Granth 05 Likhat 024: Pahili Harh 2012 Bikarmi Nishan Sahib waaste Likhat Hoyi Jethuwal

ਪਹਿਲੀ ਹਾੜ ੨੦੧੨ ਬਿਕ੍ਰਮੀ ਨਿਸ਼ਾਨ ਸਾਹਿਬ ਵਾਸਤੇ ਲਿਖਤ ਹੋਈ ਜੇਠੂਵਾਲ

ਬਰਸ ਮਾਸ ਦਿਵਸ ਰੈਣ ਵਾਰ ਥਿਤ। ਘੜੀ ਪਲ ਜਲ ਥਲ ਹਰਿ ਅਟਲ, ਵੇਖ ਵਖਾਣੇ ਨਿਤ ਨਵਿਤ। ਵਲ ਛਲ ਕਲ ਪਰਬਲ, ਚਾਰ ਕੁੰਟਾਂ ਵੇਖ ਵਖਾਣੇ ਸ੍ਰਿਸ਼ਟ ਸਬਾਈ ਰਿਹਾ ਜਿੱਤ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਆਪੇ ਜਾਣੇ ਆਪਣੀ ਥਿਤ। ਵਾਰ ਥਿਤ ਥਿਤ ਵਾਰ ਦਿਹਾੜਾ। ਪੁਰਖ ਅਬਿਨਾਸ਼ੀ ਆਪ ਲਿਖਾਏ, ਕਲਜੁਗ ਲੇਖਾ ਪਹਿਲੀ ਹਾੜਾ। ਰੰਕ ਰਾਜਾਨਾਂ ਕੱਢੇ ਭੁਲੇਖਾ, ਸ਼ਬਦ ਸਿੰਘਾਸਣ ਸਚ ਅਖਾੜਾ। ਜੀਵ ਜੰਤ ਸਾਧ ਸੰਤ ਰਹੇ ਵੇਖੀ ਵੇਖਾ, ਆਪੇ ਵੇਖੇ ਬਹੱਤਰ ਨਾੜਾ। ਸ਼ਬਦ ਸਿੰਘਾਸਣ ਲੋਕਮਾਤ ਲਾਈ ਸਾਚੀ ਮੇਖਾ, ਜ਼ਿਮੀ ਅਸਮਾਨੀ ਤੁੱਟੇ ਪਾੜਾ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਗੁਰਮੁਖਾਂ ਦੇਵੇ ਮਾਤ ਵਡਿਆਈ। ਸ਼ਬਦ ਸਿੰਘਾਸਣ ਤੇਰੀ ਸਾਚੀ ਬਣਤ ਬਣਾਈ। ਛੱਬੀ ਪੋਹ ਸ਼ਬਦ ਮਿਆਨੋ ਖੰਡਾ ਧੂ ਸਚ ਕਿਰਪਾਨ ਹੱਥ ਉਠਾਈ। ਲੱਖ ਚੁਰਾਸੀ ਰਹੀ ਰੋ, ਗੁਰਮੁਖਾਂ ਦੁਰਮਤ ਮੈਲ ਰਿਹਾ ਧੋ, ਪਹਿਲੀ ਹਾੜ ਖ਼ੁਸ਼ੀ ਮਨਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਸੰਗਤ ਤੇਰੀ ਸਾਚੀ ਭੇਟਾ, ਜਗਤ ਜਗਦੀਸਾ ਸਾਚਾ ਬੇਟਾ ਰਿਹਾ ਭੇਟ ਚੜ੍ਹਾਈ। ਚੜ੍ਹਿਆ ਭੇਟਾ ਹੀਰਾ ਲਾਲ। ਸਾਧ ਸੰਗਤ ਤੇਰਾ ਤਾਣਾ ਪੇਟਾ, ਏਕਾ ਹਰਿ ਬਣਿਆ ਮਾਤ ਦਲਾਲ। ਸਚ ਸਿੰਘਾਸਣ ਖੇਵਟ ਖੇਟਾ, ਇਕ ਸੁਹਾਇਆ ਅੰਮ੍ਰਿਤ ਤਾਲ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਹੋਏ ਸਦਾ ਰਖਵਾਲ। ਸ਼ਬਦ ਸਿੰਘਾਸਣ ਕਰ ਤਿਆਰ। ਪ੍ਰਭ ਅਬਿਨਾਸ਼ੀ ਕਿਰਪਾ ਧਾਰ। ਪਹਿਲੀ ਹਾੜ ਖੇਲ ਅਪਾਰ। ਗੁਰਮੁਖਾਂ ਕਰੇ ਸ਼ਬਦ ਵਾੜੀ, ਚਾਰੋਂ ਕੁੰਟਾਂ ਲਾਵੇ ਪਾਰ । ਨੇੜ ਨਾ ਆਏ ਮੌਤ ਲਾੜੀ, ਚਾਰੋਂ ਕੁੰਟਾਂ ਸ਼ਬਦ ਅਸਵਾਰ। ਆਪੇ ਹੋਏ ਪਿਛੇ ਅਗਾੜੀ, ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਕਰੇ ਮਾਤ ਵਪਾਰ। ਸ਼ਬਦ ਸਿੰਘਾਸਣ ਹਰਿ ਹਰਿ ਧਾਮਾ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਪੂਰ ਕਰਾਏ ਆਪਣਾ ਕਾਮਾ। ਮਾਨਸ ਦੇਹੀ ਜਗਤ ਵਿਨਾਸਣ, ਅੰਤਮ ਕਲ ਕੋਈ ਨਾ ਦਾਮਾ। ਏਕਾ ਜੋਤ ਪੁਰਖ ਅਬਿਨਾਸ਼ਣ, ਜੂਠਾ ਝੂਠਾ ਚਾਮਾ। ਆਪੇ ਵੇਖੇ ਵੇਖ ਵਖਾਣੇ ਪ੍ਰਿਥਮੀ ਅਕਾਸ਼ਨ, ਕਵਣ ਦਵਾਰੇ ਵੱਜੇ ਸਚ ਦਮਾਮਾ । ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਅੰਤ ਜੁਗਾ ਜੁਗੰਤ ਏਕਾ ਏਕ ਏਕ ਨਿਹਕਾਮਾ। ਸ਼ਬਦ ਸਿੰਘਾਸਣ ਮਾਤ ਅਪਾਰ। ਕਰੇ ਕਰਾਏ ਹਰਿ ਰਘੁਰਾਏ ਪਹਿਲੀ ਵਾਰ। ਸਤਿਜੁਗ ਤ੍ਰੇਤਾ ਦਿਸ ਨਾ ਆਏ, ਦੁਆਪਰ ਲੇਖਾ ਨਾ ਕੋਈ ਲਿਖਾਏ, ਕਲਜੁਗ ਬੰਨ੍ਹੇ ਸਾਚੀ ਧਾਰ। ਵੇਦ ਅਥਰਬਣ ਪਾਏ ਭੁਲੇਖਾ, ਕਵਣ ਗੁਰ ਵਰਤੇ ਵਿਚ ਸੰਸਾਰ। ਕੁਰਾਨ ਅੰਜੀਲਾਂ ਮਿਟਿਆ ਔਲੀਆ ਪੀਰ ਸ਼ੇਖ਼ਾ, ਵੇਲੇ ਅੰਤਮ ਆਏ ਹਾਰ। ਗ੍ਰੰਥੀ ਪੰਥੀ ਉਲਟੀ ਰੇਖਾ, ਜੋਤੀ ਭੇਖਾ ਹਰਿ ਨਿਰੰਕਾਰ। ਪੰਡਤ ਪਾਂਧੇ ਰਹੇ ਵੇਖੀ ਵੇਖਾ, ਤਟ ਕਿਨਾਰੇ ਰਹੇ ਧਿਆਨ ਮਾਰ। ਧਰਤ ਮਾਤ ਤੇਰੀ ਲਿਖੀ ਰੇਖਾ, ਪੁਰਖ ਅਬਿਨਾਸ਼ੀ ਪਾਏ ਸਾਰ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਲੋਕਮਾਤ ਜੋਤ ਧਰ ਲਏ ਅਵਤਾਰ। ਲੋਕਮਾਤ ਲਏ ਅਵਤਾਰਾ, ਬਣਤ ਬਣਾਈਆ। ਪੁਰਖ ਅਬਿਨਾਸ਼ੀ ਸਾਚੀ ਧਾਰਾ, ਸਾਚੀ ਗਣਤ ਰਿਹਾ ਗਿਣਾਈਆ। ਨਾ ਕੋਈ ਕਰੇ ਮਾਤ ਅਧਾਰਾ, ਧਰਤ ਮਾਤ ਦਰ ਕੁਰਲਾਈਆ। ਕਲਜੁਗ ਝੂਠ ਪਸਾਰਾ, ਅੰਤਮ ਵਾਰ ਲੱਖ ਚੁਰਾਸੀ ਮਦਿਰਾ ਮਾਸੀ ਦਏ ਦੁਹਾਈਆ। ਨਾ ਕੋਈ ਪੁਰਖ ਨਾ ਕੋਈ ਨਾਰਾ, ਨਾ ਕੋਈ ਮੀਤ ਨਾ ਮੁਰਾਰਾ, ਨਾ ਕੋਈ ਸਾਜਣ ਨਾ ਕੋਈ ਪਿਆਰਾ, ਨਾਤਾ ਤੁਟੇ ਭੈਣਾਂ ਭਾਈਆ। ਨਾ ਕੋਈ ਮੰਦਰ ਨਾ ਦਵਾਰਾ, ਨਾ ਕੋਈ ਦਿਸੇ ਸ਼ਾਹ ਅਸਵਾਰਾ, ਨਾ ਕੋਈ ਹੋਏ ਸਹਾਈਆ। ਨਾ ਕੋਈ ਅੰਦਰ ਤੋੜੇ ਜੰਦਰ, ਦੀਪਕ ਜੋਤ ਨਾ ਕੋਈ ਜਗਾਈਆ । ਕਲਜੁਗ ਵਹਿਣ ਡੂੰਘੀ ਕੰਦਰ, ਭਰਮੇ ਭੁੱਲੀ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਧਰਤ ਮਾਤ ਰਹੀ ਕੁਰਲਾਈਆ। ਧਰਤ ਮਾਤ ਦਏ ਦੁਹਾਈ, ਦਰ ਭਗਵੰਤਿਆ। ਵੇਲੇ ਅੰਤਮ ਹੋ ਸਹਾਈ, ਲਾਜ ਰਖਾਏ ਜੁਗਾ ਜੁਗੰਤਿਆ। ਵੇਖ ਵਖਾਣੇ ਥਾਉਂ ਥਾਈਂ, ਜੂਠੇ ਝੂਠੇ ਜੀਵ ਜੰਤਿਆ । ਕੋਈ ਨਾ ਪਕੜੇ ਕਿਸੇ ਬਾਂਹੀਂ, ਮੇਲ ਮਿਲਾਵਾ ਸਾਚੇ ਕੰਤਿਆ । ਦਰ ਆਈ ਚਾਈਂ ਚਾਈਂ, ਮੇਰੀ ਪੂਰਨ ਆਸ ਕਰਾਈ ਪੂਰਨ ਭਗਵੰਤਿਆ। ਸਦਾ ਰੱਖੀ ਠੰਡੀਆਂ ਛਾਈਂ, ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਦਾਸਨ ਦਾਸ ਸਰਬ ਅਖਵੰਤਿਆ। ਆਈ ਦਰ ਕਰੇ ਪੁਕਾਰ, ਮਾਤ ਧਰਤ ਦਏ ਦੁਹਾਈਆ। ਪ੍ਰਭ ਅਬਿਨਾਸ਼ੀ ਕਿਰਪਾ ਧਾਰ ਕਰ ਵਿਚਾਰ, ਕਲਜੁਗ ਤਿਖੀ ਧਾਰ ਰਖਾਈਆ। ਬੇਮੁਖ ਭੁੱਲੇ ਜੀਵ ਗਵਾਰ, ਜੂਠਾ ਝੂਠਾ ਚੁੱਕਿਆ ਭਾਰ, ਸਾਚਾ ਰਾਹ ਨਾ ਕੋਈ ਵਖਾਈਆ। ਏਕਾ ਮਾਰ ਹਰਿ ਵਦਾਨ, ਰੰਕ ਰਾਜਾਨ ਜੀਵ ਸ਼ੈਤਾਨ ਵਡ ਗੁਮਰਾਹੀਆ। ਨਾਮ ਫੜ ਤੇਜ਼ ਕਟਾਰ, ਮਾਰੀ ਜਾਈਂ ਵਾਰੋ ਵਾਰ, ਸ਼ਬਦ ਘੋੜੇ ਹੋ ਅਸਵਾਰ, ਦਹਿ ਦਿਸ਼ਾ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਕਲਜੁਗ ਕਰਮ ਗਿਆ ਹਰ, ਧਰਤ ਮਾਤ ਰਹੀ ਕੁਰਲਾਈਆ। ਧਰਤ ਮਾਤ ਦਰ ਪੁਕਾਰ, ਧਾਹਾਂ ਮਾਰਦੀ। ਪ੍ਰਭ ਅਬਿਨਾਸ਼ੀ ਕਿਰਪਾ ਧਾਰ, ਸੱਤ ਸਾਗਰਾਂ ਹੋਈ ਪਾਰ, ਡੂੰਘੀ ਲਹਿਰ ਨਾ ਕੋਈ ਤਾਰਦੀ। ਨਾ ਕੋਈ ਵੇਖੇ ਗਹਿਰ ਗੰਭੀਰ, ਸਾਚੀ ਖੇਲ ਸੱਚੇ ਕਰਤਾਰ ਦੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਵਣ ਜਲ ਜਲ ਕਵਣ ਸਮਰਥ ਰਥ ਰਥ ਸਮਰਥ ਖੇਲ ਅਪਰ ਅਪਾਰ ਦੀ। ਦਇਆ ਨਿਧ ਨਿਧ ਦਇਆ ਦਾਤੀ। ਆਪੇ ਜਾਣੇ ਆਪਣੀ ਬਿਧ ਸ੍ਰੀ ਭਗਵਾਨ ਬਵੰਜਾ ਕਰੋੜ ਸ੍ਰਿਸ਼ਟ ਜੋ ਜਨ ਰਚਾਈ ਕਰ ਕਰ ਸਿਧ। ਕਲਜੁਗ ਬਲ ਧਾਰੇ ਕਿਰਪਾ ਆਪ ਕਰੇ, ਆਪੇ ਕਰੇ ਆਪ ਪਛਾਣ। ਜੋਤੀ ਜੋਤ ਸਰੂਪ ਹਰਿ, ਜੁਗਾ ਜੁਗੰਤ ਜੋਤ ਧਰ, ਭੇਖਾ ਭੇਖੀ ਭੇਖ ਧਰ। ਸਚ ਸਿੰਘਾਸਣ ਸਚ ਦਵਾਰਾ। ਸਚ ਘਰ ਦਰਸ ਪੁਰਖ ਅਗੰਮ ਅਗੰਮ ਅਪਾਰਾ। ਜਨ ਭਗਤਾਂ ਸਦਾ ਦਾਸਨ ਦਾਸ, ਆਵੇ ਜਾਵੇ ਵਾਰੋ ਵਾਰਾ। ਵਰਤੇ ਵਰਤਾਵੇ ਪ੍ਰਿਥਮੀ ਅਕਾਸ਼, ਮਾਤ ਪਤਾਲ ਸਾਚੀ ਧਾਰਾ। ਸ਼ਬਦ ਚਲਾਏ ਇਕ ਸਵਾਸ, ਮੇਟ ਮਿਟਾਏ ਧੁੰਦੂਕਾਰਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਸਿੰਘਾਸਣ ਜਗਤ ਅਪਾਰਾ। ਸ਼ਬਦ ਸਿੰਘਾਸਣ ਹਰਿ ਨਿਰੰਕਾਰ। ਚਾਰੋਂ ਕੁੰਟ ਸ਼ਬਦ ਸਰੂਪੀ ਇਕ ਦਵਾਰ। ਆਪੇ ਵੇਖੇ ਵੇਖ ਵਖਾਣੇ ਸਚ ਸੁਲਤਾਨਾ ਹਰਿ ਮਿਹਰਬਾਨਾ ਸਚ ਘਰ ਕਵਣ ਦਰਬਾਰ। ਜੋਤੀ ਨੂਰ ਇਕ ਮਹਾਨਾ। ਸ਼ਬਦ ਤਾਜ ਸਚ ਸੁਹਾਣਾ। ਨਾਮ ਨਿਰੰਜਣ ਪਹਿਰੇਦਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣਾ ਵੇਖੇ ਘਰ, ਆਪੇ ਜਾਣੇ ਆਪਣੀ ਕਾਰ। ਸਚ ਸਿੰਘਾਸਣ ਸਹਿਜ ਸੁਖ ਭਰਿਆ। ਜੋਤੀ ਜਾਮਾ ਸ਼ਬਦ ਦਮਾਮਾ, ਆਪ ਆਪਣਾ ਕਾਰਜ ਕਰਿਆ। ਲੱਖ ਚੁਰਾਸੀ ਏਕਾ ਤਾਮਾ, ਸਚ ਭੰਡਾਰਾ ਹਰਿ ਜੀ ਭਰਿਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਆਪ ਮਿਟਾਏ ਲੱਖ ਚੁਰਾਸੀ ਡਰਿਆ। ਸ਼ਬਦ ਸਿੰਘਾਸਣ ਮਾਣ ਰਖਾਏ। ਲੋਕਮਾਤ ਮਾਰ ਝਾਤ, ਹਰਿ ਦਏ ਵਡਿਆਏ। ਚਾਰ ਵਰਨਾਂ ਇਕ ਜਮਾਤ, ਨਾ ਕੋਈ ਜਾਣੇ ਜ਼ਾਤ ਪਾਤ, ਏਕਾ ਦਿਵਸ ਏਕਾ ਰਾਤ, ਏਕਾ ਨਾਮ ਹਰਿ ਸੁਣਾਏ। ਏਕਾ ਪਿਤ ਏਕਾ ਮਾਤ, ਏਕਾ ਸ਼ਬਦ ਏਕਾ ਦਾਤ, ਏਕਾ ਕੰਤ ਪ੍ਰਭ ਸਾਚਾ ਜੀਵ ਜੰਤ, ਨਰ ਹਰਿ ਹਰਿ ਨਰ ਆਪ ਅਖਵਾਏ । ਜੋਤੀ ਜਾਮਾ ਭੇਖ ਬੇਅੰਤ, ਵੇਖ ਵਖਾਣੇ ਸਾਧ ਸੰਤ, ਦੂਸਰ ਕੋਈ ਭੇਵ ਨਾ ਪਾਏ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਸਿੰਘਾਸਣ ਡੇਰਾ ਲਾਏ। ਸ਼ਬਦ ਸਿੰਘਾਸਣ ਡੇਰਾ ਹਰਿ ਸੁਲਤਾਨਿਆ । ਗੁਰਮੁਖਾਂ ਮਿਲਿਆ ਮੇਲ ਵਿਚ ਜਹਾਨਿਆ। ਆਪ ਚੁਕਾਏ ਮੇਰ ਤੇਰ, ਸਤਾਰਾਂ ਹਾੜੀ ਮਹਾਨਿਆ। ਸ਼ਬਦ ਸਰੂਪੀ ਪਾਏ ਘੇਰਾ, ਚਾਰੋਂ ਕੁੰਟ ਰਾਜਾਨਿਆ। ਖਿਚੀ ਆਏ ਚੇਲਾ ਗੁਰ ਗੁਰ ਚੇਲਾ ਗੁਣ ਨਿਧਾਨਿਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਸਿੰਘਾਸਣ ਏਕਾ ਏਕ ਮਹਾਨਿਆ। ਸਚ ਸਿੰਘਾਸਣ ਹਰਿ ਸੁਹਾਏ, ਤਖ਼ਤ ਬਿਰਾਜਿਆ। ਦੂਸਰ ਕੋਈ ਨਾ ਦੀਸੇ ਥਾਏਂ, ਜੋਤ ਜਗਾਏ ਦੇਸ ਮਾਝਿਆ। ਘਰ ਘਰ ਉਡਦੇ ਦਿਸਣ ਕਾਏ, ਮਾਣ ਗਵਾਏ ਰਾਜਨ ਰਾਜਿਆ। ਸ਼ਬਦ ਡੋਰੀ ਪਾਏ ਫਾਹੇ, ਵੇਖੇ ਖੇਲ ਕਲ ਕਿ ਆਜਿਆ। ਆਪੇ ਲੇਖਾ ਲਿਖੇ ਸਾਚਾ ਨਾਏਂ, ਸਾਚੇ ਸਾਜਨ ਰਿਹਾ ਸਾਜਿਆ । ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਸਿੰਘਾਸਣ ਜੋਤ ਬਿਰਾਜਿਆ। ਜੋਤ ਬਿਰਾਜੇ ਸ਼ਬਦ ਉਡਾਨ। ਦੇਸ ਮਾਝੇ ਹਰਿ ਭਗਵਾਨ। ਧਰਤ ਮਾਤ ਤੇਰਾ ਰਚਿਆ ਕਾਜੇ, ਕੰਤ ਸੁਹਾਗੀ ਵਾਲੀ ਦੋ ਜਹਾਨ। ਆਪੇ ਰੱਖੇ ਮਾਤ ਲਾਜੇ, ਅੱਠੇ ਪਹਿਰ ਧਿਆਨ। ਸ਼ਬਦ ਘੋੜੇ ਚਿੱਟੇ ਤਾਜੇ, ਸੋਲਾਂ ਕਲੀਆਂ ਪਾਏ ਪਲਾਨ। ਸੱਤਾਂ ਦੀਪਾਂ ਸਾਜਨ ਸਾਜੇ, ਇਕ ਝੁਲਾਏ ਸਚ ਨਿਸ਼ਾਨ। ਨੌਂ ਖੰਡ ਪ੍ਰਿਥਮੀ ਰਾਜ ਰਾਜਾਨ, ਪੁਰੀਆਂ ਲੋਆਂ ਬੰਧ ਬੰਧਾਨ। ਮਾਤ ਪਤਾਲ ਅਕਾਸ਼ ਅਕਾਸ਼ੇ, ਖੰਡ ਬ੍ਰਹਿਮੰਡ ਏਕਾ ਆਣ। ਆਪ ਆਪਣਾ ਸਾਜਨ ਸਾਜੇ, ਏਕਾ ਰੱਖੇ ਜਗਤ ਮਾਣ। ਜਨ ਭਗਤਾਂ ਮਾਰੇ ਆਤਮ ਅਵਾਜੇ, ਸ਼ਬਦ ਜੋਤੀ ਖੇਲ ਮਹਾਨ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕ ਰਖਾਏ ਤ੍ਰੈਲੋਕੀ ਮਾਣ। ਸਚ ਸਿੰਘਾਸਣ ਹਰਿ ਭਗਵਾਨਾ। ਜੋਤੀ ਜਾਮਾ ਖੇਲ ਮਹਾਨਾ। ਸ਼ਬਦ ਦਮਾਮਾ ਇਕ ਵਜਾਨਾ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਇਕ ਟਿਕਾਨਾ। ਨਾਮ ਨਿਧਾਨਾ ਚਤੁਰ ਸੁਜਾਨਾ ਸ੍ਰਿਸ਼ਟ ਸਬਾਈ ਵੰਡ ਵੰਡਾਨਾ। ਲੋਆਂ ਪੁਰੀਆਂ ਮਾਰ ਧਿਆਨਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਜਾਣੇ ਆਪਣਾ ਖੇਲ ਮਹਾਨਾ। ਲੋਆਂ ਪੁਰੀਆਂ ਮਾਰ ਧਿਆਨ, ਬਣਤ ਬਣਾਇੰਦਾ। ਬ੍ਰਹਮੇ ਛੱਡਣੀ ਪਈ ਦੁਕਾਨ, ਜਨ ਭਗਤ ਉਪਜਾਇੰਦਾ। ਸ਼ਿਵ ਸ਼ੰਕਰ ਹੋਏ ਹੈਰਾਨ, ਪੁਰਖ ਅਬਿਨਾਸ਼ੀ ਭੇਖ ਵਟਾਇੰਦਾ। ਇੰਦ ਇੰਦਰਾਸਣ ਕਰੇ ਪਛਾਣ, ਕਰੋੜ ਤੇਤੀਸਾ ਮੁਖ ਭਵਾਇੰਦਾ । ਸ਼ਬਦ ਸਿੰਘਾਸਣ ਹਰਿ ਮਿਹਰਬਾਨ, ਲੋਕਮਾਤ ਚਿਖਾ ਬਣਾਇੰਦਾ। ਗੁਰਮੁਖਾਂ ਦੇਵੇ ਜੀਆਂ ਦਾਨ, ਬੇਮੁਖਾਂ ਅਗਨੀ ਭੇਟ ਚੜ੍ਹਾਇੰਦਾ। ਪਹਿਲੀ ਹਾੜ ਦਿਵਸ ਮਹਾਨ, ਲੇਖਾ ਲੇਖ ਲੇਖ ਚੁਕਾਇੰਦਾ। ਆਪ ਬਣਾਏ ਧਰਮ ਨਿਸ਼ਾਨ, ਵਾਲੀ ਦੋ ਜਹਾਨ ਦਇਆ ਕਮਾਇੰਦਾ। ਭਰਮੇ ਭੁੱਲੇ ਰਾਜ ਰਾਜਾਨ, ਸ਼ਾਹ ਸੁਲਤਾਨ ਭੇਵ ਨਾ ਪਾਇੰਦਾ। ਪੁਰਖ ਅਬਿਨਾਸ਼ੀ ਖੇਲ ਮਹਾਨ, ਏਕਾ ਏਕ ਸ਼ਬਦ ਬਿਬਾਣ, ਚਾਰੋਂ ਕੁੰਟਾਂ ਸਦ ਉਡਾਨ, ਦਿਸ ਕਿਸੇ ਨਾ ਆਇੰਦਾ। ਕਾਇਆ ਰਥ ਇਕ ਮਹਾਨ, ਵਿਚ ਸਮਰਥ ਬੇਪਛਾਣ, ਪਕੜੇ ਨੱਥ ਜੀਵ ਨਿਧਾਨ, ਦਹਿ ਦਿਸ਼ਾ ਆਪ ਫਿਰਾਇੰਦਾ। ਕਲਜੁਗ ਸੀਆਂ ਸਾਢੇ ਤਿੰਨ ਹੱਥ, ਕਰ ਦਰਸ ਸਗਲ ਵਸੂਰੇ ਜਾਇਣ ਲਥ, ਸਿੰਘ ਮਨਜੀਤ ਸਦਾ ਅਤੀਤ ਇਕ ਨਿਸ਼ਾਨ ਅਟੱਲ ਰਖਾਇੰਦਾ। ਜਗਤ ਜਗਦੀਸ਼ ਮਹਿੰਮਾ ਅਕਥ, ਰਾਜ ਰਾਜਾਨਾਂ ਜਾਏ ਮਥ, ਸ੍ਰਿਸ਼ਟ ਸਬਾਈ ਹੋਈ ਸਥ , ਨਾ ਕੋਈ ਕਿਸੇ ਛੁਡਾਇੰਦਾ। ਜੋਤੀ ਜੋਤ ਸਰੂਪ ਹਰਿ, ਸ਼ਬਦ ਸਿੰਘਾਸਣ ਜੋਤ ਧਰ, ਸਾਚੀ ਰਚਨਾ ਆਪ ਰਚਾਇੰਦਾ। ਰਚਨ ਰਚਾਏ ਆਤਮ ਮੂਲ। ਗੁਰਮੁਖ ਮਾਤ ਨਾ ਜਾਏ ਭੂਲ। ਸ਼ਬਦ ਦਾਤ ਪ੍ਰਭ ਸਾਚੀ ਦਏ, ਸੋਹੰ ਨਾਮ ਇਕ ਤ੍ਰਿਸੂਲ। ਕਲਜੁਗ ਅੰਤਮ ਆਇਆ ਕੰਢੇ, ਵੇਖ ਵਖਾਣੇ ਪ੍ਰਭ ਵਿਛੜੇ ਗੁਰਮੁਖ ਸਾਚੇ ਕੰਤ ਕੰਤੂਹਲ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਰੰਗਣ ਰੰਗ ਚੜ੍ਹਾਏ, ਸ਼ਬਦ ਨਿਸ਼ਾਨਾ ਮਾਤ ਬਣਾਏ, ਸਾਚਾ ਰੰਗ ਹਰਿ ਚਲੂਲ। ਰੰਗਣ ਰੰਗ ਰੰਗ ਅਪਾਰੀ। ਧੁਰ ਦਰਗਾਹੀ ਆਪ ਲਲਾਰੀ। ਕਲਜੁਗ ਤੇਰਾ ਵੇਖ ਭੇਖ, ਕਰੇ ਖੇਲ ਪ੍ਰਭ ਵਡ ਸੰਸਾਰੀ। ਸਾਚੇ ਲੋਚਣ ਲੈਣਾ ਵੇਖ, ਕਵਣ ਕਲ ਵਰਤੇ ਉਪਰ ਧਰਤੇ, ਕਵਣ ਕਰੇ ਖੇਲ ਨਿਆਰੀ। ਕਰੇ ਖੇਲ ਪ੍ਰਭ ਵਡ ਸੰਸਾਰੀ। ਸਾਚੇ ਲੋਚਨ ਰਿਹਾ ਵੇਖ, ਕਵਣ ਕਰਤੇ ਖੇਲ ਪਿਆਰੀ। ਆਪ ਲਿਖਾਏ ਸਾਚਾ ਲੇਖ, ਕਲਜੁਗ ਤੇਰੀ ਉਖੜੇ ਮੇਖ, ਧਰਤ ਮਾਤ ਦਰ ਆਏ ਪੁਕਾਰੀ। ਜੋਤੀ ਜਾਮਾ ਧਰਿਆ ਭੇਖ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਘੋੜੇ ਚਿੱਟੇ ਅਸਵ, ਸਾਚੇ ਦਰ ਕਰੇ ਤਿਆਰੀ। ਸਾਚਾ ਦਰ ਪਹਿਲਾ ਘਰ। ਪੁਰਖ ਅਬਿਨਾਸ਼ੀ ਦੇਵੇ ਵਰ। ਜੋਤ ਨਿਰੰਜਣ ਪਾਰ ਉਤਾਰੇ, ਲਛਮੀ ਫੂਲਨ ਬਰਖਾ ਕਰ । ਚਰਨ ਕਵਲ ਸਰਨਾਈ ਪੜ। ਸਾਚਾ ਰਾਹ ਏਕਾ ਫੜ। ਦੂਜੇ ਘਰ ਜਾਏ ਵਾੜੇ, ਸ਼ਬਦ ਉਠਾਏ ਸਾਚੀ ਧਾੜ। ਜੋਤ ਨਿਰੰਜਣ ਲਾਏ ਜੜ। ਆਪ ਆਪਣੇ ਅੱਗੇ ਖੜ। ਜੋਤੀ ਜੋਤ ਸਰੂਪ ਹਰਿ, ਤੀਜੇ ਦਵਾਰੇ ਹਰਿ ਨਿਰੰਕਾਰੇ ਸ਼ਬਦ ਪਸਾਰੇ ਆਪੇ ਆਪ ਜਾਏ ਵੜ। ਤੀਜਾ ਦਰ ਦਰ ਦਰਵੇਸ਼। ਪਵਣ ਪੁਕਾਰੇ ਸਚ ਪਰਵੇਸ਼। ਸ਼ਬਦ ਹੁਲਾਰੇ ਵੇਸ ਅਨੇਕ। ਠੰਡੀ ਠਾਰੇ ਸਦ ਬਿਬੇਕ। ਓਅੰਕਾਰੇ ਏਕਾ ਏਕ ਸੁਨ ਅਗੰਮ ਨਾ ਲਾਵੇ ਸੇਕ। ਜੋਤੀ ਸ਼ਬਦੀ ਪਏ ਜੰਮ, ਏਕਾ ਮਾਤਾ ਪਿਤਾ ਹਰਿ ਵਸੇਖ। ਦਸਮ ਦਵਾਰੀ ਧਾਰ ਭੰਨ, ਚੌਥੇ ਘਰ ਰੱਖੇ ਟੇਕ। ਕੋਈ ਨਾ ਲਾਏ ਚੋਰ ਸੰਨ, ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਚੌਥੇ ਘਰ ਆਪੇ ਵੜ, ਸ੍ਰਿਸ਼ਟ ਸਬਾਈ ਰਿਹਾ ਵੇਖ। ਚੌਥੇ ਘਰ ਬੰਦ ਕਿਵਾੜ। ਆਪੇ ਵੇਖੇ ਪਹਿਲੀ ਹਾੜ। ਗੁਰਮੁਖ ਸਾਚੇ ਸੰਤ ਸੁਹੇਲੇ ਸ਼ਬਦ ਡੰਡੇ ਰਿਹਾ ਤਾੜ। ਮਾਨਸ ਦੇਹੀ ਏਕਾ ਵਰ, ਮੈਲੇ ਕਾਇਆ ਚੋਲੇ ਦੇਵੇ ਪਾੜ । ਲੇਖਾ ਚੁਕੇ ਗੁਰ ਚੇਲੇ, ਜੂਠੀ ਝੂਠੀ ਮੁੱਕੇ ਧਾੜ। ਹੋਏ ਸਹਾਈ ਅੰਤਮ ਵੇਲੇ, ਦਰਸ ਦਿਖਾਏ ਸਤਾਰਾਂ ਹਾੜ। ਅਚਰਜ ਖੇਲ ਹਰਿ ਜੀ ਖੇਲੇ, ਬੇਮੁਖਾਂ ਸਾੜੇ ਨਾੜ ਨਾੜ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਗੁਰਮੁਖ ਸਾਚੇ ਸੰਤ ਸੁਹੇਲੇ ਦਰ ਘਰ ਸਾਚੇ ਦੇਵੇ ਵਾੜ। ਦਰ ਘਰ ਸਾਚਾ ਸਚ ਟਿਕਾਣਾ। ਪੰਚਮ ਕਰ ਦਰਸ, ਆਪੇ ਚਤੁਰ ਸੁਘੜ ਸਿਆਣਾ। ਜੋਤੀ ਜੋਤ ਸਰੂਪ ਹਰਿ, ਇਕ ਵਖਾਏ ਸਚ ਘਰ, ਛੇਵੇਂ ਘਰ ਰਹੇ ਵੱਖਰ, ਰੇਖ ਭੇਖ ਕੋਈ ਦਿਸ ਨਾ ਆਣਾ। ਅੱਖਰ ਵੱਖਰ ਹਰਿ ਨਿਰੰਕਾਰ । ਸਾਚਾ ਲੇਖਾ ਲਿਖੇ ਕਾਇਆ ਮੰਦਰ ਸਾਚੇ ਪੱਥਰ, ਬਜਰ ਕਪਾਟ ਦੇਵੇ ਪਾੜ। ਲੱਖ ਚੁਰਾਸੀ ਲੱਥੀ ਸੱਥਰ, ਲੇਖ ਚੁੱਕੇ ਕਲਜੁਗ ਮੁੱਕੇ ਸਤਾਰਾਂ ਹਾੜ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਦਵਾਰੇ ਅਟੱਲ ਮੁਨਾਰੇ ਹਰਿਜਨ ਪਿਆਰੇ ਦੇਵੇ ਵਾੜ। ਸਚ ਦਵਾਰਾ ਸਤਿ ਸਤਿਵਾਦੀ। ਪੁਰਖ ਅਪਾਰਾ ਬੋਧ ਅਗਾਧੀ। ਸ਼ਬਦ ਧਾਰਾ ਮਾਧਵ ਮਾਧੀ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰੰਗੇ ਰੰਗ ਛੈਲ ਛਬੀਲਾ, ਆਪੇ ਜਾਣੇ ਆਪਣਾ ਹੀਲਾ, ਪਵਣੀ ਸ਼ਬਦੀ ਸ਼ਬਦੀ ਪਵਣੀ ਨਾਦੀ। ਪਵਣ ਸ਼ਬਦ ਪਵਣ ਨਾਦ ਸੁਨ। ਬੋਧ ਅਗਾਧ ਅਗਾਧ ਬੋਧ, ਵੇਖ ਵਖਾਏ ਰਿਖ ਮੁਨ। ਵਡ ਜੋਧਨ ਜੋਧ ਹਿਰਦਾ ਸੋਧ, ਗੁਰਮੁਖ ਸਾਚੇ ਮਾਤ ਚੁਣ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਧਾਮ ਸੁਹਾਏ, ਦੂਸਰ ਕਿਸੇ ਦਿਸ ਨਾ ਆਏ, ਸੰਤ ਸੁਹੇਲੇ ਭੁੱਲੇ ਰੁੱਲੇ ਵਿਚ ਅਗੰਮ ਸੁੰਨ । ਪਹਿਲੀ ਹਾੜ ਸ਼ਬਦ ਨਿਸ਼ਾਨ। ਹਰਿ ਆਪ ਝੁਲਾਏ ਵਿਚ ਜਹਾਨ । ਨੌਂ ਖੰਡ ਪ੍ਰਿਥਮੀ ਗੁਣ ਨਿਧਾਨ । ਸੱਤਾਂ ਦੀਪਾਂ ਹਰਿ ਮਿਹਰਵਾਨ। ਆਪੇ ਜੋਤ ਨਿਰੰਜਣ ਆਪ ਅਕਾਰਿਆ। ਆਪੇ ਜਗਤ ਮਜਨ ਆਪੇ ਵਡ ਸੰਸਾਰਿਆ। ਆਪ ਦੁੱਖ ਭੈ ਭੰਜਨ, ਸਗਲ ਪਸਾਰਿਆ। ਆਪੇ ਆਪ ਪੜਦੇ ਕੱਜਣ, ਆਪੇ ਅੰਦਰ ਆਪੇ ਬਾਹਰਿਆ। ਆਪੇ ਆਪ ਸਾਚਾ ਸੱਜਣ, ਆਪੇ ਗੁਪਤ ਆਪੇ ਜਾਹਰਿਆ। ਜੋਤੀ ਜੋਤ ਸਰੂਪ ਹਰਿ, ਅੱਖਰ ਵੱਖਰ ਖੇਲ ਅਪਾਰਿਆ। ਆਪੇ ਗੋਬਿੰਦ ਦਾਤਾ ਰਾਮ, ਆਪੇ ਭੇਖ ਵਟੰਤਿਆ। ਹਰਿ ਆਪੇ ਜਗਤ ਭਗਤ ਸਾਚਾ ਨਾਮ, ਹਰਿ ਆਪੇ ਖੋਜ ਖੁਜੰਤਿਆ। ਹਰਿ ਆਪੇ ਅੰਮ੍ਰਿਤ ਆਤਮ ਮਧ, ਹਰਿ ਆਪੇ ਸਾਚਾ ਰਸ ਪਿਅੰਤਿਆ। ਹਰਿ ਆਪੇ ਪਵਣੀ ਸ਼ਬਦੀ ਨਦ, ਹਰਿ ਆਪੇ ਨਾਦ ਅਨਾਹਦ ਸਾਚਾ ਰਾਗ ਸੁਣੰਤਿਆ। ਆਪੇ ਬੋਧ ਅਗਾਧ ਅਗਾਧ ਬੋਧ, ਹਰਿ ਆਪੇ ਜੋਤ ਜਗੰਤਿਆ। ਹਰਿ ਆਪੇ ਸ੍ਰਿਸ਼ਟ ਸਬਾਈ ਸੋਧਨ ਸੋਧ, ਸ਼ਬਦ ਨਿਸ਼ਾਨਾ ਇਕ ਰਖੰਤਿਆ। ਹਰਿ ਆਪੇ ਗੁਣੀਆ ਵਡ ਵਡ ਬੋਧ, ਭੇਵ ਅਭੇਦ ਆਪ ਅਖਵੰਤਿਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾ ਕੋਈ ਜਾਣੇ ਸਾਧਨ ਸੰਤਿਆ। ਆਪੇ ਰਾਮ ਰਹੀਮ, ਬੇਐਬ ਪਰਵਰਦਿਗਾਰਿਆ। ਆਪੇ ਗੁਣੀ ਗਨੀਮ ਵਡ ਨਸੀਮ, ਨੁਕਤਾ ਮੀਮ ਨਾ ਕਿਸੇ ਵਿਚਾਰਿਆ। ਲੱਖ ਚੁਰਾਸੀ ਤੇਰੀ ਤਰਮੀਮ, ਆਪ ਕਰਾਏ ਜਿਉਂ ਅਰਜਨ ਭੀਮ, ਖੇਲ ਕਰਾਏ ਜਿਉਂ ਕ੍ਰਿਸ਼ਨ ਮੁਰਾਰਿਆ। ਰਚਨ ਰਚੇ ਰੂਸਾ ਚੀਨੀ, ਆਪੇ ਭੰਨੇ ਹੰਕਾਰੀ ਬੀਨੀ, ਯੁਰਾਪੀਨੀ ਵਡ ਹੰਕਾਰਿਆ । ਵੇਖ ਵਖਾਣੇ ਮੁਹੰਮਦੀ ਦੀਨੀ, ਨੂਰ ਅਲਾਹੀ ਏਕਾ ਈਨੀ, ਬੇਪਰਵਾਹੀ ਖੇਲ ਮਚਾ ਰਿਹਾ। ਨਾਤਾ ਛੁੱਟੇ ਖਾਣ ਪੀਣੀ, ਮੁਹੰਮਦ ਰਸੂਲਾਂ ਹੋਏ ਅਧੀਨੀ, ਕਾਲਾ ਵੇਸ ਦਰ ਦਰਵੇਸ ਆਪਣਾ ਆਪ ਸੁਹਾ ਰਿਹਾ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਸਾਚੀ ਰੰਗਣ ਰੰਗ ਰੰਗਾ ਰਿਹਾ। ਆਪੇ ਰਘੁਪਤ ਰਘੁਨਾਥਿਆ । ਸ੍ਰਿਸ਼ਟ ਸਬਾਈ ਸਗਲਾ ਪਤ, ਆਪੇ ਜਾਣੇ ਅਗਲੀ ਪਿਛਲੀ ਗਾਥਿਆ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਦੇ ਸਮਝਾਵੇ ਮਤ, ਵੇਲਾ ਆਏ ਫੇਰ ਨਾ ਮਾਤਿਆ। ਨਾ ਕੋਈ ਦੇਵੇ ਧੀਰਜ ਜਤ, ਆਤਮ ਜੋਤੀ ਸਾਚਾ ਸਤਿ, ਸ਼ਬਦ ਮਿਲੇ ਨਾ ਸਾਚਾ ਰਾਥਿਆ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਅੰਤਮ ਵਖਾਏ ਸੀਆਂ ਸਾਢੇ ਤਿੰਨ ਹੱਥ । ਆਪੇ ਆਪ ਆਪ ਪਰਵਾਨਾ। ਧੁਰ ਦਰਗਾਹੀ ਸ਼ਬਦ ਨਿਸ਼ਾਨਾ। ਜਗਤ ਚਲਾਏ ਤੀਰ ਭਗਵਾਨਾ। ਦੂਸਰ ਕੋਈ ਰਹਿਣ ਨਾ ਪਾਏ, ਮੇਟ ਮਿਟਾਏ ਪੁਰਖ ਸੁਜਾਨਾ। ਸਾਚੀ ਬਣਤ ਰਿਹਾ ਬਣਾਏ, ਲੇਖ ਲਿਖੇ ਨਾਮ ਮਹਾਨਾ । ਚਾਰ ਵਰਨਾਂ ਇਕ ਥਾਂ ਬਹਾਏ, ਸ਼ਬਦ ਨਿਸ਼ਾਨ ਇਕ ਰਖਾਨਾ। ਵਰਨ ਅਵਰਨਾਂ ਆਪ ਹੋ ਜਾਏ, ਵੇਦ ਪੁਰਾਨਾਂ ਦਿਸ ਨਾ ਆਨਾ। ਜੋਤੀ ਜਾਮਾ ਭੇਖ ਵਟਾਏ, ਖਾਣੀ ਬਾਣੀ ਹੋਈ ਹੈਰਾਨਾ । ਨਿਹਕਲੰਕੀ ਜਾਮਾ ਪਾਏ, ਕੁਰਾਨ ਅੰਜੀਲ ਖੇਲ ਸ਼ੈਤਾਨਾ। ਸੋਹੰ ਸਾਚਾ ਡੰਕ ਵਜਾਏ, ਸੱਤਾਂ ਦੀਪਾਂ ਵੰਡ ਵੰਡਾਨਾ। ਲੇਖਾ ਲੇਖ ਭਵਿਖਤ ਲਿਖਾਏ, ਆਪ ਆਪਣੇ ਸੰਗ ਸਮਾਨਾ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਸਚ ਨਿਸ਼ਾਨ ਇਕ ਝੁਲਾਨਾ। ਸਚ ਨਿਸ਼ਾਨ ਹਰਿ ਬਨਵਾਰਿਆ। ਨੌਂ ਖੰਡ ਪ੍ਰਿਥਮੀ ਇਕ ਬਿਬਾਣ, ਉਡਾਏ ਸ਼ਬਦ ਸਾਚੀ ਉਡਾਰਿਆ। ਰੰਕ ਰਜਾਨਾਂ ਏਕਾ ਆਣ, ਕਰੇ ਖੇਲ ਅਪਰ ਅਪਾਰਿਆ। ਨੌਂ ਦਰ ਵੇਖੇ ਸਰਬ ਤਜ ਜਾਣ, ਮਦਿਰਾ ਮਾਸ ਨਾ ਕਰੇ ਕੋਈ ਅਹਾਰਿਆ। ਭਾਂਡੇ ਹੰਕਾਰੀ ਸਰਬ ਭੱਜ ਜਾਣ, ਵੱਜੇ ਸ਼ਬਦ ਚੋਟ ਨਗਾਰਿਆ। ਰਾਜ ਤਾਜ ਸ਼ਾਹ ਤਜ ਜਾਣ, ਨਾ ਕੋਈ ਕਰੇ ਤਨ ਸ਼ਿੰਗਾਰਿਆ। ਦਰ ਦਵਾਰ ਬੰਕ ਸਰਬ ਛੱਡ ਜਾਣ, ਨਾ ਕੋਈ ਵੇਖੇ ਪਿੱਛਾ ਅਗਾੜਿਆ। ਗੁਰਮੁਖ ਸਾਚੇ ਸੰਤ ਸੁਹੇਲੇ ਸਚ ਸਰਨਾਈ ਗੁਰ ਚਰਨ ਦਵਾਰੇ ਸਜ ਜਾਣ, ਰੱਖੇ ਲਾਜ ਚਰਨ ਛੁਹਾਈ ਦਾਹੜੀਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨੇਤਰ ਪੇਖੇ ਲੋਕਮਾਤ ਵੇਖੇ ਗੁਰ ਸੰਗਤ ਸਤਾਰਾਂ ਹਾੜੀ ਫੁਲ ਫੁਲਵਾੜੀਆ। ਸ਼ਬਦ ਨਿਸ਼ਾਨਾ ਰੰਗ ਆਲਮੀਨ । ਵੇਖ ਵਖਾਣੇ ਹਰਿ ਹਰਿ ਅਲਾਹੀ ਯਾ-ਮਬੀਨ। ਏਕਾ ਏਕ ਸੱਚਾ ਦਰ ਦਵਾਰ, ਰਹੀਮ ਕਰੀਮ ਸ਼ਾਹ ਨਸੀਮ ਜਾਂਨਸ਼ੀਮ । ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਸਚ ਨਿਸ਼ਾਨਾ ਹਰਿ ਮਿਹਰਬਾਨਾ ਇਕ ਚਲਾਏ ਜਗਤ ਪਰਬੀਨ। ਜਗਤ ਨਿਸ਼ਾਨਾ ਆਲਮੁਲ ਉਲਮਾ ਭਗਤ ਭਗਵਾਨਿਆ। ਰੰਗਨ ਰੰਗ ਰੰਗਾਨਾ। ਸਚ ਸਤਿ ਸਤਿ ਸਤਿ ਮਿਹਰਵਾਨ, ਆਪੇ ਜਾਣੇ ਚਵੀਆਂ ਤੱਤ ਜੋਤੀ ਵੱਖਰ ਸ਼ਬਦ ਪਛਾਨਾ। ਤ੍ਰੈਗੁਣ ਮਾਇਆ ਬਹੱਤਰ ਵਖ, ਤ੍ਰੈ ਤ੍ਰੈ ਵੇਸ ਅਨੇਕ ਮਹਾਨਾ। ਜੋਤੀ ਜੋਤ ਸਰੂਪ ਹਰਿ, ਲੱਖ ਚੁਰਾਸੀ ਜੋਤ ਧਰ, ਆਪੇ ਰਹੇ ਬੇਪਛਾਣਾ। ਆਪੇ ਬੇਪਛਾਣ ਸਰਬ ਪਛਾਣਦਾ। ਗੁਣਵੰਤਾ ਗੁਣ ਨਿਧਾਨ, ਸਰਬ ਜੀਆਂ ਘਟ ਆਪੇ ਜਾਣਦਾ। ਕਰੇ ਖੇਲ ਮਾਤ ਮਹਾਨਾ, ਸਾਚਾ ਰੰਗ ਕਲਜੁਗ ਤੇਰੇ ਅੰਗ ਸੰਗ ਵੇਖ ਤਰੰਗ ਨਿਗਾਹਵਾਨ ਦਾ। ਲੱਖ ਚੁਰਾਸੀ ਅੰਤ ਕੁਰੰਗ, ਸੋਹੰ ਵਜੇ ਨਾਮ ਮਰਦੰਗ, ਮਾਨਸ ਦੇਹੀ ਹੋਏ ਭੰਗ, ਕਲਜੁਗ ਜੀਵ ਭੁੱਲੇ ਮਾਇਆ ਰੁੱਲੇ, ਭੁਲਿਆ ਰਾਹ ਬ੍ਰਹਮ ਗਿਆਨ ਦਾ। ਸਚ ਦਵਾਰਾ ਏਕਾ ਖੁਲ੍ਹੇ ਨਾ ਕੋਈ ਲਾਏ ਮੁਲੇ, ਜੋ ਮਿਲੇ ਗਊ ਗ਼ਰੀਬ ਨਿਮਾਣਾ ਸ਼ਾਹ ਸੁਲਤਾਨਾ ਏਕਾ ਕੰਡੇ ਤੁਲੇ, ਕਰੇ ਖੇਲ ਧੁਰ ਦਰਗਾਹੀ ਜਗਤ ਮਲਾਹੀ ਊਚ ਨੀਚ ਨਾ ਕੋਈ ਪਛਾਣਦਾ। ਨਿਹਕਲੰਕ ਨਰਾਇਣ ਨਰ ਲੋਕਮਾਤ ਹਰਿ ਜੋਤ ਧਰ, ਸਾਚਾ ਰੰਗ ਸਦਾ ਅਭੰਗ ਨਾ ਕੋਈ ਵਖਾਣਦਾ। ਸਚ ਦਵਾਰਾ ਖੋਲ੍ਹ ਸ਼ਬਦ ਜਣਾਈਆ। ਸ਼ਬਦ ਵਜਾਏ ਢੋਲ, ਰੰਕ ਰਾਜਾਨਾਂ ਦਏ ਸੁਣਾਈਆ। ਪੜਦੇ ਦੇਵੇ ਖੋਲ੍ਹ, ਬਜਰ ਕਪਾਟੀ ਚੀਰ ਵਖਾਈਆ। ਆਪੇ ਪੂਰੇ ਤੋਲ ਰਿਹਾ ਤੋਲ, ਸਤਾਰਾਂ ਹਾੜੀ ਨੇੜੇ ਆਈਆ। ਸਾਚਾ ਭਾਣਾ ਵੱਜਣਾ ਢੋਲ, ਪੈਣਾ ਘੋਲ ਹਰਿ ਰਸਨਾ ਰਿਹਾ ਬੋਲ, ਨੌਂ ਖੰਡ ਪ੍ਰਿਥਮੀ ਰਿਹਾ ਜਣਾਈਆ। ਝੂਠੀ ਮਾਇਆ ਕਾਇਆ ਚੋਲ, ਲੱਖ ਚੁਰਾਸੀ ਆਤਮ ਰਿਹਾ ਫੋਲ, ਦਿਸ ਕਿਸੇ ਨਾ ਆਈਆ। ਗੁਰਮੁਖਾਂ ਵਸੇ ਸਦਾ ਕੋਲ, ਪੜਦਾ ਉਹਲਾ ਨਾ ਕੋਈ ਰਖਾਈਆ। ਦੇਵੇ ਨਾਮ ਸ਼ਬਦ ਅਨਮੋਲ, ਅੰਤਮ ਤੁਲਿਆ ਪੂਰੇ ਤੋਲ, ਸੋਹੰ ਖੰਡਾ ਹੱਥ ਉਠਾਈਆ। ਸਚ ਦਵਾਰਾ ਲਿਆ ਖੋਲ੍ਹ, ਸਚ ਸਿੰਘਾਸਣ ਰਿਹਾ ਬੋਲ, ਨੌਂ ਦਵਾਰੇ ਹਰਿ ਨਿਰੰਕਾਰੇ, ਬੇਮੁਖਾਂ ਰਾਹ ਵਖਾਈਆ। ਦਸਵਾਂ ਘਰ ਅਟੱਲ ਮੁਨਾਰੇ, ਜੋਤੀ ਜਗੇ ਇਕ ਨਿਰੰਕਾਰੇ, ਸਤਾਰਾਂ ਹਾੜੀ ਵੇਖ ਅਪਾਰੇ, ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਬਣ ਭਿਖਾਰੇ, ਨਿਹਕਲੰਕ ਜੋਤ ਪਰਗਟਾਈਆ। ਬਣਾਏ ਇਕ ਨਿਸ਼ਾਨ ਅਪਾਰੇ, ਲੇਖ ਲਿਖੇ ਸੱਚੀ ਸਰਕਾਰੇ, ਝੰਡਾ ਚੜ੍ਹੇ ਵਿਚ ਸੰਸਾਰੇ, ਚਾਰੋਂ ਕੁੰਟ ਕਰੇ ਰੁਸ਼ਨਾਈਆ। ਗੁਰਮੁਖ ਬਣਾਏ ਸਾਚੇ ਲਾੜੇ, ਲੱਖ ਚੁਰਾਸੀ ਚਬਾਏ ਆਪਣੀ ਦਾੜ੍ਹੇ, ਮਗਰ ਲਗਾਏ ਸ਼ਬਦ ਧਾੜੇ, ਤੀਰ ਕਮਾਨ ਨਾ ਕੋਈ ਰਖਾਈਆ। ਨਾਮ ਗੋਲਾ ਕਾੜ ਕਾੜੇ, ਲੁਕਿਆ ਰਹੇ ਨਾ ਕੋਈ ਝਾੜੇ, ਅੰਦਰ ਬੈਠ ਨਾ ਮੁਖ ਛੁਪਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਕਲਜੁਗ ਤੇਰੀ ਅੰਤਮ ਬੋਲੀ, ਧਰਤ ਮਾਤ ਦਰ ਹੋਏ ਗੋਲੀ, ਲਾੜੀ ਮੌਤ ਉਠਾਏ ਡੋਲੀ, ਚਾਰੇ ਜੁਗ ਕਹਾਰ ਬਣਾਈਆ। ਚਾਰੇ ਜੁਗ ਬਣੇ ਕਹਾਰਾ। ਕਲਜੁਗ ਤੇਰੀ ਅੰਤਮ ਵਾਰਾ। ਨਾ ਕੋਈ ਦੇਵੇ ਕਿਸੇ ਸਹਾਰਾ। ਚਾਰੋਂ ਕੁੰਟ ਚਾਰ ਦਵਾਰ ਪਾਇਆ ਘੇਰਾ, ਨਾ ਕੋਈ ਮੀਤ ਨਾ ਮੁਰਾਰਾ । ਧਰਮ ਦਵਾਰਾ ਖੋਲ੍ਹ ਸ਼ਬਦ ਜੈਕਾਰਿਆ। ਨੌਂ ਦਵਾਰੇ ਮਾਨਸ ਦੇਹੀ ਝੂਠਾ ਭੋਗ, ਤ੍ਰੈਗੁਣ ਤਿੰਨੇ ਦਿਸ਼ਾ ਵੇਖ ਵਖਾ ਰਿਹਾ। ਦਸਵੇਂ ਘਰ ਵੱਜੇ ਢੋਲ, ਸ਼ਬਦ ਮਰਦੰਗ ਨਾ ਕੋਈ ਰਖਾ ਰਿਹਾ। ਆਪੇ ਕੁੰਡਾ ਰਿਹਾ ਖੋਲ੍ਹ, ਸਾਚੀ ਸੇਜਾ ਆਪ ਵਿਛਾ ਰਿਹਾ। ਆਪੇ ਆਪ ਰਿਹਾ ਬੋਲ, ਸੁਰਤ ਸੁਹਾਗਣ ਨਾਰ ਪਿਆਰ ਸਾਚਾ ਮੇਲ ਮਿਲਾ ਰਿਹਾ। ਬ੍ਰਹਿਮਾਦੀ ਸਦ ਕਰੇ ਚੋਲ੍ਹ ਸ਼ਬਦ ਵਿਚੋਲਾ ਇਕ ਰਖਾ ਰਿਹਾ। ਭੇਦ ਅਭੇਦਾ ਪੜਦੇ ਖੋਲ੍ਹ, ਜੋਤੀ ਮੁਖੜਾ ਨੂਰ ਵਖਾ ਲਿਆ। ਹੱਸ ਹੱਸ ਮੁਖੋਂ ਕਹੇ ਬੋਲ, ਸਚ ਸੁਹਾਗਣ ਗੁਰਮੁਖ ਨਾਰੀ ਗੁਰ ਪੂਰਾ ਕੰਤ ਮਿਲਾ ਰਿਹਾ। ਅੰਮ੍ਰਿਤ ਆਤਮ ਦੇਵੇ ਠੰਡਾ ਪਾਣੀ, ਸਾਚੇ ਤੀਰਥ ਆਪ ਨੁਹਾ ਰਿਹਾ। ਰਾਗ ਅਰਾਗਾਂ ਸਾਚੀ ਬਾਣੀ, ਏਕਾ ਏਕ ਸੁਣਾ ਰਿਹਾ। ਬਣਿਆ ਰਹੇ ਸਦਾ ਪਾਲੀ, ਬਿਰਧ ਬਾਲ ਨਾ ਕੋਈ ਵਖਾ ਰਿਹਾ। ਆਪੇ ਕਰੇ ਜਾਣ ਪਛਾਣੀ, ਦੇ ਹਲੂਣਾ ਆਪ ਜਗਾ ਰਿਹਾ । ਜੋਤੀ ਜੋਤ ਸਰੂਪ ਹਰਿ, ਆਪੇ ਵਸੇ ਸਚ ਘਰ, ਨੌਂ ਦਵਾਰੇ ਬੰਦ ਕਵਾੜਿਆ। ਨੌਂ ਦਵਾਰੇ ਖੋਲ੍ਹ ਕਿਵਾੜ, ਬੇਮੁਖਾਂ ਵਖਾਏ ਸਤਾਰਾਂ ਹਾੜ। ਗੁਰਮੁਖਾਂ ਵਖਾਏ ਏਕਾ ਰਾਹ ਜਗਤ ਮਲਾਹ, ਦਰ ਘਰ ਸਾਚੇ ਦੇਵੇ ਵਾੜ। ਕੋਈ ਨਾ ਅਗੇ ਕਰੇ ਧਰਮ ਰਾਏ ਨਾ ਪੁੱਛੇ ਮੁਖ ਉਘਾੜ। ਜਮ ਰਾਜ ਨਾ ਪਕੜੇ ਬਾਂਹੀਂ, ਗੁਰਮੁਖ ਸਾਚੇ ਸਾਚੇ ਲਾੜ। ਪਕੜ ਉਠਾਏ ਥਾਉਂ ਥਾਈਂ, ਸਾਚੇ ਘੜੇ ਘਾੜਨ ਘਾੜ। ਆਪੇ ਬਣੇ ਪਿਤਾ ਮਾਂ, ਅੰਮ੍ਰਿਤ ਹਰਿ ਮੁਖ ਚੁਆਏ ਨਾੜ ਨਾੜ। ਹੰਸ ਬਣਾਏ ਗੁਰਮੁਖ ਕਾਂ, ਪਰੇ ਹਟਾਏ ਪੰਚਮ ਧਾੜ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਿਵਸ ਵਿਚਾਰ ਸਤਾਰਾਂ ਹਾੜ। ਨੌਂ ਦਵਾਰੇ ਦਰ ਖੋਲ੍ਹੇ। ਅੰਦਰ ਬਾਹਰ ਗੁਪਤ ਜਾਹਰ ਆਪੇ ਬੋਲੇ। ਮਾਨਸ ਦੇਹੀ ਨੇਤਰ ਵੇਖੇ, ਕਵਣ ਰੰਗ ਕਾਇਆ ਚੋਲੇ। ਜੀਵ ਜੰਤ ਭਰਮ ਭੁਲੇਖੇ, ਧਰਤ ਮਈਆ ਕਲਜੁਗ ਨਈਆ ਅੰਤਮ ਡੋਲੇ। ਪੁਰਖ ਅਬਿਨਾਸ਼ੀ ਸਾਚਾ ਵੇਖੇ, ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਰੰਗ ਸ਼ਬਦ ਸੰਗ ਏਕਾ ਰੱਖਿਆ। ਨੌਂ ਦਵਾਰੇ ਜਗਤ ਦੁਕਾਨਾ। ਰਸਨਾ ਰਸ ਮੁਖ ਥੁੱਕ ਫੀਕ ਫਿਕਾਨਾ। ਅੰਤਮ ਵੇਲਾ ਗਿਆ ਢੁਕ, ਆਪਣਾ ਭਾਰ ਲੈਣਾ ਚੁੱਕ, ਮਿਲੇ ਨਾਮ ਨਾ ਸ਼ਬਦ ਬਿਬਾਣਾ। ਕਲਜੁਗ ਔਧ ਗਈ ਮੁੱਕ, ਪ੍ਰਭ ਕਾ ਭਾਣਾ ਨਾ ਸਕੇ ਰੁਕ, ਕਰੇ ਖੇਲ ਵਾਲੀ ਦੋ ਜਹਾਨਾ । ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਸ਼ਬਦ ਜਣਾਏ ਜਗਤ ਚਲਾਏ ਏਕਾ ਏਕ ਨਾਮ ਨਿਸ਼ਾਨਾ। ਨਾਮ ਨਿਸ਼ਾਨ ਇਕ ਰਖਾਉਣਾ। ਭਗਤ ਭਗਵਾਨ ਧਰਮ ਸੁਹਾਉਣਾ । ਸ਼ਬਦ ਬਾਣ ਮਾਰ ਧਿਆਨ ਨਾਲ ਰਖਾਉਣਾ। ਜਗਤ ਉਡਾਨ ਕਰ ਪਛਾਣ, ਚਾਰ ਕੁੰਟ ਪ੍ਰਭ ਆਪ ਕਰਾਉਣਾ। ਸੱਤਾਂ ਦੀਪਾਂ ਵੰਡ ਵੰਡਾਨ, ਸੋਹੰ ਅੱਖਰ ਕਰ ਕਰ ਵੱਖਰ ਸਾਚਾ ਲੇਖਾ ਆਪ ਲਿਖਾਉਣਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਸਿੰਘਾਸਣ ਆਪ ਸੁਹਾਉਣਾ। ਸਚ ਸਿੰਘਾਸਣ ਹਰਿ ਦਾਤਾਰ। ਸ਼ਬਦ ਨਿਸ਼ਾਨਾ ਅਪਰ ਅਪਾਰ। ਲੇਖਾ ਲਿਖੇ ਵਾਰੋ ਵਾਰ। ਸਤਿ ਸਤਿਵਾਦੀ ਸਤ ਰੰਗ ਸਤਿ ਪੁਰਖ ਨਿਰੰਜਣ ਸਾਚੀ ਧਾਰ। ਲੋਆਂ ਪੁਰੀਆਂ ਰਿਹਾ ਲੰਘ, ਧਰਤ ਮਾਤ ਤੇਰੀ ਸੁਣ ਪੁਕਾਰ । ਗਰੀਬ ਨਿਮਾਣਿਆਂ ਕਟੇ ਭੁੱਖ ਨੰਗ, ਲੋਕਮਾਤ ਲਏ ਅਵਤਾਰ। ਚਿੱਟੇ ਅਸਵ ਕਸੇ ਤੰਗ, ਹਰਿ ਸੂਰਬੀਰ ਸੱਚਾ ਸਰਦਾਰ। ਲੱਖ ਚੁਰਾਸੀ ਭੰਨੇ ਕਾਚੀ ਵੰਗ, ਰਾਜ ਰਾਜਾਨਾਂ ਕਰੇ ਖ਼ਬਰਦਾਰ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਸੁਨੇਹੜਾ ਏਕਾ ਘੱਲੇ, ਚਾਰ ਯਾਰੀ ਸਚ ਮਹੱਲੇ, ਅੰਤਮ ਰਹਿਣਾ ਖ਼ਬਰਦਾਰ। ਸ਼ਬਦ ਸੁਨੇਹੜਾ ਦੇਵੇ ਤੋਰ। ਪ੍ਰਭ ਅਬਿਨਾਸ਼ੀ ਕਿਰਪਾ ਕਰ ਸਾਚਾ ਹਰਿ, ਸੋਹੰ ਬੰਨ੍ਹੇ ਸਾਚੀ ਡੋਰ। ਵੇਖ ਵਖਾਣੇ ਉਚੇ ਘਰ, ਜਗਤ ਮਹੱਲਾ ਲੱਗੇ ਚੋਰ। ਵੇਲੇ ਅੰਤਮ ਜਾਣ ਹਰ, ਕਲ ਅੰਧੇਰਾ ਅੰਧ ਘੋਰ। ਕਲਜੁਗ ਅੰਤਮ ਆਉਣਾ ਡਰ, ਚਾਰ ਕੁੰਟਾਂ ਹਰਾਮ ਖੋਰ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਚੁਕਾਏ ਮੋਰ ਤੋਰ। ਸ਼ਬਦ ਸੁਨੇਹੜਾ ਮੁਹੰਮਦੀ ਯਾਰ। ਅੰਤਮ ਵੇਲਾ ਕਰ ਵਿਚਾਰ। ਚਾਰ ਯਾਰੀ ਹੋਏ ਖਵਾਰੀ, ਅੰਤਮ ਪੈਣੀ ਡਾਹਢੀ ਮਾਰ। ਅਹਿਮਦ ਮੁਹੰਮਦ ਖੇਲ ਅਪਾਰ। ਦਰ ਦਰ ਘਰ ਘਰ ਹੋਏ ਖਵਾਰ। ਬਿਰਧ ਬਾਲ ਨਾ ਪਾਏ ਸਾਰ। ਜੋਤੀ ਜੋਤ ਸਰੂਪ ਹਰਿ, ਸੰਗ ਮੁਹੰਮਦ ਭੇਖ ਕਰ, ਵੇਖ ਵਖਾਣੇ ਸ਼ਾਹ ਸੁਲਤਾਨ ਦਰ ਸਰਕਾਰ। ਸੰਗ ਮੁਹੰਮਦ ਸਗਲਾ ਸਾਥਾ। ਅਹਿਮਦ ਨੂਰ ਹਰੀ ਰਘੁਨਾਥਾ। ਸ਼ਬਦ ਭਰਪੂਰ ਅਨਹਦ ਤੂਰ ਵਸੇ ਦੂਰ ਅਕਥਨਾ ਕਾਥਾ। ਸਰਬ ਘਟਾ ਆਪੇ ਭਰਪੂਰ, ਸੱਜਣ ਸੁਹੇਲਾ ਹਾਜ਼ਰ ਹਜ਼ੂਰ, ਜਨ ਭਗਤ ਚੜ੍ਹਾਏ ਸਾਚੇ ਰਾਥਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਵੇਖੇ ਖੇਲ ਜਗਤ ਤਮਾਸ਼ਾ। ਸੰਗ ਮੁਹੰਮਦੀ ਹੋਏ ਹੈਰਾਨੀ। ਸ਼ਬਦ ਨਿਸ਼ਾਨਾ ਤੀਰ, ਪਏ ਵਹੀਰ ਅੰਜੀਲ ਕੁਰਾਨੀ। ਬਾਲਕ ਮਾਤਾ ਛੁੱਟੇ ਸੀਰ, ਵੇਲਾ ਅੰਤ ਅੰਤ ਅਖ਼ੀਰ, ਸਚ ਹਦੀਸ ਨਾ ਕੋਈ ਪੜ੍ਹਾਨੀ। ਅਸਤਰ ਬਸਤਰ ਲੱਥੇ ਚੀਰ, ਨਾ ਕੋਈ ਸ਼ਸਤਰ ਸ਼ਾਹ ਫ਼ਕੀਰ, ਰੁਲਦੇ ਫਿਰਦੇ ਬੀਰ ਦੁਰਾਨੀ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਅੱਖਰ ਜਗਤ ਵੱਖਰ ਦੀਪ ਖੰਡ ਬ੍ਰਹਿਮੰਡ ਇਕ ਚਲਾਏ ਸੋਹੰ ਬਾਣੀ। ਸੋਹੰ ਸ਼ਬਦ ਸ਼ਬਦ ਭਗਵਾਨਿਆ। ਆਪ ਬਣਾਏ ਆਪਣੀ ਜੁਗਤ ਭੁਗਤ ਮੁਕਤ ਵਿਚ ਜਹਾਨਿਆ। ਧਰਮ ਰਖਾਏ ਸਾਚੀ ਸ਼ਕਤ, ਆਏ ਵਕਤ ਬੇਮੁਹਾਨਿਆ। ਲੱਖ ਚੁਰਾਸੀ ਬੂੰਦ ਰਕਤ, ਹੱਡ ਮਾਸ ਨਾੜੀ ਨਾ ਕਰੇ ਕੋਈ ਪਛਾਣਿਆ। ਇਕ ਵਡਿਆਈ ਨਾਮ ਭਗਤ, ਜਿਹਵਾ ਜਗਤ ਰਸਨਾ ਵਖਾਨਿਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕ ਬਣਾਏ ਧਰਮ ਨਿਸ਼ਾਨਿਆ। ਧਰਮ ਨਿਸ਼ਾਨਾ ਪਾਏ ਵੰਡ। ਨਾਮ ਨਿਧਾਨਾ ਸਚਖੰਡ। ਵਿਚ ਜਹਾਨਾ ਪਾਈ ਠੰਡ। ਵਾਲੀ ਦੋ ਜਹਾਨਾਂ ਖੇਲ ਬ੍ਰਹਿਮੰਡ। ਆਪੇ ਹੋਏ ਬੇਪਛਾਨਾ, ਸਦ ਵੇਖੇ ਖੰਡ ਖੰਡ। ਸਿੰਘ ਜਗਦੀਸ਼ੇ ਬੰਨੇ ਗਾਨਾ, ਵੇਖ ਵਖਾਣੇ ਉਤਭੁਜ ਸੇਤਜ ਜੇਰਜ ਅੰਡ। ਚਾਰ ਵਰਨ ਹੋਏ ਪਰਧਾਨਾ, ਸੋਹੰ ਸ਼ਬਦ ਚੰਡ ਪਰਚੰਡ। ਜੋਤੀ ਜੋਤ ਸਰੂਪ ਹਰਿ, ਰਾਮ ਰਹੀਮ ਇਕ ਨਿਸ਼ਾਨਾ। ਸਚ ਨਿਸ਼ਾਨਾ ਹਰਿ ਦਾਤਾਰ। ਸਗਲ ਸਮਗਰੀ ਰਿਹਾ ਕਰ, ਪਹਿਲੀ ਗੜ੍ਹੀ ਕਰ ਤਿਆਰ। ਨਿਰਮਲ ਕਾਇਆ ਇਕ ਇਕਗਰੀ, ਲੇਖੇ ਲੱਗੀ ਪਹਿਲੀ ਵਾਰ। ਜੋਤੀ ਜੋਤ ਜੋਤ ਉਜਗਰੀ, ਨਾਮ ਰਤਨ ਰਤਨਗਰੀ, ਚਾਰੋਂ ਕੁੰਟ ਹੋਏ ਉਜਿਆਰ। ਜੋਤੀ ਜੋਤ ਸਰੂਪ ਹਰਿ, ਜਗਤ ਜਗਦੀਸ਼ਾ ਧਰਮ ਬਣਾਏ, ਸ਼ਬਦ ਨਿਸ਼ਾਨ ਕਰ ਤਿਆਰ। ਜਗਤ ਜਗਦੀਸ਼ ਤੇਰੀ ਰਤ। ਲੱਖ ਚੁਰਾਸੀ ਜੂਠੇ ਝੂਠੇ ਪੀਸਣ ਰਹੀ ਪੀਸ, ਕਲਜੁਗ ਅੰਤਮ ਦੇ ਸਮਝਾਵੇ ਮਤ। ਏਕਾ ਸ਼ਬਦ ਸਾਚਾ ਸੋਹੇ ਸੀਸ, ਚਾਰ ਵਰਨਾਂ ਜਤਾਉਣਾ ਏਕਾ ਤੱਤ। ਲੇਖਾ ਚੁੱਕੇ ਬੀਸ ਇਕੀਸ, ਆਪ ਲਿਖਾਏ ਤੇਰਾ ਸਤਿ। ਜੋਤੀ ਜੋਤ ਸਰੂਪ ਹਰਿ, ਸ਼ਬਦ ਨਿਸ਼ਾਨਾ ਮਾਤ ਧਰ, ਆਪ ਝੁਲਾਏ ਦੀਪ ਸੱਤ। ਦੀਪ ਸੱਤ ਹਰਿ ਬਲਕਾਰਿਆ। ਆਪੇ ਦੇ ਸਮਝਾਵੇ ਮਤ, ਸ਼ਬਦ ਜਗਾ ਰਿਹਾ। ਪਰਗਟ ਹੋਏ ਕਮਲਾਪਤ, ਗੁਰਮੁਖ ਸਾਚੇ ਬਣਤ ਬਣਾ ਰਿਹਾ। ਬਾਲ ਅਵਸਥਾ ਧੀਰਜ ਜਤ, ਸਾਚੀ ਰਤ ਲੇਖੇ ਲਾ ਰਿਹਾ। ਪੂਰਬ ਲਹਿਣਾ ਮਿਲਿਆ ਰਥ, ਗੁਰ ਗੋਬਿੰਦੇ ਤੇਰੀ ਵਥ, ਵਾਲੀ ਹਿੰਦੇ ਸਰਬ ਸਮਰਥ, ਲਹਿਣਾ ਦੇਣਾ ਆਪ ਚੁਕਾ ਰਿਹਾ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਸ਼ਬਦ ਨਿਸ਼ਾਨਾ ਇਕ ਬਣਾ ਰਿਹਾ। ਸ਼ਬਦ ਨਿਸ਼ਾਨਾ ਕਰ ਤਿਆਰ। ਕਲਜੁਗ ਤੇਰੀ ਅੰਤਮ ਵਾਰ। ਪੁਰਖ ਅਬਿਨਾਸ਼ੀ ਪਾਏ ਸਾਰ। ਧਰਤ ਮਾਤ ਦਏ ਹੁਲਾਰ, ਪੁਰਖ ਅਬਿਨਾਸ਼ੀ ਪਾਏ ਸਾਰ। ਚਾਰ ਕੁੰਟਾਂ ਏਕਾ ਵਾਰ। ਦਹਿ ਦਿਸ਼ਾ ਖ਼ਬਰਦਾਰ। ਚੰਦ ਸੂਰਜ ਨਿਮਸਕਾਰ। ਗਗਨ ਮੰਡਲ ਨਾਲ ਸਤਾਰ। ਪੁਰੀਆਂ ਲੋਆਂ ਬੰਨ੍ਹੇ ਧਾਰ । ਸਦੀ ਚੌਧਵੀਂ ਵੇਖ ਵਿਚਾਰ। ਸ਼ਬਦ ਸੁਨੇਹੜਾ ਰੰਗ ਅਪਾਰ। ਲੱਖ ਚੁਰਾਸੀ ਤੇਰਾ ਖੇੜਾ, ਲੋਕਮਾਤ ਰਿਹਾ ਵਿਚਾਰ। ਜ਼ਾਤੀ ਪਾਤੀ ਵਡਾ ਝੇੜਾ, ਨਾ ਕੋਈ ਵਸੇ ਨਗਰ ਖੇੜਾ, ਧਰਤ ਮਾਤ ਤੇਰਾ ਖੁਲ੍ਹਾ ਵਿਹੜਾ, ਅੰਤਮ ਹੌਲਾ ਹੋਏ ਭਾਰ। ਜਨ ਭਗਤਾਂ ਬੰਨ੍ਹੇ ਬੇੜਾ, ਬੇਮੁਖਾਂ ਲਾਏ ਸ਼ਬਦ ਉਖੇੜਾ, ਅੰਤਮ ਮਾਰੇ ਕਰ ਖਵਾਰ। ਕਰੇ ਕਰਾਏ ਹੱਕ ਨਿਬੇੜਾ, ਏਥੇ ਓਥੇ ਨਾ ਕੋਈ ਹੁਦਾਰ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਨਿਸ਼ਾਨਾ ਕਰ ਤਿਆਰ। ਸ਼ਬਦ ਨਿਸ਼ਾਨ ਉਠ ਲਲਕਾਰ, ਨਿਹਕਲੰਕ ਕਲ ਜਾਮਾ ਪਾਇਆ । ਜਨ ਭਗਤਾਂ ਹੋਏ ਪਹਿਰੇਦਾਰ, ਰੰਗਣ ਰੰਗ ਨਾਮ ਦਵਾਇਆ। ਲਾਲ ਚੋਲਾ ਤਨ ਛੁਹਾਇਆ। ਸਾਚਾ ਕੀਆ ਆਪ ਸ਼ਿੰਗਾਰ, ਲਛਮੀ ਤੇਰਾ ਪ੍ਰੇਮ ਵਖਾਇਆ। ਕਵਲ ਫੂਲ ਹੱਥ ਲਟਕਾਇਆ। ਬੱਧੀ ਸਾਚੀ ਧਾਰ, ਸਾਚਾ ਵੇਸ ਰੰਗ ਵਟਾਇਆ। ਘਰ ਮੇਂ ਘਰ ਸਤਿ ਸਮਾਇਆ। ਲਾਲਨ ਲਾਲ ਦਿਸ ਨਾ ਆਇਆ। ਦੀਨ ਦਿਆਲ ਹਰਿ ਗੋਪਾਲ, ਸਾਚਾ ਲਾਲ ਲੇਖੇ ਲਾਇਆ। ਝੁਲਦਾ ਰਹੇ ਇਕ ਨਿਸ਼ਾਨ, ਉਚਾ ਲੰਬਾ ਨੌਜਵਾਨ, ਛੱਤੀ ਜੁਗ ਛੱਤੀ ਰਾਗਾਂ ਭੇਵ ਚੁਕਾਇਆ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਲੋਕਮਾਤ ਹਰਿ ਜੋਤ ਧਰ, ਸੱਤਾਂ ਦੀਪਾਂ ਏਕਾ ਸਾਚਾ ਧਰਮ ਰਖਾਇਆ। ਛੱਤੀ ਜੁਗ ਰਾਗ ਛਤੀਸ, ਖੇਲ ਅਪਾਰਿਆ। ਲੱਖ ਚੁਰਾਸੀ ਜੂਠਾ ਝੂਠਾ ਪੀਸਣ ਰਹੀ ਪੀਸ, ਪਰਗਟ ਹੋਏ ਹਰਿ ਰਘੁਰਾਇਆ। ਰਾਜ ਰਾਜਾਨਾਂ ਛਤਰ ਕਿਸੇ ਨਾ ਦਿਸੇ ਸੀਸ, ਲੇਖਾ ਲਿਖੇ ਵੇਖ ਵਖਾਣੇ ਸਤਾਰਾਂ ਹਾੜੀ ਦਰ ਦਵਾਰਿਆ। ਰਾਜੇ ਬਵੰਜਾ ਆਪ ਜਗਾਣਾ। ਹਰਿ ਗੋਬਿੰਦਾ ਭੇਵ ਚੁਕਾਣਾ। ਕਰਿਆ ਖੇਲ ਵਿਚ ਗਵਾਲੀਅਰ, ਆਪ ਆਪਣੇ ਲੜ ਬੰਧਾਨਾ। ਸ਼ਬਦ ਸਰੂਪੀ ਫੜ ਉਠਾਏ, ਪੰਡਤ ਨਹਿਰੂ ਕਰ ਧਿਆਨਾ। ਪ੍ਰਭ ਕਰੇ ਖੇਲ ਅਪਰ ਅਪਾਰਿਆ, ਇਕ ਝੁਲਾਏ ਧਰਮ ਨਿਸ਼ਾਨੇ, ਜਗਤ ਜਗਦੀਸ਼ੇ ਖੇਲ ਮਹਾਨੇ, ਸਾਚਾ ਧਾਮ ਆਪ ਸੁਹਾਨਾ। ਸਾਚਾ ਧਾਮ ਆਪ ਸੁਹਾਏ, ਨੌਂ ਦਰ ਦਰਵਾਜਿਆ। ਗੁਰਮੁਖਾਂ ਪੂਰਨ ਕਾਮ ਕਰਾਏ, ਗਰੀਬ ਨਿਵਾਜਿਆ। ਸੁੱਕਾ ਹਰਿਆ ਚਾਮ ਕਰਾਏ, ਜੋ ਜਨ ਆਏ ਦਰ ਦਰ ਭਾਜਿਆ। ਸਾਚਾ ਨਾਮ ਝੋਲੀ ਪਾਏ, ਵੇਲੇ ਅੰਤਮ ਰੱਖੇ ਲਾਜਿਆ। ਕਲਜੁਗ ਅੰਧੇਰੀ ਰਾਤ ਮਿਟਾਏ, ਆਤਮ ਜੋਤ ਇਕ ਜਗਾਏ, ਸੀਸ ਪਹਿਨਾਏ ਸਾਚਾ ਤਾਜਿਆ । ਨੌਂ ਖੰਡ ਪ੍ਰਿਥਮੀ ਸਰਨ ਲਗਾਏ, ਸੱਤਾਂ ਦੀਪਾਂ ਵੰਡ ਵੰਡਾਏ, ਲੋਆਂ ਪੁਰੀਆਂ ਸਾਜਨ ਸਾਜਿਆ । ਸ਼ਬਦ ਹੱਥ ਚੰਡ ਪਰਚੰਡ ਉਠਾਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਪਰਗਟ ਜੋਤ ਕਰ ਕਰ ਵੇਸ ਦੇਸਨ ਦੇਸ ਮਾਝਿਆ। ਮਾਝਾ ਦੇਸ ਇਕ ਇਕੱਲਾ । ਨੌਂ ਦਰਵਾਜੇ ਸਚ ਮਹੱਲਾ । ਦਸਵੇਂ ਘਰ ਸਾਜਨ ਸਾਜੇ, ਭਾਂਡਾ ਭਰਮ ਭਉ ਭਾਜੇ, ਇਕ ਵਖਾਏ ਦਇਆ ਕਮਾਏ, ਨਿਹਚਲ ਧਾਮ ਅਟੱਲਾ। ਇਕ ਸਵਾਰੇ ਆਪਣੇ ਕਾਜੇ, ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਜੋਤ ਜਗਾਏ ਘੜੀ ਘੜੀ ਪਲ ਪਲਾ। ਜੋਤ ਨਿਰੰਜਣ ਕਰ ਅਕਾਰ, ਬਣਤ ਬਣਾਈਆ। ਸ਼ਬਦ ਘੋੜੇ ਹੋ ਅਸਵਾਰ, ਲੋਕਮਾਤ ਕਰ ਕਰ ਆਇਆ ਧਾਈਆ। ਪਹਿਲੀ ਹਾੜ ਦਰਸ ਅਪਾਰ, ਸਿੰਘ ਮਨਜੀਤਾ ਤੇਰੀ ਨੀਂਹ ਰਖਾਈਆ। ਸਚ ਮਹੱਲਾ ਕਰ ਤਿਆਰ, ਲੱਖ ਚੁਰਾਸੀ ਰਿਹਾ ਵਖਾਈਆ। ਰਾਜ ਰਾਜਾਨਾਂ ਝੂਠੇ ਦਿਸਣ ਦਰ ਦਰਬਾਰ, ਜੂਠੀ ਝੂਠੀ ਵੰਡ ਵੰਡਾਈਆ। ਹਰਿਜਨ ਮਿਲੇ ਸਾਚਾ ਸ਼ਬਦ ਉਡਾਰ, ਨਾਮ ਬਿਬਾਣਾ ਇਕ ਰਖਾਈਆ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਸਾਚਾ ਧਾਮ ਰਿਹਾ ਸੁਹਾਈਆ। ਸਾਚਾ ਧਾਮ ਸੁਹਾਏ ਨੌਂ ਦਵਾਰਿਆ। ਗੁਰਮੁਖਾਂ ਜੋਤ ਜਗਾਏ, ਸਤਿ ਪੁਰਖ ਅਪਾਰਿਆ। ਵਰਨ ਗੋਤ ਭੇਵ ਮਿਟਾਏ, ਵਰਨਾਂ ਬਰਨਾਂ ਏਕਾ ਰਾਹ ਵਖਾ ਰਿਹਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਰੰਗਣ ਰੰਗ ਅਪਾਰਾ, ਏਕਾ ਰੰਗ ਰੰਗਾ ਰਿਹਾ। ਲਾਲ ਰੰਗ ਰੰਗ ਅਮੋਲਾ। ਪੁਰਖ ਅਬਿਨਾਸ਼ੀ ਪੜਦਾ ਖੋਲ੍ਹਾ। ਭਾਗ ਲਗਾਇਆ ਕਾਇਆ ਚੋਲਾ। ਜੋਤ ਨਿਰੰਜਣ ਗੁਪਤੀ ਬੋਲਾ। ਓਅੰਕਾਰਾ ਪੜਦਾ ਓਹਲਾ। ਧਾਰ ਸਵਰਨੀ ਜਗਤ ਵਿਚੋਲਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਨਿਸ਼ਾਨਾ ਕਰ ਧਿਆਨਾ ਆਪ ਬਣਾਏ ਦਇਆ ਕਮਾਏ ਸਪੂਰਨ ਕਲਾ ਸੋਲਾਂ। ਸ਼ਬਦ ਨਿਸ਼ਾਨ ਰੰਗ ਅਮੋਲਾ। ਹਰਿ ਭਗਵਾਨ ਜਗਤ ਵਿਚੋਲਾ। ਜਗਤ ਦਵਾਰਾ ਏਕਾ ਖੋਲ੍ਹਾ। ਗੁਰਮੁਖਾਂ ਬਣਿਆ ਆਪੇ ਗੋਲਾ। ਸ਼ਬਦ ਸੁਣਾਇਆ ਸਾਚਾ ਢੋਲਾ। ਰੰਗ ਰੰਗਾਇਆ ਨੀਲਾ ਚੋਲਾ। ਨੀਲਾ ਚੋਲਾ ਸਤ ਸਵਰਨੀ ਸੰਗ ਰਲਾਇਆ, ਵਿਚ ਦਿਸਾਇਆ ਪੜਦਾ ਉਹਲਾ। ਅਗੰਮ ਅਗੰਮੀ ਭੇਵ ਖੁਲ੍ਹਾਇਆ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਬਣਿਆ ਆਲਾ ਭੋਲਾ। ਚਿੱਟਾ ਰੰਗ ਰੰਗ ਅਨੂਪ। ਦਸਮ ਦਵਾਰੀ ਸਤਿ ਸਰੂਪ। ਸਾਚਾ ਚੋਲਾ ਹਰਿ ਵਡਾ ਸ਼ਾਹੋ ਭੂਪ। ਜੋਤੀ ਜੋਤ ਸਰੂਪ ਹਰਿ, ਆਪੇ ਵਸੇ ਸਚ ਘਰ, ਨਾ ਕੋਈ ਦਿਸੇ ਰੰਗ ਰੂਪ। ਸੂਹਾ ਰੰਗ ਸਵਗਰੀ ਧਾਰ। ਸਤਿ ਪੁਰਖ ਨਿਰੰਜਣ ਆਪਣੀ ਕਰੇ ਕਾਰ। ਤਨ ਛੁਹਾਇਆ ਪੀਲਾ ਚੋਲਾ, ਸਾਚਾ ਰਾਣਾ ਸੱਚੀ ਸਰਕਾਰ। ਅਜੱਪਾ ਜਾਪ ਦਿਸ ਨਾ ਆਇਆ, ਅੱਖਰ ਵੱਖਰ ਧਾਮ ਨਿਆਰ। ਸੂਹਾ ਵੇਸ ਕਲ ਵਖਾਇਆ, ਭੇਖਾਧਾਰੀ ਭੇਖ ਅਪਾਰ। ਆਪ ਆਪਣਾ ਰੰਗ ਵਖਾਇਆ, ਲੋਕਮਾਤ ਕਰ ਵਿਚਾਰ। ਅੰਦਰੇ ਅੰਦਰ ਜੋਤ ਜਗਾਇਆ, ਜੋਤੀ ਰੰਗ ਅਪਰ ਅਪਾਰ। ਕਾਲਾ ਵੇਸ ਹਰਿ ਰਘੁਰਾਇਆ, ਦਰ ਦਰਵੇਸ ਪਹਿਰੇਦਾਰ। ਤ੍ਰੈਕੁਟੀ ਦੇਸ ਵਾਸ ਰਖਾਇਆ, ਸਰਗੁਣ ਨਿਰਗੁਣ ਪਹਿਰੇਦਾਰ। ਬ੍ਰਹਮਾ ਵਿਸ਼ਨ ਮਹੇਸ਼ ਦਿਸ ਨਾ ਆਇਆ, ਕਲਜੁਗ ਮਾਇਆ ਅਪਰ ਅਪਾਰ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰੰਗਣ ਰੰਗ ਅਪਾਰ। ਆਦਿ ਨੀਲਾ ਸ਼ਬਦ ਸੰਗ ਛੈਲ ਛਬੀਲਾ। ਸਾਚਾ ਬਸਤਰ ਆਪ ਛੁਹਾਏ, ਤਨ ਮਨ ਪੀਲਾ। ਅਸਤਰ ਘੋੜਾ ਨਾਮ ਰਖਾਏ, ਸੋਹੰ ਦਏ ਸਾਚਾ ਟੀਲਾ। ਭੂਸ਼ਨ ਬਸਤਰ ਆਪ ਸੁਹਾਏ, ਚੁਰਾਸੀ ਕਲੀਆਂ ਕਰ ਕਰ ਹੀਲਾ । ਲੱਖ ਚੁਰਾਸੀ ਫੰਦ ਕਟਾਏ, ਛੇ ਘਰ ਵੇਸ ਅਨੇਕ ਰੰਗ ਰੰਗੀਲਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰੰਗ ਸੱਤ ਕਰਾਏ ਲਾਲ ਕਾਲਾ ਚਿੱਟਾ ਨੀਲਾ, ਸ਼ਬਦ ਸੁਨਹਿਰੀ ਸੂਹਾ ਪੀਲਾ। ਕਰ ਕਰ ਰੰਗ ਸੱਤ ਸੱਤ ਅਪਾਰੀ। ਸ਼ਬਦ ਚੰਡ ਫੜੇ ਕਰ ਤਿਆਰੀ। ਨੌਂ ਖੰਡ ਪ੍ਰਿਥਮੀ ਆਈ ਵੰਡ, ਸੱਤਾਂ ਦੀਪਾਂ ਪਸਰ ਪਸਾਰੀ। ਮੇਟ ਮਿਟਾਉਣਾ ਭੇਖ ਪਖੰਡ, ਜੂਠੀ ਝੂਠੀ ਚੋਰ ਯਾਰੀ। ਬੇਮੁਖਾਂ ਦੇਣੀ ਅੰਤਮ ਕੰਡ, ਗੁਰਮੁਖਾਂ ਕਰਨਾ ਖ਼ਬਰਦਾਰੀ। ਪੱਲੇ ਬੰਨ੍ਹੇ ਨਾਮ ਗੰਢ, ਉਚਾ ਚੜ੍ਹਨਾ ਵਿਚ ਸੰਸਾਰੀ। ਬੇਮੁਖਾਂ ਲਾਏ ਕਲਜੁਗ ਦੰਡ, ਸੋਹੰ ਖੰਡਾ ਫੜ ਕਟਾਰੀ। ਰਾਜ ਰਾਜਾਨਾਂ ਵੱਢੀ ਕੰਡ, ਆਤਮ ਹੋਏ ਵਡ ਹੰਕਾਰੀ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਗਤ ਜਗਦੀਸ ਸ਼ਬਦ ਨਿਸ਼ਾਨ ਇਕ ਝੁਲਾਏ ਕਲਜੁਗ ਤੇਰੀ ਅੰਤਮ ਵਾਰੀ। ਸ਼ਬਦ ਨਿਸ਼ਾਨਾ ਹਰਿ ਕੀ ਧਾਰੀ। ਪਾਰਬ੍ਰਹਮ ਬ੍ਰਹਮਪਾਰ ਜੋਤ ਗੋਤ ਵਰਨ ਅਪਾਰੀ। ਸਚ ਕਰਮ ਜਗਤ ਧਰਮ ਖੇਲੇ ਖੇਲ ਭਗਤਨ ਮੇਲ ਜੋਧਾ ਸੂਰ ਵਡ ਬਲਕਾਰੀ। ਸੋਹੰ ਸ਼ਬਦ ਚੜ੍ਹਨਾ ਤੇਲ, ਧਰਮ ਰਾਏ ਦੀ ਕੱਟੀ ਜੇਲ, ਗੁਰਮੁਖ ਆਇਣ ਚਰਨ ਦਵਾਰੀ । ਇਕ ਵਖਾਉਣਾ ਰੰਗ ਨਵੇਲ, ਸਦਾ ਰਿਹਾ ਸੱਜਣ ਸੁਹੇਲ, ਮੀਤ ਮੁਰਾਰਾ ਪੁਰਖ ਅਪਾਰੀ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਡੰਡਾ ਸੋਹੰ ਝੰਡਾ ਪਾਏ ਵੰਡਾ, ਪਹਿਲੀ ਹਾੜੀ ਕਰ ਤਿਆਰੀ। ਸ਼ਬਦ ਝੰਡੇ ਚੜ੍ਹਿਆ ਚਾਅ। ਪੁਰਖ ਅਬਿਨਾਸ਼ੀ ਪਾਏ ਵੰਡੇ, ਸੱਤਾਂ ਦੀਪਾਂ ਬਣ ਮਲਾਹ। ਆਪੇ ਲਾਏ ਪਾਰ ਕੰਢੇ, ਊਚਾਂ ਨੀਚਾਂ ਭੇਵ ਚੁਕਾ। ਨਿਸ਼ਾਨ ਝੁਲਾਏ ਵਿਚ ਬ੍ਰਹਿਮੰਡੇ, ਸਦਾ ਰੱਖੇ ਠੰਡੀ ਛਾਂ, ਦੂਈ ਦਵੈਤੀ ਅਗਨ ਮਿਟਾ। ਝੁਲਦਾ ਰਹੇ ਵਿਚ ਵਰਭੰਡ, ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਰਿਹਾ ਬਣਾ। ਝੁੱਲੇ ਮਾਤ ਨਿਸ਼ਾਨ ਸ਼ਬਦ ਹੁਲਾਰਿਆ। ਚਾਰ ਵਰਨਾਂ ਏਕਾ ਆਣ, ਇਕ ਦਵਾਰਾ ਵਡ ਸੰਸਾਰਾ ਆਪ ਵਖਾ ਰਿਹਾ। ਗਊ ਗਰੀਬਾਂ ਰੱਖੇ ਮਾਣ, ਮੇਟ ਮਿਟਾਏ ਜੀਵ ਸ਼ੈਤਾਨ, ਰੰਕ ਰਾਜਾਨਾਂ ਸ਼ਾਹ ਸੁਲਤਾਨਾਂ ਸਾਚਾ ਹੁਕਮ ਸੁਣਾ ਰਿਹਾ। ਅੰਤਮ ਛੱਡਣਾ ਪਏ ਜਹਾਨ, ਕਲਜੁਗ ਮਾਇਆ ਹੋਈ ਪਰਧਾਨ, ਨਾ ਕੋਈ ਦੇਵੇ ਜੀਆ ਦਾਨ, ਜੂਠਾ ਝੂਠਾ ਵਣਜ ਕਰਾ ਰਿਹਾ। ਕਲਜੁਗ ਕੂੜਾ ਕਰਮ ਪਛਾਣ, ਦੀਪਾਂ ਲੋਆਂ ਮਾਰ ਧਿਆਨ, ਪੁਰਖ ਅਬਿਨਾਸ਼ੀ ਚਤੁਰ ਸੁਜਾਨ, ਸ਼ਬਦ ਝੰਡਾ ਇਕ ਚੜ੍ਹਾ ਰਿਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਕਰੇ ਜਗਤ ਪਛਾਣ, ਏਕਾ ਏਕ ਇਕ ਇਕੱਲਾ ਸਚ ਮਹੱਲਾ ਸਾਚਾ ਧਾਮ ਸੁਹਾ ਰਿਹਾ। ਸ਼ਬਦ ਬਿਬਾਣਾ ਜਾਏ ਚੜ੍ਹ। ਨਾਮ ਨਿਸ਼ਾਨਾ ਅਗੇ ਖੜ। ਜਗਤ ਬਿਬਾਣਾ ਹਰਿ ਮਿਹਰਬਾਨਾ, ਆਪਣੀ ਹੱਥੀਂ ਲਏ ਫੜ। ਕਰੇ ਪਰਕਾਸ਼ ਕੋਟਨ ਭਾਨਾ, ਚਵੀ ਹੱਥ ਉਚ ਟਿਕਾਨਾ ਚਵੀਆਂ ਤੱਤਾਂ ਰਿਹਾ ਲੜ। ਪਾਰਬ੍ਰਹਮ ਬ੍ਰਹਮ ਮੇਲ ਮਿਲਾਨਾ, ਧਰਮ ਕਰਮ ਇਕ ਰਾਹ ਵਖਾਨਾ, ਸਚ ਧਰਮ ਦੀ ਲਾਏ ਜੜ੍ਹ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਰੰਗ ਰੰਗਾਨਾ। ਦੀਪ ਸੱਤ ਸੱਤ ਹਰਿ ਰੰਗ। ਸੱਤਾਂ ਰੰਗਾਂ ਵੰਡ ਵੰਡਾਏ। ਚੌਥਾ ਘਰ ਸਾਚਾ ਦਰ ਚਿੱਟਾ ਰੰਗ ਦਏ ਅਪਰ, ਜੰਬੂ ਦੀਪ ਮਾਤ ਵਡਿਆਏ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੀਪਾਂ ਸੱਤਾਂ ਸੱਤਾਂ ਰੰਗਾਂ ਸਾਚਾ ਲੇਖਾ ਆਪ ਲਿਖਾਏ। ਸਾਚਾ ਲੇਖਾ ਲਿਖੇ ਲਿਖਾਏ ਕਰਤਾਰ। ਖੰਡਾਂ ਬ੍ਰਹਿਮੰਡਾਂ ਵਰਭੰਡਾਂ ਜਾਣੇ ਜਣਾਏ ਆਪਣੀ ਕਾਰ। ਧਾਰੀ ਭੇਖਾ ਭੇਖ ਪਖੰਡਾ, ਸੁਰਤ ਅਸੁਰਤੀ ਵਸੇ ਬਾਹਰ। ਲੱਖ ਚੁਰਾਸੀ ਸੁੱਤੀ ਦੇ ਕਰ ਕੰਡਾ, ਗੁਰਮੁਖ ਸੁਹਾਏ ਚਰਨ ਦਵਾਰ । ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਪਾਏ ਸਾਚੀ ਵੰਡਾ, ਰੰਗਣ ਰੰਗ ਸਤਿ ਕਰਤਾਰ। ਸੱਤ ਰੰਗ ਸਤਿਗੁਰ ਸੂਰਾ। ਮੰਗੇ ਮੰਗ ਵਡ ਵਡ ਗੁਣ ਭਰਪੂਰਾ । ਆਪੇ ਚਾੜ੍ਹੇ ਨਾਮ ਰੰਗ ਨਾਦੀ ਤੂਰੀ ਤੂਰੀ ਨਾਦ ਸਾਚੀ ਤੂਰਾ। ਬੋਧ ਅਗਾਧ ਸ਼ਬਦ ਧੁਨ ਹਰਿ ਬ੍ਰਹਿਮਾਦੀ ਸਦਾ ਵਿਸਮਾਦੀ ਹਰਿ ਵਿਸਮਾਦ। ਸ਼ਬਦ ਡੋਰੀ ਲੱਖ ਚੁਰਾਸੀ ਬਾਂਦੀ, ਖੇਲੇ ਖੇਲ ਆਦਿ ਜੁਗਾਦਿ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਤ ਰੰਗੀਲਾ ਸ਼ਬਦ ਅਨੀਲਾ ਮੋਹਣ ਮਾਧਵ ਮਾਧ। ਚਾਰ ਕੁੰਟ ਚਾਰ ਦਿਵਾਰ। ਚਾਰੇ ਦਿਸ਼ਾ ਵੇਖ ਵਿਚਾਰ। ਸਾਚੀ ਮਾਰੇ ਹਰਿ ਲਕਾਰ। ਢਾਈ ਹੱਥ ਏਕਾ ਧਾਰ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਸੰਗਤ ਤੇਰਾ ਬੰਨ੍ਹੇ ਬੇੜਾ ਦਸ ਗਿਆਰਾਂ ਵਾਰ ਅਪਾਰ। ਢਾਈ ਹੱਥ ਚਾਰ ਦਿਵਾਰ। ਸਾਚਾ ਰਥ ਵਿਚ ਸੰਸਾਰ। ਨੱਥ ਖਸਮ ਹੱਥ, ਖਿਚੀ ਜਾਏ ਵਾਰੋ ਵਾਰ। ਪੁਰੀਆਂ ਲੋਆਂ ਜਾਏ ਮਥ, ਸਤਿਜੁਗ ਤੇਰੀ ਪੈਜ ਸਵਾਰ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਨਿਸ਼ਾਨਾ ਕਰ ਤਿਆਰ। ਸ਼ਬਦ ਨਿਸ਼ਾਨਾ ਕੂਕੇ ਪੁਕਾਰੇ। ਚਵੀ ਹੱਥ ਅਟੱਲ ਮੁਨਾਰੇ। ਸੋਹੰ ਸ਼ਬਦ ਜੈ ਜੈਕਾਰੇ। ਵਰਨ ਅਵਰਨਾ ਧਰਨੀ ਧਰਨਾ, ਆਪੇ ਵਸੇ ਨਿਹਚਲ ਧਾਮ ਅਟੱਲ ਅਚੱਲ ਉਚ ਮੁਨਾਰੇ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰੇ ਖੇਲ ਵਿਚ ਸੰਸਾਰੇ। ਨਿਹਚਲ ਧਾਮ ਅਟੱਲ, ਸ਼ਬਦ ਰੁਸ਼ਨਾਈਆ। ਨਾ ਕੋਈ ਵੇਖੇ ਡੂੰਘਾ ਜਲ ਥਲ, ਜੋਤੀ ਨੂਰ ਸਰਬ ਘਟ ਸਰਬ ਥਾਈਂਆ। ਕਲਜੁਗ ਅੰਤਮ ਵਰਤੇ ਕਲ, ਕਲ ਕਲੰਦਰ ਰਿਹਾ ਸ਼ੋਰ ਮਚਾਈਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਨਿਸ਼ਾਨਾ ਜਗਤ ਬਿਬਾਣਾ ਉਚਾ ਸੁੱਚਾ ਸੱਤਾਂ ਦੀਪਾਂ ਰਿਹਾ ਇਕ ਚੜ੍ਹਾਈਆ। ਨਾਮ ਨਿਸ਼ਾਨ ਸ਼ਬਦ ਬਿਬਾਣ। ਪੁਰਖ ਅਬਿਨਾਸ਼ੀ ਏਕਾ ਏਕ ਰਖਾਏ ਵਾਲੀ ਦੋ ਜਹਾਨ। ਲੇਖਾ ਲੇਖ ਲਿਖਤ ਭਵਿਖਤ ਕਰਾਏ, ਲੋਕਮਾਤੀ ਚਤੁਰ ਸੁਜਾਨ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਦੀਪਕ ਜੋਤੀ ਮਾਤ ਜਗਾਏ। ਦੀਪਕ ਜੋਤੀ ਮਾਤ ਪਰਕਾਸ਼, ਮਿਟੇ ਅੰਧੇਰਿਆ। ਆਪੇ ਜਾਣੇ ਘਟ ਘਟ ਵਾਸ, ਦਹਿ ਦਿਸ਼ ਦਸ ਮਾਸ ਆਵਣ ਜਾਵਣ ਫੇਰਿਆ। ਪੁਰੀਆਂ ਲੋਆਂ ਪਾਏ ਹਿੱਸੇ, ਨਾਦੀ ਪਵਣੀ ਸ਼ਬਦੀ ਅੰਧ ਘੋਰਿਆ। ਕਲਜੁਗ ਮਾਇਆ ਲੱਖ ਚੁਰਾਸੀ ਆਤਮ ਲਾਈ ਏਕਾ ਵਿਸੇ, ਹਉਮੇ ਰੋਗ ਜਗਤ ਵਧਾ ਰਿਹਾ। ਸਾਚਾ ਤਾਜ ਨਾ ਦਿਸੇ ਕਿਸੇ ਸੀਸੇ, ਜੂਠਾ ਝੂਠਾ ਸ਼ਾਹ ਸੁਲਤਾਨ ਸਰਬ ਅਖਵਾ ਰਿਹਾ। ਪਰਗਟ ਹੋਏ ਅਵਤਾਰ ਚੌਬੀਸੇ, ਜੋਤ ਜਗਾਏ ਜਗਤ ਜਗਦੀਸੇ, ਸ਼ਬਦ ਖੰਡਾ ਸਾਚਾ ਡੰਡਾ ਹੱਥ ਉਠਾ ਰਿਹਾ। ਭੇਖ ਚੁਕਾਏ ਮੂਸੇ ਈਸੇ ਨਾ ਕੋਈ ਸ਼ਰਅ ਕੁਰਾਨ ਹਦੀਸੇ, ਵੇਦ ਪੁਰਾਨਾਂ ਨਾ ਕੋਈ ਸੁਣਾ ਰਿਹਾ। ਮਾਇਆ ਰਾਣੀ ਕਲਜੁਗ ਦਾਨੀ ਜੂਠਾ ਝੂਠਾ ਪੀਸਣ ਪੀਸੇ, ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਲੋਕਮਾਤ ਹਰਿ ਜੋਤ ਧਰ, ਭਾਂਡਾ ਭਉ ਸਰਬ ਭੰਨਾ ਰਿਹਾ। ਭਾਂਡਾ ਭਰਮ ਪ੍ਰਭ ਦੇਵੇ ਭੰਨ, ਰਾਜੇ ਰਾਣਿਆਂ ਦੇਵੇ ਡੰਨ, ਗੁਰਮੁਖ ਸਾਚੇ ਸੰਤ ਦੁਲਾਰਿਆਂ ਏਕਾ ਸ਼ਬਦ ਸੁਣਾਏ ਕੰਨ, ਕਰਾਏ ਵਣਜ ਸੱਚਾ ਵਪਾਰਿਆ। ਸੋਹੰ ਨਾਮ ਸੱਚਾ ਮਾਲ ਧੰਨ, ਕਲਜੁਗ ਜੀਵ ਅੰਤ ਹੰਕਾਰਿਆ । ਕਲਜੁਗ ਮਾਇਆ ਅਗਨੀ ਲੱਗੀ ਤਨ, ਆਏ ਅੰਤਮ ਪਾਸਾ ਹਾਰਿਆ। ਨਾ ਕੋਈ ਦਿਸੇ ਛੱਪਰੀ ਛੰਨ, ਸਾਚਾ ਸ਼ਬਦ ਨਿਸ਼ਾਨ ਇਕ ਉਠਾ ਰਿਹਾ। ਨਾ ਕੋਈ ਜਾਣੇ ਗੰਧਰਬ ਗਨ, ਕਰੋੜ ਤੇਤੀਸਾ ਸੁਰਪਤ ਰਾਜਾ ਇੰਦ ਸੀਸ ਝੁਕਾ ਰਿਹਾ। ਪ੍ਰਭ ਅਬਿਨਾਸ਼ੀ ਬੇੜਾ ਬੰਨ, ਸ਼ਿਵ ਸ਼ੰਕਰ ਰਾਹ ਤਕਾ ਰਿਹਾ। ਜਗਤ ਜਗਦੀਸਾ ਨੂਰੀ ਜੋਤ ਮਾਤ ਚੜ੍ਹਾਇਆ ਚੰਨ, ਬਜਰ ਕਪਾਟੀ ਖੋਲ੍ਹ ਵਖਾ ਰਿਹਾ। ਕਾਇਆ ਮਾਟੀ ਸਾਚੀ ਹਾਟੀ ਏਕਾ ਤਨ, ਸਾਚੇ ਤੀਰਥ ਇਸ਼ਨਾਨ ਕਰਾ ਰਿਹਾ। ਸਤਿ ਸਰੋਵਰ ਅੰਮ੍ਰਿਤ ਆਤਮ ਅੰਨ੍ਹ, ਸਾਚਾ ਥਾਨ ਆਪ ਸੁਹਾ ਰਿਹਾ। ਦਹਿ ਦਿਸ਼ਾ ਭਰਮੇ ਝੂਠਾ ਮਨ, ਅਲਖ ਨਿਰੰਜਣ ਜੋਤ ਜਗਾ ਰਿਹਾ। ਪੰਜੇ ਚੋਰ ਨਾ ਲਾਇਣ ਸੰਨ, ਦਰਸ ਅਮੋਘ ਧੁਰ ਸੰਜੋਗ ਇਕ ਵਖਾ ਰਿਹਾ। ਗੁਰਮੁਖਾਂ ਬੇੜਾ ਰਿਹਾ ਬੰਨ੍ਹ, ਸੋਹੰ ਸਾਚੀ ਚੋਗ ਚੁਗਾ ਰਿਹਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਰਮ ਭੁਲੇਖਾ ਆਤਮ ਕੱਢੇ ਜਨ, ਹੰਸ ਕਾਗ ਬਣਾਏ ਚਰਨ ਦਵਾਰਿਆ। ਦੁਰਮਤ ਮੈਲ ਕਾਇਆ ਧੋ ਵਖਾਏ, ਅੰਮ੍ਰਿਤ ਪਾਏ ਠੰਡਾ ਠਾਰਿਆ। ਨਿਝਰ ਰਸ ਹੋਏ ਵਸ ਏਕਾ ਏਕ ਮੁਖ ਚੁਆਏ, ਸ਼ਾਂਤਕ ਸੀਤਲ ਧਾਰ ਆਪ ਵਹਾ ਰਿਹਾ। ਭਗਤ ਜਨਾਂ ਰਾਹ ਸਾਚਾ ਦੱਸ, ਦੂਰ ਦੁਰਾਡਾ ਆਏ ਨੱਸ, ਸ਼ਬਦ ਪੱਲਾ ਹੱਥ ਫੜਾ ਰਿਹਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ, ਏਕਾ ਦੇਵੇ ਨਾਮ ਧਨਾ, ਆਤਮ ਝੋਲੀ ਆਪ ਭਰਾ ਰਿਹਾ। ਜੋਤੀ ਦੇਵੇ ਸਾਚਾ ਨੂਰ। ਸਾਚਾ ਸ਼ਬਦ ਏਕਾ ਤੂਰ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਅੰਦਰੇ ਅੰਦਰ ਸਾਚੇ ਮੰਦਰ ਕਾਇਆ ਵੱਜਾ ਤੋੜੇ ਜੰਦਰ, ਏਕਾ ਬਖ਼ਸ਼ੇ ਸਤਿ ਸਰੂਰ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਏਕਾ ਵਸੇ ਦਸਵੇਂ ਘਰ, ਸਰਬ ਘਟਾਂ ਆਪੇ ਭਰਪੂਰ। ਦਸਵਾਂ ਦਰ ਹਰਿ ਕਾ ਦਵਾਰ। ਜੋਤੀ ਨੂਰ ਇਕ ਅਪਾਰ। ਸ਼ਬਦ ਚਲੇ ਤਿਖੀ ਧਾਰ। ਗੁਰਮੁਖ ਵਿਰਲਾ ਸ਼ਬਦ ਅਟੱਲ ਮਹੱਲ ਏਕਾ ਮੱਲੇ ਕਾਇਆ ਮੰਦਰ ਉਚ ਮੁਨਾਰ। ਆਪੇ ਵੇਖੇ ਜਲੇ ਥਲੇ ਘੜੀ ਘੜੀ ਪਲੇ ਪਲੇ, ਨਿਰਮਲ ਕਰਮ ਕਰ ਉਜਿਆਰ। ਆਪੇ ਉਪਰ ਆਪੇ ਥੱਲੇ, ਜੋਤੀ ਜਾਮਾ ਭੇਖ ਨਿਆਰ। ਦੀਪਕ ਜੋਤੀ ਸਾਚੀ ਬਲੇ, ਸ਼ਬਦ ਸੁਨੇਹੜਾ ਏਕਾ ਘੱਲੇ, ਨਾ ਕੋਈ ਜਾਣੇ ਜੀਵ ਗਵਾਰ। ਆਪੇ ਵਸੇ ਸਚ ਮਹੱਲੇ, ਨਿਹਚਲ ਧਾਮ ਪੁਰਖ ਅਗੋਚਰ ਅਗੰਮ ਅਪਾਰ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਖੋਲ੍ਹੇ ਆਤਮ ਬੰਦ ਕਿਵਾੜ। ਖੋਲ੍ਹੇ ਬੰਦ ਕਿਵਾੜ, ਦਇਆ ਕਮਾਇੰਦਾ । ਮਿਲੇ ਵਡਿਆਈ ਸਤਾਰਾਂ ਹਾੜ, ਲੋਕਮਾਤ ਜੋਤ ਜਗਾਇੰਦਾ। ਆਪੇ ਵੇਖੇ ਚੰਗੇ ਮਾੜ, ਰਾਜ ਰਾਜਾਨ ਸ਼ਾਹ ਸੁਲਤਾਨ ਹਰਿ ਭਗਵਾਨ, ਲੇਖਾ ਲੇਖ ਲਿਖਤ ਭਵਿਖਤ ਆਪ ਲਿਖਾਇੰਦਾ। ਗੁਰਮੁਖਾਂ ਬੰਨ੍ਹੇ ਹੱਥੀਂ ਗਾਨਾ, ਝੁਲਦਾ ਰਹੇ ਜਗਤ ਨਿਸ਼ਾਨਾ, ਸੱਤਾਂ ਦੀਪਾਂ ਵੰਡ ਵੰਡਾਇੰਦਾ। ਆਪੇ ਗੋਪੀ ਆਪੇ ਕਾਹਨਾ, ਆਪੇ ਬੀਨਾ ਆਪੇ ਦਾਨਾ, ਆਪੇ ਰੂਸਾ ਆਪੇ ਚੀਨਾ, ਆਪੇ ਮੱਕੇ ਹੱਕ ਮਦੀਨਾ, ਦਿਸ ਕਿਸੇ ਨਾ ਆਇੰਦਾ। ਆਪੇ ਰੱਖੇ ਰੰਗ ਪੀਨਾ, ਆਪੇ ਰੱਖੇ ਲੱਖ ਚੁਰਾਸੀ ਅੱਖਰ ਵੱਖਰ ਦੂਜਾ ਸੀਨਾ, ਬ੍ਰਹਮਾ ਵਿਸ਼ਨ ਮਹੇਸ਼ ਤੀਨਾ ਗਣਤ ਨਾ ਗਿਣਾਇੰਦਾ। ਆਪੇ ਜਲ ਆਪੇ ਮੀਨਾ, ਜੋਤੀ ਜਾਮਾ ਹਰਿ ਪਰਬੀਨਾ, ਵੇਖ ਵਖਾਣੇ ਮੁਹੰਮਦੀ ਦੀਨਾ, ਆਪਣੀ ਖੇਲ ਆਪੇ ਆਪ ਉਪਾਇੰਦਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਗਤ ਨਿਸ਼ਾਨਾ ਧੁਰ ਫ਼ਰਮਾਣਾ ਲੋਕਮਾਤ ਮਾਰ ਝਾਤ ਪੁਰਖ ਬਿਧਾਤ ਏਕਾ ਵੰਡ ਵੰਡਾਇੰਦਾ। ਪੁਰਖ ਅਬਿਨਾਸ਼ੀ ਵੰਡੇ ਵੰਡ। ਕਲਜੁਗ ਔਧ ਗਈ ਹੰਢ। ਏਕਾ ਏਕ ਸ਼ਬਦ ਚਲਾਏ, ਖੋਜ ਖੁਜਾਏ ਵਿਚ ਬ੍ਰਹਿਮੰਡ। ਦੂਸਰ ਕੋਈ ਦਿਸ ਨਾ ਆਏ, ਰਾਜ ਰਾਜਾਨਾਂ ਦੇਵੇ ਦੰਡ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਜੋਤੀ ਜਾਮਾ ਭੇਖ ਧਰ, ਕਲਜੁਗ ਤੇਰੀ ਅੰਤਮ ਵਾਰ, ਚੰਡ ਵਖਾਏ ਚੰਡ ਪਰਚੰਡ। ਸ਼ਬਦ ਚੰਡੀ ਹੱਥ ਦਾਤਾਰ। ਪਾਵੇ ਵੰਡੀ ਵਿਚ ਸੰਸਾਰ। ਸਾਧ ਸੰਤ ਹੋਏ ਘਮੰਡੀ, ਜਗਤ ਪਖੰਡੀ ਕਰੇ ਕਰਾਏ ਖ਼ਬਰਦਾਰ। ਕਲਜੁਗ ਜੀਆਂ ਆਤਮ ਹੋਈ ਰੰਡੀ, ਕਿਸੇ ਨਾ ਮਿਲਿਆ ਕੰਤ ਸੁਹਾਗੀ, ਕੋਈ ਨਾ ਦੀਸੇ ਸਾਚੀ ਨਾਰ। ਮਾਤ ਪਤਾਲਾਂ ਪਾਈ ਵੰਡੀ, ਸੱਚੀ ਰੰਗਣ ਕੋਈ ਨਾ ਰੰਗੇ, ਰੰਗ ਚਲੂਲਾ ਅਪਰ ਅਪਾਰ। ਪੁਰਖ ਅਬਿਨਾਸ਼ੀ ਸੋਹੰ ਸ਼ਬਦ ਖੋਲ੍ਹੇ ਗੰਢੀ, ਦਸਮ ਦਵਾਰੇ ਪਾਏ ਵੰਡੀ, ਸਾਚੀ ਵਸਤ ਅਪਰ ਅਪਾਰ। ਸਰਗੁਣ ਨਿਰਗੁਣ ਏਕਾ ਡੰਡੀ, ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਸ਼ਬਦ ਨਿਸ਼ਾਨਾ ਇਕ ਝੁਲਾਏ, ਸਤਾਰਾਂ ਹਾੜੀ ਕਰ ਤਿਆਰ। ਚਰਨ ਦਵਾਰਾ ਸਚ ਧੰਨ, ਮਿਲੇ ਮਾਤ ਵਡਿਆਈਆ। ਪੁਰਖ ਅਬਿਨਾਸ਼ੀ ਬੇੜਾ ਰਿਹਾ ਬੰਨ੍ਹ, ਸਾਚੀ ਬਣਤ ਇਕ ਬਣਾਈਆ। ਲੇਖੇ ਲਾਏ ਕਾਇਆ ਮਾਟੀ ਸਾਚਾ ਚੰਮ, ਝੂਠੀ ਮਾਟੀ ਦੇਹ ਤਜਾਈਆ। ਪਵਣ ਸਵਾਸੇ ਦਾਨ ਪੂਰ ਕਰਾਏ ਹਰਿ ਜੀ ਕੰਮ, ਨਾ ਮਰੇ ਨਾ ਜਾਏ ਜੰਮ, ਜੋਤੀ ਜੋਤ ਸਰੂਪ ਹਰਿ, ਆਪੇ ਗਗਨ ਆਪੇ ਥੰਮ, ਦਿਵਸ ਰੈਣ ਰਹੇ ਮਘਨ, ਗੁਰਮੁਖ ਸਾਚਾ ਸਾਚੀ ਓਟ ਇਕ ਰਖਾਈਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤਨ ਨਗਾਰੇ ਲਗਾਏ ਚੋਟ, ਕਲਜੁਗ ਮਾਇਆ ਖੋਟ ਦਏ ਗਵਾਈਆ। ਆਪੇ ਦਰ ਪਰਵਾਨ ਚਰਨ ਦਵਾਰਿਆ। ਮਾਣ ਨਿਮਾਣਿਆਂ ਦੇਵੇ ਮਾਣ, ਸ਼ਬਦ ਬਿਬਾਣ ਵਿਚ ਬਹਾ ਰਿਹਾ। ਝੁਲਦਾ ਰਹੇ ਜਗਤ ਨਿਸ਼ਾਨ, ਸ਼ਾਹ ਸੁਲਤਾਨਾਂ ਖ਼ਾਕ ਮਿਲਾ ਰਿਹਾ। ਮਿਲਿਆ ਮੇਲ ਗੁਣ ਨਿਧਾਨ, ਕਾਇਆ ਮਾਟੀ ਲੇਖੇ ਲਾ ਰਿਹਾ। ਸੋਹੰ ਦੇਵੇ ਧੁਰ ਫ਼ਰਮਾਣ, ਅਠ ਸਠ ਤੀਰਥ ਮੇਟ ਮਿਟਾ ਰਿਹਾ। ਪਵਣੀ ਸ਼ਬਦੀ ਹਰਿ ਮਿਹਰਬਾਨ, ਅਵਣੀ ਗਵਣੀ ਪੂਰਨ ਭਵਨੀ ਆਪ ਕਰਾ ਰਿਹਾ। ਅੰਮ੍ਰਿਤ ਆਤਮ ਮੇਘ ਬਰਸੇ ਸਵਨੀ, ਸਤਿ ਸੰਤੋਖੀ ਧਾਰ ਆਪ ਵਹਾ ਰਿਹਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗਊ ਗਰੀਬ ਨਿਮਾਣਿਆਂ ਫੜ ਫੜ ਬਾਂਹੋਂ ਚਰਨ ਲਗਾ ਰਿਹਾ। ਫੜ ਫੜ ਚਰਨ ਲਗਾਏ, ਬੰਨ੍ਹੇ ਮਾਤ ਨਾਤ। ਪੁਰਖ ਅਬਿਨਾਸ਼ੀ ਦਇਆ ਕਮਾਏ, ਨਾ ਕੋਈ ਜਾਣੇ ਜ਼ਾਤ ਪਾਤ। ਏਕਾ ਰੰਗਣ ਨਾਮ ਰੰਗਾਏ, ਨਰ ਨਰਾਇਣ ਕਮਲਾਪਾਤ। ਸਾਚਾ ਸੰਗ ਆਪ ਨਿਭਾਏ, ਮੇਟ ਮਿਟਾਏ ਕਲਜੁਗ ਅੰਧੇਰੀ ਰਾਤ । ਜਨ ਭਗਤਾਂ ਭੁੱਖ ਨੰਗ ਕਟਾਏ, ਆਪ ਨਿਭਾਏ ਸਗਲਾ ਸਾਥ। ਏਕਾ ਨਾਮ ਸ਼ਬਦ ਮਰਦੰਗ ਵਜਾਏ, ਸੋਹੰ ਸ਼ਬਦ ਸੱਚੀ ਗਾਥ। ਵਡ ਦਾਤਾ ਸੂਰਾ ਸਰਬੰਗ ਕਹਾਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਾਥ ਅਨਾਥਾ ਤ੍ਰੈਲੋਕੀ ਨਾਥ। ਦਿਆਲ ਪਾਲ ਗੁਰ ਲਾਲ ਸ਼ਬਦ ਅਧਾਰਿਆ। ਸੁਰਤ ਮਨ ਬੁਧ ਕਰੇ ਰਖਵਾਲ, ਜੋਤ ਨਿਰੰਕਾਰਿਆ। ਆਵੇ ਜਾਵੇ ਜਗਤ ਅਵੱਲੜੀ ਚਾਲ, ਪਾਰਬ੍ਰਹਮ ਬ੍ਰਹਮਪਾਰ ਖੇਲ ਨਿਆਰਿਆ। ਕਾਇਆ ਮੰਡਲ ਗਗਨ ਮਸਤਕ ਦੀਪਕ ਸੱਚਾ ਥਾਲ, ਜੋਤ ਨਿਰੰਜਣ ਸਰਬ ਅਕਾਰਿਆ। ਗੁਰਮੁਖ ਸਾਚੇ ਮਾਣਕ ਮੋਤੀ ਲੋਕਮਾਤ ਪ੍ਰਭ ਲਏ ਭਾਲ, ਦੇਵੇ ਸ਼ਬਦ ਵਸਤ ਦਸਤ ਅਪਰ ਅਪਾਰਿਆ । ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਸਾਚਾ ਕਰੇ ਕਰਾਏ ਵਣਜ ਵਪਾਰਿਆ । ਸਾਚਾ ਵਣਜ ਨਾਮ ਅਨਮੋਲਿਆ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਸ਼ਬਦ ਭੰਡਾਰਾ ਏਕਾ ਖੋਲ੍ਹਿਆ। ਤ੍ਰੈਗੁਣ ਮਾਇਆ ਕਰਮ ਵਿਚਾਰ, ਚਵੀਆਂ ਤੱਤਾਂ ਅੰਦਰ ਬੋਲਿਆ। ਲੋਆਂ ਪੁਰੀਆਂ ਪਾਵੇ ਸਾਰ, ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼ ਆਤਮ ਪੜਦਾ ਫੋਲਿਆ। ਇੰਦ ਇੰਦਰਾਸਣ ਦਰ ਦਵਾਰ, ਸਿੰਘ ਸਿੰਘਾਸਣ ਹਰਿ ਨਿਰੰਕਾਰ, ਸਚ ਦਵਾਰੇ ਕੁੰਡਾ ਖੋਲ੍ਹਿਆ। ਜਗੀ ਜੋਤ ਅਗੰਮ ਅਪਾਰ, ਕਲਜੁਗ ਤੇਰੀ ਅੰਤਮ ਵਾਰ, ਪਰਗਟ ਹੋਏ ਵਿਚ ਸੰਸਾਰ, ਪੂਰਾ ਤੋਲ ਹਰਿ ਜੀ ਤੋਲਿਆ । ਲੋਕਮਾਤ ਬੰਨ੍ਹੇ ਧਾਰ, ਪੂਰਬ ਕਰਮ ਇਕ ਵਿਚਾਰ, ਬਾਲ ਅੰਞਾਣੇ ਪਾਰ ਉਤਾਰ, ਆਦਿ ਅੰਤ ਕਦੇ ਨਾ ਡੋਲਿਆ। ਕਵਣ ਜਾਣੇ ਪ੍ਰਭ ਤੇਰੀ ਸਾਰ, ਸ਼ਬਦੀ ਪਵਣ ਜੋਤ ਅਧਾਰ, ਲੋਆਂ ਪੁਰੀਆਂ ਖੰਡ ਮੰੰਡਲ ਵਰਭੰਡ ਬ੍ਰਹਿਮੰਡ ਦੀਪਾਂ ਖੰਡਾਂ ਆਪੇ ਜਾਣੇ ਪੜਦਾ ਉਹਲਿਆ। ਲੱਖ ਚੁਰਾਸੀ ਪਾਏ ਵੰਡਾਂ, ਕਲਜੁਗ ਤੇਰਾ ਅੰਤਮ ਕੰਢਾ, ਸੋਹੰ ਸ਼ਬਦ ਸੁਣਾਏ ਏਕਾ ਸੱਚਾ ਢੋਲਿਆ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਕਲਜੁਗ ਅੰਤਮ ਜੋਤ ਧਰ, ਕਲਜੁਗ ਕਾਲਾ ਵੇਸ ਦਰ ਦਰਵੇਸ਼ ਗਲ ਛੁਹਾਏ ਕਾਲਾ ਚੋਲਿਆ। ਕਾਲੀ ਚੋਲੀ ਰੰਗ ਗੁਲਾਲ। ਧਰਮ ਰਾਏ ਤੇਰੀ ਸਾਚੀ ਡੋਲੀ, ਆਪ ਚੁਕਾਏ ਦਇਆ ਕਮਾਏ ਲੱਖ ਚੁਰਾਸੀ ਫਲ ਨਾ ਦਿਸੇ ਕਿਸੇ ਡਾਲ। ਚਾਰ ਕੁੰਟਾਂ ਦਏ ਦੁਹਾਏ, ਜੋਤ ਸਰੂਪੀ ਦਿਸ ਨਾ ਆਏ, ਮਾਇਆ ਰਾਣੀ ਹੋਏ ਬੇਹਾਲ। ਰਾਜੇ ਰਾਣੇ ਰਹੇ ਕੁਰਲਾਏ, ਸ਼ਾਹ ਸੁਲਤਾਨ ਸਾਰ ਨਾ ਪਾਏ, ਆਤਮ ਹੋਈ ਸਰਬ ਕੰਗਾਲ। ਗੁਰਮੁਖ ਸਾਚੇ ਸੁਘੜ ਸਿਆਣੇ, ਏਕਾ ਬਖ਼ਸ਼ੇ ਚਰਨ ਧਿਆਨੇ, ਧੁਰ ਦਰਗਾਹੀ ਹਰਿ ਦਲਾਲ। ਇਕ ਚੜ੍ਹਾਏ ਸ਼ਬਦ ਬਿਬਾਣੇ, ਲੋਆਂ ਪੁਰੀਆਂ ਪਾਰ ਕਰਾਏ, ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਗੁਰਮੁਖ ਸਾਚੇ ਸੰਤ ਸੁਹੇਲੇ, ਆਪ ਉਪਾਏ ਸਾਚੇ ਲਾਲ। ਸਾਚਾ ਲਾਲ ਲਾਲ ਅਮੋਲ, ਅਮੁਲ ਅਮੁਲਾ ਸੰਸਾਰਿਆ। ਪੁਰਖ ਅਬਿਨਾਸ਼ੀ ਏਕਾ ਦਰ ਏਕਾ ਘਰ ਏਕਾ ਸਰ ਏਕਾ ਵਰ ਏਕਾ ਘਰ ਰਿਹਾ ਖੋਲ੍ਹ। ਆਤਮ ਜੋਤੀ ਸ਼ਬਦ ਗੋਤੀ ਗੁਰਮੁਖ ਸਾਚੇ ਮਾਣਕ ਮੋਤੀ, ਆਪਣਾ ਤੋਲ ਰਿਹਾ ਤੋਲ। ਆਪ ਉਠਾਏ ਕਾਇਆ ਸੋਤੀ, ਦੁਰਮਤ ਮੈਲ ਜਾਏ ਧੋਤੀ, ਹਰਿ ਨਿਰੰਕਾਰਾ ਸ਼ਬਦ ਜੈਕਾਰਾ ਜੋ ਜਨ ਆਏ ਰਸਨਾ ਕਹੇ ਬੋਲ। ਸੋਹੰ ਦਸਤ ਜਗਤ ਅਸਤ ਸਦਾ ਮਸਤ, ਬਜਰ ਕਪਾਟੀ ਕਾਇਆ ਹਾਟੀ ਤੀਰਥ ਤਾਟੀ ਦੂਈ ਦਵੈਤੀ ਪੜਦਾ ਦੇਵੇ ਖੋਲ੍ਹ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਲੋਕਮਾਤ ਹਰਿ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਗੁਰਮੁਖ ਸਾਚੇ ਮਾਤ ਉਪਜਾਏ, ਧਰਤ ਮਾਤ ਤੇਰੀ ਗੋਦ ਬਿਠਾਏ ਜਿਉਂ ਸਾਗਰ ਸਾਗਰ ਕਵਲ ਕਵਲ ਕਵਲ ਫੁਲ। ਹਰਿ ਮੰਦਰ ਧਾਮ ਨਿਆਰਾ। ਨੌਂ ਦਵਾਰੇ ਵਿਚ ਸੰਸਾਰਾ। ਜੋਤ ਨਿਰੰਜਣ ਆਸਣ ਲਾਏ, ਸ਼ਬਦ ਸਿੰਘਾਸਣ ਇਕ ਬਣਾਏ, ਪੁਰਖ ਅਬਿਨਾਸ਼ੀ ਜੋਤ ਜਗਾਏ, ਕਲਜੁਗ ਵੇਖ ਵਖਾਣੇ ਧੁੰਦੂਕਾਰਾ। ਮਾਤ ਪਤਾਲ ਪਤਾਲ ਅਕਾਸ਼ਨ ਅਕਾਸ਼ ਅਕਾਸ਼ਾ, ਵਿਚ ਪਰਭਾਸ ਡੰਕ ਸ਼ਬਦ ਵਿਸ਼ਵਾਸ ਹਰਿ ਗੁਣਤਾਸ ਰਸਨ ਸਵਾਸ ਇਕ ਚਲਾਏ ਚੌਥੇ ਘਰ ਚਾਰ ਕੁੰਟ ਚਾਰ ਦਿਵਾਰਾ। ਜੋਤੀ ਜੋਤ ਸਰੂਪ ਹਰਿ, ਸੰਬਲ ਦੇਸ ਕਰ ਕਰ ਵੇਸ, ਖੋਲ੍ਹੇ ਭੇਵ ਨੌਂ ਖੰੰਡ ਨੌਂ ਦਰ ਦਵਾਰਾ। ਖੋਲ੍ਹੇ ਭੇਵ ਭੇਵ ਅਭੇਦਾ। ਹਰਿ ਮੰਦਰ ਹਰਿ ਆਪ ਬਿਰਾਜੇ ਕਰੇ ਖੇਲ ਅਛਲ ਅਛੇਦਾ। ਰਾਜੇ ਰਾਣੇ ਦਿਸ ਨਾ ਆਏ, ਪੜ੍ਹ ਪੜ੍ਹ ਥੱਕੇ ਪੰਡਤ ਵੇਦਾ। ਗ੍ਰੰਥੀ ਪੰਥੀ ਹੋਏ ਹਲਕਾਏ, ਕੋਈ ਨਾ ਦੱਸੇ ਰਾਹ ਸਿਧਾ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਲੋਕਮਾਤ ਹਰਿ ਜੋਤ ਧਰ, ਗੁਰਮੁਖ ਵਿਰਲੇ ਆਤਮ ਵਿਧਾ। ਨੌਂ ਦਵਾਰੇ ਦਰ ਦਰਬਾਰ। ਕਾਇਆ ਮੰਡਲ ਖੇਲ ਅਪਾਰ । ਦਸਵਾਂ ਦਰ ਸਾਚਾ ਘਰ ਬੰਦ ਕਿਵਾੜ। ਕਲਜੁਗ ਮਾਇਆ ਰਹੀ ਸਾੜ। ਪੁਰਖ ਅਬਿਨਾਸ਼ੀ ਘਟ ਘਟ ਵਾਸੀ, ਗੁਰਮੁਖ ਸਾਚੇ ਸੰਤ ਜਨਾਂ, ਸਾਚਾ ਰਾਹ ਇਕ ਵਖਾਏ ਦਇਆ ਕਮਾਏ ਸਤਾਰਾਂ ਹਾੜ। ਲੱਖ ਚੁਰਾਸੀ ਗੇੜ ਕਟਾਏ, ਨੌਂਵੇਂ ਘਰ ਭੇੜ ਭਿੜਾਏ, ਆਪ ਚਵਾਏ ਆਪਣੀ ਦਾੜ੍ਹ। ਏਕਾ ਖੁਲ੍ਹਾ ਵਿਹੜ ਕਰਾਏ, ਜਗਤ ਨਿਬੇੜ ਆਪ ਚੁਕਾਏ, ਗੁਰਮੁਖ ਸਾਚੇ ਸੰਤ ਸੁਹੇਲੇ ਸ਼ਬਦ ਘੋੜੀ ਦੇਵੇ ਚਾੜ੍ਹ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧੁਰ ਦਰਗਾਹੀ ਸਾਚਾ ਧਾਮ, ਜਨ ਹਰਿ ਸਾਚੇ ਦੇਵੇ ਵਾੜ। ਸਚ ਦਵਾਰਾ ਖੋਲ,੍ਹ ਨੌਂ ਦਰਵਾਜਿਆ। ਸ਼ਬਦ ਸਰੂਪੀ ਰਿਹਾ ਬੋਲ, ਲੱਖ ਚੁਰਾਸੀ ਜੋ ਜਨ ਸਾਜਿਆ। ਧਰਮ ਰਾਏ ਦਰ ਜਾਏ ਫੜਿਆ, ਵੇਲੇ ਅੰਤਮ ਸਾਰਾ ਭੱਜਿਆ। ਗੁਰਮੁਖ ਸਾਚਾ ਪ੍ਰਭ ਆਪ ਚਰਨ ਦਵਾਰੇ ਦਰ ਘਰ ਸਾਚੇ ਵੜਿਆ, ਪੰਜਾਂ ਚੋਰਾਂ ਨਾਲ ਲੜਿਆ। ਜਗਤ ਵਿਕਾਰਾ ਮਾਤ ਹੰਕਾਰਾ, ਏਕਾ ਏਕ ਸੱਚਾ ਦਰਸ ਦਿਖਾਏ ਸ਼ਾਹ ਅਸਵਾਰਾ, ਜੋਤ ਨਿਰੰਕਾਰਾ ਪਾਰਬ੍ਰਹਮ ਪ੍ਰਭ ਜੋਤ ਸਹਾਰਾ, ਵੇਲੇ ਅੰਤਮ ਰੱਖੇ ਲਜਿਆ। ਆਦਿ ਪੁਰਖ ਅਪਰੰਪਰ ਸਵਾਮੀ, ਭਗਤ ਵਛਲ ਸਦਾ ਨਿਹਕਾਮੀ, ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਵੇਲੇ ਅੰਤਮ ਸਚ ਦਵਾਰੇ ਆਏ ਭੱਜਿਆ। ਹਰਿ ਰੂਪ ਅਗੰਮ ਅਪਾਰ, ਨਾ ਕਿਸੇ ਵਿਚਾਰਿਆ। ਹਰਿ ਰੂਪ ਅਗੰਮ ਅਪਾਰ, ਲੱਖ ਚੁਰਾਸੀ ਵਿਚ ਪਸਾਰਿਆ। ਹਰਿ ਰੂਪ ਅਗੰਮ ਅਪਾਰ, ਆਤਮ ਬ੍ਰਹਮ ਪਾਰਬ੍ਰਹਮ ਰੰਗ ਅਪਰ ਅਪਾਰਿਆ। ਹਰਿ ਕਾ ਰੂਪ ਅਗੰਮ, ਏਕਾ ਨਾਮ ਸਚ ਧਰਮ ਧਰਨੀ ਧਰ ਆਪ ਅਖਵਾ ਰਿਹਾ। ਹਰਿ ਕਾ ਰੂਪ ਅਗੰਮ, ਜੋਤੀ ਜੋਤ ਸਰੂਪ ਹਰਿ, ਆਪ ਆਪਣੇ ਵਿਚ ਸਮਾ ਰਿਹਾ। ਹਰਿ ਕਾ ਰੂਪ ਅਗੰਮ, ਸ਼ਬਦ ਜਣਾਈਆ। ਹਰਿ ਕਾ ਰੂਪ ਅਗੰਮ, ਬ੍ਰਹਮ ਵਿਦਿਆ ਬ੍ਰਹਮਾ ਏਕਾ ਪਾਈਆ। ਹਰਿ ਕਾ ਰੂਪ ਅਗੰਮ, ਹਡ ਮਾਸ ਨਾੜੀ ਨਾ ਕੋਈ ਚੰਮ, ਆਦਿ ਜੁਗਾਦਿ ਵਸੇ ਸਰਬ ਥਾਈਂਆ। ਹਰਿ ਕਾ ਰੂਪ ਅਗੰਮ, ਨਾ ਕੋਈ ਪਵਣ ਸਵਾਸੀ ਦਮ, ਨਾ ਕੋਈ ਖਾਏ ਪੀਏ ਤਮ, ਇਕ ਅਧਾਰਾ ਹਰਿ ਰਖਾਈਆ। ਹਰਿ ਕਾ ਰੂਪ ਅਗੰਮ, ਨਾ ਨੀਰ ਵਹਾਏ ਛੰਮ ਛੰਮ, ਅੰਮ੍ਰਿਤ ਧਾਰ ਇਕ ਵਹਾਈਆ। ਹਰਿ ਕਾ ਰੂਪ ਅਗੰਮ, ਨਾ ਮਰੇ ਨਾ ਪਏ ਜੰਮ, ਪੁਰਖ ਅਬਿਨਾਸ਼ੀ ਘਟ ਘਟ ਵਾਸੀ ਸ੍ਰਿਸ਼ਟ ਸਬਾਈ ਸਰਬ ਪਿਤ ਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪੇ ਜਾਣੇ ਆਪਣੀ ਵਡਿਆਈਆ। ਹਰਿ ਕਾ ਰੂਪ ਅਗੰਮ, ਆਪ ਉਪੰਨਿਆ। ਹਰਿ ਕਾ ਰੂਪ ਅਗੰਮ, ਗੁਰਮੁਖ ਵਿਰਲੇ ਮਾਤ ਮੰਨਿਆ। ਹਰਿ ਕਾ ਰੂਪ ਅਗੰਮ, ਤਾਰਾ ਮੰਡਲ ਨਾ ਜਾਣੇ ਸੂਰਜ ਚੰਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੇ ਵਸੇ ਘਰ, ਦਰ ਦਵਾਰੇ ਗੁਰਮੁਖ ਸਾਚਾ ਏਕਾ ਏਕ ਬੰਨ੍ਹਿਆ। ਹਰਿ ਕਾ ਰੂਪ ਅਗੰਮ, ਦਰਸ ਅਨੇਕਿਆ। ਹਰਿ ਕਾ ਰੂਪ ਅਗੰਮ, ਸ਼ਿਵ ਸ਼ੰਕਰ ਰੱਖੇ ਟੇਕਿਆ। ਹਰਿ ਕਾ ਰੂਪ ਅਗੰਮ, ਈੜਾ ਪਿੰਗਲ ਐੜਾ ਅੰਕਰ ਨਿਰਗੁਣ ਸਰਗੁਣ ਕਰੇ ਬੁਧ ਬਿਬੇਕਿਆ। ਹਰਿ ਕਾ ਰੂਪ ਅਗੰਮ, ਜੋਤੀ ਜੋਤ ਸਰੂਪ ਹਰਿ, ਨੇਤਰ ਨੈਣ ਲੋਚਨ ਗੁਰਸਿਖ ਵਿਰਲੇ ਮਾਤ ਵੇਖਿਆ। ਹਰਿ ਕਾ ਰੂਪ ਅਗੰਮ, ਰੰਗ ਚਲੂਲਿਆ। ਹਰਿ ਕਾ ਰੂਪ ਅਗੰਮ, ਵਡ ਦਾਤਾ ਦੂਲ੍ਹੋ ਦੂਲ੍ਹਿਆ। ਹਰਿ ਕਾ ਰੂਪ ਅਗੰਮ, ਜਨ ਭਗਤਾਂ ਬੰਧਾਏ ਚਰਨ ਨਾਤਾ ਆਦਿ ਅੰਤ ਕਦੇ ਨਾ ਭੂਲਿਆ। ਹਰਿ ਕਾ ਰੂਪ ਅਗੰਮ, ਨਾ ਕੋਈ ਰੱਖੇ ਜ਼ਾਤ ਪਾਤਾ, ਸ਼ਬਦ ਰੱਖੇ ਨਾਮ ਤ੍ਰਿਸੂਲਿਆ। ਹਰਿ ਕਾ ਰੂਪ ਅਗੰਮ, ਨਾ ਕੋਈ ਪਿਤਾ ਨਾ ਕੋਈ ਮਾਤਾ, ਊਚੋ ਊਚ ਕੰਤ ਕੰਤੂਹਲਿਆ। ਹਰਿ ਕਾ ਰੂਪ ਅਗੰਮ, ਨਾ ਕੋਈ ਸੰਞ ਸਵੇਰ ਅੰਧੇਰੀ ਰਾਤ, ਆਪੇ ਫਲਿਆ ਆਪੇ ਫੂਲਿਆ। ਹਰਿ ਕਾ ਰੂਪ ਅਗੰਮ, ਸਦਾ ਵਸੇ ਇਕ ਇਕਾਂਤਾ, ਆਪੇ ਝੂਲੇ ਸਚ ਸਿੰਘਾਸਣ ਸਾਚੇ ਝੂਲਿਆ। ਜੋਤੀ ਜੋਤ ਸਰੂਪ ਹਰਿ, ਗੁਰਮੁਖਾਂ ਦੇਵੇ ਅੰਮ੍ਰਿਤ ਆਤਮ ਬੂੰਦ ਸਵਾਂਤਾ, ਸੋਹੰ ਸ਼ਬਦ ਦਰ ਦਵਾਰੇ ਜੋ ਜਨ ਆਏ ਬੋਲਿਆ। ਆਏ ਦਰ ਦਰ ਪਰਵਾਨ। ਵੇਖ ਵਖਾਏ ਆਤਮ ਘਰ ਹਰਿਜਨ ਸਾਚੀ ਕਰ ਪਛਾਨ। ਅੰਮ੍ਰਿਤ ਨੁਹਾਏ ਸਾਚੇ ਸਰ, ਸਚ ਸਰੋਵਰ ਤੀਰਥ ਇਸ਼ਨਾਨ। ਸਾਚੀ ਕਰਨੀ ਰਿਹਾ ਕਰ, ਆਤਮ ਬਖ਼ਸ਼ੇ ਬ੍ਰਹਮ ਗਿਆਨ । ਸਾਚੇ ਸੰਤ ਜਨਾਂ ਦਰਗਾਹ ਸਾਚੀ ਦੇਵੇ ਮਾਣ। ਦਰ ਘਰ ਪੂਰਨ ਆਸ, ਸ਼ਬਦ ਵੈਰਾਗਿਆ। ਜੋਤ ਨਿਰੰਜਣ ਕਰ ਪਰਕਾਸ਼, ਅੰਧੇਰਾ ਭਾਗਿਆ। ਘਟ ਘਟ ਰੱਖੇ ਵਾਸ, ਗੁਰਮੁਖ ਸੋਇਆ ਮਾਤ ਜਾਗਿਆ। ਅੱਠੇ ਪਹਿਰ ਨਾ ਹੋਏ ਉਦਾਸ, ਸਰਨ ਚਰਨ ਚਰਨ ਸਰਨ ਗੁਰ ਪੂਰੇ ਲਾਗਿਆ। ਰਸਨਾ ਗਾਏ ਸਵਾਸ ਸਵਾਸ, ਕਲਜੁਗ ਕਾਲਖ ਧੋਏ ਕਾਲਾ ਦਾਗ਼ਿਆ। ਲੇਖੇ ਲਾਏ ਕਾਇਆ ਪਿੰਜਰ ਝੂਠਾ ਮਾਸ, ਪੁਰਖ ਅਬਿਨਾਸ਼ੀ ਹੱਥ ਪਕੜੇ ਆਪਣੇ ਵਾਗਿਆ। ਕਾਇਆ ਮੰਡਲ ਸਾਚੀ ਰਾਸ, ਮਿਲੇ ਮੇਲ ਹਰਿ ਕੰਤ ਸੁਹਾਗਿਆ। ਸ਼ਬਦ ਵਿਚੋਲਾ ਸਰਬ ਗੁਣਤਾਸ, ਮੇਟ ਮਿਟਾਏ ਬੁਝਾਏ ਤ੍ਰਿਸਨਾ ਆਗਿਆ। ਸੋਹੰ ਬੋਲਾ ਕਰ ਪਰਭਾਸ, ਏਕਾ ਸ਼ਬਦ ਰਾਗ ਅਨਰਾਗਿਆ। ਮੇਲ ਮਿਲਾਏ ਪ੍ਰਿਥਮੀ ਅਕਾਸ਼, ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਗੁਰਮੁਖ ਸਾਚੇ ਸੰਤ ਜਨਾਂ, ਹੰਸ ਬਣਾਏ ਕਾਗਿਆ। ਪੁੰਨੀ ਆਸ ਜਗਤ ਵਿਛੋੜਿਆ। ਇਕ ਵਖਾਇਆ ਸਾਚਾ ਘਰ, ਚਰਨ ਪ੍ਰੀਤੀ ਨਾਤਾ ਜੋੜਿਆ। ਇਕ ਵਖਾਇਆ ਸਾਚਾ ਘਰ, ਧਰਮ ਰਾਏ ਕਲ ਚੁੱਕੇ ਡਰ, ਵੇਲੇ ਅੰਤ ਗੁਰ ਪੂਰਾ ਮਾਤ ਬਹੁੜਿਆ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਧੁਰ ਦਰਗਾਹੀ ਜਗਤ ਮਲਾਹੀ ਬੇਪਰਵਾਹੀ ਤਿੰਨਾਂ ਲੋਕਾਂ ਲਾਏ ਏਕਾ ਪੌੜ੍ਹਿਆ। ਤਿੰਨਾਂ ਲੋਕਾਂ ਏਕਾ ਪੌੜਾ। ਨਾ ਕੋਈ ਜਾਣੇ ਲੰਮਾ ਚੌੜਾ। ਪਰਗਟ ਹੋਏ ਬ੍ਰਹਿਮਣ ਗੌੜਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵੇਲੇ ਅੰਤਮ ਅੰਤ ਕਾਲ ਹਰਿਜਨ ਸਾਚੇ ਮਾਤ ਬਹੁੜਾ। ਜਲ ਤਰੰਗ ਤਰੰਗ ਸੰਸਾਰ। ਜਗਤ ਉਮੰਗ ਮੰਗ ਵਿਵਹਾਰ। ਕਾਇਆ ਸੰਗ ਰੰਗ ਤਨ ਸ਼ਿੰਗਾਰ। ਸਦਾ ਅੰਗ ਸੰਗ ਸੰਗ ਨਿਰੰਕਾਰ। ਹਰਿ ਦਵਾਰਾ ਆਇਆ ਲੰਘ, ਪ੍ਰਭ ਬੇੜਾ ਕਰ ਜਾਏ ਪਾਰ। ਜਗਤ ਤ੍ਰਿਸ਼ਨਾ ਕਟੇ ਭੁੱਖ ਨੰਗ, ਏਕਾ ਨਾਮ ਰਸਨ ਅਧਾਰ। ਵਡ ਦਾਤਾ ਸੂਰਾ ਸਰਬੰਗ, ਆਪੇ ਬਖ਼ਸ਼ੇ ਆਪਣੀ ਕਿਰਪਾ ਧਾਰ। ਜੋਤੀ ਜੋਤ ਸਰੂਪ ਹਰਿ, ਸਚ ਸਿੰਘਾਸਣ ਬੈਠ ਸੱਚੀ ਸਰਕਾਰ। ਸਚ ਸਿੰਘਾਸਣ ਬੈਠ ਤਖ਼ਤ ਬਿਰਾਜਿਆ। ਨਾ ਕੋਈ ਜਾਣੇ ਸ਼ੂਦਰ ਵੈਸ਼, ਸ਼ੱਤਰੀ ਬ੍ਰਾਹਮਣ ਏਕਾ ਸਾਜਨ ਸਾਜਿਆ। ਆਪੇ ਜਾਣੇ ਦੇਸ ਵੇਸ ਵੇਸ ਪਰਵੇਸ਼, ਹਰਿਜਨ ਕਾਰਨ ਕਾਜਿਆ। ਜੋਤੀ ਜੋਤ ਸਰੂਪ ਹਰਿ, ਸਰਨ ਸਰਨਾਈ ਆਪੇ ਰੱਖੇ ਲਾਜਨ ਲਾਜਿਆ। ਚੱਕਰਵਰਤੀ ਹਰਿ ਵਰਤ ਹਰਿ ਚਿਤ ਵਿਤ ਮਨ ਠਗੋਰਿਆ। ਰੱਖਣ ਆਇਆ ਕਲ ਲਜ ਪਤਿ, ਕਲ ਅਵਰ ਨਾ ਜਾਣੇ ਔਰਿਆ। ਦੀਨ ਦਿਆਲਾ ਸਰਨਪਤ, ਜਾਣੇ ਮਿਤ ਗਤ ਸ਼ਬਦ ਸਰੂਪੀ ਚੜ੍ਹਿਆ ਸਾਚੇ ਘੋੜਿਆ। ਚਰਨ ਪ੍ਰੀਤੀ ਬੰਨ੍ਹੇ ਨਾਤ, ਦੇ ਮਤ ਸਮਝਾਵੇ ਦਇਆ ਕਮਾਏ ਇਕ ਚੜ੍ਹਾਏ ਸਾਚੇ ਰਥ, ਧੁਰਦਰਗਾਹੀ ਆਇਆ ਦੌੜਿਆ। ਰੱਖੇ ਲਾਜ ਸੀਆਂ ਸਾਢੇ ਤਿੰਨ ਹੱਥ, ਜਗਤ ਮਹਿੰਮਾ ਕਥਾ ਅਕਥ ਬ੍ਰਾਹਮਣ ਗੌੜਿਆ। ਸਗਲ ਵਸੂਰੇ ਜਾਇਣ ਲਥ, ਨੇਤਰ ਨੀਰ ਨਾ ਚਲੇ ਅਥ, ਮਿਲੇ ਮੇਲ ਪੁਰਖ ਸਮਰਥ, ਜੋੜ ਜੁੜਿਆ ਸਾਚੇ ਜੋੜਿਆ। ਮਹਿੰਮਾ ਜਗਤ ਅਕਥਨਾ ਅਕਥ, ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਏਕ ਅਨੇਕ ਜਨ ਭਗਤਨ ਸਾਚਾ ਬਹੁੜਿਆ। ਸਚ ਮੰਡਲ ਰਾਸ ਹਰਿ ਸ਼ਾਹ ਸੁਲਤਾਨਿਆ। ਵੇਖ ਵਖਾਣੇ ਪ੍ਰਿਥਮੀ ਅਕਾਸ਼, ਸਦ ਵਸੇ ਆਸ ਪਾਸ ਖੇਲ ਮਹਾਨਿਆ। ਪਵਣ ਜੋਤੀ ਰਸਨਾ ਸ਼ਬਦ ਸਵਾਸ, ਅੱਖਰ ਵੱਖਰ ਸੋਹੰ ਸਾਚੀ ਬਾਣੀਆ। ਕਾਇਆ ਮਾਟੀ ਝੂਠੀ ਚਾਟੀ ਅੰਤਮ ਹੋਣੀ ਨਾਸ, ਨਰ ਹਰਿ ਹਰਿ ਨਰ ਕਰੇ ਕੋਈ ਪਛਾਨਿਆ। ਲੇਖੇ ਲੱਗੇ ਦਸ ਮਾਸ, ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਮ੍ਰਿਤ ਆਤਮ ਦੇਵੇ ਏਕਾ ਅੰਮ੍ਰਿਤ ਧਾਰ ਠੰਡਾ ਪਾਣੀਆ । ਕੂੜ ਕਿਰਿਆ ਕਰਮ ਵਿਚਾਰ ਮਨ ਬੌਰਾਨਿਆ। ਧ੍ਰਿਗ ਜੀਵਨ ਸੰਸਾਰ, ਮਾਨਸ ਦੇਹੀ ਆਈ ਹਾਰ, ਪਕੜੀ ਡੋਰ ਪੰਜ ਸ਼ੈਤਾਨਿਆ। ਨੇਤਰ ਨੈਣ ਵਹਿੰਦੀ ਧਾਰ, ਨਾ ਕੋਈ ਦੀਸੇ ਵੰਞ ਮੁਹਾਣਿਆ। ਚਰਨ ਪ੍ਰੀਤੀ ਇਕ ਪਿਆਰ, ਮਾਨਸ ਦੇਹੀ ਸ਼ਬਦ ਅਧਾਰ, ਮੁੱਕੇ ਰਸਨਾ ਪੀਣਾ ਖਾਣਿਆ। ਕੂੜਾ ਕਪਟ ਮਨ ਵਿਕਾਰ, ਤੀਰਥ ਤਟ ਨਾ ਭੁੱਲ ਗਵਾਰ, ਕਾਇਆ ਰਸ ਮੀਠਾ ਮਝਾਰ, ਵਸੇ ਨੇਤ ਨੇਤ ਸ੍ਰੀ ਭਗਵਾਨਿਆ। ਸਾਚਾ ਲਾਹਾ ਪ੍ਰਭ ਦਰ ਖਟ, ਸ਼ਬਦ ਸਿੰਘਾਸਣ ਸਾਚਾ ਪਟ, ਜੋਤੀ ਨੂਰ ਓਜਾਲਾ ਲਟ ਲਟ, ਭਾਂਡਾ ਭਰਮ ਭਉ ਭੰਨਾਣਿਆ। ਲੇਖਾ ਚੁੱਕੇ ਅਠ ਸਠ, ਨਾ ਕੋਈ ਸ਼ਿਵਦਵਾਲਾ ਮੱਠ, ਕਲਜੁਗ ਉਲਟੀ ਚਲੀ ਲੱਠ, ਸ੍ਰਿਸ਼ਟ ਸਬਾਈ ਹੋਈ ਭੱਠ, ਭਵਜਲ ਕੋਇ ਨਾ ਪਾਰ ਕਰਾ ਰਿਹਾ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਆਪ ਆਪਣੀ ਕਰਨੀ ਕਰ, ਸ਼ਬਦ ਨਿਸ਼ਾਨਾ ਇਕ ਝੁਲਾ ਰਿਹਾ। ਸ਼ਬਦ ਨਿਸ਼ਾਨਾ ਝੁੱਲੇ ਦਰ ਗੋਬਿੰਦਿਆ। ਜਗਤ ਬਿਬਾਣਾ ਚਲੇ ਵਾਲੀ ਹਿੰਦਿਆ। ਸੋਹੰ ਚੜ੍ਹਿਆ ਸਾਚੇ ਚਿਲੇ, ਰਸਨ ਕਮਾਨੀ ਗੁਣੀ ਗਹਿੰਦਿਆ। ਆਪੇ ਵੇਖੇ ਬੂਰੇ ਕੱਕੇ ਬਿਲੇ, ਮੇਟ ਮਿਟਾਏ ਸਗਲੀ ਚਿੰਦਿਆ। ਜਗਤ ਸਿੰਘਾਸਣ ਸਾਰੇ ਹਿਲੇ, ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਤਰਾਏ ਦਇਆ ਕਮਾਏ ਆਪ ਬਣਾਏ ਸਾਚੀ ਬਿੰਦਿਆ। ਸਲਲ ਸਲਾਨੀ ਪੁਰਖ ਅਗਣਤਿਆ। ਜਿਉਂ ਜਗਤ ਜੁਗਤ ਸੰਤ ਭਗਤ ਭਗਤ ਭਗਵੰਤਿਆ। ਮਤ ਤੱਤ ਸਤਿ ਯਤ ਪਤ ਪਤਵੰਤਿਆ। ਜੋਤੀ ਜੋਤ ਸਰੂਪ ਹਰਿ, ਸਾਚਾ ਵਰ ਏਕਾ ਹਰਿ, ਧੁਰ ਘਰ ਸੁਣੇ ਸੁਣਾਏ ਮਾਤ ਬਨੰਤੀਆ। ਮਾਤ ਬੇਨੰਤੀ ਪਰਮ ਪੁਰਖ ਸੰਜੋਗ। ਕਾਇਆ ਰੰਗ ਇਕ ਬਸੰਤੀ, ਧੁਰ ਦਰਗਾਹੀ ਸਾਚਾ ਜੋਗ। ਮਿਲੇ ਮੇਲ ਹਰਿ ਸਾਚਾ ਕੰਤੀ, ਹਉਮੇ ਚੁੱਕੇ ਕਾਇਆ ਰੋਗ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਦਰਸ ਦਰ ਅਮੋਘ। ਅਮੋਘ ਅਮੋਘਾ ਹਰਿ ਬਲਵਾਨਾ । ਏਕਾ ਰਸ ਹਰਿਜਨ ਭੋਗਾ, ਜਗਤ ਚੁਕਾਏ ਜਮ ਕੀ ਕਾਣਾ। ਮਿਟੇ ਵਿਛੋੜਾ ਜਗਤ ਵਿਜੋਗਾ, ਮਿਲੇ ਮੇਲਾ ਹਰਿ ਮਿਹਰਵਾਨਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਸੁਨੇਹੜਾ ਏਕਾ ਦੇਵੇ ਧੁਰ ਦਰਗਾਹੀ ਸਚ ਨਿਸ਼ਾਨਾ। ਸਚ ਨਿਸ਼ਾਨਾ ਧਰਮ ਸਪੂਤ। ਹੱਥੀਂ ਗਾਨਾ ਚਾਰੇ ਕੂਟ। ਸੋਹੰ ਪੰਘੂੜਾ ਏਕਾ ਝੂਟ। ਵੇਖੇ ਪਰਖੇ ਰਾਜਾ ਰਾਣਾ , ਸੋਹੰ ਤੀਰ ਰਿਹਾ ਛੂਟ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਅੰਦਰ ਆਪੇ ਬਾਹਰ, ਆਪੇ ਮੰਦਰ ਕਾਇਆ ਖੇੜਾ, ਆਪੇ ਵੇਖੇ ਤ੍ਰੈ ਤ੍ਰੈਕੂਟ। ਤ੍ਰੈਕੂਟ ਤ੍ਰੈਲੋਕੀ ਨਾਥ। ਸਗਲ ਸਮਗਰੀ ਮਸਤਕ ਮਾਥੇ, ਜੋਤ ਅਕਗਰੀ ਹਰਿ ਰਘੁਨਾਥ । ਹਰਿਜਨ ਦਿਸੇ ਕਾਇਆ ਨਗਰੀ, ਮਿਲਿਆ ਮੇਲ ਪ੍ਰਭ ਸਾਜਨ ਸਾਥ। ਨਿਰਮਲ ਕਰਮ ਜਗਤ ਉਜਗਰੀ, ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕ ਬਿਠਾਏ ਸਾਚੇ ਰਾਥ। ਜਮ ਕਾਲ ਜਮ ਤਰਾਸ ਵਡ ਬਲਕਾਰਿਆ। ਦਿਵਸ ਰੈਣ ਨੇਤਰ ਖੋਲ੍ਹ, ਵੇਖ ਵਖਾਣੇ ਪ੍ਰਿਥਮੀ ਅਕਾਸ਼, ਕਵਣ ਹੁਲਾਰਾ ਕਵਣ ਜੈਕਾਰਾ ਵਿਚ ਸੰਸਾਰਿਆ । ਕਵਣ ਵਸੇ ਰਸੇ ਕਾਇਆ ਮੰਡਲ ਉਚ ਮੁਨਾਰਿਆ। ਜੋਤੀ ਜੋਤ ਸਰੂਪ ਹਰਿ, ਆਪਣੇ ਭਾਣੇ ਆਪ ਸਮਾ ਰਿਹਾ। ਜਗਤ ਅਵੱਲੜੀ ਚਾਲ ਜਗਤ ਧਰਾਇੰਦਾ । ਪੱਲੇ ਵਸਤ ਨਾਮ ਧੰਨ ਮਾਲ, ਖਾਲੀ ਹੱਥ ਜਗਤ ਵਖਾਇੰਦਾ। ਆਦਿ ਅੰਤ ਨਾ ਹੋਏ ਕੰਗਾਲ, ਪ੍ਰਭ ਸਰਬ ਸੰਗ ਰਖਾਇੰਦਾ। ਅੰਮ੍ਰਿਤ ਆਤਮ ਨੁਹਾਏ ਸਾਚੇ ਤਾਲ, ਅਠ ਸਠ ਤੀਰਥ ਦੂਰ ਕਰਾਇੰਦਾ । ਸਾਚਾ ਸ਼ਬਦ ਸੁਣੇ ਧੁਨਕਾਰ, ਅਕਾਲ ਅਕਾਲਾ ਰਸਨ ਸੁਣਾਇੰਦਾ। ਜੋਤੀ ਜਗੇ ਕਾਇਆ ਖਾਲ, ਮਸਤਕ ਪਰਗਟੇ ਦੀਪਕ ਸੱਚੇ ਥਾਲ, ਸਰਵਣ ਨੇਤਰ ਏਕਾ ਧਾਰ ਬੰਨ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਗੁਰਮੁਖਾਂ ਦੇਵੇ ਨਾਮ ਵਰ, ਭਾਂਡਾ ਭਰਮ ਜਗਤ ਭੰਨਾਇੰਦਾ। ਜਗਤ ਅਵੱਲੜੀ ਮਸਤ ਮਸਤ ਮਤਵਾਲਿਆ । ਚੁਣੇ ਸ਼ਬਦ ਸਾਚੇ ਹਸਤ, ਜਗੇ ਜੋਤ ਜੋਤ ਜਵਾਲਿਆ। ਆਤਮ ਦਸਤ ਏਕਾ ਵਸਤ, ਅਸਤ ਬਸਤ ਤਨ ਰਖਵਾਲਿਆ। ਨੇਤਰ ਨੈਣਾਂ ਤੀਰ ਕਟਾਰ ਕਸਤ, ਰਸਨ ਕਮਾਨਾ ਇਕ ਉਠਾ ਲਿਆ। ਸੋਹੰ ਸ਼ਬਦ ਸਾਚਾ ਸਸਤ, ਤੋੜੇ ਮਾਤ ਜਗਤ ਜੰਜਾਲਿਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਦੇਵੇ ਇਕ ਵਰ, ਫਲ ਲੱਗੇ ਕਾਇਆ ਡਾਲਿਆ। ਜਨ ਭਗਤ ਅਵੱਲੜੀ ਚਾਲ, ਮਨ ਬੈਰਾਗਿਆ। ਏਕਾ ਹੋਏ ਪ੍ਰਿਤਪਾਲ, ਹਰਿ ਸਗਲ ਸੰਸਾਰਾ ਤਿਆਗਿਆ। ਚਰਨ ਪ੍ਰੀਤੀ ਨਿਭੇ ਨਾਲ, ਗੁਰਮੁਖ ਵਿਰਲਾ ਸੋਇਆ ਜਾਗਿਆ। ਨੇੜ ਨਾ ਆਏ ਧਰਮ ਰਾਏ ਜਮ ਕਾਲ, ਤਨ ਬੰਨ੍ਹੇ ਪੁਰਖ ਅਬਿਨਾਸ਼ ਸਾਚਾ ਤਾਗਿਆ। ਨੂਰ ਨਿਰੰਜਣ ਜੋਤ ਮਿਸਾਲ, ਅੰਧ ਅੰਧੇਰਾ ਸਾਰਾ ਭਾਗਿਆ। ਜੋਤੀ ਜੋਤ ਸਰੂਪ ਹਰਿ, ਜਨ ਭਗਤਾਂ ਦੇਵੇ ਇਕ ਵਰ, ਹੱਥ ਪਕੜੇ ਆਪਣੇ ਵਾਗਿਆ। ਹਰਿ ਭਗਤ ਅਵੱਲੜੀ ਚਾਲ, ਸ਼ਬਦ ਸੰਤੋਖਿਆ । ਸਾਚੀ ਘਾਲਨ ਰਿਹਾ ਘਾਲ, ਏਕਾ ਏਕ ਸ਼ਬਦ ਦਲਾਲ, ਆਤਮ ਦੇਵੇ ਸਾਚੀ ਵਥਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਰਾਹ ਜਗਤ ਮਲਾਹ ਆਪਣਾ ਆਪ ਵਖਾਏ ਦਇਆ ਕਮਾਏ, ਅੱਖਰ ਵੱਖਰ ਸੂਖਮ ਸੂਖਿਆ। ਸੁਰਤ ਮਤ ਮਨ ਬੁਧ ਸਰਬ ਸੰਸਾਰਿਆ। ਕਵਣ ਜਾਣੇ ਗੁਣਵੰਤੇ ਗੁਣ, ਨਾ ਕੋਈ ਜੇਵਡ ਤੁਧ, ਲੱਖ ਚੁਰਾਸੀ ਪਸਰ ਪਸਾਰਿਆ। ਮਾਨਸ ਜਨਮ ਨਾ ਕੋਈ ਕਰੇ ਕਰਾਏ ਸੁਧ, ਸਾਧ ਸੰਤ ਬੇਅੰਤ ਥੱਕੇ ਵਡ ਬਲਕਾਰਿਆ। ਪੰਚਾਂ ਦੂਤਾਂ ਲੱਗਾ ਯੁੱਧ, ਕਾਮ ਕਰੋਧ ਮੋਹ ਲੋਭ ਹੰਕਾਰਿਆ। ਪ੍ਰਭ ਕੰਚਨ ਕਾਇਆ ਕਰਨ ਆਇਆ ਸੁਧ, ਸ਼ਬਦ ਕੁਠਾਲੀ ਕਰ ਤਿਆਰਿਆ। ਤਨ ਮੰਦਰ ਅੰਦਰ ਆਪ ਉਪਜਾਏ ਨੌਂ ਨਿਧ, ਅਠਾਰਾਂ ਸਿਧਾਂ ਖੇਲ ਖਿਲਾ ਰਿਹਾ। ਸਾਚਾ ਸ਼ਬਦ ਪੀਣ ਖਾਣ ਸਾਚੀ ਰਿਧ, ਆਪੇ ਆਪ ਹੋਏ ਸਹਾਰਿਆ। ਅੰਤਮ ਕਾਰਜ ਕਰੇ ਸਿੱਧ, ਥਿਤ ਵਾਰ ਜਗਤ ਵਿਚਾਰਿਆ। ਕਲਜੁਗ ਮੇਲ ਮਿਲਾਵਾ ਅੰਤਮ ਸਾਚੀ ਬਿਧ, ਸਤਾਰਾਂ ਹਾੜੀ ਜੋਤ ਨਿਰੰਕਾਰਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੱਖ ਚੁਰਾਸੀ ਤੋੜੇ ਫਾਸੀ, ਸ਼ਬਦ ਸਵਾਸੀ ਏਕਾ ਰਾਹ ਇਕ ਵਖਾ ਰਿਹਾ । ਲੱਖ ਚੁਰਾਸੀ ਤੋੜ ਚਰਨ ਜੁੜਨਿਆ। ਚੜ੍ਹਿਆ ਰਹੇ ਸ਼ਬਦ ਘੋੜ, ਚਾਰੋਂ ਕੁੰਟ ਸਦ ਦੁੜਨਿਆ। ਗੁਰਮੁਖਾਂ ਵਾਗਾਂ ਰਿਹਾ ਮੋੜ, ਅੰਦਰੇ ਅੰਦਰ ਹਰਿ ਵਸੰਦਿਆ। ਨਾ ਕੋਈ ਜਾਣੇ ਰਸ ਮੀਠਾ ਫੀਕਾ ਕੌੜ, ਜਨ ਭਗਤਾਂ ਹਰਿ ਆਪ ਬਖ਼ਸ਼ੰਦਿਆ। ਚਰਨ ਸਰਨ ਸਰਨ ਗੁਰ ਨੈਣ ਲੋਚਨ ਲੋਚਨ ਨੈਣ ਦੋਏ ਜੋੜ, ਅੰਤਮ ਤੋੜੇ ਵੱਜਾ ਜੰਦਿਆ। ਵੇਲੇ ਅੰਤਮ ਪਏ ਬਹੁੜ, ਆਤਮ ਢਾਹੇ ਭਰਮਾਂ ਕੰਧਿਆ। ਪਰਗਟ ਹੋਏ ਬ੍ਰਹਿਮਣ ਗੌੜ, ਸ਼ਬਦ ਨਗਾਰਾ ਇਕ ਰਖੰਦਿਆ। ਸੰਬਲ ਦੇਸ ਲੰਬਾ ਚੌੜ, ਲੇਖਾ ਲਿਖੇ ਹਰਿ ਲਿਖੰਦਿਆ। ਧੁਰ ਦਰਗਾਹੀ ਆਏ ਦੌੜ, ਗੁਰਮੁਖਾਂ ਘਟ ਘਟ ਵਾਸ ਆਦਿ ਅਬਿਨਾਸ਼ ਹਰਿ ਰਖੰਦਿਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਕਟੇ ਜਮ ਜਮਾਂਤਰ ਫੰਦਿਆ।

Leave a Reply

This site uses Akismet to reduce spam. Learn how your comment data is processed.