Granth 05 Likhat 035: 30 Harh 2012 Bikarmi Sant Ishar Singh Kaleran Walia nu Shabad Bhejia gia te Shabad wich uttar di mang kiti

੩੦ ਹਾੜ ੨੦੧੨ ਬਿਕ੍ਰਮੀ ਸੰਤ ਈਸ਼ਰ ਸਿੰਘ ਕਲੇਰਾਂ ਵਾਲਿਆਂ ਨੂੰ ਸ਼ਬਦ ਭੇਜਿਆ ਗਿਆ ਤੇ ਸ਼ਬਦ ਵਿਚ ਉਤਰ ਦੀ ਮੰਗ ਕੀਤੀ

ਗੁਰ ਗੱਦੀ ਗੁਰ ਗੱਦੀਦਾਰ। ਤਨ ਮਨ ਕਾਇਆ ਮਾਇਆ ਬੱਧੀ, ਹੋਣਾ ਖ਼ਬਰਦਾਰ। ਕਲਜੁਗ ਵਹਿਣੀ ਏਕਾ ਨਦੀ, ਬੀਤਦੀ ਜਾਏ ਚੌਧਵੀਂ ਸਦੀ, ਨਾ ਕੋਈ ਮਿਲੇ ਮੀਤ ਮੁਰਾਰ। ਆਪੇ ਵੇਖੇ ਸੁਦੀ ਵਦੀ, ਉਤਰ ਪੂਰਬ ਪੱਛਮ ਦੱਖਣ ਦਿਸ਼ਾ ਵਿਚਾਰ। ਜੋਤੀ ਜੋਤ ਸਰੂਪ ਹਰਿ, ਸਤਿ ਸੁਹੇਲੇ ਆਇਆ ਰੱਖਣ, ਗੁਰਮੁਖ ਵਰੋਲੇ ਛਾਛ ਮੱਖਣ, ਅੰਤਮ ਪਾਏ ਸਾਚੀ ਸਾਰ। ਨੰਦ ਚੰਦ ਸੁਤ ਦੁਲਾਰ। ਅੰਧ ਬੰਧ ਕੰਧ ਵਿਚ ਸੰਸਾਰ। ਮਾਇਆ ਭੁੱਲੇ ਜਗਤ ਧੰਦ, ਨਾਮ ਨਿਰੰਜਣ ਇਕ ਵਪਾਰ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਰੱਖਣ ਆਇਆ ਸੰਤ ਅਸੰਤ ਜੀਵ ਜੰਤ ਮੂਰਖ ਮੁਗਧ ਗਵਾਰ। ਸਿੰਘ ਈਸ਼ਰ ਈਸ਼ਰ ਰੱਖ ਵਾਸ। ਜਗਤ ਜਗਦੀਸ਼ਰ ਕਿਸ ਹੋਵੇ ਪਾਸ। ਤਪੀ ਤਪੀਸ਼ਰ ਕਿਉਂ ਹੋਏ ਉਦਾਸ। ਰਿਖੀ ਰਿਖੀਸ਼ਰ ਕਲ ਬੇ ਬੇਆਸ। ਪੰਡਤ ਪਾਂਧੇ ਮੁਨੀ ਮੁਨੀਸ਼ਰ, ਮਨਮੁਖ ਤਨ ਰਹੀ ਪਿਆਸ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਆਪੇ ਵੇਖ ਵਖਾਣੇ ਅਪ ਤੇਜ਼ ਵਾਏ ਪ੍ਰਿਥਮੀ ਅਕਾਸ। ਸਾਚੇ ਸੰਤ ਸੁਤ ਦੁਲਾਰ। ਕਵਣ ਦਵਾਰੇ ਵਸੇ ਕੰਤ, ਨੇਤਰ ਖੋਲ੍ਹ ਵੇਖ ਬੰਦ ਕਿਵਾੜ। ਝੂਠੀ ਵਡਿਆਈ ਜੀਵ ਜੰਤ, ਮਾਇਆ ਅੱਗਨੀ ਲੱਗੀ ਤੱਤੀ ਹਾੜ। ਨਾ ਕੋਈ ਬਣਾਏ ਅੰਤਮ ਬਣਤ, ਬਹੱਤਰ ਨਾੜੀ ਰਿਹਾ ਸਾੜ। ਝੂਠੀ ਮਾਟੀ ਖੇਲ ਬਾਜੀਗਰ ਨਾਟੀ ਹੋਏ ਭਸਮੰਤ, ਸ਼ਬਦ ਘੋੜੇ ਨਾ ਕੋਈ ਦੇਵੇ ਚਾੜ੍ਹ, ਏਕਾ ਏਕ ਜਨ ਭਗਤ ਟੇਕ ਆਦਿ ਅੰਤ, ਦਰ ਘਰ ਸਾਚੇ ਦੇਵੇ ਵਾੜ। ਬਾਰਾਂ ਤੀਸ ਰੁੱਤ ਬਸੰਤ, ਮਿਲੇ ਮੇਲ ਸਾਚੇ ਕੰਤ, ਜੋਤੀ ਜੋਤ ਸਰੂਪ ਹਰਿ, ਇਕ ਦਿਸਾਏ ਸਾਚਾ ਲਾੜ। ਸਾਚਾ ਮੰਦਰ ਕਵਣ ਸ਼ਿੰਗਾਰ। ਸ਼ਬਦ ਅਖਾੜਾ ਵਿਚ ਸੰਸਾਰ। ਪੰਚਮ ਧਾੜਾ ਖ਼ਬਰਦਾਰ। ਆਪੇ ਵੇਖੇ ਘਾੜਨ ਘਾੜਾ, ਦਸਮ ਦਵਾਰਾ ਚਾਰ ਦਿਵਾਰ। ਜੋਤੀ ਜੋਤ ਸਰੂਪ ਹਰਿ, ਏਕਾ ਪੁੱਛੇ ਸਚ ਘਰ, ਕਵਣ ਦਵਾਰੇ ਵਸੇ ਲਾੜੀ ਲਾੜ। ਤਨ ਮੰਦਰ ਧਾਮ ਅਪਾਰਾ ਹੈ। ਏਕਾ ਪੁਰਖ ਏਕਾ ਨਾਰੀ, ਏਕਾ ਸੇਜਾ ਸੁੱਤਾ ਪੈਰ ਪਸਾਰਾ ਹੈ। ਆਪ ਵੇਖੇ ਵਾਰੋ ਵਾਰੀ, ਆਪੇ ਵਸੇ ਬਾਹਰਾ ਹੈ। ਸਿੰਘ ਈਸ਼ਰ ਫੋਲ ਤਨ ਕਿਆਰੀ, ਫਲ ਲੱਗਾ ਕਿਹੜੇ ਡਾਲ੍ਹਾ ਹੈ। ਜੋਤੀ ਜੋਤ ਸਰੂਪ ਹਰਿ, ਏਕਾ ਪੁੱਛੇ ਸਾਚਾ ਘਰ, ਕਵਣ ਸ਼ਾਹ ਕਵਣ ਕੰਗਾਲਾ ਹੈ। ਕਵਣ ਸ਼ਾਹ ਕਵਣ ਕੰਗਾਲ। ਕਵਣ ਮਲਾਹ ਜਗਤ ਦਲਾਲ। ਕਵਣ ਰਾਹ ਪ੍ਰਭ ਦਏ ਵਖਾਲ। ਕਵਣ ਥਾਂ ਨਰ ਹਰਿ ਹਰਿ ਨਰ ਰਿਹਾ ਸੁਰਤ ਸੰਭਾਲ। ਜੋਤੀ ਜੋਤ ਸਰੂਪ ਹਰਿ, ਏਕਾ ਪੁੱਛੇ ਸਾਚਾ ਘਰ, ਕਵਣ ਘੋੜਾ ਕਵਣ ਜੋੜਾ, ਚੁੱਕੀ ਰੱਖੇ ਚੌਥਾ ਪੌੜਾ, ਚੌਥੇ ਜੁਗ ਚਲੇ ਅਵੱਲੜੀ ਚਾਲ। ਚੌਥੇ ਜੁਗ ਚੌਥਾ ਪੌੜਾ। ਚਿੱਟਾ ਅਸਵ ਚੁੱਕੇ ਪੌੜਾ। ਸ਼ਾਹ ਅਸਵਾਰਾ ਹਰਿ ਨਿਰੰਕਾਰਾ। ਲੋਕਮਾਤ ਵੇਖਣ ਆਇਆ ਮਿੱਠਾ ਕੌੜਾ। ਸ਼ਬਦ ਅਪਾਰਾ ਖੰਡਾ ਦੋ ਧਾਰਾ, ਅਸਤਰ ਸ਼ਸਤਰ ਬਸਤਰ ਕਰ ਪਿਆਰ, ਵੇਖ ਵਖਾਣੇ ਏਕਾ ਥਾਂ ਲੰਬਾ ਚੌੜਾ। ਜੋਤੀ ਜੋਤ ਸਰੂਪ ਹਰਿ, ਏਕਾ ਪੁੱਛੇ ਸਚ ਘਰ, ਸੰਬਲ ਦੇਸ ਕਿਹੜਾ ਵੇਸ, ਪਰਗਟ ਹੋਏ ਕਿਸ ਘਰ ਬ੍ਰਹਿਮਣ ਗੌੜਾ। ਉਤਰ ਦੇਣਾ ਕਰ ਵਿਚਾਰ। ਲੇਖਾ ਲੇਖ ਆਏ ਸਚ ਦਰਬਾਰ। ਜੂਠਾ ਝੂਠਾ ਭੇਖ ਦਏ ਨਿਵਾਰ। ਖਾਲੀ ਦਿਸੇ ਮਾਇਆ ਠੂਠਾ, ਸ਼ਬਦ ਭਰਿਆ ਰਹੇ ਭੰਡਾਰ। ਦਸਮ ਦਵਾਰੇ ਰੰਗ ਅਨੂਠਾ, ਅੰਮ੍ਰਿਤ ਬਰਖੇ ਨਿਝਰ ਧਾਰ। ਕਵਲ ਨਾਭੀ ਹੋਏ ਪੁੱਠਾ, ਝਿਰਨਾ ਝਿਰੇ ਵਾਰੋ ਵਾਰ। ਪੁਰਖ ਅਬਿਨਾਸ਼ੀ ਸਾਚਾ ਤੁਠਾ, ਕਰੇ ਕਰਾਏ ਖ਼ਬਰਦਾਰ। ਲੁਕਿਆ ਰਹਿਣ ਨਾ ਦੇਵੇ ਕੋਈ ਗੁਠਾ, ਸ਼ਬਦ ਹਲੂਣਾ ਰਿਹਾ ਮਾਰ। ਆਪ ਕਰਾਏ ਏਕਾ ਮੁੱਠਾ, ਚਰਨ ਟਿਕਾਇਆ ਬਿਆਸ ਪਾਰ ਕਿਨਾਰ। ਸੰਤ ਸੁਹੇਲਾ ਕੋਈ ਰਹਿਣ ਨਾ ਦੇਵੇ ਰੁੱਠਾ, ਜੁਗਾਂ ਜੁਗਾਂ ਦਾ ਵਿਛੜਿਆ ਯਾਰ। ਜੋਤੀ ਜੋਤ ਸਰੂਪ ਹਰਿ, ਏਕਾ ਪੁੱਛੇ ਸਚ ਘਰ, ਕਵਣ ਗੁਰ ਸੱਚੀ ਸਰਕਾਰ। ਉਤਰ ਦੇਣਾ ਸੁਰਤ ਸਲਾਹ। ਅਕਾਲ ਮੂਰਤ ਵਿਚ ਮਲਾਹ। ਸ਼ਬਦ ਤੂਰਤ ਦੱਸੇ ਰਾਹ। ਜੋਤੀ ਨੂਰਤ ਵੇਖੇ ਥਾਂ। ਮਾਇਆ ਰਾਣੀ ਰਹੀ ਝੂਰਤ, ਕਲਜੁਗ ਅੰਤ ਨਾ ਪਕੜੇ ਕੋਈ ਬਾਂਹ। ਬੇਮੁੱਖਾਂ ਦਰ ਦਿਸੇ ਦੂਰਤ, ਗੁਰਮੁਖਾਂ ਜਪਾਏ ਆਪਣਾ ਨਾਂ। ਜੋਤੀ ਜੋਤ ਸਰੂਪ ਹਰਿ, ਏਕਾ ਪੁੱਛੇ ਸਚ ਘਰ, ਕਵਣ ਪਿਤਾ ਕਵਣ ਮਾਂ। ਕਵਣ ਮਾਤ ਪਿਤ ਪੂਤ ਜਨ ਜਾਇਆ। ਕਵਣ ਧਾਗਾ ਸਾਚਾ ਸੂਤ, ਸਾਚਾ ਤਨ ਕਿਸ ਉਣਾਇਆ। ਕਵਣ ਮੰਦਰ ਅੰਧ ਕੂਪ, ਕਵਣ ਜੋਤੀ ਹਵਨ ਕਰਾਇਆ। ਕਵਣ ਨੂਰ ਸਤਿ ਸਰੂਪ, ਪਵਣ ਵਾਜਾ ਕਿਸ ਵਜਾਇਆ। ਜੋਤੀ ਜੋਤ ਸਰੂਪ ਹਰਿ, ਏਕਾ ਪੁੱਛੇ ਸਚ ਘਰ, ਕਵਣ ਸਿੰਘਾਸਣ ਡੇਰਾ ਲਾਇਆ। ਕਵਣ ਸਿੰਘਾਸਣ ਹਰਿ ਨਿਰੰਕਾਰ। ਜੋਤ ਸਰੂਪੀ ਆਪ ਬਿਰਾਜੇ, ਸ਼ਬਦ ਸਰੂਪੀ ਪਹਿਰੇਦਾਰ। ਪਵਣ ਸਰੂਪੀ ਮਾਰੇ ਅਵਾਜੇ, ਲੋਕਮਾਤ ਰਹਿਣਾ ਖ਼ਬਰਦਾਰ। ਆਪ ਆਪਣਾ ਸਾਜਨ ਸਾਜੇ, ਜੋਤੀ ਜਾਮਾ ਭੇਖ ਨਿਆਰ। ਤਖ਼ਤੋਂ ਲਾਹੇ ਰਾਜਨ ਰਾਜੇ, ਸ਼ਾਹ ਸੁਲਤਾਨਾਂ ਕਰੇ ਭਿਖਾਰ। ਜਨ ਭਗਤਾਂ ਦੇਵੇ ਏਕਾ ਨਾਮ ਸਾਚਾ ਦਾਜੇ। ਆਤਮ ਝੋਲੀ ਭਰੇ ਭੰਡਾਰ। ਜੋਤੀ ਜੋਤ ਸਰੂਪ ਹਰਿ, ਏਕਾ ਪੁੱਛੇ ਸਚ ਘਰ, ਕਵਣ ਦਵਾਰੇ ਜੋਤ ਨਿਰੰਕਾਰੇ, ਲੱਖ ਚੁਰਾਸੀ ਪਸਰ ਪਸਾਰ। ਜੋਤ ਨਿਰੰਕਾਰਾ ਇਕ ਅਕਾਰਿਆ। ਦੂਜਾ ਵਸੇ ਇਕ ਮਹੱਲੇ ਸ਼ਬਦ ਉਡਾਰਿਆ। ਤੀਜੇ ਪਵਣ ਸੁਨੇਹਾ ਘਲੇ, ਆਵੇ ਜਾਵੇ ਵਾਰੋ ਵਾਰਿਆ। ਚੌਥੇ ਘਰ ਮਿਲੇ ਵਰੇ, ਸੰਤ ਸੁਹੇਲੇ ਬੈਠੇ ਰਹਿਣ ਇਕੱਲੇ, ਆਪੇ ਪਾਵੇ ਸਾਰਿਆ। ਪੰਚਮ ਸ਼ਬਦ ਚੁਕਾਵੇ ਡਰੇ, ਨਾ ਜਨਮੇ ਨਾ ਮਰੇ, ਆਪੇ ਵੇਖੇ ਖੋਟੇ ਖਰੇ, ਨਾਮ ਘਸਵਟੀ ਇਕ ਰਖਾ ਰਿਹਾ। ਛੇਵੇਂ ਵੇਖੇ ਸਾਚੇ ਘਰ, ਸਤਿ ਪੁਰਖ ਨਿਰੰਜਣ ਜੋਤੀ ਹਰੇ, ਰੂਪ ਅਨੂਪਾ ਸਤਿ ਸਰੂਪਾ ਸ਼ਾਹੋ ਭੂਪਾ ਆਪ ਅਖਵਾ ਰਿਹਾ। ਸਤਵੇਂ ਸਤਿਵਾਦੀ ਪਾਰਬ੍ਰਹਮ ਬੋਧ ਅਗਾਧੀ ਸ਼ਬਦ ਨਾਦੀ, ਧੁਨੀ ਨਾਦ ਰਾਗ ਧੁਨ, ਸੁਨ ਮੁਨ ਆਪ ਖੁਲ੍ਹਾ ਰਿਹਾ। ਅਠਵੇਂ ਜੋਤ ਨਿਰੰਜਣ ਲਾਧੀ, ਅੱਠਾਂ ਤੱਤਾਂ ਆਪੇ ਬਾਧੀ, ਮਿਲੇ ਮੇਲ ਮਾਧਵ ਮਾਧੀ, ਭਾਂਡਾ ਭਰਮ ਭਉ ਭੰਨਾ ਰਿਹਾ। ਨਾਵੇਂ ਦਰ ਗਏ ਹਰ, ਆਪਣੀ ਕਰਨੀ ਰਹੇ ਭਰ, ਸਤਿ ਵਸਤ ਗੁਰਮੁਖ ਵਿਰਲੇ ਲਾਧੀ। ਦਸਮ ਦਵਾਰ ਸਚ ਸਰ, ਗੁਰਮੁਖ ਤਰਨੀ ਜਾਣਾ ਤਰ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੋਆਂ ਪੁਰੀਆਂ ਆਪੇ ਬਣਿਆ ਪਾਂਧੀ। ਫੂਲਨ ਹਾਰ ਤਨ ਸ਼ਿੰਗਾਰੇ। ਰਸਨਾ ਨਾਉਂ ਹਰਿ ਹਰਿ ਉਚਾਰੇ। ਤਿੰਨ ਸੌ ਸੱਠ ਹਾਡੀ ਰੋਗ ਨਿਵਾਰੇ। ਸ਼ਬਦ ਬਣੇ ਸਾਚਾ ਗਾਡੀ, ਕਲਜੁਗ ਬੇੜਾ ਪਾਰ ਉਤਾਰੇ। ਪਵਣ ਸਰੂਪੀ ਪਾਏ ਵਾਡੀ, ਰੋਗਾਂ ਸੋਗਾਂ ਪਾਵੇ ਸਾਰੇ। ਆਪ ਲਡਾਏ ਸਾਚੇ ਲਾਡੀ, ਇਕ ਬਹਾਏ ਦਰ ਦਵਾਰੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਦਰਸ ਕਰ ਤਰਸ, ਅਗੰਮ ਅਗੰਮ ਅਗੰਮ ਅਪਾਰੇ। ਜਨਮ ਕਰਮ ਪ੍ਰਭ ਹੱਥ, ਲੇਖਾ ਲਿਖਤ ਆਪ ਲਿਖਾਇੰਦਾ। ਜਨਮ ਕਰਮ ਪ੍ਰਭ ਹੱਥ, ਸਾਚੀ ਪਾਏ ਨਾਮ ਭਿਖ, ਰੋਗਾਂ ਸੋਗਾਂ ਵੰਡ ਵੰਡਾਇੰਦਾ। ਜਨਮ ਕਰਮ ਪ੍ਰਭ ਹੱਥ, ਦਰ ਘਰ ਸਾਚੇ ਕੰਡ ਰੰਡ ਨਾ ਕੋਇ ਵਢਾਇੰਦਾ। ਆਪ ਚਲਾਏ ਕਾਇਆ ਰਥ, ਸਤਿ ਸਰੂਪ ਆਪ ਸਮਾਇੰਦਾ। ਜਗਤ ਵਸੂਰੇ ਜਾਇਣ ਲਥ, ਜੋ ਜਨ ਆਏ ਦਰਸ਼ਨ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਜਿਸ ਜਨ ਆਪ ਆਪਣਾ ਦਰਸ ਦਿਖਾਇੰਦਾ। ਨੌਂ ਦਵਾਰੇ ਨੌਂ ਖੰਡ ਵੰਡੇ ਵਡ ਸੰਸਾਰਿਆ। ਆਪੇ ਪਾਈ ਮਾਤ ਵੰਡ, ਵੇਖ ਵਖਾਣੇ ਵਾਰੋ ਵਾਰਿਆ। ਪਹਿਲੇ ਦੂਜੇ ਆਈ ਕੰਡ, ਤੀਜੇ ਸਤਿ ਪਸਰ ਪਸਾਰਿਆ। ਚੌਥੇ ਪੰਜਵੇਂ ਲਾਏ ਡੰਡਾ, ਛੇਵੇਂ ਪਾਸਾ ਹਾਰਿਆ। ਸਤਵੇਂ ਆਤਮ ਹੋਈ ਰੰਡਾ, ਅਠਵੇਂ ਡਿਗੇ ਮੂੰਹ ਦੇ ਭਾਰਿਆ। ਨਾਵੇ ਹੋਏ ਖੰਡ ਖੰਡਾ, ਨਾ ਦੀਸੇ ਕੋਈ ਸਹਾਰਿਆ। ਦਸਮ ਦਵਾਰਾ ਇਕ ਬ੍ਰਹਿਮੰਡਾ, ਜੋਤ ਸਰੂਪੀ ਵਿਚ ਪਸਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਪਰ ਅਪਾਰਿਆ। ਨੌਂ ਦਵਾਰੇ ਦਰ ਦਵਾਰੇ। ਜੀਵ ਜੰਤ ਭੁੱਲੇ ਮਾਤ ਗਵਾਰੇ। ਰਸਨ ਹਲਕਾਏ ਹਾਹਾਕਾਰ, ਮਾਇਆ ਮਮਤਾ ਲੋਭ ਲੁਭਾਰੇ। ਮਦਿਰਾ ਮਾਸ ਇਕ ਅਹਾਰ, ਪਾਰਬ੍ਰਹਮ ਨਾ ਪਾਏ ਸਾਰੇ। ਮੋਖ ਮੁਕਤ ਜਗਤ ਭਵ ਸਾਗਰ ਤਾਰ, ਨਿਰਮਲ ਜੋਤ ਕਰ ਅਕਾਰੇ। ਗੁਰ ਮੰਤਰ ਅੰਤਰ ਸ਼ਬਦ ਅਪਾਰ, ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਆਦਿ ਪੁਰਖ ਅਪਰੰਪਰ ਸੁਵਾਮੀ ਏਕਾ ਦੇਵੇ ਸਾਚੀ ਧਾਰੇ। ਸਾਚੀ ਧਾਰ ਸ਼ਬਦ ਸੰਗੀਤ। ਵਿਚ ਸੰਸਾਰ ਚਰਨ ਕਵਲ ਹਰਿ ਸਾਚੀ ਪ੍ਰੀਤ। ਮਾਨਸ ਦੇਹੀ ਸੁਫਲ ਜਨਮ, ਜਗਤ ਰਾਸੀ ਸਾਚੀ ਨੀਤ। ਵੇਖ ਵਖਾਣੇ ਪੂਰਬ ਕਰਮ, ਹਰਿਜਨ ਸਾਚਾ ਸਾਚਾ ਮੀਤ। ਏਕਾ ਏਕ ਸਾਚਾ ਬ੍ਰਹਮ, ਏਕਾ ਗੁਰ ਕਾਇਆ ਮੰਦਰ ਅੰਦਰ ਗੁਰੂਦਵਾਰਾ ਮਸੀਤ। ਜੋਤੀ ਜੋਤ ਸਰੂਪ ਹਰਿ, ਸਦਾ ਸੁਹੇਲਾ ਰਾਖੋ ਚੀਤ। ਰਾਖੋ ਚੀਤ ਚਿਤ ਚਿਤਵੰਤਿਆ। ਸੋਹੰ ਗਾਓ ਸੁਹਾਗੀ ਗੀਤ, ਗੁਰਦੇਵ ਸੇਵ ਚਰਨ ਬੇਨੰਤੀਆ। ਕਾਇਆ ਰਹੇ ਸਦਾ ਅਤੀਤ, ਚੇਤਨ ਚੇਤ ਕਰੇ ਹਿੱਤ, ਨਿਤ ਨਵਿਤ ਨਾ ਕੋਈ ਵੇਖੇ ਵਾਰ ਥਿਤ, ਸਾਚੀ ਰੁੱਤ ਸਦਾ ਸੁਹੰਤੀਆ। ਮਾਨਸ ਦੇਹੀ ਲੈਣੀ ਜਿੱਤ, ਲੇਖੇ ਲਾਉਣੀ ਬੂੰਦ ਰਕਤ, ਮਿਲੇ ਮੇਲ ਸਾਚੇ ਕੰਤਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਮਾਣ ਵਿਚ ਜਹਾਨ, ਸ਼ਬਦ ਆਣ ਇਕ ਰਖੰਤਿਆ। ਏਕਾ ਆਣ ਦਰ ਦਰਬਾਰਿਆ। ਚਾਰ ਵਰਨਾਂ ਬ੍ਰਹਮ ਗਿਆਨ, ਸ਼ਬਦ ਭੰਡਾਰਿਆ। ਅਠਾਰਾਂ ਬਰਨਾਂ ਮਾਰ ਧਿਆਨ, ਇਕ ਕਰਾ ਰਿਹਾ। ਸੋਹੰ ਸ਼ਬਦ ਜੋਗ ਧਿਆਨ, ਅਠਾਰਾਂ ਧਿਆਏ ਗੀਤਾ ਰਾਗ ਸੁਣਾ ਰਿਹਾ। ਚਰਨ ਕਵਲ ਹਰਿ ਭਗਵਾਨ, ਮਾਨ ਤਾਣ ਆਪ ਬੰਨ੍ਹਾ ਰਿਹਾ। ਏਕਾ ਝੁੱਲੇ ਸ਼ਬਦ ਨਿਸ਼ਾਨ, ਸੱਤਾਂ ਰੰਗਾਂ ਆਪ ਰੰਗਾ ਰਿਹਾ। ਲੱਖਣ ਦੀਪ ਵਡ ਬਲਵਾਨ, ਕਰੋਚ ਪੁਸ਼ਕਰ ਨਾਲ ਰਲਾ ਰਿਹਾ। ਜੰਬੂ ਦੀਪ ਕਰ ਪਛਾਣ, ਸਾਚਾ ਧਰਮ ਆਪ ਧਰਾ ਰਿਹਾ। ਸਾਨ ਸਵੇਤ ਕਰ ਇਸ਼ਨਾਨ, ਸਲਮਲ ਸਾਚੀ ਬਣਤ ਬਣਾ ਰਿਹਾ। ਕੁਸ਼ਾ ਦਿਸ਼ਾ ਰਿਹਾ ਵੇਖ, ਸੱਤਾਂ ਦੀਪਾਂ ਲੇਖ ਲਿਖ, ਧਰਮ ਝੰਡਾ ਇਕ ਬਣਾ ਰਿਹਾ। ਧਰਮ ਝੰਡਾ ਹਰਿ ਬਲਕਾਰ। ਸੋਹੰ ਡੰਡਾ ਨਾਉਂ ਨਿਰੰਕਾਰ। ਝੁਲਦਾ ਰਹੇ ਵਿਚ ਨਵ ਖੰਡਾ, ਬ੍ਰਹਿਮੰਡ ਰਹੇ ਪਵਣ ਹੁਲਾਰ। ਆਪੇ ਪਾਏ ਹਰਿ ਜੀ ਵੰਡਾਂ, ਸ਼ਾਹ ਸੁਲਤਾਨਾਂ ਕਰੇ ਖ਼ਬਰਦਾਰ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਸ਼ਬਦ ਸਿੰਘਾਸਣ ਆਪ ਬਿਰਾਜੇ, ਸੋਹੰ ਰੱਖੇ ਸੀਸ ਤਾਜੇ, ਛਤਰ ਝੁੱਲੇ ਦੇਸ ਮਾਝੇ, ਆਪੇ ਸੋਹੇ ਸਚ ਦਰਬਾਰ। ਸਾਚਾ ਝੰਡਾ ਧਰਮ ਰੰਗਾਇਆ। ਸੱਤਾਂ ਰੰਗਾਂ ਵੰਡੇ ਵੰਡ, ਲਾਲ ਗੁਲਾਲ ਇਕ ਚੜ੍ਹਾਇਆ। ਆਦਿ ਪੁਰਖ ਅਸੁੱਤੇ ਪਰਕਾਸ਼, ਲਾਲ ਭੂਸ਼ਨ ਇਕ ਰਖਾਇਆ। ਆਪ ਆਪਣਾ ਦਾਸਨ ਦਾਸਾ, ਆਪ ਆਪਣੇ ਵਿਚ ਸਮਾਇਆ। ਆਪ ਆਪਣੀ ਬਣਾਏ ਰਾਸਾ, ਜੋਤ ਸੁਨਹਿਰੀ ਰੰਗ ਉਪਾਇਆ। ਆਪੇ ਵੇਖੇ ਸਚ ਤਮਾਸ਼ਾ, ਓਅੰਕਾਰਾ ਦੇਸ ਸੁਹਾਇਆ। ਤੀਜੇ ਘਰ ਪਾਏ ਰਾਸਾ, ਜੋਤ ਸਰੂਪੀ ਵੇਸ ਵਟਾਇਆ। ਸਾਚਾ ਵੇਸ ਏਕਾ ਪਾਸਾ, ਸੁਨ ਅਗੰਮਾ ਸੁਨ ਸਮਾਇਆ। ਗਗਨ ਪਤਾਲੀ ਨਾ ਕੋਈ ਦੀਸੇ ਥੰਮ੍ਹਾ, ਸੱਤਾਂ ਚੌਦਾਂ ਆਪ ਸਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੋਤੀ ਸਾਇਆ ਹਰਿ ਰਘੁਰਾਇਆ, ਸਾਚਾ ਸ਼ਬਦ ਇਕ ਉਪਾਇਆ। ਸ਼ਬਦ ਉਪਜੀ ਸਾਚੀ ਧਾਰ। ਸੁਨ ਅਗੰਮੋਂ ਹੋਈ ਪਾਰ। ਚਿੱਟਾ ਰੰਗ ਸਾਚਾ ਸੰਗ ਹਰਿ ਕਰਤਾਰ। ਸਚ ਦਵਾਰਾ ਆਈ ਲੰਘ, ਦਸਮ ਦਵਾਰੀ ਪਸਰ ਪਸਾਰ। ਦਸਮ ਦਵਾਰੀ ਮੰਗੀ ਮੰਗ, ਚਾਰੋਂ ਕੁੰਟ ਬੰਦ ਕਿਵਾੜ। ਜੋਤੀ ਜੋਤ ਸਰੂਪ ਹਰਿ, ਆਪੇ ਬੈਠਾ ਸਾਚਾ ਲਾੜ। ਦਸਮ ਦਵਾਰੀ ਹਰਿ ਟਿਕਾਣਾ। ਸ਼ਬਦ ਜੋਤ ਪਵਣ ਮਸਾਣਾ। ਵਰਨ ਗੋਤ ਨਾ ਕੋਈ ਵਖਾਣਾ। ਸਤਿ ਸਰੋਵਰ ਕਰ ਇਸ਼ਨਾਨਾ। ਹੰਸ ਚੋਗ ਚੋਗ ਹੰਸ ਸ਼ਬਦ ਮੋਤੀ ਜੋਤ ਜੋਤੀ ਇਕ ਭਗਵਾਨਾ। ਜੋਤੀ ਜੋਤ ਸਰੂਪ ਹਰਿ, ਦਸਮ ਦਵਾਰੀ ਸਚ ਘਰ, ਆਪ ਆਪਣਾ ਬੰਦ ਰਖਾਨਾ। ਰੱਖੇ ਬੰਦ ਬੰਦ ਕਿਵਾੜ। ਸ਼ਬਦ ਘੋੜਾ ਚਿੱਟਾ ਅਸਵ, ਪਰ੍ਹੇ ਹਟਾਏ ਪੰਚਮ ਧਾੜ। ਜੋਤੀ ਖੇਲ ਦਵਾਰ ਦਸਮ, ਹੱਡ ਮਾਸ ਨਾ ਕੋਈ ਨਾੜ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਹੋਏ ਅੰਦਰ ਬਾਹਰ। ਆਏ ਬਾਹਰ ਤਨ ਅਟਾਰੀ। ਜੋਤ ਨਿਰੰਜਣ ਕਰ ਪਸਾਰੀ। ਜੀਵ ਜੰਤ ਸਾਧ ਸੰਤ ਫਿਰ ਫਿਰ ਥੱਕੇ, ਵੈਦ ਹਕੀਮਾਂ ਹੱਥ ਨਾ ਆਈ ਸੱਚੀ ਨਾੜੀ। ਗੌਂਸ ਮੁਹੰਮਦ ਪੀਰ ਫ਼ਕੀਰ ਔਲੀਏ ਭੌਂਦੇ ਫਿਰੇ ਮਦੀਨ ਮੱਕੇ, ਨਾ ਕੋਈ ਵਖਾਏ ਪਿੱਛਾ ਅਗਾੜੀ। ਮਾਇਆ ਪੜਦਾ ਨਾ ਕੋਈ ਚੁੱਕੇ, ਨਾ ਕੋਈ ਚੜ੍ਹਾਏ ਸ਼ਬਦ ਘੋੜੀ। ਜੋਤੀ ਜੋਤ ਸਰੂਪ ਹਰਿ, ਨਿਰਗੁਣ ਸਰਗੁਣ ਵੇਸ ਕਰ, ਆਪੇ ਆਪ ਆਏ ਬਹੁੜੀ। ਨਿਰਗੁਣ ਰੂਪ ਅਗੰਮ ਕਿਸੇ ਨਾ ਜਾਣਿਆ। ਸਰਗੁਣ ਸਾਚਾ ਪਏ ਜੰਮ, ਸਤਿਗੁਰ ਸਾਚਾ ਮਾਤ ਵਖਾਣਿਆ। ਨਿਰਗੁਣ ਰੂਪ ਅਗੰਮ, ਨਾ ਕੋਈ ਹੱਡ ਮਾਸ ਨਾੜੀ ਚੰਮ, ਨੂਰੋ ਨੂਰ ਕਰੇ ਅਕਾਰਿਆ। ਸਰਗੁਣ ਰੂਪ ਮਾਨਸ ਦੇਹੀ ਏਕਾ ਤਮ, ਪਵਣ ਸਵਾਸੀ ਲਏ ਦਮ, ਪੰਜ ਤੱਤੀ ਬਣਤ ਬਣਾ ਰਿਹਾ। ਜੋਤੀ ਜੋਤ ਸਰੂਪ ਹਰਿ, ਨਿਰਗੁਣ ਸਰਗੁਣ ਭੇਖ ਕਰ, ਕਾਇਆ ਚੋਲਾ ਮਾਇਆ ਉਹਲਾ ਆਪਣਾ ਭੇਵ ਛੁਪਾ ਰਿਹਾ। ਕਾਇਆ ਚੋਲੀ ਹਰਿ ਬਣਾਈਆ। ਸ਼ਬਦ ਡੋਲੀ ਨਾਲ ਰਖਾਈਆ। ਆਪੇ ਬਣਿਆ ਸਾਚੀ ਗੋਲੀ, ਜੋਤੀ ਨਾਰੀ ਜਿਸ ਪਰਨਾਈਆ। ਕਾਇਆ ਕਪੜ ਪੜਦੇ ਰਿਹਾ ਖੋਲ੍ਹੀ, ਝੂਠਾ ਭਾਰ ਜੋ ਉਠਾਈਆ। ਜੋਤੀ ਜੋਤ ਸਰੂਪ ਹਰਿ, ਨਿਰਗੁਣ ਸਰਗੁਣ ਭੇਖ ਧਰ, ਜਨ ਭਗਤ ਉਧਾਰੇ ਵਾਰੋ ਵਾਰੇ ਥਾਉਂ ਥਾਈਂਆ। ਸਰਗੁਣ ਸਾਚੀ ਧਾਰ, ਸ਼ਬਦ ਅਧਾਰਿਆ। ਨਿਰਗੁਣ ਰੂਪ ਅਪਾਰ ਸਰਬ ਪਸਾਰਿਆ। ਜੋਤੀ ਜਾਮਾ ਭੇਖ ਨਿਆਰ, ਦੋਹਾਂ ਦਿਸੇ ਸਦਾ ਬਾਹਰਿਆ। ਜਨ ਭਗਤਾਂ ਮੀਤ ਮੁਰਾਰ, ਪਰਗਟ ਹੋਏ ਦਸਮ ਦਵਾਰਿਆ। ਖੜਾ ਰਹੇ ਪਹਿਰੇਦਾਰ, ਸ਼ਬਦ ਫੜ ਤੇਜ ਕਟਾਰਿਆ। ਨੇੜ ਨਾ ਆਏ ਠੱਗ ਚੋਰ ਯਾਰ, ਕਾਮ ਕਰੋਧ ਲੋਭ ਮੋਹ ਹੰਕਾਰਿਆ। ਗੁਣਵੰਤਾ ਗੁਣ ਰਿਹਾ ਵਿਚਾਰ, ਸਾਧਨ ਸੰਤਾ ਪਾਏ ਸਾਰ, ਸਾਚਾ ਦਰ ਆਪ ਸੁਹਾ ਰਿਹਾ। ਬੇਮੁੱਖ ਜੀਵ ਮਾਇਆ ਪਾਏ ਬੇਅੰਤਾ, ਭਰਮ ਭੁਲੇਖੇ ਜਗਤ ਭੁਲਾ ਰਿਹਾ। ਜੋਤੀ ਜੋਤ ਸਰੂਪ ਹਰਿ, ਸਰਗੁਣ ਨਿਰਗੁਣ ਭੇਖ ਕਰ, ਗੁਰਮੁਖ ਸੋਇਆ ਮਾਤ ਜਗਾ ਰਿਹਾ। ਗੁਰ ਪੂਰਾ ਜਾਗੇ, ਗੁਰਮੁਖ ਜਗਾਇੰਦਾ। ਜਗਤ ਗੁਰ ਜਾਗੇ, ਜਗਤ ਤ੍ਰਿਸਨਾ ਮਾਇਆ ਅਗਨ ਜਗਤ ਲਗਨ ਝੂਠਾ ਸਗਨ ਮੁਖ ਦੁੱਖ ਗਵਾਇੰਦਾ। ਲੱਖ ਚੁਰਾਸੀ ਭੌਂਦੀ ਨਗਨ, ਗੁਰਮੁਖ ਸਾਚੇ ਸੰਤ ਜਨ ਅੱਠੇ ਪਹਿਰ ਰਹਿਣ ਮਗਨ, ਦੀਪਕ ਸਾਚਾ ਸਾਚੇ ਘਰ, ਜੋਤ ਨੂਰੀ ਏਕਾ ਜਗਣ, ਸਾਚਾ ਧਾਮ ਸੁਹਾਇੰਦਾ। ਆਪ ਸੁਹਾਏ ਆਪਣੇ ਅੰਗਣ, ਦੂਜਾ ਦਰ ਨਾ ਜਾਏ ਮੰਗਣ, ਸ਼ਬਦ ਪਹਿਨਾਏ ਸਾਚਾ ਕੰਗਣ, ਗੀਤ ਰਾਗ ਇਕ ਸੁਣਾਇੰਦਾ। ਸ਼ਬਦ ਘੋੜੇ ਕਸੇ ਤੰਗਨ, ਨਾਮ ਵਜਾਏ ਇਕ ਮਰਦੰਗਨ, ਮਾਨਸ ਦੇਹੀ ਨਾ ਹੋਏ ਭੰਗਣ, ਲੱਖ ਚੁਰਾਸੀ ਪਾਰ ਕਰਾਇੰਦਾ। ਸਦਾ ਸਹਾਈ ਅੰਗ ਸੰਗਨ, ਨਾਮ ਚੜ੍ਹਾਏ ਸਾਚੀ ਰੰਗਨ, ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਦਰਗਾਹ ਸਾਚੀ ਸਾਚੇ ਧਾਮ ਆਪ ਬਹਾਇੰਦਾ। ਦਰਗਾਹ ਸਾਚੀ ਧਾਮ ਨਿਆਰਾ, ਪਾਰਬ੍ਰਹਮ ਬ੍ਰਹਮ ਆਪ ਸੁਹਾਇਆ। ਜੋਤੀ ਨੂਰ ਕਰ ਉਜਿਆਰਾ, ਚੰਦ ਸੂਰਜ ਕੋਈ ਦਿਸ ਨਾ ਆਇਆ। ਤਾਰਾ ਮੰਡਲ ਪਾਰ ਕਿਨਾਰਾ, ਸ਼ਿਵ ਸ਼ੰਕਰ ਨਾ ਕੋਈ ਬਣਾਇਆ। ਬ੍ਰਹਮਾ ਵੇਦ ਨਾ ਕੋਈ ਸੁਣਾਇਆ। ਰਾਗ ਛਤੀਸ ਨਾ ਕੋਈ ਅਧਾਰਾ, ਸੁਰਪਤ ਰਾਜਾ ਇੰਦ ਕਰੋੜ ਤੇਤੀਸਾ ਚਰਨ ਹੇਠ ਝਸਾਇਆ। ਦੇਵੀ ਦੇਵਾ ਕਰੇ ਨਿਮਸਕਾਰਾ, ਜਗਤ ਜਗਦੀਸਾ ਬੀਸ ਇਕੀਸਾ ਹਰਿ ਸੁਹਾਇਆ ਸਚ ਮੁਨਾਰਾ, ਛਤਰ ਝੁੱਲਾਏ ਏਕਾ ਸੀਸਾ, ਨੌਂ ਖੰਡ ਪ੍ਰਿਥਮੀ ਇਕ ਹਦੀਸਾ, ਵਰਨ ਅਵਰਨੀ ਜ਼ਾਤੀ ਪਾਤੀ ਭੇਵ ਚੁਕਾਇਆ। ਨਰ ਨਰਾਇਣ ਸਾਚੀ ਸਰਨ, ਚਾਰ ਕੁੰਟ ਪਾਣੀ ਭਰਨ, ਜੋਤੀ ਜੋਤ ਸਰੂਪ ਹਰਿ, ਏਕਾ ਅੱਖਰ ਜਗਤ ਵੱਖਰ ਸੋਹੰ ਸ਼ਬਦ ਰਿਹਾ ਪੜ੍ਹਾਇਆ। ਸੋਹੰ ਅੱਖਰ ਹਰਿ ਪੜ੍ਹਾਏ। ਸਤਿਜੁਗ ਸਾਚੀ ਦਇਆ ਕਮਾਏ। ਕਲਜੁਗ ਕੂੜਾ ਰਹਿਣ ਨਾ ਪਾਏ। ਮੂਰਖ ਮੁਗਧ ਮਨਮੁਖ ਮੂੜ੍ਹਾ, ਵੇਲੇ ਅੰਤ ਸਰਬ ਮਿਟ ਜਾਏ। ਲਾੜੀ ਮੌਤ ਪਾਏ ਚੂੜਾ, ਲੱਖ ਚੁਰਾਸੀ ਅੰਤ ਵਿਆਹੇ। ਧਰਤ ਮਾਤ ਚੜ੍ਹਾਏ ਰੰਗ ਗੂੜ੍ਹਾ, ਲਾਲ ਮਹਿੰਦੀ ਹੱਥੀਂ ਲਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇ ਵਰ ਚਾਰੋਂ ਕੁੰਟਾਂ ਹੋਏ ਖਾਲੀਆ। ਜਗਤ ਅੰਧੇਰਾ ਚੁੱਕੇ ਡਰ, ਜੂਠੇ ਝੂਠੇ ਜਾਣ ਮਰ, ਆਪਣੀ ਕਰਨੀ ਲੈਣ ਭਰ, ਨਾ ਕੋਈ ਦੀਸੇ ਬਾਲ ਜਵਾਨਿਆ। ਗੁਰਮੁਖ ਸਾਚੇ ਸੰਤ ਜਨ ਸਾਚੀ ਸਰਨ ਜਾਇਣ ਪੜ੍ਹ, ਦਰ ਘਰ ਸਾਚੇ ਜਾਇਣ ਵੱੜ, ਇਕ ਫੜਾਏ ਹਰਿ ਜੀ ਲੱੜ, ਅੱਠੇ ਪਹਿਰ ਰੱਖੇ ਮਸਤਾਨਿਆ। ਕਾਇਆ ਤੋੜੇ ਕਿਲ੍ਹਾ ਹੰਕਾਰੀ ਗੜ੍ਹ, ਦਸਮ ਦਵਾਰੀ ਉਪਰ ਚੜ੍ਹ, ਪੰਜਾਂ ਚੋਰਾਂ ਲਏ ਫੜ, ਦਰ ਦਵਾਰੇ ਦੇਵੇ ਮਾਣਾ, ਗੁਰਮੁਖ ਏਕਾ ਅੱਖਰ ਜਾਏ ਪੜ੍ਹ, ਨਾ ਕੋਈ ਸੀਸ ਨਾ ਕੋਈ ਧੜ, ਦਰਸ ਦਿਖਾਏ ਅੱਗੇ ਖੜ, ਨਰ ਹਰਿ ਸ੍ਰੀ ਭਗਵਾਨਿਆ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਮੇਟ ਮਿਟਾਏ ਜਗਤ ਜੀਵ ਸ਼ੈਤਾਨਿਆ। ਗੁਰ ਸੰਗਤ ਗੁਰ ਧਾਮ ਸੁਹਾਇਆ। ਬਣ ਕੇ ਆਈ ਸਾਚੀ ਮੰਗਤ, ਰੰਗਤ ਨਾਮ ਇਕ ਚੜ੍ਹਾਇਆ। ਆਪੇ ਕਟੇ ਭੁੱਖ ਨੰਗਤ, ਹੋਏ ਸਹਾਈ ਜਿਉਂ ਨਾਨਕ ਅੰਗਦ, ਧੁਰ ਦਰਗਾਹੀ ਲੇਖਾ ਲੇਖ ਲਿਖਾਇਆ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਦਰ ਦਵਾਰਾ ਇਕ ਸੁਹਾਇਆ। ਗੁਰ ਸੰਗਤ ਹਰਿ ਸ਼ਬਦ ਭੰਡਾਰ। ਮੰਗੇ ਮੰਗ ਵਾਰੋ ਵਾਰ। ਦੇਵਣਹਾਰ ਦਾਤਾਰ ਸੱਚੀ ਸਰਕਾਰ। ਸਾਚੀ ਭਿਖਿਆ ਪ੍ਰਭ ਦਰ ਪਾਈਏ, ਨਾਓ ਨਿਰੰਜਣ ਰਸਨਾ ਗਾਈਏ, ਆਦਿ ਅੰਤ ਨਾ ਆਏ ਹਾਰ। ਅਮਰਾਪਦ ਅਮਰ ਹੋ ਜਾਈਏ, ਕਾਇਆ ਮੰਦਰ ਸਾਚੇ ਅੰਦਰ, ਪੁਰਖ ਅਬਿਨਾਸ਼ੀ ਸਦ ਗੀਤ ਸੁਹਾਗੀ ਸਾਚੇ ਗਾਈਏ। ਧੁਨੀ ਨਾਦ ਵਜਾਏ ਨਦ, ਅਨਹਦ ਰਾਗ ਸਦਾ ਰਸ ਪਾਈਏ। ਅੰਮ੍ਰਿਤ ਪਿਆਏ ਸਾਚੀ ਮੱਧ, ਦਿਵਸ ਰੈਣ ਮਸਤੀ ਮਸਤ ਹੋ ਜਾਈਏ। ਗੁਰਮੁਖ ਵਿਰਲਾ ਪਰਗਟ ਹੋਏ ਸਾਚੀ ਯੱਦ, ਕੁਲ ਕੁਲਵੰਤਾ ਭਾਗ ਲਗਾਈਏ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਆਪ ਆਪਣੇ ਰੰਗ ਰੰਗਾਈਏ। ਸਾਚੀ ਕੁਲ ਲੱਗੇ ਭਾਗ। ਗੁਰਮੁਖ ਉਪਜੇ ਜੋਤ ਚਿਰਾਗ। ਚਰਨ ਸਰਨ ਸਰਨ ਚਰਨ ਗੁਰ ਜਾਏ ਲਾਗ। ਖੁਲ੍ਹਾ ਰਹੇ ਹਰਨ ਫਰਨ, ਆਪ ਆਪਣੀ ਪਕੜੇ ਵਾਗ। ਜਗਤ ਚੁੱਕੇ ਲਹਿਣਾ ਦੇਣਾ, ਮਿਲੇ ਮੇਲ ਕੰਤ ਸੁਹਾਗ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੋਵਣ ਆਇਆ ਕਾਇਆ ਦਾਗ਼। ਧੋਏ ਕਾਇਆ ਦਾਗ਼, ਆਏ ਦਵਾਰਿਆ। ਸ਼ਬਦ ਸੁਣਾਏ ਸਾਚਾ ਰਾਗ, ਭਰਮ ਨਿਵਾਰਿਆ। ਦਇਆ ਕਮਾਏ ਪਹਿਲੀ ਮਾਘ, ਰਾਗ ਛਤੀਸਾ ਦੰਦ ਬਤੀਸਾ ਨਾ ਕੋਈ ਸੁਣਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਮਿਟਾਏ ਤ੍ਰਿਸਨਾ ਆਗ, ਅੰਮ੍ਰਿਤ ਜਾਮ ਇਕ ਪਿਆ ਰਿਹਾ। ਅੰਮ੍ਰਿਤ ਜਾਮ ਪਿਆਏ ਠੰਡੀ ਠਾਰਿਆ। ਕੋਈ ਨਾ ਲਾਏ ਦਾਮ, ਹਰਿ ਨਿਰੰਕਾਰਿਆ। ਕਾਇਆ ਮਾਟੀ ਹਰਿਆ ਚਾਮ, ਦੇਵੇ ਦਰਸ ਅਗੰਮ ਅਪਾਰਿਆ। ਏਕਾ ਏਕ ਹਰਿ ਹਰਿ ਨਾਮ, ਦੂਸਰ ਕਰਮ ਨਾ ਕਿਸੇ ਕਾਮ, ਅੰਤਮ ਆਏ ਪਾਸਾ ਹਾਰਿਆ। ਜੋਤੀ ਜੋਤ ਸਰੂਪ ਹਰਿ, ਗੁਰਮੁਖਾਂ ਦੇਵੇ ਨਾਮ ਵਰ, ਬਣ ਬਣ ਆਏ ਦਰ ਭਿਖਾਰਿਆ। ਬਣਿਆ ਦਰ ਭਿਖਾਰ, ਖੇਲ ਅਪਾਰਿਆ। ਮੰਗੇ ਮੰਗ ਅਪਾਰ, ਪਹਿਲੀ ਵਾਰਿਆ। ਝੋਲੀ ਪਾਉਣਾ ਨਾਮ ਪਿਆਰ, ਭਰਿਆ ਰਹੇ ਸਦਾ ਭੰਡਾਰਿਆ। ਫਲ ਲੱਗੇ ਕਾਇਆ ਡਾਲ੍ਹ, ਜੋਤੀ ਨੂਰ ਹੋਏ ਉਜਿਆਰਿਆ। ਫੜ ਫੜ ਬਾਹੋਂ ਰਿਹਾ ਤਾਰ, ਦਰ ਘਰ ਆਏ ਪੈਜ ਸਵਾਰਿਆ। ਸ਼ਬਦ ਸਰੂਪੀ ਰਿਹਾ ਵਾਜਾਂ ਮਾਰ, ਦਿਸ ਨਾ ਆਏ ਅੰਦਰ ਬਾਹਰਿਆ। ਆਪੇ ਰਿਹਾ ਕਾਜ ਸਵਾਰ, ਕਦੇ ਗੁਪਤ ਕਦੇ ਜਾਹਰਿਆ। ਸਾਚੀ ਕੁੱਲ ਹਰਿ ਵਿਚਾਰ, ਕਲਜੁਗ ਅੰਤਮ ਕਲਜੁਗ ਅੰਤਮ ਪਾਏ ਮੁੱਲ, ਦੂਜੀ ਵਾਰ ਡੱਲਾ ਝੱਲਾ ਭਾਗ ਲਗਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪੇ ਵੇਖੇ ਇਕ ਇਕੱਲਾ ਬਾਗ ਬਾਗੀਚਾ ਜਲਾਂ ਥਲਾਂ ਪਾਰਜ਼ਾਤੀ ਬੂਟਾ ਆਪ ਉਗਾ ਰਿਹਾ। ਝੱਲਾ ਡੱਲਾ ਗਿਆ ਡੁੱਲ੍ਹ। ਕਲਜੁਗ ਮਾਇਆ ਵਡ ਜਰਵਾਣੀ, ਜੂਠੇ ਧੰਦੇ ਗਿਆ ਰੁੱਲ। ਗੁਰ ਗੋਬਿੰਦੇ ਸ਼ਬਦ ਨਿਸ਼ਾਨੀ, ਅੰਤਮ ਪਾਏ ਸਾਚਾ ਮੁਲ। ਨਾ ਕੋਈ ਜਾਣੇ ਬ੍ਰਹਮ ਗਿਆਨੀ, ਵਿਦਵਾਨੀ ਗਏ ਮਾਇਆ ਭੁੱਲ। ਗੁਰਮੁਖ ਤੇਰੀ ਸਚ ਨਿਸ਼ਾਨੀ, ਭਾਗ ਲਗਾਇਆ ਸਾਚੀ ਕੁੱਲ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਜੋਤੀ ਜਾਮਾ ਭੇਖ ਧਰ, ਪਾਵਣ ਆਇਆ ਸਾਚਾ ਮੁਲ। ਸਾਚਾ ਪਾਏ ਮੁੱਲ ਸਾਚੇ ਲਾਲਨਾ। ਚਰਨ ਪ੍ਰੀਤੀ ਗਈ ਘੁਲ, ਲਾਏ ਫਲ ਸਾਚੇ ਡਾਲਨਾ। ਅੰਮ੍ਰਿਤ ਆਤਮ ਨਾ ਗਈ ਡੁਲ੍ਹ, ਆਪ ਸੁਹਾਏ ਸਾਚੇ ਤਾਲਨਾ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਕਰੇ ਕਰਾਏ ਸਰਬ ਪ੍ਰਿਤਪਾਲਨਾ। ਕਰੇ ਪ੍ਰਿਤਪਾਲ ਮਾਰ ਜਵਾਲਦਾ। ਆਪੇ ਹੋਏ ਪ੍ਰਿਤਪਾਲ ਸਰਬ ਘਟ ਪਾਲਦਾ। ਜੁਗਾ ਜੁਗੰਤਰ ਜਗਤ ਦਲਾਲ, ਸਾਚੀ ਘਾਲਨ ਘਾਲਦਾ। ਜਨ ਭਗਤਾਂ ਚਲੇ ਨਾਲ ਨਾਲ, ਸਦਾ ਸਦਾ ਸਦ ਸੁਰਤ ਸੰਭਾਲਦਾ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਦੇਵੇ ਖਜਾਨਾ ਨਾਮ ਧਨ ਧਨ ਨਾਮ ਸਚ ਧਨ ਮਾਲ ਦਾ। ਕਟੇ ਰੋਗ ਸੰਤਾਪ, ਜਗਤ ਵਿਆਪਿਆ। ਭੁੱਲਿਆ ਆਪਣਾ ਆਪ, ਚੜ੍ਹਿਆ ਤੀਨੋ ਤਾਪਿਆ। ਹਰਿ ਹਰਿ ਜਪਣਾ ਸਾਚਾ ਜਾਪ, ਸੋਹੰ ਸ਼ਬਦ ਵਡ ਪਰਤਾਪਿਆ। ਹੋਏ ਸਹਾਈ ਮਾਈ ਬਾਪ, ਕਲ ਕਲੇਸ਼ ਮਿਟਾਏ ਦੁੱਖ ਸਿਆਪਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਆਪ ਸਰਬ ਪਰਕਾਸ਼ਿਆ। ਬਾਰਾਂ ਤੀਸ ਕਰ ਵਿਚਾਰ। ਹੱਡ ਨਾੜ ਨਾੜੀ ਰਹੀ ਪੀਸ, ਨਾ ਪਾਵੇ ਕੋਈ ਸਾਰ। ਜੋੜ ਜੋੜਾ ਰਹੇ ਚੀਸ, ਰੋਗ ਰੋਗਾਂ ਏਕਾ ਧਾਰ। ਸ਼ਬਦ ਪੜ੍ਹਨੀ ਇਕ ਹਦੀਸ, ਇਕ ਲੱਖ ਅੱਸੀ ਹਜ਼ਾਰ ਦੇਵੇ ਮਾਰ। ਸੋਹੰ ਸ਼ਬਦ ਧਰਨਾ ਸੀਸ, ਦਰ ਘਰ ਸਾਚੇ ਦੇਵੇ ਵਾੜ। ਦੇਵੇ ਦਰਸ ਹਰਿ ਜਗਦੀਸ, ਜਗੇ ਜੋਤ ਬਹੱਤਰ ਨਾੜ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰੋਗ ਸੋਗ ਚਿੰਤ ਮਿਟਾਏ, ਸਿਰੋਂ ਉਠਾਏ ਸੋਗ ਪਹਾੜ। ਕਿਸ਼ਨਾ ਸੁਖਲਾ ਪਖ ਵੈਰਾਨ। ਨਾ ਕੋਈ ਸਕੇ ਮਾਤ ਰੱਖ, ਕਾਇਆ ਅੰਦਰ ਬੀਆਬਾਨ। ਚਾਰੋਂ ਕੁੰਟਾਂ ਲਾਉਂਦੇ ਭੱਖ, ਨਾ ਕੋਈ ਵੇਖੇ ਮਾਰ ਧਿਆਨ। ਕੁੱਖ ਸੁਲੱਖਣੀ ਦਿਸੇ ਸੱਖ, ਨਾ ਕੋਈ ਗੋਦ ਬਾਲ ਨਿਧਾਨ। ਪੁਰਖ ਅਬਿਨਾਸ਼ੀ ਲਏ ਰਖ, ਸੋਹੰ ਗਾਉਣਾ ਇਕ ਨਿਸ਼ਾਨ। ਪੂਤ ਸਪੂਤਾ ਹੋਏ ਪਰਤਖ, ਜਗਤ ਹਿਤ ਜੜ੍ਹ ਇਕ ਨਿਸ਼ਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਦੇਵੇ ਕਰ, ਰਸਨਾ ਗਾਏ ਨਰ ਹਰਿ ਬਲੀ ਬਲਵਾਨ। ਮਦਿਰਾ ਮਾਸ ਜਗਤ ਤਜਾਉਣਾ। ਗਰਭਵਾਸ ਹਰਿ ਭਾਗ ਲਗਾਉਣਾ। ਆਸ ਪਾਸ ਹਰਿ ਹਰਿ ਵਾਸ, ਸ਼ਬਦ ਰਾਸ ਇਕ ਵਖਾਉਣਾ। ਅਪ ਤੇਜ਼ ਵਾਏ ਪ੍ਰਿਥਮੀ ਅਕਾਸ, ਪੰਚਾਂ ਤੱਤਾਂ ਮੇਟ ਮਿਟਾਉਣਾ। ਲਿਖੇ ਲੇਖ ਦੱਸ ਦੱਸ ਮਾਸ, ਨੌਂ ਅਠਾਰਾਂ ਧਿਆਨ ਲਗਾਉਣਾ। ਜੋਤੀ ਜੋਤ ਸਰੂਪ ਹਰਿ, ਨਿੱਜ ਘਰ ਆਤਮ ਰੱਖੇ ਵਾਸ, ਪਾਰਬ੍ਰਹਮ ਬ੍ਰਹਮ ਪਾਰ ਏਕਾ ਆਸ ਪੂਰ ਕਰਾਉਣਾ। ਗੁਰਮੁਖ ਰੰਗ ਅਨੂਪ, ਮਨ ਬੈਰਾਗਿਆ। ਮੰਗੇ ਮੰਗ ਸਤਿ ਸਰੂਪ, ਮਨ ਸੋਇਆ ਮਾਤ ਜਾਗਿਆ। ਮੇਲ ਮਿਲਾਵਾ ਸ਼ਾਹੋ ਭੂਪ, ਸ਼ਬਦ ਸੁਣਾਏ ਸਾਚਾ ਰਾਗਿਆ। ਹੋਏ ਰੁਸ਼ਨਾਈ ਅੰਧ ਕੂਪ, ਅੰਧ ਅੰਧੇਰਾ ਜਾਏ ਭਾਗਿਆ। ਨਾ ਕੋਈ ਰੇਖ ਨਾ ਕੋਈ ਰੂਪ, ਮਿਲੇ ਮੇਲ ਕੰਤ ਸੁਹਾਗਿਆ। ਜੋਤੀ ਜੋਤ ਸਰੂਪ ਹਰਿ, ਚਰਨ ਪ੍ਰੀਤੀ ਦੇਵੇ ਵਰ, ਸਰਨ ਸਰਨਾਈ ਜੋ ਜਨ ਲਾਗਿਆ। ਸੋਹੰ ਸ਼ਬਦ ਅਜਪਾ ਜਾਪ। ਹਉਮੇ ਮਾਰੇ ਵਿਚੋਂ ਤਾਪ। ਕੋਟਨ ਕੋਟ ਉਤਾਰੇ ਪਾਪ। ਲੋਕਮਾਤ ਵਡ ਪਰਤਾਪ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰਸ ਦਿਖਾਏ ਆਪੇ ਆਪ। ਦਰ ਦਵਾਰੇ ਦਰਸ਼ਨ ਪਾਉਣਾ। ਪਾਰਬ੍ਰਹਮ ਪਤਿਪਰਮੇਸ਼ਵਰ ਪੁਰਖ ਅਬਿਨਾਸ਼ੀ ਘਟ ਘਟ ਵਾਸੀ ਸੋਹੰ ਸਾਚਾ ਜਾਪ ਜਪਾਉਣਾ। ਮਾਨਸ ਜਨਮ ਕਰੇ ਰਹਿਰਾਸ, ਸ਼ਬਦ ਚਲਾਏ ਸਵਾਸ ਸਵਾਸ, ਪਵਣ ਸਵਾਸੀ ਹੋਏ ਵਾਸ, ਰਸਨਾ ਰਸਕ ਰਸਕ ਗੁਣ ਗਾਉਣਾ। ਕਿਸੇ ਹੱਥ ਨਾ ਆਏ ਪੰਡਤ ਕਾਂਸੀ, ਜੋਤੀ ਜੋਤ ਸਰੂਪ ਹਰਿ, ਅਲਖ ਨਿਰੰਜਣ ਅਭੇਦ ਅਭੇਦਾ, ਚਾਰ ਵੇਦਾ ਅਛਲ ਅਛੇਦਾ ਆਪ ਆਪਣਾ ਦਰਸ ਦਿਖਾਉਣਾ। ਆਤਮ ਖ਼ੁਸ਼ੀ ਜਗਤ ਜਹਾਨ। ਸਾਚਾ ਨਾਉਂ ਸਭਨੀਂ ਥਾਉਂ, ਕਾਇਆ ਦਿਸੇ ਬੰਦ ਮਕਾਨ। ਰਸਨਾ ਗਾਓ ਅਗੰਮ ਅਥਾਹੋ, ਬੇਪਰਵਾਹੋ ਦਰ ਦਵਾਰੇ ਦੇਵੇ ਮਾਣ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਾਤ ਕੁੱਖ ਸਾਚਾ ਸੁੱਖ, ਉਲਟੇ ਰੁਖ਼ ਜਗਤ ਮਨੁਖ, ਏਕਾ ਬਖ਼ਸ਼ੇ ਚਰਨ ਧਿਆਨ। ਚਰਨ ਧਿਆਨ ਹਰਿ ਮਿਹਰਵਾਨ ਦਇਆ ਦਾਤਾਰਿਆ। ਆਤਮ ਕਰੇ ਕਾਰਜ ਸਿਧ, ਰਸਨਾ ਨਾਉਂ ਜਿਨ ਹਰਿ ਉਚਾਰਿਆ। ਸ਼ਬਦ ਤੀਰ ਨਿਰਾਲਾ ਆਤਮ ਰਿਹਾ ਵਿਧ, ਹੋਏ ਪਾਰ ਕਿਨਾਰਿਆ। ਪ੍ਰਭ ਮਿਲਣ ਦੀ ਸਾਚੀ ਬਿਧ, ਸਾਚਾ ਨਾਉਂ ਰਸਨ ਉਚਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਰਿਆ ਰੱਖੇ ਸਦ ਭੰਡਾਰਿਆ। ਅੱਠ ਤ੍ਰੈ ਲੱਗਾ ਦੁੱਖ। ਤ੍ਰੈ ਅੱਠ ਤ੍ਰਿਸ਼ਨਾ ਭੁੱਖ। ਦਰ ਦਵਾਰਾ ਹਰਿ ਨਿਰੰਕਾਰਾ ਸਾਚੀ ਸੁਖਣਾ ਆਤਮ ਸੁਖ। ਗੁਪਤ ਜਾਹਰਾ ਭਰ ਭੰਡਾਰਾ, ਜਗਤ ਮਿਟੇ ਤ੍ਰਿਸਨਾ ਭੁੱਖ। ਪਾਰਬ੍ਰਹਮ ਕਰ ਵਿਚਾਰਾ, ਸਾਚਾ ਲੇਖਾ ਦੇਣਾ ਲਿਖ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਭਿਖਾਰੀ ਪਾਏ ਸਾਚੀ ਭਿਖ। ਮਨ ਮਤ ਚਿੱਤ ਜਗ ਮੀਤ। ਬਹੱਤਰ ਨਾੜੀ ਉਬਲੇ ਰਤ, ਕਵਣ ਰੱਖੇ ਮਾਤ ਪਤ, ਕਾਇਆ ਕਰੇ ਠੰਡੀ ਸੀਤ। ਜਗਤ ਨਾਤਾ ਬੱਝੇ ਨਤ, ਜਗਤ ਬੀਜ ਬੀਜੇ ਸਾਚੇ ਵਤ, ਮਾਨਸ ਦੇਹੀ ਜਾਏ ਜੀਤ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਦਰ ਦਵਾਰਾ ਰਿਹਾ ਭਰ, ਰਸਨ ਗਾਉਣਾ ਸੁਖ ਸਹਿਜ ਸਮਾਉਣਾ, ਸੋਹੰ ਸ਼ਬਦ ਸੁਹਾਗੀ ਗੀਤ। ਹਰਿ ਚਰਨ ਅਪਾਰ, ਗੁਰਮੁਖ ਜਾਣਿਆ। ਮਿਲੇ ਵਡਿਆਈ ਵਿਚ ਸੰਸਾਰ, ਧਰਮ ਰਾਜ ਇਕ ਵਖਾਨਿਆ। ਆਪੇ ਦਿਸੇ ਆਰ ਪਾਰ, ਆਪੇ ਚਲੇ ਚਲਾਏ ਆਪਣੇ ਭਾਣਿਆ। ਸ਼ਬਦ ਲਗਾਏ ਇਕ ਉਡਾਰ, ਦਰ ਦਵਾਰਾ ਹਰਿ ਨਿਰੰਕਾਰਾ ਏਕਾ ਏਕ ਵਖਾਨਿਆ। ਸ਼ਬਦ ਦੱਸੇ ਸਾਚੀ ਧਾਰਾ, ਸੋਹੰ ਕਰਨਾ ਵਣਜ ਵਪਾਰਾ, ਮਾਨਸ ਦੇਹੀ ਨਾ ਆਏ ਹਾਰਾ, ਦਰ ਦਵਾਰੇ ਹੋਏ ਪ੍ਰਵਾਨਿਆ। ਕੂੜ ਕੁਟੰਬ ਜਗਤ ਪਸਾਰਾ, ਪੁਰਖ ਅਬਿਨਾਸ਼ੀ ਘਟ ਘਟ ਵਾਸੀ ਏਕਾ ਏਕ ਮੀਤ ਮੁਰਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਸਚ ਦਵਾਰਾ ਜਿਸ ਜਨ ਪਛਾਨਿਆ। ਨਾਮ ਰਸਨਾ ਮਸਤਕ ਧੂੜ। ਪ੍ਰਭ ਅਬਿਨਾਸ਼ੀ ਹਿਰਦੇ ਵਸਣਾ, ਲੱਖ ਚੁਰਾਸੀ ਕਟੇ ਜੂੜ। ਏਕਾ ਰਾਹ ਸਾਚਾ ਦੱਸਣਾ, ਚਤੁਰ ਸੁਘੜ ਸਿਆਣ ਬਣਾਏ, ਜੋ ਜਨ ਦਰ ਆਏ ਮੂੜ੍ਹ। ਤੀਰ ਨਿਰਾਲਾ ਏਕਾ ਕਸਣਾ, ਸ੍ਰਿਸ਼ਟ ਸਬਾਈ ਕੂੜੋ ਕੂੜ। ਦਰਗਾਹ ਸਾਚੀ ਬਹਿ ਬਹਿ ਹੱਸਣਾ, ਕਾਇਆ ਚੜ੍ਹੇ ਰੰਗ, ਪ੍ਰਭ ਦਰ ਮੰਗੀ ਮੰਗ, ਲਾਲ ਗੁਲਾਲੀ ਗੂੜ੍ਹੋ ਗੂੜ। ਜੋਤੀ ਜੋਤ ਸਰੂਪ ਹਰਿ, ਸਦਾ ਵਸੇ ਅੰਗ ਸੰਗ, ਏਕਾ ਬਖ਼ਸ਼ੇ ਚਰਨ ਧੂੜ। ਕਾਇਆ ਹੱਟ ਵਿਕਾਰ ਜੀਵ ਪਰਾਨੀਆ। ਕੂੜ ਕੁੜਿਆਰਾ ਮਾਰੇ ਮਾਰ, ਅੱਠੇ ਪਹਿਰ ਪੰਚ ਸ਼ੈਤਾਨਿਆ। ਪੂਰਬ ਕਰਮਾਂ ਆਈ ਹਾਰ, ਆਦਿ ਆਦਿ ਨਾ ਕਿਸੇ ਪਛਾਣਿਆ। ਕੋਇ ਨਾ ਪਾਏ ਮਾਤ ਸਾਰ, ਵੈਦ ਹਕੀਮ ਮੁਖ ਭਵਾਨਿਆ। ਪੁਰਖ ਅਬਿਨਾਸ਼ੀ ਪਾਵੇ ਸਾਰ, ਸ਼ਬਦ ਦੇਵੇ ਇਕ ਅਧਾਰ, ਰਸਨਾ ਗਾਏ ਗੁਣ ਨਿਰੰਕਾਰ, ਜੂਠਾ ਝੂਠਾ ਫੰਦ ਕਟਾਨਿਆ। ਜੋਤੀ ਜੋਤ ਸਰੂਪ ਹਰਿ, ਵੇਖ ਵਖਾਣੇ ਸੀਸ ਧੜ, ਜੋਤ ਸਰੂਪੀ ਅੰਦਰ ਵੜ, ਕੀੜ ਕੀੜਾਂ ਲਏ ਫੜ, ਹਡ ਮਾਸ ਨਾੜੀ ਜੋ ਛੁਪਾਨਿਆ। ਸ਼ਬਦ ਰਤਨ ਅਮੋਲ, ਹਰਿਜਨ ਮੰਗਿਆ। ਪ੍ਰਭ ਤੋਲੇ ਪੂਰੇ ਤੋਲ, ਦਰ ਦਵਾਰੇ ਮੂਲ ਨਾ ਸੰਗਿਆ। ਸ਼ਬਦ ਮਰਦੰਗ ਅਨਾਹਦ ਵੱਜੇ ਸਾਚਾ ਢੋਲ, ਜਗਤ ਦਵਾਰਾ ਜਾਏ ਲੰਘਿਆ। ਹਰਿਜਨ ਹਰਿ ਹਰਿ ਪੜਦੇ ਦੇਵੇ ਖੋਲ੍ਹ, ਅੰਮ੍ਰਿਤ ਆਤਮ ਸਾਚੀ ਧਾਰ ਵਹਾਏ ਗੰਗਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਨਾਮ ਵਰ, ਮਾਨਸ ਦੇਹੀ ਨਾ ਹੋਏ ਭੰਗਿਆ। ਨਾਮ ਵਿਚੋਲਾ ਜਗਤ ਬਣਾਉਣਾ। ਸੋਹੰ ਢੋਲਾ ਸਾਚਾ ਗਾਉਣਾ। ਪੁਰਖ ਅਬਿਨਾਸ਼ੀ ਵਸੇ ਕੋਲਾ, ਅੰਦਰ ਬੈਠ ਦਰਸ਼ਨ ਪਾਉਣਾ। ਭਾਗ ਲਗਾਏ ਕਾਇਆ ਚੋਲਾ, ਸਦ ਸੁਹੇਲਾ ਰਿਹਾ ਮਵਲਾ, ਗੀਤ ਗੋਬਿੰਦਾ ਰਸਨਾ ਗਾਉਣਾ। ਭਗਤ ਵਡਿਆਈ ਉਪਰ ਧਵਲਾ, ਖਿੜਿਆ ਰਹੇ ਫੁਲ ਕਵਲਾ, ਨਿਝਰ ਝਿਰਨਾ ਇਕ ਝਿਰਾਉਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਨਾਮ ਵਰ, ਨੇਤਰ ਅੰਜਨ ਨਾਮ ਨਿਰੰਜਣ ਦਰ ਦਵਾਰੇ ਸਾਚੇ ਪਾਉਣਾ। ਘਰ ਘਰ ਧੂੰਏ ਰਹੇ ਧੁੱਖ, ਮਾਨਸ ਦੇਹੀ ਨਾ ਮਿਲੇ ਸੁਖ, ਆਵਣ ਜਾਵਣ ਪਤਤ ਪਾਵਨ ਨਾ ਹਰਿ ਪਛਾਨਾ। ਮਾਨਸ ਦੇਹੀ ਮਿਟਿਆ ਸੁੱਖ, ਚਲੇ ਚਲਾਏ ਆਪਣਾ ਭਾਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇਵੇ ਨਾਮ ਵਰ, ਜਗਤ ਮਿਟਾਏ ਤ੍ਰਿਸ਼ਨਾ ਭੁੱਖ। ਮੰਗੋ ਮੰਗ ਦਰ ਸਵਾਲੀ। ਸਚ ਦਵਾਰਾ ਨਾ ਜਾਏ ਖਾਲੀ। ਲੱਗੇ ਫਲ ਸਾਚੀ ਡਾਲ੍ਹੀ। ਕਾਇਆ ਖੇਤ ਸਾਚਾ ਹਾਲੀ। ਚੇਤਨ ਚੇਤ ਨੇਤਨ ਨੇਤ, ਮਿਤ ਹਿਤ ਸਰਬ ਪ੍ਰਿਤਪਾਲੀ। ਕਰੇ ਖੇਲ ਨਿਤ ਨਵਿਤ, ਨਾ ਕੋਈ ਵੇਖੇ ਵਾਰ ਥਿਤ, ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗਊ ਗਰੀਬ ਨਿਮਾਣਿਆਂ ਦਰ ਦਵਾਰੇ ਦੇਵੇ ਮਾਣਿਆ, ਤੋੜੇ ਜਗਤ ਜੰਜਾਲੀ। ਗੁਣ ਅਵਗੁਣ ਪ੍ਰਭ ਦਏ ਕੱਟ। ਦੂਈ ਦਵੈਤੀ ਮੇਟੇ ਫੱਟ। ਸ਼ਬਦ ਪਹਿਨਾਏ ਸਾਚਾ ਪਟ। ਕਾਇਆ ਮੰਦਰ ਇਕ ਵਖਾਏ ਖੁਲ੍ਹਾ ਹੱਟ। ਗੁਰਮੁਖ ਸਾਚਾ ਰਸਨਾ ਗਾਏ, ਜੋਤ ਜਗਾਏ ਘਟ ਘਟ। ਪਰਗਟ ਹੋਏ ਦਰਸ ਦਿਖਾਏ, ਜੋਤੀ ਜਗੇ ਲਟ ਲਟ। ਬੰਕ ਦਵਾਰਾ ਇਕ ਸੁਹਾਏ, ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਤੇਰੀ ਕਾਇਆ ਸਾਚੇ ਮਟ। ਚਰਨ ਪ੍ਰੀਤੀ ਹਰਿ ਜੋੜ ਜੁੜਾਇੰਦਾ। ਆਪ ਚੜ੍ਹਾਏ ਸ਼ਬਦ ਘੋੜ, ਡੋਰ ਆਪਣੇ ਹੱਥ ਰਖਾਇੰਦਾ। ਦੋ ਜਹਾਨੀ ਰਹੇ ਦੌੜ, ਸ਼ਬਦ ਸਰੂਪੀ ਲਾਏ ਪੌੜ, ਆਪੇ ਵੇਖੇ ਮਿੱਠਾ ਕੌੜ, ਦਿਸ ਕਿਸੇ ਨਾ ਆਇੰਦਾ। ਵੇਲੇ ਅੰਤਮ ਜਾਏ ਬਹੁੜ, ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਸੰਤ ਜਨ, ਆਪਣੀ ਗੋਦ ਉਠਾਇੰਦਾ। ਨੌਂ ਦਰ ਫੀਕੇ ਰਸ ਜਾਨ। ਪੁਰਖ ਅਬਿਨਾਸ਼ੀ ਨੀਕਨ ਨੀਕੇ, ਸਾਚੇ ਘਰ ਕਰ ਪਛਾਣ। ਕਰੇ ਪ੍ਰਿਤਪਾਲ ਸਰਬ ਜਨ ਜੀਅ ਕੇ, ਆਪ ਸੁਹਾਏ ਸਾਚਾ ਤਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਦਾਤ ਵਡ ਕਰਾਮਾਤ, ਸ਼ਬਦ ਸਵਾਸ ਆਸ ਪਾਸ, ਪ੍ਰਿਥਮੀ ਅਕਾਸ ਕਾਇਆ ਡਾਲ੍ਹ। ਪਵਣ ਸਵਾਸੀ ਦਏ ਹੁਲਾਰਾ। ਅੰਦਰੇ ਅੰਦਰ ਥਿੜਕਨ ਭਾਰਾ। ਪੰਜਾਂ ਤੱਤਾਂ ਪਾਇਆ ਰਿੜਕਣ, ਘੇਰੀ ਰੱਖਣ ਵਾਰੋ ਵਾਰਾ। ਦਸਮ ਦਵਾਰੇ ਪਈ ਝਿਲਕਨ, ਕਾਇਆ ਲੱਥਾ ਦੁਖੜਾ ਭਾਰਾ। ਅੰਮ੍ਰਿਤ ਮੇਘ ਹਰਿ ਜੀ ਆਇਆ ਛਿੜਕਣ, ਕਾਇਆ ਸੀਤਲ ਠੰਡੀ ਠਾਰਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਇਆ ਕਮਾਏ ਇਕ ਵਖਾਏ ਪਾਰਬ੍ਰਹਮ ਰੂਪ ਅਗੰਮ, ਪਰਗਟ ਹੋਏ ਵਿਚ ਸੰਸਾਰਾ। ਅੰਮ੍ਰਿਤ ਆਤਮ ਏਕਾ ਘੁੱਟ। ਰੋਗਾਂ ਸੋਗਾਂ ਨਾਤਾ ਜਾਏ ਛੁੱਟ। ਦਸ ਗਿਰਹਾ ਡੂੰਘੀ ਜੜ੍ਹ ਰਿਹਾ ਪੁੱਟ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਮ੍ਰਿਤ ਦੇਵੇ ਆਤਮ ਧਾਰ ਕਰ ਪਿਆਰ, ਭਗਤ ਸੁਹੇਲਾ ਸਾਚਾ ਤੁਠ। ਸਤਿਗੁਰ ਪੂਰਾ ਜਾਣੀਏ, ਸਤਿ ਪੁਰਖ ਮਿਲਾਏ। ਪੂਰਨ ਬ੍ਰਹਮ ਪਛਾਨੀਏ, ਏਕਾ ਰੰਗ ਸਮਾਏ। ਗੁਣਵੰਤ ਹਰਿ ਗੁਣ ਨਿਧਾਨੀਏ, ਸੰਗ ਸਹਿਜ ਸੁਭਾਏ। ਪਾਣੀ ਛਾਛ ਮੂਲ ਨਾ ਛਾਣੀਏ, ਕੁੱਛ ਹੱਥ ਨਾ ਆਏ। ਸੋਹੰ ਪਾਉਣੀ ਤਨ ਮਧਾਣੀਏ, ਵਸਤ ਵਖ ਕਰ ਵਖਾਏ। ਰਸਨਾ ਗਾਏ ਏਕਾ ਬਾਣੀਏ, ਬਜਰ ਕਪਾਟੀ ਪੱਥਰ ਤੁੜਾਏ। ਮਿਲੇ ਮੇਲ ਸਾਚੇ ਹਾਣੀਏ, ਜਗਤ ਵਿਛੋੜਾ ਦਏ ਚੁਕਾਏ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਘੋੜੇ ਰਿਹਾ ਚੜ੍ਹਾਏ। ਗੁਰ ਮੰਤਰ ਗੁਰ ਕੀ ਆਣ। ਗੁਰਮੁਖ ਸਾਚਾ ਸਤਿ ਪੁਰਖ ਨਿਰੰਜਣ ਮਾਤ ਪਛਾਣ। ਨੈਣ ਲੋਚਨ ਪਾਉਣਾ ਅੰਜਨ, ਸਾਚਾ ਮਜਨ ਗੁਰ ਚਰਨ ਧਿਆਨ। ਜੋਤੀ ਜੋਤ ਸਰੂਪ ਹਰਿ, ਕਾਇਆ ਵਸੇ ਸਚ ਘਰ, ਇਕ ਜਪਾਏ ਸਾਚਾ ਨਾਮ। ਜਪਾਣਾ ਨਾਮ ਰੰਗ ਮਜੀਠ। ਕਲਜੁਗ ਮਾਇਆ ਵਿਚ ਨਾ ਤਪਣਾ, ਦਰ ਦਵਾਰਾ ਨੇਤਰ ਡੀਠ। ਆਪ ਉਤਾਰੇ ਪਿਛਲਾ ਪਪਨਾ, ਜੂਠਾ ਝੂਠਾ ਭੰਨੇ ਕੌੜਾ ਰੀਠ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਟੇਕ ਹਰਿ ਹਰਿ ਬਸੀਠ।।

Leave a Reply

This site uses Akismet to reduce spam. Learn how your comment data is processed.