ਪਹਿਲੀ ਜੇਠ ੨੦੧੨ ਬਿਕ੍ਰਮੀ ਪਿੰਡ ਜੇਠੂਵਾਲ ਜ਼ਿਲਾ ਅੰਮ੍ਰਿਤਸਰ ਹਰਿ ਭਗਤ ਦਵਾਰ
ਜੋਤੀ ਜਾਮਾ ਹਰਿ ਰਘੁਰਾਈਆ। ਪੂਰ ਕਰਾਏ ਆਪਣਾ ਕਾਮਾ, ਨਾ ਕੋਈ ਦੂਸਰ ਸੰਗ ਰਲਾਈਆ। ਹੱਡ ਮਾਸ ਨਾੜੀ ਨਾ ਕੋਈ ਚਾਮਾ, ਕਾਇਆ ਅੰਦਰ ਮੰਦਰ ਨਾ ਦਏ ਕੋਈ ਵਖਾਈਆ। ਕਲਜੁਗ ਹੋਈ ਅੰਧੇਰੀ ਰਾਤੀ, ਨਿਹਕਲੰਕ ਨਰਾਇਣ ਨਰ, ਪਰਗਟ ਜੋਤ ਅਚਰਜ ਖੇਲ ਵਰਤਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਬਣਤ ਰਿਹਾ ਆਪ ਬਣਾਈਆ। ਆਪਣੀ ਬਣਤ ਹਰਿ ਆਪ ਬਣਾਇੰਦਾ। ਗੁਰਮੁਖ ਸਾਚੇ ਸੰਤ ਜਗਾਇੰਦਾ। ਕਲਜੁਗ ਮਾਇਆ ਪਾਏ ਬੇਅੰਤ, ਦੁਰਮਤ ਮੈਲ ਸੰਗ ਰਲਾਇੰਦਾ। ਭਰਮ ਭੁਲਾਏ ਜੀਵ ਜੰਤ, ਭੇਦ ਅਭੇਦਾ ਅਛਲ ਅਛੇਦਾ, ਕਿਸੇ ਹੱਥ ਨਾ ਆਏ ਚਾਰ ਵੇਦਾ ਖਾਣੀ ਬਾਣੀ ਕਲਜੁਗ ਰਾਣੀ ਅੰਤਮ ਵੇਲੇ ਪਛੋਤਾਣੀ। ਅੰਜੀਲ ਕੁਰਾਨੀ ਜੀਵ ਨਿਧਾਨੀ, ਸੋਹੰ ਸ਼ਬਦ ਸੱਚਾ ਤੀਰ ਹਰਿ ਮਾਰੇ ਕਾਨੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਰੰਗਣ ਰੰਗ ਚੜ੍ਹਾਏ, ਚਾਰ ਵਰਨਾਂ ਰਿਹਾ ਸੁਣਾਏ, ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਕੋਈ ਭੁੱਲ ਨਾ ਜਾਏ, ਪਰਗਟ ਹੋਏ ਵਾਲੀ ਦੋ ਜਹਾਨੀ। ਪਹਿਲੀ ਜੇਠ ਹਰਿ ਲੇਖ ਲਿਖਈਆ। ਵਾਲੀ ਹਿੰਦ ਉਠ ਜਾਗ, ਪ੍ਰਭ ਆਪ ਚੜ੍ਹਾਏ ਸਾਚੀ ਨਈਆ। ਲੋਕਮਾਤ ਧੋਵਣ ਆਇਆ ਪਿਛਲੇ ਦਾਗ਼, ਡੋਰ ਆਪਣੇ ਹੱਥ ਰਖਈਆ। ਮਾਨਸ ਦੇਹੀ ਹੋਈ ਕਾਗ, ਮੋਤੀ ਹੰਸ ਨਾ ਕੋਈ ਚੋਗ ਚੁਗਈਆ। ਸਾਚਾ ਸੁਣਨਾ ਏਕਾ ਰਾਗ, ਸੁਰਤੀ ਸੁਰਤ ਅਕਾਲ ਮੂਰਤ ਨਾ ਕੋਈ ਭੇਖ ਰਖਈਆ। ਛੱਤੀ ਰਾਗ ਨਾ ਜਾਨਣ ਤੂਰਤ, ਕਵਣ ਦੇਸ ਜੋਤ ਪਰਵੇਸ਼, ਕਵਣ ਨਗਾਰਾ ਹਰਿ ਵਜਈਆ। ਕਲਜੁਗ ਅਵਲੱੜਾ ਧਾਰੇ ਭੇਸ, ਖੁਲ੍ਹੜੇ ਕੇਸ ਵੇਸ ਰਖਈਆ। ਲੋਆਂ ਪੁਰੀਆਂ ਦੇਸ ਪਰਦੇਸ, ਖੰਡ ਬ੍ਰਹਿਮੰਡ ਏਕਾ ਧਾਰ ਚਲਈਆ। ਸ਼ਬਦ ਫੜਾਏ ਹੱਥ ਚੰਡ ਪਰਚੰਡ, ਲੱਖ ਚੁਰਾਸੀ ਵੱਢੇ ਕੰਡ, ਬੇਮੁਖਾਂ ਕਰੇ ਖੰਡ ਖੰਡ, ਤਿਖੀ ਧਾਰ ਵਿਚ ਸੰਸਾਰ ਏਕਾ ਆਪ ਰਖਈਆ। ਜਨ ਭਗਤਾਂ ਆਤਮ ਦਰ ਦਵਾਰੇ ਚੋਬਦਾਰ, ਸ਼ਬਦ ਘੋੜੇ ਹੋ ਅਸਵਾਰ। ਗੁਰ ਗੋਬਿੰਦਾ ਵਾਲੀ ਹਿੰਦਾ ਸਰਬ ਬਖ਼ਸ਼ਿੰਦਾ, ਲੱਖ ਚੁਰਾਸੀ ਕਰੇ ਨਿਬੇੜਾ, ਗੁਰਸਿਖ ਜੋਤੀ ਜੋਤ ਅਧਾਰ। ਸ਼ਬਦ ਜੋਤੀ ਮੇਲ ਮਿਲਾਇੰਦਾ। ਵਰਨ ਗੋਤੀ ਭੇਵ ਚੁਕਾਇੰਦਾ। ਵਾਲੀ ਹਿੰਦ ਹਰਿ ਸੁਣਾਇੰਦਾ। ਅੰਤਮ ਵੇਲੇ ਰਹੇ ਨਾ ਚਿੰਦ, ਨਿਹਕਲੰਕ ਕਲ ਜਾਮਾ ਪਾਇੰਦਾ। ਪਰਗਟ ਹੋਇਆ ਵਿਚ ਹਿੰਦ, ਨੌਂ ਸੱਤ ਸੱਤ ਨੌਂ ਸਾਚਾ ਭਾਣਾ ਆਪਣਾ ਰਾਣਾ ਆਪਣੇ ਹੱਥ ਰਖਾਇੰਦਾ। ਕਲਜੁਗ ਅੰਤਮ ਵਰਤੇ ਭਾਣਾ, ਨਾ ਕੋਈ ਜਾਣੇ ਸੁਘੜ ਸਿਆਣਾ, ਗਿਆਨੀ ਧਿਆਨੀ ਵੇਦ ਪੁਰਾਨੀ, ਪੰਡਤ ਪਾਂਧੇ ਨਾ ਕੋਈ ਭੇਵ ਖੁਲ੍ਹਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਝੰਡਾ ਸੋਹੰ ਖੰਡਾ ਸ਼ਬਦ ਡੰਡਾ, ਸਤਾਰਾਂ ਹਾੜੀ ਲੋਕਮਾਤ ਲਗਾਇੰਦਾ। ਵਾਲੀ ਹਿੰਦ ਉਠ ਹੋ ਖ਼ਬਰਦਾਰ। ਗੁਰਮੁਖਾਂ ਰੱਖੇ ਸਾਇਆ ਹੇਠ, ਕਰੇ ਇਕ ਪਿਆਰ। ਕਲਜੁਗ ਜੀਵ ਭੰਨੇ ਕੌੜੇ ਰੇਠ, ਪਕੜ ਲਿਆਏ ਘੇਰ ਘਾਰ। ਪਰਗਟ ਹੋਏ ਪੰਚਮ ਜੇਠ, ਆਪ ਸਵਾਰੇ ਆਪਣੇ ਕਾਜ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ।।