Granth 05 Likhat 009: 15 Chet 2012 Bikarmi Sant Randhir Singh nu Shabad Bhejia lekh duja

੧੫ ਚੇਤ ੨੦੧੨ ਬਿਕ੍ਰਮੀ ਸੰਤ ਰਣਧੀਰ ਸਿੰਘ ਨੂੰ ਸ਼ਬਦ ਭੇਜਿਆ ਲੇਖ ਦੂਜਾ

ਬਹੱਤਰ ਨਾੜੀ ਉਬਲੇ ਰਤ। ਸ਼ਬਦ ਪਛਾਣੇ ਏਕਾ ਏਕ ਸੱਚਾ ਤੱਤ। ਆਪਾ ਆਪ ਵਿਚ ਮਾਤ ਜਾਨਣਾ, ਕਵਣ ਰਖਾਵੇ ਜਗਤ ਪਤ। ਸ਼ਬਦ ਪੰਘੂੜਾ ਏਕਾ ਜਾਨਣਾ, ਮਾਨਸ ਦੇਹੀ ਚੜ੍ਹਨਾ ਸਾਚੇ ਰਥ। ਜੋਤੀ ਜੋਤ ਸਰੂਪ ਹਰਿ, ਅੰਤਮ ਵੇਲੇ ਪਕੜ ਲਿਆਵਣਾ, ਮਿਲੇ ਸੀਆਂ ਸਾਢੇ ਤਿੰਨ ਹੱਥ। ਸਿੰਘ ਰਣਧੀਰ ਕਾਇਆ ਰਣ ਜਿਤ। ਵੇਖ ਵਖਾਣ ਪੁਰਖ ਅਬਿਨਾਸ਼ੀ, ਪਰਗਟ ਹੋਏ ਵਿਚ ਮਾਤ ਕਿਹੜੀ ਥਿਤ। ਗੁਰ ਪੀਰ ਪੈਰ ਪਸਾਰ ਸੋਏ, ਕਰੇ ਕਰਾਏ ਪ੍ਰਭ ਸਾਚਾ ਹਿਤ। ਪੰਚ ਪੰਚਾਇਣ ਜਾਣੇ ਕੋਇ, ਜਿਸ ਮਿਲਿਆ ਮੇਲ ਸਾਚੇ ਪਿਤ। ਲਾੜੀ ਮੌਤ ਖਾਏ ਡੈਣ, ਆਤਮ ਹੰਕਾਰੀ ਨਿਤ ਨਵਿਤ। ਹਰਿਜਨ ਪੇਖੇ ਦਰਸ ਤੀਜੇ ਨੈਣ, ਚਾਰ ਵਰਨਾਂ ਮਿਲੇ ਏਕਾ ਸਾਚਾ ਮਿਤ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਗੁਰਮੁਖ ਸਾਚੇ ਸੰਤ ਜਨਾਂ ਸ਼ਬਦ ਕਰਾਏ ਸਾਚਾ ਹਿਤ। ਪੰਚਮ ਕਟਾਰ ਕਰਮ ਕੁਚੀਲ। ਗੁਰ ਗੋਬਿੰਦ ਕਿਉਂ ਪਹਿਨੇ ਬਸਤਰ ਨੀਲ। ਕਵਣ ਉਪਜਾਏ ਬਣਾਏ ਸਾਚੀ ਬਿੰਦ, ਕਵਣ ਤਨ ਸ਼ਿੰਗਾਰ ਕਰਾਏ ਛੈਲ ਛਬੀਲ। ਜੋਤੀ ਜੋਤ ਸਰੂਪ ਹਰਿ, ਮਾਤ ਗਰਭ ਨੌਂ ਅਠਾਰਾਂ ਦਸ ਮਾਸ ਰਖਾਏ, ਨਾ ਕੋਈ ਜਾਣੇ ਸਿਖ ਭੀਲ। ਕਵਣ ਅੰਮ੍ਰਿਤ ਪੀਏ ਦਰ। ਸਦਾ ਜੀਈਏ ਨਾ ਜਾਈਏ ਮਰ। ਮਿਲੇ ਮੇਲ ਏਕ ਹੀਈਏ, ਪੁਰਖ ਅਬਿਨਾਸ਼ੀ ਸਾਚੇ ਹਰਿ। ਸ਼ਬਦ ਬੀਜ ਸਾਚਾ ਬੀਈਏ, ਲੱਖ ਚੁਰਾਸੀ ਚੁੱਕੇ ਡਰ। ਨਾ ਕੋਈ ਪੁੱਤਰ ਨਾ ਕੋਈ ਧੀਈਏ, ਮਾਤ ਪਿਤ ਨਾ ਦੀਸੇ ਘਰ। ਕਾਇਆ ਮੰਦਰ ਕਵਣ ਰਖਾਏ ਨੀਂਏ, ਜਗਤ ਮਹੱਲ ਲਿਆ ਉਸਰ। ਜੋਤੀ ਜੋਤ ਸਰੂਪ ਹਰਿ, ਏਕਾ ਮੰਗੇ ਨਾਮ ਵਰ, ਅੰਮ੍ਰਿਤ ਦੇਣਾ ਸਾਚੇ ਸਰ। ਸਾਚੇ ਸਰ ਅੰਮ੍ਰਿਤ ਤਾਲ। ਕਵਣ ਸੁ ਵੇਲਾ ਵੱਜੇ ਉਛਾਲ। ਭਾਂਡਾ ਭਰਮ ਭੱਜੇ, ਜ਼ਾਤ ਪਾਤੀ ਤੁਟੇ ਜਗਤ ਜੰਜਾਲ। ਸ਼ਬਦ ਚੋਟ ਨਗਾਰੇ ਏਕਾ ਵੱਜੇ, ਨਾ ਕੋਈ ਸ਼ਾਹ ਨਾ ਕੰਗਾਲ। ਕੇਸਾਧਾਰੀ ਗੁਰਸਿਖ ਸਜੇ, ਫਲ ਲਗੇ ਕਾਇਆ ਡਾਲ੍ਹ। ਦੂਈ ਦਵੈਤੀ ਭਾਡਾਂ ਭੱਜੇ, ਗੁਰਮੁਖ ਅਵੱਲੜੀ ਚਲੇ ਚਾਲ। ਜੋਤੀ ਜੋਤ ਸਰੂਪ ਹਰਿ, ਸਚ ਭਗੌਤੀ ਮੰਗੇ ਵਰ, ਕਵਣ ਦਵਾਰੇ ਦੇਵੇ ਹਰਿ, ਦੇਣਾ ਭੇਵ ਖੁਲ੍ਹਾ। ਕੱਕਾ ਕਿਰਪਾਨ ਹੱਥ ਫੜਾਉਣੀ। ਲੁਹਾਰ ਤਰਖਾਣ ਨਾ ਕਿਸੇ ਬਣਾਉਣੀ। ਸ਼ਬਦ ਬਿਬਾਣ ਵਿਚ ਰਖਾਉਣੀ। ਕਾਇਆ ਕਲਿਆਣ ਜਿਸ ਕਰਾਉਣੀ। ਮਾਰ ਧਿਆਨ ਕਿਹੜੀ ਕੂਟੇ ਹਰਿ ਜੋਤ ਜਗਾਉਣੀ। ਜੋਤੀ ਜੋਤ ਸਰੂਪ ਹਰਿ, ਏਕਾ ਮੰਗੇ ਸਚ ਵਰ, ਸਚ ਭਗੌਤੀ ਹੱਥ ਫੜਾਉਣੀ। ਕਵਣ ਬਸਤਰ ਤਨ ਦੇਵੇ ਕੱਜ। ਕਵਣ ਕੱਕਾ ਜਗ ਰੱਖੇ ਲੱਜ। ਕਲਜੁਗ ਫਲ ਅੰਤਮ ਪੱਕਾ, ਕਿਸੇ ਲਾਉਣ ਨਾ ਦੇਵੇ ਅੱਜ ਪੱਜ। ਅੰਤਮ ਵੇਲੇ ਪੁਰਖ ਅਬਿਨਾਸ਼ੀ ਮਾਰੇ ਏਕਾ ਧੱਕਾ, ਭਰਮ ਭਾਂਡਾ ਕਲ ਜਾਏ ਭੱਜ। ਨਾ ਕੋਈ ਮਦੀਨਾ ਨਾ ਕੋਈ ਮੱਕਾ, ਨਾ ਕੋਈ ਹਾਜੀ ਕਰੇ ਹੱਜ। ਨਾ ਕੋਈ ਬੂਰਾ ਨਾ ਕੋਈ ਕੱਕਾ, ਤਖ਼ਤ ਤਾਜ ਦੇਣ ਤਜ। ਜੋਤੀ ਜੋਤ ਸਰੂਪ ਹਰਿ, ਏਕਾ ਮੰਗੇ ਸਚ ਵਰ, ਜਗਤ ਭਗਤ ਰੱਖੇ ਲਜ।