Granth 04 Likhat 103: 9 Poh 2011 Bikarmi Mata Bishan Kaur de Greh Pind Jethuwal Jila Amritsar

੯ ਪੋਹ ੨੦੧੧ ਬਿਕ੍ਰਮੀ ਮਾਤਾ ਬਿਸ਼ਨ ਕੌਰ ਦੇ ਗ੍ਰਹਿ ਪਿੰਡ ਜੇਠੂਵਾਲ ਜ਼ਿਲਾ ਅੰਮ੍ਰਿਤਸਰ

ਹਰਿ ਸ਼ਬਦ ਨਗਾਰਾ ਵਜੇ, ਚਾਰ ਚੁਫੇਰ ਹੈ। ਲੱਖ ਚੁਰਾਸੀ ਵਾਂਗ ਅਗਨ ਦਜੇ, ਪ੍ਰਭ ਅਬਿਨਾਸ਼ੀ ਆਪ ਭੁਲਾਈ ਕਰ ਕਰ ਹੇਰ ਫੇਰ ਹੈ। ਦਰ ਦਵਾਰ ਏਕਾ ਸਜੇ, ਕਲਜੁਗ ਤੇਰੀ ਅੰਤਮ ਵੇਰ ਹੈ। ਕਿਸੇ ਲਾਉਣ ਨਾ ਦੇਵੇ ਅੱਜੇ ਪੱਜੇ, ਰਾਜੇ ਰਾਣਿਆਂ ਰਿਹਾ ਘੇਰ ਹੈ। ਗੁਰਮੁਖਾਂ ਆਤਮ ਡੋਰ ਸਾਚੀ ਬੱਝੇ, ਪ੍ਰਭ ਕਰੇ ਸਾਚੀ ਮਿਹਰ ਹੈ। ਜੋ ਘੜਿਆ ਸੋ ਅੰਤਮ ਭੱਜੇ, ਪ੍ਰਭ ਰਿਹਾ ਜੋੜ ਉਖੇੜ ਹੈ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨੌਂ ਦਰੇ ਵਿਚ ਸੰਸਾਰੇ, ਦਸਵੇਂ ਰਿਹਾ ਵਸੇਰ ਹੈ। ਨੌਂ ਦਵਾਰ ਜਗਤ ਵਣਜਾਰਾ। ਪੁਰਖ ਅਬਿਨਾਸ਼ੀ ਨਾ ਪਾਇਣ ਸਾਰਾ। ਕਲਜੁਗ ਵੇਲਾ ਅੰਤਮ ਆਇਆ, ਪ੍ਰਭ ਅਬਿਨਾਸ਼ੀ ਜਾਮਾ ਧਾਰਾ। ਸ਼ਬਦ ਡੰਕ ਇਕ ਵਜਾਇਆ, ਚਾਰ ਕੁੰਟਾਂ ਕਰੇ ਖ਼ਬਰਦਾਰਾ। ਸੋਇਆ ਕੋਈ ਰਹਿਣ ਨਾ ਪਾਇਆ, ਕਰੇ ਖੇਲ ਅਪਰ ਅਪਾਰਾ। ਮਾਇਆ ਪੜਦਾ ਸਾਚਾ ਲਾਹਿਆ, ਗੁਰਮੁਖਾਂ ਬਖ਼ਸ਼ੇ ਚਰਨ ਪਿਆਰਾ। ਲੱਖ ਚੁਰਾਸੀ ਜਗਤ ਜੰਜ਼ਾਲਾ ਫਾਹ ਕਟਾਇਆ, ਕਿਰਪਾ ਕਰ ਹਰਿ ਗਿਰਧਾਰਾ। ਏਕਾ ਸੱਚਾ ਰਾਹ ਵਖਾਇਆ, ਮੰਗਣ ਨਾ ਜਾਏ ਕੋਈ ਦਵਾਰਾ। ਕਲਜੁਗ ਸਾਚਾ ਧਾਮ ਸੁਹਾਇਆ, ਨਿਹਕਲੰਕੀ ਦਇਆ ਕਮਾਇਆ, ਜੋਤ ਸਰੂਪੀ ਲੈ ਅਵਤਾਰਾ। ਏਕਾ ਏਕ ਸ਼ਬਦ ਚਲਾਇਆ। ਰਾਓ ਰੰਕ ਦਏ ਹਿਲਾਇਆ। ਦਵਾਰ ਬੰਕ ਆਪ ਸੁਹਾਇਆ। ਜਗਤ ਜਗਦੀਸ਼ੇ ਹਰਿ ਦਰਬਾਰੇ ਦੀਪਕ ਜੋਤੀ ਇਕ ਜਗਾਇਆ। ਗੁਰਮੁਖ ਸਾਚਾ ਮਾਣਕ ਮੋਤੀ, ਲੋਕਮਾਤ ਹਰਿ ਦਏ ਉਪਜਾਇਆ। ਦੁਰਮਤ ਮੈਲ ਕਾਇਆ ਧੋਤੀ, ਨਿਝਰ ਰਸ ਪ੍ਰਭ ਅਬਿਨਾਸ਼ੀ ਹੋਇਆ ਵਸ, ਅੰਤਮ ਜੋਤੀ ਮੇਲ ਮਿਲਾਇਆ। ਸਚ ਦਵਾਰੇ ਗਿਆ ਵਸ, ਜੋਤ ਪ੍ਰਕਾਸ਼ੀ ਕੋਟ ਰਵ ਸੱਸ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਦਵਾਰੇ ਦਰਸ਼ਨ ਪਾਇਆ। ਦਰਸ਼ਨ ਪਾਇਆ ਹਰਿ ਗਿਰਧਾਰ। ਮਿਲਿਆ ਮੇਲ ਸੱਚੀ ਸਰਕਾਰ। ਸਚ ਸਿੰਘਾਸਣ ਡੇਰਾ ਲਾਇਆ, ਵੇਖੇ ਵਿਗਸੇ ਕਰੇ ਵਿਚਾਰ। ਗੁਰਮੁਖਾਂ ਸਾਚਾ ਮੇਲ ਮਿਲਾਇਆ, ਜੋਤੀ ਮੇਲਾ ਇਕ ਅਕੇਲਾ ਸੱਜਣ ਸੁਹੇਲਾ, ਨੂਰ ਨੁਰਾਨੀ ਹਰਿ ਦਾਤਾਰ। ਜੋਤੀ ਜੋਤ ਸਰੂਪ ਹਰਿ, ਨੌਂ ਦਵਾਰੇ ਵਿਚ ਸੰਸਾਰੇ, ਆਪ ਬਣਾਏ ਸਚ ਸੱਚੇ ਦਰਬਾਰ। ਸਚ ਦਰਬਾਰੇ ਨੌਂ ਦਰਵਾਜ਼ੇ। ਕਰੇ ਖੇਲ ਗਰੀਬ ਨਿਵਾਜ਼ੇ। ਪ੍ਰਗਟ ਜੋਤ ਦੇਸ ਮਾਝੇ। ਕਲਜੁਗ ਤੇਰਾ ਅੰਤਮ ਅੰਤ ਆਪ ਰਚਾਇਆ ਸਾਚਾ ਕਾਜੇ। ਗੁਰਮੁਖ ਵਿਰਲੇ ਸਾਚੇ ਸੰਤ, ਪ੍ਰਭ ਆਪ ਰਖਾਏ ਅੰਤਮ ਲਾਜੇ। ਕਲਜੁਗ ਭੁੱਲੇ ਜੀਵ ਜੰਤ, ਅੰਤਮ ਵੇਲੇ ਖੋਲ੍ਹੇ੍ਹ ਪਾਜੇ। ਗੁਰ ਸੰਤ ਮਿਲਾਵਾ ਸਾਚੇ ਕੰਤ, ਵਸੇ ਮਹੱਲਾ ਪੜਦੇ ਕਾਜੇ। ਜਗਤ ਵਡਿਆਈ ਆਦਿ ਅੰਤ, ਭਗਤ ਜਨਾਂ ਹਰਿ ਸਾਜਨ ਸਾਜੇ। ਪੰਚਮ ਪੋਹ ਮਿਲੇ ਵਧਾਈ, ਲੇਖ ਲਿਖਾਇਆ ਵਡ ਰਾਜਨ ਰਾਜੇ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਘੋੜਾ ਦਿਵਸ ਰੈਣ ਅੱਠੇ ਪਹਿਰ ਚੜ੍ਹਿਆ ਰਹੇ ਸੱਚੇ ਤਾਜੇ। ਚਿੱਟੇ ਅਸਵ ਹਰਿ ਅਸਵਾਰਾ। ਨੌਵਾਂ ਦਰਾਂ ਵਸੇ ਬਾਹਰਾ। ਕਲਜੁਗ ਜੰਤਾਂ ਝੂਠੇ ਸੰਤਾਂ ਪਾਵੇ ਸਾਰਾ। ਆਪ ਬਣਾਏ ਸਾਚੀ ਬਣਤਾ, ਨੌਂ ਦਵਾਰੇ ਸਚ ਦਰਬਾਰਾ। ਜੋਤੀ ਖਿੱਚੇ ਆਦਿਨ ਅੰਤਾ, ਗੁਰੂਆਂ ਪੀਰਾਂ ਆਈ ਹਾਰਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨੌਂ ਦਰਵਾਜੇ ਸਾਜਨ ਸਾਜੇ ਦੇਸ ਮਾਝੇ, ਚਾਰੋਂ ਕੁੰਟ ਆਏ ਹਾਰਾ। ਨੌਂ ਦਰਵਾਜੇ ਨਰ ਨਰਾਇਣ ਵੇਖੇ। ਰਸਨਾ ਕਿਸੇ ਨਾ ਸਕੇ ਕਹਿਣ, ਲੱਖ ਚੁਰਾਸੀ ਧਾਰੇ ਭੇਖੇ। ਜਨ ਭਗਤਾਂ ਖੋਲ੍ਹੇ ਤੀਜੇ ਨੈਣ, ਆਪ ਲਿਖਾਏ ਸਾਚੇ ਲੇਖੇ। ਕਲਜੁਗ ਜੀਵ ਝੂਠੇ ਵਹਿਣ ਵਹਿਣ, ਨਾ ਕੋਈ ਮਿਟਾਏ ਬਿਧਨਾ ਰੇਖੇ। ਹਰਿ ਭਗਤ ਚੁਕਾਏ ਲਹਿਣ ਦੇਣ, ਕਿਸੇ ਹੱਥ ਨਾ ਆਏ ਔਲੀਏ ਪੀਰ ਸ਼ੇਖ਼ੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਸਚ ਦਰਬਾਰਾ ਆਪ ਬਣਾਇਆ, ਪੰਚਮ ਪੋਹ ਨੀਂਹ ਰਖਾਇਆ, ਰਾਜੇ ਰਾਣਿਆਂ ਦਏ ਜਗਾਇਆ, ਸਿੰਘ ਜਗਦੀਸ਼ ਲਾਇਆ ਲੇਖੇ। ਸਾਚੇ ਲੇਖੇ ਗਿਆ ਲੱਗ, ਪ੍ਰਭ ਅਬਿਨਾਸ਼ੀ ਦਇਆ ਕਮਾਈ। ਸਾਚੀ ਖ਼ਾਕ ਦਰ ਦਰ ਪਾਕ, ਰਾਜੇ ਰਾਣਿਆਂ ਦਏ ਖੁਲ੍ਹਾਈ ਬੰਦ ਕਵਾੜ ਆਤਮ ਤਾਕ, ਨਾ ਕੋਈ ਵੇਖੇ ਮਾਰ ਝਾਤ, ਨੌਂ ਦਵਾਰਾ ਵਿਚ ਸੰਸਾਰਾ, ਕਲਜੁਗ ਮਾਇਆ ਡਾਹਢੀ ਪਾਈ। ਰਾਜ ਰਾਜਾਨ ਮਸਤਕ ਧੂੜੀ ਲਾਇਣ ਖ਼ਾਕ, ਆਤਮ ਜੋਤੀ ਪ੍ਰਭ ਦਏ ਜਗਾਈ। ਕਾਇਆ ਮੰਦਰ ਅੰਦਰ ਖੋਲ੍ਹੇ ਤਾਕ, ਜੋਤੀ ਨੂਰ ਕਰੇ ਉਜਿਆਰ, ਸ਼ਬਦ ਖੁਲ੍ਹਾਏ ਦਇਆ ਕਮਾਏ, ਲੇਖ ਲਿਖਾਏ ਭਵਿਖਤ ਵਾਕ, ਪ੍ਰਗਟ ਹੋਏ ਹਰਿ ਰਘੁਰਾਈ। ਰਾਜੇ ਰਾਣੇ ਅੰਤ ਮਿਲਾਏ ਖ਼ਾਕੀ ਖ਼ਾਕ, ਕਿਸੇ ਨਾ ਹੋਏ ਕੋਈ ਸਹਾਈ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਨੌਂ ਦਵਾਰੇ ਸਚ ਦਰਬਾਰੇ, ਲੋਕਮਾਤ ਰਿਹਾ ਉਪਜਾਈ। ਨੌਂ ਦਵਾਰੇ ਦਰ ਖੁਲ੍ਹਾਇੰਦਾ। ਬੇਮੁਖਾਂ ਹਰਿ ਭੁਲਾਇਆ। ਕਲਜੁਗ ਲੱਗੀ ਮਾਇਆ ਆਤਮ ਤ੍ਰਿਸ਼ਨਾ , ਸਾਚਾ ਸੁਖ ਨਾ ਕੋਈ ਉਪਜਾਇੰਦਾ। ਨਾ ਕੋਈ ਸਹਾਈ ਬ੍ਰਹਮਾ ਵਿਸ਼ਨ ਗਣਪਤ ਮਹੇਸ਼ ਗਣੇਸ਼, ਨਾ ਕੋਈ ਕਿਸੇ ਛੁਡਾਇੰਦਾ। ਕਲਜੁਗ ਵੇਲਾ ਅੰਤਮ ਨਾ ਕੋਈ ਜਾਣੇ ਰਾਮਾ ਕ੍ਰਿਸ਼ਨਾ, ਸ਼ਬਦ ਪੱਲੂ ਨਾ ਕੋਈ ਹੱਥ ਫੜਾਇੰਦਾ। ਸਚ ਦਵਾਰਾ ਕਿਸੇ ਨਾ ਦਿਸਨਾ, ਕਲਜੁਗ ਅੰਧ ਅੰਧੇਰ ਮਿਟਾਇੰਦਾ। ਆਤਮ ਲਾਹੇ ਨਾ ਕੋਈ ਵਿਸਨਾ, ਕਲਜੁਗ ਮਾਇਆ ਪੜਦਾ ਪਾਇੰਦਾ। ਜਨ ਭਗਤਾਂ ਹਰਿ ਹਰਿ ਸਾਚਾ ਦਿਸਨਾ, ਜਿਸ ਜਨ ਸਾਚੀ ਦਇਆ ਕਮਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨੌਂ ਦਵਾਰ ਵਿਚ ਸੰਸਾਰ, ਲੱਖ ਚੁਰਾਸੀ ਕਰਮ ਵਿਚਾਰ, ਅੰਤਮ ਕਲ ਆਪ ਖੁਲ੍ਹਾਇੰਦਾ। ਨੌਂ ਦਵਾਰੇ ਵੇਖੇ ਖ਼ਾਕੀ। ਨੌਂ ਦਰ ਕਾਇਆ ਘਰ, ਕੋਈ ਨਾ ਚੁਕਾਏ ਅੰਤਮ ਬਾਕੀ। ਪ੍ਰਭ ਅਬਿਨਾਸ਼ੀ ਜੋਤ ਜਗਾਏ, ਕਲਜੁਗ ਖੁਲ੍ਹਾਏ ਅੰਤਮ ਅੰਤ, ਗੁਰਮੁਖਾਂ ਆਤਮ ਤਾਕੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨੂਰ ਨਿਰੰਜਣ ਹਰਿ ਨਿਰੰਕਾਰ, ਨਾ ਕੋਈ ਜਾਣੇ ਬੰਦਾ ਖ਼ਾਕੀ। ਨੌਂ ਦਰ ਕਾਇਆ ਘਰ ਜਗਤ ਮਹੱਲ ਅਟਾਰੀਆ। ਆਪੇ ਦੀਆ ਹਰਿ ਜੀ ਵਰ, ਰੰਗ ਨਵੇਲ ਇਕ ਕਰਤਾਰਿਆ। ਸਚ ਸਰੋਵਰ ਏਕਾ ਸਰ, ਕਾਇਆ ਮੰਡਲ ਸਾਚੇ ਧਾਮ ਸੁਹਾ ਰਿਹਾ। ਅੰਮ੍ਰਿਤ ਭਰਿਆ ਹਰਿ ਭੰਡਾਰ, ਨਾ ਕੋਈ ਕਿਸੇ ਪਿਆ ਰਿਹਾ। ਸਾਚੇ ਮੰਦਰ ਅੰਦਰ ਡੂੰਘੀ ਕੰਦਰ ਆਵੇ ਡਰ, ਪੰਜਾਂ ਚੋਰਾਂ ਪਹਿਰੇ ਲਾ ਰਿਹਾ। ਮਾਰੇ ਇਕ ਹੰਕਾਰੀ ਜਿੰਦਰ, ਜੂਠੀ ਝੂਠੀ ਚਾਬੀ ਲਾ ਰਿਹਾ। ਚਾਰੋਂ ਕੁੰਟ ਬੇਮੁਖ ਜੀਵ ਫਿਰਦੇ ਬੰਦਰ, ਮਦਿਰਾ ਮਾਸ ਮੁਖ ਛੁਹਾ ਰਿਹਾ। ਗੁਰਮੁਖ ਵਿਰਲੇ ਸਾਚੇ ਸੰਤ ਜੋਤ ਜਗਾਏ ਅੰਦਰੇ ਅੰਦਰ, ਚਰਨ ਪ੍ਰੀਤੀ ਇਕ ਵਖਾ ਰਿਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨੌਂ ਦਵਾਰੇ ਵਿਚ ਸੰਸਾਰੇ, ਬੇਮੁਖ ਜੀਵਾਂ ਦੇ ਮਤ ਆਪ ਸਮਝਾ ਰਿਹਾ। ਨੌਂ ਦਵਾਰੇ ਦਿਸ਼ਾ ਤਿੰਨ। ਵੇਖ ਵਿਚਾਰੇ ਭਿੰਨ ਭਿੰਨ। ਲੇਖ ਲਿਖਾਏ ਗਿਣ ਗਿਣ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਿਚ ਸੰਸਾਰ ਸਾਚਾ ਮੰਦਰ ਆਪ ਉਸਾਰਿਆ ਗਿਣ ਗਿਣ। ਸਾਚੇ ਵਾਰ ਕਰ ਉਸਾਰੇ। ਚਾਰ ਚਾਰ ਕਰ ਤਿਆਰੇ। ਸਾਚੇ ਜਾਣੇ ਚਾਰ ਦਵਾਰੇ। ਚਾਰੇ ਕੁੰਟਾਂ ਖੇਲ ਅਪਾਰੇ। ਮੇਖ ਲਗਾਏ ਪ੍ਰਭ ਅਬਿਨਾਸ਼ੀ, ਲੋਕਮਾਤ ਨਾ ਕੋਈ ਉਖਾੜੇ। ਕਰੇ ਖੇਲ ਘਨਕਪੁਰ ਵਾਸੀ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦੀ ਛੱਤ ਗਗਨ ਦੀ ਪਾੜੇ। ਨੌਂ ਦਰਵਾਜੇ ਨੌਂ ਨਿਧ। ਪ੍ਰਭ ਅਬਿਨਾਸ਼ੀ ਕਿਰਪਾ ਕਰ, ਸਾਚਾ ਧਾਮ ਸ਼ਬਦ ਤੋਲਾ, ਜੋਤੀ ਅਗਨੀ ਰਿਹਾ ਰਿਧ। ਨੌਂ ਉਜਾਲਾ ਹਰਿ ਕਿਰਪਾਲਾ, ਦੀਨ ਦਿਆਲਾ ਗੁਰਮੁਖ ਸਾਚੇ ਸੰਤ ਜਨਾਂ, ਆਪੇ ਕਰੇ ਕਾਰਜ ਸਿਧ। ਨਾ ਕੋਈ ਮੰਗੇ ਵਿਚ ਦਲਾਲਾ, ਅੱਠੇ ਪਹਿਰ ਰਹੇ ਰਖਵਾਲਾ, ਬੇਮੁਖਾਂ ਮੁਖ ਕਰੇ ਕਾਲਾ, ਨਾ ਕੋਈ ਵਖਾਣੇ ਸਾਚੀ ਬਿਧ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਜੋਤੀ ਖਿੱਚ ਜਵਾਲਾ, ਚਰਨ ਲਿਆਏ ਨੌਂ ਨਾਥ ਚੁਰਾਸੀ ਸਿੱਧ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਸ਼ਬਦ ਤੀਰ ਚਲਾਏ, ਨੌਂ ਦਵਾਰੇ ਪੀੜ ਕਢਾਏ, ਰਾਜੇ ਰਾਣਿਆਂ ਆਤਮ ਜਾਏ ਵਿਧ। ਨੌਂ ਦਵਾਰੇ ਵੱਜੇ ਤੀਰ। ਵੇਖ ਵਖਾਨਣ ਸ਼ਾਹ ਹਕੀਰ। ਪੁਰਖ ਅਬਿਨਾਸ਼ੀ ਸਾਚਾ ਭਾਲਣ, ਤਨ ਸ਼ਿੰਗਾਰ ਲੱਥੇ ਚੀਰ। ਹੱਡ ਨਾੜੀ ਝੂਠਾ ਦਿਸੇ ਬਾਲਣ ਸੜਨਾ ਮਰਨਾ ਅੰਤ ਅਖ਼ੀਰ। ਨੂਰੀ ਜੋਤ ਅਕਾਲਣ, ਰੰਕ ਸੁਲਤਾਨਾਂ ਵਿਚ ਫਕੀਰ। ਧੁਰਦਰਗਾਹੀ ਸਾਚਾ ਪਾਲਨ, ਨਾ ਕੋਈ ਜਾਣੇ ਵਜ਼ੀਰ ਅਮੀਰ। ਚਲੀ ਚਾਲ ਜਗਤ ਨਿਰਾਲਣ, ਕਲਜੁਗ ਅੰਤ ਅੰਤ ਅਖ਼ੀਰ। ਨਾ ਕੋਈ ਰੱਖੇ ਵਿਚ ਦਲਾਲਣ, ਰਸਨਾ ਖਿੱਚੇ ਸ਼ਬਦ ਤੀਰ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰਾਜ ਰਾਜਾਨਾਂ ਸ਼ਾਹ ਸੁਲਤਾਨਾਂ, ਦਰ ਦਵਾਰੇ ਅੰਤ ਕਰਾਏ ਵਹੀਰ। ਸਰਗੁਣ ਰੂਪ ਅਪਾਰ, ਨੌਂ ਦਵਾਰ ਹੈ। ਨਿਰਗੁਣ ਰੂਪ ਅਪਾਰ, ਦਸਵੇਂ ਪਿਆਰ ਹੈ। ਸਰਗੁਣ ਰੂਪ ਅਪਾਰ ਸਰਬ ਸੰਸਾਰ ਹੈ। ਨਿਰਗੁਣ ਰੂਪ ਅਪਾਰ ਜੋਤ ਨਿਰੰਕਾਰ ਹੈ। ਸਰਗੁਣ ਰੂਪ ਅਪਾਰ, ਪੰਜਾਂ ਤੱਤਾਂ ਮਾਤ ਉਡਾਰ ਹੈ। ਨਿਰਗੁਣ ਰੂਪ ਅਪਾਰ, ਏਕਾ ਜੋਤੀ ਪੁਰਖ ਬਿਧਾਤੇ, ਨਾ ਕੋਈ ਪਾਵੇ ਸਾਰ ਹੈ। ਨਿਰਗੁਣ ਸਰਗੁਣ ਖੇਲ ਅਪਾਰ, ਨਿਹਕਲੰਕੀ ਅੰਤਮ ਵਾਰ ਹੈ। ਭਰਮ ਭੁਲਾਏ ਜਗਤ ਅਪਾਰ, ਕਿਸੇ ਨਾ ਆਏ ਸਾਰ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨੌਂ ਦਵਾਰੇ ਦਰ ਦਵਾਰ, ਲੱਖ ਚੁਰਾਸੀ ਕਰ ਪਛਾਣ, ਲੋਕਮਾਤ ਰਿਹਾ ਵਖਾਣ ਹੈ। ਨੌਂ ਦਵਾਰੇ ਲੱਖ ਚੁਰਾਸੀ ਕਲਜੁਗ ਮਾਇਆ ਝੂਠੇ ਰਸ। ਅੰਤਮ ਪੈ ਜਾਏ ਜਮ ਕੀ ਫਾਸੀ, ਧਰਮ ਰਾਏ ਦੇ ਪਾਏ ਵਸ। ਪੁਰਖ ਅਬਿਨਾਸ਼ੀ, ਮਦਿਰਾ ਮਾਸੀ ਸ਼ਬਦ ਤੀਰ ਰਿਹਾ ਕਸ। ਪ੍ਰਗਟ ਹੋਏ ਘਨਕਪੁਰ ਵਾਸੀ, ਰਾਜੇ ਰਾਣਿਆਂ ਰਾਹ ਸਾਚਾ ਰਿਹਾ ਦੱਸ। ਪੰਡਤ ਪਕੜ ਉਠਾਏ ਕਾਸ਼ੀ, ਜੋਤ ਜਗਾਏ ਕੋਟ ਰਵ ਸਸ। ਜਨ ਭਗਤਾਂ ਆਤਮ ਲਾਹੇ ਉਦਾਸੀ, ਅੰਮ੍ਰਿਤ ਪਿਆਏ ਆਤਮ ਰਸ। ਸ਼ਬਦ ਜਪਾਏ ਸਵਾਸ ਸਵਾਸੀ, ਜੋਤੀ ਜੋਤ ਸਰੂਪ ਹਰਿ, ਨੌਂ ਦਰਵਾਜੇ ਖੋਲ੍ਹ ਦਰ, ਕਰੇ ਪ੍ਰਕਾਸ਼ ਘਟ ਘਟ ਵਾਸ, ਲੋਕਮਾਤ ਪਤਾਲ ਅਕਾਸ਼। ਨੌਂ ਦਵਾਰੇ ਲੋਕਮਾਤ, ਕਾਇਆ ਮਹੱਲ ਸਚ ਚੁਬਾਰੇ। ਅੱਠੇ ਪਹਿਰ ਅੰਧੇਰੀ ਰਾਤ, ਭੁੱਲੇ ਜੀਵ ਜੰਤ ਗਵਾਰੇ। ਨਾ ਕੋਈ ਪਾਏ ਵਸਤ ਸੁਗਾਤ, ਝੂਠੀ ਖੇਲ ਵਿਚ ਸੰਸਾਰੇ। ਮਾਇਆ ਰਹੀ ਮਾਰ ਝਾਤ, ਗੁਰਮੁਖ ਸਾਚੇ ਸੰਤ ਪਿਆਰੇ। ਪੁਰਖ ਅਬਿਨਾਸ਼ੀ ਏਕਾ ਬਖ਼ਸ਼ੇ ਸਾਚੀ ਦਾਤ, ਆਪ ਕਰਾਏ ਚਰਨ ਵਣਜਾਰੇ। ਅੰਮ੍ਰਿਤ ਦੇਵੇ ਬੂੰਦ ਸਵਾਂਤ, ਇਕ ਵਖਾਏ ਸਚ ਘਰ ਬਾਹਰੇ। ਦਸਵੇਂ ਘਰ ਹਰਿ ਇਕਾਂਤ, ਜਗੇ ਜੋਤ ਅਗੰਮ ਅਪਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਅੰਤਮ ਵੇਲੇ ਪੁੱਛੇ ਵਾਤ। ਸਚ ਸਿੰਘਾਸਣ ਹਰਿ ਨਿਰੰਕਾਰ। ਛੱਬੀ ਪੋਹ ਕਰ ਤਿਆਰ। ਆਪ ਰਖਾਏ ਦਰ ਸੱਚੇ ਦਰਬਾਰ। ਗੁਰਮੁਖਾਂ ਸਾਚੀ ਬਣਤ ਬਣਾਏ, ਲੋਕਮਾਤ ਕਰ ਵਿਚਾਰ। ਕਲਜੁਗ ਸੋਏ ਸੰਤ ਉਠਾਏ ਸਾਧਾਂ ਕਰਾਏ ਖ਼ਬਰਦਾਰ। ਆਪ ਆਪਣੇ ਕੰਠ ਲਗਾਏ, ਜੁਗਾਂ ਜੁਗਾਂ ਦੇ ਵਿਛੜੇ ਵੀਰ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਸਿੰਘਾਸਣ ਡੇਰਾ ਲਾਏ, ਛੱਬੀ ਪੋਹ ਕਾਇਆ ਤਜ, ਜੋਤ ਸਰੂਪੀ ਕਰ ਅਕਾਰ। ਸਚ ਸਿੰਘਾਸਣ ਹਰਿ ਸੁਲਤਾਨ। ਸ਼ਬਦ ਸਵਾਸਣ ਵਡ ਮਿਹਰਬਾਨ। ਪੁਰਖ ਅਬਿਨਾਸ਼ਣ ਨੌਜਵਾਨ। ਜੋਤ ਪ੍ਰਕਾਸ਼ਣ ਨੌਂ ਖੰਡ ਪ੍ਰਿਥਮੀ, ਦੀਪਕ ਜੋਤੀ ਇਕ ਮਹਾਨ। ਜਨ ਭਗਤਾਂ ਆਤਮ ਨਿਜ ਘਰ ਰੱਖੇ ਵਾਸਨ, ਦੇਵੇ ਨਾਮ ਸੱਚਾ ਪੀਣ ਖਾਣ। ਮਾਨਸ ਜਨਮ ਕਰੇ ਰਹਿਰਾਸਨ, ਸਤਾਰਾਂ ਹਾੜੀ ਖ਼ੁਸ਼ੀ ਮਨਾਣ। ਪ੍ਰਗਟ ਹੋਏ ਘਨਕਪੁਰ ਵਾਸਨ, ਵਡ ਦਾਤਾ ਜੋਧਾ ਸੂਰਾ ਬਲਵਾਨ। ਲੱਖ ਚੁਰਾਸੀ ਦੇਵੇ ਫਾਸਨ, ਮੇਟ ਮਿਟਾਏ ਜੀਵ ਸ਼ੈਤਾਨ। ਕਰੇ ਖੇਲ ਪੁਰਖ ਅਬਿਨਾਸ਼ਣ, ਨਾ ਕੋਈ ਜਾਣੇ ਜੀਵ ਜਹਾਨ। ਜਨ ਭਗਤਾਂ ਹੋਏ ਦਾਸ ਦਾਸਨ, ਜੋਤੀ ਸ਼ਬਦ ਹਰਿ ਭਗਵਾਨ। ਜੂਠੇ ਝੂਠੇ ਅੰਤਮ ਨਾਸਨ, ਸ਼ਬਦ ਮਾਰੇ ਏਕਾ ਬਾਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਤਖ਼ਤ ਸੁਲਤਾਨ ਬਿਰਾਜੇ, ਵਡ ਰਾਜਾ ਸ਼ਾਹ ਸੁਜਾਨ। ਵਡ ਸ਼ਹਾਨਾ ਹਰਿ ਮਿਹਰਬਾਨ। ਜੋਤੀ ਬਾਣਾ ਸ਼ਬਦੀ ਗਾਨਾ, ਰਸਨਾ ਰੱਖੇ ਤੀਰ ਕਮਾਨ। ਖਿਚੀ ਆਏ ਰਾਜਾ ਰਾਣਾ, ਨਾ ਕੋਈ ਰਹੇ ਸੁਘੜ ਸਿਆਣ। ਸੋਹੰ ਸ਼ਬਦ ਰਖਾਏ ਸਾਚੀ ਆਨ। ਨਿਹਕਲੰਕ ਪਹਿਰੇ ਬਾਣਾ, ਨਾ ਕੋਈ ਰੱਖੇ ਵੰਞ ਮੁਹਾਣਾ, ਪੁਰੀਆਂ ਲੋਆਂ ਸੰਸਾਰ ਸਾਗਰ ਇਕ ਉਡਾਨ। ਏਕਾ ਛਤਰ ਸੀਸ ਝੁਲਾਣਾ, ਸੱਤਰ ਬਹੱਤਰ ਭੇਵ ਚੁਕਾਣਾ, ਜਗੇ ਜੋਤ ਕੋਟਨ ਭਾਨ। ਇਕ ਇਕੱਤਰ ਆਪ ਅਖਵਾਣਾ, ਸੋਹੰ ਮੰਤਰ ਜਾਪ ਜਪਾਣਾ, ਗੁਰਮੁਖ ਬਿਠਾਏ ਵਿਚ ਬਿਬਾਣਾ, ਸਾਚਾ ਝੁਲੇ ਇਕ ਨਿਸ਼ਾਨ। ਦਰ ਘਰ ਸਾਚੇ ਸਾਚਾ ਮਾਣਾ, ਨਾਮ ਰਸ ਪੀਣਾ ਖਾਣਾ, ਸਾਚਾ ਮੇਲ ਸ੍ਰੀ ਭਗਵਾਨ। ਲੱਖ ਚੁਰਾਸੀ ਤਣਿਆ ਤਾਣਾ, ਰਾਜਾ ਰਾਣਾ ਜਿਸ ਫਸਾਣਾ, ਸਾਧ ਸੰਤ ਸਰਬ ਪਛਤਾਨ। ਨਿਹਕਲੰਕੀ ਪਹਿਰੇ ਬਾਣਾ, ਸ਼ਬਦ ਸਰੂਪੀ ਡੰਕ ਵਜਾਣਾ, ਰਾਓ ਰੰਕ ਇਕ ਕਰਾਨਾ, ਏਕਾ ਆਪ ਵਡ ਪ੍ਰਤਾਪ, ਪੁਰਖ ਅਬਿਨਾਸ਼ੀ ਸ਼ਾਹ ਸੁਲਤਾਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਗੁਰਸਿਖ ਸਾਚੇ ਸੰਤ ਜਨਾਂ, ਚਰਨ ਦਵਾਰੇ ਪੈਜ ਸਵਾਰੇ, ਦਰਗਹਿ ਸਾਚੀ ਰਖਾਵੇ ਲੋਕਮਾਤ ਮਾਣ। ਲੋਕਮਾਤ ਹਰਿ ਮਲਾਹ। ਪਾਰ ਕਰਾਏ ਫੜ ਫੜ ਬਾਂਹ। ਨਾ ਕੋਈ ਜਪਾਏ ਔਖਾ ਨਾਂ। ਇਕ ਦਰਸ ਦਏ ਦਿਖਾ। ਕਰ ਤਰਸ ਮਿਟਾਏ ਹਰਸ, ਬੇੜਾ ਬੰਨ੍ਹੇ ਦੇਵੇ ਲਾ। ਅੰਮ੍ਰਿਤ ਮੇਘ ਦੇਵੇ ਬਰਸ, ਸ਼ਬਦੀ ਜੋਤੀ ਠੰਡੀ ਛਾਂ। ਜੋਤੀ ਜੋਤ ਸਰੂਪ ਹਰਿ, ਸਦਾ ਸੁਹੇਲਾ ਸਾਚਾ ਮੇਲਾ ਇਕ ਇਕੇਲਾ, ਆਪੇ ਪਿਤਾ ਆਪੇ ਮਾਂ। ਮਾਤ ਪਿਤ ਹਰਿ ਮਾਈ ਬਾਪ। ਜੋਤ ਸਰੂਪੀ ਵਡ ਪ੍ਰਤਾਪ। ਸੋਹੰ ਜਪਾਏ ਸਾਚਾ ਜਾਪ। ਕਲਜੁਗ ਚੜ੍ਹਿਆ ਹੰਕਾਰੀ ਤਾਪ। ਸ੍ਰਿਸ਼ਟ ਸਬਾਈ ਸਾਚੀ ਥਾਪਣਾ ਰਿਹਾ ਥਾਪ। ਚਾਰੋਂ ਕੁੰਟ ਹੋਏ ਖੁਆਰੀ, ਨਾ ਕੋਈ ਜਾਣੇ ਆਪਣਾ ਆਪ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ, ਆਤਮ ਫੇਰੇ ਸ਼ਬਦ ਤਿੱਖੀ ਆਰੀ, ਆਪ ਉਤਾਰੇ ਕੋਟਨ ਪਾਪ। ਕੋਟਨ ਪਾਪ ਦੇਵੇ ਲਾਹ। ਧੁਰਦਰਗਾਹੀ ਸਚ ਮਲਾਹ। ਲੱਖ ਚੁਰਾਸੀ ਫਾਹ ਕਟਾ। ਗੁਰਮੁਖ ਕਰ ਸ਼ਬਦ ਸਵਾਸੀ, ਅੰਤਮ ਵੇਲੇ ਲਏ ਬਚਾ। ਬੇਮੁਖ ਜੀਵ ਮਦਿਰਾ ਮਾਸੀ, ਦਰ ਦਵਾਰੇ ਦਏ ਦੁਰਕਾ। ਜੋਤ ਨਿਰੰਜਣ ਪੁਰਖ ਅਬਿਨਾਸ਼ੀ, ਸਾਚੀ ਜੋਤ ਮਾਤ ਪ੍ਰਗਟਾ। ਪ੍ਰਗਟ ਹੋਏ ਘਨਕਪੁਰ ਵਾਸੀ, ਰਾਓ ਉਮਰਾਓ ਪ੍ਰਭ ਲਏ ਜਗਾ। ਵਾਰੀ ਆਏ ਪੰਡਤ ਕਾਂਸ਼ੀ, ਸ਼ਬਦ ਸੁਨੇਹੜਾ ਦਏ ਘਲਾ। ਵੇਦ ਪੁਰਾਨਾਂ ਕਰੇ ਦਾਸੀ, ਸੋਹੰ ਸਾਚਾ ਸ਼ਬਦ ਜਣਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਬਣਤ ਰਿਹਾ ਬਣਾ। ਕਲਜੁਗ ਤੇਰੀ ਕਾਲੀ ਸ਼ਾਹੀ, ਆਤਮ ਤ੍ਰਿਸ਼ਨਾ ਰਹੀ ਆਗ। ਜੂਠੀ ਝੂਠੀ ਮਾਇਆ ਫਾਹੀ, ਸਾਧਾ ਸੰਤਾਂ ਆਤਮ ਲਾਏ ਦਾਗ਼। ਸਾਚਾ ਦਰ ਦਵਾਰਾ ਕੋਈ ਦੀਸੇ ਨਾਹੀ, ਜੂਠੇ ਝੂਠੇ ਦਿਸਣ ਕਾਗ। ਹਰਿ ਵੇਖ ਵਖਾਣੇ ਥਾਉਂ ਥਾਈਂ, ਨਾ ਕੋਈ ਸੋਹਿਲਾ ਸਾਚਾ ਰਾਗ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਤੇਰੀ ਅੰਤਮ ਵੇਰ, ਗੁਰਮੁਖ ਸਾਚੇ ਸੰਤ ਜਨਾਂ, ਆਤਮ ਸ਼ਬਦ ਲਾਏ ਜਾਗ। ਗੁਰਮੁਖ ਸਾਚਾ ਇਕ ਦੁਲਾਰਾ। ਪ੍ਰਭ ਅਬਿਨਾਸ਼ੀ ਪਾਏ ਸਾਰਾ। ਵੇਖ ਵਖਾਣੇ ਸਰਬ ਕੁਛ ਜਾਣੇ, ਆਦਿਨ ਅੰਤਾ ਨਰ ਨਿਰੰਕਾਰਾ। ਸਾਚਾ ਦਰ ਇਕ ਸੁਹਾਏ, ਕਰੇ ਖੇਲ ਜਗ ਅਪਾਰਾ। ਸੋਏ ਜਗਾਏ ਰਾਜੇ ਰਾਣੇ, ਸ਼ਬਦ ਚਲਾਏ ਤਿੱਖਾ ਆਰਾ। ਇਕ ਰਖਾਏ ਆਪਣੇ ਭਾਣੇ, ਨਾ ਕੋਈ ਭੁੱਲੇ ਜੀਵ ਗਵਾਰਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਾਰ ਵਰਨਾਂ ਇਕ ਵਖਾਣੇ ਸੱਚਾ ਦਰਬਾਰਾ। ਸਚ ਦਰਬਾਰਾ ਧੁਰਦਰਗਾਹੀ। ਲੱਖ ਚੁਰਾਸੀ ਜਿਸ ਅੰਤਮ ਕਲ ਕਟਣੀ ਫਾਹੀ। ਮੇਟ ਮਿਟਾਏ ਮਦਿਰਾ ਮਾਸੀ, ਦਰ ਦਵਾਰਾ ਕੋਈ ਦੀਸੇ ਨਾਹੀ। ਖਿਚ ਲਿਆਏ ਪ੍ਰਭ ਪੰਡਤ ਕਾਸ਼ੀ, ਜੋਤੀ ਅਗਨ ਰਿਹਾ ਜਲਾਈ। ਪ੍ਰਗਟ ਹੋਏ ਘਨਕਪੁਰ ਵਾਸੀ, ਦੂਸਰ ਕੋਈ ਦੀਸੇ ਨਾਹੀ। ਮਾਨਸ ਜਨਮ ਹੋਏ ਰਹਿਰਾਸੀ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਜਨ ਸਾਚੀ ਸੇਵ ਕਮਾਈ। ਸਾਚੀ ਸੇਵਾ ਆਪ ਲਗਾਏ। ਅੰਮ੍ਰਿਤ ਫਲ ਵਡ ਦੇਵੀ ਦੇਵਾ, ਏਕਾ ਨਾਮ ਰਸ ਖਵਾਏ। ਕੌਸਤਕ ਮਨੀ ਮਸਤਕ ਥੇਵਾ, ਸ਼ਬਦ ਰੰਗਣ ਤਨ ਚੜ੍ਹਾਏ। ਪ੍ਰਭ ਅਬਿਨਾਸ਼ੀ ਗਾਇਣ ਜਿਹਵਾ, ਦਰ ਘਰ ਸਾਚੇ ਮਾਣ ਰਖਾਏ। ਮਿਲਿਆ ਪ੍ਰਭ ਅਲਖ ਅਭੇਵਾ, ਚਰਨ ਸਰਨ ਜਨ ਸਾਚੇ ਲਾਏ। ਬਿਰਥਾ ਜਾਏ ਨਾ ਮਾਤ ਸੇਵਾ, ਦਰ ਦਰਬਾਰੇ ਜੋ ਮਾਤ ਕਮਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਆਤਮ ਝੋਲੀ ਦੇਵੇ ਭਰ, ਸ਼ਬਦ ਭੰਡਾਰ ਰਿਹਾ ਵਰਤਾਏ। ਸ਼ਬਦ ਭੰਡਾਰ ਹਰਿ ਵਰਤਾਰ। ਕਰੇ ਖੇਲ ਨਿਆਰੀ ਪਹਿਲੀ ਵਾਰੀ, ਲੱਖ ਚੁਰਾਸੀ ਹੋਏ ਦੁਖਿਆਰੀ, ਧਰਤੀ ਦੱਬੀ ਪਾਪਾਂ ਭਾਰ। ਦਰ ਘਰ ਸਾਚੇ ਕਰੇ ਪੁਕਾਰੀ, ਪ੍ਰਭ ਅਬਿਨਾਸ਼ੀ ਕਿਰਪਾ ਧਾਰ। ਵੇਖ ਵਖਾਣੇ ਨੈਣ ਮੁੰਧਾਰੀ, ਪ੍ਰਗਟ ਹੋਏ ਵਿਚ ਸੰਸਾਰ। ਜੋਤੀ ਖੇਲ ਅਪਰ ਅਪਾਰੀ, ਸ਼ਬਦ ਖੰਡਾ ਤਿੱਖੀ ਧਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਕਰਮ ਇਕ ਕਮਾਇਆ, ਧਰਤ ਮਾਤ ਤੇਰਾ ਧਰਮ ਰਖਾਇਆ, ਕਲਜੁਗ ਤੇਰੀ ਅੰਤਮ ਵਾਰ। ਜਗਤ ਧਰਮ ਸਾਚਾ ਨਾਤਾ। ਲਿਖੇ ਕਰਮ ਪੁਰਖ ਬਿਧਾਤਾ। ਸਤਿਜੁਗ ਸਾਚੇ ਤੇਰਾ ਸਾਚਾ ਜਨਮ, ਕਲਜੁਗ ਮਿਟੇ ਅੰਧੇਰੀ ਰਾਤਾ। ਕਲਜੁਗ ਜੀਵ ਭੁੱਲੇ ਭਰਮ, ਨਾ ਕੋਈ ਜਾਣੇ ਪਿਤਾ ਮਾਤਾ। ਦੂਈ ਦਵੈਤੀ ਆਤਮ ਵਰਮ, ਨਾ ਕੋਈ ਵੇਖੇ ਇਕ ਇਕਾਂਤਾ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਪ੍ਰਗਟ ਹੋਏ ਕਮਲਾਪ਼ਾਤਾ। ਭਗਤ ਭਗਵਾਨ ਕਮਲਾਪਤ। ਚਰਨ ਬੰਧਾਏ ਚਰਨ ਪ੍ਰੀਤ ਏਕਾ ਨਤ। ਗੁਰਮੁਖ ਸਾਚੇ ਸੇਵਾ ਲਾਏ, ਸ਼ਬਦ ਦੇਵੇ ਸਾਚੀ ਮਤ। ਪੰਦਰਾਂ ਪੋਹ ਦਿਵਸ ਸੁਹਾਏ, ਸਚ ਦਰਬਾਰੇ ਪਾਈ ਛੱਤ। ਜਗਤ ਜਗਦੀਸ਼ ਪ੍ਰਭ ਲੇਖੇ ਲਾਏ, ਧਰਤ ਮਾਤ ਮੁਖ ਚਵਾਈ ਰੱਤ। ਭਰਮ ਭੁਲੇਖੇ ਹਰਿ ਕਢਾਏ, ਰਾਜੇ ਰਾਣਿਆਂ ਪਾਈ ਨੱਥ। ਲੋਕਮਾਤ ਸੋਏ ਜਗਾਏ, ਸ੍ਰਿਸ਼ਟ ਸਬਾਈ ਰਿਹਾ ਮੱਥ। ਪ੍ਰਭ ਅਬਿਨਾਸ਼ੀ ਗਏ ਭੁਲਾਏ, ਅੰਤਮ ਸੀਆਂ ਆਏ ਸਾਢੇ ਤਿੰਨ ਹੱਥ। ਸਿੰਘ ਮਨਜੀਤ ਹਰਿ ਜਗਤ ਵਡਿਆਏ, ਕਲਜੁਗ ਚਲਾਇਆ ਅੰਤਮ ਰਥ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੋਹਾਂ ਭਾਈਆਂ ਮੇਲ ਮਿਲਾਇਆ, ਸ਼ਬਦ ਦਿੱਤੀ ਸਾਚੀ ਵਥ।

Leave a Reply

This site uses Akismet to reduce spam. Learn how your comment data is processed.