Granth 05 Likhat 029: 18 Harh 2012 Bikarmi Har Bhagat Dwar Jethuwal

੧੮ ਹਾੜ ੨੦੧੨ ਬਿਕ੍ਰਮੀ ਹਰਿ ਭਗਤ ਦਵਾਰ ਜੇਠੂਵਾਲ

ਗੁਰਮੁਖ ਸਾਚਾ ਪਾਰਜ਼ਾਤ, ਉਤਮ ਜ਼ਾਤ ਰਖਾਇੰਦਾ। ਪਰਗਟ ਹੋਏ ਵਿਚ ਮਾਤ, ਮਾਤਾ ਪਿਤਾ ਮੋਹ ਚੁਕਾਇੰਦਾ। ਸ਼ਬਦ ਮੰਗੇ ਨਾਮ ਦਾਤ, ਏਕਾ ਝੋਲੀ ਅੱਗੇ ਡਾਹਿੰਦਾ। ਚਰਨ ਪ੍ਰੀਤੀ ਸਾਚਾ ਨਾਤ, ਪੁਰਖ ਬਿਧਾਤਾ ਵਰ ਮੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਸੰਤ ਦੁਲਾਰ, ਸਾਚੇ ਮੇਵੇ ਅੰਮ੍ਰਿਤ ਫਲ, ਲੋਕਮਾਤ ਆਪ ਉਪਜਾਇੰਦਾ। ਪਾਰਜ਼ਾਤ ਪ੍ਰਭ ਪਾਏ ਮੁੱਲ, ਸਾਚੇ ਹੱਟ ਵਣਜ ਵਣਜਾਰਿਆ। ਸ਼ਬਦ ਕੰਡੇ ਜਾਏ ਤੁੱਲ, ਕਦੇ ਨਾ ਪਾਸਾ ਆਵੇ ਹਾਰਿਆ। ਉਪਰ ਚੋਟੀ ਸਾਚਾ ਫੁੱਲ, ਖਿਲੇ ਕਵਲ ਗੁਲਜਾਰਿਆ। ਭਾਗ ਲੱਗੇ ਸਾਚੀ ਕੁਲ, ਪਰਗਟ ਹੋਏ ਵਿਚ ਸੰਸਾਰਿਆ। ਸ਼ਬਦ ਭੰਡਾਰਾ ਰਿਹਾ ਖ਼ੁਲ੍ਹ, ਬਣੇ ਆਪ ਹਰਿ ਵਰਤਾਰਿਆ। ਕਲਜੁਗ ਮਾਇਆ ਰਹੀ ਰੁੱਲ, ਚਾਰੋਂ ਕੁੰਟ ਹਾਹਾਕਾਰਿਆ। ਦੀਪਕ ਸਾਚਾ ਹੋਇਆ ਗੁੱਲ, ਦਹਿ ਦਿਸ਼ਾ ਧੁਨਕਾਰਿਆ। ਅੰਮ੍ਰਿਤ ਆਤਮ ਮਿਲੇ ਨਾ ਚੁੱਲ, ਅੱਠ ਸੱਠ ਤੀਰਥ ਰਹੇ ਪੁਕਾਰਿਆ। ਲੱਖ ਚੁਰਾਸੀ ਰਹੀ ਭੁੱਲ, ਅਭੁੱਲ ਹਰਿ ਨਾ ਪਾਵੇ ਸਾਰਿਆ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਗੁਰਮੁਖ ਸਾਚੇ ਮਾਤ ਉਪਾ ਰਿਹਾ। ਗੁਰਮੁਖ ਉਪਜੇ ਮਾਤ, ਸ਼ਬਦ ਜਣਾਈਆ। ਬੈਠਾ ਰਹੇ ਇਕ ਇਕਾਂਤ, ਜਿਸ ਜਨ ਸਾਚੀ ਬਣਤ ਬਣਾਈਆ। ਨਾ ਕੋਈ ਦਿਵਸ ਨਾ ਕੋਈ ਰਾਤ, ਸਵੇਰ ਸੰਝ ਰਖਾਈਆ। ਅੰਮ੍ਰਿਤ ਦੇਵੇ ਬੂੰਦ ਸਵਾਂਤ, ਸੱਚਾ ਦਰ ਨਾਲ ਇਕ ਵਖਾਈਆ। ਮਾਨਸ ਦੇਹੀ ਉਤਮ ਜ਼ਾਤ, ਅੰਤਮ ਵੇਲੇ ਲੇਖੇ ਲਾਈਆ। ਲੱਖ ਚੁਰਾਸੀ ਤੁੱਟੇ ਨਾਤ, ਵੇਲੇ ਅੰਤਮ ਨਾ ਪੁੱਛੇ ਵਾਤ, ਆਪ ਆਪਣਾ ਮੁਖ ਭਵਾਈਆ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਸੰਤ ਜਨ, ਏਕਾ ਮਾਤ ਰਿਹਾ ਉਪਜਾਈਆ। ਗੁਰਮੁਖ ਸਾਚਾ ਹਰਿ ਦੁਲਾਰਿਆ। ਮਿਲਿਆ ਮੇਲ ਪੁਰਖ ਅਬਿਨਾਸ਼ੀ, ਕਰਾਏ ਵਣਜ ਸਾਚਾ ਵਣਜਾਰਿਆ। ਆਪ ਬਣਾਏ ਮਾਤ ਸ਼ਬਦ ਪੱਕਾ ਟਿੱਲਾ ਹਰਿ ਨਿਆਰਿਆ। ਵੇਖ ਵਖਾਣੇ ਜੀਵ ਜੰਤ, ਸਾਧ ਸੰਤ ਕਰੇ ਵਿਚਾਰਿਆ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਪਰਗਟ ਹੋਏ ਵਿਚ ਸੰਸਾਰਿਆ। ਪੁਰੀਆਂ ਲੋਆਂ ਅੱਧ ਵਿਚਕਾਰਿਆ। ਉਪਰ ਥੱਲੇ ਨਾ ਕੋਇ ਵਖਾ ਰਿਹਾ। ਨੌਵਾਂ ਖੰਡਾਂ ਕਰੇ ਵਿਚਾਰ, ਜੰਬੂ ਦੀਪ ਵੇਖ ਵਖਾ ਰਿਹਾ। ਨਿਹਕਲੰਕ ਨਰਾਇਣ ਨਰ, ਲੋਕਮਾਤ ਹਰਿ ਜੋਤ ਧਰ, ਸ਼ਬਦ ਘੇਰਾ ਏਕਾ ਪਾ ਰਿਹਾ। ਸ਼ਬਦ ਘੇਰਾ ਡੋਰ ਬੰਧਾਈਆ। ਨਾ ਕੋਈ ਛੱਡੇ ਗੁਰ ਚੇਰਾ, ਅੰਡਜ ਜੇਰਜ ਵੇਖ ਵਖਾਈਆ। ਆਪ ਚੁਕਾਏ ਤੇਰਾ ਮੇਰਾ, ਨਾ ਲਾਏ ਦੇਰਾ ਖੇਲ ਰਚਾਈਆ। ਪਰਗਟ ਹੋਏ ਸਿੰਘ ਸ਼ੇਰ ਦਲੇਰਾ, ਲੋਕਮਾਤ ਵੱਜੇ ਵਧਾਈਆ। ਨਿਹਕਲੰਕ ਨਰਾਇਣ ਨਰ, ਸੋਹੰ ਫਾਹੀ ਇਕ ਲਗਾਈਆ। ਸੋਹੰ ਫਾਹੀ ਫਸਿਆ ਫਾਸ। ਗੁਰਮੁਖ ਸਾਚੇ ਸੰਤ ਸੁਹੇਲੇ, ਹਰਿ ਹਰਿ ਸਾਚਾ ਹੋਇਆ ਦਾਸ। ਸਚ ਦਵਾਰੇ ਸਾਚੇ ਮੇਲੇ, ਏਕਾ ਘਰ ਪ੍ਰਿਥਮੀ ਅਕਾਸ਼। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਆਪੇ ਜਾਣੇ ਸ਼ਬਦ ਸਵਾਸ। ਸਾਚਾ ਘਰ ਸ਼ਬਦ ਢੰਡੋਰਿਆ। ਮਿਲਿਆ ਵਰ ਗੁਰਮੁਖ ਸਾਚਾ ਜਾਏ ਤਰ, ਸਰ ਸਰੋਵਰ ਦੂਸਰ ਤਰੇ ਨਾ ਕੋਈ ਹੋਰਿਆ। ਆਪਣੀ ਕਰਨੀ ਜਾਏ ਕਰ, ਪ੍ਰਭ ਅਬਿਨਾਸ਼ੀ ਖੇਲ ਅਪਰ ਕਰ ਕਰ ਆਪਣੀ ਮਿਹਰਿਆ। ਨਿਹਕਲੰਕ ਨਰਾਇਣ ਨਰ, ਲੋਕਮਾਤ ਹਰਿ ਜੋਤ ਧਰ, ਦਰ ਘਰ ਸਾਚੇ ਸ਼ਬਦ ਸਰੂਪੀ ਲਾਏ ਸਾਚਾ ਡੇਰਿਆ। ਸਾਚਾ ਡੇਰਾ ਹਰਿ ਅਸਥਾਨ ਹੈ। ਨੌਂ ਦਵਾਰੇ ਹਰਿ ਮਕਾਨ ਹੈ। ਕਲਜੁਗ ਜੀਵ ਆਪ ਵਸਾਏ, ਲੋਕਮਾਤ ਕਰੀ ਪਛਾਣ ਹੈ। ਦਸਵੇਂ ਕੁੰਡਾ ਬੈਠਾ ਲਾਹੇ, ਸਾਧ ਸੰਤ ਹੋਏ ਹੈਰਾਨ ਹੈ। ਛੋਟਾ ਮੁੰਡਾ ਰਿਹਾ ਜਗਾਏ, ਜੰਗਲ ਜੂਹ ਉਜਾੜ ਪਹਾੜ ਉਚੇ ਟਿੱਲੇ ਸਭ ਅਸਥਾਨ ਹੈ। ਜੋਤੀ ਜੋਤ ਸਰੂਪ ਹਰਿ, ਆਪੇ ਵਸੇ ਸਾਚਾ ਰਾਹ ਦੱਸੇ, ਹਰਿ ਹਰਿ ਸੱਚਾ ਮਿਹਰਬਾਨ ਹੈ। ਨੌਂ ਦਵਾਰੇ ਦਰ ਦਰਵਾਜਾ, ਲੱਖ ਚੁਰਾਸੀ ਤੇਰਾ ਹਰਿ ਸਾਜਨ ਲਿਆ ਸਾਜ। ਧਰਮ ਰਾਏ ਹੱਥ ਫੜੇ ਫਾਸੀ, ਕਰਦਾ ਫਿਰੇ ਆਪਣਾ ਕਾਜ। ਅੰਤ ਮਿਟਣੇ ਮਦਿਰਾ ਮਾਸੀ, ਸਿਰ ਨਾ ਦਿਸੇ ਕਿਸੇ ਤਾਜ। ਆਪ ਬਚਾਏ ਸ਼ਬਦ ਸਵਾਸੀ, ਪਰਗਟ ਹੋਏ ਦੇਸ ਮਾਝ। ਮਾਨਸ ਜਨਮ ਕਰੇ ਰਹਿਰਾਸੀ, ਹਰਿਜਨ ਸਾਚੇ ਰੱਖੇ ਲਾਜ। ਨਿਹਕਲੰਕ ਨਰਾਇਣ ਨਰ, ਸ਼ਬਦ ਸਰੂਪੀ ਸਾਚੇ ਮੰਦਰ, ਏਕਾ ਮਾਰੇ ਆਪਣੀ ਅਵਾਜ਼। ਸਚ ਮਹੱਲ ਅਟੱਲ ਨੌਂ ਦਵਾਰਿਆ। ਕਲਜੁਗ ਮਾਇਆ ਹੋਈ ਪਰਬਲ, ਪ੍ਰਭ ਕਾ ਭਾਣਾ ਨਾ ਜਾਏ ਟਲ, ਚਾਰੋਂ ਕੁੰਟ ਵੇਖ ਵਿਚਾਰਿਆ। ਆਪੇ ਵੇਖੇ ਜਲ ਥਲ ਘੜੀ ਘੜੀ ਪਲ ਪਲ, ਸਾਗਰ ਸਿੰਧ ਡੂੰਘੀ ਕਾਰ ਹੈ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਸੱਤਾਂ ਦੀਪਾਂ ਬਣਤ ਬਣਾ ਰਿਹਾ। ਸੱਤਾਂ ਦੀਪਾਂ ਹਰਿ ਜਣਾਈਆ। ਲੱਖਣ ਲੇਖਾ ਰਿਹਾ ਚੁਕਾਈਆ। ਕਰੋਚ ਸੁਣਾਇਆ ਆਪ ਰਘੁਰਾਈ ਹੈ। ਪੁਸ਼ਕਰ ਰੋਏ ਦਏ ਦੁਹਾਈਆ। ਜੰਬੂ ਦੀਪ ਅੱਧਵਿਚਕਾਰੀ ਹੈ। ਸਾਨ ਸੁਰਤੀ ਸਰਬ ਭਵਾਈ ਹੈ। ਸਲਮਲ ਮਨਮੁਖ ਸਰਬ ਗਵਾਈ ਹੈ। ਕੁਸ਼ਾ ਦੀਪ ਨਗਨ ਉਠ ਧਾਈ ਹੈ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਤ੍ਰੈ ਤ੍ਰੈ ਵੇਸਾ ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼ਾ ਦਰ ਦਰਵੇਸਾ ਰਿਹਾ ਬੁਲਾਈਆ। ਵੇਖ ਵਖਾਣੇ ਹਰਿ ਦੀਪ ਲੋਅ ਪਤਾਲਿਆ। ਸੱਤ ਪਤਾਲਾ ਖੋਲ੍ਹੇ ਦਰ, ਅਤਲ ਵਿਤਲ ਸਿਤਲ ਤੇਰੀ ਘਾਲਿਆ। ਰਾਜੇ ਬਲ ਮੰਗਿਆ ਬਲ, ਸਿਤਲ ਦੇਸ ਹੋਏ ਪਰਵਾਨਿਆ। ਤਲਾਤਲ ਚੜ੍ਹੇ ਤੇਲ ਅਪਾਰ, ਮਾਤ ਵੱਜੇ ਡੰਕ ਅਪਾਰ, ਰਸਾਤਲ ਧੂੰਆਧਾਰ ਮਹਾਨਿਆ। ਸੱਤਵੇਂ ਕਰੇ ਆਪ ਵਿਚਾਰ, ਲੋਕ ਪਤਾਲੀ ਕਰੇ ਚਾਲੀ ਬਾਸ਼ਕ ਸੇਜਾ ਹੋਈ ਤਿਆਰ, ਸਹੰਸਰ ਮੁਖੜੇ ਆਪ ਧੁਆ ਰਿਹਾ। ਸਾਂਗੋ ਪਾਂਗੀ ਲਾਲ ਦੁਸ਼ਾਲੀ, ਚਾਰ ਯੋਜਨ ਖੇਲ ਨਿਰਾਲੀ, ਸਚ ਸਿੰਘਾਸਣ ਆਪ ਸਵਾਰਿਆ। ਲੱਛਮੀ ਪ੍ਰੇਮ ਰੱਖੇ ਫਲ ਡਾਲ੍ਹੀ, ਹਰਿ ਜੀ ਰੱਖੇ ਹੱਥੀਂ ਖਾਲੀ, ਅਸਤ ਬਸਤ ਸ਼ਸਤ, ਨਾ ਤੀਰ ਕੋਈ ਉਠਾ ਰਿਹਾ। ਧਰਤ ਮਾਤ ਦੀ ਕਰੇ ਦਲਾਲੀ, ਕਲਜੁਗ ਬਣ ਕੇ ਆਏ ਹਾਲੀ, ਹਰਿ ਸਾਚਾ ਹੱਲ ਬਣਾ ਰਿਹਾ। ਕਲਜੁਗ ਸਤਿਜੁਗ ਬੈਲ ਬਣਾ ਲੀ। ਸ਼ਬਦ ਹੱਲ ਇਕ ਉਠਾ ਲੀ, ਸੋਹੰ ਫਾਲਾ ਤਿੱਖਾ ਲਾ ਰਿਹਾ। ਪਹਿਲੀ ਰਹਿਲ ਆਪ ਮਿਲਾ ਲੀ, ਮੱਕਾ ਮਦੀਨਾ ਕਰੇ ਖਾਲੀ, ਪਿੱਛੋਂ ਲਲਕਾਰਾ ਏਕਾ ਲਾ ਰਿਹਾ। ਫਲ ਨਾ ਦਿਸੇ ਕਿਸੇ ਡਾਲ੍ਹੀ, ਚਾਰੇ ਕੁੰਟਾਂ ਹੋਈਆ ਖਾਲੀ, ਜਗੇ ਜੋਤ ਇਕ ਅਕਾਲੀ, ਨੂਰ ਅਲਾਹੀ ਭੇਖ ਵਟਾ ਲਿਆ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਸੱਤ ਪਤਾਲਾਂ ਵੇਖ ਵਖਾ ਰਿਹਾ। ਸੱਤੇ ਲੋਕ ਮਾਰੇ ਧਿਆਨ। ਭੂ ਲੋਕ ਆਪ ਭਗਵਾਨ। ਸਾਚੇ ਖੰਡ ਕਵਣ ਅਸਥਾਨ। ਦੂਵਰਲੋਕ ਵੇਖੇ ਸ਼ਬਦ ਬਿਬਾਣ। ਸਵਰਗਲੋਕ ਹਰਿ ਮਿਹਰਵਾਨ। ਮਹਰਲੋਕ ਧਰਮ ਨਿਸ਼ਾਨ। ਜਵਲੋਕ ਅਕਲ ਕਲ ਧਾਰ। ਤਪਲੋਕ ਸਪਤਮ ਵੇਖੇ ਸਤਿ ਪੁਰਖ ਦਾ ਸਚ ਨਿਸ਼ਾਨ। ਸਤਿਲੋਕ ਜੋਤ ਮਹਾਨ। ਗੁਰਮੁਖ ਵਿਰਲਾ ਨੇਤਰ ਪੇਖੇ, ਲਾਲ ਗੁਲਾਲਾ ਰੰਗ ਮਹਾਨ। ਦੂਸਰ ਕਿਸੇ ਨਾ ਦਿਸੇ ਰੇਖੇ, ਭਰਮੇ ਭੁੱਲੇ ਜੀਵ ਨਿਧਾਨ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਚੌਦਾਂ ਲੋਕਾਂ ਸਾਚੇ ਅੰਦਰ ਇਕ ਵਖਾਏ ਸ਼ਬਦ ਨਿਸ਼ਾਨ। ਸ਼ਬਦ ਨਿਸ਼ਾਨਾ ਨਾਮ ਡੋਰੀ, ਪੁਰਖ ਅਬਿਨਾਸ਼ੀ ਪਾਈਆ। ਲੱਖ ਚੁਰਾਸੀ ਕੋਲੋਂ ਕਰੇ ਚੋਰੀ, ਕਲਜੁਗ ਰੈਣ ਅੰਧੇਰ ਘੋਰੀ ਦਿਸ ਕਿਸੇ ਨਾ ਆਈਆ। ਚੜ੍ਹਿਆ ਫਿਰੇ ਸ਼ਬਦ ਘੋੜੀ, ਚਾਰੋਂ ਕੁੰਟ ਰਿਹਾ ਦੌੜੀ, ਸੋਹੰ ਖੰਡਾ ਹੱਥ ਉਠਾਈਆ। ਪੁਰੀਆਂ ਲੋਆਂ ਲਾਏ ਪੌੜੀ, ਧੁਰ ਦਰਗਾਹੀ ਸਾਚੀ ਪੁਰੀ, ਇੰਦਰ ਬ੍ਰਹਮਾ ਸ਼ਿਵ ਰਿਹਾ ਜਗਾਈਆ। ਬਵੰਜਾ ਕਰੋੜ ਜੋਜਨ ਪ੍ਰਿਥਮੀ ਲੰਬੀ ਚੌੜੀ, ਚਾਰੋਂ ਕੁੰਟ ਘੇਰਾ ਪੁਰਖ ਅਬਿਨਾਸ਼ੀ ਰਿਹਾ ਪਾਈਆ। ਕਲਜੁਗ ਅੰਤਮ ਕਰੇ ਨਿਬੇੜਾ, ਭਰਮਾਂ ਢਾਹੇ ਕਲਜੁਗ ਡੇਰਾ, ਗੁਰਮੁਖ ਵਸਾਏ ਕਾਇਆ ਖੇੜਾ, ਦੀਪਕ ਜੋਤੀ ਇਕ ਜਗਾਈਆ। ਨੌਂ ਦਰਵਾਜੇ ਖੁੱਲ੍ਹਾ ਵਿਹੜਾ, ਕਵਣ ਕਰੇ ਹੱਕ ਨਿਬੇੜਾ, ਦਸਵੇਂ ਦਰ ਨਾ ਬੂਝ ਬੁਝਾਈਆ। ਪੰਜਾਂ ਤੱਤਾਂ ਰਹੇ ਝੇੜਾ, ਅੱਠੇ ਪਹਿਰ ਮਹੱਲ ਅੰਧੇਰਾ, ਡੂੰਘੀ ਕੰਦਰ ਕਾਇਆ ਮੰਦਰ ਸਾਚਾ ਰਾਹ ਨਾ ਕੋਈ ਵਖਾਈਆ। ਸ਼ਬਦ ਹਥੌੜਾ ਤੋੜੇ ਜੰਦਰ, ਜੋਤ ਨਿਰਾਮਲ ਅੰਦਰੇ ਅੰਦਰ ਸਾਚਾ ਦੀਪਕ ਡਗਮਗਾਈਆ। ਆਪ ਸੁਹਾਏ ਸਾਚਾ ਮੰਦਰ, ਜੋਤੀ ਜੋਤ ਸਰੂਪ ਹਰਿ, ਸਾਚੀ ਜੋਤ ਕਰੇ ਰੁਸ਼ਨਾਈਆ। ਸਾਚੀ ਜੋਤ ਹੋਏ ਪਰਕਾਸ਼, ਅੰਧੇਰ ਵਿਨਾਸਿਆ। ਹਰਿਜਨ ਮਿਲਿਆ ਪੁਰਖ ਅਬਿਨਾਸ਼, ਦਰ ਘਰ ਸਾਚੇ ਹੋਏ ਦਾਸਨ ਦਾਸਿਆ। ਮਾਇਆ ਮਮਤਾ ਕੀਨੀ ਨਾਸ, ਅੰਮ੍ਰਿਤ ਧਾਰਾ ਮੁਖ ਚੁਆਸਿਆ। ਆਪ ਬਣਾਏ ਕਾਇਆ ਰਾਸ, ਸਾਚਾ ਮੰਡਲ ਪ੍ਰਿਥਮੀ ਅਕਾਸਿਆ। ਸ਼ਬਦ ਉਪਜਾਏ ਪਵਣ ਸਵਾਸ, ਨਿੱਜ ਘਰ ਆਤਮ ਰੱਖੇ ਵਾਸਿਆ। ਜੋਤੀ ਜੋਤ ਸਰੂਪ ਹਰਿ, ਸਾਚੇ ਮੰਦਰ ਜੋਤ ਧਰ, ਆਪੇ ਵੇਖੇ ਜਗਤ ਤਮਾਸ਼ਿਆ। ਜਗਤ ਤਮਾਸ਼ਾ ਵੇਖ, ਹਰਿ ਬਣਤ ਬਣਾਈਆ। ਘਰ ਘਰ ਦਰ ਦਰ ਦਿਸੇ ਭੇਖ, ਸਾਚਾ ਲੇਖ ਨਾ ਕੋਈ ਲਿਖਾਈਆ। ਜੂਠੇ ਝੂਠੇ ਪੰਡਤ ਪਾਂਧੇ ਮਸਤਕ ਲਾਉਂਦੇ ਰੇਖ, ਤੀਜੇ ਲੋਚਨ ਦਰ ਦਵਾਰਾ ਨਾ ਲਿਆ ਵੇਖ, ਦਿਬਦ੍ਰਿਸ਼ਟ ਨਾ ਕਿਸੇ ਖੁਲ੍ਹਾਈਆ। ਬਗਲ ਕੁਰਾਨੀ ਮੁੱਲਾਂ ਸ਼ੇਖ਼, ਜੂਠੇ ਝੂਠੇ ਵਣਜ ਕਰਾਈਆ। ਉਚੇ ਮੰਦਰ ਚੜ੍ਹ ਚੜ੍ਹ ਰਹੇ ਵੇਖ, ਵੱਜੇ ਟਲ ਹੋਏ ਧੁਨਕਾਈਆ। ਜੋਤੀ ਜੋਤ ਸਰੂਪ ਹਰਿ, ਆਪੇ ਕਰੇ ਵਲ ਛਲ, ਪੰਡਤ ਪਾਂਧੇ ਰਿਹਾ ਭੁਲਾਈਆ। ਪੰਡਤ ਪਾਂਧੇ ਭੁੱਲੇ ਵਡ ਮੌਲਾਣਿਆ। ਕਲਜੁਗ ਮਾਇਆ ਰੁੱਲੇ ਨਰ ਹਰਿ ਨਾ ਕਿਸੇ ਪਛਾਨਿਆ। ਲੱਗੀ ਅੱਗ ਕਾਇਆ ਕੁਲੇ, ਅੱਠੇ ਪਹਿਰ ਹੋਏ ਹਲਕਾਨਿਆ। ਗੁਰਮੁਖ ਵਿਰਲੇ ਪੂਰੇ ਤੋਲ ਤੁਲੇ, ਦਰ ਸਾਚੇ ਹੋਏ ਨਿਮਾਣਿਆ। ਸਤਾਰਾਂ ਹਾੜੀ ਆਏ ਦਰ ਦਵਾਰੇ ਸਾਚੇ ਭੁੱਲੇ, ਦਰਗਾਹ ਸਾਚੀ ਕਰੇ ਹਰਿ ਪਰਵਾਨਿਆ। ਸ਼ਬਦ ਭੰਡਾਰਾ ਸਾਚਾ ਖੁੱਲ੍ਹੇ, ਦੇਵੇ ਦਰਸ ਸ੍ਰੀ ਭਗਵਾਨਿਆ। ਕੋਇ ਨਾ ਲਾਏ ਹਰਿ ਜੀ ਮੁਲੇ, ਹਰਿਜਨ ਆਪਣਾ ਆਪ ਪਛਾਨਿਆ। ਕਲਜੁਗ ਬੂਟੇ ਕਾਇਆ ਹੁੱਲੇ, ਫਲ ਨਾ ਦਿਸੇ ਕਿਸੇ ਡਾਲ੍ਹਿਆ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਜੋਤੀ ਜਾਮਾ ਭੇਖ ਧਰ, ਗੁਰਮੁਖ ਸਾਚਾ ਸੰਤ ਸੁਹੇਲਾ ਸੁਘੜ ਸਿਆਣਾ ਆਪ ਵਖਾਏ ਆਪਣਾ ਭਾਣਿਆ। ਆਪੇ ਜਾਣੇ ਆਪਣਾ ਭਾਣਾ, ਕਵਣ ਭੇਖ ਵਟਾਈਆ। ਭਰਮ ਭੁਲੇਖੇ ਰਾਜਾ ਰਾਣਾ, ਸੰਤ ਅਭਿਆਸੀ ਸਾਰ ਨਾ ਪਾਈਆ। ਚਾਰ ਯਾਰੀ ਬੇਮੁਹਾਣਾ, ਸਾਚੀ ਹਦੀਸ ਹਰਿ ਜਗਦੀਸ ਨਾ ਕੋਈ ਕਿਸੇ ਪੜ੍ਹਾਈਆ। ਏਕਾ ਸੁਝੇ ਪੀਣਾ ਖਾਣਾ, ਮਾਇਆ ਮਮਤਾ ਹੋਈ ਹਲਕਾਈਆ। ਗੁਰਮੁਖ ਸਾਚਾ ਸੰਤ ਸੁਹੇਲਾ ਸਾਚੇ ਧਾਮ ਸਹਾਉਣਾ, ਸਾਚੀ ਓਟ ਇਕ ਰਖਾਈਆ। ਹੋਏ ਸਹਾਈ ਮਾਣ ਨਿਮਾਨਾ, ਸ਼ਬਦ ਨਗਾਰੇ ਚੋਟ ਲਗਾਈਆ। ਗਿਆ ਵੇਲਾ ਅੰਤ ਪਛਤਾਣਾ, ਨਿਹਕਲੰਕ ਰਿਹਾ ਜਗਾਈਆ। ਆਪੇ ਕਰੇ ਪੁਣ ਛਾਣਾ, ਲੱਖ ਚੁਰਾਸੀ ਸੋਹੰ ਕੰਡੇ ਉਤੇ ਰਿਹਾ ਤੁਲਾਈਆ। ਫੜ ਫੜ ਵੇਖੇ ਅੰਨ੍ਹਾ ਕਾਣਾ, ਪਾਏ ਨਾਮ ਸੱਚਾ ਮਧਾਣਾ, ਰਿੜਕੇ ਛਾਛ ਹਰਿ ਰਘੁਰਾਈਆ। ਆਪੇ ਵਰਤੇ ਆਪਣਾ ਭਾਣਾ, ਕਿਸੇ ਹੱਥ ਨਾ ਆਏ ਦਾਣਾ, ਪੀਣਾ ਖਾਣਾ ਆਪ ਚੁਕਾਈਆ। ਕਲਜੁਗ ਵਰਤੇ ਆਪਣਾ ਭਾਣਾ, ਕਿਸੇ ਹੱਥ ਨਾ ਆਏ ਨਾਮ ਨਿਸ਼ਾਨਾ, ਚਲਿਆ ਤੀਰ ਬੇਮੁਹਾਣਾ, ਸ਼ਬਦ ਨਿਸ਼ਾਨਾ ਹਰਿ ਲਗਾਈਆ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਨਿਹਕਲੰਕ ਨਰਾਇਣ ਨਰ, ਗੁਰਮੁਖ ਸਾਚੇ ਸੰਤ ਜਨਾਂ ਲੋਕਮਾਤ ਦਏ ਵਡਿਆਈਆ। ਧੰਨ ਕਮਾਈ ਸੰਤ ਜਨ, ਸਦ ਵਸੇ ਦਵਾਰਿਆ। ਧੰਨ ਕਮਾਈ ਭਗਤ ਜਨ, ਮਨ ਮੰਨੇ ਵਿਚ ਸੰਸਾਰਿਆ। ਧੰਨ ਕਮਾਈ ਸੰਤ ਜਨ, ਸ਼ਬਦ ਡੋਰੀ ਕਾਇਆ ਬੰਨ੍ਹੇ, ਪੰਚਾਂ ਚੋਰਾਂ ਖੇਲ ਅਪਾਰਿਆ। ਧੰਨ ਕਮਾਈ ਭਗਤ ਜਨ, ਆਪ ਕਢਾਏ ਝੂਠੇ ਜਨੇ, ਵੇਖੇ ਖੇਲ ਸੱਚੀ ਸਰਕਾਰਿਆ। ਧੰਨ ਕਮਾਈ ਸੰਤ ਜਨ, ਸਾਚਾ ਸ਼ਬਦ ਸੁਣ ਕੰਨੇ, ਸਾਚਾ ਰਾਗ ਗਾ ਰਿਹਾ। ਧੰਨ ਕਮਾਈ ਭਗਤ ਜਨ, ਆਪੇ ਤੋੜੇ ਮਨਮਾਣੇ, ਬਜਰ ਕਪਾਟੀ ਭੇਵ ਖੁਲ੍ਹਾ ਰਿਹਾ। ਧੰਨ ਕਮਾਈ ਸੰਤ ਜਨ, ਧੰਨ ਕਮਾਈ ਭਗਤ ਜਨ, ਦੋਹਾਂ ਅੰਦਰ ਸਾਚੇ ਮੰਦਰ ਆਪਣੀ ਜੋਤ ਜਗਾ ਰਿਹਾ। ਧੰਨ ਕਮਾਈ ਭਗਤ ਜਨ, ਆਤਮ ਜੋਤ ਨਿਰਾਲੀਆ। ਧੰਨ ਕਮਾਈ ਭਗਤ ਜਨ, ਮਿਲਿਆ ਮੇਲ ਹਰਿ ਭਗਵਾਨਿਆ। ਧੰਨ ਕਮਾਈ ਸੰਤ ਜਨ, ਦੀਪਕ ਜੋਤੀ ਕਰ ਉਜਿਆਰ, ਮਸਤਕ ਗਗਨ ਜੋਤ ਨਿਰਾਲੀਆ। ਧੰਨ ਕਮਾਈ ਭਗਤ ਜਨ, ਦੋਹਾਂ ਕਰੇ ਕਰਾਏ ਹਰਿ ਰਖਵਾਲੀਆ। ਧੰਨ ਕਮਾਈ ਸੰਤ ਜਨ, ਸ਼ਬਦ ਪਰਾਨ ਹੈ। ਧੰਨ ਕਮਾਈ ਭਗਤ ਜਨ, ਆਤਮ ਬ੍ਰਹਮ ਗਿਆਨ ਹੈ। ਧੰਨ ਕਮਾਈ ਸੰਤ ਜਨ, ਸਾਚਾ ਰਖੇ ਇਕ ਨਿਸ਼ਾਨ ਹੈ। ਧੰਨ ਕਮਾਈ ਭਗਤ ਜਨ, ਦੋਹਾਂ ਮੇਲ ਹਰਿ ਭਗਵਾਨ ਹੈ। ਧੰਨ ਕਮਾਈ ਸੰਤ ਜਨ, ਮਿਲੇ ਨਾਮ ਵਸਤ ਅਮੋਲਿਆ। ਧੰਨ ਕਮਾਈ ਭਗਤ ਜਨ, ਸਾਚਾ ਤੋਲ ਮਾਤ ਤੋਲਿਆ। ਧੰਨ ਕਮਾਈ ਸੰਤ ਜਨ, ਕਾਇਆ ਮੰਦਰ ਕੁੰਡਾ ਖੋਲ੍ਹਿਆ। ਧੰਨ ਕਮਾਈ ਭਗਤ ਜਨ, ਦੋਹਾਂ ਵੇਸ ਆਪੇ ਕਰ, ਵੇਖ ਵਖਾਣੇ ਕਾਇਆ ਚੋਲਿਆ। ਕਾਇਆ ਚੋਲਾ ਰੰਗ ਅਪਾਰਾ, ਆਪੇ ਰੱਖੇ ਸ਼ਬਦ ਵਿਚੋਲਾ, ਦੋਹਾਂ ਧਿਰਾਂ ਮੇਲ ਮਿਲਾ ਰਿਹਾ। ਬਜਰ ਕਪਾਟੀ ਪੜਦਾ ਖੋਲ੍ਹਾ, ਤੀਜੇ ਨੈਣ ਦਰਸ ਦਿਖਾ ਰਿਹਾ। ਆਪੇ ਬਣਿਆ ਭੋਲਾ ਭਾਲਾ, ਗੁਰਮੁਖ ਸਾਚੇ ਸੰਤ ਸੁਹੇਲੇ, ਚਾਰੋਂ ਕੁੰਟ ਕਰਾਏ ਮੇਲੇ, ਆਪ ਆਪਣੀ ਬਣਤ ਬਣਾ ਰਿਹਾ। ਜੋਤੀ ਜੋਤ ਸਰੂਪ ਹਰਿ, ਜਨ ਭਗਤਾਂ ਦੇਵੇ ਨਾਮ ਵਰ, ਸਾਚੀ ਰੰਗਣ ਨਾਮ ਚੜ੍ਹਾ ਰਿਹਾ। ਹਰਿ ਘਟ ਨਿਰੰਜਣ ਏਕ ਸਰਬ ਪਸਾਰਿਆ। ਪਾਰਬ੍ਰਹਮ ਜਨ ਸਾਚੀ ਟੇਕ, ਸੱਚਾ ਧਰਮ ਇਕ ਵਖਾ ਰਿਹਾ। ਕਾਇਆ ਨਿਰਮਲ ਬੁਧ ਬਿਬੇਕ, ਮਾਇਆ ਸੇਕ ਦੂਰ ਕਰਾ ਰਿਹਾ। ਅਠੇ ਪਹਿਰ ਰਿਹਾ ਵੇਖ, ਜੋਤੀ ਜਾਮਾ ਭੇਖ ਵਟਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪੇ ਵਸੇ ਸਚ ਘਰ, ਸਚ ਟਿਕਾਣਾ ਸ਼ਬਦ ਬਿਬਾਣਾ ਆਪਣਾ ਆਪ ਰਖਾ ਰਿਹਾ। ਸ਼ਬਦ ਬਿਬਾਣੇ ਚਾੜ੍ਹ ਦਇਆ ਕਮਾਇੰਦਾ। ਆਪੇ ਵੇਖੇ ਰਾਜੇ ਰਾਣੇ, ਗਊ ਗਰੀਬ ਨਿਮਾਣੇ ਗਲੇ ਲਗਾਇੰਦਾ। ਹਰਿਜਨ ਸਾਚੇ ਸੁਘੜ ਸਿਆਣੇ, ਬੇਮੁਖ ਜੀਵ ਬੇਮੁਹਾਣੇ, ਪੱਲੂ ਨਾਮ ਨਾ ਕੋਈ ਫੜਾਇੰਦਾ। ਦਰਗਾਹ ਸਾਚੀ ਦੇਵੇ ਮਾਣੇ, ਚਲੇ ਚਲਾਏ ਆਪਣੇ ਭਾਣੇ, ਦਿਸ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੇ ਵਸੇ ਘਰ, ਜੋਤੀ ਜਾਮਾ ਭੇਖ ਵਟਾਇੰਦਾ। ਜੋਤੀ ਜਾਮਾ ਭੇਖ ਨਿਆਰਿਆ। ਪਰਗਟ ਹੋਏ ਰਮਈਆ ਰਾਮਾ, ਕਲਜੁਗ ਤੇਰੀ ਅੰਤਮ ਵਾਰਿਆ। ਇਕ ਵਜਾਏ ਸ਼ਬਦ ਦਮਾਮਾ, ਚਾਰੋਂ ਕੁੰਟਾਂ ਆਪ ਸੁਣਾ ਰਿਹਾ। ਲੱਖ ਚੁਰਾਸੀ ਆਪੇ ਵੇਖੇ ਕਾਇਆ ਚਾਮਾ, ਸਾਚਾ ਧਾਮ ਵੇਖ ਵਖਾ ਰਿਹਾ। ਗੁਰਮੁਖ ਪੱਲੇ ਬੱਧਾ ਨਾਮ ਦਾਮਾ, ਧਰਮ ਰਾਏ ਫੰਦ ਕਟਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੇ ਵਸੇ ਘਰ, ਦੂਸਰ ਕਿਸੇ ਦਿਸ ਨਾ ਆ ਰਿਹਾ। ਵਸੇ ਸਾਚੇ ਘਰ, ਸਚ ਟਿਕਾਣਿਆ। ਆਪਣੀ ਕਰਨੀ ਰਿਹਾ ਕਰ, ਬੈਠਾ ਰਹੇ ਸ਼ਬਦ ਬਿਬਾਣਿਆ। ਹਰਿਜਨ ਸਰਨੀ ਜਾਏ ਪੜ੍ਹ, ਕਿਸੇ ਦਿਸ ਨਾ ਆਏ ਸੁਘੜ ਸਿਆਣਿਆ। ਨਾ ਕੋਈ ਸੀਸ ਨਾ ਕੋਈ ਧੜ, ਬਾਲੀ ਬੁਧ ਨਾ ਨੌਜਵਾਨਿਆ। ਸਾਚੇ ਮੰਦਰ ਬੈਠਾ ਚੜ੍ਹ, ਜੋਤ ਨਿਰੰਜਣ ਡਗਮਗਾਨਿਆ। ਕਾਇਆ ਤੋੜੇ ਕਿਲ੍ਹਾ ਹੰਕਾਰੀ ਗੜ੍ਹ, ਸੋਹੰ ਫੜ ਤੀਰ ਕਮਾਨਿਆ। ਲੱਖ ਚੁਰਾਸੀ ਨਾਲ ਰਿਹਾ ਲੜ, ਅੱਠੇ ਪਹਿਰ ਮਾਰ ਧਿਆਨਿਆ। ਗੁਰਮੁਖ ਸਾਚੇ ਸੰਤ ਸੁਹੇਲੇ ਕਾਇਆ ਵੱਖਰ ਜੋਤ ਦਿਵਾਨਿਆ। ਜਗੇ ਜੋਤ ਬਹੱਤਰ ਨਾੜ, ਮਿੱਟੇ ਅੰਧੇਰ ਸਰਬ ਕਿਛ ਜਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੇ ਵਸੇ ਘਰ, ਨਰ ਹਰਿ ਸ੍ਰੀ ਭਗਵਾਨਿਆ। ਨਰ ਹਰਿ ਸ੍ਰੀ ਭਗਵਾਨ, ਸਰਬ ਸਮਰਥ ਹੈ। ਜਨ ਭਗਤਾਂ ਦੇਵੇ ਜੀਆ ਦਾਨ, ਹਰਿ ਰਖੇ ਦੇ ਕਰ ਹੱਥ ਹੈ। ਅੰਮ੍ਰਿਤ ਸਰ ਸਰੋਵਰ ਕਰਾਏ ਆਤਮ ਇਕ ਇਸ਼ਨਾਨ ਹੈ। ਸਗਲ ਵਸੂਰੇ ਜਾਇਣ ਲਥ ਹੈ। ਆਪ ਬਿਠਾਏ ਸ਼ਬਦ ਬਿਬਾਣ, ਸੋਹੰ ਚਲਾਏ ਸਾਚਾ ਰਥ ਹੈ। ਲੋਆਂ ਪੁਰੀਆਂ ਇਕ ਉਡਾਨ, ਲੱਖ ਚੁਰਾਸੀ ਪਾਏ ਨੱਥ ਹੈ। ਕਰੋੜ ਤੇਤੀਸ ਚਤੁਰ ਸੁਜਾਨ, ਸੁਰਪਤ ਰਾਜਾ ਰਿਹਾ ਮਥ ਹੈ। ਲੇਖੇ ਮੁੱਕੇ ਅੰਤ ਜਹਾਨ, ਕਲਜੁਗ ਸੀਆਂ ਸਾਢੇ ਤਿੰਨ ਹੱਥ ਹੈ। ਜੋਤੀ ਜੋਤ ਸਰੂਪ ਹਰਿ, ਆਪ ਆਪਣੇ ਵਸੇ ਘਰ, ਮਹਿੰਮਾ ਜਗਤ ਅਕਥਨਾ ਅਕਥ ਹੈ। ਮਹਿੰਮਾ ਅਕਥ ਅਕਥ ਅਕਥ ਕਹਾਣੀਆ। ਸ੍ਰਿਸ਼ਟ ਸਬਾਈ ਰਿਹਾ ਮਥ, ਰਾਜ ਮਹੱਲਾ ਉਚ ਅਟੱਲਾ, ਰਾਜੇ ਛੱਡਣ ਰਾਣੀਆਂ। ਪਰਗਟ ਹੋਏ ਜਿਉਂ ਰਾਮਾ ਘਰ ਦਸਰਥ, ਹੰਕਾਰੀ ਰਾਵਣ ਮਾਰੇ ਕਾਨੀਆ। ਏਕਾ ਏਕ ਚਲਾਏ ਸਾਚੀ ਗਥ, ਸਤਿਜੁਗ ਸਾਚੇ ਤੇਰੀ ਸਾਚੀ ਬਾਣੀਆ। ਜਨ ਭਗਤਾਂ ਦੇਵੇ ਆਤਮ ਘਰ ਸਾਚੀ ਵੱਥ, ਅੰਮ੍ਰਿਤ ਮਧੁ ਏਕਾ ਰਸ ਪਾਣੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੇ ਵਸੇ ਘਰ, ਨਾ ਕੋਈ ਜਾਣੇ ਵੇਦ ਪੁਰਾਨੀਆ। ਜੀਵ ਜੰਤ ਨਾ ਪਾਏ ਸਾਰ, ਮਾਇਆ ਭਰਮ ਭੁਲਾਇਆ। ਕਲਜੁਗ ਭੁੱਲੇ ਨਾਮ ਅਧਾਰ, ਝੂਠੀ ਤ੍ਰਿਸਨਾ ਮੋਹ ਵਧਾਇਆ। ਦਰ ਦਰ ਘਰ ਘਰ ਭੌਂਦੇ ਫਿਰਦੇ ਦੁਸ਼ਟ ਦੁਰਾਚਾਰ, ਪ੍ਰਭ ਅਬਿਨਾਸ਼ੀ ਸਾਰ ਨਾ ਪਾਇਆ। ਗੁਰਮੁਖ ਵਿਰਲਾ ਜਾਣੇ ਨਰ ਹਰਿ ਸੱਚੀ ਸਰਕਾਰ, ਆਤਮ ਸੇਜਾ ਡੇਰਾ ਲਾਇਆ। ਏਕਾ ਬੈਠੇ ਮਲ ਦਵਾਰ, ਪਹਿਰੇਦਾਰ ਸਦਾ ਅਖਵਾਇਆ। ਜੋਤ ਨਿਰੰਜਣ ਕਰ ਅਕਾਰ, ਸ਼ਬਦ ਧਾਰਾ ਆਪ ਚਲਾਇਆ। ਅੰਮ੍ਰਿਤ ਬਰਖੇ ਨਿੱਝਰ ਧਾਰ, ਸ਼ਬਦ ਘੋੜੇ ਹੋ ਅਸਵਾਰ, ਚੌਦਾਂ ਲੋਕਾਂ ਹੱਟ ਖੁਲ੍ਹਾਇਆ। ਆਪੇ ਬੰਨ੍ਹੇ ਆਪਣੀ ਧਾਰ, ਦੂਸਰ ਨਾ ਕੋਈ ਸੰਗ ਰਲਾਇਆ। ਨਿਹਕਲੰਕੀ ਜਾਮਾ ਧਾਰ, ਸ਼ਬਦ ਡੰਕ ਰਿਹਾ ਵਜਾਇਆ। ਚਾਰੋਂ ਕੁੰਟਾਂ ਕਰੇ ਖ਼ਬਰਦਾਰ, ਸ਼ਾਹ ਸੁਲਤਾਨ ਰਿਹਾ ਜਗਾਇਆ। ਕਲਜੁਗ ਅੰਤਮ ਪੈਣੀ ਮਾਰ, ਨਾ ਹੋਏ ਕੋਈ ਸਹਾਇਆ। ਜੂਠੀ ਝੂਠੀ ਮਾਇਆ ਧਾਰ, ਕਲਜੁਗ ਭੁਲੇ ਨਾਰੀ ਨਾਰ, ਜਗਤ ਵਿਕਾਰਾ ਮੋਹ ਵਧਾਇਆ। ਮਾਤ ਪਿਤ ਭੈਣ ਭਾਈ ਸਾਕ ਸੱਜਣ ਕੋਈ ਨਾ ਪਾਏ ਸਾਰ, ਵੇਲੇ ਅੰਤਮ ਮੁਖ ਛੁਪਾਇਆ। ਆਪੇ ਹੋਏ ਸਹਾਏ ਦਇਆ ਕਮਾਏ ਮੀਤ ਮੁਰਾਰ, ਗੁਰਮੁਖ ਸਾਚੇ ਸਾਚਾ ਪੱਲੂ ਆਪਣਾ ਹੱਥ ਫੜਾਇਆ। ਕਲਜੁਗ ਘੋਰ ਅੰਧੇਰ ਘਲੂ, ਕਾਲੀ ਰੈਣ ਵੇਖ ਡੈਣ, ਲਾੜੀ ਮੌਤ ਰਾਹ ਵਖਾਇਆ। ਬੇਮੁਖ ਜੀਆਂ ਆਪ ਚੁਕਾਏ ਲੈਣ ਦੇਣ, ਚਾਰੋਂ ਕੁੰਟ ਝੂਠੇ ਵਹਿਣ, ਸਾਚਾ ਵਣਜ ਵਪਾਰ ਨਾ ਕਿਸੇ ਕਰਾਇਆ। ਨਾਤਾ ਛੁਟੇ ਭਾਈ ਭੈਣ, ਨਾ ਕੋਈ ਦੀਸੇ ਸਾਕ ਸੈਣ, ਦੂਰ ਨੇੜਾ ਦਿਸ ਕਿਸੇ ਨਾ ਆਇਆ। ਪੰਜਾਂ ਤੱਤਾਂ ਰਿਹਾ ਛੜ, ਅੰਤਮ ਉਜੜੇ ਕਾਇਆ ਖੇੜਾ, ਸਾਚਾ ਗੇੜਾ ਨਾ ਕਿਸੇ ਕਟਾਇਆ। ਪੁਰਖ ਅਬਿਨਾਸ਼ੀ ਕਰੇ ਨਿਬੇੜਾ, ਭਗਤ ਜਨਾਂ ਹਰਿ ਬੰਨ੍ਹੇ ਬੇੜਾ, ਦਰ ਦਵਾਰੇ ਦਇਆ ਕਮਾਇਆ। ਨਿਹਕਲੰਕ ਨਰਾਇਣ ਨਰ, ਲੋਕਮਾਤ ਹਰਿ ਜੋਤ ਧਰ, ਭਗਤ ਸੁਹੇਲਾ ਆਪ ਅਖਵਾਇਆ। ਨਿਰਗੁਣ ਰੂਪ ਅਗੰਮ, ਭੇਵ ਅਪਾਰਿਆ। ਸਰਗੁਣ ਰੂਪ ਮਾਤ ਪਏ ਜੰਮ, ਕਿਰਪਾ ਕਰੇ ਆਪ ਗਿਰਧਾਰਿਆ। ਨਿਰਗੁਣ ਰੂਪ ਅਗੰਮ, ਨਾ ਕੋਈ ਹੱਡ ਮਾਸ ਨਾ ਨਾੜੀ ਚੰਮ, ਆਪਣਾ ਆਪ ਕਰੇ ਅਕਾਰਿਆ। ਸਰਗੁਣ ਰੂਪ ਰੱਖੇ ਸਹਾਰਾ ਦਮ, ਪਵਣ ਸਵਾਸੀ ਵਿਚ ਟਿਕਾ ਰਿਹਾ। ਜੋਤੀ ਜੋਤ ਸਰੂਪ ਹਰਿ, ਨਿਰਗੁਣ ਸਰਗੁਣ ਖੇਲ ਕਰ, ਆਪਣੀ ਰਚਨਾ ਆਪ ਰਚਾ ਰਿਹਾ। ਨਿਰਗੁਣ ਨਿਰਾਹਾਰ ਸਦਾ ਨਿਰਵੈਰਿਆ। ਸਰਗੁਣ ਪਾਏ ਸਾਰ, ਕਾਇਆ ਮੰਦਰ ਅੰਦਰ ਡੂੰਘੀ ਕੰਦਰ ਆਪੇ ਬਹਿ ਰਿਹਾ। ਬਾਹਰ ਲਾਏ ਤੀਜਾ ਜੰਦਰ, ਨਾ ਕੁਫਲ ਕੋਈ ਖੁਲ੍ਹਾ ਰਿਹਾ। ਉਚੇ ਟਿੱਲੇ ਫਿਰ ਫਿਰ ਥੱਕੇ ਲੱਭਦੇ ਫਿਰਨ ਗੋਰਖ ਮਛੰਦਰ, ਸਾਚਾ ਰਾਹ ਨਾ ਕਿਸੇ ਵਖਾ ਲਿਆ। ਨਿਰਗੁਣ ਜੋਤ ਜਗੇ ਨਿਰਾਲਮ, ਸੰਤ ਸੁਹੇਲੇ ਸਾਚੇ ਤੇਰੇ ਅੰਦਰ ਦੀਪ ਨਿਰਾਲਾ ਆਪ ਜਗਾ ਰਿਹਾ। ਲੱਖ ਚੁਰਾਸੀ ਭੌਂਦੀ ਬੰਦਰ, ਨਰ ਹਰਿ ਸ੍ਰੀ ਨਿਜ ਘਰ ਸਾਚੇ ਕਿਸੇ ਨਾ ਪਾ ਲਿਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜਾਮਾ ਵੇਸ ਕਰ, ਗੁਰਮੁਖ ਸਾਚੇ ਸੰਤ ਜਨਾਂ ਆਤਮ ਅੰਦਰ ਸਾਚੀ ਸੇਜਾ ਆਪਣਾ ਡੇਰਾ ਲਾ ਲਿਆ। ਸਾਚੀ ਸੇਜਾ ਹਰਿ ਬਣਾਈਆ। ਨਿਰਗੁਣ ਰਚਨਾ ਆਪ ਰਚਾਈਆ। ਸਰਗੁਣ ਰੂਪ ਦਿਸ ਨਾ ਆਈਆ। ਨਿਰਗੁਣ ਨਿਰਾਹਾਰ ਸਾਚੀ ਸੇਜਾ ਆਪੇ ਸੁੱਤਾ, ਦੋਵੇਂ ਭੁੱਜਾ ਰਿਹਾ ਉਠਾਈਆ। ਜੋਤੀ ਜੋਤ ਸਰੂਪ ਹਰਿ, ਨਿਰਗੁਣ ਸਰਗੁਣ ਭੇਖ ਕਰ ਆਪਣਾ ਭੇਵ ਰਿਹਾ ਛੁਪਾਈਆ। ਨਿਰਗੁਣ ਸਰਗੁਣ ਭੇਖ ਕਰ ਆਪਣਾ ਭੇਵ ਰਿਹਾ ਛੁਪਾਈਆ। ਨਿਰਗੁਣ ਸਚ ਮਕਾਨ ਚਤਰਭੁਜ ਸ੍ਰੀ ਭਗਵਾਨ। ਆਪਣਾ ਭੇਵ ਰੱਖੇ ਗੁੱਝ ਨੌਂ ਦਵਾਰੇ ਝੂਠ ਮਕਾਨ ਹਰਿ ਦਵਾਰਾ ਜਾਏ ਸੁਝ, ਅੱਖਰ ਵੱਖਰ ਕਰ ਪਛਾਨ। ਜੋਤੀ ਜੋਤ ਸਰੂਪ ਹਰਿ, ਆਪੇ ਵਸੇ ਸਚ ਘਰ, ਗੁਰਮੁਖ ਵਿਰਲਾ ਸੰਤ ਜਨ ਨਿਸ਼ਅੱਖਰ ਪਾਵੇ ਸਾਚੀ ਖਾਨ। ਨਿਸ਼ਅੱਖਰ ਹਰਿ ਕਾ ਦਵਾਰਿਆ। ਆਪੇ ਵਸੇ ਸਦ ਵੱਖਰ, ਦਿਸ ਕਿਸੇ ਨਾ ਆ ਰਿਹਾ। ਬਜ਼ਰ ਕਪਾਟੀ ਵਡਾ ਪੱਥਰ, ਸਰਗੁਣ ਕਿਸੇ ਮਾਤ ਨਾ ਪਾੜਿਆ। ਤੀਜੇ ਨੇਤਰ ਅੰਮ੍ਰਿਤ ਧਾਰ ਨਾ ਵਗੇ ਅੱਥਰ, ਸਾਚਾ ਸੀਰ ਨਾ ਕੋਈ ਪਿਆ ਰਿਹਾ। ਲੱਖ ਚੁਰਾਸੀ ਲੱਥੀ ਸੱਥਰ, ਕਲਜੁਗ ਗੂੜ੍ਹੀ ਨੀਂਦ ਸਵਾ ਰਿਹਾ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਸੰਤ ਜਨਾਂ, ਏਕਾ ਦੇਵੇ ਨਾਮ ਧਨਾ, ਸੋਹੰ ਸ਼ਬਦ ਸਿਖਾ ਰਿਹਾ। ਸੋਹੰ ਅੱਖਰ ਲੈਣਾ ਪੜ੍ਹ। ਕਲਜੁਗ ਜੰਜਾਲਾ ਹੋਏ ਵੱਖਰ, ਸਾਚੇ ਪੌੜੇ ਜਾਣਾ ਚੜ੍ਹ। ਪੁਰਖ ਅਬਿਨਾਸ਼ੀ ਘਟ ਘਟ ਵਾਸੀ, ਅੰਦਰੇ ਅੰਦਰ ਸਾਚੇ ਮੰਦਰ ਧੁਰ ਦਰਗਾਹੀ ਬਾਂਹੋਂ ਲਏ ਫੜ। ਜੋਤੀ ਜੋਤ ਸਰੂਪ ਹਰਿ, ਨਿਰਗੁਣ ਜੋਤੀ ਵੇਸ ਕਰ, ਨਾ ਕੋਈ ਦਿਸਾਏ ਸੀਸ ਨਾ ਕੋਈ ਧੜ, ਨਾ ਕੋਈ ਸੀਸਾ, ਜੋਤ ਨਿਰੰਜਣ ਹਰਿ ਜਗਦੀਸਾ। ਨਾ ਕੋਈ ਗਾਏ ਰਾਗ ਛਤੀਸਾ। ਨਾ ਕੋਈ ਰਖਾਏ ਦੰਦ ਬਤੀਸਾ। ਨਾ ਕੋਈ ਪੜ੍ਹੇ ਪੜ੍ਹਾਏ ਕੁਰਾਨ ਹਦੀਸਾ। ਨਾ ਕੋਈ ਜਾਣੇ ਈਸਾ ਮੂਸਾ। ਜੋਤ ਨਿਰਜੰਣ ਦੀਨ ਦਿਆਲਾ ਸਦਾ ਕਿਰਪਾਲਾ, ਸ਼ਬਦ ਵਖਾਏ ਸਾਚਾ ਸੀਸਾ। ਨਿਹਕਲੰਕ ਨਰਾਇਣ ਨਰ, ਜੋਤੀ ਜਾਮਾ ਭੇਖ ਧਰ, ਅੰਮ੍ਰਿਤ ਆਤਮ ਖੋਲ੍ਹੇ ਸਾਚਾ ਦਰ, ਦੂਸਰ ਕੋਇ ਨਾ ਕਰੇ ਰੀਸਾ। ਸੋਹੰ ਸ਼ਬਦ ਧਾਰ ਵਹਾਇੰਦਾ। ਬਜਰ ਕਪਾਟੀ ਜਾਏ ਪਾੜ, ਤੀਰਥ ਤਾਟੀ ਪਾਰ ਕਰਾਇੰਦਾ। ਕਾਇਆ ਅੰਦਰ ਖੋਲ੍ਹੇ ਸਾਚੀ ਹਾਟੀ, ਚੌਦਾਂ ਹੱਟਾਂ ਰਾਹ ਵਖਾਇੰਦਾ। ਦੁਰਮਤ ਮੈਲ ਰਿਹਾ ਕਾਟੀ, ਗੁਰਮੁਖ ਕਾਇਆ ਆਪਣੇ ਹੱਥੀਂ ਆਪ ਧਵਾਇੰਦਾ। ਬੇਮੁਖਾਂ ਖੇਲ ਦਿਸੇ ਬਾਜੀਗਰ ਨਾਟੀ, ਨਾਟਕ ਨਟੂਆ ਖੇਵਟ ਖੇਟਾ, ਆਪਣੀ ਆਪ ਕਾਰ ਕਰਾਇੰਦਾ। ਭਗਤ ਜਨਾਂ ਹਰਿ ਮਾਂ ਪਿਉ ਬੇਟਾ, ਸਾਚੇ ਸੂਤਰ ਤਨ ਲਪੇਟਾ, ਸ਼ਬਦ ਦੁਸ਼ਾਲਾ ਇਕ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਏਕਾ ਦੇਵੇ ਸੱਚਾ ਨਾਮ ਧਨ, ਆਦਿ ਜੁਗਾਦਿ ਨਾ ਹੋਏ ਕੰਗਾਲਾ ਜਗਤ ਮਾਇਆ ਪਰੇ ਹਟਾਇੰਦਾ। ਸੋਹੰ ਅੱਖਰ ਸਾਚੀ ਧਾਰ, ਸੁਨ ਅਗੰਮੋ ਆਈ ਪਾਰ, ਪ੍ਰਭ ਅਬਿਨਾਸ਼ੀ ਆਪ ਟਿਕਾਏ ਦਸਮ ਦਵਾਰੀ ਕਿਰਪਾ ਧਾਰ ਡਗਮਗਾਏ, ਧੁਨੀ ਨਾਦ ਅਨਾਹਦ ਧਾਰਾ ਰੰਗ ਸਫੇਦੀ ਇਕ ਰਖਾਏ। ਅੰਮ੍ਰਿਤ ਸੁਹਾਏ ਸਾਚਾ ਤਾਲ, ਗੁਰਮੁਖ ਸਾਚੇ ਸੰਤ ਜਨਾਂ ਬਾਂਹੋਂ ਪਕੜ ਦਇਆ ਕਮਾਏ। ਆਪ ਲਵਾਏ ਆਪਣੀ ਛਾਤੀ, ਝੂਠੀ ਕਾਇਆ ਹੋਣੀ ਕਾਗ, ਹਰਿ ਨਾ ਮਿਲਿਆ ਕੰਤ ਸੁਹਾਗ, ਦੁਰਮਤ ਮੈਲ ਨਾ ਕੋਇ ਧਵਾਏ। ਭਗਤ ਜਨਾਂ ਹਰਿ ਪਕੜੇ ਵਾਗ, ਮਾਇਆ ਰਾਣੀ ਲਾਹੇ ਦਾਗ਼, ਸਤਿ ਪੁਰਖ ਨਿਰੰਜਣ ਦਇਆ ਕਮਾਏ। ਸ਼ਬਦ ਜਣਾਏ ਅਜਪਾ ਜਾਪ, ਰਹੇ ਵਿਸਮਾਦ ਰਸਨਾ ਮੁਖ ਨਾ ਕੋਈ ਹਿਲਾਏ। ਆਪ ਉਪਜਾਏ ਸਾਚਾ ਨਾਦ, ਵੇਖ ਵਖਾਣੇ ਹਰਿ ਬ੍ਰਹਿਮਾਦ, ਸੋਹੰ ਦੇਵੇ ਸਾਚਾ ਵਰ, ਸਤਿ ਪੁਰਖ ਨਿਰੰਜਣ ਮੇਲ ਮਿਲਾਏ। ਆਦਿ ਪੁਰਖ ਅਪਰੰਪਰ ਆਦਿ, ਆਪ ਜਗਾਏ ਸੰਤ ਸਾਧ, ਸ਼ਬਦ ਹਲੂਣਾ ਰਿਹਾ ਲਗਾਏ। ਸੋਹੰ ਸੁਰਤੀ ਸੁਰਤ ਧਿਆਨ, ਅਕਾਲ ਮੂਰਤੀ ਇਕ ਗਿਆਨ, ਨਾਦ ਤੂਰਤੀ ਸਚ ਨਿਸ਼ਾਨ, ਭਗਤ ਜਨਾਂ ਹਰਿ ਆਸਾ ਪੂਰਤੀ, ਸ਼ਬਦ ਨਿਸ਼ਾਨਾ ਬ੍ਰਹਮ ਗਿਆਨ। ਜੋਤੀ ਜੋਤ ਸਰੂਪ ਹਰਿ, ਸੋਹੰ ਅੱਖਰ ਦੱਸੇ ਵੱਖਰ ਦਸਮ ਦਵਾਰੀ ਬਾਹਰ ਉਡਾਨ। ਸੋਹੰ ਅੱਖਰ ਹਰਿ ਉਪਜਾਇਆ ਏ। ਜੋਤੀ ਸਾਇਆ ਇਕ ਰਖਾਇਆ ਏ। ਸਾਚੀ ਧਾਰਾ ਆਪ ਵਹਾਇਆ ਏ। ਦਸਮ ਦਵਾਰੀ ਡੇਰਾ ਲਾਇਆ ਏ। ਚੌਥਾ ਪਦ ਰਾਹ ਵਖਾਇਆ ਏ। ਗੁਰਮੁਖ ਸਾਚੇ ਸੰਤ ਸੁਹੇਲੇ, ਸਦ ਸਾਚਾ ਥਾਨ ਆਪ ਸੁਹਾਇਆ ਏ। ਸ਼ਬਦ ਵੱਜੇ ਅਨਾਹਦ ਨਦ ਨਾ ਸਿੰਙੀ ਨਾਦ ਸੁਣਾਇਆ ਏ। ਅੰਮ੍ਰਿਤ ਆਤਮ ਮਿਲੇ ਮਧ, ਸੁਹਾਵਾਂ ਤਾਲ ਭਰਾਇਆ ਏ। ਪੁਰਖ ਅਬਿਨਾਸ਼ੀ ਦਿਸ ਨਾ ਆਏ ਲੰਮਾ ਚੌੜਾ ਉਚਾ ਕੱਦ, ਅੰਦਰੇ ਅੰਦਰ ਸਮਾਇਆ ਏ। ਪੰਜੇ ਚੋਰਾਂ ਰਿਹਾ ਬਧ, ਸਾਚਾ ਖੰਡਾ ਹੱਥ ਉਠਾਇਆ ਏ। ਦਸਮ ਦਵਾਰੀ ਸਾਚੀ ਹਦ, ਨੌਂ ਦਵਾਰੇ ਬਾਹਰ ਰਖਾਇਆ ਏ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਸੰਤ ਜਨਾਂ ਏਕਾ ਅੱਖਰ ਸਾਚਾ ਨਾਉਂ ਅਗੰਮ ਅਥਾਹੋ ਬੇਪਰਵਾਹੋ ਸਾਚਾ ਰਾਹ ਵਖਾਇਆ ਏ। ਸਾਚਾ ਨਾਉਂ ਹਰਿ ਭਗਵਾਨ। ਸਦਾ ਰਖੇ ਠੰਡੀ ਛਾਂ, ਜੀਵ ਜੰਤ ਵਿਚ ਜਹਾਨ। ਆਪੇ ਹੋਏ ਪਿਤਾ ਮਾਂ, ਜੰਗਲ ਜੂਹ ਉਜਾੜ ਪਹਾੜ ਬੀਆਬਾਨ। ਹੰਸ ਬਣਾਏ ਗੁਰਮੁਖ ਕਾਂ, ਸ਼ਬਦ ਉਡਾਏ ਇਕ ਉਡਾਨ। ਜੋਤੀ ਜੋਤ ਸਰੂਪ ਹਰਿ, ਸੋਹੰ ਹੰਸਾ ਹੰਸ ਸਰਬੰਸਾ, ਮਾਣਕ ਮੋਤੀ ਚੋਗ ਚੁਗਾਨ। ਮਾਣਕ ਮੋਤੀ ਚੋਗ ਨਿਆਰੀ। ਪ੍ਰਭ ਅਬਿਨਾਸ਼ੀ ਕਿਰਪਾ ਕਰ, ਸੰਤ ਜਨਾਂ ਦੇ ਲਿਆਏ ਦਵਾਰੀ। ਆਪ ਆਪਣਾ ਦੇਵੇ ਵਰ, ਪੰਚ ਪੰਚਾਇਣ ਕਰੇ ਖ਼ਬਰਦਾਰੀ। ਸਾਚੀ ਤਰਨੀ ਜਾਏ ਤਰ, ਮਿਲੇ ਮੇਲ ਨਰ ਹਰਿ ਸੱਚੀ ਸਰਕਾਰ, ਨਾ ਜਨਮੇ ਨਾ ਜਾਏ ਮਰ, ਆਦਿ ਅੰਤ ਏਕਾ ਏਕ ਏਕੰਕਾਰੀ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚਾ ਸੰਤ ਜਨਾਂ, ਸਚ ਦਵਾਰੇ ਰਿਹਾ ਪੁਕਾਰੀ। ਸਚ ਦਵਾਰੇ ਰਿਹਾ ਪੁਕਾਰ, ਹਰਿ ਭਗਤ ਆਪ ਜਗਾਇੰਦਾ। ਸ਼ਬਦ ਸਿੰਘਾਸਣ ਹਰਿ ਦਾਤਾਰ, ਆਲਸ ਨਿੰਦਰਾ ਨਾ ਕੋਈ ਰਖਾਇੰਦਾ। ਜੋਤ ਸਰੂਪੀ ਸਤਿ ਅਕਾਰ, ਦਸ ਅੰਦਰੇ ਵੇਖ ਵਖਾਇੰਦਾ। ਸ਼ਬਦ ਖੰਡਾ ਫੜ ਕਟਾਰ, ਪੰਚਮ ਸੀਸ ਹਰਿ ਜਗਦੀਸ ਆਪ ਕਟਾਇੰਦਾ। ਪੰਚਾਂ ਤਨ ਸ਼ਿੰਗਾਰ ਕਰਾਇੰਦਾ। ਵਿਚ ਬੈਠ ਸੱਚੀ ਸਰਕਾਰ, ਨਾ ਕੋਈ ਠੱਗ ਨਾ ਕੋਈ ਚੋਰ ਯਾਰ, ਨਾ ਕੋਈ ਭੇਖਾਧਾਰੀ ਵਿਚਾਰ ਸਚ ਨਿਆਉਂ ਆਪਣਾ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਗੁਰਮੁਖ ਸਾਚੇ ਸੰਤ ਜਨਾਂ ਸਵੱਛ ਸਰੂਪੀ ਪਰਗਟ ਹੋਏ ਦਰਸ ਦਿਖਾਇੰਦਾ। ਸਤਿ ਸਰੂਪ ਸਾਚੀ ਸੇਜਾ ਆਪ ਸੁਹਾਈ। ਨਾ ਕੋਈ ਰੰਗ ਨਾ ਕੋਈ ਰੂਪ, ਸ਼ਬਦ ਡੰਕ ਰਿਹਾ ਵਜਾਈ। ਕਿਸੇ ਦਿਸ ਨਾ ਆਏ ਕਾਇਆ ਮੰਦਰ ਅੰਧ ਕੂਪ, ਕਵਣ ਨਗਾਰਾ ਰਿਹਾ ਵਜਾਈ। ਜੂਠਾ ਝੂਠਾ ਦਰ ਦਰ ਘਰ ਘਰ ਮੰਦਰ ਦੇਵੇ ਧੂਪ, ਸਚ ਸੁਗੰਧੀ ਆਤਮ ਰਸ ਕਿਸੇ ਹੱਥ ਨਾ ਆਈ। ਚਾਰੋਂ ਕੁੰਟ ਵਾ ਗੰਦੀ, ਬੇਮੁਖ ਜੀਵਾਂ ਆਤਮ ਅੰਧੀ, ਬੇਮੁਖ ਜੀਵਾਂ ਆਤਮ ਹੋਈ ਹਲਕਾਈਆ। ਜੂਠੇ ਝੂਠੇ ਕਾਇਆ ਮਾਇਆ ਲੂਠੇ, ਨਾ ਕੋਈ ਤੋੜੇ ਕਾਇਆ ਬੰਧੀ, ਨਾ ਹੋਏ ਕੋਈ ਸਹਾਈਆ। ਗੁਰਮੁਖ ਸਾਚਾ ਸੰਤ ਸੁਹੇਲਾ ਚੜ੍ਹਿਆ ਚੰਦ ਨੌਂ ਚੰਦੀ, ਵਿਚ ਅਕਾਸ਼ਾਂ ਰਿਹਾ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਸੰਤ ਜਨਾਂ, ਆਪੇ ਕਟੇ ਦਸ ਦਸ ਮਾਸ ਲੇਖਾ ਆਪ ਚੁਕਾਈਆ। ਕਲਜੁਗ ਮਿਲਿਆ ਅੰਤ ਹਰਿ ਆਪ, ਮਾਇਆ ਪਾਪ ਰਿਹਾ ਕਾਂਪ, ਨਿਹਕਲੰਕ ਨਰਾਇਣ ਨਰ, ਆਪ ਆਪਣੀ ਕਿਰਪਾ ਕਰ, ਆਪ ਵਖਾਏ ਆਪਣਾ ਆਪ। ਸੋਹੰ ਗਾਉਣਾ ਦਿਵਸ ਰੈਣ, ਚੜ੍ਹਦੇ ਮੁਖ ਲੋਇਣ ਨੈਣ, ਉਤਰੇ ਭੁਖ ਮਿਟੇ ਕਾਇਆ ਦੁੱਖ, ਸਗਲ ਵਸੂਰੇ ਜਾਇਣ ਲਥ, ਨਾਤਾ ਤੁਟੇ ਮਾਤ ਕੁੱਖ, ਉਲਟਾ ਹੋਏ ਨਾ ਫੇਰ ਰੁਖ਼, ਲਾੜੀ ਮੌਤ ਨਾ ਖਾਏ ਡੈਣ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਦਰਸ ਦਿਖਾਏ ਸਾਚੇ ਨੈਣ। ਸੋਹੰ ਰਸਨਾ ਰਸ ਸਹਿਜ ਸੁਭਾਇਆ। ਪੰਚਮ ਪਹਿਰ ਗਾਉਣਾ ਹੱਸ, ਕਲਜੁਗ ਵੇਲਾ ਅੱਜੇ ਬਕਾਇਆ। ਸਾਚਾ ਰਾਹ ਰਿਹਾ ਦਸ, ਪੰਚਮ ਲੇਖਾ ਆਪਣਾ ਆਪ ਮੁਕਾਇਆ। ਦੁਸ਼ਟ ਦੂਤ ਸਭ ਜਾਇਣ ਨਸ, ਨੌਂ ਅਠਾਰਾਂ ਦਏ ਦੁਰਕਾਇਆ। ਸਾਚਾ ਤੀਰ ਏਕਾ ਕਸ, ਦਰ ਦਵਾਰਾ ਦਏ ਖੁਲ੍ਹਾਇਆ। ਸਤਿ ਪੁਰਖ ਨਿਰੰਜਣ ਅੰਦਰ ਵਸ, ਸਾਚਾ ਦਰਸ ਦਏ ਦਿਖਾਇਆ। ਮਿਟੇ ਰੈਣ ਅੰਧੇਰੀ ਮਸ, ਸਾਚੀ ਰਾਸ ਹਰਿ ਵਖਾਇਆ। ਜੋਤੀ ਜੋਤ ਸਰੂਪ ਹਰਿ, ਸਵਾ ਪਹਿਰ ਕਰੇ ਮਿਹਰ ਨਾ ਲਾਏ ਦੇਰ, ਦੀਪਕ ਜੋਤੀ ਦਏ ਜਗਾਇਆ। ਸਵਾ ਪਹਿਰ ਜਪਣਾ ਜਪ। ਚੜ੍ਹਦੇ ਮੁਖ ਰਖਣਾ ਆਪ। ਮਾਰ ਮੁਕਾਏ ਦਇਆ ਕਮਾਏ ਤੀਨੋ ਤਪ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਗਰੋਂ ਲਾਹੇ ਮਾਇਆ ਨਾਗਨ ਡੱਸਣੀ ਸੱਪ। ਸਵਾ ਪਹਿਰ ਰਸਨਾ ਗਾਉਣਾ। ਪੰਚਮ ਪਹਿਰ ਸਿੰਘਾਸਣ ਲਾਉਣਾ। ਸ਼ਬਦ ਸਵਾਸ ਨਾਲ ਚਲਾਉਣਾ। ਮੈਂ ਤੂੰ ਹਰਿ ਭੇਵ ਚੁਕਾਉਣਾ। ਤੂੰ ਮੈਂ ਇਕ ਥਾਂ ਵਸਾਉਣਾ। ਮੈਂ ਤੂੰ ਤੂੰ ਮੈਂ ਏਕਾ ਧਾਮ ਜੋਤ ਨਿਰੰਜਣ ਸਚ ਸਿੰਘਾਸਣ ਸਾਚੇ ਅੰਦਰ ਮੰਦਰ ਬਿਸਰਾਮ ਸਵਾ ਪਹਿਰ ਏਕਾ ਲਹਿਰ, ਕਾਇਆ ਮੰਦਰ ਸਾਚੇ ਸ਼ਹਿਰ, ਦੀਪਕ ਜੋਤੀ ਇਕ ਜਗਾਉਣਾ। ਜਗਤ ਮਾਇਆ ਨਾ ਵਿਆਪੇ ਕਹਿਰ, ਪ੍ਰਭ ਅਬਿਨਾਸ਼ੀ ਆਪੇ ਵਰਤੇ ਆਪਣੀ ਮਿਹਰ, ਹੋਏ ਸਹਾਈ ਸੰਗ ਬਣਾਵਣਾ। ਜੋਤੀ ਜੋਤ ਸਰੂਪ ਹਰਿ, ਜਨ ਭਗਤਾਂ ਦੇਵੇ ਸਚ ਵਰ, ਸਾਚਾ ਮਾਰਗ ਮਾਤ ਵਖਾਉਣਾ। ਸਵਾ ਪਹਿਰ ਸਦਾ ਸੁਖਦਾਇਆ। ਉਜਲ ਕਰੇ ਮਾਤ ਕੁੱਖ, ਹਰਿਜਨ ਸਾਚੇ ਰਸਨਾ ਗਾਇਆ। ਅੰਦਰੇ ਧੂੰਏ ਰਹੇ ਧੁਖ, ਜੋਤ ਪਰਕਾਸ਼ ਨਾ ਕੋਇ ਕਰਾਇਆ। ਗੁਰਮੁਖ ਸਾਚੇ ਸਾਚੀ ਸਿਖਨਾ ਲੈਣੀ ਸਿਖ, ਮਨ ਤਨ ਕਾਇਆ ਭੇਟ ਚੜ੍ਹਾਇਆ। ਪੁਰਖ ਅਬਿਨਾਸ਼ੀ ਇਕ ਵਖਾਲ ਉਤਮ ਮੁਖ ਆਤਮ ਸੇਜਾ ਕਰ ਤਿਆਰ, ਉਤੇ ਫੂਲਨ ਰੱਖੇ ਹਾਰ, ਦੋਏ ਜੋੜ ਕਰੇ ਨਿਮਸਕਾਰ, ਮੈਂ ਨਾਰ ਤੂੰ ਕੰਤ ਭਤਾਰ ਸਿਰ ਤੇ ਦੇਣਾ ਇਕ ਪਿਆਰ, ਸਾਚੀ ਸੇਜਾ ਚਰਨ ਛੁਹਾਇਆ। ਆਪੇ ਅੰਦਰ ਆਪੇ ਬਾਹਰ, ਆਪੇ ਗੁਪਤ ਆਪੇ ਜਾਹਰ, ਜੋਤ ਨਿਰੰਜਣ ਅਲਖ ਅਲਖ ਘਰ ਸਾਚੇ ਰਿਹਾ ਜਗਾਇਆ। ਲੱਖ ਚੁਰਾਸੀ ਵਿਚੋਂ ਕੀਨਾ ਵੱਖ, ਵੇਲੇ ਅੰਤ ਹੋਏ ਸਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਵਲ ਨਾਭੀ ਲਏ ਫੜ, ਅੰਮ੍ਰਿਤ ਧਾਰ ਮੁਖ ਚੁਆਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਤੇਰੀ ਅੰਤਮ ਵਾਰੀ, ਏਕਾ ਦੇਵੇ ਵਡਿਆਇਆ। ਆਪੇ ਸੁਰਤੀ ਆਪ ਗਿਆਨ। ਆਪੇ ਆਪ ਅਕਾਲ ਮੂਰਤੀ ਚਤੁਰਭੁੱਜ ਸ੍ਰੀ ਭਗਵਾਨ। ਆਪੇ ਨਾਦ ਅਨਾਹਦ ਤੂਰਤੀ, ਆਪੇ ਖਾਣੀ ਆਪੇ ਬਾਣੀ ਆਪੇ ਚਾਰ ਵੇਦ ਪੁਰਾਨ। ਆਪੇ ਕੁਰਾਨ ਅੰਜੀਲ ਕੁਰਾਨੀ, ਆਪੇ ਰਾਜਾ ਆਪੇ ਰਾਣੀ, ਆਪ ਸੁਹੇਲਾ ਸਾਚਾ ਹਾਣੀ, ਆਪੇ ਦਾਤਾ ਆਪੇ ਦਾਨੀ, ਆਪੇ ਹੋਏ ਠੰਡਾ ਪਾਣੀ, ਆਪੇ ਹੋਏ ਮਨੂਆ ਮਾਨੀ, ਆਪੇ ਤਾਣਾ ਰਿਹਾ ਵਿਛਾਈਆ। ਦੇਂਦਾ ਰਹੇ ਡੰਨਾ, ਆਪੇ ਬਣੇ ਜਾਣੀ ਜਾਣ, ਆਪ ਰਾਗ ਸੁਨਾਏ ਕੰਨਾ, ਆਪੇ ਹੋਏ ਪਛੋਤਾਣੀ। ਆਪੇ ਭਾਂਡਾ ਭਰਮ ਦੇਵੇ ਭੰਨ, ਆਪੇ ਜੋਤ ਸਾਚੀ ਬਾਣੀ। ਸਾਚੇ ਮੰਦਰ ਆਪ ਜਗਾਣੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੇ ਵਸੇ ਘਰ, ਦੂਰ ਨਾ ਜਾਣੇ ਕੋਈ ਨਿਸ਼ਾਨੀ। ਆਪੇ ਮਾਤਾ ਆਪੇ ਪਿਤਾ, ਆਪੇ ਪੁਰਖ ਬਿਧਾਤਾ। ਆਪੇ ਕਰੇ ਸਾਚਾ ਹਿਤਾ। ਨਿਤ ਨਵਿਤਾ ਨਾ ਕੋਈ ਵੇਖੇ ਪਰਖੇ ਜ਼ਾਤਾ ਪਾਤਾ। ਆਪੇ ਜਾਣੇ ਗਤ ਮਿਤਾ। ਆਪੇ ਜਾਣੇ ਲਹਿਣਾ ਦੇਣਾ ਧੁਰ ਦਰਗਾਹੀ ਜੋ ਜਨ ਦਿਤਾ। ਆਪੇ ਦੇਵੇ ਸ਼ਬਦ ਸ਼ਿੰਗਾਰ, ਆਪੇ ਕਾਇਆ ਮੰਦਰ ਖੇਤ ਸਿਤਾ। ਬਹੱਤਰ ਨਾੜੀ ਆਪ ਚਲਾਏ ਝੂਠੀ ਰਤਾ। ਆਪੇ ਹੱਲ ਚਲਾਇਆ ਏ, ਆਪੇ ਧੀਆ ਆਪੇ ਪੁਤਾ। ਆਪੇ ਪੰਖੀ ਪੰਛੀ ਆਪੇ ਕੀਟ ਹਸਤ ਸਮਾਤਾ। ਜੋਤੀ ਜੋਤ ਸਰੂਪ ਹਰਿ, ਆਪੇ ਦਿਵਸ ਆਪੇ ਰੈਣ, ਆਪੇ ਨੇਤਰ ਆਪੇ ਨੈਣ, ਆਪੇ ਭਾਈ ਆਪੇ ਭੈਣ, ਆਪੇ ਕੰਤ ਆਪੇ ਨਾਰੀ ਏਕਾ ਰੱਖੇ ਸਾਚਾ ਨਾਤਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੇ ਵਸੇ ਘਰ, ਬੈਠਾ ਰਹੇ ਇਕ ਇਕਾਂਤ ਹੈ। ਇਕ ਇਕੱਲਾ ਹਰਿ ਨਿਰੰਕਾਰਾ ਹੈ। ਏਕਾ ਵਸੇ ਸਚ ਮਹੱਲਾ, ਜੋਤੀ ਨੂਰ ਕਰੇ ਉਜਿਆਰਾ ਹੈ। ਨਿਰਗੁਣ ਖੇਲ ਅਪਰ ਅਪਾਰਾ, ਆਪੇ ਜਾਣੇ ਆਪਣੀ ਧਾਰਾ, ਸੱਜਣ ਸੁਹੇਲਾ ਵਸੇ ਨਿਹਚਲ ਧਾਮ ਅਟੱਲਾ ਹੈ। ਅਗੰਮ ਅਗੋਚਰ ਅਲਖ ਅਪਾਰਾ, ਲੱਖ ਚੁਰਾਸੀ ਜੋਤ ਅਧਾਰਾ, ਸ੍ਰਿਸ਼ਟ ਸਬਾਈ ਹਰਿ ਪਸਾਰਾ, ਲੋਆਂ ਪੁਰੀਆਂ ਦਏ ਸਹਾਰਾ ਹੈ। ਆਪੇ ਜਾਣੇ ਪਾਰ ਕਿਨਾਰਾ, ਸੱਤ ਸਾਗਰਾਂ ਪਾਣੀ ਖਾਰਾ, ਆਪੇ ਪਰਬਤ ਵਡ ਸਮੇਰੂ ਆਪੇ ਦਏ ਹੁਲਾਰਾ ਹੈ। ਜੋਤੀ ਜੋਤ ਸਰੂਪ ਹਰਿ, ਸਚ ਸਿੰਘਾਸਣ ਆਪ ਬਿਰਾਜੇ ਨਾ ਕੋਈ ਰੱਖੇ ਚੋਬਦਾਰਾ ਹੈ। ਸਚ ਸਿੰਘਾਸਣ ਹਰਿ ਸਰਕਾਰ। ਨਾ ਕੋਈ ਰੱਖੇ ਚੋਬਦਾਰ। ਲੋਆਂ ਪੁਰੀਆਂ ਪਸਰ ਪਸਾਰ। ਖੰਡ ਬ੍ਰਹਿਮੰਡ ਰੱਖੇ ਵਾਸਾ, ਸ਼ਬਦ ਉਡਾਰੀ ਇਕ ਉਡਾਰ। ਜੋਤੀ ਜੋਤ ਸਰੂਪ ਹਰਿ, ਦੀਪਾਂ ਖੰਡਾਂ ਪਾਏ ਵੰਡਾਂ ਕਲਜੁਗ ਤੇਰੀ ਅੰਤਮ ਵਾਰ। ਸ਼ਬਦ ਉਠਾਏ ਚੰਡ ਪਰਚੰਡਾਂ, ਬੇਮੁਖ ਜੀਵਾਂ ਵੱਢੇ ਕੰਡਾਂ ਪਾਏ ਵੰਡਾਂ, ਰਾਜ ਰਾਜਾਨਾਂ ਕਰੇ ਖ਼ਬਰਦਾਰ। ਮੇਟ ਮਿਟਾਏ ਭੇਖ ਪਖੰਡਾ, ਸੋਹੰ ਫੜਿਆ ਹੱਥ ਵਿਚ ਡੰਡਾ, ਚਾਰੋਂ ਕੁੰਟਾਂ ਮਾਰੇ ਵਾਰੋ ਵਾਰ। ਸ੍ਰਿਸ਼ਟ ਸਬਾਈ ਸਦਾ ਸੁਹੇਲਾ, ਕਦੇ ਨਾ ਹੋਵੇ ਰੰਡ, ਗੁਰਮੁਖ ਸਾਚਾ ਸੋਭਾਵੰਤੀ ਨਾਰ। ਗੁਰਮੁਖ ਸਾਚੇ ਸੰਤ ਜਨਾਂ ਏਕਾ ਦੇਵੇ ਸ਼ਬਦ ਨਾਮ ਨਾਮ ਸ਼ਬਦ ਜਗਤ ਵਿਹਾਰ। ਸ਼ਬਦ ਵਿਹਾਰ ਜਨ ਕਮਾਈਆ। ਪਰਗਟ ਕਰ ਸੱਚੀ ਸਰਕਾਰ, ਸਾਚਾ ਹੁਕਮ ਆਪਣਾ ਆਪ ਸੁਣਾਈਆ। ਨਾ ਕੋਈ ਰੱਖਣਾ ਚੋਬਦਾਰ, ਜੋਤ ਸਰੂਪ ਪਹਿਰੇਦਾਰ ਬਣਾਈ ਜਾ। ਨੇੜ ਨਾ ਆਏ ਠੱਗ ਚੋਰ ਯਾਰ, ਸ਼ਬਦ ਡੰਡਾ ਨਾਲ ਰਖਾਈ ਜਾ। ਕਾਮ ਕਾਮਨੀ ਦਏ ਦੁਰਕਾਰ, ਲੋਭ ਮਮਤਾ ਪਰੇ ਹਟਾਈ ਜਾ। ਹੰਕਾਰ ਵਿਕਾਰਾ ਕਰੇ ਖੁਆਰ, ਚੰਡ ਪਰਚੰਡਾ ਆਪ ਚਲਾਈ ਜਾ। ਜੋਤੀ ਜੋਤ ਸਰੂਪ ਹਰਿ, ਏਕਾ ਵਸੇ ਸਚ ਘਰ, ਦੂਸਰ ਆਸ ਸਭ ਤਜਾਈ ਜਾ। ਜਗਤ ਆਸਾ ਦੇਣੀ ਤਜ। ਸ਼ਬਦ ਸਿੰਘਾਸਣ ਚੜ੍ਹਨਾ ਭੱਜ। ਅੰਮ੍ਰਿਤ ਭਰ ਕਟੋਰਾ ਪੀਣਾ ਰਜ। ਕਲਜੁਗ ਰੈਣ ਅੰਧੇਰੀ ਘੋਰ, ਦਰ ਦਵਾਰੇ ਬਹਿਣਾ ਸਜ। ਸ਼ਬਦ ਸਰੂਪੀ ਪਾਏ ਡੋਰ, ਪ੍ਰਭ ਪੜਦੇ ਰਿਹਾ ਕੱਜ। ਜਗਤ ਚੁਕਾਏ ਮੋਰ ਤੋਰ, ਜਨ ਭਗਤਾਂ ਰੱਖਣ ਆਇਆ ਲੱਜ। ਜੋਤੀ ਜੋਤ ਸਰੂਪ ਹਰਿ, ਕਲਜੁਗ ਅੰਤਮ ਵੇਖੇ ਘਰ ਘਰ, ਬੇਮੁਖ ਜੀਵਾਂ ਲਾਉਣ ਨਾ ਦੇਵੇ ਅਜ ਪਜ। ਸਾਧ ਸੰਤ ਫਿਰਨ ਹਲਕਾਏ, ਭਰਮ ਭੁਲਾਏ ਜੀਵ ਜੰਤ, ਸਾਚਾ ਰਾਹ ਨਾ ਕਿਸੇ ਵਖਾਇਆ। ਗੁਰਮੁਖ ਵਿਰਲੇ ਮੇਲ ਮਿਲਾਵਾ ਸਾਚੇ ਕੰਤ, ਆਤਮ ਸੇਜਾ ਜਿਸ ਸਵਾਇਆ। ਮਿਲਿਆ ਮੇਲ ਪੂਰਨ ਭਗਵੰਤ, ਕਲਜੁਗ ਤ੍ਰਿਸਨਾ ਦਏ ਮਿਟਾਇਆ। ਧੰਨ ਕਮਾਈ ਤੇਰੀ ਸੰਤ, ਸਾਚਾ ਰਾਹ ਇਕ ਪੁਛਾਇਆ। ਮਿਲੇ ਵਡਿਆਈ ਵਿਚ ਜੀਵ ਜੰਤ, ਲੱਖ ਚੁਰਾਸੀ ਫੰਦ ਕਟਾਇਆ। ਚੜ੍ਹਿਆ ਰੰਗ ਤਨ ਬਸੰਤ, ਖਿੜੀ ਗੁਲਜਾਰ ਤਨ ਮਹਿਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਫੂਲਨ ਬਰਖਾ ਰਿਹਾ ਲਾਇਆ। ਫੂਲਨ ਬਰਖਾ ਹਰਿ ਬਰਸਾਇੰਦਾ। ਗੁਰਮੁਖ ਸਾਚੇ ਸੰਤ ਜਨਾਂ ਸਾਚੇ ਮਾਰਗ ਲਾਇੰਦਾ। ਏਕਾ ਦੇਵੇ ਮਾਲ ਧੰਨਾ, ਸੋਹੰ ਸੁਣਨਾ ਰਾਗ ਕੰਨਾ, ਆਲਸ ਨਿੰਦਰਾ ਸਾਰੀ ਲਾਹਿੰਦਾ। ਜੋਤ ਜਗਾਏ ਹਰਿ ਜਨਾ, ਆਤਮ ਜਿੰਦਰਾ ਆਪ ਤੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੇਵੇ ਨਾਮ ਵਰ, ਆਤਮ ਭੰਡਾਰਾ ਨਰ ਨਿਰੰਕਾਰਾ ਗੁਰਮੁਖ ਪਿਆਰਾ ਆਪ ਭਰਾਇੰਦਾ। ਦਏ ਭੰਡਾਰਾ ਭਰ, ਹਰਿ ਭਰਪੂਰਿਆ। ਦਰ ਘਰ ਸਾਚੇ ਸਾਚਾ ਵਰ, ਆਸਾ ਮਨਸਾ ਪੂਰਿਆ। ਇਕ ਵਖਾਏ ਸਾਚਾ ਘਰ, ਅਗੇ ਖੜਾ ਹਾਜਰ ਹਜੂਰਿਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇਮੁਖਾਂ ਕਲ ਦਿਸੇ ਦੂਰਿਆ। ਸੁਰਤ ਸ਼ਬਦ ਗਿਆਨ ਧਿਆਨ ਭਗਵਾਨਿਆ। ਜੋਗੀ ਜੁਗਤ ਨਿਸ਼ਾਨ, ਸਾਚਾ ਨਾਮ ਗੁਣ ਨਿਧਾਨਿਆ। ਪੂਰਨ ਬ੍ਰਹਮ ਸਾਚੀ ਖਾਣ, ਵੇਦ ਵਖਾਣ ਸ੍ਰੀ ਭਗਵਾਨਿਆ। ਆਪੇ ਤਾਣ ਕਾਇਆ ਮਾਣ, ਦੇਵਣਹਾਰ ਚਤੁਰ ਸੁਜਾਨਿਆ। ਉਪਰ ਧਵਲੇ ਮਾਰ ਧਿਆਨ, ਸੰਤ ਸਤਿਗੁਰ ਆਪ ਪਛਾਨਿਆ। ਚਾਰ ਵਰਨਾਂ ਵੇਦ ਵਖਾਣ, ਗਿਆਨ ਬੋਧ ਗੁਰੂ ਕਰ ਮਾਨਿਆ। ਏਕਾ ਉਠੇ ਨਾਮ ਤਰਾਨ, ਵਜੇ ਨਾਦ ਧੁਨੀ ਧੁਨਕਾਨਿਆ। ਹਰਿਜਨ ਸਾਚੇ ਰਸਨਾ ਗਾਨ, ਪਾਰਬ੍ਰਹਮ ਸਦ ਸਦ ਮਾਨਿਆ। ਦਰ ਘਰ ਸਾਚੇ ਇਕ ਪਛਾਣ, ਜੋਤੀ ਜੋਤ ਸਰੂਪ ਹਰਿ, ਰੰਗ ਨਵੇਲ ਆਪ ਵਖਾਨਿਆ। ਵਸੇ ਰੰਗ ਨਵੇਲ ਕੋਟ ਬ੍ਰਹਿਮੰਡਿਆ। ਸ੍ਰਿਸ਼ਟ ਸਬਾਈ ਏਕਾ ਟੇਕ, ਦੀਪਾਂ ਲੋਆਂ ਵਡ ਵਡ ਖੰਡਿਆ। ਆਪੇ ਆਪ ਰਿਹਾ ਵੇਖ, ਤਟ ਬਿਆਸਾ ਆਰ ਪਾਰ ਦੋਵੇਂ ਕੰਢਿਆ। ਕਵਣ ਬਿਧਾਤਾ ਲਿਖੇ ਰੇਖ, ਕਵਣ ਨਾਤਾ ਜੋੜੇ ਟੁੱਟੀ ਗੰਢਿਆ। ਕਵਣ ਨੇਤਰ ਰਿਹਾ ਪੇਖ, ਕਵਣ ਚੜ੍ਹਿਆ ਹਰਿ ਸਾਚੇ ਡੰਡਿਆ। ਕਵਣ ਧਾਰੀ ਬੈਠਾ ਭੇਖ, ਜੂਠਾ ਝੂਠਾ ਫੜਿਆ ਹੱਥ ਵਿਚ ਝੰਡਿਆ। ਕਵਣ ਰੱਖੇ ਬੁਧ ਵਿਸੇਖ, ਕਵਣ ਹੋਇਆ ਆਤਮ ਅੰਧਿਆ। ਜੋਤੀ ਜੋਤ ਸਰੂਪ ਹਰਿ, ਸ਼ਬਦ ਨਿਸ਼ਾਨਾ ਰਿਹਾ ਵੇਖ, ਚਾਰੋਂ ਕੁੰਟ ਦਹਿ ਦਿਸ਼ ਵਿਚ ਵਰਭੰਡਿਆ। ਆਰ ਪਾਰ ਬਿਆਸ ਕਿਨਾਰਿਆ। ਕਵਣ ਪ੍ਰਿਥਮੀ ਕਵਣ ਅਕਾਸ਼, ਕਵਣ ਦੇਵੇ ਮਾਤ ਸਹਾਰਿਆ। ਕਵਣ ਸੁਹੇਲਾ ਸਾਚਾ ਮੇਲਾ ਦਾਸਨ ਦਾਸ, ਕਵਣ ਗੁਰ ਚੇਲਾ ਕਵਣ ਮੀਤ ਮੁਰਾਰਿਆ। ਕਵਣ ਚੜ੍ਹਾਏ ਸ਼ਬਦ ਸਰੂਪੀ ਕਾਇਆ ਸਾਚਾ ਤੋਲਾ, ਕਵਣ ਨਾਰੀ ਪੁਰਖ ਭਤਾਰਿਆ। ਆਪੇ ਜਾਣੇ ਆਪਣਾ ਖੇਲਾ, ਕਲਜੁਗ ਹੋਇਆ ਵਕਤ ਦੁਹੇਲਾ, ਸਤਿ ਪੁਰਖ ਨਿਰੰਜਣ ਘਟ ਘਟ ਸਰਬ ਪਸਾਰਿਆ। ਤਟ ਕਿਨਾਰਾ ਇਕ ਬਿਆਸ। ਕਾਇਆ ਮੰਦਰ ਵਿਚ ਪਰਭਾਸ। ਅੰਦਰੇ ਅੰਦਰ ਸਾਚੀ ਰਾਸ। ਡੂੰਘੀ ਕੰਦਰ ਜੋਤ ਅਬਿਨਾਸ਼। ਇਕ ਹੰਕਾਰੀ ਵੱਜਾ ਜੰਦਰ, ਕਾਲ ਕੂਟ ਨਾ ਹੋਏ ਰਾਸ। ਜੋਤੀ ਜੋਤ ਸਰੂਪ ਹਰਿ, ਆਪੇ ਵੇਖੇ ਸ਼ਬਦ ਸਵਾਸ। ਸ਼ਬਦ ਸਵਾਸਾ ਕਵਣ ਮਹੱਲ, ਕਵਣ ਸੁਹਾਏ ਸਚ ਮੁਨਾਰਿਆ। ਕਵਣ ਵਸੇ ਨਿਹਚਲ ਧਾਮ ਅਟੱਲ, ਕਵਣ ਵੇਖੇ ਧਾਮ ਨਿਆਰਿਆ। ਕਵਣ ਕਰੇ ਕਰਾਏ ਵਲ ਛਲ, ਦੀਪਕ ਜੋਤੀ ਰਿਹਾ ਬਲ, ਆਦਿ ਅੰਤ ਨਾ ਕਦੇ ਹਾਰਿਆ। ਕਾਇਆ ਮੰਦਰ ਵਲ ਛਲ, ਦੂਈ ਦਵੈਤੀ ਅੰਦਰ ਸਲ, ਮਾਇਆ ਵਰਤੇ ਕਲਜੁਗ ਕਲ, ਏਕਾ ਪੜਦਾ ਹਰਿ ਰਖਾ ਰਿਹਾ। ਅੰਮ੍ਰਿਤ ਸੋਮਾ ਸਾਚਾ ਜਲ, ਸ਼ਬਦ ਸਰੂਪੀ ਵੱਗੇ ਹੱਲ, ਇਕ ਲਗਾਏ ਨਾਮ ਫਲ, ਸਾਚਾ ਬੀਜ ਆਪ ਬਿਜਾ ਰਿਹਾ। ਚਾਰ ਵਰਨਾਂ ਜਾਣਾ ਰਲ, ਸਚ ਦਵਾਰਾ ਲੈਣਾ ਮਲ, ਸ਼ਬਦ ਸੁਨੇਹੜਾ ਰਿਹਾ ਘੱਲ, ਨਿਹਕਲੰਕੀ ਡੰਕ ਵੱਜਾ ਰਿਹਾ। ਦਰਸ ਦਿਖਾਏ ਘੜੀ ਘੜੀ ਪਲ ਪਲ, ਨਾ ਕੋਈ ਜਾਣੇ ਅਜ ਕਲ, ਦਵਾਰ ਬੰਕ ਇਕ ਸੁਹਾ ਰਿਹਾ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਏਕਾ ਅੰਕ ਆਪ ਚਲਾ ਰਿਹਾ। ਸ਼ਬਦ ਸੁਨੇਹੜਾ ਘਲ, ਜਗਤ ਜਗਾਇੰਦਾ। ਪ੍ਰਭ ਕਾ ਭਾਣਾ ਨਾ ਜਾਏ ਟਲ, ਰਾਜ ਰਾਜਾਨਾਂ ਆਪ ਹਿਲਾਇੰਦਾ। ਸ਼ਬਦ ਡੰਡਾ ਲਾਹੇ ਖੱਲ, ਲੱਖ ਚੁਰਾਸੀ ਸੁਰਤ ਭਵਾਇੰਦਾ। ਪਰਗਟ ਹੋਏ ਕਲ, ਕਲ ਆਪਣੀ ਆਪ ਵਰਤਾਇੰਦਾ। ਸਚ ਦਵਾਰਾ ਲੈਣਾ ਮਲ, ਜੋਤੀ ਦੀਪਕ ਇਕ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਸੰਤ ਸੁਹੇਲੇ ਕਰ ਕਰ ਮੇਲੇ ਇਕ ਇਕੇਲੇ ਧਾਮ ਬਹਾਇੰਦਾ। ਹੋਇਆ ਮੇਲ ਮੇਲ ਭਗਵਾਨਿਆ। ਚਤੁਰਭੁਜ ਰਾਜ ਬੰਕ ਬੰਕ ਰਾਜ ਸਾਚਾ ਮੰਦਰ ਆਪ ਸੁਹਾਨਾ। ਰੰਗੇ ਰੰਗ ਸਾਚੀ ਧਾਰ ਵਿਚ ਸੰਸਾਰ ਪਹਿਲੀ ਵਾਰ ਖੇਲ ਰਚਾਨਾ। ਨੌਂ ਖੰਡ ਪ੍ਰਿਥਮੀ ਵੇਖੇ ਮਾਰ ਧਿਆਨਾ। ਸੋਲਾਂ ਕਲੀਆਂ ਤਨ ਸ਼ਿੰਗਾਰ, ਅੱਠੇ ਪਹਿਰ ਖ਼ਬਰਦਾਰ, ਵੇਖ ਵਖਾਣੇ ਮੀਤ ਮੁਰਾਰ, ਠੱਗ ਚੋਰ ਕਿਹੜੀ ਧਾਰ, ਸ਼ਬਦ ਖੰਡਾ ਹੱਥ ਉਠਾਨਾ। ਆਪੇ ਪੁਰਖ ਆਪੇ ਨਾਰ, ਆਪੇ ਕੰਤ ਸੁਹਾਗੀ ਸਾਚਾ ਯਾਰ, ਸਾਚੀ ਸੇਜਾ ਆਸਣ ਲਾਣਾ। ਕਲਜੁਗ ਭੁੱਲ ਨਾ ਜੀਵ ਗਵਾਰ, ਪਰਗਟ ਹੋਇਆ ਹਰਿ ਕਰਤਾਰ, ਸੋਲਾਂ ਕਲੀਆਂ ਕਰ ਸ਼ਿੰਗਾਰ, ਨਿਹਕਲੰਕ ਬਲੀ ਬਲਵਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਝੁਲਾਏ ਸ਼ਬਦ ਸਰੂਪੀ ਜਗਤ ਨਿਸ਼ਾਨਾ। ਝੁੱਲੇ ਸ਼ਬਦ ਜਗਤ ਨਿਸ਼ਾਨ, ਪਰਗਟ ਹੋਏ ਹਰਿ ਭਗਵਾਨ, ਜਨ ਭਗਤਾਂ ਦੇਵੇ ਨਾਮ ਦਾਨ, ਸਾਚੀ ਭਿਛਿਆ ਆਪੇ ਪਾਇੰਦਾ। ਸ਼ਬਦ ਸੁਣਾਏ ਸਾਚਾ ਕਾਨ, ਆਪੇ ਵੇਖੇ ਮਾਰ ਧਿਆਨ, ਰਾਜ ਰਾਜਾਨਾਂ ਸ਼ਾਹ ਸੁਲਤਾਨ ਵੇਖ ਵਖਾਇੰਦਾ। ਵਾਲੀ ਹਿੰਦ ਉਠ ਨੌਜਵਾਨਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇ ਮਤ ਆਪ ਸਮਝਾਇੰਦਾ। ਭਾਰਤ ਖੰਡ ਸਚ ਦੁਲਾਰੇ ਨੇਤਰ ਵੇਖ ਨੈਣ ਖੋਲ੍ਹ, ਮਸਤਕ ਲੇਖਾ ਅਪਰ ਅਪਾਰੇ। ਪ੍ਰਭ ਅਬਿਨਾਸ਼ੀ ਰਿਹਾ ਬੋਲ, ਕਿਹੜੀ ਕੂਟੇ ਲਏ ਝੂਟੇ, ਪਾਰਬ੍ਰਹਮ ਜੋਤ ਨਿਰੰਕਾਰੇ। ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜੀਆਂ ਹਰਿ ਇਕ ਅਧਾਰੇ। ਇਕ ਅਧਾਰਾ ਇਕ ਅਕਾਲਿਆ। ਸਚ ਪਸਾਰਾ ਸਰਬ ਸਮਾ ਲਿਆ। ਵਡ ਸੰਸਾਰਾ ਖੇਲ ਨਿਰਾਲਿਆ। ਉਚ ਚਬਾਰਾ ਇਕ ਬਣਾ ਲਿਆ। ਨੌਂ ਦਵਾਰਾ ਹਰਿ ਰਖਾ ਲਿਆ। ਸਿੰਘ ਜਗਦੀਸਾ ਭੇਟ ਚੜ੍ਹਾ ਲਿਆ। ਸਾਚੀ ਸੇਵਾ ਹਰਿ ਜੀ ਲਾ ਲਿਆ। ਸਾਧਾਂ ਸੰਤਾਂ ਪੜਦਾ ਉਹਲਾ, ਸਾਚਾ ਕੰਤਾ ਵਿਚ ਸਮਾ ਲਿਆ। ਦਸਮ ਦਵਾਰੀ ਆਸਣ ਲਾ ਲਿਆ। ਨਿਹਕਲੰਕ ਨਰਾਇਣ ਨਰ, ਰੰਗ ਰੰਗੀਲਾ ਖੇਲ ਰਚਾ ਲਿਆ। ਨੌਂ ਦਵਾਰੇ ਖੋਲ੍ਹ, ਰਚਨ ਰਚਾਇੰਦਾ। ਦਸਵੇਂ ਰਿਹਾ ਬੋਲ, ਢੋਲ ਵਜਾਇੰਦਾ। ਜਨ ਭਗਤਾਂ ਤੋਲੇ ਪੂਰੇ ਤੋਲ, ਸ਼ਬਦ ਕੰਡਾ ਹੱਥ ਉਠਾਇੰਦਾ। ਕਲਜੁਗ ਕਰਨ ਆਇਆ ਚੋਹਲ, ਦੇਵੇ ਵਸਤ ਨਾਮ ਅਨਮੋਲ, ਧੁਰ ਦਰਗਾਹੀ ਆਪ ਲਿਆਇੰਦਾ। ਗੁਰੂਆਂ ਪੀਰਾਂ ਪਿਆ ਘੋਲ, ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹੋਏ ਦਲਾਲਾ ਕਲਜੁਗ ਰਖਵਾਲਾ, ਅਕਾਲ ਅਕਾਲਾ ਦੀਨ ਦਿਆਲਾ, ਜਗਤ ਝੇੜਾ ਕਰੇ ਨਿਬੇੜਾ, ਸਚ ਨਿਆਉਂ ਸਭਨੀਂ ਥਾਉਂ ਆਪਣਾ ਆਪ ਕਰਾਇੰਦਾ। ਕਰੇ ਸਚ ਨਿਆਉਂ ਸ਼ਬਦ ਅਧਾਰਿਆ। ਪੁਰਖ ਅਬਿਨਾਸ਼ੀ ਅਗੰਮ ਅਥਾਹੋ, ਵੇਖ ਵਖਾਣੇ ਕਵਣ ਦਵਾਰੇ ਠੰਡੀ ਛਾਉਂ, ਸਾਚਾ ਦਰਸ ਪਛਾਨਿਆ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਆਪੇ ਜਾਣੇ ਜਾਣ ਪਛਾਣੇ, ਸੰਤ ਜਨਾਂ ਦਾ ਪੀਣਾ ਖਾਣਿਆ। ਸੰਤ ਜਨਾਂ ਹਰਿ ਬਿਰਧ ਰਖਾਇਆ। ਅਠੇ ਪਹਿਰ ਇਕ ਅਧਾਰ, ਏਕਾ ਅੱਖਰ ਨਾਮ ਪੜ੍ਹਾਇਆ। ਜੀਆਂ ਜੰਤਾਂ ਉਧਾਰ, ਦਰ ਦਵਾਰੇ ਇਹ ਸਮਝਾਇਆ। ਆਪੇ ਰਿਹਾ ਪੈਜ ਸਵਾਰ, ਦਿਸ ਕਿਸੇ ਨਾ ਆਇਆ। ਸ਼ਬਦ ਸਿੰਘਾਸਣ ਜਗਤ ਮਝਾਰ, ਜੋਤ ਨਿਰੰਜਣ ਡੇਰਾ ਲਾਇਆ। ਇਕ ਅਕਾਲਾ ਓਅੰਕਾਰ, ਦੂਜਾ ਕੋਈ ਨਾ ਯਾਰ ਬਣਾਇਆ। ਸਾਚੇ ਸ਼ਬਦ ਰੱਖੇ ਪਿਆਰ, ਸਾਚੀ ਦਾਤ ਮਾਤ ਦਵਾਇਆ। ਪਵਣ ਘੋੜੇ ਕਰ ਅਸਵਾਰ, ਸਿੱਧਾ ਰਾਹ ਇਕ ਵਖਾਇਆ। ਨਾਮ ਲਾਇਆ ਡੰਡਾ ਭਾਰ, ਪੁਰੀਆਂ ਲੋਆਂ ਆਪ ਮਿਟਾਇਆ। ਕਲਜੁਗ ਕਾਲਾ ਅੰਧ ਅੰਧਿਆਰ, ਕਾਲਾ ਵੇਸ ਮਾਤ ਵਟਾਇਆ। ਜੋਤੀ ਜਾਮਾ ਧਰਿਆ ਭੇਸ, ਕਾਇਆ ਮੰਦਰ ਹਰਿ ਆਪਣਾ ਆਪ ਛੁਪਾਇਆ। ਜੋਤੀ ਜੋਤ ਸਰੂਪ ਹਰਿ, ਆਪੇ ਵਸੇ ਸਚ ਦਰ, ਭੇਵ ਕਿਸੇ ਨਾ ਰਾਇਆ। ਸ਼ਬਦ ਘੋੜਾ ਕਰ ਤਿਆਰ, ਲੋਕਮਾਤ ਦੁੜਾਇੰਦਾ। ਜੋਤ ਨਿਰੰਜਣ ਹੋ ਅਸਵਾਰ, ਚਾਰੇ ਕੁੰਟਾਂ ਪਾਵੇ ਸਾਰ, ਦੂਰ ਦੁਰਾਡਾ ਲਡਾਏ ਲਾਡਾ, ਜਨ ਭਗਤਾਂ ਬੇੜਾ ਆਪ ਉਠਾਇੰਦਾ। ਲੱਖ ਚੁਰਾਸੀ ਸਾਚਾ ਵਾਚਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਬੇੜਾ ਮਾਤ ਬੰਨ੍ਹਾਇੰਦਾ। ਬੇੜਾ ਕਰੇ ਪਾਰ, ਪੁਰਖ ਅਬਿਨਾਸ਼ੀ ਕਿਰਪਾ ਧਾਰ, ਸੋਹੰ ਚੱਪੂ ਨਾਮ ਲਗਾਏ, ਖਿੱਚੀ ਜਾਏ ਵਾਰੋ ਵਾਰ। ਹੱਦ ਬਿਆਸਾ ਆਪ ਟਪਾਏ, ਸਾਚੇ ਸਾਗਰ ਡੂੰਘੀ ਧਾਰ। ਹਰਿਜਨ ਸਾਚੇ ਸੰਤ ਸਰਨਾਏ, ਆਪੇ ਬਖ਼ਸ਼ੇ ਕਰ ਪਿਆਰ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਲੋਕਮਾਤ ਹਰਿ ਜੋਤ ਧਰ, ਕਲਜੁਗ ਤੇਰੀ ਅੰਤਮ ਵਾਰ। ਆਪ ਉਠਾਏ ਸਾਚੇ ਸੰਤ, ਚੋਟ ਰਿਹਾ ਲਗਾਈਆ। ਵੇਖ ਵਖਾਣੇ ਜੀਵ ਜੰਤ, ਭਰਮ ਭੁਲੇਖਾ ਦੂਰ ਕਰਾਈਆ। ਕਵਣ ਦਵਾਰੇ ਰੰਗ ਬਸੰਤ, ਫੂਲਨ ਬਰਖਾ ਕਿਸ ਦਰ ਲਾਈਆ। ਜੋਤੀ ਜੋਤ ਸਰੂਪ ਹਰਿ, ਸਾਲ ਪੰਦਰਵੇਂ ਕਰੇ ਖੇਲ, ਜਮਨ ਕਿਨਾਰਾ ਸਾਚਾ ਮੇਲ, ਸੋਈ ਸੁਰਤੀ ਆਤਮ ਗਿਆਨੀ ਬਣ ਧਿਆਨੀ ਜੋਗੀ ਅਭਿਆਸੀ ਜਪੀ ਤਪੀ ਸਾਰੇ ਲਏ ਉਠਾਈਆ। ਜਪ ਜਪ ਆਦਿ ਜੁਗਾਦਿ। ਏਕਾ ਤਪ ਬੋਧ ਅਗਾਧ। ਸੋਹੰ ਛੱਡੇ ਸਾਚਾ ਸੱਪ, ਸ਼ਬਦ ਵਜਾਏ ਸਾਚਾ ਨਾਦ। ਜੋਤੀ ਜੋਤ ਸਰੂਪ ਹਰਿ, ਆਪ ਆਪਣਾ ਭੇਖ ਧਰ, ਗੁਰਮੁਖ ਵਿਰਲਾ ਮਾਤ ਲਾਧ। ਸਾਲ ਪੰਦਰਵੇਂ ਸੁਰਤ ਗਿਆਨ ਸਰਬ ਭੁਲਾਇੰਦਾ। ਸਾਚਾ ਝੁੱਲੇ ਸ਼ਬਦ ਨਿਸ਼ਾਨ ਹਰਿ ਭਗਵਾਨ ਦੇ ਗਿਆਨ ਸਾਚਾ ਸੰਤ ਸਮਝਾਇੰਦਾ। ਅੰਤਮ ਛੱਡਣੀ ਪਏ ਦੁਕਾਨ, ਏਕਾ ਰਾਹ ਧੁਰ ਦਰਗਾਹ ਜਗਤ ਮਲਾਹ ਆਪ ਅਖਵਾਇੰਦਾ। ਪਕੜ ਉਠਾਏ ਥਾਉਂ ਥਾਂ, ਕੋਈ ਨਾ ਅਗੋਂ ਕਰੇ ਨਾ, ਸਾਚਾ ਹੁਕਮ ਸੁਣਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ, ਆਪਣਾ ਮੇਲ ਮਿਲਾਇੰਦਾ। ਬਿਆਸ ਕਿਨਾਰਾ ਤੁੱਟੇ ਤੱਟ। ਸ਼ਬਦ ਤੀਰ ਏਕਾ ਛੁੱਟੇ, ਦੁਰਮਤ ਮੈਲ ਰਿਹਾ ਕਟ। ਬੇਮੁਖਾਂ ਜੜ੍ਹ ਆਪੇ ਪੁਟੇ, ਗੁਰਮੁਖਾਂ ਤਨ ਪਹਿਨਾਏ ਸ਼ਬਦ ਸਾਚਾ ਪਟ। ਜੋਤੀ ਜੋਤ ਸਰੂਪ ਹਰਿ, ਚਾਰ ਵਰਨਾਂ ਖੁਲ੍ਹਾਏ ਸਾਚਾ ਹੱਟ। ਸਾਚਾ ਹੱਟ ਵਣਜ ਵਪਾਰਿਆ। ਮੰਗਣ ਆਉਣਾ ਚਲ ਦਵਾਰਿਆ। ਆਪੇ ਜਾਣੇ ਘਟ ਘਟ, ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਵੇਖ ਵਖਾਣੇ ਸਰਬ ਕਿਛ ਜਾਣੇ, ਭੇਦ ਅਭੇਦਾ ਆਪਣਾ ਮੁਖ ਛੁਪਾ ਰਿਹਾ। ਨਾ ਕੋਈ ਗਾਏ ਚਾਰੇ ਵੇਦਾ, ਪੁਰਾਨ ਅਠਾਰਾਂ ਅਛਲ ਅਛੇਦਾ, ਚਾਰ ਲੱਖ ਹਜਾਰ ਸਤਾਰਾਂ ਸਲੋਕ ਲਿਖਾਏ, ਆਪ ਸੁਣਾਏ ਨਾਰਦ ਮੁਨ ਰਿਹਾ ਸਮਝਾਏ, ਨਿਹਕਲੰਕ ਕਲ ਜਾਮਾ ਪਾਏ ਪੁਰਖ ਅਬਿਨਾਸ਼ੀ ਮਾਧਵ ਮਾਧਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜੀਆਂ ਕਲ ਦੇਵੇ ਦਾਦਾ। ਲੱਥਣ ਤਨ ਚੀਰ, ਰਾਜੇ ਰਾਣਿਆ। ਕਿਸੇ ਮਨ ਆਏ ਧੀਰ, ਕਿਸੇ ਸੁਘੜ ਸਿਆਣਿਆ। ਫਿਰਨ ਜੰਗਲ ਵਾਂਗ ਫ਼ਕੀਰ, ਛੱਡਣੇ ਪੈਣੇ ਹਾਣੀ ਹਾਣੀਆ। ਕਿਸੇ ਮਿਲੇ ਨਾ ਅੰਮ੍ਰਿਤ ਨੀਰ, ਲੱਖ ਚੁਰਾਸੀ ਬੇਮੁਹਾਣਿਆ। ਕਲਜੁਗ ਅੰਤਮ ਪੈਣੀ ਭੀੜ, ਲੇਖਾ ਮੰਗੇ ਨਰ ਹਰਿ ਸੱਚਾ ਬਾਣੀਆ। ਸ਼ਬਦ ਵੇਲਣੇ ਰਿਹਾ ਪੀੜ, ਲੱਖ ਚੁਰਾਸੀ ਪਾਏ ਘਾਣ ਘਾਣੀਆ। ਆਪੇ ਬੰਨ੍ਹੇ ਆਪਣੀ ਬੀੜ, ਵੇਦ ਪੁਰਾਨੀ ਖਾਣੀ ਬਾਣੀਆ। ਨਾ ਕੋਈ ਜਾਣੇ ਹਸਤ ਕੀੜ, ਮੁੱਛ ਦਾਹੜੀ ਨਾ ਕੋਈ ਪਛਾਣੀਆ। ਨਿਹਕਲੰਕ ਨਰਾਇਣ ਨਰ, ਕਲਜੁਗ ਅੰਤਮ ਰਿੜਕਣ ਆਇਆ ਸੋਹੰ ਸ਼ਬਦ ਰਖਾਏ ਮਧਾਣੀਆ। ਸੋਹੰ ਸ਼ਬਦ ਸਚ ਮਧਾਣੀ। ਆਪੇ ਰਿੜਕੇ ਚਾਰੇ ਖਾਣੀ ਚਾਰੇ ਬਾਣੀ। ਗੁਰਮੁਖ ਸਾਚੇ ਸੰਤ ਵਰੋਲੇ, ਉਪਰ ਮੱਖਣ ਛਾਛ ਨਿਮਾਣੀ। ਪੂਰੇ ਤੋਲ ਹਰਿ ਜੀ ਤੋਲੇ, ਅੰਮ੍ਰਿਤ ਪਾਏ ਠੰਡਾ ਪਾਣੀ। ਸਚ ਦਵਾਰਾ ਏਕਾ ਖੋਲ੍ਹੇ, ਚਾਰ ਵਰਨਾਂ ਸੱਚਾ ਸ਼ਾਹ ਬੇਪਰਵਾਹ, ਸ੍ਰਿਸ਼ਟ ਸਬਾਈ ਏਕਾ ਰਾਣੀ। ਨਿਹਕਲੰਕ ਨਰਾਇਣ ਨਰ, ਸਤਿਜੁਗ ਸਾਚਾ ਮਾਤ ਧਰ, ਸੋਹੰ ਅੱਖਰ ਕਰ ਕਰ ਵੱਖਰ ਦੇ ਮਤ ਸਮਝਾਏ ਸਾਚੀ ਬਾਣੀ। ਸਤਿਜੁਗ ਸਾਚਾ ਮਾਤ ਧਰਿਆ, ਸੋਹੰ ਸ਼ਬਦ ਚਲਾਇੰਦਾ। ਆਪ ਆਪਣਾ ਆਪੇ ਵਰਿਆ, ਦੂਸਰ ਰਾਹ ਨਾ ਕੋਈ ਵਖਾਇੰਦਾ। ਸ਼ਬਦ ਘੋੜੀ ਹਰਿ ਜੀ ਚੜ੍ਹਿਆ, ਸੋਹੰ ਸਿਹਰਾ ਆਪ ਰਖਾਇੰਦਾ। ਆਪੇ ਜਾਣੇ ਘਾੜਨ ਘੜਿਆ, ਜੋਤੀ ਜੋਤ ਸਰੂਪ ਹਰਿ, ਏਕਾ ਰਸ ਸਾਚਾ ਭੋਗ, ਗੁਰਮੁਖ ਸਾਚੀ ਆਤਮ ਕਰਿਆ। ਸਾਚਾ ਭੋਗ ਰਸਨ ਰਸਾਇਣ, ਗੁਰਮੁਖ ਸਾਚੇ ਸਾਚੇ ਘਰ ਕਰ ਆਪਣਾ ਵੇਸਾ ਮਿਟਾਏ ਚਿੰਤਾ ਸੋਗ। ਹਉਮੇ ਚੁਕੇ ਜਗਤ ਵਿਜੋਗ। ਏਕਾ ਰਸ ਆਤਮ ਤ੍ਰਿਸ਼ਨਾ ਦਏ ਮਿਟਾਇਆ, ਹਉਮੇ ਕਟੇ ਧੁਰ ਸੰਜੋਗ। ਆਪਣਾ ਮੇਲ ਆਪ ਮਿਲਾਇਆ। ਮਿਲਿਆ ਮੇਲ ਨਰ ਹਰਿ ਸਰਬੰਗਿਆ, ਵਡ ਦਾਤੇ ਜੋਧੇ ਬਲਕਾਰਿਆ। ਦੁਸ਼ਟ ਸੰਘਾਰੇ ਕਿਰਪਾ ਧਾਰੇ ਜਿਉਂ ਕਾਹਨਾ ਕੰਸਾ, ਮਾਰੇ ਵਡ ਵਡ ਹੰਕਾਰਿਆ। ਆਪ ਪਰਗਟਾਏ ਵਿਚ ਸਹੰਸਾ, ਬੇਮੁਖਾਂ ਕਰੇ ਮਾਤ ਖੁਆਰਿਆ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਜੋਤੀ ਜਾਮਾ ਭੇਖ ਨਿਆਰਿਆ। ਜੋਤੀ ਜਾਮਾ ਜਗਤ ਦਲਾਲਾ। ਕਰੇ ਖੇਲ ਗੁਰ ਗੋਪਾਲਾ। ਭਗਤ ਜਨਾਂ ਦਾ ਸੱਜਣ ਸੁਹੇਲਾ, ਧਰਮ ਰਾਏ ਦੀ ਕਟੇ ਜੇਲ੍ਹਾ, ਅੱਠੇ ਪਹਿਰ ਹੋਏ ਰਖਵਾਲਾ। ਪਾਰਬ੍ਰਹਮ ਅਚਰਜ ਖੇਲ ਦੀਪਕ ਜੋਤੀ ਕਰੇ ਉਜਾਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੱਖ ਚੁਰਾਸੀ ਚਾੜ੍ਹੇ ਫਾਸੀ, ਕੱਢਣ ਆਇਆ ਮਾਤ ਦਵਾਲਾ। ਮਾਤਲੋਕ ਮਤ ਏਕ ਆਪ ਬਣਾਇੰਦਾ। ਗੁਰਮੁਖ ਵਿਰਲਾ ਜਾਣੇ ਸਤਿ, ਸਤ ਲੋਕ ਸਤਿ ਸਰੂਪੀ ਹਰਿ ਸਮਾਇੰਦਾ। ਜਗਤ ਵਖਾਣੇ ਸੁਣ ਸੁਣ ਗਾਏ ਜਗਤ ਸਲੋਕ, ਦਰ ਦਵਾਰਾ ਕੋਈ ਸਹਾਇੰਦਾ। ਕਾਲ ਅਕਾਲਾ ਸ੍ਰਿਸ਼ਟ ਸਬਾਈ ਰਿਹਾ ਝੋਕ, ਹੋਏ ਰਖਵਾਲ ਨਾ ਕੋਈ ਛੁਡਾਇੰਦਾ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਸਚ ਦਲਾਲਾ ਆਪ ਅਖਵਾਇੰਦਾ। ਕਲਜੁਗ ਕਲ ਹੋ ਤਿਆਰ, ਪ੍ਰਭ ਦਰ ਸੀਸ ਝੁਕਾਇਆ। ਪ੍ਰਭ ਅਬਿਨਾਸ਼ੀ ਕਿਰਪਾ ਧਾਰ, ਦਰ ਦਵਾਰਾ ਮੰਗਣ ਆਇਆ। ਜੂਠਾ ਝੂਠਾ ਕਲ ਵਿਹਾਰ, ਮੂੰਹ ਥੁੱਕਾਂ ਨਾਲ ਭਰਾਇਆ। ਕੋਈ ਨਾ ਦੀਸੇ ਸੱਜਣ ਮੀਤ ਮੁਰਾਰ, ਚਾਰ ਯਾਰੀ ਮੁਖ ਭਵਾਇਆ। ਨਾਤਾ ਤੁੱਟੇ ਕੰਤ ਭਤਾਰ, ਸਤਿ ਧਰਮ ਦਿਸ ਨਾ ਆਇਆ। ਆਪੇ ਵੇਖੇ ਕਰ ਵਿਚਾਰ, ਚਾਰੋਂ ਕੁੰਟ ਕਲ ਹਲਕਾਇਆ। ਧਰਤ ਮਾਤ ਰੋਵੇ ਧਾਹਾਂ ਮਾਰ, ਪੂਤ ਕਪੂਤਾ ਕਾਹਨੂੰ ਜਾਇਆ। ਪ੍ਰਭ ਅਬਿਨਾਸ਼ੀ ਸੁਣ ਪੁਕਾਰ, ਪਾਪਾਂ ਭਾਰ ਨਾ ਜਾਏ ਉਠਾਇਆ। ਕਲਜੁਗ ਕਰਨੀ ਕਿਰਤ ਰਿਹਾ ਵਿਚਾਰ, ਵੇਲਾ ਅੰਤਮ ਨੇੜੇ ਆਇਆ। ਆਏ ਦਰ ਸੱਚੇ ਦਰਬਾਰ, ਨਿਹਕਲੰਕ ਸੁਣ ਫਰਿਯਾਦ ਗਲ ਆਪਣੇ ਪੱਲੂ ਪਾਇਆ। ਵੇਲਾ ਆਪਣਾ ਰੱਖਣਾ ਯਾਦ, ਸਾਚੀ ਵਸਤ ਜਾਂ ਝੋਲੀ ਪਾਇਆ। ਸੰਗ ਮੁਹੰਮਦ ਨਾਲ ਦਿਤੀ ਦਾਦ, ਚੌਧਵੀਂ ਸਦੀ ਤਿਲਕ ਲਗਾਇਆ। ਭੇਵ ਖੋਲ੍ਹ ਬੋਧ ਅਗਾਧ, ਵੇਲਾ ਅੰਤਮ ਤੇਰਾ ਆਇਆ। ਸ਼ਬਦ ਸੱਚਾ ਸੋਹੰ ਨਾਦ, ਜਗਤ ਭੁਲੇਖਾ ਦਏ ਕਢਾਇਆ। ਜਨ ਭਗਤਾਂ ਦੇਵੇ ਨਾਮ ਦਾਦ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਤੇਰਾ ਲੇਖਾ ਰਿਹਾ ਲਿਖਾਇਆ। ਕਲਜੁਗ ਆਏ ਦਰ ਦਏ ਦੁਹਾਈਆ। ਪ੍ਰਭ ਅਬਿਨਾਸ਼ੀ ਦੇ ਜਾ ਵਰ, ਕਾਲੀ ਕਮਲੀ ਹੋਈ ਸ਼ਾਹੀਆ। ਚਾਰੋਂ ਕੁੰਟ ਆਉਣਾ ਡਰ, ਧਰਮ ਰਾਏ ਪਾਏ ਗਲ ਵਿਚ ਫਾਹੀਆ। ਗੁਰਮੁਖ ਵਿਰਲਾ ਜਾਏ ਤਰ, ਜਿਸ ਤੇਰੀ ਓਟ ਰਖਾਈਆ। ਆਪਣੀ ਕਰਨੀ ਰਿਹਾ ਕਰ, ਸੋਲਾਂ ਕਲਾ ਜੋਤ ਰਘੁਰਾਈਆ। ਲੱਖ ਚੁਰਾਸੀ ਪਾਵਣ ਆਇਆ ਨੱਥ, ਅੰਤਮ ਆਪੇ ਜਾਏ ਮਥ, ਨਾ ਹੋਏ ਕੋਈ ਸਹਾਈਆ। ਸਦੀ ਚੌਧਵੀਂ ਹੋਈ ਸਥ, ਗੁਰਮੁਖ ਚੜ੍ਹਿਆ ਸੋਹੰ ਰਥ ਪ੍ਰਭ ਆਪ ਚੜ੍ਹਾਈਆ। ਸਗਲ ਵਸੂਰੇ ਜਾਇਣ ਲਥ, ਦਰਸ ਦਿਖਾਏ ਹਰਿ ਸਮਰਥ, ਮੰਦਰ ਅੰਦਰ ਡੇਰਾ ਲਾਈਆ। ਜਨ ਭਗਤਾਂ ਦੇਵੇ ਨਾਮ ਵਥ, ਆਤਮ ਜੋਤ ਜਗਾਈਆ। ਮਹਿੰਮਾ ਜਗਤ ਸਦਾ ਅਕੱਥ, ਵੇਦ ਪੁਰਾਨਾਂ ਸਾਰ ਨਾ ਪਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜਾਮਾ ਭੇਖ ਧਰ, ਸਾਚੀ ਜੋਤ ਮਾਤ ਪਰਗਟਾਈਆ।।

Leave a Reply

This site uses Akismet to reduce spam. Learn how your comment data is processed.