Granth 04 Likhat 107: 28 Poh 2011 Bikarmi Bakhshish Singh de Greh Pind Kadrabad Jila Gurdaspur

੨੮ ਪੋਹ ੨੦੧੧ ਬਿਕ੍ਰਮੀ ਬਖ਼ਸ਼ੀਸ਼ ਸਿੰਘ ਦੇ ਗ੍ਰਹਿ ਪਿੰਡ ਕਾਦਰਾਬਾਦ ਜ਼ਿਲਾ ਗੁਰਦਾਸਪੁਰ

ਚਾਰ ਵਰਨ ਸਰਕਾਰ ਹਰਿ ਨਿਰੰਕਾਰਿਆ। ਚਿੱਟੇ ਅਸਵ ਹੋ ਅਸਵਾਰ, ਦਹਿ ਦਿਸ਼ਾ ਪਾਵੇ ਸਾਰਿਆ। ਸ਼ਬਦ ਡੋਲਾ ਕਰ ਤਿਆਰ, ਲੋਕਮਾਤ ਆਵੇ ਜਾਵੇ ਵਾਰੋ ਵਾਰਿਆ। ਸਾਚਾ ਚੋਲਾ ਤਨ ਸ਼ਿੰਗਾਰ, ਜੋਤੀ ਜਾਮਾ ਹਰਿ ਉਪਾ ਰਿਹਾ। ਗੁਰਮੁਖ ਸੁਣ ਰਿਹਾ ਪੁਕਾਰ, ਸਾਚਾ ਭਾਣਾ ਹਰਿ ਸੁਹਾ ਰਿਹਾ। ਸਾਚੀ ਬੰਨ੍ਹੇ ਮਾਤ ਧਾਰ, ਲਹਿਣਾ ਦੇਣਾ ਆਪ ਚੁਕਾ ਰਿਹਾ। ਕਲਜੁਗ ਚਲੀ ਅਵਲੜੀ ਚਾਲ, ਸ਼ਬਦ ਤੀਰ ਲਗਾ ਰਿਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਆਪ ਆਪਣੀ ਬਣਤ ਬਣਾ ਰਿਹਾ। ਸਾਚੀ ਬਣਤ ਬਣਾਏ ਜਗਤ ਸਮਝਾਇੰਦਾ। ਜੋਤੀ ਜਾਮਾ ਹਰਿ ਜੀ ਪਾਏ, ਦਿਸ ਨਾ ਆਇੰਦਾ। ਪੂਰ ਕਰਾਏ ਆਪਣਾ ਕਾਮ, ਨੌਂ ਖੰਡ ਪ੍ਰਿਥਮੀ, ਲੋਕਮਾਤ ਸਾਚਾ ਹੁਕਮ ਸੁਣਾਇੰਦਾ। ਮਿਟਾਏ ਰੈਣ ਅੰਧੇਰੀ ਰਾਤ, ਜੋਤੀ ਨੂਰ ਇਕ ਰੁਸ਼ਨਾਇੰਦਾ। ਜਨ ਭਗਤਾਂ ਪੁੱਛੇ ਅੰਤਮ ਵਾਤ, ਸ਼ਬਦੀ ਮੇਲਾ ਆਪ ਮਿਲਾਇੰਦਾ। ਆਪੇ ਗੁਰ ਆਪੇ ਚੇਲਾ, ਪਾਰਬ੍ਰਹਮ ਸਚ ਖੇਲ ਖੇਲਾ, ਕਲਜੁਗ ਜੀਵਾਂ ਵਕਤ ਦੁਹੇਲਾ, ਦੇ ਮਤ ਨਾ ਕੋਈ ਸਮਝਾਇੰਦਾ। ਕਲਜੁਗ ਜੀਵ ਜਗਤ ਗਵਾਰ, ਚਾਰੋਂ ਕੁੰਟ ਪੈਣੀ ਮਾਰ, ਸ਼ਬਦ ਡੰਡਾ ਹਰਿ ਹੱਥ ਉਠਾਏ। ਪੂਰਬ ਕਰੇ ਹਰਿ ਵਿਚਾਰ, ਕਲਜੁਗ ਧੱਕਾ ਏਕਾ ਲਾਏ। ਮਾਤਲੋਕ ਵਿਚੋਂ ਹੋਏ ਬਾਹਰ, ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਆਪ ਬਣਤ ਬਣਾਏ। ਕਲਜੁਗ ਉਠ ਕਰ ਤਿਆਰੀ। ਅੰਤਮ ਆਈ ਤੇਰੀ ਵਾਰੀ। ਲੱਖ ਚੁਰਾਸੀ ਗਈ ਹਾਰੀ। ਮਦਿਰਾ ਮਾਸੀ ਕਰਨ ਖੁਆਰੀ। ਘਰ ਘਰ ਦਰ ਦਰ ਫਿਰੇ ਦੁਹਾਗਣ ਨਾਰੀ ਗੁਰਮੁਖ ਸਾਚਾ ਸਚ ਸੁਹੇਲਾ ਸਾਚਾ ਮੇਲਾ ਨਿਰਗੁਣ ਰੂਪ ਇਕ ਅਪਾਰੀ। ਜੋਤੀ ਜਾਮਾ ਹਰਿ ਭਗਵਾਨਾ, ਸਾਚਾ ਖੇਲ ਨੌਜਵਾਨਾ, ਨਾ ਕੋਈ ਜਾਣੇ ਜੰਤ ਗਵਾਰੀ। ਸ਼ਬਦ ਤੀਰ ਰਸਨ ਕਮਾਨਾ, ਖਿੱਚੇ ਹਰਿ ਬਲੀ ਬਲਵਾਨਾ, ਲੋਆਂ ਪੁਰੀਆਂ ਜਾਏ ਪਾੜੀ। ਸਿਧਾ ਰੱਖੇ ਇਕ ਨਿਸ਼ਾਨਾ, ਬੇਮੁਖਾਂ ਬੰਨ੍ਹੇ ਹੱਥੀਂ ਗਾਨਾ, ਲਾੜੀ ਮੌਤ ਸਾਚੀ ਘੋੜੀ ਜਾਏ ਚਾੜ੍ਹੀ। ਆਪ ਚੁਕਾਏ ਪੀਣਾ ਖਾਣਾ, ਨਾ ਕੋਈ ਦਿਸੇ ਜੀਵ ਸ਼ੈਤਾਨਾ, ਇਕ ਰਖਾਏ ਸ਼ਬਦ ਆਣਾ, ਅੱਗ ਲਗਾਏ ਬਹੱਤਰ ਨਾੜੀ। ਗੁਰਮੁਖਾਂ ਦੇਵੇ ਨਾਮ ਸ਼ਬਦ ਬਿਬਾਣਾ, ਚਾਰੋਂ ਕੁੰਟਾਂ ਇਕ ਉਡਾਨਾ, ਜੋਤੀ ਮੇਲ ਆਪ ਮਿਲਾਨਾ, ਸਾਚੇ ਦਰ ਹਰਿ ਬਹਾਇੰਦਾ। ਆਪੇ ਗੋਪੀ ਆਪੇ ਕਾਹਨਾ, ਆਪੇ ਸ਼ਬਦ ਆਪ ਤਰਾਨਾ, ਆਪੇ ਰੰਗ ਰੰਗੀਲਾ ਮਾਧਵ, ਰੰਗ ਆਪਣੇ ਹਰਿ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜਾਮਾ ਇਕ ਧਰਾਇੰਦਾ। ਜੋਤੀ ਜਾਮਾ ਮਾਤ ਬਲਕਾਰਿਆ। ਮੇਟ ਮਿਟਾਏ ਵਰਨ ਗੋਤੀ, ਏਕਾ ਧਾਰ ਹਰਿ ਬੰਨ੍ਹਾ ਰਿਹਾ। ਗੁਰਮੁਖਾਂ ਉਠਾਏ ਆਤਮ ਸੋਤੀ, ਸ਼ਬਦ ਹਲੂਣਾ ਇਕ ਦਵਾ ਰਿਹਾ। ਆਪ ਬਣਾਏ ਮਾਣਕ ਸਾਚੇ ਮੋਤੀ, ਸਾਚੀ ਜੋਤੀ ਵਿਚ ਟਿਕਾ, ਦੁਰਮਤ ਮੈਲ ਜਾਏ ਧੋਤੀ, ਜਨ ਆਏ ਸਰਨ ਨਿਮਸਕਾਰਿਆ। ਲੱਖ ਚੁਰਾਸੀ ਘਰ ਘਰ ਰੋਤੀ, ਨਾ ਮਿਲੇ ਕੰਤ ਭਤਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਸੰਤ ਜਨਾਂ, ਦੇਵੇ ਨਾਮ ਅਪਰ ਅਪਾਰਿਆ। ਸਾਚਾ ਨਾਮ ਅਪਾਰ, ਵਸਤ ਧੁਰਦਰਗਾਹੀਆ। ਪ੍ਰਭ ਅਬਿਨਾਸ਼ੀ ਲੈ ਕੇ ਆਇਆ ਕਲਜੁਗ ਤੇਰੀ ਅੰਤਮ ਵਾਰ, ਸਾਚੀ ਰੁੱਤ ਸੁਹਾਈਆ। ਸ਼ਬਦੀ ਚੋਲਾ ਤਨ ਸ਼ਿੰਗਾਰ, ਸੋਲਾਂ ਕਲੀਆਂ ਹਰਿ ਦਾਤਾਰ, ਆਪਣੀ ਬਣਤ ਆਪ ਬਣਾਈਆ। ਨਾ ਕੋਈ ਜਾਣੇ ਜੀਵ ਗਵਾਰ, ਸਾਧ ਸੰਤ ਹੋਏ ਖਵਾਰ, ਪ੍ਰਭ ਅਬਿਨਾਸ਼ੀ ਭੇਵ ਨਾ ਪਾਈਆ। ਏਕਾ ਜੋਤੀ ਆਦਿ ਅੰਤ ਹਰਿ ਭਗਵੰਤ, ਗੁਰਮੁਖਾਂ ਮੇਲ ਮਿਲਾਈਆ। ਆਪ ਬਣਾਏ ਸਾਚੀ ਬਣਤ, ਮਹਿੰਮਾ ਜਗਤ ਸਦਾ ਅਗਣਤ, ਨਾ ਲੇਖਾ ਕੋਈ ਲਿਖਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਜੋਤੀ ਜਾਮਾ ਭੇਖ ਵਟਾਈਆ। ਜੋਤੀ ਭੇਖ ਸ਼ਬਦ ਕਟਾਰਿਆ। ਨਾ ਕੋਈ ਰੂਪ ਨਾ ਕੋਈ ਰੇਖ, ਲੋਆਂ ਪੁਰੀਆਂ ਹਰਿ ਪਸਾਰਿਆ। ਕਲਜੁਗ ਜੀਵ ਚਾਰੋਂ ਕੁੰਟ ਰਹੇ ਵੇਖ, ਪ੍ਰਭ ਅਬਿਨਾਸ਼ੀ ਕਿਹੜੀ ਕੂਟੇ ਜਾਮਾ ਧਾਰਿਆ। ਨਾ ਕੋਈ ਜਾਣੇ ਔਲੀਆ ਪੀਰ ਸ਼ੇਖ਼, ਮਾਇਆ ਭੁੱਲੇ ਜੀਵ ਹੰਕਾਰਿਆ। ਗੁਰਮੁਖਾਂ ਲਿਖਾਏ ਪ੍ਰਭ ਸਾਚਾ ਲੇਖ, ਦੇਵੇ ਦਰਸ ਅਗੰਮ ਅਗੋਚਰ, ਅਨਾਦ ਅਨਾਦੀ ਜੋਤ ਉਜਾਲਾ, ਹਰਿ ਕਿਰਪਾਲਾ ਆਪੇ ਆਪ ਕਰਾ ਰਿਹਾ। ਚੁਕਾਏ ਭੇਵ ਬ੍ਰਹਮ ਬ੍ਰਹਿਮਾਦੀ, ਸ਼ਬਦ ਨਾਦੀ ਇਕ ਸੁਣਾ ਰਿਹਾ। । ਸ਼ਬਦ ਚਲੇ ਬੋਧ ਅਗਾਧੀ, ਸਾਧ ਸੰਤ ਕੋਇ ਭੇਵ ਨਾ ਪਾ ਰਿਹਾ। ਗੁਰਮੁਖ ਸਾਚੇ ਸੰਤ ਜਨਾਂ, ਦੇਵੇ ਸ਼ਬਦ ਸਾਚੀ ਦਾਦ, ਆਤਮ ਝੋਲੀ ਹਰਿ ਭਰਾ ਰਿਹਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਭਾਣਾ ਆਪਣੇ ਹੱਥ ਰਖਾ ਰਿਹਾ। ਦੇਵੇ ਸ਼ਬਦ ਦਾਤ ਜਗਤ ਵਡਿਆਈਆ। ਮਿਟਾਏ ਅੰਧੇਰੀ ਰਾਤ, ਆਤਮ ਜੋਤੀ ਇਕ ਜਗਾਈਆ। ਸੋਹੰ ਸ਼ਬਦ ਸਚ ਸੁਗਾਤ, ਸਤਿਜੁਗ ਤੇਰੇ ਹਿੱਸੇ ਆਈਆ। ਪ੍ਰਭ ਆਪ ਧਰਾਏ ਲੋਕਮਾਤ, ਗੁਰਮੁਖਾਂ ਵੰਡ ਕਰਾਈਆ। ਚਾਰੇ ਕੁੰਟਾਂ ਮਾਰੇ ਝਾਤ, ਦਹਿ ਦਿਸ਼ਾ ਪੁਰੀਆਂ ਲੋਆਂ ਮਾਤ ਪਤਾਲ ਅਕਾਸ਼ ਗਗਨ ਪਤਾਲਾਂ ਸਾਰ ਨਾ ਪਾਈਆ। ਕੁਰਾਨ ਅੰਜੀਲਾਂ ਵੇਦ ਪੁਰਾਨਾਂ, ਖਾਣੀ ਬਾਣੀ ਸਾਚੀ ਰਾਣੀ ਬੇਮੁਹਾਣੀ, ਪ੍ਰਭ ਸਾਚਾ ਰਸਨਾ ਗਾਈਆ। ਆਪੇ ਤਣਿਆ ਤਾਣਾ ਜਾਲੀ, ਦੀਪਕ ਜੋਤ ਮਸਤਕ ਥਾਲੀ, ਸ਼ਬਦ ਫਲ ਕਾਇਆ ਡਾਲੀ, ਬੇਮੁਖ ਜੀਵਾਂ ਹੱਥ ਨਾ ਆਈਆ। ਕਲਜੁਗ ਚਲੇ ਚਾਲ ਨਿਰਾਲੀ, ਦੋਵਾਂ ਹੱਥਾਂ ਰੱਖੇ ਖ਼ਾਲੀ, ਸ਼ਬਦ ਡੋਰੀ ਇਕ ਰਖਾਈਆ। ਧਰਤ ਮਾਤ ਤੇਰਾ ਸਾਚਾ ਮਾਲੀ, ਅੱਠੇ ਪਹਿਰ ਕਰੇ ਰਖਵਾਲੀ, ਸ਼ਬਦ ਰੱਖੇ ਵਿਚ ਦਲਾਲੀ, ਗੁਰਮੁਖਾਂ ਸੰਗ ਨਿਭਾਈਆ। ਸੱਚਾ ਨਾਮ ਹੱਕ ਹਲਾਲੀ, ਆਤਮ ਨੂਰ ਜੋਤ ਜਲਾਲੀ, ਮਿਟੇ ਰੈਣ ਅੰਧੇਰੀ ਕਾਲੀ, ਸਾਚੀ ਜੋਤੀ ਆਪ ਜਗਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਗੁਰਮੁਖ ਦੁਰਮਤ ਮੈਲ ਆਤਮ ਧੋ, ਸਾਚਾ ਬੀਜ ਬੋ, ਸਚ ਸਰੋਵਰ ਅੰਮ੍ਰਿਤ ਤਾਲ ਠੰਡਾ ਨੀਰ ਚੁਆਈਆ। ਅੰਮ੍ਰਿ਼ਤ ਸਾਚਾ ਤਾਲ ਠੰਡਾ ਨੀਰਿਆ। ਗੁਰਮੁਖ ਵਿਰਲਾ ਮਾਰੇ ਛਾਲ, ਹੋਏ ਠੰਡਾ ਕਲ ਸਰੀਰਿਆ। ਕਾਇਆ ਬੂਟਾ ਰਿਹਾ ਪਾਲ, ਵੇਲਾ ਅੰਤ ਅਖੀਰਿਆ। ਕੋਈ ਨਾ ਨਿਭੇ ਕਿਸੇ ਨਾਲ, ਭੁੱਲੇ ਫਿਰਦੇ ਪੀਰ ਫ਼ਕੀਰਿਆ। ਨਾ ਕੋਈ ਤੋੜੇ ਜਗਤ ਜੰਜਾਲ, ਸ਼ਾਹ ਸੁਲਤਾਨ ਹਕੀਰਿਆ। ਰਾਜੇ ਰਾਣੇ ਹੋਏ ਕੰਗਾਲ, ਆਤਮ ਤੁੱਟੀ ਧੀਰਿਆ। ਪ੍ਰਭ ਆਪੇ ਰਿਹਾ ਆਪਣੀ ਸੁਰਤ ਸੰਭਾਲ, ਫੜ ਫੜ ਬੰਨ੍ਹੇ ਸ਼ਬਦ ਜ਼ੰਜੀਰਿਆ। ਜਗਤ ਅਵਲੜੀ ਚਲੇ ਚਾਲ, ਜੋਤੀ ਜੋਤ ਸਰੂਪ ਹਰਿ, ਗੁਰਮੁਖਾਂ ਕਟੇ ਮਾਤ ਭੀੜਿਆ। ਗੁਰਮੁਖਾਂ ਕਟੇ ਭੀੜ ਸਦਾ ਸਹਾਈ ਹੈ। ਪ੍ਰਭ ਬੰਨ੍ਹਣ ਆਇਆ ਬੀੜ, ਦੇਵੇ ਮਾਤ ਵਡਿਆਈ ਹੈ। ਹਉਮੇ ਵਿਚੋਂ ਕੱਢੇ ਪੀੜ, ਦੇਵੇ ਸਦਾ ਸੱਚੀ ਧੁਨਕਾਈ ਹੈ। ਨਾ ਕੋਈ ਹਸਤ ਨਾ ਕੋਈ ਕੀੜ ਏਕਾ ਰੰਗ ਹਰਿ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਸੰਤ ਜਨਾਂ, ਸਾਚੀ ਬਣਤ ਰਿਹਾ ਬਣਾਈਆ। ਸਾਚੀ ਬਣਤ ਬਣਾਏ ਦਇਆ ਕਮਾਇੰਦਾ। ਮਹਿੰਮਾ ਅਗਣਤ ਗਣੀ ਨਾ ਜਾਏ, ਆਪ ਆਪਣਾ ਭੇਵ ਛੁਪਾਇੰਦਾ। ਸੰਤ ਮਨੀ ਸਿੰਘ ਲੇਖ ਲਿਖਾਏ, ਅੰਤਮ ਕਲਜੁਗ ਪੂਰ ਕਰਾਇੰਦਾ। ਰਾਓ ਰਾਜਾਨ ਸ਼ਾਹ ਸੁਲਤਾਨ, ਵਿਚ ਜਹਾਨ ਫੜ ਫੜ ਆਪ ਉਠਾਇੰਦਾ। ਸੁੱਤਾ ਕੋਈ ਰਹਿ ਨਾ ਜਾਏ, ਸ਼ਬਦ ਬਿਬਾਣ ਇਕ ਉਡਾਣ, ਕਰ ਧਿਆਨ ਚਾਰੋਂ ਕੁੰਟ ਵੇਖ ਵਖਾਇੰਦਾ। ਇਕ ਝੁਲਾਏ ਧਰਮ ਨਿਸ਼ਾਨ, ਮੇਟ ਮਿਟਾਏ ਬੇਈਮਾਨ, ਠੱਗਾਂ ਚੋਰਾਂ ਯਾਰਾਂ ਸ਼ਬਦ ਡੰਡਾ ਸੀਸ ਲਗਾਇੰਦਾ। ਨਾ ਕੋਈ ਪੜ੍ਹੇ ਅੰਜ਼ੀਲ ਕੁਰਾਨ, ਵੇਦ ਪੁਰਾਨਾਂ ਆਈ ਹਾਨ, ਕਲਜੁਗ ਲਾਹੇ ਅੰਤ ਮੁਕਾਣ, ਜੋਤੀ ਜਾਮਾ ਹਰਿ ਰਖਾਇੰਦਾ। ਸੋਹੰ ਸ਼ਬਦ ਸੱਚੀ ਆਣ, ਦੇਵੇ ਦਾਤ ਹਰਿ ਭਗਵਾਨ, ਦਰਗਹਿ ਸਾਚੀ ਸਾਚਾ ਮਾਣ, ਜੋ ਜਨ ਮਾਤ ਰਸਨਾ ਗਾਇੰਦਾ। ਲੱਖ ਚੁਰਾਸੀ ਫੰਦ ਕਟਾਨ, ਅੱਠੇ ਪਹਿਰ ਹਰਿ ਮਿਹਰਬਾਨ, ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਭਾਣੇ ਸਦ ਸਮਾਇੰਦਾ। ਹਰਿ ਭਾਣਾ ਬਲਵਾਨ ਕੋਇ ਨਾ ਜਾਣਦਾ। ਵਡ ਸ਼ਾਹ ਸੁਲਤਾਨ, ਵਾਲੀ ਦੋ ਜਹਾਨ ਦਾ। ਰੰਗ ਆਪਣਾ ਆਪੇ ਮਾਣਦਾ। ਕਰੇ ਖੇਲ ਜਗਤ ਮਹਾਨ, ਕਿਸੇ ਹੱਥ ਨਾ ਆਏ ਰਾਗ ਛਤੀਸ ਰਸਨਾ ਗਾਣ। ਵੇਦ ਪੁਰਾਨ ਪੜ੍ਹ ਪੜ੍ਹ ਥੱਕੇ, ਪੰਡਤ ਕਾਂਸ਼ੀ ਗੀਤਾ ਗਿਆਨ। ਮੁੱਲਾਂ ਕਾਜੀ ਵਡ ਵਡ ਪਾਜੀ, ਸ਼ਬਦ ਨਿਮਾਜ਼ਾਂ ਵੇਖ ਵਖਾਨਣ ਅੰਜੀਲ ਕੁਰਾਨ। ਪ੍ਰਭ ਚਿੱਟੇ ਅਸਵ ਚੜ੍ਹਿਆ ਤਾਜੀ, ਨਾ ਦੇਖੇ ਕੋਈ ਨਿਸ਼ਾਨ। ਘਰ ਘਰ ਡੋਲੇ ਸ਼ਾਹ ਗਾਜ਼ੀ, ਉਠੇ ਜੋਧਾ ਸੂਰਾ ਵਡ ਬਲੀ ਬਲਵਾਨ। ਗੁਰਮੁਖਾਂ ਰੱਖੇ ਹਰਿ ਲਾਜੀ, ਆਪੇ ਮਾਰੇ ਸ਼ਬਦ ਅਵਾਜੀ, ਦੇਵੇ ਨਾਮ ਗੁਣ ਨਿਧਾਨ। ਅੰਤਮ ਵੇਲੇ ਪਰਦੇ ਕਾਜੀ, ਕਾਇਆ ਸਾਜਣ ਜਿਸ ਨੇ ਸਾਜੀ, ਆਤਮ ਜੋਤੀ ਸ਼ਬਦ ਬਿਬਾਣ। ਪਵਣ ਸਵਾਸੀ ਹਰਿ ਭਗਵਾਨਾ। ਏਕਾ ਬਖ਼ਸ਼ੇ ਜੀਆ ਦਾਨਾ। ਨਾ ਕੋਈ ਜਾਣੇ ਜੀਵ ਨਿਧਾਨਾ। ਜੋਤੀ ਜਾਮ ਕ੍ਰਿਸ਼ਨਾ ਕਾਹਨਾ। ਵਿਸ਼ਨੂੰ ਬੰਸੀ ਸਾਚਾ ਅੰਸੀ, ਹਰਿ ਹਰਿ ਸ੍ਰੀ ਭਗਵਾਨਾ। ਨਰ ਹਰਿ ਨਿਰੰਕਾਰਿਆ। ਨਰ ਹਰਿ ਜੋਤ ਅਧਾਰਿਆ। ਨਰ ਹਰਿ ਸ਼ਬਦ ਅਧਾਰਿਆ। ਨਰ ਹਰਿ ਨਾ ਕਿਸੇ ਵਿਚਾਰਿਆ। ਨਰ ਹਰਿ ਆਪ ਆਪਣੀ ਜਾਣੇ ਖੇਲ, ਸਾਚਾ ਰੰਗ ਆਪ ਵਰਤਾ ਰਿਹਾ। ਲੱਖ ਚੁਰਾਸੀ ਚਾੜ੍ਹੇ ਤੇਲ, ਲਾੜੀ ਮੌਤ ਨਾਲ ਪ੍ਰਨਾ ਰਿਹਾ। ਧਰਮ ਰਾਏ ਨਾ ਦੇਵੇ ਫ਼ਾਸੀ, ਅਠਾਈ ਕੁੰਡਾਂ ਨਰਕ ਭਰਾ ਰਿਹਾ। ਮੇਟ ਮਿਟਾਏ ਮਦਿਰਾ ਮਾਸੀ, ਸ਼ਬਦ ਖੰਡਾ ਹੱਥ ਉਠਾ ਰਿਹਾ। ਪ੍ਰਗਟ ਹੋਏ ਘਨਕਪੁਰ ਵਾਸੀ, ਸਾਚੀ ਜੋਤ ਮਾਤ ਪ੍ਰਕਾਸ਼ੀ, ਮਾਤ ਪਤਾਲ ਅਕਾਸ਼, ਏਕਾ ਰੰਗ ਰੰਗਾ ਰਿਹਾ। ਜਨ ਭਗਤ ਹੋਇਆ ਆਤਮ ਦਾਸੀ ਸ਼ਬਦ ਸਵਾਸ ਮਾਨਸ ਦੇਹੀ ਲੇਖੇ ਲਾ ਰਿਹਾ। ਸਚ ਮੰਡਲ ਦੀ ਸਾਚੀ ਰਾਸ, ਸਦਾ ਵਸੇ ਆਸ ਪਾਸ, ਸਦਾ ਸਹਾਈ ਹਰਿ ਰਘੁਰਾਈ ਆਪ ਅਖਵਾ ਰਿਹਾ। ਪਵਣ ਉਨੰਜਾ ਦੇਵੇ ਸਵਾਸ, ਸਾਲ ਬਵੰਜਾ ਸ਼ਾਹੋ ਸ਼ਾਬਾਸ਼, ਅੱਠੇ ਪਹਿਰ ਬਹੇ ਉਦਾਸ, ਕਾਇਆ ਮੰਡਪ ਦੇਹ ਤਜਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜਾਮਾ ਭੇਖ ਧਰ, ਮਾਤ ਸਾਚੀ ਬਣਤ ਬਣਾਈਆ। ਕਰਨ ਕਰਾਵਣ ਜੋਗ ਹਰਿ ਨਿਰੰਕਾਰਿਆ। ਰਸਨਾ ਰਸ ਝੂਠਾ ਭੋਗ, ਕਲਜੁਗ ਜੀਵ ਗਵਾਰਿਆ। ਏਕਾ ਦਰਸ ਹਰਿ ਅਮੋਘ, ਲੱਖ ਚੁਰਾਸੀ ਕਰੇ ਪਾਰਿਆ। ਹਉਮੇ ਕਾਟੇ ਕਾਇਆ ਰੋਗ, ਅੰਮ੍ਰਿਤ ਦੇਵੇ ਸਾਚੀ ਧਾਰਿਆ। ਗੁਰਮੁਖਾਂ ਲਿਖਿਆ ਧੁਰ ਸੰਜੋਗ, ਮਿਲੇ ਮੇਲ ਕੰਤ ਭਤਾਰਿਆ। ਲੋਕਮਾਤ ਨਾ ਹੋਏ ਵਿਜੋਗ, ਕਲਜੁਗ ਤੇਰੀ ਅੰਤਮ ਵਾਰਿਆ। ਜੋਤੀ ਜੋਤ ਸਰੂਪ ਹਰਿ, ਆਪਣੇ ਭਾਣੇ ਸਦ ਸਮਾ ਰਿਹਾ। ਹਰਿ ਭਾਣਾ ਅਚਲ, ਨਾ ਕੋਈ ਜਣਾਇੰਦਾ। ਨਿਹਚਲ ਧਾਮ ਅਟੱਲ, ਹਰਿ ਸਾਚਾ ਦਰਸ ਦਿਖਾਇੰਦਾ। ਵੇਖ ਵਖਾਣੇ ਜਲ ਥਲ, ਜੰਗਲ ਜੂਹ ਉਜਾੜ ਪਹਾੜ, ਡੂੰਘੀ ਕੰਦਰ ਉਚੇ ਮੰਦਰ ਗੋਰਖ ਮਛੰਦਰ, ਉਚੇ ਟਿੱਲੇ ਆਪ ਹਿਲਾਇੰਦਾ। ਗੁਰਮੁਖਾਂ ਜੋਤ ਜਗਾਏ ਅੰਦਰੇ ਅੰਦਰ, ਲੱਖ ਚੁਰਾਸੀ ਭੌਂਦੀ ਬੰਦਰ, ਕਾਇਆ ਅੰਧੇਰੀ ਸਾਚਾ ਮੰਦਰ, ਪ੍ਰਭ ਅਬਿਨਾਸ਼ੀ ਦਿਸ ਨਾ ਆਇੰਦਾ। ਗੁਰਮੁਖਾਂ ਤੋੜੇ ਸਾਚਾ ਜੰਦਰ, ਕਰੇ ਪ੍ਰਕਾਸ਼ ਕਾਇਆ ਕੰਦਰ, ਦੀਪਕ ਜੋਤੀ ਇਕ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਸੰਤ ਸੁਹੇਲੇ, ਕਲਜੁਗ ਮੇਲੇ, ਆਪੇ ਆਪ ਕਰਾਇੰਦਾ। ਮਿਲਿਆ ਮੇਲ ਹਰਿ ਬਨਵਾਰੀ। ਪਾਰਬ੍ਰਹਮ ਕਲ ਖੇਲੇ ਖੇਲ। ਜੋਤੀ ਜਾਮਾ ਖੇਲ ਨਿਆਰੀ। ਗੁਰਮੁਖਾਂ ਕਟੇ ਧਰਮ ਰਾਏ ਦੀ ਝੂਠੀ ਜੇਲ੍ਹ, ਸ਼ਬਦ ਦੇਵੇ ਸਚ ਉਡਾਰੀ। ਧਰਤ ਮਾਤ ਤੇਰੀ ਸਾਚੀ ਵੇਲ, ਗੁਰਮੁਖ ਸਾਚੇ ਸੰਤ ਦੁਲਾਰੇ, ਫੁੱਲ ਫੁਲਵਾੜੀ ਸਾਚੀ ਵਾੜੀ, ਪੁਰਖ ਅਬਿਨਾਸ਼ੀ ਘਟ ਘਟ ਵਾਸੀ, ਲੋਕਮਾਤ ਉਪਾਇੰਦਾ। ਮਾਨਸ ਜਨਮ ਕਰੇ ਰਹਿਰਾਸੀ, ਹਰਿ ਹਰਿ ਜਨ ਸੰਤ ਸੁਹੇਲਾ, ਸਾਚੀ ਬਣਤ ਬਣਾਇੰਦਾ। ਸਦਾ ਵਸੇ ਇਕ ਇਕੇਲਾ, ਦਿਸ ਕਿਸੇ ਨਾ ਆਇੰਦਾ। ਆਪੇ ਗੁਰ ਆਪੇ ਚੇਲਾ, ਅੰਦਰ ਬਾਹਰ ਗੁਪਤ ਜ਼ਾਹਰ, ਆਪਣਾ ਆਪ ਸੁਹਾਇੰਦਾ। ਆਪੇ ਗੁਰ ਆਪੇ ਕਰਤਾਰ। ਲਿਖਿਆ ਧੁਰ ਸੱਚੀ ਸਰਕਾਰ। ਚਰਨ ਪ੍ਰੀਤੀ ਗਈ ਜੁੜ, ਦੋ ਜਹਾਨਾਂ ਸ਼ਬਦ ਏਕਾ ਧਾਰ। ਲੱਖ ਚੁਰਾਸੀ ਰਹੀ ਸੋਤੀ, ਸਰਗੁਣ ਨਿਰਗੁਣ ਰੂਪ ਅਪਾਰ। ਗੁਰਮੁਖ ਵਿਰਲੇ ਮਾਣਕ ਮੋਤੀ, ਲੋਕਮਾਤ ਹਰਿ ਆਪ ਉਠਾਏ, ਸੋਹੰ ਧਾਗੇ ਲਏ ਪਰੋਏ, ਗਲ ਆਪਣੇ ਪ੍ਰਭ ਪਾਏ ਹਾਰ। ਧਰਤ ਮਾਤ ਕਲ ਖ਼ੁਸ਼ੀ ਮਨਾਏ। ਪ੍ਰਭ ਅਬਿਨਾਸ਼ੀ ਜਾਮਾ ਪਾਏ। ਕਲਜੁਗ ਜੀਵਾਂ ਦਏ ਮਿਟਾਏ। ਸਤਿਜੁਗ ਸਚੀ ਬਣਤ ਬਣਾਏ । ਸਾਧ ਸੰਤ ਗੋਦ ਉਠਾਏ। ਦੇਵ ਦੰਤ ਕੋਈ ਦਿਸ ਨਾ ਆਏ। ਆਦਿਨ ਅੰਤਾ ਹਰਿ ਭਗਵੰਤਾ, ਜੋਤੀ ਜਾਮਾ ਮਾਤ ਪਾਏ। ਜੋਤੀ ਜਾਮਾ ਸ਼ਬਦ ਅਧਾਰਿਆ। ਰਾਮ ਰਮਈਆ ਕ੍ਰਿਸ਼ਨਾ ਕਾਹਨਾ, ਰੰਗ ਨਵੇਲ ਰਖਾ ਰਿਹਾ। ਬਾਵਨ ਬਾਣਾ ਹਰਿ ਭਗਵਾਨਾ, ਚਤੁਰ ਸੁਜਾਨਾ ਵਾਲੀ ਦੋ ਜਹਾਨਾਂ ਸਾਚੀ ਬਣਤ ਬਣਾ ਰਿਹਾ। ਸ਼ਬਦ ਉਡਾਏ ਸਚ ਬਿਬਾਣਾ, ਚਾਰੋਂ ਕੁੰਟ ਇਕ ਉਡਾਨਾ, ਲੋਆਂ ਪੁਰੀਆਂ ਚਰਨਾਂ ਹੇਠ ਝਸਾ ਰਿਹਾ। ਬ੍ਰਹਮੇ ਅੰਤਮ ਮਾਣ ਗਵਾਣਾ। ਸ਼ਿਵ ਸ਼ੰਕਰ ਦਰ ਬਣੇ ਨਿਮਾਣਾ। ਕਰੋੜ ਤੇਤੀਸਾ ਸੁਰਪਤ ਰਾਜਾ ਇੰਦ, ਮੰਗੇ ਦਾਨ ਦੋਏ ਜੋੜ ਕਿਰਪਾ ਕਰ ਭਗਵਾਨਾ। ਕਲਜੁਗ ਵੇਲਾ ਅੰਤਮ ਆਇਆ, ਦਿਨ ਰਹਿ ਗਿਆ ਥੋੜਾ। ਬੇਮੁਖ ਲੱਭਣ ਪ੍ਰਗਟ ਹੋਇਆ ਬ੍ਰਹਿਮਣ ਗੌੜਾ। ਬ੍ਰਹਮ ਰੂਪ ਨਾ ਕੋਇ ਰਖਾਏ, ਏਕਾ ਧਰਮਾ ਏਕਾ ਜਰਮਾ, ਮਾਤ ਕੁੱਖ ਨਾ ਕਿਸੇ ਉਠਾਇਆ। ਲੱਖ ਚੁਰਾਸੀ ਪਈ ਭਰਮਾ, ਜੋਤੀ ਨੂਰਾ ਦਿਸ ਨਾ ਆਇਆ। ਕਲਜੁਗ ਤੇਰਾ ਵੇਖ ਕੁਕਰਮਾ, ਪ੍ਰਭ ਅਬਿਨਾਸ਼ੀ ਖੇਲ ਰਚਾਇਆ। ਮਾਣ ਦਵਾਏ ਚਾਰ ਵਰਨਾ, ਸਤਿਜੁਗ ਸਾਚੀ ਬਣਤ ਬਣਾਇਆ। ਆਪ ਆਪਣੀ ਕਰਨੀ ਕਰਨਾ, ਵਿਚ ਵਿਚੋਲਾ ਨਾ ਕੋਈ ਰਖਾਇਆ। ਪ੍ਰਭ ਅਬਿਨਾਸ਼ੀ ਧਰਨੀ ਧਰਨਾ, ਸਤਿ ਸੰਜੋਗੀ ਖੇਲ ਰਚਾਇਆ। ਗੁਰਮੁਖ ਵਿਰਲਾ ਸਰਨੀ ਪੜਨਾ, ਜੋਤੀ ਜੋਤ ਮੇਲ ਮਿਲਾਇਆ। ਦਇਆ ਕਮਾਏ ਹਰਿ ਰਘੁਰਾਏ, ਗੁਰਮੁਖਾਂ ਖੋਲ੍ਹੇ ਆਤਮ ਹਰਨਾ ਫਰਨਾ, ਤੀਜੇ ਲੋਇਣ ਡਗਮਗਾਏ। ਹਰਿਜਨ ਸਾਚੇ ਗੁਰਮੁਖ ਤਰਨਾ, ਇਕ ਬਹਾਏ ਸਾਚੇ ਥਾਂਏ, ਜੋਤੀ ਜੋਤ ਸਰੂਪ ਹਰਿ ਲੋਕਮਾਤ ਹਰਿ ਜੋਤ ਧਰ, ਆਪ ਆਪਣੀ ਬਣਤ ਬਣਾਇਆ। ਜੋਤੀ ਜਾਮਾ ਧਾਰ, ਪੁਰਖ ਅਪਾਰਿਆ। ਕਲਜੁਗ ਤੇਰੀ ਪਾਵੇ ਸਾਰ, ਗੁਰ ਗੋਬਿੰਦ ਬਣਿਆ ਸਚ ਲਿਖਾਰਿਆ। ਜੋਤੀ ਨੂਰਾ ਸਤਿ ਸਰੋਵਰ ਖੇਲ ਅਪਾਰ, ਆਵੇ ਜਾਵੇ ਵਾਰੋ ਵਾਰਿਆ। ਸਰਬ ਕਲਾ ਆਪੇ ਭਰਪੂਰਾ, ਮੰਗਣ ਜਾਏ ਨਾ ਕਿਸੇ ਦਵਾਰਿਆ। ਸ਼ਬਦ ਰਖਾਏ ਸਾਚੀ ਤੂਰਾ, ਪੁਰੀਆਂ ਲੋਆਂ ਨਾਦ ਵਜਾ ਰਿਹਾ। ਬੇਮੁਖਾਂ ਦਿਸੇ ਦੂਰਨ ਦੂਰਾ, ਗੁਰਮੁਖਾਂ ਆਸਣ ਆਤਮ ਡੇਰਾ ਲਾ ਰਿਹਾ। ਪੁਰਖ ਅਬਿਨਾਸ਼ੀ ਹਾਜਰ ਹਜੂਰਾ, ਅੱਠੇ ਪਹਿਰ ਦਰਸ ਦਿਖਾ ਰਿਹਾ। ਏਕਾ ਜੋਤੀ ਸਾਚਾ ਨੂਰ, ਪਵਣ ਸਵਾਸੀ ਨਾਲ ਚਲਾ ਰਿਹਾ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਆਪਣੀ ਬਣਤ ਬਣਾ ਰਿਹਾ। ਜੋਤੀ ਜਾਮਾ ਹਰਿ ਭਗਵਾਨ। ਨਾ ਕੋਈ ਜਾਣੇ ਜੀਵ ਨਿਧਾਨ। ਗਿਆਨੀ ਧਿਆਨੀ ਪੜ੍ਹ ਪੜ੍ਹ ਥੱਕੇ, ਕਿਸੇ ਹੱਥ ਨਾ ਆਏ ਵੇਦ ਪੁਰਾਨ। ਮੁਲਾਂ ਸ਼ੇਖ਼ ਬੈਠੇ ਮੱਕੇ ਅੱਠੇ ਪਹਿਰ ਖੋਲ੍ਹਣ ਸੰਗ ਮੁਹੰਮਦੀ ਸਚ ਕੁਰਾਨ। ਭੇਦ ਨਾ ਪਾਇਆ ਬੂਰੇ ਕੱਕੇ, ਅੰਤ ਅੰਜੀਲ ਆਈ ਹਾਨ। ਨਾਤਾ ਤੁੱਟਾ ਭੈਣਾਂ ਭਾਈ ਸਕੇ, ਨਾ ਕੋਈ ਕਿਸੇ ਪਛਾਣ। ਕਲਜੁਗ ਫਲ ਅੰਤਮ ਪੱਕੇ, ਜੋਤੀ ਜੋਤ ਸਰੂਪ ਹਰਿ, ਆਪੇ ਜਾਣੇ ਆਪਣੀ ਆਣ। ਜੋਤੀ ਜਾਮਾ ਖੇਲ ਨਿਰਾਲਿਆ। ਦੂਜੇ ਰੱਖੇ ਸ਼ਬਦ ਦਮਾਮਾ, ਚਾਰ ਕੁੰਟਾਂ ਏਕਾ ਤਾਲਿਆ। ਤੀਜੇ ਹੱਥ ਨਾ ਆਏ ਕਿਸੇ ਧਰਮਸਾਲਾ, ਆਪਣਾ ਆਪ ਆਪੇ ਵਿਚ ਰਖਾ ਲਿਆ। ਚੌਥੇ ਦਰ ਨਾ ਮਿਲੇ ਜੋਤ ਜਵਾਲਾ, ਭਰਮ ਭੁਲੇਖੇ ਇਕ ਭੁਲਾ ਰਿਹਾ। ਪੰਜਵੇਂ ਘਰ ਨਾ ਨੀਰ ਨਿਰਾਲਾ, ਸਾਚੇ ਸਰ ਨਾ ਕੋਈ ਨਹਾ ਰਿਹਾ। ਛੇਵੇਂ ਘਰ ਨਾ ਸ਼ਬਦ ਨਾ ਤਰਾਨਾ, ਰਾਗ ਰੰਗ ਨਾ ਕੋਈ ਸੁਣਾ ਰਿਹਾ। ਸੱਤਵੇਂ ਘਰ ਕੋਇ ਨਾ ਵੇਖੇ, ਹਰਿ ਪ੍ਰਭ ਆਪਣਾ ਆਪ ਛੁਪਾ ਰਿਹਾ। ਅੱਠਾਂ ਤੱਤਾਂ ਮਾਨਸ ਦੇਹੀ ਕਰ, ਵਿਚ ਜੋਤੀ ਨੂਰ ਲਗਾ ਰਿਹਾ। ਨਾਵੇਂ ਖੋਲ੍ਹੇ ਹਰਿ ਜੀ ਦਰ, ਬੇਮੁਖਾਂ ਵਿਚ ਫਸਾ ਰਿਹਾ। ਦਸਵੇਂ ਰੱਖੇ ਬੰਦ ਕਵਾੜ, ਸਚ ਸਿੰਘਾਸਣ ਆਪ ਟਿਕਾ ਰਿਹਾ। ਅੱਗੇ ਬੈਠੀ ਪੰਜਾਂ ਧਾੜ, ਮਨਮੁਖਾਂ ਮਾਰ ਭਜਾ ਰਿਹਾ। ਗੁਰਮੁਖਾਂ ਸ਼ਬਦ ਡੋਰੀ ਲਏ ਫੜ, ਪ੍ਰਭ ਸਾਚੀ ਬਿਧ ਬਣਾ ਰਿਹਾ। ਅੱਠੇ ਪਹਿਰ ਰਿਹਾ ਲੜ, ਨੌਂ ਨਿਧ ਅਠਾਰਾਂ ਸਿਧ, ਚਰਨਾਂ ਹੇਠ ਝਸਾ ਰਿਹਾ। ਪ੍ਰਭ ਮਿਲਣ ਦੀ ਸਾਚੀ ਬਿਧ, ਸਾਚਾ ਨਾਮ ਇਕ ਲੋਕਮਾਤ ਟਿਕਾ ਰਿਹਾ। ਆਪੇ ਕਾਰਜ ਕਰੇ ਸਿਧ, ਗੁਰਮੁਖ ਸੋਏ ਆਪ ਜਗਾ ਰਿਹਾ। ਆਪੇ ਮਾਰੇ ਤੀਰ, ਬਜ਼ਰ ਕਪਾਟੀ ਜਾਏ ਚੀਰ, ਅੰਮ੍ਰਿਤ ਵਹੇ ਸਾਚਾ ਨੀਰ, ਨਾ ਕੋਈ ਤੀਰਥ ਨਾ ਕੋਈ ਤਾਟੀ, ਪ੍ਰਭ ਸਾਚਾ ਦਇਆ ਕਮਾਇੰਦਾ। ਆਪ ਚੜ੍ਹਾਏ ਔਖੀ ਘਾਟੀ, ਆਤਮ ਜੋਤੀ ਦੇਵੇ ਇਕ ਲਲਾਟੀ, ਹੋਏ ਪ੍ਰਕਾਸ਼ ਕਾਇਆ ਮਾਟੀ, ਕੋਟਨ ਭਾਨਾ ਹਰਿ ਮਿਹਰਬਾਨਾ, ਏਕਾ ਜੋਤ ਜਗਾਇੰਦਾ। ਚਰਨ ਧੂੜ ਸੱਚਾ ਇਸ਼ਨਾਨਾ, ਗੁਰਮੁਖਾਂ ਦੇਵੇ ਆਤਮ ਬ੍ਰਹਮ ਗਿਆਨਾ, ਨਾਮ ਨਿਧਾਨਾ ਹਰਿ ਭਗਵਾਨਾ, ਏਕਾ ਜਾਮ ਪਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਆਪਣਾ ਭਾਣਾ ਸਾਚਾ ਰਾਣਾ, ਆਪਣੇ ਹੱਥ ਰਖਾਇੰਦਾ। ਹਰਿ ਸ਼ਬਦ ਭੰਡਾਰ ਜਗਤ ਵਰਤਾਇੰਦਾ। ਦੇਂਦਾ ਆਏ ਵਾਰੋ ਵਾਰ, ਤੋਟ ਕਦੇ ਨਾ ਆਇੰਦਾ। ਆਪੇ ਜਾਣੇ ਆਪਣੀ ਸਾਰ, ਲੋਕਮਾਤ ਹਰਿ ਬੰਨ੍ਹਾਇੰਦਾ। ਲੋਆਂ ਪੁਰੀਆਂ ਬੰਨ੍ਹੇ ਧਾਰ, ਚੌਦਾਂ ਹੱਟਾਂ ਆਪ ਖੁਲ੍ਹਾਇੰਦਾ। ਤੀਰਥ ਤੱਟਾਂ ਵਸੇ ਘਟ ਘਟਾ, ਜੋਤੀ ਜਗੇ ਲਟ ਲਟਾ, ਦਿਸ ਕਿਸੇ ਨਾ ਆਇੰਦਾ। ਕਲਜੁਗ ਜੀਵ ਜੂਠੇ ਝੂਠੇ ਕਾਇਆ ਮੱਟਾ, ਕਾਮ ਕਰੋਧ ਹੰਕਾਰ ਵਿਚ ਰਖਾਇੰਦਾ। ਬੇਮੁਖਾਂ ਲਾਏ ਝੂਠੇ ਧੰਦੇ, ਆਪੇ ਵੇਖੇ ਖੇਲ ਬਾਜ਼ੀਗਰ ਨਾਟੀ, ਜੋਤੀ ਜਾਮਾ ਖੇਲ ਰਚਾਇੰਦਾ। ਸੋਹੰ ਸ਼ਬਦ ਲਿਆਇਆ ਸਾਚਾ ਪਟਾ, ਗੁਰਮੁਖਾਂ ਤਨ ਪਹਿਨਾਇੰਦਾ। ਵਿਰਲੇ ਗੁਰਮੁਖ ਲਾਹਾ ਪ੍ਰਭ ਦਰ ਖੱਟਾ, ਬੇਮੁਖਾਂ ਦਰ ਦੁਰਕਾਇੰਦਾ। ਦੂਈ ਦਵੈਤੀ ਹਉਮੇ ਰੋਗ, ਨਿਤ ਨਵਿਤ ਕਾਇਆ ਖੇਤ, ਪੁਰਖ ਅਬਿਨਾਸ਼ੀ ਦਰਸ਼ਨ ਪਾਇੰਦਾ। ਅੱਠੇ ਪਹਿਰ ਚੇਤਨ ਚਿਤ, ਚੇਤਨ ਰੂਪ ਆਪ ਰਖਾਇੰਦਾ। ਨਾ ਕੋਈ ਦੇਵ ਕਰੋੜ ਤੇਤੀਸ, ਬੀਸ ਇਕੀਸਾ ਕੋਈ ਭੇਵ ਨਾ ਪਾਇੰਦਾ। ਗਾ ਗਾ ਥੱਕੇ ਰਾਗ ਛਤੀਸਾ, ਨੌਂ ਦਰ ਕਲ ਉਪਜਾਇੰਦਾ। ਵੇਦ ਵਿਆਸਾ ਸਚ ਲਿਖਾਸਾ, ਪੁਰਾਨ ਅਠਾਰਾਂ ਕਰ ਵਿਚਾਰਾ, ਲੋਕਮਾਤੀ ਮਾਤ ਟਿਕਾਇੰਦਾ। ਕ੍ਰਿਸ਼ਨ ਮੁਰਾਰਾ ਬੰਨ੍ਹੇ ਧਾਰਾ, ਗੀਤਾ ਗਿਆਨ ਅਰਜਨ ਬਾਣ, ਏਕਾ ਹਰਿ ਲਗਾਇੰਦਾ। ਲੋਕਮਾਤ ਝੁੱਲੇ ਹਰਿ ਨਿਸ਼ਾਨ, ਅਠਾਰਾਂ ਧਿਆਏ ਕ੍ਰਿਸ਼ਨਾ ਬੇਮੁਖ ਭੁੱਲੇ ਜੀਵ ਨਿਧਾਨ। ਜੋਤੀ ਜੋਤ ਸਰੂਪ ਹਰਿ, ਆਪੇ ਜਾਣੇ ਆਪਣਾ ਭਾਣਾ, ਨਰ ਹਰਿ ਸ੍ਰੀ ਭਗਵਾਨ। ਹਰਿ ਹੱਥ ਵਡਿਆਈ, ਸਰਬ ਪਸਾਰਿਆ। ਨਾ ਚਲੇ ਜੀਵ ਚਤੁਰਾਈ, ਪ੍ਰਭ ਕਰਨਹਾਰ ਕਰਤਾਰਿਆ। ਨਾ ਕੋਈ ਕਿਸੇ ਦਾਨਾਈ, ਦੇ ਮਤ ਆਪ ਸਮਝਾ ਰਿਹਾ। ਅੰਤਮ ਪੈਣੀ ਗਲ ਵਿਚ ਫਾਹੀ, ਧਰਮ ਰਾਏ ਸਰਬ ਫਸਾ ਰਿਹਾ। ਲਾੜੀ ਮੌਤ ਆਏ ਚਾਈਂ ਚਾਈਂ, ਲੋਕਮਾਤ ਭਜਾ ਰਿਹਾ। ਬੇਮੁਖਾਂ ਵੇਖੇ ਥਾਉਂ ਥਾਈਂ, ਨਾ ਕੋਈ ਕਿਸੇ ਛੁਡਾ ਰਿਹਾ। ਗੁਰਮੁਖਾਂ ਦੇਵੇ ਠੰਡੀਆਂ ਛਾਈਂ, ਸ਼ਬਦ ਤਾਜ ਸਿਰ ਪਹਿਨਾ ਰਿਹਾ। ਬੈਠਾ ਹਰਿ ਸਾਚੇ ਦਰ ਦੂਸਰ ਕੋ ਨਾਹੀ, ਆਦਿ ਅੰਤ ਸਾਧ ਸੰਤ, ਹਰਿ ਭਗਵੰਤ ਸਾਚਾ ਮੇਲ ਮਿਲਾ ਰਿਹਾ। ਮੇਲ ਮਿਲਾਏ ਸਾਚੇ ਕੰਤ, ਕਲਜੁਗ ਜੀਵ ਭੁੱਲੇ ਜੰਤ, ਜੋਤੀ ਜੋਤ ਸਰੂਪ ਹਰਿ, ਆਪਣੇ ਲੇਖੇ ਆਪ ਲਗਾ ਰਿਹਾ। ਹਰਿ ਲੇਖਾ ਵਡ ਬਲਵਾਨਿਆ। ਕਲਜੁਗ ਭੁੱਲੇ ਜੀਵ ਭੁਲੇਖਾ, ਹਰਿ ਨਰ ਨਾ ਕਿਸੇ ਪਛਾਨਿਆ। ਅੰਤਮ ਮੰਗੇ ਸਾਚਾ ਲੇਖਾ, ਹੁਕਮ ਸੁਣਾਏ ਧੁਰ ਫ਼ਰਮਾਣਿਆ। ਸਾਚੀ ਮਸਤਕ ਲਿਖੀ ਰੇਖਾ, ਖੋਲ੍ਹ ਵਖਾਏ ਚਤੁਰ ਸੁਜਾਨਿਆ। ਲੋਕਮਾਤ ਉਖਾੜੇ ਲੱਗੀ ਮੇਖਾ, ਵੱਡੇ ਵੱਡੇ ਰਾਜੇ ਰਾਣਿਆ। ਮੇਟ ਮਿਟਾਏ ਔਲੀਏ ਸ਼ੇਖ਼ਾ, ਗੌਂਸ ਕੁਤਬ ਕਰਮਾ ਆਈ ਹਾਰਿਆ। ਜੋਤੀ ਜਾਮਾ ਹਰਿ ਦਰਵੇਸ਼ਾ, ਗੁਰਮੁਖ ਸਾਚੇ ਵਿਚ ਪ੍ਰਵੇਸ਼ਾ, ਕਲਜੁਗ ਤੇਰੀ ਅੰਤ ਨਿਸ਼ਾਨਿਆ। ਏਕਾ ਜੋਤ ਸ੍ਰੀ ਦਸਮੇਸ਼ਾ, ਆਵੇ ਜਾਵੇ ਬੇਮੁਹਾਣਿਆ। ਜੋਤੀ ਜਾਮਾ ਜੋਤ ਨਿਰਾਲੀਆ। ਏਕਾ ਜਗੀ ਜੋਤ ਅਕਾਲੀਆ। ਨਾ ਕੋਈ ਵਰਨ ਨਾ ਕੋਈ ਗੋਤ, ਚਾਰੋ ਵਰਨ ਦਰ ਸਵਾਲੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚੇ ਦੇਵੇ ਵਰ, ਜਨ ਭਗਤਾਂ ਕਰੇ ਮਾਤ ਰਖਵਾਲੀਆ। ਭਗਤ ਜਨਾਂ ਹਰਿ ਦਏ ਸਹਾਰਾ। ਕਲਜੁਗ ਤੇਰੀ ਅੰਤਮ ਵਾਰਾ। ਸਤਿਜੁਗ ਸਾਚੇ ਸਚ ਦਵਾਰਾ। ਸ਼ਬਦ ਦੇਵੇ ਅਪਰ ਅਪਾਰਾ। ਜੋਤੀ ਨੂਰਾ ਇਕ ਉਜਿਆਰਾ। ਸ਼ਬਦ ਤੂਰਾ ਅਨਾਹਦ ਧਾਰਾ। ਵਡ ਦਾਤਾ ਜੋਧਾ ਸੂਰਾ, ਜੋਤੀ ਜੋਤ ਸਰੂਪ ਹਰਿ, ਆਦਿ ਅੰਤ ਅੰਤ ਆਦਿ ਲੋਆਂ ਪੁਰੀਆਂ ਪਾਵੇ ਸਾਰਾ। ਜੁਗ ਜੁਗ ਭੇਖ ਅਪਾਰ, ਲੇਖ ਵਡਿਆਈਆ। ਜੁਗ ਜੁਗ ਭੇਖ ਅਪਾਰ, ਅਲਖ ਲਿਖਾਈਆ। ਜੁਗੋ ਜੁਗ ਭੇਖ ਅਪਾਰ, ਸ੍ਰਿਸ਼ਟ ਸਬਾਈ ਵੇਖ ਵਖਾਈਆ। ਜੁਗ ਜੁਗ ਭੇਖ ਅਪਾਰ, ਜੋਤ ਜਗਾਏ ਨਿਤ ਨਵਿਤ, ਲੱਖ ਚੁਰਾਸੀ ਰਿਹਾ ਉਪਾਈਆ। ਜੁਗ ਜੁਗ ਧਾਰੇ ਭੇਖ, ਆਪੇ ਪਿਤਾ ਆਪੇ ਮਾਤਾ, ਜਗਤ ਪਿਤ ਆਪ ਅਖਵਾਈਆ। ਜੁਗ ਜੁਗ ਭੇਖ ਅਪਾਰ, ਆਪਣੀ ਬਣਤ ਆਪੇ ਰਿਹਾ ਬਣਾਈਆ। ਨਾ ਕੋਈ ਬੂੰਦ ਰਕਤੀ ਰਤ, ਹੱਡ ਮਾਸ ਨਾੜੀ ਪਿਤਾ, ਅੰਮ੍ਰਿਤ ਜਲ ਨਾ ਕੋਈ ਸਿਤਾ, ਇਕ ਅਧਾਰ ਰਖਾਈਆ। ਨਾ ਕੋਈ ਦੂਜਾ ਕਿਸੇ ਮਿਤਾ, ਆਦਿ ਅੰਤ ਨਾ ਕਿਸੇ ਜਿੱਤਾ, ਸਾਚਾ ਧਾਮ ਸੁਹਾਈਆ। ਆਪ ਪਾਏ ਨਾ ਆਪਣੀ ਵਿਥਾ, ਭੇਵ ਕੋਈ ਨਾ ਪਾਈਆ। ਜੋਤੀ ਜਾਮਾ ਹਰਿ ਭਗਵਾਨਾ, ਕਲਜੁਗ ਤੇਰਾ ਕਾਲਾ ਵੇਸ, ਚਾਰੋਂ ਕੁੰਟ ਦਏ ਦੁਹਾਈਆ। ਕਲਜੁਗ ਕਾਲਾ ਵੇਸ ਦਰ ਪੁਕਾਰਿਆ। ਦਰ ਦਰ ਜੀਵ ਹੋਏ ਦਰਵੇਸ਼, ਨਾ ਕੋਈ ਸੁਣੇ ਮਾਤ ਪੁਕਾਰਿਆ। ਜੋਤੀ ਜਾਮਾ ਹਰਿ ਜੀ ਭੇਖ, ਲੋਕਮਾਤ ਖੇਲ ਅਪਾਰਿਆ। ਵੇਖ ਵਖਾਏ ਔਲੀਆ ਪੀਰ ਸ਼ੇਖ਼, ਆਪ ਬਣਾਏ ਆਪੇ ਢਾਹ ਰਿਹਾ। ਆਪ ਮਿਟਾਏ ਬਿਧਨਾ ਲਿਖੀ ਰੇਖ, ਸਾਚਾ ਲੇਖਾ ਆਪਣੇ ਹੱਥ ਰਖਾ ਰਿਹਾ। ਲੱਖ ਚੁਰਾਸੀ ਨੇਤਰ ਲੈਣਾ ਪੇਖ, ਆਪਣਾ ਭਾਣਾ ਸਾਚਾ ਰਾਣਾ ਵਿਚ ਮਾਤ ਵਰਤਾ ਰਿਹਾ। ਜੋਤੀ ਜਾਮਾ ਹਰਿ ਭਗਵਾਨਾ, ਏਕਾ ਰੱਖੇ ਸ਼ਬਦ ਬਿਬਾਣਾ, ਸਚ ਉਡਾਨਾ ਆਪ ਲਗਾ ਰਿਹਾ। ਸ਼ਬਦ ਬਿਬਾਣਾ ਨਾਮ ਅਪਾਰ। ਗੁਰਮੁਖਾਂ ਦੇਵੇ ਬ੍ਰਹਮ ਗਿਆਨਾ, ਆਤਮ ਵੱਜੇ ਸੱਚਾ ਬਾਣ, ਜੋਤੀ ਨੂਰ ਇਕ ਅਪਾਰ। ਸੋਹੰ ਸ਼ਬਦ ਸੱਚਾ ਦਾਨ, ਜਗਤ ਮੁਕਾਏ ਮਾਣ ਤਾਣ, ਆਤਮ ਕਰੇ ਸਰਬ ਭਰਪੂਰ। ਆਪ ਮਿਟਾਏ ਜਮ ਕੀ ਕਾਨ, ਅੰਤਮ ਵੇਲੇ ਹਰਿ ਪਛਾਣ, ਵਡ ਦਾਤਾ ਵਡ ਵਡ ਸੂਰਾ, ਫ਼ਲ ਲਗਾਏ ਸਾਚੇ ਡਾਹਣ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਜੋਤੀ ਜਾਮਾ ਭੇਖ ਧਰ, ਆਪ ਆਪਣੀ ਕਰੇ ਪਛਾਣ। ਜਗਤ ਪਛਾਣੇ ਆਪ ਹਰਿ, ਆਪਣਾ ਭੇਦ ਛੁਪਾਇੰਦਾ। ਰਾਜੇ ਰਾਣੇ ਵੇਖ ਦਰ, ਸੋਏ ਮੋਏ ਅੰਤ ਉਠਾਇੰਦਾ। ਇਕ ਲਗਾਏ ਸ਼ਬਦ ਨਾਅਰਾ, ਝੂਠਾ ਨਾਤਾ ਜਗਤ ਤੁੜਾਇੰਦਾ। ਦਸਮ ਦਵਾਰਾ ਖੋਲ੍ਹੇ ਘਰ, ਨਾਵੇਂ ਬੰਦ ਕਰਾਇੰਦਾ। ਸਾਚੇ ਮੰਦਰ ਬੈਠਾ ਵੜ, ਦਿਸ ਕਿਸੇ ਨਾ ਆਇੰਦਾ। ਨਾ ਕੋਈ ਸੀਸ ਨਾ ਕੋਈ ਧੜ, ਰੂਪ ਰੰਗ ਨਾ ਕੋਈ ਵਖਾਇੰਦਾ। ਚਾਰੇ ਕੁੰਟਾਂ ਸ਼ਬਦ ਸਰੂਪੀ ਰਿਹਾ ਲੜ, ਅਚਰਜ ਖੇਲ ਮਾਤ ਵਰਤਾਇੰਦਾ। ਸ਼ਬਦ ਡੋਰੀ ਰੰਕ ਰਜਾਨਾਂ ਫੜ, ਆਪਣਾ ਭਾਣਾ ਆਪ ਮਨਾਇੰਦਾ। ਸ਼ਬਦ ਚਲੇ ਤੀਰ ਕੜ ਕੜ, ਕਿਲ੍ਹੇ ਗੜ੍ਹ ਆਪ ਹਿਲਾਇੰਦਾ। ਸਚ ਮਹੱਲੇ ਹਰਿ ਜੀ ਚੜ੍ਹ, ਬੇਮੁਖਾਂ ਜੜ੍ਹ ਪੁਟਾਇੰਦਾ। ਮੁਖ ਨਾ ਲਾਏ ਕੋਈ ਨੜ, ਮਦਿਰਾ ਮਾਸੀ ਅੰਤ ਮਿਟਾਇੰਦਾ। ਕਲਜੁਗ ਪਾਪੀ ਗਿਆ ਹੜ, ਸ਼ਬਦ ਡੰਡਾ ਹੱਥ ਉਠਾਇੰਦਾ। ਸਤਿਜੁਗ ਸਾਚੇ ਫੜਿਆ ਲੜ, ਲੋਕਮਾਤ ਹਰਿ ਸਾਚਾ ਜਨਮ ਦਵਾਇੰਦਾ। ਧਰਤ ਮਾਤ ਦੀ ਗੋਦੀ ਵੜ, ਖ਼ੁਸ਼ੀਆਂ ਆਪ ਮਨਾਇੰਦਾ। ਸਾਚੇ ਪੌੜੇ ਗਿਆ ਚੜ੍ਹ, ਨਾ ਅੱਗੇ ਕੋਈ ਅਟਕਾਇੰਦਾ। ਪ੍ਰਭ ਅਬਿਨਾਸ਼ੀ ਫੜਿਆ ਲੜ, ਲੋਕਮਾਤ ਮਾਣ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਜੁਗੋ ਜੁਗ ਜੁਗੰਤ ਆਪਣੇ ਹੱਥ ਰਖਾਇੰਦਾ। ਕਲਜੁਗ ਰੋਵੇ ਕਰੇ ਪੁਕਾਰ। ਪ੍ਰਭ ਅਬਿਨਾਸ਼ੀ ਮਾਰੇ ਮਾਰ। ਸ਼ਬਦ ਖੰਡਾ ਤਿੱਖੀ ਧਾਰ। ਦੋਵੇਂ ਰੱਖੇ ਅਪਰ ਅਪਾਰ। ਗੁਰਮੁਖਾਂ ਦੇਵੇ ਨਾਮ ਸਿੱਖੀ, ਦੇਵੇ ਸ਼ਬਦ ਅਪਰ ਅਪਾਰ। ਬੇਮੁਖਾਂ ਮਿਲੇ ਨਾ ਮਾਤ ਭਿੱਖੀ, ਭੁੱਲੇ ਫਿਰਨ ਜੀਵ ਗਵਾਰ। ਕਿਸੇ ਹੱਥ ਨਾ ਆਏ ਮੁਨੀ ਰਿਖੀ, ਪੰਡਤ ਪਾਂਧੇ ਗਏ ਹਾਰ। ਏਕਾ ਰੇਖ ਧੁਰਦਰਗਾਹੀ ਸਾਚੇ ਮਾਹੀ ਆਪਣੀ ਆਪ ਲਿਖੀ, ਨਾ ਬਣਿਆ ਕੋਈ ਹੋਰ ਲਿਖਾਰ। ਕਲਜੁਗ ਤੇਰੀ ਵੇਖਣ ਆਇਆ ਅੰਤਮ ਸਾਚੀ ਸਿੱਖੀ, ਪ੍ਰਗਟ ਹੋਏ ਹਰਿ ਭਤਾਰ। ਬੇਮੁਖਾਂ ਆਤਮ ਚੜ੍ਹੀ ਵਿਖੀ, ਅੱਠੇ ਪਹਿਰ ਦਿਵਸ ਰੈਣ ਭਰਿਆ ਰਹੇ ਹੰਕਾਰ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਕਲਜੁਗ ਤੇਰੀ ਅੰਤਮ ਵਾਰ, ਲੱਖ ਚੁਰਾਸੀ ਪਾਵੇ ਸਾਰ। ਕਲਜੁਗ ਅੰਤਮ ਦਏ ਮਿਟਾਇਆ। ਪ੍ਰਭ ਅਬਿਨਾਸ਼ੀ ਜਾਮਾ ਪਾਇਆ। ਰਾਓ ਰੰਕਾਂ ਰਿਹਾ ਸੁਣਾਇਆ। ਜੋਤੀ ਤਨਕਾ ਇਕ ਲਗਾਇਆ। ਆਤਮ ਮਨਕਾ ਆਪ ਫਿਰਾਇਆ। ਪ੍ਰਗਟ ਹੋਏ ਵਾਸੀ ਪੁਰੀ ਘਨਕਾ, ਮਾਝੇ ਦੇਸ ਭਾਗ ਲਗਾਇਆ। ਕਰ ਕਰ ਵੇਸ ਨਰ ਨਰੇਸ਼, ਸਾਚਾ ਲੇਖਾ ਰਿਹਾ ਲਿਖਾਇਆ। ਇਕੋ ਜੋਤ ਸ੍ਰੀ ਦਸਮੇਸ਼, ਜੰਮੇ ਮਰੇ ਨਾ ਮਰੇ ਜਾਇਆ। ਜੋਤੀ ਜੋਤ ਸਰੂਪ ਹਰਿ, ਕਾਇਆ ਚੋਲੀ ਝੂਠੀ ਡੋਲੀ, ਮਾਤਲੋਕ ਖੇਹ ਕਰਾਇਆ। ਕਾਇਆ ਚੋਲੀ ਤੁੱਟੇ ਨਾਤਾ। ਪ੍ਰਗਟ ਹੋਏ ਪੁਰਖ ਬਿਧਾਤਾ। ਕਲਜੁਗ ਮਿਟੇ ਅੰਧੇਰੀ ਰਾਤਾ। ਗੁਰਮੁਖਾਂ ਦੇਵੇ ਅੰਮ੍ਰਿਤ ਬੂੰਦ ਸਵਾਂਤਾ। ਗੁਰਮੁਖ ਵਿਰਲਾ ਪ੍ਰਭ ਦਰ ਲੇਵੇ, ਪੁਰਖ ਅਬਿਨਾਸ਼ੀ ਇਕ ਪਛਾਤਾ। ਰਸਨਾ ਨਰ ਨਰਾਇਣ ਸੇਵੇ, ਭੇਵ ਚੁਕਾਏ ਜਾਤਾਂ ਪਾਤਾ। ਅਲੱਖ ਨਿਰੰਜਣ ਅਲੱਖ ਅਭੇਵੇ, ਵਡ ਵਡ ਦੇਵੀ ਦੇਵੇ, ਸਾਚਾ ਸ਼ਬਦ ਲੋਕਮਾਤ ਲਿਆਏ ਇਕ ਸੁਗਾਤਾ। ਰਸਨਾ ਕਿਸੇ ਨਾ ਗਾਏ ਜਿਹਵੇ, ਨਾ ਕੋਈ ਪਿਤਾ ਨਾ ਕੋਈ ਮਾਤਾ। ਗੁਰਮੁਖ ਸਾਚੇ ਸੰਤ ਜਨਾਂ, ਕੌਸਤਕ ਮਨੀ ਲਾਵੇ ਥੇਵੇ, ਚਰਨ ਬੰਧਾਏ ਸੱਚਾ ਨਾਤਾ। ਅੰਮ੍ਰਿਤ ਫਲ ਖਵਾਏ ਸਾਚੇ ਮੇਵੇ, ਸਗਲ ਵਸੂਰਾ ਆਤਮ ਲਾਥਾ। ਨਿਹਕਲੰਕ ਨਰਾਇਣ ਨਰ, ਲੋਕਮਾਤ ਹਰਿ ਜੋਤ ਧਰ, ਕਲਜੁਗ ਅੰਤਮ ਆਵੇ ਡਰ, ਪ੍ਰਗਟ ਹੋਏ ਤ੍ਰੈਲੋਕੀ ਨਾਥਾ। ਤ੍ਰੈਲੋਕੀ ਨਾਥ ਜੋਤ ਅਕਾਰਿਆ। ਸਗਲਾ ਸਾਥ ਆਪ ਨਿਭਾ ਰਿਹਾ। ਕਲਜੁਗ ਤੇਰਾ ਤੁਠਾ ਰਥ, ਵਿਚ ਭਰਿਆ ਇਕ ਹੰਕਾਰਿਆ। ਪ੍ਰਭ ਅਬਿਨਾਸ਼ੀ ਰਿਹਾ ਮਥ, ਦੋਹੀਂ ਹੱਥੀਂ ਰਿਹਾ ਹੁਲਾਰਿਆ। ਸਗਲ ਵਸੂਰੇ ਜਾਇਣ ਲਥ, ਧੱਕਾ ਇਕੋ ਮਾਰਿਆ। ਲੱਖ ਚੁਰਾਸੀ ਪਾਏ ਨੱਥ, ਧਰਮ ਰਾਏ ਦੇ ਖਿੱਚੇ ਦਰ ਦਵਾਰਿਆ। ਅੰਤਮ ਅੰਤ ਕਲਜੁਗ ਤੇਰੀ ਸੀਆਂ ਸਾਢੇ ਤਿੰਨ ਹੱਥ, ਕਲਜੁਗ ਜੀਵ ਸੁੱਤੇ ਪੈਰ ਪਸਾਰਿਆ। ਕੋਈ ਨਾ ਸਕੇ ਕਿਸੇ ਰੱਖ, ਨਾਤਾ ਤੁਟੇ ਮਾਤ ਪਿਤ ਭੈਣਾਂ ਭਾਈ ਪਿਆਰਿਆ। ਗੁਰਮੁਖ ਸਾਚੇ ਸੰਤ ਜਨ ਪ੍ਰਭ ਆਪੇ ਕੀਨੇ ਵਖ, ਸਾਚਾ ਦੇਵੇ ਸ਼ਬਦ ਅਧਾਰਿਆ। ਸਿਰ ਰੱਖੇ ਦੇ ਕਰ ਹੱਥ, ਆਦਿ ਅੰਤ ਹਰਿ ਸਹਾਰਿਆ। ਪ੍ਰਭ ਦੀ ਮਹਿੰਮਾ ਅਕੱਥਨੀ ਅਕੱਥ, ਗੀਤਾ ਗਿਆਨ ਖਾਣੀ ਬਾਣੀ ਜਗਤ ਰਾਣੀ, ਗੁਣ ਹਰਿ ਗੁਣ ਨਾ ਵਿਚਾਰਿਆ। ਜੋਤੀ ਖੇਲ ਜਗਤ ਮਹਾਨੀ, ਆਦਿ ਸ਼ਕਤ ਆਦਿ ਭਵਾਨੀ, ਏਕਾ ਜੋਤ ਸ੍ਰੀ ਭਗਵਾਨ ਨਿਹਕਲੰਕ ਸਚ ਨਿਸ਼ਾਨੀ, ਸ਼ਬਦ ਡੰਕ ਚਾਰ ਕੁੰਟ ਆਪਣਾ ਆਪ ਵਜਾ ਰਿਹਾ। ਆਪ ਉਠਾਏ ਰਾਓ ਰੰਕ, ਸ਼ਬਦ ਸੁਨੇਹੜਾ ਹਰਿ ਘਲਾ ਰਿਹਾ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਨੌ ਖੰਡ ਪ੍ਰਿਥਮੀ ਕਰੇ ਵੰਡੀ, ਸੱਚਾ ਖੰਡਾ ਹੱਥ ਉਠਾ ਰਿਹਾ। ਮੇਟ ਮਿਟਾਏ ਭੇਖ ਪਖੰਡੀ, ਕਲਜੁਗ ਜੀਵਾਂ ਆਤਮ ਹੋਈ ਰੰਡੀ, ਹਰਿ ਭਗਵਾਨਾ ਦਿਸ ਨਾ ਆਇੰਦਾ। ਕਲਜੁਗ ਚੜ੍ਹਿਆ ਅੰਤਮ ਕੰਢੀ, ਪੂਰੇ ਤੋਲ ਤੁਲਾਇੰਦਾ। ਹਰਿ ਸੋਹੰ ਸ਼ਬਦ ਰੱਖੇ ਡੰਡੀ, ਇਕ ਹੁਲਾਰਾ ਆਪ ਦਵਾਇੰਦਾ। ਸਿਰ ਚੁੱਕੀ ਪਾਪਾਂ ਪੰਡੀ, ਨਾ ਭਾਰ ਕੋਈ ਉਠਾਇੰਦਾ। ਪ੍ਰਭ ਕੱਚੇ ਭੰਨੇ ਅੰਡੀ, ਚਾਰੋਂ ਕੁੰਟ ਹੁਕਮ ਸੁਣਾਇੰਦਾ। ਦੇਣ ਆਇਆ ਹਰਿ ਜੀ ਦੰਡੀ, ਲਾੜੀ ਮੌਤ ਨਾਲ ਪ੍ਰਨਾਇੰਦਾ। ਗੁਰਮੁਖਾਂ ਦੇਵੇ ਆਤਮ ਛਾਂ ਸਾਚੀ ਠੰਡੀ, ਨਾ ਭਾਰ ਕੋਈ ਉਠਾਇੰਦਾ। ਮਾਇਆ ਰਾਣੀ ਜਗਤ ਘੁਮੰਡੀ, ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਲੋਕਮਾਤ ਹਰਿ ਜੋਤ ਧਰ, ਧਰਤ ਮਾਤ ਮਾਰ ਝਾਤ, ਹਰਿ ਸਾਚੀ ਬਣਤ ਬਣਾਇੰਦਾ। ਧਰਤ ਮਾਤ ਦਰ ਕੁਰਲਾਈਆ। ਪ੍ਰਭ ਅਬਿਨਾਸ਼ੀ ਕਿਰਪਾ ਕਰ, ਸਾਚਾ ਦੇ ਦੇ ਇੱਕੋ ਵਰ, ਕਲਜੁਗ ਜੀਵ ਬੇਮੁਖ ਹੋਏ, ਨਾ ਹੋਏ ਕੋਈ ਸਹਾਈਆ। ਲੋਕਮਾਤ ਜੋਤ ਧਰ, ਗਊ ਗਰੀਬ ਨਿਮਾਣਿਆਂ ਨਾ ਹੋਵੇ ਕੋਈ ਸਹਾਈਆ। ਕਲਜੁਗ ਜੀਵ ਜੂਠੇ ਝੂਠੇ ਤਖ਼ਤ ਤਾਜ ਰਾਜੇ ਰਾਣਿਆਂ ਲੋਕਮਾਤ ਮਿਲੀ ਵਡਿਆਈਆ। ਨਾ ਚਲਣ ਚਲਾਇਣ ਹਰਿ ਕੇ ਭਾਣਿਆਂ, ਆਤਮ ਹੋਈ ਸਰਬ ਦੁਖਦਾਈਆ। ਮਦਿਰਾ ਮਾਸੀ ਰੋਗ ਝੂਠਾ ਮਾਣਿਆ, ਨਾਮ ਵਸਤ ਹੱਥ ਨਾ ਆਈਆ। ਆਤਮ ਹੋਈ ਅੰਧੀ ਕਾਣਿਆ, ਨਾ ਦਿਸੇ ਹਰਿ ਰਘੁਰਾਈਆ। ਪ੍ਰਭ ਅਬਿਨਾਸ਼ੀ ਲੱਖ ਚੁਰਾਸੀ ਪੁਣਿਆ ਛਾਣਿਆ, ਗੁਰਮੁਖ ਵਿਰਲਾ ਲਾਲ, ਇਕ ਇਕੱਲਾ ਸਚ ਮਹੱਲਾ ਕਾਇਆ ਮੰਦਰ ਰਿਹਾ ਟਿਕਾਈਆ। ਆਪੇ ਵੇਖੇ ਜਲ ਥਲਾ, ਘੜੀ ਘੜੀ ਪਲ ਪਲਾ, ਸ਼ਬਦ ਕਰਾਏ ਏਕਾ ਹੱਲਾ, ਚਾਰੋਂ ਕੁੰਟ ਪਏ ਦੁਹਾਈਆ। ਕਲਜੁਗ ਅੰਤਮ ਹਾਰ ਆਈ ਰਾਣੀ ਅੱਲਾ, ਮਿਟਣਾ ਨਾਮ ਸੰਗ ਮੁਹੰਮਦ ਚਾਰ ਯਾਰ, ਨਾ ਹੋਏ ਕੋਏ ਸਹਾਈਆ। ਪੁਰਖ ਅਬਿਨਾਸ਼ੀ ਪਾਏ ਸਾਰ, ਸਦੀ ਚੌਧਵੀਂ ਵਕਤ ਵਿਚਾਰ, ਸ਼ਬਦ ਧਾੜ ਮਗਰ ਲਗਾਈਆ। ਈਸਾ ਮੂਸਾ ਹੋ ਤਿਆਰ, ਪ੍ਰਭ ਅਬਿਨਾਸ਼ੀ ਕਰੇ ਖ਼ਬਰਦਰ, ਕਾਲਾ ਸੂਸਾ ਤਨ ਸ਼ਿੰਗਾਰ ਕਲਜੁਗ ਤੇਰੀ ਅੰਤਮ ਵਾਰ ਕਾਲੀ ਛਾਹੀ ਝੂਠਾ ਟਿੱਕਾ ਮਸਤਕ ਆਪ ਲਗਾਈਆ। ਨਾ ਕੋਈ ਜਾਣੇ ਨਰ ਨਾਰ, ਜੀਵ ਜੰਤ ਹੋਏ ਖੁਆਰ, ਮਾਇਆ ਭਰਮ ਭੁੱਲੇ, ਕਲਜੁਗ ਅੰਤਮ ਰੁਲੇ, ਪ੍ਰਭ ਸਾਚਾ ਭੇਵ ਖੁਲ੍ਹਾਈਆ। ਨਿਹਕਲੰਕ ਨਰਾਇਣ ਨਰ, ਲੋਕਮਾਤ ਜੋਤ ਧਰ, ਸਾਚੀ ਬਣਤ ਰਿਹਾ ਬਣਾਈਆ। ਈਸਾ ਮੂਸਾ ਕਰ ਪਿਆਰ। ਪ੍ਰਭ ਅਬਿਨਾਸ਼ੀ ਬੰਨ੍ਹੇ ਧਾਰ। ਚੀਨਾ ਰੂਸਾ ਆਈ ਹਾਰ। ਫੜ ਫੜ ਮਾਰੇ ਡਾਹਢੀ ਮਾਰ ਉਮਤ ਨਬੀ ਰਸੂਲ ਦੀ, ਏਕਾ ਧੱਕਾ ਰਿਹਾ ਮਾਰ। ਹਰਿ ਕਾ ਭਾਣਾ ਨਾ ਕਬੂਲ ਦੀ, ਅੰਤਮ ਆਈ ਹਾਰ। ਵੇਖ ਧਾਰ ਕੰਤ ਕੰਤੂਹਲ ਦੀ, ਨਾ ਪਾਵੇ ਕੋਈ ਸਾਰ। ਮਾਇਆ ਰਾਣੀ ਇਕ ਪੰਘੂੜਾ ਝੂਲਦੀ, ਕਲਜੁਗ ਦੇਵੇ ਆਪ ਹੁਲਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਅਪਰ ਅਪਾਰ। ਰੂਸਾ ਚੀਨਾ ਸੰਗ ਰਲਾਇਆ। ਆਪ ਆਪਣਾ ਅੰਗ ਰਖਾਇਆ। ਏਕਾ ਦਰ ਮੰਗੀ ਸਾਚੀ ਮੰਗ, ਦੋਹਾਂ ਧਿਰਾਂ ਦਾ ਮੇਲ ਮਿਲਾਇਆ। ਸ਼ਬਦ ਘੋੜੇ ਕਸੇ ਤੰਗ, ਚਿੱਟੇ ਜੋੜੇ ਕਰੇ ਸੰਗ, ਸੋਲਾਂ ਕਲੀਆਂ ਤਨ ਸ਼ਿੰਗਾਰ ਕਰਾਇਆ। ਪ੍ਰਭ ਅਬਿਨਾਸ਼ੀ ਵਡਾ ਬਲੀਆ, ਆਪੇ ਬਣੇ ਵਲੀਆ ਛਲੀਆ, ਦਿਸ ਕਿਸੇ ਨਾ ਆਇਆ। ਸਚ ਸਿੰਘਾਸਣ ਸੋਲਾਂ ਕਲੀਆਂ, ਹਰਿ ਪਲਾਣਾ ਸੋਹਣਾ ਪਾਇਆ। ਆਪੇ ਬਣੇ ਰਾਜਾ ਰਾਣਾ, ਸੁਘੜ ਸਿਆਣਾ ਸ਼ੇਖ਼ ਮੁਲਾਣਾ, ਪੀਰ ਦਸਤਗੀਰਾਂ ਸ਼ਾਹ ਹਕੀਰਾਂ ਦਿਸ ਨਾ ਆਇਆ। ਨੌਵਾਂ ਖੰਡਾਂ ਪਾਏ ਵੰਡ ਮਾਰੇ ਵਿਚ ਲਕੀਰਾ, ਤਿੱਖਾ ਤੀਰ ਸ਼ਬਦ ਰਖਾਇਆ। ਇਕ ਦੂਜੇ ਦੇ ਵਿਛੜਨ ਵੀਰਾ, ਭੈਣਾਂ ਭਾਈ ਹੱਥ ਨਾ ਆਇਆ। ਲਾੜੀ ਮੌਤ ਹੱਥੀਂ ਆਈ ਬੰਨ੍ਹ ਕਲੀਰਾ, ਲੱਖ ਚੁਰਾਸੀ ਲਏ ਪ੍ਰਨਾਇਆ। ਗੁਰਮੁਖ ਵਿਰਲਾ ਸਾਚਾ ਹੀਰਾ, ਪ੍ਰਭ ਅਬਿਨਾਸ਼ੀ ਹੋਏ ਸਹਾਇਆ। ਆਪੇ ਬੰਨ੍ਹੇ ਸ਼ਬਦ ਚੀਰਾ, ਨਾਮ ਤੋੜਾ ਆਪ ਲਗਾਇਆ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਸੰਤ ਜਨਾਂ ਆਪਣਾ ਜੋੜਾ ਆਪ ਜੁੜਾਇਆ। ਜੁੜੇ ਜੋੜ ਹਰਿ ਭਗਵਾਨਿਆ। ਨਾ ਸਕੇ ਕੋਈ ਮੋੜ, ਧੁਰਦਰਗਾਹੀ ਆਪ ਫ਼ਰਮਾਨਿਆ। ਵਿਚ ਮਾਤ ਲੈ ਕੇ ਆਇਆ ਸ਼ਬਦ ਘੋੜ, ਕਲਜੁਗ ਜੀਵ ਭੇਵ ਨਾ ਪਾਇਆ। ਆਪੇ ਭੰਨੇ ਰੀਠੇ ਕੌੜ, ਸ਼ਬਦ ਹਥੌੜਾ ਹੱਥ ਉਠਾਇਆ। ਚਾਰੇ ਕੁੰਟਾਂ ਏਕਾ ਪੈਂਡਾ ਨਾ ਲੰਮਾ ਨਾ ਚੌੜ, ਬੰਨਣ ਆਇਆ ਰਾਜੇ ਰਾਣਿਆਂ। ਮਾਤ ਪਿਤ ਨਾ ਜਾਣੇ ਕੋਈ ਵਰਨ ਗੋਤ, ਨਾ ਕੋਈ ਹੋਰ ਬ੍ਰਹਿਮਣ ਗੌੜ, ਜੋਤ ਸਰੂਪੀ ਹਰਿ ਭਗਵਾਨਿਆ। ਧੁਰਦਰਗਾਹੋਂ ਆਇਆ ਦੌੜ, ਧਰਮ ਝੁਲਾਏ ਇਕ ਨਿਸ਼ਾਨਿਆ। ਸਚਖੰਡ ਦਵਾਰਾ ਇਕੋ ਪੌੜ, ਦੂਜਾ ਡੰਡਾ ਨਾ ਕੋਈ ਰਖਾਨਿਆ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਧਰਤ ਮਾਤ ਨਾ ਦਏ ਵਰ, ਖਿੱਚੇ ਜੋਤ ਇਕ ਜਵਾਲਿਆ। ਜੋਤ ਜਵਾਲਾ ਖਿੱਚੇ ਲਾਟ। ਨਾ ਕੋਈ ਤੀਰਥ ਨਾ ਕੋਈ ਤਾਟ। ਕਲਜੁਗ ਤੇਰੀ ਅੰਤਮ ਵਾਟ। ਅੰਜੀਲ ਕੁਰਾਨਾਂ ਆਈ ਘਾਟ। ਵੇਦ ਪੁਰਾਨ ਗਏ ਪਾਟ। ਸ਼ਬਦ ਨਿਸ਼ਾਨ ਨਾ ਵਿਕੇ ਹਾਟ। ਗੁਰਮੁਖ ਵਿਰਲਾ ਬ੍ਰਹਮ ਗਿਆਨੀ, ਸਚ ਪੱਟ ਲਪੇਟੇ ਕਾਇਆ ਮਾਟ। ਏਕਾ ਰੱਖੇ ਚਰਨ ਧਿਆਨੀ, ਆਤਮ ਜੋਤੀ ਜਗੇ ਲਲਾਟ। ਸ਼ਬਦ ਵਜੇ ਤੀਰ ਕਾਨੀ, ਬਜ਼ਰ ਕਪਾਟੀ ਜਾਏ ਪਾਟ। ਦੇਵੇ ਦਾਨ ਹਰਿ ਵਡ ਦਾਨੀ, ਸੋਹੰ ਸ਼ਬਦ ਰਸਨਾ ਰਾਟ। ਕਲਜੁਗ ਤੇਰੀ ਅੰਤ ਨਿਸ਼ਾਨੀ, ਪ੍ਰਭ ਦੁਰਮਤ ਮੈਲ ਰਿਹਾ ਕਾਟ। ਸਤਿਜੁਗ ਸਾਚੀ ਜਗੇ ਜੋਤ ਮਹਾਨੀ, ਨੇੜੇ ਆਈ ਵਾਟ। ਪ੍ਰਗਟ ਹੋਏ ਪੁਰਖ ਸੁਜਾਨੀ, ਜੋਤੀ ਜੋਤ ਸਰੂਪ ਹਰਿ, ਧਰਤ ਮਾਤ ਦੇ ਸਾਚਾ ਵਰ, ਧਰਮ ਰਾਏ ਦਰ ਖੋਲ੍ਹੇ ਹਾਟ। ਧਰਮ ਰਾਏ ਖ਼ੁਸ਼ੀ ਮਨਾਈਆ। ਪ੍ਰਭ ਜੋਤੀ ਜੋਤ ਜਗਾਈਆ। ਅਠਾਈ ਕੁੰਡਾਂ ਰਿਹਾ ਖੁਲ੍ਹਾਈਆ। ਛੈਲ ਛਬੀਲਾ ਸਾਚਾ ਮੁੰਡਾ, ਨਰ ਹਰਿ ਸ੍ਰੀ ਰਘੁਰਾਈਆ। ਰਹਿਣ ਨਾ ਦੇਵੇ ਲੰਗੜਾ ਟੁੰਡਾ, ਵਾਰੋ ਵਾਰ ਦਏ ਘਲਾਈਆ। ਧਰਮ ਰਾਏ ਘਰ ਖੋਲੇ੍ਹੇ ਕੁੰਡਾ, ਖ਼ਾਲੀ ਜਨਕ ਆਪ ਕਰਾਈਆ। ਕਲਜੁਗ ਅੰਤਮ ਆਇਆ ਕੰਢਾ, ਪ੍ਰਭ ਡੰਡਾ ਰਿਹਾ ਵਖਾਈਆ। ਚਾਰੋਂ ਕੁੰਟ ਚਲੇ ਚਲਾਏ ਚੰਡ ਪ੍ਰਚੰਡਾ, ਧਰਤ ਮਾਤ ਹੋਏ ਸਹਾਈਆ। ਆਪੇ ਕਰੇ ਖੰਡ ਖੰਡਾ, ਸੂਰਬੀਰ ਰਿਹਾ ਉਠਾਈਆ। ਸ਼ਬਦ ਉਠਾਏ ਸਾਚਾ ਡੰਡਾ, ਚਾਰੋਂ ਕੁੰਟ ਹੋਏ ਵਾਹੋ ਦਾਹੀਆ। ਨਾ ਕੋਈ ਦਿਸੇ ਨਾਰ ਸੁਹਾਗਣ ਲੋਕਮਾਤ ਹੋਈ ਰੰਡਾ, ਕੰਤ ਸੁਹਾਗ ਨਾ ਕੋਈ ਹੰਢਾਈਆ। ਸ਼ਬਦ ਧਰਮ ਦਾ ਫੜਿਆ ਝੰਡਾ, ਸੱਤਾਂ ਦੀਪਾਂ ਰਿਹਾ ਝੁਲਾਈਆ। ਨੌਂ ਖੰਡਾਂ ਪਾਏ ਠੰਡਾਂ, ਗੁਰਮੁਖਾਂ ਰਿਹਾ ਜਗਾਈਆ। ਰਚਨ ਰਚਾਈ ਹਰਿ ਵਰਭੰਡਾ, ਬ੍ਰਹਿਮੰਡਾਂ ਰਿਹਾ ਹੁਲਾਈਆ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਲੋਕਮਾਤ ਹਰਿ ਜੋਤ ਧਰ, ਪੁਰੀਆਂ ਲੋਆਂ ਰਿਹਾ ਉਲਟਾਈਆ। ਪੁਰੀ ਬ੍ਰਹਮ ਹਰਿ ਕਰੇ ਵਿਚਾਰ। ਅੰਤਮ ਕਲਜੁਗ ਆਈ ਹਾਰ। ਬ੍ਰਹਮਾ ਹੋਇਆ ਖ਼ਬਰਦਾਰ। ਪ੍ਰਭ ਅਬਿਨਾਸ਼ੀ ਜਾਮਾ ਪਾਇਆ, ਤੇਰਾ ਵਕਤ ਅੰਤ ਚੁਕਾਇਆ, ਨਾ ਕੋਈ ਹੋਏ ਹੋਰ ਸਹਾਰ। ਚਾਰ ਵੇਦਾਂ ਭੇਵ ਖੁਲ੍ਹਾਇਆ। ਵੇਦ ਕਿਤੇਬਾਂ ਬਾਹਰ ਰਖਾਇਆ। ਆਪ ਆਪਣੀ ਜਾਣੇ ਸਾਰ, ਜੋਤੀ ਜੋਤ ਸਰੂਪ ਹਰਿ, ਵਡਾ ਸ਼ਾਹੋ ਭੂਪ, ਸਚ ਘਰ ਸਾਚਾ ਹੁਕਮ ਰਿਹਾ ਸੁਣਾਇਆ। ਸਾਚਾ ਭੂਪ ਹਰਿ ਸੁਲਤਾਨ। ਬ੍ਰਹਮੇ ਦਿਤਾ ਨਾਮ ਗਿਆਨ। ਚਾਰ ਮੁਖ ਅੱਠ ਨੇਤਰ, ਆਪੇ ਵੇਖੇ ਕਾਇਆ ਖੇਤਰ, ਉਲਟੀ ਨਭੀ ਅੰਮ੍ਰਿਤ ਦਬੀ, ਕਵਣ ਸਰ ਹਰਿ ਭਰਾਨ। ਜੋਤੀ ਜਾਮਾ ਹਰਿ ਭਗਵਾਨਾ, ਲੋਕਮਾਤ ਨਾ ਕਿਸੇ ਪਛਾਣਾ, ਲੋਆਂ ਪੁਰੀਆਂ ਇਕ ਉਡਾਨ। ਕਲਜੁਗ ਤੇਰਾ ਅੰਤ ਨਿਬੇੜਾ। ਵਿਸ਼ਨ ਬ੍ਰਹਮਾ ਪੁਰੀ ਚੁੱਕੇ ਝੇੜਾ। ਇਕ ਦਿਸਾਏ ਸਾਚਾ ਖੇੜਾ। ਆਪੇ ਦੇਵੇ ਸਾਚਾ ਗੇੜਾ। ਚੌਥੇ ਜੁਗ ਤੇਰੀ ਅੰਤਮ ਵਾਰੀ, ਸਾਚੀ ਪੁਰੀਆਂ ਹੋਏ ਨਿਬੇੜਾ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਸੰਤ ਜਨਾਂ, ਬੰਨਣ ਆਇਆ ਸਾਚਾ ਬੇੜਾ। ਬ੍ਰਹਮੇ ਧੁਰ ਫ਼ਰਮਾਨ ਸ਼ਬਦ ਜਣਾਈਆ। ਅੰਤਮ ਛੱਡਣਾ ਪਏ ਮਕਾਨ, ਨਿਹਕਲੰਕੀ ਜੋਤ ਜਗਾਈਆ। ਸਾਚੀ ਚਲਦੀ ਰਹੇ ਦੁਕਾਨ, ਅੰਤਮ ਕਲ ਬੰਦ ਕਰਾਈਆ। ਗੁਰਮੁਖਾਂ ਝੁਲਾਏ ਸਚ ਨਿਸ਼ਾਨ, ਲੋਕਮਾਤ ਦਏ ਵਡਿਆਈਆ। ਵਿਚ ਬਿਠਾਏ ਆਪ ਬਿਬਾਣ, ਬ੍ਰਹਮਪੁਰੀ ਆਪ ਉਠਾਈਆ। ਗੁਰ ਤੇਗ ਬਹਾਦਰ ਤੇਰਾ ਨਾਮ ਨਿਧਾਨ, ਤ੍ਰੈਲੋਕੀ ਹਰਿ ਜਪਾਈਆ। ਬ੍ਰਹਮੇ ਤੁਟਾ ਮਾਣ ਤਾਨ, ਸਾਚੇ ਗੁਰ ਲਿਖਿਆ ਧੁਰ, ਸਾਚੇ ਧਾਮ ਸੁਹਾਈਆ। ਚਰਨ ਪ੍ਰੀਤੀ ਰਹੀ ਜੁੜ, ਪ੍ਰਭ ਅੰਮ੍ਰਿਤ ਧਾਰ ਸਾਚਾ ਮੇਘ ਰਿਹਾ ਬਰਸਾਈਆ। ਜੋਤੀ ਜੋਤ ਸਰੂਪ ਹਰਿ, ਸਿੰਘ ਪਾਲ ਹੋ ਦਿਆਲ, ਜਗਤ ਦਲਾਲ ਮਿਲੀ ਮਾਤ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਪੁਰੀਆਂ ਲੋਆਂ ਧਾਮ ਸੁਹਾਈਆ। ਸ਼ਿਵ ਸ਼ੰਕਰ ਧੁਰ ਫ਼ਰਮਾਣਿਆਂ। ਮਰਦੰਗ ਵੱਜੇ ਨਾ ਕੰਕਰ ਕੰਕਰ, ਮੰਨਣਾ ਪਏ ਪ੍ਰਭ ਕਾ ਭਾਣਿਆਂ। ਏਕਾ ਰੰਗ ਏਕਾ ਸੰਗ, ਏਕਾ ਏਕ ਸ੍ਰੀ ਭਗਵਾਨਿਆ। ਮੰਗਦੇ ਰਹਿਣ ਦਵਾਰ ਬੰਕ, ਮਿਲਿਆ ਮਾਣ ਨੀਲ ਕੰਠ, ਕੰਠ ਨੀਲ ਗੁਣ ਨਿਧਾਨਿਆ। ਅੰਤਮ ਛੱਡਣਾ ਪਏ ਮਕਾਨ, ਪ੍ਰਭ ਵੇਲਾ ਆਤਮ ਆਪ ਪਛਾਨਿਆ। ਏਕਾ ਮਿਲੇ ਪੁਸ਼ਪ ਬਿਬਾਣ, ਦੇਵੇ ਹਰਿ ਚਤੁਰ ਸੁਜਾਨਿਆ। ਲੋਕਮਾਤ ਮਾਰ ਧਿਆਨ, ਗੁਰਮੁਖ ਉਠੇ ਨੌਜਵਾਨਿਆ। ਪ੍ਰਭ ਅਬਿਨਾਸ਼ੀ ਸਾਚਾ ਤੁਠੇ, ਆਪਣੀ ਗੋਦ ਉਠਾਨਿਆ। ਖ਼ਾਕ ਰਖਾਈ ਏਕਾ ਮੁੱਠੇ, ਜੋਤੀ ਜੋਤ ਮਹਾਨਿਆ। ਜੋਤੀ ਜੋਤ ਸਰੂਪ ਹਰਿ, ਜਟਾ ਜੂਟ ਵਿਚਾਰ ਅੰਤਮ ਸਹਿਣਾ ਦਰ ਘਰ ਸਾਚੇ ਬਹਿਣਾ, ਮੰਨਣਾ ਪਏ ਭਾਣਿਆ। ਸ਼ਿਵ ਸ਼ੰਕਰ ਅੱਗੇ ਪੁਕਾਰ। ਪ੍ਰਭ ਅਬਿਨਾਸ਼ੀ ਕਿਰਪਾ ਧਾਰ। ਕਲਜੁਗ ਅੰਤਮ ਆਈ ਹਾਰ। ਮਿਲੇ ਜੋਤੀ ਹਰਿ ਨਿਰੰਕਾਰ। ਅੱਠੇ ਪਹਿਰ ਰਹੇ ਸੋਤੀ, ਪਵਣ ਉਨੰਜਾ ਛਤਰ ਝੁਲਾਰ। ਮਾਇਆ ਮੈਲ ਜਾਏ ਧੋਤੀ, ਮਿਲੇ ਮੇਲ ਕੰਤ ਭਤਾਰ। ਜੋਤੀ ਜਾਮਾ ਸਾਚੀ ਜੋਤੀ, ਨੂਰ ਉਜਾਲਾ ਵਿਚ ਸੰਸਾਰ। ਨਾ ਕੋਈ ਵਰਨ ਨਾਂ ਕੋਈ ਗੋਤੀ, ਮੀਤ ਮੁਰਾਰਾ ਨਾ ਕੋਈ ਯਾਰ। ਜੋਤੀ ਜੋਤ ਸਰੂਪ ਹਰਿ, ਦਰ ਘਰ ਸਾਚੇ ਸੁਣੀ ਸੱਚੀ ਪੁਕਾਰ। ਜਗਤ ਜਗਦੀਸ਼ੇ ਛਤਰ ਝੁੱਲੇ ਸੀਸੇ, ਕਲਜੁਗ ਤੇਰੀ ਅੰਤਮ ਵਾਰ। ਸੁਰਪਤ ਰਾਜਾ ਇੰਦ ਪਵਣ ਉਡਾਰੀਆ। ਆਪੇ ਬਣਿਆ ਸਾਚੀ ਬਿੰਦ, ਕਰੋੜ ਤੇਤੀਸਾ ਦਏ ਸਹਾਰਿਆ। ਅੰਮ੍ਰਿਤ ਪੀਆ ਏਕਾ ਜਾਮ ਉਤਰੀ ਚਿੰਦ, ਮੋਹਣੀ ਮੇਲ ਦਰ ਅਪਾਰਿਆ। ਸਾਚੀ ਧਾਰ ਸਾਗਰ ਸਿੰਧ, ਸਦ ਰੱਖੇ ਠੰਡੀ ਠਾਰਿਆ। ਅੰਤਮ ਕਲ ਪ੍ਰਗਟ ਹੋਏ ਹਰਿ ਗੋਬਿੰਦ, ਲੋਆਂ ਪੁਰੀਆਂ ਪਾਏ ਸਾਰਿਆ। ਗੁਰਮੁਖਾਂ ਬਣੇ ਹਰਿ ਬਖ਼ਸ਼ਿੰਦ, ਦੇਵੇ ਮਾਣ ਤਾਣ ਵਿਚ ਜਹਾਨ, ਵਡ ਭੰਡਾਰਿਆ। ਝੁੱਲਦਾ ਰਹੇ ਜਗਤ ਨਿਸ਼ਾਨ, ਨਾਮ ਧਰਮ ਇਕ ਮਕਾਨ, ਨਾ ਆਵੇ ਪਾਸਾ ਹਾਰਿਆ। ਜੋਤੀ ਜੋਤ ਸਰੂਪ ਹਰਿ, ਸੁਰਪਤ ਰਾਜੇ ਇੰਦ, ਮਿਲਿਆ ਸ਼ਾਹੋ ਵਡ ਮਰਗਿੰਦ, ਦੇਵੇ ਹੁਕਮ ਅਪਰ ਅਪਾਰਿਆ। ਸੁਰਪਤ ਰਾਜੇ ਇੰਦ ਵਡ ਰਾਜਾਨ। ਕਲਜੁਗ ਵੇਲਾ ਅੰਤਮ ਆਇਆ, ਪੁਰੀ ਇੰਦਰ ਹੋਣੀ ਪਏ ਵੈਰਾਨ। ਨਿਹਕਲੰਕ ਕਲ ਜਾਮਾ ਪਾਇਆ, ਭੋਗ ਅਪਛਰਾਂ ਰਹੇ ਗਲਤਾਨ। ਸਾਚਾ ਸ਼ਬਦ ਡੰਕ ਵਜਾਇਆ, ਚੜ੍ਹ ਕੇ ਆਏ ਵਿਚ ਮੈਦਾਨ। ਰਸਨਾ ਤੀਰ ਕਮਾਨੀ ਫੜ ਕੇ ਆਇਆ, ਸ਼ਬਦ ਚਲਾਏ ਸਚ ਨਿਸ਼ਾਨ। ਲੱਖ ਚੁਰਾਸੀ ਘਾੜਨ ਘੜ੍ਹ ਕੇ ਆਇਆ, ਅੰਤਮ ਭੰਨੇ ਵਿਚ ਜਹਾਨ। ਏਕਾ ਅੱਖਰ ਸੋਹੰ ਵੱਖਰ, ਸਤਿਜੁਗ ਤੇਰਾ ਪੜ੍ਹ ਕੇ ਆਇਆ, ਨਾਲ ਲਿਆਇਆ ਧੁਰ ਫ਼ਰਮਾਣ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਲੋਕਮਾਤ ਹਰਿ ਜੋਤ ਧਰ, ਆਪੇ ਕਰੇ ਅੰਤ ਪਛਾਣ। ਸਾਚਾ ਅੱਖਰ ਏਕਾ ਪੜ੍ਹਿਆ। ਸ਼ਬਦ ਘੋੜੇ ਹਰਿ ਜੀ ਚੜ੍ਹਿਆ। ਸਤਵੇਂ ਦਰ ਆਪੇ ਖੜ੍ਹਿਆ। ਦਰ ਦਹਿਲੀਜੋਂ ਬਾਹਰ ਖੜ੍ਹਿਆ। ਛੇਵੇਂ ਘਰ ਆਏ ਵੜਿਆ। ਸ਼ਬਦ ਖੰਡਾ ਹੱਥ ਵਿਚ ਫੜ੍ਹਿਆ। ਆਪ ਆਪਣੀ ਹੱਥੀਂ ਖੜ੍ਹਿਆ। ਪੰਜਵੇਂ ਡੰਡੇ ਆਪੇ ਚੜ੍ਹਿਆ। ਪਵਣ ਮਸਾਣੀ ਹੱਥੀਂ ਫੜਿਆ। ਜੋਤੀ ਸ਼ਬਦੀ ਪਵਣੀ ਮੇਲ ਏਕਾ ਕਰਿਆ। ਚੌਥੇ ਦਰ ਆਏ ਘਰ ਸਾਚਾ ਹਰਿ ਸੁੱਤਾ ਭਗਤਾਂ ਤੇਲ ਚੜ੍ਹਾਈਆ। ਲੋਕਮਾਤ ਹਰਿ ਦਏ ਵਰ, ਆਪ ਖਲੋਏ ਚੌਥੇ ਘਰ, ਦਰ ਦਵਾਰੇ ਅੱਗੇ ਖੜਿਆ। ਜੋਤੀ ਜਾਮਾ ਭੇਖ ਅਪਾਰ, ਨਾ ਕੋਈ ਨਾਰੀ ਨਾ ਕੋਈ ਨਰ, ਨਾ ਕੋਈ ਦੀਸੇ ਸੀਸ ਧੜਿਆ। ਆਪ ਆਪਣੀ ਰਿਹਾ ਕਰ, ਨਾ ਜਨਮੇ ਨਾ ਜਾਏ ਮਰ, ਨਾ ਘਾੜਨ ਕੋਈ ਕਿਸੇ ਘੜਿਆ। ਲੱਖ ਚੁਰਾਸੀ ਤੇਰਾ ਲਾਹੇ ਅੰਤਮ ਡਰ, ਧਰਮ ਰਾਏ ਦਾ ਵਸੇ ਘਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਆਪ ਆਪਣੇ ਅੰਦਰ ਵੜਿਆ। ਹਰਿ ਵਸਤ ਅਪਾਰ, ਸ਼ਬਦ ਭੰਡਾਰਿਆ। ਗੁਰਮੁਖ ਮੰਗੇ ਦਰ ਦਵਾਰ, ਪ੍ਰਭ ਦੇਵੇ ਕਿਰਪਾ ਧਾਰਿਆ। ਆਪ ਦਿਖਾਏ ਸਾਚੇ ਘਰ, ਜੋਤ ਸਰੂਪੀ ਅੰਦਰ ਵੜ, ਖੋਲ੍ਹੇ ਬੰਦ ਕਵਾੜਿਆ। ਮਾਇਆ ਤੋੜੇ ਕਿਲ੍ਹਾ ਗੜ੍ਹ, ਸਾਚੇ ਡੰਡੇ ਜਾਏ ਚੜ੍ਹ, ਦਸਮ ਮਹੱਲ ਅਟੱਲ ਅਟਾਰਿਆ। ਗੁਰਮੁਖਾਂ ਘਾੜਨ ਰਿਹਾ ਘੜ, ਆਪ ਆਪਣੀ ਹੱਥੀਂ ਫੜ ਵਸਾਏ ਸਚ ਚੁਬਾਰਿਆ। ਜੋਤੀ ਜੋਤ ਸਰੂਪ ਹਰਿ, ਦੇਵੇ ਸੱਚਾ ਨਾਮ ਵਰ, ਲੋਕਮਾਤ ਨਾ ਆਏ ਹਾਰਿਆ। ਮੰਗਣਾ ਇਕ ਦਵਾਰ ਪੁਰਖ ਅਪਾਰਿਆ। ਦੇਵੇ ਨਾਮ ਅਧਾਰ, ਜੋਤ ਨਿਰੰਕਾਰਿਆ। ਕਰੇ ਸ਼ਬਦ ਤਨ ਸ਼ਿੰਗਾਰ, ਮਿਲੇ ਮਾਣ ਵਿਚ ਸੰਸਾਰਿਆ। ਮਾਨਸ ਦੇਹੀ ਅਪਰ ਅਪਾਰ, ਲੱਖ ਚੁਰਾਸੀ ਕੂੜ ਕੁੜਿਆਰਿਆ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਸੰਤ ਜਨਾਂ ਸ਼ਬਦ ਭੰਡਾਰੇ ਰਿਹਾ ਭਰ, ਦੇਵੇ ਨਾਮ ਇਕ ਇਕ ਇਕ ਅਪਾਰਿਆ। ਨਾਮ ਭੰਡਾਰ ਹਰਿ ਭਰਪੂਰ। ਸ਼ਬਦ ਨਾਦੀ ਸਾਚੀ ਤੂਰ। ਅੱਠੇ ਪਹਿਰ ਸਤਿ ਸਰੂਰ। ਜੋਤੀ ਖਿਚੇ ਸਾਚਾ ਨੂਰ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਸੰਤ ਜਨਾਂ, ਸਦਾ ਸਦਾ ਸਦਾ ਹਾਜਰ ਹਜੂਰ।

Leave a Reply

This site uses Akismet to reduce spam. Learn how your comment data is processed.