Granth 05 Likhat 010: 16 Visakh 2012 Bikarmi Har Bhagat Dwar Jethuwal Jila Amritsar

੧੬ ਵਿਸਾਖ ੨੦੧੨ ਬਿਕ੍ਰਮੀ ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ

ਜਨਮ ਅਨਮੋਲ, ਮਾਨਸ ਦੇਹੀ ਰਾਸ। ਪੁਰਖ ਅਬਿਨਾਸ਼ੀ ਤੋਲੇ ਪੂਰੇ ਤੋਲ, ਸਰਬ ਘਟਾਂ ਘਟ ਰੱਖੇ ਵਾਸ। ਸ਼ਬਦ ਜੈਕਾਰਾ ਸੋਹੰ ਬੋਲ, ਮਾਤ ਪਤਾਲ ਪਤਾਲ ਆਕਾਸ਼। ਅਨਹਦ ਧੁਨੀ ਨਾਦੀ ਢੋਲ, ਰਸਨਾ ਜਿਹਵਾ ਸਵਾਸ ਸਵਾਸ। ਦੂਈ ਦਵੈਤੀ ਪੜਦੇ ਰਿਹਾ ਖੋਲ੍ਹ, ਜਿਨ ਘਰ ਆਤਮ ਰਖੇ ਵਾਸ। ਗੁਰਮੁਖ ਵਿਰਲਾ ਉਤਰੇ ਪੂਰੇ ਤੋਲ, ਲੱਖ ਚੁਰਾਸੀ ਹੋਈ ਵਿਨਾਸ। ਹਰਿਜਨ ਜਨ ਹਰਿ ਵਸੇ ਸਾਚੇ ਕੋਲ, ਗੇੜ ਚੁਕਾਏ ਗਰਭਵਾਸ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਿਵਸ ਰੈਣ ਸਦਾ ਸੁਹੇਲਾ ਦਾਸਨ ਦਾਸ। ਦਾਸਨ ਦਾਸ ਦਾਸ ਗੁਰ ਅੰਤਰ, ਸਚ ਆਤਮ ਘਰ ਨਿਵਾਸ। ਆਪ ਬੁਝਾਏ ਤਨ ਲੱਗੀ ਪੰਜਾਂ ਬਸੰਤਰ, ਭਾਗ ਲਗਾਏ ਕਾਇਆ ਪਰਭਾਸ। ਵੇਖੇ ਖੇਲ ਗਗਨ ਗਗਨੰਤਰ, ਸਚ ਮੰਡਲ ਸਾਚੀ ਰਾਸ। ਲੋਕਮਾਤ ਪੁਰਖ ਬਿਧਾਤੀ, ਜੁਗਾ ਜੁਗੰਤਰ ਵੇਖੇ ਖੇਲ ਗਗਨ ਗਗਨੰਤਰ, ਸਚ ਮੰਡਲ ਹਰਿ ਸਾਚੀ ਰਾਸ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਸੇ ਸਦਾ ਆਸ ਪਾਸ ਪਾਸ ਆਸ। ਕਾਇਆ ਸੋਹਣੀ ਰੰਗਣ ਰੰਗ ਚਲੂਲ। ਦੁਰਮਤ ਮੈਲ ਪ੍ਰਭ ਧੋਣੀ, ਪ੍ਰਭ ਅਬਿਨਾਸ਼ੀ ਨਾ ਜਾਏ ਭੂਲ। ਸੋਈ ਸੁਰਤੀ ਮਾਤ ਉਠਾਉਣੀ, ਮਿਲੇ ਮੇਲ ਕੰਤ ਕੰਤੂਹਲ। ਅਕਾਲ ਮੂਰਤੀ ਦਰ ਦਰਸ਼ਨ ਪਾਉਣੀ, ਆਪ ਚੁਕਾਏ ਅਗਲਾ ਪਿਛਲਾ ਮੂਲ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਪੰਘੂੜਾ ਏਕਾ ਦੇਵੇ ਗੁਰਮੁਖ ਸਾਚਾ ਸਚ ਦੁਲਾਰਾ ਘਰ ਸਾਚੇ ਰਿਹਾ ਝੂਲ। ਆਏ ਦਰ ਬਣ ਭਿਖਾਰੀ। ਮੰਗੇ ਵਸਤ ਨਾਮ ਅਪਾਰੀ। ਸ਼ਬਦ ਹਸਤ ਸਚ ਅਸਵਾਰੀ। ਤਨ ਬਸਤ ਸੋਹੰ ਸ਼ਬਦ ਸ਼ਿੰਗਾਰੀ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਾਰ ਕੁੰਟ ਦਹਿ ਦਿਸ਼ ਏਕਾ ਧਾਰ ਕਰ ਵਿਚਾਰ, ਵੇਖ ਵਖਾਣੇ ਵਾਰੋ ਵਾਰੀ। ਸਚ ਦਵਾਰਾ ਲਿਆ ਮਲ। ਪੁਰਖ ਭਤਾਰਾ ਜਲ ਥਲ। ਗੁਰਮੁਖ ਸਾਚਾ ਸਾਚੀ ਨਾਰਾ, ਦੀਸੇ ਨਿਹਚਲ ਧਾਮ ਅਟੱਲ। ਏਕਾ ਦੀਸੇ ਦਰ ਦਵਾਰਾ, ਜੰਗਲ ਜੂਹ ਉਜਾੜ ਪਹਾੜ ਜਲ ਥਲ। ਸੋਹੰ ਸ਼ਬਦ ਜਗਤ ਸਹਾਰਾ, ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਖੇਲ ਰਚਾਏ ਘੜੀ ਘੜੀ ਪਲ ਪਲ। ਸ਼ਬਦ ਦਲਾਲਾ ਗੁਰਮੁਖ ਉਧਾਰ। ਗੁਰ ਗੁਰ ਗੋਪਾਲਾ, ਕਲ ਪਾਵੇ ਸਾਰ। ਦੀਨ ਦਿਆਲਾ ਕਰੇ ਪ੍ਰਿਤਪਾਲਾ, ਮਾਨਸ ਦੇਹੀ ਪੂਰਬ ਕਰਮ ਵਿਚਾਰ। ਦਿਵਸ ਰੈਣ ਕਵਲ ਨੈਣਾ ਦਰ ਘਰ ਸਾਚੇ ਬਹਿਣਾ, ਅੱਠੇ ਪਹਿਰ ਰਹੇ ਖ਼ਬਰਦਾਰ। ਆਪ ਚੁਕਾਏ ਲਹਿਣਾ ਦੇਣਾ, ਸ਼ਬਦ ਪਹਿਨਾਏ ਤਨ ਗਹਿਣਾ, ਨਾਮ ਰੰਗਣ ਇਕ ਅਪਾਰ। ਝੂਠੇ ਵਹਿਣ ਜੀਵ ਨਾ ਵਹਿਣਾ, ਦਰਸ ਦਿਖਾਏ ਤੀਜੇ ਨੈਣਾ, ਆਤਮ ਖੋਲ੍ਹੇ ਬੰਦ ਕਿਵਾੜ। ਨਾਤਾ ਤੁਟੇ ਭਾਈ ਭੈਣਾਂ, ਮਿਲਿਆ ਮੇਲ ਸਾਕ ਸੱਜਣ ਸੈਣਾ, ਲੇਖਾ ਚੁੱਕੇ ਸਤਾਰਾਂ ਹਾੜ। ਲਾੜੀ ਮੌਤ ਨਾ ਖਾਏ ਡੈਣਾ, ਗੁਰਮੁਖ ਸਾਚੇ ਸਦਾ ਮਾਤ ਤੇ ਰਹਿਣਾ, ਜੋਤੀ ਨੂਰ ਜਗੇ ਬਹੱਤਰ ਨਾੜ। ਪ੍ਰਭ ਕਾ ਭਾਣਾ ਸਹਿਣਾ ਪੈਣਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਘਰ ਸਾਚੇ ਦੇਵੇ ਵਾੜ। ਭਾਣਾ ਪ੍ਰਭ ਬਲਵਾਨ। ਆਪਣੀ ਕਰਨੀ ਰਿਹਾ ਕਰ, ਅੱਠੇ ਪਹਿਰ ਨੌਜਵਾਨ। ਨਾ ਜਨਮੇ ਨਾ ਜਾਏ ਮਰ, ਨੇੜ ਨਾ ਆਇਣ ਪੰਜ ਸ਼ੈਤਾਨ। ਗੁਰਮੁਖ ਖੋਲ੍ਹੇ ਆਤਮ ਦਰ, ਰਾਮ ਰਹੀਮ ਰਹੀਮ ਰਹਿਮਾਨ। ਇਕ ਵਖਾਏ ਸਚ ਘਰ, ਜੋਤੀ ਨੂਰ ਸ਼ਬਦ ਨਿਸ਼ਾਨ। ਗੁਰਮੁਖ ਵਿਰਲਾ ਆਪ ਚੁਕਾਏ ਜਮ ਕਾ ਡਰ, ਧਰਮ ਰਾਏ ਹਰਿ ਫੰਦ ਕਟਾਨ। ਗੁਰਮੁਖ ਸਾਚਾ ਸਾਚੀ ਤਰਨੀ ਜਾਏ ਤਰ, ਮਿਲੇ ਮੇਲ ਸ੍ਰੀ ਭਗਵਾਨ। ਮਾਨਸ ਦੇਹੀ ਨਾ ਜਾਏ ਹਰ, ਲੇਖਾ ਚੁੱਕੇ ਵਿਚ ਜਹਾਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਾਰ ਕੁੰਟ ਦਹਿ ਦਿਸ਼ ਨੌਂ ਖੰਡ ਪ੍ਰਿਥਮੀ ਮਾਤ ਪਤਾਲ ਪਤਾਲ ਅਕਾਸ਼ ਵਰਭੰਡ ਬ੍ਰਹਿਮੰਡ ਜੇਰਜ ਅੰਡ ਉਤਭੁਜ ਸੇਹਤਜ ਇਕ ਰਖਾਏ ਆਣ। ਸ਼ਬਦ ਆਣ ਵਿਚ ਸੰਸਾਰ। ਸੋਹੰ ਬਾਣ ਤਿੱਖੀ ਧਾਰ। ਸਾਚਾ ਸ਼ਬਦ ਸੁਣਾਏ ਕਾਨ। ਮੁਨ ਰਿੱਖ ਨਾ ਕਰੇ ਪਛਾਨ। ਦੇਵੇ ਵਸਤ ਹਰਿ ਗੁਣ ਗੁਣ ਨਿਧਾਨ। ਹਰਿਜਨ ਸਾਚਾ ਦਿਵਸ ਰੈਣ ਅੱਠੇ ਪਹਿਰ ਰਹੇ ਮਸਤ, ਝੁਲਦਾ ਰਹੇ ਨਾਮ ਨਿਸ਼ਾਨ। ਸ਼ਬਦ ਚੜ੍ਹਾਏ ਸਾਚੇ ਹਸਤ, ਪੁਰੀਆਂ ਲੋਆਂ ਇਕ ਉਡਾਨ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਜੋਤੀ ਜਾਮਾ ਮਾਤ ਧਰ, ਵੇਖੇ ਖੇਲ ਜੀਵ ਜੰਤ ਜਹਾਨ। ਹਰਿ ਕਾ ਖੇਲ ਅਗੰਮ, ਭਰਮ ਭਵ ਸਾਗਰਾ। ਨਾ ਕੋਈ ਜਾਣੇ ਹਰਿ ਕਰਮ, ਨਿਰਮਲ ਨੂਰ ਉਜਾਗਰਾ। ਨਾ ਕੋਈ ਜਾਣੇ ਮਾਨਸ ਦੇਹੀ ਝੂਠੀ ਮਾਟੀ ਚਰਮ, ਸਚ ਵਣਜ ਨਾ ਕੋਇ ਕਰੇ ਸੁਦਾਗਰਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਸਾਚੀ ਜੋਤ ਇਕ ਜਗਾਏ, ਕਾਇਆ ਮਾਟੀ ਸਾਚੀ ਗਾਗਰਾ। ਜੋਤੀ ਦੀਪਕ ਕਰ ਉਜਿਆਰ। ਪੁਰਖ ਅਬਿਨਾਸ਼ੀ ਪਾਏ ਸਾਰ। ਕਲਜੁਗ ਤੇਰੀ ਅੰਤਮ ਵਾਰ। ਰੰਗ ਰੰਗੀਲਾ ਹਰਿ ਦਾਤਾਰ। ਕਰ ਕਰ ਵੇਸ ਮਾਝੇ ਦੇਸ ਸੂਹਾ ਪੀਲਾ, ਜੋਤੀ ਨਾਰ ਏਕਾ ਧਾਰ। ਏਕਾ ਧਾਰ ਗੁਰਮੁਖ ਵਿਰਲੇ ਅੰਮ੍ਰਿਤ ਜਾਮ ਸ਼ਬਦ ਪਿਆਲਾ ਪ੍ਰਭ ਦਰ ਪੀ, ਆਤਮ ਖੁਲ੍ਹੇ ਬੰਦ ਕਿਵਾੜ। ਜੋਤੀ ਅਗਨੀ ਸਾਚੀ ਲਾ ਲਾ, ਵਾ ਨਾ ਲਗੇ ਤੱਤੀ ਹਾੜ। ਏਕਾ ਨਾਮ ਸੱਚਾ ਬੀਜ ਬਿਜਾ ਲਾ, ਫਲ ਫੁਲ ਫੁਲਵਾੜੀ ਪਿਛੇ ਅਗਾੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਘਰ ਸਾਚੇ ਮਾਣ ਦਵਾਏ ਦਇਆ ਕਮਾਏ ਬਹੱਤਰ ਨਾੜ। ਅਲੱਖ ਅਗੰਮ ਅਪਾਰ ਹਰਿ ਬੇਅੰਤਿਆ। ਸ਼ਬਦ ਰੱਖੇ ਤਿਖੀ ਧਾਰ, ਦੇਵੇ ਕਰ ਪਾਰ ਸਾਧਨ ਸੰਤਿਆ। ਆਦਿ ਅੰਤ ਏਕਾ ਕਾਰ, ਪੁਰਖ ਅਬਿਨਾਸ਼ੀ ਨਾ ਕੋਈ ਨਰ ਨਾ ਕੋਈ ਨਾਰ, ਭੇਖਾਧਾਰੀ ਜੁਗਾ ਜੁਗੰਤਿਆ। ਜਨ ਭਗਤਾਂ ਸਾਚਾ ਸੱਜਣ ਮੀਤ ਮੁਰਾਰ, ਏਕਾ ਬੰਨ੍ਹੇ ਚਰਨ ਪਿਆਰ, ਮੇਲ ਮਿਲਾਵਾ ਸਾਚੇ ਕੰਤਿਆ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਆਪੇ ਜਾਣੇ ਜੀਵ ਜੰਤਿਆ। ਜੀਵ ਜੰਤ ਹਰਿ ਕਰ ਧਿਆਨ। ਸਾਧ ਸੰਤ ਅਸੰਤ ਪਛਾਣ। ਕਲਜੁਗ ਮਾਇਆ ਪਾਏ ਬੇਅੰਤ, ਭੁੱਲੇ ਰੁੱਲੇ ਜੀਵ ਜਹਾਨ। ਜੋਤੀ ਜੋਤ ਸਰੂਪ ਹਰਿ, ਏਕਾ ਏਕ ਜਨ ਭਗਤਾਂ ਟੇਕ, ਸੋਹੰ ਸ਼ਬਦ ਰਖਾਏ ਸਾਚੀ ਆਣ। ਸੋਹੰ ਸ਼ਬਦ ਸੱਚੀ ਧੁਨਕਾਰਾ। ਦਸਮ ਦਵਾਰੀ ਵਸੇ ਬਾਹਰਾ। ਤਨ ਮੰਡਲ ਭੇਵ ਨਿਆਰਾ। ਗੁਰਮੁਖ ਸਾਚੇ ਮਾਣਕ ਮੋਤੀ ਮਾਤ ਚੁਣ, ਦਇਆ ਕਮਾਏ ਸਤਾਰਾਂ ਹਾੜਾ। ਕਵਣ ਜਾਣੇ ਹਰਿ ਤੇਰੇ ਗੁਣ, ਜੋਤ ਜਗਾਏ ਬਹੱਤਰ ਨਾੜਾ। ਸਾਧ ਸੰਤ ਲੋਕਮਾਤ ਛਾਣ ਪੁਣ, ਲਾਏ ਸੱਚਾ ਏਕਾ ਏਕ ਅਖਾੜਾ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਸੰਤ ਜਨਾਂ, ਪਰੇ ਹਟਾਏ ਦਇਆ ਕਮਾਏ ਪੰਚਮ ਲੱਗੀ ਮਗਰ ਝੂਠੀ ਧਾੜਾ। ਪੰਚ ਪੰਚਾਇਣ ਗੁਰਮੁਖਾਂ ਖਾਏ ਲਾੜੀ ਮੌਤ ਡੈਣ। ਸੱਚਾ ਫਲ ਫੁਲੇ ਫੁਲਵਾੜੀ, ਦਰਸ ਦਿਖਾਏ ਤੀਜੇ ਨੈਣ। ਆਪੇ ਹੋਏ ਪਿਛੇ ਅਗਾੜੀ, ਨਾਤਾ ਤੁਟਾ ਸਾਕ ਸੱਜਣ ਸੈਣ ਮਾਤ ਪਿਤ ਭਾਈ ਭੈਣ। ਗੁਰਮੁਖਾਂ ਲਾਜ ਰਖਾਏ ਚਰਨ ਛੁਹਾਈ ਦਾਹੜੀ, ਬੇਮੁਖ ਜੂਠੇ ਝੂਠੇ ਅੰਤਮ ਕਲ ਝੂਠੇ ਵਹਿਣ ਵਹਿਣ। ਗੁਰਮੁਖਾਂ ਤੋੜੇ ਆਤਮ ਦੂਈ ਦਵੈਤੀ ਜੰਦਰ, ਅੰਤ ਚੁਕਾਏ ਲਹਿਣ ਦੇਣ। ਲੱਖ ਚੁਰਾਸੀ ਦਰ ਦਰ ਭੌਂਦੇ ਬੰਦਰ, ਬੇਮੁਖਾਂ ਰਾਤ ਅੰਧੇਰੀ ਕਲਜੁਗ ਰੈਣ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਲੋਕਮਾਤ ਜੋਤ ਧਰ, ਪਰਗਟ ਹੋਏ ਨਰ ਨਰਾਇਣ। ਨਰ ਨਰਾਇਣ ਨਰ ਨਿਰੰਕਾਰਿਆ। ਘਰ ਘਰ ਖੇਲ ਅਪਰ ਅਪਾਰਿਆ। ਸਤਿਜੁਗ ਸਾਚੇ ਵਧੀ ਵੇਲ, ਸੋਹੰ ਸ਼ਬਦ ਚੜ੍ਹਿਆ ਤੇਲ, ਮਿਲੇ ਮੇਲ ਭਗਤ ਬਨਵਾਰਿਆ। ਅਚਰਜ ਖੇਲ ਹਰਿ ਸੱਜਣ ਸੁਹੇਲ, ਲੋਕਮਾਤ ਕਰਦਾ ਆਏ ਵਾਰੋ ਵਾਰਿਆ। ਆਪੇ ਕਟੇ ਕਟਾਏ ਧਰਮ ਰਾਏ ਦੀ ਜੇਲ੍ਹ, ਲੱਖ ਚੁਰਾਸੀ ਜਮ ਕੀ ਫਾਸੀ ਗੁਰਮੁਖਾਂ ਗਲੋਂ ਕਟਾ ਰਿਹਾ। ਸਦਾ ਵਸੇ ਰੰਗ ਨਵੇਲ, ਜੋਤੀ ਨੂਰ ਇਕ ਅਕਾਲ, ਸ਼ਬਦੀ ਤੂਰ ਸਰਬ ਕਲਾ ਭਰਪੂਰ, ਦਿਸ ਕਿਸੇ ਨਾ ਆ ਰਿਹਾ। ਭਗਤ ਜਨਾਂ ਹਰਿ ਆਸਾ ਮਨਸਾ ਪੂਰ, ਦਿਵਸ ਰੈਣ ਅੱਠੇ ਪਹਿਰ ਹਾਜ਼ਰ ਹਜ਼ੂਰ, ਦੀਪਕ ਜੋਤੀ ਇਕ ਜਗਾ ਰਿਹਾ। ਮਸਤਕ ਦੇਵੇ ਸਾਚੀ ਧੂੜਾ, ਚਤੁਰ ਸੁਜਾਨ ਬਣਾਏ ਅੰਞਾਣ ਮੂੜ੍ਹਾ, ਸਾਚਾ ਰਾਹ ਇਕ ਵਖਾ ਰਿਹਾ। ਰਾਜੇ ਰਾਣਿਆਂ ਪਾਏ ਜੂੜਾ, ਸ਼ਬਦ ਡੋਰੀ ਇਕ ਰਖਾ ਰਿਹਾ। ਲੱਖ ਚੁਰਾਸੀ ਛਾਣੇ ਕੂੜਾ, ਪੁਰਖ ਅਬਿਨਾਸ਼ੀ ਸਾਚਾ ਲਾਲ ਕਿਸੇ ਹੱਥ ਨਾ ਆ ਰਿਹਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਾਰਾਂ ਹਾੜੀ ਲੋਕਮਾਤ ਮਾਰ ਝਾਤ ਇਕ ਇਕਾਂਤ, ਸੋਹੰ ਸਾਚਾ ਹੱਟ ਖੁਲ੍ਹਾ ਰਿਹਾ। ਸੋਹੰ ਸਾਚਾ ਹੱਟ ਖੁਲ੍ਹਾਏ। ਏਕਾ ਦਾਤ ਸਚ ਵਸਤ ਹਰਿ ਝੋਲੀ ਪਾਏ। ਨਾ ਕੋਈ ਸ਼ਬਦ ਘੋੜ ਤੀਰ ਅਸਤ ਦਸਤ ਕਮਾਨ, ਨਾ ਕੋਈ ਕਾਇਆ ਨਗਰ ਖੇੜਾ ਪੰਜਾਂ ਝੇੜਾ, ਪੁਰਖ ਅਬਿਨਾਸ਼ੀ ਧਾਮ ਅਵੱਲੇ ਬਸਤ, ਗੁਰਮੁਖਾਂ ਅੰਮ੍ਰਿਤ ਆਤਮ ਸਾਚਾ ਸੀਰ ਪਿਆਏ। ਅੱਠੇ ਪਹਿਰ ਰੱਖੇ ਮਸਤ, ਸ਼ਬਦ ਘੋੜੇ ਹਰਿ ਚੜ੍ਹਾਏ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਦਿਨ ਰਹਿ ਗਏ ਥੋੜੇ, ਸਤਾਰਾਂ ਹਾੜੀ ਭੇਵ ਖੁਲ੍ਹਾਏ। ਕਲਜੁਗ ਵੇਲਾ ਅੰਤਮ ਗਿਆ ਮੁੱਕ। ਸਤਿਜੁਗ ਵੇਲਾ ਨੇੜੇ ਆਇਆ, ਵਕਤ ਸੁਹੇਲਾ ਗਿਆ ਢੁਕ। ਬੇਮੁਖਾਂ ਪ੍ਰਭ ਦਏ ਸਜਾਇਆ, ਪ੍ਰਭ ਕਾ ਭਾਣਾ ਨਾ ਜਾਏ ਰੁਕ। ਸਾਚਾ ਰਾਹ ਕਿਸੇ ਹੱਥ ਨਾ ਆਇਆ, ਜੂਠ ਝੂਠ ਮੁਖ ਪਵਾਏ ਏਕਾ ਥੁੱਕ। ਜੋਤੀ ਜੋਤ ਸਰੂਪ ਹਰਿ, ਸ਼ਬਦ ਖੰਡਾ ਹੱਥ ਉਠਾਇਆ, ਅੰਤਮ ਵੇਲੇ ਦਏ ਵਡਿਆਇਆ, ਕਲਜੁਗ ਜੀਆਂ ਕਾਇਆ ਪਿੰਜਰ ਗਿਆ ਸੁੱਕ, ਨਾ ਹੋਏ ਕੋਇ ਸਹਾਇਆ। ਅਜਪਾ ਜਾਪ ਜਪੇ ਜਾਪ, ਕੋਟਨ ਕੋਟ ਉਤਰੇ ਪਾਪ। ਨੇੜ ਨਾ ਆਇਣ ਤੀਨੋ ਤਾਪ। ਹਰਿਜਨ ਪਛਾਣੇ ਆਪਣਾ ਆਪ। ਨਾ ਕੋਈ ਜਾਣੇ ਭੈਣਾਂ ਭਾਈ ਮਾਤ ਬਾਪੇ, ਕਲਜੁਗ ਪਾਪ ਰਿਹਾ ਕਾਂਪ। ਗੁਰਮੁਖ ਸਾਚੇ ਸੰਤ ਸੁਹੇਲੇ ਮੇਲੇ ਵਡ ਪਰਤਾਪ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਵਸਤ ਹਰਿ ਝੋਲੀ ਪਾਏ। ਕਾਇਆ ਵਸਤ ਲਏ ਉਠਾਈ, ਸਾਚੀ ਚੋਲੀ ਰੰਗ ਰੰਗਾਏ। ਨੌਂ ਉਂਗਲ ਦਰ ਦਵਾਰ ਆਪੇ ਨਾਚੇ, ਕਾਇਆ ਚੋਲੀ ਰੰਗ ਰੰਗਣ, ਜੋਤੀ ਮੇਲਾ ਹਰਿ ਪਰਬੀਨ। ਸ਼ਬਦ ਚੇਲਾ ਹੋਏ ਅਧੀਨ। ਪਵਣ ਸਵਾਸੀ ਮੇਲਾ ਤੀਨ। ਘਨਕਪੁਰ ਵਾਸੀ ਰਸਨਾ ਚੀਨ। ਸ਼ਾਹੋ ਸ਼ਾਬਾਸ਼ੀ ਕਰੇ ਠਾਂਡਾ ਸੀਨ। ਦਿਵਸ ਰੈਣ ਨਾ ਰਹੇ ਉਦਾਸੀ, ਆਦਿ ਪੁਰਖ ਅਪਰੰਪਰ ਸਵਾਮੀ ਏਕਾ ਈਨ। ਕਾਇਆ ਮੰਡਲ ਝੂਠੀ ਰਾਸੀ, ਸਚ ਵਸਤ ਹਰਿ ਵੱਖਰ ਕੀਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਚ ਵਰ, ਮਿਲੇ ਮੇਲ ਹਰਿ ਨਵ ਨਵ ਰੰਗ ਰੰਗੀਨ। ਨਵ ਨਵ ਨੌਂ ਦਵਾਰੇ। ਪੁਰਖ ਅਬਿਨਾਸ਼ੀ ਵਸੇ ਬਾਹਰੇ। ਆਤਮ ਘਰ ਸਾਚਾ ਦਰ, ਅੰਮ੍ਰਿਤ ਸਰ ਝਿਰਨਾ ਝਿਰੇ ਅਪਰ ਅਪਾਰੇ। ਹਰਿਜਨ ਸਾਚਾ ਲਏ ਵਰ, ਚੁੱਕੇ ਡਰ ਨਾ ਜਾਏ ਮਰ, ਮਿਲੇ ਮੇਲ ਕੰਤ ਕੰਤੂਹਲਾ, ਸਾਚੀ ਤਰਨੀ ਜਾਏ ਤਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬੋਧ ਅਗਾਧ ਸ਼ਬਦ ਨਾਦਾ, ਅਨਹਦ ਮਾਰੇ ਏਕਾ ਅਵਾਜੇ। ਗੁਰਮੁਖ ਸਾਚਾ ਸਰ ਸਰੋਵਰ ਏਕਾ ਰਿਹਾ ਭਰ, ਕਿਸੇ ਹੱਥ ਨਾ ਆਏ ਰਾਜਨ ਰਾਜੇ। ਨਿਸ਼ਅੱਖਰ ਸਦ ਹਰਿ ਵੱਖਰ, ਪਰ੍ਹਾ ਪਸੰਤੀ ਅੰਤਮ ਕੰਤੀ, ਅਜਪਾ ਜਾਪ ਅਜਾਪਨ ਜਾਪੇ। ਜੋਤੀ ਜੋਤ ਸਰੂਪ ਹਰਿ, ਏਕਾ ਰੰਗਣ ਨਾਮ ਰੰਗ ਅਨਮੋਲ, ਸ਼ਬਦ ਤੋਲੇ ਪੂਰੇ ਤੋਲ, ਹੋਏ ਸਹਾਈ ਮਾਈ ਬਾਪੇ। ਦਸਮ ਦਵਾਰ ਦਹਿ ਦਿਸ਼ ਘਾਟੀ। ਸ਼ਬਦ ਸਵਾਰ ਹਰਿ ਖੇਲ ਬਾਜੀਗਰ ਨਾਟੀ। ਜੋਤ ਨਿਰੰਕਾਰ ਏਕਾ ਏਕ ਲਿਲਾਟੀ। ਅੰਮ੍ਰਿਤ ਰਸ ਨਿਝਰ ਧਾਰ, ਸ਼ਬਦ ਖੁਲ੍ਹੇ ਸਾਚੀ ਹਾਟੀ। ਪਵਣ ਉਨੰਜਾ ਵੇਖ ਵਿਚਾਰ, ਨਾ ਕੋਈ ਦਿਸੇ ਤੀਰਥ ਤਾਟੀ। ਸੋਹੰ ਸ਼ਬਦ ਵਗੇ ਧਾਰ, ਦੂਰ ਨੇੜੇ ਨੇੜ ਨਾ ਦੂਰ ਏਕਾ ਵਾਟੀ। ਜੋਤੀ ਸਾਇਆ ਰੰਗ ਅਪਾਰ, ਆਪੇ ਖੇਵਟ ਆਪੇ ਖੇਟੀ। ਜਨ ਭਗਤਾਂ ਬੇੜਾ ਪਾਰ ਕਿਨਾਰ, ਓਅੰਕਾਰ ਖੋਲ੍ਹੇ ਤਾਕੀ। ਏਕਾ ਨਰ ਹਰਿ ਸੱਚੀ ਸਰਕਾਰ, ਧਰਮ ਰਾਏ ਨਾ ਮੰਗੇ ਬਾਕੀ। ਜਗੇ ਜੋਤ ਅਗੰਮ ਅਪਾਰ, ਨਾ ਕੋਈ ਬੰਦਾ ਦਿਸੇ ਖ਼ਾਕੀ। ਗੁਰਮੁਖ ਸਾਚੇ ਸੰਤ ਜਨ ਤੇਰੇ ਦਵਾਰ, ਪੰਚ ਪੰਚਾਇਣ ਕੋਈ ਨਾ ਰਹੇ ਆਕੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਦਰਸ ਦਿਖਾਏ, ਦਸਮ ਦਵਾਰੀ ਖੋਲ੍ਹੇ ਤਾਕੀ।

Leave a Reply

This site uses Akismet to reduce spam. Learn how your comment data is processed.