੨੮ ਹਾੜ ੨੦੧੨ ਬਿਕ੍ਰਮੀ ਕੇਹਰ ਸਿੰਘ ਦੇ ਗ੍ਰਹਿ ਪਿੰਡ ਰਜੀਵਾਲ
ਕਲਜੁਗ ਕਾਲਾ ਰੂਪ, ਭੇਖ ਵਟਾਇਆ। ਪੁਰਖ ਨਿਰੰਜਣ ਸਤਿ ਸਰੂਪ, ਦਿਸ ਕਿਸੇ ਨਾ ਆਇਆ। ਲੋਕਮਾਤ ਮਹਿੰਮਾ ਅਨੂਪ, ਭੇਵ ਅਭੇਦਾ ਕਿਸੇ ਨਾ ਪਾਇਆ। ਜੋਤੀ ਜੋਤ ਸਰੂਪ ਹਰਿ, ਜੋਤ ਨਿਰੰਜਣ ਭੇਖ ਧਰ, ਕਲਜੁਗ ਕਾਲਾ ਵੇਸ, ਮਾਤ ਕਰਾਇਆ। ਕਲਜੁਗ ਕਾਲਾ ਵੇਸ ਦੂਰ ਦੁਰਾਨਿਆ। ਪੁਰਖ ਅਬਿਨਾਸ਼ੀ ਦਰ ਦਰਵੇਸ਼, ਨਾ ਕੋਈ ਜਾਣੇ ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼, ਨਾ ਕੋਈ ਜਾਣੇ ਵੇਦ ਪੁਰਾਨਿਆ। ਪੁਰਖ ਅਬਿਨਾਸ਼ੀ ਦਰ ਦਰਵੇਸ਼, ਨਾ ਕੋਈ ਜਾਣੇ ਹਰਿ ਜੀ ਭੇਸ, ਜੋਤੀ ਜਾਮਾ ਖੇਲ ਮਹਾਨਿਆ। ਆਪੇ ਨਰ ਆਪੇ ਨਰੇਸ਼, ਆਪੇ ਗੁਰ ਹਰਿ ਦਸਮੇਸ, ਆਪ ਉਠਾਏ ਸ਼ਾਹ ਸੁਲਤਾਨਿਆ। ਆਪੇ ਲੱਜਨ ਰੱਖੇ ਕੇਸ, ਬਾਲ ਜੁਵਾਨੀ ਇਕ ਵਰੇਸ, ਛਤਰ ਸਾਚਾ ਸੀਸ ਇਕ ਝੁੱਲਾ ਰਿਹਾ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਅਗਾਧ ਬੋਧ ਬੋਧ ਅਗਾਧ ਸੰਗ ਰਲਾਇਆ, ਧੁਨੀ ਨਾਦ ਸਾਚਾ ਰਾਗ ਇਕ ਅਲਾਇਆ। ਸਾਚਾ ਰਾਗ ਇਕ ਅਨਾਦ ਧੁਨ ਜੈਕਾਰਿਆ। ਆਪੇ ਹੋਏ ਰਹੇ ਵਿਸਮਾਦ, ਜਨ ਭਗਤਾਂ ਦੇਵੇ ਸਾਚੀ ਦਾਦ, ਆਤਮ ਜੋਤੀ ਨੂਰ ਜਗਾ ਰਿਹਾ। ਦਿਵਸ ਰੈਣ ਰਸਨਾ ਰਹੇ ਅਰਾਧ, ਜੁਗਾ ਜੁਗੰਤਰ ਜੋਤ ਨਿਧਾਨ। ਮਾਤ ਰਖੀਸ਼ਰ ਕਰ ਧਿਆਨ। ਭਗਤ ਤਪੀਸ਼ਰ ਸ਼ਬਦ ਨਿਸ਼ਾਨ। ਮੁਨ ਮੁਨੀਸ਼ਰ ਕਵਣ ਗਿਆਨ। ਆਤਮ ਗ੍ਰਹਿ ਕਵਣ ਦਰ ਕਵਣ ਘਰ ਕਵਣ ਹਰਿ ਕਵਣ ਵਸੇ ਕਿਸ ਮਕਾਨ। ਜੋਤੀ ਜੋਤ ਸਰੂਪ ਹਰਿ, ਇਕ ਵਖਾਏ ਸ਼ਬਦ ਨਿਸ਼ਾਨ। ਜੋਗ ਰਾਜ ਜਗਤ ਦਰ ਬਾਜ। ਕਵਣ ਰੱਖੇ ਮਾਤ ਲਾਜ। ਕਲਜੁਗ ਵੇਲਾ ਅੰਤਮ ਕਲ ਕਿ ਆਜ। ਜੂਠੇ ਝੂਠੇ ਮਾਇਆ ਲੂਠੇ ਸਾਜਨ ਸਾਜ। ਕਾਇਆ ਮੰਦਰ ਰੰਗ ਅਨੂਠੇ, ਸ਼ਬਦ ਅਵੱਲੜੀ ਵੱਜੇ ਅਵਾਜ। ਪੁਰਖ ਅਬਿਨਾਸ਼ੀ ਸਾਚਾ ਤੁੱਠੇ, ਚਰਨ ਉਠਾਏ ਦੇਸ ਮਾਝ। ਜੋਤੀ ਜੋਤ ਸਰੂਪ ਹਰਿ, ਆਪ ਸਵਾਰੇ ਆਪਣੇ ਕਾਜ। ਰਾਜ ਜੋਗ ਤਖ਼ਤ ਸੁਲਤਾਨ। ਸ਼ਬਦ ਵਿਜੋਗ ਗੁਣ ਨਿਧਾਨ। ਹਉਮੇ ਰੋਗ ਚਿੰਤਾ ਸੋਗ ਅੰਧ ਅੰਧਿਆਨ। ਏਕਾ ਏਕ ਹਰਿ ਦਰਸ ਅਮੋਘ, ਮਿਲੇ ਮੇਲ ਧੁਰ ਸੰਜੋਗ, ਚਰਨ ਕਵਲ ਕਵਲ ਚਰਨ ਸਾਚੀ ਸਰਨ ਬ੍ਰਹਮ ਗਿਆਨ। ਜੋਤੀ ਜੋਤ ਸਰੂਪ ਹਰਿ, ਆਤਮ ਦੇਵੇ ਜੀਆ ਦਾਨ। ਰਾਜ ਜੋਗ ਜਗਤ ਅਧਾਰ। ਰਸਨਾ ਰਸ ਭੋਗ ਨਾਮ ਅਪਾਰ। ਏਕਾ ਏਕ ਇਕ ਸੰਜੋਗ, ਨਰ ਨਰਾਇਣ ਪਤ ਪਤਵੰਤ ਸੰਤ ਸੱਚੀ ਸਰਕਾਰ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਕਰੇ ਕਰਾਏ ਖ਼ਬਰਦਾਰ। ਰਾਜ ਪਰਮੁਖ ਨੇਤਰ ਖੋਲ੍ਹ। ਕਵਣ ਲੱਗਾ ਕਾਇਆ ਦੁੱਖ, ਜਗਤ ਲੱਗੀ ਤ੍ਰਿਸਨਾ ਭੁੱਖ, ਅੰਤਮ ਮਿਲਿਆ ਨਾ ਰਾਜ ਸੁੱਖ, ਸਾਚਾ ਤੋਲ ਨਾ ਲਿਆ ਤੋਲ। ਮਾਤ ਗਰਭ ਉਲਟਾ ਰੁਖ, ਸੁਫਲ ਨਾ ਹੋਈ ਮਾਤ ਕੁੱਖ, ਮਾਇਆ ਰਾਣੀ ਜੂਠਾ ਝੂਠਾ ਘੋਲ। ਮਾਨਸ ਦੇਹੀ ਮਿਲੀ ਮਾਨੁਖ, ਮਨ ਮੰਦਰ ਅੰਦਰ ਸਚ ਟਿਕਾਣਾ, ਨਾਮ ਬਿਬਾਣਾ ਪੁਰਖ ਅਬਿਨਾਸ਼ੀ ਘਟ ਘਟ ਵਾਸੀ ਮਿਲਿਆ ਮੇਲ ਨਾ ਕਲਾ ਸੋਲ। ਜੂਠਾ ਝੂਠਾ ਸ਼ਾਹ ਸਾਹਾਨਾ, ਨਾ ਕੋਈ ਦੀਸੇ ਰਾਜਾ ਰਾਣਾ, ਏਕਾ ਏਕ ਸ੍ਰੀ ਭਗਵਾਨਾ, ਲੋਚਨ ਨੇਤਰ ਰਿਹਾ ਖੋਲ੍ਹ। ਸ਼ਬਦ ਵੱਜੇ ਇਕ ਨਿਸ਼ਾਨਾ, ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਪੂਰੇ ਤੋਲਨ ਰਿਹਾ ਤੋਲ। ਰਾਜ ਜੋਗ ਪਟ ਪਟਿਆਲ। ਪਾਰਬ੍ਰਹਮ ਵੇਖ ਦੀਨ ਦਿਆਲ। ਸਚ ਧਰਮ ਜਗਤ ਕਰਮ ਭਗਤ ਰਖਵਾਲ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਜਗਤ ਅਵੱਲੜੀ ਚਲੇ ਚਾਲ। ਜੋਤੀ ਜਾਮਾ ਭੇਖ ਨਿਆਰ। ਲੱਖ ਚੁਰਾਸੀ ਵੇਖੇ ਲੇਖ, ਭਗਤ ਵਛਲ ਵਛਲ ਭਗਤ ਹਰਿ ਗਿਰਧਾਰ। ਜੋਤੀ ਸ਼ਬਦ ਪਵਣ ਸਵਾਸ, ਆਤਮ ਵੇਖ ਤਨ ਸ਼ਿੰਗਾਰ ਸੱਚੀ ਸਰਕਾਰ। ਲੋਚਨ ਨੇਤਰ ਖੋਲ੍ਹ ਲੈਣਾ ਵੇਖ, ਕਵਣ ਦਵਾਰਾ ਭੇਖ ਭਿਖਾਰ। ਅੰਤਮ ਮਿਟਣੇ ਔਲੀਏ ਪੀਰ ਸ਼ੇਖ਼, ਦਸ ਦਸਮੇਸ਼ ਕਿਹੜੀ ਧਾਰ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਰਾਜ ਰਾਜਾਨਾਂ ਕਰੇ ਖ਼ਬਰਦਾਰ। ਰਾਜ ਰਾਜਾਨ ਸ਼ਾਹ ਸੁਲਤਾਨ ਵਡ ਸਿਕਦਾਰਿਆ। ਅੰਤਮ ਹੋਣਾ ਮਾਤ ਵੈਰਾਨ, ਜਗਤ ਮਿਟੇ ਝੂਠ ਨਿਸ਼ਾਨ, ਕਰੇ ਖੇਲ ਹਰਿ ਨਿਰੰਕਾਰਿਆ। ਸ਼ਬਦ ਚਲੇ ਤੀਰ ਕਮਾਨ, ਉਠੇ ਹਰਿ ਬਲੀ ਬਲਵਾਨ, ਨਾਮ ਫੜੇ ਤੇਜ ਕਟਾਰਿਆ। ਜੋਤੀ ਜੋਤ ਸਰੂਪ ਹਰਿ, ਰਾਜ ਜੋਗ ਕਰ ਵਿਚਾਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਰਗਟ ਹੋਏ ਵਿਚ ਸੰਸਾਰਿਆ। ਸ਼ਬਦ ਨਾਮ ਅਪਾਰ ਜਗ ਜਗਤ ਅਮੋਲਿਆ। ਦੇਵਣਹਾਰ ਦਾਤਾਰ ਵਿਚ ਸੰਸਾਰ, ਸ਼ਬਦ ਭੰਡਾਰਾ ਏਕਾ ਖੋਲ੍ਹਿਆ। ਗੁਰਮੁਖਾਂ ਦੇਵੇ ਵਾਰੋ ਵਾਰ ਕਰ ਪਿਆਰ, ਆਪੇ ਬਣੇ ਧੁਰ ਦਰਗਾਹੀ ਸਚ ਵਿਚੋਲਿਆ। ਫੜ ਫੜ ਬਾਂਹੋਂ ਜਾਏ ਤਾਰ, ਅੰਦਰੇ ਅੰਦਰ ਆਪੇ ਬੋਲਿਆ। ਆਪੇ ਖੋਲ੍ਹੇ ਬੰਦ ਕਵਾੜ, ਵਾ ਨਾ ਲੱਗੇ ਤੱਤੀ ਹਾੜ, ਸ਼ਬਦ ਘੋੜੇ ਦੇਵੇ ਚਾੜ੍ਹ ਆਦਿ ਅੰਤ ਕਦੇ ਨਾ ਡੋਲਿਆ। ਦਰਗਾਹ ਸਾਚੀ ਦੇਵੇ ਵਾੜ, ਬਜਰ ਕਪਾਟੀ ਦੇਵੇ ਪਾੜ, ਦਸਮ ਦਵਾਰਾ ਹਰਿ ਨਿਰੰਕਾਰ, ਸਚ ਦਵਾਰਾ ਏਕਾ ਖੋਲ੍ਹਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਦੇਵੇ ਇਕ ਵਰ, ਆਪ ਚੁਕਾਏ ਅਗਲਾ ਪਿਛਲਾ ਮੂਲਿਆ। ਸ਼ਬਦ ਦਾਤ ਅਪਾਰ ਵੰਡ ਵੰਡਾਇੰਦਾ। ਆਪ ਆਪਣੀ ਕਿਰਪਾ ਧਾਰ, ਗੁਰ ਸਾਚੇ ਵੇਖ ਵਿਚਾਰ, ਸਾਚੀ ਵਸਤ ਨਾਮ ਵੰਡਿਆ, ਪੱਲੇ ਗੰਢ ਬੰਨ੍ਹਾਇੰਦਾ। ਸ਼ਬਦ ਫੜਾਏ ਚੰਡ ਪਰਚੰਡ, ਪੰਜਾਂ ਚੋਰਾਂ ਵੱਢੇ ਕੰਡ, ਸ਼ਬਦ ਨਿਸ਼ਾਨਾ ਹਰਿ ਭਗਵਾਨਾ ਏਕਾ ਏਕ ਫੜਾਇੰਦਾ। ਆਪ ਬਿਠਾਏ ਨਾਮ ਬਿਬਾਣਾ, ਲੋਆਂ ਪੁਰੀਆਂ ਇਕ ਉਡਾਨਾ, ਬ੍ਰਹਿਮੰਡ ਖੰਡ ਵਰਭੰਡ ਪਾਰ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਜਨ ਭਗਤਾਂ ਦੇਵੇ ਨਾਮ ਵਰ, ਜਗਤ ਪਖੰਡਾ ਆਪੇ ਮੇਟ ਮਿਟਾਇੰਦਾ। ਸ਼ਬਦ ਨਾਮ ਅਡੋਲ ਸਦਾ ਅਡੋਲਿਆ। ਜਨ ਭਗਤਾਂ ਵਸੇ ਕੋਲ, ਕਾਇਆ ਮੰਦਰ ਸਾਚੇ ਚੋਲਿਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਧੁਨੀ ਨਾਦ ਨਾਦ ਧੁਨ ਰਿਹਾ ਬੋਲ, ਭੇਵ ਆਪਣਾ ਆਪੇ ਖੋਲ੍ਹਿਆ। ਆਪੇ ਕਰਾਏ ਤਨ ਸ਼ਿੰਗਾਰ ਸਵਲ, ਜੋਤ ਨਿਰੰਜਣ ਰਹੀ ਮਵਲ, ਏਕਾ ਦੇਵੇ ਸ਼ਬਦ ਝਕੋਲਿਆ। ਉਲਟਾ ਕਰੇ ਨਾਭੀ ਕਵਲ, ਮਿਲੇ ਵਡਿਆਈ ਉਪਰ ਧਵਲ, ਅੰਮ੍ਰਿਤ ਬੂੰਦ ਸਵਾਂਤੀ ਆਪੇ ਆਪ ਚਵਾ ਰਿਹਾ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਜਨ ਭਗਤਾਂ ਦੇਵੇ ਨਾਮ ਵਰ, ਸਿਰ ਹੱਥ ਸਮਰਥ ਆਪਣਾ ਆਪ ਰਖਾ ਰਿਹਾ। ਨਾਮ ਵੰਤ ਗੁਣਵੰਤ ਗੁਣੀ ਨਿਧਾਣਿਆ। ਗੁਰਮੁਖ ਵਿਰਲਾ ਹੋਏ ਮਾਤ ਚਤੁਰ ਸੁਘੜ ਸਿਆਣਿਆ। ਮਿਲੇ ਵਡਿਆਈ ਵਿਚ ਜੀਵ ਜੰਤ, ਚੰਦਨ ਵਾਸ ਨਿੰਮ ਮਹਿਕਾਨਿਆ। ਮੇਲ ਮਿਲਾਵਾ ਸਾਚੇ ਕੰਤ, ਨਾਰ ਸੁਹਾਗਣ ਹਰਿ ਪਛਾਨਿਆ। ਨਾ ਹੋਏ ਵਿਛੋੜਾ ਆਦਿ ਅੰਤ, ਮਿਲਿਆ ਮੇਲ ਪਾਰਬ੍ਰਹਮ ਪੁਰਖ ਸੁਜਾਨਿਆ। ਸ਼ਬਦ ਚੜ੍ਹਾਇਆ ਸਾਚਾ ਤੇਲ, ਆਪੇ ਗੋਪੀ ਆਪੇ ਕਾਹਨਿਆ। ਆਪੇ ਵਸੇ ਸਦ ਨਵੇਲ, ਖੇਲੇ ਖੇਲ ਜ਼ਿਮੀਂ ਅਸਮਾਨਿਆ। ਜਨ ਭਗਤਾਂ ਕਟੇ ਧਰਮ ਰਾਏ ਦੀ ਜੇਲ੍ਹ, ਨਾ ਕੋਈ ਫੰਦ ਫਸਾਨਿਆ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਲੋਕਮਾਤ ਹਰਿ ਜੋਤ ਧਰ, ਸਰਬ ਸਰਬੰਸ ਵਿਸ਼ਨੂੰ ਭਗਵਾਨਿਆ। ਸ਼ਬਦ ਡੋਰੀ ਨਾਮ ਕਰਤਾਰ। ਕਲਜੁਗ ਰੈਣ ਅੰਧੇਰ ਘੋਰੀ, ਬੇਮੁਖ ਸੁੱਤੇ ਪੈਰ ਪਸਾਰ। ਗੁਰਮੁਖ ਸਾਚੇ ਕਰਨ ਚੋਰੀ, ਰਸਨਾ ਨਾਮ ਰਹੇ ਉਚਾਰ। ਏਕਾ ਮਿਲੀ ਨਾਮ ਘੋੜੀ, ਅੱਠੇ ਪਹਿਰ ਹੋਏ ਅਸਵਾਰ। ਜੋਤੀ ਜੋਤ ਸਰੂਪ ਹਰਿ, ਏਕਾ ਦੇਵੇ ਨਾਮ ਵਰ, ਹਰਿ ਜਨਾਂ ਹਰਿ ਸੱਚਾ ਪਹਿਰੇਦਾਰ। ਨਾਮ ਰੰਗ ਰੰਗ ਅਨਮੋਲ। ਲੋਕਮਾਤ ਕਟੇ ਭੁਖ ਨੰਗ, ਆਪ ਨਿਭਾਏ ਆਪਣਾ ਸੰਗ, ਦਰਸ ਦਾਨ ਜਨ ਲਏ ਮੰਗ, ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਗੁਰਮੁਖ ਸਾਚੇ ਸੰਤ ਜਨਾਂ ਹੋਏ ਸਹਾਈ ਸਦਾ ਸੁਹੇਲਾ ਅੰਗ ਸੰਗ। ਨਾਮ ਰਤਨ ਸਾਚਾ ਲਾਲ। ਗੁਰਮੁਖ ਵਿਰਲਾ ਮਾਤ ਉਪਾਏ, ਪੁਰਖ ਅਬਿਨਾਸ਼ੀ ਦਇਆ ਕਮਾਏ, ਆਪੇ ਹੋਏ ਵਿਚ ਦਲਾਲ। ਪਰਖਣਹਾਰਾ ਹਰਿ ਨਿਰੰਕਾਰਾ, ਅੰਦਰ ਬਾਹਰ ਗੁਪਤ ਜਾਹਰ ਜਗਤ ਅਵੱਲੜੀ ਚਲੇ ਚਾਲ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਜਨ ਭਗਤਾਂ ਦੇਵੇ ਨਾਮ ਵਰ, ਮਸਤਕ ਦੀਪਕ ਗਗਨ ਜੋਤੀ ਸਾਚਾ ਥਾਲ। ਹਰਿ ਜੋਤੀ ਨੂਰ ਅਪਾਰ ਸ਼ਬਦ ਅਧਾਰਿਆ। ਕਲਜੁਗ ਕਰੇ ਖੇਲ ਅਪਾਰ ਵਿਚ ਸੰਸਾਰਿਆ। ਹਰਿ ਜੋਤੀ ਨੂਰ ਅਪਾਰ, ਲੋਕਮਾਤ ਨਾ ਕਿਸੇ ਵਿਚਾਰਿਆ। ਕਲਜੁਗ ਕਰੇ ਖੇਲ ਅਪਾਰ, ਸ਼ਬਦ ਡੰਕ ਇਕ ਵਜਾ ਰਿਹਾ। ਪਕੜ ਉਠਾਏ ਸ਼ਾਹ ਸੁਲਤਾਨ ਰਾਓ ਰੰਕ ਵਾਲੀ ਦੋ ਜਹਾਨਾਂ, ਇਕ ਦਵਾਰਾ ਬੰਕ ਵਖਾ ਰਿਹਾ। ਜਨ ਭਗਤਾਂ ਬੰਨ੍ਹੇ ਹੱਥੀਂ ਨਾਮ ਗਾਨਾ, ਅੱਖਰ ਵੱਖਰ ਇਕ ਨਿਸ਼ਾਨਾ, ਚਾਰ ਕੁੰਟ ਹਰਿ ਝੁੱਲਾ ਰਿਹਾ। ਲਿਖੇ ਲੇਖ ਰੋੜੀ ਸੱਖਰ, ਪਰਗਟ ਹੋਏ ਬਜਰ ਕਪਾਟੀ ਸਾਚੇ ਪੱਥਰ, ਆਪ ਆਪਣਾ ਆਪ ਅਖਵਾ ਰਿਹਾ। ਲੱਖ ਚੁਰਾਸੀ ਲੱਥੀ ਸੱਥਰ, ਬਿਨ ਰੰਗ ਰੂਪਾ ਹਰਿ ਸਤਿ ਸਰੂਪਾ ਸਾਚੀ ਬਣਤ ਬਣਾ ਰਿਹਾ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਮਹਿੰਮਾ ਅਗਣਤ ਸਾਧ ਸੰਤ ਸੋਏ ਮਾਤ ਜਗਾ ਰਿਹਾ। ਸਾਧ ਸੰਤ ਜਗਾਏ ਦਇਆ ਕਮਾਏ, ਸ਼ਬਦ ਉਠਾਇੰਦਾ। ਸੁਰਤੀ ਸੁਰਤ ਗਿਆਨ ਦਵਾਏ, ਅਕਾਲ ਮੂਰਤ ਧਿਆਨ ਰਖਾਏ, ਫੜ ਫੜ ਬਾਹੋਂ ਆਪ ਹਿਲਾਇੰਦਾ। ਆਪ ਆਪਣਾ ਭੇਵ ਛੁਪਾਏ, ਕਲਜੁਗ ਅੰਤਮ ਦਿਸ ਨਾ ਆਏ, ਭਰਮ ਭੁਲੇਖੇ ਆਪ ਰਖਾਇੰਦਾ। ਚਾਰੋਂ ਕੁੰਟ ਦਹਿ ਦਿਸ਼ਾ ਵਖਾਏ, ਨੌਂ ਖੰਡ ਪ੍ਰਿਥਮੀ ਹਿਸਾ ਪਾਏ, ਸਾਚਾ ਭਾਣਾ ਹਰਿ ਹਰਿ ਰਾਣਾ ਆਪਣਾ ਆਪ ਵਰਤਾਇੰਦਾ। ਜਨ ਭਗਤਾਂ ਪੂਰਨ ਇਛਿਆ ਆਪ ਕਰਾਏ, ਸਾਚੀ ਭਾਜੀ ਨਾਮ ਪਾਏ, ਸ਼ਬਦ ਨਿਸ਼ਾਨਾ ਤੀਰ ਚਲਾਇੰਦਾ। ਦੂਈ ਦਵੈਤੀ ਆਤਮ ਲਾਹੇ ਵਿਸਾ, ਸਚ ਮਹੱਲ ਉਚ ਅਟਾਰੀ ਦਸਮ ਦਵਾਰੀ ਪੁਰਖ ਅਗੰਮਾ ਦਿਸਾ, ਦੀਪਕ ਜੋਤੀ ਇਕ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਸ਼ਬਦ ਪਵਣ ਜੋਤ ਅਧਾਰੀ ਪਾਰਬ੍ਰਹਮ ਖੇਲ ਅਪਾਰੀ, ਸਚ ਧਰਮ ਵਡ ਸੰਸਾਰੀ, ਪੂਰਬ ਕਰਮ ਪ੍ਰਭ ਚਰਨ ਦਵਾਰੀ, ਆਤਮ ਦੁੱਖਾਂ ਆਪੇ ਲਾਹਿੰਦਾ। ਮਾਨਸ ਦੇਹੀ ਪੈਜ ਸਵਾਰੀ, ਜੋਤੀ ਜੋਤ ਸਰੂਪ ਹਰਿ, ਜਨ ਭਗਤਾਂ ਦੇਵੇ ਨਾਮ ਵਰ, ਦਰ ਦਰ ਘਰ ਘਰ ਆਪੇ ਆਪ ਸੁਹਾਇੰਦਾ। ਸ਼ਬਦ ਮਹੱਲ ਉਚ ਟਿਕਾਣਾ। ਨਾਮ ਅਟੱਲ ਵਿਚ ਜਹਾਨਾ। ਆਪੇ ਵੇਖੇ ਜਲ ਥਲ, ਜੰਗਲ ਜੂਹ ਉਜਾੜ ਪਹਾੜ ਬੀਆਬਾਨਾ। ਪ੍ਰਭ ਕਾ ਭਾਣਾ ਨਾ ਜਾਏ ਟੱਲ, ਲੱਖ ਚੁਰਾਸੀ ਆਪ ਭੁਲਾਈ ਕਰ ਕਰ ਵਲ ਛਲ। ਸਾਧ ਸੰਤ ਸ਼ਬਦ ਸੁਨੇਹੜਾ ਰਿਹਾ ਘੱਲ, ਏਕਾ ਓਟ ਹਰਿ ਸਰਨਾਈ ਹੋਏ ਸਹਾਈ। ਅੰਤਮ ਕਲ ਪਕੜ ਉਠਾਏ ਥਾਉਂ ਥਾਈਂ। ਜੋਤ ਸਰੂਪੀ ਜਲ ਥਲ, ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਜਨ ਭਗਤਾਂ ਦੇਵੇ ਇਕ ਵਰ, ਸਦਾ ਸੁਹੇਲਾ ਠੰਡੀ ਛਾਈਂ। ਸ਼ਬਦ ਸੁਹੇਲਾ ਪਵਣ ਅਸਵਾਰ। ਇਕ ਇਕੇਲਾ ਵਿਚ ਸੰਸਾਰ। ਆਪੇ ਗੁਰ ਆਪੇ ਚੇਲਾ, ਭਰਮ ਭੁਲੇਖਾ ਵਿਚ ਸੰਸਾਰ। ਕਲਜੁਗ ਅੰਤਮ ਵਕਤ ਦੁਹੇਲਾ, ਸੰਤ ਅਸੰਤ ਰਾਜ ਰਾਜਾਨ ਹੋਏ ਬੇਮੁਹਾਨ। ਅਚਰਜ ਖੇਲ ਹਰਿ ਜੀ ਖੇਲਾ, ਮਾਇਆ ਰਾਣੀ ਵਡ ਜਰਵਾਣੀ ਚਾਰੋਂ ਕੁੰਟ ਕਰੇ ਖੁਆਰ। ਜੋਤੀ ਜੋਤ ਸਰੂਪ ਹਰਿ, ਜਨ ਭਗਤਾਂ ਦੇਵੇ ਨਾਮ ਵਰ, ਜੋਤੀ ਜਾਮਾ ਭੇਖ ਧਰ, ਕਲ ਕਲੰਦਰ ਵੇਖ ਵਿਚਾਰ। ਸੰਤ ਸੁਹੇਲੇ ਸਾਜਣ ਮੀਤ, ਪਕੜ ਉਠਾਏ ਸ਼ਬਦ ਜਣਾਏ, ਵਡ ਨਿਸ਼ਾਨਾ ਇਕ ਵਖਾਏ, ਪਾਰਬ੍ਰਹਮ ਪੁਰਖ ਸੁਜਾਨਾ, ਸਦਾ ਸਦਾ ਮਨ ਰਾਖੇ ਚੀਤ। ਮੇਲ ਮਿਲਾਵਾ ਹਰਿ ਭਗਵਾਨਾ, ਕਾਇਆ ਕਰੇ ਠੰਡੀ ਸੀਤ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਜਨ ਭਗਤਾਂ ਦੇਵੇ ਨਾਮ ਵਰ, ਅਵੱਲੜੀ ਕਲ ਚਲੇ ਰੀਤ। ਤਨ ਮੰਦਰ ਮਸੀਤ ਗੁਰਦਵਾਰ, ਵਿਚ ਸੰਸਾਰਿਆ। ਗੁਰਮੁਖ ਵਿਰਲਾ ਕਰੇ ਮਾਤ ਵਿਚਾਰ, ਜਿਸ ਜਨ ਮਿਲਿਆ ਹਰਿ ਭਤਾਰਿਆ। ਮਿਲਿਆ ਮੇਲ ਦਰਸ ਅਮੋਘ ਧੁਰ ਸੰਜੋਗ, ਹਉਮੇ ਗਿਆ ਵਿਚੋਂ ਰੋਗ, ਪੁੰਨ ਪਾਪ ਲੱਥਾ ਭਾਰਾ। ਸ਼ਬਦ ਮਿਲਿਆ ਸਾਚਾ ਜੋਗ, ਆਤਮ ਰਸ ਰਸਨਾ ਭੋਗ, ਚੁੱਕੇ ਮੋਹ ਜਗਤ ਵਿਕਾਰਾ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਜਨ ਭਗਤਾਂ ਵਖਾਏ ਇਕ ਦਵਾਰਾ। ਇਕ ਦਵਾਰਾ ਹਰਿ ਨਿਰੰਕਾਰਾ। ਚਾਰ ਵਰਨ ਸਾਚੀ ਸਰਨ, ਖੁੱਲ੍ਹੇ ਹਰਨ ਫਰਨ, ਚੁੱਕੇ ਮਰਨ ਡਰਨ, ਅੱਠੇ ਪਹਿਰ ਖ਼ਬਰਦਾਰਾ। ਹਰਿ ਜਨ ਸਾਚੇ ਸਾਚੀ ਤਰਨੀ ਤਰਨ, ਪੂਰੇ ਗੁਰ ਸਰਨੀ ਪੜਨ, ਮਿਲੇ ਮੇਲ ਮੀਤ ਮੁਰਾਰਾ। ਜੋਤੀ ਜਾਮਾ ਧਰਨੀ ਧਰਨ, ਆਪ ਅਵਰਨਾ ਵਰਨੀ ਵਰਨ, ਨਰ ਹਰਿ ਸੱਚੀ ਸਰਕਾਰਾ। ਜੋਤੀ ਜੋਤ ਸਰੂਪ ਹਰਿ, ਜਨ ਭਗਤਾਂ ਦੇਵੇ ਨਾਮ ਵਰ, ਪਾਰਬ੍ਰਹਮ ਪੁਰਖ ਪਰਖੋਤਮ ਅਲੱਖ ਨਿਰੰਜਣ ਅਗੰਮ ਅਗੋਚਰ, ਵੇਸ ਅਵੇਸਾ ਨਰ ਨਰੇਸ਼ਾ ਜੋਤ ਪਰਵੇਸ਼ਾ, ਗੁਣੀ ਗੁਣਵੰਤਾ ਹਰਿ ਭਗਵੰਤਾ ਆਪੇ ਜਾਣੇ ਆਪਣੀ ਧਾਰਾ। ਆਪੇ ਜਾਣੇ ਆਪਣੀ ਧਾਰ। ਧੀਰਨ ਧੀਰਾ ਹਰਿ ਪਰਗਟ ਹੋਇਆ ਵਿਚ ਸੰਸਾਰ। ਕਲਜੁਗ ਲਾਹੇ ਕਾਲੇ ਚੀਰ, ਸ਼ਬਦ ਤੀਰ ਇਕ ਚਲਾਇੰਦਾ। ਲੇਖਾ ਚੁੱਕੇ ਪੀਰ ਹਕੀਰ ਫ਼ਕੀਰ, ਸ਼ਾਹ ਹਕੀਰ ਨਾ ਕੋਈ ਨਜ਼ਰੀ ਆਇੰਦਾ। ਬਾਲਕ ਮਾਤਾ ਛੁੱਟੇ ਸੀਰ, ਕਿਸੇ ਹੱਥ ਨਾ ਆਏ ਨੀਰ, ਏਕਾ ਭੀੜ ਆਪਣੀ ਆਪੇ ਪਾਇੰਦਾ। ਨਾ ਕੋਈ ਹਸਤ ਨਾ ਕੋਈ ਕੀੜ, ਲੱਖ ਚੁਰਾਸੀ ਬੰਨ੍ਹੇ ਬੀੜ, ਦੂਸਰ ਨਾ ਕੋਈ ਭੁਜਾ ਉਠਾਇੰਦਾ। ਸ਼ਬਦ ਵੇਲਣੇ ਦੇਵੇ ਪੀੜ, ਬੇਮੁਖਾਂ ਲੱਗੀ ਹਉਮੇ ਪੀੜ, ਝੂਠਾ ਰੋਗ ਨਾ ਕੋਈ ਗਵਾਇੰਦਾ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਕਲਜੁਗ ਅੰਤਮ ਵੇਸ ਕਰ, ਸੰਬਲ ਦੇਸ ਭਾਗ ਲਗਾਇੰਦਾ। ਸੰਬਲ ਦੇਸ ਜੋਤ ਉਜਿਆਰੀ। ਪਾਰਬ੍ਰਹਮ ਨਰ ਨਿਰੰਕਾਰੀ। ਕਰੇ ਖੇਲ ਅਪਰ ਅਪਾਰੀ। ਬ੍ਰਹਮ ਪਾਰ ਪਾਰਬ੍ਰਹਮ ਬ੍ਰਹਮ ਦੇਸ ਵੇਸ ਗਣੇਸ਼ ਦਰ ਦਰਵੇਸ਼ ਬ੍ਰਹਮਾ ਵਿਸ਼ਨ ਸੱਚੀ ਸਰਕਾਰੀ। ਪੁਰਖ ਨਿਰੰਜਣ ਸਦਾ ਆਦੇਸ, ਕਾਲ ਮਹਾਂਕਾਲਾ ਸ਼ਬਦ ਪਰਵੇਸ਼, ਦੀਨ ਦਿਆਲਾ ਗੋਬਿੰਦ ਗੋਬਿੰਦ ਗੁਰ ਗੋਪਾਲਾ, ਆਪ ਲਾਏ ਮਾਤ ਸੱਚੀ ਫੁਲਵਾੜੀ। ਜੋਤੀ ਜੋਤ ਸਰੂਪ ਹਰਿ, ਜਨ ਭਗਤਾਂ ਦੇਵੇ ਨਾਮ ਵਰ, ਜਗੇ ਜੋਤ ਬਹੱਤਰ ਨਾੜੀ ਜੋਤ ਜਗਾਈਆ। ਮੇਟ ਮਿਟਾਏ ਝੂਠੀ ਧਾੜੀ, ਸ਼ਬਦ ਧਾੜ ਇਕ ਉਠਾਈਆ। ਹੋਏ ਸਹਾਈ ਜੰਗਲ ਜੂਹ ਉਜਾੜ ਪਹਾੜੀ, ਦਹਿ ਦਿਸ਼ਾ ਚਾਰੋਂ ਕੁੰਟ ਵਡਿਆਈਆ। ਜਨ ਭਗਤਾਂ ਰੱਖੇ ਲਾਜ, ਚਰਨ ਪ੍ਰੀਤੀ ਗਈ ਜੁੜ, ਪੂਰਨ ਜੋਤੀ ਨਾ ਕੋਈ ਵਰਨ ਨਾ ਕੋਈ ਗੋਤੀ, ਬ੍ਰਹਮ ਬ੍ਰਹਮ ਰੂਪ ਸਮਾਈਆ। ਹਰਿਜਨ ਉਠਾਏ ਕਾਇਆ ਸੋਤੀ, ਦੁਰਮਤ ਮੈਲ ਜਾਏ ਧੋਤੀ, ਜੀਆਂ ਅੰਜਨ ਨੇਤਰ ਸੋਹੰ ਸ਼ਬਦ ਪਾਈਆ। ਲੱਖ ਚੁਰਾਸੀ ਰਹੀ ਰੋਤੀ, ਗੁਰਮੁਖ ਵਿਰਲਾ ਕੋਟਨ ਕੋਟ ਕੋਟ ਬ੍ਰਹਿਮੰਡ ਕਾਇਆ ਗੜ੍ਹ ਉਪਰ ਚੜ੍ਹ, ਸਚ ਮਹੱਲ ਅਟੱਲ ਵੇਖੇ ਜਨ ਰੁਸ਼ਨਾਈਆ। ਸ਼ਬਦ ਸਰੂਪੀ ਅੰਦਰ ਵੜ, ਭਗਤ ਜਨਾਂ ਰਿਹਾ ਫੜ, ਦਰ ਦਵਾਰੇ ਅੱਗੇ ਖੱੜ੍ਹ, ਦੂਰ ਨੇੜੇ ਨੇੜੇ ਦੂਰ ਕੋਈ ਰਖਾਈਆ। ਕਾਇਆ ਕੋਟ ਕਿਲ੍ਹਾ ਗੜ੍ਹ, ਨਾ ਕੋਈ ਸੀਸ ਨਾ ਕੋਈ ਧੱੜ, ਨਾ ਕੋਈ ਮੱਠ ਨਾ ਕੋਈ ਮੜ੍ਹ, ਨਾ ਕੋਈ ਅੱਖਰ ਸਕੇ ਪੜ੍ਹ, ਨਿਸ਼ਅੱਖਰ ਵੱਖਰ ਸਾਚੇ ਧਾਮ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਸੰਤ ਜਨਾਂ ਏਕਾ ਦੇਵੇ ਨਾਮ ਵਰ, ਪਾਰਜ਼ਾਤ ਕਮਲਾਪਾਤ ਅੰਮ੍ਰਿਤ ਫਲ ਸਾਚਾ ਮੇਵਾ, ਰਸਨਾ ਦਏ ਖੁਵਾਈਆ। ਪਾਰਜ਼ਾਤ ਉਤਮ ਜ਼ਾਤ, ਜਨ ਭਗਤਾਂ ਮਿਟੇ ਅੰਧੇਰੀ ਰਾਤ, ਆਪਣੇ ਭਾਣੇ ਦਇਆ ਕਮਾਏ ਆਪਣਾ ਸਾਥ। ਸਾਚਾ ਸ਼ਬਦ ਮਾਤ ਲਿਆਏ, ਲੋਕਮਾਤ ਕਲਜੁਗ ਟਿਕਾਏ, ਗੁਰਮੁਖ ਚੜ੍ਹਾਏ ਸਾਚੇ ਰਾਥ। ਕਲਜੁਗ ਬੇੜਾ ਆਪ ਉਠਾਏ, ਦੂਸਰ ਨਾ ਕੋਈ ਸੰਗ ਰਲਾਏ, ਤਟ ਤੀਰਥ ਮੇਟ ਮਿਟਾਏ, ਲੇਖਾ ਚੁੱਕੇ ਅੱਠ ਸੱਠ ਗੰਗਾ ਗੋਦਾਵਰੀ ਹੋਏ ਹਲਕਾਏ, ਸ਼ਬਦ ਤੀਰ ਇਕ ਚਲਾਏ, ਕਲਜੁਗ ਵੇਲਾ ਅੰਤ ਵਖਾਏ, ਨਾ ਕੋਈ ਜਾਣੇ ਪੂਜਾ ਪਾਠ। ਗਿਆਨੀ ਧਿਆਨੀ ਭਰਮ ਭੁਲਾਏ, ਵੇਦ ਪੁਰਾਨੀ ਸਾਰ ਨਾ ਪਾਏ, ਅੰਜੀਲ ਕੁਰਾਨੀ ਹਾਹਾਕਾਰ ਮਚਾਏ, ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਕਲਜੁਗ ਕਾਲਾ ਵੇਸ ਕਰ, ਗਣਪਤ ਗਣੇਸ਼ ਬ੍ਰਹਮਾ ਮਹੇਸ਼ ਸ਼ਿਵ ਸ਼ੰਕਰ ਨਾ ਕੋਈ ਸੀਸ ਝੁਕਾਏ। ਏਕਾ ਸੀਸ ਦਰ ਪਰਵਾਨ। ਜਗਤ ਜਗਦੀਸ ਵਡ ਮਿਹਰਵਾਨ। ਛਤਰ ਝੁੱਲੇ ਸਾਚੇ ਸੀਸ, ਬੀਸ ਇਕੀਸ ਧਰਮ ਨਿਸ਼ਾਨ। ਮੁੱਕੇ ਚੁੱਕੇ ਰਾਗ ਛਤੀਸ, ਨਾਰਦ ਮੁਨ ਸੁੰਞ ਮਸਾਣ। ਨਾ ਕੋਈ ਜਾਣੇ ਦੰਦ ਬਤੀਸ, ਕਾਇਆ ਮੰਦਰ ਇਕ ਵੈਰਾਨ। ਨਾ ਕੋਈ ਕੁਰਾਨ ਨਾ ਹਦੀਸ, ਜੀਵ ਜੰਤ ਜੰਤ ਸ਼ੈਤਾਨ। ਜੂਠੀ ਝੂਠੀ ਮਾਇਆ ਚੱਕੀ ਰਹੇ ਪੀਸ, ਭਰਮੇ ਭੁੱਲੇ ਜੀਵ ਨਿਧਾਨ। ਕਵਣ ਕਰੇ ਪ੍ਰਭ ਤੇਰੀ ਰੀਸ, ਆਦਿ ਅੰਤ ਇਕ ਨਿਸ਼ਾਨ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਆਪ ਰਖਾਏ ਲੋਆਂ ਪੁਰੀਆਂ ਖੰਡ ਬ੍ਰਹਿਮੰਡ ਵਰਭੰਡ ਏਕਾ ਆਣ। ਏਕਾ ਆਣ ਹਰਿ ਨਿਰੰਕਾਰ, ਵਿਚ ਬ੍ਰਹਿਮੰਡਿਆ। ਸ਼ਬਦ ਝੁਲਾਏ ਸਚ ਨਿਸ਼ਾਨ ਵਿਚ ਨਵ ਖੰਡਿਆ। ਪੁਰੀਆਂ ਲੋਆਂ ਵੰਡ ਵੰਡਾਨ, ਉਤਭੁਜ ਸੇਤਜ ਜੇਰਜ ਅੰਡਿਆ। ਸੁਰਪਤ ਰਾਜਾ ਇੰਦ ਹੋਏ ਹੈਰਾਨ, ਕਰੋੜ ਤੇਤੀਸਾ ਕਲਜੁਗ ਅੰਤਮ ਆਇਆ ਕੰਢਿਆ। ਸ਼ਿਵ ਸ਼ੰਕਰ ਕਰੇ ਮਾਤ ਧਿਆਨ, ਜਗਤ ਜਗਦੀਸਾ ਕਿਸ ਕਲ ਵੰਡਿਆ। ਬ੍ਰਹਮਾ ਨੇਤਰ ਖੋਲ੍ਹੇ ਚਾਰ ਮੁੱਖੜੇ ਬੋਲੇ, ਚਾਰ ਵਰਨਾਂ ਇਕ ਗਿਆਨ। ਭਗਤ ਸੁਹੇਲਾ ਕਿਹੜੀ ਟੁੱਟੀ ਗੰਢੇ, ਪੁਰਖ ਅਬਿਨਾਸ਼ੀ ਚਤੁਰ ਸੁਜਾਨ। ਘਟ ਘਟ ਵਾਸੀ ਕਰੇ ਪਛਾਣ, ਆਪ ਆਪਣੇ ਰੰਗ ਸਮਾਣ, ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਜੋਤੀ ਜਾਮਾ ਭੇਖ ਧਰ, ਕਲਜੁਗ ਕਾਲਾ ਵੇਸ ਦਰ ਦਰਵੇਸ਼ ਨਾ ਸਕੇ ਕੋਈ ਪਛਾਣ। ਬ੍ਰਹਮਾ ਬ੍ਰਹਮ ਗਿਆਨ, ਮਨ ਵੈਰਾਗਿਆ। ਨੇਤਰ ਖੋਲ੍ਹੇ ਮਾਰ ਧਿਆਨ, ਕਵਣ ਸੋਇਆ ਮਾਤ ਜਾਗਿਆ। ਸੋਹੰ ਫੜਿਆ ਕਸ ਨਿਸ਼ਾਨ, ਸਾਚੀ ਪੁਰੀ ਆਵੇ ਭਾਗਿਆ। ਗੁਰਮੁਖ ਸਾਚਾ ਨੌਜਵਾਨ, ਪੜ੍ਹਕੇ ਆਇਆ ਸਾਚਾ ਰਾਗਿਆ। ਨਿਹਕਲੰਕ ਬਲੀ ਬਲਵਾਨ, ਜਿਸ ਧੋਇਆ ਮਾਤ ਦਾਗ਼ਿਆ। ਇਕ ਉਠਾਏ ਰਸਨਾ ਤੀਰ ਕਮਾਨ, ਚੌਥੇ ਜੁਗ ਹੱਥ ਆਪਣੇ ਪਕੜੇ ਵਾਗਿਆ। ਪੁਰੀਆਂ ਲੋਆਂ ਸੁੰਞ ਮਸਾਣ, ਗੁਰਮੁਖ ਹੰਸ ਬਣਾਏ ਕਾਗਿਆ। ਧਰਮ ਰਾਏ ਦਰ ਸ਼ਰਮਾਣ, ਚਿਤਰ ਗੁਪਤ ਜਾਏ ਭਾਗਿਆ। ਗੁਰਮੁਖ ਜੋਧਾ ਵਡ ਬਲੀ ਬਲਵਾਨ, ਮਿਲਿਆ ਮੇਲ ਕੰਤ ਸੁਹਾਗਿਆ। ਆਪੇ ਜਾਣੇ ਜਾਣੀ ਜਾਣ, ਜਿਸ ਜਨ ਧੋਏ ਦੁਰਮਤ ਦਾਗਿਆ। ਆਤਮ ਬ੍ਰਹਮ ਕਰੇ ਪਛਾਣ, ਹੰਸ ਬਣਾਏ ਕਾਗਿਆ। ਆਪ ਚੁਕਾਏ ਜਮ ਕੀ ਕਾਨ, ਸਾਚੀ ਸਰਨੀ ਜੋ ਜਨ ਲਾਗਿਆ। ਦਰ ਘਰ ਸਾਚੇ ਦੇਵੇ ਮਾਣ, ਧੁਰ ਦਰਗਾਹੀ ਆਵੇ ਭਾਗਿਆ। ਮਿਲੇ ਮੇਲ ਜੋਤ ਸ੍ਰੀ ਭਗਵਾਨ, ਜੋਤੀ ਜੋਤ ਸਰੂਪ ਹਰਿ, ਜਨ ਭਗਤਾਂ ਦੇਵੇ ਨਾਮ ਵਰ, ਬ੍ਰਹਮਾ ਬ੍ਰਹਮਲੋਕ ਆਪੇ ਆਪ ਜਾਗਿਆ। ਸ਼ਿਵ ਸ਼ੰਕਰ ਸੁਰਤ ਜਣਾਈ, ਸ਼ਬਦ ਧੁਨਕਾਰਿਆ। ਸਾਚੇ ਦਰ ਵੱਜੀ ਵਧਾਈ, ਪ੍ਰਭ ਕਰੇ ਖੇਲ ਅਪਾਰਿਆ। ਗੁਰਮੁਖ ਉਠਾਏ ਚਾਈਂ ਚਾਈਂ, ਸਾਚਾ ਲਾੜਾ ਆਪ ਸ਼ਿੰਗਾਰਿਆ। ਸ਼ਬਦ ਘੋੜੇ ਚਾੜ੍ਹੇ ਫੜ ਕੇ ਬਾਹੀਂ, ਧੁਰ ਦਰਗਾਹੀ ਸਚ ਦੁਲਾਰਿਆ। ਆਪ ਬਹਾਏ ਥਾਉਂ ਥਾਈਂ, ਵੇਖ ਵਖਾਣੇ ਪਾਰ ਆਰ ਆਰ ਪਾਰ ਕਿਨਾਰਿਆ। ਦੇਂਦਾ ਰਹੇ ਠੰਡੀਆਂ ਛਾਈਂ, ਸ਼ਬਦ ਸਹਾਰਾ ਵਡ ਸੰਸਾਰਿਆ। ਦੂਸਰ ਕਿਸੇ ਦੀਸੇ ਨਾਹੀਂ, ਜੋਤ ਨਿਰੰਜਣ ਨੂਰ ਅਕਾਰਿਆ। ਜੋਤੀ ਜੋਤ ਸਰੂਪ ਹਰਿ, ਜਨ ਭਗਤਾਂ ਦੇਵੇ ਇਕ ਵਰ, ਸਾਚੀ ਪੁਰੀ ਆਪ ਬਹਾ ਰਿਹਾ। ਸਾਚੀ ਪੁਰੀ ਮਾਣ ਰਖਾਇਆ, ਜਨ ਭਗਤਾਂ ਨਾਮ ਬਿਬਾਣਾ ਹੈ। ਆਪ ਆਪਣਾ ਸੰਗ ਨਿਭਾਇਆ, ਦੀਪਕ ਜੋਤੀ ਆਪ ਜਗਾਨਾ ਹੈ। ਸਾਚੀ ਰੰਗਣ ਰੰਗ ਰੰਗਾਇਆ, ਕਾਲ ਮਹਾਂਕਾਲ ਆਦਿ ਅੰਤ ਨਾ ਕਦੇ ਖਾਣਾ ਹੈ। ਸ਼ਬਦ ਘੋੜੇ ਤੰਗ ਕਸਾਇਆ, ਗੁਰਮੁਖ ਸਾਚਾ ਪਕੜ ਬਹਾਇਆ, ਆਪ ਉਡਾਏ ਇਕ ਉਡਾਨਾ ਹੈ। ਸ਼ਿਵ ਸ਼ੰਕਰ ਸਾਚਾ ਹੁਕਮ ਸੁਣਾਇਆ, ਨਿਹਕਲੰਕੀ ਜਾਮਾ ਪਾਇਆ, ਦਵਾਰ ਬੰਕ ਇਕ ਸੁਹਾਇਆ, ਗੁਣਵੰਤੀ ਗੁਣ ਨਿਧਾਨਾ ਹੈ। ਗੁਰਮੁਖ ਸਾਚਾ ਸਾਚੇ ਮਾਰਗ ਲਾਇਆ, ਸਾਚੇ ਦਰ ਘਰ ਆਪ ਬਹਾਇਆ, ਧਰਮ ਝੁੱਲਾਇਆ ਇਕ ਨਿਸ਼ਾਨਾ ਹੈ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਲੋਕਮਾਤ ਹਰਿ ਜੋਤ ਧਰ, ਪੂਰਨ ਜੋਤ ਸ਼ਬਦ ਬਿਬਾਣ ਹੈ। ਪੂਰਨ ਜੋਤ ਬਲੀ ਬਲਕਾਰ, ਵਿਚ ਜਹਾਨਿਆ। ਕਰੋੜ ਤੇਤੀਸਾ ਕਰ ਵਿਚਾਰ, ਸੁਰਪਤ ਰਾਜਾ ਇੰਦ ਵਡ ਮਰਗਿੰਦ ਆਪ ਜਗਾਨਿਆ। ਜਨ ਭਗਤ ਉਪਜਾਏ ਸਾਚੀ ਬਿੰਦ, ਅੰਮ੍ਰਿਤ ਦੇਵੇ ਸਾਗਰ ਸਿੰਧ, ਨੂਰੀ ਮਸਤਕ ਜੋਤ ਮਹਾਨਿਆ। ਸਦਾ ਸਹਾਈ ਆਪ ਬਖ਼ਸ਼ਿੰਦ, ਦਰ ਘਰ ਘਰ ਦਰ ਸਾਚੇ ਕਰੇ ਪਰਵਾਨਿਆ। ਪਰਗਟ ਹੋਏ ਗੁਣੀ ਗਹਿੰਦ, ਜੋਤੀ ਜੋਤ ਸਰੂਪ ਹਰਿ, ਸ਼ਬਦ ਸਿੰਘਾਸਣ ਸਾਚੇ ਤਖ਼ਤ ਆਪ ਸੁਹਾਨਿਆ। ਸ਼ਬਦ ਤਖ਼ਤ ਸੁਲਤਾਨ, ਹਰਿ ਬਿਰਾਜਿਆ। ਸਦਾ ਸਦਾ ਮਿਹਰਵਾਨ, ਹਰਿਜਨ ਸੁਆਰੇ ਕਾਜਿਆ। ਜਨ ਭਗਤਾਂ ਦੇਵੇ ਜੀਆ ਦਾਨ, ਪਰਗਟ ਜੋਤ ਪ੍ਰਭ ਦੇਸ ਮਾਝਿਆ। ਅੱਠੇ ਪਹਿਰ ਬਲੀ ਬਲਵਾਨ, ਵਡ ਸ਼ਾਹੋ ਰਾਜਨ ਰਾਜਿਆ। ਚਾਰੇ ਕੁੰਟਾਂ ਇਕ ਬਿਬਾਣ, ਪੂਰਨ ਜੋਤੀ ਹਰਿ ਭਗਵਾਨ, ਸੋਹੰ ਸ਼ਬਦ ਸਾਚੇ ਤਾਜਿਆ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਜੋਤੀ ਜਾਮਾ ਭੇਖ ਧਰ, ਆਪ ਆਪਣਾ ਸਾਜਨ ਸਾਜਿਆ। ਆਪੇ ਸਾਜਨ ਸਾਜ ਜੋਤ ਜਗਾਈਆ। ਸ਼ਬਦ ਰੱਖੇ ਸੀਸ ਤਾਜ, ਜੋਤ ਰਘੁਰਾਈਆ। ਜਨ ਭਗਤਾਂ ਰੱਖਣ ਆਇਆ ਲਾਜ, ਸੋਹੰ ਉਡਾਏ ਸਾਚਾ ਬਾਜ, ਦਿਸ ਕਿਸੇ ਨਾ ਆਈਆ। ਆਪ ਸਵਾਰੇ ਆਪਣਾ ਕਾਜ, ਨਾਮ ਤੋੜਾ ਕਲ ਕਿ ਆਜ, ਸ਼ਬਦ ਘੋੜਾ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਲੋਕਮਾਤ ਹਰਿ ਜੋਤ ਧਰ, ਆਪੇ ਮੱਕਾ ਹਾਜਨ ਹਾਜਾ, ਆਪੇ ਕਾਅਬਾ ਦੋ ਦੋ ਆਬਾ, ਨਰ ਹਰਿ ਸੱਚੀ ਜਨਾਬਾ, ਕਰੇ ਖੇਲ ਵਡ ਵਡ ਵਡਿਆਈਆ। ਆਪੇ ਮੱਕਾ ਆਪੇ ਮਦੀਨਾ, ਆਪੇ ਦਾਨਾ ਆਪੇ ਬੀਨਾ, ਆਪੇ ਖੇਲ ਰਚਾਇੰਦਾ। ਆਪੇ ਰੂਸਾ ਆਪੇ ਚੀਨਾ, ਆਪੇ ਹੋਏ ਉਮਤ ਨਬੀ ਰਸੂਲਾ, ਆਪੇ ਦੀਨਾ ਆਪੇ ਅੱਲਾ, ਆਪੇ ਵਸੇ ਇਕ ਮਹੱਲਾ ਅਟੱਲ ਅਟੱਲਾ ਦਿਸ ਕਿਸੇ ਨਾ ਆਇੰਦਾ। ਆਪੇ ਵਸੇ ਜਲਾਂ ਥਲਾਂ, ਸ਼ਬਦ ਫੜਾਏ ਸਾਚਾ ਭੱਲਾ, ਸਦਾ ਰਹੇ ਅਟੱਲ ਅਟੱਲਾ, ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਵਡ ਛਲ ਛਲ ਵਡ ਮਾਇਆ ਭਰਮ ਭੁਲਾਇੰਦਾ। ਆਪੇ ਅਲ੍ਹਾ ਆਪੇ ਨੂਰ। ਆਪੇ ਸ਼ਬਦ ਸ਼ਾਹ ਸਤਿ ਸਰੂਰ। ਆਪੇ ਹਰਿ ਜਗਤ ਮਲਾਹ, ਆਪੇ ਬੇੜਾ ਭਰਿਆ ਪੂਰ। ਆਪੇ ਦੇਵੇ ਸੱਚਾ ਨਾਂ ਵਰ, ਸਤਿ ਸਰੂਰ। ਆਪੇ ਵੇਖੇ ਥਾਉਂ ਥਾਂ, ਜੋਤੀ ਨੂਰ ਕੋਹਤੂਰ। ਆਪੇ ਪਿਤਾ ਆਪੇ ਮਾਂ, ਸਦਾ ਸਦਾ ਹਾਜ਼ਰ ਹਜ਼ੂਰ। ਆਪ ਉਡਾਏ ਘਰ ਘਰ ਕਾਂ, ਆਪੇ ਨੇੜੇ ਆਪੇ ਦੂਰ। ਆਪੇ ਹੋਏ ਅੰਮ੍ਰਿਤ ਰੂਪੀ ਸੱਚੀ ਗਾਂ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇਵੇ ਨਾਮ ਵਰ, ਆਪੇ ਬੇੜਾ ਆਪੇ ਪੂਰ। ਆਪੇ ਵੇਦ ਪਾਠ ਪੁਰਾਨਾ। ਆਪੇ ਅੱਠ ਸੱਠ ਤੀਰਥ ਇਸ਼ਨਾਨਾ। ਆਪੇ ਵਸੇ ਘਟ ਘਟ, ਸਰਬ ਜੀਆਂ ਹਰਿ ਜਾਣੀ ਜਾਣਾ। ਗੁਰਮੁਖਾਂ ਵਸੇ ਕਾਇਆ ਹੱਟ, ਚੌਦਾਂ ਲੋਕ ਸਾਚਾ ਪੱਟ, ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਲੋਕਮਾਤ ਹਰਿ ਜੋਤ ਧਰ, ਆਪ ਬਿਠਾਏ ਸ਼ਬਦ ਬਿਬਾਣਾ। ਸ਼ਬਦ ਬਿਬਾਣਾ ਹਰਿ ਨਿਰੰਕਾਰ ਇਕ ਰਖਾਈਆ। ਗੁਰਮੁਖ ਸਾਚੇ ਹੋ ਅਸਵਾਰ, ਪਹਿਲੀ ਵਾਰ ਪਾਰ ਉਤਾਰ ਦਇਆ ਕਮਾਈਆ। ਜਾਗਰਤ ਜੋਤ ਜੋਤ ਪ੍ਰਭ ਗੁਰਮੁਖ ਸਾਚੇ ਰਿਹਾ ਮਾਤ ਜਗਾਈਆ। ਕਲਜੁਗ ਜੀਵ ਭਾਂਡੇ ਕਾਚੇ, ਦਰ ਦਰ ਘਰ ਘਰ ਝੂਠੇ ਨਾਚੇ, ਮਿਲਿਆ ਮੇਲ ਨਾ ਸਾਚੋ ਸਾਚੇ, ਸਾਚਾ ਰਾਹ ਨਾ ਕੋਈ ਵਖਾਈਆ। ਮਾਇਆ ਲਾਏ ਅਗਨ ਤਮਾਚੇ, ਰਸਨਾ ਰਸਕ ਹੋਈ ਹਲਕਾਈਆ। ਗੁਰਮੁਖ ਢਾਲੇ ਸਾਚੇ ਢਾਂਚੇ, ਹਿਰਦੇ ਅੰਤਰ ਸ਼ਬਦ ਵਾਚੇ, ਵਾਜੇ ਅਨਹਦ ਵਜਾਈਆ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਹਰਿ ਭਗਤ ਦਵਾਰਾ ਬਣ ਵਣਜਾਰਾ, ਰਿਹਾ ਅਲਖ ਜਗਾਈਆ। ਹਰਿ ਭਗਤ ਦਵਾਰ ਅਪਾਰ, ਅਲਖ ਜਗਾਇੰਦਾ। ਮਿਲੇ ਵਸਤ ਨਾਮ ਅਪਾਰ, ਦਿਸ ਕਿਸੇ ਨਾ ਆਇੰਦਾ। ਜਗਤ ਰੀਤੀ ਖੇਲ ਨਿਆਰ, ਕਾਇਆ ਸੀਤਲ ਸੀਤੀ ਧਰਮ ਜੈਕਾਰ, ਸਾਚਾ ਸ਼ਬਦ ਇਕ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਕਾਇਆ ਮੰਦਰ ਗੁਰੂਦਵਾਰਾ, ਸਚ ਮਸੀਤ ਬੈਠਾ ਰਹੇ ਪਤਤ ਪੁਨੀਤ, ਅੱਠੇ ਪਹਿਰ ਰਾਖੋ ਚੀਤ, ਗੁਰਮੁਖ ਵਿਰਲਾ ਰੱਖੇ ਚੀਤ, ਮਾਨਸ ਦੇਹੀ ਲਏ ਜਿੱਤ, ਲੱਖ ਚੁਰਾਸੀ ਫੰਦ ਕਟਾਇੰਦਾ। ਗੁਰ ਮੰਦਰ ਤਨ ਸਚ ਦਵਾਰਿਆ। ਅੰਦਰੇ ਅੰਦਰ ਭੇਵ ਨਿਆਰਿਆ। ਲੱਗੇ ਭਾਗ ਕਾਇਆ ਡੂੰਘੀ ਕੰਦਰ ਸ਼ਬਦ ਧੁਨਕਾਰਿਆ। ਆਪੇ ਤੋੜੇ ਵੱਜਾ ਜੰਦਰ, ਕਿਰਪਾ ਕਰ ਸਾਚਾ ਹਰਿ, ਗੁਰਮੁਖ ਸਾਚਾ ਪਾਰ ਉਤਾਰਿਆ। ਲੱਖ ਚੁਰਾਸੀ ਭੌਂਦੀ ਬੰਦਰ, ਮਿਲੇ ਮੇਲ ਨਾ ਨਰ ਹਰਿ ਸੱਚੀ ਸਰਕਾਰਿਆ। ਉਚੇ ਟਿੱਲੇ ਸਾਰੇ ਹਿਲੇ ਗੋਰਖ ਮਛੰਦਰ, ਜਟਾ ਜੂਟ ਅਵਧੂਤ ਫਿਰੇ ਹੰਕਾਰਿਆ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਆਪੇ ਕਰੇ ਸਰਬ ਪਸਾਰਿਆ। ਗੁਰ ਸੰਗਤ ਗੁਰ ਦਰ ਆਈ, ਬਹੁ ਬਹੁ ਰੰਗੀਆ। ਆਤਮ ਤ੍ਰਿਸ਼ਨਾ ਕਿਸੇ ਵਧਾਈ, ਕਾਇਆ ਰੋਗ ਰਿਹਾ ਸਤਾਈ, ਦੁੱਖੀ ਭੁੱਖੀ ਆਤਮ ਨੰਗੀਆ। ਗੁਰਮੁਖ ਵਿਰਲੇ ਆਤਮ ਵੱਜੇ ਵਧਾਈ, ਪ੍ਰਭ ਦੇਵੇ ਇਕ ਸਰਨਾਈਆ। ਮਿਲੇ ਵਸਤ ਦਸਤ ਮੂੰਹੋਂ ਮੰਗੀ, ਹਰਿਜਨ ਗਾਏ ਚਾਈਂ ਚਾਈਂਆ। ਹੋਏ ਸਹਾਈ ਸਭਨੀਂ ਥਾਈਂ, ਪ੍ਰਭ ਦੇਵੇ ਇਕ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਸਦਾ ਸੁਹੇਲਾ ਸੰਗ ਸੰਗੀਆ। ਤਨ ਰੋਗ ਸੋਗ ਦੁਖਦਾਇਆ ਏ। ਰਸਨਾ ਰਸ ਝੂਠਾ ਭੋਗ, ਪੁਰਖ ਨਿਰੰਜਣ ਨਾ ਰਸਨਾ ਗਾਇਆ ਏ। ਮਾਇਆ ਰਾਣੀ ਕਰਮ ਵਿਜੋਗ, ਸ਼ਬਦ ਨਾ ਚੁਗੀ ਸਾਚੀ ਚੋਗ, ਮੁਖ ਮਦਿਰਾ ਮਾਸ ਲਗਾਇਆ ਏ। ਕਵਣ ਕਟੇ ਹਉਮੇ ਰੋਗ, ਨਾਤਾ ਤੁਟਾ ਧੁਰ ਸੰਜੋਗ, ਦਰਸ ਅਮੋਘ ਕਿਸੇ ਨਾ ਪਾਇਆ ਏ। ਮਮਤਾ ਲੱਗਾ ਜਗਤ ਵਿਜੋਗ, ਸਤਿ ਪੁਰਖ ਨਿਰੰਜਣ ਸਤਿ ਸਤਿਵਾਦੀ ਅਗਾਧ ਬੋਧਾ ਨਿਰਭੈ ਨਿਰਵੈਰ ਘਰ ਸਾਚੇ ਸਦ ਨਾ ਕਿਸੇ ਬਹਾਇਆ ਏ। ਝੂਠੀ ਪੀਣੀ ਜਗਤ ਮਧ, ਰਸਨ ਵਿਕਾਰ ਚਲਾਇਆ ਏ। ਦਸਮ ਦਵਾਰੀ ਔਖੀ ਹੱਦ, ਬਾਹੋਂ ਫੜ ਨਾ ਪਾਰ ਕਿਸੇ ਕਰਾਇਆ ਏ। ਗੁਰਮੁਖ ਵਿਰਲਾ ਉਪਜੇ ਸਾਚੀ ਯੱਦ, ਜਿਸ ਸਰਬ ਕੁਟੰਬ ਤਰਾਇਆ ਏ। ਜੋਤੀ ਜੋਤ ਸਰੂਪ ਹਰਿ, ਜਨ ਭਗਤਾਂ ਦੇਵੇ ਨਾਮ ਵਰ, ਰੰਗ ਮਜੀਠੀ ਇਕ ਚੜ੍ਹਾਇਆ ਏ। ਕਾਇਆ ਰੋਗ ਜਗਤ ਸੰਤਾਪ। ਧੁਰ ਦਰਗਾਹੀ ਸਦਾ ਵਿਜੋਗ, ਮਨ ਬੌਰਾਨਾ ਵਧਿਆ ਪਾਪ। ਸਚ ਰਸ ਰਸਨ ਰਸਾਇਣੀ ਨਾ ਲਿਆ ਭੋਗ, ਅਜਪ ਅਜਪਾ ਨਾ ਜਪਿਆ ਜਾਪ। ਕਲਜੁਗ ਵੇਲਾ ਅੰਤਮ ਆਇਆ, ਜੋਤ ਨਿਰੰਜਣ ਭੇਖ ਵਟਾਇਆ, ਦੁੱਖ ਦਰਦ ਭੈ ਭੰਜਨ ਆਪ ਅਖਵਾਇਆ, ਆਪ ਕਟਾਏ ਵਡ ਸੰਤਾਪ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਆਪੇ ਜਾਣੇ ਆਪਣਾ ਆਪ। ਹੱਡ ਨਾੜੀ ਮਾਸ ਤਨ ਦੁੱਖ। ਦਰ ਘਰ ਘਰ ਦਰ ਹੋਇਆ ਵਾਸ, ਅੱਠੇ ਪਹਿਰ ਰਹੇ ਸੁਖ। ਸ਼ਬਦ ਚਲੇ ਰਸਨ ਸਵਾਸ, ਸੁਫਲ ਹੋਏ ਸਾਚਾ ਮੁਖ। ਕਾਇਆ ਅੰਦਰ ਪ੍ਰਿਥਮੀ ਅਕਾਸ, ਮਾਤ ਗਰਭ ਉਲਟਾ ਰੁਖ਼। ਸੁੰਞਾ ਮੰਦਰ ਇਕ ਪਰਭਾਸ, ਮਾਨਸ ਦੇਹੀ ਵੇਖ ਮਾਨੁੱਖ। ਗੁਰਮੁਖ ਵਿਰਲਾ ਜਾਣੇ ਸਚ ਮੰਡਲ ਦੀ ਸਾਚੀ ਰਾਸ, ਜੂਠੇ ਝੂਠੇ ਧੂਏਂ ਰਹੇ ਧੁੱਖ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇਵੇ ਇਕ ਵਰ, ਆਪ ਚੁਕਾਏ ਸਗਲੇ ਦੁੱਖ। ਦੁੱਖ ਰੋਗ ਪ੍ਰਭ ਕੱਟ ਦਇਆ ਕਮਾਇੰਦਾ। ਸ਼ਬਦ ਰਖਾਏ ਹੱਟ, ਕਾਇਆ ਤਨ ਵਿਕਾਇੰਦਾ। ਨਾਮ ਲਪੇਟੇ ਏਕੇ ਪਟ, ਬੇੜਾ ਬੰਨ੍ਹ ਵਖਾਇੰਦਾ। ਰਸਨਾ ਰਸ ਹਰਿਜਨ ਲੈਣਾ ਚਟ, ਬਹੱਤਰ ਨਾੜੀ ਦਇਆ ਕਮਾਇੰਦਾ। ਸਾਚਾ ਲਾਹਾ ਲੈਣਾ ਖੱਟ, ਤਿੰਨ ਸੌ ਸੱਠ ਹਾਡੀ ਜੋੜ ਜੁੜਾਇੰਦਾ। ਆਪੇ ਵੇਖੇ ਘਟ ਘਟ, ਪਰਦਾ ਉਹਲਾ ਨਾ ਕੋਈ ਰਖਾਇੰਦਾ। ਬੇਮੁਖ ਜਾਨਣ ਖੇਲ ਬਾਜੀਗਰ ਨਟ, ਭਰਮ ਭੁਲੇਖੇ ਆਪ ਭੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਆਪ ਆਪਣੀ ਦਇਆ ਕਮਾਇੰਦਾ। ਕਿਸੇ ਦਿਕ ਕਿਸੇ ਤਾਪ। ਕਿਸੇ ਸਿੱਕ ਕਿਸੇ ਮਿਲੇ ਪ੍ਰਭ ਆਪ। ਨੀਕਨ ਨੀਕ ਅਜੱਪਾ ਜਾਪ। ਜੋਤੀ ਜੋਤ ਸਰੂਪ ਹਰਿ, ਆਪੇ ਜਾਣੇ ਆਪਣਾ ਵਡ ਪਰਤਾਪ। ਆਪੇ ਕਰੋਧ ਪਵਣ ਸੁਵਾਸਿਆ। ਆਪੇ ਪੀਣ ਖਾਣ, ਆਪੇ ਪਵਣ ਪਾਣੀ ਧਰਾਪਿਆ। ਆਪੇ ਵੇਖੇ ਮਾਰ ਧਿਆਨ, ਅੰਗ ਅੰਗ ਸੰਗ ਸੰਗ ਰੰਗ ਅਨੂਪਿਆ। ਆਪੇ ਉਡੇ ਉਡਾਏ ਵਿਚ ਬਿਬਾਣ, ਹਰਿ ਆਪੇ ਸ਼ਾਹੋ ਵਡ ਵਡ ਭੂਪਿਆ। ਆਪੇ ਜਾਣੇ ਆਤਮ ਬ੍ਰਹਮ ਗਿਆਨ, ਕਾਇਆ ਅੰਧੇਰ ਅੰਧ ਅੰਧ ਕੂਪਿਆ। ਆਪੇ ਚਤੁਰਭੁਜ ਭਗਵਾਨ, ਆਪੇ ਹੋਏ ਬਿਨ ਰੰਗ ਰੂਪ ਰੇਖਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇਵੇ ਨਾਮ ਵਰ, ਸੋਹੰ ਸ਼ਬਦ ਸੱਚਾ ਧੂਪਿਆ। ਤਨ ਮਨ, ਹਿਰਦੇ ਰੋਗ ਦੁੱਖ ਦਾਇਆ ਏ। ਮਾਨਸ ਦੇਹੀ ਲੱਗਾ ਡੰਨ, ਅੱਠੇ ਪਹਿਰ ਸੁਖ ਨਾ ਆਇਆ ਏ। ਭਾਂਡਾ ਭਰਮ ਨਾ ਲਿਆ ਭੰਨ, ਸ਼ਬਦ ਨਾ ਸੁਣਿਆ ਸਾਚਾ ਕੰਨ, ਮਨ ਹੰਕਾਰ ਵਸਾਇਆ ਏ। ਤਨ ਨਾ ਚੜ੍ਹਿਆ ਸਾਚਾ ਚੰਨ, ਰਸਨ ਨਾ ਗਾਏ ਧੰਨ ਧੰਨ, ਹਉਮੇ ਰੋਗ ਸ਼ਬਦ ਜਲਾਇਆ ਏ। ਗੁਰਮੁਖ ਵਿਰਲੇ ਆਪਣਾ ਬੇੜਾ ਲੈਣਾ ਬੰਨ੍ਹ, ਭਰਮ ਭੁਲੇਖਾ ਕੱਢੇ ਜਨ, ਚਰਨ ਟੇਕ ਏਕਾ ਏਕ ਰਘੁਰਾਇਆ ਏ। ਪੰਜ ਚੋਰ ਨਾ ਲਾਇਣ ਸੰਨ੍ਹ, ਸੱਚਾ ਮਿਲੇ ਨਾਮ ਧੰਨ, ਸਾਚੇ ਮੰਦਰ ਕਾਇਆ ਅੰਦਰ ਆਪ ਟਿਕਾਇਆ ਏ। ਪੁਰਖ ਅਬਿਨਾਸ਼ੀ ਆਪੇ ਬੇੜਾ ਰਿਹਾ ਬੰਨ੍ਹ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਾਇਆ ਜਿੰਦਰ ਜਿਸ ਤੁੜਾਇਆ ਏ। ਬਾਸ਼ਕ ਸੇਜਾ ਹਰਿ ਸੁਹਾਈਆ। ਸਾਂਗੋ ਪਾਂਗ ਸੇਜ ਵਿਛਾਈਆ। ਨੈਣ ਮੁੰਧਾਰ ਸੁੱਤਾ ਰਘੁਰਾਈਆ। ਸਾਚੀ ਭੁਜਾ ਹਰਿ ਫੈਲਾਈਆ। ਲੱਛਮੀ ਚਰਨ ਝੱਸਣ ਆਈਆ। ਆਲਸ ਨਿੰਦਰਾ ਖੇਲ ਰਚਾਈਆ। ਜੋਤੀ ਜੋਤ ਸਰੂਪ ਹਰਿ, ਆਪਣੀ ਮਾਇਆ ਆਪ ਵਰਤਾਈਆ। ਲੱਛਮੀ ਕਰ ਮਨ ਵਿਚਾਰਿਆ। ਲਾਲ ਭੂਸ਼ਨ ਤਨ ਸ਼ਿੰਗਾਰ, ਬੈਠੀ ਦਰ ਸੱਚੀ ਸਰਕਾਰਿਆ। ਭੁੱਜਾਂ ਵੇਖ ਅਪਰ ਅਪਾਰ, ਬਲ ਪਰਖੇ ਕਿਹੜੀ ਧਾਰਿਆ। ਪੁਰਖ ਨਿਰੰਜਣ ਸਰਬ ਪਸਾਰ, ਕਰਨਹਾਰ ਆਪ ਅਖਵਾ ਰਿਹਾ। ਸਨਕ ਸਨੰਦਨ ਸਨਾਤਨ ਸੰਤ ਕੁਮਾਰ, ਪੂਤ ਸਪੂਤੇ ਆਪ ਜਗਾ ਰਿਹਾ। ਸਾਚਾ ਦੇਵੇ ਇਕ ਗਿਆਨ, ਏਕਾ ਸੰਗ ਮਿਲਾ ਰਿਹਾ। ਆਏ ਦਰ ਦਰਬਾਨ, ਪਾਰਖ ਅੱਗੇ ਹੋ ਅਟਕਾ ਰਿਹਾ। ਰਸਨਾ ਚਲੇ ਤੀਰ ਕਮਾਨ, ਸੰਤ ਕੁਮਾਰ ਇਹ ਸੁਣਾ ਰਿਹਾ। ਪਰਗਟ ਹੋਏ ਵਿਚ ਜਹਾਨ, ਸਚ ਦਵਾਰੇ ਜੋ ਅਟਕਾ ਰਿਹਾ। ਮਾਤਲੋਕੀ ਪੀਣ ਖਾਣ, ਧਰਤ ਮਾਤ ਗੋਦ ਉਠਾ ਰਿਹਾ। ਕਰੇ ਖੇਲ ਆਪ ਭਗਵਾਨ, ਦੂਸਰ ਭੇਵ ਨਾ ਕੋਈ ਪਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਬਣਤ ਬਣਾ ਰਿਹਾ। ਆਪ ਆਪਣੀ ਬਣਤ ਬਣਾਈਆ। ਦੋਏ ਪਾਰਖ ਮਾਤ ਉਪਜਾਈਆ। ਲੱਛਮੀ ਦੱਸੇ ਖੇਲ ਹਰਿ ਰਘੁਰਾਈਆ। ਬ੍ਰਹਮੇ ਤੁੱਟੇ ਮਾਣ ਦਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਸਾਚੀ ਕਾਰ ਕਰਾਈਆ। ਸਾਚਾ ਪਾਰਖ ਪੁਰਖ ਬਲਵਾਨਾ। ਧਰਤ ਮਾਤ ਮਾਤ ਧਰਤ ਆਪ ਦਬਾਈ ਦਿਸ ਨਾ ਆਈ ਵਿਚ ਜਹਾਨ, ਅਤਲ ਵਿਤਲ ਸੁਤਲ ਲੋਕ ਚਰਨਾਂ ਹੇਠ ਦਬਾਈਆ। ਤਲਾਤਲ ਰਸਤਲ ਮਹਾਤਲ ਪਾਤਾਲ ਲੋਕ ਦਏ ਦੁਹਾਈਆ। ਹਰਨ ਕਸ਼ਪ ਹਰਨ ਮਾਣ ਤਾਣ, ਸਰਬ ਜਹਾਨ ਦੇਵੇ ਮਾਣ ਗੁਵਾਈਆ। ਬ੍ਰਹਮਾ ਕਰੇ ਇਕ ਧਿਆਨ, ਪੁਰਖ ਅਬਿਨਾਸ਼ੀ ਹੋ ਮਿਹਰਵਾਨ, ਬਵੰਜਾ ਕਰੋੜ ਯੋਜਨ ਪ੍ਰਿਥਮੀ ਹਰਨ ਕਸ਼ਪ ਲੈ ਗਿਆ ਉਠਾਈਆ। ਪ੍ਰਭ ਅਬਿਨਾਸ਼ੀ ਦਇਆਧਾਰ, ਬਰਾਹ ਰੂਪ ਵਿਚ ਸੰਸਾਰ, ਵੇਖ ਵਖਾਏ ਹੰਕਾਰੀ ਵਿਕਾਰੀ ਦੁਸ਼ਟ ਦੁਰਾਚਾਰ। ਸੱਤ ਪਤਾਲਾਂ ਵੇਖ ਵਿਚਾਰੇ, ਡੂੰਘੇ ਸਾਗਰ ਕਿਹੜੀ ਗਾਰ। ਹਰਨ ਕਸ਼ਪ ਨਾਰਦ ਲਲਕਾਰੇ। ਕਵਣ ਮਾਰੇ ਵਿਚ ਸੰਸਾਰੇ। ਨਾਰਦ ਮੁਨ ਆਖ ਪੁਕਾਰੇ, ਪਰਗਟ ਹੋਇਆ ਹਰਿ ਨਿਰੰਕਾਰ। ਜੋਤੀ ਜੋਤ ਸਰੂਪ ਹਰਿ, ਆਪੇ ਜਾਣੇ ਆਪਣੀ ਕਾਰ। ਬਰਾਹ ਰੂਪ ਹਰਿ ਵਟਾਇਆ। ਲੋਕ ਪਤਾਲ ਰੱਖਿਆ ਏਕਾ ਰਾਹ, ਸਤਵੇਂ ਅੰਦਰ ਡੇਰਾ ਲਾ, ਜਗਤ ਉਠਾਈ ਧਰਤੀ ਮਾਂ, ਜਲੇ ਜਲ ਉਪਰ ਆਪ ਲਿਆਇਆ। ਹਰਿ ਹਰਨਾਖ਼ਸ਼ ਪਕੜੇ ਬਾਂਹ, ਹੰਕਾਰ ਵਿਕਾਰਾ ਯੁੱਧ ਕਰਾਇਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਦੁਸ਼ਟ ਹੰਕਾਰੀ ਮਾਰੇ ਥਾਂ, ਆਪਣਾ ਬਿਰਦ ਰਖਾਇਆ। ਜੋਤੀ ਜੋਤ ਸਰੂਪ ਹਰਿ, ਦੂਜਾ ਪਾਰਖ ਆਪ ਉਪਾਇਆ। ਦੂਜਾ ਪਾਰਖ ਕਰ ਹਰਨਾਖ਼ਸ਼, ਬੁੱਧ ਅਪਰ ਅਪਾਰ। ਪ੍ਰਹਿਲਾਦ ਸੁਤ ਧਰਮ ਜੈਕਾਰ। ਸੁਹਾਈ ਰੁੱਤ ਵਿਚ ਸੰਸਾਰ। ਪਾਰਬ੍ਰਹਮ ਅਬਿਨਾਸ਼ੀ ਅਚੁੱਤ, ਹੋਇਆ ਪਹਿਰੇਦਾਰ। ਪਕੜ ਪਛਾੜੇ ਮਾਰ ਕੁੱਟ, ਨਰ ਸਿੰਘ ਰੂਪ ਅਪਰ ਅਪਾਰ। ਜਨ ਭਗਤਾਂ ਦੇਵੇ ਅੰਮ੍ਰਿਤ ਘੁਟ, ਬੇੜਾ ਕਰਿਆ ਮਾਤ ਪਾਰ। ਮਾਨਸ ਦੇਹੀ ਗਈ ਛੁੱਟ, ਸਤਿਜੁਗ ਨਾ ਦੀਸੇ ਕੋਈ ਸਹਾਰ। ਸਤਿਜੁਗ ਚੋਗ ਗਈ ਨਿਖੁੱਟ, ਤ੍ਰੇਤੇ ਮਿਲਿਆ ਇਕ ਅਧਾਰ। ਰਾਵਣ ਕੁੰਭ ਬੈਠੇ ਰੁਠ, ਰਾਮ ਰਾਮਾ ਹਰਿ ਕਰਤਾਰ। ਵੇਲੇ ਅੰਤਮ ਗਿਆ ਤੁਠ, ਮਾਰ ਮਿਟਾਏ ਖੰਡਾ ਦੋ ਧਾਰ। ਦੂਜੇ ਜਾਮੇ ਗਏ ਰੁੱਠ, ਤੀਜੇ ਮਿਲੇ ਮੀਤ ਮੁਰਾਰ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਵਿਚ ਦੁਆਪਰ ਖੇਲ ਅਪਾਰ। ਭਗਤ ਵਛਲ ਗਿਰਵਰ ਗਿਰਧਾਰ ਪਾਰਬ੍ਰਹਮ ਰੂਪ ਅਪਾਰਾ। ਆਪ ਜਾਣੇ ਆਪਣਾ ਮੇਲ, ਭਗਤ ਵਛਲ ਸੱਚੀ ਸਰਕਾਰਾ। ਅਛਲ ਅਛੱਲ ਖੇਲ ਨਿਆਰ, ਆਪੇ ਜਾਣੇ ਆਪਣੀ ਧਾਰ, ਆਪੇ ਅੰਦਰ ਆਪੇ ਬਾਹਰ, ਆਪੇ ਹੋਏ ਸਰਬ ਸਹਾਰ, ਆਪੇ ਮਾਰ ਜੁਵਾਲੇ ਰਖਣਹਾਰਾ। ਆਪੇ ਨਾਰੀ ਆਪੇ ਨਰ, ਜੋਤੀ ਜੋਤ ਸਰੂਪ ਹਰਿ, ਜੁਗਾ ਜੁਗੰਤਰ ਜੋਤ ਧਰ, ਜਗਤ ਅਵੱਲੜਾ ਭੇਸ ਕਰ, ਤੋੜੇ ਮਾਤ ਸਰਬ ਹੰਕਾਰਾ। ਮਾਣ ਹੰਕਾਰ ਸਰਬ ਗਵਾਇੰਦਾ। ਇਕ ਕਰਾਏ ਆਪਣੇ ਨਾਮ ਜੈਕਾਰ, ਦੂਸਰ ਹੋਰ ਨਾ ਕੋਈ ਅਖਵਾਇੰਦਾ। ਆਪੇ ਆਪ ਸੱਜਣ ਯਾਰ, ਸਚ ਸਿੰਘਾਸਣ ਡੇਰਾ ਲਾਇੰਦਾ। ਜਨ ਭਗਤ ਚੋਬਦਾਰ, ਛਤਰ ਸੀਸ ਜਗਦੀਸ ਇਕ ਝੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਮਾਇਆਧਾਰੀ ਦਰਯੋਧਨ ਹੰਕਾਰੀ ਜਗਤ ਵਿਕਾਰੀ ਏਕਾ ਘਾਇੰਦਾ। ਦਰਯੋਧਨ ਹੰਕਾਰ ਮਨ ਵਧਾਇਆ। ਮੰਗਣ ਗਿਆ ਇਕ ਵਰ, ਭਿੱਛਿਆ ਇੱਛਿਆ ਪੂਰ ਕਰਾਇਆ। ਸ਼ਬਦ ਘੋੜੇ ਕਸ ਤੰਗ, ਨਾਮ ਰਬਾਬਾ ਵੱਜੇ ਮਰਦੰਗ, ਸਾਚੀ ਰਚਨਾ ਆਪ ਰਚਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਖੇਲ ਕਰ, ਕੌਰੋ ਪਾਂਡੋ ਭੇੜ ਭਿੜਾਇਆ। ਜੁਗ ਦੁਆਪਰ ਕਰ ਤਿਆਰੀ। ਕਰੇ ਖੇਲ ਕ੍ਰਿਸ਼ਨ ਮੁਰਾਰੀ। ਭਾਈ ਭਾਈਆਂ ਨਾਤਾ ਤੁੱਟਾ, ਛੁੱਟਾ ਸਾਕ ਮੀਤ ਮੁਰਾਰੀ। ਸ਼ਬਦ ਤੀਰ ਰਸਨਾ ਛੁਟਾ, ਚਾਰੋਂ ਕੁੰਟ ਆਈ ਹਾਰੀ। ਜੋਤੀ ਜੋਤ ਸਰੂਪ ਹਰਿ, ਕਰੇ ਖੇਲ ਵਡ ਪ੍ਰਬਲ ਬਲਕਾਰੀ। ਉਠੇ ਯੋਧੇ ਵਡ ਬਲਵਾਨ, ਵਿਚ ਬਿਬਾਣਿਆ। ਵੇਖੇ ਖੇਲ ਸ੍ਰੀ ਭਗਵਾਨ, ਵਾਲੀ ਦੋ ਜਹਾਨਿਆ। ਅਰਜਨ ਹੋਇਆ ਮਨ ਗੁਮਾਨ, ਕਵਣ ਮਾਰਾਂ ਤੀਰ ਨਿਸ਼ਾਨ, ਏਕਾ ਕੁੱਲ ਦਿਸ ਦਿਸਾਨਿਆ। ਹਥੋਂ ਸੁੱਟੇ ਤੀਰ ਕਮਾਨ, ਪ੍ਰਭ ਅਬਿਨਾਸ਼ੀ ਚਰਨੀ ਡਿਗਾ ਆਣ, ਸਰਬ ਘਟਾਂ ਘਟ ਜਾਣੀ ਜਾਣ, ਦਰ ਦਵਾਰੇ ਡਿਗਾ ਆਣ, ਪੂਤ ਸਪੂਤੇ ਏਕਾ ਮਾਣ, ਧਿਰਤ ਰਾਸ਼ਟਰ ਪੂਤ ਸੁਜਾਨ, ਦੂਸਰ ਹੋਰ ਨਾ ਕੋਈ ਜਾਣਿਆ। ਦਰੋਨਾਚਾਰਜ ਗੁਰੂ ਮਿਹਰਵਾਨ, ਜਿਸਨੇ ਦੀਆ ਬ੍ਰਹਮ ਗਿਆਨ, ਅਸਅਸਥਾਮਾ ਨਾਲ ਬਲਵਾਨ, ਸਾਚਾ ਭਾਈ ਬੀਰ ਬਲਵਾਨਿਆ। ਕਰਨ ਯੋਧਾ ਮਾਰ ਧਿਆਨ, ਅੰਤਮ ਮਿਟੇ ਨਾਮ ਨਿਸ਼ਾਨ, ਕਿਰਪਾ ਕਰ ਗੁਣ ਨਿਧਾਨ, ਹੋ ਮਿਹਰਵਾਨ ਮਿਹਰਵਾਨਿਆ। ਆਪ ਬੋਲੇ ਸ੍ਰੀ ਭਗਵਾਨ, ਅਰਜਨ ਸੁਣ ਜੀਵ ਨਾਦਾਨ, ਵੇਲੇ ਅੰਤਮ ਕਾਹੂੰ ਡੋਲਿਆ। ਹਰਿ ਅਰਜਨ ਆਪ ਸਮਝਾਇੰਦਾ। ਪ੍ਰਭ ਸਾਚੇ ਰਚਨ ਰਚਾਈਆ। ਭਰਮ ਭੁਲੇਖੇ ਆਪ ਭੁਲਾਇੰਦਾ। ਮਾਇਆ ਪੜਦਾ ਇਕ ਰਖਾਈਆ, ਜੋ ਵੇਖੇ ਦਿਸ ਨਾ ਆਇੰਦਾ। ਵੇਲੇ ਅੰਤ ਸਰਬ ਮਿਟ ਜਾਈਆ, ਆਪੇ ਜਾਣੇ ਆਪਣੇ ਲੇਖੇ, ਆਪੇ ਗਣਤ ਗਿਣਾਇੰਦਾ। ਆਪੇ ਧਾਰਿਆ ਹਰਿ ਜੀ ਭੇਖੇ, ਤੀਰ ਕਮਾਨ ਨਾ ਕੋਈ ਉਠਾਇੰਦਾ। ਆਪ ਮਿਟਾਏ ਸ੍ਰਿਸ਼ਟ ਸਬਾਈ ਰੇਖੇ, ਵਡ ਰਥਵਾਹੀ ਰਥ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪੇ ਜਾਣੇ ਆਪਣੇ ਵੇਸੇ, ਆਪਣੇ ਭਾਣੇ ਆਪ ਸਮਾਇੰਦਾ। ਆਪ ਆਪਣਾ ਕਰੇ ਅਕਾਰ, ਆਪ ਉਪਾਇੰਦਾ। ਆਪੇ ਵਰਤੇ ਵਿਚ ਸੰਸਾਰ, ਆਪੇ ਬਣਤ ਬਣਾਇੰਦਾ। ਆਪੇ ਮਾਇਆ ਰਿਹਾ ਪਸਰ ਪਸਾਰ, ਜੋਧਾ ਬੀਰ ਆਪ ਅਖਵਾਇੰਦਾ। ਆਪੇ ਰਥ ਘੋੜਾ ਪਵਣ ਅਸਵਾਰ, ਸਰਬ ਥਾਈਂ ਆਪ ਸਮਝਾਇੰਦਾ। ਚੌਦਾਂ ਲੋਕਾਂ ਵਣਜ ਵਪਾਰ, ਲੋਆਂ ਪੁਰੀਆਂ ਪਸਰ ਪਸਾਰ, ਆਪ ਬਣਾਏ ਆਪੇ ਢਾਹਿੰਦਾ। ਆਪੇ ਤੀਰ ਤੇਜ਼ ਕਟਾਰ, ਸ਼ਸਤਰ ਅਸਤਰ ਆਪ ਅਖਵਾਇੰਦਾ। ਗੁਣ ਅਵਗੁਣ ਰਿਹਾ ਵਿਚਾਰ, ਸਾਚੇ ਭਗਤ ਹੋ ਹੁਸ਼ਿਆਰ, ਪ੍ਰਭ ਮਾਇਆ ਭਰਮ ਚੁਕਾਇੰਦਾ। ਨੇਤਰ ਖੋਲ੍ਹ ਬੰਦ ਕਿਵਾੜ, ਸ੍ਰਿਸ਼ਟ ਸਬਾਈ ਚਬਾਈ ਦਾੜ੍ਹ, ਹਰਿ ਆਪਣਾ ਭੇਖ ਵਟਾਇੰਦਾ। ਕਿਸੇ ਨਾ ਦੀਸੇ ਪਿੱਛਾ ਅਗਾੜ, ਨਾ ਕੋਈ ਪੁਰੀ ਲੋਅ ਅਕਾਸ਼ ਮੰਡਲ ਧਰਤ ਖ਼ਾਕ, ਸਾਗਰ ਸਿੰਧ ਕੋਈ ਦਿਸ ਨਾ ਆਇੰਦਾ। ਨਾ ਕੋਈ ਮਹੱਲ ਅਟੱਲ ਉਚ ਤਾਕ, ਜੰਗਲ ਜੂਹ ਉਜਾੜ ਪਹਾੜ ਪਰਬਤ ਨੌਂ ਖੰਡ ਪ੍ਰਿਥਮੀ ਵਿਚ ਸਮਾਇੰਦਾ। ਨਾ ਕੋਈ ਹਸਤ ਘੋੜਾ ਨਾ ਕੋਈ ਸ਼ਾਹ ਰਾਕ, ਤੀਰ ਤੁਫੰਗ ਅੰਗ ਅੰਗ ਨਾ ਸੰਗ ਕੋਈ ਸਮਾਇੰਦਾ। ਨਗਾਰ ਧੌਂਸਾ ਨਾ ਕੋਈ ਮਰਦੰਗ, ਲੱਖ ਚੁਰਾਸੀ ਕੱਚੀ ਵੰਗ, ਪ੍ਰਭ ਆਪਣੇ ਵਿਚ ਵਖਾਇੰਦਾ। ਅੰਮ੍ਰਿਤ ਵਹੇ ਧਾਰਾ ਗੰਗ, ਕਰੋੜ ਤੇਤੀਸਾ ਇੰਦਰ ਸੰਗ, ਸ਼ਿਵ ਸ਼ੰਕਰ ਮੰਗੇ ਸਾਚੀ ਮੰਗ, ਬ੍ਰਹਮਾ ਸੀਸ ਨਿਵਾਇੰਦਾ। ਲੋਆਂ ਪੁਰੀਆਂ ਹੋਈਆਂ ਭੰਗ, ਹਰਿ ਜੀ ਵਰਤੇ ਆਪਣਾ ਰੰਗ, ਹੋਰ ਕੋਈ ਦਿਸ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਚੌਦਾਂ ਲੋਕਾਂ ਵੇਸ ਕਰ, ਸੱਤਾਂ ਸੱਤਾਂ ਵੰਡ ਕਰਾਇੰਦਾ। ਸੱਤ ਲੋਕ ਅਕਾਸ਼ ਸੱਤ ਪਾਤਾਲਿਆ। ਅਰਜਨ ਦੇਵੇ ਹਰਿ ਧਰਵਾਸ, ਜੀਵ ਜਿਵਾਲਿਆ। ਆਪੇ ਹੋਏ ਪ੍ਰਿਥਮੀ ਅਕਾਸ਼, ਆਪੇ ਹੋਏ ਘਟ ਘਟ ਵਾਸ, ਚਤਰਭੁਜ ਆਪ ਅਖਵਾ ਲਿਆ। ਆਪੇ ਹੋਏ ਦਸ ਦਸ ਮਾਸ, ਆਪੇ ਹੋਏ ਘਟ ਘਟ ਵਾਸ, ਆਦਿ ਅੰਤ ਨਾ ਜਾਏ ਵਿਨਾਸ, ਆਪੇ ਲੇਖਾ ਸ਼ਬਦ ਸਵਾਸ, ਚੰਦ ਸੂਰਜ ਅਵਤਾਰਿਆ। ਜੋਤੀ ਜੋਤ ਸਰੂਪ ਹਰਿ, ਤ੍ਰੈਗੁਣ ਮਾਇਆ ਵੇਸ ਕਰ, ਹਰਿ ਹਰਿ ਭੁਗਤ ਜੁਗਤ ਸਾਚਾ ਰਾਹ ਵਖਾ ਰਿਹਾ। ਗੁਰਦਵਾਰਾ ਇਕ ਨਿਸ਼ਾਨ ਹੈ। ਨਾ ਕੋਈ ਮੰਦਰ ਨਾ ਕੋਈ ਮਕਾਨ ਹੈ। ਆਤਮ ਧਰਮ ਬ੍ਰਹਮ ਗਿਆਨ ਹੈ। ਗੁਰ ਪੂਰੇ ਦਾ ਸਾਚਾ ਜਨਮ, ਜਿਥੇ ਉਪਜੇ ਨਾਮ ਨਿਧਾਨ ਹੈ। ਮਾਨਸ ਦੇਹੀ ਪੂਰਨ ਕਰਮ, ਜਿਸ ਮਿਲਿਆ ਬ੍ਰਹਮ ਗਿਆਨ ਹੈ। ਦੂਈ ਦਵੈਤੀ ਝੂਠਾ ਭਰਮ, ਆਪੇ ਰਾਮ ਰਹੀਮ ਰਹਿਮਾਨ ਹੈ। ਜੋਤੀ ਜੋਤ ਸਰੂਪ ਹਰਿ, ਸਤਿਜੁਗ ਸਾਚੇ ਦੇਵੇ ਜਰਮ, ਝੁੱਲੇ ਫੇਰ ਸੱਚਾ ਨਿਸ਼ਾਨ ਹੈ। ਸ਼ਬਦ ਕਿਰਪਾਨ ਤੇਜ਼ ਖੰਡਾ। ਵਿਚ ਜਹਾਨ ਉਚਾ ਡੰਡਾ। ਨਾਮ ਨਿਰਬਾਣ ਪਾਈ ਵੰਡਾ। ਗੁਣ ਨਿਧਾਨ ਵਿਚ ਬ੍ਰਹਿਮੰਡਾ। ਪੂਰਨ ਭਗਵਾਨ ਆਪ ਮੇਟ ਮਿਟਾਏ ਭੇਖ ਪਖੰਡਾ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਜੋਤੀ ਜਾਮਾ ਭੇਖ ਧਰ, ਇਕ ਉਠਾਏ ਨਾਮ ਚੰਡ ਪਰਚੰਡਾ। ਸ਼ਬਦ ਖੰਡਾ ਜਿਸ ਜਨ ਹੱਥ ਉਠਾਇਆ ਏ। ਆਤਮ ਹੋਏ ਮਾਤ ਨਾ ਰੰਡਾ, ਆਤਮ ਘਮੰਡਾ ਦੂਰ ਕਰਾਇਆ ਏ। ਸੀਤਲ ਕਾਇਆ ਪਾਏ ਠੰਡਾ, ਮਿਲੇ ਨਾਮ ਵਿਚ ਵਰਭੰਡਾ, ਬ੍ਰਹਿਮੰਡ ਖੋਜ ਖੁਜਾਇਆ ਏ। ਕਲਜੁਗ ਅੰਤਮ ਆਇਆ ਕੰਢਾ, ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਏਕਾ ਸ਼ਬਦ ਖੰਡਾ ਵਡਿਆਇਆ ਏ। ਸ਼ਬਦ ਖੰਡਾ ਹੱਥ ਦਾਤਾਰ, ਜਨ ਭਗਤ ਤਰਾਇੰਦਾ। ਬੇਮੁਖਾਂ ਕਰ ਖਵਾਰ, ਲੱਖ ਚੁਰਾਸੀ ਗੇੜ ਭਵਾਇੰਦਾ। ਗੁਰਮੁਖ ਸਾਚੇ ਸ਼ਬਦ ਵਣਜਾਰ, ਏਕਾ ਦੱਸੇ ਸਚ ਪਿਆਰ, ਜ਼ਾਤੀ ਪਾਤੀ ਵਰਨ ਗੋਤੀ ਭੇਵ ਚੁਕਾਇੰਦਾ। ਬ੍ਰਹਮ ਰੂਪ ਹਰਿ ਕਰਤਾਰ। ਸਾਚਾ ਧਰਮ ਵਿਚ ਸੰਸਾਰ। ਪੁਰਖ ਬਿਧਾਤੀ ਸਾਚਾ ਨਾਤੀ, ਅੰਮ੍ਰਿਤ ਦੇਵੇ ਬੂੰਦ ਸਵਾਂਤੀ, ਦਸਮ ਦਵਾਰੀ ਧਾਰ ਵਹਾਇੰਦਾ। ਹਰਿਜਨ ਮੇਲਾ ਇਕ ਇਕਾਂਤੀ, ਮਿਟੇ ਰੈਣ ਅੰਧੇਰੀ ਰਾਤੀ, ਦੀਪ ਉਜਾਲਾ ਗੁਰ ਗੋਪਾਲਾ ਏਕਾ ਏਕ ਕਰਾਇੰਦਾ। ਅੰਮ੍ਰਿਤ ਖੰਡਾ ਬਹੁ ਬਹੁ ਭਾਂਤੀ, ਕਲਜੁਗ ਪਾੜੇ ਅੰਤਮ ਛਾਤੀ, ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਤੁਠ ਮੁਠ ਆਪਣੇ ਹੱਥ ਰਖਾਇੰਦਾ। ਹਰਿ ਕਿਰਪਾਨ ਇਕ ਬਣਾਈ ਹੈ। ਤਿੱਖੀ ਧਾਰ ਆਪ ਰਖਾਈ ਹੈ। ਲੁਹਾਰ ਤਰਖਾਣ ਨਾ ਕਿਸੇ ਘੜਾਈ ਹੈ। ਗੁਰਮੁਖ ਵਿਰਲਾ ਨੌਜਵਾਨ, ਜਿਸ ਗੁਰ ਚਰਨ ਪ੍ਰੀਤੀ ਸਾਚੀ ਕਰ ਤਨ ਆਪਣੇ ਨਾਲ ਛੁਹਾਈ ਹੈ। ਧੁਰ ਦਰਗਾਹੀ ਸਾਚਾ ਦਾਨ, ਦੇਵਣਹਾਰ ਹਰਿ ਭਗਵਾਨ, ਸਾਚੀ ਕਿਰਪਾਨ ਜਿਸ ਪਰਨਾਈ ਹੈ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਆਪ ਆਪਣੀ ਜੋਤ ਧਰ, ਤੁੱਠ ਮੁੱਠ ਆਪਣੇ ਹੱਥ ਰਖਾਈ ਹੈ। ਸਰ ਅੰਮ੍ਰਿਤ ਸਰੋਵਰ ਮਾਨ ਬੰਦ ਰਖਾਇਆ। ਸਰ ਅੰਮ੍ਰਿਤ ਆਪ ਬਣਾਈ ਮਾਇਆ ਕੰਧ, ਸਾਚਾ ਰਾਹ ਕਿਸੇ ਹੱਥ ਨਾ ਆਇਆ। ਮਨਮੁਖ ਮੂਰਖ ਨਾ ਜਾਨਣ ਅੰਧ, ਸਚ ਦਵਾਰੇ ਆਪ ਟਿਕਾਇਆ। ਸਰ ਅੰਮ੍ਰਿਤ ਸਾਚਾ ਸਰ, ਆਪ ਟਿਕਾਏ ਆਪਣੇ ਘਰ, ਦਰ ਸ਼ਬਦੀ ਬੰਦ ਕਰਾਇਆ। ਗੁਰਮੁਖ ਵਿਰਲੇ ਕਿਰਪਾ ਕਰ, ਪੁਰਖ ਅਬਿਨਾਸ਼ੀ ਸਾਚਾ ਹਰਿ, ਜੋਤੀ ਜੋਤ ਸਰੂਪ ਹਰਿ, ਆਤਮ ਕੁੰਡਾ ਦੇਵੇ ਲਾਹਿਆ। ਸਰ ਅੰਮ੍ਰਿਤ ਤਾਲ ਸੁਹਾਏ, ਗਹਿਰ ਗੁਣ ਸਾਗਰਾ। ਸਾਚੇ ਧਾਮ ਆਪ ਰਖਾਏ, ਦਿਸ ਨਾ ਆਏ ਕਾਇਆ ਗਾਗਰਾ। ਮਨਮੁਖ ਜੀਵ ਫਿਰਨ ਹਲਕਾਏ, ਨਿਰਮਲ ਕਰਮ ਨਾ ਹੋਏ ਉਜਾਗਰਾ। ਗੁਰਮੁਖਾਂ ਮੇਲਾ ਸਹਿਜ ਸੁਭਾਏ, ਕਰਿਆ ਵਣਜ ਸੱਚਾ ਸੁਦਾਗਰਾ। ਬੰਦ ਕਿਵਾੜੀ ਆਪ ਖੁਲ੍ਹਾਏ, ਦੇਵੇ ਦਰਸ ਰਤੀ ਰਤਨਾਗਰਾ। ਜੋਤੀ ਜੋਤ ਸਰੂਪ ਹਰਿ, ਸਾਚਾ ਤਾਲ ਇਕ ਵਖਾਏ, ਗੁਰਮੁਖ ਨਹਾਵਣ ਤੀਰਥ ਜਾਏ, ਦੁਰਮਤ ਮੈਲ ਮਾਤ ਚੁਕਾਏ ਸਾਚੇ ਸਾਗਰਾ। ਸਰ ਅੰਮ੍ਰਿਤ ਸੁਰਤ ਸੰਭਾਲ ਧਾਰ ਅਪਾਰਿਆ। ਆਪ ਟਿਕਾਈ ਮਸਤੱਕ ਸਾਚੇ ਥਾਲ, ਜੋਤ ਨਿਰੰਕਾਰਿਆ। ਅੱਠੇ ਪਹਿਰ ਅਵੱਲੜੀ ਚਾਲ, ਕਾਇਆ ਮਾਟੀ ਝੂਠੀ ਖਾਲ, ਲੱਖ ਚੁਰਾਸੀ ਖਾਏ ਕਾਲ, ਗੁਰਮੁਖ ਸੋਹੇ ਸਚ ਦਵਾਰਿਆ। ਹਰਿਜਨ ਪਰਖੇ ਸਾਚੇ ਲਾਲ, ਧੁਰ ਦਰਗਾਹੀ ਆਪ ਦਲਾਲ, ਕਾਇਆ ਫਲ ਏਕ ਸ਼ਬਦ ਸਾਚੇ ਡਾਲ੍ਹ, ਕਰਾਏ ਵਣਜ ਸੱਚਾ ਵਪਾਰਿਆ। ਆਪੇ ਚਲੇ ਨਾਲ ਨਾਲ, ਭਗਤਨ ਹਿਤ ਕਰੇ ਸੰਭਾਲ, ਨਿੱਤ ਨਵਿੱਤਾ ਕਰੇ ਪ੍ਰਿਤਪਾਲ, ਆਦਿ ਅੰਤ ਹੋਏ ਅਧਾਰਿਆ। ਗੁਰਮੁਖ ਹੋਣ ਨਾ ਮਾਤ ਕੰਗਾਲ, ਆਪੇ ਤੋੜੇ ਜਗਤ ਜੰਜਾਲ, ਕਾਇਆ ਮੰਦਰ ਇਕ ਵਖਾਏ ਸਾਚਾ ਗੁਰ ਸੱਚੀ ਧਰਮਸਾਲ, ਦੇਵੇ ਦਰਸ ਅਗੰਮ ਅਪਾਰਿਆ। ਜੋਤੀ ਜੋਤ ਸਰੂਪ ਹਰਿ, ਦੀਪਕ ਜੋਤੀ ਇਕ ਜਗਾਏ, ਗੁਰਮੁਖ ਸਾਚੇ ਆਪ ਉਠਾਏ, ਦਇਆਨਿਧ ਦਇਆਵਾਨ ਸਾਚੀ ਭਿਛਿਆ ਝੋਲੀ ਪਾਏ, ਦੇਵੇ ਦਾਨ ਵਡ ਵਡ ਦਾਨਿਆ। ਸਰ ਅੰਮ੍ਰਿਤ ਸਤਿ ਸੰਤੋਖ ਸਰਬ ਭਰਪੂਰਿਆ। ਹਰਿਜਨ ਵਿਰਲੇ ਅੰਤਮ ਮੋਖ, ਬੇਮੁਖਾਂ ਦਰ ਦਵਾਰਾ ਦਿਸੇ ਦੂਰਿਆ। ਅੱਠੇ ਪਹਿਰ ਆਤਮ ਤ੍ਰਿਸਨਾ ਲੱਗੀ ਭੁੱਖ, ਹਉਮੇ ਲਗਾ ਰੋਗ ਜਗਤ ਵਸੂਰਿਆ। ਗੁਰਮੁਖ ਵਿਰਲੇ ਸਾਚੇ ਘਰ ਏਕਾ ਮੋਖ, ਪ੍ਰਭ ਅਬਿਨਾਸ਼ੀ ਘਨਕਪੁਰ ਵਾਸੀ ਦਿਸੇ ਹਾਜ਼ਰ ਹਜ਼ੂਰਿਆ। ਜੋਤੀ ਜੋਤ ਸਰੂਪ ਹਰਿ, ਏਕਾ ਦੇਵੇ ਸ਼ਬਦ ਨਾਦ, ਅਨਾਹਦ ਸਾਚੀ ਤੂਰਿਆ। ਅੰਮ੍ਰਿਤ ਆਤਮ ਰਸ ਆਤਮ ਮਧ ਮਤਿਆ। ਗੁਰਮੁਖ ਵਿਰਲਾ ਲੇਵੇ ਹੱਸ, ਜਿਸ ਪਿਆਏ ਕਮਲਾਪਾਤਿਆ। ਤਨ ਵਿਕਾਰਾ ਜਾਏ ਨੱਸ, ਹਰਿਜਨ ਹੋਏ ਆਤਮ ਰਾਸਿਆ। ਰਾਹ ਸਾਚਾ ਜਾਏ ਦਸ, ਪੁਰਖ ਅਬਿਨਾਸ਼ੀ ਲੋਕਮਾਤਿਆ। ਕਾਇਆ ਨਗਰ ਖੇੜਾ ਜਾਏ ਵਸ, ਮਿਟੇ ਰੈਣ ਅੰਧੇਰੀ ਰਾਤਿਆ। ਬੇਮੁਖ ਦਰ ਤੋਂ ਜਾਏ ਨੱਸ, ਕੁਲਖਣੀ ਨਾਰ ਵਡ ਕਮਜਾਤਿਆ। ਨਰ ਹਰਿ ਹਰਿ ਹਿਰਦੇ ਜਾਏ ਵਸ, ਪਾਰਬ੍ਰਹਮ ਸਹਿਜ ਸੁਖ ਵਾਸਿਆ। ਰਸਨ ਪਿਆਏ ਅੰਮ੍ਰਿਤ ਰੂਪੀ ਬੂੰਦ ਇਕ ਸਵਾਂਤਿਆ। ਸ਼ਬਦ ਤੀਰ ਮਾਰੇ ਕਸ, ਚਰਨ ਬੰਧਾਏ ਸਾਚਾ ਨਾਤਿਆ। ਲੱਖ ਚੁਰਾਸੀ ਰਿਹਾ ਮਥ, ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਨਾ ਕੋਈ ਜਾਣੇ ਜ਼ਾਤੀ ਪਾਤੀਆ। ਅੰਮ੍ਰਿਤ ਆਤਮ ਧਾਰ ਵਹਾਇੰਦਾ। ਸਰ ਅੰਮ੍ਰਿਤ ਕਰ ਵਿਚਾਰ, ਗੁਰਮੁਖ ਵਿਰਲਾ ਤੀਰਥ ਸਾਚੇ ਮਾਤ ਨੁਹਾਇੰਦਾ। ਪੂਰਬ ਕਰਮਾਂ ਰਿਹਾ ਵਿਚਾਰ, ਜੋਤੀ ਜਾਮਾ ਭੇਖ ਨਿਆਰ, ਕਲਗੀ ਤੋੜਾ ਨਾਮ ਦਾਤਾਰ, ਸ਼ਬਦ ਘੋੜਾ ਵਿਚ ਸੰਸਾਰ, ਜੁੜਿਆ ਜੋੜਾ ਪਹਿਲੀ ਵਾਰ, ਬੇਮੁਖ ਜੀਵ ਭੇਵ ਨਾ ਪਾਇੰਦਾ। ਆਤਮ ਚਲਿਆ ਇਕ ਵਿਕਾਰ, ਹਉਮੇ ਲੱਗਾ ਸਰਬ ਹੰਕਾਰ, ਦਸਮ ਦਵਾਰੇ ਵਸੇ ਬਾਹਰ, ਨੌਂ ਦਵਾਰੇ ਖੇਲ ਰਚਾਇੰਦਾ। ਗੁਰਮੁਖ ਸਾਚੇ ਸੰਤ ਦੁਲਾਰ, ਦੇਵੇ ਦਰਸ ਅਗੰਮ ਅਪਾਰ, ਭਰਮ ਭਉ ਨਿਵਾਰ, ਦਸਮ ਦਵਾਰੀ ਭੇਵ ਚੁਕਾਇੰਦਾ। ਜੋਤੀ ਨੂਰ ਗੁਰ ਮੰਤਰ ਇਕ ਅਪਾਰ, ਪਵਣ ਜੋਤੀ ਸ਼ਬਦ ਬਸੰਤਰ, ਜਗਦੀ ਰਹੇ ਦਸਮ ਦਵਾਰ। ਇਕ ਬਣਾਏ ਆਪਣੀ ਬਣਤ, ਸ਼ਬਦ ਸਿੰਘਾਸਣ ਸੁੱਤਾ ਪੈਰ ਪਸਾਰ। ਸਰਬ ਜੀਆਂ ਬਿਦ ਜਾਣੇ ਅੰਤਰ, ਏਕਾ ਪੁਰਖ ਸਬਾਈ ਨਾਰ। ਵੇਖੇ ਵੇਖ ਵਖਾਣੇ ਸ੍ਰਿਸ਼ਟ ਸਬਾਈ ਮਾਤ ਪਤਾਲ ਅਕਾਸ਼ ਗਗਨ ਗਗਨੰਤਰ, ਲੋਆਂ ਪੁਰੀਆਂ ਪਾਵੇ ਸਾਰ। ਆਵੇ ਜਾਵੇ ਜੁਗਾ ਜੁਗੰਤਰ, ਨਾ ਕੋਈ ਜਾਣੇ ਜੰਤ ਗਵਾਰ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਆਪ ਆਪਣੀ ਕਿਰਪਾ ਕਰ, ਲੱਖ ਚੁਰਾਸੀ ਜੋਤ ਧਰ, ਸਰਬ ਘਟ ਕਾਇਆ ਮੰਦਰ ਅੰਦਰ ਕੀਟ ਹਸਤ ਪਾਵੇ ਸਾਰ। ਅੰਮ੍ਰਿਤ ਆਤਮ ਸਰ ਠੰਡੀ ਧਾਰਿਆ। ਗੁਰਮੁਖ ਵਿਰਲਾ ਪੀਵੇ ਸੀਰ, ਜਿਸ ਦੇਵੇ ਹਰਿ ਨਿਰੰਕਾਰਿਆ। ਮਨਮੁਖਾਂ ਲੱਥੇ ਕਾਇਆ ਚੀਰ, ਕੋਈ ਨਾ ਦੇਵੇ ਮਾਤ ਧੀਰ, ਬ੍ਰਹਮ ਰੂਪ ਨਾ ਕਿਸੇ ਵਿਚਾਰਿਆ। ਜੋਤੀ ਜੋਤ ਸਰੂਪ ਹਰਿ, ਅੰਮ੍ਰਿਤ ਆਤਮ ਦੇਵੇ ਸਰ, ਹਰਿਜਨ ਸਾਚੇ ਸੰਤ ਸੁਹੇਲੇ ਘਰ ਅਕੇਲੇ ਆਪੇ ਆਪ ਮੁਖ ਚਵਾ ਰਿਹਾ। ਸਰ ਅੰਮ੍ਰਿਤ ਸਰਬ ਗਿਆਨ, ਬੂਝ ਬੁਝਾਈਆ। ਤੀਜੇ ਨੈਣਾਂ ਮਾਰ ਧਿਆਨ, ਕਾਇਆ ਮਾਟੀ ਹਟ ਖੁਲ੍ਹਾਈਆ। ਸਾਚਾ ਵੱਜੇ ਤੀਰ ਨਿਸ਼ਾਨ, ਰਸਨਾ ਚਿਲੇ ਰਿਹਾ ਚੜ੍ਹਾਈਆ। ਏਕਾ ਏਕ ਸਰੋਵਰ ਮਾਨ, ਦਸਮ ਦਵਾਰੀ ਬੂਝ ਬੁਝਾਈਆ। ਭਗਤ ਜਨਾਂ ਦੀ ਸਾਚੀ ਖਾਣ, ਆਦਿ ਅੰਤ ਤੋਟ ਨਾ ਆਈਆ। ਆਪੇ ਮਧ ਆਪੇ ਰਸੀਆ ਆਪੇ ਪੀਣ ਖਾਣ, ਆਪੇ ਧਾਰਾ ਰਿਹਾ ਵਹਾਈਆ। ਆਪੇ ਸ਼ਬਦ ਆਪੇ ਸੰਤ ਸੁਹੇਲੇ ਸਾਚੇ ਸਦ ਜਗਤ ਜਗਦੀਸਾ ਰਾਗ ਛਤੀਸਾ ਸੁਨ ਮੰਡਲ ਅਗਾਧ ਬੋਧਾ ਓਅੰਕਾਰਾ ਰਿਹਾ ਸਮਝਾਈਆ। ਪਾਰਬ੍ਰਹਮ ਪੁਰਖ ਉਨੀਸਾ, ਛਤਰ ਝੁੱਲੇ ਸਾਚਾ ਸੀਸਾ, ਦੂਸਰ ਕੋਈ ਭੇਵ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਅੰਮ੍ਰਿਤ ਆਤਮ ਸਾਚੇ ਸਰ, ਏਕਾ ਹਰਿ ਸਦ ਰਖਾਈਆ। ਸਰ ਸਰੋਵਰ ਆਤਮ ਧਾਰ। ਗੁਰ ਪੂਰਾ ਕਰੇ ਸਰਬ ਵਿਚਾਰ। ਹਰਿਜਨ ਹਰਿ ਹਰਿ ਸਾਚਾ ਸੂਰਾ, ਮੰਗੇ ਮੰਗ ਬਣ ਭਿਖਾਰ। ਦੇਵੇ ਵਰ ਸਰਬ ਗੁਣ ਭਰਪੂਰਾ, ਭਰਿਆ ਰਹੇ ਦਰ ਭੰਡਾਰ। ਆਤਮ ਜੋਤੀ ਸਾਚਾ ਨੂਰਾ, ਸ਼ਬਦ ਸਿੰਘਾਸਣ ਕਰ ਤਿਆਰ। ਬੇਮੁਖਾਂ ਕਲ ਦਿਸੇ ਦੂਰਾ, ਗੁਰਮੁਖ ਸੋਏ ਸਾਚੇ ਘਰ ਆਤਮ ਦਰ ਦਵਾਰ। ਜੋਤੀ ਜੋਤ ਸਰੂਪ ਹਰਿ, ਜੋਤ ਨਿਰੰਜਣ ਭੇਖ ਕਰ, ਲੱਖ ਚੁਰਾਸੀ ਵੇਖ ਹਰਿ, ਆਪੇ ਕਰੇ ਆਪਣੀ ਕਾਰ। ਅੰਮ੍ਰਿਤ ਆਤਮ ਰੰਗ ਰੰਗ ਅਮੋਲਿਆ। ਗੁਰਮੁਖ ਵਿਰਲਾ ਜਾਏ ਲੰਘ, ਬੇਮੁਖ ਮਾਇਆ ਭੁਲਿਆ। ਸ਼ਬਦ ਡੋਰੀ ਨਾਮ ਪਤੰਗ, ਆਪ ਨਿਭਾਏ ਆਪਣਾ ਸੰਗ, ਨਰ ਹਰਿ ਸੱਚਾ ਕੰਤੂਹਲਿਆ। ਇਕ ਵਜਾਏ ਨਾਮ ਮਰਦੰਗ, ਅੰਮ੍ਰਿਤ ਵਹਾਏ ਸਾਚੀ ਗੰਗ, ਸ਼ਬਦ ਝੁਲਾਏ ਸਚ ਪੰਘੂੜਾ, ਗੁਰਮੁਖ ਵਿਰਲੇ ਮਾਤ ਝੂਲਿਆ। ਸੋਹੰ ਪਾਏ ਹੱਥੀਂ ਚੂੜਾ, ਕਾਇਆ ਰੰਗ ਚੜ੍ਹਾਏ ਗੂੜ੍ਹਾ, ਚਤੁਰ ਸੁਜਾਨ ਬਣਾਏ ਮੂਰਖ ਮੂੜ੍ਹਾ, ਪੁਰਖ ਅਬਿਨਾਸ਼ੀ ਦੂਲ੍ਹੋ ਦੂਲਿਆ। ਗੁਰਮੁਖ ਵਿਰਲਾ ਪਾਏ ਦਇਆ ਕਮਾਏ ਚਰਨ ਲਗਾਏ ਮਸਤਕ ਧੂੜਾ, ਸ੍ਰਿਸ਼ਟ ਸਬਾਈ ਨਾਤਾ ਦਿਸੇ ਕੂੜੋ ਕੂੜਾ, ਹਰਿਜਨ ਹਰਿ ਦਵਾਰੇ ਏਕਾ ਫਲਿਆ ਫੂਲਿਆ। ਜੋਤੀ ਜੋਤ ਸਰੂਪ ਹਰਿ, ਭਗਤ ਜਨਾਂ ਸਦ ਵਸੇ ਦਰ, ਅੰਮ੍ਰਿਤ ਆਤਮ ਸਾਚੇ ਸਰ, ਆਪ ਪਿਆਏ ਭਰ ਭਰ ਸਾਚੀ ਚੂਲੀਆ। ਅੰਮ੍ਰਿਤ ਆਤਮ ਘਰ ਦਸਮ ਦਵਾਰਿਆ। ਨੌਂ ਦਵਾਰੇ ਆਵੇ ਡਰ, ਮਨਮੁਖ ਮੁਗਧ ਗਵਾਰਿਆ। ਮਾਨਸ ਦੇਹੀ ਰਹੀ ਹਰ, ਪੁਰਖ ਅਬਿਨਾਸ਼ੀ ਨਾ ਤਨ ਵਿਚਾਰਿਆ। ਝੂਠੀ ਕਰਨੀ ਰਿਹਾ ਕਰ, ਮਿਲੀ ਵਸਤ ਦਸਤ ਕਾਮ ਕਰੋਧ ਲੋਭ ਮੋਹ ਹੰਕਾਰਿਆ। ਗੁਰਮੁਖ ਵਿਰਲਾ ਗੁਰ ਚਰਨ ਸਰਨ ਜਨ ਜਾਏ ਪੜ, ਤਨ ਮਨ ਅੰਦਰ ਮੰਦਰ ਖੋਲ੍ਹੇ ਬੰਦ ਕਿਵਾੜਿਆ। ਸਾਚੀ ਤਰਨੀ ਜਾਏ ਤਰ, ਲਾੜੀ ਮੌਤ ਚਬਾਏ ਆਪਣੀ ਦਾੜ੍ਹਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਵਸਾਏ ਸਾਚੇ ਘਰ, ਸਾਚੇ ਪੌੜੇ ਆਪੇ ਚਾੜ੍ਹਿਆ। ਅੰਮ੍ਰਿਤ ਸਰ ਸਰੋਵਰ ਸਚ ਮਹੱਲਿਆ। ਪੁਰਖ ਅਬਿਨਾਸ਼ੀ ਆਪ ਟਿਕਾਏ ਊਚੋ ਊਚ ਅਟਲਿਆ। ਬੇਮੁੱਖ ਜੀਵਾਂ ਦਿਸ ਨਾ ਆਏ, ਨਿਹਚਲ ਧਾਮ ਅਟਲਿਆ। ਗੁਰਮੁਖ ਵਿਰਲਾ ਸਹਿਜ ਸੁਭਾਏ ਪਾਏ, ਸਚ ਦਵਾਰਾ ਏਕਾ ਮਲਿਆ। ਨਿਝਰ ਧਾਰ ਆਪ ਵਹਾਏ, ਦੇਵੇ ਸਚ ਉਛਲਿਆ। ਕਵਲ ਨਾਭੀ ਪ੍ਰਭ ਉਲਟਾਏ, ਅੰਮ੍ਰਿਤ ਬੂੰਦ ਮੁਖ ਚੁਆਏ, ਆਪੇ ਫਲਿਆ ਆਪੇ ਫੂਲਿਆ। ਜੋਤੀ ਜੋਤ ਸਰੂਪ ਹਰਿ, ਗੁਰਮੁਖਾਂ ਦੇਵੇ ਨਾਮ ਵਰ, ਭਾਗ ਲਗਾਏ ਸਾਚੀ ਕੁਲਿਆ। ਸਰ ਅੰਮ੍ਰਿਤ ਸਹਿਜ ਸੁਖ ਦਾਨਿਆ। ਗੁਰਮੁਖਾਂ ਘਰ ਜੋਤ ਨਿਰੰਜਣ ਆਤਮ ਦਰ ਸ਼ਬਦ ਕਰਾਏ ਬ੍ਰਹਮ ਗਿਆਨਿਆ। ਇਕ ਵਖਾਏ ਸਾਚਾ ਸਰ, ਆਪ ਆਪਣੀ ਕਿਰਪਾ ਕਰ, ਧੁਰ ਦਰਗਾਹੀ ਨਾਮ ਨਿਸ਼ਾਨਿਆ। ਨਾ ਜਨਮੇ ਨਾ ਜਾਏ ਮਰ, ਜੋਤੀ ਜੋਤ ਸਰੂਪ ਹਰਿ, ਵਡ ਦਾਤਾ ਜੋਧਾ ਸੂਰਬੀਰ ਵਡ ਬਣਿਆ ਦਾਨਾ ਦਾਨਿਆ। ਦਾਨਾ ਬੀਨਾ ਹਰਿ ਦਾਤਾਰ, ਦਇਆ ਨਿਧ ਅਖਵਾਇੰਦਾ। ਹਰਿ ਜਨ ਸਾਚੇ ਕਰ ਪਿਆਰ ਕਾਰਜ ਕਰੇ ਸਿਧ, ਆਤਮ ਵਿਧ ਤੀਰ ਚਲਾਇੰਦਾ। ਪਾਰਬ੍ਰਹਮ ਬ੍ਰਹਮ ਪਾਰ ਆਦਿ ਪੁਰਖ ਅਪਰੰਪਰ ਅਕਾਲ ਮੂਰਤ ਮੂਰਤ ਅਕਾਲ ਦੀਨ ਦਿਆਲ ਵਿਚ ਸੰਸਾਰ, ਕਾਰਜ ਸਿਧ ਨੌਂ ਨਿਧ ਘਰ ਉਪਜਾਇੰਦਾ। ਪੁਰਖ ਨਿਰੰਜਣ ਅਗੰਮ ਅਪਾਰ, ਸਾਚਾ ਮਜਨ ਚਰਨ ਦਵਾਰ, ਨੇਤਰ ਅੰਜਨ ਸ਼ਬਦ ਅਪਾਰ, ਆਤਮ ਸੂਖਮ ਸਾਚਾ ਮਾਰਗ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਕਰੇ ਆਪਣੀ ਬਿਧ, ਵਿਛੜਿਆਂ ਮੇਲ ਮਿਲਾਇੰਦਾ। ਸਚ ਦਵਾਰਾ ਮਾਨ, ਜਲੇ ਜਲ ਥਲਿਆ। ਸਤਿ ਸਰੋਵਰ ਆਣ, ਬਲੀ ਬਲ ਬਲਿਆ। ਕਾਇਆ ਮੰਦਰ ਸੁੰਞ ਮਸਾਣ, ਆਪ ਵਖਾਏ ਵਲ ਛਲਿਆ। ਹਰਿਜਨ ਸਾਚੇ ਮਾਰ ਧਿਆਨ, ਖੇਲ ਕਰਾਏ ਉਚ ਅਟਲਿਆ। ਸਾਚੇ ਘਰ ਸੱਚਾ ਇਸ਼ਨਾਨਾ, ਸਤਿ ਸਰੋਵਰ ਏਕਾ ਮਲਿਆ। ਅੰਮ੍ਰਿਤ ਵੇਲਾ ਗੁਰ ਇਸ਼ਨਾਨ, ਦੇਵੇ ਦਰਸ ਘੜੀ ਘੜੀ ਪਲ ਪਲਿਆ। ਕਾਇਆ ਕੋਟ ਗੜ੍ਹ ਹਰਿ ਚੜ੍ਹ, ਆਪੇ ਵੇਖੇ ਸੀਸ ਧੜ, ਸੀਰ ਪਿਆਏ ਬਹੱਤਰ ਨਾੜ, ਆਪੇ ਜਾਣੀ ਜਾਣਿਆ। ਗੁਰਮੁਖ ਸਾਚੇ ਰਿਹਾ ਫੜ, ਅੰਦਰੇ ਅੰਦਰ ਹਰਿ ਜੀ ਵੜ, ਕੂੜ ਕੁਟੰਬ ਜਗਤ ਨਿਸ਼ਾਨਿਆ। ਮਾਇਆ ਰਾਣੀ ਵਹੇ ਹੜ, ਗੁਰਮੁਖ ਵਿਰਲਾ ਏਕਾ ਅੱਖਰ ਜਾਏ ਪੜ੍ਹ, ਮਿਲੇ ਮੇਲ ਪੁਰਖ ਸੁਜਾਨਿਆ। ਸਾਚੇ ਘਾੜਨ ਰਿਹਾ ਘੜ, ਗੁਰਮੁਖਾਂ ਦਰ ਦਵਾਰੇ ਅਗੇ ਖੜ੍ਹ, ਨਾ ਕੋਈ ਜਾਣੇ ਮਾਤ ਵਿਦਵਾਨਿਆ। ਹਉਮੇ ਰੋਗ ਰਹੇ ਸੜ, ਜੋਤੀ ਜੋਤ ਸਰੂਪ ਹਰਿ, ਏਕਾ ਮਾਰੇ ਸ਼ਬਦ ਤੀਰ ਕਾਨੀਆ। ਮਾਰੇ ਸ਼ਬਦ ਤੀਰ ਨਿਸ਼ਾਨ, ਬੇਮੁਖ ਬੇਮੁਹਾਣਿਆ। ਹਰਿਜਨ ਬਖ਼ਸ਼ੇ ਚਰਨ ਧਿਆਨ, ਦਰ ਦਵਾਰਾ ਇਕ ਪਛਾਨਿਆ। ਬੇਮੁਖ ਰੋੜੇ ਵਿਚ ਜਹਾਨ, ਚੁੱਕੇ ਮਾਤ ਪੀਣਾ ਖਾਣਿਆ। ਗੁਰਮੁਖ ਝੁਲਦਾ ਰਹੇ ਨਿਸ਼ਾਨ, ਮਿਲੇ ਮੇਲ ਵਾਲੀ ਦੋ ਜਹਾਨ, ਤੁੱਟੇ ਮਾਣ ਸਾਚੇ ਰਾਣਿਆ। ਗੁਣਵੰਤ ਗੁਣੀ ਨਿਧਾਨ, ਆਦਿਨ ਅੰਤਾ ਪੁਰਖ ਸੁਜਾਨ, ਪੂਰਨ ਭਗਵੰਤਾ ਹਰਿ ਭਗਵਾਨ, ਆਪੇ ਜਾਣੇ ਆਪਣੇ ਭਾਣਿਆ। ਕਲਜੁਗ ਮਾਇਆ ਪਾਏ ਬੇਅੰਤਾ, ਜਗਤ ਸਦਾਏ ਸਾਧਨ ਸੰਤਾ, ਨਰ ਹਰਿ ਨਾ ਕਰੇ ਪਛਾਨਿਆ। ਦਰ ਦਵਾਰਾ ਦੂਰ ਨੌਂ ਦਰਵਾਜਿਆ। ਗੁਰਮੁਖ ਵਿਰਲਾ ਜਾਣੇ ਸੂਰ, ਜਿਸ ਜਨ ਦਇਆ ਕਮਾਏ ਗਰੀਬ ਨਿਵਾਜਿਆ। ਦੀਪਕ ਜੋਤੀ ਨੂਰ ਉਜਾਲਾ ਕਾਇਆ ਪਰਬਤ ਸਚ ਕੋਹਤੂਰ ਸਾਚਾ ਸਾਜਨ ਸਾਜਿਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ, ਭਗਤ ਜਨਾਂ ਸਦ ਹਾਜ਼ਰ ਹਜ਼ੂਰ, ਏਕਾ ਮਾਤ ਮਾਰ ਝਾਤ, ਬੈਠ ਇਕਾਂਤ ਕੁਲਵੰਤ ਰੱਖਣ ਆਇਆ ਲਾਜਿਆ। ਅੰਮ੍ਰਿਤ ਦੇਵੇ ਬੂੰਦ ਸਵਾਂਤ, ਆਪੇ ਪਿਤਾ ਆਪੇ ਮਾਤ, ਏਕਾ ਬਖ਼ਸ਼ੇ ਚਰਨ ਸ਼ਬਦ ਦਾਤ, ਨਾ ਕੋਈ ਵੇਖ ਜ਼ਾਤ ਪਾਤ, ਆਪ ਸਵਾਰੇ ਆਪਣੇ ਕਾਜਿਆ। ਕਲਜੁਗ ਰੈਣ ਅੰਧੇਰੀ ਰਾਤ, ਜੋਤੀ ਜੋਤ ਸਰੂਪ ਹਰਿ, ਜਨ ਭਗਤ ਸੁਹਾਏ ਸਾਚੇ ਦਰ, ਵੇਖੇ ਖੇਲ ਕਲ ਕਿ ਆਜਿਆ। ਹਰਿ ਭਗਤ ਸੁਹੇਲਾ ਮੀਤ ਤਨ ਵਸੇਰਿਆ। ਸਤਿਜੁਗ ਚਲਾਏ ਸਾਚੀ ਰੀਤ, ਕਲਜੁਗ ਢਾਹੇ ਭਰਮਾਂ ਡੇਰਿਆ। ਕਲਜੁਗ ਪਰਖਣ ਆਇਆ ਨੀਤ, ਆਪੇ ਵੇਖੇ ਸੰਞ ਸਵੇਰਿਆ। ਸਦਾ ਸੁਹੇਲਾ ਰਾਖੋ ਚੀਤ, ਆਪ ਚੁਕਾਏ ਮੇਰਾ ਤੇਰਿਆ। ਕਲਜੁਗ ਔਧ ਰਹੀ ਬੀਤ, ਲੱਖ ਚੁਰਾਸੀ ਭੈ ਭੀਤ, ਗੁਰਮੁਖ ਵਿਰਲੇ ਮਾਨਸ ਦੇਹੀ ਜਾਣੀ ਜੀਤ, ਆਪੇ ਗੁਰ ਆਪੇ ਚੇਰਿਆ। ਆਪ ਕਰਾਏ ਕਾਇਆ ਠੰਡੀ ਸੀਤ, ਆਤਮ ਜੋਤੀ ਸਦਾ ਅਤੀਤ, ਇਕ ਕਰਾਏ ਚਰਨ ਪ੍ਰੀਤ, ਸ਼ਬਦ ਸਰੂਪੀ ਪਾਏ ਘੇਰਿਆ। ਜੋਤੀ ਜੋਤ ਸਰੂਪ ਹਰਿ, ਗੁਰਮੁਖਾਂ ਸਦਾ ਦਿਸੇ ਦਰ, ਬੇਮੁਖ ਭੁਲਾਏ ਕਰ ਕਰ ਹੇਰਾ ਫੇਰਿਆ। ਬੇਮੁਖਾਂ ਭੁਲਾਏ ਆਪ ਗੁਰ ਮੰਤਰ ਜਾਪ ਹਉਮੇ ਦੁੱਖ ਲਗਾਏ ਵਡਾ ਤਾਪ, ਨੌਂ ਦਵਾਰੇ ਰਿਹਾ ਫੇਰਿਆ। ਪੁਰਖ ਅਬਿਨਾਸ਼ੀ ਦਿਸ ਨਾ ਆਏ, ਭਰਮਾਂ ਲਾਏ ਡੇਰਿਆ। ਰਸਨਾ ਰਸ ਫਿਰਨ ਹਲਕਾਏ, ਕਾਮੀ ਕੁਸ਼ਟੀ ਹੋਏ ਚੇਰਿਆ। ਜੋਤੀ ਜੋਤ ਸਰੂਪ ਹਰਿ, ਜਨ ਭਗਤਾਂ ਦੇਵੇ ਸਚ ਵਰ, ਲੱਖ ਚੁਰਾਸੀ ਵਿਚੋਂ ਆਪ ਉਠਾਏ, ਸ਼ਬਦ ਜਣਾਏ ਕਰ ਕਰ ਆਪਣੀ ਮਿਹਰਿਆ। ਸ਼ਬਦ ਸੁਹਾਵਾ ਤਾਲ, ਦਰ ਸੁਹਾਨਿਆ। ਨੇੜ ਨਾ ਆਏ ਜਮ ਜਮ ਕਾਲ, ਦਇਆ ਕਰੇ ਹਰਿ ਦਇਆ ਵਾਨਿਆ। ਲੱਖ ਚੁਰਾਸੀ ਤੋੜੇ ਜਗਤ ਜੰਜਾਲ, ਮਿਲਾਏ ਮੇਲ ਜੋਤ ਭਗਵਾਨਿਆ। ਮਸਤਕ ਦੀਪਕ ਸਾਚਾ ਥਾਲ, ਜੋਤੀ ਨੂਰ ਸਤਿ ਸਰੂਰ, ਹਰਿ ਭਰਪੂਰ ਸਾਚਾ ਘਰ ਹਰਿ ਸੁਹਾਨਿਆ। ਸਾਚਾ ਸ਼ਬਦ ਗੁਰਮੁਖ ਵਿਰਲੇ ਫਲ ਲੱਗਾ ਕਾਇਆ ਡਾਹਣ, ਏਕਾ ਮੇਵਾ ਦੇਵੀ ਦੇਵਾ ਅਲਖ ਅਭੇਵਾ, ਦਰ ਸਾਚੇ ਆਪ ਖਵਾਨਿਆ। ਪੁਰਖ ਅਬਿਨਾਸ਼ੀ ਸਾਚੀ ਸੇਵਾ, ਰਸਨਾ ਕਾਇਆ ਸਾਚੀ ਜਿਹਵਾ, ਫੀਕਾ ਰਸ ਮੂਲ ਨਾ ਭਾਨਿਆ। ਕੌਸਤਕ ਮਨੀਆ ਲਾਏ ਥੇਵਾ, ਜੋਤੀ ਜੋਤ ਸਰੂਪ ਹਰਿ, ਸਾਚੀ ਦੇਵੇ ਸ਼ਬਦ ਨਿਸ਼ਾਨੀਆ। ਸ਼ਬਦ ਨਿਸ਼ਾਨਾ ਹਰਿ ਭਗਵਾਨ, ਆਤਮ ਦਰ ਵਖਾਇੰਦਾ। ਝੁੱਲਦਾ ਰਹੇ ਵਿਚ ਜਹਾਨ, ਬੇਮੁਖਾਂ ਦਿਸ ਨਾ ਆਇੰਦਾ। ਗੁਰਮੁਖਾਂ ਵਖਾਏ ਆਪ ਭਗਵਾਨ, ਸਿਰ ਹੱਥ ਸਮਰਥ ਟਿਕਾਇੰਦਾ। ਪਵਣ ਉਨੰਜਾ ਹੱਥ ਬੰਨ੍ਹੇ ਗਾਨਾ, ਸਚ ਪਰਕਾਸ਼ ਕੋਟਨ ਭਾਨਾ, ਚੰਦ ਸੂਰਜ ਸੂਰਜ ਚੰਦ ਸੀਸ ਝੁਕਾਇੰਦਾ। ਗੁਰਮੁਖ ਸਾਚਾ ਵਿਚ ਚੜ੍ਹੇ ਸ਼ਬਦ ਬਿਬਾਣਾ, ਪੁਰੀਆਂ ਲੋਆਂ ਇਕ ਉਡਾਨਾ, ਧਰਮ ਰਾਏ ਮੁਖ ਭਵਾਇੰਦਾ। ਕਾਲ ਮਹਾਂਕਾਲ ਨਾ ਪਾਏੇ ਆਨਾ, ਤੋੜ ਜੰਜਾਲ ਪੁਰਖ ਸੁਜਾਨਾ, ਭਗਤ ਰਖਵਾਲ ਵਾਲੀ ਦੋ ਜਹਾਨਾਂ, ਦਰਗਾਹ ਸਾਚੀ ਧਾਮ ਬਹਾਇੰਦਾ। ਚਤੁਰਭੁਜ ਗੁਣ ਨਿਧਾਨਾ, ਭੇਵ ਗੁੱਝ ਆਪ ਖੁਲ੍ਹਾਨਾ, ਸਚ ਦਵਾਰਾ ਜਾਏ ਸੁੱਝ ਦਰਸ ਅਮੋਘ ਜਨ ਦਖਾਨਾ, ਏਕਾ ਰੰਗ ਸਰਬੰਗ ਸੰਗ ਅੰਗ ਆਪ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਭਗਤ ਸੁਹੇਲਾ ਦੇਵੇ ਵਰ, ਗੁਰੂਦਵਾਰੇ ਪਾਰ ਲੰਘ, ਦਸਮ ਦਵਾਰੀ ਆਪ ਖੁਲ੍ਹਾਇੰਦਾ। ਦਸਮ ਦਵਾਰਾ ਦੇਵੇ ਖੋਲ੍ਹ, ਵਡ ਵਡੀ ਵਡਿਆਈਆ। ਸ਼ਬਦ ਸਰੂਪੀ ਰਿਹਾ ਬੋਲ, ਸਾਰ ਕਿਸੇ ਨਾ ਪਾਈਆ। ਧੁਨੀ ਨਾਦ ਅਨਾਹਦ ਢੋਲ, ਦਿਵਸ ਰੈਣ ਰਿਹਾ ਵਜਾਈਆ। ਦਿਵਸ ਰੈਣ ਕਰੇ ਚੋਹਲ, ਕਾਇਆ ਮੰਦਰ ਰਿਹਾ ਮੌਲ, ਸਾਚਾ ਰਾਗ ਰਿਹਾ ਸੁਣਾਈਆ। ਅੰਮ੍ਰਿਤ ਚੁਆਏ ਨਾਭ ਕਵਲ, ਮਿਲੇ ਵਡਿਆਈ ਉਪਰ ਧਵਲ, ਸੁਨ ਸਮਾਧੀ ਰਿਹਾ ਗਵਾਈਆ। ਜੋਤੀ ਜੋਤ ਸਰੂਪ ਹਰਿ, ਗੁਰਮੁਖਾਂ ਦਿਸੇ ਸਾਚੇ ਘਰ, ਆਪੇ ਰਿਹਾ ਭੇਵ ਖੁਲ੍ਹਾਈਆ। ਅੰਮ੍ਰਿਤ ਆਤਮ ਰਸ, ਸ਼ਬਦ ਪਰਤਾਪਿਆ। ਹਰਿ ਹਿਰਦੇ ਜਾਏ ਵਸ, ਏਕਾ ਜਾਪ ਸੋਹੰ ਜਪ ਜਾਪਿਆ। ਆਪ ਮਿਟਾਏ ਤੀਨੋ ਤਪ, ਕਲਜੁਗ ਵੇਲਾ ਅੰਤਮ ਸੁਹਾ ਰਿਹਾ। ਮਾਇਆ ਡਸੇ ਨਾ ਨਾਗਨੀ ਸੱਪ, ਹਰਿਜਨ ਸਾਚਾ ਥਾਪਨ ਥਾਪਿਆ। ਕੋਟਨ ਕੋਟ ਉਤਾਰੇ ਪਪ, ਆਪੇ ਮਾਈ ਆਪੇ ਬਪ, ਜੋ ਜਨ ਪਛਾਣੇ ਆਪਨ ਆਪਿਆ। ਜੋਤੀ ਜੋਤ ਸਰੂਪ ਹਰਿ, ਏਕਾ ਦੇਵੇ ਨਾਮ ਵਰ, ਸੋਹੰ ਸ਼ਬਦ ਸਹਿਜ ਸੁੱਖ ਜਾਪਿਆ। ਸੋਹੰ ਅੱਖਰ ਕਰ ਵਿਚਾਰ। ਸਤਿ ਪੁਰਖ ਨਿਰੰਜਣ ਜੋਤੀ ਧਾਰ। ਸ਼ਬਦ ਦਵਾਰਾ ਵਡ ਭੰਡਾਰ। ਹਰਿਜਨ ਮੰਗੇ ਵਾਰੋ ਵਾਰ। ਦੇਵਣਹਾਰ ਸੱਚੀ ਸਰਕਾਰ। ਦੋਏ ਜੋੜ ਕਰੇ ਨਿਮਸਕਾਰ। ਹਉਮੇ ਹੰਗਤਾ ਰੋਗ ਨਿਵਾਰ। ਰਸਨਾ ਗਾਏ ਗੁਣ ਨਿਰੰਕਾਰ। ਰਸਨ ਰਸਾਇਣੀ ਕਰਮ ਉਧਾਰਿਆ, ਬ੍ਰਹਮ ਰੂਪ ਅਪਾਰਾ ਨੇਤਰ ਨੈਣੀ ਦਰਸ ਅਪਾਰ। ਗੁਰਮੁਖ ਗੁਰ ਸੰਗਤ ਸਾਚਾ ਬਹਿਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਕਰਾਏ ਬੇੜਾ ਪਾਰ। ਕਾਇਆ ਕੂੜਾ ਕੋਟ ਮਹੱਲ ਉਸਾਰਿਆ। ਗੁਰਮੁਖ ਵਿਰਲੇ ਵਜੇ ਸ਼ਬਦ ਚੋਟ, ਸਾਚੇ ਤਨ ਨਗਾਰਿਆ। ਜੂਠਾ ਝੂਠਾ ਕੱਢੇ ਖੋਟ, ਨਰ ਨਰਾਇਣ ਜਿਸ ਉਚਾਰਿਆ। ਕਲਜੁਗ ਜੀਵ ਆਲ੍ਹਣਿਓ ਡਿੱਗੇ ਬੋਟ, ਨਾ ਦੂਸਰ ਕੋਈ ਉਠਾ ਰਿਹਾ। ਮਾਇਆ ਰਾਣੀ ਭਰੀ ਨਾ ਪੋਟ, ਤ੍ਰਿਸ਼ਨਾ ਅੱਗ ਜਗਤ ਜਲਾ ਰਿਹਾ। ਹਰਿਜਨ ਸਾਚੇ ਏਕਾ ਏਕ ਹਰਿ ਓਟ, ਥਾਉਂ ਥਾਈਂ ਆਪ ਸੁਹਾ ਰਿਹਾ। ਜੋਤੀ ਜੋਤ ਸਰੂਪ ਹਰਿ, ਜਨ ਭਗਤਾਂ ਵਸੇ ਆਤਮ ਦਰ, ਦੁਰਮਤ ਮੈਲ ਰੋਗ ਗਵਾ ਰਿਹਾ। ਕਾਇਆ ਮੰਦਰ ਧਾਮ ਹਰਿ ਅਵੱਲੜਾ। ਹਰਿਜਨ ਸਾਚਾ ਵੇਖੇ ਸੱਦ, ਪੁਰਖ ਅਬਿਨਾਸ਼ੀ ਇਕ ਇਕੱਲੜਾ। ਆਉਣਾ ਜਾਣਾ ਚੁੱਕੇ ਡਰ, ਵਸੇ ਨਿਹਚਲ ਧਾਮ ਇਕੱਲੜਾ। ਸਾਚੀ ਤਰਨੀ ਜਾਏ ਤਰ, ਦਰ ਦਵਾਰਾ ਜਿਸ ਜਨ ਮੱਲੜਾ। ਮਾਨਸ ਦੇਹੀ ਨਾ ਆਏ ਹਾਰ, ਲੇਖੇ ਲਾਏ ਕਾਇਆ ਮਾਟੀ ਝੂਠੀ ਖਲੜਾ। ਪਾਰਬ੍ਰਹਮ ਪ੍ਰਭ ਸਰਨੀ ਪੜ, ਸ਼ਬਦ ਫੜਾਏ ਸਾਚਾ ਪਲੜਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇਵੇ ਨਾਮ ਵਰ, ਸੋਹੰ ਦੱਸੇ ਰਾਹ ਸੁਖੱਲੜਾ। ਏਕਾ ਰਾਹ ਜਗਤ ਮਲਾਹ, ਹਰਿ ਵਖਾਇੰਦਾ। ਬੇਪਰਵਾਹ ਅਗੰਮ ਅਥਾਹ, ਸ਼ਬਦ ਹੱਥ ਫੜਾਇੰਦਾ। ਹੋਏ ਸਹਾਈ ਸਭਨੀਂ ਥਾਂ, ਪੜਦਾ ਉਹਲਾ ਨਾ ਕੋਈ ਰਖਾਇੰਦਾ। ਅੰਮ੍ਰਿਤ ਰੂਪੀ ਦੇਵੇ ਸਾਚੀ ਗਾਂ, ਅੰਮ੍ਰਿਤ ਸੀਰ ਆਪ ਪਿਆਇੰਦਾ। ਦੋ ਜਹਾਨੀ ਠੰਡੀ ਛਾਂ, ਪਾਰਜ਼ਾਤੀ ਫਲ ਖਵਾਇੰਦਾ। ਬੇਮੁਖ ਜੀਵ ਕਾਇਆ ਸੁੰਞਾ ਮੰਦਰ ਘਰ ਕਾਮ ਕਰੋਧੀ ਉਡਦੇ ਕਾਂ, ਸਾਚਾ ਘਰ ਨਾ ਕੋਈ ਦਿਸਾਇੰਦਾ। ਗੁਰਮੁਖਾਂ ਮਿਲਿਆ ਏਕਾ ਨਾਂ, ਦਰਗਾਹ ਸਾਚੀ ਸਾਚਾ ਥਾਂ, ਆਪੇ ਆਪ ਬਹਾਇੰਦਾ। ਜੋਤੀ ਜੋਤ ਸਰੂਪ ਹਰਿ, ਜਨ ਭਗਤਾਂ ਦੇਵੇ ਨਾਮ ਸੋਹੰ ਅੱਖਰ, ਜਗਤ ਬਜਰ ਕਪਾਟੀ ਵੇਖੇ ਪੱਥਰ, ਆਪੇ ਪਾਰ ਕਰਾਇੰਦਾ। ਬਜਰ ਕਪਾਟੀ ਪੱਥਰ ਪਾੜ। ਕਾਇਆ ਹਾਟੀ ਸ਼ਬਦ ਧਾਰ। ਜੋਤ ਸਰੂਪੀ ਹਰਿ ਉਜਿਆਰ। ਇਕ ਰਖਾਏ ਤੀਰਥ ਤਾਟੀ, ਕਾਇਆ ਮੰਦਰ ਔਖੀ ਘਾਟੀ, ਪਾਰਬ੍ਰਹਮ ਪਾਰ ਕਿਨਾਰ। ਦੁਰਮਤ ਮੈਲ ਰਿਹਾ ਕਾਟੀ, ਹਰਿਜਨ ਹਰਿ ਰਸ ਰਿਹਾ ਚਾਟੀ, ਦਰ ਦਵਾਰੇ ਲਾਹਾ ਖਾਟੀ, ਮਾਨਸ ਜਨਮ ਮਾਤ ਸਵਾਰ। ਜੋਤੀ ਜੋਤ ਸਰੂਪ ਹਰਿ, ਜਨ ਭਗਤਾਂ ਦੇਵੇ ਆਤਮ ਵਰ, ਸੋਹੰ ਸ਼ਬਦ ਅਪਰ ਅਪਾਰ। ਸੋਹੰ ਸ਼ਬਦ ਸ਼ਬਦ ਗੁਣ ਦਾਤਾ। ਕਾਇਆ ਮੰਦਰ ਅੰਦਰ ਰੈਣ ਅੰਧੇਰੀ ਗੁਣਵੰਤ ਅੰਤ ਨਾ ਕਿਸੇ ਪਛਾਤਾ। ਜੂਠਾ ਝੂਠਾ ਨਾਤਾ ਪਛਾਣ, ਮਾਤ ਪਿਤ ਸਾਕ ਸੱਜਣ ਸੈਣ, ਏਕਾ ਏਕ ਭਗਤ ਟੇਕ ਕਰੇ ਬੁਧ ਬਿਬੇਕ, ਪੁਰਖ ਅਬਿਨਾਸ਼ੀ ਸਚ ਬਿਧਾਤਾ। ਕਲਜੁਗ ਮਾਇਆ ਨਾ ਲੱਗੇ ਸੇਕ, ਤੀਜੇ ਨੇਤਰ ਲੈਣਾ ਵੇਖ, ਗ੍ਰੰਥੀ ਪੰਥੀ ਮਿੱਟੀ ਰੇਖ, ਭੇਵ ਕੋਈ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਜਨ ਭਗਤਾਂ ਵਸੇ ਆਤਮ ਦਰ, ਇਕ ਨੁਹਾਏ ਸਾਚੇ ਸਰ, ਸਚ ਸਰੋਵਰ ਹਰਿ ਇਸ਼ਨਾਨ ਮਾਰ ਧਿਆਨ ਆਪ ਕਰਾਇੰਦਾ। ਸਚ ਕਰਾਏ ਇਸ਼ਨਾਨ, ਦਇਆ ਕਮਾਈਆ। ਆਤਮ ਦੇਵੇ ਬ੍ਰਹਮ ਗਿਆਨ, ਨਾ ਹੋਏ ਮਾਤ ਜੁਦਾਈਆ। ਜੋਤੀ ਜਗੇ ਨੂਰ ਮਹਾਨ, ਕਰੇ ਆਪ ਸੱਚੀ ਰੁਸ਼ਨਾਈਆ। ਸ਼ਬਦ ਤੋੜਾ ਜਗਤ ਮਹਾਨ, ਚੀਰ ਸਾਚੇ ਤਨ ਪਹਿਨਾਈਆ। ਸਾਚਾ ਘੋੜਾ ਹਰਿ ਮਿਹਰਵਾਨ, ਆਪਣੀ ਹੱਥੀਂ ਵਾਗ ਗੁੰਦਾਈਆ। ਕਲਜੁਗ ਵਕਤ ਰਹਿ ਗਿਆ ਥੋੜਾ, ਬੇਮੁਖਾਂ ਰਿਹਾ ਸਮਝਾਈਆ। ਗੁਰਮੁਖਾਂ ਹਰਿ ਜੀ ਆਪੇ ਬਹੁੜਾ, ਸ਼ਬਦ ਗੋਦੀ ਰਿਹਾ ਉਠਾਈਆ। ਵੇਖਣ ਆਇਆ ਮਿਠਾ ਕੌੜਾ, ਸ਼ਬਦ ਹਥੌੜਾ ਨਾਲ ਲਿਆਈਆ। ਧੁਰ ਦਰਗਾਹੀ ਏਕਾ ਪੌੜ, ਨਾ ਕੋਈ ਜਾਣੇ ਲੰਮਾ ਚੌੜਾ, ਗਿਆਨੀ ਧਿਆਨੀ ਸੁਨ ਸਮਾਧੀ ਵੇਖ ਵੇਖ ਬੈਠੇ ਧਿਆਨ ਲਗਾਈਆ। ਆਪੇ ਪਰਗਟ ਹੋਇਆ ਬ੍ਰਹਿਮਣ ਗੌੜਾ, ਸੰਬਲ ਦੇਸ ਡੇਰਾ ਲਾਈਆ। ਸੋ ਪੁਰਖ ਲਗਾਇਆ ਸੱਸੇ ਇਕੋ ਹੋੜਾ, ਸੱਸਾ ਕਾਇਆ ਕਿਲ੍ਹਾ ਕੋਟ ਆਪ ਵਖਾਈਆ। ਆਦਿ ਪੁਰਖ ਆਇਆ ਦੌੜਾ, ਓਅੰਕਾਰ ਦੇਸ ਸਮਾਈਆ। ਓਅੰਕਾਰੇ ਕੀਆ ਅਕਾਰਾ, ਸੁਨ ਮਝਾਰਾ ਜੋਤ ਟਿਕਾਈਆ। ਸੁਨ ਅਗੰਮੀ ਸਾਚੀ ਧਾਰਾ, ਸੋਹੰ ਸਾਇਆ ਜੋਤੀ ਆਪ ਵਖਾਈਆ। ਸੋਹੰ ਉਪਜੇ ਨਰ ਨਿਰੰਕਾਰਾ, ਦਸਮ ਦਵਾਰਾ ਧੁਨ ਉਪਜਾਈਆ। ਦਸਮ ਦਵਾਰੀ ਬੰਦ ਕਵਾੜਾ, ਹਰਿ ਆਪੇ ਆਪ ਖੁਲ੍ਹਾਈਆ। ਤ੍ਰੈਕੁਟੀ ਦੇਸ ਸਚ ਬਿਜਵਾੜਾ, ਨਿਰਗੁਣ ਸਰਗੁਣ ਬਣਤ ਬਣਾਈਆ। ਅਜਪਾ ਜਪ ਬਹੱਤਰ ਨਾੜਾ, ਛੱਤੀ ਰਾਗ ਭੇਵ ਨਾ ਪਾਈਆ। ਹਿਰਦੇ ਕਵਣ ਨਾਮ ਅਖਾੜਾ, ਉਪਰ ਧਵਲ ਮਿਲੇ ਵਡਿਆਈਆ। ਜਿਮੀਂ ਅਸਮਾਨਾ ਤੁਟਾ ਪਾੜਾ, ਨਿਹਕਲੰਕੀ ਡੰਕ ਵਜਾਈਆ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਗੁਰਮੁਖਾਂ ਵਸੇ ਸਾਚੇ ਘਰ, ਬੰਕ ਦਵਾਰਾ ਆਪ ਸੁਹਾਈਆ। ਆਪ ਸੁਹਾਏ ਦਵਾਰ ਬੰਕ, ਰਾਓ ਰੰਕ ਨਾ ਕਰੇ ਵਿਚਾਰ। ਆਤਮ ਸਹਿੰਸਾ ਹਉਮੇ ਰੋਗ ਨਿਵਾਰ। ਜੋਤੀ ਦੇਵੇ ਏਕਾ ਕਣਕ, ਦਰਸ ਦਿਖਾਏ ਬਾਰ ਅਨਕ ਕਰੇ ਕਿਰਪਾ ਹਰਿ ਗਿਰਧਾਰ। ਚਰਨ ਪ੍ਰੀਤੀ ਸਾਚੀ ਤਣਕ, ਖਿੱਚੀ ਰੱਖੇ ਸਚ ਦਵਾਰ। ਆਪ ਫਿਰਾਏ ਮਨ ਕਾ ਮਣਕ, ਬੇਮੁਖ ਭੁੱਲੇ ਜੀਵ ਗਵਾਰ। ਮਿਲੇ ਵਡਿਆਈ ਜਿਉਂ ਭਗਤ ਜਨਕ, ਦਇਆ ਕਮਾਏ ਦਰ ਦਾਤਾਰ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਜਨ ਭਗਤਾਂ ਦੱਸੇ ਸਚ ਘਰ, ਖੁਲ੍ਹਾ ਰਹੇ ਸਦਾ ਕਵਾੜ। ਜੋ ਜਨ ਜਾਣੇ ਰਾਮ ਰਮਈਆ। ਆਪ ਚੜ੍ਹਾਏ ਸਾਚੀ ਨਈਆ। ਕਲਜੁਗ ਬੇੜਾ ਪਾਰ ਕਰਈਆ। ਸਾਚਾ ਰਾਹ ਇਕ ਵਖਈਆ। ਚਾਰ ਵਰਨਾਂ ਏਕਾ ਸਰਨਾ ਭੈਣਾਂ ਭਈਆ। ਸਾਚਾ ਨਾਤਾ ਹਰਿ ਜੁੜਈਆ। ਮਿਲੇ ਮੇਲ ਪੁਰਖ ਬਿਧਾਤਾ, ਉਤਮ ਜ਼ਾਤਾ ਮੇਟ ਮਿਟਾਏ ਅੰਧੇਰੀ ਰਾਤਾ, ਅੰਧ ਅੰਧਿਆਨ ਦੂਰ ਕਰਈਆ। ਨਾ ਕੋਈ ਵੇਖੇ ਜ਼ਾਤਾ ਪਾਤਾ, ਅੰਮ੍ਰਿਤ ਦੇਵੇ ਬੂੰਦ ਸਵਾਂਤਾ, ਦੀਪਕ ਜੋਤੀ ਨਾਮ ਜਗਈਆ। ਬੈਠਾ ਰਹੇ ਇਕ ਇਕਾਂਤਾ, ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਰੋਗ ਸੋਗ ਜਗਤ ਵਿਜੋਗ, ਰਸਨਾ ਰਸ ਭੋਗ ਦੂਰ ਕਰਈਆ। ਗੁਰ ਸੰਗਤ ਗੁਰ ਸਾਚਾ ਪਾਏ। ਰੰਗਤ ਨਾਮ ਇਕ ਚੜ੍ਹਾਏ। ਦੂਜੇ ਦਰ ਨਾ ਹੋਏ ਮੰਗਤ, ਸਾਚਾ ਸੰਗ ਆਪ ਨਿਭਾਏ। ਮਾਨਸ ਦੇਹੀ ਨਾ ਹੋਏ ਭੰਗਤ, ਕਾਇਆ ਨਗਰ ਖੇੜਾ ਆਪ ਵਸਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੱਖ ਚੁਰਾਸੀ ਚੁੱਕੇ ਗੇੜਾ, ਧਰਮ ਰਾਏ ਦਰ ਫੰਦ ਕਟਾਏ। ਸਤਿਗੁਰ ਸੁਰਤੀ ਸੁਰਤ ਭਵਾਇੰਦਾ। ਦੇ ਮਤ ਆਪ ਸਮਝਾਇੰਦਾ। ਸ਼ਬਦ ਚਲਾਏ ਸਾਚਾ ਰਥ, ਸਰਬ ਕਲਾ ਸਮਰਥ, ਹਰਿਜਨ ਸਾਚਾ ਆਪ ਚੜ੍ਹਾਇੰਦਾ। ਹੱਥ ਪਕੜੇ ਆਪਣੇ ਨੱਥ, ਮਹਿੰਮਾ ਜਗਤ ਅਕਥ, ਭੇਵ ਕੋਈ ਨਾ ਪਾਇੰਦਾ। ਸਗਲ ਵਸੂਰੇ ਜਾਇਣ ਲੱਥ, ਜਗਤ ਤ੍ਰਿਸਨਾ ਰਿਹਾ ਮਥ, ਏਕਾ ਰਾਹ ਵਖਾਇੰਦਾ। ਸਤਿਗੁਰ ਪੂਰਾ ਜਿਸ ਜਨ ਰੱਖੇ ਦੇ ਕਰ ਹੱਥ, ਮਾਨਸ ਜਨਮ ਲੇਖੇ ਲਾਇੰਦਾ। ਆਪੇ ਮਤ ਆਪੇ ਗਿਆਨਾ। ਆਪੇ ਦੇਵੇ ਧੀਰਜ ਜਤ, ਏਕਾ ਦੱਸੇ ਰਾਹ ਨਿਸ਼ਾਨਾ। ਆਪੇ ਕਾਇਆ ਮੰਦਰ ਸਚ ਮਲਾਹ ਇਕ ਵਖਾਨਾ। ਸਤਿਗੁਰ ਪੂਰਾ ਸਤਿ ਸਤਿਵਾਦੀ, ਆਪ ਆਪਣੇ ਰੰਗ ਸਮਾਨਾ। ਦੇਵੇ ਮਤ ਸੁਰਤ ਸੰਭਾਲੇ, ਹਰਿਜਨ ਚਲੇ ਨਾਲ ਨਾਲ, ਸਰਬ ਜੀਆਂ ਕਰੇ ਪ੍ਰਿਤਪਾਲਾ, ਰਸਨਾ ਕਿਸੇ ਨਾ ਸਕੇ ਕਹਿਣ। ਗੁਣਵੰਤਾ ਗੁਣ ਆਪੇ ਜਾਣੇ, ਮਾਤ ਪਿਤ ਸਾਕ ਸੱਜਣ ਭਾਈ ਭੈਣ। ਆਪੇ ਤੋੜੇ ਜਗਤ ਜੰਜਾਲੇ। ਆਪੇ ਖਾਏ ਲਾੜੀ ਮੌਤ ਬਣ ਬਣ ਡੈਣ, ਆਪੇ ਸੁਰਤ ਸੰਭਾਲੇ। ਆਪ ਵਹਾਏ ਵਹਿੰਦੇ ਵਹਿਣ, ਆਪ ਆਪਣੀ ਗੋਦ ਉਠਾ ਲੇ। ਆਪੇ ਆਪ ਦਰਸ ਦਿਖਾਏ ਤੀਜੇ ਨੈਣ, ਆਪੇ ਆਪ ਮੁਖ ਭਵਾ ਲੇ। ਸਤਿਗੁਰ ਸਾਚਾ ਸਤਿ ਪੁਰਖ ਹੈ, ਜੀਵ ਜੰਤ ਸਾਧ ਸੰਤ ਸਦ ਸੁਰਤ ਸੰਭਾਲੇ। ਸ਼ਬਦ ਸੁਹੇਲਾ ਮੰਗਲਾਚਾਰ। ਧੁਰ ਦਰਗਾਹੀ ਸਾਚਾ ਮੇਲਾ ਵਿਚ ਸੰਸਾਰ। ਆਪੇ ਵਸੇ ਇਕ ਇਕੇਲਾ, ਅੰਦਰ ਬਾਹਰ ਗੁਪਤ ਜਾਹਿਰ। ਆਪੇ ਗੁਰ ਆਪੇ ਚੇਲਾ, ਮਿੱਟੇ ਭੇਵ ਦਸਮ ਦਵਾਰ। ਅਚਰਜ ਖੇਲ ਹਰਿ ਜੀ ਖੇਲਾ, ਪਾਰਬ੍ਰਹਮ ਰੂਪ ਨਿਆਰ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਦੇਵੇ ਇਕ ਵਰ, ਸੋਹੰ ਸ਼ਬਦ ਪ੍ਰਭ ਸੱਚੀ ਦਸਤਾਰ। ਸਚ ਸ਼ਬਦ ਦਸਤਾਰ ਹਰਿ ਪਹਿਨਾਇੰਦਾ। ਕਲਜੁਗ ਅੰਤਮ ਕਰ ਪਿਆਰ, ਸਤਿਜੁਗ ਸਾਚੀ ਧਾਰ ਰਖਾਇੰਦਾ। ਆਪੇ ਨਾਰੀ ਆਪੇ ਨਾਰ, ਕਰਨਹਾਰ ਦਾਤਾਰ ਆਪੇ ਆਪ ਅਖਵਾਇੰਦਾ। ਲੱਖ ਚੁਰਾਸੀ ਪਸਰ ਪਸਾਰ, ਰੂਪ ਅਗੰਮਾ ਭੇਵ ਨਿਆਰ, ਹੱਡ ਮਾਸ ਨਾੜੀ ਚੰਮਾ ਦਿਸ ਨਾ ਆਇੰਦਾ। ਆਪੇ ਹੋਏ ਪਵਣ ਸਵਾਸੀ ਦਮਾ, ਆਪੇ ਸ਼ਬਦ ਸਰੂਪੀ ਜੰਮਾ, ਜੋਤੀ ਧਾਰਾ ਆਪ ਉਪਜਾਇੰਦਾ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਕਲਜੁਗ ਅੰਤਮ ਭੇਖ ਕਰ ਆਪਣਾ ਭਾਣਾ ਹਰਿ ਜਰਵਾਣਾ ਆਪਣੇ ਹੱਥ ਰਖਾਇੰਦਾ। ਭਾਣਾ ਹੱਥ ਸਮਰਥ ਕਰਤਾਰ। ਸ਼ਬਦ ਚਲਾਏ ਸਾਚਾ ਰਥ, ਕਲਜੁਗ ਤੇਰੀ ਅੰਤਮ ਵਾਰ। ਸ੍ਰਿਸ਼ਟ ਸਬਾਈ ਰਿਹਾ ਮਥ, ਸ਼ਬਦ ਖੰਡਾ ਹੱਥ ਦੋ ਧਾਰ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਸੀਆਂ ਦਿਸੇ ਸਾਢੇ ਤਿੰਨ ਹੱਥ, ਜੂਠਾ ਝੂਠਾ ਪਸਰ ਪਸਾਰ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ, ਆਦਿ ਅੰਤ ਜੁਗਾ ਜੁਗੰਤ ਸਦਾ ਪਾਉਂਦਾ ਰਹੇ ਸਾਰ। ਆਪੇ ਪਾਏ ਸਾਰ ਸੁਰਤ ਸੰਭਾਲੀਆ। ਪੂਰਬ ਕਰਮਾਂ ਰਿਹਾ ਵਿਚਾਰ, ਜੋਤ ਨਿਰੰਜਣ ਇਕ ਅਕਾਲੀਆ। ਭਰਮੇ ਭੁੱਲਾ ਸਰਬ ਸੰਸਾਰ, ਨਾ ਕੋਈ ਮਿਲਿਆ ਸ਼ਾਹ ਦਲਾਲੀਆ। ਕਾਲੀ ਘਟਾ ਰੈਣ ਅੰਧਿਆਰ, ਛੁੱਪੇ ਚੰਦ ਸਤਿ ਸਤਿਵਾਦੀਆ। ਨਾਤਾ ਤੁਟਾ ਸੰਗ ਮੁਹੰਮਦ ਚਾਰ ਯਾਰ, ਜਗਤ ਦਵਾਰਾ ਹੋਏ ਖਾਲੀਆ। ਪੰਚ ਪੰਚਾਇਨਾ ਭੇਵ ਅਪਾਰ, ਚਲੇ ਜਗਤ ਅਵੱਲੜੀ ਚਾਲੀਆ। ਗੁਰਮੁਖ ਸਾਚੇ ਦਰਸ ਦਿਖਾਏ ਸਾਚੇ ਨੈਣਾ, ਦੋਹਾਂ ਹੱਥਾਂ ਦਿਸੇ ਖਾਲੀਆ। ਸੋਹੰ ਸ਼ਬਦ ਸਾਚਾ ਗਹਿਣਾ, ਧੁਰ ਦਰਗਾਹੀ ਸਾਚਾ ਵਾਲੀਆ। ਆਪ ਚੁਕਾਏ ਲਹਿਣਾ ਦੇਣਾ, ਗੁਰ ਗੋਬਿੰਦਾ ਲੇਖ ਲਿਖਾਈਆ। ਜਗਤ ਜਗਦੀਸਾ ਏਕਾ ਰਹਿਣਾ, ਸ੍ਰਿਸ਼ਟ ਸਬਾਈ ਸਾਚਾ ਪਾਲੀਆ। ਮਨਮੁਖਾ ਝੂਠਾ ਦੇਣ ਦੇਣਾ, ਫਲ ਦਿਸੇ ਨਾ ਕਿਸੇ ਡਾਲੀਆ। ਹਰਿਜਨ ਸਾਚੇ ਲਾਹਾ ਲੈਣਾ, ਪ੍ਰਭ ਤੋੜੇ ਜਗਤ ਜੰਜਾਲੀਆ। ਗੁਰ ਸੰਗਤ ਸਾਚੀ ਮਿਲ ਮਿਲ ਬਹਿਣਾ, ਮਿਲੇ ਮੇਲ ਪੁਰਖ ਬਨਵਾਲੀਆ। ਪ੍ਰਭ ਕਾ ਭਾਣਾ ਸਿਰ ਤੇ ਸਹਿਣਾ, ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਬਣੇ ਸ੍ਰਿਸ਼ਟ ਸਬਾਈ ਹਾਲੀ ਪਾਲੀਆ। ਜਨਮ ਕਰਮ ਪ੍ਰਭ ਹੱਥ, ਆਪੇ ਜਾਣਿਆ। ਆਪੇ ਮਥਨ ਰਿਹਾ ਮਥ, ਆਪੇ ਕਰੇ ਸਰਬ ਪਛਾਣਿਆ। ਆਪੇ ਦੇਵੇ ਮਨ ਮਤ ਬੁਧ ਸਾਚੀ ਵਥ, ਆਪੇ ਬੁਧ ਭਵਾਨਿਆ। ਜੋਤੀ ਜੋਤ ਸਰੂਪ ਹਰਿ, ਸ਼ਬਦ ਚਲਾਏ ਸਾਚਾ ਰਥ, ਸਾਚੀ ਬਿਧ ਕਰੇ ਭਗਵਾਨਿਆ। ਸਾਚੀ ਬਿਧ ਹਰਿ ਬਣਾਈਆ। ਆਪੇ ਕਰੇ ਕਾਰਜ ਸਿਧ, ਗੁਰਮੁਖ ਸਾਚੇ ਲਏ ਜਗਾਈਆ। ਨਾਮ ਨਿਧਾਨਾ ਨੌਂ ਨਿਧ, ਸਰਗੁਣ ਸੁਰਤੀ ਇਕ ਰਖਾਈਆ। ਜੋਤੀ ਜੋਤ ਸਰੂਪ ਹਰਿ, ਸਾਚਾ ਅੰਗਣ ਏਕਾ ਰੰਗਣ ਦੇ ਮਤ ਰਿਹਾ ਸਮਝਾਈਆ।।