Granth 04 Likhat 104: 21 Poh 2011 Bikarmi Ranjit Kaur de Greh Pind Jethuwal Jila Amritsar

੨੧ ਪੋਹ ੨੦੧੧ ਬਿਕ੍ਰਮੀ ਰਣਜੀਤ ਕੌਰ ਦੇ ਗ੍ਰਹਿ ਪਿੰਡ ਜੇਠੂਵਾਲ ਜ਼ਿਲਾ ਅੰਮ੍ਰਿਤਸਰ

ਸੱਚ ਮੰਡਲ ਸ਼ਬਦ ਰਹਿਰਾਸ। ਵਿਚ ਵਰਭੰਡ ਪੁਰਖ ਅਬਿਨਾਸ਼। ਵੇਖ ਵਖਾਣੇ ਹਰਿ ਨਵ ਖੰਡ, ਜੋਤ ਸਰੂਪੀ ਕਰ ਪ੍ਰਕਾਸ਼। ਸ਼ਬਦ ਉਠਾਏ ਚੰਡ ਪ੍ਰਚੰਡ, ਚਾਰ ਕੁੰਟ ਕਰਾਏ ਦਾਸੀ ਦਾਸ। ਲੱਖ ਚੁਰਾਸੀ ਪਾਏ ਵੰਡ, ਵੇਖ ਵਖਾਣੇ ਪ੍ਰਿਥਮੀ ਅਕਾਸ਼। ਕਲਜੁਗ ਔਧ ਅੰਤ ਗਈ ਹੰਢ, ਬੇਮੁਹਾਣਾ ਹੋਏ ਨਾਸ। ਬੇਮੁਖ ਜੀਵਾਂ ਆਤਮ ਹੋਈ ਰੰਡ, ਭੁੱਲਿਆ ਹਰਿ ਸਰਬ ਗੁਣਤਾਸ। ਜਨ ਭਗਤਾਂ ਹਰਿ ਪਾਏ ਠੰਡ, ਦੇਵੇ ਦਰਸ ਹਰਿ ਸ਼ਾਹੋ ਸ਼ਾਬਾਸ਼। ਬੇਮੁਖਾਂ ਸਿਰ ਚੁਕੀ ਪਾਪਾਂ ਪੰਡ, ਸਚ ਨਾਉਂ ਨਾ ਦਿਸੇ ਕਿਸੇ ਪਾਸ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਲੋਕਮਾਤ ਹਰਿ ਜੋਤ ਧਰ, ਗੁਰਮੁਖਾਂ ਪੂਰ ਕਰਾਏ ਆਸ। ਗੁਰਮੁਖਾਂ ਪੁੰਨੀ ਆਸ ਚਰਨ ਵਣਜਾਰਿਆ। ਦੇਵੇ ਸ਼ਬਦ ਨਾਮ ਧੁਨੀ, ਖੋਲ੍ਹੇ ਬੰਦ ਕਵਾੜਿਆ। ਸਚ ਪੁਕਾਰ ਧੁਰਦਰਗਾਹ ਪ੍ਰਭ ਸਾਚੇ ਸੁਣੀ, ਦੇਵੇ ਅੰਮ੍ਰਿਤ ਸਾਚੀ ਧਾਰਿਆ। ਕਲਜੁਗ ਤੇਰੀ ਅੰਤਮ ਵੇਖੇ, ਕਰੇ ਖੇਲ ਹਰਿ ਕਰਤਾਰਿਆ। ਸ੍ਰਿਸ਼ਟ ਸਬਾਈ ਛਾਣ ਪੁਣ, ਗੁਰਮੁਖਾਂ ਲੱਭਾ ਲਾਲ ਇਕ ਦੁਲਾਰਿਆ। ਕਵਣ ਜਾਣੇ ਪ੍ਰਭ ਤੇਰੇ ਗੁਣ, ਨਿਰਗੁਣ ਸਰਗੁਣ ਖੇਲ ਅਪਾਰਿਆ। ਜੋਤੀ ਜੋਤ ਸਰੂਪ ਹਰਿ, ਕਰੇ ਖੇਲ ਅਪਰ ਅਪਾਰਿਆ। ਕਰੇ ਖੇਲ ਅਪਰ ਅਪਾਰਾ। ਦੀਪਾਂ ਲੋਆਂ ਪਾਵੇ ਸਾਰਾ। ਅਵਰ ਨਾ ਜਾਣੇ ਜੀਵ ਜੰਤ ਗਵਾਰਾ। ਪ੍ਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰਾ। ਬੇਮੁਖਾਂ ਜੜ੍ਹ ਉਖਾੜੇ ਪਹਿਲੀ ਹਾੜਾ। ਗੁਰਮੁਖਾਂ ਆਤਮ ਬੀਜ ਸਾਚਾ ਬੋਏ। ਧਰਤ ਮਾਤ ਤੇਰਾ ਫੁੱਲ ਫੁਲਵਾੜਾ। ਹਰਿ ਜੋਤ ਜਗਤ ਪ੍ਰਕਾਸ਼। ਵਰਨ ਗੋਤ ਏਕਾ ਰਾਸ। ਹਰਿ ਜੋਤ ਹਰਿ ਭਗਤ ਜਗਤ ਵਾਸ। ਹਰਿ ਜੋਤ ਸ਼ਬਦ ਚਲਾਏ ਸਵਾਸ ਸਵਾਸ। ਹਰਿ ਜੋਤ ਗੁਰਮੁਖ ਵਡਿਆਏ, ਦਇਆ ਕਮਾਏ ਮਾਤ ਪਤਾਲ ਅਕਾਸ਼। ਹਰਿ ਜੋਤ ਸਦ ਡਗਮਗਾਏ, ਆਦਿ ਅੰਤ ਨਾ ਜਾਏ ਵਿਨਾਸ। ਹਰਿ ਜੋਤ ਪ੍ਰਭ ਲੋਕਮਾਤ ਧਰਾਏ, ਵੇਖ ਵਖਾਣੇ ਦਹਿ ਦਿਸ਼ ਦਸ ਮਾਸ। ਹਰਿ ਵੇਖ ਵਖਾਣੇ ਚਾਰ ਕੁੰਟ ਰਾਜੇ ਰਾਣੇ, ਸ਼ਬਦ ਤੀਰ ਇਕ ਚਲਾਏ। ਆਪ ਕਰਾਏ ਬੇਮੁਹਾਨੇ, ਨੇਤਰ ਨੀਰ ਰਹੇ ਵਹਾਏ। ਪੁਰਖ ਅਬਿਨਾਸ਼ੀ ਨਾ ਮਾਤ ਪਛਾਣੇ, ਬਾਲਕ ਮਾਤਾ ਸੀਰ ਛੁਡਾਏ। ਕਰੇ ਕਰਾਏ ਖੇਲ ਆਪਣੇ ਭਾਣੇ, ਸ੍ਰਿਸ਼ਟ ਸਬਾਈ ਚੀਰ ਵਖਾਏ। ਬੇਮੁਖ ਜੀਵ ਭੁੰਨੇ ਜਿਉਂ ਭਠਿਆਲੇ ਦਾਣੇ, ਗੁਰਮੁਖਾਂ ਆਤਮ ਹਉਮੇ ਪੀੜ ਕਢਾਏ। ਏਕਾ ਦੇਵੇ ਆਤਮ ਸੱਚਾ ਨਾਮ ਬ੍ਰਹਮ ਗਿਆਨੇ, ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਵਡ ਬਲੀ ਬਲਵਾਨੇ। ਵਡ ਬਲੀ ਬਲਵਾਨ ਜਗਤ ਉਧਾਰਿਆ। ਅੱਠੇ ਪਹਿਰ ਨੌਜਵਾਨ, ਸਾਚਾ ਰੰਗ ਸੱਚੇ ਕਰਤਾਰਿਆ। ਲੱਖ ਚੁਰਾਸੀ ਪਕੜ ਪਛਾੜੇ ਬੇਈਮਾਨ, ਖਿਚ ਲਿਆਏ ਚਰਨ ਦਵਾਰਿਆ। ਪ੍ਰਗਟ ਹੋਏ ਵਾਲੀ ਦੋ ਜਹਾਨ, ਕਲਜੁਗ ਤੇਰੀ ਅੰਤਮ ਵਾਰਿਆ। ਮੇਟ ਮਿਟਾਏ ਅੰਜ਼ੀਲ ਕੁਰਾਨ, ਹੋਏ ਖੁਆਰੀ ਸੰਗ ਚਾਰ ਯਾਰਿਆ। ਆਪ ਵਖਾਣੇ ਸਰਬ ਕਿਛ ਜਾਣੇ ਵੇਦ ਪੁਰਾਨਿਆ। ਖਾਣੀ ਬਾਣੀ ਜੁਗ ਚੌਥੇ ਰਾਣੀ, ਅੰਤਮ ਵੇਲੇ ਹੋਏ ਬੇਮੁਹਾਣਿਆ। ਮਾਇਆ ਰਾਣੀ ਹੋਈ ਪ੍ਰਧਾਨੀ, ਭੁਲਾਏ ਜੀਵ ਜੰਤ ਨਿਧਾਨਿਆ। ਪ੍ਰਭ ਅਬਿਨਾਸ਼ੀ ਸ਼ਬਦ ਚਲਾਏ ਏਕਾ ਤੀਰ, ਲੱਖ ਚੁਰਾਸੀ ਨਾਮ ਵਖਾਣਿਆ। ਚਾਰੋਂ ਕੁੰਟ ਕਰਾਏ ਵਹੀਰ, ਰਾਜੇ ਛਡ ਛਡ ਭੱਜਣ ਰਾਣੀਆਂ। ਇਕ ਦੂਜੇ ਦੇ ਵਿਛੜਨ ਵੀਰ, ਛੁੱਟੇ ਸੰਗ ਰਾਜੇ ਰਾਣਿਆਂ। ਮਾਰੇ ਸ਼ਬਦ ਜੰਜ਼ੀਰ, ਮੰਗੇ ਲੇਖਾ ਹਰਿ ਸ਼ਾਹ ਸਾਚਾ ਬਾਣੀਆ। ਵੇਖ ਵਖਾਣੇ ਹਸਤ ਕੀੜ, ਊਚ ਨੀਚ ਸਰਬ ਕੁਛ ਜਾਣਿਆ। ਧਰਤ ਮਾਤ ਤੇਰੀ ਬੰਨ੍ਹੇ ਬੀੜ, ਪ੍ਰਗਟ ਹੋਏ ਨਿਹਕਲੰਕ ਬਲੀ ਬਲਵਾਨਿਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚੇ ਤੇਰੀ ਸਾਚੀ ਬਣਤ ਬਣਾਏ, ਸਾਚਾ ਸ਼ਬਦ ਚਲਾਏ ਕਰ ਕਰ ਮਿਹਰ ਵਡ ਮਿਹਰਬਾਨਿਆ। ਮਾਤ ਪਿਤ ਨਾ ਕੋਈ ਭੈਣ ਭਰਾਤਾ। ਸਰਬ ਜੀਆਂ ਕਾ ਏਕਾ ਦਾਤਾ। ਅੰਮ੍ਰਿਤ ਧਾਰ ਕਰ ਪਿਆਰ, ਲੱਖ ਚੁਰਾਸੀ ਬੂੰਦ ਸਵਾਂਤਾ। ਮਾਨਸ ਦੇਹੀ ਕੀਤਾ ਅਕਾਰ ਵਿਚ ਸੰਸਾਰ, ਜੀਆ ਦਾਨ ਦੇਵੇ ਸਚ ਸੁਗਾਤਾ। ਆਤਮ ਜੋਤੀ ਹਰਿ ਭਗਵਾਨ, ਸਦਾ ਅਡੋਲ ਰਹੇ ਇਕਾਂਤਾ। ਬਿਰਧ ਬਾਲ ਅੰਞਾਣਿਆਂ ਕਰੇ ਪਛਾਣ, ਨਾ ਵੇਖੇ ਜਾਤ ਪਾਤਾ। ਮਾਨਸ ਦੇਹੀ ਦੇਵੇ ਮਾਣ, ਆਪੇ ਪਿਤਾ ਆਪੇ ਮਾਤਾ। ਜੋਤੀ ਜੋਤ ਸਰੂਪ ਹਰਿ, ਧੁਰਦਰਗਾਹੀ ਜਗਤ ਮਲਾਹੀ, ਨੂਰ ਜੋਤੀ ਸ਼ਬਦੀ ਨਾਤਾ। ਹਰਿ ਚਰਨ ਨਾਤ ਸੱਚੀ ਸਰਨਾਈਆ। ਮਿਲੇ ਸ਼ਬਦ ਸੱਚੀ ਦਾਤ, ਜਗਤ ਵਡਿਆਈਆ। ਆਤਮ ਮਿਟੇ ਅੰਧੇਰੀ ਰਾਤ, ਦੀਪਕ ਜੋਤੀ ਇਕ ਜਗਾਈਆ। ਗੁਰਮੁਖ ਸਾਚੇ ਆਤਮ ਵੇਖ ਮਾਰ ਝਾਤ, ਪ੍ਰਭ ਅਬਿਨਾਸ਼ੀ ਘਟ ਘਟ ਵਾਸ, ਆਤਮ ਸੇਜਾ ਆਸਣ ਲਾਈਆ। ਅੰਤਮ ਵੇਲੇ ਕਰੇ ਬੰਦ ਖਲਾਸ, ਮਾਨਸ ਦੇਹੀ ਭਗਤ ਸਨੇਹੀ, ਸਾਚੇ ਲੇਖ ਲਿਖਾਈਆ। ਧਰਮ ਰਾਏ ਦੀ ਕਟੇ ਫਾਸੀ, ਰਸਨਾ ਤਜਾਏ ਮਦਿਰਾ ਮਾਸੀ, ਸ਼ਬਦ ਧਾਰ ਇਕ ਰਖਾਈਆ। ਪੁਰਖ ਅਬਿਨਾਸ਼ੀ ਸ਼ਾਹੋ ਸ਼ਾਬਾਸ਼ੀ, ਜੋਤੀ ਜੋਤ ਸਰੂਪ ਹਰਿ, ਏਕਾ ਰੰਗਣ ਆਤਮ ਨਾਮ ਚੜ੍ਹਾਈਆ। ਆਤਮ ਰੰਗੇ ਰੰਗ ਚਲੂਲ। ਸ੍ਰਿਸ਼ਟ ਸੁਹੇਲਾ ਸਾਚਾ ਮੇਲਾ, ਪ੍ਰਭ ਅਬਿਨਾਸ਼ੀ ਨਾ ਜਾਏ ਭੂਲ। ਕਲਜੁਗ ਅੰਤਮ ਦਿਸੇ ਵੇਲਾ, ਮੇਲ ਮਿਲਾਵਾ ਹਰਿ ਸਾਚਾ ਕੰਤ ਕੰਤੂਹਲ। ਏਕਾ ਸ਼ਬਦ ਏਕਾ ਧਾਰ। ਏਕਾ ਗੁਰ ਏਕਾ ਚੇਲ, ਕਾਇਆ ਮੰਦਰ ਮਹੱਲ ਅਟੱਲ, ਜੋਤੀ ਨੂਰ ਹਰਿ ਉਜਿਆਰ। ਨਾ ਕੋਈ ਕਰੇ ਵਲ ਛਲ, ਵੇਖ ਵਖਾਣੇ ਜੰਗਲ ਜੂਹ ਉਜਾੜ ਪਹਾੜ ਜਲ ਥਲ, ਜੋਤੀ ਨੂਰ ਹਰਿ ਉਜਿਆਰ। ਨਾ ਕੋਈ ਸਾਚੇ ਸੰਤਾਂ ਪਾਏ ਸਾਰ। ਲੋਕਮਾਤ ਬਣਾਏ ਸਾਚੀ ਬਣਤਾ, ਮਿਲੇ ਵਡਿਆਈ ਜੀਵ ਜੰਤਾ, ਮੰਗੇ ਮੰਗ ਦਰ ਭਿਖਾਰ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੀ ਕਿਰਪਾ ਕਰ, ਦੇਵੇ ਸਾਚਾ ਨਾਮ ਵਰ, ਆਤਮ ਭਰਿਆ ਰਹੇ ਨਾਮ ਭੰਡਾਰ। ਨਾਮ ਭੰਡਾਰਾ ਦੇਵੇ ਵੰਡ। ਗੁਰਮੁਖਾਂ ਆਤਮ ਰੱਖੇ ਠੰਡ। ਆਦਿ ਅੰਤ ਨਾ ਦੇਵੇ ਕੰਡ। ਆਤਮ ਹੋਏ ਨਾ ਕਦੇ ਰੰਡ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਵਖਾਣੇ ਸਰਬ ਕਿਛ ਜਾਣੇ, ਉਤਭੁਜ ਸੇਹਤਜ ਜੇਰਜ਼ ਅੰਡ। ਜੁਗ ਜੁਗ ਧਾਰੇ ਭੇਖ ਭਗਤ ਭਗਵਾਨਿਆ। ਜੋਤੀ ਨੂਰਾ ਹਰਿ ਮਹਾਨਿਆ। ਜੁਗ ਜੁਗ ਧਾਰੇ ਭੇਖ, ਸਾਚਾ ਰੰਗ ਇਕ ਰੰਗਾਨਿਆ। ਚਿੱਟੇ ਅਸਵ ਕਸੇ ਤੰਗ, ਵਡ ਬਲੀ ਬਲਵਾਨਿਆ। ਜੁਗ ਜੁਗ ਧਾਰੇ ਭੇਖ, ਸ਼ਬਦ ਵਜਾਏ ਇਕ ਮਰਦੰਗ, ਹੱਥੀਂ ਬੰਨ੍ਹੇ ਨਾਮ ਗਾਨਿਆ। ਜੁਗ ਜੁਗ ਧਾਰੇ ਭੇਖ, ਤ੍ਰੈ ਲੋਆਂ ਆਏ ਲੰਘ, ਜੰਗਲ ਜੂਹ ਉਜਾੜ ਪਹਾੜ ਬੀਆਬਾਨਿਆ। ਜੁਗ ਜੁਗ ਧਾਰੇ ਭੇਖ, ਆਪ ਨਿਭਾਏ ਆਪਣਾ ਸੰਗ, ਗੁਰਮੁਖ ਚਤੁਰ ਸੁਘੜ ਸਿਆਣਿਆ। ਜੁਗ ਜੁਗ ਧਾਰੇ ਭੇਖ, ਬੇਮੁਖ ਭੰਨੇ ਕਾਚੀ ਵੰਗ, ਮੇਟ ਮਿਟਾਏ ਜੀਵ ਸ਼ੈਤਾਨਿਆ। ਜੁਗ ਜੁਗ ਧਾਰੇ ਭੇਖ, ਦੂਰ ਦੁਰਾਡਾ ਏਕਾ ਸੱਚਾ ਸੰਗ, ਕਲਜੁਗ ਭੁੱਲ ਨਾ ਜੀਵ ਨਾਦਾਨਿਆ। ਜੁਗ ਜੁਗ ਧਾਰੇ ਭੇਖ, ਮਾਨਸ ਜਨਮ ਨਾ ਹੋਏ ਭੰਗ, ਦੇਵੇ ਨਾਮ ਸੱਚੀ ਨਿਸ਼ਾਨੀਆਂ। ਜੁਗ ਜੁਗ ਧਾਰੇ ਭੇਖ, ਸ਼ਬਦ ਚੜ੍ਹਾਏ ਸਾਚੀ ਕੰਗ, ਰੋੜ੍ਹ ਰੁੜ੍ਹਾਏ ਵੇਦ ਪੁਰਾਨਿਆ। ਜੁਗ ਜੁਗ ਧਾਰੇ ਭੇਖ, ਜਨ ਭਗਤਾਂ ਕਟੇ ਭੁੱਖ ਨੰਗ, ਆਤਮ ਦੇਵੇ ਅੰਮ੍ਰਿਤ ਸਾਚਾ ਜਾਮ ਹੋਏ ਬ੍ਰਹਮ ਗਿਆਨਿਆ। ਜੁਗ ਜੁਗ ਧਾਰੇ ਭੇਖ, ਹਰਿ ਸੰਤ ਦੁਲਾਰੇ ਲਏ ਵੇਖ, ਨਾ ਕੋਈ ਲਾਏ ਦਾਮ, ਦੇਵੇ ਦਾਤ ਨਾਮ ਨਿਸ਼ਾਨੀਆ। ਕਲਜੁਗ ਧਾਰੇ ਭੇਖ, ਸੋਹੰ ਸ਼ਬਦ ਦੇਵੇ ਵਡ ਕਰਾਮਾਤ ਜੋਤੀ ਜਗੇ ਨੂਰ ਮਹਾਨਿਆ। ਜੁਗ ਜੁਗ ਧਾਰੇ ਭੇਖ, ਮੇਲ ਮਿਲਾਵਾ ਹਰਿ ਬਹੁ ਭਾਂਤ, ਮਸਤਕ ਧੂੜੀ ਜਿਸ ਜਨ ਚਰਨ ਛੁਹਾਨਿਆ। ਜੁਗ ਜੁਗ ਧਾਰੇ ਭੇਖ, ਮੇਟ ਮਿਟਾਏ ਕਲ ਅੰਧੇਰੀ ਰਾਤ, ਦੀਪਕ ਜੋਤੀ ਇਕ ਜਗਾਨਿਆ। ਜੁਗ ਜੁਗ ਧਾਰੇ ਭੇਖ, ਸਦ ਵਸੇ ਇਕ ਇਕਾਂਤ, ਗੁਰਮੁਖਾਂ ਦੱਸੇ ਸਚ ਨਿਸ਼ਾਨੀਆਂ। ਜੁਗ ਜੁਗ ਧਾਰੇ ਭੇਖ, ਨਾ ਕੋਈ ਪਿਤਾ ਨਾ ਕੋਈ ਮਾਤ, ਭੈਣ ਭਾਈ ਨਾ ਕੋਈ ਰਖਾਨਿਆਂ। ਜੁਗ ਜੁਗ ਧਾਰੇ ਭੇਖ, ਲੋਕਮਾਤ ਮਾਰ ਝਾਤ, ਜੋਤੀ ਜੋਤ ਸਰੂਪ ਹਰਿ, ਸ਼ਬਦ ਤੀਰ ਚਲਾਏ ਏਕਾ ਕਾਨੀਆ। ਜੁਗ ਜੁਗ ਧਾਰੇ ਭੇਖ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਅੰਤਮ ਵਾਰ ਸੋਹੰ ਚਲਾਏ ਸਾਚੀ ਬਾਣੀਆ। ਜੁਗ ਜੁਗ ਧਾਰੇ ਭੇਖ, ਵਕਤ ਸੁਹਾਇੰਦਾ। ਹਰਿਜਨ ਨੇਤਰ ਲੈਣਾ ਪੇਖ, ਵਕਤ ਸੁਹਾਇੰਦਾ। ਆਤਮ ਸ਼ਬਦ ਲਾਈ ਸਾਚੀ ਮੇਖ, ਨਾ ਕੋਈ ਬਾਹਰ ਕਢਾਇੰਦਾ। ਵੇਖ ਵਖਾਣੇ ਔਲੀਏ ਪੀਰ ਸ਼ੇਖ਼, ਅੱਗੇ ਹੋ ਨਾ ਕੋਈ ਛੁਡਾਇੰਦਾ। ਕਲਜੁਗ ਜੂਠਾ ਝੂਠਾ ਦਿਸੇ ਭੇਖ, ਨਰ ਨਾਰੀ ਹਰਿ ਸਮਝਾਇੰਦਾ। ਆਪੇ ਲਿਖੇ ਸਾਚੇ ਲੇਖ, ਜਨ ਭਗਤਾਂ ਬਣਤ ਬਣਾਇੰਦਾ। ਲੱਖ ਚੁਰਾਸੀ ਵਿਚੋਂ ਵੇਖ, ਚਰਨ ਪ੍ਰੀਤੀ ਨਾਤਾ ਜੋੜ ਜੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੁਗਾਂ ਜੁਗਾਂ ਦੇ ਵਿਛੜੇ ਕਲਜੁਗ ਅੰਤਮ ਮੇਲ ਮਿਲਾਇੰਦਾ। ਮਿਲਿਆ ਮੇਲ ਹਰਿ ਬਨਵਾਰਾ। ਜੁਗ ਜੁਗ ਧਾਰੇ ਭੇਖ, ਵੇਖ ਵਖਾਣੇ ਸਰਬ ਸੰਸਾਰਾ। ਪੂਰਬ ਜਨਮ ਰਿਹਾ ਵੇਖ, ਮਸਤਕ ਲਿਖੀ ਸਾਚੀ ਧਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਗੁਰਮੁਖ ਸਾਚੇ ਸੰਤ ਜਨਾਂ, ਆਤਮ ਖੋਲ੍ਹੇ ਬੰਦ ਕਵਾੜਾ। ਖੋਲ੍ਹੇ ਬੰਦ ਕਵਾੜ ਬਜ਼ਰ ਕਪਾਟਿਆ। ਸ਼ਬਦ ਘੋੜੇ ਪ੍ਰਭ ਸਾਚੇ ਦੇਵੇ ਚਾੜ੍ਹ, ਪੂਰ ਕਰਾਏ ਪਿਛਲਾ ਘਾਟਿਆ। ਦਰ ਘਰ ਸਾਚੇ ਦੇਵੇ ਵਾੜ, ਬਖ਼ਸ਼ੇ ਦਾਤ ਆਤਮ ਜੋਤੀ ਇਕ ਮਹਾਨਿਆ। ਜਗੇ ਜੋਤ ਬਹੱਤਰ ਨਾੜ, ਦੂਈ ਦਵੈਤੀ ਪੜਦਾ ਪਾਇਆ, ਕਲਜੁਗ ਮਾਇਆ ਪ੍ਰਭ ਦੇਵੇ ਸਾੜ, ਗੁਰਮੁਖ ਸਾਚੇ ਰਸਨਾ ਰਸ, ਚਰਨ ਸਰਨ ਗੁਰ ਚੱਟ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਆਪ ਆਪਣੀ ਕਿਰਪਾ ਕਰ, ਲੋਕਮਾਤ ਖੁਲ੍ਹਾਏ ਏਕਾ ਸਾਚਾ ਹੱਟ। ਏਕਾ ਹੱਟ ਭਗਤ ਵਣਜਾਰਾ। ਸ਼ਬਦ ਪਹਿਨਾਏ ਸਾਚਾ ਪੱਟ, ਕਰੇ ਤਨ ਸ਼ਿੰਗਾਰਾ। ਜੋਤੀ ਜਗੇ ਕਾਇਆ ਮੱਟ, ਮਿਟੇ ਅੰਧ ਅੰਧਿਆਰਾ। ਨਾ ਕੋਈ ਜਾਣੇ ਰਾਗੀ ਨਾਦੀ ਭਟ, ਸ਼ਬਦ ਸੁਰੰਗਾ ਇਕ ਸਿਤਾਰਾ। ਗੁਰਮੁਖ ਵਿਰਲੇ ਸਾਚਾ ਲਾਹਾ ਲੈਣ ਖੱਟ, ਮਿਲੇ ਮੇਲ ਕੰਤ ਭਤਾਰਾ। ਆਪੇ ਮੇਟੇ ਕਾਇਆ ਦੂਈ ਦਵੈਤੀ ਫੱਟ, ਅੰਮ੍ਰਿਤ ਬਖ਼ਸ਼ੇ ਠੰਡੀ ਧਾਰਾ। ਨਾ ਕੋਈ ਤੀਰਥ ਨਾ ਕੋਈ ਤਟ, ਏਕਾ ਬਖ਼ਸ਼ੇ ਗੁਰਚਰਨ ਪਿਆਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ, ਬੰਨ੍ਹੇ ਸੱਚੀ ਦਸਤਾਰਾ। ਜੁਗ ਜੁਗ ਧਾਰੇ ਭੇਖ ਕਰਮ ਕਮਾਇੰਦਾ। ਸਤਿਜੁਗ ਲਾਏ ਸਾਚੀ ਮੇਖ, ਧਰਤ ਸਤਿ ਹਰਿ ਉਪਜਾਇੰਦਾ। ਨਰ ਨਰਾਇਣਾ ਨੇਤਰ ਨੈਣਾਂ ਵੇਖ, ਪਾਰਬ੍ਰਹਮ ਅਚੁਤ ਆਪਣੇ ਭਾਣੇ ਸਦ ਸਮਾਇੰਦਾ। ਲੱਖ ਚੁਰਾਸੀ ਮਿਟਾਏ ਰੇਖ, ਬੇਮੁਖਾਂ ਵੱਢੇ ਨੱਕ ਗੁੱਤ, ਅੱਗੇ ਹੋ ਨਾ ਕੋਈ ਛੁਡਾਇੰਦਾ। ਕਲਜੁਗ ਜੂਠਾ ਝੂਠਾ ਦਿਸੇ ਭੇਖ, ਨਰ ਨਾਰੀ ਹਰਿ ਸਮਝਾਇੰਦਾ। ਆਪੇ ਲਿਖੇ ਸਾਚੇ ਲੇਖ, ਜਨ ਭਗਤਾਂ ਬਣਤ ਬਣਾਇੰਦਾ। ਲੱਖ ਚੁਰਾਸੀ ਵਿਚੋਂ ਵੇਖ, ਚਰਨ ਪ੍ਰੀਤੀ ਨਾਤਾ ਜੋੜ ਜੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੁਗਾਂ ਜੁਗਾਂ ਦੇ ਵਿਛੜੇ, ਕਲਜੁਗ ਅੰਤਮ ਮੇਲ ਮਿਲਾਇੰਦਾ । ਮਿਲਿਆ ਮੇਲ ਹਰਿ ਬਨਵਾਰਾ। ਜੁਗ ਜੁਗ ਧਾਰੇ ਭੇਖ, ਵੇਖ ਵਖਾਣੇ ਸਰਬ ਸੰਸਾਰਾ। ਪੂਰਬ ਜਨਮ ਕਰਮ ਪ੍ਰਭ ਰਿਹਾ ਵੇਖ, ਮਸਤਕ ਲਿਖੀ ਸਾਚੀ ਧਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਗੁਰਮੁਖ ਸਾਚੇ ਸੰਤ ਜਨਾਂ, ਖੋਲ੍ਹੇ ਬੰਦ ਕਵਾੜਾ। ਖੋਲ੍ਹੇ ਬੰਦ ਕਵਾੜ ਬਜ਼ਰ ਕਪਾਟਿਆ। ਸ਼ਬਦ ਘੋੜੇ ਪ੍ਰਭ ਦੇਵੇ ਚਾੜ੍ਹ, ਪੂਰ ਕਰਾਏ ਪਿਛਲਾ ਘਾਟਿਆ। ਦਰ ਘਰ ਸਾਚੇ ਦੇਵੇ ਵਾੜ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਇਆ ਪੜਦਾ ਪਾਟਿਆ। ਆਤਮ ਤ੍ਰਿਸ਼ਨਾ ਲੱਗੀ ਭੁੱਖ , ਅੰਮ੍ਰਿਤ ਮੇਘ ਨਾ ਕੋਈ ਬਰਸਾਇੰਦਾ। ਕਲਜੁਗ ਸੁੱਕਾ ਕਾਇਆ ਰੁੱਖ, ਬਿਨ ਗੁਰ ਪੂਰੇ ਨਾ ਕੋਈ ਹਰਾ ਕਰਾਇੰਦਾ। ਗੁਰਮੁਖਾਂ ਕਰਾਏ ਉਜਲ ਮੁਖ, ਸ਼ਬਦ ਰਾਗ ਸਚ ਧੁਨੀ ਨਾਦ ਹਰਿ ਸੁਣਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੀ ਕਿਰਪਾ ਕਰ, ਸ਼ਬਦ ਦੇਵੇ ਸੱਚਾ ਵਰ, ਸਾਚੇ ਦਰ ਦਵਾਰ ਆਪ ਬਹਾਇੰਦਾ। ਸ਼ਬਦ ਗਹਿਣਾ ਤਨ ਸ਼ਿੰਗਾਰ। ਗੁਰ ਸੰਗਤ ਲੈਣਾ ਚਰਨ ਪਿਆਰ। ਭਾਣਾ ਸਹਿਣਾ ਖ਼ੁਸ਼ੀ ਅਪਾਰ। ਦਰਸ਼ਨ ਕਰ ਕਰ ਸਾਚੇ ਨੈਣਾ, ਆਤਮ ਤ੍ਰਿਖਾ ਲੈਣੀ ਨਿਵਾਰ। ਸਾਚਾ ਸ਼ਬਦ ਰਸਨਾ ਕਹਿਣਾ, ਸੋਹੰ ਸਤਿਜੁਗ ਸਾਚੀ ਧਾਰ। ਸਚ ਦਵਾਰਾ ਏਕਾ ਰਹਿਣਾ, ਕਲਜੁਗ ਭੁੱਲੇ ਜੀਵ ਗਵਾਰ। ਲੱਖ ਚੁਰਾਸੀ ਖਾਏ ਲਾੜੀ ਮੌਤ ਡੈਣਾ, ਨਾ ਕੋਈ ਕਰੇ ਮਾਤ ਉਧਾਰ। ਨਾਤਾ ਤੁੱਟਾ ਭਾਈ ਭੈਣਾਂ, ਕਲਜੁਗ ਤੇਰੀ ਅੰਤਮ ਵਾਰ। ਸਾਚਾ ਸ਼ਬਦ ਤਨ ਪਾਏ ਚੋਲਾ, ਨਾਮ ਢੋਲਾ ਹਰਿ ਚਰਨ ਸਰਨ ਗੁਰਮੁਖ ਬਣਾਏ ਪ੍ਰਭ ਸਾਚਾ ਗੋਲਾ। ਚੁਕਾਏ ਮਰਨ ਡਰਨ, ਧੁਰਦਰਗਾਹੀ ਸਚ ਵਿਚੋਲਾ। ਖੁਲ੍ਹਾਏ ਹਰਨ ਫਰਨ, ਲੋਕਮਾਤ ਬਣ ਸਾਚਾ ਤੋਲਾ। ਕਰੋੜ ਤੇਤੀਸਾ ਵਡ ਦੇਵੀ ਦੇਵਾ ਪਾਣੀ ਭਰਨ, ਸੁਰਪਤ ਰਾਜੇ ਇੰਦ ਵਿਆਹੇ ਤੇਰਾ ਬੋਲਾ। ਪ੍ਰਗਟ ਹੋਇਆ ਤਰਨੀ ਤਰਨ, ਸ਼ਬਦ ਰਖਾਏ ਏਕਾ ਡੋਲਾ। ਆਪੇ ਜਾਣੇ ਕਰਨੀ ਕਰਨ, ਸਚ ਦਵਾਰਾ ਕੁੰਡਾ ਖੋਲ੍ਹਾ। ਗੁਰਮੁਖ ਸਾਚੇ ਆਏ ਸਰਨ, ਏਕਾ ਸ਼ਬਦ ਸੁਣਾਏ ਸੋਹੰ ਸਾਚਾ ਬੋਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਾ ਕੋਈ ਰਖਾਏ ਪੜਦਾ ਉਹਲਾ। ਸ਼ਬਦ ਡੋਰੀ ਰਸਨਾ ਗੀਤ। ਆਤਮ ਲਾਹੇ ਉਦਾਸੀ, ਮਿਲੇ ਸਾਚਾ ਮੀਤ। ਦੇਵੇ ਦਰਸ ਘਨਕਪੁਰ ਵਾਸੀ, ਕਾਇਆ ਕਰੇ ਠੰਡੀ ਸੀਤ। ਮਾਨਸ ਜਨਮ ਕਰੇ ਰਹਿਰਾਸੀ, ਕਲਜੁਗ ਅਚਰਜ਼ ਚਲਾਏ ਰੀਤ। ਬੇਮੁਖ ਜੀਵ ਕਰਨ ਹਾਸੀ, ਲੱਭਦੇ ਫਿਰਨ ਮੰਦਰ ਗੁਰਦਵਾਰੇ ਮਸੀਤ। ਸਚ ਮੰਡਲ ਦੀ ਸਾਚੀ ਰਾਸੀ, ਲੱਖ ਚੁਰਾਸੀ ਪਰਖੇ ਨੀਤ। ਹੱਥ ਨਾ ਆਏ ਪੰਡਤ ਕਾਸ਼ੀ, ਗੁਰਮੁਖ ਵਿਰਲੇ ਮਾਨਸ ਜਨਮ ਗਏ ਜੀਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਕਟਾਏ ਜਮ ਕੀ ਫਾਸੀ, ਏਕਾ ਬਖ਼ਸ਼ੇ ਚਰਨ ਪ੍ਰੀਤ। ਚਰਨ ਪ੍ਰੀਤੀ ਪੁਰਖ ਸੁਜਾਨਾ। ਸਾਚੀ ਰੀਤੀ ਵਿਚ ਜਹਾਨਾ। ਕਾਇਆ ਅਤੀਤੀ ਪ੍ਰਭ ਚਰਨ ਧਿਆਨਾ। ਕਲਜੁਗ ਔਧ ਗਈ ਕਲ ਬੀਤੀ, ਨਾ ਕੋਈ ਮਿਲੇ ਮਾਤ ਟਿਕਾਣਾ। ਸਤਿਜੁਗ ਚੱਲੇ ਸਾਚੀ ਰੀਤੀ, ਆਪ ਚਲਾਏ ਵਾਲੀ ਦੋ ਜਹਾਨਾਂ। ਮੇਟ ਮਿਟਾਏ ਮੰਦਰ ਮਸੀਤੀ, ਇਕ ਚਲਾਏ ਸ਼ਬਦ ਬਾਣਾ। ਅੰਮ੍ਰਿਤ ਧਾਰ ਗੁਰਮੁਖ ਸਾਚੇ ਆਤਮ ਪੀਤੀ, ਮਿਟੇ ਅੰਧੇਰ ਅੰਧ ਅੰਧਿਆਨਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ, ਆਤਮ ਘਰ ਸੋਹੰ ਸ਼ਬਦ ਸਾਚਾ ਗਾਣਾ। ਸਾਚਾ ਗਾਨਾ ਬੰਨ੍ਹੇ ਮਨ। ਭਰਮ ਭੁਲੇਖਾ ਕੱਢੇ ਜੰਨ। ਧਰਮ ਰਾਏ ਨਾ ਮੰਗੇ ਲੇਖਾ, ਰਸਨਾ ਕਹੇ ਧੰਨ ਧੰਨ। ਮਸਤਕ ਲਿਖੀ ਸਾਚੀ ਰੇਖਾ, ਗੁਰਮੁਖਾਂ ਬੇੜਾ ਰਿਹਾ ਬੰਨ੍ਹ। ਸ਼ਬਦ ਸਰੂਪੀ ਧਾਰੇ ਭੇਖਾ, ਸੋਹੰ ਨਾਮ ਸੁਣਾਏ ਕੰਨ। ਕਲਜੁਗ ਜੀਵ ਰਹੇ ਵੇਖੀ ਵੇਖਾ, ਆਤਮ ਹੋਈ ਅੰਨ੍ਹ। ਆਪ ਮੁਕਾਏ ਅਗਲਾ ਪਿਛਲਾ ਲੇਖਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਬੇੜਾ ਰਿਹਾ ਬੰਨ੍ਹ। ਕਲਜੁਗ ਖੇਲ ਅਪਾਰ ਬਣਤ ਬਣਾਇੰਦਾ। ਸਤਿਜੁਗ ਸਾਚੀ ਧਾਰ ਜਗਤ ਧਰਾਇੰਦਾ। ਵੇਖ ਵਖਾਏ ਕਰ ਵਿਚਾਰ, ਨਾ ਕੋਈ ਬੂਜ ਬੁਝਾਇੰਦਾ। ਰਾਜੇ ਰਾਣੇ ਕਰ ਖੁਆਰ, ਸ਼ਬਦ ਮਾਰੇ ਡਾਹਢੀ ਮਾਰ, ਭਰਮ ਭੁਲੇਖਾ ਦੂਰ ਕਰਾਇੰਦਾ। ਕਾਇਆ ਤਨ ਕਰੇ ਸ਼ਿੰਗਾਰ, ਸੋਹੰ ਸ਼ਬਦ ਹਰਿ ਅਪਾਰ, ਸਾਚਾ ਬਾਣਾ ਹਰਿ ਪਹਿਨਾਇੰਦਾ। ਮੇਟ ਮਿਟਾਏ ਚਾਰ ਯਾਰ, ਸੰਗ ਮੁਹੰਮਦ ਹੋਏ ਖੁਆਰ, ਈਸਾ ਮੂਸਾ ਢਾਹੇ ਢੇਰ ਕਰਾਇੰਦਾ। ਫੜ ਹੱਥ ਸ਼ਬਦ ਕਟਾਰ, ਤਿੱਖੀ ਰੱਖੀ ਹਰਿ ਜੀ ਧਾਰ, ਲੱਖ ਚੁਰਾਸੀ ਮਦਿਰਾ ਮਾਸੀ, ਪਾਰ ਕਰਾਇੰਦਾ। ਪ੍ਰਗਟ ਹੋਏ ਘਨਕਪੁਰ ਵਾਸੀ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲਿਖਤ ਭਵਿਖਤ ਆਪਣੀ ਆਪ ਕਰਾਇੰਦਾ। ਲਿਖਤ ਲੇਖਾ ਲਿਖਣਹਾਰ। ਜੋਤੀ ਜਾਮਾ ਖੇਲ ਅਪਾਰ। ਮਾਣਕ ਮੋਤੀ ਗੁਰਮੁਖ ਸਾਚੇ, ਸਾਚੇ ਧਾਮ ਆਪ ਬਣਾਏ ਸੋਹਣਾ ਹਾਰ। ਕਰੇ ਪ੍ਰਕਾਸ਼ ਕੋਟਨ ਭਾਨਾ, ਲੋਕਮਾਤ ਕਰ ਉਜਿਆਰ। ਸ਼ਬਦ ਬੰਨ੍ਹੇ ਹੱਥੀਂ ਗਾਨਾ, ਛੱਬੀ ਪੋਹ ਦਿਵਸ ਵਿਚਾਰ। ਮਾਰੇ ਤੀਰ ਰਾਜਾ ਰਾਣਾ, ਝੂਠਾ ਦਿਸੇ ਘਰ ਬਾਹਰ। ਵਾਲੀ ਹਿੰਦ ਬੇਮੁਹਾਣਾ, ਪ੍ਰਭ ਸ਼ਬਦ ਕਰੇ ਖ਼ਬਰਦਾਰ। ਗੁਰਮੁਖ ਸਾਚਾ ਆਪ ਉਠਾਨਾ, ਬਣ ਕੇ ਰਹੇ ਪਹਿਰੇਦਾਰ। ਸ਼ਬਦ ਘੋੜਾ ਇਕ ਰਖਾਨਾ, ਚਾਰੇ ਕੁੰਟਾਂ ਵੇਖੇ ਵਾਰੋ ਵਾਰ। ਨਾਮ ਤੋੜਾ ਇਕ ਲਗਾਨਾ, ਸਚ ਸੱਚੀ ਦਸਤਾਰ। ਕਲਗੀ ਜੋੜਾ ਇਕ ਬਣਾਨਾ, ਗੁਰਮੁਖ ਤੇਰੀ ਆਤਮ ਪਿਆਰ। ਪ੍ਰਭ ਅਬਿਨਾਸ਼ੀ ਸੀਸ ਟਿਕਾਨਾ, ਕਲਜੁਗ ਕਰਨਾ ਅੰਤ ਵਿਹਾਰ। ਆਪੇ ਛੱਡੇ ਪੀਣਾ ਖਾਣਾ, ਜਗਤ ਜੀਣਾ ਸਾਚੀ ਧਾਰ। ਲੱਖ ਚੁਰਾਸੀ ਤਣਿਆ ਤਾਣਾ, ਨਾ ਕੋਈ ਜਾਣੇ ਜੰਤ ਗਵਾਰ। ਆਪੇ ਵਰਤੇ ਆਪਣਾ ਭਾਣਾ, ਨਿਹਕਲੰਕ ਕਲ ਲਏ ਅਵਤਾਰ। ਹਰਿਜਨ ਸਾਚਾ ਸੁਘੜ ਸਿਆਣਾ, ਦਰ ਘਰ ਸਾਚੇ ਲਏ ਵਾੜ। ਪ੍ਰਭ ਅਬਿਨਾਸ਼ੀ ਪੜਦਾ ਪਾਣਾ, ਲੱਖ ਚੁਰਾਸੀ ਨਾਤਾ ਤੁੱਟੇ ਸਤਾਰਾਂ ਹਾੜ। ਦਰ ਘਰ ਸਾਚਾ ਗੁਰਮੁਖ ਵਿਰਲੇ ਮਾਣਾ। ਲੱਖ ਚੁਰਾਸੀ ਧਰਮ ਰਾਏ ਦੀ ਦੇਵੇ ਫਾਸੀ, ਸ੍ਰਿਸ਼ਟ ਸਬਾਈ ਦਾੜ੍ਹਾਂ ਹੇਠ ਚਬਾਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ, ਏਕਾ ਦੇਵੇ ਨਾਮ ਧਨਾ, ਆਤਮ ਮੰਗਲ ਸਾਚੀ ਰਾਸ ਵਿਚ ਪ੍ਰਭਾਸ ਦੱਸੇ ਇਕ ਟਿਕਾਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਸੰਗ ਆਪ ਨਿਭਾਏ ਚੜ੍ਹਾਏ ਸ਼ਬਦ ਬਿਬਾਣਾ। ਸ਼ਬਦ ਬਿਬਾਣਾ ਭਗਤ ਭਗਵਾਨ। ਇਕ ਟਿਕਾਣਾ ਜੋਤ ਮਹਾਨ। ਨਾ ਕੋਈ ਜਾਣੇ ਰਾਜਾ ਰਾਣਾ, ਝੂਠੇ ਝੁੱਲਣ ਜਗਤ ਨਿਸ਼ਾਨ। ਗੁਰਮੁਖ ਮੰਨੇ ਸਾਚਾ ਭਾਣਾ, ਆਤਮ ਜੋਤੀ ਮੇਲ ਮਿਲਾਨ। ਆਪ ਚੁਕਾਏ ਜਮ ਕੀ ਕਾਨਾ, ਲੱਖ ਚੁਰਾਸੀ ਫੰਦ ਕਟਾਨ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਜੋਤੀ ਜਾਮਾ ਰਮਈਆ ਰਾਮਾ ਕ੍ਰਿਸ਼ਨਾ ਸ਼ਾਮਾ ਹਰਿ ਭਗਵਾਨ। ਕਰਨ ਕਾਰਨ ਜੋਗ ਹਰਿ ਸਮਰਥ ਹੈ। ਸਚ ਰਸ ਪ੍ਰਭ ਚਰਨ ਲੈਣਾ ਭੋਗ, ਮੌਤ ਰਾਣੀ ਪ੍ਰਭ ਪਾਏ ਨੱਥ ਹੈ। ਤੋੜੇ ਨਾਤਾ ਜਗਤ ਵਿਜੋਗ, ਸਿਰ ਰੱਖੇ ਦੇ ਕਰ ਹੱਥ ਹੈ। ਮੇਲ ਮਿਲਾਵਾ ਸ਼ਬਦ ਸੰਜੋਗ, ਦੇਵੇ ਦਾਤ ਸਾਚੀ ਵਥ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੋਕਮਾਤ ਚਲਾਏ ਕਾਇਆ ਸੱਚਾ ਰਥ ਹੈ। ਸਾਚਾ ਰਥ ਹਰਿ ਸਮਰਥ ਚਲਾਇੰਦਾ। ਪੁਰਖ ਅਬਿਨਾਸ਼ੀ ਅਕੱਥਨਾ ਅਕਥ, ਸਾਚੀ ਵਥ ਝੋਲੀ ਪਾਇੰਦਾ। ਲੇਖੇ ਲਾਏ ਸੀਆਂ ਸਾਢੇ ਤਿੰਨ ਹੱਥ, ਮਾਨਸ ਜਾਮਾ ਰਮਈਆ ਰਾਮਾ, ਆਪਣੇ ਹੱਥ ਰਖਾਇੰਦਾ। ਹਰਿਆ ਕਰੇ ਸੁੱਕਾ ਚਾਮਾ, ਨਾ ਕੋਈ ਮੰਗੇ ਹਰਿ ਜੀ ਦਾਮਾ, ਆਪਣੀ ਦਇਆ ਕਮਾਇੰਦਾ। ਗੁਰ ਚਰਨ ਸੇਵਾ ਸਾਚੇ ਧਾਮਾ, ਮਾਨਸ ਦੇਹੀ ਬਖ਼ਸ਼ੇ ਜਾਮਾ, ਸੋਇਆ ਪੂਤ ਫੇਰ ਜਗਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਡੋਰੀ ਆਪਣੀ ਹੱਥੀਂ ਆਪ ਬੰਨ੍ਹਾਇੰਦਾ। ਸ਼ਬਦ ਡੋਰੀ ਪ੍ਰਭ ਦੇਵੇ ਬੰਨ੍ਹ। ਖ਼ਾਕ ਨਾ ਰੁਲੇ ਕਾਇਆ ਤਨ। ਪ੍ਰਭ ਸਾਚੇ ਤੇਰੀ ਛਤਰ ਛਾਇਆ ਹੇਠ ਪਲੇ, ਬੇੜਾ ਦਿਤਾ ਬੰਨ੍ਹ। ਲੋਕਮਾਤ ਫਲੇ ਫੁਲੇ, ਧਰਮ ਰਾਏ ਨਾ ਦੇਵੇ ਡੰਨ। ਜਗੇ ਜੋਤੀ ਸਾਚੀ ਕੁਲੇ, ਰਸਨਾ ਕਹਿਣ ਧੰਨ ਧੰਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਜੋਤ ਆਪ ਬਲੋਏ, ਕਰੇ ਰੁਸ਼ਨਾਏ ਸਾਚੇ ਤਨ। ਤਿੰਨ ਸੌ ਸੱਠ ਹਾਡੀ ਬਹੱਤਰ ਨਾੜ। ਵਿਚ ਨਾ ਜਾਏ ਪ੍ਰਭਾਸ ਉਜਾੜ। ਅਗਨੀ ਆਂਚ ਨਾ ਦੇਵੇ ਸਾੜ। ਲਾੜੀ ਮੌਤ ਨਾ ਲੱਭੇ ਸਾਚਾ ਲਾੜ। ਆਪ ਚੜ੍ਹਾਏ ਸ਼ਬਦ ਸਾਚੀ ਪੌੜੀ, ਚਰਨ ਬੰਧਾਏ ਸਾਚਾ ਨਾਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ ਦਿਤਾ ਵਰ, ਸਾਚਾ ਪੂਤ ਪਿਤਾ ਮਾਤ। ਕਲਜੁਗ ਨਾ ਮਿਲੇ ਕੋਈ ਮੀਤ ਮੁਰਾਰ। ਰੁੜ੍ਹਦਾ ਬੇੜਾ ਲਾਏ ਪਾਰ। ਜਗਤ ਸਾਗਰ ਦੂਰ ਕਿਨਾਰ। ਕਾਇਆ ਗਾਗਰ ਤੁਟਾ ਹੰਕਾਰ। ਨਿਰਮਲ ਕਰਮ ਹੋਏ ਉਜਾਗਰ, ਆਇਆ ਗੁਰ ਚਰਨ ਦਵਾਰ। ਸਾਚਾ ਬਣਿਆ ਹਰਿ ਦਰ ਸੁਦਾਗਰ, ਏਕਾ ਨਾਮ ਵਣਜ ਵਪਾਰ। ਚਾੜ੍ਹੇ ਨਾਮ ਰੰਗ ਰਤੀ ਰਤਨਾਗਰ, ਸਿਰੋਂ ਲੱਥੇ ਪਾਪਾਂ ਭਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਵਰ ਸਾਚੇ ਦਰ, ਆਪ ਕਰਾਏ ਬੇੜਾ ਪਾਰ। ਕਲਜੁਗ ਮਾਇਆ ਗਈ ਛੱਡ। ਦੁਖੀ ਹੋਇਆ ਹੱਡ ਹੱਡ। ਝੂਠਾ ਲਡਾਇਆ ਲਾਡ ਲਡ। ਆਤਮ ਹੰਕਾਰੀ ਮਾਰ ਕਟਾਰੀ ਗਈ ਵੱਢ। ਆਏ ਦਰ ਗੁਰ ਚਰਨ ਦਵਾਰੀ, ਭਰਮ ਭੁਲੇਖਾ ਦੇਵੇ ਕੱਢ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਸਾਚਾ ਨਾਮ ਵਰ, ਕਲਜੁਗ ਕੱਢੇ ਅੰਧੇਰੀ ਡੂੰਘੀ ਖੱਡ। ਨਾਮ ਵਰ ਸਾਚਾ ਪਾਈ ਜਾ। ਪੁਰਖ ਅਬਿਨਾਸ਼ੀ ਰਿਦੇ ਵਸਾਈ ਜਾ। ਸੋਹੰ ਸ਼ਬਦ ਸਾਚਾ ਗਾਈ ਜਾ। ਮਾਇਆ ਰਾਣੀ ਚਿੱਟੀ ਚਾਦਰ ਉਤੇ ਪਾਈ ਜਾ। ਅੱਠੇ ਪਹਿਰ ਭਰੇ ਪਾਣੀ, ਸਾਚਾ ਹੁਕਮ ਸੁਣਾਈ ਜਾ। ਕਲਜੁਗ ਅੰਤਮ ਅੰਤ ਜਗ ਦਿਸੇ ਝੂਠੀ ਤਾਣੀ, ਆਪਣੀ ਬਣਤ ਬਣਾਈ ਜਾ। ਅੰਤਮ ਵੇਲੇ ਇਕ ਆਏ ਹਿੱਸੇ, ਅਧਵਿਚਕਾਰੇ ਘੜਾ ਪਾਣੀ ਸਿਰ ਪੈਰਾਂ ਤਾਈਂ ਪਵਾਈ ਜਾ। ਅੰਤਮ ਛੱਡਣੇ ਪੈਣੇ ਹਾਣੀਆਂ ਹਾਣੀ, ਸਾਚਾ ਲੇਖਾ ਆਪ ਲਿਖਾਈ ਜਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਸੱਚਾ ਨਾਮ ਵਰ, ਮਾਇਆ ਰਾਣੀ ਲੜ, ਆਪਣੇ ਨਾਲ ਬੰਧਾਈ ਜਾ। ਸਤਿ ਪੁਰਖ ਅਪਰੰਪਰ ਅਪਾਰ, ਅਮਰ ਹਰਿ ਧਾਰਾ। ਸੋਹੇ ਸੀਸ ਸੱਚਾ ਪੀਤੰਬਰ, ਸ਼ਬਦ ਰੱਖੇ ਸੱਚਾ ਦਸਤਾਰਾ ਵਡ ਵੱਡਾ ਪੀਰ ਪੈਗ਼ੰਬਰ, ਨਰ ਹਰਿ ਸੱਚਾ ਅਵਤਾਰਾ। ਲੋਕਮਾਤ ਵਡ ਅਡੰਬਰ, ਲੱਖ ਚੁਰਾਸੀ ਪਸਰ ਪਸਾਰਾ। ਸ੍ਰਿਸ਼ਟ ਸਬਾਈ ਆਪ ਭਰਤੰਬਰ, ਵਿਸ਼ਨੂੰ ਬੰਸੀ ਪੁਰਖ ਅਪਾਰਾ। ਕਲਜੁਗ ਤੇਰਾ ਮਾਤ ਰਚਾਇਆ ਸਵੰਬਰ, ਸ਼ਬਦ ਸਨੇਹੀ ਜੋਤ ਅਧਾਰਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਕਰੇ ਆਪ ਵਿਹਾਰਾ। ਕਲਜੁਗ ਰਚਿਆ ਕਾਜ ਜਗਤ ਕੁੜਮਾਈਆ। ਗੁਰਮੁਖਾਂ ਰੱਖੇ ਲਾਜ, ਬਣਤ ਬਣਾਈਆ। ਸਾਚਾ ਸਾਜਣ ਰਿਹਾ ਸਾਜ, ਪੰਚਮ ਪੋਹ ਨੀਂਹ ਰਖਾਈਆ। ਸ਼ਬਦ ਸਰੂਪੀ ਮਾਰੇ ਅਵਾਜ਼, ਗੁਰਮੁਖ ਸਾਚੇ ਸੇਵਾ ਲਾਈਆ। ਦੇਵੇ ਨਾਮ ਸਾਚਾ ਦਾਜ, ਪ੍ਰਭ ਅਬਿਨਾਸ਼ੀ ਧੁਰਦਰਗਾਹੀਆ। ਹਰਿ ਚਰਨ ਪ੍ਰੀਤੀ ਸਾਚਾ ਰਾਜ, ਝੂਠੀ ਤੋੜੇ ਮਾਇਆ ਫਾਹੀਆ। ਪ੍ਰਗਟ ਜੋਤ ਹਰਿ ਦੇਸ ਮਾਝ, ਜੋਗੀ ਜੁਗਤ ਇਕ ਬਣਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਗਤ ਜਗਦੀਸ਼ ਤੇਰੀ ਸਾਚੀ ਸੇਵਾ ਲਾਈਆ। ਸਾਚੀ ਸੇਵਾ ਲਾਏ ਵਿਚ ਸੰਸਾਰ ਹੈ। ਪੰਚਮ ਪੋਹ ਲੱਗੇ ਮੇਵਾ, ਹਰਿ ਭਗਤ ਦਵਾਰ ਹੈ। ਕੌਸਤਕ ਮਨੀ ਸਾਚਾ ਥੇਵਾ, ਪ੍ਰਭ ਲਾਏ ਮਸਤਕ ਧਾਰ ਹੈ। ਕਰੇ ਖੇਲ ਅਲਖ ਅਭੇਵਾ, ਨਾ ਕੋਈ ਜਾਣੇ ਜੰਤ ਗਵਾਰ ਹੈ। ਲੱਖ ਚੁਰਾਸੀ ਗਾਏ ਰਸਨਾ ਜਿਹਵਾ, ਸਤਿਜੁਗ ਸਾਚੇ ਤੇਰੀ ਧਾਰ ਹੈ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬਣਤ ਬਣਾਈ ਸੱਚੇ ਦਰਬਾਰ ਹੈ। ਸਚ ਦਰਬਾਰ ਹਰਿ ਨਿਰੰਕਾਰਿਆ। ਏਕਾ ਏਕ ਟੇਕ, ਗੁਰਮੁਖ ਗੁਰ ਚਰਨ ਦਵਾਰਿਆ। ਦੂਜੇ ਕਰੇ ਬੁਧ ਬਿਬੇਕ, ਮਾਇਆ ਸੇਕ ਤਨ ਗਵਾ ਰਿਹਾ। ਤੀਜੇ ਆਤਮ ਲਾਏ ਮੇਖ, ਲੋਇਣ ਲੋਚਣ ਆਪ ਖੁਲ੍ਹਾ ਰਿਹਾ। ਚੌਥੇ ਦਰ ਘਰ ਸਾਚੇ ਲੈਣਾ ਵੇਖ, ਸ਼ਬਦ ਰਾਗ ਹਰਿ ਸੁਣਾ ਰਿਹਾ। ਪੰਜਵੇਂ ਆਪ ਲਿਖਾਏ ਸਾਚੇ ਲੇਖ, ਗੁਰਮੁਖ ਸਾਚੇ ਮੇਲ ਮਿਲਾ ਰਿਹਾ। ਛੇਵੇਂ ਛੇ ਘਰ ਰਿਹਾ ਵੇਖ, ਦੂਸਰ ਦਿਸ ਨਾ ਆ ਰਿਹਾ। ਸਤਵੇਂ ਸਤਿ ਸਰੂਪੀ ਧਾਰੇ ਭੇਖ, ਜੋਤੀ ਜਾਮਾ ਹਰਿ ਅਪਾਰਿਆ। ਅੱਠਵੇਂ ਉਠ ਉਠ ਲੈਣਾ ਵੇਖ, ਮਾਝੇ ਦੇਸ ਭਾਗ ਲਗਾ ਰਿਹਾ। ਨਾਵੇਂ ਨੌਂ ਦਰ ਝੂਠਾ ਭੇਖ, ਕਲਜੁਗ ਜੀਵਾਂ ਆਪ ਡੁਲਾ ਰਿਹਾ। ਦਸਵੇਂ ਘਰ ਇਕ ਵਸੇਖ, ਜੋਤੀ ਨੂਰ ਹਰਿ ਡਗਮਗਾ ਰਿਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਕਲਾ ਭਰਪੂਰਾ, ਆਪਣਾ ਰੰਗ ਆਪ ਵਰਤਾ ਰਿਹਾ। ਜੁਗ ਜੁਗ ਧਾਰੇ ਭੇਖ, ਹਰਿ ਨਿਰੰਕਾਰਿਆ। ਜੁਗ ਜੁਗ ਧਾਰੇ ਭੇਖ, ਸ਼ਬਦ ਅਪਾਰਿਆ। ਜੁਗ ਜੁਗ ਧਾਰੇ ਭੇਖ, ਲੱਖ ਚੁਰਾਸੀ ਵਿਚ ਪਸਾਰਿਆ। ਜੁਗ ਜੁਗ ਧਾਰੇ ਭੇਖ, ਸਤਿਜੁਗ ਤਰੇਤਾ ਦਵਾਪਰ ਪਾਰ ਉਤਾਰਿਆ। ਜੁਗ ਜੁਗ ਧਾਰੇ ਭੇਖ, ਬ੍ਰਹਮਾ ਗਿਆਨ ਦਵਾਏ ਵੇਦ ਵਿਦਾਤਾ ਰਸਨ ਉਚਾਰਿਆ। ਜੁਗ ਜੁਗ ਧਾਰੇ ਭੇਖ, ਸ਼ਿਵ ਸ਼ੰਕਰ ਸਾਚੀ ਜੋਤ ਜਗਾ ਰਿਹਾ, ਬਾਸ਼ਕ ਤਸ਼ਕਾ ਗਲ ਲਟਕਾ ਰਿਹਾ। ਜੁਗ ਜੁਗ ਧਾਰੇ ਭੇਖ, ਸੁਰਪਤ ਰਾਜਾ ਇੰਦ ਕਰੋੜ ਤੇਤੀਸਾ ਸੰਗ ਬਹਾ ਰਿਹਾ। ਜੁਗ ਜੁਗ ਧਾਰੇ ਭੇਖ, ਭਗਤ ਧਰੂ ਬਣਾਏ ਸਾਚੀ ਬਿੰਦ, ਸਾਚਾ ਦਰ ਆਪ ਸੁਹਾ ਰਿਹਾ। ਜੁਗ ਜੁਗ ਧਾਰੇ ਭੇਖ, ਵਡ ਜੋਧਾ ਦਾਤਾ ਹਰਿ ਮਰਗਿੰਦ, ਸ਼ਬਦ ਤਾਜ ਸਿਰ ਟਿਕਾ ਰਿਹਾ। ਜੁਗ ਜੁਗ ਧਾਰੇ ਭੇਖ, ਨਰ ਹਰਿ ਹਰਿ ਨਰ ਵਡ ਮਰਗਿੰਦ, ਨਿੰਦਕ ਦੁਸ਼ਟ ਦੰਤ ਆਪ ਖਪਾ ਰਿਹਾ। ਜੁਗ ਜੁਗ ਧਾਰੇ ਭੇਖ, ਹਰਿ ਬਖ਼ਸ਼ਿੰਦ, ਗੁਰਮੁਖ ਸਾਚੇ ਮੇਲੇ ਆਪ ਕਰਾ ਰਿਹਾ। ਜੁਗ ਜੁਗ ਧਾਰੇ ਭੇਖ, ਬੇਮੁਖ ਘਲੇ ਧਰਮ ਰਾਏ ਦੀ ਜੇਲ੍ਹੇ, ਲਾੜੀ ਮੌਤ ਨਾਲ ਪਰਨਾ ਰਿਹਾ। ਜੁਗ ਜੁਗ ਧਾਰੇ ਭੇਖ, ਫਲ ਲਗਾਏ ਸਾਚੀ ਵੇਲੇ, ਪੁਰੀਆਂ ਲੋਆਂ ਆਪ ਲੰਘਾ ਰਿਹਾ। ਜੁਗ ਜੁਗ ਧਾਰੇ ਭੇਖ, ਅਚਰਜ ਖੇਲ ਮਾਤ ਪ੍ਰਭ ਖੇਲੇ, ਕਲਜੁਗ ਵੇਲਾ ਅੰਤ ਸੁਹਾ ਰਿਹਾ। ਜੁਗ ਜੁਗ ਧਾਰੇ ਭੇਖ, ਹਰਿ ਸੰਤ ਬਣਾਏ ਸਚ ਸੁਹੇਲੇ, ਸਚ ਵਡਿਆਈ ਆਪ ਦਵਾ ਰਿਹਾ। ਜੁਗ ਜੁਗ ਧਾਰੇ ਭੇਖ, ਗੁਰਮੁਖਾਂ ਚਾੜ੍ਹੇ ਨਾਮ ਤੇਲੇ, ਸ਼ਬਦ ਵਟਨਾ ਆਪ ਲਗਾ ਰਿਹਾ। ਜੁਗ ਜੁਗ ਧਾਰੇ ਭੇਖ, ਕਰੇ ਖੇਲ ਅੰਤਮ ਵੇਲੇ, ਨੇਤਰ ਸੁਰਮਾ ਇਕ ਸੁਹਾ ਰਿਹਾ। ਜੁਗ ਜੁਗ ਧਾਰੇ ਭੇਖ, ਗੁਰਮੁਖਾਂ ਸਾਚੇ ਮੇਲੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਾਮ ਗਾਨਾ ਜਗਤ ਨਿਸ਼ਾਨਾ, ਹੱਥ ਬੰਨ੍ਹਾ ਰਿਹਾ। ਸ਼ਬਦ ਗਾਨਾ ਬੰਨ੍ਹੇ ਡੋਰ। ਦਰ ਘਰ ਸਾਚੇ ਗੁਰਮੁਖ ਸਾਚੇ ਦੇਵੇ ਤੋਰ। ਨਾ ਕੋਈ ਪੁੰਨ ਨਾ ਕੋਈ ਪਾਪੇ, ਪੁਰਖ ਅਬਿਨਾਸ਼ੀ ਏਕਾ ਜਾਪੇ, ਚੁੱਕੇ ਮੋਰ ਤੋਰ। ਲੋਕਮਾਤ ਵਡ ਪ੍ਰਤਾਪੇ, ਮਿਟੇ ਅੰਧੇਰ ਘੋਰੀ ਘੋਰ। ਸੋਹੰ ਜਪਿਆ ਸਾਚਾ ਜਾਪੇ, ਦੂਰ ਕਰਾਏ ਪੰਜੇ ਚੋਰ। ਦੁੱਖ ਰੋਗ ਨਾ ਕੋਈ ਵਿਆਪੇ, ਚੜ੍ਹਿਆ ਰਹੇ ਸ਼ਬਦ ਘੋੜ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸ਼ਬਦ ਕਲਜੁਗ ਤੇਰੇ ਅੰਤਮ ਵੇਲੇ ਸੱਚੀ ਮੋਹਰ। ਲਾਏ ਮੋਹਰ ਗੁਰਮੁਖ ਸਾਚੇ ਸਿੰਘ ਪਾਲ, ਕਲਜੁਗ ਹੋਏ ਅੰਧੇਰਾ ਘੋਰ। ਪ੍ਰਗਟ ਹੋਏ ਦੀਨ ਦਿਆਲ, ਲੱਖ ਚੁਰਾਸੀ ਲੁੱਟੇ, ਧਰਮ ਰਾਏ ਬਣ ਬਣ ਚੋਰ। ਕਲਜੁਗ ਜੀਵਾਂ ਭਾਗ ਨਿਖੁਟੇ, ਏਕਾ ਦਿਸੇ ਮੜ੍ਹੀ ਗੋਰ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਦੁਲਾਰੇ ਚਰਨ ਪਿਆਰੇ, ਫੜ ਫੜ ਬਾਹੋਂ ਰਿਹਾ ਤੋਰ। ਸਿੰਘ ਪਾਲ ਮਿਲੇ ਸਿਕਦਾਰੀ। ਪ੍ਰਭ ਅਬਿਨਾਸ਼ੀ ਕਿਰਪਾ ਧਾਰੀ। ਚਵੀ ਚੇਤ ਦਿਵਸ ਵਿਚਾਰੀ। ਸ਼ਬਦ ਘੋੜੇ ਕਰ ਅਸਵਾਰੀ। ਮਾਰੀ ਇਕ ਸੱਚੀ ਉਡਾਰੀ। ਬੈਠਾ ਜਾਏ ਹਰਿ ਚਰਨ ਦਵਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ ਹਰਿ ਦਿ਼ਤਾ ਵਰ, ਬ੍ਰਹਮਲੋਕ ਹਰਿ ਪੈਜ ਸਵਾਰੀ। ਬ੍ਰਹਮਲੋਕ ਗੁਰਸਿਖ ਬਹਾਇਆ। ਆਪ ਕਰਾਇਆ ਉਜਲ ਮੁਖ, ਸਾਚਾ ਸੁਖ ਇਕ ਵਖਾਇਆ। ਆਪ ਮਿਟਾਏ ਤ੍ਰਿਸ਼ਨਾ ਭੁੱਖ, ਅੰਮ੍ਰਿਤ ਸੀਰ ਮੁਖ ਚੁਆਇਆ। ਜੋਤੀ ਜੋਤ ਸਰੂਪ ਹਰਿ, ਸੱਜਣ ਸੁਹੇਲਾ ਸਾਚਾ ਮੇਲਾ, ਇਕ ਇਕੇਲਾ ਆਪਣਾ ਆਪ ਕਰਾਇਆ। ਸਾਚੇ ਧਾਮ ਗੁਰਸਿਖ ਸੁਹਾਏ। ਕਲਜੁਗ ਸਾਚੀ ਰੀਤ ਚਲਾਏ। ਹਰਿਜਨ ਹਰਿ ਹਰਿ ਸਾਚਾ ਮੀਤ, ਸਾਚੀ ਬਣਤ ਰਿਹਾ ਬਣਾਏ। ਗੁਰਮੁਖ ਵਿਰਲੇ ਜਨਮ ਜਾਣਾ ਜੀਤ, ਪ੍ਰਭ ਚਰਨ ਸਾਚੀ ਸੇਵ ਕਮਾਏ। ਕਾਇਆ ਜੂਠੀ ਝੂਠੀ ਨੀਤ, ਕਲਜੁਗ ਜੀਵ ਹੋਏ ਹਲਕਾਏ। ਗੁਰਮੁਖਾਂ ਪਰਖੇ ਆਪੇ ਨੀਤ, ਸਿੰਘ ਸਵਰਨ ਸੇਵਾ ਲਾਏ। ਪ੍ਰਭ ਅਬਿਨਾਸ਼ੀ ਸਾਚਾ ਮੀਤ, ਦਰ ਦਰਬਾਨ ਆਪ ਬਹਾਏ। ਕਾਇਆ ਹੋਈ ਠੰਡੀ ਸੀਤ, ਜੋਤ ਸਰੂਪੀ ਦਰਸ਼ਨ ਪਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਬਣਤ ਰਿਹਾ ਬਣਾਏ।