Granth 04 Likhat 106: 26 Poh 2011 Bikarmi Pind Jethuwal Darbar de sampuran hon te Kaka Jagdish Singh di Yaad wich Vihar Hoyea

੨੬ ਪੋਹ ੨੦੧੧ ਬਿਕ੍ਰਮੀ ਪਿੰਡ ਜੇਠੂਵਾਲ ਦਰਬਾਰ ਦੇ ਸੰਪੂਰਨ ਹੋਣ ਤੇ ਕਾਕਾ ਜਗਦੀਸ਼ ਸਿੰਘ ਦੀ ਯਾਦ ਵਿਚ ਵਿਹਾਰ ਹੋਇਆ

ਹਰਿ ਕਾ ਰੂਪ ਅਗੰਮ, ਖੇਲ ਅਪਾਰਿਆ। ਹਰਿ ਕਾ ਰੂਪ ਅਗੰਮ, ਜੋਤ ਨਿਰੰਕਾਰਿਆ। ਹਰਿ ਕਾ ਰੂਪ ਅਗੰਮ, ਭੇਵ ਨਿਆਰਿਆ। ਹਰਿ ਕਾ ਰੂਪ ਅਗੰਮ, ਦੇਵੀ ਦੇਵ ਨਾ ਪਾਏ ਸਾਰਿਆ। ਹਰਿ ਕਾ ਰੂਪ ਅਗੰਮ, ਬ੍ਰਹਮਾ ਬ੍ਰਹਮਪੁਰੀ ਜੋਤ ਜਗਾ ਰਿਹਾ। ਹਰਿ ਕਾ ਰੂਪ ਅਗੰਮ, ਸ਼ਿਵ ਸ਼ੰਕਰ ਜਟਾ ਜੂਟ ਧਾਰ ਸਾਚੀ ਸੇਵਾ ਲਾ ਰਿਹਾ। ਹਰਿ ਕਾ ਰੂਪ ਅਗੰਮ, ਸੁਰਪਤ ਰਾਜਾ ਇੰਦ ਕਰੋੜ ਤੇਤੀਸਾ ਅੰਮ੍ਰਿਤ ਫਲ ਇਕ ਖਵਾ ਰਿਹਾ। ਹਰਿ ਕਾ ਰੂਪ ਅਗੰਮ, ਨਾ ਕੋਈ ਹੱਡ ਮਾਸ ਨਾੜੀ ਚੰਮ, ਏਕਾ ਜੋਤੀ ਸ਼ਬਦ ਅਧਾਰਿਆ। ਹਰਿ ਕਾ ਰੂਪ ਅਗੰਮ, ਪਵਣ ਉਨੰਜਾ ਦਰ ਖਲੋਤੀ, ਤਿੰਨਾਂ ਲੋਆਂ ਦਰ ਖੁਲ੍ਹਾ ਰਿਹਾ। ਹਰਿ ਕਾ ਰੂਪ ਅਗੰਮ, ਮੰਗਦੇ ਰਹਿਣ ਕੋਟਨ ਕੋਟੀ, ਦਿਸ ਕਿਸੇ ਨਾ ਆ ਰਿਹਾ। ਹਰਿ ਕਾ ਰੂਪ ਅਗੰਮ, ਨਾ ਕੋਈ ਖਾਏ ਪੀਏ ਰੋਟੀ, ਇਕ ਅਧਾਰ ਰਖਾ ਰਿਹਾ। ਹਰਿ ਕਾ ਰੂਪ ਅਗੰਮ, ਹਰਿ ਕਾ ਸ਼ਬਦ ਰਖਾਏ ਸੋਟੀ, ਲੋਆਂ ਪੁਰੀਆਂ ਧਾਰ ਬੰਨ੍ਹਾ ਰਿਹਾ। ਹਰਿ ਕਾ ਰੂਪ ਅਗੰਮ, ਲੱਖ ਚੁਰਾਸੀ ਵੇਖੇ ਪਰਖੇ ਆਤਮ ਨੀਤੀ ਖੋਟੀ, ਸ਼ਬਦ ਜੋਤੀ ਮੇਲ ਮਿਲਾ ਰਿਹਾ। ਹਰਿ ਕਾ ਰੂਪ ਅਗੰਮ, ਕਦੇ ਨਾ ਆਵੇ ਕੋਇ ਤੋਟੀ, ਗੁਰਮੁਖ ਸਾਚੇ ਆਤਮ ਝੋਲੀ ਹਰਿ ਭਰਾ ਰਿਹਾ। ਸਾਚੀ ਜੋਤ ਜਗਾਏ ਕਾਇਆ ਮੰਡਲ ਚੋਟੀ, ਧੂੰਆਂ ਧਾਰ ਸਰਬ ਮਿਟਾ ਰਿਹਾ। ਹਰਿ ਕਾ ਰੂਪ ਅਗੰਮ, ਜੋਤੀ ਜੋਤ ਸਰੂਪ ਹਰਿ, ਆਦਿ ਅੰਤ ਜੁਗਾ ਜੁਗੰਤ, ਲੋਕਮਾਤ ਮਾਰ ਝਾਤ, ਭਾਣਾ ਆਪਣੇ ਹੱਥ ਰਖਾ ਰਿਹਾ। ਹਰਿ ਕਾ ਰੂਪ ਅਗੰਮ, ਬੇਪ੍ਰਵਾਹ ਹੈ। ਹਰਿ ਕਾ ਰੂਪ ਅਗੰਮ, ਨਾ ਜਾਣੇ ਕੋਈ ਸੱਚਾ ਥਾਂ ਹੈ। ਹਰਿ ਕਾ ਰੂਪ ਅਗੰਮ, ਨਾ ਕੋਈ ਪਿਤਾ ਨਾ ਕੋਈ ਮਾਂ ਹੈ। ਹਰਿ ਕਾ ਰੂਪ ਅਗੰਮ, ਪਵਣ ਸਵਾਸੀ ਠੰਡੀ ਛਾਂ ਹੈ। ਹਰਿ ਕਾ ਰੂਪ ਅਗੰਮ, ਲੱਖ ਚੁਰਾਸੀ ਕਰੇ ਦਾਸੀ, ਨਾ ਕਰੇ ਕੋਈ ਨਾਂਹ ਹੈ। ਹਰਿ ਕਾ ਰੂਪ ਅਗੰਮ, ਤਿੰਨਾਂ ਲੋਆਂ ਫਾਸੀ, ਬ੍ਰਹਮੇ ਆਈ ਅੰਤਮ ਉਦਾਸੀ, ਸ਼ਿਵ ਸ਼ੰਕਰ ਮਿਟੇ ਲੋਕਮਾਤ ਘਰ ਘਰ ਉਡਾਏ ਕਾਂ ਹੈ। ਕਰੋੜ ਤੇਤੀਸਾ ਸੁਰਪਤ ਰਾਜਾ ਇੰਦਾ ਜੋਤ ਜਗਿੰਦਾ, ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਸਾਚੀ ਜੋਤ ਕਰੇ ਅਕਾਰ ਹੈ। ਹਰਿ ਕਾ ਰੂਪ ਅਗੰਮ, ਨਿਰ ਅਕਾਰ ਹੈ। ਹਰਿ ਕਾ ਰੂਪ ਅਗੰਮ, ਪਵਣ ਸਰੂਪੀ ਸ਼ਬਦ ਅਸਵਾਰ ਹੈ। ਹਰਿ ਕਾ ਰੂਪ ਅਗੰਮ, ਚੌਦਾਂ ਹੱਟਾਂ ਤੀਰਥ ਤੱਟਾਂ ਕਰੇ ਵਣਜ ਵਪਾਰ ਹੈ। ਹਰਿ ਕਾ ਰੂਪ ਅਗੰਮ, ਆਤਮ ਜੋਤੀ ਜਗੇ ਲਟ ਲਟਾਂ, ਨਾ ਹੋਏ ਅੰਧ ਅੰਧਿਆਰ ਹੈ। ਏਕਾ ਖੇਲ ਬਾਜੀਗਰ ਨਟਾ, ਸਾਚਾ ਸ਼ਬਦ ਸੱਚੀ ਧੁਨਕਾਰ ਹੈ। ਜੋਤੀ ਜੋਤ ਸਰੂਪ ਹਰਿ, ਆਤਮ ਸਾਚੇ ਸਰ ਸਰੋਵਰ ਭਰਿਆ ਇਕ ਭੰਡਾਰ ਹੈ। ਹਰਿ ਕਾ ਰੂਪ ਅਗੰਮ, ਸ਼ਬਦ ਭੰਡਾਰਿਆ। ਹਰਿ ਕਾ ਰੂਪ ਅਗੰਮ, ਤਿੰਨਾਂ ਲੋਆਂ ਪਾਵੇ ਸਾਰ ਹੈ। ਅਵਰ ਨਾ ਜਾਣੇ ਜੀਵ ਕੋਇਆ, ਗੁਰ ਪੀਰ ਲੱਭ ਲੱਭ ਥੱਕੇ ਹਾਰ ਹੈ। ਕਵਣ ਸਿੰਘਾਸਣ ਹਰਿ ਜੀ ਸੋਇਆ , ਨਾ ਕੋਈ ਜਾਣੇ ਰਾਜਾ ਰਾਣਾ। ਪੁਰਖ ਅਬਿਨਾਸ਼ੀ ਨਾ ਜਨਮੇ ਨਾ ਕਦੇ ਮੋਇਆ, ਆਪੇ ਚਲੇ ਆਪਣਾ ਭਾਣਾ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਕਰੇ ਖੇਲ ਅੰਤਮ ਅੰਤ ਬੇਮੁਹਾਨਿਆ। ਹਰਿ ਕਾ ਰੂਪ ਅਗੰਮ, ਬੇਮੁਹਾਣ ਹੈ। ਹਰਿ ਕਾ ਰੂਪ ਅਗੰਮ, ਗੁਣਵੰਤ ਗੁਣ ਨਿਧਾਨ ਹੈ। ਹਰਿ ਕਾ ਰੂਪ ਅਗੰਮ, ਰਾਜ ਰਾਜਾਨਾ ਸ਼ਾਹ ਸੁਲਤਾਨਾ ਏਕਾ ਰੱਖੇ ਵਿਚ ਜਹਾਨ ਹੈ। ਹਰਿ ਕਾ ਰੂਪ ਅਗੰਮ, ਸਾਧ ਸੰਤ ਨਾ ਸਕੇ ਕੋਈ ਪਛਾਣ ਹੈ। ਹਰਿ ਕਾ ਰੂਪ ਅਗੰਮ, ਸ਼ਬਦ ਰੱਖੇ ਸੱਚਾ ਬਾਣ ਹੈ। ਹਰਿ ਕਾ ਰੂਪ ਅਗੰਮ, ਅੱਠੇ ਪਹਿਰ ਨੌਜਵਾਨ ਹੈ। ਹਰਿ ਕਾ ਰੂਪ ਅਗੰਮ, ਜੋਤੀ ਜੋਤ ਸਰੂਪ ਹਰਿ, ਸਾਚਾ ਛਤਰ ਏਕਾ ਸੀਸ ਝੁਲਾਨ ਹੈ। ਹਰਿ ਕਾ ਰੂਪ ਅਗੰਮ, ਅਲਖਣਾ ਅਲੇਖ ਹੈ। ਹਰਿ ਕਾ ਰੂਪ ਅਗੰਮ, ਜੋਤੀ ਜਾਮਾ ਧਾਰੇ ਭੇਖ ਹੈ। ਹਰਿ ਕਾ ਰੂਪ ਅਗੰਮ, ਨਾ ਕੋਈ ਜਾਣੇ ਔਲੀਆ ਪੀਰ ਸ਼ੇਖ਼ ਹੈ। ਹਰਿ ਕਾ ਰੂਪ ਅਗੰਮ, ਕਿਸੇ ਹੱਥ ਨਾ ਆਏ ਲੋਕਮਾਤ ਸਾਚੀ ਰੇਖ ਹੈ। ਹਰਿ ਕਾ ਰੂਪ ਅਗੰਮ, ਖੰਡ ਮੰਡਲ ਵਰਭੰਡ ਰਿਹਾ ਵੇਖ ਹੈ। ਜੋਤੀ ਜੋਤ ਸਰੂਪ ਹਰਿ, ਆਦਿ ਅੰਤ ਜੁਗਾ ਜੁਗੰਤ ਏਕਾ ਦਾਤ ਏਕਾ ਏਕ ਹੈ। ਹਰਿ ਕਾ ਰੂਪ ਅਗੰਮ, ਸ਼ਬਦ ਉਡਾਰ ਹੈ। ਹਰਿ ਕਾ ਰੂਪ ਅਗੰਮ, ਪਵਣ ਅਸਵਾਰ ਹੈ। ਹਰਿ ਕਾ ਰੂਪ ਅਗੰਮ, ਜੀਆਂ ਜੰਤਾਂ ਸਰਬ ਭਤਾਰ ਹੈ। ਹਰਿ ਕਾ ਰੂਪ ਅਗੰਮ, ਸਾਧਾਂ ਸੰਤਾਂ ਬੰਨ੍ਹੇ ਧਾਰ ਹੈ। ਹਰਿ ਕਾ ਰੂਪ ਅਗੰਮ, ਸਾਚੀ ਬਣਤ ਬਣਾਇੰਦਾ। ਸਚ ਸਿੰਘਾਸਣ ਹਰਿ ਨਿਰੰਕਾਰ। ਕਲਜੁਗ ਕੀਆ ਇਕ ਤਿਆਰ। ਚੌਥੇ ਜੁਗ ਬੱਧੀ ਧਾਰ। ਗੁਰਮੁਖ ਸਾਚੇ ਸੇਵਾ ਲਾਏ ਚਰਨ ਦਵਾਰ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਕਰ ਅਕਾਰ। ਸਚ ਸਿੰਘਾਸਣ ਪਾਵਾ ਚਾਰ। ਝੂਠਾ ਦਾਅਵਾ ਜੀਵ ਗਵਾਰ। ਪ੍ਰਭ ਰੱਖੇ ਸਦਾ ਠੰਡੀ ਛਾਵਾਂ, ਹਰਿਜਨ ਸਾਚੇ ਚਰਨ ਦਵਾਰ। ਜੋਤੀ ਜੋਤ ਸਰੂਪ ਹਰਿ, ਸਚ ਸਿੰਘਾਸਣ ਜੋਤੀ ਆਸਣ ਅਪਰ ਅਪਾਰ। ਸਚ ਸਿੰਘਾਸਣ ਪਾਈ ਵੰਡ। ਕਲਜੁਗ ਅੰਤਮ ਆਈ ਕੰਡ। ਕੋਈ ਨਾ ਖੋਲ੍ਹੇ ਝੂਠੀ ਗੰਢ। ਆਤਮ ਹੋਈ ਸਰਬ ਰੰਡ। ਪ੍ਰਭ ਅਬਿਨਾਸ਼ੀ ਕਿਰਪਾ ਧਾਰੀ, ਵਿਚ ਸੰਸਾਰੀ ਪਹਿਲੀ ਵਾਰੀ, ਭਾਰਤ ਖੰਡ ਕਰਾਈ ਸਾਚੀ ਵੰਡ। ਨਿਹਕਲੰਕੀ ਜੋਤ ਧਰ, ਸ਼ਬਦ ਉਠਾਏ ਚੰਡ ਪ੍ਰਚੰਡ। ਜੋਤੀ ਜੋਤ ਸਰੂਪ ਹਰਿ, ਵੇਖ ਵਖਾਣੇ ਸਰਬ ਕਿਛ ਜਾਣੇ, ਉਤਭੁਜ ਸੇਤਜ ਜੇਰਜ ਅੰਡ। ਸਚ ਸਿੰਘਾਸਣ ਹਰਿ ਬਣਾਇਆ। ਪੰਝੀ ਪ੍ਰਕਿਰਤੀਆਂ ਨਾਲ ਉਣਾਇਆ। ਚਵੀਆਂ ਜੁਗਾਂ ਦਾ ਮੇਲ ਮਿਲਾਇਆ। ਨਿਰਗੁਣ ਸਰਗੁਣ ਦੋਵੇਂ ਰੂਪ, ਆਪਣਾ ਆਪ ਨਾਮ ਰਖਾਇਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਤਾਣਾ ਤਣਿਆ ਜਾਲ। ਲੱਖ ਚੁਰਾਸੀ ਕਰੇ ਬੇਹਾਲ। ਮਿਟ ਜਾਣੇ ਮਦਿਰਾ ਮਾਸੀ, ਕਲਜੁਗ ਚਲੇ ਅਵਲੜੀ ਚਾਲ। ਗੁਰਮੁਖ ਬਚਾਏ ਸ਼ਬਦ ਸਵਾਸੀ, ਚਰਨ ਪ੍ਰੀਤੀ ਨਿਭੇ ਨਾਲ। ਮਾਤ ਜੋਤ ਹਰਿ ਪ੍ਰਕਾਸ਼ੀ, ਗੁਰਸਿਖ ਨਾ ਹੋਏ ਕਦੇ ਕੰਗਾਲ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦ ਰਿਹਾ ਸੁਰਤ ਸੰਭਾਲ। ਸਚ ਸਿੰਘਾਸਣ ਸੇਜ ਵਿਛਾਈ ਜਾ। ਘਨਕਪੁਰ ਵਾਸੀ ਸ਼ਾਹੋ ਸ਼ਾਬਾਸ਼ੀ, ਆਪਣੀ ਖੇਲ ਕਰਾਈ ਜਾ। ਗੁਰਮੁਖਾਂ ਮਾਨਸ ਜਨਮ ਕਰੇ ਰਹਿਰਾਸੀ, ਸਾਚੀ ਬਣਤ ਬਣਾਈ ਜਾ। ਪੰਡਤ ਪਾਂਧੇ ਰੋਂਦੇ ਕਾਂਸ਼ੀ, ਗ੍ਰੰਥੀ ਪੰਥੀ ਜਗਤ ਭੁਲਾਈ ਜਾ। ਮੁੱਲਾਂ ਸ਼ੇਖ਼ਾਂ ਰਹੇ ਉਦਾਸੀ, ਹਜ਼ਾਰਾ ਦਰੂਦ ਨਾ ਕਿਸੇ ਪੜ੍ਹਾਈ ਜਾ। ਕੁਰਾਨ ਅੰਜੀਲਾਂ ਆਈ ਫ਼ਾਸੀ, ਈਸਾ ਮੂਸਾ ਆਪ ਜਗਾਈ ਜਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਲੋਕਮਾਤ ਹਰਿ ਜੋਤ ਧਰ, ਸਚ ਸਿੰਘਾਸਣ ਆਪ ਉਣਾਈ ਜਾ। ਸਚ ਸਿੰਘਾਸਣ ਹਰਿ ਬਣਾਇੰਦਾ। ਕਲਜੁਗ ਸੋਇਆ ਗੂੜ੍ਹੀ ਨੀਂਦ, ਸ਼ਬਦ ਡੰਡਾ ਆਪ ਉਠਾਇੰਦਾ। ਸਚ ਸਿੰਘਾਸਣ ਹਰਿ ਸੁਲਤਾਨਾ। ਜੋਤ ਸਰੂਪੀ ਹਰਿ ਭਗਵਾਨਾ। ਚਿੱਟੇ ਅਸਵ ਪਾ ਪਲਾਣਾ। ਸੋਲਾਂ ਕਲੀਆਂ ਤਨ ਛੁਹਾਨਾ। ਵਡਾ ਸ਼ਾਹੋ ਸ਼ਾਹ ਸਰਦਾਰ, ਬੰਨ੍ਹਣ ਆਏ ਰਾਜਾ ਰਾਣਾ। ਲੱਖ ਚੁਰਾਸੀ ਕਰਮ ਵਿਚਾਰ, ਗੁਰਮੁਖਾਂ ਦੇਵੇ ਲੋਕਮਾਤ ਮਾਣਾ। ਧਰਤ ਮਾਤ ਸੁਣੀ ਪੁਕਾਰ, ਪ੍ਰਗਟ ਹੋਏ ਨਿਹਕਲੰਕ ਵਡ ਬਲੀ ਬਲਵਾਨਾ। ਮਾਇਆ ਰਾਣੀ ਝੂਠਾ ਕਲ ਵਿਹਾਰ, ਲੱਖ ਚੁਰਾਸੀ ਭੁੱਲਾ ਹਰਿ ਗੁਣਵੰਤ ਗੁਣ ਨਿਧਾਨਾ। ਆਤਮ ਹੋਈ ਸਰਬ ਹੰਕਾਰ, ਸਾਧ ਸੰਤ ਨਾ ਕਿਸੇ ਪਛਾਣਾ। ਚਾਰ ਕੁੰਟ ਦਿਸੇ ਧੂਆਂ ਧਾਰ, ਦੀਪਕ ਜੋਤੀ ਨਾ ਕੋਈ ਜਗਾਨਾ। ਗੁਰਮੁਖ ਸਾਚੇ ਕਰ ਤਿਆਰ, ਸਾਚੀ ਸੇਵਾ ਆਪ ਲਗਾਨਾ। ਸਿੰਘ ਮਨਜੀਤ ਲਾਲ ਵਾਰ, ਚਾੜ੍ਹੇ ਸਾਚੇ ਸ਼ਬਦ ਬਬਾਣਾ। ਇੰਦਰਪੁਰੀ ਹੋਏ ਇੰਦਰ ਬਾਹਰ, ਗੁਰਮੁਖ ਸਾਚਾ ਵਿਚ ਬਹਾਣਾ। ਤਨ ਕੀਆ ਸ਼ਬਦ ਸ਼ਿੰਗਾਰ, ਇਕੋ ਮਾਰੀ ਨਾਮ ਉਡਾਨਾ। ਤਿੰਨਾਂ ਲੋਕਾਂ ਹੋਇਆ ਬਾਹਰ, ਮਿਲਿਆ ਮੇਲ ਪੁਰਖ ਸੁਜਾਨਾ। ਪ੍ਰਭ ਅਬਿਨਾਸ਼ੀ ਕਰੇ ਪਿਆਰ, ਛੋਟਾ ਬਾਲਾ ਵੇਖ ਨਿਧਾਨਾ। ਪੁਰੀ ਇੰਦਰ ਖੋਲ੍ਹੇ ਬੰਦ ਕਿਵਾੜ, ਨਰ ਹਰਿ ਸਾਚਾ ਬੰਨ੍ਹੇ ਗਾਨਾ। ਰੱਖੀ ਖੇਲ ਸਤਾਰਾਂ ਹਾੜ, ਝੁਲਦਾ ਰਹੇ ਨਾਮ ਨਿਸ਼ਾਨਾ। ਸ਼ਬਦ ਘੋੜੇ ਗੁਰਮੁਖ ਸਾਚੇ ਚਾੜ੍ਹ, ਦਰ ਘਰ ਸਾਚੇ ਦੇਵੇ ਵਾੜ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿਜਨ ਸਾਚੇ ਗੁਰਸਿਖ ਦੁਲਾਰੇ, ਲੋਕਮਾਤ ਉਪਜਾਏ ਸਾਚੇ ਲਾੜ। ਸਾਚਾ ਲਾੜਾ ਚੜ੍ਹਿਆ ਘੋੜੀ। ਤਿੰਨਾਂ ਲੋਕਾਂ ਪ੍ਰਭ ਅਬਿਨਾਸ਼ੀ ਇੱਕੋ ਲਾਈ ਸ਼ਬਦ ਪੌੜੀ। ਧਰਤ ਮਾਤ ਕਰ ਪੁਕਾਰ ਧਾਹਾਂ ਮਾਰ, ਪ੍ਰਭ ਅਬਿਨਾਸ਼ੀ ਦਰ ਆਈ ਦੌੜੀ। ਪ੍ਰਭ ਅਬਿਨਾਸ਼ੀ ਪਾਈ ਸਾਰ , ਲੱਖ ਚੁਰਾਸੀ ਅੰਤਮ ਵੇਲ ਹੋਈ ਕੌੜੀ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਅੰਤਮ ਵੇਲੇ ਕਿਰਪਾ ਕਰ, ਦਰ ਘਰ ਸਾਚੇ ਆਏ ਬਹੁੜੀ। ਦਰ ਘਰ ਸਾਚਾ ਕਰ ਪਛਾਣ। ਕਰੇ ਖੇਲ ਵਿਚ ਜਹਾਨ। ਧਰਤ ਮਾਤ ਦੇਵੇ ਵਰ, ਗੁਰਮੁਖ ਉਠਾਏ ਨੌਜਵਾਨ। ਸ਼ਬਦ ਭੰਡਾਰਾ ਰਿਹਾ ਭਰ, ਦਰ ਘਰ ਸਾਚੇ ਦੇਵੇ ਮਾਣ। ਆਪ ਚੁਕਾਇਆ ਜਮ ਕਾ ਡਰ, ਇਕ ਬਿਠਾਇਆ ਸ਼ਬਦ ਬਿਬਾਣ। ਸਾਚੀ ਤਰਨੀ ਗਿਆ ਤਰ, ਗੁਰਮੁਖ ਸਾਚਾ ਚਤੁਰ ਸੁਜਾਨ। ਨਾ ਜਨਮੇ ਨਾ ਜਾਏ ਮਰ, ਪੁਰਖ ਅਬਿਨਾਸ਼ੀ ਚਰਨ ਧਿਆਨ। ਸਚ ਸਰੋਵਰ ਆਤਮ ਭੰਡਾਰਾ ਰਿਹਾ ਭਰ, ਚਰਨ ਧੂੜ ਸੱਚਾ ਇਸ਼ਨਾਨ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚਾ ਦਰ ਘਰ ਸਾਚੇ ਹੋਇਆ ਪ੍ਰਵਾਨ। ਗੁਰਮੁਖ ਸਾਚਾ ਦਰ ਪ੍ਰਵਾਨ। ਜਗਤ ਜਗਦੀਸ਼ਾ ਵਿਚ ਜਹਾਨ। ਛਤਰ ਝੁਲਾਏ ਪ੍ਰਭ ਸਾਚਾ ਸੀਸਾ, ਚਰਨ ਬਿਠਾਏ ਕਰ ਧਿਆਨ। ਕਰੇ ਖੇਲ ਹਰਿ ਜਗਦੀਸ਼ਾ, ਨਾ ਕੋਈ ਜਾਣੇ ਜੀਵ ਜਹਾਨ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਗਤ ਜਗਦੀਸ਼ੇ ਤੇਰੀ ਵੰਡ। ਗੁਰਮੁਖਾਂ ਆਤਮ ਰੱਖੀਂ ਠੰਡ। ਪੱਲੇ ਸਾਚਾ ਨਾਮ ਬੰਨ੍ਹਾਏ, ਦਰ ਘਰ ਸਾਚੇ ਮਾਣ ਦਵਾਇਆ, ਸ਼ਬਦ ਸੁਨੇਹੁੜਾ ਦਰ ਘਰ ਸਾਚੇ ਜਾਈਂ ਵੰਡ। ਰਾਜੇ ਰਾਣੇ ਸਰਬ ਉਠਾਈਂ, ਤਖ਼ਤ ਤਾਜ ਸਰਬ ਮਿਟਾਈਂ, ਕਲਜੁਗ ਔਧ ਗਈ ਹੰਢ। ਸਾਚਾ ਹੁਕਮ ਧੁਰ ਫ਼ਰਮਾਣ ਆਪ ਸੁਣਾਈਂ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ, ਆਤਮ ਸੁਹਾਗਣ ਨਾਰ ਨਾ ਹੋਏ ਰੰਡ। ਸਾਚਾ ਮੇਲਾ ਹਰਿ ਕਰਤਾਰ। ਸੱਜਣ ਸੁਹੇਲਾ ਵਿਚ ਸੰਸਾਰ। ਆਪੇ ਵਸੇ ਸਦ ਅਕੇਲਾ, ਲੱਖ ਚੁਰਾਸੀ ਸਾਚਾ ਯਾਰ। ਗੁਰਮੁਖਾਂ ਹੋਏ ਸੱਜਣ ਸੁਹੇਲਾ, ਆਦਿ ਅੰਤਾ ਅੰਤਮ ਵਾਰ। ਅਚਰਜ ਖੇਲ ਮਾਤ ਖੇਲਾ, ਧਰਤ ਮਾਤ ਸੁਣ ਪੁਕਾਰ। ਆਪ ਸੁਹਾਇਆ ਕਲਜੁਗ ਤੇਰਾ ਅੰਤਮ ਵੇਲਾ, ਨਿਹਕਲੰਕ ਜਾਮਾ ਧਾਰ। ਆਪੇ ਗੁਰ ਆਪੇ ਚੇਲਾ, ਸ਼ਬਦ ਜੋਤੀ ਇਕ ਮਿਲਾਰ। ਗੁਰਮੁਖ ਸਾਚੇ ਫੜ ਫੜ ਬਾਹੋਂ ਜਾਏ ਤਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਕਰੇ ਸਚ ਵਿਹਾਰ। ਸਚ ਵਿਹਾਰਾ ਆਪ ਕਰਾਇੰਦਾ। ਪੁਰਖ ਅਬਿਨਾਸ਼ੀ ਸਾਚੀ ਧਾਰਾ ਵਿਚ ਸੰਸਾਰਾ, ਨਾ ਕੋਈ ਭੇਵ ਜਣਾਇੰਦਾ। ਨਾ ਕੋਈ ਜਾਣੇ ਨਾਰੀ ਨਾਰਾ, ਸਾਧ ਸੰਤ ਜੀਵ ਜੰਤ, ਗੁਰ ਪੀਰ ਕਿਸੇ ਦਿਸ ਨਾ ਆਇੰਦਾ। ਆਪਣਾ ਰੰਗ ਆਪੇ ਜਾਣੇ ਹਰਿ ਕਰਤਾਰਾ, ਕਲਜੁਗ ਤੇਰੀ ਅੰਤਮ ਵਾਰਾ, ਆਪਣੀ ਬਣਤ ਬਣਾਇੰਦਾ। ਮਾਤਲੋਕ ਖੋਲ੍ਹੇ ਸਚ ਦਵਾਰਾ, ਚਾਰ ਵਰਨਾਂ ਏਕਾ ਸਰਨ ਲਿਆਇੰਦਾ। ਏਕਾ ਭਰੇ ਨਾਮ ਭੰਡਾਰਾ, ਦੇਂਦਾ ਜਾਏ ਵਾਰੋ ਵਾਰਾ, ਤੋਟ ਕਦੇ ਨਾ ਆਇੰਦਾ। ਗੁਰਮੁਖਾਂ ਦੇਵੇ ਅੰਮ੍ਰਿਤ ਧਾਰਾ, ਕਾਇਆ ਕਰੇ ਠੰਡੀ ਠਾਰਾ, ਏਕਾ ਸਾਚਾ ਜਾਮ ਪਿਲਾਇੰਦਾ। ਆਤਮ ਜੋਤੀ ਕਰ ਉਜਿਆਰਾ, ਲੱਖ ਚੁਰਾਸੀ ਵਸੇ ਬਾਹਰਾ, ਸੱਚਾ ਧਾਮ ਇਕ ਅਟੱਲ, ਆਪਣਾ ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਲੋਕਮਾਤ ਹਰਿ ਜੋਤ ਧਰ, ਸਾਚੀ ਬਣਤ ਹਰਿ ਆਪ ਬਣਾਇੰਦਾ। ਸਾਚੀ ਬਣਤ ਹਰਿ ਬਨਵਾਰੀ। ਆਦਿ ਅੰਤ ਵਿਚ ਸੰਸਾਰੀ। ਗੁਰਮੁਖਾਂ ਮੇਲ ਸਾਚੇ ਕੰਤ, ਆਤਮ ਜੋਤੀ ਕਰੇ ਉਜਿਆਰੀ। ਬੇਮੁਖਾਂ ਮਾਇਆ ਪਾਏ ਬੇਅੰਤ, ਬੇਮੁਖ ਜੀਵ ਮਦਿਰਾ ਮਾਸੀ, ਘਰ ਘਰ ਫਿਰੇ ਦੁਹਾਗਣ ਨਾਰੀ। ਗੁਰਮੁਖਾਂ ਦੇਵੇ ਆਤਮ ਪਵਣ ਸਵਾਸੀ, ਸਾਚਾ ਛਤਰ ਸੀਸ ਝੁਲਾਰੀ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਲੋਕਮਾਤ ਹਰਿ ਜੋਤ ਧਰ, ਸਾਚੀ ਖੇਲ ਵਿਚ ਸੰਸਾਰੀ। ਕਰੇ ਖੇਲ ਆਪ ਕਰਤਾਰ ਹੈ। ਕਲਜੁਗ ਤੇਰੀ ਅੰਤਮ ਕੌੜੀ ਵੇਲ, ਨਾ ਕੋਈ ਦੇਵੇ ਅੰਮ੍ਰਿਤ ਸੀਰ ਸਾਚੀ ਧਾਰ ਹੈ। ਲੱਖ ਚੁਰਾਸੀ ਜਾਏ ਧਰਮ ਰਾਏ ਦੀ ਝੂਠੀ ਜੇਲ੍ਹ, ਅੰਤਮ ਬੰਨ੍ਹੇ ਝੂਠਾ ਭਾਰ ਹੈ। ਗੁਰਮੁਖਾਂ ਮਿਲੇ ਹਰਿ ਸਾਚਾ ਸੱਜਣ ਸੁਹੇਲ, ਕਰਾਏ ਮੇਲ ਖਿਚ ਲਿਆਏ ਚਰਨ ਦਵਾਰ ਹੈ। ਆਪ ਚੜ੍ਹਾਏ ਸ਼ਬਦ ਸਰੂਪੀ ਸਾਚਾ ਤੇਲ, ਗੁਰਮੁਖ ਸਾਚਾ ਕੰਤ ਸੁਹਾਗੀ, ਮਿਲਾਏ ਮੇਲ ਸੱਚੀ ਨਾਰ ਹੈ। ਲੋਕਮਾਤ ਹੋਏ ਵਡ ਵਡਭਾਗਣ, ਗੁਰਮੁਖ ਸੋਏ ਮਾਤ ਜਾਗਣ, ਇਕ ਬੰਨ੍ਹਾਏ ਸੱਚਾ ਤਾਗਨ, ਪੁਰਖ ਅਬਿਨਾਸ਼ੀ ਚਰਨ ਲਾਗਣ, ਆਪ ਪਕੜੇ ਸਾਚੀ ਵਾਗਣ, ਦੁਰਮਤ ਧੋਏ ਦਾਗਣ, ਚਾੜ੍ਹੇ ਰੰਗ ਇਕ ਅਪਾਰ ਹੈ। ਗੁਰਮੁਖ ਬਣਾਏ ਹੰਸ ਕਾਗਣ, ਮਾਇਆ ਡੱਸੇ ਨਾ ਝੂਠੀ ਨਾਗਣ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਕਲਜੁਗ ਅੰਤਮ ਜਾਮਾ ਪਾਇਆ, ਜੋਤ ਸਰੂਪੀ ਭੇਖ ਵਟਾਇਆ, ਨਾ ਕੋਈ ਜਾਣੇ ਜੀਵ ਗਵਾਰ ਹੈ। ਜੋਤੀ ਭੇਖ ਹਰਿ ਨਿਰੰਕਾਰਾ। ਗੁਰਮੁਖ ਸਾਚੇ ਵੇਖ, ਦੇਵੇ ਮਾਣ ਵਿਚ ਸੰਸਾਰਾ। ਲੱਖ ਚੁਰਾਸੀ ਨੇਤਰ ਨੈਣਾਂ ਲੈਣਾ ਪੇਖ, ਨੌਂ ਖੰਡਾਂ ਬ੍ਰਹਿਮੰਡਾਂ ਦਿਸੇ ਇਕ ਦਵਾਰਾ। ਮੇਟ ਮਿਟਾਏ ਔਲੀਏ ਪੀਰ ਸ਼ੇਖ਼, ਚਾਰੋਂ ਕੁੰਟ ਕਿਸੇ ਨਾ ਦਿਸੇ ਪਾਰ ਕਿਨਾਰਾ। ਆਪ ਮਿਟਾਏ ਬਿਧਨਾ ਲਿਖੀ ਰੇਖ, ਗੁਰਮੁਖਾਂ ਕੀਆ ਸਚ ਪਿਆਰਾ। ਸੋਲਾਂ ਮੱਘਰ ਥਿਤ ਵਾਰ ਵੇਖ, ਸਿੰਘ ਮਨਜੀਤ ਕੀਆ ਤਿਆਰਾ। ਆਪੇ ਬਣੇ ਮਾਤ ਪਿਤ, ਭਾਈ ਭੈਣ ਹਰਿ ਭਤਾਰਾ। ਦਰਸ ਦਿਖਾਏ ਨਿਤ ਨਵਿਤ, ਅੱਠੇ ਪਹਿਰ ਅਗੰਮ ਅਪਾਰਾ। ਅੰਮ੍ਰਿਤ ਕਾਇਆ ਸਾਚੀ ਸਿੰਚ, ਝਿਰਨਾ ਝਿਰਾਏ ਠੰਡੀ ਧਾਰਾ। ਮਾਤ ਗਰਭ ਨਾ ਹੋਏ ਉਲਟਾ ਰੁੱਖ, ਲੱਖ ਚੁਰਾਸੀ ਉਤਰੇ ਪਾਰਾ। ਏਕਾ ਮਿਲਿਆ ਹਰਿ ਸਾਚਾ ਮਿਤ, ਸਾਚਾ ਦੇਵੇ ਸ਼ਬਦ ਹੁਲਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਆਪ ਸੁਹਾਏ, ਤੇਰਾ ਇਕ ਦਰ ਦਵਾਰਾ। ਸਚ ਦਵਾਰਾ ਆਪ ਸੁਹਾਏ। ਇਕ ਘਰ ਬਾਹਰ ਮਾਤ ਵਖਾਏ। ਜਗਤ ਜਗਦੀਸ਼ਾ ਕਰ ਤਿਆਰ, ਦੋਹਾਂ ਵੀਰਾਂ ਹਰਿ ਮੇਲ ਮਿਲਾਏ। ਸ਼ਬਦ ਕਰਾਏ ਤਨ ਸ਼ਿੰਗਾਰ, ਨਾਮ ਚੀਰਾ ਸਿਰ ਬੰਧਾਏ। ਜਗਤ ਖੇਲ ਅਪਰ ਅਪਾਰ, ਜੋਤੀ ਜਾਮਾ ਹਰਿ ਜੀ ਪਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨੌਂ ਖੰਡ ਪ੍ਰਿਥਮੀ ਨੌਂ ਦਰ ਦਰਬਾਰਾ ਇਕ ਵਖਾਏ। ਜਗਤ ਜਗਦੀਸ਼ੇ ਤੇਰਾ ਨਾਉਂ। ਨੌਂ ਦਵਾਰੇ ਸਾਚਾ ਥਾਉਂ। ਪੁਰਖ ਅਬਿਨਾਸ਼ੀ ਡੇਰਾ ਲਾਏ ਅਗੰਮ ਅਥਾਹੋ। ਚਾਰੋਂ ਕੁੰਟ ਘੇਰਾ ਪਾਏ, ਮੇਰਾ ਤੇਰਾ ਆਪ ਮਿਟਾਓ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਘਰ ਘਰ ਉਡਾਏ ਕਾਂਉਂ। ਸਚ ਦਵਾਰਾ ਆਪ ਸੁਹਾਉਣਾ। ਨੌਂ ਦਰਾਂ ਭੇਵ ਖੁਲ੍ਹਾਉਣਾ। ਦਸਵੇਂ ਅੰਦਰ ਵਾਸ ਰਖਾਉਣਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਮੰਡਲ ਸਾਚੀ ਰਾਸ ਲੋਕਮਾਤ ਖੇਲ ਖਿਲਾਉਣਾ। ਮਾਤਲੋਕ ਕਰੇ ਕਾਰ, ਸਾਚੀ ਬਣਤ ਬਣਾਈਆ। ਗੁਰਮੁਖਾਂ ਖੋਲ੍ਹੇ ਬੰਦ ਕਿਵਾੜ, ਆਪਣੀ ਦਇਆ ਕਮਾਈਆ। ਬਜਰ ਕਪਾਟੀ ਦੇਵੇ ਪਾੜ, ਸ਼ਬਦ ਤੀਰ ਹੱਥ ਰਖਾਈਆ। ਕਲਜੁਗ ਮਾਇਆ ਦੇਵੇ ਸਾੜ, ਅਗਨੀ ਜੋਤ ਇਕ ਜਗਾਈਆ। ਗੁਰਮੁਖ ਬਣਾਏ ਸਾਚੇ ਲਾੜ, ਦੇਵੇ ਮਾਤ ਹਰਿ ਵਡਿਆਈਆ। ਲੱਖ ਚੁਰਾਸੀ ਚਬਾਏ ਆਪਣੀ ਦਾੜ੍ਹ, ਜੋਤ ਜਗਾਏ ਭੇਖ ਵਟਾਈਆ। ਕਰੇ ਖੇਲ ਸਤਾਰਾਂ ਹਾੜ, ਲੱਖ ਚੁਰਾਸੀ ਬੰਧਨ ਕਟੇ, ਸਾਚੀ ਬਣਤ ਬਣਾਈਆ। ਗੁਰਮੁਖਾਂ ਤਨ ਪਹਿਨਾਏ ਸੋਹੰ ਸ਼ਬਦ ਸਾਚਾ ਪਟੇ, ਕਿਸੇ ਹੱਟੇ ਹੱਥ ਨਾ ਆਈਆ। ਨਾ ਕੋਈ ਦਿਸੇ ਤੀਰਥ ਤਟੇ, ਏਕਾ ਵਸੇ ਘਟ ਘਟੇ, ਸੋਹੰ ਸਾਚਾ ਰਾਹ ਵਖਾਈਆ। ਕਾਇਆ ਜੋਤ ਜਗਾਏ ਲਟ ਲਟੇ, ਅਗਿਆਨ ਅੰਧੇਰ ਮਿਟਾਈਆ। ਦੂਈ ਦਵੈਤੀ ਮੇਟੇ ਫਟੇ, ਚਾਰ ਵਰਨਾਂ ਦੇ ਸਮਝਾਈਆ। ਗੁਰਮੁਖ ਵਿਰਲਾ ਦਰ ਆਏ ਨੱਠੇ, ਆਏ ਹਰਿ ਸਰਨਾਈਆ। ਦੁਰਮਤ ਮੈਲ ਪ੍ਰਭ ਅਬਿਨਾਸ਼ੀ ਕਟੇ, ਸਚ ਸਰੋਵਰ ਇਕ ਇਸ਼ਨਾਨ ਕਰਾਈਆ। ਰਸਨਾ ਰਸ ਏਕਾ ਚੱਟੇ, ਚਰਨ ਧੂੜ ਮਸਤਕ ਧੁਰਦਰਗਾਹੀਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਪਾਇਆ, ਕਲਜੁਗ ਤੇਰੀ ਅੰਤਮ ਵਾਰ, ਗੁਰਮੁਖਾਂ ਕੱਟਣ ਆਇਆ ਜਮ ਕੀ ਫਾਹੀਆ। ਗੁਰਮੁਖਾਂ ਤੋੜੇ ਜਗਤ ਜੰਜਾਲਾ। ਸਾਚਾ ਦੇਵੇ ਨਾਮ ਧਨ ਸੱਚਾ ਧਨ ਮਾਲਾ। ਸੋਹੰ ਸ਼ਬਦ ਤਨ ਪਹਿਨਾਏ, ਗੁਰਮੁਖ ਤੇਰੀ ਆਤਮ ਸਾਚੀ ਮਾਲਾ। ਏਕਾ ਰਾਗ ਕੰਨ ਸੁਣਾਏ, ਫੁੱਲ ਲਗਾਏ ਸਾਚਾ ਡਾਲਾ। ਭਰਮ ਭੁਲੇਖਾ ਸਰਬ ਕਢਾਏ, ਦਰਸ਼ਨ ਦਿਖਾਏ ਗੁਰ ਗੋਪਾਲਾ। ਝੂਠੀ ਕਾਇਆ ਭੰਨ ਵਖਾਏ, ਕਿਸੇ ਨਾ ਨਿਭੇ ਅੰਤਮ ਨਾਲਾ। ਗੁਰਮੁਖ ਸਾਚੇ ਲੋਕਮਾਤ ਚੰਨ ਚੜ੍ਹਾਏ, ਆਪੇ ਬਣੇ ਹਰਿ ਰਖਵਾਲਾ। ਗੁਰ ਸੰਗਤ ਰਸਨਾ ਹਰਿ ਹਰਿ ਸਦਾ ਗਾਏ, ਸਿੰਘ ਮਨਜੀਤਾ ਸਦਾ ਅਤੀਤਾ, ਸਾਚੇ ਧਾਮ ਬਹਾਇਆ। ਕਾਇਆ ਕਰੇ ਠੰਡੀ ਸੀਤਾ। ਜਗਤ ਚਲਾਏ ਸਾਚੀ ਰੀਤਾ। ਨਿਹਕਲੰਕ ਨਰਾਇਣ ਨਰ, ਕਲਜੁਗ ਅੰਤਮ ਜਾਮ ਪਿਆਏ, ਏਕਾ ਸ਼ਬਦ ਸੁਣਾਏ, ਸੋਹੰ ਸੱਚਾ ਅਠਾਰਾਂ ਧਿਆਏ ਗੀਤਾ। ਵਰਨ ਬਰਨ ਮੇਟ ਮਿਟਾਏ, ਗੁਰਮੁਖ ਸਾਚੇ ਨੌਂ ਨਿਧ ਪ੍ਰਭ ਦਰ ਆਏ, ਏਕਾ ਰਸ ਆਤਮ ਪੀਤਾ। ਆਤਮ ਸਾਚੀ ਜੋਤ ਜਗਾਏ, ਪੁਰਖ ਅਬਿਨਾਸ਼ੀ ਏਕਾ ਰਾਖੋ ਹਿਰਦੇ ਚੀਤਾ। ਆਦਿ ਅੰਤ ਸਾਧ ਸੰਤ ਹੋਏ ਸਹਾਏ, ਅੱਠੇ ਪਹਿਰ ਪਰਖੇ ਨੀਤਾ। ਮਾਤ ਪਿਤ ਭਾਈ ਭੈਣਾਂ ਸਾਕ ਸੱਜਣ ਸੈਣਾ ਨਾ ਕੋਈ ਛੁਡਾਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਲੋਕਮਾਤ ਹਰਿ ਜੋਤ ਧਰ, ਅਚਰਜ ਖੇਲ ਹਰਿ ਵਰਤਾਨਾ। ਅਚਰਜ ਖੇਲ ਹਰਿ ਵਰਤਾਰਿਆ। ਗੁਰਮੁਖਾਂ ਮਿਲਾਏ ਸਾਚਾ ਮੇਲ, ਆਪ ਬਹਾਏ ਅਟਲ ਉਚ ਮਹੱਲ ਸ਼ਬਦ ਅਟਾਰੀਆ। ਪਾਰ ਕਰਾਏ ਜਲ ਥਲ, ਜੰਗਲ ਜੂਹ ਉਜਾੜ ਪਹਾੜ, ਏਕਾ ਏਕ ਦੇਵੇ ਸ਼ਬਦ ਹੁਲਾਰਿਆ। ਕਾਇਆ ਨਾਤ ਤੁੱਟੇ ਬਹੱਤਰ ਨਾੜ, ਆਤਮ ਜੋਤੀ ਮੇਲ ਪੁਰਖ ਅਪਾਰਿਆ। ਨੇੜ ਨਾ ਆਏ ਪੰਚਮ ਪੰਚਾਂ ਧਾੜ, ਸ਼ਬਦ ਮਾਰੇ ਹਰਿ ਕਾੜ ਕਾੜ, ਗੁਰਮੁਖ ਸਾਚੇ ਸੰਤ ਜਨਾਂ ਬਣੇ ਆਪ ਸਹਾਰਿਆ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਲੋਕਮਾਤ ਹਰਿ ਜੋਤ ਧਰ, ਆਪੇ ਜਾਣੇ ਆਪਣਾ ਸਚ ਵਿਹਾਰਿਆ। ਸਚ ਵਿਹਾਰ ਹਰਿ ਕਰਤਾਰ ਹੈ। ਕਲਜੁਗ ਤੇਰੀ ਅੰਤਮ ਵਾਰ ਹੈ। ਲੱਖ ਚੁਰਾਸੀ ਹੋਣੀ ਮਾਤ ਖੁਆਰ ਹੈ। ਧਰਮ ਰਾਏ ਹੱਥ ਫੜੇ ਫਾਸੀ, ਪੁਰਖ ਅਬਿਨਾਸ਼ੀ ਖੋਲ੍ਹੇ ਇਕ ਦਵਾਰ ਹੈ। ਲਾੜੀ ਮੌਤ ਕਰੇ ਸੋਹਣਾ ਤਨ ਸ਼ਿੰਗਾਰ ਹੈ। ਮੇਟ ਮਿਟਾਏ ਮਦਿਰਾ ਮਾਸੀ, ਕਲਜੁਗ ਤੇਰੀ ਅੰਤਮ ਵਾਰ ਹੈ। ਕਰੇ ਜੋਤ ਪ੍ਰਕਾਸ਼ ਘਨਕਪੁਰ ਵਾਸੀ, ਨਿਹਕਲੰਕ ਚਵੀਆਂ ਅਵਤਾਰ ਹੈ। ਗੁਰ ਗੋਬਿੰਦਾ ਗੁਣੀ ਗਹਿੰਦਾ, ਦੋ ਜਹਾਨਾਂ ਸਦ ਬਖ਼ਸ਼ਿੰਦਾ, ਆਪੇ ਜਾਣੇ ਆਪਣੀ ਕਾਰ ਹੈ। ਲੱਖ ਚੁਰਾਸੀ ਕਰੇ ਨਿੰਦਾ, ਆਤਮ ਵੱਜਾ ਹੰਕਾਰੀ ਜਿੰਦਾ, ਗੁਰਮੁਖ ਵਿਰਲੇ ਆਪ ਬਣਾਏ ਸਾਚੀ ਬਿੰਦਾ, ਦੇਵੇ ਦਰਸ ਅਗੰਮ ਅਪਾਰ ਹੈ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਲੋਕਮਾਤ ਹਰਿ ਜੋਤ ਧਰ, ਆਪੇ ਜਾਣੇ ਆਪਣੀ ਸਾਰ ਹੈ। ਜਾਣੇ ਸਾਰ ਸੁਰਤ ਸੰਭਾਲਦਾ। ਲੋਕਮਾਤ ਆਵੇ ਵਾਰੋ ਵਾਰ, ਗੁਰਮੁਖ ਸਾਚੇ ਸੰਤ ਜਨਾਂ, ਫੜ ਫੜ ਬਾਹੋਂ ਪਾਰ ਉਤਾਰਦਾ। ਏਕਾ ਧਾਮ ਥਿਰ ਰਹਾਵੇ, ਨਰ ਹਰਿ ਸੱਚੀ ਸਰਕਾਰ ਦਾ। ਲੱਖ ਚੁਰਾਸੀ ਝੂਠੇ ਦਾਅਵੇ, ਯਮਰਾਜ ਅੰਤਮ ਫੜ ਫੜ ਬਾਹੋਂ ਧਰਮ ਰਾਏ ਜੇਲੇ ਵਾੜਦਾ। ਗੁਰਮੁਖਾਂ ਦੇਵੇ ਪ੍ਰਭ ਅਬਿਨਾਸ਼ੀ ਠੰਡੀ ਛਾਏਂ, ਰਸਨਾ ਹਰਿ ਹਰਿ ਜੋ ਜਨ ਉਚਾਰਦਾ। ਨਾ ਕੋਈ ਪਿਤਾ ਨਾ ਕੋਈ ਮਾਏ, ਝੂਠਾ ਨਾਤਾ ਪੀਣ ਖਾਣ ਦਾ। ਘਰ ਘਰ ਉਡਦੇ ਦਿਸਣ ਕਾਂਓ, ਗੁਰਮੁਖ ਹੰਸ ਪ੍ਰਭ ਸਾਚਾ ਮਾਤ ਪਛਾਣਦਾ। ਆਪ ਬਣਾਏ ਸਾਚੀ ਬਣਤ, ਮਾਰੇ ਤੀਰ ਏਕਾ ਸ਼ਬਦ ਬ੍ਰਹਮ ਗਿਆਨ ਦਾ। ਗੁਰਮੁਖ ਸੁਹਾਏ ਵਿਚ ਸਹੰਸ, ਧਰੇ ਭੇਖ ਸ੍ਰੀ ਭਗਵਾਨ ਦਾ। ਜੋਤੀ ਜੋਤ ਸਰੂਪ ਹਰਿ, ਸਾਚਾ ਰਾਣਾ ਬੇਮੁਹਾਣਾ, ਅੰਤਮ ਕਲ ਪਛਾਣਦਾ। ਅੰਤਮ ਕਲ ਕਰ ਵਿਚਾਰ। ਪ੍ਰਭ ਅਬਿਨਾਸ਼ੀ ਕਿਰਪਾ ਧਾਰ। ਲੋਕਮਾਤ ਲਿਆ ਅਵਤਾਰ। ਗੁਰ ਗੋਬਿੰਦ ਸਾਚਾ ਬਣਿਆ ਭਵਿਖਤ ਲੇਖ ਲਿਖਾਰ। ਗੁਰ ਨਾਨਕ ਦਿੱਤੀ ਸਾਚੀ ਸਿਖਤ, ਮੱਕੇ ਮਦੀਨੇ ਪਾਏ ਸਾਰ। ਨਾ ਕੋਈ ਜਾਣੇ ਮੁਨ ਰਿਖਤ, ਗਿਆਨੀ ਧਿਆਨੀ ਪੜ੍ਹ ਪੜ੍ਹ ਥੱਕੇ ਵੇਦ ਪੁਰਾਨਾਂ ਪੈਂਦੀ ਮਾਰ। ਨਾ ਕੋਈ ਜਾਣੇ ਬੂਰੇ ਕੱਕੇ, ਈਸਾ ਮੂਸਾ ਗਏ ਹਾਰ। ਦੂਰ ਦੁਰਾਡਾ ਹਰਿ ਜੀ ਤੱਕੇ, ਤਿੰਨਾਂ ਲੋਆਂ ਪਾਏ ਸਾਰ। ਪਹਿਲਾਂ ਖੇਲ ਕਰੇ ਪ੍ਰਭ ਮਦੀਨੇ ਮੱਕੇ, ਔਲੀਏ ਪੀਰ ਸ਼ੇਖ਼ ਗੌਂਸ ਕੁਤਬ ਕੱਢੇ ਬਾਹਰ। ਉਮਤ ਨਬੀ ਰਸੂਲ ਦੀ ਚਾਰੋਂ ਕੁੰਟ ਪੈਣ ਧੱਕੇ, ਸੱਚਾ ਲੱਗਾ ਸ਼ਬਦ ਨਾਹਰ। ਸਦੀ ਚੌਧਵੀਂ ਫਲ ਸਾਚਾ ਪੱਕੇ, ਵੇਖੋ ਖੇਲ ਪ੍ਰਵਰਦਿਗਾਰ ਦੀ। ਧਰਮਰਾਜ ਦੇ ਅੱਗੇ ਹੱਕੇ, ਲਾੜੀ ਮੌਤ ਸਚ ਦੁਲਾਰੀ, ਬੇਮੁਖਾਂ ਤਾਈਂ ਵੰਗਾਰ ਦੀ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਲੋਕਮਾਤ ਹਰਿ ਜੋਤ ਧਰ, ਆਤਮ ਵੇਖ ਵਖਾਣੇ ਸਰਬ ਸੰਸਾਰ ਦੀ। ਪਹਿਲੀ ਕੂਟ ਕਰ ਵਿਚਾਰ। ਪ੍ਰਭ ਅਬਿਨਾਸ਼ੀ ਕਿਰਪਾ ਧਾਰ। ਐਲੀ ਅੱਲਾ ਹੋ ਤਿਆਰ। ਸ਼ਬਦ ਆਏ ਅਪਰ ਅਪਾਰ। ਲਹਿੰਦਾ ਜਾਏ ਤਨ ਬੁਖ਼ਾਰ। ਚਾਰੋਂ ਕੁੰਟ ਆਈ ਹਾਰ। ਮੂੰਹ ਦੇ ਭਾਰ ਡਿੱਗੇ ਚਾਰੋਂ ਯਾਰ। ਝੂਠੇ ਤੁੱਟੇ ਕਾਇਆ ਤੱਗੇ, ਨਾ ਕੋਈ ਦੇਵੇ ਮਾਤ ਸਹਾਰ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਸਾਚਾ ਬਣੇ ਸ਼ਬਦ ਲਿਖਾਰ। ਅੱਲਾ ਰਾਣੀ ਦਏ ਦੁਹਾਈ। ਪੁਰਖ ਅਬਿਨਾਸ਼ੀ ਪਾਈ ਫਾਹੀ। ਕੋਈ ਨਾ ਮਿਲੇ ਸਾਚਾ ਮਾਹੀ। ਦਰ ਘਰ ਸਾਚਾ ਚਾਰੋਂ ਕੁੰਟ ਦਿਸੇ ਨਾਹੀ। ਜੋਤੀ ਜੋਤ ਸਰੂਪ ਹਰਿ, ਆਪੇ ਭੰਨੇ ਕਾਇਆ ਭਾਂਡਾ ਕਾਚਾ, ਦੂਸਰ ਕੋਈ ਨਾਹੀ। ਅੱਲਾ ਰਾਣੀ ਹੋਈ ਹੈਰਾਨ। ਪ੍ਰਭ ਅਬਿਨਾਸ਼ੀ ਰਸਨਾ ਖਿੱਚੇ ਤੀਰ ਕਮਾਨ। ਪਹਿਲਾ ਵੱਜੇ ਮਦੀਨੇ ਮੱਕੇ, ਆਪ ਮਿਟਾਏ ਵਡੇ ਵਡੇ ਬੇਈਮਾਨ ਸ਼ੈਤਾਨ। ਨਾਤਾ ਤੁਟੇ ਭਾਈ ਭੈਣ ਸਕੇ, ਜੀਵ ਜੰਤ ਸਾਧ ਸੰਤ ਸਰਬ ਕੁਰਲਾਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਸਿੰਘਾਸਣ ਬੈਠ ਸ਼ਬਦ ਚਲਾਏ ਸਾਚਾ ਬਾਣ। ਸ਼ਬਦ ਬਾਣ ਜਾਏ ਚਲ। ਪਾਰ ਕਰਾਏ ਜਲ ਥਲ। ਜੰਗਲ ਜੂਹ ਡੂੰਘੀ ਡਲ। ਉਚੇ ਟਾਹਣੇ ਲਾਹੇ ਫਲ। ਲੱਖ ਚੁਰਾਸੀ ਜਾਏ ਦਲ। ਸ਼ਬਦ ਸਰੂਪੀ ਵਾਹੇ ਹਲ। ਵਡਾ ਸ਼ਾਹੋ ਸ਼ਾਹ ਭੂਪੀ, ਨਿਹਚਲ ਬੈਠ ਧਾਮ ਅਟੱਲ। ਨਾ ਕੋਈ ਦਿਸੇ ਰੰਗ ਰੂਪੀ, ਲੱਖ ਚੁਰਾਸੀ ਆਪ ਭੁਲਾਈ ਕਰ ਕਰ ਵਲ ਛਲ। ਏਕਾ ਜੋਤ ਸਤਿ ਸਰੂਪੀ, ਪ੍ਰਗਟ ਹੋਏ ਘੜੀ ਘੜੀ ਪਲ ਪਲ। ਮਾਇਆ ਰਾਣੀ ਅੰਧ ਕੂਪੀ, ਬੇਮੁਖਾਂ ਲਾਹੇ ਕਲਜੁਗ ਖੱਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਪਾਇਆ, ਜੋਤ ਸਰੂਪੀ ਭੇਖ ਵਟਾਏ, ਕਰੇ ਖੇਲ ਅੱਜ ਕਿ ਕੱਲ। ਸ਼ਬਦ ਮਾਲਨ ਫੂਲ ਲਿਆਈਆ। ਪ੍ਰਭ ਸਾਚੇ ਭੇਟ ਚੜ੍ਹਾਈਆ। ਬਣੇ ਸੱਚੀ ਇਕ ਦਲਾਲਣ, ਜੀਉੜਾ ਲੇਖੇ ਲਿਆ ਲਗਾਈਆ। ਏਕਾ ਜੋਤ ਹਰਿ ਅਕਾਲਣ, ਸਰਬ ਥਾਈਂ ਹੋਏ ਸਹਾਈਆ। ਦਿਵਸ ਰੈਣ ਕਰੇ ਪ੍ਰਿਤਪਾਲਨ, ਨਾ ਦੇਵੇ ਕੋਈ ਸਜ਼ਾਈਆ। ਬੇਮੁਖ ਚਾਰੋਂ ਕੁੰਟ ਚਲੇ ਭਾਲਣ, ਨਿਹਕਲੰਕ ਮਾਝੇ ਦੇਸ ਜੋਤ ਜਗਾਈਆ। ਸਾਚਾ ਵੱਜੇ ਸ਼ਬਦ ਤਾਲਨ, ਰਾਜੇ ਰਾਣਿਆਂ ਰਿਹਾ ਸਮਝਾਈਆ। ਕਾਇਆ ਮਾਟੀ ਨਾ ਨਿਭੇ ਕਿਸੇ ਨਾਲਨ, ਆਤਮ ਜੋਤੀ ਹੱਥ ਹਰਿ ਰਖਾਈਆ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਸੰਤ ਜਨਾਂ, ਸਾਚੇ ਫੂਲ ਸਾਚੀ ਸੇਵਾ ਲਾਈਆ। ਸਾਚੇ ਫੂਲ ਫੁੱਲ ਉਮੰਗ। ਖੁਲ੍ਹੇ ਕਵਲ ਜਲ ਤਰੰਗ। ਉਪਰ ਧਵਲ ਪ੍ਰਭ ਅਬਿਨਾਸ਼ੀ ਸਾਚਾ ਸੰਗ। ਬਹੱਤਰ ਨਾੜੀ ਰਿਹਾ ਮਵਲ, ਸ਼ਬਦ ਘੋੜੇ ਕੱਸਿਆ ਤੰਗ। ਸ੍ਰਿਸ਼ਟ ਸਬਾਈ ਹੋਈ ਬਵਲ, ਗੁਰਮੁਖਾਂ ਆਤਮ ਚਾੜ੍ਹੇ ਰੰਗ। ਜਿਉਂ ਰਾਮਾ ਕ੍ਰਿਸ਼ਨਾ ਸਵਲ, ਨਾ ਕੋਈ ਜਾਣੇ ਜੀਵ ਬੇਰੰਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੱਚਾ ਸਚ ਦਵਾਰਾ। ਭਗਤ ਭੰਡਾਰਾ ਗੁਰਸਿਖ ਵਣਜਾਰਾ, ਸਾਚੀ ਮੰਗ ਲਏ ਮੰਗ। ਫਲ ਫੁਲਵਾੜੀ ਸਾਚੇ ਪੱਤ। ਪੁਰਖ ਅਬਿਨਾਸ਼ੀ ਵੇਖੇ ਨਾੜ ਨਾੜੀ, ਜੂਠੀ ਝੂਠੀ ਉਬਲੇ ਰੱਤ। ਗੁਰਮੁਖਾਂ ਫਿਰੇ ਸਦ ਪਿੱਛੇ ਅਗਾੜੀ, ਆਤਮ ਬੀਜੇ ਸਾਚੇ ਵਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਲੋਕਮਾਤ ਹਰਿ ਜਾਮਾ ਧਾਰ, ਗੁਰਮੁਖਾਂ ਦੇਵੇ ਸਾਚਾ ਵਰ, ਸਰਬ ਕਲਾ ਸਮਰਥ। ਗੁਰਸਿਖ ਆਤਮ ਦਰ ਕੁਰਲਾਈਆ। ਝੱਲੀ ਜਾਏ ਨਾ ਮਾਤ ਜੁਦਾਈਆ। ਪ੍ਰਭ ਅਬਿਨਾਸ਼ੀ ਕਿਰਪਾ ਕਰ, ਧੁਰਦਰਗਾਹੀ ਸਾਚੇ ਮਾਹੀਆ। ਸਾਚਾ ਦੇ ਨਾਮ ਵਰ, ਅਗਿਆਨ ਅੰਧੇਰ ਸਰਬ ਮਿਟ ਜਾਈਆ। ਚਰਨ ਧੂੜ ਨਹਾਈਏ ਸਾਚੇ ਸਰ, ਮੂਰਖ ਮੂੜ੍ਹ ਚਤੁਰ ਸੁਘੜ ਬਣ ਜਾਈਆ। ਆਤਮ ਭੰਡਾਰਾ ਸਾਚਾ ਭਰ, ਦੂਜਾ ਦਰ ਮੰਗਣ ਮਾਤ ਨਾ ਜਾਈਆ। ਸਚ ਦਵਾਰਾ ਮਿਲੇ ਵਰ, ਧਰਮ ਰਾਏ ਫੰਦ ਕਟਾਈਆ। ਸਾਚੀ ਸਰਨ ਜਾਈਏ ਪੜ, ਬਣ ਸਾਚਾ ਜਗਤ ਮਲਾਹੀਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੇ ਦਰ ਦਵਾਰੇ ਹੋਏ ਨਿਮਾਣੀ ਆਤਮ ਰਾਣੀ ਰੋ ਰੋ ਦਏ ਦੁਹਾਈਆ। ਆਤਮ ਰੋਵੇ ਧਾਹਾਂ ਮਾਰਦੀ । ਪੁਰਖ ਅਬਿਨਾਸ਼ੀ ਕੰਤ ਭਤਾਰ, ਸਾਚਾ ਆਪਣਾ ਆਪ ਪੁਕਾਰਦੀ। ਸਾਚੇ ਦਰ ਸੁਣ ਪੁਕਾਰ, ਲੋਕਮਾਤ ਗਈ ਹਾਰ, ਝੂਠੀ ਖੇਲ ਠਗ ਚੋਰ ਯਾਰ ਦੀ। ਚਾਰੋਂ ਕੁੰਟ ਪੈਂਦੀ ਮਾਰ, ਕਲਜੁਗ ਜੀਵ ਭੁਲੇ ਗਵਾਰ, ਝੂਠੀ ਮਾਇਆ ਜਗਤ ਸਾੜਦੀ। ਏਕਾ ਬਖ਼ਸ਼ ਚਰਨ ਪਿਆਰ, ਮੈਂ ਆਈ ਚੱਲ ਸਚ ਦਵਾਰ, ਮਿਲਿਆ ਹਰਿ ਪੁਰਖ ਅਪਾਰ, ਆਤਮ ਜੋਤੀ ਸਚ ਬਾਲਦੀ। ਆਤਮ ਜੋਤ ਜਗੇ ਦੀਵਾ। ਗੁਰ ਚਰਨ ਦਵਾਰੇ ਰਹਿਣਾ ਨੀਵਾਂ। ਸਾਚਾ ਵਿਹੜਾ ਹਰਿ ਵਖਾਏ, ਸਾਢੇ ਤਿੰਨ ਹੱਥ ਰਖਾਏ ਸੀਆਂ। ਪ੍ਰਭ ਬਿਨ ਪਾਰ ਲੰਘਾਏ ਕਿਹੜਾ, ਬੇਮੁਖ ਭੁੱਲੇ ਮਾਇਆ ਰੁਲੇ, ਨਾ ਕਰੇ ਕੋਈ ਠੰਡਾ  ਸੀਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਮ੍ਰਿਤ ਆਤਮ ਸਾਚਾ ਜਾਮ ਪਿਆਏ, ਗੁਰਮੁਖ ਸਾਚੇ ਦਰ ਘਰ ਆਏ, ਏਕਾ ਰਸ ਸਾਚਾ ਪੀਆ। ਆਤਮ ਰਸ ਸ਼ਬਦ ਸਰੂਰ ਹੈ। ਪ੍ਰਭ ਅਬਿਨਾਸ਼ੀ ਹੋਏ ਵਸ, ਬੇਮੁਖ ਜਾਨਣ ਦੂਰ ਹੈ। ਆਤਮ ਜੋਤ ਕਰੇ ਪ੍ਰਕਾਸ਼ ਕੋਟ ਰਵ ਸਸ, ਗੁਰਮੁਖਾਂ ਹਾਜ਼ਰ ਹਜ਼ੂਰ ਹੈ। ਪੰਚ ਪੰਚਾਇਣ ਜਾਏ ਨੱਸ, ਸ਼ਬਦ ਉਪਜਾਏ ਸਾਚੀ ਤੂਰ ਹੈ। ਲਾੜੀ ਮੌਤ ਨਾ ਖਾਏ ਡੈਣ, ਪ੍ਰਭ ਅਬਿਨਾਸ਼ੀ ਆਪਣੀ ਗੋਦ ਉਠਾਏ ਹੱਸ ਹੈ। ਆਪੇ ਬਣੇ ਮਾਤ ਪਿਤ ਸਾਕ ਸੱਜਣ ਭਾਈ ਭੈਣ, ਗੁਰਮੁਖ ਹਿਰਦੇ ਰਿਹਾ ਵਸ ਹੈ। ਗੁਰ ਸੰਗਤ ਤੁਠਾ ਸਾਚਾ ਸੈਣ, ਮਿਟੇ ਅੰਧੇਰੀ ਕਲਜੁਗ ਕਾਲੀ ਰੈਣ ਹੈ। ਗੁਰਮੁਖਾਂ ਅੰਤ ਵਿਛੋੜੇ ਪੈਣ, ਪ੍ਰਭ ਆਪ ਚੁਕਾਏ ਲਹਿਣ ਦੇਣ ਹੈ। ਹਰਿਜਨ ਸਾਚਾ ਭਾਣਾ ਸਹਿਣ, ਹਰਿ ਹਰਿ ਰਸਨਾ ਸਦਾ ਕਹਿਣ ਹੈ। ਬੇਮੁਖ ਵਹੇ ਡੂੰਘੇ ਵਹਿਣ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਾ ਸਕੇ ਕੋਈ ਕਹਿਣ ਹੈ। ਨਾ ਜਾਣੇ ਕੋਈ ਜੀਵ ਗਵਾਰਾ। ਅੰਤਮ ਪਾਸਾ ਆਇਆ ਹਾਰਾ। ਕਲਜੁਗ ਕਾਲੀ ਵਹਿੰਦੀ ਧਾਰਾ। ਫਲ ਨਾ ਦਿਸੇ ਕਿਸੇ ਡਾਲਾ। ਸ਼ਬਦ ਡੰਡਾ ਲੱਗਾ ਭਾਰਾ। ਪ੍ਰਭ ਅਬਿਨਾਸ਼ੀ ਬਣਿਆ ਹਾਲੀ, ਧਰਤ ਮਾਤ ਰਹਿਣ ਨਾ ਦੇਵੇ ਕੋਈ ਜਾੜਾ। ਕਲਜੁਗ ਚਲੀ ਚਾਲ ਨਿਰਾਲੀ, ਲੱਖ ਚੁਰਾਸੀ ਇਕ ਬਣਾਏ ਸਚ ਅਖਾੜਾ। ਕਿਸੇ ਘਰ ਨਾ ਦਿਸੇ ਛੰਨਾ ਥਾਲੀ, ਮਗਰ ਲਗਾਏ ਮੌਤ ਲਾੜੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਤੇਰੀ ਅੰਤਮ ਵਾਰ, ਦਿਨ ਦਿਹਾੜੇ ਬੇਮੁਖ ਜੀਵਾਂ ਰਿਹਾ ਪਾੜੀ। ਹਰਿ ਦਰਬਾਰ ਅਪਰ ਅਪਾਰਿਆ। ਹਰਿ ਦਰਬਾਰ ਮਾਨਸ ਦੇਹੀ ਜਗਤ ਸਨੇਹੀ, ਪੂਰੇ ਲੇਖ ਲਿਖਾ ਰਿਹਾ। ਹਰਿ ਦਰਬਾਰ ਸਾਚਾ ਵੇਖ, ਸਾਚਾ ਘਰ ਸੁਹਾ ਰਿਹਾ। ਸਚ ਦਰਬਾਰ ਲੋਕਮਾਤ ਨਾ ਦਿਸੇ ਕੋਈ ਰੇਖ, ਸਾਚੀ ਬਣਤ ਬਣਾ ਰਿਹਾ। ਸਚ ਦਰਬਾਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਨੀਂਹ ਰਖਾ ਰਿਹਾ। ਸਚ ਦਰਬਾਰ ਸਚ ਟਿਕਾਣਾ। ਸਚ ਦਰਬਾਰ ਗੁਰਮੁਖਾਂ ਮਿਲੇ ਨਾਮ ਬਿਬਾਣਾ। ਸਚ ਦਰਬਾਰ ਸੁੱਕਾ ਹਰਿਆ ਕਰੇ ਚਾਮ, ਜੋ ਜਨ ਕਰੇ ਚਰਨ ਧਿਆਨਾ। ਸਚ ਦਰਬਾਰ ਕੋਈ ਨਾ ਲੱਗੇ ਦਾਮ, ਦੇਵੇ ਦਰਸ ਹਰਿ ਭਗਵਾਨਾ। ਸਚ ਦਰਬਾਰ ਪੂਰ ਕਰਾਏ ਗੁਰਸਿਖਾਂ ਕਾਮ, ਦਰ ਘਰ ਸਾਚੇ ਰੱਖੇ ਮਾਣਾ। ਸਚ ਦਰਬਾਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੋਕਮਾਤ ਇਕ ਸੁਹਾਣਾ। ਸਚ ਦਰਬਾਰ ਹਰਿ ਭਗਵੰਤ ਹੈ। ਸਚ ਦਰਬਾਰ ਗੁਰਮੁਖ ਵਿਚਾਰੇ ਸੰਤ ਹੈ। ਸਚ ਦਰਬਾਰ ਵਿਚ ਮੰਝਧਾਰ, ਆਪ ਬਣਾਇਆ ਹਰਿ ਹਰਿ ਸਾਚੇ ਕੰਤ ਹੈ। ਸਚ ਦਰਬਾਰ ਪਾਏ ਸਾਰ ਨਰ ਨਾਰ, ਆਦਿ ਅੰਤ ਸਾਚੀ ਕਾਰ ਹੈ। ਸਚ ਦਰਬਾਰ ਪੂਰਬ ਕਰਮ ਰਿਹਾ ਵਿਚਾਰ, ਦਰ ਘਰ ਸਾਚੇ ਬੰਨ੍ਹੇ ਧਾਰ, ਮੇਲ ਮਿਲਾਇਆ ਸਾਚੇ ਕੰਤ ਹੈ। ਸਚ ਦਰਬਾਰ ਸ਼ਬਦ ਉਡਾਰ ਵਿਚ ਸੰਸਾਰ, ਰਸਨਾ ਗਾਉਣਾ ਸੋਹੰ ਸਚ ਸਤਿ ਹੈ। ਸਚ ਦਰਬਾਰ ਭਰਮ ਨਿਵਾਰ ਚਰਨ ਦਵਾਰ, ਕਾਇਆ ਚੋਲੀ ਨਾਮ ਰੰਗਤ ਹੈ। ਸਚ ਦਰਬਾਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੋਕਮਾਤ ਆਪ ਸੁਹਾਏ, ਗੁਰਮੁਖ ਸਾਚਾ ਬਣਿਆ ਰਹੇ ਭਿਖਾਰ ਹੈ। । ਸਾਚਾ ਧਾਮ ਊਚ ਅਟੱਲਾ। ਗੁਰ ਦਰਬਾਰ ਇਕ ਇਕੱਲਾ। ਵਸੇ ਹਰਿ ਸੱਚੀ ਸਰਕਾਰ, ਮਾਇਆ ਪਾਈ ਆਪ ਭੁਲਾਈ ਕਰ ਕਰ ਵਲ ਛਲਾ। ਗੁਰਮੁਖਾਂ ਕਟੇ ਜਮ ਕੀ ਫਾਹੀ, ਕਲਜੁਗ ਵੇਲੇ ਅੰਤਮ ਹੋਏ ਸਹਾਈ ਜਲ ਥਲਾ। ਫੜ ਫੜ ਤਾਰੇ ਦੋਵੇਂ ਬਾਹੀਂ, ਵੰਞ ਮੁਹਾਣਾ ਨਾ ਕੋਈ ਰਖਾਈ, ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਬਣਤ ਰਿਹਾ ਬਣਾਈ। ਸਚ ਦਰਬਾਰ ਨੌਂ ਦਵਾਰ। ਗੁਰਮੁਖ ਵਿਰਲਾ ਪਾਵੇ ਸਾਰ। ਬੇਮੁਖ ਚਾਰੋਂ ਕੁੰਟ ਫਿਰਦੇ, ਦਹਿ ਦਿਸ਼ ਰਹੇ ਝੱਖ ਮਾਰ। ਗੁਰਮੁਖਾਂ ਵਸੇ ਹਰਿ ਸਾਚਾ ਹਿਰਦੇ, ਆਤਮ ਜੋਤੀ ਕਰ ਅਕਾਰ। ਆਪ ਰਖਾਏ ਆਪਣੇ ਪਰਦੇ, ਨਿਹਕਲੰਕੀ ਜਾਮਾ ਧਾਰ। ਕਾਰਜ ਕਰੇ ਮਾਤ ਸਿੱਧੇ, ਜਨ ਭਗਤਾਂ ਖੋਲ੍ਹੇ ਬੰਦ ਕਵਾੜ। ਦਾਸੀ ਕਰੇ ਨੌਂ ਨਿਧੇ, ਅਠਾਰਾਂ ਸਿੱਧੇ ਹੋਏ ਭਿਖਾਰ। ਗੁਰਮੁਖਾਂ ਹਰਿ ਆਤਮ ਵਿੱਧੇ, ਸ਼ਬਦ ਬਿਬਾਣਾ ਸਾਚੀ ਬਿੱਧੇ, ਤਨ ਪਹਿਨਾਇਆ ਕੰਗਣਹਾਰ। ਇਕ ਵਖਾਏ ਰਾਹ ਸਿੱਧੇ, ਲੱਖ ਚੁਰਾਸੀ ਬੇੜਾ ਪਾਰ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੀ ਕਿਰਪਾ ਧਾਰ। ਸਚ ਦਰਬਾਰ ਹਰਿ ਰਘੁਰਾਈ। ਵੇਖੇ ਵਿਗਸੇ ਕਰ ਵਿਚਾਰ, ਨਾ ਕੋਈ ਸਕੇ ਭੇਵ ਛੁਪਾਈ। ਧੁਰਦਰਗਾਹੀ ਸੱਚੀ ਸਰਕਾਰ, ਲੋਕਮਾਤ ਮਿਲਿਆ ਜਗਤ ਮਲਾਹੀਆ। ਗੁਰਮੁਖਾਂ ਬੰਨ੍ਹੇ ਸਾਚੀ ਧਾਰ, ਧਰਮ ਰਾਏ ਰਿਹਾ ਸਮਝਾਈਆ। ਸੋਲਾਂ ਕਰੇ ਤਨ ਸ਼ਿੰਗਾਰ, ਸ਼ਬਦ ਚੋਲੀ ਤਨ ਛੁਹਾਈਆ। ਖਿੱਚ ਲਿਆਏ ਚਰਨ ਦਵਾਰ, ਵਾਰੋ ਵਾਰ ਸੋਏ ਪੂਤ ਰਿਹਾ ਜਗਾਈਆ। ਆਤਮ ਖਿੜੀ ਰਹੇ ਗੁਲਜ਼ਾਰ, ਸਦਾ ਰਹੇ ਬਸੰਤ ਬਹਾਰ, ਫੂਲਨ ਬਰਖਾ ਹਰਿ ਜੀ ਲਾਈਆ। ਜੋਤੀ ਜਾਮਾ ਕਰ ਪਿਆਰ, ਆਪੇ ਤਾਰੇ ਨਰ ਨਾਰ, ਬਿਰਧ ਬਾਲ ਜਵਾਨਾਂ ਰਿਹਾ ਸਮਝਾਈਆ। ਫੜ ਫੜ ਬਾਹੋਂ ਰਿਹਾ ਤਾਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਭਾਣਾ ਰਿਹਾ ਜਗਤ ਸਮਝਾਈਆ। ਸਚ ਦਰਬਾਰ ਨੌਂ ਦਰਵਾਜੇ। ਵਸੇ ਵਿਚ ਗਰੀਬ ਨਿਵਾਜੇ। ਆਪ ਆਪਣਾ ਸਾਜਣ ਸਾਜੇ। ਜੋਤ ਜਗਾਏ ਦੇਸ ਮਾਝੇ। ਹਰਿ ਸੰਤ ਸੁਹੇਲਾ ਗੁਰਸਿਖ ਮੇਲਾ, ਅੰਤ ਰਖਾਏ ਮਾਤ ਲਾਜੇ। ਆਪੇ ਗੁਰ ਆਪੇ ਚੇਲਾ, ਨਾ ਕੋਈ ਹੋਏ ਵਕਤ ਦੁਹੇਲਾ, ਸ਼ਬਦ ਸਰੂਪੀ ਮਾਰੇ ਅਵਾਜੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਚਰਜ ਖੇਲ ਪਾਰਬ੍ਰਹਮ ਕਲ ਖੇਲਾ, ਚਾਰੋਂ ਕੁੰਟ ਕਰਾਏ ਭਾਜੇ। ਸਚ ਦਰਬਾਰ ਹਰਿ ਬਣਾਏ। ਕਿਰਪਾ ਧਾਰੇ ਜੋਤ ਜਗਾਏ। ਸਚ ਸਿੰਘਾਸਣ ਇਕ ਸੁਹਾਏ। ਗੁਰਮੁਖ ਸਾਚੇ ਦਾਸੀ ਦਾਸਨ, ਆਪੇ ਆਪ ਹੋ ਜਾਏ। ਸ਼ਬਦ ਚਲਾਏ ਸਵਾਸ ਸਵਾਸਨ, ਮਾਨਸ ਦੇਹੀ ਰਾਸ ਕਰਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨੌਂ ਅਠਾਰਾਂ ਅਠਾਰਾਂ ਨੌਂ ਲੇਖਾ ਅੰਤ ਮੁਕਾਏ। ਸਚ ਦਰਬਾਰਾ ਨੌਂ ਦਵਾਰੇ। ਖੋਲ੍ਹੇ ਭੇਤ ਆਪ ਨਿਰੰਕਾਰੇ। ਹਿੱਸੇ ਕਰੇ ਵਾਰੋ ਵਾਰੇ। ਕਿਸੇ ਨਾ ਦਿਸੇ ਪਰਵਰਦਿਗਾਰੇ। ਝੂਠੀ ਚੱਕੀ ਕਲਜੁਗ ਜੀਵ ਪਿਸੇ, ਅੰਤਮ ਹੋਏ ਦੋ ਫਾੜੇ। ਗੁਰਮੁਖਾਂ ਪ੍ਰਭ ਆਇਆ ਹਿੱਸੇ, ਵੰਡ ਕਰਾਏ ਸਤਾਰਾਂ ਹਾੜੇ। ਮਿਟਣਾ ਭੇਵ ਬੀਸ ਇਕੀਸੇ, ਬੇਮੁਖਾਂ ਦਿਨ ਆਏ ਮਾੜੇ। ਮਾਣ ਗਵਾਏ ਈਸਾ ਮੂਸੇ, ਸ਼ਬਦ ਲਗਾਏ ਮਗਰ ਧਾੜੇ। ਇਕ ਚਲਾਏ ਸ਼ਬਦ ਹਦੀਸੇ, ਕੁਰਾਨ ਅੰਜੀਲਾਂ ਲਹਿੰਦੀ ਦਿਸ਼ਾ ਸਾੜੇ। ਸ਼ਬਦ ਤੀਰ ਚਲੇ ਪ੍ਰਭ ਅਬਿਨਾਸ਼ੀ ਤੇਰੇ ਸਚ ਮਹੱਲੇ, ਨੌਜਵਾਨ ਸ਼ਬਦ ਵੱਜੇ ਕਾੜ ਕਾੜੇ। ਗੁਰਮੁਖ ਸਾਚਾ ਛਤਰ ਛਾਇਆ ਹੇਠ ਪਲੇ, ਬਣਾਏ ਸਚ ਦਵਾਰੇ, ਆਪ ਬਣਾਏ ਸਾਚੇ ਲਾੜੇ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਛੱਬੀ ਪੋਹ ਸਾਧਾਂ ਸੰਤਾਂ, ਆਤਮ ਜੋਤੀ ਲਾਏ ਆਗ ਬਹੱਤਰ ਨਾੜੇ। ਸਚ ਦਰਬਾਰ ਸ਼ਬਦ ਲਗਾਣਾ। ਪ੍ਰਗਟ ਹੋਇਆ ਸ਼ਾਹ ਸੁਲਤਾਨਾ। ਜੋਤ ਸਰੂਪੀ ਵਾਲੀ ਦੋ ਜਹਾਨਾਂ। ਵਡ ਵਡ ਸ਼ਾਹੋ ਭੂਪੀ, ਰੂਪ ਰੇਖ ਨਾ ਕੋਈ ਵਖਾਣਾ। ਸ੍ਰਿਸ਼ਟ ਸਬਾਈ ਅੰਧ ਕੂਪੀ, ਕੋਈ ਨਾ ਜਾਣੇ ਸਚ ਨਿਸ਼ਾਨਾ। ਸਚ ਸਿੰਘਾਸਣ ਹਰਿ ਬਿਰਾਜੇ, ਜੋਤ ਸਰੂਪੀ ਦੇਸ ਮਾਝੇ, ਗੁਰਮੁਖਾਂ ਹੱਥੀਂ ਬੰਨ੍ਹੇ ਗਾਨਾ। ਆਪ ਆਪਣਾ ਸਾਜਨ ਸਾਜਾ। ਪੁਰਖ ਅਬਿਨਾਸ਼ੀ ਗਰੀਬ ਨਿਵਾਜਾ। ਆਤਮ ਜੋਤੀ ਕਰ ਪ੍ਰਕਾਸ਼, ਹਿਰਦੇ ਰਖੇ ਵਾਸ, ਨੂਰੀ ਜਾਮਾ ਕੋਟਨ ਭਾਨਾ, ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਮੰਦਰ ਜਗੀ ਜੋਤ ਅੰਦਰੇ ਅੰਦਰ, ਨਾ ਕੋਈ ਜਾਣੇ ਗੋਰਖ ਮਛੰਦਰ, ਅੰਜੀਲ ਕੁਰਾਨੀ ਖਾਣੀ ਬਾਣੀ, ਵੇਦ ਪੁਰਾਨੀ ਨਾ ਕਿਸੇ ਪਛਾਣਾ। ਖਾਣੀ ਬਾਣੀ ਗਈ ਹਾਰ। ਅੰਤਮ ਕਲ ਨਾ ਸੁਣੇ ਕੋਈ ਪੁਕਾਰ। ਪ੍ਰਭ ਕਾ ਭਾਣਾ ਨਾ ਜਾਏ ਟਲ, ਚਲੇ ਅਪਰ ਅਪਾਰ। ਨਿਹਕਲੰਕੀ ਵਲ ਛਲ, ਜੋਤੀ ਜਾਮਾ ਭੇਖ ਨਿਆਰ। ਵਸੇ ਜਲ ਥਲ ਬੇਮੁਖ ਜੀਵ ਭੁਲੇ ਰੁਲੇ, ਮਾਇਆ ਜਗਤ ਗਵਾਰ। ਜਨ ਭਗਤਾਂ ਸਚ ਦਵਾਰਾ ਖੁਲ੍ਹੇ, ਨੌਂ ਦਰਵਾਜੇ ਸਚ ਦਰਬਾਰ। ਕੋਇ ਨਾ ਲਾਏ ਹਰਿ ਜੀ ਮੁੱਲੇ, ਦੇਵੇ ਸ਼ਬਦ ਨਾਮ ਅਪਾਰ। ਗੁਰਮੁਖ ਵਿਰਲਾ ਪੂਰੇ ਤੋਲ ਤੁਲੇ, ਪ੍ਰਭ ਸੋਹੰ ਡੰਡੇ ਦੇਵੇ ਸ਼ਬਦ ਇਕ ਹੁਲਾਰ। ਕਲਜੁਗ ਅੰਤਮ ਆਇਆ ਕੰਢੇ, ਨੌਂ ਖੰਡ ਪ੍ਰਿਥਮੀ ਪਾਏ ਵੰਡੇ, ਸੱਤਾਂ ਦੀਪਾਂ ਕਰੇ ਵਿਚਾਰ। ਆਪ ਚਲਾਏ ਚੰਡ ਪ੍ਰਚੰਡੇ, ਸ਼ਬਦ ਰੱਖੇ ਤਿਖੀ ਧਾਰ। ਚਾਰ ਕੁੰਟਾਂ ਨਾਰ ਰੰਡੇ, ਤੁੱਟੇ ਨਾਤਾ ਕੰਤ ਭਤਾਰ। ਗੁਰਮੁਖ ਚੜ੍ਹਾਏ ਸਾਚੇ ਡੰਡੇ, ਲੋਕਮਾਤ ਮਾਰ ਝਾਤ, ਪ੍ਰਭ ਅਬਿਨਾਸ਼ੀ ਕਿਰਪਾ ਧਾਰ ਨਾ ਕੋਈ ਪੂਜੇ ਕਰੀਰ ਜੰਡੇ। ਖਾਣੀ ਬਾਣੀ ਕੁਰਾਨ ਅੰਜੀਲੀ ਗਈ ਹਾਰ। ਕਲਜੁਗ ਤੇਰੀ ਅੰਤਮ ਵਾਰ। ਚੋਲੀ ਕਾਲੀ ਹਰਿ ਤਨ ਛੁਹਾਏ, ਸੂਹੀ ਪੀਲੀ ਲਾਲ ਕਾਲੀ ਨੀਲੀ ਕਰੇ ਭੇਸ ਜਗਤ ਅਪਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਸਾਚੇ ਦਰ ਦੇਵੇ ਵਰ, ਗੁਰਮੁਖਾਂ ਵਖਾਏ ਇਕ ਸੱਚਾ ਘਰ ਬਾਹਰ। ਇਕ ਘਰ ਬਾਹਰਾ ਹਰਿ ਨਿਰੰਕਾਰਾ। ਜੋਤੀ ਜਗੇ ਅਗੰਮ ਅਪਾਰਾ। ਗੁਰਮੁਖ ਸਾਚੇ ਮਾਣਕ ਮੋਤੀ, ਆਪ ਬਹਾਏ ਚਰਨ ਦੁਆਰਾ। ਦੁਰਮਤ ਮੈਲ ਪ੍ਰਭ ਸਾਚੇ ਧੋਤੀ, ਸ਼ਬਦ ਰੰਗ ਇਕ ਅਪਾਰਾ। ਆਪ ਉਠਾਏ ਕਾਇਆ ਸੋਤੀ, ਸ਼ਬਦ ਖੰਡਾ ਮਾਰ ਦੋ ਧਾਰਾ। ਨੂਰ ਨੁਰਾਨੀ ਏਕਾ ਜੋਤੀ, ਮਿਟੇ ਅੰਧ ਅੰਧਿਆਰਾ। ਲੱਖ ਚੁਰਾਸੀ ਰਹੀ ਰੋਤੀ, ਹੱਥ ਨਾ ਆਵੇ ਹਰਿ ਗਿਰਧਾਰਾ। ਗੁਰਮੁਖ ਸਾਚੇ ਸੰਤ ਜਨਾਂ ਪ੍ਰਭ ਅਬਿਨਾਸ਼ੀ ਮੇਲ ਮਿਲਾਇਆ, ਲੋਕਮਾਤ ਦਇਆ ਕਮਾਇਆ, ਆਪ ਆਪਣੀ ਸਰਨ ਬਹਾਇਆ, ਸਿੰਘ ਸਿੰਘਾਸਣ ਡੇਰਾ ਲਾਇਆ, ਦਸਵੇਂ ਘਰ ਸਚ ਦਵਾਰਾ। ਦਸਵਾਂ ਘਰ ਹਰਿ ਨਿਰੰਕਾਰਿਆ। ਨਾ ਜਨਮੇ ਨਾ ਜਾਏ ਮਰ, ਉਚ ਅਟੱਲ ਵਸੇ ਸਚ ਮੁਨਾਰਿਆ। ਗੁਰਮੁਖ ਸਾਚਾ ਜਾਏ ਬਲ ਬਲ, ਦੇਵੇ ਦਰਸ ਮਿਟਾਏ ਹਰਸ, ਜਿਸ ਜਨ ਅਗੰਮ ਅਪਾਰਿਆ। ਲੋਕਮਾਤ ਕਰ ਆਇਆ ਤਰਸ, ਧਰਤ ਮਾਤ ਸੁਣ ਪੁਕਾਰਿਆ। ਅੰਮ੍ਰਿਤ ਮੇਘ ਪ੍ਰਭ ਰਿਹਾ ਬਰਸ, ਗੁਰਮੁਖਾਂ ਕਾਇਆ ਕਰੇ ਠੰਡੀ ਠਾਰਿਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ, ਨੌਂਵੇਂ ਦਰ ਬਾਹਰ ਰਖਾ ਲਿਆ। ਨੌਵੇਂ ਦਰ ਵਸੇ ਬਾਹਰ। ਕਦੇ ਗੁਪਤ ਕਦੇ ਜ਼ਾਹਰ। ਸਤਿ ਸਰੂਪੀ ਏਕਾ ਕਾਰ। ਬਿਨ ਰੰਗ ਰੂਪੀ ਜੋਤ ਅਕਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਕਲ ਜਾਮਾ ਪਾਇਆ, ਸ਼ਬਦ ਸਿੰਘਾਸਣ ਡੇਰਾ ਲਾਇਆ, ਲੱਖ ਚੁਰਾਸੀ ਰਿਹਾ ਕਰਮ ਵਿਚਾਰ। ਪਹਿਲਾ ਦਰ ਹਰਿ ਖੁਲ੍ਹਾਏ। ਲੋਕਮਾਤ ਦੇ ਹਿੱਸੇ ਆਏ। ਪੰਜੇ ਚੋਰ ਆਇਣ ਨੱਸੇ, ਸਾਚੇ ਰਾਹ ਫਿਰਨ ਹਲਕਾਏ। ਪ੍ਰਭ ਅਬਿਨਾਸ਼ੀ ਮੂਲ ਨਾ ਦਿਸੇ, ਨਾ ਕੋਈ ਕਟਾਏ ਜਮ ਕੀ ਫਾਹੇ। ਜੋਤੀ ਜੋਤ ਸਰੂਪ ਹਰਿ, ਘਰ ਮੰਦਰ ਸਾਚੇ ਅੰਦਰ, ਪੰਜਾਂ ਏਕਾ ਧਾਮ ਸੁਹਾਏ। ਦੂਜਾ ਦਰ ਵੇਖ ਵਿਚਾਰ। ਮਤ ਬੁਧ ਖੜੀ ਰਹੇ ਮੰਗੇ ਦਰ ਹਰਿ ਕਰਤਾਰ। ਸ਼ਬਦ ਡੰਡੀ ਹੱਥ ਵਿਚ ਫੜੀ ਰਹੇ, ਮਨ ਚੰਚਲ ਰਿਹਾ ਹਉਮੇ ਮਾਰ। ਨਾ ਕੋਈ ਸੇਰ ਨਾ ਕੋਈ ਧੜੀ ਰਹੇ, ਏਕਾ ਸ਼ਬਦ ਅਟੱਲ ਅਪਾਰ। ਕਾਇਆ ਮੰਦਰ ਅੰਦਰ ਖੜੀ ਰਹੇ, ਜੋਤੀ ਮਿਲੇ ਨਰ ਹਰਿ ਕਰਤਾਰ। ਜੋਤੀ ਜੋਤ ਸਰੂਪ ਹਰਿ, ਆਪੇ ਜਾਣੇ ਆਪਣੀ ਸਾਰ। ਤੀਜੇ ਦਰ ਮਨਾਈ ਬੁੱਧ। ਮੰਗਣ ਆਈ ਨਵ ਨਿਧ। ਲੋਕਮਾਤ ਕਰ ਕਾਰਜ ਸਿਧ। ਚਰਨ ਭਿਖਾਰੀ ਹਰਿ ਦਵਾਰੀ ਏਕਾ ਦਰ ਸਾਚੀ ਰਿਧ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੋਕਮਾਤ ਕਰ ਕਰ ਕਾਰਜ ਆਪਣੇ ਸਿਧ। ਚੌਥਾ ਦਰ ਹਰਿ ਵਿਚਾਰਿਆ। ਧਰੇ ਜੋਤ ਇਕ ਨਿਰੰਕਾਰਿਆ। ਸਾਧਾਂ ਸੰਤਾਂ ਕਰੇ ਖ਼ਬਰਦਾਰਿਆ। ਪ੍ਰਗਟ ਹੋਏ ਆਦਿਨ ਅੰਤਾ, ਆਓ ਚਲ ਸਚ ਮਹੱਲ ਨਿਹਕਲੰਕ ਕਲ ਜਾਮਾ ਧਾਰਿਆ। ਕਰੇ ਖੇਲ ਘੜੀ ਘੜੀ ਪਲ ਪਲ, ਬੇਮੁਖਾਂ ਮਾਇਆ ਪਰਦੇ ਪਾ ਰਿਹਾ। ਏਕ ਧਾਮ ਉਪਜਾਏ ਜਗਤ ਅਟੱਲ, ਚੌਥੇ ਘਰ ਡੇਰਾ ਲਾ ਰਿਹਾ। ਕਰੇ ਖੇਲ ਅੱਜ ਕੱਲ, ਸੋਏ ਪੁੱਤ ਆਪ ਜਗਾ ਰਿਹਾ। ਲੱਖ ਚੁਰਾਸੀ ਵੇਖੇ ਲੱਗੇ ਜੂਠੇ ਝੂਠੇ ਫਲ, ਸੋਹੰ ਸ਼ਬਦ ਡੰਡੇ ਨਾਲ ਝੜਾ ਰਿਹਾ। ਨਾ ਕੋਈ ਕਰੇ ਵਲ ਛਲ, ਜੋਤੀ ਜਾਮਾ ਹਰਿ ਪ੍ਰਬਲ, ਸਾਚਾ ਲੇਖਾ ਲਿਖਤ ਭਵਿਖਤ ਆਪ ਲਿਖਾ ਰਿਹਾ। ਦੀਪਕ ਜੋਤੀ ਜਾਏ ਬਲ, ਏਕ ਮਾਰੇ ਨਾਮ ਉਛਲ, ਬੇਮੁਖ ਜੀਵ ਨਾ ਸਕਣ ਝੱਲ, ਰੂਪ ਰੰਗ ਜਗਤ ਅਪਾਰਿਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਚੌਥੇ ਦਰ ਸਚ ਦਵਾਰੇ, ਸਾਧਾਂ ਸੰਤਾਂ ਮਾਣ ਦਵਾ ਰਿਹਾ। ਪੰਚਮ ਦਰ ਹਰਿ ਸੁਹਾਇਆ। ਸ਼ਬਦ ਸਰੂਪੀ ਕੁੰਡਾ ਲਾਹਿਆ। ਨਾ ਕੋਈ ਵੇਖੇ ਛੈਲ ਛਬੀਲਾ, ਏਕਾ ਪ੍ਰਭ ਜੀ ਸਾਚਾ ਹੀਲਾ, ਕਰੇ ਖੇਲ ਹਰਿ ਰਘੁਰਾਇਆ। ਜੋਤੀ ਨੂਰ ਲਾਏ ਤੀਲਾ, ਲੱਖ ਚੁਰਾਸੀ ਵਿਚ ਸਮਾਇਆ। ਜੋਤੀ ਜੋਤ ਸਰੂਪ ਹਰਿ, ਚਲ ਕੇ ਆਏ ਸਾਚੇ ਘਰ, ਪੰਚਮ ਬੋਲੇ ਸ਼ਬਦ ਜਣਾਇਆ। ਪੰਚਮ ਬੋਲੇ ਸ਼ਬਦ ਸੁਭਾਗਾ। ਇਕ ਸੁਣਾਏ ਸਾਚਾ ਰਾਗਾ। ਗੁਰ ਪੀਰ ਔਲੀਆ ਸਾਧ ਸੰਤ ਸ਼ੇਖ਼ ਪੀਰ ਦਸਤਗੀਰ ਸ਼ਾਹ ਹਕੀਰ, ਆਪ ਉਠਾਏ ਸੋਇਆ ਜਾਗਾ। ਅੰਮ੍ਰਿਤ ਰੱਖੇ ਸਾਚਾ ਨੀਰ, ਗੁਰਮੁਖਾਂ ਮੁਖ ਚੁਆਏ ਮਿਟਾਏ ਤ੍ਰਿਸ਼ਨਾ ਆਗਾ। ਜੋਤੀ ਜੋਤ ਸਰੂਪ ਹਰਿ, ਪੰਚਮ ਬੈਠ ਦੇਵੇ ਵਰ, ਚਰਨ ਦਵਾਰੇ ਸਾਚਾ ਸਰ, ਸਾਧਾਂ ਸੰਤਾਂ ਹਰਿ ਧੋਵੇ ਦਾਗਾ। ਪੰਚਮ ਘਰ ਹਰਿ ਬਨਵਾਰੀ ਪਵਣ ਰੱਖੇ ਕਰ ਪਿਆਰੀ। ਸਵਾਸੀ ਦੇਵੇ ਜੀਆਂ ਅਧਾਰੀ। ਨਿਰਗੁਣ ਰੂਪ ਅਪਰ ਅਪਾਰੀ। ਸਰਗੁਣ ਉਤਰੇ ਪਾਰ ਪ੍ਰਭ ਕਿਰਪਾ ਧਾਰੀ। ਦਿਤਾ ਪਵਣ ਅਧਾਰ, ਚਲੇ ਸਵਾਸ ਵਾਰੋ ਵਾਰੀ। ਜੋਤੀ ਜੋਤ ਸਰੂਪ ਹਰਿ, ਆਪੇ ਵਸੇ ਸਚ ਮਹੱਲੇ, ਇਕ ਇਕਲੇ ਸ਼ਬਦ ਅਟਾਰੀ। ਛੇਵੇਂ ਘਰ ਹਰਿ ਭਗਵਾਨਾ। ਸਾਚਾ ਦੇਵੇ ਸ਼ਬਦ ਗਿਆਨਾ। ਗੁਰਮੁਖਾਂ ਮਾਰੇ ਆਤਮ ਤੀਰ, ਵਡ ਬਲੀ ਬਲਵਾਨਾ। ਬਜ਼ਰ ਕਪਾਟੀ ਦੇਵੇ ਚੀਰ, ਆਤਮ ਜੋਤੀ ਜਗੇ ਮਹਾਨਾ। ਕਿਸੇ ਹੱਥ ਨਾ ਆਏ ਪੀਰ ਫਕੀਰ, ਔਲੀਏ ਗੌਂਸ ਰਹੇ ਮਸਤਾਨਾ। ਛੇਵੇਂ ਘਰ ਸ਼ਬਦ ਸਰੂਪੀ ਨਾ ਕੋਈ ਦਿਸੇ ਰੰਗ ਲਕੀਰ, ਏਕਾ ਵਜੇ ਸ਼ਬਦ ਤਰਾਨਾ। ਨਾ ਕੋਈ ਸਾਰੰਗ ਨਾ ਕੋਈ ਸੁਰ, ਸ਼ਬਦ ਚਲੇ ਲਿਖਿਆ ਧੁਰ, ਅਨਹਦ ਸ਼ਬਦ ਸੱਚੀ ਧੁਨਕਾਨਾ। ਗੁਰ ਚਰਨ ਪ੍ਰੀਤੀ ਆਏ ਜੁੜ, ਆਪ ਚੜ੍ਹਾਏ ਸ਼ਬਦ ਘੋੜ, ਸਚ ਵਖਾਣੇ ਇਕ ਟਿਕਾਣਾ। ਧੁਰ ਦਰਗਾਹੋਂ ਆਇਆ ਦੌੜ, ਚਿੱਟੇ ਅਸਵ ਚੁੱਕੇ ਪੌੜ, ਆਪੇ ਭੰਨੇ ਮਿੱਠੇ ਕੌੜ, ਉਮਤ ਨਬੀ ਰਸੂਲ ਦੀ ਹੱਥ ਬੰਨ੍ਹੇ ਗਾਨਾ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਏਕ ਮਾਰੇ ਸ਼ਬਦ ਨਿਸ਼ਾਨਾ। ਛੇਵੇਂ ਘਰ ਸ਼ਬਦ ਤੀਰ। ਲੱਖ ਚੁਰਾਸੀ ਰਿਹਾ ਚੀਰ। ਪ੍ਰਭ ਅਬਿਨਾਸ਼ੀ ਆਪ ਚਲਾਏ ਵਡ ਜੋਧਾ ਸੂਰਬੀਰ। ਲੋਕਮਾਤ ਨਾ ਕੋਈ ਉਠਾਏ, ਮਾਇਆ ਭੁੱਲੇ ਪੀਰ ਫ਼ਕੀਰ। ਗੁਰਮੁਖਾਂ ਸਾਚੇ ਸੰਤ ਜਨਾਂ, ਆਤਮ ਬੰਨ੍ਹਣ ਸਾਚੇ ਬੰਨ੍ਹੇ, ਵਿਚੋਂ ਕੱਢੇ ਹਉਮੇ ਪੀੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਛੇਵੇਂ ਘਰ ਸ਼ਬਦ ਧਾਰੀ, ਗੁਰੂਆਂ ਪੀਰਾਂ ਰਿਹਾ ਪੈਜ ਸਵਾਰੀ, ਬੰਨ੍ਹੇ ਜਗਤ ਬੀੜ। ਸਤਵੇਂ ਘਰ ਹਰਿ ਨਿਰੰਕਾਰ ਹੈ। ਚਾਰੋਂ ਕੁੰਟ ਖੁਲ੍ਹੇ ਦਰ ਦਵਾਰ ਹੈ। ਚਿੱਟਾ ਅਸਵ ਖੜਾ ਰਹੇ ਅੱਠੇ ਪਹਿਰ ਤਿਆਰ ਹੈ। ਐਰਾਪਤ ਹਾਥੀ ਸਗਲਾ ਸਾਥੀ ਹਰਿ ਰਘੁਨਾਥੀ, ਹਰਿ ਦਵਾਰੇ ਕਰੇ ਤਨ ਸ਼ਿੰਗਾਰ ਹੈ। ਲਛਮੀ ਚਰਨ ਝੱਸੇ, ਖਿੜ ਖਿੜ ਹੱਸੇ, ਲੱਖ ਚੁਰਾਸੀ ਰਾਹ ਸਾਚਾ ਦੱਸੇ, ਪ੍ਰਭ ਅਬਿਨਾਸ਼ੀ ਸਾਚਾ ਚਰਨ ਪਿਆਰ ਹੈ। ਪਾਰਜਾਤ ਮਿਟਾਏ ਅੰਧੇਰੀ ਰਾਤੇ, ਸ਼ਬਦ ਸੁਗਾਤ ਸਾਚਾ ਫਲ ਖਵਾਏ, ਦਇਆ ਕਮਾਏ ਆਦਿ ਅੰਤ ਨਾ ਜਾਏ ਵਿਨਾਸ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜਾਮਾ ਹਰਿ ਭਗਵਾਨਾ, ਸਤਵੇਂ ਘਰ ਪ੍ਰਕਾਸ਼ ਹੈ। ਨਾ ਜਨਮੇ ਨਾ ਜਾਏ ਮਰ, ਨ ਹੋਏ ਕਦੇ ਉਦਾਸਿਆ। ਮਾਤਲੋਕ ਨਾ ਜਾਏ ਡਰ, ਨਾ ਫਸੇ ਕਿਸੇ ਫਾਸਿਆ। ਏਕਾ ਜੋਤ ਨੂਰ ਉਜਾਲਾ, ਲੱਖ ਚੁਰਾਸੀ ਕਰੇ ਦਾਸਿਆ। ਸਾਚਾ ਰੰਗ ਗੁਰ ਗੋਪਾਲਾ , ਧਰਤ ਮਾਤ ਜੋਤ ਪ੍ਰਗਟਾਏ ਪੁਰਖ ਅਬਿਨਾਸ਼ਿਆ। ਗੁਰਮੁਖਾਂ ਦੇਵੇ ਸਾਚਾ ਵਰ, ਸਤਵੇਂ ਘਰ ਬੈਠਾ ਵੜ, ਕੋਇ ਨਾ ਅੱਗੇ ਜਾਏ ਅੜ, ਛੇਵੇਂ ਸ਼ਬਦ ਰਿਹਾ ਲੜ, ਪੰਜਵੇਂ ਕੁੰਡਾ ਆਪੇ ਮਾਰਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਜਾਮਾ ਧਰ, ਸਾਚੇ ਮੰਦਰ ਦੇਵੇ ਵਰ, ਸਤਵੇਂ ਘਰ ਆਏ ਵੜ, ਸਿੰਘ ਸਿੰਘਾਸਣ ਸਾਚਾ ਆਪ ਸੁਹਾ ਰਿਹਾ। ਸਾਚੇ ਦਰ ਹਰਿ ਜੀ ਆਇਆ। ਸਤਵੇਂ ਘਰ ਭਾਗ ਲਗਾਇਆ। ਗੁਰਮੁਖਾਂ ਆਤਮ ਜਾਗ ਜਗਾਇਆ। ਏਕਾ ਸਾਚਾ ਰਾਗ ਸੁਣਾਇਆ। ਆਪ ਆਪਣੇ ਹੱਥ ਪਕੜੀ ਵਾਗ, ਚਾਰੋਂ ਕੁੰਟ ਲਏ ਫਿਰਾਇਆ। ਹਰਿਜਨ ਮੇਲਾ ਕੰਤ ਸੁਹਾਗ, ਨਾ ਮਰੇ ਨਾ ਕਿਸੇ ਜਾਇਆ। ਜੋਤ ਨਿਰਾਲੀ ਨਾ ਕੋਈ ਦਿਸੇ ਅੰਦਰ ਬਾਹਰ ਦਾਗ, ਉਜਲ ਕਰ ਨਾ ਕਿਸੇ ਧਵਾਇਆ। ਗੁਰਮੁਖ ਬਣਾਏ ਹੰਸ ਕਾਗ, ਸਚ ਦਵਾਰੇ ਲਾਏ ਭਾਗ, ਛੱਬੀ ਪੋਹ ਦਿਵਸ ਸੁਹਾਇਆ। ਪੁਰਖ ਅਬਿਨਾਸ਼ੀ ਗਿਆ ਜਾਗ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚ ਕਰਮ ਗੁਰਮੁਖਾਂ ਵੇਖ ਮਾਨਸ ਦੇਹੀ ਝੂਠਾ ਚਰਮ, ਆਪਣੀ ਹੱਥੀਂ ਆਪ ਧਵਾਇਆ। ਦੁਰਮਤ ਮੈਲ ਧਵਾਏ, ਅੰਦਰ ਵੜ ਹਰਿ ਸੁਹਾਏ, ਕਾਇਆ ਮਹੱਲ ਮੁਨਾਰੇ ਪਰੇ ਹਟਾਏ, ਪੰਚਾਂ ਧਾੜ ਹਰਿ। ਏਕਾ ਆਪਣੀ ਰੱਖ ਸਰਨਾਏ, ਪ੍ਰਭ ਅਬਿਨਾਸ਼ੀ ਦਇਆ ਕਮਾਏ, ਦਰ ਘਰ ਸਾਚੇ ਦੇਵੇ ਵਾੜ ਹਰਿ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਸਵੇਂ ਘਰ ਦਿਸੇ ਹਰਿ, ਨਾ ਜਨਮੇ ਨਾ ਜਾਏ ਮਰ, ਗੁਰਮੁਖਾਂ ਪਾਰ ਉਤਾਰ ਹਰਿ। ਅੱਠਵੇਂ ਦਰ ਉਠ ਉਠ ਵੇਖੇ। ਲੱਖ ਚੁਰਾਸੀ ਤੇਰੇ ਭਰਮ ਭੁਲੇਖੇ। ਮੇਟ ਮਿਟਾਏ ਲੋਕਮਾਤ ਰੇਖੇ। ਆਪੇ ਪਰਖੇ ਸਾਚੀ ਸਿੱਖੀ, ਸੋਹੰ ਧਾਰ ਰੱਖੇ ਤਿੱਖੀ, ਪਹਿਲੀ ਵਾਰ ਲਿਖੇ ਲੇਖੇ, ਨਾ ਕੋਈ ਜਾਣੇ ਮੁਨੀ ਰਿਖੀ। ਦਰ ਦਰ ਭੌਂਦੇ ਨਾਮ ਨਾ ਪਾਏ ਮਸਤਕ ਲੇਖ, ਵਡ ਪੁਰਖ ਅਬਿਨਾਸ਼ੀ ਘਟ ਘਟ ਵਾਸੀ ਏਕਾ ਏਕ ਲਿਖੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਵਰ ਦੇਵੇ ਸਾਚੀ ਸਿੱਖੀ। ਨਾਵਾਂ ਦਰ ਨੌਜਵਾਨ ਹੈ। ਗੁਰਮੁਖ ਵਿਰਲਾ ਜਿੱਤੇ, ਵਡ ਬਲੀ ਬਲਵਾਨ ਹੈ। ਮੋਹ ਤੁਟੇ ਹੱਸੇ, ਨਾਵੇਂ ਦਰ ਵਡ ਵਡ ਸ਼ੈਤਾਨ ਹੈ। ਲੱਗੇ ਭਾਗ ਕਾਇਆ ਕੁਲੇ, ਆਤਮ ਜੋਤੀ ਪੁਰਖ ਅਬਿਨਾਸ਼ੀ, ਏਕਾ ਜਾਣ ਮਾਤ ਪਿਤੇ, ਸੋ ਜਨ ਪੁਰਖ ਸੁਜਾਨ ਹੈ। ਧਾਰੇ ਭੇਖ ਨਿਤ ਨਵਿਤਾ, ਜਾਣ ਪ੍ਰਭ ਦੀ ਆਣ ਹੈ। ਜੋਤੀ ਜੋਤ ਸਰੂਪ ਹਰਿ, ਗੁਰਮੁਖਾਂ ਕਿਰਪਾ ਰਿਹਾ ਕਰ, ਨਾਵੇਂ ਦਰ ਕਰ ਪਛਾਣ ਹੈ। ਨਾਵਾਂ ਦਰ ਵੇਖ ਵਿਚਾਰੋ। ਮਾਨਸ ਜਨਮ ਨਾ ਮਾਤ ਹਾਰੋ। ਲੱਖ ਚੁਰਾਸੀ ਝੂਠਾ ਗੇੜਾ, ਚੁਕੇ ਮੇਰੋ ਤੇਰੋ। ਹਰਿ ਨਰ ਸਾਚਾ ਬੰਨ੍ਹੇ ਬੀੜਾ, ਆਤਮ ਢਾਹੋ ਭਰਮਾਂ ਡੇਰਾ। ਆਪ ਵਸਾਏ ਕਾਇਆ ਨਗਰ, ਦੇਵੇ ਸ਼ਬਦ ਸਾਚਾ ਗੇੜਾ। ਆਪੇ ਗੁਰ ਆਪੇ ਚੇਰਾ, ਅੰਤਮ ਕਰੇ ਹੱਕ ਨਬੇੜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰ ਕਰ ਆਪਣੀਆਂ ਮਿਹਰਾਂ। ਨਾਵੇਂ ਦਰ ਸ੍ਰਿਸਟ ਹਲਕਾਈ ਹੈ। ਲੱਖ ਚੁਰਾਸੀ ਰਹੀ ਮਰ, ਨਾ ਸਕੇ ਕੋਈ ਛੁਡਾਈ ਹੈ। ਗੁਰਮੁਖ ਸਾਚਾ ਜਾਏ ਤਰ, ਹਰਿ ਸਾਚੀ ਸਰਨ ਰਖਾਈ ਹੈ। ਚਰਨ ਦਵਾਰੇ ਜਾਏ ਪੜ੍ਹ, ਭਰਮ ਭੁਲੇਖਾ ਦੂਰ ਕਰਾਈ ਹੈ। ਆਤਮ ਦਰ ਪ੍ਰਭ ਸਾਚਾ ਖੜ, ਆਦਿ ਅੰਤ ਹੋਏ ਸਹਾਈ ਹੈ। ਅੱਠੇ ਪਹਿਰ ਦਿਵਸ ਰੈਣ, ਪੰਜਾਂ ਤੱਤਾਂ ਨਾਲ ਰਿਹਾ ਲੜ, ਸਾਚੀ ਬਣਤ ਰਿਹਾ ਬਣਾਈ ਹੈ। ਅੰਦਰ ਬੈਠਾ ਹਰਿ ਜੀ ਵੇਖੇ, ਹੱਥਕੜੀ ਇਕ ਰਖਾਈ ਹੈ। ਡੂੰਘੀ ਕੰਦਰ ਕਾਇਆ ਮੰਦਰ ਕੋਈ ਨਾ ਦੀਸੇ ਸਾਚੀ ਧਾੜ ਮਗਰ ਲਗਾਈ ਹੈ। ਵੇਖ ਵਖਾਣੇ ਬਹੱਤਰ ਹਾਡੀ ਹਾਡੀ ਨਾੜ ਨਾੜ, ਸਾਚੀ ਬਣਤ ਜਿਸ ਬਣਾਈ ਹੈ। ਕਲਜੁਗ ਜੀਵਾਂ ਭਾਗ ਮਾੜ, ਹਉਮੇ ਤ੍ਰਿਸ਼ਨਾ ਜਗਤ ਵਧਾਈ ਹੈ। ਗੁਰਮੁਖ ਸਾਚੇ ਸਾਚੇ ਪੌੜੇ ਜਾਣਾ ਚੜ੍ਹ, ਦਰ ਘਰ ਸਾਚੇ ਜਾਣਾ ਵੜ, ਨੌਂ ਦਵਾਰੇ ਹਰਿ ਗਿਰਧਾਰੇ ਗੁਰਮੁਖਾਂ ਬੰਦ ਕਰਾਈਆ। ਭੇਵ ਖੁਲ੍ਹਾਏ ਸਤਾਰਾਂ ਹਾੜੇ, ਗੁਰਮੁਖ ਬਣਾਏ ਸਾਚੇ ਲਾੜੇ, ਸੋਹਣੀ ਸੇਜਾ ਹਰਿ ਵਿਛਾਈਆ। ਕਾਇਆ ਚੋਲੀ ਝੂਠੀ ਪਾੜੇ, ਆਤਮ ਜੋਤੀ ਮੇਲ ਮਿਲਾਈਆ। ਕਰੇ ਖੇਲ ਦਿਨ ਦਿਹਾੜੇ, ਪਰਦਾ ਉਹਲਾ ਨਾ ਕੋਈ ਰਖਾਈਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਸਮ ਦਵਾਰਾ ਸਚ ਘਰ ਬਾਹਰਾ, ਸਿੰਘ ਸਿੰਘਾਸਣ ਸਾਚੇ ਮੰਦਰ, ਏਕਾ ਏਕ ਵਿਛਾਈਆ। ਸਾਚੀ ਸੇਜਾ ਹਰਿ ਧਿਆਨ, ਗੁਰਮੁਖਾਂ ਰਿਹਾ ਬਣਤ ਬਣਾਈਆ। ਦਰ ਘਰ ਸਾਚੇ ਆਪੇ ਜਾਏ, ਸੋਏ ਸਿੱਖ ਰਿਹਾ ਉਠਾਈਆ। ਏਕਾ ਦੇਵੇ ਸਾਚਾ ਵਰ, ਆਤਮ ਜੋਤ ਰਿਹਾ ਜਗਾਈਆ। ਦਰਸ ਦਿਖਾਏ ਨਰ ਹਰਿ, ਭੇਖ ਅਵਲੜਾ ਇਕ ਇਕੱਲਾ, ਵੇਖੇ ਗੁਰਮੁਖਾਂ ਥਾਉਂ ਥਾਈਂਆ। ਆਪ ਫੜਾਏ ਆਪਣਾ ਪੱਲੜਾ, ਸਦ ਰੱਖੇ ਠੰਡੀ ਛਾਏ, ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੇ ਮੰਦਰ ਗੁਰਦਵਾਰ, ਹਰਿ ਨਿਰੰਕਾਰ, ਚਾਰ ਵਰਨਾਂ ਇਕ ਪਿਆਰ ਸਾਚੀ ਮਤ ਰਿਹਾ ਸਮਝਾਈਆ। ਹਰਿ ਦਰਬਾਰ ਸਚ ਵਿਚਾਰਾ। ਚਾਰ ਵਰਨਾਂ ਇਕ ਪਿਆਰਾ। ਸਤਿਜੁਗ ਤੇਰੀ ਸਾਚੀ ਧਾਰਾ। ਊਚ ਨੀਚ ਹਰਿ ਭੇਵ ਨਿਵਾਰਾ। ਰਾਓ ਰੰਕ ਰਾਜ ਰਾਜਾਨ ਸ਼ਾਹ ਸੁਲਤਾਨ, ਆਇਣ ਚਲ ਦਵਾਰਾ। ਮੇਟ ਮਿਟਾਏ ਬੇਈਮਾਨ ਵਡ ਸ਼ੈਤਾਨ, ਜਗਤ ਜਹਾਨ ਕਰਾਏ ਪਾਰ ਕਿਨਾਰਾ। ਅੱਠੇ ਪਹਿਰ ਇਕ ਉਡਾਨ, ਵੇਖ ਵਖਾਣੇ ਸਰਬ ਸੰਸਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੋਕਮਾਤ ਹਰਿ ਦਏ ਵਰ, ਗੁਰਮੁਖਾਂ ਖੋਲ੍ਹੇ ਦਸਮ ਦਵਾਰਾ। ਸਚ ਦਵਾਰਾ ਖੋਲ੍ਹੇ ਭੂਪ ਏਕਾ ਏਕ ਸਤਿ ਸਰੂਪ। ਹੋਏ ਪ੍ਰਕਾਸ਼ ਕਾਇਆ ਮੰਦਰ ਅੰਧ ਕੂਪ। ਆਦਿ ਅੰਤ ਨਾ ਜਾਏ ਵਿਨਾਸ ਨਾ ਕੋਈ ਰੰਗ ਨਾ ਕੋਈ ਰੂਪ। ਏਕਾ ਏਕ ਪੁਰਖ ਅਬਿਨਾਸ਼, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਤੇਰਾ ਪਾਰ ਕਿਨਾਰਾ ਅੰਤਮ ਵਾਰਾ, ਏਕਾ ਵਾਰ ਕਰਾਇੰਦਾ। ਜੋਤੀ ਜਗੇ ਅਗੰਮ ਅਪਾਰਾ, ਨੂਰੀ ਨੂਰ ਇਕ ਰਖਾਇੰਦਾ। ਪਵਣ ਘੋੜੇ ਹਰਿ ਅਸਵਾਰਾ, ਚਾਰੋਂ ਕੁੰਟ ਆਪ ਦੁੜਾਇੰਦਾ। ਗੁਰਮੁਖਾਂ ਕਰੇ ਹਰਿ ਪਿਆਰਾ, ਚਾਰ ਵਰਨਾਂ ਇਕ ਪਿਆਰਾ, ਸਚ ਦਵਾਰਾ ਚਾਰ ਵਰਨਾਂ ਇਕ ਰਖਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਭਾਣਾ ਆਪਣੇ ਹੱਥ ਰਖਾਇੰਦਾ। ਹਰਿ ਭੁੱਲੇ ਜਗਤ ਨਿਧਾਨ ਹੈ। ਰਾਜੇ ਰਾਣੇ ਵਿਚ ਜਹਾਨ ਹੈ। ਸ਼ਾਹ ਸੁਲਤਾਨ ਹੋਏ ਹੈਰਾਨ ਹੈ। ਜੋਤੀ ਜਗੇ ਇਕ ਭਗਵਾਨੇ, ਆਪ ਉਠਾਏ ਵਡ ਬਲੀ ਬਲਵਾਨ ਹੈ। ਜਨ ਭਗਤਾਂ ਦੇਵੇ ਆਤਮ ਦਾਨੇ, ਸ਼ਬਦ ਮਾਰੇ ਤੀਰ ਨਿਸ਼ਾਨ ਹੈ। ਹੱਥੀ ਬੰਨ੍ਹੇ ਸ਼ਬਦ ਗਾਨੇ, ਹੱਥ ਫੜਾਏ ਤੀਰ ਕਮਾਨ ਹੈ। ਝੁਲਦੇ ਰਹਿਣ ਮਾਤ ਨਿਸ਼ਾਨੇ, ਜਗਤ ਜਗਦੀਸ਼ੇ ਕਲਜੁਗ ਤੇਰੀ ਅੰਤਮ ਵਾਰ ਹੈ। ਨੌਵਾਂ ਖੰਡਾਂ ਖੇਲ ਮਹਾਨੇ, ਵਿਚ ਬ੍ਰਹਿਮੰਡਾਂ ਜੋਤ ਭਗਵਾਨੇ, ਗੁਣਵੰਤੀ ਗੁਣ ਨਿਧਾਨ ਹੈ। ਸਾਚਾ ਰੰਗ ਸ਼ਬਦ ਬਸੰਤੀ, ਆਪ ਚੜ੍ਹਾਏ ਇਕ ਇਕੰਤੀ, ਭਾਰਤ ਖੰਡ ਪਾਈ ਵੰਡ, ਕਿਰਪਾ ਕਰ ਹਰੀ ਹਰਿ ਦਾਨ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਸਾਚਾ ਖੇਲ ਮਾਤ ਰਚਾਇਆ, ਧਰਤ ਮਾਤ ਬਖ਼ਸ਼ੇ ਦਾਤ, ਕਲਜੁਗ ਰੈਣ ਅੰਧੇਰੀ ਰਾਤ, ਸਚ ਦਵਾਰਾ ਭਗਤ ਘਰ ਬਾਹਰਾ, ਪ੍ਰਭ ਅਬਿਨਾਸ਼ੀ ਚਰਨ ਛੁਹਾਇਆ, ਸਚ ਤਖ਼ਤ ਸੁਲਤਾਨ ਸ਼ਬਦ ਨਿਸ਼ਾਨ ਹੈ। ਪ੍ਰਗਟ ਹੋਏ ਵਾਲੀ ਦੋ ਜਹਾਨ, ਵਡ ਸ਼ਾਹੋ ਸ਼ਾਹ ਸ਼ਹਾਨ ਹੈ। ਲੋਆਂ ਪੁਰੀਆਂ ਮਾਰ ਧਿਆਨ, ਨੌਵਾਂ ਖੰਡਾਂ ਹਰਿ ਵੇਖ ਵਖਾਣ ਹੈ। ਪੁਰਖ ਅਬਿਨਾਸ਼ੀ ਏਕਾ ਸਾਚਾ ਵਰ, ਲੱਖ ਚੁਰਾਸੀ ਵਿਖਾਏ ਬਲੀ ਬਲਵਾਨ ਹੈ। ਨਿਹਕਲੰਕ ਲਏ ਅਵਤਾਰ, ਸਾਚੇ ਤਖ਼ਤ ਬਿਰਾਜੇ ਦੇਸ ਮਾਝੇ, ਫੜੇ ਸ਼ਬਦ ਤੀਰ ਨਿਸ਼ਾਨ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿਨ ਅੰਤਾ ਬੇਪਛਾਣ ਹੈ। ਹਰਿ ਭਗਵੰਤਾ ਹਰਿ ਭਗਵੰਤ, ਹਰਿ ਭਗਵੰਤ ਨਾ ਕੋਈ ਪਛਾਣਦਾ। ਕਲਜੁਗ ਭੁੱਲੇ ਜੀਵ ਜੰਤ, ਆਤਮ ਵੱਜਾ ਤੀਰ ਅੰਧ ਅਗਿਆਨ ਦਾ। ਅੱਠੇ ਪਹਿਰ ਰਹੇ ਪੀੜ, ਭੁੱਲਿਆ ਰਾਹ ਪੁਰਖ ਸੁਜਾਨ ਦਾ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਧਾਰੇ ਭੇਖ ਸ੍ਰੀ ਭਗਵਾਨ ਦਾ। ਸਚ ਸਿੰਘਾਸਣ ਡੇਰਾ ਲਾਏ। ਸ਼ਬਦ ਸਵਾਸਣ ਇਕ ਚਲਾਏ। ਮਾਤ ਪਤਾਲ ਅਕਾਸ਼ ਅਕਾਸ਼ਣ, ਸਾਚੀ ਜੋਤ ਹਰਿ ਜਗਾਏ। ਗੁਰਮੁਖਾਂ ਰੱਖੇ ਨਿਜ ਘਰ ਆਤਮ ਵਾਸਣ, ਬੰਧਨ ਧਰਮ ਰਾਏ ਹਰਿ ਆਪ ਕਰਾਏ। ਜੋਤੀ ਜਾਮਾ ਦਾਸੀ ਦਾਸਨ, ਸ਼ਬਦ ਬੰਧਨ ਬੰਧ ਬੰਧਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਸਚ ਸਿੰਘਾਸਣ ਆਸਣ ਲਾਏ। ਸਚ ਸਿੰਘਾਸਣ ਹਰਿ ਅਸਥੂਲ। ਨਾ ਕੋਈ ਪਾਵਾ ਨਾ ਕੋਈ ਚੂਲ। ਨਾ ਕੋਈ ਚੁਕਾਏ ਮਾਤ ਮੂਲ। ਸ਼ਬਦ ਸਿੰਘਾਸਣ ਹਰਿ ਜੀ ਬੈਠਾ, ਚਾਰੇ ਕੁੰਟਾਂ ਰਿਹਾ ਝੂਲ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ, ਸਾਚਾ ਮੇਲ ਮਿਲਾਏ, ਹਰਿ ਕੰਤ ਸਾਚਾ ਕੰਤ ਕੰਤੂਹਲ। ਕੰਤ ਕੰਤੂਹਲ ਹਰਿ ਬਨਵਾਰਿਆ। ਲੱਖ ਚੁਰਾਸੀ ਗਈ ਭੂਲ, ਕਲਜੁਗ ਤੇਰੀ ਅੰਤਮ ਵਾਰਿਆ। ਕਾਇਆ ਟਾਹਣੀ ਕਿਸੇ ਨਾ ਦਿਸੇ ਨਾਮ ਸਾਚਾ ਫੂਲ, ਨਾ ਦੇਵੇ ਅੰਮ੍ਰਿਤ ਕੋਈ ਸੱਚੀ ਬਾਣੀਆਂ। ਏਕਾ ਧਾਮ ਹਰਿ ਅਸਥੂਲ, ਲੇਖਾ ਮੰਗੇ ਨਾ ਧਰਮ ਰਾਏ ਸੱਚਾ ਬਾਣੀਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਗਾਏ, ਆਪ ਆਪਣੀ ਸਰਨ ਲਗਾਏ, ਜੁਗਾਂ ਜੁਗਾਂ ਦੇ ਵਿਛੜੇ ਮੇਲ ਮਿਲਾਏ ਸਾਚੇ ਹਾਣੀਆਂ। ਸਤਿਜੁਗ ਤ੍ਰੇਤਾ ਆਪ ਵਿਚਾਰ। ਆਪੇ ਪਿਤਾ ਆਪੇ ਮਾਤਾ, ਆਪੇ ਮਾਂ ਪਿਓ ਬੇਟਾ, ਆਪੇ ਹੋਏ ਸੁਲੱਖਣੀ ਨਾਰ। ਆਪੇ ਖੇਵਟ ਆਪੇ ਖੇਟਾ, ਗੁਰਮੁਖਾਂ ਬੇੜਾ ਪਾਰ ਕਰਾਏ, ਕਲਜੁਗ ਡੁੱਬਣਾ ਵਿਚ ਮੰਝਧਾਰ। ਦਰਸ ਦਿਖਾਏ ਤੀਜੇ ਨੈਣ, ਗੁਰਮੁਖ ਰਸਨਾ ਸਕੇ ਨਾ ਕਹਿਣ, ਘਰ ਘਰ ਰੋਵੇ ਨਾਰੀ ਨਾਰ, ਲਾੜੀ ਮੌਤ ਖਾਏ ਡੈਣ, ਨਾਤਾ ਤੁੱਟੇ ਭਾਈ ਭੈਣ, ਗੁਰਮੁਖਾਂ ਬਣੇ ਸਾਚਾ ਸੱਜਣ ਸੈਣ, ਆਪ ਚੁਕਾਏ ਲਹਿਣ ਦੇਣ, ਦੇਵੇ ਵਸਤ ਨਾਮ ਅਪਾਰਿਆ। ਗੁਰ ਸੰਗਤ ਰਲ ਮਿਲ ਸਾਰੇ ਬਹਿਣ, ਲੋਕਮਾਤ ਮਾਰ ਝਾਤ ਪੁੁਰਖ ਬਿਧਾਤ, ਸਾਚੀ ਦਸੇ ਧਾਰਿਆ। ਕਲਜੁਗ ਮਿਟੇ ਅੰਧੇਰੀ ਰਾਤ, ਅੰਮ੍ਰਿਤ ਦੇਵੇ ਬੂੰਦ ਸਵਾਂਤ, ਖੋਲ੍ਹੇ ਬਜ਼ਰ ਕਪਾਟ ਆਪੇ ਪਾੜਿਆ। ਤਨ ਵਖਾਏ ਸਾਚਾ ਹਾਟ, ਜਗੇ ਜੋਤ ਇਕ ਲਿਲਾਟ, ਜੋਤੀ ਨੂਰਾ ਹਾਜ਼ਰ ਹਜ਼ੂਰਾ, ਸਾਚਾ ਸੰਗ ਵਖਾ ਰਿਹਾ। ਸਰਬ ਗੁਣਾਂ ਆਪੇ ਭਰਪੂਰਾ, ਸ਼ਬਦ ਮੋਹਣੀ ਅਨਹਦ ਤੂਰਾ, ਸਾਚਾ ਰਾਗ ਆਪ ਉਪਜਾ ਰਿਹਾ। ਗੁਰਮੁਖਾਂ ਆਤਮ ਬਖ਼ਸ਼ੇ ਸਤਿ ਸਰੂਰਾ, ਸਾਚਾ ਝੂਲਾ ਆਪ ਝੁਲਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣਾ ਮੇਲ ਮਿਲਾ ਰਿਹਾ। ਮੇਲ ਮਿਲਾਏ ਹਰਿ ਭਗਵਾਨਾ। ਸ਼ਬਦੀ ਬੰਨ੍ਹੇ ਹੱਥੀਂ ਗਾਨਾ। ਸੋਹੰ ਚਲੇ ਤੀਰ ਨਿਸ਼ਾਨਾ। ਆਪ ਉਡਾਏ ਵਿਚ ਬਿਬਾਣਾ। ਰਸਨਾ ਖਿੱਚੇ ਇਕ ਕਮਾਨਾ। ਕਾਹਨਾ ਕ੍ਰਿਸ਼ਨਾ ਬ੍ਰਹਮਾ ਵਿਸ਼ਨਾ ਸ਼ਿਵ ਸ਼ੰਕਰ ਲਾਏ ਬੈਠ ਧਿਆਨਾ। ਸੁਰਪਤ ਰਾਜਾ ਇੰਦ ਕਰੋੜ ਤੇਤੀਸਾ ਹਰਿ ਜਗਦੀਸ਼ਾ ਏਕਾ ਮੰਗੇ ਨਾਮ ਨਿਧਾਨਾ। ਪ੍ਰਭ ਭੇਵ ਖੁਲ੍ਹਾਏ ਬੀਸ ਇਕੀਸ ਏਕਾ ਛਤਰ ਝੁਲਾਏ ਸੀਸਾ, ਪ੍ਰਗਟ ਹੋਇਆ ਲੋਕਮਾਤ ਵਾਲੀ ਦੋ ਜਹਾਨਾਂ। ਦੋ ਜਹਾਨਾਂ ਵਾਲੀ ਜੋਤ ਨਿਰਾਲੀਆ। ਚਲੀ ਚਾਲ ਨਿਰਾਲੀ, ਖੇਲ ਅਕਾਲੀਆ। ਲੱਖ ਚੁਰਾਸੀ ਤੇਰਾ ਹਾਲੀ, ਗੁਰਮੁਖ ਕਰਨ ਆਇਆ ਰਖਵਾਲੀ, ਸਾਚੀ ਬਣਤ ਬਣਾ ਰਿਹਾ। ਨਾ ਕੋਈ ਮੰਗੇ ਵਿਚ ਦਲਾਲੀ, ਏਕਾ ਸ਼ਬਦ ਹੱਕ ਜਲਾਲੀ, ਸ਼ਬਦ ਸੁਨੇਹੜਾ ਹਰਿ ਸੁਣਾ ਰਿਹਾ। ਸਾਚਾ ਫਲ ਸਾਚੀ ਡਾਲੀ, ਕਾਇਆ ਮੰਡਲ ਸਾਚੀ ਥਾਲੀ, ਦੀਪਕ ਜੋਤੀ ਵਿਚ ਟਿਕਾ ਰਿਹਾ। ਆਪੇ ਵੇਖੇ ਗਗਨ ਪਤਾਲੀ, ਮਾਤ ਪਤਾਲ ਅਕਾਸ਼ ਵਾਸ ਹਰਿ ਰਖਾ ਰਿਹਾ। ਆਦਿ ਅੰਤ ਨਾ ਜਾਏ ਵਿਨਾਸ, ਗੁਰਮੁਖਾਂ ਦਾਸਨ ਦਾਸ, ਆਪ ਅਖਵਾ ਰਿਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਸਚ ਸਿੰਘਾਸਣ ਸੱਚਾ ਸਮਾ ਰਿਹਾ। ਸਚ ਸਿੰਘਾਸਣ ਡੇਰਾ ਲਾਇਆ। ਗੁਰਮੁਖਾਂ ਘੇਰਾ ਸਾਚਾ ਪਾਇਆ। ਆਪ ਚੁਕਾਏ ਮੇਰਾ ਤੇਰਾ ਹੇਰਾ ਫੇਰਾ, ਚੰਦ ਨੌਂ ਚੰਦੀ ਸਚ ਚੜ੍ਹਾਇਆ। ਆਪੇ ਕਟੇ ਫੰਦ ਫੰਦੀ, ਧਰਮ ਰਾਏ ਨਾ ਫੰਦ ਕਟਾਇਆ। ਇਕ ਉਪਜਾਏ ਪਰਮਾਨੰਦੀ, ਪ੍ਰਭ ਅਬਿਨਾਸ਼ੀ ਸਦ ਬਖ਼ਸ਼ਿੰਦੀ, ਆਤਮ ਸਾਚਾ ਜਾਮ ਪਿਆਇਆ। ਕਲਜੁਗ ਜੀਵਾਂ ਆਤਮ ਗੰਦੀ, ਜੂਠੇ ਝੂਠੇ ਮਾਇਆ ਲੂਠੇ ਲੱਗੇ ਝੂਠੇ ਧੰਦੀਂ, ਮਾਇਆ ਮੋਹ ਹੰਕਾਰ ਵਧਾਇਆ। ਬੇਮੁਖ ਜੀਵਾਂ ਆਤਮ ਹੋਈ ਅੰਧੀ, ਪ੍ਰਭ ਅਬਿਨਾਸ਼ੀ ਦਿਸ ਨਾ ਆਇਆ। ਅੱਠੇ ਪਹਿਰ ਰਸਨਾ ਗੰਦੀ, ਮਦਿਰਾ ਮਾਸ ਮੁਖ ਲਗਾਇਆ। ਹਰਿ ਨਾ ਧਿਆਇਆ ਬੱਤੀ ਦੰਦੀਂ, ਮਾਨਸ ਦੇਹੀ ਜਿਸ ਜਨਮ ਦਵਾਇਆ। ਗੁਰਮੁਖ ਸਾਚੇ ਸੰਤ ਜਨਾਂ ਪ੍ਰਭ ਅਬਿਨਾਸ਼ੀ ਜਾਏ ਰੰਦੀ, ਸੋਹੰ ਰੰਦਾ ਹੱਥ ਰਖਾਇਆ। ਆਪ ਮਿਟਾਏ ਮਾਇਆਧਾਰੀ ਦੂਈ ਦਵੈਤੀ ਕੰਧੀ, ਸ਼ਬਦ ਧੱਕਾ ਏਕਾ ਲਾਇਆ। ਬੇਮੁਖ ਜੀਵ ਆਪੇ ਪਾਏ ਧਰਮ ਰਾਏ ਦੀ ਫੰਦੀ, ਨਾ ਸਕੇ ਕੋਈ ਛੁਡਾਇਆ। ਨਿਹਕਲੰਕ ਨਰਾਇਣ ਨਰ, ਗੁਰਮੁਖ ਸਾਚੇ ਸੰਤ ਜਨਾਂ, ਆਪ ਆਪਣੀ ਸਰਨ ਰਖਾਇਆ। ਆਏ ਸਾਚੀ ਸਰਨ, ਸਰਨ ਸਰਨਾਈਆ। ਚੁਕਾਏ ਮਰਨ ਡਰਨ, ਸਾਚਾ ਮੇਲ ਮਿਲਾਈਆ। ਖੋਲ੍ਹੇ ਹਰਨ ਫਰਨ, ਨੇਤਰ ਨੈਣ ਲੋਚਣ ਤਿੰਨੇ ਇਕ ਕਰਾਈਆ। ਬੇਮੁਖ ਡੂੰਘੇ ਡੁੱਬੇ ਵਹਿਣ, ਨਾ ਫੜੇ ਕੋਈ ਬਾਹੀਂਆ। ਗੁਰਮੁਖ ਸਾਚੇ ਸਾਚਾ ਲਾਹਾ, ਹਰਿ ਦਰ ਲੈਣਾ, ਤਖ਼ਤ ਬਿਰਾਜੇ ਦੇਸ ਮਾਝੇ, ਸਾਚੀ ਜੋਤ ਜਗਾਈਆ। ਲੱਖ ਚੁਰਾਸੀ ਸਾਜਣ ਸਾਜੇ, ਵੇਖ ਵਖਾਣੇ ਰਾਜੇ ਰਾਣੇ, ਲਿਖ ਲਿਖ ਲੇਖ ਹਰਿ ਘਲਾਈਆ। ਚਾਰੋਂ ਕੁੰਟ ਪੈਣੀ ਭਾਜੇ, ਰੂਸਾ ਚੀਨਾ ਦਏ ਦੁਹਾਈਆ। ਉਠੇ ਸ਼ਾਹ ਫਰੰਗੀ, ਅੰਤਮ ਹੋਏ ਕੰਡ ਨੰਗੀ, ਅੱਗਾ ਪਿੱਛਾ ਦਿਸ ਨਾ ਆਈਆ। ਪ੍ਰਭ ਖੰਡਾ ਰਿਹਾ ਹੁਲਾਰ, ਸਿੰਘ ਸਿੰਘਾਸਣ ਕਰ ਤਿਆਰ, ਛੱਬੀ ਪੋਹ ਦਿਵਸ ਵਿਚਾਰ, ਰਾਓ ਉਮਰਾਓ ਸ਼ਾਹ ਸੁਲਤਾਨ ਦਏ ਹਿਲਾਈਆ। ਧਰਤ ਮਾਤ ਰਹੀ ਪੁਕਾਰ, ਨਿਹਕਲੰਕ ਕਿਰਪਾ ਧਾਰ, ਕਲਜੁਗ ਜੀਵਾਂ ਹੋ ਹੋ ਨੀਵਾਂ, ਕਾਲੀ ਸ਼ਾਹੀ ਲਾਈਆ। ਸਾਢੇ ਤਿੰਨ ਹੱਥ ਅੰਤਮ ਆਵੇ ਸੀਆਂ, ਮਨਜੀਤ ਸਿੰਘ ਤੇਰੀ ਬਣਤ ਬਣਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚਾ ਸੰਤ, ਚਰਨ ਦਵਾਰੇ ਲਏ ਬਹਾਈਆ। ਸੰਤ ਜਗਾਏ ਦਇਆ ਕਮਾਏ, ਉਠ ਉਠ ਆਏ ਦਰ ਸਾਚੇ ਭਾਗੇ। ਪ੍ਰਭ ਅਬਿਨਾਸ਼ੀ ਜੋਤ ਜਗਾਈ, ਵੱਜੀ ਵਧਾਈ ਦੇਸ ਮਾਝੇ। ਕਲਜੁਗ ਤੇਰੀ ਅੰਤਮ ਅੰਤ ਕਰਨ ਆਇਆ ਕੁੜਮਾਈ, ਲਾੜੀ ਮੌਤ ਨਾਲ ਵਜਾਏ ਵਾਜੇ। ਧਰਮ ਰਾਏ ਦਏ ਦੁਹਾਈ, ਪ੍ਰਭ ਅਬਿਨਾਸ਼ੀ ਮੇਰਾ ਦਰ ਖੁਲ੍ਹਾਈਂ, ਅਠਾਈ ਕੁੰਡਾਂ ਪਰਦੇ ਕਾਜੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜੋਤ ਜਗਾਈ, ਪੁਰੀਆਂ ਲੋਆਂ ਧਾਰ ਬੰਧਾਈ, ਆਪ ਆਪਣਾ ਸਾਜਣ ਸਾਜੇ। ਸਚ ਦਵਾਰੇ ਬਣਤ ਬਣਾਈਆ। ਸਚ ਗਿਰਧਾਰੇ ਖੇਲ ਰਚਾਈਆ। ਵਿਚ ਸੰਸਾਰੇ ਮਿਲੇ ਵਡਿਆਈਆ। ਨਿਹਕਲੰਕੀ ਜੋਤ ਜਗਾਈਆ। ਸ਼ਬਦ ਡੰਕੀ ਰਿਹਾ ਵਜਾਈਆ। ਰਾਓ ਰੰਕਾਂ ਰਿਹਾ ਉਠਾਈਆ। ਵਾਲੀ ਹਿੰਦ ਸ਼ਬਦ ਜਣਾਈਆ। ਪ੍ਰਗਟ ਹੋਇਆ ਵਡ ਮਰਗਿੰਦ, ਮਾਝੇ ਦੇਸ ਜੋਤ ਸਵਾਈਆ। ਲੱਖ ਚੁਰਾਸੀ ਕਰੇ ਨਿੰਦ, ਬੇਮੁਖਾਂ ਸਾਰ ਨਾ ਪਾਈਆ। ਗੁਰਮੁਖ ਸਾਚੇ ਸਾਚੀ ਬਿੰਦ, ਪ੍ਰਭ ਆਪਣੀ ਆਪ ਉਪਜਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਮ੍ਰਿਤ ਦੇਵੇ ਆਤਮ ਸਾਗਰ ਸਿੰਧ, ਸਾਚਾ ਨੀਰ ਰਿਹਾ ਵਹਾਈਆ। ਵਾਲੀ ਹਿੰਦ ਵਡ ਬਲਕਾਰ। ਪ੍ਰਭ ਅਬਿਨਾਸ਼ੀ ਜਾਮਾ ਪਾਇਆ, ਅੰਤਮ ਵੇਲਾ ਹੋ ਤਿਆਰ। ਸਾਚਾ ਸ਼ਬਦ ਨਾਲ ਲਿਆਇਆ, ਸੋਹੰ ਰੱਖੀ ਤਿੱਖੀ ਧਾਰ। ਸਤਿਜੁਗ ਸਾਚੇ ਪੱਲਾ ਫੜਾਇਆ, ਮਗਰੇ ਆਏ ਵਾਰੋ ਵਾਰ। ਕਲਜੁਗ ਪਾਪੀ ਦਏ ਦੁਹਾਇਆ, ਪੁਰਖ ਅਬਿਨਾਸ਼ੀ ਕਿਰਪਾ ਧਾਰ। ਨਾ ਕੋਈ ਪਿਤਾ ਨਾ ਕੋਈ ਮਾਇਆ, ਅੰਤਮ ਵੇਲੇ ਨਾ ਹੋਏ ਕੋਈ ਸਹਾਰ। ਹੰਕਾਰ ਵਿਕਾਰੀ ਝੂਠੀ ਛਾਇਆ, ਅੰਤਮ ਹੋਵੇ ਛਾਰ। ਨਿਹਕਲੰਕ ਜਾਮਾ ਪਾਇਆ, ਖਿੱਚੀ ਸ਼ਬਦ ਹੱਥ ਕਟਾਰ। ਦਵਾਰ ਬੰਕ ਇਕ ਸੁਹਾਇਆ, ਜਗਤ ਜਗਦੀਸ਼ੇ ਹਰਿ ਨਿਰੰਕਾਰ। ਜੋਤੀ ਤਨਕ ਇਕ ਲਗਾਇਆ, ਗੁਰਮੁਖਾਂ ਆਤਮ ਦਏ ਹੁਲਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲਿਖਿਆ ਧੁਰ, ਸਾਚਾ ਜੋੜ ਗਿਆ ਜੁੜ, ਆਪਣਾ ਕਾਜ ਆਪ ਰਚਾਇਆ। ਮਾਝੇ ਦੇਸ ਕਾਜ ਰਚਾਇੰਦਾ। ਜੋਤ ਸਰੂਪੀ ਧਰ ਧਰ ਭੇਸ, ਰਾਜਾ ਰਾਣਾ ਆਪ ਜਗਾਇੰਦਾ। ਲਿਖ ਲਿਖ ਸਾਚੇ ਲੇਖ, ਵਾਲੀ ਹਿੰਦ ਦੇ ਮਤ ਆਪ ਸਮਝਾਇੰਦਾ। ਅੰਤਮ ਕਲ ਨੇਤਰ ਲੈਣਾ ਪੇਖ, ਸਾਚਾ ਭਾਣਾ ਹਰਿ ਵਰਤਾਇੰਦਾ। ਮੇਟ ਮਿਟਾਏ ਔਲੀਏ ਪੀਰ ਸ਼ੇਖ਼, ਦਸਤਗੀਰ ਨਾ ਕੋਇ ਛੁਡਾਇੰਦਾ। ਕਲਜੁਗ ਤੇਰੀ ਜੂਠੀ ਝੂਠੀ ਲੱਗੀ ਮੇਖ, ਪ੍ਰਭ ਅਬਿਨਾਸ਼ੀ ਆਪਣੀ ਹੱਥੀਂ ਆਪ ਮਿਟਾਇੰਦਾ। ਸਤਿਜੁਗ ਦੂਰ ਦੁਰਾਡਾ ਰਿਹਾ ਵੇਖ, ਕਵਣ ਸਵੇਲਾ ਵਕਤ ਸੁਹੇਲਾ, ਪ੍ਰਭ ਅਬਿਨਾਸ਼ੀ ਸਾਚਾ ਹੁਕਮ ਸੁਣਾਇੰਦਾ। ਗੁਰਮੁਖਾਂ ਹੋਵੇ ਮਾਤ ਮੇਲਾ, ਬੇਮੁਖਾਂ ਅੰਤ ਖਪਾਇੰਦਾ। ਧਰਮ ਰਾਏ ਦੀ ਕਟੇ ਜੇਲ੍ਹਾ, ਸੋਹੰ ਜੋ ਜਨ ਰਸਨਾ ਗਾਇੰਦਾ। ਜੋਤੀ ਜੋਤ ਸਰੂਪ ਹਰਿ, ਸਾਚਾ ਰਾਣਾ ਸਾਚਾ ਭਾਣਾ, ਆਪਣੇ ਹੱਥ ਰਖਾਇੰਦਾ। ਹਰਿ ਭਾਣਾ ਹਰਿ ਸਰਕਾਰ ਹੈ। ਨਾ ਕੋਈ ਜਾਣੇ ਸੁਘੜ ਸਿਆਣਾ, ਜੀਵ ਜੰਤ ਸਰਬ ਗਵਾਰ ਹੈ। ਮਾਇਆ ਭੁੱਲਾ ਰਾਜਾ ਰਾਣਾ, ਆਤਮ ਵਧਿਆ ਇਕ ਹੰਕਾਰ ਹੈ। ਮਾਇਆਧਾਰੀ ਬੇਮੁਹਾਣਾ, ਭੁੱਲਿਆ ਹਰਿ ਕਰਤਾਰ ਹੈ। ਦਰ ਦਰ ਘਰ ਘਰ ਫਿਰੇ ਗਊ ਗਰੀਬ ਨਿਮਾਣਾ, ਨਾ ਸੁਣੇ ਕੋਈ ਪੁਕਾਰ ਹੈ। ਝੂਠਾ ਚੱਲੇ ਖੇਲ ਜਹਾਨਾਂ, ਮਾਇਆ ਰਾਣੀ ਵਣਜ ਵਪਾਰ ਹੈ। ਭੇਖਾ ਧਾਰੀ ਝੂਠਾ ਬਾਣਾ, ਦਰ ਦਰ ਘਰ ਘਰ ਫਿਰਦੇ ਠਗ ਚੋਰ ਯਾਰ ਹੈ। ਏਕਾ ਹਰਿ ਸੁਘੜ ਸਿਆਣਾ, ਸ਼ਬਦ ਦੱਸੇ ਸਾਚੀ ਧਾਰ ਹੈ। ਧੁਰਦਰਗਾਹੀ ਇਕ ਬਿਬਾਣਾ। ਗੁਰਮੁਖ ਨਾ ਜਾਏ ਮੜ੍ਹੀ ਮਸਾਣਾ, ਆਪ ਬਹਾਏ ਚਰਨ ਦਵਾਰ ਹੈ। ਹਰਿਜਨ ਮੰਨੇ ਸਾਚਾ ਭਾਣਾ, ਦਰਗਹਿ ਸਾਚੀ ਦੇਵੇ ਮਾਣਾ, ਲੱਖ ਚੁਰਾਸੀ ਉਤਰੇ ਪਾਰ ਹੈ। ਆਤਮ ਜੋਤੀ ਮੇਲ ਮਿਲਾਨਾ, ਪਵਣੀ ਸ਼ਬਦੀ ਇਕ ਟਿਕਾਣਾ, ਆਵਣ ਜਾਣ ਗੇੜ ਨਿਵਾਰ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਸਿੰਘਾਸਣ ਡੇਰਾ ਲਾਏ ਨੌਂ ਦਰ ਦਰਵਾਜੇ, ਆਪ ਆਪਣਾ ਸਾਜਨ ਸਾਜੇ, ਗੁਰਮੁਖਾਂ ਰੱਖੇ ਲਾਜੇ ਦੇਸ ਮਾਝੇ, ਦਸਵੇਂ ਘਰ ਆਸਣ ਲਾਏ। ਦਸਵਾਂ ਘਰ ਸਚ ਟਿਕਾਣਾ। ਏਕਾ ਜੋਤੀ ਹਰਿ ਭਗਵਾਨਾ। ਦੁਰਮਤ ਮੈਲ ਜਾਏ ਧੋਤੀ, ਹੋਏ ਪ੍ਰਕਾਸ਼ ਕੋਟਨ ਭਾਣਾ। ਕਾਇਆ ਨਾੜੀ ਰਹੇ ਨਾ ਸੋਤੀ, ਵਜੇ ਤੀਰ ਬੇਮੁਹਾਣਾ। ਉਚ ਮਹੱਲ ਅਟੱਲ ਅਸਥੂਲ, ਜੋਤੀ ਨੂਰ ਸਤਿ ਸਰੂਰ, ਗੁਰਮੁਖਾਂ ਮਿਲੇ ਮਾਤ ਨਿਸ਼ਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਸਚ ਦਰਬਾਰਾ ਵਿਚ ਮਾਤ ਉਸਾਰਾ, ਗੁਰਮੁਖਾਂ ਚੁਕਾਏ ਅਗਲਾ ਪਿਛਲਾ ਮੂਲ। ਦਰ ਮੰਦਰ ਹਰਿ ਸੁਹਾਇਆ, ਜੋਤ ਜਗਾਈਆ। ਦਰ ਮੰਦਰ ਹਰਿ ਸੁਹਾਇਆ, ਵਰਨ ਗੋਤ ਇਕ ਰਖਾਈਆ। ਦਰ ਮੰਦਰ ਹਰਿ ਸੁਹਾਇਆ, ਗੁਰਮੁਖਾਂ ਦੇਵੇ ਮਾਤ ਵਡਿਆਈਆ। ਹਰਿ ਮੰਦਰ ਆਪ ਸੁਹਾਇਆ, ਹਰਿਜਨ ਸਾਚਾ ਮੇਲਾ ਪਾਰਬ੍ਰਹਮ ਸਚ ਸਰਨਾਈਆ। ਹਰਿ ਮੰਦਰ ਆਪ ਸੁਹਾਇਆ, ਕਾਇਆ ਫਲ ਲਗਾਏ ਅੰਮ੍ਰਿਤ ਸਾਚਾ ਕੇਲਾ, ਨਿਝਰ ਧਾਰ ਅੰਮ੍ਰਿਤ ਸੀਰ ਰਿਹਾ ਮੁਖ ਚੁਆਈਆ। ਹਰਿ ਮੰਦਰ ਆਪ ਸੁਹਾਇਆ, ਜੋਤੀ ਜੋਤ ਸਰੂਪ ਹਰਿ, ਛੱਬੀ ਪੋਹ ਖ਼ੁਸ਼ੀ ਮਨਾਈਆ, ਛੱਬੀ ਪੋਹ ਖੇਲ ਨਿਆਰੀ। ਕਾਇਆ ਤਜੀ ਝੂਠੀ ਦੇਹ, ਤੁਟਾ ਨਾਤਾ ਮਾਤ ਸੰਸਾਰੀ। ਬੇਮੁਖਾਂ ਸਿਰ ਪਾਏ ਖੇਹ, ਅਲਖ ਅਗੋਚਰ ਅਗੰਮ ਅਪਾਰੀ। ਗੁਰਮੁਖਾਂ ਅੰਮ੍ਰਿਤ ਆਤਮ ਬਰਖੇ ਮੇਂਹ, ਕਾਇਆ ਕਰੇ ਠੰਡੀ ਠਾਰੀ। ਬੇਮੁਖਾਂ ਜਗਤ ਨਾਤਾ ਝੂਠਾ ਮੋਹ, ਅੰਤਮ ਪਾਸਾ ਆਇਆ ਹਾਰੀ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਗੁਣ ਜੋਤ ਕਰੇ ਉਜਿਆਰੀ। ਹਰਿ ਮੰਦਰ ਹਰਿ ਸੁਹਾਏ, ਸਾਚਾ ਸ਼ਬਦ ਜਣਾਈਆ। ਹਰਿ ਮੰਦਰ ਆਪ ਸੁਹਾਏ, ਹਰਿਜਨ ਸਾਚੀ ਬਣਤ ਬਣਾਈਆ। ਹਰਿ ਮੰਦਰ ਆਪ ਸੁਹਾਏ, ਪਤ ਪਤਵੰਤਾ ਸਾਚਾ ਕੰਤਾ ਪੂਰਨ ਭਗਵੰਤਾ, ਰੰਗ ਮਜੀਠੀ ਰਿਹਾ ਚੜ੍ਹਾਈਆ। ਰੂਪਾ ਅਨੂਪਾ ਹਰਿ ਸੰਤਾ, ਲੇਖਾ ਲੇਖ ਭਵਿਖਤ ਆਪਣਾ ਆਪ ਲਿਖਾਈਆ। ਬੇਮੁਖਾਂ ਮਾਇਆ ਪਾਏ ਬੇਅੰਤਾ, ਅੰਧ ਅੰਧੇਰ ਜਗਤ ਰਖਾਈਆ। ਗੁਰਮੁਖਾਂ ਦੇ ਵਡਿਆਈ ਵਿਚ ਜੀਵ ਜੰਤਾ, ਪੂਰਨ ਬੂਝ ਬੁਝਾਈਆ। ਵੇਦ ਪੁਰਾਨਾਂ ਹੱਥ ਨਾ ਆਏ ਪੰਡਤਾ, ਪਾਂਧੇ ਪੜ੍ਹਦੇ ਕਾਂਸੀ ਆਤਮ ਸਰਬ ਰਹੀ ਕੁਰਲਾਈਆ। ਗ੍ਰੰਥੀ ਪੰਥੀ ਆਤਮ ਹੰਗਤਾ, ਹਉਮੇ ਰੋਗ ਰਹੇ ਵਧਾਈਆ। ਗੁਰਮੁਖਾਂ ਮਿਲੇ ਮੇਲ ਸਾਚੀ ਸੰਗਤਾ, ਹਰਿ ਰੱਖੇ ਆਪ ਸਰਨਾਈਆ। ਗੁਰਮੁਖ ਸਾਚਾ ਦਰ ਘਰ ਸਾਚੇ ਏਕਾ ਬਣੇ ਮੰਗਤ, ਦੇਵੇ ਵਸਤ ਹਰਿ ਰਘੁਰਾਈਆ। ਮਹਿੰਮਾ ਜਗਤ ਅਗਣਤ, ਨਾ ਸਕੇ ਕੋਈ ਗਿਣਾਈਆ। ਏਕਾ ਜੋਤੀ ਆਦਿਨ ਅੰਤ, ਭੇਖਾਧਾਰੀ ਵਡ ਸੰਸਾਰੀ, ਲੋਕਮਾਤ ਆਪਣੀ ਰਚਨ ਰਚਾਈਆ। ਗੁਰਮੁਖ ਉਠਾਏ ਵਾਰੋ ਵਾਰੀ, ਆਪ ਬਣਾਏ ਸਚ ਦੁਲਾਰੀ, ਮਾਤ ਪਿਤ ਅਖਵਾਈਆ। ਕਲਜੁਗ ਜੀਵ ਦੁਸ਼ਟ ਦੁਰਾਚਾਰੀ, ਆਤਮ ਹੋਈ ਸਰਬ ਹੰਕਾਰੀ, ਨਾ ਹੋਵੇ ਕੋਈ ਸਹਾਈਆ। ਦਰ ਦਰ ਘਰ ਘਰ ਚਲੀ ਵਿਕਾਰੀ, ਕਲਜੁਗ ਅੰਤਮ ਹੋਈ ਖਵਾਰੀ, ਧਰਤ ਮਾਤ ਰਹੀ ਕੁਰਲਾਈਆ। ਲਾੜੀ ਮੌਤ ਅਜੇ ਕਵਾਰੀ, ਲੱਖ ਚੁਰਾਸੀ ਵਿਚੋਂ ਨਾ ਕਿਸੇ ਪ੍ਰਨਾਈਆ। ਧਰਮ ਰਾਏ ਦਰ ਦਏ ਬਹਾਰੀ, ਸਾਚਾ ਕੁੰਡਾ ਆਪੇ ਲਾਹੀਆ। ਆਪੇ ਮੇਟੇ ਚਾਰ ਯਾਰੀ, ਸੰਗ ਮੁਹੰਮਦ ਸੁੱਤਾ ਪੈਰ ਪਸਾਰੀ, ਈਸਾ ਮੂਸਾ ਆਈ ਹਾਰੀ, ਨਿਹਕਲੰਕ ਜਗੀ ਜੋਤ ਕਰੇ ਖੇਲ ਹਰਿ ਨਿਰੰਕਾਰੀ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਸਾਚਾ ਮੇਲ ਮਿਲਾਈਆ। ਸੰਗਤ ਆਈ ਚੱਲ ਦਵਾਰ, ਚਰਨ ਨਿਮਸਕਾਰਿਆ। ਪੁਰਖ ਅਬਿਨਾਸ਼ੀ ਪਾਏ ਸਾਰ, ਦੇਵੇ ਨਾਮ ਅਧਾਰਿਆ। ਸੋਹੰ ਸ਼ਬਦ ਅਪਰ ਅਪਾਰ, ਕਲਜੁਗ ਤੇਰੀ ਅੰਤਮ ਵਾਰਿਆ। ਪ੍ਰਭ ਕਰਾਏ ਕਾਇਆ ਤਨ ਸ਼ਿੰਗਾਰ, ਗੁਰਮੁਖ ਮੰਗਣ ਆਏ ਚਲ ਦਵਾਰ, ਗੁਰਮੁਖ ਸਾਚੇ ਤਨ ਪਾਏ ਫੂਲਨਹਾਰ, ਗਲ ਆਪਣੇ ਵਿਚ ਲਟਕਾ ਰਿਹਾ। ਸਚ ਕਰਾਏ ਵਣਜ ਵਪਾਰ, ਨਾਮ ਸਿਹਰਾ ਇਕ ਵਿਕਾ ਰਿਹਾ। ਮਾਨਸ ਦੇਹੀ ਪੈਜ ਸਵਾਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਭਾਣੇ ਸਦ ਸਮਾ ਰਿਹਾ। ਮੰਗਣ ਆਏ ਮੰਗ, ਵਸਤ ਅਨਮੋਲ ਹੈ। ਪ੍ਰਭ ਅਬਿਨਾਸ਼ੀ ਚਾੜ੍ਹੇ ਰੰਗ, ਗੁਰ ਸੰਗਤ ਤੋਲੇ ਪੂਰਾ ਤੋਲ ਹੈ। ਮਾਨਸ ਦੇਹੀ ਨਾ ਹੋਏ ਭੰਗ, ਪ੍ਰਭ ਪਰਦੇ ਰਿਹਾ ਖੋਲ੍ਹ ਹੈ। ਸਦ ਸਹਾਈ ਅੰਗ ਸੰਗ, ਵਸੇ ਕਾਇਆ ਚੋਲ ਹੈ। ਚਿੱਟੇ ਅਸਵ ਕੱਸਿਆ ਤੰਗ, ਗੁਰਮੁਖਾਂ ਪੂਰੀ ਕਰੇ ਮੰਗ, ਲੱਖ ਚੁਰਾਸੀ ਹਿਰਦੇ ਰਿਹਾ ਫੋਲ ਹੈ। ਸ਼ਬਦ ਵਜਾਏ ਇਕ ਮਰਦੰਗ, ਰਾਜੇ ਰਾਣੇ ਹੋਏ ਨੰਗ, ਮਿਲੇ ਮਾਣ ਨਾ ਉਪਰ ਧਵਲ ਹੈ। ਮਾਇਆ ਡੋਰੀ ਚੜ੍ਹੀ ਪਤੰਗ, ਅੰਤਮ ਵੇਲੇ ਡੂੰਘੀ ਗੰਗ, ਨਾ ਸਕੇ ਕੋਈ ਖਲ੍ਹਾਰ ਹੈ। ਗੁਰਮੁਖਾਂ ਕਟੇ ਭੁੱਖ ਨੰਗ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਛੱਬੀ ਪੋਹ ਦਿਵਸ ਵਿਚਾਰੇ। ਚਰਨ ਪਿਆਰ ਹਰਿ ਗਿਰਧਾਰਿਆ। ਦੂਜਾ ਦਰ ਵੇਖ ਵਿਚਾਰ, ਵਸੇ ਸਾਚਾ ਨਰ ਨਿਰੰਕਾਰਿਆ। ਤੀਜੇ ਨੇਤਰ ਸਦ ਤਿੱਖੀ ਧਾਰ, ਵੱਜੇ ਆਤਮ ਨਾਮ ਕਟਾਰਿਆ। ਚੌਥੇ ਦਰ ਸਾਚਾ ਹਰਿ, ਜਨ ਭਗਤਾਂ ਰਿਹਾ ਪੈਜ ਸਵਾਰ, ਪੰਜਵੇਂ ਨਾ ਜਾਏ ਏਕਾ ਧਾਮ ਸੁਹਾ ਰਿਹਾ। ਛੇਵਾਂ ਛੇ ਘਰ ਆਪੇ ਵਸੇ, ਹਰਿ ਸ਼ਬਦ ਭੰਡਾਰ ਇਕ ਵਖਾ ਰਿਹਾ। ਸਤਵੇਂ ਜੋਤੀ ਨੂਰ ਅਪਾਰ, ਨੂਰੋ ਨੂਰ ਉਪਜਾ ਰਿਹਾ। ਅੱਠਵੇਂ ਅੱਠੇ ਕਾਇਆ ਤੱਤ, ਮਾਨਸ ਦੇਹੀ ਮਾਤ ਉਪਜਾ ਰਿਹਾ। ਬੇਮੁਖਾਂ ਖੋਲ੍ਹੇ ਦਸ ਨਵੇਂ, ਦਸਵਾਂ ਸਾਚੇ ਘੋੜੇ ਆਪ ਚੜ੍ਹਾ ਰਿਹਾ। ਦੋਵੇਂ ਹੱਥੀਂ ਵਾਗ ਲਏ ਫੜ, ਧੁਰਦਰਗਾਹੀ ਸਾਚਾ ਮਾਹੀ ਏਕਾ ਰਾਹ ਵਖਾ ਰਿਹਾ। ਨਾ ਕੋਈ ਅੱਗੇ ਸਕੇ ਅੜ, ਧਰਮ ਰਾਏ ਦਰ ਖੁਲ੍ਹਾ ਰਿਹਾ। ਗੁਰਮੁਖ ਸਾਚਾ ਗੁਰ ਚਰਨ ਲਏ ਫੜ, ਸਾਚੇ ਪੌੜੇ ਆਪ ਚੜ੍ਹਾ ਰਿਹਾ । ਦਰ ਘਰ ਸਾਚੇ ਜਾਏ ਵੜ, ਨਾ ਕੋਈ ਸੀਸ ਨਾ ਕੋਈ ਧੜ, ਸਾਚੀ ਜੋਤ ਡਗਮਗਾ ਰਿਹਾ। ਨਾ ਕੋਈ ਵਰਨ ਨਾ ਕੋਈ ਗੋਤੀ, ਏਕਾ ਆਪਣਾ ਆਪ ਸੁਹਾ ਰਿਹਾ। ਚੰਦ ਸੂਰਜ ਅਵਤਾਰ ਤਾਰੇ, ਆਪਣੇ ਚਰਨਾਂ ਹੇਠ ਲਟਕਾ ਰਿਹਾ। ਉਤੇ ਸੁੱਤਾ ਪੈਰ ਪਸਾਰ, ਸੱਤਵੇਂ ਘਰ ਮਾਲ ਅੱਯਾਰੇ, ਚਾਰੋਂ ਦਿਸ਼ਾ ਨਾ ਕੋਈ ਵਖਾ ਰਿਹਾ। ਬੈਠਾ ਰਿਹਾ ਸਦਾ ਵਿਚਕਾਰੇ, ਜੋਤੀ ਜਾਮਾ ਭੇਵ ਨਿਆਰੇ, ਲੋਕਮਾਤ ਆਵੇ ਜਾਵੇ ਵਾਰੋ ਵਾਰਿਆ। ਕਲਜੁਗ ਤੇਰੀ ਪਾਵੇ ਸਾਰ, ਨਿਹਕਲੰਕ ਨਰਾਇਣ ਨਰ, ਸਚ ਸਿੰਘਾਸਣ ਸਾਚੀ ਸੇਜਾ, ਆਪਣੀ ਹੱਥੀਂ ਆਪ ਵਿਛਾ ਰਿਹਾ। ਹੱਥ ਉਠਾਏ ਸੋਹੰ ਤਿੱਖਾ ਨੇਜਾ, ਵਡ ਜ਼ਰਵਾਣੇ ਪਕੜ ਹਿਲਾ ਰਿਹਾ। ਗੁਰਮੁਖ ਹੰਢਾਏ ਆਤਮ ਪ੍ਰਭ ਅਬਿਨਾਸ਼ੀ ਤੇਰੀ ਸੇਜਾ, ਕਲ ਸਾਚਾ ਕਰਮ ਕਮਾ ਰਿਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਆਈ ਸੰਗਤ ਚਾੜ੍ਹੇ ਰੰਗਤ, ਪੂਰੀ ਇੱਛਿਆ ਪਾਈ ਭਿੱਛਿਆ, ਆਤਮ ਝੋਲੀ ਆਪ ਭਰਾ ਰਿਹਾ। ਆਤਮ ਝੋਲੀ ਭਰੇ ਭੰਡਾਰ, ਬੇਮੁਖ ਜੀਵ ਮਾਰੇ ਬੋਲੀ, ਗੁਰਮੁਖ ਸਾਚਾ ਰਿਹਾ ਸਹਾਰ। ਪ੍ਰਭ ਅਬਿਨਾਸ਼ੀ ਪੂਰੇ ਤੋਲ ਰਿਹਾ ਤੋਲੀ, ਸ਼ਬਦ ਖੰਡਾ ਹੱਥ ਅਪਾਰ। ਲੋਕਮਾਤ ਦੀ ਸਾਚੀ ਡੋਲੀ, ਸੋਹੰ ਸ਼ਬਦ ਅਪਰ ਅਪਾਰ। ਆਪ ਬਣਾਏ ਦਰ ਘਰ ਸਾਚੇ ਦੀ ਸਾਚੀ ਗੋਲੀ, ਇਕ ਕਰਾਏ ਚਰਨ ਪਿਆਰ। ਮੰਗਣ ਆਏ ਅੱਗੇ ਡਾਹੇ ਝੋਲੀ, ਮਿਲੇ ਵਸਤ ਇਕ ਪਿਆਰ। ਪ੍ਰਭ ਅਬਿਨਾਸ਼ੀ ਆਤਮ ਪਰਦੇ ਰਿਹਾ ਖੋਲੀ, ਆਪੇ ਜਾਣੇ ਗੁਣ ਅਵਗੁਣ ਨਰ ਹਰਿ ਸੱਚੀ ਸਰਕਾਰ। ਗੁਰਮੁਖਾਂ ਕਾਇਆ ਭਾਲੀ ਭੋਲੀ, ਸਾਚਾ ਕਰੇ ਤਨ ਸ਼ਿੰਗਾਰ। ਰੰਗ ਰੰਗੇ ਕਾਇਆ ਚੋਲੀ, ਉਤਰ ਨਾ ਜਾਏ ਦੂਜੀ ਵਾਰ। ਬਜ਼ਰ ਕਪਾਟੀ ਰਿਹਾ ਖੋਲ੍ਹੀ, ਆਪ ਆਪਣੀ ਕਿਰਪਾ ਧਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਸੰਗਤ ਆਈ ਮੰਗਤ, ਭਿੱਛਿਆ ਪਾਏ ਨਾਮ ਅਪਾਰ। ਨਿਹਚਲ ਧਾਮ ਅਟੱਲ ਅਸਥੂਲ ਹੈ। ਨਿਹਚਲ ਧਾਮ ਅਟੱਲ, ਏਕਾ ਦਿਸੇ ਕੰਤ ਕੰਤੂਹਲ ਹੈ। ਨਿਹਚਲ ਧਾਮ ਅਟਲ, ਸਾਚਾ ਘੋੜਾ ਸ਼ਬਦ ਸਿੰਘਾਸਣ ਰਿਹਾ ਝੂਲ ਹੈ। ਨਿਹਚਲ ਧਾਮ ਅਟੱਲ, ਨਾਮ ਰੰਗਣ ਤਨ ਪਾਏ ਚੂੜਾ, ਨਾਮ ਸ਼ਿੰਗਾਰਾ ਸੱਚਾ ਫੂਲ ਹੈ। ਨਿਹਚਲ ਧਾਮ ਅਟੱਲ, ਏਕਾ ਰੰਗ ਚੜ੍ਹਾਏ ਗੂੜ੍ਹਾ, ਨਾ ਉਤਰੇ ਮਾਤ ਮੂਲ ਹੈ। ਨਿਹਚਲ ਧਾਮ ਅਟੱਲ, ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਅੰਤ ਅੰਤ ਆਦਿ ਹੈ। ਨਿਹਚਲ ਧਾਮ ਅਟੱਲ, ਇਕ ਇਕੱਲਾ ਸਿਰਜਣਹਾਰਿਆ। ਨਿਹਚਲ ਧਾਮ ਅਟੱਲ, ਸ਼ਬਦ ਪਸਾਰਿਆ। ਨਿਹਚਲ ਧਾਮ ਅਟੱਲ, ਮੇਲ ਮਿਲਾ ਰਿਹਾ। ਨਿਹਚਲ ਧਾਮ ਅਟਲ, ਤ੍ਰੈਲੋਕੀ ਬਾਹਰ ਰਖਾ ਰਿਹਾ। ਨਿਹਚਲ ਧਾਮ ਅਟੱਲ, ਸ਼ਬਦ ਪਸਾਰਿਆ। ਸਾਚਾ ਧਾਮ ਅਟੱਲ, ਸਾਚਾ ਨਾਉਂ ਸ਼ਬਦ ਸਲੋਕੀ ਆਦਿ ਅੰਤ ਵਾਰੋ ਵਾਰ ਮਾਤ ਘਲਾ ਰਿਹਾ। ਨਿਹਚਲ ਧਾਮ ਅਟਲ ਜੋਤੀ ਜੋਤ ਸਰੂਪ ਹਰਿ, ਸਾਚੇ ਧਾਮ ਆਪ ਸੁਹਾ ਰਿਹਾ। ਨਿਹਚਲ ਧਾਮ ਅਟੱਲ, ਹਰਿ ਸੁਹੰਜਣਾ। ਨਿਹਚਲ ਧਾਮ ਅਟੱਲ, ਜੋਤ ਨਿਰੰਜਣਾ। ਨਿਹਚਲ ਧਾਮ ਅਟੱਲ, ਦਰਦ ਦੁੱਖ ਭੈ ਭੰਜਨਾ। ਨਿਹਚਲ ਧਾਮ ਅਟੱਲ, ਮੀਤ ਮੁਰਾਰ ਸਾਚੇ ਸੱਜਣਾ। ਨਿਹਚਲ ਧਾਮ ਅਟੱਲ, ਪੁਰਖ ਅਬਿਨਾਸ਼ੀ ਲੋਕਮਾਤ ਸਾਚਾ ਪਰਦਾ ਕੱਜਣਾ। ਨਿਹਚਲ ਧਾਮ ਅਟੱਲ, ਏਕਾ ਜੋਤ ਸੱਚੀ ਪ੍ਰਕਾਸ਼ੀ, ਸ਼ਬਦ ਤਾਲ ਦੂਜਾ ਵਜਣਾ। ਨਿਹਚਲ ਧਾਮ ਅਟੱਲ, ਹਰਿ ਦਿਸੇ ਸ਼ਾਹੋ ਸ਼ਾਬਾਸ਼ੀ, ਹਰਿ ਏਕਾ ਏਕ ਸਚ ਮਹੱਲਨਾ। ਨਿਹਚਲ ਧਾਮ ਅਟੱਲ, ਜੋਤੀ ਜੋਤ ਸਰੂਪ ਹਰਿ, ਸਚ ਦਵਾਰ ਗੁਰਮੁਖ ਵਿਰਲੇ ਮਾਤ ਮੱਲਣਾ। ਨਿਹਚਲ ਧਾਮ ਅਟੱਲ, ਦੂਰਨ ਦੂਰਿਆ। ਨਿਹਚਲ ਧਾਮ ਅਟੱਲ, ਸ਼ਬਦ ਸਰੂਰਿਆ। ਨਿਹਚਲ ਧਾਮ ਅਟੱਲ, ਏਕਾ ਨਾਦ ਅਨਾਹਦ ਤੂਰਿਆ। ਨਿਹਚਲ ਧਾਮ ਅਟੱਲ, ਪ੍ਰਭ ਅਬਿਨਾਸ਼ੀ ਮਾਧਵ ਮਾਧ, ਸਰਬ ਗੁਣ ਭਰਪੂਰਿਆ। ਨਿਹਚਲ ਧਾਮ ਅਟੱਲ, ਗੁਰਮੁਖ ਵਿਰਲਾ ਲਏ ਲਾਧ, ਦਰਸ ਦਿਖਾਏ ਹਾਜਰ ਹਜੂਰਿਆ। ਨਿਹਚਲ ਧਾਮ ਅਟੱਲ, ਜਨ ਭਗਤਾਂ ਦੇਵੇ ਸਾਚੀ ਦਾਦ, ਆਸਾ ਮਨਸਾ ਹਰਿ ਜੀ ਪੂਰਿਆ। ਨਿਹਚਲ ਧਾਮ ਅਟੱਲ, ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਏਕ ਸਤਿ ਸਰੂਰਿਆ। ਨਿਹਚਲ ਧਾਮ ਅਟੱਲ, ਗਹਿਰ ਗੰਭੀਰਿਆ। ਨਿਹਚਲ ਧਾਮ ਅਟੱਲ, ਏਕਾ ਰੱਖੇ ਅੰਮ੍ਰਿਤ ਸਾਚਾ ਨੀਰਿਆ। ਨਿਹਚਲ ਧਾਮ ਅਟੱਲ, ਨਾਮ ਅਧਾਰਾ ਹਰਿ ਭਗਤ ਪਿਆਰਾ, ਦੇਵੇ ਸਾਚਾ ਸੀਰਿਆ। ਨਿਹਚਲ ਧਾਮ ਅਟੱਲ, ਰਾਹ ਦਿਸੇ ਅੱਗੇ ਭੀੜਿਆ। ਨਿਹਚਲ ਧਾਮ ਅਟਲ, ਜੋਤੀ ਜੋਤ ਸਰੂਪ ਹਰਿ, ਆਪੇ ਬੰਨ੍ਹੇ ਆਪਣੀ ਬੀੜਿਆ। ਨਿਹਚਲ ਧਾਮ ਅਟੱਲ, ਜੋਤ ਨਿਸ਼ਾਨ ਹੈ। ਨਿਹਚਲ ਧਾਮ ਅਟੱਲ, ਸ਼ਬਦ ਬਿਬਾਣ ਹੈ। ਨਿਹਚਲ ਧਾਮ ਅਚਲ ਅਟੱਲ, ਕਿਲ੍ਹਾ ਕੋਟ ਨਾ ਕੋਈ ਮਕਾਨ ਹੈ। ਨਿਹਚਲ ਧਾਮ ਅਟਲ, ਤੇਜ ਕੋਟਨ ਕੋਟ ਭਾਨ ਹੈ। ਨਿਹਚਲ ਧਾਮ ਅਟੱਲ, ਅੰਮ੍ਰਿਤ ਸਰੋਵਰ ਇਕ ਇਸ਼ਨਾਨ ਹੈ। ਨਿਹਚਲ ਧਾਮ ਅਟੱਲ, ਜੋਤੀ ਜੋਤ ਸਰੂਪ ਹਰਿ, ਏਕਾ ਏਕ ਵਸੇ ਭਗਵਾਨ ਹੈ। ਨਿਹਚਲ ਧਾਮ ਅਟੱਲ, ਇਕ ਭਗਵਾਨਿਆ। ਨਿਹਚਲ ਧਾਮ ਅਟੱਲ, ਲੋਕਮਾਤ ਨਾ ਕਿਸੇ ਪਛਾਣਿਆ। ਨਿਹਚਲ ਧਾਮ ਅਟੱਲ, ਨਾ ਹੋਏ ਅੰਧੇਰੀ ਰਾਤ, ਜੋਤੀ ਜਗੇ ਬੇਮੁਹਾਨਿਆ। ਨਿਹਚਲ ਧਾਮ ਅਟੱਲ, ਸ਼ਬਦ ਰੱਖੇ ਸਚ ਸੁਗਾਤ, ਗੁਰਮੁਖਾਂ ਝੋਲੀ ਆਪ ਭਰਾਨਿਆ। ਨਿਹਚਲ ਧਾਮ ਅਟੱਲ, ਤ੍ਰੈਲੋਕੀ ਪਰਖੇ ਜਾਤ ਪਾਤ, ਏਕਾ ਰੰਗ ਹਰਿ ਰੰਗਾਨਿਆ। ਨਿਹਚਲ ਧਾਮ ਅਟੱਲ, ਅੱਠੇ ਪਹਿਰ ਦਿਵਸ ਰਾਤ, ਬਾਰਾਂ ਤੀਸ ਵਕਤ ਸੁਹਾਨਿਆ। ਨਿਹਚਲ ਧਾਮ ਅਟੱਲ, ਏਕਾ ਜੋਤੀ ਸ਼ਬਦ ਸੀਸ, ਪਵਣ ਚਵਰ ਹਰਿ ਝੁਲਾਨਿਆ। ਨਿਹਚਲ ਧਾਮ ਅਟੱਲ, ਜੋਤੀ ਜਾਮਾ ਹਰਿ ਜਗਦੀਸ਼, ਨਾ ਦਿਸੇ ਜੀਵ ਜੰਤ ਮਾਤ ਨਾਦਾਨਿਆ। ਨਿਹਚਲ ਧਾਮ ਅਟੱਲ, ਨਾ ਜਾਣੇ ਰਾਗ ਛਤੀਸ, ਸਾਚਾ ਰਾਹ ਨਾ ਕਿਸੇ ਵਖਾਨਿਆ। ਨਿਹਚਲ ਧਾਮ ਅਟੱਲ, ਜੋਤੀ ਜੋਤ ਸਰੂਪ ਹਰਿ, ਸਦ ਵਸੇ ਬੇਪਛਾਣਿਆ। ਨਿਹਚਲ ਧਾਮ ਅਟੱਲ, ਨਿਰਮਲ ਉਜਾਗਰਾ। ਨਿਹਚਲ ਧਾਮ ਅਟੱਲ, ਸ਼ਬਦ ਸ਼ਬਦ ਸ਼ਬਦ ਰੱਖੇ ਸਿੰਧ ਸਾਗਰਾ। ਨਿਹਚਲ ਧਾਮ ਅਟੱਲ, ਵੇਖ ਵਖਾਣੇ ਲੱਖ ਚੁਰਾਸੀ ਕਾਇਆ ਗਾਗਰਾ। ਨਿਹਚਲ ਧਾਮ ਅਟਲ, ਏਕਾ ਏਕ ਆਪ ਵਖਾਏ ਸ਼ਬਦ ਜਣਾਏ, ਤਟ ਬਿਆਸ ਦਿਆਲ ਬਾਗ ਆਗਰਾ। ਜੋਤੀ ਜੋਤ ਸਰੂਪ ਹਰਿ, ਕਲਜੁਗ ਭੇਖ ਦਏ ਮਿਟਾਏ, ਖਿੱਚੇ ਜੋਤ ਜੋਤ ਰਤੀ ਰਤਨਾਗਰਾ। ਨਿਹਚਲ ਧਾਮ ਅਟੱਲ, ਸਰਬ ਸਹਾਰਿਆ। ਨਿਹਚਲ ਧਾਮ ਅਟੱਲ, ਜੀਆਂ ਜੰਤਾਂ ਸਾਧਾਂ ਸੰਤਾਂ ਹੋਏ ਆਪ ਸਹਾਰਿਆ। ਨਿਹਚਲ ਧਾਮ ਅਟੱਲ, ਪੁਰਖ ਅਬਿਨਾਸ਼ੀ ਸਾਚਾ ਕੰਤਾ, ਆਪ ਬਣਾਏ ਸਾਚੀ ਬਣਤਾ, ਨੂਰੋ ਨੂਰ ਆਪ ਉਪਾ ਰਿਹਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਦਰ ਦਵਾਰ ਵਖਾਏ, ਸ੍ਰਿਸ਼ਟ ਸਬਾਈ ਕੂੜੋ ਕੂੜ ਸਮਝਾ ਰਿਹਾ। ਨਿਹਚਲ ਧਾਮ ਅਟੱਲ, ਸਚਖੰਡ ਹਰਿ ਪ੍ਰਭ ਵਾਸ ਹੈ। ਨਿਹਚਲ ਧਾਮ ਅਟੱਲ, ਲੋਕਮਾਤ ਪਾਈ ਵੰਡ, ਭਾਗ ਲੱਗਾ ਵਿਚ ਪ੍ਰਭਾਸ ਹੈ। ਰੰਕ ਰਾਜਾਨਾਂ ਦੇਵੇ ਦੰਡ, ਕਲਜੁਗ ਸੁੱਤੇ ਦੇ ਕੇ ਕੰਡ, ਕਾਇਆ ਲੱਗੀ ਅੰਧੇਰੀ ਆਗ ਹੈ। ਫੜੇ ਸ਼ਬਦ ਸੱਚੀ ਪ੍ਰਚੰਡ, ਲੱਖ ਚੁਰਾਸੀ ਭੰਨੇ ਕੱਚੇ ਅੰਡ, ਕਿਸੇ ਦਰ ਨਾ ਦਿਸੇ ਚਰਾਗ ਹੈ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਸੰਤ ਜਨਾਂ, ਆਤਮ ਧੋਏ ਕਲਜੁਗ ਝੂਠਾ ਦਾਗ ਹੈ। ਨਿਹਚਲ ਧਾਮ ਅਟੱਲ, ਵਿਚ ਸੰਸਾਰਿਆ। ਗੁਰਮੁਖਾਂ ਅੰਮ੍ਰਿਤ ਕਾਇਆ ਦੇਵੇ ਸਿੰਚ, ਕਰੇ ਠੰਡੀ ਠਾਰਿਆ। ਨਾਮ ਅਨੂਠਾ ਪੁਰਖ ਅਬਿਨਾਸ਼ੀ ਸਾਚਾ ਤੂਠਾ, ਕਰਾਏ ਵਣਜ ਸੱਚਾ ਵਣਜਾਰਿਆ। ਦਵਾਪਰ ਤਰੇਤਾ ਸਤਿਜੁਗ ਵਿਛੜੇ ਰਿਹਾ ਰੂਠਾ, ਮਿਲਾਏ ਮੇਲ ਹਰਿ ਕੰਤ ਭਤਾਰਿਆ। ਬੇਮੁਖਾਂ ਹੱਥ ਫੜਾਏ ਝੂਠਾ ਜੂਠਾ ਠੂਠਾ, ਮੰਗਣ ਦਰ ਦਰ ਭਿਖਾਰਿਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੇ ਬੰਕ ਦਵਾਰੇ ਆਪ ਸੁਹਾ ਰਿਹਾ। ਸਤਵੇਂ ਘਰ ਹਰਿ ਨਿਰੰਕਾਰਾ। ਕਰੇ ਖੇਲ ਜੋਤੀ ਮੇਲ, ਅਪਰ ਅਪਾਰਾ। ਸਚ ਸੁਹਾਏ ਆਪਣਾ ਵੇਲ, ਤਿੰਨਾਂ ਲੋਆਂ ਬੰਨ੍ਹੇ ਧਾਰਾ। ਏਕਾ ਏਕ ਇਕ ਇਕੇਲ, ਨਾ ਕੋਈ ਦੂਜੀ ਨਾਰਾ। ਏਕਾ ਆਪ ਆਪਣਾ ਸੱਜਣ ਸੁਹੇਲ, ਨਾ ਕੋਈ ਜਾਣੇ ਜੀਵ ਗਵਾਰਾ। ਨੂਰੀ ਜੋਤੀ ਸਾਚਾ ਖੇਲ, ਸ਼ਬਦ ਮੋਤੀ ਹਰਿ ਭੰਡਾਰਾ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਰੂਪ ਰੰਗ ਤੇ ਵਸੇ ਬਾਹਰਾ। ਸੱਤਵੇਂ ਘਰ ਹਰਿ ਨਿਰੰਕਾਰ। ਜੋਤ ਜਗਾਏ ਅਪਰ ਅਪਾਰ। ਸ਼ਬਦੀ ਉਠੇ ਪਵਣੀ ਧਾਰ। ਅਵਣੀ ਗਵਣੀ ਪਾਏ ਸਾਰ। ਪੁਰੀਆਂ ਲੋਆਂ ਪਾਰ ਕਰਾਏ ਭਵਣੀ, ਖੰਡਾਂ ਬ੍ਰਹਿਮੰਡਾਂ ਰਿਹਾ ਸਰਬ ਵਿਚਾਰ। ਜੋਤੀ ਜੋਤ ਸਰੂਪ ਹਰਿ, ਘਰ ਸਾਚੇ ਜੋਤੀ ਕਰ ਅਕਾਰ। ਸਾਚੇ ਘਰ ਜੋਤ ਉਜਿਆਰਾ। ਨਾ ਕੋਈ ਅੰਦਰ ਨਾ ਕੋਈ ਮੰਦਰ, ਨਾ ਕੋਈ ਦਿਸੇ ਧੁੰਦੂਕਾਰਾ। ਨਾ ਕੋਈ ਕਾਇਆ ਨਾ ਕੋਈ ਬੰਧ, ਮਾਇਆ ਜਾਲ ਨਾ ਦਿਸੇ ਫੰਦ, ਏਕ ਰੂਪ ਅਪਾਰਾ। ਨਾ ਕੋਈ ਸ਼ਤੀਰ ਨਾ ਕੋਈ ਕੰਧ, ਸ਼ਬਦ ਅਟੱਲ ਉਚ ਮੁਨਾਰਾ। ਨਾ ਕੋਈ ਸਾਗਰ ਨਾ ਕੋਈ ਗੰਗ, ਅੰਮ੍ਰਿਤ ਬਖ਼ਸ਼ੇ ਸਾਚੀ ਧਾਰਾ। ਨਾ ਕੋਈ ਰੂਪ ਨਾ ਕੋਈ ਰੰਗ, ਆਪ ਆਪਣਾ ਰੱਖੇ ਸੰਗ, ਦੂਜੇ ਦਰ ਨਾ ਲਏ ਮੰਗ, ਸਾਚੇ ਘਰ ਹਰਿ ਪਸਾਰਾ। ਜੋਤੀ ਜੋਤ ਸਰੂਪ ਹਰਿ, ਸਤਮ ਦਵਾਰੇ ਜੋਤ ਅਕਾਰੇ, ਸ਼ਬਦ ਘੋੜਾ ਮੰਗੇ ਮੰਗ ਇਕ ਅਪਾਰ, ਪੁਰਖ ਅਬਿਨਾਸ਼ ਕਿਰਪਾ ਧਾਰ। ਚਿੱਟੇ ਅਸਵ ਆਸਣ ਸੋਲਾਂ ਕਲੀਆਂ ਕਰ ਸ਼ਿੰਗਾਰ। ਸੰਤ ਮਨੀ ਸਿੰਘ ਸੇਵਾ ਲਾਈ, ਪੰਚਮ ਜੇਠ ਦਿਵਸ ਵਿਚਾਰ। ਆਪਣੀ ਹੱਥੀਂ ਤੰਗ ਕਸਾਈਂ, ਪਹਿਲਾ ਪੌੜਾ ਇਕ ਉਠਾਈਂ, ਲੋਕਮਾਤ ਦਾ ਰਾਹ ਵਖਾਈਂ, ਆਪ ਆਪਣੀ ਕਿਰਪਾ ਧਾਰ। ਚਿੱਟਾ ਬਾਣਾ ਤਨ ਛੁਹਾਈਂ, ਗੁਰਮੁਖ ਸਾਚੇ ਸੇਵਾ ਲਾਈਂ, ਸਾਚਾ ਕਰੀਂ ਜਗਤ ਵਿਹਾਰ। ਆਪ ਆਪਣੀ ਬਣਤ ਬਣਾਈਂ, ਵੇਖੀਂ ਥਾਉਂ ਥਾਈਂ ਪੁਰੀਆਂ ਲੋਆਂ ਬੰਨ੍ਹੀ ਧਾਰ। ਗੁਰਮੁਖਾਂ ਦੇਵੇ ਠੰਡੀਆਂ ਛਾਈਂ, ਲੋਕਮਾਤ ਮਾਰ ਝਾਤ, ਸਚ ਸੱਚੇ ਦਰਬਾਰ। ਜੋਤੀ ਜੋਤ ਸਰੂਪ ਹਰਿ, ਸੱਤਵੇਂ ਘਰ ਉਠ ਖਲੋਤਾ, ਚਿੱਟਾ ਬਾਣਾ ਤਨ ਛੁਹਾਇਆ, ਹੋਇਆ ਖ਼ਬਰਦਾਰ। ਸੱਤਵੇਂ ਘਰ ਕਰ ਤਿਆਰੀ। ਪ੍ਰਭ ਅਬਿਨਾਸ਼ੀ ਕਰੇ ਲੋਕਮਾਤ ਪਹਿਲੀ ਵਾਰੀ। ਚਿੱਟੇ ਘੋੜੇ ਕਰ ਸਵਾਰੀ। ਮਾਰੇ ਸ਼ਬਦ ਇਕ ਉਡਾਰੀ। ਚਰਨ ਝੱਸੇ ਲਛਮੀ ਪਿਆਰੀ। ਪੁਰਖ ਅਬਿਨਾਸ਼ੀ ਸਾਚਾ ਹੱਸੇ, ਚਰਨ ਦਵਾਰੀ ਕੱਢੇ ਬਾਹਰੀ। ਗੁਰਮੁਖਾਂ ਦਾ ਰਾਹ ਤੱਕੇ, ਕਲਜੁਗ ਤੇਰੀ ਅੰਤਮ ਵਾਰੀ। ਚਾਰੋਂ ਕੁੰਟ ਪੈਣ ਧੱਕੇ, ਕਲਜੁਗ ਤੇਰੀ ਅੰਤਮ ਵਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਝਾੜੇ ਬੇਮੁਖਾਂ ਫਲ ਕਾਇਆ ਪੱਕੇ। ਸਾਚਾ ਚਰਨ ਕੱਢੇ ਬਾਹਰ। ਚਿੱਟਾ ਅਸਵ ਰਿਹਾ ਪੁਕਾਰ। ਪ੍ਰਭ ਅਬਿਨਾਸ਼ੀ ਹੋ ਅਸਵਾਰ। ਸ਼ਿਵਲੋਕ ਇੰਦਲੋਕ ਬ੍ਰਹਮਲੋਕ ਗੁਰਮੁਖ ਸਾਚੇ ਰਹੇ ਪੁਕਾਰ। ਇਕ ਸੁਣਾਏ ਸ਼ਬਦ ਸਲੋਕ, ਧੁਰਦਰਗਾਹੀ ਵਸਤ ਅਪਾਰ। ਨਾ ਕੋਈ ਸਕੇ ਇਹਨੂੰ ਰੋਕ, ਸ਼ਬਦ ਖੰਡਾ ਤੀਰ ਕਟਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਏ ਸਚ ਸੱਚੇ ਦਰਬਾਰ। ਸਾਚਾ ਦਰ ਆਪ ਸੁਹਾਇਆ। ਜੋਤ ਸਰੂਪੀ ਭੇਖ ਵਟਾਇਆ। ਛੇਵੇਂ ਖੜ੍ਹਾ ਰਾਹ ਵਖਾਇਆ। ਸਾਚਾ ਸ਼ਬਦ ਨਾਲ ਰਲਾਇਆ। ਤਿੰਨਾਂ ਪੁਰੀਆਂ ਮਾਣ ਦਵਾਇਆ। ਆਪ ਆਪਣਾ ਰੰਗ ਚੜ੍ਹਾਇਆ। ਸਾਚਾ ਸੰਗ ਇਕ ਨਿਭਾਇਆ। ਆਤਮ ਸਾਚੀ ਗੰਗ, ਹਰਿ ਚਰਨ ਛੁਹਾਇਆ। ਗੁਰਮੁਖਾਂ ਚਾੜ੍ਹੇ ਕਾਇਆ ਰੰਗ, ਕਟੇ ਭੁੱਖ ਨੰਗ, ਸਾਚਾ ਜਾਮਾ ਨਿਹਕਲੰਕ ਨਰਾਇਣ ਨਰ, ਆਪ ਆਪਣਾ ਆਪੇ ਉਪਾਇਆ। ਛੇਵੇਂ ਘਰ ਦਰ ਦਰਵਾਜੇ। ਸ਼ਬਦ ਸਰੂਪੀ ਸਾਜਨ ਸਾਜੇ। ਲੱਖ ਚੁਰਾਸੀ ਮਾਰੇ ਅਵਾਜੇ, ਆਪੇ ਬੈਠਾ ਹੋ ਅਸਵਾਰ ਚਿੱਟੇ ਅਸਵ ਘੋੜੇ ਤਾਜੇ। ਸਾਚਾ ਕਰੇ ਇਕ ਸ਼ਿੰਗਾਰ, ਜੋਤੀ ਜਾਮਾ ਭੇਖ ਨਿਆਰ, ਚਿੱਟਾ ਬਾਣਾ ਸਾਜਨ ਸਾਜੇ। ਪਵਣ ਵੇਖੇ ਠੰਡੀ ਠਾਰ, ਪ੍ਰਭ ਅਬਿਨਾਸ਼ੀ ਕਿਰਪਾ ਧਾਰ, ਲੱਖ ਚੁਰਾਸੀ ਸਵਾਸ ਅਧਾਰ, ਨਾ ਕੋਈ ਜਾਣੇ ਰਾਜਨ ਰਾਜੇ। ਜੋਤੀ ਜੋਤ ਸਰੂਪ ਹਰਿ, ਆਪ ਆਪਣਾ ਸਾਜਨ ਸਾਜੇ। ਸੱਤਵਾਂ ਘਰ ਹਰਿ ਸੁਹਾਇਆ। ਸਾਚਾ ਸ਼ਬਦ ਨਾਲ ਰਲਾਇਆ। ਖੰਡ ਬ੍ਰਹਿਮੰਡ ਏਕਾ ਧਾਰ ਏਕਾ ਦਰ ਏਕਾ ਚੋਟ ਰਿਹਾ ਲਗਾਇਆ। ਆਦਿਨ ਅੰਤਾ ਜੁਗਾ ਜੁਗੰਤ ਹੱਸੇ ਕੋਟਨ ਕੋਟ, ਭੇਵ ਕਿਸੇ ਨਾ ਪਾਇਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਭੇਖ ਧਰ, ਵਰਨ ਗੋਤ ਨਾ ਕੋਇ ਰਖਾਇਆ। ਛੇਵੇਂ ਘਰ ਖ਼ੁਸ਼ੀ ਮਨਾਈਆ। ਵੱਜੀ ਧੁਨ ਸ਼ਬਦ ਧੁਨਕਾਈਆ। ਆਪੇ ਰਿਹਾ ਹਰਿ ਜੀ ਸੁਣ, ਸਾਚਾ ਤਾਲ ਰਖਾਈਆ। ਨਾ ਕੋਈ ਜਾਣੇ ਗੁਣ ਅਵਗੁਣ, ਏਕਾ ਧਾਰ ਚਲਾਈਆ। ਜਨ ਭਗਤਾਂ ਪੁਕਾਰ ਰਿਹਾ ਸੁਣ, ਤਾਰ ਸਿਤਾਰ ਨਾ ਕੋਈ ਰਖਾਈਆ। ਅੱਠੇ ਪਹਿਰ ਛਾਣ ਪੁਣ, ਪ੍ਰਭ ਸਾਚੇ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪਣੇ ਰੰਗ ਰਹੇ ਸਦਾ ਰਘੁਰਾਈਆ। ਛੇਵੇਂ ਘਰ ਬਣਿਆ ਸੰਗ। ਖੁੱਲ੍ਹਿਆ ਦਰ ਸ਼ਬਦ ਮੰਗ। ਮਿਲੇ ਵਰ ਗੁਰਮੁਖਾਂ ਕਾਇਆ ਨਾ ਹੋਏ ਭੰਗ। ਪ੍ਰਭ ਅਬਿਨਾਸ਼ੀ ਕਿਰਪਾ ਕਰ, ਸਦਾ ਸੁਹੇਲਾ ਅੰਗ ਸੰਗ। ਸ਼ਬਦ ਜੋਤ ਇਕ ਧਾਰ, ਛੇਵੇਂ ਘਰ ਸਚ ਪਿਆਰ। ਉਠੇ ਨਰ ਹਰਿ ਕਰਤਾਰ। ਆਏ ਸਾਚੇ ਸਰ, ਚਰਨ ਛੁਹਾਏ ਅੰਮ੍ਰਿਤ ਸਾਚੀ ਧਾਰ। ਜੋਤੀ ਜੋਤ ਸਰੂਪ ਹਰਿ, ਸਾਚਾ ਰੰਗ ਆਪੇ ਜਾਣੇ ਆਪੇ ਮਾਣੇ ਆਪ ਆਪਣੀ ਕਰ ਵਿਚਾਰ। ਸ਼ਬਦ ਚੜ੍ਹਾਏ ਸਾਚੇ ਡੋਲੇ, ਪੰਜਮ ਦਰ ਹਰਿਜੀ ਬੋਲੇ, ਲੋਕਮਾਤ ਦਾ ਕੁੰਡਾ ਖੋਲ੍ਹੇ, ਲੋਆਂ ਪੁਰੀਆਂ ਬੰਨ੍ਹੇ ਧਾਰ। ਆਪ ਵਸੇ ਪੜਦੇ ਉਹਲੇ, ਗੁਰ ਪੀਰ ਨਾ ਆਏ ਸਾਰ। ਹਰਿ ਆਪੇ ਦਸੇ ਆਪਣੇ ਚੋਲ੍ਹੇ, ਨਾਲ ਰਲਾਏ ਪਵਣ ਅਧਾਰ। ਲੱਖ ਚੁਰਾਸੀ ਆਤਮ ਬੋਲੇ, ਪ੍ਰਭ ਅਬਿਨਾਸ਼ੀ ਕਿਰਪਾ ਧਾਰ। ਕਰੇ ਖੇਲ ਪੂਰੇ ਤੋਲ ਤੋਲੇ, ਪੰਜਵੇਂ ਦਰ ਸਾਜਨ ਸਾਜ। ਕਰੇ ਖੇਲ ਗਰੀਬ ਨਿਵਾਜ। ਤਿੰਨਾਂ ਲੋਕਾਂ ਮਾਰੇ ਅਵਾਜ। ਜੋਤੀ ਜੋਤ ਸਰੂਪ ਹਰਿ, ਆਪ ਆਪਣਾ ਸਾਜਨ ਸਾਜ। ਪੰਚਮ ਘਰ ਹਰਿ ਸੁਹਾਏ। ਸਾਧਾਂ ਸੰਤਾਂ ਦਇਆ ਕਮਾਏ। ਸ਼ਬਦ ਧਾਰ ਇਕ ਰਹਾਏ। ਪਵਣ ਸਵਾਰ ਆਪ ਕਰਾਏ। ਕਾਇਆ ਠੰਡੀ ਠਾਰ ਕਰਾਏ। ਆਪ ਆਪਣਾ ਭੇਵ ਖੁਲ੍ਹਾਏ। ਅੰਮ੍ਰਿਤ ਸਾਚਾ ਸੀਰ ਪਿਆਏ। ਸਾਚਾ ਚਰਨ ਆਪ ਉਠਾਏ। ਦਰ ਦਵਾਰਿਉਂ ਬਾਹਰ ਕਢਾਏ। ਜੋਤੀ ਜੋਤ ਸਰੂਪ ਹਰਿ, ਮਹਾਰਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੀ ਬਣਤ ਬਣਾਏ। ਚਰਨ ਉਠਾਏ ਬਾਰੋ ਬਾਰ। ਵੇਖੇ ਵੇਖ ਵਖਾਏ ਇਕ ਸੱਚਾ ਦਰਬਾਰ। ਸਚ ਸਿੰਘਾਸਣ ਆਪ ਬਣਾਇਆ, ਸ਼ਬਦ ਕਰਾਇਆ ਸਚ ਸ਼ਿੰਗਾਰ। ਜੋਤੀ ਜਾਮਾ ਹਰਿ ਭਗਵਾਨ, ਕਰੇ ਖੇਲ ਅਪਰ ਅਪਾਰ। ਆਪੇ ਦਾਨਾ ਆਪੇ ਬੀਨਾ, ਨਾ ਕੋਈ ਜਾਣੇ ਜੀਵ ਗਵਾਰ। ਜੋਤੀ ਜੋਤ ਸਰੂਪ ਹਰਿ, ਪੰਜਵੇਂ ਘਰ ਦੇਵੇ ਵਰ, ਸਿੰਘ ਸਿੰਘਾਸਣ ਬੈਠ ਨਰ ਹਰਿ ਸੱਚੀ ਸਰਕਾਰ। ਸਚ ਸਿੰਘਾਸਣ ਡੇਰਾ ਲਾਇਆ। ਚੌਥਾ ਦਰ ਫੇਰ ਤਕਾਇਆ। ਸਾਧਾਂ ਸੰਤਾਂ ਮਿਲੇ ਵਰ, ਪੁਰਖ ਅਬਿਨਾਸ਼ੀ ਖੇਲ ਰਚਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਬਣਤ ਬਣਾਇਆ। ਪੰਚਮ ਦਰ ਸ੍ਰੀ ਭਗਵਾਨ। ਨੂਰੀ ਜੋਤੀ ਖੇਲ ਮਹਾਨ। ਅੱਠੇ ਪਹਿਰ ਕਦੇ ਨਾ ਸੋਤਾ, ਜੋਧਾ ਸੂਰਾ ਵਡ ਬਲਵਾਨ। ਜੋਤੀ ਜੋਤ ਸਰੂਪ ਹਰਿ, ਗੁਰਮੁਖਾਂ ਦੇਵੇ ਸਾਚਾ ਮਾਣ। ਗੁਰ ਪ੍ਰਸਾਦਿ ਹਰਿ ਵਰਤਾਇੰਦਾ। ਸਾਚੀ ਖੇਲ ਆਦਿ ਜੁਗਾਦਿ, ਆਪ ਬਣਾਏ ਆਪੇ ਢਾਹਿੰਦਾ। ਜਨ ਭਗਤਾਂ ਦੇਵੇ ਸਾਚੀ ਦਾਦ, ਸਾਚੀ ਝੋਲੀ ਆਪ ਭਰਾਇੰਦਾ। ਸ਼ਬਦ ਉਪਜਾਏ ਸਾਚਾ ਨਾਦ, ਦਿਵਸ ਰੈਣ ਸਦ ਵਜਾਇੰਦਾ। ਸੋਹੰ ਸ਼ਬਦ ਰਖਣਾ ਯਾਦ, ਅੰਤਮ ਵੇਲੇ ਮਾਤ ਛੁਡਾਇੰਦਾ। ਝੂਠੀ ਮਾਇਆ ਜਗਤ ਵਿਵਾਦ, ਏਕਾ ਨਾਤਾ ਚਰਨ ਜੁੜਾਇੰਦਾ। ਪੁਰਖ ਅਬਿਨਾਸ਼ੀ ਸਾਚਾ ਮਾਧਵ ਮਾਧ, ਲੱਖ ਚੁਰਾਸੀ ਫੰਦ ਕਟਾਇੰਦਾ। ਗੁਰਮੁਖ ਆਤਮ ਸਾਚੀ ਲੈਣੀ ਸਾਧ, ਸ਼ਬਦ ਖੰਡਾ ਹੱਥ ਫੜਾਇੰਦਾ। ਦਿਵਸ ਰੈਣ ਰਸਨਾ ਲੈਣਾ ਅਰਾਧ, ਸਾਚਾ ਹੁਕਮ ਹਰਿ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਭਿੱਛਿਆ ਝੋਲੀ ਪਾਇੰਦਾ। ਗੁਰ ਪ੍ਰਸ਼ਾਦਿ ਹਰਿ ਭੰਡਾਰ। ਲੋਕਮਾਤ ਹਰਿ ਵਰਤਾਏ, ਆਪ ਆਪਣੀ ਕਿਰਪਾ ਧਾਰ। ਗੁਰਮੁਖਾਂ ਬੇੜਾ ਪਾਰ ਕਰਾਏ, ਆਏ ਚਲ ਸਚ ਸੱਚੇ ਦਰਬਾਰ। ਪੰਜਾਂ ਝੇੜਾ ਆਪ ਚੁਕਾਏ, ਵੱਜੇ ਨਾਦ ਅਪਰ ਅਪਾਰ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਸੰਤ ਜਨਾਂ, ਸ਼ਬਦ ਭੰਡਾਰੇ ਭਰ ਭੰਡਾਰ। ਬ੍ਰਹਮੇ ਸੁਣੀ ਹਰਿ ਪੁਕਾਰ। ਅੰਮ੍ਰਿਤ ਆਇਆ ਠੰਡੀ ਧਾਰ। ਖੁਲ੍ਹੇ ਕਵਲ ਹੋਏ ਉਜਿਆਰ। ਚਾਰੇ ਵੇਦ ਲੇਖ ਲਿਖਾਰ। ਚਹੁੰ ਜੁਗਾਂ ਦੀ ਬੰਨ੍ਹੇ ਧਾਰ। ਪ੍ਰਭ ਅਬਿਨਾਸ਼ੀ ਕਿਰਪਾ ਕਰੀ, ਬਣਿਆ ਦਰ ਹਰਿ ਭਿਖਾਰ। ਅੰਮ੍ਰਿਤ ਝਿਰਨਾ ਸਾਚਾ ਝਿਰੀ, ਆਪੇ ਡੋਬੇ ਮਾਇਆ ਮਝਾਰ। ਇਕ ਵਖਾਏ ਸਾਚੀ ਗਲੀ, ਦਸਵਾਂ ਘਰ ਹਰਿ ਨਿਰੰਕਾਰ। ਪਿੰਗਲਾ ਈੜਾ ਦੋਏ ਦਵਾਰੇ ਖੁੱਲ੍ਹੀ, ਸੁੰਨ ਸੁਖਮਨ ਨਾੜੀ ਬੱਧੀ ਧਾਰ। ਆਪੇ ਰੱਖੇ ਪਰਦਾ ਉਹਲਾ, ਸਦ ਵਸੇ ਕਾਇਆ ਚੋਲੇ, ਨਾ ਕੋਈ ਜਾਣੇ ਜਗਤ ਗਵਾਰ। ਜੋਤੀ ਜਾਮਾ ਹਰਿ ਭਗਵਾਨਾ, ਏਕਾ ਰੱਖੇ ਸ਼ਬਦ ਬਾਣਾ, ਸਾਚਾ ਕਰੇ ਤਨ ਸ਼ਿੰਗਾਰ। ਨਿਹਕਲੰਕ ਨਰਾਇਣ ਨਰ, ਪੁਰੀਆਂ ਲੋਆਂ ਬੰਨ੍ਹੇ ਧਾਰ। ਬ੍ਰਹਮੇ ਕਾਇਆ ਸੀਤ ਕਰਾਈ। ਆਪ ਆਪਣਾ ਮੀਤ ਬਣਾਈ। ਕਲਜੁਗ ਅੰਤਮ ਦਏ ਮਿਟਾਈ। ਸਾਚੀ ਰੀਤ ਹਰਿ ਰਘੁਰਾਈ। ਹਰਿਜਨ ਸਾਚਾ ਰਾਖੇ ਚੀਤ, ਧੁਰਦਰਗਾਹੀ ਮਿਲੀ ਵਡਿਆਈ। ਸਿੰਘ ਪਾਲ ਸਦਾ ਅਤੀਤ, ਰੱਖੇ ਹਰਿ ਸਰਨਾਈ। ਮਾਨਸ ਦੇਹੀ ਗਈ ਜੀਤ, ਆਤਮ ਦਰ ਵੱਜੀ ਵਧਾਈ। ਏਕਾ ਗਾਇਆ ਸ਼ਬਦ ਸੁਹਾਗੀ ਗੀਤ, ਮਿਲਿਆ ਮੇਲ ਹਰਿ ਰਘੁਰਾਈ। ਪ੍ਰਭ ਅਬਿਨਾਸ਼ੀ ਲੱਗੀ ਚਰਨ ਪ੍ਰੀਤ, ਮਾਨਸ ਦੇਹੀ ਲੇਖੇ ਲਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਵਰ ਦੇਵੇ ਕਿਰਪਾ ਕਰ, ਪੂਤ ਸਪੂਤਾ ਭਾਗ ਲਗਾਈ। ਦੇਵੇ ਵਰ ਹਰਿ ਸੱਚੀ ਸਰਕਾਰਾ। ਅੰਮ੍ਰਿਤ ਭੰਡਾਰੇ ਰਿਹਾ ਭਰ, ਨਾ ਜਨਮੇ ਨਾ ਜਾਏ ਮਰ, ਆਦਿ ਪੁਰਖ ਅਪਰੰਪਰ ਸਵਾਮੀ, ਏਕਾ ਖੋਲ੍ਹੇ ਸਚ ਦਵਾਰਾ। ਭਗਤ ਜਨਾਂ ਸਦਾ ਨਿਹਕਾਮੀ, ਬਣੇ ਬਣਾਏ ਜਗਤ ਭਿਖਾਰਾ। ਕਲਜੁਗ ਹੋਈ ਰੈਣ ਅੰਧੇਰੀ ਸ਼ਾਮੀ, ਚਾਰ ਕੁੰਟ ਧੁੰਦੂਕਾਰਾ। ਬੇਮੁਖ ਜੀਵ ਕੁਸ਼ਟੀ ਕਾਮੀ, ਆਤਮ ਭਰੇ ਸਰਬ ਵਿਕਾਰਾ। ਗੁਰਮੁਖਾਂ ਦੇਵੇ ਸੱਚੀ ਬਾਣੀ, ਹਰਿ ਭਗਵਾਨੀ ਜੋਤ ਨਿਸ਼ਾਨੀ, ਅੰਤਮ ਅੰਤ ਨਰ ਨਿਰੰਕਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਮਾਣ ਆਪ ਰਖਾਏ, ਲੋਕਮਾਤ ਵਿਚ ਦਵਾਏ, ਆਪ ਦਿਸਾਏ ਦਰ ਘਰ ਸੱਚਾ ਦਰਬਾਰਾ। ਦਿਤਾ ਮਾਣ ਹਰਿ ਰਘੁਰਾਈਆ। ਗੁਰਮੁਖ ਕਰੀ ਸਚ ਪਛਾਣ, ਨਾ ਹੋਏ ਕਦੇ ਜੁਦਾਈਆ। ਚੜ੍ਹਿਆ ਸਾਚੇ ਸ਼ਬਦ ਬਿਬਾਣ, ਇਕ ਉਡਾਨ ਹਰਿ ਰਖਾਈਆ। ਨਾਤਾ ਤੁੱਟਾ ਪੀਣ ਖਾਣ, ਅੰਮ੍ਰਿਤ ਜਾਮ ਹਰਿ ਪਿਲਾਈਆ। ਆਪੇ ਦੇਵੇ ਸਾਚਾ ਮਾਣ, ਬ੍ਰਹਮਪੁਰੀ ਲੇਖੇ ਲਾਈਆ। ਅੱਠੇ ਪਹਿਰ ਕਰ ਧਿਆਨ, ਪ੍ਰਭ ਅਬਿਨਾਸ਼ੀ ਸਾਚਾ ਰਾਹ ਤਕਾਈਆ। ਪ੍ਰਗਟ ਹੋਏ ਬਲੀ ਬਲਵਾਨ ਵਿਚ ਜਹਾਨ, ਨਿਹਕਲੰਕ ਸਾਚੀ ਵਸਤ ਨਾਮ ਦਾਤ ਝੋਲੀ ਪਾਈਆ। ਅੰਤਮ ਵੇਲੇ ਪੁੱਛੇ ਵਾਤ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੱਜਣ ਸੁਹੇਲ ਆਪ ਅਖਵਾਈਆ। ਗਿਆ ਲੰਘ ਇਕ ਦਵਾਰ। ਅੱਗੇ ਹਰਿ ਕਰੇ ਪੁਕਾਰ। ਫਲ ਲਗਾਏ ਕਾਇਆ ਡਾਲ। ਲੋਕਮਾਤ ਮਾਰ ਝਾਤ, ਫੁੱਲ ਫੁਲਵਾੜੀ ਪਿੱਛੇ ਛੱਡੀ, ਪੂਰਬ ਕਰਨੀ ਆਪ ਵਿਚਾਰ। ਜੋਤੀ ਜੋਤ ਸਰੂਪ ਹਰਿ, ਏਕਾ ਮੰਗੇ ਸਾਚਾ ਵਰ, ਦੋਏ ਜੋੜ ਕਰੇ ਨਿਮਸਕਾਰ। ਮੰਗੇ ਵਰ ਸਿੰਘ ਪਾਲ। ਪ੍ਰਭ ਅਬਿਨਾਸ਼ੀ ਹੋਏ ਦਿਆਲ। ਸਾਚੀ ਜੋਤ ਵਿਚ ਟਿਕਾਏ, ਤੇਰੇ ਸਾਚੇ ਸੁਤ ਲਾਲ। ਆਪ ਆਪਣੀ ਸੇਵਾ ਲਾਏ, ਜੋਤੀ ਜਾਮਾ ਹਰਿ ਅਖਵਾਏ, ਚੜ੍ਹੇ ਰੰਗ ਇਕ ਗੁਲਾਲ। ਚਿੱਟੇ ਅਸਵ ਆਸਣ ਲਾਏ, ਲੋਆਂ ਪੁਰੀਆਂ ਛੱਡ ਕੇ ਆਏ, ਪੰਚਮ ਜੇਠੀ ਮਾਰੇ ਛਾਲ। ਜੋਤੀ ਜੋਤ ਸਰੂਪ ਹਰਿ, ਆਪ ਅਪਣੀ ਕਿਰਪਾ ਕਰ, ਏਕਾ ਦਿਤਾ ਸਚਾ ਵਰ, ਫਲ ਲਗਾਏ ਸਾਚੇ ਡਾਲ। ਲੱਗੇ ਫਲ ਵਿਚ ਸੰਸਾਰਿਆ। ਪ੍ਰਭ ਇਕ ਚਲਾਇਆ ਸ਼ਬਦ ਹਲ, ਸੋਹੰ ਬੀਜੇ ਬੀਜ ਅਪਰ ਅਪਾਰਿਆ। ਵਸੇ ਨਿਹਚਲ ਧਾਮ ਅਟੱਲ, ਨਾ ਪਾਵੇ ਕੋਈ ਸਾਰਿਆ। ਵੇਖ ਵਖਾਣੇ ਜੰਗਲ ਜੂਹ ਉਜਾੜ ਪਹਾੜ ਜਲ ਥਲ, ਘਟ ਘਟ ਵਾਸੀ ਘਟ ਘਟ ਵਾਸ ਰਖਾ ਰਿਹਾ। ਨਿਹਕਲੰਕ ਨਰਾਇਣ ਨਰ, ਸਾਚਾ ਕਰਮ ਆਪ ਕਮਾ ਰਿਹਾ। ਆਪਣਾ ਕਰਮ ਆਪ ਕਰਾਇਆ। ਧਰਤ ਮਾਤ ਤੇਰਾ ਸਾਚਾ ਧਰਮ, ਅੰਤਮ ਵੇਲੇ ਆਣ ਬਚਾਇਆ। ਸਾਚੀ ਦਿੱਤੀ ਇਕ ਦਾਤ, ਛੋਟੇ ਲਾਲ ਤੇਰੀ ਗੋਦ ਬਹਾਇਆ। ਸਾਚੀ ਬਣੀ ਗੁਰ ਸੰਗਤ ਇਕ ਬਰਾਤ, ਗੁਰਮੁਖ ਲਾੜੇ ਵਿਆਹਵਣ ਆਇਆ। ਸਿੰਘ ਮਨਜੀਤ ਮਾਰੇ ਝਾਤ, ਸਾਧਾਂ ਸੰਤਾਂ ਲਏ ਜਗਾਇਆ। ਜਗਤ ਜਗਦੀਸ਼ਾ ਬੈਠ ਇਕਾਂਤ, ਰਾਜੇ ਰਾਣੇ ਦਏ ਉਠਾਇਆ। ਪੁਰਖ ਅਬਿਨਾਸ਼ੀ ਏਕਾ ਬਖ਼ਸ਼ੇ ਚਰਨ ਨਾਤ, ਸਚ ਨਿਸ਼ਾਨਾ ਨਾਮ ਰਖਾਇਆ। ਮਿਲੇ ਵਡਿਆਈ ਲੋਕਮਾਤ, ਸਾਚਾ ਮੰਦਰ ਹਰਿ ਜੀ ਅੰਦਰ ਸਿੰਘ ਸਿੰਘਾਸਣ ਡੇਰਾ ਲਾਇਆ। ਜੋਤ ਜਗੇ ਅੰਦਰੇ ਅੰਦਰ, ਬੇਮੁਖ ਜੀਵ ਫਿਰੇ ਹਲਕਾਇਆ। ਕਿਸੇ ਨਾ ਦਿਸੇ ਡੂੰਘੀ ਕੰਦਰ, ਜੋਗੀ ਜਟਾ ਜੂਟ ਧਾਰ, ਮਲ ਮਲ ਖ਼ਾਕ ਤਨ ਰੁਲਾਇਆ। ਲੱਖ ਚੁਰਾਸੀ ਭੌਂਦੀ ਬੰਦਰ, ਉਚੇ ਟਿੱਲੇ ਗੋਰਖ ਮਛੰਦਰ, ਨਾਥਾਂ ਜਤੀਆਂ ਭੇਵ ਨਾ ਪਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਸਚ ਦਰਬਾਰੇ ਗੁਰਮੁਖ ਵਣਜਾਰੇ, ਨੌਵਾਂ ਦਰਾਂ ਬਾਹਰ ਰਖਾਇਆ। ਨੌਵੇਂ ਦਰ ਕਰੇ ਬੰਦ। ਗੁਰਮੁਖ ਚੜ੍ਹਾਏ ਸਾਚੇ ਚੰਦ। ਇਕ ਉਪਜਾਏ ਪਰਮਾਨੰਦ। ਖ਼ੁਸ਼ੀ ਕਰਾਏ ਬੰਦ ਬੰਦ। ਗੁਰਮੁਖ ਗਾਇਣ ਬੱਤੀ ਦੰਦ। ਮਦਿਰਾ ਮਾਸੀ ਪਾਪੀ ਅੰਧ। ਅੱਠੇ ਪਹਿਰ ਮੁਖ ਲਗਾਇਣ, ਮਾਇਆ ਧਾਰੀ ਝੂਠਾ ਗੰਦ। ਗੁਰਮੁਖ ਸਾਚੇ ਸਚ ਦਵਾਰਾ ਏਕਾ ਪਾਵਨ, ਪ੍ਰਭ ਇਕ ਸੁਣਾਏ ਸੋਹੰ ਸ਼ਬਦ ਸੱਚਾ ਛੰਦ। ਸਾਚਾ ਘਰ ਇਕ ਵਖਾਏ, ਪ੍ਰਭ ਅਬਿਨਾਸ਼ੀ ਦਇਆ ਕਮਾਏ, ਆਪ ਮਿਟਾਏ ਭਰਮਾ ਕੰਧ। ਆਤਮ ਸਾਚੀ ਜੋਤ ਜਗਾਏ, ਸ਼ਬਦ ਧੁਨ ਇਕ ਉਪਜਾਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦਾ ਸਦਾ ਬਖ਼ਸ਼ਿੰਦ। ਸਦਾ ਬਖ਼ਸ਼ੰਦ ਬਖ਼ਸ਼ਣਹਾਰ ਹੈ। ਬੇਮੁਖ ਕਰਨ ਨਿੰਦ, ਦੁਸ਼ਟ ਦੁਰਾਚਾਰ ਹੈ। ਪ੍ਰਗਟ ਹੋਏ ਵਡ ਦਾਤਾ ਗੁਣੀ ਗਹਿੰਦ, ਦਰ ਦਵਾਰੇ ਵਸੇ ਬਾਹਰ ਹੈ। ਗੁਰਮੁਖ ਉਪਜਾਏ ਸਾਚੀ ਬਿੰਦ, ਦਸਵੇਂ ਘਰ ਪਾਇਣ ਕੰਤ ਭਤਾਰ ਹੈ। ਆਪ ਮਿਟਾਏ ਸਗਲੀ ਚਿੰਦ, ਦੇਵੇ ਦਰਸ ਅਗੰਮ ਅਪਾਰ ਹੈ। ਜੋਤੀ ਜੋਤ ਸਰੂਪ ਹਰਿ, ਜਗਤ ਜਗਦੀਸ਼ੇ ਬਣਾਇਆ ਇਕ ਸੱਚਾ ਦਰਬਾਰ ਹੈ। ਸਚ ਦਰਬਾਰੇ ਹਰਿ ਨਿਰੰਕਾਰ। ਜੋਤ ਅਕਾਰੇ ਵਿਚ ਸੰਸਾਰ। ਬੇਮੁਖ ਵਹਾਏ ਵਹਿੰਦੀ ਧਾਰੇ, ਸ਼ਬਦ ਧੱਕਾ ਰਿਹਾ ਮਾਰ। ਗੁਰਮੁਖ ਉਪਜਾਏ ਸਚ ਦੁਲਾਰੇ, ਹੱਥੀਂ ਸਿਹਰਾ ਬੰਨ੍ਹੇ ਸ਼ਬਦ ਸੀਸ ਦਸਤਾਰ। ਏਕਾ ਸਾਚਾ ਰਾਗ ਸੁਣਾਏ ਕੰਨੇ, ਸੋਹੰ ਸ਼ਬਦ ਅਪਰ ਅਪਾਰ। ਗੁਰਮੁਖ ਸਾਚੇ ਆਤਮ ਮੰਨੇ, ਪ੍ਰਭ ਅਬਿਨਾਸ਼ੀ ਦਰਸ ਦਿਖਾਏ ਅੰਤਮ ਵਾਰ। ਸਚ ਦਰਬਾਰੇ ਭਾਂਡਾ ਭਰਮ ਭਉ ਭੰਨੇ, ਮੇਟ ਮਿਟਾਏ ਕਾਮ ਕਰੋਧ ਲੋਭ ਮੋਹ ਹੰਕਾਰ। ਲੱਖ ਚੁਰਾਸੀ ਆਪੇ ਡੰਨੇ, ਜੋਤ ਸਰੂਪੀ ਜਾਮਾ ਧਾਰ। ਆਪੇ ਘੜੇ ਆਪੇ ਭੰਨੇ, ਕਲਜੁਗ ਤੇਰੀ ਅੰਤਮ ਵਾਰ। ਗੁਰਮੁਖਾਂ ਹਰਿ ਬੇੜਾ ਬੰਨ੍ਹੇ, ਏਕਾ ਦਿਸੇ ਪਾਰ ਕਿਨਾਰ। ਲੱਖ ਚੁਰਾਸੀ ਪਾਏ ਫਾਸੀ, ਧਰਮ ਰਾਏ ਮੇਟ ਮਿਟਾਏ ਮਦਿਰਾ ਮਾਸੀ, ਮਾਨਸ ਦੇਹੀ ਆਈ ਹਾਰ। ਧਰਮ ਰਾਏ ਘਰ ਚੜ੍ਹਿਆ ਚਾਅ, ਪ੍ਰਭ ਅਬਿਨਾਸ਼ੀ ਇਕ ਵਖਾਇਆ ਲੋਕਮਾਤੀ ਸੱਚਾ ਥਾਂ। ਅੱਠੇ ਪਹਿਰ ਮਾਰਾ ਝਾਤੀ, ਕਲਜੁਗ ਵੇਖ ਅੰਧੇਰੀ ਰਾਤੀ, ਨਾ ਕੋਈ ਪਿਤਾ ਨਾ ਕੋਈ ਮਾਂ। ਪੂਤ ਸਪੂਤਾ ਨਾਤਾ ਤੁਟਾ, ਨਾ ਕੋਈ ਭੈਣ ਨਾ ਭਰਾ। ਏਕਾ ਸ਼ਬਦ ਤੀਰ ਛੁੱਟਾ, ਚਾਰੋਂ ਕੁੰਟਾਂ ਦਏ ਹਿਲਾ। ਹਰਿ ਨਾਮ ਲਗਾਏ ਸਾਚੀ ਚੋਟਾ, ਗੁਰਮੁਖ ਸਾਚੇ ਲਏ ਜਗਾ। ਆਪ ਕੱਢੇ ਆਤਮ ਖੋਟਾ, ਅੰਮ੍ਰਿਤ਼ ਸਾਚਾ ਜਾਮ ਪਿਲਾ , ਦਰ ਘਰ ਸਾਚੇ ਕਦੇ ਨਾ ਆਵੇ ਤੋਟਾ, ਲੱਖ ਚੁਰਾਸੀ ਸਾਚੀ ਝੋਲੀ ਰਿਹਾ ਭਰਾ। ਮੰਗਦੇ ਰਹਿਣ ਕੋਟਨ ਕੋਟਾ, ਦਰ ਦਵਾਰਾ ਇਕ ਨਿਰੰਕਾਰਾ, ਸਚ ਸਿੰਘਾਸਣ ਬੈਠਾ ਡੇਰਾ ਲਾ। ਇਕ ਫੜਾਇਆ ਸ਼ਬਦ ਸੋਟਾ, ਨਾ ਪਤਲਾ ਨਾ ਲੰਮਾ ਮੋਟਾ, ਰਾਜੇ ਰਾਣਿਆਂ ਰਿਹਾ ਜਗਾ। ਸਚ ਸਿੰਘਾਸਣ ਹਰਿ ਬਿਰਾਜਿਆ। ਦਰ ਦਵਾਰੇ ਦੇਸ ਮਾਝਿਆ। ਜੋਤੀ ਜਾਮ ਭੇਖ ਨਿਆਰੇ, ਗੁਰਮੁਖਾਂ ਰੱਖਣ ਆਇਆ ਲਾਜਿਆ। ਆਪੇ ਛੱਡੇ ਉਚ ਮਹੱਲ ਮੁਨਾਰੇ, ਛੋਟੇ ਬਾਲੇ ਤੇਰਾ ਸਾਜਨ ਸਾਜਿਆ। ਗੁਰਸਿਖ ਨਾ ਹੋਇਣ ਕਦੇ ਕੰਗਾਲੇ, ਪ੍ਰਭ ਮਿਲਿਆ ਰਾਜਨ ਰਾਜਿਆ। ਦੇਵੇ ਨਾਮ ਸੱਚਾ ਧਨ ਮਾਲੇ, ਕਾਇਆ ਪਰਦਾ ਕਾਜਿਆ। ਚਿੱਟੇ ਸ਼ਬਦ ਦੁਸ਼ਾਲੇ ਸਾਚੇ ਆਪੇ ਪਾਏ ਵਾਰੋ ਵਾਰ, ਕਲ ਧੁਰਦਰਗਾਹੋਂ ਆਇਆ ਭਾਜਿਆ। ਗੁਰਮੁਖ ਸਾਚੇ ਕਰ ਤਿਆਰ, ਸੋਲਾਂ ਕਰੇ ਤਨ ਸ਼ਿੰਗਾਰ, ਦੇਵੇ ਨਾਮ ਸੱਚਾ ਦਾਜਿਆ। ਮਾਤਲੋਕ ਅੰਤ ਵਿਹਾਰ ਵੇਖ ਵਿਚਾਰ, ਲੱਖ ਚੁਰਾਸੀ ਗਈ ਹਾਰ, ਗੁਰਮੁਖ ਵਿਰਲੇ ਉਤਰੇ ਪਾਰ, ਪ੍ਰਭ ਅਬਿਨਾਸ਼ੀ ਸਾਚੇ ਨੇਤਰ ਸੋਹੰ ਕੱਜਲ ਪਾਜਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੱਠੇ ਪਹਿਰ ਦਿਵਸ ਰੈਣ ਸ਼ਬਦ ਸਰੂਪੀ ਮਾਰੇ ਅਵਾਜਿਆ। ਗੁਰਮੁਖਾਂ ਮਿਲੀ ਵਡਿਆਈ ਜਗਤ ਜੁਦਾਈਆ। ਨਾਤਾ ਤੁਟਾ ਭਾਈ ਭੈਣ, ਮਿਲਿਆ ਇਕ ਸੱਚਾ ਰਘੁਰਾਈਆ। ਝੂਠੇ ਦਿਸਣ ਸਾਕ ਸੱਜਣ ਸੈਣ, ਏਕਾ ਹਰਿ ਸੱਚਾ ਰਥਵਾਹੀਆ। ਧੁਰਦਰਗਾਹੀ ਆਪੇ ਆਇਆ ਲੈਣ, ਸੋਹੰ ਰਥ ਏਕਾ ਨਾਲ ਲਿਆਈਆ। ਸਿੰਘ ਮਨਜੀਤਾ ਉਤੇ ਲਏ ਰੱਖ, ਵਾਹ ਵਾਹ ਸੋਹਣੀ ਬਣਤ ਬਣਾਈਆ। ਸੋਲਾਂ ਮੱਘਰ ਕੀਨਾ ਵਖ, ਪੁਰੀ ਇੰਦਰ ਧਾਮ ਸੁਹਾਈਆ। ਸੁਰਪਤ ਰਾਜੇ ਇੰਦ ਟੇਕੇ ਮੱਥ, ਨਿਹਕਲੰਕ ਸਿਰ ਸਾਚਾ ਛਤਰ ਝੁਲਾਈਆ। ਸਗਲ ਵਸੂਰੇ ਗਏ ਲਥ, ਪ੍ਰਭ ਸਰਨ ਮਿਲੀ ਸਰਨਾਈਆ। ਲੱਖ ਚੁਰਾਸੀ ਗਿਆ ਮਥ, ਫੜ ਕੇ ਬਾਹੋਂ ਤੋੜ ਜੰਜਾਲਾ, ਛੋਟੇ ਬਾਲੇ ਗੁਰਮੁਖਾਂ ਵਾਰੋ ਵਾਰ ਬਹਾਈਆ। ਪ੍ਰਭ ਕੀ ਮਹਿੰਮਾ ਅਕਥਨਾ ਅਕਥ, ਬੇਮੁਖ ਭੇਵ ਨਾ ਪਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਬਣਤ ਆਪ ਬਣਾਈਆ। ਛੋਟੇ ਬਾਲੇ ਮਾਰ ਉਡਾਰੀ। ਪ੍ਰਭ ਅਬਿਨਾਸ਼ੀ ਕਿਰਪਾ ਧਾਰੀ। ਖਿੱਚ ਲੈ ਜਾਏ ਚਰਨ ਦਵਾਰੀ। ਇਕ ਦਵਾਏ ਸ਼ਬਦ ਅਸਵਾਰੀ ਅੰਤਮ ਵੇਲੇ ਪੈਜ ਸਵਾਰੀ। ਸਾਚੇ ਘਰ ਮਿਲੀ ਸਰਦਾਰੀ। ਕਲਜੁਗ ਤੇਰੀ ਅੰਤਮ ਵਾਰੀ। ਸਾਢੇ ਤਿੰਨ ਹੱਥ ਹਰਿ ਸਮਰਥ, ਚਿੱਟੀ ਕੁੱਲੀ ਨੀਂਹ ਉਸਾਰੀ। ਵਿਚ ਧਰੇ ਨਾਮ ਵਥ, ਸਤਿਜੁਗ ਜੋਤ ਜਗੇ ਅਪਾਰੀ। ਸਗਲ ਵਸੂਰੇ ਜਾਇਣ ਲੱਥ। ਜੋ ਜਨ ਆਇਣ ਚਰਨ ਦਵਾਰ ਕਰੇ ਨਿਮਸਕਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਗੁਰਮੁਖਾਂ ਬੰਨੇ ਆਪੇ ਧਾਰੀ। ਸਾਚੀ ਬੰਨ੍ਹੇ ਧਾਰ ਰੀਤ ਚਲਾਈਆ। ਛੋਟੇ ਬਾਲੇ ਕਰ ਤਿਆਰ, ਪ੍ਰਭ ਕਾਇਆ ਚੋਲੀ ਆਪ ਛੁਡਾਈਆ। ਸੱਤਾਂ ਦੀਪਾਂ ਪਾਏ ਵੰਡ, ਨੌਵਾਂ ਖੰਡਾਂ ਰੱਖੇ ਠੰਡ, ਸਾਧਾਂ ਸੰਤਾਂ ਰਿਹਾ ਜਗਾਈਆ। ਸਿੰਘ ਜਗਦੀਸ਼ੇ ਤੇਰੀ ਵੰਡ, ਪ੍ਰਭ ਅਬਿਨਾਸ਼ੀ ਏਕਾ ਪਕੜੇ ਚੰਡ ਪ੍ਰਚੰਡ, ਰਾਜੇ ਰਾਣਿਆਂ ਰਿਹਾ ਹਿਲਾਈਆ। ਆਪੇ ਕਰੇ ਖੰਡ ਖੰਡ, ਤੇਰੀ ਭਸਮ ਬੇਮੁਖਾਂ ਮਸਤਕ ਟਿੱਕਾ ਲਾਈਆ। ਗੁਰਮੁਖਾਂ ਕਰੀ ਸਾਚੀ ਵੰਡ, ਪ੍ਰਭ ਸਾਚਾ ਹਿੱਸੇ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਰਬਾਰੇ ਪੰਚਮ ਪੋਹ ਨੀਂਹ ਰਖਾਈਆ। ਅੰਮ੍ਰਿਤ ਸਾਚਾ ਮੀਂਹ ਬਰਸਾਈ। ਜੋਤੀ ਜਾਮਾ ਭੇਵ ਨਾ ਰਾਈ। ਗੁਰਮੁਖ ਸਾਚੇ ਮਾਣਕ ਮੋਤੀ, ਸਾਚੇ ਹਾਰ ਰਿਹਾ ਪੁਰਾਈ। ਆਪੇ ਜਗੇ ਸਾਚੀ ਜੋਤੀ, ਸਚ ਮਹੱਲ ਇਕ ਅਟੱਲ, ਕਰੇ ਜਗਤ ਰੁਸ਼ਨਾਈਆ। ਬੇਮੁਖ ਭੁਲਾਏ ਕਰ ਕਰ ਵਲ ਛਲ, ਗੁਰਮੁਖਾਂ ਬੂਝ ਬੁਝਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਦੂਜ ਦੂਜਾ ਏਕ ਭੇਵ ਚੁਕਾਈਆ। ਕਲਜੁਗ ਅੰਤਮ ਕਲ ਕਲ ਕਲਵੰਤੀ ਨਾਰ। ਭੁੱਲੇ ਫਿਰਨ ਜੀਵ ਜੰਤ ਸੰਤ ਸਾਧ, ਮਾਇਆ ਪਾਈ ਅਪਰ ਅਪਾਰ। ਪੁਰਖ ਅਬਿਨਾਸ਼ੀ ਮਹਿੰਮਾ ਅਗਣਤ, ਕੋਈ ਨਾ ਜਾਣੇ ਜੀਵ ਗਵਾਰ। ਏਕਾ ਜੋਤੀ ਜਾਮਾ ਨਿਆਰ। ਆਦਿ ਅੰਤ ਵਿਚ ਸੰਸਾਰ। ਨਿਹਕਲੰਕ ਨਰਾਇਣ ਨਰ, ਮਹਾਰਾਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪ੍ਰਗਟ ਹੋਏ ਸਚ ਅਵਤਾਰ। ਸਚ ਅਵਤਾਰ ਸਚ ਵਿਹਾਰਾ। ਕਰੇ ਮਾਤ ਕਲ ਅੰਤਮ ਵਾਰਾ। ਸਿੰਘ ਜਗਦੀਸ਼ ਜਗਤ ਦਵਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਪੋਹ ਨੀਂਹ ਰਖਾਈ, ਸਾਚੀ ਭਸਮ ਵਿਚ ਟਿਕਾਈ, ਲਹੂ ਮਿੱਝ ਬਣਾਇਆ ਸਾਚਾ ਗਾਰਾ। ਪੰਚਮ ਹਾਡੀ ਪੰਚ ਪ੍ਰਵਾਨ। ਬਣਿਆ ਗਾਡੀ ਹਰਿ ਭਗਵਾਨ। ਸ਼ਬਦ ਲਡਾਏ ਸਾਚੀ ਲਾਡੀ, ਵੇਖ ਵਖਾਣੇ ਦੋ ਜਹਾਨ। ਬੇਮੁਖ ਦਰ ਤੋਂ ਜਾਏ ਕਾਢੀ, ਗੁਰਮੁਖਾਂ ਕਰੇ ਕਲ ਪਛਾਣ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਜੋਤੀ ਨੂਰਾ ਹਰਿ ਭਗਵਾਨ। ਜੋਤੀ ਜਾਮਾ ਧਰੇ ਹਰਿ, ਅੱਠਾਂ ਤੱਤਾਂ ਅੱਠਾਂ ਵਾਰਾਂ ਮਹੱਲ ਉਸਾਰ। ਚਾਰ ਦੀਵਾਰਾ ਏਕਾ ਘਰ ਨਾਂਵੇ ਖੁਲ੍ਹੇ ਰੱਖੇ ਦਰ, ਦਸਵਾਂ ਕਰੇ ਬੰਦ ਕਵਾੜ। ਬੇਮੁਖ ਜੀਵਾਂ ਆਵੇ ਡਰ, ਗੁਰਮੁਖ ਸਾਚੇ ਗਏ ਤਰ, ਤੀਰਥ ਨੁਹਾਏ ਸਾਚੇ ਸਰ, ਅੰਮ੍ਰਿਤ ਭੰਡਾਰੇ ਰਿਹਾ ਭਰ, ਸਚ ਦਵਾਰੇ ਮਿਲੇ ਵਰ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਏਕ ਚਾਰ ਵਰਨਾਂ ਸਾਚੀ ਟੇਕ, ਰਾਓ ਰੰਕ ਰੰਕ ਰਾਜਾਨ, ਇਕ ਦਿਸਾਏ ਜਗਤ ਵਖਾਏ ਸਾਚਾ ਘਰ। ਰਾਜ ਰਾਜਾਨਾ ਭੇਖ ਅਪਾਰ। ਵਡੇ ਸ਼ਾਹੋ ਸ਼ਾਹ ਸੁਲਤਾਨਾਂ, ਖੋਲ੍ਹੇ ਭੇਵ ਹਰਿ ਨਿਰੰਕਾਰ। ਔਲੀਏ ਪੀਰ ਸ਼ੇਖ਼ ਸ਼ੇਖਾਂ ਸ਼ਾਹ ਦਿਵਾਨਾ, ਆਪੇ ਖੋਲ੍ਹੇ ਬੰਦ ਕਵਾੜ। ਸ਼ਬਦੀ ਮਾਰੇ ਤੀਰ ਨਿਸ਼ਾਨਾ, ਬਜ਼ਰ ਕਪਾਟੀ ਦੇਵੇ ਪਾੜ। ਆਪ ਵਿਖਾਣੇ ਆਪਣੇ ਭਾਣਾ, ਬੇਮੁਖ ਜੀਵ ਝੂਠੀ ਧਾੜ। ਗੁਰਮੁਖ ਕਰੇ ਆਪ ਪਛਾਨਾ, ਜੋਤ ਜਗਾਏ ਬਹੱਤਰ ਨਾੜ। ਸ਼ਬਦ ਬੰਨ੍ਹੇ ਹੱਥੀਂ ਗਾਨਾ, ਲੇਖਾ ਲਿਖੇ ਸਤਾਰਾਂ ਹਾੜ। ਦਰਗਹਿ ਸਾਚੀ ਮਿਲੇ ਮਾਣਾ, ਜਗਤ ਜੋਤ ਨਾ ਦੇਵੇ ਸਾੜ। ਸਾਚਾ ਦੇਵੇ ਇਕ ਬਬਾਣਾ, ਸੋਹੰ ਸ਼ਬਦ ਨਾਮ ਰਖਾਣਾ, ਘਰ ਸਾਚੇ ਵਿਚ ਦੇਵੇ ਵਾੜ। ਆਵਣ ਜਾਵਣ ਭੇਵ ਖੁਲ੍ਹਾਨਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਘੋੜੇ ਦੇਣਾ ਚਾੜ੍ਹ। ਸ਼ਬਦ ਘੋੜਾ ਹਰਿ ਦੁੜਾਇੰਦਾ। ਪਹਿਲਾ ਚੁੱਕੇ ਸੱਜਾ ਪੌੜਾ, ਲੋਕਮਾਤ ਇਕ ਟਿਕਾਇੰਦਾ। ਪਿੱਛੇ ਸਤਿਜੁਗ ਆਏ ਦੌੜਾ, ਨਿਹਕਲੰਕ ਪੱਲੂ ਫੜਾਇੰਦਾ। ਕਲਜੁਗ ਫਲ ਹੋਇਆ ਕੌੜਾ, ਸ਼ਬਦ ਡੰਡੇ ਹਰਿ ਭੰਨਾਇੰਦਾ। ਧੁਰਦਰਗਾਹੀ ਸਾਚਾ ਪੌੜਾ, ਏਕਾ ਏਕ ਲਗਾਇੰਦਾ। ਨਾ ਕੋਈ ਲੰਮਾ ਨਾ ਕੋਈ ਚੌੜਾ, ਨਾ ਬਾਡੀ ਕੋਈ ਬਣਾਇੰਦਾ। ਸਾਚਾ ਫੜ੍ਹਿਆ ਨਾਮ ਹਥੌੜਾ, ਸਾਚੇ ਬੰਨ੍ਹਣ ਆਪੇ ਪਾਇੰਦਾ। ਨਾ ਕੋਈ ਜਾਣੇ ਬ੍ਰਹਿਮਣ ਗੌੜਾ, ਵੇਦ ਪੁਰਾਨਾਂ ਦੋ ਜਹਾਨਾਂ ਭੇਵ ਰਾਈ ਨਾ ਆਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ, ਦੇ ਮਤ ਆਪ ਸਮਝਾਇੰਦਾ। ਸਚ ਦਰਬਾਰ ਜਗਤ ਨਿਆਰ। ਨੌਂ ਦਰ ਵਿਚ ਸੰਸਾਰ। ਸਾਚੇ ਘਰ ਪੁਰਖ ਅਪਾਰ। ਸ਼ਬਦ ਖੰਡਾ ਤੀਰ ਕਟਾਰ। ਚੌਥਾ ਡੰਡਾ ਕਲਜੁਗ ਧਾਰ। ਅੰਤਮ ਕੰਢਾ ਵਿਚ ਸੰਸਰ। ਵਿਚ ਵਰਭੰਡਾਂ ਹਾਹਾਕਾਰ। ਚੌਥੇ ਘਰ ਸਾਚੀ ਵੰਡ, ਗੁਰਮੁਖ ਸਾਚੇ ਸੰਤ ਦੁਲਾਰ। ਆਤਮ ਪਾਏ ਹਰਿ ਜੀ ਠੰਡ, ਅੰਮ੍ਰਿਤ ਬਰਖੇ ਕਿਰਪਾ ਧਾਰ। ਸ਼ਬਦ ਬੰਨ੍ਹੇ ਪੱਲੇ ਗੰਢ, ਜੋਤੀ ਜਾਮਾ ਭੇਖ ਨਿਆਰ। ਬਾਲ ਜਵਾਨੀ ਗਈ ਹੰਢ, ਅੰਤਮ ਆਈ ਕਲਜੁਗ ਹਾਰ। ਸਿਰ ਉਠਾਈ ਪਾਪਾਂ ਪੰਡ, ਲੋਕਮਾਤ ਲੱਗਾ ਭਾਰ। ਚਾਰੋਂ ਕੁੰਟ ਚੰਡ ਪ੍ਰਚੰਡ, ਪ੍ਰਭ ਅਬਿਨਾਸ਼ੀ ਗਲ ਪਏ ਫੂਲਨ ਸੋਹਣੇ ਹਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਝੇ ਦੇਸ ਜੋਤ ਜਗਾਈ, ਗੁਰਮੁਖ ਸਾਚੇ ਸਿੰਘ ਜਗਦੀਸ਼ੇ, ਤੇਰੇ ਸਾਚੇ ਦਰ ਦਰਬਾਰ। ਸਾਚਾ ਦਰ ਦਰਬਾਰ ਹਰਿ ਸਜਾਇੰਦਾ। ਕਲਜੁਗ ਤੇਰੀ ਅੰਤਮ ਵਾਰ, ਫੂਲਨ ਸੇਜਾ ਇਕ ਬਣਾਇੰਦਾ। ਆਪੇ ਤੋੜੇ ਪੱਤ ਡਾਲੀ, ਗੁਰਮੁਖਾਂ ਕਰੇ ਹਰਿ ਰਖਵਾਲੀ, ਕਲਜੁਗ ਕੰਡਾ ਚੁਭ ਨਾ ਜਾਇੰਦਾ। ਚਲੇ ਚਾਲ ਜਗਤ ਨਿਰਾਲੀ, ਦੋਵੇਂ ਹੱਥਾਂ ਦਿਸੇ ਖ਼ਾਲੀ, ਤੀਰ ਕਮਾਨ ਨਾ ਕੋਈ ਉਠਾਇੰਦਾ। ਦੋ ਜਹਾਨਾਂ ਆਪੇ ਵਾਲੀ, ਧਰਤ ਮਾਤ ਤੇਰੀ ਕਰੇ ਰਖਵਾਲੀ, ਗਊ ਗਰੀਬ ਨਿਮਾਣਾ ਗਲੇ ਲਗਾਇੰਦਾ। ਸ਼ਾਹ ਸੁਲਤਾਨਾਂ ਕਰੇ ਖਾਲੀ, ਨਾ ਕੋਈ ਦਿਸੇ ਮਾਲ ਮਾਲੀ, ਆਪਣਾ ਭਾਣਾ ਹਰਿ ਵਰਤਾਇੰਦਾ। ਕਿਸੇ ਫਲ ਨਾ ਦਿਸੇ ਕਲਜੁਗ ਡਾਲੀ, ਕਾਇਆ ਜੂਠੀ ਝੂਠੀ ਮਾਇਆ ਮਮਤਾ ਮੋਹ ਵਧਾਇੰਦਾ। ਗੁਰਮੁਖ ਸਾਚੇ ਤੇਰੀ ਆਤਮ ਜੋਤ ਜਗੇ ਜਵਾਲੀ, ਖਿੱਚ ਪਹਾੜਾਂ ਵਿਚ ਜਗਾਇੰਦਾ। ਏਕਾ ਜੋਤ ਹਰਿ ਅਕਾਲੀ, ਤੀਰਥ ਤੱਟਾਂ ਮਾਣ ਗਵਾਇੰਦਾ। ਗੰਗਾ ਗੋਦਾਵਰੀ ਹੋਈ ਖ਼ਾਲੀ, ਹੀਰਾ ਘਾਟ ਹਰਿ ਸੁਹਾਇੰਦਾ। ਪੁਰਖ ਅਬਿਨਾਸ਼ੀ ਬਣਿਆ ਪਾਲੀ, ਸਤਿਜੁਗ ਤੇਰੀ ਸਾਚੀ ਬਣਤ ਬਣਾਇੰਦਾ। ਕਲਜੁਗ ਦਿਸੇ ਰੈਣ ਕਾਲੀ, ਚਾਰੋਂ ਕੁੰਟ ਮਾਇਆ ਪਰਦਾ ਪਾਇੰਦਾ। ਗੁਰਮੁਖਾਂ ਦਿਸੇ ਏਕਾ ਸ਼ਬਦ ਹੱਕ ਹਲਾਲੀ ਨੂਰ ਜਲਾਲੀ, ਅੱਲਾ ਹੂ ਸ਼ਬਦ ਮਿਆਨੋ ਲਏ ਧੂਹ, ਆਪਣੀ ਖੇਲ ਰਚਾਇੰਦਾ। ਇਕ ਚੜ੍ਹਾਏ ਨਦੀ ਨੂਹ, ਭਰਿਆ ਪੂਰ ਕਲ ਆਪ ਡੁਬਾਇੰਦਾ। ਆਤਮ ਜੋਤੀ ਖਿੱਚੇ ਰੂਹ, ਨਾ ਕੋਈ ਕਿਸੇ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਸਾਚੇ ਮੰਦਰ ਸਚ ਸਿੰਘਾਸਣ, ਏਕਾ ਆਸਣ ਲਾਇੰਦਾ। ਏਕਾ ਆਸਣ ਸਖੀ ਸੁਲਤਾਨਾ। ਵੇਖ ਵਖਾਣੇ ਸਰਬ ਬਿਧਨਾਨਾ। ਲੱਖ ਚੁਰਾਸੀ ਬੰਨ੍ਹਣ ਆਇਆ ਹਰਿ ਜੀ ਗਾਨਾ। ਮੇਟ ਮਿਟਾਏ ਮਦਿਰਾ ਮਾਸੀ, ਏਕਾ ਝੁੱਲੇ ਧਰਮ ਨਿਸ਼ਾਨਾ। ਆਪ ਮਿਟਾਏ ਆਪ ਉਠਾਏ ਪੰਡਤ ਕਾਂਸ਼ੀ, ਸਿੱਧਾ ਮਾਰੇ ਤੀਰ ਨਿਸ਼ਾਨਾ। ਆਪ ਚੜ੍ਹਾਏ ਬੇਮੁਖ ਜੀਵ ਧਰਮ ਰਾਏ ਦੀ ਫਾਸੀ, ਗੁਰਮੁਖਾਂ ਦੇਵੇ ਨਾਮ ਬਿਬਾਣਾ। ਦਰ ਦਵਾਰੇ ਜੀਵ ਹੰਕਾਰੇ ਕਰਨ ਹਾਸੀ, ਅੰਤ ਮਿਟੇ ਨਾਮ ਨਿਸ਼ਾਨਾ। ਗੁਰਮੁਖਾਂ ਆਤਮ ਕਰੇ ਰਹਿਰਾਸੀ, ਲੱਖ ਚੁਰਾਸੀ ਫੰਦ ਕਟਾਨਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਵਡ ਬਲੀ ਬਲਵਾਨਾ। ਵਡ ਬਲੀ ਬਲਵਾਨ ਸ਼ਬਦ ਕਟਾਰ ਹੈ। ਅੱਠੇ ਪਹਿਰ ਨੌਜਵਾਨ, ਰਹੇ ਖ਼ਬਰਦਾਰ ਹੈ। ਵੇਖ ਪਛਾੜੇ ਬੇਈਮਾਨ ਜੀਵ ਸ਼ੈਤਾਨ, ਨਰ ਹਰਿ ਸੱਚੀ ਸਰਕਾਰ ਹੈ। ਸਾਚਾ ਜਾਮਾ ਸ੍ਰੀ ਭਗਵਾਨ, ਜੋਤੀ ਭੇਖਾ ਅਲਖਣਾ ਅਲੇਖਾ, ਗੁਰਮੁਖ ਵਿਰਲੇ ਨੇਤਰ ਪੇਖਾ, ਕਲਜੁਗ ਭੁੱਲੇ ਜੀਵ ਗਵਾਰ ਹੈ। ਮੇਟ ਮਿਟਾਏ ਮਦਿਰਾ ਮਾਸੀ, ਕੁਰਾਨ ਅੰਜੀਲ ਔਲੀਏ ਪੀਰ ਸ਼ੇਖਾਂ, ਆਈ ਹਾਰ ਹੈ। ਅੱਠੇ ਪਹਿਰ ਲਿਖੇ ਲੇਖਾ, ਚਿਤਰ ਗੁਪਤ ਲੇਖ ਲਿਖਾਰ ਹੈ। ਲੱਖ ਚੁਰਾਸੀ ਪਈ ਭਰਮ ਭੁਲੇਖਾ, ਏਕਾ ਭੁੱਲਿਆ ਹਰਿ ਕਰਤਾਰ ਹੈ। ਲੋਕਮਾਤ ਝੂਠੀ ਮੇਖਾ, ਜਾਣਾ ਵਾਰੋ ਵਾਰ ਹੈ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਸੰਤ ਜਨਾਂ, ਫੜ ਫੜ ਬਾਹੋਂ ਬੇੜਾ ਪਾਰ ਕਰਾ ਰਿਹਾ। ਆਈ ਹਰਿ ਸਰਨਾਈ, ਜਗਤ ਨਿਮਾਨਣੀ। ਪ੍ਰਭ ਅਬਿਨਾਸ਼ੀ ਦਇਆ ਕਮਾਈ, ਗੁਣ ਨਿਧਾਨਣੀ। ਸਾਚਾ ਲੇਖਾ ਰਿਹਾ ਲਿਖਾਈ, ਆਪ ਪਛਾਣੇ ਆਪਾ ਆਪਣੀ। ਝੂਠਾ ਨਾਤਾ ਹੋਈ ਕੁੜਮਾਈ, ਪੁੱਤਰ ਧੀਆਂ ਪੁਰਖ ਸੁਜਾਨਣੀ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਮਾਰੇ ਸ਼ਬਦ ਤੀਰ ਕਾਨਣੀ। ਪੁੱਤਾਂ ਧੀਆਂ ਨਾਤਾ ਜਗ। ਲੱਗਾ ਦੁੱਖ ਕਾਇਆ ਅੱਗ। ਆਤਮ ਮਿਲੇ ਨਾ ਸਾਚਾ ਸੁਖ, ਮਾਨਸ ਦੇਹੀ ਹੋਈ ਕੱਗ। ਜੋਤੀ ਜੋਤ ਸਰੂਪ ਹਰਿ, ਸਾਚਾ ਲੇਖਾ ਰਹੇ ਲਿਖਾਏ, ਪਵਣ ਮਸਾਣੀ ਮੇਟ ਮਿਟਾਏ, ਪਕੜ ਪਛਾੜੇ ਸ਼ਾਹ ਰਗ। ਪਵਣ ਮਸਾਣੀ ਜਮ ਜਮਦੂਤ। ਸ਼ਬਦ ਡੰਡਾ ਏਕਾ ਵੱਜੇ, ਏਕਾ ਛੱਡੇ ਕਾਇਆ ਕਲਬੂਤ। ਪੁਰਖ ਅਬਿਨਾਸ਼ੀ ਪਰਦਾ ਕੱਜੇ, ਏਕਾ ਤਾਨਾ ਪੇਟਾ ਸੂਤ। ਹੋਏ ਸਹਾਈ ਸੱਜੇ ਖੱਬੇ, ਅੱਗੇ ਪਿੱਛੇ ਸ਼ਬਦ ਰਖਾਏ ਸੱਚਾ ਦੂਤ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੀ ਕਿਰਪਾ ਕਰ, ਮੇਟ ਮਿਟਾਏ ਪ੍ਰੇਤ ਭੂਤ। ਭੂਤ ਪ੍ਰੇਤਾਂ ਨਾਤਾ ਤੁੱਟਾ। ਏਕਾ ਸ਼ਬਦ ਤੀਰ ਛੁੱਟਾ। ਨੇਤਰ ਨੀਰ ਫੁਹਾਰ ਗੁਰ ਚਰਨ ਫੁੱਟਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਦੇਵੇ ਸ਼ਬਦ ਹੁਲਾਰਾ ਨਾਮ ਝੂਟਾ। ਸ਼ਬਦ ਹੁਲਾਰਾ ਨਾਮ ਡੋਲੀ। ਪਾਪਾਂ ਪਰਦੇ ਰਿਹਾ ਖੋਲ੍ਹੀ। ਏਕਾ ਦੱਸੇ ਸਾਚਾ ਜਾਪਾ, ਸੋਹੰ ਜਪਣਾ ਹੌਲੀ ਹੌਲੀ। ਕਲਜੁਗ ਤੇਰਾ ਪਾਪ ਕਾਂਪਾ, ਜੂਠੀ ਝੂਠੀ ਛੱਡੀ ਮਾਤ ਚੋਲੀ। ਆਪ ਪਛਾਣੇ ਆਪਣਾ ਆਪਾ, ਹਰਿ ਚਰਨ ਸੁਹਾਏ ਸਾਚੀ ਗੋਲੀ। ਲੋਕਮਾਤ ਕਰਾਏ ਵਡ ਪ੍ਰਤਾਪਾ, ਜੋਤੀ ਜੋਤ ਸਰੂਪ ਹਰਿ, ਪੂਰੇ ਤੋਲ ਰਿਹਾ ਤੋਲੀ। ਰੂਸਾ ਸ਼ਾਹ ਸਰਬ ਸਰਬੰਗੀ। ਪੁਰਖ ਅਬਿਨਾਸ਼ੀ ਦੱਸਣ ਆਇਆ ਏਕਾ ਰਾਹ, ਕਰੇ ਕਟਾਰ ਸ਼ਬਦ ਨੰਗੀ। ਧੁਰਦਰਗਾਹੀ ਸਚ ਮਲਾਹ, ਚਾਰ ਕੁੰਟ ਆਏ ਤੰਗੀ। ਕੋਈ ਨਾ ਦੀਸੇ ਜਗਤ ਥਾਂ, ਬੇਮੁਖ ਜੀਵਾਂ ਧਰਮ ਰਾਏ ਦਰ ਜਾਏ ਟੰਗੀ। ਘਰ ਘਰ ਉਡਾਏ ਝੂਠੇ ਕਾਂ, ਭੰਨੀ ਜਾਏ ਕੱਚੀ ਵੰਗੀ। ਨਾ ਕੋਈ ਛੁਡਾਏ ਪੁੱਤਰ ਮਾਂ, ਵੱਜੇ ਤਾਲ ਸ਼ਬਦ ਮਰਦੰਗੀ। ਚਾਰ ਕੁੰਟਾਂ ਵੇਖ ਵਖਾਣੇ, ਆਪੇ ਜਾਣੇ ਪੁਰਖ ਅਬਿਨਾਸ਼ੀ ਪਕੜ ਉਠਾਏ ਸ਼ਾਹ ਫਰੰਗੀ। ਨਿਹਕਲੰਕ ਕਲ ਜਾਮਾ ਪਾਇਆ, ਵਾਲੀ ਹਿੰਦ ਹੁਕਮ ਸੁਣਾਇਆ, ਸਾਚਾ ਲੇਖਾ ਮਾਤ ਲਿਖਾਇਆ, ਧਰਤ ਮਾਤ ਅੰਤਮ ਵਾਰ ਏਕਾ ਧਾਰ ਲਹੂ ਮੰਗੀ। ਧਰਤ ਮਾਤ ਰੱਖੀ ਆਸ। ਕਵਣ ਬੁਝਾਵੇ ਮੇਰੀ ਪਿਆਸ। ਬੇਮੁਖ ਜੀਵ ਬੰਨ੍ਹਣ ਝੂਠੇ ਦਾਅਵੇ, ਗੁਰਮੁਖ ਹੋਏ ਮਾਤ ਨਿਰਾਸ। ਰਾਜੇ ਰਾਣੇ ਪ੍ਰਭ ਸ਼ਬਦ ਸਿੰਘਾਸਣ ਬੰਨ੍ਹਣ ਆਇਆ ਪਾਵੇ, ਜੋਤ ਜਗਾਏ ਮਾਤ ਪਤਾਲ ਅਕਾਸ਼। ਹਰਿਜਨ ਸਾਚਾ ਤੀਰਥ ਨੁਹਾਵੇ, ਲੇਖਾ ਚੁੱਕੇ ਮਾਤ ਗਰਭ ਦਸ ਮਾਸ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਸਚ ਦਵਾਰੇ ਰੱਖੇ ਵਾਸ। ਰੂਸਾ ਸ਼ਾਹ ਕਰ ਧਿਆਨ, ਵਾਲੀ ਹਿੰਦ ਜੋਤ ਜਗਾਈ। ਭਾਰਤ ਖੰਡ ਮਿਲੀ ਵਧਾਈ। ਇਕ ਚਲਾਏ ਸਾਚੀ ਡੰਡੀ, ਚਾਰੋਂ ਕੁੰਟਾਂ ਰਿਹਾ ਸੁਣਾਈ। ਲੱਖ ਚੁਰਾਸੀ ਨਾਰ ਰੰਡੀ, ਕੰਤ ਸੁਹਾਗੀ ਨਾ ਕੋਈ ਹੰਢਾਈ। ਸ਼ਬਦ ਭੰਡਾਰਾ ਵੰਡਣ ਆਇਆ। ਜੋਤ ਸਰੂਪੀ ਭੇਖ ਵਟਾਇਆ। ਪੁਰਖ ਅਬਿਨਾਸ਼ੀ ਸਾਚਾ ਮਾਹੀ, ਲਾੜੀ ਮੌਤ ਨਾਲ ਲਿਆਇਆ। ਧਰਮ ਰਾਏ ਦਾ ਦਰ ਖੁਲ੍ਹਾਇਆ। ਚੌਥਾ ਗੇੜਾ ਆਪ ਦਵਾਇਆ। ਕਲਜੁਗ ਜੀਵਾਂ ਪਾਪਾਂ ਭਰਿਆ ਬੇੜਾ, ਪੁਰਖ ਅਬਿਨਾਸ਼ੀ ਅੰਤਮ ਆਣ ਰੁੜ੍ਹਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਲੋਕਮਾਤ ਹਰਿ ਜੋਤ ਧਰ, ਮਾਝੇ ਦੇਸ ਸਚ ਸਿੰਘਾਸਣ ਡੇਰਾ ਲਾਇਆ। ਵਾਲੀ ਹਿੰਦ ਹੋ ਖ਼ਬਰਦਾਰ। ਪ੍ਰਭ ਅਬਿਨਾਸ਼ੀ ਹੁਕਮ ਸੁਣਾਏ ਲੇਖ ਲਿਖਾਏ ਚਾਰ ਯਾਰ। ਅੰਤਮ ਵੇਲਾ ਨੇੜੇ ਆਇਆ, ਸ਼ਬਦ ਡੰਕ ਇਕ ਵਜਾਇਆ, ਲਹਿੰਦੀ ਦਿਸ਼ਾ ਦਿਸੇ ਹਾਰ। ਜੋਤ ਸਰੂਪੀ ਭੇਖ ਵਟਾਇਆ, ਸਦੀ ਚੌਧਵੀਂ ਵੇਖ ਵਖਾਇਆ, ਨਿਹਕਲੰਕੀ ਨਰ ਅਵਤਾਰ। ਅਮਾਮ ਮਹਿੰਦੀ ਨਾਂ ਰਖਾਇਆ, ਕਾਲਾ ਚੋਲਾ ਗਲੋਂ ਲਾਹਿਆ, ਨੀਲਾ ਬਾਣਾ ਤਨ ਛੁਹਾਇਆ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰੇ ਆਪਣੀ ਕਾਰ। ਹਰਿ ਸਾਚੀ ਕਾਰ ਕਰਾਈਆ। ਅੱਲਾ ਰਾਣੀ ਬੇਮੁਹਾਣੀ, ਪ੍ਰਭ ਦਰ ਦਏ ਦੁਹਾਈਆ। ਚਲਿਆ ਤੀਰ ਸ਼ਬਦ ਨਿਸ਼ਾਨੀ, ਉਡਿਆ ਚਿੱਲੇ ਸ਼ਬਦ ਬਬਾਣੀ, ਮੱਕੇ ਮਦੀਨੇ ਰਿਹਾ ਜਗਾਈਆ। ਆਪ ਚੁਕਾਏ ਕਲਜੁਗ ਜੀਆਂ ਅੰਤਮ ਕਾਹਨੀ, ਦੂਜਾ ਕੋਈ ਕਹਾਰ ਨਾ ਲਾਈਆ। ਦਰ ਘਰ ਸਾਚੇ ਕਿਸੇ ਨਾ ਮਿਲੇ ਮੰਗਿਆ ਪਾਣੀ, ਉਮਤ ਨਬੀ ਰਸੂਲ ਹੱਕ ਜਲਾਲ, ਜਲਵਾ ਏ ਜਲਾਲੀ ਆਪਣਾ ਆਪ ਗਈ ਭੁਲਾਈਆ। ਨਾ ਹੋਏ ਕੋਈ ਰਖਵਾਲ, ਚਾਰੋਂ ਕੁੰਟ ਹੋਏ ਬੇਹਾਲ, ਪ੍ਰਭ ਅਬਿਨਾਸ਼ੀ ਮਾਰੀ ਛਾਲ, ਸਚ ਸਿੰਘਾਸਣ ਸਾਚੀ ਸੇਜਾ ਵਿਛਾਈਆ। ਆਪੇ ਝਾੜੇ ਉਚੇ ਡਾਲ, ਪਤ ਕਿਸੇ ਰਹਿਣ ਨਾ ਪਾਈਆ। ਰੋਟੀ ਮਿਲੇ ਨਾ ਕਿਸੇ ਥਾਲ, ਭੱਜੇ ਜਾਣ ਵਾਹੋ ਦਾਹੀਆ। ਪੁਰਖ ਅਬਿਨਾਸ਼ੀ ਚੱਲੇ ਅਵਲੜੀ ਚਾਲ, ਨਾ ਕੋਈ ਸਕੇ ਸੁਰਤ ਸੰਭਾਲ, ਪੀਰ ਫਕੀਰ ਔਲੀਆ ਗੌਂਸ ਨਾ ਬਣੇ ਵਿਚ ਦਲਾਲ, ਸਾਰੇ ਪਏ ਔਝੜ ਰਾਹੀਆ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਏਕ ਲੱਖ ਚੁਰਾਸੀ ਤੇਰਾ ਸੱਚਾ ਮਲਾਹੀਆ। ਆਈ ਹਾਰ ਜਗਤ ਮੁਲਾਣਿਆਂ। ਪ੍ਰਭ ਅਬਿਨਾਸ਼ੀ ਸ਼ਬਦ ਖੰਡਾ ਰਿਹਾ ਹੁਲਾਰ, ਤੁੱਟੇ ਮਾਣ ਰਾਜੇ ਰਾਣਿਆਂ। ਪ੍ਰਗਟ ਹੋਇਆ ਵਿਚ ਸੰਸਾਰ, ਵਾਲੀ ਦੋ ਜਹਾਨਿਆਂ। ਲੇਖ ਲਿਖਾਏ ਅਪਰ ਅਪਾਰ, ਦੀਨ ਮੁਹੰਮਦੀ ਉਠੇ ਸੁੱਤਾ ਲੈ ਕੇ ਚਾਰ ਯਾਰ। ਏਕਾ ਹਲ ਪ੍ਰਭ ਸਾਚੇ ਜੁੱਤਾ, ਪਹਿਲੀ ਕੂਟੇ ਫੇਰਾ ਰਿਹਾ ਮਾਰ। ਪਕੜ ਉਠਾਏ ਜੂਠਾ ਝੂਠਾ ਮਾਇਆਧਾਰੀ ਕੁੱਤਾ, ਸ਼ਬਦ ਡੰਡਾ ਰਿਹਾ ਮਾਰ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ ਅਵਤਾਰ। ਵਾਲੀ ਹਿੰਦ ਜਗਤ ਵਿਚੋਲੇ। ਸਾਚਾ ਲੇਖ ਕੋਈ ਨਾ ਫੋਲੇ। ਪੁਰਖ ਅਬਿਨਾਸ਼ੀ ਸੱਚਾ ਬੋਲੇ। ਸ਼ਬਦ ਖੰਡਾ ਹੱਥ ਵਿਚ ਫੜਿਆ, ਸ੍ਰਿਸ਼ਟ ਸਬਾਈ ਚਾਰੋਂ ਕੁੰਟ ਬਣਿਆ ਤੋਲਾ ਆਪੇ ਤੋਲੇ। ਵਾਲੀ ਦੋ ਜਹਾਨਾਂ ਸਚ ਸੁਲਤਾਨਾਂ, ਵਿਚ ਜਹਾਨਾਂ ਹਰਿ ਭਗਵਾਨਾ, ਉਮਤ ਨਬੀ ਰਸੂਲ ਦੀ ਹਰਿ ਬੰਨ੍ਹੇ ਗਾਨਾ, ਵੇਖੇ ਖੇਲ ਜਗਤ ਸ਼ੈਤਾਨਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਐਲੀ ਅੱਲਾ ਸ਼ਾਹ ਪਿਆਰਾ, ਏਕਾ ਦੇਵੇ ਸ਼ਬਦ ਚੌਦਾਂ ਤਬਕਾਂ ਪਾਰ ਉਤਾਰਦਾ। ਆਏ ਦਰ ਸੱਚੀ ਕੁਰਾਨ। ਪ੍ਰਭ ਅਬਿਨਾਸ਼ੀ ਕਿਰਪਾ ਕਰ ਸਾਚੇ ਹਰਿ, ਆਤਮ ਹੋਈ ਵੈਰਾਨ। ਏਕਾ ਦੇ ਦੇ ਸਾਚਾ ਵਰ, ਬੇਮੁਖ ਮਾਰਾਂ ਜੀਵ ਸ਼ੈਤਾਨ। ਚਾਰੋਂ ਕੁੰਟ ਆਏ ਡਰ, ਮੰਦਰ ਮਸਜਿਦ ਹੋਏ ਵੈਰਾਨ। ਕੋਈ ਨਾ ਦਿਸਦਾ ਵਸੇ ਘਰ, ਏਕਾ ਕਰਾਂ ਸੁੰਞ ਮਸਾਣ। ਗੁਰਮੁਖਾਂ ਲੜ ਲਵਾਂ ਫੜ, ਕਰਾਂ ਮਾਤ ਪਛਾਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਬਖ਼ਸ਼ੀਂ ਜੀਆ ਦਾਨ। ਲੋਕਮਾਤ ਪਹਿਲਾ ਫੇਰਾ। ਸਨਕ ਸਨੰਦਨ ਸਨਾਤਨ ਸੰਤ ਕੁਮਾਰਾ, ਆਪ ਬਣਾਇਆ ਆਪਣਾ ਚੇਰਾ। ਬਰਾਹ ਯਗੇ ਪੁਰਸ਼ ਹਾਵ ਗਰੀਵ ਲਏ ਅਵਤਾਰਾ। ਨਿਰੰਜਣ ਨਰ ਜੋਤ ਧਰ, ਕਰੇ ਖੇਲ ਪੰਚਮ ਵਾਰਾ। ਦਤਾਤ੍ਰੈ ਭੇਵ ਨਿਆਰਾ। ਕਪਲ ਮੁਨੀ ਸੱਚੀ ਧਾਰਾ। ਰਿਖਵ ਦੇਵ ਖੇਲ ਨਿਆਰਾ। ਪ੍ਰਿਥੂ ਪਾਏ ਸਾਗਰ ਸਾਰਾ। ਮਤਸ ਕਰੇ ਰੰਗ ਅਪਾਰਾ। ਕਛਪ ਰੂਪ ਹਰਿ ਜੀ ਧਾਰਾ। ਮੋਹਣੀ ਰੂਪ ਰੂਪ ਅਪਾਰਾ। ਵੈਦ ਧਨੰਤਰ ਬਾਹਰ ਨਿਕਾਰਾ। ਨਰ ਸਿੰਘ ਹੋਏ ਦੁਸ਼ਟ ਸੰਘਾਰਾ। ਸਾਚੀ ਖੇਲ ਹਰਿ ਕਰਤਾਰਾ। ਆਵੇ ਜਾਵੇ ਵਾਰੋ ਵਾਰਾ। ਹੰਸ ਹੰਸਾ ਖੇਲ ਨਿਆਰਾ। ਨਰਾਇਣ ਧਰੂ ਪਾਰ ਉਤਾਰਾ। ਹਰੀ ਗਜ ਦੀਆ ਸਹਾਰਾ। ਬਾਵਨ ਭੇਵ ਵੇਦ ਵਿਹਾਰਾ। ਅਠਾਰਾਂ ਜਾਮੇ ਸ਼ਬਦ ਦਮਾਮੇ, ਸਤਿਜੁਗ ਕਰੇ ਸਚ ਵਿਹਾਰਾ। ਤਰੇਤੇ ਤੇਰੀ ਆਈ ਵਾਰੀ, ਉਨਵੀਂ ਜੋਤ ਹਰਿ ਜਗਾਈ ਪਰਸ ਰਾਮ ਨਾਉਂ ਰਖਾਈ। ਸ਼ਤਰੂ ਕਰੇ ਮਾਤ ਸੰਘਾਰ, ਇੱਕੀ ਵਾਰ ਜੈ ਕਰਾਈ। ਸਾਚੀ ਜੋਤ ਜਗੇ ਰਘੁਨਾਥ, ਰਾਮ ਅਵਤਾਰੀ ਜੋਤ ਜਗਾਈ। ਦੁਸ਼ਟ ਹੰਕਾਰੀ ਆਪ ਮਿਟਾਈ। ਰਾਮਾ ਰਾਵਣ ਖੇਲ ਰਚਾਈ। ਜੋਤੀ ਭੇਖ ਨਾ ਕੋਈ ਸਕੇ ਵੇਖ, ਜੁਗੋ ਜੁਗ ਰਿਹਾ ਛੁਪਾਈ। ਆਇਆ ਦਵਾਪਰ ਕਰ ਵਿਚਾਰ। ਵੇਦ ਵਿਆਸਾ ਬੱਧੀ ਧਾਰ। ਸ਼ਬਦ ਚਲਾਇਆ, ਅਠਾਰਾਂ ਪੁਰਾਨਾਂ ਬਣੇ ਲਿਖਾਰ। ਅੰਤਮ ਗਿਆ ਮਾਤ ਹਾਰ। ਪੁਰਖ ਅਬਿਨਾਸ਼ੀ ਖੇਲ ਅਪਾਰ। ਕ੍ਰਿਸ਼ਨਾ ਕਾਹਨਾ ਹੋ ਤਿਆਰ। ਵਡ ਦਾਤਾ ਸੂਰਾ ਸਰਬੰਸੀ, ਮੇਟ ਮਿਟਾਏ ਹੰਕਾਰੀ ਕੰਸੀ, ਦੁਸ਼ਟ ਸੰਘਾਰੇ ਵਾਰੋ ਵਾਰ। ਭਗਤ ਬਣਾਏ ਸਾਚੇ ਅੰਸੀ, ਬਿਦਰ ਸੁਦਾਮਾ ਦਰੋਪਦ ਲਾਈ ਪਾਰ। ਜੋਤੀ ਜੋਤ ਸਰੂਪ ਹਰਿ, ਆਪੇ ਜਾਣੇ ਆਪਣੀ ਧਾਰ। ਦਵਾਪਰ ਅੰਤ ਅੰਤ ਕਰਾਇਆ। ਕਲਜੁਗ ਝੂਠਾ ਮਾਤ ਧਰਾਇਆ। ਆਪ ਆਪਣਾ ਭੇਖ ਵਟਾਇਆ। ਸਾਚਾ ਲੇਖਾ ਆਪ ਲਿਖਾਇਆ। ਗੌਤਮ ਬੁੱਧ ਇਕ ਉਪਜਾਇਆ। ਸਾਚਾ ਹੁਕਮ ਇਕ ਸੁਣਾਇਆ। ਚਾਰੋਂ ਕੁੰਟਾਂ ਦਏ ਦੁਹਾਇਆ। ਚੀਨ ਜਪਾਨਾ ਆਪ ਜਗਾਇਆ। ਪ੍ਰਭ ਅਬਿਨਾਸ਼ੀ ਏਕਾ ਸ਼ਬਦ ਨਾਰ ਦਿੱਤੀ, ਬੰਧਨ ਆਇਆ ਹੱਥੀਂ ਧਰਮੀ ਗਾਨਾ। ਜੋਤੀ ਜੋਤ ਸਰੂਪ ਹਰਿ, ਆਪ ਝੁਲਾਏ ਆਪਣਾ ਇਕ ਨਿਸ਼ਾਨਾ। ਈਸਾ ਮੂਸਾ ਹੋ ਤਿਆਰ , ਪ੍ਰਭ ਅਬਿਨਾਸ਼ੀ ਦਿਤਾ ਵਰ, ਲੋਕਮਾਤ ਜਾਮਾ ਧਾਰ। ਕਾਲਾ ਸੂਸਾ ਤਨ ਛੁਹਾਇਆ। ਏਕਾ ਰਾਹ ਜਗਤ ਵਖਾਇਆ। ਮਦਿਰਾ ਮਾਸ ਭਰ ਪਿਆਲਾ, ਅੱਗੇ ਹਰਿ ਜੀ ਆਪੇ ਡਾਹਿਆ। ਨਾ ਕੋਈ ਜਾਣੇ ਦੀਨ ਦਿਆਲਾ, ਬੇਮੁਖ ਜੀਵਾਂ ਮਨੋਂ ਭੁਲਾਇਆ। ਸ੍ਰਿਸ਼ਟ ਸਬਾਈ ਆਪ ਰਖਵਾਲਾ, ਰਾਜੇ ਰਾਣਿਆਂ ਅੰਤਮ ਕਲ ਆਇਆ ਕਰਨ ਮੂੰਹ ਕਾਲਾ, ਸਿੰਘ ਜਗਦੀਸ਼ ਤੇਰੇ ਮਸਤਕ ਲਾਹੇ ਛਾਹੀਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਪੋਹ ਲਿਖ ਲਿਖ ਲੇਖ, ਸਾਚੇ ਰਿਹਾ ਘਲਾਈਆ। ਭਾਰਤ ਖੰਡ ਤੇਰੀ ਵੇਖ ਰੇਖ, ਪ੍ਰਭ ਸਾਚੀ ਬਣਤ ਬਣਾਈਆ। ਧਰਤ ਮਾਤ ਰੱਖਣ ਆਇਆ ਪੈਜ, ਸੱਤਾਂ ਦੀਪਾਂ ਵੰਡ ਕਰਾਈਆ। ਜੋਤ ਸਰੂਪੀ ਧਾਰੇ ਭੇਖ, ਨੌਵਾਂ ਖੰਡਾਂ ਰਿਹਾ ਜਗਾਈਆ। ਜੋਤੀ ਜੋਤ ਸਰੂਪ ਹਰਿ, ਕਲਜੁਗ ਤੇਰੀ ਬਣਤ ਬਣਾਈਆ। ਕਲਜੁਗ ਤੇਰੀ ਧਾਰ, ਸੰਗ ਰਲਾਇਆ। ਇਕ ਮੁਹੰਮਦ ਸੰਗ ਚਾਰ ਯਾਰ। ਲੋਕਮਾਤ ਹਰਿ ਜਨਮ ਦਵਾਇਆ, ਲਹਿੰਦੀ ਦਿਸ਼ਾ ਭਾਗ ਲਗਾਇਆ। ਕਰੇ ਖੇਲ ਅਪਰ ਅਪਾਰ। ਸਾਚਾ ਹਿੱਸਾ ਆਣ ਵੰਡਾਇਆ, ਮੰਗੀ ਮੰਗ ਬਣ ਭਿਖਾਰ। ਪ੍ਰਭ ਅਬਿਨਾਸ਼ੀ ਲੜ ਛੁਡਾਇਆ, ਕਾਲਾ ਟਿੱਕਾ ਮਸਤਕ ਲਾਇਆ, ਏਕਾ ਇਕ ਰਾਹ ਵਖਾਇਆ, ਨਾ ਕੋਈ ਜਾਣੇ ਜੀਵ ਗਵਾਰ। ਝੂਠਾ ਸਿੱਕਾ ਮਾਤ ਚਲਾਇਆ, ਅੰਤਮ ਵੇਲਾ ਨੇੜੇ ਆਇਆ, ਸਦੀ ਚੌਧਵੀਂ ਆਈ ਹਾਰ। ਜੋਤੀ ਜੋਤ ਸਰੂਪ ਹਰਿ, ਆਪੇ ਜਾਣੇ ਆਪਣੀ ਧਾਰ। ਗੁਰ ਨਾਨਕ ਜੋਤ ਜਗਾਈਆ। ਪ੍ਰਭ ਸਾਚੇ ਦਿੱਤੀ ਨਾਮ ਦਾਤ, ਮਿਲੀ ਮਾਤ ਵਡਿਆਈਆ। ਚਾਰੇ ਕੁੰਟਾਂ ਵੰਡੇ ਸ਼ਬਦ ਉਡਾਰੀ ਇਕ ਲਗਾਈਆ। ਗੁਰਮੁਖ ਚੜ੍ਹਾਏ ਸਾਚੇ ਡੰਡੇ, ਨਾਮ ਸਤਿ ਪੌੜੀ ਲਾਈਆ। ਕਲਜੁਗ ਤੇਰੀ ਅੰਤਮ ਵਾਰ ਨਿਹਕਲੰਕ ਦੇ ਆਏ ਵੰਡੇ, ਆਪੇ ਜਾਣੇ ਹਰਿ ਰਘੁਰਾਈਆ। ਗੁਰਮੁਖਾਂ ਸੀਨੇ ਰੱਖੇ ਠੰਡੇ, ਅੰਮ੍ਰਿਤ ਜਾਮ ਪਿਆਈਆ। ਸਚ ਭੰਡਾਰਾ ਹਰਿ ਜੀ ਵੰਡੇ, ਆਤਮ ਝੋਲੀ ਰਿਹਾ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪੇ ਜਾਣੇ ਆਪਣੀ ਵਡਿਆਈਆ। ਗੁਰ ਨਾਨਕ ਡੰਕ ਵਜਾਇੰਦਾ। ਰਾਓ ਰੰਕ ਆਖ ਸੁਣਾਇੰਦਾ। ਜੋਤੀ ਜਾਮਾ ਹਰਿ ਜੀ ਪਾਇੰਦਾ। ਆਦਿ ਅੰਤ ਆਪ ਨਿਭਾਇੰਦਾ। ਮਾਇਆ ਪਾਏ ਜਗਤ ਬੇਅੰਤ, ਭਰਮ ਭੁਲੇਖੇ ਜੀਵ ਰੁੜ੍ਹਾਇੰਦਾ। ਆਪ ਉਠਾਏ ਗੁਰਮੁਖ ਸੋਏ ਸੰਤ, ਸਾਚਾ ਮੀਤ ਹਰਿ ਆਪਣੀ ਗੋਦ ਉਠਾਇੰਦਾ। ਮੇਲ ਮਿਲਾਵਾ ਸਾਚੇ ਕੰਤ, ਜਗਤ ਵਿਛੋੜਾ ਆਪ ਛੁਡਾਇੰਦਾ। ਏਕਾ ਦੇਵੇ ਸ਼ਬਦ ਘੋੜਾ, ਚਾਰੇ ਕੁੰਟਾਂ ਹਰਿ ਫਿਰਾਇੰਦਾ। ਧੁਰਦਰਗਾਹੀ ਆਏ ਮਾਤ ਦੌੜਾ, ਸਚ ਸਿੰਘਾਸਣ ਡੇਰਾ ਲਾਇੰਦਾ। ਆਪੇ ਵੇਖੇ ਮਿੱਠਾ ਕੌੜਾ, ਨਾਨਕ ਗੁਰ ਇਹ ਲੇਖ ਲਿਖਾਇੰਦਾ। ਕਲਜੁਗ ਤੇਰਾ ਵਕਤ ਰਹਿ ਗਿਆ ਥੋੜਾ, ਪ੍ਰਭ ਸਾਚਾ ਲੇਖ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪਣੇ ਭਾਣੇ ਸਚ ਰਹਾਇੰਦਾ। ਗੁਰ ਨਾਨਕ ਸਚੀ ਬੱਧੀ ਧਾਰ। ਗੁਰ ਅੰਗਦ ਕੀਆ ਨਾਲ ਤਿਆਰ। ਸਾਚੀ ਦਿੱਤੀ ਸ਼ਬਦ ਉਡਾਰ। ਅਮਰਦਾਸਾ ਹੋਇਆ ਪਾਰ। ਰਾਮਦਾਸਾ ਜੋਤ ਅਧਾਰ। ਸਚ ਸਰੋਵਰ ਅੰਮ੍ਰਿਤ ਭਰਿਆ, ਇਕ ਸੁਹਾਇਆ ਸਾਚਾ ਤਾਲ। ਪੰਚਮ ਗੁਰ ਲਿਖਿਆ ਧੁਰ, ਸ਼ਬਦ ਮਿਲੀ ਸਾਚੀ ਸੁਰ, ਆਪ ਵਜਾਏ ਆਪਣੇ ਤਾਲ। ਗੁਰਦਾਸ ਪ੍ਰੀਤੀ ਗਈ ਜੁੜ, ਭੇਖ ਲੇਖ ਹਰਿ ਕਮਾਲ। ਕਲਜੁਗ ਜੀਵਾਂ ਲੇਖਾ ਛਾਹੀ ਗਈ ਥੁੜ, ਨਾ ਤੁੱਟੇ ਜਗਤ ਜੰਜਾਲ। ਧਰੇ ਜੋਤ ਵਿਚ ਹਰਿ ਗੋਬਿੰਦ, ਜੋਤੀ ਜਾਮਾ ਇਕ ਬਲਵਾਨ। ਮੀਰੀ ਪੀਰੀ ਜਗਤ ਅਖੀਰੀ ਹੋਏ ਵਹੀਰੀ, ਲਿਖੇ ਲੇਖ ਹੁਕਮ ਮਹਾਨ। ਏਕਾ ਹਰਿ ਦਸਤਗੀਰੀ, ਮੇਟ ਮਿਟਾਏ ਪੀਰ ਫ਼ਕੀਰੀ, ਨਾ ਕੋਈ ਦਿਸੇ ਨੌਜਵਾਨ । ਗੁਰਮੁਖਾਂ ਦੇਵੇ ਆਤਮ ਧਾਰੀ, ਆਪੇ ਕੱਢੇ ਹਉਮੇ ਪੀੜੀ, ਇਕ ਝੁਲਾਏ ਧਰਮ ਨਿਸ਼ਾਨ। ਹਰਿ ਹਰਿ ਰਾਏ ਹਰਿ ਕੰਨ ਸੁਣਾਏ ਧੁਰ ਫ਼ਰਮਾਣ, ਸਾਚੀ ਆਣ, ਕਲਜੁਗ ਜੀਵ ਭੁੱਲ ਨਾ ਜਾਏ। ਅਸ਼ਟਮ ਗੁਰ, ਚਰਨ ਪ੍ਰੀਤੀ ਗਈ ਜੁੜ, ਬਾਲ ਅਵਸਥ ਲੇਖੇ ਲਾਏ। ਗੁਰ ਤੇਗ ਬਹਾਦਰ ਮਿਲਿਆ ਆਦਰ, ਕਰਤਾ ਕਾਦਰ ਸਾਚੀ ਸੇਵਾ ਆਪੇ ਲਾਏ। ਹਿੰਦ ਬਣਾਈ ਚਿੱਟੀ ਚਾਦਰ, ਸੀਸ ਕਟਾਏ ਸੀਸ ਗੰਜ ਆਪ ਲਗਾਏ ਮੁਹਾਣਾ ਵੰਞ, ਸਾਚਾ ਧਰਮ ਪਾਰ ਕਰਾਏ। ਪ੍ਰਭ ਅਬਿਨਾਸ਼ੀ ਡੇਰਾ ਲਾਏ ਦਿਨ ਪੰਜ, ਵਾਲੀ ਹਿੰਦ ਦਰਸ ਦਿਖਾਏ। ਬੇਮੁਖਾਂ ਮਾਇਆ ਧਾਰੀਆਂ ਜਗਤ ਖਵਾਰੀਆਂ। ਆਤਮ ਕਰਾਏ ਰੰਜ, ਮਾਰੇ ਸ਼ਬਦ ਕਟਾਰੀਆ। ਨਾ ਕੋਈ ਸਵੇਰ ਨਾ ਕੋਈ ਸੰਞ, ਜੋਤੀ ਨੂਰ ਇਕ ਅਕਾਰਿਆ। ਜੋਤੀ ਜੋਤ ਸਰੂਪ ਹਰਿ, ਆਵੇ ਜਾਵੇ ਵਾਰੋ ਵਾਰਿਆ। ਤੇਗ ਬਹਾਦਰ ਦਇਆ ਕਮਾਈ। ਆਪ ਆਪਣੀ ਜੋਤ ਮਿਲਾਈ। ਗੁਰ ਗੋਬਿੰਦੇ ਆਪ ਜਗਾਈ। ਸਾਗਰ ਸਿੰਧੇ ਨੀਰ ਵਹਾਈ। ਆਪ ਬਣਾਏ ਆਪਣੀ ਬਿੰਦੇ, ਦੁਸ਼ਟ ਦਮਨ ਤੇਰਾ ਜਾਮਨ ਇਕ ਰਘੁਰਾਈ। ਨੇੜ ਨਾ ਆਏ ਕਾਮਨੀ ਕਾਮਨ, ਮੇਟ ਮਿਟਾਏ ਅੰਧੇਰੀ ਸ਼ਾਮਨ, ਗੁਰਮੁਖ ਸਾਚੇ ਲਏ ਉਪਜਾਈ। ਪੰਜਾਂ ਯਾਰਾਂ ਕਰ ਪਿਆਰਾ, ਆਪੇ ਫੜੇ ਸੱਚਾ ਦਾਮਨ, ਅੰਮ੍ਰਿਤ ਸਾਚਾ ਜਾਮ ਪਿਲਾਈ। ਰੱਖੇ ਪਤ ਗਊ ਬ੍ਰਹਿਮਣ, ਸ਼ਬਦ ਕਟਾਰਾ ਇਕ ਉਠਾਈ। ਜੋਤੀ ਜੋਤ ਸਰੂਪ ਹਰਿ, ਸਾਚਾ ਹੁਕਮ ਰਿਹਾ ਸੁਣਾਈ। ਸਾਚਾ ਹੁਕਮ ਹਰਿ ਨਿਰੰਕਾਰਾ। ਦੇਵੇ ਮਾਤ ਵਾਰੋ ਵਾਰਾ। ਗੁਰੂ ਪੀਰ ਦੇਣ ਪਹਿਰਾ। ਹਰਿ ਜੀ ਸੁੱਤਾ ਪੈਰ ਪਸਾਰਾ। ਆਪੇ ਵੇਖੇ ਆਪ ਦਵਾਰਾ। ਤਿੰਨਾਂ ਲੋਆਂ ਬੱਧੀ ਧਾਰਾ। ਇੰਦਲੋਕ ਸ਼ਿਵਲੋਕ ਬ੍ਰਹਮਲੋਕ ਆਪ ਚਲਾਏ ਆਪਣੀ ਕਾਰਾ। ਵਿਚ ਸਮੇਰੂ ਚੌਦਾਂ ਲੋਕ ਚੌਦਾਂ ਹੱਟ, ਖੁਲ੍ਹਾ ਰੱਖੇ ਬੰਦ ਕਵਾੜਾ। ਇਕ ਰਖਾਏ ਵਸਤ ਸਾਚੀ ਨਾਮ ਪਟ, ਗੁਰਮੁਖਾਂ ਤਨ ਪਹਿਨਾਏ ਸਤਾਰਾ ਹਾੜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧਰਤ ਮਾਤ ਮਾਰ ਝਾਤ, ਤੇਰਾ ਵੇਖਣ ਆਇਆ ਅੰਤ ਅਖਾੜਾ ਗੁਰ ਗੋਬਿੰਦ ਹਰਿ ਦਇਆ ਕਮਾਈ। ਸਾਚੀ ਦਿੱਤੀ ਮਾਤ ਵਡਿਆਈ। ਕਾਇਆ ਰਾਣੀ ਸਾਚੀ ਮਿੱਟੀ, ਆਤਮ ਜੋਤੀ ਇਕ ਟਿਕਾਈ। ਕਲਜੁਗ ਤੇਰੀ ਅੰਤਮ ਵਾਰ ਬੀਸ ਇਕੀਸਾ ਸਾਚੀ ਮਿਤੀ, ਗੁਰ ਗੋਬਿੰਦੇ ਆਪ ਲਿਖਾਈ। ਗੁਰ ਸੰਗਤ ਗੁਰ ਰਲ ਮਿਲ ਪਾਵਣ ਹਰਿ ਸਰਨਾਈ। ਨਾ ਕੋਈ ਤਾਮ ਨਾ ਕੋਈ ਚਾਮ, ਨਾ ਕੋਈ ਮੁਨੀ ਰਿਖੀ। ਗੁਰਮੁਖ ਸਾਚੇ ਸੰਤ ਜਨਾਂ, ਸਾਚਾ ਨਾਮ ਜਪਾਏ ਦਇਆ ਕਮਾਏ, ਰੱਖੇ ਧਾਰ ਸੋਹੰ ਸ਼ਬਦ ਤੇਰੀ ਤਿੱਖੀ। ਸੋਹੰ ਸ਼ਬਦ ਤਿੱਖੀ ਧਾਰਿਆ। ਕਲਜੁਗ ਤੇਰੀ ਅੰਤਮ ਵਾਰਿਆ। ਗੁਰ ਗੋਬਿੰਦਾ ਬਣਿਆ ਸਾਚਾ ਲੇਖ ਲਿਖਾਰਿਆ। ਨਿਹਕਲੰਕ ਕਲ ਕਲਕੀ ਹੋਏ ਅਵਤਾਰਿਆ। ਕਿਸੇ ਸੁਰਤ ਨਾ ਦੇਵੇ ਘੜੀ ਪਲ ਕੀ, ਸ਼ਬਦ ਡੰਡਾ ਇਕ ਉਭਾਰਿਆ। ਸੰਭਾਲੇ ਸੁਰਤ ਹਰਿ ਦਿਆਲੇ ਜਲ ਥਲ ਕੀ, ਲੋਆਂ ਪੁਰੀਆਂ ਆਪ ਸਮਾ ਰਿਹਾ। ਜੋਤੀ ਜਾਮਾ ਖੇਲ ਵਲ ਛਲ ਕੀ, ਰਾਜੇ ਰਾਣਿਆਂ ਆਪ ਭੁਲਾ ਰਿਹਾ। ਗੁਰਮੁਖਾਂ ਭਾਰ ਕਰੇ ਹਲਕੀ, ਛੋਟੇ ਬਾਲੇ ਅੱਗੇ ਲਾ ਰਿਹਾ। ਆਪ ਬਣਾਏ ਲੋਕਮਾਤ ਸਾਚੀ ਪਲਕੀ, ਨੌਂ ਦਵਾਰੇ ਹਰਿ ਖੁਲ੍ਹਾ ਰਿਹਾ। ਗੁਰਮੁਖਾਂ ਦੇਵੇ ਆਤਮ ਸਾਚੀ ਝਲਕੀ, ਦਸਵੇਂ ਘਰ ਸਿੰਘ ਸਿੰਘਾਸਣ ਸਾਚੇ ਡੇਰਾ ਲਾ ਰਿਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਨ, ਜੋਤੀ ਜੋਤ ਸਰੂਪ ਹਰਿ, ਆਪਣੇ ਭਾਣੇ ਰਾਜੇ ਰਾਣੇ ਸਰਬ ਚਲਾ ਰਿਹਾ। ਹਰਿ ਘਟ ਆਪੇ ਜਾਣਦਾ, ਘਟ ਘਟਾਂ ਘਟ ਰੱਖੇ ਵਸੇ ਪਾਸ। ਹਰ ਘਟ ਆਪੇ ਜਾਣਦਾ। ਸ਼ਬਦੀ ਜੋਤ ਸ਼ਬਦ ਸਵਾਸ। ਹਰ ਘਟ ਆਪੇ ਜਾਣਦਾ, ਜਗਤ ਜੋਤੀ ਪੁਰਖ ਅਬਿਨਾਸ਼। ਸਰਬ ਘਰ ਆਪੇ ਜਾਣਦਾ, ਵਡ ਗੁਣੀ ਗੁਣ ਸਚ ਮੰਡਲ ਦੀ ਸਾਚੀ ਰਾਸ। ਸਭ ਘਟ ਆਪੇ ਜਾਣਦਾ, ਸ੍ਰਿਸ਼ਟ ਸਬਾਈ ਛਾਣ ਪੁਣ, ਗੁਰਮੁਖ ਸਾਚੇ ਸੰਤ, ਏਕਾ ਸੱਚਾ ਫੁੱਲ ਪੁਰਖ ਅਬਿਨਾਸ਼ੀ ਸਚ ਅਕਾਸ਼ ਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਜੋਤੀ ਦੇਵੇ ਨੂਰ ਸਾਚੇ ਪ੍ਰਕਾਸ਼ ਦਾ। ਸ਼ਬਦ ਭੰਡਾਰ ਅਟਲ ਹਰਿ ਨਿਰੰਕਾਰਿਆ। ਦੇਵੇ ਆਪ ਅਭੁੱਲ, ਗੁਰਮੁਖਾਂ ਹਰਿ ਆਪ ਵਰਤਾ ਰਿਹਾ। ਭਾਗ ਲਗਾਏ ਸਾਚੀ ਕੁੱਲ, ਮਾਨਸ ਦੇਹੀ ਅਪਰ ਅਪਾਰਿਆ। ਨਾ ਕੋਈ ਲਾਏ ਹਰਿ ਜੀ ਮੁੱਲ, ਚਰਨ ਪ੍ਰੀਤੀ ਇਕ ਸਿਖਾ ਰਿਹਾ। ਕਾਇਆ ਡਾਲੇ ਲੱਗਾ ਸਾਚਾ ਫੁੱਲ, ਲੋਕਮਾਤ ਹਰਿ ਮਹਿਕਾ ਰਿਹਾ। ਅੰਮ੍ਰਿਤ ਆਤਮ ਨਾ ਜਾਏ ਡੁੱਲ੍ਹ, ਸਚ ਭੰਡਾਰਾ ਆਪ ਭਰਾ ਰਿਹਾ। ਕਲਜੁਗ ਅੰਤਮ ਫਲ ਗਿਆ ਹੁਲ, ਸ਼ਬਦ ਹਲੂਣਾ ਇਕ ਲਗਾ ਰਿਹਾ। ਸਚ ਦਵਾਰਾ ਗਿਆ ਖੁਲ੍ਹ, ਨਿਹਕਲੰਕੀ ਡੰਕ ਵਜਾ ਰਿਹਾ। ਪੂਰੇ ਤੋਲ ਗੁਰਮੁਖ ਸਾਚੇ ਜਾਣਾ ਤੁਲ, ਪ੍ਰਭ ਸਾਚੀ ਬਣਤ ਬਣਾ ਰਿਹਾ। ਲੱਖ ਚੁਰਾਸੀ ਗਈ ਭੁੱਲ ਕਲਜੁਗ ਕਾਲਾ ਰੂਪ ਵਟਾ ਰਿਹਾ। ਮਾਇਆ ਰਾਣੀ ਗਈ ਹੁੱਲ, ਝੂਠਾ ਵੇਸ ਤਨ ਛੁਹਾ ਰਿਹਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਆਪਣਾ ਭਾਣਾ ਆਪ ਵਰਤਾ ਰਿਹਾ। ਸਾਚਾ ਭਾਣਾ ਨਾਮ ਕਰਤਾਰਿਆ। ਜੋਤੀ ਬਾਣਾ ਵਿਚ ਸੰਸਾਰਿਆ। ਸ਼ਬਦੀ ਭਾਣਾ ਮਾਤ ਚਲਾ ਰਿਹਾ। ਪਕੜ ਲਿਆਏ ਰਾਜਾ ਰਾਣਾ, ਸਾਚਾ ਲੇਖ ਲਿਖਤ ਭਵਿਖਤ ਆਪ ਲਿਖਾ ਰਿਹਾ। ਜਗਤ ਹੰਕਾਰੀ ਤੋੜੇ ਮਾਣਾ, ਸ਼ਬਦ ਬਾਣ ਇਕ ਚਲਾ ਰਿਹਾ। ਆਪ ਚਲਾਏ ਆਪਣਾ ਭਾਣਾ, ਚਾਰੇ ਵਰਨਾਂ ਏਕਾ ਰਾਹ ਵਖਾ ਰਿਹਾ। ਪ੍ਰਗਟ ਹੋਇਆ ਧਰਨੀ ਧਰਨਾ, ਗੁਰਮੁਖਾਂ ਖੋਲ੍ਹੇ ਹਰਨਾ ਫਰਨਾ, ਆਤਮ ਜੋਤੀ ਇਕ ਜਗਾ ਰਿਹਾ। ਆਪ ਚੁਕਾਏ ਲੱਖ ਚੁਰਾਸੀ ਮਰਨਾ ਡਰਨਾ, ਬੰਦ ਖ਼ਲਾਸੀ ਘਨਕਪੁਰ ਵਾਸੀ ਆਪੇ ਆਪ ਕਰਾ ਰਿਹਾ। ਮੇਟ ਮਿਟਾਏ ਮਦਿਰਾ ਮਾਸੀ, ਸ਼ਬਦ ਖੰਡਾ ਹੱਥ ਉਠਾ ਰਿਹਾ। ਕਲਜੁਗ ਤੇਰਾ ਅੰਤਮ ਕੰਢਾ, ਰਾਜ ਸੁਲਤਾਨਾਂ ਵਿਚ ਜਹਾਨ ਬੇਈਮਾਨ ਤਖ਼ਤ ਤਾਜ ਸਰਬ ਮਿਟਾ ਰਿਹਾ। ਚਾਰੇ ਕੁੰਟਾਂ ਪੈਣ ਵੰਡਾਂ ਕੋਈ ਨਾ ਦੇਵੇ ਕਿਸੇ ਅਵਾਜ਼, ਅੱਗਾ ਪਿੱਛਾ ਨਾ ਕੋਈ ਵਖਾ ਰਿਹਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੋਕਮਾਤ ਹਰਿ ਜੋਤ ਧਰ, ਆਪਣੇ ਭਾਣੇ ਖੇਲ ਰਚਾ ਰਿਹਾ। ਸਚ ਤਖ਼ਤ ਸੁਲਤਾਨ ਹਰਿ ਬਿਰਾਜਿਆ। ਜੋਤੀ ਨੂਰਾ ਇਕ ਮਹਾਨ, ਆਪ ਆਪਣਾ ਸਾਜਨ ਸਾਜਿਆ। ਸ਼ਬਦ ਤੂਰ ਵਡ ਮਹਾਨ, ਅੱਠੇ ਪਹਿਰ ਦਿਵਸ ਰੈਣ ਮਾਰੇ ਅਵਾਜਿਆ। ਸਤਿ ਸੰਤੋਖ ਪੀਣ ਖਾਣ, ਆਪ ਰਖਾਏ ਅੰਤਮ ਲਾਜਿਆ। ਵੇਖ ਵਖਾਏ ਦਇਆ ਕਮਾਏ, ਰੂਸ ਚੀਨਾ ਆਪ ਮਿਟਾਏ ਸ਼ਹਾਨਾ ਸ਼ਾਹ ਤਾਜਿਆ। ਸ਼ਾਹ ਫਰੰਗੀ ਪਿੱਠ ਕਰੇ ਨੰਗੀ, ਚਾਰੋਂ ਕੁੰਟ ਦਿਸੇ ਤੰਗੀ, ਕੋਈ ਨਾ ਰੱਖੇ ਮਾਤ ਲਾਜਿਆ। ਖੇਲੇ ਰੰਗ ਵਡ ਦਾਤਾ ਸੂਰਾ ਸਰਬੰਗ, ਸਚ ਵਸਤ ਕਿਸੇ ਹੱਥ ਨਾ ਆਏ, ਚਾਰੋਂ ਕੁੰਟ ਦਿਸੇ ਤੰਗੀ। ਗੁਰਮੁਖਾਂ ਚਾੜ੍ਹੇ ਸਾਚਾ ਰੰਗ, ਅੰਮ੍ਰਿਤ ਧਾਰ ਵਹਾਏ ਗੰਗ, ਸਦੀ ਚੌਧਵੀਂ ਜਾਏ ਲੰਘੀ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਲੋਕਮਾਤ ਹਰਿ ਜੋਤ ਧਰ, ਇਕ ਵਜਾਏ ਸ਼ਬਦ ਮਰਦੰਗੀ। ਸ਼ਬਦ ਮਰਦੰਗ ਢੋਲ ਨਗਾਰਿਆ। ਗੁਰਮੁਖਾਂ ਆਤਮ ਚਾੜ੍ਹੇ ਰੰਗ, ਬੇਮੁਖਾਂ ਹਾਹਾਕਾਰ ਕਰਾ ਰਿਹਾ। ਧੁਰ ਦਰਗਾਹੋਂ ਮੰਗ ਸਾਚੀ ਮੰਗੀ, ਕਲਜੁਗ ਸਾਚੇ ਵਿਚ ਸਚ ਦਰਬਾਰਿਆ। ਲੱਖ ਚੁਰਾਸੀ ਕਰਨੀ ਨੰਗੀ, ਕੋਈ ਨਾ ਦੇਵੇ ਕਿਸੇ ਸੰਗ, ਆਤਮ ਭਰਿਆ ਇਕ ਹੰਕਾਰਿਆ। ਕਲਜੁਗ ਔਧ ਗਈ ਲੰਘ, ਲੱਖ ਚੁਰਾਸੀ ਪੁਰਖ ਅਬਿਨਾਸ਼ੀ ਧਰਮ ਰਾਏ ਦਰ ਦੇਵੇ ਟੰਗ, ਸ਼ਬਦ ਖੰਡਾ ਇਕ ਉਠਾ ਰਿਹਾ। ਬੇਮੁਖ ਭੰਨੇ ਕਾਚੀ ਵੰਗ, ਧਰਤ ਮਾਤ ਪ੍ਰਭ ਚਾੜ੍ਹੇ ਰੰਗ, ਸੂਹਾ ਵੇਸ ਹਰਿ ਕਰਾ ਰਿਹਾ। ਜਾਮਾ ਧਾਰੇ ਮਾਝੇ ਦੇਸ, ਪਕੜ ਉਠਾਏ ਨਰ ਨਰੇਸ਼, ਸਾਚਾ ਵੇਸ ਆਪ ਵਖਾ ਰਿਹਾ। ਖੁਲ੍ਹੇ ਕਰੇ ਹਰਿ ਜੀ ਕੇਸ, ਗੁਰਮੁਖਾਂ ਮਾਣ ਰਖਾਏ ਦਇਆ ਕਮਾਏ, ਏਕਾ ਜੋਤੀ ਹਰਿ ਦਸਮੇਸ਼। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਆਪੇ ਕਰੇ ਆਪਣਾ ਵੇਸ। ਹਰਿ ਕਾ ਦੇਸ ਅਗੰਮ, ਜਗਤ ਅਪਾਰਿਆ। ਲੱਖ ਚੁਰਾਸੀ ਭੁੱਲੀ ਭਰਮ, ਨਾ ਪਾਵੇ ਕੋਈ ਸਾਰਿਆ। ਮਾਇਆ ਰਾਣੀ ਝੂਠਾ ਚਰਮ, ਨਾ ਜਾਣੇ ਕੋਈ ਰਾਜਾ ਰਾਣਿਆ। ਗੁਰਮੁਖਾਂ ਉਜਲ ਹੋਏ ਕਰਮ, ਪ੍ਰਭ ਸਾਚਾ ਮਾਤ ਪਛਾਣਿਆ। ਦੂਈ ਦਵੈਤੀ ਮਿਟੇ ਵਰਮ, ਏਕਾ ਰੰਗ ਦਰ ਘਰ ਸਾਚੇ ਮਾਣਿਆ। ਸਾਚਾ ਸ਼ਬਦ ਸਾਚਾ ਧਰਮ, ਦੇਵੇ ਹਰਿ ਨਰ ਭਗਵਾਨਿਆ। ਮੇਟ ਮਿਟਾਏ ਅਠਾਰਾਂ ਬਰਨ, ਏਕਾ ਸਰਨ ਰਾਓ ਰੰਕ ਰਜਾਨਿਆ। ਪੁਰਖ ਅਬਿਨਾਸ਼ੀ ਆਪ ਚਲੇ ਚਲਾਏ ਆਪਣੇ ਭਾਣਿਆਂ। ਮਹਾਰਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਲੋਕਮਾਤ ਪ੍ਰਭ ਜੋਤ ਧਰ, ਕਰੇ ਖੇਲ ਬੇਮੁਹਾਨਿਆਂ। ਹਰਿ ਕਾ ਸ਼ਬਦ ਅਟੱਲ, ਜਗਤ ਧੁਨਕਾਰ ਹੈ। ਹਰਿ ਕਾ ਸ਼ਬਦ ਅਟੱਲ, ਵਸੇ ਸਚ ਮਹੱਲ ਦੱਸੇ ਪਾਰ ਕਿਨਾਰ ਹੈ। ਹਰਿ ਕਾ ਸ਼ਬਦ ਅਟੱਲ, ਨਾ ਕੋਈ ਦੇਹੀ ਨਾ ਕੋਈ ਖੱਲ, ਏਕਾ ਰੰਗ ਅਪਰ ਅਪਾਰ ਹੈ। ਹਰਿ ਕਾ ਸ਼ਬਦ ਅਟੱਲ, ਨਾ ਕੋਈ ਫੁੱਲ ਨਾ ਕੋਈ ਫਲ, ਚਾਰੋਂ ਕੁੰਟ ਪਸਰ ਪਸਾਰਿਆ। ਹਰਿ ਕਾ ਸ਼ਬਦ ਅਟੱਲ, ਵਸੇ ਜਲ ਥਲ, ਤਿੰਨਾਂ ਲੋਆਂ ਪਾਵੇ ਸਾਰਿਆ। ਹਰਿ ਕਾ ਸ਼ਬਦ ਅਟੱਲ, ਬੇਮੁਖ ਭੁਲਾਏ ਕਰ ਕਰ ਵਲ ਛਲ, ਗੁਰਮੁਖਾਂ ਦੇਵੇ ਸਾਚੀ ਧਾਰਿਆ। ਹਰਿ ਕਾ ਸ਼ਬਦ ਅਟੱਲ, ਗੁਰਮੁਖ ਸਾਚੇ ਸੰਤ ਜਨਾਂ, ਵਸੇ ਕਾਇਆ ਸਚ ਮਹੱਲ ਮੁਨਾਰਿਆ। ਹਰਿ ਕਾ ਸ਼ਬਦ ਅਟੱਲ, ਜਗਤ ਅਮੋਲਿਆ। ਹਰਿ ਕਾ ਸ਼ਬਦ ਅਟੱਲ, ਕਿਸੇ ਨਾ ਤੋਲਿਆ। ਹਰਿ ਕਾ ਸ਼ਬਦ ਅਟੱਲ, ਗੁਰਮੁਖਾਂ ਪਰਦਾ ਸਾਚਾ ਖੋਲ੍ਹਿਆ। ਹਰਿ ਕਾ ਸ਼ਬਦ ਅਟੱਲ, ਕਾਇਆ ਮੰਦਰ ਸਾਚੇ ਬੋਲਿਆ। ਹਰਿ ਕਾ ਸ਼ਬਦ ਅਟੱਲ, ਰੰਗ ਰੰਗਾਏ ਕਾਇਆ ਚੋਲਿਆ। ਹਰਿ ਕਾ ਸ਼ਬਦ ਅਟੱਲ, ਗੁਰਮੁਖ ਸਾਚੇ ਸੰਤ ਜਨਾਂ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰਸਨਾ ਹਰਿ ਹਰਿ ਬੋਲਿਆ। ਹਰਿ ਕਾ ਸ਼ਬਦ ਅਟੱਲ, ਜਗਤ ਵਣਜਾਰਿਆ। ਹਰਿ ਕਾ ਸ਼ਬਦ ਅਟੱਲ, ਭਗਤ ਭੰਡਾਰਿਆ। ਹਰਿ ਕਾ ਸ਼ਬਦ ਅਟੱਲ, ਦੇਵਣਹਾਰ ਹਰਿ ਨਿਰੰਕਾਰਿਆ। ਹਰਿ ਕਾ ਸ਼ਬਦ ਅਟੱਲ, ਅਨਹਦ ਧੁਨ ਸੱਚੀ ਧੁਨਕਾਰਿਆ। ਹਰਿ ਕਾ ਸ਼ਬਦ ਅਟੱਲ, ਤੋੜੇ ਮੁਨ ਸੁਨ ਆਤਮ ਜੋਤੀ ਮੇਲ ਮਿਲਾ ਰਿਹਾ। ਹਰਿ ਕਾ ਸ਼ਬਦ ਅਟੱਲ, ਨਾ ਕੋਈ ਵਰਨ ਨਾ ਕੋਈ ਗੋਤੀ, ਏਕਾ ਰੰਗ ਸਮਾ ਰਿਹਾ। ਹਰਿ ਕਾ ਸ਼ਬਦ ਅਟੱਲ, ਗੁਰਮੁਖਾਂ ਉਠਾਏ ਕਾਇਆ ਸੋਤੀ, ਇਕ ਹਲੂਣਾ ਲਾ ਰਿਹਾ। ਹਰਿ ਕਾ ਸ਼ਬਦ ਅਟੱਲ, ਲੱਖ ਚੁਰਾਸੀ ਰਹੀ ਰੋਤੀ, ਦਿਸ ਕਿਸੇ ਨਾ ਆ ਰਿਹਾ। ਹਰਿ ਕਾ ਸ਼ਬਦ ਅਟੱਲ, ਗੁਰਮੁਖ ਉਪਜਾਏ ਦਇਆ ਕਮਾਏ ਲੋਕਮਾਤ ਸਾਚੇ ਮੋਤੀ, ਪ੍ਰਭ ਸਾਚਾ ਹਾਰ ਗੁੰਦਾ ਰਿਹਾ। ਹਰਿ ਕਾ ਸ਼ਬਦ ਅਟੱਲ, ਦੁਰਮਤ ਮੈਲ ਜਾਏ ਧੋਤੀ, ਜੋ ਜਨ ਰਸਨਾ ਹਰਿ ਗੁਣ ਗਾ ਰਿਹਾ। ਹਰਿ ਕਾ ਸ਼ਬਦ ਅਟੱਲ, ਨਾ ਕੋਈ ਮੰਗੇ ਦਾਨ ਅਹੂਤੀ, ਅੰਮ੍ਰਿਤ ਸਾਚਾ ਜਾਮ ਪਿਆ ਰਿਹਾ। ਹਰਿ ਕਾ ਸ਼ਬਦ ਅਟੱਲ, ਏਕਾ ਨਾਮ ਜਗਤ ਭਬੂਤੀ, ਗੁਰਮੁਖ ਵਿਰਲਾ ਮਸਤਕ ਲਾ ਰਿਹਾ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਸਚ ਦਵਾਰਾ ਇਕ ਖੁਲ੍ਹਾ ਰਿਹਾ। ਹਰਿ ਕਾ ਸ਼ਬਦ ਅਟੱਲ, ਧਾਮ ਅਸਥੂਲਿਆ। ਹਰਿ ਕਾ ਸ਼ਬਦ ਅਟੱਲ, ਮਿਲਾਏ ਮੇਲ ਕੰਤ ਕੰਤੂਲਿਆ। ਹਰਿ ਕਾ ਸ਼ਬਦ ਅਟੱਲ, ਅੱਠੇ ਪਹਿਰ ਦਿਵਸ ਰੈਣ ਤਿੰਨਾਂ ਲੋਆਂ ਰੱਖੇ ਏਕਾ ਝੂਲਿਆ। ਹਰਿ ਕਾ ਸ਼ਬਦ ਅਟੱਲ, ਚੁਕਾਏ ਲਹਿਣ ਦੇਣ, ਜੋ ਜਨ ਗਾਏ ਰਸਨਾ ਭੂਲਿਆ। ਹਰਿ ਕਾ ਸ਼ਬਦ ਅਟੱਲ, ਆਪ ਬਣੇ ਸਾਕ ਸੱਜਣ ਸੈਣ ਮਾਤ ਪਿਤ ਭਾਈ ਭੈਣ, ਅਗਲਾ ਪਿਛਲਾ ਚੁਕਾਏ ਮੂਲਿਆ। ਹਰਿ ਕਾ ਸ਼ਬਦ ਅਟੱਲ, ਰਸਨਾ ਸਕੇ ਨਾ ਕਿਸੇ ਕਹਿਣ, ਜੋਤੀ ਜੋਤ ਸਰੂਪ ਹਰਿ, ਕਲਜੁਗ ਜੀਵਾਂ ਅੰਤਮ ਭੂਲਿਆ। ਆਪ ਵਹਾਏ ਵਹਿੰਦੇ ਵਹਿਣ, ਲਾੜੀ ਮੌਤ ਖਾਏ ਡੈਣ, ਘਰ ਘਰ ਉਡਦੀ ਦਿਸੇ ਧੂਲਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨ, ਸਚ ਦਵਾਰੇ ਲੋਕਮਾਤ ਫਲਿਆ ਫੂਲਿਆ। ਹਰਿ ਕਾ ਸ਼ਬਦ ਅਟੱਲ, ਜਗਤ ਸਨਿਆਸ ਹੈ। ਹਰਿ ਕਾ ਸ਼ਬਦ ਅਟੱਲ, ਸਰਬ ਘਟ ਵਾਸ ਹੈ। ਹਰਿ ਕਾ ਸ਼ਬਦ ਅਟੱਲ, ਹੋਏ ਸਹਾਈ ਗਰਭ ਦਸ ਮਾਸ ਹੈ। ਹਰਿ ਕਾ ਸ਼ਬਦ ਅਟੱਲ, ਪਵਣ ਚਲਾਏ ਰਸਨ ਸਵਾਸ ਹੈ। ਹਰਿ ਕਾ ਸ਼ਬਦ ਅਟੱਲ, ਇਕ ਵਖਾਏ ਸਚ ਮੰਡਲ ਦੀ ਸਾਚੀ ਰਾਸ ਹੈ। ਹਰਿ ਕਾ ਸ਼ਬਦ ਅਟੱਲ, ਗੁਰਮੁਖ ਸਾਚੇ ਸੰਤ ਜਨਾਂ, ਨਿਜ ਘਰ ਆਤਮ ਰੱਖੇ ਵਾਸ ਹੈ। ਹਰਿ ਕਾ ਸ਼ਬਦ ਅਟੱਲ, ਖੋਲ੍ਹੇ ਬੰਦ ਕਵਾੜ, ਸਦਾ ਹੋਇਆ ਰਹੇ ਦਾਸ ਹੈ। ਹਰਿ ਸ਼ਬਦ ਅਟੱਲ, ਪੰਜਾਂ ਚੋਰਾਂ ਚਬਾਏ ਦਾੜ੍ਹ, ਸਾਚੀ ਜੋਤ ਕਰੇ ਪ੍ਰਕਾਸ਼ ਹੈ। ਹਰਿ ਕਾ ਸ਼ਬਦ ਅਟੱਲ, ਜੋਤ ਜਗਾਏ ਬਹੱਤਰ ਨਾੜ, ਵੇਖ ਵਖਾਣੇ ਪ੍ਰਿਥਮੀ ਅਕਾਸ਼ ਹੈ। ਹਰਿ ਕਾ ਸ਼ਬਦ ਅਟੱਲ, ਆਦਿ ਅੰਤ ਨਾ ਜਾਏ ਵਿਨਾਸ ਹੈ। ਹਰਿ ਕਾ ਸ਼ਬਦ ਅਟੱਲ, ਵਸੇ ਧਾਮ ਇਕ ਇਕੱਲ, ਜਨ ਭਗਤਾਂ ਕਰੇ ਬੰਦ ਖ਼ਲਾਸ ਹੈ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜੋਤ ਧਰ, ਆਪ ਆਪਣਾ ਕਰੇ ਸਾਚਾ ਵਾਸ ਹੈ। ਹਰਿ ਕਾ ਸ਼ਬਦ ਅਟੱਲ, ਭਗਤ ਗਿਆਨਿਆ। ਹਰਿ ਕਾ ਸ਼ਬਦ ਅਟੱਲ, ਮਾਣ ਗਵਾਏ ਵੇਦ ਚਾਰ ਅਠਾਰਾਂ ਪੁਰਾਨ ਪੁਰਾਨਿਆਂ। ਹਰਿ ਕਾ ਸ਼ਬਦ ਅਟੱਲ, ਰਸਨਾ ਗਾਏ ਕ੍ਰਿਸ਼ਨ ਭਗਵਾਨਿਆ। ਹਰਿ ਕਾ ਸ਼ਬਦ ਅਟੱਲ, ਗੀਤਾ ਗਾਏ ਜਗਤ ਸੁਣਾਏ, ਦੇਵੇ ਬ੍ਰਹਮ ਗਿਆਨਿਆ। ਹਰਿ ਕਾ ਸ਼ਬਦ ਅਟੱਲ, ਵੇਦ ਬਿਆਸਾ ਰਿਹਾ ਸੁਣਾਏ, ਸਾਚੀ ਰਸਨਾ ਹਰਿ ਵਖਾਨਿਆ। ਹਰਿ ਕਾ ਸ਼ਬਦ ਅਟੱਲ, ਊਚੋ ਊਚ ਇਕ ਪ੍ਰਬਲ, ਗੌਤਮ ਬੁੱਧਾ ਆਤਮ ਸੁੱਧਾ, ਮਿਲਿਆ ਮਾਣ ਜਗਤ ਜਹਾਨਿਆ। ਹਰਿ ਕਾ ਸ਼ਬਦ ਅਟੱਲ, ਆਪੇ ਵੇਖੇ ਪਾਣੀ ਦੁੱਧਾ, ਅੱਠਾਂ ਤੱਤਾਂ ਵਖ ਰਖਾਨਿਆਂ। ਹਰਿ ਕਾ ਸ਼ਬਦ ਅਟੱਲ, ਗੁਰਮੁਖ ਵਿਰਲੇ ਆਤਮ ਗੁੱਧਾ, ਤਨ ਸਾਚਾ ਸੁੱਧਾ ਮਿਲੇ ਮਾਣ ਜਗਤ ਨਿਸ਼ਾਨਿਆ। ਹਰਿ ਕਾ ਸ਼ਬਦ ਅਟੱਲ, ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਇਕ ਉਡਾਏ ਸ਼ਬਦ ਬਿਬਾਣਿਆ। ਹਰਿ ਕਾ ਰੂਪ ਅਗੰਮ, ਸ਼ਬਦ ਬਿਬਾਣ ਹੈ। ਹਰਿ ਕਾ ਸ਼ਬਦ ਅਗੰਮ, ਪੁਰੀਆਂ ਲੋਆਂ ਇਕ ਉਡਾਨ ਹੈ। ਹਰਿ ਕਾ ਰੂਪ ਅਗੰਮ, ਚਾਰੇ ਕੁੰਟ ਦਹਿ ਦਿਸ਼ਾ ਏਕਾ ਕਰੇ ਧਿਆਨ ਹੈ। ਹਰਿ ਕਾ ਸ਼ਬਦ ਅਗੰਮ, ਸਾਚੀ ਧੁਨ ਸੱਚੀ ਧੁਨਕਾਨ ਹੈ। ਹਰਿ ਕਾ ਰੂਪ ਅਗੰਮ, ਜੋਤੀ ਜਗੇ ਬੇਮੁਹਾਨ ਹੈ। ਹਰਿ ਕਾ ਸ਼ਬਦ ਅਗੰਮ, ਨਾ ਦਿਸੇ ਕੋਈ ਨਿਸ਼ਾਨ ਹੈ। ਹਰਿ ਕਾ ਰੂਪ ਅਗੰਮ, ਨਾ ਸਕੇ ਕੋਈ ਪਛਾਣ ਹੈ। ਹਰਿ ਕਾ ਸ਼ਬਦ ਅਗੰਮ, ਜਗਤ ਨਿਮਾਣਿਆਂ ਦੇਵੇ ਮਾਣ ਹੈ। ਹਰਿ ਕਾ ਰੂਪ ਅਗੰਮ, ਰਾਜੇ ਰਾਣਿਆਂ ਬੇਮੁਹਾਣਿਆਂ ਅੰਤਮ ਆਈ ਹਾਨ ਹੈ। ਹਰਿ ਕਾ ਸ਼ਬਦ ਅਗੰਮ, ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਲੋਕਮਾਤ ਆਪ ਉਠਾਏ ਸ਼ਾਹ ਸੁਲਤਾਨ ਹੈ। ਹਰਿ ਕਾ ਸ਼ਬਦ ਅਗੰਮ, ਸਚ ਦੁਕਾਨ ਹੈ। ਹਰਿ ਕਾ ਰੂਪ ਅਗੰਮ, ਪਵਣ ਮਸਾਣ ਹੈ। ਹਰਿ ਕਾ ਸ਼ਬਦ ਅਗੰਮ, ਨਾ ਵਸੇ ਕਿਸੇ ਮਕਾਨ ਹੈ। ਹਰਿ ਕਾ ਰੂਪ ਅਗੰਮ, ਨਾ ਕੋਈ ਪੱਤ ਨਾ ਕੋਈ ਪੱਤੀ, ਨਾ ਕੋਈ ਦਿਸੇ ਡਾਹਣ ਹੈ। ਹਰਿ ਕਾ ਰੂਪ ਅਗੰਮ, ਦਿਸ ਨਾ ਆਏ ਤੀਰਥ ਤੱਟੀ, ਅਠਸਠ ਰਹੇ ਖ਼ਾਕ ਛਾਣ ਹੈ। ਹਰਿ ਕਾ ਰੂਪ ਅਗੰਮ, ਕਿਸੇ ਹੱਥ ਨਾ ਆਏ ਰੱਤੀ, ਵੇਦ ਪੁਰਾਨਾਂ ਆਏ ਹਾਨ ਹੈ। ਹਰਿ ਕਾ ਰੂਪ ਅਗੰਮ, ਨਾ ਕੋਈ ਜਾਣੇ ਜੋਗੀ ਜਤੀ, ਆਤਮ ਧੀਰਜ ਹੋਈ ਹੈਰਾਨ ਹੈ। ਹਰਿ ਕਾ ਸ਼ਬਦ ਅਗੰਮ, ਗੁਰਮੁਖਾਂ ਦੇ ਸਮਝਾਵੇ ਮਤੀ, ਸਾਚਾ ਧਰਮ ਵਿਚ ਜਹਾਨ ਹੈ। ਹਰਿ ਕਾ ਰੂਪ ਅਗੰਮ, ਨਾ ਕੋਈ ਨਾਰ ਨਾ ਕੋਈ ਪਤੀ, ਨਾ ਕੋਈ ਦੀਵਾ ਨਾ ਕੋਈ ਬੱਤੀ, ਆਤਮ ਸਭ ਦੀ ਹੋਈ ਤੱਤੀ, ਕਲਜੁਗ ਮਾਰੇ ਬਲੀ ਬਲਵਾਨ ਹੈ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਲੋਕਮਾਤ ਹਰਿ ਜੋਤ ਧਰ, ਪ੍ਰਗਟ ਹੋਏ ਵਿਸ਼ਨੂੰ ਭਗਵਾਨ ਹੈ। ਹਰਿ ਕਾ ਸ਼ਬਦ ਅਟੱਲ, ਧੀਰ ਧਰਾਇੰਦਾ। ਹਰਿ ਕਾ ਸ਼ਬਦ ਅਟੱਲ, ਅੰਮ੍ਰਿਤ ਆਤਮ ਸਾਚਾ ਸੀਰ ਪਿਲਾਇੰਦਾ। ਹਰਿ ਕਾ ਸ਼ਬਦ ਅਟੱਲ, ਏਕਾ ਤੀਰਥ ਸਾਚਾ ਸੀਰਥ ਆਤਮ ਇਕ ਵਖਾਇੰਦਾ। ਹਰਿ ਕਾ ਸ਼ਬਦ ਅਟੱਲ, ਨਾ ਕੋਈ ਜਾਣੇ ਸ਼ਾਹ ਸੁਲਤਾਨ ਪੀਰ ਫ਼ਕੀਰ, ਵੇਦ ਪੁਰਾਨਾਂ ਹੱਥ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਜੋਤੀ ਜਾਮਾ ਹਰਿ ਪ੍ਰਗਟਾਇੰਦਾ। ਜੋਤੀ ਜਾਮਾ ਹਰਿ ਬਲਵਾਨਿਆ। ਰਮਈਆ ਰਾਮਾ ਖੇਲ ਮਹਾਨਿਆ। ਘਨਈਆ ਸ਼ਾਮਾ ਕਿਸੇ ਨਾ ਜਾਣਿਆ। ਵੱਜੇ ਏਕਾ ਸ਼ਬਦ ਦਮਾਮਾ, ਆਪ ਉਠਾਏ ਰਾਜੇ ਰਾਣਿਆਂ। ਆਪ ਕਰਾਏ ਆਪਣਾ ਕਾਮਾ, ਨਾ ਸਕੇ ਕੋਈ ਪਛਾਣਿਆ। ਕਲਜੁਗ ਹੋਈ ਅੰਧੇਰੀ ਰੈਣ ਸ਼ਾਮਾ, ਲੱਖ ਚੁਰਾਸੀ ਬੇਮੁਹਾਨਿਆ। ਲਾੜੀ ਮੌਤ ਤੇਰਾ ਇਕੋ ਤਾਮਾ, ਆਪ ਕਰਾਏ ਹਰਿ ਭਗਵਾਨਿਆ। ਕਾਇਆ ਝੂਠੀ ਝੂਠਾ ਚਾਮਾ, ਆਪ ਭੁੰਨਾਏ ਜਿਉਂ ਭਠਿਆਲੇ ਦਾਣਿਆਂ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਗੁਰਮੁਖ ਵਿਰਲੇ ਮਾਤ ਪਛਾਣਿਆ। ਜੋਤੀ ਜਾਮਾ ਭੇਖ ਅਵੱਲੜਾ। ਲੱਖ ਚੁਰਾਸੀ ਲਿਖੇ ਲੇਖ, ਬੈਠਾ ਰਹੇ ਇਕ ਇਕਲੜਾ। ਨਰ ਨਰਾਇਣ ਰਿਹਾ ਵੇਖ, ਧਰਤ ਮਾਤ ਤੇਰਾ ਸਚ ਮਹੱਲੜਾ। ਮੇਟ ਮਿਟਾਏ ਔਲੀਏ ਪੀਰ ਸ਼ੇਖ਼, ਗੁਰਮੁਖਾਂ ਫੜਾਏ ਸਾਚਾ ਪੱਲੜਾ। ਆਪ ਮਿਟਾਏ ਹਰਿਜਨ ਲਿਖੀ ਰੇਖ, ਰਾਜੇ ਰਾਣਿਆਂ ਹੱਥ ਨਾ ਆਏ ਦਮੜਾ। ਜੋਤੀ ਜਾਮਾ ਮਾਝਾ ਦੇਸ, ਪੁਰਖ ਅਬਿਨਾਸ਼ੀ ਸਾਚਾ ਵੇਸ, ਚਲੇ ਚਾਲ ਇਕ ਅਵੱਲੜਾ। ਪਕੜ ਉਠਾਏ ਨਰ ਨਰੇਸ਼, ਆਤਮ ਦਰ ਜਾਏ ਇਕ ਇਕੱਲੜਾ। ਪਕੜ ਉਠਾਏ ਸ਼ਿਵ ਸ਼ੰਕਰ ਗਣੇਸ਼, ਅੰਤਮ ਵੇਲੇ ਲਾਹੇ ਖੱਲੜਾ। ਬ੍ਰਹਮਾ ਵਿਸ਼ਨ ਦਰ ਮਹੇਸ਼, ਏਕਾ ਲਾਏ ਸ਼ਬਦ ਹਲੜਾ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਆਪਣੀ ਚਾਲ ਚਲੇ ਅਵੱਲੜਾ। ਬ੍ਰਹਮਾ ਵਿਸ਼ਨ ਮਹੇਸ਼ ਹਰਿ ਦਵਾਰਿਆ। ਪ੍ਰਭ ਧਾਰੇ ਜੋਤੀ ਵੇਸ, ਲੋਕਮਾਤੀ ਖੇਲ ਅਪਾਰਿਆ। ਆਪੇ ਜਾਣੇ ਆਪਣਾ ਵੇਸ, ਸਾਚਾ ਭੇਵ ਆਪ ਛੁਪਾ ਰਿਹਾ। ਬੇਮੁਖ ਜੀਵ ਲੱਭਦੇ ਫਿਰਨ ਗੁਰ ਦਸਮੇਸ਼, ਨੀਲੇ ਘੋੜੇ ਜੋੜ ਜੁੜਾ ਰਿਹਾ। ਜਾਮਾ ਧਾਰੇ ਮਾਝੇ ਦੇਸ, ਜੋਤੀ ਜਾਮਾ ਹਰਿ ਧਰਾ ਰਿਹਾ। ਸ਼ਬਦ ਬਹਿਣਾ ਜਾਏ ਦੇਸ ਪ੍ਰਦੇਸ, ਵਾਲੀ ਹਿੰਦ ਹਰਿ ਜਗਾ ਰਿਹਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰੂਸਾ ਚੀਨਾ ਆਪ ਸਮਝਾ ਰਿਹਾ। ਵਾਲੀ ਹਿੰਦ ਹਰਿ ਸਮਝਾਇੰਦਾ। ਸਦਾ ਸਦਾ ਬਖ਼ਸ਼ਿੰਦ, ਜੋਤੀ ਜਾਮਾ ਹਰਿ ਜੀ ਪਾਇੰਦਾ। ਬੇਮੁਖ ਜੀਵ ਕਰਨ ਨਿੰਦ, ਨਰ ਹਰਿ ਸਾਚਾ ਦਿਸ ਨਾ ਆਇੰਦਾ। ਰਾਜੇ ਰਾਣਿਆਂ ਲਾਹੇ ਆਤਮ ਚਿੰਦ, ਲੇਖਾ ਲੇਖ ਆਪ ਮੁਕਾਇੰਦਾ। ਉਠ ਉਠ ਸੋਇਆ ਵਾਲੀ ਹਿੰਦ, ਪ੍ਰਭ ਸਾਚਾ ਆਪ ਜਗਾਇੰਦਾ। ਪ੍ਰਗਟ ਹੋਇਆ ਵਡਾ ਸ਼ਾਹ ਮਰਗਿੰਦ, ਦੇ ਮਤੀ ਹਰਿ ਸਮਝਾਇੰਦਾ। ਧਰੀ ਜੋਤ ਪ੍ਰਭ ਸਾਚੇ ਹਿੰਦ, ਸੱਤਾਂ ਦੀਪਾਂ ਵੰਡ ਵੰਡਾਇੰਦਾ। ਸ਼ਬਦ ਧਾਰ ਸਾਗਰ ਸਿੰਧ, ਨੌਵਾਂ ਖੰਡਾਂ ਆਪ ਰੁੜ੍ਹਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਵੰਡ ਆਪ ਵੰਡਾਇੰਦਾ। ਵਾਲੀ ਹਿੰਦ ਸਚ ਸੁਲਤਾਨ, ਜਗਤ ਹੰਕਾਰਿਆ। ਪ੍ਰਭ ਉਠੇ ਨੌਜਵਾਨ, ਸ਼ਬਦ ਖੰਡਾ ਫੜੇ ਦੋ ਧਾਰਿਆ। ਮੇਟ ਮਿਟਾਏ ਬੇਈਮਾਨ ਜੀਵ ਸ਼ੈਤਾਨ, ਚਾਰੋਂ ਕੁੰਟ ਵਾਰੋ ਵਾਰਿਆ। ਨੌਂ ਖੰਡ ਪ੍ਰਿਥਮੀ ਕਰੇ ਆਪ ਵੈਰਾਨ, ਨਾ ਦੇਵੇ ਕੋਈ ਸਹਾਰਿਆ। ਗੁਰਮੁਖ ਵਿਰਲਾ ਲੇਵੇ ਸੋਹੰ ਸੱਚਾ ਨਾਮ ਦਾਨ, ਖਾਣੀ ਬਾਣੀ ਕਲਜੁਗ ਰਾਣੀ, ਪ੍ਰਭ ਸਾਚਾ ਵਕਤ ਚੁਕਾਨਿਆ। ਸਾਚਾ ਬਖ਼ਸ਼ੇ ਚਰਨ ਧੂੜ ਇਸ਼ਨਾਨ, ਅਠਸਠ ਤੀਰਥ ਅੰਤਮ ਮੇਟ ਮਿਟਾਣਿਆ। ਵੇਦ ਪੁਰਾਨਾਂ ਆਈ ਹਾਨੀ, ਨਾ ਸਕੇ ਕਰ ਪਛਾਣ, ਪੰਡਤ ਕਾਂਸ਼ੀ ਆਪ ਭੁਲਾ ਰਿਹਾ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਨਿਹਕਲੰਕ ਨਰਾਇਣ ਨਰ, ਸਾਚਾ ਲੇਖਾ ਲਿਖਤ ਲਿਖਾ ਰਿਹਾ। ਹਰਿ ਸਾਚਾ ਲੇਖ ਲਿਖਤ ਲਿਖਾਇੰਦਾ। ਸੋਇਆ ਰਾਣਾ ਆਪ ਜਗਾਇੰਦਾ। ਮੰਨਣਾ ਪਏ ਹਰਿ ਕਾ ਭਾਣਾ, ਧੁਰ ਫ਼ਰਮਾਨਾ ਆਪ ਪੁਚਾਇੰਦਾ। ਜੋਤੀ ਹਰਿ ਜੀ ਪਹਿਨੇ ਬਾਣਾ, ਸ਼ਾਹ ਸੁਲਤਾਨਾਂ ਮੇਟ ਮਿਟਾਇੰਦਾ। ਕਲਜੁਗ ਆਇਆ ਲਾਹੁਣ ਮੁਕਾਣਾ, ਲੱਖ ਚੁਰਾਸੀ ਸਾਚੇ ਖਾਰੇ ਆਪ ਚੜ੍ਹਾਇੰਦਾ। ਗੁਰਮੁਖਾਂ ਹੱਥੀਂ ਬੰਨ੍ਹੇ ਗਾਨਾ, ਕਲਜੁਗ ਤੇਰੀ ਅੰਤਮ ਵਾਰੇ, ਸੋਹਣਾ ਕਰੇ ਤਨ ਸ਼ਿੰਗਾਰਾ, ਸ਼ਬਦ ਤੇਲ ਇਕ ਚੜ੍ਹਾਇੰਦਾ। ਧਰਤ ਮਾਤ ਪਾਣੀ ਵਾਰੇ, ਡੇਰਾ ਲਾਏ ਜਮਨ ਕਿਨਾਰੇ, ਵਾਲੀ ਹਿੰਦ ਉਠ ਜਵਾਨ, ਪ੍ਰਭ ਅਬਿਨਾਸ਼ੀ ਜਾਮਾ ਪਾਇੰਦਾ। ਧੁਰਦਰਗਾਹੀ ਦੇਵੇ ਸਚ ਸਹਾਰੇ, ਦੋ ਜਹਾਨਾਂ ਆਪੇ ਵਾਲੀ, ਚਾਰੇ ਕੁੰਟਾਂ ਕਰੇ ਖ਼ਾਲੀ, ਉਚ ਮੁਨਾਰੇ ਆਪੇ ਢਾਹਿੰਦਾ। ਮੰਦਰ ਮਸੀਤਾਂ ਗੁਰਦਵਾਰੇ ਚਾਰੋਂ ਕੁੰਟ ਹਾਹਾਕਾਰੇ, ਸ਼ਬਦ ਤੀਰ ਇਕ ਚਲਾਇੰਦਾ। ਰਾਜੇ ਰਾਣੇ ਹੋਣ ਭਿਖਾਰੇ, ਕੋਈ ਨਾ ਦੇਵੇ ਮਾਤ ਸਹਾਰੇ, ਪ੍ਰਭ ਦਰ ਦਰ ਭਿੱਖ ਮੰਗਾਇੰਦਾ। ਜੋਤੀ ਜਾਮਾ ਮਾਤ ਧਾਰੇ, ਲਿਖੇ ਲੇਖ ਅਪਰ ਅਪਾਰੇ, ਵਾਲੀ ਹਿੰਦ ਜਗਤ ਵਿਚੋਲਾ, ਸੋਹੰ ਗਾਉਣਾ ਸਾਚਾ ਢੋਲਾ, ਰੂਸਾ ਚੀਨਾ ਹੁਕਮ ਸੁਣਾਇੰਦਾ। ਸਾਚਾ ਲਿਖੇ ਹੁਕਮ ਅਪਾਰ। ਸ਼ਬਦ ਤਿੱਖੀ ਰੱਖੇ ਧਾਰ। ਕਲਜੁਗ ਵੇਲਾ ਅੰਤਮ ਆਇਆ, ਕਰੇ ਆਰ ਪਾਰ। ਇਕ ਇਕੱਲਾ ਜਾਮਾ ਪਾਇਆ, ਸੋਲਾਂ ਕਲੀਆਂ ਕਰ ਸ਼ਿੰਗਾਰ। ਚਿੱਟਾ ਅਸਵ ਸੰਗ ਰਲਾਇਆ, ਕਰੇ ਖੇਲ੍ਹ ਹਰਿ ਕਰਤਾਰ। ਪਹਿਲਾ ਪੌੜ ਆਪ ਉਠਾਇਆ, ਧਰਤ ਮਾਤ ਦੱਬੀ ਭਾਰ। ਗੌੜ ਬ੍ਰਹਿਮਣ ਦਿਸ ਨਾ ਆਇਆ, ਜੋਤੀ ਜਾਮਾ ਹਰਿ ਜੀ ਪਾਇਆ, ਮਾਤ ਪਿਤ ਨਾ ਕਿਸੇ ਜਾਇਆ, ਏਕ ਰੰਗ ਹਰਿ ਕਰਤਾਰ। ਆਪੇ ਬਣੇ ਦਾਈ ਦਾਇਆ, ਵੇਖ ਵਖਾਣੇ ਸਰਬ ਥਾਂਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਲੇਖ ਕਲ ਅੰਤਮ ਵੇਖ ਆਪਣਾ ਆਪ ਲਿਖਾਇਆ। ਸਾਚਾ ਲਿਖੇ ਲੇਖ ਪ੍ਰਭ ਦੇਵੇ ਮਤੀ। ਕਲਜੁਗ ਭਰਮ ਭੁਲੇਖਾ ਦੂਜਾ ਦੇਸ, ਏਕਾ ਵੱਗੇ ਵਾ ਤੱਤੀ। ਕਲਜੁਗ ਸੁੱਤੇ ਨਰ ਨਰੇਸ਼, ਕਿਸੇ ਨਾ ਮਿਲਿਆ ਕਮਲਾਪਤੀ। ਪ੍ਰਗਟ ਹੋਏ ਮਾਝੇ ਦੇਸ, ਚਾਰੇ ਕੁੰਟਾਂ ਏਕਾ ਲਾਏ ਜੋਤ ਬੱਤੀ। ਜੋਤੀ ਜੋਤ ਸਰੂਪ ਹਰਿ, ਆਪ ਆਪਣਾ ਵੇਸ ਕਰ, ਗੁਰਮੁਖ ਸਾਚੇ ਸੰਤ ਜਨਾਂ ਦੇ ਸਮਝਾਵੇ ਮਤੀ। ਸਾਚਾ ਨਾਤਾ ਹਰਿ ਬੰਨ੍ਹਾਇੰਦਾ। ਪੁਰਖ ਬਿਧਾਤਾ ਦਇਆ ਕਮਾਇੰਦਾ। ਕਲਜੁਗ ਤੇਰੀ ਅੰਧੇਰੀ ਰਾਤਾ, ਦੀਪਕ ਜੋਤੀ ਇਕ ਜਗਾਇੰਦਾ। ਆਪੇ ਪਿਤਾ ਆਪੇ ਮਾਤਾ, ਸੋਹੰ ਸੀਰ ਹਰਿ ਪਿਆਇੰਦਾ। ਆਪੇ ਭੈਣ ਆਪ ਭਰਾਤਾ, ਸਾਕ ਸੱਜਣ ਆਪ ਅਖਵਾਇੰਦਾ। ਨਾ ਕੋਈ ਜਾਣੇ ਜਾਤਾਂ ਪਾਤਾਂ ਚਾਰ ਵਰਨਾਂ ਏਕਾ ਸਰਨਾ, ਸਚ ਦਵਾਰ ਖੁਲ੍ਹਾਇੰਦਾ। ਆਪ ਚੁਕਾਏ ਮਰਨਾ ਡਰਨਾ, ਲੱਖ ਚੁਰਾਸੀ ਫੰਦ ਕਟਾਇੰਦਾ। ਜੋ ਜਨ ਆਏ ਸਾਚੀ ਸਰਨਾ, ਮਾਨਸ ਦੇਹੀ ਲੇਖੇ ਲਾਇੰਦਾ। ਧਰਮ ਰਾਏ ਨਾ ਪਾਣੀ ਭਰਨਾ, ਲਾੜੀ ਮੌਤ ਹਰਿ ਦੁਰਕਾਇੰਦਾ। ਦੇਵੇ ਵਰ ਸੋਹੰ ਸ਼ਬਦ ਦਾਨੀ ਦਾਨਾ, ਸਚ ਬਿਬਾਣੇ ਆਪ ਚੜ੍ਹਾਇੰਦਾ। ਗੁਰਮੁਖ ਵਿਰਲੇ ਸਾਚੀ ਤਰਨੀ ਮਾਤ ਤਰਨਾ, ਅੰਤਮ ਜੋਤੀ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ, ਸਾਚੇ ਲੇਖੇ ਲਾਇੰਦਾ। ਸਾਚੇ ਲੇਖੇ ਜਾਣਾ ਲੱਗ। ਕਲਜੁਗ ਅਗਨ ਨਾ ਜਾਣਾ ਦਗ। ਕਲਜੁਗ ਵੇਲਾ ਅੰਤਮ ਆਇਆ, ਪ੍ਰਭ ਪਕੜ ਪਛਾੜੇ ਸ਼ਾਹ ਰਗ। ਗੁਰਮੁਖਾਂ ਸਾਚਾ ਮੇਲ ਮਿਲਾਇਆ, ਹਰਿ ਰਖਾਏ ਲਜ ਧਰਮ ਦੀ ਸਾਚੀ ਪੱਗ। ਆਪ ਆਪਣੀ ਅੰਸ ਬਣਾਇਆ, ਸਾਚਾ ਬੰਸ ਮਾਤ ਸਜਾਇਆ, ਕਿਰਪਾ ਕਰ ਵਡ ਸੂਰੇ ਸਰਬਗ। ਸੋਹੰ ਸਾਚਾ ਨਾਮ ਜਪਾਇਆ, ਸਤਿਜੁਗ ਸਾਚਾ ਰਾਹ ਵਖਾਇਆ, ਚਰਨ ਪ੍ਰੀਤੀ ਜਾਏ ਲੱਗ। ਫੜ ਫੜ ਬਾਹੋਂ ਪਾਰ ਕਰਾਇਆ, ਵੰਞ ਮੁਹਾਣਾ ਨਾ ਕੋਈ ਰਖਾਇਆ, ਤਨ ਬੰਨ੍ਹਾਏ ਸ਼ਬਦ ਤਗ। ਆਪ ਆਪਣਾ ਦਰਸ ਦਿਖਾਇਆ, ਗੁਰਮੁਖ ਆਤਮ ਹਰਸ ਦਏ ਮਿਟਾਇਆ, ਅੰਮ੍ਰਿਤ ਮੇਘ ਸਾਚਾ ਬਰਖੇ, ਆਤਮ ਤ੍ਰਿਖਾ ਦੂਰ ਕਰਾਇਆ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਗੁਰਮੁਖ ਸਾਚੇ ਸੰਤ ਜਨਾਂ, ਸਾਚਾ ਬੇੜਾ ਮਾਤ ਬਣਾਇਆ। ਸਾਚਾ ਬੇੜਾ ਜਗਤ ਨਈਆ। ਗੁਰਮੁਖਾਂ ਬਣਾਏ ਭੈਣਾਂ ਭਈਆ। ਸਚ ਮਲਾਹ ਆਪ ਅਖਵਈਆ। ਆਪ ਚਲਾਏ ਸਾਚਾ ਰਾਹ, ਧਰਮ ਰਾਏ ਨਾ ਮਾਤ ਡੁਬਈਆ। ਇਕ ਵਖਾਏ ਸੱਚਾ ਥਾਂ, ਜੋਤੀ ਨੂਰ ਦੂਣ ਸਵਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ, ਕਲਜੁਗ ਬੇੜਾ ਪਾਰ ਕਰਈਆ। ਕਲਜੁਗ ਕਾਲਾ ਵੇਸ ਕਲ ਦੁਹਾਈ ਹੈ। ਪ੍ਰਭ ਅਬਿਨਾਸ਼ੀ ਧਾਰੇ ਭੇਸ, ਮਾਝੇ ਦੇਸ ਵੱਜੀ ਵਧਾਈ ਹੈ। ਆਪ ਉਠਾਏ ਵਡ ਨਰੇਸ਼, ਲਿਖ ਲਿਖ ਲੇਖਾ ਲੇਖ ਲਿਖਾਈਆ। ਜੋਤੀ ਜੋਤ ਸਰੂਪ ਹਰਿ, ਕਾਲੀ ਚੋਲੀ ਤਨ ਛੁਹਾਈਆ। ਕਲਜੁਗ ਤੇਰੀ ਕਾਲੀ ਚੋਲੀ। ਆਪ ਉਠਾਏ ਹਰਿ ਜੀ ਡੋਲੀ। ਲੱਖ ਚੁਰਾਸੀ ਧਰਮ ਰਾਏ ਦੀ ਬਣਾਏ ਗੋਲੀ। ਆਤਮ ਪਰਦੇ ਦੂਰ ਦੁਰਾਡਾ ਰਿਹਾ ਫੋਲੀ। ਮਾਇਆ ਰਾਣੀ ਝੂਠੇ ਲੜਦੇ, ਪ੍ਰਭ ਪੂਰੇ ਤੋਲ ਰਿਹਾ ਤੋਲੀ। ਗੁਰਮੁਖ ਵਿਰਲੇ ਸਾਚੇ ਪੌੜੇ ਮਾਤ ਚੜ੍ਹਦੇ, ਪ੍ਰਭ ਆਪੇ ਤੋਰੇ ਹੌਲੀ ਹੌਲੀ। ਬੇਮੁਖ ਜੀਵ ਚਾਰੋਂ ਕੁੰਟ ਇਕ ਦੂਜੇ ਨਾਲ ਲੜਦੇ, ਆਤਮ ਜੋਤੀ ਹਰਿ ਜੀ ਖੋਲ੍ਹੀ। ਕਰੇ ਨਿਬੇੜੇ ਸਿਰ ਧੜ ਦੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਉਠਾਈ ਸੱਚੀ ਡੋਲੀ। ਸਾਚੀ ਡੋਲੀ ਹਰਿ ਸ਼ਿੰਗਾਰਦਾ। ਬੇਮੁਖਾਂ ਨੂੰ ਵਾਜਾਂ ਮਾਰਦਾ। ਕਲਜੁਗ ਵੇਲਾ ਅੰਤਮ ਹੰਕਾਰ ਦਾ। ਮੁੱਕਿਆ ਵਕਤ ਸੰਗ ਮੁਹੰਮਦ ਚਾਰ ਯਾਰ ਦਾ। ਈਸਾ ਮੂਸਾ ਪ੍ਰਭ ਚਰਨ ਨਿਮਸਕਾਰ ਦਾ। ਕਲਜੁਗ ਵੇਲਾ ਅੰਤਮ ਆਇਆ, ਏਕਾ ਦਿਸੇ ਪਾਸਾ ਹਾਰ ਦਾ। ਪ੍ਰਭ ਅਬਿਨਾਸ਼ੀ ਕਿਰਪਾ ਕਰ, ਵਾਲੀ ਹਿੰਦ ਸਚ ਸੰਤ ਜਗਾਇਆ, ਦੇਵੇ ਨਾਮ ਪਿਆਲਾ ਕਾਇਆ ਉਧਾਰ ਦਾ। ਫੜ ਕੇ ਬਾਹੋਂ ਰਾਹੇ ਪਾਇਆ, ਵਖਾਏ ਖੇਲ ਪ੍ਰਵਰਦਿਗਾਰ ਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ, ਫੜ ਫੜ ਬਾਹੋਂ ਤਾਰਦਾ। ਕਾਲਾ ਵੇਸ ਤਨ ਕਲੰਦਰਾ। ਸ਼ਬਦ ਡੋਰੀ ਹਰਿ ਜੀ ਰੱਖੇ, ਲੱਖ ਚੁਰਾਸੀ ਫੜੇ ਬੰਦਰਾ। ਆਪੇ ਮੇਟੇ ਮੇਟ ਮਿਟਾਏ, ਔਲੀਏ ਪੀਰ ਸ਼ੇਖ਼, ਵੇਖ ਵਖਾਣੇ ਜੰਗਲ ਜੂਹ ਉਜਾੜ ਪਹਾੜਾਂ ਡੂੰਘੀ ਕੰਦਰਾ। ਈਸਾ ਮੂਸਾ ਲੱਗੀ ਮੇਖੇ, ਲੱਖ ਚੁਰਾਸੀ ਭਰਮ ਭੁਲੇਖੇ, ਪ੍ਰਭ ਜਾਣੇ ਆਤਮ ਅੰਦਰ ਅੰਦਰਾ। ਅੰਤਮ ਅੰਤ ਮਿਟਾਵਣ ਆਇਆ ਲੇਖੇ ਨੌਵਾਂ ਖੰਡਾਂ ਹਰਿ ਜੀ ਵੇਖੇ, ਸੱਤਾਂ ਦੀਪਾਂ ਤੋੜੇ ਜੰਦਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਪਾਇਆ ਮੇਟ ਮਿਟਾਏ ਗੁਰਦਵਾਰੇ ਦਿਸ ਨਾ ਆਏ ਮਸੀਤ ਮੰਦਰਾ। ਮਸੀਤ ਮੰਦਰ ਪ੍ਰਭ ਦੇਣੇ ਢਾਹ। ਲੱਖ ਚੁਰਾਸੀ ਫੜੇ ਬੰਦਰ, ਅੰਤਮ ਵੇਲੇ ਪਾਏ ਫਾਹ। ਗੁਰਮੁਖ ਸਾਚੇ ਵਾੜੇ ਅੰਦਰ, ਬਾਹਰੋਂ ਕੁੰਡਾ ਦਏ ਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਾਲਾ ਸੂਸਾ ਈਸਾ ਮੂਸਾ ਤੇਰਾ ਭੇਸ ਵਟਾ। ਈਸਾ ਮੂਸਾ ਦਏ ਦੁਹਾਈ ਹੈ। ਪ੍ਰਭ ਪਾਇਆ ਕਾਲਾ ਸੂਸਾ, ਰੈਣ ਅੰਧੇਰੀ ਮਾਤ ਆਈ ਹੈ। ਸੰਗ ਮਿਲਾਏ ਚੀਨਾ ਰੂਸਾ, ਵੱਜੇ ਸ਼ਬਦ ਸੱਚੀ ਸ਼ਹਿਨਾਈ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਸਾਚੀ ਬਣਤ ਬਣਾਈ ਹੈ। ਸਚ ਮੰਦਰ ਹਰਿ ਉਸਾਰਿਆ। ਜੋਤ ਜਗਾਈ ਅੰਦਰੇ ਅੰਦਰ, ਨੌਵੇਂ ਦਰ ਬੰਦ ਕਰਵਾ ਰਿਹਾ। ਹੋਏ ਪ੍ਰਕਾਸ਼ ਡੂੰਘੀ ਕੰਦਰ, ਸਾਚੀ ਜੋਤ ਹਰਿ ਧਰਾ ਰਿਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੱਖ ਚੁਰਾਸੀ ਬਣਤ ਬਣਾ ਰਿਹਾ। ਸਾਚੇ ਮੰਦਰ ਤੇਰੀ ਧਾਰ। ਪੁਰਖ ਅਬਿਨਾਸ਼ੀ ਪਾਏ ਸਾਰ। ਨਾਵੇਂ ਖੇਲ੍ਹੇ ਦਰ ਦਵਾਰ। ਪਹਿਲੇ ਡੇਰਾ ਇਕ ਰਖਾਏ, ਪੰਚਮ ਪੋਹ ਨੀਂਹ ਰਖਾਏ, ਸ਼ਬਦ ਡੋਰੀ ਹਰਿ ਜੀ ਪਾਏ, ਮੇਟ ਮਿਟਾਏ ਕਾਮ ਕਰੋਧ ਲੋਭ ਮੋਹ ਹੰਕਾਰ। ਦੂਜੇ ਦਰ ਹਰਿ ਦਇਆ ਕਮਾਈ। ਲੋਕਮਾਤ ਦੇਵੇ ਵਡਿਆਈ। ਗੁਰਮੁਖਾਂ ਮਸਤਕ ਲਾਹੇ ਕਾਲੀ ਝੂਠੀ ਛਾਹੀ। ਗੁਰਮੁਖਾਂ ਲੇਖ ਲਿਖਾਵਣ ਆਇਆ, ਪਾਰ ਕਰਾਏ ਫੜ ਕੇ ਬਾਹੀਂ। ਔਲੀਏ ਪੀਰ ਸ਼ੇਖ਼ ਮਿਟਾਵਣ ਆਇਆ, ਚੌਦਾਂ ਤਬਕਾਂ ਰਿਹਾ ਹਿਲਾਈ। ਜੋਤੀ ਜੋਤ ਸਰੂਪ ਹਰਿ, ਸੱਚੇ ਦਰ ਡੇਰਾ ਲਾਈ। ਸਾਚਾ ਮੰਦਰ ਹਰਿ ਦਵਾਰ। ਪੁਰਖ ਅਬਿਨਾਸ਼ੀ ਜੋਤ ਅਕਾਰ ਤੀਜੇ ਘਰ ਪਾਵੇ ਸਾਰ। ਰਿੱਧਾਂ ਸਿੱਧਾਂ ਕਰ ਖੁਆਰ। ਗੁਰਮੁਖਾਂ ਆਤਮ ਏਕਾ ਵਿੱਧਾ, ਮਾਰੇ ਤੀਰ ਸ਼ਬਦ ਕਟਾਰ। ਸਚ ਦਵਾਰਾ ਰਾਹ ਸਿੱਧਾ, ਆਪ ਵਖਾਏ ਹਰਿ ਨਿਰੰਕਾਰ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜਾਮਾ ਧਾਰ। ਚੌਥਾ ਘਰ ਹਰਿ ਦਵਾਰਾ। ਪ੍ਰਭ ਅਬਿਨਾਸ਼ੀ ਸਾਚੀ ਧਾਰਾ। ਏਕਾ ਪਵਣ ਦੂਜਾ ਸ਼ਬਦ ਤੀਜੀ ਜੋਤੀ ਕਰ ਅਕਾਰਾ। ਚੌਥਾ ਬਣਾਏ ਵਰਨ ਗੋਤੀ, ਤਿੰਨਾਂ ਮੇਲ ਇਕ ਪਿਆਰ। ਚੌਥੇ ਦਰ ਮਾਰ ਧਿਆਨ। ਕਲਜੁਗ ਵੇਖੇ ਬ੍ਰਹਮ ਗਿਆਨ। ਖਾਣੀ ਬਾਣੀ ਵੇਖ ਪਛਾਣੇ, ਨਾਲ ਰਲਾਏ ਅੰਜੀਲ ਕੁਰਾਨ। ਵੇਦ ਪੁਰਾਨਾਂ ਨਾ ਮਿਲੇ ਪਾਣੀ, ਗੰਗਾ ਗੋਦਾਵਰੀ ਆਈ ਹਾਨ। ਸ਼ਬਦ ਚਲਾਏ ਸੱਚੀ ਬਾਣੀ, ਅਠਸਠ ਤੀਰਥ ਰਹੇ ਖ਼ਾਕ ਛਾਣ। ਗੁਰਮੁਖਾਂ ਦੇਵੇ ਨਾਮ ਨਿਧਾਨੀ, ਹਰਿ ਭਗਵਾਨ ਆਪ ਚੜ੍ਹਾਏ ਸ਼ਬਦ ਬਿਬਾਣ। ਬੇਮੁਖਾਂ ਮਾਰੇ ਤੀਰ ਕਾਨੀ, ਮਿਟਦੀ ਜਾਏ ਜਗਤ ਨਿਸ਼ਾਨੀ, ਮੇਟ ਮਿਟਾਏ ਸ਼ਾਹ ਈਰਾਨ। ਮਾਇਆ ਰਾਣੀ ਭਰਿਆ ਪਾਣੀ, ਨਾ ਕੋਈ ਦਿਸੇ ਹਾਣੀਆਂ ਹਾਣੀ, ਕਰੇ ਖੇਲ ਗੁਣ ਨਿਧਾਨੀ, ਸੋਹੰ ਸ਼ਬਦ ਸਚ ਮਧਾਣੀ, ਗੁਰਮੁਖ ਵਿਰੋਲੇ ਸਾਚੇ ਲਾਲ। ਸ੍ਰਿਸ਼ਟ ਸਬਾਈ ਦਏ ਦੁਹਾਈ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਫਲ ਰਹਿਣ ਨਾ ਦੇਵੇ ਕਿਸੇ ਡਾਲ। ਚੌਥੇ ਘਰ ਸਤਿ ਸੰਤੋਖਿਆ। ਗੁਰਮੁਖ ਸਾਚੇ ਸੰਤ ਜਨਾਂ, ਪ੍ਰਭ ਦੇਵੇ ਸਾਚੀ ਮੋਖਿਆ। ਏਕਾ ਮਿਲੇ ਨਾਮ ਧਨਾ, ਕਲਜੁਗ ਕਾਇਆ ਮਿਟੇ ਦੋਖਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਆਪੇ ਵਸੇ ਸਾਚੇ ਘਰ, ਗੁਰਮੁਖ ਸਾਚੇ ਸੰਤ, ਦਰ ਘਰ ਸਾਚੇ ਦੇਖਿਆ। ਚੌਥੇ ਘਰ ਖੇਲ ਰਚਾ ਕੇ। ਲੱਖ ਚੁਰਾਸੀ ਬਣਤ ਬਣਾ ਕੇ। ਪਵਣ ਸਵਾਸ ਵਿਚ ਟਿਕਾ ਕੇ। ਸ਼ਬਦ ਧਰਵਾਸ ਇਕ ਦਵਾ ਕੇ। ਸਾਚੀ ਜੋਤ ਕਰੇ ਪ੍ਰਕਾਸ਼, ਆਪ ਆਪਣੀ ਵਿਚ ਟਿਕਾ ਕੇ। ਜੋਤੀ ਜੋਤ ਸਰੂਪ ਹਰਿ, ਚੌਥਾ ਦਰ ਸਾਚਾ ਘਰ, ਲੋਕਮਾਤੀ ਮਿਲੇ ਵਰ, ਅੰਤਮ ਵੇਲੇ ਬੰਦ ਕਰ, ਪੰਚਮ ਜਾਏ ਘਨਕਪੁਰ ਵਾਸੀ। ਪੰਚਮ ਘਰ ਹਰਿ ਨਿਰੰਕਾਰਾ। ਆਪੇ ਖੋਲ੍ਹੇ ਬੰਦ ਕੁਆੜਾ। ਸ਼ਬਦ ਜਿੰਦਾ ਲਾਇਆ ਭਾਰਾ। ਨਾ ਕੋਈ ਜਾਣੇ ਸੁਰਪਤ ਰਾਜਾ ਇੰਦਾ, ਕਰੋੜ ਤੇਤੀਸਾ ਰਹੇ ਪੁਕਾਰਾ। ਸ਼ਿਵ ਸ਼ੰਕਰ ਹਰਿ ਬਖ਼ਸ਼ਿੰਦਾ, ਨਾ ਪਾਏ ਪ੍ਰਭ ਦੀ ਸਾਰਾ। ਬ੍ਰਹਮਾ ਉਤਪਤ ਕਰਾਏ ਲੋਕਮਾਤ ਉਜਿਆਰਾ। ਕਵਲ ਨਾਭੀ ਅੰਮ੍ਰਿਤ ਧਾਰਾ। ਜੋਤੀ ਜੋਤ ਸਰੂਪ ਹਰਿ, ਆਪੇ ਵਸੇ ਰਾਹ ਸਾਚਾ ਦੱਸੇ ਕਦੇ ਗੁਪਤ ਕਦੇ ਜ਼ਾਹਰਾ। ਪੰਚਮ ਘਰ ਹਰਿ ਸੁਹਾਇਆ। ਉਨੰਜਾ ਪਵਣ ਸੇਵਾ ਲਾਇਆ। ਸਾਚਾ ਛਤਰ ਸੀਸ ਝੁਲਾਇਆ। ਸਚ ਸਿੰਘਾਸਣ ਡੇਰਾ ਲਾਇਆ। ਗੁਰੂਆਂ ਪੀਰਾਂ ਦਿਸ ਨਾ ਆਇਆ। ਏਕਾ ਆਪਣੇ ਰੰਗ ਸਮਾਇਆ। ਰੂਪ ਰੰਗ ਨਾ ਕੋਈ ਰਖਾਇਆ। ਜੋਤੀ ਭੇਖ ਦੂਣ ਸਵਾਇਆ। ਆਪਣਾ ਆਪ ਪ੍ਰਭ ਰਿਹਾ ਵੇਖ, ਦੀਪਕ ਸਾਚੀ ਜੋਤ ਜਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੇ ਵਿਚ ਸਮਾਇਆ। ਪੰਚਮ ਘਰ ਕਰ ਤਿਆਰੀ। ਛੇਵੇਂ ਬੋਲੇ ਹਰਿ ਨਿਰੰਕਾਰੀ। ਸ਼ਬਦ ਸੁਣਾਏ ਸਾਚੇ ਢੋਲੇ, ਉਪਜੇ ਧੁਨ ਸੱਚੀ ਧੁਨਕਾਰੀ। ਲੱਖ ਚੁਰਾਸੀ ਬਣਾਏ ਗੋਲੇ, ਹੁਕਮ ਸੁਣਾਏ ਵਾਰੋ ਵਾਰੀ। ਅੰਦਰ ਬਾਹਰ ਆਪੇ ਬੋਲੇ, ਪੀਰ ਪੈਗ਼ੰਬਰ ਔਲੀਏ ਸ਼ੇਖ਼ ਮੁਸਾਇਕ ਇਕ ਰਖਾਏ ਦਰ ਦਰਬਾਰੀ। ਪੂਰੇ ਤੋਲ ਹਰਿ ਜੀ ਤੋਲੇ, ਅੱਠੇ ਪਹਿਰ ਕਦੇ ਨਾ ਡੋਲੇ, ਵਸੇ ਕਾਇਆ ਪੜਦੇ ਉਹਲੇ, ਕਰੇ ਖੇਲ ਅਪਰ ਅਪਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਸਾਚੇ ਅੰਦਰ ਜਗਤ ਮੰਦਰ ਨਿਰਮਲ ਜੋਤ ਕਰੇ ਅਕਾਰੀ। ਸਾਚੇ ਸ਼ਬਦ ਸਚ ਟਿਕਾਣਾ। ਛੇਵੇਂ ਘਰ ਇਕ ਬਿਬਾਣਾ। ਚਾਰੋਂ ਕੁੰਟਾਂ ਹਰਿ ਉਡਾਨਾ। ਦਹਿ ਦਿਸ਼ਾ ਹਰਿ ਭੇਵ ਖੁਲ੍ਹਾਨਾ। ਵੇਖ ਵਖਾਣੇ ਸਰਬ ਕਿਛ ਜਾਣੇ ਜ਼ਿਮੀ ਅਸਮਾਨਾ। ਮਾਤ ਪਤਾਲ ਅਕਾਸ਼ ਘਟ ਘਟਾ, ਦਰਸ ਸ੍ਰੀ ਭਗਵਾਨਾ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਸ਼ਬਦ ਚਲਾਏ ਇਕ ਤਰਾਨਾ। ਸ਼ਬਦ ਤਰਾਨਾ ਹਰਿ ਦਾਤਾਰ। ਨਾ ਕੋਈ ਸੁਰੰਗਾ ਨਾ ਕੋਈ ਤਾਰ। ਦੂਜਾ ਵਰ ਨਾ ਕੋਈ ਮੰਗਾ, ਨਾ ਕੋਈ ਬਣਾਇਆ ਤੀਜਾ ਯਾਰ। ਚੌਥੇ ਘਰ ਸਾਚਾ ਰੰਗਾ, ਗੁਰਮੁਖਾਂ ਚਾੜ੍ਹੇ ਅਪਰ ਅਪਾਰ। ਪੰਜਵੇਂ ਘਰ ਸਾਚਾ ਸੰਗਾ, ਮਿਲਿਆ ਮੇਲ ਕੰਤ ਭਤਾਰ। ਛੇਵੇਂ ਘਰ ਸ਼ਬਦ ਮਰਦੰਗਾ, ਆਪ ਵਜਾਏ ਨਰ ਨਿਰੰਕਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਲੋਕਮਾਤ ਹਰਿ ਜੋਤ ਧਰ, ਸਚ ਸਿੰਘਾਸਣ ਕਰ ਅਕਾਰ। ਛੇਵੇਂ ਘਰ ਸ਼ਬਦ ਜਣਾਈਆ। ਗੁਰਮੁਖਾਂ ਮਿਲੇ ਵਰ, ਪ੍ਰਭ ਸਾਚੀ ਦਇਆ ਕਮਾਈਆ। ਆਪ ਚੁਕਾਏ ਜਮ ਕਾ ਡਰ, ਲੱਖ ਚੁਰਾਸੀ ਫੰਦ ਕਟਾਈਆ। ਨਾ ਜਨਮੇ ਨਾ ਜਾਏ ਮਰ, ਏਕਾ ਜੋਤ ਹਰਿ ਰਘੁਰਾਈਆ। ਸਾਚਾ ਖੋਲ੍ਹੇ ਮਾਤ ਦਰ, ਨੌਂ ਦਵਾਰੇ ਬਣਤ ਬਣਾਈਆ। ਗੁਰਮੁਖਾਂ ਵਖਾਏ ਇਕ ਘਰ, ਸਚ ਸਿੰਘਾਸਣ ਆਸਣ ਡੇਰਾ ਲਾਈਆ। ਬੇਮੁਖਾਂ ਜੀਵਾਂ ਆਵੇ ਡਰ, ਨਿਹਕਲੰਕ ਦਏ ਸਜਾਈਆ। ਪਕੜ ਉਠਾਏ ਰਾਓ ਰੰਕ, ਸਾਚਾ ਰਿਹਾ ਡੰਕ ਵਜਾਈਆ। ਇਕ ਸੁਹਾਏ ਦਵਾਰ ਬੰਕ, ਸਿੰਘ ਜਗਦੀਸ਼ੇ ਤੇਰੀ ਬਣਤ ਬਣਾਈਆ। ਸਾਚਾ ਛਤਰ ਝੁਲਾਏ ਸੀਸੇ, ਰਾਜੇ ਰਾਣੇ ਹਰਿ ਸਰਨਾਈਆ। ਭੇਵ ਮਿਟਾਏ ਬੀਸ ਇਕੀਸੇ, ਲੋਕਮਾਤੀ ਸੱਚੀ ਵਡਿਆਈਆ। ਇਕ ਚਲਾਏ ਸ਼ਬਦ ਹਦੀਸੇ, ਸੋਹੰ ਅੰਕ ਹਰਿ ਰਘੁਰਾਈਆ। ਕਲਜੁਗ ਜੀਵ ਮਾਇਆ ਚੱਕੀ ਝੂਠੀ ਪੀਸੇ, ਘਰ ਘਰ ਦੇਣ ਦੁਹਾਈਆ। ਮੇਟ ਮਿਟਾਏ ਮੂਸੇ ਈਸੇ, ਅੰਜੀਲ ਕੁਰਾਨ ਅੰਤ ਖਪਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚ ਘਰ ਰਿਹਾ ਜੋਤ ਜਗਾਈਆ। ਛੇਵਾਂ ਦਰ ਹਰਿ ਤਜਾਏ। ਸਤਵੇਂ ਘਰ ਆਸਣ ਲਾਏ। ਜੋਤੀ ਨੂਰ ਡਗਮਗਾਏ। ਚਾਰੇ ਕੁੰਟਾਂ ਕਰੇ ਰੁਸ਼ਨਾਏ। ਏਕਾ ਸਤਿ ਸਰੂਪ, ਹਰਿ ਅਨੂਪ ਵਡ ਸ਼ਾਹੋ ਭੂਪ, ਸਚ ਸਿੰਘਾਸਣ ਆਪ ਸੁਹਾਏ। ਨਾ ਕੋਈ ਰੰਗ ਨਾ ਕੋਈ ਰੂਪ, ਹੋਏ ਨਾ ਕਦੇ ਅੰਧ ਕੂਪ, ਜੋਤੀ ਨੂਰ ਡਗਮਗਾਏ। ਜੋਤੀ ਜੋਤ ਸਰੂਪ ਹਰਿ, ਆਪੇ ਵਸੇ ਸਚ ਘਰ, ਅਟਲ ਮਹਲ ਅਚਲ ਸਚ ਸਿੰਘਾਸਣ ਡੇਰਾ ਲਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੋਕਮਾਤ ਜੋਤ ਧਰ, ਆਪ ਆਪਣਾ ਭੇਖ ਵਟਾਏ। ਅੱਠਵੇਂ ਘਰ ਅੱਠੇ ਹਰਿ ਤੱਤ ਹੈ। ਗੁਰਮੁਖਾਂ ਰਿਹਾ ਸਮਝਾਏ, ਸੋਹੰ ਸ਼ਬਦ ਦੇਵੇ ਮਤ ਹੈ। ਏਕਾ ਬਖ਼ਸ਼ੇ ਸਚ ਸਰਨਾਏ, ਮਾਨਸ ਦੇਹੀ ਲੇਖੇ ਲਾਏ, ਨਾ ਉਬਲੇ ਕਾਇਆ ਰੱਤ ਹੈ। ਸਾਚੇ ਘਰ ਆਪ ਵਸਾਏ, ਅੰਤਮ ਜੋਤੀ ਮੇਲ ਮਿਲਾਏ, ਸਾਚੇ ਘਰ ਆਪ ਬਹਾਏ, ਨਾ ਕੋਈ ਵੇਖੇ ਉਤੇ ਛੱਤ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜਾਮਾ ਮਾਤ ਧਰ, ਗੁਰਮੁਖਾਂ ਰੱਖਣ ਆਇਆ ਪਤਿ ਹੈ। ਨਾਵੇਂ ਘਰ ਜੀਵ ਗਵਾਰ। ਆਤਮ ਭਰਿਆ ਇਕ ਹੰਕਾਰ। ਮਾਇਆ ਰਾਣੀ ਵਡ ਵਿਭਚਾਰ। ਲੱਖ ਚੁਰਾਸੀ ਕਰੇ ਖ਼ਬਰਦਾਰ। ਮਨ ਮਤ ਦੁਸ਼ਟ ਦੁਰਾਚਾਰ। ਆਤਮ ਤੋੜੇ ਧੀਰਜ ਜਤ, ਕਲਜੁਗ ਭੁੱਲੇ ਨਰ ਨਾਰ। ਗੁਰਮੁਖ ਵਿਰਲੇ ਦੇਵੇ ਮਤ, ਸਾਚਾ ਸ਼ਬਦ ਅਪਰ ਅਪਾਰ। ਆਪ ਚਲਾਏ ਕਾਇਆ ਰਥ, ਕਲਜੁਗ ਭੁੱਲੇ ਜੀਵ ਗਵਾਰ। ਮਾਨਸ ਦੇਹੀ ਏਕਾ ਤੱਤ, ਲੱਖ ਚੁਰਾਸੀ ਬੱਧੀ ਧਾਰ। ਪੰਜਾਂ ਚੋਰਾਂ ਪਾਏ ਨੱਥ, ਸ਼ਬਦ ਫੜੇ ਹੱਥ ਮੁਹਾਰ। ਅੱਠੇ ਪਹਿਰ ਰਿਹਾ ਮਥ, ਦੋ ਜਹਾਨਾਂ ਦਏ ਹੁਲਾਰ। ਗੁਰਮੁਖ ਸਾਚੇ ਆਪ ਤਰਾਏ, ਦਇਆ ਕਮਾਏ ਰੱਖੇ ਦੇ ਕਰ ਹੱਥ, ਕਲਜੁਗ ਬੇੜਾ ਕਰ ਜਾਏ ਪਾਰ। ਸਗਲ ਵਸੂਰੇ ਜਾਇਣ ਲਥ, ਜੋ ਜਨ ਆਏ ਸਚ ਦਰਬਾਰ। ਪੁਰਖ ਅਬਿਨਾਸ਼ੀ ਦੇਵੇ ਸਾਚੀ ਵਥ, ਸੋਹੰ ਵਸਤ ਅਪਰ ਅਪਾਰ। ਤ੍ਰੈਲੋਕੀ ਨਾਥੀ ਸਗਲਾ ਸਾਥੀ, ਆਤਮ ਤਨ ਕਰਾਏ ਇਕ ਸ਼ਿੰਗਾਰ। ਸਾਚਾ ਲੇਖਾ ਲੇਖ ਲਿਖਾਈ ਮਾਥੀ, ਸ਼ਬਦ ਤੀਰ ਤਿੱਖੀ ਧਾਰ। ਏਕਾ ਅਕੱਥ ਅਕੱਥਨਾ ਅਕਾਥੀ, ਆਪੇ ਜਾਣੇ ਆਪਣੀ ਸਾਰ। ਵੇਖ ਵਖਾਣੇ ਐਰਾਪਤ ਹਾਥੀ, ਪ੍ਰਭ ਅਬਿਨਾਸ਼ੀ ਕਰ ਸ਼ਿੰਗਾਰ। ਲੱਖ ਚੁਰਾਸੀ ਖਿੱਚ ਲਿਆਏ, ਧਰਮ ਰਾਏ ਦੇ ਦਰ ਦਰਬਾਰ। ਮੇਟ ਮਿਟਾਏ ਮਦਿਰਾ ਮਾਸੀ, ਧਰਮ ਰਾਏ ਦੀ ਸੁਣ ਪੁਕਾਰ। ਪ੍ਰਗਟ ਹੋਏ ਘਨਕਪੁਰ ਵਾਸੀ, ਕਲਜੁਗ ਹੋਏ ਅੰਧ ਅੰਧਿਆਰ। ਗੁਰਮੁਖ ਸਾਚੇ ਲਏ ਜਗਾ, ਪਵਣ ਸਵਾਸੀ ਸ਼ਬਦ ਚਲਾ, ਏਕਾ ਸਾਚਾ ਰਾਹ ਵਖਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਨਸ ਜਨਮ ਕਰੇ ਰਹਿਰਾਸੀ, ਕਲਜੁਗ ਤੇਰੀ ਅੰਤਮ ਵਾਰ। ਹਰਿ ਹਰਿ ਸੱਚਾ ਦਵਾਰ ਹਰਿ ਨਿਰੰਕਾਰਿਆ। ਹਰਿ ਹਰਿ ਸੱਚਾ ਘਰ ਬਾਹਰ, ਏਕਾ ਆਪ ਸੁਹਾ ਰਿਹਾ। ਹਰਿ ਹਰਿ ਸਦਾ ਸਿਕਦਾਰ, ਸਾਚੇ ਲੇਖ ਆਪ ਲਿਖਾ ਰਿਹਾ। ਹਰਿ ਹਰਿ ਸੱਚਾ ਕੰਤ ਭਤਾਰ, ਸ੍ਰਿਸ਼ਟ ਸਬਾਈ ਨਾਤਾ ਇਕ ਰਖਾ ਰਿਹਾ। ਹਰਿ ਹਰਿ ਸੱਚਾ ਵਣਜ ਵਪਾਰ, ਤਿੰਨਾਂ ਲੋਆਂ ਆਪ ਕਰਾ ਰਿਹਾ। ਹਰਿ ਹਰਿ ਸੱਚਾ ਸ਼ਬਦ ਅਧਾਰ, ਗੁਰਮੁਖਾਂ ਮਤ ਦਵਾ ਰਿਹਾ। ਹਰਿ ਹਰਿ ਸੱਚਾ ਸ਼ਬਦ ਪਸਾਰ, ਜੋਤੀ ਨੂਰ ਇਕ ਕਰਾ ਰਿਹਾ। ਹਰਿ ਹਰਿ ਸਚ ਮਹੱਲ ਉਸਾਰ, ਪੁਰੀਆਂ ਲੋਆਂ ਆਪ ਟਿਕਾ ਰਿਹਾ। ਹਰਿ ਹਰਿ ਆਪ ਉਪਜਾਏ ਜੰਗਲ ਜੂਹ ਉਜਾੜ ਪਹਾੜ, ਜਲ ਥਲ ਸਾਚੀ ਬਣਤ ਬਣਾ ਰਿਹਾ। ਹਰਿ ਹਰਿ ਵਸੇ ਏਕਾ ਸਾਚੇ ਘਰ, ਦਿਸ ਕਿਸੇ ਨਾ ਆ ਰਿਹਾ। ਹਰਿ ਹਰਿ ਹਰਿ ਨਿਰੰਕਾਰਿਆ। ਜੋਤੀ ਜਾਮਾ ਭੇਖ ਨਿਆਰਿਆ। ਸਚ ਮਹੱਲ ਇਕ ਉਸਾਰਿਆ। ਸਦਾ ਅਟੱਲ ਜੁਗੋ ਜੁਗ ਬਣਤ ਬਣਾ ਰਿਹਾ। ਮਾਤ ਜੋਤ ਧਰ, ਆਏ ਵਾਰੋ ਵਾਰਿਆ। ਲੇਖਾ ਆਪਣੇ ਹੱਥ ਰਖਾ ਰਿਹਾ। ਮਾਇਆ ਰਾਣੀ ਸਾਚਾ ਤਾਣਾ, ਪੁਰੀਆਂ ਲੋਆਂ ਆਪ ਬੰਧਾ ਰਿਹਾ। ਮਾਇਆ ਰਾਣੀ ਤਣਿਆ ਜਾਲ। ਚੌਦਾਂ ਲੋਕ ਵਿਚ ਬੰਧਾਏ ਮਾਤ ਪਤਾਲ। ਅਕਾਸ਼ ਗਗਨ ਪਤਾਲ ਲੱਖ ਚੁਰਾਸੀ ਵਿਚ ਲਗਾਏ, ਸੂਰਜ ਚੰਦ ਦੀਪਕ ਜੋਤੀ ਸਾਚੇ ਥਾਲ। ਸਾਚਾ ਮੰਡਪ ਆਪ ਸੁਹਾਏ, ਸਦਾ ਨਵੇਲਾ ਅਵਲੜੀ ਚਾਲ। ਮਾਤਲੋਕ ਹਰਿ ਬਣਤ ਬਣਾਏ, ਧਰਤ ਉਪਜਾਈ, ਪ੍ਰਭ ਅਬਿਨਾਸ਼ੀ ਆਪ ਰਖਾਏ ਆਪਣੇ ਨਾਲ। ਸਚ ਦਾਤ ਹਰਿ ਝੋਲੀ ਪਾਈ, ਸਾਚੀ ਖ਼ਾਕ ਦਸਤ ਕਮਾਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਿਚ ਵਿਚੋਲਾ, ਤਿੰਨਾਂ ਲੋਆਂ ਬਣਿਆ ਆਪ ਦਲਾਲ। ਧਰਤ ਭਰਿਆ ਇਕ ਪਿਆਲਾ ਹੈ। ਪ੍ਰਗਟ ਹੋਇਆ ਦੀਨ ਦਿਆਲਾ ਹੈ। ਅਗਨੀ ਖਿੱਚੇ ਜੋਤ ਜਵਾਲਾ ਹੈ। ਗੁਰਮੁਖਾਂ ਕਾਇਆ ਸਿੰੰਚੇ, ਅੰਮ੍ਰਿਤ ਦੇਵੇ ਸਾਚੀ ਮਧ, ਅਠੇ ਪਹਿਰ ਰਹੇ ਮਤਵਾਲਾ ਹੈ। ਛੱਬੀ ਪੋਹ ਘਰ ਸਾਚੇ ਲਿਆ ਸੱਦ, ਬਣਿਆ ਆਪ ਰਖਵਾਲਾ ਹੈ। ਆਤਮ ਵਜਦਾ ਰਹੇ ਨਦ, ਨਾ ਲੱਗੇ ਹੱਡੀਂ ਪਾਲਾ ਹੈ। ਜੋਤੀ ਜੋਤ ਸਰੂਪ ਹਰਿ, ਗੁਰਮੁਖਾਂ ਆਤਮ ਜੋਤੀ ਧਰੇ ਨੂਰ ਨਿਰਾਲਾ ਹੈ। ਅੰਮ੍ਰਿਤ ਸਾਚੀ ਧਾਰ ਮਸਤ ਮਸਤਾਨਿਆ। ਪ੍ਰਭ ਦੇਵੇ ਕਰ ਪਿਆਰ, ਕਾਇਆ ਕਰੇ ਠੰਡੀ ਠਾਰ, ਮਿਟਾਏ ਤ੍ਰਿਸ਼ਨਾ ਆਗ, ਕਲਜੁਗ ਭੇਖ ਦੂਰ ਕਰ, ਕਾਇਆ ਸ਼ਬਦ ਬੰਨ੍ਹੇ ਸਾਚਾ ਤਗ, ਨਾ ਕੋਈ ਮਾਤ ਤੁੜਾਨਿਆ। ਚਰਨ ਪ੍ਰੀਤੀ ਜਾਏ ਲੱਗ, ਦਰ ਘਰ ਸਾਚੇ ਸਾਚਾ ਮਾਣ ਰਖਾਨਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ, ਅੰਮ੍ਰਿਤ ਜਾਮ ਪਿਆਏ। ਅੰਮ੍ਰਿਤ ਧਾਰ ਅਪਾਰ, ਜਗਤ ਵਣਜਾਰਿਆ। ਕਾਇਆ ਕਰੇ ਠੰਡੀ ਠਾਰ, ਕਾਮੀ ਕਰੋਧੀ ਕੁਸ਼ਟੀ ਦੁਸ਼ਟ ਦੁਰਾਚਾਰਿਆ। ਇਕ ਨਿਭਾਏ ਸੱਚੀ ਯਾਰੀ, ਅੱਠੇ ਪਹਿਰ ਦੇਵੇ ਪਹਰਿਆ। ਪੰਜਾਂ ਚੋਰਾਂ ਦਏ ਬਹਾਰੀ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੀ ਕਿਰਪਾ ਧਾਰਿਆ। ਅੰਮ੍ਰਿਤ ਸੱਚਾ ਜਾਮ, ਕਾਇਆ ਨੂਰ ਹੈ। ਦੂਜਾ ਕੋਈ ਨਾ ਲੱਗੇ ਦਾਮ, ਪੂਰਨ ਕਰੇ ਕਾਮ, ਗੁਰਮੁਖ ਆਤਮ ਸਦਾ ਭਰਪੂਰਿਆ। ਪੂਰਨ ਇੱਛਿਆ ਪੂਰਨ ਕਾਮ, ਪ੍ਰਭ ਆਪ ਕਰਾਏ ਸਰਬ ਗੁਣਾਂ ਭਰਪੂਰ ਹੈ। ਕੋਈ ਨਾ ਲਾਏ ਦਰ ਘਰ ਸੱਚੇ ਦਾਮ, ਵਡ ਦਾਤਾ ਹਰਿ ਸੂਰਬੀਰਿਆ। ਸੁੱਕਾ ਕਰਾਏ ਹਰਿਆ ਚਾਮ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਦੇਵੇ ਜੋਤੀ ਨੂਰਿਆ। ਸਾਚਾ ਅੰਮ੍ਰਿਤ ਪੀਣ ਦਰ। ਆਤਮ ਦਰ ਮਿਲੇ ਵਰ। ਸਾਚੇ ਘਰ ਭਰੇ ਭੰਡਾਰ, ਨਾਰੀ ਨਾਰਾ ਜਾਇਣ ਤਰ। ਸ਼ਬਦ ਸ਼ਿੰਗਾਰਾ ਦੇਵੇ ਹਰਿ, ਅੰਮ੍ਰਿਤ ਧਾਰਾ ਠੰਡੀ ਕਰ। ਕਾਇਆ ਛਿੜਕੇ ਪੰਜਾਂ ਚੋਰਾਂ ਰਿੜਕੇ, ਸ਼ਬਦ ਮਧਾਣੀ ਹੱਥ ਫੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ, ਆਪੇ ਵੇਖੇ ਮਾਇਆ ਕੱਢੇ ਭਰਮ ਭੁਲੇਖੇ, ਸਚ ਸਿੰਘਾਸਣ ਬੈਠਾ ਚੜ੍ਹ। ਸਚ ਸਿੰਘਾਸਣ ਅੰਮ੍ਰਿਤ ਧਾਰ। ਨਿਝਰ ਰਸ ਅਪਰ ਅਪਾਰ। ਗੁਰਮੁਖਾਂ ਲੈਣਾਂ ਹੱਸ ਹੱਸ, ਆਏ ਹਰਿ ਦਵਾਰ ਪ੍ਰਭ ਸਾਚਾ ਰਾਹ ਰਿਹਾ ਦੱਸ, ਚਾਰ ਵਰਨਾਂ ਇਕ ਪਿਆਰ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕ ਕਰਾਏ ਵਣਜ ਵਪਾਰ। ਸਾਚਾ ਰਾਹ ਇਕ ਵਖਾਇਆ। ਚਾਰ ਵਰਨੀ ਸਿੱਖ ਉਪਜਾਇਆ। ਏਕਾ ਧਰਮ ਸਾਚਾ ਧਰਨੀ, ਧਰਤ ਮਾਤ ਹਰਿ ਦਏ ਜਗਾਇਆ। ਪੁਰਖ ਅਬਿਨਾਸ਼ੀ ਸਾਚਾ ਵਰਨਾ ਸਾਚੀ ਵਰਨੀ, ਲੱਖ ਚੁਰਾਸੀ ਦਏ ਮਿਟਾਇਆ। ਉਚਾਂ ਨੀਚਾਂ ਏਕਾ ਸਰਨੀ, ਜਾਤ ਪਾਤ ਹਰਿ ਲੇਖ ਮਿਟਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜਾਮਾ ਭੇਖ ਨਿਹਕਲੰਕ ਨਰਾਇਣ ਨਰ, ਆਪਣਾ ਆਪੇ ਪਾਇਆ। ਬੂੰਦ ਰਕਤੀ ਹਰਿ ਜਣਾਇੰਦਾ। ਸਾਚੀ ਸ਼ਕਤੀ ਇਕ ਸਮਝਾਇੰਦਾ। ਮੁਕਤੀ ਜੁਗਤੀ ਆਪਣੇ ਹੱਥ ਰਖਾਇੰਦਾ। ਸੋਹੰ ਸ਼ਬਦ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਜਨ ਰਸਨਾ ਗਾਇੰਦਾ। ਸਤਿਜੁਗ ਸਾਚੀ ਧਾਰ ਭਗਤ ਵਡਿਆਈਆ। ਸਤਿਜੁਗ ਸਾਚੀ ਧਾਰ, ਖੇਲ ਰਘੁਰਾਈਆ। ਸਤਿਜੁਗ ਸਾਚੀ ਧਾਰ, ਸ਼ਬਦ ਬਿਬਾਣ ਇਕ ਰਖਾਈਆ। ਸਤਿਜੁਗ ਸਾਚੀ ਧਾਰ, ਧੁਰਦਰਗਾਹੀ ਸਾਚਾ ਫ਼ੁਰਮਾਣਾ, ਲੋਕਮਤ ਰਿਹਾ ਸੁਣਾਈਆ। ਸਤਿਜੁਗ ਸਾਚੀ ਧਾਰਾ, ਆਪ ਉਠਾਏ ਰਾਜਾ ਰਾਣਾ ਸ਼ਾਹ ਸੁਲਤਾਨਾਂ , ਸ਼ਬਦ ਧਾਰ ਇਕ ਰਖਾਈਆ। ਸਤਿਜੁਗ ਸਾਚੇ ਤੇਰੀ ਧਾਰ, ਪ੍ਰਗਟ ਹੋਏ ਗੁਣ ਨਿਧਾਨਾ ਹਰਿ ਭਗਵਾਨਾ, ਜੋਤੀ ਦੀਪਕ ਇਕ ਜਗਾਈਆ। ਸਤਿਜੁਗ ਸਾਚੀ ਧਾਰ, ਵਿਚ ਸੰਸਾਰ, ਪ੍ਰਭ ਅਬਿਨਾਸ਼ੀ ਦੇਵੇ ਮਾਣਾ, ਸੋਹੰ ਸ਼ਬਦ ਨਾਲ ਰਖਾਈਆ। ਸਤਿਜੁਗ ਸਾਚੀ ਧਾਰ, ਵੇਖ ਵਖਾਣੇ ਸੁਘੜ ਸਿਆਣੇ, ਗੁਰਮੁਖ ਸਾਚੇ ਸੰਤ ਰਿਹਾ ਜਗਾਈਆ। ਸਤਿਜੁਗ ਸਾਚੀ ਧਾਰ, ਪਹਿਲੀ ਵਾਰ, ਕਲਜੁਗ ਪਾਪੀ ਕਰ ਖ਼ਬਰਦਾਰ, ਗੁਰਮੁਖਾਂ ਆਤਮ ਝੋਲੀ ਰਿਹਾ ਭਰਾਈਆ। ਸਤਿਜੁਗ ਸਾਚੀ ਧਾਰ, ਲੱਖ ਚੁਰਾਸੀ ਕਰਨੀ ਮਾਤ ਖੁਆਰ, ਧਰਤ ਮਾਤ ਦਾ ਬਣ ਦੁਲਾਰ, ਸਾਚੀ ਗੋਦੀ ਆਪ ਬਿਠਾਈਆ। ਸਤਿਜੁਗ ਸਾਚੀ ਧਾਰ, ਗੁਰਮੁਖਾਂ ਪੂਰਬ ਕਰਮ ਰਿਹਾ ਵਿਚਾਰ, ਆਪੇ ਫੜੇ ਤੇਰੀ ਬਾਹੀਂਆ। ਸਤਿਜੁਗ ਸਾਚੀ ਧਾਰ, ਵੇਖ ਵਖਾਣੇ ਬਿਰਧ ਬਾਲ ਨੌਜਵਾਨ, ਏਕਾ ਧਾਰ ਵਹਾਈਆ। ਸਤਿਜੁਗ ਤੇਰੀ ਸਾਚੀ ਧਾਰ, ਨਾ ਕੋਈ ਜਾਣੇ ਚਾਰ ਯਾਰ, ਸੰਗ ਮੁਹੰਮਦ ਨਾਤਾ ਤੁੱਟਾ, ਨੱਠੇ ਜਾਣ ਵਾਹੋ ਦਾਹੀਆ। ਸਤਿਜੁਗ ਤੇਰੀ ਸਾਚੀ ਧਾਰ, ਕੁਰਾਨ ਅੰਜ਼ੀਲਾਂ ਨਾਤਾ ਤੁੱਟਾ ਵਿਚ ਸੰਸਾਰ, ਕੋਈ ਨਾ ਦੇਵੇ ਅੰਤ ਪਿਆਰ, ਚਾਰੋਂ ਕੁੰਟ ਰਿਹਾ ਕੁਰਲਾਈਆ। ਸਤਿਜੁਗ ਤੇਰੀ ਸਾਚੀ ਧਾਰ, ਸੋਹੰ ਖੰਡਾ ਕਰ ਤਿਆਰ, ਪ੍ਰਭ ਅਬਿਨਾਸ਼ੀ ਸਾਚੀ ਜੋਤ ਜਗਾਈਆ। ਸਾਚੇ ਘਰ ਹੋ ਤਿਆਰ, ਚਿੱਟੇ ਅਸਵ ਸੋਲਾਂ ਕਲੀਆਂ ਪਾ ਪਲਾਣਾ ਹਰਿ ਭਗਵਾਨਾ ਗੁਰਮੁਖਾਂ ਬਣੇ ਪਹਿਰੇਦਾਰ, ਬੰਨ੍ਹਣ ਆਏ ਰਾਜਾ ਰਾਣਾ, ਪ੍ਰਭ ਅਬਿਨਾਸ਼ੀ ਸ਼ਾਹ ਸੁਲਤਾਨਾ, ਏਕਾ ਰੱਖੇ ਤੀਰ ਨਿਸ਼ਾਨਾ, ਰਸਨ ਕਮਾਨ ਇਕ ਉਠਾਈਆ। ਲੱਖ ਚੁਰਾਸੀ ਬੰਨ੍ਹੇ ਗਾਨਾ, ਕਰੇ ਖੇਲ ਜਗਤ ਮਹਾਨਾ, ਲਾੜੀ ਮੌਤ ਖ਼ੁਸ਼ੀ ਮਨਾਈਆ। ਪ੍ਰਭ ਅਬਿਨਾਸ਼ੀ ਬੀਨਾ ਦਾਨਾ, ਗੁਰਮੁਖਾਂ ਦੇਵੇ ਨਾਮ ਨਿਸ਼ਾਨਾ, ਅੱਠੇ ਪਹਿਰ ਰਹੇ ਸਮਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਗਤ ਵਿਛੋੜਾ ਸ਼ਬਦ ਘੋੜਾ, ਏਕਾ ਏਕ ਰਖਾਈਆ। ਸ਼ਬਦ ਘੋੜਾ ਹਰਿ ਕਰਤਾਰਿਆ। ਚਿੱਟਾ ਜੋੜਾ ਸਤਿਜੁਗ ਤੇਰੀ ਧਾਰ ਬੰਨ੍ਹਾ ਰਿਹਾ। ਧੁਰਦਰਗਾਹੀ ਸਾਚਾ ਮਾਹੀ ਲੋਕਮਾਤ ਵਾਗਾਂ ਮੋੜ ਮੁੜਾ ਰਿਹਾ। ਕਲਜੁਗ ਤੇਰਾ ਚੌਥਾ ਡੰਡਾ, ਆਪ ਮੁਕਾਏ ਅੰਤਮ ਕੰਡਾ, ਏਕਾ ਧੱਕਾ ਲਾ ਰਿਹਾ। ਨੌਂ ਖੰਡ ਪ੍ਰਿਥਮੀ ਪਾਏ ਵੰਡਾ, ਆਪ ਮਿਟਾਏ ਜਗਤ ਪਖੰਡਾ, ਸ਼ਬਦ ਖੰਡਾ ਹੱਥ ਉਠਾ ਰਿਹਾ। ਆਪ ਚਲਾਏ ਚੰਡ ਪ੍ਰਚੰਡਾ, ਬੇਮੁਖਾਂ ਦੇਵੇ ਹਰਿ ਜੀ ਦੰਡਾ, ਕਰੇ ਖੇਲ ਵਿਚ ਵਰਭੰਡਾ, ਅਠਸਠ ਤੀਰਥ ਹਰਿ ਹਿਲਾ ਰਿਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਜੋਤੀ ਜਾਮਾ ਭੇਖ ਧਰ, ਛੋਟੇ ਬਾਲੇ ਜਗਤ ਕੰਗਾਲੇ, ਪ੍ਰਭ ਅਬਿਨਾਸ਼ੀ ਆਪੇ ਪਾਲੇ, ਸਾਚੇ ਧਾਮ ਸੁਹਾ ਰਿਹਾ। ਛੋਟੇ ਬਾਲੇ ਕਰ ਪਿਆਰ। ਪ੍ਰਭ ਅਬਿਨਾਸ਼ੀ ਵਿਚ ਸੰਸਾਰ , ਘਨਕਪੁਰ ਵਾਸੀ ਕੀਆ ਖੇਲ ਅਪਰ ਅਪਾਰ। ਮੇਟ ਮਿਟਾਏ ਮਦਿਰਾ ਮਾਸੀ, ਚਾਰ ਵਰਨ ਚਲਾਏ ਏਕਾ ਧਾਰ। ਸਾਚੀ ਜੋਤ ਮਾਤ ਪ੍ਰਕਾਸ਼ੀ, ਚੌਦਾਂ ਲੋਕ ਇਕ ਵਿਚਾਰ। ਵਡ ਸਮੇਰੂ ਸ਼ਬਦ ਘੇਰਾ, ਚਾਰੋਂ ਕੁੰਟ ਲਾਏ ਫੇਰਾ, ਕਰੇ ਖ਼ਬਰਦਾਰ। ਨਾ ਕੋਈ ਦੀਸੇ ਸੰਞ ਸਵੇਰਾ, ਮਾਇਆ ਰਾਣੀ ਭਰਮਾਂ ਡੇਰਾ, ਆਪੇ ਰਿਹਾ ਨਿਵਾਰ। ਗੁਰਮੁਖ ਚੁਕਾਏ ਮੇਰਾ ਤੇਰਾ, ਦਰਸ ਦਿਖਾਏ ਪਹਿਲੀ ਵੇਰਾ, ਕਿਰਪਾ ਕਰ ਹਰਿ ਗਿਰਧਾਰ। ਨਰ ਅਵਤਾਰੀ ਚਵੀਆਂ ਫੇਰਾ, ਕਲਜੁਗ ਤੇਰੀ ਅੰਤਮ ਵਾਰ। ਵੇਦ ਵਿਆਸਾ ਲੇਖ ਲਿਖਾਸਾ, ਨਾਨਕ ਗਿਆ ਮਾਤ ਪੁਕਾਰ। ਗੁਰ ਗੋਬਿੰਦਾ ਦਏ ਦਿਲਾਸਾ, ਗੁਰਮੁਖਾਂ ਰਹਿਣਾ ਖ਼ਬਰਦਾਰ। ਕਲਜੁਗ ਵੇਲਾ ਅੰਤਮ ਆਏ, ਪ੍ਰਭ ਅਬਿਨਾਸ਼ੀ ਸੰਤ ਜਗਾਏ, ਸ਼ਬਦ ਪਹਿਨਾਏ ਫੂਲਨ ਹਾਰ। ਸਾਚਾ ਮੇਲ ਕੰਤ ਮਿਲਾਏ, ਆਦਿ ਅੰਤ ਇਹ ਬਣਤ ਬਣਾਏ, ਜੀਵ ਜੰਤ ਨਾ ਜਾਣੇ ਰਾਏ, ਸੋਲਾਂ ਕਰੇ ਤਨ ਸ਼ਿੰਗਾਰ। ਗੁਰਮੁਖ ਵਿਰਲੇ ਸਾਚੇ ਤੀਰਥ ਨਾਵ੍ਹਣ ਨਹਾਏ। ਪਤਤ ਪਾਵਨ ਧਾਰੇ ਭੇਖ ਜਿਉਂ ਬਲ ਬਾਵਨ, ਗੁਰਮੁਖਾਂ ਡੇਰਾ ਆਪ ਸੁਹਾਏ। ਏਕਾ ਜੋਤ ਰਮਈਆ ਰਾਮਨ, ਦੁਸ਼ਟ ਹੰਕਾਰੀ ਆਪ ਖਪਾਏ। ਅੰਮਿਤ ਬਰਖੇ ਸਾਚਾ ਸਾਵਣ, ਗੁਰਮੁਖਾਂ ਆਤਮ ਅਗਨੀ ਤ੍ਰਿਖਾ ਮਿਟਾਏ। ਅੰਤਮ ਵੇਲੇ ਪਕੜੇ ਦਾਮਨ, ਸੰਤ ਮਨੀ ਸਿੰਘ ਸਾਚਾ ਲੇਖ ਲਿਖਾ, ਨਿਹਕਲੰਕੀ ਜੋਤ ਜਗਾਏ। ਰਾਜੇ ਰਾਣਿਆਂ ਦੇਵੇ ਸਿਖਾ, ਅਨੰਦ ਪੁਰੀ ਹਰਿ ਡੇਰਾ ਲਾਏ। ਅੰਤਮ ਮਿਲੇ ਨਾ ਕਿਸੇ ਭਿੱਖਾ, ਬੇਮੁਖ ਹੋਏ ਕਲਜੁਗ ਜੀਵ ਮਾਇਆਧਾਰੀ ਜਗਤ ਗਵਾਰ ਵਾਹੋ ਦਾਹੀ ਰਹੇ ਹਲਕਾਏ। ਪ੍ਰਭ ਅਬਿਨਾਸ਼ੀ ਏਕਾ ਫੜਿਆ ਤੀਰ ਤਿੱਖਾ, ਸੋਹੰ ਸਾਚਾ ਨਾਮ ਰਖਾਏ। ਹੱਥ ਨਾ ਆਏ ਮੁਨੀ ਰਿਖਾ, ਪੀਰ ਦਸਤਗੀਰ ਰਹੇ ਕੁਰਲਾਏ। ਗੁਰਮੁਖਾਂ ਲਾਹੇ ਆਤਮ ਵਿਖਾ, ਬੇਮੁਖਾਂ ਆਤਮ ਨੀਰ ਵਹਾਏ। ਗੁਰਮੁਖਾਂ ਦੇਵੇ ਸਾਚੀ ਭਿੱਖਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਕਰਮ ਕਮਾਏ। ਸਾਚਾ ਨਾਮ ਧੁਰ ਫ਼ਰਮਾਨਿਆਂ। ਸਾਚਾ ਨਾਮ ਹਰਿ ਭਗਵਾਨਿਆ। ਸਾਚਾ ਨਾਮ ਆਦਿ ਅੰਤ ਵਿਚ ਜਹਾਨਿਆ। ਸਾਚਾ ਨਾਮ ਮਿਟਾਏ ਅੰਧੇਰੀ ਸ਼ਾਮ, ਜੋਤ ਜਗਾਏ ਕੋਟਨ ਭਾਨਿਆ। ਸਾਚਾ ਨਾਮ ਆਤਮ ਪੂਰ ਕਰਾਏ ਕਾਮ, ਸਾਚਾ ਦੇਵੇ ਬ੍ਰਹਮ ਗਿਆਨਿਆ। ਸਾਚਾ ਨਾਮ ਕੋਈ ਨਾ ਮੰਗੇ ਏਥੇ ਦਾਮ, ਮਿਲੇ ਮੇਲ ਪੁਰਖ ਸੁਜਾਨਿਆ। ਸਾਚਾ ਨਾਮ ਕਾਇਆ ਸੁੱਕਾ ਹਰਿਆ ਕਰੇ ਚਾਮ, ਅੰਮ੍ਰਿਤ ਸਾਚਾ ਜਾਮ ਪਿਆਏ, ਕਿਰਪਾ ਕਰ ਵਡ ਮਿਹਰਬਾਨਿਆ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਲੋਕਮਾਤ ਹਰਿ ਜੋਤ ਧਰ, ਆਪ ਆਪਣੀ ਬਣਤ ਬਣਾ ਰਿਹਾ। ਹਰਿ ਕਾ ਨਾਮ ਅਟਲ, ਜਗਤ ਵਿਸਥਾਰਿਆ। ਵਸੇ ਨਿਹਚਲ ਧਾਮ ਅਟੱਲ, ਅਚਲ ਨਾ ਕਿਸੇ ਵਿਚਾਰਿਆ। ਪ੍ਰਭ ਆਪ ਰਹਾਏ ਦਇਆ ਕਮਾਏ, ਵਿਚ ਟਿਕਾਏ ਜਲ ਥਲ, ਸਾਚੇ ਭਾਣੇ ਆਪ ਸਮਾ ਰਿਹਾ। ਨੌਂ ਦਸ ਗਿਆਰਾਂ ਬੀਸ ਤੀਸ ਚਾਰ, ਲੇਖਾ ਆਪ ਲਿਖਾ ਰਿਹਾ। ਲੱਖ ਚੁਰਾਸੀ ਮਿਟੇ, ਏਕਾ ਛਤਰ ਝੁਲੇ ਸੀਸਾ, ਹਰਿ ਜਗਦੀਸ਼ਾ ਜੋਤ ਜਗਾ ਰਿਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਸਾਚਾ ਭਾਣਾ ਆਪਣੇ ਹੱਥ ਰਖਾ ਰਿਹਾ। ਉਠ ਉਠ ਜਾਗ, ਹਰਿ ਭਗਤ ਵਣਜਾਰਿਆ। ਉਠ ਉਠ ਜਾਗ, ਪ੍ਰਭ ਖੋਲ੍ਹੇ ਸਚ ਦਵਾਰਿਆ। ਉਠ ਉਠ ਜਾਗ, ਆਤਮ ਛੱਡ ਝੂਠਾ ਹੰਕਾਰਿਆ। ਉਠ ਉਠ ਜਾਗ, ਨਾਤਾ ਤੁਟੇ ਮੋਹ ਮਾਇਆ ਵਿਚ ਸੰਸਾਰਿਆ। ਉਠ ਉਠ ਜਾਗ, ਪ੍ਰਭ ਚਰਨੀ ਜਾਣਾ ਛੋਹ, ਖੁਲ੍ਹੇ ਭੇਵ ਅਪਰ ਅਪਾਰਿਆ। ਉਠ ਉਠ ਜਾਗ, ਅਵਰ ਨਾ ਦੀਸੇ ਕੋ, ਏਕਾ ਜੋਤ ਜਗਾ ਰਿਹਾ। ਉਠ ਉਠ ਜਾਗ, ਆਤਮ ਨੀਰ ਸਾਚਾ ਰੋ, ਜਗਤ ਨੀਰ ਕਿਉਂ ਵਹਾ ਰਿਹਾ। ਉਠ ਉਠ ਜਾਗ, ਧੋ ਆਪਣਾ ਪਿਛਲਾ ਦਾਗ, ਜੁਗ ਤਰੇਤਾ ਫੇਰ ਸੁਹਾ ਰਿਹਾ। ਉਠ ਉਠ ਜਾਗ, ਪ੍ਰਭ ਲਾਏ ਕਾਇਆ ਭਾਗ, ਦੀਪਕ ਜੋਤੀ ਵਿਚ ਟਿਕਾ ਰਿਹਾ। ਉਠ ਉਠ ਜਾਗ, ਪ੍ਰਭ ਹੰਸ ਬਣਾਏ ਕਾਗ, ਸੋਹੰ ਮੋਤੀ ਚੋਗ ਚੁਗਾ ਰਿਹਾ। ਉਠ ਉਠ ਜਾਗ, ਪ੍ਰਭ ਪਕੜੇ ਤੇਰੀ ਵਾਗ, ਸਾਚਾ ਰਾਹ ਇਕ ਵਖਾ ਰਿਹਾ। ਉਠ ਉਠ ਜਾਗ, ਪ੍ਰਭ ਮਿਲਿਆ ਕੰਤ ਸੁਹਾਗ, ਸਾਚੀ ਬਣਤ ਮਾਤ ਬਣਾ ਰਿਹਾ। ਉਠ ਉਠ ਜਾਗ, ਸੁਣ ਸਾਚਾ ਰਾਗ ਤੁਟੇ ਮੁਨ ਖੁੱਲ੍ਹੇ ਸੁੰਨ, ਪ੍ਰਭ ਸਾਚਾ ਸ਼ਬਦ ਸੁਣਾ ਰਿਹਾ। ਉਠ ਉਠ ਜਾਗ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਗਤ ਵਿਛੋੜਾ ਆਪਣਾ ਆਪ ਗਵਾ ਰਿਹਾ। ਉਠ ਉਠ ਜਾਗ, ਵਕਤ ਸੁਹੇਲੜਾ। ਉਠ ਉਠ ਜਾਗ, ਪੂਰਨ ਹੋਏ ਭਾਗ ਪ੍ਰਭ ਮਿਲਿਆ ਇਕ ਇਕੇਲੜਾ। ਧੁਰਦਰਗਾਹੀ ਸਾਚਾ ਮਾਹੀ ਨੌਜਵਾਨਾ ਬਲੀ ਬਲਵਾਨਾ ਵਡ ਅਲਬੇਲੜਾ। ਸ਼ਬਦ ਰੱਖੇ ਨਾਮ ਮਸਤਾਨਾ, ਆਤਮ ਬੰਨ੍ਹੇ ਹਰਿ ਜੀ ਗਾਨਾ, ਸਾਚਾ ਬਖ਼ਸ਼ੇ ਚਰਨ ਧਿਆਨਾ, ਆਪੇ ਬਣੇ ਸੱਜਣ ਸੁਹੇਲੜਾ। ਸੋਹੰ ਸ਼ਬਦ ਪੀਣਾ ਖਾਣਾ, ਸਦਾ ਜੀਣਾ ਨਾਉਂ ਰਖਾਨਾ, ਤਨ ਪਾਟੀ ਕਾਇਆ ਚੋਲੀ ਆਪਣੀ ਹੱਥੀਂ ਆਪ ਸਵਾਣਾ, ਪ੍ਰਭ ਆਪ ਕਰਾਇਆ ਆਪਣਾ ਮਹੱਲੜਾ। ਸਾਚਾ ਸ਼ਬਦ ਰਸਨਾ ਗਾਣਾ। ਛੱਤੀ ਰਾਗਾਂ ਮਾਣ ਗਵਾਣਾ। ਬੱਤੀ ਦੰਦੀ ਹਰਿ ਜੀ ਧਿਆਣਾ। ਰਸਨਾ ਹੋਏ ਨਾ ਗੰਦੀ, ਮਦਿਰਾ ਮਾਸ ਮੁਖ ਨਾ ਲਾਉਣਾ। ਆਤਮ ਚੜ੍ਹੇ ਚੰਦ ਨੌਂਚੰਦੀ, ਮਸਿਆ ਅੰਧੇਰ ਆਪ ਮਿਟਾਉਣਾ। ਖ਼ੁਸ਼ੀ ਕਰਾਏ ਬੰਦ ਬੰਦੀ, ਜਗਤ ਵਿਕਾਰ ਝੂਠੀ ਧੰਦੀ, ਆਪ ਮਿਟਾਏ ਭਰਮੀ ਕੰਧੀ, ਨਾਵੇਂ ਦਰ ਬੰਦ ਕਰਾਨਾ। ਪ੍ਰਭ ਅਬਿਨਾਸ਼ੀ ਸਦ ਬਖ਼ਸ਼ੰਦੀ, ਸੋਹੰ ਸ਼ਬਦ ਪਾਏ ਫੰਦੀ, ਲੱਖ ਚੁਰਾਸੀ ਹੋਈ ਅੰਧੀ, ਗੁਰਮੁਖ ਸਾਚੇ ਸਾਚੇ ਧਾਮ, ਦਸਵੇਂ ਘਰ ਦਸੇ ਇਕ ਟਿਕਾਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿ ਸੰਤ ਸੁਹੇਲਾ ਇਕ ਇਕੇਲਾ, ਮਿਲਿਆ ਮੇਲ ਸ੍ਰੀ ਭਗਵਾਨਾ। ਉਠ ਉਠ ਉਠ ਜਾਗ, ਸ਼ਬਦ ਵਣਜਾਰਿਆ। ਉਠ ਉਠ ਉਠ ਜਾਗ, ਪ੍ਰਭ ਸਾਚਾ ਬਖ਼ਸ਼ੇ ਚਰਨ ਪਿਆਰਿਆ। ਉਠ ਉਠ ਉਠ ਜਾਗ, ਹਰਿ ਦੇਵੇ ਚਰਨ ਧੂੜ, ਜੀਵ ਜੰਤ ਮੂੜ੍ਹ, ਚਤੁਰ ਸੁਘੜ ਸਿਆਣਿਆ। ਉਠ ਉਠ ਉਠ ਜਾਗ, ਲੱਖ ਚੁਰਾਸੀ ਕੂੜੋ ਕੂੜ, ਸਾਚਾ ਨੂਰ ਇਕ ਭਗਵਾਨਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਹਰਿ ਦਰ ਦੁਲਾਰੇ, ਆਤਮ ਦੇਵੇ ਬ੍ਰਹਮ ਗਿਆਨਿਆ। ਸਚ ਬ੍ਰਹਮ ਹਰਿ ਧਿਆਨ ਹੈ। ਸਾਚਾ ਕਰਮ ਧਰਮ ਨਿਸ਼ਾਨ ਹੈ। ਮਾਨਸ ਦੇਹੀ ਸਾਚਾ ਜਰਮ, ਲੱਖ ਚੁਰਾਸੀ ਫੰਦ ਕਟਾਨ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਕਰੇ ਮੇਲ, ਦਰ ਦਵਾਰੇ ਦਇਆਵਾਨ ਹੈ। ਨੇਤਰ ਨੀਰ ਸਚ ਵਿਰੋਲਿਆ। ਪ੍ਰਭ ਸਾਚੇ ਪੜਦਾ ਫੋਲਿਆ। ਸਾਚਾ ਸੀਰ ਚਰਨ ਦਵਾਰੇ ਡੋਲ੍ਹਿਆ। ਕਟੇ ਹਉਮੇ ਪੀੜ, ਸ਼ਬਦ ਜੈਕਾਰਾ ਏਕਾ ਬੋਲਿਆ। ਆਪੇ ਬੰਨ੍ਹੇ ਮਾਤ ਬੀੜ, ਪ੍ਰਭ ਪੂਰਾ ਤੋਲ ਤੋਲਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਦਰ ਸਾਚੇ ਘਰ, ਗੁਰਮੁਖ ਸਾਚੇ ਆਪ ਖੋਲ੍ਹਿਆ। ਖੋਲ੍ਹੇ ਦਰ ਮਿਟੇ ਅੰਧਿਆਰਾ। ਸਾਚੀ ਜੋਤ ਕਰੇ ਉਜਿਆਰਾ। ਦੇਵੇ ਨਾਮ ਵਸਤ ਅਪਾਰਾ। ਸੋਹੰ ਸ਼ਬਦ ਸੱਚੀ ਸਰਕਾਰਾ। ਪਵਣ ਜੋਤੀ ਇਕ ਹੁਲਾਰਾ। ਤਿੰਨਾਂ ਮੇਲ ਸਚ ਘਰ ਬਾਹਰਾ। ਦਸਵੇਂ ਘਰ ਹਰਿ ਜੀ ਸੁੱਤਾ, ਸਾਚੀ ਸੇਜਾ ਆਪਣੀ ਦੋਏ ਪੈਰ ਪਸਾਰਾ। ਆਪ ਸੁਹਾਏ ਗੁਰਮੁਖ ਤੇਰੀ ਕਾਇਆ ਸਾਚੀ ਰੁੱਤਾ, ਅੰਮ੍ਰਿਤ ਫਲ ਲਗਾਏ ਕਲਜੁਗ ਤੇਰੀ ਅੰਤਮ ਵਾਰਾ। ਲੱਖ ਚੁਰਾਸੀ ਖ਼ਾਲੀ ਦਿਸੇ ਬੁੱਤਾ, ਜੋਤੀ ਜਗੇ ਨਾ ਹਰਿ ਕਰਤਾਰਾ। ਮਦਿਰਾ ਮਾਸੀ ਪਾਪੀ ਕੁੱਤਾ, ਚਾਰੋਂ ਕੁੰਟ ਫਿਰੇ ਹਲਕਾਰਾ ਹਰਿ ਭਗਤ ਦਰ ਦਵਾਰੇ ਜਾਏ ਸੁੱਤਾ, ਪ੍ਰਭ ਅੱਠੇ ਪਹਿਰ ਦੇਵੇ ਪਹਿਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਸੱਚਾ ਨਾਮ ਵਰ, ਮੇਟ ਮਿਟਾਏ ਪੰਚਾਂ ਕਾਇਰਾਂ। ਪੰਜਾਂ ਪਾਏ ਹੱਥਕੜੀ ਸ਼ਬਦ ਡੋਰ ਹੈ। ਸਾਚਾ ਦੇਵੇ ਨਾਮ ਧਨ, ਨਾ ਲੱਗੇ ਕੋਈ ਚੋਰ ਹੈ। ਗੁਰਮੁਖਾਂ ਬੇੜਾ ਦੇਵੇ ਬੰਨ੍ਹ, ਧਰਮ ਰਾਏ ਨਾ ਦੇਵੇ ਡੰਨ, ਆਪ ਆਪਣਾ ਨਾਲ ਰਿਹਾ ਤੋਰ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਜਾਂ ਧਾੜ ਪਰੇ ਹਟਾਏ, ਆਤਮ ਦਰ ਨਾ ਪਾਏ ਕੋਈ ਸ਼ੋਰ ਹੈ। ਛੱਬੀ ਪੋਹ ਖ਼ੁਸ਼ੀ ਮਨਾਈਆ। ਗੁਰਮੁਖ ਸਾਚੇ ਸੰਤ ਜਨਾਂ, ਦੇਵੇ ਮਾਤ ਵਡਿਆਈਆ। ਏਕਾ ਦੇਵੇ ਨਾਮ ਧਨਾ, ਆਤਮ ਭੁੱਖ ਰਹੇ ਨਾ ਰਾਈਆ। ਕੋਈ ਨਾ ਲੱਗੇ ਮਾਤ ਸੰਨ੍ਹਾ, ਠਗ ਚੋਰ ਨਾ ਕੋਈ ਚੁਰਾਈਆ। ਪ੍ਰਭ ਅਭਿਨਾਸ਼ੀ ਬੇੜਾ ਸਚ ਬੰਨ੍ਹਾ, ਭਾਰ ਆਪਣੇ ਸੀਸ ਉਠਾਈਆ। ਇਕ ਸੁਣਾਇਆ ਰਾਗ ਕੰਨਾ, ਰਾਗ ਛਤੀਸ ਲੇਖ ਮੁਕਾਈਆ। ਗੁਰਮੁਖ ਚੜ੍ਹਾਇਆ ਸਾਚਾ ਚੰਨਾ, ਸਿੰਘ ਜਗਦੀਸ਼ ਸਾਚੀ ਸੇਵਾ ਲਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੱਚਾ ਮੰਦਰ ਆਪ ਸੁਹਾਈਆ। ਛੱਬੀ ਪੋਹ ਦਿਵਸ ਸੁਹਾ ਕੇ। ਗੁਰਮੁਖ ਸਾਚੇ ਸੰਤ ਜਗਾ ਕੇ। ਸੋਹੰ ਸਾਚਾ ਜਾਪ ਜਪਾ ਕੇ। ਦਰ ਘਰ ਸਾਚੇ ਆਏ ਮੰਗਣ, ਸਾਚੇ ਸਰ ਸਰੋਵਰ ਤੀਰਥ ਨਾਹਵਣ ਜਾਇਣ ਨੁਹਾ ਕੇ। ਆਪ ਰਖਾਏ ਆਪਣੇ ਅੰਗਣ, ਦੂਜਾ ਦਰ ਕੋਈ ਨਾ ਮੰਗਣ, ਸਾਚਾ ਮੇਲਾ ਪਾਰ ਗਗਨ। ਪ੍ਰਭ ਸ਼ਬਦ ਪਹਿਨਾਏ ਹੱਥ ਕੰਗਣ, ਦੇਵੇ ਮਾਣ ਵਿਚ ਸੰਸਾਰ, ਦੀਪਕ ਜੋਤੀ ਸਾਚੇ ਜਗਣ। ਅੱਠੇ ਪਹਿਰ ਰਹੇ ਮਗਨ। ਸੋਹੰ ਸ਼ਬਦ ਮੁਖ ਲਗਾਏ ਸਗਨ। ਹਰਿਜਨ ਸਾਚੇ ਚਰਨੀ ਲੱਗਣ। ਮਿਲਿਆ ਏਕਾ ਹਰ ਭਤਾਰਾ, ਬੇਮੁਖ ਜੀਵ ਝੂਠੇ ਵਹਿਣ ਵਗਣ। ਕਲਜੁਗ ਮਾਇਆ ਲੱਗੀ ਅਗਨ। ਕਾਇਆ ਮੰਦਰ ਝੂਠਾ ਦਵਾਰ ਗੁਰਮੁਖਾਂ ਬੰਨ੍ਹੇ ਸਾਚੇ ਤਗਨ। ਲੱਖ ਚੁਰਾਸੀ ਹੋਈ ਨਗਨ। ਸ਼ਬਦ ਲਗਾਏ ਮਗਰ ਧਾੜ, ਗੁਰਮੁਖਾਂ ਲਗਾਏ ਸਾਚੀ ਲਗਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖ ਲਿਖਾਏ ਸਤਾਰਾਂ ਹਾੜ। ਸਾਚਾ ਦਰਬਾਰ ਕਰ ਤਿਆਰ। ਛੱਬੀ ਪੋਹ ਕਰ ਵਿਚਾਰ। ਗੁਰਮੁਖਾਂ ਦੇਵੇ ਨਾਮ ਅਪਾਰ। ਆਤਮ ਸੁਖ ਦਸਮ ਦਵਾਰ। ਉਲਟਾ ਰੁੱਖ ਗਰਭ ਅੰਧਿਆਰ। ਉਜਲ ਕਰੇ ਮਾਤ ਕੁੱਖ, ਲੱਖ ਚੁਰਾਸੀ ਪਾਰ ਕਿਨਾਰ। ਜੋਤੀ ਧੂੰਆਂ ਸਾਚਾ ਧੁਖੇ ਅੰਦਰ ਬਾਹਰ। ਗੁਰਮੁਖਾਂ ਕਰੇ ਸੁਫਲ ਕੁੱਖੇ, ਮਿਲਿਆ ਮੇਲ ਸਚ ਦਰਬਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਲੋਕਮਾਤ ਪਾਵਣ ਆਇਆ ਸਾਰ।

Leave a Reply

This site uses Akismet to reduce spam. Learn how your comment data is processed.