Granth 05 Likhat 043: 25 Bhadro 2012 Bikarmi Mata Bishan Kaur de Greh Pind Jethuwal Jila Amritsar

੨੫ ਭਾਦਰੋਂ ੨੦੧੨ ਬਿਕ੍ਰਮੀ ਮਾਤਾ ਬਿਸ਼ਨ ਕੌਰ ਦੇ ਗ੍ਰਹਿ ਪਿੰਡ ਜੇਠੂਵਾਲ ਹਰਿ ਭਗਤ ਦਵਾਰ

ਰੂਪ ਅਗੰਮ ਅਪਾਰ ਜੋਤ ਨੁਰਾਨਿਆ। ਜੋਤੀ ਨੂਰ ਹਰਿ ਕਰਤਾਰ, ਸ਼ਬਦ ਧਾਰ ਇਕ ਵਖਾਨਿਆ। ਸ਼ਬਦ ਧਾਰ ਨਰ ਨਿਰੰਕਾਰ, ਪਵਣ ਅਸਵਾਰ ਵਿਚ ਜਹਾਨਿਆ। ਪਵਣ ਅਸਵਾਰ ਸ੍ਰਿਸ਼ਟ ਸਬਾਈ ਰਿਹਾ ਪਸਾਰ, ਲੱਖ ਚੁਰਾਸੀ ਜੀਵ ਜੰਤ ਦੇਵੇ ਇਕ ਨਿਸ਼ਾਨਿਆ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਕਰੇ ਖੇਲ ਵਾਲੀ ਦੋ ਜਹਾਨਿਆ। ਵਾਲੀ ਦੋ ਜਹਾਨ ਖੇਲ ਅਪਾਰਾ। ਸ਼ਬਦ ਝੁਲਾਏ ਇਕ ਨਿਸ਼ਾਨ, ਵਡਾ ਵਡ ਵਿਚ ਸੰਸਾਰਾ। ਲੋਆਂ ਪੁਰੀਆਂ ਪਾਵੇ ਆਣ, ਏਕਾ ਏਕ ਡੰਕ ਵਜਾ ਰਿਹਾ। ਚਾਰੇ ਖਾਣੀ ਕਰ ਵਿਚਾਰ, ਰਾਓ ਰੰਕ ਹਰਿ ਸਮਝਾ ਰਿਹਾ। ਰਸਨਾ ਖਿਚੇ ਤੀਰ ਕਮਾਨ, ਸ਼ਾਹ ਸੁਲਤਾਨਾ ਵਹੀਰ ਕਰਾ ਰਿਹਾ। ਦਿਵਸ ਰੈਣ ਅਠੇ ਪਹਿਰ ਨੌਜਵਾਨ, ਜੋਤ ਸਰੂਪੀ ਦਿਸ ਨਾ ਆ ਰਿਹਾ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਕਲਜੁਗ ਅੰਤਮ ਵੇਖ ਹਰਿ, ਬੇਮੁਖ ਜੀਵਾਂ ਕਾਲਾ ਟਿੱਕਾ ਸ਼ਾਹੀ ਮਸਤਕ ਲਾ ਰਿਹਾ। ਮਸਤਕ ਸ਼ਾਹੀ ਕਾਲੀ ਰੇਖ, ਆਪੇ ਲਾਹੇ ਬੇਪਰਵਾਹੀ ਜੋਤੀ ਜਾਮਾ ਧਾਰੇ ਭੇਖ। ਕਲਜੁਗ ਜੀਵਾਂ ਦਿਸੇ ਨਾਹੀ, ਆਪ ਮਿਟਾਏ ਔਲੀਏ ਪੀਰ ਸ਼ੇਖ਼। ਗੁਰਮੁਖ ਤਾਰੇ ਪਕੜੇ ਬਾਹੀਂ, ਮਸਤਕ ਲਾਏ ਸਾਚੀ ਮੇਖ, ਸਦਾ ਦੇਵੇ ਠੰਡੀਆਂ ਛਾਈਂ, ਆਦਿਨ ਅੰਤਾ ਜੁਗਾ ਜੁਗੰਤਾ ਨਰ ਨਰੇਸ਼। ਜੋਤੀ ਜਾਮਾ ਸ੍ਰੀ ਭਗਵਾਨਾ, ਕਲਜੁਗ ਤੇਰਾ ਕਾਲਾ ਬਾਣਾ, ਆਪੇ ਵੇਖੇ ਗੋਪੀ ਕਾਹਨਾ, ਨਾ ਕੋਈ ਜਾਣੇ ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼। ਬ੍ਰਹਮਾ ਵਿਸ਼ਨ ਮਹੇਸ਼ ਕਲ ਜਣਾਈਆ। ਸ਼ਿਵ ਸ਼ੰਕਰ ਕਰੇ ਆਦੇਸ, ਪ੍ਰਭ ਕਲਜੁਗ ਵੇਸ ਵਟਾਈਆ। ਕਰੋੜ ਤੇਤੀਸਾ ਵੇਖੇ ਸੁਰਪਤ ਰਾਜਾ ਇੰਦ ਕਵਣ ਦਵਾਰੇ ਜੋਤੀ ਜੋਤ ਪਰਵੇਸ਼, ਅਲਖ ਨਿਰੰਜਣ ਏਕਾ ਅਲਖ ਜਗਾਈਆ। ਆਦਿਨ ਅੰਤਾ ਨਾ ਕੋਈ ਮੁੱਛ ਦਾਹੜੀ ਨਾ ਕੇਸ, ਰੂਪ ਰੰਗ ਰੇਖ ਭੇਖ ਕਵਣ ਰਿਹਾ ਉਲਟਾਈਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਵੇਸ ਦਸ ਦਸਮੇਸ਼ ਅਨੇਕ, ਸਾਚੀ ਧਾਰ ਜਗਤ ਕਾਰ ਆਪਣੇ ਹੱਥ ਰਖਾਈਆ। ਆਪਣੇ ਹੱਥ ਰੱਖ ਕਰਤਾਰ, ਲੱਖ ਚੁਰਾਸੀ ਪਾਏ ਨੱਥ ਵਿਚ ਵਰਭੰਡ ਸਰਬ ਸੰਸਾਰ। ਸ਼ਬਦ ਚਲਾਏ ਸਾਚਾ ਰਥ, ਗੁਰਮੁਖ ਚੜ੍ਹਾਏ ਕਿਰਪਾ ਧਾਰ। ਆਤਮ ਦੇਵੇ ਸਾਚੀ ਵੱਥ, ਸੋਹੰ ਅੱਖਰ ਜਗਤ ਵੱਖਰ, ਨੌਂ ਦਵਾਰੇ ਵਸੇ ਬਾਹਰ। ਆਪੇ ਪਾੜੇ ਬਜਰ ਕਪਾਟੀ ਪੱਥਰ, ਦਸਮ ਦਵਾਰੀ ਕਰ ਉਜਿਆਰ। ਨੇਤਰ ਲੋਚਨ ਲੋਇਣ ਕਿਹੜਾ ਅੱਥਰ, ਸੱਥਰ ਲੱਥੇ ਵਿਚ ਬਜਾਰ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਗੁਰਮੁਖ ਸਾਚੇ ਸੰਤ ਉਧਾਰੇ, ਆਪ ਆਪਣੀ ਕਿਰਪਾ ਧਾਰ। ਕਿਰਪਾ ਧਾਰ ਜੋਤ ਜਗਾਈਆ। ਪਵਣ ਘੋੜੇ ਹੋ ਅਸਵਾਰ, ਗੁਰਮੁਖ ਸਾਚੇ ਰਿਹਾ ਜਗਾਈਆ। ਸ਼ਬਦ ਪਹਿਰ ਤੇਜ ਕਟਾਰ, ਪਹਿਰੇਦਾਰ ਆਪ ਅਖਵਾਈਆ। ਜੋਤੀ ਨੂਰ ਕਰ ਉਜਿਆਰ, ਸਾਚਾ ਰਾਹ ਰਿਹਾ ਵਖਾਈਆ। ਨੌਂ ਦਵਾਰੇ ਬੰਦ ਕਿਵਾੜ, ਦਸਵੇਂ ਧਰਮ ਬੂਝ ਬੁਝਾਈਆ। ਕਲਜੁਗ ਮਾਇਆ ਨਾ ਜਾਏ ਸਾੜ, ਅੰਮ੍ਰਿਤ ਆਤਮ ਸਾਚਾ ਮੁਖ ਚੁਆਈਆ। ਹੋਏ ਉਜਿਆਰ ਨਾੜ ਨਾੜ, ਬਹੱਤਰ ਨਾੜੀ ਡਗਮਗਾਈਆ। ਸ਼ਬਦ ਵੱਜੇ ਕਾੜ ਕਾੜ, ਹੰਕਾਰੀ ਗੜ੍ਹ ਤੋੜ ਵਖਾਈਆ। ਗੁਰਮੁਖਾਂ ਫਿਰੇ ਪਿਛੇ ਅਗਾੜ, ਚਰਨ ਪ੍ਰੀਤੀ ਤੋੜ ਨਿਭਾਈਆ। ਸਾਚੀ ਘੋੜੀ ਦੇਵੇ ਚਾੜ੍ਹ, ਵਾਗ ਆਪਣੇ ਹੱਥ ਰਖਾਈਆ। ਦਰਗਾਹ ਸਾਚੀ ਦੇਵੇ ਵਾੜ, ਧਰਮ ਰਾਏ ਨਾ ਡੰਨ ਲਗਾਈਆ। ਆਪੇ ਪਰਖੇ ਚੰਗੇ ਮਾੜ, ਕਲਜੁਗ ਅੰਤ ਆਪ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਗੁਰਮੁਖ ਸਾਚੇ ਸੰਤ ਸੁਹੇਲੇ ਆਪ ਕਰਾਏ ਆਪਣੇ ਮੇਲੇ, ਬੰਕ ਦਵਾਰਾ ਇਕ ਘਰ ਬਾਹਰਾ ਕਲਜੁਗ ਬੂਝ ਬੁਝਾਈਆ। ਇਕ ਦਵਾਰਾ ਦਰ ਦਰਬਾਰ। ਪੁਰਖ ਅਪਾਰਾ ਖੇਲ ਅਪਾਰ। ਖੇਲ ਨਿਆਰਾ ਵਿਚ ਸੰਸਾਰ। ਸ਼ਬਦ ਅਸਵਾਰਾ ਪਵਣ ਅਧਾਰ। ਲੋਆਂ ਪੁਰੀਆਂ ਏਕਾ ਧਾਰਾ, ਬ੍ਰਹਿਮੰਡ ਖੰਡ ਵਰਭੰਡ ਕਰਾਏ ਆਪਣੀ ਕਾਰ। ਸ਼ਬਦ ਉਠਾਏ ਚੰਡ ਪਰਚੰਡ, ਲੋਆਂ ਪੁਰੀਆਂ ਰਿਹਾ ਵੰਡ, ਨੌਂ ਖੰਡ ਪ੍ਰਿਥਮੀ ਪਾਏ ਸਾਰ। ਵੇਖੇ ਖੇਲ ਹਰਿ ਵਰਭੰਡ, ਲੱਖ ਚੁਰਾਸੀ ਨਾਰ ਰੰਡ, ਸੁਹਾਗੀ ਕੰਤ ਨਾ ਕੋਈ ਹੰਢਾ ਰਿਹਾ। ਦਰ ਦਰ ਘਰ ਘਰ ਭੇਖ ਪਖੰਡ, ਸਾਧਾਂ ਸੰਤਾਂ ਆਤਮ ਹੋਈ ਘਮੰਡ, ਮਾਇਆ ਝੰਡਾ ਕੱਲ ਝੁੱਲਾ ਰਿਹਾ। ਪ੍ਰਭ ਅਬਿਨਾਸ਼ੀ ਵੱਢੇ ਗੰਢ, ਅੰਤਮ ਕਰੇ ਖੰਡ ਖੰਡ, ਧਰਮ ਰਾਏ ਦਰ ਦੇਵੇ ਵੰਡ, ਕੁੰਭੀ ਨਰਕ ਪਵਾ ਰਿਹਾ। ਕਲਜੁਗ ਔਧ ਗਈ ਹੰਢ, ਵੇਲੇ ਅੰਤਮ ਪਾਈ ਵੰਡ, ਭਰਮ ਭੁਲੇਖੇ ਸਰਬ ਭੁਲਾ ਰਿਹਾ। ਪੁਰਖ ਅਬਿਨਾਸ਼ੀ ਪਾਏ ਵੰਡ, ਵੇਖ ਵਖਾਣੇ ਜੇਰਜ ਅੰਡ, ਉਤਭੁਜ ਸੇਹਤਜ ਆਪੇ ਪੜਦਾ ਲਾਹ ਰਿਹਾ। ਬੇਮੁਖਾਂ ਕਲਜੁਗ ਨੰਗੀ ਕੰਡ, ਗੁਰਮੁਖ ਸਾਚੇ ਸੰਤ ਜਨਾਂ ਆਪਣਾ ਲੜ ਫੜਾ ਰਿਹਾ। ਸ਼ਬਦ ਦਾਤ ਵਡ ਕਰਾਮਾਤ ਕਲ ਰਿਹਾ ਵੰਡ, ਸੋਹੰ ਸ਼ਬਦ ਸੁਹਾਗੀ ਗੀਤ ਏਕਾ ਕੰਨ ਸੁਣਾ ਰਿਹਾ। ਬੇਮੁਖਾਂ ਉਠਾਈ ਪਾਪਾਂ ਪੰਡ, ਅੰਤਮ ਅੰਤ ਨਾ ਕੋਈ ਭਾਰ ਵੰਡਾ ਰਿਹਾ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਆਪ ਆਪਣੇ ਵਿਚ ਸਮਾ ਰਿਹਾ। ਆਪ ਆਪਣੇ ਵਿਚ ਸਮੀਪ। ਵੇਖ ਵਖਾਣੇ ਨੌਂ ਖੰਡ ਪ੍ਰਿਥਮੀ ਸੱਤ ਦੀਪ। ਰਾਜੇ ਰਾਣੇ ਭਰਮ ਭੁਲਾਣੇ, ਗੁਰਮੁਖ ਵਿਰਲੇ ਬਖ਼ਸ਼ੇ ਚਰਨ ਪ੍ਰੀਤ। ਬੇਮੁਖ ਜੀਵ ਭੁੰਨੇ ਜਿਉਂ ਭਠਿਆਲੇ ਦਾਣੇ, ਆਪੇ ਪਰਖੇ ਨੀਤ ਅਤੀਤ। ਗੁਰਮੁਖ ਸਾਚੇ ਸੁਘੜ ਸਿਆਣੇ, ਏਕਾ ਗਾਇਣ ਸੁਹਾਗੀ ਗੀਤ, ਚਲੇ ਚਲਾਏ ਆਪਣੇ ਭਾਣੇ, ਕਿਸੇ ਦਿਸ ਨਾ ਆਏ ਗੁਰੂਦਵਾਰੇ ਮੰਦਰ ਮਸੀਤ। ਕਾਇਆ ਮੰਦਰ ਸਚ ਟਿਕਾਣੇ, ਨਰ ਹਰਿ ਸਾਚਾ ਰਾਖੋ ਚੀਤ। ਅੱਠੇ ਪਹਿਰ ਪਵਣ ਬਿਬਾਣੇ, ਅੰਮ੍ਰਿਤ ਧਾਰਾ ਸੀਤਲ ਸੀਤ। ਬਿਨ ਗੁਰ ਪੂਰੇ ਕਵਣ ਪਛਾਣੇ, ਜੀਵ ਜੰਤ ਹੋਏ ਨਿਧਾਨੇ, ਕਲਜੁਗ ਉਲਟੀ ਚਲੀ ਰੀਤ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਰਾਜੇ ਰਾਣੇ ਵੇਖ ਦਰ, ਗੁਰਮੁਖ ਆਤਮ ਵਸੇ ਘਰ, ਮਾਨਸ ਦੇਹੀ ਰਿਹਾ ਜੀਤ। ਦਸਮ ਦਵਾਰੀ ਤਾਕ ਖੋਲ੍ਹ, ਸਾਚਾ ਹੱਟ ਖੁਲ੍ਹਾਇੰਦਾ। ਸ਼ਬਦ ਸਰੂਪੀ ਆਤਮ ਅੰਦਰੇ ਅੰਦਰ ਬੋਲ, ਸਾਚਾ ਵਾਕ ਸ਼ਬਦ ਸੁਣਾਇੰਦਾ। ਪੰਜਾਂ ਚੋਰਾਂ ਹਰਿ ਰੋਕ, ਨੌਂ ਦਵਾਰੇ ਬੰਦ ਕਰਾਇੰਦਾ। ਤਨ ਨਗਾਰੇ ਵਜੇ ਚੋਟ, ਨਾਮ ਮਰਦੰਗਾ ਇਕ ਲਗਾਇੰਦਾ। ਬਹੱਤਰ ਨਾੜੀ ਕੱਢੇ ਖੋਟ, ਅੰਮ੍ਰਿਤ ਸੀਰ ਮੁਖ ਚੁਆਇੰਦਾ। ਗੁਰਮੁਖ ਵਿਰਲਾ ਵਿਚੋਂ ਕੋਟੀ ਕੋਟ, ਕਾਇਆ ਹਉਮੇ ਦੁੱਖ ਗਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤਮ ਅੰਧ ਅਗਿਆਨ ਅੰਧੇਰ ਮਿਟਾਇੰਦਾ। ਦਸਮ ਦਵਾਰੀ ਤਾਕੀ ਆਪੇ ਲਾਹਿੰਦਾ। ਗੁਰਮੁਖਾਂ ਚੁਕਾਏ ਲਹਿਣਾ ਦੇਣਾ ਬਾਕੀ, ਧੁਰ ਦਰਗਾਹੀ ਸਚ ਮਲਾਹੀਆ। ਚਿੱਟੇ ਅਸਵ ਚੜ੍ਹਿਆ ਸਾਚੇ ਰਾਕੀ, ਚਾਰੋਂ ਕੁੰਟ ਰਿਹਾ ਭੁਵਾਈਆ। ਨਾ ਕੋਈ ਜਾਣੇ ਬੰਦਾ ਮਾਤ ਖਾਕੀ, ਆਦਮ ਹਵਾ ਦਏ ਦੁਹਾਈਆ। ਪੁਰਖ ਅਬਿਨਾਸ਼ੀ ਪਾਕਨ ਪਾਕੀ, ਪੀਰਨ ਪੀਰਾ ਇਕ ਅਖਵਾਈਆ। ਅੰਮ੍ਰਿਤ ਪਿਆਏ ਸਾਚਾ ਸਾਕੀ, ਤਾਲ ਸੁਹਾਵਾ ਇਕ ਸੁਹਾਈਆ। ਇਕ ਸੁਣਾਏ ਭਵਿਖਤ ਵਾਕੀ, ਕਲਜੁਗ ਕਾਲਾ ਵੇਸ ਵਟਾਈਆ। ਗੁਰਮੁਖਾਂ ਕਰਾਏ ਅੰਦਰੇ ਅੰਦਰ ਝਾਕੀ, ਦੀਪਕ ਜੋਤੀ ਇਕ ਜਗਾਈਆ। ਨੇੜ ਨਾ ਆਏ ਹਾਕਨ ਡਾਕਨ ਡਾਕੀ, ਮਾਈ ਗੌਰਜਾਂ ਦਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਸੰਤ ਦੁਲਾਰੇ, ਦਸਮ ਦਵਾਰੇ ਬੂਝ ਬੁਝਾਈਆ। ਆਤਮ ਦਰ ਖੋਲ੍ਹ ਦਵਾਰਾ, ਸਚ ਮਹੱਲ ਵਖਾਈਆ। ਜੋਤ ਨਿਰੰਜਣ ਕਰ ਅਕਾਰ ਸਾਚਾ ਦੀਪਕ ਇਕ ਉਜਿਆਰਾ, ਦਹਿ ਦਿਸ਼ਾ ਹੋਏ ਰੁਸ਼ਨਾਈਆ। ਨਾ ਕੋਈ ਦੀਸੇ ਚਾਰ ਦਿਵਾਰਾ, ਮਹੱਲ ਅਟੱਲ ਇਕ ਅਪਾਰਾ, ਸ਼ਬਦ ਸ਼ਿੰਗਾਰਾ ਨਰ ਹਰਿ ਗਿਰਧਾਰਾ, ਸਾਚਾ ਆਸਣ ਸਾਚੀ ਸੇਜ ਵਿਛਾਈਆ। ਧੁਨੀ ਨਾਦ ਅਪਰ ਅਪਾਰਾ, ਛੱਤੀ ਰਾਗ ਨਾ ਦਏ ਸਹਾਰਾ, ਵੇਦ ਪੁਰਾਨਾਂ ਵਸੇ ਬਾਹਰਾ, ਅੰਜ਼ੀਲ ਕੁਰਾਨ ਦੂਰ ਕਿਨਾਰਾ, ਖਾਣੀ ਬਾਣੀ ਸਾਰ ਨਾ ਪਾਈਆ। ਆਦਿ ਪੁਰਖ ਅਪਰੰਪਰ ਧਾਰਾ, ਜੁਗਾ ਜੁਗੰਤਰ ਸਾਚੀ ਕਾਰਾ, ਕਰ ਕਰ ਵੇਸ ਜੋਤੀ ਭੇਸ ਲੋਕਮਾਤ ਖੇਲ ਰਚਾਈਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਗੁਰਮੁਖ ਸਾਚੇ ਵੇਖ ਹਰਿ, ਆਤਮ ਸਚ ਸਿੰਘਾਸਣ ਬੈਠਾ ਡੇਰਾ ਲਾਈਆ। ਦਸਮ ਦਵਾਰਾ ਹਰਿ ਖੁਲ੍ਹਾਇਆ ਏ। ਪਾਰ ਕਿਨਾਰਾ ਇਕ ਵਖਾਇਆ ਏ। ਅੰਮ੍ਰਿਤ ਧਾਰ ਮੁਖ ਚੁਆਇਆ ਏ। ਨਾ ਕੋਈ ਦੀਸੇ ਠੱਗ ਚੋਰ ਯਾਰ, ਸਾਚਾ ਘਰ ਇਕ ਵਖਾਇਆ ਏ। ਅੱਠੇ ਪਹਿਰ ਜੋਤ ਅਕਾਰ, ਅੰਧ ਅੰਧੇਰਾ ਸਰਬ ਮਿਟਾਇਆ ਏ। ਪਵਣ ਉਡਾਰੀ ਠੰਡੀ ਠਾਰ, ਤੱਤੀ ਵਾਓ ਲੱਗੇ ਨਾ ਰਾਇਆ ਏ। ਨੇੜ ਨਾ ਆਏ ਮੌਤ ਲਾੜ, ਧਰਮ ਰਾਏ ਦਏ ਦੁਹਾਇਆ ਏ। ਗੁਰਮੁਖ ਸ਼ਬਦ ਘੋੜੇ ਚਾੜ੍ਹ, ਆਪਣਾ ਜੋੜ ਜੁੜਾਇਆ ਏ। ਦਰਗਾਹ ਸਾਚੀ ਦੇਵੇ ਵਾੜ, ਲੱਖ ਚੁਰਾਸੀ ਫੰਦ ਕਟਾਈਆ ਏ। ਝੂਠੀ ਦੇਹੀ ਲੋਕਮਾਤ ਜਾਏ ਸਾੜ, ਸਤਾਰਾਂ ਹਾੜੀ ਲੇਖ ਲਿਖਾਇਆ ਏ। ਆਪੇ ਵੇਖੇ ਚੰਗੇ ਮਾੜ, ਭਾਣਾ ਆਪਣੇ ਹੱਥ ਰਖਾਇਆ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਿਤਰ ਗੁਪਤ ਦੇ ਮਤ ਕਲ ਸਮਝਾਇਆ ਏ। ਆਤਮ ਖੋਲ੍ਹ ਦਰ ਦਵਾਰ, ਦਇਆ ਕਮਾਈਆ। ਗੁਰਮੁਖ ਸਾਚੇ ਕਰ ਤਿਆਰ, ਹਰਿ ਜੋਤ ਜਗਾਈਆ। ਨਿਰਮਲ ਜੋਤ ਕਰ ਅਕਾਰ, ਅਗਿਆਨ ਅੰਧੇਰ ਮਿਟਾਈਆ। ਕਾਇਆ ਕਰੇ ਠੰਡੀ ਠਾਰ, ਸੀਤਲ ਧਾਰ ਇਕ ਵਹਾਈਆ। ਮਿਲਿਆ ਮੇਲ ਮੀਤ ਮੁਰਾਰ, ਨਿਰਗੁਣ ਖੇਲ ਹਰਿ ਰਘੁਰਾਈਆ। ਸ਼ਬਦ ਕਰਾਏ ਤਨ ਸ਼ਿੰਗਾਰ, ਆਪ ਆਪਣਾ ਲੜ ਫੜਾਈਆ। ਆਪੇ ਹੋਏ ਪਹਿਰੇਦਾਰ, ਦਰ ਦਰਬਾਨ ਆਪ ਅਖਵਾਈਆ। ਚਿੱਟੇ ਅਸਵ ਹਰਿ ਅਸਵਾਰ, ਚਾਰੋਂ ਕੁੰਟ ਰਿਹਾ ਦੁੜਾਈਆ। ਗੁਰਮੁਖ ਰਹਿਣਾ ਖ਼ਬਰਦਾਰ, ਸ਼ਬਦ ਸੁਨੇਹੜਾ ਰਿਹਾ ਪੁਜਾਈਆ। ਵੇਲਾ ਚੁੱਕੇ ਚਾਰ ਯਾਰ, ਸੰਗ ਮੁਹੰਮਦ ਦਏ ਦੁਹਾਈਆ। ਈਸਾ ਮੂਸਾ ਹੋਏ ਖੁਆਰ, ਨਾ ਦੀਸੇ ਕੋਈ ਸਹਾਈਆ। ਕਲਜੁਗ ਕਾਲਾ ਸੂਸਾ ਕਰ ਤਿਆਰ, ਕਾਲੀ ਚੋਲੀ ਤਨ ਛੁਹਾਈਆ। ਨਾ ਕੋਈ ਸੁਣਾਏ ਕੁਰਾਨ ਹਦੀਸਾ, ਰਾਗ ਛਤੀਸਾ ਮੇਟ ਮਿਟਾਈਆ। ਖੇਲੇ ਖੇਲ ਬੀਸ ਇਕੀਸਾ, ਛਤਰ ਜਗਤ ਜਗਦੀਸਾ ਇਕ ਝੁਲਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਨੌਂ ਖੰਡ ਪ੍ਰਿਥਮੀ ਸੱਤਾਂ ਦੀਪਾਂ ਚਰਨਾਂ ਹੇਠ ਝਸਾਈਆ। ਚਰਨਾਂ ਹੇਠ ਝੱਸੇ ਹਰਿ ਨਿਰੰਕਾਰਿਆ। ਲਾੜੀ ਮੌਤ ਵੇਖ ਖਿੜ ਖਿੜ ਹੱਸੇ, ਕਲਜੁਗ ਖੇਲ ਅਪਾਰਿਆ। ਬੇਮੁਖਾਂ ਰਾਹ ਏਕਾ ਦਸੇ, ਧਰਮ ਰਾਏ ਖੋਲ੍ਹੇ, ਬੰਦ ਕਵਾੜਿਆ। ਗੁਰਮੁਖ ਸਾਚੇ ਦਰ ਦਵਾਰ ਆਇਣ ਨੱਸੇ, ਪ੍ਰਭ ਆਪਣੀ ਗੋਦ ਉਠਾ ਰਿਹਾ। ਸ਼ਬਦ ਤੀਰ ਏਕਾ ਕਸੇ, ਲੱਖ ਚੁਰਾਸੀ ਪਾਰ ਕਰਾ ਰਿਹਾ। ਗੁਰਮੁਖਾਂ ਮਿਟਾਏ ਅੰਧੇਰ ਜਗਤ ਜਗ ਮਸੇ, ਦੀਪਕ ਜੋਤੀ ਆਤਮ ਸਾਚਾ ਚੰਦ ਚੜ੍ਹਾ ਰਿਹਾ। ਨਗਰ ਖੇੜਾ ਏਕਾ ਵਸੇ, ਨਿਹਕਲੰਕ ਡੰਕ ਜਿਸ ਧਾਮ ਵਜਾ ਰਿਹਾ। ਜੀਵ ਜੰਤ ਸਾਧ ਸੰਤ ਜੂਠੀ ਝੂਠੀ ਮਾਇਆ ਫਾਸੀ ਫਸੇ, ਨਾ ਕੋਈ ਅੰਤ ਛੁਡਾ ਰਿਹਾ। ਭਗਤ ਜਨਾਂ ਹਰਿ ਹਿਰਦੇ ਵਸੇ, ਸਾਚਾ ਲੇਖਾ ਇਕ ਲਿਖਾ ਰਿਹਾ। ਅੰਮ੍ਰਿਤ ਆਤਮ ਮਧ ਪੀਣਾ ਸਾਚਾ ਰਸੇ, ਨਿਰਮਲ ਧਾਰ ਮੁਖ ਚੁਆ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਭਾਣੇ ਆਪ ਸਮਾ ਰਿਹਾ। ਆਪਣੇ ਭਾਣੇ ਹਰਿ ਆਪ ਸਮਾਇਆ, ਦਿਸ ਕਿਸੇ ਨਾ ਆਇਆ, ਭੁੱਲੀ ਕਲ ਲੋਕਾਈਆ। ਸ਼ਬਦ ਤਾਲ ਇਕ ਵਜਾਇਆ। ਰੋਗ ਸੋਗ ਦਏ ਗਵਾਇਆ। ਬੇਮੁਖਾਂ ਗੂੜ੍ਹੀ ਨੀਂਦ ਰਿਹਾ ਸਵਾਇਆ। ਗੁਰਮੁਖ ਵਿਰਲੇ ਕਾਇਆ ਡਾਲ੍ਹ ਫਲ ਲਗਾਇਆ। ਸੋਹੰ ਸਾਚਾ ਮੇਲ ਮਿਲਾਇਆ। ਘਰ ਘਰ ਮੇਲ ਹਰਿ ਨਾ ਮਿਲੇ ਦਲੇਰ, ਕਾਇਆ ਜੰਗਲ ਜੂਹ ਉਜਾੜ ਬੀਆਬਾਨਿਆ। ਨਾ ਕੋਈ ਤੋਲੇ ਧੜੀ ਸੇਰ, ਕਵਣ ਕਰੇ ਅੰਤਮ ਮਿਹਰ, ਹੱਥ ਬੰਨ੍ਹੇ ਸ਼ਬਦ ਗਾਨਿਆ। ਜੋਤੀ ਜੋਤ ਸਰੂਪ ਹਰਿ, ਆਪੇ ਵੇਖੇ ਸਚ ਘਰ, ਦਰ ਦਵਾਰਾ ਜਿਸ ਪਛਾਨਿਆ। ਨੰਨਾ ਯ ਨਾਰ ਸੁਹਾਗ ਨਾ ਕੰਤ ਹੰਢਾਈਆ। ਨਾ ਹੋਇਆ ਜਗਤ ਤਿਆਗ, ਭਰਮੇ ਭੁੱਲੇ ਜੀਵ ਲੋਕਾਈਆ। ਕਾਇਆ ਮੰਦਰ ਨਾ ਲੱਗੇ ਭਾਗ, ਦੀਪਕ ਜੋਤ ਨਾ ਅਜੇ ਜਗਾਈਆ। ਦਸਮ ਦਵਾਰੀ ਨਾ ਸੁਣਿਆ ਰਾਗ, ਧੁਨੀ ਨਾਦ ਨਾ ਕੋਈ ਵਜਾਈਆ। ਹੋਇਆ ਮਜਨ ਨਾ ਸਾਚੇ ਮਾਘ, ਚਰਨ ਧੂੜ ਇਸ਼ਨਾਨ ਨਾ ਕੋਈ ਕਰਾਈਆ। ਕਾਇਆ ਸੋਈ ਨਾ ਗਈ ਜਾਗ, ਹਉਮੇ ਬੁਝੀ ਨਾ ਤ੍ਰਿਸਨਾ ਆਗ, ਅੰਮ੍ਰਿਤ ਧਾਰ ਨਾ ਇਕ ਵਹਾਈਆ। ਅੱਜੇ ਹੰਸ ਨਾ ਹੋਇਆ ਕਾਗ, ਸਚ ਸਰੋਵਰ ਨਾ ਕੋਈ ਨੁਹਾਈਆ। ਕਿਸ ਹੱਥ ਪਕੜੀ ਤੇਰੀ ਵਾਗ, ਸ਼ਬਦ ਘੋੜਾ ਰਿਹਾ ਵਖਾਈਆ। ਕਵਣ ਲੇਖਾ ਲਿਖੇ ਮਸਤਕ ਭਾਗ, ਜੋਤ ਲਿਲਾਟੀ ਦਏ ਜਗਾਈਆ। ਕਵਣ ਧੋਵੇ ਕਾਇਆ ਦਾਗ, ਮਨ ਬੈਰਾਗ ਇਕ ਉਪਜਾਈਆ। ਰਸਨਾ ਆਇਆ ਨਾ ਅੱਜੇ ਸਵਾਦ, ਸਿਦਕ ਸਬੂਰੀ ਭੇਵ ਨਾ ਰਾਈਆ। ਕਾਇਆ ਪਿੰਡ ਪੁਛਾਨਿਆ ਨਾ ਜਾਣਿਆ ਸਚ ਹਰੀ, ਕਵਣ ਮਹੱਲ ਅਟੱਲ ਰਹਾਈਆ। ਮਿਲੇ ਮੇਲ ਮਾਧਵ ਮਾਧ, ਸਚ ਭੂਮਿਕਾ ਧਾਮ ਅਸਥੂਲ ਕੰਤ ਕੰਤੂਹਲ ਦਰ ਦਵਾਰਾ ਇਕ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਚੌਹ ਅੱਖਰ ਵੱਖਰ ਲੇਖਾ ਆਪ ਲਿਖਾਈਆ। ਸੱਸਾ ਯ ਸਤਿਗੁਰ ਸੂਰ ਹਰਿ ਬਲਵਾਨਿਆ। ਘਗਾ ਯ ਘੋੜਾ ਦਿਸੇ ਦੂਰ ਨੌਜਵਾਨਿਆ। ਸੱਸਾ ਯ ਸੁਰਤੀ ਸਾਚੀ ਨੂਰ, ਨੂਰੋ ਨੂਰ ਨੂਰ ਨੁਰਾਨਿਆ। ਘਰ ਬੈਠਾ ਜਾਣੇ ਦੂਰ, ਲੋਕਮਾਤ ਨਾ ਕਿਸੇ ਪਛਾਨਿਆ। ਗੁਰ ਮੰਤਰ ਸ਼ਬਦ ਸਰਬ ਭਰਪੂਰ, ਗੁਰਮੁਖ ਸਾਚੇ ਰਸਨ ਵਖਾਨਿਆ। ਗੁਰ ਪੂਰਾ ਸਾਚਾ ਆਸਾ ਮਨਸਾ ਪੂਰ, ਦੇਵੇ ਨਾਮ ਜਗਤ ਨਿਸ਼ਾਨਿਆ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਸੰਤ ਪਿਆਰੇ, ਤੇਰਾ ਮੁਖ ਮੁਖ ਵਾਕ ਕਰੇ ਦਰ ਪਰਵਾਨਿਆ। ਦਰ ਪਰਵਾਨ ਆਇਆ ਪਰਵਾਨਾ। ਵੇਖ ਵਖਾਣੇ ਸਰਬ ਕਿਛ ਜਾਣੇ, ਜੋਤੀ ਜਾਮਾ ਸ੍ਰੀ ਭਗਵਾਨਾ। ਚਲੇ ਚਲਾਏ ਆਪਣੇ ਭਾਣੇ, ਭਰਮ ਭੁਲਾਏ ਸੁਘੜ ਸਿਆਣੇ, ਵੇਖ ਵਖਾਣੇ ਰਾਜੇ ਰਾਣੇ, ਗਿਆਨ ਧਿਆਨ ਨਾ ਕੋਈ ਵਖਾਣੇ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਵਾਲੀ ਦੋ ਜਹਾਨਾ। ਆਪ ਆਪਣਾ ਮਾਤ ਉਪਾਇਆ ਏ। ਜੋਤ ਨਿਰੰਜਣ ਨਾਮ ਧਰਾਇਆ ਏ। ਜਨ ਭਗਤਾਂ ਆਇਆ ਪੜਦੇ ਕੱਜਣ, ਸਾਚਾ ਸੱਜਣ ਆਪ ਅਖਵਾਇਆ ਏ। ਜੂਠੇ ਝੂਠੇ ਭਾਂਡੇ ਭੱਜਣ, ਕਲਜੁਗ ਵੇਲਾ ਅੰਤ ਸੁਹਾਇਆ ਏ। ਸੰਤ ਸੁਹੇਲੇ ਆਇਆ ਠੱਗਣ, ਭੇਖਾਧਾਰੀ ਭੇਖ ਵਟਾਇਆ ਏ। ਗੁਰਮੁਖ ਸਾਚੇ ਚਰਨ ਦਵਾਰੇ ਸਾਚੇ ਲੱਗਣ, ਜਿਸ ਸਿਰ ਹੱਥ ਸਮਰਥ ਰਖਾਇਆ ਏ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਸੰਤ ਸੁਹੇਲੇ, ਆਪ ਕਰਾਏ ਆਪਣੇ ਮੇਲੇ, ਦੂਈ ਦਵੈਤੀ ਪੜਦਾ ਲਾਹਿਆ ਏ। ਨਿਹਕਲੰਕ ਨਿਹਕਲੰਕ ਨਿਹਕਲੰਕ ਨਰ ਨਿਰੰਕਾਰਿਆ। ਨਿਹਕਲੰਕ ਨਿਹਕਲੰਕ ਨਿਹਕਲੰਕ, ਸ਼ਬਦ ਡੰਕ ਰਾਓ ਰੰਕ ਚਾਰ ਦਿਵਾਰਿਆ। ਨਿਹਕਲੰਕ ਨਿਹਕਲੰਕ ਨਿਹਕਲੰਕ, ਬਾਰ ਅਨਕ ਜੋਤੀ ਜਾਮਾ ਭੇਖ ਵਟਾ ਰਿਹਾ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਨਿਹਕਲੰਕ ਆਪੇ ਆਪ ਅਖਵਾ ਰਿਹਾ। ਨਿਹਕਲੰਕ ਆਪ ਅਖਵਾਇੰਦਾ। ਸ਼ਬਦ ਡੰਕ ਇਕ ਵਜਾਇੰਦਾ। ਜਨ ਭਗਤ ਉਪਜਾਏ ਜਿਉਂ ਰਾਜਾ ਜਨਕ, ਲਾਏ ਤਨਕ ਕਰਮ ਕਮਾਇੰਦਾ। ਭੇਖਾਧਾਰੀ ਵਾਸੀ ਪੁਰੀ ਘਨਕ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜਾਮਾ ਭੇਖ ਵਟਾਇੰਦਾ। ਸਤਿ ਪੁਰਖ ਨਿਰੰਜਣ ਸਾਚੀ ਧਾਰ, ਸਰਬ ਘਟਾ ਘਟ ਵਾਸਾ ਹੈ। ਲੋਆਂ ਪੁਰੀਆਂ ਬੰਨ੍ਹੇ ਧਾਰ, ਵੇਖ ਵਖਾਣੇ ਪ੍ਰਿਥਮੀ ਅਕਾਸ਼ਾ ਹੈ। ਲੱਖ ਚੁਰਾਸੀ ਪਾਵੇ ਸਾਰ, ਆਪੇ ਵੇਖੇ ਜਗਤ ਤਮਾਸ਼ਾ ਹੈ। ਜਨ ਭਗਤਾਂ ਖੋਲ੍ਹੇ ਬੰਦ ਕਿਵਾੜ, ਬੇਮੁਖਾਂ ਕਰੇ ਨਾਸਾ ਹੈ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਰਬ ਘਟਾ ਆਪੇ ਪਰਕਾਸ਼ਾ ਹੈ। ਆਪ ਆਪਣਾ ਕਰ ਪਰਕਾਸ਼, ਸਾਚੀ ਬਣਤ ਬਣਾਇੰਦਾ। ਸ਼ਬਦ ਉਡਾਰੀ ਇਕ ਅਕਾਸ਼, ਦਹਿ ਦਿਸ਼ਾ ਵੇਖ ਵਖਾਇੰਦਾ। ਆਦਿ ਅੰਤ ਨਾ ਹੋਏ ਵਿਨਾਸ, ਸਵਾਸ ਸਵਾਸ ਹਰਿ ਸਮਾਇੰਦਾ। ਲੱਖ ਚੁਰਾਸੀ ਵਸੇ ਪਾਸ, ਦਿਸ ਕਿਸੇ ਨਾ ਆਇੰਦਾ। ਹੋਏ ਸਹਾਈ ਦਸ ਦਸ ਦਸ ਮਾਸ, ਅੰਧ ਅੰਧਿਆਰ ਕਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰ ਪਰਕਾਸ਼ ਲੋਕਮਾਤ ਜੋਤ ਜਗਾਇੰਦਾ। ਲੋਕਮਾਤ ਜਗੀ ਜੋਤ, ਵੱਜੇ ਕਲ ਵਧਾਈਆ। ਮੇਟ ਮਿਟਾਏ ਵਰਨ ਗੋਤ, ਸ਼ਬਦ ਧਾਰ ਇਕ ਰਖਾਈਆ। ਕਲਜੁਗ ਜੀਵ ਰਹੇ ਸੋਤ, ਵੇਲਾ ਗਿਆ ਹੱਥ ਨਾ ਆਈਆ। ਗੁਰਮੁਖਾਂ ਮੈਲ ਰਿਹਾ ਧੋਤ, ਉਜਲ ਮੁਖ ਮਾਤ ਕਰਾਈਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਨੌਂ ਖੰਡ ਪ੍ਰਿਥਮੀ ਆਪੇ ਵੇਖ ਵਖਾਈਆ। ਨੌਂ ਖੰਡ ਪ੍ਰਿਥਮੀ ਸ਼ਬਦ ਉਡਾਰ। ਆਪੇ ਵੇਖੇ ਅੰਦਰ ਬਾਹਰ। ਲੋਆਂ ਪੁਰੀਆਂ ਪਾਵੇ ਸਾਰ। ਜੋਤੀ ਸ਼ਬਦ ਏਕਾ ਧਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਕਰੇ ਆਪਣੀ ਕਾਰ। ਚਾਰੋਂ ਕੁੰਟ ਚਾਰ ਚੁਫੇਰ। ਜੋਤ ਸਰੂਪੀ ਲਏ ਘੇਰ। ਲੱਖ ਚੁਰਾਸੀ ਆਪੇ ਵੇਖੇ, ਆਪੇ ਪਾਏ ਭਰਮ ਭੁਲੇਖੇ ਜਗਤ ਭੁਲੇਖੇ ਕਰ ਕਰ ਹੇਰ ਫੇਰ। ਗੁਰਮੁਖਾਂ ਲਿਖਾਏ ਸਾਚੇ ਲੇਖੇ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਤਾਰੇ ਚਰਨ ਦਵਾਰੇ ਕਰ ਕਰ ਆਪਣੀ ਮਿਹਰ। ਕਾਇਆ ਪਿੰਡ ਵਡ ਸੰਸਾਰ ਹੈ। ਹਰਿਜਨ ਸਾਚੇ ਮਾਣ, ਨੌਂ ਖੰਡ ਪ੍ਰਿਥਮੀ ਸੱਚਾ ਇਕ ਮਕਾਨ ਹੈ। ਵਿਚ ਵਸੇ ਪੰਜ ਸ਼ੈਤਾਨ, ਦਿਵਸ ਰੈਣ ਅਠੇ ਪਹਿਰ ਪਾਵਣ ਸ਼ੋਰ, ਅੰਧ ਘੋਰ ਵਿਕਾਰਾ ਹੰਕਾਰ ਉਠਾਇਨ ਚੰਡ ਪਰਚੰਡ ਪਾਇਣ ਵੰਡ ਨੌਜਵਾਨ ਹੈ। ਬੁੱਧੀ ਮਤ ਵੱਢਣ ਕੰਡ, ਮਨੂਆ ਫਿਰੇ ਵਿਚ ਬ੍ਰਹਿਮੰਡ ਹੋਇਆ ਫਿਰੇ ਪਰਧਾਨ ਹੈ। ਜੋਤੀ ਜੋਤ ਸਰੂਪ ਹਰਿ, ਆਪੇ ਪਾਏ ਸਾਚੀ ਵੰਡ, ਸਾਚੇ ਸੰਤ ਸੁਣਨਾ ਲਾ ਕਾਨ ਹੈ। ਕਾਇਆ ਮੰਦਰ ਕੋਟ ਗੜ੍ਹ, ਏਕਾ ਕਲ ਵਿਚਾਰਨਾ। ਕਵਣ ਢਾਹੇ ਉਪਰ ਚੜ੍ਹ, ਕਿਸ ਮਹੱਲ ਉਜਾੜਨਾ। ਕਵਣ ਵੇਖੇ ਦੂਰ ਖੜ, ਕਵਣ ਵੰਡਾਏ ਭਾਰਨਾ। ਕਵਣ ਘਾੜਨ ਰਿਹਾ ਘੜ, ਕਵਣ ਨਵ ਖੰਡ ਵੰਡ ਕਰ ਸਾੜਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੱਥ ਫੜ ਸ਼ਬਦ ਚੰਡ ਪਰਚੰਡ, ਹਰਿਜਨ ਸਾਚੇ ਕਰੇ ਤਾੜਨਾ। ਕਾਇਆ ਮੰਦਰ ਇਕ ਧਿਆਨ। ਅੰਦਰੇ ਅੰਦਰ ਸੁੰਞ ਮਸਾਣ। ਨੌਂ ਦਵਾਰੇ ਦਰ ਦਰ ਮਨ ਭੌਂਦਾ ਬੰਦਰ, ਨਾਲ ਵਸੇ ਪੰਜ ਸ਼ੈਤਾਨ। ਡੂੰਘੀ ਕਾਇਆ ਅੰਧੇਰੀ ਕੰਦਰ, ਚਾਰੋਂ ਕੁੰਟ ਬੀਆਬਾਨ। ਜੋਤੀ ਜੋਤ ਸਰੂਪ ਹਰਿ, ਵੇਖੇ ਲੇਖ ਦਰ ਦਰ, ਗੁਰ ਗੁਰਸਿਖ ਬਣਨਾ ਜਗਤ ਪਰਧਾਨ। ਨਿਰਗੁਣ ਰੂਪ ਅਪਾਰ, ਅਥਾਹ ਹੈ। ਨਿਰਗੁਣ ਰੂਪ ਅਪਾਰ, ਸਰਬ ਬੇਪਰਵਾਹ ਹੈ। ਨਿਰਗੁਣ ਰੂਪ ਅਪਾਰ, ਆਪੇ ਆਪ ਸਲਾਹ ਹੈ। ਕਲ ਏਕਾ ਰੱਖੇ ਸਚ ਮਲਾਹ ਹੈ। ਨਿਰਗੁਣ ਰੂਪ ਅਪਾਰ, ਆਪੇ ਆਪ ਅਤੁਲ ਅਡੁਲ ਅਟੱਲ ਅਥਾਹ ਹੈ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਤ੍ਰੈਗੁਣ ਮਾਇਆ ਵੇਸ ਕਰ, ਬ੍ਰਹਮਾ ਸੁਤ ਇਕ ਉਪਾਇਆ। ਬ੍ਰਹਮਾ ਸੁਤ ਸੁਤ ਉਪਜਾਏ। ਪਾਰਬ੍ਰਹਮ ਅਬਿਨਾਸ਼ੀ ਅਚੁਤ, ਆਪ ਆਪਣੀ ਬਣਤ ਬਣਾਏ। ਕਰੇ ਖੇਲ ਕਮਲਾਪਤ, ਸਾਚੀ ਧਾਰਾ ਇਕ ਚਲਾਏ। ਆਪ ਸੁਹਾਏ ਆਪਣੀ ਰੁਤ, ਮਾਤ ਪਤਾਲ ਅਕਾਸ਼ ਆਪੇ ਆਪ ਲਏ ਉਪਜਾਏ। ਜੋਤ ਸਰੂਪੀ ਕਰ ਪਰਕਾਸ਼, ਸਤਿ ਸਤਿਵਾਦੀ ਡੇਰਾ ਲਾਏ। ਸਤਿ ਪੁਰਖ ਨਿਰੰਜਣ ਇਕ ਅਬਿਨਾਸ਼, ਆਪਣਾ ਫੁਰਨਾ ਰਿਹਾ ਜਣਾਏ। ਸਾਚਾ ਫੁਰਨਾ ਸ਼ਬਦ ਸ਼ਾਬਾਸ਼, ਪੁਰੀਆਂ ਲੋਆਂ ਰਚਨ ਰਚਾਏ। ਆਪ ਆਪਣਾ ਕਰੇ ਦਾਸ, ਪਾਰਬ੍ਰਹਮ ਸ਼ਬਦ ਪਰਕਾਸ਼, ਜੋਤੀ ਸਾਚਾ ਮੇਲ ਮਿਲਾਏ। ਸਚ ਮੰਡਲ ਬਣਾਏ ਸ਼ਬਦ ਰਾਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੋਆਂ ਪੁਰੀਆਂ ਬਣਤ ਬਣਾਏ। ਤ੍ਰੈਗੁਣ ਮਾਇਆ ਤੱਤ, ਹਰਿ ਵਿਚਾਰਿਆ। ਆਪੇ ਪਾਏ ਆਪਣੀ ਰਤ, ਕਰੇ ਖੇਲ ਕਵਲ ਉਜਿਆਰਿਆ। ਵਿਚ ਭਰਿਆ ਧੀਰਜ ਜਤ, ਸਾਚਾ ਬੀਜ ਨਾਮ ਘੱਤ, ਚਰਨ ਨੱਤ ਆਪ ਉਪਜਾ ਰਿਹਾ। ਆਪੇ ਦੇ ਸਮਝਾਵੇ ਮਤ, ਲੋਕਮਾਤ ਬੰਨ੍ਹਾਉਣਾ ਨੱਤ, ਪੁਰੀ ਪਤਾਲਾ ਇਕ ਬਣਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੇ ਨਾਲ ਮਿਲਾ ਰਿਹਾ। ਆਪ ਆਪਣਾ ਜੋੜ ਜੁੜਾਇਆ। ਸ਼ਬਦ ਘੋੜਾ ਇਕ ਵਖਾਇਆ। ਚੜ੍ਹਿਆ ਘੋੜ, ਦਰ ਦਵਾਰੇ ਆਇਆ। ਪ੍ਰਭ ਅਬਿਨਾਸ਼ੀ ਗਿਆ ਬਹੁੜ, ਆਪ ਆਪਣੇ ਰੰਗ ਰੰਗਾਇਆ। ਜੋਤੀ ਜੋਤ ਸਰੂਪ ਹਰਿ, ਆਪਣਾ ਭੇਖ ਆਪੇ ਜਾਣੇ ਲੰਮਾ ਚੌੜਾ, ਭੇਦ ਅਭੇਦਾ ਭੇਵ ਕਿਸੇ ਨਾ ਪਾਇਆ। ਬ੍ਰਹਮਾ ਮੰਗੇ ਬਣ ਭਿਖਾਰ। ਪ੍ਰਭ ਅਬਿਨਾਸ਼ੀ ਕਿਰਪਾ ਧਾਰ। ਏਕਾ ਦੇਵੇ ਵਸਤ ਅਪਾਰ। ਸ਼ਬਦ ਤੀਰ ਸਚ ਵਿਹਾਰ। ਏਕਾ ਵਰਖੇ ਅੰਮ੍ਰਿਤ ਮੀਂਹ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਬਖ਼ਸ਼ੇ ਚਰਨ ਪਿਆਰ, ਸਾਚਾ ਚਰਨ ਪਿਆਰ, ਆਪ ਵਡਿਆਇਆ। ਆਪੇ ਵਸੇ ਆਪਣੀ ਧਾਰ, ਕਰਮ ਕਮਾਇਆ। ਇੰਦਲੋਕ ਵਡ ਹਰਿ ਜੀ ਹੱਸੇ, ਸ਼ਬਦ ਤੀਰ ਨਿਰਾਲਾ ਕਸੇ, ਸਾਚਾ ਰਾਹ ਰਿਹਾ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਰੰਗ ਵਖਾਇਆ। ਬ੍ਰਹਮ ਰੂਪ ਬ੍ਰਹਮਾ ਉਪਾਇਆ ਏ। ਪਾਰਬ੍ਰਹਮ ਬ੍ਰਹਮ ਮੇਲ ਮਿਲਾਇਆ ਏ। ਮਿਲਿਆ ਮੇਲ ਸਾਚੇ ਹਰਿ, ਬ੍ਰਹਮ ਪਾਰਬ੍ਰਹਮ ਸਮਾਇਆ ਏ। ਪਾਰਬ੍ਰਹਮ ਕਰਿਆ ਕਰਮ, ਬ੍ਰਹਮਾ ਲੇਖ ਲਿਖਾਇਆ ਏ। ਲਿਖਿਆ ਲੇਖ ਸਚ ਬ੍ਰਹਮ, ਪਾਰਬ੍ਰਹਮ ਜੋ ਫ਼ਰਮਾਇਆ ਏ। ਪਾਰਬ੍ਰਹਮ ਸਾਚਾ ਧਰਮ, ਆਪਣਾ ਆਪ ਜਣਾਇਆ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਏਕ ਸ਼ਬਦ ਜਣਾਇਆ ਏ। ਬ੍ਰਹਮੇ ਸ਼ਬਦ ਜਣਾਈ ਆਪ ਕਰਾਈਆ। ਆਤਮ ਘਰ ਵੱਜੀ ਵਧਾਈ, ਬੰਦ ਬੰਦ ਖ਼ੁਸ਼ੀ ਕਰਾਈਆ। ਰਸਨਾ ਚਲੀ ਵਾਹੋ ਦਾਹੀ, ਖਿਚ ਕਮਾਨ ਹਰਿ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਰਿਹਾ ਲਿਖਾਈਆ। ਹਰਿ ਸਾਚਾ ਲੇਖ ਲਿਖਾਏ, ਭੇਵ ਨਾ ਰਾਇਆ। ਬ੍ਰਹਮਾ ਚਾਰ ਮੁਖ ਰਿਹਾ ਗਾਏ, ਚਾਰੇ ਵੇਦਾਂ ਆਖ ਸੁਣਾਇਆ। ਆਪੇ ਜਾਣੇ ਸਭਨੀਂ ਥਾਈਂ, ਅਛਲ ਅਛੇਦਾ ਰੰਗ ਵਟਾਇਆ। ਜੋਤੀ ਜੋਤ ਸਰੂਪ ਹਰਿ, ਸਾਮ ਰਿਗ ਯੁਜਰ ਅਥਰਬਣ ਨਾਲ ਰਲਾਇਆ। ਚਾਰੇ ਵੇਦ ਕਰ ਉਚਾਰ। ਪ੍ਰਭ ਅਬਿਨਾਸ਼ੀ ਕਿਰਪਾ ਧਾਰ। ਬ੍ਰਹਮੇ ਦਏ ਚਾਰ ਸੁੱਤ, ਸਨਕ ਸਨੰਦਨ ਸਨਾਤਨ ਸੰਤ ਕੁਮਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਵਰ ਨਰ ਹਰਿ ਸੱਚੀ ਸਰਕਾਰ। ਦੇਵੇ ਵਰ ਹਰੀ ਹਰਿ ਹਰਿ ਨਿਰੰਕਾਰਿਆ। ਸ੍ਰਿਸ਼ਟ ਸਬਾਈ ਧਰਨੀ ਧਰ, ਲੱਖ ਚੁਰਾਸੀ ਵਰਨੀ ਵਰਨ, ਕਰੇ ਖੇਲ ਅਪਰ ਅਪਾਰਿਆ। ਆਪਣੀ ਕਰਨੀ ਆਪੇ ਕਰ, ਧਰਤ ਮਾਤ ਮਾਤ ਧਰ, ਦੇਵੇ ਜਲ ਆਪ ਸਹਾਰਿਆ। ਵਸੇ ਉੁਚ ਮਹੱਲ ਅਟੱਲ, ਜਲ ਥਲ ਖੇਲ ਰਚਾ ਲਿਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਨੌਂ ਸੱਤ ਦੇ ਵਰ, ਨੌਂ ਸੱਤ ਹਰਿ ਉਪਜਾ ਰਿਹਾ। ਨੌਂ ਸੱਤ ਆਪ ਉਪਾਇਆ ਏ। ਬ੍ਰਹਮੇ ਸਾਚਾ ਕਰਮ ਕਮਾਇਆ ਏ। ਨਾਰ ਸੁਰਸਤੀ ਸੰਗ ਰਲਾਇਆ ਏ। ਨਾਰਦ ਮੁਨ ਜਿਸ ਜਨ ਜਾਇਆ ਏ। ਛੱਤੀ ਰਾਗਾਂ ਮਾਤ ਅਲਾਇਆ ਏ। ਪੁਰਖ ਅਬਿਨਾਸ਼ੀ ਦਇਆ ਕਮਾਇਆ ਏ। ਚਾਰੋਂ ਕੁੰਟ ਰਿਹਾ ਵਡਿਆਇਆ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਸੰਗ ਨਿਭਾਇਆ ਏ। ਆਪਣਾ ਸੰਗ ਆਪ ਨਿਭਾਇੰਦਾ। ਚਾਰੇ ਵੇਦ ਹਰਿ ਲਿਖਾਇੰਦਾ। ਸਾਚੀ ਵੰਡਨ ਵੰਡ ਕਰਾਇੰਦਾ। ਚਾਰੇ ਜੁਗਾਂ ਹਿਸੇ ਪਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਚੌਥਾ ਨਾਲ ਰਲਾਇੰਦਾ। ਤਰਤਾਲੀ ਲੱਖ ਬੀਸ ਹਜਾਰ ਕਰੇ ਗੇੜਾ, ਏਕਾ ਚਹੁ ਅੱਖਰ ਨਾਮ ਰਖਾਇੰਦਾ। ਜੁਗਾ ਜੁਗੰਤਰ ਆਪੇ ਕਰੇ ਹੱਕ ਨਿਬੇੜਾ, ਭਾਣਾ ਆਪਣੇ ਹੱਥ ਰਖਾਇੰਦਾ। ਕਲਜੁਗ ਸਤਿਜੁਗ ਦੁਆਪਰ ਤ੍ਰੇਤਾ ਪ੍ਰਭ ਅਬਿਨਾਸ਼ੀ ਆਪ ਬਣਾਏ, ਏਕਾ ਖੇੜਾ ਆਪ ਉਪਾਇੰਦਾ। ਜੋਤੀ ਜੋਤ ਸਰੂਪ ਹਰਿ, ਸਤਿਜੁਗ ਸਾਚਾ ਵੇਖ ਹਰਿ, ਵਾਰ ਅਠਾਰਾਂ ਵੇਖ ਵਿਚਾਰਾ ਆਪਣਾ ਭੇਖ ਵਟਾਇੰਦਾ। ਸਤਿਜੁਗ ਭੇਖ ਵਟਾਏ, ਵਾਰ ਅਠਾਰਿਆ। ਤ੍ਰੇਤਾ ਲਿਆ ਵੇਖ, ਦੋਏ ਦੋਏ ਲੋਚਨ ਰਾਮ ਅਵਤਾਰਿਆ। ਦੁਆਪਰ ਆਪੇ ਮਿਟੀ ਰੇਖ, ਵੇਦ ਵਿਆਸਾ ਕ੍ਰਿਸ਼ਨ ਮੁਰਾਰਿਆ। ਐੜਾ ਅਥਰਬਣ ਲਿਖਿਆ ਲੇਖ, ਕਲਜੁਗ ਕਾਲਾ ਵੇਸ ਵਟਾ ਲਿਆ। ਦਰ ਘਰ ਸਾਚੇ ਬਣਿਆਂ ਦਰ ਦਰਵੇਸ਼, ਘਰ ਸਾਚੇ ਜਾਏ ਪੁਕਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੇ ਵਸੇ ਘਰ, ਕਲਜੁਗ ਮੰਗੇ ਇਕ ਵਰ, ਬਣਿਆ ਦਰ ਹਰਿ ਭਿਖਾਰਿਆ। ਕਲਜੁਗ ਮੰਗਿਆ ਵਰ, ਆਪ ਪੁਕਾਰਿਆ। ਲੋਕਮਾਤ ਆਵੇ ਡਰ, ਏਕਾ ਦੇਦੇ ਸਾਚਾ ਵਰ, ਚਰਨ ਸਰਨ ਹਰਿ ਨਿਮਸਕਾਰਿਆ। ਪੁਰਖ ਅਬਿਨਾਸ਼ੀ ਕਿਰਪਾ ਕਰ, ਆਤਮ ਝੋਲੀ ਦੇਵੇ ਭਰ, ਸੰਗ ਰਲਾਏ ਲੋਭ ਮੋਹ ਹੰਕਾਰਿਆ। ਨਰ ਨਰਾਇਣ ਸਰਨੀ ਪੜ੍ਹ, ਏਕਾ ਲੜ ਲਿਆ ਫੜ, ਧਰਤ ਮਾਤ ਉਪਰ ਬੈਠ ਚੜ੍ਹ, ਚਾਰੋਂ ਕੁੰਟ ਰਿਹਾ ਲਲਕਾਰਿਆ। ਕਿਲ੍ਹੇ ਕੋਟ ਅੰਦਰ ਬੈਠਾ ਵੜ, ਨੌਂ ਖੰਡ ਪ੍ਰਿਥਮੀ ਏਕਾ ਗੜ੍ਹ, ਸੱਤ ਦੀਪ ਚਾਰ ਦਿਵਾਰਿਆ। ਗੁਰ ਪੀਰ ਔਲੀਆ ਸਾਧ ਸੰਤ ਨਾ ਸਕੇ ਫੜ, ਨਾ ਕੋਈ ਦੇਵੇ ਮਾਤ ਹਾਰਿਆ। ਜੋਤੀ ਜੋਤ ਸਰੂਪ ਹਰਿ, ਕਲਜੁਗ ਸਾਚੇ ਦਿਤਾ ਵਰ, ਭਰਿਆ ਇਕ ਇਕ ਭੰਡਾਰਿਆ। ਕਲਜੁਗ ਆਇਆ ਦਰ, ਖ਼ੁਸ਼ੀ ਮਨਾਈਆ। ਧਰਤ ਮਾਤ ਆਇਆ ਡਰ, ਲੋਕਮਾਤ ਕਰਮ ਰਿਹਾ ਉਪਾਈਆ। ਆਪ ਭੁਲਾਏ ਨਾਰੀ ਨਰ, ਸਾਚਾ ਹੁਕਮ ਰਿਹਾ ਸੁਣਾਈਆ। ਪੰਚਾਂ ਚੋਰਾਂ ਫਿਰਨਾਂ ਘਰ ਘਰ, ਝੂਠਾ ਡੰਕ ਰਿਹਾ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਕਾਲੇ ਦਿਤਾ ਵਰ, ਲੱਖ ਚੁਰਾਸੀ ਅੰਤਮ ਅੰਤ ਕਰੀ ਜਿਸ ਕੁੜਮਾਈਆ। ਕਲਜੁਗ ਕਾਲੀ ਧਾਰ ਆਪ ਚਲਾਈਆ। ਪਰਗਟ ਹੋਏ ਬੋਧ ਅਵਤਾਰ, ਸਾਚਾ ਰਾਹ ਰਿਹਾ ਜਣਾਈਆ। ਜੀਵ ਜੰਤ ਸਾਧ ਸੰਤ ਹਉਮੇ ਮਮਤਾ ਮਾਰ, ਦੇ ਮਤ ਰਿਹਾ ਸਮਝਾਈਆ। ਕਲਜੁਗ ਖੇਲ ਕਰੇ ਅਪਾਰ, ਆਪੇ ਆਪ ਸਰਬ ਰਿਹਾ ਭੁਲਾਈਆ। ਵਰਤੇ ਵਰਤਾਵੇ ਵਿਚ ਸੰਸਾਰ, ਭਾਣਾ ਆਪਣਾ ਹੱਥ ਰਖਾਈਆ। ਕਲਜੁਗ ਦਿਤਾ ਇਕ ਪਿਆਰ, ਪ੍ਰਭ ਅਬਿਨਾਸ਼ੀ ਦਇਆ ਕਮਾਈਆ। ਧਰਤ ਮਾਤ ਰੋਵੇ ਧਾਹਾਂ ਮਾਰ, ਜਨ ਭਗਤਾਂ ਹੋਈ ਜੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਰਚਨਾ ਆਪ ਰਚਾਈਆ। ਆਪਣਾ ਕਰਮ ਕਰਮ ਕਮਾਇਆ। ਬੋਧ ਅਬੋਧ ਭਰਮ ਗਵਾਇਆ। ਈਸਾ ਮੂਸਾ ਮਾਤ ਉਪਾਇਆ। ਖਾਲੀ ਹੋਇਆ ਸ਼ਬਦ ਖੀਸਾ, ਕਲਜੁਗ ਕਾਲ ਸੰਨ੍ਹ ਲਗਾਇਆ। ਸੰਗ ਰਲਾਏ ਏਕਾ ਦੂਜਾ, ਕਾਲਾ ਸੂਸਾ ਤਨ ਛੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਕਾਲੇ ਦਿਤਾ ਵਰ, ਇਕ ਭੰਡਾਰਾ ਆਪ ਭਰਾਇਆ। ਈਸ ਮੂਸਾ ਗਏ ਹਾਰ। ਜੀਵਾਂ ਜੰਤਾਂ ਕਰ ਸੁਧਾਰ। ਆਦਿਨ ਅੰਤਾ ਕਰੇ ਵਿਚਾਰ। ਪੂਰਨ ਭਗਵੰਤਾ ਖੇਲ ਅਪਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਸੱਦਿਆ ਦਰ ਦਵਾਰ। ਕਲਜੁਗ ਸੱਦ ਦਵਾਰ ਹਰਿ ਸਮਝਾਇੰਦਾ। ਨਾ ਕੋਈ ਛੱਡਣਾ ਪੀਰ ਫਕੀਰ ਸਾਧ ਸੰਤ ਯਾਰ ਚਾਰ ਕੁੰਟ ਆਪ ਹਿਲਾਇੰਦਾ। ਚਾਰ ਕੁੰਟ ਅੰਧ ਅੰਧਿਆਰ, ਸਾਚਾ ਸੰਗ ਨਾ ਕੋਈ ਰਖਾਇੰਦਾ। ਕਲਜੁਗ ਰੋਵੇ ਧਾਹਾਂ ਮਾਰ, ਗੁਰ ਪੀਰ ਔਲੀਆ ਕੋਈ ਨਾ ਪਾਵੇ ਸਾਰ, ਆਪਣਾ ਰਾਹ ਮਾਤ ਚਲਾਇੰਦਾ। ਏਕਾ ਵੇਂਹਦਾ ਮੀਤ ਮੁਰਾਰ, ਸ਼ਬਦ ਸਰੂਪੀ ਸਾਚਾ ਯਾਰ, ਲੋਕਮਾਤ ਧਾਰ ਬੰਨ੍ਹਾਇੰਦਾ। ਪੁਰਖ ਅਬਿਨਾਸ਼ੀ ਕਰ ਵਿਚਾਰ, ਕੂੜ ਕੁੜਿਆਰਾ ਕਰੇ ਖ਼ਬਰਦਾਰ, ਤ੍ਰੈਗੁਣ ਵੇਸ ਹਰਿ ਗਿਰਧਾਰ, ਪੰਜ ਤੱਤ ਅੱਪ ਤੇਜ ਵਾਏ ਪ੍ਰਿਥਮੀ ਅਕਾਸ਼ ਬਣਾਏ ਕਾਇਆ ਰਾਸ ਕਰੇ ਖ਼ਬਰਦਾਰ, ਤ੍ਰੈਗੁਣ ਵੇਸ ਹਰਿ ਗਿਰਧਾਰ, ਪੰਜ ਤੱਤ ਅਪ ਤੇਜ਼ ਵਾਏ ਪ੍ਰਿਥਮੀ ਅਕਾਸ਼ ਵਿਚ ਚਲਾਏ ਪਵਣ ਸਵਾਸ, ਸ਼ਬਦ ਟਿਕਾਏ ਹਡ ਨਾੜੀ ਮਾਸ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਕਰਮ ਕਮਾਇੰਦਾ। ਪੰਜਾਂ ਤੱਤਾਂ ਤਨ ਬਣਾਇਆ। ਆਪ ਆਪਣੀ ਰਿਤ ਟਿਕਾਇਆ। ਚਰਨ ਪ੍ਰੀਤੀ ਨਤ ਵਖਾਇਆ। ਸ਼ਬਦ ਫੜਾਏ ਸਾਚਾ ਰਥ, ਬਾਹੋਂ ਫੜ ਰਿਹਾ ਚੜ੍ਹਾਇਆ। ਸ੍ਰਿਸ਼ਟ ਸਬਾਈ ਰਿਹਾ ਮਥ, ਕਲਜੁਗ ਕਾਲਾ ਰਿਹਾ ਕੁਰਲਾਇਆ। ਸਗਲ ਵਸੂਰੇ ਗਏ ਲਥ, ਦਰ ਦਵਾਰਾ ਇਕ ਸੁਹਾਇਆ। ਲੇਖਾ ਲਿਖੇ ਸਾਚੇ ਹੱਥ, ਇਕ ਮੁਹੰਮਦ ਸੰਗ ਉਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਕਾਲੇ ਮੇਲ ਮਿਲਾਇਆ। ਇਕ ਮੁਹੰਮਦ ਦਰ ਦਵਾਰ। ਪ੍ਰਭ ਅਬਿਨਾਸ਼ੀ ਕਰੇ ਕਰਾਏ ਆਪਣੀ ਕਾਰ। ਸਾਚੀ ਜੋਤ ਇਕ ਪਰਕਾਸ਼ੀ, ਮਾਤਲੋਕ ਦੀ ਲਾਹੇ ਉਦਾਸੀ, ਚੌਦਾਂ ਤਬਕਾਂ ਚੌਦਾਂ ਲੋਕ ਕਰੇ ਖ਼ਬਰਦਾਰ। ਪੰਡਤ ਪਾਂਧੇ ਮੇਟ ਮਿਟਾਉਣੇ ਫੜ ਕਾਂਸ਼ੀ, ਚਾਰੋਂ ਕੁੰਟ ਹਾਹਾਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਦਿਤਾ ਨਾਮ ਅਧਾਰ। ਸਾਚੀ ਦਾਤ ਹਰਿ ਦਰ ਪਾਈ। ਕਲਜੁਗ ਕਰੇ ਅੰਧੇਰੀ ਰਾਤ, ਕਾਲਾ ਲੇਖਾ ਮਸਤਕ ਸ਼ਾਹੀ। ਇਕ ਬਣਾਏ ਜਗਤ ਜਮਾਇਤ, ਚਾਰ ਯਾਰਾਂ ਸੰਗ ਰਲਾਈ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦਿਤਾ ਸਾਚਾ ਵਰ, ਲੋਕਮਾਤ ਜਾਣਾ ਚਾਈਂ ਚਾਈਂ। ਇਕ ਮੁਹੰਮਦ ਕਰੇ ਪੁਕਾਰ। ਪ੍ਰਭ ਅਬਿਨਾਸ਼ੀ ਕਿਰਪਾ ਧਾਰ। ਲੋਕਮਾਤ ਮਾਰ ਝਾਤ ਇਕ ਇਕਾਂਤ, ਅੰਤਮ ਅੰਤ ਕਵਣ ਦਿਸ਼ਾ ਪਾਏ ਹਿਸਾ ਵੇਲਾ ਵਕਤ ਆਪ ਵਿਚਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਗ ਮੁਹੰਮਦ ਦਿਤਾ ਵਰ ਚਾਰ ਯਾਰ। ਚੌਦਾਂ ਲੋਕ ਚੌਦਾਂ ਹੱਟ। ਚੌਦਾਂ ਤਬਕਾਂ ਵੇਖ ਘਟ ਘਟ। ਜੋਤੀ ਨੂਰ ਇਕ ਪਰਕਾਸ਼, ਏਕਾ ਜਗੇ ਲਟ ਲਟ। ਸਦੀ ਚੌਧਵੀਂ ਹੋਏ ਵਿਨਾਸ, ਚੌਦਾਂ ਸਦ ਕਾਇਆ ਮਟ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੁਰਮਤ ਮੈਲ ਰਿਹਾ ਕੱਟ। ਦਰ ਦਵਾਰ ਦਰ ਪੁਕਾਰਿਆ। ਪ੍ਰਭ ਅਬਿਨਾਸ਼ੀ ਕਿਰਪਾ ਧਾਰ, ਵੇਲੇ ਅੰਤਮ ਹੋਏ ਅਧਾਰ, ਦੇਵੇ ਦਰਸ ਅਗੰਮ ਅਪਾਰ, ਕਵਣ ਮੇਟੇ ਚਾਰ ਯਾਰ, ਨਬੀ ਰਸੂਲਾਂ ਕਰੇ ਖੁਆਰ, ਦਰ ਦਰ ਘਰ ਘਰ ਪਾਵੇ ਸਾਰ, ਚਾਰੋਂ ਕੁੰਟ ਦਿਸੇ ਹਾਰਿਆ। ਜੋਤ ਸਰੂਪੀ ਸ਼ਬਦ ਧਾਰ, ਪੁਰਖ ਅਬਿਨਾਸ਼ੀ ਆਪ ਸੁਨਾਰ, ਮੁਹੰਮਦ ਅਹਿਮਦ ਖ਼ਬਰਦਾਰ, ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਆਪੇ ਮਾਰੇ ਸ਼ਬਦ ਮਾਰਿਆ। ਸ਼ਬਦ ਮਾਰ ਹਰਿ ਕਰਾਉਣੀ। ਜੋਤੀ ਨੂਰ ਨੂਰ ਜਗਾਉਣੀ। ਸ਼ਬਦ ਤੂਰ ਸਰਬ ਭਰਪੂਰ ਕਲ ਕੁਲਵੰਤੇ ਆਪ ਰਖਾਉਣੀ। ਲੱਖ ਚੁਰਾਸੀ ਦਿਸੇ ਦੂਰਨ ਦੂਰ, ਸਰਬ ਘਟ ਵਾਸੀ ਬਣਤ ਬਣਾਉਣੀ। ਧਰਮ ਰਾਏ ਦੀ ਫੜੇ ਫਾਸੀ, ਅਸਰਾਈਲ ਜਬਰਾਈਲ ਮੇਕਾਈਲ ਅਸਰਾਫੀਲ ਸਾਚੀ ਰੰਗਣ ਆਪ ਚੜ੍ਹਾਉਣੀ। ਜੋਤੀ ਜੋਤ ਸਰੂਪ ਹਰਿ, ਕਲਜੁਗ ਅੰਤਮ ਜੋਤ ਧਰ, ਸਦੀ ਚੌਧਵੀਂ ਸਤਿ ਸਤਿਵਾਦੀ ਬੋਧ ਅਗਾਧੀ ਬ੍ਰਹਮ ਅਨਾਦੀ ਆਪੇ ਮੇਟ ਮਿਟਾਉਣੀ। ਐੜਾ ਅਥਰਬਣ ਅਲਾਹੀ ਨੂਰ। ਨੂਰੀ ਅਲ੍ਹਾ ਸ਼ਬਦ ਤੂਰ। ਸ਼ਬਦ ਦੱਸੇ ਸਚ ਮੁਹੰਮਦ ਗੌਂਸ ਪੀਰਾਂ ਹਾਜਰ ਹਜੂਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਵੇਖ ਹਰਿ, ਆਪੇ ਕਰੇ ਚੂਰੋ ਚੂਰ। ਇਕ ਮੁਹੰਮਦ ਚੜ੍ਹਿਆ ਚਾਅ। ਦਰ ਦਵਾਰੇ ਖ਼ੁਸ਼ੀ ਮਨਾ। ਪ੍ਰਭ ਅਬਿਨਾਸ਼ੀ ਵੇਖੇ ਥਾਂ। ਕਲਜੁਗ ਅੰਤਮ ਬਣ ਮਲਾਹ। ਪੀਰ ਪੈਗ਼ੰਬਰ ਔਲੀਏ ਕੋਈ ਦੀਸੇ ਨਾ। ਨਾ ਕੋਈ ਫੜਾਏ ਕਿਸੇ ਬਾਂਹ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਛਤਰ ਝੁਲਾਏ ਸੀਸ। ਮੁਹੰਮਦ ਅਹਿਮਦ ਵਕਤ ਚੁਕਾਇਆ ਏ। ਨਿਰਗੁਣ ਨਿਰਾਧਾਰ ਅਕਾਰ ਆਪ ਕਰਾਇਆ ਏ। ਸੁਰਤੀ ਵੇਖੇ ਖੇਲ ਅਪਾਰ, ਸਾਚੀ ਧਾਰਾ ਸ਼ਬਦ ਰਖਾਇਆ ਏ। ਲੋਕਮਾਤ ਕਰ ਉਜਿਆਰ, ਨਾਨਕ ਨਿਰੰਕਾਰਾ ਆਤਮ ਦਰ ਦਵਾਰਾ ਸੁਹਾਇਆ ਏ। ਮਿਲਿਆ ਮੇਲ ਪੁਰਖ ਭਤਾਰਾ, ਹੋਈ ਸੁਲੱਖਣੀ ਸਾਚੀ ਨਾਰਾ, ਸਾਚੀ ਸੇਜਾ ਕੰਤ ਬਹਾਇਆ ਏ। ਮਿਲਿਆ ਮੇਲ ਪਹਿਲੀ ਵਾਰਾ, ਚੜ੍ਹਿਆ ਤੇਲ ਵਿਚ ਸੰਸਾਰਾ, ਆਪੇ ਗੁਰ ਆਪੇ ਚੇਲ, ਆਪੇ ਅੰਦਰ ਆਪੇ ਬਾਹਰਾ, ਸਾਚੇ ਰੰਗ ਸਮਾਇਆ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਡੋਰੀ ਨਾਲ ਬੰਧਾਇਆ ਏ। ਸ਼ਬਦ ਡੋਰੀ ਹੱਥ ਰਖਾਈਆ। ਗੁਰ ਸਤਿਗੁਰ ਆਪ ਫੜਾਈਆ। ਮਿਲਿਆ ਮੇਲ ਲਿਖਿਆ ਧੁਰ, ਨਾ ਜਾਣੇ ਜੀਵ ਲੋਕਾਈਆ। ਚਰਨ ਪ੍ਰੀਤੀ ਗਈ ਜੁੜ, ਗਿਆ ਹਰਿ ਸੱਚੀ ਸਰਨਾਈਆ। ਲੋਕਮਾਤ ਨਾ ਰਹੀ ਥੁੜ, ਦੇਵਣਹਾਰ ਆਪ ਰਘੁਰਾਈਆ। ਸ਼ਬਦ ਚੜ੍ਹਾਏ ਸਾਚੇ ਘੋੜ, ਚਾਰੋਂ ਕੁੰਟ ਰਿਹਾ ਦੁੜਾਈਆ। ਇਕ ਵਖਾਇਆ ਸਾਚਾ ਪੌੜ, ਦਰ ਦਵਾਰੇ ਆਪ ਬਹਾਈਆ। ਜੋਤ ਸਰੂਪ ਸਤਿ ਸਤਿਵਾਦੀ ਸਾਚੇ ਮੰਦਰ ਬਾਹਰ ਆਇਆ ਦੌੜ, ਗੁਰ ਨਾਨਕ ਦਰਸ ਦਿਖਾਈਆ। ਗੁਰ ਨਾਨਕ ਆਤਮ ਲੱਗੀ ਔੜ, ਅੰਮ੍ਰਿਤ ਮੇਘ ਹਰਿ ਬਰਸਾਈਆ। ਦੋਹਾਂ ਧਿਰਾਂ ਘਰ ਸਾਚੇ ਹੋਇਆ ਜੋੜ, ਦੋਹਾਂ ਧਿਰਾਂ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਨਾਨਕ ਦਿਤਾ ਇਕ ਵਰ, ਸਤਿ ਨਾਮ ਨਾਮ ਸਤਿ ਗੁਰ ਨਾਨਕ ਝੋਲੀ ਪਾਈਆ। ਸਤਿ ਨਾਮ ਹਰਿ ਝੋਲੀ ਪਾਇਆ ਏ। ਗੁਰ ਨਾਨਕ ਦਰਸ ਦਿਖਾਇਆ ਏ। ਜਗਤ ਤ੍ਰਿਸਨਾ ਮਿੱਟੀ ਹਰਸ, ਅੰਮ੍ਰਿਤ ਮੇਘ ਰਿਹਾ ਬਰਸ, ਪਵਣ ਉਨੰਜਾ ਛਤਰ ਸੀਸ ਝੁਲਾਇਆ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣਾ ਕੀਆ ਤਰਸ, ਰੰਗ ਨਵੇਲਾ ਇਕ ਇਕੇਲਾ ਆਪਣੇ ਰੰਗ ਸਮਾਇਆ ਏ। ਗੁਰ ਨਾਨਕ ਗੁਰ ਕਰ ਵਿਚਾਰ। ਵੇਖੇ ਦਰ ਸੱਚੀ ਸਰਕਾਰ। ਜੋਤ ਸਰੂਪਾ ਜੋਤ ਮਿਲਾਇਆ, ਸਤਿ ਸਰੂਪਾ ਹਰਿ ਹਰਿ ਵਡਾ ਸ਼ਾਹੋ ਭੂਪਾ, ਏਕਾ ਏਕਾ ਇਕ ਅਕਾਰ। ਨਾ ਕੋਈ ਪਵਣ ਨਾ ਕੋਈ ਧੂਪਾ, ਨਾ ਕੋਈ ਮਾਇਆ ਤਨ ਸ਼ਿੰਗਾਰ। ਨਾ ਕੋਈ ਸੋਨਾ ਨਾ ਕੋਈ ਰੂਪਾ, ਨਾ ਕੋਈ ਦੀਸੇ ਸੁਲੱਖਣੀ ਨਾਰ। ਚਾਰੋਂ ਕੁੰਟ ਕੋਈ ਨਾ ਦੀਸੇ ਅੰਧ ਅੰਧ ਕੂਪਾ, ਜੋਤ ਨਿਰਾਲਮ ਇਕ ਅਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਨਾਨਕ ਭੰਡਾਰਾ ਦਿਤਾ ਭਰ, ਕਰ ਦਰ ਸੱਚੀ ਵਿਚਾਰ। ਗੁਰ ਨਾਨਕ ਖ਼ੁਸ਼ੀ ਮਨਾਈਆ। ਰਸਨਾ ਰਸ ਹਰਿ ਹਰਿ ਗਾਈਆ। ਸਾਚੀ ਆਰਤੀ ਇਕ ਬਣਾਈਆ। ਗਗਨ ਮੰਡਲ ਹਰਿ ਰਿਹਾ ਸੁਹਾਈਆ। ਦੀਪਕ ਜੋਤੀ ਸਾਚੇ ਜਗਨ, ਅੱਠੇ ਪਹਿਰ ਰਹਿਣਾ ਮਗਨ, ਏਕਾ ਲਿਵ ਏਕਾ ਲਗਨ, ਨਾ ਦੇਵੇ ਕੋਈ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਏਕਾ ਵੇਖ ਸਚ ਘਰ, ਗੁਰ ਨਾਨਕ ਮਿਲਿਆ ਸਚ ਵਰ, ਦੋਏ ਜੋੜ ਚੜ੍ਹਿਆ ਸ਼ਬਦ ਘੋੜ, ਲੋਕਮਾਤ ਆਇਆ ਸੀਸ ਨਿਵਾਈਆ। ਲੋਕਮਾਤ ਚਰਨ ਟਿਕਾਇਆ। ਪ੍ਰਭ ਅਬਿਨਾਸ਼ੀ ਵੇਖੇ ਮਾਰ ਝਾਤ, ਗਗਨ ਮੰਡਲ ਉਪਰ ਡੇਰਾ ਲਾਇਆ। ਬੈਠਾ ਦਿਸੇ ਇਕ ਇਕਾਂਤ, ਸੰਞ ਸਵੇਰ ਨਾ ਕੋਈ ਰਖਾਇਆ। ਕਲਜੁਗ ਮਿਟੇ ਅੰਧੇਰੀ ਰਾਤ, ਗੁਰ ਮੰਤਰ ਅੰਤਰ ਸਤਿ ਨਾਮ ਨਾਮ ਸਤਿ ਕਲਜੁਗ ਜੀਵਾਂ ਰਿਹਾ ਜਪਾਇਆ। ਸਤਿਨਾਮ ਸਤਿ ਪੁਰਖ ਜਪਾਇਆ। ਚਾਰ ਕੁੰਟ ਚਾਰ ਦਿਸ਼ਾ ਜਗ ਜਪਾਇਆ। ਉਤਰ ਪੂਰਬ ਪੱਛਮ ਦੱਖਣ ਦਰ ਦਰ ਘਰ ਘਰ ਵੇਖੇ ਜਾ ਕੇ। ਕਲਜੁਗ ਤੇਰੇ ਕਾਲੇ ਲੱਛਣ, ਕਲਜੁਗ ਜੀਆਂ ਗਿਆ ਸੁਣਾ ਕੇ। ਸਤਿਗੁਰ ਸਾਚਾ ਆਇਆ ਰੱਖਣ, ਮਾਇਆ ਮਮਤਾ ਪਰ੍ਹੇ ਹਟਾ ਕੇ। ਆਪ ਵਿਰੋਲੇ ਛਾਛ ਮੱਖਣ, ਨਾਮ ਮਧਾਣੀ ਸਾਚੀ ਪਾ ਕੇ। ਜੀਆਂ ਜੰਤਾਂ ਕਾਇਆ ਭਾਂਡੇ ਸਖਣ, ਕਲਜੁਗ ਗਿਆ ਅਗਨੀ ਲਾ ਕੇ। ਜੋਤੀ ਜੋਤ ਸਰੂਪ ਹਰਿ, ਗੁਰ ਨਾਨਕ ਦਿਤਾ ਇਕ ਵਰ, ਲੋਕਮਾਤ ਜਗ ਜੋਤ ਧਰ, ਲੱਖ ਚੁਰਾਸੀ ਦੇ ਮਤ ਸਮਝਾ ਕੇ। ਗੁਰ ਨਾਨਕ ਕਲ ਸਮਝਾਇਆ ਏ। ਕਲਜੁਗ ਕਾਲਾ ਵੇਸ ਵਟਾਇਆ ਏ। ਗੁਰ ਪੂਰਾ ਫਿਰੇ ਦੇਸ ਪਰਦੇਸ਼, ਸ਼ਬਦ ਡੰਕਾ ਰਿਹਾ ਵਜਾਇਆ ਏ। ਲੋਆਂ ਪੁਰੀਆਂ ਵੇਖ ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼, ਰਹੇ ਚਾਰੋਂ ਕੁੰਟ ਸੀਸ ਨਿਵਾਇਆ ਏ। ਬਾਲ ਜੁਵਾਨੀ ਗਈ ਵਰੇਸ, ਅੰਤ ਬੁੜੇਪਾ ਆਇਆ ਏ। ਭਾਗ ਲਗਾਇਆ ਮਾਝੇ ਦੇਸ, ਗੁਰ ਨਾਨਕ ਗੁਰ ਨਾਨਕ ਗੁਰ ਨਾਨਕ ਆਪ ਲਿਖਵਾਇਆ ਏ। ਜੋਤੀ ਜੋਤ ਸਰੂਪ ਹਰਿ, ਗੁਰ ਨਾਨਕ ਦਿਤਾ ਇਕ ਵਰ, ਨਾਮ ਸਤਿ ਸਤਿ ਨਾਮ ਜਿਸ ਰਸਨਾ ਜਾਪ ਜਪਾਇਆ ਏ। ਰਸਨਾ ਜਾਪ ਜਪਾਏ ਹਰਿ ਨਿਰੰਕਾਰਿਆ। ਤੀਨੋ ਤਾਪ ਮਿਟਾਏ ਵਿਚ ਸੰਸਾਰਿਆ। ਜੋ ਜਨ ਆਪਣਾ ਆਪ ਮੇਟੇ ਹੰਕਾਰਿਆ। ਲੋਕਮਾਤ ਵਡ ਪਰਤਾਪ, ਪੰਚਮ ਪੰਚਮ ਪੰਚਮ ਆਪ ਅਖਵਾ ਰਿਹਾ। ਕਲਜੁਗ ਪਾਪੀ ਵਧਿਆ ਪਾਪ, ਗਲ ਪਾਪਾਂ ਹਾਰ ਪਰਾ ਰਿਹਾ। ਆਪੇ ਜਪੇ ਅਜਪਾ ਜਾਪ, ਸੋਹੰ ਧਾਰਾ ਸਚ ਵਹਾ ਰਿਹਾ। ਜੋਤੀ ਜੋਤ ਸਰੂਪ ਹਰਿ, ਗੁਰ ਨਾਨਕ ਦਿਤਾ ਇਕ ਵਰ, ਕਲਜੁਗ ਜੀਵਾਂ ਚੁਕੇ ਡਰ, ਸ਼ਬਦ ਸੁਨੇਹੜਾ ਇਕ ਸੁਣਾ ਰਿਹਾ। ਕਲਜੁਗ ਜੀਵ ਜਗਤ ਨਿਧਾਨ, ਗੁਰ ਨਾਨਕ ਨਾਮ ਪਿਆਇਆ ਏ। ਮਾਇਆ ਰੁੱਲੇ ਬਣ ਸ਼ੈਤਾਨ, ਮਧ ਮਾਤੇ ਮਧ ਲਲਚਾਇਆ ਏ। ਪੰਚ ਵਿਕਾਰੀ ਬੇਈਮਾਨ, ਮਨ ਕਾ ਮਨੂਆ ਆਪ ਭੁਵਾਇਆ ਏ। ਜੋਤੀ ਜੋਤ ਸਰੂਪ ਹਰਿ, ਗੁਰ ਨਾਨਕ ਦਿਤਾ ਇਕ ਵਰ, ਕੁਰਾਨ ਅੰਜੀਲ ਹਦੀਸ ਜਗਦੀਸ਼, ਏਕਾ ਸ਼ਬਦ ਪੜ੍ਹਾਇਆ ਏ। ਏਕਾ ਸਬਕ ਹਰਿ ਪੜ੍ਹਾਇਆ। ਗੁਰ ਨਾਨਕ ਖ਼ੁਸ਼ੀ ਮਨਾਈਆ। ਮਦੀਨਾ ਮੱਕਾ ਬੂਰਾ ਕੱਕਾ ਪੈਰਾਂ ਹੇਠ ਢਾਹਿਆ, ਆਪੇ ਰਿਹਾ ਫਿਰਾਈਆ। ਚਾਰ ਵਰਨ ਭਾਈ ਭੈਣ ਸਕਾ ਇਕ ਬਣਾਇਆ। ਵੇਖ ਵਖਾਣੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਨਾਨਕ ਦਿਤਾ ਇਕ ਵਰ, ਸ਼ਬਦ ਸੁਨੇਹੜਾ ਰਿਹਾ ਘਲਾਈਆ। ਸ਼ਬਦ ਸੁਨੇਹੜਾ ਨਰ ਨਿਰੰਕਾਰ। ਗੁਰ ਨਾਨਕ ਕਰਨੀ ਮਾਤ ਵਿਚਾਰ। ਨਾਮ ਜਪਾਉਣਾ ਸਾਚੀ ਧਾਰ। ਕਲਜੁਗ ਵੇਲਾ ਅੰਤਮ ਸੁਹਾਉਣਾ, ਪ੍ਰਭ ਅਬਿਨਾਸ਼ੀ ਕਿਰਪਾ ਧਾਰ। ਗੁਰਮੁਖ ਵਿਰਲਾ ਸੰਤ ਜਗਾਉਣਾ, ਏਕਾ ਦੇਵੇ ਸ਼ਬਦ ਹੁਲਾਰ। ਈਸਾ ਮੂਸਾ ਮੇਟ ਮਿਟਾਉਣਾ, ਸੰਗ ਮੁਹੰਮਦ ਚਾਰ ਯਾਰ। ਕਾਲਾ ਸੂਸਾ ਤਨ ਛੁਹਾਉਣਾ, ਸੋਲਾਂ ਕਲੀਆਂ ਕਰ ਸ਼ਿੰਗਾਰ। ਸ਼ਬਦ ਹਦੀਸਾ ਇਕ ਪੜ੍ਹਾਉਣਾ, ਸੋਹੰ ਸ਼ਬਦ ਜੈ ਜੈਕਾਰ। ਨਿਹਕਲੰਕੀ ਜਾਮਾ ਪਾਉਣਾ, ਜੋਤ ਸਰੂਪੀ ਕਰ ਅਕਾਰ। ਸ਼ਬਦ ਡੰਕ ਇਕ ਵਜਾਉਣਾ, ਚਿੱਟੇ ਅਸਵ ਹੋ ਅਸਵਾਰ। ਰਾਓ ਰੰਕ ਆਪ ਉਠਾਉਣਾ, ਸ਼ਾਹ ਸ਼ਾਹ ਸੁਲਤਾਨ ਕਰੇ ਖ਼ਬਰਦਾਰ। ਸੰਤ ਸੁਹੇਲਾ ਫੜ ਫੜ ਰਾਹੇ ਪਾਉਣਾ, ਜੋਤੀ ਨੂਰ ਕਰ ਅਕਾਰ। ਦੂਈ ਦਵੈਤੀ ਪੜਦਾ ਲਾਹੁਣਾ, ਸਦੀ ਬੀਸਵੀਂ ਜਾਮਾ ਪਾਉਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖ ਵਖਾਣੇ ਸਰਬ ਕਿਛ ਜਾਣੇ, ਨੌਂ ਖੰਡ ਪ੍ਰਿਥਮੀ ਪਾਏ ਸਾਰ। ਗੁਰ ਨਾਨਕ ਓਟ ਰਖਾਈਆ। ਸ਼ਬਦ ਚੋਟ ਜਿਸ ਤਨ ਲਗਾਈਆ। ਲੱਖ ਚੁਰਾਸੀ ਕੱਢੇ ਖੋਟ, ਕਲਜੁਗ ਵੇਲਾ ਲਏ ਸੁਹਾਈਆ। ਲੱਖ ਚੁਰਾਸੀ ਆਲਣ੍ਹਿਓ ਡਿਗੇ ਬੋਟ, ਗੁਰ ਪੀਰ ਨਾ ਸਕੇ ਕੋਈ ਉਠਾਈਆ। ਮਾਇਆਧਾਰੀ ਗੁਰਦਵਾਰੇ ਮੰਦਰ ਮਸਜਿਦ ਮਾਇਆ ਰਾਣੀ ਭਰੀ ਪੋਟ, ਆਤਮ ਤ੍ਰਿਸਨਾ ਰਹੇ ਹਲਕਾਈਆ। ਗੁਰਮੁਖ ਵਿਰਲਾ ਵਿਚੋਂ ਕੋਟਨ ਕੋਟ, ਪ੍ਰਭ ਅਬਿਨਾਸ਼ੀ ਸ਼ਬਦ ਸੁਰਤ ਸੁਰਤ ਸ਼ਬਦ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੋਕਮਾਤ ਹਰਿ ਜੋਤ ਧਰ, ਨਿਹਕਲੰਕ ਨਰਾਇਣ ਨਰ, ਆਪਣਾ ਨਾਉਂ ਰਖਾਈਆ। ਨਿਹਕਲੰਕ ਰਖੇ ਨਾਉਂ, ਨਾ ਕੋਈ ਪਿਤਾ ਨਾ ਕੋਈ ਮਾਉਂ, ਨਾਤਾ ਤੁੱਟੇ ਭੈਣ ਭਰਾ। ਸਾਕ ਸੱਜਣ ਕੋਈ ਦੀਸੇ ਨਾ, ਕਿਸੇ ਕੋਲ ਨਾ ਮੰਗੀ ਠੰਡੀ ਛਾਂ, ਨਾ ਫੜਾਏ ਕਿਸੇ ਆਪਣੀ ਬਾਂਹ। ਏਥੇ ਓਥੇ ਦੋ ਜਹਾਨੀ ਆਪੇ ਵੇਖੇ ਥਾਂ ਥਾਂ। ਸ਼ਬਦ ਰੱਖੇ ਤੀਰ ਨਿਸ਼ਾਨੀ, ਚਾਰੋਂ ਕੁੰਟਾਂ ਏਕਾ ਕਾਨੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਦੂਸਰ ਕੋਈ ਜਾਣੇ ਨਾ। ਗੁਰ ਨਾਨਕ ਸ਼ਬਦ ਜਣਾਈਆ। ਗੁਰ ਪੂਰੇ ਖ਼ੁਸ਼ੀ ਮਨਾਈਆ। ਸਤਿਗੁਰ ਸਾਚਾ ਰਿਹਾ ਸੁਣਾਈਆ। ਸਤਿ ਪੁਰਖ ਨਿਰੰਜਣ ਸਦਾ ਆਦੇਸ ਕਰੇ ਵੇਸ ਭੇਵ ਨਾ ਰਾਈਆ। ਆਪਣੀ ਜੋਤ ਕਰ ਪਰਵੇਸ਼, ਗੁਰਮੁਖ ਰੰਗ ਰੰਗਾਈਆ। ਆਪੇ ਸੱਚਾ ਨਰ ਨਰੇਸ਼, ਸਚ ਸਿੰਘਾਸਣ ਬੈਠਾ ਡੇਰਾ ਲਾਈਆ। ਕਿਸੇ ਨਾ ਚਲੇ ਕੋਈ ਪੇਸ਼, ਸ਼ਬਦ ਧਾਰਾ ਨਿਰਗੁਣ ਰਿਹਾ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਸ਼ਬਦ ਭੰਡਾਰਾ ਰਿਹਾ ਭਰ, ਗੁਰ ਅੰਗਦ ਸੰਗ ਸਮਾਈਆ। ਗੁਰ ਅੰਗਦ ਅੰਗ ਸਮਾਇਆ ਏ। ਅਮਰਦਾਸਾ ਦਰਸ਼ਨ ਪਾਇਆ ਏ। ਏਕਾ ਦੇਵੇ ਨਾਮ ਭਰਵਾਸਾ, ਸਾਚਾ ਜਾਪ ਜਪਾਇਆ ਏ। ਭੇਵ ਚੁਕਾਏ ਮਾਤ ਪਤਾਲ ਅਕਾਸ਼ਾ, ਨੂਰੀ ਜੋਤ ਪਰਕਾਸ਼ਾ, ਅਗਿਆਨ ਅੰਧੇਰ ਮਿਟਾਇਆ ਏ। ਆਪੇ ਆਇਆ ਵੇਖਣ ਜਗਤ ਤਮਾਸ਼ਾ, ਗੁਰ ਅਰਜਨ ਧੀਰ ਧਰਾਇਆ ਏ। ਗੁਰ ਅਰਜਨ ਰੰਗ ਮਾਣੇ ਕਰ ਕਰ ਹਾਸਾ, ਭਾਣਾ ਹਰਿ ਹਰਿ ਵਰਤਾਇਆ ਏ। ਹਰਿ ਗੋਬਿੰਦੇ ਬਲ ਬਲ ਜਾਸਾ, ਜਗ ਤੇਜੀ ਤੇਜ ਧਰਾਇਆ ਏ। ਹਰਿ ਰਾਏ ਮਿਲਿਆ ਪੁਰਖ ਅਬਿਨਾਸ਼ਾ, ਰੰਗਣ ਰੰਗ ਇਕ ਚੜ੍ਹਾਇਆ ਏ। ਹਰਿ ਕ੍ਰਿਸ਼ਨ ਧਿਆਏ ਸਵਾਸ ਸਵਾਸਾ, ਬਾਲ ਅਵਸਥਾ ਜੋਤ ਮਿਲਾਇਆ ਏ। ਗੁਰ ਤੇਗ ਬਹਾਦਰ ਸਚ ਭਰਵਾਸਾ, ਏਕਾ ਓਟ ਹਰਿ ਰਘੁਰਾਇਆ ਏ। ਕਾਇਆ ਮਾਟੀ ਝੂਠਾ ਕਾਸਾ, ਕਲਜੁਗ ਜੀਵਾਂ ਹੋ ਹੋ ਨੀਵਾਂ ਆਪ ਭੰਨਾਇਆ ਏ। ਦਸਮ ਜੋਤ ਜੋਤ ਪਰਕਾਸ਼ਾ, ਆਪੇ ਵੇਖੇ ਦਸ ਦਸ ਮਾਸਾ, ਗਰਭਵਾਸਾ ਨੂਰ ਉਪਾਇਆ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਗੀ ਤੋੜਾ ਨਾਮ ਜੋੜਾ, ਸਾਚਾ ਸੀਸ ਸੁਹਾਇਆ ਏ। ਕਲਗੀ ਤੋੜਾ ਲਾਏ ਸੀਸ। ਇਕ ਸੁਣਾਏ ਹਰਿ ਹਦੀਸ। ਦੁਸ਼ਟ ਦਮਨ ਧਰਮ ਜੈਕਾਰਾ ਏਕਾ ਥੰਮਨ, ਨਾ ਕੋਈ ਕਰਾਏ ਤੇਰੀ ਰੀਸ। ਧੁਰ ਦਰਗਾਹੀ ਆਪੇ ਜਾਮਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਪੂਰੇ ਦਿਤਾ ਸਾਚਾ ਵਰ, ਛਤਰ ਝੁੱਲੇ ਕਲ ਸਾਚੇ ਸੀਸ। ਗੁਰ ਗੋਬਿੰਦੇ ਕਲ ਕੁੜਮਾਈਆ। ਮਾਇਆ ਰਾਣੀ ਜਿਸ ਪਰਨਾਈਆ। ਅੰਤਮ ਛੱਡਣੇ ਪੈਣੇ ਹਾਣੀਆਂ ਹਾਣੀ, ਨਾ ਕੋਈ ਕਿਸੇ ਸਕੇ ਪਛਾਨੀ, ਅਚਰਜ ਕਲ ਰਿਹਾ ਵਰਤਾਈਆ। ਆਪੇ ਜਾਣੇ ਆਪਣੀ ਬਾਣੀ, ਭਰਮੇ ਭੁੱਲੀ ਚਾਰੇ ਖਾਣੀ, ਲੋਕ ਲੋਕਾਂਤ ਨਾ ਕੋਈ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਗੋਬਿੰਦੇ ਵਾਲੀ ਹਿੰਦੇ ਸਰਬ ਬਖ਼ਸ਼ਿੰਦੇ ਸਾਚਾ ਸ਼ਬਦ ਰਿਹਾ ਉਪਜਾਈਆ। ਸਾਚਾ ਸ਼ਬਦ ਹਰਿ ਉਪਜਾਏ, ਸਾਚਾ ਹੁਕਮ ਸੁਣਾਇੰਦਾ। ਪ੍ਰਭ ਅਬਿਨਾਸ਼ੀ ਦਇਆ ਕਮਾਏ, ਆਪ ਆਪਣਾ ਰੰਗ ਵਖਾਏ, ਨਾ ਦੂਸਰ ਕੋਈ ਜਣਾਇੰਦਾ। ਕਲਜੁਗ ਸਾਚਾ ਸੰਗ ਨਿਭਾਏ, ਸ਼ਬਦ ਨਾਮ ਮਰਦੰਗ ਵਜਾਏ, ਸੰਗ ਅੰਗ ਅੰਗ ਸੰਗ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਗੁਰ ਸ਼ਬਦੀ ਸਾਚਾ ਮੇਲ ਕਰ, ਆਪ ਆਪਣਾ ਭੇਵ ਚੁਕਾਇੰਦਾ। ਗੁਰ ਗੋਬਿੰਦੇ ਹਰਿ ਸੁਣਾਇਆ ਏ। ਵਾਲੀ ਹਿੰਦੇ ਗੁਣੀ ਗਹਿੰਦੇ, ਵਡ ਮਰਗਿੰਦੇ ਆਪਣਾ ਰੰਗ ਵਖਾਇਆ ਏ। ਪੁੱਤਰ ਧੀਆਂ ਸਗਲੀ ਚਿੰਦੇ, ਮਾਨਸ ਦੇਹੀ ਝੂਠੀ ਬਿੰਦੇ, ਰਹਿਣ ਕੋਈ ਨਾ ਪਾਇਆ ਏ। ਦਰ ਦਵਾਰਾ ਇਕ ਸੁਹਿੰਦੇ, ਸ਼ਬਦ ਅਨਾਹਦ ਗੀਤ ਗਵਿੰਦੇ, ਅਨਹਦ ਧੁਨ ਰਿਹਾ ਵਜਾਇਆ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਧੁਰ ਫ਼ਰਮਾਣ ਕਰ ਧਿਆਨ ਗੁਰ ਪੂਰੇ ਆਪ ਸੁਣਾਇਆ ਏ। ਹਰਿ ਪੂਰਾ ਸ਼ਬਦ ਜਣਾਇੰਦਾ। ਗੁਰ ਪੂਰਾ ਬੂਝ ਬੁਝਾਇੰਦਾ। ਹਰਿ ਸਾਚੀ ਸੇਵਾ ਲਾਇੰਦਾ। ਗੁਰ ਪੂਰਾ ਕਰਮ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੇ ਵਸੇ ਘਰ, ਗੁਰ ਸਤਿਗੁਰ ਸਾਚੇ ਦੇ ਦੇ ਵਰ, ਆਦਿਨ ਅੰਤਾ ਜੁਗਾ ਜੁਗੰਤਾ ਆਪਣਾ ਕਰਮ ਕਮਾਇੰਦਾ। ਹਰਿ ਸਾਚਾ ਸਚ ਫ਼ਰਮਾਣ, ਗੁਰਮੁਖ ਵਾਕੀਆ। ਕਰੇ ਖੇਲ ਵਾਲੀ ਦੋ ਜਹਾਨ, ਚੜ੍ਹੇ ਸ਼ਬਦ ਸਾਚੇ ਘੋੜ ਸਾਚੇ ਰਾਕੀਆ। ਆਪ ਝੁਲਾਏ ਧਰਮ ਨਿਸ਼ਾਨ, ਵੇਲਾ ਰਹੇ ਅਜੇ ਬਾਕੀਆ। ਨੌਂ ਖੰਡ ਪ੍ਰਿਥਮੀ ਪਾਏ ਆਣ, ਅੰਮ੍ਰਿਤ ਜਾਮ ਪਿਆਏ ਸਾਚਾ ਸਾਕੀਆ। ਅਠੇ ਪਹਿਰ ਨੌਜਵਾਨ, ਲੋਆਂ ਪੁਰੀਆਂ ਦਹਿ ਦਿਸ਼ਾ ਚਾਰੋਂ ਕੁੰਟ ਉਠ ਉਠ ਵੇਖੇ, ਰਹਿਣ ਨਾ ਦੇਵੇ ਕੋਈ ਆਕੀਆ। ਆਪੇ ਪਾਏ ਭਰਮ ਭੁਲੇਖੇ, ਸ੍ਰਿਸ਼ਟ ਸਬਾਈ ਆਪੇ ਵੇਖੇ, ਨਾ ਕੋਈ ਜਾਣੇ ਜੀਵ ਖਾਕੀਆ। ਪਰਗਟ ਹੋਏ ਨਰ ਨਰੇਸ਼ੇ, ਕਰੇ ਵੇਸ ਸੰਬਲ ਦੇਸੇ, ਪੁਰੀ ਘਨਕ ਘਨਕਪੁਰ ਵਾਸੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਾਣੇ ਰੰਗ ਸ਼ਾਹੋ ਸ਼ਾਬਾਸੀਆ। ਸੰਬਲ ਦੇਸ ਹਰਿ ਜਣਾਇਆ ਏ। ਗੁਰ ਦਸਮੇਸ ਲੇਖ ਲਿਖਾਇਆ ਏ। ਕਰੇ ਵੇਸ ਹਰਿ ਰਘੁਰਾਇਆ ਏ। ਨਰ ਨਰੇਸ਼ ਭੇਵ ਨਾ ਪਾਇਆ ਏ। ਬਾਲ ਜਵਾਨੀ ਅੱਲੜ੍ਹ ਵਰੇਸ, ਬਾਰਾਂ ਬਾਰਾਂ ਸੰਗ ਰਲਾਇਆ ਏ। ਆਪੇ ਵੇਖੇ ਬ੍ਰਹਮਾ ਬ੍ਰਹਮ ਦਰਵੇਸ, ਦਰ ਦਰਬਾਨਾ ਖੇਲ ਰਚਾਇਆ ਏ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਸੰਬਲ ਦੇਸ ਰੁੱਤ ਸੁਹਾਇਆ ਏ। ਹਰਿ ਸਾਚੇ ਸ਼ਬਦ ਜਣਾਈਆ। ਗੁਰ ਗੋਬਿੰਦਾ ਰਿਹਾ ਲਿਖਾਈਆ। ਮਨਮੁਖਾਂ ਮਾਰੇ ਆਤਮ ਹੰਕਾਰੀ ਜਿੰਦਾ, ਨਾ ਕੋਈ ਕਿਸੇ ਤੁੜਾਈਆ। ਗੁਰਮੁਖ ਉਪਜਾਏ ਸਾਚੀ ਬਿੰਦਾ, ਮਨਮੁਖ ਮਲੇਸ਼ ਨਾਉਂ ਰਖਾਈਆ। ਚਾਰੋਂ ਕੁੰਟ ਹੋਏ ਨਿੰਦਾ, ਜਗਤ ਜਗਦੀਸਾ ਦਿਸ ਨਾ ਆਈਆ। ਭਗਤ ਜਨਾਂ ਆਪੇ ਬਖ਼ਸ਼ਿੰਦਾ, ਆਤਮ ਜੋਤੀ ਮੇਲ ਮਿਲਾਈਆ। ਵਡ ਦਾਤਾ ਗੁਣੀ ਗਹਿੰਦਾ, ਸਭ ਥਾਈਂ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੇ ਹੱਥ ਰਖੇ ਵਡਿਆਈਆ। ਗੁਰ ਗੋਬਿੰਦੇ ਗੁਣ ਰਸਨਾ ਗਾਇਆ। ਅੱਖਰ ਅੱਖਰ ਕਰ ਕਰ ਵੱਖਰ, ਸ੍ਰਿਸ਼ਟ ਸਬਾਈ ਵੇਖ ਵਖਾਇਆ। ਬੇਮੁਖਾਂ ਨਾ ਪਾਟੇ ਬਜਰ ਕਪਾਟੀ ਪੱਥਰ, ਮਾਇਆ ਸੱਥਰ ਹੇਠ ਵਿਛਾਇਆ। ਨੇਤਰ ਨੀਰ ਨਾ ਵਰੋਲੇ ਕੋਈ ਅੱਥਰ, ਬਿਰਹੋਂ ਨੀਰ ਨਾ ਕਿਸੇ ਚਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਪੂਰੇ ਦਿਤਾ ਸ਼ਬਦ ਵਰ, ਸ਼ਬਦ ਸੁਨੇਹੜਾ ਇਕ ਘਲਾਇਆ। ਸ਼ਬਦ ਸੁਨੇਹੜਾ ਸ਼ਬਦ ਜਣਾਈਆ। ਲੱਖ ਚੁਰਾਸੀ ਕਲਜੁਗ ਅੰਤਮ ਕਟੇ ਗੇੜਾ, ਪਰਗਟ ਹੋਏ ਆਪ ਰਘੁਰਾਈਆ। ਆਪੇ ਕਰੇ ਹੱਥ ਨਿਬੇੜਾ, ਘਰ ਘਰ ਵੇਖੇ ਕਾਇਆ ਨਗਰ ਖੇੜਾ, ਲੱਖ ਚੁਰਾਸੀ ਖੇਲ ਰਚਾਈਆ। ਗੁਰੂਆਂ ਪੀਰਾਂ ਭੇੜ ਭੇੜਾ, ਸੰਤ ਅਸੰਤਾਂ ਖੁਲ੍ਹ੍ਹਾ ਵਿਹੜਾ, ਚਾਰੋਂ ਕੁੰਟ ਰਿਹਾ ਦੁੜਾਈਆ। ਲੱਖ ਚੁਰਾਸੀ ਏਕਾ ਗੇੜਾ, ਧਰਮ ਰਾਏ ਗਲ ਪਾਏ ਜੇੜਾ, ਲਾੜੀ ਮੌਤ ਏਕਾ ਰਾਹ ਰਹੀ ਤਕਾਈਆ। ਗੁਰਮੁਖ ਵਿਰਲਾ ਸਾਚਾ ਸੰਤ ਹਰਿ ਸੁਨੇਹੜਾ, ਆਪ ਆਪਣਾ ਬੰਨ੍ਹਿਆ ਬੇੜਾ, ਲੱਖ ਚੁਰਾਸੀ ਫੰਦ ਕਟਾਈਆ। ਗੁਰ ਗੋਬਿੰਦੇ ਖ਼ੁਸ਼ੀ ਮਨਾਈ। ਅੰਤਮ ਅੰਤ ਆਉਣਾ ਚਾਈਂ ਚਾਈਂ। ਚਾਰੋਂ ਕੁੰਟ ਵੇਖ ਵਖਾਣੇ ਥਾਉਂ ਥਾਈਂ। ਕਲਜੁਗ ਜੀਵ ਬੇਮੁਹਾਣੇ ਅੰਧੇ ਕਾਣੇ, ਕੋਈ ਨਾ ਪਕੜੇ ਕਿਸੇ ਬਾਹੀਂ। ਤਖ਼ਤੋਂ ਲਾਹੇ ਰਾਜੇ ਰਾਣੇ, ਦਰ ਦਰਬਾਨ ਆਪ ਕਰਾਏ, ਕੋਈ ਨਾ ਦੇਵੇ ਠੰਡੀਆ ਛਾਈਂ। ਵੇਖ ਵੇਖ ਨੌਜਵਾਨੇ, ਮੰਦਰ ਅੰਦਰ ਬੇਈਮਾਨੇ, ਸ਼ਬਦ ਮਾਰੇ ਤੀਰ ਨਿਸ਼ਾਨੇ, ਦੀਸੇ ਕਿਸੇ ਨਾਹੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਗੋਬਿੰਦੇ ਦਿਤਾ ਵਰ, ਪਰਗਟ ਹੋਏ ਅਵਰ ਨਾ ਜਾਣੇ ਕੋਇ, ਧੁਰ ਦਰਗਾਹੀ ਸਾਚਾ ਮਾਹੀ। ਪਰਗਟ ਹੋਏ ਹਰਿ ਦਾਤਾਰ। ਨਿਹਕਲੰਕ ਕਲੰਕ ਅੰਕ ਬਾਰ। ਸ਼ਬਦ ਡੰਕ ਸਰਬ ਸੰਸਾਰ। ਰਾਓ ਰੰਕ ਦਰ ਭਿਖਾਰ। ਚਾਰ ਵਰਨ ਰਖਾਏ ਏਕਾ ਅੰਕ, ਸਾਚਾ ਸ਼ਬਦ ਜੈ ਜੈਕਾਰ। ਆਪ ਸੁਹਾਏ ਦਵਾਰ ਬੰਕ, ਸੰਬਲ ਨਗਰ ਅਪਰ ਅਪਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਰਗਟ ਹੋਏ ਵਿਚ ਸੰਸਾਰ। ਨਿਹਕਲੰਕ ਕਲ ਜਾਮਾ ਪਾਉਣਾ ਏ। ਆਪ ਆਪਣਾ ਭੇਵ ਛੁਪਾਉਣਾ ਏ। ਕਰੋੜ ਤੇਤੀਸਾ ਦੇਵੀ ਦੇਵ, ਸੁਰਪਤ ਰਾਜਾ ਇੰਦ ਦਿਸ ਨਾ ਆਵਣਾ ਏ। ਉਠ ਉਠ ਵੇਖਣ ਨਰ ਨਰੇਸ਼ ਕਿਹੜੀ ਕੂਟੇ ਲਾਏ ਬੂਟੇ, ਸ਼ਬਦ ਸਰੂਪੀ ਚੰਦ ਚੜ੍ਹਾਉਣਾ ਏ। ਆਪੇ ਕਰੇ ਵੇਸ ਪਰਗਟ ਹੋਏ ਮਾਝੇ ਦੇਸ, ਛੇ ਛੇ ਯੋਜਨ ਗੇੜ ਰਖਾਉਣਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਰਾਮਦਾਸ ਤੇਰਾ ਵੇਖੇ ਘਰ, ਦਾਸਰਾਮ ਆਪ ਹੋ ਆਉਣਾ ਏ। ਨਾ ਕੋਈ ਦੀਵਾ ਨਾ ਕੋਈ ਬਾਤੀ, ਆਪਣੀ ਹੱਥੀਂ ਗੁਰ ਜਗਾਇਆ ਏ। ਚਾਰੋਂ ਕੁੰਟ ਅੰਧੇਰੀ ਰਾਤੀ, ਮਾਇਆ ਗੱਦੀ ਭਰਮ ਭੁਲਾਇਆ ਏ। ਘਰ ਘਰ ਬੈਠੇ ਦਰ ਦਰ ਵੇਖਣ ਆਤਮ ਮਾਰ ਝਾਤੀ, ਗੁਰ ਪੂਰਾ ਦਿਸ ਨਾ ਆਇਆ ਏ। ਰਸਨਾ ਕਹਿਣ ਖੁਲ੍ਹੀ ਤਾਕੀ, ਦਸਮ ਦਵਾਰੀ ਨਾ ਕਿਸੇ ਚੜ੍ਹ ਅੰਦਰ ਵੜ ਆਪਣਾ ਮਾਹੀ ਪਾਇਆ ਏ। ਸਾਚੇ ਸਰ ਸਰੋਵਰ ਨਾ ਮਿਲਿਆ ਸਾਚਾ ਸਾਕੀ, ਅੰਮ੍ਰਿਤ ਜਾਮ ਆਪਣੇ ਹੱਥੀਂ ਨਾ ਕਿਸੇ ਪਿਆਇਆ ਏ। ਆਪੇ ਬੈਠੇ ਬਣ ਬਣ ਆਕੀ, ਆਪ ਆਪਣਾ ਰਾਹ ਚਲਾਇਆ ਏ। ਗੁਰ ਪੂਰਾ ਪਰਗਟ ਹੋਏ ਅੰਤ ਮਿਟਾਏ ਲਹਿਣਾ ਦੇਣਾ ਬਾਕੀ, ਸ਼ਬਦ ਡੰਡਾ ਹੱਥ ਉਠਾਇਆ ਏ। ਆਪੇ ਚੜ੍ਹੇ ਸ਼ਬਦ ਘੋੜੇ ਸੱਚੇ ਰਾਕੀ, ਚਾਰੋਂ ਕੁੰਟ ਰਿਹਾ ਦੁੜਾਇਆ ਏ। ਜੋਤੀ ਜੋਤ ਸਰੂਪ ਹਰਿ, ਵੇਖ ਵਖਾਣੇ ਸਚ ਘਰ, ਸਤਿਗੁਰ ਸਾਵਣ ਸਾਵਣ ਮੇਘ ਨਾ ਆਪਣਾ ਆਪ ਬਰਸਾਇਆ ਏ। ਸਾਵਣ ਸਾਵਣ ਰਸਨ ਉਚਾਰੇ, ਚਾਰੋਂ ਕੁੰਟ ਫਿਰੀ ਦੁਹਾਈਆ। ਨਾ ਕੋਈ ਬਹਾਏ ਕਾਇਆ ਮਹੱਲ ਮੁਨਾਰੇ, ਸਾਚੇ ਲੋਚਨ ਬੂਝ ਨਾ ਕਿਸੇ ਬੁਝਾਈਆ। ਨੇਤਰ ਵੇਖਣ ਦਰ ਦਰ ਪੇਖਣ ਨੌਂ ਦਵਾਰੇ ਕੂਕ ਪੁਕਾਰੇ, ਅੰਤਮ ਪਈ ਗਲ ਵਿਚ ਫਾਹੀਆ। ਗੁਰਮੁਖ ਵਿਰਲਾ ਆਤਮ ਵੇਖੇ ਸਚ ਵਿਰੋਲੇ ਸੁਰਤੀ ਬੰਨ੍ਹੇ ਸ਼ਬਦ ਧਾਰੇ, ਖਿਚੀ ਜਾਏ ਦਸਮ ਦਵਾਰੇ, ਅਗੋਂ ਮਿਲਦਾ ਪਾਰ ਕਰਾਏ ਫੜ ਕੇ ਬਾਹੀਂਆ। ਜੋਤੀ ਜੋਤ ਸਰੂਪ ਹਰਿ, ਗੁਰ ਪੂਰੇ ਸਤਿਗੁਰ ਸੂਰੇ, ਕਿਸੇ ਨਾ ਦਿਤਾ ਇਕ ਵਰ, ਸਾਚੀ ਜੋਤ ਚੜ੍ਹਿਆ ਤੇਲ ਪੂਰੇ, ਸ਼ਬਦ ਨਾ ਹੋਈ ਕਿਸੇ ਕੁੜਮਾਈਆ। ਪੂਰਾ ਸ਼ਬਦ ਕਿਸੇ ਨਾ ਵਰਿਆ। ਆਪੇ ਆਪਣੀ ਰਾਹੀ ਲੱਗੇ, ਇਕ ਦੂਜੇ ਤੋਂ ਆਵੇ ਡਰਿਆ। ਮਾਇਆ ਰਾਣੀ ਵਾ ਤੱਤੀ ਲਗੇ, ਗੁਰਮੁਖ ਵਿਰਲੇ ਕਾਇਆ ਬੂਟੇ ਹੋਏ ਹਰਿਆ। ਅੰਤਮ ਬਣੇ ਹੰਸ ਕਗੇ, ਬੈਠੇ ਪਹਿਨ ਬਸਤਰ ਬੱਗੇ, ਗੁਰ ਗੁਰ ਭਾਣਾ ਕਿਸੇ ਨਾ ਜਰਿਆ। ਕਾਇਆ ਤੁੱਟੇ ਝੂਠੇ ਤਗੇ, ਦੀਪਕ ਜੋਤੀ ਕਿਸੇ ਨਾ ਜਗੇ, ਕੋਈ ਨਾ ਫੜੇ ਬਾਂਹ ਅਗੇ, ਗੁਰ ਪੂਰਾ ਜਿਸ ਮਨੋ ਭੁਲਾਇਆ। ਜੋਤੀ ਜੋਤ ਸਰੂਪ ਹਰਿ, ਗੁਰ ਸਤਿਗੁਰ ਸਾਵਣ ਇਕ ਕਰ, ਗਰੀਬ ਨਿਮਾਣਾ ਮੰਗੇ ਵਰ, ਕਰ ਕਿਰਪਾ ਦਰਸ਼ਨ ਦਏ ਦਿਖਾਇਆ। ਹਰਿ ਜੋਤ ਅਪਾਰ ਘਟ ਰੁਸ਼ਨਾਈਆ। ਹਰਿ ਜੋਤ ਅਪਾਰ, ਕਾਇਆ ਮਟ ਹਰਿ ਰਖਾਈਆ। ਹਰਿ ਜੋਤ ਅਪਾਰ, ਕਿਸੇ ਹੱਥ ਨਾ ਆਏ, ਅੱਠ ਸੱਠ ਤੀਰਥ ਫਿਰੇ ਲੋਕਾਈਆ। ਹਰਿ ਜੋਤ ਅਪਾਰ ਦਿਸ ਨਾ ਆਏ ਮੰਦਰ ਮਸਜਿਦ ਸ਼ਿਵਦਵਾਲੇ ਮੱਠ, ਦਿਵਸ ਰੈਣ ਟੱਲੀਆਂ ਰਹੇ ਖੜਕਾਈਆ। ਹਰਿ ਜੋਤ ਅਪਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੇ ਵਿਚ ਸਮਾਈਆ। ਹਰਿ ਜੋਤ ਅਪਾਰ ਸਰਬ ਪਸਾਰਿਆ। ਹਰਿ ਜੋਤ ਅਪਾਰ ਲੱਖ ਚੁਰਾਸੀ ਦੇਵੇ ਏਕਾ ਏਕ ਅਧਾਰਿਆ। ਹਰਿ ਜੋਤ ਅਪਾਰ, ਗੁਰਮੁਖ ਵੇਖੇ ਸ਼ਬਦ ਸੁਵਾਸੀ, ਆਤਮ ਰਹੇ ਨਾਮ ਖੁਮਾਰ। ਹਰਿ ਜੋਤ ਅਪਾਰ ਕਲਜੁਗ ਅੰਤਮ ਵੇਖੇ ਮਦਿਰਾ ਮਾਸੀ, ਚਾਰੋਂ ਕੁੰਟ ਕਰੇ ਖ਼ਬਰਦਾਰ। ਹਰਿ ਜੋਤ ਅਪਾਰ, ਪਕੜ ਉਠਾਏ ਪੰਡਤ ਕਾਸ਼ੀ, ਵੇਦ ਪੁਰਾਨਾ ਕਰਨ ਵਿਚਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਕਿਰਿਆ ਕਰਮ ਰਿਹਾ ਵਿਚਾਰ। ਹਰਿ ਜੋਤ ਅਪਾਰ ਜੁਗਾ ਜੁਗੰਤਿਆ। ਹਰਿ ਜੋਤ ਅਪਾਰ ਪੂਰਨ ਭਗਵੰਤਿਆ। ਹਰਿ ਜੋਤ ਅਪਾਰ ਮਿਲੇ ਮੇਲ ਸਾਧਨ ਸੰਤਿਆ। ਹਰਿ ਜੋਤ ਅਪਾਰ ਗੁਰਮੁਖ ਸਾਚੇ ਜਾਏ ਤਾਰ, ਏਕਾ ਦੇਵੇ ਨਾਮ ਅਧਾਰ, ਸਾਚਾ ਰਾਗ ਕੰਨ ਸੁਣੰਤਿਆ। ਹਰਿ ਜੋਤ ਅਪਾਰ ਦੀਪਕ ਜੋਤੀ ਕਰ ਉਜਿਆਰ, ਬਜਰ ਕਪਾਟੀ ਦੇਵੇ ਪਾੜ, ਤੱਤੀ ਵਾ ਨਾ ਲਗੇ ਹਾੜ, ਪੰਜਾਂ ਤੱਤਾਂ ਦੇਵੇ ਸਾੜ, ਏਕਾ ਚਾੜ੍ਹੇ ਰੰਗ ਬਸੰਤਿਆ। ਹਰਿ ਜੋਤ ਅਪਾਰ ਗੁਰਮੁਖ ਬਣਾਏ ਸਾਚੇ ਲਾੜ, ਦਰ ਘਰ ਸਾਚੇ ਦੇਵੇ ਵਾੜ, ਆਪੇ ਹੋਏ ਪਿੱਛੇ ਅਗਾੜ, ਆਤਮ ਜੋਤੀ ਮੇਲ ਮਿਲੰਤਿਆ। ਹਰਿ ਜੋਤ ਅਪਾਰ ਗੁਰਮੁਖ ਮਾਇਆ ਦੇਵੇ ਸਾੜ, ਸ਼ਬਦ ਵੱਜੇ ਕਾੜ ਕਾੜ, ਲਾੜੀ ਮੌਤ ਚਬਾਏ ਦਾੜ੍ਹ, ਨਾ ਕੋਈ ਸਹਾਏ ਜੀਵ ਜੰਤਿਆ। ਹਰਿ ਜੋਤ ਅਪਾਰ ਜੁਗਾ ਜੁਗੰਤਰ ਏਕਾ ਧਾਰ, ਕਲਜੁਗ ਵੇਖੇ ਅੰਤ ਅਖਾੜ, ਸਾਚਾ ਅਖਾੜਾ ਇਕ ਰਚੰਤਿਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਰੰਗ ਆਪ ਵਸੰਦੜਾ। ਵਸੇ ਰੰਗ ਅਪਾਰ, ਰੰਗ ਚਲੂਲਿਆ। ਭਗਤ ਵਛਲ ਹਰਿ ਗਿਰਧਾਰ, ਸਾਚਾ ਕੰਤ ਹਰਿ ਕੰਤੂਹਲਿਆ। ਦੋ ਜਹਾਨਾਂ ਰਿਹਾ ਪੈਜ ਸਵਾਰ, ਜੋ ਜਨ ਦਰ ਆਏ ਭੂਲਿਆ। ਮਾਨਸ ਦੇਹੀ ਰੰਗ ਅਪਾਰ, ਸ਼ਬਦ ਝੁਲਾਏ ਸਾਚਾ ਝੂਲਿਆ। ਪਵਣ ਸਵਾਸੀ ਇਕ ਅਧਾਰ, ਵਖਾਏ ਧਾਮ ਇਕ ਅਸਥੂਲਿਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਗੁਰਮੁਖ ਸਾਚੇ ਵੇਖ ਹਰਿ, ਆਪ ਬਣਾਏ ਸੂਲੀ ਸੂਲਿਆ।

Leave a Reply

This site uses Akismet to reduce spam. Learn how your comment data is processed.