੧੨ ਭਾਂਦਰੋਂ ੨੦੧੨ ਬਿਕ੍ਰਮੀ ਗੁਰਮੁਖ ਸਿੰਘ ਦੇ ਗ੍ਰਹਿ ਪਿੰਡ ਭਲਾਈਪੁਰ ਜ਼ਿਲਾ ਅੰਮ੍ਰਿਤਸਰ
ਗੁਰ ਮੰਤਰ ਕਰ ਪਿਆਰ ਮਾਤ ਪਸਾਰਿਆ। ਜਪਿਆ ਜਾਪ ਅਜਾਪਾ ਜਪ ਗੁਰੂ ਗੁਰ ਜਾਪ, ਗੁਰ ਮੰਤਰ ਭੇਵ ਨਿਆਰਿਆ। ਜਾਣੇ ਜਣਾਏ ਆਪੇ ਆਪ, ਅੱਖਰ ਵੱਖਰ ਇਕ ਸਿਖਾ ਰਿਹਾ। ਜੋਤੀ ਜਾਮਾ ਸ਼ਬਦ ਪਰਤਾਪ, ਪਾਪ ਪੁੰਨ ਨਾ ਕੋਈ ਵਖਾ ਰਿਹਾ। ਲੱਖ ਚੁਰਾਸੀ ਰਹੀ ਕਾਂਪ, ਕਲਜੁਗ ਕਾਲਾ ਵੇਸ ਵਟਾ ਰਿਹਾ। ਮਾਇਆ ਰਾਣੀ ਚੜ੍ਹਿਆ ਤੈਨੂੰ ਤਾਪ, ਸਾਚਾ ਜਾਪ ਜਗਤ ਭੁਲਾ ਰਿਹਾ। ਨਾ ਕੋਈ ਮਾਈ ਨਾ ਕੋਈ ਬਾਪ, ਪੁੱਤਰ ਧੀ ਨਾ ਕੋਈ ਅਖਵਾ ਰਿਹਾ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਕਲਜੁਗ ਤੇਰੀ ਅੰਤਮ ਵਰ, ਸਾਧ ਸੰਤ ਹਰਿ ਜਗਾ ਰਿਹਾ। ਸਾਧ ਸੰਤ ਹਰਿ ਜਣਾਈਆ। ਜੋਤੀ ਜਾਮਾ ਭੇਖ ਵਟਾਈਆ। ਨਾ ਕੋਈ ਰੂਪ ਨਾ ਕੋਈ ਰੇਖ, ਦਿਸ ਕਿਸੇ ਨਾ ਆਈਆ। ਲੱਖ ਚੁਰਾਸੀ ਭੁਲੀ ਭਰਮ ਭੁਲੇਖ, ਨਾ ਕੋਈ ਜਾਣੇ ਔਲੀਆ ਪੀਰ ਸ਼ੇਖ਼, ਗਿਆਨੀ ਧਿਆਨੀ ਪੰਡਤ ਪਾਂਧੇ, ਪ੍ਰਭ ਅਬਿਨਾਸ਼ੀ ਸਾਰ ਨਾ ਪਾਈਆ। ਮਾਇਆ ਰਾਣੀ ਆਤਮ ਅੰਧੇ, ਪੰਜਾਂ ਚੋਰਾਂ ਤਨ ਮਨ ਬਾਂਧੇ, ਸਾਚਾ ਸ਼ਬਦ ਨਾ ਕੋਈ ਜਣਾਈਆ। ਗੁਰ ਗੋਬਿੰਦਾ ਵੇਖ ਵਖਾਂਦੇ, ਕਲਜੁਗ ਅੰਤਮ ਥੱਕੇ ਮਾਂਦੇ, ਆਤਮ ਦਰ ਨਾ ਕੋਈ ਸਹਾਈਆ। ਕਲਜੁਗ ਰੈਣ ਅੰਧੇਰੀ ਛਾਈਆ। ਗੁਰਮੁਖ ਸਾਚੇ ਸੰਤ ਸੁਹੇਲੇ ਇਕ ਇਕੇਲੇ ਨਰ ਨਰਾਇਣ ਦਰ ਦਵਾਰੇ ਸਾਚੇ ਬਹਿਣਾ, ਰਸਨਾ ਗਾਏ ਆਤਮ ਜੋਤੀ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਕਲਜੁਗ ਤੇਰੀ ਅੰਤਮ ਵਰ, ਆਪਣਾ ਲੇਖਾ ਰਿਹਾ ਲਿਖਾਈਆ। ਕਲਜੁਗ ਕਾਲੀ ਰੈਣ ਵਕਤ ਦੁਹਾਗਿਆ। ਮਾਇਆ ਰਾਣੀ ਵਡ ਵਡ ਡੈਣ, ਗੁਰਮੁਖ ਵਿਰਲਾ ਸੋਇਆ ਜਾਗਿਆ। ਦਰਸ ਪੇਖੇ ਤੀਜੇ ਨੈਣ, ਆਤਮ ਬੁਝਾਏ ਤ੍ਰਿਸ਼ਨਾ ਆਗਿਆ। ਰਸਨਾ ਕਿਸੇ ਨਾ ਸਕੇ ਕਹਿਣ, ਦਰ ਦਵਾਰਾ ਏਕਾ ਛੁੱਟਾ, ਨੌਂ ਦਵਾਰੇ ਫਿਰੇ ਭਾਗਿਆ। ਆਪ ਵਹਾਏ ਵਹਿੰਦੇ ਵਹਿਣ, ਚਰਨ ਕਵਲ ਕਵਲ ਚਰਨ ਹਰਿ ਸਰਨ ਨਾ ਕੋਈ ਜਨ ਲਾਗਿਆ। ਨਾ ਕੋਈ ਮਾਤ ਪਿਤ ਨਾ ਭਾਈ ਭੈਣ, ਮਾਇਆ ਨਾਗਨੀ ਡੱਸੇ ਡੈਣ, ਨਾ ਕੋਈ ਮੇਲ ਮਿਲਾਏ ਕੰਤ ਸੁਹਾਗਿਆ। ਕਲਜੁਗ ਅੰਤਮ ਚੁਕਾਏ ਲਹਿਣ ਦੇਣ, ਮੇਟ ਮਿਟਾਏ ਅੰਧੇਰੀ ਰੈਣ, ਧਰਤ ਮਾਤ ਤੇਰਾ ਸਾਚਾ ਪੂਤ ਸਤਿਜੁਗ ਸੋਇਆ ਜਾਗਿਆ। ਪੁਰਖ ਅਬਿਨਾਸ਼ੀ ਆਪ ਪਰੋਏ ਸਾਚੇ ਸੂਤ, ਵੇਖ ਵਖਾਣੇ ਚਾਰੇ ਕੂਟ, ਦਹਿ ਦਿਸ਼ ਸੁਣਾਏ ਏਕਾ ਸੱਚਾ ਰਾਗਿਆ। ਹਰਿਜਨ ਜਨ ਹਰਿ ਲੱਖ ਚੁਰਾਸੀ ਜਾਏ ਛੂਟ, ਪੰਜਾਂ ਚੋਰਾਂ ਕੱਢੇ ਕੂਟ, ਸਰਨ ਸਰਨਾਈ ਇਕ ਰਘੁਰਾਈ, ਆਤਮ ਦਰ ਵੱਜੀ ਵਧਾਈ, ਪਵਣ ਸੁਨੇਹੜਾ ਚਾਈਂ ਚਾਈਂ, ਜੋ ਜਨ ਜਗਤ ਪਿਤ ਜਗਦੀਸ਼ਰ ਸਰਨਾਈ ਲਾਗਿਆ। ਸਤਿਜੁਗ ਸਾਚਾ ਉਠ ਵੇਖ ਵਖਾਨਿਆ। ਪੁਰਖ ਅਬਿਨਾਸ਼ੀ ਪਿਆ ਤੁਠ, ਜਗਾਏ ਗੁਰਮੁਖ ਬਾਲ ਅੰਞਾਣਿਆ। ਲੱਖ ਚੁਰਾਸੀ ਰਿਹਾ ਕੁਠ, ਤਖ਼ਤੋਂ ਲਾਹੇ ਰਾਜੇ ਰਾਣਿਆਂ। ਕਿਸੇ ਹੱਥ ਨਾ ਆਏ ਨਾਮ ਮੁੱਠ, ਮੇਟ ਮਿਟਾਏ ਵੇਦ ਪੁਰਾਨਿਆ। ਬੇਮੁਖ ਜੀਵ ਰਹੇ ਰੁੱਠ, ਏਕਾ ਭੁੱਲਿਆ ਹਰਿ ਭਗਵਾਨਿਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਕਲਜੁਗ ਤੇਰੀ ਅੰਤਮ ਵਰ, ਮੇਟ ਮਿਟਾਏ ਸ਼ਾਹ ਸੁਲਤਾਨ ਵਡ ਬਲਵਾਨ ਵਿਚ ਜਹਾਨ ਵਾਲੀ ਦੋ ਜਹਾਨਿਆ। ਵਾਲੀ ਦੋ ਜਹਾਨ ਖੇਲ ਨਿਰੰਕਾਰਿਆ। ਆਪੇ ਜਾਣੇ ਆਪਣੀ ਆਣ, ਨਾ ਕੋਈ ਸਕੇ ਮਾਤ ਪਛਾਣ, ਆਵਣ ਜਾਵਣ ਖੇਲ ਅਪਾਰਿਆ। ਭੇਖਾਧਾਰੀ ਬਾਵਨ ਬਾਮ, ਜੋਤੀ ਜਾਮਾ ਰਮਈਆ ਰਾਮ, ਪੂਰਨ ਕਰੇ ਆਪਣੇ ਕਾਮ, ਕਲਜੁਗ ਮਿੱਟੇ ਅੰਧੇਰੀ ਸ਼ਾਮ, ਜੋਤੀ ਨੂਰ ਗੁਣ ਨਿਧਾਨਿਆ। ਗੁਰਮੁਖਾਂ ਲੇਖੇ ਲਾਏ ਹੱਡ ਮਾਸ ਨਾੜੀ ਚਾਮ, ਅੰਮ੍ਰਿਤ ਪਿਆਏ ਏਕਾ ਜਾਮ, ਬੇਮੁਖ ਭੁੰਨੇ ਜਿਉਂ ਭਠਿਆਲੇ ਦਾਣਿਆ। ਲੱਖ ਚੁਰਾਸੀ ਲਾੜੀ ਮੌਤ ਏਕਾ ਤਾਮ, ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਕਲਜੁਗ ਵੇਖ ਰੇਖ ਹਰਿ, ਦਿਸ ਨਾ ਆਏ ਵਡ ਸੁੱਘੜ ਸਿਆਣਿਆ। ਵਡ ਵਡ ਸੁਘੜ ਸਿਆਣੇ ਭਰਮ ਭੁਲਾਇਆ। ਗਿਆਨੀ ਧਿਆਨੀ ਕਰਨ ਧਿਆਨ, ਪੁਰਖ ਅਬਿਨਾਸ਼ੀ ਖ਼ੁਸ਼ੀ ਮਨਾਇਆ। ਮੁੱਲਾਂ ਕਾਜ਼ੀ ਪੜ੍ਹ ਪੜ੍ਹ ਥੱਕੇ ਅੰਜ਼ੀਲ ਕੁਰਾਨ, ਈਸਾ ਮੂਸਾ ਲੇਖ ਲਿਖਾਇਆ। ਖਾਣੀ ਬਾਣੀ ਕਰੇ ਹੈਰਾਨ, ਭਰਮੇ ਭੁੱਲੇ ਮਾਇਆ ਰੁੱਲੇ, ਪਾਣੀ ਪਿਆ ਕਾਇਆ ਚੁਲ੍ਹੇ ਅੰਮ੍ਰਿਤ ਆਤਮ ਸਭ ਦੇ ਡੁਲ੍ਹੇ, ਦਰ ਦਰਵੇਸ਼ਾ ਆਦਿ ਪੁਰਖ ਅਪਰੰਪਰ ਸਵਾਮੀ ਕਾਲ ਕਲੇਸ਼ਾ ਨਜ਼ਰੀ ਆਇਆ। ਸ਼ਬਦ ਰੱਖੇ ਤੀਰ ਨਿਸ਼ਾਨ, ਪਾਵੇ ਸਾਰ ਵੇਦ ਪੁਰਾਨ, ਕਰੇ ਖੇਲ ਦੋ ਜਹਾਨ, ਪੁਰੀਆਂ ਲੋਆਂ ਰਿਹਾ ਹਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣਾ ਕਰੇ ਤੇਜ, ਸ਼ਬਦ ਸੁਨੇਹੜਾ ਰਿਹਾ ਭੇਜ, ਗੁਰਮੁਖ ਆਤਮ ਵਿਛਾਈ ਫੂਲਾ ਸੇਜ, ਪੁਰਖ ਅਬਿਨਾਸ਼ੀ ਘਟ ਘਟ ਵਾਸੀ ਜੋਤ ਪਰਕਾਸ਼ੀ ਸਾਚੇ ਧਾਮ ਏਕਾ ਆਸਣ ਸਚ ਸਿੰਘਾਸਣ ਦਾਸ ਦਾਸਣ ਲਾਇਆ। ਦਾਸੀ ਦਾਸ ਦਰਸ ਦਰ ਦਵਾਰਿਆ। ਹਰ ਘਟ ਰਖੇ ਵਾਸ, ਖੇਲ ਅਪਾਰਿਆ। ਨਾ ਕੋਈ ਤੀਰਥ ਨਾ ਕੋਈ ਤਟ, ਅੰਮ੍ਰਿਤ ਧਾਰਾ ਕਾਇਆ ਮਟ, ਦਸਮ ਦਵਾਰੀ ਧਾਮ ਸੁਹਾ ਰਿਹਾ। ਗੁਰਮੁਖ ਵਿਰਲਾ ਰਸਨਾ ਰਸ ਲਏ ਚੱਟ, ਜੋਤੀ ਜਗੇ ਲਟ ਲਟ, ਅਗਿਆਨ ਅੰਧੇਰ ਮਿਟਾ ਰਿਹਾ। ਸ਼ਬਦ ਵਖਾਏ ਸਾਚਾ ਪਟ, ਦੂਈ ਦਵੈਤੀ ਮੇਟੇ ਫਟ, ਅੰਦਰ ਮੰਦਰ ਨਾਮ ਹੱਟ, ਗੁਰਮੁਖ ਵਣਜਾਰਾ ਆਪ ਕਰਾ ਰਿਹਾ। ਲੱਖ ਚੁਰਾਸੀ ਪੈਣੀ ਭੱਠ, ਉਲਟੀ ਗਿੜੀ ਕਲਜੁਗ ਲੱਠ, ਮਿੱਟ ਮਿੱਟ ਜਾਣੇ ਅੱਠ ਸੱਠ, ਗੰਗਾ ਗੋਦਾਵਰੀ ਮਾਣ ਗਵਾ ਰਿਹਾ। ਹਰਿ ਦਵਾਰੇ ਇਕ ਇਕੱਠ, ਪੱਲੇ ਬੰਨ੍ਹੇ ਨਾਮ ਗੱਠ, ਕਲਜੁਗ ਅੰਤਮ ਤੇਰੀ ਚੱਠ, ਸਤਿਜੁਗ ਸਾਚਾ ਮਾਤ ਧਰਾ ਰਿਹਾ। ਗੁਰਮੁਖ ਵਿਰਲੇ ਆਇਣ ਨੱਠ, ਮਿਲੇ ਮੇਲ ਹਰਿ ਸਮਰਥ, ਸਗਲ ਵਸੂਰੇ ਜਾਇਣ ਲੱਥ, ਸ਼ਬਦ ਪਾਏ ਨੱਕ ਸਾਚੀ ਨੱਥ, ਡੋਰੀ ਆਪਣੀ ਹੱਥ ਰਖਾ ਰਿਹਾ। ਜੁਗਾ ਜੁਗੰਤਰ ਬਣਾਏ ਬਣਤਰ, ਮਹਿੰਮਾ ਹਰਿ ਅਕਥ, ਸਰਬ ਜੀਆਂ ਬਿਧ ਜਾਣੇ ਅੰਤਰ, ਜੋਤ ਜਗਾਏ ਇਕ ਬਸਤਰ, ਪ੍ਰਿਥਮੀ ਅਕਾਸ਼ ਗਗਨ ਗਗਨੰਤਰ, ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਕਲਜੁਗ ਤੇਰੀ ਅੰਤਮ ਵਰ, ਕਾਲਾ ਵੇਸ ਦਰ ਦਰਵੇਸ਼ ਆਪਣਾ ਆਪ ਵਟਾ ਰਿਹਾ। ਕਲਜੁਗ ਕਾਲਾ ਵੇਸ ਕਾਲ ਵਖਾਈਆ। ਜੋਤੀ ਜਾਮਾ ਮਾਝੇ ਦੇਸ, ਵੇਸ ਅਨੇਕਾਂ ਹਰਿ ਰਘੁਰਾਈਆ। ਨਾ ਕੋਈ ਜਾਣੇ ਬ੍ਰਹਮਾ ਵਿਸ਼ਨ ਮਹੇਸ਼, ਸ਼ਿਵ ਸ਼ੰਕਰ ਸੁਰਪਤ ਰਾਜਾ ਇੰਦ ਕਰੋੜ ਤੇਤੀਸਾ ਸਾਰ ਨਾ ਪਾਈਆ। ਆਵੇ ਮਾਤ ਹਮੇਸ਼, ਮੁੱਛ ਦਾਹੜੀ ਨਾ ਰਖੇ ਕੇਸ, ਜੋਤੀ ਨੂਰ ਸ਼ਬਦ ਵਡਿਆਈਆ। ਉਜਲ ਤਨ ਹਰਿ ਪਰਵੇਸ਼, ਮਿਟਦੇ ਜਾਣ ਦਰ ਦਰਵੇਸ਼, ਤਨ ਕਲੰਦਰ ਆਪ ਅਖਵਾਈਆ। ਆਪ ਭੁਲਾਏ ਨਰ ਨਰੇਸ਼, ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਕਲਜੁਗ ਤੇਰੀ ਅੰਤਮ ਵਰ, ਆਪਣਾ ਭੇਖ ਰਿਹਾ ਵਟਾਈਆ। ਗੁਰ ਗੋਬਿੰਦੇ ਭੇਖ ਵਟਾਇਆ ਏ। ਜਨ ਭਗਤਾਂ ਮਿਟਾਏ ਸਗਲੀ ਚਿੰਦੇ, ਆਤਮ ਜੋਤੀ ਦਰਸ ਦਿਖਾਇਆ ਏ। ਆਪ ਉਪਜਾਏ ਸਾਚੀ ਬਿੰਦੇ, ਰਕਤ ਬੂੰਦ ਤਨ ਲੇਖੇ ਲਾਇਆ ਏ। ਦਰ ਦਰ ਘਰ ਘਰ ਕਰਨ ਨਿੰਦੇ, ਆਤਮ ਵੱਜੇ ਹੰਕਾਰੀ ਜਿੰਦੇ, ਪ੍ਰਭ ਆਪਣਾ ਭੇਵ ਛੁਪਾਇਆ ਏ। ਪਰਗਟ ਹੋਏ ਹਰਿ ਮਰਗਿੰਦੇ, ਭਾਗ ਲਗਾਏ ਭਾਰਤ ਹਿੰਦੇ, ਰਾਜ ਰਾਜਾਨਾਂ ਰਿਹਾ ਸੁਣਾਇਆ ਏ। ਹਰਿ ਭਗਤ ਮਿਟਾਏ ਆਤਮ ਚਿੰਦੇ, ਸਰਬ ਜੀਆਂ ਆਪੇ ਬਖ਼ਸ਼ਿੰਦੇ, ਏਕਾ ਦੂਜਾ ਭੇਵ ਚੁਕਾਇਆ ਏ। ਚਾਰ ਵਰਨ ਰੱਖੇ ਸਰਨ ਵਡ ਦਾਤਾ ਹਰਿ ਗੁਣੀ ਗਹਿੰਦੇ, ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਕਲਜੁਗ ਤੇਰੀ ਅੰਤਮ ਵਰ, ਰੰਗਣ ਰੰਗ ਨਾਮ ਰੰਗਾਇਆ ਏ। ਰੰਗਣ ਰੰਗ ਅਪਾਰ, ਕਾਇਆ ਚੋਲੀ ਪ੍ਰਭ ਰੰਗਾਈਆ। ਗੁਰਮੁਖਾਂ ਕਰੇ ਪਿਆਰ, ਕਲਜੁਗ ਰੈਣ ਅੰਧੇਰੀ ਛਾਈਆ। ਆਤਮ ਜੋਤੀ ਕਰ ਅਕਾਰ, ਦੂਜੀ ਦੇਵੇ ਸ਼ਬਦ ਧਾਰ, ਤੀਜੇ ਪਵਣ ਸਵਾਸੇ ਰਿਹਾ ਜਪਾਈਆ। ਚੌਥੇ ਵੇਖ ਵਖਾਣੇ ਸਚ ਦਰਬਾਰ, ਸੰਤ ਸੁਹੇਲੇ ਏਕਾ ਵਰ, ਪੰਚਮ ਘਰ ਸੱਚੀ ਸਰਕਾਰ, ਸ਼ਬਦ ਸਿੰਘਾਸਣ ਡੇਰਾ ਲਾਈਆ। ਨਾ ਮਰੇ ਨਾ ਜੰਮੇ ਵਿਚ ਸੰਸਾਰ, ਹੱਡ ਮਾਸ ਨਾੜੀ ਨਾ ਕੋਈ ਚੰਮ, ਨਾ ਕੋਈ ਪਵਣ ਸਵਾਸੀ ਵਸੇ ਬ੍ਰਹਿਮੰਡ, ਖੰਡ ਵਰਭੰਡ ਸ਼ਬਦ ਅਧਾਰਾ ਇਕ ਰਖਾਈਆ। ਲੋਆਂ ਪੁਰੀਆਂ ਪਾਵੇ ਵੰਡੇ, ਕਲਜੁਗ ਅੰਤਮ ਆਇਆ ਕੰਢੇ, ਗੁਰਮੁਖਾਂ ਆਤਮ ਰਖੇ ਠੰਡੇ, ਅੰਮ੍ਰਿਤ ਸਾਚਾ ਜਾਮ ਪਿਆਈਆ। ਧਰਮ ਝੁਲਾਏ ਏਕਾ ਝੰਡੇ, ਮੇਟ ਮਿਟਾਏ ਭੇਖ ਪਖੰਡੇ, ਆਤਮ ਹੰਕਾਰੀ ਜੀਵ ਰੰਡੇ, ਚਾਰੋਂ ਕੁੰਟ ਦਿਸ ਨਾ ਆਈਆ। ਆਪ ਚੜ੍ਹਾਏ ਸਾਚੇ ਡੰਡੇ, ਦਸਮ ਦਵਾਰੀ ਕਾਇਆ ਪਿੰਡ ਸਚ ਬ੍ਰਹਿਮੰਡੇ, ਸਾਚਾ ਧਾਮ ਇਕ ਸੁਹਾਈਆ। ਵੇਖ ਵਖਾਣੇ ਉਤਭੁਜ ਸੇਤਜ ਜੇਰਜ ਅੰਡੇ, ਆਦਿ ਅੰਤ ਹਰਿ ਵਡਿਆਈਆ। ਆਪ ਉਠਾਏ ਸ਼ਬਦ ਖੰਡੇ, ਚਾਰੋਂ ਕੁੰਟ ਚੰਡ ਪਰਚੰਡੇ, ਲਾੜੀ ਮੌਤ ਹਰਿ ਉਠਾਈਆ। ਕਲਜੁਗ ਔਧ ਅੰਤਮ ਹੰਢੇ, ਬੇਮੁਖਾਂ ਭਾਰ ਉਠਾਏ ਪੰਡੇ, ਕਾਮ ਕਰੋਧ ਲੋਭ ਮੋਹ ਹੰਕਾਰ ਚਾਰੋਂ ਕੁੰਟ ਦਏ ਦੁਹਾਈਆ। ਨਾਮ ਨਿਧਾਨਾ ਕੋਈ ਨਾ ਵੰਡੇ, ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਕਲਜੁਗ ਤੇਰੀ ਅੰਤਮ ਵਰ, ਲੋਕਮਾਤ ਮਾਰ ਝਾਤ ਇਕ ਇਕਾਂਤ ਹਰਿ ਇਕੱਲਾ ਸਚ ਮਹੱਲਾ, ਜੰਗਲ ਜੂਹ ਉਜਾੜ ਪਹਾੜ ਜਲ ਥਲਾ, ਪੁਰੀਆਂ ਲੋਆਂ ਮਾਤ ਪਤਾਲ ਅਕਾਸ਼ ਗਗਨ, ਜੋਤੀ ਨੂਰ ਏਕਾ ਲਗਨ, ਜਨ ਭਗਤਾਂ ਮੁਖ ਲਗਾਏ ਸ਼ਬਦ ਸਗਨ, ਕਲਜੁਗ ਕਾਇਆ ਲਗੀ ਅਗਨ, ਲੱਖ ਚੁਰਾਸੀ ਮਾਤ ਦਗਨ, ਅਚਰਜ ਖੇਲ ਰਿਹਾ ਵਰਤਾਈਆ। ਅਚਰਜ ਖੇਲ ਹਰਿ ਹਰਿ ਅਪਾਰਿਆ। ਗੁਰਮੁਖ ਵਿਰਲੇ ਜੋਤੀ ਮੇਲ, ਆਤਮ ਦਰ ਇਕ ਖੁਲ੍ਹਾ ਰਿਹਾ। ਸ਼ਬਦ ਬਣਾਏ ਸੱਜਣ ਸੁਹੇਲ, ਸਾਚਾ ਵੇਲਾ ਆਪ ਸੁਹਾ ਰਿਹਾ। ਦਰਸ ਦਿਖਾਏ ਇਕ ਅਕੇਲ, ਰੰਗ ਨਵੇਲ ਦਿਸ ਨਾ ਆ ਰਿਹਾ। ਆਪੇ ਗੁਰ ਆਪੇ ਚੇਲ, ਗੁਰ ਗੋਬਿੰਦਾ ਭੇਖ ਵਟਾ ਰਿਹਾ। ਕਲਜੁਗ ਬੇੜਾ ਰਿਹਾ ਠੇਲ, ਸ਼ੌਹ ਦਰਿਆ ਧੱਕਾ ਲਾ ਰਿਹਾ। ਪਾਰਬ੍ਰਹਮ ਪ੍ਰਭ ਅਚਰਜ ਖੇਲ, ਆਪਣੇ ਭਾਣੇ ਆਪ ਸਮਾ ਰਿਹਾ। ਜਨ ਭਗਤਾਂ ਕਟੇ ਧਰਮ ਰਾਏ ਦੀ ਜੇਲ੍ਹ, ਲੱਖ ਚੁਰਾਸੀ ਫੰਦ ਕਟਾ ਰਿਹਾ। ਸ਼ਬਦ ਚੜ੍ਹਾਏ ਸਾਚਾ ਤੇਲ, ਨਾਮ ਵਟਨਾ ਇਕ ਲਗਾ ਰਿਹਾ। ਲਾੜੀ ਜੋਤੀ ਹੋਣਾ ਮੇਲ, ਆਤਮ ਸੇਜਾ ਇਕ ਵਿਛਾ ਰਿਹਾ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਕਲਜੁਗ ਤੇਰੀ ਅੰਤਮ ਵਰ, ਆਪਣੇ ਭਾਣੇ ਆਪ ਸਮਾ ਰਿਹਾ। ਆਤਮ ਸੇਜਾ ਕਰ ਵਿਚਾਰ, ਪ੍ਰਭ ਸਾਚੇ ਮਾਤ ਵਿਛਾਈਆ। ਗੁਰਮੁਖ ਸਾਚੇ ਹੋ ਤਿਆਰ, ਪ੍ਰਭ ਸਾਚਾ ਰਾਹ ਵਖਾਈਆ। ਅੰਮ੍ਰਿਤ ਬਰਖੇ ਕਿਰਪਾ ਧਾਰ, ਨਿਝਰ ਰਸ ਮੁਖ ਚੁਆਈਆ। ਸ਼ਬਦ ਘੋੜੇ ਹੋ ਅਸਵਾਰ, ਸੁਨ ਅਗੰਮੋ ਬਾਹਰ ਰਖਾਈਆ। ਸ਼ਬਦ ਘੋੜਾ ਪਵਣ ਉਡਾਰ, ਉਨੰਜਾ ਪਵਣ ਸੰਗ ਰਲਾਈਆ। ਪਵਣ ਪਤੀ ਪ੍ਰਭ ਪਾਏ ਸਾਰ, ਸਾਚਾ ਸ਼ਬਦ ਇਕ ਜਣਾਈਆ। ਸਾਚਾ ਸ਼ਬਦ ਅਗੰਮ ਅਪਾਰ, ਦਿਸ ਕਿਸੇ ਨਾ ਆਈਆ। ਕਰਨੀ ਕਰੇ ਕਰਨਹਾਰ ਕਰਤਾਰ, ਦਸਮ ਦਵਾਰੀ ਆਪ ਖੁਲ੍ਹਾਈਆ। ਆਪੇ ਖੋਲ੍ਹੇ ਬੰਦ ਕਿਵਾੜ, ਮਿਟਾਏ ਅਗਨੀ ਹਾੜ, ਤੱਤੀ ਵਾ ਨਾ ਕੋਈ ਰਖਾਈਆ। ਪੰਚਾਂ ਚੋਰਾਂ ਦੇਵੇ ਝਾੜ, ਆਪ ਚਬਾਏ ਆਪਣੀ ਦਾੜ੍ਹ, ਨੇੜ ਨਾ ਆਏ ਮੌਤ ਲਾੜ, ਗੁਰਮੁਖ ਸਾਚੇ ਧਾਮ ਸੁਹਾਈਆ। ਆਪ ਫਿਰੇ ਪਿਛੇ ਅਗਾੜ, ਜੋਤ ਜਗਾਏ ਬਹੱਤਰ ਨਾੜ, ਦਰ ਦਵਾਰੇ ਦੇਵੇ ਵਾੜ, ਪਹਿਰੇਦਾਰ ਆਪ ਅਖਵਾਈਆ। ਸਾਚੀ ਸੇਜਾ ਕਰ ਤਿਆਰ, ਪੁਰਖ ਅਬਿਨਾਸ਼ੀ ਅੰਧ ਅੰਧਿਆਰ, ਦੀਪਕ ਜੋਤੀ ਇਕ ਉਜਿਆਰ, ਸ਼ਬਦ ਮੋਤੀ ਫੂਲਨਹਾਰ, ਨਾ ਕੋਈ ਵਰਨ ਨਾ ਕੋਈ ਗੋਤੀ, ਮਿਲੇ ਮੇਲ ਹਰਿ ਮੀਤ ਮੁਰਾਰ, ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਗੁਰਮੁਖ ਸਾਚੇ ਸੰਤ ਜਨਾਂ, ਆਤਮ ਸੇਜਾ ਸ਼ਬਦ ਸਿੰਘਾਸਣ ਆਪੇ ਰਿਹਾ ਸਵਾਈਆ। ਸ਼ਬਦ ਸਿੰਘਾਸਣ ਦੇਵੇ ਲੋਰੀ। ਸਾਧ ਸੰਤ ਜੀਵ ਜੰਤ ਨਾ ਕੋਈ ਜਾਣੇ ਅੰਧ ਘੋਰੀ। ਮਾਇਆ ਪਾਏ ਹਰਿ ਬੇਅੰਤ, ਕਿਸੇ ਦਿਸ ਨਾ ਆਏ ਸਾਚਾ ਕੰਤ, ਤਨ ਮਨ ਸੁਰਤ ਨਾ ਬੰਨ੍ਹੇ ਸ਼ਬਦ ਡੋਰੀ। ਆਪੇ ਜਾਣੇ ਆਦਿ ਅੰਤ ਜੁਗਾ ਜੁਗੰਤ ਭਗਤ ਭਗਵੰਤ ਸਾਜਨ ਸਾਜ ਦੇਸ ਮਾਝ ਆਪ ਕਰੇ ਆਪਣਾ ਕਾਜ, ਬੇਮੁਖਾਂ ਕੋਲੋਂ ਕਰੇ ਚੋਰੀ। ਬੇਮੁਖ ਨਿੰਦਕ ਦੁਸ਼ਟ ਦੁਰਾਚਾਰ, ਆਤਮ ਹੰਕਾਰਿਆ। ਜੋਤ ਨਿਰੰਜਣ ਨਾ ਪਾਏ ਸਾਰ, ਕਵਣ ਜੋਤੀ ਕਵਣ ਗੋਤੀ ਕਵਣ ਵਸੇ ਦਰ ਦਵਾਰਿਆ। ਵੇਖ ਵਖਾਣੇ ਪ੍ਰਿਥਮੀ ਅਕਾਸ਼, ਜੰਗਲ ਜੂਹ ਉਜਾੜ ਪਹਾੜ ਪ੍ਰਭਾਸਿਆ। ਨਿਜ ਘਰ ਰੱਖੇ ਵਾਸ, ਭਗਤ ਜਨਾਂ ਹਰਿ ਦਾਸਨ ਦਾਸ, ਆਦਿ ਅੰਤ ਨਾ ਹੋਏ ਵਿਨਾਸ, ਸਾਚਾ ਕਰਮ ਮਾਤ ਧਰਮ ਜਗਤ ਭਰਮ ਮਾਇਆ ਵਰਮ ਤਨ ਏਕਾ ਏਕ ਲਗਾ ਰਿਹਾ। ਗੁਰਮੁਖਾਂ ਖੋਲ੍ਹੇ ਹਰਨ ਫਰਨ, ਇਕ ਰਖਾਏ ਸਾਚੀ ਸਰਨ, ਪੁਰਖ ਅਬਿਨਾਸ਼ੀ ਤਰਨੀ ਤਰਨ, ਆਪ ਚੁਕਾਏ ਮਰਨ ਡਰਨ, ਨਰ ਨਰਾਇਣ ਦਰਸ ਦਿਖਾਏ ਤੀਜੇ ਨੈਣਾਂ, ਸਵੱਛ ਸਰੂਪਾ ਵਡ ਵਡ ਭੂਪਾ, ਕਰੇ ਪਰਕਾਸ਼ ਅੰਧ ਅੰਧਕੂਪਾ, ਨਿਰਮਲ ਜੋਤੀ ਇਕ ਇਕਲੌਤੀ ਆਪਣੀ ਆਪ ਜਗਾ ਰਿਹਾ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਸਿੰਘਾਸਣ ਜੋਤ ਬਿਰਾਜੇ, ਚੜ੍ਹਿਆ ਰਹੇ ਸ਼ਬਦ ਘੋੜੇ ਚਿੱਟੇ ਅਸਵ ਚਿੱਟੇ ਤਾਜੇ, ਰਾਜਨ ਰਾਜ ਆਪੇ ਆਪ ਅਖਵਾ ਰਿਹਾ। ਚਾਰ ਵਰਨ ਦਰ ਯਾਤਰਾ, ਹਰਿ ਹਰਿ ਚਰਨ ਦਵਾਰ। ਸ਼ਬਦ ਪਾਏ ਤਨ ਸਾਚਾ ਗਾਤਰਾ, ਅੱਠੇ ਪਹਿਰ ਪਹਿਰੇਦਾਰ। ਨਾਮ ਲਾਏ ਸਾਚੀ ਮਾਤਰਾ, ਮੀਤ ਮੁਰਾਰਾ ਆਪ ਸੱਚੀ ਸਰਕਾਰ। ਵਸੇ ਬਾਹਰ ਵੇਦ ਸ਼ਾਸਤਰਾਂ, ਕਥਨੀ ਕਥ ਨਾ ਸਕੇ ਵਿਚ ਸੰਸਾਰ। ਕਰੇ ਖੇਲ ਬਹੁ ਬਹੁ ਭਾਤਰਾਂ, ਰਥ ਸਮਰਥ ਅਪਰ ਅਪਾਰ। ਹਰਿ ਜਨ ਜਨ ਹਰਿ ਇਕ ਬੰਨ੍ਹਾਏ ਚਰਨੀ ਨਾਤਰਾ, ਆਦਿ ਆਦਿ ਆਦਿ ਪੁਰਖ ਅੰਤ ਅੰਤ ਅੰਤ ਸਹਾਰ। ਚਾਰ ਵਰਨ ਗਲਵਕੜੀ, ਚਰਨ ਕਵਲ ਹਰਿ ਮੀਤ। ਸ਼ਬਦ ਫੜੇ ਹੱਥ ਤੱਕੜੀ, ਸਦੀ ਬੀਸਵੀਂ ਰਹੀ ਬੀਤ। ਬੇਮੁਖ ਜੀਵਾਂ ਕਾਇਆ ਆਤਮ ਅਕੜੀ, ਅੱਠੇ ਪਹਿਰ ਅਪੁਠੀ ਨੀਤ। ਮਾਇਆ ਰਾਣੀ ਸ਼ਬਦ ਜੰਜੀਰੀ ਜਕੜੀ, ਨਾ ਕੋਈ ਜਾਣੇ ਵੇਲਾ ਪਰਭਾਤ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਜਨ ਭਗਤਾਂ ਵੇਖੇ ਮਾਰ ਝਾਤ। ਚਾਰ ਵਰਨ ਜਗ ਮੀਤ, ਨਰ ਨਿਰੰਕਾਰਿਆ। ਸਤਿਜੁਗ ਅਵੱਲੜੀ ਰੀਤ, ਨਾ ਕੋਈ ਮੰਦਰ ਨਾ ਕੋਈ ਮਸੀਤ ਨਾ ਗੁਰੂਦਵਾਰਿਆ। ਨਰ ਨਰਾਇਣ ਆਤਮ ਚੀਤ, ਸਚ ਲਹਿਣਾ ਮੇਲ ਭਤਾਰਿਆ। ਸਦਾ ਸੁਹੇਲਾ ਕਾਇਆ ਰੱਖੇ ਠੰਡੀ ਸੀਤ, ਕਾਇਆ ਸੋਹੇ ਅਸਥਿਲ ਇਕ ਚੁਬਾਰਿਆ। ਮਾਨਸ ਦੇਹੀ ਲੈਣੀ ਜੀਤ, ਰਸਨਾ ਨਾਓ ਹਰਿ ਹਰਿ ਉਚਾਰਿਆ। ਏਕਾ ਗਾਏ ਸੁਹਾਗੀ ਗੀਤ, ਸੋਹੰ ਅੱਖਰ ਭਗਤ ਉਧਾਰਿਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਜਨ ਭਗਤਾਂ ਵੇਖੇ ਸਾਚੇ ਘਰ ਦਰ ਦਵਾਰਿਆ। ਚਾਰ ਵਰਨ ਚਾਰ ਕੁੰਟ ਚਾਰ ਚੁਫੇਰਿਆ। ਪ੍ਰਭ ਅਬਿਨਾਸ਼ੀ ਉਠ ਉਠ ਰਿਹਾ ਵੇਖ, ਜੋਤੀ ਜਾਮਾ ਧਰਿਆ ਭੇਖ, ਆਪੇ ਲੇਖ ਮਾਤ ਲਿਖਾਰਾ ਆਪ ਆਪ ਅਖਵਾ ਰਿਹਾ। ਨਾ ਕੋਈ ਜਾਣੇ ਔਲੀਆ ਪੀਰ ਸ਼ੇਖ਼, ਸਾਧ ਸੰਤ ਰਹੇ ਵੇਖ, ਕਵਣ ਕੂਟੇ ਪੁਰਖ ਅਬਿਨਾਸ਼ੀ ਜੋਤ ਜਗਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਕਾਲਾ ਵੇਸ ਕਰ, ਕਾਲੀ ਸ਼ਾਹੀ ਮਸਤਕ ਟਿੱਕਾ ਬੇਮੁਖਾਂ ਤਨ ਲਾ ਰਿਹਾ। ਮਸਤਕ ਟਿੱਕਾ ਕਾਲੀ ਰੇਖ, ਹਰਿ ਸਾਚੇ ਆਪ ਲਗਾਈਆ। ਆਤਮ ਦਰ ਕੋਈ ਨਾ ਸਕੇ ਵੇਖ, ਹਉਮੇ ਹੰਗਤਾ ਅਗਨ ਤਨ ਜਲਾਈਆ। ਨਾ ਕੋਈ ਵੇਖੇ ਆਪਣਾ ਲੇਖ, ਪੂਰਨ ਬੂਝ ਨਾ ਕੋਈ ਬੁਝਾਈਆ। ਗੁਰਮੁਖ ਸਾਚੇ ਸੰਤ ਜਨਾਂ ਆਪ ਲਿਖਾਈ ਧੁਰ ਦਰਗਾਹੀ ਏਕਾ ਰੇਖ, ਵੇਲੇ ਅੰਤਮ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਹੱਥ ਰੱਖੀ ਵਡਿਆਈਆ। ਏਕਾ ਇਕ ਭਗਵਾਨ, ਦੋ ਜਹਾਨਿਆ। ਏਕਾ ਏਕ ਨਿਸ਼ਾਨਾ ਖੇਲ ਮਹਾਨਿਆ। ਏਕਾ ਏਕ ਬੀਨਾ ਦਾਨਾ, ਵਡ ਵਡ ਦਾਨਿਆ। ਏਕਾ ਏਕ ਪੀਣਾ ਖਾਣਾ, ਰਸਨਾ ਰਸ ਇਕ ਵਖਾਨਿਆ। ਏਕਾ ਏਕ ਆਦਿ ਅੰਤ ਟੇਕ, ਆਪੇ ਰਹੇ ਸਦਾ ਬੁਧ ਬਿਬੇਕ, ਜੀਵ ਜੰਤ ਨਾ ਦਿਸੇ ਕੋਈ ਨਿਸ਼ਾਨਿਆ। ਏਕਾ ਏਕ ਇਕ ਨਿਸ਼ਾਨੀ। ਏਕਾ ਏਕ ਵਡ ਵਿਦਵਾਨੀ। ਏਕਾ ਏਕ ਚਤੁਰਭੁਜ ਆਤਮ ਦਾਤਾ ਸ਼ਬਦ ਗਿਆਨੀ। ਏਕਾ ਏਕ ਭੇਵ ਰਖਾਏ ਗੁਝ, ਜੁਗਾ ਜੁਗੰਤਰ ਖੇਲ ਨੂਰਾਨੀ। ਏਕਾ ਏਕ ਲੱਖ ਚੁਰਾਸੀ ਰਿਹਾ ਬੁੱਝ, ਪਾਰਬ੍ਰਹਮ ਪੁਰਖ ਸੁਲਤਾਨੀ। ਜੋਤੀ ਜੋਤ ਸਰੂਪ ਹਰਿ, ਏਕਾ ਨਾਉਂ ਸਰਬ ਥਾਉਂ ਜਾਣੇ ਬੂਝ ਬ੍ਰਹਮ ਗਿਆਨੀ। ਏਕਾ ਏਕ ਇਕ ਅਕਾਰਾ। ਸ਼ਬਦ ਟੇਕ ਜਗਤ ਜੈਕਾਰਾ। ਸ੍ਰਿਸ਼ਟ ਸਬਾਈ ਰਿਹਾ ਵੇਖ, ਆਪੇ ਵਸੇ ਧੁੰਦੂਕਾਰਾ। ਲੱਖ ਚੁਰਾਸੀ ਲਿਖੇ ਰੇਖ, ਨਾ ਕੋਈ ਜਾਣੇ ਲੇਖ ਲਿਖਾਰਾ। ਮਸਤਕ ਸਾਚੀ ਲਾਏ ਮੇਖ, ਦੀਪਕ ਜੋਤੀ ਕਰ ਉਜਿਆਰਾ। ਜੋਤੀ ਜੋਤ ਸਰੂਪ ਹਰਿ, ਆਪੇ ਵਸੇ ਧਾਮ ਨਿਆਰਾ। ਏਕਾ ਏਕ ਇਕ ਹਰਿ ਦਵਾਰਿਆ। ਸ੍ਰਿਸ਼ਟ ਸਬਾਈ ਮੰਗੇ ਭਿਖ, ਫੂਲਨਹਾਰ ਸਰਬ ਸੰਸਾਰਿਆ। ਨਾ ਕੋਈ ਜਾਣੇ ਮੁਨ ਰਿਖ, ਬ੍ਰਹਮਾ ਵੇਦ ਨਾ ਪਾਏ ਭੇਦ, ਪਾਰਬ੍ਰਹਮ ਬ੍ਰਹਮ ਪਾਰ ਨਾ ਪਾਏ ਸਾਰਿਆ। ਆਪੇ ਲੇਖ ਰਿਹਾ ਲਿਖ, ਅੱਖਰ ਵੱਖਰ ਨਾ ਕੋਈ ਜਾਣੇ, ਖਾਣੀ ਬਾਣੀ ਦੋ ਜਹਾਨੀ ਜੁਗੋ ਜੁਗ ਆਪਣੀ ਆਪ ਸੁਣਾ ਰਿਹਾ। ਹਰਿ ਸ਼ਬਦ ਬੁਝਾਏ ਆਤਮ ਤ੍ਰਿਖ, ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਏਕਾ ਏਕ ਰੰਗ ਅਨੇਕ ਕਰ ਕਰ ਭੇਸ ਆਪ ਵਖਾ ਰਿਹਾ। ਏਕਾ ਏਕ ਆਤਮ ਧਾਰ, ਸ਼ਬਦ ਜੈਕਾਰ ਹਰਿ ਜਣਾਈਆ। ਜੋਤੀ ਨੂਰ ਕਰ ਅਕਾਰ, ਖੁੱਲ੍ਹੇ ਭੇਵ ਦਸਮ ਦਵਾਰ, ਦਰ ਦਵਾਰਾ ਇਕ ਵਖਾਈਆ। ਨਿਰਮਲ ਨੀਰ ਅੰਮ੍ਰਿਤ ਧਾਰ, ਸਾਚਾ ਸ਼ਬਦ ਕਰ ਪਿਆਰ, ਗੁਰਮੁਖਾਂ ਮੁਖ ਚੁਆਈਆ। ਪੰਜਾਂ ਤੱਤਾਂ ਵਸੇ ਬਾਹਰ, ਧੀਰਜ ਜਤਾ ਸਤਿ ਸੰਤੋਖ ਆਤਮ ਮੋਖ ਧਰਮ ਗਾਣਾ ਜਗਤ ਨਿਸ਼ਾਨਾ ਏਕਾ ਹੱਥ ਬੰਨ੍ਹਾਈਆ। ਆਪੇ ਆਪ ਮਿਹਰਬਾਨਾ, ਕਰੇ ਖੇਲ ਦੋ ਜਹਾਨਾ, ਤਿੰਨਾਂ ਲੋਆਂ ਏਕਾ ਬੂਝ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਕਲਜੁਗ ਆਪੇ ਰਿਹਾ ਭਵਾਈਆ। ਇਕ ਇਕੱਲਾ ਬਹੁ ਰੰਗ ਰੂਪਿਆ। ਲੱਖ ਚੁਰਾਸੀ ਵਸੇ ਸੰਗ, ਦਿਸ ਨਾ ਆਏ ਸ਼ਾਹੋ ਭੂਪਿਆ। ਸ਼ਬਦ ਸਰੂਪੀ ਜੀਵ ਜੰਤ ਪਤੰਗ, ਰੱਖੇ ਹੱਥ ਵਿਚ ਅੰਧ ਕੂਪਿਆ। ਮਾਇਆ ਰਾਣੀ ਕਰੇ ਮੰਗ, ਘਰ ਘਰ ਧੁਖਦੇ ਪਏ ਧੂਪਿਆ। ਗੁਰਮੁਖ ਵਿਰਲੇ ਆਤਮ ਦਰ ਵੱਜੇ ਮਰਦੰਗ, ਮਿਲੇ ਮੇਲ ਸ਼ਬਦ ਸਤਿ ਸਰੂਪਿਆ। ਸਾਧ ਸੰਤ ਹੋਏ ਨੰਗ, ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਏਕਾ ਧਾਗਾ ਜਗਤ ਪਰੋਏ, ਨਾ ਕੋਈ ਵੇਖੇ ਸਾਚਾ ਸੂਤਿਆ। ਸਾਚਾ ਸੂਤਰ ਤਨ ਮਨ ਵੱਟ। ਸਾਧ ਸੰਤ ਜੀਵ ਜੰਤ ਹਰ ਹਰ ਜਾਣੇ ਘਟ ਘਟ। ਕਵਣ ਦਵਾਰੇ ਕੰਤ, ਕਵਣ ਜਿਹਵਾ ਮਣੀਆ ਮੰਤ, ਕਵਣ ਤਨ ਰੰਗ ਬਸੰਤ, ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਆਪ ਆਪਣਾ ਵੇਸ ਕਰ, ਲੱਖ ਚੁਰਾਸੀ ਧਰਮ ਰਾਏ ਦੀ ਦੇਵੇ ਫਾਸੀ, ਮੇਟ ਮਿਟਾਏ ਮਦਿਰਾ ਮਾਸੀ, ਚਾਰ ਕੁੰਟ ਦਹਿ ਦਿਸ਼ਾ ਇਕ ਚਲਾਏ ਸੋਹੰ ਸ਼ਬਦ ਸੁਹਾਗੀ ਗੀਤ। ਸੋਹੰ ਸੁਹਾਗੀ ਛੰਤ ਆਪ ਜਣਾਇਆ। ਸਤਿਜੁਗ ਬਣਾਏ ਸਾਚੀ ਬਣਤ, ਭੇਖ ਵਟਾਇਆ। ਕਲਜੁਗ ਤੇਰਾ ਆਪ ਕਰਾਏ ਅੰਤ, ਸ਼ਾਹ ਸੁਲਤਾਨਾ ਰਿਹਾ ਭੁਲਾਇਆ। ਹਰਿਜਨ ਮਿਲਾਏ ਸਾਚੇ ਕੰਤ, ਆਪ ਆਪਣਾ ਮੇਲ ਰਿਹਾ ਕਰਾਇਆ। ਕਾਇਆ ਖਿੜੇ ਸੱਚੀ ਬਸੰਤ, ਸਾਚੀ ਰੁੱਤੜੀ ਆਪ ਸੁਹਾਇਆ। ਮਹਿੰਮਾ ਜਗਤ ਗਣਤ ਅਗਣਤ, ਭੇਵ ਕਿਸੇ ਨਾ ਪਾਇਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਕਲਜੁਗ ਅੰਤਮ ਵੇਖ ਹਰਿ, ਸਾਧ ਸੰਤ ਰਿਹਾ ਜਗਾਇਆ। ਸਾਧ ਸੰਤ ਕਲ ਜਾਣਾ ਜਾਗ। ਏਕਾ ਵੱਜਾ ਹੰਕਾਰੀ ਜੰਦਰ, ਆਤਮ ਜੋਤੀ ਬੁਝੀ ਚਿਰਾਗ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਕਲਜੁਗ ਅੰਤਮ ਵੇਖ ਹਰਿ, ਕਲਜੁਗ ਕਾਲੇ ਲਾਹੁਣ ਆਇਆ ਦਾਗ। ਸਾਚੇ ਸੰਤ ਸ਼ਬਦ ਜਣਾਈਆ। ਕਲ ਮਾਇਆ ਪਾਈ ਬੇਅੰਤ, ਵਾਗ ਪੰਜਾਂ ਹੱਥ ਫੜਾਈਆ। ਵੇਲਾ ਨੇੜੇ ਆਇਆ ਅੰਤ, ਕਿਉਂ ਮਸਤਕ ਲਾਈ ਛਾਹੀਆ। ਅੰਤ ਵਿਛੋੜਾ ਇਕ ਭਗਵੰਤ, ਯੁਗ ਚੌਥੇ ਰਹੇ ਜੁਦਾਈਆ। ਨਾ ਕੋਈ ਬਣਾਏ ਮਾਤ ਬਣਤ, ਸੁਰਤੀ ਘੋੜੇ ਰਿਹਾ ਦੁੜਾਈਆ। ਭਰਮ ਭੁਲਾਇਆ ਜੀਵ ਜੰਤ, ਕਥਨੀ ਕਥਾ ਕਥ ਕਥ ਰਿਹਾ ਸੁਣਾਈਆ। ਕਵਣ ਦਵਾਰੇ ਵਸੇ ਸਾਚਾ ਸੰਤ, ਕਵਣ ਦਵਾਰੇ ਮੇਲ ਅੰਤ, ਹਰਿ ਜੋਤੀ ਜੋਤ ਰਿਹਾ ਮੇਲ ਮਿਲਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਸ਼ਬਦ ਹਲੂਣਾ ਇਕੋ ਮਾਰ, ਸੰਤ ਸੁਹੇਲੇ ਰਿਹਾ ਜਗਾਈਆ। ਹਰਿ ਸ਼ਬਦ ਅਡੋਲ, ਗੁਰ ਜਣਾਈਆ। ਗੁਰ ਸ਼ਬਦ ਅਨਮੋਲ, ਸ੍ਰਿਸ਼ਟ ਸਬਾਈਆ। ਸ੍ਰਿਸ਼ਟ ਸਬਾਈ ਰਿਹਾ ਤੋਲ, ਵਡੀ ਵਡਿਆਈਆ। ਗੁਰਮੁਖਾਂ ਸਦ ਵਸੇ ਕੋਲ, ਬੇਮੁਖਾਂ ਦਿਸ ਨਾ ਆਈਆ। ਭਾਗ ਲਗਾਏ ਕਾਇਆ ਚੋਲ, ਧੁਨੀ ਨਾਦ ਇਕ ਵਜਾਈਆ। ਨਾਮ ਮਰਦੰਗਾ ਸਾਚਾ ਢੋਲ, ਨਾਦ ਅਨਾਹਤ ਆਪ ਵਜਾਈਆ। ਬਜਰ ਕਪਾਟੀ ਪੜਦਾ ਖੋਲ੍ਹ, ਸੁਨ ਮੁਨ ਆਪ ਤੁੜਾਈਆ। ਦਸਮ ਦਵਾਰੀ ਪੜਦੇ ਖੋਲ੍ਹ, ਅੰਧ ਅੰਧਿਆਰੀ ਮੇਟ ਮਿਟਾਈਆ। ਹਰਿਜਨ ਮਿਲੇ ਨਾਮ ਹਰਿ ਅਨਮੋਲ, ਵਸਤ ਦਸਤ ਇਕ ਰਘੁਰਾਈਆ। ਗੁਰਮੁਖ ਸਾਚੇ ਲਾਲ ਵਿਰੋਲ, ਹਰਿ ਸਾਚਾ ਵਣਜ ਕਰਾਈਆ। ਜੋਤੀ ਜੋਤ ਸਰੂਪ ਹਰਿ, ਜੋਤੀ ਸ਼ਬਦ ਮੇਲ ਕਰ, ਭੁਗਤ ਭਗਤ ਆਪ ਜਣਾਈਆ। ਹਰਿ ਸ਼ਬਦ ਅਥਾਹ ਬੇਪਰਵਾਹੀਆ। ਗੁਰ ਸ਼ਬਦ ਜਗਤ ਮਲਾਹ, ਭੇਵ ਨਾ ਰਾਈਆ। ਹੋਏ ਸਹਾਈ ਸਭਨੀ ਥਾਂ, ਏਕਾ ਧਾਰ ਆਪ ਵਹਾਈਆ। ਨਾ ਕੋਈ ਜਾਣੇ ਪਿਤਾ ਮਾਂ, ਪੁੱਤਰ ਧੀਆਂ ਨਾ ਕੋਈ ਜਣਾਈਆ। ਗੁਰਮੁਖਾਂ ਰੱਖੇ ਠੰਡੀ ਛਾਂ, ਦਿਵਸ ਰੈਣ ਅੰਮ੍ਰਿਤ ਧਾਰ ਪਿਆਈਆ। ਅੰਮ੍ਰਿਤ ਦਰ ਦਵਾਰਾ ਸਾਚੇ ਥਾਂ, ਬਜਰ ਕਪਾਟੀ ਪਾੜ ਵਖਾਈਆ। ਜੋਤੀ ਜੋਤ ਸਰੂਪ ਹਰਿ, ਜੋਤੀ ਸ਼ਬਦ ਮੇਲ ਕਰ, ਭਗਤ ਭਗਵੰਤ ਸੰਤ ਅਸੰਤ ਜੀਵ ਜੰਤ ਬਾਹਰ ਰਖਾਈਆ। ਹਰਿ ਸ਼ਬਦ ਅਲੱਖ, ਅਲੱਖਨਾ ਲਖਿਆ। ਗੁਰ ਕਾ ਸ਼ਬਦ ਪਰਤਖ, ਗੁਰਮੁਖ ਸਾਚੇ ਰਸਨਾ ਚੱਖਿਆ। ਵੇਲੇ ਅੰਤਮ ਲਏ ਰੱਖ, ਦੇਵੇ ਹੱਥ ਸਿਰ ਸਮਰਥਿਆ। ਪੰਚਮ ਚੋਰਾਂ ਪਾਏ ਨੱਥ, ਅੰਦਰੇ ਅੰਦਰ ਆਪੇ ਆਪ ਮੱਥਿਆ। ਪੁਰਖ ਅਬਿਨਾਸ਼ੀ ਮਹਿੰਮਾ ਅਕਥ, ਕਥਨੀ ਕਥ ਨਾ ਕਿਸੇ ਕਥਿਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਜੋਤੀ ਸ਼ਬਦ ਮੇਲ ਹਰਿ, ਜਗਤ ਚਲਾਏ ਏਕਾ ਰਥਿਆ। ਹਰਿ ਸ਼ਬਦ ਅਪਾਰ ਗੁਰਦਵਾਰਿਆ। ਗੁਰ ਸ਼ਬਦ ਅਪਾਰ, ਜਗਤ ਅਧਾਰਿਆ। ਗੁਰਮੁਖ ਉਧਰੇ ਪਾਰ, ਜਿਸ ਰਸਨਾ ਨਾਉਂ ਉਚਾਰਿਆ। ਜੁਗਾ ਜੁਗੰਤਰ ਸਾਚੀ ਕਾਰ, ਆਦਿ ਅੰਤ ਨਾ ਪਾਰਾਵਾਰਿਆ। ਆਪੇ ਬੰਨ੍ਹੇ ਆਪਣੀ ਧਾਰ, ਨਾ ਕੋਈ ਮੰਗੇ ਹੋਰ ਸਹਾਰਿਆ। ਆਪੇ ਪੁਰਖ ਆਪੇ ਨਾਰ, ਆਪੇ ਜੋਤੀ ਸ਼ਬਦ ਅਧਾਰ, ਆਪੇ ਪਵਣ ਸਵਾਸੀ ਹੋਈ ਉਡਾਰਿਆ। ਆਪੇ ਲੱਖ ਚੁਰਾਸੀ ਜਨਮ ਰਹਿਰਾਸੀ ਕਰੇ ਬੰਦ ਖੁਲਾਸੀ, ਕਾਲ ਮਹਾਂਕਾਲ ਨਾ ਆਏ ਦਰ ਦਵਾਰਿਆ। ਜਗੇ ਜੋਤ ਪ੍ਰਿਥਮੀ ਅਕਾਸ਼ੀ, ਚੌਦਾਂ ਹੱਟਾਂ ਤੀਰਥ ਤੱਟਾਂ ਕਰ ਵਣਜਾਰਿਆ। ਭਗਤ ਜਨਾਂ ਹਰਿ ਦਾਸਨ ਦਾਸੀ, ਚਾਰ ਕੁੰਟ ਦਹਿ ਦਿਸ਼ ਹਰਿ ਰਸਨ ਸਵਾਸੀ, ਜੋਤੀ ਨੂਰ ਅਪਰ ਅਪਾਰਿਆ। ਕਿਸੇ ਹੱਥ ਨਾ ਆਏ ਪੰਡਤ ਕਾਂਸ਼ੀ, ਫਿਰ ਫਿਰ ਥੱਕੇ ਮੰਦਰ ਅੰਦਰ ਡੂੰਘੀ ਕੰਦਰ ਵੇਖ ਵਿਚਾਰਿਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਜੋਤੀ ਸ਼ਬਦ ਮੇਲ ਹਰਿ, ਆਪੇ ਵਣਜ ਆਪੇ ਵਣਜਾਰਿਆ। ਹਰਿ ਸ਼ਬਦ ਅਪਾਰ ਰੂਪ ਅਗੰਮੜਾ। ਨਾ ਕੋਈ ਜਾਣੇ ਜੰਤ ਗਵਾਰ, ਕਲਜੁਗ ਤੇਰੀ ਅੰਤਮ ਵਾਰ, ਸਾਧਾਂ ਸੰਤਾਂ ਆਈ ਹਾਰ, ਮਾਇਆ ਰਾਣੀ ਹੋਈ ਤਿਆਰ, ਚਾਰੋਂ ਕੁੰਟ ਫਿਰ ਫਿਰ ਥੱਕੇ ਨਾ ਕੋਈ ਸੱਜਣ ਮੀਤ ਮੁਰਾਰ। ਵੇਦ ਪੁਰਾਨ ਪੜ੍ਹ ਪੜ੍ਹ ਥੱਕੇ, ਮੁੱਲਾ ਕਾਜੀ ਵਿਚ ਮੱਕੇ ਅੰਜੀਲ ਕੁਰਾਨਾਂ ਪੈਂਦੀ ਮਾਰ। ਧਰਤ ਮਾਤ ਦਿਵਸ ਰੈਣ ਦੂਰ ਦੁਰਾਡਾ ਏਕਾ ਰਾਹ ਪੁਰਖ ਅਬਿਨਾਸ਼ੀ ਤੱਕੇ ਜੋਤ ਨਿਰੰਜਣ ਤੇਰਾ ਅੰਜਨ ਸ਼ਬਦ ਸੁਨੇਹੜਾ ਆਪੇ ਕਟੇ ਕਲਜੁਗ ਜੇੜਾ, ਵੇਲੇ ਅੰਤਮ ਕਿਰਪਾ ਧਾਰ। ਹੱਕੋ ਹੱਕ ਨਿਬੇੜਾ, ਲੱਖ ਚੁਰਾਸੀ ਚੁੱਕੇ ਝੇੜਾ, ਜੂਠਾ ਝੂਠਾ ਕਾਇਆ ਨਗਰ ਖੇੜਾ, ਨਾ ਕੋਈ ਕਰੇ ਜੀਵ ਗਵਾਰ। ਦਿਵਸ ਰੈਣ ਏਕਾ ਝੇੜਾ ਦੰਦ ਬਤੀਸਾ ਭੇੜ ਭੇੜਾ, ਰਾਗ ਛਤੀਸਾ ਲਾਏ ਉਖੇੜਾ, ਬੀਸ ਇਕੀਸ ਖੁਲ੍ਹਾ ਵਿਹੜਾ, ਕਰੇ ਖੇਲ ਅਪਰ ਅਪਾਰ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਜੋਤੀ ਸ਼ਬਦ ਮੇਲ ਕਰ, ਸ਼ਬਦ ਘੋੜਾ ਕਰ ਤਿਆਰ। ਸ਼ਬਦ ਘੋੜਾ ਹਰਿ ਰਖਾਇੰਦਾ। ਚਿੱਟਾ ਅਸਵ ਚਿੱਟਾ ਘੋੜਾ ਚਿੱਟਾ ਜੋੜਾ, ਧੁਰ ਦਰਗਾਹੀ ਆਇਆ ਦੌੜਾ, ਵੇਖ ਵਖਾਣੇ ਮਿਠਾ ਕੌੜਾ, ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਵਿਚ ਜਹਾਨ ਬੇਈਮਾਨ, ਪਹਿਲਾ ਪੌੜਾ ਆਪ ਉਠਾਇੰਦਾ। ਕਰੇ ਖੇਲ ਅੰਤ ਮਹਾਨ, ਮਿਟਦੇ ਜਾਣ ਕਲ ਨਿਸ਼ਾਨ, ਨਾ ਕੋਈ ਪੜ੍ਹੇ ਹਦੀਸ ਕੁਰਾਨ, ਵੇਦ ਪੁਰਾਨ ਨਾ ਕੋਈ ਰਸਨਾ ਗਾਇੰਦਾ। ਖਾਣੀ ਬਾਣੀ ਹੋਈ ਹੈਰਾਨ, ਚਾਰੋਂ ਕੁੰਟ ਮਾਰੇ ਧਿਆਨ, ਗੁਰ ਗੋਬਿੰਦਾ ਜੋਤ ਮਹਾਨ, ਆਤਮ ਸ਼ਕਤੀ ਖੇਲ ਮਹਾਨ, ਪੂਰਨ ਭਗਤੀ ਗੁਰਮੁਖ ਵਿਰਲਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਜੋਤੀ ਸ਼ਬਦ ਮੇਲ ਹਰਿ, ਸਾਚੀ ਬਣਤ ਬਣਾਇੰਦਾ। ਗੁਰ ਗੋਬਿੰਦੇ ਭੇਖ ਵਟਾਇਆ ਏ। ਪਰਗਟ ਹੋਏ ਹਰਿ ਮਰਗਿੰਦੇ, ਦਿਸ ਕਿਸੇ ਨਾ ਆਇਆ ਏ। ਆਤਮ ਵੱਜੇ ਘਰ ਘਰ ਜਿੰਦੇ, ਨਾ ਕਿਸੇ ਦਰ ਖੁਲ੍ਹਾਇਆ ਏ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਆਪ ਆਪਣਾ ਵੇਸ ਕਰ, ਸੰਬਲ ਦੇਸ ਵਸਾਇਆ ਏ। ਸੰਬਲ ਦੇਸ ਨਗਰ ਅਪਾਰਾ ਏ। ਸਾਚਾ ਵਜੇ ਸ਼ਬਦ ਨਗਾਰਾ ਏ। ਦਿਵਸ ਰੈਣ ਜੋਤੀ ਨੂਰ ਕਰ ਉਜਿਆਰ, ਭਰਿਆ ਸ਼ਬਦ ਭੰਡਾਰਾ ਏ। ਅੱਠੇ ਪਹਿਰ ਪਵਣ ਘੋੜੇ ਚਿੱਟੇ ਅਸਵ ਹਰਿ ਅਸਵਾਰ, ਚਾਰ ਕੁੰਟ ਦਹਿ ਦਿਸ਼ੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਪਰਗਟ ਹੋਏ ਦਰਸ ਦਿਖਾਏ। ਸਾਚੀ ਨਗਰੀ ਡੇਰਾ ਲਾਇਆ, ਹਰਿ ਸਾਚੀ ਰਚਨ ਰਚਾਈਆ। ਗੁਰ ਗੋਬਿੰਦੇ ਲੇਖ ਲਿਖਾਇਆ, ਗੌੜ ਬ੍ਰਾਹਮਣ ਦਿਸ ਨਾ ਆਇਆ, ਵੇਦ ਵਿਆਸਾ ਗਿਆ ਲਿਖਾਈਆ। ਧੁਰ ਦਰਗਾਹੀ ਆਇਆ ਜਾਮਨ, ਸ਼ਬਦ ਡੋਰੀ ਹੱਥ ਰਖਾਈਆ। ਨੇੜ ਨਾ ਆਏ ਕਾਮਨੀ ਕਾਮਨ, ਜਿਸ ਜਨ ਦਇਆ ਕਮਾਈਆ। ਕਲਜੁਗ ਮਿਟੇ ਅੰਧੇਰੀ ਸ਼ਾਮਨ, ਸਤਿਜੁਗ ਸਾਚਾ ਚੰਦ ਚੜ੍ਹਾਇਆ ਏ। ਬੇਮੁਖਾਂ ਵੱਢੇ ਨੱਕ ਗੁਤ, ਪੁਰਖ ਅਬਿਨਾਸ਼ੀ ਜਾਮਾ ਪਾਇਆ ਏ। ਨਿਹਕਲੰਕ ਨਰਾਇਣ ਨਰ, ਜੋਤੀ ਜਾਮਾ ਭੇਖ ਧਰ, ਸੰਬਲ ਦੇਸ ਹਰਿ ਆਪਣਾ ਆਪ ਕਰਾਇਆ ਏ। ਸੰਬਲ ਦੇਸ ਹਰਿ ਉਜਿਆਰਾ ਏ। ਛੇਵੇਂ ਜੋ ਜਨ ਪਾਰ ਕਿਨਾਰਾ ਏ। ਆਪੇ ਖਾਏ ਕਾਇਆ ਭੋਜਨ, ਆਪੇ ਦੇਵੇ ਸ਼ਬਦ ਅਧਾਰਾ ਹੈ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਸੰਤ ਜਨਾਂ ਇਕ ਵਖਾਏ ਸਾਚਾ ਸਚ ਦਵਾਰਾ ਹੈ। ਸਚ ਦਵਾਰ ਵਖਾਇੰਦਾ। ਨਾਵੇਂ ਦਰ ਬੰਦ ਕਰਾਇੰਦਾ। ਪਰਗਟ ਹੋਏ ਸਾਚੇ ਘਰ, ਜੋਤੀ ਨੂਰ ਇਕ ਕਰ, ਨਾ ਜਨਮੇ ਨਾ ਜਾਏ ਮਰ, ਆਪ ਆਪਣੇ ਵਿਚ ਸਮਾਇੰਦਾ। ਲੱਖ ਚੁਰਾਸੀ ਗਈ ਹਰ, ਨਾ ਕੋਈ ਨਾਰੀ ਨਾ ਕੋਈ ਨਰ, ਬੇਮੁਖ ਭੌਂਦੇ ਘਰ ਘਰ ਬੰਦਰ, ਦਿਸ ਕਿਸੇ ਨਾ ਆਇੰਦਾ। ਜਨ ਭਗਤਾਂ ਚੁਕਾਏ ਜਮ ਕਾ ਡਰ, ਚਰਨ ਸਰਨ ਜਨ ਜਾਏ ਤਰ, ਏਕਾ ਏਕ ਰਿਹਾ ਕਰ, ਚਾਰ ਵਰਨ ਅਠਾਰਾਂ ਬਰਨ, ਵਰਨ ਅਵਰਨਾਂ ਏਕਾ ਰੰਗ ਰੰਗਾਇੰਦਾ। ਗੁਰ ਮੰਤਰ ਅਮੋਲ ਸ਼ਬਦ ਜਣਾਈਆ। ਗੁਰ ਮੰਤਰ ਅਤੋਲ, ਨਾ ਸਕੇ ਕੋਈ ਤੁਲਾਈਆ। ਗੁਰ ਮੰਤਰ ਅਡੋਲ, ਨਾ ਕੋਇ ਮਾਤ ਡੁਲਾਈਆ। ਗੁਰ ਮੰਤਰ ਅਨਭੋਲ, ਅਸੁੱਤੇ ਪਰਕਾਸ਼ ਕਰਾਈਆ। ਗੁਰ ਮੰਤਰ ਸਦ ਵਸੇ ਕੋਲ, ਅਸਤਰ ਸ਼ਸਤਰ ਨਾ ਕੋਈ ਰਖਾਈਆ। ਗੁਰ ਮੰਤਰ ਦਿਵਸ ਰੈਣ ਵਜਾਏ ਸੱਚਾ ਢੋਲ, ਜਗਤ ਮਰਦੰਗ ਨਾ ਕੋਈ ਰਖਾਈਆ। ਗੁਰ ਸ਼ਬਦ ਸੱਦ ਵਸੇ ਕੋਲ, ਸਾਚਾ ਰਾਹ ਵਖਾਈਆ। ਗੁਰ ਮੰਤਰ ਵਖਾਏ ਕਾਇਆ ਚੋਲ੍ਹ, ਰੰਗਣ ਇਕ ਮਜੀਠ ਚੜ੍ਹਾਈਆ। ਗੁਰ ਮੰਤਰ ਬਹੱਤਰ ਨਾੜੀ ਤਿੰਨ ਸੌ ਸੱਠ ਹਾਡੀ ਰਿਹਾ ਵਿਰੋਲ, ਗੁਰਮੁਖ ਸਾਚੇ ਮਾਣਕ ਮੋਤੀ ਆਤਮ ਸੋਈ ਉਠਾਈਆ। ਗੁਰ ਮੰਤਰ ਦਵਾਰਾ ਦੂਈ ਦਵੈਤੀ ਦੇਵੇ ਪੜਦੇ ਖੋਲ੍ਹ, ਏਕਾ ਦਰ ਰਿਹਾ ਵਖਾਈਆ। ਗੁਰ ਮੰਤਰ ਬਣਾਏ ਬਣਤਰ ਜੁਗਾ ਜੁਗੰਤਰ ਗੁਰਮੁਖ ਸਾਚੇ ਸੰਤ ਜਨਾਂ ਜੋਤੀ ਮੇਲ ਮਿਲਾਈਆ। ਗੁਰ ਮੰਤਰ ਅਪਾਰ, ਸਰਬ ਘਟ ਵਾਸਿਆ। ਗੁਰ ਮੰਤਰ ਅਪਾਰ, ਗੁਰਮੁਖ ਚਲਾਏ ਰਸਨਾ ਰਸਨ ਸਵਾਸ ਸਵਾਸਿਆ। ਗੁਰ ਮੰਤਰ ਗੁਰ ਕੀਰਤ ਧਾਰ, ਆਤਮ ਲਾਹੇ ਜਗਤ ਉਦਾਸੀਆ। ਗੁਰ ਮੰਤਰ ਆਤਮ ਸੀਰਤ ਇਕ ਅਪਾਰ ਮਾਨਸ ਜਨਮ ਕਰੇ ਰਹਿਰਾਸੀਆ। ਗੁਰ ਮੰਤਰ ਕੱਢੇ ਹਉਮੇ ਪੀੜਤ, ਉਡੇ ਉਡਾਏ ਵਿਚ ਅਕਾਸਿਆ। ਗੁਰ ਮੰਤਰ ਗੁਰ ਸ਼ਬਦ ਅਧਾਰ, ਜੋਤੀ ਮੇਲ ਹਰਿ ਕਰਤਾਰ, ਲੱਖ ਚੁਰਾਸੀ ਕਟੇ ਫਾਸੀ, ਫੰਦ ਕਟਾਏ ਗਰਭ ਵਾਸੀਆ। ਗੁਰ ਮੰਤਰ ਗੁਰ ਧਾਰ ਆਪ ਜਣਾਇੰਦਾ। ਗੁਰਮੁਖਾਂ ਕਰਮ ਵਿਚਾਰ, ਹਰਿ ਆਪੇ ਚਰਨੀ ਲਾਇੰਦਾ। ਮਾਨਸ ਦੇਹੀ ਪੈਜ ਸਵਾਰ, ਸ਼ਬਦ ਤੀਰ ਬਜਰ ਕਪਾਟੀ ਚੀਰ, ਏਕਾ ਵਾਰ ਪਾਰ ਕਰਾਇੰਦਾ। ਅੰਮ੍ਰਿਤ ਆਤਮ ਦੇਵੇ ਸਾਚਾ ਨੀਰ, ਆਪ ਚੜ੍ਹਾਏ ਏਕਾ ਚੋਟੀ ਸਿਖਰ ਅਖ਼ੀਰ, ਪੱਲੂ ਨਾਮ ਇਕ ਫੜਾਇੰਦਾ। ਅੰਦਰ ਮੰਦਰ ਕਟੇ ਭੀੜ, ਆਪੇ ਆਪ ਬੰਨ੍ਹੇ ਬੀੜ, ਸ਼ਬਦ ਘੋੜੇ ਆਪ ਚੜ੍ਹਾਇੰਦਾ। ਨਾ ਕੋਈ ਜਾਣੇ ਹਸਤ ਕੀੜ, ਸ਼ਬਦ ਵੇਲਣੇ ਰਿਹਾ ਪੀੜ, ਪੰਚਮ ਪੰਜਾਂ ਨਸ਼ਟ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਕਲਜੁਗ ਕਿਰਿਆ ਕਰਮ ਕਮਾਇੰਦਾ। ਗੁਰ ਮੰਤਰ ਗੁਰ ਦੀਨ ਘਟ ਘਟ ਵਾਸਿਆ। ਚਾਰ ਵਰਨ ਏਕਾ ਈਣ, ਸਾਂਤਕ ਸਾਂਤ ਠਾਂਡਾ ਸੀਨ, ਮੇਲ ਮਿਲਾਏ ਪੁਰਖ ਅਬਿਨਾਸ਼ਿਆ। ਗੁਰ ਮੰਤਰ ਚਲੇ ਰੂਸਾ ਚੀਨ, ਗਗਨ ਪਤਾਲੀ ਭੰਨੇ ਹੰਕਾਰੀ ਬੀਨ, ਵੇਖ ਵਖਾਣੇ ਪ੍ਰਿਥਮੀ ਅਕਾਸਿਆ। ਗੁਰ ਮੰਤਰ ਲੱਖ ਚੁਰਾਸੀ ਸਦਾ ਅਧੀਨ, ਗੁਰਮੁਖ ਵਿਰੋਲੇ ਆਤਮ ਰਸ ਰਸਨਾ ਪੀਣ, ਬੇਮੁਖਾਂ ਦਰ ਦਰ ਘਰ ਘਰ ਹੋਏ ਹਾਸਿਆ। ਮਨਮੁਖ ਹੋਏ ਨੇਤਰ ਹੀਣ, ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਆਪੇ ਜਾਣੇ ਸਗਲੀ ਰਾਸਿਆ। ਗੁਰ ਮੰਤਰ ਗੁਰ ਜੋਤ ਜਗਤ ਧਰਾਈਆ। ਮੇਟ ਮਿਟਾਏ ਵਰਨ ਗੋਤ, ਚਾਰੇ ਵਰਨਾਂ ਰਿਹਾ ਸੁਣਾਈਆ। ਦੁਰਮਤ ਮੈਲ ਰਿਹਾ ਧੋਤ, ਕਾਇਆ ਮੰਦਰ ਇਕ ਸੁਹਾਈਆ। ਸ਼ਬਦ ਭੰਡਾਰਾ ਰਖੇ ਅਤੋਟ, ਦਿਵਸ ਰੈਣ ਰਿਹਾ ਵਰਤਾਈਆ। ਤਨ ਨਗਾਰੇ ਵਜੇ ਚੋਟ, ਸ਼ਬਦ ਡੰਡਾ ਰਿਹਾ ਉਠਾਈਆ। ਹਉਮੇ ਕਢੇ ਕਾਇਆ ਖੋਟ, ਭਾਂਡਾ ਭਰਮ ਰਿਹਾ ਭੰਨਾਈਆ। ਕਲਜੁਗ ਜੀਵ ਆਲ੍ਹਣਿਓ ਡਿੱਗੇ ਬੋਟ, ਵੇਲੇ ਅੰਤ ਨਾ ਕੋਈ ਸਹਾਈਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਕਲਜੁਗ ਤੇਰੀ ਅੰਤਮ ਵਰ, ਕਲ ਕਲੰਦਰ ਆਪ ਅਖਵਾਈਆ। ਕਲਜੁਗ ਕਾਲਾ ਰੰਗ ਕਾਲਾ ਸੂਸਿਆ। ਚਾਰੋਂ ਕੁੰਟ ਭੁੱਖ ਨੰਗ, ਮੇਟ ਮਿਟਾਏ ਈਸਾ ਮੂਸਿਆ। ਸ਼ਬਦ ਡੋਰੀ ਲੱਖ ਚੁਰਾਸੀ ਚੜ੍ਹੀ ਪਤੰਗ, ਵੇਖ ਵਖਾਣੇ ਅੰਧ ਕੂਪਿਆ। ਦਹਿ ਦਿਸ਼ ਕਰਾਏ ਅੰਤਮ ਭੰਗ, ਮੇਲ ਮਿਲਾਏ ਚੀਨਾ ਰੂਸਿਆ। ਮਾਇਆ ਰਾਣੀ ਵੇਖੇ ਜੰਗ, ਅਸ਼ਟਭੁਜ ਫੁਰਕੇ ਅੰਗ, ਆਪ ਉਠਾਏ ਸ਼ਾਹ ਅਬਨੂਸਿਆ। ਸ਼ਬਦ ਘੋੜੇ ਕਸ ਤੰਗ, ਸੋਹੰ ਵਜਾਏ ਇਕ ਮਰਦੰਗ, ਉਲਟੀ ਵਹੇ ਮਾਤ ਗੰਗ, ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਕਲਜੁਗ ਕਾਲਾ ਵੇਸ ਹਰਿ, ਤਨ ਛੁਹਾਏ ਕਾਲਾ ਸੂਸਿਆ। ਕਲਜੁਗ ਕਾਲੀ ਰੈਣ ਦਏ ਦੁਹਾਈਆ। ਮਾਇਆ ਰਾਣੀ ਖਾਏ ਡੈਣ, ਸਾਧਾਂ ਸੰਤਾਂ ਜੀਆਂ ਜੰਤਾਂ ਸਾਰ ਨਾ ਪਾਈਆ। ਨਾਤਾ ਤੁੱਟੇ ਭਾਈ ਭੈਣ, ਨਾ ਕੋਈ ਸਾਕ ਸੱਜਣ ਸੈਣ, ਵੇਲੇ ਅੰਤ ਨਾ ਕੋਈ ਸਹਾਈਆ। ਜਨ ਭਗਤ ਚੁਕਾਏ ਲਹਿਣ ਦੇਣ, ਦਰਸ ਦਿਖਾਏ ਤੀਜੇ ਨੈਣ, ਸਵੱਛ ਸਰੂਪੀ ਹਰਿ ਰਘੁਰਾਈਆ। ਬੇਮੁਖ ਵਹਾਏ ਵਹਿੰਦੇ ਵਹਿਣ, ਏਕਾ ਧੱਕਾ ਰਿਹਾ ਲਗਾਈਆ। ਰਸਨਾ ਕਿਸੇ ਨਾ ਸਕੇ ਕਹਿਣ, ਮਦੀਨਾ ਮੱਕਾ ਪਹਿਲੇ ਢਾਹੀਆ। ਚਾਰੋਂ ਕੁੰਟ ਪੈਣ ਵੈਣ, ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਕਲਜੁਗ ਕਾਲਾ ਵੇਸ ਹਰਿ, ਕਾਲਖ ਟਿੱਕਾ ਰਿਹਾ ਲਗਾਈਆ। ਕਲਜੁਗ ਕਾਲੀ ਧਾਰ, ਕਲ ਕੁਲਵੰਤਿਆ। ਚਾਰੋਂ ਕੁੰਟ ਹਾਹਾਕਾਰ, ਨਾ ਕੋਈ ਪਾਵੇ ਕਿਸੇ ਸਾਰ, ਮਾਇਆ ਭੁੱਲੇ ਜੀਵ ਜੰਤਿਆ। ਵੇਲੇ ਅੰਤਮ ਪਾਵੇ ਸਾਰ, ਨਾ ਕੋਈ ਪਤੀ ਨਾ ਕੋਈ ਨਾਰ, ਨਾ ਕੋਈ ਦਿਸੇ ਸਾਚਾ ਕੰਤਿਆ। ਲੱਖ ਚੁਰਾਸੀ ਹੋਈ ਵਿਭਚਾਰ, ਨੌਂ ਦਵਾਰੇ ਰਹੀ ਝੱਖ ਮਾਰ, ਦਸਮ ਪਰਤਖ ਹਰਿ ਨਿਰੰਕਾਰ, ਨਾ ਜਾਣੇ ਕੋਈ ਪਰੀਖਿਆ। ਕਵਣ ਜੋਤੀ ਸ਼ਬਦ ਸ਼ਿੰਗਾਰ, ਗੁਰਮੁਖ ਸਾਚੇ ਮਾਣਕ ਮੋਤੀ ਹਰਿ ਦਵਾਰ, ਹਰਿ ਸ਼ਬਦ ਸੁਣਾਏ ਸਾਚੀ ਸੀਖਿਆ। ਮਿਲੇ ਮੇਲ ਕੰਤ ਭਤਾਰ, ਆਤਮ ਸੇਜਾ ਪੈਰ ਪਸਾਰ, ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਆਪ ਆਪਣੇ ਰੰਗ ਰਗੰਤਿਆ। ਕਲਜੁਗ ਕਾਲਾ ਰੰਗ, ਕਰਮ ਵਿਚਾਰਿਆ। ਅੰਤਮ ਵੇਲੇ ਹੋਏ ਨੰਗ, ਨਾ ਕੋਈ ਧਰਮ ਸੁਹਾ ਰਿਹਾ। ਜੂਠਾ ਝੂਠਾ ਮਾਤ ਕੁਟੰਬ, ਭਰਮੇ ਭੁਲੇ ਮਾਇਆ ਰੁਲੇ, ਆਤਮ ਦਰ ਸਾਚਾ ਹਰਿ ਨਾ ਕਿਸੇ ਵਿਚਾਰਿਆ। ਸ਼ਬਦ ਭੰਡਾਰੇ ਹਰਿ ਦਰ ਖੁਲ੍ਹੇ, ਗੁਰਮੁਖ ਵਿਰਲੇ ਲੈਣ ਅਨਮੁਲੇ, ਕਰੇ ਕਰਾਏ ਵਣਜ ਸੱਚਾ ਵਪਾਰਿਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਕਲਜੁਗ ਵੇਖੇ ਰੇਖ ਹਰਿ, ਕਵਣ ਦਵਾਰੇ ਸ਼ਬਦ ਜੈਕਾਰਿਆ। ਸ਼ਬਦ ਜੈਕਾਰਾ ਕਵਣ ਦਵਾਰ। ਕਵਣ ਦਵਾਰਾ ਸ਼ਬਦ ਅਧਾਰ। ਕਵਣ ਘਰ ਬਾਹਰਾ ਵਿਚ ਸੰਸਾਰ। ਅੰਮ੍ਰਿਤ ਮੇਘ ਬਰਸੇ ਸਵਣ, ਪਵਣ ਚਲੇ ਠੰਡੀ ਠਾਰ। ਭੇਖਾਧਾਰੀ ਭੇਖ ਬਵਨ, ਵਲ ਛਲ ਅਪਰ ਅਪਾਰ। ਨਾ ਕੋਈ ਜਾਣੇ ਦੇਵ ਯਮਨ, ਸ਼ਬਦ ਖੰਡਾ ਹੱਥ ਦਾਤਾਰ। ਨਾਮ ਦਾਮਨੀ ਚਮਕੇ ਦਮਨ, ਕਲਜੁਗ ਤੇਰੀ ਅੰਤਮ ਵਾਰ। ਮੇਟ ਮਿਟਾਏ ਕਾਮਨੀ ਕਾਮਨ, ਸ਼ਬਦ ਕਰਾਏ ਤਨ ਸ਼ਿੰਗਾਰ। ਦੁਸ਼ਟ ਸੰਘਾਰੇ ਜਿਉਂ ਰਾਮਾ ਰਾਵਣ, ਆਪ ਆਪਣੀ ਕਰ ਵਿਚਾਰ। ਕਰੇ ਖੇਲ ਘਨਈਆ ਸ਼ਾਮਨ, ਦੋ ਦੋ ਧਾਰ ਵਹਿੰਦੀ ਧਾਰ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਕਲਜੁਗ ਰੇਖ ਵੇਖ ਹਰਿ, ਜੋਤੀ ਨੂਰ ਕਰ ਅਕਾਰ। ਜੋਤੀ ਨੂਰ ਹਰਿ ਨਿਰੰਕਾਰ, ਕਲਜੁਗ ਵੇਖ ਵਖਾਣਿਆ। ਸ਼ਬਦ ਘੋੜਾ ਕਰ ਤਿਆਰ, ਪਕੜ ਉਠਾਏ ਰਾਜੇ ਰਾਣਿਆ। ਸੋਹੰ ਡੰਡਾ ਹਰਿ ਦਾਤਾਰ, ਪਾਏ ਵੰਡਾ ਵਿਚ ਸੰਸਾਰ ਵਡ ਜਰਵਾਣਿਆ। ਕਲਜੁਗ ਤੇਰਾ ਅੰਤਮ ਕੰਢਾ, ਵੇਖ ਵਖਾਣੇ ਨੌਂ ਨੌਂ ਖੰਡਾਂ, ਬ੍ਰਹਿਮੰਡਾਂ ਜਾਣ ਪਛਾਣਿਆ। ਪਾਏ ਵੰਡਾਂ ਵਿਚ ਵਰਭੰਡਾਂ, ਸੱਤਾਂ ਦੀਪਾਂ ਵੰਡ ਵੰਡਾਣਿਆ। ਨਾ ਕੋਈ ਪੂਜੇ ਕਰੀਰ ਜੰਡਾ, ਮੇਟ ਮਿਟਾਏ ਭੇਖ ਪਖੰਡਾ, ਏਕਾ ਏਕ ਸ੍ਰੀ ਭਗਵਾਨਿਆ। ਆਪੇ ਜਾਣੇ ਜੇਰਜ ਅੰਡਾ, ਸੇਤਜ ਉਤਭੁਜ ਖਾਣੀ ਬਾਣੀਆ। ਚਾਰ ਕੁੰਟ ਚਲਾਏ ਚੰਡ ਪਰਚੰਡਾ, ਬੇਮੁਖਾਂ ਵੱਢੇ ਅੰਤਮ ਗੰਢਾ, ਸਾਚਾ ਰਾਹ ਕੋਈ ਨਾ ਵੇਖੇ ਮੁਗਲ ਪਠਾਣੀਆ। ਲੱਖ ਚੁਰਾਸੀ ਦੇਵਣ ਆਇਆ ਦੰਡਾ, ਮੇਟ ਮਿਟਾਏ ਅੰਜੀਲ ਕੁਰਾਨਿਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਕਲਜੁਗ ਅੰਤਮ ਵੇਖ ਹਰਿ, ਆਪੇ ਜਾਣੇ ਆਪਣੀ ਬਾਣੀਆ। ਨੌਂ ਖੰਡ ਪਾਏ ਵੰਡ, ਹਰਿ ਭਗਵਾਨਿਅ। ਸ਼ਬਦ ਉਠਾਏ ਚੰਡ ਪਰਚੰਡ, ਦੋ ਜਹਾਨਿਆ। ਬੇਮੁਖ ਜੀਵ ਨਾਰ ਰੰਡ, ਕੰਤ ਸੁਹਾਗ ਨਾ ਕੋਈ ਹੰਢਾਨਿਆ। ਆਤਮ ਭਰਿਆ ਇਕ ਘਮੰਡ, ਪੰਜ ਲੱਗੇ ਮਗਰ ਸ਼ੈਤਾਨਿਆ। ਗੁਰਮੁਖ ਵਿਰਲੇ ਆਤਮ ਠੰਡ, ਕੋਟਨ ਇਕ ਵਿਚ ਬ੍ਰਹਿਮੰਡ, ਜਿਸ ਆਪਣਾ ਆਪ ਪਛਾਨਿਆ। ਕਲਜੁਗ ਔਧ ਗਈ ਹੰਢ, ਨਾ ਕੋਈ ਪਾਵੇ ਭੇਦ ਵੇਦ ਪੁਰਾਨੀ ਜਗਤ ਗਿਆਨੀਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਵੇਖ ਵਖਾਣੇ ਰਾਜ ਰਾਜਾਨ ਵਿਚ ਜਹਾਨ, ਮੇਟ ਮਿਟਾਏ ਸ਼ਾਹ ਸੁਲਤਾਨਿਆ। ਨਾ ਕੋਈ ਸ਼ਾਹ ਨਾ ਸੁਲਤਾਨ, ਤਖ਼ਤ ਤਾਜ ਨਾ ਕੋਈ ਰਖਾਇੰਦਾ। ਵੇਖ ਵਖਾਣੇ ਵਾਲੀ ਦੋ ਜਹਾਨ, ਸ਼ਬਦ ਬਾਜ ਇਕ ਉਡਾਇੰਦਾ। ਕਲਜੁਗ ਤੇਰੀ ਕੋਈ ਨਾ ਰੱਖੇ ਲਾਜ, ਲੂਲ੍ਹਾ ਲੰਗੜਾ ਅੰਤ ਅਪਾਹਜ, ਸ਼ਬਦ ਡੰਡਾ ਨਾ ਕੋਇ ਹੱਥ ਫੜਾਇੰਦਾ। ਲੱਖ ਚੁਰਾਸੀ ਪੈਣੀ ਭਾਜ, ਰਾਜ ਰਾਜਾਨਾਂ ਲਥੇ ਤਾਜ, ਕਰੇ ਖੇਲ ਦੇਸ ਮਾਝ, ਦਿਸ ਕਿਸੇ ਨਾ ਆਇੰਦਾ। ਆਪੇ ਸਾਜਨ ਰਿਹਾ ਸਾਜ, ਸ਼ਬਦ ਸਰੂਪੀ ਮਾਰੇ ਅਵਾਜ਼, ਗੁਰਮੁਖਾਂ ਅੰਤਮ ਰਖੇ ਲਾਜ, ਸ਼ਬਦ ਪੱਲਾ ਹੱਥ ਫੜਾਇੰਦਾ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਕਲਜੁਗ ਰੇਖ ਵੇਖ ਹਰਿ, ਆਪ ਆਪਣਾ ਕਾਜ ਰਚਾਇੰਦਾ। ਕਲਜੁਗ ਰਚਿਆ ਕਾਜ, ਹਰਿ ਰਚਾਇਆ। ਵੇਖੇ ਖੇਲ ਕਲ ਕਿ ਆਜ, ਲਾੜੀ ਮੌਤ ਰਿਹਾ ਉਠਾਇਆ। ਸ਼ਬਦ ਸਿਹਰਾ ਰੱਖੇ ਸੀਸ ਤਾਜ, ਸਾਚਾ ਹੁਕਮ ਰਿਹਾ ਸੁਣਾਇਆ। ਗੁਰਮੁਖਾਂ ਰੱਖਣੀ ਮਾਤ ਲਾਜ, ਦਰ ਦਵਾਰਾ ਇਕ ਵਖਾਇਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਕਲਜੁਗ ਵੇਖ ਰੇਖ ਹਰਿ, ਕਲਜੁਗ ਬੇੜਾ ਆਪਣੇ ਹੱਥ ਰਖਾਇਆ। ਕਲਜੁਗ ਰਚਿਆ ਕਾਜ, ਲਾੜੀ ਮੌਤ ਨਾਲ ਕੁੜਮਾਈਆ। ਰਾਜ ਰਾਜਾਨਾਂ ਲਾਹੇ ਤਾਜ, ਛਤਰ ਸੀਸ ਨਾ ਕੋਈ ਝੁਲਾਈਆ। ਨਾ ਕੋਈ ਪਕੜੇ ਕਿਸੇ ਵਾਗ, ਚਾਰ ਵਰਨ ਰਹੇ ਕੁਰਲਾਈਆ। ਮਾਇਆ ਰਾਣੀ ਲੱਗੇ ਦਾਗ, ਵੇਲੇ ਅੰਤ ਨਾ ਕੋਈ ਧਵਾਈਆ। ਹੋਏ ਵਿਛੋੜਾ ਕੰਤ ਸੁਹਾਗ, ਰੰਡਪ ਰੰਡ ਸਰਬ ਅਖਵਾਈਆ। ਅੱਠੇ ਪਹਿਰ ਮਮਤਾ ਆਗ, ਦਿਵਸ ਰੈਣ ਰਹੀ ਸਤਾਈਆ। ਆਤਮ ਜੋਤੀ ਬੁਝੇ ਚਿਰਾਗ, ਕਲਜੁਗ ਰੈਣ ਅੰਧੇਰੀ ਛਾਈਆ। ਗੁਰਮੁਖ ਵਿਰਲਾ ਜਾਏ ਜਾਗ, ਪ੍ਰਭ ਅਬਿਨਾਸ਼ੀ ਪਕੜੇ ਵਾਗ, ਸਾਚਾ ਮੰਤਰ ਸ਼ਬਦ ਜਣਾਈਆ। ਹੰਸ ਬਣਾਏ ਹਰਿ ਹਰਿ ਕਾਗ, ਆਪੇ ਧੋਏ ਪਿਛਲੇ ਦਾਗ, ਇਕ ਉਪਜਾਏ ਸਾਚਾ ਰਾਗ, ਧੁਨੀ ਨਾਦ ਅਨਹਦ ਰਿਹਾ ਵਜਾਈਆ। ਭਗਤ ਵਣਜਾਰਾ ਹਰਿ ਨਿਰੰਕਾਰਾ ਸਚ ਪੁਕਾਰ ਰਿਹਾ ਸੁਣ, ਲੱਖ ਚੁਰਾਸੀ ਵਿੱਚੋਂ ਚੁਣ, ਗੁਣ ਅਵਗੁਣ ਆਪਣੀ ਬਣਤ ਬਣਾਈਆ। ਆਪੇ ਕਰੇ ਛਾਣ ਪੁਣ, ਸਾਚੇ ਕੰਡੇ ਰਿਹਾ ਚੜ੍ਹਾਈਆ। ਕਵਣ ਜਾਣੇ ਪ੍ਰਭ ਤੇਰੇ ਗੁਣ, ਕਲਜੁਗ ਅੰਤਮ ਪਾਵੇ ਵੰਡੇ, ਗੁਰਮੁਖ ਵਿਰਲਾ ਚੌਥੇ ਡੰਡੇ ਨੌਂ ਨਿਧਾਂ ਅਠਾਰਾਂ ਸਿਧਾਂ ਭਰਮੇ ਰਹੀ ਭੁਲਾਈਆ। ਮਾਇਆਧਾਰੀ ਭੇਖ ਪਖੰਡੇ, ਹੋਏ ਵਿਚਾਰੀ ਜੇਰਜ ਅੰਡੇ, ਪਿੰਡ ਬ੍ਰਹਿਮੰਡੇ ਖੋਜ ਨਾ ਰਾਈਆ। ਸ਼ਬਦ ਭੰਡਾਰਾ ਨਾ ਕੋਈ ਵੰਡੇ, ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਕਲਜੁਗ ਰੇਖ ਵੇਖ ਹਰਿ, ਸਚ ਦਵਾਰਾ ਇਕ ਖੁਲ੍ਹਾਈਆ। ਕਲਜੁਗ ਕਲ ਕੁੜਮਾਈ, ਅੰਤ ਕਰਨਿਆ। ਲੱਖ ਚੁਰਾਸੀ ਮਿਲੇ ਵਧਾਈ, ਬੇਮੁਖ ਆਤਮ ਅੰਨ੍ਹਿਆ। ਧਰਮ ਰਾਏ ਦਰ ਜਾਣਾ ਚਾਈਂ ਚਾਈਂ, ਹੋਏ ਵਸੇਰਾ ਛੱਪਰ ਛੰਨਿਆ। ਯਮਰਾਜ ਉਠਾਏ ਫੜ ਫੜ ਬਾਹੀਂ, ਕੋਈ ਨਾ ਦੇਵੇ ਠੰਡੀਆਂ ਛਾਈਂ, ਧਰਮ ਰਾਏ ਅੰਤਮ ਡੰਨਿਆ। ਨਾਤਾ ਤੁੱਟਾ ਭੈਣਾਂ ਭਾਈ, ਪਿਤਾ ਮਾਤ ਨਾ ਕੋਈ ਸਹਾਈ, ਆਪੇ ਪੀੜੇ ਹਸਤ ਕੀੜੇ, ਮਿਲੇ ਨਾਮ ਨਾ ਕੋਈ ਧਨ ਧਨਿਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਕਲਜੁਗ ਵੇਖ ਰੇਖ ਹਰਿ, ਗੁਰਮੁਖਾਂ ਕੰਨ ਸੁਣਾਏ, ਏਕਾ ਸਚਾ ਸ਼ਬਦ ਹਰਿਜਨ ਆਤਮ ਮੰਨਿਆ। ਧਰਮ ਰਾਏ ਦਰ ਸਚ ਪੁਕਾਰ, ਲੱਖ ਚੁਰਾਸੀ ਤੇਰੀ ਅੰਤਮ ਵਾਰ, ਆਪ ਭੁਲਾਏ ਕਰ ਕਰ ਵਲ ਛਲਿਆ। ਪਰਗਟ ਹੋਏ ਵਿਚ ਸੰਸਾਰ। ਵੇਖ ਵਖਾਣੇ ਜਲ ਥਲ, ਜੰਗਲ ਜੂਹ ਉਜਾੜ ਪਹਾੜ। ਗੁਰਮੁਖਾਂ ਦਵਾਰਾ ਲਿਆ ਮਲ, ਜੋਤ ਜਗਾਏ ਬਹੱਤਰ ਨਾੜ, ਬੇਮੁਖਾਂ ਮਨ ਰਿਹਾ ਸਾੜ। ਲੱਗੀ ਅੱਗ ਤੱਤੀ ਹਾੜ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਕਲਜੁਗ ਰੇਖ ਵੇਖ ਦਏ ਦਿਲਾਸਾ ਮੌਤ ਲਾੜ। ਮੌਤ ਲਾੜੀ ਦਏ ਦਿਲਾਸਾ। ਪੁਰਖ ਅਬਿਨਾਸ਼ੀ ਵੇਖ ਤਮਾਸ਼ਾ। ਦਰ ਦਵਾਰਾ ਇਕ ਸੁਹਾਉਣਾ। ਲੱਖ ਚੁਰਾਸੀ ਭੇਵ ਚੁਕਾਉਣਾ। ਮਦਿਰਾ ਮਾਸੀ ਮੇਟ ਮਿਟਾਉਣਾ। ਸਾਚਾ ਦੇਵੇ ਧੁਰ ਫ਼ਰਮਾਣਾ। ਰਾਜਾ ਰਾਣਾ ਤਖ਼ਤੋਂ ਲਾਹੁਣਾ। ਸੁਘੜ ਸਿਆਣਾ ਬੇਮੁਹਾਣਾ ਮੂੰਹ ਦੇ ਭਾਰ ਸੁਟਾਉਣਾ। ਮਾਇਆ ਰਾਣੀ ਤਣਿਆ ਤਾਣਾ। ਭਰਮੇ ਭੁੱਲਿਆ ਜੀਵ ਨਾਦਾਨਾ। ਏਕਾ ਭੁੱਲਿਆ ਹਰਿ ਭਗਵਾਨਾ। ਵੇਲੇ ਅੰਤ ਨਾ ਕਿਸੇ ਛੁਡਾਣਾ। ਗੁਰਮੁਖ ਸਾਚਾ ਜੋਤ ਜਗਾਣਾ। ਹੱਥੀਂ ਬੰਨ੍ਹੇ ਨਾਮ ਗਾਨਾ। ਮਿਲੇ ਮੇਲ ਸ੍ਰੀ ਭਗਵਾਨਾ। ਸਾਚਾ ਹੁਕਮ ਇਕ ਸੁਣਾਉਣਾ। ਝੁੱਲਦਾ ਰਹੇ ਨਾਮ ਨਿਸ਼ਾਨਾ। ਸੋਹੰ ਝੰਡਾ ਵਿਚ ਜਹਾਨਾ। ਵਿਚ ਨਵਖੰਡਾ ਇਕ ਤਰਾਨਾ। ਸਾਚਾ ਗੀਤ ਰਸਨਾ ਗਾਣਾ। ਦਰ ਦਰ ਘਰ ਘਰ ਪਾਏ ਵੰਡਾਂ, ਆਪੇ ਕਰੇ ਖੰਡ ਖੰਡਾ, ਸਚ ਸਮਗਰੀ ਵਿਚ ਬ੍ਰਹਿਮੰਡਾਂ, ਨਾਮ ਅਧਾਰੀ ਵੰਡ ਵੰਡਾਨਾ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਕਲਜੁਗ ਰੇਖ ਵੇਖ ਹਰਿ, ਅੰਤਮ ਅੰਤ ਸਾਚਾ ਸਗਨ ਇਕ ਮਨਾਉਣਾ। ਕਲਜੁਗ ਕਾਲ ਕੁੜਮਾਈ, ਖ਼ੁਸ਼ੀ ਮਨਾਈਆ। ਕਰੇ ਖੇਲ ਹਰਿ ਰਘੁਰਾਈ, ਲਾੜੀ ਮੌਤ ਨਾਲ ਰਲਾਈਆ। ਆਪ ਉਠਾਏ ਫੜ ਫੜ ਬਾਂਹੀਂ, ਲੋਕਮਾਤੀ ਰਾਹ ਵਖਾਈਆ। ਵੇਖ ਵਖਾਏ ਥਾਉਂ ਥਾਈਂ, ਏਕਾ ਝਾਤੀ ਰਿਹਾ ਲਗਾਈਆ। ਦੂਸਰ ਕਿਸੇ ਦਿਸੇ ਨਾਹੀ, ਬੈਠ ਇਕਾਂਤੀ ਲੱਖ ਚੁਰਾਸੀ ਰਿਹਾ ਸਮਾਈਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਕਲਜੁਗ ਰੇਖ ਵੇਖ ਹਰਿ, ਦਰ ਦਵਾਰੇ ਖ਼ੁਸ਼ੀ ਮਨਾਈਆ। ਕਲਜੁਗ ਕਾਲੇ ਚੜ੍ਹਿਆ ਚਾਅ। ਪ੍ਰਭ ਅਬਿਨਾਸ਼ੀ ਕਿਰਪਾ ਕਰ, ਫੜ ਕੇ ਬਾਂਹੋਂ ਰਾਹੇ ਪਾ। ਆਪ ਚੁਕਾਈਂ ਆਪਣਾ ਡਰ, ਸਦਾ ਸੁਹੇਲਾ ਇਕ ਇਕੇਲਾ ਸੱਦ ਰੱਖੇ ਠੰਡੀ ਛਾਂ। ਧਰਮ ਰਾਏ ਦਰ ਲੱਗੇ ਮੇਲਾ, ਲੱਖ ਚੁਰਾਸੀ ਬਣੇ ਚੇਲਾ, ਨਾ ਕੋਈ ਹੋਵੇ ਜਗਤ ਮਲਾਹ। ਗੁਰਮੁਖ ਸਾਚਾ ਸੱਜਣ ਸੁਹੇਲਾ, ਦਰ ਘਰ ਵਸੇ ਇਕ ਇਕੇਲਾ, ਸ਼ਬਦ ਪੱਲੂ ਦਏ ਫੜਾ। ਧਰਮ ਰਾਏ ਦੀ ਕਟੇ ਜੇਲਾ, ਅੱਠਾਂ ਤੱਤਾਂ ਮੇਲੀ ਮੇਲਾ, ਆਪ ਆਪਣੇ ਵਿਚ ਸਮਾ। ਬੇਮੁੱਖਾਂ ਹੋਏ ਵਕਤ ਦੁਹੇਲਾ, ਨਾ ਕੋਈ ਗੁਰ ਨਾ ਕੋਈ ਚੇਲਾ, ਕਵਣ ਪਕੜੇ ਆਪਣੀ ਬਾਂਹ। ਅਚਰਜ ਖੇਲ ਹਰਿ ਜੀ ਖੇਲਾ, ਜੋਤੀ ਜੋਤ ਸਰੂਪ ਹਰਿ, ਕਲਜੁਗ ਰੇਖ ਵੇਖ ਹਰਿ, ਆਪ ਚੜ੍ਹਾਏ ਅੰਤਮ ਤੇਲਾ। ਕਲਜੁਗ ਚੜ੍ਹਿਆ ਤੇਲ, ਹੱਥ ਬੰਨ੍ਹ ਗਾਨਿਆ। ਧਰਮ ਰਾਏ ਦੀ ਕਟੇ ਜੇਲ੍ਹ, ਪਕੜ ਉਠਾਏ ਰਾਜੇ ਰਾਣਿਆਂ। ਬੇਮੁਖਾਂ ਬੇੜਾ ਰਿਹਾ ਠੇਲ, ਨਾ ਸਕੇ ਕੋਈ ਛੁਡਾਨਿਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਕਲਜੁਗ ਰੇਖ ਵੇਖ ਹਰਿ, ਏਕਾ ਦੇਵੇ ਮਾਤ ਨਿਸ਼ਾਨਿਆ। ਕਲਜੁਗ ਕਲ ਨਿਸ਼ਾਨ ਹਰਿ ਰਖਾਇੰਦਾ। ਨਾ ਕੋਈ ਦੀਸੇ ਵਿਚ ਜਹਾਨ, ਬੇਈਮਾਨ ਸਰਬ ਮਿਟਾਇੰਦਾ। ਪੂਰਨ ਜੋਤ ਜਗੇ ਭਗਵਾਨ, ਪਕੜ ਉਠਾਏ ਰਾਜ ਰਾਜਾਨ, ਅੱਠੇ ਪਹਿਰ ਨੌਜਵਾਨ, ਸ਼ਬਦ ਖੰਡਾ ਤੀਰ ਕਮਾਨ, ਰਸਨਾ ਚਿਲੇ ਆਪ ਚੜ੍ਹਾਇੰਦਾ। ਕਰੇ ਖੇਲ ਵਿਚ ਵਰਭੰਡਾਂ, ਬੂਰੇ ਕੱਕੇ ਬਿੱਲੇ ਅਪੇ ਆਪ ਮੇਟ ਮਿਟਾਇੰਦਾ। ਗਗਨ ਪਤਾਲ ਥੰਮ੍ਹ ਅਗੰਮੜੇ, ਕੋਈ ਨਾ ਦੀਸੇ ਚਿੱਟੇ ਚੰਮੜੇ, ਮਦੀਨੇ ਮੱਕੇ ਆਪੇ ਢਾਹਿੰਦਾ। ਕਰੇ ਖੇਲ ਅਗੰਮ ਅਗੰਮੜੇ, ਨਾ ਕੋਈ ਪਿਤ ਮਾਤ ਨਾ ਅੰਬੜੇ, ਪੂਤ ਪਿਤ ਨਾ ਕੋਈ ਅਖਵਾਇੰਦਾ। ਪੱਲੇ ਕੋਈ ਨਾ ਰੱਖੇ ਦਮੜੇ, ਨਿੱਤ ਨਵਿੱਤ ਕਰੇ ਹਿੱਤ, ਚਿੱਤ ਵਿੱਤ ਕਾਇਆ ਮਿਤ ਭਗਤ ਅਖਵਾਇੰਦਾ। ਨਾ ਕੋਈ ਜਾਣੇ ਵਾਰ ਥਿਤ, ਮਾਨਸ ਦੇਹੀ ਗੁਰਮੁਖ ਵਿਰਲਾ ਰਿਹਾ ਜਿਤ, ਮਨਮੁਖ ਭਰਮੇ ਆਪ ਭੁਲਾਇੰਦਾ। ਕਲਜੁਗ ਵੇਖੇ ਹੱਡ ਮਾਸ ਨਾੜੀ ਰਿਤ, ਬੂੰਦ ਰਕਤ ਭਗਤ ਸ਼ਕਤ ਜੋਗ ਜਗਤ ਜੁਗਤ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਕਲਜੁਗ ਰੇਖ ਵੇਖ ਹਰਿ, ਕਾਲ ਜਾਲ ਕਲਜੁਗ ਹੱਥ ਫੜਾਇੰਦਾ। ਕਲਜੁਗ ਫੜਿਆ ਕਾਲ, ਕਲ ਕਲੰਦਰਾ। ਪਹਿਲੀ ਮਾਰੇ ਇਕੋ ਛਾਲ, ਬੇਮੁਖ ਫੜੇ ਜੀਵ ਬੰਦਰਾ। ਦੂਜੀ ਵਸਤ ਨਾਮ ਉਛਾਲ, ਗੁਰਮੁਖਾਂ ਤੋੜੇ ਜਗਤ ਜੰਜਾਲ ਆਤਮ ਜੰਦਰਾ। ਗੁਰਮੁਖ ਵੇਖ ਅਨਮੁਲੜੇ ਲਾਲ। ਮਿਲੇ ਮਿਲਾਏ ਅੰਦਰੇ ਅੰਦਰ ਸਾਚਾ ਸ਼ਬਦ ਜਗਤ ਦਲਾਲ, ਜੋਤ ਜਗਾਏ ਕਾਇਆ ਮੰਦਰ ਡੂੰਘੀ ਕੰਦਰਾ। ਹਰਿ ਜਨ ਸਾਚੀ ਘਾਲਨ ਰਿਹਾ ਘਾਲ, ਭਗਤ ਅਵੱਲੜੀ ਚਲੇ ਚਾਲ, ਫਲ ਲੱਗੇ ਕਾਇਆ ਡਾਲ੍ਹ, ਮਿਲੇ ਮੇਲ ਦੀਨ ਦਿਆਲ, ਹੱਥ ਨਾ ਆਇਆ ਗੋਰਖ ਮਛੰਦਰਾ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਕਲਜੁਗ ਵੇਖ ਰੇਖ ਹਰਿ, ਆਪ ਮਿਟਾਏ ਸ਼ਬਦ ਸਾਰੇ ਢਾਹੇ ਉਚੇ ਸੁੱਚੇ ਮੰਦਰਾਂ। ਮੰਦਰ ਮਸੀਤਾਂ ਜਾਣੇ ਢਹਿ। ਏਕਾ ਚਲੇ ਸਾਚੀ ਰੀਤਾ, ਪੁਰਖ ਅਬਿਨਾਸ਼ੀ ਜਾਏ ਰਹਿ। ਮਾਣ ਚੁਕਾਏ ਅਠਾਰਾਂ ਧਿਆਏ ਗੀਤਾ, ਕਲਜੁਗ ਬੇੜਾ ਰਿਹਾ ਵਹਿ। ਖਾਣੀ ਬਾਣੀ ਸੀਤਲ ਸੀਤਾ, ਸ਼ਬਦ ਚਲੇ ਸਾਚੀ ਨੈ। ਅੰਜੀਲਾਂ ਕੁਰਾਨਾਂ ਵਕਤ ਬੀਤਾ, ਈਸਾ ਮੂਸਾ ਹੋਣੇ ਖੈ। ਕਲਜੁਗ ਤੇਰੀ ਵੇਖੇ ਨੀਤਾ, ਪੁਰਖ ਅਬਿਨਾਸ਼ੀ ਸਾਚੇ ਮੰਦਰ ਬਹਿ। ਲੱਖ ਚੁਰਾਸੀ ਪਰਖੇ ਨੀਤਾ। ਕਵਣ ਰਸਨਾ ਹਰਿ ਗੁਣ ਕਹਿ। ਗੁਰਮੁਖ ਵਿਰਲੇ ਮਾਨਸ ਦੇਹੀ ਜਨਮ ਜੀਤਾ, ਨਾਮ ਨਿਧਾਨ ਅੰਮ੍ਰਿਤ ਪੀਤਾ, ਚਰਨ ਕਵਲ ਹਰਿ ਏਕਾ ਰਹਿ। ਸਤਿਜੁਗ ਤੇਰੀ ਚਲੇ ਸਾਚੀ ਰੀਤਾ, ਵਰਨ ਚਾਰ ਏਕਾ ਕੀਤਾ, ਗੁਰ ਗੋਬਿੰਦ ਲੇਖ ਲਿਖਾਰਾ, ਕਲਜੁਗ ਤੇਰੀ ਅੰਤਮ ਵਾਰਾ, ਲਿਖ ਲਿਖ ਸਾਚੇ ਕਹਿ। ਪਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰਾ, ਸੰਬਲ ਨਗਰ ਦੇਸ ਮਝਾਰਾ, ਭੇਵ ਚੁਕਾਏ ਤੂੰ ਤੂੰ ਮੈਂ। ਦੀਪਕ ਜੋਤੀ ਕਰ ਉਜਿਆਰਾ, ਸ਼ਬਦ ਰੱਖੇ ਤਿਖੀ ਧਾਰਾ, ਚਾਰੋਂ ਕੁੰਟ ਇਕ ਉਡਾਰਾ, ਰਾਜ ਰਾਜਾਨਾਂ ਕਰੇ ਖਹਿ। ਜਗਤ ਜਗਦੀਸ ਆਪ ਅਖਵਾਨਾ। ਲੱਖ ਚੁਰਾਸੀ ਜਾਏ ਪੀਸ, ਨਾ ਕੋਈ ਰਾਗ ਛਤੀਸ, ਨਾਰਦ ਮੁਨ ਮੁਖ ਸੁਹਾਨਾ। ਚਾਰ ਮੁਖ ਦੰਦ ਬਤੀਸ, ਬ੍ਰਹਮਾ ਵੇਦ ਜਗਤ ਹਦੀਸ, ਚਾਰੇ ਜੁਗ ਸਾਇਆ ਸੀਸ, ਕਲਜੁਗ ਅੰਤਮ ਅੰਤ ਕਰਾਨਾ। ਏਕਾ ਝੁੱਲੇ ਛਤਰ ਹਰਿ ਨਰ ਸਾਚੇ ਸੀਸ, ਜੋਤੀ ਜੋਤ ਸਰੂਪ ਹਰਿ, ਸ਼ਬਦ ਝੰਡਾ ਵਿਚ ਨਵ ਖੰਡਾ, ਏਕਾ ਨਾਮ ਧੁਰ ਗੁਰ ਕਾਮ ਆਪਣਾ ਆਪ ਝੁਲਾਉਣਾ।