੧੦ ਮਾਘ ੨੦੧੧ ਬਿਕ੍ਰਮੀ ਸੂਰਤ ਸਿੰਘ ਦੇ ਗ੍ਰਹਿ ਪਿੰਡ ਬੁੱਗੇ ਜ਼ਿਲਾ ਅੰਮ੍ਰਿਤਸਰ
ਜੋਤੀ ਰਾਣਾ ਹਰਿ ਭਗਵਾਨਾ, ਧੁਰ ਫ਼ਰਮਾਣਾ ਆਪ ਜਣਾਇੰਦਾ। ਕਲਜੁਗ ਅੰਤਮ ਵਕਤ ਪਛਾਣਾ, ਸਾਧ ਸੰਤ ਬੇਮੁਹਾਨਾ, ਗੁਰ ਪੀਰ ਕੋਈ ਦਿਸ ਨਾ ਆਇੰਦਾ। ਰਸਨ ਵਿਕਾਰੀ ਅੰਧਾ ਕਾਣਾ, ਜਗਤ ਖੁਆਰੀ ਤੁੱਟਾ ਮਾਣਾ, ਨਾ ਕੋਈ ਧੀਰ ਧਰਾਇੰਦਾ। ਮਦਿਰਾ ਮਾਸ ਮੁਖ ਰਖਾਣਾ, ਕਾਇਆ ਦੁੱਖ ਰੋਗ ਵਧਾਣਾ, ਨਾ ਕੋਈ ਅੰਤ ਛੁਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣਾ ਵਰਤੇ ਭਾਣਾ, ਸਾਚਾ ਸ਼ਬਦ ਜਣਾਇੰਦਾ। ਸਤਿਗੁਰ ਸੂਰਤ ਜਾਣਾ ਜਾਗ। ਸਤਾਰਾਂ ਹਾੜੀ ਲੱਗਣੀ ਆਗ। ਕਿਸੇ ਨਾ ਧੋਣਾ ਕਾਇਆ ਦਾਗ। ਮਦਿਰਾ ਮਾਸੀ ਘਰ ਘਰ ਰੋਣਾ, ਆਤਮ ਜੋਤੀ ਬੁਝੇ ਚਰਾਗ। ਪੈਰ ਪਸਾਰ ਨਾ ਮਾਤ ਸੌਣਾ, ਹੰਸ ਨਾ ਬਣਨਾ ਅੰਤ ਕਾਗ। ਪਿਛਲਾ ਲੇਖਾ ਪੂਰ ਕਰਾਨਾ, ਜੋਤੀ ਜੋਤ ਸਰੂਪ ਹਰਿ, ਸਾਚਾ ਖੇਲ ਕੰਤ ਸੁਹਾਗ। ਮਦਿਰਾ ਮਾਸ ਰਸਨ ਤਜਾਉਣਾ। ਦਰ ਘਰ ਸਾਚੇ ਫੇਰ ਆਉਣਾ। ਜੋਤੀ ਜਾਮਾ ਹਰਿ ਭਗਵਾਨਾ, ਸਾਚੇ ਹਰਿ ਸੀਸ ਝੁਕਾਣਾ। ਕਾਇਆ ਮਾਟੀ ਝੂਠਾ ਚਾਮਾ, ਮਾਨਸ ਦੇਹੀ ਕੰਮ ਨਾ ਆਉਣਾ। ਸਤਾਰਾਂ ਹਾੜੀ ਵੱਜੇ ਸ਼ਬਦ ਦਮਾਮਾ, ਮਦਿਰਾ ਮਾਸੀ ਰਹਿਣ ਨਾ ਪਾਉਣਾ। ਜਗਤ ਵਿਕਾਰਾ ਦੇਣਾ ਤਜ। ਗੁਰ ਸੰਗਤ ਵਿਚ ਬਹਿਣਾ ਸਜ। ਪੁਰਖ ਅਬਿਨਾਸ਼ੀ ਜਗਤ ਪੜਦੇ ਲਏ ਕੱਜ। ਘਨਕਪੁਰ ਵਾਸੀ ਏਕਾ ਸੱਚਾ ਜਾਮ ਪਿਆਏ, ਗੁਰਮੁਖ ਪੀਵੇ ਆਤਮ ਰੱਜ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਰੱਖੇ ਆਪੇ ਲਜ। ਮਦਿਰਾ ਰਸਨ ਜਗਤ ਵਿਕਾਰੀ। ਗੁਰਮੁਖ ਸਾਚਾ ਨਾ ਕਰੇ ਚਰਨ ਕੋਈ ਨਿਮਸਕਾਰੀ। ਕਾਇਆ ਮਾਟੀ ਭਾਂਡਾ ਕਾਚਾ, ਏਕਾ ਜੋਤ ਏਕਾ ਸ਼ਬਦ ਸਾਚੀ ਵਸਤ ਨਰ ਨਿਰੰਕਾਰੀ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਾਰਾਂ ਹਾੜੀ ਫੁੱਲ ਫੁਲਵਾੜੀ ਵਿਚ ਮਾਤ ਲਗਾਏ, ਕਰੇ ਖੇਲ ਅਪਰ ਅਪਾਰੀ।