣਾਇੰਦਾ। ਸਾਚਾ ਸ਼ਬਦ ਮਾਤ ਦੁਸ਼ਾਲਾ, ਗੁਰਮੁਖਾਂ ਤਨ ਪਹਿਨਾਇੰਦਾ। ਆਪ ਲਪੇਟੇ ਸਾਚੇ ਲਾਲਾ, ਦਿਸ ਕਿਸੇ ਨਾ ਆਇੰਦਾ। ਫਲ ਲਗਾਏ ਸਾਚੇ ਡਾਲਾ, ਅੰਮ੍ਰਿਤ ਰਸ ਭਰਾਇੰਦਾ। ਜੋਤੀ ਦੀਪਕ ਜੋਤ ਉਜਾਲਾ, ਆਤਮ ਵਿਸ ਮਿਟਾਇੰਦਾ। ਕਾਇਆ ਮੰਦਰ ਸਚ ਧਰਮਸਾਲਾ, ਸਤਿ ਪੁਰਖ ਨਿਰੰਜਣ ਆਸਣ ਲਾਇੰਦਾ। ਜਗਤ ਅਵਲੜੀ ਚਲੇ ਚਾਲਾ, ਭੇਖ ਭਗਵੰਤਾ ਆਪ ਅਖਵਾਇੰਦਾ। ਕਲਜੁਗ ਅੰਤਮ ਮੁਖੜਾ ਕਾਲਾ, ਸਾਧ ਸੰਤ ਨਾ ਕੋਈ ਦਾਗ ਧਵਾਇੰਦਾ। ਮਾਇਆ ਲਗਾ ਜਗਤ ਜੰਜਾਲਾ, ਝੂਠਾ ਬੰਧਨ ਈਧਨ ਅੰਧਨ ਨਾ ਕੋਈ ਬੁਝਾਇੰਦਾ। ਲੱਖ ਚੁਰਾਸੀ ਹੋਏ ਕੰਗਾਲਾ, ਸਚ ਵਸਤ ਨਾ ਕੋਈ ਝੋਲੀ ਪਾਇੰਦਾ। ਗਿਆਨੀ ਧਿਆਨੀ ਹੋਏ ਬੇਹਾਲਾ, ਗੁਰ ਗੁਰਬਾਣੀ ਕੋਇ ਭੇਵ ਨਾ ਪਾਇੰਦਾ। ਵੇਦ ਪੁਰਾਨੀ ਅੰਜੀਲ ਕੁਰਾਨੀ ਆਈ ਹਾਨੀ, ਏਕਾ ਅੱਲਾ ਨੂਰ ਅਲਾਹੀ ਜੋਤ ਅਕਾਲਾ ਨੇਤਰ ਨਰਾਇਣ ਕੋਈ ਦਿਸ ਨਾ ਆਇੰਦਾ। ਗ੍ਰੰਥੀ ਪੰਥੀ ਆਤਮ ਛੱਡਿਆ ਇਕ ਮਹੱਲਾ, ਜਗਤ ਨਾਤਾ ਰਸਨ ਵਿਵਾਦ ਚਾਰੋਂ ਕੁੰਟ ਵਜਾਇੰਦਾ। ਮੁੱਲਾ ਸ਼ੇਖ਼ ਮੁਲਾਨਾ ਪੀਰ, ਸ਼ਬਦ ਦਾਦ ਨਾ ਕੋਈ ਝੋਲੀ ਪਾਇੰਦਾ। ਰਾਜਾ ਰਾਣਾ ਬੇਮੁਹਾਣਾ ਸ਼ਾਹ ਸੁਲਤਾਨਾ ਦਸਤਗੀਰ ਅੰਤ ਅਖ਼ੀਰ, ਕਲਜੁਗ ਨਾ ਕੋਈ ਛੁਡਾਇੰਦਾ। ਸਤਿ ਸਤਿਵਾਦੀ ਮਿਟਿਆ ਨਿਸ਼ਾਨਾ, ਚਾਰੋਂ ਕੁੰਟ ਹੋਈ ਵੈਰਾਨਾ, ਕਲਜੁਗ ਕਾਲਾ ਆਪਣਾ ਭੇਖ ਵਟਾਇੰਦਾ। ਲੱਖ ਚੁਰਾਸੀ ਬੱਧਾ ਗਾਨਾ, ਅੰਤਮ ਕਰੇ ਇਕ ਇਸ਼ਨਾਨਾ, ਧਰਤ ਧਵਲਾ ਜੋਤੀ ਮਵਲਾ ਸਰਬ ਖੇਲ ਰਚਾਇੰਦਾ। ਜੋਤੀ ਜਾਮਾ ਸ੍ਰੀ ਭਗਵਾਨਾ, ਨੈਣ ਕਵਲਾ ਲੋਕਮਾਤੀ ਜਾਮਾ ਪਾਇੰਦਾ। ਲੋਕਮਾਤੀ ਲਏ ਅਵਤਾਰ। ਧਰਤ ਮਾਤ ਤੇਰੀ ਸੁਣ ਪੁਕਾਰ। ਗੁਰਮੁਖ ਸਾਚੇ ਸੰਤ ਦੁਲਾਰੇ, ਆਪ ਬਹਾਏ ਸਚ ਦਰਬਾਰ। ਆਤਮ ਦੇਵੇ ਨਾਮ ਭੰਡਾਰੇ, ਏਕਾ ਰੱਖੇ ਤਿੱਖੀ ਧਾਰ। ਕਲਜੁਗ ਭੁੱਲੇ ਜੀਵ ਗਵਾਰੇ, ਹਉਮੇ ਰੋਗ ਰਸਨ ਵਿਕਾਰ। ਗੁਰ ਗੁਰ ਗੁਰ ਗੋਬਿੰਦਾ, ਆਪ ਉਤਾਰੇ ਸਗਲੀ ਚਿੰਦਾ, ਏਕਾ ਬਖ਼ਸ਼ੇ ਚਰਨ ਪਿਆਰ। ਦੁਸ਼ਟ ਦੁਰਾਚਾਰ ਹਾਹਾਕਾਰ ਕਰਨ ਨਿੰਦਾ, ਆਤਮ ਵੜਿਆ ਕਾਇਆ ਲੜਿਆ ਇਕ ਹੰਕਾਰ। ਹਰਿਜਨ ਸੁਹੇਲਾ ਸਾਚੀ ਬਿੰਦਾ, ਦਰ ਘਰ ਸਾਚੇ ਸੋਭਾਵੰਤੀ ਨਾਰ। ਆਪ ਮਿਟਾਏ ਸਗਲੀ ਚਿੰਦਾ, ਦੇਵੇ ਦਰਸ ਅਗੰਮ ਅਪਾਰ। ਪ੍ਰਗਟ ਹੋਏ ਵਾਲੀ ਦੋ ਜਹਾਨਾ ਵਡ ਮਰਗਿੰਦਾ, ਪਵਣੀ ਜੋਤੀ ਸ਼ਬਦ ਅਧਾਰ। ਸ਼ਬਦ ਧਾਰ ਵਡ ਸਾਗਰ ਸਿੰਧਾ, ਨਾ ਸਕੇ ਕੋਈ ਖੁਲ੍ਹਾਰ। ਪਕੜ ਉਠਾਏ ਸੁਰਪਤ ਰਾਜਾ ਇੰਦਾ, ਕਰੋੜ ਤੇਤੀਸਾ ਆਈ ਹਾਰ। ਸ਼ਿਵ ਸ਼ੰਕਰ ਹਰਿ ਬਖ਼ਸ਼ਿੰਦਾ, ਅੰਤਮ ਜੋਤੀ ਮੇਲ ਮਿਲਾਰ। ਬ੍ਰਹਮਾ ਵੇਦ ਵਖਾਣੇ ਰਸਨਾ ਹਰਿ ਹਰਿ ਗੁਣ ਗੋਬਿੰਦਾ, ਅੰਤਮ ਵੇਲੇ ਪਾਏ ਸਾਰ। ਜੋਤੀ ਜਾਮਾ ਸ੍ਰੀ ਭਗਵਾਨਾ, ਨਿਹਕਲੰਕੀ ਪਹਿਰੇ ਬਾਣਾ, ਗੁਰਮੁਖ ਬੰਨ੍ਹਾਏ ਦਰ ਦਵਾਰੇ ਏਕਾ ਧਾਰ। ਬ੍ਰਹਮਾ ਬ੍ਰਹਮ ਰੂਪ ਸਮਾਇਆ। ਆਪ ਆਪਣੀ ਜੋਤ ਸਮਾਇਆ। ਸਚ ਦਵਾਰਾ ਸਚ ਸਿੰਘਾਸਣ, ਪੰਚਮ ਘਰ ਵੇਖ ਹਰਿ ਸਤਿ ਸਰੂਪੀ ਰਿਹਾ ਸਮਾਇਆ। ਪਵਣ ਅਧਾਰੀ ਲੱਖ ਚੁਰਾਸੀ ਪਾਵੇ ਸਾਰੀ। ਸਵਾਸ ਸਵਾਸਾ ਪ੍ਰਿਥਮੀ ਮਾਤ ਪਤਾਲ ਅਕਾਸ਼ਾ, ਏਕਾ ਦੇਵੇ ਆਪ ਸਹਾਰੀ। ਗੁਰਮੁਖਾਂ ਦੇਵੇ ਚਰਨ ਭਰਵਾਸਾ, ਤਿੰਨਾਂ ਲੋਕਾਂ ਵਸੇ ਬਾਹਰੀ। ਲੱਖ ਚੁਰਾਸੀ ਵੇਖਣ ਆਇਆ ਤਮਾਸ਼ਾ, ਘਰ ਘਰ ਫਿਰੇ ਦੁਹਾਗਣ ਨਾਰੀ। ਰਾਜੇ ਰਾਣਿਆਂ ਹੱਥ ਫੜਾਏ ਜੂਠਾ ਝੂਠਾ ਕਾਸਾ, ਆਪ ਫਿਰਾਏ ਦਰ ਦਰ ਭਿਖਾਰੀ। ਏਕਾ ਜੋਤ ਪੁਰਖ ਅਬਿਨਾਸ਼ੀ, ਆਵਣ ਜਾਵਣ ਪਤਤ ਪਾਵਨ ਜਗਤ ਭੁਲੇਖਾ ਖੇਲ ਨਿਆਰੀ। ਗੁਰਮੁਖਾਂ ਅੰਮ੍ਰਿਤ ਮੇਘ ਬਰਸੇ ਸਾਵਣ, ਕਾਇਆ ਕਰੇ ਠੰਡੀ ਠਾਰੀ। ਆਪ ਪਕੜਾਏ ਆਪਣਾ ਦਾਮਨ, ਧੁਰਦਰਗਾਹੀ ਪੈਂਜ ਸਵਾਰੀ। ਏਥੇ ਓਥੇ ਹੋਏ ਜਾਮਨ, ਨਰ ਨਰਾਇਣ ਹਰਿ ਨਿਰੰਕਾਰੀ। ਨੇੜ ਨਾ ਆਏ ਕਾਮਨੀ ਕਾਮਨ, ਸਾਚੀ ਦੇਵੇ ਸ਼ਬਦ ਕਟਾਰੀ। ਦੁਸ਼ਟ ਸੰਘਾਰੇ ਜਿਉਂ ਰਾਮਾ ਰਾਵਣ, ਜੋਧਾ ਸੂਰਾ ਵਡ ਬਲਕਾਰੀ। ਖੇਲ ਰਚਾਇਆ ਕ੍ਰਿਸ਼ਨਾ ਸ਼ਾਮਨ, ਦਵਾਪਰ ਤੇਰੀ ਖੇਲ ਨਿਆਰੀ। ਕਲਜੁਗ ਜਗੀ ਜੋਤ ਨਿਹਕਲੰਕ ਨਰਾਇਣ ਨਰ ਅਵਤਾਰੀ। ਜੋਤੀ ਜਾਮਾ ਸ੍ਰੀ ਭਗਵਾਨਾ, ਨਿਹਕਲੰਕ ਬਲੀ ਬਲਵਾਨਾ, ਗੁਰਮੁਖ ਸਾਚੇ ਸੰਤ ਸੁਹੇਲੇ, ਆਪ ਮਿਲਾਏ ਦਇਆ ਕਮਾਏ ਖਿਚ ਲਿਆਏ ਚਰਨ ਦਵਾਰੀ। ਚਰਨ ਦਵਾਰਾ ਇਕ ਵਿਚਾਰ। ਸਚ ਘਰ ਬਾਹਰਾ ਵਿਚ ਸੰਸਾਰ। ਏਕਾ ਨਰ ਨਰ ਨਿਰੰਕਾਰਾ, ਨਾ ਕੋਈ ਦੂਜੀ ਦਿਸੇ ਧਾਰ। ਤੀਜੇ ਘਰ ਨਾ ਹੋਏ ਖਵਾਰਾ, ਗੁਰਮੁਖ ਸਾਚਾ ਕਰੇ ਪੁਕਾਰ। ਚੌਥੇ ਮਿਲੇ ਆਪ ਹਰਿ, ਆਤਮ ਖੋਲ੍ਹੇ ਬੰਦ ਕਵਾੜ। ਪੰਜਵੇਂ ਤੀਰਥ ਨੁਹਾਏ ਸਰ, ਨੇੜ ਨਾ ਆਏ ਪੰਚਮ ਧਾੜ। ਛੇਵੇਂ ਘਰ ਜਾਏ ਵੜ, ਸ਼ਬਦ ਧਾਰ ਹਰਿ ਪੁਕਾਰ ਆਪੇ ਸੁਣੀ, ਵੇਖੇ ਖੇਲ ਅਪਰ ਅਪਾਰ। ਸਤਵੇਂ ਸਤਿ ਸਰੂਪ ਸਦਾ ਅਨੰਦਾ ਪਰਮਾਨੰਦਾ, ਜੋਤ ਵਿਜੋਗੀ ਸਚ ਸੰਜੋਗੀ ਏਕਾ ਰੰਗ ਅਪਰ ਅਪਾਰ। ਅੱਠ ਤੱਤ ਦੇਵੇ ਮਤ, ਲੋਕਮਾਤ ਦੀ ਸਾਚੀ ਰੱਤ, ਪੁਰਖ ਅਬਿਨਾਸ਼ੀ ਕਿਰਪਾ ਧਾਰ। ਨਾਂਵੇ ਦਰ ਆਵੇ ਡਰ, ਕਿਸੇ ਨਾ ਮਿਲੇ ਸਾਚਾ ਹਰਿ, ਲੱਖ ਚੁਰਾਸੀ ਗਈ ਹਾਰ। ਦਸਵੇਂ ਘਰ ਮਿਲੇ ਵਰ, ਗੁਰਮੁਖਾਂ ਦੇਵੇ ਕਿਰਪਾ ਕਰ, ਆਪ ਬਹਾਏ ਸਚ ਦਵਾਰ। ਨਾ ਜਨਮੇ ਨਾ ਜਾਏ ਮਰ, ਇਕ ਨੁਹਾ ਅੰਮ੍ਰਿਤ ਤੀਰਥ ਸਾਚੇ ਸਰ, ਕਲ ਕਲੇਸ਼ ਦਰ ਦਰਵੇਸ਼ ਸਦਾ ਹਮੇਸ਼, ਆਪੇ ਆਪ ਮਿਟਾ ਰਿਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ, ਸਾਚੇ ਧਾਮ ਆਪਣੇ ਆਪ ਬਹਾ ਰਿਹਾ।

Leave a Reply

This site uses Akismet to reduce spam. Learn how your comment data is processed.