੧੪ ਭਾਦਰੋਂ ੨੦੧੨ ਬਿਕ੍ਰਮੀ ਮੱਸਾ ਸਿੰਘ ਦੇ ਗ੍ਰਹਿ ਪਿੰਡ ਨੌਰੰਗਾਬਾਦ ਜ਼ਿਲਾ ਅੰਮ੍ਰਿਤਸਰ
ਸਾਗਰ ਤਨ ਅਪਾਰ ਵਡ ਸਮੁੰਦਰਾ। ਮਨ ਫਿਰੇ ਅੱਧ ਵਿਚਕਾਰ, ਵਡੀ ਕੁੰਦਰਾ। ਤਨ ਹੋਏ ਚਾਰ ਦਿਵਾਰ, ਬਣੇ ਉਚਾ ਸੁੱਚਾ ਮੰਦਰਾ। ਸਾਚੀ ਜੋਤ ਹਰਿ ਪਸਾਰ। ਕਰੇ ਖੇਲ ਸਰਬ ਮੰਦਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪਾਏ ਸ਼ਬਦ ਤਨ ਸ਼ਿੰਗਾਰ ਸਾਚੀ ਮੁੰਦਰਾ। ਸਾਗਰ ਕਾਇਆ ਤਾਲ ਵਸਤ ਅਮੋਲਿਆ। ਅੰਮ੍ਰਿਤ ਗਾਗਰ ਰੱਖੀ ਭਾਲ, ਵਿਚ ਅਡੋਲਿਆ। ਆਪੇ ਰਿਹਾ ਸੁਰਤ ਸੰਭਾਲ, ਸਾਜਨ ਸਾਚਾ ਆਪੇ ਬੋਲਿਆ। ਆਪੇ ਸ਼ਾਹ ਆਪੇ ਕੰਗਾਲ, ਦਰ ਦਵਾਰਾ ਸਾਚਾ ਖੋਲ੍ਹਿਆ। ਦੇਵਣਹਾਰ ਸੱਚਾ ਧਨ ਮਾਲ, ਪੂਰਾ ਤੋਲ ਹਰਿ ਜਨ ਤੋਲਿਆ। ਆਪੇ ਲੱਭੇ ਅਨਮੁਲੜੇ ਲਾਲ, ਕਾਇਆ ਸਾਗਰ ਤਨ ਵਿਰੋਲਿਆ। ਕਵਣ ਪਿਆਰਾ ਮਾਰੇ ਉਛਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਭਾਗ ਲਗਾਏ ਕਾਇਆ ਚੋਲਿਆ। ਤਨ ਕਾਇਆ ਕਾਇਆ ਤਨ, ਰਤੀ ਰਤ ਉਪਾਇਆ। ਮਨੂਆ ਮਨ ਦਿਤਾ ਬੰਨ੍ਹ, ਅੱਧਵਿਚਕਾਰ ਟਿਕਾਇਆ। ਬੁੱਧੀ ਮਤ ਰਿਹਾ ਡੰਨ, ਭਰਮਾਂ ਖੇਲ ਰਚਾਇਆ। ਆਪ ਦਿਸਾਏ ਅੰਦਰ ਅੰਧ, ਕਿਸੇ ਦਿਸ ਨਾ ਆਇਆ। ਹੱਡ ਮਾਸ ਨਾੜੀ ਕੀਆ ਬੰਦ, ਲਹੂ ਮਿੱਝ ਪੜਦਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਰਚਨਾ ਰਿਹਾ ਰਚਾਇਆ। ਕਾਇਆ ਸਾਗਰ ਸਿੰਧ, ਵਹਿਣ ਵਹੰਨਿਆ। ਆਪ ਉਪਜਾਈ ਸਾਚੀ ਬਿੰਦ, ਸਾਚਾ ਖੇਲ ਆਪ ਕਰੰਨਿਆ। ਜੋਤੀ ਧਾਰੀ ਹਰਿ ਮਰਗਿੰਦ, ਘੜੇ ਘੜਾਏ ਭਾਂਡੇ ਵਨ ਸੁਵੰਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਆਪਣੇ ਨਾਲ ਮੰਨਿਆ। ਆਪਣਾ ਆਪ ਗਿਆ ਮੰਨ। ਭਾਗ ਲਗਾਏ ਕਾਇਆ ਤਨ। ਜੋਤ ਟਿਕਾਏ ਲਾਏ ਸੰਨ੍ਹ। ਸ਼ਬਦ ਸੁਣਾਏ ਰਾਗ ਕੰਨ। ਕੰਨ ਜਣਾਏ ਆਤਮ ਮਨ। ਆਤਮ ਮਨ ਭਰਮ ਗਵਾਏ, ਬੇੜਾ ਅੰਦਰ ਦੇਵੇ ਬੰਨ੍ਹ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਚੜ੍ਹਾਏ ਸਾਚਾ ਚੰਨ। ਜੋਤ ਧਰ ਕਰ ਪਰਕਾਸ਼। ਅੰਦਰ ਵੜ ਸਾਚੇ ਗੜ੍ਹ, ਉਪਰ ਚੜ੍ਹ ਰਹੇ ਉਦਾਸ। ਆਪ ਆਪਣਾ ਫੜ ਲੜ, ਰੱਖੇ ਵਾਸ ਨਾੜੀ ਨਾੜ। ਆਵੇ ਜਾਵੇ ਚਲੇ ਚਲਾਵੇ ਸਵਾਸ ਸਵਾਸ, ਮਾਇਆ ਅਗਨੀ ਗਈ ਰੁੜ੍ਹ। ਦਿਸ ਨਾ ਆਇਆ ਸੀਸ ਧੜ, ਸਾਚੇ ਮੰਦਰ ਬੈਠਾ ਵੜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੀ ਰੰਗਣ ਰਿਹਾ ਰੰਗਾਇਆ। ਅੰਦਰ ਵੜ ਕਰਿਆ ਉਹਲਾ। ਕੋਈ ਨਾ ਸਕੇ ਜੀਵ ਫੜ, ਵੇਖ ਵਖਾਣੇ ਕਾਇਆ ਚੋਲਾ। ਨਾ ਕੋਈ ਚੋਟੀ ਨਾ ਕੋਈ ਜੜ੍ਹ, ਨਾ ਡੁਲਾਏ ਪਵਣ ਝਕੋਲਾ। ਸਚ ਦਵਾਰੇ ਰਿਹਾ ਖੜ੍ਹ, ਸ਼ਬਦ ਸੁਣਾਏ ਸਾਚਾ ਬੋਲਾ। ਦਸਮ ਦਵਾਰੀ ਬੈਠਾ ਚੜ੍ਹ, ਆਦਿ ਅੰਤ ਕਦੇ ਨਾ ਡੋਲਾ। ਆਪ ਆਪਣਾ ਲਿਆ ਘੜ੍ਹ, ਜੋਤੀ ਜੋਤ ਸਰੂਪ ਹਰਿ, ਨਿਰਮਲ ਜੋਤੀ ਨੂਰ ਕਰ, ਆਪ ਆਪਣੇ ਵਸੇ ਕੋਲਾ। ਵਸੇ ਕੋਲ ਕਰੇ ਕਲਿਆਣ। ਹਰਿਜਨ ਪੜਦੇ ਦੇਵੇ ਖੋਲ੍ਹ, ਇਕ ਚੜ੍ਹਾਏ ਸ਼ਬਦ ਬਿਬਾਣ। ਮਨਮੁਖ ਸੁੱਤੇ ਪੈਰ ਪਸਾਰ, ਮਾਇਆ ਸੁਝਾ ਪੀਣ ਖਾਣ। ਗੁਰਮੁਖ ਨਾਮ ਰਹੇ ਵਿਰੋਲ, ਜੋਤੀ ਜੋਤ ਸਰੂਪ ਹਰਿ, ਨਿਰਮਲ ਜੋਤੀ ਮਾਰ ਕਰ, ਮੇਲ ਮਿਲਾਏ ਗੁਣ ਨਿਧਾਨ। ਮਨ ਚਤੁਰ ਜਗਤ ਸੁਜਾਨ। ਜਗਤ ਜੁਗਤ ਜੀਵ ਜਹਾਨ। ਗੁਰਮੁਖ ਵਿਰਲਾ ਪਾਵੇ ਮੁਕਤ, ਚਰਨ ਕਵਲ ਪ੍ਰਭ ਕਰ ਧਿਆਨ। ਜੋਤੀ ਜੋਤ ਸਰੂਪ ਹਰਿ, ਜੋਤੀ ਨੂਰ ਮਾਤ ਕਰ, ਆਪੇ ਦੇਵੇ ਜੀਆ ਦਾਨ। ਜੀਆ ਦਾਨ ਗੁਰਦੇਵਾ। ਪੀਣ ਖਾਣ ਨਾਮ ਰਸ ਅੰਮ੍ਰਿਤ ਮੇਵਾ। ਆਵਣ ਜਾਵਣ ਕੱਟ ਫੱਟ ਹਰਿ ਦਰਸ਼ਨ ਸੇਵਾ। ਜੋਤੀ ਖੇਲ ਘੱਟ ਘੱਟ ਵੇਖ, ਵਖਾਣੇ ਕਾਇਆ ਮੱਟ, ਗਾਏ ਰਸਨਾ ਸਾਚੀ ਜਿਹਵਾ। ਦਰ ਦਵਾਰਾ ਤੀਰਥ ਤੱਟ, ਸ਼ਬਦ ਵਣਜਾਰਾ ਵੇਖੇ ਹੱਟ, ਕੌਸਤਕ ਮਨੀਆ ਬਣ ਵਣਜਾਰਾ। ਆਤਮ ਰਸ ਲਈਏ ਚੱਟ, ਜੋਤੀ ਜੋਤ ਸਰੂਪ ਹਰਿ, ਜੋਤੀ ਨੂਰ ਮਾਤ ਧਰ, ਇਕ ਕਰਾਏ ਵਣਜ ਵਪਾਰਾ। ਵਣਜ ਵਪਾਰ ਹਰਿ ਕਰਾਇਆ। ਕਰ ਕਰ ਮਾਤ ਵਿਚਾਰ, ਗੁਰਮੁਖ ਸੇਵਾ ਲਾਇਆ। ਗੁਰਮੁਖ ਸਾਚਾ ਸੇਵਾਦਾਰ, ਦਰ ਘਰ ਸਾਚੇ ਆਪ ਸੁਹਾਇਆ। ਦਰ ਘਰ ਸੋਹੇ ਸਚ ਦਰਬਾਰ, ਦਰਗਾਹ ਸਾਚੀ ਨਾਉਂ ਧਰਾਇਆ। ਦਰ ਘਰ ਸਾਚੀ ਜੋਤੀ ਨਿਰੰਕਾਰ, ਆਪ ਆਪਣਾ ਮੇਲ ਮਿਲਾਇਆ। ਮਿਲੇ ਮੇਲ ਪੁਰਖ ਅਪਾਰ, ਆਵਣ ਜਾਵਣ ਗੇੜ ਕਟਾਇਆ। ਮਾਨਸ ਜਨਮ ਨਾ ਆਈ ਹਾਰ, ਬੇੜਾ ਆਪਣਾ ਬੰਨ੍ਹ ਵਖਾਇਆ। ਮਿਲਿਆ ਮੇਲ ਸੱਚੀ ਸਰਕਾਰ, ਸਾਚੇ ਰਾਮ ਵਿਚ ਸਮਾਇਆ। ਜੋਤੀ ਜੋਤ ਸਰੂਪ ਹਰਿ, ਨਿਰਮਲ ਜੋਤੀ ਮਾਤ ਧਰ, ਕਰਮੀ ਆਪਣਾ ਕਰਮ ਕਮਾਇਆ। ਕਰਮ ਕਰਾਵਣਹਾਰ, ਕਾਜ ਰਚਾਇਆ। ਪਤਤ ਪਾਵਨ ਪਾਰ ਉਤਾਰਨਹਾਰ, ਸਾਜਨ ਆਪ ਅਖਵਾਇਆ। ਸਾਚਾ ਸ਼ਬਦ ਉਚਾਰਨਹਾਰ, ਸੋਹੰ ਅੱਖਰ ਰਿਹਾ ਪੜ੍ਹਾਇਆ। ਜੋਤੀ ਜੀਆ ਜੰਤ ਅਧਾਰ, ਦੀਪਕ ਜੋਤੀ ਰਿਹਾ ਜਗਾਇਆ। ਸਾਧਾਂ ਸੰਤਾਂ ਕਰ ਵਿਚਾਰ, ਗੁਰਸਿਖਾਂ ਰਿਹਾ ਵਡਿਆਇਆ। ਦੇਵੇ ਨਾਮ ਅਪਰ ਅਪਾਰ, ਦੋ ਜਹਾਨੀ ਸੰਗ ਨਿਭਾਇਆ। ਮੇਲ ਮਿਲਾਵਾ ਮੀਤ ਮੁਰਾਰ, ਸਦਾ ਸਦ ਰੱਖੇ ਠੰਡੀ ਛਾਇਆ। ਕਰਿਆ ਵਣਜ ਸੱਚਾ ਵਪਾਰ, ਗੀਤ ਗੋਬਿੰਦਾ ਰਸਨਾ ਗਾਇਆ। ਮਾਨਸ ਦੇਹੀ ਲਾਹਿਆ ਭਾਰ, ਸਾਚੇ ਬੰਸਾ ਵਿਚ ਸਮਾਇਆ। ਮਾਇਆ ਰਾਣੀ ਤੁਟਾ ਬੁਖਾਰ, ਹਉਮੇ ਹੰਗਤਾ ਰੋਗ ਗਵਾਇਆ। ਧਰਮ ਰਾਏ ਨਾ ਮੰਗੇ ਉਧਾਰ, ਲੋਕਮਾਤ ਕਰਜ ਚੜ੍ਹਾਇਆ। ਮਿਲਿਆ ਵਰ ਸੱਚੇ ਦਰਬਾਰ, ਗੁਰ ਪੂਰੇ ਸਰਨੀ ਲਾਇਆ। ਆਪ ਉਠਾਏ ਭੁਜਾ ਪਸਾਰ, ਦਰਗਾਹ ਸਾਚੀ ਦਏ ਵਖਾਇਆ। ਜੋਤ ਜਗਾਏ ਇਕ ਨਿਰੰਕਾਰ, ਸਾਚਾ ਮੰਦਰ ਰਿਹਾ ਸੁਹਾਇਆ। ਸਚ ਸਿੰਘਾਸਣ ਬੈਠ ਦਾਤਾਰ, ਗੁਰਮੁਖ ਪੂਰੇ ਰਿਹਾ ਸਮਝਾਇਆ। ਅਵਣ ਗਵਣ ਹੋਇਆ ਬਾਹਰ, ਅੰਤਮ ਜੋਤੀ ਮੇਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਨਿਰਮਲ ਜੋਤ ਮਾਤ ਧਰ, ਪਤਾਲ ਅਕਾਸ਼, ਅਕਾਸ਼ ਅਕਾਸ਼ਾਂ ਆਪੇ ਬਾਹਰ ਰਹਾਇਆ। ਅਗੰਮ ਰੂਪ ਅਥਾਹ ਬੇਪਰਵਾਹੀਆ। ਆਪੇ ਜਾਣੇ ਆਪਣਾ ਨਾਂ, ਦਿਸ ਕਿਸੇ ਨਾ ਆਈਆ। ਆਪੇ ਚਲੇ ਚਲਾਏ ਆਪਣੇ ਰਾਹ, ਆਪਣੀ ਰਿਹਾ ਬਣਤ ਬਣਾਈਆ। ਦੋ ਜਹਾਨੀ ਏਕਾ ਥਾਂ, ਆਵਣ ਜਾਵਣ ਖੇਲ ਰਚਾਈਆ। ਲੋਕਮਾਤ ਜਨ ਭਗਤਾਂ ਪਕੜੇ ਬਾਂਹ, ਆਦਿ ਅੰਤ ਹੋਏ ਸਹਾਈਆ। ਸਦ ਸੁਹੇਲਾ ਰਖੇ ਠੰਡੀ ਛਾਂ, ਸ਼ਬਦ ਪੜਦਾ ਉਤੇ ਪਾਈਆ। ਆਪੇ ਪਿਤਾ ਆਪੇ ਮਾਂ, ਆਪ ਆਪਣੀ ਗੋਦ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੇ ਵਿਚ ਸਮਾਈਆ। ਆਪ ਆਪਣੇ ਵਿਚ ਸਮਾਇਆ। ਸਾਚਾ ਮੰਦਰ ਕਸੇ ਦਿਸ ਨਾ ਆਇਆ। ਅੰਦਰੇ ਅੰਦਰ ਡੂੰਘੀ ਕੰਦਰ, ਸ਼ਬਦ ਸਿੰਘਾਸਣ ਇਕ ਲਗਾਇਆ। ਜੀਵ ਜੰਤ ਭੌਂਦੇ ਬੰਦਰ, ਪੁਰਖ ਅਬਿਨਾਸ਼ੀ ਕਿਸੇ ਹੱਥ ਨਾ ਆਇਆ। ਗੁਰਮੁਖ ਵਿਰਲੇ ਤੋੜੇ ਜੰਦਰ, ਸ਼ਬਦ ਹਥੌੜਾ ਇਕ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੇ ਰੰਗ ਸਮਾਇਆ। ਰੰਗ ਸਮਾਏ ਰਾਗ, ਭੇਵ ਨਾ ਜਾਣਿਆ। ਰਾਗ ਰੰਗ ਨਾ ਧੋਏ ਦਾਗ਼, ਸੁਘੜ ਸਿਆਣਿਆ। ਸੁਘੜ ਸਿਆਣਾ ਜਾਏ ਜਾਗ, ਮਿਲੇ ਸ਼ਬਦ ਹਰਿ ਮਹਾਨਿਆ। ਹਰਿ ਸ਼ਬਦ ਉਡਾਏ ਕਾਗ, ਹੰਸ ਬਣਾਏ ਜੀਵ ਨਾਦਾਨਿਆ। ਜੀਵ ਨਿਧਾਨੇ ਪਕੜੇ ਵਾਗ, ਜਿਸ ਹੋਏ ਹਰਿ ਮਿਹਰਬਾਨਿਆ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਗੁਰਮੁਖ ਸਾਚਾ ਆਪ ਪਛਾਨਿਆ। ਗੁਰਮੁਖ ਸੰਤ ਪਛਾਣ, ਦਇਆ ਕਮਾਇੰਦਾ। ਸਰਬ ਜੀਆਂ ਘਟ ਜਾਣੀ ਜਾਣ, ਸਾਚੇ ਰੰਗ ਸਮਾਇੰਦਾ। ਏਕਾ ਰੱਖੇ ਸ਼ਬਦ ਬਿਬਾਣ, ਚਾਰੇ ਕੁੰਟਾਂ ਆਪ ਉਡਾਇੰਦਾ। ਅੱਠੇ ਪਹਿਰ ਮਾਰ ਧਿਆਨ, ਹਰਿ ਜਨ ਸੋਏ ਆਪ ਉਠਾਇੰਦਾ। ਆਪ ਚੁਕਾਏ ਜਮ ਕੀ ਕਾਨ, ਲੱਖ ਚੁਰਾਸੀ ਫੰਦ ਕਟਾਇੰਦਾ। ਏਕਾ ਦੇਵੇ ਨਾਮ ਨਿਧਾਨ, ਰਸਨਾ ਜਿਹਵਾ ਗੁਣ ਗੁਣਾਇੰਦਾ। ਚਲੇ ਸ਼ਬਦ ਸੱਚਾ ਨਿਸ਼ਾਨ, ਆਦਿ ਅੰਤ ਜੁਗਾ ਜੁਗੰਤ ਰੰਗ ਮਹੱਲ ਇਕ ਵਖਾਇੰਦਾ। ਭਗਤ ਭਗਵੰਤੇ ਧੁਰ ਦੀ ਬਾਣ। ਮਿਲੇ ਮੇਲ ਸਾਚੇ ਕੰਤੇ, ਦਰਸ ਦਿਖਾਏ ਦਰ ਘਰ ਆਣ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਆਪ ਆਪਣੇ ਰੰਗ ਸਮਾਨ। ਆਪ ਸਮਾਇਆ ਸਚ ਰੰਗ, ਨਾ ਵੇਖੇ ਰੰਗਾ। ਸ਼ਬਦ ਘੋੜੇ ਕਸ ਤੰਗ, ਸ਼ਬਦ ਫੜ ਹੱਥ ਮਰਦੰਗਾ। ਗੁਰਮੁਖਾਂ ਅੰਦਰ ਵੇਖੇ ਭੁੱਖ ਨੰਗ, ਏਕਾ ਆਸ ਪਿਆਸ ਦਰ ਮੰਗਾ। ਪੰਜਾਂ ਚੋਰਾਂ ਕਰੇ ਭੰਗ, ਭੰਨ ਵਖਾਏ ਕਾਚੀ ਵੰਗਾ। ਆਪ ਨਿਭਾਏ ਆਪਣਾ ਸੰਗ, ਵਡ ਦਾਤਾ ਸੂਰਾ ਸਰਬੰਗ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੇ ਰੰਗਣ ਰੰਗਾ। ਸ਼ਬਦ ਘੋੜੇ ਕਸ ਤੰਗ, ਆਪ ਆਪਣੇ ਰੰਗਣ ਰੰਗਾ। ਰੰਗਣ ਰੰਗ ਮਜੀਠ, ਤਨ ਚੜ੍ਹਾਇੰਦਾ। ਗੁਰਮੁਖ ਵਿਰਲਾ ਲਏ ਡੀਠ, ਨੇਤਰ ਲੋਚਨ ਤੀਜਾ ਆਪ ਖੁਲ੍ਹਾਇੰਦਾ। ਲੱਖ ਚੁਰਾਸੀ ਝੂਠਾ ਪੀਸਣ ਰਹੀ ਪੀਠ, ਨਰ ਨਰਾਇਣ ਦਿਸ ਨਾ ਆਇੰਦਾ। ਆਪੇ ਵੇਖੇ ਪਰਖੇ ਮਿੱਠੇ ਕੌੜੇ ਰੀਠ, ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਕਲਜੁਗ ਤੇਰੀ ਅੰਤਮ ਵਾਰ, ਨਿਹਕਲੰਕ ਸ਼ਬਦ ਡੰਕ ਰਾਓ ਰੰਕ ਏਕਾ ਘਰ ਆਪਣਾ ਆਪ ਵਜਾਇੰਦਾ। ਰਾਓ ਰੰਕ ਸੁਲਤਾਨ ਰਾਜ ਰਾਜਾਨਿਆ। ਜੀਵ ਜੰਤ ਜਹਾਨ ਸਾਧ ਸੰਤ ਨਿਧਾਨ ਨਾ ਕਿਸੇ ਪਛਾਨਿਆ। ਗੁਰਮੁਖ ਵਿਰਲਾ ਚਤੁਰ ਸੁਜਾਨ ਵਡ ਬਲਵਾਨ, ਮਿਲੇ ਮੇਲ ਸ੍ਰੀ ਭਗਵਾਨਿਆ। ਆਤਮ ਜੋਤੀ ਜਗੇ ਮਹਾਨ, ਸ਼ਬਦ ਉਡਾਏ ਸਚ ਉਡਾਨ, ਕਿਰਪਾ ਕਰ ਵਾਲੀ ਦੋ ਜਹਾਨਿਆ। ਦੇਵੇ ਨਾਮ ਪੀਣ ਖਾਣ, ਰਸਨ ਸਵਾਮੀ ਏਕਾ ਗਾਨ, ਸਾਚਾ ਸ਼ਬਦ ਇਕ ਵਖਾਨਿਆ। ਲੱਖ ਚੁਰਾਸੀ ਚੁੱਕੇ ਕਾਨ, ਮਿਲੇ ਘਰ ਸੱਚਾ ਮਕਾਨ, ਦਰਗਾਹ ਸਾਚੀ ਧਾਮ ਸੁਹਾਨਿਆ। ਦਰ ਦਵਾਰੇ ਦੇਵੇ ਮਾਣ, ਭਗਤ ਵਛਲ ਆਪ ਭਗਵਾਨ, ਦਰ ਦਵਾਰੇ ਕਰ ਪਰਵਾਨਿਆ। ਸ਼ਬਦ ਝੁਲਾਏ ਇਕ ਨਿਸ਼ਾਨ, ਦੀਪਾਂ ਲੋਆਂ ਹਰਿ ਹਰਿ ਮਿਹਰਵਾਨ, ਨੌਵਾਂ ਖੰਡਾਂ ਖੇਲ ਮਹਾਨਿਆ। ਆਪੇ ਗੋਪੀ ਆਪੇ ਕਾਹਨ, ਆਪੇ ਵਿਸ਼ਨੂੰ ਬੰਸੀ ਸ੍ਰੀ ਭਗਵਾਨ, ਚਤਰਭੁਜ ਆਪ ਅਖਵਾਨਿਆ। ਆਪੇ ਬ੍ਰਹਮਾ ਖੋਲ੍ਹ ਦੁਕਾਨ, ਆਪੇ ਸ਼ਿਵ ਸ਼ੰਕਰ ਕਰੇ ਧਿਆਨ, ਸੁਰਪਤ ਰਾਜਾ ਇੰਦ ਇੰਦ ਇੰਦਰਾਸਣ ਵੇਖ ਕਰੇ ਪਛਾਣਿਆ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਕਰੇ ਖੇਲ ਮਾਤ ਮਹਾਨਿਆ। ਲੋਕਮਾਤ ਮਾਤ ਅਵਤਾਰਾ। ਧਰਤ ਮਾਤ ਹਰਿ ਸੁਣ ਪੁਕਾਰਾ। ਕਲਜੁਗ ਹੋਏ ਅੰਧੇਰੀ ਰਾਤ, ਚਾਰੋਂ ਕੁੰਟ ਧੁੰਦੂਕਾਰਾ। ਕੋਈ ਨਾ ਪੁਛੇ ਕਿਸੇ ਵਾਤ, ਗਊ ਗਰੀਬਾਂ ਹਾਹਾਕਾਰਾ। ਨਾ ਕੋਈ ਪਿਤਾ ਨਾ ਕੋਈ ਮਾਤ, ਪੁੱਤਰ ਧੀ ਨਾ ਕੋਈ ਪਿਆਰਾ। ਏਕਾ ਝਗੜਾ ਜ਼ਾਤ ਪਾਤ, ਦਰ ਦਰ ਘਰ ਘਰ ਹੋਏ ਖੁਆਰਾ। ਕੋਈ ਨਾ ਜਾਣੇ ਸਾਚੀ ਗਾਥ, ਕਲਜੁਗ ਤੇਰੀ ਅੰਤਮ ਵਾਰਾ। ਕੋਈ ਨਾ ਮਿਲੇ ਸਾਚਾ ਰਾਥ, ਤੁਰ ਤੁਰ ਥੱਕੇ ਜੀਵ ਜੰਤ ਗਵਾਰਾ। ਕੋਈ ਨਾ ਲਿਖੇ ਸਾਚੇ ਲੇਖ ਮਸਤਕ ਮਾਥ, ਹਰਿਜਨ ਰੋਵੇ ਕਰ ਕਰ ਪਿਆਰਾ। ਅੰਤਮ ਸੀਆਂ ਸਾਢੇ ਤਿੰਨ ਹਾਥ, ਨਾ ਕੋਈ ਦੀਸੇ ਸ਼ਾਹਦਾਰਾ। ਗੁਰਮੁਖ ਵਿਰਲੇ ਸਗਲ ਵਸੂਰੇ ਜਾਇਣ ਲਾਥ, ਅੰਤਰ ਮੁਖ ਨਰ ਨਿਰੰਕਾਰਾ। ਮਿਲੇ ਮੇਲ ਤ੍ਰੈਲੋਕੀ ਨਾਥ, ਹਰਿ ਹਰਿ ਸਾਜਨ ਮੀਤ ਮੁਰਾਰਾ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਭਗਤ ਕਰਾਏ ਏਕਾ ਨਾਮ ਵਣਜ ਵਪਾਰਾ। ਹਰਿ ਵਣਜਾਰਾ, ਆਪ ਵਣਜ ਕਰਾਇੰਦਾ। ਗੁਰਮੁਖਾਂ ਕਰ ਪਿਆਰਾ, ਝੋਲੀ ਪਾਇੰਦਾ। ਆਤਮ ਜੋਤੀ ਨੂਰ ਕਰ ਉਜਿਆਰਾ, ਦੀਪਕ ਜੋਤੀ ਇਕ ਜਗਾਇੰਦਾ। ਦੂਈ ਦਵੈਤੀ ਮੇਟੇ ਧੁੰਦੂਕਾਰਾ, ਸਚ ਪਰਕਾਸ਼ ਅਕਾਸ਼ ਕਰਾਇੰਦਾ। ਨਾਤਾ ਤੁਟੇ ਪੰਚਮ ਯਾਰਾਂ, ਦਰ ਦਵਾਰਾ ਖੋਲ੍ਹ ਵਖਾਇੰਦਾ। ਪਵਣ ਦੇਵੇ ਠੰਡੀ ਠਾਰਾ, ਸ਼ਬਦ ਸਵਾਸੀ ਇਕ ਚਲਾਇੰਦਾ। ਸਾਚਾ ਸ਼ਬਦ ਦਏ ਹੁਲਾਰਾ, ਸਾਚੇ ਦਰ ਆਪ ਬਹਾਇੰਦਾ। ਸਾਚਾ ਵਰ ਸੱਚੀ ਸਰਕਾਰਾ, ਅਗਿਆਨ ਅੰਧੇਰ ਸਰਬ ਮਿਟਾਇੰਦਾ। ਅਸਥਿਲ ਦਿਸੇ ਇਕ ਚੁਬਾਰਾ, ਚਾਰ ਦਿਵਾਰਾ ਕੋਈ ਨਜ਼ਰ ਨਾ ਆਇੰਦਾ। ਜੋਤੀ ਜਗੇ ਅਗੰਮ ਅਪਾਰਾ, ਰੂਪ ਸਰੂਪ ਕੋਈ ਦਿਸ ਨਾ ਆਇੰਦਾ। ਸੁਣੇ ਪੁਕਾਰ ਸਰਬ ਸੰਸਾਰਾ, ਸਾਚਾ ਭੂਪ ਵਿਚ ਸਮਾਇੰਦਾ। ਉਪਜੇ ਧੁਨ ਸੱਚੀ ਧੁਨਕਾਰਾ, ਸ਼ਬਦ ਅਨਾਹਦ ਇਕ ਵਜਾਇੰਦਾ। ਰਾਗ ਛਤੀਸਾ ਪਾਰ ਕਿਨਾਰਾ, ਭੇਵ ਕੋਇ ਨਾ ਪਾਇੰਦਾ। ਸੁਨ ਅਗੰਮੋ ਦਿਸੇ ਬਾਹਰਾ, ਏਕੰਕਾਰਾ ਦੇਸ ਸੁਹਾਇੰਦਾ। ਓਅੰਕਾਰਾ ਸਾਚੀ ਧਾਰਾ, ਆਪਣੀ ਰਚਨਾ ਆਪ ਰਚਾਇੰਦਾ। ਆਪੇ ਆਪਣਾ ਕਰ ਪਸਾਰਾ, ਆਪਣਾ ਆਪ ਵਿਚ ਟਿਕਾਇੰਦਾ। ਜੋਤੀ ਨਿਰਮਲ ਕਰ ਉਜਿਆਰਾ, ਸੂਰਜ ਚੰਦ ਕੋਈ ਦਿਸ ਨਾ ਆਇੰਦਾ। ਆਪ ਅਪਰੰਪਰ ਅਪਰ ਅਪਾਰਾ, ਪਾਰਬ੍ਰਹਮ ਹਰਿ ਅਖਵਾਇੰਦਾ। ਕੋਇ ਨਾ ਜਾਣੇ ਹਰਿ ਕਿਨਾਰਾ, ਕਵਣ ਦਵਾਰਾ ਆਪ ਅਪਰੰਪਰ ਖੇਲ ਰਚਾਇੰਦਾ। ਆਪਣਾ ਆਪ ਲਏ ਅਵਤਾਰਾ, ਆਪ ਆਪਣੇ ਵਿਚ ਸਮਾਇੰਦਾ। ਲੋਕਮਾਤ ਖੇਲ ਨਿਆਰਾ, ਗੁਰ ਪੀਰ ਪੀਰ ਗੁਰ ਜਗਤ ਧਰਾਇੰਦਾ। ਸ਼ਬਦ ਦੇਵੇ ਹੱਥ ਤੀਰ, ਵਾਰੋ ਵਾਰ ਚਲਾਇੰਦਾ। ਆਪ ਬੈਠਾ ਰਹੇ ਅਖ਼ੀਰ, ਧੀਰ ਇਕ ਧਰਾਇੰਦਾ। ਲੋਆਂ ਪੁਰੀਆਂ ਆਪੇ ਚੀਰ, ਅਠੇ ਪਹਿਰ ਵਹੀਰ ਪਾਇੰਦਾ। ਜੁਗ ਜੁਗ ਕਰੇ ਅੰਤ ਅਖ਼ੀਰ, ਭੇਖਾਧਾਰੀ ਭੇਖ ਵਟਾਇੰਦਾ। ਕਲਜੁਗ ਤੇਰੇ ਲੱਥੇ ਚੀਰ, ਨਿਹਕਲੰਕੀ ਡੰਕ ਵਜਾਇੰਦਾ। ਬੇਮੁਖਾਂ ਕੱਢੇ ਆਤਮ ਹਉਮੇ ਪੀੜ, ਸ਼ਬਦ ਬੀੜਾ ਇਕ ਉਠਾਇੰਦਾ। ਜਨ ਭਗਤਾਂ ਕਟੇ ਅੰਤਮ ਭੀੜ, ਅੰਮ੍ਰਿਤ ਸੀਰ ਮੁਖ ਚੁਆਇੰਦਾ। ਨਾ ਕੋਈ ਜਾਣੇ ਸ਼ਾਹ ਹਕੀਰ, ਦਸਤਗੀਰ ਸਰਬ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਕਲਜੁਗ ਰੇਖ ਵੇਖ ਹਰਿ, ਆਪਣਾ ਭਾਣਾ ਆਪਣੇ ਹੱਥ ਰਖਾਇੰਦਾ। ਗੁਰਮੁਖ ਰਤ ਸਤਿ ਉਬਾਲ। ਪੰਚਮ ਤੱਤ ਛੁਟੇ ਜੰਜਾਲ। ਗੁਰਮਤ ਗੁਰਮਤ ਗੁਰਮਤ ਨਿਭੇ ਨਾਲ। ਧੀਰਜ ਜਤ ਧਰਤ ਮਾਤ ਆਪੇ ਲਏ ਸੰਭਾਲ। ਵੇਲੇ ਅੰਤਮ ਰਖੇ ਪਤਿ, ਚਰਨ ਪ੍ਰੀਤੀ ਬੰਨ੍ਹੇ ਨਤ, ਧੁਰ ਦਰਗਾਹੀ ਸ਼ਬਦ ਦਲਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਆਪ ਜਗਾਏ, ਵੇਖ ਵਖਾਣੇ ਅਨਮੁੱਲੜੇ ਲਾਲ। ਲਾਲ ਅਨਮੁਲੜਾ ਹਰਿ ਹਰਿ ਭਾਲ। ਆਪੇ ਬਣੇ ਦਰ ਦਰ ਦਲਾਲ। ਬਣਿਆ ਰਹੇ ਸਦਾ ਸਦਾ ਸ਼ਾਹ ਕੰਗਾਲ। ਜੁਗੋ ਜੁਗ ਜਗਤ ਪਿਤ ਨਿੱਤ ਨਵਿੱਤ ਭਗਤਨ ਹਿੱਤ ਚਲੇ ਚਲਾਏ ਅਵੱਲੜੀ ਚਾਲ। ਮਾਨਸ ਦੇਹੀ ਲੈਣੀ ਜਿਤ, ਨਾ ਕੋਈ ਵਾਰ ਕੋਈ ਥਿਤ, ਦੀਪਕ ਜੋਤੀ ਜਗੇ ਮਸਤਕ ਸਾਚੇ ਥਾਲ। ਅੰਮ੍ਰਿਤ ਆਤਮ ਲੈਣਾ ਸਿਤ, ਹਰਿਆ ਹੋਵੇ ਕਾਇਆ ਖੇਤ, ਸੋਹੰ ਬੀਜ ਸਾਚਾ ਲਗੇ ਫਲ ਕਾਇਆ ਡਾਲ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਤੋੜੇ ਕਾਲ ਜੰਜਾਲ। ਹੱਥ ਸਮਰਥ ਸਿਰ ਦਾਤਾਰ। ਸ਼ਬਦ ਚੜ੍ਹਨਾ ਸਾਚੇ ਰਥ, ਆਪ ਆਪਣੀ ਕਰ ਵਿਚਾਰ। ਸਗਲ ਵਸੂਰੇ ਜਾਇਣ ਲਥ, ਮਿਲੇ ਮੇਲ ਨਰ ਨਿਰੰਕਾਰ। ਪੰਜਾਂ ਚੋਰਾਂ ਰਿਹਾ ਮਥ, ਸ਼ਬਦ ਫੜ ਹੱਥ ਕਟਾਰ। ਏਕਾ ਮਿਲੇ ਸਾਚੀ ਵਥ, ਸੋਹੰ ਸ਼ਬਦ ਰਸਨ ਜੈਕਾਰ। ਕਲਜੁਗ ਕਥਾ ਅਕਥਨਾ ਅਕਥ, ਗੁਰਮੁਖ ਵਿਰਲਾ ਪਾਏ ਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਬਖ਼ਸ਼ੇ ਚਰਨ ਪਿਆਰ। ਮਤ ਮਨ ਬੁੱਧ ਤੱਤ ਸਮਾਇਆ। ਕਾਮ ਕਰੋਧ ਲੋਭ ਮੋਹ ਹੰਕਾਰ ਪੰਜੇ ਕਰਨ ਯੁੱਧ, ਕਾਇਆ ਅਖਾੜਾ ਇਕ ਰਚਾਇਆ। ਆਪੇ ਵੇਖੇ ਸ਼ਬਦ ਘੋੜੇ ਚੜ੍ਹ ਕੁੱਦ, ਉਚਾ ਆਸਣ ਲਾਇਆ। ਮਨਮੁਖ ਜੀਵਾਂ ਲੈਣ ਨਾ ਦੇਵੇ ਸੁੱਧ, ਮਾਇਆ ਪੜਦਾ ਪਾਇਆ। ਗੁਰਮੁਖ ਵਰੋਲੇ ਪਾਣੀ ਦੁੱਧ, ਦਸਵੇਂ ਘਰ ਵਸਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰਥ ਰਥਵਾਹੀ ਆਪ ਅਖਵਾਇਆ। ਪੰਜ ਤੱਤ ਤਨ ਅਪਾਰਿਆ। ਮਨ ਮਤ ਬੁੱਧ ਕਰੇ ਪਿਆਰਿਆ। ਹਰਿ ਕਾ ਸ਼ਬਦ ਕਰੇ ਸੁਧ, ਜਿਉਂ ਕੰਚਨ ਸੁਹਾਗਾ ਡਾਰਿਆ। ਜੋਤੀ ਜੋਤ ਸਰੂਪ ਹਰਿ, ਆਪੇ ਵੇਖੇ ਨੇਤਰ ਪੇਖੇ, ਬੈਠ ਸਚ ਸੱਚੇ ਦਰਬਾਰਿਆ। ਸਚ ਦਵਾਰੇ ਹਰਿ ਸਮਾਇਆ। ਆਪਣਾ ਮਹੱਲ ਆਪ ਉਪਾਇਆ। ਆਪੇ ਰੱਖੇ ਸਦਾ ਅਟਲ ਜੀਵ ਜੰਤ ਨਾ ਸਕੇ ਢਾਹਿਆ। ਗੁਰਮੁਖ ਸਾਚਾ ਜਾਏ ਬਲ ਬਲ, ਜਿਸ ਜਨ ਸਾਚੀ ਦਇਆ ਕਮਾਇਆ। ਕਾਇਆ ਅੰਦਰ ਜਲ ਥਲ, ਥਲ ਜਲ ਪਾਰ ਕਰਾਇਆ। ਆਪ ਚਲਾਏ ਰਸਨਾ ਹਲ, ਰਸਨ ਸਵਾਸੀ ਨਾਮ ਜਪਾਇਆ। ਦੀਪਕ ਜੋਤੀ ਜਾਏ ਬਲ, ਨਾਮ ਰਤੀ ਵਿਚ ਟਿਕਾਇਆ। ਨੂਰੀ ਜੋਤ ਮਾਰ ਉਛਲ, ਅਕਾਸ਼ ਪਰਕਾਸ਼ ਇਕ ਕਰਾਇਆ। ਅੰਮ੍ਰਿਤ ਮਿਲਿਆ ਸਾਚਾ ਫਲ, ਸਾਚੇ ਤਨ ਬਾਗ ਸੁਹਾਇਆ। ਗੁਰਮੁਖ ਚੜ੍ਹਿਆ ਉਚੇ ਡਾਲ੍ਹ, ਇਕ ਹਲੂਣਾ ਹੱਥੀਂ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਸੰਤ ਜਨਾਂ ਅੰਮ੍ਰਿਤ ਆਤਮ ਮੁਖ ਚੁਆਇਆ। ਉਚੇ ਫਲ ਲੱਗੇ ਡਾਲ੍ਹੇ। ਗੁਰਮੁਖ ਵਿਰਲਾ ਮਾਰੇ ਛਾਲੇ। ਆਪ ਵਖਾਏ ਦਇਆ ਕਮਾਏ, ਪੂਰਬ ਦਿਸਾ ਅੰਮ੍ਰਿਤ ਤਾਲੇ। ਅੰਮ੍ਰਿਤ ਤਾਲੇ ਪਾਏ ਹਿਸੇ, ਏਕਾ ਮਿਲੇ ਸ਼ਬਦ ਲਾਲੇ। ਸ਼ਬਦ ਲਾਲ ਗੁਰਸਿਖ ਦਲਾਲ, ਮੇਲ ਮਿਲਾਏ ਗੁਰ ਗੋਪਾਲੇ। ਗੁਰ ਗੋਪਾਲ ਜੋਤ ਅਕਾਲ ਆਪੇ ਰੱਖੇ ਨਾਲ ਨਾਲ, ਕਾਇਆ ਮੰਦਰ ਧਰਮਸਾਲੇ। ਧਰਮਸਾਲ ਬੇਮਿਸਾਲ, ਸ਼ਬਦ ਵੱਜੇ ਸੱਚਾ ਤਾਲ, ਸਾਰ ਸੁਰੰਗੇ ਬੇ ਬੇਤਾਲੇ। ਜੋਤੀ ਜੋਤ ਸਰੂਪ ਹਰਿ, ਏਕਾ ਜੋਤੀ ਨੂਰ ਕਰ, ਆਪੇ ਵੇਖੇ ਚਾਰ ਦਵਾਲੇ। ਚਾਰ ਦਵਾਲੇ ਚਾਰ ਦਿਵਾਰ। ਚੌਖਟ ਸੇਜਾ ਹਰਿ ਭਤਾਰ। ਨੇਤਰ ਖੋਲ੍ਹੇ ਹਰਿਜਨ ਤੀਜਾ, ਸ਼ਬਦ ਸਿੰਘਾਸਣ ਵੇਖ ਅਪਾਰ। ਆਤਮ ਬ੍ਰਹਮ ਸਚ ਪਤੀਜਾ। ਪਾਰਬ੍ਰਹਮ ਵੇਖ ਅਕਾਰ। ਪਾਰਬ੍ਰਹਮ ਖੱੜ੍ਹੇ ਦਹਿਲੀਜਾ, ਗੁਰਮੁਖ ਸਾਚਾ ਵੇਖ ਵਿਚਾਰ। ਗੁਰਮੁਖ ਸਾਚੇ ਮਨ ਪਤੀਜਾ, ਮਿਲਿਆ ਮੇਲ ਹਰਿ ਨਿਰੰਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖਾਂ ਦੇਵੇ ਏਕਾ ਏਕ ਸ਼ਬਦ ਧਾਰ। ਸ਼ਬਦ ਧਾਰ ਗੁਰਮੁਖ ਅਵੱਲੀ। ਕਰ ਵਿਚਾਰ ਉਤਰੇ ਦੁੱਖ, ਹੋਏ ਸਹਾਈ ਜਲ ਥਲੀ। ਇਕ ਉਡਾਰ ਉਲਟੇ ਰੁਖ਼, ਗਰਭ ਨਿਵਾਸੀ ਫਲੀ ਫੁੱਲੀ। ਸ਼ਬਦ ਸਰੂਪੀ ਸ਼ਾਹੋ ਭੂਪੀ ਆਤਮ ਸੇਜਾ ਦੇਵੇ ਸੁਖ, ਕਰੇ ਕਰਾਏ ਸਚ ਸ਼ਿੰਗਾਰ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਦੇਵੇ ਵਰ, ਏਕਾ ਨਾਰੀ ਪੁਰਖ ਭਤਾਰ। ਦੋਵੇਂ ਵਸੇ ਸਾਚੇ ਘਰ, ਆਤਮ ਸੇਜਾ ਹਰਿ ਦਵਾਰ। ਤਨ ਮਨ ਨਾ ਡੋਲੇ ਚਿੱਤ। ਪਾਰਬ੍ਰਹਮ ਮਿਲੇ ਨਿੱਤ ਨਿੱਤ ਨਿੱਤ। ਲੇਖੇ ਲੱਗੇ ਕਾਇਆ ਚੰਮ, ਅੱਠੇ ਪਹਿਰ ਰਹੇ ਜਿੱਤ ਜਿੱਤ ਜਿੱਤ। ਹਰਿ ਦਵਾਰ ਸੁਹੇਲੇ ਸਾਚੇ ਦਮ, ਮਿਲੇ ਮੇਲ ਸਾਚੇ ਹਿੱਤ ਹਿੱਤ ਹਿੱਤ। ਨਾ ਮਰੇ ਨਾ ਜਾਏ ਜੰਮ, ਨਾਤਾ ਤੁੱਟੇ ਕਾਇਆ ਖਿਤ ਖਿਤ ਖਿਤ। ਨੇਤਰ ਨੀਰ ਨਾ ਰੋਏ ਕੋਈ ਛੰਮ ਛੰਮ, ਅੰਮ੍ਰਿਤ ਆਤਮ ਦੇਵੇ ਸਿਤ ਸਿਤ ਸਿਤ। ਨਾ ਖ਼ੁਸ਼ੀ ਨਾ ਕਦੇ ਗ਼ਮ, ਨਰ ਨਿਰੰਕਾਰਾ ਸੱਚਾ ਹਿੱਤ ਹਿੱਤ ਹਿੱਤ। ਆਪੇ ਪਿਤਾ ਅਮੜੀ ਅੰਮ, ਆਪ ਲੇਖੇ ਲਾਏ ਹੱਡ ਮਾਸ ਨਾੜੀ ਰਿਤ ਰਿਤ ਰਿਤ। ਮਿਲੇ ਮੇਲ ਪਾਰਬ੍ਰਹਮ ਸਰੂਪ ਬ੍ਰਹਮ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਬਖ਼ਸ਼ੇ ਨਾਮ ਵਰ, ਮਾਨਸ ਜਨਮ ਗਏ ਜਿੱਤ ਜਿੱਤ ਜਿੱਤ। ਮਾਨਸ ਜਨਮ ਸਵਾਰ ਆਪਾ ਵਾਰਿਆ। ਮਿਲਿਆ ਸੱਚਾ ਬਾਪਾ, ਦੁੱਖ ਨਿਵਾਰਿਆ। ਮਿਟੇ ਤੀਨੋ ਤਾਪਾ, ਭਰਮ ਗਵਾ ਰਿਹਾ। ਇਕ ਜਪਾਇਆ ਸਾਚਾ ਜਾਪਾ, ਕਰਮ ਵਿਚਾਰਿਆ। ਨਾ ਕੋਈ ਪੁੰਨ ਨਾ ਕੋਈ ਪਾਪਾ, ਧਰਮ ਦਵਾਰਿਆ। ਲੋਕਮਾਤ ਵਡ ਪਰਤਾਪਾ, ਗੁਰ ਪੂਰਾ ਆਪ ਕਰਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਬਖ਼ਸ਼ੇ ਨਾਮ ਵਰ, ਧੀਰਜ ਸਤਿ ਸੰਤੋਖ ਦੇ ਮਤ ਆਪ ਸਮਝਾ ਰਿਹਾ। ਮਨ ਡੋਲੇ ਨਾ ਡੋਲੇ ਨਈਆ। ਕਲ ਪੂਰੇ ਤੋਲ ਤੋਲੇ, ਅੰਤਮ ਪਕੜੇ ਬਹੀਆ। ਕਾਇਆ ਮੰਦਰ ਤਨ ਸਾਚੇ ਬੋਲੇ, ਆਪੇ ਬਣੇ ਸਾਚਾ ਸਈਆ। ਚੁੱਕੀ ਫਿਰੇ ਕਾਇਆ ਡੋਲੇ, ਨਾਮ ਕੁਹਾਰਾ ਆਪ ਅਖਵਈਆ। ਦੇਵੇ ਨਾਮ ਸ਼ਬਦ ਅਨਮੋਲੇ, ਨੈਣ ਨੇਤਰ ਦਰਸ ਕਰਈਆ। ਪੰਜ ਤੱਤ ਰਹੇ ਤਨ ਗੋਲੇ, ਸ਼ਬਦ ਤਾਜ ਸੀਸ ਪਹਿਨਈਆ। ਜਾਪ ਜਪਾਏ ਹੌਲੇ ਹੌਲੇ, ਸਾਚਾ ਰਾਗ ਇਕ ਸੁਣਈਆ। ਉਲਟਾ ਕਰੇ ਨਾਭ ਕਵਲੇ, ਅੰਮ੍ਰਿਤ ਆਤਮ ਮੁਖ ਚਵਈਆ। ਮਿਲੇ ਮਾਣ ਧਰਤ ਧਵਲੇ, ਗੁਰਮੁਖ ਸਾਚਾ ਜਿਸ ਧਾਮ ਸੇਜ ਵਛਈਆ। ਧਰਤ ਸੁਹਾਈ ਅੰਤਮ ਮੌਲੇ, ਨਿਰਮਲ ਜੋਤੀ ਹਰਿ ਜਗਈਆ। ਏਕਾ ਨੂਰ ਆਦਿ ਅਵਲੇ, ਅੰਤ ਸੰਤ ਨਿਸ਼ਾਨ ਮਾਤ ਰਹਿ ਗਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਮੇਲ ਸ਼ਬਦ ਤੇਲ ਏਕਾ ਏਕ ਚੜ੍ਹਈਆ।।