੧੯ ਹਾੜ ੨੦੧੨ ਬਿਕ੍ਰਮੀ ਹਰਿ ਭਗਤ ਦਵਾਰ ਜੇਠੂਵਾਲ
ਕਲਜੁਗ ਸਾਲਸ ਆਪ ਪ੍ਰਭ, ਸਾਚਾ ਹੁਕਮ ਸੁਣਾਇੰਦਾ। ਕਲਜੁਗ ਸਾਲਸ ਆਪ ਪ੍ਰਭ, ਲੇਖਾ ਲੇਖ ਘਰ ਘਰ ਵੇਖ, ਆਪੇ ਆਪ ਲਿਖਾਇੰਦਾ। ਕਲਜੁਗ ਸਾਲਸ ਆਪ ਪ੍ਰਭ, ਜੂਠਾ ਝੂਠਾ ਭੇਖ ਪਰਦਾ ਉਹਲਾ ਨਾ ਕੋਈ ਰਖਾਇੰਦਾ। ਕਲਜੁਗ ਸਾਲਸ ਆਪ ਪ੍ਰਭ, ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਹੁਕਮ ਧੁਰ ਫ਼ਰਮਾਣ ਸਚ ਦਰਬਾਰੇ ਆਪ ਸੁਣਾਇੰਦਾ। ਸਚ ਫ਼ਰਮਾਣ ਧੁਰ ਸੁਣਾ ਰਿਹਾ। ਲੱਖ ਚੁਰਾਸੀ ਪਾਵੇ ਆਣ ਵਿਚ ਸੰਸਾਰਿਆ। ਅੰਤਮ ਝੁੱਲਣਾ ਇਕ ਨਿਸ਼ਾਨ, ਹਰਿ ਨਿਰੰਕਾਰਿਆ। ਲੋਆਂ ਪੁਰੀਆਂ ਇਕ ਉਡਾਨ, ਆਵੇ ਜਾਵੇ ਵਾਰੋ ਵਾਰਿਆ। ਜਗਤ ਜਗਦੀਸ ਹਰਿ ਮਿਹਰਵਾਨ, ਅੱਠੇ ਪਹਿਰ ਨੌਜਵਾਨ ਮਾਰੀ ਜਾਏ ਰਾਜੇ ਰਾਣਿਆ। ਹੱਥ ਫੜੇ ਫੜਾਏ ਤੀਰ ਕਮਾਨ, ਉਨੀ ਹਾੜੀ ਵਡ ਬਲਵਾਨ, ਸ਼ਬਦ ਤੀਰ ਤੇਜ ਕਟਾਰ ਗੁਣ ਨਿਧਾਨਿਆ। ਖਾਲੀ ਕਦੀ ਨਾ ਜਾਵੇ ਵਾਰ, ਸਦੀ ਚੌਧਵੀਂ ਚੌਥੇ ਸਿੰਘਾਸਣ ਆਸਣ ਕਰ, ਆਪ ਆਪਣਾ ਖੇਲ ਰਚਾ ਲਿਆ। ਸਾਚਾ ਹੁਕਮ ਧੁਰ ਫ਼ਰਮਾਣ, ਪੁਰਖ ਅਬਿਨਾਸ਼ੀ ਲੈ ਕੇ ਆਇਆ। ਲੋਕਮਾਤ ਮਾਰ ਧਿਆਨ, ਗੁਰ ਸੰਗਤ ਬਹਿ ਸਮਝਾਵਣ ਆਇਆ। ਫੜ ਫੜ ਬਾਂਹੋਂ ਰਾਹੇ ਪਾਵਣ ਆਇਆ। ਇਕ ਵਖਾਏ ਨਾਮ ਬਿਬਾਣ, ਕਲਜੁਗ ਮਾਇਆ ਜੂਠੀ ਝੂਠੀ ਛਾਇਆ ਗਲੋਂ ਕੱਫਣੀ ਕਾਲੀ ਲਾਹਵਣ ਆਇਆ। ਨਾਮ ਰੰਗਣ ਰੰਗ ਰੰਗਾਇਆ। ਮੋਹਣ ਮਾਧੋ ਜੋਤ ਨਿਰੰਜਣ ਸਾਚਾ ਰੰਗ ਰੰਗਾਵਣ ਆਇਆ। ਝੂਠੀ ਦੇਹੀ ਕਾਇਆ ਮਾਟੀ, ਕੱਚਾ ਚੰਮਾ ਰੰਗ ਕਸੁੰਬੜਾ ਹਰਿ ਅਚਮੜਾ, ਨਾ ਕੋਈ ਲਾਏ ਪੈਸਾ ਦਮੜਾ, ਆਪਣੀ ਹੱਥੀਂ ਆਪ ਚੜ੍ਹਾਵਣ ਆਇਆ। ਨਾ ਕੋਈ ਮਾਈ ਪਿਤ ਅੰਮੜਾ, ਜੋਤੀ ਜਾਮਾ ਸ੍ਰੀ ਭਗਵਾਨਾ, ਨਿਹਕਲੰਕ ਨਰਾਇਣ ਨਰ, ਇਕ ਅਕੇਲਾ ਸੱਜਣ ਸੁਹੇਲਾ, ਸ੍ਰਿਸ਼ਟ ਸਬਾਈ ਕਰਿਆ ਮੇਲਾ, ਸਾਚਾ ਖੇਲ ਖਿਲਾਵਣ ਆਇਆ। ਸੱਚਾ ਹੁਕਮ ਸੱਚੀ ਸਰਕਾਰ, ਪ੍ਰਭ ਅਬਿਨਾਸ਼ੀ ਵੰਡਣ ਆਇਆ। ਅੰਮ੍ਰਿਤ ਸਾਚਾ ਜਾਮ ਪਿਆਇਆ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਸਾਚਾ ਹੁਕਮ ਧੁਰ ਫ਼ਰਮਾਣ, ਗੁਰ ਸੰਗਤ ਤੇਰਾ ਲੇਖਾ ਆਪ ਲਿਖਾਇਆ। ਆਇਆ ਧੁਰ ਫ਼ਰਮਾਣ ਹਰਿ ਸੁਣਾਇੰਦਾ। ਸੋਲਾਂ ਕਲਾ ਹਰਿ ਜੁਆਨ, ਸੱਤਾਂ ਵੰਡ ਵੰਡਾਇੰਦਾ। ਆਪੇ ਕਰੇ ਆਪ ਪਛਾਣ, ਨਾ ਕੋਈ ਜਾਣੇ ਜੀਵ ਅੰਞਾਣ, ਸਾਧਾਂ ਸੰਤਾਂ ਭੇਵ ਛੁਪਾਇੰਦਾ। ਆਪੇ ਜਾਣੇ ਜਾਣੀ ਜਾਣ, ਭਾਣਾ ਆਪਣੇ ਹੱਥ ਰਖਾਇੰਦਾ। ਕਲਜੁਗ ਤੇਰਾ ਨਾਮ ਨਿਸ਼ਾਨ, ਕਾਲਾ ਵੇਸ ਝੂਠ ਦੁਕਾਨ, ਪੈਰਾਂ ਹੇਠ ਦਬਾਇੰਦਾ। ਉਪਰ ਮਾਰ ਧਿਆਨ, ਚੜ੍ਹਿਆ ਲਾਲ ਰੰਗ ਮਹਾਨ, ਸਤਿਜੁਗ ਸਾਚੇ ਤੇਰੀ ਆਣ, ਜਨ ਭਗਤਾਂ ਆਪ ਸੁਣਾਇੰਦਾ। ਆਪੇ ਦੇਵੇ ਜੀਆ ਦਾਨ, ਕਿਰਪਾ ਕਰ ਸ੍ਰੀ ਭਗਵਾਨ, ਮਸਤਕ ਧੂੜੀ ਇਕ ਲਗਾਇੰਦਾ। ਜਨ ਭਗਤਾਂ ਆਸਾ ਮਨਸਾ ਪੂਰੀ, ਆਪੇ ਖੜਾ ਹਾਜ਼ਰ ਹਜ਼ੂਰੀ, ਦੂਸਰ ਕੋਈ ਦਿਸ ਨਾ ਆਇੰਦਾ। ਜੋਤ ਨਿਰੰਜਣ ਏਕਾ ਨੂਰੀ। ਕਾਇਆ ਮੰਦਰ ਪਰਬਤ ਕੋਹਤੂਰੀ, ਸਾਚਾ ਦੀਪਕ ਆਪਣੀ ਹੱਥੀਂ ਹਰਿ ਸਮਰਥੀ ਉਚੇ ਟਿੱਲੇ ਆਪ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਗੁਰਮੁਖ ਸਾਚੇ ਸੰਤ ਜਨਾਂ ਸਾਚੇ ਪੌੜੇ ਆਪ ਚੜ੍ਹਾਇੰਦਾ। ਸਾਚੇ ਪੌੜੇ ਜਾਣਾ ਚੜ੍ਹ। ਪ੍ਰਭ ਅਬਿਨਾਸ਼ੀ ਸਾਚੇ ਘਾੜਨ ਰਿਹਾ ਘੜ। ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੋਆਂ ਪੁਰੀਆਂ ਰਿਹਾ ਲੜ। ਸ਼ਬਦ ਨਿਸ਼ਾਨਾ ਕਰ ਤਿਆਰ, ਧਰਤ ਮਾਤ ਉਤੇ ਰਖਾਇਆ ਏ। ਸੋਹੰ ਸ਼ਬਦ ਬਿਬਾਣ ਵਿਚ ਸੰਸਾਰ, ਪ੍ਰਭ ਸਾਚੇ ਆਪ ਚੜ੍ਹਾਇਆ ਏ। ਕ੍ਰਿਸ਼ਨਾ ਕਾਹਨਾ ਰਿਹਾ ਫੜ, ਜੋਤ ਨਿਰੰਜਣ ਕਰ ਉਜਿਆਰ, ਦਵਾਰ ਬੰਕ ਸੁਹਾਇਆ ਏ। ਰਾਜ ਰਾਜਾਨਾਂ ਕਰੇ ਖ਼ਬਰਦਾਰ, ਏਕਾ ਸ਼ਬਦ ਸੱਚਾ ਜੈਕਾਰ, ਜਗਤ ਭੁਲੇਖਾ ਰਿਹਾ ਮਿਟਾਇਆ ਏ। ਓਅੰਕਾਰਾ ਇਕ ਅਕਾਰ, ਜੋਤ ਨਿਰੰਜਣ ਸਾਚੀ ਧਾਰ, ਸੋਹੰ ਸ਼ਬਦ ਇਕ ਅਪਾਰ, ਚਾਰ ਵਰਨਾਂ ਨਾਤ ਬੰਨ੍ਹਾਇਆ ਏ। ਹਉਮੇ ਰਿਹਾ ਰੋਗ ਨਿਵਾਰ, ਚਿੰਤਾ ਸੋਗ ਦਰ ਦੁਰਕਾਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਰੰਗ ਚੜ੍ਹਾਇਆ ਏ।