੩੧ ਹਾੜ ੨੦੧੨ ਬਿਕ੍ਰਮੀ ਬੂੜ ਸਿੰਘ ਦੇ ਗ੍ਰਹਿ ਪਿੰਡ ਨਾਥੇਵਾਲ ਜ਼ਿਲਾ ਫਿਰੋਜ਼ਪੁਰ
ਹਰਿ ਸ਼ਬਦ ਜੈਕਾਰ, ਮਾਤ ਪਸਾਰਿਆ। ਇਕ ਇਕੱਲਾ ਰੱਖੇ ਧਾਰ, ਸਚ ਮਹੱਲਾ ਵੇਖ ਵਿਚਾਰਿਆ। ਵਸੇ ਜਲ ਥਲਾ, ਘੜੀ ਘੜੀ ਪਲ ਪਲਾ, ਆਪੇ ਜਾਣੇ ਆਰ ਪਾਰ ਕਿਨਾਰਿਆ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਕਲਜੁਗ ਕਾਲਾ ਵੇਸ ਆਪ ਆਪਣਾ ਧਾਰਿਆ। ਕਲਜੁਗ ਕਾਲੀ ਧਾਰ ਜਗਤ ਚਲਾਈਆ। ਭਰਮੇ ਭੁਲਾ ਸਰਬ ਸੰਸਾਰ, ਮਾਇਆ ਪੜਦਾ ਇਕ ਰਖਾਈਆ। ਮਾਨਸ ਦੇਹੀ ਦਿਵਸ ਰੈਣੀ ਪੈਣੀ ਮਾਰ, ਵੇਲੇ ਅੰਤ ਨਾ ਕੋਈ ਛੁਡਾਈਆ। ਚਾਰੋਂ ਕੁੰਟ ਆਵੇ ਹਾਰ, ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਕੋਈ ਨਾ ਪਾਵੇ ਸਾਰ, ਚਾਰੋਂ ਕੁੰਟ ਦੇਣ ਦੁਹਾਈਆ। ਸੁਰਤੀ ਸ਼ਬਦ ਤਨ ਕਟਾਰ, ਹਰਿ ਨਿਰੰਕਾਰ ਆਪ ਉਠਾਈਆ। ਜਨ ਭਗਤਾਂ ਖਿਚੀ ਰੱਖੇ ਦਸਮ ਦਵਾਰ, ਨੌਂ ਦਵਾਰੇ ਬੰਦ ਕਰਾਈਆ। ਮਨਮੁਖ ਚਾਰੋਂ ਕੁੰਟ ਰਹੇ ਝੱਖ ਮਾਰ, ਸਾਚੀ ਵਸਤ ਹੱਥ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਸਚ ਦਵਾਰਾ ਇਕ ਖੁਲ੍ਹਾਈਆ। ਸਚ ਦਵਾਰਾ ਖੋਲ੍ਹ, ਜੋਤ ਜਗਾਇੰਦਾ। ਸ਼ਬਦ ਸੁਹਾਗੀ ਬੋਲ, ਗੀਤ ਸੁਣਾਇੰਦਾ। ਅੰਤਮ ਤੋਲੇ ਪੂਰੇ ਤੋਲ, ਚੀਤ ਪ੍ਰੀਤ ਰਖਾਇੰਦਾ। ਰਾਜ ਰਾਜਾਨਾਂ ਪੜਦੇ ਖੋਲ੍ਹ, ਮੰਦਰ ਮਸੀਤ ਨਾ ਅਤੀਤ ਕੋਈ ਵਖਾਇੰਦਾ। ਭਾਗ ਲੱਗੇ ਕਾਇਆ ਚੋਲ, ਸ਼ਬਦ ਸਰੂਪੀ ਰਿਹਾ ਬੋਲ, ਜੋਤੀ ਜੋਤ ਸਰੂਪ ਹਰਿ, ਆਪੇ ਘੜੇ ਆਪੇ ਢਾਹਿੰਦਾ। ਆਪੇ ਢਾਹੇ ਮਹੱਲ ਉਸਾਰ। ਲੱਖ ਚੁਰਾਸੀ ਗਾਹੇ, ਸ਼ਬਦ ਸੁਹਾਗਾ ਮਾਰ। ਬੇਮੁਖ ਭੁੱਲੇ ਝੂਠੇ ਰਾਹੇ, ਅੰਤਮ ਆਏ ਪਾਸਾ ਹਾਰ। ਪਰਗਟ ਹੋਏ ਬੇਪਰਵਾਹੇ, ਪੁਰਖ ਸੁਜਾਨਾ ਸਰਬ ਪਿਆਰ। ਨਾ ਕੁਛ ਖਾਏ ਨਾ ਕੁਛ ਪੀਏ ਨਾ ਦੀਸੇ ਕਿਸੇ ਥਾਏਂ, ਆਦਿ ਅੰਤ ਏਕਾ ਕਾਰ। ਨਾ ਕੋਈ ਪਿਤਾ ਨਾ ਕੋਈ ਮਾਏ, ਭੈਣ ਭਰਾਤਾ ਨਾਤਾ ਛੁੱਟਾ ਵਿਚ ਸੰਸਾਰ। ਵੇਖ ਵਖਾਣੇ ਸਭਨੀਂ ਥਾਏਂ, ਪੁਰੀਆਂ ਲੋਆਂ ਇਕ ਉਡਾਰ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਚਰਨ ਟਿਕਾਇਆ ਬਿਆਸ ਕਿਨਾਰ। ਬਿਆਸ ਕਿਨਾਰ ਮਿੱਲੀ ਵਡਿਆਈ। ਪੁਰਖ ਅਬਿਨਾਸ਼ੀ ਦਇਆ ਕਮਾਈ। ਚਰਨ ਛੁਹਾਇਆ ਹਰਿ ਰਘੁਰਾਈ। ਦਰਸ਼ਨ ਪਰਸਨ ਨੇਤਰ ਲੋਚਨ ਨੈਣ, ਵੇਖਣ ਦਰ ਘਰ ਸਾਚੇ ਆਇਆ, ਪੂਰਬ ਕਰਮਾਂ ਕਰ ਵਿਚਾਰ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਲੱਖ ਚੁਰਾਸੀ ਵੇਖ ਘਰ, ਗੁਰ ਗੋਬਿੰਦਾ ਬਣਾਇਆ ਆਪ ਲਿਖਾਰ। ਗੁਰ ਗੋਬਿੰਦ ਬਣ ਲਿਖਾਰੀ, ਲਿਖੇ ਲੇਖ ਅਪਰ ਅਪਾਰੀ। ਭੇਵ ਨਾ ਪਾਏ ਜੀਵ ਸੰਸਾਰੀ। ਆਪ ਰੁੜ੍ਹਾਏ ਸਰਸਾ ਧਾਰੀ। ਦੋ ਸਦ ਪਚਾਸ ਆਸ, ਆਪੇ ਵੇਖੇ ਪਰਖੇ ਕਰ ਵਿਚਾਰੀ। ਪਰਗਟ ਹੋਏ ਜੋਤ ਬਲੋਏ, ਦਿਸ ਨਾ ਆਏ ਦਸ ਦਸ ਮਾਸ, ਕਰੇ ਕਰਾਏ ਖ਼ਬਰਦਾਰੀ। ਜੂਨ ਅਜੂਨੀ ਹੋਏ ਨਾਸ, ਗੁਰਮੁਖ ਵਿਰਲੇ ਇਕ ਪਿਆਸ, ਪਾਰਬ੍ਰਹਮ ਹਰਿ ਜੋਤ ਨਿਰੰਕਾਰੀ। ਪਰਗਟ ਹੋਏ ਵਿਚ ਪਰਭਾਸ, ਸੰਬਲ ਦੇਸ ਰੱਖੇ ਵਾਸ, ਉਚ ਮਹੱਲ ਅਟੱਲ ਅਟਾਰੀ। ਪੰਜਾਂ ਤੱਤਾਂ ਕਰੇ ਨਾਸ, ਸ਼ਬਦ ਰੱਖੇ ਸਦਾ ਪਾਸ, ਖੰਡਾ ਤੇਜ਼ ਦੋ ਦੋ ਧਾਰੀ। ਉਡਦਾ ਰਹੇ ਵਿਚ ਅਕਾਸ਼, ਪਵਣ ਸਵਾਸੀ ਜੋਤ ਪਰਕਾਸ਼, ਸ਼ਬਦ ਸਿੰਘਾਸਣ ਕਰ ਨਿਵਾਸ, ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਕਾਲ ਕੂਟ ਵੇਖ ਹਰਿ, ਆਪੇ ਪਾਏ ਸਾਚੀ ਰਾਸ। ਗੁਰ ਗੋਬਿੰਦੇ ਕਰਮ ਕਮਾਇਆ। ਸਰਬ ਬਖ਼ਸ਼ਿੰਦੇ ਸੇਵਾ ਲਾਇਆ। ਗੁਣੀ ਗਹਿੰਦੇ ਰਾਹ ਵਖਾਇਆ। ਸਾਚੀ ਬਿੰਦੇ ਸੁਤ ਉਪਜਾਇਆ। ਆਤਮ ਮਿਟਾਏ ਸਗਲੀ ਚਿੰਦੇ, ਆਤਮ ਜਿੰਦੇ ਦਏ ਤੁੜਾਇਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਸੰਬਲ ਦੇਸ ਰਾਹ ਵਖਾਇਆ। ਗੁਰ ਗੋਬਿੰਦਾ ਲੇਖ ਲਿਖੰਤਾ। ਜੋਤੀ ਜਾਮਾ ਭੇਖ ਵਟੰਤਾ। ਰਮਈਆ ਰਾਮ ਘਨਈਆ ਸ਼ਾਮਾ, ਸ਼ਬਦ ਦਮਾਮਾ ਇਕ ਵਜੰਤਾ। ਸਦ ਪੂਰ ਕਰੇ ਕਾਮਾ, ਦੂਰ ਨੂਰ ਏਕਾ ਤਾਮਾ, ਕਰੇ ਖੇਲ ਆਦਿਨ ਅੰਤਾ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਸੰਬਲ ਦੇਸ ਵੇਸ ਹਰਿ, ਜੋਗੀ ਜੁਗ ਜੁਗਾ ਜੁਗਤਾ। ਸੰਬਲ ਦੇਸ ਸਤਿ ਪੁਰਖ ਨਿਰੰਜਣ ਜਾਗਿਆ। ਆਪੇ ਨਰ ਆਪੇ ਨਰੇਸ, ਹੱੱਥ ਆਪਣੇ ਪਕੜੇ ਵਾਗਿਆ। ਆਪੇ ਰੱਖੇ ਖੁਲ੍ਹੜੇ ਕੇਸ, ਛੱਡੇ ਅੰਤਮ ਮਾਝਾ ਦੇਸ, ਪਾਰ ਬਿਆਸੋਂ ਆਏ ਭਾਗਿਆ। ਬਾਲ ਅਵਸਥਾ ਅਲ੍ਹੜ ਵਰੇਸ, ਸਾਲ ਬਾਰ੍ਹਵੇਂ ਰਿਹਾ ਵੇਖ, ਕੌਣ ਸੋਇਆ ਕਵਣ ਜਾਗਿਆ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਜੋਤੀ ਜਾਮਾ ਭੇਖ ਧਰ, ਸਦੀ ਚੌਧਵੀਂ ਵੇਖ ਹਰਿ, ਛੇੜ ਛਿੜਾਏ ਖੇਲ ਰਚਾਏ ਕੋਲ ਵਾਗਿਆ। ਕੋਲ ਵਾਗਾ ਦਏ ਸੁਹਾਗਾ, ਏਕਾ ਰਾਹ ਵਖਾਈਆ। ਕਾਲ ਅਕਾਲਾ ਤੁੱਟੇ ਤਾਗਾ, ਦੀਨ ਦਿਆਲਾ ਏਕਾ ਜਾਗਾ, ਨਾਤਾ ਤੁੱਟਾ ਭੈਣਾਂ ਭਾਈਆ। ਗੁਰਮੁਖ ਵਿਰਲਾ ਮਿਲੇ ਮੇਲ ਕੰਤ ਸੁਹਾਗਾ, ਸ਼ਬਦ ਉਪਜੇ ਸਾਚਾ ਰਾਗਾ, ਦਸ ਪੰਜ ਪੰਜ ਦਸ ਆਪੇ ਰਿਹਾ ਜਗਾਈਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਅੰਦਰ ਮੰਦਰ ਸਾਰੇ ਰਿਹਾ ਢਾਹੀਆ। ਅੰਦਰ ਮੰਦਰ ਮਸਜਿਦ ਮਸੀਤ ਸ਼ਿਵਦਵਾਲੇ ਜਾਣੇ ਢੱਠ। ਸਤਿਜੁਗ ਚਲਾਏ ਅਚਰਜ ਰੀਤ, ਕਾਲ ਕੁੜਿਆਰਾ ਜਾਏ ਨੱਠ। ਪੁਰਖ ਅਬਿਨਾਸ਼ੀ ਏਕਾ ਰਹੇ ਚਰਨ ਪ੍ਰੀਤ, ਤੁੱਟੇ ਮਾਣ ਅੱਠ ਸਠ। ਗੰਗਾ ਗੋਦਾਵਰੀ ਹੋਏ ਸੀਤ, ਨਾ ਦੀਸੇ ਕੋਈ ਤੱਟ। ਇਕ ਇਕੱਲਾ ਸਚ ਮਹੱਲਾ ਬੈਠ ਪਰਖੇ ਨੀਤ, ਆਪ ਗਿੜਾਏ ਉਲਟੀ ਲੱਠ। ਸ਼ਬਦ ਗਾਉਣਾ ਸੁਹਾਗੀ ਗੀਤ, ਸੋਹੰ ਅੱਖਰ ਜਗਤ ਵੱਖਰ, ਚਾਰ ਵਰਨਾਂ ਕਰੇ ਇਕ ਇਕੱਠ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਆਪ ਆਪਣਾ ਵੇਸ ਕਰ, ਮਸਤੂਆਣੇ ਆਏ ਨੱਠ। ਮਸਤੂਆਣਾ ਧਾਮ ਸੁਹਾਉਣਾ। ਸ਼ਬਦ ਤੀਰ ਇਕ ਚਲਾਉਣਾ। ਰਾਜਾ ਰਾਣਾ ਪਕੜ ਉਠਾਉਣਾ। ਗਰੀਬ ਨਿਮਾਣਾ ਗਲੇ ਲਗਾਉਣਾ। ਤਖ਼ਤ ਤਾਜ ਇਕ ਵਖਾਉਣਾ। ਸ਼ਬਦ ਬਾਜ ਇਕ ਉਡਾਉਣਾ। ਨਾਮ ਤੋੜਾ ਸੀਸ ਲਗਾਉਣਾ। ਕਲਗੀ ਜੋੜਾ ਜੋਤ ਜਗਤ ਵਖਾਉਣਾ। ਨੀਲਾ ਘੋੜਾ ਚਿੱਟਾ ਅਸਵ ਕਲਜੁਗ ਚੌਥਾ ਪੌੜਾ ਆਪ ਵਖਾਉਣਾ ਧੁਰ ਦਰਗਾਹੀ ਆਇਆ ਦੌੜਾ, ਅਛਲ ਅਛੱਲ ਕਾਰ ਕਰਾਉਣਾ। ਸੰਬਲ ਦੇਸ ਕਰ ਕਰ ਵੇਸ, ਗੌੜ ਬ੍ਰਹਿਮਣ ਸੁਤ ਉਪਜਾਉਣਾ। ਆਪੇ ਧਾਰੇ ਆਪਣਾ ਭੇਸ, ਪਾਰਬ੍ਰਹਮ ਬ੍ਰਹਮ ਮੇਲ ਮਿਲਾਉਣਾ। ਚਰਨ ਲਗਾਏ ਨਰ ਨਰੇਸ਼, ਮਾਣ ਤਾਣ ਸਰਬ ਗਵਾਉਣਾ। ਸ਼ਬਦ ਵੇਖੇ ਧਾਰੀ ਕੇਸ, ਸਾਚੀ ਰੰਗਨ ਰੰਗ ਰੰਗਾਉਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰਾ ਇਕ ਖੁਲ੍ਹਾਉਣਾ। ਮਸਤੂਆਣਾ ਧਾਮ ਸੁਹਾਏ, ਛੋਹੇ ਚਰਨ ਹਰਿ ਰਘੁਰਾਈਆ। ਜੋਤੀ ਰਾਮਾ ਰਾਮ ਜਗਾਏ, ਆਪ ਆਪਣੀ ਦਇਆ ਕਮਾਈਆ। ਚਾਰ ਵਰਨਾਂ ਏਕਾ ਥਾਂ ਬਹਾਏ, ਊਚਾਂ ਨੀਚਾਂ ਭੇਵ ਚੁਕਾਈਆ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਮਾਣ ਗਵਾਏ, ਤਖ਼ਤ ਤਾਜ ਕਿਸੇ ਦਿਸ ਨਾ ਆਈਆ। ਰਾਣਾ ਸੰਗਰੂਰ ਰਿਹਾ ਜਗਾਏ, ਸ਼ਬਦ ਸਰੂਪੀ ਅੰਦਰੇ ਅੰਦਰ ਰਿਹਾ ਉਠਾਈਆ। ਜੋਤੀ ਜਾਮਾ ਰਿਹਾ ਘੂਰ, ਕਾਇਆ ਮੰਦਰ ਭੈ ਭਿਆਨਕ ਰੂਪ ਵਟਾਈਆ। ਮਾਇਆ ਤੋੜੇ ਵਿਕਾਰੀ ਵੱਜਾ ਜੰਦਰ, ਸ਼ਬਦ ਹਥੌੜਾ ਇਕ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਸਤੂਆਣਾ ਧਾਮ ਸੁਹਾਈਆ। ਮਸਤੂਆਣਾ ਧਾਮ ਸੁਹਾਣਾ, ਦੇਵੇ ਮਾਤ ਵਡਿਆਈਆ। ਜੋਤੀ ਜਾਮਾ ਹਰਿ ਜੀ ਪਾਏ, ਰਾਜ ਰਾਜਾਨਾਂ ਰਿਹਾ ਸੁਣਾਈਆ। ਆਪ ਆਪਣਾ ਕਾਮ ਕਰੇ, ਦਸ ਸਤਾਰਾਂ ਸਤਿ ਪੁਰਖ ਨਿਰੰਜਣ ਸਾਚੀ ਜੋਤ ਜਗਾਈਆ। ਆਪੇ ਵੇਖੇ ਖੇਲ ਅਠਾਰਾਂ, ਚਾਰੋਂ ਕੁੰਟ ਆਏ ਹਾਰਾ, ਪਾਸਾ ਭਾਰਾ ਨਾ ਕੋਈ ਵਖਾਈਆ। ਨਾ ਕੋਈ ਦੀਸੇ ਨਾਰੀ ਨਾਰਾ, ਨਾ ਕੋਈ ਦੀਸੇ ਮੀਤ ਮੁਰਾਰਾ, ਈਸਾ ਮੂਸਾ ਵਹਿੰਦੀ ਧਾਰਾ, ਸੰਗ ਮੁਹੰਮਦ ਚਾਰ ਯਾਰਾ, ਅੰਜੀਲ ਕੁਰਾਨਾ ਦਏ ਦੁਹਾਈਆ। ਵੇਦ ਪੁਰਾਨਾ ਧੱਕਾ ਭਾਰਾ, ਮਦੀਨਾ ਮੱਕਾ ਮੂੰਹ ਦੇ ਭਾਰਾ। ਬੂਰਾ ਕੱਕਾ ਹੋਏ ਖੁਆਰਾ, ਏਕਾ ਰਾਹ ਹਰਿ ਜੀ ਤੱਕਾ, ਚਾਰ ਵਰਨਾਂ ਇਕ ਦਵਾਰਾ। ਸਾਚਾ ਸ਼ਬਦ ਜਣਾਏ ਭਾਈ ਭੈਣ ਸਕਾ, ਗੁਰਮੁਖ ਮੰਗੇ ਬਣ ਭਿਖਾਰਾ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਕਲਜੁਗ ਅੰਤਮ ਵੇਖ ਹਰਿ, ਆਪ ਸੁਹਾਏ ਦਰ ਸੱਚਾ ਦਰਬਾਰਾ। ਦਰ ਸੱਚਾ ਦਰਬਾਰ, ਆਪ ਸੁਹਾਵਣਾ। ਚਾਰ ਵਰਨਾਂ ਕਰ ਪਿਆਰ, ਏਕਾ ਰਾਹ ਵਖਾਵਣਾ। ਸ਼ਬਦ ਰੱਖੇ ਤਿੱਖੀ ਧਾਰ, ਫੜੇ ਹੱਥ ਸੱਚੀ ਸਰਕਾਰ, ਚਾਰੋਂ ਕੁੰਟ ਆਪ ਝੁੱਲਾ ਰਿਹਾ। ਰਸਨਾ ਖਿਚੇ ਤੀਰ ਕਮਾਨ, ਮੇਟ ਮਿਟਾਏ ਬੇਈਮਾਨ, ਕਲਜੁਗ ਅੰਤ ਜੀਵ ਸ਼ੈਤਾਨ, ਜੂਠਾ ਝੂਠਾ ਫੰਦ ਕਟਾਨ, ਏਕਾ ਝੁੱਲੇ ਧਰਮ ਨਿਸ਼ਾਨ। ਅੱਖਰ ਵੱਖਰ ਵਿਚ ਜਹਾਨ। ਨੌਂ ਦਵਾਰੇ ਅੰਦਰ ਵੜ, ਕਾਇਆ ਮੰਦਰ ਗੜ੍ਹ ਮਕਾਨ। ਗੁਰਮੁਖ ਵਿਰਲਾ ਜਾਏ ਚੜ੍ਹ, ਪੁਰਖ ਅਬਿਨਾਸ਼ੀ ਬਾਂਹ ਲਏ ਫੜ, ਆਪ ਬਿਠਾਏ ਵਿਚ ਬਿਬਾਣ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਸੰਬਲ ਦੇਸ ਵੇਸ ਕਰ, ਉਡੇ ਉਡਾਵੇ ਇਕ ਉਡਾਨ। ਮਸਤੂਆਣਾ ਮਸਤ ਮਸਤਾਨ ਹਰਿ ਰਖਾਇਆ। ਪਰਗਟ ਹੋਏ ਸ੍ਰੀ ਭਗਵਾਨ, ਦਿਸ ਕਿਸੇ ਨਾ ਆਇਆ। ਜੋਤੀ ਜਗੇ ਇਕ ਮਹਾਨ, ਸ਼ਬਦ ਬਿਬਾਣ ਨਾਲ ਲਿਆਇਆ। ਪੁਰਖ ਪੁਰਖੋਤਮ ਕਰ ਪਛਾਣ, ਗੁਰ ਮੰਤਰ ਗੁਰਮੁਖਾਂ ਕੰਨ ਸੁਣਾਇਆ। ਚਤੁਰਭੁਜ ਭੇਵ ਖੁਲ੍ਹਾਏ ਆਤਮ ਗੁਝ, ਸਚ ਦਵਾਰਾ ਜਾਏ ਸੁਝ, ਜਿਸ ਜਨ ਦਇਆ ਕਮਾਇਆ। ਲੱਖ ਚੁਰਾਸੀ ਰਹੀ ਭੁੱਜ, ਮਾਇਆ ਅਗਨੀ ਲੰਬੂ ਲਾਇਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਗੁਰਮੁਖ ਸਾਚੇ ਸੰਤ ਜਨਾਂ ਏਕਾ ਰਾਹ ਰਿਹਾ ਵਖਾਇਆ। ਏਕਾ ਰਾਹ ਧੁਰ ਦਰਗਾਹ ਜਗਤ ਮਲਾਹੀਆ। ਆਪ ਵਖਾਏ ਬੇਪਰਵਾਹ, ਹੋਏ ਸਹਾਈ ਸਭਨੀ ਥਾਂ, ਘਟ ਘਟ ਰਿਹਾ ਸਮਾਈਆ। ਆਪੇ ਪਿਤਾ ਆਪੇ ਮਾਂ, ਗੁਰਮੁਖ ਬਾਲ ਅੰਞਾਣਿਆਂ ਪਕੜੇ ਬਾਂਹ, ਸ਼ਬਦ ਗੋਦੀ ਰਿਹਾ ਉਠਾਈਆ। ਸ਼ਬਦ ਸੁਹੇਲਾ ਦੇਵੇ ਠੰਡੀ ਛਾਂ, ਸਾਚੀ ਸ਼ਬਦ ਚੋਗ ਚੁਗਾਈਆ। ਹੰਸ ਬਣਾਏ ਕਾਂ, ਸਤਿ ਸਰੋਵਰ ਇਕ ਇਸ਼ਨਾਨ ਕਰਾਈਆ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਬਣਤ ਆਪ ਰਿਹਾ ਬਣਾਈਆ। ਆਪਣੀ ਬਣਤ ਆਪ ਬਣਾਏ ਇਕ ਇਕੱਲਾ ਹੈ। ਦੂਸਰ ਨਾ ਕੋਈ ਪਾਏ ਸਾਰ, ਨਾ ਕੋਈ ਵੇਖੇ ਸਚ ਮਹੱਲਾ ਹੈ। ਪਾਰਬ੍ਰਹਮ ਖੇਲ ਅਪਾਰ, ਵਸੇ ਨਿਹਚਲ ਧਾਮ ਅਟੱਲਾ ਹੈ। ਜੋਤ ਨਿਰੰਜਣ ਕਰ ਅਕਾਰ, ਲੋਕਮਾਤ ਪਾਏ ਤਰਥਲਾ ਹੈ। ਸ਼ਬਦ ਫੜੇ ਹੱਥ ਕਟਾਰ, ਸੋਹੰ ਏਕਾ ਤਿੱਖਾ ਭੱਲਾ ਹੈ। ਲੋਆਂ ਪੁਰੀਆਂ ਮਾਰੀ ਜਾਏ ਵਾਰੋ ਵਾਰ, ਖੰਡ ਬ੍ਰਹਿਮੰਡ ਵਰਭੰਡ ਸੁਟੇ ਡੂੰਘੀ ਡੱਲਾ ਹੈ। ਲੱਖ ਚੁਰਾਸੀ ਵੇਖੇ ਦਗੇ ਕਰ ਵਿਚਾਰ, ਕਰੇ ਖੇਲ ਘੜੀ ਘੜੀ ਪਲ ਪਲਾ ਹੈ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਆਪੇ ਜਾਣੇ ਆਪਣੀ ਕਾਰ, ਸਰਬ ਥਾਈਂ ਪਸਰ ਪਸਾਰਾ ਹੈ। ਕਰੇ ਕਰਾਏ ਆਪ ਬਣਤ ਬਣਾਇੰਦਾ। ਜੁਗੋ ਜੁਗ ਲਏ ਅਵਤਾਰ, ਭੇਖ ਵਟਾਇੰਦਾ। ਸਤਿਜੁਗ ਸਾਚੇ ਬੰਨ੍ਹੇ ਧਾਰ, ਪਾਰਬ੍ਰਹਮ ਰੂਪ ਅਪਾਰ, ਖੇਲੇ ਖੇਲ ਵਿਚ ਸੰਸਾਰ, ਜੋਤੀ ਜਾਮਾ ਆਪੇ ਪਾਇੰਦਾ। ਕਲਜੁਗ ਕਾਲਾ ਕੂੜ ਕੁੜਿਆਰ, ਜੂਠੇ ਝੂਠੇ ਜੀਵ ਗਵਾਰ, ਦਰ ਦਰ ਘਰ ਘਰ ਰਹੇ ਝੱਖ ਮਾਰ, ਸਾਚਾ ਵਰ ਕੋਈ ਨਾ ਪਾਇੰਦਾ। ਮਾਇਆ ਰਾਣੀ ਪਸਰ ਪਸਾਰ, ਵਧਿਆ ਕਾਮ ਕਰੋਧ ਹੰਕਾਰ, ਦਸਮ ਦਵਾਰੀ ਚਾਰ ਦਿਵਾਰ, ਦਰ ਦਵਾਰਾ ਨਾ ਕੋਈ ਖੁਲ੍ਹਾਇੰਦਾ। ਸੰਤ ਸੁਹੇਲੇ ਗਏ ਹਾਰ, ਦਰਸ ਨਾ ਪਾਇਣ ਸਚ ਦਰਬਾਰ, ਆਪੇ ਗੁਰ ਆਪੇ ਚੇਲੇ, ਘਰ ਘਰ ਬਹਿ ਬਹਿ ਕਰਨ ਵਿਚਾਰ। ਕਵਣ ਕਰਾਏ ਘਰ ਸਾਚੇ ਮੇਲੇ, ਮਾਇਆ ਰਾਣੀ ਤਨ ਸ਼ਿੰਗਾਰ। ਭਗਤ ਜਨਾਂ ਹਰਿ ਆਪੇ ਮੇਲੇ, ਕਰਮ ਜਰਮ ਮਾਤ ਵਿਚਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਬੰਨ੍ਹੇ ਆਪਣੀ ਧਾਰ। ਬੰਨ੍ਹੇ ਆਪਣੀ ਧਾਰ ਬਣਤ ਬਣਾਈਆ। ਗੁਰਮੁਖ ਜਗਾਏ ਸਾਚੇ ਸੰਤ, ਸਿਰ ਛਤਰ ਰਿਹਾ ਝੁਲਾਈਆ। ਆਪੇ ਜਾਣੇ ਜੀਵ ਜੰਤ, ਸਾਚਾ ਹਰਿ ਕੰਤ ਆਪ ਅਖਵਾਈਆ। ਸ਼ਬਦ ਜਿਹਵਾ ਮਣੀਆ ਮੰਤ, ਕਾਇਆ ਰੁੱਤ ਇਕ ਬਸੰਤ ਨਾਮ ਬਹਾਰ ਇਕ ਵਖਾਈਆ। ਪੰਜਾਂ ਤੱਤਾਂ ਕਰ ਭਸਮੰਤ, ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਕਲਜੁਗ ਕਾਲਾ ਵੇਸ ਹਰਿ, ਕੂੜ ਕੁੜਿਆਰਾ ਦਏ ਮਿਟਾਈਆ। ਕਲਜੁਗ ਕਾਲਾ ਵੇਖ ਰੂਪ ਵਟਾਈਆ। ਅੱਠ ਸੱਠ ਤੀਰਥ ਧਰਿਆ ਭੇਖ, ਕੋਟਨ ਕੋਟ ਚੋਟੀ ਰਹੇ ਮੁਨਾਈਆ। ਚਾਰੋਂ ਕੁੰਟ ਅੋਲੀਏ ਪੀਰ ਸ਼ੇਖ਼, ਬਗਲ ਕੁਰਾਨ ਰਹੇ ਉਠਾਈਆ। ਵੇਦ ਪੁਰਾਨਾਂ ਰਹੇ ਵੇਖ, ਗੀਤਾ ਗਿਆਨ ਗੋਝ ਨਾ ਪਾਈਆ। ਖਾਣੀ ਬਾਣੀ ਸਾਚਾ ਲੇਖ, ਕਲਜੁਗ ਜੀਵਾਂ ਸੁਰਤ ਭਵਾਈਆ। ਪ੍ਰਭ ਅਬਿਨਾਸ਼ੀ ਸਾਚੇ ਨੇਤਰ ਰਿਹਾ ਵੇਖ, ਗੁਰਮੁਖ ਵਿਰਲੇ ਰਿਹਾ ਜਗਾਈਆ। ਤਨ ਮਨ ਲਾਏ ਸਾਚੀ ਮੇਖ, ਏਕਾ ਸ਼ਬਦ ਹੱਥ ਰਖਾਈਆ। ਆਪ ਮਿਟਾਏ ਬਿਧਨਾ ਲਿਖੀ ਰੇਖ, ਜਿਸ ਜਨ ਦਇਆ ਕਮਾਈਆ। ਦਰ ਦਵਾਰੇ ਹੋਏ ਦਰਵੇਸ, ਪਹਿਰੇਦਾਰ ਆਪ ਹੋ ਜਾਈਆ। ਸਾਚੇ ਤਖ਼ਤ ਨਰ ਨਰੇਸ਼, ਆਤਮ ਸੇਜਾ ਬੈਠਾ ਰਹੇ ਬੇਪਰਵਾਹੀਆ। ਕਲਜੁਗ ਕਾਲਾ ਧਰਿਆ ਭੇਸ, ਮਨਮੁਖ ਜੀਵ ਸਚ ਦਵਾਰਾ ਦਿਸ ਨਾ ਆਈਆ। ਕਲਜੁਗ ਮਾਇਆ ਜਾਣ ਨਾ ਦੇਵੇ ਕਿਸੇ ਪੇਸ਼, ਗਿਆਨੀ ਧਿਆਨੀ ਦੇਣ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਕਲਜੁਗ ਅੰਤਮ ਵੇਸ ਕਰ, ਆਪਣੀ ਬਣਤ ਬਣਾਈਆ। ਬਣਤ ਬਣਾਈ ਆਪ ਹਰਿ ਵਾਲੀ ਦੋ ਜਹਾਨਿਆ। ਆਪਣੀ ਕਰਨੀ ਰਿਹਾ ਕਰ, ਨਾ ਕਰੇ ਕੋਈ ਪਛਾਨਿਆ। ਇਕ ਖੁਲ੍ਹਾਏ ਸਾਚਾ ਸਰ, ਚਾਰ ਵਰਨਾਂ ਬ੍ਰਹਮ ਗਿਆਨਿਆ। ਹਰਿਜਨ ਸਾਚੀ ਤਰਨੀ ਜਾਏ ਤਰ, ਏਕਾ ਮੰਗੇ ਨਾਮ ਵਰ, ਭਰਿਆ ਰਹੇ ਤਨ ਖਜਾਨਿਆ। ਨਾ ਜਨਮੇ ਨਾ ਜਾਏ ਮਰ, ਸਰਨ ਸਰਨਾਈ ਜਾਏ ਪੜ, ਇਕ ਵਖਾਏ ਸਾਚਾ ਘਰ, ਨੌਂ ਦਵਾਰੇ ਬੰਦ ਕਰਾਨਿਆ। ਦਸਮ ਦਵਾਰਾ ਅਪਰ ਅਪਾਰ, ਅੰਮ੍ਰਿਤ ਧਾਰ ਸਾਚਾ ਸਰ, ਗੁਰਮੁਖ ਜਾਏ ਆਪਣੇ ਘਰ, ਆਵਣ ਜਾਵਣ ਫੰਦ ਕਟਾਨਿਆ। ਲੱਖ ਚੁਰਾਸੀ ਚੁੱਕੇ ਡਰ, ਧਰਮ ਰਾਏ ਨਾ ਲਏ ਫੜ, ਚਿਤਰ ਗੁਪਤ ਜਾਏ ਦੜ, ਮਿਲੇ ਮੇਲ ਪੁਰਖ ਅਬਿਨਾਸ਼ੀ ਸ਼ਬਦ ਸਰੂਪੀ ਬਾਹੋਂ ਲਏ ਫੜ, ਨਰ ਹਰਿ ਦਵਾਰੇ ਅੱਗੇ ਖੜ, ਦਰਗਾਹ ਸਾਚੀ ਦੇਵੇ ਮਾਣਿਆ। ਸਾਚੇ ਪੌੜੇ ਜਾਣਾ ਚੜ੍ਹ, ਸਚ ਦਵਾਰੇ ਜਾਣਾ ਵੜ, ਫੜਿਆ ਲੜ ਸ੍ਰੀ ਭਗਵਾਨਿਆ। ਨਾ ਕੋਈ ਗੋਰ ਨਾ ਕੋਈ ਮੜ੍ਹ, ਏਕਾ ਅੱਖਰ ਜਾਣਾ ਪੜ੍ਹ, ਪੰਜਾਂ ਤੱਤਾਂ ਨਾਲ ਲੜ, ਅੰਤਮ ਅੰਤ ਨਾ ਕੋਈ ਸੀਸ ਨਾ ਕੋਈ ਧੜ, ਜੋਤੀ ਨੂਰ ਜੋਤ ਪਛਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੋਤੀ ਜਾਮਾ ਭੇਖ ਧਰ, ਆਪੇ ਹੋਏ ਬ੍ਰਹਮ ਗਿਆਨਿਆ। ਆਪੇ ਹੋਏ ਬ੍ਰਹਮ ਗਿਆਨੀ, ਆਪੇ ਹੋਏ ਸਨਿਆਸੀਆ। ਆਪੇ ਕਰੇ ਸਰਬ ਧਿਆਨ, ਆਪੇ ਕਰੇ ਬੰਦ ਖੁਲ੍ਹਾਸੀਆ। ਆਪੇ ਚਤੁਰਭੁਜ ਭਗਵਾਨ, ਆਪੇ ਰੂਪ ਭੇਖ ਵਟਾਸੀਆ। ਆਪੇ ਸ਼ਬਦ ਤੀਰ ਨਿਸ਼ਾਨ, ਆਪੇ ਪੁਰੀਆਂ ਲੋਆਂ ਵਾਸੀਆ। ਆਪੇ ਗੋਪੀ ਆਪੇ ਕਾਹਨ, ਆਪੇ ਸੀਤਾ ਆਪੇ ਰਾਮ, ਆਪੇ ਜੋਤੀ ਆਪੇ ਜਾਮ, ਸ਼ਬਦ ਧਾਰ ਇਕ ਵਖਾਸੀਆ। ਆਪੇ ਕਰੇ ਆਪਣਾ ਕਾਮ, ਪੱਲੇ ਕੋਈ ਨਾ ਰੱਖੇ ਦਾਮ, ਏਕਾ ਸ਼ਬਦ ਸੱਚਾ ਨਾਮ, ਚਾਰ ਵਰਨ ਸ਼ਬਦ ਸਵਾਸੀਆ। ਆਪੇ ਰਾਮ ਰਹੀਮਾ ਰਾਮ, ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਸੰਬਲ ਦੇਸ ਵੇਸ ਹਰਿ, ਪੂਰੇ ਕਰਾਏ ਆਪ ਆਪਣੀ ਆਸਿਆ। ਪੂਰ ਕਰਾਏ ਆਪਣੀ ਆਸ, ਆਪ ਸਹਾਰਿਆ। ਆਪੇ ਹੋਏ ਆਪਣਾ ਦਾਸ, ਆਪੇ ਕਰੇ ਖੇਲ ਅਪਾਰਿਆ। ਆਪੇ ਲੱਖ ਚੁਰਾਸੀ ਕਰੇ ਨਾਸ, ਆਪੇ ਆਪ ਉਪਾ ਰਿਹਾ। ਆਪੇ ਲੱਛਮੀ ਕਰੇ ਚਰਨ ਦਾਸ, ਆਪੇ ਮਾਇਆ ਪੜਦਾ ਪਾ ਰਿਹਾ। ਆਪੇ ਜੋਤ ਪੁਰਖ ਅਬਿਨਾਸ਼, ਸਰਗੁਣ ਰੂਪ ਆਪ ਵਟਾ ਰਿਹਾ। ਆਪੇ ਸ਼ਾਹ ਸੱਚਾ ਸ਼ਾਬਾਸ, ਆਪੇ ਰੰਕਾਂ ਵਿਚ ਸਮਾ ਰਿਹਾ। ਆਪੇ ਵੇਖੇ ਪੰਡਤ ਕਾਸ਼ੀ, ਵੇਦ ਪੁਰਾਨਾਂ ਧਿਆਨ ਲਗਾ ਰਿਹਾ। ਆਪੇ ਕਰੇ ਬੰਦ ਖੁਲਾਸੀ, ਗੀਤਾ ਅਰਜਨ ਗਿਆਨ ਦਵਾ ਰਿਹਾ। ਆਪੇ ਕਟੇ ਦਹਿ ਦਸ ਮਾਸੀ, ਗਰਭਵਾਸ ਫੰਦ ਕਟਾ ਰਿਹਾ। ਆਪੇ ਮੇਟ ਮਿਟਾਏ ਮਦਿਰਾ ਮਾਸੀ, ਕਲਜੁਗ ਵੇਲਾ ਅੰਤ ਸੁਹਾ ਰਿਹਾ। ਧਰਮ ਰਾਏ ਦੀ ਪਾਵੇ ਫਾਸੀ, ਲਾੜੀ ਮੌਤ ਹੋਵੇ ਦਾਸੀ, ਸਾਚਾ ਹੁਕਮ ਆਪ ਸੁਣਾ ਰਿਹਾ। ਜਨ ਭਗਤਾਂ ਮਾਨਸ ਜਨਮ ਕਰੇ ਰਹਿਰਾਸੀ, ਸ਼ਬਦ ਸਵਾਸੀ ਆਪ ਬਚਾ ਰਿਹਾ। ਪਰਗਟ ਹੋਏ ਘਨਕਪੁਰ ਵਾਸੀ, ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਸੰਬਲ ਦੇਸ ਵੇਸ ਹਰਿ, ਅਲਖ ਨਿਰੰਜਣ ਅਲਖ ਅਲਖ ਏਕਾ ਨਾਉਂ ਅਲੱਖ ਜਗਾ ਰਿਹਾ। ਏਕਾ ਨਾਉਂ ਅਲਖ ਜਗਦੀਸ਼। ਸ੍ਰਿਸ਼ਟ ਸਬਾਈ ਜਾਏ ਪੀਸ। ਮੇਟ ਮਿਟਾਏ ਕੁਰਾਨ ਅੰਜੀਲ ਹਦੀਸ। ਨਾ ਕੋਈ ਗਾਏ ਰਾਗ ਛਤੀਸ। ਜਿਹਵਾ ਕਥੇ ਨਾ ਦੰਦ ਬਤੀਸ। ਬੇਮੁਖ ਜੀਵ ਅੰਨ ਦਾਣਾ ਪਾਣੀ ਮੁੱਕੇ, ਕਰੇ ਖੇਲ ਬੀਸ ਇਕੀਸ। ਪਾਣੀ ਨਾ ਕਿਸੇ ਹੁੱਕੇ, ਰਾਜ ਰਾਜਾਨਾਂ ਖਾਲੀ ਖੀਸ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਸੰਬਲ ਦੇਸ ਵੇਸ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਜਗਤ ਨਿਰੰਜਣ, ਛਤਰ ਝੁੱਲਾਏ ਪੁਰਖ ਅਬਿਨਾਸ਼ੀ ਸਾਚੇ ਸੀਸ ਹਰਿ ਸ਼ਬਦ ਅਪਾਰ ਜਗਤ ਮੌਲਾਣਿਆ। ਦੇਂਦਾ ਆਏ ਵਾਰੋ ਵਾਰ, ਸ੍ਰੀ ਭਗਵਾਨਿਆ। ਆਪ ਆਪਣੀ ਕਲ ਧਾਰ, ਕਰੇ ਖੇਲ ਵਿਚ ਜਹਾਨਿਆ। ਸਾਚੇ ਸ਼ਬਦ ਕਰ ਸ਼ਿੰਗਾਰ, ਝੁੱਲਾਏ ਇਕ ਸਤਿ ਨਿਸ਼ਾਨਿਆ। ਕਲਜੁਗ ਅੰਤਮ ਵੇਖ ਵਿਚਾਰ, ਜੋਤੀ ਜੋਤ ਸਰੂਪ ਹਰਿ, ਸੋਹੰ ਬੰਨ੍ਹੇ ਸਾਚਾ ਗਾਨਿਆ। ਸੋਹੰ ਬੰਨ੍ਹੇ ਗਾਨਾ ਨਾਮ ਨਿਸ਼ਾਨਾ ਵਡ ਸੰਸਾਰਿਆ। ਝੁੱਲੇ ਵਿਚ ਜਹਾਨਾ, ਨਾ ਕੋਈ ਦੀਸੇ ਰਾਜ ਰਾਜਾਨਾਂ ਵਡ ਬਲਕਾਰਿਆ। ਆਪੇ ਵਰਤੇ ਆਪਣਾ ਭਾਣਾ, ਨਾ ਕੋਈ ਸੁਘੜ ਨਾ ਕੋਈ ਸਿਆਣਾ, ਆਪੇ ਅੰਤਮ ਆਏ ਹਾਰਿਆ। ਨਾ ਕੋਈ ਰਾਗ ਨਾ ਕੋਈ ਗਾਣਾ, ਨਾ ਕੋਈ ਪੀਣਾ ਨਾ ਕੋਈ ਖਾਣਾ, ਏਕਾ ਜੋਤ ਜਗਤ ਅਧਾਰਿਆ। ਜੋਤੀ ਜਾਮਾ ਪਹਿਰੇ ਬਾਣਾ, ਆਪੇ ਪਵਣ ਸ਼ਬਦ ਮਸਾਣਾ, ਲੱਖ ਚੁਰਾਸੀ ਪਸਰ ਪਸਾਰਿਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਆਵੇ ਜਾਵੇ ਵਾਰੋ ਵਾਰਿਆ। ਆਵੇ ਜਾਵੇ ਵਾਰੋ ਵਾਰ, ਵਡ ਸੰਸਾਰਿਆ। ਸਤਿਜੁਗ ਸਾਚੇ ਕਰ ਪਿਆਰ, ਕਲਜੁਗ ਮਿਟੇ ਕਾਲੀ ਧਾਰ, ਸਤਿ ਸਫੇਦੀ ਰੰਗ ਰੰਗਾ ਰਿਹਾ। ਸੋਹੰ ਰੱਖੇ ਤਿੱਖੀ ਧਾਰ, ਦਸਮ ਦਵਾਰੀ ਬਾਹਰ ਰਖਾ ਰਿਹਾ। ਨਾ ਕੋਈ ਜਾਣੇ ਜੰਤ ਗਵਾਰ, ਸਾਧਾਂ ਸੰਤਾਂ ਆਈ ਹਾਰ, ਏਕਾ ਭੁੱਲਿਆ ਕੰਤ ਮੁਰਾਰ, ਝੂਠੇ ਧੰਦੇ ਆਪ ਲਗਾ ਰਿਹਾ। ਗੁਰਮੁਖ ਵਿਰਲੇ ਖੋਲ੍ਹੇ ਬੰਦ ਕੁਆੜ, ਸ਼ਬਦ ਘੋੜੇ ਦੇਵੇ ਚਾੜ੍ਹ, ਜਗੇ ਜੋਤ ਬਹੱਤਰ ਨਾੜ, ਇਕ ਵਖਾਏ ਦਰ ਦਵਾਰਿਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਕਲਜੁਗ ਤੇਰੀ ਅੰਤਮ ਵਰ, ਵੇਖਣ ਆਇਆ ਧਰਤ ਮਾਤ ਤੇਰਾ ਅਖਾੜਿਆ। ਧਰਤ ਮਾਤ ਤੇਰਾ ਅਖਾੜਾ ਆਪ ਵਖਾਇੰਦਾ। ਰੰਗ ਲਾਲ ਚਾੜ੍ਹੇ ਗਾੜਾ, ਸਾਚੀ ਖੇਲ ਰਚਾਇੰਦਾ। ਵੇਖ ਵਖਾਏ ਜੰਗਲ ਜੂਹ ਉਜਾੜ ਪਹਾੜਾਂ, ਮੰਦਰ ਅੰਦਰ ਟਿੱਲੇ ਹਿਲੇ, ਆਪੇ ਅੰਤਮ ਢਾਹਿੰਦਾ। ਆਪ ਚਬਾਏ ਆਪਣੀ ਦਾੜ੍ਹਾ, ਆਪ ਉਪਾਏ ਆਪੇ ਆਪ ਮਿਟਾਇੰਦਾ। ਸਤਾਰਾਂ ਹਾੜੀ ਲੱਗੇ ਇਕ ਅਖਾੜਾ, ਚਾਰੋਂ ਕੁੰਟ ਏਕਾ ਉਠੇ ਸ਼ਬਦ ਸਰੂਪੀ ਅਗਮੀ ਧਾੜਾ, ਰੂਸਾ ਚੀਨਾ ਮੇਲ ਮਿਲਾਇੰਦਾ। ਮੱਕਾ ਮਦੀਨਾ ਹੋਏ ਉਜਾੜਾ, ਵੇਖਣ ਆਇਆ ਸਾਚਾ ਲਾੜਾ, ਲਾੜੀ ਮੌਤ ਨਾਲ ਲਿਆਇੰਦਾ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਧਰਤ ਮਾਤ ਰੇਖ ਹਰਿ, ਆਪੇ ਆਪ ਮੇਟ ਮਿਟਾਇੰਦਾ। ਧਰਤ ਮਾਤ ਨਾ ਹੋਏ ਕੋਈ ਸਹਾਈਆ। ਚਾਰੋਂ ਕੁੰਟ ਪੈਣੀ ਮਾਰ, ਰਾਜੇ ਰਾਣੇ ਰਹੇ ਪਛਤਾਈਆ। ਲੱਖ ਚੁਰਾਸੀ ਗਈ ਹਾਰ, ਏਕਾ ਭੁੱਲਿਆ ਹਰਿ ਰਘੁਰਾਈਆ। ਨੌਂ ਖੰਡ ਪ੍ਰਿਥਮੀ ਪਾਏ ਵੰਡ, ਬੇਮੁਖ ਜੀਵਾਂ ਆਤਮ ਰੰਡ, ਅੰਤਮ ਦੇਵਣ ਆਇਆ ਕੰਡ, ਜੋਤੀ ਜੋਤ ਸਰੂਪ ਹਰਿ, ਆਪ ਆਪਣਾ ਹੁਕਮ ਸੁਣਾਈਆ। ਸਤਿਜੁਗ ਸਾਚੇ ਹੋ ਤਿਆਰ, ਪ੍ਰਭ ਸਾਚਾ ਹੁਕਮ ਸੁਣਾਇੰਦਾ। ਕਲਜੁਗ ਮਿਟੇ ਚਾਰ ਯਾਰ, ਪੰਚਮ ਬਾਣਾ ਹਰਿ ਪਹਿਨਾਇੰਦਾ। ਪੰਜਾਂ ਤੱਤਾਂ ਛੱਡ ਪਿਆਰ, ਏਕਾ ਧਾਰ ਹਰਿ ਵਹਾਇੰਦਾ। ਸੋਹੰ ਅੱਖਰ ਅਪਰ ਅਪਾਰ, ਜਗਤ ਵੱਖਰ ਇਕ ਵਖਾਇੰਦਾ। ਪਕੜ ਉਠਾਏ ਰੋੜੀ ਸੱਖਰ, ਲੇਖਾ ਆਪਣਾ ਆਪ ਲਿਖਾਇੰਦਾ। ਆਪੇ ਪਾੜੇ ਬਜਰ ਕਪਾਟੀ ਪੱਥਰ, ਆਪਣੀ ਦਇਆ ਕਮਾਇੰਦਾ। ਲੱਖ ਚੁਰਾਸੀ ਹੋਣੀ ਸੱਖਰ, ਕੋਈ ਦਿਸ ਨਾ ਆਇੰਦਾ। ਮਾਵਾਂ ਪੁੱਤਰ ਛੱਡਣ ਰੋ ਰੋ ਅੱਥਰ, ਨਾ ਕੋਈ ਕਿਸੇ ਬਚਾਇੰਦਾ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਕਲਜੁਗ ਤੇਰੀ ਅੰਤਮ ਵਰ, ਆਪਣੀ ਬਣਤ ਬਣਾਇੰਦਾ। ਮਾਲਵਾ ਮਾਲ ਹਰਿ ਉਪਾਇਆ ਏ। ਗੁਰ ਗੋਬਿੰਦੇ ਇਹ ਲਿਖਾਇਆ ਏ। ਵੇਲੇ ਅੰਤਮ ਹੋਏ ਸਹਾਇਆ ਏ। ਆਪਣਾ ਲੇਖਾ ਆਪਣੀ ਹੱਥੀਂ ਲਿਖਾਇਆ ਏ। ਆਪੇ ਆਪ ਸਰਸੇ ਵਿਚ ਅੰਤ ਰੁੜ੍ਹਾਇਆ ਏ। ਨਾ ਕੋਈ ਮਿਲੇ ਕਲ ਨਿਸ਼ਾਨੀ, ਰੋ ਰੋ ਥੱਕੇ ਭੌਂ ਭੌਂ ਅੱਕੇ, ਸਾਚਾ ਰਾਹ ਦਿਸ ਨਾ ਆਇਆ ਏ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਸੰਬਲ ਦੇਸ ਨਗਰ ਸੁਹਾਇਆ ਏ। ਸਾਚਾ ਨਗਰ ਆਪ ਸੁਹਾਇਆ। ਜੋਤ ਸਰੂਪੀ ਆਸਣ ਲਾਇਆ। ਸ਼ਬਦ ਵੱਜੇ ਸਾਚੀ ਚੋਟੇ, ਲੱਖ ਚੁਰਾਸੀ ਕੱਢੇ ਖੋਟੇ, ਸਾਚਾ ਲੇਖਾ ਰਿਹਾ ਮੁਕਾਇਆ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਜੋਤੀ ਜਾਮਾ ਭੇਖ ਧਰ, ਆਪਣਾ ਆਪ ਰਿਹਾ ਛੁਪਾਇਆ। ਗੁਰ ਗੋਬਿੰਦ ਬਾਗ ਲਗਾਇਆ ਏ। ਅੰਤਮ ਵੇਖਣ ਆਪੇ ਆਇਆ ਏ। ਕਰੇ ਖੇਲ ਖੇਲ ਕਲ ਖੇਲਾ, ਮਿਲਿਆ ਮੇਲ ਗੁਰੂ ਚੇਲਾ, ਸੱਜਣ ਸੁਹੇਲਾ ਆਪ ਅਖਵਾਇਆ ਏ। ਆਪ ਸੁਹਾਏ ਅੰਤਮ ਵੇਲਾ, ਸ਼ਬਦ ਸਰੂਪੀ ਚਾੜ੍ਹੇ ਸੱਚਾ ਤੇਲਾ, ਨਾਮ ਮਹਿੰਦੀ ਰੰਗਣ ਰੰਗ ਰੰਗਾਇਆ ਏ। ਚਾਰੋਂ ਕੁੰਟ ਉਮਤ ਨਬੀ ਰਸੂਲ ਦੀ, ਇਕ ਦੂਜੇ ਦੇ ਨਾਲ ਖਹਿੰਦੀ, ਕੁਰਾਨ ਅੰਜੀਲ ਇਕੱਠੀ ਹੋ ਹੋ ਬਹਿੰਦੀ, ਬੂਰੇ ਕੱਕੇ ਮਤਾ ਪਕਾਇਆ ਏ। ਕਰੇ ਖੇਲ ਦਿਸ਼ਾ ਲਹਿੰਦੀ, ਸਾਚਾ ਹੁਕਮ ਹਰਿ ਸੁਣਾਇਆ ਏ। ਮਾਝਾ ਦੇਸ ਕਰੇ ਵੇਸ, ਜੋਤੀ ਜਾਮਾ ਧਰਿਆ ਭੇਸ, ਦਿਸ ਕਿਸੇ ਨਾ ਆਇਆ ਏ। ਨਿਹਕਲੰਕ ਨਰਾਇਣ ਨਰ, ਜੋਤੀ ਜਾਮਾ ਭੇਖ ਧਰ, ਹਰਿ ਜਨ ਸਾਚੇ ਵਿਚ ਸਮਾਇਆ ਏ। ਦਿਸ਼ਾ ਲਹਿੰਦੀ ਖੇਲ ਕਰਾਏ। ਉਮਤ ਨਬੀ ਰਸੂਲ ਦੀ, ਏਕਾ ਗਾਹੇ ਗਹਿੰਦੀ, ਸ਼ਬਦ ਗੇੜਾ ਆਪ ਦਵਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣਾ ਵੇਖੇ ਘਰ, ਦਿਸ ਕਿਸੇ ਨਾ ਆਏ। ਨਾ ਦਿਸੇ ਕਲ ਪਾਏ ਹਿਸੇ, ਸਾਚੀ ਵੰਡ ਵੰਡਾਇੰਦਾ। ਮਾਝੇ ਦੇਸ ਪੀਸਣ ਪੀਸੇ, ਮੰਡਪ ਮਾੜੀ ਕੋਈ ਦਿਸ ਨਾ ਆਇੰਦਾ। ਬੇਮੁਖ ਜੀਵਾਂ ਲਾਹੇ ਆਤਮ ਵਿਸੇ, ਕਾਇਆ ਭਾਂਡਾ ਭੰਨ ਹੰਕਾਰ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਚਰਨ ਪਾਰ ਬਿਆਸੋਂ ਆਪ ਉਠਾਇੰਦਾ। ਮਾਝਾ ਦੇਸ ਹੋਏ ਵੈਰਾਨ। ਨੇਤਰ ਖੋਲ੍ਹ ਗੁਰਮੁਖ ਵੇਖੇ ਮਾਰ ਧਿਆਨ। ਸ਼ਬਦ ਸਰੂਪੀ ਆਪੇ ਬੋਲੇ, ਕੋਈ ਨਾ ਦਿਸੇ ਇਕ ਨਿਸ਼ਾਨ, ਪੂਰੇ ਤੋਲ ਹਰਿ ਜੀ ਤੋਲੇ, ਉਰਾਰ ਬਿਆਸਾ ਬੀਆਬਾਨ। ਗੁਰਮੁਖ ਸਾਚਾ ਕਦੇ ਨਾ ਡੋਲੇ, ਏਕਾ ਮਿਲੇ ਸ਼ਬਦ ਨਿਸ਼ਾਨ। ਭਾਗ ਲੱਗੇ ਕਾਇਆ ਚੋਲੇ, ਆਤਮ ਉਪਜੇ ਬ੍ਰਹਮ ਗਿਆਨ। ਪੁਰਖ ਅਬਿਨਾਸ਼ੀ ਦਇਆ ਕਮਾਏ ਆਪ ਬਿਠਾਏ ਸ਼ਬਦ ਡੋਲੇ, ਇਕ ਉਡਾਏ ਸਚ ਉਡਾਨ। ਗੁਰਮੁਖ ਚਲਾਏ ਹੌਲੇ ਹੌਲੇ, ਬਣਿਆ ਰਹੇ ਕਾਹਨੀ ਕਾਹਨ। ਜੋਤ ਸਰੂਪੀ ਆਤਮ ਮੌਲੇ, ਸ਼ਬਦ ਸਰੂਪੀ ਪੀਣ ਖਾਣ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਆਪੇ ਕਰੇ ਜਗਤ ਪਛਾਨ। ਮਾਝੇ ਦੇਸ ਟੁਟੇ ਨਾਤਾ। ਕਰੇ ਖੇਲ ਪੁਰਖ ਬਿਧਾਤਾ। ਗੁਰਮੁਖ ਸਾਚੇ ਸਾਚਾ ਮੇਲ, ਇਕ ਕਿਨਾਰਾ ਬਿਆਸ ਵਿਖਾਤਾ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਨਾ ਕੋਈ ਵੇਖੇ ਜ਼ਾਤਾ ਪਾਤਾ। ਮਾਝਾ ਦੇਸ ਦੇਣਾ ਤਜ। ਮੱਕੇ ਮਦੀਨੇ ਮੁੱਕੇ ਹੱਜ। ਦਿਸ਼ਾ ਲਹਿੰਦੀ ਲਾਉਣ ਨਾ ਦੇਵੇ ਕਿਸੇ ਅੱਜ ਪੱਜ। ਗੁਰਮੁਖ ਵਿਰਲੇ ਸੰਤ ਸੁਹੇਲੇ ਦਰ ਦਰ ਪੜਦੇ ਲਏ ਕਜ। ਬਿਆਸ ਕਿਨਾਰਾ ਕਰੇ ਮੇਲੇ ਅੰਤਮ ਵੇਲੇ ਰਖੇ ਲਜ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਗਤ ਵਿਕਾਰਾ ਦੇਵੇ ਤਜ। ਚਰਨ ਪਾਰ ਬਿਆਸਾ ਹਰਿ ਟਿਕਾਉਣਾ ਏ। ਦੋ ਦੋਆਬਾ ਕਰੇ ਬੰਦ ਖੁਲਾਸਾ, ਤੀਜੇ ਆਬੇਹਯਾਤ ਪਿਆਉਣਾ ਏ। ਚੌਥੇ ਦਰ ਸਚ ਜਣਾਇਆ ਕਾਇਆ ਕਾਸਾ, ਮੱਕਾ ਕਾਅਬਾ ਆਪ ਵਖਾਉਣਾ ਏ। ਛੱਤੀ ਰਾਗਾਂ ਇਕ ਰਬਾਬਾ, ਸੋਹੰ ਤਾਰ ਵਜਾਉਣਾ ਏ। ਸ਼ਬਦ ਸਿੰਘਾਸਣ ਆਪ ਬਿਰਾਜੇ ਸ਼ਾਹ ਨਵਾਬਾ, ਰਾਜ ਰਾਜਾਨਾਂ ਸੀਸ ਝੁਕਾਉਣਾ ਏ। ਚਿੱਟਾ ਅਸਵ ਰੱਖੇ ਤਾਜਾ, ਚੌਥਾ ਪੌੜਾ ਜਿਸ ਉਠਾਉਣਾ ਏ। ਸੱਜਾ ਚਰਨ ਦਏ ਰਕਾਬਾ, ਸ਼ਾਹ ਅਸਵਾਰ ਆਪ ਅਖਵਾਉਣਾ ਏ। ਵੇਖ ਵਖਾਣੇ ਹਰਿ ਦੋਆਬਾ, ਮਾਲਕ ਮਾਲਵਾ ਆਪ ਅਖਵਾਉਣਾ ਏ। ਪਹਿਲਾ ਚਰਨ ਛੁਹਾਏ ਆਏ ਨਾਭਾ, ਰਾਣਾ ਸੰਗਰੂਰ ਫੇਰ ਉਠਾਉਣਾ ਏ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਸਤੂਆਣੇ ਭਾਗ ਲਗਾਉਣਾ ਏ। ਮਸਤੂਆਣੇ ਲਗੇ ਭਾਗ, ਵੱਜੇ ਜਗਤ ਵਧਾਈਆ। ਮਨਮੁਖ ਜੀਵਾਂ ਲਗੇ ਆਗ, ਗੁਰਮੁਖਾਂ ਸ਼ਬਦ ਜਣਾਈਆ। ਜੋਤੀ ਦੀਪਕ ਜਗੇ ਚਿਰਾਗ, ਚਾਰੋਂ ਕੁੰਟ ਹੋਏ ਰੁਸ਼ਨਾਈਆ। ਰਾਜ ਰਾਜਾਨੇ ਆਵਣ ਭਾਗ, ਦਰ ਦਵਾਰੇ ਭੁੱਲ ਰਹੇ ਬਖ਼ਸ਼ਾਈਆ। ਵਕਤ ਸੁਹਾਏ ਅਠਾਰਾਂ ਮਾਘ, ਜੋਤੀ ਭੇਵ ਹਰਿ ਖੁਲ੍ਹਾਈਆ। ਆਪ ਆਪਣੇ ਹੱਥ ਪਕੜੇ ਵਾਗ, ਸ੍ਰਿਸ਼ਟ ਸਬਾਈ ਰਿਹਾ ਭਵਾਈਆ। ਭਗਤ ਜਨਾਂ ਤਨ ਧੋਵੇ ਦਾਗ਼, ਅੰਮ੍ਰਿਤ ਆਤਮ ਮੇਘ ਬਰਖਾਈਆ। ਦਰ ਦਵਾਰੇ ਹੰਸ ਬਣਾਏ ਕਾਗ, ਸ਼ਬਦ ਚੋਗ ਇਕ ਚੁਗਾਈਆ। ਹਰਿਜਨ ਵਿਰਲਾ ਚਰਨੀ ਜਾਏ ਲਾਗ, ਮਨਮੁਖਾਂ ਗੂੜ੍ਹੀ ਨੀਂਦ ਸਵਾਈਆ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਆਪ ਆਪਣਾ ਭੇਖ ਧਰ, ਆਪਣੀ ਰਚਨ ਰਚਾਈਆ। ਸਾਚੀ ਰਚਨ ਰਚਾਏ, ਰੰਗ ਅਪਾਰਿਆ। ਰਾਜੇ ਰਾਣਿਆਂ ਬਚਨ ਸੁਣਾਏ, ਨਾਲ ਕਰਾਏ ਰੰਗ ਨਿਆਰਿਆ। ਗੁਰ ਸੰਗਤ ਸੰਗ ਰਲਾਏ, ਜਾਏ ਜਮਨ ਕਿਨਾਰਿਆ। ਪਾਰ ਕਿਨਾਰਾ ਡੇਰਾ ਲਾਏ, ਸ਼ਬਦ ਸਰੂਪੀ ਖੇਲ ਰਚਾਏ, ਵਾਲੀ ਹਿੰਦ ਆਪ ਉਠਾਏ ਦੇਵੇ ਦਰਸ ਅਗੰਮ ਅਪਾਰਿਆ। ਭੱਜਾ ਆਵੇ ਵਾਹੋ ਦਾਹੀ ਨਿਹਕਲੰਕੀ ਦਰ ਪਛਾਨੇ, ਜੋਤ ਸਰੂਪੀ ਦਿਸ ਨਾ ਆਏ, ਮਾਨਸ ਦੇਹੀ ਦਿਸੇ ਪਾਸਾ ਹਾਰਿਆ। ਗਲ ਪੱਲੂ ਏਕਾ ਪਾਏ, ਰੋ ਰੋ ਨੇਤਰ ਨੀਰ ਵਹਾਏ, ਕਾਇਆ ਖੇਤਰ ਕਵਣ ਦਿਸਾਏ, ਕਵਣ ਕਰੇ ਸਾਚੀ ਕਾਰਿਆ। ਮਹੀਨਾ ਚੇਤਰ ਬਣਤ ਬਣਾਏ, ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਦੇਵੇ ਸ਼ਬਦ ਉਡਾਰਿਆ। ਮਹੀਨੇ ਚੇਤ ਦਏ ਚਿਤਾਰ। ਜੋਤ ਸਰੂਪੀ ਸ਼ਬਦ ਭੂਪੀ, ਅਨਹਦ ਵਜਾਏ ਸਾਚੀ ਤਾਰ। ਹੋਏ ਪਰਕਾਸ਼ ਕਾਇਆ ਕੋਟ ਅੰਧ ਕੂਪੀ, ਦਰਸ਼ਨ ਪਾਏ ਪੁਰਖ ਨਿਰੰਜਣ ਜੋਤ ਅਕਾਰ। ਨਜ਼ਰੀ ਆਏ ਸਤਿ ਸਰੂਪੀ, ਇਕ ਇਕੱਲਾ ਹਰਿ ਦਵਾਰ। ਤੁੱਟੇ ਮਾਣ ਸ਼ਾਹੋ ਭੂਪੀ, ਦਰ ਦਵਾਰੇ ਬਣੇ ਭਿਖਾਰ। ਖਾਲੀ ਦਿਸਣ ਚਾਰ ਕੂਟੀ, ਕਾਇਆ ਮੰਦਰ ਨਾ ਕੋਈ ਭੰਡਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਹਲੂਣਾ ਦੇਵੇ ਮਾਰ। ਸ਼ਬਦ ਹਲੂਣਾ ਇਕ ਲਗਾਉਣਾ ਏ। ਵਾਲੀ ਹਿੰਦ ਆਪ ਜਗਾਉਣਾ ਏ। ਅੰਦਰ ਵੜ ਸ਼ਬਦ ਸਰੂਪੀ ਹਰਿ ਜੀ ਫੜ, ਏਕਾ ਰਾਹ ਵਖਾਉਣਾ ਏ। ਵਾਲੀ ਹਿੰਦ ਆਪ ਜਗਾਉਣਾ ਏ। ਕਾਇਆ ਕਿਲੇ ਕੋਟ ਉਪਰ ਚੜ੍ਹ, ਭਾਂਡਾ ਭਰਮ ਹੰਕਾਰ ਭੰਨਾਉਣਾ ਏ। ਦਸਮ ਦਵਾਰੀ ਅੱਗੇ ਖੜ, ਜੋਤੀ ਦਰਸ ਦਿਖਾਉਣਾ ਏ। ਪੰਜਾਂ ਤੱਤਾਂ ਨਾਲ ਲੜ, ਏਕਾ ਅੱਖਰ ਸ਼ਬਦ ਪੜ੍ਹਾਉਣਾ ਏ। ਸਾਚਾ ਤਨ ਮਨ ਲਏ ਫੜ, ਸੋਹੰ ਸੋ ਪੁਰਖ ਨਿਰੰਜਣ ਏਕਾ ਏਕ ਵਖਾਉਣਾ ਏ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਲਿਖਿਆ ਲੇਖ ਧੁਰ ਫ਼ਰਮਾਣ ਹੱਥੀਂ ਇਕ ਫੜਾਉਣਾ ਏ। ਲਿਖਿਆ ਧੁਰ ਫ਼ਰਮਾਣ, ਦੋ ਜਹਾਨਿਆ। ਸਪਤ ਰੰਗਾਂ ਇਕ ਨਿਸ਼ਾਨ, ਲੇਖਾ ਲਿਖੇ ਨੈਣ ਮੁਧਾਨਿਆ। ਦੀਪਾਂ ਲੋਆਂ ਏਕਾ ਆਣ, ਨੌਆਂ ਖੰਡਾਂ ਬੂਝ ਬੁਝਾਨਿਆ। ਨੌਂ ਦਵਾਰੇ ਵੇਖ ਦਰਵਾਜਿਆ। ਕਲਜੁਗ ਕਾਲੀ ਰੇਖ, ਜੋਤੀ ਧਾਰੇ ਵੇਸ ਦੇਸ ਮਾਝਿਆ। ਸ੍ਰਿਸ਼ਟ ਸਬਾਈ ਰਿਹਾ ਵੇਖ, ਆਪ ਸਵਾਰੇ ਆਪਣਾ ਕਾਜਿਆ। ਨਰ ਨਿਰੰਜਣ ਅਵੱਲੜਾ ਭੇਸ, ਸ਼ਬਦ ਘੋੜੇ ਚਿੱਟੇ ਤਾਜਿਆ। ਸਰਬ ਸੁਨੇਹੜੇ ਰਿਹਾ ਭੇਜ, ਸ਼ਬਦ ਸਰੂਪੀ ਮਾਰੇ ਅਵਾਜਿਆ। ਏਕਾ ਹਰਿ ਵਿਛਾਈ ਸਾਚੀ ਸੇਜ, ਗੁਰਮੁਖ ਸੰਤ ਸੁਹੇਲਾ ਆਏ ਭਾਜਿਆ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਆਦਿ ਅੰਤ ਜੁਗਾ ਜੁਗੰਤ ਜਨ ਭਗਤਾਂ ਰੱਖੇ ਲਾਜਿਆ। ਨੌਂ ਦਵਾਰੇ ਵੇਖ ਮਨ ਡੁਲਾਇੰਦਾ। ਕਲਜੁਗ ਮਿਟਦੀ ਜਾਏ ਰੇਖ, ਸਰਬ ਸੁਹਾਇੰਦਾ। ਨਾ ਕੋਈ ਜਾਣੇ ਧਾਰੀ ਕੇਸ, ਭਰਮ ਭੁਲਾਇੰਦਾ। ਭੁਲੇ ਵਡ ਵਡ ਨਰ ਨਰੇਸ਼, ਗਣਪਤ ਗਣੇਸ਼ ਨਾ ਕੋਈ ਮੰਨਾਇੰਦਾ। ਸ਼ਾਹ ਸੁਲਤਾਨਾਂ ਕੋਈ ਨਾ ਚਲੇ ਪੇਸ਼, ਦਰ ਦਰਵੇਸ਼ ਆਪ ਅਖਵਾਇੰਦਾ। ਅੱਠੇ ਪਹਿਰ ਹਰਿ ਹਮੇਸ਼, ਆਦਿ ਅੰਤ ਸਦਾ ਰਹਾਇੰਦਾ। ਕਿਸੇ ਹੱਥ ਨਾ ਆਏ ਗੁਰ ਦਸਮੇਸ਼, ਨੌਂ ਦਵਾਰੇ ਧੱਕੇ ਖਾਇੰਦਾ। ਆਪੇ ਜਾਣੇ ਆਪਣਾ ਵੇਸ, ਸਾਚੇ ਘਰ ਆਸਣ ਲਾਇੰਦਾ। ਬਾਲ ਅਵਸਥਾ ਅਲ੍ਹੜ ਵਰੇਸ, ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਆਪਣਾ ਭਾਣਾ ਸਾਚਾ ਰਾਣਾ ਆਪਣੇ ਹੱਥ ਰਖਾਇੰਦਾ। ਨੌਂ ਦਵਾਰੇ ਦਰ ਦਰਵਾਜਿਆ। ਗੁਰਮੁਖਾਂ ਵਖਾਏ ਏਕਾ ਘਰ, ਲੋਕਮਾਤ ਸਾਜਨ ਸਾਜਿਆ। ਲੱਖ ਚੁਰਾਸੀ ਚੁੱਕੇ ਡਰ, ਲਿਖਿਆ ਲੇਖ ਹਰਿ ਜੀ ਮਾਝਿਆ। ਬੇਮੁਖ ਦਰ ਤੋਂ ਜਾਇਣ ਡਰ, ਨਾ ਕੋਈ ਹਾਜੀ ਨਾ ਕੋਈ ਹਾਜੀਆ। ਏਕਾ ਦੇਵੇ ਅੰਮ੍ਰਿਤ ਆਤਮ ਸਾਚਾ ਸਰ, ਜਨ ਭਗਤਾਂ ਪੜਦਾ ਕਾਜਿਆ। ਨਾ ਜਨਮੇ ਨਾ ਜਾਏ ਮਰ, ਸਦਾ ਸਹਾਈ ਰੱਖੇ ਲਾਜਿਆ। ਅੰਦਰੇ ਅੰਦਰ ਬੈਠਾ ਵੜ, ਇਕ ਕਰਾਏ ਆਪ ਵਖਾਏ ਕਾਇਆ ਹਾਜਿਆ। ਪੰਜਾਂ ਚੋਰਾਂ ਰਿਹਾ ਫੜ, ਨਾ ਕੋਈ ਸੀਸ ਨਾ ਕੋਈ ਧੜ, ਨਾ ਕੋਈ ਪੁੰਨ ਨਾ ਕੋਈ ਸਵਾਬਿਆ। ਉਚ ਮਹੱਲੇ ਬੈਠਾ ਚੜ੍ਹ, ਨਾ ਕੋਈ ਨਾੜੀ ਨਾ ਕੋਈ ਨੜ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੇ ਅੰਦਰ ਮੰਦਰ ਵਿਚੋਂ ਭਾਜਿਆ। ਬਲਵੰਤ ਕੰਤ ਦਰ ਹਾਲ ਸੁਣਾਇਆ। ਦਸਮ ਦਵਾਰੀ ਚਾਰ ਦਰ ਉਤਰ ਪੂਰਬ ਪੱਛਮ ਦੱਖਣ ਚਾਰੇ ਦਿਸ਼ਾ ਮੁਖ ਰਖਾਇਆ। ਭਗਤਨ ਛਾਛ ਵਰੋਲੇ ਮੱਖਣ, ਕਲਜੁਗ ਅੰਤਮ ਆਇਆ ਰੱਖਣ, ਸਾਚਾ ਭੇਵ ਰਿਹਾ ਖੁਲ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਰੰਗਣ ਰੰਗ ਰੰਗਾਇਆ। ਦੱਖਣ ਦਿਸ਼ਾ ਕਵਣ ਦਵਾਰ। ਕਵਣ ਦਿਸੇ ਪਹਿਰੇਦਾਰ। ਲੋਕਮਾਤ ਜਿਸ ਆਏ ਹਿਸੇ, ਆਵੇ ਜਾਵੇ ਅੰਦਰ ਬਾਹਰ। ਹੋਰ ਕਿਸੇ ਜਗਤ ਨਾ ਦਿਸੇ, ਡੂੰਘੀ ਭਵਰੀ ਅੰਧ ਅੰਧਿਆਰ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੱਖਣ ਦਿਸ਼ਾ ਪਹਿਲਾ ਹਿਸਾ, ਏਕਾ ਬੁਝੇ ਸਚ ਦਵਾਰ। ਉਤਰ ਉਤਰ ਦੇਣਾ ਮੋੜ। ਕਵਣ ਦਵਾਰੇ ਸ਼ਬਦ ਘੋੜ। ਨਰ ਨਿਰੰਕਾਰੇ ਚਰਨ ਪ੍ਰੀਤੀ ਨਿਭੇ ਤੋੜ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਉਤਰ ਪੁਛੇ ਸਚ ਘਰ, ਕਵਣ ਜੁੜਾਏ ਸਾਚਾ ਜੋੜ। ਪੂਰਬ ਪੂਰਬ ਕਰ ਵਿਚਾਰ। ਤੀਜੇ ਦਰ ਕਵਣ ਵਸੇ ਹਰਿ, ਕਿਸ ਵੇਲੇ ਖੋਲ੍ਹੇ ਬੰਦ ਕਿਵਾੜ। ਗੁਰਮੁਖ ਤਰਨੀ ਰਿਹਾ ਤਰ, ਅਗਨ ਨਾ ਲਗੇ ਤੱਤੀ ਹਾੜ। ਨਾ ਜਨਮੇ ਨਾ ਜਾਏ ਮਰ, ਨੇੜ ਨਾ ਆਏ ਮੌਤ ਲਾੜ। ਕਵਣ ਸਰੂਪ ਹਰਿ ਸ਼ਾਹੋ ਭੂਪ, ਗੁਰਮੁਖਾਂ ਫੜੇ ਸਾਚਾ ਲੜ। ਪੱਛਮ ਦਿਸ਼ਾ ਪੁਸ਼ਕਰ ਬਾਣ। ਅੰਦਰੇ ਅੰਦਰ ਮਾਰ ਧਿਆਨ। ਕਾਇਆ ਦਿਸੇ ਅੰਧੇਰੀ ਕੰਦਰ, ਕਵਣ ਝੁਲੇ ਸਚ ਨਿਸ਼ਾਨ। ਨਰਕ ਸੁਰਗ ਸੁਰਗ ਨਰਕ ਕਿਹੜੀ ਕੂਟੇ ਹੋਣ ਗਰਕ, ਧੂੰਆਂਧਾਰ ਪਵਣ ਮਸਾਣ। ਕਵਣ ਜਾਏ ਸਿਧੀ ਸੜਕ, ਗੁਰਮੁਖ ਆਤਮ ਨਾ ਜਾਏ ਅੜਕ, ਬੈਠੀ ਰਹੀ ਵਿਚ ਬਿਬਾਣ। ਉਤਰ ਦੇਣਾ ਹੋ ਨਿਧੜਕ, ਸ਼ਬਦ ਖੋਜੀ ਨਿਕਲੇ ਰੜਕ, ਕਵਣ ਸੁਣੇ ਸ਼ਬਦ ਗਿਆਨ। ਜੋਤੀ ਜੋਤ ਸਰੂਪ ਹਰਿ, ਚਾਰ ਦਵਾਰੇ ਖੇਲ ਅਪਾਰੇ, ਚਾਰੇ ਦਿਸ਼ਾ ਵੇਖ ਵਿਚਾਰੇ, ਉਪਰ ਨੀਚੇ ਸੁੰਞ ਮਸਾਣ। ਚਾਰ ਦਿਸ਼ਾ ਚਾਰ ਦਿਵਾਰੀ। ਸਚ ਮਹੱਲਾ ਰਿਹਾ ਉਸਾਰੀ। ਆਪੇ ਵਸੇ ਇਕ ਇਕੱਲਾ, ਸੁੱਤਾ ਰਹੇ ਚਰਨ ਪਸਾਰੀ। ਅੰਦਰੇ ਅੰਦਰ ਜਲਾ ਥਲਾ ਜੰਗਲ ਜੂਹ ਉਜਾੜ ਪਹਾੜੀ। ਸ਼ਬਦ ਬੋਲੇ ਸਾਚਾ ਹੱਲਾ, ਜਗੇ ਜੋਤ ਬਹੱਤਰ ਨਾੜੀ। ਕਵਣ ਫੜਾਏ ਹਰਿ ਜੀ ਪੱਲਾ, ਆਪੇ ਫਿਰੇ ਪਿਛੇ ਅਗਾੜੀ। ਦੀਪਕ ਜੋਤੀ ਕੈਸੇ ਬਲਾ, ਪੱਕੀ ਫਸਲ ਹਾੜੀ। ਮਾਇਆ ਪਰਛਾਵਾਂ ਕੈਸੇ ਢਲਾ, ਮਾਇਆ ਮਮਤਾ ਅੱਗਨੀ ਸਾੜੀ। ਸਚ ਦਵਾਰਾ ਏਕਾ ਮੱਲਾ, ਚੇਤਨ ਸਤ੍ਹਾ ਨਾਲ ਰੱਲਾ, ਪਰ੍ਹੇ ਹਟਾਈ ਪੰਚਮ ਧਾੜੀ। ਉਤਰੇ ਪਾਰ ਡੂੰਘੀ ਡੱਲਾ, ਲਗੇ ਭਾਗ ਕਾਇਆ ਕੁੱਲਾ, ਸ਼ਬਦ ਸੁਨੇਹੜਾ ਘੱਲਾ, ਤੀਜਾ ਲੋਇਣ ਮਾਤ ਉਘਾੜੀ। ਦੂਈ ਦਵੈਤੀ ਮੇਟੇ ਸਲਾ, ਵਸੇ ਨਿਹਚਲ ਧਾਮ ਅਚੱਲਾ, ਆਪ ਅਪਰੰਪਰ ਅਛਲ ਅਛੱਲਾ, ਜੋਤੀ ਜੋਤ ਸਰੂਪ ਹਰਿ, ਆਪੇ ਪੁੱਛੇ ਸਚ ਦਰ, ਗੁਰਮੁਖ ਕਿਰਪਾ ਦੇਣੀ ਕਰ, ਸਚ ਦਵਾਰਾ ਹਰਿ ਨਿਰੰਕਾਰਾ ਅੰਦਰ ਬਾਹਰ ਗੁਪਤ ਜਾਹਿਰ ਆਪ ਆਪਣੀ ਚਾਲ ਚਲਾ। ਚੇਤਨ ਸਤ੍ਹਾ ਕੀ ਰੰਗ ਵਟਾਏ। ਕਵਣ ਦੇ ਸਮਝਾਏ ਮਤਾ, ਕਵਣ ਸ਼ਬਦ ਜਣਾਏ। ਕਵਣ ਖੁਵਾਏ ਏਕਾ ਭੱਤਾ, ਕਵਣ ਜਲ ਮੁਖ ਲਗਾਏ। ਕਵਣ ਏਕਾ ਦੇਵੇ ਤਾਮ ਤੱਤਾ, ਬਹੱਤਰ ਨਾੜੀ ਨਾ ਉਬਲੇ ਰਤਾ, ਕਵਣ ਕਾਮ ਆਪ ਕਰਾਏ। ਕਵਣ ਦੀਸੇ ਸਾਚੀ ਛੱਤਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੇ ਵਸੇ ਘਰ, ਕਵਣ ਦਵਾਰੇ ਹਰਿ ਨਿਰੰਕਾਰੇ ਚੇਤਨ ਸਤ੍ਹਾ ਸੀਸ ਨਿਵਾਏ। ਅਗਨੀ ਸਰੂਪ ਨਾ ਅਗਨੀ ਤੱਤ। ਹਰਿ ਵਡਾ ਸ਼ਾਹੋ ਭੂਪ ਸੀਤਲ ਸਤਿ। ਆਪੇ ਜਾਣੇ ਰੰਗ ਰੂਪ, ਆਪੇ ਜਾਣੇ ਆਪਣਾ ਨਤ। ਚੇਤਨ ਸਤ੍ਹਾ ਫੇਰੇ ਅੰਧਕੂਪ, ਨਾ ਕੋਈ ਸਮਝਾਏ ਦੇ ਦੇ ਮਤਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੇ ਵਸੇ ਘਰ, ਬ੍ਰਹਿਮੰਡ ਖੰਡ ਸਦਾ ਸਮਰਥਾ। ਦਸਮ ਦਵਾਰਾ ਡੂੰਘਾ ਤਾਲ। ਕਵਣ ਦਵਾਰੇ ਵੱਜੇ ਛਾਲ। ਗੁਰਮੁਖ ਵਿਰੋਲੇ ਕਿਹੜਾ ਲਾਲ। ਪਿਛਲਾ ਚੁੱਕੇ ਜਗਤ ਝੇੜਾ, ਅਗੇ ਮਿਲੇ ਇਕ ਦਲਾਲ। ਨਾਤਾ ਤੁੱਟੇ ਕਾਇਆ ਖੇੜਾ, ਦੀਪਕ ਜੋਤੀ ਜਗੇ ਥਾਲ। ਕਵਣ ਦਵਾਰੇ ਦਿਸੇ ਖੁਲ੍ਹਾ ਵਿਹੜਾ, ਚੇਤਨ ਸਤ੍ਹਾ ਲਏ ਭਾਲ। ਦਸਮ ਦਵਾਰੀ ਹੋਏ ਨਿਬੇੜਾ, ਨਾ ਕੋਈ ਕਾਲ ਨਾ ਮਹਾਂਕਾਲ। ਜੋਤੀ ਜੋਤ ਸਰੂਪ ਹਰਿ, ਏਕਾ ਵਸੇ ਸਚ ਘਰ, ਦਸਮ ਦਵਾਰੀ ਹਰਿ ਨਿਰੰਕਾਰੀ ਘਰ ਬਾਹਰੀ ਕਿਹੜੀ ਚਲੇ ਅਵੱਲੜੀ ਚਾਲ। ਅਵੱਲੜੀ ਚਾਲ ਕਵਣ ਰਖਾਈਆ। ਸ਼ਬਦ ਸਰੂਪੀ ਮਾਰੇ ਛਾਲ, ਦਸਮ ਦਵਾਰੀ ਬਾਹਰ ਹੋੋ ਜਾਈਆ। ਕਵਣ ਲਏ ਗੋਦ ਉਠਾਲ, ਮਾਤ ਪਿਤ ਕਵਣ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਕਵਣ ਧਾਮ ਸਚ ਸਿੰਘਾਸਣ ਆਸਣ ਡੇਰਾ ਲਾਈਆ। ਕਵਣ ਮੋਰੀ ਦਸਮ ਦਵਾਰ। ਕਵਣ ਸਾਜਣ ਮੀਤ ਮੁਰਾਰ। ਕਵਣ ਘਰ ਮਿਲੇ ਭੁਜਾ ਪਸਾਰ। ਲਹਿਣਾ ਦੇਣਾ ਜਾਏ ਚੁੱਕ। ਨੌਂ ਦਵਾਰੇ ਜਾਇਣ ਰੁੱਕ। ਦਸਮ ਦਵਾਰੇ ਲੈ ਜਾਣਾ ਚੁਕ। ਕਾਇਆ ਡਾਲ੍ਹ ਜਾਏ ਸੁੱਕ। ਅੰਮ੍ਰਿਤ ਮਾਰੇ ਇਕ ਉਛਾਲ, ਚਰਨ ਚੁੰਮੇ ਨੀਚੇ ਝੁੱਕ। ਜੋਤੀ ਜੋਤ ਸਰੂਪ ਹਰਿ, ਰਾਹ ਵਿਚ ਨਾ ਜਾਏ ਰੁਕ। ਆਪ ਆਪਣੀ ਗੋਦ ਉਠਾਉਣਾ। ਦਰਗਾਹ ਸਾਚੀ ਧਾਮ ਬਹਾਉਣਾ। ਕਾਇਆ ਲੇਖੇ ਚਾਮ ਲਗਾਉਣਾ। ਅੰਮ੍ਰਿਤ ਆਤਮ ਸਾਚਾ ਜਾਮ ਪਿਆਉਣਾ। ਪੂਰਨ ਹੋਏ ਮਾਤ ਕਰਮ, ਕਲਜੁਗ ਕਾਲਾ ਭੇਸ ਮਿਟਾਉਣਾ। ਜੋਤੀ ਜੋਤ ਸਰੂਪ ਹਰਿ, ਏਕ ਮੰਗੇ ਸਚ ਵਰ, ਸੁਨ ਅਗੰਮੀ ਪਾਰ ਕਰਾਉਣਾ। ਸੁਨ ਅਗੰਮੀ ਕਰ ਵਿਚਾਰ। ਕਾਇਆ ਦਿਸੇ ਮਾਤ ਨਿਕੰਮੀ, ਮਰੇ ਜੀਵੇ ਮਰ ਮਰ ਜੰਮੀ, ਮਾਤ ਗਰਭ ਹੋਏ ਦੁਖਿਆਰ। ਗਗਨ ਪਤਾਲੀ ਹਿਲੇ ਥੰਮ੍ਹੀ, ਧਰਤ ਮਾਤ ਕਰੀ ਪੁਕਾਰ। ਆਪੇ ਬਣਨਾ ਸਾਚੀ ਅੰਮੀ, ਆਤਮ ਸੀਰ ਦੇਣਾ ਠੰਡਾ ਠਾਰ। ਜੋਤੀ ਜੋਤ ਸਰੂਪ ਹਰਿ, ਏਕਾ ਮੰਗੇ ਸਚ ਵਰ, ਸਦਾ ਖੁਲ੍ਹ੍ਹਾ ਰਹੇ ਬੰਦ ਕਿਵਾੜ। ਮੰਗੀ ਮੰਗ ਅਪਰ ਅਪਾਰੀ, ਕਿਰਪਾ ਕਰ ਗੁਰਮੁਖ ਪਿਆਰਿਆ। ਲੋਕਮਾਤ ਨਾ ਆਏ ਹਾਰੀ, ਮਿਟੇ ਦੁੱਖ ਸਰਬ ਸੰਸਾਰਿਆ। ਨਿਰਮਲ ਜੋਤ ਕਰ ਅਕਾਰੀ, ਤ੍ਰਿਸਨਾ ਭੁੱਖ ਜਾਏ, ਮਿਲੇ ਨਾਮ ਸ਼ਬਦ ਅਧਾਰਿਆ। ਪੰਜਾਂ ਮਿਟੇ ਚੋਰ ਯਾਰੀ, ਸ਼ਬਦ ਮਿਲੇ ਇਕ ਉਡਾਰੀ, ਲੋਆਂ ਪੁਰੀਆਂ ਕਰੇ ਬਾਹਰਿਆ। ਲੇਖ ਲਿਖਾਉਣਾ ਪਹਿਲੀ ਵਾਰੀ, ਮੰਗੇ ਵਰ ਹਰਿ ਨਿਰੰਕਾਰੀ, ਨਿਭੇ ਨਾਲ ਸੱਚੀ ਯਾਰੀ, ਉਠਾਏ ਇਕ ਸੱਚੀ ਉਡਾਰੀਆ। ਕਵਣ ਵਾਹਿਗੁਰੂ ਕਵਣ ਅਕਾਲ। ਕਵਣ ਗੁਰੂ ਜਗਤ ਦਲਾਲ। ਬਲਵੰਤ ਅੰਤ ਅੰਤ ਅੰਤ ਭਸਮੰਤ, ਫਲ ਨਾ ਦਿਸੇ ਡਾਲ੍ਹ। ਸ਼ਬਦ ਲਿਖਾਉਣਾ ਸਾਚਾ ਛੰਤ, ਲੋਕਮਾਤ ਨਾ ਬਣ ਕੰਗਾਲ। ਮਹਿੰਮਾ ਗਣਤ ਸਦਾ ਅਗਣਤ, ਹਿੱਤ ਚਿੱਤ ਨਿੱਤ ਨਵਿਤ ਦੀਨਾ ਬੰਧੂ ਦੀਨ ਦਿਆਲ ਕਿਰਪਾਲ। ਆਪ ਬਣਾਉਣਾ ਆਪਣਾ ਮਿਤ, ਵੇਖ ਵਖਾਉਣੀ ਵਾਰ fਥੱਤ, ਆਪ ਆਪਣੀ ਸੁਰਤ ਸੰਭਾਲ। ਜੋਤੀ ਜੋਤ ਸਰੂਪ ਹਰਿ, ਆਪੇ ਵਸੇ ਸਚ ਘਰ, ਨਾ ਕੋਈ ਖਾਏ ਕਾਲ ਜੰਜਾਲ ਮਹਾਂਕਾਲ। ਆਪੇ ਜੋਤ ਆਪ ਅਕਾਲਾ। ਨਾ ਕੋਈ ਵਰਨ ਨਾ ਕੋਈ ਗੋਤ, ਦੀਨਾਂ ਨਾਥ ਦੀਨ ਦਿਆਲਾ। ਨਾ ਕੋਈ ਦੋਧ ਨਾ ਕੋਈ ਪੋਤ, ਜੁਗਾ ਜੁਗੰਤ ਸਦਾ ਰੱਖਵਾਲਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਗੁਰ ਆਪੇ ਗੋਪਾਲਾ। ਗਰਜ਼ ਫਰਜ ਵਿਚ ਨਾ ਸੰਸਾਰ। ਇਕੋ ਗਰਜ਼ ਨਾਮ ਕਰਤਾਰ। ਨਾ ਕੋਈ ਜਾਣੇ ਜਗਤ ਤਰਜ਼, ਛੱਤੀ ਰਾਗ ਨਾ ਰਹੇ ਉਚਾਰ। ਨਾ ਕਦੇ ਹੋਏ ਹਰਜ ਮਰਜ, ਤਨ ਨਾ ਚੜ੍ਹੇ ਮਾਤ ਬੁਖਾਰ। ਆਪ ਆਪਣਾ ਸਮਝੀਂ ਫਰਜ, ਉਤਰ ਦੇਣਾ ਹੋ ਖ਼ਬਰਦਾਰ। ਸਿਰ ਚੜ੍ਹਿਆ ਰਹੇ ਨਾ ਤੇਰੇ ਕਰਜ਼, ਮੰਗੇ ਮੰਗ ਇਕ ਦਾਤਾਰ। ਵੇਖੇ ਖੇਲ ਇਕ ਅਸਚਰਜ, ਜੋਤੀ ਜਗੇ ਅਗੰਮ ਅਪਾਰ। ਚੇਤਨ ਸਤ੍ਹਾ ਨਾ ਰਹੀ ਵਰਜ, ਕਿਸ ਘਰ ਵਸੇ ਨਰ ਨਿਰੰਕਾਰ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਮੰਗੇ ਦਰ ਪਿਆਰ। ਇਕ ਖਜ਼ਾਨਾ ਦੇਣਾ ਨਾਮ। ਸ਼ਬਦ ਨਿਸ਼ਾਨਾ ਠੰਡੀ ਛਾਂ। ਦੋ ਜਹਾਨਾਂ ਪਿਤਾ ਮਾਂ। ਗੁਣ ਨਿਧਾਨਾ ਪਕੜੇ ਬਾਂਹ। ਜੋਤੀ ਜੋਤ ਸਰੂਪ ਹਰਿ, ਏਕਾ ਮੰਗੇ ਨਾਮ ਵਰ, ਸਾਚੇ ਘਰ ਨਾ ਝੂਠੇ ਉਡਣੇ ਕਾਂ। ਕਵਣ ਬਖ਼ਸ਼ੇ ਬਖ਼ਸ਼ਣਹਾਰ। ਕਵਣ ਮੇਲ ਮਿਲੇ ਕੰਤ ਭਤਾਰ। ਕਵਣ ਗੁਰ ਕਵਣ ਚੇਲੇ, ਕਵਣ ਕਰੇ ਤਨ ਸ਼ਿੰਗਾਰ। ਕਵਣ ਖੇਲ ਆਪਣੀ ਖੇਲੇ, ਪਾਰਬ੍ਰਹਮ ਰੂਪ ਅਪਾਰ। ਜੋਤੀ ਜੋਤ ਸਰੂਪ ਹਰਿ, ਏਕਾ ਮੰਗੇ ਨਾਮ ਵਰ, ਦੇਣਾ ਮਾਤ ਕਰ ਪਿਆਰ। ਸਚ ਦਵਾਰਾ ਕਿਸ ਦਰ ਪਾਈਏ। ਸਾਚਾ ਕਰੇ ਵਣਜ ਵਪਾਰਾ, ਕਵਣ ਦਲਾਲ ਵਿਚ ਰਖਾਈਏ। ਸਿੰਘ ਬਲਵੰਤ ਅੱਜੇ ਕਵਾਰਾ, ਪੁਰਖ ਅਬਿਨਾਸ਼ੀ ਜੋਤ ਨਾ ਅਜੇ ਵਿਆਹੀਏ। ਨਾਵੇਂ ਦਰ ਹਾਹਾਕਾਰਾ, ਦਸਵੇਂ ਧੂੰਆਂਧਾਰ ਰਖਾਈਏ। ਮਿਲੇ ਮੇਲ ਹਰਿ ਕੰਤ ਪਿਆਰਾ, ਆਪ ਆਪਣਾ ਦਰਸ਼ਨ ਪਾਈਏ। ਗੁਰਮੁਖ ਸਾਚੇ ਸੰਤ ਸਾਧ ਏਕਾ ਧਾਰਾ, ਆਤਮ ਵੱਜੇ ਇਕ ਵਧਾਈਏ। ਪੁਰਖ ਅਬਿਨਾਸ਼ੀ ਮੰਗੇ ਬਣ ਭਿਖਾਰ, ਸਚ ਵਸਤੂ ਝੋਲੀ ਪਾਈਏ। ਸਾਚਾ ਸਚ ਕਿਸ ਧਾਮ ਸੁਹਾਏ, ਕਵਣ ਸਚ ਤਨ ਮਨ ਕਾਇਆ ਜਾਏ ਰੱਚ, ਕਵਣ ਜਿਹਵਾ ਆਖ ਸੁਣਾਈਏ। ਕਵਣ ਦਵਾਰੇ ਰਿਹਾ ਨੱਚ, ਬਾਹੋਂ ਪਕੜ ਕੋਲ ਬਹਾਈਏ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਮੰਗੇ ਸਚ ਵਸਤ, ਸਤਿ ਸੰਤੋਖੀ ਧੀਰ ਧਰਾਈਏ। ਸਾਚੇ ਸਚ ਕੀ ਵਡਿਆਈ, ਕਾਇਆ ਭਾਂਡਾ ਦੀਸੇ ਕੱਚ, ਅੰਤਮ ਵੇਲੇ ਭੰਨ ਵਖਾਈਏ। ਪੰਜਾਂ ਤੱਤਾਂ ਰਿਹਾ ਮੱਚ, ਤ੍ਰਿਸਨਾ ਅਗਨ ਇਕ ਲਗਾਈਏ। ਵਸਤ ਪਾਉਣੀ ਨਾਮ ਸੱਚ, ਪੂਰੀ ਏਕਾ ਆਸ ਕਰਾਈਏ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਾ ਮਾਇਆ ਭਰਮ ਭੁਲਾਈਏ। ਸਤਿਗੁਰ ਸਾਵਣ ਸਤਿ ਧਾਮ ਸੁਹਾਇਆ। ਬਹੱਤਰ ਨਾੜੀ ਨਾ ਉਬਲੀ ਰਤ, ਜੋਤੀ ਨੂਰ ਨਾ ਕਿਸੇ ਵਖਾਇਆ। ਗਰੀਬ ਨਿਮਾਣਿਆਂ ਘਰ ਘਰ ਬੈਠਿਆਂ ਰੱਖੇ ਪਤਿ, ਅੰਦਰ ਮੰਦਰ ਜਿਸ ਧਿਆਇਆ। ਸਾਧ ਸੰਤ ਕਿਸੇ ਨਾ ਆਇਆ ਹੱਥ, ਆਪ ਆਪਣੇ ਰੰਗ ਸਮਾਇਆ। ਸ਼ਬਦ ਦਾਤ ਨਾ ਦਿਤੀ ਕਿਸੇ ਵੱਥ, ਕਾਇਆ ਰੰਗ ਨਾ ਕਿਸੇ ਚੜ੍ਹਾਇਆ। ਮਾਇਆ ਰਾਣੀ ਪਾਏ ਨੱਥ, ਵੇਲੇ ਅੰਤਮ ਬਚਨ ਸੁਣਾਇਆ। ਕਥਨੀ ਸਭ ਦੀ ਰਿਹਾ ਕੱਥ, ਆਤਮ ਭਰਮ ਭਉ ਗੁਵਾਇਆ। ਜੋਤੀ ਜੋਤ ਸਰੂਪ ਹਰਿ, ਏਕਾ ਵਸੇ ਸਚ ਘਰ, ਸਤਿ ਸਤਿਵਾਦੀ ਸਤਿ ਪੁਰਖ ਨਿਰੰਜਣ ਵਿਚ ਸਮਾਇਆ। ਸੰਤ ਸੁਹੇਲੇ ਰਹੇ ਪੁਕਾਰ। ਸਾਵਣ ਸਾਵਣ ਕਹਿੰਦੇ ਯਾਰ। ਜੈਮਲ ਗਿਆ ਭੇਖ ਧਰ, ਜਿਉਂ ਬਾਵਨ ਮਿਲੇ ਨਾ ਕਿਸੇ ਮੀਤ ਮੁਰਾਰ। ਆਪਣੀ ਹੱਥੀਂ ਨਾ ਆਪ ਫੜਾਇਆ ਕਿਸੇ ਦਾਮਨ, ਘਰ ਘਰ ਬੈਠੇ ਕਰਨ ਵਿਚਾਰ। ਗਰੀਬ ਨਿਮਾਣਿਆਂ ਸਦਾ ਜਾਮਨ, ਰਸਨਾ ਗਾਇਣ ਕਰਨ ਪੁਕਾਰ। ਮੇਟ ਮਿਟਾਏ ਅੰਧੇਰੀ ਸ਼ਾਮਨ, ਅੱਠੇ ਪਹਿਰ ਖ਼ਬਰਦਾਰ। ਜੋਤੀ ਜੋਤ ਸਰੂਪ ਹਰਿ, ਏਕਾ ਵਸੇ ਸਚ ਘਰ, ਸਤਿਗੁਰ ਸਾਵਣ ਪਤਤ ਪਾਵਨ ਜੋਤੀ ਨੂਰ ਜੋਤ ਨਿਰੰਕਾਰ। ਹਰਿ ਧਰਮ ਜੈਕਾਰ ਵਿਚ ਸੰਸਾਰਿਆ। ਏਕਾ ਦੇਵੇ ਸ਼ਬਦ ਅਧਾਰ, ਸਾਚੀ ਵਸਤ ਅਪਰ ਅਪਾਰਿਆ। ਪੂਰਬ ਕਰਮਾਂ ਰਿਹਾ ਵਿਚਾਰ, ਸਤਿਜੁਗ ਦੋਏ ਜੋੜ ਕਰੇ ਨਿਮਸਕਾਰਿਆ। ਕਲਜੁਗ ਕਾਲੇ ਪੈਣੀ ਮਾਰ, ਚਾਰੋਂ ਕੁੰਟ ਜੰਤ ਹੰਕਾਰਿਆ। ਗੁਰਮੁਖ ਸਾਚੇ ਪਾਰ ਉਤਾਰ, ਬੇੜਾ ਬੰਨੇ ਬੰਨਣਹਾਰ ਆਪ ਅਖਵਾ ਰਿਹਾ। ਆਪੇ ਮੇਲ ਮੀਤ ਮੁਰਾਰ, ਸੰਗ ਸੁਹੇਲਾ ਆਪ ਅਖਵਾ ਰਿਹਾ। ਮਾਨਸ ਦੇਹੀ ਝੂਠਾ ਯਾਰ। ਨਾਰ ਭਤਾਰ ਕੰਤ ਸੁਹਾਗੀ ਇਕ ਮਿਲਾ ਰਿਹਾ। ਬੇਮੁਖ ਜੀਵਾਂ ਬਾਜੀ ਅੰਤਮ ਜਾਣੀ ਹਾਰ, ਸ਼ਬਦ ਸਾਰ ਨਾ ਕੋਈ ਪਾ ਰਿਹਾ। ਏਕਾ ਦੇਣੀ ਸ਼ਬਦ ਧਾਰ, ਬੇਮੁਹਾਣਾ ਜਗਤ ਰੁੜਾ ਰਿਹਾ। ਗੁਰਮੁਖ ਬਖ਼ਸ਼ੇ ਚਰਨ ਪਿਆਰ, ਬਿਧਾਤਾ ਨਾਤਾ ਆਪ ਜੁੜਾ ਰਿਹਾ। ਭਰਮੇ ਭੁੱਲਾ ਸਰਬ ਸੰਸਾਰ, ਹੰਕਾਰੀ ਘੋੜਾ ਇਕ ਦੁੜਾ ਰਿਹਾ। ਹਰਿਜਨ ਸਾਚੇ ਲਏ ਉਭਾਰ, ਸੋਹੰ ਪੱਲੂ ਆਪ ਫੜਾ ਰਿਹਾ। ਦਰਗਾਹ ਸਾਚੀ ਸ਼ਬਦ ਉਡਾਰ, ਦਰ ਦਵਾਰੇ ਆਪ ਬਹਾ ਰਿਹਾ। ਗੁਣ ਗੁਣਵੰਤਾ ਕਰ ਸ਼ਿੰਗਾਰ, ਚੋਲੀ ਨਾਮ ਤਨ ਪਹਿਨਾ ਰਿਹਾ। ਸ਼ਬਦ ਬਖ਼ਸ਼ੇ ਫੂਲਨਹਾਰ, ਸੋਹੰ ਸਿਹਰਾ ਸੀਸ ਗੁੰਦਾ ਰਿਹਾ। ਸ਼ਬਦ ਘੋੜਾ ਕਰ ਤਿਆਰ, ਵਾਗ ਆਪਣੇ ਹੱਥ ਰਖਾ ਰਿਹਾ। ਗੁਰਮੁਖ ਸਾਚੇ ਖ਼ਬਰਦਾਰ, ਸਚ ਸੁਨੇਹੜਾ ਇਕ ਸੁਣਾ ਰਿਹਾ। ਆਪ ਚੜ੍ਹਾਏ ਵਾਰੋ ਵਾਰ, ਇਕ ਇਕੱਲਾ ਖੇਲ ਰਚਾ ਰਿਹਾ। ਦਰਗਾਹ ਸਾਚੀ ਧਾਮ ਨਿਆਰ, ਸਚ ਮਹੱਲਾ ਆਪ ਵਸਾ ਰਿਹਾ। ਕੋਈ ਨਾ ਦੀਸੇ ਪੰਚਮ ਯਾਰ, ਏਕਾ ਧਾਰ ਪ੍ਰੇਮ ਵਹਾ ਰਿਹਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚੇ ਸਾਚੀ ਬਣਤ ਬਣਾ ਰਿਹਾ। ਸਤਿਜੁਗ ਸਾਚੇ ਜਾਗ, ਸੁਣ ਸੁਖਮਨ ਰਾਗਿਆ। ਜਨ ਭਗਤਾਂ ਆਤਮ ਲੱਗੇ ਭਾਗ, ਬੁੱਝੇ ਮਾਇਆ ਅੱਗਨੀ ਆਗਿਆ। ਮਿਲੇ ਮੇਲ ਹਰਿ ਕੰਤ ਸੁਹਾਗ, ਆਪੇ ਧੋਏ ਪਿੱਛਲੇ ਦਾਗਿਆ। ਦਰ ਦਵਾਰੇ ਹੰਸ ਬਣਾਏ ਕਾਗ, ਦੀਪਕ ਜੋਤੀ ਜਗੇ ਚਿਰਾਗਿਆ। ਚਰਨ ਕਵਲ ਪ੍ਰਭ ਜਾਣਾ ਲਾਗ, ਧੁਰ ਦਰਗਾਹੀ ਆਇਆ ਭਾਗਿਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚੇ ਇਕ ਸੁਣਾਏ ਸੋਹੰ ਸੱਚਾ ਰਾਗਿਆ। ਸਤਿਜੁਗ ਸਾਚੇ ਸਚ ਹਰਿ ਪੁਕਾਰਿਆ। ਦੇਹੀ ਭਾਂਡੇ ਕਾਚਨ ਕੱਚ, ਆਪੇ ਘੜੇ ਹਰਿ ਠਠਿਆਰਿਆ। ਮਾਟੀ ਪੁਤਲੇ ਰਹੇ ਨਚ, ਨੌਂ ਦਵਾਰੇ ਜਗਤ ਗਵਾਰਿਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚਾ ਮਾਤ ਧਰ, ਕਰੇ ਖੇਲ ਵਾਰੋ ਵਾਰਿਆ। ਸਤਿਜੁਗ ਪਾਈ ਸਾਰ ਸੁਰਤ ਸੰਭਾਲੀਆ। ਪ੍ਰਭ ਅਬਿਨਾਸ਼ੀ ਬਖ਼ਸ਼ੇ ਚਰਨ ਪਿਆਰ, ਕਲਜੁਗ ਰੈਣ ਘਟਾ ਕਾਲੀਆ। ਅੰਮ੍ਰਿਤ ਦੇਵੇ ਠੰਡੀ ਧਾਰ, ਧੁਰ ਦਰਗਾਹੀ ਸਚ ਦਲਾਲੀਆ। ਬਜਰ ਕਪਾਟੀ ਜਾਏ ਪਾੜ, ਫਲ ਲਗਾਏ ਕਾਇਆ ਡਾਲ੍ਹੀਆ। ਪੰਜਾਂ ਚੋਰਾਂ ਦੇਵੇ ਝਾੜ, ਸ਼ਬਦ ਵੱਜੇ ਕਾੜ ਕਾੜ ਤੀਰ ਗੁਲਾਲੀਆ। ਹਉਮੇ ਮਮਤਾ ਦੇਵੇ ਸਾੜ, ਅੱਠੇ ਪਹਿਰ ਕਰੇ ਰਖਵਾਲੀਆ। ਜਗੇ ਜੋਤ ਬਹੱਤਰ ਨਾੜ, ਦੀਪਕ ਜੋਤੀ ਸਚ ਦਵਾਲੀਆ। ਸਾਚੇ ਘਰ ਧਰਮ ਅਖਾੜ, ਲੱਗਾ ਰਹੇ ਦਿਵਸ ਰੈਣਾਲੀਆ। ਗੁਰਮੁਖ ਸਾਚੇ ਸੰਤ ਸੁਹੇਲੇ ਕਰ ਕਰ ਮੇਲੇ ਸ਼ਬਦ ਘੋੜੇ ਰਿਹਾ ਚਾੜ੍ਹ, ਜੋ ਜਨ ਆਏ ਸਵਾਲੀਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚੇ ਤੇਰਾ ਪਾਲੀ, ਅੱਠੇ ਪਹਿਰ ਕਰੇ ਰਖਵਾਲੀ, ਬਣਿਆ ਰਹੇ ਸੱਚਾ ਹਾਲੀਆ। ਸਤਿਜੁਗ ਸਾਚੇ ਸੁੱਤ, ਉਠ ਬਲਵਾਨਿਆ। ਆਪ ਉਠਾਏ ਪਾਰਬ੍ਰਹਮ ਅਬਿਨਾਸ਼ੀ ਅਚੁਤ, ਕਰੇ ਖੇਲ ਵਿਚ ਜਹਾਨਿਆ। ਕਲਜੁਗ ਬਦਲ ਗਈ ਰੁੱਤ, ਮਿੱਟਦੀ ਜਾਏ ਘਟਾ ਕਾਲੀਆ। ਜੂਠੇ ਝੂਠੇ ਮਿਟਣੇ ਬੁਤ, ਮਾਤਾ ਗੋਦ ਨਾ ਕੋਈ ਉਠਾਲੀਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚੇ ਤੇਰਾ ਬਣਿਆ ਆਪ ਦਲਾਲੀਆ। ਬਣੇ ਆਪ ਦਲਾਲ ਗਰੀਬ ਨਿਵਾਜਿਆ। ਆਪੇ ਚਲੇ ਅਵੱਲੜੀ ਚਾਲ, ਨੌਂ ਦਵਾਰੇ ਸਾਜਨ ਸਾਜਿਆ। ਸ਼ਬਦ ਮਾਰੇ ਇਕ ਉਛਾਲ, ਪਵਣੀ ਮਾਤ ਪਤਾਲ ਅਕਾਸ਼ ਗਾਜਿਆ। ਆਪ ਸੁਹਾਏ ਅੰਮ੍ਰਿਤ ਸੱਚਾ ਤਾਲ, ਅਨਾਹਦ ਧੁਨ ਮਾਰੇ ਅਵਾਜਿਆ। ਗੁਰਮੁਖ ਸਾਚਾ ਮਾਰੇ ਛਾਲ, ਨਾ ਜਾਣੇ ਵੇਲਾ ਕਲ ਕਿ ਆਜਿਆ। ਨਾਮ ਮੋਤੀ ਮਿਲੇ ਅਨਮੁੱਲੜੇ ਲਾਲ, ਆਪ ਆਪੇ ਪੜਦਾ ਕਾਜਿਆ। ਕਾਇਆ ਮੰਦਰ ਦੀਪਕ ਜੋਤੀ ਜਗੇ ਮਸਤਕ ਥਾਲ, ਅਠੇ ਪਹਿਰ ਰਖਾਵੇ ਲਾਜਿਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚਾ ਮਾਤ ਧਰਾਏ, ਪਰਗਟ ਹੋਏ ਦੇਸ ਮਾਝਿਆ। ਸਤਿਜੁਗ ਨਾਉਂ ਸਤਿ ਸਤਿ ਸਤਵੰਤਿਆ। ਜਨ ਭਗਤਾਂ ਦੇ ਸਮਝਾਵੇ ਮਤ, ਬੇਮੁੱਖਾਂ ਮਾਇਆ ਪਾਏ ਬੇਅੰਤਿਆ। ਨਾ ਕੋਈ ਲਾਏ ਅਜ ਪਜ, ਸ਼ਬਦ ਡੋਰੀ ਜਾਣਾ ਬੱਝ, ਵਡ ਵਡ ਸਾਧਨ ਸੰਤਿਆ। ਜਨ ਭਗਤਾਂ ਪੜਦੇ ਰਿਹਾ ਕੱਜ, ਅੰਮ੍ਰਿਤ ਆਤਮ ਪਿਆਏ ਰੱਜ, ਆਪ ਬਣਾਏ ਸਾਚੀ ਬਣਤਿਆ। ਏਕਾ ਕਾਅਬਾ ਏਕਾ ਹਜ, ਏਕਾ ਤਾਲ ਰਿਹਾ ਵੱਜ, ਗਾਏ ਰਾਗ ਵਾਰ ਮਲਾਰ ਬਸੰਤਿਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚੇ ਦੇਵੇ ਵਡਿਆਈ ਵਡ ਵਡਾ ਜੀਵ ਜੰਤਿਆ। ਹਰਿ ਸਾਚਾ ਨਾਮ ਸਤਿ ਉਪਜਾਇਆ। ਆਪੇ ਰੱਖੇ ਜਗਤ ਪਤਿ, ਦੇ ਮਤ ਰਿਹਾ ਸਮਝਾਇਆ। ਲੱਖ ਚੁਰਾਸੀ ਲੱਥੀ ਸੱਥ, ਰਾਹ ਹੱਥ ਕਿਸੇ ਨਾ ਆਇਆ। ਜਮ ਕੀ ਫਾਸੀ ਕਾਇਆ ਪੱਥਰ, ਜਗਤ ਮਲਾਹ ਨਾ ਕੋਈ ਬਣਾਇਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਸੁਨੇਹੜਾ ਇਕ ਸੁਣਾਇਆ। ਸਚ ਸੁਨੇਹੜਾ ਤਾਲ ਸ਼ਬਦ ਵਜੰਤਿਆ। ਆਪੇ ਬੰਨ੍ਹੇ ਮਾਤ ਬੇੜਾ, ਮਿਟਦਾ ਜਾਏ ਜਗਤ ਝੇੜਾ, ਪ੍ਰਭ ਸਾਚਾ ਖੋਜ ਖੁਜੰਤਿਆ। ਆਪੇ ਕਰੇ ਸਚ ਨਿਬੇੜਾ, ਕਾਇਆ ਵਸੇ ਨਗਰ ਖੇੜਾ, ਮਿਲੇ ਮੇਲ ਆਦਿਨ ਅੰਤਿਆ। ਖੁਲ੍ਹਾ ਵਖਾਏ ਹਰਿ ਜੀ ਵਿਹੜਾ, ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰਖੇ ਪਤਿ ਪਤਤ ਪਤਵੰਤਿਆ। ਸਤਿ ਸੰਤੋਖ ਧਰਮ ਗਿਆਨ। ਧਰਮ ਗਿਆਨ ਵਿਚ ਜਹਾਨ। ਵਿਚ ਜਹਾਨ ਭਗਤ ਭਗਵਾਨ। ਭਗਤ ਭਗਵਾਨ ਇਕ ਨਿਸ਼ਾਨ। ਇਕ ਨਿਸ਼ਾਨ ਵਾਲੀ ਦੋ ਜਹਾਨ। ਵਾਲੀ ਦੋ ਜਹਾਨ ਧਰਮ ਖੰਡ ਕਰਮ ਖੰਡ ਗਊ ਗਰੀਬਾਂ ਆਇਆ ਗਲੇ ਲਗਾਨ। ਆਪੇ ਪਾਏ ਆਪਣੀ ਵੰਡ, ਸੋਹੰ ਫੂਲਨ ਬਰਖਾ ਆਨਪਾਨ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿ ਸੰਤੋਖ ਗੁਰਮੁਖਾਂ ਦੀਆ ਬ੍ਰਹਮ ਗਿਆਨ। ਸਤਿ ਸੰਤੋਖ ਸ਼ਬਦ ਸ਼ਿੰਗਾਰਿਆ। ਚਰਨ ਦਾਸੀ ਮੁਕਤੀ ਮੋਖ, ਫੂਲਨਹਾਰ ਤਨ ਪਹਿਨਾ ਰਿਹਾ। ਕਲਜੁਗ ਮੇਟਣ ਆਇਆ ਦੋਖ, ਗੁਰਮੁਖ ਸਾਚੇ ਆਪ ਜਗਾ ਰਿਹਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਕਾਇਆ ਉਚਾ ਕੰਢਾ, ਨੀਵੇਂ ਢਾਹ ਆਪ ਵਖਾ ਰਿਹਾ। ਉਚਾ ਕੰਢਾ ਉਚ ਦਿਵਾਰ। ਵੇਲੇ ਅੰਤਮ ਅੰਤ ਪਾਏ ਵੰਡਾ, ਆਪੇ ਢਾਹੇ ਵਾਰੋ ਵਾਰ। ਨਿਥਾਵਿਆਂ ਥਾਉਂ ਵਿਚ ਬ੍ਰਹਿਮੰਡਾ, ਉਪਰ ਛੱਪਰ ਪ੍ਰੇਮ ਪਿਆਰ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗਊ ਗਰੀਬ ਨਿਮਾਣਿਆਂ ਏਕਾ ਬਖ਼ਸ਼ੇ ਚਰਨ ਪਿਆਰ। ਮੂੰਹ ਕਾਲਾ ਪੰਜ ਯਾਰਿਆ। ਪੰਚਮ ਹੋਏ ਖੁਆਰ ਦਰ ਦਵਾਰਿਆ। ਮਿਲਿਆ ਮੇਲ ਮੀਤ ਮੁਰਾਰ, ਕਿਰਪਾ ਕਰੀ ਅਪਰ ਅਪਾਰਿਆ। ਕਾਇਆ ਸੀਤ ਠਾਂਡੇ ਦਰਬਾਰ, ਰਸਨਾ ਚੀਤ ਨਾਉਂ ਨਿਰੰਕਾਰਿਆ। ਇਕ ਵਸਾਏ ਸੱਚੇ ਘਰ ਬਾਹਰ, ਉਚ ਮਹੱਲ ਸ਼ਬਦ ਅਟਾਰੀਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਕਾਲਾ ਮੁਖ, ਤਨ ਮਨ ਉਤਰੇ ਝੂਠਾ ਦੁੱਖ, ਇਕ ਉਪਜਾਏ ਆਤਮ ਸੁੱਖ, ਹਰਿ ਰੰਗ ਗੁਰਮੁਖ ਸਾਚਾ ਮਾਣਿਆ। ਮੁਖ ਕਾਲਾ ਕਾਲਖ ਛਾਹੀਆ। ਪੰਜਾਂ ਚੋਰਾਂ ਆਪੇ ਲਾਈ ਸੰਨ੍ਹ, ਸਚ ਸੁਲਤਾਨਾ ਬੇਪਰਵਾਹੀਆ। ਧਰਮ ਰਾਏ ਦੀ ਕਟੇ ਫਾਹੀ, ਆਪੇ ਤਾਰੇ ਪਕੜ ਬਾਂਹੀਆ। ਦੂਸਰ ਕੋਈ ਜਾਣੇ ਨਾਹੀ, ਅਚਰਜ ਖੇਲ ਕਲ ਵਰਤਾਈਆ। ਹੋਏ ਸਹਾਈ ਸਭਨੀ ਥਾਈਂ ਸ਼ਬਦ ਹਲੂਣੇ ਰਿਹਾ ਜਗਾਈਆ। ਪੰਜੇ ਰੋਵਣ ਮਾਨ ਧਾਹੀ, ਪ੍ਰਭ ਸਾਚੀ ਕਿਰਤ ਕਮਾਈਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਬਣਤ ਆਪੇ ਆਪ ਬਣਾਈਆ। ਮਨ ਸਵਾਏ ਸੁਰਤੀ ਜਾਗੇ। ਸੁਰਤੀ ਜਾਗੇ ਪੰਚਨ ਚੋਰ ਭਾਜੇ। ਪੰਚਨ ਚੋਰ ਭਾਗੇ, ਏਕਾ ਉਪਜੇ ਰਾਗੇ। ਏਕਾ ਉਪਜੇ ਰਾਗ ਪ੍ਰਭ ਚਰਨੀ ਲਾਗੇ। ਪ੍ਰਭ ਚਰਨ ਲਾਗ ਧੋਏ ਦਾਗੇ, ਧੋਏ ਦਾਗ ਹਰਿ ਕੰਤ ਸੁਹਾਗੇ। ਕੰਤ ਸੁਹਾਗ ਸਦਾ ਸੁਹੇਲਾ ਗੁਰਮੁਖ ਉਠਾਏ ਸੋਏ, ਸਦਾ ਸਦਾ ਸਦ ਆਪੇ ਜਾਗੇ। ਹਰਿਜਨ ਅਵਰ ਨਾ ਜਾਣੇ ਕੋਇ, ਲੋਕਮਾਤ ਕਵਣ ਹੰਸ ਕਵਣ ਕਾਗੇ। ਦੀਪਕ ਜੋਤੀ ਕਿਸ ਦਰ ਬਲੋਏ, ਗੁਰਮੁਖ ਬੰਨ੍ਹੇ ਸ਼ਬਦ ਡੋਰੀ ਤਾਗੇ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੀਆ ਦਾਨ ਦਾਤਾਰ ਅਕਾਰਾ ਰੂਪ ਅਗੰਮਾ ਸ਼ਬਦ ਉਡਾਰ, ਆਪ ਆਪਣੇ ਹੱਥ ਰੱਖੇ ਵਾਗੇ। ਸਤਿਜੁਗ ਸੁਰਤ ਸੰਭਾਲ ਮਾਤ ਉਪਾਨਿਆ। ਫਲ ਲੱਗੇ ਤੇਰੇ ਡਾਲ੍ਹ, ਗੁਰਮੁਖਾਂ ਬੇੜਾ ਬੰਨਿਆ। ਏਕਾ ਮਾਰੇ ਨਾਮ ਉਛਾਲ, ਮੇਟ ਮਿਟਾਏ ਦੂਈ ਦਵੈਤੀ ਬੰਨ੍ਹਿਆ। ਨਾ ਕੋਈ ਸ਼ਾਹ ਨਾ ਕੋਈ ਕੰਗਾਲ, ਦੇਵੇ ਧਨ ਨਾਮ ਵਡ ਧਨ ਧਨਿਆ। ਜਨ ਭਗਤਾਂ ਸਦਾ ਸਦਾ ਦਲਾਲ, ਬੇਮੁਖਾਂ ਦਿਸ ਨਾ ਆਏ ਆਤਮ ਅੰਨ੍ਹਿਆ। ਅੱਠੇ ਪਹਿਰ ਕਰੇ ਰਖਵਾਲ, ਪੰਚਾਂ ਪੰਚਾਂ ਆਪੇ ਡੰਨਿਆ। ਜੋਤੀ ਜਗੇ ਕਾਇਆ ਮਾਟੀ ਸਾਚੇ ਥਾਲ, ਸੁਣੇ ਸੁਣਾਏ ਰਾਗ ਸਾਚਾ ਕੰਨਿਆ। ਆਪੇ ਚਲੇ ਅਵੱਲੜੀ ਚਾਲ, ਗੁਰਮੁਖ ਵਿਰਲਾ ਮਾਤ ਮੰਨਿਆ। ਕਾਇਆ ਕਾਅਬਾ ਦੋ ਦੋਆਬਾ ਇਕ ਵਖਾਏ ਸੱਚੀ ਧਰਮਸਾਲ, ਦੂਜਾ ਨਾ ਕੋਈ ਦੀਸੇ ਛੱਪਰ ਛੰਨਿਆ। ਹਰਿ ਹਰਿ ਸੰਤ ਸੁਹੇਲੇ ਰਿਹਾ ਭਾਲ, ਆਪੇ ਪਿਤਾ ਆਪੇ ਮਾਤ ਆਪੇ ਜਨਣੀ ਜਨਿਆ। ਆਦਿ ਅੰਤ ਨਾ ਖਾਏ ਕਾਲ, ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੱਖ ਚੁਰਾਸੀ ਕਰੇ ਹੰਨਿਆ ਬੰਨ੍ਹਿਆ। ਸਤਿਜੁਗ ਸੁਰਤ ਸੰਭਾਲ, ਨਾਮ ਉਪਾਇਆ। ਫਲ ਲਗੇ ਕਾਇਆ ਡਾਲ੍ਹ, ਗੁਰਮੁਖਾਂ ਦੇ ਹਰਿ ਖਵਾਇਆ। ਚਰਨ ਪ੍ਰੀਤੀ ਨਿਭੇ ਨਾਲ, ਮਾਤ ਰੀਤੀ ਰਿਹਾ ਚਲਾਇਆ। ਮਾਨਸ ਦੇਹੀ ਲੱਖ ਚੁਰਾਸੀ ਵਿਚੋਂ ਜੀਤੀ, ਭਾਂਡਾ ਭਰਮ ਭਉ ਭੰਨਾਇਆ। ਕਾਇਆ ਰਹੇ ਸਦਾ ਅਤੀਤੀ, ਗੁਣਵੰਤਾ ਹਰਿ ਹਰਿ ਰਸਨਾ ਗਾਇਆ। ਲੇਖਾ ਚੁਕੇ ਮੰਦਰ ਮਸੀਤੀ, ਗੁਰਦਵਾਰਾ ਕੋਈ ਨਜ਼ਰ ਨਾ ਆਇਆ। ਸਦੀ ਚੌਧਵੀਂ ਅੰਤਮ ਬੀਤੀ, ਜੋਤੀ ਜਾਮਾ ਹਰਿ ਜੀ ਪਾਇਆ। ਬੇਮੁਖ ਭਰਨ ਆਪਣੀ ਕੀਤੀ, ਵੇਲਾ ਆਪਣਾ ਆਪ ਗਵਾਇਆ। ਗੁਰਮੁਖ ਗਾਏ ਸੁਹਾਗੀ ਗੀਤੀ, ਸੋਹੰ ਅੱਖਰ ਇਕ ਪੜ੍ਹਾਇਆ। ਅੱਠੇ ਪਹਿਰ ਪਰਖੇ ਨੀਤੀ, ਦਿਸ ਕਿਸੇ ਨਾ ਆਇਆ। ਮਾਨਸ ਦੇਹੀ ਗੁਰਮੁਖ ਸਾਚੇ ਜੀਤੀ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰਸਨ ਰਸਾਇਣੀ ਜਿਸ ਧਿਆਇਆ। ਸਤਿਜੁਗ ਸਾਚੇ ਸਾਂਤ ਸਤਿ ਵਰਤਾਇਆ। ਪ੍ਰਭ ਅਬਿਨਾਸ਼ੀ ਬੈਠ ਇਕ ਇਕਾਂਤ, ਰਾਹ ਆਪਣਾ ਆਪ ਚਲਾਇਆ। ਦੀਪਾਂ ਲੋਆਂ ਮਾਰੇ ਝਾਤ, ਪੁੱਛੇ ਵਾਤ ਹਰਿ ਰਘੁਰਾਇਆ। ਲੋਕਮਾਤੀ ਦੇਵੇ ਦਾਤ, ਸੋਹੰ ਸਾਚਾ ਜਾਪ ਜਪਾਇਆ। ਬਰਨ ਅਠਾਰਾਂ ਭੈਣ ਭਰਾਤ, ਚਾਰੇ ਵਰਨਾਂ ਇਕ ਕਰਾਇਆ। ਉਤਮ ਰੱਖੀ ਹਰਿ ਜੀ ਜ਼ਾਤ, ਚਰਨ ਪ੍ਰੀਤੀ ਰਿਹਾ ਸਿਖਾਇਆ। ਆਪੇ ਬਖ਼ਸ਼ੇ ਕਮਲਾਪਾਤ, ਅੰਦਰੇ ਅੰਦਰ ਸਰਬ ਸਮਾਇਆ। ਨਾ ਕੋਈ ਪੁਛੇ ਜ਼ਾਤ ਪਾਤ, ਏਕਾ ਰੰਗਣ ਰਿਹਾ ਰੰਗਾਇਆ। ਨਾ ਕੋਈ ਵੇਲਾ ਦੱਸੇ ਪਰਭਾਤ, ਅੱਠੇ ਪਹਿਰ ਦੂਣ ਸਵਾਇਆ। ਰੈਣ ਦਿਵਸ ਪੁੱਛੇ ਵਾਤ, ਆਲਸ ਨਿੰਦਰਾ ਮਗਰੋਂ ਲਾਹਿਆ। ਮੇਟ ਮਿਟਾਏ ਅੰਧੇਰੀ ਰਾਤ, ਹੰਕਾਰੀ ਜਿੰਦਾ ਆਪ ਤੁੜਾਇਆ। ਅੰਮ੍ਰਿਤ ਦੇਵੇ ਬੂੰਦ ਸਵਾਂਤ, ਕਾਇਆ ਠੰਡੀ ਠਾਰ ਰਖਾਇਆ। ਆਪੇ ਪਿਤਾ ਆਪੇ ਮਾਤ, ਜਗਦੀਸਰ ਜਗਤ ਜੋਗ ਕਰਦਾ ਆਇਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚੇ ਸਾਚਾ ਧਰਮ ਰਿਹਾ ਚਲਾਇਆ। ਸਤਿਜੁਗ ਤੇਰਾ ਸਾਚਾ ਤਾਮ, ਪ੍ਰਭ ਸਾਚਾ ਆਪ ਪਕਾਇੰਦਾ। ਲੱਖ ਚੁਰਾਸੀ ਲੇਖੇ ਲੱਗੇ ਝੂਠਾ ਚਾਮ, ਕੰਮ ਕਿਸੇ ਨਾ ਆਇੰਦਾ। ਕੋਈ ਨਾ ਪਏ ਵੇਲੇ ਅੰਤਮ ਦਾਮ, ਸਾਚੇ ਹੱਟ ਨਾ ਕੋਈ ਵਿਕਾਇੰਦਾ। ਗੁਰਮੁਖ ਵਿਰਲਾ ਪੀਵੇ ਅੰਮ੍ਰਿਤ ਆਤਮ ਸਾਚਾ ਜਾਮ, ਸਾਚਾ ਲਾਹਾ ਖੱਟ ਜਗਤ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿਜਨ ਲਪੇਟੇ ਸ਼ਬਦ ਪੱਟ, ਦੂਈ ਦਵੈਤੀ ਮੇਟੇ ਫੱਟ, ਦੁਰਮਤ ਮੈਲ ਦੇਵੇ ਕੱਟ, ਸ਼ਬਦ ਦੁਸ਼ਾਲਾ ਇਕ ਪਹਿਨਾਇੰਦਾ। ਸਤਿਜੁਗ ਸਖੀ ਸੁਲਤਾਨ, ਤਖ਼ਤ ਸੁਹਾਇਆ। ਪ੍ਰਭ ਦਾਤਾ ਮਿਹਰਵਾਨ, ਦਇਆ ਕਮਾਇਆ। ਹੱਥ ਫੜਾਏ ਧਰਮ ਨਿਸ਼ਾਨ, ਸੋਹੰ ਡੰਡਾ ਸੱਚਾ ਲਾਇਆ। ਕਰੇ ਖੇਲ ਗੋਪੀ ਕਾਹਨ, ਮੰਡਲ ਰਾਸ ਬ੍ਰਹਿਮੰਡ ਕਰਾਇਆ। ਜੋਤੀ ਜਗੇ ਕੋਟ ਭਾਨ, ਭੇਵ ਕਿਸੇ ਨਾ ਪਾਇਆ। ਗੁਰਮੁਖ ਵਿਰਲਾ ਕਰੇ ਚਰਨ ਧੂੜ ਇਸ਼ਨਾਨ, ਦੁਰਮਤ ਮੈਲ ਰਿਹਾ ਗਵਾਇਆ। ਹਰਿਜਨ ਮਿਲੇ ਗੁਣ ਨਿਧਾਨ, ਪੱਲੂ ਨਾਮ ਰਿਹਾ ਫੜਾਇਆ। ਲੱਖ ਚੁਰਾਸੀ ਪੀਣ ਖਾਣ, ਜਨ ਹਰਿ ਸੋਇਆ ਆਪ ਜਗਾਇਆ। ਇਕ ਝੁਲਾਏ ਧਰਮ ਨਿਸ਼ਾਨ, ਜੈ ਜੈਕਾਰ ਕਰਾਇਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨੂਰੀ ਜੋਤ ਕਰ ਅਕਾਰ, ਏਕਾ ਰੰਗ ਰਿਹਾ ਚੜ੍ਹਾਇਆ। ਸਤਿਜੁਗ ਸਾਚਾ ਰਾਜ ਰਾਜ ਰਾਜਾਨਿਆ। ਸ਼ਬਦ ਸੀਸ ਸਾਚਾ ਤਾਜ, ਆਪੇ ਬੰਨ੍ਹੇ ਹਰਿ ਭਗਵਾਨਿਆ। ਕਰੇ ਖੇਲ ਦੇਸ ਮਾਝ, ਵੇਸ ਭੇਸ ਕਿਸੇ ਨਾ ਜਾਣਿਆ। ਚਾਰ ਵਰਨਾਂ ਬੰਨ੍ਹੇ ਸਾਂਝ, ਦਰ ਦਰਵੇਸ਼ ਆਪ ਅਖਵਾਨਿਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਣਵੰਤਾ ਗੁਣ ਨਿਧਾਨਿਆ। ਸਤਿਜੁਗ ਸਾਚੀ ਜੋਤ ਜਗਤ ਨਿਰਾਲੀਆ। ਮਿਟ ਜਾਏ ਵਰਨ ਗੋਤ, ਏਕਾ ਦਿਸੇ ਰਾਹ ਸੁਖਾਲੀਆ। ਲੱਖ ਚੁਰਾਸੀ ਰਿਹਾ ਝੋਕ, ਕਲਜੁਗ ਰੈਣ ਘਟਾ ਕਾਲੀਆ। ਗੁਰਮੁਖਾਂ ਸੁਣਾਏ ਏਕਾ ਸ਼ਬਦ ਸਲੋਕ, ਸਰਬ ਤੱਟਾਂ ਹੋਏ ਬੇਹਾਲੀਆ। ਹਰਿ ਕਾ ਭਾਣਾ ਕੋਈ ਨਾ ਸਕੇ ਰੋਕ, ਨਾ ਕੋਈ ਜਾਣੇ ਸ਼ਾਹ ਕੰਗਾਲੀਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਨਿਰੰਜਣ ਏਕਾ ਏਕ ਜੋਤ ਅਕਾਲੀਆ। ਸਤਿਜੁਗ ਸਾਚੇ ਸ਼ਬਦ ਮਾਤ ਉਘਾੜਿਆ। ਕਲਜੁਗ ਜੀਵ ਭਾਂਡੇ ਕਾਚੇ, ਬੇਮੁਖ ਚਬਾਏ ਆਪਣੀ ਦਾੜ੍ਹਿਆ। ਭਗਤ ਜਨਾਂ ਹਰਿ ਹਿਰਦੇ ਵਾਚੇ, ਦਰਸ ਦਿਖਾਏ ਸਾਚੋ ਸਾਚੇ, ਘੋੜੇ ਆਪੇ ਚਾੜ੍ਹਿਆ। ਜੂਠ ਝੂਠ ਨਾ ਪ੍ਰਭ ਦਰ ਨਾਚੇ, ਨੇੜ ਨਾ ਆਏ ਪੰਚਮ ਧਾੜਿਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧਰਤ ਮਾਤ ਵੇਖੇ ਇਕ ਅਖਾੜਿਆ। ਸਤਿਜੁਗ ਸਾਚਾ ਹੋ ਤਿਆਰ, ਲੋਕਮਾਤੀ ਚਰਨ ਟਿਕਾਇੰਦਾ। ਅੱਠੇ ਪਹਿਰ ਖ਼ਬਰਦਾਰ, ਕਲਜੁਗ ਲੇਖਾ ਬਾਕੀ ਆਪ ਲਿਖਾਇੰਦਾ। ਮਾਇਆ ਰਾਣੀ ਵਡ ਜਰਵਾਣੀ ਹੋਏ ਖੁਆਰ, ਰਿਖੀ ਨਾਰ ਨਾ ਕੋਇ ਪਾਵੇ ਮਾਤ ਸਾਰ, ਹਾਹਾਕਾਰ ਕਰਾਇੰਦਾ। ਭਰਮੇ ਭੁੱਲੇ ਜੰਤ ਗਵਾਰ, ਦਰ ਦਰ ਘਰ ਘਰ ਵਿਭਚਾਰ, ਸਾਚੀ ਸਾਰ ਨਾ ਕੋਈ ਪਾਇੰਦਾ। ਸ਼ਬਦ ਸਰੂਪੀ ਮਾਰੇ ਮਾਰ, ਨਾ ਕੋਈ ਵੇਖੇ ਨਰ ਨਾਰ, ਬੇਮੁਖ ਜੀਵਾਂ ਬੇੜਾ ਆਪ ਰੁੜ੍ਹਾਇੰਦਾ। ਗੁਰਮੁਖ ਸਾਚੇ ਸਚ ਪਿਆਰ, ਸਾਚੀ ਗਲੀ ਮੀਤ ਮੁਰਾਰ, ਸਿਧਾ ਰਾਹ ਇਕ ਵਖਾਇੰਦਾ। ਏਕਾ ਦਿਸੇ ਦਰ ਦਰਬਾਰ, ਖਿੜ ਖਿੜ ਹੱਸੇ ਸੱਚੀ ਸਰਕਾਰ, ਸ਼ਬਦ ਨਿਰਾਲੇ ਅੰਦਰ ਵਸੇ ਨਾ ਕੋਈ ਦੂਸਰ ਪਹਿਰੇਦਾਰ, ਸਾਚੇ ਧਾਮ ਆਪ ਸੁਹਾਇੰਦਾ। ਗੁਰਮੁਖ ਚੜ੍ਹੇ ਵਾਰੋ ਵਾਰ, ਬਾਂਹ ਫੜੇ ਕੰਤ ਭਤਾਰ, ਕੋਈ ਨਾ ਅੜੇ ਸੰਤ ਦੁਲਾਰ, ਸਾਚਾ ਰਾਹ ਆਪ ਵਖਾਇੰਦਾ। ਅੰਮ੍ਰਿਤ ਆਤਮ ਬਖ਼ਸ਼ੇ ਸਾਚੀ ਧਾਰ, ਬਜਰ ਕਪਾਟੀ ਆਰ ਪਾਰ। ਤੀਰਥ ਤਾਟੀ ਵਡ ਸੰਸਾਰ, ਔਖੀ ਘਾਟੀ ਪਾਰ ਕਰਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਆਤਮ ਭਰਮ ਨਿਵਾਰ, ਪੂਰਬ ਕਰਮ ਮਾਤ ਵਿਚਾਰ, ਸਾਚੀ ਧਾਰ ਇਕ ਬੰਨ੍ਹਾਇੰਦਾ। ਸਤਿਜੁਗ ਸਾਚੀ ਧਾਰ ਆਪ ਰਖਾਈਆ। ਗੁਰ ਸ਼ਬਦ ਮੰਤਰ ਪਿਆਰ, ਸਾਚੀ ਰੀਤ ਰਿਹਾ ਚਲਾਈਆ। ਨਾਤਾ ਤੁੱਟੇ ਵੇਦ ਚਾਰ, ਪੁਰਾਨ ਅਠਾਰਾਂ ਕੋਈ ਨਾ ਗਾਈਆ। ਨਾ ਕੋਈ ਦੀਸੇ ਸੰਗ ਮੁਹੰਮਦ ਚਾਰ ਯਾਰ, ਈਸਾ ਮੂਸਾ ਦਏ ਦੁਹਾਈਆ। ਖਾਣੀ ਬਾਣੀ ਹੋਈ ਤਿਆਰ, ਕਲਜੁਗ ਕਾਲੀ ਦਿਸੇ ਧਾਰ, ਏਕਾ ਰਾਹ ਅੰਤਮ ਪਾਈਆ। ਜੋਤੀ ਜੋਤ ਸਰੂਪ ਹਰਿ, ਸਤਿ ਪੁਰਖ ਨਿਰੰਜਣ ਆਪ ਆਪਣੀ ਕਾਰ ਕਮਾਈਆ। ਸਤਿਜੁਗ ਸਾਚੀ ਮਤ ਬੁੱਧ ਬਿਬੇਕਿਆ। ਆਪੇ ਦੇਵੇ ਧੀਰਜ ਮਤ, ਤਨ ਕਾਇਆ ਨਾ ਲੱਗੇ ਸੇਕਿਆ। ਸ਼ਬਦ ਸਰੂਪੀ ਬੰਨ੍ਹੇ ਯਤ, ਹਰਿ ਆਪੇ ਵੇਖੀ ਵੇਖਿਆ। ਜਨ ਭਗਤਾਂ ਜਾਣੇ ਮਿਤ ਗਤ, ਏਕਾ ਏਕ ਏਕਮ ਏਕਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਮੁਕਾਏ ਅਗਲਾ ਪਿਛਲਾ ਲੇਖਿਆ। ਸਤਿਜੁਗ ਮਿਲੀ ਦਾਤ ਸਰਬ ਸਿਕਦਾਰੀਆ। ਆਪੇ ਪੁਛੇ ਅੰਤਮ ਵਾਤ, ਕਲਜੁਗ ਅੰਤਮ ਰਿਹਾ ਕੁਰਲਾਇਆ। ਸਤਿਜੁਗ ਸਾਚੇ ਮਾਰੇ ਝਾਤ, ਸਾਚੀ ਰੰਗਣ ਰਿਹਾ ਚੜ੍ਹਾਇਆ। ਕਲਜੁਗ ਵੇਖੇ ਕਾਲੀ ਰਾਤ, ਸਾਚਾ ਚੰਦ ਕੋਈ ਦਿਸ ਨਾ ਆਇਆ। ਸਤਿਜੁਗ ਸਾਚਾ ਬੈਠ ਇਕਾਂਤ, ਜਨ ਭਗਤਾਂ ਰਿਹਾ ਜਗਾਇਆ। ਕਲਜੁਗ ਕਾਲੇ ਤੁਟਾ ਨਾਤ, ਭੈਣ ਭਰਾਤਾ ਰਿਹਾ ਤਜਾਇਆ। ਸਤਿਜੁਗ ਸਾਚਾ ਅੰਮ੍ਰਿਤ ਬਖ਼ਸ਼ੇ ਬੂੰਦ ਸਵਾਤ, ਜਨ ਭਗਤਾਂ ਨਿਝਰ ਧਾਰ ਰਿਹਾ ਚੁਆਇਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚੇ ਸਾਚਾ ਤਾਜ ਮਾਰ ਅਵਾਜ਼ ਦੇਸ ਮਾਝ, ਆਪਣੀ ਹੱਥੀਂ ਰਿਹਾ ਪਹਿਨਾਇਆ। ਸਤਿਜੁਗ ਸਾਚਾ ਤਾਜ ਸੀਸ ਰਖੰਦੜਾ। ਪ੍ਰਭ ਅਬਿਨਾਸ਼ੀ ਰਖੇ ਲਾਜ, ਸਦ ਬਖ਼ਸ਼ਿੰਦੜਾ। ਸੋਹੰ ਦੇਵੇ ਸੱਚਾ ਦਾਜ ਗੁਣੀ ਗਹਿੰਦੜਾ। ਕਲਜੁਗ ਕਾਲੇ ਖੁਲ੍ਹਾ ਪਾਜ, ਚਾਰੇ ਕੁੰਟਾਂ ਹੋਏ ਨਿੰਦੜਾ। ਜਗਤ ਕੁਰੀਤੀ ਮੁੱਕੇ ਰਾਜ, ਨਾ ਕੋਈ ਜਾਣੇ ਜੀਵ ਜਹੰਦੜਾ। ਆਪਣਾ ਸਾਜਨ ਰਿਹਾ ਸਾਜ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਤ ਨਵਿਤਾ ਕਵਣ ਜਾਣੇ ਵਾਰ ਥਿਤਾ, ਆਪਣੇ ਰੰਗ ਸ਼ਬਦ ਸੰਗ ਸਦਾ ਸਦਾ ਵਸੰਦੜਾ। ਸ਼ਬਦ ਬਾਜ ਹਰਿ ਉਡਾਇਆ ਏ। ਆਪੇ ਬਖ਼ਸ਼ੇ ਆਪਣਾ ਤਾਜ, ਸੀਸ ਜਗਦੀਸ ਆਪ ਪਹਿਨਾਇਆ ਏ। ਸਾਚੇ ਸਾਜਨ ਰਿਹਾ ਸਾਜ, ਸ਼ਬਦ ਸਰੂਪੀ ਮੇਲ ਮਿਲਾਇਆ ਏ। ਜਨ ਹਰਿ ਰੱਖਣ ਆਇਆ ਲਾਜ, ਨਾ ਭੇਵ ਮਾਤ ਰਖਾਇਆ ਏ। ਆਪ ਕਰਾਏ ਆਪਣਾ ਕਾਜ, ਸੰਗੀ ਸਾਥੀ ਨਾ ਕੋਈ ਅਖਵਾਇਆ ਏ। ਸ਼ਬਦ ਸਰੂਪੀ ਮਾਰੇ ਅਵਾਜ਼, ਭਗਤਨ ਹਿਤਾ ਰਿਹਾ ਜਗਾਇਆ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੇ ਰੰਗ ਸਮਾਇਆ ਏ। ਸ਼ਬਦ ਉਡਾਰੀ ਬਾਜ ਆਪ ਲਗਾਇੰਦਾ। ਕਾਇਆ ਮੰਦਰ ਉਚ ਪਟਾਰੀ, ਚਾਰੇ ਕੁੰਟਾਂ ਆਪ ਵਖਾਇੰਦਾ। ਦਹਿ ਦਿਸ਼ਾ ਵੇਖੇ ਵਾਰੋ ਵਾਰੀ, ਨਾ ਕੋਈ ਦੂਸਰ ਧਾਮ ਵਖਾਇੰਦਾ। ਜਨ ਭਗਤਾਂ ਕਰੇ ਨਾਮ ਵਣਜ ਵਪਾਰੀ, ਏਕਾ ਵਸਤੂ ਝੋਲੀ ਪਾਇੰਦਾ। ਮਨਮਤ ਭੌਂਦੀ ਜਾਏ ਖੁਆਰੀ, ਗੁਰਮਤ ਸਾਚੀ ਇਕ ਧਰਾਇੰਦਾ। ਦੁਰਮਤ ਕਰੇ ਹਾਹਾਕਾਰੀ, ਹਰਿਜਨ ਕੋਈ ਨਾ ਲਾਗੇ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਭਾਣੇ ਆਪ ਸਮਾਇੰਦਾ। ਹਰਿ ਬਾਜ ਉਡਾਰ ਆਪ ਲਗਾਈਆ। ਮਾਇਆ ਰੂਪੀ ਪਸਰ ਪਸਾਰ, ਸ਼ਾਹੋ ਭੂਪ ਦਿਸ ਨਾ ਆਇਆ। ਲੱਖ ਚੁਰਾਸੀ ਰਿਹਾ ਵਿਚਾਰ, ਜਮ ਕੀ ਫਾਸੀ ਮਾਤ ਲਗਾਈਆ। ਨਾ ਕੋਈ ਦੀਸੇ ਨਰ ਨਾਰ, ਜਗਤ ਜਗਦੀਸ਼ੇ ਰਚਨ ਰਚਾਈਆ। ਈਸਾ ਮੂਸਾ ਆਈ ਹਾਰ, ਸੰਗ ਮੁਹੰਮਦ ਦਏ ਦੁਹਾਈਆ। ਕਲਜੁਗ ਕਾਲੀ ਰੈਣ ਅੰਧਿਆਰ, ਦੀਪਕ ਜੋਤੀ ਨਾ ਕੋਇ ਜਗਾਈਆ। ਮਨਮੁਖ ਰੋਂਦੇ ਧਾਹਾਂ ਮਾਰ, ਧਰਮ ਰਾਏ ਦਏ ਸਜਾਈਆ। ਗੁਰਮੁਖ ਸਾਚੇ ਉਤਰੇ ਪਾਰ, ਚਰਨ ਦਵਾਰੇ ਰਿਹਾ ਬਹਾਈਆ। ਦੇਵੇ ਵਸਤ ਨਾਮ ਅਪਾਰ, ਆਤਮ ਝੋਲੀ ਹਰਿ ਭਰਾਈਆ। ਗੋਬਿੰਦ ਗੋਬਿੰਦ ਗੋਬਿੰਦ ਸਾਚੀ ਧਾਰ, ਸ਼ਬਦ ਬਾਜ ਇਕ ਰਘੁਰਾਈਆ। ਕਰੇ ਖੇਲ ਆਪਣੀ ਵਾਰ, ਸੰਤ ਅਸੰਤ ਭੇਵ ਨਾ ਰਾਈਆ। ਚੜ੍ਹੇ ਚੰਦ ਵਿਚ ਸੰਸਾਰ, ਨੌਂ ਚੰਦੀ ਖ਼ੁਸ਼ੀ ਮਨਾਈਆ। ਨੌਂ ਖੰਡ ਪ੍ਰਿਥਮੀ ਆਰ ਪਾਰ, ਸੱਤਾਂ ਦੀਪਾਂ ਰਿਹਾ ਹਿਲਾਈਆ। ਪੁਰੀਆਂ ਲੋਆਂ ਕਰ ਪਸਾਰ, ਦੇਵੀ ਦੇਵਤ ਰਿਹਾ ਜਗਾਈਆ। ਕਰੋੜ ਤੇਤੀਸਾ ਕਰ ਤਿਆਰ, ਸੁਰਪਤ ਰਾਜੇ ਇੰਦ ਦਏ ਹਿਲਾਈਆ। ਗੁਰਮੁਖ ਸਾਚੇ ਕਰ ਪਿਆਰ, ਤਖ਼ਤ ਤਾਜ਼ ਰਿਹਾ ਦਵਾਈਆ। ਮਾਰੇ ਆਪ ਸ਼ਬਦ ਉਡਾਰ, ਸ਼ਿਵ ਸ਼ੰਕਰ ਰਿਹਾ ਜਗਾਈਆ। ਸ਼ਿਵ ਸ਼ੰਕਰ ਖ਼ਬਰਦਾਰ, ਪ੍ਰਭ ਪੂਰੇ ਦਇਆ ਕਮਾਈਆ। ਮਿਲਿਆ ਮੇਲ ਮੀਤ ਮੁਰਾਰ, ਕਲਜੁਗ ਮਾਇਆ ਮਗਰੋਂ ਲਾਹੀਆ। ਆਉਣਾ ਜਾਣਾ ਵਾਰੋ ਵਾਰ, ਭੀਤਰ ਕੋਈ ਰਹਿਣ ਨਾ ਪਾਈਆ। ਕਲਜੁਗ ਔਧ ਗਈ ਹਾਰ, ਨਾ ਹੋਏ ਕੋਈ ਸਹਾਈਆ। ਪਰਗਟ ਹੋਏ ਨਰ ਅਵਤਾਰ, ਸਾਚੀ ਰਚਨਾ ਆਪ ਰਚਾਈਆ। ਸਿੰਘ ਜਗਦੀਸਾ ਕਰ ਪਿਆਰ, ਜੁਗਤੀ ਜੁਗਤ ਆਪ ਬਣਾਈਆ। ਨੌਂ ਦਵਾਰੇ ਧਰਮ ਦਰਬਾਰ, ਨੌਂ ਦਰ ਵੇਖੇ ਹਰਿ ਰਘੁਰਾਈਆ। ਦਸਵੇਂ ਸੁੱਤਾ ਪੈਰ ਪਸਾਰ, ਦਿਸ ਕਿਸੇ ਨਾ ਆਈਆ। ਅੱਠੇ ਪਹਿਰ ਰਹੇ ਤਿਆਰ, ਗੁਰਮੁਖਾਂ ਗੋਦ ਉਠਾਈਆ। ਸਾਚੀ ਪੁਰੀ ਲਏ ਉਸਾਰ, ਏਕਾ ਧਾਰ ਸ਼ਬਦ ਬੰਧਾਈਆ। ਜਗੇ ਜੋਤ ਇਕ ਨਿਰੰਕਾਰ, ਜਗਤ ਅਕਾਰਾ ਰਿਹਾ ਕਰਾਈਆ। ਰਾਜ ਰਜਾਨਾਂ ਕਰੇ ਖ਼ਬਰਦਾਰ, ਸ਼ਾਹ ਸੁਲਤਾਨਾਂ ਰਿਹਾ ਉਠਾਈਆ। ਚਾਰੋਂ ਕੁੰਟਾਂ ਪੈਣੀ ਮਾਰ, ਦੂਸਰ ਸਾਰ ਕੋਈ ਨਾ ਪਾਈਆ। ਇਕ ਵਖਾਏ ਸੱਚਾ ਘਰ ਬਾਹਰ, ਹਉਮੇ ਹੰਗਤਾ ਰੋਗ ਗਵਾਈਆ। ਚਾਰੇ ਕੁੰਟਾਂ ਹਰਿ ਵਿਚਾਰ, ਦਹਿ ਦਿਸ਼ਾ ਰਿਹਾ ਤਕਾਈਆ। ਆਪ ਅਪਰੰਪਰ ਮੀਤ ਮੁਰਾਰ, ਪੀਤੰਬਰ ਰਿਹਾ ਸੁਹਾਈਆ। ਗੁਣਵੰਤਾ ਗੁਣ ਵਿਚਾਰ, ਪੂਰਨ ਭਗਵੰਤਾ ਖੇਲ ਰਚਾਈਆ। ਵੇਖ ਵਖਾਣੇ ਸ਼ਿਵ ਦਵਾਰ, ਸ਼ਿਵ ਸ਼ਕਤੀ ਆਪ ਟਿਕਾਈਆ। ਆਪ ਉਠਾਏ ਕਰ ਪਿਆਰ, ਵੇਲਾ ਅੰਤਮ ਦਏ ਸੁਹਾਈਆ। ਦੂਸਰ ਕੋਈ ਨਾ ਦਿਸੇ ਯਾਰ, ਮੀਤ ਮੁਰਾਰ ਨਾ ਕੋਈ ਅਖਵਾਈਆ। ਆਪ ਉਠਾਏ ਭੁਜਾ ਪਸਾਰ, ਚਤੁਰਭੁਜ ਹਰਿ ਰਘੁਰਾਈਆ। ਸਾਚਾ ਕਰੇ ਮਾਤ ਵਿਹਾਰ, ਕਲਜੁਗ ਕਲ ਰਿਹਾ ਵਰਤਾਈਆ। ਗੁਰਮੁਖ ਸਾਚੇ ਕਰ ਦੀਦਾਰ, ਉਤਰੇ ਪਾਰ ਖ਼ੁਸ਼ੀ ਮਨਾਈਆ। ਜਗਤ ਮਾਇਆ ਹੋਈ ਖਵਾਰ, ਪਾਈ ਸਾਰ ਦੇਰ ਨਾ ਲਾਈਆ। ਏਕਾ ਦੇਵੇ ਨਾਮ ਅਧਾਰ, ਸੋਹੰ ਅੱਖਰ ਆਪ ਪੜ੍ਹਾਈਆ। ਸੋਹੰ ਪੜ੍ਹਿਆ ਵਿਚ ਸੰਸਾਰ, ਪੌੜੇ ਚੜ੍ਹਿਆ ਅਪਰ ਅਪਾਰ, ਸਿੰਘ ਪਾਲ ਖ਼ੁਸ਼ੀ ਮਨਾਈਆ। ਪ੍ਰਭ ਅਬਿਨਾਸ਼ੀ ਹੋ ਦਿਆਲ, ਆਪੇ ਪਰਖੇ ਆਪਣੇ ਲਾਲ, ਫਲ ਲਗਾਏ ਸਾਚੇ ਡਾਲ੍ਹ, ਪੁਰੀ ਬ੍ਰਹਮ ਰਿਹਾ ਸੁਹਾਈਆ। ਪੁਰੀ ਬ੍ਰਹਮ ਪੂਰ ਕਰਮ, ਨਾ ਮਰੇ ਨਾ ਜਾਏ ਜੰਮ, ਨੇਤਰ ਨੀਰ ਨਾ ਡਿਗੇ ਛੰਮ, ਏਕਾ ਸ਼ਬਦ ਅਧਾਰ ਰਖਾਈਆ। ਨਾਤਾ ਤੁੱਟਾ ਹੱਡ ਮਾਸ ਨਾੜੀ ਚੰਮ, ਘਨਕਪੁਰ ਵਾਸੀ ਸਾਚੀ ਬਣਤ ਬਣਾਈਆ। ਦਇਆ ਕਮਾਈ ਹਰਿ ਰਘੁਰਾਈ ਬ੍ਰਹਮ ਪਾਰਬ੍ਰਹਮ ਬ੍ਰਹਮ ਰੂਪ ਸਦ ਸਮਾਈਆ। ਗਗਨ ਪਤਾਲੀ ਹਿਲੇ ਥੰਮ੍ਹ, ਪੁਰੀਆਂ ਲੋਆਂ ਰਿਹਾ ਉਠਾਈਆ। ਜੋਤੀ ਸ਼ਬਦ ਪਿਆ ਜੰਮ, ਪਵਣੀ ਝੂਲਾ ਰਿਹਾ ਝੁਲਾਈਆ। ਨਾ ਕੋਈ ਖ਼ੁਸ਼ੀ ਨਾ ਕੋਈ ਗ਼ਮ, ਸਾਚਾ ਭਾਣਾ ਇਕ ਵਖਾਈਆ। ਆਪੇ ਜਾਣੇ ਆਪਣਾ ਕਰਮ, ਨਾ ਕੋਈ ਭੇਵ ਨਾ ਕੋਈ ਭਰਮ, ਆਪਣੇ ਰੰਗ ਸਦ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਦੁਲਾਰੇ, ਕਿਰਪਾ ਕਰ ਉਤਰੇ ਪਾਰੇ, ਲੋਕਮਾਤ ਦਏ ਵਡਿਆਈਆ। ਦੇਵੇ ਲੋਕਮਾਤ ਵਡਿਆਈ, ਪੁਰੀ ਬ੍ਰਹਮ ਭਾਗ ਲਗਾਈਆ। ਸਾਚੀ ਵੱਜੀ ਜਗਤ ਵਧਾਈ, ਲੋਆਂ ਪੁਰੀਆਂ ਪੁਰੀਆਂ ਲੋਆਂ ਮੰਗਲਾਚਾਰ ਕਰਾਈਆ। ਦਰ ਘਰ ਸਾਚੇ ਨਾ ਹੋਏ ਕਦੇ ਜੁਦਾਈ, ਵਾਹਵਾ ਸਾਚੀ ਸੇਵ ਕਮਾਈਆ। ਮਿਲਿਆ ਮੇਲ ਸਾਚੇ ਮਾਹੀ, ਵਿਛੜ ਕਦੇ ਨਾ ਜਾਈਆ। ਏਕਾ ਏਕ ਹਰਿ ਰਘੁਰਾਈ, ਵੇਖ ਵਖਾਣੇ ਸਭਨੀਂ ਥਾਈਂਆ। ਦੂਸਰ ਕੋਈ ਦੀਸੇ ਨਾਹੀ, ਆਪੇ ਪਕੜ ਉਠਾਏ ਬਾਹੀਂਆ। ਨਾ ਕੋਈ ਭੈਣਾ ਨਾ ਕੋਈ ਭਾਈ, ਮਾਤ ਪਿਤ ਨਾ ਕੋਈ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੁਰਖ ਅਗੰਮਾ ਆਪਣੀ ਰਚਨ ਰਿਹਾ ਰਚਾਈਆ। ਕਲਜੁਗ ਕਾਲੀ ਧਾਰ ਭਰਮ ਸੰਸਾਰਿਆ। ਮਾਨਸ ਦੇਹੀ ਝੂਠਾ ਚਰਮ, ਕਲਜੁਗ ਜੀਵ ਨਾ ਕਿਸੇ ਵਿਚਾਰਿਆ। ਸਤਿ ਸੰਤੋਖ ਨਾ ਕੋਈ ਜਾਣੇ ਸਾਚਾ ਧਰਮ, ਮਾਇਆ ਰੁੱਲੇ ਆਤਮ ਹੰਕਾਰਿਆ। ਨਾ ਕੋਈ ਜਾਣੇ ਪੂਰਬ ਕਰਮ, ਦਰ ਦਵਾਰਾ ਹਰਿ ਨਿਰੰਕਾਰਾ ਕੋਈ ਨਾ ਪਾਏ ਸਾਰਿਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਕਲਜੁਗ ਤੇਰੀ ਅੰਤਮ ਵਰ, ਆਪੇ ਜਾਣੇ ਆਪਣੀ ਧਾਰਿਆ। ਸਾਚੀ ਧਾਰਾ ਹਰਿ ਬਣਾਈਆ। ਲੱਖ ਚੁਰਾਸੀ ਗਈ ਹਰ, ਪ੍ਰਭ ਅਬਿਨਾਸ਼ੀ ਸਾਰ ਨਾ ਪਾਈਆ। ਕੋਈ ਨਾ ਦੀਸੇ ਸਾਚਾ ਘਰ, ਮਦਿਰਾ ਮਾਸੀ ਦੇਣ ਦੁਹਾਈਆ। ਅੰਮ੍ਰਿਤ ਆਤਮ ਕਿਸੇ ਨਾ ਮਿਲੇ ਸਾਚੇ ਸਰ, ਅੱਠ ਸੱਠ ਤੀਰਥ ਪਤ ਗੁਵਾਈਆ। ਸਾਚਾ ਨਾਮ ਨਾ ਦੇਵੇ ਕੋਈ ਵਰ, ਸਾਧਾਂ ਸੰਤਾਂ ਮਤ ਨਾ ਰਾਈਆ। ਬੇਮੁਖ ਜੀਵਾਂ ਆਪਣਾ ਕੀਤਾ ਲੈਣਾ ਭਰ, ਪਰਗਟ ਹੋਏ ਨਿਹਕਲੰਕ ਨਰਾਇਣ ਨਰ, ਲੋਕਮਾਤ ਵੱਜੀ ਵਧਾਈਆ। ਹਰਿਜਨ ਜਾਏ ਸਰਨੀ ਪੜ, ਪੰਜਾਂ ਚੋਰਾਂ ਨਾਲ ਲੜ, ਪੁਰਖ ਅਬਿਨਾਸ਼ੀ ਲਏ ਫੜ, ਏਕਾ ਅੱਖਰ ਜਗਤ ਵਖਰ ਰਿਹਾ ਪੜ੍ਹਾਈਆ। ਨਾ ਕੋਈ ਸੀਸ ਨਾ ਕੋਈ ਧੜ, ਗੁਰਮੁਖ ਵੇਖੇ ਅੰਦਰ ਵੜ, ਜੋਤੀ ਖੇਲ ਹਰਿ ਰਘੁਰਾਈਆ। ਦਸਮ ਦਵਾਰੀ ਬੈਠਾ ਚੜ੍ਹ, ਕੋਈ ਨਾ ਸਕੇ ਮਾਤ ਫੜ, ਨੌਂ ਦਵਾਰੇ ਸਰਬ ਹਲਕਾਈਆ। ਸਾਚੇ ਘਾੜਨ ਰਿਹਾ ਘੜ, ਬੇਮੁਖ ਜੀਵ ਜਾਣ ਝੜ, ਸਦੀ ਚੌਧਵੀਂ ਦਏ ਦੁਹਾਈਆ। ਲੱਖ ਚੁਰਾਸੀ ਲਏ ਫੜ, ਅਗਨ ਜੋਤ ਜਾਣ ਸੜ, ਕਲਜੁਗ ਕਾਲਖ ਮੱਥੇ ਲਾਈਆ। ਗੁਰਮੁਖ ਸਾਚੇ ਸੰਤ ਸੁਹੇਲ, ਦਰਗਾਹ ਸਾਚੀ ਸਾਚੇ ਮੇਲੇ, ਸਾਚੀ ਬਣਤ ਹਰਿ ਬਣਾਈਆ। ਅਚਰਜ ਖੇਲ ਹਰਿ ਜੀ ਖੇਲੇ, ਆਪੇ ਗੁਰ ਆਪੇ ਚੇਲੇ, ਧਰਮ ਰਾਏ ਦੀ ਕਟੇ ਜੇਲੇ, ਲੱਖ ਚੁਰਾਸੀ ਫੰਦ ਕਟਾਈਆ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਲੋਕਮਾਤ ਹਰਿ ਜੋਤ ਧਰ, ਆਪਣਾ ਭੇਵ ਰਿਹਾ ਛੁਪਾਈਆ। ਆਪਣਾ ਭੇਵ ਆਪ ਛੁਪਾਇਆ। ਦੇਵੀ ਦੇਵ ਕਿਸੇ ਦਿਸ ਨਾ ਆਇਆ। ਹਰਿਜਨ ਵਿਰਲਾ ਲਾਏ ਸੇਵ, ਆਪ ਆਪਣੀ ਦਇਆ ਕਮਾਇਆ। ਗੁਰਮੁਖ ਵਿਰਲਾ ਗਾਏ ਰਸਨਾ ਜਿਹਵ, ਸੋਹੰ ਸਾਚਾ ਸ਼ਬਦ ਪੜ੍ਹਾਇਆ। ਅੰਮ੍ਰਿਤ ਆਤਮ ਫਲ ਖਵਾਏ ਸਾਚਾ ਮੇਵ, ਪੁਰੀਆਂ ਲੋਆਂ ਕਿਸੇ ਹੱਥ ਨਾ ਆਇਆ। ਪੁਰਖ ਅਬਿਨਾਸ਼ੀ ਅਲਖ ਅਭੇਵ, ਘਟ ਘਟ ਵਾਸਾ ਜੋਤ ਪਰਕਾਸ਼ਾ ਇਕ ਕਰਾਇਆ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਆਪ ਆਪਣਾ ਸੰਗ ਨਿਭਾਇਆ। ਕਲਜੁਗ ਕਾਲੇ ਸੰਗ ਆਪ ਨਿਭਾਇੰਦਾ। ਇਕ ਚਲੇ ਅਵੱਲੜੀ ਚਾਲੇ, ਸ਼ਬਦ ਘੋੜੇ ਤੰਗ ਕਸਾਇੰਦਾ। ਫਲ ਦਿਸੇ ਨਾ ਕਿਸੇ ਡਾਲ੍ਹੇ, ਉਚੇ ਮੰਦਰ ਹਰਿ ਜੀ ਢਾਹਿੰਦਾ। ਜਨ ਭਗਤਾਂ ਤੋੜੇ ਜਗਤ ਜੰਜਾਲੇ, ਆਪ ਆਪਣੀ ਗੋਦ ਉਠਾਇੰਦਾ। ਚਰਨ ਪ੍ਰੀਤੀ ਨਿਭੇ ਨਾਲੇ, ਦੀਪਕ ਜੋਤੀ ਤਨ ਜਗਾਇੰਦਾ। ਕਾਇਆ ਮੰਦਰ ਇਕ ਵਖਾਲੇ, ਸੱਚਾ ਧਰਮ ਅਨਹਦ ਸ਼ਬਦ ਧੁਨ ਉਪਜਾਇੰਦਾ। ਤਨ ਪਹਿਨਾਏ ਸਾਚਾ ਸ਼ਬਦ ਸਾਚੀ ਮਾਲੇ, ਧੁਰ ਦਰਗਾਹੀ ਗੁੰਦ ਲਿਆਇੰਦਾ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਤੀਨ ਲੋਕ ਜਗਤ ਧੁੰਦ ਅੰਧ ਅੰਧਿਆਰ ਕਰ ਪਸਾਰ ਵਿਚ ਸੰਸਾਰ, ਆਪਣਾ ਪੜਦਾ ਪਾਇੰਦਾ। ਮਾਇਆ ਪੜਦਾ ਪਾਏ ਹਰਿ ਬਲਵਾਨਿਆ। ਨਾ ਕੋਈ ਜਾਣੇ ਜੀਵ ਨਾਦਾਨ, ਭਰਮੇ ਭੁੱਲੇ ਜੀਵ ਨਾਦਾਨਿਆ। ਸਰਬ ਜੀਆਂ ਹਰਿ ਜਾਣੀ ਜਾਣ, ਘਟ ਘਟ ਵੇਖੇ ਵੇਖ ਵਖਾਣਿਆ। ਗੁਰਮੁਖ ਸਾਚੇ ਵੇਖੇ ਮਾਰ ਧਿਆਨ, ਲੱਖ ਚੁਰਾਸੀ ਨਾ ਮਾਤ ਪਛਾਨਿਆ। ਆਪ ਬਿਠਾਏ ਸ਼ਬਦ ਬਿਬਾਣ, ਉਡੇ ਉਡਾਵੇ ਵਾਲੀ ਦੋ ਜਹਾਨਿਆ। ਹੱਥ ਫੜਾਏ ਧਰਮ ਨਿਸ਼ਾਨ, ਚਾਰ ਕੁੰਟ ਦਹਿ ਦਿਸ਼ਾ ਵੇਖ ਵਖਾਨਿਆ। ਪੁਰੀਆਂ ਲੋਆਂ ਇਕ ਗਿਆਨ, ਸੁਰਪਤ ਰਾਜਾ ਇੰਦ ਕਰੋੜ ਤੇਤੀਸਾ ਹੋਏ ਹੈਰਾਨਿਆ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਛੋਟੇ ਬਾਲੇ ਕਰ ਤਿਆਰ, ਨਰ ਹਰਿ ਸੱਚੀ ਸਰਕਾਰ, ਦੇਵੇ ਮਾਣ ਭਗਤ ਭਗਵਾਨ, ਆਪ ਮਿਟਾਵੇ ਆਵਣ ਜਾਣਿਆ। ਆਵਣ ਜਾਵਣ ਕਟ, ਭਰਮ ਨਿਵਾਰਿਆ। ਦੂਈ ਦਵੈਤੀ ਮੇਟੇ ਫਟ, ਕਰਮ ਵਿਚਾਰਿਆ। ਜੋਤੀ ਜਗੇ ਕਾਇਆ ਮੱਟ, ਵਸੇ ਘਟ ਘਟ ਹਰਿ ਨਿਰੰਕਾਰਿਆ। ਜਗੇ ਦੀਪਕ ਘਟ ਘਟ, ਖੁਲ੍ਹੇ ਧਰਮ ਸਾਚਾ ਹੱਟ, ਸੱਚਾ ਕਰੇ ਵਣਜ ਵਪਾਰਿਆ। ਏਕਾ ਨਾਮ ਰਸਨਾ ਚੱਟ, ਤਨ ਪਹਿਨਾਏ ਸ਼ਬਦ ਸਾਚਾ ਪੱਟ, ਗੁਰਮੁਖ ਲੈਣ ਲਾਹਾ ਖੱਟ, ਏਕਾ ਮਿਲਿਆ ਤੀਰਥ ਤਟ, ਸਚ ਸਰੋਵਰ ਦਸਮ ਦਵਾਰਿਆ। ਲੱਖ ਚੁਰਾਸੀ ਹੋਈ ਭਠ, ਕਲਜੁਗ ਕਾਇਆ ਮੀਠਾ ਮੱਠ, ਅੱਠ ਸੱਠ ਤੀਰਥ ਗਏ ਨਠ, ਗੰਗਾ ਗੋਦਾਵਰੀ ਮਾਣ ਗਵਾ ਰਿਹਾ। ਆਪ ਗਿੜਾਏ ਉਲਟੀ ਲੱਠ, ਸਤਿਜੁਗ ਸਾਚੇ ਤੇਰੀ ਚੱਠ, ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਲੋਕਮਾਤ ਮਾਰ ਝਾਤ ਬੈਠ ਇਕਾਂਤ ਆਪੇ ਆਪ ਕਰਾ ਰਿਹਾ। ਬੈਠਾ ਇਕ ਇਕਾਤ ਖੇਲ ਰਚਾਈਆ। ਹਰਿਜਨ ਦੇਵੇ ਅੰਮ੍ਰਿਤ ਬੂੰਦ ਸਵਾਂਤ, ਕਾਇਆ ਠੰਡੀ ਠਾਰ ਕਰਾਈਆ। ਵੇਲੇ ਅੰਤਮ ਪੁਛੇ ਵਾਤ, ਚਿੱਟੇ ਅਸਵ ਤੰਗ ਕਸਾਈਆ। ਕਲਜੁਗ ਵੇਖੇ ਅੰਧੇਰੀ ਰਾਤ, ਸੋਹੰ ਬੱਤੀ ਇਕ ਜਗਾਈਆ। ਪਰਗਟ ਹੋਏ ਵਿਚ ਮਾਤ, ਝੂਠੇ ਜੁਗ ਮਿਲੇ ਵਡਿਆਈਆ। ਕਰੇ ਖੇਲ ਬਹੁ ਬਹੁ ਭਾਂਤ, ਗੁਰ ਗੋਬਿੰਦਾ ਲੇਖ ਲਿਖਾਈਆ। ਮੇਟ ਮਿਟਾਏ ਜ਼ਾਤ ਪਾਤ, ਊਚਾਂ ਨੀਚਾਂ ਭੇਵ ਚੁਕਾਈਆ। ਏਕਾ ਸ਼ਬਦ ਪਿਲਾਏ ਸੀਰਥ, ਵੇਦ ਪੁਰਾਨ ਦਏ ਦੁਹਾਈਆ। ਨਾਮ ਨਿਰੰਜਣ ਸਾਚਾ ਰਾਥ, ਗੁਰਮੁਖ ਸਾਚੇ ਰਿਹਾ ਚੜ੍ਹਾਈਆ। ਕਲਜੁਗ ਕਾਲਾ ਟਿਕਾ ਮਸਤਕ ਮਾਥ, ਖਾਣੀ ਬਾਣੀ ਮਾਤ ਕੁਰਲਾਈਆ। ਈਸਾ ਮੂਸਾ ਸੰਗ ਮੁਹੰਮਦ ਨਾ ਦੇਵੇ ਸਾਥ, ਚਾਰ ਯਾਰਾਂ ਵਕਤ ਚੁਕਾਈਆ। ਪਰਗਟ ਹੋਏ ਤ੍ਰੈਲੋਕੀ ਨਾਥ, ਅੰਜੀਲ ਕੁਰਾਨਾਂ ਪਾਏ ਫਾਹੀਆ। ਜਨ ਭਗਤ ਨਿਭਾਏ ਸਗਲਾ ਸਾਥ, ਸੱਜਣ ਸੁਹੇਲਾ ਆਪ ਅਖਵਾਈਆ। ਸਤਿਜੁਗ ਸਾਚੇ ਤੇਰੀ ਗਾਥ, ਸੋਹੰ ਸ਼ਬਦ ਮਿਲੇ ਵਡਿਆਈਆ। ਭਾਣਾ ਰੱਖੇ ਆਪਣੇ ਹਾਥ, ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਰਿਹਾ ਹਿਲਾਈਆ। ਅੰਤਮ ਸੀਆਂ ਸਾਢੇ ਤਿੰਨ ਤਿੰਨ ਹੱਥ, ਸਿੰਘ ਮਨਜੀਤੇ ਵੰਡ ਵੰਡਾਈਆ। ਜੋਤੀ ਜਾਮਾ ਘਰ ਦਸਰਥ, ਕ੍ਰਿਸ਼ਨਾ ਕਾਹਨਾ ਖੇਲ ਰਚਾਈਆ। ਸਗਲ ਵਸੂਰੇ ਜਾਣ ਲਾਥ, ਸਤਿ ਪੁਰਖ ਨਿਰੰਜਣ ਜੋ ਜਨ ਦਰਸ਼ਨ ਪਾਈਆ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਲੋਕਮਾਤ ਹਰਿ ਜੋਤ ਧਰ, ਸਾਧ ਸੰਤ ਰਿਹਾ ਜਗਾਈਆ। ਸਾਧ ਸੰਤ ਦਇਆ ਕਮਾਏ ਆਪ ਜਗਾਇੰਦਾ। ਕਲਜੁਗ ਮਾਇਆ ਪਾਏ ਬੇਅੰਤ, ਭਰਮੇ ਭਰਮ ਭੁਲਾਇੰਦਾ। ਨਾ ਕੋਈ ਜਾਣੇ ਜੀਵ ਜੰਤ, ਸ਼ਬਦ ਡੰਕ ਨਾ ਕੋਈ ਵਜਾਇੰਦਾ। ਭੁੱਲੇ ਰੁੱਲੇ ਰਾਓ ਰੰਕ, ਪਰਗਟ ਹੋਏ ਵਾਸੀ ਪੁਰੀ ਘਨਕ, ਸ਼ਬਦ ਦਮਾਮਾ ਇਕ ਵਜਾਇੰਦਾ। ਹਰਿ ਭਗਤ ਵਡਿਆਈ ਜਿਉਂ ਜਨ ਜਨਕ, ਦਵਾਰ ਬੰਕ ਮਾਤ ਪਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਆਪਣੇ ਭਾਣੇ ਆਪ ਰਹਾਇੰਦਾ। ਆਪਣੇ ਭਾਣੇ ਆਪ ਸਮਾਏ ਸਮਰੱਥਿਆ। ਸਾਚੀ ਰਚਨਾ ਰਿਹਾ ਰਚਾਏ, ਬੀਸ ਇਕੀਸਾ ਹਰਿ ਰਘੁਰਾਏ, ਲੱਖ ਚੁਰਾਸੀ ਮਥਨ ਮਥਿਆ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਪੂਰਨ ਕਾਮਾ ਆਪ ਕਰਾਏ ਰਾਜ ਰਾਜਾਨਾਂ ਪਾਏ ਨੱਥਿਆ। ਸ਼ਬਦ ਘੋੜਾ ਇਕ ਰਖਾਏ, ਜੁੜਿਆ ਜੋੜਾ ਹਰਿ ਸਰਨਾਏ, ਮਹਿੰਮਾ ਅਕੱਥ ਕਥਨ ਅਕਥਿਆ। ਕਲਜੁਗ ਵਕਤ ਰਹਿ ਗਿਆ ਥੋੜਾ, ਮਾਇਆ ਰਾਣੀ ਦਏ ਦੁਹਾਏ ਧੁਰ ਦਰਗਾਹੀ ਆਇਆ ਦੌੜਾ, ਨਿਹਕਲੰਕੀ ਜੋਤ ਪਰਗਟਾਏ। ਗਗਨ ਪਤਾਲੀ ਏਕਾ ਗੇੜਾ, ਨਾ ਕੋਈ ਜਾਣੇ ਲੰਬਾ ਚੌੜਾ, ਦਿਸ ਕਿਸੇ ਨਾ ਆਏ। ਪਰਗਟ ਹੋਇਆ ਬ੍ਰਾਹਮਣ ਗੌੜਾ, ਕਲਜੁਗ ਵੇਲੇ ਅੰਤਮ ਬਹੁੜਾ, ਵੇਦ ਵਿਆਸਾ ਗਿਆ ਲਿਖਾਏ। ਆਪੇ ਵੇਖੇ ਮਿਠਾ ਕੌੜਾ, ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਕਲਜੁਗ ਕਾਇਆ ਕੌੜਾ ਰੀਠਾ, ਅੰਤਮ ਭੰਨ ਵਖਾਏ। ਕਲਜੁਗ ਕਾਲੀ ਧਾਰ, ਮਨ ਬੌਰਾਨਿਆ। ਮੂਰਖ ਮੁਗਧ ਗਵਾਰ ਜੀਵ ਪਛਾਨਿਆ। ਪੰਜ ਤੱਤਾਂ ਕਰਨ ਪਿਆਰ, ਏਕਾ ਮਿਲਿਆ ਪੁਰਖ ਸੁਜਾਨਿਆ। ਨਾ ਕੋਈ ਦੇ ਸਮਝਾਵੇ ਮਤਾ, ਪੰਡਤ ਪਾਂਧੇ ਪੜ੍ਹ ਪੜ੍ਹ ਥੱਕੇ ਵੇਦ ਪੁਰਾਨਿਆ। ਨਾ ਕੋਈ ਧੀਰਜ ਨਾ ਕੋਈ ਜਤਾ, ਗ੍ਰੰਥੀ ਪੰਥੀ ਬੇਮੁਹਾਨਿਆ। ਅੱਲਾ ਰਾਣੀ ਸਿਰ ਉਠਾਇਆ ਪਾਪਾਂ ਭੱਤਾ, ਭੁੱਖੀ ਹੋਈ ਅੰਜੀਲ ਕੁਰਾਨਿਆ। ਚਾਰੋਂ ਕੁੰਟ ਪਾਣੀ ਤੱਤਾ, ਕਲਜੁਗ ਕਹਿਰ ਅੰਤ ਵਰਤਾਨਿਆ। ਪਰਗਟ ਹੋਏ ਕਮਲਾਪਾਤਾ, ਜੋਤੀ ਜਾਮਾ ਸ੍ਰੀ ਭਗਵਾਨਿਆ। ਲੱਖ ਚੁਰਾਸੀ ਸਥਰ ਲਥਾ, ਮਾਰੇ ਤੀਰ ਸ਼ਬਦ ਨਿਸ਼ਾਨਿਆ। ਲਾੜੀ ਮੌਤ ਉਠਾਏ ਕੰਧੀ ਭੱਥਾ, ਵਿੰਨ੍ਹੀ ਜਾਏ ਰਾਜ ਰਾਜਾਨਿਆ। ਪ੍ਰਭ ਅਬਿਨਾਸ਼ੀ ਫੜ ਫੜ ਪਾਏ ਨੱਥਾ, ਵਡ ਵਡੇ ਸ਼ਾਹ ਸੁਲਤਾਨਿਆ। ਦੂਸਰ ਕੋਈ ਨਾ ਦਿਸੇ ਪਤਾ, ਦਹਿ ਦਿਸ਼ਾ ਹੋਏ ਵੈਰਾਨਿਆ। ਏਕਾ ਸ਼ਬਦ ਚਲੇ ਸਾਚੀ ਕੱਥਾ, ਰਾਗ ਛਤੀਸ ਵਕਤ ਚੁਕਾਨਿਆ। ਗੁਰਦਵਾਰਾ ਮੰਦਰ ਨਾ ਕੋਈ ਟੇਕੇ ਮਥਾ, ਆਤਮ ਹੀਣ ਬੇਈਮਾਨੀਆ। ਪਰਗਟ ਹੋਏ ਹਰਿ ਸਮਰਥਾ, ਨਰ ਨਰਾਇਣ ਬਲੀ ਬਲਵਾਨਿਆ। ਸ਼ਬਦ ਕਟਾਰ ਫੱੜੇ ਹੱਥਾ, ਮਾਰੇ ਵਾਰੋ ਵਾਰੀ ਦੋ ਜਹਾਨਿਆ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਕਲਜੁਗ ਕਾਲਾ ਵੇਸ ਕਰ, ਤੋੜੇ ਮਾਣ ਜਗਤ ਅਭਿਮਾਨਿਆ। ਕਲਜੁਗ ਕਾਲਾ ਵੇਸ ਕਾਲਖ ਰੰਗਿਆ। ਜੋਤੀ ਜਾਮਾ ਮਾਝੇ ਦੇਸ, ਮੇਟ ਮਿਟਾਏ ਸ਼ਾਹ ਫਿਰੰਗੀਆ। ਆਪੇ ਨਰ ਹਰਿ ਨਰੇਸ਼, ਆਪੇ ਘੋੜੇ ਕਸੇ ਤੰਗਿਆ। ਚਾਰ ਵਰਨਾਂ ਦਰ ਦਰਵੇਸ਼, ਬਣ ਭਿਖਾਰਾ ਨਾਮ ਦਾਨ ਏਕਾ ਮੰਗਿਆ। ਆਪੇ ਰੱਖੇ ਖੁਲ੍ਹੇ ਕੇਸ, ਖੜ੍ਹੇ ਦਰ ਬ੍ਰਹਮਾ ਮਹੇਸ਼ ਵਿਸ਼ਨੂੰ ਗਣੇਸ਼, ਸੋਹੰ ਵਜੇ ਢੋਲ ਮਰਦੰਗਿਆ। ਕਿਸੇ ਨਾ ਚਲੇ ਕੋਈ ਪੇਸ਼, ਦਰ ਦਵਾਰਾ ਕੋਈ ਨਾ ਲੰਘਿਆ। ਨਾ ਕੋਈ ਮਨਾਏ ਗਣਪਤ ਗਣੇਸ਼, ਸ਼ਿਵਦਵਾਲੇ ਭੁੱਖ ਨੰਗਿਆ। ਜੋਤੀ ਜਾਮਾ ਹਰਿ ਪਰਵੇਸ਼, ਦੇਵੇ ਦਰਸ ਦਾਨ ਮੂੰਹੋਂ ਮੰਗਿਆ। ਬਾਲ ਅਵਸਥਾ ਅਲ੍ਹੜ ਵਰੇਸ, ਵਡ ਦਾਤਾ ਸੂਰਾ ਸਰਬਗਿਆ। ਜੋਤੀ ਜਗਦੀ ਰਹੇ ਹਮੇਸ਼, ਅੰਮ੍ਰਿਤ ਧਾਰ ਵਹਾਏ ਆਤਮ ਸਾਚੀ ਗੰਗਿਆ। ਆਪੇ ਵੇਖੇ ਜੀਓ ਪਿੰਡ ਸਾਚਾ ਦੇਸ, ਦਸਮ ਦਵਾਰੇ ਮੂਲ ਨਾ ਸੰਗਿਆ। ਕਲਜੁਗ ਜੀਵ ਲੱਭਦੇ ਫਿਰਨ ਸ੍ਰੀ ਦਸਮੇਸ਼, ਬਣ ਅਕਾਲੀ ਕੋਈ ਨਿਹੰਗਿਆ। ਸਤਿ ਪੁਰਖ ਕੋ ਸਦਾ ਆਦੇਸ, ਪਰਗਟ ਹੋਏ ਮਾਝੇ ਦੇਸ, ਹੋਏ ਸਹਾਈ ਅੰਗ ਸੰਗਿਆ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਆਪੇ ਵੇਖੇ ਪਰਖੇ ਮਾੜੇ ਚੰਗਿਆ। ਆਪੇ ਪਰਖੇ ਹਰਿ ਦਲਾਲ, ਗੁਰਮੁਖ ਸਾਚੇ ਸਾਚੇ ਲਾਲ। ਬੇਮੁਖ ਜੀਵ ਭਾਂਡੇ ਕਾਚੇ, ਪੰਜਾਂ ਤੱਤਾਂ ਝੂਠੀ ਖਾਲ। ਮਾਨਸ ਦੇਹੀ ਬੰਦਰ ਨਾਚੇ, ਸ਼ਬਦ ਨਾ ਵੱਜੇ ਸੱਚਾ ਤਾਲ। ਆਤਮ ਤ੍ਰਿਸ਼ਨਾ ਲੱਗੀ ਆਂਚੇ, ਅਠੇ ਪਹਿਰ ਰਹਿਣ ਕੰਗਾਲ। ਹਰਿ ਹਰਿ ਨਾਮ ਸਾਚੋ ਸਾਚੇ, ਨਾ ਮੰਗੇ ਕੋਈ ਕਰ ਸਵਾਲ। ਪੁਰਖ ਅਗੰਮਾ ਨਾ ਕੋਈ ਵਾਚੇ, ਫਲ ਨਾ ਦਿਸੇ ਕਿਸੇ ਡਾਲ੍ਹ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਲੋਕਮਾਤ ਹਰਿ ਜੋਤ ਧਰ, ਏਕਾ ਮਾਰੇ ਸ਼ਬਦ ਉਛਾਲ। ਸ਼ਬਦ ਉਛਲ ਹਰਿ ਭਗਵਾਨਿਆ। ਆਪੇ ਵੇਖੇ ਸ਼ਾਹ ਕੰਗਾਲ, ਵਿਚ ਜਹਾਨਿਆ। ਕਵਣ ਦਵਾਰੇ ਵੱਜੇ ਤਾਲ, ਅਨਹਦ ਧੁਨੀ ਨਾਦ ਧੁਨਕਾਨਿਆ। ਲੇਖੇ ਲੱਗੇ ਕਾਇਆ ਮਾਟੀ ਖਾਲ, ਹਰਿ ਨਰ ਜਿਸ ਪਛਾਨਿਆ। ਅੰਮ੍ਰਿਤ ਆਤਮ ਮਾਰੇ ਛਾਲ, ਦੁਰਮਤ ਮੈਲ ਦੂਰ ਕਰਾਨਿਆ। ਨਾਮ ਅਨਮੁਲੜਾ ਲਏ ਭਾਲ, ਜਗੇ ਜੋਤ ਜਗਤ ਮਹਾਨਿਆ। ਦੀਪਕ ਜੋਤੀ ਮਸਤਕ ਸਾਚੇ ਥਾਲ, ਮਿਲੇ ਮੇਲ ਸਾਚੇ ਸ੍ਰੀ ਭਗਵਾਨਿਆ। ਏਕਾ ਮਿਲੇ ਨਾਮ ਦਲਾਲ, ਸਾਚਾ ਮੇਲ ਮਿਲਾਨਿਆ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਦਰਗਾਹ ਸਾਚੀ ਸਾਚੇ ਘਰ ਗੁਰਮੁਖ ਸਾਚੇ ਆਪੇ ਆਪ ਬਹਾਨਿਆ। ਦਰਗਾਹ ਸਾਚੀ ਸਚ ਦਵਾਰ। ਦਰਗਾਹ ਸਾਚੀ ਅੱਠੇ ਪਹਿਰ ਏਕਾ ਲਹਿਰ ਸਦਾ ਸੁਹੇਲਾ ਖ਼ਬਰਦਾਰ। ਨਾ ਕੋਈ ਆਏ ਐਰ ਗੈਰ, ਸਤਿ ਸਤਿਵਾਦੀ ਵਸੇ ਸ਼ਹਿਰ, ਮਿਲੇ ਮੇਲ ਮੀਤ ਮੁਰਾਰ। ਜਗੇ ਜੋਤੀ ਗਹਿਰ ਗੰਭੀਰ ਨਾ ਕੋਈ ਪੁਰਖ ਨਾ ਕੋਈ ਨਾਰ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਲੋਕਮਾਤ ਹਰਿ ਜੋਤ ਧਰ, ਕਰੇ ਖੇਲ ਕਲਜੁਗ ਅੰਤਮ ਵਾਰ। ਕਲਜੁਗ ਤੇਰੀ ਅੰਤਮ ਵਾਰ, ਕਰੇ ਖੇਲ ਹਰਿ ਨਿਰੰਕਾਰਿਆ। ਜੋਤੀ ਜਾਮਾ ਭੇਖ ਅਪਾਰ, ਗੁਰਮੁਖਾਂ ਕਰੇ ਪਿਆਰਿਆ। ਲੱਖ ਚੁਰਾਸੀ ਪਾਏ ਸਾਰ, ਅੰਦਰੇ ਅੰਦਰ ਵੇਖ ਵਖਾ ਰਿਹਾ। ਲੇਖਾ ਲਿਖੇ ਹਰਿ ਦਵਾਰ, ਕਾਇਆ ਮੰਦਰ ਅੰਦਰ ਜੰਦਰ ਆਪ ਤੁੜਾ ਰਿਹਾ। ਸ਼ਬਦ ਸਰੂਪੀ ਮਹੱਲ ਉਸਾਰ, ਆਤਮ ਸੇਜਾ ਇਕ ਸੁਹਾ ਰਿਹਾ। ਸੁੱਤਾ ਰਹੇ ਪੈਰ ਪਸਾਰ, ਦਿਵਸ ਰੈਣ ਦਿਸ ਕਿਸੇ ਨਾ ਆ ਰਿਹਾ। ਨੌਂ ਦਵਾਰੇ ਵਸੇ ਬਾਹਰ, ਕਲਜੁਗ ਜੀਵ ਭਰਮ ਆਪ ਭੁਲਾ ਰਿਹਾ। ਦਸਵੇਂ ਮੇਲਾ ਮੀਤ ਮੁਰਾਰ, ਇਕ ਇਕੇਲਾ ਧਾਮ ਸੁਹਾ ਰਿਹਾ। ਪੁਰਖ ਅਬਿਨਾਸ਼ੀ ਸਾਚੀ ਕਾਰ, ਗੁਰਮੁਖ ਸਾਚੀ ਨਾਰ ਆਪ ਬਣਾ ਰਿਹਾ। ਨਾਰ ਭਤਾਰਾ ਕਰ ਪਿਆਰ, ਸ਼ਬਦ ਸ਼ਿੰਗਾਰਾ ਤਨ ਕਰਾ ਰਿਹਾ। ਸਾਚਾ ਪਾਏ ਫੂਲਨ ਹਾਰ, ਗਣ ਗੰਧਰਬ ਬਰਖਾ ਲਾ ਰਿਹਾ। ਪਵਣ ਉਨੰਜਾ ਛਤਰ ਝੁਲਾਰ, ਹਰਿ ਜਗਦੀਸਾ ਬੀਸ ਇਕੀਸਾ ਸੀਸ ਸੁਹਾ ਰਿਹਾ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਜੋਤੀ ਜਾਮਾ ਭੇਖ ਧਰ, ਮਾਇਆ ਭਰਮ ਜਗ ਭੁੱਲਾ ਰਿਹਾ। ਮਾਇਆ ਭਰਮ ਭੁਲਾਏ, ਵਿਚ ਜਹਾਨਿਆ। ਮਾਨਸ ਦੇਹੀ ਜਨਮ ਗਵਾਏ, ਸ਼ਾਹ ਸੁਲਤਾਨਿਆ। ਸਾਧਾਂ ਸੰਤਾਂ ਦਏ ਸਜਾਏ, ਹੋਏ ਅਭਿਮਾਨਿਆ। ਜੂਠੇ ਝੂਠੇ ਦਏ ਮਿਟਾਏ ਵੇਲੇ ਅੰਤ ਮੇਟੇ ਨਿਸ਼ਾਨਿਆ। ਖਾਲੀ ਹੱਥ ਫੜਾਏ ਠੂਠੇ, ਦਰ ਮੰਗਣ ਸੇਠ ਸਿਠਾਣਿਆ। ਗੁਰਮੁਖ ਆਪ ਮਨਾਏ ਰੂਠੇ, ਦੇਵੇ ਸ਼ਬਦ ਬ੍ਰਹਮ ਗਿਆਨਿਆ। ਆਤਮ ਰਸ ਸਦਾ ਸੁਖ ਅਨੂਠੇ, ਉਪਜੇ ਧੁਨ ਅਨਾਹਦ ਬਾਨੀਆ। ਮਾਤਾ ਕੁੱਖ ਨਾ ਲਟਕੇ ਪੁੱਠੇ, ਲੱਖ ਚੁਰਾਸੀ ਫੰਦ ਕਟਾਨਿਆ। ਪੁਰਖ ਅਬਿਨਾਸ਼ੀ ਸਾਚਾ ਤੁੱਠੇ, ਜਗੇ ਜੋਤ ਵਿਚ ਜਹਾਨਿਆ। ਹਰਿ ਸੰਤ ਮੇਲੇ ਏਕਾ ਮੁੱਠੇ, ਦੇਵੇ ਮਾਣ ਚਰਨ ਧਿਆਨਿਆ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਭਾਣਾ ਸਾਚਾ ਰਾਣਾ ਆਪਣੇ ਹੱਥ ਰਖਾਨਿਆ। ਤਨ ਤੀਰਥ ਆਤਮ ਇਸ਼ਨਾਨ। ਹਰਿ ਸ਼ਬਦ ਸੀਰਥ ਬ੍ਰਹਮ ਗਿਆਨ। ਪ੍ਰੇਮ ਨੀਰਥ ਗੁਰ ਮੇਲ ਮਿਲਾਨ। ਨਾ ਕੋਈ ਵੇਖੇ ਸ਼ਾਹ ਹਕੀਰਥ, ਊਚ ਨੀਚ ਨਾ ਰਾਜ ਰਾਜਾਨ। ਜੋਤੀ ਜੋਤ ਸਰੂਪ ਹਰਿ, ਏਕਾ ਜੋਤ ਨਾ ਕੋਈ ਵਰਨ ਨਾ ਕੋਈ ਗੋਤ ਵਾਲੀ ਦੋ ਜਹਾਨ। ਸ਼ਬਦ ਸੀਸ ਤਾਜ ਸ਼ਿੰਗਾਰ। ਜਗਤ ਜਗਦੀਸ ਵਿਚ ਸੰਸਾਰ। ਮਾਇਆ ਰਾਣੀ ਰਹੀ ਪੀਸ, ਲੱਖ ਚੁਰਾਸੀ ਹੋਈ ਵਿਭਚਾਰ। ਨਾ ਕੋਈ ਕੁਰਾਨ ਨਾ ਕੋਈ ਹਦੀਸ, ਵੇਦ ਪੁਰਾਨ ਪੈਂਦੀ ਮਾਰ। ਕਵਣ ਕਰੇ ਪ੍ਰਭ ਤੇਰੀ ਰੀਸ, ਖਾਣੀ ਬਾਣੀ ਗਈ ਹਾਰ। ਏਕਾ ਛਤਰ ਝੁੱਲੇ ਹਰਿ ਜਗਦੀਸ, ਪਵਣ ਉਨੰਜਾ ਛਤਰ ਝੁਲਾਰ। ਲੇਖਾ ਚੁੱਕੇ ਬੀਸ ਇਕੀਸ, ਅਵਤਾਰ ਚੌਬੀਸ ਨਿਹਕਲੰਕ ਨਰਾਇਣ ਨਰ ਅਵਤਾਰ। ਜੋਤੀ ਜੋਤ ਸਰੂਪ ਹਰਿ, ਆਪਣੇ ਰੰਗ ਵਸੇ, ਪੁਰੀਆਂ ਲੋਆਂ ਏਕਾ ਰਾਹ ਦੱਸੇ, ਨੌਂ ਖੰਡ ਵੰਡ ਬ੍ਰਹਿਮੰਡ ਪਾਏ ਸਾਰ। ਪਾਏ ਸਾਰ ਸਰਬ ਘਟ ਵਾਸੀਆ। ਜੁਗਾ ਜੁਗੰਤਰ ਕਰ ਵਿਚਾਰ, ਧਰੇ ਜੋਤ ਪੁਰਖ ਅਬਿਨਾਸ਼ੀਆ। ਆਵੇ ਜਾਵੇ ਵਾਰੋ ਵਾਰ, ਵਡ ਸ਼ਾਹੋ ਸ਼ਾਹ ਸ਼ਾਬਾਸੀਆ। ਕਲਜੁਗ ਤੇਰੀ ਅੰਤਮ ਵਾਰ, ਜੋਤੀ ਜਗੇ ਘਨਕਪੁਰ ਵਾਸੀਆ। ਨਿਰਮਲ ਜੋਤ ਕਰ ਅਕਾਰ, ਜਨ ਭਗਤਾਂ ਕਰੇ ਬੰਦ ਖੁਲਾਸੀਆ। ਦੇਵੇ ਸ਼ਬਦ ਅਪਰ ਅਪਾਰ, ਸੋਹੰ ਧੀਰ ਹਰਿ ਧਰਾਸੀਆ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਚਰਨ ਸਰਨ ਇਕ ਰਖਾਏ, ਵਰਨ ਬਰਨ ਆਪ ਹੋ ਜਾਏ, ਜਨ ਭਗਤਾਂ ਕਰੇ ਮਾਨਸ ਦੇਹੀ ਰਹਿਰਾਸੀਆ। ਮਾਨਸ ਜਨਮ ਸਵਾਰ, ਸ਼ਬਦ ਜਣਾਈਆ। ਕੋਟਨ ਕੋਟ ਭਰਮ ਨਿਵਾਰ, ਆਤਮ ਤ੍ਰਿਖਾ ਹਰਿ ਬੁਝਾਈਆ। ਸ਼ਬਦ ਚੋਟ ਕਾਇਆ ਤਨ ਨਗਾਰ, ਅਨਹਦ ਤਾਲ ਇਕ ਰਖਾਈਆ। ਤੀਜੇ ਲੋਚਨ ਵੇਖ ਵਿਚਾਰ, ਦੇਵੇ ਦਰਸ ਆਪ ਰਘੁਰਾਈਆ। ਨੌਵੇਂ ਕਰੇ ਬੰਦ ਕਿਵਾੜ, ਦਸਵੇਂ ਜੋਤੀ ਇਕ ਜਗਾਈਆ। ਦਸਵੇਂ ਵੇਖ ਮਹੱਲ ਅਪਾਰ, ਪਾਰਬ੍ਰਹਮ ਪੁਰਖ ਪਸਾਰ, ਸਾਚੀ ਸੇਜਾ ਇਕ ਸੁਹਾਈਆ। ਗੁਰਮੁਖ ਸੁਹਾਗੀ ਸਾਚੀ ਨਾਰ, ਕੰਤ ਕੰਤੂਹਲਾ ਸ਼ਬਦ ਝੂਲਾ ਏਕਾ ਏਕ ਮਾਤ ਹੰਢਾਈਆ। ਆਪ ਚੁਕਾਏ ਅਗਲਾ ਪਿਛਲਾ ਮੂਲਾ, ਲੱਖ ਚੁਰਾਸੀ ਪਾਰ ਕਰਾਈਆ। ਨਾਮ ਸ਼ਬਦ ਸਚ ਤ੍ਰਿਸੂਲਾ, ਸ਼ਿਵ ਸ਼ੰਕਰ ਹੱਥ ਫੜਾਈਆ। ਪਰਗਟ ਹੋਏ ਦੂਲੋ ਦੂਲਾ, ਡੰਕ ਅੰਕ ਇਕ ਲਗਾਈਆ। ਦਰ ਦਵਾਰੇ ਆਏ ਜੋ ਜਨ ਭੂਲਾ, ਦਰਗਾਹ ਸਾਚੀ ਮੇਲ ਮਿਲਾਈਆ। ਹਰਿਜਨ ਲੋਕਮਾਤ ਫਲਿਆ ਫੂਲਾ, ਫੁੱਲ ਫੁਲਵਾੜੀ ਸਤਾਰਾਂ ਹਾੜੀ ਆਪ ਲਗਾਈਆ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਕਵਲ ਫੁੱਲ ਆਪ ਮਵਲ ਉਪਰ ਧਵਲ ਕ੍ਰਿਸ਼ਨਾ ਸਵਲ ਰੰਗ ਵਟਾਈਆ। ਲਾਲ ਰੰਗ ਰੰਗ ਮੁਰਾਰ। ਕਲਜੁਗ ਮੰਗੀ ਸਾਚੀ ਮੰਗ, ਪਰਗਟ ਹੋਏ ਵਿਚ ਸੰਸਾਰ। ਸ਼ਬਦ ਘੋੜੇ ਕਸ ਤੰਗ, ਸੋਹੰ ਪਹਿਨੇ ਤੇਜ਼ ਕਟਾਰ। ਚਿੱਟਾ ਅਸਵ ਮੰਗੇ ਮੰਗ, ਨਰ ਨਰਾਇਣ ਖ਼ਬਰਦਾਰ। ਧਰਮ ਜੈਕਾਰਾ ਇਕ ਮਰਦੰਗ, ਚਾਰੋਂ ਕੁੰਟ ਵੱਜੇ ਵਾਰੋ ਵਾਰ। ਆਪ ਨਿਭਾਏ ਆਪਣਾ ਸੰਗ, ਹਰਿਜਨ ਬਖ਼ਸ਼ੇ ਚਰਨ ਪਿਆਰ। ਗਊ ਗਰੀਬਾਂ ਕਟੇ ਭੁੱਖ ਨੰਗ, ਆਤਮ ਦਰ ਦਵਾਰੇ ਭਰੇ ਇਕ ਭੰਡਾਰ। ਵੇਖ ਵਖਾਣੇ ਸ਼ਾਹ ਸੁਲਤਾਨੇ ਜੀਵ ਮਹਾਨੇ ਸ਼ਾਹ ਫਰੰਗ, ਰੂਸਾ ਚੀਨਾ ਮੇਲ ਭਤਾਰ। ਕਲਜੁਗ ਔਧ ਗਈ ਲੰਘ, ਮਾਤ ਪਤਾਲੀ ਹਾਹਾਕਾਰ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਜੋਤੀ ਜਾਮਾ ਭੇਖ ਧਰ, ਕਰੇ ਖੇਲ ਵਿਸ਼ਨੂੰ ਭਗਵਾਨਿਆ, ਲੱਖ ਚੁਰਾਸੀ ਰਿਹਾ ਵਿਚਾਰ। ਵਿਸ਼ਨੂੰ ਭਗਵਾਨ ਭਰਮ ਭੁਲਾਈਆ। ਲੱਖ ਚੁਰਾਸੀ ਹੋਈ ਹੈਰਾਨ, ਕਵਣ ਜਾਮਾ ਕਵਣ ਰਾਮਾ, ਕਵਣ ਸ਼ਾਮਾ ਕਵਣ ਦਮਾਮਾ ਰਿਹਾ ਵਜਾਈਆ। ਵਿਸ਼ਨੂੰ ਅੰਸ ਨਾ ਆਵਣ ਜਾਣ, ਨਾ ਕੋਈ ਜਾਣੇ ਪੀਣ ਖਾਣ, ਅਚਰਜ ਖੇਲ ਹਰਿ ਰਚਾਈਆ। ਲੱਖ ਚੁਰਾਸੀ ਪਾਏ ਏਕਾ ਆਣ, ਕਲਜੁਗ ਮਾਇਆ ਨੌਂ ਨਿਧ ਅਠਾਰਾਂ ਸਿਧ ਦਏ ਦੁਹਾਈਆ। ਨੌਂ ਅਠਾਰਾਂ ਭੇਵ ਮਿੱਟ ਜਾਣ, ਸਰਨ ਸਰਨਾਈ ਇਕ ਭਗਵਾਨ, ਵੇਦ ਅਥਰਬਣ ਸਾਰ ਨਾ ਪਾਈਆ। ਕਲਜੁਗ ਕਾਲਾ ਇਕ ਨਿਸ਼ਾਨ, ਬਰਨ ਅਠਾਰਾਂ ਕਰੇ ਪਛਾਨ, ਗੁਰਮੁਖ ਸਾਚੇ ਸੰਤ ਸੁਹੇਲੇ ਕਵਣ ਕੂਟੇ ਹਰਿ ਰਖਾਈਆ। ਹਰਿਜਨ ਜਨ ਹਰਿ ਸਰਨੀ ਡਿਗੇ ਆਣ, ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਬੇੜਾ ਰਿਹਾ ਮਾਤ ਬੰਨ੍ਹਾਈਆ। ਸਾਚਾ ਬੇੜਾ ਕਰ ਤਿਆਰ, ਹਰਿ ਕੰਧੇ ਆਪ ਉਠਾਇਆ ਏ। ਭਰਮੇ ਭੁਲੇ ਜੀਵ ਗਵਾਰ, ਪੰਜਾਂ ਚੋਰਾਂ ਘੇਰਾ ਪਾਇਆ ਏ। ਨਾ ਕੋਈ ਨਾਰੀ ਨਾ ਕੋਈ ਨਾਰ, ਨਾ ਕੋਈ ਕੰਤ ਨਾ ਕੋਈ ਭਤਾਰ, ਹਰਿ ਦਾਤਾਰ ਨਜ਼ਰ ਕਿਸੇ ਨਾ ਆਇਆ ਏ। ਜੂਠੇ ਝੂਠੇ ਜੀਵ ਗਵਾਰ, ਮਾਇਆ ਲੂਠੇ ਵਿਚ ਸੰਸਾਰ, ਕਾਇਆ ਭਾਂਡਾ ਖਾਲੀ ਠੂੱਠੇ ਖੈਰ ਬੰਦਗੀ ਕਿਸੇ ਨਾ ਪਾਇਆ ਏ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਤੇਰਾ ਕਾਲਾ ਵੇਸ, ਜਨ ਭਗਤਾਂ ਦਵਾਰੇ ਦਰ ਦਰਵੇਸ਼, ਆਪੇ ਨਰ ਆਪ ਨਰੇਸ਼, ਦਸ ਦਸਮੇਸ਼ ਜੋਤੀ ਰਿਹਾ ਜਗਾਇਆ ਏ। ਦਸਮੇਸ਼ ਦਹਿ ਦਿਸ਼ ਧਾਮ। ਚਾਰੋਂ ਕੁੰਟ ਰਿਹਾ ਨੱਸ, ਦਿਵਸ ਰੈਣ ਰਾਮਾ ਰਾਮ। ਅੱਠੇ ਪਹਿਰ ਰਿਹਾ ਝਸ, ਕਾਇਆ ਮਾਟੀ ਝੂਠਾ ਚਾਮ। ਗੁਰਮੁਖਾਂ ਰਿਹਾ ਹਿਰਦੇ ਵਸ, ਸੋਹੰ ਜਪਾਏ ਸਾਚਾ ਨਾਮ। ਪੰਚ ਪੰਚਾਇਣ ਜਾਏ ਨੱਸ, ਮਾਇਆ ਰਾਣੀ ਏਕਾ ਤਾਮ। ਸ਼ਬਦ ਮਾਰੇ ਤੀਰ ਕਸ, ਕੋਈ ਨਾ ਲਾਏ ਹਰਿ ਜੀ ਦਾਮ। ਆਤਮ ਪਿਆਏ ਅੰਮ੍ਰਿਤ ਨਿਝਰ ਰੱਸ, ਮੇਟ ਮਿਟਾਏ ਅੰਧੇਰੀ ਸ਼ਾਮ। ਜੋਤ ਪਰਕਾਸ਼ ਕੋਟ ਰਵ ਸਸ, ਏਕਾ ਏਕ ਹਰੀ ਹਰਿ ਨਾਮ। ਦਰਸ ਦਿਖਾਏ ਪਰਗਟ ਹੋਏ ਸਰੂਪ ਸਵੱਛ। ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰੂਪ ਸਵੱਛ। ਸਰੂਪ ਸਵੱਛ ਸਵੱਛ ਸਰੂਪਾ। ਭੇਵ ਜਾਣੇ ਮਛ ਕਛ, ਸ਼ਾਹ ਸੁਲਤਾਨ ਵਡ ਵਡ ਭੂਪਾ। ਗੁਰਮੁਖ ਜਗਾਏ ਨੱਸ ਨੱਸ, ਬੇਮੁਖਾਂ ਦਿਸ ਨਾ ਆਏ, ਨਾ ਕੋਈ ਰੰਗ ਨਾ ਕੋਈ ਰੂਪਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਜੋਤ ਨਿਰੰਜਣ ਪੁਰਖ ਅਬਿਨਾਸ਼ੀ ਸਤਿ ਸਰੂਪਾ। ਸਤਿ ਸਰੂਪ ਸਰਬ ਘਟ ਮੰਦਰ। ਪਵਣੀ ਧੂਪ ਜੋਤ ਉਜਾਲਾ ਗੁਰ ਗੋਪਾਲਾ ਅੰਦਰੇ ਅੰਦਰ। ਅੰਮ੍ਰਿਤ ਸੀਰ ਤੀਜਾ ਨੇਤਰ, ਅੰਮ੍ਰਿਤ ਜਲ ਧਾਰ ਡੂੰਘੀ ਕੰਦਰ। ਜਨ ਭਗਤਾਂ ਖੋਲ੍ਹੇ ਆਤਮ ਸੋਤ, ਲੱਖ ਚੁਰਾਸੀ ਭੌਂਦੀ ਬੰਦਰ। ਚੁੱਕੇ ਭੇਵ ਵਰਨ ਗੋਤ, ਮਿਲੇ ਮੇਲ ਨਿਰੰਜਣ ਜੋਤ, ਆਤਮ ਤੁੱਟੇ ਵੱਜਾ ਹੰਕਾਰੀ ਜੰਦਰ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜੀਆਂ ਦੇ ਵਸੇ ਅੰਦਰ। ਮਨ ਚਰਨ ਲਗਨ ਹਰੀ ਦਵਾਰ। ਗੁਰ ਵਰਨਨ ਭੂਪਾ ਦਾਤਾਰ। ਜਨ ਜਨ ਜਨਣ ਦੇਵਣਹਾਰ ਸਰਬ ਸੰਸਾਰ। ਜੋਤੀ ਜੋਤ ਸਰੂਪ ਹਰਿ, ਆਦਿ ਅੰਤ ਜੁਗਾ ਜੁਗੰਤ ਭਗਤ ਭਗਵੰਤ ਸਾਧ ਸੰਤ ਸ਼ਬਦ ਰੱਖੇ ਭੇਵ ਗੁਝ, ਉਠਾਏ ਸ੍ਰੀ ਭਗਵਾਨਿਆ। ਗੁਰਮੁਖ ਸੁਹੇਲਾ ਇਕ ਇਕੇਲਾ ਚਰਨ ਪ੍ਰੀਤੀ ਗਿਆ ਲੁਝ, ਆਤਮ ਤ੍ਰਿਸ਼ਨਾ ਗਈ ਬੁਝ, ਮਿਲਿਆ ਮੇਲ ਹਰਿ ਸੱਜਣ ਸੁਹੇਲ ਵਿਚ ਜਹਾਨਿਆ। ਜੀਵ ਜੰਤ ਅਗਨ ਮਾਇਆ ਰਹੇ ਭੁੱਜ, ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਲੋਕਮਾਤ ਮਾਰ ਝਾਤ ਬੈਠ ਇਕਾਂਤ ਸਾਧ ਸੰਤ ਨਾ ਕਿਸੇ ਪਛਾਣਿਆ। ਸਾਧ ਸੰਤ ਨਾ ਕਰੇ ਵਿਚਾਰ। ਮਾਇਆ ਪਾਈ ਪ੍ਰਭ ਬੇਅੰਤ, ਮਾਇਆ ਰਾਣੀ ਚੁਕਿਆ ਭਾਰ। ਸ਼ਬਦ ਨਾ ਪਾਇਆ ਸਾਚਾ ਛੰਤ, ਮਿਲਿਆ ਮੇਲ ਨਾ ਕੰਤ ਭਤਾਰ। ਵੇਲੇ ਅੰਤ ਅੰਤ ਭਸਮੰਤ, ਉਡਦੀ ਫਿਰੇ ਸ਼ਾਰ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਦੇਵੇ ਸੱਚਾ ਨਾਮ ਧਨਾ, ਏਕਾ ਰਾਗ ਸੁਣਾਏ ਕੰਨਾ, ਤਨ ਪਹਿਨਾਏ ਦਇਆ ਕਮਾਏ, ਆਪ ਆਪਣਾ ਸੋਹੰ ਅਖਰ ਜਗਤ ਵਖਰ, ਭਗਤਨ ਮਾਲਾ ਫੂਲਨ ਹਾਰ। ਭਗਤਨ ਮਾਲਾ ਹਰਿ ਗੁੰਦਾਈਆ। ਲੋਆਂ ਪੁਰੀਆਂ ਵੇਖ ਵਿਚਾਰ, ਸੋਹਣੇ ਸੱਚੇ ਫੁੱਲ ਲੈ ਆਈਆ। ਮਾਲਣ ਬਣੇ ਹਰਿ ਕਰਤਾਰ, ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼ ਸ਼ਿਵ ਸ਼ੰਕਰ ਬੂਟੇ ਲਾਈਆ। ਆਪੇ ਜਾਣੇ ਨਰ ਨਰੇਸ਼, ਲੱਛਮੀ ਚਰਨ ਖੁੱਲ੍ਹੇ ਕੇਸ, ਲਾਲ ਭੂਸ਼ਨ ਫੁੱਲ ਕਵਲਾ ਹੱਥ ਉਠਾਈਆ। ਸੁਰਪਤ ਰਾਜਾ ਇੰਦ ਕਰੇ ਆਦੇਸ, ਕਰੋੜ ਤੇਤੀਸਾ ਸੇਵਾ ਲਾਈਆ। ਬਾਲੀ ਬਾਲਾ ਗੁਰ ਦਸਮੇਸ਼, ਜਗਤ ਰਖਵਾਲਾ ਭਗਤ ਪਰਵੇਸ਼, ਸਾਚੀ ਬਣਤ ਰਿਹਾ ਬਣਾਈਆ। ਫੁਲ ਫਲਵਾੜੀ ਗੁਰ ਦਸਮੇਸ਼, ਜਗਤ ਝੰਡਾ ਸ਼ਬਦ ਡੰਡਾ ਸਿੰਘ ਜਗਦੀਸ਼ੇ ਰਹੇ ਹਮੇਸ਼, ਪ੍ਰਭ ਪਾਈ ਵੰਡਾ ਭੇਵ ਰਹੇ ਨਾ ਰਾਈਆ। ਗੁਰ ਸੰਗਤ ਮਾਤ ਧਰਮ ਫੁਲਵਾੜੀ ਕੋਈ ਨਾ ਦੀਸੇ ਕੰਡਾ, ਪ੍ਰਭ ਸਾਚੀ ਆਪ ਬਣਾਈਆ। ਸੋਹੰ ਫੜਿਆ ਹੱਥ ਸਾਚਾ ਕੰਢਾ, ਪੂਰੇ ਤੋਲ ਰਿਹਾ ਤੁਲਾਈਆ। ਗੁਰਮੁਖ ਬੇਮੁਖ ਪਾਇਣ ਵੰਡਾ, ਫੂਲਨ ਖਾਰੀ ਨਜ਼ਰੀ ਆਈਆ। ਸ਼ਬਦ ਲਪੇਟਿਆ ਹਰਿ ਜੀ ਖੰਡਾ, ਨਾਮ ਡੰਡਾ ਦਿਸ ਨਾ ਆਈਆ। ਬੇਮੁਖਾਂ ਵੱਢੇ ਅੰਤਮ ਕੰਡਾਂ, ਗੁਰਮੁਖਾਂ ਰਿਹਾ ਜਗਾਈਆ। ਵੇਖੇ ਖੇਲ ਵਿਚ ਵਰਭੰਡਾ, ਬ੍ਰਹਿਮੰਡਾਂ ਰਿਹਾ ਹਿਲਾਈਆ। ਗੁਰ ਸੰਗਤ ਭਾਰ ਵੰਡਾਇਆ ਸਾਚੀ ਵੰਡਾਂ, ਸਿੰਘ ਮਨਜੀਤੇ ਸਿਰ ਭਾਰ ਚੁਕਾਈਆ। ਕਲਜੁਗ ਮੇਟੇ ਭੇਖ ਪਖੰਡਾ, ਜ਼ੇਰਜ਼ ਅੰਡਾਂ ਵੇਖ ਵਖਾਈਆ। ਕਲਜੁਗ ਤੇਰਾ ਅੰਤਮ ਕੰਢਾ, ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਫੂਲਨ ਸਿਹਰਾ ਸੀਸ ਗੁੰਦਾਈਆ।