Granth 04 Likhat 119: 1 Faggan 2011 Bikarmi Har Bhagat Dwar Pind Jethuwal Jila Amritsar

੧ ਫਗਣ ੨੦੧੧ ਬਿਕ੍ਰਮੀ ਹਰਿ ਭਗਤ ਦਵਾਰ ਪਿੰਡ ਜੇਠੂਵਾਲ ਜ਼ਿਲਾ ਅੰਮ੍ਰਿਤਸਰ

ਸੁਲਤਾਨ ਸੁਲਤਾਨ ਸੁਲਤਾਨ ਪਰਮ ਪੁਰਖ ਜੋਤ, ਭਗਵਾਨ ਹਰਿ ਨਿਰੰਕਾਰਿਆ। ਸੁਲਤਾਨ ਸੁਲਤਾਨ ਸੁਲਤਾਨ ਬਿਨ ਵਰਨ ਗੋਤ, ਪੁਰਖ ਅਗੰਮ ਅਗੰਮ ਅਪਾਰਿਆ। ਸੁਲਤਾਨ ਸੁਲਤਾਨ ਸੁਲਤਾਨ ਨਿਰਮਲ ਜੋਤ, ਸਚ ਧਰਮ ਇਕ ਸੰਸਾਰਿਆ। ਸੁਲਤਾਨ ਸੁਲਤਾਨ ਸੁਲਤਾਨ ਦੁਰਮਤ ਮੈਲ ਰਿਹਾ ਧੋਤ, ਸ਼ਬਦ ਰੰਗਣ ਇਕ ਕਰਾ ਰਿਹਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਡੰਕ ਇਕ ਵਜਾ ਰਿਹਾ। ਸੁਲਤਾਨ ਸੁਲਤਾਨ ਸੁਲਤਾਨ ਵਡ ਬਲਵਾਨਿਆ। ਕਰੇ ਖੇਲ ਭਗਤ ਸੁਹੇਲ, ਵਾਲੀ ਦੋ ਜਹਾਨਿਆ। ਵਸੇ ਰੰਗ ਨਵੇਲ, ਆਪੇ ਜਾਣੇ ਖਾਣੀ ਬਾਣੀਆ। ਨਾ ਕੋਈ ਗੁਰ ਨਾ ਕੋਈ ਚੇਲ, ਨਾ ਕੋਈ ਜਾਣੇ ਵੇਦ ਪੁਰਾਨੀਆ। ਅਚਰਜ ਪਾਰਬ੍ਰਹਮ ਪ੍ਰਭ ਖੇਲ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਰਮ ਭੁਲਾਏ ਵਡ ਸੁਘੜ ਸਿਆਣਿਆਂ। ਸੁਲਤਾਨ ਸੁਲਤਾਨ ਸੁਲਤਾਨ ਹਰਿ ਭਗਵੰਤਿਆ। ਸੁਲਤਾਨ ਸੁਲਤਾਨ ਸੁਲਤਾਨ ਹਰਿ ਸਾਜਣ ਸਾਚਾ ਮੀਤ ਮੁਰਾਰ, ਆਦਿ ਅੰਤ ਸਾਚਾ ਕੰਤਿਆ। ਸਾਚਾ ਦੇਵੇ ਸ਼ਬਦ ਭੰਡਾਰ ਹਰਿ ਵਰਤਾਰ, ਮਾਣ ਰਖਾਏ ਜੁਗਾ ਜੁਗੰਤਿਆ। ਜੋਤ ਜਗਾਈ ਸ੍ਰਿਸ਼ਟ ਸਬਾਈ ਬੰਨ੍ਹੇ ਧਾਰ, ਨਰ ਹਰਿ ਸ੍ਰੀ ਭਗਵੰਤਿਆ। ਲੱਖ ਚੁਰਾਸੀ ਕਰਮ ਵਿਚਾਰ, ਭਗਤਨ ਹੋਏ ਦਾਸ ਸ਼ਬਦ ਸਵਾਸ, ਮਾਨਸ ਜਨਮ ਨਾ ਆਏ ਹਾਰ, ਆਪ ਕਟਾਏ ਜਮ ਕੀ ਫਾਸ, ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕ ਪਹਿਨਾਏ ਤਨ ਸ਼ਬਦ ਹਾਰ। ਸੁਲਤਾਨ ਸੁਲਤਾਨ ਸੁਲਤਾਨ ਸਖੀ ਸੁਲਤਾਨਿਆ। ਮਿਹਰਵਾਨ ਮਿਹਰਵਾਨ ਮਿਹਰਵਾਨ ਪਤ ਆਤਮ ਰੱਖੀ, ਮਿਹਰਵਾਨ ਦੇਵੇ ਮਾਣ ਵਿਚ ਜਹਾਨਿਆ। ਕਲਜੁਗ ਅਗਨੀ ਚਾਰ ਕੁੰਟ ਭਖੀ, ਸਾਧ ਸੰਤ ਹੋਏ ਵੈਰਾਨਿਆ। ਨੇਤਰ ਨੈਣ ਵੇਖਣ ਅੱਖੀਂ, ਸਾਚਾ ਹਰਿ ਨਾ ਕਿਸੇ ਪਛਾਣਿਆ। ਸੜਦੇ ਜਾਣ ਮਾਇਆ ਝੂਠੇ ਕੱਖੀਂ, ਭੁੱਲੇ ਪੁਰਖ ਸੁਜਾਣਿਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਗੁਰਮੁਖ ਵਿਰਲੇ ਮਾਤ ਪਛਾਣਿਆ। ਨਾ ਕੋਈ ਜਾਣੇ ਸੰਤ ਫ਼ਕੀਰ। ਸ਼ਬਦ ਚੱਲੇ ਸਾਚਾ ਤੀਰ। ਵੇਖ ਵਖਾਣੇ ਜਲ ਥਲੇ ਡੂੰਘੀ ਡਲੇ, ਨਾ ਕੋਈ ਦੇਵੇ ਕਿਸੇ ਧੀਰ। ਚਾਰੋਂ ਕੁੰਟ ਪੈਣ ਹੱਲੇ, ਬੇਮੁਖ ਰੁਲਣ ਕੱਲਮ ਕੱਲੇ, ਕਿਸੇ ਹੱਥ ਨਾ ਆਏ ਨੀਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਕਰਾਏ ਤੇਰਾ ਅੰਤ, ਅੰਤ ਅੰਤ ਅਖ਼ੀਰ। ਛੱਬੀ ਪੋਹ ਹਰਿ ਬਣਤ ਬਣਾਈ। ਸਾਚੇ ਮੰਦਰ ਅੰਦਰੇ ਅੰਦਰ, ਸਾਚੀ ਗਣਤ ਆਪ ਗਿਣਾਈ। ਲੱਖ ਚੁਰਾਸੀ ਕਾਇਆ ਡੂੰਘੀ ਕੰਦਰ, ਪ੍ਰਭ ਪੂਰਨ ਬੂਝ ਬੁਝਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਛੱਬੀ ਪੋਹ ਜਗਤ ਜੰਜਾਲਾ ਤੁੱਟਾ ਮੋਹ, ਝੂਠੀ ਕਾਇਆ ਮਾਤ ਤਜਾਈ। ਛੱਬੀ ਪੋਹ ਦਿਵਸ ਉਜਿਆਰ। ਕਰੇ ਕਰਾਏ ਹਰਿ ਨਿਰੰਕਾਰ। ਸਾਚੀ ਜੋਤ ਮਾਤ ਧਰੇ, ਸ਼ਬਦ ਰੱਖੇ ਤਿੱਖੀ ਧਾਰ। ਨਾ ਜਨਮੇ ਨਾ ਕਦੇ ਮਰੇ, ਆਵੇ ਜਾਵੇ ਵਾਰੋ ਵਾਰ। ਏਕਾ ਵਸੇ ਸਚ ਘਰੇ, ਉਚ ਮਹੱਲ ਇਕ ਮੁਨਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖ ਲਿਖਾਇਆ ਅਪਰ ਅਪਾਰ। ਛੱਬੀ ਪੋਹ ਲੇਖ ਲਿਖਾਇਆ। ਗੁਰ ਪੀਰ ਕੋਈ ਰਹਿਣ ਨਾ ਪਾਇਆ। ਆਤਮ ਤੋੜੇ ਜਗਤ ਧੀਰ, ਸ਼ਬਦ ਡੰਡਾ ਮਗਰ ਲਗਾਇਆ। ਨੰਗੀਂ ਪੈਂਰੀਂ ਫਿਰਨ ਫ਼ਕੀਰ, ਪੁਰਖ ਅਬਿਨਾਸ਼ੀ ਹੱਥ ਨਾ ਆਇਆ। ਸ਼ਬਦ ਨਿਰਾਲਾ ਚਲੇ ਤੀਰ, ਵਕਤ ਅਖ਼ੀਰ ਨੇੜੇ ਆਇਆ। ਜਨ ਭਗਤਾਂ ਕਟੇ ਆਪੇ ਭੀੜ, ਨਿਹਕਲੰਕੀ ਜਾਮਾ ਪਾਇਆ। ਨਾ ਕੋਈ ਹਸਤ ਨਾ ਕੋਈ ਕੀਟ, ਏਕਾ ਰੰਗਣ ਰੰਗ ਰੰਗਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਸੰਗ ਨਿਭਾਇਆ। ਜਗਤ ਗੁਰੂਆਂ ਮਾਰੇ ਮਾਰ। ਹੱਥ ਫੜ ਸ਼ਬਦ ਕਟਾਰ। ਆਤਮ ਕੱਢੇ ਬਲ ਹੰਕਾਰ। ਜੋਤੀ ਨੂਰ ਨਾ ਕਿਸੇ ਘਰ ਛੱਡੇ, ਖਿਚ ਲਿਆਏ ਚਰਨ ਦਵਾਰ। ਖ਼ਾਲੀ ਦਿਸਣ ਕਾਇਆ ਹੱਡੇ, ਅੱਡੋ ਅੱਡੇ, ਝੂਠੀ ਰਹੇ ਫੂੰ ਫੁੰਕਾਰ। ਜਨ ਭਗਤਾਂ ਲਡਾਏ ਸਾਚੇ ਲੱਡੇ, ਪੁਰਖ ਅਬਿਨਾਸ਼ੀ ਮੀਤ ਮੁਰਾਰ। ਭਰਮ ਭੁਲੇਖਾ ਸਾਰਾ ਕੱਢੇ, ਸਤਾਰਾਂ ਹਾੜੀ ਕਰ ਵਿਹਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ੇਖ਼ ਪੀਰ ਨਾ ਕੋਈ ਛੱਡੇ, ਚਾਰੋਂ ਕੁੰਟ ਕਰੇ ਖਵਾਰ। ਚਾਰੋਂ ਕੁੰਟ ਹੋਏ ਖੁਆਰੀ। ਗੁਰੂਆਂ ਪੀਰਾਂ ਆਏ ਹਾਰੀ। ਕਲਜੁਗ ਤੇਰੀ ਅੰਤਮ ਵਾਰੀ। ਫੇਰੇ ਹਰਿ ਸ਼ਬਦ ਬਹਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਜਾਣੇ ਆਪਣੀ ਕਾਰੀ। ਏਕਾ ਹਰਿ ਇਕ ਇਕੇਲਾ। ਦੂਜਾ ਨਾ ਕੋਈ ਵਸੇ ਮਹੱਲਾ। ਗੁਰੂਆਂ ਪੀਰਾਂ ਪਏ ਤਰਥੱਲਾ। ਗਗਨ ਪਤਾਲੀ ਥੰਮ ਹਿਲਾ। ਫਲ ਨਾ ਦਿਸੇ ਕਿਸੇ ਡਾਲੀ, ਵੇਖ ਵਖਾਣੇ ਵਲ ਛਲਾ। ਕਲਜੁਗ ਰੈਣ ਅੰਧੇਰੀ ਕਾਲੀ, ਜੋਤ ਨਿਰੰਕਾਰੀ ਅਚਲ ਅਚੱਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਸੋਹੰ ਸ਼ਬਦ ਇਕ ਧਾਰ, ਚਾਰੋਂ ਕੁੰਟ ਏਕਾ ਵਾਰ ਕਰਾਏ ਸਾਚਾ ਹੱਲਾ। ਗੁਰ ਪੀਰ ਔਲੀਏ ਜਾਣ ਭੱਜ। ਮਾਇਆ ਮੰਦਰ ਝੂਠੇ ਤਜ। ਕੋਇ ਨਾ ਪਰਦੇ ਲਏ ਕਜ। ਗੁਰਮੁਖ ਸਾਚਾ ਰਸਨਾ ਸੇਵੇ, ਕਾਇਆ ਕਾਅਬਾ ਆਪ ਕਰਾਏ ਸਾਚਾ ਹੱਜ। ਸਾਚੀ ਵਸਤ ਪ੍ਰਭ ਦਰ ਲੇਵੇ, ਸਾਚਾ ਤਾਲ ਜਾਏ ਵੱਜ। ਗੁਣ ਗੋਬਿੰਦਾ ਰਸਨਾ ਸੇਵੇ ਅੰਤਮ ਵੇਲੇ ਰੱਖੇ ਲਜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਲਖ ਅਭੇਵੇ ਜੋ ਘੜਿਆ ਸੋ ਜਾਏ ਭੱਜ। ਏਕਾ ਸੋਹੇ ਹਰਿ ਦਵਾਰ। ਗੁਰ ਪੀਰ ਸਭ ਹੋਣੇ ਛਾਰ। ਨਾ ਕੋਈ ਦੀਸੇ ਮੀਤ ਮੁਰਾਰ। ਪੁਰਖ ਅਬਿਨਾਸ਼ੀ ਸਾਚੀ ਰੀਤੇ, ਲੱਖ ਚੁਰਾਸੀ ਇਕ ਭਤਾਰ। ਨਾ ਕੋਈ ਗੁਰਦਵਾਰਾ ਮੰਦਰ ਮਸੀਤੇ, ਉਚ ਮਹੱਲ ਨਾ ਕੋਈ ਅਟਾਰ। ਕਲਜੁਗ ਔਧ ਗਈ ਬੀਤੇ, ਨਾ ਕੋਈ ਹੋਏ ਅੰਤ ਸਹਾਰ। ਗੁਰਮੁਖ ਗੁਰ ਸਾਜਣ ਸਦਾ ਜਗ ਜੀਤੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰ ਕਿਰਪਾ ਜਾਏ ਤਾਰ। ਕਲਜੁਗ ਮਾਇਆ ਆਈ ਹਾਰ, ਕੋਈ ਨਾ ਮਿਲਿਆ ਸੱਚਾ ਮੀਤ ਮੁਰਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਕਰਾਏ ਸੱਚਾ ਵਣਜ ਵਪਾਰ। ਏਕਾ ਵਣਜ ਜਗਤ ਵਪਾਰਾ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਰਸਨਾ ਗਾਓ ਅਮਰਾ ਪਦ ਪਾਓ, ਆਤਮ ਭਰਿਆ ਰਹੇ ਭੰਡਾਰਾ। ਨਿਜਾਨੰਦ ਸੁਖ ਸਹਿਜ ਸਮਾਓ, ਵਰ ਦਰ ਘਰ ਸਾਚਾ ਪਾਓ, ਫੇਰ ਨਾ ਆਏ ਹਾਰਾ। ਗਹਿਰ ਗੰਭੀਰ ਸਦ ਰਸਨਾ ਗਾਓ, ਆਤਮ ਸ਼ਾਂਤ ਸਰੀਰ ਕਰਾਓ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਦੇਵੇ ਜਗਤ ਸਹਾਰਾ। ਮਾਨਸ ਜਨਮ ਅਪਾਰ, ਉਤਮ ਜ਼ਾਤਿਆ। ਮਾਨਸ ਜਨਮ ਅਪਾਰ, ਮਿਲੇ ਮੇਲ ਹਰਿ ਪੁਰਖ ਬਿਧਾਤਿਆ। ਮਾਨਸ ਜਨਮ ਅਪਾਰ, ਸਾਚਾ ਸੱਜਣ ਸੁਹੇਲ, ਮੇਟ ਮਿਟਾਏ ਅੰਧੇਰੀ ਰਾਤਿਆ। ਮਾਨਸ ਜਨਮ ਅਪਾਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਮ੍ਰਿਤ ਦੇਵੇ ਬੂੰਦ ਸਵਾਂਤਿਆ। ਮਾਨਸ ਜਨਮ ਅਪਾਰ, ਅੰਮ੍ਰਿਤ ਧਾਰਿਆ। ਮਾਨਸ ਜਨਮ ਅਪਾਰ, ਗੁਰਮੁਖਾਂ ਦੇੇਵੇ ਕਰ ਪਿਆਰਿਆ। ਮਾਨਸ ਜਨਮ ਅਪਾਰ, ਕਾਇਆ ਅੰਦਰ ਸਾਚੀ ਜੋਤ ਧਰੇ ਨਿਰੰਕਾਰਿਆ। ਮਾਨਸ ਜਨਮ ਅਪਾਰ, ਤੋੜੇ ਵੱਜਾ ਜੰਦਰ, ਦੇਵੇ ਦਰਸ ਅਗੰਮ ਅਪਾਰਿਆ। ਮਾਨਸ ਜਨਮ ਅਪਾਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਬਖ਼ਸ਼ੇ ਚਰਨ ਪਿਆਰਿਆ। ਮਾਨਸ ਜਨਮ ਅਪਾਰ, ਜਗਤ ਅਮੋਲਿਆ। ਮਾਨਸ ਜਨਮ ਅਪਾਰ, ਗੁਰਮੁਖ ਸਾਚਾ ਪ੍ਰਭ ਸਾਚੇ ਪੂਰਾ ਤੋਲ ਤੋਲਿਆ। ਮਾਨਸ ਜਨਮ ਅਪਾਰ, ਪਰਦੇ ਰਿਹਾ ਖੋਲ੍ਹ, ਏਕਾ ਸ਼ਬਦ ਸੁਣਾਏ ਸੱਚਾ ਢੋਲਿਆ। ਮਾਨਸ ਜਨਮ ਅਪਾਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਸਦ ਵਸੇ ਕੋਲ, ਅੰਦਰੇ ਅੰਦਰ ਬੋਲਿਆ। ਮਾਨਸ ਜਨਮ ਅਪਾਰ, ਭਗਤ ਵਡਿਆਈਆ। ਮਾਨਸ ਜਨਮ ਅਪਾਰ, ਮਿਲਿਆ ਮੇਲ ਸਹਿਜ ਸੁਖਦਾਈਆ। ਮਾਨਸ ਜਨਮ ਅਪਾਰ, ਹਰਿ ਸਾਚਾ ਸੱਜਣ ਸੁਹੇਲ, ਚਰਨ ਪ੍ਰੀਤੀ ਤੋੜ ਨਿਭਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਰਨ ਸਰਨ ਗੁਰ ਦੋਏ ਜੋੜ, ਸਦਾ ਸੁਹੇਲਾ ਹੋਏ ਮਾਤ ਸਹਾਈਆ। ਹਰਿਜਨ ਜਨਮ ਅਪਾਰ, ਵਣਜ ਕਰੰਦੜਾ। ਹਰਿਜਨ ਜਨਮ ਅਪਾਰ, ਮਿਲੇ ਮੇਲ ਭਗਤ ਭਗਵਾਨ ਸਦਾ ਬਖ਼ਸ਼ੰਦੜਾ। ਹਰਿਜਨ ਜਨਮ ਅਪਾਰ, ਏਕਾ ਦੇਵੇ ਨਾਮ ਸਹਾਰ, ਸਚ ਦਵਾਰੇ ਨਰ ਨਿਰੰਕਾਰੇ ਆਪਣਾ ਆਪ ਖੁਲ੍ਹੰਦੜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ, ਦਏ ਦਿਲਾਸਾ ਸ਼ਬਦ ਅਰਦਾਸਾ, ਸਚ ਘਰ ਆਤਮ ਰੱਖੇ ਵਾਸਾ, ਤ੍ਰਿਸ਼ਨਾ ਭੁੱਖ ਮਿਟੰਦੜਾ। ਕਲਜੁਗ ਕਾਲਾ ਵੇਸ ਨੌਂ ਦਵਾਰ ਹੈ। ਪੁਰਖ ਅਬਿਨਾਸ਼ੀ ਆਪੇ ਵੇਖੇ ਕਰ ਕਰ ਵੇਸ, ਸ਼ਬਦ ਨਰ ਨਾਰ ਹੈ। ਸ਼ਬਦ ਸੁਨੇਹੜਾ ਜਾਏ ਦੇਸ ਪ੍ਰਦੇਸ, ਕਰੇ ਕਰਾਏ ਆਪ ਖ਼ਬਰਦਾਰ ਹੈ। ਪਕੜ ਉਠਾਏ ਨਰ ਨਰਾਇਣਾ ਨਰ ਨਰੇਸ਼, ਮਾਰੇ ਇਕ ਹੁਲਾਰ ਹੈ। ਸਾਲ ਗਿਆਰਵਾਂ ਬਾਲ ਅਵਸਥਾ, ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਾ ਕੋਈ ਭੁੱਲੇ ਸ੍ਰੀ ਦਸਮੇਸ਼ ਹੈ। ਕਲਜੁਗ ਕਾਲਾ ਵੇਸ ਨੌਂ ਦਵਾਰਿਆ। ਪੁਰਖ ਅਬਿਨਾਸ਼ੀ ਦਰ ਦਰਵੇਸ, ਮੰਗਣ ਗਿਆ ਵਡ ਵਡ ਦਰ ਦਵਾਰਿਆ। ਖੁਲ੍ਹੇ ਰੱਖੇ ਕੇਸ, ਕਲਜੁਗ ਅੰਧ ਅੰਧਿਆਰਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਜੋਤੀ ਕਰੇ ਖੇਲ ਅਪਰ ਅਪਾਰਿਆ। ਨੌਂ ਦਰਵਾਜੇ ਦਰ ਦਰਬਾਰ। ਕਲਜੁਗ ਤੇਰਾ ਰਚਿਆ ਕਾਜੇ, ਮਾਝੇ ਦੇਸ ਖੇਲ ਨਿਆਰ। ਲੱਖ ਚੁਰਾਸੀ ਤੇਰਾ ਆਪ ਬਣਾਏ ਸੱਚਾ ਦਾਜੇ, ਆਪ ਚੁਕਾਏ ਸਿਰ ਪਾਪਾਂ ਭਾਰ। ਜਨ ਭਗਤਾਂ ਸਾਜਨ ਆਪੇ ਸਾਜੇ, ਦੇਵੇ ਸ਼ਬਦ ਨਾਮ ਖ਼ੁਮਾਰ। ਅੰਤਮ ਵੇਲੇ ਰੱਖੇ ਲਾਜੇ, ਰਾਜੇ ਰਾਣੇ ਦਰ ਦੁਰਕਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਨੌਂ ਦਵਾਰੇ ਆਪੇ ਖੋਲ੍ਹੇ, ਸ਼ਬਦ ਸਰੂਪੀ ਘਰ ਸਾਚੇ ਬੋਲੇ, ਰਚਨ ਰਚਾਏ ਸਤਾਰਾਂ ਹਾੜ। ਨੌਂ ਦਰਵਾਜ਼ੇ ਸਾਚੀ ਨਈਆ। ਬੇਮੁਖਾਂ ਅੰਤਮ ਆਪ ਚੜ੍ਹਈਆ। ਗੁਰਮੁਖਾਂ ਚੁਕਾਏ ਝੂਠਾ ਝੇੜਾ, ਦਸਮ ਦਵਾਰ ਇਕ ਵਖਈਆ। ਅੰਤਮ ਕਰੇ ਹੱਕ ਨਿਬੇੜਾ, ਸੱਜਣ ਸੁਹੇਲਾ ਹਰਿ ਸਾਚਾ ਸਈਆ। ਆਪ ਵਸਾਏ ਕਾਇਆ ਨਗਰ ਖੇੜਾ, ਅੰਧ ਅੰਧਿਆਨ ਤਨ ਮਿਟਈਆ। ਸ਼ਬਦ ਸਰੂਪੀ ਦੇਵੇ ਗੇੜਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਖੇਲ ਰਚਈਆ। ਨੌਂ ਦਰਵਾਜੇ ਜਗਤ ਅੰਧ। ਦਿਸ ਨਾ ਆਏ ਗਰੀਬ ਨਿਵਾਜਾ, ਝੂਠਾ ਦਿਸੇ ਮਾਇਆ ਧੰਦ, ਲੱਖ ਚੁਰਾਸੀ ਸਾਜਣ ਸਾਜਾ, ਆਤਮ ਜੋਤੀ ਸਾਚਾ ਨੂਰਾ, ਇਕ ਵਖਾਏ ਕਾਇਆ ਸਾਚਾ ਚੰਦ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਨੌਂ ਦਵਾਰੇ ਜਗਤ ਅਕਾਰੇ ਇਕ ਰਖਾਈ ਮਾਇਆ ਕੰਧ। ਨੌਂ ਦਵਾਰੇ ਕਲਜੁਗ ਨਿਸ਼ਾਨੀ। ਸ਼ਬਦ ਮਾਰੇ ਤੀਰ ਕਾਨੀ। ਕਲਜੁਗ ਵੇਲਾ ਅੰਤ ਪ੍ਰਭ ਪਕੜ ਉਠਾਏ ਸਾਧ ਸੰਤ, ਭਰਮ ਭੁਲੇਖੇ ਵਡ ਵਿਦਵਾਨੀ। ਗੁਰਮੁਖ ਵਿਰਲੇ ਮੇਲ ਮਿਲਾਵਾ ਸਾਚੇ ਕੰਤ, ਦੇਵੇ ਦਰਸ ਹਰਿ ਜੋਤ ਭਗਵਾਨੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨੌਂ ਦਵਾਰ ਬਣਾਈ ਬਣਤ, ਕਲਜੁਗ ਤੇਰੀ ਅੰਤ ਨਿਸ਼ਾਨੀ।

Leave a Reply

This site uses Akismet to reduce spam. Learn how your comment data is processed.