੧੬ ਹਾੜ ੨੦੧੨ ਬਿਕ੍ਰਮੀ ਮਾਤਾ ਬਿਸ਼ਨ ਕੌਰ ਦੇ ਗ੍ਰਹਿ ਪਿੰਡ ਜੇਠੂਵਾਲ
ਹਰਿ ਸੇਵਕ ਸੇਵਾਦਾਰ, ਸੇਵ ਕਮਾਇੰਦਾ। ਹਰਿ ਸੇਵਕ ਸੇਵਾਦਾਰ, ਗੁਰਮੁਖਾਂ ਧਰਮ ਧਰਾਇੰਦਾ। ਹਰਿ ਸੇਵਕ ਸੇਵਾਦਾਰ, ਪੂਰਬ ਕਰਮ ਆਪ ਵਿਚਾਰ, ਲੇਖਾ ਆਪ ਲਿਖਾਇੰਦਾ। ਹਰਿ ਸੇਵਕ ਸੇਵਾਦਾਰ, ਲੱਖ ਚੁਰਾਸੀ ਪਾਵੇ ਸਾਰ, ਦਿਵਸ ਰੈਣ ਨੇਤਰ ਨੈਣ ਨਾ ਕੋਈ ਭਵਾਇੰਦਾ। ਹਰਿ ਸੇਵਕ ਸੇਵਾਦਾਰ, ਜੁਗਾ ਜੁਗੰਤਰ ਲੋਕਮਾਤ ਮਾਰ ਝਾਤ, ਆਪਣੀ ਸੇਵਾ ਆਪੇ ਲਾਇੰਦਾ। ਹਰਿ ਸੇਵਕ ਸੇਵਾਦਾਰ, ਚਾਕਰ ਚਾਕਿਆ। ਹਰਿ ਸੇਵਕ ਸੇਵਾਦਾਰ, ਗੁਰਮੁਖਾਂ ਲਹਿਣਾ ਦੇਣਾ ਚੁਕਾਵਣ ਆਇਆ ਅੰਤਮ ਵੇਲੇ ਬਾਕਿਆ। ਸਦਾ ਸਦ ਸਦ ਜੋਤ ਸਰੂਪੀ ਜਾਮਾ ਧਾਰ, ਗੁਰਮੁਖ ਸਾਚੇ ਵਿਚ ਪਸਾਰ, ਦਿਸ ਨਾ ਆਏ ਕਾਇਆ ਮਾਟੀ ਝੂਠੀ ਖਾਕਿਆ। ਸੋਲਾਂ ਕਰੇ ਤਨ ਸ਼ਿੰਗਾਰ, ਸੋਲਾਂ ਹਾੜੀ ਕਰ ਵਿਚਾਰ, ਪਰਗਟ ਹੋਏ ਸ਼ਬਦ ਅਧਾਰ, ਦਰ ਘਰ ਖੋਲ੍ਹੇ ਤਾਕੀਆ। ਪਵਣ ਉਨੰਜਾ ਸਿਰ ਝੁਲਾਰ, ਛਤਰ ਬਵੰਜਾ ਲੇਖ ਲਿਖਾਰ, ਲੇਖਾ ਲਿਖੇ ਆਪ ਇਕਵੰਜਾ, ਗੁਰ ਨਾਨਕ ਤੇਰਾ ਬਣਿਆ ਸਾਕੀਆ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਏਕਾ ਏਕ ਪਾਕਨ ਪਾਕੀਆ। ਹਰਿ ਸੇਵਕ ਸੇਵਾਦਾਰ, ਜਗਤ ਬਣਾਇੰਦਾ। ਹਰਿ ਸੇਵਕ ਸੇਵਾਦਾਰ, ਗੁਰਮੁਖਾਂ ਦੇਵੇ ਸਾਚੀ ਮੁਕਤ, ਏਕਾ ਰਾਹ ਵਖਾਇੰਦਾ। ਹਰਿ ਸੇਵਕ ਸੇਵਾਦਾਰ, ਆਪ ਆਪਣੀ ਬਖ਼ਸ਼ੇ ਸ਼ਕਤ, ਪੂਰਨ ਭਗਤ ਏਕਾ ਰੈਣ ਏਕਾ ਦਿਵਸ ਪੂਰੇ ਪੂਰ ਕਰਾਇੰਦਾ। ਲੇਖੇ ਲਾਏ ਬੂੰਦ ਰਕਤ, ਪਿਤਾ ਪੂਤ ਪਿਤ ਮਾਤਾ ਹਰਿ ਲੇਖੇ ਲਾਇੰਦਾ। ਹਰਿ ਸੇਵਕ ਸੇਵਾਦਾਰ, ਗੁਰਮੁਖਾਂ ਹੋਏ ਪਹਿਰੇਦਾਰ, ਇਕ ਇਕੇਲਾ ਛੈਲ ਛਬੀਲਾ ਖਿਚ ਲਿਆਏ ਚਰਨ ਦਵਾਰੇ, ਸਾਚਾ ਵੇਲਾ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਭਗਤਨ ਸੇਵਾ ਮੰਗੇ ਵਰ, ਸ਼ਬਦ ਡੰਡਾ ਹੱਥ ਉਠਾਇੰਦਾ। ਹਰਿ ਸੇਵਕ ਸੇਵਾਦਾਰ ਖ਼ਬਰਦਾਰ ਮਿਲੇ ਗੁਰਮੁਖਾਂ ਕਰੇ ਪਿਆਰ, ਨੇੜ ਨਾ ਆਵਣ ਪੰਜੇ ਠੱਗ ਚੋਰ ਯਾਰ, ਮਿਲੇ ਚਰਨ ਪ੍ਰੀਤੀ ਦੱਸੇ ਸਾਚੀ ਧਾਰ, ਕਲਜੁਗ ਵੇਲਾ ਅੰਤਮ ਘੋਰ। ਪਰਗਟ ਹੋਏ ਵਿਚ ਸੰਸਾਰ, ਲੱਖ ਚੁਰਾਸੀ ਪਕੜੇ ਆਪਣੇ ਹੱਥ ਡੋਰ। ਆਪੇ ਪੁਰਖ ਆਪੇ ਨਾਰ, ਪੁਰਖ ਅਬਿਨਾਸ਼ੀ ਖੇਲ ਅਪਾਰ ਜੋਤ ਨਿਰੰਜਣ ਖੇਲ ਨਿਆਰ ਹੈ। ਹਰਿ ਸੇਵਕ ਸੇਵਾਦਾਰ, ਪੂਰਨ ਕਰੇ ਆਪਣੀ ਕਾਰ, ਸਤਾਰਾਂ ਹਾੜੀ ਸਚ ਵਿਹਾਰ, ਗੁਰ ਸੰਗਤ ਤੇਰੇ ਚਾਰ ਚੁਫੇਰ ਹੈ। ਹਰਿ ਸੇਵਕ ਸੇਵਾਦਾਰ, ਸਦਾ ਸਦ ਜਾਗਿਆ। ਗੁਰਮੁਖਾਂ ਦੇਵੇ ਸ਼ਬਦ ਅਧਾਰ, ਆਤਮ ਲਾਹੇ ਤ੍ਰਿਸ਼ਨਾ ਆਗਿਆ। ਭਿੰਨੜੀ ਰੈਣ ਸ਼ਬਦ ਕਟਾਰ, ਮਾਰੀ ਜਾਏ ਵਾਰੋ ਵਾਰ, ਗੁਰਮੁਖਾਂ ਧੋਏ ਪਿਛਲੇ ਦਾਗਿਆ। ਸਤਿ ਪੁਰਖ ਨਿਰੰਜਣ ਏਕਾ ਗੁਰਮੁਖ ਸਾਚੀ ਧਾਰ ਸੁਹਾਗਣ ਨਾਰ, ਚਰਨ ਸਰਨ ਜੋ ਜਨ ਲਾਗਿਆ। ਮਿਲੇ ਮੇਲ ਕੰਤ ਭਤਾਰ, ਨਾ ਕੋਈ ਦੂਸਰ ਮੀਤ ਮੁਰਾਰ, ਏਕਾ ਏਕ ਹੰਸ ਬਣਾਏ ਕਾਗਿਆ। ਸਤਾਰਾਂ ਹਾੜੀ ਦਿਵਸ ਵਿਚਾਰ, ਗੁਰਮੁਖ ਸਾਚੇ ਦਰ ਘਰ ਸਾਚੇ ਜਾਏ ਵਾੜੀ। ਨੌਂ ਦਵਾਰੇ ਖੋਲ੍ਹ ਦਵਾਰ ਜਿਮੀਂ ਅਸਮਾਨਾਂ ਤੁੱਟੇ ਪਾੜ, ਦਸਵੇਂ ਦਿਸੇ ਹਰਿ ਨਿਰੰਕਾਰ, ਕਲਜੁਗ ਤੇਰੀ ਕਟੇ ਹਾੜੀ। ਫੜ ਫੜਾਏ ਸ਼ਬਦ ਕਟਾਰ, ਗੁਰਮੁਖ ਸੁਹੇਲੇ ਸ਼ਬਦ ਘੋੜੇ ਜਾਏ ਚਾੜ੍ਹੀ। ਨੌਂ ਦਵਾਰੇ ਰੱਖੇ ਬਾਹਰ। ਆਪੇ ਫਿਰੇ ਪਿੱਛੇ ਅਗਾੜੀ। ਜੋਤ ਸਰੂਪੀ ਨਰ ਨਿਰੰਕਾਰ, ਨੇੜ ਨਾ ਆਏ ਮੌਤ ਲਾੜੀ। ਲੱਖ ਚੁਰਾਸੀ ਉਤਰੇ ਪਾਰ, ਲੱਗਿਆ ਫਲ ਗੁਰ ਸੰਗਤ ਵਾੜੀ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਮੰਗੇ ਸਤਿ ਨਾਮ ਨਾਮ ਸਤਿ ਸਤਾਰਾਂ ਹਾੜੀ। ਏਕਾ ਲਾਲ ਕਵਲ ਕਵਲ ਅਮੋਲਿਆ। ਦੂਸਰ ਨਾਹੀ ਉਪਰ ਧਵਲ, ਲੋਕਮਾਤ ਕਿਸੇ ਨਾ ਤੋਲਿਆ। ਸ਼ਿਆਮ ਰੰਗ ਨਾ ਜਾਦੇ ਸਵਲ, ਅਸ਼ਟਭੁਜ ਭੇਵ ਕਿਸੇ ਨਾ ਖੋਲ੍ਹਿਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ, ਜੋਤ ਨਿਰੰਜਣ ਕਲ ਪਰਕਾਸ਼ੀ, ਹਰਿਜਨ ਸਾਚੇ ਸੰਤ ਸੁਹੇਲੇ ਤੇਰੇ ਅੰਦਰੇ ਅੰਦਰ ਆਪੇ ਬੋਲਿਆ। ਹਰਿ ਸੇਵਕ ਸੇਵਾਦਾਰ, ਸੁਰਤ ਸੰਭਾਲਿਆ। ਨਿਤ ਨਵਿਤਾ ਸਾਚਾ ਪਿਆਰ, ਸ਼ਬਦ ਤੋੜੇ ਜਗਤ ਜੰਜਾਲਿਆ। ਆਪੇ ਜਾਣੇ ਆਪਣੀ ਕਾਰ, ਆਪੇ ਹੋਏ ਜਗਤ ਦਲਾਲਿਆ। ਪੰਜਾਂ ਚੋਰਾਂ ਰਿਹਾ ਮਾਰ, ਫਲ ਲਗਾਏ ਕਾਇਆ ਡਾਲ੍ਹਿਆ। ਹਉਮੇ ਹੰਗਤਾ ਰੋਗ ਨਿਵਾਰ, ਸ਼ਬਦ ਪਹਿਨਾਏ ਤਨ ਦੁਸ਼ਾਲਿਆ। ਜੋਤ ਸਰੂਪੀ ਕਰ ਉਜਿਆਰ, ਦੀਪਕ ਸਾਚਾ ਏਕਾ ਬਾਲਿਆ। ਸਾਚਾ ਮੇਲ ਪੁਰਖ ਭਤਾਰ, ਸਾਚੀ ਸੇਜਾ ਕੰਤ ਬਹਾਲਿਆ। ਅੱਠੇ ਪਹਿਰ ਸੁੱਤਾ ਰਹੇ ਪੈਰ ਪਸਾਰ, ਬੇਮੁਖਾਂ ਨਾਲ ਕਦੇ ਨਾ ਬੋਲਿਆ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਗੁਰਮੁਖ ਸਾਚੇ ਮੰਦਰ ਤੇਰੇ ਅੰਦਰ ਦਰ ਘਰ ਸਾਚੇ ਆਪੇ ਆਪ ਬੋਲਿਆ। ਹਰਿ ਸੇਵਕ ਸੇਵਾਦਾਰ, ਕਾਇਆ ਗੜ੍ਹ ਹੈ। ਹਰਿ ਸੇਵਕ ਸੇਵਾਦਾਰ, ਉਚ ਮਹੱਲ ਅਟੱਲ ਆਪੇ ਵੇਖੇ ਉਪਰ ਚੜ੍ਹ ਹੈ। ਸਾਚਾ ਦਰ ਇਕ ਦਵਾਰ, ਨਿਰਮਲ ਜਲ ਨਾ ਦਿਸੇ ਉਪਰ ਥਲ ਹੈ। ਨਾ ਕੋਈ ਕਰੇ ਵਲ ਛਲ, ਨਾ ਕੋਈ ਜਾਣੇ ਘੜੀ ਪਲ, ਏਕਾ ਦੀਪਕ ਰਿਹਾ ਬਲ, ਜੰਗਲ ਜੂਹ ਨਾ ਕੋਈ ਉਜਾੜ ਹੈ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਮੇਟੇ ਦੂਈ ਸਲ, ਏਕਾ ਦਸੇ ਸਾਚੀ ਧਾਰ ਹੈ। ਜੀਉ ਪਿੰਡ ਤਨ ਸਾਜ, ਸੇਵ ਕਮਾਇੰਦਾ। ਤ੍ਰੈਗੁਣ ਮਾਇਆ ਰੱਖੇ ਲਾਜ, ਸਾਚੀ ਸਾਜਣ ਆਪੇ ਸਾਜ ਬਣਤ ਬਣਾਇੰਦਾ। ਮਨ ਮਤ ਬੁਧ ਦੇਵੇ ਸੱਚਾ ਦਾਜ, ਕਾਇਆ ਕਾਜ ਆਪ ਰਚਾਇੰਦਾ। ਨਿਰਗੁਣ ਜੋਤੀ ਰੱਖੇ ਲਾਜ, ਸ਼ਬਦ ਮੋਤੀ ਤਨ ਪਹਿਨਾਇੰਦਾ। ਸਰਗੁਣ ਸੱਚਾ ਸ਼ਬਦ ਤਾਜ, ਨਿਰਗੁਣ ਅਨਹਦ ਸਾਚੀ ਅਵਾਜ ਇਕ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਸਰਗੁਣ ਭੇਖ ਕਰ ਮਨਮੁਖਾਂ ਮਾਰ ਖਪਾਇੰਦਾ। ਜੀਉ ਪਿੰਡ ਤਨ ਸਾਜ ਅਗਨ ਉਧਾਰਿਆ। ਅਪ ਤੇਜ਼ ਵਾਏ ਪ੍ਰਿਥਮੀ ਅਕਾਸ਼, ਸਰਬ ਪਸਾਰਿਆ। ਨਿਰਗੁਣ ਜੋਤੀ ਰੱਖੇ ਵਾਸ, ਸਰਗੁਣ ਉਧਾਰਿਆ। ਪਵਣ ਚਲਾਏ ਇਕ ਸਵਾਸ, ਦਮਾਂ ਦਮ ਖੇਲ ਅਪਾਰਿਆ। ਨਿਜ ਮੰਦਰ ਅੰਦਰ ਰੱਖੇ ਵਾਸ, ਪ੍ਰੀਤੀ ਨੀਤੀ ਅਪਰ ਅਪਾਰਿਆ। ਆਪੇ ਹੋਇਆ ਰਹੇ ਦਾਸ, ਪੰਚਾਂ ਦੇਵੇ ਕਲ ਸਰਦਾਰਿਆ। ਕਾਇਆ ਸੁੰਞੀ ਜਗਤ ਪਰਭਾਸ, ਏਕਾ ਹੋਇਆ ਅੰਧ ਅੰਧਿਆਰਿਆ। ਜਨ ਭਗਤਾਂ ਮਾਨਸ ਦੇਹੀ ਕਰੇ ਰਾਸ, ਗਗਨ ਅਕਾਸ਼ ਖੇਲ ਅਪਾਰਿਆ। ਸੱਤਾਂ ਲੋਕਾਂ ਰੱਖੇ ਵਾਸ, ਸੱਤਾਂ ਚਰਨਾ ਹੇਠ ਲਤਾੜਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੋਤ ਜਗਾਏ ਨਾੜੀ ਨਾੜਿਆ। ਜੀਉ ਪਿੰਡ ਤਨ ਖੇਤ, ਮਨ ਬੌਰਾਨਿਆ। ਕਲਜੁਗ ਮਾਇਆ ਲਗਾ ਹੇਤ, ਜੀਵ ਸ਼ੈਤਾਨਿਆ। ਗੁਰਮੁਖਾਂ ਲਿਖਿਆ ਲੇਖ ਹਰਿ ਮਹੀਨੇ ਚੇਤ, ਆਪੇ ਆਪ ਕਰ ਪਛਾਨਿਆ। ਸਾਢੇ ਤਿੰਨ ਹੱਥ ਰੱਖੇ ਨੀਂਹ, ਸੋਹੰ ਨਾਮ ਸਚ ਪੈਮਾਨਿਆ। ਕਲਜੁਗ ਚੜ੍ਹੀ ਦੁਪਹਿਰ ਜੇਠ, ਸਾਇਆ ਹੇਠ ਨਾ ਕੋਈ ਰਖਾਨਿਆ। ਮਾਇਆ ਭੁੱਲੇ ਰਾਜੇ ਰਾਣੇ ਵਡ ਵਡ ਸੇਠ, ਨਰ ਹਰਿ ਨਾ ਕਿਸੇ ਪਛਾਨਿਆ। ਅੰਤਮ ਭੰਨੇ ਕੌੜੇ ਰੇਠ, ਬੇਮੁਖ ਭੁੰਨੇ ਜਿਉਂ ਭਠਿਆਲੇ ਦਾਣਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਦੇਵੇ ਨਾਮ ਵਰ, ਜੀਉ ਪਿੰਡ ਜਿਸ ਪਛਾਨਿਆ। ਜੀਉ ਪਿੰਡ ਜਲ ਧਾਰ, ਕਵਲ ਪਰਕਾਸ਼ਿਆ। ਮਾਨਸ ਦੇਹੀ ਪੈਜ ਸਵਾਰ, ਰਸਨਾ ਜਪਿਆ ਹਰਿ ਸਵਾਸਿਆ। ਲੱਖ ਚੁਰਾਸੀ ਆਰ ਪਾਰ, ਗੇੜਾ ਮੁੱਕੇ ਗਰਭ ਵਾਸਿਆ। ਨੌਂ ਦਰ ਦਰਵਾਜੇ ਰੱਖੇ ਬਾਹਰ, ਹਰਿਜਨ ਮਿਲਿਆ ਸ਼ਾਹੋ ਸ਼ਾਬਾਸਿਆ। ਦਸਵੇਂ ਖੋਲ੍ਹੇ ਬੰਦ ਕਿਵਾੜ, ਸਾਚਾ ਮੰਡਲ ਸਾਚੀ ਰਾਸਿਆ। ਸਤਾਰਾਂ ਹਾੜੀ ਦਿਵਸ ਅਪਾਰ, ਪੁਰਖ ਅਬਿਨਾਸ਼ੀ ਗੁਰ ਸੰਗਤ ਤੇਰਾ ਹੋਏ ਦਾਸਨ ਦਾਸਿਆ। ਨਾਤਾ ਤੁਟੇ ਜੂਠੇ ਝੂਠੇ ਮੀਤ ਮੁਰਾਰ ਯਾਰ, ਏਕਾ ਏਕ ਨਾਤਾ ਹੋਏ ਸਹਾਈ ਪ੍ਰਿਥਮੀ ਅਕਾਸਿਆ। ਏਕਾ ਪੁਰਖ ਏਕਾ ਨਾਰ, ਸ੍ਰਿਸ਼ਟ ਸਬਾਈ ਹੋਏ ਖਵਾਰ, ਨਾ ਕੋਈ ਜਾਣੇ ਪੁਰਖ ਬਿਧਾਤਿਆ। ਹਰਿਜਨ ਜਨ ਹਰਿ ਅੰਤਮ ਕਲ ਉਤਰੇ ਪਾਰ, ਪਾਰਬ੍ਰਹਮ ਜਿਸ ਮਾਤ ਪਛਾਨਿਆ। ਜੀਉ ਪਿੰਡ ਤਨ ਸਾਜ, ਮੰਦਰ ਉਸਾਰਿਆ। ਕਲਜੁਗ ਰੱਖਣ ਆਇਆ ਲਾਜ, ਜੋਤੀ ਜਾਮਾ ਭੇਖ ਅਪਾਰਿਆ। ਪਰਗਟ ਹੋਏ ਦੇਸ ਮਾਝ, ਚਾਰ ਵਰਨਾਂ ਰੱਖੇ ਸਾਂਝ, ਜ਼ਾਤੀ ਪਾਤੀ ਕਮਲਾਪਾਤੀ ਆਪ ਗੁਵਾ ਰਿਹਾ। ਦਰ ਦਰ ਮੰਗੇ ਹਰਿ ਭਿਖਾਰ, ਚਰਨ ਪ੍ਰੀਤੀ ਵਸਤ ਅਪਾਰ, ਸਤਿਜੁਗ ਸਾਚੇ ਤੇਰੀ ਧਾਰ, ਕਰੇ ਖੇਲ ਅਲੱਖਨਾ ਲਾਖਿਆ। ਸਤਾਰਾਂ ਹਾੜੀ ਸ਼ਬਦ ਉਡਾਰ, ਲੋਆਂ ਪੁਰੀਆਂ ਹੋਏ ਬਾਹਰ, ਜਨ ਭਗਤਾਂ ਕਰੇ ਕਰਾਏ ਬੰਦ ਖੁਲਾਸਿਆ। ਨੌਂ ਦਵਾਰੇ ਸਚ ਦਰਬਾਰ, ਸ਼ਬਦ ਸਿੰਘਾਸਣ ਕਰ ਤਿਆਰ, ਆਸਣ ਲਾਏ ਜੋਤ ਪਰਕਾਸ਼ਿਆ। ਕਾਇਆ ਮੰਦਰ ਮਹੱਲ ਅਪਾਰ, ਚੌਦਾਂ ਲੋਕ ਰਿਹਾ ਉਸਾਰ, ਜੀਵ ਜੰਤ ਨਾ ਪਾਏ ਸਾਰ, ਨਾ ਕੋਈ ਜਾਣੇ ਆਸ ਪਾਸਿਆ। ਅਤਲ ਵਿਤਲ ਸ਼ਤਲ ਸਰਕਾਰ, ਸਾਚਾ ਦੇਸ ਬਲ ਦਵਾਰ, ਬਾਵਨ ਜਾਮਾ ਪੁਰਖ ਅਬਿਨਾਸ਼ਿਆ। ਤਲਾਤਲ ਮਹਾਤਲ ਬੰਨ੍ਹੇ ਧਾਰ, ਰਸਾਤਲ ਗੁਣ ਆਪ ਵਿਚਾਰ, ਲੋਕ ਪਤਾਲ ਰੱਖੇ ਵਾਸਿਆ। ਬਾਸ਼ਕ ਸੇਜਾ ਹਰਿ ਨਿਰੰਕਾਰ, ਸਹੰਸਰ ਮੁਖ ਛਤਰ ਝੁਲਾਰ, ਦੋਏ ਸਹੰਸਰ ਜਿਹਵਾ ਵਿਚਾਰ, ਜੋਤੀ ਜੋਤ ਸਰੂਪ ਹਰਿ, ਸਾਚੀ ਜੋਤ ਕਰੇ ਪਰਕਾਸ਼ਿਆ। ਗੁਰ ਗੁਰ ਸੰਗਤ ਚਰਨ ਦਵਾਰ, ਮਨ ਬੌਰਾਨਿਆ। ਪ੍ਰਭ ਅਬਿਨਾਸ਼ੀ ਕਿਰਪਾ ਧਾਰ, ਚਿਤ ਵਿਤ ਕਰ ਸਰਬ ਧਿਆਨਿਆ। ਗੁਰ ਮੰਤਰ ਸ਼ਬਦ ਅਪਰ ਅਪਾਰ, ਸੋਹੰ ਰਸਨਾ ਰਸ ਵਖਾਨਿਆ। ਗੁਰ ਚਰਨ ਪ੍ਰੀਤੀ ਸਾਚਾ ਜੰਤਰ, ਚਰਨ ਧੂੜ ਜਗਤ ਅਸ਼ਨਾਨਿਆ। ਮਾਨਸ ਦੇਹੀ ਆਪ ਬਣਾਏ ਸਾਚੀ ਬਣਤਰ, ਕਾਲੀ ਕੂਟ ਨਾ ਦਿਸ਼ਾ ਵਖਾਨਿਆ। ਵੇਖ ਵਖਾਏ ਗਗਨ ਗਗਨੰਤਰ, ਸਰਬ ਘਟਾਂ ਘਟ ਜਾਣੀ ਜਾਣਿਆ। ਸਰਬ ਧਾਮ ਪ੍ਰਭ ਸਦਾ ਰਹੰਤਰ, ਗੁਰਮੁਖ ਵਿਰਲੇ ਮਾਤ ਪਛਾਨਿਆ। ਰਸਨਾ ਜਿਹਵਾ ਜਿਹਵਾ ਜਪ ਗੁਰ ਮੰਤਰ, ਕਥਨਾ ਕਥ ਕਥੀ ਵਖਾਨਿਆ। ਬੇਮੁਖ ਭੌਂਦੇ ਦੇਸ ਦੇਸੰਤਰ, ਮੰਦਰ ਅੰਦਰ ਸ੍ਰੀ ਭਗਵਾਨਿਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਸੰਗਤ ਰੋਗ ਸੋਗ ਗਵਾਏ, ਜਗਤ ਵਿਜੋਗ ਅੰਤ ਚੁਕਾਏ, ਤਨ ਮਨ ਬੰਨੇ੍ਹ ਸ਼ਬਦ ਸਾਚਾ ਗਾਨਿਆ। ਤਨ ਮਨ ਬੰਨ੍ਹੇ ਸ਼ਬਦ ਗਾਨਾ। ਭਰਮ ਭੁਲੇਖਾ ਕੱਢੇ ਜਨ, ਸਾਚਾ ਰਾਗ ਕੰਨ ਸੁਣਾਨਾ। ਦੇਵੇ ਵਸਤ ਨਾਮ ਮਾਲ ਧੰਨ, ਠੱਗ ਚੋਰ ਨਾ ਕਿਸੇ ਉਠਾਨਾ। ਕਲਜੁਗ ਜੀਵ ਮਾਇਆ ਅੰਨ੍ਹ, ਬ੍ਰਹਮਪਾਰ ਨਾ ਕਿਸੇ ਪਛਾਨਾ। ਜੂਠਾ ਝੂਠਾ ਭਾਰ ਲਿਆ ਬੰਨ੍ਹ, ਵੇਲੇ ਅੰਤ ਨਾ ਕੋਇ ਉਠਾਨਾ। ਧਰਮ ਰਾਏ ਦਰ ਦੇਵੇ ਡੰਨ, ਕੁੰਭੀ ਨਰਕ ਨਿਵਾਸ ਰਖਾਨਾ। ਗੁਰਮੁਖ ਸਾਚੇ ਸਾਚਾ ਜਨ, ਚਰਨ ਕਵਲ ਕਵਲ ਚਰਨ ਗੁਰ ਕਰ ਧਿਆਨਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਇਛਿਆ ਪੂਰ ਕਰਾਏ, ਹਉਮੇ ਹੰਗਤਾ ਰੋਗ ਮਿਟਾਏ, ਕਿਰਪਾ ਕਰ ਸ੍ਰੀ ਭਗਵਾਨਾ। ਆਦਿ ਪੁਰਖ ਅਨਾਦ ਅਨਾਹਦ ਬਾਣੀਆ। ਲੇਖਾ ਲਿਖਿਅ ਆਦਿ ਜੁਗਾਦਿ, ਹਰਿ ਵਡਾ ਸ਼ਾਹ ਸ਼ਾਹਾਨੀਆ। ਵੇਖ ਵਖਾਣੇ ਸਰਬ ਬ੍ਰਹਿਮਾਦ, ਬ੍ਰਹਮਾ ਵਿਸ਼ਨ ਮਹੇਸ਼ ਅੰਡਜ ਜੇਰਜ ਉਤਭੁਜ ਸੇਤਜ ਚਾਰੇ ਖਾਣੀਆ। ਪੁਰੀਆਂ ਲੋਆਂ ਲਏ ਲਾਧ, ਦੀਪਾਂ ਖੰਡਾਂ ਵੰਡ ਵੰਡਾਣਿਆ। ਅਗੰਮ ਅਗੰਮੜਾ ਮਾਧਵ ਮਾਧ, ਆਪੇ ਜਾਣੇ ਆਪਣੀ ਬਾਣੀਆ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਕਲਜੁਗ ਚੁਕਾਏ ਤੇਰੀ ਅੰਤਮ ਕਾਣੀਆਂ। ਆਦਿ ਪੁਰਖ ਅਗੰਮ, ਬੋਧ ਅਗਾਧਿਆ। ਮਾਤਾ ਕੁੱਖ ਨਾ ਪਏ ਜੰਮ, ਪਵਣ ਸਵਾਸੀ ਲਏ ਨਾ ਦਮ, ਨਾ ਕਰੇ ਕਿਸੇ ਅਰਾਧਿਆ। ਹੱਡ ਮਾਸ ਨਾੜੀ ਨਾ ਦਿਸੇ ਚੰਮ, ਆਪਣਾ ਆਪ ਆਪੇ ਸਾਧਿਆ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਸ਼ਬਦ ਚਲਾਏ ਸ਼ਬਦ ਲਿਖਾਏ ਖੁਲ੍ਹੇ ਭੇਵ ਬੋਧ ਅਗਾਧਿਆ। ਹਰਿ ਪੁਰਖ ਅਪਾਰ, ਦਇਆ ਵੰਤਿਆ। ਪੂਰਨ ਬ੍ਰਹਮ ਰਿਹਾ ਵਿਚਾਰ, ਹਰਿਜਨ ਸਾਚੇ ਸਾਧਨ ਸੰਤਿਆ। ਮਾਨਸ ਦੇਹੀ ਕਰਮ ਵਿਚਾਰ, ਮਿਲਾਏ ਮੇਲ ਨਰ ਹਰਿ ਕੰਤਿਆ। ਜੂਠਾ ਝੂਠਾ ਧਵਲੇ ਭਾਰ, ਮਾਤ ਧਰਤ ਕਰੇ ਬੇਨੰਤੀਆ। ਕਲਜੁਗ ਤਪਿਆ ਅੰਗਿਆਰ, ਝੂਠਾ ਡੌਰੂ ਇਕ ਵਜੰਤਿਆ। ਪਰਗਟ ਹੋ ਵਿਚ ਸੰਸਾਰ, ਲੱਖ ਚੁਰਾਸੀ ਖੋਜ ਖੁਜੰਤਿਆ। ਜਨ ਭਗਤਾਂ ਖੋਲ੍ਹੇ ਬੰਦ ਕਿਵਾੜ, ਜਗਤ ਵਿਕਾਰੀ ਤਾਲਾ ਇਕ ਜੁੜੰਤਿਆ। ਲੋਕਮਾਤੀ ਆਈ ਹਾਰ, ਸਤਾਰਾਂ ਹਾੜੀ ਭੇਖ ਧਾਰ ਗੁਣੀ ਗੁਣਵੰਤਿਆ। ਜੀਆਂ ਜੰਤਾਂ ਸੁਣ ਪੁਕਾਰ, ਸਚ ਦਰ ਸੱਚੀ ਸਰਕਾਰ, ਆਪ ਆਪਣੀ ਬੂਝ ਬੁਝੰਤਿਆ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਲੇ ਚਲਾਏ ਆਪਣੀ ਚਾਲੰਤਿਆ। ਚੜ੍ਹਿਆ ਦਿਵਸ ਸੁਭਾਗ, ਸੰਤ ਸਿੱਖ ਗੁਰ ਜਾਗਿਆ। ਪ੍ਰਭ ਅਬਿਨਾਸ਼ੀ ਹੱਥ ਆਪਣੇ ਪਕੜੇ ਵਾਗ, ਸਰਨ ਸਰਨਾਈ ਜੋ ਜਨ ਲਾਗਿਆ। ਆਪ ਬੁਝਾਏ ਆਤਮ ਤ੍ਰਿਸਨਾ ਆਗ, ਜਗਤ ਵਿਕਾਰਾ ਜਾਏ ਭਾਗਿਆ। ਸਤਾਰਾਂ ਹਾੜੀ ਮੇਲ ਕੰਤ ਸੁਹਾਗ, ਧੋਵਣ ਆਇਆ ਕਾਇਆ ਦਾਗ਼ਿਆ। ਸੋਹੰ ਸੁਣਨਾ ਸਾਚਾ ਰਾਗ, ਸੁਨ ਅਗੰਮੋ ਆਇਆ ਭਾਗ, ਜੋਤੀ ਸਾਇਆ ਵਿਚ ਬ੍ਰਹਿਮਾਦ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਸੋਇਆ ਮਾਤ ਜਾਗਿਆ। ਚੜ੍ਹਿਆ ਦਿਵਸ ਸੁਭਾਗ, ਹਰਿ ਜਨ ਸਾਕੀਆ। ਪੁਰਖ ਅਬਿਨਾਸ਼ੀ ਜਾਮਾ ਧਾਰੇ, ਲੋਕਮਾਤ ਚੁਕਾਏ ਲਹਿਣਾ ਦੇਣਾ ਬਾਕੀਆ। ਸ਼ਬਦ ਸੁਨੇਹੜਾ ਦੇਵੇ ਵਰ, ਕਦੇ ਨਾ ਜਨਮੇ ਨਾ ਜਾਏ ਮਰ, ਸਾਚਾ ਜਾਮ ਪਿਆਏ ਬਣ ਬਣ ਸਾਚਾ ਸਾਕੀਆ। ਅੱਖਰ ਵੱਖਰ ਨਾਮ ਜਪਾਏ, ਬਜਰ ਕਪਾਟੀ ਤੋੜੇ ਪੱਥਰ ਸ਼ਬਦ ਸਥਰ ਹੱਥ ਉਠਾਏ, ਬੰਦ ਕਿਵਾੜੀ ਖੋਲ੍ਹੇ ਤਾਕੀਆ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਏਕਾ ਏਕ ਰਖਾਏ ਸ਼ਬਦ ਸਾਚਾ ਰਾਕੀਆ। ਸ਼ਬਦ ਰਾਕੀ ਹਰਿ ਸੁਲਤਾਨ। ਲੱਖ ਚੁਰਾਸੀ ਜੂਨ ਖਾਕੀ, ਆਤਮ ਜੋਤੀ ਹਰਿ ਭਗਵਾਨ। ਕੋਇ ਨਾ ਦਿਸੇ ਮਾਤ ਆਕੀ, ਹਰਿ ਜੋਧਾ ਸੂਰਾ ਵਡ ਬਲਵਾਨ। ਏਕ ਏਕ ਪਾਕਨ ਪਾਕੀ, ਲੱਖ ਚੁਰਾਸੀ ਜੰਤ ਸ਼ਬਦ ਆਣ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਹਰਿ ਹਰਿ ਜਨ ਸਾਚੇ ਰਸਨਾ ਗਾਣ। ਸਚਖੰਡ ਪਰਧਾਨ ਸਚ ਸਵਾਮੀ। ਏਕਾ ਏਕ ਹਰਿ ਨਿਸ਼ਾਨ, ਸਦਾ ਸਦਾ ਸਦਾ ਨਿਹਕਾਮੀ। ਸ਼ਬਦ ਉਡੇ ਨਾਮ ਉਡਾਣ। ਘਟ ਘਟ ਘਟ ਅੰਤਰਜਾਮੀ। ਕੋਈ ਨਾ ਸੁਝੇ ਪੀਣ ਖਾਣ, ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਰਹੇ ਆਪਣਾ ਹਾਣੀ। ਸਚਖੰਡ ਸਿਕਦਾਰ ਹਰਿ ਨਿਰਵੈਰਿਆ। ਆਪੇ ਜਾਣੇ ਆਪਣੀ ਧਾਰ, ਚਿਤ ਵਿਤ ਗੁਪਤ ਗਹਿਰ ਗੰਭੀਰਿਆ। ਪੁਰਖ ਅਗੰਮ ਅਗੰਮੜੀ ਕਾਰ, ਸੁਨ ਅਗੰਮ ਕਰਾਏ ਚੇਰੀਆ। ਪੱਲੇ ਨਾਮ ਧੰਨ ਨਾ ਕੋਈ ਦੰਮ, ਇਕ ਸੁਹਾਏ ਮੰਦਰ ਅਚਲ ਅਟੱਲ ਸੋਹੰ ਸੱਚਾ ਦੇਸ ਸੁਨਹਰਿਆ। ਨਾ ਕੋਈ ਮਾਤ ਵਲ ਛਲ, ਕਲਜੁਗ ਵਹਿਣ ਝੂਠਾ ਵਹਿ ਰਿਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਵੇਖੇ ਜਲ ਥਲ ਚਾਰ ਕੁੱਟਾਂ ਜੂਠਾ ਝੂਠਾ ਵਰਤੇ ਕਹਰਿਆ। ਸਚਖੰਡ ਸਚ ਧਾਰ ਸ਼ਬਦ ਪਰਵਾਨਿਆ। ਨਾ ਕੋਈ ਦਿਸੇ ਠੱਗ ਯਾਰ, ਨਾ ਕੋਈ ਜੰਤ ਜੀਵ ਬੇਮੁਹਾਨਿਆ। ਨਾ ਕੋਈ ਦੀਸੇ ਪਿਤਾ ਪੂਤ ਸੰਗ ਮਾਂ, ਨਾ ਕੋਈ ਦਿਸੇ ਹਾਣੀ ਹਾਣੀਆਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਜਾਣੇ ਭੇਵ ਸਰਬ ਪਰਾਨੀਆਂ। ਸਚਖੰਡ ਸਚ ਭੂਮ ਹਰਿ ਉਪਜਾਇਆ। ਪੁਰਖ ਅਬਿਨਾਸ਼ੀ ਰਿਹਾ ਝੂਮ, ਏਕਾ ਸੇਜਾ ਆਪ ਵਿਛਾਇਆ। ਲਛਮੀ ਚਰਨ ਰਹੀ ਚੂਮ, ਲਾਲ ਭੂਸ਼ਨ ਰੰਗ ਰੰਗਾਇਆ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਸਾਚੇ ਮੰਡਲ ਸਾਚੀ ਰਾਸ ਬਣਾਇਆ। ਸਚਖੰਡ ਜੋਤ ਜੋਤ ਅਮੋਲਿਆ। ਸਚਖੰਡ ਪ੍ਰਭ ਜੋਤ ਵਰਨ ਗੋਤ ਨਾ ਕੋਇ ਬੋਲਿਆ। ਸਚਖੰਡ ਸਗਲ ਸਮਗਰੀ ਏਕਾ ਆਹਾਰ, ਦੂਸਰ ਫੋਲਣ ਨਾਹੀ ਫੋਲਿਆ। ਸਚਖੰਡ ਅਗੰਮੜੀ ਜੋਤ, ਨਾ ਕੋਈ ਰਾਗ ਦਿਸੇ ਢੋਲਿਆ। ਜੋਤੀ ਜੋਤ ਸਰੂਪ ਹਰਿ, ਆਪੇ ਵਸੇ ਸਚ ਘਰ, ਸਚ ਦਵਾਰਾ ਏਕਾ ਖੋਲ੍ਹਿਆ। ਸਚਖੰਡ ਸਚ ਸਲਾਹ ਹਰਿ ਰਘੁਨਾਥਿਆ। ਸਾਚੀ ਪੁਰੀ ਭਗਤ ਮਲਾਹ, ਧੁਰ ਦਰਗਾਹ ਦਿਤਾ ਸੱਚਾ ਸਾਥਿਆ। ਇਕ ਵਖਾਏ ਸਾਚਾ ਰਾਹ, ਗਲੋਂ ਕਟੇ ਚੁਰਾਸੀ ਫਾਹ, ਲੇਖਾ ਲਿਖੇ ਮਸਤਕ ਮਾਥਿਆ। ਗੁਰਮੁਖ ਸਾਚੇ ਦਏ ਬਹਾ, ਵੇਖ ਵਖਾਣੇ ਥਾਉਂ ਥਾਂ, ਤ੍ਰੈਲੋਕੀ ਨਾਥਿਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਲੇਖਾ ਆਪੇ ਜਾਣੇ, ਲੇਖ ਲਿਖਾਏ ਮਸਤਕ ਸਾਚੇ ਮਾਥਿਆ।
