੧੭ ਹਾੜ ੨੦੧੨ ਬਿਕ੍ਰਮੀ ਨਿਸ਼ਾਨ ਸਾਹਿਬ ਚੜ੍ਹਾਨ ਸਮੇਂ ਹਰਿ ਭਗਤ ਦਵਾਰ ਜੇਠੂਵਾਲ
ਨਿਰਵੈਰ ਨਿਰਵੈਰ ਨਿਰਵੈਰ ਨਿਰਵੈਰਿਆ। ਨਿਰਵੈਰ ਨਿਰਵੈਰ ਨਿਰਵੈਰ ਜੋਤ ਨਿਰੰਜਣ ਇਕ ਪਸਰ ਪਸਾਰਿਆ । ਨਿਰਵੈਰ ਨਿਰਵੈਰ ਨਿਰਵੈਰ ਚਾਰ ਵਰਨਾਂ ਦੇਵੇ ਏਕਾ ਮਜਨ, ਭੇਵ ਚੁੱਕੇ ਐਰ ਗੈਰਿਆ। ਨਿਰਵੈਰ ਨਿਰਵੈਰ ਨਿਰਵੈਰ ਸਾਚਾ ਏਕਾ ਸੱਜਣ, ਜਗਤ ਚੁਕਾਏ ਮੇਰ ਤੇਰਿਆ। ਨਿਰਵੈਰ ਨਿਰਵੈਰ ਨਿਰਵੈਰ ਜਨ ਭਗਤਾਂ ਪੜਦੇ ਆਇਆ ਕੱਜਣ, ਕਲ ਕਰ ਕਰ ਆਪਣੀ ਮਿਹਰਿਆ। ਨਿਹਕਲੰਕ ਨਰਾਇਣ ਨਰ, ਏਕਾ ਧਾਰ ਸ਼ਬਦ ਅਪਾਰ ਵਿਚ ਸੰਸਾਰ ਬਹਾ ਰਿਹਾ। ਨਿਹਕਲੰਕ ਨਿਹਕਲੰਕ ਨਿਹਕਲੰਕ ਪੁਰਖ ਅਕਾਲਿਆ। ਸ਼ਬਦ ਡੰਕ ਰਾਓ ਰੰਕ ਬਣੇ ਮਾਤ ਦੁਲਾਲਿਆ। ਆਪ ਸੁਹਾਏ ਥਾਨ ਬੰਕ, ਜੋਤ ਜਗਾਏ ਅੰਞਾਣੇ ਬਾਲਿਆ। ਮਿਲੇ ਮੇਲ ਵਡਿਆਈ ਜਿਉਂ ਭਗਤ ਜਨਕ, ਸਾਚੀ ਰੰਗਣ ਰੰਗ ਰੰਗਾ ਰਿਹਾ। ਆਤਮ ਜੋਤੀ ਲਾਏ ਤਨਕ, ਗੁਰ ਸੰਗਤ ਮੇਲ ਮਿਲਾ ਰਿਹਾ। ਹਰਿ ਕਰੇ ਨਿਮਸਕਾਰ ਬਾਰ ਅਨਕ, ਗੁਰ ਸੰਗਤ ਪੂਰਾ ਹਰਿ ਦਰ ਘਰ ਸਾਚੇ ਪਾ ਲਿਆ। ਦੂਜੇ ਦਰ ਨਾ ਹੋਏ ਮੰਗਤ, ਸਾਧ ਸੰਤ ਗੁਰ ਪੀਰ ਮੰਦਰ ਮਸਜਿਦ ਗੁਰਦਵਾਰਾ ਸ਼ਿਵਦਵਾਲਾ ਹੋਏ ਖਾਲੀਆ। ਏਕਾ ਏਕ ਪੁਰਖ ਅਪਾਰਾ, ਸ਼ਬਦ ਸਰੂਪੀ ਰੰਗ ਅਪਾਰਾ, ਦੋ ਜਹਾਨੀ ਹੋਏ ਦਲਾਲਿਆ। ਜਨ ਭਗਤਾਂ ਬਣੇ ਮਾਤ ਸਹਾਰਾ, ਸੋਹੰ ਦੇਵੇ ਸ਼ਬਦ ਨਗਾਰਾ, ਤਨ ਮੰਦਰ ਵਿਚ ਟਿਕਾ ਲਿਆ। ਵਜਦਾ ਰਹੇ ਵਾਰੋ ਵਾਰ, ਚਾਰੋਂ ਦਿਸ਼ਾ ਨਾ ਕੋਈ ਵਿਚਾਰਾ, ਅਨਹਦ ਡੰਡਾ ਹਰਿ ਉਠਾ ਲਿਆ। ਸਤਿ ਸਰੰਗੀ ਸਤਿਆ ਤਾਰਾਂ, ਛੱਤੀ ਰਾਗਾਂ ਵਸੇ ਬਾਹਰਾ, ਵੇਦ ਪੁਰਾਨਾਂ ਭੇਵ ਨਾ ਪਾ ਲਿਆ। ਵੇਲਾ ਚੁਕਿਆ ਚਾਰ ਯਾਰਾ, ਈਸਾ ਮੂਸਾ ਏਕਾ ਰੰਗ ਰੰਗਾ ਰਿਹਾ। ਖਿੜੀ ਰਹੇ ਮਾਤ ਗੁਲਜਾਰਾ, ਅੰਮ੍ਰਿਤ ਬਰਖੇ ਨਿਝਰ ਧਾਰਾ, ਸੁਰਪਤ ਰਾਜਾ ਇੰਦ ਪ੍ਰਭ ਸਾਚੀ ਸੇਵਾ ਲਾ ਲਿਆ। ਸਾਚਾ ਕੀਆ ਭੇਟ ਦੁਲਾਰਾ, ਲਹੂ ਮਿਝ ਬਣਾਇਆ ਗਾਰਾ, ਸਾਢੇ ਤਿੰਨ ਹੱਥ ਮਹੱਲ ਉਸਾਰਾ, ਗੁਰ ਸੰਗਤ ਸੇਵ ਕਮਾ ਰਿਹਾ। ਪ੍ਰਭ ਬੰਨ੍ਹੇ ਆਪਣੀ ਧਾਰਾ, ਨਿਹਕਲੰਕੀ ਖੇਲ ਅਪਾਰਾ, ਗੁਰ ਗੋਬਿੰਦ ਜੋ ਲਿਖਾ ਲਿਆ। ਜਨ ਭਗਤਾਂ ਬਣੇ ਸਹਾਰਾ, ਖਿਚ ਲਿਆਏ ਚਰਨ ਦਵਾਰਾ, ਨਾ ਕੋਈ ਨਰ ਨਾ ਕੋਈ ਨਾਰਾ, ਏਕਾ ਰੰਗਣ ਹਰਿ ਰੰਗਾ ਰਿਹਾ। ਚੋਬਦਾਰ ਸੱਚੀ ਸਰਕਾਰਾ, ਅੱਠੇ ਪਹਿਰ ਦੇਵੇ ਪਹਿਰਾ, ਸ਼ਬਦ ਡੰਡਾ ਹੱਥ ਉਠਾ ਲਿਆ। ਲੋਕਮਾਤ ਲਏ ਅਵਤਾਰਾ, ਲੱਖ ਚੁਰਾਸੀ ਹੋਈ ਖਵਾਰਾ, ਰਥ ਰਥਵਾਹੀ ਰਾਹ ਨਿਆਰਾ, ਪ੍ਰਭ ਸਾਚਾ ਹੁਕਮ ਸੁਣਾ ਰਿਹਾ। ਆਪ ਸੁਹਾਏ ਦਵਾਰ ਬੰਕਾ, ਜੋਤ ਜਗਾਏ ਬਾਰ ਅਨਕਾ, ਸ਼ਬਦ ਵਜਾਏ ਸਾਚਾ ਡੰਕਾ, ਸਾਧਾਂ ਸੰਤਾਂ ਆਪ ਹਿਲਾ ਰਿਹਾ। ਕਰੇ ਖੇਲ ਬਾਰ ਅਨਕਾ, ਬੇਮੁਖ ਮੂਰਖ ਮੁਗਧ ਤਾਰੇ ਜਿਉਂ ਦਵਾਰੇ ਗਨਕਾ, ਗੁਰ ਸੰਗਤ ਸਾਚੀ ਰੰਗਤ ਇਕ ਚੜ੍ਹਾ ਰਿਹਾ। ਨਿਹਕਲੰਕ ਨਰਾਇਣ ਨਰ, ਲੋਕਮਾਤ ਹਰਿ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸਾਚਾ ਨਾਮ ਇਕ ਨਿਰੰਜਣ, ਸਾਚੀ ਅਲਖ ਜਗਾ ਰਿਹਾ। ਅਲਖ ਨਿਰੰਜਣ ਆਪ ਦਾਤਾਰ। ਦਾਤਾ ਦਰਦ ਦੁੱਖ ਭੈ ਭੰਜਨ, ਸ੍ਰਿਸ਼ਟ ਸਬਾਈ ਮੀਤ ਮੁਰਾਰ। ਗੁਰਮੁਖ ਸਾਚੇ ਦਰ ਬਹਾਏ ਦਇਆ ਕਮਾਏ ਅੰਮ੍ਰਿਤ ਧਾਰ ਇਕ ਪਿਆਏ, ਲੱਖ ਚੁਰਾਸੀ ਕੀਨੀ ਬਾਹਰ। ਦਰ ਘਰ ਸਾਚੇ ਮੇਲ ਕਰਾਏ, ਆਤਮ ਸਰ ਇਸ਼ਨਾਨ ਕਰਾਏ, ਦੁਰਮਤ ਮੈਲ ਮਾਤ ਗਵਾਏ, ਭਵਜਲ ਬੇੜਾ ਕਰ ਜਾਏ ਪਾਰ। ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਬੇੜਾ ਕਰ ਤਿਆਰ। ਸਾਚਾ ਬੇੜਾ ਕਰ ਤਿਆਰ, ਕੰਧ ਉਠਾਇੰਦਾ। ਕਲਜੁਗ ਡਿਗਾ ਮੂੰਹ ਦੇ ਭਾਰ, ਸਰਗੁਣ ਕੋਈ ਨਾ ਪਕੜ ਉਠਾਇੰਦਾ। ਨਿਰਗੁਣ ਰੂਪ ਹਰਿ ਕਰਤਾਰ, ਜੋਤੀ ਜਾਮਾ ਭੇਖ ਵਟਾਇੰਦਾ। ਤਿੰਨਾਂ ਲੋਕਾਂ ਨਰ ਸੱਚੀ ਸਰਕਾਰ, ਪੁਰੀਆਂ ਲੋਆਂ ਭਾਰ ਉਠਾਇੰਦਾ। ਜਨ ਭਗਤਾਂ ਸਾਚਾ ਮੀਤ ਮੁਰਾਰ, ਜਗਤ ਨਿਸ਼ਾਨਾ ਇਕ ਉਠਾਇੰਦਾ। ਗੁਣਵੰਤਾ ਗੁਣ ਰਿਹਾ ਵਿਚਾਰ, ਪੂਰਬ ਲਹਿਣਾ ਮਾਤ ਚੁਕਾਇੰਦਾ। ਸੋਲਾਂ ਕਰੇ ਕਰਾਏ ਤਨ ਸ਼ਿੰਗਾਰ, ਪ੍ਰੇਮ ਮਹਿੰਦੀ ਹੱਥ ਰੰਗਾਇੰਦਾ । ਸ਼ਬਦ ਵਟਣਾ ਅਪਰ ਅਪਾਰ, ਗੀਤ ਸੁਹਾਗੀ ਸੋਹੰ ਗਾਇੰਦਾ। ਆਪੇ ਪੁਰਖ ਆਪੇ ਨਾਰ, ਗੁਰਮੁਖ ਲਾੜਾ ਇਕ ਤਿਆਰ ਕਰਾਇੰਦਾ । ਸਤਾਰਾਂ ਹਾੜੀ ਦਿਵਸ ਵਿਚਾਰ, ਚਿੱਟੀ ਕੁੱਲੀ ਭਾਗ ਲਗਾਇੰਦਾ। ਮਾਨਸ ਜਨਮ ਨਾ ਆਏ ਹਾਰ, ਸਿੰਘ ਮਨਜੀਤਾ ਰਾਹ ਵਖਾਇੰਦਾ। ਸੋਲਾਂ ਮੱਘਰ ਹੋ ਤਿਆਰ, ਗੁਰ ਸੰਗਤ ਆਪਣਾ ਲੜ ਫੜਾਇੰਦਾ। ਪਿੱਛੇ ਆਉਣਾ ਵਾਰੋ ਵਾਰ, ਨਾ ਕਰਨਾ ਕੋਈ ਹੁਦਾਰ, ਸਾਚਾ ਧਾਮ ਇਕ ਵਖਾਇੰਦਾ। ਮਿਲਿਆ ਮੇਲ ਪੁਰਖ ਭਤਾਰ, ਆਤਮ ਹੋਈ ਠੰਡੀ ਠਾਰ, ਸਾਚੇ ਸੋਮੇ ਤਾਰੀ ਲਾਇੰਦਾ। ਕਿਰਪਾ ਕਰੇ ਨਰ ਨਿਰੰਕਾਰ, ਦੇਵੇ ਵਰ ਸਗਲ ਪਸਾਰ, ਪੁਰੀ ਇੰਦਰ ਰਾਹ ਵਖਾਇੰਦਾ। ਸ਼ਬਦ ਸਿੰਘਾਸਣ ਕਰ ਤਿਆਰ, ਏਕਾ ਜੋਤ ਮਾਤ ਪਰਕਾਸ਼ ਭੇਖ ਪਖੰਡਾ ਦਏ ਨਿਵਾਰ, ਸਾਚੀ ਧਾਰ ਬੰਨ੍ਹਾਇੰਦਾ। ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਕਰਮ ਆਪੇ ਆਪ ਕਰਾਇੰਦਾ। ਪੁਰਖ ਅਗੰਮ ਅਗੰਮੜਾ, ਜਗਤ ਅਗੰਮੜੀ ਕਾਰ। ਨਾ ਕੋਈ ਮਾਤ ਪਿਤ ਨਾ ਕੋਈ ਪਿਤਾ ਮਾਈ ਅੰਮੜਾ, ਜੋਤ ਨਿਰੰਜਣ ਇਕ ਅਕਾਰ। ਹੱਡ ਮਾਸ ਨਾ ਕੋਈ ਚੰਮੜਾ, ਆਪ ਆਪਣਾ ਰਿਹਾ ਉਸਾਰ। ਜੋਤੀ ਜੋਤ ਸਰੂਪ ਹਰਿ, ਆਦਿ ਪੁਰਖ ਅਪਰੰਪਰ ਸਵਾਮੀ ਏਕਾ ਏਕ ਇਕ ਅਕਾਰ। ਏਕਾ ਏਕ ਅਕਾਲਿਆ। ਦੂਜੀ ਨਾ ਕੋਈ ਰੱਖੇ ਟੇਕ, ਸਾਚਾ ਸ਼ਬਦ ਨਾਲ ਉਠਾ ਲਿਆ। ਤੀਜੇ ਕਦੇ ਨਾ ਲਗੇ ਸੇਕ, ਪਵਣ ਸਵਾਸ ਸੇਵਾ ਲਾ ਲਿਆ। ਚੌਥੇ ਘਰ ਸਦਾ ਬਿਬੇਕ, ਪੀਣਾ ਖਾਣਾ ਹਰਿ ਚੁਕਾ ਲਿਆ। ਪੰਚਮ ਆਪੇ ਰਿਹਾ ਵੇਖ, ਦੂਸਰ ਸੰਗ ਨਾ ਕੋਈ ਵਖਾ ਲਿਆ। ਛੇਵੇਂ ਛੱਪਰ ਮਾਇਆ ਟੇਕ, ਗਗਨ ਪਤਾਲਾਂ ਸਰਬ ਉਠਾ ਲਿਆ। ਸੱਤਵੇਂ ਸਤਿ ਪੁਰਖ ਨਿਰੰਜਣ ਸਦਾ ਆਦੇਸ, ਨਾ ਮਰੇ ਨਾ ਕਦੇ ਜਿਵਾ ਲਿਆ । ਸਤਿ ਪੁਰਖ ਨਿਰੰਜਣ ਸਤਿ ਸਤਿ ਸਤਿਵਾਦਿਆ। ਜੁਗਾ ਜੁਗੰਤਰ ਜੀਵ ਜੰਤ ਬਣਾਏ ਬਣਤ, ਦੇ ਮਤ ਸ਼ਬਦ ਸਿਖਾ ਲਿਆ। ਨਾੜੀ ਬਹੱਤਰ ਨਾ ਉਬਲੇ ਰਤ, ਸਾਚੇ ਵਤ ਨਾਮ ਬਿਜਾ ਲਿਆ। ਵੇਲੇ ਅੰਤਮ ਰੱਖੇ ਪਤਿ, ਸਿਰ ਆਪਣਾ ਹੱਥ ਰਖਾ ਲਿਆ। ਆਪੇ ਜਾਣੇ ਮਿਤ ਗਤ, ਕਲਜੁਗ ਕਾਲੇ ਕਰਮ ਕਮਾ ਲਿਆ । ਸ਼ਬਦ ਬਣਾਏ ਸਾਚਾ ਰਥ, ਰਥ ਰਥਵਾਹੀ ਆਪ ਅਖਵਾ ਲਿਆ। ਸੱਤਾਂ ਦੀਪਾਂ ਪਕੜੇ ਨੱਥ, ਸ਼ਬਦ ਡੋਰੀ ਹੱਥ ਰਖਾ ਲਿਆ । ਪ੍ਰਭ ਦੇਵਣ ਆਇਆ ਵਟ, ਸੋਹੰ ਵਟਨਾ ਅੱਗੇ ਲਾ ਲਿਆ। ਆਪੇ ਜਾਣੇ ਘਟ ਘਟ, ਭੇਵ ਕਿਸੇ ਨਾ ਪਾ ਲਿਆ। ਲੱਖ ਚੁਰਾਸੀ ਭੌਂਦੀ ਤੀਰਥ ਤਟ, ਕਾਇਆ ਮਟ ਨਾ ਜੋਤ ਜਵਾਲਿਆ। ਸਤਾਰਾਂ ਹਾੜੀ ਖੁਲ੍ਹਾਏ ਸਾਚਾ ਹੱਟ, ਕਾਇਆ ਮੰਦਰ ਇਕ ਖੁਲ੍ਹਾ ਲਿਆ। ਨਾ ਕੋਈ ਖੇਲ ਬਾਜੀਗਰ ਨਟ, ਜੋਤ ਨਿਰੰਜਣ ਜਾਮਾ ਪਾ ਲਿਆ। ਗੁਰਮੁਖਾਂ ਤਨ ਪਹਿਨਾਏ ਏਕਾ ਪਟ, ਗੁਰਮੁਖਾਂ ਮੇਲ ਹਰਿ ਦਵਾਰਿਆ। ਸਾਚਾ ਲਾਹਾ ਜਾਣ ਖੱਟ, ਲੱਖ ਚੁਰਾਸੀ ਫੰਦ ਕਟਾ ਲਿਆ। ਤਨ ਨਗਾਰੇ ਇਕ ਲਗਾਏ ਸੋਹੰ ਸ਼ਬਦ ਸਾਚੀ ਸੱਟ, ਸਾਚਾ ਤਾਲ ਇਕ ਵਜਾ ਰਿਹਾ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਗੁਰ ਸੰਗਤ ਸਾਚੀ ਦੇਵੇ ਵਰ, ਦਰ ਆਏ ਦਰਸ਼ਨ ਪਾ ਲਿਆ। ਦਰ ਦਵਾਰੇ ਆਏ ਦਰਸ਼ਨ ਪਾਇਆ। ਕਾਇਆ ਮੰਦਰ ਸੋਹੇ ਚੁਬਾਰੇ, ਨਰ ਹਰਿ ਸਾਚਾ ਵਿਚ ਵਸਾਇਆ। ਮਾਇਆ ਜੰਦੇ ਲਾਹੇ ਭਾਰੇ, ਸੋਹੰ ਡੰਡਾ ਹੱਥ ਰਖਾਇਆ। ਜੋਤੀ ਜਗੇ ਅਗੰਮ ਅਪਾਰੇ, ਮਦਿਰਾ ਮਾਸ ਜਿਸ ਤਜਾਇਆ। ਸਤਾਰਾਂ ਹਾੜੀ ਦਿਵਸ ਵਿਚਾਰੇ, ਨਿਹਕਲੰਕ ਡੰਕ ਵਜਾਇਆ। ਮਨ ਤਨ ਹੰਕਾਰੇ, ਦੁਰਮਤ ਮੈਲ ਦਏ ਗਵਾਇਆ। ਪਰਗਟ ਹੋਏ ਵਿਚ ਸੰਸਾਰੇ, ਪੜਦਾ ਉਹਲਾ ਆਪ ਚੁਕਾਏ ਗੁਰ ਗੋਬਿੰਦਾ ਬਣਿਆ ਲਿਖਾਰੇ, ਸੰਬਲ ਦੇਸ ਡੇਰਾ ਲਾਇਆ। ਜੀਵ ਜੰਤ ਨਾ ਪਾਏ ਸਾਰੇ, ਹਰਿ ਮੰਦਰ ਪੜ੍ਹ ਪੜ੍ਹ ਥੱਕੇ ਭਰਮ ਭੁਲਾਇਆ। ਆਪੇ ਡੋਬੇ ਆਪੇ ਤਾਰੇ, ਜੁਗਾ ਜੁਗੰਤਰ ਖੇਲ ਅਪਾਰੇ, ਜਨ ਭਗਤਾਂ ਦੇਵੇ ਨਾਮ ਸਹਾਰੇ, ਸਾਚਾ ਵੰਞ ਨਾਮ ਲਗਾਇਆ। ਕਲਜੁਗ ਬੇੜਾ ਅੰਤ ਕਿਨਾਰੇ, ਪ੍ਰਭ ਅਬਿਨਾਸ਼ੀ ਡੋਬੇ ਮੰਞਧਾਰੇ, ਉਲਟਾ ਗੇੜਾ ਰਿਹਾ ਦਵਾਇਆ। ਗੁਰ ਸੰਗਤ ਸੌਣਾ ਪੈਰ ਪਸਾਰੇ, ਪੁਰਖ ਅਬਿਨਾਸ਼ੀ ਪਹਿਰੇਦਾਰ, ਧਰਮ ਰਾਏ ਨਾ ਆਏ ਦਵਾਰ, ਲੱਖ ਚੁਰਾਸੀ ਸਿਹਰਾ ਲਾਇਆ। ਜਗੇ ਜੋਤ ਅਗੰਮ ਅਪਾਰੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਕਰਮ ਕਮਾਇਆ। ਗੁਰ ਪੂਰਾ ਕਰਮ ਕਮਾਏ ਕਰੇ ਵਿਚਾਰਿਆ । ਜਨ ਭਗਤਾਂ ਦਇਆ ਕਮਾਏ, ਮਿਲੇ ਵਡਿਆਏ ਵਿਚ ਸੰਸਾਰਿਆ। ਸਾਚਾ ਮਾਰਗ ਰਿਹਾ ਵਖਾਏ, ਮਾਨਸ ਦੇਹੀ ਅਪਰ ਅਪਾਰਿਆ। ਲੱਖ ਚੁਰਾਸੀ ਹੱਥ ਨਾ ਆਏ, ਲੇਖਾ ਲਿਖੇ ਵਾਰੋ ਵਾਰਿਆ। ਗੁਰਮੁਖਾਂ ਮੇਲ ਹਰਿ ਰਘੁਰਾਏ, ਜਮ ਕਾ ਜੇੜਾ ਆਪ ਕਟਾ ਰਿਹਾ। ਵੇਲੇ ਅੰਤ ਹੋਏ ਸਹਾਏ, ਸਾਚੇ ਬੇੜੇ ਫੜ ਚੜ੍ਹਾ ਰਿਹਾ। ਦਰਸ ਦਿਖਾਏ ਥਾਉਂ ਥਾਏਂ, ਦੂਰ ਨੇੜਾ ਨਾ ਕੋਈ ਵਖਾ ਰਿਹਾ। ਫੜ ਫੜ ਬਾਂਹੋਂ ਰਾਹੇ ਪਾਏ, ਲੋਆਂ ਪੁਰੀਆਂ ਪੈਰਾਂ ਹੇਠ ਝਸਾ ਰਿਹਾ। ਦਰਗਾਹ ਸਾਚੀ ਮਾਣ ਦਵਾਏ, ਸਚ ਸਿੰਘਾਸਣ ਡੇਰਾ ਲਾਏ, ਜੋਤ ਨਿਰੰਜਣ ਇਕ ਰਘੁਰਾਏ, ਗੁਰਮੁਖ ਸਾਚੇ ਮਾਣਕ ਮੋਤੀ ਸਾਚਾ ਹਾਰ ਬਣਾ ਰਿਹਾ। ਕਲਜੁਗ ਅੰਤਮ ਜਗੇ ਜੋਤੀ, ਨਾ ਕੋਈ ਵਰਨ ਨਾ ਕੋਈ ਗੋਤੀ, ਗੁਰਮੁਖਾਂ ਉਠਾਏ ਕਾਇਆ ਸੋਤੀ, ਸ਼ਬਦ ਡੰਡਾ ਮਗਰ ਲਗਾ ਰਿਹਾ। ਦੁਰਮਤ ਮੈਲ ਗਈ ਧੋਤੀ, ਬਾਤੀ ਜੋਤ ਇਕ ਇਕਲੌਤੀ, ਇੰਦ ਇੰਦਰਾਸਣ ਸੇਵ ਕਮਾ ਰਿਆ। ਕਰੋੜ ਛਿਆਨਵੇਂ ਸਤਾਰਾਂ ਹਾੜੀ ਰੋਤੀ, ਛੱਡ ਸਿੰਘਾਸਣ ਇੰਦਰ ਮੁਖ ਭੁਵਾ ਰਿਹਾ। ਲੋਕਮਾਤ ਕਲਜੁਗ ਜੋਤੀ, ਲੋਆਂ ਪੁਰੀਆਂ ਧਾਰ ਬੰਨ੍ਹਾ ਰਿਹਾ। ਲੋਆਂ ਪੁਰੀਆਂ ਬੰਨ੍ਹੇ ਧਾਰ, ਵਡ ਸੰਸਾਰਿਆ। ਬ੍ਰਹਮੇ ਕਰਮ ਵਿਚਾਰ, ਪੁਰਖ ਅਬਿਨਾਸ਼ੀ ਪਾਏ ਸਾਰ, ਅੰਤਮ ਆਇਆ ਪਾਰ ਕਿਨਾਰਿਆ। ਵੇਦ ਵਖਾਣੇ ਮੁਖੜੇ ਚਾਰ, ਕਲਜੁਗ ਸਹਿਣੇ ਪਏ ਦੁੱਖੜੇ, ਛੱਡਣੀ ਪਈ ਸੱਚੀ ਸਿਕਦਾਰ, ਨਾ ਦੇਵੇ ਕੋਈ ਸਹਾਰਿਆ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਲੋਕਮਾਤ ਹਰਿ ਜੋਤ ਧਰ, ਸਾਚਾ ਕਰਮ ਆਪ ਕਮਾ ਰਿਹਾ। ਸਾਚਾ ਕਰਮ ਕਮਾਏ, ਸਹਿਜ ਸੁਖ ਵਾਸਿਆ। ਕਲਜੁਗ ਗਿਆ ਧਰਮ ਗਵਾਏ, ਗੁਰਮੁਖਾਂ ਮਨ ਰਹੇ ਉਦਾਸੀਆ। ਠੱਗ ਚੋਰ ਯਾਰ ਚਾਰੋਂ ਕੁੰਟ ਫਿਰਨ ਹਲਕਾਏ, ਗੁਰ ਮੰਦਰ ਅੰਦਰ ਮਦਿਰਾ ਮਾਸੀਆ। ਸਾਚਾ ਨਾਉਂ ਨਾ ਦਿਸੇ ਕਿਸੇ ਥਾਏਂ, ਏਕਾ ਭੁੱਲਿਆ ਪੁਰਖ ਅਬਿਨਾਸ਼ੀਆ। ਨਾ ਕੋਈ ਪਿਤਾ ਨਾ ਕੋਈ ਮਾਏ, ਨਾ ਕੋਈ ਜਾਣੇ ਸ਼ਾਹ ਸ਼ਾਬਾਸੀਆ। ਜਨ ਭਗਤਾਂ ਦੇਵੇ ਠੰਡੀ ਛਾਏ, ਕਰੇ ਬੰਦ ਖੁਲਾਸੀਆ। ਵੇਲੇ ਅੰਤਮ ਹੋਏ ਸਹਾਏ, ਮਾਨਸ ਜਨਮ ਕਰੇ ਰਹਿਰਾਸੀਆ । ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਜੋਤ ਜਗਾਏ ਮਾਤ ਪਤਾਲ ਪ੍ਰਿਥਮੀ ਅਕਾਸ਼ਿਆ। ਮਾਤ ਪਤਾਲ ਅਕਾਸ਼, ਸਰਬ ਵਿਆਪਿਆ। ਨੌਂ ਅਠਾਰਾਂ ਮਾਤ ਗਰਭ ਦਸ ਦਸ ਮਾਸ, ਆਪੇ ਜਾਣੇ ਆਪਣਾ ਜਾਪਿਆ। ਮਾਨਸ ਦੇਹੀ ਪਵਣ ਸੁਵਾਸ, ਰਸਨਾ ਗਾਏ ਹਰਿ ਸੁਵਾਸਿਆ। ਕਲਜੁਗ ਮਾਇਆ ਕਰੇ ਨਾਸ, ਪਰਗਟ ਹੋਏ ਘਨਕਪੁਰ ਵਾਸੀਆ। ਸਚ ਮੰਡਲ ਘਰ ਸਾਚੀ ਰਾਸ, ਮਿਲੇ ਮੇਲ ਸ਼ਾਹੋ ਸ਼ਾਬਾਸਿਆ। ਪੂਰਨ ਕਰੇ ਹਰਿ ਜੀ ਆਸ, ਹਉਮੇ ਰੋਗ ਚਿੰਤ ਗੁਵਾਸਿਆ। ਸਦ ਵਸੇ ਆਸ ਪਾਸ, ਨਰ ਨਰਾਇਣਾ ਰਹੇ ਦਾਸਿਆ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਪਵਣ ਉਨੰਜਾ ਛਤਰ ਝੁਲਾਸਿਆ । ਸਾਚਾ ਛਤਰ ਝੁਲਾਏ ਹਰਿ ਜਗਦੀਸ਼ਰਾ। ਕਲਜੁਗ ਤੇਰੀ ਔਧ ਵਿਹਾਏ, ਨਾ ਕੋਈ ਜਾਣੇ ਤਪੀ ਤਪੀਸ਼ਰਾ। ਸਾਧ ਸੰਤ ਸਰਬ ਭੁਲਾਏ, ਭੇਵ ਨਾ ਪਾਏ ਮੁਨ ਰਿਖ ਰਿਖੀਸ਼ਰਾ। ਪ੍ਰਭ ਅਬਿਨਾਸ਼ੀ ਜੋਤ ਜਗਾਏ, ਆਦਿ ਅੰਤ ਹਰਿ ਸਾਚਾ ਈਸ਼ਰਾ । ਵੇਸ ਅਨੇਕਾ ਡੇਰਾ ਲਾਏ, ਜੋਤ ਸਰੂਪੀ ਹਰਿ ਭੇਵ ਨਾ ਪਾਏ, ਬ੍ਰਹਮਾ ਵਿਸ਼ਨ ਮਹੇਸ਼ਰਾ। ਬ੍ਰਹਮਾ ਵਿਸ਼ਨ ਮਹੇਸ਼ ਜਗਤ ਨਾ ਜਾਣਿਆ। ਆਪੇ ਵਸੇ ਆਪਣੇ ਦੇਸ, ਗੁਰਮੁਖ ਵਿਰਲੇ ਮਾਤ ਪਛਾਨਿਆ। ਜੁਗਾ ਜੁਗੰਤਰ ਧਾਰੇ ਭੇਸ, ਨਿਰਗੁਣ ਸਰਗੁਣ ਖੇਲ ਅਪਾਰਿਆ। ਪਰਗਟ ਹੋਏ ਮਾਝੇ ਦੇਸ, ਗੁਰ ਗੋਬਿੰਦਾ ਲੇਖ ਲਿਖਾ ਰਿਹਾ। ਕਾਇਆ ਨਗਰੀ ਸੰਬਲ ਦੇਸ, ਹਰਿ ਸੁਹਾ ਲਿਆ। ਨਾ ਕੋਈ ਜਾਣੇ ਰਿਖੀ ਰਖੇਸ਼, ਲਿਖਿਆ ਲੇਖਾ ਪੂਰ ਕਰਾ ਰਿਹਾ। ਮੇਟ ਮਿਟਾਏ ਔਲੀਏ ਪੀਰ ਸ਼ੇਖ਼, ਸ਼ਬਦ ਡੰਡਾ ਹੱਥ ਉਠਾ ਰਿਹਾ । ਸ੍ਰਿਸ਼ਟ ਸਬਾਈ ਰਿਹਾ ਵੇਖ, ਹਰਿ ਆਪਣਾ ਆਪ ਛੁਪਾ ਰਿਹਾ। ਗੁਰਮੁਖ ਵਿਰਲੇ ਤੀਜੇ ਨੇਤਰ ਲੈਣ ਵੇਖ, ਜਿਸ ਬਜਰ ਕਪਾਟੀ ਖੁਲ੍ਹਾ ਰਿਹਾ। ਮੇਟ ਮਿਟਾਏ ਬਿਧਨਾ ਲਿਖੀ ਰੇਖ, ਸਤਾਰਾਂ ਹਾੜੀ ਹਠ ਕਮਾ ਰਿਹਾ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਲੋਕਮਾਤ ਹਰਿ ਜੋਤ ਧਰ, ਸੰਬਲ ਦੇਸ ਮੁਖ ਛੁਪਾ ਰਿਹਾ। ਸੰਬਲ ਸਾਚਾ ਦੇਸ ਸਤਿਗੁਰ ਜਾਣਿਆ। ਸਸਾ ਸਹਿਜ ਸੁਭਾਏ, ਪੂਰਨ ਹਰਿ ਪਛਾਣਿਆ। ਦੂਸਰ ਕਿਸੇ ਨਾ ਥਾਏਂ, ਕਲਜੁਗ ਭੁਲੇ ਜੀਵ ਅੰਞਾਣਿਆ। ਜੋਤ ਨਿਰੰਜਣ ਇਕ ਰਘੁਰਾਏ, ਸਾਚੇ ਮੰਦਰ ਰਿਹਾ ਜਗਾਏ, ਅਟੱਲ ਮਹੱਲ ਅਚੱਲ ਆਪੇ ਵਸੇ ਸਚ ਟਿਕਾਣਿਆ। ਨਿਹਕਲੰਕ ਨਰਾਇਣ ਨਰ, ਜੋਤੀ ਜਾਮਾ ਭੇਖ ਧਰ, ਸੰਬਲ ਦੇਸ ਵੇਸ ਕਰ, ਕਰੇ ਖੇਲ ਮਹਾਨਿਆ। ਸੰਬਲ ਦੇਸ ਤੇਰੀ ਵੰਡ, ਪ੍ਰਭ ਆਪ ਕਰਾਈ ਭਾਰਤ ਖੰਡ। ਸਦੀ ਚੌਧਵੀਂ ਦੇਵੇ ਦੰਡ। ਲੱਖ ਚੁਰਾਸੀ ਟੁੱਟੀ ਗੰਢ। ਸ਼ਬਦ ਫੜੀ ਹੱਥ ਚੰਡ ਪਰਚੰਡ। ਬੇਮੁਖ ਜੀਵ ਨਾਰ ਦੁਹਾਗਣ, ਚਾਰੋਂ ਕੁੰਟ ਦਿਸੇ ਰੰਡ। ਗੁਰਮੁਖ ਸਾਚੇ ਨਾਰ ਸੁਭਾਗਣ, ਪੁਰਖ ਅਬਿਨਾਸ਼ੀ ਸਾਚਾ ਨਾਮ ਰਿਹਾ ਵੰਡ। ਕਲਜੁਗ ਰੈਣ ਅੰਧੇਰ ਘੋਰ, ਗੁਰਮੁਖ ਸਾਚੇ ਸੰਤ ਸੁਹੇਲੇ ਜਾਗਣ, ਪ੍ਰਭ ਆਪ ਉਠਾਏ ਲੱਖ ਚੁਰਾਸੀ ਬੰਨ੍ਹੀ ਪੰਡ। ਪੁਰਖ ਅਬਿਨਾਸ਼ੀ ਚਰਨੀ ਲਾਗਣ, ਬਾਲ ਜੁਵਾਨੀ ਨਾ ਜਾਏ ਹੰਢ। ਪੂਰਨ ਹੋਇਣ ਮਾਤ ਭਾਗਣ, ਪੱਲੇ ਬੰਨ੍ਹਣ ਨਾਮ ਗੰਢ। ਨਿਹਕਲੰਕ ਨਰਾਇਣ ਨਰ, ਲੋਕਮਾਤ ਹਰਿ ਜੋਤ ਧਰ, ਸ਼ਬਦ ਖੰਡਾ ਹੱਥ ਫੜ, ਮੇਟ ਮਿਟਾਏ ਭੇਖ ਪਖੰਡ। ਭੇਖ ਪਖੰਡ ਹਰਿ ਮਿਟਾਵਣਾ। ਰਾਜਾ ਰਾਣਾ ਪਕੜ ਉਠਾਵਣਾ। ਸਾਚਾ ਸ਼ਬਦ ਇਕ ਚਲਾਵਣਾ। ਚਾਰੇ ਵਰਨਾਂ ਰਾਹ ਵਖਾਵਣਾ। ਏਕਾ ਸਾਚੀ ਸਰਨਾ ਆਪ ਸਮਝਾਵਣਾ। ਆਪੇ ਚੁੱਕੇ ਮਰਨਾ ਡਰਨਾ, ਪ੍ਰਭ ਸਮਰਥ ਸਿਰ ਹੱਥ ਟਿਕਾਵਣਾ। ਆਪੇ ਜਾਣੇ ਕਰਨੀ ਕਰਨਾ, ਦੂਸਰ ਭੇਵ ਕਿਸੇ ਨਾ ਪਾਵਣਾ। ਨਿਹਕਲੰਕ ਨਰਾਇਣ ਨਰ, ਸੰਬਲ ਦੇਸ ਜੋਤ ਧਰ, ਸ਼ਬਦ ਡੰਕ ਵਜਾਵਣਾ। ਸੰਬਲ ਦੇਸ ਤੇਰੀ ਹੱਦ। ਕਾਇਆ ਮੰਦਰ ਵੱਜੇ ਨਦ। ਗੁਰਮੁਖ ਸਾਚੇ ਸੰਤ ਰਿਹਾ ਸਦ। ਬੇਮੁਖ ਘਰ ਘਰ ਪੀਂਦੇ ਮਧ। ਦਇਆਵਾਨ ਦਇਆ ਨਿਧ ਦਾਤਾ ਭਾਗ ਲਗਾਏ ਦਇਆ ਕਮਾਏ ਵਿਸ਼ਨੂੰ ਵੰਸੀ ਵਡ ਸਰਬੰਸੀ, ਭਗਤ ਜਨਾਂ ਸਾਚੀ ਦੇਵੇ ਵਡਿਆਈ ਵਿਚ ਸਹੰਸੀ, ਬੇਮੁਖ ਮਿਟਾਏ ਜਿਉਂ ਕਾਹਨਾ ਕੰਸੀ, ਸ਼ਬਦ ਡੋਰੀ ਬੰਨ੍ਹਾਏ ਬੰਧ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੋਕਮਾਤ ਹਰਿ ਜੋਤ ਧਰ, ਸੰਬਲ ਦੇਸ ਵੇਸ ਕਰ, ਗੁਰਮੁਖਾਂ ਵਖਾਏ ਚੌਥਾ ਪਦ। ਸੰਬਲ ਨਗਰ ਅਪਾਰ, ਚਾਰ ਦੁਆਰਿਆ। ਨਿਰਮਲ ਜੋਤੀ ਇਕ ਅਕਾਲਾ, ਵੇਖ ਨਾ ਸਕੇ ਕੋਈ ਸੰਸਾਰਿਆ । ਸਾਚਾ ਭਰਿਆ ਅੰਮ੍ਰਿਤ ਸਾਗਰ ਡੂੰਘੀ ਗਾਗਰ, ਦਸਵੇਂ ਮਹੱਲ ਆਪ ਟਿਕਾ ਰਿਹਾ। ਵੇਖੇ ਰੰਗ ਰਤੀ ਰਤਨਾਗਰ, ਨਿਰਮਲ ਹੋਏ ਕਰਮ ਉਜਾਗਰ, ਦਰ ਦਵਾਰੇ ਦਰਸ਼ਨ ਪਾ ਲਿਆ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਸੰਬਲ ਦੇਸ ਜੋਤ ਧਰ, ਜੋਤੀ ਜਾਮਾ ਭੇਖ ਵਟਾ ਰਿਹਾ। ਸੰਬਲ ਦੇਸ ਸੁਰਤ ਸੰਭਾਲ। ਗੁਰਮੁਖ ਲੱਭੇ ਸਾਚੇ ਲਾਲ। ਬੇਮੁਖਾਂ ਪੈਰਾਂ ਹੇਠ ਦੱਬੇ, ਸ਼ਬਦ ਘੋੜਾ ਮਾਰੇ ਛਾਲ। ਲੱਖ ਚੁਰਾਸੀ ਨਾਲ ਫਬੇ, ਆਪੇ ਸ਼ਾਹ ਆਪੇ ਕੰਗਾਲ। ਗੁਰਮੁਖ ਸਾਚੇ ਮਾਣਕ ਮੋਤੀ ਲੱਭੇ, ਲੱਖ ਚੁਰਾਸੀ ਵਿਚੋਂ ਭਾਲ। ਪਰਗਟ ਹੋਏ ਦਰਸ ਦਿਖਾਏ ਝੱਬੇ, ਧੁਰ ਦਰਗਾਹੀ ਸਚ ਦਲਾਲ। ਅੰਮ੍ਰਿਤ ਚੋਏ ਕਾਇਆ ਨੱਭੇ, ਖਿੜੇ ਫੁਲ ਇਕ ਗੁਲਾਲ। ਗੁਰ ਸੰਗਤ ਪਾਰ ਲੰਘਾਈ ਪੁਰਖ ਅਬਿਨਾਸ਼ੀ ਸਤਾਰਾਂ ਹਾੜੀ, ਰੰਗ ਰੰਗਾਇਆ ਇਕੋ ਲਾਲ। ਸਾਚਾ ਰੰਗ ਲਾਲ ਰੰਗਾਇਆ। ਏਕਾ ਸਾਚਾ ਲਾਲ ਭੇਟ ਚੜ੍ਹਾਇਆ। ਸਿੰਘ ਮਨਜੀਤਾ ਅੱਗੇ ਲਾਇਆ। ਗੁਰ ਸੰਗਤ ਤੇਰਾ ਰਾਹ ਬਣਾਇਆ। ਆਪੇ ਆਇਆ ਬਣ ਕੇ ਮੰਗਤ, ਫੜ ਕੇ ਬਾਂਹੋਂ ਅੱਗੇ ਲਾਇਆ। ਜਨ ਭਗਤਾਂ ਕਟੇ ਭੁੱਖ ਨੰਗਤ, ਸਚ ਵਸਤ ਹਰਿ ਝੋਲੀ ਪਾਇਆ। ਧੰਨ ਕਮਾਈ ਧੰਨ ਰੰਗਣ, ਗੁਰ ਸੰਗਤ ਸਾਚਾ ਖੇੜਾ ਆਪ ਵਸਾਇਆ। ਨਿਹਕਲੰਕ ਨਰਾਇਣ ਨਰ, ਲੋਕਮਾਤ ਹਰਿ ਜੋਤ ਧਰ, ਸੰਬਲ ਦੇਸ ਵੇਸ ਹਰਿ ਰੰਗਣ ਲਾਲ ਹਰਿ ਰੰਗਾਇਆ । ਰੰਗਣ ਲਾਲ ਰੰਗ ਅਮੋਲਾ। ਪੁਰਖ ਅਬਿਨਾਸ਼ੀ ਸਾਚਾ ਤੋਲ ਤੋਲਾ। ਸੋਹੰ ਰੱਖੇ ਸਾਚਾ ਬੋਲਾ। ਲੋਆਂ ਪੁਰੀਆਂ ਕੁੰਡਾ ਖੋਲ੍ਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਸੰਬਲ ਦੇਸ ਵੇਸ ਕਰ, ਜੋਤ ਸਰੂਪੀ ਪਾਇਆ ਚੋਲਾ। ਸੋਹੰ ਸ਼ਬਦ ਖੰਡਾ ਦੋ ਧਾਰਿਆ। ਕਲਜੁਗ ਉਠਿਆ ਨੌਜਵਾਨ, ਚਾਰੋਂ ਕੁੰਟਾਂ ਰਿਹਾ ਲਲਕਾਰਿਆ। ਫੜ ਫੜ ਮਾਰੇ ਬੇਈਮਾਨ, ਨਿਹਕਲੰਕੀ ਜਾਮਾ ਧਾਰਿਆ। ਨਾ ਕੋਈ ਦਿਸੇ ਜੀਵ ਸ਼ੈਤਾਨ, ਮਾਨਸ ਦੇਹੀ ਜਗਤ ਹੰਕਾਰਿਆ। ਜੂਠੀ ਝੂਠੀ ਕਰੇ ਬੰਦ ਦੁਕਾਨ, ਕਾਇਆ ਮੰਦਰ ਖੋਲ੍ਹੇ ਇਕ ਮਕਾਨ, ਦੀਪਕ ਜੋਤੀ ਸਚ ਟਿਕਾ ਰਿਹਾ। ਕਲਜੁਗ ਤੇਰੀ ਲਾਹੁਣ ਆਇਆ ਮਕਾਣ, ਸੋਹੰ ਬਣਿਆ ਇਕ ਨਿਸ਼ਾਨ, ਹਰਿ ਸਾਚਾ ਆਪ ਬਣਾ ਰਿਹਾ । ਨਿਹਕਲੰਕ ਨਰਾਇਣ ਨਰ, ਸੰਬਲ ਦੇਸ ਵੇਸ ਕਰ, ਲਾਲ ਰੰਗ ਹਰਿ ਰੰਗਾ ਰਿਹਾ। ਰੰਗ ਰੰਗ ਰੰਗੀਨ, ਰੰਗ ਅਪਾਰਿਆ । ਆਪੇ ਜਾਣੇ ਹਰਿ ਪਰਬੀਨ, ਲੋਕ ਤੀਨ ਖੇਲ ਰਚਾ ਰਿਹਾ। ਅੰਤਮ ਸੀਆਂ ਹੱਥ ਸਾਢੇ ਤੀਨ, ਮਾਇਆ ਝੂਠਾ ਭਰਮ ਭੁਲਾ ਰਿਹਾ। ਸ੍ਰਿਸ਼ਟ ਸਬਾਈ ਭੰਨੇ ਹੰਕਾਰੀ ਬੀਨ, ਮੁਹੰਮਦੀ ਦੀਨ ਆਪ ਜਗਾ ਰਿਹਾ। ਲੋਆਂ ਪੁਰੀਆਂ ਰਿਹਾ ਛੀਨ, ਬ੍ਰਹਮਾ ਸ਼ਿਵ ਸੀਸ ਝੁਕਾ ਰਿਹਾ। ਕਰੇ ਖੇਲ ਬਰਸ ਹਰਿ ਤੀਨ, ਸਾਚੇ ਘੋੜੇ ਜੀਨ ਕਸਾ ਰਿਹਾ। ਸਾਚਾ ਮਾਰਗ ਜਗਤ ਮਹੀਨ, ਗੁਰਮੁਖ ਵਿਰਲਾ ਸੁਰਤ ਚੜ੍ਹਾ ਰਿਹਾ। ਪਾਏ ਦਰਸ਼ਨ ਹਰਿ ਪਰਬੀਨ, ਅੰਦਰੇ ਅੰਦਰ ਜੋ ਧਿਆ ਰਿਹਾ। ਲੱਖ ਚੁਰਾਸੀ ਵਿਚੋਂ ਹਰਿ ਹਰਿ ਆਪੇ ਵੱਖਰ ਕੀਨ, ਜੋਤੀ ਸਿੱਖ ਹਰਿ ਭਿਖਾਰਿਆ। ਨਿਹਕਲੰਕ ਨਰਾਇਣ ਨਰ, ਲੋਕਮਾਤ ਹਰਿ ਜੋਤ ਧਰ, ਸੋਹੰ ਅੱਖਰ ਵੱਖਰ ਮਾਤ ਪੜ੍ਹਾ ਰਿਹਾ । ਸੋਹੰ ਅੱਖਰ ਪੜ੍ਹ, ਮਾਣ ਵਡਿਆਈਆ। ਧੁਰ ਦਰਗਾਹੇ ਲਾਉਣੀ ਜੜ੍ਹ, ਝੂਠਾ ਝੇੜਾ ਮਾਤ ਗਵਾਈਆ। ਸਾਚੇ ਪੌੜੇ ਜਾਣਾ ਚੜ੍ਹ, ਉਚੇ ਡੰਡੇ ਹੱਥ ਰਖਾਈਆ। ਪੰਜਾਂ ਚੋਰਾਂ ਨਾਲ ਲੜ, ਦਰ ਦਵਾਰੇ ਦਏ ਦੁਰਕਾਈਆ। ਸਚ ਦਵਾਰੇ ਅੱਗੇ ਖੜ, ਦੋਏ ਜੋੜ ਭੁੱਲ ਬਖ਼ਸ਼ਾਈਆ। ਜਗੇ ਜੋਤ ਬਹੱਤਰ ਨਾੜ, ਮਦਿਰਾ ਮਾਸ ਜੋ ਦਏ ਤਜਾਈਆ। ਝੂਠਿਆ ਤੱਤਾਂ ਰਿਹਾ ਫੜ, ਸ਼ਬਦ ਡੋਰੀ ਹੱਥ ਰਖਾਈਆ। ਨਾ ਕੋਈ ਸੀਸ ਨਾ ਕੋਈ ਧੜ, ਸੰਬਲ ਦੇਸ ਡੇਰਾ ਲਾਈਆ। ਜਨ ਭਗਤਾਂ ਦਰ ਦਵਾਰੇ ਅੱਗੇ ਖੜ, ਸਾਚੀ ਸੇਵਾ ਰਿਹਾ ਕਮਾਈਆ। ਨਿਹਕਲੰਕ ਨਰਾਇਣ ਨਰ, ਲੋਕਮਾਤ ਹਰਿ ਜੋਤ ਧਰ, ਚਾਰ ਵਰਨਾਂ ਇਕ ਦਰ, ਸਾਚਾ ਮਾਤ ਖੁਲ੍ਹਾਈਆ। ਖੁਲ੍ਹੇ ਸਾਚਾ ਦਰ, ਮਾਤ ਨਿਰੰਕਾਰਿਆ। ਆਪੇ ਵੇਖੇ ਮਾਰ ਝਾਤ, ਬੇਮੁਖ ਭੁੱਲੇ ਨੌਂ ਦਵਾਰਿਆ। ਕਲਜੁਗ ਰੈਣ ਅੰਧੇਰੀ ਰਾਤ, ਮਾਇਆ ਰਾਣੀ ਪਸਰ ਪਸਾਰਿਆ। ਕੋਈ ਨਾ ਪੁੱਛੇ ਅੰਤਮ ਵਾਤ, ਚਾਰੋਂ ਕੁੰਟ ਪਾਸਾ ਹਾਰਿਆ। ਗੁਰ ਪੂਰਾ ਦੇਵੇ ਸ਼ਬਦ ਦਾਤ, ਆਪੇ ਬਣੇ ਪਿਤਾ ਮਾਤ, ਗੁਰ ਸੰਗਤ ਤੇਰਾ ਮਾਤ ਸਹਾਰਿਆ। ਗੁਰ ਚਰਨ ਪ੍ਰੀਤੀ ਨਿਭੇ ਸਾਚਾ ਨਾਤ, ਗੁਰ ਸੰਗਤ ਸਾਚੀ ਇਕ ਜਮਾਇਤ, ਸੋਹੰ ਅੱਖਰ ਇਕ ਪੜ੍ਹਾ ਰਿਹਾ। ਮਿਲੇ ਮੇਲ ਕਮਲਾਪਾਤ, ਨਿਹਕਲੰਕ ਨਰਾਇਣ ਨਰ, ਲੋਕਮਾਤ ਹਰਿ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਗੁਰਮੁਖ ਸਾਚੇ ਸੰਤ ਜਨਾਂ ਆਪਣੀ ਗੋਦ ਉਠਾ ਰਿਹਾ। ਆਪਣੀ ਗੋਦ ਉਠਾਏ, ਦਇਆ ਕਮਾਇੰਦਾ। ਅੰਮ੍ਰਿਤ ਸਾਚਾ ਸੀਰ ਪਿਆਏ, ਹਉਮੇ ਰੋਗ ਗਵਾਇੰਦਾ। ਨੇਤਰ ਨੀਰ ਨਾ ਕੋਇ ਵਹਾਏ, ਝੂਠੀ ਮਾਟੀ ਕਾਇਆ ਹਾਟੀ, ਝੂਠਾ ਨਾਤਾ ਜਗਤ ਤੁੜਾਇੰਦਾ। ਸੋਹੰ ਸ਼ਬਦ ਤਨ ਚੀਰ ਪਹਿਨਾਏ, ਆਪ ਆਪਣੀ ਦਇਆ ਕਮਾਏ, ਸਾਚਾ ਰਾਹ ਵਖਾਇੰਦਾ। ਕਲਜੁਗ ਵੇਲਾ ਅੰਤ ਅਖ਼ੀਰ, ਏਕਾ ਸੋਹੰ ਸ਼ਬਦ ਤੀਰ ਚਲਾਏ, ਚਾਰੋਂ ਕੁੰਟ ਵਹੀਰ ਕਰਾਏ, ਨਾ ਆਏ ਕੋਈ ਕਿਸੇ ਬਚਾਇੰਦਾ। ਭਗਤ ਜਨਾਂ ਪ੍ਰਭ ਹੋਏ ਸਹਾਏ, ਆਪ ਆਪਣੀ ਸਰਨ ਲਗਾਏ, ਸਤਾਰਾਂ ਹਾੜੀ ਖ਼ੁਸ਼ੀ ਮਨਾਏ, ਰੀਤ ਆਪਣੀ ਆਪ ਚਲਾਇੰਦਾ। ਜਗਤ ਨੀਤੀ ਭਗਤ ਰੀਤਿਆ। ਕਿਸੇ ਹੱਥ ਨਾ ਆਏ ਮੰਦਰ ਮਸੀਤੀ, ਵੇਲਾ ਸਾਚਾ ਬੀਤਿਆ। ਗੁਰਮੁਖ ਵਿਰਲੇ ਮਾਨਸ ਦੇਹੀ ਜੀਤੀ, ਕਾਇਆ ਕਰੇ ਠੰਡੀ ਸੀਤੀ, ਅੰਮ੍ਰਿਤ ਜਾਮ ਏਕਾ ਪੀਤਿਆ। ਲੋਕਮਾਤ ਰਹੇ ਅਤੀਤੀ, ਨਿਹਕਲੰਕ ਨਰਾਇਣ ਨਰ, ਲੋਕਮਾਤ ਹਰਿ ਜੋਤ ਧਰ, ਜਨ ਭਗਤਾਂ ਦੇਵੇ ਇਕ ਵਰ, ਕਾਇਆ ਕਰੇ ਪਤਤ ਪੁਨੀਤਿਆ। ਦੇਵੇ ਵਰ ਦਰਬਾਨਾ, ਦਰ ਦਵਾਰਿਆ। ਹੋਏ ਆਪ ਮਿਹਰਬਾਨ, ਨਰ ਹਰਿ ਸੱਚੀ ਸਰਕਾਰਿਆ। ਏਕਾ ਸ਼ਬਦ ਨਿਸ਼ਾਨ, ਨਾ ਕੋਈ ਦੂਸਰ ਮਾਤ ਲਟਕਾ ਰਿਹਾ। ਸਤਾਰਾਂ ਹਾੜੀ ਬਣੇ ਬਿਬਾਣ, ਪੁਰਖ ਅਬਿਨਾਸ਼ੀ ਕਰੇ ਧਿਆਨ, ਸਤਿਜੁਗ ਤੇਰੀ ਬਣੇ ਸ਼ਾਨ, ਸਾਚਾ ਸਮਾਂ ਆਪ ਸੁਹਾ ਰਿਹਾ। ਆਪੇ ਗੋਪੀ ਆਪੇ ਕਾਹਨ, ਆਪੇ ਰਾਮ ਰਹੀਮਾ ਆਪ ਰਹਿਮਾਨ, ਆਪੇ ਦੀਨ ਆਪੇ ਇਸਲਾਮ, ਭਰਮ ਭੁਲੇਖਾ ਸਰਬ ਚੁਕਾ ਰਿਹਾ। ਪੂਰਨ ਕਰੇ ਆਪਣੇ ਕਾਮ, ਨਾ ਕੋਈ ਲਾਏ ਹਰਿ ਜੀ ਦਾਮ, ਸਾਚੀ ਰੀਤੀ ਜਗਤ ਵਖਾ ਰਿਹਾ। ਨੌਂ ਦਵਾਰ ਇਕ ਮਕਾਨ। ਪੁਰਖ ਅਬਿਨਾਸ਼ੀ ਸਾਜਨ ਸਾਜੇ, ਪੰਜ ਬਿਠਾਏ ਵਿਚ ਸ਼ੈਤਾਨ। ਭਗਤ ਜਨਾਂ ਦਰ ਸਾਚਾ ਜਾਗੇ, ਪਹਿਰਾ ਦੇਵੇ ਸ੍ਰੀ ਭਗਵਾਨ। ਕਲਜੁਗ ਵੇਲਾ ਅੰਤਮ ਪੜਦਾ ਕਾਜੇ, ਹੋਏ ਸਹਾਈ ਰੱਖੇ ਲਾਜੇ, ਸੋਹੰ ਦੇਵੇ ਸਾਚਾ ਦਾਨ। ਲੱਖ ਚੁਰਾਸੀ ਚੁੱਕੇ ਝੇੜਾ ਪੁਰਖ ਅਬਿਨਾਸ਼ੀ ਕਰੇ ਨਿਬੇੜਾ, ਪਰਗਟ ਜੋਤ ਦੇਸ ਮਾਝੇ, ਆਪ ਆਪਣਾ ਸਾਜਨ ਸਾਜੇ, ਭਰਮ ਭੁਲੇਖੇ ਸਰਬ ਭੁਲਾਈਆ। ਨਿਹਕਲੰਕ ਨਰਾਇਣ ਨਰ, ਲੋਕਮਾਤ ਹਰਿ ਜੋਤ ਧਰ, ਸੰਬਲ ਦੇਸ ਵੇਸ ਕਰ, ਸਾਚਾ ਧਾਮ ਆਪ ਸੁਹਾਈਆ । ਸਾਚਾ ਧਾਮ ਸੁਹਾਏ, ਜੋਤ ਪਰਕਾਸ਼ਿਆ। ਏਕਾ ਸਾਚਾ ਨਾਮ ਵਖਾਏ, ਵਰਨ ਅਵਰਨਾਂ ਬਣਤ ਬਣਾਏ, ਆਦਿ ਪੁਰਖ ਅਬਿਨਾਸ਼ਿਆ। ਸਾਚੀ ਕਰਨੀ ਕਿਰਤ ਕਮਾਏ, ਅੰਮ੍ਰਿਤ ਸਾਚਾ ਸੀਰਤ ਪਿਆਏ, ਨੇਤਰ ਨੀਰ ਪ੍ਰੇਮ ਵਹਾਨਿਆ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਸੰਬਲ ਦੇਸ ਵੇਸ ਕਰ, ਰੰਗਣ ਰੰਗ ਲਾਲ ਰੰਗਾਨਿਆ। ਲਾਲ ਰੰਗ ਕਰ ਤਿਆਰ। ਭਗਤ ਜਨਾਂ ਪ੍ਰਭ ਪਾਵੇ ਸਾਰ। ਦਰ ਘਰ ਸਾਚੇ ਸਾਚੀ ਨਾਰ, ਸਾਚੀ ਸੇਵਾ ਅੰਮ੍ਰਿਤ ਮੇਵਾ, ਰਸਨਾ ਜਿਹਵਾ ਗੁਣ ਵਿਚਾਰ। ਕੌਸਤਕ ਮਨੀਆ ਸਾਚਾ ਥੇਵਾ, ਬ੍ਰਹਮ ਪਾਰਬ੍ਰਹਮ ਮੇਲ ਭਤਾਰ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਆਪੇ ਜਾਣੇ ਆਪਣੀ ਕਾਰ। ਲਾਲ ਰੰਗ ਹਰਿ ਰੰਗ ਰਤਿਆ। ਜਨ ਭਗਤਾਂ ਨਿਭਾਏ ਸਾਚਾ ਸੰਗ, ਇਕ ਰਖਾਏ ਸਾਚਾ ਨਤਿਆ। ਹੋਏ ਸਹਾਈ ਅੰਗ ਸੰਗ, ਚਰਨ ਪ੍ਰੀਤ ਨਿਭਾਏ ਨਤਿਆ। ਦੂਜਾ ਦਰ ਨਾ ਲੈਣਾ ਮੰਗ, ਸ਼ਬਦ ਧੀਰਜ ਦੇਵੇ ਜਤਿਆ। ਸ਼ਬਦ ਘੋੜੇ ਕਸੇ ਤੰਗ, ਸੋਹੰ ਚਲਾਏ ਸਾਚਾ ਰਥਿਆ। ਲੋਆਂ ਪੁਰੀਆਂ ਰਿਹਾ ਲੰਘ, ਲੱਖ ਚੁਰਾਸੀ ਕਲਜੁਗ ਮਥਿਆ । ਵਡ ਦਾਤਾ ਸੂਰਾ ਸਰਬੰਗ, ਮਹਿੰਮਾ ਜਗਤ ਅਕਥਨਾ ਕਥਿਆ। ਜਨ ਭਗਤਾਂ ਅੰਮ੍ਰਿਤ ਆਤਮ ਦੇਵੇ ਗੰਗ, ਲੇਖਾ ਚੁੱਕੇ ਸਾਢੇ ਤਿੰਨ ਹੱਥਿਆ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਨਿਹਕਲੰਕ ਨਰਾਇਣ ਨਰ, ਰੰਗ ਲਾਲ ਅਪਾਰ ਸਾਚੀ ਵਥਿਆ। ਰੰਗ ਲਾਲ ਅਪਾਰ ਧਾਮ ਅਸਥੂਲ ਹੈ। ਅਸੁੱਤੇ ਆਦਿ ਪਰਕਾਸ਼, ਨਾ ਕੋਈ ਜਾਣੇ ਮੂਲ ਹੈ। ਏਕਾ ਏਕ ਪੁਰਖ ਅਬਿਨਾਸ਼, ਜੀਵ ਜੰਤ ਨਾ ਜਾਏ ਭੂਲ ਹੈ। ਨਾ ਕੋਈ ਜਾਣੇ ਪ੍ਰਿਥਮੀ ਅਕਾਸ਼, ਲੇਖੇ ਗਿਣੇ ਨਾ ਧਰਤ ਧਵਲ ਧੂਲ ਹੈ। ਰੰਗਣ ਲਾਲ ਰੰਗ ਕਰੇ ਆਪੇ ਕੰਤ ਕੰਤੂਹਲ ਹੈ। ਲਾਲ ਰੰਗ ਅਪਾਰ, ਲਖਨ ਲਖਿਆ। ਸ਼ਬਦ ਘੋੜੇ ਹਰਿ ਅਸਵਾਰ, ਦਹਿ ਦਿਸ਼ਾ ਕਿਸੇ ਨਾ ਦਿਸਿਆ। ਲੱਖ ਚੁਰਾਸੀ ਖਾਲੀ ਹੋਏ ਭੰਡਾਰ, ਕਾਇਆ ਭਾਂਡੇ ਹੋਏ ਸਖਿਆ। ਕਾਇਆ ਮੰਦਰ ਰਿਹਾ ਵਿਚਾਰ, ਚਿਤਰ ਗੁਪਤੀ ਲੇਖਾ ਲਿਖਿਆ। ਪਤਾਲ ਅਕਾਸੀ ਇਕ ਉਡਾਰ, ਸੱਤਾਂ ਦੀਪਾਂ ਪਾਏ ਹਿਸਿਆ। ਲੱਖਣ ਦੀਪ ਤੇਰੀ ਧਾਰ, ਜੂਠਾ ਝੂਠਾ ਪੀਸਣ ਪੀਸਿਆ। ਕਲਜੁਗ ਕਾਇਆ ਗਈ ਹਾਰ, ਮਾਇਆ ਲੱਗੀ ਤਨ ਵਿਸਿਆ। ਪੁਰਖ ਅਬਿਨਾਸ਼ੀ ਜਾਮਾ ਧਾਰ, ਮੇਟ ਮਿਟਾਏ ਕੁਰਾਨ ਹਦੀਸਿਆ। ਸ਼ਬਦ ਚਲਾਏ ਅਪਰ ਅਪਾਰ, ਸਾਚਾ ਧਰਮ ਬੀਸ ਇਕੀਸਿਆ। ਸਾਚਾ ਸ਼ਬਦ ਛਤਰ ਝੁਲਾਰ, ਏਕਾ ਏਕ ਜਗਤ ਜਗਦੀਸਿਆ। ਰਾਓ ਰੰਕਾਂ ਕਰੇ ਖ਼ਬਰਦਾਰ, ਆਏ ਹਾਰ ਵਿਚ ਉਨੀਸਿਆ। ਕੋਈ ਨਾ ਦਿਸੇ ਮੀਤ ਮੁਰਾਰ, ਸੰਮਤ ਅਠਾਰਾਂ ਪੀਸਣ ਪੀਸਿਆ। ਨਾਰੀ ਛੱਡੇ ਕੰਤ ਭਤਾਰ, ਸੰਮਤ ਸਤਾਰਾਂ ਖਾਲੀ ਖੀਸਿਆ। ਸੋਲਾਂ ਕਰੇ ਖੇਲ ਅਪਾਰਾ, ਉਠੇ ਸ਼ਾਹ ਜਗਤ ਅਬਨੂਸੀਆ। ਪੰਦਰਵੇਂ ਪੰਦਰਾਂ ਕਰਮਾਂ ਧਾਰ, ਚੌਦਾਂ ਲੋਕ ਕਿਸੇ ਨਾ ਦਿਸਿਆ। ਸੰਬਲ ਦੇਸ ਵੇਸ ਅਪਾਰ, ਜੋਤੀ ਜਾਮਾ ਹਰਿ ਜਗਦੀਸਿਆ। ਚੌਦਾਂ ਤਬਕਾਂ ਰਿਹਾ ਵਿਚਾਰ, ਸੰਗ ਮੁਹੰਮਦ ਚਾਰ ਯਾਰ, ਨਾ ਕੋਈ ਕਰੇ ਕਰਾਏ ਮਾਤ ਰੀਸਿਆ। ਤੇਰਾਂ ਮੇਲ ਸਾਚੇ ਯਾਰ, ਸੰਤ ਭਬੀਖਨ ਵਿਚ ਸੰਸਾਰ, ਰਾਜ ਇੰਦਰ ਹਰਿ ਜਗਾ ਰਿਹਾ। ਜਾਏ ਦਰ ਦਰਬਾਰ, ਕਰੇ ਖੇਲ ਅਪਰ ਅਪਾਰ, ਵਾਲੀ ਹਿੰਦ ਆਪ ਸੁਣਾ ਰਿਹਾ। ਚਾਰ ਵਰਨਾਂ ਏਕਾ ਪਿਆਰ, ਨਿਹਕਲੰਕੀ ਖੇਲ ਅਪਾਰ, ਸਾਚਾ ਡੰਕ ਇਕ ਵਖਾ ਰਿਹਾ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਲੋਕਮਾਤ ਹਰਿ ਜੋਤ ਧਰ, ਸਾਲ ਬਾਰ੍ਹਵੇਂ ਬਾਰਾਂ ਵੇਸ ਮਾਝੇ ਦੇਸ ਬਾਰਾਂ ਬੀਸ ਹਰਿ ਜਗਦੀਸ ਰਾਗ ਛਤੀਸ ਆਪਣਾ ਭੇਵ ਛੁਪਾ ਰਿਹਾ। ਭੇਵ ਛੁਪਾਏ ਹਰਿ ਜਗਦੀਸਾ। ਸ਼ਬਦ ਗਾਏ ਰਾਗ ਛਤੀਸਾ। ਸੋਹੰ ਧਿਆਏ ਦੰਦ ਬਤੀਸਾ। ਸ਼ਕਤ ਵਖਾਏ ਬੀਸ ਇਕੀਸਾ। ਬੂੰਦ ਰਕਤ ਜਨ ਲੇਖੇ ਲਾਏ, ਸ਼ਬਦ ਸਰੂਪੀ ਈਸਾ ਮੂਸਾ। ਨਿਹਕਲੰਕ ਨਰਾਇਣ ਨਰ, ਲੋਕਮਾਤ ਹਰਿ ਜੋਤ ਧਰ, ਜਨ ਭਗਤਾਂ ਦੇਵੇ ਸਾਚਾ ਰਸ ਏਕਾ। ਸਾਲ ਬਾਰਵਾਂ ਬੀਸ ਬਾਰਾਂ। ਗੁਰ ਸੰਗਤ ਮਿਲਿਆ ਮੀਤ ਮੁਰਾਰਾ। ਸਾਚੀ ਚਾੜ੍ਹੇ ਨਾਮ ਰੰਗਤ, ਹੋਏ ਸਹਾਈ ਅੰਗਦ ਇਕ ਵਖਾਏ ਸਚ ਦਵਾਰਾ। ਮਾਨਸ ਦੇਹੀ ਨਾ ਹੋਏ ਭੰਗਤ, ਦਰ ਘਰ ਮਾਣੀ ਸਾਚੀ ਸੰਗਤ, ਮਿਲਿਆ ਦਰਸ ਪੁਰਖ ਅਪਾਰਾ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਸਾਲ ਬਾਰ੍ਹਵੇਂ ਖੇਲ ਕਰ, ਬਾਰਾਂ ਬਾਰਾਂ ਭਰਮ ਨਿਵਾਰਾ। ਬਾਰਾਂ ਬਾਰਾਂ ਚੌਬੀਸ, ਹਰਿ ਜਗਦੀਸਾ। ਛਤਰ ਝੁੱਲੇ ਜਗਦੀਸ, ਬੀਸ ਇਕੀਸਾ। ਸ੍ਰਿਸ਼ਟ ਸਬਾਈ ਰਿਹਾ ਪੀਸ, ਕਿਸੇ ਨਾ ਦੀਸਾ। ਨਿਹਕਲੰਕ ਨਰਾਇਣ ਨਰ, ਸੰਬਲ ਦੇਸ ਵੇਸ ਕਰ, ਕਰੇ ਕਰਾਏ ਆਪਣੀ ਰੀਸਾ। ਲੱਖਣ ਦੀਪ ਲੇਖਾ ਲਿਖ, ਲਿਖ ਲਿਖ ਲੇਖ ਪੁਚਾਈਆ । ਸਾਚੀ ਸਿਖਿਆ ਲੈਣੀ ਸਿਖ, ਧਰਮ ਯੁਧ ਹਰਿ ਰਘੁਰਾਈਆ। ਸਚ ਦਵਾਰੇ ਮਿਲਦੀ ਭਿਖ, ਨਾਮ ਵਸਤ ਇਕ ਰਖਾਈਆ। ਜਗਤ ਤ੍ਰਿਸਨਾ ਮਿਟੇ ਤ੍ਰਿਖ, ਆਤਮ ਭੁੱਖ ਗਵਾਈਆ । ਕਿਸੇ ਹੱਥ ਨਾ ਆਵੇ ਮੁਨ ਰਿਖ, ਜੰਗਲ ਜੂਹ ਉਜਾੜ ਪਹਾੜਾਂ ਡੇਰਾ ਲਾਈਆ । ਜਨ ਭਗਤਾਂ ਲੇਖਾ ਰਿਹਾ ਲਿਖ, ਸਤਾਰਾਂ ਹਾੜੀ ਮੇਲ ਮਿਲਾਈਆ। ਨਿਹਕਲੰਕ ਨਰਾਇਣ ਨਰ, ਲੋਕਮਾਤ ਹਰਿ ਜੋਤ ਧਰ, ਲੱਖ ਚੁਰਾਸੀ ਫੰਦਨ ਫੰਦ ਕਟਾਈਆ । ਲੱਖ ਚੁਰਾਸੀ ਫੰਦ ਕਟਾਏ। ਲੱਖ ਚਾਰ ਮਾਨਸ ਦੇਹੀ ਆਪ ਆਪਣੇ ਕੰਠ ਲਗਾਏ। ਨੌਂ ਲੱਖ ਪ੍ਰਭ ਕੀਨੇ ਵੱਖ, ਅੰਦਰ ਜਲ ਰਿਹਾ ਡੁਬਾਏ। ਦਸ ਲੱਖ ਪ੍ਰਭ ਰਿਹਾ ਰੱਖ, ਜੇਰਜ ਖਾਣੀ ਆਪ ਟਿਕਾਏ। ਗਿਆਰਾਂ ਲੱਖ ਹਰਿ ਪਰਤਖ, ਢਿਡ ਭਾਰ ਰਿਹਾ ਰਿੜਾਏ। ਬੀਸ ਲੱਖ ਬਨਾਸਪਤ ਪਤ, ਅਬਿਨਾਸ਼ ਹਰਿ ਰਿਹਾ ਲਗਾਏ। ਤੀਸ ਲੱਖ ਲੇਖਾ ਲਿਖ, ਚਾਰ ਪਾਏ ਉਪਰ ਟਿਕਾਏ। ਲੱਖ ਚੁਰਾਸੀ ਦੇਵੇ ਸਿੱਖ, ਜੋਤ ਨਿਰੰਜਣ ਵਿਚ ਸਮਾਏ। ਕਲਜੁਗ ਮੰਗਣ ਆਇਆ ਭਿਖ, ਜੋਤ ਸਰੂਪੀ ਜਾਮਾ ਪਾਏ। ਨਿਹਕਲੰਕ ਨਰਾਇਣ ਨਰ, ਸੰਬਲ ਦੇਸ ਵੇਸ ਕਰ, ਦਰ ਦਵਾਰਾ ਇਕ ਵਖਾਏ। ਇਕ ਦਵਾਰਾ ਦਰ, ਸਚ ਦਰਬਾਰਿਆ। ਨੌਂ ਦਵਾਰੇ ਵਰ, ਸ਼ਬਦ ਸ਼ਿੰਗਾਰਿਆ। ਦਸਵੇਂ ਸਾਚਾ ਸਰ, ਪਰਦਾ ਉਹਲਾ ਆਪ ਹਟਾ ਰਿਹਾ। ਭਰਮ ਭੁਲੇਖਾ ਦੂਰ ਕਰ, ਜੋਤ ਨਿਰੰਜਣ ਡਗਮਗਾ ਰਿਹਾ। ਇਕ ਵਖਾਏ ਸਾਚਾ ਘਰ, ਆਤਮ ਸੇਜਾ ਆਸਣ ਲਾ ਰਿਹਾ। ਮਿਲੇ ਮੇਲ ਹਰਿ ਨਾਰੀ ਨਰ, ਸੁਹਾਗੀ ਕੰਤ ਆਪ ਅਖਵਾ ਰਿਹਾ। ਨਾ ਜਨਮੇ ਨਾ ਜਾਏ ਮਰ, ਲੱਖ ਚੁਰਾਸੀ ਬਣਤ ਬਣਾ ਰਿਹਾ । ਨਿਹਕਲੰਕ ਨਰਾਇਣ ਨਰ, ਜਨ ਭਬੀਖਣ ਦੇਵੇ ਸਾਚਾ ਵਰ, ਲੱਖ ਚੁਰਾਸੀ ਜਮ ਕੀ ਫਾਸੀ ਧਰਮ ਰਾਏ ਭਾਰ ਉਠਾ ਰਿਹਾ। ਧਰਮ ਰਾਏ ਕਲ ਕਰੇ ਵਿਚਾਰ। ਕਵਣ ਕਰੇ ਕਲ ਖ਼ਬਰਦਾਰ । ਸੰਬਲ ਦੇਸ ਆਵੇ ਡਰ, ਪਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰ। ਗੁਰ ਸੰਗਤ ਦੇਵੇ ਵਰ, ਸਤਾਰਾਂ ਹਾੜੀ ਦਿਵਸ ਵਿਚਾਰ। ਸਾਚੇ ਪੌੜੇ ਜਾਣੇ ਚੜ੍ਹ। ਦਸਮ ਦਵਾਰੀ ਮੱਲ ਦਵਾਰ। ਪੁਰਖ ਅਬਿਨਾਸ਼ੀ ਅਗੇ ਖੜ, ਏਕਾ ਦੇਵੇ ਸ਼ਬਦ ਹੁਲਾਰ। ਗੁਰ ਸੰਗਤ ਲੜ ਲਿਆ ਫੜ, ਲੱਖ ਕਲੀਆਂ ਰੰਗ ਕਰਤਾਰ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਅੰਮ੍ਰਿਤ ਬਰਖੇ ਕਿਰਪਾ ਧਾਰ। ਲਾਲ ਰੰਗ ਰੰਗ ਲਾਲ। ਭਗਤ ਖ਼ਜ਼ੀਨਾ ਧੁਰ ਦਰਗਾਹੀ ਸਚ ਦਲਾਲ। ਆਪੇ ਆਪ ਆਪ ਪਰਬੀਨਾ, ਏਕਾ ਨਾਮ ਵਸਤ ਧੰਨ ਮਾਲ। ਚੋਰ ਠੱਗ ਕਿਸੇ ਨਾ ਛੀਨਾ, ਤੋੜੇ ਅੰਤਮ ਜਗਤ ਜੰਜ਼ਾਲ। ਨਾ ਕੋਈ ਵੇਖੇ ਮਜ਼੍ਹਬ ਦੀਨਾਂ, ਕਲਜੁਗ ਚਲੇ ਅਵੱਲੜੀ ਚਾਲ। ਗੁਰਮੁਖ ਹੋਏ ਨਾ ਕਿਸੇ ਅਧੀਨਾ, ਗਗਨ ਮਸਤਕ ਦੀਪਕ ਜੋਤੀ ਸਾਚੇ ਥਾਲ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਰੰਗਣ ਲਾਲ ਵੇਸ ਕਰ, ਸ਼ਬਦ ਨਿਸ਼ਾਨਾ ਉਤੇ ਕੀਨਾ ਚੜ੍ਹੇ ਸ਼ਬਦ ਬਿਬਾਣ। ਚੜ੍ਹੇ ਸ਼ਬਦ ਬਿਬਾਣ ਵਿਚ ਅਕਾਸਿਆ। ਸਾਢੇ ਤਿੰਨ ਹੱਥ ਕਲਜੁਗ ਤੇਰਾ ਇਕ ਨਿਸ਼ਾਨ, ਆਪ ਉਠਾਏ ਪੁਰਖ ਅਬਿਨਾਸ਼ਿਆ। ਗੁਰਮੁਖ ਸਾਚੇ ਸੰਤਾਂ ਕਰੇ ਪਛਾਣ, ਤਿੰਨਾਂ ਲੋਆਂ ਰੱਖੇ ਵਾਸਿਆ। ਉਤੋਂ ਵੇਖੇ ਮਾਰ ਧਿਆਨ, ਸੱਤਵੇਂ ਘਰ ਸਹਿਜ ਸੁਭਾਸਿਆ। ਸੱਤਵਾਂ ਰੰਗ ਹਰਿ ਭਗਵਾਨ, ਲਛਮੀ ਭੂਸ਼ਨ ਲਾਲ ਗੁਲਾਸਿਆ । ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਲੱਖਣ ਦੀਪ ਕਰੇ ਉਦਾਸਿਆ । ਸ਼ਬਦ ਨਿਸ਼ਾਨਾ ਕਰਿਆ, ਤੀਰ ਉਠਾਇੰਦਾ। ਗੁਰਮੁਖ ਵਿਰਲਾ ਤਰਿਆ, ਸਰਨੀ ਪੜਿਆ ਸੀਸ ਨਿਵਾਇੰਦਾ। ਸਾਚਾ ਘਾੜਨ ਹਰਿ ਜੀ ਘੜਿਆ, ਸਾਧ ਸੰਤ ਕਿਸੇ ਨਾ ਫੜਿਆ। ਰਾਜਾ ਰਾਣਾ ਕੋਈ ਨਾ ਲੜਿਆ, ਚਾਰੋਂ ਕੁੰਟ ਕਲਜੁਗ ਪਾਪੀ ਦੜਿਆ, ਨਿਹਕਲੰਕ ਖੰਡਾ ਉਠਾਇੰਦਾ। ਜੂਠਾ ਝੂਠਾ ਪਾਪ ਸੜਿਆ, ਕਲਜੁਗ ਤੇਰਾ ਮੂਧਾ ਠੂਠਾ, ਦਰ ਦਰਬਾਰੋਂ ਗਿਆ ਰੂਠਾ, ਤੇਰਾ ਲੜ ਕਿਸੇ ਨਾ ਫੜਿਆ। ਧਰਮ ਰਾਏ ਦਰ ਟੰਗਿਆ ਪੁੱਠਾ, ਨਿਹਕਲੰਕ ਨਰਾਇਣ ਨਰ, ਸੰਬਲ ਦੇਸ ਵੇਸ ਕਰ, ਸਚ ਨਿਸ਼ਾਨਾ ਏਕਾ ਫੜਿਆ। ਸ਼ਬਦ ਨਿਸ਼ਾਨ ਧੰਨ, ਸ਼ਬਦ ਸੰਦੇਸੜਾ। ਰੰਕ ਰਾਜਾਨਾਂ ਲੈਣਾ ਮੰਨ, ਪੁਰਖ ਅਬਿਨਾਸ਼ੀ ਸਾਚਾ ਵੇਸੜਾ। ਸ਼ਾਹ ਸੁਲਤਾਨਾਂ ਦੇਵੇ ਡੰਨ, ਭਾਂਡਾ ਭਰਮ ਦੇਵੇ ਭੰਨ, ਸੋਹੰ ਸਾਚਾ ਫੜਿਆ ਤੇਸੜਾ। ਗੁਰ ਸੰਗਤ ਸੁਣ ਲੈ ਕੰਨ, ਸੋਹੰ ਅੱਖਰ ਮਨ ਦੇਵੇ ਬੰਨ੍ਹ, ਓਅੰ ਸੋਹੰ ਏਕਾ ਏਕ ਨੇਤਰ ਵੇਖੜਾ। ਹਰਿਆ ਕਾਇਆ ਕਰੇ ਤਨ, ਸਤਿਜੁਗ ਚੜ੍ਹੇ ਸਾਚਾ ਚੰਨ, ਬੇਮੁਖਾਂ ਕੱਢੇ ਭਰਮ ਭੁਲੇਖੜਾ। ਗੁਰਮੁਖ ਤੇਰੀ ਕਮਾਈ, ਧੰਨ ਤੇਰੀ ਵਡਿਆਈ। ਧੰਨ ਜਨ ਭਗਤ ਤੇਰੀ ਵਡਿਆਈ। ਧੰਨ ਹਰਿ ਸੰਤ ਹਰਿ ਸੰਤ ਹਰਿ ਸੰਤ ਤੇਰੀ ਸੇਵ ਕਮਾਈ। ਧੰਨ ਦਰ ਦਵਾਰੇ ਅਗੇ ਖੜ, ਨਿਹਕਲੰਕ ਜੋਤ ਜਗਾਈ। ਲੋਕਮਾਤ ਕਰੇ ਰੁਸ਼ਨਾਈ। ਦੇ ਮਤ ਰਿਹਾ ਸਮਝਾਈ। ਇੰਦ ਇੰਦਰਾਸਣ ਗਿਆ ਤਜਾਈ। ਸ਼ਿਵ ਸ਼ੰਕਰ ਪਾਏ ਦੁਹਾਈ। ਬ੍ਰਹਮਾ ਰਿਹਾ ਸੀਸ ਝੁਕਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਨਿਸ਼ਾਨਾ ਰਿਹਾ ਵਖਾਈ। ਸ਼ਬਦ ਨਿਸ਼ਾਨਾ ਦੂਰ ਉਚ ਮੁਨਾਰਿਆ। ਸਰਬ ਗੁਣਾਂ ਭਰਪੂਰ, ਚੜ੍ਹਿਆ ਵਿਚ ਸੰਸਾਰਿਆ। ਸੱਤ ਰੰਗਣ ਜੋਤੀ ਨੂਰ, ਕਾਇਆ ਮੰਦਰ ਮਹੱਲ ਮੁਨਾਰਿਆ । ਅੱਠੇ ਪਹਿਰ ਇਕ ਸਰੂਰ, ਜਨ ਭਗਤ ਸਚ ਦੁਲਾਰਿਆ। ਕਲਜੁਗ ਮਾਇਆ ਕੀਨੀ ਦੂਰ, ਏਕਾ ਏਕ ਚਰਨ ਪਿਆਰਿਆ। ਪ੍ਰਭ ਸਾਚਾ ਹਾਜਰ ਹਜ਼ੂਰ, ਗੁਰ ਸੰਗਤ ਤੇਰੇ ਦਰ ਦਵਾਰਿਆ। ਆਸਾ ਮਨਸਾ ਰਿਹਾ ਪੂਰ ਲੱਖ ਚੁਰਾਸੀ ਫੰਦ ਕਟਾ ਰਿਹਾ। ਬੇਮੁਖਾਂ ਕਲ ਦਿਸੇ ਦੂਰ, ਮਦਿਰਾ ਮਾਸ ਜਾਮ ਪਿਆ ਰਿਹਾ। ਹਰਿਜਨ ਸੁਣਾਏ ਸ਼ਬਦ ਤੂਰ, ਅਨਹਦ ਰਾਗ ਇਕ ਵਖਾ ਰਿਹਾ। ਜੋਤੀ ਜਗੇ ਨੂਰ ਨੁਰੰਤਰ ਕਾਇਆ ਮੰਦਰ ਹੋਏ ਉਜਾਲਾ ਜਿਉਂ ਕੋਹਤੂਰ, ਭੇਦ ਅਭੇਦਾ ਭੇਵ ਛੁਪਾ ਰਿਹਾ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਲੋਕਮਾਤ ਜੋਤ ਧਰ, ਕਲਜੁਗ ਕਾਲਾ ਵੇਸ ਕਰ, ਜਨ ਭਗਤਾਂ ਦਰ ਦਰਵੇਸ਼ ਅਲਖ ਅਲਖ ਅਲਖ, ਗੁਰਮੁਖ ਤੇਰੀ ਅਲਖ ਜਗਾ ਰਿਹਾ। ਅਲਖ ਜਗਾਏ ਅਲਖਣਾ ਲੇਖ ਹਰਿ ਜਗਦੀਸ। ਗੁਰਮੁਖ ਸਾਚਾ ਕੀਨਾ ਵਖ, ਚਾਰੋਂ ਕੁੰਟ ਭੌਂਦੇ ਲੱਖ, ਛਤਰ ਨਾ ਝੁੱਲੇ ਕਿਸੇ ਸੀਸ। ਕਾਇਆ ਭਾਂਡੇ ਹੋਏ ਸਖ, ਕੋਇ ਸਕੇ ਨਾ ਕਲਜੁਗ ਰੱਖ, ਜੂਠਾ ਝੂਠਾ ਪੀਸਣ ਪੀਸ। ਪਰਗਟ ਹੋਏ ਹਰਿ ਪਰਤਖ, ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਕਰੇ ਖੇਲ ਬੀਸ ਇਕੀਸ। ਸ਼ਬਦ ਨਿਸ਼ਾਨਾ ਜਗਤ ਹਰਿ, ਖੁਲ੍ਹੇ ਭਗਤ ਦਵਾਰਿਆ। ਗੁਰਮੁਖਾਂ ਮਿਲੇ ਨਾਮ ਵਰ, ਪ੍ਰਭ ਭਰੇ ਸ਼ਬਦ ਭੰਡਾਰਿਆ। ਸਚ ਸਮਗਰੀ ਮਾਤ ਧਰ, ਕਰੇ ਕਰਾਏ ਵਣਜ ਵਪਾਰਿਆ। ਜੋਤ ਇਕਗਰੀ ਨਰ ਹਰਿ, ਆਪੇ ਸੁਣੇ ਪੁਕਾਰਿਆ। ਲੱਖ ਚੁਰਾਸੀ ਚੁੱਕੇ ਡਰ, ਸਾਚੀ ਤਰਨੀ ਜਾਏ ਤਰ, ਗੁਰਮੁਖ ਸਾਚਾ ਸਰਨੀ ਸੀਸ ਝੁਕਾ ਰਿਹਾ। ਨਿਹਕਲੰਕ ਨਰਾਇਣ ਨਰ, ਲੋਕਮਾਤ ਹਰਿ ਜੋਤ ਧਰ, ਗੁਰ ਸੰਗਤ ਤੇਰਾ ਏਕਾ ਭਾਰ ਆਪਣੇ ਸੀਸ ਉਠਾ ਰਿਹਾ। ਗੁਰ ਸੰਗਤ ਤੇਰਾ ਭਾਰ, ਆਪਣੇ ਸੀਸ ਉਠਾਇਆ। ਗੁਰ ਸੰਗਤ ਕਲਜੁਗ ਵੇਲਾ ਅੰਤਮ ਅੰਤ ਸਦਾ ਰਹਿਣਾ ਤਿਆਰ, ਸਚ ਸੁਨੇਹੜਾ ਰਿਹਾ ਪੁਜਾਇਆ। ਜੂਠਾ ਝੂਠਾ ਕਲਜੁਗ ਜੀਵ, ਮੀਤ ਮੁਰਾਰ ਕੋਈ ਦਿਸ ਨਾ ਆਇਆ। ਭੈਣ ਭਾਈ ਝੂਠਾ ਹਿਤ, ਪੁਰਖ ਅਬਿਨਾਸ਼ੀ ਰਾਖੋ ਚਿਤ, ਸਦਾ ਸੁਹੇਲਾ ਹੋਏ ਸਹਾਇਆ। ਨਾ ਕੋਈ ਮਾਤ ਨਾ ਕੋਈ ਪਿਤ, ਮਾਇਆ ਮਮਤਾ ਜਗਤ ਬੰਧਾਇਆ। ਕਾਇਆ ਅੰਮ੍ਰਿਤ ਆਤਮ ਤਨ, ਸੋਹੰ ਸਾਚਾ ਬੀਜ ਬਿਜਾਇਆ। ਲੱਗੇ ਫਲ ਸਤਾਰਾਂ ਹਾੜੀ, ਸਾਚੀ ਬਣਤ ਅੰਮ੍ਰਿਤ ਮੇਵਾ ਹਰਿ ਲਗਾਇਆ। ਲੇਖ ਲਿਖਾਇਆ ਮਹੀਨੇ ਚੇਤ, ਇਕ ਰਖਾਇਆ ਕਾਇਆ ਖੇਤ, ਸਾਚਾ ਹੱਲ ਹਰਿ ਚਲਾਇਆ। ਪੁਰਖ ਅਬਿਨਾਸ਼ੀ ਚੇਤਨ ਚੇਤ, ਜਨ ਭਗਤਾਂ ਕਰੇ ਸਾਚਾ ਹੇਤ, ਬੇਮੁਖ ਜਾਨਣ ਜਿਨ ਪ੍ਰੇਤ, ਸਿੰਘ ਪੂਰਨ ਦੇ ਵਿਚ ਸਮਾਇਆ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਸ਼ਬਦ ਸੁਨੇਹੜਾ ਸਾਚਾ ਘੱਲ, ਜੰਗਲ ਜੂਹ ਉਜਾੜ ਪਹਾੜ, ਜਲ ਥਲ ਸਰਬ ਰਿਹਾ ਜਗਾਇਆ । ਸਿੰਘ ਪੂਰਨ ਪਰਵੇਸ਼ ਜਗਤ ਦਸਮੇਸ਼ਿਆ। ਪੁਰਖ ਨਿਰੰਜਣ ਕਰੋ ਆਦੇਸ, ਸਦ ਵਸੇ ਕਾਇਆ ਦੇਸ, ਗੁਰਮੁਖ ਵਿਰਲੇ ਵੇਖਿਆ। ਨਾ ਕੋਈ ਮੁੱਛ ਦਾਹੜੀ ਨਾ ਕੇਸ, ਆਦਿ ਪੁਰਖ ਰਹੇ ਹਮੇਸ਼, ਨਿਰਗੁਣ ਰੂਪ ਸਰਬ ਸਮਾ ਰਿਹਾ। ਕਲਜੁਗ ਕਾਇਆ ਕਾਲਾ ਵੇਸ, ਗੁਰ ਦਸਮੇਸ ਉਚ ਪੀਰ ਆਪ ਕਹਾ ਰਿਹਾ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਜੋਤੀ ਜਾਮਾ ਭੇਖ ਧਰ, ਅੰਤ ਨਿਬੇੜਾ ਜਗਤ ਝੇੜਾ ਧਰਤ ਮਾਤ ਤੇਰਾ ਖੁਲ੍ਹਾ ਵਿਹੜਾ, ਆਪਣੀ ਹੱਥੀਂ ਆਪ ਕਰਾ ਰਿਹਾ। ਧਰਤ ਮਾਤ ਤੇਰਾ ਖੁਲ੍ਹਾ ਵਿਹੜਾ, ਹਰਿ ਸਾਚਾ ਆਪ ਕਰਾਇੰਦਾ । ਕਲਜੁਗ ਤੇਰਾ ਅੰਤ ਨਿਬੇੜਾ, ਕਾਇਆ ਖੇੜਾ ਸਰਬ ਢਾਹਿੰਦਾ। ਪੰਜਾਂ ਤੱਤਾਂ ਚੁੱਕੇ ਝੇੜਾ, ਮਾਇਆ ਬੇੜਾ ਆਪ ਡੁਬਾਇੰਦਾ । ਸੋਹੰ ਲਾਏ ਇਕ ਉਖੇੜਾ, ਲੋਆਂ ਪੁਰੀਆਂ ਜੜ੍ਹ ਉਖੜਾਇੰਦਾ। ਆਪੇ ਦੇਵੇ ਉਲਟਾ ਗੇੜਾ, ਲੱਖ ਚੁਰਾਸੀ ਭੇੜ ਭੇੜਾ, ਸਾਚੀ ਸੁਧ ਨਾ ਕਿਸੇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਜੋਤੀ ਜਾਮਾ ਭੇਖ ਧਰ, ਆਪ ਆਪਣੀ ਬਣਤ ਬਣਾਇੰਦਾ। ਬਣੀ ਬਣਤ ਬਲਕਾਰ, ਹਰਿ ਭਗਵਾਨਿਆ। ਉਠਿਆ ਹੋ ਤਿਆਰ, ਸਤਾਰਾਂ ਹਾੜੀ ਦਿਵਸ ਵਿਚਾਰ, ਚਾਰੋਂ ਕੁੰਟ ਕਰੇ ਧਿਆਨਿਆ। ਚਿੱਟੇ ਅਸਵ ਹੋ ਅਸਵਾਰ, ਜਨ ਭਗਤਾਂ ਪਹਿਰੇਦਾਰ, ਰਾਜੇ ਰਾਣੇ ਕਰੇ ਖ਼ਬਰਦਾਰ, ਸਾਧ ਸੰਤ ਪਛਾਣੇ ਗੁਣ ਨਿਧਾਨਿਆ। ਕਵਣ ਜਿਹਵਾ ਕਵਣ ਮੰਤ, ਕਵਣ ਸੁਹੇਲਾ ਸਾਚਾ ਸੰਤ, ਕਵਣ ਦਰ ਮੇਲਾ ਜੀਵ ਜੰਤ, ਗੁਣ ਅਵਗੁਣ ਰਿਹਾ ਵਿਚਾਰਿਆ। ਲੱਖ ਚੁਰਾਸੀ ਭੁੱਲੀ ਜੀਵ ਜੰਤ, ਕਿਸੇ ਨਾ ਮੇਲਾ ਸਾਚੇ ਕੰਤ, ਜੂਠਾ ਝੂਠਾ ਮਾਇਆ ਲੂਠਾ, ਕਲਜੁਗ ਜੀਵ ਭਰੇ ਹੰਕਾਰਿਆ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਜੋਤੀ ਜਾਮਾ ਭੇਖ ਧਰ, ਸਾਚਾ ਵੇਸ ਗੁਰ ਦਸਮੇਸ ਕਰੇ ਖੇਲ ਅਪਾਰਿਆ। ਨੀਲਾ ਘੋੜਾ ਹਰਿ ਸ਼ਿੰਗਾਰ, ਸ਼ਬਦ ਅਸਮਾਨਿਆ। ਕਲਜੁਗ ਜੀਵ ਲੱਭਣ ਗੁਵਾਰ, ਵਿਚ ਜਹਾਨਿਆ। ਪੁਰਖ ਅਗੰਮ ਅਗੰਮੜਾ ਨੀਲੀ ਛੱਤ ਆਇਆ ਪਾੜ, ਵਾਲੀ ਦੋ ਜਹਾਨਿਆ। ਧੁਰ ਦਰਗਾਹੀ ਸਾਚਾ ਲਾੜ, ਧਰਤ ਮਾਤ ਤੇਰਾ ਵੇਖੇ ਇਕ ਅਖਾੜ, ਸੱਤਾਂ ਦੀਪਾਂ ਵੰਡ ਵੰਡਾਣਿਆ। ਲੁਕਿਆ ਰਹੇ ਨਾ ਕੋਈ ਝਾੜ, ਆਪ ਚਬਾਏ ਆਪਣੀ ਦਾੜ੍ਹ, ਸ਼ਬਦ ਸਰੂਪੀ ਲਿਆਏ ਧਾੜ, ਨਾ ਕੋਈ ਵੇਖੇ ਪਠਾਣੀਆ। ਨਾਮ ਗੋਲਾ ਕਾੜ ਕਾੜ, ਬਜਰ ਕਪਾਟੀ ਰਿਹਾ ਪਾੜ, ਜੋਤੀ ਅਗਨੀ ਰਿਹਾ ਸਾੜ, ਮੇਟ ਮਿਟਾਏ ਜਗਤ ਨਿਸ਼ਾਨਿਆ। ਖ਼ੁਸ਼ੀ ਮਨਾਏ ਸਤਾਰਾਂ ਹਾੜ, ਜਗੀ ਜੋਤ ਬਹੱਤਰ ਨਾੜ, ਗੁਰਮੁਖ ਸਾਚੇ ਸੰਤ ਜਨਾਂ ਸਾਚੀ ਬਣਤ ਬਣਾਨਿਆ। ਬਣਤ ਬਣਾਏ ਮਾਤ, ਸਗਲਾ ਸਾਥਿਆ। ਮਿਲਿਆ ਮੇਲ ਹਰਿ ਕਮਲਾਪਾਤ, ਚੜ੍ਹੇ ਚੜ੍ਹਾਏ ਸ਼ਬਦ ਸਾਚੇ ਰਾਥਿਆ। ਚਰਨ ਪ੍ਰੀਤੀ ਬੰਨ੍ਹੇ ਨਾਤ, ਮਸਤਕ ਤਿਲਕ ਸੋਹੰ ਮਾਥਿਆ। ਨਾ ਕੋਈ ਪੁੱਛੇ ਜ਼ਾਤ ਪਾਤ, ਤ੍ਰੈਲੋਕੀ ਨਾਥ ਹਰਿ ਰਘੁਨਾਥਿਆ। ਸਗਲ ਸਹਾਈ ਏਕਾ ਸਾਥ, ਆਪੇ ਰੱਖੇ ਦੇ ਕਰ ਹਾਥ, ਹਰਿਜਨ ਸਾਚਾ ਆਪ ਪਛਾਨਿਆ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਸੰਬਲ ਦੇਸ ਵੇਸ ਕਰ, ਗੌੜ ਬ੍ਰਹਿਮਣ ਗੌੜ ਉਤਮ ਰੱਖੇ ਜਾਤਿਆ। ਗੌੜ ਬ੍ਰਹਿਮਣ ਬ੍ਰਹਿਮਣ ਗੌੜ, ਗੌੜੀ ਗੌੜ ਕਿਸੇ ਨਾ ਜਾਨਿਆ। ਸਰਬ ਸਹਾਈ ਰਿਹਾ ਦੌੜ, ਵੇਦ ਵਿਆਸਾ ਹੁਕਮ ਕਿਸੇ ਨਾ ਜਾਣਿਆ। ਕਲਜੁਗ ਮਾਇਆ ਲੱਗੀ ਕੌੜ, ਗਿਆਨੀ ਧਿਆਨੀ ਹੋਏ ਨਿਧਾਨਿਆ। ਨਾ ਕੋਈ ਵੇਖੇ ਸਾਚਾ ਪੌੜ, ਪੰਡਤ ਪਾਂਧੇ ਪੜ੍ਹ ਪੜ੍ਹ ਥੱਕੇ ਵੇਦ ਪੁਰਾਨਿਆ। ਕਲਜੁਗ ਰੀਠਾ ਦਿਸੇ ਕੌੜ, ਕਿਸੇ ਹੱਥ ਨਾ ਆਏ ਅੰਜ਼ੀਲ ਕੁਰਾਨਿਆ। ਪਰਗਟ ਹੋਏ ਬ੍ਰਹਿਮਣ ਗੌੜ, ਸਾਚਾ ਬ੍ਰਹਮ ਪਾਰਬ੍ਰਹਮ ਨਿਸ਼ਾਨਿਆ। ਸਾਚਾ ਬ੍ਰਹਮ ਪੂਰਨ ਜਾਣ। ਪਾਰਬ੍ਰਹਮ ਕਰ ਮਾਤ ਧਿਆਨ। ਸਾਚਾ ਧਰਮ ਜਗਤ ਨਿਸ਼ਾਨ। ਮਿਟੇ ਵਰਮ ਬੇਈਮਾਨ। ਪੂਰਨ ਕਰਮ ਇਕ ਭਗਵਾਨ। ਮਾਨਸ ਦੇਹੀ ਸਾਚਾ ਚਰਮ, ਲੇਖੇ ਲਾਉਣਾ ਵਿਚ ਜਹਾਨ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਸੰਬਲ ਦੇਸ ਵੇਸ ਕਰ, ਗੌੜ ਬ੍ਰਹਿਮਣ ਭੇਖ ਧਰਾ ਲਿਆ। ਹਾਟੀ ਏਕਾ ਸੌਦਾ ਵਿਚ ਦੁਕਾਨ। ਏਕਾ ਹਟ ਇਕ ਦੁਕਾਨ ਇਕ ਮਕਾਨਿਆ। ਏਕਾ ਪਟ ਸ਼ਬਦ ਨਿਸ਼ਾਨ, ਝੁੁਲਦਾ ਰਹੇ ਵਿਚ ਜਹਾਨ, ਹਰਿ ਭਗਵਾਨ ਏਕਾ ਤੀਰਥ ਏਕਾ ਤਟ ਏਕਾ ਨਿਰਮਲ ਸਾਚਾ ਮਟ, ਕਾਇਆ ਅੰਦਰ ਹਰਿ ਭਗਵਾਨਿਆ। ਦੁਰਮਤ ਮੈਲ ਰਿਹਾ ਕੱਟ, ਦੂਈ ਦਵੈਤੀ ਮੇਟੇ ਫਟ, ਸ਼ਬਦ ਪੱਟੀ ਬੰਨ੍ਹੇ ਝੱਟ, ਗੌੜ ਬ੍ਰਹਿਮਣ ਹਰਿ ਮਿਹਰਬਾਨਿਆ । ਜੋਤੀ ਜਾਮਾ ਖੇਲ ਬਾਜੀਗਰ ਨਟ, ਕਲਜੁਗ ਜੀਵ ਕਿਸੇ ਨਾ ਪਛਾਨਿਆ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਜੋਤੀ ਜਾਮਾ ਭੇਖ ਧਰ, ਆਪੇ ਪਹਿਰੇ ਆਪਣਾ ਬਾਣਿਆ। ਗੌੜ ਬ੍ਰਹਿਮਣ ਗੌੜ, ਗੁਰਮਤ ਵਿਚਾਰਿਆ। ਰਸਨਾ ਕਿਸੇ ਨਾ ਦੱਸੇ ਲੰਮਾ ਚੌੜ, ਨਾ ਕੋਈ ਪਾਵੇ ਸਾਰਿਆ। ਰਸਨਾ ਰਸ ਫੀਕਾ ਦਿਸੇ ਕੌੜ, ਪੂਰਨ ਬ੍ਰਹਮ ਨਾ ਕੋਈ ਵਿਚਾਰਿਆ। ਜਨ ਭਗਤਾਂ ਅੰਦਰ ਲੱਗੀ ਔੜ, ਪਾਰਬ੍ਰਹਮ ਕਿਰਪਾ ਕਲ ਧਾਰਿਆ। ਜੋਤੀ ਜਾਮਾ ਆਇਆ ਦੌੜ, ਸੰਬਲ ਨਗਰੀ ਆਸਣ ਲਾ ਲਿਆ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਜੋਤੀ ਜਾਮਾ ਭੇਖ ਧਰ, ਆਪੇ ਪਹਿਰੇ ਆਪਣਾ ਬਾਣਿਆ। ਸਚ ਸਮਗਰੀ ਸਾਚੀ ਰਾਸ। ਗੌੜ ਬ੍ਰਹਿਮਣ ਰੱਖੇ ਪਾਸ। ਪਾਰਬ੍ਰਹਮ ਪੁਰਖ ਅਬਿਨਾਸ਼। ਏਕਾ ਬ੍ਰਹਮ ਹਰਿ ਹੋਇਆ ਦਾਸ। ਸਾਚਾ ਧਰਮ ਜਗਤ ਸਾਬਾਸ। ਪੂਰਨ ਕਰਮ ਮੰਡਲ ਹਰਿ ਰਾਸ। ਜੋਤੀ ਜੋਤ ਸਰੂਪ ਹਰਿ, ਸੰਬਲ ਦੇਸ ਵੇਸ ਕਰ, ਗੌੜ ਬ੍ਰਹਿਮਣ ਭੇਖ ਧਰ, ਆਪੇ ਵਸੇ ਆਸ ਪਾਸ। ਗੌੜ ਬ੍ਰਹਿਮਣ ਗੁਣੀ ਗਹੀਰਾ। ਪਾਰਬ੍ਰਹਮ ਸਤਿ ਸਰੀਰਾ। ਕਿਸੇ ਦਿਸ ਨਾ ਆਏ ਨਾੜੀ ਚਰਮ, ਆਪੇ ਦੱਸੇ ਧੀਰਜ ਧੀਰਾ। ਆਪੇ ਜਾਣੇ ਆਪਣਾ ਕਰਮ, ਆਪੇ ਜਾਣੇ ਆਦਿ ਅੰਤ ਅਖੀਰਾ। ਲੱਖ ਚੁਰਾਸੀ ਭੁੱਲੀ ਭਰਮ, ਕਿਹੜੀ ਕੂਟੇ ਚੁੱਕੇ ਬੀੜਾ। ਨਿਹਕਲੰਕ ਨਰਾਇਣ ਨਰ, ਲੋਕਮਾਤ ਹਰਿ ਜੋਤ ਧਰ, ਚਾਰੇ ਵਰਨ ਇਕ ਕਰਾਏ ਆਪੇ ਜਾਣੇ ਹਸਤ ਕੀੜਾ। ਹਸਤ ਕੀੜ ਪ੍ਰਭ ਜਾਣ ਉਚ ਸਮੇਰਿਆ। ਜਨ ਭਗਤਾਂ ਬੰਨ੍ਹੇ ਬੀੜ, ਨਾ ਲਾਏ ਦੇਰ, ਕਲ ਕੱਟਣ ਆਇਆ ਭੀੜਿਆ। ਸਿੰਘ ਸ਼ੇਰ ਹਰਿ ਹਰਿ ਸ਼ੇਰ ਦਲੇਰਿਆ। ਲੱਖ ਚੁਰਾਸੀ ਪਈ ਭੀੜ, ਹਰਿ ਆਪ ਭੁਲਾਏ ਕਰ ਕਰ ਹੇਰਾ ਫੇਰਿਆ। ਧਰਮ ਰਾਏ ਦਰ ਰਿਹਾ ਪੀੜ, ਜੂਠੇ ਝੂਠੇ ਦਰ ਦਰ ਘੇਰਿਆ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਕਲਜੁਗ ਕਰੇ ਅੰਤ ਨਿਬੇੜਿਆ। ਗੌੜ ਬ੍ਰਹਿਮਣ ਸਾਚਾ ਗਾਓ। ਕਾਇਆ ਮੰਦਰ ਤਿੰਨ ਸੌ ਸੱਠ ਹਾਡੀ, ਕਲਜੁਗ ਖੇਤੀ ਵੱਢਣ ਆਇਆ ਬਣਕੇ ਸਾਚਾ ਬਾਡੀ। ਗੁਰਮੁਖਾਂ ਲਾਡ ਲਡਾਵਣ ਆਇਆ, ਸਾਚੀ ਗੋਦ ਉਠਾਵਣ ਆਇਆ, ਲੱਖ ਚੁਰਾਸੀ ਵਿਚੋਂ ਰਿਹਾ ਕਾਢੀ। ਸਚ ਸਿੰਘਾਸਣ ਡੇਰਾ ਲਾਵਣ ਆਇਆ, ਪੁਰਖ ਅਬਿਨਾਸ਼ੀ ਚਾਰ ਵਰਨਾਂ ਚਾਰੋਂ ਕੁੰਟਾਂ ਏਕਾ ਘੇਰਾ ਪਾਵਣ ਆਇਆ, ਲੱਖ ਚੁਰਾਸੀ ਰਹੀ ਫਾਡੀ। ਨਿਹਕਲੰਕ ਨਰਾਇਣ ਨਰ, ਲੋਕਮਾਤ ਹਰਿ ਜੋਤ ਧਰ, ਗੌੜ ਬ੍ਰਹਿਮਣ ਵੇਸ ਕਰ, ਅੰਤ ਨਿਬੇੜਾ ਇਕ ਕਰਾਇਆ। ਗੌੜ ਬ੍ਰਹਿਮਣ ਉਤਮ ਗੋਤ। ਧੁਰ ਦਰਗਾਹੀ ਸਾਚਾ ਜਾਮਨ, ਪੁਰਖ ਅਬਿਨਾਸ਼ੀ ਨਿਰਮਲ ਜੋਤ। ਨੇੜ ਨਾ ਆਏ ਕਾਮਨੀ ਕਾਮਨ, ਦੁਰਮਤ ਮੈਲ ਰਿਹਾ ਧੋਤ। ਕਲਜੁਗ ਤੇਰੀ ਅੰਧੇਰੀ ਸ਼ਾਮਨ, ਗੁਰਮੁਖ ਉਠਾਏ ਦਇਆ ਕਮਾਏ, ਸਤਾਰਾਂ ਹਾੜੀ ਕੋਈ ਨਾ ਜਾਣੇ ਸੋਤ। ਨਿਹਕਲੰਕ ਕਲ ਜਾਮਾ ਪਾਏ, ਲੱਖ ਚੁਰਾਸੀ ਫੰਦ ਕਟਾਏ, ਸ਼ਬਦ ਸਿਹਰਾ ਸੀਸ ਗੁੰਦਾਏ, ਬੀਸ ਇਕੀਸ ਦਇਆ ਕਮਾਏ, ਰਾਗ ਛਤੀਸ ਨਾ ਕੋਈ ਗਾਏ, ਕੁਰਾਨ ਅੰਜ਼ੀਲਾਂ ਵਕਤ ਚੁਕਾਏ, ਵੇਦ ਪੁਰਾਨਾਂ ਕੋਈ ਨਾ ਥਾਏਂ, ਸਾਚਾ ਹੁਕਮ ਸੁਣਾਇੰਦਾ। ਹੋਇਆ ਵਕਤ ਅਖ਼ੀਰ, ਪੀਰ ਫ਼ਕੀਰਿਆ। ਕਲਜੁਗ ਲੱਥਾ ਚੀਰ, ਨਾ ਦੇਵੇ ਕੋਈ ਧੀਰਿਆ। ਹਉਮੇ ਲੱਗੀ ਕਲਜੁਗ ਪੀੜ, ਅੱਠੇ ਪਹਿਰ ਤਨ ਪੀੜਿਆ। ਗੁਰਮੁਖ ਵਿਰਲਾ ਬੰਨ੍ਹੇ ਬੀੜ, ਆਏ ਦਰ ਘਤ ਵਹੀਰਿਆ। ਏਕਾ ਰੰਗਨ ਹਸਤ ਕੀੜ, ਅੰਮ੍ਰਿਤ ਦੇਵੇ ਸਾਚਾ ਸੀਰਿਆ। ਜਨ ਭਗਤਾਂ ਕੱਟਣ ਆਇਆ ਭੀੜ, ਕਰ ਕਰ ਆਪਣੀ ਮਿਹਰਿਆ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਲੱਖ ਚੁਰਾਸੀ ਲਾਹੇ ਚੀਰਿਆ। ਲੱਖ ਚੁਰਾਸੀ ਲੱਥੇ ਚੀਰ, ਦਏ ਦੁਹਾਈਆ। ਭੈਣ ਭਰਾਵਾਂ ਤੁਟੇ ਨਾਤ, ਨਾ ਹੋਏ ਕੋਈ ਸਹਾਈਆ। ਬਾਲਕ ਮਾਤਾ ਛੁੱਟੇ ਸੀਰ, ਦੁੱਧਾਂ ਥਨੀ ਵਹਾਈਆ। ਕਲਜੁਗ ਤੇਰਾ ਵਕਤ ਅਖੀਰ, ਨਾ ਕੋਈ ਜਾਣੇ ਸ਼ਾਹ ਫ਼ਕੀਰ, ਸ਼ਾਹ ਸੁਲਤਾਨਾਂ ਵਿਚ ਜਹਾਨਾਂ, ਰਾਜ ਰਾਜਾਨਾਂ ਦਿਸ ਨਾ ਆਈਆ। ਰਾਜ ਰਾਜਾਨ ਸੋਏ ਪੈਰ ਪਸਾਰਿਆ। ਪਰਗਟ ਹੋਏ ਵਾਲੀ ਦੋ ਜਹਾਨ, ਜੋਤੀ ਜਾਮਾ ਭੇਖ ਨਿਆਰਿਆ। ਸ਼ਬਦ ਚੜ੍ਹਾਏ ਇਕ ਨਿਸ਼ਾਨ, ਸੱਤਾਂ ਰੰਗਾਂ ਅਪਰ ਅਪਾਰਿਆ। ਸੱਤਾਂ ਦੀਪਾਂ ਪਾਏ ਵੰਡ, ਵੇਖ ਵਖਾਣੇ ਨੌਂ ਖੰਡ, ਵਿਚ ਵਰਭੰਡ ਜੋਤ ਨਿਰੰਕਾਰਿਆ। ਸੋਹੰ ਫੜੇ ਚੰਡ ਪਰਚੰਡ, ਆਪੇ ਕਰੇ ਖੰਡ ਖੰਡ, ਚਾਰੋਂ ਕੁੰਟ ਨਾਰ ਰੰਡ, ਸੁਹਾਗੀ ਕੰਤ ਨਾ ਕੋਈ ਹੰਢਾ ਰਿਹਾ। ਕਲਜੁਗ ਮਿਟੇ ਭੇਖ ਪਖੰਡ, ਅੰਤਮ ਔਧ ਗਈ ਹੰਢ, ਪ੍ਰਭ ਅਬਿਨਾਸ਼ੀ ਸਾਚਾ ਝੰਡਾ ਆਪ ਝੁਲਾ ਰਿਹਾ। ਸਾਚੇ ਝੰਡੇ ਜਗਤ ਨਿਸ਼ਾਨੇ। ਗੁਰਮੁਖਾਂ ਬੰਨ੍ਹੇ ਨਾਮ ਗਾਨੇ। ਮਿਲਿਆ ਮੇਲ ਗੁਣ ਨਿਧਾਨੇ, ਸੋਹੰ ਸ਼ਬਦ ਧੁਰ ਪਰਵਾਨੇ, ਲੇਖ ਲਿਖਾਇਆ ਘਰ ਬਹਾਨੇ, ਪਹਿਲੀ ਚੇਤ ਸ੍ਰੀ ਭਗਵਾਨੇ, ਲੱਖ ਚੁਰਾਸੀ ਫੰਦ ਕਟਾ ਰਿਹਾ। ਆਪ ਆਪਣੇ ਸੰਗ ਸਮਾਨੇ, ਦੂਸਰ ਕੋਈ ਭੇਵ ਨਾ ਜਾਣੇ, ਨਿਹਕਲੰਕ ਨਰਾਇਣ ਨਰ, ਲੋਕਮਾਤ ਜੋਤ ਧਰ, ਗੌੜ ਬ੍ਰਾਹਮਣ ਵੇਸ ਕਰ, ਸਾਚਾ ਖੇੜਾ ਆਪ ਵਸਾਇਆ। ਇੰਦਰ ਆਇਆ ਦਵਾਰ ਬਣ ਸਵਾਲੀਆ। ਪ੍ਰਭ ਅਬਿਨਾਸ਼ੀ ਕਿਰਪਾ ਧਾਰ, ਇੰਦਰਲੋਕ ਕਰ ਰਖਵਾਲੀਆ। ਹਰਿਜਨ ਸਾਚੇ ਸ਼ਾਹੋ ਸ਼ਾਬਾਸ, ਲੋਆਂ ਪੁਰੀਆਂ ਬਣਿਆ ਪਾਲੀਆ। ਮੰਗਣਾ ਏਕਾ ਦਰ ਦਵਾਰ, ਦੋ ਜਹਾਨੀ ਨਰ ਹਰਿ ਵਾਲੀਆ। ਤਖ਼ਤ ਸਿੰਘਾਸਣ ਇਕ ਤਿਆਰ, ਓਥੇ ਦਿਸੇ ਕਰਨਾ ਖਾਲੀਆ। ਦਰ ਦਵਾਰੇ ਰੋਵੇ ਧਾਹਾਂ ਮਾਰ, ਭੁੱਲ ਗਈਆਂ ਅਪੱਛਰਾਂ ਨਿਤ ਨਵਾਲੀਆ। ਵੇਲਾ ਅੰਤਮ ਆਏ ਹਾਰ, ਬਣੇ ਜਗ ਕਾਲਖ ਕਾਲੀਆ। ਕਰੋੜ ਤੇਤੀਸਾ ਸੁਣੇ ਪੁਕਾਰ, ਦੇਵੇ ਵਰ ਸ਼ਬਦ ਸੁਖਾਲੀਆ। ਸੋਹੰ ਰਸਨਾ ਲੈਣਾ ਉਚਾਰ, ਮਿਲੇ ਮੇਲ ਸੱਚੇ ਬਨਵਾਲੀਆ। ਆਉਣਾ ਮਾਤ ਸੱਚੇ ਦਰਬਾਰ, ਬੀਸ ਇਕੀਸ ਜੋਤ ਨਿਰਾਲੀਆ। ਝੁੱਲੇ ਛਤਰ ਸੱਚੀ ਸਰਕਾਰ, ਕੌਸਤਕ ਮਣੀਆ ਸਾਚੀ ਡਾਲ੍ਹੀਆ । ਸੋਹੰ ਖਿੜੇ ਸੱਚੀ ਗੁਲਜਾਰ, ਚਾੜ੍ਹੇ ਰੰਗ ਲਾਲ ਗੁਲਾਲੀਆ। ਹਰਿਜਨ ਭਰਿਆ ਰਹੇ ਭੰਡਾਰ, ਸਾਚੀ ਵਸਤ ਨਾ ਹੋਏ ਖਾਲੀਆ। ਸ਼ਬਦ ਤੂਰਤ ਇਕ ਅਪਾਰ, ਮੂਰਤ ਨੂਰਤ ਇਕ ਅਕਾਲੀਆ। ਅਗਾਧ ਬੋਧ ਸ਼ਬਦ ਅਧਾਰ, ਸਾਚਾ ਤੋਲ ਆਪੇ ਤੋਲੀਆ। ਕਰਨਾ ਵਣਜ ਸੱਚਾ ਵਪਾਰ, ਚਰਨ ਪ੍ਰੀਤੀ ਘੋਲ ਘੋਲੀਆ। ਇੰਦ ਇੰਦਰਾਸਣ ਵੇਖ ਵਿਚਾਰ, ਪੁਰੀ ਇੰਦਰ ਅੰਤਮ ਡੋਲੀਆ। ਸਤਾਰਾਂ ਹਾੜੀ ਦਏ ਹੁਲਾਰ, ਮੇਘ ਮਾਲਾ ਲਏ ਝਕੋਲੀਆ। ਬਰਸੇ ਮੇਘ ਕਿਰਪਾ ਧਾਰ, ਕਲਜੁਗ ਮਾਇਆ ਹਰਿ ਜੀ ਤੋਲੀਆ। ਗੁਰਮੁਖ ਧੂੜ ਨਾ ਮਿਲੇ ਦੁਸ਼ਟ ਦੁਰਾਚਾਰ, ਨਿਹਕਲੰਕ ਮਾਰੇ ਬੋਲੀਆ। ਗੁਰ ਸੰਗਤ ਸਾਚੀ ਉਤਰੀ ਪਾਰ, ਆਏ ਦਰ ਰੰਗਣ ਚੋਲੀਆ। ਮਾਨਸ ਦੇਹੀ ਪੈਜ ਸਵਾਰ, ਕਾਇਆ ਕੁੰਡਾ ਆਪੇ ਖੋਲ੍ਹਿਆ। ਛੋਟਾ ਮੁੰਡਾ ਕਰ ਤਿਆਰ, ਸ਼ਬਦ ਪਾਇਆ ਸਾਚੀ ਡੋਲੀਆ। ਸਿੰਘ ਮਨਜੀਤਾ ਨਰ ਨਿਰੰਕਾਰ, ਚਰਨ ਬਹਾਏ ਸਾਚੀ ਗੋਲੀਆ। ਪੁਰੀ ਇੰਦਰ ਬਣੇ ਸਿਕਦਾਰ, ਕਰੇ ਖ਼ੁਸ਼ੀ ਅਮੁਲ ਅਮੋਲੀਆ। ਸ਼ਬਦ ਮਿਲਿਆ ਅਪਰ ਅਪਾਰ, ਕਰੋੜ ਤੇਤੀਸਾ ਰਿਹਾ ਬੋਲੀਆ। ਨਿਹਕਲੰਕ ਲਏ ਅਵਤਾਰ, ਸੰਬਲ ਦੇਸ ਕਾਇਆ ਚੋਲੀਆ। ਗੌੜ ਬ੍ਰਾਹਮਣ ਖ਼ਬਰਦਾਰ, ਪਾਰਬ੍ਰਹਮ ਵਿਚ ਵਚੋਲਿਆ। ਲੋਕਮਾਤ ਸਾਚਾ ਯਾਰ, ਆਪ ਉਠਾਵਣ ਆਇਆ ਹਰਿਜਨ ਡੋਲੀਆ। ਆਪੇ ਬਣ ਸੱਚੀ ਸਰਕਾਰ, ਆਪਣਾ ਤੋਲ ਆਪੇ ਤੋਲਿਆ। ਚਰਨ ਉਠਾਏ ਪਹਿਲੀ ਵਾਰ, ਇੰਦ ਇੰਦਰਾਸਣ ਅੰਤਮ ਡੋਲਿਆ। ਵੇਖੇ ਨੇਤਰ ਖੋਲ੍ਹ ਉਘਾੜ, ਪੁਰਖ ਅਬਿਨਾਸ਼ੀ ਕਲਾ ਸੋਲਿਆ। ਚਾਰੇ ਕੁੰਟਾਂ ਦਏ ਉਜਾੜ, ਗੁਰਮੁਖ ਵਿਰਲਾ ਗਾਏ ਸੋਹੰ ਸੱਚਾ ਢੋਲਿਆ। ਪਰਗਟ ਹੋਏ ਉਪਰ ਪਹਾੜ, ਸਾਚਾ ਪੱਥਰ ਉਚ ਉਠੋਲਿਆ। ਗੌੜ ਬ੍ਰਾਹਮਣ ਹਰਿ ਨਿਰੰਕਾਰ, ਸਮੇਰੂ ਪਰਬਤ ਰਿਹਾ ਪਾੜ, ਬਜਰ ਕਪਾਟ ਕਾਇਆ ਚੜ੍ਹ ਖੋਲ੍ਹਿਆ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਮੰਦਰ ਸਾਚੇ ਹਰਿ ਜੀ ਬੋਲਿਆ। ਇੰਦ ਇੰਦਰਾਸਣ ਬਣ ਭਿਖਾਰ, ਚਰਨ ਨਿਮਸਕਾਰਿਆ। ਮੰਗਣ ਆਏ ਹਰਿ ਦਵਾਰ, ਕਲਜੁਗ ਤੇਰੀ ਅੰਤਮ ਵਾਰਿਆ। ਪਾਈ ਭਿਛਿਆ ਅਪਰ ਅਪਾਰ, ਨਾਮ ਝੋਲੀ ਹਰਿ ਭਰਾ ਰਿਹਾ। ਦੇਵੀ ਦੇਵਾ ਕਰਮ ਵਿਚਾਰ, ਸੁਰਪਤ ਸਾਚਾ ਚਰਨ ਲਗਾ ਰਿਹਾ। ਅਲਖ ਅਭੇਵ ਜੋਤ ਨਿਰੰਕਾਰ, ਅੰਮ੍ਰਿਤ ਮੇਵਾ ਖਵਾ ਰਿਹਾ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਸਾਚੀ ਸੇਵਾ ਆਪ ਲਗਾ ਰਿਹਾ। ਸਾਚੀ ਸੇਵਾ ਆਪ ਲਗਾਏ, ਇੰਦਰ ਰਾਜਿਆ। ਗੁਰਮੁਖ ਵੇਖ ਥਾਉਂ ਥਾਏਂ, ਆਪ ਸਵਾਰੇ ਆਪਣੇ ਕਾਜਿਆ । ਸਦਾ ਰੱਖੇ ਠੰਡੀ ਛਾਏਂ, ਸਤਾਰਾਂ ਹਾੜੀ ਰੱਖੇ ਲਾਜਿਆ। ਅੰਮ੍ਰਿਤ ਤੀਰਥ ਹਰਿ ਨੁਹਾਏ, ਕਲਜੁਗ ਕਾਇਆ ਭਾਂਡਾ ਭਾਜਿਆ । ਨਰ ਹਰਿ ਸੱਚੀ ਸਰਨਾਏ, ਪੁਰੀ ਇੰਦਰ ਆਏ ਭਾਜਿਆ। ਸਾਚੀ ਸੇਵਾ ਲਾਏ ਮੇਘ ਬਰਸਾਇੰਦਾ। ਗੁਰਸਿਖਾਂ ਮਿਲੇ ਅੰਮ੍ਰਿਤ ਮੇਵਾ, ਦੇਵੀ ਦੇਵਾ ਆਪ ਅਖਵਾਇੰਦਾ। ਸਾਚੀ ਮਣੀ ਮਸਤਕ ਥੇਵਾ, ਰਵ ਸਸ ਪਰਕਾਸ਼ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਸਾਚੇ ਦੇਵਾ ਸੇਵਾ ਲਾਇੰਦਾ । ਦੇਵਤ ਸੇਵਾ ਦਰ ਪਰਵਾਨ। ਕਿਰਪਾ ਕਰੇ ਹਰਿ ਭਗਵਾਨ। ਅੰਮ੍ਰਿਤ ਮੇਘ ਧਰਮ ਨਿਸ਼ਾਨ। ਸ਼ਬਦ ਤੇਗ ਨੌਜਵਾਨ । ਲੱਖ ਚੁਰਾਸੀ ਏਕਾ ਆਣ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਗੌੜ ਬ੍ਰਾਹਮਣ ਪੁਰਖ ਸੁਜਾਨ। ਗੌੜ ਬ੍ਰਾਹਮਣ ਰੰਗ ਗੂੜ੍ਹਾ। ਲਾੜੀ ਮੌਤ ਹੱਥੀਂ ਪਾਏ ਏਕਾ ਚੂੜਾ। ਗੁਰਮੁਖ ਤੇਰੇ ਦਰ ਨਾ ਆਏ, ਦਿਵਸ ਰੈਣੀ ਮੰਗੇ ਧੂੜਾ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਸਰਬ ਕਲਾ ਆਪੇ ਭਰਪੂਰਾ। ਸਰਬ ਕਲਾ ਭਰਪੂਰ, ਬ੍ਰਾਹਮਣ ਬ੍ਰਹਮਿਆ। ਆਪੇ ਜੋਤੀ ਨੂਰ ਸਚ ਕਰਮਿਆ। ਆਪੇ ਸ਼ਬਦ ਅਨਹਦ ਤੂਰ, ਆਪੇ ਸ਼ਬਦ ਸਵਾਸਾ ਦਮਿਆ । ਆਪੇ ਪਵਣ ਸਤਿ ਸੰਤੋਖੀ ਤੂਰ। ਕਾਇਆ ਮੰਦਰ ਅੰਦਰ ਝੂਠੇ ਚੰਮਿਆ । ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਸੰਬਲ ਦੇਸ ਜੋਤ ਧਰ, ਗੌੜ ਬ੍ਰਾਹਮਣ ਆਪੇ ਆਪ ਜੰਮਿਆ। ਗੌੜ ਬ੍ਰਾਹਮਣ ਪਿਆ ਜੰਮ। ਗਗਨ ਪਤਾਲਾਂ ਹਿਲੇ ਥੰਮ। ਇੰਦਰ ਰੋਵੇ ਛੰਮ ਛੰਮ। ਪੂਰ ਕਰਾਏ ਪ੍ਰਭ ਆਪਣੇ ਕੰਮ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਸੰਬਲ ਦੇਸ ਵੇਸ ਕਰ, ਸ਼ਬਦ ਸਰੂਪੀ ਲਾਏ ਦਮ। ਸ਼ਬਦ ਸਰੂਪ ਦਮ ਕਲ ਸਵਾਸਿਆ । ਆਪੇ ਵਸੇ ਕਾਇਆ ਚੰਮ, ਵੇਖ ਵਖਾਣੇ ਪ੍ਰਿਥਮੀ ਅਕਾਸਿਆ। ਨਾ ਕੋਈ ਖ਼ੁਸ਼ੀ ਨਾ ਕੋਈ ਗ਼ਮ, ਰੋਣਾ ਧੋਣਾ ਨਾ ਕੋਈ ਹਾਸਿਆ । ਨਾ ਪ੍ਰਭ ਰੋਵੇ ਛੰਮ ਛੰਮ, ਨਾ ਹੋਏ ਵੈਰਾਗੀ ਜੰਗਲ ਜੂਹ ਉਜਾੜ ਪਹਾੜ ਪਰਭਾਸਿਆ । ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਲੋਕਮਾਤ ਹਰਿ ਜੋਤ ਧਰ, ਬ੍ਰਾਹਮਣ ਗੌੜਾ ਲੇਖ ਲਿਖਾਸਿਆ। ਕਾਇਆ ਮੰਦਰ ਪੁਰਖ ਸੁਜਾਨ। ਦੀਪਕ ਜਗਿਆ ਡੂੰਘੀ ਕੰਦਰ, ਪਰਗਟ ਹੋਇਆ ਹਰਿ ਭਗਵਾਨ। ਹਰਿ ਜੂ ਆਇਆ ਹਰਿ ਹਰਿ ਮੰਦਰ, ਆਪੇ ਕਰੇ ਸਚ ਪਛਾਨ। ਕਲਜੁਗ ਮਾਇਆ ਤੋੜੇ ਜੰਦਰ, ਅੱਠੇ ਪਹਿਰ ਮਾਰ ਧਿਆਨ। ਲੱਖ ਚੁਰਾਸੀ ਭੌਂਦੀ ਬੰਦਰ, ਭੇਵ ਨਾ ਪਾਏ ਸ੍ਰੀ ਭਗਵਾਨ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਸੰਬਲ ਦੇਸ ਜੋਤ ਧਰ, ਗੌੜ ਬ੍ਰਹਿਮਣ ਇਕ ਨਿਸ਼ਾਨ। ਗੌੜ ਬ੍ਰਹਿਮਣ ਇਕ ਨਿਸ਼ਾਨਾ। ਜੋਤ ਸਰੂਪੀ ਹਰਿ ਭਗਵਾਨਾ। ਵਡਾ ਸ਼ਾਹੋ ਭੂਪੀ, ਨਾ ਕੋਈ ਰੰਗ ਨਾ ਕੋਈ ਰੂਪੀ, ਜੋਤ ਨਿਰੰਤਰ ਸਤਿ ਸਰੂਪੀ, ਆਪੇ ਕਰੇ ਭਗਤ ਪਛਾਨਾ। ਲੱਖ ਚੁਰਾਸੀ ਅੰਧ ਕੂਪੀ, ਜੂਠਾ ਝੂਠਾ ਪਵਣ ਧੂਪੀ, ਸਚ ਸੰਗ ਨਾ ਕੋਈ ਰਖਾਨਾ। ਨਿਹਕਲੰਕ ਨਰਾਇਣ ਨਰ, ਲੋਕਮਾਤ ਹਰਿ ਜੋਤ ਧਰ, ਗੌੜ ਬ੍ਰਹਿਮਣ ਵੇਸ ਕਰ, ਗੁਰਮੁਖਾਂ ਬੰਨ੍ਹਣ ਆਇਆ ਗਾਨਾ। ਗੁਰਮੁਖਾਂ ਬੰਨ੍ਹੇ ਗਾਨਾ ਨਾਮ ਨਿਸ਼ਾਨਾ। ਮਿਲੇ ਮੇਲ ਸ੍ਰੀ ਭਗਵਾਨਾ। ਮਿਟੇ ਆਵਣ ਜਾਣਾ, ਸਾਚਾ ਮਿਲੇ ਨਾਮ ਦਾਨਾ। ਧੁਰ ਦਰਗਾਹੀ ਸੋਹੰ ਬਾਣੀਆ । ਸਤਿਜੁਗ ਝੁੱਲੇ ਸਤਿ ਨਿਸ਼ਾਨਿਆ। ਸੱਤਾਂ ਦੀਪਾਂ ਰੰਗ ਰੰਗਾਏ, ਤਖ਼ਤੋਂ ਲਾਹੇ ਰਾਜੇ ਰਾਣਿਆ। ਪਰਗਟ ਹੋਏ ਬੇਪਰਵਾਹੇ ਜਗਤ ਮਲਾਹੇ, ਨਿਹਕਲੰਕ ਨਰਾਇਣ ਨਰ, ਸੰਬਲ ਦੇਸ ਵੇਸ ਕਰ, ਇਕ ਉਠਾਏ ਤੀਰ ਕਮਾਨਿਆ। ਰਸਨ ਉਠਾਏ ਕਮਾਨ, ਸੋਹੰ ਚਿੱਲਾ ਹਰਿ ਚੜ੍ਹਾਇੰਦਾ। ਪੁਰਖ ਅਬਿਨਾਸ਼ੀ ਨੌਜਵਾਨ, ਉਚ ਟਿੱਲਾ ਜਗਤ ਤੁਲਾਇੰਦਾ। ਲੋਆਂ ਪੁਰੀਆਂ ਮਾਰ ਧਿਆਨ, ਸ਼ਿਵ ਸ਼ੰਕਰ ਪਕੜ ਜਗਾਇੰਦਾ। ਕਲਜੁਗ ਝੁਲਿਆ ਇਕ ਨਿਸ਼ਾਨ, ਸਚ ਹੁਲਾਰਾ ਹਰਿ ਨਿਰੰਕਾਰਾ ਆਪਣਾ ਆਪ ਦਵਾਇੰਦਾ। ਸੋਹੰ ਚਲੇ ਇਕ ਜੈਕਾਰਾ, ਚਾਰ ਵਰਨਾਂ ਇਕ ਅਧਾਰਾ, ਏਕਾ ਪੱਲਾ ਹਰਿ ਫੜਾਇੰਦਾ। ਕਲਜੁਗ ਭੁੱਲ ਨਾ ਜੀਵ ਗਵਾਰਾ, ਮਾਇਆ ਰੁਲ ਨਾ ਬਣ ਹੰਕਾਰਾ, ਅੰਤਮ ਛੱਡਣਾ ਪਏ ਸੰਸਾਰਾ, ਜੂਠਾ ਝੂਠਾ ਮੋਹ ਵਿਕਾਰਾ, ਨਾ ਕੋਈ ਪੁਰਖ ਨਾ ਕੋਈ ਨਾਰਾ, ਏਕਾ ਸਾਜਣ ਮੀਤ ਮੁਰਾਰਾ, ਨਰ ਨਿਰੰਕਾਰਾ ਆਪ ਅਖਵਾਇੰਦਾ। ਕਾਇਆ ਮੰਦਰ ਸਚ ਦਵਾਰਾ, ਅੰਦਰੇ ਅੰਦਰ ਖੇਲ ਅਪਾਰਾ, ਚੌਦਾਂ ਹੱਟਾਂ ਵਣਜ ਵਣਜਾਰਾ, ਨਾਮ ਦਾਮ ਏਕਾ ਵਣਜ ਕਰਾਇੰਦਾ। ਅੰਤਮ ਕਰੇ ਪੱਲਾ ਭਾਰਾ, ਸ਼ਬਦ ਭੱਲਾ ਹੋਏ ਰਖਵਾਰਾ, ਕਲਜੁਗ ਪਾਏ ਡੂੰਘੀ ਡੱਲਾ, ਸਤਿਜੁਗ ਸੁੱਟੇ ਮੂੰਹ ਦੇ ਭਾਰਾ, ਨਾ ਕੋਈ ਮਾਤ ਉਠਾਇੰਦਾ। ਧਰਤ ਮਾਤ ਕਰੇ ਪੁਕਾਰਾ, ਕਲਜੁਗ ਪੂਤ ਹੋਇਆ ਹੈਂਸਿਆਰਾ, ਪੁਰਖ ਅਬਿਨਾਸ਼ੀ ਭੁੱਲਿਆ ਤੇਰਾ ਇਕ ਦਵਾਰਾ, ਜੂਠਾ ਝੂਠਾ ਵਣਜ ਕਰਾਇੰਦਾ। ਪੁਰਖ ਅਬਿਨਾਸ਼ੀ ਪਾਵੇ ਸਾਰਾ, ਜੋਤ ਸਰੂਪੀ ਜਾਮਾ ਧਾਰਾ, ਸੰਬਲ ਦੇਸ ਹਰਿ ਵਿਚਾਰਾ, ਪੂਰਨ ਖੇੜਾ ਹਰਿ ਵਸਾਇੰਦਾ। ਵਸਿਆ ਕਾਇਆ ਨਗਰ ਖੇੜਾ, ਨਗਰ ਦਵਾਰਕਾ। ਜਨ ਭਗਤਾਂ ਬੰਨ੍ਹੇ ਬੇੜਾ, ਵੇਲਾ ਨਰ ਹਰਿ ਸੱਚੀ ਸਰਕਾਰ ਦਾ। ਕਲਜੁਗ ਲਾਏ ਇਕ ਉਖੇੜਾ, ਬੇੜਾ ਡੋਬੇ ਪਾਪ ਅਪਰਾਧ ਦਾ। ਪੰਜ ਪੰਜਾਇਨੀ ਚੁੱਕੇ ਝੇੜਾ, ਅੰਤਮ ਕਰੇ ਹਕ ਨਬੇੜਾ, ਸਾਚਾ ਹੁਕਮ ਸੱਚੀ ਸਰਕਾਰ ਦਾ। ਲੱਖ ਚੁਰਾਸੀ ਉਲਟਾ ਗੇੜਾ, ਧਰਤ ਮਾਤ ਤੇਰਾ ਖੁਲ੍ਹਾ ਵਿਹੜਾ, ਹਰਿ ਸਾਚਾ ਖੇਲ ਖਿਲਾਰਦਾ। ਹਰਿ ਸਾਚੀ ਖੇਲੇ ਖੇਲ, ਚਾਰ ਕੁੰਟ ਦਹਿ ਦਿਸ਼ਾ ਰਾਸਿਆ। ਜਨ ਭਗਤਾਂ ਕਰੇ ਮੇਲ, ਘਨਕਪੁਰ ਵਾਸਿਆ। ਸੋਹੰ ਸ਼ਬਦ ਚੜ੍ਹਾਏ ਤੇਲ, ਮਾਨਸ ਜਨਮ ਕਰੇ ਕਲ ਰਾਸਿਆ। ਜੋਤੀ ਜਾਮਾ ਰੰਗ ਨਵੇਲ, ਵੇਖ ਵਖਾਣੇ ਅਕਾਸ ਅਕਾਸਿਆ। ਆਪੇ ਗੁਰ ਆਪੇ ਚੇਲ, ਆਪੇ ਸੱਜਣ ਹਰਿ ਸੁਹੇਲ, ਆਪੇ ਕਰੇ ਬੰਦ ਖੁਲ੍ਹਾਸਿਆ। ਆਪੇ ਮੀਤਾ ਆਪੇ ਚੀਤਾ ਆਪੇ ਪ੍ਰੀਤਾ ਸੱਜਣ ਸੁਹੇਲਾ ਆਪੇ ਕੁਰਾਨ ਆਪੇ ਗੀਤਾ, ਆਪੇ ਖਾਣੀ ਆਪੇ ਬਾਣੀ ਇਕ ਚਲਾਏ ਜਗਤ ਰੀਤਾ, ਆਪੇ ਜਾਣੇ ਵੇਦ ਪੁਰਾਨਿਆ। ਆਪੇ ਅੰਮ੍ਰਿਤ ਆਤਮ ਮਧ ਪੀਤਾ, ਆਪੇ ਕਰੇ ਠੰਡੀ ਸੀਤਾ, ਸਾਚਾ ਰਾਹ ਇਕ ਵਖਾਨਿਆ। ਲੱਖ ਚੁਰਾਸੀ ਪਰਖਣ ਆਇਆ ਨੀਤਾ, ਸੋਹੰ ਫੜੀ ਹੱਥ ਮਧਾਣੀਆ। ਨਾਮ ਲਾਏ ਬੱਤੀ ਇਕ ਪਲੀਤਾ, ਕਲਜੁਗ ਵੇਲਾ ਅੰਤਮ ਬੀਤਾ, ਘਰ ਘਰ ਰੋਂਦੀ ਦਿਸੇ ਸਵਾਣੀਆ। ਕਲਜੁਗ ਮਾਇਆ ਹੋਏ ਵਿਛੋੜਾ ਜਿਉਂ ਰਾਮਾ ਸੀਤਾ, ਸ਼ਬਦ ਬੀੜਾ ਹਨੁਮੰਤ ਉਠਾਨਿਆ। ਮਿਲੇ ਮੇਲ ਰਘੁਵੰਸ ਕੰਤ, ਚਾਰੋਂ ਕੁੰਟ ਸਾਚੀ ਸ਼ਬਦ ਸੁਣਾਏ ਬਾਣੀਆ। ਜੋਤੀ ਜੋਤ ਸਰੂਪ ਹਰਿ, ਸੰਬਲ ਦੇਸ ਜੋਤ ਧਰ, ਗੌੜ ਬ੍ਰਹਿਮਣ ਕਰੇ ਪਛਾਣਿਆ। ਗੌੜ ਬ੍ਰਹਿਮਣ ਲੈਣਾ ਲੱਭ। ਅੰਮ੍ਰਿਤ ਚੋਣਾ ਕਵਲ ਨਭ। ਕਲਜੁਗ ਮਾਇਆ ਦੇਣੀ ਦੱਬ। ਪੁਰਖ ਅਬਿਨਾਸ਼ੀ ਸਾਚੀ ਸਾਇਆ, ਅੱਠੇ ਪਹਿਰ ਨਜ਼ਰੀ ਆਇਆ, ਭਰਮ ਭੁਲੇਖਾ ਦੂਰ ਕਰਾਇਆ, ਪਰਦਾ ਉਹਲਾ ਬਾਹਰ ਕਢਾਇਆ, ਪਰਗਟ ਹੋਏ ਦਰਸ ਦਿਖਾਇਆ, ਅੰਦਰੇ ਅੰਦਰ ਜੋਤ ਨਿਰੰਜਣ ਇਕ ਜਗਾਇਆ, ਅੰਮ੍ਰਿਤ ਪਿਆਲਾ ਇਕ ਪਿਆਇਆ, ਗੁਰਮੁਖ ਸਾਚੇ ਏਕਾ ਮਧ। ਅੱਠੇ ਪਹਿਰ ਇਕ ਰਖਾਇਆ, ਸਾਚਾ ਸ਼ਬਦ ਤੁਰੀਆ ਤੂਰਤ ਉਪਜੇ ਨਦ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਦੇਵੇ ਨਾਮ ਦਾਜ। ਆਈ ਮਾਤ ਦਾਤ, ਜੋਤ ਨਿਰੰਕਾਰਿਆ। ਸੋਹੰ ਸ਼ਬਦ ਵਡ ਕਰਾਮਾਤ, ਵਜਾਏ ਡੰਕ ਅਪਰ ਅਪਾਰਿਆ। ਆਪ ਚਲਾਏ ਸਾਚੀ ਗਾਥ, ਲੋਕ ਪਰਲੋਕ ਰੰਗ ਅਪਾਰਿਆ। ਸਚ ਸਿੰਘਾਸਣ ਹਰਿ ਰਘੁਨਾਥ, ਕਰਨੀ ਇਕ ਕਰਾ ਰਿਹਾ। ਸ਼ਬਦ ਘੋੜਾ ਰੱਖਿਆ ਸਾਥ, ਨੀਲਾ ਜੋੜਾ ਜੋੜ ਜੁੜਾ ਰਿਹਾ। ਸਤਿਜੁਗ ਟਿਕਾ ਸੋਹੰ ਮਾਥ, ਨਾਮ ਤੂਰਾ ਆਪ ਵਜਾ ਰਿਹਾ। ਪ੍ਰੇਮੀ ਜੋੜਾ ਅਕਥਨ ਅਕਾਥ, ਸਾਚੇ ਚਰਨ ਆਪ ਛੁਹਾ ਰਿਹਾ। ਬ੍ਰਹਿਮਣ ਗੌੜ ਸਗਲਾ ਸਾਥ, ਸਾਚਾ ਪੌੜਾ ਇਕ ਲਗਾ ਰਿਹਾ। ਲੱਖ ਚੁਰਾਸੀ ਕਿਸੇ ਨਾ ਆਵੇ ਹਾਥ, ਆਦਿ ਅੰਤ ਨਾ ਕੋਈ ਬਤਾ ਰਿਹਾ। ਹਰਿਜਨ ਚੜ੍ਹਾਏ ਸਾਚੇ ਰਾਥ, ਰਥ ਰਥਵਾਹੀ ਆਪ ਅਖਵਾ ਰਿਹਾ। ਕਲਜੁਗ ਵਾਗਾਂ ਪਕੜੇ ਹਾਥ, ਸਤਿਜੁਗ ਪੌੜਾ ਆਪ ਚੜ੍ਹਾ ਰਿਹਾ। ਸਗਲ ਵਸੂਰੇ ਜਾਇਣ ਲਾਥ, ਰੀਠਾ ਕੌੜਾ ਹਰਿ ਭੰਨਾ ਰਿਹਾ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਨੀਲੀ ਛੱਤੇ ਪੌੜਾ ਲਾ ਰਿਹਾ। ਨੀਲੀ ਛੱਤੇ ਲਾਏ ਸੰਨ, ਹਰਿ ਰਘੁਵੰਸਿਆ । ਨੀਲਾ ਘੋੜਾ ਕਸੇ ਤੰਗ, ਮੰਗੇ ਮੰਗ ਸਰਬ ਸਰਬੰਸਿਆ। ਮਾਇਆ ਰੀਠੇ ਦੇਵੇ ਭੰਨ, ਕੋਟਨ ਕੋਟ ਮਾਤ ਸਹੰਸਿਆ। ਗੁਰਮੁਖਾਂ ਸੀਤਲ ਕਰੇ ਤਨ, ਅੰਮ੍ਰਿਤ ਲਿਆਏ ਸਾਚਾ ਕਾਸਿਆ। ਜੋਤੀ ਜੋਤ ਸਰੂਪ ਹਰਿ, ਸੰਬਲ ਦੇਸ ਵੇਸ ਕਰ, ਆਪੇ ਜਾਣੇ ਆਪਣਾ ਸਰਬੰਸਿਆ। ਸੰਬਲ ਦੇਸ ਕਰ ਤਿਆਰੀ, ਜੋਤੀ ਜਾਮਾ ਭੇਖ ਵਟਾਇੰਦਾ। ਸ਼ਬਦ ਘੋੜਾ ਹਰਿ ਨਿਆਰੀ, ਸੋਲਾਂ ਕਲੀਆਂ ਆਸਣ ਲਾਇੰਦਾ। ਪੁਰਖ ਅਬਿਨਾਸ਼ੀ ਖੇਲ ਅਪਾਰੀ, ਨੀਲੀ ਧਾਰੀ ਇਕ ਰੰਗਾਇੰਦਾ। ਕੰਚਨ ਵੇਸ ਰੰਗ ਮਦਾਰੀ, ਰੰਗਣ ਰੰਗ ਹਰਿ ਰੰਗਾਇੰਦਾ। ਵੇਖੇ ਰੰਗ ਕਬੇਰ ਭੰਡਾਰੀ, ਭਾਣਾ ਹਰਿ ਵਰਤਾਇੰਦਾ । ਕਲਜੁਗ ਮਾਇਆ ਹੈਂਸਿਆਰੀ, ਜੀਆਂ ਜੰਤਾਂ ਤਿਖੀ ਆਰੀ, ਮਨ ਤਨ ਸਚ ਰਿਹਾ ਪਾੜੀ, ਧਰਮ ਧੀਰ ਨਾ ਕੋਈ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਨੀਲੇ ਘੋੜੇ ਤੰਗ ਕਸਾਇੰਦਾ । ਪੰਚਮ ਜੇਠ ਖੇਲ ਰਚਾਈ। ਸ਼ਬਦ ਘੋੜੇ ਮੰਗ ਮੰਗਾਈ। ਚਿੱਟਾ ਅਸਵ ਨਾਉਂ ਰਖਾਈ। ਲੋਆਂ ਪੁਰੀਆਂ ਰਿਹਾ ਜਗਾਈ। ਸਤਾਰਾਂ ਹਾੜੀ ਜਗਤ ਬਰਾਤ, ਨੀਲਾ ਘੋੜਾ ਵੇਖਣ ਆਈ ਚਾਈਂ ਚਾਈਂ। ਕਲਜੁਗ ਤੇਰੀ ਅੰਧੇਰੀ ਰਾਤ, ਕੋਈ ਨਾ ਦੇਵੇ ਬੂੰਦ ਸਵਾਂਤ, ਸਾਧ ਸੰਤ ਰੋਂਦੇ ਥਾਉਂ ਥਾਈਂ। ਪੁਰਖ ਅਬਿਨਾਸ਼ੀ ਸਾਚਾ ਨਾਤ, ਹਰਿਜਨ ਮੇਲਾ ਕਮਲਾਪਾਤ, ਵੇਲੇ ਅੰਤਮ ਪਕੜੇ ਬਾਹੀਂ। ਜੋਤੀ ਜੋਤ ਸਰੂਪ ਹਰਿ, ਸੰਬਲ ਦੇਸ ਵੇਸ ਕਰ, ਸਾਚੀ ਸੇਜਾ ਰਿਹਾ ਵਿਛਾਈ। ਸਾਚੀ ਸੇਜਾ ਆਸਣ ਲਾਇੰਦਾ। ਪ੍ਰੇਮ ਜੋੜਾ ਪੈਰੀਂ ਪਾਉਣਾ। ਆਦਿ ਨੀਲਾ ਸੰਗ ਰਖਾਉਣਾ। ਜੁਗਾਦਿ ਪੀਲਾ ਤਨ ਛੁਹਾਉਣਾ। ਕਮਰ ਕਸ ਦੰਗ ਵਖਾਉਣਾ। ਚੁਰਾਸੀ ਲੱਖ ਹੱਥ ਵਖਾਉਣਾ। ਰਾਜਾ ਰਾਣਾ ਫੜ ਫੜ ਢਾਹੁਣਾ। ਸੁਘੜ ਸਿਆਣਾ ਦਿਸ ਨਾ ਆਉਣਾ। ਜੂਠਿਆਂ ਝੂਠਿਆਂ ਭੰਨ ਵਖਾਉਣਾ। ਈਸਾ ਮੂਸਾ ਭੇੜ ਭਿੜਾਉਣਾ। ਮੰਗ ਮੁਹੰਮਦ ਸੰਗ ਰਲਾਉਣਾ। ਰੂਸਾ ਚੀਨਾ ਨਾਲ ਨਚਾਉਣਾ। ਦੇ ਮਤ ਆਪ ਸਮਝਾਉਣਾ। ਸਰਬ ਕਲਾ ਆਪੇ ਬਖ਼ਸ਼ਿੰਦ, ਆਪੇ ਮਾਰੇ ਕੱਢੇ ਜਿੰਦ, ਆਪ ਪਛਾਣੇ ਸਾਚੀ ਬਿੰਦ, ਭਗਤ ਜਨਾਂ ਹਰਿ ਸਾਚਾ ਮਾਣ ਦਵਾਉਣਾ। ਲੱਖ ਚੁਰਾਸੀ ਕਰੇ ਨਿੰਦ, ਗੁਰਮੁਖ ਸਾਚੇ ਵਗੇ ਅੰਮ੍ਰਿਤ ਧਾਰ ਸਾਗਰ ਸਿੰਧ, ਸਤਾਰਾਂ ਹਾੜੀ ਸਾਚੇ ਤੀਰਥ ਸਰ ਸਰੋਵਰ ਇਕ ਇਸ਼ਨਾਨ ਕਰਾਉਣਾ। ਨਿਹਕਲੰਕ ਨਰਾਇਣ ਨਰ, ਸੰਬਲ ਦੇਸ ਵੇਸ ਕਰ, ਜੋਤੀ ਜਾਮਾ ਭੇਖ ਧਰ, ਲੱਖ ਚੁਰਾਸੀ ਧਰਮ ਰਾਏ ਦੀ ਦੇਵੇ ਫਾਸੀ, ਗੁਰਮੁਖਾਂ ਫੰਦ ਆਪ ਕਟਾਉਣਾ। ਧਰਮ ਰਾਏ ਪ੍ਰਭ ਦੇਵੇ ਮਤ, ਲੇਖਾ ਇਕ ਲਿਖਾਇੰਦਾ। ਸੰਤ ਜਨਾਂ ਦਾ ਧੀਰਜ ਯਤ, ਆਪਣੀ ਹੱਥੀਂ ਆਪ ਰਖਾਇੰਦਾ। ਸੋਹੰ ਦੇਵੇ ਸਾਚਾ ਤੱਤ, ਪੰਜਾਂ ਤੱਤਾਂ ਨਸ਼ਟ ਕਰਾਇੰਦਾ । ਰਸਨਾ ਚਰਖਾ ਲੈਣਾ ਕੱਤ, ਸਾਚਾ ਸੂਤਰ ਸਰਬ ਵਟਾਇੰਦਾ। ਸ਼ਬਦ ਵਿਚੋਲੇ ਪਾਉਣੀ ਨੱਥ, ਹਰਿ ਸਮਰਥ ਆਪ ਸਮਝਾਇੰਦਾ। ਸਗਲ ਵਸੂਰੇ ਜਾਇਣ ਲੱਥ, ਜੋ ਜਨ ਆਏ ਦਰਸ਼ਨ ਪਾਇੰਦਾ। ਅੰਤਮ ਸੀਆਂ ਸਾਢੇ ਤਿੰਨ ਹੱਥ, ਰੰਕ ਰਾਜਾਨਾ ਸ਼ਾਹ ਸੁਲਤਾਨਾ ਸਿੰਘ ਮਨਜੀਤਾ ਸਦਾ ਅਤੀਤਾ, ਦੇ ਮਤ ਮਾਤ ਸਮਝਾਇੰਦਾ। ਮਾਤ ਪਿਤ ਕਲ ਛੱਡਣਾ ਨਾਤਾ, ਏਕਾ ਮਿਲਿਆ ਪੁਰਖ ਬਿਧਾਤਾ, ਉਤਮ ਵੇਖੇ ਹਰਿ ਜਨ ਜ਼ਾਤਾ, ਨਾਮ ਧਨ ਧਨ ਨਾਮ ਜਿਸ ਸਚ ਘਰ ਉਪਜਾਤਾ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵੰਡਣ ਆਇਆ ਸੋਹੰ ਸ਼ਬਦ ਸਚ ਸੁਗਾਤਾ। ਸੋਹੰ ਸ਼ਬਦ ਪ੍ਰਭ ਵੰਡੇ, ਵਰਭੰਡ ਸਮਾਇਆ। ਕਾਇਆ ਅੰਦਰ ਸਰਬ ਬ੍ਰਹਿਮੰਡੇ, ਚੌਦਾਂ ਲੋਕ ਭੇਵ ਨਾ ਰਾਇਆ। ਦਸਮ ਦਵਾਰੀ ਸਾਚੇ ਝੰਡੇ, ਅੰਮ੍ਰਿਤ ਪੌਹਲ ਨਾ ਕੋਈ ਖੰਡੇ, ਦੂਸਰ ਵੰਡ ਨਾ ਕੋਈ ਰਖਾਇਆ। ਅੱਗੇ ਹੋ ਕੋਈ ਨਾ ਵੰਡੇ, ਨਾ ਕੋਈ ਜਾਣੇ ਸਤਿ ਸਰੋਵਰ ਦੇ ਕੰਢੇ, ਡੂੰਘਾ ਤਾਲ ਦਿਸ ਕਿਸੇ ਨਾ ਆਇਆ। ਗੁਰਮੁਖ ਵਿਰਲਾ ਮਾਰੇ ਛਾਲ, ਪੁਰਖ ਅਬਿਨਾਸ਼ੀ ਜਿਸ ਦਾ ਹੋਏ ਦਲਾਲ, ਤੀਰਥ ਨੁਹਾਉਣਾ ਸਾਚੇ ਤਾਲ, ਪਰਗਟ ਹੋਏ ਗੌੜ ਬ੍ਰਾਹਮਣ, ਭਗਤ ਜਨਾਂ ਦਾ ਸਾਚਾ ਜਾਮਨ, ਸਾਚੇ ਮੰਦਰ ਹਰਿ ਸੁਹਾਇਆ। ਨਿਹਕਲੰਕ ਨਰਾਇਣ ਨਰ, ਸੂਹਾ ਵੇਸ ਮਾਤ ਕਰ, ਓਅੰਕਾਰ ਸਾਚਾ ਦੇਸ ਵਸਾਇਆ। ਹਰਿ ਹਰਿ ਵਸਿਆ ਦੇਸ ਓਅੰਕਾਰਿਆ। ਤੁਰੀਆ ਹਰਿ ਕਾ ਵੇਸ, ਨਾ ਕੋਈ ਲਿਖੇ ਲੇਖ ਲਿਖਾਰਿਆ। ਆਪੇ ਧਾਰੇ ਆਪਣਾ ਭੇਸ, ਰੂਪ ਰੰਗ ਨਾ ਕੋਈ ਵਿਚਾਰਿਆ। ਦੀਪਕ ਲੋਅ ਕਰਮ ਵਿਸੇਖ, ਜੋਤ ਨਿਰੰਜਣ ਹਰਿ ਪਰਵੇਸ, ਮਾਝੇ ਦੇਸ ਖੇਲ ਅਪਾਰਿਆ। ਪਕੜ ਉਠਾਏ ਬ੍ਰਹਮਾ ਵਿਸ਼ਨ ਮਹੇਸ਼, ਗਣਪਤ ਦੇਵੇ ਸ਼ਬਦ ਇਕ ਹੁਲਾਰਿਆ। ਪਾਰਬ੍ਰਹਮ ਸਦਾ ਆਦੇਸ, ਨਮੋ ਨਮੋ ਨਮੋ ਨਿਮਸਕਾਰਿਆ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਸੰਬਲ ਦੇਸ ਵੇਸ ਕਰ, ਗੌੜ ਬ੍ਰਾਹਮਣ ਨਾਮ ਉਚਾਰਿਆ। ਜਗਤ ਤ੍ਰਿਸਨਾ ਭੇਖ ਹਰਿ ਮਿਟਾਇੰਦਾ। ਦਰ ਦਵਾਰੇ ਏਕਾ ਸਿਖ, ਅੰਮ੍ਰਿਤ ਆਤਮ ਜਾਮ ਪਿਆਇੰਦਾ। ਉਜਲ ਕਰੇ ਮਾਤ ਕੁੱਖ, ਸਾਚਾ ਸੁਖ ਇਕ ਵਖਾਇੰਦਾ। ਝੂਠੀ ਕਾਇਆ ਨਾ ਲੱਗੇ ਦੁੱਖ, ਹਰਿਜਨ ਰਸਨਾ ਜੋ ਗਾਇੰਦਾ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਸੂਹਾ ਵੇਸ ਨਰ ਨਰੇਸ਼ ਆਪਣਾ ਆਪ ਵਟਾਇੰਦਾ। ਓਅੰਕਾਰਾ ਇਕ ਅਕਾਲਾ। ਸੂਹਾ ਵੇਸ ਸਚ ਮਹੱਲਾ। ਸੁਨ ਅਗੰਮ ਅਗੰਮ ਸੁਨ ਆਪੇ ਜਾਣੇ ਥਲ ਥਲਾ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਦਰ ਦਵਾਰਾ ਏਕਾ ਮਹੱਲਾ। ਜਗਤ ਸਵਾਲੀ ਦਰ ਮੰਗੇ ਭਿਖਿਆ। ਕਾਇਆ ਮੰਦਰ ਖਾਲੀ, ਘਰ ਲੇਖਾ ਸਾਚਾ ਕਿਸੇ ਨਾ ਲਿਖਿਆ। ਸਚ ਦਵਾਰੇ ਆਵੇ ਡਰ, ਜਗਤ ਲੱਗੀ ਤ੍ਰਿਸਨਾ ਤ੍ਰਿਖਿਆ। ਮੰਗੇ ਜਗਤ ਜਗਿਆਸੂ ਵਰ, ਪੁਰਖ ਅਬਿਨਾਸ਼ੀ ਪਾਏ ਸਾਚੀ ਭਿਖਿਆ। ਜੋਤੀ ਜੋਤ ਸਰੂਪ ਹਰਿ, ਲੇਖਾ ਲਿਖਤ ਆਪੇ ਲਿਖਿਆ। ਮੰਗਣ ਵਰ ਦਰ ਬਣ ਸਵਾਲੀਆ। ਦੂਜਾ ਦਿਸੇ ਨਾ ਕੋਈ ਸੰਗ, ਦਰ ਘਰ ਸਾਚਾ ਦਿਸੇ ਖਾਲੀਆ। ਬਾਲ ਜਵਾਨੀ ਰਹੀ ਲੰਘ, ਅੰਤ ਬੁਢੇਪਾ ਮਾਰੇ ਤਾਲੀਆ। ਮਾਇਆ ਮਮਤਾ ਵਹਿਣ ਗੰਗ, ਕਾਇਆ ਰੰਗ ਜਗਤ ਦਰ ਮਾਲੀਆ। ਜੋਤੀ ਜੋਤ ਸਰੂਪ ਹਰਿ, ਸਾਚਾ ਦੇਵੇ ਇਕ ਵਰ, ਜਗਤ ਜਗਿਆਸੂ ਦਰ ਜਾਏ ਨਾ ਖਾਲੀਆ। ਸਾਚੀ ਸਿਕ ਸਿੱਖ ਗੁਰ ਆਸ। ਆਪੇ ਲੇਖਾ ਰਿਹਾ ਲਿਖ, ਮਾਤ ਪਤਾਲ ਪ੍ਰਿਥਮੀ ਅਕਾਸ਼। ਦਰ ਦਵਾਰੇ ਮੰਗੀ ਭਿਖ, ਹੱਡ ਨਾੜੀ ਪਿੰਜਰ ਮਾਸ। ਤ੍ਰਿਸਨਾ ਮਮਤਾ ਲੱਗੀ ਵਿਸ ਰਸਨ ਸਵਾਸ। ਜੋਤੀ ਜੋਤ ਸਰੂਪ ਹਰਿ, ਸਾਚਾ ਦੇਵੇ ਇਕ ਵਰ, ਕਾਇਆ ਖੇੜਾ ਹੋਇਆ ਨਾਸ। ਕਾਇਆ ਖੇੜਾ ਮਹੱਲ ਮੁਨਾਰਾ। ਅੰਤਮ ਬੰਨ੍ਹੇ ਬੇੜਾ, ਹਰਿਜਨ ਆਏ ਚਲ ਦਵਾਰਾ। ਬਖ਼ਸ਼ੇ ਦਾਤ ਚੁੱਕੇ ਝੇੜਾ, ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਕਿਸ਼ਨਾ ਸੁਖਲਾ ਕਰੇ ਵਿਚਾਰਾ। ਕਿਸ਼ਨਾ ਸੁਖਲਾ ਪਖ ਪਰਧਾਨ। ਕਿਸ਼ਨਾ ਵੇਖੇ ਮਾਰ ਧਿਆਨ। ਅੰਧ ਅੰਧੇਰਾ ਸੁੰਞ ਮਸਾਣ। ਦਰ ਦਵਾਰੇ ਪਾਇਆ ਫੇਰਾ, ਆਸਾ ਪੁੰਨੀ ਵਿਚ ਜਹਾਨ। ਜੋਤੀ ਜੋਤ ਸਰੂਪ ਹਰਿ, ਏਕਾ ਦੇਵੇ ਸਾਚਾ ਵਰ, ਸਾਚਾ ਬੰਧਨ ਬੰਧ ਬੰਧਾਨ। ਬੰਧੇ ਨਾਤਾ ਜਗਤ ਬਿਧਾਤ। ਸਤਿ ਸਪੂਤਾ ਬਖ਼ਸ਼ੇ ਦਾਤ, ਆਪੇ ਵੇਖੇ ਵੇਖ ਵਖਾਣੇ ਦਹਿ ਦਿਸ਼ ਚਾਰੇ ਕੂਟ ਉਤਰ ਪੂਰਬ ਪੱਛਮ ਦੱਖਣ ਦਿਵਸ ਰਾਤ। ਨਾਮ ਲਗਾਏ ਏਕਾ ਝੂਟਾ ਨਾ ਕੋਈ ਸਵੇਰ ਨਾ ਕੋਈ ਸੰਞ, ਨਾ ਕੋਈ ਜਾਣੇ ਕਲ ਪਰਭਾਤ। ਲੋਕਮਾਤ ਲੱਗੇ ਬੂਟਾ, ਹਰਿ ਜੀ ਬਖ਼ਸ਼ੇ ਸਾਚੀ ਦਾਤ। ਜੋਤੀ ਜੋਤ ਸਰੂਪ ਹਰਿ, ਏਕਾ ਦੇਵੇ ਸਚ ਵਰ, ਜਗਤ ਜਗਿਆਸੂ ਪੁੱਛੇ ਵਾਤ। ਕਾਇਆ ਬੂਟਾ ਲੱਗੇ ਫਲ। ਸਚ ਦਵਾਰੇ ਆਏ ਚਲ। ਕਿਰਪਾ ਕਰ ਹਰਿ ਗਿਰਧਾਰੇ ਰਕਤ ਬੂੰਦੀ ਮਾਰ ਉਛਲ। ਹੱਡ ਮਾਸ ਨਾੜੀ ਕਰ ਉਜਿਆਰੇ, ਕਰੇ ਪਰਕਾਸ਼ ਕਾਇਆ ਡੂੰਘੀ ਡਲ। ਨੌਂ ਅਠਾਰਾਂ ਧਾਮ ਅਟੱਲ। ਆਪੇ ਵੇਖੇ ਕਾਇਆ ਖਲ। ਦਸਵੇਂ ਮਾਤ ਪੂਤ ਅਪਾਰੇ, ਜਗਤ ਸੁਰਤ ਹਿਲਿਆ ਨਾਲ। ਮਾਇਆ ਰਾਣੀ ਪੈਰ ਪਸਾਰੇ, ਆਪਣਾ ਮੂਲ ਗਵਾਇਆ ਕਲ। ਜੋਤੀ ਜੋਤ ਸਰੂਪ ਹਰਿ, ਸਾਚਾ ਦੇਵੇ ਇਕ ਵਰ, ਜੋਤੀ ਜੋਤ ਕਰ ਉਜਿਆਰੇ। ਪੂਤ ਸਪੂਤਾ ਉਪਜੇ ਲੱਖ। ਨੌਂ ਅਠਾਰਾਂ ਉਲਟਾ ਰੁਖ। ਸ਼ਬਦ ਅਧਾਰਾ ਉਜਲ ਮੁਖ। ਜੀਵ ਗਵਾਰਾ ਜਗਤ ਸੁਖ। ਪਾਰਬ੍ਰਹਮ ਜਨ ਪਾਏ ਸਾਰਾ, ਮਾਨਸ ਦੇਹੀ ਉਜਲ ਮੁਖ। ਭਰਮ ਭੁੱਲਾ ਜਗਤ ਗਵਾਰਾ, ਘਰ ਘਰ ਧੂੰਏ ਰਹੇ ਧੁਖ। ਦਰ ਦਰ ਮੰਗੇ ਜਗਤ ਦਵਾਰਾ, ਜਗਤ ਬੂਟਾ ਰਿਹਾ ਸੁੱਕ। ਅੰਮ੍ਰਿਤ ਫਲ ਲੱਗੇ ਕਾਇਆ ਡਾਲਾ, ਜੋਤੀ ਜੋਤ ਸਰੂਪ ਹਰਿ, ਏਕਾ ਦੇਵੇ ਨਾਮ ਵਰ, ਇਕ ਅਕੋਤਰ ਉਪਜੇ ਕੁੱਖ। ਮਾਤ ਸੁਲੱਖਣੀ ਕੁੱਖ ਮਾਤ। ਪੁਰਖ ਅਬਿਨਾਸ਼ ਨਾ ਖਾਲੀ ਰੱਖਣੀ, ਸਾਚੀ ਦੇਵੇ ਵਸਤ ਦਾਤ। ਲੇਖਾ ਲਿਖੇ ਅਲਖ ਅਲਖਣੀ, ਨਾ ਕੋਈ ਪੁੱਛੇ ਜ਼ਾਤ ਪਾਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਨਾਤਾ ਮਾਤ ਬੰਧਾਏ, ਪੂਤ ਸਪੂਤਾ ਬਖ਼ਸ਼ੇ ਦਾਤ। ਇਕ ਅਕੋਤਰ ਇਕ ਅਕਾਲ। ਨਾਮ ਦੇਵੇ ਸਾਚਾ ਸੋਤਰ, ਨੇਤਰ ਖੋਲ੍ਹ ਦੀਨ ਦਿਆਲ । ਸਦਾ ਸੁਹੇਲਾ ਅਗੰਮ ਅਗੋਚਰ, ਪਾਰਬ੍ਰਹਮ ਪੁਰਖ ਕਿਰਪਾਲ। ਜੋਤੀ ਜੋਤ ਸਰੂਪ ਹਰਿ, ਏਕਾ ਏਕ ਏਕਾ ਬਖ਼ਸ਼ੇ ਲਾਲ। ਏਕਾ ਏਕ ਏਕਾ ਧਾਰੀ। ਹਰਿਜਨ ਮੰਗੇ ਸਾਚੀ ਟੇਕ, ਉਜਲ ਮੁਖ ਵਡ ਸੰਸਾਰੀ। ਕਾਇਆ ਸੁਲਖਣੀ ਬੁਧ ਬਿਬੇਕ, ਸ਼ਬਦ ਸਰੂਪੀ ਫੇਰੇ ਆਰੀ। ਕਲਜੁਗ ਮਾਇਆ ਨਾ ਲੱਗੇ ਸੇਕ, ਹਉਮੇ ਰੋਗ ਰਿਹਾ ਨਿਵਾਰੀ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੁਫਲ ਕੁੱਖ ਮਾਤ ਕਰਾਏ, ਹਉਮੇ ਦੁਖੜਾ ਰੋਗ ਨਿਵਾਰੀ। ਖਾਲੀ ਕੁੱਖ ਦੁੱਖ ਮਿਟੇ ਸੰਤਾਪ। ਆਪ ਮਿਟਾਏ ਜਗਤ ਤ੍ਰਿਸਨਾ ਭੁੱਖ, ਹਰਿਜਨ ਬਣਾਏ ਮਾਈ ਬਾਪ। ਸਾਚੀ ਸਿਖਿਆ ਰਹੇ ਸਿਖ, ਹਰਿ ਕਿਰਪਾ ਕਰੇ ਆਪੇ ਆਪ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਆਪ ਬਣਾਏ ਵਡਾ ਵਡ ਪਰਤਾਪ। ਮਿਲਿਆ ਨਾਮ ਪੂਤ ਅਤਿ ਦਾਨ। ਕਲਜੁਗ ਮਾਇਆ ਮਮਤਾ ਮਧ, ਕਲਜੁਗ ਭਰਮ ਨਾ ਭੁੱਲ ਜੀਵ ਨਿਧਾਨ। ਪੁਰਖ ਅਬਿਨਾਸ਼ੀ ਦਰ ਘਰ ਸਾਚੇ ਸੱਦ, ਮੰਗੇ ਦਾਨ ਹੋ ਹੈਰਾਨ। ਧੁਨ ਸ਼ਬਦ ਨਾਦ ਨਾ ਵੱਜੇ ਨਦ, ਨਾ ਸੁਨ ਮੰਡਲ ਹੋਏ ਵੈਰਾਨ। ਜੋਤੀ ਜੋਤ ਸਰੂਪ ਹਰਿ, ਸਾਚਾ ਦੇਵੇ ਇਕ ਵਰ, ਸੰਤ ਸੁਹੇਲੇ ਕਰ ਪਛਾਨ। ਗੁਰਮੁਖ ਉਠ ਉਠ ਜਾਗ, ਹਰਿ ਜਗਾਇੰਦਾ। ਕਲ ਕਾਇਆ ਧੋ ਦਾਗ਼, ਪ੍ਰਭ ਅੰਮ੍ਰਿਤ ਜਲ ਲਿਆਇੰਦਾ। ਹਰਿਜਨ ਸਾਚਾ ਸੁਣ ਰਾਗ, ਕਲਜੁਗ ਮਾਇਆ ਮਾਤ ਤਿਆਗ, ਪੂਰਨ ਹੋਏ ਵਡ ਵਡਭਾਗ, ਮਾਨਸ ਦੇਹੀ ਲੇਖੇ ਲਾਇੰਦਾ। ਗੁਰਮੁਖ ਉਠ ਉਠ ਜਾਗ ਵੇਲਾ, ਵਕਤ ਸੁਹੇਲਾ ਮਿਲਣਾ ਕੰਤ ਸੁਹਾਗ। ਆਪੇ ਗੁਰ ਆਪੇ ਚੇਲਾ, ਕਲ ਤੇਰਾ ਸੁਹਾਇਆ ਬਾਗ। ਦਰਗਾਹ ਸਾਚੀ ਸਾਚਾ ਮੇਲਾ, ਆਪੇ ਵਸੇ ਇਕ ਅਕੇਲਾ, ਦਿਵਸ ਰੈਣ ਰਿਹਾ ਜਾਗ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਗੁਰਮੁਖ ਸਾਚੇ ਸੰਤ ਜਨਾਂ ਆਪ ਬੁਝਾਵਣ ਆਇਆ ਕਲਜੁਗ ਤ੍ਰਿਸਨਾ ਆਗ। ਕਲਜੁਗ ਤ੍ਰਿਸਨਾ ਅੱਗ ਜਗਤ ਜਲਾਇਆ। ਗੁਰਮੁਖ ਸਾਚੇ ਜਾਗ, ਆਪ ਬਣਾਏ ਹੰਸ ਕਾਗ, ਸੋਹੰ ਚੋਗ ਸਚ ਰਖਾਇਆ। ਬਾਸ਼ਕ ਸੇਜਾ ਸੋਹੇ ਨਾਗ, ਲਛਮੀ ਮਨ ਹੋਏ ਵੈਰਾਗ, ਸੀਤਲ ਸ਼ਬਦ ਆਇਆ। ਰੰਗ ਰੰਗੀਲਾ ਮੋਹਣ ਮਾਧਵ ਮਾਧ, ਸਾਚੀ ਸੇਵਾ ਆਪ ਸਵਾਇਆ। ਕਾਇਆ ਰੰਗਣ ਸੂਹਾ ਪੀਲਾ ਆਦਿ, ਪੁਰਖ ਅਨਾਦੀ ਜੁਗਾ ਜੁਗੰਤਰ ਬਣਤ ਬਣਾਇਆ। ਅੰਮ੍ਰਿਤ ਜਾਮ ਆਤਮ ਰਸ ਪੀ ਲਾ, ਹਉਮੇ ਦੇਵੇ ਰੋਗ ਗਵਾਇਆ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਵਰਨ ਅਵਰਨਾ ਆਪ ਅਖਵਾਇਆ। ਵਰਨ ਅਵਰਨਾ ਆਪ ਰੰਗ ਰਾਤਾ। ਸ੍ਰਿਸ਼ਟ ਸਬਾਈ ਏਕਾ ਸਰਨਾ, ਏਕਾ ਜੋਤ ਪੁਰਖ ਬਿਧਾਤਾ। ਆਪੇ ਜਾਣੇ ਜੰਮਣ ਮਰਨਾ, ਕਲਜੁਗ ਜੀਵ ਨਾ ਕਿਸੇ ਪਛਾਤਾ। ਪਰਗਟ ਹੋਏ ਧਰਨੀ ਧਰਨਾ, ਤਰਨੀ ਤਰਨਾ ਉਤਮ ਜ਼ਾਤਾ। ਨਿਹਕਲੰਕ ਸਾਚੀ ਸਰਨਾ, ਚਾਰ ਵਰਨਾਂ ਬਣਾਏ ਇਕ ਜਮਾਤਾ। ਚਾਰ ਵਰਨ ਇਕ ਦਵਾਰ। ਸਚ ਦਵਾਰੇ ਆਪੇ ਪਾਏ ਹਰਿ ਜੀ ਸਾਰ, ਲੋਕਮਾਤ ਖ਼ਬਰਦਾਰਿਆ । ਨੌਂ ਦਵਾਰੇ ਵੇਖੇ ਮਾਰ ਝਾਤ, ਮਾਇਆ ਰਾਣੀ ਪਸਰ ਪਸਾਰਿਆ। ਕਲਜੁਗ ਜੀਵ ਅੰਧੇਰੀ ਰਾਤ, ਮਾਇਆ ਮਮਤਾ ਤਨ ਜਲਾ ਰਿਹਾ । ਸ਼ਬਦ ਮਿਲੇ ਨਾ ਸਾਚੀ ਦਾਤ, ਸਚ ਦਵਾਰਾ ਬੰਦ ਰਖਾ ਰਿਹਾ। ਜਨ ਭਗਤਾਂ ਪੁੱਛਣ ਆਇਆ ਵਾਤ, ਸ਼ਬਦ ਹਥੌੜਾ ਨਾਲ ਉਠਾ ਰਿਹਾ। ਨਰ ਨਰਾਇਣ ਕਮਲਾਪਾਤ, ਅੰਦਰੇ ਅੰਦਰ ਮਾਰੇ ਝਾਤ, ਤ੍ਰੈ ਧਾਤਾਂ ਕੁਫਲ ਤੁੜਾ ਰਿਹਾ। ਹਰਿਜਨ ਮਿਲੇ ਤ੍ਰੈਲੋਕੀ ਨਾਥ, ਜੋਤ ਨਿਰੰਜਣ ਸਾਚੀ ਮਾਤ, ਸੋਹੰ ਸ਼ਬਦ ਤਿਲਕ ਲਗਾ ਰਿਹਾ। ਸਤਿਜੁਗ ਚਲੇ ਸਾਚੀ ਗਾਥ, ਏਕਾ ਸ਼ਬਦ ਸਾਚਾ ਰਾਥ, ਗੁਰਮੁਖ ਸਾਚੇ ਆਪ ਚੜ੍ਹਾ ਰਿਹਾ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਲੇਖਾ ਲਿਖ ਲਿਖ ਜਾਣੇ ਭਵਿਖਤ ਵਾਕ, ਸਾਚਾ ਲੇਖਾ ਆਪ ਲਿਖਾ ਰਿਹਾ। ਵਡਭਾਗੀ ਵਡਭਾਗ ਭਰਮ ਭਉ ਚੁੱਕਿਆ। ਸੋਈ ਆਤਮ ਗਈ ਜਾਗ, ਹਰਿਆ ਹੋਇਆ ਤਨ ਕਾਇਆ ਸੁੱਕਿਆ। ਕਲਜੁਗ ਕਾਲਾ ਰਿਹਾ ਭਾਗ, ਦਾਣਾ ਪਾਣੀ ਮਾਤ ਮੁਕਿਆ। ਸਤਿਜੁਗ ਸਾਚਾ ਰਿਹਾ ਜਾਗ, ਵੇਲਾ ਸੁਹੇਲਾ ਆਏ ਢੁਕਿਆ। ਗੁਰਮੁਖ ਹੰਸ ਬਣਾਏ ਕਾਗ, ਬੇਮੁਖ ਖਪਾਏ ਧਰਤ ਮਾਤ ਭਾਰ ਚੁਕਿਆ। ਜੋਤੀ ਜੋਤ ਸਰੂਪ ਹਰਿ, ਦੋਹਾਂ ਮੇਲਾ ਇਕ ਘਰ, ਲੇਖਾ ਚੁੱਕੇ ਖਾਣਾ ਪੀਣਾ ਪਾਣੀ ਹੁੱਕਿਆ। ਕਲਜੁਗ ਕਾਲੀ ਧਾਰ ਦਏ ਦੁਹਾਈਆ। ਸਤਿਜੁਗ ਸਾਚਾ ਹੋ ਤਿਆਰ, ਦੂਰ ਦੁਰਾਡਾ ਰਿਹਾ ਤਕਾਈਆ। ਕਲਜੁਗ ਕਾਲਾ ਕਰਮ ਵਿਚਾਰ, ਚਾਰੇ ਕੁੰਟਾਂ ਕਾਲੀ ਛਾਹੀਆ। ਸਤਿਜੁਗ ਸਾਚਾ ਦੋਏ ਜੋੜ ਕਰੇ ਨਿਮਸਕਾਰ, ਪ੍ਰਭ ਸਤਿਜੁਗ ਸਾਚੀ ਦਇਆ ਕਮਾਈਆ। ਦੋਹਾਂ ਵਿਚੋਲਾ ਹਰਿ ਨਿਰੰਕਾਰ, ਪਰਪੰਚ ਖੇਲ ਵਖਾਈਆ। ਧਰਤ ਮਾਤ ਦੱਬੀ ਭਾਰ, ਦਿਵਸ ਰੈਣ ਦਏ ਦੁਹਾਈਆ। ਸਤਿਜੁਗ ਸਾਚੇ ਕਰ ਪਿਆਰ, ਦੁਖੀ ਮਾਂ ਤੇਰੀ ਕੁਰਲਾਈਆ। ਗੋਦੀ ਕਰਨੀ ਠੰਡੀ ਠਾਰ, ਗੀਤ ਸੁਹਾਗੀ ਇਕ ਸੁਣਾਈਆ। ਹਰਿ ਕਿਰਪਾ ਕਰੇ ਅਪਾਰ, ਸੋਹੰ ਵਸਤ ਝੋਲੀ ਪਾਈਆ। ਗੁਰਮੁਖਾਂ ਕਰ ਤਨ ਸ਼ਿੰਗਾਰ, ਸੋਲਾਂ ਕਲੀਆਂ ਨਾਲ ਗੁੰਦਾਈਆ। ਆਪ ਕਰੇ ਆਪਣੀ ਕਾਰ, ਵੇਖਣ ਜਾਏ ਥਾਉਂ ਥਾਈਂਆ। ਪਕੜ ਉਠਾਏ ਨਰ ਨਾਰ, ਬਿਰਧ ਜਵਾਨਾਂ ਦੇ ਮਤ ਰਿਹਾ ਸਮਝਾਈਆ। ਪੁਰਖ ਅਬਿਨਾਸ਼ੀ ਹੋਏ ਪਹਿਰੇਦਾਰ, ਅੱਠੇ ਪਹਿਰ ਤੇਰਾ ਸਿਕਦਾਰ, ਲੋਕਮਾਤ ਬਣੇ ਸੱਚੀ ਸਰਕਾਰ, ਸਦ ਸਦ ਸ਼ਬਦ ਤਾਜ ਸਿਰ ਰਖਾਈਆ। ਸੰਤ ਸੁਹੇਲੇ ਕਰਨੇ ਖ਼ਬਰਦਾਰ, ਫੂਲਨ ਬਰਖਾ ਹਰਿ ਜੀ ਲਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚਾ ਸਚ ਦੁਲਾਰਾ ਸ਼ਬਦ ਹਲੂਣੇ ਰਿਹਾ ਜਗਾਈਆ। ਸ਼ਬਦ ਹਲੂਣਾ ਮਾਰ ਹਰਿ ਜਗਾਇੰਦਾ। ਕਲਜੁਗ ਭਾਰ ਵਧਿਆ ਦੂਣਾ, ਨਾ ਕੋਇ ਸਿਰ ਉਠਾਇੰਦਾ। ਜਗਤ ਭਾਂਡਾ ਹੋਇਆ ਊਣਾ, ਸ਼ਬਦ ਦਾਤ ਨਾ ਕੋਈ ਭਰਾਇੰਦਾ। ਜੋਤੀ ਜੋਤ ਸਰੂਪ ਹਰਿ, ਕਲਜੁਗ ਤੇਰਾ ਵੇਖੇ ਘਰ, ਕਵਣ ਨਾਰੀ ਕਵਣ ਨਰ, ਕਵਣ ਸਿੰਘਾਸਣ ਤਨ ਸੁਹਾਇੰਦਾ । ਕਲਜੁਗ ਸੱਚਾ ਵੇਖ ਵਿਚਾਰੇ। ਪ੍ਰਭ ਅਬਿਨਾਸ਼ੀ ਕਿਰਪਾ ਧਾਰੇ। ਮੰਦਰ ਮਹੱਲ ਅਚੱਲ ਅਟੱਲ ਮੁਨਾਰੇ। ਆਪੇ ਵੇਖੇ ਜਲ ਥਲ, ਜੰਗਲ ਜੂਹ ਉਜਾੜ ਪਹਾੜੇ। ਜੂਠੇ ਝੂਠੇ ਮਾਇਆ ਲੂਠੇ ਜਾਮਾਧਾਰੀ ਭੇਖਾਧਾਰੀ ਗੁਰਦਵਾਰੇ ਮੰਦਰ ਅੰਦਰ ਹਾਹਾਕਾਰੇ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਸਾਚੀ ਬੰਨ੍ਹੇ ਮਾਤ ਧਾਰੇ। ਕਲਜੁਗ ਕਾਲਾ ਮੁਖ, ਲੱਗੀ ਛਾਹੀਆ। ਲੱਖ ਚੁਰਾਸੀ ਲੱਗਾ ਦੁੱਖ, ਨਾ ਕੋਈ ਦਏ ਮਿਟਾਈਆ। ਸਤਿਜੁਗ ਸਾਚਾ ਸੁਖਣਾ ਰਿਹਾ ਸੁੱਖ, ਪ੍ਰਭ ਅਬਿਨਾਸ਼ੀ ਦਇਆ ਕਮਾਈਆ। ਜਨ ਭਗਤਾਂ ਕਰੇ ਉਜਲ ਮੁਖ, ਸੋਹੰ ਸਾਚਾ ਜਾਮ ਪਿਆਈਆ। ਮਾਤ ਗਰਭ ਨਾ ਹੋਏ ਉਲਟਾ ਰੁਖ, ਸਤਾਰਾਂ ਹਾੜੀ ਖ਼ੁਸ਼ੀ ਮਨਾਈਆ। ਲੱਖ ਚੁਰਾਸੀ ਮਿਟੀ ਤ੍ਰਿਸਨਾ ਭੁੱਖ, ਸਚ ਦਵਾਰੇ ਰਿਹਾ ਬਹਾਈਆ। ਜੋਤੀ ਜੋਤ ਸਰੂਪ ਹਰਿ, ਗੁਰ ਸੰਗਤ ਦੇਵੇ ਇਕ ਵਰ, ਆਪ ਆਪਣਾ ਲੜ ਫੜਾਈਆ। ਕਲਜੁਗ ਕੂੜੀ ਰੇਖ ਭੇਖਿਆ। ਪੁਰਖ ਅਬਿਨਾਸ਼ੀ ਰਿਹਾ ਵੇਖ, ਜੋਤੀ ਜਾਮਾ ਧਰਿਆ ਭੇਸਿਆ। ਸਤਿਜੁਗ ਸਾਚਾ ਮੰਗੇ ਟੇਕ, ਪੁਰਖ ਅਬਿਨਾਸ਼ੀ ਕਰੇ ਬੁਧ ਬਿਬੇਕ, ਲੋਕਮਾਤ ਲੱਗੇ ਨਾ ਕੋਈ ਸੇਕਿਆ। ਜੋਤੀ ਜੋਤ ਸਰੂਪ ਹਰਿ, ਸਾਚਾ ਦੇਵੇ ਇਕ ਵਰ, ਏਕੰਕਾਰ ਹਰਿ ਨਿਰੰਕਾਰ ਜੋਤ ਨਿਰੰਜਣ ਇਕ ਅਕਾਰਾ, ਆਦਿਨ ਅੰਤਾ ਏਕਮ ਏਕਿਆ। ਸਤਿਜੁਗ ਸਾਚਾ ਇਕ, ਇਕ ਇਕੱਲਾ ਹੈ। ਕਲਜੁਗ ਕਾਲਾ ਵੇਸ, ਚਾਰੋਂ ਕੁੰਟ ਪਿਆ ਤਰਥੱਲਾ ਹੈ। ਸਤਿਜੁਗ ਸਾਚੇ ਸਾਚੀ ਟੇਕ, ਪ੍ਰਭ ਮਿਲਿਆ ਇਕ ਮਹੱਲਾ ਹੈ। ਕਲਜੁਗ ਪਾਪੀ ਰਿਹਾ ਵੇਖ, ਚਾਰ ਚੁਫੇਰੇ ਵਲਾ ਛਲਾ ਹੈ। ਜੋਤੀ ਜੋਤ ਸਰੂਪ ਹਰਿ, ਦੋਹਾਂ ਦੇਵੇ ਇਕ ਵਰ, ਸੋਹੰ ਸ਼ਬਦ ਸਾਚਾ ਜਲਾ ਥਲਾ ਹੈ। ਸੋਹੰ ਸ਼ਬਦ ਭੱਲਾ ਹਰਿ ਨਿਰੰਕਾਰਿਆ। ਨਾ ਕੋਈ ਜਾਣੇ ਜੀਵ ਗਵਾਰਿਆ। ਸਤਿਜੁਗ ਮੇਟੇ ਦੂਈ ਦਵੈਤੀ ਸਲਾ, ਕਲਜੁਗ ਝੂਠੇ ਸੀਨਾ ਪਾੜਿਆ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਦੋਹਾਂ ਦੇਵੇ ਇਕ ਵਰ, ਸਚ ਦਵਾਰੇ ਸਤਾਰਾਂ ਹਾੜਿਆ। ਕਲਜੁਗ ਕਲ ਮਿਲੇ ਵਰ, ਹੋਏ ਅੰਤ ਜੁਦਾਈਆ। ਚਾਰੋਂ ਕੁੰਟ ਆਉਣਾ ਡਰ, ਰੈਣ ਅੰਧੇਰੀ ਛਾਈਆ। ਲੱਖ ਚੁਰਾਸੀ ਜਾਣੀ ਮਰ, ਪ੍ਰਭ ਸਾਚਾ ਭੇੜ ਭਿੜਾਈਆ। ਗੁਰਮੁਖ ਵਿਰਲਾ ਜਾਏ ਤਰ, ਜਿਸ ਆਪਣਾ ਲੜ ਫੜਾਈਆ। ਅੰਮ੍ਰਿਤ ਨੁਹਾਏ ਸਾਚੇ ਸਰ, ਸਾਚਾ ਤਾਲ ਹਰਿ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਗੁਰਮੁਖ ਸਾਚੇ ਸੰਤ ਜਨ ਕਾਗੋਂ ਹੰਸ ਬਣਾਈਆ। ਗੁਰਮੁਖ ਸਾਚੇ ਮਾਣਕ ਮੋਤੀ। ਏਕਾ ਲੇਖਾ ਰਿਹਾ ਲਿਖਾਏ, ਨਾ ਕੋਈ ਵਰਨ ਨਾ ਕੋਈ ਗੋਤੀ। ਆਤਮ ਘਰ ਦੀਪਕ ਇਕ ਜਗਾਏ, ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਜੋ ਦਰ ਮੰਗੇ ਨਾਮ ਵਰ, ਦੁਰਮਤ ਮੈਲ ਜਾਏ ਧੋਤੀ। ਸਤਿਜੁਗ ਸਾਚੇ ਖ਼ੁਸ਼ੀ ਮਨਾਈ। ਪ੍ਰਭ ਅਬਿਨਾਸ਼ੀ ਭਿਛਿਆ ਪਾਈ। ਸੋਹੰ ਸ਼ਬਦ ਵੱਜੀ ਵਧਾਈ। ਰਾਗ ਰਾਗਾਂ ਰਿਹਾ ਸੁਣਾਈ। ਅਨਹਦ ਨਾਦਾ ਧੁਨ ਉਪਜਾਈ। ਰਸਨਾ ਸ਼ਬਦ ਏਕਾ ਗਾਈ। ਮਿਲਿਆ ਸ਼ਬਦ ਬੋਧ ਅਗਾਧਾ, ਲੋਆਂ ਪੁਰੀਆਂ ਕਰੇ ਰੁਸ਼ਨਾਈ। ਕਿਰਪਾ ਕਰੇ ਆਪ ਰਘੁਰਾਈ ਮਾਧਵ ਮਾਧਾ, ਭਿੰਨੜੀ ਰੈਣ ਨਾਲ ਰਲਾਈ। ਹਰਿਜਨ ਹਰਿ ਸਾਧਨ ਸਾਧਾ, ਲੋਕਮਾਤ ਸਾਚੀ ਕਰਨ ਆਇਆ ਕੁੜਮਾਈ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਤੇਰੀ ਆਤਮ ਜੋਤੀ ਪੁਰਖ ਨਿਰੰਜਣ ਏਕਾ ਆਪ ਵਿਆਹੀ । ਗੁਰਮੁਖ ਜੋਤੀ ਆਤਮ ਨਾਰੀ, ਪ੍ਰਭ ਸਾਚੇ ਆਪ ਵਿਆਹੀਆ। ਸੋਹੰ ਦੇਵੇ ਸ਼ਬਦ ਸ਼ਿੰਗਾਰੀ, ਸਾਚਾ ਗਹਿਣਾ ਤਨ ਪਹਿਨਾਈਆ। ਧਰਮ ਰਾਏ ਦੀ ਧੀ ਕਵਾਰੀ, ਲਾੜੀ ਮੌਤ ਦਏ ਦੁਹਾਈਆ। ਲੱਖ ਚੁਰਾਸੀ ਵੇਖੇ ਨੈਣ ਉਘਾੜੀ, ਸਾਚਾ ਲਾੜਾ ਦਿਸ ਨਾ ਆਈਆ। ਗੁਰਮੁਖਾਂ ਹਰਿ ਫਿਰੇ ਪਿੱਛੇ ਅਗਾੜੀ, ਸੀਸ ਸਿਹਰਾ ਸਾਚਾ ਲਾਈਆ। ਚਾਰੋਂ ਕੁੰਟ ਕਰੇ ਵਾੜੀ, ਪਹਿਰੇਦਾਰ ਇਕ ਅਖਵਾਈਆ। ਜਗੇ ਜੋਤ ਬਹੱਤਰ ਨਾੜੀ, ਕਾਇਆ ਮੰਦਰ ਉਜਿਆਰ ਕਰਾਈਆ। ਕਿਰਪਾ ਕਰੇ ਸਤਾਰਾਂ ਹਾੜੀ, ਗੁਰ ਸੰਗਤ ਮਿਲੇ ਵਧਾਈਆ। ਖਿੜਿਆ ਫੁਲ ਸੱਚੀ ਫੁਲਵਾੜੀ, ਰੱਖੇ ਲਾਜ ਗੁਰ ਚਰਨ ਛੁਹਾਈ ਦਾਹੜੀ, ਕਲਜੁਗ ਸਾਚਾ ਮਾਣ ਦਵਾਈਆ। ਗੁਰਮੁਖ ਚਾੜ੍ਹੇ ਸਾਚੀ ਘੋੜੀ, ਆਤਮ ਡੋਰ ਆਪਣੇ ਹੱਥ ਰਖਾਈਆ। ਸਾਚੇ ਘਰ ਰਿਹਾ ਵਾੜੀ, ਪੰਚਮ ਕੁੰਡਾ ਆਪੇ ਲਾਹੀਆ। ਛੇਵੇਂ ਘਰ ਸ਼ਬਦ ਅਪਾਰੀ, ਧੁਨੀ ਸਾਚਾ ਰਾਗ ਸੁਣਾਈਆ। ਸੱਤਵੇਂ ਘਰ ਜੋਤ ਨਿਰੰਕਾਰੀ, ਸਚ ਸਿੰਘਾਸਣ ਆਪ ਸੁਹਾਈਆ। ਅਚਰਜ ਖੇਲ ਹਰਿ ਅਪਾਰੀ, ਦੂਸਰ ਕੋਇ ਦਿਸ ਨਾ ਆਈਆ। ਲੋਆਂ ਪੁਰੀਆਂ ਕਰ ਉਸਾਰੀ, ਚੌਦਾਂ ਹਟ ਜਾਲ ਬਣਾਈਆ। ਬ੍ਰਹਮਾ ਦੇਵੇ ਜੋਤ ਨਿਰੰਕਾਰੀ, ਚਾਰੇ ਮੁਖੜੇ ਨਾਲ ਲਗਾਈਆ। ਸਾਚੇ ਵੇਦਾਂ ਰਿਹਾ ਉਚਾਰੀ, ਚਾਰੇ ਜੁਗਾਂ ਧਾਰ ਬਣਾਈਆ। ਨਾਰਦ ਸੁਤ ਕਰੇ ਪਿਆਰੀ, ਧਰਮ ਰਾਏ ਦੀ ਧੀ ਕਵਾਰੀ, ਵੇਲੇ ਅੰਤਮ ਦਏ ਦੁਹਾਈਆ। ਪੁਰਖ ਅਬਿਨਾਸ਼ੀ ਕਿਰਪਾ ਕਰ, ਏਕਾ ਬਖ਼ਸ਼ ਫੂਲਨ ਸਾਚੀ ਖਾਰੀ, ਹਰਿ ਆਪਣੇ ਸੀਸ ਉਠਾਈਆ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ ਦੇਵੇ ਵਰ, ਬੇਮੁਖਾਂ ਵਾਰੋ ਵਾਰੀ ਤੇਰੀ ਗੋਦ ਦਏ ਬਿਠਾਈਆ। ਨਿਹਕਲੰਕ ਕਲ ਜਾਮਾ ਪਾਇਆ। ਏਕਾ ਸਾਚਾ ਰਾਹ ਵਖਾਇਆ । ਲਾੜੀ ਮੌਤ ਨਾਲ ਰਲਾਇਆ। ਜੂਠੇ ਝੂਠੇ ਮਾਇਆ ਲੂਠੇ ਰਾਜੇ ਰਾਣੇ ਸ਼ਾਹ ਸੁਲਤਾਨੇ ਹੱਥੀਂ ਬੰਨ੍ਹੇ ਗਾਨੇ, ਪਾਪਾਂ ਮਹਿੰਦੀ ਆਪ ਰੰਗਾਇਆ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਆਪੇ ਦੇਵੇ ਸਰਬ ਵਰ, ਆਪ ਆਪਣਾ ਦਰਸ ਦਿਖਾਇਆ। ਲਾੜੀ ਮੌਤ ਕਰੇ ਸਲਾਹ। ਕਲਜੁਗ ਕਿਹੜਾ ਬਣੇ ਮਲਾਹ। ਝੂਠਾ ਚਪੂ ਦੇਵੇ ਲਾ। ਵੰਞ ਮੁਹਾਣਾ ਇਕ ਬਣਾ। ਰਾਜਾ ਰਾਣਾ ਲਏ ਬਨ੍ਹਾ । ਸੁਘੜ ਸਿਆਣਾ ਦਏ ਭੁਲਾ। ਮੁੱਲਾਂ ਸ਼ੇਖ਼ ਸ਼ੇਖ਼ ਮੁਲਾਣਾ ਮੁੱਛਾਂ ਦਾਹੜੀ ਦਏ ਕਟਾ। ਆਪੇ ਵੇਖੇ ਅੰਧਾ ਕਾਣਾ, ਨੇਤਰ ਦੋਵੇਂ ਬੰਦ ਕਰਾ। ਕਲਜੁਗ ਤੇਰਾ ਸਾਚਾ ਘਾਣ ਏਕਾ ਪਾਣਾ, ਲੱਖ ਚੁਰਾਸੀ ਬਣਤ ਬਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਾੜੀ ਮੌਤ ਦੇਵੇ ਵਰ, ਸਤਾਰਾਂ ਹਾੜੀ ਹੁਕਮ ਸੁਣਾ। ਲਾੜੀ ਮੌਤ ਤੂੰ ਮੁਟਿਆਰ। ਪਹਿਲੇ ਵੇਖ ਮੁਹੰਮਦੀ ਯਾਰ। ਸਾਚਾ ਸੰਗ ਕਰ ਤਿਆਰ। ਮੰਗੀ ਮੰਗ ਦਰ ਨਿਆਰ। ਰੰਗੀ ਰੰਗ ਸ਼ਬਦ ਕਟਾਰ। ਸੰਗੀ ਸੰਗ ਬੀਰ ਬੇਤਾਲੇ, ਲੱਖ ਇਕ ਅੱਸੀ ਹਜ਼ਾਰ। ਕਲ ਕਾਲਕਾ ਖੱਪਰ ਉਠਾਏ, ਖ਼ੁਸ਼ੀ ਮਨਾਏ ਵਾਰੋ ਵਾਰ। ਜਗੇ ਜੋਤ ਇਕ ਜਵਾਲੇ, ਅਸ਼ਟਭੁਜ ਸਿੰਘ ਅਸਵਾਰ। ਸਿੰਘ ਸਿੰਘਾਸਣ ਈਸੇ ਮੂਸੇ ਹੋਏ ਖਵਾਰ। ਆਪੇ ਤੋੜੇ ਜਗਤ ਜੰਜਾਲੇ, ਪਰਗਟ ਹੋਏ ਸੱਚੀ ਸਰਕਾਰ। ਗੁਰਮੁਖ ਵੇਖੇ ਜਗਤ ਕੰਗਾਲੇ, ਰਸਨਾ ਨਾਉਂ ਰਿਹਾ ਵਿਚਾਰ। ਕਰੇ ਕਰਾਏ ਆਪ ਪ੍ਰਿਤਪਾਲੇ, ਅੱਠੇ ਪਹਿਰ ਸਦਾ ਚਲੇ ਨਾਲੇ। ਚਲੇ ਚਲਾਏ ਅਵੱਲੜੀ ਚਾਲੇ। ਸਾਚਾ ਦੇਵੇ ਸ਼ਬਦ ਦੁਸ਼ਾਲ, ਨੇੜ ਨਾ ਆਏ ਕਾਲ ਮਹਾਂਕਾਲ, ਸਾਚੇ ਘਰ ਆਪ ਵਸਾ ਲੇ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਨਿਹਕਲੰਕ ਨਰਾਇਣ ਨਰ, ਗੁਰਮੁਖਾਂ ਦੱਸੇ ਰਾਹ ਸੁਖਾਲੇ। ਜਗਤ ਵਖਾਏ ਰਾਹ, ਭਗਤ ਭਗਵਾਨਿਆ। ਹਰਿ ਦਾਤਾ ਬੇਪਰਵਾਹ, ਕਲ ਚਤੁਰ ਸੁਘੜ ਸਿਆਣਿਆ। ਲੱਖ ਚੁਰਾਸੀ ਪਾਏ ਫਾਹ, ਤੋੜੇ ਮਾਣ ਸਰਬ ਅਭਿਮਾਨਿਆ। ਅੱਗੇ ਕੋਈ ਨਾ ਕਰੇ ਨਾ, ਸੋਹੰ ਫੜਿਆ ਤੀਰ ਕਮਾਨਿਆ। ਗਊ ਗਰੀਬਾਂ ਪਕੜੇ ਬਾਂਹ, ਤਖ਼ਤੋਂ ਲਾਹੇ ਰਾਜੇ ਰਾਣਿਆ। ਸੰਤ ਸੁਹੇਲਾ ਰੱਖੇ ਠੰਡੀ ਛਾਂ, ਦਰ ਘਰ ਸਾਚੇ ਦੇਵੇ ਮਾਣਿਆ। ਆਪੇ ਪਿਤਾ ਆਪੇ ਮਾਂ, ਗੁਣਵੰਤਾ ਗੁਣ ਨਿਧਾਨਿਆ। ਘਰ ਘਰ ਕਲਜੁਗ ਆਪ ਉਡਾਏ ਕਾਂ, ਨਰ ਹਰਿ ਨਾ ਕਿਸੇ ਪਛਾਣਿਆ। ਬੇਮੁਖ ਥਾਉਂ ਥਾਂ, ਬੇੜਾ ਡੋਬੇ ਬੇਮੁਹਾਣਿਆ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਗੁਰਮੁਖ ਸਾਚੇ ਸੰਤ ਜਨਾਂ ਸਾਚਾ ਦੇਵੇ ਨਾਮ ਨਿਸ਼ਾਨਿਆ। ਸਾਚਾ ਦੇਵੇ ਨਾਮ ਨਿਸ਼ਾਨ, ਜਗਤ ਨਿਸ਼ਾਨਿਆ। ਕਿਰਪਾ ਕਰੇ ਆਪ ਭਗਵਾਨ, ਦੇਵੇ ਦਾਨ ਵਡ ਵਡ ਦਾਨਿਆ। ਝੁੱਲਣਾ ਏਕਾ ਮਾਤ ਨਿਸ਼ਾਨ, ਸੱਤਾਂ ਦੀਪਾਂ ਪੁਰਖ ਸੁਜਾਨਿਆ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਆਪਣੀ ਕਿਰਪਾ ਰਿਹਾ ਕਰ, ਨਾ ਕੋਈ ਜਾਣੇ ਭੇਵ ਵਡ ਵਡ ਦਾਨਿਆ। ਸਤਿਜੁਗ ਸਚ ਨਿਸ਼ਾਨ, ਧਰਮ ਜੈਕਾਰਿਆ। ਸ੍ਰਿਸ਼ਟ ਸਬਾਈ ਇਕ ਬਿਬਾਣ, ਪ੍ਰਭ ਸਾਚਾ ਆਪ ਉਡਾ ਰਿਹਾ। ਚਾਰੇ ਕੁੰਟਾਂ ਮਾਰ ਧਿਆਨ, ਸ਼ਬਦ ਏਕਾ ਇਕ ਦਵਾ ਰਿਹਾ। ਆਪ ਰਖਾਏ ਏਕਾ ਆਣ, ਦੂਸਰ ਹੋਰ ਨਾ ਕੋਈ ਤਕਾ ਰਿਹਾ। ਸਾਚਾ ਸ਼ਬਦ ਦੇਵੇ ਪੀਣ ਖਾਣ, ਆਤਮ ਤ੍ਰਿਸ਼ਨਾ ਭੁੱਖ ਮਿਟਾ ਰਿਹਾ। ਸਰਬ ਘਟਾਂ ਘਟ ਜਾਣੀ ਜਾਣ, ਘਟ ਮੰਦਰ ਹਰਿ ਸਮਾ ਰਿਹਾ। ਇਕ ਦਵਾਰ ਇਕ ਭਗਵਾਨ, ਇਕ ਹੁਲਾਰਾ ਸਚ ਜਹਾਨ, ਪੀਣ ਖਾਣ ਨਾ ਕੋਈ ਵਖਾ ਰਿਹਾ। ਧੁਨ ਨਾਦ ਅਨਾਹਦ ਬਾਨ, ਦਸਮ ਦਵਾਰੀ ਆਪ ਚਲਾ ਰਿਹਾ। ਸਰਗੁਣ ਨਿਰਗੁਣ ਇਕ ਵਖਾਣ, ਤ੍ਰੈਕੁਟੀ ਦੇਸ ਵੇਸ ਇਕ ਕਰਾ ਰਿਹਾ। ਆਪੇ ਜਾਣੇ ਨਰ ਨਰੇਸ਼, ਅਜੱਪਾ ਜਾਪ ਨਾ ਕੋਈ ਕਰਾ ਰਿਹਾ। ਹਿਰਦੇ ਕੋਲ ਹਰਿ ਪਰਵੇਸ਼, ਅੱਠੀਂ ਤੱਤੀਂ ਫਲ ਲਗਾ ਰਿਹਾ। ਅੱਠੇ ਪਹਿਰ ਅੱਠੇ ਵੇਸ, ਸਾਚਾ ਭੇਖ ਆਪ ਛੁਪਾ ਰਿਹਾ। ਨਾ ਕੋਈ ਜਾਣੇ ਨਰ ਨਰੇਸ਼, ਅੰਦਰੇ ਅੰਦਰ ਲੇਖ ਲਿਖਾ ਰਿਹਾ। ਆਪੇ ਬ੍ਰਹਮਾ ਵਿਸ਼ਨ ਗਣੇਸ਼, ਵਿਸ਼ਨ ਭਿਖਾਰੀ ਆਪ ਅਖਵਾ ਰਿਹਾ। ਆਪੇ ਧਾਰੇ ਰਾਮਾ ਭੇਸ, ਕਾਹਨਾ ਕ੍ਰਿਸ਼ਨਾ ਜੋਤ ਜਗਾ ਰਿਹਾ। ਕਲਜੁਗ ਭੁੱਲੇ ਜੀਵ ਦਸਮੇਸ਼, ਦਰ ਦਵਾਰੇ ਕਿਹੜੇ ਸਮਾ ਰਿਹਾ । ਨਾ ਕੋਈ ਮੁੱਛ ਦਾਹੜੀ ਨਾ ਕੇਸ, ਸੱਤਵੇਂ ਘਰ ਸਾਚਾ ਹਰਿ ਜੋਤੀ ਜੋਤ ਡਗਮਗਾ ਰਿਹਾ। ਆਪੇ ਨਰ ਆਪੇ ਨਰੇਸ਼, ਆਪੇ ਜਾਣੇ ਆਪਣਾ ਵੇਸ, ਬਸਤਰ ਭੂਸ਼ਨ ਨਾ ਕੋਈ ਪਹਿਨਾ ਰਿਹਾ । ਸਾਚੀ ਸੇਜਾ ਹਰਿ ਪਰਵੇਸ਼, ਸ਼ਬਦ ਸਿੰਘਾਸਣ ਡੇਰਾ ਲਾ ਰਿਹਾ। ਤਾਰਾ ਮੰਡਲ ਕਰੇ ਆਦੇਸ, ਸਪਤ ਰਿਖੀ ਸੰਗ ਸੁਹਾ ਰਿਹਾ। ਧਰੂ ਦਰਬਾਨਾ ਦਰਵੇਸ਼, ਸਤਿ ਸਵਰਨੀ ਰੰਗ ਏਕਾ ਚੜ੍ਹਾ ਰਿਹਾ। ਸਚ ਦਵਾਰੇ ਆਪ ਪਰਵੇਸ਼, ਮਹਿੰਮਾ ਅਗਣਤ ਨਾ ਕੋਈ ਗਿਣਾ ਰਿਹਾ। ਆਪੇ ਰਿਖੀ ਰਿਖੇਸ਼ਰ ਰੇਖ, ਲੇਖਾ ਲਿਖਤ ਨਾ ਕੋਈ ਰਖਾ ਰਿਹਾ। ਨਿਰਗੁਣ ਧਾਰੇ ਜੋਤੀ ਭੇਖ, ਸਰਗੁਣ ਭਰਮ ਭੁਲੇਖੇ ਭੁਲਾ ਰਿਹਾ। ਗੁਰਮੁਖ ਵਿਰਲੇ ਨੇਤਰ ਨੈਣ ਲੈਣਾ ਵੇਖ, ਸਾਚੀ ਦਿਸ਼ਾ ਜਿਸ ਖੁਲ੍ਹਾ ਰਿਹਾ । ਮਸਤਕ ਲਿਖੇ ਸਾਚੇ ਲੇਖ, ਜੋਤ ਨਿਰੰਜਣ ਦੇਸ ਵਸਾ ਰਿਹਾ। ਜਪਲੋਕ ਰਿਹਾ ਹਰਿ ਵਸੇਖ, ਤਪ ਤਪੀਸਾ ਇਕ ਕਰਾ ਰਿਹਾ। ਸਤਿਲੋਕ ਜੋਤ ਹਮੇਸ਼, ਵਰਭੰਡ ਬ੍ਰਹਿਮੰਡ ਭੇਵ ਨਾ ਪਾ ਰਿਹਾ। ਜੋਤੀ ਨੂਰ ਵੰਡੇ ਖੰਡ ਖੰਡ, ਲੋਕਮਾਤ ਤੇਰੀ ਵੰਡ, ਸੋਲਾਂ ਕਲਾ ਵੰਡ ਵੰਡਾ ਰਿਹਾ। ਨਵਾਂ ਸੱਤਾਂ ਭੇਖ ਪਖੰਡ, ਕਲਜੁਗ ਅੰਤਮ ਵੇਖ ਵਖਾ ਰਿਹਾ। ਸੁਨ ਅਗੰਮੀ ਚੰਡ ਪਰਚੰਡ, ਸ਼ਬਦ ਸਾਰ ਜੋਤੀ ਧਾਰ, ਸੋਹੰ ਖੰਡਾ ਆਪ ਪਰਗਟਾ ਰਿਹਾ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਆਪਣੀ ਵੰਡ ਆਪ ਵੰਡਾ ਰਿਹਾ। ਵੇਦ ਵਿਆਸੇ ਪਾਈ ਵੰਡ, ਨਿਹਕਲੰਕ ਕਲ ਜਾਮਾ ਧਾਰਿਆ। ਬੇਮੁਖ ਜੀਵਾਂ ਆਉਦੀ ਕੰਡ, ਜਨ ਭਗਤਾਂ ਹੋਏ ਆਪ ਸਹਾਰਿਆ। ਧਰੇ ਜਗਤ ਭੇਖ ਪਖੰਡ, ਜੀਵ ਜੰਤ ਸਦ ਗਵਾਰਿਆ। ਆਤਮ ਹੋਈ ਸਰਬ ਰੰਡ, ਮਾਨਸ ਦੇਹੀ ਜਨ ਹੰਕਾਰਿਆ। ਪ੍ਰਭ ਅਬਿਨਾਸ਼ੀ ਤੋੜੇ ਸਰਬ ਘਮੰਡ, ਰਾਜ ਰਾਜਾਨਾਂ ਵਿਚ ਦਰਬਾਰਿਆ। ਕਲਜੁਗ ਔਧ ਗਈ ਹੰਢ, ਕਰੇ ਖੇਲ ਹਰਿ ਗਿਰਧਾਰਿਆ। ਗੁਰਮੁਖਾਂ ਪੱਲੇ ਬੰਨ੍ਹੇ ਨਾਮ ਗੰਢ, ਸਚ ਕਰਾਏ ਆਪ ਵਣਜ ਵਪਾਰਿਆ। ਆਪੇ ਵਸੇ ਉਤਭੁਜ ਸੇਤਜ ਜੇਰਜ ਅੰਡ, ਖਾਣੀ ਬਾਣੀ ਸਰਬ ਹੰਕਾਰਿਆ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਕਲਜੁਗ ਤੇਰਾ ਕਰਮ ਵਿਚਾਰਿਆ। ਕਵਣ ਕੂਟ ਕਵਣ ਦਵਾਰਾ, ਹਰਿ ਜੋਤੀ ਜੋਤ ਜਗਾ ਰਿਹਾ। ਕਵਣ ਤਨ ਸ਼ਬਦ ਨਗਾਰਾ, ਹਰਿ ਏਕਾ ਚੋਟ ਲਗਈਆ ਹੈ। ਕਵਣ ਮਨ ਤਨ ਅਫਾਰਾ, ਹਰਿ ਭਾਂਡਾ ਭੱਜਿਆ। ਕਵਣ ਜਨ ਮੰਗੇ ਮੰਗ ਦਰ ਦਵਾਰਾ, ਪੂਰਨ ਇਛਿਆ ਆਪ ਕਰਈਆ ਹੈ। ਕਵਣ ਧਨ ਪੱਲੇ ਬੰਨ੍ਹ, ਹਰਿਜਨ ਉਤਰੇ ਪਾਰ ਕਿਨਾਰਾ ਹੈ। ਲੋਕਮਾਤ ਨਾ ਲੱਗੇ ਸੰਨ੍ਹ, ਦਰਗਾਹ ਸਾਚੀ ਦਏ ਸਹਾਰਾ ਹੈ। ਲੱਖ ਚੁਰਾਸੀ ਦੇਵੇ ਡੰਨ, ਪਰਗਟ ਹੋਏ ਹਰਿ ਦਾਤਾਰਾ ਹੈ। ਗੁਰਮੁਖਾਂ ਬੇੜਾ ਰਿਹਾ ਬੰਨ੍ਹ, ਕਲ ਬਣਿਆ ਆਪ ਲਿਖਾਰਾ ਹੈ। ਸਤਿਜੁਗ ਚੜ੍ਹਾਏ ਸਾਚਾ ਚੰਦ, ਸੋਹੰ ਝੰਡਾ ਅਪਰ ਅਪਾਰਾ ਹੈ। ਸੱਤਾਂ ਦੀਪਾਂ ਡੋਰੀ ਰਿਹਾ ਬੰਨ੍ਹ, ਲੱਖਣ ਕਰੌਚ ਪੁਸ਼ਕਰ ਜੰਬੂ ਖੇਲ ਨਿਆਰਾ ਹੈ। ਜੋਤੀ ਜੋਤ ਸਰੂਪ ਹਰਿ, ਆਪੇ ਵਰਤੇ ਵਿਚ ਸੰਸਾਰਾ ਹੈ। ਜੰਬੂ ਦੀਪ ਜੋਤ ਜਗਈਆ। ਸਾਤ ਸਮੁੰਦਰ ਇਕ ਚਲਾਏ, ਹਰਿ ਜੂ ਸਾਚੀ ਨਈਆ। ਸਤਬਰਤ ਜਿਉਂ ਦਇਆ ਕਮਾਏ, ਮਹਾਂਪਰਲੋ ਵੇਖ ਵਖਈਆ। ਕਲਜੁਗ ਨਈਆ ਡਗਮਗਾਏ, ਨਾ ਕੋਈ ਪਾਰ ਲੰਘਈਆ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਅੰਤਮ ਧੱਕਾ ਇਕ ਲਗਈਆ। ਕਲਜੁਗ ਬੇੜਾ ਹੋਏ ਤਿਆਰ, ਅੰਤਮ ਕਲ ਕਲ ਵਾਰਿਆ। ਲੱਖ ਚੁਰਾਸੀ ਚੁਕਿਆ ਭਾਰ, ਨਾ ਮਿਲੇ ਕੋਈ ਸਹਾਰਿਆ। ਅੰਤਮ ਡੁੱਬਣਾ ਵਿਚ ਅੰਧਕਾਰ, ਕਿਸੇ ਨਾ ਦਿਸੇ ਪਾਰ ਕਿਨਾਰਿਆ। ਜੂਠੇ ਝੂਠੇ ਮੀਤ ਮੁਰਾਰ, ਜਗਤ ਨਾਤਾ ਜੀਵ ਸੰਸਾਰਿਆ। ਅੰਤਮ ਹੋਣਾ ਪਏ ਖਵਾਰ, ਜੂਏ ਬਾਜੀ ਮਾਨਸ ਹਾਰਿਆ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਸੰਤ ਜਨਾਂ, ਆਪੇ ਦੇਵੇ ਨਾਮ ਅਪਾਰਿਆ। ਨਾਮ ਅਪਾਰਾ ਅਮੋਲ, ਹਰਿ ਅਮੋਲਿਆ। ਬਜਰ ਕਪਾਟੀ ਪੜਦੇ ਰਿਹਾ ਖੋਲ੍ਹ, ਪੂਰਾ ਤੋਲ ਹਰਿ ਜੀ ਤੋਲਿਆ। ਅੱਠੇ ਪਹਿਰ ਕਰੇ ਕਲੋਲ, ਵਸੇ ਕਾਇਆ ਸੱਚੇ ਢੋਲ, ਬੇਮੁਖਾਂ ਨਾਲ ਕਦੇ ਨਾ ਬੋਲਿਆ। ਗੁਰਮੁਖ ਆਤਮ ਅੰਦਰ ਲੈਣਾ ਫੋਲ, ਸਾਚਾ ਲਾਲ ਕਿਉਂ ਰੋਲ ਵਰੋਲਿਆ। ਸ਼ਬਦ ਨਗਾਰਾ ਵੱਜੇ ਢੋਲ, ਹਰਿ ਜੀ ਵਸੇ ਸਦਾ ਕੋਲਿਆ। ਜੋਤੀ ਜੋਤ ਸਰੂਪ ਹਰਿ, ਗੁਰਮੁਖਾਂ ਦਿਸੇ ਇਕ ਘਰ, ਨਾ ਕੋਈ ਰੱਖੇ ਪੜਦਾ ਉਹਲਿਆ। ਇਕ ਦਵਾਰਾ ਹਰਿ ਨਿਰੰਕਾਰਾ ਵਸਤ ਅਪਾਰਿਆ। ਹਰਿਜਨ ਮੰਗੇ ਬਣ ਭਿਖਾਰਾ, ਦੇਵੇ ਵਰ ਸੱਚੀ ਸਰਕਾਰਿਆ। ਆਤਮ ਜੋਤ ਕਰ ਉਜਿਆਰਾ, ਸਦ ਬਖ਼ਸ਼ੇ ਸਾਚੀ ਧਾਰਿਆ। ਆਪ ਵਖਾਏ ਪਾਰ ਕਿਨਾਰਾ, ਦਰਗਾਹ ਸਾਚੀ ਸਚ ਮਹੱਲ ਮੁਨਾਰਿਆ। ਜੋਤ ਨਿਰੰਜਣ ਖੇਲ ਅਪਾਰਾ, ਆਪੇ ਬਣੇ ਸਰਬ ਸਹਾਰਾ, ਨਾ ਕੋਈ ਜਾਣੇ ਜੰਤ ਗਵਾਰਾ, ਮਿਲਿਆ ਮੇਲ ਕੰਤ ਭਤਾਰਾ, ਕਲਜੁਗ ਤੇਰੀ ਅੰਤਮ ਵਾਰਾ, ਹਰਿ ਸਾਚਾ ਮੀਤ ਮੁਰਾਰਿਆ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਕਲਜੁਗ ਅੰਤਮ ਭੇਖ ਧਰ, ਸਚ ਨਿਸ਼ਾਨ ਇਕ ਵਖਾ ਰਿਹਾ। ਸਚ ਨਿਸ਼ਾਨਾ ਜਾਏ ਝੁੱਲ, ਹਰਿ ਸਾਚਾ ਆਪ ਝੁਲਾਇੰਦਾ। ਕਲਜੁਗ ਤੇਰਾ ਪੈਣਾ ਮੁੱਲ, ਵੇਖ ਵਖਾਣੇ ਸਾਰੀ ਕੁਲ, ਸਾਚਾ ਲੇਖਾ ਆਪ ਲਿਖਾਇੰਦਾ। ਬੇਮੁਖਾਂ ਅੰਮ੍ਰਿਤ ਆਤਮ ਗਿਆ ਡੁੱਲ, ਕਿਸੇ ਹੱਥ ਨਾ ਆਏ ਪਾਣੀ ਚੁਲ, ਦਰ ਦਵਾਰੇ ਆਪ ਫਿਰਾਇੰਦਾ। ਜਗਤ ਅੰਧੇਰ ਜਾਣਾ ਝੁੱਲ, ਜੂਠੇ ਝੂਠੇ ਜਾਣੇ ਰੁਲ, ਇਕ ਉਖੇੜਾ ਹਰਿ ਲਗਾਇੰਦਾ। ਗੁਰਮੁਖ ਵਿਰਲੇ ਸੰਤ ਸੁਹੇਲੇ ਸਾਚੇ ਤੋਲ ਜਾਣਾ ਤੁਲ, ਸੋਹੰ ਕੰਡਾ ਹਰਿ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਲੋਕਮਾਤ ਹਰਿ ਜੋਤ ਧਰ, ਗੁਰਮੁਖ ਸਾਚੇ ਸੰਤ ਜਨਾਂ ਬੇੜਾ ਪਾਰ ਕਰਾਇੰਦਾ। ਆਦਿ ਨਮੋ ਆਦਿ ਨਮੋ ਆਦਿ ਨਮੋ ਜਗਤ ਗੁਰਦੇਵ ਸਵਾਮੀ ਆਦਿ ਨਮੋ। ਪਾਰਬ੍ਰਹਮ ਸਰਬ ਤਨੋ। ਗਿਆਨਵਾਨ ਗੁਣਵੰਤ ਸੋਭਾ ਤਨ ਸ਼ਿੰਗਾਰ ਕਨੋ। ਭਰਿਆ ਮਾਤ ਨਾਮ ਭੰਡਾਰ, ਵਣਜ ਕਰਾਏ ਹਰਿਜਨੋ। ਵੇਸ ਅਨੇਕ ਹਰਿ ਦਾਤਾਰ, ਬੇੜਾ ਆਪਣਾ ਆਪ ਬੰਨ੍ਹੋ। ਰੈਣ ਸਬਾਈ ਮੰਗਲਾਚਾਰ, ਲੱਗਾ ਭਾਗ ਕਾਇਆ ਤਨ ਤਨੋ। ਸਚ ਦਵਾਰਾ ਚਰਨ ਭਿਖਾਰ, ਸਾਚਾ ਨਾਤਾ ਪੁਰਖ ਬਿਧਾਤਾ, ਧਰਮ ਰਾਏ ਦਾ ਤੋੜ ਡੰਨੋ। ਨਰ ਹਰਿ ਸਾਚਾ ਸਚ ਪਛਾਤਾ, ਉਤਮ ਵੇਖੀ ਜ਼ਾਤਾ ਪਾਤਾ, ਹਰਿ ਦਵਾਰੇ ਦੋਏ ਪਾਲ ਚੋਬਦਾਰ ਸਚ ਗਨੋ। ਆਦਿ ਨਮੋ ਅਨਭੇਵ ਦੇਵ ਸਵਾਮੀਆ। ਕਥਨੀ ਕਥ ਨਾ ਰਸਨਾ ਸੇਵਿਆ। ਹਰਿਜਨ ਪੂਰਨ ਘਾਲ ਸਾਚੀ ਘਾਲੀ, ਦਰਗਾਹ ਸਾਚੀ ਮਿਲੇ ਧਾਮ ਬਿਸਰਾਮਿਆ। ਅੰਮ੍ਰਿਤ ਆਤਮ ਸਾਚਾ ਮੇਵ, ਫਲ ਖਵਾਏ ਆਪ ਬਦਾਮਿਆ। ਜੋਤੀ ਜੋਤ ਸਰੂਪ ਹਰਿ, ਸ਼ਬਦ ਉਜਿਆਰਾ ਆਪ ਕਰ, ਪਵਣ ਹੁਲਾਰਾ ਸਰਬ ਪਛਾਨਿਆ। ਆਦਿ ਸ਼ਬਦ ਸੁਨੇਹੜਾ ਦੇਵੇ ਸਾਧਨ ਸੰਤਿਆ। ਆਪੇ ਨਰ ਸੱਚਾ ਨਰੇਸ਼, ਕੰਤ ਕੰਤੂਲਾ ਸਾਚਾ ਕੰਤਿਆ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਸੰਤ ਜਨਾਂ ਸਾਚਾ ਰੰਗਣ ਰੰਗ ਰੰਗਾਏ, ਮਾਤ ਵਖਾਏ ਏਕਾ ਬਸੰਤਿਆ । ਸਾਚਾ ਰੰਗ ਬਸੰਤ, ਹਰਿ ਇਕ ਚੜ੍ਹਾਈਆ। ਕਲਜੁਗ ਭੁੱਲੇ ਮਾਇਆ ਰੁਲੇ ਜੀਵ ਜੰਤ, ਨੌਂ ਦਵਾਰੇ ਹੋਏ ਹਲਕਾਈਆ। ਗੁਰ ਦਰ ਮੰਦਰ ਸਚ ਅਪਾਰਾ, ਏਕਾ ਵਸਿਆ ਹਰਿ ਨਿਰੰਕਾਰਾ, ਬੇਮੁਖਾਂ ਪੜਦਾ ਦਏ ਖੁਲ੍ਹਾਈਆ। ਦਸਵੇਂ ਘਰ ਜੋਤ ਉਜਿਆਰਾ, ਨੌਂ ਦਵਾਰੇ ਖੋਲ੍ਹੇ ਬਾਰਾ, ਪਹਿਲਾ ਤੱਤ ਆਪ ਵਿਚਾਰਾ। ਦੂਜੀ ਮਤ ਸਰਬ ਸੁਖ ਨਾਰਾ। ਤੀਜੇ ਰਤ ਅਗਨੀ ਧਾਰਾ। ਚੌਥੇ ਵਤ ਪੁਰਖ ਅਪਾਰਾ। ਪੰਜਵੇ ਸਤਿ ਪੁਰਖ ਨਿਰੰਜਣ, ਵੇਖੇ ਵਿਗਸੇ ਕਰ ਵਿਚਾਰਾ। ਜੋਤੀ ਜੋਤ ਸਰੂਪ ਹਰਿ, ਭਗਤ ਜਨਾਂ ਦੱਸੇ ਵਸੇ ਘਰ, ਬੇਮੁਖਾਂ ਕਰੇ ਬੰਦ ਕਿਵਾੜਾ। ਆਦਿ ਗੁਰ ਆਦਿ ਗੁਰ ਆਦਿ ਗੁਰ ਗੁਰ ਮੰਤਰ ਗੁਰ ਨਾਉਂ। ਮੇਲ ਮਿਲਾਏ ਪਾਰਬ੍ਰਹਮ ਸਚ ਥਾਉਂ। ਲਿਖਿਆ ਲੇਖ ਹਰਿਜਨ ਧੁਰ, ਚਰਨ ਪ੍ਰੀਤੀ ਜਾਏ ਜੁੜ, ਬੇੜਾ ਪਾਰ ਕਰਾਏ ਫੜ ਫੜ ਬਾਂਹੋਂ। ਆਪ ਚੜ੍ਹਾਏ ਸ਼ਬਦ ਘੋੜਾ ਪੁਰਖ ਅਬਿਨਾਸ਼ੀ ਆਤਮ ਰਥ, ਜੋਤੀ ਜੋਤ ਸਰੂਪ ਹਰਿ, ਸਰਬ ਗਤਾਂ ਗਤ ਆਪੇ ਜਾਣੇ ਵਡ ਦਾਤਾ ਬੇਪਰਵਾਹੋ । ਸ਼ਬਦ ਮੌਲਾਨਾ ਮੌਲਾਣਿਆ। ਸ਼ਬਦ ਸਿੰਘਾਸਣ ਸਾਚਾ ਥਾਉਂ, ਲੋਕਮਾਤ ਆਪ ਪਛਾਨਿਆ। ਗੁਰਮੁਖ ਸਾਚਾ ਸੰਤ ਦੁਲਾਰਾ ਆਪ ਬਿਠਾਏ ਵਿਚ ਗੁੜਗਾਉਂ, ਦੇਵੇ ਸ਼ਬਦ ਨਾਮ ਨਿਸ਼ਾਨਿਆ। ਕਰਨ ਆਇਆ ਠੰਡੀ ਛਾਂਓ, ਏਕਾ ਏਕ ਹਰਿ ਭਗਵਾਨਿਆ। ਗੁਰ ਗੋਬਿੰਦਾ ਤੇਰਾ ਨਾਉਂ, ਪਰਗਟ ਹੋਏ ਵਿਚ ਜਹਾਨਿਆ। ਚਾਲੀ ਮੁਕਤੇ ਆਪ ਉਪਾਏ, ਜਗਤ ਸਾਚਾ ਹਰਿ ਕਰੇ ਪਛਾਨਿਆ । ਨਿਹਕਲੰਕ ਨਰਾਇਣ ਨਰ, ਆਪਣੇ ਭਾਣੇ ਸਦ ਸਮਾਨਿਆ। ਗੁਰ ਗੋਬਿੰਦ ਗੁਰ ਲੇਖ ਲਿਖਾਇਆ। ਲਿਖਿਆ ਲੇਖ ਸਰਬ ਮਿਟਾਇਆ। ਸਰਸਾ ਤੇਰੀ ਕੀਆ ਭੇਟ, ਕਲਜੁਗ ਜੀਆਂ ਹੱਥ ਨਾ ਆਇਆ। ਨਿਹਕਲੰਕ ਖੇਵਟ ਖੇਟ, ਆਪੇ ਬੇੜਾ ਲਏ ਤਰਾਇਆ। ਕਲਜੁਗ ਕਹਿਰ ਵਰਤੇ ਉਪਰ ਧਰਤੇ, ਸਵਾ ਪਹਿਰ ਮਹੀਨਾ ਜੇਠ ਲਿਖਾਇਆ। ਜੋਤੀ ਜੋਤ ਸਰੂਪ ਹਰਿ, ਸਾਚਾ ਲਿਖਿਆ ਲਿਖਤ ਭਵਿਖਤਾਂ ਆਪੇ ਰਿਹਾ ਵਖਾਇਆ। ਲਿਖਿਆ ਲੇਖ ਲੇਖ ਕੁਰਾਨ, ਸਿੰਘ ਸਾਵਣ ਕੀਤੀ ਆਪ ਪਛਾਣ, ਸਚ ਮਹੱਲੇ ਇਕ ਟਿਕਾਇਆ। ਕਰ ਧਿਆਨ ਵੇਲੇ ਅੰਤ ਨਿਹਕਲੰਕ ਜਾਮਾ ਪਾਇਆ। ਹਾਕਨ ਡਾਕਨ ਸਿਰ ਮੁੰਡਵਾਇਆ। ਵੇਖ ਵਖਾਣੇ ਮਾਰ ਧਿਆਨ, ਚੌਥੀ ਕੂਟੇ ਆਪ ਦਬਾਇਆ। ਸੋਹੰ ਅੱਖਰ ਵਿਚ ਲਿਖਾਇਆ । ਸਿੰਘ ਜੈਮਲ ਜੋ ਆਪ ਸਮਝਾਇਆ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਸਾਲ ਸਤਾਰਵੇਂ ਦਇਆ ਕਮਾਏ, ਆਪਣੀ ਹੱਥੀਂ ਦਏ ਕਢਾਇਆ। ਸਾਲ ਸਤਾਰਵੇਂ ਲੇਖ ਸਤਾਰਾ। ਕੋਟਨ ਵਿਚੋਂ ਇਕ ਹਜਾਰਾ। ਇਕ ਹਜਾਰਾ ਹਰਿ ਦਵਾਰਾ। ਵੇਖ ਵਖਾਣੇ ਬਿਆਸ ਕਿਨਾਰਾ। ਸਾਚਾ ਝੰਡਾ ਆਪ ਉਠਾਏ, ਸੋਹੰ ਡੰਡਾ ਨਾਲ ਲਗਾਏ, ਵਰਭੰਡੀ ਵਰਭੰਡ ਸਮਾਏ, ਨਿਹਕਲੰਕ ਨਰਾਇਣ ਨਰ, ਲੋਕਮਾਤ ਹਰਿ ਜੋਤ ਧਰ, ਆਪਣੀ ਰਚਨਾ ਰਿਹਾ ਚਲਾਏ। ਗੁਰ ਗੋਬਿੰਦ ਲੇਖ ਲਿਖਾਇਆ। ਦਿਨ ਘੜੀ ਇਹ ਸਮਝਾਇਆ। ਭਾਣਾ ਮੰਨਣਾ ਸਿਰ ਤੇ ਆਇਆ । ਪੁਰਖ ਅਬਿਨਾਸ਼ੀ ਘਟ ਘਟ ਵਾਸੀ, ਆਤਮ ਅੰਦਰ ਡੇਰਾ ਲਾਇਆ। ਪੁਰੀ ਅਨੰਦ ਹੋਏ ਉਦਾਸੀ, ਨਗਰ ਖੇੜਾ ਭੇਵ ਨਾ ਪਾਇਆ। ਪਰਗਟ ਹੋਏ ਘਨਕਪੁਰ ਵਾਸੀ, ਸੰਬਲ ਦੇਸ ਆਪ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਆਪਣਾ ਲੇਖਾ ਆਪੇ ਆਪ ਲਿਖਾਇਆ, ਸਾਚਾ ਲੇਖ ਲਿਖਈਆ। ਸੰਗਤ ਬਤਾਈ ਨੰਦ ਜੀ, ਪੁੱਛੇ ਰੀਤ। ਕਵਣ ਗੁਰੂ ਹੈ ਗੁਰ ਗੋਬਿੰਦੇ, ਕਵਣ ਬਣਾਇਆ ਸਾਚਾ ਮੀਤ। ਕਵਣ ਪਰਗਟ ਹੋਏ ਵਿਚ ਸਾਚੀ ਹਿੰਦੇ, ਕਵਣ ਸੁਣਾਏ ਸਾਚਾ ਗੀਤ। ਕਵਣ ਕਾਇਆ ਕਵਣ ਸੇਜ, ਕਵਣ ਕਾਅਬਾ ਆਸਣ ਲਾਇਆ, ਕਵਣ ਅਲ੍ਹਾ ਹੱਕ ਜਨਾਬਾ, ਕਵਣ ਵਜਾਏ ਤਨ ਰਬਾਬਾ, ਕਵਣ ਪਰਖੇ ਸਾਚੀ ਨੀਤ। ਜੋਤੀ ਜੋਤ ਸਰੂਪ ਹਰਿ, ਕਵਣ ਜੋਤ ਹੋਏ ਮਹਿਤਾਬਾ, ਕਾਇਆ ਕਰੇ ਠੰਡੀ ਸੀਤ। ਨੰਦ ਚੰਦ ਚੰਦ ਸੁਤ ਦੁਲਾਰੇ। ਗੁਰ ਗੋਬਿੰਦਾ ਬਚਨ ਉਚਾਰੇ। ਜੋਤੀ ਜਾਮਾ ਭੇਖ ਨਿਆਰੇ। ਛੱਡਣਾ ਦੇਸ ਕਾਇਆ ਪਿੰਡ, ਪਰਗਟ ਹੋਣਾ ਵਿਚ ਘਵਿੰਡ, ਝੰਡਾ ਝੁੱਲੇ ਵਿਚ ਸੰਸਾਰੇ। ਗੁਰਮੁਖਾਂ ਭਾਗ ਲਗਾਏ, ਜੋਤੀ ਨੂਰ ਕਰ ਅਕਾਰੇ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਸਰਸਾ ਤੇਰੀ ਭੇਟ ਕਰਾਏ, ਆਪ ਚਲਿਆ ਪਾਰ ਕਿਨਾਰੇ। ਸਰਸਾ ਤੇਰੀ ਭੇਟ ਚੜ੍ਹਾਈ। ਗੁਰ ਗੋਬਿੰਦੇ ਲਿਖਤ ਕਰਾਈ । ਨਿਹਕਲੰਕ ਲਏ ਪਰਗਟਾਈ । ਸਾਚਾ ਸ਼ਬਦ ਜੋਤੀ ਲਏ ਲਿਖਾਈ । ਬੀਸ ਇਕੀਸਾ ਭੇਵ ਖੁਲ੍ਹਾਈ। ਲਿਖਿਆ ਲੇਖ ਲਏ ਵਖਾਈ। ਨਿਹਕਲੰਕ ਨਰਾਇਣ ਨਰ, ਸੰਬਲ ਦੇਸ ਵੇਸ ਕਰ, ਚਾਰੇ ਕੁੰਟਾਂ ਰਿਹਾ ਸੁਣਾਈ । ਸੰਬਲ ਦੇਸ ਸਾਚਾ ਰਾਜ। ਸਾਚੀ ਪੁਰੀ ਸਾਚਾ ਤਾਜ। ਸੋਹੰ ਸ਼ਬਦ ਮਾਰੇ ਅਵਾਜ਼। ਕਲਜੁਗ ਅੰਤਮ ਰਚਿਆ ਕਾਜ। ਸਾਚਾ ਸਾਜਨ ਰਿਹਾ ਸਾਜ। ਚਾਰੋਂ ਕੁੰਟ ਕਰਾਏ ਭਾਜ। ਜਨ ਭਗਤਾਂ ਰੱਖਣ ਆਇਆ ਲਾਜ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਦੋ ਜਹਾਨਾਂ ਸਾਚਾ ਵਾਲੀ ਏਕਾ ਆਪਣੀ ਰੱਖੇ ਸਾਂਝ। ਗੁਰ ਗੋਬਿੰਦ ਖ਼ੁਸ਼ੀ ਮਨਾਈ। ਏਕਾ ਚੋਲਾ ਰੰਗ ਬਸੰਤੀ, ਵੇਲੇ ਅੰਤਮ ਤਨ ਛੁਹਾਈ। ਪਰਗਟ ਹੋਏ ਜੋਤ ਭਗਵੰਤੀ, ਭੇਸਾ ਵੇਸਾ ਦਏ ਖੁਲ੍ਹਾਈ। ਆਪੇ ਕਾਹਨਾ ਆਪੇ ਕੰਤੀ, ਜਗਤ ਬਣਾਏ ਸਗਲ ਬਣਤੀ, ਜੋਗੀ ਜੁਗਤਾ ਸਾਚੀ ਭੁਗਤਾ ਆਪਣੀ ਆਪੇ ਆਪ ਬਣਾਈ। ਨਿਹਕਲੰਕ ਨਰਾਇਣ ਨਰ, ਸੰਬਲ ਦੇਸ ਵੇਸ ਕਰ, ਨਿਰਮਲ ਜੋਤੀ ਰਿਹਾ ਜਗਾਈ। ਸੰਬਲ ਦੇਸ ਸਾਜਨ ਸਾਜਿਆ। ਗੌੜ ਬ੍ਰਹਿਮਣ ਮਾਰੇ ਅਵਾਜ਼, ਪੁਰਖ ਅਬਿਨਾਸ਼ੀ ਗਰੀਬ ਨਿਵਾਜਿਆ। ਦਰ ਘਰ ਸਾਚੇ ਆਉਣਾ ਭਾਜ, ਸਿਰ ਰਖੌਣਾ ਸਾਚਾ ਤਾਜਿਆ। ਜਨ ਭਗਤਾਂ ਰੱਖਣੀ ਮਾਤ ਲਾਜ, ਆਪ ਸਵਾਰੇ ਆਪਣਾ ਕਾਜਿਆ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਪਰਗਟ ਹੋਏ ਦੇਸ ਮਾਝਿਆ। ਸੰਬਲ ਦੇਸ ਸਚ ਸਮਾਇਆ। ਕਾਇਆ ਕੱਚ ਕਿਸੇ ਦਿਸ ਨਾ ਆਇਆ। ਜੋਤ ਨਿਰੰਜਣ ਰਹੀ ਮੱਚ, ਲੋਕਮਾਤ ਹਰਿ ਖੇਲ ਰਚਾਇਆ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਸ਼ਬਦ ਸਿੰਘਾਸਣ ਜੋਤ ਸਰੂਪੀ ਡੇਰਾ ਲਾਇਆ। ਸੰਬਲ ਦੇਸ ਸਾਚਾ ਡੇਰਾ। ਗੁਰਮੁਖਾਂ ਤਨ ਪਾਏ ਘੇਰਾ। ਕਦੇ ਨਾ ਹੋਏ ਅੰਧੇਰੀ ਰੈਣ, ਅੱਠੇ ਪਹਿਰ ਸੰਞ ਸਵੇਰਾ। ਲਾੜੀ ਮੌਤ ਨਾ ਖਾਏ ਡੈਣ, ਪੁਰਖ ਅਬਿਨਾਸ਼ੀ ਪਾਇਆ ਫੇਰਾ। ਪੁਰਖ ਅਬਿਨਾਸ਼ੀ ਰਸਨਾ ਕਿਸੇ ਨਾ ਸਕੇ ਕਹਿਣ, ਬੇਮੁਖਾਂ ਭੁਲਾਇਆ ਕਰ ਕਰ ਹੇਰਾ ਫੇਰਾ। ਲੱਖ ਚੁਰਾਸੀ ਡੁੱਬੀ ਵਹਿਣ, ਕਲਜੁਗ ਮਾਇਆ ਪਾਇਆ ਘੇਰਾ। ਜਨ ਭਗਤਾਂ ਚੁਕਾਏ ਲੈਣ ਦੇਣ, ਆਪੇ ਤਾਰੇ ਕਰ ਕਰ ਮਿਹਰਾ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਸੰਬਲ ਦੇਸ ਵੇਸ ਕਰ, ਜਗਤ ਭੁਲਾਏ ਕਰ ਕਰ ਹੇਰਾ ਫੇਰਾ। ਸੰਬਲ ਦੇਸ ਸੰਬਲ ਦਰ। ਸੰਬਲ ਦਰ ਨਰ ਨਰੇਸ਼। ਨਰ ਹਰਿ ਨਰਾਇਣ ਅਵੱਲੜਾ ਭੇਸ। ਅਵੱਲੜਾ ਦੇਸ ਅਵੱਲੜਾ ਭੇਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਗੁਰ ਗੁਰ ਦਸਮੇਸ। ਸੰਬਲ ਦੇਸ ਸਾਫ ਮੈਦਾਨਿਆ। ਜੂਠਾ ਝੂਠਾ ਨਾ ਕੋਈ ਦਿਸੇ ਰੁਖ, ਮਾਇਆ ਲੂਠਾ ਬਾਲਕ ਨਾਹੀ ਕੁੱਖ, ਏਕਾ ਜੋਤ ਸ੍ਰੀ ਭਗਵਾਨਿਆ । ਦਿਸ ਨਾ ਆਏ ਉਜਲ ਮੁਖ, ਨਾ ਕੋਈ ਜਾਣੇ ਪੰਚ ਸ਼ੈਤਾਨਿਆ। ਗੁਰਮੁਖ ਸਾਚੇ ਸੁਖਣਾ ਰਹੇ ਸੁਖ, ਕਲਜੁਗ ਵਸੂਰਾ ਉਤਰੇ ਦੁੱਖ, ਪਰਗਟ ਹੋਏ ਵਾਲੀ ਦੋ ਜਹਾਨਿਆ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਸਾਚਾ ਦੇਸ ਆਪ ਪਛਾਨਿਆ। ਸੰਬਲ ਦੇਸ ਸਾਢੇ ਤਿੰਨ ਹੱਥ, ਜੋਤ ਨਿਰੰਜਣ ਆਪ ਜਗਾਈਆ। ਜਗਤ ਚਲਾਇਆ ਸਾਚਾ ਰਥ, ਸ਼ਬਦ ਘੋੜਾ ਰਿਹਾ ਜੁਆਈਆ। ਹੱਥ ਆਪਣੇ ਰੱਖੇ ਨੱਥ, ਲੋਆਂ ਪੁਰੀਆਂ ਰਿਹਾ ਦੌੜਾਈਆ। ਪਤਾਲ ਅਕਾਸ਼ ਚੜ੍ਹਨਾ ਨੱਠ, ਜੀਵਾਂ ਜੰਤਾਂ ਦਿਸ ਨਾ ਆਈਆ। ਆਪਣੀ ਲਖਣੀ ਰਿਹਾ ਲੱਖ, ਜੋਤੀ ਜੋਤ ਸਰੂਪ ਹਰਿ, ਸਰਬ ਕਲਾ ਆਪੇ ਸਮਰਥ, ਸੰਬਲ ਦੇਸ ਚਾਰ ਦਵਾਰੇ ਸਾਢੇ ਤਿੰਨ ਹੱਥ ਸੀਆਂ ਆਪ ਦਿਖਾਈਆ। ਸੰਬਲ ਦੇਸ ਸਾਢੇ ਤਿੰਨ ਹੱਥ ਸੀਆਂ, ਆਪ ਰਖਾਈ ਹਰਿ ਜੀ ਨੀਹਾਂ, ਨਾ ਕੋਈ ਜਾਣੇ ਜੰਤ ਗਵਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਗੌੜ ਬ੍ਰਹਿਮਣ ਕਰ ਪਿਆਰ। ਗੌੜ ਬ੍ਰਹਿਮਣ ਹਰਿ ਮਿਲਾਇਆ। ਕਾਇਆ ਮੰਦਰ ਵਿਚ ਸਮਾਇਆ। ਸ਼ਬਦ ਸਿੰਘਾਸਣ ਡੇਰਾ ਲਾਇਆ। ਫੜ ਕੇ ਬਾਂਹੋਂ ਆਪ ਸਵਾਇਆ। ਸੁਰਤੀ ਸ਼ਬਦੀ ਸ਼ਬਦੀ ਸੁਰਤੀ ਏਕਾ ਮੇਲਾ ਆਪ ਮਿਲਾਇਆ। ਗਿਆਨ ਬੋਧ ਬੋਧ ਅਗਾਧਾ, ਪੁਰਖ ਅਬਿਨਾਸ਼ੀ ਸਾਚਾ ਨਾਦਾ, ਏਕਾ ਸ਼ਬਦ ਹੱਥ ਫੜਾਇਆ। ਭੇਵ ਖੁਲ੍ਹਾਏ ਹਰਿ ਬ੍ਰਹਿਮਾਦਾ, ਏਕਾ ਦੇਵੇ ਸਾਚੀ ਦਾਦਾ, ਸਾਚਾ ਭੇਵ ਰਿਹਾ ਖੁਲ੍ਹਾਇਆ। ਆਪੇ ਪਿਤਾ ਆਪੇ ਦਾਦਾ, ਮਾਤ ਪਿਤ ਨਾ ਕੋਈ ਅਖਵਾਇਆ। ਨਿਹਕਲੰਕ ਨਰਾਇਣ ਨਰ, ਜੋਤੀ ਜਾਮਾ ਭੇਖ ਧਰ, ਸੰਬਲ ਦੇਸ ਵੇਸ ਕਰ, ਗੌੜ ਬ੍ਰਹਿਮਣ ਇਹ ਸਮਝਾਇਆ। ਗੌੜ ਬ੍ਰਾਹਮਣ ਬ੍ਰਹਮ ਪਛਾਨ। ਪਾਰਬ੍ਰਹਮ ਕਰ ਵੇਖ ਧਿਆਨ। ਸਾਚਾ ਧਰਮ ਧਰਮ ਨਿਸ਼ਾਨ। ਦੂਈ ਦਵੈਤੀ ਮਿਟੇ ਭਰਮ, ਇਕ ਉਠਾਉਣੀ ਤੀਰ ਕਮਾਨ। ਕਲਜੁਗ ਜੀਵਾਂ ਵੇਖੇ ਕਰਮ, ਥਾਉਂ ਥਾਈਂ ਬੇਈਮਾਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਜੋਤੀ ਜਾਮਾ ਭੇਖ ਧਰ, ਪਰਗਟ ਹੋਏ ਸ੍ਰੀ ਭਗਵਾਨ। ਬ੍ਰਾਹਮਣ ਗੌੜਾ ਸ਼ਬਦ ਕਟਾਰ। ਸਾਢੇ ਤਿੰਨ ਹੱਥ ਲੰਬਾ ਚੌੜਾ, ਕਲਜੁਗ ਤੇਰੀ ਅੰਤਮ ਵਾਰ ਉਚ ਮੁਨਾਰ ਲੋਆਂ ਪੁਰੀਆਂ ਪਾਵੇ ਸਾਰ । ਚਾਰੋਂ ਕੁੰਟ ਰਿਹਾ ਦੌੜਾ, ਅੰਦਰ ਗੁਪਤ ਜਾਹਰ । ਆਪੇ ਵੇਖੇ ਮਿੱਠਾ ਕੌੜਾ, ਕਰੇ ਕਰਾਏ ਖ਼ਬਰਦਾਰ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਸ਼ਬਦ ਖੰਡਾ ਕਰ ਤਿਆਰ। ਸ਼ਬਦ ਖੰਡਾ ਕਰ ਤਿਆਰ, ਹਰਿ ਸਾਚੀ ਬਣਤ ਬਣਾਇੰਦਾ। ਚਾਰੋਂ ਕੁੰਟਾਂ ਵੇਖ ਵਖਾਣ, ਦਿਸ ਕਿਸੇ ਨਾ ਆਇੰਦਾ। ਸਾਚੇ ਘਰ ਸੱਚੀ ਸਰਕਾਰ, ਆਪਣਾ ਲੇਖਾ ਆਪ ਗਿਣਾਇੰਦਾ। ਕਲਜੁਗ ਵੇਖੇ ਠੱਗ ਚੋਰ ਯਾਰ, ਤਿਖੀ ਧਾਰ ਆਪ ਵਹਾਇੰਦਾ। ਨਿਹਕਲੰਕ ਨਰਾਇਣ ਨਰ ਅਵਤਾਰ, ਪਾਰ ਕਿਨਾਰਾ ਪਹਿਲੀ ਵਾਰਾ ਏਕਾ ਏਕ ਵਖਾਇੰਦਾ। ਕਲਜੁਗ ਤੇਰਾ ਪਾਰ ਕਿਨਾਰਾ। ਹਰਿ ਜੀ ਸਾਚੇ ਆਪ ਵਿਚਾਰਾ। ਸੰਬਲ ਦੇਸ ਕਰ ਉਤਾਰਾ। ਸਾਚੀ ਨਗਰੀ ਵਿਚ ਮਰਦੰਗ ਢੋਲ ਏਕਾ ਸਚ ਨਗਾਰਾ। ਨਿਹਕਲੰਕ ਨਰਾਇਣ ਨਰ, ਜੋਤੀ ਜਾਮਾ ਭੇਖ ਧਰ, ਨੌਂ ਖੰਡ ਪ੍ਰਿਥਮੀ ਪਾਵੇ ਸਾਰਾ । ਸੰਬਲ ਦੇਸ ਉਚ ਮੁਨਾਰਾ। ਪ੍ਰਭ ਅਬਿਨਾਸ਼ੀ ਜਾਮਾ ਪਾਇਆ, ਕੀਆ ਖੇਲ ਅਪਰ ਅਪਾਰਾ। ਆਪ ਆਪਣਾ ਵਿਚ ਟਿਕਾਇਆ, ਲੋਆਂ ਪੁਰੀਆਂ ਵਸੇ ਬਾਹਰਾ। ਨੌਂ ਦਰਵਾਜੇ ਬੰਦ ਰਖਾਇਆ, ਦਸਵੇਂ ਭੇਦ ਅਪਰ ਅਪਾਰਾ। ਬੇਮੁਖ ਜੀਵਾਂ ਜੂਠਿਆਂ ਝੂਠਿਆਂ, ਮਾਇਆ ਰਾਣੀ ਝੂਠੇ ਧੰਦੇ ਲਾਇਆ। ਨਿਹਕਲੰਕ ਨਰਾਇਣ ਨਰ, ਲੋਕਮਾਤ ਹਰਿ ਜੋਤ ਧਰ, ਸੰਬਲ ਦੇਸ ਵੇਸ ਕਰ, ਗੌੜ ਬ੍ਰਹਿਮਣ ਏਕਾ ਨਾਮ ਜੋੜ ਜੁੜਾਇਆ। ਗੌੜ ਬ੍ਰਾਹਮਣ ਜੁੜਿਆ ਜੋੜਾ। ਪੁਰਖ ਅਬਿਨਾਸ਼ੀ ਇਕ ਲਿਆਇਆ ਸ਼ਬਦ ਘੋੜਾ। ਫੜ ਫੜ ਬਾਹੋਂ ਰਿਹਾ ਚੜ੍ਹਾਇਆ, ਜਗਤ ਮਲਾਹੀ ਆਪੇ ਦਰ ਦਵਾਰ ਬੌਹੜਾ। ਨਿਹਕਲੰਕ ਨਰਾਇਣ ਨਰ, ਆਪੇ ਪਰਖੇ ਮਿਠਾ ਕੌੜਾ। ਸੰਬਲ ਦੇਸ ਸੁਰਤ ਸੰਭਾਲੀਆ। ਪੁਰਖ ਅਬਿਨਾਸ਼ੀ ਦਇਆ ਕਮਾਏ, ਆਪ ਜਗਾਏ ਜੋਤ ਅਕਾਲੀਆ। ਗੁਰਮੁਖ ਸਾਚੇ ਸੰਤ ਜਨਾਂ ਦੇ ਮਤ ਸਮਝਾਏ, ਕਲਜੁਗ ਰੈਣ ਘਟਾ ਕਾਲੀਆ। ਫੜ ਫੜ ਬਾਹੋਂ ਮਾਰਗ ਪਾਏ, ਧਰੂ ਬਾਲਕ ਅਨਾਥ ਸਮਝਾਏ, ਚਲਦਾ ਰਹੇ ਅਵੱਲੜੀ ਚਾਲੀਆ। ਪਰਗਟ ਹੋਏ ਦਰਸ ਦਿਖਾਏ, ਮਨ ਅੰਤਰ ਮੰਤਰ ਸ਼ਬਦ ਜਣਾਏ, ਹਰਿ ਦੱਸੇ ਰਾਹ ਸੁਖਾਲੀਆ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਫਲ ਲਗਾਏ ਕਾਇਆ ਸਾਚੀ ਡਾਲੀਆ। ਲੱਗਾ ਫਲ ਕਾਇਆ ਡਾਲ੍ਹ। ਪੁਰਖ ਅਬਿਨਾਸ਼ੀ ਜਗਤ ਦਲਾਲ। ਘਨਕਪੁਰ ਵਾਸੀ ਜੋਤ ਵਿਸਾਲ। ਗੁਰਮੁਖ ਸਾਚੇ ਲੱਭੇ ਲਾਲ। ਜੋਤ ਨਿਰੰਜਣ ਮਾਤ ਪਰਕਾਸ਼ੀ, ਰੱਖੇ ਦੀਪਕ ਸਾਚੇ ਥਾਲ। ਨਿਹਕਲੰਕ ਨਰਾਇਣ ਨਰ, ਲੋਕਮਾਤ ਹਰਿ ਜੋਤ ਧਰ, ਲੱਖ ਚੁਰਾਸੀ ਵੇਖ ਵਖਾਣੇ ਆਪੇ ਚਲੇ ਨਾਲ ਨਾਲ। ਲੱਖ ਚੁਰਾਸੀ ਹਰਿ ਸਮਾਇਆ। ਕਲਜੁਗ ਜੀਵਾਂ ਦਿਸ ਨਾ ਆਇਆ। ਸ਼ਬਦ ਸਰੂਪੀ ਡੰਕ ਵਜਾਇਆ। ਆਪ ਉਠਾਏ ਰਾਓ ਰੰਕ, ਸ਼ਬਦ ਸੁਨੇਹੜਾ ਆਪ ਪੁਜਾਇਆ। ਪਰਗਟ ਹੋਏ ਵਾਸੀ ਪੁਰੀ ਘਨਕ, ਪੜਦਾ ਉਹਲਾ ਰਹੇ ਨਾ ਰਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਾਲੀ ਹਿੰਦ ਦੇ ਮਤ ਰਿਹਾ ਸਮਝਾਇਆ। ਵਾਲੀ ਹਿੰਦ ਕਰ ਧਿਆਨ। ਸ਼ਬਦ ਝੰਡਾ ਵਿਚ ਮੈਦਾਨ। ਨੌਂ ਖੰਡਾਂ ਕਰੇ ਆਪ ਪਛਾਨ। ਰਾਜ ਰਾਜਾਨਾਂ ਵੱਢੇ ਕੰਡਾਂ, ਹਰਿ ਹਰਿ ਵਾਲੀ ਦੋ ਜਹਾਨ। ਕਰੇ ਖੇਲ ਵਿਚ ਵਰਭੰਡਾ, ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ। ਸਚ ਭਗਤ ਭਗਵਾਨ ਆਪ ਪਛਾਨਿਆ। ਰਾਜ ਰਾਜਾਨਾਂ ਏਕਾ ਆਣ, ਦੇਵੇ ਮਾਣ ਮਾਣ ਨਿਮਾਣਿਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਭਾਣਾ ਆਪੇ ਜਾਣਿਆ।।