੮ ਪੋਹ ੨੦੧੧ ਬਿਕ੍ਰਮੀ ਪਿੰਡ ਜੇਠੂਵਾਲ ਮਾਤਾ ਬਿਸ਼ਨ ਕੌਰ ਦੇ ਗ੍ਰਹਿ
ਪ੍ਰਭ ਅਬਿਨਾਸ਼ੀ ਰਚਨ ਰਚਾਈ ਜਾਵੇ। ਗੁਰੂਆਂ ਪੀਰਾਂ ਸਾਧਾਂ ਸੰਤਾਂ ਕਲਜੁਗ ਜੀਵਾਂ, ਬਾਹੋਂ ਪਕੜ ਉਠਾਈ ਜਾਵੇ। ਕਲਜੁਗ ਜੀਵਾਂ ਹੋ ਹੋ ਨੀਵਾਂ, ਦੇ ਮਤ ਆਪ ਸਮਝਾਈ ਜਾਵੇ। ਸਾਢੇ ਤਿੰਨ ਹੱਥ ਅੰਤਮ ਆਵੇ ਸੀਵਾਂ, ਮਾਤ ਪਿਤ ਭਾਈ ਭੈਣ ਨਾ ਨਾਲ ਕੋਈ ਜਾਵੇ। ਗੁਰਮੁਖਾਂ ਬਣਤ ਬਣਾਏ ਲੋਕਮਾਤ ਰਖਾਏ ਨੀਹਾਂ, ਸਚ ਮਹੱਲ ਇਕ ਚੁਣਾਈ ਜਾਵੇ। ਜਨ ਭਗਤ ਦੁਲਾਰੇ ਆਪ ਬਣਾਏ ਪੁੱਤਰ ਧੀਆਂ, ਅੰਮ੍ਰਿਤ ਫਲ ਅੰਤਮ ਕਲ ਖਵਾਈ ਜਾਵੇ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚੇ ਤੇਰੀ ਬਣਤ ਬਣਾਈ ਜਾਵੇ। ਹਰਿ ਸਾਚੀ ਬਣਤ ਬਣਾਇੰਦਾ। ਮਹਿੰਮਾ ਅਗਣਤ ਨਾ ਕੋਈ ਗਿਣਾਇੰਦਾ। ਸਾਧ ਸੰਤ ਸੋਏ ਮੋਏ ਮਾਤ ਉਠਾਇੰਦਾ। ਸ਼ਬਦ ਸਰੂਪੀ ਮੁਖੜਾ ਧੋਵੇ, ਅੰਮ੍ਰਿਤ ਜਲ ਇਕ ਰਖਾਇੰਦਾ। ਏਕਾ ਬੂੰਦ ਸਵਾਂਤੀ ਚੋਏ, ਕਵਲ ਨਾਭ ਖੁਲ੍ਹਾਇੰਦਾ। ਜੋਤ ਪ੍ਰਕਾਸ਼ ਸਾਚੀ ਹੋਏ, ਅੰਧ ਅੰਧੇਰ ਮਿਟਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਰਾਜੇ ਰਾਣੇ ਸ਼ਾਹ ਸੁਲਤਾਨੇ ਸ਼ਬਦ ਭਾਣੇ ਆਪੇ ਹਰਿ ਰਖਾਇੰਦਾ। ਸ਼ਬਦ ਭਾਣਾ ਹਰਿ ਰਖਾਇਆ। ਕਾਲਾ ਬਾਣਾ ਤਨ ਛੁਹਾਇਆ। ਪੰਚਮ ਪੋਹ ਮਾਤ ਵਡਿਆਇਆ। ਤਖ਼ਤ ਤਾਜ ਨਾ ਰਹਿਣੇ ਕੋ, ਨਿਹਕਲੰਕ ਕਲ ਜਾਮਾ ਪਾਇਆ। ਸਚ ਸਿੰਘਾਸਣ ਗੁਰ ਪੂਰੇ ਅੱਗੇ ਲੈਣਾ ਹੋ, ਰਾਜ ਰਾਜਾਨਾਂ ਸਰਨੀ ਲਏ ਲਗਾਇਆ। ਏਕਾ ਜੋਤ ਜਗਾਏ ਤ੍ਰੈ ਲੋਅ, ਸੋਹੰ ਸਾਚਾ ਡੰਕ ਵਜਾਇਆ। ਗੁਰੂਆਂ ਪੀਰਾਂ ਸਾਧਾਂ ਸੰਤਾਂ ਆਤਮ ਸ਼ਕਤੀ ਲਏ ਖੋਹ, ਛੱਬੀ ਪੋਹ ਬਣਤ ਬਣਾਇਆ। ਗੁਰਮੁਖਾਂ ਆਤਮ ਸੋਹੰ ਸ਼ਬਦ ਰਿਹਾ ਬੋ, ਹਾਲੀ ਪਾਲੀ ਹਰਿ ਰਖਵਾਲੀ ਸਾਚਾ ਹਲ ਜਵਾਇਆ। ਏਕਾ ਜੋਤ ਨੂਰ ਅਕਾਲੀ। ਕਲਜੁਗ ਮਿਟਾਏ ਘਟਾ ਕਾਲੀ, ਗੁਰਮੁਖ ਸਾਚੇ ਮਾਰਨ ਛਾਲੀ, ਵਾਲੀ ਹਿੰਦ ਵਡ ਮਰਗਿੰਦ ਨਿਹਕਲੰਕ ਨਰਾਇਣ ਨਰ, ਲੋਕਮਾਤ ਜਾਮਾ ਪਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਮਾਤ ਵਡਿਆਈ, ਗੁਰਮੁਖ ਸਾਚਾ ਸੰਤ ਪਿਆਰਾ, ਦੂਜੀ ਵਾਰਾ ਭਗਤ ਸੁਦਾਮਾ ਸੰਗ ਰਲਾਈ। ਇਕ ਦਰ ਦਰਬਾਰ ਰਖਾਉਣਾ। ਸਤਿਗੁਰ ਪੂਰੇ ਸਾਚੀ ਕਾਰ, ਜਗਤ ਵਿਹਾਰਾ ਇਕ ਕਰਾਉਣਾ। ਸ੍ਰਿਸ਼ਟ ਸਬਾਈ ਇਕ ਭਤਾਰ, ਲੱਖ ਚੁਰਾਸੀ ਪੈਣੀ ਮਾਰ, ਘਰ ਘਰ ਦਰ ਦਰ ਨਰ ਨਾਰ, ਕੰਤ ਸੁਹਾਗੀ ਗੁਰਮੁਖ ਸਾਚੇ ਵਿਚ ਮਾਤ ਹੰਢਾਉਣਾ। ਵਿਰਲੇ ਗੁਰਮੁਖ ਕਿਸਮਤ ਜਾਗੀ, ਪ੍ਰਭ ਅਬਿਨਾਸ਼ੀ ਮਿਲਿਆ ਭਾਗੀ, ਧੋਣ ਆਇਆ ਪਿਛਲੇ ਦਾਗ਼ੀ, ਇਕ ਸੁਣਾਇਆ ਸਾਚਾ ਰਾਗੀ, ਆਤਮ ਰੰਗਣ ਇਕ ਚੜ੍ਹਾਉਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਇਕ ਦਵਾਰਾ ਵਿਚ ਸੰਸਾਰਾ, ਪਹਿਲੀ ਵਾਰਾ ਜੋਤ ਅਧਾਰਾ, ਦੋਵੇਂ ਹੱਥ ਖਾਲੀ ਰਖਾਉਣਾ। ਹੱਥ ਖਾਲੀ ਭਗਤ ਦਲਾਲ ਹੈ। ਦੋ ਜਹਾਨਾਂ ਸਾਚਾ ਵਾਲੀ, ਚਲੇ ਮਾਤ ਅਵਲੜੀ ਚਾਲ ਹੈ। ਗੁਰਮੁਖ ਆਤਮ ਭੋਲੀ ਭਾਲੀ, ਧਰਤ ਮਾਤ ਤੇਰਾ ਅਨਮੁੱਲੜਾ ਲਾਲ ਹੈ। ਪ੍ਰਭ ਸ਼ਬਦ ਬਣਾਏ ਸਾਚੀ ਡੋਲੀ, ਅੰਤਮ ਲਏ ਆਪ ਉਠਾਲ ਹੈ। ਦਰ ਘਰ ਸਾਚੇ ਇਕ ਬਣਾਏ ਸਾਚੀ ਗੋਲੀ, ਤਨ ਸੁਹਾਏ ਸ਼ਬਦ ਚੋਲੀ, ਆਤਮ ਪੜਦੇ ਰਿਹਾ ਖੋਲ੍ਹੀ, ਨੂਰ ਇਕ ਜਲਾਲ ਹੈ। ਚਰਨ ਪ੍ਰੀਤੀ ਸਾਚੀ ਘੋਲੀ, ਮਿਲੀ ਵਸਤ ਨਾਮ ਅਨਮੋਲੀ, ਪੂਰੇ ਤੋਲ ਹਰਿ ਰਿਹਾ ਤੋਲੀ, ਕਲਜੁਗ ਤੇਰੀ ਅੰਤਮ ਵਾਰ ਹੈ। ਜਨ ਭਗਤਾਂ ਆਤਮ ਪੜਦੇ ਰਿਹਾ ਖੋਲ੍ਹੀ, ਲੱਖ ਚੁਰਾਸੀ ਅੰਤਮ ਵੇਲੇ ਇਕ ਖਿਡਾਏ ਸ਼ਬਦ ਹੋਲੀ, ਫੜੀ ਹੱਥ ਸੱਚੀ ਕਟਾਰ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਏਕ ਹਰਿ ਭਗਤ ਟੇਕ, ਸੱਚਾ ਸਚ ਸੱਚੀ ਸਰਕਾਰ ਹੈ। ਮਾਤ ਸਿੰਘਾਸਣ ਹਰਿ ਬਣਾਇਆ। ਸ਼ਬਦ ਆਸਣ ਇਕ ਲਗਾਇਆ। ਸ੍ਰਿਸ਼ਟ ਸਬਾਈ ਜੋਤ ਪ੍ਰਕਾਸ਼ਣ, ਗੁਰਮੁਖਾਂ ਨਿਜ ਘਰ ਵਾਸ ਆਪ ਰਖਾਇਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਸ਼ਟਮ ਪੋਹ ਲੇਖਾ ਰਿਹਾ ਲਿਖਾਇਆ। ਅਸ਼ਟਮ ਪੋਹ ਖੇਲ ਅਪਾਰ। ਭੇਖਾਧਾਰੀ ਵਿਚ ਸੰਸਾਰ। ਸ੍ਰਿਸ਼ਟ ਸਬਾਈ ਵੇਖ ਵਿਚਾਰੇ, ਕਲਜੁਗ ਤੇਰੀ ਅੰਤਮ ਵਾਰ। ਲੱਖ ਚੁਰਾਸੀ ਚਾਰੋਂ ਕੁੰਟ ਹਾਰੀ, ਜੀਵ ਜੰਤ ਹੋਏ ਗਵਾਰ। ਧਰਤ ਮਾਤ ਹੋਈ ਖੁਆਰੀ, ਪ੍ਰਭ ਦਰ ਆਈ ਧਾਹ ਮਾਰ। ਵਧਦੀ ਜਾਏ ਚਾਰ ਯਾਰੀ, ਕਾਮੀ ਕਰੋਧੀ ਮੁਗਧ ਨਰ ਨਾਰ। ਕਲਜੁਗ ਹੋਈ ਰੈਣ ਅੰਧਿਆਰੀ, ਕੋਈ ਨਾ ਪਾਵੇ ਤੇਰੀ ਸਾਰ। ਰਾਜੇ ਰਾਣੇ ਸੁੱਤੇ ਪੈਰ ਪਸਾਰੀ, ਮਾਇਆਧਾਰੀ ਬੇਮੁਹਾਰ। ਗਊ ਗਰੀਬ ਨਿਮਾਣਿਆਂ ਦੁੱਖ ਲੱਗਾ ਭਾਰੀ, ਅੱਠੇ ਪਹਿਰ ਰੋਣ ਧਾਹਾਂ ਮਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੋਕਮਾਤ ਹਰਿ ਜੋਤ ਧਰ, ਸੁਣ ਸੱਚੀ ਇਕ ਪੁਕਾਰ। ਕਰੀ ਪੁਕਾਰ ਸੁਣ ਦਰ ਤੇਰੇ। ਪ੍ਰਭ ਬਖ਼ਸ਼ੀਂ ਅਵਗੁਣ ਮੇਰੇ। ਕਲਜੁਗ ਕਰੀਂ ਅੰਤ ਨਿਬੇੜੇ। ਘਰ ਘਰ ਵਧਦੇ ਗਏ ਝੇੜੇ। ਧਰਤ ਮਾਤ ਕਰੇ ਪੁਕਾਰ, ਰੋਵੇ ਧਾਹਾਂ ਮਾਰ ਸੁਣ ਦਾਤਾਰ, ਝੂਠੇ ਦਿਸਣ ਨਗਰ ਖੇੜੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਅੰਤਮ ਬੰਨ੍ਹੇ ਬੇੜੇ। ਧਰਤ ਮਾਤ ਦਏ ਦੁਹਾਈਆ। ਰੱਖੇ ਖੁਲ੍ਹੜੇ ਕੇਸ, ਵੇਸ ਦਰਵੇਸ ਸੁਣ ਸਾਚੇ ਮੇਰੇ ਮਾਹੀਆ। ਭੁੱਲੇ ਕਲਜੁਗ ਨਰ ਨਰੇਸ਼, ਸਾਰ ਕਿਸੇ ਨਾ ਪਾਈਆ। ਕਲਜੁਗ ਝੂਠਾ ਵਧਿਆ ਭੇਖ, ਸਾਚੀ ਜੋਤ ਨਾ ਕੋਈ ਜਗਾਈਆ। ਕਵਣ ਮਿਟਾਏ ਬਿਧਨਾ ਲਿਖੀ ਰੇਖ, ਧਰਤ ਮਾਤ ਅੰਤ ਕੁਰਲਾਈਆ। ਜੂਠੇ ਝੂਠੇ ਔਲੀਏ ਪੀਰ ਸ਼ੇਖ਼, ਸਚ ਕੁਰਾਨ ਨਾ ਕਿਸੇ ਫੜਾਈਆ। ਚਾਰੋਂ ਕੁੰਟ ਘਰ ਘਰ ਬੈਠੀ ਰਹੀ ਵੇਖ, ਮੇਰੀ ਪਤ ਨਾ ਕਿਸੇ ਰਖਾਈਆ। ਇਕ ਦਰ ਦਵਾਰਾ ਹਰਿ ਦਾਤਾਰਾ ਤੇਰਾ ਲਿਆ ਵੇਖ, ਮੰਗਣ ਆਈ ਬਣ ਸ਼ੁਦਾਈਆ। ਕਲਜੁਗ ਜੂਠੀ ਝੂਠੀ ਰੇਖ, ਆਪਣੇ ਹੱਥੀਂ ਦਏ ਮਿਟਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੇ ਦਰ ਏਕ ਮਿਲੇ ਸਾਚਾ ਵਰ, ਦਰ ਦਰ ਦਏ ਦੁਹਾਈਆ। ਰੋ ਰੋ ਮਾਤ ਪੁਕਾਰਦੀ। ਪ੍ਰਭ ਅਬਿਨਾਸ਼ੀ ਵਾਜਾਂ ਮਾਰਦੀ। ਦਿਵਸ ਰੈਣ ਸੰਤ ਚਿਤਾਰਦੀ। ਵੇਖੇ ਖੇਲ ਸੱਚੀ ਸਰਕਾਰ ਦੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਦੀ ਨੂਹ ਏਕਾ ਮਿਲੇ ਖ਼ੁਦੀ ਖ਼ੁਦਾਈ ਸੱਚੇ ਪ੍ਰਵਰਦਿਗਾਰ ਦੀ। ਪ੍ਰਵਰਦਿਗਾਰ ਪ੍ਰਵਰਦਿਗਾਰ, ਚਾਰ ਯਾਰਾਂ ਸੰਗ ਕਰ ਪਿਆਰ। ਮੁਹੰਮਦ ਬੱਧਾ ਸਿਰ ਭਾਰ। ਕਲਜੁਗ ਅੰਤਮ ਹੋ ਤਿਆਰ। ਧਰਤ ਮਾਤ ਅੰਤਮ ਵਾਰ। ਪੁਰਖ ਅਬਿਨਾਸ਼ੀ ਘਟ ਘਟ ਵਾਸੀ, ਲੋਕਮਾਤ ਆਇਆ ਜਾਮਾ ਧਾਰ। ਕਰੇ ਖੇਲ ਅਪਰ ਅਪਾਰ। ਫੜੇ ਸ਼ਬਦ ਖੰਡਾ ਹੱਥ ਕਟਾਰ। ਮਾਰੀ ਜਾਏ ਵਾਰ ਵਾਰ। ਰਹਿਣ ਨਾ ਦੇਵੇ ਕੋਈ ਹੰਕਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਆਪਣਾ ਖੇਲ ਆਪੇ ਕਰੇ, ਲੋਕਮਾਤ ਜੋਤ ਧਰੇ, ਰੂਪ ਰੰਗ ਨਾ ਕਿਸੇ ਵਿਚਾਰ। ਪ੍ਰਭ ਸਾਚੀ ਬਣਤ ਬਣਾਈਆ। ਮਹਿੰਮਾ ਅਗਣਤ ਗਣੀ ਨਾ ਜਾਈਆ। ਜੀਵ ਜੰਤ ਸਾਧ ਸੰਤ ਰਿਹਾ ਭੁਲਾਈਆ। ਗੁਰ ਪੂਰਾ ਗੁਰੂਆਂ ਪੀਰਾਂ ਰਿਹਾ ਉਠਾਈਆ। ਸ਼ਬਦ ਚਲਾਏ ਸਾਚਾ ਤੀਰਾ, ਏਕਾ ਰਸਨ ਕਮਾਨ ਉਠਾਈਆ। ਸੰਤ ਮਨੀ ਸਿੰਘ ਸਿਰ ਬੰਨ੍ਹੀ ਚੀਰਾ, ਜੋਤੀ ਹੀਰਾ ਮਸਤਕ ਇਕ ਟਿਕਾਈਆ। ਏਕਾ ਦੇਵੇ ਸ਼ਬਦ ਧੀਰਾ, ਦੂਈ ਦਵੈਤੀ ਭੇਵ ਚੁਕਾਈਆ। ਕਲਜੁਗ ਹੋਏ ਅੰਤ ਅਖੀਰਾ, ਪ੍ਰਭ ਸਾਚਾ ਲੇਖ ਰਿਹਾ ਲਿਖਾਈਆ। ਗੁਰਮੁਖਾਂ ਪਿਆਏ ਅੰਮ੍ਰਿਤ ਸਾਚਾ ਸੀਰਾ, ਆਤਮ ਤ੍ਰਿਸ਼ਨਾ ਦਏ ਬੁਝਾਈਆ। ਕੋਈ ਨਾ ਕਟੇ ਕਿਸੇ ਦੀ ਭੀੜਾ, ਪ੍ਰਭ ਸਾਚਾ ਡੰਨ ਲਗਾਈਆ। ਆਪ ਉਠਾਏ ਸੱਚਾ ਬੀੜਾ, ਕਲਜੁਗ ਬੇੜਾ ਅੰਤ ਡੁਬਾਈਆ। ਲੱਖ ਚੁਰਾਸੀ ਭੇੜ ਭੇੜਾ, ਨਾ ਕਿਸੇ ਕੋਈ ਛੁਡਾਈਆ। ਨਾ ਕੋਈ ਵਸੇ ਨਗਰ ਖੇੜਾ, ਤੁੱਟੇ ਨਾਤਾ ਭੈਣ ਭਾਈਆ। ਆਪੇ ਦੇਵੇ ਇਕੋ ਗੇੜਾ, ਧਰਤ ਮਾਤ ਸੋਹਣੀ ਸੇਜਾ ਇਕ ਵਿਛਾਈਆ। ਗੁਰਮੁਖਾਂ ਬੰਨ੍ਹੇ ਹਰਿ ਜੀ ਬੇੜਾ, ਖੁਲ੍ਹੜੇ ਕੇਸ ਦਰ ਦਰਵੇਸ਼, ਕਾਲਾ ਭੇਸ ਮਾਝੇ ਦੇਸ ਕਰਾਈਆ। ਕਿਸੇ ਨਾ ਚਲੇ ਕੋਈ ਪੇਸ਼, ਸ਼ਬਦ ਡੰਡਾ ਇਕ ਰਖਾਈਆ। ਸਮਰਥ ਪੁਰਖ ਕੋ ਸਦਾ ਆਦੇਸ, ਗੁਰਮੁਖ ਸਾਚੇ ਵਿਚ ਪ੍ਰਵੇਸ਼, ਜੋਤੀ ਖੇਲ ਰਚਾਈਆ। ਏਕਾ ਧਾਰੇ ਆਪਣਾ ਭੇਸ, ਜੁਗਾ ਜੁਗੰਤ ਅਵੱਲੜਾ ਵੇਸ, ਨਾ ਕਿਸੇ ਬੂਝੇ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਅਸ਼ਟਮ ਪੋਹ ਆਪ ਤੁੜਾਏ ਜਗਤ ਜੰਜ਼ਾਲਾ ਝੂਠਾ ਮੋਹ, ਗੁਰਮੁਖਾਂ ਚਰਨ ਪ੍ਰੀਤੀ ਇਕ ਬੰਧਾਈਆ। ਸਾਚੀ ਚਾਲ ਹਰਿ ਨਿਰੰਕਾਰੇ। ਕਾਲਾ ਵੇਸ ਕਲਜੁਗ ਕਲ ਧਾਰੇ। ਦਰ ਪਕੜ ਲਿਆਏ ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼, ਵੇਦ ਪੁਰਾਨਾਂ ਪਾਵੇ ਸਾਰੇ। ਆਪੇ ਵੇਖੇ ਚੌਦਾਂ ਲੋਕ ਤਿੰਨ ਦੇਸ, ਚੌਥੇ ਘਰ ਸੰਤ ਪਿਆਰਿਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਸਾਚੀ ਬਣਤ ਆਪਣੀ ਆਪ ਬਣਾ ਰਿਹਾ। ਸਾਚੀ ਬਣਤ ਬਣਾਈ ਜਾਵੇ। ਸ਼ਬਦ ਡੰਕ ਵਜਾਈ ਜਾਵੇ। ਜੋਤੀ ਨੂਰ ਜਗਾਈ ਜਾਵੇ। ਇਕ ਤੂਰ ਰਖਾਈ ਜਾਵੇ। ਸਰਬ ਕਲਾ ਭਰਪੂਰ, ਆਪਣੀ ਕਾਰ ਕਮਾਈ ਜਾਵੇ। ਰਾਜੇ ਰਾਣਿਆਂ ਅਸ਼ਟਮ ਪੋਹ ਉਠਾਈ ਜਾਵੇ। ਸ਼ਬਦ ਮਿਆਨੋਂ ਖੰਡਾ ਧੂਹ, ਅੱਗੇ ਦਿਸੇ ਨਦੀ ਨੂਹ, ਪੀਰ ਫ਼ਕੀਰ ਭੁੱਲੇ, ਡਾਹਢੀ ਮਾਰ ਕਰਾਈ ਜਾਵੇ। ਵਾਲੀ ਹਿੰਦ ਦਇਆ ਕਮਾਏ, ਦੇ ਮਤ ਆਪ ਸਮਝਾਈ ਜਾਵੇ। ਪ੍ਰਧਾਨ ਮੰਤਰੀ ਦਿਸੇ ਡੂੰਘਾ ਖੂਹ, ਮਗਰੋਂ ਧੱਕਾ ਦੇ ਡਰਾਈ ਜਾਵੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਰਾਣਾ ਸੰਗਰੂਰ ਹਰਿ ਹਜ਼ੂਰ, ਬਾਹੋਂ ਪਕੜ ਹਰਿ ਉਠਾਈ ਜਾਵੇ। ਵਾਲੀ ਹਿੰਦ ਕਰ ਧਿਆਨ। ਆਏ ਖੜਾ ਹਰਿ ਭਗਵਾਨ। ਰੂਪ ਰੰਗ ਨਾ ਕੋਈ ਵਖਾਨ। ਜੋਤ ਸਰੂਪੀ ਜੋਤ ਮਹਾਨ। ਨਾ ਕੋਈ ਲੱਭੇ ਕਿਸੇ ਨਿਸ਼ਾਨ। ਮੰਦਰ ਅੰਦਰ ਨਾ ਵਿਚ ਬੀਆਬਾਨ। ਬਿਰਧ ਬਾਲ ਨਾ ਵਿਚ ਜਹਾਨ। ਅਠਸਠ ਨਾ ਤੀਰਥ ਕਰਦਾ ਫਿਰੇ ਕੋਈ ਇਸ਼ਨਾਨ। ਮੱਕਾ ਮਦੀਨਾ ਰੂਸਾ ਚੀਨਾ, ਚਾਰੋਂ ਕੁੰਟ ਕਰ ਧਿਆਨ। ਏਕਾ ਵੇਖ ਗੁਰਮੁਖ ਸਾਚੇ ਦਾ ਸਾਚਾ ਸੀਨਾ, ਜਿਥੇ ਬੈਠਾ ਸ੍ਰੀ ਭਗਵਾਨ। ਪੁਰਖ ਅਬਿਨਾਸ਼ੀ ਦਾਨਾ ਬੀਨਾ, ਚਾਰ ਵਰਨ ਜਿਸ ਏਕਾ ਕੀਨਾ, ਰਾਓ ਰੰਕ ਰੰਕ ਰਾਜਾਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚਾ ਲੱਖ ਚੁਰਾਸੀ ਵਿਚੋਂ ਵਖ ਕੀਨਾ, ਏਕਾ ਦੀਆ ਸੋਹੰ ਸੱਚਾ ਨਾਮ ਨਿਧਾਨ। ਪ੍ਰਧਾਨ ਮੰਤਰੀ ਪੜਦਾ ਖੋਲ੍ਹ। ਪ੍ਰਭ ਅਬਿਨਾਸ਼ੀ ਕਿਹੜੀ ਕੂਟੇ ਰਿਹਾ ਬੋਲ। ਗੁਰਮੁਖਾਂ ਦੇਵੇ ਸਾਚੇ ਝੂਟੇ, ਆਪ ਮਨਾਏ ਜੁਗਾਂ ਜੁਗਾਂ ਦੇ ਰੂਠੇ, ਸ਼ਬਦ ਵਜਾਏ ਸਾਚਾ ਢੋਲ। ਅੰਤ ਕਰਾਏ ਏਕਾ ਮੁੱਠੇ, ਲਿਖੇ ਲੇਖ ਆਪ ਅਨਮੋਲ। ਪ੍ਰਭ ਅਬਿਨਾਸ਼ੀ ਸਾਚਾ ਤੁੱਠੇ, ਸਦ ਵਸੇ ਭਗਤਾਂ ਕੋਲ। ਰਹਿਣ ਨਾ ਦੇਵੇ ਲੁਕਿਆ ਕੋਈ ਕਿਸੇ ਗੁੱਠੇ, ਪ੍ਰਭ ਅਬਿਨਾਸ਼ੀ ਅੰਮ੍ਰਿਤ ਆਤਮ ਦੇਵੇ ਤੋਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਪਾਇਆ, ਇਕ ਰਖਾਇਆ ਪਾਰ ਕਿਨਾਰਾ, ਚਾਰ ਵਰਨਾਂ ਸ਼ਬਦ ਸਾਚਾ ਢੋਲ। ਸੱਚਾ ਸ਼ਬਦ ਢੋਲ ਵਜਾਈ ਜਾਂਦਾ। ਗੁਰਮੁਖਾਂ ਆਤਮ ਪੜਦੇ ਖੋਲ੍ਹ, ਹਿਰਦੇ ਵਿਚ ਵਸਾਈ ਜਾਂਦਾ। ਅੰਤਮ ਕਲ ਪੂਰੇ ਤੋਲ ਤੋਲ, ਸਾਚੇ ਲੇਖੇ ਲਾਈ ਜਾਂਦਾ। ਬੇਮੁਖ ਜੀਵ ਰੋਲ ਰੋਲ, ਸਾਚੇ ਦਰ ਹਰਿ ਦੁਰਕਾਈ ਜਾਂਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਕਲ ਆਪਣੀ ਬਣਤ ਸਾਚੇ ਸੰਤ, ਆਪੇ ਆਪ ਬਣਾਈ ਜਾਂਦਾ। ਪ੍ਰਭ ਸਾਚਾ ਭੇਖ ਵਟਾਇੰਦਾ। ਜਮ ਰਾਇਆ ਹੁਕਮ ਸੁਣਾਇੰਦਾ। ਦੇਸ ਮਾਝਾ ਕਾਜ ਰਚਾਇੰਦਾ। ਰਾਜੇ ਰਾਣਿਆਂ ਕੋਈ ਨਾ ਰੱਖੇ ਲਾਜਾ, ਧਰਮ ਰਾਏ ਫਾਸੀ ਗਲ ਲਟਕਾਇੰਦਾ। ਜਮਦੂਤਾਂ ਨੂੰ ਮਾਰੇ ਅਵਾਜਾਂ, ਦੋਵੇਂ ਹੱਥ ਬੰਨ੍ਹਾਇੰਦਾ। ਕਿਸੇ ਨਾ ਮਿਲੇ ਘੋੜਾ ਤਾਜਾ, ਖਾਲੀ ਹੱਥੀਂ ਨੰਗੀ ਪੈਂਰੀ ਸਰਬ ਰਖਾਇੰਦਾ। ਜਗਤ ਵਜਾਇਆ ਝੂਠਾ ਵਾਜਾ, ਰਾਗ ਨਾਦ ਨਾ ਕੋਈ ਸੰਗ ਜਾਇੰਦਾ। ਕਿਸੇ ਮਿਲੇ ਨਾ ਪਿਓ ਦਾਦਾ, ਭੈਣ ਭਾਈ ਨਾ ਕੋਈ ਛੁਡਾਇੰਦਾ। ਪ੍ਰਭ ਅਬਿਨਾਸ਼ੀ ਸਾਚੇ ਬਾਂਧਾ, ਮੌਤ ਲਾੜੀ ਅੱਗੇ ਲਾਇੰਦਾ। ਕਲਜੁਗ ਜੀਵ ਥੱਕਾ ਮਾਂਦਾ, ਨਾ ਪੈਰ ਅੱਗੇ ਉਠਾਇੰਦਾ। ਚਾਰ ਭਰਾਵਾਂ ਸਦ ਲਿਆਂਦਾ, ਤੋਲਾ ਇਕ ਬਣਾਇੰਦਾ। ਅੰਤਮ ਕਲ ਮੁਖ ਕਰੇ ਕਾਲਾ, ਧਰਮ ਰਾਏ ਘਰ ਬਹਾਇੰਦਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭੈ ਭਿਆਨਕ ਅਚਨ ਅਚਾਨਕ, ਰਾਜੇ ਰਾਣੇ ਸ਼ਾਹ ਸੁਲਤਾਨ, ਬਾਹੋਂ ਪਕੜ ਹਿਲਾਇੰਦਾ। ਕਲਜੁਗ ਤੇਰਾ ਅੰਤ ਸਿਆਪਾ। ਝੂਠਾ ਜਗ ਵਧਿਆ ਪਾਪਾ। ਏਕਾ ਭੁੱਲਿਆ ਸਾਚਾ ਜਾਪਾ। ਜੂਠਾ ਝੂਠਾ ਚੜ੍ਹਿਆ ਤਾਪਾ। ਨਾ ਕੋਈ ਦਿਸੇ ਮਾਈ ਬਾਪਾ। ਅੰਤਮ ਪਾਏ ਕਲਜੁਗ ਹਿੱਸੇ, ਪੁਰਖ ਅਬਿਨਾਸ਼ੀ ਥਾਪਨ ਥਾਪਾ। ਬੇਮੁਖ ਜੀਵਾਂ ਮੂਲ ਨਾ ਦਿਸੇ, ਨਾ ਕੋਈ ਪਛਾਣੇ ਆਪਣਾ ਆਪਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਜੋਤ ਸਰੂਪੀ ਭੇਖ ਵਟਾਇਆ, ਕਲਜੁਗ ਤੇਰਾ ਕਰੇ ਅੰਤ ਸਿਆਪਾ। ਕਲਜੁਗ ਤੇਰੇ ਪਾਏ ਵੈਣ। ਰਾਜੇ ਰਾਣੇ ਵੇਖਣ ਨੈਣ। ਅੰਤ ਸਹਾਈ ਨਾ ਭਾਈ ਭੈਣ। ਲਾੜੀ ਮੌਤ ਖਾਏ ਡੈਣ। ਗੁਰਮੁਖਾਂ ਸੁਹਾਏ ਭਿੰਨੜੀ ਰੈਣ। ਗੁਰ ਸੰਗਤ ਨਾਤਾ ਭਾਈ ਭੈਣ। ਸਾਚਾ ਖੇਲ ਹਰਿ ਰਚਾਇਆ, ਨਾ ਰਸਨਾ ਸਕੇ ਕੋਈ ਕਹਿਣ। ਹਰਿ ਦਰ ਸਾਚਾ ਮੇਲ ਮਿਲਾਇਆ, ਆਪੇ ਬਣੇ ਸਾਕ ਸੱਜਣ ਸੈਣ। ਰਾਜੇ ਰਾਣਿਆਂ ਲਏ ਜਗਾਏ, ਆਪ ਚੁਕਾਏ ਲਹਿਣ ਦੇਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਵੇਖ ਵਖਾਣੇ ਸਾਚੇ ਘਰ, ਏਕਾ ਦੇਵੇ ਆਤਮ ਵਰ, ਦਰ ਦਵਾਰੇ ਅਗੇ ਖੜ੍ਹ। ਪੰਜਾਂ ਚੋਰਾਂ ਨਾਲ ਰਿਹਾ ਲੜ। ਇਕ ਫੜਾਏ ਦਇਆ ਕਮਾਏ ਨਾਮ ਡੋਰੀ ਸ਼ਬਦ ਲੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਅੰਦਰ ਮੰਦਰ ਕਿਲ੍ਹੇ ਗੜ੍ਹ, ਸ਼ਬਦ ਸਰੂਪੀ ਜਾਏ ਚੜ੍ਹ, ਜੋਤ ਸਰੂਪੀ ਖੇਲ ਕਰ, ਨਾ ਕੋਈ ਸਕੇ ਅੱਗੋਂ ਫੜ। ਪੰਚਮ ਪੋਹ ਲਗਨ ਖੁਲ੍ਹਾਇਆ। ਪ੍ਰਭ ਸਾਚਾ ਸਗਨ ਆਪ ਮਨਾਇਆ। ਗੁਰਮੁਖਾਂ ਕਾਇਆ ਰੰਗਣ ਰੰਗਾਇਆ। ਜੋਤੀ ਦੀਪਕ ਇਕ ਜਗਾਇਆ। ਸਾਚਾ ਘਰ ਇਕ ਰਖਾਇਆ। ਜਗਤ ਦਵਾਰਾ ਆਪ ਖੁਲ੍ਹਾਇਆ। ਕਿਰਪਾ ਧਾਰ ਹਰਿ ਰਘੁਰਾਇਆ। ਸਚ ਦਰਬਾਰ ਨੀਂਹ ਧਰਾਇਆ। ਅੰਮ੍ਰਿਤ ਬਰਖੇ ਠੰਡੀ ਧਾਰਾ, ਸਾਚਾ ਮੀਂਹ ਬਰਸਾਇਆ। ਜਗਤ ਜਗਦੀਸ਼ ਕਰ ਪਿਆਰਾ, ਧਰਤ ਮਾਤ ਸਾਚਾ ਬੀਜ ਬਿਜਾਇਆ। ਲਹੂ ਮਿਝ ਬਣਾਇਆ ਸਾਚਾ ਗਾਰਾ, ਧਰਤ ਮਾਤ ਤੇਰੀ ਖ਼ਾਕ ਨਾਲ ਰਲਾਇਆ। ਹੱਡੀ ਹੱਡੀ ਰੱਖੇ ਚਾਰ ਦਵਾਰ, ਸਤਿਜੁਗ ਸਾਚੀ ਧਾਰ ਬੰਧਾਇਆ। ਪੰਚਮ ਰੱਖੇ ਵਿਚ ਅੰਧਕਾਰ, ਪੰਜ ਤੱਤ ਤਨ ਜਲਾਇਆ। ਮਿਲੀ ਜੋਤ ਨਰ ਨਿਰੰਕਾਰ, ਜੋਤੀ ਮੇਲਾ ਇਕ ਮਿਲਾਇਆ। ਦੇਵੇ ਮਾਣ ਵਿਚ ਸੰਸਾਰ ਪ੍ਰਭ ਸਾਚਾ ਧਾਮ ਸੁਹਾਇਆ। ਲੱਖ ਚੁਰਾਸੀ ਕਰੇ ਖ਼ਬਰਦਾਰ, ਜਨ ਭਗਤਾਂ ਦਏ ਜਗਾਇਆ। ਚਾਰੋਂ ਕੁੰਟ ਪਹਿਰੇਦਾਰ, ਦਰ ਦਰਬਾਨ ਨਾ ਕੋਈ ਰਖਾਇਆ। ਨੇੜ ਨਾ ਆਵਣ ਦੇਵੇ ਕੋਈ ਕੀਆ ਪੜਦਾ, ਨੌਂ ਦਵਾਰੇ ਖੋਲ੍ਹ ਵਖਾਇਆ। ਆਪੇ ਕਰੇ ਆਪਣੀ ਮਿਹਰਾ, ਦਸਮ ਦਵਾਰ ਸਾਚਾ ਹਰਿ ਕਿਰਪਾ ਕਰ, ਸਿੰਘ ਸਿੰਘਾਸਣ ਡੇਰਾ ਲਾਏ, ਦੇਵੇ ਦਰਸ ਦਿਖਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਇਕ ਦਵਾਰਾ ਵਿਚ ਸੰਸਾਰਾ, ਪਹਿਲੀ ਵਾਰਾ ਲੋਕਮਾਤ ਮਾਰ ਝਾਤ ਏਕਾ ਏਕ ਖੁਲ੍ਹਾਇਆ। ਸਚ ਦਵਾਰਾ ਆਪ ਖੁਲ੍ਹਾਏ। ਭਗਤ ਭਿਖਾਰਾ ਮੰਗਣ ਆਏ। ਨਾਮ ਪਿਆਰਾ ਲੈ ਕੇ ਜਾਏ। ਜੀਵ ਜੰਤ ਅਧਾਰਾ, ਦਰ ਘਰ ਸਾਚੇ ਬਹਿ ਕੇ ਜਾਏ। ਸਾਧਾਂ ਸੰਤਾਂ ਕਰ ਵਿਚਾਰਾ, ਸੋਹੰ ਸ਼ਬਦ ਮਾਤ ਸਾਚਾ ਰਸਨਾ ਕਹਿ ਕੇ ਜਾਏ। ਲੋਕਮਾਤ ਨਾ ਕਰੇ ਕੋਈ ਉਧਾਰਾ, ਜੋ ਬਣਿਆ ਸੋ ਢਹਿ ਕੇ ਜਾਏ। ਏਕਾ ਰਹੇ ਅਟੱਲ ਮੁਨਾਰਾ, ਪ੍ਰਭ ਕਾ ਭਾਣਾ ਸਹਿ ਕੇ ਜਾਏ। ਮਾਨਸ ਜਨਮ ਨਾ ਆਏ ਹਾਰਾ, ਰਸਨਾ ਹਰਿ ਹਰਿ ਕਹਿ ਕੇ ਜਾਏ। ਲੱਖ ਚੁਰਾਸੀ ਗੇੜ ਨਿਵਾਰਾ, ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਸੰਗਤ ਸਾਚੀ ਸਚ ਭੰਡਾਰਾ ਲੈ ਕੇ ਜਾਏ। ਸਚ ਦਰਬਾਰ ਸੱਚਾ ਘਰ ਬਾਹਰਾ। ਵਿਚ ਸੰਸਾਰ ਹਰਿ ਉਜਿਆਰਾ। ਪੰਚਮ ਪੋਹ ਦਿਵਸ ਵਿਚਾਰਾ। ਕਲਜੁਗ ਨਾਤਾ ਤੁੱਟੇ ਮੋਹ, ਸਤਿਜੁਗ ਤੇਰਾ ਸਤਿ ਪਿਆਰਾ। ਲੱਖ ਚੁਰਾਸੀ ਰਹੀ ਰੋ, ਨਾ ਮਿਲੇ ਹਰਿ ਕੰਤ ਭਤਾਰਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਬਣੇ ਅੰਤ ਲਿਖਾਰਾ। ਬਣਿਆ ਆਪ ਲੇਖ ਲਿਖਾਰੀ। ਲਿਖੇ ਲੇਖ ਹਰਿ ਗਿਰਧਾਰੀ। ਨੇਤਰ ਨੈਣ ਲੋਚਣ ਲੈਣਾਂ ਵੇਖ, ਵਰਤੇ ਖੇਲ ਜੋ ਸੰਸਾਰੀ। ਜੋਤ ਸਰੂਪੀ ਧਾਰੇ ਭੇਖ, ਪ੍ਰਭ ਅਬਿਨਾਸ਼ੀ ਨੈਣ ਮੁੰਧਾਰੀ। ਕਲਜੁਗ ਮਿਟਦੀ ਅੰਤਮ ਰੇਖ, ਝੂਠੀ ਮਿਟਣੀ ਚਾਰ ਯਾਰੀ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰਾਜ ਰਾਜਾਨਾਂ ਸ਼ਾਹ ਸੁਲਤਾਨਾਂ, ਵਿਚ ਜਹਾਨਾ ਕਰੇ ਖ਼ਬਰਦਾਰੀ। ਰਾਜ ਰਾਜਾਨ ਸਰਬ ਜਗਾਏ। ਹਰਿ ਸੁਲਤਾਨ ਹੁਕਮ ਸੁਣਾਏ। ਲਿਖਿਆ ਲੇਖ ਮਾਤ ਮਹਾਨ, ਨਾ ਕੋਈ ਮੇਟੇ ਮੇਟ ਮਿਟਾਏ। ਏਕਾ ਝੁੱਲਿਆ ਸ਼ਬਦ ਨਿਸ਼ਾਨ, ਪ੍ਰਭ ਅਬਿਨਾਸ਼ੀ ਆਪ ਝੁਲਾਏ। ਸੱਤਾਂ ਰੰਗਾਂ ਰੰਗ ਰੰਗਾਨ, ਸੱਤਾਂ ਦੀਪਾਂ ਵੰਡ ਵੰਡਾਏ। ਨੌਂਵਾਂ ਖੰਡਾਂ ਕਰੇ ਧਿਆਨ, ਸੋਹੰ ਡੰਡੇ ਨਾਲ ਬੰਧਾਏ। ਜੋਤੀ ਜੋਤ ਸਰੂਪ ਹਰਿ, ਪ੍ਰਭ ਅਬਿਨਾਸ਼ੀ ਪੁਰਖ ਸੁਜਾਨ ਸਾਚੀ ਬਣਤ ਆਪ ਬਣਾਏ। ਲਿਖਿਆ ਲੇਖ ਜਗਤ ਅਪਾਰ। ਰਾਜੇ ਰਾਣੇ ਹੋ ਤਿਆਰ। ਪ੍ਰਭ ਅਬਿਨਾਸ਼ੀ ਮਾਤ ਆਇਆ, ਚਿੱਟੇ ਅਸਵ ਹੋ ਅਸਵਾਰ। ਨਿਹਕਲੰਕ ਕਲ ਫੇਰਾ ਪਾਇਆ, ਸ਼ਬਦ ਸਰੂਪੀ ਵਡਾ ਸ਼ਾਹੋ ਭੂਪੀ ਕਰੇ ਖ਼ਬਰਦਾਰ। ਸਤਿ ਸਰੂਪੀ ਕਿਸੇ ਦਿਸ ਨਾ ਆਇਆ, ਸਤਿ ਸਰੂਪੀ ਜੋਤ ਅਕਾਰ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਪੋਹ ਲੇਖ ਲਿਖਾਏ ਕਰੇ ਖ਼ਬਰਦਾਰ। ਲੇਖ ਲਿਖਾਇਆ ਜਾਣਾ ਜਾਗ। ਕਲਜੁਗ ਵੇਲਾ ਅੰਤਮ ਆਇਆ, ਦਰ ਦਰ ਘਰ ਘਰ ਲੱਗੇ ਆਗ। ਕੋਇ ਨਾ ਹੋਏ ਕਿਸੇ ਸਹਾਇਆ, ਨਾ ਕੋਈ ਧੋਵੇ ਝੂਠੇ ਦਾਗ਼। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਕਲ ਜਾਮਾ ਪਾਇਆ, ਜੋਤ ਸਰੂਪੀ ਖੇਲ ਰਚਾਇਆ, ਸ਼ਬਦ ਸਰੂਪੀ ਡੰਕ ਵਜਾਇਆ, ਸੋਹੰ ਬੰਨ੍ਹੇ ਤਨ ਸਾਚਾ ਤਾਗ। ਸਾਚਾ ਤਾਗ ਸ਼ਬਦ ਤੰਦ। ਪ੍ਰਭ ਅਬਿਨਾਸ਼ੀ ਆਪ ਬੰਧਾਏ, ਖੁਸ਼ੀ ਕਰਾਏ ਬੰਦ ਬੰਦ। ਜੋਤੀ ਨੂਰਾ ਇਕ ਟਿਕਾਏ, ਮੇਟ ਮਿਟਾਏ ਅੰਧੇਰ ਅੰਧ। ਰਾਜੇ ਰਾਣੇ ਵੇਖ ਵਖਾਏ, ਨਾ ਕੋਈ ਜਾਣੇ ਸਵੇਰ ਸੰਞ। ਗੁਰਮੁਖ ਸਾਚੇ ਸਰਨ ਲਗਾਏ, ਲਏ ਉਠਾਏ ਦਇਆ ਕਮਾਏ, ਆਪ ਮਿਟਾਏ ਅਗਲਾ ਪੰਧ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਸਤਿਜੁਗ ਚੜ੍ਹਾਏ ਸਾਚਾ ਚੰਦ। ਸਾਚਾ ਚੰਦ ਸ਼ਬਦ ਅਸਮਾਨ। ਪਰਮਾਨੰਦ ਦੋ ਜਹਾਨ। ਮਿਟੇ ਅੰਧੇਰ ਕਲਜੁਗ ਅੰਧ, ਹੋਏ ਰੁਸ਼ਨਾਈ ਜੋਤ ਮਹਾਨ। ਲੱਖ ਚੁਰਾਸੀ ਕਟੇ ਫੰਦ, ਸਾਚਾ ਬਖ਼ਸ਼ੇ ਚਰਨ ਧਿਆਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਜਾਮਾ ਪਾਏ, ਗੁਰਮੁਖ ਸਾਚੇ ਸੰਤ ਜਨ, ਚਰਨ ਧੂੜ ਦੇਵੇ ਸੱਚਾ ਇਸ਼ਨਾਨ। ਸਚ ਇਸ਼ਨਾਨ ਪ੍ਰਭ ਚਰਨ ਦਵਾਰ। ਮਿਲੇ ਮਾਣ ਵਿਚ ਸੰਸਾਰ। ਸ਼ਬਦ ਬਿਬਾਣ ਇਕ ਉਡਾਰ। ਪਵਣ ਮਸਾਣ ਹਰਿ ਜੋਤ ਅਧਾਰ। ਜੋਤੀ ਜੋਤ ਸਰੂਪ ਹਰਿ, ਵੇਸ ਅਨੇਕ ਜਨ ਭਗਤ ਟੇਕ, ਲੋਕਮਾਤ ਵਾਰੋ ਵਾਰ। ਪ੍ਰਭ ਅਬਿਨਾਸ਼ੀ ਕਿਰਪਾ ਧਾਰੇ। ਭਿੰਨੜੀ ਰੈਣ ਪੈਜ ਸਵਾਰੇ। ਰਾਓ ਉਮਰਾਓ ਖੋਲ੍ਹੇ ਨੈਣ, ਭੇਖਾਧਾਰੀ ਕਰੇ ਭੇਖ ਦਰ ਦਵਾਰੇ। ਕਾਲਾ ਵੇਸ ਕਾਲੀ ਡੈਣ, ਆਏ ਡਰ ਮਹੱਲ ਅਟੱਲ ਚੁਬਾਰੇ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਜਾਣੇ ਆਪਣੀ ਸਾਰੇ। ਸਾਚੀ ਸਾਰ ਆਪ ਸੰਭਾਲੇ। ਮਗਰੋਂ ਲਾਹੇ ਸੂਸੇ ਕਾਲੇ। ਕਲਜੁਗ ਜੀਵਾਂ ਕੱਢੇ ਦਵਾਲੇ। ਆਤਮ ਹੋਏ ਮੁਖੜੇ ਕਾਲੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ, ਆਪ ਪਹਿਨਾਏ ਸ਼ਬਦ ਸਰੂਪੀ ਤਨ ਚਿੱਟੇ ਦੋਸ਼ਾਲੇ। ਸ਼ਬਦ ਦੋਸ਼ਾਲਾ ਲੈਣਾ ਓੜ੍ਹ। ਗੁਰਮੁਖ ਵਿਰਲਾ ਵਿਚੋਂ ਇਕ ਕਰੋੜ। ਚਰਨ ਪ੍ਰੀਤੀ ਆਪ ਰਖਾਈ, ਅੰਤਮ ਵੇਲੇ ਲਏ ਜੋੜ। ਆਤਮ ਦਰ ਵੱਜੇ ਵਧਾਈ, ਪ੍ਰਭ ਅਬਿਨਾਸ਼ੀ ਜਾਏ ਬਹੁੜ। ਜੋਤੀ ਨੂਰ ਕਰੇ ਰੁਸ਼ਨਾਈ, ਮਸਤਕ ਮਿਲੇ ਸਾਚੀ ਧੂੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਆਦਿ ਅੰਤ ਸ੍ਰਿਸ਼ਟ ਸਬਾਈ ਕੂੜੋ ਕੂੜ , ਕਾਲਾ ਸੂਸਾ ਹਰਿ ਉਤਾਰੇ, ਈਸਾ ਮੂਸਾ ਹੋਏ ਖੁਆਰੇ। ਝੂਠਾ ਪੀਸਣ ਮਾਤ ਪੀਹਣ, ਕਲਜੁਗ ਚੱਕੀ ਚਲੇ ਅਪਾਰੇ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਿੱਟਾ ਬਾਣਾ ਸਾਚਾ ਰਾਣਾ ਕਰੇ ਤਨ ਸ਼ਿੰਗਾਰੇ। ਚਿੱਟਾ ਬਾਣਾ ਤਨ ਛੁਹਾਏ। ਗੁਰਮੁਖਾਂ ਤਨ ਮਨ ਰੰਗਾਏ। ਭਾਂਡਾ ਭਰਮ ਪ੍ਰਭ ਭੰਨ ਵਖਾਏ। ਕਲਜੁਗ ਜੂਠਾ ਝੂਠਾ ਜੰਨ ਕਢਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਸੱਚਾ ਰਾਗ ਗੁਰਮੁਖਾਂ ਧੋਏ ਕਾਇਆ ਦਾਗ਼, ਆਪਣੀ ਹੱਥੀਂ ਰਿਹਾ ਧਵਾਏ। ਚਿੱਟਾ ਬਾਣਾ ਤਨ ਸ਼ਿੰਗਾਰ। ਸੋਲਾਂ ਕਲੀਆਂ ਸੋਹਣਾ ਹਾਰ। ਰਲ ਮਿਲ ਸਖੀਆਂ ਮੰਗਲ ਗਾਇਆ, ਮਿਲਿਆ ਹਰਿ ਕੰਤ ਭਤਾਰ। ਸਾਚਾ ਵਕਤ ਆਪ ਸੁਹਾਇਆ, ਪ੍ਰਭ ਅਬਿਨਾਸ਼ੀ ਕਿਰਪਾ ਧਾਰ। ਪ੍ਰਭ ਅਬਿਨਾਸ਼ੀ ਸਾਚਾ ਪਾਇਆ, ਮਾਨਸ ਜਨਮ ਸੁਫ਼ਲ ਕਰਾਇਆ, ਸਾਚਾ ਕੀਆ ਵਣਜ ਵਪਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਗੁਰਮੁਖ ਸਾਚੇ ਸੰਤ ਜਨਾਂ ਏਕਾ ਦੇਵੇ ਨਾਮ, ਕਾਇਆ ਕਰੇ ਠੰਡੀ ਠਾਰ।