੧੪ ਜੇਠ ੨੦੧੦ ਬਿਕ੍ਰਮੀ ਮੱਸਾ ਸਿੰਘ ਦੇ ਗ੍ਰਹਿ ਪਿੰਡ ਨੌਰੰਗਾਬਾਦ ਜ਼ਿਲਾ ਅੰਮ੍ਰਿਤਸਰ
ਸਤਿਗੁਰ ਸਾਚਾ ਸ਼ਾਹੋ, ਸਹਿਜ ਸੁਭਾਇਆ। ਸਤਿਗੁਰ ਸਾਚਾ ਸ਼ਾਹੋ, ਵਡ ਬੇਪ੍ਰਵਾਹਿਆ। ਸਤਿਗੁਰ ਸਾਚਾ ਸ਼ਾਹੋ, ਗੁਰਮੁਖਾਂ ਨਾਮ ਜਪਾਇਆ। ਸਤਿਗੁਰ ਸਾਚਾ ਸ਼ਾਹੋ ਏਕਾ ਮਾਰਗ ਲਾਇਆ। ਸਤਿਗੁਰ ਸਾਚਾ ਸ਼ਾਹੋ, ਚਾਰ ਵਰਨ ਮਾਣ ਦਵਾਇਆ। ਸਤਿਗੁਰ ਸਾਚਾ ਸ਼ਾਹੋ, ਸੋਹੰ ਸਾਚਾ ਪ੍ਰਭ ਸਾਚੇ ਝੋਲੀ ਪਾਇਆ। ਸਤਿਗੁਰ ਸਾਚਾ ਨਾਮ ਨਿਧਾਨ ਆਤਮ ਬਾਣ ਲਗਾਇਆ। ਸਤਿਗੁਰ ਸਾਚਾ ਸਾਚਾ ਚਰਨ ਧਿਆਨ ਆਤਮ ਬ੍ਰਹਮ ਗਿਆਨ ਦਵਾਇਆ। ਸਤਿਗੁਰ ਸਾਚਾ ਸਾਚਾ ਸ਼ਬਦ ਤੀਰ ਨਿਸ਼ਾਨ ਰਸਨਾ ਖਿਚ ਚਲਾਇਆ। ਸਤਿਗੁਰ ਸਾਚਾ ਗੁਰਮੁਖਾਂ ਆਤਮ ਬੰਧ ਬੰਧਾਏ ਦੂਈ ਦਵੈਤ ਜਿੰਦਾ ਆਪ ਤੁੜਾਇਆ। ਸਤਿਗੁਰ ਸਾਚਾ ਸ਼ਬਦ ਧੁਨ ਆਪ ਉਪਜਾਵੇ, ਸਚ ਧੁਨਕਾਰ ਸੁਣਾਇਆ। ਸਤਿਗੁਰ ਸਾਚਾ ਮੁਨ ਸੁਨ ਆਪ ਖੁਲ੍ਹਾਏ, ਅੰਮ੍ਰਿਤ ਝਿਰਨਾ ਆਪ ਝਿਰਾਇਆ। ਸਤਿਗੁਰ ਸਾਚਾ ਗੁਰਮੁਖ ਵਿਰਲੇ ਕਲਜੁਗ ਚੁਣ ਆਪਣੀ ਸਰਨ ਲਗਾਇਆ। ਸਤਿਗੁਰ ਸਾਚਾ ਬੇਮੁਖ ਜੀਵ ਕਲਜੁਗ ਪੁਣ ਅੰਤਕਾਲ ਮਿਟਾਇਆ। ਸਤਿਗੁਰ ਸਾਚਾ ਗੁਰਮੁਖ ਸਾਚੇ ਸੰਤ ਜਨ ਚੁਣ ਹਰਿ ਸਾਚੇ ਲੇਖ ਲਿਖਾਇਆ। ਸਤਿਗੁਰ ਸਾਚਾ ਜੂਠੀ ਝੂਠੀ ਰੇਖ ਦੇ ਮਿਟਾਇਆ। ਸਤਿਗੁਰ ਸਾਚਾ ਵੇਖ ਵੇਖ ਜੋ ਰਹੇ ਪਾਪ ਕਮਾਇਆ। ਸਤਿਗੁਰ ਸਾਚਾ ਵਿਚ ਮਾਤ ਰਹਿਣ ਨਾ ਪਾਇਆ। ਸਤਿਗੁਰ ਸਾਚਾ ਅੰਤਕਾਲ ਕਲਜੁਗ ਬੇਮੁਖਾਂ ਦੇ ਸਜਾਇਆ। ਸਤਿਗੁਰ ਸਾਚਾ ਧਰਮ ਰਾਏ ਦੇ ਹੱਥ ਦਏ ਫੜਾਇਆ। ਸਤਿਗੁਰ ਸਾਚਾ ਅਠਾਈ ਕੁੰਡ ਨਰਕ ਨਿਵਾਸ ਰਖਾਇਆ। ਸਤਿਗੁਰ ਸਾਚਾ ਬੇਮੁਖ ਵਿਚ ਮਾਤ ਲੱਖ ਚੁਰਾਸੀ ਵਿਚ ਫਿਰਾਇਆ। ਸਤਿਗੁਰ ਸਾਚਾ ਗੁਰਮੁਖਾਂ ਸਚ ਨਾਮ ਜਪਾਇਆ। ਸਤਿਗੁਰ ਸਾਚਾ ਸਾਚੇ ਸ਼ਬਦ ਕੰਨ ਸੁਣਾਇਆ। ਸਤਿਗੁਰ ਸਾਚਾ ਏਕਾ ਧਿਆਨ ਚਰਨ ਲਗਾਇਆ। ਸਤਿਗੁਰ ਸਾਚਾ ਏਕਾ ਮਾਣ ਜਗਤ ਰਖਾਇਆ। ਸਤਿਗੁਰ ਸਾਚਾ ਆਤਮ ਜੋਤ ਜਗਾਏ ਮਹਾਨ ਬਲੀ ਬਲਵਾਨਾ। ਸਤਿਗੁਰ ਸਾਚਾ ਅਗਿਆਨ ਅੰਧੇਰ ਮਿਟਾਏ ਚੁੱਕੇ ਕਾਨਾ। ਸਤਿਗੁਰ ਸਾਚਾ ਕਲਜੁਗ ਮਿਟਾਏ ਧੁੰਦੂਕਾਰ ਸਤਿਗੁਰ ਸਾਚਾ ਵਿਚ ਮਾਤ ਹਰਿ ਲਾਨਾ। ਸਤਿਗੁਰ ਸਾਚਾ ਸੋਹੰ ਸ਼ਬਦ ਸਚ ਵਸਤ ਖੋਲ੍ਹੇ ਸਚ ਦੁਕਾਨਾ। ਸਤਿਗੁਰ ਸਾਚਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰੇ ਜਗਤ ਮਹਾਨਾ। ਸਤਿਗੁਰ ਸਾਚਾ ਚਰਨ ਬਲਿਹਾਰਾ। ਸਤਿਗੁਰ ਸਾਚਾ ਜਨਮ ਮਰਨ ਜਿਸ ਆਣ ਸਵਾਰਾ। ਸਤਿਗੁਰ ਸਾਚਾ ਭੁੱਖ ਪਾਪ ਵਿਚ ਮਾਤ ਉਤਾਰਾ। ਸਤਿਗੁਰ ਸਾਚਾ ਸੋਹੰ ਸਾਚਾ ਜਾਪ ਜਿਸ ਆਤਮ ਧਾਰਾ। ਸਤਿਗੁਰ ਸਾਚਾ ਕਰਮ ਜਰਮ ਧਰਮ ਜਿਸ ਸਵਾਰਾ। ਸਤਿਗੁਰ ਸਾਚਾ ਆਤਮ ਹਉਮੇ ਭਰਮ ਨਿਵਾਰਾ। ਸਤਿਗੁਰ ਸਾਚਾ ਏਕਾ ਦੇਵੇ ਸਰਨ ਦਵਾਰਾ। ਸਤਿਗੁਰ ਸਾਚਾ ਹਰਨ ਫਰਨ ਹਰਿ ਦਏ ਖੁਲਾਰਾ। ਸਤਿਗੁਰ ਸਾਚਾ ਧਰਨੀ ਧਰ ਗੁਰਸਿਖ ਉਤਰੇ ਪਾਰਾ। ਸਤਿਗੁਰ ਸਾਚਾ ਅੰਤਕਾਲ ਨਾ ਜਾਏ ਮਰ, ਪ੍ਰਭ ਸਾਚਾ ਮੇਲ ਮਿਲਾਰਾ। ਸਤਿਗੁਰ ਸਾਚਾ ਆਪ ਚੁਕਾਏ ਜਮ ਕਾ ਡਰ, ਸਾਚਾ ਦੇਵੇ ਸ਼ਬਦ ਹੁਲਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰਾ। ਸਤਿਗੁਰ ਸਾਚਾ ਸਰਬ ਕਾ ਗਿਆਤਾ। ਸਤਿਗੁਰ ਸਾਚਾ ਸਰਬ ਜੀਆਂ ਕਾ ਏਕਾ ਦਾਤਾ। ਸਤਿਗੁਰ ਚਰਨ ਪ੍ਰੀਤੀ ਬਖ਼ਸ਼ੇ ਸਾਚਾ ਨਾਤਾ। ਸਤਿਗੁਰ ਸਾਚਾ ਭੈਣ ਭਾਈਆਂ ਆਪੇ ਬਣੇ ਪਿਤ ਮਾਤਾ। ਸਤਿਗੁਰ ਸਾਚਾ ਚਾਰ ਵਰਨ ਕਰਾਏ ਭੈਣ ਭਰਾਤਾ। ਸਤਿਗੁਰ ਸਾਚਾ ਸੋਹੰ ਦੇਵੇ ਵਿਚ ਮਾਤ ਸਾਚੀ ਦਾਤਾ। ਸਤਿਗੁਰ ਸਾਚਾ ਗੁਰਮੁਖ ਵਿਰਲੇ ਕਲ ਪਛਾਤਾ। ਸਤਿਗੁਰ ਸਾਚਾ ਗੁਰਮੁਖ ਆਪ ਮਿਟਾਏ ਗੁਰਸਿਖ ਤੇਰੀ ਆਤਮ ਅੰਧੇਰੀ ਰਾਤਾ। ਸਤਿਗੁਰ ਸਾਚਾ ਗੁਰਮੁਖ ਸਾਚੇ ਦਰ ਘਰ ਆਏ ਆਪ ਪਿਆਏ ਅੰਮ੍ਰਿਤ ਬੂੰਦ ਸਵਾਤਾ। ਸਤਿਗੁਰ ਸਾਚਾ ਦਇਆ ਕਮਾਏ ਮਾਰਗ ਲਾਏ ਸਾਰੰਗ ਧਰ ਭਗਵਾਨ ਬੀਠਲਾ ਆਪਣੇ ਰੰਗ ਰੰਗਾਤਾ। ਸਤਿਗੁਰ ਸਾਚਾ ਗੁਰਮੁਖ ਸਾਚੇ ਸੰਤ ਜਨਾਂ ਏਕਾ ਰੰਗਣ ਚੜ੍ਹਾਤਾ ਹੈ। ਸਤਿਗੁਰ ਸਾਚਾ ਗੁਰਸਿਖ ਦੂਸਰ ਦਰ ਮੰਗਣ ਨਾ ਜਾਤਾ ਹੈ। ਸਤਿਗੁਰ ਸਾਚਾ ਪੂਰਨ ਪੁਰਖ ਬਿਧਾਤਾ ਹੈ। ਸਤਿਗੁਰ ਸਾਚਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਘਨਕਪੁਰੀ ਵਿਚ ਵਾਸ ਹੈ। ਸਤਿਗੁਰ ਸਾਚਾ ਘਨਕਪੁਰ ਵਾਸੀਆ। ਸਤਿਗੁਰ ਸਾਚਾ ਸ੍ਰਿਸ਼ਟ ਸਬਾਈ ਕਰੇ ਉਦਾਸੀਆ। ਸਤਿਗੁਰ ਸਾਚਾ ਗੁਰਮੁਖਾਂ ਕਰੇ ਬੰਦ ਖਲਾਸੀਆ। ਸਤਿਗੁਰ ਸਾਚਾ ਆਪ ਮਿਟਾਏ ਕਲਜੁਗ ਅੰਤਮ ਅੰਤ ਮਦਿਰਾ ਮਾਸੀਆ। ਸਤਿਗੁਰ ਸਾਚਾ ਗੁਰਮੁਖਾਂ ਸੋਹੰ ਨਾਮ ਜਪਾਸੀਆ। ਸਤਿਗੁਰ ਸਾਚਾ ਬੇਮੁਖਾਂ ਅੰਤਮ ਮਾਰ ਕਰਾਸੀਆ। ਸਤਿਗੁਰ ਸਾਚਾ ਗੁਰਮੁਖਾਂ ਸ਼ਬਦ ਧਾਰ ਕਰ ਪਾਰ ਬੇੜਾ ਆਪ ਬੰਧਾਸੀਆ। ਸਤਿਗੁਰ ਸਾਚਾ ਬੇਮੁਖਾਂ ਨਰਕ ਨਿਵਾਸ ਰਖਾਸੀਆ। ਸਤਿਗੁਰ ਸਾਚਾ ਗੁਰਮੁਖ ਸਾਚੇ ਸੰਤ ਜਨਾਂ ਪ੍ਰਭ ਆਪਣੀ ਗੋਦ ਉਠਾਸੀਆ। ਸਤਿਗੁਰ ਸਾਚਾ ਬੇਮੁਖਾਂ ਲੱਖ ਚੁਰਾਸੀ ਵਿਚ ਭਵਾਸੀਆ। ਸਤਿਗੁਰ ਸਾਚਾ ਗੁਰਸਿਖਾਂ ਹਰਿ ਜੋਤੀ ਜੋਤ ਮਿਲਾਸੀਆ। ਸਤਿਗੁਰ ਸਾਚਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਾਮਾ ਮਾਤਲੋਕ ਵਿਚ ਪਾਸੀਆ। ਸਤਿਗੁਰ ਸਾਚਾ ਸ਼ਬਦ ਧਾਰਾ। ਸਤਿਗੁਰ ਸਾਚਾ ਗਿਰਵਰ ਗਿਰਧਾਰਾ। ਸਤਿਗੁਰ ਸਾਚਾ ਮਾਤ ਜਾਮਾ ਧਰੇ ਕ੍ਰਿਸ਼ਨ ਮੁਰਾਰਾ। ਸਤਿਗੁਰ ਸਾਚਾ ਜੋਤ ਸਰੂਪ ਕਰੇ ਖੇਲ ਅਪਾਰਾ। ਸਤਿਗੁਰ ਸਾਚਾ ਆਦਿ ਜੁਗਾਦਿ ਜੁਗੋ ਜੁਗ ਆਵੇ ਜਾਵੇ ਵਾਰੋ ਵਾਰਾ। ਸਤਿਗੁਰ ਸਾਚਾ ਏਕਾ ਸ਼ਬਦ ਵਜਾਏ ਨਾਦ ਚਾਰ ਕੁੰਟ ਕਰਾਏ ਜੈ ਜੈ ਜੈਕਾਰਾ। ਸਤਿਗੁਰ ਸਾਚਾ ਕਲਜੁਗ ਤੇਰਾ ਮਿਟਾਏ। ਸਤਿਗੁਰ ਸਾਚਾ ਸਤਿਜੁਗ ਤੇਰਾ ਕਰੇ ਸਤਿ ਸਤਿ ਕਰੇ ਵਰਤਾਰਾ। ਸਤਿਗੁਰ ਸਾਚਾ ਜਨ ਭਗਤਾਂ ਦੇਵੇ ਨਾਮ ਅਧਾਰਾ। ਸਤਿਗੁਰ ਸਾਚਾ ਗੁਰਮੁਖ ਸਾਚੇ ਆਤਮ ਜੋਤੀ ਦੀਪ ਕਰੇ ਉਜਿਆਰਾ। ਸਤਿਗੁਰ ਸਾਚਾ ਸਾਚੀ ਬਖ਼ਸ਼ੇ ਸ਼ਬਦ ਧੁਨਕਾਰਾ। ਸਤਿਗੁਰ ਸਾਚਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਰੰਗਾਏ ਏਕਾ ਰੰਗ ਕਰਤਾਰਾ। ਸਤਿਗੁਰ ਸਾਚਾ ਜਗਤ ਹਿੱਤ। ਸਤਿਗੁਰ ਸਾਚਾ ਜੋਤ ਪ੍ਰਗਟਾਏ ਨਿੱਤ ਨਵਿਤ। ਸਤਿਗੁਰ ਸਾਚਾ ਗੁਰਮੁਖ ਸਾਚੇ ਕੀਨਾ ਹਿੱਤ। ਸਤਿਗੁਰ ਸਾਚਾ ਪ੍ਰਭ ਅਬਿਨਾਸ਼ੀ ਸਾਚਾ ਮਿੱਤ। ਸਤਿਗੁਰ ਸਾਚਾ ਦਿਵਸ ਰੈਣ ਸਦ ਰਾਖੋ ਚਿੱਤ। ਸਤਿਗੁਰ ਸਾਚਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਸਾਚਾ ਮਿੱਤ। ਮੀਤ ਮੁਰਾਰਾ ਰਾਮ ਅਵਤਾਰਾ, ਕ੍ਰਿਸ਼ਨ ਮੁਰਾਰਾ, ਜੋਤ ਸਰੂਪੀ ਜਾਮਾ ਧਾਰ। ਖੇਲ ਅਪਾਰਾ ਨਾ ਕੋਈ ਪਾਏ ਸਾਰਾ। ਗੁਰਮੁਖ ਵਿਰਲਾ ਬੂਝੇ, ਕਲ ਕਰਮ ਵਿਚਾਰਾ। ਦਰ ਘਰ ਸੂਝੇ, ਆਏ ਕਰੇ ਚਰਨ ਨਿਮਸਕਾਰਾ। ਬੇਮੁਖ ਦਰ ਤੇ ਹਰਿ ਨਾ ਬੂਝੇ, ਆਤਮ ਹੰਗਤਾ ਰੋਗ ਭਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਅੰਤ ਜੁਗਾ ਜੁਗੰਤ ਵਿਚ ਮਾਤ ਲਏ ਅਵਤਾਰਾ। ਜੋਤ ਸਰੂਪੀ ਜਾਮਾ ਧਾਰਿਆ। ਅਚਰਜ ਖੇਲ ਕੀਆ ਕਰਤਾਰਿਆ। ਤੀਨ ਲੋਕ ਸੱਚੀ ਸਰਕਾਰਿਆ। ਅਚਰਜ ਖੇਲ ਨਾ ਕੋਈ ਪਾਵੇ ਸਾਰਿਆ। ਜੋਤੀ ਜੋਤ ਸਰੂਪ ਹਰਿ, ਸਾਚੀ ਜੋਤ ਵਿਚ ਮਾਤ ਟਿਕਾ ਰਿਹਾ। ਅੰਤਮ ਅੰਤਕਾਲ ਨਿਹਕਲੰਕ ਨਰਾਇਣ ਨਰ ਅਵਤਾਰ ਆਪਣਾ ਨਾਮ ਧਰਾ ਲਿਆ। ਮਾਤਲੋਕ ਹਰਿ ਜਾਮਾ ਧਾਰਿਆ। ਨਿਹਕਲੰਕ ਨਰਾਇਣ ਨਰ ਅਵਤਾਰਿਆ। ਬਿਨ ਰੰਗ ਰੂਪ ਗੁਰਮੁਖ ਸਾਚੇ ਵਿਚ ਸਮਾ ਰਿਹਾ। ਨਾ ਕੋਈ ਲਏ ਵੇਖ ਗੁਰਮੁਖ ਸਾਚਾ ਨੇਤਰ ਲਏ ਪੇਖ, ਤੀਜਾ ਲੋਚਣ ਆਪ ਪ੍ਰਭ ਖੁਲ੍ਹਾ ਰਿਹਾ। ਆਪੇ ਕੱਢੇ ਭਰਮ ਭੁਲੇਖੇ ਜਿਸ ਜਨ ਚਰਨੀ ਸੀਸ ਨਿਵਾ ਲਿਆ। ਜੋਤ ਸਰੂਪੀ ਹਰਿ ਧਾਰੇ ਭੇਖ, ਕਲਜੁਗ ਮਿਟਾਏ ਲਿਖੇ ਲੇਖ, ਸਤਿਜੁਗ ਸਾਚੇ ਲੇਖ ਲਿਖਾ ਰਿਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਿਛਲਾ ਲੇਖਾ ਆਪ ਚੁਕਾ ਰਿਹਾ। ਪੰਚਮ ਜੇਠ ਪ੍ਰਭ ਜਾਮਾ ਧਾਰਾ। ਮਾਤਲੋਕ ਲਿਆ ਅਵਤਾਰਾ। ਜੋਤ ਸਰੂਪੀ ਭੇਖ ਅਪਾਰਾ। ਕਰੇ ਖੇਲ ਹਰਿ ਗਿਰਧਾਰਾ। ਸ਼ਬਦ ਧੁਨ ਧੁਨ ਏਕਾ ਧੁਨਕਾਰਾ। ਸ੍ਰਿਸ਼ਟ ਸਬਾਈ ਰਹੀ ਸੁਨ, ਗੁਰਮੁਖ ਵਿਰਲਾ ਕਰੇ ਵਿਚਾਰਾ। ਲੱਖ ਚੁਰਾਸੀ ਵਿਚੋਂ ਪੁਣ, ਏਕਾ ਦੇਵੇ ਦਰਸ ਅਪਾਰਾ। ਗੁਰਮੁਖ ਸਾਚੇ ਵਿਚ ਮਾਤ ਚੁਣ, ਖਿੱਚ ਲਿਆਏ ਚਰਨ ਦਵਾਰਾ। ਏਕਾ ਪ੍ਰਭ ਉਪਜਾਏ ਸਾਚੀ ਧੁਨ, ਦਿਵਸ ਰੈਣ ਰਹੇ ਏਕਾ ਧੁਨਕਾਰਾ। ਏਕਾ ਸ਼ਬਦ ਜਣਾਏ ਏਕਾ ਗੁਣ, ਗੁਰਮੁਖ ਸਾਚੇ ਲਏ ਸੁਣ ਉਤਰੇ ਪਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰਾ। ਪੰਚਮ ਜੇਠ ਜੋਤ ਪ੍ਰਗਟਾਈ। ਸ੍ਰਿਸ਼ਟ ਸਬਾਈ ਗੂੜ੍ਹੀ ਨੀਂਦ ਸਵਾਈ। ਗੁਰਮੁਖ ਸਾਚੇ ਸੰਤ ਜਨਾਂ ਏਕਾ ਦੀਆ ਸਾਚਾ ਨਾਮ ਧਨਾ, ਸੰਨ੍ਹ ਲੱਗੇ ਨਾ ਰਾਈ। ਸਾਚਾ ਰੰਗ ਰੰਗਾਏ ਮਨ ਤਨ ਭਿੰਨਾ, ਆਤਮ ਸ਼ਾਂਤ ਕਰਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਅੰਤਕਾਲ ਵਿਚ ਮਾਤ ਜਾਮਾ ਪਾਈ। ਅੰਤਮ ਅੰਤ ਕਲ ਵਿਚਾਰਿਆ। ਪ੍ਰਭ ਅਬਿਨਾਸ਼ੀ ਜਾਮਾ ਧਾਰਿਆ। ਕਲਜੁਗ ਜੀਆਂ ਆਪਣਾ ਕਰਮ ਧਰਮ ਹਾਰਿਆ। ਧੀਆਂ ਭੈਣਾਂ ਕਰਨ ਵਪਾਰਿਆ। ਝੂਠੇ ਧੰਦੇ ਮਾਨਸ ਲਗ ਮਾਨਸ ਜਨਮ ਹਾਰਿਆ। ਦਰ ਦਰਬਾਰੇ ਗੁਰ ਚਰਨ ਦਵਾਰੇ ਧੀਆਂ ਭੈਣਾਂ ਕਰਨ ਖਵਾਰਿਆ। ਆਤਮ ਹੰਕਾਰੇ ਦੁਸ਼ਟ ਦੁਰਾਚਾਰੇ, ਦਿਵਸ ਰੈਣ ਕਰਨ ਵਿਚਾਰੇ, ਆਤਮ ਭੁੱਲਾ ਹਰਿ ਗਿਰਧਾਰਿਆ। ਜੋਤੀ ਜੋਤ ਸਰੂਪ ਹਰਿ, ਜੀਵ ਜੰਤਾਂ ਕਰੇ ਸਰਬ ਵਿਚਾਰਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਵਿਚ ਮਾਤ ਲਿਆ ਅਵਤਾਰਿਆ। ਜੀਵ ਜੰਤ ਹਰਿ ਆਪ ਵਿਚਾਰਦਾ। ਕਰਮ ਵਿਚਾਰ ਆਪੇ ਤਾਰਦਾ। ਬੇਮੁਖਾਂ ਆਦਿ ਜੁਗਾਦਿ ਨਰਕ ਨਿਵਾਰਦਾ। ਗੁਰਮੁਖ ਸਾਚੇ ਸੰਤ ਜਨਾਂ ਪ੍ਰਭ ਸਾਚਾ ਬਾਹੋਂ ਪਕੜ ਪਾਰ ਉਤਾਰੇ, ਸ਼ਬਦ ਘੋੜੀ ਆਪ ਚਾੜ੍ਹਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਹਰਿ, ਕਲਜੁਗ ਵੇਲਾ ਅੰਤ ਆਪ ਸੰਭਾਲਦਾ। ਜੀਵ ਜੰਤ ਹਰਿ ਦੇਵੇ ਦਾਨਾ। ਜੇ ਕੋਈ ਮੰਗੇ ਨਾਮ ਨਿਧਾਨਾ। ਸਾਚਾ ਦੇਵੇ ਜਗਤ ਨਿਸ਼ਾਨਾ। ਸੋਹੰ ਸ਼ਬਦ ਹਰਿ ਭਗਵਾਨਾ। ਉਪਜੇ ਧੁਨ ਸੁਣੇ ਜਨ ਕਾਨਾ। ਆਤਮ ਸੁਨ ਹਰਿ ਖੋਲ੍ਹ ਖੁਲ੍ਹਾਣਾ। ਰਿਖ ਮੁਨ ਨਾ ਕਿਸੇ ਪਛਾਨਾ। ਗੁਰਮੁਖ ਸਾਚੇ ਪ੍ਰਭ ਕਿਰਪਾ ਕਰੇ ਮਹਾਨਾ। ਆਪ ਮਿਟਾਏ ਆਤਮ ਤ੍ਰਿਖ ਆਤਮ ਜੋਤ ਜਗਾਏ ਵਾਲੀ ਦੋ ਜਹਾਨਾਂ। ਪ੍ਰਭ ਦਰ ਮੰਗੇ ਸਾਚੀ ਭਿੱਖ, ਦੇਵੇ ਦਰਸ ਆਪ ਵਡ ਬਲੀ ਬਲਵਾਨਾ। ਸਾਚੇ ਲੇਖ ਪ੍ਰਭ ਜਾਏ ਲਿਖ, ਲੋਕਮਾਤ ਹਰਿ ਪਹਿਰਿਆ ਬਾਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਅੰਤਮ ਅੰਤ ਕਰਾਨਾ। ਕਲਜੁਗ ਤੇਰਾ ਅੰਤ ਕਰਾਵਣਾ। ਸਾਚਾ ਲੇਖਾ ਆਪ ਚੁਕਾਵਣਾ। ਜੋਤ ਸਰੂਪੀ ਜਾਮਾ ਪਾਵਣਾ। ਭੇਖ ਧਾਰ ਇਹ ਕਰਮ ਕਮਾਵਣਾ। ਵੇਖ ਵਿਚਾਰ ਪ੍ਰਭ ਆਪ ਕਰਾਵਣਾ। ਕਰਮ ਧਰਮ ਕਲ ਗਏ ਹਾਰ, ਕਿਸੇ ਨਾ ਆਣ ਛੁਡਾਵਣਾ। ਬੇੜਾ ਡੁੱਬਾ ਵਿਚ ਮੰਝਧਾਰ, ਕਿਸੇ ਨਾ ਪਾਰ ਕਰਾਵਣਾ। ਸ੍ਰਿਸ਼ਟ ਸਬਾਈ ਆਪਣਾ ਮੂਲ ਗਈ ਹਾਰ, ਪ੍ਰਭ ਅਬਿਨਾਸ਼ੀ ਵਿਚ ਮਾਤ ਦੇ ਆਵਣਾ। ਆਪ ਬੰਧਾਏ ਆਪਣੀ ਧਾਰ, ਸੋਹੰ ਸਾਚਾ ਸ਼ਬਦ ਚਲਾਵਣਾ। ਜੂਠ ਝੂਠ ਕਰੇ ਖਵਾਰ, ਸਚ ਸੁੱਚ ਮਾਰਗ ਲਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪ੍ਰਗਟ ਜੋਤ ਨਿਰੰਜਣ ਨਰਾਇਣ ਨਰ ਸਤਿਜੁਗ ਸਾਚਾ ਲਾਵਣਾ। ਕਲਜੁਗ ਵੇਖੇ ਹਰਿ ਕਰਮ ਵਿਚਾਰੀ। ਸ੍ਰਿਸ਼ਟ ਸਬਾਈ ਹੋਏ ਖਵਾਰੀ। ਸਾਚੀ ਲਿਖਤ ਲਿਖਾਏ, ਪ੍ਰਭ ਸਾਚਾ ਬਣ ਲਿਖਾਰੀ। ਚਾਰ ਕੁੰਟ ਹੋਏ ਹਾਹਾਕਾਰੀ। ਘਰ ਘਰ ਰੋਵਣ ਨਰ ਨਾਰੀ। ਕਿਸੇ ਨਾ ਬਣੇ ਕੋਈ ਸਹਾਰੀ। ਪ੍ਰਭ ਅਬਿਨਾਸ਼ੀ ਗਏ ਵਿਸਾਰੀ। ਦਹਿ ਦਿਸ਼ਾ ਗਏ ਪਾਸਾ ਹਾਰੀ। ਜੋਤੀ ਜੋਤ ਸਰੂਪ ਨਿਰੰਜਣ ਕਲ ਅਚਰਜ ਖੇਲ ਕਰੇ ਕਰਤਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤਲੋਕ ਹਰਿ ਜਾਮਾ ਧਾਰੀ। ਚਾਰ ਕੁੰਟ ਹੋਏ ਵਹੀਰਾ। ਸਾਚਾ ਸ਼ਬਦ ਚਲਾਏ ਤੀਰਾ। ਸ੍ਰਿਸ਼ਟ ਸਬਾਈ ਤੁੱਟਾ ਧੀਰਾ। ਕਵਣ ਕੱਟੇ ਕਲਜੁਗ ਤੇਰੀਆਂ ਭੀੜਾਂ। ਪ੍ਰਭ ਅਬਿਨਾਸ਼ੀ ਆਪਣੇ ਹੱਥ ਉਠਾਏ ਸੋਹੰ ਸਾਚਾ ਬੀੜਾ। ਸ੍ਰਿਸ਼ਟ ਸਬਾਈ ਪ੍ਰਭ ਸਾਚਾ ਜਾਏ ਪੀੜਾ। ਚਾਰ ਕੁੰਟ ਪੈ ਜਾਏ ਦੁਹਾਈ, ਕਿਸੇ ਹੱਥ ਨਾ ਆਏ ਲੀੜਾ। ਸ੍ਰਿਸ਼ਟ ਸਬਾਈ ਸਰਬ ਬਿਲਲਾਈ, ਜੀਵ ਜੰਤ ਹਰਿ ਚਿਤ ਚਿਉਂਟੀ ਕੀੜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਕਰੇ ਆਪ ਨਬੇੜਾ। ਕਲਜੁਗ ਤੇਰਾ ਹੋਏ ਨਬੇੜਾ। ਪ੍ਰਭ ਅਬਿਨਾਸ਼ੀ ਸ੍ਰਿਸ਼ਟ ਸਬਾਈ ਦੇਵੇ ਏਕਾ ਬੈਠਾ ਗੇੜਾ। ਸ਼ਬਦ ਸਰੂਪੀ ਸ਼ਬਦ ਹਰਿ ਇਕ ਲਗਾਵੇ ਉਖੇੜਾ। ਜੂਠੇ ਝੂਠੇ ਦੁਸ਼ਟ ਦੁਰਾਚਾਰੀਆਂ, ਪ੍ਰਭ ਆਪ ਨਬੇੜੇ ਝੇੜਾ। ਧਰਤ ਮਾਤ ਤੇਰੀ ਰੱਖੇ ਪੱਤ, ਪ੍ਰਭ ਅਬਿਨਾਸ਼ੀ ਤੇਰਾ ਖੁਲ੍ਹਾ ਕਰਾਏ ਵਿਹੜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਸ੍ਰਿਸ਼ਟ ਸਬਾਈ ਭੇੜ ਭੇੜਾ। ਸ੍ਰਿਸ਼ਟ ਸਬਾਈ ਛੇੜ ਛਿੜਾਵੇ। ਵਿਚ ਮੈਦਾਨ ਦੇ ਘੇਰ ਲਿਆਵੇ। ਉਖੇੜ ਉਖੇੜ ਪ੍ਰਭ ਸਾਚਾ ਸਾਰੇ ਨਸ਼ਟ ਕਰਾਵੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਝੂਠੇ ਝੇੜੇ ਸਾਰੇ ਸਰਬ ਮਿਟਾਵੇ। ਆਪ ਵਰਤਾਵੇ ਆਪਣਾ ਭਾਣਾ। ਆਪ ਉਠਾਏ ਵਡ ਵਡ ਜੋਧਾ ਬਲੀ ਬਲਵਾਨਾ। ਵਿਚ ਬਿਠਾਏ ਅਗਨ ਲਗਾਏ ਬਬਾਣਾ। ਅਗਨ ਮੇਘ ਹਰਿ ਬਰਸਾਏ, ਸ੍ਰਿਸ਼ਟ ਸਬਾਈ ਸਰਬ ਜਲਾਣਾ। ਜੀਵ ਜੰਤ ਸਰਬ ਪਿਸਾਏ, ਕਿਸੇ ਪਾਣੀ ਹੱਥ ਨਾ ਆਣਾ। ਬਿਰਧ ਬਾਲ ਨਾ ਕੋਈ ਪਛਾਣੇ, ਆਪਣਾ ਆਪ ਕਿਸੇ ਨਾ ਜਾਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਅੰਤ ਕਲਜੁਗ ਝੂਠਾ ਭੇਖ ਮਿਟਾਣਾ। ਕਲਜੁਗ ਤੇਰਾ ਹੋਇਆ ਅੰਤ। ਮਾਇਆ ਪਾਇਆ ਪ੍ਰਭ ਸਾਚਾ ਸ੍ਰਿਸ਼ਟ ਸਬਾਈ ਆਪ ਬੇਅੰਤ। ਨਜ਼ਰ ਨਾ ਆਏ ਵਿਚ ਮਾਤ ਹਰਿ ਸਾਚਾ ਕੰਤ। ਦਿਵਸ ਰੈਣ ਫੜ ਬੇਮੁਖਾਂ ਕੁਠੇ ਪ੍ਰਭ ਅਬਿਨਾਸ਼ੀ ਆਪ ਉਧਾਰੇ ਸਾਚੇ ਸੰਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਹਿੰਮਾ ਜਗਤ ਅਗਣਤ। ਸਚ ਸਚ ਸਚ ਹਰਿ ਰਿਹਾ ਲਿਖਾਏ। ਨਿਹਕਲੰਕ ਕਲ ਜਾਮਾ ਪਾਏ। ਮਾਝੇ ਦੇਸ ਮਿਲੇ ਵਧਾਏ। ਪੁਰੀ ਘਨਕ ਹਰਿ ਜੋਤ ਜਗਾਏ। ਸਾਚਾ ਵੱਜੇ ਡੰਕ ਸੁਣੇ ਲੋਕਾਏ। ਇਕ ਕਰਾਏ ਰਾਓ ਰੰਕ, ਰਾਜਾ ਰਾਣਾ ਕੋਈ ਰਹਿਣ ਨਾ ਪਾਏ। ਚਾਰ ਵਰਨ ਸੁਹਾਏ ਇਕ ਦਵਾਰਾ ਬੰਕ, ਊਚ ਨੀਚ ਹਰਿ ਭੇਵ ਮਿਟਾਏ। ਗੁਰਮੁਖ ਸਾਚੇ ਪ੍ਰਭ ਲਗਾਏ ਸ਼ਬਦ ਤਨਕ, ਸੁਰਤ ਸ਼ਬਦ ਹਰਿ ਮੇਲ ਮਿਲਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਾਕ ਭਵਿਖਤ ਰਿਹਾ ਲਿਖਾਏ। ਮਾਝਾ ਦੇਸ ਵੇਖ ਵਿਚਾਰ। ਅੰਤਮ ਕਲਜੁਗ ਆਵੇ ਹਾਰ। ਮਿੱਟੀ ਤੇਰੀ ਖੁਆਰ। ਦਰ ਦਰ ਘਰ ਘਰ ਫਿਰਨ ਭਿਖਾਰ। ਜੂਠੇ ਝੂਠੇ ਮਾਇਆ ਲੂਠੇ ਡਾਹਢੀ ਖਾਇਣ ਮਾਰ। ਰਾਮ ਦਾਸ ਗੁਰ ਤੇਰੇ ਦਰ ਜੋ ਬੈਠੇ ਧੀਆਂ ਭੈਣਾਂ ਕਰਨ ਵਪਾਰ। ਪਾਉਣ ਰੇਸ਼ਮ ਪਹਿਨਣ ਪਟ, ਮਾਇਆ ਧਾਰੀ ਚੋਰ ਯਾਰ। ਜੋਤੀ ਜੋਤ ਸਰੂਪ ਹਰਿ, ਪ੍ਰਗਟ ਜੋਤ ਕਰ ਸਭ ਖੁਆਰ। ਦਰ ਗੁਰ ਗੁਰ ਦਰ ਹੋਏ ਖੁਆਰੀ। ਧਰਤ ਮਾਤ ਹਰਿ ਦਰ ਪੁਕਾਰੀ। ਵਿਚ ਮਾਤ ਮੇਰੀ ਪਤ ਲੱਥੀ ਸਾਰੀ। ਕਲਜੁਗ ਜੀਆਂ ਮੇਰੀ ਕਰੀ ਬੜੀ ਖੁਆਰੀ। ਅਠਸਠ ਉਪਰ ਤੀਰਥਾਂ ਧੀਆਂ ਭੈਣਾ ਹੋਏ ਖੁਆਰੀ। ਪ੍ਰਭ ਅਬਿਨਾਸ਼ੀ ਜੋਤ ਸਰੂਪ ਵੇਖੇ ਵਿਗਸੇ ਕਰੇ ਵਿਚਾਰੀ। ਕਲਜੁਗ ਕਰਮ ਵਿਚਾਰ ਹਰਿ, ਵਿਚ ਮਾਤ ਲਏ ਅਵਤਾਰੀ। ਬੇਮੁਖਾਂ ਅੰਤ ਖੁਆਰ ਕਰ, ਪ੍ਰਭ ਸਾਚਾ ਜਾਏ ਪਛਾੜੀ। ਸੋਹੰ ਸ਼ਬਦ ਵਿਚ ਮਾਤ ਸਾਚੀ ਧਾਰ ਧਰ, ਸਤਿਜੁਗ ਸਾਚੇ ਦੇਵੇ ਸੱਚੀ ਸਿਕਦਾਰੀ। ਸਤਿਜੁਗ ਸਾਚਾ ਕਰਮ ਵਿਚਾਰ ਕਰ, ਸਾਚਾ ਸ਼ਬਦ ਦੇਵੇ ਹਰਿ ਭੰਡਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨ ਸਤਿਜੁਗ ਲਾਏ ਸੱਚੀ ਫੁਲਵਾੜੀ। ਸਤਿਜੁਗ ਸਾਚਾ ਸਤਿ ਵਰਤਾਵਣਾ। ਗੁਰਮੁਖ ਸਾਚੇ ਸੰਤ ਜਨਾਂ ਵਿਚ ਮਾਤ ਜਨਮ ਦਵਾਵਣਾ। ਸਚ ਸੁੱਚ ਧਰਮ ਕਰਮ ਸਾਚਾ ਜਤ ਰਖਾਵਣਾ। ਚਾਰ ਵਰਨ ਹਰਿ ਸਚੇ ਸਰਨ ਏਕਾ ਰੰਗ ਰੰਗਾਵਣਾ। ਊਚ ਨੀਚ ਪ੍ਰਭ ਸਾਚੇ ਭੇਖ ਮਿਟਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਏਕਾ ਰੰਗ ਰੰਗਾਵਣਾ। ਸਤਿਜੁਗ ਸਾਚੇ ਏਕਾ ਰੰਗ ਰੰਗਾਵਣਾ। ਅੰਗ ਸੰਗ ਸੰਗ ਅੰਗ, ਪ੍ਰਭ ਸਾਚੇ ਹੋ ਜਾਵਣਾ। ਗੁਰਮੁਖਾਂ ਮੰਗੀ ਸਾਚੀ ਮੰਗ, ਸਾਚਾ ਦੇਵੇ ਨਾਮ ਨਿਧਾਨਾ। ਬੇਮੁਖਾਂ ਹੋਏ ਭਾਗ ਮੰਦ, ਮਦਿਰਾ ਮਾਸ ਮੁਖ ਰਖਾਣਾ। ਰਸਨਾ ਲਾਇਣ ਗੰਦ, ਨਾ ਮਿਲਿਆ ਹਰਿ ਭਗਵਾਨਾ। ਪ੍ਰਭ ਅਬਿਨਾਸ਼ੀ ਨਾ ਗਾਇਆ ਬੱਤੀ ਦੰਦ, ਸੌਂ ਸੌਂ ਰੈਣ ਵਿਹਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤਲੋਕ ਹਰਿ ਪਹਿਰਿਆ ਬਾਣਾ। ਸਤਿਜੁਗ ਤੇਰੇ ਨਾਮ ਵਧਾਈ। ਮਾਤਲੋਕ ਹਰਿ ਜਨਮ ਦਵਾਈ। ਪਹਿਲੀ ਮਾਘੀ ਹੋਏ ਰੁਸ਼ਨਾਈ। ਸ੍ਰਿਸ਼ਟ ਸਬਾਈ ਸਾਚਾ ਵਾਗੀ ਆਪੇ ਬਣੇ ਰਥਵਾਹੀ। ਆਪੇ ਧੋਏ ਤੇਰੀ ਦੁਰਮਤ ਮੈਲ ਦਾਗੀ, ਆਤਮ ਸਾਚੀ ਜਾਗ ਲਗਾਈ। ਆਪ ਬਣਾਏ ਹੰਸ ਕਾਗੀ, ਸੋਹੰ ਸਾਚਾ ਨਾਮ ਜਪਾਈ। ਗੁਰਮੁਖਾਂ ਗੁਰਸਿਖਾਂ ਭਾਗ ਹੋਏ ਵਡ ਵਡ ਭਾਗੀ, ਜਿਨ੍ਹਾਂ ਮਿਲਿਆ ਹਰਿ ਰਘੁਰਾਈ। ਕਲਜੁਗ ਮਾਇਆ ਤਨ ਨਾ ਲਾਗੀ, ਸ਼ਬਦ ਕਾਰ ਹਰਿ ਆਪ ਲਗਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚੇ ਵਿਚ ਮਾਤ ਦੇਵੇ ਵਡਿਆਈ। ਸਤਿਜੁਗ ਤੇਰਾ ਮਾਣ ਰਖਾਣਾ। ਸ੍ਰਿਸ਼ਟ ਸਬਾਈ ਏਕਾ ਬਾਣਾ। ਸ੍ਰਿਸ਼ਟ ਸਬਾਈ ਏਕਾ ਤਾਣਾ। ਸ੍ਰਿਸ਼ਟ ਸਬਾਈ ਏਕਾ ਰਾਣਾ। ਸ੍ਰਿਸ਼ਟ ਸਬਾਈ ਏਕਾ ਖਾਣਾ। ਸ੍ਰਿਸ਼ਟ ਸਬਾਈ ਊਚ ਨੀਚ ਹਰਿ ਭੇਵ ਚੁਕਾਣਾ। ਸ੍ਰਿਸ਼ਟ ਸਬਾਈ ਰਾਓ ਰੰਕ ਇਕ ਥਾਂ ਬਹਾਣਾ। ਸ੍ਰਿਸ਼ਟ ਸਬਾਈ ਸੋਹੰ ਸਾਚਾ ਸ਼ਬਦ ਚਲਾਣਾ। ਸ੍ਰਿਸ਼ਟ ਸਬਾਈ ਚਾਰ ਕੁੰਟ ਸਾਚਾ ਡੰਕ ਵਜਾਣਾ। ਸ੍ਰਿਸ਼ਟ ਸਬਾਈ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸ਼ਬਦ ਜੈ ਜੈਕਾਰ ਕਰਾਣਾ। ਸਤਿਜੁਗ ਤੇਰਾ ਸਤਿ ਵਰਤਾਰ। ਚਾਰ ਕੁੰਟ ਹੋਏ ਜੈ ਜੈਕਾਰ। ਸੋਹੰ ਵਰਤੇ ਵਿਚ ਸੰਸਾਰ। ਦੇਵਣਹਾਰ ਇਕ ਦਾਤਾਰ। ਨਿਖੁੱਟ ਨਾ ਜਾਵੇ ਨਾ ਆਏ ਹਾਰ। ਆਪ ਅਤੁੱਟ ਸੱਚੀ ਸਰਕਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚਾ ਲੇਖ ਲਿਖਾਰ। ਸਤਿਜੁਗ ਸਾਚੇ ਤੇਰਾ ਲੇਖ ਲਿਖਾਵਣਾ। ਸਚ ਦਾਤ ਪ੍ਰਭ ਸਾਚੇ ਤੇਰੇ ਆਤਮ ਤਨ ਰਖਾਵਣਾ। ਸਤਿਗੁਰ ਸਾਚਾ ਸ੍ਰਿਸ਼ਟ ਸਬਾਈ ਮਾਣ ਅਭਿਮਾਣ ਪ੍ਰਭ ਸਾਚੇ ਆਪ ਗਵਾਵਣਾ। ਗੁਰਮੁਖ ਸਾਚੇ ਤੇਰਾ ਨਾਮ ਸਚ ਨਿਸ਼ਾਨ ਵਿਚ ਮਾਤ ਰਹਿ ਜਾਵਣਾ। ਵਾਲੀ ਦੋ ਜਹਾਨ ਅੰਤਮ ਅੰਤਕਾਲ ਸਾਚਾ ਲੇਖ ਲਿਖਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਸਾਰਾ ਭੇਵ ਖੁਲ੍ਹਾਵਣਾ। ਸਤਿਜੁਗ ਤੇਰਾ ਸਚ ਜਨਮ। ਸਤਿਜੁਗ ਤੇਰਾ ਸਚ ਧਰਮ। ਸਤਿਜੁਗ ਤੇਰਾ ਸਚ ਵਰਮ। ਸਤਿਜੁਗ ਤੇਰਾ ਸਚ ਕਰਮ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਸਵਾਰੇ ਤੇਰਾ ਜਰਮ। ਸਤਿਜੁਗ ਤੇਰੀ ਸੱਚੀ ਅਰਦਾਸ। ਹਰਿ ਭਗਤਾਂ ਸਦ ਹੋਏ ਵਾਸ। ਸਾਚਾ ਨਾਮ ਜਪਾਏ ਸਵਾਸ ਸਵਾਸ। ਤਤੀ ਵਾ ਨਾ ਪੋਹੇ ਸ਼ਬਦ ਚਲਾਏ ਸਾਚੀ ਰਾਸ। ਦੁਰਮਤ ਮੈਲ ਸਰਬ ਦੀ ਧੋਏ, ਏਕਾ ਜੋਤ ਕਰੇ ਪ੍ਰਕਾਸ਼। ਆਤਮ ਸਾਚਾ ਦੀਪ ਬਲੋਏ, ਅਗਿਆਨ ਅੰਧੇਰ ਜਾਏ ਵਿਨਾਸ। ਆਤਮ ਬੀਜ ਸਾਚਾ ਬੋਏ, ਫੱਲ ਲਾਏ ਦਸਵੇਂ ਮਾਸ। ਗੁਰਮੁਖ ਸਾਚੇ ਬਣਤ ਬਣਾਏ ਆਪਣੀ ਮਾਲਾ ਲਏ ਪਰੋਏ, ਆਤਮ ਸ਼ਬਦ ਦੇਵੇ ਧਰਵਾਸ। ਗੁਰਮੁਖ ਸਾਚੇ ਸੰਤ ਜਨਾਂ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਸਤਿਜੁਗ ਸਾਚੇ ਦੇਵੇ ਧਰਵਾਸ। ਸਤਿਜੁਗ ਤੇਰਾ ਸਚ ਭਰਵਾਸਾ। ਪ੍ਰਭ ਅਬਿਨਾਸ਼ੀ ਸਚ ਕੀਆ ਵਾਸਾ। ਸਚ ਜੋਤ ਹਰਿ ਪ੍ਰਗਟਾਏ, ਵਿਚ ਮਾਤ ਕਰੇ ਪ੍ਰਕਾਸ਼ਾ। ਨਾਮ ਨਿਧਾਨ ਹਰਿ ਸੰਗ ਰਲਾਏ, ਗੁਰਮੁਖ ਕਰੇ ਭਾਰਾ ਪਾਸਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਕਰਾਏ ਸੱਚੀ ਤੇਰੀ ਰਹਿਰਾਸਾ। ਸੱਚੀ ਰਹਿਰਾਸ ਨਾ ਹੋਏ ਉਦਾਸ। ਹਰਿ ਵਸੇ ਪਾਸ। ਕਰੇ ਬੰਦ ਖਲਾਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਜਨ ਗਾਏ ਰਸਨ ਸਵਾਸ ਸਵਾਸ। ਰਸਨਾ ਰਸ ਆਤਮ ਰਸ ਪਾਵਣਾ। ਸੋਹੰ ਸਾਚਾ ਗੁਰਸਿਖ ਗਾਵਣਾ। ਲੱਖ ਚੁਰਾਸੀ ਗੇੜ ਕਟਾਵਣਾ। ਜਨਮ ਮਰਨ ਵਿਚ ਫੇਰ ਨਾ ਆਵਣਾ। ਹਉਮੇ ਸਹਿੰਸਾ ਰੋਗ ਗਵਾਵਣਾ। ਚਿੰਤਾ ਸੋਗ ਮਿਟਾਵਣਾ। ਦਰਸ ਅਮੋਘ ਹਰਿ ਆਪ ਦਿਖਾਵਣਾ। ਪੂਰਨ ਯੋਗ ਹਰਿ ਹਿਰਦੇ ਵਿਚ ਵਸਾਵਣਾ। ਕਲਜੁਗ ਮਾਇਆ ਨਾ ਲੱਗੇ ਰੋਗ, ਜਿਸ ਜਨ ਚਰਨੀ ਸੀਸ ਝੁਕਾਵਣਾ। ਅੰਤਮ ਅੰਤ ਨਾ ਹੋਏ ਕਦੇ ਵਿਯੋਗ, ਪ੍ਰਭ ਸਾਚਾ ਲੇਖ ਲਿਖਾਵਣਾ। ਆਪ ਮਿਲਾਇਆ ਸਾਚਾ ਮੇਲ, ਗੁਰਮੁਖ ਸਾਚੇ ਰਸ ਸਾਚਾ ਭੋਗ, ਸੋਹੰ ਚੋਗ ਹਰਿ ਆਪ ਚੁਗਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਅੰਤ ਵਿਚ ਜੋਤੀ ਜੋਤ ਮਿਲਾਵਣਾ। ਸਤਿਜੁਗ ਤੇਰੀ ਸਤਿ ਕਮਾਈ। ਪ੍ਰਭ ਅਬਿਨਾਸ਼ੀ ਦਇਆ ਕਮਾਈ। ਸਚ ਵਸਤ ਹਰਿ ਨਾਮ ਤੇਰੀ ਝੋਲੀ ਪਾਈ। ਸਾਚਾ ਦੀਆ ਦਾਨ ਵਿਚ ਮਾਤ ਮਿਲੇ ਵਡਿਆਈ। ਸਾਚਾ ਸ਼ਬਦ ਸੁਣਾਏ ਕਾਨ, ਜਨ ਭਗਤਾਂ ਲਏ ਉਪਜਾਈ। ਚਰਨ ਧੂੜ ਬਖ਼ਸ਼ੇ ਇਸ਼ਨਾਨ, ਮਾਨਸ ਜਨਮ ਸੁਫਲ ਕਰਾਈ। ਹੋਇਆ ਮੇਲ ਭਗਤ ਭਗਵਾਨ, ਪੂਰਬ ਲਹਿਣਾ ਹਰਿ ਆਪ ਦਵਾਈ। ਸਾਚਾ ਦੇਵੇ ਨਾਮ ਨਿਸ਼ਾਨ, ਵੇਲੇ ਅੰਤ ਹੋਏ ਸਹਾਈ। ਆਪ ਚੜ੍ਹਾਏ ਸ਼ਬਦ ਬਬਾਣ, ਤੀਨ ਭਵਨ ਹਰਿ ਬੂਝ ਬੁਝਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਵਿਚ ਜੋਤੀ ਜੋਤ ਮਿਲਾਈ। ਸ਼ਬਦ ਬਬਾਣ ਗੁਰਸਿਖ ਚਾੜ੍ਹਿਆ। ਸਚਖੰਡ ਨਿਵਾਸ ਘਰ ਸਾਚੇ ਵਾੜਿਆ। ਆਪ ਬਣਾਏ ਘਰ ਸਾਚੇ ਦਾ ਸਾਚਾ ਲਾੜਿਆ। ਏਕਾ ਰੰਗ ਰੰਗਾਇਆ ਸੰਗ ਨਿਭਾਇਆ, ਅੰਗ ਸੰਗ ਰਹਾਇਆ, ਕਲਜੁਗ ਮਾਇਆ ਮੂਲ ਨਾ ਸਾੜਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਆਪ ਜਗਾਏ, ਆਪ ਆਪਣੀ ਸਰਨ ਲਾਏ, ਸੋਹੰ ਸਾਚਾ ਨਾਮ ਜਪਾਏ, ਆਤਮ ਸਾਚੀ ਜੋਤ ਜਗਾਏ, ਕਰੇ ਰੁਸ਼ਨਾਏ ਵਿਚ ਬਹੱਤਰ ਨਾੜਿਆ। ਨਾੜੀ ਬਹੱਤਰ ਕਰੇ ਰੁਸ਼ਨਾਏ। ਇਕ ਇਕੱਤਰ ਆਪ ਰਹਾਏ। ਸਾਚੇ ਵੱਤਰ ਹਰਿ ਸੋਹੰ ਸਾਚਾ ਬੀਜ ਬਿਜਾਏ। ਫਲੇ ਫੁਲੇ ਲਗਨ ਪਤਰ, ਸਤਿਜੁਗ ਸਾਚਾ ਫਲ ਲਗਾਏ। ਬੇਮੁਖ ਵੇਖ ਵੇਖ ਬਿਤਰ ਬਿਤਰ, ਵੇਲਾ ਗਿਆ ਹੱਥ ਨਾ ਆਏ। ਵੇਲਾ ਅੰਤਕਾਲ ਕੋਈ ਨਾ ਦਿਸੇ ਮਿੱਤਰ, ਝੂਠੇ ਦਿਸਣ ਭੈਣ ਭਰਾਏ। ਧੁਰਦਰਗਾਹੇ ਬੇਮੁਖਾਂ ਪੈਂਦੇ ਛਿੱਤਰ, ਨਾ ਕੋਈ ਲਏ ਛੁਡਾਏ। ਗੁਰਮੁਖ ਸਾਚੇ ਸੰਤ ਜਨ ਵੇਲੇ ਅੰਤ ਜਾਇਣ ਨਿੱਤਰ, ਧਰਮ ਰਾਏ ਜਾਏ ਮੁਖ ਛੁਪਾਏ। ਪ੍ਰਭ ਅਬਿਨਾਸ਼ੀ ਤੇਰਾ ਸਾਚਾ ਮਿੱਤਰ, ਆਪਣੀ ਗੋਦ ਉਠਾਏ। ਅਚਰਜ ਖੇਲ ਕਰੇ ਹਰਿ ਆਪ ਚਲਿੱਤਰ, ਸ਼ਬਦ ਬਬਾਣੇ ਆਪ ਚੜ੍ਹਾਏ। ਨਾ ਦਰਵਾਜ਼ਾ ਨਾ ਕੋਈ ਭਿੱਤਰ, ਸਚ ਦਰਬਾਰੇ ਆਪ ਲੈ ਜਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਹਰਿ, ਅੰਤ ਜੋਤੀ ਮੇਲ ਮਿਲਾਏ। ਜੋਤੀ ਜੋਤ ਹਰਿ ਮੇਲ ਮਿਲਈਆ। ਗੁਰਮੁਖਾਂ ਚੜ੍ਹਾਏ ਸਾਚੀ ਨਈਆ। ਸੋਹੰ ਚੱਪੂ ਲਾਏ ਪਾਰ ਕਰਈਆ। ਬੇਮੁਖ ਡੋਬੇ ਵਿਚ ਮੰਝਧਾਰ, ਲੇਖਾ ਸਰਬ ਮੁਕਈਆ। ਪ੍ਰਭ ਅਬਿਨਾਸ਼ੀ ਭੁੱਲਾ ਸਰਬ ਸੰਸਾਰ, ਈਸਾ ਮੂਸਾ ਮੇਟ ਮਿਟਈਆ। ਜੀਵ ਜੰਤ ਹੋਏ ਸਰਬ ਖਵਾਰ, ਦੂਈ ਦਵੈਤ ਆਪ ਹਟਈਆ। ਪ੍ਰਭ ਅਬਿਨਾਸ਼ੀ ਦਏ ਪਛਾੜ, ਸੋਹੰ ਖੰਡਾ ਹੱਥ ਉਠਈਆ। ਚਾਰ ਕੁੰਟ ਕਰਾਏ ਉਜਾੜ, ਨਗਰ ਖੇੜਾ ਕੋਈ ਰਹਿਣ ਨਾ ਦਈਆ। ਨਾ ਕੋਈ ਛੁਪੇ ਕਿਸੇ ਝਾੜ, ਕੱਢ ਕੱਢ ਆਪ ਝਟਕਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਕਾਲ ਸ੍ਰਿਸ਼ਟ ਸਬਾਈ ਡੋਬੇ ਝੂਠੀ ਨਈਆ। ਝੂਠੀ ਨਈਆ ਆਪ ਡੁਬਾਏ। ਝੂਠੀ ਮਈਆ ਆਪ ਰਵਾਏ। ਝੂਠੀ ਸਈਆ ਆਪ ਮਿਟਾਏ। ਆਪ ਪੁੱਛੇ ਤੇਰੀ ਵਾਤ, ਤੇਰੇ ਉਤੇ ਕੋਈ ਗੁਰਸਿਖ ਨਾ ਕਹਿਰ ਕਮਾਏ। ਸਤਿਜੁਗ ਸਾਚੇ ਸੰਤ ਜਨ ਇਕ ਪੜ੍ਹਾਏ ਜਮਾਤ, ਸੋਹੰ ਸਾਚਾ ਨਾਮ ਜਪਾਏ। ਚਾਰ ਵਰਨ ਬਣਾਏ ਭੈਣ ਭਰਾਤ, ਹਰਿ ਏਕਾ ਰੰਗ ਰੰਗਾਏ। ਵਰਨ ਬਰਨ ਨਾ ਕੋਈ ਜ਼ਾਤ ਪਾਤ, ਊਚ ਨੀਚ ਨਾ ਕੋਈ ਆਖ ਸੁਣਾਏ। ਏਕਾ ਬ੍ਰਹਮ ਆਤਮ ਨਾਤ, ਦੂਸਰ ਕੋਈ ਨਾਹੇ। ਜੋਤ ਜਗਾਏ ਦਿਵਸ ਰਾਤ, ਅੰਧੇਰ ਕਦੇ ਨਾ ਆਏ। ਕਲਜੁਗ ਅੰਤਮ ਸਿਰ ਪਾਈ ਖ਼ਾਕ, ਅੰਦਰ ਬਾਹਰ ਕਢਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਅੰਤਕਾਲ ਕਲਜੁਗ ਆਪਣਾ ਭਾਣਾ ਹਰਿ ਵਰਤਾਏ। ਭਾਣਾ ਵਰਤੇ ਹਰਿ ਵਰਤਾਵਣਾ। ਰਾਜਾ ਰਾਣਾ ਤਖ਼ਤੋਂ ਲਾਹਵਣਾ। ਸਾਚਾ ਲੇਖਾ ਆਪ ਲਿਖਾਵਣਾ। ਲਿਖਿਆ ਲੇਖ ਨਾ ਕਿਸੇ ਮਿਟਾਵਣਾ। ਦਰ ਘਰ ਸਾਚੇ ਨਾ ਕਿਸੇ ਪੁਚਾਵਣਾ। ਬੇਮੁਖ ਜੀਵਾਂ ਅੰਤਕਾਲ ਕਲ ਕੁਰਲਾਵਣਾ। ਬਿਨ ਗੁਰ ਪੂਰੇ ਕਿਸੇ ਨਾ ਪਾਰ ਲੰਘਾਵਣਾ। ਗੁਰਮੁਖ ਸਾਚੇ ਸੰਤ ਜਨਾਂ ਪ੍ਰਭ ਸਾਚੇ ਆਣ ਛੁਡਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਵਕਤ ਆਪ ਸੁਹਾਵਣਾ। ਉਠ ਜੀਵ ਜਾਗ ਵਕਤ ਸੁਹਾਵਣਾ। ਉਠ ਜੀਵ ਜਾਗ ਪ੍ਰਭ ਅਬਿਨਾਸ਼ੀ ਪੂਰਾ ਭਾਲਣਾ। ਉਠ ਜੀਵ ਜਾਗ ਮਾਨਸ ਜਨਮ ਨਾ ਜਗਤ ਰੁਲਾਵਣਾ। ਉਠ ਜੀਵ ਜਾਗ ਹਰਿ ਵੇਖ ਸਾਚਾ ਕਰ ਧਿਆਨਣਾ। ਉਠ ਜੀਵ ਜਾਗ ਤੇਰੇ ਜਾਗੇ ਭਾਗ, ਹਰਿ ਪੂਰਨ ਦੇਵੇ ਗਿਆਨਣਾ। ਉਠ ਜੀਵ ਜਾਗ, ਹਰਿ ਲੱਖ ਚੁਰਾਸੀ ਗੇੜ ਚੁਕਾਵਣਾ। ਉਠ ਜੀਵ ਜਾਗ ਕਿਉਂ ਹੰਸ ਹੋਇਆ ਕਾਗ, ਪ੍ਰਭ ਆਤਮ ਸਾਚੇ ਸਰ ਇਸ਼ਨਾਨ ਕਰਾਵਣਾ। ਉਠ ਜੀਵ ਜਾਗ ਪ੍ਰਭ ਧੋਏ ਤੇਰੇ ਪਾਪਾਂ ਦਾਗ, ਦੇਵੇ ਸਚ ਗਿਆਨਣਾ। ਉਠ ਜੀਵ ਜਾਗ ਪ੍ਰਭ ਆਪ ਪਹਿਨਾਏ ਸ਼ਬਦ ਤਾਗ, ਨਾ ਕੋਈ ਤੋੜੇ ਤੋੜ ਤੁੜਾਵਣਾ। ਆਪ ਸੁਣਾਏ ਸ਼ਬਦ ਸਾਚਾ ਰਾਗ, ਸਾਚੀ ਧੁਨ ਉਪਜਾਏ ਅਨਹਦ ਧੁਨ ਕਾਨਣਾ। ਉਠ ਜੀਵ ਜਾਗ ਪ੍ਰਭ ਆਤਮ ਸਾਚੀ ਜੋਤ ਜਗਾਏ, ਸਵੱਛ ਸਰੂਪੀ ਦਰਸ ਦਿਖਾਏ, ਦਰ ਘਰ ਸਾਚਾ ਬੂਝ ਬੁਝਾਏ, ਪ੍ਰਭ ਸਚ ਪੰਘੂੜਾ ਆਪ ਝੁਲਾਵਣਾ। ਉਠ ਜੀਵ ਜਾਗ ਪ੍ਰਭ ਅਬਿਨਾਸ਼ੀ ਤੇਰੀ ਪਕੜੇ ਵਾਗ, ਸਚਖੰਡ ਦਵਾਰੇ ਆਪ ਬਹਾਵਣਾ। ਉਠ ਜੀਵ ਜਾਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰਗਹਿ ਸਾਚੀ ਮਾਣ ਦਵਾਵਣਾ। ਉਠ ਜੀਵ ਜਾਗ ਕਿਉਂ ਕਲਜੁਗ ਸੋਇਆ। ਉਠ ਜੀਵ ਜਾਗ, ਕਿਉਂ ਬੀਜ ਝੂਠਾ ਬੋਇਆ। ਉਠ ਜੀਵ ਜਾਗ , ਅੰਤਕਾਲ ਕਲ ਜਾਏ ਰੋਇਆ। ਉਠ ਜੀਵ ਜਾਗ ਵੇਲੇ ਅੰਤ ਨਾ ਖਾਲੀ ਹੱਥ ਧੋਇਆ। ਉਠ ਜੀਵ ਜਾਗ, ਪ੍ਰਭ ਸਾਚਾ ਤੇਰੇ ਦਰ ਦਵਾਰ ਖਲੋਇਆ। ਉਠ ਜੀਵ ਜਾਗ ਸੋਹੰ ਧਾਗੇ ਲਏ ਪਰੋਏ, ਪ੍ਰਭ ਸਾਚਾ ਭੇਵ ਨਾ ਜਾਣੇ ਕੋਇਆ। ਉਠ ਜੀਵ ਜਾਗ ਪ੍ਰਭ ਗੁਰਸਿਖ ਉਠਾਏ ਸੋਇਆ। ਉਠ ਜੀਵ ਜਾਗ, ਪ੍ਰਭ ਸਾਚੇ ਪਾਪਾਂ ਦਾਗ ਧੋਇਆ। ਉਠ ਜੀਵ ਜਾਗ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਘਰ ਸਾਚੇ ਸੋਹੰ ਸ਼ਬਦ ਲੈ ਆਇਆ ਸੱਚਾ ਢੋਇਆ। ਸਚ ਸ਼ਬਦ ਹਰਿ ਦਏ ਢੋਏ। ਗੁਰਮੁਖ ਸਾਚਾ ਹਿਰਦੇ ਲਏ ਪਰੋਏ। ਹਰਨ ਫਰਨ ਆਪ ਖੁਲ੍ਹਾਰੇ ਤੀਜਾ ਲੋਏ। ਜੋ ਜਨ ਲੱਗੇ ਚਰਨ ਪ੍ਰਭ ਅਬਿਨਾਸ਼ੀ ਆਪੇ ਜਾਣੇ ਸਾਚੀ ਸੋਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿ ਘਰ ਦਰ ਸਰ ਸਾਚਾ ਗੁਰਮੁਖ ਵਿਰਲਾ ਮੈਲ ਪਾਪਾਂ ਧੋਏ। ਉਠ ਜੀਵ ਜਾਗ, ਹੋਈ ਅਖੀਰ ਹੈ। ਉਠ ਜੀਵ ਜਾਗ, ਪ੍ਰਭ ਅਬਿਨਾਸ਼ੀ ਲਾਏ ਆਤਮ ਤੀਰ ਹੈ। ਉਠ ਜੀਵ ਜਾਗ, ਹਰਿ ਸਾਚਾ ਮੁਖ ਚੁਆਏ ਅੰਮ੍ਰਿਤ ਜਿਉਂ ਬਾਲਕ ਮਾਤਾ ਸੀਰ ਹੈ। ਪ੍ਰਭ ਅਬਿਨਾਸ਼ੀ ਤੇਰੇ ਗਲੋਂ ਕੱਟੇ ਜਗਤ ਜੰਜੀਰ ਹੈ। ਉਠ ਜੀਵ ਜਾਗ, ਸੋਹੰ ਦੇਵੇ ਹਰਿ ਸਾਚੀ ਧੀਰ ਹੈ। ਉਠ ਜੀਵ ਜਾਗ, ਹਉਮੇ ਕੱਟੇ ਵਿਚੋਂ ਪੀੜ ਹੈ। ਉਠ ਜੀਵ ਜਾਗ, ਕਿਉਂ ਕਲਜੁਗ ਲੱਥੇ ਚੀਰ ਹੈ। ਉਠ ਜੀਵ ਜਾਗ, ਹਿਰਦਾ ਠਾਂਡਾ ਸ਼ਾਂਤ ਕਰੇ ਸਰੀਰ ਹੈ। ਉਠ ਜੀਵ ਜਾਗ, ਸਾਚਾ ਨਾਮ ਧੰਨ ਪੱਲੇ ਬੰਨ੍ਹ ਗੰਢ ਸਦ ਰਹੇ ਅਮੀਰ ਹੈ। ਉਠ ਜੀਵ ਜਾਗ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਦੇਵੇ ਸਾਚੀ ਧੀਰ ਹੈ। ਉਠ ਜੀਵ ਜਾਗ, ਕਲਜੁਗ ਅੰਧਿਆਰਾ। ਉਠ ਜੀਵ ਜਾਗ, ਪ੍ਰਭ ਅਬਿਨਾਸ਼ੀ ਦੀਪਕ ਜੋਤ ਕੀਆ ਉਜਿਆਰਾ। ਉਠ ਜੀਵ ਜਾਗ ਹਰਿ ਸਾਚੇ ਦਾ ਵਿਚ ਮਾਤ ਸੱਚਾ ਭੰਡਾਰਾ। ਉਠ ਜੀਵ ਜਾਗ, ਪ੍ਰਭ ਸਾਚੇ ਦਾ ਵਿਚ ਮਾਤ ਸੱਚਾ ਦਰਬਾਰਾ। ਉਠ ਜੀਵ ਜਾਗ, ਸ੍ਰਿਸ਼ਟ ਸਬਾਈ ਹਰਿ ਬਣਿਆ ਆਪ ਵਰਤਾਰਾ। ਉਠ ਜੀਵ ਜਾਗ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਪਾਵੇ ਤੇਰੀ ਸਾਰਾ। ਉਠ ਜੀਵ ਜਾਗ, ਆਓ ਸਾਚੇ ਘਰ। ਉਠ ਜੀਵ ਜਾਗ ਚਰਨ ਲਾਗ ਜਾਓ ਤਰ। ਉਠ ਜੀਵ ਜਾਗ, ਪ੍ਰਭ ਆਪ ਖੁਲ੍ਹਾਏ ਆਤਮ ਦਰ। ਉਠ ਜੀਵ ਜਾਗ, ਆਪ ਚੁਕਾਏ ਜਮ ਕਾ ਡਰ। ਉਠ ਜੀਵ ਜਾਗ, ਪ੍ਰਭ ਅਬਿਨਾਸ਼ੀ ਕਿਰਪਾ ਕਰ ਵਖਾਏ ਘਰ ਮੇਂ ਘਰ। ਉਠ ਜੀਵ ਜਾਗ, ਪ੍ਰਭ ਨੁਹਾਏ ਆਤਮ ਸਾਚੇ ਸਰ। ਉਠ ਜੀਵ ਜਾਗ, ਆਪੇ ਖੋਲ੍ਹੇ ਤੇਰਾ ਖੋਲ੍ਹ ਵਖਾਏ ਆਤਮ ਦਸਮ ਦਵਾਰ। ਦਸਮ ਦਵਾਰ ਆਪ ਖੁਲ੍ਹਾਵਣਾ। ਪਵਣ ਸਰੂਪੀ ਸ਼ਬਦ ਚਲਾਵਣਾ। ਜੋਤ ਸਰੂਪੀ ਦੀਪ ਜਗਾਵਣਾ। ਏਕਾ ਧਾਰ ਮੇਘ ਵਰਸਾਵਣਾ। ਕਵਲ ਨਾਭ ਆਪ ਖੁਲ੍ਹਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਝਿਰਨਾ ਅਪਰ ਅਪਾਰ ਤੇਰੇ ਆਤਮ ਸਰ ਝਿਰਾਵਣਾ। ਅੰਮ੍ਰਿਤ਼ ਝਿਰਨਾ ਝਿਰੇ ਅਪਾਰ। ਕਿਰਪਾ ਕਰੇ ਹਰਿ ਗਿਰਧਾਰਾ। ਦੇਵਣਹਾਰ ਵਡ ਦਾਤਾਰਾ। ਗੁਰਮੁਖਾਂ ਪ੍ਰਭ ਜਾਏ ਤਾਰਾ। ਜੋ ਜਨ ਮੰਗੇ ਹਰਿ ਨਾਮ ਅਧਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰਾ। ਪ੍ਰਭ ਅਬਿਨਾਸ਼ੀ ਦਇਆ ਕਮਾਇਆ। ਗੁਰਮੁਖ ਸਾਚੇ ਮਾਣ ਦਵਾਇਆ। ਸੁਹਾਇਆ ਥਾਨ ਹਰਿ ਸਾਚੇ ਚਰਨ ਟਿਕਾਇਆ। ਗੁਰ ਸੰਗਤ ਸੰਗ ਗੁਰ ਏਕਾ ਥਾਨ ਬਹਾਇਆ। ਦਰ ਘਰ ਆਏ, ਸਾਚੇ ਬੰਕ ਆਪ ਚੜ੍ਹਾਏ, ਨਾਮ ਰੰਗਤ ਰੰਗ ਮਜੀਠ ਉਤਰ ਨਾ ਜਾਇਆ। ਪ੍ਰਭ ਅਬਿਨਾਸ਼ੀ ਸਾਚਾ ਡੀਠ, ਕਲਜੁਗ ਜੀਵ ਕੌੜੇ ਰੀਠ, ਅੰਤਮ ਭੰਨ ਵਖਾਇਆ। ਦਰ ਦਰਬਾਰਾ ਸਾਚਾ ਡੀਠ, ਹਰਿ ਰੰਗਾ ਰੰਗ ਬਸੀਠ, ਕਰੋੜ ਤੇਤੀਸ ਰਾਜਾ ਸੁਰਪਤ ਇੰਦ ਪ੍ਰਭ ਸਰਨੀ ਆਇਆ। ਬ੍ਰਹਮਾ ਵਿਸ਼ਨ ਮਹੇਸ਼ ਗਣਪਤ ਗਣੇਸ਼ ਗਲ ਆਏ ਬਸ਼ਕ ਤਸ਼ਕ ਲਟਕਾਇਆ। ਮਾਤ ਜੋਤ ਸਰੂਪੀ ਹਰਿ ਕਾ ਭੇਸ, ਭੇਵ ਗੁਰਮੁਖ ਵਿਰਲੇ ਪਾਇਆ। ਆਦਿ ਜੁਗਾਦਿ ਜੁਗਾਦਿ ਆਦਿ ਆਵਣ ਜਾਣ ਜਾਣ ਆਵਣ ਪ੍ਰਭ ਸਾਚੇ ਖੇਲ ਵਰਤਾਇਆ। ਸਤਿਜੁਗ ਸਾਚੇ ਸਚ ਕਰਮ ਕਰ ਕਰ, ਗੁਰਮੁਖ ਸਾਚੇ ਧਰਮ ਧਰ, ਬਾਵਨ ਭੇਖ ਹਰਿ ਵਟਾਇਆ। ਤਰੇਤਾ ਤਰਿਆ ਰਾਵਣ ਹਰਿਆ, ਰਾਮ ਰੂਪ ਅਖਵਾਇਆ। ਦਵਾਪਰ ਕ੍ਰਿਸ਼ਨਾ ਕਰਨੀ ਕਰ, ਸੰਗ ਪਾਡਵਾਂ ਆਪ ਰਹਾਇਆ। ਏਕਾ ਅਰਜਨ ਆਤਮ ਧੀਰਜ ਧਿਆਨ ਧਰ, ਅਠਾਰਾਂ ਧਿਆਏ ਗੀਤਾ ਦੇ ਅਲਾਇਆ। ਸਾਚਾ ਭਾਣਾ ਹਰਿ ਵਰਤਾਣਾ, ਕਰੇ ਕਰਾਏ ਜੋ ਰਿਹਾ ਕਰ, ਮਾਣ ਅਭਿਮਾਣ ਸਰਬ ਚੁਕਾਇਆ। ਜੋਤ ਸਰੂਪੀ ਜੋਤ ਹਰਿ, ਆਵਣ ਜਾਵਣ ਵਿਚ ਮਾਤ ਖੇਲ ਰਚਾਇਆ। ਕਲਜੁਗ ਅੰਤਮ ਅੰਤ ਵਿਚਾਰਿਆ। ਜੁਗ ਚੌਥੇ ਆਈ ਹਾਰਿਆ। ਬੇਮੁਖ ਜੀਵ ਭੁੱਲੇ ਗਵਾਰਿਆ। ਪ੍ਰਭ ਅਬਿਨਾਸ਼ੀ ਭੁੱਲੇ ਨਰ ਨਾਰੀਆਂ। ਸਭ ਭੋਗਣ ਵਿਸ਼ੇ ਵਿਕਾਰੀਆਂ। ਪ੍ਰਭ ਸਾਚਾ ਮਨੋਂ ਵਿਸਾਰਿਆ। ਹੋਈ ਕਾਇਆ ਕੁਰੰਗ, ਪਿੰਜਰ ਝੂਠਾ ਦੇਹ ਮੁਨਾਰਿਆ। ਜੋਤ ਸਰੂਪੀ ਸਾਚਾ ਹੰਸ, ਵਿਚੋਂ ਗਿਆ ਮਾਰ ਉਡਾਰੀਆ। ਮਾਤਲੋਕ ਕਲਜੁਗ ਤੇਰਾ ਝੂਠਾ ਬੰਸ, ਅੰਤਮ ਅੰਤਕਾਲ ਪ੍ਰਭ ਸਾਚਾ ਕਰੇ ਖਵਾਰਿਆ। ਦੁਸ਼ਟ ਸੰਘਾਰੇ ਆਪ ਹਰਿ ਜਿਉਂ ਕਾਹਨਾ ਕੰਸ, ਨਾ ਕੋਈ ਹੋਏ ਕਿਸੇ ਸਹਾਰਿਆ। ਪ੍ਰਗਟ ਜੋਤ ਨਿਹਕਲੰਕ ਅਚਰਜ ਖੇਲ ਕਰੇ ਅਪਾਰਿਆ। ਸ਼ਬਦ ਸਰੂਪੀ ਲਾਏ ਡੰਕ, ਚਾਰ ਕੁੰਟ ਉਠਾਏ ਵਡ ਵਡ ਵਡ ਬਲਕਾਰਿਆ। ਸੌਣ ਨਾ ਦੇਵੇ ਕਿਸੇ ਰਾਓ ਰੰਕ, ਏਕਾ ਅਗਨੀ ਜੋਤ ਪ੍ਰਭ ਸਾਚਾ ਲਾ ਰਿਹਾ। ਕਲਜੁਗ ਅੰਤ ਹੋਏ ਭਸਮੰਤ, ਜੋਤ ਪ੍ਰਗਟਾਏ ਪ੍ਰਭ ਸਾਚਾ ਕੰਤ, ਭੁੱਲੇ ਸਰਬ ਜੀਵ ਜੰਤ, ਭਾਈਆਂ ਤਾਈਂ ਭਾਈ ਮਰਵਾ ਰਿਹਾ। ਕਲਜੁਗ ਤੇਰਾ ਵੇਖ ਕੁਕਰਮਾ। ਪ੍ਰਭ ਅਬਿਨਾਸ਼ੀ ਘਰ ਸਾਚੇ ਵੇਖ ਵੇਖ ਆਏ ਸ਼ਰਮਾ। ਸ੍ਰਿਸ਼ਟ ਸਬਾਈ ਸੱਚਾ ਨਾਤਾ ਤੁੱਟਾ ਧਰਮਾ। ਭਰਮ ਭੁਲੇਖੇ ਪਏ ਵਿਚ ਜ਼ਾਤਾਂ, ਆਤਮ ਜੋਤੀ ਇਕ ਬ੍ਰਹਮਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤ ਜੋਤ ਪ੍ਰਗਟਾਏ ਚਾਰ ਵਰਨ ਲਿਖਾਏ ਕਰਮਾ। ਚਾਰ ਵਰਨ ਇਕ ਕਰਮ ਲਿਖਾਵਣਾ। ਚਾਰ ਵਰਨ ਇਕ ਧਰਮ ਚਲਾਵਣਾ। ਚਾਰ ਵਰਨ ਇਕ ਸਰਨ ਲਗਾਵਣਾ। ਚਾਰ ਵਰਨ ਇਕ ਚਰਨ ਛੁਹਾਵਣਾ। ਚਾਰ ਵਰਨ ਇਕ ਦਰ ਬਹਾਵਣਾ। ਚਾਰ ਵਰਨ ਇਕ ਘਰ ਵਸਾਵਣਾ। ਚਾਰ ਵਰਨ ਏਕਾ ਸਰ ਨੁਹਾਵਣਾ। ਚਾਰ ਵਰਨ ਏਕਾ ਮਾਣ ਏਕਾ ਤਾਣ ਏਕਾ ਸ਼ਾਨ ਰਖਾਵਣਾ। ਚਾਰ ਵਰਨ ਏਕਾ ਸਾਚਾ ਸ਼ਬਦ ਗਿਆਨ ਦਵਾਵਣਾ। ਚਾਰ ਵਰਨ ਪ੍ਰਭ ਆਤਮ ਸਾਚਾ ਬ੍ਰਹਮ ਆਪ ਸਮਝਾਵਣਾ। ਚਾਰ ਵਰਨ ਪ੍ਰਭ ਸਾਚੇ ਭਾਈ ਭੈਣ ਬਣਾਵਣਾ। ਚਾਰ ਵਰਨ ਊਚ ਨੀਚ ਰਾਓ ਰੰਕ ਸਭ ਨਸ਼ਟ ਕਰਾਵਣਾ। ਚਾਰ ਵਰਨ ਇਕ ਦਵਾਰਾ। ਚਾਰ ਵਰਨ ਇਕ ਘਰ ਬਾਹਰਾ। ਚਾਰ ਵਰਨ ਇਕ ਕਰਤਾਰਾ। ਚਾਰ ਵਰਨ ਇਕ ਸਰਕਾਰਾ। ਚਾਰ ਵਰਨ ਇਕ ਸਿਕਦਾਰਾ। ਚਾਰ ਵਰਨ ਇਕ ਵਿਹਾਰਾ। ਚਾਰ ਵਰਨ ਇਕ ਪਿਆਰਾ। ਚਾਰ ਵਰਨ ਪ੍ਰਭ ਅਬਿਨਾਸ਼ੀ ਦਾ ਇਕ ਦੀਦਾਰਾ। ਚਾਰ ਵਰਨ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਦੇਵੇ ਸਰਬ ਭੰਡਾਰਾ। ਚਾਰ ਵਰਨ ਏਕਾ ਦਾਤ। ਚਾਰ ਵਰਨ ਏਕਾ ਪਾਤ। ਚਾਰ ਵਰਨ ਏਕਾ ਨਾਤ। ਚਾਰ ਵਰਨ ਸੋਹੰ ਦੇਵੇ ਪ੍ਰਭ ਸਾਚਾ ਵਡ ਕਰਾਮਾਤ। ਚਾਰ ਵਰਨ ਆਪ ਪੜ੍ਹਾਏ ਪ੍ਰਭ ਅਬਿਨਾਸ਼ੀ ਇਕ ਜਮਾਤ। ਚਾਰ ਵਰਨ ਲਾਗੇ ਸਰਨ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਮਿਟਾਏ ਅੰਧੇਰੀ ਰਾਤ। ਆਤਮ ਅੰਧੇਰਾ ਪ੍ਰਭ ਦੇਵੇ ਕੱਟ। ਦੂਈ ਦਵੈਤੀ ਮੇਟੇ ਪ੍ਰਭ ਸਾਚਾ ਫੱਟ। ਆਤਮ ਵਿਚ ਰਹਿਣ ਨਾ ਦੇਵੇ ਝੂਠੀ ਰੱਤ। ਜੋਤ ਜਗਾਵੇ ਲਟ ਲਟ। ਪ੍ਰਭ ਅਬਿਨਾਸ਼ੀ ਵਸੇ ਘਟ ਘਟ। ਗੁਰਮੁਖ ਸਾਚੇ ਸਾਚਾ ਲਾਹਾ ਲੈਣਾ ਖੱਟ। ਬੇਮੁਖ ਦਰ ਆਏ ਜਾਇਣ ਜਿਉਂ ਬਾਜ਼ੀਗਰ ਨੱਟ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਗਹਿਣਾ ਤਨ ਪਹਿਨਾਏ ਆਤਮ ਸਾਚਾ ਪਟ। ਸਾਚਾ ਸ਼ਬਦ ਸਾਚਾ ਗਹਿਣਾ। ਪ੍ਰਭ ਦਰ ਘਰ ਸਾਚੇ ਲੈਣਾ। ਪ੍ਰਭ ਦਰਸ ਦਿਖਾਏ ਤੀਜੇ ਨੈਣਾਂ। ਆਪੇ ਆਪ ਬਣ ਜਾਏ ਤੇਰਾ ਸਾਕ ਸੱਜਣ ਸੈਣਾਂ। ਅੰਤਮ ਅੰਤ ਅੰਤ ਹਰਿ ਤੇਰੇ ਆਤਮ ਦਰ ਦਵਾਰੇ ਅੱਗੇ ਜਾਏ ਬਹਿਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਦੇਵੇ ਸਾਚਾ ਲਹਿਣਾ ਦੇਣਾ। ਲਹਿਣਾ ਦੇਣਾ ਆਪ ਚੁਕਾਵਣਾ। ਸੋਹੰ ਗਹਿਣਾ ਤਨ ਪਹਿਨਾਵਣਾ। ਗੁਰਮੁਖ ਸਾਚੇ ਭਰਮ ਚੁਕਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਮ੍ਰਿਤ ਬੂੰਦ ਸਵਾਂਤੀ ਆਪ ਪਿਲਾਵਣਾ। ਆਤਮ ਸ਼ਾਂਤ ਬੂੰਦ ਸਵਾਂਤੀ। ਦੇਵੇ ਦਰਸ ਸੁਤਿਆਂ ਰਾਤੀ। ਆਤਮ ਸਾਚੀ ਜੋਤ ਜਗਾਤੀ। ਕਰੇ ਰੁਸ਼ਨਾਈ ਬਿਨ ਤੇਲ ਬਾਤੀ। ਗੁਰਮੁਖ ਵਿਰਲੇ ਬੂਝ ਬੁਝਾਤੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਜਨ ਜਣਾਏ ਸੋ ਜਨ ਜਾਤੀ। ਜਾਣੇ ਵਖਾਣੇ ਪਛਾਣੇ, ਚਲਾਏ ਆਪਣੇ ਭਾਣੇ, ਜਗਾਏ ਜੋਤ ਮਹਾਨੇ। ਆਤਮ ਅੰਧੇਰ ਗਵਾਏ ਮੇਰ ਤੇਰ ਚੁਕਾਨੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਦੇਵੇ ਬ੍ਰਹਮ ਗਿਆਨੇ। ਬ੍ਰਹਮ ਗਿਆਨ ਦੇਵੇ ਬ੍ਰਹਮ ਗਿਆਨੀਆਂ। ਆਤਮ ਧਿਆਨ ਦੇਵੇ ਆਤਮ ਧਿਆਨੀਆਂ। ਗੁਰ ਚਰਨ ਧੂੜ ਇਸ਼ਨਾਨ ਦੇਵੇ ਗੁਰਸਿਖਾਂ ਮਾਤ ਇਸ਼ਨਾਨੀਆਂ। ਸੋਹੰ ਸਾਚਾ ਆਤਮ ਦੇਵੇ ਮੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰ ਕਰ ਵਡ ਮਿਹਰਬਾਨੀਆਂ। ਸੋਹੰ ਜਿਹਵਾ ਦੇਵੇ ਵਡ ਦੇਵੀ ਦੇਵਾ। ਗੁਰਸਿਖਾਂ ਤੇਰੀ ਘਾਲ ਪਾਏ ਸੇਵਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਜਨ ਜਪਿਆ ਜਿਹਵਾ। ਭਾਗ ਹੋਏ ਗੁਰ ਭੋਗ ਲਗਾਇਆ। ਦਰ ਘਰ ਸਭ ਰੋਗ ਗਵਾਇਆ। ਦਰਸ ਅਮੋਘ ਘਰ ਆਏ ਦਿਖਾਇਆ। ਸਾਚਾ ਜੋਗ ਨਾਮ ਦਵਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਦਇਆ ਕਮਾਇਆ। ਦਇਆ ਧਾਰੀ ਕਿਰਪਾਨਿਧ। ਕਾਰਜ ਕੀਨੇ ਗੁਰਸਿਖ ਸਿੱਧ। ਆਪ ਬਣਾਏ ਆਪਣੇ ਮਿਲਣ ਦੀ ਸਾਚੀ ਬਿਧ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਘਰ ਸਾਚੇ ਉਪਜਾਏ ਨੌਂ ਨਿਧ। ਨੌਂ ਨਿਧ ਚਰਨ ਪਨਿਹਾਰ। ਪ੍ਰਭ ਅਬਿਨਾਸ਼ੀ ਵਡ ਸਿਕਦਾਰ। ਗੁਰਮੁਖਾਂ ਦੇਵੇ ਕਰ ਪਿਆਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਘਰ ਆਏ ਜਾਏ ਤਾਰ। ਭੂਤ ਪ੍ਰੇਤ ਬੀਰ ਬੇਤਾਲੇ। ਪ੍ਰਭ ਅਬਿਨਾਸ਼ੀ ਕਰੇ ਸਰਬ ਬੇਹਾਲੇ। ਸ਼ਬਦ ਸਰੂਪੀ ਮਾਰ ਕਰ ਘਰ ਸਾਚੇ ਕਰੇ ਮੂੰਹ ਕਾਲੇ। ਸ਼ਬਦ ਖੰਡਾ ਦੋ ਧਾਰ ਫੜ, ਆਪ ਖਪਾਏ ਡੂੰਘੀ ਡਾਲੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਤੇਰੀ ਆਪ ਕਰੇ ਪ੍ਰਿਤਪਾਲੇ। ਭੂਤ ਪ੍ਰੇਤ ਜਿਨ ਖਵੀਸ। ਸੋਹੰ ਸ਼ਬਦ ਪ੍ਰਭ ਪੜ੍ਹਾਏ ਇਕ ਹਦੀਸ। ਦਰ ਘਰ ਆਏ ਜਾਏ ਪੀਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਘਰ ਆਏ ਕਟਾਏ ਸਰਬ ਸੀਸ। ਰਾਮ ਨਾਮ ਸਚ ਦਵਾਰਾ ਹੈ। ਵਣਜ ਕਰੇ ਕੋਈ ਵਪਾਰਾ ਹੈ। ਬਾਜ਼ੀ ਸ਼ਤਰੰਜ ਜਿਉਂ ਪਾਸਾ ਹਾਰਾ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਸ਼ਬਦ ਦੇਵੇ ਗਿਰਧਾਰਾ ਹੈ। ਸਾਚਾ ਸ਼ਬਦ ਸੋਹੰ ਸੁਹਾਗ। ਗੁਰਮੁਖਾਂ ਮਿਟਾਏ ਤਨ ਲੱਗੀ ਆਗ। ਪ੍ਰਭ ਸਾਚਾ ਰਾਹ ਦਿਸਾਏ ਮਨ ਭਏ ਵੈਰਾਗ। ਅਨਹਦ ਧੁਨ ਉਪਜਾਏ ਨਾਉਂ ਨਿਰੰਜਣ ਜੋ ਜਨ ਗਾਏ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਿਲੇ ਪੁਰਖ ਅਬਿਨਾਸ਼। ਸਚ ਨਾਮ ਹਰਿ ਦੇਵੇ ਸਹਿਜ ਸੁਭਾਏ। ਸਚ ਨਾਮ ਗੁਰਮੁਖ ਵਿਰਲਾ ਪਾਏ। ਸਚ ਨਾਮ ਗੁਰਮੁਖ ਆਪਣੇ ਭਾਣੇ ਵਿਚ ਰਹਾਏ। ਸਚ ਨਾਮ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਝੋਲੀ ਪਾਏ। ਸਚ ਨਾਮ ਪਵਨ ਪੂਤਾ। ਸਚ ਨਾਮ ਗੁਰਮੁਖ ਹਿਰਦੇ ਧਾਗਾ ਸੂਤਾ। ਸਚ ਨਾਮ ਗੁਰਸਿਖ ਉਠਾਏ ਕਲਜੁਗ ਮਿਟਾਏ ਅੰਧੇਰੀ ਰਾਤ। ਆਤਮ ਮੈਲ ਸੱਚੀ ਧੋਏ ਦਰਸ ਖੁਮਾਰੀ ਦੇਵੇ ਦਿਵਸ ਰਾਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਬੂਝ ਬੁਝਾਏ ਗੁਰਮੁਖ ਸਾਚੇ ਆਤਮ ਦਰ ਖੁਲ੍ਹਾਤ। ਆਤਮ ਦਰ ਹਰਿ ਸਾਚੇ ਖੋਲ੍ਹਣਾ। ਸਾਚਾ ਸ਼ਬਦ ਹਰਿ ਸਾਚੇ ਬੋਲਣਾ। ਗੁਰਮੁਖ ਸਾਚਾ ਹਰਿ ਪੂਰੇ ਤੋਲ ਤੋਲਣਾ। ਜੋਤ ਸਰੂਪੀ ਸ੍ਰਿਸ਼ਟ ਸਬਾਈ ਪੋਲ, ਪ੍ਰਭ ਸਾਚੇ ਆਪੇ ਖੋਲ੍ਹਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਵਿਰਲੇ ਤਨ ਮਨ ਆਪਣਾ ਘੋਲਣਾ। ਤਨ ਘੋਲਣਾ ਸਚ ਬੋਲਣਾ। ਆਤਮ ਭੇਵ ਪ੍ਰਭ ਸਾਚੇ ਖੋਲ੍ਹਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਿਚ ਮਾਤ ਗੁਰਸਿਖ ਤੇਰਾ ਨਾ ਡੋਲਣਾ। ਗੁਰਸਿਖ ਨਾ ਡੋਲੇ, ਪੂਰੇ ਤੋਲ ਪ੍ਰਭ ਸਾਚਾ ਤੋਲੇ। ਕਲਜੁਗ ਜੀਵ ਕਿਆ ਕੋਈ ਮਾਰੇ ਬੋਲੇ। ਅੰਤਮ ਅੰਤ ਆਪ ਭੁੰਨਾਏ ਜਿਉਂ ਭਠਿਆਲੇ ਛੋਲੇ। ਆਤਮ ਹੰਕਾਰੀ ਦਰ ਦੁਰਕਾਰੀ ਧੁਰ ਦਰਗਾਹੋਂ ਹੋਏ ਗੋਲੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੌਤ ਅੰਧੇਰੇ ਗੋਰ ਸਵਾਏ ਆਪੇ ਦਏ ਝਕੋਲੇ। ਬੇਮੁੱਖ ਬੇਮੁਰਸ਼ਦ ਮੁਰੀਦ ਹੈ। ਪ੍ਰਭ ਅਬਿਨਾਸ਼ੀ ਨਾ ਕੀਨੀ ਸਾਚੀ ਦੀਦ ਹੈ। ਸ੍ਰਿਸ਼ਟ ਸਬਾਈ ਬੰਧੀ ਏਕਾ ਝੂਠੀ ਰੀਤ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਦੇਵੇ ਸਾਚੀ ਹੱਥੀਂ ਸਾਚੀ ਨੀਤ ਹੈ। ਸਾਚਾ ਦੇਵੇ ਹਰਿ ਨਾਮ ਪ੍ਰਵਾਨਾ। ਸਾਚੇ ਦਰ ਨਾ ਕਿਸੇ ਅਟਕਾਨਾ। ਧੁਰਦਰਗਾਹੀ ਸਾਚੇ ਮੰਦਰ ਅੰਦਰ ਗੁਰਸਿਖ ਆਪੇ ਜਾਨਾ। ਬੈਠਾ ਬੇਪਰਵਾਹੀ ਜੋਤ ਸਰੂਪ ਏਕਾ ਜੋਤ ਡਗਮਗਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜੀਆਂ ਦਾ ਜਾਣੀ ਜਾਣਾ। ਸਰਬ ਜੀਆਂ ਹਰਿ ਸਾਚਾ ਜਾਣਦਾ। ਚੋਰਾਂ ਯਾਰਾਂ ਠੱਗਾਂ ਕੁੜਿਆਰਾਂ ਪ੍ਰਭ ਸਾਚਾ ਆਪ ਪਛਾਣਦਾ। ਗੁਰਮੁਖਾਂ ਦੇਵੇ ਚਰਨ ਪਿਆਰਾ, ਹਰਿ ਨਾਮਾ ਹਰਿ ਹਰਿ ਰਸਨ ਉਚਾਰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਚੀਰ ਚਿਰਾਏ ਕਰੇ ਦੋ ਫਾੜਦਾ। ਸਚ ਤਖ਼ਤ ਸ਼ਾਹ ਸੁਲਤਾਨਿਆਂ। ਸਤਿਜੁਗ ਸਾਚੀ ਦੱਸੇ ਦੇਵੇ ਇਕ ਨਿਸ਼ਾਨੀਆ। ਤਿੰਨ ਕੂਟਾਂ ਚੂਰ ਕਰਾਨੀਆਂ। ਚੌਥੀ ਕੂਟੇ ਆਪਣਾ ਚਰਨ ਛੁਹਾਨਿਆਂ। ਦੂਰੋ ਦੂਰ ਸਦ ਲਿਆਏ, ਆਤਮ ਸ਼ਕਤੀ ਦੇਵੇ ਇਕ ਰੁਹਾਨੀਆਂ। ਆਤਮ ਸਾਚੀ ਜੋਤ ਜਗਾਏ, ਹੋਏ ਪ੍ਰਕਾਸ਼ ਕੋਟਨ ਭਾਨਿਆਂ। ਅਚਰਜ ਖੇਲ ਹਰਿ ਵਰਤਾਈ, ਆਪਣਾ ਭੇਵ ਨਾ ਕਿਸੇ ਜਣਾਈ, ਕਿਆ ਕੋਈ ਜਾਣੇ ਵੇਦ ਪੁਰਾਨਿਆਂ। ਸੁਘੜ ਸਿਆਣੇ ਆਪ ਭੁਲਾਏ, ਗੁਰਸਿਖ ਬਾਲ ਅੰਞਾਣੇ ਆਪ ਜਗਾਏ, ਸੋਹੰ ਸ਼ਬਦ ਨਾਮ ਜਪਾਏ, ਹੱਥ ਬੰਧਾਏ ਸਾਚਾ ਗਾਨਿਆਂ। ਚਰਨ ਧੂੜ ਇਸ਼ਨਾਨ ਕਰਾਏ, ਚਤੁਰ ਸੁਜਾਨ ਮੂੜ੍ਹ ਕਰਾਏ, ਕਾਇਆ ਚੋਰ ਸਰਬ ਕਢਾਨਿਆਂ। ਸਾਚਾ ਰੰਗ ਮਜੀਠ ਹਰਿ ਗੂੜੋ ਗੂੜ ਚੜ੍ਹਾਨਿਆਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਚਰਜ ਖੇਲ ਕਰੇ ਕਰਾਏ ਵਿਚ ਜਹਾਨਿਆਂ। ਝੂਠਾ ਜਗ ਜਹਾਨਾ। ਪ੍ਰਭ ਅਬਿਨਾਸ਼ੀ ਲੱਭੇ ਇਕ ਬਹਾਨਾ। ਆਪੇ ਖਿਚੇ ਸ਼ਬਦ ਤੀਰ ਨਿਸ਼ਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਾ ਕਿਸੇ ਧੀਰ ਧਰਾਨਾ। ਖਿਚੇ ਸ਼ਬਦ ਤੀਰ ਤਰੰਗ। ਆਪ ਮਿਟਾਏ ਸਰਬ ਫਰੰਗ। ਇਕ ਚੜ੍ਹਾਏ ਉਲਟੀ ਕੰਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਕਰਾਏ ਭੰਗ। ਭੰਗ ਭੰਗਣਾ, ਨਾਮ ਸਾਚੇ ਗੁਰਮੁਖ ਮੰਗਣਾ। ਸਾਚਾ ਸੰਗ ਹਰਿ ਆਪ ਰਖਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪ ਅਲਖ ਅਲਖਣਾ। ਅਲੱਖ ਅਲੱਖ ਅਦੇਸ਼। ਜੋਤ ਸਰੂਪੀ ਹਰਿ ਧਾਰੇ ਵੇਸ। ਭਾਗ ਲਗਾਇਆ ਮਾਝੇ ਦੇਸ਼। ਕਰ ਕੇ ਆਇਆ ਹਰਿ ਸਾਚਾ ਵੇਸ। ਗੁਰਮੁਖ ਸਾਚੇ ਵਿਚ ਪ੍ਰਵੇਸ਼। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਕਲ ਵਰਤਾਏ, ਆਪ ਮਿਟਾਏ ਵਡ ਵਡ ਨਰੇਸ਼। ਨਰ ਨਰੇਸ਼ਾ, ਆਪ ਭੁਲਾਏ ਰੁਲਾਏ ਹਮੇਸ਼ਾ। ਦੇਵੇ ਮਾਣ ਸੱਚੇ ਦਰਵੇਸ਼ਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਕਰਮ ਕਮਾਏ, ਸ੍ਰਿਸ਼ਟ ਸਬਾਈ ਏਕਾ ਵੇਸਾ। ਸਾਚਾ ਕਰਮ ਸਚ ਦੀ ਕਾਰ। ਸਾਚਾ ਧਰਮ ਸਚ ਵਿਹਾਰ। ਸਾਚਾ ਜਰਮ ਵਿਚ ਸੰਸਾਰ। ਸਾਚਾ ਭਰਮ ਹਰਿ ਦਏ ਨਿਵਾਰ। ਸਾਚਾ ਵਰਮ ਹਰਿ ਬ੍ਰਹਮ ਵਿਚਾਰ। ਮਾਨਸ ਜਨਮ ਨਾ ਆਵੇ ਹਾਰ। ਝੂਠਾ ਭਰਮ ਜੀਵ ਨਿਵਾਰ। ਸਾਚਾ ਕਰਮ ਹਰਿ ਲਿਖਤ ਲਿਖਾਰ। ਮਹਾਰਾਜ ਸ਼ੇਰ ਸਿੰਘ ਲੱਖ ਚੁਰਾਸੀ ਕੀਨੀ ਪਾਰ। ਲੱਖ ਚੁਰਾਸੀ ਜਮ ਕੀ ਫਾਸੀ, ਨਾ ਕੋਈ ਕਰੇ ਬੰਦ ਖਲਾਸੀ। ਬੇਮੁਖ ਝੂਠੇ ਕਰਨ ਹਾਸੀ। ਦਰ ਘਰ ਸਾਚਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਘਨਕਪੁਰ ਵਾਸੀ। ਘਨਕਪੁਰ ਵਾਸੀਆ, ਪੂਰਨ ਪੁਰਖ ਅਬਿਨਾਸ਼ੀਆ। ਸਾਚੀ ਜੋਤ ਮਾਤ ਪ੍ਰਕਾਸ਼ੀਆ। ਸ੍ਰਿਸ਼ਟ ਸਬਾਈ ਬਣਾਏ ਦਾਸਨ ਦਾਸੀਆ। ਸਾਚਾ ਸ਼ਬਦ ਚਲਾਏ ਪਵਣ ਸਵਾਸੀਆ। ਸਾਚੇ ਮਾਰਗ ਪਾਏ ਜੂਠੇ ਝੂਠੇ ਸਭ ਨਸ਼ਟ ਕਰਾਸੀਆ। ਪੂਰੇ ਕਾਜ ਆਪ ਕਰਾਏ ਗੁਰਮੁਖਾਂ ਸਾਚਾ ਮੇਲ ਮਿਲਾਸੀਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇਮੁਖ ਕਰੇ ਬੰਦ ਖਲਾਸੀਆ। ਬੰਦ ਖਲਾਸੀ ਬੰਦੀ ਤੋੜ। ਚਰਨ ਪ੍ਰੀਤੀ ਦੇਵੇ ਜੋੜ। ਲੱਗੀ ਪ੍ਰੀਤ ਨਿਭਾਏ ਤੋੜ। ਕਲਜੁਗ ਜੀਵ ਨਾ ਸਕੇ ਕੋਈ ਵਿਛੋੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਗੁਰ ਸਾਚਾ ਪ੍ਰਭ ਸਾਚੇ ਦੀ ਸਾਚੀ ਲੋੜ। ਸਾਚਾ ਗੁਰ ਸ਼ਬਦ ਸਿਰ ਤਾਜ। ਪ੍ਰਭ ਅਬਿਨਾਸ਼ੀ ਗੁਰਸਿਖਾਂ ਦਿਤਾ ਸਾਚਾ ਨਾਮ ਮਾਤ ਵਿਚ ਸਾਚਾ ਰਾਜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਸਵਾਰੇ ਗੁਰਮੁਖ ਕਾਜ। ਗੁਰਸਿਖ ਹਰਿ ਕਾਜ ਸਵਾਰੇ। ਆਤਮ ਦੁੱਖ ਸਰਬ ਨਿਵਾਰੇ। ਸਾਚਾ ਸੁਖ ਹਰਿ ਚਰਨ ਪਿਆਰੇ। ਉਜਲ ਮੁਖ ਕਰ ਦਰਸ ਗੁਰ ਦਰਬਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜੀਆਂ ਦਾ ਇਕ ਦਾਤਾਰੇ। ਸਰਬ ਜੀਆਂ ਹਰਿ ਦਾਤਾ ਏਕ। ਸਰਬ ਜੀਆਂ ਹਰਿ ਏਕਾ ਟੇਕ। ਸਰਬ ਜੀਆਂ ਹਰਿ ਕਰੇ ਬੁੱਧ ਬਬੇਕ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਜਨ ਰਸਨਾ ਗਾਏ ਤਿਸ ਤਨ ਨਾ ਲਾਗੇ ਸੇਕ। ਸਰਬ ਕਲਾ ਸਮਰਥ, ਜਿਸ ਜਨ ਨਿਮਸਕਾਰਿਆ। ਆਪ ਚੜ੍ਹਾਏ ਸਾਚੇ ਰਥ, ਕਲਜੁਗ ਬੇੜਾ ਪਾਰ ਉਤਾਰਿਆ। ਆਪ ਚਲਾਏ ਸੋਹੰ ਸਾਚੀ ਗਾਥ, ਸਤਿਜੁਗ ਸਾਚਾ ਰਾਹ ਚਲਾ ਰਿਹਾ। ਬੇਮੁਖਾਂ ਪ੍ਰਭ ਸਾਚਾ ਪਾਏ ਨੱਥ, ਦਰ ਦਰ ਭਿੱਖ ਮੰਗਾ ਰਿਹਾ। ਗੁਰਮੁਖਾਂ ਸਗਲ ਵਸੂਰੇ ਜਾਇਣ ਲੱਥ, ਪ੍ਰਭ ਅਬਿਨਾਸ਼ੀ ਦਰਸ ਦਿਖਾ ਰਿਹਾ। ਸ੍ਰਿਸ਼ਟ ਸਬਾਈ ਜਾਏ ਮੱਥ, ਉਲਟਾ ਗੇੜ ਆਪ ਦਵਾ ਰਿਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਉਂ ਰਾਮਾ ਦਸਰਥ ਜੋਤ ਪ੍ਰਗਟਾ ਰਿਹਾ। ਗੁਰ ਪੂਰਾ ਸ਼ਬਦ ਭੰਡਾਰਾ ਹੈ। ਗੁਰ ਪੂਰਾ ਧਰਮ ਦਵਾਰਾ ਹੈ। ਗੁਰ ਪੂਰਾ ਸਦਾ ਸਦਾ ਕਰਮ ਕਰਮ ਵਿਚਾਰਾ ਹੈ। ਗੁਰ ਪੂਰਾ ਦੇਵੇ ਸਾਚਾ ਨਾਉਂ ਜੋ ਜਨ ਆਏ ਮੰਗਣ ਦਵਾਰਾ ਹੈ। ਗੁਰ ਪੂਰਾ ਬਹਾਏ ਸਾਚਾ ਥਾਉਂ, ਚਰਨ ਕਵਲ ਧਾਮ ਨਿਆਰਾ ਹੈ। ਪ੍ਰਭ ਅਬਿਨਾਸ਼ੀ ਬੇਪਰਵਾਹੋ, ਕਿਆ ਕੋਈ ਜਾਣੇ ਜੀਵ ਗਵਾਰਾ ਹੈ। ਹਰਿ ਹਰਿ ਹਰਿ ਵਸੇ ਸਭਨੀ ਥਾਉਂ, ਜੋਤ ਸਰੂਪੀ ਇਕ ਅਕਾਰਾ ਹੈ। ਰੂਪ ਰੰਗ ਰੇਖ ਨਾ ਕਿਸੇ ਜਣਾਏ, ਏਕਾ ਸ਼ਬਦ ਸੱਚੀ ਧੁਨਕਾਰਾ ਹੈ। ਜੋਤ ਸਰੂਪੀ ਧਾਰੇ ਭੇਖ, ਸ੍ਰਿਸ਼ਟ ਸਬਾਈ ਰਿਹਾ ਵੇਖ, ਆਪੇ ਬਣਿਆ ਲੇਖ ਲਿਖਾਰਾ ਹੈ। ਗੁਰਮੁਖ ਸਾਚੇ ਨੇਤਰ ਪੇਖ, ਆਪ ਲਿਖਾਏ ਤੇਰੇ ਲੇਖ, ਮਾਤਲੋਕ ਪ੍ਰਭ ਚਰਨ ਏਕਾ ਸਚ ਦਵਾਰਾ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰ ਕਿਰਪਾ ਪਾਰ ਉਤਾਰੇ, ਜੋ ਜਨ ਆਏ ਚਰਨ ਨਿਮਸਕਾਰਾ ਹੈ। ਨਿਮਸਕਾਰ ਪੂਰੇ ਗੁਰ ਚਰਨ। ਆਪ ਨਿਵਾਰੇ ਜਮ ਕਾ ਡਰਨ। ਕਰ ਕਿਰਪਾ ਪਾਰ ਉਤਾਰੇ, ਜੋ ਜਨ ਆਏ ਪ੍ਰਭ ਸਾਚੇ ਦੀ ਸਾਚੀ ਸਰਨ। ਹਉਮੇ ਰੋਗ ਸੋਗ ਹੰਗਤਾ ਸਭ ਉਤਾਰੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਮੰਗਣ ਆਏ ਨਾਮ ਭੰਡਾਰਾ ਹੈ। ਨਾਮ ਭੰਡਾਰਾ ਹਰਿ ਵਰਤਾਰਾ। ਗੁਰਮੁਖ ਵਿਰਲਾ ਪਾਏ ਆਏ ਚਰਨ ਦਵਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜੀਆਂ ਪਾਏ ਸਾਰਾ। ਸਰਬ ਜੀਆਂ ਹਰਿ ਸਾਰ ਸਮਾਲੇ। ਭਗਤ ਵਛਲ ਅਛਲ ਛਲ ਕਰੇ ਖੇਲ ਨਿਰਾਲੇ। ਵਲ ਛਲ ਕਰ ਸਰਬ ਸ੍ਰਿਸ਼ਟ ਭੁਲਾ ਲੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਬਣਿਆ ਸਾਚਾ ਪਾਲੀ। ਗੁਰਸਿਖ ਤੇਰਾ ਸੱਚਾ ਪਾਲੀ। ਦੋ ਜਹਾਨਾਂ ਵਾਲੀ, ਦਿਵਸ ਰੈਣ ਰੈਣ ਦਿਵਸ ਤੇਰੀ ਕਰੇ ਰਖਵਾਲੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੀ ਕਰੇ ਪ੍ਰਿਤਪਾਲੀ। ਪ੍ਰਿਤਪਾਲ ਪ੍ਰਿਤਪਾਲ ਗੁਰਦੇਵ। ਜੋ ਜਨ ਕਮਾਏ ਚਰਨੀ ਸੇਵ। ਆਪ ਦਵਾਏ ਸੋਹੰ ਸਾਚਾ ਮੇਵ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਦੇਵੇ ਸ਼ਬਦ ਅਲਖ ਅਭੇਵ। ਅਲਖ ਅਭੇਦਾ, ਅਛਲ ਅਛੇਦਾ, ਨਾ ਜਾਣੇ ਚਾਰੇ ਵੇਦਾ। ਨਾ ਮਿਲੇ ਕਿਸੇ ਵਿਚ ਕਤੇਬਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਜਾਣੇ ਭੇਦਾ। ਗਊ ਗਰੀਬ ਨਿਮਾਣਿਆਂ ਪ੍ਰਭ ਚਰਨ ਲਗਾਵਣਾ। ਕਲਜੁਗ ਚਤੁਰ ਸੁਘੜ ਸਿਆਣਿਆਂ ਹਰਿ ਆਪ ਭੁਲਾਵਣਾ। ਗਊ ਗਰੀਬ ਦਰ ਘਰ ਸਾਚੇ ਹਰਿ ਮਾਣ ਦਵਾਣਿਆ। ਗਊ ਗਰੀਬ ਨਿਮਾਣਿਆਂ ਹਰਿ ਅੰਮ੍ਰਿਤ ਸਾਚਾ ਜਾਮ ਆਪ ਪਿਲਾਵਣਾ। ਗਊ ਗਰੀਬ ਨਿਮਾਣਿਆਂ ਏਕਾ ਰੰਗ ਸਚ ਆਪ ਚੜ੍ਹਾਵਣਾ। ਗਊ ਗਰੀਬ ਨਿਮਾਣਿਆਂ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬਾਹੋਂ ਪਕੜ ਕੰਠ ਲਗਾਵਣਾ। ਗਊ ਗਰੀਬਾਂ ਸੁਣੀ ਪੁਕਾਰੀ। ਮਾਤ ਆਇਆ ਜਾਮਾ ਧਾਰੀ। ਵਡ ਵਡ ਹੰਕਾਰੀ ਲਏ ਸੁਧਾਰ, ਜੂਏ ਬਾਜ਼ੀ ਜਿਨ੍ਹਾਂ ਹਾਰੀ। ਸਾਚੀ ਦਰਗਹਿ ਖਾਇਣ ਮਾਰ, ਮਾਨਸ ਜਨਮ ਪ੍ਰਭ ਗੁਰਮੁਖਾਂ ਜਾਏ ਸੁਧਾਰੀ। ਜੋ ਜਨ ਕਰਨ ਚਰਨ ਨਿਮਸਕਾਰ, ਪ੍ਰਭ ਅਬਿਨਸ਼ੀ ਪਾਵੇ ਸਾਰੀ। ਪੂਰੀ ਕਰ ਵਿਚਾਰ ਕਲਜੁਗ ਰੈਣ ਅੰਧ ਅੰਧਿਆਰੀ। ਸ੍ਰਿਸ਼ਟ ਸਬਾਈ ਡਿਗੀ ਮੂੰਹ ਦੇ ਭਾਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤ ਜੋਤ ਪ੍ਰਗਟਾਏ ਧਰਤ ਮਾਤ ਤੇਰੀ ਸੁਣੀ ਪੁਕਾਰੀ। ਗਊ ਗਰੀਬ ਦੇਣ ਦੁਹਾਈ। ਦਿਵਸ ਰੈਣ ਹਰਿ ਸਾਚੇ ਨੀਂਦ ਨਾ ਆਈ। ਸੁਣੇ ਪੁਕਾਰ ਹਰਿ ਦਾਤਾਰਾ, ਵਿਚ ਮਾਤ ਜੋਤ ਪ੍ਰਗਟਾਈ। ਕਲਜੁਗ ਅੰਤਮ ਅੰਤ ਕਰੇ ਝੂਠਾ ਰਾਜ ਕਾਜ ਤਾਜ ਸਭ ਦੇਵੇ ਨਸ਼ਟ ਕਰਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਸਾਂਤਕ ਦੇ ਵਰਤਾਈ। ਗਊ ਗਰੀਬ ਮਾਰੇ ਧਾਹ, ਪ੍ਰਭ ਅਬਿਨਾਸ਼ੀ ਪਕੜੇ ਬਾਂਹ। ਦੂਸਰ ਕੋਈ ਦੀਸੇ ਨਾਂਹ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤ ਜੋਤ ਜਗਾਏ, ਏਕਾ ਸ਼ਬਦ ਸੁਣਾਏ ਸੋਹੰ ਸਾਚਾ ਨਾਂ। ਸੋਹੰ ਸ਼ਬਦ ਸਚ ਜਗਦੀਸ਼। ਸ੍ਰਿਸ਼ਟ ਸਬਾਈ ਪ੍ਰਭ ਸਾਚਾ ਜਾਏ ਪੀਸ। ਏਕਾ ਝੁਲਾਏ ਛਤਰ ਆਪਣੇ ਸੀਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭੇਵ ਚੁਕਾਏ ਬੀਸ ਇਕੀਸ। ਭੇਵ ਚੁੱਕੇ ਬੀਸ ਇਕੀਸ ਨਾ ਰਹਿਣ ਰਾਗ ਛਤੀਸ। ਸਾਚਾ ਨਾਓ ਪ੍ਰਭ ਸਾਚਾ ਦੇਵੇ, ਨਾ ਕੋਈ ਮੰਗੇ ਫੀਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕੋਈ ਨਾ ਜਾਣੇ ਤੇਰੀ ਰੀਸ। ਗੁਰ ਪੂਰੇ ਤੇਰੀ ਵਡਿਆਈਆ। ਦੁੱਖ ਰੋਗ ਸਰਬ ਮਿਟਾਈਆ। ਪਵਣ ਮਸਾਣ ਰਹਿਣ ਨਾ ਪਾਈਆ। ਦਰ ਸਾਚੇ ਦੇਣ ਦੁਹਾਈਆ। ਸ਼ਬਦ ਬਾਣ ਹਰਿ ਲਗਾਈਆ। ਗੁਰਮੁਖਾਂ ਅਚਰਜ ਖੇਲ ਕਰਾਈਆ। ਭੂਤ ਪ੍ਰੇਤਾਂ ਪ੍ਰਭ ਸਾਚੇ ਦੇ ਕਢਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੇ ਸ਼ਬਦ ਵਿਚ ਵਡਿਆਈਆ। ਸ਼ਬਦ ਤੀਰ ਸਚ ਨਿਸ਼ਾਨਾ। ਰਸਨਾ ਖਿੱਚੇ ਗੁਰ ਸੰਗਤ ਤੀਰ ਕਮਾਨਾ। ਠਹਿਰ ਨਾ ਸਕੇ ਕੋਈ ਪੀਰ ਫਕੀਰ ਇਕ ਲੱਖ ਅੱਸੀ ਹਜ਼ਾਰ ਭੂਤ ਪ੍ਰੇਤ ਬੇਤਾਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸਾਚਾ ਸ਼ਬਦ ਦੇਵੇ ਸੁਖਾਲਾ ਸਰਬ ਰਖਵਾਲਾ। ਸੋਹੰ ਸ਼ਬਦ ਸਿਰ ਰੱਖ ਹੱਥ। ਬੀਰ ਬੇਤਾਲਿਆ ਪ੍ਰਭ ਪਾਏ ਨੱਥ। ਕਰ ਕਰ ਬੇਹਾਲਿਆਂ ਵਿਚ ਸ਼ਬਦ ਜਾਏ ਮਥ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ ਫੇਰ ਚੜ੍ਹਾਏ ਸੋਹੰ ਸਾਚੇ ਰਥ। ਸ਼ਬਦ ਵੱਜੇ ਆਤਮ ਤੀਰ। ਆਪ ਚੁਕਾਏ ਬੱਧੀ ਧੀਰ। ਨੇਤਰ ਨੇਤਰ ਨੇਤਰ ਆਪ ਵਹਾਏ ਨੀਰ। ਝੂਠੀ ਕਾਇਆ ਝੂਠਾ ਖੇਤਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ ਦੁੱਖ ਦਰਦ ਦੇਵੇ ਹਰ ਅੰਮ੍ਰਿਤ ਪਿਲਾਏ ਸਾਚਾ ਸੀਰ। ਗੁਰ ਸ਼ਬਦ ਜੋ ਜਨ ਕਮਾਵੇ। ਗੁਰ ਸ਼ਬਦ ਮਨ ਤਨ ਹਰਾ ਕਰਾਵੇ। ਗੁਰ ਸ਼ਬਦ ਸਾਚਾ ਘਰ ਆਪ ਦਿਖਾਵੇ। ਗੁਰ ਸ਼ਬਦ ਆਤਮ ਦਰ ਸਾਚਾ ਸਰ ਆਪ ਨੁਹਾਵੇ। ਗੁਰ ਸ਼ਬਦ ਗੁਰਮੁਖ ਵਿਰਲਾ ਪਾਵੇ। ਸਚ ਸ਼ਬਦ ਭਾਗੀ ਭਰਾ, ਜਿਸ ਜਨ ਦਇਆ ਕਮਾਵੇ। ਸਚ ਸ਼ਬਦ ਰਸਨਾ ਜਪ ਗੁਰਮੁਖ ਵਿਰਲਾ ਤਰਾ, ਜਿਸ ਹਰਿ ਪੂਰਨ ਬੂਝ ਬੁਝਾਵੇ। ਗੁਰ ਸ਼ਬਦ ਗੁਰਮੁਖ ਵਿਰਲੇ ਕਲਜੁਗ ਵਰਾ, ਜਿਸ ਨਾਮ ਦਾਨ ਹਰਿ ਭਿਛਿਆ ਪਾਵੇ। ਸਚ ਸ਼ਬਦ ਰਸਨਾ ਜਪ, ਨਾ ਉਹ ਜਨਮਾ ਨਾ ਉਹ ਮਰਾ, ਅਮਰਾਪਦ ਹਰਿ ਆਪ ਦਵਾਵੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਤੇਰਾ ਅੰਤਮ ਅੰਤ ਕਲਜੁਗ ਆਪੇ ਸਦ ਘਰ ਲੈ ਜਾਵੇ। ਗੁਰ ਸ਼ਬਦ ਗੁਰ ਵਿਚਾਰ ਹੈ। ਗੁਰ ਸ਼ਬਦ ਗੁਰਮੁਖ ਬਖ਼ਸ਼ੇ ਚਰਨ ਪਿਆਰ ਹੈ। ਗੁਰ ਸ਼ਬਦ ਗੁਰਮੁਖ ਇਕ ਬਹਾਏ ਸਾਚੀ ਧਾਰ ਹੈ। ਗੁਰ ਸ਼ਬਦ ਗੁਰਮੁਖ ਹਰਿ ਦੇਵੇ ਪਾਰਬ੍ਰਹਮ ਅਵਤਾਰ ਹੈ। ਗੁਰ ਸ਼ਬਦ ਗੁਰਮੁਖ ਵਿਰਲਾ ਲੇਵੇ ਜਿਸ ਦੇਵੇ ਨਾਮ ਅਧਾਰ ਹੈ। ਗੁਰ ਸ਼ਬਦ ਜੋ ਜਨ ਰਸਨਾ ਸੇਵੇ, ਪ੍ਰਭ ਸਾਚਾ ਪਾਰ ਉਤਾਰਨਹਾਰ ਹੈ। ਗੁਰ ਸ਼ਬਦ ਇਸ ਹੱਥ ਲੇਵੇ ਇਸ ਹੱਥ ਦੇਵੇ, ਨਾ ਹੁੰਦਾ ਕੋਈ ਉਧਾਰ ਹੈ। ਗੁਰ ਸ਼ਬਦ ਗੁਰਮੁਖ ਆਤਮ ਰਸ ਮੇਵੇ, ਸਾਚਾ ਕਰਨਾ ਵਣਜ ਵਪਾਰ ਹੈ। ਪ੍ਰਭ ਅਬਿਨਾਸ਼ੀ ਅਲਖ ਅਭੇਵੇ, ਆਪੇ ਪਾਵੇ ਗੁਰਮੁਖਾਂ ਸਾਚੀ ਸਾਰ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਡ ਦੇਵੀ ਦੇਵੇ, ਏਕਾ ਏਕ ਸਚ ਕਰਤਾਰ ਹੈ। ਗੁਰ ਸ਼ਬਦ ਗੁਰ ਦੀ ਚਾਲ ਹੈ। ਗੁਰ ਸ਼ਬਦ ਸੱਚਾ ਧਨ ਮਾਲ ਹੈ । ਗੁਰ ਸ਼ਬਦ ਗੁਰਸਿਖਾਂ ਕੱਟੇ ਜਗਤ ਜੰਜਾਲ ਹੈ। ਗੁਰ ਸ਼ਬਦ ਸਚ ਵਸਤ ਹਰਿ ਸਾਚਾ ਦੇਵੇ, ਰੱਖਣੀ ਮਾਤ ਸੰਭਾਲ ਹੈ। ਸਚ ਵਸਤ ਆਤਮ ਬਖ਼ਸ਼ੇ ਹਰਿ ਸਾਚਾ ਲਾਲ ਹੈ। ਗੁਰ ਸ਼ਬਦ ਗੁਰਮੁਖ ਸਾਚੇ ਵਿਚ ਮਾਤ ਦੇਵੇ ਭਾਲ ਹੈ। ਗੁਰ ਸ਼ਬਦ ਸਾਚੀ ਮੱਤ ਸਚ ਘਰ ਦਏ ਵਖਾਲ ਹੈ। ਗੁਰ ਸ਼ਬਦ ਆਤਮ ਦੀਪਕ ਜੋਤੀ ਦੇਵੇ ਬਾਲ ਹੈ। ਗੁਰ ਸ਼ਬਦ ਕਲਜੁਗ ਅੰਤਮ ਅੰਤ ਬੇਮੁਖ ਲਾਹੁੰਦਾ ਖਾਲ ਹੈ। ਗੁਰ ਸ਼ਬਦ ਚਾਰ ਕੁੰਟ ਬੇਮੁਖ ਕਰਾਏ, ਨਾਮ ਧਨ ਨਾ ਪੱਲੇ ਜੀਵ ਝੂਠੇ ਕੰਗਾਲ ਹੈ। ਗੁਰ ਸ਼ਬਦ ਬੇਮੁਖਾਂ ਪੀੜ ਪਿੜਾਏ, ਕਰੇ ਦੋਫਾੜਾ ਦਾਲ ਹੈ। ਗੁਰ ਸ਼ਬਦ ਬੇਮੁਖ ਕੱਚੇ ਫੱਲ ਤੋੜੇ ਡਾਲ ਹੈ। ਗੁਰ ਸ਼ਬਦ ਬੇਮੁਖਾਂ ਮਾਰੇ ਸਾਚੀ ਮਾਰ, ਨਾ ਸਕੇ ਕੋਈ ਝਾਲ ਹੈ। ਗੁਰ ਸ਼ਬਦ ਆਤਮ ਅੰਧੇਰ ਮਿਟਾਏ ਸੁਹਾਵਾ ਤਾਲ ਹੈ। ਗੁਰ ਸ਼ਬਦ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਸਾਚਾ ਰਿਹਾ ਵਖਾਲ ਹੈ। ਸਾਚਾ ਰਾਹ ਜਗਤ ਨਿਆਰਾ। ਬੇਮੁਖਾਂ ਨਾ ਦਿਸੇ ਕੋਈ ਕਿਨਾਰਾ। ਨਾ ਆਰ ਨਾ ਪਾਰ ਭੱਜੇ ਫਿਰਨ ਵਹਿੰਦੇ ਵਹਿਣ, ਬੇੜਾ ਖੜਿਆ ਵਿਚ ਅੰਧਘਾਰਾ। ਬਿਨ ਗੁਰ ਪੂਰੇ ਨਾ ਕੋਈ ਚੁਕਾਵੇ ਲੈਣ ਦੇਣ, ਮੰਝਧਾਰ ਨਾ ਉਤਰੇ ਪਾਰਾ। ਗੁਰਮੁਖ ਸਾਚੇ ਸੰਤ ਜਨ ਗੁਰ ਚਰਨ ਆਇਣ ਕਰਨ ਨਿਮਸਕਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਸ਼ਬਦ ਗਿਆਨ ਦੇ, ਚਰਨ ਪ੍ਰੀਤੀ ਸਚ ਧਿਆਨ ਦੇ, ਸਾਚਾ ਸ਼ਬਦ ਜਗਤ ਬਣਾਣ ਦੇ, ਆਪ ਕਰਾਏ ਪਾਰ ਗੁਰਸਿਖ ਤੇਰਾ ਬਣ ਸਚ ਸਹਾਰਾ। ਸਚ ਸਹਾਰਾ ਸਹਿਜ ਸੁਭਾਏ। ਜੋ ਜਨ ਰਸਨਾ ਸੋਹੰ ਗਾਏ। ਮਦਿਰਾ ਮਾਸ ਦੇ ਤਜਾਏ। ਨਿਜ ਘਰ ਵਾਸ ਆਪ ਰਖਾਏ। ਦਾਸਨ ਦਾਸ ਆਪ ਹੋ ਜਾਏ। ਸਵਾਸ ਸਵਾਸ ਸਚ ਨਾਮ ਜਪਾਏ। ਪੂਰਨ ਪੁਰਖ ਪ੍ਰਭ ਅਬਿਨਾਸ਼ੀ ਆਪਣੀ ਸੇਵਾ ਲਾਏ। ਸਗਲ ਵਸੂਰੇ ਜਾਇਣ ਨਾਸ, ਏਕਾ ਰੰਗ ਹਰਿ ਵਿਚ ਸਮਾਏ। ਮਾਨਸ ਜਨਮ ਕਰਾਏ ਰਾਸ, ਆਪ ਆਪਣੀ ਦਇਆ ਕਮਾਏ। ਗੁਰਸਿਖ ਕਰਾਏ ਬੰਦ ਖਲਾਸ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਸਰਨ ਲਗਾਏ। ਬੰਦ ਖਲਾਸੀ ਬੰਦ ਕਟਾਵਣਾ। ਆਤਮ ਅਗਿਆਨ ਅੰਧੇਰ ਚੁਕਾਵਣਾ। ਗੁਰਮੁਖ ਸਾਚੇ ਪ੍ਰਭ ਸਾਚੇ ਤੇਰਾ ਆਤਮ ਜਨ ਕਢਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਰਮਾਨੰਦ ਦੇ ਵਿਚ ਸਮਾਵਣਾ। ਪਰਮਾਨੰਦ ਦੇਵੇ ਪੁਰਖ ਪੁਰਖੋਤੀ। ਆਪ ਜਗਾਏ ਤੇਰੀ ਆਤਮ ਸਾਚੀ ਜੋਤੀ। ਵਿਚ ਮਾਤ ਬਣਾਏ ਰਾਜ ਹੰਸ ਗੁਰਸਿਖਾਂ ਚੁਗਾਏ ਸੋਹੰ ਚੋਗ ਸੁੱਚੇ ਮੋਤੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਤੇਰੀ ਆਤਮ ਆਪ ਜਗਾਏ ਕਲਜੁਗ ਸੋਤੀ। ਕਲਜੁਗ ਸੋਇਆ ਰੈਣ ਅੰਧਿਆਰੀ। ਸ੍ਰਿਸ਼ਟ ਸਬਾਈ ਹੋਈ ਹੈਂਸਿਆਰੀ। ਗਰੀਬ ਨਿਮਾਣੇ ਲੁੱਟਣ ਮਾਇਆ ਧਾਰੀ। ਫੜ ਫੜ ਕੁੱਟਣ ਨਾ ਕੋਈ ਪਾਵੇ ਸਾਰੀ। ਧੁਰ ਦਰਗਾਹੇ ਨਾ ਛੁੱਟਣ, ਪ੍ਰਭ ਸਾਚੇ ਲੇਖਾ ਲੇਵਣਹਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸ਼ਬਦ ਚਲਾਏ ਇਕ ਕਟਾਰੀ।